ਫੇਸਬੁੱਕ ਤੇ ਪੋਸਟ ਪਾ ਕੇ ਲਈ ਕਤਲ ਦੀ ਜ਼ਿੰਮੇਵਾਰੀ
ਮੋਹਾਲੀ ਵਿੱਚ 7 ਅਗਸਤ ਸ਼ਨੀਵਾਰ ਦੀ ਦੁਪਹਿਰ ਨੂੰ ਨੌਜਵਾਨ ਅਕਾਲੀ ਨੇਤਾ ਵਿੱਕੀ ਮਿੱਡੂਖੇੜਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰ ਫਰਾਰ ਹੋਣ ਵਿਚ ਸਫਲ ਹੋ ਗਏ। ਕਤਲ ਦੀ ਜ਼ਿੰਮੇਵਾਰੀ ਦਵਿੰਦਰ ਬੰਬੀਹਾ ਗਰੁੱਪ ਨੇ ਲਈ ਹੈ। ਇਸ ਮਕਸਦ ਦੀ ਇੱਕ ਪੋਸਟ ਬਾਕਾਇਦਾ ਫੇਸਬੁੱਕ ਤੇ ਵੀ ਪਾਈ ਗਈ ਹੈ। ਗੈਂਗਵਾਰ ਇੱਕ ਵਾਰ ਫੇਰ ਸੁਰਖੀਆਂ ਵਿੱਚ ਹੈ। ਮੋਹਾਲੀ ਦਾ ਸੁਰੱਖਿਆ ਤੰਤਰ ਬੁਰੀ ਤਰ੍ਹਾਂ ਨਾਕਾਮ ਹੋਇਆ ਲੱਗ ਰਿਹਾ ਹੈ। ਇੱਕ ਵਾਰ ਫੇਰ ਗੈਂਗਵਾਰ ਤੇਜ਼ ਹੋਣ ਦਾ ਖਦਸ਼ਾ ਹੈ।
ਕਤਲ ਦੀ ਜ਼ਿੰਮੇਵਾਰੀ ਲੈਣ ਵਾਲਿਆਂ ਨੇ ਕਿਹਾ ਹੈ:
ਸੀ੍ ਅਕਾਲ ਜੀ ਸਹਾਇ 🙏🚩
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਹੁਣੇ ਕੁੱਝ ਸਮਾਂ ਪਹਿਲਾਂ ਵਿੱਕੀ ਮਿੱਡੂਖੇੜਾ (ਬੱਕਰੇ)ਦਾ ਕਤਲ ਹੋਇਆ ਇਹ ਕਤਲ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਕੀਤਾ ਗਿਆ ਹੈ, ਇਸ ਨੂੰ ਪਹਿਲਾ ਲੱਕੀ ਵੀਰ ਨੇ ਬਹੁਤ ਸਮਝਾਇਾ ਤੇ ਇਹ ਕਤਲ ਇਸ ਕਰਕੇ ਕੀਤਾ ਗਿਆ ਕਿਉਂਕਿ ਵਿੱਕੀ ਮਿੱਡੂਖੇੜਾ ਸਾਡੇ Anty Group ਲਾਰੇਸ਼ ਬਿਸ਼ਨੋਈ ਨੂੰ ਸਾਰੀ ਜਾਣਕਾਰੀ ਦਿੰਦਾ ਸੀ ਤੇ ਇਸ ਨੇ ਗੁਰਲਾਲ ਭਲਵਾਨ ਤੇ ਰਾਣਾ ਸਿੱਧੂ ਨੂੰ ਮਰਵਾਇਆ ਸੀ ਇਹ ਬੰਦਾ ਲਾਰੇਸ਼ ਬਿਸ਼ਨੋਈ ਨੂੰ ਕਲਾਕਾਰਾਂ ਤੇ ਵੱਡੇ ਬਿਜ਼ਨਸਮੈਨਾਂ ਦੇ ਨੰਬਰ ਦਿੰਦਾ ਸੀ ਤੇ ਉਹਨਾਂ ਤੋਂ ਪੈਸੇ ਵਸੂਲਣ ਦਾ ਕੰਮ ਕਰਦੇ ਸੀ , ਤੇ ਇਸੇ ਤਰਾਂ ਇਹਨਾਂ ਦੇ ਗਰੁੱਪ ਵੱਲੋਂ ਜੋ ਕਤਲ ਹੁੰਦਾ ਸੀ ਓਹਨੂੰ ਬੰਬੀਹਾ ਗਰੁੱਪ ਨਾਲ ਜੋੜ ਦਿੰਦੇ ਸੀ , ਇਸ ਕਰਕੇ ਸਾਨੂੰ ਇਹਨੂੰ ਮਾਰਨਾ ਪਿਆ ਤੇ ਜੇ ਅਸੀਂ ਨਜਾਇਜ ਮਾਰਨ ਲੱਗ ਗਏ ਤਾਂ ਰੋਜ ਓਹਨਾ ਦੇ ਪੋਸਟਰ ਲੱਗਣ ਜਿੰਨਾਂ ਨੂੰ ਅਸੀਂ ਮਾਰ ਸਕਦੇ ਆਂ ਪਰ ਅਸੀਂ ਕਿਸੇ ਵੀ ਨਿਰਦੋਸ਼ ਬੰਦੇ ਨੂੰ ਨਹੀਂ ਕੁੱਝ ਕਹਿਣਾ ਤੇ ਕੋਈ ਇਹਨਾਂ ਦਾ ਜਾ ਕਿਸੇ ਦਾ ਵੀ ਦੋਸਤ ਹੋ ਸਕਦਾ ਉਸ ਨੂੰ ਨਹੀਂ ਮਾਰਨਾ ਪਰ ਜੋ ਸਾਡੇ ਖਿਲਾਫ ਇਹਨਾਂ ਦਾ ਸਾਥ ਦਿਉਗਾ ਉਹਦਾ ਤਾਂ ਫਿਰ ਇਹੀ ਹਾਲ ਹੋਵੇਗਾ।
#Kaushal chaudhry gurgaon,#Tillu tajpuria delhi,#Neeraj bhwana delhi ਇਹ ਸਾਡੇ ਭਰਾ ਆ ਸਾਰੇ ਜੋ ਵੀ ਇਹਨਾਂ ਦਾ ਦੁਸ਼ਮਣ ਆ ਓਹ ਸਾਡਾ ਦੁਸ਼ਮਣ ਆਂ ਤੇ ਜੋ ਸਾਡਾ ਦੁਸ਼ਮਣ ਆ ਉਹ ਇਹਨਾਂ ਦਾ ਦੁਸ਼ਮਣ ਆ Just Wait & Watch
ਵਿੱਕੀ ਮਿੱਡੂਖੇੜਾ ਨੇ ਆਪਣੀ ਇਹ ਫੋਟੋ ਫੇਸਬੁੱਕ ਤੇ 26 ਨਵੰਬਰ 2015 ਨੂੰ ਪੋਸਟ ਕੀਤੀ ਸੀ |
ਜ਼ਿੰਮੇਵਾਰੀ ਲੈਣ ਵਾਲੇ ਦਵਿੰਦਰ ਬੰਬੀਹਾ ਗਰੁੱਪ ਆਪਣੀ ਜ਼ਿੰਮੇਵਾਰੀ ਵਾਲੇ ਦਾਅਵੇ ਦੇ ਅਖੀਰ ਵਿੱਚ ਕਿਹਾ ਹੈ ਔਰਤਾਂ ਦਾ ਸਨਮਾਨ ਕਰੋ, ਗਰੀਬਾਂ ਦੀ ਮਦਦ ਕਰੋ ਅਤੇ ਨਸ਼ਿਆਂ ਨੂੰ ਨਾਂਹ ਕਹੋ।
ਇਥੇ ਉਸਦੇ ਪਿੰਡ ਮਿੱਡੂ ਖੇੜਾ ਦਾ ਜ਼ਿਕਰ ਵੀ ਕਰ ਲਿਆ ਜਾਈ ਤਾਂ ਕੋਈ ਮਾੜਾ ਨਹੀਂ। ਜ਼ਿਲਾ ਮੁਕਤਸਰ ਦੀ ਤਹਿਸੀਲ ਮਲੋਟਮੰਡੀ ਵਿੱਚ ਪੈਦਾ ਹੈ ਇਹ ਪਿੰਡ ਮਿੱਡੂ ਖੇੜਾ। ਮਲੋਟ ਤੋਂ ਕਰੀਬ 15 ਕਿਲੋਮੀਟਰ ਦੂਰ ਅਤੇ ਮੁਕਤਸਰ ਸਾਹਿਬ ਤੋਂ 64 ਕਿਲੋਮੀਟਰ ਦੂਰ। ਦੂਜੇ ਪਾਸੇ ਬੰਬੀਹਾ ਭਾਈ ਮੋਗਾ ਜ਼ਿਲੇ ਵਿਛਕ ਪੈਂਦਾ ਹੈ ਅਤੇ ਇਥੋਂ ਦਾ ਮੰਨਿਆ ਪ੍ਰਮੰਨਿਆ ਗੈਂਗਸਟਰ ਦੇਵਿੰਦਰ ਸ਼ੂਟਰ 25 ਸਾਲਾਂ ਦੀ ਉਮਰ ਵਿੱਚ ਇੱਕ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਸੀ।
ਵਿੱਕੀ ਮਿੱਡੂਖੇੜਾ ਦੇ ਕਤਲ ਮਗਰੋਂ ਪੁਲਿਸ ਜਿੰਨੀ ਤੇਜ਼ੀ ਨਾਲ ਸਰਗਰਮ ਹੋਈ ਹੈ ਉਸ ਤੋਂ ਲੱਗਦਾ ਹੈ ਕਿਸੇ ਵੀ ਵੇਲੇ ਦਵਿੰਦਰ ਬੰਬੀਹਾ ਗਰੁੱਪ ਦੇ ਮੈਂਬਰਾਂ ਦੀਆਂ ਗ੍ਰਿਫਤਾਰੀਆਂ ਸੰਭਵ ਹਨ।
No comments:
Post a Comment