Showing posts with label Threats. Show all posts
Showing posts with label Threats. Show all posts

Tuesday, August 20, 2019

ਇਨਕਲਾਬੀ ਕੇਂਦਰ ਪੰਜਾਬ ਨੇ ਕੰਨੂਪਿਰਿਯਾ ਨੂੰ ਧਮਕੀਆਂ ਦਾ ਲਿਆ ਸਖ਼ਤ ਨੋਟਿਸ

Aug 20, 2019, 4:35 PM
ਏਬੀਵੀਪੀ ਅਤੇ ਸੰਘ ਪਰਿਵਾਰ ਨੂੰ ਦਿੱਤੀ ਬਾਜ਼ ਰਹਿਣ ਦੀ ਚੇਤਾਵਨੀ  
ਲੁਧਿਆਣਾ: 20 ਅਗਸਤ 2019: (ਪੰਜਾਬ ਸਕਰੀਨ ਬਿਊਰੋ):: 
ਤੇਜ਼ੀ ਨਾਲ ਉਭਰ ਕੇ ਸਾਹਮਣੇ ਆਈ ਹਰਮਨ ਪਿਆਰੀ ਵਿਦਿਆਰਥੀ ਆਗੂ ਕਨੂੰਪਿਰਿਯਾ ਨੂੰ ਸੰਘ ਪਰਿਵਾਰ ਨਾਲ ਸਬੰਧਤ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏ ਬੀ ਵੀ ਪੀ) ਵੱਲੋਂ  ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੇ ਜਾਣ ਦਾ ਮਾਮਲਾ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ। ਇਸਦੇ ਨਾਲ ਹੀ ਬਹੁਤ ਸਾਰੀਆਂ ਜਨਤਕ ਜੱਥੇਬੰਦੀਆਂ ਵੀ ਕਨੂੰਪਿਰਿਯਾ ਦੀ ਹਮਾਇਤ ਵਿੱਚ ਆ ਰਹੀਆਂ ਹਨ। ਹੁਣ ਇੰਨਕਲਾਬੀ ਕੇਂਦਰ ਪੰਜਾਬ ਨੇ ਕਨੂੰਪਿਰਿਯਾ ਦੀ ਹਮਾਇਤ ਕਰਦਿਆਂ ਏ ਬੀ ਵੀ ਪੀ ਅਤੇ ਸੰਘ ਪਰਿਵਾਰ ਨੂੰ ਲੰਮੇ ਹੱਥੀਂ ਲਿਆ ਹੈ। 

ਲੰਮੇ ਸਮੇਂ ਤੋਂ ਲੋਕ ਹੱਕਾਂ ਲਈ ਸਰਗਰਮ ਇਸ ਸੰਗਠਨ ਨੇ ਕਿਹਾ ਹੈ ਕਿ ਆਰ ਐਸ ਐਸ ਦਾ ਏਜੰਡਾ ਲਾਗੂ ਕਰਨ ਲਈ ਬੀਜੇਪੀ ਅਤੇ ਇਸ ਦੀ ਛਤਰ ਛਾਇਆ ਹੇਠ ਪਲ ਰਹੀਆਂ ਫਿਰਕਾਪ੍ਰਸਤ ਜੱਥੇਬੰਦੀਆਂ ਦੀਆਂ ਦੇਸ਼ ਵਿਰੋਧੀ ਕਾਰਵਾਈਆਂ ਨੂੰ ਇਨਕਲਾਬੀ ਤੇ ਜਮਹੂਰੀ ਤਾਕਤਾਂ ਅਤੇ ਲੋਕਾਂ ਦੀ ਇਕ ਮੁੱਠਤਾ ਹੀ ਭਾਂਜ ਦੇ ਸਕਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਕੰਵਲਜੀਤ ਖੰਨਾ ਅਤੇ ਜਸਵੰਤ ਜੀਰਖ ਨੇ ਯੂਨੀਵਰਸਿਟੀ ਸਟੂਡੈਂਟ ਦੀ ਪ੍ਰਧਾਨ ਅਤੇ ਸਟੂਡੈਂਟ ਫਾਰ ਸੁਸਾਇਟੀ ਦੀ ਆਗੂ ਕਨੂੰਪਿਰਿਯਾ ਨੂੰ ਏਬੀਵੀਪੀ ਨਾਂ ਦੀ ਫਿਰਕੂ ਫਾਸ਼ੀ ਜੱਥੇਬੰਦੀ ਵੱਲੋਂ ਜਾਨੋ ਮਾਰਨ ਦੀਆਂ ਸੋਸਲ ਮੀਡੀਆ ਰਾਹੀਂ ਦਿੱਤੀਆਂ ਧਮਕੀਆਂ ਦਾ ਸਖ਼ਤ ਨੋਟਿਸ ਲਿਆ ਹੈ। ਇਹਨਾਂ ਆਗੂਆਂ ਨੇ ਆਰ ਐਸ ਐਸ ਦੇ ਮੰਨੂਵਾਦੀ ਲਾਣੇ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਹਰ ਤਰਾਂ ਦੇ ਫਾਸ਼ੀਵਾਦੀਆਂ ਤੇ ਲੋਕ ਦੋਖੀ ਜੋਕਾਂ ਖ਼ਿਲਾਫ਼ ਸ਼ੰਘਰਸ਼ਸੀਲ ਲੋਕ ਅਜਿਹੀਆਂ ਗਿੱਦੜ ਭਮਕੀਆਂ ਤੋਂ ਡਰਦੇ ਨਹੀਂ। ਉਹਨਾਂ ਕਿਹਾ ਕਿ ਕਾਰਪੋਰੇਟਾਂ ਅਤੇ ਲੁਟੇਰੇ ਵਰਗ ਦੀ ਅਖੌਤੀ ਆਜ਼ਾਦੀ ਦੇ ਦਿਨ ਨੂੰ ਕਾਲੀ ਆਜ਼ਾਦੀ ਦੇ ਦਿਨ ਵਜੋਂ ਮਨਾਉਣ ਦਾ ਹਰ ਪੀੜਿਤ ਨੂੰ ਜਮਹੂਰੀ ਹੱਕ ਹੈ।ਉਹਨਾਂ ਅੱਗੇ ਕਿਹਾ ਕਿ ਪਹਿਲਾਂ ਵੀ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਨੂੰ ਮੰਨੂਵਾਦੀਆਂ ਵੱਲੋਂ ਅਜਿਹੀਆਂ ਧਮਕੀਆਂ ਦਿੱਤੀਆਂ ਸਨ, ਜਦੋਂ ਉਸ ਨੇ ਕਿਹਾ ਸੀ ਕਿ ਮੇਰੇ ਪਿਤਾ ਨੂੰ ਪਾਕਿਸਤਾਨ ਨੇ ਨਹੀਂ ਜੰਗ ਨੇ ਮਾਰਿਆਂ ਹੈ। ਓਦੋਂ ਸਮੁੱਚੇ ਪੰਜਾਬ ਦੇ ਇਨਸਾਫ਼ ਪਸੰਦ ਅਤੇ ਅਣਖੀ ਲੋਕ ਇਨ੍ਹਾਂ ਮੰਨੂਵਾਦੀਆਂ ਖ਼ਿਲਾਫ਼ ਸੜਕਾਂ ਤੇ ਆਏ ਸਨ। ਕਬਰਾਂ ਨੂੰ ਜਾਂਦੇ ਹਿਟਲਰਸ਼ਾਹੀ ਰਾਹ ਤੁਰੀ ਬੀਜੇਪੀ ਸਰਕਾਰ ਨੂੰ ਬਰਾਜ਼ੀਲ ਤੇ ਹਾਂਗਕਾਂਗ ਵਿਖੇ ਹੁਣੇ ਹੀ ਆਏ ਤਾਜ਼ਾ ਲੋਕ ਰੋਹ ਦੇ ਹੜ੍ਹ ਤੋਂ ਸਬਕ ਸਿੱਖਣਾ ਚਾਹੀਦਾ ਹੈ। ਭਾਰਤ ਅੰਦਰ ਵੀ ਅਜਿਹੇ ਹੀ ਲੋਕ ਰੋਹ ਅੰਬਾਨੀਆਂ ਅਡਾਨੀਆਂ ਦੀ ਨਮਾਇੰਦਾ ਹਕੂਮਤ ਖ਼ਿਲਾਫ਼ ਪ੍ਰਚੰਡ ਹੋਣ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿੱਥੇ ਜਬਰ ਹੁੰਦਾ ਹੈ, ਉੱਥੇ ਟਾਕਰਾ ਲਾਜ਼ਮੀ ਹੈ।

Sunday, August 18, 2019

ਕਨੂਪ੍ਰਿਯਾ ਨੇ ਕਿਹਾ-ਸੰਘੀ ਧਮਕੀਆਂ ਦੀ ਕੋਈ ਪ੍ਰਵਾਹ ਨਹੀਂ

ਗੋਲੀ ਨਾਲ ਉਡਾਉਣ ਦੀਆਂ ਗੱਲਾਂ ਕਰਨ ਵਾਲੇ ਨਿਕਲੇ ਏਬੀਵੀਪੀ ਦੇ ਮੈਂਬਰ 
ਚੰਡੀਗੜ੍ਹ//ਲੁਧਿਆਣਾ//ਸੋਸ਼ਲ ਮੀਡੀਆ: 18 ਅਗਸਤ 2019: (ਪੰਜਾਬ ਸਕਰੀਨ ਬਿਊਰੋ)::
ਕਲਮੀ ਮਾਹੌਲ ਅਤੇ ਵਿਦਿਅਕ ਅਦਾਰਿਆਂ ਵਿੱਚ ਹਿੰਸਕ ਭਾਵਨਾਵਾਂ ਭੜਕਾਉਣ ਵਾਲੇ ਲਗਾਤਾਰ ਚਾਂਭਲਦੇ ਜਾ ਰਹੇ ਹਨ। ਹੁਣ ਹਰਮਨ ਪਿਆਰੀ ਵਿਦਿਆਰਥੀ ਆਗੂ ਕਨੂਪ੍ਰਿਯਾ ਨੂੰ ਗੋਲੀ ਨਾਲ ਉਡਾਉਣ ਦੀਆਂ ਗੱਲਾਂ ਸਰੇਆਮ ਸੋਸ਼ਲ ਮੀਡੀਆ 'ਤੇ ਹੋ ਰਹੀਆਂ ਹਨ। ਜਦੋਂ ਧਮਕੀਆਂ ਦੇਣ ਵਾਲਿਆਂ ਦੀ ਪਛਾਣ ਬਾਰੇ ਪਤਾ ਲਗਾਇਆ ਗਿਆ ਤਾਂ ਇਹ ਲੋਕ ਸੰਘ ਪਰਿਵਾਰ ਨਾਲ ਸਬੰਧਤ ਵਿਦਿਆਰਥੀ ਜੱਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ (ਏ ਬੀ ਵੀ ਪੀ) ਦੇ ਸਰਗਰਮ ਮੈਂਬਰ ਨਿਕਲੇ। ਕਨੂਪ੍ਰਿਯਾ ਨੇ ਇਸ ਸਾਰੇ ਘਟਨਾਕ੍ਰਮ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਮੈਂ ਸੰਘ  ਪਰਿਵਾਰ ਅਤੇ ਏਬੀਵੀਪੀ ਦੀ ਇਸ ਗੁੰਡਾਗਰਦੀ ਤੋਂ ਹੈਰਾਨ ਨਹੀਂ ਹਾਂ। ਇਹਨਾਂ ਲੋਕਾਂ ਨੇ ਹੀ 2017 ਵਿੱਚ ਗੁਰਮੇਹਰ ਕੌਰ ਨੂੰ ਬਲਾਤਕਾਰ ਦੀਆਂ ਧਮਕੀਆਂ ਦਿੱਤੀਆਂ ਸਨ ਤੇ ਹੁਣ 2019 ਵਿੱਚ ਇਹ ਲੋਕ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਇਸ ਨਾਲ ਇਹਨਾਂ ਦੀ ਵਿਚਾਰਧਾਰਾ ਵਿਚਲਾ ਖੋਖਲਾਪਨ ਅਤੇ ਕਪਟ ਇੱਕ ਵਾਰ ਫੇਰ ਉਜਾਗਰ ਹੋਇਆ ਹੈ ਜਿਸਨੂੰ ਬਚਾਉਣ ਲਈ ਇਹ ਲੋਕ ਧਮਕੀਆਂ 'ਤੇ ਉਤਰ ਆਏ ਹਨ। ਜਿਹੜੀ ਜੱਥੇਬੰਦੀ ਆਪਣੀਆਂ ਤਿਰੰਗਾ ਯਾਤਰਾਵਾਂ ਵਿੱਚ ਬਲਾਤਕਾਰ ਨੂੰ ਜਾਇਜ਼ ਠਹਿਰਾਉਂਦੀ ਹੋਵੇ ਅਤੇ ਘੱਟ ਗਿਣਤੀਆਂ ਨੂੰ ਭੀੜ ਹੱਥੋਂ ਮਰਵਾਉਣ ਵਾਲੇ ਕਾਰੇ ਕਰਦੀ ਹੋਵੇ ਉਸ ਕੋਲੋਂ ਕੁਝ ਚੰਗਾ ਹੋਣ ਦੀ ਉਮੀਦ ਵੀ ਨਹੀਂ ਰੱਖੀ ਜਾ ਸਕਦੀ। 
ਕਨੂਪ੍ਰਿਯਾ ਨੇ ਸਪਸ਼ਟ ਕੀਤਾ ਕਿ ਮੈਂ ਇਹਨਾਂ ਗੁੰਡਿਆਂ ਤੋਂ ਨਹੀਂ ਡਰਦੀ ਕਿਓਂਕਿ ਮੈਂ ਇਕੱਲੀ ਨਹੀਂ ਹਾਂ। ਮੇਰੀ ਜੱਥੇਬੰਦੀ ਅਤੇ ਯੂਨੀਵਰਸਿਟੀ ਵਿਚਲੇ ਵਿਦਿਆਰਥੀ ਮੇਰੇ ਨਾਲ ਹਨ। ਅਸੀਂ ਏਬੀਵੀਪੀ ਦੀ ਗੁੰਡਾਗਰਦੀ ਦੇ ਖਿਲਾਫ ਡਟ ਕੇ  ਖੜੇ ਹਾਂ। 
ਧਮਕੀਆਂ ਦਾ ਇਹ ਸਿਲਸਿਲਾ ਸ਼ੁਰੂ ਹੋਇਆ ਹੈ ਸਟੂਡੈਂਟਸ ਫਾਰ ਸੋਸਾਇਟੀ SFS ਵੱਲੋਂ 15 ਅਗਸਤ ਨੂੰ ਕਾਲਾ ਦਿਨ ਮਨਾਏ ਜਾਣ ਤੋਂ ਬਾਅਦ। ਅਸਲ ਵਿੱਚ ਵੱਖ ਵੱਖ ਸਿੱਖ ਸੰਗਠਨਾਂ ਵੱਲੋਂ ਪੰਜਾਬ ਦੇ 14 ਜ਼ਿਲਿਆਂ ਵਿੱਚ 15 ਅਗਸਤ ਨੂੰ ਕਾਲਾ ਦਿਨ ਮਨਾਉਣ ਵਾਲੇ ਰੋਸ ਵਖਾਵੇ ਕੀਤੇ ਗਏ ਸਨ ਜਿਹਨਾਂ ਵਿੱਚ ਐਸ ਐਫ ਐਸ ਨੇ ਵੀ ਭਾਗ ਲਿਆ ਕਿਓਂਕਿ ਇਹਨਾਂ ਸੰਗਠਨਾਂ ਵੱਲੋਂ ਉਠਾਏ ਗਏ ਨੁਕਤਿਆਂ ਨਾਲ ਐਸ ਐਫ ਐਸ ਵੀ ਸਹਿਮਤ ਸੀ। ਇਸਦੇ ਨਾਲ ਹੀ ਐਸ ਐਫ ਐਸ ਨੇ ਇਹ ਵੀ ਸਮਸ਼ਟ ਕੀਤਾ ਸੀ ਕਿ ਅਸੀਂ ਧਰਮ ਅਧਾਰਿਤ ਰਾਜ ਦੀ ਹਮਾਇਤ ਨਹੀਂ ਕਰਦੇ ਪਰ ਦੂਜੇ ਪਾਸੇ ਫਾਸਿਸਟ ਜਮਾਤ ਆਰ ਐਸ ਐਸ "ਹਿੰਦੂ ਰਾਸ਼ਟਰ" ਦੀ ਸਥਾਪਨਾ ਲਈ ਜ਼ਰੂਰ ਸਰਗਰਮ ਹੈ ਉਹ ਵੀ "ਕੌਮਪ੍ਰਸਤੀ" ਦੇ ਨਾਂਅ ਉੱਤੇ। ਐਸ ਐਫ ਐਸ ਲੀਡਰ ਕਨੂਪ੍ਰਿਯਾ ਨੇ ਕਿਹਾ ਕਿ ਅਸੀਂ ਆਰ ਐਸ ਐਸ ਦੀ ਇਸ "ਪਾਖੰਡਪੂਰਨ ਕੌਮਪ੍ਰਸਤੀ" ਦਾ ਵਿਰੋਧ ਕਰਦੇ ਹਾਂ। ਘੱਟ ਗਿਣਤੀਆਂ ਨੂੰ ਦਬਾਉਣਾ, ਗੁਲਾਮ ਬਣਾਉਣਾ ਅਤੇ ਫੈਡਰਲ ਢਾਂਚੇ ਦੀ ਭਾਵਨਾ ਨੂੰ ਮੂਲੋਂ ਹੀ ਖਤਮ ਕਰਨ ਵਰਗੀਆਂ ਸਾਜ਼ਿਸ਼ਾਂ ਇਹਨਾਂ ਦੇ ਨਾਪਾਕ ਇਰਾਦਿਆਂ ਵਿੱਚ ਸ਼ਾਮਲ ਹਨ। 
ਕਨੂਪ੍ਰਿਯਾ ਨੇ ਇਹ ਸਭ ਕੁਝ ਦੱਸਦਿਆਂ 15 ਅਗਸਤ ਵਾਲੇ ਵਿਰੋਧ ਪ੍ਰਦਰਸ਼ਨਾਂ 'ਚ SFS ਦੀ ਸ਼ਮੂਲੀਅਤ ਨੂੰ ਪੂਰੀ ਤਰਾਂ ਜਾਇਜ਼ ਠਹਿਰਾਇਆ। 
PUCSC ਦੇ ਪ੍ਰਧਾਨ ਅਤੇ SFS ਮੈਂਬਰ ਕਨੂਪ੍ਰਿਆ ਨੇ ਸਾਫ ਸਾਫ ਕਿਹਾ ਕਿ "ਰਾਸ਼ਟਰਵਾਦ" ਦੇ ਨਾਮ ‘ਤੇ ਭਾਰਤੀ ਸੱਤਾ ਵੱਲੋਂ 72 ਸਾਲਾਂ ਤੋਂ ਧਾਰਮਿਕ,ਸਭਿਆਚਾਰਕ ਘੱਟ ਗਿਣਤੀਆਂ‘ ਉੱਤੇ ਹੋ ਰਹੀ ਬੇਇਨਸਾਫ਼ੀ ਅਤੇ ਦਬਾਉਣ ਦੀ ਨੀਤੀ ਦੇ ਵਿਰੋਧ ਵਿੱਚ ਪੰਜਾਬ ਦੇ 14 ਜ਼ਿਲਿਆਂ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਇਹ ਵਿਰੋਧ ਪ੍ਰਦਰਸ਼ਨ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਕੀਤਾ ਗਿਆ ਸੀ। ਇਸ ਵਿਰੋਧ ਪ੍ਰਦਰਸ਼ਨ ਵਿਚ ਉਠਾਏ ਗਏ ਮੁੱਦਿਆਂ ਉੱਪਰ SFS ਦੀ ਸਾਂਝੀ ਸਮਝ ਹੋਣ ਦੇ ਨਾਲ ਨਾਲ ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਈਆਂ ਹੋਰਨਾਂ ਜਥੇਬੰਦੀਆਂ ਨਾਲ ਵਿਚਾਰਧਾਰਕ ਮਤਭੇਦ ਵੀ ਹਨ। SFS ਇਤਿਹਾਸਕ ਤੌਰ 'ਤੇ ਪੈਦਾ ਹੋਈਆਂ ਅਤੇ ਮੌਜੂਦ ਵੱਖ-ਵੱਖ ਕੌਮਾਂ ਦੇ ਸਵੈ-ਨਿਰਣੇ ਦੇ ਅਧਿਕਾਰ ਦੀ ਹਮਾਇਤ ਕਰਦੀ ਹੈ। SFS ਸੂਬਿਆਂ ਨੂੰ ਵੱਧ ਅਧਿਕਾਰਾਂ ਦੀਆਂ ਮੰਗਾਂ ਦੀ ਹਮਾਇਤ ਕਰਦੀ ਹੈ। SFS ਹਿੰਦੁਤਵ ਦੇ ਏਜੰਡੇ ਤਹਿਤ ਧਾਰਮਿਕ ਤੇ ਭਾਸ਼ਾਈ ਘੱਟ ਗਿਣਤੀਆਂ ਨੂੰ ਦਬਾਏ ਜਾਣ ਦਾ ਵਿਰੋਧ ਕਰਦੀ ਹੈ। SFS ਆਰ.ਐਸ.ਐਸ ਦੇ ਜਾਅਲੀ-ਰਾਸ਼ਟਰਵਾਦ ਦਾ ਵਿਰੋਧ ਕਰਦੀ ਹੈ, ਜਿਸਦੇ ਪਿੱਛੇ ਏਜੰਡਾ ਸਿਰਫ਼ ਵੱਡੇ ਕਾਰਪੋਰੇਟਾਂ(ਅੰਬਾਨੀ, ਅਡਾਨੀ ਆਦਿ) ਲਈ ਇੱਕ ਮੰਡੀ ਬਣਾਉਣਾ ਹੈ। SFS ਧਰਮ ਆਧਾਰਿਤ ਰਾਜ ਦੀ ਹਮਾਇਤ ਨਹੀਂ ਕਰਦੀ। ਜਦ ਕਿ RSS/ABVP ਧਰਮ ਅਧਾਰਤ ਹਿੰਦੂ ਰਾਸ਼ਟਰ ਦੀ ਵਕਾਲਤ ਕਰਦੇ ਹੋਏ ਧਾਰਮਿਕ ਘੱਟ ਗਿਣਤੀਆਂ ਨੂੰ ਦਬਾ ਰਹੀ ਹੈ। ਫੈਡਰਲ ਢਾਂਚੇ ਦੀ ਭਾਵਨਾ ਦੇ ਉਲਟ ਇਹ ਸਰਕਾਰ ਰਾਜਾਂ ਦੇ ਬਚੇ-ਖੁਚੇ ਅਧਿਕਾਰ ਵੀ ਖਤਮ ਕਰ ਰਹੀ ਹੈ। ਮੋਦੀ ਸਰਕਾਰ ਦੁਆਰਾ ਸ਼ਕਤੀਆਂ ਦੇ ਕੇਂਦਰੀਕਰਨ ਦੀਆਂ ਕਾਰਵਾਈਆਂ ਗੈਰਜਮਹੂਰੀ ਹਨ ਅਤੇ ਤਾਨਾਸ਼ਾਹੀ ਰਾਜ ਦੀ ਦਿਸ਼ਾ ਵਿੱਚ ਹਨ।
15 ਅਗਸਤ 1947 ਦਾ ਦਿਨ ਭਾਰਤੀ ਸੱਤਾ ਅੰਗਰੇਜ਼ੀ ਸਾਮਰਾਜ ਤੋਂ ਆਜ਼ਾਦੀ ਦੇ ਦਿਹਾੜੇ ਵੱਜੋਂ ਮਨਾਉਂਦੀ ਹੈ। ਇਹ ਦਿਹਾੜਾ ਪੰਜਾਬ ਤੇ ਬੰਗਾਲ ਦੇ ਲੋਕਾਂ ਲਈ ਉਜਾੜੇ ਦਾ ਦਿਨ ਸੀ ਜਿਸ ਵਿੱਚ ਕਰੋੜਾਂ ਲੋਕ ਬੇਘਰ ਹੋਏ ਅਤੇ ਲੱਖਾਂ ਲੋਕ ਫਿਰਕੂ ਦੰਗਿਆਂ ਦੀ ਭੇਟ ਚੜ੍ਹ ਗਏ। ਭਾਰਤ 'ਚ ਵਸਦੇ ਮਜਦੂਰਾਂ, ਕਿਸਾਨਾਂ, ਦਲਿਤਾਂ, ਧਾਰਮਿਕ ਘੱਟ ਗਿਣਤੀਆਂ ਅਤੇ ਕੌਮੀਅਤਾਂ ਲਈ ਸਹੀ ਮਾਇਨੇ 'ਚ ਆਜ਼ਾਦੀ ਨਹੀਂ ਮਿਲੀ। ਇਹ ਵੱਡੇ ਦਲਾਲ ਕਾਰਪੋਰੇਟ ਅਤੇ ਜਗੀਰਦਾਰਾਂ ਦੇ ਹੱਕ 'ਚ ਮਹਿਜ ਸੱਤਾ ਤਬਦੀਲੀ ਸੀ ਜਿਸ ਦਾ ਖਦਸ਼ਾ ਆਪਣੇ ਇਹਨਾਂ ਸ਼ਬਦਾਂ ਨਾਲ ਭਗਤ ਸਿੰਘ ਵੀ ਆਪਣੀ ਸ਼ਹੀਦੀ ਤੋਂ ਪਹਿਲਾਂ ਜਿਤਾਉਂਦੇ ਹਨ -“ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇਸ ਨਾਲ ਕੀ ਫਰਕ ਪੈਂਦਾ ਹੈ ਕਿ ਲਾਰਡ ਰੀਡਿੰਗ ਭਾਰਤ ਸਰਕਾਰ ਦਾ ਮੁਖੀ ਹੈ ਜਾਂ ਸਰ ਪੁਰਸ਼ੋਤਮਦਾਸ ਠਾਕੁਰ ਦਾਸ? ਕਿਸਾਨੀ ਲਈ ਕੀ ਫ਼ਰਕ ਹੈ ਜੇ ਸਰ ਤੇਜ ਬਹਾਦੁਰ ਸਪਰੂ ਲਾਰਡ ਇਰਵਿਨ ਦੀ ਥਾਂ ਲੈ ਲੈਂਦਾ ਹੈ।”
ਅੱਜ ਵੀ ਭਾਰਤ ਦੇ ਖਣਿਜ ਪਦਾਰਥਾਂ ਅਤੇ ਲੋਕਾਂ ਦੀ ਵਿਦੇਸ਼ੀ ਨਿਵੇਸ਼ ਜ਼ਰੀਏ ਬਸਤੀਵਾਦੀ ਲੁੱਟ ਬਰਕਰਾਰ ਹੈ। ਮੋਦੀ ਸਰਕਾਰ ਵੀ ਰਾਸ਼ਟਰਵਾਦ ਦੇ ਏਜੰਡੇ ਦੀ ਆੜ 'ਚ ਵਿਦੇਸ਼ੀ ਤੇ ਦੇਸੀ ਕਾਰਪੋਰੇਟ ਘਰਾਣਿਆਂ ਹੱਥੋਂ ਦੇਸ਼ ਨੂੰ ਲੁਟਾ ਰਹੇ ਹੈ। ਐੱਸ.ਐੱਫ.ਐੱਸ. ਦਾ ਮੰਨਣਾ ਹੈ ਕਿ ਭਾਰਤ ਦੇ ਆਮ ਲੋਕਾਂ ਲਈ ਆਜ਼ਾਦੀ ਦੇ ਮਾਇਨੇ ਤਾਹੀਂ ਹਨ ਜਦੋਂ ਉਹ ਆਰਥਿਕ ਲੁੱਟ ਤੋਂ ਮੁਕਤ ਅਤੇ ਸਮਾਜਿਕ ਬਰਾਬਰੀ ਦੇ ਨਾਲ ਸਵੈ-ਮਾਣ ਦੀ ਜਿੰਦਗੀ ਜੀਅ ਸਕਣ।

Monday, May 06, 2019

ਬਜਰੰਗ ਦਲ ਦੇ ਚੇਤਨ ਮਲਹੋਤਰਾ ਨੂੰ ਨਕਸਲੀ ਧਮਕੀ?

SCD ਕਾਲਜ ਵਿੱਚ ਖੇਡੇ ਗਏ ਨਾਟਕ ਦਾ ਵਿਵਾਦ ਹੋਇਆ ਹੋਰ ਗੰਭੀਰ 
ਲੁਧਿਆਣਾ: 6 ਮਈ 2019: (ਪੰਜਾਬ ਸਕਰੀਨ ਬਿਊਰੋ):: 
ਲੁਧਿਆਣਾ ਦੇ ਮੰਨੇ ਪ੍ਰਮੰਨੇ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਵਿੱਚ ਖੇਡੇ ਗਏ ਬਹੁ ਚਰਚਿਤ ਨਾਟਕ "ਮਿਊਜ਼ੀਅਮ....." ਦਾ ਵਿਵਾਦ ਲਗਾਤਾਰ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਨਾਟਕ ਦੇ ਹੱਕ ਅਤੇ ਵਿਰੋਧ ਵਿੱਚ ਹੋਏ ਧਰਨਿਆਂ ਮੁਜ਼ਾਹਰਿਆਂ ਤੋਂ ਬਾਅਦ ਹੁਣ ਗੱਲ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਪੁੱਜ ਗਈ ਹੈ।  
ਬਜਰੰਗ ਦਲ ਦੇ ਸਥਾਨਕ ਆਗੂ ਚੇਤਨ ਮਲਹੋਤਰਾ ਨੇ ਇੱਕ ਟੈਲੀਫ਼ੋਨਿਕ ਗੱਲਬਾਤ ਦੌਰਾਨ ਅੱਜ ਦੁਪਹਿਰੇ ਦੱਸਿਆ ਕਿ ਉਹਨਾਂ ਨੂੰ ਇੰਗਲੈਂਡ ਵਾਲੇ ਕਿਸੇ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ ਆਈ ਹੈ। ਧਮਕੀ ਦੇਣ ਵਾਲੇ ਨੇ ਆਪਣੇ ਬਾਰੇ ਕਿਹਾ ਕਿ ਮੈਂ ਪੱਕਾ ਨਕਸਲੀ ਬੋਲਦਾ ਹਾਂ। ਨਾਮ ਪੁੱਛਣ 'ਤੇ ਉਸ ਨੇ ਕਿਹਾ ਕਿ ਜੇ ਮੈਂ ਤੈਨੂੰ ਆਪਣਾ ਨਾਮ ਦਸ ਦਿੱਤਾ ਤਾਂ ਹੁਣੇ ਖੜਾ ਖੜੋਤਾ ਹੀ ਡਿੱਗ ਪਵੇਂਗਾ। ਇਸ ਲਈ ਭਲੇ ਦੀ ਗੱਲ ਇਹੀ ਹੈ ਕਿ ਤੂੰ ਨਾਟਕ ਦੇ ਮਾਮਲੇ ਨੂੰ ਲੈ ਕਾਲਜ ਦੇ ਛੋਟੇ ਛੋਟੇ ਬੱਚਿਆਂ ਨਾਲ ਨਾ ਉਲਝ। ਗੱਲ ਕਰਨੀ ਹੈ ਤਾਂ ਸਾਡੇ ਨਾਲ ਕਰ। 
ਕਾਬਿਲ-ਏ-ਜ਼ਿਕਰ ਹੈ ਕਿ ਮਰਾਠੀ ਲੇਖਿਕਾ ਅਤੇ ਸਟੇਜ ਨੂੰ ਸਮਰਪਿਤ ਸ਼ਖ਼ਸੀਅਤ ਰਸਿਕਾ ਆਗਾਸ਼ੇ ਦੇ ਬਹੁ ਚਰਚਿਤ ਨਾਟਕ "ਮਿਊਜ਼ੀਅਮ" ਦੇ ਮੰਚਨ ਨੂੰ ਲੈ ਕੇ ਇਤਰਾਜ਼ ਕੀਤਾ ਸੀ ਅਤੇ ਲੁਧਿਆਣਾ ਦੇ ਸਤੀਸ਼ ਚੰਦਰ ਧਵਨ ਕਾਲਜ ਦੇ ਪ੍ਰਿੰਸੀਪਲ, ਨਿਰਦੇਸ਼ਕਾ ਨੀਲਮ ਭਾਰਦਵਾਜ ਅਤੇ ਦਸ ਬਾਰਾਂ ਹੋਰਨਾਂ ਦੇ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਮੁੱਦੇ ਨੂੰ ਲੈ ਕੇ ਖੱਬੀਆਂ ਧਿਰਾਂ ਅਤੇ ਹਿੰਦੂਤਵੀ ਧਿਰਾਂ ਆਹਮੋ ਸਾਹਮਣੇ ਆ ਗਈਆਂ ਹਨ। ਇਸ ਸਬੰਧੀ ਦੋਹਾਂ ਧਿਰਾਂ ਵੱਲੋਂ ਐਕਸ਼ਨਾਂ ਦਾ ਸਿਲਸਿਲਾ ਜਾਰੀ ਹੈ। ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਇਸ ਮੁੱਦੇ ਨੂੰ ਲੈ ਕੇ ਦੋ ਘੰਟਿਆਂ ਤੱਕ ਲੁਧਿਆਣਾ ਦਾ ਪ੍ਰਸਿੱਧ ਭਾਰਤ ਨਗਰ ਚੋਂਕ ਸਾਰੀਆਂ ਸੜਕਾਂ 'ਤੇ ਰੱਸੀਆਂ ਬਣਨ ਕੇ ਜਾਮ ਕੀਤਾ ਸੀ ਅਤੇ ਇਸਦਾ ਜੁਆਬ ਦੇਂਦਿਆਂ ਤਰਕਸ਼ੀਲਾਂ ਨੇ ਕਈ ਹੋਰਨਾਂ ਲੋਕ ਪੱਖੀ ਜਮਹੂਰੀ ਧਿਰਾਂ ਨੂੰ ਨਾਲ ਲੈ ਕੇ ਦੋ ਮਈ ਨੂੰ ਜੁਆਬੀ ਰੋਸ ਵਿਖਾਵਾ ਕੀਤਾ ਸੀ ਅਤੇ ਐਲਾਨ ਕੀਤਾ ਸੀ ਕਿ ਅਸੀਂ ਇਹ ਨਾਟਕ ਪੰਜਾਬ ਭਰ ਵਿੱਚ ਥਾਂ ਥਾਂ 'ਤੇ ਖੇਡਾਂਗੇ ਕਿਓਂਕਿ ਇਹ ਨਾਟਕ ਔਰਤਾਂ ਦੇ ਅਧਿਕਾਰਾਂ ਦੀ ਗੱਲ ਕਰਦਾ ਹੈ। 
ਚੇਤਨ ਮਲਹੋਤਰਾ ਨੇ ਖੁਦ ਨੂੰ ਮਿਲੀ ਧਮਕੀ ਬਾਰੇ ਹੋਰ ਦੱਸਿਆ ਕਿ ਧਮਕੀ ਦੇਣ ਵਾਲੇ ਨੇ ਬਾਅਦ ਵਿੱਚ ਕਿਸੇ ਸਥਾਨਕ ਮੋਬਾਈਲ ਨੰਬਰ ਤੋਂ ਵੀ ਆਪਣੀ ਧਮਕੀ ਦੁਹਰਾਈ। ਚੇਤਨ ਮਲਹੋਤਰਾ ਨੇ ਕਿਹਾ ਕਿ ਮੈਂ ਇਹ ਨੰਬਰ ਜਾਂਚ ਪੜਤਾਲ ਲਈ ਇੰਟੈਲੀਜੈਂਸ ਨੂੰ ਦੇ ਦਿੱਤਾ ਹੈ। 
ਇਸੇ ਦੌਰਾਨ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਵੀ ਸ਼ਨੀਵਾਰ ਚਾਰ ਮਈ 2019 ਨੂੰ ਸਮਿਤੀ ਕੇਂਦਰ ਲੁਧਿਆਣਾ ਵਿੱਚ ਬਾਕਾਇਦਾ ਇੱਕ ਪ੍ਰੈਸ ਕਾਨਫਰੰਸ ਕਿਹਾ ਕਿ ਇਹ ਨਾਟਕ "ਨਕਸਲੀਆਂ" ਵੱਲੋਂ ਖੇਡਿਆ ਗਿਆ ਸੀ। ਇਸ ਨਾਟਕ ਵਿੱਚ ਹਿੰਦੂ ਦੇਵੀ ਦੇਵਤਿਆਂ ਦਾ ਅਪਮਾਨ ਹੋਣ ਦੇ ਬਾਵਜੂਦ ਪੁਲਿਸ ਨੇ ਅਜੇ ਤਕ ਕਾਲਜ ਦੇ ਸਬੰਧਤ ਸਟਾਫ ਅਤੇ ਵਿਦਿਆਰਥੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ। ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਨਾਮਧਾਰੀ ਸੰਪਰਦਾ ਨੇ ਇਸ ਮੁੱਦੇ ਨੂੰ ਲੈ ਕੇ ਭਾਰਤ ਨਗਰ ਚੌਂਕ ਵਿੱਚ ਧਰਨਾ ਵੀ ਦਿੱਤੋ ਸੀ। ਉਦੋਂ ਪੁਲਿਸ ਨੇ ਇਹਨਾਂ ਗ੍ਰਿਫਤਾਰੀਆਂ ਲਈ ਹੋਰ ਸਮਾਂ ਲਿਆ ਸੀ ਪਰ ਉਹ ਸਮਾਂ ਵੀ ਲੰਘ ਗਿਆ। ਗ੍ਰਿਫਤਾਰੀਆਂ ਨਾ ਹੋਣ ਦੇ ਕਾਰਨ ਹਿੰਦੂ ਸੰਗਠਨ ਰੋਸ ਅਤੇ ਗੁੱਸੇ ਵਿੱਚ ਹਨ। ਕਿਸੇ ਵੀ ਵੇਲੇ ਪੰਜਾਬ ਭਰ ਵਿੱਚ ਰੋਸ ਵਖਾਵਿਆਂ ਦਾ ਐਲਾਨ ਕੀਤਾ ਜਾ ਸਕਦਾ ਹੈ। ਹੁਣ ਇਸ ਧਮਕੀ ਦਾ ਸਚ ਕੀ ਹੈ ਇਸਦਾ ਪਤਾ ਕਿਸੇ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ ਪਰ ਪੰਜਾਬ ਦੇ ਇਤਿਹਾਸ ਵਿੱਚ ਨਕਸਲੀਆਂ ਨੇ ਆਪਣੀ ਚੜ੍ਹਤ ਵੇਲੇ ਵੀ ਸ਼ਾਇਦ ਕਿਸੇ ਨੂੰ ਵਿਚਾਰਧਾਰਕ ਵਿਰੋਧ ਕਰਨ ਧਮਕੀ ਨਹੀਂ ਸੀ ਦਿੱਤੀ।  ਖੱਬੇਪੱਖੀਆਂ ਦੇ ਬਹੁਤ ਹੀ ਨੇੜਲੇ ਸਹਿਯੋਗੀ ਰਹੇ ਨਾਮਧਾਰੀਆਂ ਦਾ ਇਸ ਤਰਾਂ ਹਿੰਦੂਤਵੀ ਸੰਗਠਨਾਂ ਨਾਲ ਖੁੱਲ ਕੇ ਆਉਣਾ ਵੀ ਪੰਜਾਬ ਦੀ ਸਿਆਸਤ ਵਿੱਚ ਆ ਰਹੀਆਂ ਤਬਦੀਲੀਆਂ ਦੀ ਇੱਕ ਨਵੀਂ ਤਸਵੀਰ ਪੇਸ਼ ਕਰਦਾ ਹੈ। 


ਤਰਕਸ਼ੀਲਾਂ ਵੱਲੋਂ ਸਾਖਸ਼ੀ ਮਹਾਰਾਜ ਤੇ ਸਾਧਵੀ ਪ੍ਰੱਗਿਆ ਠਾਕੁਰ ਨੂੰ ਚੁਣੌਤੀ

ਸਾਡੇ ਕੋਲ ਨਾਟਕ ਵਿਵਾਦ ਦੇ ਸਾਰੇ ਸਬੂਤ ਮੌਜੂਦ ਹਨ-ਚੇਤਨ ਮਲਹੋਤਰਾ

Wednesday, May 16, 2018

ਸੀਪੀਆਈ ਆਗੂ ਗੁਰਨਾਮ ਸਿੱਧੂ ਨੂੰ ਧਮਕੀਆਂ

ਭਾਰਤੀ ਕਮਿਊਨਿਸਟ ਪਾਰਟੀ ਕੋਲ ਮੌਜੂਦ ਹਨ ਸਾਰੇ ਸਬੂਤ 
ਲੁਧਿਆਣਾ: 16 ਮਈ 2018: (ਪੰਜਾਬ ਸਕਰੀਨ ਬਿਊਰੋ):: 
ਭਾਰਤੀ ਕਮਿਉਨਿਸਟ ਪਾਰਟੀ ਦੇ ਆਗੂ ਕਾਮਰੇਡ ਗੁਰਨਾਮ ਸਿੱਧੂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸੀਪੀਆਈ ਨੇ ਇਸ ਸਬੰਧੀ  ਫੌਰੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ ਪਾਰਟੀ ਦਾ ਵਫਦ ਪੁਲਿਸ ਕਮਿਸਨਰ ਨੂੰ ਵੀ ਮਿਲਿਆ। ਇਸ ਦੀ ਜਾਣਕਾਰੀ ਸੀਪੀਆਈ ਦੀ ਲੁਧਿਆਣਾ ਸ਼ਹਿਰੀ ਇਕਾਈ ਦੇ ਸਕੱਤਰ ਕਾਮਰੇਡ ਰਮੇਸ਼ ਰਤਨ ਨੇ ਦਿੱਤੀ।   
ਉਹਨਾਂ ਦੱਸਿਆ ਕਿ ਭਾਰਤੀ ਕਮਿਉਨਿਸਟ ਪਾਰਟੀ ਦਾ ਇੱਕ ਵਫਦ ਪੁਲਿਸ ਕਮਿਸਨਰ ਲੁਧਿਆਣਾ ਨੂੰ ਮਿਲਿਆ ਜਿਸ ਵਿੱਚ ਵਫਦ ਨੇ ਗਰੀਬ ਦੱਬੇ ਕੁਚਲੇ ਮਜਦੂਰਾਂ, ਅਨਪੜ ਪਰਵਾਸੀਆਂ, ਦਲਿਤਾਂ ਅਤੇ ਆਮ ਜਨਤਾ ਨਾਲ ਹੋ ਰਹੀ ਬੇਇਨਸਾਫੀ ਅਤੇ ਧੱਕੇਸ਼ਾਹੀ ਦੇ ਲੰਮੇਂ ਸਮੇਂ ਤੋਂ ਲਟਕਦੇ ਆ ਰਹੇ ਸੰਗੀਨ ਅਪਰਾਧਾਂ ਦੇ ਕੇਸਾਂ ਵਿੱਚ ਪੁਲਿਸ, ਸਿਆਸਤ ਅਤੇ ਗੁੰਡਾ ਲੋਕਾਂ ਦੀ ਮਿਲੀਭੁਗਤ ਕਾਰਨ ਇਹਨਾਂ ਲੋਕਾਂ ਦੀ ਹੋ ਰਹੀ ਦੁਰਦਸ਼ਾ ਤੋਂ ਜਾਣੂ ਕਰਵਾਇਆ। ਇਸ ਤਰਾਂ ਪਾਰਟੀ ਨੇ ਦੋਸ਼ੀਆਂ ਅਤੇ ਅਪਰਾਧੀਆਂ ਪ੍ਰ੍ਤੀ ਹਮਾਇਤ ਭਰੇ ਵਤੀਰੇ ਕਾਰਨ ਅਪਰਾਧਾਂ ਵਿੱਚ ਵਾਧਾ ਹੋਣ ਦੀ ਗਲ ਕਹੀ। 
ਵਫਦ ਨੇ ਦੱਸਿਆ ਕਿ ਅਪਰਾਧ ਦਰਜ ਨਾ ਹੋਣ ਕਰਕੇ ਇਸ ਕਿਸਮ ਦੀਆਂ ਘਟਨਾਵਾਂ ਵਿੱਚ ਹੋਇਆ ਵਾਧਾ ਨਜ਼ਰ ਨਹੀਂ ਆ ਰਿਹਾ। ਬਹੁਤ ਸਾਰੇ ਮਾਮਲੇ ਰਫਦਫ਼ਾ ਕਰਕੇ ਰਿਕਾਰਡ ਵਿੱਚ ਆਉਣ ਹੀ ਨਹੀਂ ਦਿੱਤੇ।  ਪਿਛਲੇ ਕਾਫੀ ਲੰਮੇਂ ਸਮੇਂ  ਤੋਂ ਲਟਕਦੇ ਕੇਸਾਂ ਨੂੰ ਦਰ ਕਿਨਾਰ ਕਰਦੇ ਹੋਏ ਪੁਲਿਸ ਦੇ ਦੋਸ਼ੀਆਂ ਪ੍ਰ੍ਤੀ ਹਮਾਇਤੀ ਰਵੱਈਏ ਦੀ ਤਾਜਾ ਇੱਕ ਕੇਸ ਦੀ ਮਿਸਾਲ ਦਿੰਦਿਆਂ ਉਹਨਾਂ ਦੱਸਿਆ ਕਿ ਭਾਰਤੀ ਕਮਿਉਨਿਸਟ ਪਾਰਟੀ ਦੇ ਜਿਲਾ ਇਕਾਈ ਦੇ ਉੱਘੇ ਆਗੂ ਕਾਮਰੇਡ ਗੁਰਨਾਮ ਸਿੱਧੂ ਨੂੰ ਜਾਨੋਂ ਮਾਰਨ ਦੀਆਂ  ਧਮਕੀਆਂ ਦਿੱਤੇ ਜਾਣ ਤੋਂ ਇਲਾਵਾ ਉਹਨਾਂ ਨੂੰ ਝੂਠੀਆਂ ਦਰਖਾਸਤਾਂ ਦੇ ਰਾਹੀਂ ਵੀ ਉਲਝਾਇਆ ਜਾ ਰਿਹਾ ਹੈ। 
ਵਫਦ ਨੇ ਕੁਝ ਪੁਖਤਾ ਸਬੂਤਾਂ ਦੀਆਂ ਸੀ ਡੀਆਂ  ਪੇਸ਼  ਕਰਦੇ ਹੋਏ  ਬੇਨਤੀ ਕੀਤੀ ਕਿ ਜੇਕਰ ਬਿਨਾ ਕਿਸੇ ਦੇਰੀ ਤੋਂ 10 ਮਈ 2018 ਅਤੇ 29 ਮਾਰਚ 2018 ਦੀਆਂ ਧਮਕੀਆਂ ਤੇ ਕਾਰਵਾਈ ਕੀਤੀ ਜਾਵੇ ਤਾਂ ਪੂਰੇ ਦਾ ਪੂਰਾ ਹਥਲਾ ਕੇਸ ਸੁਲਝ ਜਾਵੇਗਾ।  ਪੁਲਿਸ ਕਮਿਸ਼ਨਰ ਵਲੋਂ ਵਫਦ ਨੂੰ ਗੰਭੀਰਤਾ ਨਾਲ ਸੁਣਿਆ ਗਿਆ ਅਤੇ ਇਹ ਮਾਮਲਾ ਡੀ ਸੀ ਪੀ ਅਸ਼ਵਨੀ ਕਪੂਰ ਨੂੰ ਆਪਣੇ ਪੱਧਰ ਤੇ ਫੌਰੀ ਹਲ ਕਰਨ ਲਈ ਦਿੱਤਾ ਗਿਆ। ਇਸ ਵਫਦ ਵਿੱਚ ਪਾਰਟੀ ਦੇ ਸਹਿਰੀ ਸਕੱਤਰ ਕਾਮਰੇਡ ਰਮੇਸ਼ ਰਤਨ, ਜਿਲ੍ਹਾ ਸਹਾਇਕ ਸਕੱਤਰ ਚਮਕੌਰ ਸਿੰਘ, ਗੁਰਨਾਮ ਸਿੱਧੂ, ਐਮ ਐਸ ਭਾਟੀਆ, ਅਵਤਾਰ ਛਿੱਬੜ, ਕੇਵਲ ਸਿੰਘ ਬਨਵੈਤ ਅਤੇ ਐਸ ਪੀ ਸਿੰਘ ਸ਼ਾਮਿਲ ਸਨ। 

Tuesday, August 30, 2016

''ਤੇ ਹੁਣ ਸ੍ਰੀ ਭੈਣੀ ਸਾਹਿਬ ਦੇ ਸਰਪੰਚ ਨੂੰ ਧਮਕੀ....

ਭੈਣੀ ਸਾਹਿਬ ਤੋਂ ਹੀ ਇੱਕ ਗਰੁੱਪ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ 'ਚ-ਸਰਪੰਚ 
ਸਰਪੰਚ:ਹਰ ਹਾਲਤ ਵਿੱਚ ਕੀਤੀ ਜਾਏਗੀ ਪੈਰਵੀ--ਨਹੀਂ ਡਰਾਂਗਾ ਧਮਕੀਆਂ ਤੋਂ 
ਲੁਧਿਆਣਾ: 29 ਅਗਸਤ 2016: (ਪੰਜਾਬ ਸਕਰੀਨ ਸਰਵਿਸ):
ਅੱਸੀਵਿਆਂ ਦੇ ਦੌਰ ਵਾਂਗ ਧਿਸ਼ਟਗੇੜੀ ਫਿਰ ਦਸਤਕ ਦੇ ਰਹੀ ਹੈ। ਜਲੰਧਰ ਵਿੱਚ ਆਰ ਐਸ ਐਸ ਆਗੂ ਬ੍ਰਿਗੇਡੀਅਰ ਜਗਦੀਸ਼ ਗਗਨੇਜਾ 'ਤੇ ਹਮਲੇ ਮਗਰੋਂ ਹੁਣ ਸ੍ਰੀ ਭੈਣੀ ਸਾਹਿਬ ਦੇ ਸਰਪੰਚ ਸੁਖਦੇਵ ਸਿੰਘ ਨੂੰ ਧਮਕੀ ਪੱਤਰ ਮਿਲਿਆ ਹੈ। ਨਾਮਧਾਰੀ ਸੰਪਰਦਾ ਦੀ ਗੁਰੂ ਮਾਤਾ ਚੰਦ ਕੌਰ ਦੇ ਕਤਲ ਕਾਂਡ ਸਬੰਧੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਲਈ ਅਦਾਲਤ ਵਿੱਚ ਕੇਸ ਦਾਇਰ ਕਰਨ ਵਾਲੇ ਸ੍ਰੀ ਭੈਣੀ ਸਾਹਿਬ ਦੇ ਸਰਪੰਚ ਨੂੰ ਅਣਪਛਾਤੇ ਲੋਕਾਂ ਵੱਲੋਂ ਇੱਕ ਧਮਕੀ ਵਾਲੀ ਚਿੱਠੀ ਭੇਜੀ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਉਹ ਇਸ ਕੇਸ ਦੀ ਪੈਰਵੀ ਕਰਨ ਤੋਂ ਪਿੱਛੇ ਹਟ ਜਾਣ ਅਤੇ ਅਜਿਹਾ ਨਾ ਕਰਨ ’ਤੇ ਉਨ੍ਹਾਂ ਨਾਲ ਚੰਗਾ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ ਬੀਤੀ ਚਾਰ ਅਪਰੈਲ ਨੂੰ ਸ੍ਰੀ ਭੈਣੀ ਸਾਹਿਬ ਵਿਖੇ ਮਾਤਾ ਚੰਦ ਕੌਰ ਦਾ ਦੋ ਮੋਟਰਸਾਈਕਲ ਸਵਾਰਾਂ ਨੇ ਕਤਲ ਕਰ ਦਿੱਤਾ ਸੀ। ਇਸ ਵਹਿਸ਼ੀਆਨਾ ਕਤਲ ਦੀ ਗੁੱਥੀ ਹਾਲੇ ਤੱਕ ਉਲਝੀ ਹੋਈ ਹੈ। ਇਸ ਸਬੰਧੀ ਹਾਲੇ ਤੱਕ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਸਰਕਾਰ ਨੇ ਮਾਮਲੇ ਦੀ ਸੂਹ ਦੇਣ ਵਾਲੇ ਨੂੰ 10 ਲੱਖ ਅਤੇ ਨਾਮਧਾਰੀ ਸਮਾਜ ਨੇ 20 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੋਇਆ ਹੈ। ਅਜੇ ਤੱਕ ਕਾਤਲਾਂ ਦਾ ਪਤਾ ਨਾ ਲੱਗਣਾ ਕਈ ਇਸ਼ਾਰੇ ਕਰਦਾ ਹੈ ਵਰਨਾ ਪੰਜਾਬ ਪੁਲਿਸ ਲਈ ਇਹ ਕੇਸ ਕੋਈ ਵੱਡੀ ਚੁਣੌਤੀ ਨਹੀਂ ਸੀ।
ਅੱਸੀਵਿਆਂ ਦੇ ਦੌਰ ਵਾਂਗ ਜਦੋਂ ਧਮਕੀਆਂ ਅਤੇ ਕਤਲ ਆਮ ਹੋਣ ਲੱਗ ਪੈਸਾਂ ਹੁਣ ਤਾਜ਼ਾ ਧਮਕੀ ਪੱਤਰ ਮਿਲਣ ਨਾਲ ਮਾਮਲਾ ਨਾਜ਼ੁਕ ਹਾਲਾਤ ਵਾਲੇ ਮੋੜ ਕੱਟਦਾ ਮਹਿਸੂਸ ਹੋ ਰਿਹਾ ਹੈ। ਇਹ ਧਮਕੀ ਪੱਤਰ ਮਿਲਣ ਦੇ ਮਾਮਲੇ ਵਿੱਚ ਸ੍ਰੀ ਭੈਣੀ ਸਾਹਿਬ ਦੇ ਸਰਪੰਚ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਬੀਤੀ 25 ਅਗਸਤ ਵਾਲੇ ਦਿਨ ਉਨ੍ਹਾਂ ਨੂੰ ਇੱਕ ਰਜਿਸਟਰ ਪੋਸਟ ਮਿਲੀ, ਜਿਸ ਵਿੱਚ ਲਿਖਿਆ ਗਿਆ ਹੈ ਕਿ ਮਾਤਾ ਚੰਦ ਕੌਰ ਦੇ ਕਤਲ ਦੀ ਸੀਬੀਆਈ ਜਾਂਚ ਸਬੰਧੀ ਹਾਈ ਕੋਰਟ ਵਿੱਚ ਦਾਇਰ ਕੀਤਾ ਗਿਆ ਕੇਸ ਵਾਪਸ ਲੈ ਲਿਆ ਜਾਵੇ। ਨਾਲ ਹੀ ਧਮਕੀ ਦਿੱਤੀ ਗਈ ਹੈ ਕਿ ਉਹ ਅਦਾਲਤ ਵਿੱਚ ਇਸ ਕੇਸ ਸਬੰਧੀ ਕਿਸੇ ਵੀ ਸੁਣਵਾਈ ਦਾ ਹਿੱਸਾ ਨਾ ਬਣਨ। ਉਨ੍ਹਾਂ ਦੱਸਿਆ ਕਿ ਇਸ ਪੱਤਰ ਤੋਂ ਬਾਅਦ ਉਨ੍ਹਾਂ ਨੇ ਪੁਲੀਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੂੰ ਸ਼ਿਕਾਇਤ ਦਿੱਤੀ ਹੈ, ਜਿਸ ਸਬੰਧੀ ਏਡੀਸੀਪੀ ਜਸਵਿੰਦਰ ਸਿੰਘ ਪੜਤਾਲ ਕਰ ਰਹੇ ਹਨ।
ਏਡੀਸੀਪੀ ਕਰਨਗੇ ਮਾਮਲੇ ਦੀ ਪੜਤਾਲ 
ਪੁਲੀਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਦਾ ਕਹਿਣਾ ਹੈ ਕਿ ਸਰਪੰਚ ਨੂੰ ਆਏ ਧਮਕੇ ਭਰੇ ਪੱਤਰ ਬਾਰੇ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ, ਜਿਸ ਦੇ ਲਈ ਉਨ੍ਹਾਂ ਨੇ ਏਡੀਸੀਪੀ ਨੂੰ ਪੜਤਾਲ ਕਰਨ ਲਈ ਕਿਹਾ ਹੈ। ਉਸ ਤੋਂ ਬਾਅਦ ਇਸ ਮਾਮਲੇ ਵਿੱਚ ਜੋ ਵੀ ਜ਼ਰੂਰੀ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ। ਇਸ ਕਤਲ ਨੂੰ ਲੈ ਕੇ ਸਿਆਸੀ ਅਤੇ ਧਾਰਮਿਕ ਹਲਕਿਆਂ ਵਿੱਚ ਵੀ ਸਨਸਨੀ ਵਰਗਾ ਮਾਹੌਲ ਹੈ।
ਹਰ ਹਾਲਤ ਵਿੱਚ ਕਰਾਂਗਾ ਪੈਰਵੀ-ਸਰਪੰਚ ਸੁਖਦੇਵ ਸਿੰਘ 
ਇਸੇ ਦੌਰਾਨ ਸਰਪੰਚ ਸੁਖਦੇਵ ਸਿੰਘ ਨੇ ਕਿਹਾ ਕਿ ਉਹ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਉਹ ਹਰ ਹਾਲ ਵਿੱਚ ਇਸ ਮਾਮਲੇ ਦੀ ਪੈਰਵੀ ਕਰਦੇ ਰਹਿਣਗੇ। ਸਰਪੰਚ ਨੇ ਸ਼ੱਕ ਦਾਇਰ ਕੀਤਾ ਕਿ ਭੈਣੀ ਸਾਹਿਬ ਤੋਂ ਹੀ ਇੱਕ ਗਰੁੱਪ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਬੀਤੀ 9 ਅਗਸਤ ਨੂੰ ਹੋਈ ਸੁਣਵਾਈ ਦੌਰਾਨ ਅਗਲੀ ਤਰੀਕ 20 ਸਤੰਬਰ ਮੁਕਰਰ ਕੀਤੀ ਗਈ ਹੈ, ਜਿਸ ਵਿੱਚ ਪੁਲੀਸ ਨੇ ਸਟੇਟਸ ਰਿਪੋਰਟ ਦੇਣੀ ਹੈ। ਸਰਪੰਚ ਨੇ ਦਾਅਵਾ ਕੀਤਾ ਕਿ ਜਦੋਂ ਤੱਕ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਉਹ ਕਾਰਵਾਈ ਦੇ ਪਿੱਛੇ ਲੱਗੇ ਰਹਿਣਗੇ।

Sunday, May 22, 2016

ਆਈ ਐੱਸ ਵੱਲੋਂ ਭਾਰਤ 'ਤੇ ਹਮਲਿਆਂ ਦੀ ਧਮਕੀ

22 ਮਿੰਟ ਦਾ ਇੱਕ ਵੀਡੀਓ ਜਾਰੀ ਕਰਕੇ ਦਿੱਤੀ ਹਮਲਿਆਂ ਦੀ ਧਮਕੀ 
ਨਵੀਂ ਦਿੱਲੀ: 21ਮਈ 2016: (ਪੰਜਾਬ ਸਕਰੀਨ ਬਿਊਰੋ+ਇੰਟ.):
ਬਹੁਤ ਹੀ ਖਤਰਨਾਕ ਅਤੇ ਗੰਭੀਰ ਖਬਰ ਆ ਰਹੀ ਹੈ ਇੰਟਰਨੈਟ 'ਤੇ। ਆਈ ਐੱਸ ਨੇ ਬਦਲਾ ਲੈਣ ਲਈ ਭਾਰਤ ਤੇ ਹਮਲੇ ਕਰਨ ਦੀ ਧਮਕੀ ਦਿੱਤੀ ਹੈ। ਖ਼ਤਰਨਾਕ ਅੱਤਵਾਦੀ ਜਥੇਬੰਦੀ ਆਈ ਐੱਸ ਆਈ ਐੱਸ ਨੇ 22 ਮਿੰਟ ਦਾ ਇੱਕ ਵੀਡੀਓ ਜਾਰੀ ਕਰਕੇ ਭਾਰਤ ਵਿਰੁੱਧ ਆਪਣੇ ਖ਼ਤਰਨਾਕ ਇਰਾਦੇ ਜ਼ਾਹਿਰ ਕਰ ਦਿੱਤੇ ਹਨ। ਜਥੇਬੰਦੀ ਨੇ ਅਰਬੀ ਭਾਸ਼ਾ 'ਚ ਜਾਰੀ ਇਸ ਵੀਡੀਓ 'ਚ ਗੁਜਰਾਤ, ਕਸ਼ਮੀਰ, ਮੁਜ਼ੱਫਰਨਗਰ ਅਤੇ ਬਾਬਰੀ ਮਸਜਿਦ ਕਾਂਡ ਦਾ ਬਦਲਾ ਲੈਣ ਦਾ ਐਲਾਨ ਕੀਤਾ ਹੈ। ਵੀਡੀਓ ਸਮੁੰਦਰ ਕਿਨਾਰੇ ਸ਼ੂਟ ਕੀਤਾ ਗਿਆ ਹੈ ਅਤੇ ਇਸ 'ਚ ਜ਼ਿਆਦਾਤਰ ਇੰਟਰਵਿਊ ਹੀ ਹਨ। ਆਈ ਐੱਸ ਵੱਲੋਂ ਭਾਰਤ ਅਤੇ ਦੱਖਣੀ ਏਸ਼ੀਆ 'ਚ ਜਾਰੀ ਕੀਤਾ ਗਿਆ ਇਹ ਪਹਿਲਾ ਵੀਡੀਓ ਹੈ।  ਵੀਡੀਓ ਵਿੱਚ ਸਥਾਨਕ ਜੇਹਾਦੀਆਂ ਨੂੰ ਵਰਤੇ ਜਾਣ ਦੀ ਗੱਲ ਕਹੀ ਗਈ ਹੈ। 
ਇਸ ਵੀਡੀਓ 'ਚ ਠਾਣੇ ਦਾ ਰਹਿਣ ਵਾਲਾ ਇੰਜੀਨੀਅਰਿੰਗ ਦਾ ਵਿਦਿਆਰਥੀ ਫਰਹਾਦ ਤਨਵੀਰ ਸ਼ੇਖ ਸਪਸ਼ਟ ਸ਼ਬਦਾਂ ਵਿੱਚ ਬਦਲਾ ਲੈਣ ਦੀ ਧਮਕੀ ਦੇ ਰਿਹਾ ਹੈ। ਸ਼ੇਖ ਆਖਦਾ ਹੈ, ਅਸੀਂ ਪਰਤਾਂਗੇ, ਪਰ ਤਲਵਾਰ ਹੱਥ 'ਚ ਲੈ ਕੇ। ਬਾਬਰੀ ਮਸਜਿਦ ਨੂੰ ਡੇਗਣ ਦਾ ਬਦਲਾ ਲਵਾਂਗੇ। ਕਸ਼ਮੀਰ, ਗੁਜਰਾਤ ਅਤੇ ਮੁਜ਼ੱਫਰਨਗਰ ਦੇ ਮੁਸਲਮਾਨਾਂ ਦੇ ਕਤਲਾਂ ਦਾ ਬਦਲਾ ਲਿਆ ਜਾਵੇਗਾ। ਉਹ ਆਖਦਾ ਹੈ ਕਿ ਭਾਰਤ 'ਚ ਆਈ ਐੱਸ ਦੇ ਸਥਾਨਕ ਜੇਹਾਦੀ ਹੀ ਹਮਲੇ ਕਰਨਗੇ। ਜ਼ਿਕਰਯੋਗ ਹੈ ਕਿ ਸ਼ੇਖ 2014 'ਚ ਤਿੰਨ ਸਾਥੀਆਂ ਸਮੇਤ ਸੀਰੀਆ ਗਿਆ ਅਤੇ ਆਈ ਐੱਸ ਆਈ ਐੱਸ 'ਚ ਭਰਤੀ ਹੋ ਗਿਆ। ਅਜਿਹੇ ਕਿੰਨੇ ਕੁ ਨੌਜਵਾਨ ਆਈ ਐੱਸ ਦੀਆਂ ਸਫਾਂ ਵਿੱਚ ਹਨ ਇਸ ਬਾਰੇ ਕੁਝ ਵੀ ਸਾਫ਼ ਸਾਫ਼ ਨਹੀਂ ਕਿਹਾ ਸਕਦਾ।  
ਵੀਡੀਓ ਵਿੱਚ ਸ਼ੇਖ ਨੇ ਆਪਣਾ ਨਾਂਅ ਅਬੂ ਅਮਰ ਅਲ ਹਿੰਦੀ ਦੱਸਿਆ ਹੈ। ਵੀਡੀਓ 'ਚ ਇੱਕ ਹੋਰ ਜੇਹਾਦੀ ਆਖਦਾ ਹੈ ਕਿ ਸਾਡੇ ਕਹਿਰ ਤੋਂ ਬਚਣ ਲਈ ਤੁਹਾਡੇ ਕੋਲ ਸਿਰਫ਼ ਤਿੰਨ ਬਦਲ ਹਨ-ਪਹਿਲਾ ਇਸਲਾਮ ਕਬੂਲ ਕਰੋ, ਦੂਜਾ ਜਜ਼ੀਆ ਦਿਓ ਜਾਂ ਫੇਰ ਮਰਨ ਲਈ ਤਿਆਰ ਜੋ ਜਾਓ। ਵੀਡੀਓ 'ਚ ਉਨ੍ਹਾ ਨੇ ਖੁਦ ਨੂੰ ਹਿੰਦ ਵੱਲ ਸਿੰਗ ਦਾ ਦੱਸਿਆ ਹੈ। ਪਤਾ ਚੱਲਿਆ ਹੈ ਕਿ ਆਈ ਐੱਸ ਆਈ ਐੱਸ 'ਚ ਇਹ ਲਫ਼ਜ਼ ਭਾਰਤ ਅਤੇ ਪਾਕਿਸਤਾਨ ਲਈ ਵਰਤਿਆ ਜਾਂਦਾ ਹੈ। ਵੀਡੀਉ 'ਚ ਹਿੰਦੂਆਂ ਨੂੰ ਗਾਂ ਦੀ ਪੂਜਾ ਕਰਨ ਵਾਲਾ ਅਤੇ ਮੁਸਲਮਾਨਾਂ ਵਿਰੁੱਧ ਹਿੰਸਾ ਕਰਨ ਵਾਲਾ ਦੱਸਿਆ ਗਿਆ ਹੈ। ਵੀਡੀਓ 'ਚ ਇੱਕ ਥਾਂ ਮੁਗਲ ਰਾਜਾ ਮੁਹੰਮਦ ਬਿਨ ਕਾਸਿਮ ਦਾ ਵੀ ਜ਼ਿਕਰ ਹੈ। ਅੱਤਵਾਦੀ ਉਸ ਨੂੰ ਭਾਰਤ 'ਚ ਇਸਲਾਮੀ ਰਾਜ ਦੀ ਸਥਾਪਨਾ ਕਰਨ ਵਾਲਾ ਪਹਿਲਾ ਰਾਜਾ ਮੰਨਦੇ ਹਨ। 
ਵੀਡੀਉ 'ਚ ਉਵੈਸੀ ਅਤੇ ਬਦਰੂਦੀਨ ਅਜਮਲ ਦੇ ਫੋਟੋਗ੍ਰਾਫ਼ ਵੀ ਨਜ਼ਰ ਆਉਂਦੇ ਹਨ। ਉਨ੍ਹਾਂ 'ਤੇ ਦੋਸ਼ ਲਾਇਆ ਗਿਆ ਕਿ ਉਹ ਗ਼ੈਰ-ਮੁਸਲਿਮ ਲੀਡਰਾਂ ਨਾਲ ਮਿਲੇ ਹੋਏ ਹਨ ਅਤੇ ਮੁਸਲਮਾਨਾਂ ਨਾਲ ਹੋਏ ਅੱਤਿਆਚਾਰ ਨੂੰ ਬਰਦਾਸ਼ਤ ਕਰ ਰਹੇ ਹਨ। 
ਵੀਡੀਓ 'ਚ ਕਿਹਾ ਗਿਆ ਕਿ ਉਨ੍ਹਾਂ ਲੋਕਾਂ ਦੀ ਗੱਲ 'ਤੇ ਧਿਆਨ ਨਾ ਦਿਓ, ਜਿਹੜੇ ਆਖਦੇ ਹਨ ਕਿ ਇਸਲਾਮ ਸ਼ਾਂਤੀ ਦਾ ਧਰਮ ਹੈ, ਬਲਕਿ ਇਸਲਾਮ ਜੰਗ ਦਾ ਧਰਮ ਹੈ। ਪੈਗੰਬਰ ਨੇ ਕਿਹਾ ਸੀ ਕਿ ਉਦੋਂ ਤੱਕ ਲੜਦੇ ਰਹੋ, ਜਦੋਂ ਤੱਕ ਅੱਲਾ ਦਾ ਰਾਜ ਕਾਇਮ ਨਾ ਹੋ ਜਾਵੇ।ਹੁਣ ਦੇਖਣਾ ਹੈ ਕਿ ਇਸ ਸੰਭਾਵਤ ਹਮਲੇ ਦੀ ਰੋਕਥਾਮ ਲਈ ਕੀ ਕਦਮ ਚੁੱਕਿਆ ਜਾਂਦਾ ਹੈ?
 ਦੌਰਾਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਅਸੀਂ ਆਈ ਐੱਸ ਦੇ ਖਤਰਿਆਂ  ਕਰਨ ਲਈ ਤਰਾਂ  ਸਮਰਥ ਹਾਂ। 

Monday, April 25, 2016

ਕਨੱਈਆ ਕੁਮਾਰ ਤੇ ਜਹਾਜ਼ ਵਿੱਚ ਹਮਲਾ

ਗਲਾ ਘੁੱਟਣ ਦੀ ਕੀਤੀ ਕੋਸ਼ਿਸ਼-ਸਾਥੀਆਂ ਨੇ ਆ ਕੇ ਬਚਾਇਆ 
ਮੁੰਬਈ//ਲੁਧਿਆਣਾ: 24 ਅਪ੍ਰੈਲ 2016: (ਪੰਜਾਬ ਸਕਰੀਨ ਬਿਊਰੋ): 
ਜਵਾਹਰ ਲਾਲ ਨਹਿਰੂ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨੱਈਆ ਕੁਮਾਰ 'ਤੇ ਫੇਰ ਹਮਲਾ ਹੋਇਆ ਹੈ। ਐਤਵਾਰ ਨੂੰ ਮੁੰਬਈ ਤੋਂ ਪੁਣੇ ਦੀ ਇੱਕ ਫਲਾਈਟ 'ਚ ਇੱਕ ਸ਼ਖਸ ਨੇ ਕਨੱਈਆ ਕੁਮਾਰ ਦਾ ਗਲਾ ਦਬਾਉਣ ਦੀ ਕੋਸ਼ਿਸ਼ ਕੀਤੀ। ਕਨੱਈਆ ਨੇ ਹਮਲਾਵਰ ਨੂੰ ਭਾਜਪਾ ਹਮਾਇਤੀ ਦੱਸਿਆ ਅਤੇ ਨਾਲ ਹੀ ਏਅਰਲਾਈਨ 'ਤੇ ਹਮਲਾਵਰ ਵਿਰੁੱਧ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ। ਦੂਜੇ ਪਾਸੇ ਏਅਰਲਾਈਨ ਨੇ ਕਨੱਈਆ ਕੁਮਾਰ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ।  ਵਿਸਥਾਰ ਸਾਹਿਤ ਅੱਜ ਸੀਪੀਆਈ ਆਗੂ ਕਾਮਰੇਡ ਅਮਰਜੀਤ ਕੌਰ ਨੇ ਇੱਕ ਸੈਮੀਨਾਰ ਦੌਰਾਨ ਦਿੱਤੀ। 
ਇਸ ਤੋਂ ਇਲਾਵਾ ਕਨੱਈਆ ਨੇ ਵੀ ਟਵਿਟਰ ਰਾਹੀਂ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਜਹਾਜ਼ ਅੰਦਰ ਇੱਕ ਵਿਅਕਤੀ ਨੇ ਮੇਰਾ ਗਲਾ ਦਬਾਉਣ ਦੀ ਕੋਸ਼ਿਸ਼ ਕੀਤੀ ਅਤੇ ਘਟਨਾ ਮਗਰੋਂ ਜੈੱਟ ਏਅਰਵੇਜ਼ ਦੇ ਸਟਾਫ਼ ਨੇ ਉਸ ਵਿਅਕਤੀ ਵਿਰੁੱਧ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਨੇ ਮੇਰੇ 'ਤੇ ਹਮਲਾ ਕੀਤਾ ਸੀ। ਕਨੱ੍ਹਈਆ ਨੇ ਕਿਹਾ ਕਿ ਹਮਲਾਵਰ ਦਾ ਪੂਰਾ ਨਾਂਅ ਮਾਨਸ ਦਾਸ ਅਤੇ ਉਹ ਟੀ ਸੀ ਐੱਸ 'ਚ ਮੁਲਾਜ਼ਮ ਹੋਣ ਦੇ ਨਾਲ-ਨਾਲ ਭਾਰਤੀ ਜਨਤਾ ਪਾਰਟੀ ਦਾ ਹਮਾਇਤੀ ਹੈ। ਇਸ ਦੇ ਨਾਲ ਹੀ ਕਨੱ੍ਹਈਆ ਨੇ ਸੁਆਲ ਕੀਤਾ ਕਿ ਕੀ ਹਮਲਾ ਹੀ ਵਿਰੋਧ ਦੀ ਆਵਾਜ਼ ਨੂੰ ਦਬਾਉਣ ਦਾ ਇਕੋ-ਇੱਕ ਤਰੀਕਾ ਹੈ। ਉਧਰ ਜੈੱਟ ਏਅਰਵੇਜ਼ ਨੇ ਇਸ ਬਾਰੇ ਪੁੱਛਣ 'ਤੇ ਕਿਹਾ ਕਿ ਮੁੰਬਈ ਤੋਂ ਪੁਣੇ ਦੀ ਫਲਾਈਟ ਦੌਰਾਨ ਕੁਝ ਲੋਕਾਂ ਨੂੰ ਸੁਰੱਖਿਆ ਕਰਕੇ ਜਹਾਜ਼ ਤੋਂ ਲਾਹ ਦਿੱਤਾ ਗਿਆ, ਕਿਉਂਕਿ ਜੈੱਟ ਲਈ ਅਮਲੇ ਅਤੇ ਮੁਸਾਫ਼ਰਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ।

Saturday, November 07, 2015

ਪੰਜਾਬ ਵਿੱਚ ਫਿਰ ਬਣ ਰਹੇ ਹਨ ਅੱਸੀਵਿਆਂ ਦੇ ਮੁਢ ਵਰਗੇ ਹਾਲਾਤ

ਮੱਲਕੇ 'ਚ ਹੋਈ ਬੇਅਦਬੀ ਸੰਬੰਧੀ ਫਿਰ ਮਿਲਿਆ ਧਮਕੀ ਭਰਿਆ ਪੱਤਰ
ਮੋਗਾ: 6  ਨਵੰਬਰ 2015: (ਪੰਜਾਬ ਸਕਰੀਨ ਬਿਊਰੋ): 
ਪੰਜਾਬ ਵਿਚਲੇ ਹਾਲਾਤ ਫਿਰ ਅੱਸੀਵਿਆਂ ਦੇ ਸ਼ੁਰੂ ਵਰਗੇ ਬਣ ਰਹੇ ਹਨ।  ਧਾਰਮਿਕ ਟਕਰਾਓ, ਬੇਅਦਬੀ,  ਬਿਆਨਬਾਜ਼ੀ ਕੱਟੜਤਾ ਅਤੇ ਧਮਕੀਆਂ ਦਾ ਸਿਲਸਿਲਾ ਫਿਰ ਸ਼ੁਰੂ ਹੈ। ਬਾਰੂਦ ਦੇ ਢੇਰ ' ਬੈਠੇ ਪੰਜਾਬ  ਦਿਹਾੜੇ ਲਾਂਬੂ ਲਾਉਣ ਦੇ ਸਾਜ਼ਿਸ਼ੀ ਕਾਰੇ ਕੀਤੇ ਹਨ। ਬੀਤੇ ਦਿਨੀਂ ਮੋਗਾ ਜ਼ਿਲ੍ਹੇ ਦੇ ਪਿੰਡ ਮੱਲ ਕੇ 'ਚ ਸ਼ਰਾਰਤੀ ਅਨਸਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ ਗਲੀਆਂ 'ਚ ਖਿਲਾਰ ਕੇ ਬੇਅਦਬੀ ਕੀਤੀ ਗਈ ਸੀ ਤੇ ਅਗਲੇ ਦਿਨ ਸਮਾਲਸਰ ਦੇ ਡੇਰਾ ਬਾਬਾ ਕੋਲ ਦਾਸ ਵਿੱਚ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਧਮਕੀਆਂ ਭਰਿਆ ਪੱਤਰ ਰੱਖ ਦਿੱਤਾ ਗਿਆ ਸੀ। ਅੱਜ ਦੂਜੇ ਦਿਨ ਫਿਰ ਧਮਕੀ ਭਰਿਆ ਪੱਤਰ, ਜਿਸ ਵਿੱਚ ਇਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਨੂੰ ਗ੍ਰਿਫਤਾਰ ਕਰਨ 'ਤੇ ਪਿੰਡ ਮੱਲਕੇ ਜਿਹੀ ਬੇਅਦਬੀ ਕਰਨ ਦੀ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਸੀ। ਇਹ ਪੱਤਰ ਅੱਜ ਸਵੇਰ ਸਮੇਂ ਗੁਰਦੁਆਰਾ ਸਾਹਿਬ ਸੱਚਖੰਡ ਦੇ ਗ੍ਰੰਥੀ ਮਨਪ੍ਰੀਤ ਸਿੰਘ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਿਛਲੇ ਪਾਸੇ ਪਏ ਸਾਊਂਡ ਸੈੱਟ ਦੇ ਕੋਲ ਪਿਆ ਮਿਲਿਆ ਹੈ। ਗ੍ਰੰਥੀ ਵੱਲੋਂ ਇਸ ਖ਼ਤ ਨੂੰ ਪੜ੍ਹਨ ਉਪਰੰਤ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਗਤਾਰ ਸਿੰਘ ਤਾਰੀ ਨੂੰ ਸੂਚਿਤ ਕੀਤਾ ਗਿਆ।
ਇਸ ਮੌਕੇ ਪੁੱਜੇ ਥਾਣਾ ਮੁਖੀ ਸਮਾਲਸਰ ਗੁਰਪਿਆਰ ਸਿੰਘ ਨੇ ਧਮਕੀ ਭਰਿਆ ਪੱਤਰ ਤੇ ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ਼ ਆਪਣੇ ਕਬਜ਼ੇ 'ਚ ਲੈ ਲਈ। ਇਸ ਉਪਰੰਤ ਥਾਣਾ ਸਮਾਲਸਰ ਵਿਖੇ ਪੁੱਜੇ ਫਿਰੋਜ਼ਪੁਰ ਰੇਂ ਸ਼ੁਰੂ ਹੈਜ ਦੇ ਡੀ.ਆਈ.ਜੀ ਅਮਰ ਸਿੰਘ ਚਾਹਲ, ਐੱਸ.ਐੱਸ.ਪੀ ਮੁਖਵਿੰਦਰ ਸਿੰਘ ਭੁੱਲਰ, ਡੀ.ਐੱਸ.ਪੀ ਬਾਘਾਪੁਰਾਣਾ ਜਸਪਾਲ ਸਿੰਘ ਨੇ ਮੌਕੇ 'ਤੇ ਪੁੱਜ ਕੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ। ਜਦੋਂ ਇਸ ਧਮਕੀ ਭਰੇ ਪੱਤਰਾਂ ਸੰਬੰਧੀ ਡੀ.ਐੱਸ.ਪੀ ਜਸਪਾਲ ਸਿੰਘ ਬਾਘਾਪੁਰਾਣਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਦੀ ਸੀ.ਸੀ.ਟੀ.ਵੀ ਕੈਮਰੇ 'ਚ ਜੋ ਫੁਟੇਜ਼ ਮਿਲੀ ਹੈ, ਉਸਦੇ ਪੋਸਟਰ ਬਣਾ ਕੇ ਪਿੰਡਾਂ ਤੇ ਸ਼ਹਿਰਾਂ 'ਚ ਲਗਾਏ ਜਾ ਰਹੇ ਹਨ ਤੇ ਕੇਬਲ ਟੀ.ਵੀ ਉਪਰ ਇਹ ਫੁਟੇਜ਼ ਚਲਾਈ ਜਾ ਰਹੀ ਹੈ।ਹੁਣ ਦੇਖਣਾ ਹੈ ਕਿ ਕਿੰਨੀ ਜਲਦੀ ਪਕੜ ਆਉਂਦੇ ਹਨ ਸਾਜ਼ਿਸ਼ਾਂ ਪਿੱਛੇ ਲੁਕੇ ਅਸਲੀ ਮੁਜਰਮ?

Tuesday, September 22, 2015

ਪ੍ਰੋ. ਐਮ. ਕਲਬੁਰਗੀ ਤੋਂ ਬਾਅਦ ਹੁਣ ਨਿਸ਼ਾਨੇ 'ਤੇ ਰਵਿਸ਼ ਕੁਮਾਰ ?

Tue, Sep 22, 2015 at 12:08 PM
ਪ੍ਰਸਿਧ ਪੱਤਰਕਾਰ ਰਵੀਸ਼ ਕੁਮਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ
ਖੱਬੇਪੱਖੀ ਸੰਗਠਨਾਂ ਨੇ ਕੀਤੀ ਆਨਲਾਈਨ ਬਦਸਲੂਕੀ ਦੀ ਜ਼ੋਰਦਾਰ ਨਿੰਦਾ 
ਲੁਧਿਆਣਾ: 22 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):
ਹਿੰਦੂਤਵੀ ਕੱਟੜਪੰਥੀਆਂ ਵੱਲੋਂ ਪ੍ਰਸਿੱਧ ਪੱਤਰਕਾਰ ਰਵਿਸ਼ ਕੁਮਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਅਤੇ ਉਹਨਾਂ ਨਾਲ਼ ਕੀਤੀ ਜਾ ਰਹੀ ਬਦਸਲੂਕੀ ਦੀਆਂ ਕਾਇਰਾਨਾ ਕਾਰਵਾਈਆਂ ਦੀ ਬਿਗੁਲ ਮਜ਼ਦੂਰ ਦਸਤਾ, ਕਾਰਖ਼ਾਨਾ ਮਜ਼ਦੂਰ ਯੂਨੀਅਨ ਅਤੇ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਸਖ਼ਤ ਨਿੰਦਾ ਕਰਦੇ ਹਨ। ਇਹਨਾਂ ਧਮਕੀਆਂ ਅਤੇ ਗਾਲ਼ੀ-ਗਲੋਚ ਦਾ ਨਿਸ਼ਾਨਾ ਸਿਰਫ਼ ਰਵਿਸ਼ ਕੁਮਾਰ ਨਹੀਂ ਹੈ ਸਗੋਂ ਫਿਰਕੂ ਫਾਸੀਵਾਦੀਆਂ ਖਿਲਾਫ਼ ਉੱਠੀ ਹਰ ਸੱਚ ਦੀ ਅਵਾਜ਼ ਹੈ। ਇਹ ਵਿਚਾਰਾਂ ਦੇ ਪ੍ਰਗਟਾਵੇ ਦੀ ਅਜਾਦੀ 'ਤੇ ਹਮਲਾ ਹੈ। ਇਨਾਂ ਦੇ ਨਿਸ਼ਾਨੇ 'ਤੇ ਉਹ ਹਰੇਕ ਵਿਅਕਤੀ ਹੈ ਜੋ ਫਾਸੀਵਾਦੀ ਸਿਆਸਤ-ਅਰਥਨੀਤੀ ਖਿਲਾਫ਼ ਬੋਲਦਾ ਹੈ। ਸਭਨਾਂ ਜਮਹੂਰੀ-ਧਰਮਨਿਰਪੱਖ ਤਾਕਤਾਂ ਨੂੰ ਇਹਨਾਂ ਖਿਲਾਫ਼ ਇੱਕਮੁੱਠ ਲੜਾਈ ਲੜਨ ਲਈ ਅੱਗੇ ਆਉਣਾ ਹੋਵੇਗਾ।
ਫਾਸੀਵਾਦੀ ਤਾਕਤਾਂ ਲਗਾਤਾਰ ਜਮਹੂਰੀ-ਧਰਮਨਿਰਪੱਖ ਲੋਕਾਂ ਨੂੰ ਨਿਸ਼ਾਨਾਂ ਬਣਾ ਰਹੀਆਂ ਹਨ। ਡਾ. ਨਰਿੰਦਰ ਦਾਬੋਲਕਰ, ਕਾ. ਗੋਬਿੰਦ ਪਾਨਸਰੇ ਤੋਂ ਬਾਅਦ ਫਾਸੀਵਾਦੀਆਂ ਨੇ ਪ੍ਰੋ. ਐਮ. ਕਲਬੁਰਗੀ ਨੂੰ ਸਾਥੋਂ ਖੋਹ ਲਿਆ ਹੈ। ਕਲਬੁਰਗੀ ਦੇ ਲੇਖਕ ਸਾਥੀ ਕੇ.ਐਸ. ਭਗਵਾਨ ਨੂੰ ਜਾਨ ਤੋਂ ਮਾਰਨ ਦੀਆਂ ਧਮਕੀ ਦਿੱਤੀ ਗਈ ਹੈ । ਰਵਿਸ਼ ਕੁਮਾਰ ਇਹਨਾਂ ਦੇ ਮੁੱਖ ਨਿਸ਼ਾਨਿਆਂ ਚੋਂ ਇੱਕ ਹਨ। ਫਾਸੀਵਾਦੀਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਇਹਨਾਂ ਖਿਲਾਫ਼ ਜੁਝਾਰੂ ਲੋਕ-ਸਘੰਰਸ਼ ਖੜਾ ਕਰਨਾ ਹੋਵੇਗਾ। ਸੱਚ ਦੀ ਅਵਾਜ਼ ਨੂੰ ਦਬਾਉਣ ਦੀਆਂ ਸਾਜਿਸ਼ਾ 'ਚ ਸ਼ਾਮਲ ਤਾਕਤਾਂ ਖਿਲਾਫ਼ ਲੋਕਾਈ ਦੇ ਵੱਖ-ਵੱਖ ਹਿੱਸਿਆਂ - ਮਜ਼ਦੂਰਾਂ, ਕਿਰਤੀਆਂ, ਨੌਜਵਾਨਾਂ, ਬੁੱਧੀਜੀਵੀਆਂ, ਲੇਖਕ-ਕਵੀਆਂ, ਸੱਭਿਆਚਾਰਕ ਕਾਮਿਆਂ ਨੂੰ ਸਾਂਝਾ ਮੋਰਚਾ ਬਣਾ ਕੇ ਸੰਘਰਸ਼ ਵਿੱਢਣਾ ਪਵੇਗਾ।
ਹਰ ਤਰਾਂ ਦੇ ਫਿਰਕੂ ਹੱਥਕੰਡੇ ਅਪਣਾਕੇ, ਹਿੰਦੂਤਵੀ ਕੱਟੜਪੰਥ ਦੇ ਸਹਾਰੇ, ਘੱਟਗਿਣਤੀ ਖਾਸਕਰ ਮੁਸਲਮਾਨਾਂ ਅਤੇ ਇਸਾਈਆਂ ਖਿਲਾਫ਼ ਨਫ਼ ਰਤ ਦਾ ਜ਼ਹਿਰ ਫੈਲਾਕੇ, ਥਾਂ-ਥਾਂ 'ਤੇ ਘੱਟਗਿਣਤੀਆਂ ਦਾ ਕਤਲੇਆਮ ਕਰਵਾਕੇ ਕੇਂਦਰ ਵਿੱਚ ਸਰਕਾਰ ਬਣਾਉਣ 'ਚ ਕਾਮਯਾਬ ਹੋਈ ਭਾਜਪਾ ਵੱਲੋਂ ਪਹਿਲੋਂ ਦੀਆਂ ਸਰਕਾਰਾਂ ਤੋਂ ਵੀ ਜਿਆਦਾ ਤੇਜੀ ਅਤੇ ਸਖ਼ਤੀ ਨਾਲ਼ ਨਿੱਜੀਕਰਨ-ਉਦਾਰੀਕਰਨ-ਭੂਮੰਡਲੀਕਰਨ ਦੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਇਹਨਾਂ ਘੋਰ ਲੋਕ-ਵਿਰੋਧੀ ਨੀਤੀਆਂ ਨੇ ਲੋਕਾਂ ਨੂੰ ਹੋਰ ਵੀ ਬਦਹਾਲ ਕਰ ਸੁੱਟਿਆ ਹੈ, ਜਿਸ ਖਿਲਾਫ਼ ਲੋਕਰੋਹ ਵੱਧਦਾ ਜਾ ਰਿਹਾ ਹੈ। ਇਹਨਾਂ ਲੋਕ-ਵਿਰੋਧੀ ਨੀਤੀਆਂ ਨੂੰ ਅੱਗੇ ਵਧਾਉਣ ਲਈ ਫਿਰਕਾਪ੍ਰਸਤੀ ਦੀ ਜਰੂਰਤ ਹੋਰ ਵੀ ਵੱਧਦੀ ਜਾ ਰਹੀ ਹੈ। ਫਿਰਕੂ ਤਾਕਤਾਂ ਕਿਸੇ ਵੀ ਤਰਾਂ ਦਾ ਵਿਰੋਧ ਸਹਿਣ ਨਹੀਂ ਕਰ ਸਕਦੀਆਂ। ਹਿੰਦੂਤਵੀ ਕੱਟੜਪੰਥੀ ਫਾਸੀਵਾਦੀਆਂ ਖਿਲਾਫ਼ ਲਿਖਣ-ਬੋਲਣ ਵਾਲੇ ਪ੍ਰਸਿੱਧ ਲੇਖਕਾਂ-ਸਮਾਜਿਕ ਕਾਰਕੁੰਨਾਂ-ਪੱਤਰਕਾਰਾਂ-ਸੱਭਿਆਚਾਰਕ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਕੇ ਇਹ ਫਾਸੀਵਾਦੀ ਵਿਰੋਧੀ ਹਰ ਅਵਾਜ਼ ਨੂੰ ਦਬਾਉਣਾ ਚਾਹੁੰਦੇ ਹਨ। ਇਹਨਾਂ ਦਾ ਮੁੰਹ-ਤੋੜ ਜਬਾਬ ਦੇਣਾ ਸਮੇਂ ਦੀ ਜ਼ਰੂਰਤ ਹੈ। ਜੇਕਰ ਅਸੀਂ ਇਸ ਜ਼ਰੂਰਤ ਨੂੰ ਸਮਾਂ ਰਹਿੰਦਿਆਂ ਨਾ ਸਮਝਿਆ ਤਾ ਇਤਿਹਾਸ ਸਾਨੂੰ ਇਸਦੀ ਬੇਹੱਦ ਭਿਆਨਕ ਸਜਾ ਦੇਵੇਗਾ।
ਇਸ ਮੁਹਿੰਮ ਨਾਲ ਜੁੜਨ ਲਈ ਸੰਪਰਕ ਕਰੋ ਕਾਮਰੇਡ ਲਖਵਿੰਦਰ ਨਾਲ ਮੋਬਾਈਲ ਨੰਬਰ ਹੈ:--9646150249