25 ਅਗਸਤ ਦਿਨ ਸ਼ੁਕਰਵਾਰ ਨੂੰ ਚੰਡੀਗੜ ਵਿੱਚ ਹੋਵੇਗਾ ਵਿਸ਼ੇਸ਼ ਆਯੋਜਨ
ਨਵਾਂ ਜੱਥੇਦਾਰ? |
ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਣੀ ਤਾਂ ਇਸ ਕਮੇਟੀ ਨੇ ਜਿੱਥੇ ਸਿੱਖਾਂ ਦੀ ਪਛਾਣ ਬਾਰੇ ਉਚੇਚੇ ਕਦਮ ਚੁੱਕੇ ਉੱਥੇ ਗੁਰਦੁਆਰਾ ਸਾਹਿਬਾਨ ਦੀ ਸੰਭਾਲ ਵਿੱਚ ਵੀ ਤੇਜ਼ ਰਫ਼ਤਾਰੀ ਨਾਲ ਆਪਣੀ ਸ਼ਕਤੀ ਦਾ ਅਹਿਸਾਸ ਵੀ ਕਰਾਇਆ। ਇਸ ਤੋਂ ਬਾਅਦ ਆਏ ਬਹੁਤ ਸਾਰੇ ਉਤਰਾਵਾਂ ਚੜ੍ਹਾਵਾਂ ਦੇ ਬਾਵਜੂਦ ਐਸ ਜੀ ਪੀ ਸੀ ਗੁਰਦੁਆਰਾ ਪ੍ਰਬੰਧਾਂ ਨੂੰ ਇੱਕ ਹਕੂਮਤ ਵਾਂਗ ਹੀ ਚਲਾਇਆ। ਹੁਣ ਵੀ ਅਕਸਰ ਗੁਰਦੁਆਰਿਆਂ ਨੂੰ ਕਈ ਵਾਰ ਸਟੇਟ ਅੰਦਰਲੀ ਸਟੇਟ ਹੀ ਕਿਹਾ ਜਾਂਦਾ ਹੈ। ਇਹ ਗੱਲ ਕਾਫੀ ਹੱਦ ਤਕ ਸੱਚ ਵਰਗੀ ਵੀ ਹੈ। ਇਸੇ ਗੱਲ ਤੋਂ ਸਰਕਾਰਾਂ ਚਿੰਤਿਤ ਵੀ ਰਹਿੰਦੀਆਂ ਹਨ।
ਅੱਸੀਵਿਆਂ ਵਿੱਚ ਸਿੱਖ ਸਿਆਸਤ ਨੇ ਜਿਹੜੀ ਕਰਵਟ ਲਈ ਉਸਨੇ ਬਹੁਤ ਕੁਝ ਪ੍ਰਭਾਵਿਤ ਕੀਤਾ। ਇਸੇ ਦੌਰਾਨ ਬਲਿਊ ਸਟਾਰ ਆਪ੍ਰੇਸ਼ਨ ਨੇ ਸਿੱਖ ਜਗਤ ਸਾਹਮਣੇ ਇੱਕ ਨਵਾਂ ਅਧਿਆਏ ਵੀ ਲਿਖਿਆ। ਇਸ ਫੌਜੀ ਕਾਰਵਾਈ ਦੇ ਪ੍ਰਤੀਕਰਮ ਵੱਜੋਂ ਹੀ ਸਿੱਖ ਕੌਮ ਵਿੱਚ ਖਾੜਕੂਵਾਦ ਦੀ ਇੱਕ ਅਜਿਹੀ ਲਹਿਰ ਉੱਠੀ ਜਿਸਨੇ ਦਰਬਾਰ ਸਾਹਿਬ ਤੇ ਹੋਈ ਫੌਜੀ ਕਾਰਵਾਈ ਦੇ ਪ੍ਰਤੀਕਰਮ ਵੱਜੋਂ ਇੱਕ ਜੁਆਬੀ ਅਧਿਆਏ ਵੀ ਲਿਖਿਆ ਵੀ ਲਿਖਿਆ ਜਿਸਦੀ ਚਰਚਾ ਕਰਦਿਆਂ ਵੱਡੀਆਂ ਕਤਾਬਾਂ ਵੀ ਸਾਹਮਣੇ ਆਈਆਂ ਅਤੇ ਬਹੁਤ ਸਾਰੀਆਂ ਫ਼ਿਲਮਾਂ ਵੀ ਬਣੀਆਂ। ਇਸ ਸਾਰੇ ਘਟਨਾਕ੍ਰਮ ਦੌਰਾਨ ਜਦੋਂ ਹਰ ਮੈਲੇ ਵਿਚ ਉੱਥਲ ਪੁਥਲ ਹੋ ਰਹੀ ਸੀ ਉਦੋਂ ਜਥੇਦਾਰ ਗੁਰਚਰਨ ਸਿੰਘ ਟੋਹੜਾ ਹੁਰਾਂ ਦੀ ਪਕੜ ਸ਼੍ਰੋਮਣੀ ਕਮੇਟੀ ਤੋਂ ਢਿੱਲੀ ਪੈ ਗਈ। ਇਸ ਤੋਂ ਬਾ ਜੋ ਜੋ ਕੁਝ ਵੀ ਹੋਇਆ ਉਹ ਸਭਨਾਂ ਦੇ ਸਾਹਮਣੇ ਹੀ ਹੈ।
ਇਹਨਾਂ ਨਿੱਘਾਰਾਂ ਅਤੇ ਵਰਤਾਰਿਆਂ ਨੂੰ ਜਿਹੜੇ ਲੋਕ ਨੀਝ ਨਾਲ ਭਾਂਪ ਰਹੇ ਸਨ ਉਹਨਾਂ ਵਿੱਚ ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ ਦੇ ਸੰਚਾਲਕ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਵੀ ਸਰਗਰਮ ਸਨ। ਆਪਣੇ ਮਾਸਿਕ ਪਰਚੇ ਗੁਰਮਤਿ ਚੇਤਨਾ ਲਹਿਰ ਰਹਿਣ ਉਹ ਹਰ ਵਾਰ ਬਹੁਤ ਕੁਝ ਲਿਖਦੇ ਵੀ ਆ ਰਹੇ ਹਨ ਅਤੇ ਨਿਜੀ ਤੌਰ ਤੇ ਵੀ ਵੱਖ ਵੱਖ ਸਿੱਖ ਸ਼ਖਸੀਅਤਾਂ ਅਤੇ ਸੰਸਥਾਵਾਂ ਨਾਲ ਸੰਪਰਕ ਵਿਚ ਵੀ ਰਹਿੰਦੇ ਹਨ। ਉਹ ਇਸ ਮਕਸਦ ਲਈ ਸੈਮੀਨਾਰਾਂ ਅਤੇ ਪੱਤਰਕਾਰ ਸੰਮੇਲਨਾਂ ਵਰਗੇ ਆਯੋਜਨ ਵੀ ਕਰਦੇ ਆ ਰਹੇ ਹਨ।
ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ |
ਉਹ ਬੜੇ ਹੀ ਸਪਸ਼ਟ ਸ਼ਬਦਾਂ ਵਿੱਚ ਆਖਦੇ ਹਨ ਕਿ ਅੱਜ ਗੁਰਦੁਆਰਿਆਂ ਅਤੇ ਤਖ਼ਤਾਂ ਦੇ ਪ੍ਰਬੰਧ ਦਾ ਜਨਾਜ਼ਾ ਨਿਕਲ ਚੁੱਕਾ ਹੈ।ਕਿਉਕੀ ਇਹਨਾਂ ਉਪਰ ਸਰਕਾਰੀ ਕਬਜ਼ਾ ਹੋਇਆ ਪਿਆ ਹੈ
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਦਰਬਾਰ ਸਾਹਿਬ ਦੇ ਗ੍ਰੰਥੀ ਅਤੇ ਦੂਸਰਿਆਂ ਤਖ਼ਤਾਂ ਜਿਵੇਂ ਹਜ਼ੂਰ ਸਾਹਿਬ ਨਾਂਦੇੜ ਅੰਦਰ ਪ੍ਰਬੰਧਕਾਂ ਦੀਆਂ ਨਿਯੁਕਤੀਆਂ ਭਾਰਤ ਦੀ ਸਭ ਤੋਂ ਸਿੱਖ ਘਾਤਕ ਹਿੰਦੂ ਜਥੇਬੰਧੀ ਰਾਸ਼ਟਰੀਆ ਸੇਵਕ ਸੰਘ ਮਤਲਬ ਆਰ ਐਸ ਐਸ ਅਸਿਧੇ ਰੂਪ ਵਿਚ ਖੁਦ ਕਰ ਰਹੀ ਹੈ। ਇਸ ਸਾਰੇ ਵਰਤਾਰੇ ਤੋਂ ਸਿੱਖ ਵਿਰੋਧੀ ਸ਼ਕਤੀਆਂ ਦੇ ਮਣਸ਼ੇ ਅਤੇ ਇਰਾਦੇ ਸਮਝਣਾ ਕੋਈ ਔਖਾ ਨਹੀਂ ਰਹਿ ਜਾਂਦਾ।
ਇਸ ਦੇ ਹਵਾਲੇ ਦੇਂਦਿਆਂ ਉਹਨਾਂ ਕਿਹਾ ਕਿ ਇਸਦੀ ਤਾਜ਼ਾ ਉਦਾਹਰਨ ਹੁਣੇ ਹੀ ਸਾਹਮਣੇ ਆਈ ਹੈ। ਪਹਿਲਾਂ ਇਕ ਹਿੰਦੂ ਨੂੰ ਪ੍ਰਬੰਧਕ ਬਣਾਇਆ ਗਿਆ ਫਿਰ ਸਿੱਖਾਂ ਵੱਲੋਂ ਰੌਲਾ ਪਾਉਣ ਤੇ ਇਕ ਰਿਟਾਇਰਡ ਸਿੱਖ ਅਫ਼ਸਰ ਨੂੰ ਲਾਇਆ ਗਿਆ ਜਿਸ ਉਪਰ ਸਿੱਖ ਆਗੂਆ ਵਲੋਂ ਸ਼ਰਾਬੀ ਹੋਣ ਦਾ ਦੋਸ਼ ਲਗਾਇਆ ਗਿਆ ਹੈ।
ਹਰ ਕਿਸ ਨੂੰ ਪਤਾ ਹੈ ਕਿ ਮੋਨਾ ਅਤੇ ਸ਼ਰਾਬੀ ਬੰਦਾ ਗੁਰੂਦੁਆਰੇ ਦਾ ਪ੍ਰਬੰਧ ਚਲਾਉਣ ਲਈ ਕਾਬਲ ਨਹੀ ਹੁੰਦਾ। ਪਰ ਸਰਕਾਰ ਸਿੱਖਾ ਨੂੰ ਚੈੱਕ ਕਰ ਰਹੀ ਹੈ। ਸਰਕਾਰੀ ਤੰਤਰ ਖਿਲਾਫ ਬੋਲਣ ਵਾਲਿਆਂ ਦੀ ਨਿਸ਼ਾਨਦੇਹੀ ਕਰ ਰਹੀ ਹੈ। ਤਾਂ ਕਿ ਸ੍ਰੋਮਣੀ ਕਮੇਟੀ ਅੰਦਰ ਵੀ ਸਿੱਧੇ ਰੂਪ ਵਿੱਚ ਆਪਣੇ ਬੰਦਿਆਂ ਦੀ ਘੁਸ ਪੇਠ ਕਰ ਸਕੇ।
ਜਦ ਕਿ ਸ਼ਰਾਬ ਅਤੇ ਸਿੱਖ ਦਾ ਕੋਈ ਰਿਸ਼ਤਾ ਨਹੀ ਬਣਦਾ ਸਿੱਖ ਰਹਿਤ ਮਰਯਾਦਾ ਅਨੁਸਾਰ ਉਹ ਸਿੱਖ ਪਤਤ ਹੈ। ਜਿਹੜਾ ਨਸ਼ਾ ਕਰਦਾ ਹੈ। ਉਹ ਤਾਂ ਗੁਰਦੁਆਰਿਆ ਦੀ ਚੋਣ ਵਕਤ ਵੋਟਰ ਵੀ ਨਹੀ ਬਣ ਸਕਦਾ ਫਿਰ ਪ੍ਰਬੰਧਕ ਬਣਾ ਕੇ ਸਿੱਖਾਂ ਨੂੰ ਜ਼ਲੀਲ ਕੋਣ ਕਰਦਾ ਪਿਆ ਹੈ? ਇਸ ਗਲ ਵਲ ਕੌਮ ਦਾ ਧਿਆਨ ਕਿਉ ਨਹੀ ਜਾਂਦਾ?
ਇਸ ਸਾਰੇ ਵਰਤਾਰੇ ਬਾਰੇ ਹੋਰ ਵਿਸਥਾਰਤ ਗੱਲਾਂ ਕਰਦਿਆਂ ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ ਦੇ ਮੁਖੀ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਆਖਿਆ ਕਿ ਅਸਲ ਚ ਬਾਦਲ ਦਲ ਆਰ ਐੱਸ ਐੱਸ ਦਾ ਹੱਥ ਠੋਕਾ ਹੈ। ਇਹ ਦਲ ਸਿੱਖ ਵਿਰੋਧੀ ਤਾਕਤਾਂ ਦਾ ਗੁਲਾਮ ਹੈ। ਮੁੜ ਅਗਲੀਆਂ ਸ੍ਰੋਮਣੀ ਕਮੇਟੀ ਚੋਣਾਂ ਜਿੱਤਣ ਲਈ ਸ੍ਰੋਮਣੀ ਕਮੇਟੀ ਉਪਰ ਕਬਜ਼ਾ ਕਰਨ ਲਈ ਤਰਲੋ ਮੱਛੀ ਹੋਇਆ ਪਿਆ ਹੈ।
ਇਸ ਬਾਦਲ ਦਲ ਨੇ 2011 ਤੋ ਬਾਦ ਹੁਣ 2023 ਹੋਇਆ ਪਿਆ ਮਤਲਬ 12 ਸਾਲ ਤੋਂ ਲੋਕ ਤੰਤਰੀ ਢੰਗ ਨਾਲ ਸ਼੍ਰੋਮਈ ਕਮੇਟੀ ਦੀਆਂ ਚੋਣਾਂ ਵੀ ਨਹੀ ਹੋਣ ਦਿੱਤੀਆਂ। ਸੰਨ 2011 'ਚ ਪੰਜਾਬ ਦੀ ਕਾਂਗਰਸ ਸਰਕਾਰ ਤੇ ਸਿੱਖ ਵਿਰੋਧੀ ਧਿਰ ਆਰ ਐਸ ਐਸ ਨਾਲ ਮਿਲ ਕੇ ਬਾਦਲ ਦਲ ਨੇ ਗੁਰਦੁਆਰਿਆ ਉਪਰ ਕਬਜ਼ਾ ਕੀਤਾ ਸੀ। ਉਦੋ ਦਾ ਹੀ ਇਹ ਕਬਜ਼ਾ ਨਿਰਤਰ ਚਲਿਆ ਆ ਰਿਹਾ ਹੈ। ਇਸ ਕਬਜ਼ੇ ਨੇ ਪੰਥ ਦਾ ਨੁਕਸਾਨ ਹੀ ਕੀਤਾ ਹੈ।
ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਦੀ ਅਗਵਾਈ ਹੇਠਲੀ SGCL |
ਸਿੱਖਾਂ ਦੀ ਵੱਧ ਗਿਣਤੀ ਇਹਨਾਂ ਸਿਆਸੀ ਪਾਰਟੀਆਂ ਚ ਵੰਡੀ ਜਾ ਚੁੱਕੀ ਹੈ ਜਿਸ ਕਾਰਨ ਪ੍ਰਬੰਧ ਵਿਚ ਸੁਧਾਰਕ ਬਣ ਕੇ ਅਉਣ ਵਾਲਿਆ ਦੀ ਮੌਜੂਦਗੀ ਆਟੇ ਵਿਚ ਲੂਣ ਬਰਾਬਰ ਰਹਿ ਜਾਂਦੀ ਹੈ। ਵੋਟਰ ਸੂਚੀਆਂ ਕਾਂਗਰਸ, ਭਾਜਪਾ, ਬਾਦਲ ਦਲ ਅਤੇ ਆਮ ਪਾਰਟੀ ਦੇ ਸਿੱਖਾ ਦੀ ਗਿਣਤੀ ਵਧ ਹੈ ਕਿਉਕੀ ਉਹ ਪਾਰਟੀਆਂ ਦੇ ਸਿੱਖ ਵੱਧ ਹਨ ਅਤੇ ਗੁਰੂ ਦੇ ਸਿੱਖ ਘਟ ਹਨ। ਸਾਰੇ ਸ਼ਰਾਬੀ ਤੇ ਵਿਭਚਾਰੀ ਸਿੱਖ ਧਕੇ ਨਾਲ ਵੋਟਰ ਬਣ ਜਾਂਦੇ ਹਨ। ਜਦ ਕਿ ਗੁਰਦੁਆਰਾ ਐਕਟ ਜਾ ਸਿਖ ਰਹਿਤ ਮਰਯਾਦਾ ਅਨੁਸਾਰ ਇਹ ਪਤਤ ਲੋਕ ਸਿੱਖ ਨਹੀ ਸਮਝੇ ਜਾ ਸਕਦੇ।
ਬਾਦਲ ਦਲ ਪਤਤ ਲੋਕਾ ਦਾ ਟੋਲਾ ਹੈ। ਹਕੂਮਤ ਨੂੰ ਅਜਿਹੇ ਲੋਕ ਪਸੰਦ ਹਨ। ਉਹਨਾਂ ਆਖਿਆ ਕਿ ਅਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਚ ਸਿੱਖ ਸੰਗਤ ਲਾਮਬੰਦੀ ਕਰੇ ਇਹੀ ਕੰਮ ਸ੍ਰੋਮਣੀ ਗੁਰਮਤਿ ਚੇਤਨਾ ਲਹਿਰ ਕਰ ਰਹੀ ਹੈ। ਤਕਰੀਬਨ ਪੰਜਾਬ ਦੇ ਹਰੇਕ ਸ਼ਹਿਰ ਅੰਦਰ ,ਵੀਚਾਰ ਗੋਸ਼ਟੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਹਕੀਕਤ ਨੂੰ ਸਿੱਖ ਸੰਗਤਾਂ ਸਾਹਮਣੇ ਲਿਆਂਦਾ ਜਾ ਸਕੇ। ਅਤੇ ਸਾਰੀਆਂ ਪੰਥਕ ਧਿਰਾਂ ਨੂੰ ਇਕ ਪਲੇਟਫਾਰਮ ਦਿੱਤਾ ਜਾ ਸਕੇ।
ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ 25 ਅਗਸਤ ਨੂੰ ਚੰਡੀਗੜ ਵਿਖੇ ਹੋਣ ਵਾਲੀ ਵੀਚਾਰ ਗੋਸ਼ਟੀ ਵਿਚ ਪੁੱਜਣ ਲਈ ਸਾਰਿਆ ਨੂੰ ਸਦਾ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਗੋਸ਼ਟੀ ਦੌਰਾਨ, ਸ੍ਰੋਮਣੀ ਕਮੇਟੀ ਚੋਣ ਮਨੋਰਥ ਪੱਤਰ ਰਲੀਜ਼ ਕੀਤਾ ਜਾਵੇਗਾ। ਇਹ ਗੋਸ਼ਟੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸੈਕਟਰ 28 A, ਵਿਖੇ ਸਵੇਰੇ 11ਵਜੇ, 25 ਅਗਸਤ ਦਿਨ ਸ਼ੁਕਰਵਾਰ ਨੂੰ ਹੋਵੇਗੀ।
ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ ਦੇ ਸੰਚਾਲਕ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨਾਲ ਉਹਨਾਂ ਦੇ ਮੋਬਾਈਲ ਨੰਬਰ ਤੇ ਸੰਪਰਕ ਕਰ ਸਕਦੇ ਹਨ ਜਿਹੜਾ ਇਸ ਪ੍ਰਕਾਰ ਹੈ।--9878011670
ਅਖੀਰ ਵਿਚ ਇਕ ਸ਼ਿਅਰ ਯਾਦ ਆ ਰਿਹਾ ਹੈ:
ਜ਼ੁਬਾਂ ਤੋ ਖੋਲ, ਨਜ਼ਰ ਤੋ ਮਿਲਾ ਜਵਾਬ ਤੋਂ ਦੇ!
ਮੈਂ ਕਿਤਨੀ ਬਾਰ ਲੁਟਾ ਹੂੰ ਮੁਝੇ ਹਿਸਾਬ ਤੋ ਦੇ!
ਇਸਦੇ ਨਾਲ ਹੀ ਅੰਤ ਵਿੱਚ ਸੰਘਰਸ਼ੀਲ ਵਿਅਕਤੀਆਂ ਅਤੇ ਸੰਗਠਨਾਂ ਲਈ ਇੱਕ ਸ਼ਿਅਰ ਹੋਰ:
ਸੰਘਰਸ਼ ਕੇ ਦਿਨੋਂ ਮੈਂ, ਤਨਹਾ ਹਰ ਇਨਸਾਨ ਹੋਤਾ ਹੈ!
ਸਾਥ ਨ ਕੋਈ ਯਾਰ ਹੋਤਾ ਹੈ ਔਰ ਨ ਇਤਵਾਰ ਹੋਤਾ ਹੈ!
------------------
ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਹੁਰਾਂ ਦੀ ਨਜ਼ਰ ਵਿੱਚ ਵੋ ਦੋ ਸਤਰਾਂ:
ਆਸਾਂ ਨਹੀਂ ਇਨਸਾਫ ਕਿ ਜ਼ੰਜ਼ੀਰ ਹਿਲਾਨਾ!
ਦੁਨੀਆ ਕੋ ਜਹਾਂਗੀਰ ਕਾ ਦਰਬਾਰ ਨ ਸਮਝੋ!
-ਅਖਤਰ ਬਸਤਵੀ
No comments:
Post a Comment