Showing posts with label Khalistan. Show all posts
Showing posts with label Khalistan. Show all posts

Friday, July 15, 2022

ਕਨੇਡਾ ਦੇ ਰਿਪੁਦਮਨ ਸਿੰਘ ਮਲਿਕ ਨੂੰ ਕਤਲ ਕਰ ਦਿੱਤਾ ਗਿਆ

 14th July 2022 at 23:56 Facebook

ਅਜ ਸਰੀ (ਕਨੇਡਾ) ਵਿਚ ਰਿਪੁਦਮਨ ਸਿੰਘ ਮਲਿਕ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ

ਸੋਸ਼ਲ ਮੀਡੀਆ: 14 ਜੁਲਾਈ 2022: (ਹਰਜਿੰਦਰ ਸਿੰਘ ਦਿਲਗੀਰ//ਪੰਜਾਬ ਸਕਰੀਨ)::

ਰਿਪੁਦਮਨ ਸਿੰਘ ਨੇ ਕਨੇਡਾ ਵਿਚ ਪਹਿਲਾ ਸਿੱਖ ਬੈਂਕ 'ਖਾਲਸਾ ਕਰੈਡਿਟ ਯੂਨੀਅਨ' ਅਤੇ ਪਹਿਲਾ ਖਾਲਸਾ ਸਕੂਲ ਸ਼ੁਰੂ ਕੀਤਾ ਸੀ ਉਸ ਨੂੰ 1985 ਦੇ ਕਨਿਸ਼ਨ ਹਾਵਈ ਜਹਾਜ਼ ਨੂੰ ਬੰਬ ਨਾਲ ਉਡਾਉਣ ਦੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਸਬੂਤਾਂ ਦੀ ਘਾਟ ਕਾਰਨ ਉਹ ਬਰੀ ਹੋ ਗਿਆ ਸੀ। ਉਸ ਨੂੰ ਭਾਰਤੀ ਪਾਰਲੀਮੈਂਟ ਨੂੰ ਉਡਾਉਣ ਦੀ ਸਾਜ਼ਿਸ਼ ਵਿਚ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਸਬੂਤਾਂ ਦੀ ਘਾਟ ਕਾਰਨ ਉਹ ਬਰੀ ਹੋ ਗਿਆ ਸੀ। 

ਉਸ ਦਾ ਨਾਂ 37 ਸਾਲ ਤੀਕ ਭਾਰਤ ਸਰਕਾਰ ਦੀ ਸਿੱਖਾਂ ਦੀ ਬਲੈਕ ਲਿਸਟ ਵਿਚ ਪਿਆ ਰਿਹਾ ਸੀ। ਬਲੈਕ ਲਿਸਟ ਵਿਚੋਂ ਨਾਂ ਨਿਕਲਣ ਮਗਰੋਂ ਪਿਛਲੇ ਸਾਲ ਉਹ ਭਾਰਤ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਉਸ ਦੇ ਭਾਰਤ ਜਾਣ ਦੀ ਤਕਲੀਫ਼ ਕਿਸੇ ਟੋਲੇ ਨੂੰ ਹੋਈ ਸੀ ਅਤੇ ਇਹ ਕਤਲ  ਉਸੇ ਟੋਲੇ ਨੇ ਕਰਵਾਇਆ ਜਾਪਦਾ ਹੈ।

ਰਿਪੁਦਮਨ ਸਿੰਘ ਮਲਿਕ ਜਥੇਦਾਰ ਤਲਵਿੰਦਰ ਸਿੰਘ ਦਾ ਬਹੁਤ ਨਜ਼ਦੀਕੀ ਸਾਥੀ ਸੀ। ਉਹ ਅਖੰਡ ਕੀਰਤਨੀ ਜਥੇ ਨਾਲ ਵੀ ਸਬੰਧਤ ਸੀ।

ਮੈਂ ਜਦੋਂ ਵੀ ਕਨੇਡਾ ਵਿਚ ਵੈਨਕੂਵਰ ਜਾਂਦਾ ਸੀ ਉਨ੍ਹਾਂ ਦੇ ਘਰ ਜ਼ਰੂਰ ਜਾਇਆ ਕਰਦਾ ਸੀ। ਉਨਾਂ ਦਾ ਨਿੱਘਾ ਪਿਆਰ ਮੈਨੂੰ ਹਮੇਸ਼ਾ ਯਾਦ ਰਹੇਗਾ। ਉਨ੍ਹਾਂ ਦੇ ਜਾਣ ਨਾਲ ਜੋ ਉਦਾਸੀ ਮੈਂ ਮਹਿਸੂਸ ਕਰ ਰਿਹਾ ਹਾਂ, ਅਤੇ ਕਰਦਾ ਰਹਾਂਗਾ, ਮੈਂ ਉਸ ਨੂੰ ਬਿਆਨ ਨਹੀਂ ਕਰ ਸਕਦਾ। ਦਿਲ ਦਾ ਸਾਫ਼, ਨਿੱਘਾ, ਸੱਚਾ-ਸੁੱਚਾ ਦੋਸਤ ਟੁਰ ਜਾਣਾ ਮੇਰੇ ਵਾਸਤੇ ਅਸਹਿ ਹੈ। ਕਾਸ਼ ਮੈਂ ਆਪਣਾ ਦੁਖ ਬਿਆਨ ਕਰ ਸਕਦਾ !

ਤਕਰੀਬਨ 32 ਸਾਲ ਪੁਰਾਣੀ ਗੱਲ ਹੈ। ਮੈਂ ਰਿਪੁਦਮਨ ਸਿੰਘ ਨੂੰ ਸਭ ਤੋਂ ਪਹਿਲਾਂ 28 ਜੁਲਾਈ 1990 ਦੇ ਦਿਨ ਰੌਸ ਸਟਰੀਟ ਗੁਰਦੁਆਰੇ ਵਿਚ ਮਿਲਿਆ ਸੀ। ਮੈਂ ਇਕ ਦਿਨ ਪਹਿਲਾਂ ਨਾਰਵੇ ਤੋਂ ਕਨੇਡਾ ਗਿਆ ਸੀ।  ਮੈਂ ਵਰਲਡ ਸਿਖ ਆਰਗੇਨਾਈਜ਼ੇਸ਼ਨ ਦੇ ਕਨੇਡਾ ਦੇ ਪ੍ਰਧਾਨ ਗਿਆਨ ਸਿੰਘ ਸੰਧੂ ਦੀ ਬੇਟੀ ਪਲਵਿੰਦਰ ਕੌਰ (ਜੋ ਹੁਣ ਕਨੇਡਾ ਦੀ ਸੁਪਰੀਮ ਕੋਰਟ ਦੀ ਜੱਜ ਹੈ) ਦੀ(ਰਵਿੰਦਰ ਰਵੀ ਦੇ ਬੇਟੇ ਨਾਲ) ਸ਼ਾਦੀ ਵਿਚ ਸ਼ਾਮਿਲ ਹੋਣ ਵਾਸਤੇ ਗਿਆ ਸੀ। ਇਸ ਸ਼ਾਦੀ ਵਿਚ ਮੈਂ 'ਸਿਖਿਆ' ਦੇਣ ਦੀ ਸੇਵਾ ਕੀਤੀ ਸੀ (ਸ਼ਾਦੀ ਦੇ ਸਿੱਖ ਸਿਧਾਂਤ 'ਤੇ ਲੈਕਚਰ ਕੀਤਾ ਸੀ)।

ਉਸ ਦਿਨ ਹੀ ਰਿਪੁਦਮਨ ਸਿੰਘ ਨਾਲ ਮੇਰੀ ਪਹਿਲੀ ਮੁਲਾਕਾਤ ਹੋਈ ਸੀ। ਸਤੰਬਰ 1990 ਵਿਚ ਉਨ੍ਹਾਂ ਦੇ ਜੱਥੇ ਨੇ ਉਥੇ ਕਿਤਾਬਾਂ ਦਾ ਸਟਾਲ ਲਾਇਆ ਹੋਇਆ ਸੀ। ਅਚਾਣਕ ਮੈਂ ਗੁਰਦੁਆਰੇ ਗਿਆ ਤਾਂ ਸਟਾਲ ਵੇਖ ਕੇ ਉੇਥੇ ਚਲਾ ਗਿਆ। ਰਿਪੁਦਮਨ ਸਿੰਘ ਵੀ ਉਥੇ ਖੜ੍ਹੇ ਸਨ। ਉਨ੍ਹਾਂ ਮੈਨੂੰ ਭਾਈ ਗੁਰਦਾਸ ਦੀਆਂ ਵਾਰਾਂ ਵਾਲੀ ਕਿਤਾਬ ਭੇਟ ਕੀਤੀ ਸੀ। ਉਹ ਕਿਤਾਬ ਅੱਜ ਵੀ ਮੇਰੇ ਕੋਲ ਹੈ। ਮੈਂ ਹੁਣ ਤਕ ਆਪਣੀ ਲਾਇਬਰੇਰੀ ਦੀਆਂ ਢਾਈ ਤਿੰਨ ਹਜ਼ਾਰ ਕਿਤਾਬਾਂ ਲਾਇਬਰੇਰੀਆਂ ਨੂੰ ਭੇਟ ਕਰ ਚੁਕਾ ਹਾਂ। ਪਰ, ਇਹ ਕਿਤਾਬ ਉਸ ਸੱਜਣ ਦੀ ਭੇਟਾ ਹਣ ਕਰ ਕੇ ਮੈਂ ਕਿਸੇ ਨੂੰ ਨਹੀਂ ਦਿੱਤੀ। ਉਂਞ 32 ਸਾਲ ਵਿਚ ਇਸ ਵਿਚੋਂ ਕਈ ਪਉੜੀਆਂ ਵਰਤੀਆਂ ਹਨ ਇਸ ਕਰ ਕੇ ਇਸ ਦੀ ਹਾਲਤ ਚੋਖੀ ਖਸਤਾ ਹੋ ਚੁਕੀ ਹੈ। (ਫੇਸਬੁਕ ਤੋਂ ਧੰਨਵਾਦ ਸਾਹਿਤ)

Tuesday, July 06, 2021

KLF ਦੀ ਸ਼ਹਿ ’ਤੇ ਕੰਮ ਕਰਨ ਵਾਲੇ ਅੱਤਵਾਦੀ ਗਿਰੋਹ ਦਾ ਪੰਜਾਬ ਵਿੱਚ ਪਰਦਾਫਾਸ਼

Tuesday 6th July 2021 at 8:32 pm

 ਪਟਿਆਲਾ ਜੇਲ ਤੋਂ ਫਰਾਰ ਸਾਬਕਾ-ਫੌਜੀ ਸਮੇਤ 4 ਕਾਬੂ 

*ਸਾਲ 2012 ਵਿੱਚ ਭਾਰਤੀ ਫੌਜ ਵਿੱਚ ਹੋਇਆ ਸੀ ਭਰਤੀ: ਡੀਜੀਪੀ ਦਿਨਕਰ ਗੁਪਤਾ


*ਮਿੱਥਕੇ ਹੱਤਿਆ ਕਰਨ ਲਈ ਗਿਰੋਹ ਤਿਆਰ ਕਰ ਰਿਹਾ ਜਸਪ੍ਰੀਤ ਉਰਫ ਨੂਪੀ 

ਚੰਡੀਗੜ੍ਹ//ਖੰਨਾ6 ਜੁਲਾਈ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਵਿਦੇਸ਼ਾਂ ਵਿੱਚ ਸਥਿਤ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐਲ.ਐਫ.) ਦੀ ਸ਼ੈਅ ’ਤੇ ਮਿੱਥ ਕੇ ਕਤਲੇਆਮ ਕਰਨ ਲਈ 4 ਕਾਰਕੰੁਨਾਂ ਨੂੰ ਗਿ੍ਰਫਤਾਰ ਕਰਕੇ ਇੱਕ ਹੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿੱਚ ਅਪ੍ਰੈਲ 2021 ਦੌਰਾਨ ਪਟਿਆਲਾ ਜੇਲ ਤੋੜ ਕੇ ਫਰਾਰ ਹੋਣ ਵਾਲਾ ਭਾਰਤੀ ਫੌਜ ਦਾ ਇੱਕ ਸਾਬਕਾ ਸਿਪਾਹੀ  ਵੀ ਸ਼ਾਮਲ ਹੈ।

ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਕਿਹਾ ਕਿ ਦੋਸ਼ੀ ਜਸਪ੍ਰੀਤ ਸਿੰਘ ਉਰਫ ਨੂਪੀ, ਜੋ ਕਿ ਸਾਲ 2012 ਵਿੱਚ ਸਿਪਾਹੀ ਵਜੋਂ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ, ਨੂੰ 2017 ਵਿੱਚ ਇੱਕ ਕਤਲ ਦੇ ਕੇਸ ਵਿੱਚ ਜੇਲ ਭੇਜ ਦਿੱਤਾ ਗਿਆ ਸੀ। ਉਹਨਾਂ ਦੱਸਿਆ ਕਿ ਜੇਲ ਤੋਂ ਫਰਾਰ ਹੋਣ ਤੋਂ ਬਾਅਦ ਨੂਪੀ  ਵਿਦੇਸ਼ ਅਧਾਰਤ ਕੇਐਲਐਫ ਦੇ ਹੈਂਡਲਰਾਂ ਦੇ ਸੰਪਰਕ ਵਿੱਚ ਆਇਆ ਅਤੇ ਉਸਨੂੰੂ ਰਾਜ ਵਿੱਚ ਮਿੱਥ ਕੇ ਹੱਤਿਆ ਕਰਨ ਵਾਸਤੇ ਅੱਤਵਾਦੀ ਗਿਰੋਹ ਬਣਾਉਣ ਲਈ ਪ੍ਰੇਰਿਆ। 
ਸ਼੍ਰੀ ਗੁਪਤਾ ਨੇ ਦੱਸਿਆ ਕਿ ਗਿ੍ਰਫਤਾਰ ਕੀਤੇ  ਹੋਰ ਤਿੰਨ ਵਿਅਕਤੀਆਂ ਦੀ ਪਛਾਣ ਰੋਪੜ ਦੇ ਪਿੰਡ ਫਤਿਹਪੁਰ ਬੁੰਗਾ ਦੇ ਵਸਨੀਕ ਜਸਵਿੰਦਰ ਸਿੰਘ, ਜਿਲਾ ਸਿਰਸਾ ਦੇ ਪਿੰਡ ਕਲੀਆਵਾਲਾ ਦੇ ਗੌਰਵ ਜੈਨ ਉਰਫ ਮਿੰਕੂ ਅਤੇ ਮੇਰਠ ਯੂਪੀ ਦੇ ਵਸਨੀਕ ਪਰਸ਼ਾਂਤ ਸਿਲੇਨ ਉਰਫ ਕਬੀਰ ਜੋ ਕਿ ਮੌਜੂਦਾ ਸਮੇਂ ਦੌਰਾਨ ਚੰਡੀਗੜ ਦੇ ਧਨਾਸ ਵਿਖੇ ਰਹਿ ਰਿਹਾ ਹੈ, ਵਜੋਂ ਹੋਈ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਖੰਨਾ ਗੁਰਸ਼ਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਸੂਹ ਮਿਲਣ ਤੋਂ ਬਾਅਦ ਖੰਨਾ ਪੁਲਿਸ ਨੇ ਜੀ.ਟੀ ਰੋਡ ਖੰਨਾ ਵਿਖੇ ਵਿਸ਼ੇਸ਼ ਚੈਕਿੰਗ ਦੌਰਾਨ ਇੱਕ ਈਟੀਓਸ ਕਾਰ ਨੂੰ ਰੋਕਿਆ ਅਤੇ ਕਾਰ ਵਿੱਚੋਂ ਬਾਹਰ ਨਿਕਲੇ ਤਿੰਨ ਵਿਅਕਤੀਆਂ ਨੇ ਪੁਲਿਸ ਪਾਰਟੀ ’ਤੇ ਗੋਲੀਆਂ ਚਲਾ ਕੇ ਭੱਜਣ ਦੀ ਕੋਸ਼ਿਸ਼ ਕੀਤੀ । ਹਾਲਾਂਕਿ, ਪੁਲਿਸ ਪਾਰਟੀ ਨੇ ਜਸਵਿੰਦਰ ਅਤੇ ਮਿੰਕੂ ਨੂੰ ਮੌਕੇ ‘ਤੇ ਕਾਬੂ ਕਰ ਲਿਆ, ਜਦੋਂ ਕਿ ਨੂਪੀ ਨੂੰ ਬਾਅਦ ਵਿੱਚ ਉਸਦੇ ਇੱਕ ਹੋਰ ਸਾਥੀ, ਕਬੀਰ ਸਮੇਤ ਗਿ੍ਰਫਤਾਰ ਕਰ ਕੀਤਾ ਗਿਆ।

ਪੁਲਿਸ ਨੇ ਦੋਸ਼ੀ ਵਿਅਕਤੀਆਂ ਦੇ ਕਬਜੇ ਵਿਚੋਂ ਦੋ 0.32 ਬੋਰ ਪਿਸਤੌਲ ਸਮੇਤ 4 ਮੈਗਜ਼ੀਨ ਅਤੇ ਅਸਲਾ ਵੀ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਨਕਲੀ ਰਜਿਸਟ੍ਰੇਸਨ ਨੰਬਰ ਪੀਬੀ 01 ਏ.ਐਸ 6845 ਵਾਲੀ ਇੱਕ ਈਟੀਓਸ ਕਾਰ , ਜਿਸ ਨੂੰ ਨੂਪੀ ਨੇ ਪਿਛਲੇ ਮਹੀਨੇ ਜੀਰਕਪੁਰ ਤੋਂ ਬੰਦੂਕ ਦੀ ਨੋਕ ’ਤੇ ਖੋਹ ਲਿਆ ਸੀ, ਨੂੰ ਵੀ ਬਰਾਮਦ ਕੀਤਾ।

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਤਫਤੀਸ ਦੌਰਾਨ ਨੂਪੀ ਨੇ ਕਬੂਲ ਕੀਤਾ ਕਿ ਉਸ ਨੇ ਆਪਣੇ ਸਾਥੀਆਂ ਦੀ ਮਦਦ ਨਾਲ 3 ਜੁਲਾਈ 2021 ਨੂੰ ਖਰੜ ਦੇ ਇੱਕ ਪੈਟਰੋਲ ਪੰਪ ਤੋਂ 50000 ਰੁਪਏ ਲੁੱਟਣ ਤੋਂ ਇਲਾਵਾ ਈਟੀਓਸ ਕਾਰ ਵੀ ਖੋਹੀ ਸੀ। 
ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਨੂਪੀ ਨੇ ਖੁਲਾਸਾ ਕੀਤਾ ਕਿ ਉਹ ਅੱਤਵਾਦੀ ਭਾਰਤ ਵਿਰੋਧੀ ਵਿਅਕਤੀਆਂ ਅਤੇ ਕੇ.ਐਲ.ਐਫ. ਦੇ ਅੱਤਵਾਦੀ ਸੰਗਠਨ ਨਾਲ ਸਬੰਧ ਰੱਖਣ ਵਾਲੇ ਵਿਦੇਸ਼ੀ ਤੱਤਾਂ ਦੇ ਸੰਪਰਕ ਵਿੱਚ ਆਇਆ ਸੀ ਜਿਹਨਾਂ ਨੇ ਉਸ ਨੂੰ ਵਿਦੇਸ਼ ਤੋਂ ਪੰਜਾਬ ਵਿੱਚ ਮਿੱਥ ਕੇ ਕਤਲ ਕਰਨ ਲਈ ਫੰਡ ਮੁਹੱਈਆ ਕਰਵਾਏ ਸਨ ਅਤੇ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਲਈ ਯੂ.ਪੀ. ਤੋਂ ਪਿਸਤੌਲਾਂ ਦਾ ਪ੍ਰਬੰਧ ਵੀ ਕੀਤਾ ਸੀ। ਉਹਨਾਂ ਅੱਗੇ ਕਿਹਾ ਕਿ ਨੂਪੀ ਨੇ ਆਪਣੇ ਹਿੰਸਕ ਇਰਾਦਿਆਂ ਨੂੰ ਅੰਜ਼ਾਮ ਦੇਣ ਲਈ ਪੰਜਾਬ ਵਿਚ ਉੱਚ ਸੰਵੇਦਨਸ਼ੀਲ ਖੇਤਰਾਂ ਦੀ ਰੇਕੀ ਵੀ ਕੀਤੀ ਸੀ। 
ਐਸ.ਐਸ..ਪੀ ਖੰਨਾ ਨੇ ਦੱਸਿਆ ਕਿ ਮੁੱਢਲੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਮਡਿਊਲ ਨੇ ਵੈਸਟਰਨ ਯੂਨੀਅਨ, ਪੇਅਟੀਐਮ ਆਦਿ ਸਮੇਤ ਵੱਖ-ਵੱਖ ਡਿਜੀਟਲ ਪਲੇਟਫਾਰਮਾਂ ਰਾਹੀਂ ਵਿੱਤੀ ਸਹਾਇਤਾ ਪ੍ਰਾਪਤ ਕੀਤੀ ਅਤੇ ਵਿਦੇਸ਼ੀ ਹੈਂਡਲਰਜ ਵਲੋਂ ਉਤਰਾਖੰਡ ਦੇ ਰੁਦਰਪੁਰ ਤੋਂ ਮੈਡਿਊਲ ਨੂੰ ਤਿੰਨ ਹਥਿਆਰ ਮੁਹੱਈਆ ਕਰਵਾਏ ਗਏ ਸਨ ਅਤੇ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।
ਇਸ ਦੌਰਾਨ ਥਾਣਾ ਸਿਟੀ -2 ਖੰਨਾ ਵਿਖੇ ਆਈਪੀਸੀ ਦੀ ਧਾਰਾ 379-ਬੀ, 411/34, 307, 332 ਅਤੇ 336 ਅਤੇ ਆਰਮਜ ਐਕਟ ਦੀ ਧਾਰਾ 25 ਅਧੀਨ ਮਿਤੀ 04.07.21 ਨੂੰ ਐਫਆਈਆਰ ਨੰ. 140 ਦਰਜ ਕੀਤੀ ਗਈ ਹੈ। 

Friday, December 04, 2020

ਕਿਸਾਨ ਅੰਦੋਲਨ ਨੂੰ ਖਾਲਿਸਤਾਨੀ ਅੰਦੋਲਨ ਦੱਸਣ ਵਾਲਿਆਂ ਨੂੰ ਲਾਹਨਤਾਂ

 4th December 2020 at 3:40 PM

 ਅਮਰਜੀਤ ਸਿੰਘ ਟਿੱਕਾ ਨੇ ਕਿਸਾਨ ਅੰਦੋਲਨ ਦਾ ਜ਼ੋਰਦਾਰ ਸਮਰਥਨ 

ਲੁਧਿਆਣਾ: 04 ਦਸੰਬਰ 2020: (ਪੰਜਾਬ ਸਕਰੀਨ ਬਿਊਰੋ)::

ਕਿਸਾਨਾਂ ਦੇ ਅੰਦੋਲਨ ਨੂੰ ਖਾਲਿਸਤਾਨੀ ਅੰਦੋਲਨ ਦੱਸਣ ਵਾਲਿਆਂ ਲਈ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਪੰਜਾਬ ਦੇ ਲੋਕ ਤਾਂ ਪਹਿਲਾਂ ਹੀ ਕਿਸਾਨਾਂ ਦੇ ਨਾਲ ਸਨ ਹੁਣ ਪੰਜਾਬ ਦੇ ਸਿਆਸਤਦਾਨ ਵੀ ਖੁੱਲ੍ਹ ਕੇ ਕਿਸਾਨਾਂ ਦੇ ਹੱਕ ਵਿੱਚ ਉਤਰਦੇ ਆ  ਰਹੇ ਹਨ। ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਅਤੇ ਸੁਲਝੀ ਹੋਈ ਆਗੂ  ਨੇ ਵੀ ਉਹਨਾਂ ਲੋਕਾਂ ਨੂੰ ਲੰਮੇ  ਕਿਸਾਨ ਅੰਦੋਲਨ  ਲੋਕਾਂ ਨੂੰ ਰਹੇ ਹਨ। ਸ਼੍ਰੀਮਤੀ ਚਾਵਲਾ ਨੇ ਅਜਿਹਾ ਪ੍ਰਚਾਰ ਕਰਨ ਵਾਲਿਆਂ ਦੀ ਚੰਗੀ ਖੁੰਭ ਠੱਪੀ ਹੈ। 
ਹੁਣ ਕਾਂਗਰਸ ਦੇ ਇੱਕ ਸੀਨੀਅਰ ਅਤੇ ਸਰਗਰਮ ਆਗੂ ਅਮਰਜੀਤ ਸਿੰਘ ਟਿੱਕਾ ਨੇ ਵੀ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਾਲਿਆਂ ਦਾ ਤਿੱਖਾ ਨੋਟਿਸ ਲਿਆ ਹੈ। ਉਹਨਾਂ ਅਜਿਹੇ ਲੋਕਾਂ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। 
ਪੰਜਾਬ ਮੱਧਮ ਉਦਯੋਗ ਡਿਵੈਲਪਮੈਂਟ ਬੋਰਡ ਦੇ ਚੇੇਅਰਮੈਨ ਸ੍ਰ. ਅਮਰਜੀਤ ਸਿੰਘ ਟਿੱਕਾ ਨੇ ਕਿਸਾਨ ਅੰਦੋਲਨ ਦਾ ਜ਼ੋਰਦਾਰ ਸਮਰਥਨ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨ ਕਿਸਾਨੀ ਨੂੰ ਬਚਾਉਣ ਲਈ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਬਣਾਏ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ 'ਤੇ ਦਿਨ ਰਾਤ ਅੰਦੋਲਨ ਕਰ ਰਹੇ ਹਨ।
ਚੇਅਰਮੈਨ ਟਿੱਕਾ ਨੇ ਕਿਸਾਨਾਂ ਦੇ ਅੰਦੋਲਨ ਨੂੰ ਖਾਲਿਸਤਾਨੀ ਦੱਸਣ ਵਾਲੇ ਭਾਜਪਾ ਤੇ ਹੋਰ ਆਗੂਆਂ ਦੀ ਸਖਤ ਸ਼ਬਦਾਂ ਵਿੱਚ ਨਿੰਦਾਂ ਕਰਦਿਆਂ ਕਿਹਾ ਕਿ ਇਹ ਅਖੌਤੀ ਆਗੂ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਅਖੌਤੀ ਆਗੂਆਂ ਦੀਆਂ ਸਾਜ਼ਿਸਾਂ ਕਦੇ ਵੀ ਕਾਮਯਾਬ ਨਹੀਂ ਹੋਣਗੀਆਂ।
ਬੋਰਡ ਦੇ ਚੇਅਰਮੈਨ ਟਿੱਕਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਕੈਪਟਨ ਵਾਹਦ ਪਹਿਲੇ ਸਿੱਖ ਲੀਡਰ ਹਨ, ਜਿਨ੍ਹਾਂ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਦੇ ਨਾਲ-ਨਾਲ ਪੰਜਾਬ ਦੀ ਵਿਧਾਨ ਸਭਾ ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਮਤਾ ਵੀ ਲਿਆਂਦਾ। ਉਨ੍ਹਾਂ ਕਿਹਾ ਕਿ ਅੱਜ ਸਾਰੇ ਦੇਸ਼ ਦਾ ਕਿਸਾਨ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕਰ ਰਿਹਾ ਹੈ। 
ਸ੍ਰ. ਟਿੱਕਾ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅੱਜ ਦੁਨੀਆ ਭਰ ਦੇ ਵੱਡੇ ਮੁਲਕ ਅਤੇ ਕੌਮਾਂਤਰੀ ਸਿੱਖ ਭਾਈਚਾਰਾ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਿਹਾ ਹੈ, ਕੇਂਦਰ ਨੂੰ ਬਿਨਾਂ ਸ਼ਰਤ ਬਿਨ੍ਹਾਂ ਦੇਰੀ ਕੀਤਿਆਂ ਇਹ ਕਾਲੇ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ।
ਇਹਨਾਂ  ਕਾਲੇ ਕਾਨੂੰਨਾਂ ਖਿਲਾਫ ਉੱਠਿਆ ਲੋਕ ਰੋਹ ਨਿੱਤ ਨਵੇਂ ਰਿਕਾਰਡ ਕਾਇਮ ਕਰ ਰਿਹਾ ਹੈ। ਇਹਨਾਂ  ਪੱਖੀ ਕਾਨੂੰਨਾਂ ਦੇ  ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਨਾਲ ਸਮੂਹ ਵਰਗਾਂ ਦੇ ਲੋਕ ਜੁੜਦੇ ਜਾ ਰਹੇ ਹਨ। ਪੂਰੇ ਦੇਸ਼ ਭਰ ਵਿੱਚ ਇਸ ਅੰਦੋਲਨ ਦੀ ਧਮਕ ਪੈ ਰਹੀ ਹੈ। ਫਿਰਕਾਪ੍ਰਸਤੀ ਦੀਆਂ ਚਾਲਾਂ ਚੱਲਣ ਵਾਲੇ ਸਿਆਸਤਦਾਨਾਂ ਨੂੰ  ਮੂੰਹ ਦੀ ਖਾਣੀ ਪੈ ਰਹੀ ਹੈ ਕਿਓਂਕਿ ਇਹ ਅੰਦੋਲਨ  ਆਰਥਿਕਤਾ ਅਤੇ ਖੇਤੀ ਦੇ ਧੁਰੇ ਤੇ ਕੇਂਦਰਿਤ ਹੈ। 

Thursday, June 18, 2020

ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ MP ਰਵਨੀਤ ਬਿੱਟੂ ਦੇ ਨਿਸ਼ਾਨੇ ਤੇ ਕਈ ਵੱਡੇ ਵੱਡੇ ਨਾਂਅ

18th June 2020 at 9:17 PM
CM ਨੂੰ ਕਿਹਾ-ਇਹਨਾਂ ਸਾਰਿਆਂ ਖਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿਓ 
*ਸਿੱਖਜ਼ ਫਾਰ ਜਸਟਿਸ ਦੀ ਖਾਲਿਸਤਾਨ ਦੀ ਮੰਗ ਦਾ ਸਮਰਥਨ ਕਰਨ 'ਤੇ ਰਵਨੀਤ ਸਿੰਘ ਬਿੱਟੂ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਗਾਇਕ ਦਿਲਜੀਤ ਦੋਸਾਂਝ ਤੇ ਜੈਜ਼ੀ ਬੈਂਸ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ
*ਸੁਖਬੀਰ, ਹਰਸਿਮਰਤ ਅਤੇ ਮਜੀਠੀਆ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਖਾਲਿਸਤਾਨ ਦਾ ਸਮਰਥਨ ਕਰਨ ਦੇ ਮੁੱਦੇ 'ਤੇ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ-ਰਵਨੀਤ ਸਿੰਘ ਬਿੱਟੂ
ਲੁਧਿਆਣਾ: 18 ਜੂਨ 2020: (ਪੰਜਾਬ ਸਕਰੀਨ ਬਿਊਰੋ):: 
ਕੋਰੋਨਾ ਅਤੇ ਲਾਕਡਾਊਨ ਨੇ ਚੁੱਪ ਜਿਹੀ ਕਰ ਦਿਤੀ ਸੀ। ਸਭ ਧਰਨੇ ਪ੍ਰਦਰਸ਼ਨ ਬੰਦ।  ਸਭ ਰੋਹ ਭਰੇ ਰੋਸ ਮੁਜ਼ਾਹਰੇ ਵੀ ਬੰਦ। ਬਸ ਕੋਰੋਨਾ ਦੀ ਸਹਿਮ ਭਰੀ ਖਾਮੋਸ਼ੀ ਦਾ ਸ਼ੋਰ ਹੀ ਬਾਕੀ ਬਚਿਆ ਸੀ। ਕਾਮਰੇਡਾਂ ਨੇ ਸਹਿਮ ਭਰੀ ਚੁੱਪੀ ਨੂੰ ਤੋੜਣ ਦੀ ਪਹਿਲਕਦਮੀ ਦਿਖਾਈ ਪਰ ਇਸਦੇ ਬਾਵਜੂਦ ਮੀਡੀਆ ਦੀ ਵੱਡੀ ਖਬਰ ਕੋਰੋਨਾ ਵਾਲੀ ਹਾਲਤ ਹੀ ਬਣਦੀ ਰਹੀ। ਹੋਰਨਾਂ ਪਾਰਟੀਆਂ ਨੇ ਵੀ ਆਪੋ ਆਪਣੀ ਸਮਰਥਾ ਮੁਤਾਬਿਕ ਇਸ ਤਰਾਂ ਦੀਆਂ ਕੋਸ਼ਿਸ਼ਾਂ ਤਾਂ ਕੀਤੀਆਂ ਲੇਕਿਨ ਮਾਹੌਲ ਵਿੱਚ ਛਾਈ ਚੁੱਪ ਨਾ ਉਸ ਤਰਾਂ ਨਾ ਟੁੱਟੀ ਜਿਵੇਂ ਟੁੱਟਣੀ ਚਾਹੀਦੀ ਸੀ। ਏਨੇ ਵਿੱਚ ਹੀ ਚੀਨ ਦਾ ਹਮਲਾ ਅਤੇ ਇਸ ਹਮਲੇ ਮਗਰੋਂ "ਸਿਖਸ ਫਾਰ ਜਸਟਿਸ" (ਐਸ ਐਫ ਜੇ) ਵੱਲੋਂ ਚੀਨ ਦੀ ਹਮਾਇਤ ਨੇ ਸਾਰੇ ਘਟਨਾਕ੍ਰਮ ਵਿੱਚ ਤੇਜ਼ੀ ਲੈ ਆਂਦੀ।  ਇਸ ਸਾਰੇ ਮਾਹੌਲ ਵਿੱਚ ਕਾਂਗਰਸ ਪਾਰਟੀ ਦਾ ਨੌਜਵਾਨ ਆਗੂ ਰਵਨੀਤ ਬਿੱਟੂ ਖੁੱਲ ਕੇ ਸਾਹਮਣੇ ਆਇਆ ਕਿ ਖਾਲਿਸਤਾਨ ਦਾ ਨਾਮ ਜਪਦੇ ਫਲਾਂ ਫਲਾਂ ਵਿਅਕਤੀ ਦੇ ਖਿਲਾਫ ਮੁਕਦਮਾ ਦਰਜ ਕੀਤਾ ਜਾਏ। ਬਿੱਟੂ ਨੇ ਜਿਹਨਾਂ ਦਾ ਨਾਮ ਲਿਆ ਉਹਨਾਂ ਵਿੱਚ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ, ਗਾਇਕ ਦਿਲਜੀਤ ਦੋਸਾਂਝ ਅਤੇ ਜੈਜ਼ੀ ਬੈਂਸ ਦੇ ਨਾਮ ਸ਼ਾਮਲ ਹਨ। ਬਿਆਨ ਤੋਂ ਬਾਅਦ ਐਸ ਐਫ ਜੇ ਦੇ ਗੁਰਪਤਵੰਤ ਸਿੰਘ ਪੰਨੂੰ ਦੇ ਖਿਲਾਫ ਦੇਸ਼ ਧ੍ਰੋਹ ਦਾ ਮੁਕਦਮਾ ਦਰਜ ਕਰ ਲਿਆ ਗਿਆ ਹੈ। ਇਸ ਵਿੱਚ ਹੋਰਨਾਂ ਧਾਰਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਇੱਕ ਵਾਰ ਫੇਰ ਅੱਸੀਵਿਆਂ ਦੇ ਮੁੱਢ ਵਾਲੇ ਹਾਲਤ ਬਣਦੇ ਮਹਿਸੂਸ ਹੋ ਰਹੇ ਹਨ। 
ਲੁਧਿਆਣਾ ਲੋਕ ਸਭਾ ਹਲਕਾ ਤੋਂ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਪੀਲ ਕੀਤੀ ਹੈ ਕਿ ਉਹ ਗੁਰਪਤਵੰਤ ਸਿੰਘ ਪੰਨੂੰ ਦੀ ਸਿੱਖਜ਼ ਫਾਰ ਜਸਟਿਸ ਦੀ ਖਾਲਿਸਤਾਨ ਦੀ ਮੰਗ ਦਾ ਸਮਰਥਨ ਕਰਨ 'ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਗਾਇਕ ਦਿਲਜੀਤ ਦੋਸਾਂਝ ਤੇ ਜੈਜ਼ੀ ਬੈਂਸ ਖ਼ਿਲਾਫ਼ ਸੂਬੇ ਦੇ ਹਰੇਕ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕਰਨ ਦੇ ਆਦੇਸ਼ ਜਾਰੀ ਕਰਨ। ਕਿਉਂਕਿ ਇਹਨਾਂ ਸਾਰਿਆਂ ਨੇ ਸਾਡੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ।
ਉਹਨਾਂ ਦੱਸਿਆ ਕਿ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂੰ ਨੇ ਚੀਨ ਨੂੰ ਲਿਖੀ ਚਿੱਠੀ ਵਿਚ ਕਿਹਾ ਹੈ ਕਿ ਉਹ ਗਲਵਨ ਵੈਲੀ ਵਿੱਚ ਹੋਈ ਝੜਪ ਵਿੱਚ ਹੋਏ ਨੁਕਸਾਨ ਲਈ ਚੀਨ ਨਾਲ ਹਮਦਰਦੀ ਦਿਖਾਉਂਦੇ ਹਨ ਅਤੇ ਭਾਰਤ ਦੀ ਨਿੰਦਾ ਕਰਦੇ ਹਨ। ਕੀ ਉਹ ਚੀਨ ਨਾਲ ਸਾਡੇ ਸੈਨਿਕਾਂ ਨੂੰ ਮਾਰਨ ਲਈ ਹਮਦਰਦੀ ਜਤਾ ਰਹੇ ਹਨ ਜਿਹਨਾਂ ਦੇ ਸਸਕਾਰ ਦੀਆਂ ਰਸਮਾਂ ਅਜੇ ਵੀ ਸਾਰੇ ਦੇਸ਼ ਦੇ ਨਾਲ-ਨਾਲ ਪੰਜਾਬ ਵਿਚ ਵੀ ਚਲ ਰਹੀਆਂ ਹਨ ਜਿੱਥੋਂ 4 ਨੌਜਵਾਨ ਸਿੱਖ ਸੈਨਿਕ ਭਾਰਤ ਦੀ ਰੱਖਿਆ ਲਈ ਸ਼ਹੀਦ ਹੋਏ। ਪੂਰਾ ਦੇਸ਼ ਅਤੇ ਪੰਜਾਬ ਰਾਜ ਅਜੇ ਵੀ ਸਾਡੇ ਜਵਾਨ ਸੈਨਿਕਾਂ ਦੀ ਮੌਤ 'ਤੇ ਸੋਗ ਕਰ ਰਿਹਾ ਹੈ ਪਰ ਇਹ ਕੱਟੜਪੰਥੀ ਲੋਕ ਉਹਨਾ ਦੇ ਕਾਤਲਾਂ ਨਾਲ ਹਮਦਰਦੀ ਜ਼ਾਹਰ ਕਰ ਰਹੇ ਹਨ, ਆਪਣੇ ਕੱਟੜਪੰਥੀ ਏਜੰਡੇ' ਤੇ ਅਗਲੇਰੀ ਗੱਲਬਾਤ ਲਈ ਚੀਨ ਜਾਣ ਦਾ ਆਪਣਾ ਆਪ ਨੂੰ ਸਵੈ-ਸੱਦਾ ਦੇ ਰਹੇ ਹਨ ਅਤੇ ਭਾਰਤ ਅਤੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਲਈ ਚੀਨ ਦਾ ਸਮਰਥਨ ਕਰ ਰਹੇ ਹਨ।
ਪਹਿਲਾ ਕਦਮ ਜੋ ਉਹ ਇਸ ਦਿਸ਼ਾ ਵੱਲ ਲੈ ਰਹੇ ਹਨ, ਉਹ ਹੈ ਪੰਜਾਬੀਆਂ ਨੂੰ ਮੋਬਾਈਲ 'ਤੇ ਕਾਲ ਕਰਕੇ, ਸਿੱਖ ਫ਼ੌਜੀਆਂ ਨੂੰ ਫੌਜ ਨੂੰ ਧੋਖਾ ਦੇਣ ਅਤੇ ਖਾਲਿਸਤਾਨ ਫੋਰਸ ਵਿਚ ਸ਼ਾਮਲ ਹੋਣ ਲਈ 5000 ਵਾਧੂ ਤਨਖਾਹ ਦਾ ਲਾਲਚ ਦੇ ਰਹੇ ਹਨ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਨੂੰ ਆਪਣੇ ਪੰਜਾਬ ਦੇ ਬੇਟਿਆਂ 'ਤੇ ਮਾਣ ਹੈ ਅਤੇ ਦੁਨੀਆ ਵਿਚ ਇੰਨੀ ਦੌਲਤ ਨਹੀਂ ਹੈ ਜੋ ਉਹਨਾ ਦੀ ਆਪਣੀ ਜਿੰਦਗੀ ਨੂੰ ਭਾਰਤ ਲਈ ਕੁਰਬਾਨ ਕਰਨ ਦੀ ਭਾਵਨਾ ਨੂੰ ਬਦਲ ਸਕੇ।
ਇਹ ਉਹੀ ਸੰਗਠਨ ਹੈ ਜੋ ਖਾਲਿਸਤਾਨ ਦੀ ਮੰਗ ਕਰਦਾ ਹੈ ਅਤੇ ਹਾਲ ਹੀ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ, ਗਾਇਕ ਦਿਲਜੀਤ ਦੋਸਾਂਝ ਅਤੇ ਜੈਜ਼ੀ ਬੈਂਸ ਦੁਆਰਾ ਇਸਦੀ ਹਮਾਇਤ ਕੀਤੀ ਗਈ ਹੈ। ਮੈਨੂੰ ਇਹ ਸੋਚ ਕੇ ਅਫਸੋਸ ਹੁੰਦਾ ਹੈ ਕਿ ਇਹ ਲੋਕ ਉੱਚ ਅਹੁਦਿਆਂ 'ਤੇ ਕਾਬਜ਼ ਹਨ, ਭਾਰਤ ਵਿਚ ਸੁੱਖ-ਸਹੂਲਤਾਂ ਅਤੇ ਪ੍ਰਸਿੱਧੀ ਦਾ ਆਨੰਦ ਮਾਣ ਰਹੇ ਹਨ ਪਰ ਇਕ ਅਜਿਹੇ ਸੰਗਠਨ ਦਾ ਸਮਰਥਨ ਕਰ ਰਹੇ ਹਨ ਜੋ ਸਾਡੇ ਭਾਰਤੀ ਸੈਨਿਕਾਂ ਦੀ ਸ਼ਹਾਦਤ' ਤੇ ਖੁਸ਼ੀ ਜ਼ਾਹਰ ਕਰ ਰਹੀ ਹੈ।
ਉਹਨਾਂ ਕਿਹਾ ਕਿ ਉਹ ਸੁਖਬੀਰ ਬਾਦਲ, ਸ੍ਰੀਮਤੀ ਹਰਸਿਮਰਤ ਕੌਰ ਅਤੇ ਬਿਕਰਮ ਮਜੀਠੀਆ ਨੂੰ ਕਹਿਣਾ ਚਾਹੁੰਦੇ ਹਨ ਕਿ ਹੁਣ ਘੱਟੋ ਘੱਟ ਉਹਨਾਂ ਨੂੰ ਜਥੇਦਾਰ ਦੇ ਸੰਬੰਧ ਵਿਚ ਆਪਣੇ ਸਟੈਂਡ ਬਾਰੇ ਸਪਸ਼ਟ ਹੋਣਾ ਚਾਹੀਦਾ ਹੈ। ਕੀ ਉਹ ਅਜੇ ਵੀ ਉਸਦੇ ਸਮਰਥਨ ਵਿੱਚ ਹਨ? ਅਜੇ ਵੀ ਬਹੁਤ ਦੇਰ ਨਹੀ ਹੈ. ਮੈਂ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅੱਗੇ ਆਉਣ ਅਤੇ ਇਸ ਅੱਗ ਨੂੰ ਵੱਧ ਫੈਲਣ ਤੋਂ ਰੋਕਣ
ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਕਿ ਜੱਥੇਦਾਰ ਹਰਪ੍ਰੀਤ ਸਿੰਘ, ਜੈਜ਼ੀ ਬੀ ਅਤੇ ਦਿਲਜੀਤ ਦੁਸਾਂਝ ਖਿਲਾਫ ਹਰ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਜਾਵੇ ਜਿਹਨਾਂ ਨੇ ਪੰਨੂ ਅਤੇ ਐਸਐਫਜੇ ਦੀ ਖਾਲਿਸਤਾਨ ਦੀ ਮੰਗ ਦਾ ਖੁੱਲ• ਕੇ ਸਮਰਥਨ ਕਰ ਇਸ ਸੰਸਥਾ ਦਾ ਇੱਕ ਹਿੱਸਾ ਬਣੇ ਜਿਸ ਨੇ ਅੱਜ ਸਾਡੇ ਸ਼ਹੀਦਾਂ ਦਾ ਮਜ਼ਾਕ ਉਡਾਇਆ ਹੈ।  
ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੀ ਮੰਗ ਤੋਂ ਬਾਅਦ ਗੁਰਪਤਵੰਤ ਸਿੰਘ ਪੰਨੂੰ ਦੇ ਖਿਲਾਫ ਕੇਸ ਵੀ ਦਰਜ ਕਰ ਲਿਆ ਗਿਆ ਹੈ। ਹੁਣ ਦੇਖਣਾ ਹੈ ਕਿ ਮੌਜੂਦਾ ਸਥਿਤੀਆਂ ਵਿੱਚ ਸਿਆਸੀ ਪਾਰਟੀਆਂ, ਜਨਤਕ ਜਥੇਬੰਦੀਆਂ ਅਤੇ ਸਮਾਜਿਕ ਸੰਸਥਾਵਾਂ ਕੀ ਰੁੱਖ ਅਖਤਿਆਰ ਕਰਦੀਆਂ  ਹਨ।