ਵਿਸ਼ਵ ਰੇਡੀਓ ਦਿਵਸ ਦੇ ਮੌਕੇ ਉੱਤੇ ਇੱਕ ਖਾਸ ਮੁਲਾਕਾਤ ਦੇ ਕੁਝ ਅੰਸ਼
ਤਰੰਗਾਂ ਨੂੰ ਆਵਾਜ਼ ਦੇ ਪਹੀਏ ਲਗਾ ਕੇ ਦਿਲ ਤੱਕ ਉਤਰ ਜਾਣਾ ਇਹ ਕ੍ਰਿਸ਼ਮਾ ਤਾਂ ਕੋਈ ਰੇਡੀਓ ਕੋਲੋਂ ਸਿੱਖੇ। ਇਹ ਜਾਦੂ ਐਫ ਐਮ ਰੇਡੀਓ ਦੀ ਸ਼ੁਰੂਆਤ ਨਾਲ ਤਕਰੀਬਨ ਤਕਰੀਬਨ ਹੁਣ ਘਰ ਘਰ ਪਹੁੰਚ ਚੁੱਕਿਆ ਹੈ। ਕੋਈ ਵੇਲਾ ਸੀ ਜਦੋਂ ਕਾਰਾਂ ਵਿੱਚ ਸਟੀਰੀਓ ਲਗਾਇਆ ਜਾਂਦਾ ਸੀ। ਜਦੋਂ ਤੋਂ ਐਫ ਐਮ ਆਇਆ ਉਦੋਂ ਤੋਂ ਹਰ ਕਰ ਬਸ ਵਿੱਚ ਵੰਨ ਸੁਵੰਨੇ ਗੀਤਾਂ ਦੇ ਨਾਲ ਨਾਲ ਜ਼ਰੂਰੀ ਸੂਚਨਾਵਾਂ ਵੀ ਨਾਲੋਂ ਨਾਲ ਪਤਾ ਲੱਗਦੀਆਂ ਰਹਿੰਦੀਆਂ ਹਨ। ਫੋਨ 'ਤੇ ਹੁੰਦੀ ਗੱਲਬਾਤ ਦੂਰ ਦੁਰਾਡੇ ਜਾ ਕੇ ਵੀ ਸਭਨਾਂ ਨੂੰ ਇੱਕ ਪਰਿਵਾਰ ਵਾਂਗ ਆਪਸ ਵਿੱਚ ਜੋੜੀ ਰੱਖਦੀ ਹੈ। ਅਮਰੀਕਾ ਵਿੱਚ ਇਸਦੀ ਸ਼ੁਰੂਆਤ ਬਹੁਤ ਪਹਿਲਾਂ ਹੋ ਚੁੱਕੀ ਸੀ। ਭਾਰਤ ਵਿੱਚ ਪਹਿਲਾ ਐਫ ਐਮ ਰੇਡੀਓ 23 ਜੁਲਾਈ 1977 ਨੂੰ ਸ਼ੁਰੂ ਹੋਇਆ। ਛੇਤੀ ਹੀ ਚੇੱਨਈ ਵਿੱਚ ਹੋਈ ਇਹ ਸ਼ੁਰੂਆਤ ਦਿੱਲੀ, ਮੁੰਬਈ ਅਤੇ ਕਲਕੱਤਾ ਤੱਕ ਵੀ ਪਹੁੰਚ ਗਈ। ਬੈਂਗਲੌਰ, ਹੈਦਰਾਬਾਦ, ਲਖਨਊ ਅਤੇ ਜੈਪੁਰ ਵਿੱਚ ਵੀ ਇਹ ਛੇਤੀ ਹੀ ਹਰਮਨ ਪਿਆਰਾ ਹੋ ਗਿਆ। ਸੰਨ 1993 ਵਿੱਚ ਅਹਿਮਦਾਬਾਦ ਵਿਖੇ ਸ਼ੁਰੂ ਹੋਈ ਰੇਡੀਓ ਮਿਰਚੀ ਬਹੁਤ ਹੀ ਹਰਮਨ ਪਿਆਰਾ ਹੋਇਆ। ਛੇਤੀ ਹੀ ਆਲ ਇੰਡੀਆ ਰੇਡੀਓ ਨੇ ਇਸ ਉਡਾਣ ਨੂੰ ਖੰਭ ਦਿੱਤੇ। ਰੇਡੀਓ ਰੇਨਬੌ, ਰੇਡੀਓ ਮਿਰਚੀ, ਰੇਡੀਓ ਫੀਵਰ, ਵਨ ਐਫ ਐਮ, ਬਿਗ ਐਫ ਐਮ, ਰੈੱਡ ਐਫ ਐਮ, ਹਿੱਟ ਐਫ ਐਮ ਅਤੇ ਐਫ ਐਮ ਗੋਲਡ ਇਸ ਸਿਲਸਿਲੇ ਨੂੰ ਸਿਖਰਾਂ 'ਤੇ ਲੈ ਗਏ।ਲੁਧਿਆਣਾ ਲਈ ਉਹ ਬੜਾ ਭਾਗਾਂ ਭਰਿਆ ਦਿਨ ਸੀ ਜਦੋਂ ਇਥੇ ਐਫ ਐਮ ਗੋਲਡ ਦੀ ਸ਼ੁਰੂਆਤ ਹੋਈ। ਭਾਵੇਂ ਲੋਕਾਂ ਸਾਹਮਣੇ ਇਹ ਰੇਡੀਓ ਸਟੇਸ਼ਨ ਅਤੇਇਸਦਾ ਪ੍ਰਸਾਰਣ ਲੋਕਾਂ ਸਾਹਮਣੇ 16 ਅਗਸਤ 2013 ਨੂੰ ਆਇਆ ਪਰ ਇਸਦੀ ਸ਼ੁਰੂਆਤ ਬੇਹੱਦ ਨਾਜ਼ੁਕ ਜਹੇ ਹਾਲਤਾਂ ਵਿੱਚ ਹੋਈ। ਬਹੁਤ ਹੀ ਛੋਟੀ ਜਿਹੀ ਥਾਂ, ਬਰਸਾਤ ਅਤੇ ਗਰਮੀ ਵਾਲਾ ਮੌਸਮ ਅਤੇ ਗਿਣਤੀ ਦਾ ਸਟਾਫ ਪਰ ਬਹੁਤ ਹੀ ਮੇਹਨਤੀ ਅਤੇ ਲਗਨ ਵਾਲਾ। ਇਸ ਸਟਾਫ ਨੇ ਐਫ ਐਮ ਗੋਲਡ ਲੁਧਿਆਣਾ ਨੂੰ ਜਿਹਨਾਂ ਬੁਲੰਦੀਆਂ ਉੱਤੇ ਪਹੁੰਚਾਇਆ ਉਹ ਤੁਹਾਡੇ ਸਭਨਾਂ ਦੇ ਸਾਹਮਣੇ ਹੈ।
Please click here for more photos
ਛੇਵੇਂ ਵਿਸ਼ਵ ਰੇਡੀਓ ਦਿਵਸ ਦੇ ਮੌਕੇ ਉੱਤੇ ਅਸੀਂ ਐਫ ਐਮ ਗੋਲਡ ਲੁਧਿਆਣਾ ਦੇ ਇਸ ਸਟਾਫ ਨਾਲ ਇੱਕ ਸੰਖੇਪ ਜਿਹੀ ਮੁਲਾਕਾਤ ਕੀਤੀ ਅਤੇ ਇਸ ਦੀ ਸਫਲਤਾ ਬਾਰੇ ਪੁੱਛਿਆ। ਇਸ ਮੁਲਾਕਾਤ ਦੌਰਾਨ ਸਾਡੀ ਟੀਮ ਨੂੰ ਸਟੇਸ਼ਨ ਡਾਇਰੈਕਟਰ ਨਵਦੀਪ ਸਿੰਘ ਅਤੇ ਆਰ ਜੇ ਰਿਨੀ ਸ਼ਰਮਾ ਸਮੇਤ ਕਈ ਹੋਰ ਮੈਂਬਰਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਉਚੇਚਾ ਵਕ਼ਤ ਕੱਢ ਕੇ ਇਸ ਬਾਰੇ ਗੱਲਬਾਤ ਕੀਤੀ। ਇਸਦਾ ਵੇਰਵਾ ਤੁਸੀਂ ਇਸ ਖਬਰ ਨਾਲ ਦਿੱਤੀ ਜਾ ਰਹੀ ਵੀਡੀਓ ਵਿੱਚ ਵੀ ਦੇਖ ਸਕਦੇ ਹੋ।
ਪੰਜਾਬ ਸਕਰੀਨ ਵੱਲੋਂ ਗੱਲਬਾਤ ਕੀਤੀ ਇਪਟਾ ਵਾਲੇ ਪ੍ਰਦੀਪ ਸ਼ਰਮਾ ਹੁਰਾਂ ਨੇ। Please click here for more photos
No comments:
Post a Comment