Showing posts with label Gurdev Singh FIB. Show all posts
Showing posts with label Gurdev Singh FIB. Show all posts

Thursday, October 03, 2024

ਸੰਗਤਾਂ ਨੂੰ ਪੰਜ ਗੁਰਧਾਮਾਂ ਦੇ ਦਰਸ਼ਨ ਕਰਵਾਏ ਗਏ

 Thursday:3rd October 2024 at 16:54 WhatsApp

ਗੁ: ਮਾਤਾ ਗੁਜਰੀ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਉਪਰਾਲਾ 


ਲੁਧਿਆਣਾ: 3 ਅਕਤੂਬਰ 2024:(ਗੁਰਦੇਵ ਸਿੰਘ//ਪੰਜਾਬ ਸਕਰੀਨ ਡੈਸਕ)::

ਸੰਗਤਾਂ ਨੂੰ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਲਈ ਅਕਸਰ  ਸੰਸਥਾਵਾਂ ਵੱਲੋਂ ਉਪਰਾਲੇ ਕੀਤੇ ਜਾਂਦੇ ਹਨ। ਹੁਣ  ਵੀ ਇਸ ਪਾਸੇ ਉਚੇਚ ਨਾਲ ਜਤਨਸ਼ੀਲ ਰਹਿੰਦੀਆਂ ਹਨ। ਇਸਦੇ ਬਾਵਜੂਦ  ਇਸਤੋਂ ਵਾਂਝੇ ਰਹਿ ਜਾਂਦੇ ਹਨ। ਇਸ ਗੱਲ ਨੂੰ ਦੇਖਦਿਆਂ ਹੀ ਗੁਰਦੁਆਰਾ ਮਾਤਾ ਗੁਜਰੀ ਸਾਹਿਬ, ਪ੍ਰੀਤ ਨਗਰ ਗਲੀ ਨੰਬਰ 8 ਨੇੜੇ ਦੁਸਹਿਰਾ ਗਰਾਉਂਡ ਸਿਮਲਾਪੁਰੀ ਪ੍ਰਬੰਧਕ ਕਮੇਟੀ ਵੀ ਇਸ  ਹੈ। ਇਸ ਕਮੇਟੀ ਨੇ ਵੀ ਸੰਗਤਾਂ ਨੂੰ ਦਰਸ਼ਨ ਕਰਵਾਏ ਹਨ।  

ਇਸ ਕਮੇਟੀ ਦੀ ਨਿਗਰਾਨੀ ਹੇਠ ਪੰਜ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਅਤੇ ਬੱਸ ਦੇ ਸਫਰ ਦੌਰਾਨ ਖਾਣ ਪੀਣ ਦਾ ਵੀ ਉਪਰਾਲਾ ਕੀਤਾ ਗਿਆ। ਗੁਰਦੁਆਰਾ ਸਾਹਿਬ ਤੋਂ ਸਵੇਰ ਵੇਲੇ ਯਾਤਰਾ ਦੀ ਸੁਰੂਆਤ ਕਰਦਿਆਂ ਗੁ: ਸਾਹਿਬ ਦੇ ਹੈੱਡ ਗ੍ਰੰਥੀ ਸਵਰਨ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਯਾਤਰਾ ਅਰੰਭ ਕੀਤੀ ਗਈ । ਸੰਗਤਾਂ ਗੁਰੂ ਜੱਸ ਕਰਦੀਆਂ ਹੋਈਆਂ ਗੁ: ਬਾਬਾ ਬੁੱਢਾ ਜੀ, ਗੁ ਤਰਨਤਾਰਨ ਸਾਹਿਬ , ਗੋਇੰਦਵਾਲ ਸਾਹਿਬ, ਖਡੂਰ ਸਾਹਿਬ ਅਤੇ ਗੁ: ਬਾਬਾ ਬਕਾਲਾ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਦੇਰ ਰਾਤ ਨੂੰ ਵਾਪਸੀ ਗੁਰਦੁਆਰਾ ਸਾਹਿਬ ਵਿਖੇ ਪਹੁੰਚੀਆਂ। 

ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਬੂਟਾ ਸਿੰਘ ਜੀ ਨੇ ਦੂਰੋਂ ਨੇੜੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਸੁਖੀ ਸਾਂਦੀ ਵਾਪਿਸੀ ਤੇ ਰੱਬ ਦਾ ਸ਼ੁਕਰਾਨਾ ਵੀ ਕੀਤਾ। 

ਯਾਤਰਾ ਦੌਰਾਨ ਸੰਗਤਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਦਿਆਂ ਕਿਹਾ ਕਿ ਸਮੇਂ ਵਿੱਚੋਂ ਸਮਾਂ ਕੱਢ ਕੇ ਮੁੜ ਦੁਬਾਰਾ ਧਾਰਮਿਕ ਸਥਾਨਾਂ ਦੀ ਯਾਤਰਾ ਦਾ ਉਪਰਾਲਾ ਨਿਰੰਤਰ ਜਾਰੀ ਰੱਖਿਆ ਜਾਵੇ ਤਾਂ ਜੋ ਗੁਰੂ ਸਾਹਿਬਾਨਾਂ ਦੇ ਇਤਿਹਾਸ ਤੋਂ ਬੱਚਿਆਂ ਨੂੰ ਜਾਣੂ ਕਰਵਾਇਆ ਜਾਵੇ।  

ਇਸ ਮੌਕੇ ਪ੍ਰਧਾਨ ਬੂਟਾ ਸਿੰਘ, ਕਾਰਜ ਸਿੰਘ, ਸੁਖਵਿੰਦਰ ਸਿੰਘ ਰੇਲਵੇ ਵਾਲੇ, ਦੀਦਾਰ ਸਿੰਘ , ਬਲਿਹਾਰ ਸਿੰਘ,ਜਗਦੀਸ਼ ਸਿੰਘ, ਸੁਖਵਿੰਦਰ ਸਿੰਘ ਕਲਸੀ, ਬਲਵਿੰਦਰ ਸਿੰਘ ਭਾਗਰੱਥ,ਸੰਤ ਸਿੰਘ,ਸੁਰਜੀਤ ਸਿੰਘ, ਸੁਖਵਿੰਦਰ ਸਿੰਘ ਸੋਨਾ, ਸੁਖਵਿੰਦਰ ਸਿੰਘ, ਪ੍ਰਧਾਨ ਬੀਬੀ ਮਨਜੀਤ ਕੌਰ,ਸੁਖਵਿੰਦਰ ਕੌਰ ਸੁੱਖੀ , ਰਜਿੰਦਰ ਕੌਰ,ਸੁਰਜੀਤ ਕੌਰ ਪਨੇਸਰ,  ਉਦੇ ਸਿੰਘ ,ਮੇਜਰ ਸਿੰਘ, ਪ੍ਰੀਤ, ਗੁਰਜੀਤ ਸਿੰਘ, ਅੰਤਰਿ ਸਿੰਘ, ਅਮਰਜੀਤ ਸਿੰਘ ਕਲਸੀ, ਅਜਮੇਰ ਸਿੰਘ ਕਲਸੀ, ਬੀਬੀ ਜੱਸੀ, ਬੀਬਾ ਬਲਦੀਪ ਕੌਰ , ਇੰਦਰਜੀਤ ਸਿੰਘ , ਕੁਲਦੀਪ ਸਿੰਘ, ਅਮਰੀਕ ਸਿੰਘ ਲਿਬੜਾ, ਬਲਵੰਤ ਸਿੰਘ ਅਤੇ ਹੋਰ ਵੀ ਪਰਿਵਾਰਾਂ ਨੇ ਗੁਰਧਾਮਾਂ ਦੇ ਦਰਸ਼ਨ ਕੀਤੇ।

Monday, October 10, 2022

ਕਾਂਗਰਸ ਪਾਰਟੀ ਵੱਲੋਂ ਲੁਧਿਆਣਾ ਵਿੱਚ ਧਰਨਾ ਪ੍ਰਦਰਸ਼ਨ

10th October 2022 at 04:19 PM

ਫ਼ੌਜਾ ਸਿੰਘ ਸਰਾਰੀ ਦੀ ਬਰਖਾਸਤਗੀ ਨੂੰ ਲੈਕੇ ਦਿੱਤਾ ਜ਼ੋਰਦਾਰ ਧਰਨਾ

ਲੁਧਿਆਣਾ: 10 ਅਕਤੂਬਰ 2022: (ਪੰਜਾਬ ਸਕਰੀਨ ਬਿਊਰੋ):: 

ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ ਤੇ ਦਿਹਾਤੀ ਵੱਲੋਂ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਅਤੇ ਫ਼ੌਜਾ ਸਿੰਘ ਸਰਾਰੀ ਦੀ ਬ੍ਰਖਾਸਤੀ ਨੂੰ ਲੈਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ,।ਇਸ ਮੌਕੇ ਜਿਸ ਵਿੱਚ  ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ   ਡੀ.ਸੀ ਸਾਹਿਬਾ ਨੂੰ ਪੰਜਾਬ ਦੇ  ਗਵਰਨਰ ਦੇ ਨਾਮ ਤੇ ਮੰਗ ਪੱਤਰ ਦਿੱਤਾ ਗਿਆ। ਅਸ਼ਵਨੀ ਸ਼ਰਮਾ ਨੇ ਮੰਗ ਪੱਤਰ ਬਾਰੇ ਦੱਸਦਿਆ ਕਿਹਾ ਕਿ ਜਿੱਥੇ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਖਤਮ ਕਰਨ ਦੀ ਗੱਲ ਕਰਕੇ ਸਰਕਾਰ ਹੌਦ 'ਚਆਈ ਹੈ, ਉਥੇ ਹੀ ਦੂਜੇ ਪਾਸੇ ਵੀ.ਆਪਣੇ ਭ੍ਰਿਸ਼ਟ ਨੇਤਾ ਦੇ ਖਿਲਾਫ ਸਬੂਤ ਆਉਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕਰ ਰਹੀ। 
ਉਨ੍ਹਾਂ  ਕਿਹਾ  ਜਿਸ ਕਾਰਨ ਕਾਂਗਰਸ ਪਾਰਟੀ ਨੇ ਪੰਜਾਬ ਦੀ 'ਆਪ' ਸਰਕਾਰ ਖਿਲਾਫ ਹਰ ਸ਼ਹਿਰ 'ਚ ਧਰਨੇ ਦਿੱਤੇ ਹਨ ਅਤੇ ਰਾਜਪਾਲ ਨੂੰ ਮੰਗ ਪੱਤਰ ਭੇਜੇ ਹਨ। ਕਿ ਅਜਿਹੇ ਭ੍ਰਿਸ਼ਟ ਨੇਤਾਵਾਂ ਨੂੰ ਮੰਤਰੀ ਮੰਡਲ 'ਚੌ ਬਰਖਾਸਤ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ।  ਅੱਜ ਦੇ ਇਸ ਧਰਨੇ ਪ੍ਰਦਰਸ਼ਨ 'ਚ ਮੁੱਖ ਤੌਰ 'ਤੇ  ਰਾਕੇਸ਼ ਪਾਂਡੇ, ਸੁਰਿੰਦਰ ਡਾਵਰ, ਕੁਲਦੀਪ ਸਿੰਘ ਵੈਦ, ਸੰਜੇ ਤਲਵਾੜ, ਬਲਕਾਰ ਸਿੰਘ ਸੰਧੂ, ਮਨੀਸ਼ਾ ਕਪੂਰ, ਸ਼ਾਮ ਸੁੰਦਰ ਮਲਹੋਤਰਾ, ਕੇ ਕੇ ਬਾਵਾ, ਵਿਕਰਮ ਜੀਤ ਸਿੰਘ ਬਾਜਵਾ, ਜਗਤਾਰ ਸਿੰਘ ਜੱਗਾ ਜਗਰਾਉਂ, ਸਰਬਜੀਤ ਕੌਰ, ਗੁਰਦੇਵ ਲਾਪਰਾ, ਨਿਰਮਲ। ਕੈਦਾ, ਮਨੀਸ਼ ਸ਼ਾਹ, ਰੁਪੇਸ਼ ਜਿੰਦਲ, ਜੋਗਿੰਦਰ ਸਿੰਘ ਜੰਗੀ, ਨਰੇਸ਼ ਸ਼ਰਮਾ, ਅਸ਼ੋਕ ਪੋਪਲ, ਰੋਹਿਤ ਚੋਪੜਾ, ਸਰਬਜੀਤ ਸਰਹਾਲੀ, ਪ੍ਰਿੰਸ ਦੋਆਬਾ, ਹਰਜਿੰਦਰ ਰਹਿਮੀ, ਹਰੀਸ਼ ਕੁਮਾਰ, ਨਵਦੀਪ ਸਿੰਘ, ਹਰਦੀਪ ਸਿੰਘ ਜਗਰਾਉਂ, ਅਨਿਲ ਪਾਰਟੀ, ਵਿਪਨ ਵਿਨਾਇਕ, ਕੁਲਦੀਪ ਜੰਡਾ, ਸ. ਪ੍ਰੇਮ ਸਿੰਘ ਦਾਖਾ, ਇਕਬਾਲ ਸਿੰਘ ਸੋਨੂੰ, ਸਰਬਜੀਤ ਸਿੰਘ ਸ਼ੇਰਪੁਰ ਰਾਜਾ ਘਾਇਲ, ਰਾਜੀਵ ਡਾਵਰ, ਦੀਪਕ ਹੰਸ ਪਰਮਿੰਦਰ ਮਹਿਤਾ, ਵੀ.ਕੇ ਅਰੋੜਾ, ਬਾਨੂ ਬਹਿਲ, ਰੋਸ਼ਨ ਲਾਲ, ਗਗਨੇਸ਼ ਪ੍ਰਭਾਕਰ, ਜਸਦੇਵ ਸਿੰਘ ਕਾਨੂੰਕੇ, ਕਿੱਕੀ ਲਤਾਲਾ, ਰਾਜ ਕੁਮਾਰ ਰਾਜੂ , ਰੋਸ਼ਨ ਲਾਲ ਚੇਚੀ , ਕਿਸ਼ੋਰ ਘਈ ਆਦਿ ਵੀ ਸ਼ਾਮਲ ਹੋਏ।

Tuesday, September 06, 2022

ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਭਿਆਨਕ ਸੜਕ ਹਾਦਸਾ, ਪੰਜ ਲੋਕਾਂ ਦੀ ਮੌਤ

6th September 2022 at 03:20 PM

ਵਿਚ ਤਿੰਨ ਬੱਚੇ ਇੱਕ ਮਹਿਲਾ ਅਤੇ ਇਕ ਪੁਰਸ਼ ਸ਼ਾਮਲ


ਲੁਧਿਆਣਾ: 6 ਅਗਸਤ 2022: (ਗੁਰਦੇਵ ਸਿੰਘ//ਪੰਜਾਬ ਸਕਰੀਨ):: 

ਸੜਕਾਂ ਤੇ ਹਾਦਸੇ ਲਗਾਤਾਰ ਵੱਧ ਰਹੇ ਹਨ। ਲਹੂ ਪੀਣੀਆਂ ਸੜਕਾਂ ਹਰ ਰੋਜ਼ ਕਿਸੇ ਨ ਕਿਸੇ ਘਰ ਵਿਚ ਹਨੇਰਾ ਕਰ ਦੇਂਦੀਆਂ ਹਨ। ਟੋਲ ਟੈਕਸ, ਰੋਡ ਟੈਕਸ ਅਤੇ ਹੋਰ ਕਿੰਨੇ ਹੀ ਟੈਕਸ ਵਸੂਲਣ ਵਾਲਾ ਸਿਸਟਮ ਇਸ ਪਾਸੇ ਕਦੇ ਵੀ ਗੰਭੀਰ ਹੁੰਦਾ ਨਜ਼ਰ ਨਹੀਂ ਆਇਆ। ਘਰਾਂ ਦੇ ਘਰ ਇਹਨਾਂ ਸੜਕ ਹਾਦਸਿਆਂ ਕਾਰਨ ਰੁਲ ਗਏ। ਨਿੱਕੀ ਉਮਰੇ ਇਹਨਾਂ ਹਾਦਸਿਆਂ ਨੇ ਕਿੰਨੇ ਹੀ ਹੀਰੇ ਨਿਗਲ ਲਏ। ਹੁਣ ਇੱਕ ਹੋਰ ਮੰਦਭਾਗੀ  ਖਬਰ ਆਈ ਹੈ  ਚੰਡੀਗੜ੍ਹ ਰੋਡ ਤੋਂ। ਇਸ ਵਾਰ ਇਹ ਜਾਨਾਂ ਲਈਆਂ ਹਨ ਤੇਜ਼ ਰਫ਼ਤਾਰੀ ਨੇ ਜਿਸ ਦੇ ਸਿੱਟੇ ਵੱਜੋਂ ਕਾਰ ਬੇਕਾਬੂ ਹੋ ਗਈ ਸੀ। 

ਲੁਧਿਆਣਾ ਤੇ ਚੰਡੀਗੜ੍ਹ ਨੂੰ ਮਿਲਾਉਣ ਵਾਲੀ ਇਹ ਚੰਡੀਗੜ੍ਹ ਰੋਡ ਵੀ ਅਜਿਹੀ ਸੜਕ ਹੈ ਜਿੱਥੇ ਕਾਫੀ ਸੰਘਣਾ ਟਰੈਫਿਕ ਹੁੰਦਾ ਹੈ। ਭਿਆਨਕ ਸੜਕ ਹਾਦਸੇ 'ਚ ਪੰਜ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਘਟਨਾ ਬੀਤੀ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਮ੍ਰਿਤਕਾਂ ਵਿੱਚ ਤਿੰਨ ਬੱਚਿਆਂ ਸਮੇਤ ਇੱਕ ਮਹਿਲਾ ਤੇ ਪੁਰਸ਼ ਸ਼ਾਮਿਲ ਹੈ। ਮੌਕੇ ਤੇ ਪਹੁੰਚੀ ਪੁਲੀਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।

ਰਿਪੋਰਟ ਦੱਸਦੀ ਹੈ ਕਿ ਬੀਤੀ ਦੇਰ ਰਾਤ ਇਕ ਸਵਾਰ ਪੰਜ ਵਿਅਕਤੀ ਚੰਡੀਗੜ੍ਹ ਤੋਂ ਕਿਸੇ ਪਰਿਵਾਰਕ ਫੰਕਸ਼ਨ ਤੋਂ ਵਾਪਸ ਆ ਰਹੇ ਸਨ ਇਸ ਦੌਰਾਨ ਜਦੋਂ ਉਹ ਲੁਧਿਆਣਾ ਚੰਡੀਗੜ੍ਹ ਰੋਡ ਤੇ ਪਹੁੰਚੇ ਤਾਂ ਉਨ੍ਹਾਂ ਦੀ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਗਈ ਅਤੇ ਡਿਵਾਈਡਰ ਨਾਲ ਟਕਰਾਉਂਦੇ ਹੋਏ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੇ ਸਮੇਂ ਕਾਰ ਵਿਚ ਸਵਾਰ ਤਿੰਨ ਬੱਚੇ ਇਕ ਮਹਿਲਾ ਅਤੇ ਪੁਰਸ਼ ਦੀ ਮੌਕੇ ਤੇ ਹੀ ਮੌਤ ਹੋ ਗਈ। 

ਮੀਡੀਆ ਨੇ ਚਸ਼ਮਦੀਦ ਲੋਕਾਂ ਨਾਲ ਵੀ ਗੱਲਬਾਤ ਕੀਤੀ। ਅਤੇ ਮ੍ਰਿਤਿਕ ਦੇ ਪਰਿਵਾਰ ਵਾਲਿਆਂ ਨਾਲ ਵੀ। ਸੋਗ, ਰੋਸ ਅਤੇ ਗੁੱਸੇ ਦਾ ਮਿਲਿਆ ਜੁਲਿਆ ਪ੍ਰਤੀਕਰਮ ਸੀ ਸਭਨਾਂ ਦੀ ਆਵਾਜ਼ ਵਿਚ।