ਪੰਜਾਬੀਓ ਅਕਲ ਨੂੰ ਹੱਥ ਮਾਰੋ--ਵੋਟ ਦੇ ਵਪਾਰੀਆਂ ਨੂੰ ਪਛਾੜੋ
ਬਲਿਊ ਸਟਾਰ ਓਪਰੇਸ਼ਨ, ਖਾੜਕੂਵਾਦ ਅਤੇ ਪੰਜਾਬ ਵਿੱਚ ਹੋਏ ਤਜਰਬਿਆਂ ਨੂੰ ਨੇੜਿਓਂ ਹੋ ਕੇ ਦੇਖਣ ਵਾਲੇ ਪੱਤਰਕਾਰ ਮਾਲਵਿੰਦਰ ਸਿੰਘ ਮਾਲੀ ਪੰਜਾਬ ਦੇ ਨਾਜ਼ੁਕ ਦੌਰ ਸਮੇਂ ਪੈਗਾਮ ਗਰੁੱਪ ਦੇ ਸਰਗਰਮ ਚਿਹਰੇ ਵੱਜੋਂ ਪਛਾਣੇ ਜਾਂਦੇ ਰਹੇ। ਕੇਂਦਰ ਸਰਕਾਰ, ਸੂਬਾ ਸਰਕਾਰ, ਪੁਲਿਸ ਅਤੇ ਖਾਲਿਸਤਾਨੀ ਸੰਗਠਨਾਂ ਨੂੰ ਬੇਬਾਕ ਹੋ ਕੇ ਲੰਮੇ ਹੱਥੀਂ ਲੈਣ ਵਾਲੇ ਮਾਲਵਿੰਦਰ ਸਿੰਘ ਮਾਲੀ ਹੁਣ ਫਿਰ ਲਗਾਤਾਰ ਸਰਗਰਮ ਹਨ। ਉਹਨਾਂ ਦੇ ਵਿਚਾਰ ਤਕਰੀਬਨ ਹਰ ਰੋਜ਼ ਸਾਹਮਣੇ ਆਉਂਦੇ ਹਨ। ਹੁਣ ਉਹਨਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਪੰਜਾਬ ਤੇ ਨਜ਼ਰ ਦਾ ਗੰਭੀਰ ਨੋਟਿਸ ਲਿਆ ਹੈ। ਆਮ ਆਦਮੀ ਪਾਰਟੀ ਦੀ ਪੰਜਾਬ ਵੱਲ ਚੜ੍ਹਾਈ ਬਾਰੇ ਉਹਨਾਂ ਦਾ ਕਹਿਣਾ ਹੈ," 2017 ਵਿੱਚ ਕੇਜਰੀਵਾਲ ਪੰਜਾਬ ਦੀ ਸਿਆਸਤ ਉੱਪਰ ਕਬਜ਼ਾ ਕਰਨ ਲਈ ਧਾੜਵੀ ਗੈਂਗ ਬਣਕੇ ਆਇਆ ਸੀ ਪਰ ਹੁਣ ਉਹ ਛਲ਼ੇਡਾ ਗੈਂਗ ਬਣਕੇ ਆ ਰਿਹਾ ਹੈ।" ਲਓ ਪੜ੍ਹੋ ਸਾਰਾ ਵਿਸਥਾਰ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ।-ਸੰਪਾਦਕ
|
ਮਾਲਵਿੰਦਰ ਸਿੰਘ ਮਾਲੀ |
*ਮਛਲੀ ਜਾਲ ਨਾ ਜਾਣਿਆਂ ਕਿਉ ਕੀਤਾ ਵੇਸਾਹ ... ਪੰਜਾਬੀਓ ਅਕਲ ਨੂੰ ਹੱਥ ਮਾਰੋ, ਵੋਟਾਂ ਦੇ ਵਪਾਰੀਆਂ ਦੀ ਸਾਂਝੀ ਖ਼ਸਲਤ ਨੂੰ ਪਹਿਚਾਣੋ ਤੇ ਪਛਾੜੋ !! ** *ਕੇਜਰੀਵਾਲ ਛਲ਼ੇਡੇ ਤੇ ਇਸਦੇ ਭਗਤਾਂ ਕੋਲ ਇਹਨਾਂ ਸਵਾਲਾਂ ਦਾ ਕੋਈ ਜਬਾਬ ਹੈ??
1.ਬਾਦਲਕੇ ਪੰਜਾਬ ਅੰਦਰ ਲੋੜ ਤੋਂ ਵੱਧ ਬਿਜਲੀ ਪੈਦਾ ਕਰਨ ਦਾ ਵਾਅਦਾ ਕਰਕੇ ਵੋਟਾਂ ਲੁੱਟਕੇ ਦੂਜੀ ਵਾਰ ਸਰਕਾਰ ਬਣਾ ਗਏ ਤੇ ਪੰਜਾਬੀਆਂ ਗਲ ਪ੍ਰਾਈਵੇਟ ਥਰਮਲਾਂ ਨਾਲ ਕੀਤੇ ਲੋਟੂ ਸਮਝੌਤਿਆਂ ਦਾ ਜੂਲਾ ਪਾ ਗਏ
2.ਕੈਪਟਨਕੇ ਪ੍ਰਾਈਵੇਟ ਥਰਮਲਾਂ ਨਾਲ ਕੀਤੇ ਲੋਟੂ ਸਮਝੌਤੇ ਰੱਦ ਕਰਨਤੇ ਬਿਜਲੀ ਸਸਤੀ ਕਰਨ ਦਾ ਵਾਅਦਾ ਕਰਕੇ ਵੋਟਾਂ ਲੁੱਟਕੇ ਸਰਕਾਰ ਬਣਾ ਗਏ ਪਰ ਬਿਜਲੀ ਸਸਤੀ ਨਹੀਂ ਕੀਤੀ, ਨਾ ਸਮਝੌਤੇ ਰੱਦ ਕੀਤੇ ਤੇ ਨਾ ਇਹਨਾਂ ਸੰਬੰਧੀ ਵਾਈਟ ਪੇਪਰ ਪੇਸ਼ ਕੀਤਾ
3.ਹੁਣ ਆਹ ਦਿੱਲੀ ਵਾਲਾ ਛਲ਼ੇਡਾ ਬਾਦਲਕਿਆਂ ਵੱਲੋਂ ਬਿਜਲੀ ਸੰਬੰਧੀ ਬੀਜੇ ਕੰਡੇ ਚੁਗਣ ਦੀ ਥਾਂ ਪ੍ਰਾਈਵੇਟ ਥਰਮਲਾਂ ਨਾਲ ਕੀਤੇ ਲੋਟੂ ਸਮਝੌਤੇ ਰੱਦ ਕਰਕੇ ਸਮੂਹਕ ਰੂਪ ਵਿੱਚ ਬਿਜਲੀ ਸਸਤੀ ਕਰਨ ਦੀ ਥਾਂ “ਮੁਫ਼ਤ ਬਿਜਲੀ“ ਦਾ ਛੁਣਛਣਾਂ ਖੜਕਾ ਕੇ ਵੋਟਾਂ ਮੁੱਛਣ ਆ ਗਿਆ ਹੈ???
ਅਸਲ ਸਮੱਸਿਆ ਆਹ ਵੀ ਹੈ ਜਿਸਨੂੰ ਹੱਲ ਕਰਨ ਵੱਲ ਕੋਈ ਵੀ ਸਿਆਸੀ ਪਾਰਟੀ ਮੂੰਹ ਕਰਨ ਨੂੰ ਹੀ ਤਿਆਰ ਨਹੀਂ ਹੈ। ਬਾਦਲਕੇ ਤੇ ਕੈਪਟਨਕੇ ਇਸ ਬਾਰੇ ਥੁੱਕੀ ਵੜੇ ਤਾਂ ਪਕਾਉਂਦੇ ਰਹੇ। ਪੰਜਾਬ ਵਿਧਾਨ ਸਭਾ ਅੰਦਰ ਪੰਜਾਬ ਦਾ ਪਾਣੀ ਮੁਫ਼ਤ ਵਿੱਚ ਲੁੱਟ ਰਹੇ ਹਰਿਆਣਾ, ਰਾਜਸਥਾਨ ਤੇ ਦਿੱਲੀ ਤੋਂ ਇਸਦੀ ਕੀਮਤ ਵਸੂਲੀ ਲਈ ਮਤੇ ਵੀ ਪਾਸ ਕਰਦੇ ਰਹੇ ਪਰ ਅਮਲੀ ਰੂਪ ਵਿੱਚ ਕੋਈ ਕਾਰਵਾਈ ਹੀ ਨਹੀਂ ਕੀਤੀ। ਕੈਪਟਨ ਦੀ ਪਹਿਲੀ ਸਰਕਾਰ ਵੱਲੋਂ ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਸੰਬੰਧੀ ਕੀਤੇ ਬੇਇਨਸਾਫ਼ੀ ਤੇ ਗ਼ੈਰ ਸੰਵਿਧਾਨਕ ਸਮਝੌਤੇ ਰੱਦ ਕਰਨ ਦੀ ਕਾਰਵਾਈ ਵੀ ਪਾਈ ਗਈ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਖੜਾ ਹੈ?? ਪਰ ਕੇਜਰੀਵਾਲ ਤਾਂ ਪੰਜਾਬ ਦੇ ਕੁਦਰਤੀ ਸਰੋਤਾਂ , ਪਾਣੀ ਤੇ ਪਣ-ਬਿਜਲੀ ਉੱਪਰ ਕੇੰਦਰ ਸਰਕਾਰਾਂ ਵੱਲੋ ਮਾਰੇ ਡਾਕੇ ਦਾ ਸਭ ਤੋਂ ਵੱਡਾ ਹਿਮਾਇਤੀ ਹੈ ਤੇ ਇਸ ਸੰਬੰਧੀ ਇਸਦੀ ਦਿੱਲੀ ਦੀ ਸਰਕਾਰ ਨੇ ਸੁਪਰੀਮ ਕੋਰਟ ਅੰਦਰ ਪੰਜਾਬ ਦੇ ਹੱਕ ਦੇ ਖਿਲਾਫ ਹਲਫ਼ਨਾਮਾ ਵੀ ਦਿੱਤਾ ਹੋਇਆ ਹੈ।
** ਪੰਜਾਬ ਅੰਦਰ ਖੇਤੀ ਖੇਤਰ ਅੰਦਰ ਪੈਦਾ ਹੋਏ ਆਰਥਕ ਸੰਕਟ ਅੰਦਰ ਪੰਜਾਬ ਦੇ ਪਾਣੀਆਂ ਤੇ ਪਣ-ਬਿਜਲੀ ਉੱਪਰ ਮਾਰੇ ਇਸ ਡਾਕੇ ਦਾ ਵੀ ਅਹਿਮ ਰੋਲ ਹੈ ਪਰ ਬਹੁਤ ਹੀ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਬਹੁਤੀਆਂ ਕਿਸਾਨ ਜਥੇਬੰਦੀਆਂ ਇਸ ਅਹਿਮ ਕੌਮੀ ਮੁੱਦੇ ਨੂੰ ਕਦੇ ਸੰਬੋਧਿਤ ਹੀ ਨਹੀ ਹੋਈਆਂ ਜਿਸ ਬਾਰੇ ਉਹਨਾ ਨੂੰ ਗੰਭੀਰਤਾ ਨਾਲ ਮੁੜ ਸੋਚਣ ਦੀ ਫ਼ੌਰੀ ਲੋੜ ਹੈ **
** ਪੰਜਾਬ ਅੰਦਰ ਜਿੰਨੀ ਪਣ-ਬਿਜਲੀ ਪੈਦਾ ਹੁੰਦੀ ਹੈ ਪੰਜਾਬ ਉਸਦਾ ਮਾਲਕ ਨਹੀਂ ਹੈ ਸਗੋਂ ਕੇਂਦਰ ਸਰਕਾਰ ਦੇ ਕੰਟਰੋਲ ਵਿੱਚ ਹੈ ਤੇ ਉਸਨੇ ਰਾਜਸਥਾਨ, ਹਰਿਆਣਾ ਤੇ ਦਿੱਲੀ ਨੂੰ ਵੀ ਮਾਲਕੀ ਦੇ ਹੱਕ ਦੇਕੇ ਇਸਦੀ ਵੰਡ ਕੀਤੀ ਹੋਈ ਹੈ **
** ਇਹੀ ਹਾਲ ਦਰਿਆਈ ਪਾਣੀਆਂ ਦੀ ਮਾਲਕੀ ਤੇ ਵੰਡ ਬਾਰੇ ਹੈ। ਪੰਜਾਬ ਦਾ ਨਹਿਰੀ ਪਾਣੀ ਨਾਲ ਸਿੰਜਾਈ ਦਾ ਪ੍ਰਬੰਧ ਤਹਿਤ ਨਹਿਸ਼ ਹੋ ਗਿਆ ਹੈ। ਨਹਿਰੀ ਪਾਣੀ ਖੇਤੀ ਲਈ ਵਧੇਰੇ ਲਾਹੇਵੰਦ ਹੈ। ਪਰ ਅਸੀਂ ਧਰਤੀ ਬਿਜਲਈ ਮੋਟਰਾਂ ਨਾਲ ਪੁਣ ਦਿੱਤੀ ਹੈ, ਧਰਤੀ ਹੇਠਲਾ ਪਾਣੀ ਪਤਾਲ ਤੱਕ ਪਹੁੰਚਾ ਦਿੱਤਾ ਹੈ ਤੇ ਪੰਜਾਬੀਆਂ ਨੂੰ ਮੱਛੀ ਮੋਟਰਾਂ ,ਡੂੰਘੇ ਤੇ ਮਹਿੰਗੇ ਬੋਰਾਂ ਉੱਪਰ ਅਰਬਾਂ ਰੁਪਏ ਖ਼ਰਚਣ ਦੇ ਜਾਲ ਵਿੱਚ ਫਸਾ ਦਿੱਤਾ ਹੈ। ਇਸ ਲਈ ਸਰਕਾਰੀ ਖ਼ਜ਼ਾਨੇ ਵਿੱਚੋਂ ਵੀ ਹਰ ਸਾਲ ਗਿਆਰਾਂ ਹਜ਼ਾਰ ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦੇਣੀ ਪੈਂਦੀ ਹੈ *
** ਪ੍ਰਾਈਵੇਟ ਥਰਮਲਾਂ ਨਾਲ ਸਮਝੌਤੇ ਅਜਿਹੇ ਕੀਤੇ ਹਨ ਜਿਹਨਾ ਤੋਂ ਤਹਿ ਕੀਤੀ ਮਾਤਰਾ ਤੇ ਮਹਿੰਗੀ ਬਿਜਲੀ ਖਰੀਦੀ ਜਾਂਦੀ ਹੈ। ਇਸ ਲਈ ਸਰਕਾਰੀ ਥਰਮਲ ਪਲਾਂਟ ਬੰਦ ਰੱਖੇ ਜਾਂਦੇ ਹਨ ਜੋ ਸਸਤੀ ਬਿਜਲੀ ਪੈਦਾ ਕਰਦੇ ਹਨ। ਜੇ ਤਹਿ ਕੀਤੀ ਮਾਤਰਾ ਵਿੱਚ ਬਿਜਲੀ ਨਾ ਵੀ ਖਰੀਦੀ ਜਾਵੇ ਤਾਂ ਵੀ ਪ੍ਰਾਈਵੇਟ ਥਰਮਲਾਂ ਨੂੰ ਹਰ ਸਾਲ ਹਜ਼ਾਰਾਂ ਕਰੋੜ ਅਦਾ ਕੀਤੇ ਜਾ ਰਹੇ ਹਨ **
No comments:
Post a Comment