Tuesday, July 20, 2021

ਲਾਕਡਾਊਨ ਅਤੇ ਮਹਿੰਗਾਈ ਦੀ ਮਾਰ ਬਕਰੀਦ ਤੇ ਵੀ ਬੁਰੀ ਤਰ੍ਹਾਂ ਪਈ

Tuesday 20th July 2021 at 11:43 AM

 ਬਕਰੀਦ ਲਈ ਬੱਕਰੇ ਖਰੀਦਣੇ ਵੀ ਮੁਸ਼ਕਲ ਹੋਏ-ਵਪਾਰੀਆਂ ਵਿੱਚ ਨਿਰਾਸ਼ਾ 


ਲੁਧਿਆਣਾ
: 20 ਜੁਲਾਈ 2021: (ਪ੍ਰਦੀਪ ਸ਼ਰਮਾ//ਇਨਪੁਟ-ਪੰਜਾਬ ਸਕਰੀਨ ਡੈਸਕ)::

ਬਕਰੀਦ ਦਾ ਤਿਉਹਾਰ ਇਕ ਅੱਧ ਦਿਨ ਵਿੱਚ ਆਉਣ ਵਾਲਾ ਹੈ। ਇਹ ਤਿਉਹਾਰ ਕੁਰਬਾਨੀ ਦਾ ਤਿਉਹਾਰ ਹੈ  ਯਾਨੀ ਉਹ ਚੀਜ਼ ਜੋ ਤੁਹਾਨੂੰ ਬਹੁਤ ਸੋਹਣੀ ਲੱਗਦੀ ਹੈ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ ਉਸ ਚੀਜ਼ ਨੂੰ ਉਸ ਖ਼ੁਦਾ ਦੇ ਚਰਨਾਂ ਵਿਚ ਅਰਪਿਤ ਕਰ ਦੇਣਾ।ਉਸ ਦੀ ਕੁਰਬਾਨੀ  ਦੇ ਦੇਣ ਦਾ ਰਿਵਾਜ ਹੈ ਜਿਸ ਨਾਲ ਯਾਦ ਆਉਂਦਾ ਹੈ  ਫਿਲਮ ਕੁਰਬਾਨੀ ਦਾ ਗੀਤ-ਅੱਲ੍ਹਾ ਕੋ ਪਿਆਰੀ ਹੈ ਕੁਰਬਾਨੀ--- ਆਪਣੇ ਜ਼ਮਾਨੇ ਵਿਚ ਇਹ ਗੀਤ ਬਹੁਤ ਹਿੱਟ ਹੋਇਆ ਸੀ।  

ਇਸ ਦਿਨ ਲੋਕ ਇਸ ਤਿਉਹਾਰ ਤੋਂ ਪਹਿਲਾਂ ਬੱਕਰਾ ਖਰੀਦ ਕੇ ਲਿਆਉਂਦੇ ਹਨ। ਕੁਝ ਦਿਨ ਉਸ ਦੀ ਚੰਗੀ ਸੇਵਾ ਕੀਤੀ ਜਾਂਦੀ ਹੈ  ਅਤੇ ਇਸ ਪਵਿੱਤਰ ਤਿਉਹਾਰ ਤੇ ਉਸ ਦੀ ਕੁਰਬਾਨੀ ਉਸ ਖ਼ੁਦਾ ਨੂੰ ਦੇ ਦਿੱਤੀ ਜਾਂਦੀ ਹੈ। ਇਸ ਵਾਰ ਵੀ ਇਸਦੀ ਚਹਿਲ ਪਹਿਲ ਰਹੀ। ਬੱਕਰੇ ਪਾਲੇ ਗਏ, ਸਜਾਏ ਗਏ ਅਤੇ ਵਿਕਣ ਲਈ ਮੰਡੀ ਵਿਚ ਲਿਆਂਦੇ ਗਏ। ਇਹਨਾਂ ਦੀਆਂ ਕੀਮਤਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਸਨ ਪਰ ਐਤਕੀਂ ਕੀਮਤਾਂ ਏਡਾ ਕਰਨ ਵਾਲਿਆਂ ਦਾ ਖੀਸਾ ਖਾਲੀ ਸੀ। ਲਾਕਡਾਊਨ ਦੀ ਮਾਰ ਇਸ ਮਾਮਲੇ ਵਿਚ ਵੀ ਬਹੁਤ ਪਈ। ਹਰ ਆਮ ਵਿਅਕਤੀ ਲਈ ਇਸ ਵਾਰ ਕੁਰਬਾਨੀ ਦੇਣਾ ਸੌਖਾ ਨਹੀਂ ਰਿਹਾ। 

ਬੱਕਰ ਮੰਡੀ ਲੁਧਿਆਣਾ ਵਿਖੇ ਖੂਬ ਰੌਣਕ ਉੱਥੇ ਦੇਖਣ ਨੂੰ ਮਿਲੀ। ਜਦੋਂ ਮੀਡੀਆ ਨੇ ਉੱਥੋਂ ਦਾ ਦੌਰਾ ਕੀਤਾ ਤਾਂ ਵੰਨ ਸੁਵੰਨੇ ਬੱਕਰੇ ਉਥੇ ਵਿਕ ਰਹੇ ਸਨ।  ਪਰਿਵਾਰਾਂ ਦੇ ਪਰਿਵਾਰ ਉੱਥੇ ਆਉਂਦੇ ਅਤੇ ਉਸ ਖੂਬਸੂਰਤ ਜੀਵ ਨੂੰ ਪਸੰਦ ਕਰਦੇ। ਉਸ ਤੋਂ ਬਾਅਦ ਉਸਦਾ ਰੇਟ ਤੈਅ ਹੁੰਦਾ। ਇਹਨਾਂ ਬੱਕਰੀਆਂ ਦੀ ਵਿਕਰੀ ਲਈ ਇਥੇ ਆਏ ਵਪਾਰੀਆਂ ਨੇ ਦੱਸਿਆ ਕਿ ਇਹ ਬੱਕਰੇ ਹਿਮਾਚਲ ਤੋਂ ਜਾਂ ਯੂ ਪੀ ਤੋਂ ਲਿਆ ਕੇ ਇੱਥੇ ਵੇਚੇ ਜਾਂਦੇ ਹਨ। ਪਰ ਲਾਕਡਾਊਨ ਦੀ ਮਾਰ ਇਸ ਤਿਉਹਾਰ ਦੀ ਖਰੀਦੋ ਫਰੋਖਤ ਤੇ ਵੀ ਲਗਾਤਾਰ ਸ਼ਿੱਦਤ ਨਾਲ ਪੈ ਰਹੀ ਹੈ।  ਖਰੀਦਣ ਵਾਲਿਆਂ ਨੂੰ ਸ਼ਿਕਾਇਤ ਹੈ ਕਿ ਬੱਕਰੇ ਮਹਿੰਗੇ ਬਹੁਤ ਹਨ। ਦੂਜੇ ਪਾਸੇ ਵੇਚਣ ਵਾਲੇ ਵਪਾਰੀਆਂ ਦਾ ਕਹਿਣਾ ਹੈ ਕਿ ਲੋਕ ਖਰੀਦਣ ਵਾਸਤੇ ਤਾਂ ਆਉਂਦੇ ਹਨ ਪਰ ਵਾਜਬ ਮੁੱਲ ਨਹੀਂ ਭਰਦੇ। ਇਹ ਗੱਲ ਬੱਕਰੀਆਂ ਨੂੰ ਵੇਚਣ ਵਾਲੇ ਵੀ ਮੰਨਦੇ ਹਨ ਕਿ ਐਤਕੀਂ  ਲਾਕਡਾਊਨ ਦੇ ਕਾਰਨ ਉਨ੍ਹਾਂ ਦੇ ਕੰਮਕਾਜ ਪਹਿਲਾਂ ਤੋਂ ਹੀ ਠੱਪ ਰਹੇ ਜਿਸ ਕਰਕੇ ਉਨ੍ਹਾਂ ਕੋਲ ਪੈਸੇ ਹੀ ਨਹੀਂ ਹਨ ਪਰ ਤਿਉਹਾਰ ਵੀ ਮਨਾਉਣਾ ਹੈ ਇਸ ਕਰਕੇ ਬੱਕਰਿਆਂ ਦਾ ਮੁੱਲ ਬਹੁਤ ਘੱਟ ਪੈ ਰਿਹਾ ਹੈ। ਹੁਣ ਦੇਖਣਾ ਹੈ ਕਿ ਅਸਮਾਨਾਂ ਛੂੰਹਦੀ ਮਹਿੰਗਾਈ ਅਤੇ ਤਿਓਹਾਰਾਂ ਦੇ ਰੀਤੀ ਰਿਵਾਜਾਂ ਦਾ ਆਪਸੀ ਸੁਰਤਾਲ ਕਿਵੇਂ ਮਿਲੇਗਾ। ਕਿ ਹੋਲੀ ਹੋਲੀ ਤਿਓਹਾਰਾਂ ਦਾ ਜਜ਼ਬਾ, ਉਤਸ਼ਾਹ ਅਤੇ ਰੌਣਕ ਘਟ ਜਾਣਗੇ?

ਜ਼ਿਕਰਯੋਗ ਹੈ ਕਿ ਕੁਰਬਾਨੀ ਅਰਥਾਤ ਬਲੀ ਦਾ ਰਿਵਾਜ ਹਿੰਦੂ ਧਰਮ ਵਿੱਚ ਵੀ ਹੈ। ਕਈ ਥਾਂਵਾਂ ਤੇ ਨਿਸਚਿਤ ਦਿਨਾਂ ਦੇ ਹਿਸਾਬ ਨਾਲ ਬਲੀ ਦਿੱਤੀ ਜਾਂਦੀ ਹੈ। ਕਈ ਹੋਰ ਕਬੀਲਿਆਂ ਵਿੱਚ ਵੀ ਬਲੀ ਦਾ ਵਿਧੀ ਵਿਧਾਨ ਹੈ।

ਕੁਰਬਾਨੀ ਦੇ ਜਜ਼ਬੇ ਦੀ ਯਾਦ ਤਾਜ਼ਾ ਕਰਾਉਣ ਵਾਲੇ ਇਸ ਤਿਓਹਾਰ ਦੇ ਮੌਕੇ ਤੇ ਆਖਿਰ ਵਿੱਚ ਕਰਦੇ ਹਾਂ ਕੁਰਨਬਾਣੀ ਦੀ ਗੱਲ--- ਇੱਕ ਸੱਚੇ ਦੇਸ਼ ਭਗਤ ਦੀ ਗੱਲ--ਇੱਕ ਸੱਚੇ ਮੁਸਲਮਾਨ ਦੀ ਗੱਲ:

ਆਜ਼ਾਦੀ ਕੀ ਕਭੀ ਸ਼ਾਮ ਨਹੀਂ ਹੋਨੇ ਦੇਂਗੇ!

ਸ਼ਹੀਦੋਂ ਕੀ ਕੁਰਬਾਨੀ ਕੋ ਬਦਨਾਮ ਨਹੀਂ ਹੋਨੇ ਦੇਂਗੇ!

ਬਚੀ ਹੋ ਜੋ ਇਕ ਬੂੰਦ ਭੀ ਲਹੂ ਕੀ;

ਤਬ ਤਕ ਭਾਰਤ ਮਾਤਾ ਕਾ ਆਂਚਲ ਨਿਲਾਮ ਨਹੀਂ ਹੋਣੇ ਦੇਂਗੇ !

No comments: