Showing posts with label International Yoga Day. Show all posts
Showing posts with label International Yoga Day. Show all posts

Monday, June 21, 2021

ਸਲੇਮ ਟਾਬਰੀ ਲੁਧਿਆਣਾ ਵਿਖੇ ਵੀ ਮਨਾਇਆ ਯੋਗ ਦਿਵਸ

ਘਰ ਘਰ ਪਹੁੰਚਿਆ ਅੰਤਰਰਾਸ਼ਟਰੀ ਯੋਗ ਦਿਵਸ ਦਾ ਸੁਨੇਹਾ 


ਲੁਧਿਆਣਾ
: 21 ਜੂਨ 2021: (ਪ੍ਰਦੀਪ ਸ਼ਰਮਾ ਇਪਟਾ//ਲੁਧਿਆਣਾ ਸਕਰੀਨ):: 

ਇੰਟਰਨੈਸ਼ਨਲ ਯੋਗ ਦਿਵਸ ਦੇ ਮੌਕੇ ਤੇ ਲੁਧਿਆਣਾ ਵਿੱਚ ਵੀ ਕਈ ਪ੍ਰੋਗਰਾਮ ਹੋਏ। ਇਹਨਾਂ ਵਿੱਚੋਂ ਹੀ ਇੱਕ ਯਾਦਗਾਰੀ ਪ੍ਰੋਗਰਾਮ ਸੀ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਸਲੇਮ ਟਾਬਰੀ ਵਿਖੇ ਇਥੇ ਯੋਗ ਦਿਵਸ ਮਨਾਉਂਦਿਆਂ ਯੋਗ ਸਾਧਨਾ ਕਰਵਾਈ ਗਈ ਜਿਸ ਵਿੱਚ ਮੈਡੀਕਲ ਅਫਸਰ ਅਤੇ ਇੰਚਾਰਜ ਡਾਕਟਰ ਅਮਰੀਕ ਸਿੰਘ ਸਿੱਧੂ ਸਰਗਰਮੀ ਨਾਲ ਸਾਰੇ ਪ੍ਰੋਗਰਾਮ ਦੀ ਅਗਵਾਈ ਕਰਦੇ ਰਹੇ। ਉਹਨਾਂ ਦੇ ਨਾਲ ਮੈਡਮ ਜਸਪ੍ਰੀਤ ਕੌਰ, ਮੈਡਮ ਨਵਜੋਤ ਕੌਰ, ਰਮਨੀਤ ਕੌਰ, ਗੁਰਮੀਤ ਕੌਰ, ਪ੍ਰੀਤਿ, ਗੁਰਸਿਮਰਨ ਕੌਰ ਅਤੇ ਹੋਰਨਾਂ ਨੇ ਵੀ ਸਰਗਰਮ ਸ਼ਮੂਲੀਅਤ ਕੀਤੀ। ਜ਼ਿਕਰ ਯੋਗ ਹੈ ਕਿ ਅਜਿਹੇ ਆਯੋਜਨਾਂ ਲਾਇ ਸਿਵਲ ਸਰਜਨ ਮੈਡਮ ਕਿਰਨ ਆਹਲੂਵਾਲੀਆ ਨੇ ਵੀ ਹਦਾਇਤਾਂ ਦਿੱਤੀਆਂ ਹੋਈਆਂ ਸਨ। ਇਹ ਗੱਲ ਭਾਰਤ ਦੀ ਬਹੁਤ ਵੱਡੀ ਜਿੱਤ ਹੈ ਕਿ ਦੁਨੀਆ ਭਰ ਵਿੱਚ ਭਾਰਤ ਦੇ ਪ੍ਰਸ੍ਤਾਵ ਮਗਰੋਂ ਹੀ ਕੌਮਾਂਤਰੀ ਯੋਗ ਦਿਵਸ 21 ਜੂਨ ਨੂੰ ਮਨਾਇਆ ਜਾਂਦਾ ਹੈ। 


Thursday, June 21, 2018

ਪੀ.ਏ.ਪੀ. ਗਰਾਉਂਡ ਵਿਖੇ ਜਿਲਾ ਪੱਧਰੀ ਯੋਗ ਦਿਵਸ ਮਨਾਇਆ

Jun 21, 2018, 1:56 PM
ਜਲੰਧਰ:ਜ਼ਿਲਾ ਪੱਧਰੀ ਯੋਗ ਦਿਵਸ ਪੀ.ਏ.ਪੀ ਗਰਾਊਂਡ ਵਿਖੇ ਮਨਾਇਆ ਗਿਆ
ਜਲੰਧਰ: 21ਜੂਨ 2018: (ਰਾਜਪਾਲ ਕੌਰ//ਪੰਜਾਬ ਸਕਰੀਨ)::
ਚੌਥੇ ਅੰਤਰਾਸ਼ਟਰੀ ਯੋਗਾ ਦਿਵਸ ਮੌਕੇ ਅੱਜ ਵੀ ਦੇਸ਼ ਭਰ ਵਿੱਚ ਯੋਗ ਸਾਧਨਾ ਦੇ ਕੈਂਪ ਜੋਸ਼ੋ ਖਰੋਸ਼ ਨਾਲ ਲਾਏ ਗਏ। ਜਲੰਧਰ ਵਿੱਚ ਵੀ ਕਈ ਥਾਵਾਂ ਤੇ ਅਜਿਹੇ ਕੈਂਪ ਲੱਗੇ। ਪੀ ਏ ਪੀ ਜਲੰਧਰ ਵਿੱਚ ਵੀ ਇਸ ਮੌਕੇ ਇੱਕ ਵਿਸ਼ੇਸ਼ ਆਯੋਜਨ ਹੋਇਆ। Click here to see More Pics on Facebook 
ਪੀ.ਐਚ.ਸੀ.ਰੰਧਾਵਾ ਮਸੰਦਾਂ ਦੇ ਏ.ਐਮ.ਓ.ਡਾਕਟਰ ਹੇਮੰਤ ਮਲਹੋਤਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਆਯੁਰਵੇਦ ਡਾ.ਰਾਕੇਸ਼ ਸ਼ਰਮਾ ਦੇ ਨਿਰਦੇਸ਼ਾਨੁਸਾਰ ਅਤੇ ਜ਼ਿਲਾ ਆਯੁਰਵੈਦਿਕ ਅਫਸਰ ਡਾ.ਸਮਰਾਟ ਵਿਕਰਮ ਸਹਿਗਲ ਦੀ ਯੋਗ ਅਗਵਾਈ ਹੇਠ ਜ਼ਿਲਾ ਪੱਧਰੀ ਯੋਗ ਦਿਵਸ ਪੀ.ਏ.ਪੀ ਗਰਾਊਂਡ ਵਿਖੇ ਮਨਾਇਆ ਗਿਆ। ਆਈ.ਪੀ.ਐਸ ਸ਼੍ਰੀ ਪਵਨ ਕੁਮਾਰ ਉੱਪਲ ਕਮਾਂਡੈਂਟ ਪੀ.ਏ.ਪੀ ਮੁੱਖ ਮਹਿਮਾਨ ਵਜੋਂ  ਪੁਜੇ । ਉਹਨਾਂ ਨੇ ਸੰਬੋਧਨ ਕਰਦੇ ਹੋਏ ਸਬਨੁ ਨਿਰੋਗ ਰਹਿਣ ਲਈ ਯੋਗ ਅਪਨਾਉਣ ਲਈ ਆਖਿਆ । ਡਾ.ਸਮਰਾਟ ਨੇ ਵੀ ਵੱਧ ਰਹੀ ਮਾਨਸਿਕ ਬਿਮਾਰੀਆਂ ਰੋਕਣ ਲਈ ਯੋਗ ਨੂੰ ਕਾਰਗਾਰ ਦੱਸਿਆ ਅਤੇ ਹਰ ਰੋਜ ਘਟੋ ਘਟ 20 ਮਿੰਟ ਯੋਗ ਕਰਨ ਲਈ ਪਰੇਰਿਤ ਕੀਤਾ । ਜਿਲਾ ਆਯੁਰਵੈਦਿਕ ਦਫਤਰ ਦੀ ਟੀਮ ਡਾ.ਅਵਿਨਾਸ਼, ਡਾ.ਹੇਮੰਤ ਮਲਹੋਤਰਾ, ਡਾ.ਰੁਪਾਲੀ ਕੋਹਲੀ, ਡਾ.ਯੋਗੇਸ਼, ਡਾ.ਸੁਖਦੇਵ, ਡਾ.ਮਨੂ ਹੱਲਣ, ਡਾ.ਰਿਤਿਕਾ, ਡਾ.ਨੀਰਜ ਬਾਲਾ ਅਤੇ ਉਪਵੈਧ ਮਦਨ ਲਾਲ ਦੀ ਟੀਮ ਨੇ 1200 ਦੇ ਲਗਭਗ ਪੀ.ਏ.ਪੀ ਅਤੇ ਜਿਲਾ ਆਯੁਰਵੈਦਿਕ ਦਫਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਪ੍ਰੋਟੋਕੋਲ ਮੁਤਾਬਿਕ ਯੋਗ ਅਭਿਆਸ ਕਰਵਾਇਆ । ਕਮਾਂਡੈਂਟ ਸ਼੍ਰੀ ਪਵਨ ਉੱਪਲ ਅਤੇ ਜਿਲਾ ਆਯੁਰਵੈਦਿਕ ਅਫਸਰ ਡਾ.ਸਮਰਾਟ ਵਲੋਂ ਪੀ.ਏ.ਪੀ ਵਿਚ 4 ਜੂਨ ਤੋਂ ਲਗਾਤਾਰ ਯੋਗ ਅਭਿਆਸ ਕਰਵਾ ਰਹੀ ਜਿਲਾ ਆਯੁਰਵੈਦਿਕ ਦਫਤਰ ਦੀ ਟੀਮ ਡਾ.ਅਵਿਨਾਸ਼, ਡਾ.ਹੇਮੰਤ ਮਲਹੋਤਰਾ, ਡਾ.ਰੁਪਾਲੀ ਕੋਹਲੀ, ਡਾ.ਯੋਗੇਸ਼, ਡਾ.ਸੁਖਦੇਵ, ਡਾ.ਮਨੂ ਹੱਲਣ, ਡਾ.ਰਿਤਿਕਾ ਅਤੇ ਡਾ.ਨੀਰਜ ਬਾਲਾ ਨੂੰ ਸ਼ਲਾਘਾਯੋਗ ਕੰਮ ਲਈ ਪ੍ਰਸ਼ਸਤੀ ਪੱਤਰ ਅਤੇ ਟਰਾਫੀ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਫਿਜਿਸ਼ੀਨ ਡਾ.ਸੁਰਿੰਦਰ ਕਲਿਆਣ, ਡਾ.ਚੇਤਨ ਮਹਿਤਾ, ਡਾ.ਅਮਿਤ ਸਿੱਧੂ, ਡੀ.ਐਸ.ਪੀ ਸੁਖਵਿੰਦਰ ਸਿੰਘ, ਇੰਸਪੈਕਟਰ ਬਾਜ ਸਿੰਘ, ਐਸ.ਆਈ ਰਾਜੇਸ਼, ਐਸ.ਆਈ ਰਸ਼ਪਾਲ, ਐਸ.ਆਈ ਗੁਰਪਾਲ, ਐਸ.ਆਈ ਵੇਦ ਪ੍ਰਕਾਸ਼, ਐਸ.ਆਈ ਕੁਲਵਿੰਦਰ ਸਿੰਘ, ਏ.ਐਸ.ਆਈ ਰਵਿੰਦਰ, ਏ.ਐਸ.ਆਈ ਕੰਵਲਜੀਤ ਸਿੰਘ ਹਾਜਿਰ ਸਨ।

Tuesday, June 12, 2018

21 ਜੂਨ ਦਾ ਕੌਮਾਂਤਰੀ ਯੋਗ ਦਿਹਾੜਾ ਮਨਾਉਣ ਲਈ ਤਿਆਰੀਆਂ ਜ਼ੋਰਾਂ 'ਤੇ

ਪੀ.ਏ.ਪੀ ਗਰਾਉਂਡ ਜਲੰਧਰ ਵਿਖੇ ਰੋਜ਼ਾਨਾ ਯੋਗ ਟਰੇਨਿੰਗ ਕੈਂਪ ਦਾ ਆਯੋਜਨ 
ਜਲੰਧਰ: 12 ਜੂਨ 2018: (ਰਾਜਪਾਲ ਕੌਰ//ਪੰਜਾਬ ਸਕਰੀਨ):: 
ਡਾਇਰੈਕਟਰ ਆਯੁਰਵੇਦ ਡਾ.ਰਾਕੇਸ ਸ਼ਰਮਾ ਦੇ ਨਿਰਦੇਸ਼ਨੂਸਾਰ 21 ਜੂਨ ਨੂੰ ਹੋਣ ਵਾਲੇ ਅੰਤਰਾਸ਼ਟਰੀ ਯੋਗ ਦਿਹਾੜੇ ਨੂੰ ਮਨਾਉਣ ਲਈ ਜਿਲਾ ਆਯੁਰਵੈਦਿਕ ਅਫਸਰ ਡਾ.ਸਮਰਾਟ ਵਿਕਰਮ ਸਹਿਗਲ ਅਤੇ ਕਮਾਂਡੈਂਟ ਟਰੇਨਿੰਗ ਆਈ.ਪੀ.ਐਸ ਸ਼੍ਰੀ ਪਵਨ ਕੁਮਾਰ ਉੱਪਲ ਦੀ ਯੋਗ ਅਗਵਾਈ ਹੇਠ ਪੀ.ਏ.ਪੀ ਗਰਾਉਂਡ ਜਲੰਧਰ ਵਿਖੇ ਰੋਜ਼ਾਨਾ ਯੋਗ ਟਰੇਨਿੰਗ ਕੈਂਪ ਆਯੋਜਿਤ  ਕੀਤਾ ਜਾ ਰਿਹਾ ਹੈ।  ਜਿਲਾ ਆਯੁਰਵੈਦਿਕ ਦਫ਼ਤਰ ਦੀ ਟੀਮ ਡਾ.ਅਵਿਨਾਸ਼, ਡਾ.ਹੇਮੰਤ ਮਲਹੋਤਰਾ, ਡਾ.ਰੁਪਾਲੀ ਕੋਹਲੀ, ਡਾ.ਸੁਖਦੇਵ, ਡਾ.ਰਿਤਿਕਾ ਬਾਲੀ, ਡਾ.ਨੀਰਜ ਬਾਲਾ ਅਤੇ ਡਾ.ਮਨੁ ਹੱਲਣ ਵਲੋਂ ਡੀ.ਐਸ.ਪੀ ਸੁਖਵਿੰਦਰ ਸਿੰਘ ਅਤੇ ਸੀ.ਡੀ.ਆਈ ਆਰਟੀਸੀ ਇੰਸਪੈਕਟਰ ਬਾਜ ਸਿੰਘ ਦੀ ਹਾਜਰੀ ਵਿਚ ਪੀ.ਏ.ਪੀ ਦੇ ਲਗਭਗ 700 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਯੋਗ ਅਭਿਆਸ ਕਰਵਾਇਆ ਗਿਆ।  ਪੀ.ਐਚ.ਸੀ ਰੰਧਾਵਾ ਮਸੰਦਾਂ ਦੇ ਏ.ਐਮ.ਓ ਡਾ.ਹੇਮੰਤ ਮਲਹੋਤਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਆਯੁਰਵੈਦ ਡਾ.ਰਾਕੇਸ਼ ਸ਼ਰਮਾ ਦੇ ਪਰਿਆਸਾ ਸਦਕੇ ਪੰਜਾਬ ਆਯੁਰਵੈਦਿਕ ਵਿਭਾਗ ਵਲੋਂ ਰਾਜ ਵਿੱਚ ਵੱਖ ਵੱਖ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵਿੱਚ ਮੁਫ਼ਤ ਯੋਗ ਅਭਿਆਸ ਸ਼ਿਵਿਰ ਲਗਾਏ ਜਾ ਰਹੇ ਹਨ ਜਿਸ ਵਿਚ ਸਰਕਾਰੀ ਕਰਮਚਾਰੀਆਂ ਤੇ ਆਮ ਲੋਕਾਂ ਨੂੰ ਕਾਮਨ ਯੋਗਾ ਪਰੋਟੋਕੋਲ ਅਧੀਨ ਟਰੇਂਡ ਕੀਤਾ ਜਾ ਰਿਹਾ ਹੈ ਅਤੇ ਜੇਕਰ ਕੋਈ ਸੰਸਥਾ ਯੋਗ ਕੈਂਪ ਲਗਵਾਉਣ ਵਿਚ ਇੱਛੁਕ ਹੈ ਤੇ ਉਹ ਜਿਲਾ ਆਯੁਰਵੈਦਿਕ ਦਫਤਰ,ਆਪਣੇ ਨੇੜੇ ਦੀ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਯਾਂ ਨੇੜੇ ਦੀ ਪਰਾਇਮਰੀ ਹੈਲਥ ਸੈਂਟਰ ਵਿੱਚ ਸੰਪਰਕ ਕਰ ਸਕਦੇ ਹਨ ।