10th October 2022 at 04:19 PM
ਫ਼ੌਜਾ ਸਿੰਘ ਸਰਾਰੀ ਦੀ ਬਰਖਾਸਤਗੀ ਨੂੰ ਲੈਕੇ ਦਿੱਤਾ ਜ਼ੋਰਦਾਰ ਧਰਨਾ
ਲੁਧਿਆਣਾ: 10 ਅਕਤੂਬਰ 2022: (ਪੰਜਾਬ ਸਕਰੀਨ ਬਿਊਰੋ)::
ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ ਤੇ ਦਿਹਾਤੀ ਵੱਲੋਂ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਅਤੇ ਫ਼ੌਜਾ ਸਿੰਘ ਸਰਾਰੀ ਦੀ ਬ੍ਰਖਾਸਤੀ ਨੂੰ ਲੈਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ,।ਇਸ ਮੌਕੇ ਜਿਸ ਵਿੱਚ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਡੀ.ਸੀ ਸਾਹਿਬਾ ਨੂੰ ਪੰਜਾਬ ਦੇ ਗਵਰਨਰ ਦੇ ਨਾਮ ਤੇ ਮੰਗ ਪੱਤਰ ਦਿੱਤਾ ਗਿਆ। ਅਸ਼ਵਨੀ ਸ਼ਰਮਾ ਨੇ ਮੰਗ ਪੱਤਰ ਬਾਰੇ ਦੱਸਦਿਆ ਕਿਹਾ ਕਿ ਜਿੱਥੇ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਖਤਮ ਕਰਨ ਦੀ ਗੱਲ ਕਰਕੇ ਸਰਕਾਰ ਹੌਦ 'ਚਆਈ ਹੈ, ਉਥੇ ਹੀ ਦੂਜੇ ਪਾਸੇ ਵੀ.ਆਪਣੇ ਭ੍ਰਿਸ਼ਟ ਨੇਤਾ ਦੇ ਖਿਲਾਫ ਸਬੂਤ ਆਉਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕਰ ਰਹੀ।
ਉਨ੍ਹਾਂ ਕਿਹਾ ਜਿਸ ਕਾਰਨ ਕਾਂਗਰਸ ਪਾਰਟੀ ਨੇ ਪੰਜਾਬ ਦੀ 'ਆਪ' ਸਰਕਾਰ ਖਿਲਾਫ ਹਰ ਸ਼ਹਿਰ 'ਚ ਧਰਨੇ ਦਿੱਤੇ ਹਨ ਅਤੇ ਰਾਜਪਾਲ ਨੂੰ ਮੰਗ ਪੱਤਰ ਭੇਜੇ ਹਨ। ਕਿ ਅਜਿਹੇ ਭ੍ਰਿਸ਼ਟ ਨੇਤਾਵਾਂ ਨੂੰ ਮੰਤਰੀ ਮੰਡਲ 'ਚੌ ਬਰਖਾਸਤ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ। ਅੱਜ ਦੇ ਇਸ ਧਰਨੇ ਪ੍ਰਦਰਸ਼ਨ 'ਚ ਮੁੱਖ ਤੌਰ 'ਤੇ ਰਾਕੇਸ਼ ਪਾਂਡੇ, ਸੁਰਿੰਦਰ ਡਾਵਰ, ਕੁਲਦੀਪ ਸਿੰਘ ਵੈਦ, ਸੰਜੇ ਤਲਵਾੜ, ਬਲਕਾਰ ਸਿੰਘ ਸੰਧੂ, ਮਨੀਸ਼ਾ ਕਪੂਰ, ਸ਼ਾਮ ਸੁੰਦਰ ਮਲਹੋਤਰਾ, ਕੇ ਕੇ ਬਾਵਾ, ਵਿਕਰਮ ਜੀਤ ਸਿੰਘ ਬਾਜਵਾ, ਜਗਤਾਰ ਸਿੰਘ ਜੱਗਾ ਜਗਰਾਉਂ, ਸਰਬਜੀਤ ਕੌਰ, ਗੁਰਦੇਵ ਲਾਪਰਾ, ਨਿਰਮਲ। ਕੈਦਾ, ਮਨੀਸ਼ ਸ਼ਾਹ, ਰੁਪੇਸ਼ ਜਿੰਦਲ, ਜੋਗਿੰਦਰ ਸਿੰਘ ਜੰਗੀ, ਨਰੇਸ਼ ਸ਼ਰਮਾ, ਅਸ਼ੋਕ ਪੋਪਲ, ਰੋਹਿਤ ਚੋਪੜਾ, ਸਰਬਜੀਤ ਸਰਹਾਲੀ, ਪ੍ਰਿੰਸ ਦੋਆਬਾ, ਹਰਜਿੰਦਰ ਰਹਿਮੀ, ਹਰੀਸ਼ ਕੁਮਾਰ, ਨਵਦੀਪ ਸਿੰਘ, ਹਰਦੀਪ ਸਿੰਘ ਜਗਰਾਉਂ, ਅਨਿਲ ਪਾਰਟੀ, ਵਿਪਨ ਵਿਨਾਇਕ, ਕੁਲਦੀਪ ਜੰਡਾ, ਸ. ਪ੍ਰੇਮ ਸਿੰਘ ਦਾਖਾ, ਇਕਬਾਲ ਸਿੰਘ ਸੋਨੂੰ, ਸਰਬਜੀਤ ਸਿੰਘ ਸ਼ੇਰਪੁਰ ਰਾਜਾ ਘਾਇਲ, ਰਾਜੀਵ ਡਾਵਰ, ਦੀਪਕ ਹੰਸ ਪਰਮਿੰਦਰ ਮਹਿਤਾ, ਵੀ.ਕੇ ਅਰੋੜਾ, ਬਾਨੂ ਬਹਿਲ, ਰੋਸ਼ਨ ਲਾਲ, ਗਗਨੇਸ਼ ਪ੍ਰਭਾਕਰ, ਜਸਦੇਵ ਸਿੰਘ ਕਾਨੂੰਕੇ, ਕਿੱਕੀ ਲਤਾਲਾ, ਰਾਜ ਕੁਮਾਰ ਰਾਜੂ , ਰੋਸ਼ਨ ਲਾਲ ਚੇਚੀ , ਕਿਸ਼ੋਰ ਘਈ ਆਦਿ ਵੀ ਸ਼ਾਮਲ ਹੋਏ।
No comments:
Post a Comment