Thursday, July 14, 2022

21 ਅਫਗਾਨੀ ਸਿੱਖ ਅਫਗਾਨਿਸਤਾਨ ਛੱਡ ਪਹੁੰਚੇ ਹਿੰਦੁਸਤਾਨ

 14th July 2022 at 05:51 PM

ਐਸਜੀਪੀਸੀ ਕਰ ਰਹੀ ਹੈ ਇਨ੍ਹਾਂ ਦਾ ਹਵਾਈ ਖਰਚ 


ਨਵੀਂ ਦਿੱਲੀ
: 14 ਜੁਲਾਈ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਅਤੇ ਰਘੁਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਅਫਗਾਨਿਸਤਾਨ ਤੋਂ ਆਏ 21 ਮੈਂਬਰਾਂ ਦੇ ਵਫਦ ਨੂੰ ਨਵੀਂ ਦਿੱਲੀ ਏਅਰਪੋਰਟ ਤੇ ਆਉਣ ਤੇ ਸਵਾਗਤ ਕੀਤਾ ਗਿਆ। ਸ. ਸੁਖਵਿੰਦਰ ਸਿੰਘ ਬੱਬਰ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਮਿਸ਼ਨ ਧਰਮ ਪ੍ਰਚਾਰ ਕਮੇਟੀ ਮੈਂਬਰ ਅਤੇ ਸੁਰਿੰਦਰ ਪਾਲ ਸਿੰਘ ਸਮਾਣਾ ਇੰਚਾਰਜ ਸਿੱਖ ਮਿਸ਼ਨ ਵਲੋਂ ਵਿਸ਼ੇਸ ਤੌਰ ਤੇ ਪੁੰਹਚ ਕੇ ਆਏ ਵਫਦ ਦਾ ਸਵਾਗਤ ਕੀਤਾ ਉਪਰੰਤ ਆਏ ਵਫਦ ਦੇ ਮੈਂਬਰਾਂ ਨੂੰ ਏਅਰਪੋਰਟ ਤੋ ਉਹਨਾਂ ਦੀ ਰਿਹਾਇਸ਼ ਤੇ ਪਹੁੰਚਾਣ ਦਾ ਵੀ ਪ੍ਰਬੰਧ ਕੀਤਾ ਗਿਆ। 

ਜ਼ਿਕਰ ਯੋਗ ਹੈ ਅਜ ਇਹਨਾਂ ਆਏ ਸਾਰੇ ਸਿੱਖ ਯਾਤਰੀਆਂ ਤੋਂ ਪਹਿਲਾਂ ਆਏ 11 ਸਿੱਖ ਯਾਤਰੀਆਂ ਅਤੇ ਅੱਗੋਂ ਆਉਣ ਵਾਲੇ ਸਿੱਖ ਯਾਤਰੀਆਂ ਦੀਆਂ ਹਵਾਈ ਜਹਾਜ਼ ਦੀਆਂ ਟਿਕਟਾਂ ਦਾ ਖਰਚ ਸ੍ਰੋਮਣੀ ਕਮੇਟੀ ਵਲੋਂ ਕੀਤਾ ਜਾ ਰਿਹਾ ਹੈ। ਇਸ ਮੌਕੇ ਆਏ ਵਫਦ ਵਲੋਂ ਇਹਨਾਂ ਸਾਰੀਆਂ ਸੇਵਾਵਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦਾ ਤਹਿ ਦਿਲੋਂ ਧੰਨਵਾਦ ਕੀਤਾ।

No comments: