Showing posts with label Investigation. Show all posts
Showing posts with label Investigation. Show all posts

Friday, July 09, 2021

ਬਰਗਾੜੀ ਬੇਅਦਬੀ ਮਾਮਲੇ ਵਿੱਚ ਚਲਾਨ ਪੇਸ਼

 Friday: 9th July 2021 at 8:08 PM

 ਵਿਸ਼ੇਸ਼ ਜਾਂਚ ਟੀਮ ਵੱਲੋਂ ਫਰੀਦਕੋਟ ਅਦਾਲਤ ਅੱਗੇ ਚਲਾਨ ਪੇਸ਼ 

ਚੰਡੀਗੜ: 9 ਜੁਲਾਈ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਪ੍ਰਤੀਕਾਤਮਕ ਤਸਵੀਰ 

ਬੇਅਦਬੀ ਘਟਨਾਵਾਂ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਵੱਲੋਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਜੇ.ਐਮ.ਆਈ.ਸੀ. ਫਰੀਦਕੋਟ ਦੀ ਅਦਾਲਤ ਵਿੱਚ ਪਹਿਲਾ ਚਲਾਨ ਪੇਸ਼ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਆਈ.ਟੀ. ਮੁਖੀ ਅਤੇ ਆਈ.ਜੀ.ਪੀ. ਬਾਰਡਰ ਰੇਂਜ ਅੰਮਿ੍ਰਤਸਰ ਐਸ.ਪੀ.ਐਸ. ਪਰਮਾਰ ਨੇ ਦੱਸਿਆ ਕਿ 12 ਅਕਤੂਬਰ, 2015 ਨੂੰ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਖਿਲਾਰ ਕੇ ਬੇਅਦਬੀ ਕਰਨ ਦੇ ਮਾਮਲੇ ਵਿੱਚ ਗਿ੍ਰਫ਼ਤਾਰ ਕੀਤੇ ਗਏ 6 ਮੁਲਜ਼ਮਾਂ ਖ਼ਿਲਾਫ਼ ਚਲਾਨ ਪੇਸ਼ ਕੀਤਾ ਗਿਆ ਹੈ ਅਤੇ ਇਸ ਮਾਮਲੇ ਵਿੱਚ ਅਗਲੀ ਸੁਣਵਾਈ 20 ਜੁਲਾਈ ਤੈਅ ਕੀਤੀ ਗਈ ਹੈ।ਆਈ.ਜੀ.ਪੀ. ਨੇ ਦੱਸਿਆ ਕਿ ਐਸ.ਆਈ.ਟੀ.  ਨੇ 16.05.21 ਨੂੰ ਜਾਂਚ ਸ਼ੁਰੂ ਕਰਨ ਸਬੰਧੀ ਇਲਾਕਾ ਮੈਜਿਸਟਰੇਟ ਨੂੰ ਸੂਚਿਤ ਕਰਨ ਤੋਂ ਬਾਅਦ ਇਸ ਕੇਸ ਵਿੱਚ ਲੋੜੀਂਦੇ ਸਾਰੇ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰ ਲਿਆ ਸੀ।

ਗੌਰਤਲਬ ਹੈ ਕਿ ਗੁਰਦੁਆਰਾ ਸਾਹਿਬ ਬਰਗਾੜੀ ਦੇ ਮੈਨੇਜਰ ਕੁਲਵਿੰਦਰ ਸਿੰਘ ਦੇ ਬਿਆਨ ’ਤੇ ਮੁਲਜ਼ਮਾਂ ਖਿਲਾਫ਼ ਆਈ.ਪੀ.ਸੀ. ਦੀ ਧਾਰਾ 295, 295-ਏ, 153-ਏ, 201, 120-ਬੀ ਤਹਿਤ ਥਾਣਾ ਬਾਜਾਖਾਨਾ ਵਿਖੇ ਐਫ.ਆਈ.ਆਰ. ਨੰਬਰ. 128 ਮਿਤੀ 12.10.2015 ਦਰਜ ਕੀਤੀ ਗਈ ਸੀ।

ਦੱਸਣਯੋਗ ਹੈ ਕਿ ਹਾਈ ਕੋਰਟ ਵੱਲੋਂ ਪੰਜਾਬ ਪੁਲਿਸ ਨੂੰ ਇਹ ਕੇਸ ਸੌਂਪੇ ਜਾਣ ਤੋਂ ਬਾਅਦ ਆਈ.ਜੀ.ਪੀ. ਬਾਰਡਰ ਰੇਂਜ ਅੰਮਿ੍ਰਤਸਰ ਐਸ.ਪੀ.ਐਸ. ਪਰਮਾਰ ਦੀ ਅਗਵਾਈ ਹੇਠ ਇਸ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ, ਜਿਸ ਵਿਚ ਰਜਿੰਦਰ ਸਿੰਘ ਸੋਹਲ, ਏਆਈਜੀ / ਸੀਆਈ ਪੰਜਾਬ, ਲਖਬੀਰ ਸਿੰਘ, ਏਸੀਪੀ / ਈਆਰਐਸ ਅੰਮਿ੍ਰਤਸਰ ਅਤੇ ਇੰਸਪੈਕਟਰ ਦਲਬੀਰ ਸਿੰਘ, ਆਈਸੀ ਸੀ.ਆਈ.ਏ. ਫਰੀਦਕੋਟ ਅਤੇ ਹੋਰਾਂ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ।

ਬੁਲਾਰੇ ਨੇ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਛੇ ਮੁਲਜ਼ਮਾਂ ਦੀ ਪਹਿਚਾਣ ਸੁਖਜਿੰਦਰ ਸਿੰਘ ਉਰਫ ਸਨੀ, ਸ਼ਕਤੀ ਸਿੰਘ, ਰਣਜੀਤ ਸਿੰਘ ਉਰਫ ਭੋਲਾ, ਬਲਜੀਤ ਸਿੰਘ, ਨਿਸ਼ਾਨ ਸਿੰਘ ਅਤੇ ਪਰਦੀਪ ਸਿੰਘ ਵਜੋਂ ਹੋਈ ਹੈ।

ਜ਼ਿਕਰਯੋਗ ਹੈ ਕਿ ਉਪਰੋਕਤ ਕੇਸ ਦੀ ਜਾਂਚ 2.11.2015 ਨੂੰ ਸੀ.ਬੀ.ਆਈ. ਨੂੰ ਸੌਂਪ ਦਿੱਤੀ ਗਈ ਸੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ 6.09.2018 ਨੂੰ ਸੀ.ਬੀ.ਆਈ. ਤੋਂ ਬੇਅਦਬੀ ਮਾਮਲਿਆਂ ਦੀ ਜਾਂਚ ਵਾਪਸ ਲੈਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ। ਸੀ.ਬੀ.ਆਈ. ਨੇ 4.07.2019 ਨੂੰ ਤਿੰਨੋ ਮਾਮਲਿਆਂ ਵਿਚ ਜੁਆਇੰਟ ਕਲੋਜ਼ਰ ਰਿਪੋਰਟ ਪੇਸ਼ ਕੀਤੀ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਬਾਅਦ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਕੇਸ ਦੀ ਜਾਂਚ ਪੰਜਾਬ ਪੁਲਿਸ ਨੂੰ ਸੌਂਪ ਦਿੱਤੀ ਸੀ।

Monday, June 28, 2021

ਬੇਅਦਬੀ:ਬੇਵੱਸ ਹੋ ਕੇ ਫਰਿਆਦ ਕਰੀ ਜਾਣਾ ਪੰਥ ਦੀ ਰਵਾਇਤ ਨਹੀਂ

 Monday: 28th Jun 2021 at 5:19 PM

ਮਾਲਵਾ ਸਿੱਖ ਜੱਥਾ (ਸੰਗਰੂਰ) ਵੱਲੋਂ ਪਿੰਡ ਜੌਲੀਆਂ ਵਿਖੇਹੋਈ ਬੇਅਦਬੀ ਬਾਰੇ ਜਾਂਚ ਰਿਪੋਰਟ ਜਾਰੀ 

ਗੁਰੂ ਦਾ ਅਦਬ ਅਤੇ ਸਿੱਖ ਦਾ ਕਰਮ


(ਪਿੰਡ ਜੌਲੀਆਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਵੱਖ-ਵੱਖ ਧਿਰਾਂ ਦੀ ਭੂਮਿਕਾ)

ਹੁਣ ਤੱਕ ਕੀ ਵਾਪਰਿਆ? 

25 ਜੂਨ 2021 ਨੂੰ ਦੁਪਹਿਰ ਵੇਲੇ ਜਿਲ੍ਹਾ ਸੰਗਰੂਰ ਵਿੱਚ ਭਵਾਨੀਗੜ੍ਹ ਦੇ ਨੇੜਲੇ ਪਿੰਡ ਜੌਲੀਆਂ ਵਿਖੇ ਇਸੇ ਹੀ ਪਿੰਡ ਦੀ ਵਸਨੀਕ ਗੁਰਮੇਲ ਕੌਰ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਅੰਦਰ ਪਟਰੌਲ ਛਿੜਕ ਕੇ ਅੱਗ ਲਾ ਦਿੱਤੀ, ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਸਰੂਪ ਅਗਨ ਭੇਟ ਹੋ ਗਿਆ ਅਤੇ ਬਾਕੀ 6 ਸਰੂਪ ਜਿਹੜੇ ਸੱਚਖੰਡ ਵਿਖੇ ਸਨ ਉਹ ਸਿੱਖ ਸੰਗਤ ਨੇ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚਾ ਲਏ। ਇਹ ਦੁਰਘਟਨਾ ਵਾਪਰਨ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਖ਼ਤ ਉਤੇ ਪ੍ਰਕਾਸ਼ ਕੀਤਾ ਹੋਇਆ ਸੀ ਅਤੇ ਕੋਈ ਵੀ ਸਿੰਘ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰ ਨਹੀਂ ਸੀ। ਇਸ ਦੁਰਘਟਨਾ ਨੂੰ ਅੰਜਾਮ ਦੇਣ ਵਾਲੀ ਔਰਤ ਦੀ ਪਹਿਚਾਣ ਗੁਰਦੁਆਰਾ ਸਾਹਿਬ ਅੰਦਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਹੋਈ। ਔਰਤ ਦੀ ਪਹਿਚਾਣ ਹੋਣ 'ਤੇ ਪਿੰਡ ਵਾਸੀਆਂ ਨੇ ਗੁਰਮੇਲ ਕੌਰ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਗੁਰਮੇਲ ਕੌਰ ਦੇ ਨਾਲ ਉਸ ਦੇ ਪਤੀ ਨੂੰ ਅਤੇ ਜਿਸ ਦੁਕਾਨ ਤੋਂ ਗੁਰਮੇਲ ਕੌਰ ਨੇ ਪਟਰੌਲ ਖਰੀਦਿਆ ਸੀ, ਉਸ ਦੁਕਾਨਦਾਰ ਨੂੰ ਪਿੰਡ ਤੋਂ ਲੈ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰ ਭੁਪਿੰਦਰ ਸਿੰਘ ਭਲਵਾਨ, ਗੁ: ਪਾਤਿਸਾਹੀ ਨੌਵੀਂ ਭਵਾਨੀਗੜ੍ਹ ਦੇ ਮਨੇਜਰ ਤਰਸੇਮ ਸਿੰਘ ਅਤੇ ਕੁਝ ਹੋਰ ਮੁਲਾਜਮ ਪਿੰਡ ਜੌਲੀਆਂ ਪੁੱਜੇ ਅਤੇ ਅਗਨ ਭੇਟ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸ੍ਰੀ ਗੋਇੰਦਵਾਲ ਲਈ ਰਵਾਨਾ ਕਰ ਦਿੱਤਾ। ਸਿੱਖ ਜਥੇਬੰਦੀਆਂ ਅਤੇ ਸੰਗਤ ਨੇ ਰੋਸ ਵਜੋਂ ਭਵਾਨੀਗੜ੍ਹ ਵਿਖੇ ਚੰਡੀਗੜ੍ਹ-ਬਠਿੰਡਾ ਜਰਨੈਲੀ ਸੜਕ ਉੱਤੇ ਆਵਾਜਾਈ ਬੰਦ ਕਰ ਦਿੱਤੀ ਜੋ ਦੇਰ ਰਾਤ ਤੱਕ ਬੰਦ ਰਹੀ। ਸੰਗਤ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਕਾਹਲ ਉੱਤੇ ਇਤਰਾਜ ਜਤਾਇਆ ਅਤੇ ਸ੍ਰੀ ਗੋਇੰਦਵਾਲ ਜਾ ਰਹੀ ਗੱਡੀ ਨੂੰ ਵਾਪਸ ਬੁਲਾਉਣ ਦੀ ਮੰਗ ਰੱਖੀ। ਸੰਗਤ ਦੀ ਮੰਗ ਉੱਤੇ ਪ੍ਰਸ਼ਾਸ਼ਨ ਨੇ ਸ੍ਰੀ ਗੋਇੰਦਵਾਲ ਜਾ ਰਹੀ ਗੱਡੀ ਨੂੰ ਵਾਪਸ ਬੁਲਾ ਲਿਆ ਅਤੇ ਦੇਰ ਰਾਤ ਨੂੰ ਸਿੱਖ ਜਥੇਬੰਦੀਆਂ ਅਤੇ ਸੰਗਤ ਨੇ ਆਪਣਾ ਧਰਨਾ ਖਤਮ ਕਰ ਦਿੱਤਾ। ਸੰਗਤ ਵੱਲੋਂ 26 ਜੂਨ ਨੂੰ ਪਿੰਡ ਜੌਲੀਆਂ ਵਿਖੇ ਇਕੱਤਰ ਹੋਣ ਦਾ ਸੁਨੇਹਾ ਦਿੱਤਾ ਗਿਆ। 

26 ਜੂਨ ਨੂੰ ਸਿੱਖ ਜਥੇਬੰਦੀਆਂ ਅਤੇ ਸੰਗਤ ਪਿੰਡ ਜੌਲੀਆਂ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਈ। 26 ਦੀ ਇਕੱਤਰਤਾ ਵਿੱਚ ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ਨੂੰ ਪਸ਼ਚਾਤਾਪ ਦਾ ਪਾਠ ਕਰਵਾਉਣ ਲਈ ਅਤੇ ਪ੍ਰਸ਼ਾਸ਼ਨ ਨੂੰ ਪਰਚੇ ਵਿੱਚ ਯੂ.ਏ.ਪੀ.ਏ ਜੋੜਨ ਲਈ ਕਿਹਾ ਗਿਆ। ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ਨੇ 2 ਜੁਲਾਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਲਈ ਕਿਹਾ ਜਿਸ ਦੇ ਭੋਗ 4 ਜੁਲਾਈ ਨੂੰ ਪੈਣੇ ਹਨ। ਜਥੇਬੰਦੀਆਂ ਨੇ ਪ੍ਰਸ਼ਾਸ਼ਨ ਨੂੰ 4 ਤਰੀਕ ਤੱਕ ਸਖਤ ਕਾਰਵਾਈ ਕਰਨ ਲਈ ਕਿਹਾ। ਪ੍ਰਸ਼ਾਸ਼ਨ ਦੇ ਕਹਿਣ ਉੱਤੇ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਅਤੇ ਪ੍ਰਸ਼ਾਸ਼ਨ ਨਾਲ ਤਾਲਮੇਲ ਕਰਨ ਲਈ 6 ਮੈਂਬਰੀ ਕਮੇਟੀ ਬਣਾਈ ਗਈ (ਪਹਿਲਾਂ 5 ਮੈਂਬਰੀ ਕਮੇਟੀ ਬਣਾਉਣ ਲਈ ਕਿਹਾ ਸੀ ਪਰ ਮੌਕੇ ਉੱਤੇ 6 ਮੈਂਬਰ ਬਣਾ ਲਏ ਗਏ) ਜਿਸ ਵਿੱਚ ਜੌਲੀਆਂ ਪਿੰਡ ਦੀ ਮੌਜੂਦਾ ਸਰਪੰਚ ਬਲਜਿੰਦਰ ਕੌਰ ਦੇ ਪਤੀ ਚਮਕ ਸਿੰਘ, ਜੌਲੀਆਂ ਪਿੰਡ ਦਾ ਸਾਬਕਾ ਸਰਪੰਚ ਕੁਲਵੰਤ ਸਿੰਘ, ਭਾਈ ਅਮਰਜੀਤ ਸਿੰਘ ਕਣਕਵਾਲ, ਭਾਈ ਬਚਿੱਤਰ ਸਿੰਘ ਸੰਗਰੂਰ, ਭਾਈ ਰਜਿੰਦਰ ਸਿੰਘ ਛੰਨਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਰਾਮਪਾਲ ਸਿੰਘ ਬੈਨੀਪਾਲ ਸ਼ਾਮਲ ਹਨ। ਪ੍ਰਸ਼ਾਸ਼ਨ ਵੱਲੋਂ ਇਹ ਵੀ ਕਿਹਾ ਗਿਆ ਕਿ ਗੁਰਮੇਲ ਕੌਰ ਨਾਲ ਪੁੱਛ-ਗਿੱਛ ਇਸ ਕਮੇਟੀ ਦੇ ਸਾਹਮਣੇ ਹੀ ਕੀਤੀ ਜਾਵੇਗੀ।       

ਵੱਖ-ਵੱਖ ਧਿਰਾਂ ਦੀ ਭੂਮਿਕਾ

ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ: ਜਿਸ ਦਿਨ ਇਹ ਦੁਰਘਟਨਾ ਵਾਪਰੀ ਉਸ ਦਿਨ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸਿੰਘ (ਜਸਵੀਰ ਸਿੰਘ) ਪਿੰਡ ਤੋਂ ਬਾਹਰ ਗਿਆ ਹੋਇਆ ਸੀ। ਜਿਸ ਵਕਤ ਗੁਰਮੇਲ ਕੌਰ ਗੁਰਦੁਆਰਾ ਸਾਹਿਬ ਆਉਂਦੀ ਹੈ ਉਸ ਵਕਤ ਗੁਰਦੁਆਰਾ ਸਾਹਿਬ ਅੰਦਰ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ। ਗੁਰਦੁਆਰਾ ਕਮੇਟੀ ਨੇ ਗ੍ਰੰਥੀ ਸਿੰਘ ਤੋਂ ਇਲਾਵਾ ਕਿਸੇ ਵੀ ਹੋਰ ਚੌਰਬਰਦਾਰ, ਧੂਫੀਆ ਅਤੇ ਪਹਿਰੇਦਾਰ ਦਾ ਪ੍ਰਬੰਧ ਨਹੀਂ ਕੀਤਾ ਹੋਇਆ ਜੋ ਮਰਿਆਦਾ ਅਨੁਸਾਰ ਲੋੜੀਂਦਾ ਹੁੰਦਾ ਹੈ। ਇਸ ਲਈ ਪਿੰਡ ਦੀ ਗੁਰਦੁਆਰਾ ਕਮੇਟੀ ਇਸ ਦੁਰਘਟਨਾ ਵਿੱਚ ਕਸੂਰਵਾਰ ਬਣਦੀ ਹੈ ਕਿਉਂਕਿ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਲਈ ਆਪਣਾ ਬਣਦਾ ਫਰਜ ਨਹੀ ਨਿਭਾਇਆ।

ਗ੍ਰੰਥੀ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਪਿੰਡ ਤੋਂ ਬਾਹਰ ਜਾਣ ਦੀ ਜਾਣਕਾਰੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਨਿਰਮਲ ਸਿੰਘ ਨੂੰ ਦੇ ਕੇ ਗਿਆ ਸੀ। ਗ੍ਰੰਥੀ ਸਿੰਘ ਅਨੁਸਾਰ ਨਿਰਮਲ ਸਿੰਘ ਨੇ ਗ੍ਰੰਥੀ ਸਿੰਘ ਦੇ ਪਿੰਡ ਤੋਂ ਬਾਹਰ ਜਾਣ ਦੀ ਜਾਣਕਾਰੀ ਬਾਕੀ ਕਮੇਟੀ ਨਾਲ ਸਾਂਝੀ ਨਹੀਂ ਕੀਤੀ। ਗ੍ਰੰਥੀ ਸਿੰਘ ਦਾ ਕਹਿਣਾ ਹੈ ਕਿ ਨਿਰਮਲ ਸਿੰਘ ਦੀ ਵਰਕਸ਼ਾਪ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੋਣ ਕਰਕੇ ਨਿਰਮਲ ਸਿੰਘ ਨੂੰ ਲੱਗਿਆ ਹੋਣਾ ਕਿ ਮੈਂ ਇੱਥੇ ਹੀ ਹਾਂ।

ਨਿਰਮਲ ਸਿੰਘ ਮੁਤਾਬਿਕ ਗ੍ਰੰਥੀ ਸਿੰਘ ਉਸ ਨੂੰ ਦੱਸ ਕੇ ਨਹੀਂ ਗਿਆ ਪਰ ਉਸ ਨੇ ਗ੍ਰੰਥੀ ਸਿੰਘ ਨੂੰ ਆਪਣੇ ਪਰਿਵਾਰ ਸਮੇਤ ਜਾਂਦੇ ਨੂੰ ਵੇਖਿਆ ਸੀ।

ਦੋਵਾਂ ਵਿੱਚੋਂ ਕੋਈ ਇਕ ਵਿਅਕਤੀ ਸੱਚਾਈ ਲੁਕੋ ਰਿਹਾ ਹੈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਇਸ ਗੱਲ ਦੀ ਪੂਰੀ ਸ਼ਿੱਦਤ ਨਾਲ ਘੋਖ ਕੀਤੀ ਜਾਵੇ ਕਿ ਅਸਲ ਸੱਚਾਈ ਕੀ ਹੈ। ਸੱਚਾਈ ਪਤਾ ਲੱਗਣ ਉੱਤੇ ਕਸੂਰਵਾਰ ਪਾਏ ਜਾਣ ਵਾਲੇ ਵਿਅਕਤੀ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ। 

ਕਮੇਟੀ ਨੇ ਗ੍ਰੰਥੀ ਸਿੰਘ ਤੋਂ ਇਲਾਵਾ ਚੌਰਬਰਦਾਰ, ਧੂਫੀਆ ਸਿੰਘ ਅਤੇ ਪਹਿਰੇਦਾਰ ਦਾ ਪ੍ਰੰਬੰਧ ਕਿਉਂ ਨਹੀਂ ਕੀਤਾ ਹੋਇਆ?

ਜੇਕਰ ਗ੍ਰੰਥੀ ਸਿੰਘ ਆਪਣੇ ਜਾਣ ਦੀ ਜਾਣਕਾਰੀ ਨਿਰਮਲ ਸਿੰਘ ਨੂੰ ਦੇ ਕੇ ਗਿਆ ਸੀ ਤਾਂ ਨਿਰਮਲ ਸਿੰਘ ਨੇ ਆਪਣੀ ਬਣਦੀ ਜਿੰਮੇਵਾਰੀ ਕਿਉਂ ਨਹੀਂ ਨਿਭਾਈ? 

ਜੇਕਰ ਗ੍ਰੰਥੀ ਸਿੰਘ ਨੇ ਆਪਣੇ ਜਾਣ ਬਾਰੇ ਕਿਸੇ ਨੂੰ ਨਹੀਂ ਦੱਸਿਆ ਤਾਂ ਗ੍ਰੰਥੀ ਸਿੰਘ ਨੇ ਇਹ ਲਾਪਰਵਾਹੀ ਕਿਉਂ ਵਰਤੀ?

ਜੇਕਰ ਨਿਰਮਲ ਸਿੰਘ ਨੇ ਗ੍ਰੰਥੀ ਸਿੰਘ ਨੂੰ ਜਾਂਦੇ ਨੂੰ ਵੇਖ ਲਿਆ ਸੀ ਤਾਂ ਵੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਨਿਰਮਲ ਸਿੰਘ ਨੇ ਇਹ ਗੱਲ ਨੂੰ ਅੱਖੋਂ ਪਰੋਖੇ ਕਿਉਂ ਕੀਤਾ? 

ਪਿੰਡ ਵਾਸੀ (ਸਮੇਤ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ): ਪਿੰਡ ਵਾਸੀ ਸਿੱਖ ਸੰਗਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਅਤੇ ਸੁਰੱਖਿਆ ਲਈ ਲੋੜੀਂਦੇ ਹਜੂਰੀਏ ਸਿੰਘਾਂ ਦਾ ਪ੍ਰਬੰਧ ਨਹੀਂ ਕੀਤਾ ਹੋਇਆ ਸੀ। ਸੁਰੱਖਿਆ ਦੇ ਨਜ਼ਰੀਏ ਤੋਂ ਕੋਈ ਪਹਿਰੇਦਾਰ ਮੌਜੂਦ ਨਹੀਂ ਸੀ ਸਿਰਫ ਸੀ.ਸੀ.ਟੀ.ਵੀ ਕੈਮਰਾ ਸੀ ਜੋ ਦੁਰਘਟਨਾ ਦੇ ਵਰਤਾਰੇ ਨੂੰ ਕੈਮਰੇ ਵਿੱਚ ਕੈਦ ਤਾਂ ਕਰ ਸਕਦਾ ਹੈ ਪਰ ਦੁਰਘਟਨਾ ਹੋਣ ਤੋਂ ਰੋਕ ਨਹੀਂ ਸਕਦਾ। ਇਸ ਲਈ ਪਿੰਡ ਦੀ ਸਿੱਖ ਸੰਗਤ ਸਮੂਹਿਕ ਰੂਪ ਵਿੱਚ ਕਸੂਰਵਾਰ ਹੈ। 

ਦੁਰਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਗੁਰਮੇਲ ਕੌਰ ਪਿੰਡ ਤੋਂ ਬਾਹਰ ਭੱਜਣ ਦੀ ਥਾਂ ਪਿੰਡ ਵਿੱਚ ਹੀ ਆਪਣੇ ਘਰ ਚਲੀ ਜਾਂਦੀ ਹੈ। ਪੁਲਸ ਦੇ ਆਉਣ ਤੱਕ ਨਾ ਹੀ ਗੁਰਮੇਲ ਕੌਰ ਨੂੰ ਆਪਣੇ ਪੱਧਰ ਉੱਤੇ ਉਸ ਤੋਂ ਕੋਈ ਪੁੱਛ-ਗਿੱਛ ਹੀ ਕੀਤੀ ਗਈ ਅਤੇ ਨਾ ਹੀ ਖਾਲਸਾਈ ਰਵਾਇਤ ਅਨੁਸਾਰ ਓਹਦੇ ਗੁਨਾਹ ਦੀ ਸਜ਼ਾ ਦੇਣ ਲਈ ਆਪਣੀ ਬਣਦੀ ਜਿੰਮੇਵਾਰੀ ਨਿਭਾਈ ਗਈ। ਗੁਰੂ ਸਾਹਿਬ ਦੇ ਅਦਬ ਸਬੰਧੀ ਪ੍ਰਸ਼ਾਸ਼ਨ ਦੀ ਹੁਣ ਤੱਕ ਦੀ ਕਾਰਗੁਜਾਰੀ ਤੋਂ ਵਾਕਫ ਹੋਣ ਦੇ ਬਾਵਜੂਦ ਪਿੰਡ ਵਾਸੀਆਂ ਨੇ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸਾਰੀ ਗੱਲ ਪ੍ਰਸ਼ਾਸ਼ਨ ਉੱਤੇ ਛੱਡ ਦਿੱਤੀ।      

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ: ਇਹ ਦੁਰਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਦੀ ਸੰਗਤ ਨਾਲ ਕੋਈ ਸਾਂਝਾ ਫੈਸਲਾ ਕੀਤੇ ਬਿਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਲਾਜ਼ਮਾਂ ਨੇ ਗੁਰੂ ਸਾਹਿਬ ਦਾ ਸਰੂਪ ਸ੍ਰੀ ਗੋਇੰਦਵਾਲ ਲਈ ਰਵਾਨਾ ਕਰ ਦਿੱਤਾ। ਜਦੋਂ ਬਿਜਲ-ਸੱਥ (ਸੋਸ਼ਲ ਮੀਡੀਆ) ਰਾਹੀਂ ਸਿੱਖ ਸੰਗਤ ਤੱਕ ਪਿੰਡ ਜੌਲੀਆਂ ਦੀ ਦੁਰਘਟਨਾ ਦੀ ਖਬਰ ਪਹੁੰਚੀ ਤਾਂ ਸੰਗਤ ਨੇ ਪਿੰਡ ਜੌਲੀਆਂ ਆਉਣਾ ਅਰੰਭ ਕਰ ਦਿੱਤਾ ਪਰ ਉਦੋਂ ਤੱਕ ਗੁਰੂ ਸਾਹਿਬ ਦਾ ਸਰੂਪ ਸ੍ਰੀ ਗੋਇੰਦਵਾਲ ਲਈ ਰਵਾਨਾ ਕਰ ਦਿੱਤਾ ਗਿਆ ਸੀ। ਇਸ ਗੱਲ ਦਾ ਸਿੱਖ ਜਥੇਬੰਦੀਆਂ ਨੇ ਰੋਸ ਕੀਤਾ ਅਤੇ ਭਵਾਨੀਗੜ੍ਹ ਵਿਖੇ ਚੰਡੀਗੜ੍ਹ-ਬਠਿੰਡਾ ਜਰਨੈਲੀ ਸੜਕ ਉੱਤੇ ਆਵਾਜਾਈ ਰੋਕ ਦਿੱਤੀ ਜੋ ਬਾਅਦ ਵਿੱਚ ਸਰੂਪ ਵਾਪਸ ਲੈ ਕੇ ਆਉਣ ਦੀ ਗੱਲ ਉੱਤੇ ਖੋਲ੍ਹ ਦਿੱਤੀ ਗਈ। 

ਭਵਾਨੀਗੜ੍ਹ ਦੇ ਨੇੜਲੇ ਪਿੰਡ ਰਾਮਪੁਰਾ ਵਿਖੇ ਪਿਛਲੇ ਸਾਲ 27 ਜੂਨ ਨੂੰ ਸੱਤਵੀਂ ਜਮਾਤ ਵਿੱਚ ਪੜ੍ਹਦੀ 12 ਕੁ ਸਾਲ ਦੀ ਇਕ ਬੱਚੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ। ਬੇਅਦਬੀ ਦੀ ਖਬਰ ਸਿੱਖ ਸੰਗਤ ਤੱਕ ਪਹੁੰਚਣ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੁਲਾਜ਼ਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਓਥੋਂ ਲੈ ਗਏ ਸਨ। ਇਕ ਮੁਲਾਜ਼ਮ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਇਹ ਇੰਨਾ ਜਲਦੀ ਵਿੱਚ ਇਸ ਲਈ ਕੀਤਾ ਗਿਆ ਤਾਂ ਕਿ ਇੱਥੇ ਸੰਗਤ ਨਾ ਇਕੱਠੀ ਹੋਵੇ ਅਤੇ ਜਥੇਬੰਦੀਆਂ ਕੋਈ ਧਰਨਾ ਨਾ ਲਾ ਲੈਣ। 

ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਾਹਲ ਨਾਲ ਮਾਮਲਾ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਇਸ ਅਮਲ ਉੱਤੇ ਇਮਾਨਦਾਰੀ ਨਾਲ ਝਾਤ ਮਾਰਨੀ ਚਾਹੀਦੀ ਹੈ। ਪਿੰਡਾਂ ਦੇ ਗੁਰਦੁਆਰਾ ਪ੍ਰਬੰਧ ਵਿੱਚ ਲੋੜੀਂਦੇ ਸੁਧਾਰ ਲਈ ਸਹਿਯੋਗ ਕਰਨ ਜਾਂ ਗੁਰੂ ਦੇ ਦੋਸ਼ੀਆਂ ਨੂੰ ਖਾਲਸਾਈ ਰਵਾਇਤਾਂ ਅਨੁਸਾਰ ਸਜਾ ਦੇਣ ਦੀ ਥਾਂ ਸਿੱਖ ਸੰਗਤ ਨਾਲ ਓਪਰਿਆਂ ਵਾਲਾ ਵਰਤਾਓ ਕਰਨਾ ਬਹੁਤ ਸ਼ਰਮਨਾਕ ਵਰਤਾਰਾ ਹੈ।         

ਫਿਰ ਜਦੋਂ ਸਿੱਖ ਸੰਗਤ ਅਤੇ ਕੁਝ ਜਥੇਬੰਦੀਆਂ ਨੇ ਸ਼ਾਮ ਨੂੰ ਭਵਾਨੀਗੜ੍ਹ ਵਿਖੇ ਚੰਡੀਗੜ੍ਹ-ਬਠਿੰਡਾ ਜਰਨੈਲੀ ਸੜਕ ਉੱਤੇ ਆਵਾਜਾਈ ਰੋਕੀ ਤਾਂ ਵੀ ਭਵਾਨੀਗੜ੍ਹ ਦੇ ਗੁਰਦੁਆਰਾ ਸਾਹਿਬ (ਗੁ: ਪਾਤਿਸਾਹੀ ਨੌਵੀਂ, ਜਿਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ) ਦੇ ਪ੍ਰਬੰਧਕਾਂ ਵੱਲੋਂ ਦੇਰ ਰਾਤ ਤੱਕ ਸਿੱਖ ਸੰਗਤ ਦਾ ਕਿਸੇ ਵੀ ਤਰ੍ਹਾਂ ਨਾਲ ਕੋਈ ਸਹਿਯੋਗ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਉੱਥੇ ਪਹੁੰਚਿਆ। ਦੇਰ ਰਾਤ ਜਦੋਂ ਬਾਬਾ ਬੂਟਾ ਸਿੰਘ (ਜੂਨੀਅਰ ਮੀਤ ਪ੍ਰਧਾਨ, ਸ਼੍ਰੋ.ਗੁ.ਪ੍ਰ.ਕ) ਸਿੱਖ ਸੰਗਤ ਕੋਲ ਪਹੁੰਚੇ ਤਾਂ ਉਹਨਾਂ ਦੇ ਕਹਿਣ ਉੱਤੇ ਗੁਰਦੁਆਰਾ ਸਾਹਿਬ ਦੇ ਮਨੇਜਰ ਅਤੇ ਬਾਕੀ ਕੁਝ ਮੁਲਾਜ਼ਮ ਪ੍ਰਸਾਦਾ-ਪਾਣੀ ਲੈ ਕੇ ਆਏ। 

ਭਾਵੇਂ ਸੜਕ ਉੱਤੇ ਸਿੱਖ ਸੰਗਤ ਦੀ ਥਾਂ ਕੋਈ ਹੋਰ ਵੀ ਕਿਉਂ ਨਾ ਬੈਠਾ ਹੁੰਦਾ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਇਹ ਕੰਮ ਬਿਨਾਂ ਕਹੇ ਬਹੁਤ ਪਹਿਲਾਂ ਹੀ ਕਰਨਾ ਚਾਹੀਦਾ ਸੀ। ਇਹ ਗੱਲ ਨਹੀਂ ਸੀ ਕਿ ਗੁਰਦੁਆਰਾ ਸਾਹਿਬ ਦੇ ਮੁੱਖ ਮੁਲਾਜ਼ਮਾਂ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਸਿੱਖ ਸੰਗਤ ਸੜਕ ਉੱਤੇ ਬੈਠੀ ਹੈ ਕਿਉਂਕਿ ਇਕ ਤਾਂ ਉਹ ਆਪ ਵੀ ਦੁਪਹਿਰ ਤੋਂ ਹੀ ਪਿੰਡ ਜੌਲੀਆਂ ਵਿਖੇ ਸਨ ਅਤੇ ਇਸ ਤੋਂ ਇਲਾਵਾ ਬਿਜਲ-ਸੱਥ ਉੱਤੇ ਵੀ ਪਲ-ਪਲ ਦੀ ਖਬਰ ਚੱਲ ਰਹੀ ਸੀ।  

ਸਿੱਖ ਜਥੇਬੰਦੀਆਂ ਅਤੇ ਸੰਗਤ: ਸਿੱਖ ਜਥੇਬੰਦੀਆਂ 25 ਜੂਨ ਨੂੰ ਹੀ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ। 25 ਦੀ ਸ਼ਾਮ ਨੂੰ ਭਵਾਨੀਗੜ੍ਹ ਵਿਖੇ ਵੀ ਕਈ ਦਫ਼ਾ ਜਥੇਬੰਦੀਆਂ ਦਾ ਆਪਸ ਵਿੱਚ ਕਾਟੋ-ਕਲੇਸ਼, ਪ੍ਰਸ਼ਾਸ਼ਨ ਅਤੇ ਲੋਕਾਂ ਦੇ ਮੋਬਾਇਲਾਂ ਲਈ ਤਮਾਸ਼ੇ ਦਾ ਸਬੱਬ ਬਣਿਆ ਰਿਹਾ। ਫਿਰ 26 ਨੂੰ ਜੌਲੀਆਂ ਪਿੰਡ ਦੀ ਇਕੱਤਰਤਾ ਵਿੱਚ ਵੀ ਇਹ ਕਾਟੋ-ਕਲੇਸ਼ ਕਾਰਨ ਸੰਗਤ ਵਿੱਚੋਂ ਕਈ ਵਿਅਕਤੀ ਅਤੇ ਕੁਝ ਜਥੇਬੰਦੀਆਂ ਵੱਲੋਂ ਕਈ ਦਫ਼ਾ ਗੁਰੂ ਸਾਹਿਬ ਦੇ ਅਦਬ ਨੂੰ ਵਿਸਾਰ ਦਿੱਤਾ ਗਿਆ। ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇਕ ਦੂਸਰੇ ਨਾਲ ਤੂੰ ਤੂੰ-ਮੈਂ ਮੈਂ ਕੀਤੀ ਗਈ।  

ਇਸ ਤੋਂ ਇਲਾਵਾ ਬਹੁਤੀਆਂ ਜਥੇਬੰਦੀਆਂ ਦੇ ਆਗੂਆਂ ਨੇ ਪ੍ਰਸ਼ਾਸ਼ਨ ਨੂੰ ਸਖਤ ਕਾਰਵਾਈ ਕਰਨ ਜਾਂ ਪਰਚੇ ਵਿੱਚ ਯੂ.ਏ.ਪੀ.ਏ ਜੋੜਨ ਲਈ ਜ਼ੋਰ ਦਿੱਤਾ ਅਤੇ ਦਲੀਲ ਦਿੱਤੀ ਗਈ ਕਿ ਦੋਸ਼ੀ ਜਮਾਨਤ 'ਤੇ ਬਾਹਰ ਨਾ ਆ ਸਕੇ। 

ਗੁਰੂ ਸਾਹਿਬ ਦੇ ਅਦਬ ਨੂੰ ਨੁਕਸਾਨ ਪਹੁੰਚਾਉਣ ਵਾਲੇ ਦੀ ਸਜਾ ਨੂੰ ਇਹਨਾਂ ਧਰਾਵਾਂ ਤੱਕ ਸਮੇਟਣ ਲਈ ਜਥੇਬੰਦੀਆਂ ਨੂੰ ਆਪਣੀ ਪਹੁੰਚ ਉੱਤੇ ਜਰੂਰ ਝਾਤ ਮਾਰਨੀ ਚਾਹੀਦੀ ਹੈ।   

ਸਿਆਸੀ ਪਾਰਟੀਆਂ ਦੇ ਨੁਮਾਇੰਦੇ:  ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੀ ਦੋਵੇਂ ਦਿਨ ਵੱਖ-ਵੱਖ ਤਰੀਕੇ ਆਪਣੀ ਹਾਜ਼ਰੀ ਲਵਾਈ। 25 ਦੀ ਸ਼ਾਮ ਨੂੰ ਸਭ ਤੋਂ ਪਹਿਲਾਂ ਪ੍ਰਕਾਸ਼ ਚੰਦ ਗਰਗ (ਸ਼੍ਰੋਮਣੀ ਅਕਾਲੀ ਦਲ) ਨੇ ਆਪਣੀ ਹਾਜ਼ਰੀ ਲਵਾਈ। ਸਭ ਤੋਂ ਮੂਹਰਲੀ ਕਤਾਰ ਵਿੱਚ ਬੈਠਦਿਆਂ ਹੀ ਪੱਤਰਕਾਰਾਂ ਨੇ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ, ਫਿਰ ਥੋੜੇ ਸਮੇਂ ਬਾਅਦ ਸਿੱਖ ਸੰਗਤ ਨੇ ਪ੍ਰਕਾਸ਼ ਚੰਦ ਗਰਗ ਦਾ ਵਿਰੋਧ ਸ਼ੁਰੂ ਕਰ ਦਿੱਤਾ ਜਿਸ ਕਾਰਨ ਪ੍ਰਕਾਸ਼ ਚੰਦ ਗਰਗ ਨੂੰ ਵਾਪਸ ਪਰਤਣਾ ਪਿਆ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ, ਢੀਂਡਸਾ ਦਲ ਅਤੇ ਕਾਂਗਰਸ ਨਾਲ ਸਬੰਧਿਤ ਵਿਅਕਤੀ ਵੀ ਦੋਵੇਂ ਦਿਨ ਸ਼ਮੂਲੀਅਤ ਕਰਦੇ ਰਹੇ ਪਰ ਸੰਗਤੀ ਹਾਜ਼ਰੀ ਜਾਂ ਤਸਵੀਰਾਂ ਖਿਚਵਾ ਕੇ ਆਪਣੇ ਬਿਜਲ-ਸੱਥ (ਸੋਸ਼ਲ ਮੀਡੀਆ) ਖਾਤਿਆਂ ਉੱਤੇ ਪਾਉਣ ਤੋਂ ਇਲਾਵਾ ਕਿਸੇ ਨੇ ਵੀ ਇਸ ਮਸਲੇ ਵਿੱਚ ਕੋਈ ਹੋਰ ਯੋਗਦਾਨ ਨਹੀਂ ਪਾਇਆ।     

ਪੰਥਕ ਰਵਾਇਤ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਅਤੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੰਥਕ ਰਵਾਇਤ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਲਈ ਪੰਜ ਸਿੰਘ ਹਜ਼ੂਰੀ ਵਿੱਚ ਲੋੜੀਂਦੇ ਹਨ। ਜੋ ਪੰਜ ਸਿੰਘ ਲੋੜੀਂਦੇ ਹੁੰਦੇ ਹਨ ਉਹਨਾਂ ਦੀ ਤਫ਼ਸੀਲ ਇਸ ਪ੍ਰਕਾਰ ਹੈ:- 

1. ਗ੍ਰੰਥੀ ਸਿੰਘ 

2. ਚੌਰ-ਬਰਦਾਰ

3. ਧੂਫੀਆ ਸਿੰਘ 

4. ਪਹਿਰੇਦਾਰ (ਬਰਸ਼ਾ-ਬਰਦਾਰ) 

5. ਲਾਂਗਰੀ ਸਿੰਘ 

ਪੰਥਕ ਰਵਾਇਤ ਦੀ ਅਣਦੇਖੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਵਿੱਚ ਅਵੱਗਿਆ ਹੀ ਹੁੰਦੀ ਹੈ ਜੋ ਸਿੱਖ ਸੰਗਤ ਅੱਜ-ਕੱਲ੍ਹ ਜਾਣੇ-ਅਣਜਾਣੇ ਵਿੱਚ ਲਗਾਤਾਰ ਕਰ ਰਹੀ ਹੈ। ਇਸ ਅਵੇਸਲੇਪਣ ਕਾਰਨ ਇਹ ਅਵੱਗਿਆ ਇਕ ਦਿਨ ਘੋਰ ਬੇਅਦਬੀ ਦੇ ਰੂਪ ਵਿੱਚ ਵਾਪਰ ਜਾਂਦੀ ਹੈ। ਫਿਰ ਅਸੀਂ ਆਪਣੇ ਢਿੱਲੇ ਪਹਿਰੇ ਨੂੰ ਲੁਕਾਉਣ ਲਈ ਦੋਸ਼ੀ ਨੂੰ ਲੱਭਣ ਅਤੇ ਦੁਨਿਆਵੀ ਅਦਾਲਤਾਂ ਤੋਂ ਸਜ਼ਾ ਦਬਾਉਣ ਲਈ ਸੜਕਾਂ ਬੰਦ ਕਰਦੇ ਹਾਂ, ਮੋਰਚੇ ਲਗਾਉਂਦੇ ਹਾਂ। ਜੇਕਰ ਦੋਸ਼ੀ ਲੱਭ ਵੀ ਜਾਏ ਅਤੇ ਦੋਸ਼ ਸਿੱਧ ਵੀ ਹੋ ਜਾਣ ਤਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਦੀ ਵੱਧ ਤੋਂ ਵੱਧ ਸਜ਼ਾ ਤਿੰਨ ਸਾਲ ਹੀ ਹੁੰਦੀ ਹੈ। ਦੋਸ਼ੀ ਨੇ ਦੁਰਘਟਨਾ ਕਿਉਂ ਕੀਤੀ ਅਤੇ ਕਿਸ ਨੇ ਕਰਵਾਈ ਉਸ ਦੀ ਤਫ਼ਤੀਸ਼ ਪੁਲਸ ਕਦੇ ਨਹੀਂ ਕਰਦੀ। ਸੋ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਅਤੇ ਸੁਰੱਖਿਆ ਦੇ ਮਾਮਲੇ ਨੂੰ ਪੰਥਕ ਨਜ਼ਰੀਏ ਤੋਂ ਵੇਖਣ ਦੀ ਲੋੜ ਹੈ।

ਗੁਰੂ ਪਾਤਿਸ਼ਾਹ ਨੇ ਖਾਲਸੇ ਨੂੰ ਖੁਦ ਇਨਸਾਫ ਕਰਨ ਦੇ ਸਮਰੱਥ ਬਣਾਇਆ ਹੈ। ਸੱਚ ਅਤੇ ਝੂਠ ਦੇ ਨਿਤਾਰੇ ਲਈ ਗੁਰੂ ਖਾਲਸਾ ਪੰਥ ‘ਸਵਾ ਲੱਖ’ ਵੀ ਨਿਆਂ ਕਰਨ ਦੇ ਸਮਰੱਥ ਹੈ। ਇਹ ਗੱਲ ਠੀਕ ਹੈ ਕਿ ਸਾਰੇ ਰਾਹ ਵੇਖਣੇ ਚਾਹੀਦੇ ਹਨ, ਪਰਖਣੇ ਚਾਹੀਦੇ ਹਨ ਪਰ ਕਿਸੇ ਮਨੁੱਖ ਉੱਤੇ ਜਾਂ ਉਸ ਵੱਲੋਂ ਬਣਾਏ ਢਾਂਚਿਆਂ ਉੱਤੇ ਹੀ ਆਸ ਰੱਖ ਬੈਠ ਜਾਣਾ ਅਤੇ ਬੇਵੱਸ ਹੋ ਕੇ ਲਗਾਤਾਰ ਇਨਸਾਫ ਦੀ ਫਰਿਆਦ ਕਰੀ ਜਾਣਾ, ਇਹ ਪੰਥ ਦੀ ਰਵਾਇਤ ਨਹੀਂ ਹੈ। 

ਔਰੰਗਜ਼ੇਬ ਦੀ ਮੌਤ ਤੋਂ ਬਾਅਦ ਬਹਾਦਰ ਸ਼ਾਹ ਜਿਸ ਦਾ ਪਹਿਲਾ ਨਾਮ ਮੁਅਜ਼ਮ ਸੀ, ਉਸ ਨੇ ਬਾਦਸ਼ਾਹ ਬਣਨ ਲਈ ਗੁਰੂ ਪਾਤਿਸਾਹ ਤੋਂ ਮਦਦ ਮੰਗੀ ਅਤੇ ਬਾਦਸ਼ਾਹ ਬਣ ਜਾਣ ਦੀ ਸੂਰਤ ਵਿੱਚ ਇਨਸਾਫ ਕਰਨ ਦੀ ਗੱਲ ਉੱਤੇ ਸਹਿਮਤੀ ਕੀਤੀ ਗਈ ਪਰ ਜਦੋਂ ਦਸਵੇਂ ਪਾਤਿਸਾਹ ਦੀ ਮਿਹਰ ਸਦਕਾ ਉਹ ਬਾਦਸ਼ਾਹ ਬਣ ਗਿਆ ਤਾਂ ਆਪਣੇ ਰਾਜ ਭਾਗ ਦੀ ਫਿਕਰ ਵਿੱਚ ਬੇਵੱਸ ਹੋ ਕੇ ਸਮਾਂ ਅੱਗੇ ਪਾਉਣ ਲੱਗਾ, ਤੈਅ ਹੋਈਆਂ ਗੱਲਾਂ ਨੂੰ ਲਮਕਾਉਣ ਲੱਗਾ ਤਾਂ ਤਵਾਰੀਖ ਗਵਾਹ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਸੱਚੇ ਪਾਤਿਸਾਹ ਦੇ ਥਾਪੜੇ ਨਾਲ ਇਨਸਾਫ ਦੇ ਰਾਹ 'ਤੇ ਤੁਰ ਪੈਂਦੇ ਹਨ ਅਤੇ ਆਪਣੀ ਰਵਾਇਤ ਅਨੁਸਾਰ ਇਨਸਾਫ ਕਰਦੇ ਹਨ।     

ਇਤਿਹਾਸ ਵਿੱਚ ਆਉਂਦਾ ਹੈ ਕਿ ਇਕ ਵਾਰ ਕੁਝ ਸੱਜਣ ਬਾਬਾ ਬੰਦਾ ਸਿੰਘ ਬਹਾਦਰ ਕੋਲ ਆਪਣੇ ਜ਼ਿਮੀਦਾਰਾਂ ਦੇ ਜ਼ੁਲਮ ਦੀ ਫਰਿਆਦ ਕਰਦੇ ਹਨ ਤਾਂ ਬਾਬਾ ਜੀ ਉਹਨਾਂ ਨੂੰ ਹੀ ਗੋਲੀ ਨਾਲ ਉਡਾ ਦੇਣ ਲਈ ਕਹਿ ਦਿੰਦੇ ਹਨ। ਆਪਣੀ ਫਰਿਆਦ ਦਾ ਇਹ ਉੱਤਰ ਸੁਣ ਕੇ ਉਹ ਇਸਦਾ ਕਾਰਨ ਪੁੱਛਦੇ ਹਨ ਤਾਂ ਬਾਬਾ ਜੀ ਆਖਦੇ ਹਨ, “ਤੁਹਾਡੇ ਨਾਲ ਇਹ ਹੀ ਹੋਣੀ ਚਾਹੀਦੀ ਹੈ, ਤੁਸੀਂ ਇਸੇ ਦੇ ਹੀ ਲਾਇਕ ਹੋ। ਤੁਸੀਂ ਜਿਮੀਦਾਰਾਂ ਦੇ ਅੱਗੇ ਦੱਬੇ ਰਹਿੰਦੇ ਹੋ ਅਤੇ ਉਹਨਾਂ ਦਾ ਜਬਰ ਕਾਇਰਾਂ ਵਾਂਙੂ ਜਰੀ ਜਾਂਦੇ ਹੋ। ਸ਼੍ਰੀ ਦਸ਼ਮੇਸ਼ ਜੀ ਦੇ ਖਾਲਸੇ ਵਿੱਚ ਇਹ ਤਾਕਤ ਕਿਉਂ ਨਾ ਹੋਵੇ ਕਿ ਆਪਣੇ ਵਿਰੁੱਧ ਹੋ ਰਹੀਆਂ ਬੇ-ਇਨਸਾਫੀਆਂ ਨੂੰ ਉਹ ਆਪ ਦੂਰ ਕਰ ਸਕੇ?” 

ਜਿੱਥੇ ਸਾਲ 2015 ਤੋਂ ਲਗਾਤਾਰ ਸਿੱਖਾਂ ਦਾ ਇਕ ਹਿੱਸਾ ਜਾਂ ਵੱਖ-ਵੱਖ ਅਫਸਰ ਜਿੰਨਾ ਵਿੱਚ ਇਕ ਕੁੰਵਰ ਵਿਜੇ ਪ੍ਰਤਾਪ ਵੀ ਸੀ, ਇਹਨਾਂ ਢਾਂਚਿਆਂ ਰਾਹੀਂ ਇਨਸਾਫ ਕਰਨ ਦੇ ਅਮਲ ਜਾਂ ਦਾਅਵੇ ਵਿੱਚ ਸੀ, ਓਥੇ ਇਸੇ ਹੀ ਮਾਮਲੇ ਵਿੱਚ ਜੂਨ 2019 ਵਿੱਚ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਨੇ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ (ਉਮਰ 49 ਸਾਲ) ਜੋ ਨਾਭਾ ਜੇਲ੍ਹ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਕੈਦ ਕੱਟ ਰਿਹਾ ਸੀ, ਨੂੰ ਆਪਣੀ ਰਵਾਇਤ ਅਨੁਸਾਰ ਸਜਾ ਦੇ ਕੇ ਇਨਸਾਫ ਕਰ ਦਿੱਤਾ ਸੀ। 

ਜੇਕਰ ਦੁਨਿਆਵੀ ਢਾਂਚੇ ਇਨਸਾਫ ਕਰਨ ਦੇ ਸਮਰੱਥ ਨਾ ਰਹਿਣ ਤਾਂ ਸਿੱਖ ਦਾ ਫਰਜ ਆਪਣੇ ਸੱਚੇ ਪਾਤਿਸਾਹ ਦੇ ਦੱਸੇ ਢੰਗ ਤਰੀਕਿਆਂ ਅਨੁਸਾਰ ਚੱਲ ਕੇ ਖੁਦ ਇਨਸਾਫ ਕਰਨ ਦਾ ਹੈ। ਇਹੀ ਸਾਡੀ ਰਵਾਇਤ ਹੈ, ਇਹੀ ਗੁਰੂ ਦੇ ਅਦਬ ਵਿੱਚ ਸਿੱਖ ਦਾ ਕਰਮ ਹੈ। 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਦੁਰਘਟਨਾਵਾਂ ਆਮ ਵਰਤਾਰਾ ਹੀ ਬਣਦਾ ਜਾ ਰਿਹਾ ਹੈ। ਇਸ ਲਈ ਸਾਨੂੰ ਦੁਨਿਆਵੀ ਅਦਾਲਤ ਤੋਂ ਇਨਸਾਫ਼ ਲੈਣ ਦੇ ਪ੍ਰਚਲਤ ਚੱਲਣ ਦੇ ਨਾਲ-ਨਾਲ ਜਿੱਥੇ ਇਨਸਾਫ਼ ਦੀ ਪੰਥਕ ਰਵਾਇਤ ਤੋਂ ਸੇਧ ਲੈਣ ਦੀ ਲੋੜ ਹੈ ਉੱਥੇ ਇਸ ਵਰਤਾਰੇ ਨੂੰ ਰੋਕਣ ਲਈ ਪੰਥਕ ਤੌਰ ਉੱਤੇ ਅੰਦਰੂਨੀ ਚਿੰਤਨ ਕਰਨ ਦੀ ਵੀ ਲੋੜ ਹੈ।

ਜਾਰੀ ਕਰਤਾ-ਮਾਲਵਾ ਸਿੱਖ ਜੱਥਾ (ਸੰਗਰੂਰ)

27 ਜੂਨ 2021

ਬੇਅਦਬੀ:ਬੇਵੱਸ ਹੋ ਕੇ ਫਰਿਆਦ ਕਰੀ ਜਾਣਾ ਪੰਥ ਦੀ ਰਵਾਇਤ ਨਹੀਂ

Saturday, June 09, 2018

7.65 ਐੱਮ ਐੱਮ ਦੇ ਦੇਸੀ ਪਿਸਤੌਲ ਨਾਲ ਹੀ ਹੋਇਆ ਗੌਰੀ ਲੰਕੇਸ਼ ਦਾ ਕਤਲ

ਐੱਮ ਐੱਮ ਕੁਲਬੁਰਗੀ ਦੇ ਕਤਲ ਲਈ ਵੀ ਵਰਤਿਆ ਗਿਆ ਇਹੀ ਪਿਸਤੌਲ 
ਇਸ ਪਾਰਕ ਵਿੱਚ ਬਣਾਈ ਗਈ ਸੀ ਗੌਰੀ ਲੰਕੇਸ਼ ਦੇ ਕਤਲ ਦੀ ਸਾਜ਼ਿਸ਼ 
ਬੰਗਲੁਰੂ: 8 ਜੂਨ 2018:  (ਪੰਜਾਬ ਸਕਰੀਨ ਸਰਵਿਸ):: 
ਬਹੁਤ ਪਹਿਲਾਂ ਕਿਸੇ ਸ਼ਾਇਰ ਨੇ ਲਿਖਿਆ ਸੀ: 
ਖ਼ੁਦਾਯਾ ਖੈਰ ਹੋ ਕਾਤਿਲ ਕੀ ਮੇਰੇ;
ਸੁਨਾ ਯੇਹ ਹੈ ਕਿ ਖੰਜਰ ਬੋਲਤਾ ਹੈ!
ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੇ ਵਹਿਸ਼ੀਆਨਾ ਕਤਲ ਦੇ ਮਾਮਲੇ ਵਿੱਚ ਵੀ ਇਹੀ ਗੱਲ ਸਾਬਿਤ ਹੋ ਰਹੀ ਹੈ। ਖੰਜਰ ਬੋਲ ਰਿਹਾ ਹੈ। ਖੰਜਰ ਦੱਸ ਰਿਹਾ ਹੈ ਕਿ ਉਹ ਕਿੰਨਾਂ ਦੇ ਹੱਥਾਂ ਵਿੱਚ ਸੀ। ਇਹ ਖੰਜਰ ਇਹ ਵੀ ਦੱਸ ਰਿਹਾ ਹੈ ਜਿਹਨਾਂ ਹੱਥਾਂ ਨੇ ਉਸਨੂੰ ਹਥਿਆਰ ਬਣਾਇਆ ਉਹ ਹੱਥ ਕਿਹਨਾਂ ਲੋਕਾਂ ਦੇ ਸਨ। ਜਦੋਂ ਇਸ ਬੇਬਾਕ ਪੱਤਰਕਾਰ ਨੂੰ ਦਰਵਾਜ਼ਾ ਖੜਕਾ ਕੇ ਬਾਹਰ ਬੁਲਾਇਆ ਗਿਆ ਅਤੇ  ਫਿਰ ਦਰਵਾਜ਼ਾ ਖੁੱਲਦਿਆਂ ਹੀ ਅੰਨੇਵਾਹ ਗੋਲੀਆਂ ਚਲਾਇਆ ਗਈਆਂ ਉਹ ਇੱਕ ਵਹਿਸ਼ੀਆਨਾ ਘਟਨਾ ਸੀ। ਇਸ ਕਤਲ ਨੇ ਅਤਿਥੀ ਦੇਵੋ ਭਵ ਵਾਲੇ ਭਾਰਤੀ ਸਿਧਾਂਤ ਦੀਆਂ ਧੱਜੀਆਂ ਉਡਾ ਦਿੱਤੀਆਂ।  ਇਸ ਕਤਲ ਨੇ ਇਹ ਸਾਬਿਤ ਕਰ ਦਿੱਤਾ ਕਿ ਹੁਣ ਅਜਿਹੇ ਦਰਿੰਦਿਆਂ ਤੋਂ ਬਚਣ ਲਈ ਘਰਾਂ ਵਿੱਚ ਸ਼ਿਕਾਰੀ ਕਿਸਮ ਦੇ ਕੁੱਤੇ ਰੱਖਣ ਦੀ ਲੋੜ ਹੈ ਅਤੇ ਨਾਲ ਹੀ ਕੰਧਾਂ ਉੱਤੇ ਇਹ ਲਿਖਣ ਦੀ ਵੀ ਕਿ "ਕੁੱਤੋਂ  ਸੇ ਸਾਵਧਾਨ"।
ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੇ ਮਾਮਲੇ 'ਚ ਫੋਰੈਂਸਿਕ ਲੈਬ ਦੀ ਰਿਪੋਰਟ 'ਚ ਹੁਣ ਜਿਹੜਾ ਅਹਿਮ ਖੁਲਾਸਾ ਹੋਇਆ ਹੈ ਉਸਨੇ ਬਹੁਤ ਸਾਰੀਆਂ ਸ਼ੰਕਾਵਾਂ ਸੱਚ ਸਾਬਿਤ ਕਰ ਦਿੱਤੀਆਂ ਹਨ। ਇਸ ਰਿਪੋਰਟ ਅਨੁਸਾਰ ਗੌਰੀ ਲੰਕੇਸ਼ ਦੇ ਕਤਲ 'ਚ ਉਸੇ ਹਥਿਆਰ ਦੀ ਵਰਤੋਂ ਕੀਤੀ ਗਈ, ਜਿਸ ਨਾਲ ਕਰਨਾਟਕ ਦੇ ਹੀ ਪਰਸਿੱਧ ਤਰਕਵਾਦੀ ਅਤੇ ਲੇਖਕ ਐੱਮ ਐੱਮ ਕਲਬੁਰਗੀ ਦਾ ਕਤਲ ਕੀਤਾ ਗਿਆ ਸੀ। ਗੌਰੀ ਲੰਕੇਸ਼ ਕਤਲ ਕਾਂਡ 'ਚ ਗਰਿਫਤਾਰ ਮੁੱਖ ਦੋਸ਼ੀ ਟੀ ਨਵੀਨ ਕੁਮਾਰ ਖ਼ਿਲਾਫ਼ ਦਾਖ਼ਲ ਚਾਰਜਸ਼ੀਟ ਨਾਲ ਲਾਈ ਗਈ ਫੋਰੈਂਸਿਕ ਲੈਬ ਰਿਪੋਰਟ 'ਚ ਇਹ ਖੁਲਾਸਾ ਹੋਇਆ ਹੈ। ਰਿਪੋਰਟ ਅਨੁਸਾਰ ਗੌਰੀ ਲੰਕੇਸ਼ ਅਤੇ ਐੱਮ ਐੱਮ ਕੁਲਬੁਰਗੀ ਦੇ ਕਤਲ 'ਚ 7.65 ਐੱਮ ਐੱਮ ਦੇ ਦੇਸੀ ਪਿਸਤੌਲ ਦੀ ਵਰਤੋਂ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਕਰਨਾਟਕ ਸਪੈਸ਼ਲ ਜਾਂਚ ਟੀਮ (ਸਿੱਟ) ਨੇ 21 ਮਈ ਨੂੰ ਦਾਵਨਗਿਰੀ ਜ਼ਿਲੇ ਤੋਂ ਇੱਕ ਦੋਸ਼ੀ ਅਮੋਲ ਕਾਲੇ ਨੂੰ ਗਰਿਫਤਾਰ ਕੀਤਾ ਸੀ, ਜਿਸ 'ਤੇ ਕਲਬੁਰਗੀ ਦੇ ਕਤਲ 'ਚ ਸ਼ਾਮਲ ਹੋਣ ਦਾ ਵੀ ਦੋਸ਼ ਹੈ। ਕਲਬੁਰਗੀ ਦੇ ਕਤਲ ਦੀ ਜਾਂਚ ਕਰ ਰਹੀ ਐੱਸ ਆਈ ਟੀ ਦਾ ਕਹਿਣਾ ਹੈ ਕਿ ਕਲਬੁਰਗੀ ਦਾ ਦਰਵਾਜ਼ਾ ਖੜਕਾਉਣ ਵਾਲੇ ਦੋ ਦੋਸ਼ੀਆਂ 'ਚ ਅਮੋਲ ਕਾਲੇ ਵੀ ਸ਼ਾਮਲ ਸੀ।
ਇਸ ਤੋਂ ਪਹਿਲਾਂ ਉਸ ਨੇ ਮੁੱਖ ਦੋਸ਼ੀ ਨਵੀਨ ਕੁਮਾਰ ਦਾ ਬਿਆਨ ਦਰਜ ਕੀਤਾ। ਨਵੀਨ ਕੁਮਾਰ ਦੀ ਪਤਨੀ ਦਾ ਬਿਆਨ ਵੀ ਲਿਆ ਗਿਆ। ਉਸ ਦੀ ਪਤਨੀ ਨੇ ਮੰਨਿਆ ਕਿ ਨਵੀਨ ਕੁਮਾਰ ਹਿੰਦੂਵਾਦੀ ਜਥੇਬੰਦੀ ਸਨਾਤਨ ਸੰਸਥਾ ਨਾਲ ਜੁੜਿਆ ਰਿਹਾ ਹੈ ਅਤੇ ਉਸ ਨੂੰ ਸਨਾਤਨ ਸੰਸਥਾ ਦੇ ਪ੍ਰੋਗਰਾਮਾਂ ਵਿੱਚ ਲੈ ਕੇ ਜਾਂਦਾ ਸੀ। ਨਵੀਨ ਦੀ ਪਤਨੀ ਨੇ ਆਪਣੇ ਬਿਆਨ 'ਚ ਕਿਹਾ ਕਿ ਗੌਰੀ ਲੰਕੇਸ਼ ਦੇ ਕਤਲ ਤੋਂ ਇੱਕ ਦਿਨ ਪਹਿਲਾਂ ਅਚਾਨਕ ਉਹ ਘਰ ਆਇਆ ਅਤੇ ਉਸ ਨੂੰ ਮੰਗਲੁਰੂ ਦੇ ਸਨਾਤਨ ਆਸ਼ਰਮ ਵਿੱਚ ਲੈ ਕੇ ਚਲਾ ਗਿਆ। 
ਜ਼ਿਕਰਯੋਗ ਹੈ ਕਿ ਗੌਰੀ ਲੰਕੇਸ਼ ਕਤਲ ਕੇਸ 'ਚ ਕਰਨਾਟਕ ਪੁਲਸ ਨੇ 20 ਮਈ ਨੂੰ ਚਾਰਜਸ਼ੀਟ ਦਾਖ਼ਲ ਕੀਤੀ ਸੀ, ਜਿਸ 'ਚ ਪੁਲਸ ਵੀ ਇਸ ਨਤੀਜੇ 'ਤੇ ਪਹੁੰਚੀ ਹੈ। ਹਿੰਦੂ ਧਰਮ ਦੀ ਆਲੋਚਨਾ ਦੇ ਚਲਦਿਆਂ ਹੀ ਗੌਰੀ ਲੰਕੇਸ਼ ਦਾ ਕਤਲ ਕੀਤਾ ਗਿਆ ਸੀ। ਚਾਰਜਸ਼ੀਟ 'ਚ ਨਵੀਨ ਕੁਮਾਰ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਹੈ। ਉਸ ਦੇ ਨਾਲ ਹੀ ਪਰਵੀਨ ਕੁਮਾਰ ਨੂੰ ਦੋਸ਼ੀ ਬਣਾਇਆ ਗਿਆ ਹੈ, ਜੋ ਫਿਲਹਾਲ ਫਰਾਰ ਹੈ। ਕਰੀਬ ਪੰਜ ਸੌ ਸਫ਼ਿਆਂ ਦੀ ਇਸ ਚਾਰਜਸ਼ੀਟ 'ਚ 100 ਵਿਅਕਤੀਆਂ ਦੇ ਨਾਂਅ ਬਤੌਰ ਗਵਾਹ ਦਰਜ ਹਨ। ਭਾਵੇਂ ਕਿ 600 ਸਫ਼ਿਆਂ ਦੀ ਇਸ ਚਾਰਜਸ਼ੀਟ ਦੇ 110 ਸਫ਼ੇ ਜਨਤਕ ਨਹੀਂ ਕੀਤੇ ਗਏ। ਜਾਣਕਾਰੀ ਅਨੁਸਾਰ ਗੌਰੀ ਲੰਕੇਸ਼ ਦੇ ਕਤਲ ਦੇ ਕਾਰਨਾਂ ਅਤੇ ਸਾਜ਼ਿਸ਼ ਦੀ ਜਾਣਕਾਰੀ ਇਨ੍ਹਾਂ ਇਸ 110 ਸਫ਼ਿਆਂ ਦੇ ਵਿੱਚ ਹੈ। ਇਸ ਤੋਂ ਇਲਾਵਾ ਮੁੱਖ ਦੋਸ਼ੀ ਨਵੀਨ ਕੁਮਾਰ ਦੇ ਬਿਆਨ ਨੂੰ ਵੀ ਜਨਤਕ ਨਹੀਂ ਕੀਤਾ ਗਿਆ। ਜਾਣਕਾਰੀ ਅਨੁਸਾਰ ਚਾਰਜਸ਼ੀਟ ਦੇ ਇਨ੍ਹਾਂ ਜਨਤਕ ਨਾ ਕੀਤੇ ਗਏ ਸਫ਼ਿਆਂ ਵਿੱਚ ਕਿਹਾ ਗਿਆ ਹੈ ਕਿ ਦੋਸ਼ੀ ਗੌਰੀ ਲੰਕੇਸ਼ ਵੱਲੋਂ ਪਰਕਾਸ਼ਤ ਹਫ਼ਤਾਵਾਰੀ ਅਖ਼ਬਾਰ 'ਟੈਬਾਲਾਈਡ' 'ਚ ਹਿੰਦੂ ਧਰਮ ਦੀ ਤਿੱਖੀ ਆਲੋਚਨਾ ਕਰਨ, ਹਿੰਦੂ ਦੇਵੀ-ਦੇਵਤਿਆਂ ਅਤੇ ਹਿੰਦੂ ਧਰਮ ਦੀ ਬੁਰਾਈ ਕੀਤੇ ਜਾਣ ਤੋਂ ਨਾਰਾਜ਼ ਸਨ। ਚਾਰਜਸ਼ੀਟ 'ਚ ਜੋ ਸਭ ਤੋਂ ਅਹਿਮ ਖੁਲਾਸਾ ਹੋਇਆ ਹੈ, ਉਹ ਇਹ ਹੈ ਕਿ ਨਵੀਨ ਕੁਮਾਰ ਗੋਰੀ ਲੰਕੇਸ਼ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ ਅਤੇ ਪੂਰੀ ਸਾਜਿਸ਼ ਬੰਗਲੁਰੂ ਦੇ ਵਿਜੈ ਨਗਰ ਸਥਿਤ ਬੀ ਬੀ ਐੱਮ ਪੀ ਪਾਰਕ ਵਿੱਚ ਬੈਠ ਕੇ ਰਚੀ ਗਈ ਸੀ।
ਇਸਦੇ ਨਾਲ ਹੀ ਹੁਣ ਉਹਨਾਂ ਸੰਭਾਵਨਾਵਾਂ ਦਾ ਵੀ ਖ਼ਤਮ ਹੋ ਗਿਆ ਹੈ ਜਿਹਨਾਂ ਵਿੱਚ ਕਿਹਾ ਗਿਆ ਸੀ ਕਿ ਇਹ ਕਤਲ ਕਿਸੇ ਨਕਸਲੀ ਧਿਰ ਵੱਲੋਂ ਵੀ ਕੀਤਾ ਗਿਆ ਹੋ ਸਕਦਾ ਹੈ ਕਿਓਂਕਿ ਗੌਰੀ ਲੰਕੇਸ਼ ਉਹਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ। 

Monday, August 07, 2017

ਚੋਟੀ ਕੱਟਣ ਦੀਆਂ ਘਟਨਾਵਾਂ ਵਿੱਚ ਮਾਨਸਿਕ ਅਤੇ ਘਰੇਲੂ ਕਾਰਣ ਸ਼ਾਮਲ

Sun, Aug 6, 2017 at 8:05 PM
ਤਰਕਸ਼ੀਲ ਸੋਸਾਇਟੀ ਨੇ ਕੀਤੀ ਮਾਮਲੇ ਦੀ ਪੂਰੀ ਘੋਖ ਪੜਤਾਲ 
ਫੋਟੋ ਜਨ ਪ੍ਰਹਰੀ ਤੋਂ ਧੰਨਵਾਦ ਸਹਿਤ 
ਲੁਧਿਆਣਾ: 6 ਅਗਸਤ (ਸਤੀਸ਼ ਸਚਦੇਵਾ//ਪੰਜਾਬ ਸਕਰੀਨ):: 
ਪਤਾ ਨਹੀਂ ਕਿੰਨੇ ਕਿਸਾਨਾਂ ਨੇ ਖ਼ੁਦਕੁਸ਼ੀ ਕਰ ਲਈ ਪਰ ਇਸ ਦੇਸ਼ ਦੀ ਆਤਮਾ ਨਹੀਂ ਜਾਗੀ। ਕਿੰਨੀਆਂ ਕੁੜੀਆਂ ਅਤੇ ਵਿਆਹੀਆਂ ਇਸਤਰੀਆਂ ਨੂੰ ਜਬਰਜਨਾਹ ਮਗਰੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪਰ ਇਸ ਦੇਸ਼ ਦੀ ਜਨਤਾ ਵਿੱਚ ਕੋਈ ਬੇਚੈਨੀ ਨਹੀਂ ਹੋਈ। ਡਾ. ਨਰੇਂਦਰ ਦਾਭੋਲਕਰ ਵਰਗੇ ਬੁਧੀਜੀਵੀਆਂ ਨੂੰ ਵਹਿਸ਼ੀਆਨਾ ਢੰਗ ਨਾਲ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਪਰ ਸਾਡਾ ਸਮਾਜ ਨਹੀਂ ਜਾਗਿਆ। ਹੁਣ ਚੋਟੀ ਕੱਟੇ ਜਾਣ ਦੀਆਂ ਕਥਿਤ ਘਟਨਾਵਾਂ ਵਾਲੀਆਂ ਅਫਵਾਹਾਂ ਨੇ ਪੜ੍ਹੇ ਲਿਖੇ ਲੋਕਾਂ ਨੂੰ ਡੈਣਾਂ ਦੀ ਮੌਜੂਦਗੀ ਦਾ ਅਹਿਸਾਸ ਵੀ ਕਰ ਦਿੱਤਾ ਹੈ। ਆਗਰਾ ਨੇੜੇ ਫਤੇਹਾਬਾਦ 'ਚ ਤਾਂ ਰਸਤਾ ਭਟਕੀ ਇੱਕ ਬਜ਼ੁਰਗ ਪਰ ਦਲਿਤ ਔਰਤ ਨੂੰ ਇਸਦਾ ਜ਼ਿੰਮੇਵਾਰ ਆਖ ਕੇ ਮੌਤ ਦੇ ਘਾਟ ਉਤਾਰਨ ਵਰਗਾ ਸ਼ਰਮਨਾਕ ਕਾਰਾ ਵੀ ਕੀਤਾ ਜਾ ਚੁੱਕਿਆ ਹੈ। ਸ਼ੱਕ ਹੋਣ ਲੱਗ ਪਿਆ ਹੈ ਕਿ ਕਿਤੇ ਕਿਸੇ ਵਰਗ ਵਿਸ਼ੇਸ਼ ਨੂੰ ਇਸ ਬਹਾਨੇ ਸਮੂਹਿਕ ਨਿਸ਼ਾਨਾ ਬਣਾਏ ਜਾਨ ਦੀ ਕੋਈ ਸਾਜ਼ਿਸ਼ ਤਾਂ ਨਹੀਂ ਚੱਲ ਰਹੀ? ਤਰਕਸ਼ੀਲ ਸੋਸਾਇਟੀ ਪੰਜਾਬ ਨੇ ਇਹਨਾਂ ਘਟਨਾਵਾਂ ਬਾਰੇ ਪੂਰੀ ਘੋਖ ਪੜਤਾਲ ਕੀਤੀ ਹੈ। 
ਤਰਕਸ਼ੀਲ ਸੁਸਾਇਟੀ ਪੰਜਾਬ (ਲੁਧਿਆਣਾ ਇਕਾਈ) ਦੀ ਮੀਟਿੰਗ ਅੱਜ ਜਥੇਬੰਦਕ ਮੁਖੀ ਜਸਵੰਤ ਜੀਰਖ਼ ਦੀ ਪ੍ਰਧਾਨਗੀ ਹੇਠ ਗਦਰੀ ਸ਼ਹੀਦ ਬਾਬਾ ਭਾਨ ਯਾਦਗਾਰ ਸੁਨੇਤ ਵਿਖੇ ਹੋਈ। ਮੀਟਿੰਗ ਦੌਰਾਨ ਪਿਛਲੇ ਦਿਨਾਂ ਤੋਂ ਵੱਖ ਵੱਖ ਸੂਬਿਆਂ ਰਾਜਸਥਾਨ, ਹਰਿਆਣਾ, ਯੂ ਪੀ, ਦਿੱਲੀ ਅਤੇ ਪੰਜਾਬ ਆਦਿ ਵਿੱਚ ਔਰਤਾਂ ਦੀ ਚੋਟੀ ਕੱਟੇ (ਵਾਲ ਕੱਟਣ) ਜਾਣ ਦੀਆਂ ਘਟਨਾਵਾਂ ਦੀ ਵਿਗਿਆਨਿਕ ਨਜ਼ਰੀਏ ਤੋਂ ਚਰਚਾ ਕੀਤੀ ਗਈ। ਚਰਚਾ ਦੌਰਾਨ ਇਹ ਸਿੱਟਾ ਸਾਹਮਣੇ ਆਇਆ ਕਿ ਇਹਨਾਂ ਵੱਖ ਵੱਖ ਘਟਨਾਵਾਂ ਪਿੱਛੇ ਹਰ ਔਰਤ ਦਾ ਕੋਈ ਨਾ ਕੋਈ ਘਰੇਲੂ ਕਾਰਣ ਛੁਪਿਆ ਹੋਇਆ ਹੈ। ਹਰ ਪਰਿਵਾਰ ਦੀ ਪੜਤਾਲ ਦੌਰਾਨ ਇਹ ਕਾਰਣ ਲੱਭੇ ਜਾ ਸਕਦੇ ਹਨ। ਤਰਕਸ਼ੀਲ ਸੁਸਾਇਟੀ ਅਜਿਹੇ ਅਨੇਕਾਂ ਮਾਮਲਿਆਂ ਨੂੰ ਹੱਲ ਕਰ ਚੁੱਕੀ ਹੈ ਅਤੇ ਹਰ ਘਟਨਾ ਕਿਸੇ ਨਾ ਕਿਸੇ ਘਰੇਲੂ ਸਮੱਸਿਆ ਜਾਂ ਮਾਨਸਿਕ ਕਾਰਣ ਨਾਲ ਜੁੜੀ ਪਾਈ ਜਾਂਦੀ ਰਹੀ ਹੈ। ਇਹਨਾਂ ਘਟਨਾਵਾਂ ਨੂੰ ਧਾਰਮਿਕ ਰੰਗਤ ਦੇ ਕੇ ਭੂਤ, ਚੁੜੇਲ ਜਾ ਦੇਵੀ ਦੇਵਤੇ ਦੀ ਕਰੋਪੀ ਨਾਲ ਸੰਬੋਧਤ ਹੋਣਾ ਲੋਕਾਂ ਨਾਲ ਖਿਲਵਾੜ ਕਰਨ ਬਰਾਬਰ ਹੈ। ਮੀਡੀਆ ਨੂੰ ਇਹਨਾ ਘਟਨਾਵਾਂ ਨੂੰ ਕੋਈ ਤੂਲ ਨਹੀਂ ਦੇਣਾ ਚਾਹੀਦਾ। 
ਇਹ ਕੋਈ ਪਹਿਲੀ ਘਟਨਾ ਨਹੀਂ, ਇਸ ਤੋਂ ਪਹਿਲਾਂ ਵੀ ਭਾਰਤ ਦੇ ਵੱਡੀ ਗਿਣਤੀ ਮੰਦਰਾਂ ਵਿੱਚ ਗਣੇਸ਼ ਦੀਆਂ ਮੂਰਤੀਆਂ ਦਾ ਦੁੱਧ ਪੀਣਾ, ਤੋਰੀਆਂ ਦੀਆਂ ਵੇਲਾਂ ਦੇ ਪੱਤਿਆਂ ਅਤੇ ਸਿਵਜੀ ਦੀਆਂ ਮੂਰਤੀਆਂ ਤੇ ਸੱਪ ਦੀ ਤਸਵੀਰ ਬਣਨਾ,ਨਲਕੇ ਵਿਚੋਂ ਕਰਾਮਾਤੀ ਪਾਣੀ ਨਿਕਲਣਾ ਆਦਿ ਅਨੇਕਾਂ ਹੀ ਘਟਨਾਵਾਂ ਨੂੰ ਵਿਗਿਆਨਿਕ ਤੌਰ ਤੇ ਝੂਠਾ ਸਿੱਧ ਕੀਤਾ ਜਾ ਚੁੱਕਾ ਹੈ। ਇਹਨਾਂ ਘਟਨਾਵਾਂ ਵਿੱਚ ਇਕ ਗੱਲ ਹੋਰ ਵੀ ਵੇਖਣ ਵਾਲੀ ਹੈ ਕਿ ਕਿਸੇ ਵੀ ਥਾਂ ਤੇ ਪੁਰਸ਼ ਦੇ ਵਾਲ ਕੱਟਣ ਦੀ ਘਟਨਾ ਨਹੀਂ ਹੋਈ। ਸਾਰੀਆਂ ਹੀ ਘਟਨਾਵਾਂ ਔਰਤਾਂ ਨਾਲ ਸਬੰਧਤ ਹਨ। ਇਹ ਇਸ ਕਰਕੇ ਹੈ ਕਿਓਂਕਿ ਔਰਤ ਦੀ ਮਾਨਸਿਕਤਾ ਮਨੁੱਖ ਨਾਲ਼ੋਂ ਵੱਧ ਕਮਜ਼ੋਰ ਹੁੰਦੀ ਹੈ। ਅਜਿਹੀਆਂ ਘਟਨਾਵਾਂ ਦਾ ਆਰਥਿਕ ਲਾਹਾ ਲੈਣ ਦੀ ਤਾਕ ਵਿੱਚ ਰਹਿੰਦੇ ਲੋਕ ਵਿਰੋਧੀਆਂ ਵੱਲੋਂ ਲੋਕਾਂ ਦੀ ਲੁੱਟ ਕਰਨ ਦਾ ਦਾਅ ਅਸਾਨੀ ਨਾਲ ਲੱਗ ਜਾਂਦਾ ਹੈ। ਕਈ ਘਟਨਾਵਾਂ ਨੂੰ ਅੰਜਾਮ ਇਹਨਾਂ ਵੱਲੋਂ ਸੋਚੀ ਸਮਝੀ ਵਿਉੰਤਬੰਦੀ ਨਾਲ ਖ਼ੁਦ ਹੀ ਦਿੱਤਾ ਜਾਂਦਾ ਹੈ। ਇਸ ਘਟਨਾ ਬਾਅਦ ਵੀ ਲੋਕਾਂ ਵੱਲੋਂ ਕਈ ਤਾਂਤਰਿਕਾਂ ਤੇ ਜੋਤਸ਼ੀਆੰ ਵੱਲੋਂ ਤਵੀਜ ਅਤੇ ਲੌਕਟ ਆਿਦ ਲਿਆਕੇ ਆਪਣੇ ਵਾਲਾਂ ਜਾਂ ਸਰੀਰ ਦੇ ਹੋਰ ਹਿੱਸਿਆਂ 'ਚ ਬੰਨਣਾ ਵੀ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾੰ ਨਾਲ ਅੰਧਵਿਸ਼ਵਾਸ ਫੈਲਾਕੇ ਆਪਣੀਆਂ ਦੁਕਾਨਦਾਰੀਆਂ ਚਲਾ ਰਹੇ ਅਖੌਤੀ ਕਰਾਮਾਤੀ ਲੁਟੇਰਿਆਂ ਦੀ ਦੁਕਾਨ ਵੀ ਖ਼ੂਬ ਚਲਦੀ ਹੈ ਅਤੇ ਲੋਕਾਂ ਵਿੱਚ ਉਹਨਾਂ ਪ੍ਰਤੀ ਵਿਸ਼ਵਾਸ ਵੀ ਬਣਿਆ ਰਹਿੰਦਾ ਹੈ।
                ਮੀਟਿੰਗ ਵਿੱਚ ਡਾ. ਨਰੇਂਦਰ ਦਾਭੋਲਕਰ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਹਫ਼ਤਾ (13 ਤੋਂ 20 ਅਗਸਤ) ਮਨਾ ਕੇ ਤਰਕਸ਼ੀਲ ਮੈਗਜ਼ੀਨ ਨੂੰ ਵੱਧ ਤੋਂ ਵੱਧ ਹੱਥਾਂ ਤੱਕ ਪਹੁਚਾਉਣ ਦਾ ਪ੍ਰੋਗਰਾਮ ਤਹਿ ਕੀਤਾ ਗਿਆਹੈ। ਸੈਮੀਨਾਰਾਂ ਦੀ ਲੜੀ ਜਾਰੀ ਰੱਖਦੇ ਹੋਏ 27 ਅਗਸਤ ਨੂੰ ਇਤਿਹਾਸਕ ਪਦਾਰਥਵਾਦ ਵਿਸ਼ੇ ਤੇ ਸੈਮੀਨਾਰ ਕਰਨ ਦਾ ਫੈਸਲਾ ਲਿਆ ਗਿਆ ਜਿਸ ਦੇ ਮੁੱਖ ਬੁਲਾਰੇ ਸ. ਹਰਚਰਨ ਸਿੰਘ ਬਰਨਾਲਾ ਹੋਣਗੇ। ਮੀਟਿੰਗ ਵਿੱਚ ਸਤੀਸ਼ ਕੁਮਾਰ ਸੱਚਦੇਵਾ, ਪ੍ਰੋ. ਏ ਕੇ ਮਲੇਰੀ, ਗੁਰਮੇਲ ਸਿੰਘ ਕਨੇਡਾ, ਮਾ. ਜਰਨੈਲ ਸਿੰਘ, ਸੁਖਿਵੰਦਰ ਲੀਲ, ਆਤਮਾ ਸਿੰਘ, ਦਲਜੀਤ ਸਿੰਘ, ਰਾਕੇਸ਼ ਆਜਾਦ, ਧਰਮਪਾਲ ਸਿੰਘ, ਰਣਜੋਧ ਸਿੰਘ ਲਲਤੋੰ ਅਤੇ ਕਈ  ਹੋਰ ਸ਼ਾਮਲ ਸਨ।  
ਇਸੇ ਦੌਰਾਨ ਤਰਕਸ਼ੀਲ ਏਡਾਮਰੂਕੁ ਨੇ ਬੀ ਬੀ ਸੀ ਨਾਲ ਇਸ ਮੁੱਦੇ ਉੱਤੇ ਗੱਲ ਬਾਤ ਕਰਦਿਆਂ ਦੱਸਿਆ ਹੈ ਕਿ ਇਹ ਮਾਸ "ਹਿਸਟੀਰੀਆ" ਜਾਂ "ਜਨ ਭਰਮ" ਦੀ ਇੱਕ ਬੇਹਤਰੀਨ ਮਿਸਾਲ ਹੈ।