Showing posts with label Jasbir Singh Patti. Show all posts
Showing posts with label Jasbir Singh Patti. Show all posts

Friday, February 23, 2018

ਕੀ ਸੀ ਟਰੂਡੋ ਨਾਲ ਅਚਾਨਕ ਪਰਿਕਰਮਾ 'ਚ ਆ ਮਿਲੀ ਇਸਤਰੀ ਵਾਲਾ ਰਾਜ਼ ?

ਸਿੱਖ ਮੁੱਦੇ ਉਠਾਉਣ ਵਿੱਚ SGPC ਦੇ ਅਧਿਕਾਰੀ ਪੂਰੀ ਤਰਾਂ  ਨਾਕਾਮ ਰਹੇ 
ਅੰਮ੍ਰਿਤਸਰ 22 ਫਰਵਰੀ (ਜਸਬੀਰ ਸਿੰਘ ਪੱਟੀ//ਪੰਜਾਬ ਸਕਰੀਨ//ਵਟਸਐਪ)::
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ ਮਨਜੀਤ ਸਿੰਘ ਭੋਮਾਂ ਨੇ ਬੀਤੇ ਕਲ੍ਹ ਕਨੇਡਾ ਦੇ ਪ੍ਰਧਾਨ ਮੰਤਰੀ ਮਿਸਟਰ ਜਸਟਿਨ ਟਰੂਡੋ ਵੱਲੋ ਇੱਕ ਨਿਮਾਣੇ ਵਿਅਕਤੀ ਦੇ ਤੌਰ ਤੇ ਦੁਨੀਆ ਭਰ ਵਿੱਚ ਸਾਂਝੀਵਾਲਤਾ ਦੇ ਮੁਜੱਸਮੇ ਵਜੋ ਸਤਿਕਾਰ ਸਾਹਿਤ ਜਾਣੇ ਜਾਂਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ  ਵਿਖੇ ਨਤਸਮਤਕ ਹੋਣ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲੋ ਇੱਕ ਅਗਿਆਤ ਔਰਤ ਨੂੰ ਸੁਰੱਖਿਆ ਘੇਰਾ ਤੋੜ ਕੇ ਵਿਸ਼ੇਸ਼ ਤੌਰ 'ਤੇ ਬਿਨਾਂ ਕਿਸੇ ਪ੍ਰੋਗਰਾਮ ਦੇ ਮਿਲਾਏ ਜਾਣ ਵਾਲੇ ਅਧਿਕਾਰੀ ਦੇ ਵਿਰੁੱਧ ਕਾਰਵਾਈ ਦੀ ਮੰਗ ਕਰਦਿਆ ਕਿਹਾ ਕਿ ਜਸਟਿਨ ਟਰੂਡੋ ਕੋਲ ਸਿੱਖ ਮੁੱਦੇ ਉਠਾਉਣ ਵਿੱਚ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਪੂਰੀ ਤਰਾਂ  ਨਾਕਾਮ ਰਹੇ ਹਨ।
          ਜਾਰੀ ਇੱਕ ਬਿਆਨ ਰਾਹੀ ਸ੍ਰ ਮਨਜੀਤ ਸਿੰਘ ਭੋਮਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆ ਨੇ ਟਰੂਡੋ ਦੇ ਸਵਾਗਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਤੇ ਸਿੱਖ ਪੰਥ ਦੀ ਧਾਰਮਿਕ ਯੂਨੀਵਰਸਿਟੀ ਜਾਣੀ ਜਾਂਦੀ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਸੱਦਾ ਪੱਤਰ ਦੇ ਕੇ ਬੁਲਾ ਤਾਂ ਲਿਆ ਪਰ ਉਹਨਾਂ ਦੇ ਨਾਮ ਕਨੇਡੀਅਨ ਅਧਿਕਾਰੀਆ ਕੋਲ ਲਿਸਟ ਵਿੱਚ ਦਰਜ ਕਿਉ ਨਹੀ ਕਰਵਾਏ ਗਏ? ਉਹਨਾਂ ਕਿਹਾ ਕਿ ਟਰੂਡੋ ਤੋ ਪਹਿਲਾਂ ਵੀ ਕਨੇਡਾ ਦੇ ਤਿੰਨ ਪ੍ਰਧਾਨ ਮੰਤਰੀ ਆ ਚੁੱਕੇ ਹਨ ਤੇ ਉਹਨਾਂ ਦੇ ਸੁਆਗਤ ਕਰਨ ਵਿੱਚ ਸ਼ਾਮਲ ਵਿਅਕਤੀਆ ਦੀ ਪਹਿਲਾਂ ਲਿਸਟ ਦੇ ਦਿੱਤੀ ਜਾਂਦੀ ਸੀ ਪਰ ਇਸ ਵਾਰੀ ਬਹੁਤ ਸਾਰੀਆ ਖਾਮੀਆ ਰਹਿ ਜਾਣ ਕਾਰਨ ਸਤਿਕਾਰਤ ਸਖਸ਼ੀਅਤਾਂ ਦਾ ਅਪਮਾਨ ਹੋਇਆ ਹੈ ਜੋ ਸਿੱਖ ਪੰਥ ਦੀ ਤੌਹੀਨ ਹੈ। ਉਹਨਾਂ ਕਿਹਾ ਕਿ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਜੀ ਨੂੰ ਜਦੋ ਇੱਕ ਦਿਨ ਪਹਿਲਾਂ ਮੀਡੀਆ ਵਾਲਿਆ ਨੇ ਪੁੱਛਿਆ ਕਿ ਕੀ ਉਹ ਜਸਟਿਨ ਟਰੂਡੋ ਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਨਮਾਨ ਕਰਨਗੇ ? ਉਹਨਾਂ ਜਵਾਬ ਵਿੱਚ ਕਿਹਾ ਸੀ ਕਿ ਜੇਕਰ ਟਰੂਡੋ ਸ੍ਰੀ ਅਕਾਲ ਤਖਤ ਸਾਹਿਬ ਤੇ ਆਉਦੇ ਹਨ ਤਾਂ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ ਪਰ ਸ਼੍ਰੋਮਣੀ ਕਮੇਟੀ ਦੇ ਕੁਝ ਆਪਹੁਦਰੇ ਅਧਿਕਾਰੀਆ ਦੀ ਵਜਾ ਕਰਕੇ ਸਨਮਾਨ ਨਹੀ ਹੋ ਸਕਿਆ ਜਦ ਕਿ ਜਥੇਦਾਰ ਜੀ ਵੱਲੋ ਪੂਰੀ ਤਿਆਰੀ ਕੀਤੀ ਗਈ ਸੀ। ਉਹਨਾਂ ਕਿਹਾ ਕਿ ਜਿਹੜੇ ਅਧਿਕਾਰੀ ਇਹ ਕਹਿ ਰਹਿ ਹਨ ਕਿ ਟਰੂਡੋ ਦਾ ਅਕਾਲ ਤਖਤ ਤੇ ਜਾ ਕੇ ਸਨਮਾਨ ਲੈਣਾ ਪ੍ਰੋਗਰਾਮ ਵਿੱਚ ਸ਼ਾਮਲ ਨਹੀ ਸੀ ਤਾਂ ਉਹ ਇਹ ਵੀ ਦੱਸਣ ਕਿ ਜਿਹੜੀ ਬੀਬੀ ਡਾ ਹਰਜੋਤ ਕੌਰ ਨੂੰ ਵਿਸ਼ੇਸ਼ ਤੌਰ ਤੇ ਜਸਟਿਨ ਟਰੂਡੋ ਨੂੰ ਮਿਲਾਇਆ ਗਿਆ ਹੈ  ਕੀ ਉਸ ਦਾ ਸੁਰੱਖਿਆ ਘੇਰਾ ਤੋੜ ਕੇ ਮਿਲਾਉਣਾ ਪ੍ਰੋਗਰਾਮ ਵਿੱਚ ਸ਼ਾਮਲ ਸੀ? ਉਹਨਾਂ ਕਿਹਾ ਕਿ ਜਦੋਂ ਇੰਗਲੈਂਡ ਦੀ ਮਹਾਰਾਣੀ 1996 ਵਿੱਚ ਮੱਥਾ ਟੇਕਣ ਆਈ ਸੀ ਤਾਂ ਉਸ ਵੇਲੇ ਵੀ ਉਸ ਦੇ ਦੌਰੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ 'ਤੇ ਜਾਣਾ ਸ਼ਾਮਲ ਨਹੀ ਸੀ ਪਰ ਤੱਤਕਾਲੀ ਸਕੱਤਰ ਸ਼੍ਰੋਮਣੀ ਕਮੇਟੀ ਸ੍ਰ ਮਨਜੀਤ ਸਿੰਘ ਕਲਕੱਤਾ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਅਕਾਲ ਤਖਤ ਸਾਹਿਬ ਤੇ ਲੈ ਕੇ ਗਏ ਤੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਇਤਿਹਾਸ ਤੇ ਸਾਕਾ ਨੀਲਾ ਤਾਰਾ ਸਮੇਂ ਢਾਹੇ ਜਾਣ ਬਾਰੇ ਜਾਣਕਾਰੀ ਵਿਸਥਾਰ ਸਾਹਿੱਤ ਦਿੱਤੀ ਸੀ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਨਹੀ ਸਗੋ ਸ੍ਰੀ ਦਰਬਾਰ ਸਾਹਿਬ ਦਾ ਹੀ ਇੱਕ ਹਿੱਸਾ ਹੈ ਤੇ ਅਧਿਕਾਰੀਆ ਵੱਲੋ ਇਹ ਕਹਿ ਕੇ ਕਿ ਅਕਾਲ ਤਖਤ ਸਾਹਿਬ ਤੇ ਜਾਣਾ ਪ੍ਰੋਗਰਾਮ ਵਿੱਚ ਸ਼ਾਮਲ ਨਾ ਹੋਣ ਦਾ ਬਹਾਨਾ ਬਣਾਉਣਾ ਪੂਰੀ ਤਰਾਂ ਗੁੰਮਰਾਹਕੁੰਨ ਬਹਾਨੇਬਾਜ਼ੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਗੋਵਾਲ ਕੋਲੋਂ ਉਹਨਾਂ ਮੰਗ ਕੀਤੀ ਕਿ ਉਹ ਇੱਕ ਅਗਿਆਤ ਬੀਬੀ ਨੂੰ ਟਰੂਡੋ ਨੂੰ ਮਿਲਾਉਣ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਟਰੂਡੋ ਨੂੰ ਨਾ ਲਿਜਾਣ ਦੀ ਜਾਂਚ ਕਰਵਾਉਣ ਅਤੇ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਕੜੀ ਕਾਰਵਾਈ ਨੂੰ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਵੀ ਸ਼ਕਾਇਤ ਕਰਨਗੇ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆ ਵੱਲੋ ਸਾਜਗਰ ਪ੍ਰਬੰਧ ਨਾ ਕੀਤੇ ਜਾਣੇ ਸਾਬਤ ਕਰਦਾ ਹੈ ਕਿ ਇਹਨਾਂ ਅਧਿਕਾਰੀਆਂ ਵਿੱਚ ਸ੍ਰ. ਕਲਕੱਤਾ ਵਾਲੀ ਯੋਗਤਾ ਨਹੀ ਹੈ ਜਦ ਕਿ ਸ਼੍ਰੋਮਣੀ ਕਮੇਟੀ ਨੂੰ ਇਸ ਵੇਲੇ ਉਸ ਨਾਲੋ ਵੀ ਵੱਧ ਯੋਗਤਾ ਵਾਲੇ ਅਧਿਕਾਰੀਆ ਦੀ ਸਖਤ ਜਰੂਰਤ ਹੈ। 
        ਟਰੂਡੋ ਨੂੰ ਸੁਰੱਖਿਆ ਘੇਰਾ ਤੋੜ ਕੇ ਵਿਸ਼ੇਸ਼ ਤੌਰ ਤੇ ਮਿਲਣ ਵਾਲੀ  ਬੀਬੀ ਡਾ ਹਰਜੋਤ ਕੌਰ ਨੂੰ ਮਿਲਉਣ ਬਾਰੇ ਜਾਣਕਾਰੀ ਹਾਸਲ ਕਰਨ ਲਈ ਜਦੋ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ ਰੂਪ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਆਪਣਾ ਫੋਨ ਨਹੀ ਚੁੱਕਿਆ।

Saturday, October 01, 2016

SGPC 'ਤੇ ਗੁੰਡਾਗਰਦੀ ਦਾ ਦੋਸ਼-10 ਅਕਤੂਬਰ ਤੋ ਮਰਨ ਵਰਤ

ਬੀਬੀ ਹਰਮਨ ਕੌਰ ਨੇ ਪੱਤਰ ਲਿਖ ਕੇ ਦਿੱਤੀ ਚਿਤਾਵਨੀ 
ਅੰਮ੍ਰਿਤਸਰ: 1 ਅਕਤੂਬਰ (ਜਸਬੀਰ ਸਿੰਘ ਪੱਟੀ//ਪੰਜਾਬ ਸਕਰੀਨ):
ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਵਿੱਚ ਕੀਤੀ ਜਾਂਦੀ ਹਿਟਲਰਸ਼ਾਹੀ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇੱਕ ਬੀਬੀ ਹਰਮਨ ਕੌਰ ਨੇ ਪੱਤਰ ਲਿਖ ਕੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸੰਗਤਾਂ ਨਾਲ ਵਧੀਕੀਆ ਕਰਨ ਵਾਲੋ ਲੱਠਮਾਰਾਂ ਨੂੰ ਤੁਰੰਤ ਨੱਥ ਨਾ ਪਾਈ ਗਈ ਤਾਂ 10 ਅਕਤੂਬਰ ਤੋ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਮਰਨ ਵਰਤ ਤੇ ਬੈਠ ਜਾਣਗੇ।

ਜਾਰੀ ਇੱਕ ਬਿਆਨ ਰਾਹੀ ਉਸ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਨਲਾਇਕੀ ਕਾਰਨ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਪੂਰੀ ਤਰਾਂ ਚਰਮਰਾ ਗਿਆ ਹੈ ਅਤੇ ਮੁਲਾਜਮਾਂ ਵੱਲੋ ਆਪ ਹੁਦਰੀਆ ਤੇ ਸੰਗਤਾਂ ਦੀ ਲੁੱਟ ਜੰਗੀ ਪੱਧਰ ਤੇ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹਰ ਰੋਜ਼ ਕਵਾੜ ਖੁੱਲਣ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸੰਗਤਾਂ ਵੱਲੋ ਸੁਖਮਨੀ ਸਾਹਿਬ ਦੇ ਪਾਠ ਕੀਤਾ ਜਾਂਦਾ ਸੀ ਪਰ ਸੰਗਤਾਂ ਨੂੰ ਹੁਣ ਉਥੋ ਉਠਾ ਕੇ ਬਰਾਂਡੇ ਵਿੱਚ ਭੇਜ ਦਿੱਤਾ ਗਿਆ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪਾਸੇ ਕਿਸੇ ਵੀ ਵਿਅਕਤੀ ਨੂੰ ਪੰਜ ਵਜੇ ਤੱਕ ਮੱਥਾ ਨਹੀ ਟੇਕਣ ਦਿੱਤਾ ਜਾਂਦਾ ਤੇ ਚਾਰੋ ਤਰਫਾਂ ਤੋ ਬੰਦ ਕਰ ਦਿੱਤਾ ਜਾਂਦਾ ਹੈ। ਮੱਸਿਆ ਸੰਗਰਾਂਦ ਦੇ ਦਿਹਾੜੇ ਤਾਂ ਸਮਝੇ ਜਾਂਦੇ ਹਨ ਕਿ ਭੀੜ ਨੂੰ ਵੇਖ ਕੇ ਅਜਿਹਾ ਕੀਤਾ ਜਾਂਦਾ ਹੈ ਪਰ ਅੱਗੇ ਪਿੱਛੇ ਤਾਂ ਸਿਰਫ ਆਪਣੀ ਅਜਾਰੇਦਾਰੀ ਸਥਾਪਤ ਕਰਨ ਤੇ ਨਾਦਰਸ਼ਾਹੀ ਹੈਕੜਬਾਜੀ ਨੂੰ ਹੀ ਪੱਠੇ ਪਾਉਣ ਲਈ ਹੀ ਕੀਤਾ ਜਾਂਦਾ ਹੈ। ਇਸੇ ਤਰ੍ਵਾ ਮੱਸਿਆ ਸੰਗਰਾਂਦ ਤੇ ਪਾਲਕੀ ਸਾਹਿਬ ਪੌਣਾ ਘੰਟਾ ਤੇ ਅੱਗੇ ਪਿੱਛੇ ਸਿਰਫ 25 ਮਿੰਟ ਪਹਿਲਾਂ ਹੀ ਪਾਲਕੀ ਸਾਹਿਬ ਪਹਿਲਾਂ ਕੱਢੀ ਜਾਂਦੀ ਸੀ ਪਰ ਪਿਛਲੇ ਕੁਝ ਦਿਨਾਂ ਤੋ ਸੇਵਾਦਾਰ ਸੰਗਤ ਨੂੰ ਪਾਸੇ ਕਰਕੇ ਖੁਦ ਪਾਲਕੀ ਸਾਹਿਬ ਆਪਣੀ ਮਰਜੀ ਨਾਲ ਹੀ ਲਿਜਾ ਰਹੇ ਹਨ ਤੇ ਪਿੱਛੇ 25-25 ਸਾਲਾ ਤੋ ਸੇਵਾ ਕਰਦੀ ਆ ਰਹੀ ਸੰਗਤ ਨੂੰ ਧੱਕੇ ਮਾਰੇ ਜਾ ਰਹੇ ਹਨ। ਕਈ ਸੇਵਾਦਾਰਾਂ ਦੀ ਬੋਲ ਬਾਣੀ ਇੰਨੀ ਕੁਰੱਖਤ ਹੈ ਕਿ ਉਹ ਸੰਗਤਾਂ ਨਾਲ ਆਮ ਹੀ ਬਦਤਮੀਜੀ ਕੀਤੀ ਕਰਦੇ ਵੇਖੇ ਜਾ ਸਕਦੇ ਤੇ ਮੁਸ਼ਟੰਡਿਆ ਦੀ ਤਰਾਂ ਮੁੱਛਾਂ ਕੁੰਡੀਆ ਕਰਕੇ ਸੰਗਤਾਂ ਨੂੰ ਅੱਖਾਂ ਕੱਢ ਕੇ ਡਰਾਇਆ ਜਾ ਰਿਹਾ ਹੈ ਜਦ ਕਿ ਇਹ ਅਸਥਾਨ ਨਿਮਰਤਾ ਦਾ ਪਾਠ ਪੜਾਉਦਾ ਹੈ। ਸੇਵਦਾਰਾਂ ਦੇ ਗੱਲਾਂ ਵਿੱਚ ਕੋਈ ਸ਼ਨਾਖਤੀ ਕਾਰਡ ਵੀ ਨਹੀ ਪਾਏ ਹੁੰਦੇ ਹਨ। 
ਆਟਾ ਮੰਡੀ ਵਾਲੇ ਪਾਸੇ ਬੀਬੀਆ ਤੇ ਬੰਦਿਆ ਲਈ ਇਸ਼ਨਾਨ ਕਰਨ ਦਾ ਗੁਥਲਖਾਨਾ ਬਣਾਇਆ ਗਿਆ ਜਿਹੜਾ ਲੰਮੇ ਸਮੇਂ ਤੋ ਚੱਲਦਾ ਆ ਰਿਹਾ ਸੀ ਪਰ ਉਸ ਨੂੰ ਹੁਣ ਬਿਨਾਂ ਕਿਸੇ ਕਾਰਨ ਬੰਦ ਕਰ ਦਿੱਤਾ ਗਿਆ ਹੈ ਜਿਸ ਨੂੰ ਮੁੜ ਸ਼ੁਰੂ ਕੀਤਾ ਜਾਵੇ। ਘੰਟਾ ਘਰ ਵਾਲੇ ਪਾਸੇ ਵਧੇਰੇ ਹੋਣ ਕਾਰਨ ਗਠੜੀ ਘਰ ਛੋਟਾ ਪੈਦਾ ਹੈ ਤੇ ਸੰਗਤਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਇੱਕ ਗਠੜੀ ਹੋਰ ਸਥਾਪਤ ਕੀਤਾ ਜਾਵੇ। ਇਸੇ ਤਰਾਂ ਮਾਈ ਸੇਵਾ ਬਜਾਰ ਵਾਲੇ ਪਾਸੇ ਜੋੜੇ ਘਰ ਕੋਲ ਇੱਕ ਪਾਣੀ ਦੀ ਛਬੀਲ ਬਣਾਈ ਜਾਵੇ ਕਿਉਕਿ ਇਸ ਪਾਸੇ ਅੱਜਕਲ ਸੰਗਤ ਵੱਡੀ ਗਿਣਤੀ ਵਿੱਚ ਆਉਦੀ ਹੈ। ਪਾਲਕੀ ਸਾਹਿਬ ਦੇ ਸਮੇਂ ਜਦੋਂ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੀੜ ਕੋਠਾ ਸਾਹਿਬ ਤੋ ਆਉਦੀ ਹੈ ਤਾਂ ਪੌੜੀਆ ਉਪਰ ਵੱਡੀ ਗਿਣਤੀ ਵਿੱਚ ਸੇਵਾਦਾਰ ਤੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਖੜੇ ਕਰ ਦਿੱਤੇ ਜਾਂਦੇ ਪਰ ਕਿਸੇ ਵੀ ਸੰਗਤ ਨੂੰ ਉਥੇ ਖਲੌਣ ਨਹੀ ਦਿੱਤਾ ਜਾਂਦਾ। ਇਸ ਤੋ ਇੰਜ ਲੱਗਦਾ ਹੈ ਕਿ ਇਹ ਲੋਕ ਸਿਰਫ ਆਪਣੀ ਟੀ.ਵੀ ਤੇ ਫੋਟੋ ਆਉਣ ਨੂੰ ਲੈ ਕੇ ਪੌੜੀਆ ਤੋ ਖੜ ਜਾਂਦੇ ਹਨ ਅਤੇ ਇਹਨਾਂ ਮੁਲਾਜਮ ਨੂੰ ਇਥੋ ਲਾਂਭੇ ਕਰਕੇ ਸੰਗਤਾਂ ਨੂੰ ਇਸ ਥਾਂ ਤੇ ਖਲੋ ਕੇ ਨਮਸਕਾਰ ਕਰਨ ਦਾ ਮੌਕਾ ਦਿੱਤਾ ਜਾਵੇ। ਬੀਬੀ ਹਰਮਨ ਕੌਰ ਨੇ ਸ਼੍ਰੋਮਣੀ ਕਮੇਟੀ ਨੂੰ ਚਿਤਾਵਨੀ ਦਿੱਤੀ ਹੈ ਜੇਕਰ ਉਸ ਦੀਆ ਉਪਰਕੋਤ ਮੰਗਾਂ ਤੁਰੰਤ ਪ੍ਰਵਾਨ ਨਾ ਕੀਤੀਆ ਗਈਆ ਤਾਂ ਉਹ ਵੱਖ ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਪਾਰਟੀਆ ਦਾ ਸਹਿਯੋਗ ਲੈ ਕੇ 10 ਅਕਤੂਬਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਭੁੱਖ ਹੜਤਾਲ ਆਰੰਭ ਕਰ ਦਿੱਤੀ ਜਾਵੇਗੀ।

Sunday, September 25, 2016

ਮੰਦਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਸਾਜ਼ਿਸ਼ ਤਿਆਰ?

RSS ਵੱਲੋ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਸਾਬਤ ਕਰਨ ਦਾ ਨਵਾਂ ਫਾਰਮੂਲਾ               
Courtesy Image
ਜਗਰਾਓਂ 'ਚ ਆਪਣੇ ਪਤੀ ਅਤੇ ਬੱਚੀ ਨਾਲ ਸੈਰ ਤੇ ਨਿਕਲੀ ਪਤਨੀ ਦੀ ਮਨਚਲਿਆਂ ਨੇ 8000 ਦੀ ਸ਼ਰਤ ਲਾ ਕੇ ਲੈਗਿੰਗ (ਪਜਾਮੀ) ਲਾਹ ਦਿੱਤੀ ਸ਼ਰੇ ਬਜ਼ਾਰ। ਪੁਲਿਸ ਕੋਲ ਗਏ ਪਰ ਇੱਜ਼ਤ ਲਾਹੁਣ ਵਾਲੇ ਪਤਵੰਤੇ ਸੱਜਣਾਂ ਦੇ ਲੜਕੇ ਸਨ, ਕਾਰਵਾਈ ਨਾ ਹੋਈ ਪਰ ਜਦ ਗੱਲ ਮੀਡੀਆ ‘ਚ ਆ ਗਈ ਤਾਂ ਹੁਣ ਮੁਕੱਦਮਾ ਦਰਜ ਕਰਨਾ ਪਿਆ।
ਲੇਖਕ: ਜਸਬੀਰ ਸਿੰਘ ਪੱਟੀ
ਫਰੀਦਕੋਟ 'ਚ ੲਿੱਕ ਮਜ਼ਦੂਰ ਪਰਿਵਾਰ ਨਾਲ ਧੱਕਾ ਕੀਤਾ ਜਾ ਰਿਹਾ ਸੀ ਦੂਜੀ ਧਿਰ ਵਲੋਂ। ਕਹਿ ਰਹੇ ਸਨ ਕਿ ਤੇਰੀਆਂ ਦੋਵੇਂ ਜਵਾਨ ਕੁੜੀਆਂ ਚੁੱਕ ਕੇ ਲੈ ਜਾਣੀਆਂ। ਦੂਜੀ ਧਿਰ 'ਤੇ ਕਾਰਵਾਈ ਕਰਨ ਦੀ ਬਜਾਇ ਪੁਲਿਸ ਪੀੜਤ ਧਿਰ ਨਾਲ ਹੀ ਧੱਕਾ ਕਰ ਰਹੀ ਸੀ। ਰਾਜ਼ੀਨਾਮੇ ਲਈ ਦਬਾਅ ਪਾ ਰਹੀ ਸੀ। ਲਾਚਾਰ ਮਾਤਾ-ਪਿਤਾ ਤੇ ਦੋਵੇਂ ਬੇਟੀਆਂ ਨੇ ਨਹਿਰ ‘ਚ ਛਾਲ ਮਾਰ ਦਿੱਤੀ। ਦੋ ਲਾਸ਼ਾਂ ਲੱਭੀਆਂ, ਦੋ ਨਹੀਂ। ਤੀਜੀ ਬੱਚੀ, ਜੋ ਨਾਲ ਨਹੀਂ ਸੀ, ਨੇ ਪਰਿਵਾਰ ਵਲੋਂ ਲਿਖਿਆ ਖੁਦਕੁਸ਼ੀ ਨੋਟ ਜਨਤਕ ਕੀਤਾ, ਜਿਸ ‘ਚ ਪੁਲਿਸ ਅਤੇ ਸਥਾਨਕ ਅਕਾਲੀ ਆਗੂਆਂ ਦਾ ਨਾਂ ਲਿਆ। ਪੁਲਿਸ ਕਹਿੰਦੀ ਜਾਂਚ ਕਰਾਂਗੇ ਪਰ ਇਸ ਗੱਲ ਦੀ ਕਿ ਖੁਦਕੁਸ਼ੀ ਨੋਟ ਅਸਲੀ ਅਾ ਕਿ ਨਕਲੀ?

ਬਾਘੇ ਪੁਰਾਣੇ ਇਕ ਨਰਸ ਦੇ ਚਪੇੜਾਂ ਮਾਰਨ ਦੀ ਵੀਡੀਓ ਵੀ ਸੋਸ਼ਲ ਮੀਡੀਏ 'ਤੇ ਘੁੰਮ ਰਹੀ ਆ। ਚਪੇੜਾਂ ਮਾਰਨ ਵਾਲਾ ਵੀ ਅਕਾਲੀ ਸਰਪੰਚ ਦੱਸ ਰਹੇ ਆ।
ਪੰਜਾਬੀ ਸੁਭਾਅ ਕਿੰਨਾ ਬਦਲ ਗਿਆ, ਧੱਕੇ ਵਿਰੱਧ ਖੜਨ ਵਾਲੇ ਦਾਨੇ ਪੰਜਾਬੀ, ਕਿੰਨਾ ਧੱਕਾ ਕਰਨ ਲੱਗ ਪਏ, ਯਕੀਨ ਨੀ ਹੋ ਰਿਹਾ। ਹਰ ਗੱਲ ਸਰਕਾਰ 'ਤੇ ਵੀ ਨਹੀਂ ਸੁੱਟੀ ਜਾ ਸਕਦੀ। ਪਰਜਾ ਨੂੰ ਸਿਆਣੇ ਤੇ ਸਮਰਥਕਾਂ ਨੂੰ ਜ਼ਾਬਤੇ 'ਚ ਰਹਿਣ ਦੇ ਪਾਬੰਦ ਬਣਾਉਣਾ ਸਰਕਾਰ ਦਾ ਫਰਜ਼ ਥੋੜਾ!
ਨਾਲੇ ਸਰਕਾਰ ਦਾ ਕਸੂਰ ਤਾਂ ਏਹਦੇ ‘ਚ ਹੋ ਹੀ ਨਹੀਂ ਸਕਦਾ। ਸਰਕਾਰ ਹੁਣ ਚੋਣਾਂ ਲੜਨ ਦੀ ਤਿਆਰੀ ਕਰੇ, ਸੰਗਤ ਦਰਸ਼ਨ ਕਰੇ, ਨੀਲੇ ਕਾਰਡ ਬਣਾਵੇ ਕਿ ਇਹੋ ਜਿਹੀਆਂ ਛੋਟੀਆਂ-ਮੋਟੀਆਂ ਵਾਰਦਾਤਾਂ ਵੱਲ ਧਿਆਨ ਦਵੇ।
ਸਰਕਾਰ ਬਿਜ਼ੀ ਆ ਪੂਰੀ। ਪਰ ਇਹ ਨੀ ਪਤਾ ਕਿ ਆਰ. ਐਸ. ਐਸ. ਆਗੂ ਜਗਦੀਸ਼ ਗਗਨੇਜਾ, ਨਾਮਧਾਰੀ ਮਾਤਾ ਚੰਦ ਕੌਰ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਵੱਜੀਆਂ ਗੋਲੀਆਂ ਮਾਰਨ ਵਾਲਿਆਂ ਨੂੰ ਲੱਭਣ ‘ਚ ਬਿਜ਼ੀ ਆ ਜਾਂ ਲੁਕੌਣ 'ਚ? ਸਮਾਜ ਲਈ ਪ੍ਰਕਾਰ ਦੀ ਕੁਰਬਾਨੀ ਕਰਦੀ ਆਈ ਹੈ ਅਤੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਥੇ ਔਰਤ ਜਾਤੀ ਦਾ ਸਨਮਾਨ ਉਸ ਵੇਲੇ ' ਸੋ ਕਿਉ ਮੰਦਾ ਆਖੀਐ ਜਿਤੁ ਜੰਮੇ ਰਾਜਾਨ' ਦਾ ਉਚਾਰਨ ਕਰਕੇ ਕੀਤਾ ਜਦੋਂ ਔਰਤ ਨੂੰ ਪੈਰ ਦੀ ਜੁੱਤੀ ਸਮਝ ਤੇ ਉਸ ਨਾਲ ਅਸਮਾਨਤਾ ਵਾਲਾ ਵਿਵਹਾਰ ਕੀਤਾ ਜਾਂਦਾ ਸੀ। ਦਸ ਗੁਰੂ ਸਾਹਿਬਾਨ ਨੇ ਉਹਨਾਂ ਦੇ ਪੂਰਨਿਆ ਤੇ ਚੱਲਦਿਆ ਸਮਾਜ ਦੇ ਵਿਕਾਸ ਅਤੇ ਦਿਸ਼ਾ ਤੇ ਦਸ਼ਾ ਨੂੰ ਸੁਧਾਰਨ ਵੱਲ ਵਿਸ਼ੇਸ਼ ਧਿਆਨ ਦਿੱਤਾ। ਦੂਜੇ ਧਰਮਾਂ ਦੇ ਲੋਕਾਂ ਦੀ ਰਾਖੀ ਕਰਦਿਆ ਦੋ ਗੁਰੂ ਸਾਹਿਬਾਨ ਨੇ ਸ਼ਹਾਦਤਾਂ ਵੀ ਦਿੱਤੀਆ ਅਤੇ ਇਹਨਾਂ ਸ਼ਹਾਦਤਾਂ ਦੇ ਬਾਵਜੂਦ ਵੀ ਉਹ ਲੋਕ ਹੀ ਸਿੱਖ ਕੌਮ ਦੇ ਸਭ ਤੋ ਵੱਡੇ ਦੁਸ਼ਮਣ ਸਾਬਤ ਹੋਏ ਜਿਹਨਾਂ ਦੇ ਬਚਾਉ ਲਈ ਇਹ ਸ਼ਹਾਦਤਾਂ ਹੋਈਆ ਸਨ। ਗੁਰੂ ਸਾਹਿਬਾਨ ਦੀਆ ਸ਼ਹਾਦਤਾਂ ਤੋ ਬਾਅਦ ਤਾਂ ਸਿੱਖ ਧਰਮ ਵਿੱਚ ਸ਼ਹਾਦਤਾਂ ਦੇ ਵੱਡੇ ਵੱਡੇ ਕਿੱਸੇ ਲਿਖੇ ਗਏ। ਦੇਸ਼ ਦੀ ਅਜ਼ਾਦੀ ਦੀ ਲੜਾਈ ਵਿੱਚ ਵੀ ਸਿੱਖਾਂ ਨੇ ਸਭ ਤੋ ਵੱਧ ਯੋਗਦਾਨ ਪਾਇਆ ਪਰ ਅਜਾਦੀ ਤੋ ਬਾਅਦ ਜਿਥੇ ਸਿੱਖਾਂ ਨੂੰ ਜਰਾਇਮ ਪੇਸ਼ਾ ਲੋਕ ਕਹਿ ਕੇ ਭੰਡਿਆ ਗਿਆ ਉਥੇ ਜੂਨ 1984 ਵਿੱਚ ਸਾਕਾ ਨੀਲਾ ਤਾਰਾ ਤੇ ਫਿਰ ਨਵੰਬਰ 1984 ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ 110 ਸ਼ਹਿਰਾ ਵਿੱਚ ਜਿਸ ਤਰੀਕੇ ਨਾਲ ਕੋਹ ਕੋਹ ਕੇ ਮਾਰਿਆ ਗਿਆ ਉਸ ਨੂੰ ਸਿੱਖ ਕੌਮ ਕਦੇ ਵੀ ਭੁੱਲ ਨਹੀ ਸਕਦੀ। 
         ਛੇਵੇ ਪਾਤਸ਼ਾਹ ਨੇ ਮੀਰੀ ਪੀਰੀ ਦੇ ਸੰਕਲਪ ਨੂੰ ਉਸ ਵੇਲੇ ਸ਼ੁਰੂ ਕੀਤਾ ਜਦੋ ਪੰਜਵੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤਕਾਲੀ ਮੁਗਲ ਹਾਕਮ ਜਹਾਂਗੀਰ ਨੇ ਸ਼ਹੀਦ ਕਰ ਦਿੱਤਾ। ਛੇਵੇ ਪਾਤਾਸ਼ਾਹ ਨੇ ਚਾਰ ਜੰਗਾਂ ਵੀ ਲੜੀਆ ਤੇ ਚਾਰੇ ਜੰਗਾਂ ਵਿੱਚ ਹੀ ਜਿੱਤ ਵੀ ਪ੍ਰਾਪਤ ਕੀਤੀ। ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਸਿੱਖ ਧਰਮ ਲਈ ਨਹੀ ਸਗੋ ਹਿੰਦੂ ਧਰਮ ਨੂੰ ਬਚਾਉਣ ਲਈ ਹੋਈ ਸੀ ਜਿਸ ਬਾਰੇ ਸਾਰਾ ਜੱਗ ਜਾਣਦਾ ਹੈ ਪਰ ਅੱਜ ਇਹੀ ਧਰਮ ਸਿੱਖ ਧਰਮ ਨੂੰ ਖਤਮ ਕਰਨ ਤੇ ਤੁਲਿਆ ਹੋਇਆ ਹੈ। ਉਹਨਾਂ ਦੀ ਸ਼ਹਾਦਤ ਤੋ ਬਾਅਦ ਇਤਿਹਾਸ ਗਵਾਹ ਹੈ ਕਿ ਦਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 14 ਜੰਗਾਂ ਲੜੀਆ ਤੇ ਔਰੇਗਜੇਬ ਬਾਦਸ਼ਾਹ ਨੂੰ ਇਹ ਦੱਸ ਦਿੱਤਾ ਕਿ ਸਿੱਖ ਕੌਮ ਅਜਿੱਤ ਹੈ ਤੇ ਇਸ ਨਾਲ ਟੱਕਰ ਲੈਣ ਵਾਲਾ ਕਦੇ ਵੀ ਚੈਨ ਨਾਲ ਨਹੀ ਬਹਿ ਸਕਦਾ। ਸਿੱਖ ਪੰਥ ਦੀ ਖਾਤਰ ਦਸਮ ਪਿਤਾ ਦੇ 26 ਪਰਿਵਾਰਕ ਮੈਂਬਰਾਂ ਨੇ ਸ਼ਹਾਦਤਾ ਪਾਈਆ। 
        ਸਮੇਂ ਨੇ ਮੋੜ ਖਾਧਾ ਤੇ ਸਿੱਖ ਧਰਮ ਦੇ ਪ੍ਰਚਾਰ ਲਈ ਗੁਰੂ ਸਾਹਿਬ ਦੇ ਸਮੇਂ ਤੋ ਧਰਮ ਪ੍ਰਚਾਰ ਲਈ ਥਾਪੇ ਗਏ ਮਹੰਤ ਇਤਿਹਾਸਕ ਗੁਰੂਦੁਆਰਿਆ ਦੇ ਮਾਲਕ ਬਣ ਬੈਠੇ ਜਦ  ਕਿ ਉਹ ਸਿਰਫ ਕੌਮ ਦੇ ਸੇਵਕ ਸਨ। ਮਹੰਤ ਨਰੈਣੂ ਵਰਗੇ ਮਹੰਤ ਤਾਂ ਐਯਾਸ਼ ਵੀ ਹੋ ਗਏ ਸਨ ਜਿਸ  ਕਾਰਨ ਗੁਰੂਦੁਆਰੇ ਸੰਗਤ ਦੀ ਸੇਵਾ ਲਈ ਨਹੀ ਸਗੋ ਮਹੰਤਾਂ ਦੇ ਐਸ਼ੋ ਇਸ਼ਰਤ ਦੇ ਕੇਂਦਰ ਬਣ ਗਏ। ਜਿਹਨਾਂ ਕੋਲੋ ਪ੍ਰਬੰਧ ਪੰਥ ਨੇ ਆਪਣੇ ਹੱਥਾਂ ਵਿੱਚ ਲੈਣ ਲਈ ਸੰਘਰਸ਼ ਕਰ ਦਿੱਤਾ ਤੇ ਕਈ ਕੁਰਬਾਨੀਆ ਤੋ ਬਾਅਦ ਨਨਕਾਣਾ ਸਾਹਿਬ ਦਾ ਪ੍ਰਬੰਧ ਸੰਗਤਾਂ ਨੇ ਆਪਣੇ ਹੱਥਾਂ ਵਿੱਚ ਲਿਆ। ਨਨਕਾਣਾ ਸਾਹਿਬ ਦੇ ਪ੍ਰਬੰਧ ਕ੍ਰਾਂਤੀਕਾਰੀ ਸਾਬਤ ਹੋਇਆ ਤੇ ਇਸ ਕਾਮਯਾਬੀ ਨੂੰ ਪੰਡਤ ਜਵਾਹਰ ਲਾਲ ਨਾਹਿਰੂ ਤੇ ਮਹਾਤਮਾ ਗਾਂਧੀ ਨੇ ਅਜਾਦੀ ਦੀ ਪਹਿਲੀ ਲੜਾਈ ਜਿੱਤ ਲੈਣ ਦੇ ਸੰਕਲਪ ਦਾ ਨਾਮ ਦਿੱਤਾ। ਇਸ ਕਾਮਯਾਬੀ ਤੋ ਬਾਅਦ ਜਦੋ ਸਿੱਖਾਂ ਨੇ ਬਾਕੀ ਗੁਰੂਦੁਆਰਿਆ ਵਿੱਚ ਵੀ ਸੰਗਤ ਦਾ ਪ੍ਰਬੰਧ ਸਥਾਪਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਤੇ ਸ਼ਾਤਰ ਦਿਮਾਗ ਅੰਗਰੇਜ ਸਰਕਾਰ ਨੇ ਇੱਕ ਗੁਰੂਦੁਆਰਾ ਐਕਟ ਬਣਾਇਆ ਜਿਸ ਨੂੰ' ਪੰਜਾਬ ਗੁਰੂਦੁਆਰਾ ਐਕਟ 1925' ਦਾ ਨਾਮ ਦਿੱਤਾ ਗਿਆ। ਭਾਂਵੇ ਇਸ ਐਕਟ ਵਿੱਚ ਕਿਸੇ ਵੀ ਪ੍ਰਕਾਰ ਦੀ ਤਰਮੀਮ ਕਰਨ ਲਈ ਅੰਗਰੇਜ਼ਾਂ ਨੇ ਸਾਰੇ ਅਧਿਕਾਰ ਆਪਣੀ ਪ੍ਰਬੰਧ ਵਾਲੀ ਪਾਰਲੀਮੈਂਟ ਕੋਲ ਰੱਖੇ ਪਰ ਸਿੱਖਾਂ ਵਿੱਚ ਇਹ ਪ੍ਰਚਾਰ ਕੀਤਾ ਗਿਆ ਕਿ ਇਹ ਸਿੱਖਾਂ ਨੂੰ ਆਪਣੇ ਗੁਰੂਦੁਆਰਿਆ ਦਾ ਅਜਾਦਾਨਾ ਪ੍ਰਬੰਧ ਕਰਨ ਦੇ ਅਧਿਕਾਰ ਦਿੰਦਾ ਹੈ ਜਦ ਕਿ ਸੱਚਾਈ ਇਹ ਨਹੀ ਸੀ। ਬਹੁਤ ਸਾਰੀ ਲੀਡਰਸ਼ਿਪ ਉਸ ਸਮੇਂ ਜੇਲਾਂ ਵਿੱਚ ਬੈਠੀ ਤੇ ਉਸ ਸਮੇਂ ਅੰਗਰੇਜਾਂ ਨੇ ਆਪਣੇ ਰਾਜਸੀ ਦਲਾਲਾਂ  ਰਾਹੀ ਜੇਲ੍ਹ ਵਿੱਚ ਬੈਠੀ ਲੀਡਰਸ਼ਿਪ ਕੋਲੋ ਇਸ ਐਕਟ ਤੇ ਦਸਤਖਤ ਕਰਾਉਣ ਦੀ ਮਹਿੰਮ ਵਿੱਢ ਦਿੱਤੀ ਜਿਸ ਵਿੱਚ ਸ੍ਰ ਸੁੰਦਰ ਸਿੰਘ ਮਜੀਠੀਆ ਨੇ ਅਹਿਮ ਰੋਲ ਨਿਭਾਇਆ। ਕੁਝ ਸਿੱਖ ਗੁੰਮਰਾਹ ਹੋ ਗਏ ਤੇ ਉਹਨਾਂ ਨੇ ਇਸ ਐਕਟ ਤੇ ਦਸਤਖਤ ਕਰ ਦਿੱਤੇ ਤੇ ਜਿਹੜੇ ਸਿਆਣੇ ਤੇ ਸੂਝਵਾਨ ਸਨ ਉਹਨਾਂ ਨੇ ਦਸਤਖਤ ਕਰਨ ਤੋ ਇਨਕਾਰ ਕਰ ਦਿੱਤਾ। ਜਿਹਨਾਂ ਨੇ ਦਸਤਖਤ ਕਰ ਦਿੱਤੇ ਸਨ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਤੇ ਬਾਕੀਆ ਤੇ ਸਖਤੀ ਵਧਾ ਦਿੱਤੀ ਗਈ। 
   ਪੰਜਾਬ ਗੁਰੂਦੁਆਰਾ ਐਕਟ 1925 ਹੋਂਦ ਵਿੱਚ ਆਉਣ ਉਪਰੰਤ ਹਿੰਦੂ ਧਰਮ ਦੇ ਲੀਡਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉਹਨਾਂ ਨੇ ਮਹਿਸੂਸ ਕੀਤਾ ਕਿ ਸਿੱਖ ਜਿਹਨਾਂ ਨੂੰ ਹੁਣ ਤੱਕ ਉਹ ਹਿੰਦੂ ਧਰਮ ਦਾ ਇੱਕ ਹਿੱਸਾ ਦੱਸ ਦੇ ਆਏ ਹਨ ਨੂੰ ਵੱਖਰੀ ਪਹਿਚਾਣ ਭਾਵ ਸਿੱਖ ਇੱਕ ਵੱਖਰੀ ਕੌਮ ਦਾ ਦਰਜਾ ਮਿਲ ਜਾਵੇਗਾ। ਹਿੰਦੂ ਧਰਮ ਨਾਲ ਸਬੰਧਿਤ ਬੁੱਧੀਜੀਵੀਆ ਨੇ ਕਈ ਮਹੀਨੇ ਇਸ ਦਾ ਮੰਥਨ ਕੀਤਾ ਤੇ ਉਹਨਾਂ ਨੇ ਆਪਣੇ ਧਾਰਮਿਕ ਅਸਥਾਨਾਂ ਦਾ ਕੋਈ ਵੱਖਰਾ ਐਕਟ ਨਹੀ ਮੰਗਿਆ ਕਿਉਕਿ ਜੇਕਰ ਉਹ ਵੀ ਗੁਰੂਦੁਆਰਾ ਐਕਟ ਵਾਂਗ ਕੋਈ  ਹਿੰਦੂ ਐਕਟ ਮੰਗ ਲੈਦੇ ਤਾਂ ਸਿੱਖ ਧਰਮ ਨੂੰ ਅੱਡਰੀ ਕੌਮ ਦਾ ਦਰਜਾ ਆਪਣੇ ਆਪ ਹੀ ਮਿਲ ਜਾਣਾ ਸੀ। ਹਿੰਦੂ ਧਰਮ ਦੇ ਬੁੱਧੀਜੀਵੀਆ ਨੇ ਇੱਕ ਵੱਖਰੀ ਜਮਾਤ ਖੜੀ ਕਰ ਦਿੱਤੀ ਜਿਸ ਦਾ ਨਾਮ ਰੱਖਿਆ ਗਿਆ 'ਰਾਸ਼ਟਰੀ ਸੋਇਮ ਸੇਵਕ'। ਇਸ ਦਾ ਮੁੱਖ ਕਰਤੱਵ ਇਹ ਸੀ ਕਿ ਗੁਰੂਦੁਆਰਿਆ ਵਿੱਚ ਦਾਖਲ ਹੋ ਕੇ ਸਿੱਖ ਗੁਰੂ ਸਾਹਿਬਾਨ ਦੀ ਗੱਲ ਕਰਨ ਦੇ ਨਾਲ ਨਾਲ ਸਿੱਖਾਂ ਨੂੰ ਕੇਸਾਧਾਰੀ  ਹਿੰਦੂ ਸਾਬਤ ਕਰਨ ਦੀ ਰਣਨੀਤੀ ਅਖਤਿਆਰ ਕੀਤੀ ਜਾਵੇ। ਸਵਾਮੀ ਵਿਵੇਕਾ ਨੰਦ ਜਦੋ ਪੰਜਾਬ ਵਿੱਚ ਆਏ ਤਾਂ ਪਹਿਲਾਂ ਪਹਿਲਾਂ ਸਿੱਖਾਂ ਨੇ ਉਹਨਾਂ ਨੂੰ ਸਹਿਯੋਗ ਵੀ ਦਿੱਤਾ ਤੇ ਗੁਰੂਦੁਆਰਿਆ ਵਿੱਚ ਬੋਲਣ ਦੀ ਇਜ਼ਾਜਤ ਵੀ ਦਿੱਤੀ ਪਰ ਜਦੋਂ ਉਹਨਾਂ ਦੀ ਨੀਤੀ ਤੇ ਸਿੱਖਾਂ ਨੂੰ ਸ਼ੱਕ ਹੋਇਆ ਤਾਂ ਸਿੱੱਖਾਂ ਨੇ ਉਹਨਾਂ ਦੇ ਗੁਰੂਦੁਆਰਿਆ ਵਿੱਚ ਬੋਲਣ ਤੇ ਹੀ ਰੋਕ ਨਹੀ ਲਗਾਈ ਸਗੋ ਸਹਿਯੋਗ ਵੀ ਜਾਬਤੇ ਵਿੱਚ ਰਹਿ ਕੇ ਦੇਣਾ ਸ਼ੁਰੂ ਕਰ ਦਿੱਤਾ। 
          ਰਾਸ਼ਟਰੀ ਸੋਇਮ ਸੇਵਕ ਸੰਘ ਨੇ ਸਿੱਖਾਂ ਦੇ ਖਿਲਾਫ ਆਪਣੇ ਤਰੀਕੇ ਨਾਲ ਜੰਗ ਜਾਰੀ ਰੱਖੀ ਅਤੇ ਇੱਕ ਹੋਰ ਨਵੀ ਚਾਲ ਚੱਲ ਕੇ ਕੁਝ ਸੰਘ ਦੇ ਪੱਕੇ ਸ਼ਾਖਾ ਲਗਾਉਣ ਵਾਲੇ ਸਿੱਖਾਂ ਨੂੰ ਨਵੀ ਜਥੇਬੰਦੀ ਬਣਾਉਣ ਲਈ ਤਿਆਰ ਕੀਤਾ ਜਿਸ ਦਾ ਨਾਮ 'ਰਾਸ਼ਟਰੀ ਸਿੱਖ ਸੰਗਤ' ਰੱਖਿਆ ਗਿਆ ਤੇ ਇਸ ਦੀ ਬੁਨਿਆਦ ਵੀ 1992 ਵਿੱਚ ਰੱਖੀ ਗਈ ਜਦੋ ਸਿੱਖ ਖਾੜਕੂਵਾਦ ਦੀ ਹਾਲੇ ਮਾਰ ਝੱਲ ਰਹੇ ਸਨ। ਬਹੁਤ ਸਾਰੇ ਸਿੱਖ ਪੁਲੀਸ ਤੋ ਬਚਾਉ ਕਰਨ ਲਈ ਹੀ ਇਸ ਜਥੇਬੰਦੀ ਵਿੱਚ ਸ਼ਾਮਲ ਹੋ ਗਏ ਅਤੇ ਆਰ.ਐਸ.ਐਸ ਦੀਆ ਮੀਟਿੰਗਾਂ ਵਿੱਚ ਸ਼ਾਮਲ ਹੋਣ ਲੱਗ ਪਏ। ਜਦੋਂ ਪੁਲੀਸ ਦਾ ਦਬਾਅ ਘੱਟਿਆ ਉਹਨਾਂ ਵਿੱਚੋ ਕੁਝ ਵੱਖ ਵੱਖ ਅਕਾਲੀ ਦਲਾਂ ਵਿੱਚ ਸ਼ਾਮਲ ਹੋ ਗਏ ਅਤੇ ਕੁਝ ਅੱਜ ਵੀ ਰਾਸ਼ਟਰੀ ਸਿੱਖ ਸੰਗਤ ਦੀ ਵਰਕਰੀ ਕਰ ਰਹੇ ਹਨ। ਇਹ ਜਾਣਕਾਰੀ ਵੀ ਇੱਕ ਸਾਬਕਾ ਖਾੜਕੂਵਾਦ ਦੇ ਸਮੱਰਥਕ ਨੇ ਹੀ ਦਿੱਤੀ। 
          ਆਰ.ਐਸ. ਐਸ. ਨੇ  ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੋ 350 ਸਾਲਾ ਮਨਾਏ ਜਾਣ ਨੂੰ ਲੈ ਕੇ ਫਿਰ ਤੋ ਸਰਗਰਮ ਹੋ ਗਈ ਹੈ ਅਤੇ ਪੰਜਾਬ ਤੋ ਬਾਹਰ ਜਿਥੇ ਜਿਥੇ ਵੀ ਭਾਜਪਾ ਦੀਆ ਪੂਰਣ ਬਹੁਮੱਤ ਵਾਲੀਆ ਸੂਬਾ ਸਰਕਾਰਾਂ ਹਨ ਉਹਨਾਂ ਰਾਜਾਂ ਵਿੱਚ ਸੂਬਿਆ ਦੀਆ ਗੁਰੂਦੁਆਰਾ ਪ੍ਰਬੰਧਕ ਕਮੇਟੀਆ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਗੁਰੂਦੁਆਰਿਆ ਵਿੱਚ ਸਿੱਖੀ ਦੇ ਪ੍ਰਚਾਰ ਦੇ ਬਹਾਨੇ ਆਰ.ਐਸ.ਐਸ. ਦੇ ਏਜੰਡੇ ਨੂੰ ਲਾਗੂ ਕੀਤਾ ਜਾ ਸਕੇ। ਇੰਦੌਰ ਤੋ ਇੱਕ ਬੁੱਧੀਜੀਵੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਭ ਤੋਂ ਖਤਰਨਾਕ ਜਿਹੜੀ ਗੱਲ ਸਾਹਮਣੇ ਆਈ ਹੈ ਕਿ ''ਉਹ ਸਿੱਖਾਂ  ਦੇ ਜ਼ਜ਼ਬਾਤ ਭੜਕਾ ਕੇ ਮੁਸਲਮਾਨਾਂ ਨਾਲ ਲੜਾਉਣ ਦਾ ਏਜੰਡਾ ਤਿਆਰ ਕੀਤਾ ਜਾ ਰਿਹਾ ਹੈ। ਗੁਰੂਦੁਆਰਿਆ ਵਿੱਚ ਆਰ.ਐਸ.ਐਸ ਦੇ ਆਗੂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਤੇ ਹੋਏ ਤਸ਼ੱਦਦ ਲਈ ਮੁਸਲਮਾਨਾਂ ਨੂੰ ਜ਼ਿੰਮੇਵਾਰ ਠਹਿਰਾ ਤੇ ਸਿੱਖ ਨੌਜਵਾਨਾਂ ਦੇ ਜ਼ਜ਼ਬਾਤ ਭੜਕਾਉਣ ਦੀ ਕੋਸ਼ਿਸ਼ ਕਰਨਗੇ। ਮੱਧ ਪ੍ਰਦੇਸ਼ ਦੇ ਬਹੁਤ ਸਾਰੇ ਗੁਰੂਦੁਆਰਿਆ ਵਿੱਚ ਤਾਂ ਆਰ.ਐਸ .ਐਸ ਨੇ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਪਰ ਕਈ ਕਮੇਟੀਆ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਹੈ ਕਿ ਆਰ.ਐਸ.ਐਸ ਨੂੰ ਸਹਿਯੋਗ ਨਾ ਕਰਨ ਦਾ ਹੁਕਮਨਾਮਾ ਸ੍ਰੀ ਅਕਾਲ ਤਖਤ ਸਾਹਿਬ ਤੋ ਹੋਇਆ ਹੈ ਜਿਹੜਾ ਉਹਨਾਂ ਲਈ ਮੁਸੀਬਤ ਖੜੀ ਕਰ ਸਕਦਾ ਹੈ।'' ਸਿੱਖ ਪੰਥ ਦੇ ਕਾਇਦੇ ਕਾਨੂੰਨ ਮੁਤਾਬਕ ਜਿਹੜਾ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਉਲੰਘਣਾ ਕਰਦਾ ਹੈ ਉਸ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ ਤੇ ਸਿੱਖ ਪੰਥ ਉਸ ਨਾਲ ਰੋਟੀ ਬੇਟੀ ਦੀ ਸਾਂਝ ਖਤਮ ਕਰ ਦਿੰਦਾ ਹੈ।ਰਾਜਸਥਾਨ ਵਿਖੇ ਅਖਿਲ ਭਾਰਤੀ ਪ੍ਰਤੀਨਿਧੀ ਸਭਾ 'ਚ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਜਨਰਲ ਸਕੱਤਰ ਸੁਰੇਸ਼ ਜ਼ੋਸ਼ੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ਾਂ ਤੇ ਉਪਲੱਬਧੀਆਂ ਨੂੰ ਯਾਦ ਕੀਤਾ ਕਰਦਿਆਂ ਕਿਹਾ ਕਿ ਇਸ ਵਰ੍ਹੇ ਗੁਰੂ ਸਾਹਿਬ ਦਾ 350ਵਾਂ ਪ੍ਰਕਾਸ਼ ਪੁਰਬ ਹੈ ਤੇ ਆਰ. ਐਸ. ਐਸ. ਵੱਲੋਂ ਸਮੂਹ ਭਾਰਤਵਾਸੀਆਂ ਨੂੰ ਅਪੀਲ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਤੇ ਬਹਾਦਰੀ ਦੀ ਗਾਥਾ ਨੂੰ ਘਰ-ਘਰ ਪਹੁੰਚਾਇਆ ਜਾਵੇ ਤਾਂ ਕਿ ਸਮਾਜ ਵਿਚ ਉਤਸਾਹ ਤੇ ਵਿਸ਼ਵਾਸ ਦਾ ਸੰਚਾਰ ਹੋ ਸਕੇ। ਉਨ•ਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਸਿਰਫ ਸਿੱਖ ਪੰਥ ਦੇ ਹੀ ਗੁਰੂ ਨਹੀਂ ਸਨ ਬਲਕਿ ਉਨ੍ਹਾਂ ਨੇ ਸੰਪੂਰਨ ਭਾਰਤ 'ਚ ਕੌਮੀ ਚੇਤਨਾ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਅਤੇ ਦੇਸ਼-ਧਰਮ ਦੀ ਰੱਖਿਆ ਦੇ ਲਈ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਆਪਣਾ ਸਾਰਾ ਸਰਬੰਸ ਵਾਰ ਦਿੱਤਾ। ਸੁਰੇਸ਼ ਜੋਸ਼ੀ ਦੇ ਇਸ ਬਿਆਨ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਜਿਹੜੇ ਮਨਸੂਬੇ ਬਣਾ ਰਹੇ ਹਨ ਉਹਨਾਂ ਨੂੰ ਅੰਜ਼ਾਮ ਵੀ ਦੇਣ ਲਈ ਤਿਆਰ ਹਨ। ਮੱਧ ਪ੍ਰਦੇਸ਼ ਦੇ ਇੰਦੋਰ ਸ਼ਹਿਰ ਦੀ ਸਿੰਘ ਸਭਾ ਨਾਲ ਮਿਲ ਕੇ ਆਰ.ਐਸ.ਐਸ ਵੱਲੋ ਪਹਿਲਾਂ ਸਮਾਗਮ ਇੰਦੋਰ ਦੇ ਮੰਗੇਸ਼ਕਰ ਹਾਲ ਵਿੱਚ ਦੋ ਅਕਤੂਬਰ ਨੂੰ ਕੀਤਾ ਜਾ ਰਿਹਾ ਹੈ ਜਿਸ ਵਿੱਚ ਆਰ.ਐਸ.ਐਸ ਦੇ ਚੋਟੀ ਦੇ ਆਗੂ ਸ਼ਾਮਲ ਹੋਣਗੇ।             ਤਖਤ ਸ੍ਰੀ ਦਮਾਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨਾਲ ਬੀਤੇ ਦਿਨੀ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਕੱਟੜ ਆਗੂ ਤੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਸਾਬਕਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਰਾਤ ਦੇ ਹਨੇਰੇ ਵਿੱਚ ਮੁਲਾਕਾਤ ਕੀਤੀ ਜਿਸਨੇ ਸੌਦਾ ਸਾਧ ਨੂੰ ਅਕਾਲ ਤਖਤ ਸਾਹਿਬ ਤੋ ਮੁਆਫੀ ਦਿਵਾਉਣ ਵਿੱਚ ਅਹਿਮ ਰੋਲ ਨਿਭਾਇਆ। ਚਰਚਾ ਹੈ ਕਿ ਇਸ ਤੋ ਪਹਿਲਾਂ ਗਿਆਨੀ ਗੁਰਮੁੱਖ ਸਿੰਘ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਤੇ ਹੋਰ ਸੰਘ ਦੇ ਆਗੂਆਂ ਨਾਲ ਵੀ ਮੀਟਿੰਗਾਂ ਕਰ ਚੁੱਕੇ ਹਨ। ਗਿਆਨੀ ਗੁਰਮੁੱਖ ਸਿੰਘ ਹਮੇਸ਼ਾਂ ਹੀ ਚਰਚਾ ਵਿੱਚ ਰਹਿਣ ਵਾਲੇ ਵਿਅਕਤੀ ਹਨ ਤੇ ਜਦੋ ਸੌਦਾ ਸਾਧ ਨੂੰ ਮੁਆਫੀ ਦਿੱਤੀ ਗਈ ਸੀ ਤਾਂ ਇਹਨਾਂ ਦੇ ਬਹੁਤ ਸਾਰੇ ਰਿਸ਼ਤੇਦਾਰਾਂ ਨੇ ਇਹਨਾਂ ਦਾ ਬਾਈਕਾਟ ਕਰ ਦਿੱਤਾ ਸੀ। ਚਰਚਾ ਤਾਂ ਇਹ ਵੀ ਹੈ ਕਿ ਉਹਨਾਂ ਦੇ ਮਾ ਬਾਪ ਨੇ ਵੀ ਪੁੱਤਰ ਨੂੰ ਨਾ ਮਿਲਣ ਦਾ ਅਹਿਦ ਲਿਆ ਸੀ। ਗਿਆਨੀ ਗੁਰਮੁੱਖ ਸਿੰਘ ਜਿਹੜੇ ਗੁਰੂਦੁਆਰਾ ਪਿੱਪਲੀ ਸਾਹਿਬ ਵਿਖੇ ਗ੍ਰੰਥੀ ਤੇ ਫਿਰ ਹੈਡ ਗਰੰਥੀ ਬਣੇ ਤੇ ਉਹਨਾਂ ਨੂੰ ਬਾਦਲ ਦਲ ਦੇ ਆਗੂਆਂ ਨੇ ਸਿੱਧਾ ਪੈਰਾਸ਼ੂਟ ਰਾਹੀ ਸ੍ਰੀ ਅਕਾਲ ਤਖਤ ਸਾਹਿਬ ਦਾ ਹੈਡ ਗ੍ਰੰਥੀ ਥਾਪ ਦਿੱਤਾ ਜੋ ਨਿਯਮਾਂ ਦੇ ਵੀ ਵਿਰੁੱਧ ਹੈ। ਗਿਆਨੀ ਗੁਰਮੁੱਖ ਸਿੰਘ ਨੇ ਭਾਂਵੇ ਇਸ ਮੀਟਿੰਗ ਨੂੰ ਰਸਮੀ ਦੱਸਿਆ ਪਰ ਪੰਥਕ ਬੁੱਧੀਜੀਵੀਆ ਦੇ ਕੰਨ ਖੜੇ ਹੋ ਗਏ ਹਨ ਤੇ ਉਹਨਾਂ ਦਾ ਤਰਕ ਹੈ ਕਿ ਆਰ.ਐਸ.ਐਸ ਨੇ ਗਿਆਨੀ ਗੁਰਮੁੱਖ ਸਿੰਘ ਨੂੰ ਜਥੇਦਾਰ ਅਕਾਲ ਤਖਤ ਬਣਾਉਣ ਦਾ ਲਾਲੀਪਾਪ ਦਿੱਤਾ ਬਸ਼ਰਤੇ ਕਿ ਉਹ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋ 2004 ਵਿੱਚ ਆਰ.ਐਸ.ਐਸ ਦੀ ਗੁਰੂਦੁਆਰਿਆ ਵਿੱਚ ਦਾਖਲੇ ਤੇ ਲਗਾਈ ਰੋਕ ਵਾਲਾ ਹੁਕਮਨਾਮਾ ਰੱਦ ਕਰਵਾਏ।
           ਸੰਨ 2004 ਵਿੱਚ ਜਦੋ ਸ੍ਰੀ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਣਾ ਸੀ ਤਾਂ ਉਸ ਸਮੇ ਜੁਲਾਈ ਮਹੀਨੇ ਵਿੱਚ ਰਾਸ਼ਟਰੀ ਸਿੱਖ ਸੰਗਤ ਦੇ ਕੌਮੀ ਪ੍ਰਧਾਨ ਗੁਰਚਰਨ ਸਿੰਘ ਗਿੱਲ (ਜੋ ਕਿ ਰਾਜਸਥਾਨ ਦੇ ਐਡਵੋਕੇਟ ਜਰਨਲ ਸਨ), ਪੰਜਾਬ ਰਾਸ਼ਟਰੀ ਸਿੱਘ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ, ਭਾਜਪਾ ਦੇ ਕੌਮੀ ਸਕੱਤਰ ਆਰ.ਪੀ. ਸਿੰਘ ਤੇ ਦੋ ਹੋਰ ਵਿਅਕਤੀਆ ਨੇ ਤੱਤਕਾਲੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨਾਲ ਦੋ ਮੁਲਾਕਾਤਾਂ ਕੀਤੀਆ ਤੇ ਮੰਗ ਕੀਤੀ ਕਿ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋ ਇੱਕ ਪੱਤਰ ਜਾਰੀ ਕੀਤਾ ਜਾਵੇ ਕਿ ਰਾਸ਼ਟਰੀ ਸਿੱਖ ਸੰਗਤ ਵੀ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜਾ ਮਨਾਉਣਾ ਚਾਹੁੰਦੀ ਹੈ ਤੇ ਸਮੂਹ ਗੁਰੂਦੁਆਰਿਆ ਨੂੰ ਆਦੇਸ਼ ਜਾਰੀ ਕੀਤੇ ਜਾਣ ਕਿ ਦੇਸ਼ ਭਰ ਦੀ ਗੁਰੂਦੁਆਰਾ ਪ੍ਰਬੰਧਕ ਕਮੇਟੀਆ ਉਹਨਾਂ ਨੂੰ ਸਹਿਯੋਗ ਕਰਨ। ਗਿਆਨੀ ਵੇਦਾਂਤੀ ਨੇ ਹਾਮੀ ਵੀ ਭਰ ਦਿੱਤੀ ਤੇ 14 ਅਗਸਤ ਨੂੰ ਦਿੱਲੀ ਵਿੱਖੇ ਪੰਜ ਥਾਵਾਂ ਤੋ ਆਉਣ ਵਾਲੇ ਵੱਖ ਵੱਖ ਨਗਰ ਕੀਤਰਨਾਂ ਦਾ ਸੁਆਗਤ ਗਿਆਨੀ ਵੇਦਾਂਤੀ ਕਰਨ ਦਾ ਫੈਸਲਾ ਵੀ ਕਰ ਲਿਆ ਗਿਆ। ਸਾਰੀਆ ਤਿਆਰੀਆ ਮੁਕੰਮਲ ਹੋ ਗਈਆ ਪਰ ਵੇਦਾਂਤੀ ਜੀ ਨੂੰ ਜਦੋ ਅਸਲੀਅਤ ਦਾ ਪਤਾ ਲੱਗਾ ਤਾਂ ਉਹਨਾਂ ਨੇ ਜਵਾਬ ਦੇ ਦਿੱਤਾ। ਸਿਰਫ ਜਵਾਬ ਹੀ ਨਹੀ ਦਿੱਤਾ ਸਗੋ 23 ਜੁਲਾਈ 2004 ਨੂੰ ਇੱਕ ਹੁਕਮਨਾਮਾ ਜਾਰੀ ਕਰ ਦਿੱਤਾ ਕਿ ਰਾਸ਼ਟਰੀ ਸਿੱਖ ਸੰਗਤ ਨੂੰ  ਕਿਸੇ ਪ੍ਰਕਾਰ ਦਾ ਕੋਈ ਸਹਿਯੋਗ ਨਾ ਦਿੱਤਾ ਜਾਵੇ ਇਹ ਸਿੱਖ ਵਿਰੋਧੀ ਕਾਰਜ ਕਰ ਰਹੀ ਹੈ।  ਰਾਸ਼ਟਰੀ ਸਿੱਖ ਸੰਗਤ ਪੰਜਾਬ ਦੇ ਮੁੱਖੀ ਰੁਲਦਾ ਸਿੰਘ ਨੇ ਅਕਾਲ ਤਖਤ ਸਾਹਿਬ ਨੂੰ ਇੱਕ ਪੱਤਰ ਲਿਖਿਆ ਕਿ ਸਾਨੂੰ ਸੁਣਿਆ ਜਾਵੇ ਤੇ 29 ਜੁਲਾਈ 2004 ਨੂੰ ਆਰ.ਐਸ.ਐਸ ਵਾਲਿਆ ਨੂੰ ਸੁਣਿਆ ਗਿਆ ਪਰ ਉਹ ਕਿਸੇ ਵੀ ਸਵਾਲ ਦਾ ਸਹੀ ਜਵਾਬ ਨਾ ਦੇ ਕੇ ਸਕੇ। ਆਰ.ਐਸ.ਐਸ ਵੱਲੋ ਇੱਕ 9 ਅਗਸਤ ਨੂੰ ਅਕਾਲ ਤਖਤ ਸਾਹਿਬ ਦੇ ਪੈਂਡ ਤੇ ਇੱਕ ਜਾਅਲੀ ਚਿੱਠੀ ਬਣਾ ਲਈ ਗਈ ਕਿ ਅਕਾਲ ਤਖਤ ਸਾਹਿਬ ਨੇ ਸਾਨੂੰ ਪ੍ਰਵਨਾਗੀ ਦੇ ਦਿੱਤੀ ਹੈ। 11 ਅਗਸਤ 2004 ਨੂੰ ਗਿਆਨੀ ਵੇਦਾਂਤੀ ਨੇ ਸਖਤ ਸਬਦਾਂ ਵਿੱਚ ਆਰ ਐਸ.ਐਸ ਨੂੰ ਤਾੜਨਾ ਕਰਦਿਆ ਕਿਹਾ ਕਿ ਅਕਾਲ ਤਖਤ ਵੱਲੋ ਕਿਸੇ ਨਿਰਧਾਰਤ ਕੀਤੇ ਗਏ ਮਾਪਦੰਡਾਂ ਨੂੰ ਮੁੱਖ ਰੱਖਦਿਆ ਕਿਸੇ ਪ੍ਰਕਾਰ ਦੀ ਕੋਈ ਪ੍ਰਵਾਨਗੀ ਨਹੀ ਦਿੱਤੀ ਗਈ ਤੇ ਆਰ.ਐਸ.ਐਸ  ਕੂੜ ਪ੍ਰਚਾਰ ਕਰਕੇ ਅੱਗ ਨਾਲ ਖੇਡਣ ਤੋ ਬਾਜ ਆਵ ਅਤੇ ਇਸ ਨੂੰ ਕਿਸੇ ਵੀ ਹਰਕਤ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ। ਇਸ ਤੋ ਪਹਿਲਾਂ ਵੀ ਪਹਿਲੀ ਜੁਲਾਈ 2001 ਨੂੰ ਜਥੇਦਾਰ ਗਿਆਨੀ ਵੇਦਾਂਤੀ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਆਰ.ਐਸ.ਐਸ ਵੱਲੋ ਮੰਦਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦੇ ਕੀਤੇ ਐਲਾਨ ਨੂੰ ਰੋਕਣ ਲਈ ਸਖਤ ਸ਼ਬਦਾਂ ਵਿੱਚ ਕਿਹਾ ਸੀ ਕਿ ਆਰ.ਐਸ.ਐਸ ਪੰਥ ਵਿਰੋਧੀ ਗਤੀਵਿਧੀਆ ਕਰਕੇ ਸਿੱਖਾਂ ਦੇ ਸਿਦਕ ਦਾ ਇਮਤਿਹਾਨ ਨਾ ਲਵੇ ਅਤੇ ਸਿੱਖ ਪੰਥ ਵਿੱਚ ਅੱਜ ਸੀਸ ਦੇ ਕੇ ਸਿੱਖ ਪੰਥ ਦੀ ਰਾਖੀ ਕਰਨ ਵਾਲਿਆ ਦੀ ਕੋਈ ਕਮੀ ਨਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣ ਲਈ ਸਿੱਖ ਕਿਸੇ ਵੀ ਪ੍ਰਕਾਰ ਦੀ ਕੁਰਬਾਨੀ ਕਰਨ ਤੋ ਪਿੱਛੇ ਨਹੀ ਹੱਟਣਗੇ। ਰਾਸ਼ਟਰੀ ਸਿੱਖ ਸੰਗਤ ਵੱਲੋ ਦੇਸ਼ ਭਰ ਦੇ ਮੰਦਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਅਤੇ ਪਹਿਲਾਂ ਪ੍ਰਕਾਸ਼ ਜਲੰਧਰ ਦੇ ਆਦਰਸ਼ ਨਗਰ ਵਿੱਚ ਕੀਤਾ ਜਾਣਾ ਸੀ ਪਰ ਵੇਦਾਂਤੀ ਵੱਲੋ ਤਾੜਨਾ ਕਰਨ 'ਤੇ ਆਰ.ਐਸ.ਐਸ ਦਾ ਇਹ ਮਨਸੂਬਾ ਵੀ ਫੇਲ ਹੋ ਗਿਆ। ਗਿਆਨੀ ਵੇਦਾਂਤੀ ਨੇ ਉਸ ਸਮੇਂ ਇੱਕ ਪੱਤਰ ਸ਼੍ਰੋਮਣੀ ਕਮੇਟੀ ਨੂੰ ਵੀ ਲਿਖਿਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਸਬੰਧੀ ਮਰਿਆਦਾ ਮਾਪਦੰਡ ਤਹਿ ਕੀਤੇ ਜਾਣ ਪਰ ਅੱਜ ਤੱਕ ਸ਼੍ਰੋਮਣੀ ਕਮੇਟੀ ਨੇ ਇਸ ਬਾਰੇ ਕੁਝ ਨਹੀ ਸੋਚਿਆ।
        ਰਾਸ਼ਟਰੀ ਸੋਇਮ ਸੇਵਕ ਸੰਘ ਪਿਛਲੇ ਲੰਮੇ ਸਮੇਂ ਤੋ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਸਾਬਤ ਕਰਨ ਵਿੱਚ ਲੱਗੀ ਹੋਈ ਹੈ ਪਰ ਸਿੱਖ ਬੁੱਧੀਜੀਵੀਆ ਵੱਲੋ ਕੀਤੇ ਗਏ ਉਪਰਾਲਿਆ ਕਾਰਨ ਹਾਲੇ ਤੱਕ ਉਸ ਨੂੰ ਕਾਮਯਾਬੀ ਨਹੀ ਮਿਲੀ ਤੇ ਹੁਣ ਜਿਹੜਾ ਨਵਾਂ ਮਨਸੂਬਾ ਆਰ.ਐਸ.ਐਸ ਵੱਲੋ ਘੜਿਆ ਜਾ ਰਿਹਾ ਹੈ ਉਹ ਸਿੱਧੇ ਸੰਕੇਤ ਦਿੰਦਾ ਹੈ ਕਿ ਆਰ.ਐਸ.ਐਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 1905 ਤੋ ਪਹਿਲਾਂ ਵਾਲੀ ਸਥਿਤੀ ਬਣਾਉਣਾ ਚਾਹੁੰਦੀ ਹੈ ਜਦੋ ਪਵਿੱਤਰ ਸਰਵੋਰ ਦੇ ਵਿਚਕਾਰ ਸ੍ਰੀ ਦਰਬਾਰ ਸਾਹਿਬ ਹੁੰਦਾ ਸੀ ਤੇ ਪ੍ਰਕਰਮਾ ਵਿੱਚ ਵੱਖ ਵੱਖ ਦੇਵੀ ਦੇਵਤਿਆ ਦੀਆ ਮੂਰਤੀਆ ਲਗਾ ਕੇ ਹਿੰਦੂ ਪੰਡਤਾਂ ਵੱਲੋ ਪੂਜਾ ਕੀਤੀ ਜਾਂਦੀ ਸੀ। ਸਿੱਖ ਰਹਿਤ ਮਰਿਆਦਾ ਅਨੁਸਾਰ ਸਿੱਖ ਧਰਮ ਵਿੱਚ ਮੂਰਤੀ ਪੂਜਾ ਦੀ ਮਨਾਹੀ ਹੈ ਪਰ ਹਿੰਦੂ ਧਰਮ ਮੂਰਤੀ ਪੂਜਾ ਵਿੱਚ ਵਿਸ਼ਵਾਸ਼ ਰੱਖਦਾ ਹੈ। ਜਦੋਂ ਤੋ ਸ੍ਰਿਸ਼ਟੀ ਉਪਜੀ ਹੈ ਉਦੋ ਤੋ ਦੁਨੀਆ ਵਿੱਚ 4200 ਧਰਮ ਪੈਦਾ ਹੋਏ ਜਿਹਨਾਂ ਵਿੱਚੋ ਸਿਰਫ 38 ਧਰਮ ਰਹਿ ਗਏ ਹਨ। ਹਿੰਦੂ ਧਰਮ ਜੈਨੀਆ, ਬੋਧੀਆ ਤੇ ਹੋਰ ਛੋਟੇ ਮੋਟੇ ਧਰਮਾਂ ਨੂੰ ਆਪਣੇ ਵਿੱਚ ਸਮਾ ਚੁੱਕਾ ਹੈ ਤੇ ਹੁਣ ਇਸ ਧਰਮ ਦੇ ਰਹਿਬਰਾਂ ਦੀ ਅੱਖ ਸਿੱਖ ਧਰਮ ਦੇ ਉਪਰ ਹੀ ਟਿੱਕੀ ਹੋਈ ਹੈ ਅਤੇ ਉਹ ਇਸ ਨੂੰ ਵੀ ਹੜੱਪ ਕਰ ਜਾਣ ਦੀ ਤਾਕ ਵਿੱਚ ਹੈ। ਆਰ.ਐਸ.ਐਸ ਦੇ ਮੁੱਖੀ ਮੋਹਨ ਭਾਗਵਤ ਤਾਂ ਵੱਖ ਵੱਖ ਸਟੇਜਾਂ ਤੋ ਕਈ ਵਾਰੀ ਐਲਾਨ ਕਰ ਚੁੱਕੇ ਹਨ ਕਿ ਸਿੱਖ ਹਿੰਦੂ ਕੌਮ ਦਾ ਹੀ ਇੱਕ ਹਿੱਸਾ ਹਨ ਤੇ ਸਿੱਖ ਕੇਸਾਧਾਰੀ  ਹਿੰਦੂ ਹਨ। ਇਹ ਨਵਾਂ ਫਾਰਮੂਲਾ ਤਿਆਰ ਕੀਤਾ ਗਿਆ ਹੈ ਉਹ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਸਾਬਤ ਕਰਨ ਦਾ ਹੀ ਕੀਤਾ ਗਿਆ ਹੈ ਕਿਉਕਿ ਆਰ.ਐਸ.ਐਸ ਨੇ ਕਦੇ ਵੀ ਨਹੀ ਕਿਹਾ ਕਿ ਉਹ ਇਸਾਈ ਤੇ ਮੁਸਲਮਾਨਾਂ ਦੇ ਧਰਮ ਦੇ ਰਹਿਬਰਾਂ ਦੇ ਦਿਹਾੜੇ ਮਿਲ ਕੇ ਮਨਾਉਣਗੇ। ਸਿੱਖ ਧਰਮ ਦੇ ਆਗੂ, ਧਾਰਮਿਕ ਨੇਤਾ, ਬੁੱਧੀਜੀਵੀ ਤੇ ਸਮਾਜਿਕ  ਕਾਰਜਕਰਤਾ ਕਿਸ ਪ੍ਰਕਾਰ ਨਾਲ ਹਿੰਦੂ ਧਰਮ ਦੀ ਇਸ ਘਿਨਾਉਣੀ ਚਾਲ ਦਾ ਟਾਕਰਾ ਕਰਨਗੇ, ਇਸ ਲਈ ਸੋਚਣਾ ਬਹੁਤ ਜਰੂਰੀ ਹੈ, ਨਹੀ ਤਾਂ ਪ੍ਰਸਿੱਧ ਲਿਖਾਰੀ ਤੇ ਇੱਕ ਮਹੱਤਵਪੂਰਣ ਰਸਾਲੇ ਦੇ ਐਡੀਟਰ ਰਹੇ ਮਰਹੂਮ ਸ੍ਰ ਖੁਸ਼ਵੰਤ ਸਿੰਘ ਨੇ ਕਿਹਾ ਸੀ ਕਿ 21 ਸਦੀ ਵਿੱਚ ਸਿੱਖੀ ਦਾ ਭੋਗ ਪੈ ਜਾਵੇਗਾ। ਰੱਬ ਖੈਰ ਕਰੇ!

ਜਸਬੀਰ ਸਿੰਘ ਪੱਟੀ  (ਸੰਪਰਕ ਨੰਬਰ-09356024684)

Friday, July 29, 2016

ਅੰਮ੍ਰਿਤਸਰ ਵਿੱਚ ਹੋ ਸਕਦਾ ਹੈ "ਆਪ" ਅਤੇ "ਅਕਾਲੀ ਵਰਕਰਾਂ" ਵਿੱਚ ਟਕਰਾਓ

ਕੇਜਰੀਵਾਲ ਕੱਲ੍ਹ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ 'ਚ ਪੇਸ਼ ਹੋਣਗੇ
ਅੰਮ੍ਰਿਤਸਰ: 28ਜੁਲਾਈ 2016: (ਜਸਬੀਰ ਸਿੰਘ ਪੱਟੀ): ਕੱਲ੍ਹ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਅਤੇ ਅਕਾਲੀ ਵਰਕਰਾਂ ਦਾ ਆਪਸੀ ਟਕਰਾਓ ਹੋ ਸਕਦਾ ਹੈ। ਦੋਵੈਂ ਧਿਰਾਂ ਆਪੋ ਆਪਣੇ ਸ਼ਕਤੀ ਪ੍ਰਦਰਸ਼ਨ ਕਾਰਨ ਲਈ ਬਜ਼ਿੱਦ ਜਾਪਦੀਆਂ ਹਨ। 
ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਸ਼ਾਮ ਅੰਮ੍ਰਿਤਸਰ ਪਹੁੰਚ ਗਏ ਹਨ। ਕੇਜਰੀਵਾਲ ਕੱਲ੍ਹ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ 'ਚ ਪੇਸ਼ ਹੋਣਗੇ। ਅਦਾਲਤ ਨੇ ਪੰਜਾਬ ਦੇ ਕੈਬਨਿਟ ਮੰਤਰੀ ਵੱਲੋਂ ਦਾਇਰ ਕਰਵਾਏ ਮਾਣਹਾਨੀ ਦੇ ਕੇਸ 'ਚ 29 ਜੁਲਾਈ ਲਈ ਸੰਮਨ ਕੀਤੇ ਹਨ। 'ਆਪ' ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਤੇ ਦਿੱਲੀ ਡਾਇਲਾਗ ਦੇ ਚੇਅਰਮੈਨ ਆਸ਼ੀਸ਼ ਖੇਤਾਨ ਵੀ ਉਨ੍ਹਾਂ ਦੇ ਨਾਲ ਪਹੁੰਚੇ ਹਨ।
ਸੂਤਰਾਂ ਮੁਤਾਬਕ ਅੰਮ੍ਰਿਤਸਰ ਤੋਂ ਕੇਜਰੀਵਾਲ ਤੇ ਦੋ ਹੋਰ ਨੇਤਾਵਾਂ ਦੇ ਸੰਮਨ ਲੈ ਕੇ ਦਿੱਲੀ ਗਈ ਪੁਲਸ ਟੀਮ ਵੱਲੋਂ ਉਨ੍ਹਾਂ ਨੂੰ ਸੀ.ਐਮ. ਹਾਊਸ ਵਿੱਚ ਸੰਮਨ ਰਿਸੀਵ ਕਰਵਾਏ ਸਨ। ਜਦੋਂ ਪੁਲਸ ਵੱਲੋਂ ਸੰਮਨ ਰਿਸੀਵ ਕਰਵਾਏ ਗਏ, ਉਸ ਵੇਲੇ ਸੰਜੇ ਸਿੰਘ ਤੇ ਆਸ਼ੀਸ਼ ਖੇਤਾਨ ਵੀ ਉੱਥੇ ਹੀ ਮੌਜੂਦ ਸਨ। ਸੰਮਨ ਰਿਸੀਵ ਕਰਨ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਸੀ ਕਿ ਉਹ ਅਦਾਲਤ ਵਿੱਚ ਜ਼ਰੂਰ ਪੇਸ਼ ਹੋਣਗੇ।
ਜਾਣਕਾਰੀ ਮੁਤਾਬਕ ਕੇਜਰੀਵਾਲ ਵੀਰਵਾਰ ਸ਼ਾਮ ਅੰਮ੍ਰਿਤਸਰ ਪਹੁੰਚ ਗਏ ਹਨ ਤੇ ਰਾਤ ਅੰਮ੍ਰਿਤਸਰ ਦੇ ਸਰਕਟ ਹਾਊਸ 'ਚ ਰੁਕਣਗੇ। 29 ਜੁਲਾਈ ਨੂੰ ਸਵੇਰੇ ਉਹ ਅਦਾਲਤ ਵਿੱਚ ਪੇਸ਼ ਹੋਣਗੇ। ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਉਹ ਕਿੱਥੇ ਜਾਣਗੇ ਤੇ ਉਨ੍ਹਾਂ ਦਾ ਹੋਰ ਕੀ ਪ੍ਰੋਗਰਾਮ ਹੈ, ਇਸ ਬਾਰੇ ਨਾ ਕਿਸੇ ਪਾਰਟੀ ਨੇਤਾ ਨੂੰ ਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਗਈ ਹੈ। ਪੁਲਸ ਵੱਲੋਂ ਕੇਜਰੀਵਾਲ ਦੀ ਇਸ ਅੰਮ੍ਰਿਤਸਰ ਫੇਰੀ ਨੂੰ ਦੇਖਦਿਆਂ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਅਕਾਲੀ ਦਲ ਦੇ ਆਗੂ ਮਜੀਠੀਆ ਭਾਵੇਂ ਕੇਜਰੀਵਾਲ ਨੂੰ ਅਦਾਲਤ ਵਿੱਚ ਖੜਾ ਕਰਨ ਨੂੰ ਲੈ ਕੇ ਕਾਫੀ ਸੰਤੁਸ਼ਟ ਹੋਣਗੇ, ਪਰ ਹੁਣ ਲੱਗ ਰਿਹਾ ਹੈ ਕਿ ਅਕਾਲੀ ਦਲ ਨੂੰ ਕੇਜਰੀਵਾਲ ਦੀ ਪੇਸ਼ੀ ਪੁੱਠੀ ਵੀ ਪੈ ਸਕਦੀ ਹੈ ਤੇ ਪੰਜਾਬ ਦੇ ਲੋਕਾਂ ਦਾ ਕੇਜਰੀਵਾਲ ਦੇ ਹੱਕ ਵਿੱਚ ਵੱਡੀ ਗਿਣਤੀ ਵਿੱਚ ਭੁਗਤਣਾ ਅਕਾਲੀਆਂ ਦੀ ਨੀਂਦ ਹੋਰ ਵੀ ਹਰਾਮ ਕਰ ਸਕਦਾ ਹੈ। ਪੰਜਾਬ ਵਿੱਚ ਜਿੱਥੇ ਥਾਂ-ਥਾਂ 'ਤੇ ਬਿਕਰਮ ਸਿੰਘ ਮਜੀਠੀਆ ਦੇ ਨਸ਼ਾ ਤਸਕਰਾਂ ਨਾਲ ਸੰਬੰਧ ਹੋਣ ਦੇ ਬੋਰਡ ਲਗਾਏ ਗਏ ਹਨ, ਉਥੇ ਮੁੱਖ ਮੰਤਰੀ ਕੇਜਰੀਵਾਲ ਦੀ ਫੇਰੀ ਤੋਂ ਪਹਿਲਾਂ ਸ਼ਹਿਰਾਂ ਵਿੱਚ ਬਿਕਰਮ ਮਜੀਠੀਆ ਦੇ ਨਸ਼ਾ ਤਸਕਰੀ ਵਿੱਚ ਸ਼ਾਮਲ ਹੋਣ ਦੇ ਪੋਸਟਰ ਤੇ ਹੋਰਡਿੰਗ ਲਗਾ ਕੇ ਅਕਾਲੀ ਦਲ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਵੱਲੋਂ ਵੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਸੁਨੇਹੇ ਭੇਜ ਕੇ ਸ਼ੁੱਕਰਵਾਰ ਨੌ ਵਜੇ ਸਰਕਟ ਹਾਊਸ ਵਿੱਚ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ ਹੈ।
ਆਦਮੀ ਪਾਰਟੀ ਵੱਲੋਂ ਸੋਸ਼ਲ ਮੀਡੀਆ 'ਤੇ ਦਿੱਤੇ ਜਾ ਰਹੇ ਸੁਨੇਹੇ ਵਿੱਚ ਲਿਖਿਆ ਗਿਆ ਹੈ ਕਿ ਅਸੀਂ ਸਾਰੇ ਹਜ਼ਾਰ ਵਾਰ ਕਹਾਂਗੇ ਕਿ ਬਿਕਰਮ ਮਜੀਠੀਆ ਨਸ਼ਿਆਂ ਦਾ ਤਸਕਰ ਹੈ- ਅਰਵਿੰਦ ਕੇਜਰੀਵਾਲ ਦਾ ਸਾਥ ਦੇਣ ਲਈ ਸਵੇਰੇ ਹੁੰਮ-ਹੁਮਾ ਕੇ ਪਹੁੰਚੋ।ਇਸ ਸੁਨੇਹੇ ਤੋਂ ਇਹ ਲੱਗ ਰਿਹਾ ਹੈ ਕਿ ਭਲਕੇ ਸਵੇਰੇ ਜਦੋਂ ਕੇਜਰੀਵਾਲ ਸਰਕਟ ਹਾਊਸ ਤੋਂ ਅਦਾਲਤ ਲਈ ਜਾਣਗੇ ਤਾਂ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਹਜ਼ਾਰਾਂ ਸਮੱਰਥਕ ਵੀ ਜਲੂਸ ਦੀ ਸ਼ਕਲ ਉਨ੍ਹਾਂ ਦੇ ਨਾਲ ਬਿਕਰਮ ਮੀਜੀਠੀਆ ਤੇ ਸਰਕਾਰ ਵਿਰੁੱਧ ਨਾਅਰੇ ਮਾਰਦੇ ਜਾਣਗੇ, ਜਿਹੜੀ ਇੱਕ ਤਰ੍ਹਾਂ ਨਾਲ ਹਾਕਮ ਧਿਰ ਨੂੰ ਖੁੱਲ੍ਹੀ ਚੁਨੌਤੀ ਹੋਵੇਗੀ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਵਰਕਰ ਮਜੀਠੀਆ ਦੇ ਕੇਸਾਂ ਦੀ ਪ੍ਰਵਾਹ ਨਹੀਂ ਕਰਦਾ ਤੇ ਮਜੀਠੀਆ ਲਈ ਕੇਜਰੀਵਾਲ ਨੂੰ ਦਿੱਤੀ ਚੁਨੌਤੀ ਅਕਾਲੀ ਦਲ ਦੇ ਗਲੇ ਦੀ ਹੱਡੀ ਬਣ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਮਜੀਠੀਆ ਨੇ ਵੀ ਆਪਣਾ ਲਾਮ-ਲਸ਼ਕਰ ਕੇਜਰੀਵਾਲ ਦੇ ਜਲੌਅ ਦੇ ਟਾਕਰੇ ਲਈ ਸੱਦ ਲਿਆ ਹੈ, ਜਿਸ ਕਾਰਨ ਹਾਲਾਤ ਕਾਫੀ ਤਣਾਅ ਭਰਪੂਰ ਬਣਦੇ ਨਜ਼ਰ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਕੇਜਰੀਵਾਲ ਆਪਣੀ ਪਿਛਲੀ ਪੰਜਾਬ ਫੇਰੀ ਦੌਰਾਨ ਸਟੇਜਾਂ ਤੋਂ ਇਹ ਕਹਿੰਦੇ ਸੁਣਾਈ ਦਿੱਤੇ ਸਨ ਕਿ ਉਨ੍ਹਾਂ ਨੂੰ ਮਜੀਠੀਆ ਤਾਂ ਕੀ ਉਸ ਦੇ ਕਿਸੇ ਵੀ ਹੋਰ ਆਗੂ ਵੱਲੋਂ ਕੀਤੇ ਗਏ ਕੇਸ ਦੀ ਕੋਈ ਪ੍ਰਵਾਹ ਨਹੀਂ। ਉਹ ਹਮੇਸ਼ਾ ਮਜੀਠੀਆ ਨੂੰ ਨਸ਼ਾ ਤਸਕਰਾਂ ਵਿੱਚ ਸ਼ਾਮਲ ਹੋਣ ਦੀ ਗੱਲ ਕਹਿੰਦੇ ਰਹਿਣਗੇ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ 'ਤੇ ਮਜੀਠੀਆ ਸਮੇਤ ਉਹਨਾਂ ਸਾਰੇ ਸਮੱਗਲਰਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾਵੇਗਾ, ਜਿਹੜੇ ਨਸ਼ਾ ਤਸਕਰੀ ਵਿੱਚ ਸ਼ਾਮਲ ਹਨ ਤਾਂ ਕਿ ਉਹ ਬਾਕੀ ਦੀ ਉਮਰ ਆਰਾਮ ਨਾਲ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਬਿਤਾ ਸਕਣ। ਕੇਜਰੀਵਾਲ ਅੱਜ ਸ਼ਾਮੀਂ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਜਦੋਂ ਸਥਾਨਕ ਹਵਾਈ ਅੱਡੇ 'ਤੇ ਪੁੱਜੇ ਤਾਂ ਉਹਨਾਂ ਦਾ ਸੁਆਗਤ ਪਾਰਟੀ ਦੇ ਆਗੂਆਂ ਨੇ ਗਰਮਜੋਸ਼ੀ ਨਾਲ ਕੀਤਾ, ਪਰ ਮੀਡੀਏ ਨਾਲ ਕੇਜਰੀਵਾਲ ਨੇ ਕੋਈ ਗੱਲ ਨਹੀਂ ਕੀਤੀ ਤੇ ਉਹ ਸਿੱਧੇ ਸਰਕਟ ਹਾਊਸ ਵਿਖੇ ਪੁੱਜ ਗਏ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਪੁਲਸ ਰਸਤਿਆ ਵਿੱਚ ਪਰੇਸ਼ਾਨ ਵੀ ਕਰ ਸਕਦੀ ਹੈ ਤਾਂ ਕਿ ਉਹ ਅੰਮ੍ਰਿਤਸਰ ਨਾ ਪੁੱਜ ਸਕਣ, ਜਦ ਕਿ ਸੂਚਨਾ ਮੁਤਾਬਕ ਬਹੁਤ ਸਾਰੇ ਵਰਕਰ ਅੰਮ੍ਰਿਤਸਰ ਪੁੱਜ ਚੁੱਕੇ ਹਨ। ਦੂਸਰੇ ਪਾਸੇ ਮਜੀਠੀਆ ਵੱਲੋਂ ਕੇਜਰੀਵਾਲ ਨੂੰ ਜੇਲ੍ਹ ਭੇਜਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਅਦਾਲਤ ਦਾ ਊਠ ਕਿਸ ਕਰਵਟ ਬੈਠਦਾ ਹੈ, ਉਹ ਤਾਂ ਸਮਾਂ ਹੀ ਦੱਸੇਗਾ।
ਇਸੇ ਦੌਰਾਨ ਇਹ ਵੀ ਖਬਰ ਹੈ ਕਿ ਮਜੀਠੀਏ ਨੇ ਆਪਣੇ ਲੱਠਮਾਰ   ਵੀ ਬੁਲਾਏ ਹਨ। 
    ਕੇਜਰੀਵਾਲ  ਦੀ ਪੇਸ਼ੀ ਨੂੰ ਲੈ ਕੇ ਜਿਥੇ ਆਮ ਆਦਮੀ ਪਾਰਟੀ ਨੇ ਸਾਰੇ ਪੰਜਾਬ ਵਿੱਚੋ ਵਰਕਰ, ਸਮੱਰਥਕ ਤੇ ਆਗੂ ਬੁਲਾਏ ਹਨ ਉਥੇ ਅਕਾਲੀ ਦਲ ਦੇ ਆਗੂ ਤੇ ਮਾਲ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਵੀ ਅਕਾਲੀ ਦੇ ਕਰੀਬ ਤਿੰਨ ਹਜ਼ਾਰ ਲੱਠਮਾਰ ਵਰਕਰਾਂ ਨੂੰ ਥਾਣਾ ਸਿਵਲ ਲਾਈਨ ਦੇ ਚੌਕ ਵਿੱਚ ਸਵੇਰੇ 9 ਵਜੇ ਪਹੁੰਚਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਅਤੇ ਕਿਸੇ ਵੀ ਪ੍ਰਕਾਰ ਦੀ ਖੂਨੀ ਝੜਪ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ। ਦੋਹਾਂ ਪਾਸਿਆ ਤੋ ਜੰਮ ਕੇ ਨਾਅਰੇਬਾਜੀ ਤਾਂ ਹੋਵੇਗੀ ਹੀ ਪਰ ਹਾਕਮ ਧਿਰ ਦੇ ਲੱਠਮਾਰ ਸਰਕਾਰ ਨੂੰ ਕਿਸੇ ਨਵੀ ਬਿਪਤਾ ਵਿੱਚ ਪਾ ਸਕਦੇ ਹਨ। ਪ੍ਰਸ਼ਾਸ਼ਨ ਵੱਲ ਪੁਖਤਾ ਪ੍ਰਬੰਧ ਕੀਤੇ ਗਏ ਹਨ ਜਾਂ ਨਹੀ ਇਸ ਦੀ ਜਾਣਕਾਰੀ ਹਾਸਲ ਕਰਨ ਲਈ ਜਦੋ ਕਮਿਸ਼ਨਰ ਪੁਲੀਸ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਫੋਨ ਨਹੀ ਚੁੱਕਿਆ। ਜੇਕਰ ਕਿਸੇ ਕਿਸਮ ਦੀ ਕੋਈ ਗੜਬੜ ਹੁੰਦੀ ਹੈ ਤਾਂ ਉਸ ਲਈ ਸਰਕਾਰ ਤੇ ਪ੍ਰਸ਼ਾਸ਼ਨ ਜਿੰਮੇਵਾਰ ਹੋਵੇਗਾ। ਦੋਹਾਂ ਧਿਰਾਂ ਦੇ ਵਰਕਰਾਂ ਦੇ ਜਾਬਤੇ ਵਿੱਚ ਰਹਿਣ ਦੀ ਕੋਈ ਸੰਭਾਵਨਾ ਨਹੀ ਹੈ।

Monday, October 19, 2015

ਸਰਨਿਆਂ ਵੱਲੋਂ ਪੰਜਾਬ 'ਚ ਤੁਰੰਤ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ

Sun, Oct 18, 2015 at 7:22 PM
ਪੰਜਾਬ ਦੀ ਸਿਆਸੀ ਜੰਗ ਇੱਕ ਵਾਰ ਫੇਰ ਦਿੱਲੀ ਦਰਬਾਰ ਵਿੱਚ
ਨਵੀ ਦਿੱਲੀ: 18 ਅਕਤੂਬਰ (ਜਸਬੀਰ ਸਿੰਘ ਪੱਟੀ//ਪੰਜਾਬ ਸਕਰੀਨ):
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਇੱਕ ਵਫਦ ਨੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਨਾਲ ਅੱਜ ਉਹਨਾਂ ਦੇ ਦਿੱਲੀ ਸਥਿਤ ਨਿਵਾਸ ਸਥਾਨ ਤੇ ਮੁਲਾਕਾਤ ਕਰਕੇ ਪੰਜਾਬ ਦੀ ਵਿਗੜ ਰਹੀ ਕਨੂੰਨ ਵਿਵਸਥਾ ਤੋ ਜਾਣੂ ਕਰਵਾਉਦਿਆ ਬਾਦਲ ਸਰਕਾਰ ਨੂੰ ਤੁਰੰਤ ਭੰਗ ਕਰਨ  ਰਾਸ਼ਟਰਪਤੀ ਰਾਜ ਲਾਗੂ ਕਰਨ ਤੇ ਡੀ.ਜੀ.ਪੀ ਸੁਮੇਧ ਸਿੰਘ ਸੈਣੀ ਨੂੰ ਪੰਜਾਬ ਤੋ ਤਬਦੀਲ ਕਰਕੇ ਕਿਸੇ ਬਾਹਰਲੇ ਸੂਬੇ ਵਿੱਚ ਭੇਜਣ ਦੀ ਮੰਗ ਕੀਤੀ।
         ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਦੇ ਦੱਸਿਆ ਕਿ ਦਲ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਇੱਕ ਵਫਦ ਅੱਜ ਕੇਂਦਰੀ ਗ੍ਰਹਿ ਮੰਤਰੀ ਨੂੰ ਉਹਨਾਂ ਦੇ ਨਿਵਾਸ ਅਸਥਾਨ ਤੇ ਮਿਲਿਆ ਤੇ ਉਹਨਾਂ ਨੂੰ ਪੰਜਾਬ ਵਿੱਚ ਸਿੱਖਾਂ ਦੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ  ਦੀ ਥਾਂ ਥਾਂ ਤੇ ਹੋਰ ਰਹੀ ਬੇਅਦਬੀ ਦੀਆ ਘਟਨਾਵਾਂ ਤੋ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਸ੍ਰ ਪਰਮਜੀਤ ਸਿੰਘ ਸਰਨਾ ਤੇ ਪ੍ਰਸਿੱਧ ਇਤਿਹਾਸਕਾਰ ਸ੍ਰ ਗੁਰਦਰਸ਼ਨ ਸਿੰਘ ਢਿਲੋ ਨੇ ਸ੍ਰੀ ਰਾਜਨਾਥ ਸਿੰਘ ਨੂੰ ਜਾਣਕਾਰੀ ਦਿੱਤੀ ਕਿ ਪੰਜਾਬ ਵਿੱਚ ਬਾਦਲ ਸਰਕਾਰ ਪੂਰੀ ਤਰ੍ਹਾ ਕਨੂੰਨ ਵਿਵਸਥਾ ਨੂੰ ਬਣਾਏ ਰੱਖਣ ਵਿੱਚ ਨਾਕਾਮ ਰਹੀ ਹੈ ਤੇ ਮੋਗਾ ਦੇ ਨਜਦੀਕ ਸਤਿਨਾਮ ਵਾਹਿਗੂਰੂ ਦਾ ਜਾਪ ਕਰ ਰਹੀਆ ਸੰਗਤਾਂ ਤੇ ਬਾਦਲ ਦੇ ਇਸ਼ਾਰਿਆ ਤੇ ਪੁਲੀਸ ਨੇ ਗੋਲੀ ਚਲਾ ਤੇ ਦੋ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਜਦ ਕਿ 150-200 ਦੇ ਕਰੀਬ ਨੂੰ ਫੱਟੜ ਕਰ ਦਿੱਤਾ ਜਿਹੜੇ ਵੱਖ ਵੱਖ ਹਸਪਤਾਲਾਂ ਵਿੱਚ ਜੇਰੇ ਇਲਾਜ ਹਨ। ਉਹਨਾਂ ਕਿਹਾ ਕਿ ਅਫਸ਼ਰਸ਼ਾਹੀ ਪੂਰੀ ਤਰ੍ਹਾ ਬੇਲਗਾਮ ਹੋ ਚੁੱਕੀ ਹੈ ਤੇ ਗੋਲੀ ਚਲਾਉਣ ਤੋ ਬਾਅਦ ਫੱਟੜਾਂ ਨੂੰ ਕਿਸੇ ਵੀ ਹਸਪਤਾਲ ਵਿੱਚ ਦਾਖਲ ਹੋਣ ਤੋ ਇਹ ਕਹਿ ਕੇ ਰੋਕਿਆ ਗਿਆ ਕਿ ਇਹ ਹੁਕਮ ਡੀ.ਜੀ.ਪੀ ਦੇ ਹਨ। ਉਹਨਾਂ ਕਿਹਾ ਕਿ ਵਿਰੋਧੀ ਦੇਸ਼ ਦਾ ਕੋਈ ਫੱਟੜ ਨੌਜਵਾਨ ਮਿਲ ਜਾਵੇ ਤਾਂ ਉਸ ਦਾ ਵੀ ਇਲਾਜ ਕਰਵਾਇਆ ਜਾਂਦਾ ਹੈ ਪਰ ਪੰਜਾਬ ਵਿੱਚ ਪਹਿਲੀ ਵਾਰੀ ਹੋਇਆ ਹੈ ਕਿ ਜ਼ਖਮੀਆ ਨੂੰ ਹਸਪਤਾਲ ਵਿੱਚ ਵੀ ਦਾਖਲ ਨਹੀ ਹੋਣ ਤੋ ਪੁਲੀਸ ਦੇ ਡੰਡੇ ਦੇ ਜ਼ੋਰ ਤੇ ਰੋਕਿਆ ਗਿਆ ਹੈ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀ ਜਦੋ ਗੋਲੀ ਚਲਾਈ ਗਈ ਉਸ ਵੇਲੇ ਸਿੱਖ ਸਵੇਰੇ ਵੇਲੇ ਦੀ ਪਾਠ ਪੂਜਾ ਨਿਤਨੇਮ ਕਰ ਰਹੇ ਹਨ ਪਰ ਉਹਨਾਂ ਦਾ ਨਿਤਨੇਮ ਵੀ ਭੰਗ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਨੂੰ ਅੱਤਵਾਦ ਦੀ ਭੱਠੀ ਵਿੱਚ ਪੈਣ ਤੋ ਬਚਾਉਣ ਲਈ ਬਾਦਲ ਸਰਕਾਰ ਨੂੰ ਬਰਖਾਸਤ ਕਰਨਾ ਬਹੁਤ ਜਰੂਰੀ ਹੈ ਅਤੇ ਡੀ.ਜੀ.ਪੀ ਸਮੁੇਧ ਸਿੰਘ ਸੈਣੀ ਦਾ ਤਬਾਦਲਾ ਤੁਰੰਤ ਕਿਸੇ ਦੂਸਰੇ ਸੂਬੇ ਵਿੱਚ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਡੀ.ਜੀ.ਪੀ ਦਾ ਪਿਛੋਕੜ ਫਰੋਲਿਆ ਜਾਵੇ ਤਾਂ ਇਹ ਕਿਸੇ ਅਪਰਾਧੀ ਤੋ ਘੱਟ ਨਹੀ ਹੈ। ਉਹਨਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਅਮਨ ਸ਼ਾਂਤੀ ਕੇਂਦਰ ਚਾਹੰੁਦਾ ਹੈ ਤਾਂ ਪੰਜਾਬ ਵਿੱਚ ਬਾਦਲ ਸਰਕਾਰ ਨੂੰ ਭੰਗ ਕਰਕੇ ਤੁਰੰਤ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਤੇ ਹੋਈਆਂ ਘਟਨਾਵਾਂ ਲਈ ਕੇਂਦਰ ਸਰਕਾਰ ਇੱਕ ਨਿਆਇਕ ਕਮਿਸ਼ਨ ਸਥਾਪਤ ਕਰਕੇ ਘਟਨਾਵਾਂ ਦੀ ਜਾਂਚ ਕਰਵਾ ਕੇ ਦੋਸ਼ੀਆ ਵਿਰੁੱਧ ਕੜੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ। 
          ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕੇਂਦਰੀ ਮੰਤਰੀ ਨੂੰ ਪਿਛੋਕੜ ਤੋ ਜਾਣੂ ਕਰਵਾਉਦਿਆ ਦੱਸਿਆ ਕਿ ਉਹ 31 ਸਾਲ ਪਹਿਲਾ ਵੀ ਗਿਆਨੀ ਜ਼ੈਲ ਸਿੰਘ ਕੋਲ ਮਾਹੌਲ ਵਿੱਚ ਸਾਵਾਪਣ ਲਿਆਉਣ ਲਈ ਉਹਨਾਂ ਕੋਲ ਇੱਕ ਵਫਦ ਦੇ ਰੂਪ ਵਿੱਚ ਪੁੱਜੇ ਸਨ ਤੇ ਅੱਜ ਫਿਰ ਪੰਜਾਬ ਦੀ ਵਿਗੜਦੀ ਦੀ ਦਿਸ਼ਾ ਤੇ ਦਸ਼ਾ ਨੂੰ ਸਾਹਮਣੇ ਰੱਖ ਕੇ ਉਹਨਾਂ ਕੋਲ ਆਏ ਹਨ। ਉਹਨਾਂ ਕਿਹਾ ਕਿ ਸ੍ਰੀ ਰਾਜਨਾਥ ਸਿੰਘ ਨੇ ਹਾਂ  ਪੱਖੀ ਹੁੰਗਾਰਾ ਦਿੰਦਿਆ ਵਿਸ਼ਵਾਸ਼ ਦਿਵਾਇਆ ਕਿ ਉਹ ਬਿਨਾਂ ਕਿਸੇ ਦੇਰੀ ਤੇ ਪੰਜਾਬ ਦੇ ਹਾਲਾਤਾਂ ਦੀ ਰੀਪੋਰਟ ਤਲਬ ਕਰ ਰਹੇ ਹਨ ਤੇ ਲੋੜੀਦੀ ਕਾਰਵਾਈ ਤੁਰੰਤ ਕੀਤੀ ਜਾਵੇਗੀ ਅਤੇ ਪੰਜਾਬ ਦੇ ਮਾਹੌਲ ਨੂੰ ਕਿਸੇ ਵੀ ਕੀਮਤ ਤੇ ਵਿਗੜਨ ਨਹੀ ਦਿੱਤਾ ਜਾਵੇਗਾ।