ਲੋਕ ਸੁਰੱਖਿਆ ਮੰਚ ਦੇ ਸੈਮੀਨਾਰ 'ਚ ਉੱਠੀ ਇਹੀ ਨਾਟਕ ਥਾਂ ਥਾਂ ਖੇਡਣ ਦੀ ਮੰਗ
ਲੁਧਿਆਣਾ: 27 ਅਪ੍ਰੈਲ 2019: (ਪੰਜਾਬ ਸਕਰੀਨ ਟੀਮ)::
ਇਥੋਂ ਦੇ ਸਰਕਾਰੀ ਕਾਲਜ ਵਿੱਚ ਖੇਡੇ ਗਏ ਇੱਕ ਬਹੁਤ ਹੀ ਹਰਮਨ ਪਿਆਰੇ ਨਾਟਕ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਇਸ ਬਾਰੇ ਹੋਏ ਇੱਕ ਸੈਮੀਨਾਰ ਵਿੱਚ ਸਰਕਾਰ ਦੀ ਚੁੱਪੀ ਨੂੰ ਤਿੱਖੀ ਆਲੋਚਨਾ ਦਾ ਨਿਸ਼ਾਨਾ ਬਣਨਾ ਪਿਆ। ਇਸ ਸੈਮੀਨਾਰ ਦੌਰਾਨ ਇੱਕ ਮਹਿਲਾ ਵਕੀਲ ਨੇ ਬਹੁਤ ਹੀ ਸਪਸ਼ਟ ਸ਼ਬਦਾਂ ਵਿੱਚ ਆਖਿਆ ਕਿ ਹੁਣ ਇਸ ਨਾਟਕ ਨੂੰ ਹਰ ਕਾਲਜ ਵਿੱਚ ਖੇਡਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਸਾਰਾ ਵਿਰੋਧ ਆਰ ਐਸ ਐਸ ਦੇ ਲੁਕਵੇਂ ਏਜੰਡੇ ਦਾ ਹੀ ਇੱਕ ਹਿੱਸਾ ਹੈ।
ਰੂੜ੍ਹੀਵਾਦੀ ਤੇ ਫ਼ਾਸ਼ੀਵਾਦੀ ਸ਼ਕਤੀਆਂ ਵਲੋਂ ਵਿਚਾਰ ਪ੍ਰਗਟਾਉਣ ਦੀ ਅਜ਼ਾਦੀ ਤੇ ਰੋਕਾਂ ਲਾਉਣ ਦੀਆਂ ਸਾਜ਼ਿਸ਼ਾਂ ਦੇ ਵਿਰੁੱਧ ਅੱਜ ਇੱਥੇ ਲੋਕ ਸੁਰੱਖਿਆ ਮੰਚ ਲੁਧਿਆਣਾ ਵਲੋਂ ਵਿਚਾਰ ਗੋਸ਼ਟੀ ਕੀਤੀ ਗਈ। ਇਸ ਸੈਮੀਨਾਰ ਦਾ ਆਯੋਜਨ ਪਿਛਲੇ ਦਿਨੀ ਲੜਕਿਆਂ ਦੇ ਸਰਕਾਰੀ ਕਾਲਜ ਵਿਖੇ ਔਰਤਾਂ ਦੇ ਨਾਲ ਪੁਰਾਤਨ ਸਮੇਂ ਤੋ ਲੈ ਕੇ ਹੁਣ ਤੱਕ ਹੁੰਦੇ ਆ ਰਹੇ ਦੁਰਵਿਹਾਰ ਤੇ ਅੱਨਿਆਂ ਦੇ ਖ਼ਿਲਾਫ਼ ਸੰਘਰਸ਼ ਨੂੰ ਉਜਾਗਰ ਕਰਦਾ ਨਾਟਕ ਮਿਊਜ਼ੀਅਮ ਕੀਤਾ ਗਿਆ ਸੀ। ਇਸ ਨਾਟਕ ਨੂੰ ਕੁੱਝ ਕੱਟੜਪੰਥੀਆਂ ਵਲੋਂ ਗਿਣੀ ਮਿੱਥੀ ਸਾਜ਼ਿਸ਼ ਤਹਿਤ ਧਰਮ ਦੀ ਆੜ ਵਿੱਚ ਰੌਲਾ ਪਾਉਣ ਤੇ ਬੰਦ ਕਰਵਾ ਦਿਤਾ ਗਿਆ ਸੀ। ਇੱਨਾਂ ਹੀ ਨਹੀਂ ਬਜਰੰਗ ਦਲੀਆਂ ਦੇ ਦਬਾਅ ਹੇਠ ਬਿਨਾ ਕਿਸੇ ਜਾਂਚ ਦੇ ਪ੍ਰਸ਼ਾਸਨ ਵਲੋਂ ਪਿ੍ਰੰਸੀਪਲ, ਇੱਕ ਅਧਿਆਪਿਕਾ ਤੇ 12 ਵਿਦਿਆਰਥੀਆਂ ਦੇ ਖਿਲਾਫ਼ ਧਾਰਾ 295 -ਏ ਤਹਿਤ ਕੇਸ ਦਰਜ ਕਰ ਲਿਆ ਗਿਆ। ਵਰਣਨਯੋਗ ਹੈ ਕਿ ਇਸ ਨਾਟਕ ਨੂੰ ਯੂਥ ਫ਼ੈਸਟੀਵਲ ਵਿੱਚ ਦਿਖੁਉਣ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਦੀ ਉੱਚ ਪੱਧਰੀ ਕਮੇਟੀ ਦੁਆਰਾ ਬਾਕਾਇਦਾ ਪਾਸ ਕੀਤਾ ਗਿਆ ਸੀ ਅਤੇ ਅਨੇਕਾਂ ਮੰਚਾਂ ਤੇ ਇਹ ਨਾਟਕ ਉੱਚ ਪੱਧਰੀ ਇਨਾਮ ਜਿੱਤ ਚੁੱਕਿਆ ਹੈ। ਬੜੇ ਅਫ਼ਸੋਸ ਦੀ ਗੱਲ ਇਹ ਹੈ ਕਿ ਸਰਕਾਰ ਨੇ ਇਸ ਬਾਬਤ ਕੋਈ ਬਿਆਨ ਨਹੀਂ ਦਿੱਤਾ ਜਦੋਂ ਕਿ ਇਹ ਸਰਕਾਰੀ ਕਾਲਜ ਹੈ। ਰਾਜ ਕਰਦੀ ਪਾਰਟੀ ਦੇ ਕਿਸੇ ਵੀ ਮੰਤਰੀ, ਐਮ ਪੀ ਯਾ ਐਮ ਐਲ ਏ ਯਾ ਕਿਸੇ ਵੱਡੀ ਪਾਰਟੀ ਦੇ ਆਗੂ ਨੇ ਵੀ ਕੋਈ ਬਿਆਨ ਨਹੀਂ ਦਿੱਤਾ ਜਦੋਂ ਕਿ ਸੰਵਿਧਾਨ ਦੀ ਰੱਖਿਆ ਕਰਨਾ ਇਹਨਾ ਦਾ ਫ਼ਰਜ਼ ਹੈ। ਇਹ ਘਟਨਾ ਸਿੱਧਮ ਸਿੱਧੀ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਵਾਲੀ ਗਲ ਹੈ ਤੇ ਇਸਦਾ ਧਾਰਮਿਕ ਭਾਵਨਾਵਾਂ ਨਾਲ ਕੋਈ ਸੰਬੰਧ ਨਹੀਂ। ਪਿਛਲੇ ਸਮੇਂ ਤੋਂ ਆਰ ਐਸ ਅੇਸ ਦੀਆਂ ਸਹਿਯੋਗੀ ਸੰਸਥਾਵਾਂ ਵਲੋਂ ਇਸ ਕਿਸਮ ਦੇ ਹਾਲਾਤ ਲਗਾਤਾਰ ਬਣਾਏ ਜਾ ਰਹੇ ਹਨ। ਤਰਕਸ਼ੀਲ ਸੋਚ ਰੱਖਣ ਵਾਲੇ ਦਬੋਲਕਰ, ਪੰਾਸਰੇ, ਕਲਬੁਰਗੀ, ਗੌਰੀ ਲੰਕੇਸ਼ ਦੇ ਕਤਲ ਕੀਤੇ ਗਏ। ਅਨੇਕਾਂ ਸਮਾਜੀ ਕਾਰਜ ਕਰਤਾ ਬਿਨਾ ਕਿਸੇ ਕਾਰਨ ਜੇਲਾਂ ਵਿੱਚ ਡੱਕੇ ਹੋਏ ਹਨ। ਬੁਲਾਰਿਆਂ ਨੇ ਕਿਹਾ ਕਿ ਸਮੇਂ ਸਮੇਂ ਸਿਰ ਸਮਾਜ ਸੁਧਾਰਕਾਂ ਨੇ ਚਲਤ ਪਰੰਪਰਾਵਾਂ ਵਿੱਚ ਸੁਧਾਰਾਂ ਦੀ ਮੰਗ ਕੀਤੀ ਹੈ। ਇਹਨਾਂ ਵਿੱਚ ਗੁਰੂ ਨਾਨਕ ਦੇਵ, ਬਾਬਾ ਨਮ ਦੇਵ ਤੇ ਸੰਤ ਕਬੀਰ, ਰਾਜਾ ਰਾਮ ਮੋਹਨ ਰਾਏ ਆਦਿ ਪਰਮੁੱਖ ਹਨ। ਅੱਜ ਰੂੜ੍ਹੀਵਾਦੀ ਤੇ ਫ਼ਾਸ਼ੀਵਾਦੀ ਸ਼ਕਤੀਆਂ ਦੇ ਵਿਰੁੱਧ ਇੱਕਜੁਟ ਹੋਣ ਦੀ ਲੋੜ ਹੈ।ਵਿਚਾਰ ਗੋਸ਼ਟੀ ਵਿੱਚ ਪੰਜਾਬ ਅਸੈਂਬਲੀ ਵਲੋਂ ਬਲੈਸਫ਼ੈਮੀ ਐਕਟ ਪਾਸ ਕਰਨ ਦਾ ਵੀ ਵਿਰੋਧ ਕੀਤਾ ਗਿਆ। ਇਹ ਮੰਗ ਵੀ ਕੀਤੀ ਗਈ ਕਿ ਗਲਤ ਕੇਸ ਦਰਜ ਕਰਵਾਉਣ ਤੇ ਹੁੱਲੜਬਾਜ਼ੀ ਕਰਨ ਵਾਲਿਆਂ ਵਿਰੁੱਧ ਪੰਜਾਬ ਧਾਰਾ 182 ਅਧੀਨ ਅਤੇ ਪੰਜਾਬ ਪੁਲਿਸ ਐਕਟ ਤਹਿਤ ਉਲਟ ਕੇਸ ਦਰਜ ਕੀਤਾ ਜਾਏ। ਸੈਮੀਨਾਰ ਵਿੱਚ ਹਾਜ਼ਰ ਸਾਥੀਆਂ ਨੇ ਫ਼ੈਸਲਾ ਲਿਆ ਕਿ ਜਦੋਂ ਤੱਕ ਬਜਰੰਗ ਬਲ ਦੇ ਦੋਸ਼ੀਆਂ ਵਿਰੁੱਧ ਕੇਸ ਨਹੀਂ ਦਰਜ ਹੁੰਦੇ ਸਾਡਾ ਸੰਘਰਸ਼ ਜਾਰੀ ਰਹੇਗਾ।ਇਸ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸਨ ਡਾ: ਅਰੁਣ ਮਿੱਤਰਾ, ਜਸਵੰਤ ਸਿੰਘ ਜ਼ੀਰਖ, ਪ੍ਰੋ: ਜੈਪਾਲ ਸਿੰਘ, ਐਮ ਐਸ ਭਾਟੀਆ, ਨਵਲ ਛਿੱਬੜ ਐਡਵੋਕੇਟ, ਡਾ: ਕੁਲਜ਼ਾਰ ਪੰਧੇਰ,, ਡਾ: ਗਗਨਦੀਪ ਸਿੰਘ, ਚਰਨ ਸਿੰਘ ਸਰਾਭਾ, ਰੂਪਿਲਾ ਮੋਹਿਨੀ ਐਡਵੋਕੇਟ, ਗੁਰਮੇਲ ਸਿੰਘ ਕੈਨੇਡਾ, ਐਸ ਪੀ ਸਿੰਘ, ਸੱਤਪਾਲ ਸ਼ਰਮਾ।
ਤਰਕਸ਼ੀਲਾਂ ਵੱਲੋਂ ਸਾਖਸ਼ੀ ਮਹਾਰਾਜ ਤੇ ਸਾਧਵੀ ਪ੍ਰੱਗਿਆ ਠਾਕੁਰ ਨੂੰ ਚੁਣੌਤੀ
ਸਾਡੇ ਕੋਲ ਨਾਟਕ ਵਿਵਾਦ ਦੇ ਸਾਰੇ ਸਬੂਤ ਮੌਜੂਦ ਹਨ-ਚੇਤਨ ਮਲਹੋਤਰਾ
ਸਾਡੇ ਕੋਲ ਨਾਟਕ ਵਿਵਾਦ ਦੇ ਸਾਰੇ ਸਬੂਤ ਮੌਜੂਦ ਹਨ-ਚੇਤਨ ਮਲਹੋਤਰਾ
No comments:
Post a Comment