ਲੁਧਿਆਣਾ ਵਿੱਚ ਸਰਬਜੀਤ ਸਰਹਾਲੀ ਅਤੇ ਹੋਰਾਂ ਨੇ ਵੀ ਖੁਸ਼ੀਆਂ ਮਨਾਈਆਂ
ਲੁਧਿਆਣਾ:27 ਜਨਵਰੀ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::
ਥਾਂ ਥਾਂ ਸਵਾਗਤ ਸਮਾਗਮ ਵੀ ਹੋਏ ਅਤੇ ਬਹੁਤ ਸਾਰੇ ਵੱਡੀ ਉਮਰ ਦੇ ਬੁਧੀਜੀਵੀ ਵੀ ਇਸ ਯਾਤਰਾ ਦੌਰਾਨ ਰਾਹੁਲ ਗਾਂਧੀ ਨਾਲ ਆ ਕੇ ਮਿਲੇ। ਗੌਹਰ ਰਜ਼ਾ ਵਰਗੇ ਪ੍ਰਸਿੱਧ ਸ਼ਾਇਰਾਂ ਨੇ ਵੀ ਖੁੱਲ੍ਹ ਕੇ ਰਾਹੁਲ ਗਾਂਧੀ ਨੂੰ ਜੀ ਆਇਆਂ ਆਖਿਆ। ਇਹ ਇੱਕ ਸਿਆਸੀ ਯਾਤਰਾ ਘੱਟ ਪਰ ਮੋਹੱਬਤ ਦੇ ਪੈਗਾਮ ਵਾਲੀ ਯਾਤਰਾ ਜ਼ਿਆਦਾ ਬਣ ਕੇ ਸਾਹਮਣੇ ਆਈ। ਮੀਡੀਆ ਵੀ ਪ੍ਰਭਾਵਿਤ ਹੋਇਆ। ਸ਼ਿਆਮ ਮੀਰਾ ਸਿੰਘ ਵਰਗੇ ਬੇਬਾਕ ਅਤੇ ਦਲੇਰ ਪੱਤਰਕਾਰ ਵੀ ਰਾਹੁਲ ਗਾਂਧੀ ਦੇ ਨਾਲ ਆਪਣੇ ਦਿਲ ਦੀ ਖੁਸ਼ੀ ਲਈ ਤੁਰੇ। ਇਹ ਇੱਕ ਅਜਿਹਾ ਆਯੋਜਨ ਸੀ ਜਿਸ ਵਿੱਚ ਮੀਡੀਆ ਜਜ਼ਬਾਤਾਂ ਅਤੇ ਮੋਹੱਬਤ ਦਾ ਖਿੱਚਿਆ ਹੋਇਆ ਆਇਆ। ਮੀਡੀਆ ਨਾਲ ਇਹਨਾਂ ਗੈਰ ਰਸਮੀ ਮੁਲਾਕਾਤਾਂ ਵਿੱਚ ਹੋਇਆ ਥੋੜ੍ਹ ਚਿਰੀਆਂ ਮੁਲਾਕਾਤਾਂ ਦੀਆਂ ਗੱਲਾਂ ਨੇ ਦੂਰ ਤਕ ਅਸਰ ਪਾਉਣ ਵਾਲੇ ਸੁਨੇਹੇ ਦਿੱਤੇ। ਇਹ ਰਿਪੋਰਟਿੰਗ ਦਿਲਾਂ ਵਿੱਚੋਂ ਨਿਕਲੀ ਸੀ।
ਇਸ ਯਾਤਰਾ ਦੇ ਸਫਲਤਾ ਨਾਲ ਮੁਕੰਮਲ ਹੋਣ 'ਤੇ ਲੁਧਿਆਣਾ ਵਿੱਚ ਵੀ ਖੁਸ਼ੀਆਂ ਮਨਾਈਆਂ ਗਈਆਂ। ਇੰਟਕ ਦੇ ਨਾਲ ਆਖ਼ਿਰੀ ਸਾਹਾਂ ਤੀਕ ਜੁੜੇ ਰਹੇ ਕਾਂਗਰਸ ਪਾਰਟੀ ਦੇ ਲੀਡਰ ਜੋਗਿੰਦਰ ਸਿੰਘ ਸਰਹਾਲੀ ਦੇ ਬੇਟੇ ਸਰਬਜੀਤ ਸਰਹਾਲੀ ਨੇ ਵੀ ਇਸ ਯਾਤਰਾ ਦੇ ਪੂਰੀਆਂ ਹੋਣ 'ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਉਹਨਾਂ ਦੱਸਿਆ ਕਿ ਲੁਧਿਆਣਾ ਦਾ ਸਮਾਗਮ ਵੀ ਇਸ ਮਕਸਦ ਲਈ ਬਹੁਤ ਸਫਲ ਰਿਹਾ।
ਅੱਜ ਸ੍ਰੀ ਰਾਹੁਲ ਗਾਂਧੀ ਵੱਲੋਂ ਕੰਨਿਆ ਕੁਮਾਰੀ ਤੋਂ ਸ਼ੁਰੂ ਕੀਤੀ ਭਾਰਤ ਜੋੜੋ ਯਾਤਰਾ ਦੇ ਕਸ਼ਮੀਰ ਵਿਚ ਸੰਪੂਰਨ ਹੋਣ ਤੇ ਕਾਂਗਰਸ ਪਾਰਟੀ ਹਾਈਕਮਾਂਡ ਵੱਲੋ ਜਾਰੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਬਲਾਕ ਪ੍ਰਧਾਨ ਸਰਬਜੀਤ ਸਿੰਘ ਸਰਹਾਲੀ ਅਤੇ ਉਹਨਾਂ ਦੀ ਸਮੁੱਚੀ ਟੀਮ ਬਲਾਕ ਸੈਂਟਰਲ-2 ਵੱਲੋ ਇੰਡਸਟਰੀਅਲ ਏਰੀਆ ਏ, ਲੁਧਿਆਣਾ ਵਿੱਚ ਝੰਡਾ ਲਹਿਰਾਊਨ ਦਾ ਪ੍ਰੋਗਰਾਮ ਕੀਤਾ ਗਿਆ।ਹਲਕਾ ਇੰਚਾਰਜ ਸ੍ਰੀ ਸੁਰਿੰਦਰ ਕੁਮਾਰ ਡਾਬਰ ਜੀ ਵਲੋ ਝੰਡਾ ਲਹਿਰਾਇਆ ਗਿਆ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਜੀ ਵੀ ਨਾਲ ਹੀ ਸਨ। ਉਹਨਾਂ ਨੇ ਬਰਸਾਤ ਦੇ ਮੌਸਮ ਵਿੱਚ ਵੀ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਭਾਰੀ ਇਕੱਠ ਹੋਣ 'ਤੇ ਇਹਨਾਂ ਸਾਰੇ ਵਰਕਰਾਂ ਦਾ ਧੰਨਵਾਦ ਕੀਤਾ।
ਅੱਜ੍ਹ ਦੇ ਪ੍ਰੋਗਰਾਮ ਵਿੱਚ ਕੌਂਸਲਰ ਗੁਰਦੀਪ ਸਿੰਘ ਨੀਟੂ, ਇਕਬਾਲ ਡੀਕੋ, ਰਾਜਾ ਘਾਇਲ, ਗੁਰਮੂੱਖ ਸਿੰਘ ਬਾਂਸਲ, ਗੁਲਜਾਰੀ ਲਾਲ ਕਾਂਗਰਸ ਲੀਡਰ, ਕੈਪਟਨ ਟਿੱਟੂ, ਸੰਤੋਸ ਰਾਨੀ, ਪਿੰਕੀ ਅਰੋੜਾ, ਕੁਲਦੀਪ ਸਿੰਘ, ਦਿਗੰਬਰ ਸਿੰਘ, ਨਵਜੋਤ ਸਿੰਘ ਅਤੇ ਐਡਵੋਕੇਟ ਜੇ ਐਸ ਸਰਹਾਲੀ ਅਤੇ ਹੋਰਾ ਨੇ ਹਿਸਾ ਲਿਆ।
No comments:
Post a Comment