Sat, Apr 1, 2017 at 4:16 PM
ਸੈਮੀਨਾਰ ਰਾਹੀਂ ਮਸਲੇ ਨੂੰ ਸੁਲਝਾ ਕੇ ਕੋਮੀ ਇਤਿਹਾਸ ਸਿਰਜਣ ਦੀ ਅਪੀਲ
ਸਾਡੇ ਕਲੰਡਰ ਮੁਤਾਬਿਕ ਪੁਰਬ ਅਜ, ਐਸ ਜੀ ਪੀ ਸੀ ਨੂੰ ਲਿਖਤ ਸ਼ਿਕਾਇਤ ਭੇਜੋ: ਗਿਆਨੀ ਗੁਰਬਚਨ ਸਿੰਘ
ਨਵੀਂ ਦਿੱਲੀ: 1 ਅਪ੍ਰੈਲ 2017: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):
ਸ਼੍ਰੌਮਣੀ ਕਮੇਟੀ ਵਲੋਂ ਅਜ 6ਵੀਂ ਪਾਤਸ਼ਾਹੀ ਦਾ ਜੋਤਿ ਜੋਤ ਸਮਾਓਣ ਦਾ ਪੁਰਬ ਮਨਾਇਆ ਗਿਆ ਹੈ ਜਦਕਿ ਕੌਮ ਦੇ ਮੂਲ ਨਾਨਕਸ਼ਾਹੀ ਕਲੰਡਰ ਮੁਤਾਬਿਕ ਇਹ ਪੁਰਬ ਸਿੱਖ ਜਗਤ 19 ਮਾਰਚ ਨੂੰ ਮਨਾ ਚੁੱਕੀ ਹੈ। ਇਸ ਮਾਮਲੇ ਤੇ ਗਲਬਾਤ ਕਰਦਿਆਂ ਸ਼੍ਰੌਮਣੀ ਅਕਾਲੀ ਦਲ (ਦਿੱਲੀ) ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਅਸੀ ਅਪਣੇ ਸਮੇਂ ਤੇ ਪੂਰੀ ਕੌਸ਼ਿਸ ਕੀਤੀ ਸੀ ਕਿ ਸਾਰੇ ਗੁਰਪੁਰਬ ਅਤੇ ਤਿਉਹਾਰ ਇਕੋ ਮਿਤੀ ਨੂੰ ਮੂਲ ਨਾਨਕਸ਼ਾਹੀ ਕਲੰਡਰ ਮੁਤਾਬਿਕ ਮਨਾਏ ਜਾਣ ਨਾ ਕਿ ਬਿਕਰਮੀ ਕਲੰਡਰ ਮੁਤਾਬਿਕ।
ਉਨ੍ਹਾਂ ਨੇ ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬੰਡੁਗਰ ਨੂੰ ਯਾਦ ਦਿਵਾਉਦਿਆਂ ਕਿਹਾ ਕਿ ਜਦੋ ਤੁਸੀ ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਬਣੇ ਸੀ, ਸੰਗਤ ਨਾਲ ਵਾਅਦਾ ਕੀਤਾ ਸੀ ਕਿ ਸਿੱਖ ਕਲੰਡਰ ਅਤੇ ਹੋਰ ਕੌਮ ਵਿਚ ਵਖਰੇਵੇਂ ਪਾਉਦੇਂ ਮੁੱਦੇਆਂ ਨੂੰ ਪਹਿਲ ਦੇ ਅਧਾਰ ਦੇ ਸੁਲਝਾ ਕੇ ਕੌਮੀ ਦੁਬਿਧਾ ਨੂੰ ਦੂਰ ਕੀਤਾ ਜਾਏਗਾ ਪਰ ਅਫਸੋਸ ਤੁਸੀ ਇਨ੍ਹਾਂ ਮਸਲੇਆਂ ਨੂੰ ਠੰਡੇ ਬਸਤੇ ਵਿਚ ਪਾ ਕੇ ਕੌਮ ਵਿਚ ਵੱਧ ਰਹੀ ਦੁਬਿਧਾ ਨੂੰ ਦੂਰ ਕਰਨ ਵਿਚ ਕੋਈ ਦਿਲਚਸਪੀ ਨਹੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਸ਼ਰੀਰ ਦਾ ਕੋਈ ਪਤਾ ਨਹੀ ਹੁੰਦਾ ਕਿ ਉਹ ਅਜ ਹੈ ਤੇ ਕਲ ਨਹੀ ਪਰ ਕੌਮ ਵਾਸਤੇ ਕੀਤੇ ਕਾਰਜਾਂ ਦਾ ਇਤਿਹਾਸ ਬਣ ਜਾਦਾਂ ਹੈ ਇਸ ਲਈ ਅਸੀ ਤੁਹਾਨੂੰ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਲਈ ਸਿੱਖ ਵਰਗ ਦੇ ਉੱਚ ਕੋਟੀ ਦੇ ਬੁਧੀਜੀਵੀਆਂ (ਜੋ ਕਿ ਕਿਸੇ ਵੀ ਦਬਾਵ ਹੇਠ ਨਾ ਹੋਣ) ਦਾ ਸੇਮੀਨਾਰ ਬੁਲਾ ਕੇ ਮਸਲੇ ਨੂੰ ਸੁਲਝਾ ਕੇ ਕੋਮੀ ਇਤਿਹਾਸ ਸਿਰਜਣ ਵਿਚ ਅਪਣਾ ਬਣਦੀ ਭੁਮਿਕਾ ਨਿਭਾਵੋ।
ਇਸ ਮਾਮਲੇ ਵਿਚ ਗਿਆਨੀ ਗੁਰਬਚਨ ਸਿੰਘ ਨਾਲ ਗਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਐਸ ਜੀ ਪੀ ਸੀ ਦੇ ਕਲੰਡਰ ਮੁਤਾਬਿਕ ਪੁਰਬ ਅਜ ਹੀ ਹੈ ਜਿਸ ਤੇ ਉਨ੍ਹਾਂ ਨੂੰ ਯਾਦ ਦਿਵਾਇਆ ਗਿਆ ਕਿ ਬੀਤੇ ਵਰੇ੍ਹਆਂ ਵਿਚ ਇਹ ਪੁਰਬ ਮਾਰਚ ਦੇ ਮਹੀਨੇ ਵਿਚ ਮਨਾਇਆ ਜਾਦਾਂ ਰਿਹਾ ਹੈ ਤੇ ਹੁਣ ਅਪ੍ਰੈਲ ਵਿਚ ਕਿਉ.? ਇਸ ਤੇ ਉਨ੍ਹਾਂ ਕਿਹਾ ਕਿ ਇਸ ਬਾਬਤ ਸ਼੍ਰੌਮਣੀ ਕਮੇਟੀ ਨੂੰ ਲਿਖਤ ਸ਼ਿਕਾਇਤ ਭੇਜਣ ਵਾਸਤੇ ਕਿਹਾ।
No comments:
Post a Comment