ਟ੍ਰੰਪ ਦੇ ਭਾਰਤ ਵਿਰੋਧੀ ਬਿਆਨ ਦੀ ਕੀਤੀ ਸਖਤ ਆਲੋਚਨਾ
ਮੌਸਮ ਤਬਦੀਲੀ ਬਾਰੇ ਪੈਰਿਸ ਸਮਝੌਤੇ ਚੋਂ ਬਾਹਰ ਨਿਕਲਣ ਦੀ ਵੀ ਆਲੋਚਨਾ
ਲੁਧਿਆਣਾ: 4 ਜੂਨ 2017: (ਪੰਜਾਬ ਸਕਰੀਨ ਬਿਊਰੋ)::
ਵਾਤਾਵਰਨ ਬਾਰੇਲਗਾਤਾਰ ਸੁਚੇਤ ਰਹਿ ਕੇ ਕੰਮ ਕਰਨ ਵਾਲੇ ਸੰਗਠਨ ਭਾਰਤ ਜਨ ਗਿਆਨ ਵਿਗਿਆਨ ਜੱਥਾ ਨੇ ਸੰਸਾਰ ਵਾਤਾਵਰਨ ਨੂੰ ਦਰਪੇਸ਼ ਖਤਰਿਆਂ ਦਾ ਇੱਕ ਵਾਰ ਫੇਰ ਗੰਭੀਰ ਨੋਟਿਸ ਲਿਆ ਹੈ। ਪੈਰਿਸ ਸਮਝੌਤੇ ਚੋਂ ਬਾਹਰ ਆਉਣ ਵਾਲੇ ਅਮਰੀਕਾ ਦੀ ਇਸ ਸੰਗਠਨ ਨੇ ਸਖਤ ਨਿਖੇਧ ਕੀਤੀ ਹੈ ਅਤੇ ਪ੍ਰਧਾਨ ਮੋਦੀ ਨੂੰ ਵੀ ਇਸ ਮੁੱਦੇ ਤੇ ਸਖਤ ਰੁੱਖ ਅਪਨਾਉਣ ਦੀ ਅਪੀਲ ਕੀਤੀ ਹੈ। ਇਸ ਬਾਰੇ ਇੱਕ ਵਿਸ਼ੇਸ਼ ਮੀਟਿੰਗ ਵਿੱਚ ਵਿਸਥਾਰ ਨਾਲ ਚਰਚਾ ਕੀਤੀ ਗਈ।
ਭਾਰਤ ਜਨ ਗਿਆਨ ਵਿਗਿਆਨ ਜੱਥਾ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟ੍ਰੰਪ ਦੇ ਜਲਵਾਯੂ ਤਬਦੀਲੀ ਬਾਰੇ ਪੈਰਿਸ ਸੰਧੀ ਤੋਂ ਬਾਹਰ ਹੋਣ ਦੇ ਐਲਾਨ ਦੀ ਨਿਖੇਧੀ ਕਰਦਿਆਂ ਇਸ ਬਾਰੇ ਮੁੜ ਵਿਚਾਰਨ ਦੀ ਅਪੀਲ ਕੀਤੀ ਹੈ। ਟ੍ਰੰਪ ਦਾ ਇਹ ਕਹਿਣਾ ਕਿ ਭਾਰਤ ਨੂੰ ਕੇਵਲ ਡਾਲਰ ਬਟੋਰਨ ਦੀ ਪਈ ਹੈ, ਬਾਰੇ ਭਾਰਤੀ ਪਰਧਾਨ ਮੰਤਰੀ ਨਰਿੰਦਰ ਮੋਦੀ ਦੇ ਢਿੱਲ ਮੁੱਲ ਬਿਆਨ ਤੇ ਹੈਰਾਨੀ ਪਰਗਟ ਕਰਦਿਆਂ ਜੱਥਾ ਨੇ ਕਿਹਾ ਕਿ ਵਾਤਾਵਰਣ ਵਿੱਚ ਤੇਜੀ ਨਾਲ ਆ ਰਹੇ ਨਿਘਾਰ ਦੇ ਕਾਰਨ ਸਭ ਤੋਂ ਵੱਧ ਮਾੜਾ ਅਸਰ ਤਾਂ ਵਿਕਾਸਸ਼ੀਲ ਦੇਸ਼ਾਂ ਤੇ ਹੀ ਪਏਗਾ। ਇਸ ਲਈ ਸਾਡੀ ਸਰਕਾਰ ਨੂੰ ਇਸ ਬਾਬਤ ਸਾਫ਼ ਰਵਈਆ ਅਪਨਾਉਣਾ ਚਾਹੀਦਾ ਹੈ। ਅੱਜ ਇੱਥੇ ਸ਼੍ਰੀ ਰਣਜੀਤ ਸਿੰਘ ਦੀ ਪਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕਿਹਾ ਗਿਆ ਕਿ ਪੈਰਿਸ ਸਮਝੌਤੇ ਦਾ ਮਕਸਦ ਧਰਤੀ ਤੇ ਵੱਧ ਰਹੇ ਕਾਰਬਨ ਨੂੰ ਘਟਾਉਣਾ ਹੈ ਜਿਸਦੇ ਵਧਣ ਕਰਕੇ ਧਰਤੀ ਦੇ ਤਾਪਮਾਨ ਵਿੱਚ ਵਾਧਾ ਹੋਇਆ ਹੈ ਤੇ ਮੌਸਮਾਂ ਵਿੱਚ ਤਬਦੀਲੀ ਹੋਈ ਹੈ। ਇਸ ਕਾਰਬਨ ਨੂੰ ਵਧਾਉਣ ਦੀ ਕਿਰਿਆ ਵਿੱਚ ਸਭ ਤੋਂ ਵੱਧ ਅਪਰਾਧ ਅਮਰੀਕਾ ਤੇ ਹੋਰ ਵਿਕਸਤ ਦੇਸ਼ਾਂ ਦਾ ਹੈ। ਇਸ ਲਈ ਪੈਰਿਸ ਸੰਧੀ ਮੁਤਾਬਿਕ ਅਮਰੀਕਾ ਨੂੰ ਇਸ ਬਾਰੇ ਆਉਣ ਵਾਲੇ ਸਮੇਂ ਵਿੱਚ ਖਰਚਾ ਦੇਣਾ ਪੈਣਾ ਸੀ। ਜੇ ਕੋਈ ਠੋਸ ਕਦਮ ਨਾਂ ਚੁੱਕੇ ਗਏ ਤਾਂ ਭਵਿੱਖ ਬੜਾ ਖਰਾਬ ਹੋਵੇਗਾ। ਇਸ ਮੀਟਿੰਗ ਵਿੱਚ ਡਾ: ਅਰੁਣ ਮਿੱਤਰਾ, ਐਮ ਐਸ ਭਾਟੀਆ, ਡਾ: ਰਜਿੰਦਰ ਪਾਲ, ਡਾ: ਗੁਰਪ੍ਰੀਤ ਰਤਨ, ਇੰਦਰਜੀਤ ਸਿੰਘ ਸੋਢੀ, ਰੈਕਟਰ ਕਥੂਰੀਆ, ਪਰਦੀਪ ਸ਼ਰਮਾ ਆਦਿ ਨੇ ਬਹਿਸ ਵਿੰਚ ਹਿੱਸ ਲਿਆ।
No comments:
Post a Comment