Sunday, March 14, 2021

ਯਸ਼ਿਕਾ ਦੱਤ ਦੀ ਪੁਸਤਕ//ਸਿਰਜਣਾ ਦੇ ਪਿੱਛੇ ਦੀ ਕਹਾਣੀ

 ਚਰਨ ਗਿੱਲ ਹੁਰਾਂ ਨੇ ਲੱਭੀ ਪਰਮਜੀਤ ਚੁੰਬਰ ਹੁਰਾਂ ਦੀ ਲਿਖਤ 

ਸੋਸ਼ਲ ਮੀਡੀਆ: 14 ਮਾਰਚ 2021: (ਸਾਹਿਤ ਸਕਰੀਨ ਡੈਸਕ)::

ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਦੇ ਨਾਲ ਨਾਲ ਫ਼ਿਲਮਾਂ ਰਾਹੀਂ ਵੀ ਸਾਹਿਤ ਰਚਿਆ ਜਾ ਰਿਹਾ ਹੈ ਅਤੇ ਕਿਤਾਬਾਂ ਰਾਹੀਂ ਵੀ। ਮੌਲਿਕ ਲਿਖਤਾਂ ਦੇ ਨਾਲ ਨਾਲ ਅਨੁਵਾਦ ਦੇ ਕੰਮਾਂ ਵਿੱਚ ਵੀ ਜਨੂੰਨ ਦੇ ਨਾਲ ਸਰਗਰਮ  ਰਹਿਣ ਵਾਲੇ ਕਲਮ ਦੇ ਕਿਰਤੀ, ਕਲਮ ਦੇ ਸਿਪਾਹੀ Charan Gill ਕਈ ਭਾਸ਼ਾਵਾਂ ਦੇ ਜਾਣਕਾਰ ਹਨ ਪਰ ਇਸਦੇ ਬਾਵਜੂਦ ਅਕਸਰ ਪੰਜਾਬੀ ਵਿੱਚ ਹੀ ਲਿਖਦੇ ਹਨ। ਜੇ ਕਿਸੇ ਨੂੰ ਆਪਣੇ ਮੋਬਾਈਲ ਜਾਂ ਕੰਪਿਊਟਰ ਤੇ ਪੰਜਾਬੀ ਲਿਖਣ ਲੱਗਿਆਂ ਕੋਈ ਦਿੱਕਤ ਆਉਂਦੀ ਹੋਵੇ ਤਾਂ ਉਸ ਦੀ  ਸਹਾਇਤਾ ਲਈ ਵੀ ਹਰ ਪਲ ਤਿਆਰ ਰਹਿੰਦੇ ਹਨ। ਪੰਜਾਬੀ ਵਿਕੀਪੀਡੀਆ ਦੇ ਵਿਕਾਸ ਲਈ ਵੀ ਉਹਨਾਂ ਦਾ ਯੋਗਦਾਨ ਬਹੁਤ ਵੱਡਾ ਹੈ। ਹਾਲ ਹੀ ਵਿੱਚ ਉਹਨਾਂ  13 ਮਾਰਚ 2021 ਨੂੰ ਸਵੇਰੇ 8 ਵੱਜ ਕੇ 9 ਮਿੰਟਾਂ ਤੇ ਇੱਕ ਖਾਸ ਲਿਖਤ ਪੋਸਟ ਕੀਤੀ। ਸਦੀਆਂ ਤੋਂ ਦਮਨ, ਸ਼ੋਸ਼ਣ ਅਤੇ ਵਿਤਕਰਿਆਂ ਦਾ ਸ਼ਿਕਾਰ ਹੁੰਦੇ  ਦਲਿਤ ਵਰਗ ਦੀਆਂ ਕਹਾਣੀਆਂ ਅੱਜਕੱਲ੍ਹ  ਵੀ ਅਖਬਾਰਾਂ ਵਿੱਚ ਦੇਖੀਆਂ ਜਾ ਸਕਦੀਆਂ ਹਨ। ਦਲਿਤ ਹੋਣ ਦੀ ਪੀੜਾ ਅੱਜ ਵੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ। ਇਸ ਦਰਦ ਨੂੰ ਮਹਿਸੂਸ ਕਰਨਾ ਅਤੇ ਫਿਰ ਇਸ ਅਹਿਸਾਸ ਨੂੰ ਸ਼ਬਦ ਦੇਣੇ ਆਸਾਨ ਨਹੀਂ ਸਨ। ਯਸ਼ਿਕਾ ਵਰਗੀ ਕੁੜੀ ਜਦੋਂ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਸੈਟ ਹੋ ਕੇ ਵੀ ਇਸ ਦਰਦ ਨੂੰ ਭੁਲਾਉਣ ਵਿੱਚ ਨਾਕਾਮ ਰਹਿੰਦੀ ਹੈ ਤਾਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਮੁਸ਼ਕਲ ਹੁੰਦਾ ਹੈ ਸ਼ੋਸ਼ਣ ਦਾ ਦਰਦ ਭੁੱਲਣਾ। 

ਹਾਲ ਹੀ ਵਿੱਚ ਇਹ ਪੋਸਟ ਸ਼ਾਇਦ ਫੇਸਬੁੱਕ ਦੇ ਇੱਕ ਬਹੁਤ ਹੀ ਰਚਨਾਤਮਕ ਅਤੇ ਸਰਗਰਮ ਗਰੁੱਪ ਵਿੱਚ ਪੋਸਟ ਕੀਤੀ ਗਈ ਸੀ ਜਿਸਨੂੰ ਖੋਜ ਅਤੇ ਬੌਧਿਕ ਸਾਂਭ ਸੰਭਾਲ ਲਈ ਬਹੁਤ ਹੀ ਮਹੱਤਵਪੂਰਨ ਅਤੇ ਜ਼ਿੰਮੇਵਾਰ ਸਰੋਤ ਵੱਜੋਂ ਮੰਨਿਆ ਜਾਂਦਾ ਹੈ।
   پنجابی وکیپیڈیا | ਪੰਜਾਬੀ ਵਿਕੀਪੀਡੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਗਰੁੱਪ। ਇਸ ਗਰੁੱਪ ਵਿੱਚ ਪੋਸਟ ਹੁੰਦਿਆਂ ਹੀ ਇਹ ਰਚਨਾ  ਬਹੁਤ ਜਲਦੀ ਹੀ ਪ੍ਰਗਤੀਸ਼ੀਲ ਸੋਚ ਵਾਲਿਆਂ ਦੀ ਨਜ਼ਰੇ ਚੜ੍ਹ ਗਈ। ਪੱਤਰਕਾਰ ਅਤੇ ਲੇਖਕ ਵੱਜੋਂ ਪੂਰੀ ਤਰ੍ਹਾਂ ਸਰਗਰਮ ਐਮ ਐਸ ਭਾਟੀਆ ਨੇ ਵੀ ਇਸਨੂੰ ਦੇਖਿਆ ਅਤੇ ਆਪਣੇ ਸਫ਼ਿਆਂ ਤੇ ਇਸਨੂੰ ਸ਼ੇਅਰ ਕਰ ਦਿੱਤਾ। ਇਸ ਲਿਖਤ ਵਿੱਚ ਲੇਖਕ ਵੱਜੋਂ ਦਰਜ ਹੈ ਪਰਮਜੀਤ ਚੁੰਬਰ  ਹੁਰਾਂ ਦਾ ਨਾਮ। ਪਰਮਜੀਤ ਚੁੰਬਰ ਲਿਖਦੇ ਹਨ:

ਇਸ ਵਾਰ ਇੰਗਲਿਸ਼ ਦਾ ਸਾਹਿਤ ਅਕੈਡਮੀ ਯੁਵਾ ਪੁਰਸਕਾਰ ਯਸ਼ਿਕਾ ਦੱਤ ਨੂੰ ਉਸਦੀ ਕਿਤਾਬ 'Coming out as Dalit' ਤੇ ਮਿਲਿਆ ਹੈ। ਯਸ਼ਿਕਾ ਰਾਜਸਥਾਨ ਦੀ ਜੰਮ ਪਲ ਹੈ ਤੇ ਅੱਜ ਕੱਲ੍ਹ ਨਿਊ ਯਾਰ੍ਕ ਵਿੱਚ ਜਰਨਲਿਸਟ ਤੌਰ ਤੇ ਕੰਮ ਕਰਦੀ ਹੈ. ਇਸ ਕਿਤਾਬ ਨੂੰ ਲਿਖਣ ਤੋਂ ਪਹਿਲਾਂ ਉਸਨੇ ਕਿਸੇ ਨੂੰ ਆਪਣੇ ਦਲਿਤ ਹੋਣ ਬਾਰੇ ਨਹੀਂ ਸੀ ਦੱਸਿਆ।  ਰੋਹਿਤ ਵਮੁੱਲਾ ਨੇ ਖ਼ੁਦਕੁਸ਼ੀ ਤੋਂ 10 ਦਿਨ ਪਹਿਲਾਂ ਉਸਨੂੰ ਫੇਸਬੁੱਕ ਤੇ friend request ਭੇਜੀ ਜਿਹੜੀ ਉਸਨੇ ਨਜ਼ਰ ਅੰਦਾਜ਼ ਕਰ ਦਿੱਤੀ।  ਰੋਹਿਤ ਦੀ ਖ਼ੁਦਕੁਸ਼ੀ ਨੇ ਉਸਤੇ ਇੰਨਾ ਗਹਿਰਾ ਅਸਰ ਕੀਤਾ ਕਿ ਉਸਨੇ ਸੋਚਣਾ ਸ਼ੁਰੂ ਕੀਤਾ ਕਿ ਮੈਂ ਹੁਣ ਤੱਕ ਕਿਓਂ ਆਪਣੇ ਆਪ ਨੂੰ ਛੁਪਾ ਕੇ ਰੱਖਿਆ ਹੋਇਆ ਹੈ. ਉਸਨੇ ਇੱਕ ਲੰਬਾ ਨੋਟ ਲਿਖਕੇ ਅਖਬਾਰਾਂ ਨੂੰ ਭੇਜਿਆ ਤੇ ਆਪਣੇ ਦਲਿਤ ਹੋਣ ਬਾਰੇ ਜਨਤਕ ਤੌਰ ਤੇ ਐਲਾਨ ਕਰ ਦਿੱਤਾ।  ਉਸਨੇ ਆਪਣੇ ਮਾਂ ਬਾਪ ਨੂੰ ਦੱਸਿਆ ਤਾਂ ਉਹ ਸੁੰਨ ਰਹਿ ਗਏ ਪਰ ਇਸ ਗੱਲ ਦਾ ਸਕੂਨ ਵੀ ਸੀ ਕਿ ਉਹ ਅਮਰੀਕਾ ਵਿੱਚ ਹੈ। ਉਸਦੇ ਕਈ ਦੋਸਤਾਂ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਤੂੰ ਤਾਂ ਦਲਿਤ ਲੱਗਦੀ ਈ ਨਹੀਂ। ਇਸਤੋਂ ਬਾਦ ਉਸਨੇ ਇਹ ਕਿਤਾਬ ਲਿਖਣੀ ਸ਼ੁਰੂ ਕੀਤੀ ਜਿਹੜੀ 2019 ਵਿੱਚ ਛਪੀ. ਯਸ਼ਿਕਾ ਨੂੰ ਸਾਹਿਤ ਅਕੈਡਮੀ ਐਵਾਰਡ ਮਿਲਣ ਦੀਆਂ ਬਹੁਤ ਬਹੁਤ ਮੁਬਾਰਕਾਂ !!! 

ਤੇ ਲਓ ਪੜ੍ਹੋ ਇਸੇ ਕਿਤਾਬ ਵਿਚੋਂ ਕੁਝ ਅੰਸ਼: 

'I was born in a Dalit family in Ajmer, Rajasthan. And I grew up learning to hide it. My convent school education, a non Dalit' sounding last name, and a skin colour that was ‘dusky but still not dirty’ eased my passing as a non-Dalit. ‘Beta, what caste are you from?’ ‘Aunty, Brahmin.’ A lie I spoke so often and with such conviction, that I not only fooled my friends’ mothers but

even myself. But I couldn’t fool the shame that spread across my face each time someone mentioned ‘caste’, ‘reservation’,

‘bhangi’—the common slur, which loosely translates to a human scavenger and the name of my exact caste. ‘This time, they’ll find out’, I had thought when the undergraduate college I attended tucked my name under the SC/ST quota or when I submitted my birth certificate for my first job at an ad agency. Some did find out, some didn’t. Most didn’t care. The ones who did (a friend, who along with her parents witnessed my first public admission of being ‘low-caste’ at 15) stopped being in touch. But I always cared. I cared enough to lie about my caste and to create elaborate backstories to protect that lie. I conveniently forgot the last name my grandfather dropped to allow him to pass, almost 60 years ago—Nidaniya. 

Until today when I visited Rohith Vemula’s posthumous Facebook page. And realized that he had sent me a Facebook request ten days ago, which I had promptly ignored. Maybe he saw some Dalit rights groups I had liked and wanted to reach out. And reach out he did. He made me ‘come out’ to the people I grew up hiding from, wanting to fit in with. He made me recognize that my history is one of oppression and not shame. He made me acknowledge that my great-grandfather learned to write by scrawling with a stick in the mud because the higher caste schoolteacher forbade him from holding a slate. And he made me proud.'

ਸਾਹਿਤ ਸਕਰੀਨ ਹਿੰਦੀ ਵੀ ਪੜ੍ਹਦੇ ਰਿਹਾ ਕਰੋ साहित्य स्क्रीन

साहित्य स्क्रीन

t

No comments: