ਬੇਅਦਬੀ ਕਰਨ ਲਈ ਅਜਿਹੇ 20 ਵਿਅਕਤੀਆਂ ਨੇ ਕੀਤੀ ਹੈ ਘੁਸਪੈਠ?
ਨਵੀਂ ਦਿੱਲੀ//ਤਰਨਤਾਰਨ: 15 ਅਕਤੂਬਰ 2021: (ਗੁਰਦੇਵ ਸਿੰਘ ਬਾਠ//ਪੰਜਾਬ ਸਕਰੀਨ ਟੀਮ)::
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬੇਅਦਬੀ ਕਰਨ ਵਾਲੇ ਦੇ ਕਤਲ ਦੀ ਘਟਨਾ ਨੇ ਇੱਕ ਵਾਰ ਫੇਰ ਫਿਰ ਸਿੰਘੂ ਮੋਰਚੇ ਤੇ ਮੌਜੂਦ ਧਰਨਾਕਾਰੀਆਂ ਵਿੱਚ ਲਕੀਰ ਗੂਹੜੀ ਕਰ ਦਿੱਤੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਸਪਸ਼ਟ ਆਖ ਦਿੱਤਾ ਹੈ ਕਿ ਨਾਂ ਤਾਂ ਸਿੰਘੂ ਬਾਰਡਰ ’ਤੇ ਕਤਲ ਹੋਏ ਵਿਅਕਤੀ ਨਾਲ ਸਾਡਾ ਕੋਈ ਸਬੰਧ ਹੈ ਅਤੇ ਨਾਂ ਹੀ ਉਸਦੇ ਕਾਤਲਾਂ ਨਾਲ। ਇਸ ਦੇ ਨਾਲ ਹੀ ਮੋਰਚੇ ਨੇ ਇਸ ਸਾਰੀ ਘਟਨਾ ਪਿੱਛੇ ਕੋਈ ਸਾਜ਼ਿਸ਼ ਹੋਣ ਦਾ ਸ਼ੱਕ ਵੀ ਜ਼ਾਹਿਰ ਕੀਤਾ ਹੈ।
ਦੂਜੇ ਪਾਸੇ ਨਿਹੰਗਾਂ ਨੇ ਕਿਸੇ ਚੈਨਲ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਘਟਨਾ ਦਾ ਸਬੰਧ ਸਾਡੇ ਪਿਓ ਦੀ ਪੱਗ ਨਾਲ ਹੈ। ਅਸੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ। ਇਸ ਮੁੱਦੇ ਨੂੰ ਲੈ ਕੇ ਸਾਡਾ ਕਿਸੇ ਧਰਨੇ ਮੋਰਚੇ ਨਾਲ ਕੋਈ ਸਮਝੌਤਾ ਨਹੀਂ ਹੋਣ ਲੱਗਾ। ਨਾਂ ਹੀ ਸਾਨੂੰ ਕਿਸੇ ਕੋਲੋਂ ਪੁੱਛਣ ਦੀ ਕੋਈ ਲੋੜ ਹੈ ਕਿ ਸਾਡੇ ਇਸ਼ਟ ਨਾਲ ਅਜਿਹਾ ਹੋਵੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਨਿਹੰਗਾਂ ਨੇ ਕਿਹਾ ਕਿ ਰਾਜੇਵਾਲ ਦਾ ਕੀ ਹੈ? ਨਾਂ ਉਸਦਾ ਇਥੇ ਕੋਈ ਲੰਗਰ ਲੱਗਿਆ ਹੈ ਤੇ ਨਾਂ ਹੀ ਕੋਈ ਹੋਰ ਬਿਸਤਰਾ। ਉਹ ਤਾਂ ਦੋ ਦਿਨ ਆਉਂਦਾ ਹੈ ਤੇ ਫਿਰ ਚਾਰ ਦਿਨ ਆਪਣੇ ਘਰ ਚਲਿਆ ਜਾਂਦਾ ਹੈ। ਉਸਨੂੰ ਕੀ ਪਤਾ ਇਥੋਂ ਦੀਆਂ ਮੁਸ਼ਕਲਾਂ ਦਾ? ਇਹਨਾਂ ਮੁਸ਼ਕਲਾਂ ਨੂੰ ਤਾਂ ਇਥੇ ਰਹਿਣ ਵਾਲੇ ਹੀ ਜਾਣਦੇ ਹਨ। ਇਥੇ ਅਸਲ ਵਿੱਚ ਸਭ ਕੁਝ ਸੰਗਤਾਂ ਦਾ ਹੀ ਹੈ। ਇਸੇ ਦੇ ਨਾਲ ਨਿਹੰਗਾਂ ਦੇ ਸਮਰਥਕਾਂ ਨੇ ਸੋਸ਼ਲ ਮੀਡੀਆ ਤੇ ਕੁਮੈਂਟ ਪਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਜੇ ਨਿਹੰਗ ਉੱਥੇ ਗਏ ਤਾਂ ਪੁਲਿਸ ਨੇ ਬਾਕੀ ਧਰਨਾਕਾਰੀਆਂ ਨੂੰ ਦੋ ਦਿਨਾਂ ਦੇ ਵਿੱਚ ਵਿੱਚ ਖਦੇੜ ਦੇਣਾ ਹੈ। ਇਸ ਨਾਲ ਹੀ ਕਾਮਰੇਡਾਂ ਅਤੇ ਸਿੰਘਾਂ ਵਿਚਲਾ ਟਕਰਾਓ ਵੀ ਹੋਰ ਤਿੱਖਾ ਹੋ ਰਿਹਾ ਹੈ। ਨਿਹੰਗਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਕੋਈ ਹੋਰ ਅਜਿਹਾ ਕਰਨ ਆਇਆ ਤਾਂ ਉਸਦਾ ਵੀ ਸੋਧਾ ਲਾਇਆ ਜਾਏਗਾ।
ਜ਼ਿਕਰਯੋਗ ਹੈ ਕਿ ਸਿੰਘੂ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਮੰਚ ਨੇੜਿਓਂ ਸ਼ੁੱਕਰਵਾਰ ਸਵੇਰੇ ਇਕ ਨੌਜਵਾਨ ਦੀ ਕੱਟੀ-ਵੱਢੀ ਲਾਸ਼ ਮਿਲੀ ਸੀ। ਉਸ ਦੀ ਪਛਾਣ ਲਖਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਚੀਮਾ ਖੁਰਦ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਸੀ। ਇਸਦੀ ਜ਼ਿੰਮੇਵਾਰੀ ਕੁਝ ਨਿਹੰਗ ਸਿੰਘਾਂ ਨੇ ਬਾਕਾਇਦਾ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਵੀ ਲਈ ਲਈ। ਦੂਜੇ ਪਾਸੇ ਪੁਲਸ ਨੇ ਅਣਪਛਾਤਿਆਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਇਸੇ ਦੌਰਾਨ ਇਸ ਕਤਲ ਲਈ ਖੁਦ ਨੂੰ ਜ਼ਿੰਮੇਵਾਰ ਦੱਸਣ ਵਾਲੇ ਇੱਕ ਨਿਹੰਗ ਸਿੰਘ ਸਰਬਜੀਤ ਸਿੰਘ ਭਾਊ ਨੇ ਖੁਦ ਪੁਲਿਸ ਸਾਹਮਣੇ ਆਤਮਸਮਰਪਣ ਵੀ ਕਰ ਦਿੱਤਾ ਹੈ। ਉਸਨੇ ਕਿਹਾ ਕਿ ਜਿਹੜਾ ਵੀ ਅਜਿਹੀ ਹਰਕਤ ਕਰੇਗਾ ਉਸਦਾ ਸੋਧ ਲਾਇਆ ਜਾਵੇਗਾ। ਜੇ ਹੋਰ ਲੋਕ ਆਉਣਗੇ ਤਾਂ ਉਹਨਾਂ ਦਾ ਵੀ ਇਹੀ ਹਾਲ ਹੋਵੇਗਾ। ਚੇਤੇ ਰਹੇ ਕਿ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਤਸਵੀਰਾਂ ਅਨੁਸਾਰ ਨੌਜਵਾਨ ਦੀ ਅੱਧ-ਨੰਗੀ ਲਾਸ਼ ਬੈਰੀਕੇਡ ਨਾਲ ਲਟਕਦੀ ਨਜ਼ਰ ਆ ਰਹੀ ਸੀ। ਦੱਸਿਆ ਜਾਂਦਾ ਹੈ ਕਿ ਉਸ ਨੂੰ ਨਿਹੰਗਾਂ ਨੇ ਸਰਬਲੋਹ ਗ੍ਰੰਥ ਦੀ ਕਥਿਤ ਬੇਅਦਬੀ ਨੂੰ ਲੈ ਕੇ ਮਾਰਿਆ। ਉਨ੍ਹਾਂ ਉਸ ਦਾ ਖੱਬਾ ਗੁੱਟ ਵੱਢ ਦਿੱਤਾ। ਫਿਰ ਮੰਚ ਤੱਕ ਲਿਆ ਕੇ ਹੱਥ ਬੰਨ੍ਹ ਕੇ ਪੁਲਸ ਦੇ ਬੈਰੀਕੇਡ ਨਾਲ ਟੰਗ ਦਿੱਤਾ। ਵੀਡੀਓ ਵਿਚ ਕੁਝ ਲੋਕ ਮੌਕੇ ’ਤੇ ਵੀ ਨਜ਼ਰ ਆ ਰਹੇ ਹਨ ਤੇ ਲਖਬੀਰ ਖੂਨ ਨਾਲ ਲਥਪਥ ਹੈ। ਲੋਕ ਬੁਰੀ ਤਰ੍ਹਾਂ ਜ਼ਖਮੀ ਪਏ ਉਸ ਵਿਅਕਤੀ ਤੋਂ ਉਸਦਾ ਨਾਂਅ-ਪਤਾ ਵੀ ਪੁੱਛ ਰਹੇ ਹਨ। ਘਟਨਾ ਤੋਂ ਬਾਅਦ ਸੈਂਕੜੇ ਕਿਸਾਨ ਉਥੇ ਇਕੱਠੇ ਹੋ ਗਏ ਤੇ ਕੁੰਡਲੀ ਦੇ ਥਾਣੇਦਾਰ ਰਵੀ ਕੁਮਾਰ ਵੀ ਪੁੱਜ ਗਏ। ਪੁਲਸ ਮੁਤਾਬਕ ਲਖਬੀਰ ਇੱਕ ਦਲਿਤ ਮਜ਼ਦੂਰ ਸੀ। ਇਸਤਰ੍ਹਾਂ ਹੁਣ ਦਲਿਤਾਂ ਦੀ ਤੀਜੀ ਧਿਰ ਵੀ ਇਸ ਕਤਲ ਦੇ ਮੁੱਦੇ ਨੂੰ ਲੈ ਕੇ ਆਪਣੇ ਰੋਸ ਦਾ ਪ੍ਰਗਟਾਵਾ ਕਰ ਸਕਦੀ ਹੈ। ਮਜ਼ਦੂਰ ਯੂਨੀਅਨਾਂ ਵੀ ਰੋਸ ਵਖਾਵਿਆਂ ਲਈ ਮੈਦਾਨ ਵਿੱਚ ਆ ਸਕਦੀਆਂ ਹਨ।
ਤਰਨ ਤਾਰਨ ਤੋਂ ਗੁਰਦੇਵ ਸਿੰਘ ਬਾਠ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਡੀ ਐੱਸ ਪੀ ਤਰਨ ਤਾਰਨ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਲਖਬੀਰ ਨਸ਼ੇ ਤੇ ਸ਼ਰਾਬ ਦਾ ਆਦੀ ਸੀ। ਇਹਨਾਂ ਆਦਤਾਂ ਕਰਕੇ ਹੀ ਉਸ ਦੀ ਪਤਨੀ ਵੀ ਉਸ ਨੂੰ ਛੱਡ ਗਈ ਸੀ। ਉਸ ਦੀਆਂ 5, 7 ਤੇ 10 ਸਾਲ ਦੀਆਂ ਤਿੰਨ ਧੀਆਂ ਵੀ ਹਨ।
ਪਿੰਡ ਵਾਲਿਆਂ ਮੁਤਾਬਕ ਉਹ ਸ਼ਰਾਬ ਦਾ ਵੀ ਆਦੀ ਸੀ ਅਤੇ ਹੋਰ ਨਸ਼ਿਆਂ ਦਾ ਵੀ ਪਰ ਉਸ ਨੇ ਪਿੰਡ ਵਿਚ ਕੋਈ ਮਾੜੀ ਘਟਨਾ ਨਹੀਂ ਕੀਤੀ ਸੀ। ਉਸਨੂੰ ਮੰਦਬੁੱਧੀ ਜਿਹਾ ਹੀ ਸਮਝਿਆ ਜਾਂਦਾ ਸੀ ਜਿਹੜਾ ਆਪਣੇ ਆਪ ਆਪਣੇ ਪਿੰਡੋਂ ਤਰਨਤਾਰਨ ਵੀ ਨਹੀਂ ਪੁੱਜ ਸਕਦਾ। ਆਪਣੇ ਪਿੰਡ ਜਦੋਂ ਉਹ ਨਜ਼ਰ ਆਇਆ ਤਾਂ ਉਦੋਂ ਵੀ ਉਸਦੇ ਭੈਣ ਨੇ ਗੁਆਂਢੀਆਂ ਘਰੋਂ ਉਸ ਨੂੰ ਪੰਜਾਹ ਰੁਪਏ ਲਿਆ ਕੇ ਦਿੱਤੇ। ਇਹ ਪੰਜਾਹ ਰੁਪਏ ਉਸਨੇ ਮੰਡੀ ਜਾ ਕੇ ਆੜਤੀਆਂ ਦੀ ਮਜ਼ਦੂਰੀ ਕਰਨ ਲਈ ਮੰਗੇ ਸਨ। ਇਸਤੋਂ ਬਾਅਦ ਉਹ ਸਿੰਘੂ ਬਾਰਡਰ ਕਿਵੇਂ ਪਹੁੰਚ ਗਿਆ ਇਹ ਇੱਕ ਡੂੰਘੇ ਭੇਦ ਵਾਲੀ ਗੱਲ ਹੈ।
ਸੰਯੁਕਤ ਕਿਸਾਨ ਮੋਰਚੇ ਨੇ ਨੌਜਵਾਨ ਦੇ ਬੇਰਹਿਮੀ ਨਾਲ ਕੀਤੇ ਕਤਲ ਦੀ ਨਿੰਦਾ ਕੀਤੀ ਹੈ। ਮੋਰਚੇ ਨੇ ਸਪੱਸ਼ਟ ਕੀਤਾ ਹੈ ਕਿ ਨਿਹੰਗ ਜਥੇਬੰਦੀ ਜਾਂ ਮਿ੍ਰਤਕ ਵਿਅਕਤੀ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈ। ਮੋਰਚਾ ਕਿਸੇ ਵੀ ਧਾਰਮਿਕ ਗ੍ਰੰਥ ਜਾਂ ਚਿੰਨ੍ਹ ਦੀ ਬੇਅਦਬੀ ਦੇ ਵਿਰੁੱਧ ਹੈ, ਪਰ ਕਿਸੇ ਵੀ ਵਿਅਕਤੀ ਜਾਂ ਸਮੂਹ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਹੈ। ਮੋਰਚੇ ਨੇ ਮੰਗ ਕੀਤੀ ਕਿ ਕਤਲ ਅਤੇ ਬੇਅਦਬੀ ਦੀ ਸਾਜ਼ਿਸ਼ ਦੇ ਦੋਸ਼ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ। ਮੋਰਚਾ ਕਿਸੇ ਵੀ ਕਾਨੂੰਨੀ ਕਾਰਵਾਈ ’ਚ ਪੁਲਸ ਅਤੇ ਪ੍ਰਸ਼ਾਸਨ ਦਾ ਸਾਥ ਦੇਵੇਗਾ। ਸੰਯੁਕਤ ਮੋਰਚੇ ਨੇ ਕਿਹਾ ਕਿ ਨਿਹੰਗਾਂ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ। ਨਿਹੰਗਾਂ ਮੁਤਾਬਿਕ ਸੋਧੇ ਗਏ ਵਿਅਕਤੀ ਨੇ ਦੱਸਿਆ ਸੀ ਕਿ ਬੇਅਦਬੀ ਦੇ ਮਕਸਦ ਨਾਲ 20 ਵਿਅਕਤੀਆਂ ਨੂੰ ਪੈਸੇ ਦੇ ਕੇ ਭੇਜਿਆ ਗਿਆ ਸੀ। ਇਸ ਤਰ੍ਹਾਂ ਉਸਤੋਂ ਇਲਾਵਾ 19 ਹੋਰ ਹਨ।
ਯੋਗੇਂਦਰ ਯਾਦਵ ਨੇ ਕਿਹਾ ਕਿ ਲਖਬੀਰ ਕੁਝ ਲੋਕਾਂ ਨਾਲ ਸਿੰਘੂ ਵਿਚ ਰਹਿ ਰਿਹਾ ਸੀ। ਰਾਤੀਂ ਬੇਅਦਬੀ ਨੂੰ ਲੈ ਕੇ ਬੋਲ-ਬੁਲਾਰਾ ਹੋ ਗਿਆ। ਮਾਮਲਾ ਪੁਲਸ ਕੋਲ ਲਿਜਾਣਾ ਚਾਹੀਦਾ ਸੀ, ਉਸ ਨੂੰ ਕਤਲ ਕਰਨਾ ਪੂਰੀ ਤਰ੍ਹਾਂ ਨਿਖੇਧੀਯੋਗ ਹੈ। ਭਾਜਪਾ ਦੇ ਆਗੂ ਅਮਿਤ ਮਾਲਵੀਆ ਨੇ ਕਤਲ ਲਈ ਰਾਕੇਸ਼ ਟਿਕੈਤ ਨੂੰ ਜ਼ਿੰਮੇਵਾਰ ਠਹਿਰਾਉਦਿਆਂ ਕਿਹਾ ਕਿ ਟਿਕੈਤ ਨੇ ਲਖੀਮਪੁਰ ਖੀਰੀ ਵਿਚ ਦੋ ਭਾਜਪਾ ਵਰਕਰਾਂ ਦੇ ਕਤਲਾਂ ਨੂੰ ਕਿਰਿਆ ਦੀ ਪ੍ਰਤੀਿਆ ਦੱਸਿਆ ਸੀ ਤੇ ਇਹ ਕਤਲ ਵੀ ਉਸੇ ਤਰ੍ਹਾਂ ਦਾ ਹੈ। ਐੱਸ ਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਪੁਲਸ ਤੋਂ ਘਟਨਾ ਦੀ ਰਿਪੋਰਟ ਤਲਬ ਕੀਤੀ ਹੈ। ਮਾਮਲਾ ਉਹ ਰੰਗ ਵੀ ਫੜੇਗਾ।
ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈ ਕਿ ਸਿੰਘੂ ਮੋਰਚੇ ਵਿੱਚ ਅੱਜ ਸਵੇਰੇ ਪੰਜਾਬ ਦੇ ਲਖਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਚੀਮਾ ਕਲਾਂ ਥਾਣਾ ਸਰਾਏ ਅਮਾਨਤ ਖਾਂ, ਜ਼ਿਲ੍ਹਾ ਤਰਨ ਤਾਰਨ ਦੇ ਬੇਰਹਿਮੀ ਨਾਲ ਕੀਤੇ ਕਤਲ ਦੀ ਮੋਰਚਾ ਨਿੰਦਾ ਕਰਦਾ ਹੈ।ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੇ ਇਸ ਘਟਨਾ ਵਿਚ ਸਾਜ਼ਿਸ਼ ਹੋਣ ਦਾ ਸ਼ੱਕ ਵੀ ਜ਼ਾਹਿਰ ਕੀਤਾ। ਸੰਯੁਕਤ ਕਿਸਾਨ ਮੋਰਚਾ ਨੇ ਸਪੱਸ਼ਟ ਕੀਤਾ ਕਿ ਨਿਹੰਗ ਜਥੇਬੰਦੀ ਜਾਂ ਮ੍ਰਿਤਕ ਵਿਅਕਤੀ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ। ਮੋਰਚਾ ਕਿਸੇ ਵੀ ਧਾਰਮਿਕ ਗ੍ਰੰਥ ਜਾਂ ਚਿੰਨ੍ਹ ਦੀ ਬੇਅਦਬੀ ਦੇ ਵਿਰੁੱਧ ਹੈ ਪਰ ਕਿਸੇ ਵੀ ਵਿਅਕਤੀ ਜਾਂ ਸਮੂਹ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਹੈ। ਮੋਰਚੇ ਨੇ ਮੰਗ ਕੀਤੀ ਕਿ ਕਿ ਕਤਲ ਅਤੇ ਬੇਅਦਬੀ ਦੀ ਸਾਜ਼ਿਸ਼ ਦੇ ਦੋਸ਼ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ। ਸੰਯੁਕਤ ਕਿਸਾਨ ਮੋਰਚਾ ਕਿਸੇ ਵੀ ਕਾਨੂੰਨੀ ਕਾਰਵਾਈ ਵਿੱਚ ਪੁਲੀਸ ਅਤੇ ਪ੍ਰਸ਼ਾਸਨ ਦਾ ਸਾਥ ਦੇਵੇਗਾ।
ਪਿੰਡ ਦੇ ਸਰਪੰਚ ਅਤੇ ਮ੍ਰਿਤਕ ਦੇ ਪਰਿਵਾਰ ਸਮੇਤ ਪਿੰਡ ਦੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਬੇਅਦਬੀ ਦੀ ਘਟਨਾ ਬੇਹੱਦ ਮੰਦਭਾਗੀ ਹੈ ਪਰ ਮਾਰੀਆਗਿਆ ਵਿਆ ਅਜਿਹਾ ਕਰਨਾ ਤਾਂ ਦੂਰ ਅਜਿਹਾ ਸੋਚ ਵੀ ਨਹੀਂ ਸਕਦਾ। ਇਹ ਬੰਦਾ ਆਪਣੇ ਆਪ ਪਿੰਡ ਦੀ ਜੂਹ ਤੋਂ ਜ਼ਿਆਦਾ ਬਾਹਰ ਵੀ ਨਹੀਂ ਜਾ ਸਕਦਾ ਸਿੰਘੂ ਮੋਰਚਾ ਤਾਂ ਬਹੁਤ ਦੂਰ ਦੀ ਗੱਲ ਹੈ। ਕਛਹਿਰਾ ਇਸ ਨੇ ਸਾਰੀ ਉਮਰ ਨਹੀਂ ਪਾਇਆ। ਇਸਨੂੰ ਲੈ ਕੇ ਕੌਣ ਗਿਆ? ਕੀ ਲਾਲਚ ਦਿੱਤਾ ਜਾਂ ਕੀ ਨਸ਼ਾ ਖੁਆਇਆ ਇਸਦੀ ਜਾਂਚ ਹੋਣੀ ਚਾਹੀਦੀ ਹੈ। ਜ਼ਰੂਰ ਇਸਦੇ ਪਿੱਛੇ ਕਿਸੇ ਤੀਜੇ ਦਾ ਹੱਥ ਹੈ। ਇਸ ਵਿਚਾਰੇ ਨੂੰ ਤਾਂ ਬਲਿ ਦਾ ਬੱਕਰਾ ਬਣਾ ਦਿੱਤਾ ਗਿਆ ਹੈ। ਇਹ ਜਿਊਂਦਾ ਬਚਿਆ ਰਹਿੰਦਾ ਤਾਂ ਜਾਂਚ ਪੜਤਾਲ ਦੌਰਾਨ ਉਹਨਾਂ ਅਸਲੀ ਬੰਦਿਆਂ ਤੱਕ ਵੀ ਪਹੁੰਚਿਆ ਜਾ ਸਕਦਾ ਸੀ ਜਿਹਨਾਂ ਨੇ ਇਸ ਨੂੰ ਵਰਤਿਆ।
No comments:
Post a Comment