Friday, December 15, 2023

...ਸ੍ਰੋਮਣੀ ਕਮੇਟੀ ਚੋਣਾਂ ਲਈ ਲਾਮਬੰਦੀ ਕਰੀਏ...ਪ੍ਰਿੰ. ਪਰਵਿੰਦਰ ਸਿੰਘ ਖਾਲਸਾ

Friday: 15th December 2023 at 14:02 Via WhatsApp 

ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ ਵੱਲੋਂ ਸੁਖਬੀਰ ਬਾਦਲ ਦੀ ਤਿੱਖੀ ਆਲੋਚਨਾ 


ਲੁਧਿਆਣਾ: 15 ਦਸੰਬਰ 2023: (ਪੰਜਾਬ ਸਕਰੀਨ ਡੈਸਕ)::

ਪੰਥ, ਪੰਜਾਬ ਅਤੇ ਅਕਾਲੀ ਦਲ ਦੀ ਮੌਜੂਦਾ ਹਾਲਤ ਬੇਹੱਦ ਨਾਜ਼ੁਕ ਸਥਿਤੀ ਵਰਗੀ ਹੀ ਹੈ। ਪੰਜਾਬ ਦੇ ਖਿਲਾਫ ਕੁਝ ਨਵੀਆਂ ਚਾਲਾਂ, ਨਵੀਆਂ ਸਾਜ਼ਿਸ਼ਾਂ ਅਤੇ ਨਵੀਆਂ ਮੁਸੀਬਤਾਂ ਦੀ ਦਸਤਕ ਸੁਣਾਈ ਦੇਂਦੀ ਲੱਗ ਰਹੀ ਹੈ। ਕੁਝ ਬੁੱਧੀਜੀਵੀ ਪੱਤਰਕਾਰ ਇਸ਼ਾਰੇ ਵੀ ਕਰ ਰਹੇ ਹਨ ਪਰ ਪੰਥ ਅਤੇ ਪੰਜਾਬ ਦੇ ਨਾਮ 'ਤੇ ਵੀ ਹੁਣ ਸੰਗਤ ਇਕਠੀ ਨਹੀਂ ਹੋ ਰਹੀ। ਸੰਗਤ ਸ਼ਾਇਦ ਆਪਣੀ ਥਾਂ ਮਜਬੂਰ ਜਿਹੀ ਹੈ ਕਿ ਅਜ਼ਮਾਏ ਹੋਏ ਲੋਕਾਂ ਨੂੰ ਹੁਣ ਮੁੜ ਮੁੜ ਕਿਓਂ ਅਜ਼ਮਾਏ? ਜੇ ਨਵਾਂ ਬਦਲ ਦੇਸ਼ ਵਿਚ ਨਹੀਂ ਬਣ ਸਕਿਆ ਤਾਂ ਨਵਾਂ ਬਦਲ ਪੰਜਾਬ ਵਿਚ ਵੀ ਨਹੀਂ ਬਣ ਸਕਿਆ। ਇਹਨਾਂ ਹਾਲਤਾਂ ਵਿੱਚ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਹੁਰਾਂ ਨੇ ਆਪਣੀ ਇੱਕ ਹੋਰ ਲਿਖਤ "ਪੰਜਾਬ ਸਕਰੀਨ" ਲਈ ਭੇਜੀ ਹੈ ਜਿਹੜੀ ਅਸੀਂ ਇਥੇ ਹੂ-ਬ-ਹੂ ਪ੍ਰਕਾਸ਼ਿਤ ਕਰ ਰਹੇ ਹਾਂ। ਤੁਹਾਡੇ ਇਸ ਸੰਬੰਧੀ ਕੀ ਵਿਚਾਰ ਹਨ, ਜ਼ਰੂਰ ਦਸਣਾ। ਤੁਹਾਡੇ ਵਿਚਾਰਾਂ ਦੀ ਉਡੀਕ ਇਸ ਵਾਰ ਵੀ ਰਹੇਗੀ ਹੀ।    --ਉਡੀਕ ਵਿੱਚ:ਮੀਡੀਆ ਲਿੰਕ ਰਵਿੰਦਰ  

 ਪ੍ਰਿੰ. ਪਰਵਿੰਦਰ ਸਿੰਘ ਖਾਲਸਾ ਨੇ ਪੁਕਾਰਿਆ ਕਲਗੀਆਂ ਵਾਲੇ ਨੂੰ 

ਸੁਣ ਕਲਗੀਵਾਲੇ ਦਾਤਿਆ, ਹੱਥ ਜੋੜ ਅਰਜ਼ ਗੁਜ਼ਾਰੀ!

ਕੋਈ ਆਪਣੇ ਵਰਗਾ ਭੇਜ ਦੇ,ਤੇਰੀ ਕੌਮ ਖਿਲਰ ਗਈ ਸਾਰੀ!

ਪ੍ਰਿੰ. ਪਰਵਿੰਦਰ ਸਿੰਘ ਖਾਲਸਾ 
...ਸਿੱਖ ਕੌਮ, ਸਿੱਖ ਪੰਥ ਲਫਜ਼ ਸਮੁੱਚੀ ਤਿਆਰ ਬਰ ਤਿਆਰ ਅੰਮ੍ਰਿਤਧਾਰੀ, ਸਿੱਖੀ ਨੂੰ ਸਮਰਪਿਤ ਸਿੱਖ ਸੰਗਤਾਂ ਨੂੰ ਕਿਹਾ ਜਾਂਦਾ  ਹੋਰ ਕਿਸੇ ਨੂੰ ਨਹੀ, ਆਮ ਤੌਰ ਤੇ ਸਿੱਖੀ ਵਿਰਸੇ ਨਾਲੋਂ ਟੁੱਟ ਚੁੱਕੇ ਪੰਥ ਤੇ ਕੌਮ ਨਾਲ ਧੋਖਾ ਦੇਹੀ ਕਰ ਰਹੇ ਲੋਕ ਆਪਣੇ ਆਪ ਨੂੰ ਸਿੱਖ ਕੌਮ ਜਾ ਸਿੱਖ ਪੰਥ ਦਾ ਅੰਗ ਸਮਝਦੇ ਹਨ। ਇਹ ਗਲ ਬੇਬੁਨਿਆਦ ਤੇ ਝੂਠੀ ਹੈ। ਉਹ ਪੰਥ ਤੇ ਕੌਮ ਦੇ ਗੁਨਾਹਗਾਰ ਹਨ।।

ਅੱਜ ਕਲ ਸਿੱਖਾ ਉਪਰ ਗੁਨਾਹ ਕਰਨ ਵਾਲਾ ਨੇਤਾ ਸੁਖਬੀਰ ਤੇ ਉਸ ਦੀ ਘਰੇਲੂ ਪਾਰਟੀ ਬਾਦਲ ਦਲ ਸਮੇਤ  ਉਸ ਦਾ ਟੋਲਾ, ਪੱਬਾ ਭਾਰ ਮੁੜ ਪੰਥ ਉਪਰ ਕਬਜਾ ਕਰਨ ਲਈ ਲੇਲੜੀਆਂ ਲੈ ਰਹੀ ਹੈ। ਉਸ ਦੀਆਂ ਪੰਥ ਮਾਰੂ ਨੀਤੀਆਂ ਬਾਰੇ ਸਾਰਾ ਸਿੱਖ ਜਗਤ ਜਾਣਦਾ ਹੈ।  ਇਸ ਬਾਰੇ ਜਿਆਦਾ ਮੁੜ ਮੁੜ ਲਿਖਣਾ ਬੋਲਣਾ ਬੇਕਾਰ ਹੈ। ਇਹ ਬੇਕਾਰ ਕੰਮ ਬਾਦਲ ਦਲ ਦਾ ਇਕ ਹਟਾਇਆ ਤੇ ਬਣਾਇਆ ਜਥੇਦਾਰ ਜਿਸ ਨੂੰ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਯਾਦਾ ਬਾਰੇ ਜਾਣਕਾਰੀ ਨਹੀ ਹੈ। ਉਹ ਭੱਦਰ ਪੁਰਸ਼ ਅਜੇ ਅਕਾਲ ਤਖ਼ਤ ਦੀ ਮਰਿਆਦਾ ਨੂੰ ਖਰੜਾ ਹੀ ਪ੍ਰਚਾਰੀ ਜਾਂਦਾ ਹੈ।  ਅਤੇ ਖੁਦ ਸ੍ਰੋਮਣੀ ਕਮੇਟੀ ਦੀ ਕਰੋੜਾਂ ਰੁਪਏ ਦੀ ਦਰਬਾਰ ਸਾਹਿਬ ਨਜਦੀਕ ਸਥਿਤ ਕੋਠੀ ਉਪਰ ਕਬਜ਼ਾ ਕਰੀ ਬੈਠਾ ਹੈ। ਹੁਣ ਸ੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਉਪਰ ਕਬਜ਼ਾ ਕਰਨ ਲਈ ਕਾਹਲਾ ਹੈ। ਸਿੱਖ ਪੰਥ ਸਿੱਖ ਕੌਮ ਨੇ ਉਹਨੂੰ ਜਮਾਨਤ ਜਬਤ ਕਰਕੇ ਦਿੱਲ੍ਹੀ ਚੋਣਾਂ  ਵਾਂਗੂੰ ਮੁੜ ਘਰ ਭੇਜਣਾ ਹੈ, ਉੱਥੇ ਉਸ ਨੂੰ ਅਕਾਲ ਤਖ਼ਤ ਉਪਰ ਬਿਠਾਉਣ ਤੇ ਹਟਾਉਣ ਵਾਲੇ ਬਾਦਲ ਦਲ ਨੂੰ ਵੀ ਘਰ ਦਾ ਰਾਹ ਵਿਖਾਉਣ ਦੀ ਲੋੜ ਹੈ।

ਮੁਕਦੀ ਗਲ ਇਹ ਬਾਦਲ ਦਲ, ਮਤਲਬ ਸੁਖਬੀਰ ਦਲ ਤੇ ਵਿਰੋਧੀ ਦਲ ਬਣ  ਬਾਦਲ ਦਾ ਬਣਾਇਆ ਹਟਾਇਆ ਜਥੇਦਾਰ  ਦੋਨੋ  ਸਿੱਖਾ ਨਾਲ ਮੁੜ ਧੋਖਾ ਕਰਨ ਦੇ ਆਹਰੇ ਲਗੇ ਹੋਏ ਹਨ। ਸਿੱਖ ਕੌਮ ਨੂੰ ਸੁਚੇਤ ਰਹਿਣ ਦੀ ਲੋੜ ਹੈ। ਇਕ ਬਾਦਲ ਦਲ ਦਾ ਬਣਾਇਆ ਤੇ ਹਟਾਇਆ ਰਾਗੀ ਵੀ ਵਿਰੋਧੀ ਬਣ ਕੇ ਬਾਦਲ ਦਲ ਨੂੰ ਮੁੜ ਸਥਾਪਤ ਕਰਨ ਦੇ ਆਹਰੇ ਲੱਗ ਪਿਆ ਹੈ। ਕਿਉਕੀ ਇਹਨਾ ਨੇ ਆਪਣੇ ਨੇੜਲੇ ਲੋਕਾ ਨੂੰ ਸ੍ਰੋਮਣੀ ਕਮੇਟੀ ਅੰਦਰ ਮੁਲਾਜ਼ਮ ਭਰਤੀ ਕਰ ਕੇ ਸ੍ਰੋਮਣੀ ਕਮੇਟੀ ਨੂੰ ਨੀਵਾਂ ਦਿਖਾਉਣ ਲਈ ਅੱਡੀ ਚੋਟੀ ਦਾ ਜੋਰ ਲਗਾ ਰਹੇ ਹਨ। ਅਸਲ ਚ ਸ੍ਰੋਮਣੀ ਕਮੇਟੀ  ਦੇ ਪ੍ਰਬੰਧ ਵਿਚ ਤਬਦੀਲੀਆ ਦੀ ਲੋੜ ਹੈ। ਇਹ ਲੋਕ ਆਪਣਾ ਝੱਗਾ ਚੁੱਕ ਕੇ ਆਪਣਾ ਹੀ ਜਲੂਸ ਕੱਢ ਰਹੇ ਹਨ। ਇਹ ਸਿੱਖ ਕੌਮ ਲਈ ਬਾਦਲ ਦਲ ਤੋ ਵੀ ਭੇੜੇ ਸਾਬਤ ਹੋ ਸਕਦੇ ਹਨ। ਆਮ  ਸਾਧਾਰਨ ਸਿੱਖ ਵੋਟਰ ਇਹਨਾ

 ਨਿਕੰਮਿਆਂ ਨਾਲੋ ਬਾਦਲ ਦਲ ਨੂੰ ਵੋਟ ਦੇਣਾ ਚੰਗਾ ਸਮਝਣ ਲਗ ਪਏ ਹਨ।

ਸਵਾਲ ਪੈਦਾ ਇਹ ਹੁੰਦਾ ਹੈ। ਕੀ ਸਿੱਖ ਪੰਥ ਸਿੱਖ ਕੌਮ ਆਪਣੇ ਅਸਲੀ ਨੁੰਮਾਇਦੇ ਕਦੋ ਤੇ ਕਿਵੇਂ ਚੁਣੇ।

ਇਸ ਸਬੰਧੀ ਅਸੀ ਬਾਦਲ ਦਲ ਦਾ ਵਿਰੋਧ ਕਰਨ ਵਾਲੇ ਸ੍ਰੋਮਣੀ ਕਮੇਟੀ ਮੈਬਰਾਂ ਨੂੰ ਅਤੇ ਸਿਆਣੇ ਪੰਥ ਪ੍ਰਸਤ ਅਹੁਦੇਦਾਰਾਂ ਨੂੰ  ਅਪੀਲ ਕੀਤੀ ਹੈ। ਇਕ ਵੱਡਾ ਕਾਫ਼ਲਾ ਬਣਾਈਏ। ਜਿਹੜਾ ਬਾਦਲਕਿਆਂ  ਨੂੰ ਸ੍ਰੋਮਣੀ ਕਮੇਟੀ  ਤੋ ਅਲਗ ਥਲਗ ਕਰਨ ਦੇ ਕਾਬਿਲ ਹੋਵੇ।

ਇਸ ਲਈ ਹੀ ਸ੍ਰੋਮਣੀ ਕਮੇਟੀ ਚੋਣਾਂ।... ਸ੍ਰੋਮਣੀ ਗੁਰਮਤਿ ਚੇਤਨਾ ਲਹਿਰ ਦੇ ਨਾਮ ਹੇਠ ਸਾਰੇ ਜਿਲ੍ਹਿਆਂ ,ਹਲਕਿਆ ਚ ਸ੍ਰੋਮਣੀ ਕਮੇਟੀ ਲਈ ਉਮੀਦਵਾਰ ਖੜੇ ਕਰਨ ਦਾ ਐਲਾਨ ਕੀਤਾ ਹੈ। ਸ੍ਰੋਮਣੀ ਅਕਾਲੀ ਦਲ ਦੀ  ਜਥੇਬੰਦੀ ਦੀ ਨੁਹਾਰ ਵੀ ਬਣ ਜਾਵੇਗੀ। 

ਸਾਰੇ ਸੁਹਿਰਦ ਸੱਜਣ ਸਿੱਖ ਮਿਲਵਰਤਨ ਦੇਣ, ਅਸੀ ਯਤਨਸ਼ੀਲ   ਹੋਣਾ ਹੈ!

ਕਲਗੀਧਰ ਪਾਤਸ਼ਾਹ ਨੇ ਸਾਨੂੰ ਬੁੱਧੀ, ਮਤ ਦਿੱਤੀ ਹੈ। ਉਸ ਦਾ ਉਪਯੋਗ ਕਰੀਏ। ਇਹੀ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਹੈ।

*ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ 

ਚੀਫ਼ ਐਡੀਟਰ ਸ੍ਰੋਮਣੀ ਗੁਰਮਤਿ ਚੇਤਨਾ ,ਅਤੇ ਮੁਖੀ ਸ਼੍ਰੋਮਣੀ ਗੁਰਮਤਿ ਚੇਤਨਾ ਲਹਿਰ

No comments: