Showing posts with label Indira Gandhi. Show all posts
Showing posts with label Indira Gandhi. Show all posts

Tuesday, August 23, 2022

ਕਾਂਗਰਸ ਲੀਡਰਾਂ ਨੇ ਪਹਿਲਾਂ ਵੀ ਬਹੁਤ ਦੇਖੀਆਂ ਹਨ ਸਖਤੀਆਂ

ਪਹਿਲਾਂ ਵੀ ਕਈਆਂ 'ਤੇ ਲੱਗਦੇ ਰਹੇ ਬਹੁਤ ਸਾਰੇ ਗੰਭੀਰ ਦੋਸ਼ 

ਇਤਿਹਾਸ ਅਤੇ ਮੌਜੂਦਾ ਦੌਰ ਦੀ ਝਲਕ ਦਿਖਾਉਂਦੀਆਂ ਇਹ ਤਸਵੀਰਾਂ 

ਲੁਧਿਆਣਾ
: 23 ਅਗਸਤ 2022: (ਪੰਜਾਬ ਸਕਰੀਨ ਡੈਸਕ)::

                                       ਇਸ ਵੀਡੀਓ ਨੂੰ ਦੇਖਣ ਲਈ ਇਥੇ ਵੀ ਕਲਿੱਕ ਕਰ ਸਕਦੇ ਹੋ 
ਕਾਂਗਰਸ ਪਾਰਟੀ ਦੇ ਵਰਕਰ ਇੱਕ ਵਾਰ ਫੇਰ ਮੈਦਾਨ ਵਿਚ ਹਨ। ਜੇਲ੍ਹਾਂ ਭਰਨ ਦੀਆਂ ਗੱਲਾਂ ਵੀ ਕਰ ਰਹੇ ਹਨ। ਰੋਸ ਮੁਜ਼ਾਹਰੇ ਵੀ ਕਰ ਰਹੇ ਹਨ। ਨਾਅਰੇ ਵੀ ਜੋਸ਼ੋ ਖਰੋਸ਼ ਨਾਲ ਲੈ ਰਹੇ ਹਨ। ਕਾਂਗਰਸ ਪਾਰਟੀ ਵਾਲਿਆਂ ਦਾ ਮਨੋਬਲ ਕਮਜ਼ੋਰ ਨਹੀਂ ਹੋਇਆ ਸਗੋਂ ਵਧੀਆ ਹੋਇਆ ਹੈ। 

ਇਤਿਹਾਸ ਗਵਾਹ ਹੈ ਕਿ ਜਦੋਂ ਜਦੋਂ ਵੀ ਕਿਸੇ ਨੇ ਕਿਸੇ ਤੇ ਸਖਤੀ ਕੀਤੀ ਹੈ ਤਾਂ ਉਸ ਸਖਤੀ ਦਾ ਸ਼ਿਕਾਰ ਹੋਈ ਧਿਰ ਪਹਿਲਾਂ ਨਾਲੋਂ ਵੀ  ਜ਼ਿਆਦਾ ਮਜ਼ਬੂਤ ਹੋ ਕੇ ਨਿਕਲੀ ਹੈ। ਸਮੇਂ ਦੀਆਂ ਸਖਤੀਆਂ ਹਮੇਸ਼ਾਂ ਨਿਖਾਰ ਹੀ ਲਿਆਉਂਦੀਆਂ ਰਹੀਆਂ ਹਨ। ਜਾਪਦਾ ਹੈ ਕਿ ਹੁਣ  ਕਾਂਗਰਸ ਵੀ ਪਹਿਲਾਂ ਨਾਲੋਂ ਤਗੜੀ ਹੋ ਕੇ ਨਿਕਲਣ ਦੀਆਂ ਤਿਆਰੀਆਂ ਵਿਚ ਹੈ। ਕਾਂਗਰਸ ਦੇ ਵਰਕਰਾਂ ਅਤੇ ਲੀਡਰਾਂ ਵਿਚ ਨਿਖਾਰ ਆ ਰਿਹਾ ਹੈ। ਉਹਨਾਂ ਦੀ ਨਾਅਰੇਬਾਜ਼ੀ ਦੱਸਦੀ ਹੈ ਕਿ ਉਹ ਆਰ ਪਾਰ ਦੀ ਲੜਾਈ ਦਾ ਮਨ ਬਣਾ ਚੁੱਕੇ ਹਨ। ਉਹਨਾਂ ਦਾ ਜੋਸ਼ ਅਤੇ ਉਤਸ਼ਾਹ ਦੱਸਦਾ ਹੈ ਕਿ ਉਹ ਹੁਣ ਵੀ ਓਹ ਮੈਦਾਨ ਛੱਡ ਕੇ ਦੌੜਨ ਵਾਲੇ ਨਹੀਂ ਹਨ। 

ਕਾਂਗਰਸ ਨੇ ਪਹਿਲਾਂ ਵੀ ਬਹੁਤ ਸਾਰੀਆਂ ਸਖਤੀਆਂ ਦਾ ਸਾਹਮਣਾ ਕੀਤਾ ਹੈ। ਸ਼੍ਰੀਮਤੀ ਇੰਦਰਾ ਗਾਂਧੀ ਦੇ ਵੇਲਿਆਂ ਦੀਆਂ ਗੱਲਾਂ ਤਾਂ ਸਭਨਾਂ ਨੂੰ ਯਾਦ ਹੀ ਹੋਣਗੀਆਂ। 

ਕਾਂਗਰਸ ਪਾਰਟੀ ਦੇ ਬਹੁਤ ਸਾਰੇ ਆਗੂ ਅਤੇ ਵਰਕਰ ਅਜਕਲ ਦੂਜਿਆਂ ਪਾਰਟੀਆਂ ਵਿਚ ਜਾ ਚੁੱਕੇ ਹਨ। ਇਹ ਦਲਬਦਲੀ ਅੱਜ ਕੱਲ੍ਹ ਸਾਡੀ ਸਿਆਸਤ ਦਾ ਅੰਗ ਬਣ ਚੁੱਕੀ ਹੈ। ਸੱਤਾ ਧਿਰ ਨਾਲ ਰਹਿਣ ਦਾ ਬਹੁਤ ਸਾਰੇ ਫਾਇਦੇ ਹੁੰਦੇ ਹਨ ਅਤੇ ਸਿਧਾਂਤਕ ਪਾਰਟੀਆਂ ਨਾਲ ਪ੍ਰਤੀਬੱਧਤਾ ਵਾਲਿਆਂ ਨੂੰ ਖੱਜਲ ਖੁਆਰੀ ਵੀ ਹੁੰਦੀ ਹੈ। ਕਾਂਗਰਸ ਪਾਰਟੀ ਦੇ ਜਿਹੜੇ ਆਗੂ ਅਤੇ ਵਰਕਰ ਲੁਧਿਆਣਾ ਵਾਲੇ ਧਰਨੇ ਵਿਚ ਸ਼ਾਮਿਲ ਹੋਏ ਅਤੇ ਚੰਡੀਗੜ੍ਹ ਵਰਗੀਆਂ ਥਾਂਵਾਂ ਤੇ ਵੀ ਪਹੁੰਚਦੇ ਹਨ ਉਹਨਾਂ ਨੇ ਸੰਕਟ ਦੀ ਇਸ ਘੜੀ ਵਿੱਚ ਪਾਰਟੀ ਛੱਡਣੀ ਮੁਨਾਸਿਬ ਨਹੀਂ ਸਮਝੀ। ਉਹ ਕਾਂਗਰਸ ਨੂੰ ਹੀ ਸਮਰਪਿਤ ਹਨ।

ਇਹਨਾਂ ਵਿੱਚੋਂ ਤਾਂ ਕਈ ਅਜਿਹੀਆਂ ਹਨ ਜਿਹੜੀਆਂ ਸਵਰਗੀ ਪ੍ਰਧਾਨਮੰਤਰੀ ਇੰਦਰਾ ਗਾਂਧੀ ਤੋਂ ਪ੍ਰਭਾਵਿਤ ਰਹੀਆਂ। ਸ਼੍ਰੀਮਤੀ ਗਾਂਧੀ ਨੂੰ ਜਦੋਂ ਹਰ ਰੋਜ਼ ਸ਼ਾਹ ਕਮਿਸ਼ਨ ਅੱਗੇ ਬੁਲਾਉਣ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਸਕੂਲਾਂ/ਕਾਲਜਾਂ ਵਿਚ ਪੜ੍ਹਦੀਆਂ ਇਹਨਾਂ ਛੋਟੀ ਉਮਰ ਵਾਲਿਆਂ ਕੁੜੀਆਂ ਨੇ ਉਦੋਂ ਵਰਤ ਰੱਖਣੇ ਸ਼ੁਰੂ ਕੀਤੇ। ਕਿਸੇ ਨੇ ਪੂਰੇ ਦਿਨ ਦਾ ਕਿਸੇ ਨੇ ਅੱਧੇ ਦਿਨ ਦਾ। ਮੰਦਰਾਂ ਅਤੇ ਗੁਰਦੁਆਰਿਆਂ  ਚ ਅਰਦਾਸਾਂ ਕੀਤੀਆਂ ਜਾਂਦੀਆਂ। 

ਇਹਨਾਂ ਸੰਸਕਾਰਾਂ ਅਤੇ ਪ੍ਰਭਾਵਾਂ ਵਿਚ ਵੱਡੀਆਂ ਹੋਈਆਂ ਇਹਨਾਂ ਕੁੜੀਆਂ ਨੇ ਆਪਣੇ ਵਿਆਹ ਵੀ ਕਾਂਗਰਸੀ ਪਰਿਵਾਰਾਂ ਵਿਚ ਕਰਵਾਏ। ਜਦੋਂ ਪਰਿਵਾਰ ਵਧੀਆ ਤਾਂ ਬੱਚਿਆਂ ਨੂੰ ਵੀ ਇਹੀ ਭਾਵਨਾਵਾਂ ਦਿੱਤੀਆਂ। ਹੁਣ ਉਹਨਾਂ ਬੱਚਿਆਂ ਦੀਆਂ ਬੱਚੀਆਂ, ਦੋਹਟਰੀਆਂ ਅਤੇ ਪੋਤਰੀਆਂ ਵੀ ਜੁਆਨ ਹਨ। ਉਹ ਵੀ ਕਾਂਗਰਸ ਦੇ ਨਾਲ ਹਨ। ਜੁਮਲੇਬਾਜ਼ੀ ਅਤੇ ਅੱਛੇ ਦਿਨਾਂ ਦੇ ਵਾਅਦਿਆਂ ਨੇ ਉਹਨਾਂ ਨੂੰ ਕਾਂਗਰਸ ਦੇ ਹੋਰ ਨੇੜੇ ਲਿਆਂਦਾ ਹੈ। 

ਚਲੋ ਕੁਝ ਹੋਰ ਪਿਛੇ ਚੱਲਦੇ ਹਾਂ। ਐਮਰਜੰਸੀ ਨੂੰ ਇੰਦਰਗਾਂਧੀ ਦੀ ਬਹੁਤ ਵੱਡੀ ਗਲਤੀ ਵੱਜੋਂ ਪ੍ਰਚਾਰਿਆ ਜਾਂਦਾ ਹੈ ਜਦਕਿ ਆਮ ਲੋਕਾਂ ਨੂੰ ਇਸਦੇ ਕੁਝ ਫਾਇਦੇ ਵੀ ਹੋਏ ਸਨ। ਐਮਰਜੰਸੀ ਵਿਚ ਹੋਈਆਂ ਵਧੀਕੀਆਂ ਦੇ ਸਿੱਟੇ ਵੱਜੋਂ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸੱਤਾ ਤੋਂ ਹੱਥ ਧੋਣਾ ਪਿਆ। ਮੋਰਾਰਜੀ ਡਿਸਾਈ ਦੇਸ਼ ਦੇ ਪਹਿਲੇ ਗੈਰ ਕਾਂਗਰਸੀ ਪ੍ਰਧਾਨਮੰਤਰੀ ਬਣੇ। ਚੌਧਰੀ ਚਰਨ ਸਿੰਘ ਕੇਂਦਰੀ ਗ੍ਰਹਿ ਮੰਤਰੀ ਬਣੇ।  ਇਹ ਦੋਵੇਂ ਲੀਡਰ ਵੀ ਚਾਹੁੰਦੇ  ਸਨ ਕਿ ਸ਼੍ਰੀਮਤੀ ਗਾਂਧੀ ਨੂੰ ਜਲਦੀ ਤੋਂ ਜਲਦੀ ਜੇਲ੍ਹ ਭੇਜਿਆ ਜਾਵੇ। ਜਦੋਂ ਐਮਰਜੰਸੀ ਹਟਾਉਣ ਮਗਰੋਂ ਸ਼੍ਰੀਮਤੀ ਗਾਂਧੀ ਨੇ ਖੁਦ ਹੀ ਚੋਣਾਂ ਕਾਰਵਾਈਆਂ ਤਾਂ ਉਹਨਾਂ ਚੋਣਾਂ ਵਿਚ ਕਾਂਗਰਸ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ। ਜਨਤਾ ਪਾਰਟੀ ਦੀ ਨਵੀਂ ਸਰਕਾਰ ਹੋਂਦ ਵਿਚ ਆ ਚੁੱਕੀ ਸੀ। 

ਸਰਕਾਰ ਬਣਦਿਆਂ ਹੀ ਚੌਧਰੀ ਚਰਨ ਸਿੰਘ ਇੰਦਰਾ ਗਾਂਧੀ ਨੂੰ ਜੇਲ੍ਹ ਭੇਜਣਾ ਚਾਹੁੰਦੇ ਸਨ। ਉਸ ਸਮੇਂ ਵੀ ਇਸ ਮਕਸਦ ਲਈ ਬਾਕਾਇਦਾ ਇੱਕ ਜਨਮਾਨਸ ਦੀ ਭਾਵਨਾ ਵੀ ਤਿਆਰ ਕੀਤੀ ਗਈ। ਉਦੋਂ ਇਹੀ ਲੱਗਦਾ ਸੀ ਕਿ ਸਭ ਤੋਂ ਜ਼ਰੂਰੀ ਹੈ ਇੰਦਰਾ  ਗਾਂਧੀ ਨੂੰ ਜੇਲ੍ਹ  ਭੇਜਣਾ। ਮੈਡਮ ਇੰਦਰਾ ਗਾਂਧੀ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਗਏ ਅਤੇ ਇਸ ਨੂੰ ਸਾਬਤ ਕਰਨ ਲਈ ਬਾਕਾਇਦਾ ਸ਼ਾਹ ਕਮਿਸ਼ਨ ਦਾ ਗਠਨ ਵੀ ਕੀਤਾ ਗਿਆ। 

ਇਸ ਕਮਿਸ਼ਨ ਨੂੰ ਐਮਰਜੈਂਸੀ ਦੌਰਾਨ ਹੋਈਆਂ ਵਧੀਕੀਆਂ ਦੀ ਜਾਂਚ ਦਾ ਕੰਮ ਸੌਂਪਿਆ ਗਿਆ ਸੀ। ਇਸ ਬਾਰੇ ਹਰ ਰੋਜ਼ ਕੰਮ ਹੋਇਆ ਅਤੇ 3 ਅਕਤੂਬਰ 1977 ਨੂੰ ਸੀ.ਬੀ.ਆਈ. ਦੇ ਅਧਿਕਾਰੀ ਇੰਦਰਾ ਗਾਂਧੀ ਨੂੰ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਗ੍ਰਿਫਤਾਰ ਕਰਨ ਲਈ ਉਹਨਾਂ ਦੇ ਘਰ ਪਹੁੰਚੇ ਅਤੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਹ ਇੱਕ ਇਤਿਹਾਸਿਕ ਮੌਕਾ ਸੀ। ਅਤੀਤ ਵਿਚ ਕਾਂਗਰਸ ਨੇ ਬਹੁਤ ਵੱਡਿਆਂ ਸਖਤੀਆਂ ਵੀ ਸਹੀਆਂ ਹਨ। 

ਸ਼੍ਰੀਮਤੀ ਗਾਂਧੀ ਨੂੰ ਰਾਤ ਭਰ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਦੂਜੇ ਦਿਨ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਨ੍ਹਾਂ 'ਤੇ ਚੋਣ ਪ੍ਰਚਾਰ ਦੌਰਾਨ ਜੀਪਾਂ ਦੀ ਖਰੀਦ 'ਚ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ। ਉਨ੍ਹਾਂ 'ਤੇ ਦੋਸ਼ ਸੀ ਕਿ ਉਨ੍ਹਾਂ ਨੇ ਚੋਣ ਪ੍ਰਚਾਰ ਲਈ ਜੋ ਜੀਪਾਂ ਖਰੀਦੀਆਂ ਸਨ, ਉਹ ਕਾਂਗਰਸ ਦੇ ਪੈਸੇ ਨਾਲ ਨਹੀਂ, ਸਗੋਂ ਸਰਕਾਰੀ ਪੈਸੇ ਨਾਲ ਖਰੀਦੀਆਂ ਗਈਆਂ ਸਨ। ਹਾਲਾਂਕਿ ਇਸ ਮਾਮਲੇ 'ਚ ਅਗਲੇ ਹੀ ਦਿਨ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ। 

ਦੂਜੇ ਪਾਸੇ ਸ਼ਾਹ ਕਮਿਸ਼ਨ ਆਪਣੀ ਜਾਂਚ ਕਰ ਰਿਹਾ ਸੀ। ਸ਼ਾਹ ਕਮਿਸ਼ਨ ਦੀ ਮੀਟਿੰਗ ਪਟਿਆਲਾ ਕੋਰਟ ਵਿੱਚ ਹੁੰਦੀ। ਕਮਿਸ਼ਨ ਦੇ ਸਾਹਮਣੇ ਗਵਾਹੀ ਦੇਣ ਵਾਲੇ ਜ਼ਿਆਦਾਤਰ ਲੋਕਾਂ ਨੇ ਕਿਹਾ ਸੀ ਕਿ ਐਮਰਜੈਂਸੀ ਲਈ ਜੇਕਰ ਕੋਈ ਜ਼ਿੰਮੇਵਾਰ ਹੈ ਤਾਂ ਉਹ ਇੰਦਰਾ ਗਾਂਧੀ ਹੈ। ਸ਼ਾਹ ਕਮਿਸ਼ਨ ਨੇ ਸੰਮਨ ਜਾਰੀ ਕਰਕੇ ਇੰਦਰਾ ਗਾਂਧੀ ਨੂੰ 9 ਜਨਵਰੀ 1978 ਨੂੰ ਕਮਿਸ਼ਨ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ। ਇੰਦਰਾ ਗਾਂਧੀ ਕਮਿਸ਼ਨ ਅੱਗੇ ਗਈ, ਪਰ ਕੋਈ ਬਿਆਨ ਨਹੀਂ ਦਿੱਤਾ। 

ਇਸ ਦੇ ਨਾਲ ਹੀ ਇੰਦਰਾ ਗਾਂਧੀ ਵੀ ਕਰਨਾਟਕ ਦੇ ਚਿਕਮਗਲੂਰ ਤੋਂ ਲੋਕ ਸਭਾ ਉਪ ਚੋਣ ਜਿੱਤ ਕੇ ਇੱਕ ਵਾਰ ਫਿਰ ਸ਼ਾਨ ਨਾਲ ਸੰਸਦ ਵਿੱਚ ਪਹੁੰਚੀ। ਇਹ ਉਸ ਦੌਰ ਵਿਚ ਇੱਕ ਬਹੁਤ ਵੱਡੀ ਪ੍ਰਾਪਤੀ ਸੀ ਪਾਰ ਕਈ ਵਾਰ ਜਿੱਤ ਕੇ ਵੀ ਹਾਰ ਹੀ ਮਿਲਦੀ ਹੈ। ਇਸ ਦੇ ਨਾਲ ਹੀ ਸੰਸਦ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਰਿਪੋਰਟ ਸਦਨ ਵਿੱਚ ਰੱਖੀ, ਜਿਸ ਵਿੱਚ ਕਿਹਾ ਗਿਆ ਕਿ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ। ਇਸ ਤੋਂ ਬਾਅਦ ਜਨਤਾ ਸਰਕਾਰ ਨੇ ਇੰਦਰਾ ਗਾਂਧੀ ਦੀ ਪਾਰਲੀਮੈਂਟ ਦੀ ਮੈਂਬਰਸ਼ਿਪ ਖਤਮ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜਣ ਦਾ ਮਤਾ ਪਾਸ ਕਰ ਦਿੱਤਾ। ਇਸ ਤੋਂ ਬਾਅਦ ਇੰਦਰਾ ਗਾਂਧੀ ਨੂੰ ਇੱਕ ਵਾਰ ਫਿਰ 19 ਦਸੰਬਰ 1978 ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਨੂੰ ਸੀਬੀਆਈ ਅਧਿਕਾਰੀਆਂ ਨੇ ਸੰਸਦ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਇਸ ਸਮੇਂ ਉਹ ਇੱਕ ਹਫ਼ਤਾ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਰਹੀ। ਇਹ ਵੀ ਉਹਨਾਂ ਸਖਤੀਆਂ ਵਿੱਚੋਂ ਇੱਕ ਹੈ ਜਿਹਨਾਂ ਦਾ ਸਾਹਮਣਾ ਕਾਂਗਰਸ ਪਾਰਟੀ ਨੇ ਕੀਤਾ। 

ਫਿਰ ਇਹ ਦੌਰ ਵੀ ਗੁਜ਼ਰ ਗਿਆ। ਸੰਨ 1978 ਵਿੱਚ ਟੀਵੀ ਆਈ ਨਾਲ ਇੱਕ ਇੰਟਰਵਿਊ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਨੇ ਇੱਕ ਸੁਆਲ ਦਾ ਜਵਾਬ ਦਿੱਤਾ ਕਿ ਅਸਲ ਵਿਚ ਸ਼ਾਹ ਕਮਿਸ਼ਨ ਪੱਖਪਾਤੀ ਸੀ ਅਤੇ ਇਸ ਦੀਆਂ ਲੱਭਤਾਂ ਝੂਠੀਆਂ ਸਨ। ਨਾਲ ਹੀ ਮੈਡਮ ਗਾਂਧੀ ਨੇ ਇਹ ਵੀ ਸਪਸ਼ਟ ਕੀਤਾ ਕਿ ਜਸਟਿਸ ਸ਼ਾਹ ਪਹਿਲਾਂ ਹੀ ਬੈਂਕਾਂ ਦੇ ਰਾਸ਼ਟਰੀਕਰਨ ਸਮੇਤ ਉਸਦੀ ਸਰਕਾਰ ਦੀਆਂ ਕਈ ਨੀਤੀਆਂ ਦੇ ਵਿਰੁੱਧ ਬੋਲ ਚੁੱਕੇ ਹਨ, ਅਤੇ ਉਸਦੀ ਸਮਝੀ ਅਧਿਕਾਰਤਤਾ ਬਾਰੇ ਬਹੁਤ ਸਾਰੀ ਜਾਣਕਾਰੀ ਝੂਠੀ ਸੀ। ਉਸਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਦੇ ਅੰਦਰੋਂ ਅਤੇ ਬਾਹਰੀ ਏਜੰਸੀਆਂ ਤੋਂ ਅਸਥਿਰਤਾ ਦੇ ਖ਼ਤਰੇ ਦੇ ਸਪੱਸ਼ਟ ਸਬੂਤ ਮਿਲੇ ਸਨ, ਜਿਸ ਕਾਰਨ ਉਸਨੂੰ ਐਮਰਜੈਂਸੀ ਲਾਗੂ ਕਰਨ ਦੀ ਇਜਾਜ਼ਤ ਮੰਗਣ ਲਈ ਰਾਸ਼ਟਰਪਤੀ ਨੂੰ ਚਿੱਠੀ ਲਿਖਣੀ ਪਈ।

ਇਹ ਗੱਲ ਨਹੀਂ ਕਿ ਐਮਰਜੰਸੀ ਵਿਚ ਵਧੀਕੀਆਂ ਨਹੀਂ ਹੋਈਆਂ। ਇਹਨਾਂ ਵਧੀਕੀਆਂ ਬਾਰੇ ਇੱਕ ਵੱਖਰੀ ਪੋਸਟ ਵੀ ਜ਼ਰੂਰੀ ਹੈ। ਪਰ ਇਹਨਾਂ ਵਧੀਕੀਆਂ ਦੀ ਚਰਚਾ ਕਰਦਿਆਂ ਮੌਜੂਦਾ ਦੌਰ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਹਨਾਂ ਵਧੀਕੀਆਂ ਦੀ ਚਰਚਾ ਕਰਦਿਆਂ ਕਾਂਗਰਸ ਪਾਰਟੀ ਦੇ ਉਹਨਾਂ ਆਗੂਆਂ ਅਤੇ ਵਰਕਰਾਂ ਦੀ ਦਲੇਰੀ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਜਿਹੜੇ ਉਸ ਵੇਲੇ ਵੀ ਪਾਰਟੀ ਦੇ ਨਾਲ ਖੜੋਤੇ ਰਹੇ। 

ਇਸਦੇ ਬਾਵਜੂਦ ਐਮਰਜੰਸੀ ਤੋਂ ਬਾਅਦ ਸ਼੍ਰੀਮਤੀ ਇੰਦਰਾ ਗਾਂਧੀ ਨੇ ਸਖਤੀਆਂ ਦਾ ਸਾਹਮਣਾ ਬਹਾਦਰੀ ਨਾਲ ਕਰਨ ਵਾਲਾ ਇਤਿਹਾਸ ਰਚਿਆ। ਇਸ ਇਤਿਹਾਸ ਨੇ ਹੀ ਕਾਂਗਰਸ ਪਾਰਟੀ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਦੀ ਸ਼ਖ਼ਸੀਅਤ ਨੂੰ ਹੋਰ ਮਜ਼ਬੂਤ ਸ਼ਖਸੀਅਤ ਵੱਜੋਂ ਉਭਾਰਿਆ। ਦੁਰਗਾ, ਆਇਰਨ ਲੇਡੀ ਅਤੇ ਹੋਰ ਬੜੇ ਸਨਮਾਨਜਨਕ ਵਿਸ਼ੇਸ਼ਣ ਸ਼੍ਰੀਮਤੀ ਗਾਂਧੀ ਲਈ ਵਰਤੇ ਜਾਂਦੇ ਰਹੇ। ਇਸ ਸਭ ਕੁਝ ਵਿਚ ਜਨਤਾ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਸਖਤੀਆਂ ਦਾ ਅਸਰ ਹੀ ਕੰਮ ਕਰਦਾ ਲੱਗਦਾ ਹੈ। ਮੈਡਮ ਇੰਦਰਾ ਗਾਂਧੀ ਆਮ ਲੋਕਾਂ ਦੇ ਹੋਰ ਨੇੜੇ ਹੋ ਗਈ। ਸੰਘਰਸ਼ ਦੀਆਂ ਜਿਹੜੀਆਂ ਲਕੀਰਾਂ ਉਹਨਾਂ ਇੱਕ ਪ੍ਰਧਾਨਮੰਤਰੀ ਵੱਜੋਂ ਖਿੱਚੀਆਂ ਉਹ ਅੱਜ ਵੀ ਬਹੁਤ ਗੂਹੜੀਆਂ ਹਨ।  ਉਹਨਾਂ ਤੋਂ ਲੰਮੀ ਲਕੀਰ ਖਿੱਚਣੀ ਕੋਈ ਆਸਾਨ ਕੰਮ ਨਹੀਂ। ਇਹਨਾਂ ਲਕੀਰਾਂ ਨੇ ਹੀ ਲਿਖੀ ਹੋਈ ਹੈ ਕਾਂਗਰਸ ਪਾਰਟੀ ਦੀ ਕਿਸਮਤ ਜਿਹੜੀ ਅਜੋਕੀ ਸਥਿਤੀ ਵਿਚ ਰੌਸ਼ਨ ਭਵਿੱਖ ਦੀ ਗੱਲ ਕਰਦੀ ਹੈ। 

Sunday, August 08, 2021

ਕਾਨਪੁਰ ਵਿਖੇ ਹੋਏ ਸਿੱਖ ਕਤਲੇਆਮ ਦੇ 4 ਮਾਮਲੇਆਂ ਦੀ ਚਾਰਜਸ਼ੀਟ ਤਿਆਰ

8th August 2021 at 6:27 PM

ਪ੍ਰਸ਼ਾਸ਼ਨ ਵਲੋਂ ਮਨਜ਼ੂਰੀ ਮਿਲਦੇ ਹੀ ਹੋਏਗੀ ਗ੍ਰਿਫ਼ਤਾਰੀ ਪ੍ਰਕਿਰਿਆ ਸ਼ੁਰੂ

ਨਵੀਂ ਦਿੱਲੀ: 8 ਅਗਸਤ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਨਵੰਬਰ 1984 ਵਿਚ ਦੇਸ਼ ਦੇ ਵੱਖ ਵੱਖ ਸ਼ਹਿਰਾਂ ਅੰਦਰ ਹੋਏ ਸਿੱਖ ਕਤਲੇਆਮ ਅਤੇ ਹੋਰ ਗੰਭੀਰ ਅਪਰਾਧਾਂ ਦੇ ਚਾਰ ਮੁਕੱਦਮਿਆਂ ਵਿੱਚ ਆਖਰਕਾਰ ਪੜਤਾਲ ਪੂਰੀ ਹੋ ਗਈ ਹੈ ਅਤੇ ਇਨ੍ਹਾਂ ਮਾਮਲਿਆਂ ਦੀ ਐਸਆਈਟੀ ਨੇ ਚਾਰਜਸ਼ੀਟ ਵੀ ਤਿਆਰ ਕਰ ਲਈ ਹੈ। ਪ੍ਰਸ਼ਾਸ਼ਨ ਵਲੋਂ ਮਨਜ਼ੂਰੀ ਮਿਲਦੇ ਹੀ ਪੁਲਿਸ ਗ੍ਰਿਫ਼ਤਾਰੀ ਦੀ ਪ੍ਰਕਿਰਿਆ ਸ਼ੁਰੂ ਕਰੇਗੀ ਅਤੇ ਨਾਲ ਹੀ ਚਾਰੋ ਮਾਮਲੇ ਦੀ ਚਾਰਜਸ਼ੀਟ ਕੋਰਟ ਵਿੱਚ ਦਾਖਲ ਕਰੇਗੀ।

ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਕਾਨਪੁਰ ਵਿਖੇ ਹੋਏ ਸਿੱਖ ਕਤਲੇਆਮ ਦੇ ਦਰਜ 40 ਮੁਕੱਦਮਿਆਂ ਵਿੱਚੋਂ 29 ਵਿੱਚ ਫਾਈਨਲ ਰਿਪੋਰਟ ਲਗਾਈ ਗਈ ਸੀ। ਦਸਤਾਵੇਜ਼ਾਂ ਦੇ ਆਧਾਰ ’ਤੇ ਐਸਆਈਟੀ ਇਸ ਵਿੱਚੋਂ 20 ਮੁਕੱਦਮਿਆਂ ਦੀ ਮੁੜ ਤੋਂ ਪੜਤਾਲ ਸ਼ੁਰੂ ਕਰ ਸਕੀ ਸੀ। ਮੀਡੀਆ ਵਿਚ ਆਈ ਖ਼ਬਰ ਮੁਤਾਬਿਕ ਇਨ੍ਹਾਂ 20 ਮਾਮਲਿਆਂ ਵਿੱਚ ਐਸਆਈਟੀ ਨੇ 11 ਮਾਮਲਿਆਂ ਵਿੱਚ ਗਵਾਹ ਵੀ ਜੁਟਾ ਲਏ ਹਨ। 

ਜ਼ਿਕਰਯੋਗ ਹੈ ਕਿ ਪਨਕੀ ਐਮਆਈਜੀ ਬਲਾਕ ਵਿੱਚ ਰਹਿਣ ਵਾਲੇ ਸਰਦਾਰ ਸਵਰਨ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਗੁਰਜਿੰਦਰ, ਕਿਦਵਈ ਨਗਰ ਦੇ ਬਲਾਕ ਇੱਕ ਮਕਾਨ ’ਚ ਰਹਿਣ ਵਾਲੇ ਸ਼ਾਰਦੁਲ ਸਿੰਘ ਅਤੇ ਇੱਕ ਸੇਵਾਦਾਰ ਗੁਰਦਿਆਲ ਸਿੰਘ, ਦਬੌਈ ਈ ਬਲਾਕ ਵਿੱਚ ਰਹਿਣ ਵਾਲੇ ਵਿਸ਼ਾਖਾ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦੇ 6 ਮੈਂਬਰ, ਅਮਰਾਪੁਰ ਅਸਟੇਟ ਵਿੱਚ ਰਹਿਣ ਵਾਲੇ ਸਿੰਮੀ ਸਿੰਘ ਤੇ ਵਜੀਰ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਬਿਆਨਾਂ ਦੇ ਆਧਾਰ ’ਤੇ ਦੰਗਾਈਆਂ ਦਾ ਪਤਾ ਲਗਾ ਲਿਆ ਹੈ।


Wednesday, July 19, 2017

ਬੈਂਕ ਕੌਮੀਕਰਨ ਦਿਵਸ ਮੌਕੇ ਵਿਸ਼ੇਸ਼//ਬੈਂਕ ਮੁਲਾਜ਼ਮ ਸੰਘਰਸ਼ ਦੇ ਰਾਹ ਤੇ ਕਿਓਂ ?

ਹੁਣ ਲੋਕਾਂ ਦੇ ਸਰਮਾਏ ਦੀ ਕੀਮਤ ਤੇ ਮਾੜੇ ਕਰਜ਼ੇ ਸਾਫ ਕਰਨ ਦੀ ਤਿਆਰੀ?
ਲੁਧਿਆਣਾ: 18 ਜੁਲਾਈ 2017: (ਐਮ. ਐਸ. ਭਾਟੀਆ//ਪੰਜਾਬ ਸਕਰੀਨ)::
ਲੇਖਕ: ਐਮ. ਐਸ. ਭਾਟੀਆ 
ਬੈਂਕਿੰਗ ਖੇਤਰ, ਜਿਸ ਮਾੜੇ ਦੌਰ ਵਿੱਚੋਂ ਲੰਘ ਰਿਹਾ ਹੈ, ਅਜਿਹਾ ਸ਼ਾਇਦ ਹੀ ਪਹਿਲਾਂ ਕਦੇ ਹੋਇਆ ਹੋਵੇ। ਸਾਡੇ ਦੇਸ਼ ਦੇ ਬੈਂਕ ਅੱਜ ਦੇ ਮੌਜੂਦਾ ਆਧੁਨਿਕ ਸਥਿਤੀ ਵਿੱਚ ਪਹੁੰਚਣ ਤੋਂ ਪਹਿਲਾਂ ਇੱਕ ਲੰਮੇ ਇਤਿਹਾਸ ਵਿੱਚੋਂ ਗੁਜਰ ਕੇ ਆਏ ਹਨ। ਆਰੰਭਿਕ ਸਥਿਤੀ ਤੋਂ ਸਾਲ ਦਰ ਸਾਲ ਬੈਂਕਾਂ ਨੇ ਤਰੱਕੀ ਕੀਤੀ ਹੈ। ਹੌਲੀ ਹੌਲੀ ਬੈਂਕਾਂ ਦੇ ਫੇਲ੍ਹ ਹੋਣ ਦੇ ਕੌੜੇ ਤਜ਼ਰਬੇ ਕਰਕੇ ਨਿਵੇਸ਼ਕਾਰਾਂ ਲਈ ਸੀਮਤ ਜ਼ੁੰਮੇਵਾਰੀ ਵਾਲੇ ਜਾਇੰਟ ਸਟਾਕ ਬੈਂਕ ਹੋਂਦ ਵਿੱਚ ਆਏ। ਪਰ ਸਾਰੇ ਦੇ ਸਾਰੇ ਨਿੱਜੀ ਹੱਥਾਂ ਵਿੱਚ ਸਨ। ਛੇਤੀ ਹੀ ਬੈਂਕਾਂ ਨੇ ਦੇਖਿਆ ਕਿ ਉਹ ਆਮ ਲੋਕਾਂ ਦੀਆਂ ਬੱਚਤਾਂ ਨੂੰ ਇਕੱਠਾ ਕਰਕੇ ਆਪਣੇ ਮਕਸਦ ਲਈ ਵਰਤ ਸਕਦੇ ਹਨ। ਉਨ੍ਹਾਂ ਨੂੰ ਸਮਾਜਿਕ ਜ਼ੁੰਮੇਵਾਰੀ ਦਾ ਕਦੇ ਵੀ ਸਰੋਕਾਰ ਨਹੀਂ ਰਿਹਾ। ਖਾਸ ਕਰਕੇ ਜਦੋਂ ਦੇਸ਼ ਉਪਨਿਵੇਸ਼ੀਆਂ ਤੋਂ ਆਜ਼ਾਦ ਹੋ ਚੁੱਕਾ ਸੀ। ਜਦੋਂ ਦੇਸ਼ ਨੇ ਆਪਣੇ ਪੈਰਾਂ ਤੇ ਖੜ੍ਹੇ ਹੋਣ ਦਾ ਫੈਸਲਾ ਕੀਤਾ ਸੀ, ਕਿ ਬੈਂਕਾਂ ਵਿੱਚ ਪਏ ਲੋਕਾਂ ਦੇ ਸਰਮਾਏ ਨੂੰ ਵਰਤਣ ਬਾਰੇ ਨਿੱਜੀ ਬੈਂਕਾਂ ਦੇ ਮਾਲਕਾਂ ਦਾ ਮੁਫਾਦ ਅੜਿੱਕਾ ਬਨਣ ਲੱਗਾ। ਇਸੇ ਕਰਕੇ ਬੈਂਕ ਮੁਲਾਜ਼ਮਾਂ ਦੀ ਸ਼ਰੋਮਣੀ ਜੱਥੇਬੰਦੀ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (ਏ.ਆਈ.ਬੀ.ਈ.ਏ) ਨੇ ਬੈਂਕਾਂ ਦੇ ਰਾਸ਼ਟਰੀਕਰਨ ਦੀ ਮੰਗ ਉਠਾਈ ਅਤੇ ਕਈ ਸਾਲ ਦੇ ਸੰਘਰਸ਼ ਅਤੇ ਮੁਹਿੰਮ ਤੋਂ ਬਾਅਦ, ਇਹ ਸੁਪਨਾ ਹਕੀਕਤ ਵਿੱਚ ਬਦਲਿਆ ਅਤੇ 19 ਜੁਲਾਈ 1969 ਨੂੰ 14 ਵੱਡੇ ਨਿੱਜੀ ਬੈਂਕਾਂ ਦਾ ਕੌਮੀਕਰਨ ਕੀਤਾ ਗਿਆ ।
ਉਦੋਂ ਤੋਂ ਹੀ ਬੈਂਕਾਂ ਨਵੇਂ ਰਸਤੇ ਤੇ ਚੱਲ ਰਹੀਆਂ ਹਨ, ਲੋਕਾਂ ਤੱਕ ਪਹੁੰਚਣ ਲਈ ਬਹੁਤ ਵੱਡਾ ਯੋਗਦਾਨ ਪਾ ਰਹੀਆਂ ਹਨ, ਦੂਰ ਦੁਰਾਡੇ ਪਿੰਡਾਂ ਵਿੱਚ ਸ਼ਾਖਾਵਾਂ ਖੋਲ ਰਹੀਆਂ ਹਨ। ਲੋਕਾਂ ਦੀਆਂ ਖੂਨ ਪਸੀਨੇ ਨਾਲ ਕੀਤੀਆਂ ਕਮਾਈਆਂ ਚੋਂ ਬੱਚਤਾਂ ਨੂੰ ਸੁਰੱਖਿਅਤ ਰੱਖ ਰਹੀਆਂ ਹਨ। ਹੁਣ ਤੱਕ ਅਣਗੌਲੇ ਖੇਤਰ ਨੂੰ ਕਰਜ਼ੇ ਮੁਹੱਈਆ ਕਰਵਾ ਰਹੀਆਂ ਹਨ ਅਤੇ ਦੇਸ਼ ਦੀ ਤਰੱਕੀ ਲਈ ਇੰਜਣ ਬਣ ਕੇ ਕੰਮ ਕਰ ਰਹੀਆਂ ਹਨ । ਪਰ 1991 ਵਿੱਚ ਦੇਸ਼ ਵਿੱਚ ਨਵੀਂ ਆਰਥਿਕ ਨੀਤੀ ਦੇ ਆਉਣ ਤੋਂ ਬਾਅਦ ਬੈਂਕਿੰਗ ਸੁਧਾਰ ਸਰਕਾਰਾਂ ਦਾ ਏਜੰਡਾ ਬਣ ਗਿਆ ਅਤੇ ਪਿਛਲੇ ਦੋ ਦਹਾਕਿਆਂ ਤੋਂ ਬੈਂਕਾਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀਆਂ ਕੋਸ਼ਿਸਾਂ ਲਗਾਤਾਰ ਜਾਰੀ ਹਨ ਤਾਂ ਕਿ ਬੈਂਕਾਂ ਨੂੰ ਬੇਈਮਾਨ ਕਾਰੋਬਾਰੀ ਘਰਾਨਿਆਂ ਲਈ ਚਰਾਗਾਹ ਬਣਾ ਕੇ ਦਿੱਤੀ ਜਾ ਸਕੇ। ਇਸੇ ਪ੍ਰਕਿਰਿਆ ਦੌਰਾਨ ਹੀ ਬੈਂਕਾਂ ਵਿੱਚ ਮਾੜੇ ਕਰਜੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਅੱਜ ਤੋਂ ਵੀਹ ਸਾਲ ਪਹਿਲਾਂ ਬੈਂਕਾਂ ਵਿੱਚ ਮਾੜੇ ਕਰਜੇ ਸਿਫਰ 30000 ਕਰੋੜ ਸਨ ਪਰ ਅੱਜ ਸਿਰਫ ਜਨਤਕ ਖੇਤਰ ਵਿੱਚ ਹੀ ਇਹ 8 ਲੱਖ ਕਰੋੜ ਹਨ। ਜੇ ਅਸੀਂ ਸਾਰੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਲੈ ਲਈਏ ਅਤੇ ਜੇ ਇਨ੍ਹਾਂ ਵਿੱਚ ਸ਼ਿੰਗਾਰ ਕੇ ਮੁੜ ਨਿਰਮਾਣ ਕੀਤੇ ਕਰਜੇ (ਜੋ ਅਸਲ ਵਿੱਚ ਮਾੜੇ ਕਰਜੇ ਹਨ) ਵੀ ਜੋੜ ਲਈਏ ਤਾਂ ਇਹ ਰਕਮ 15 ਲੱਖ ਕਰੋੜ ਬਣਦੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। 
ਏ.ਆਈ.ਬੀ.ਈ.ਏ. ਲਗਾਤਾਰ ਇਨ੍ਹਾਂ ਖ਼ਤਰਿਆਂ ਦੇ ਖਿਲਾਫ਼ ਲੜਦੀ ਰਹੀ ਹੈ ਅਤੇ ਲੋਕਾਂ ਦੀ ਬੱਚਤ ਪੂੰਜੀ ਦੀ ਖੁੱਲ ਲੁੱਟ ਅਤੇ ਮਾੜੇ ਕਰਜਿਆਂ ਦੀ ਉਗਰਾਈ ਲਈ ਸਖ਼ਤ ਕਦਮ ਚੁੱਕਣ ਦੀ ਮੰਗ ਕਰਦੀ ਰਹੀ ਹੈ। ਪਰ ਰਾਜਨੀਤਿਕ ਨੇਤਾਵਾਂ, ਅਫ਼ਸਰਸ਼ਾਹੀ, ਕੁੱਝ ਭਰਿੱਸ਼ਟ ਬੈਂਕਰ, ਕਾਰਪੋਰੇਟ ਅਤੇ ਸਨਅਤਕਾਰਾਂ ਦੇ ਗੱਠਜੋੜ ਕਰਕੇ ਡਿਫਾਲਟਰਾਂ ਅਪਰਾਧੀਆਂ ਤੇ ਕਾਰਵਾਈ ਕਰਨ ਅਤੇ ਉਗਰਾਹੀ ਕਰਨ ਦੀ ਥਾਂ ਤੇ ਉਨ੍ਹਾਂ ਨੂੰ ਛੋਟਾਂ ਤੇ ਛੋਟਾਂ ਦਿੱਤੀਆਂ ਜਾ ਰਹੀਆਂ ਹਨ ।
ਹੁਣ ਇਹ ਗੱਲ ਉਠ ਰਹੀ ਹੈ ਕਿ ਪਬਲਿਕ ਖੇਤਰ ਦੇ ਬੈਂਕਾਂ ਦੇ 8 ਲੱਖ ਕਰੋੜ ਮਾੜੇ ਕਰਜਿਆਂ ਵਿੱਚੋਂ ਸਿਰਫ 12 ਡਿਫਾਲਟਰਾਂ ਵੱਲ ਹੀ 2,50,000 ਕਰੋੜ ਹਨ। ਪਰ ਹੁਣ ਵੀ ਇਨ੍ਹਾਂ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਚਾਹੁੰਦੇ ਹਨ ਕਿ ਇਹ ਧੋਖੇਬਾਜ ਸਾਫ਼ ਬਰੀ ਹੋ ਕੇ ਨਿਕਲ ਜਾਣ। ਉਹ ਖੁੱਲ੍ਹੇ ਤੌਰ ਤੇ ਦੁਬਾਰਾ ਨਿੱਜੀਕਰਨ ਅਤੇ ਇਕਸਾਰਤਾ ਦੀ ਵਕਾਲਤ ਕਰ ਰਹੇ ਹਨ ਤਾਂ ਕਿ ਬੈਂਕਾਂ ਵਿੱਚ ਜਮ੍ਹਾਂ ਆਮ ਲੋਕਾਂ ਦਾ ਸਰਮਾਇਆ ਕੁੱਝ ਨਿੱਜੀ ਹੱਥਾਂ ਵਿੱਚ ਦਿੱਤਾ ਜਾ ਸਕੇ ।
ਉਨ੍ਹਾਂ ਦਾ ਏਜੰਡਾ ਹੈ ਕਿ ਲੋਕਾਂ ਦੇ ਸਰਮਾਏ ਦੀ ਕੀਮਤ ਤੇ ਬੈਂਕਾਂ ਦੀਆਂ ਕਿਤਾਬਾਂ ਵਿੱਚੋਂ ਮਾੜੇ ਕਰਜੇ ਸਾਫ ਕੀਤੇ ਜਾਣ, ਬੈਲੇਂਸ ਸ਼ੀਟਾਂ ਸਾਫ਼ ਕੀਤੀਆਂ ਜਾਣ, ਬੈਂਕਾਂ ਨੂੰ ਇਕਸਾਰ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਦਾਨ ਕਰ ਦਿੱਤਾ ਜਾਵੇ । 
ਲੋੜ ਹੈ ਲਗਾਤਾਰ ਸੰਘਰਸ਼ ਕਰਨ ਦੀ ਅਤੇ ਇਸ ਲਈ ਜੇ ਹੜਤਾਲਾਂ ਵੀ ਕਰਨੀਆਂ ਪੈਣ ਤਾਂ ਕੀਤੀਆਂ ਜਾਣ ।
ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਪਹਿਲਾਂ ਹੀ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਝੰਢੇ ਹੇਠ ਪ੍ਰੋਗਰਾਮ ਉਲੀਕੇ ਹਨ ਅਤੇ ਅੱਜ ਦੇ ਦਿਨ ਨੂੰ ਪਬਲਿਕ ਸੈਕਟਰ ਬੈਂਕ ਨੂੰ ਬਚਾਉਣ ਦੇ ਦਿਨ ਦੇ ਤੌਰ ਤੇ ਮਨ੍ਹਾਂ ਰਹੇ ਹਨ ਅਤੇ ਦੇਸ਼ ਭਰ ਵਿੱਚ ਮੁਜਾਹਰੇ ਕਰ ਰਹੇ ਹਨ। ਇਸੇ ਸੰਘਰਸ਼ ਦੇ ਹਿੱਸੇ ਵਜੋਂ 22 ਅਗਸਤ ਨੂੰ ਦੇਸ਼ ਪੱਧਰ ਤੇ ਬੈਂਕ ਵਿੱਚ ਇੱਕ ਦਿਨ ਦੀ ਹੜਤਾਲ ਰਹੇਗੀ ਅਤੇ 15 ਸਤੰਬਰ 2017 ਨੂੰ ਦਿੱਲੀ ਵਿਖੇ 1 ਲੱਖ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਸੰਸਦ ਸਾਹਮਣੇ ਮੁਜਾਹਰਾ ਕੀਤਾ ਜਾਵੇਗਾ । 
ਮੁਲਾਜ਼ਮਾਂ ਦੀਆਂ ਮੰਗਾਂ ਵਿੱਚ ਸ਼ਾਮਲ ਹਨ :-
ਲੋਕ ਵਿਰੋਧੀ ਬੈਂਕਿੰਗ ਸੁਧਾਰ ਬੰਦ ਕੀਤੇ ਜਾਣ ।
ਪਬਲਿਕ ਖੇਤਰ ਦੇ ਬੈਂਕਾਂ ਦਾ ਨਿੱਜੀਕਰਨ ਨਾ ਕੀਤਾ ਜਾਵੇ ।
ਬੈਂਕਾਂ ਦੇ ਰਲੇਵੇਂ ਦੇ ਮਨਸੂਬੇ ਰੋਕੇ ਜਾਣ ।
ਕਾਰਪੋਰੇਟ ਡਿਫਾਲਟਰਾਂ ਨੂੰ ਬੈਂਕਾਂ ਨੂੰ ਮਾਰਨ ਤੋਂ ਰੋਕਿਆ ਜਾਵੇ ।
ਮਰਜੀ ਨਾਲ ਕਰਜਾ ਨਾ ਮੋੜਨ ਵਾਲਿਆਂ ਖਿਲਾਫ਼ ਅਪਰਾਧਿਕ ਕਾਰਵਾਈ ਕੀਤੀ ਜਾਵੇ।
ਕਾਰਪੋਰੇਟ ਮਾੜੇ ਕਰਜਿਆਂ ਦੀ ਵਸੂਲੀ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਮਾਫ਼ ਨਾ ਕੀਤਾ ਜਾਵੇ ।
ਕਾਰਪੋਰੇਟ ਮਾੜੇ ਕਰਜਿਆਂ ਦਾ ਬੋਝ ਸਰਵਿਸ ਚਾਰਜਿਜ ਵਧਾ ਕੇ ਆਮ ਲੋਕਾਂ ਤੇ ਨਾ ਪਾਇਆ ਜਾਵੇ । 

ਐੱਮ.ਐੱਸ. ਭਾਟੀਆ
ਜੋਨਲ ਸਕੱਤਰ: ਪੰਜਾਬ ਬੈਂਕ ਇੰਪਲਾਈਜ਼ ਫ਼ੈਡਰੇਸ਼ਨ
ਮੋਬਾ: 99884-91002

Friday, October 31, 2014

ਸ਼੍ਰੀਮਤੀ ਇੰਦਰਾ ਗਾਂਧੀ ਦੀ ਬਰਸੀ ਮੌਕੇ ਕਈ ਥਾਈਂ ਸਮਾਗਮ

ਦਿੱਲੀ ਵਿੱਚ ਵੀ ਹੋਈ ਵਿਸ਼ੇਸ਼ ਪ੍ਰਾਰਥਨਾ ਸਭਾ 
ਨਵੀਂ ਦਿੱਲੀ: 31 ਅਕਤੂਬਰ 2014: (ਪੰਜਾਬ ਸਕ੍ਰੀਨ ਬਿਊਰੋ): ਸਵਰਗੀ ਪ੍ਰਧਾਨਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਬਰਸੀ ਮੌਕੇ ਅੱਜ ਦੇਸ਼ ਭਰ ਵਿੱਚ ਕਈ ਥਾਈਂ ਸਮਾਗਮ ਹੋਏ। ਨਵੀਂ ਦਿੱਲੀ ਵਿੱਚ ਆਯੋਜਿਤ ਹੋਈ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਵਿੱਚ ਕਈ ਪ੍ਰਮੁਖ ਲੀਡਰਾਂ ਨੇ ਭਾਗ ਲਿਆ ਅਤੇ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਇਹਨਾਂ ਆਗੂਆਂ ਵਿੱਚ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ, ਉਪ ਰਾਸ਼ਟਰਪਤੀ ਸ਼੍ਰੀ ਮੋਹੰਮਦ ਅਹਿਮਦ ਅੰਸਾਰੀ, ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅਤੇ ਕਈ ਹੋਰ ਪ੍ਰਮੁਖ ਵਿਅਕਤੀ ਵੀ ਮੌਜੂਦ ਰਹੇ। ਦੂਜੇ ਪਾਸੇ ਸੋਸ਼ਲ ਮੀਡੀਆ ਤੇ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਕਈਆਂ ਨੇ ਬਹੁਤ ਹੀ ਸਨਮਾਣ ਭਰੇ ਸ਼ਬਦ ਵਰਤੇ ਹਨ ਅਤੇ ਕਈਆਂ ਨੇ ਖੁਲ੍ਹੀ ਨਫਰਤ ਦਾ ਪ੍ਰਗਟਾਵਾ ਵੀ ਕੀਤਾ ਹੈ।  ਇਹਨਾਂ ਲੋਕਾਂ ਨੇ ਕਿਹਾ ਕਿ ਇੰਦਰਾ ਨੇ ਜੋ ਕੀਤਾ ਉਸਦਾ ਅੰਜਾਮ ਇਹੀ ਹੋਣਾ ਸੀ। ਇਹਨਾਂ ਲੋਕਾਂ ਦਾ ਇਸ਼ਾਰਾ ਆਪ੍ਰੇਸ਼ਨ ਬਲਿਊ ਸਟਾਰ ਵੱਲ ਸੀ।
ਇਹ ਤਸਵੀਰ ਸਿੱਖ ਮਿਊਜ਼ਿਅਮ ਤੋਂ ਧੰਨਵਾਦ ਸਹਿਤ 

Jitendra Choudhary ਨੇ ਅੰਗ੍ਰੇਜ਼ੀ ਵਿੱਚ ਆਖਿਆ ਹੈ ਉਹ ਸਚਮੁਚ  ਮਾਂ ਦੁਰਗਾ ਦਾ ਅਵਤਾਰ ਸੀ।  ਅਮਰ ਰਹੇ  . truly maa durga awtaar, amar rahe
ਇਸੇ ਤਰਾਂ Shameela Dileep  ਨੇ ਕਿਹਾ: No iron man can take the place of our iron lady Indiragandhi ji .because She is unique . A salute for her. ਇਸੇ ਤਰਾਂ Purnima Sethi  ਨੇ ਕਿਹਾ,"I remember death it was so sad" ਇਕ ਹੋਰ ਸ਼ਖਸ Jaskaran Singh ਨੇ ਕਿਹਾ ਹੈ,"Harminder sahib te hamla kr k bch kive jndi jehde khnde eh iron lady c te bccha laindy oddo apne maa nu singh iron ch v shaik krna jaande aa..." Bapu Rayamane Maaaa tuze Salam. ਇਸ ਤਰਾਂ ਸੋਸ਼ਲ ਮੀਡਿਆ ਤੇ ਸੈਂਕੜੇ ਕੁਮੈਂਟ ਹਨ ਜਿਹਨਾਂ ਵਿੱਚ ਕਈਆਂ ਦੀ ਭਾਸ਼ਾ ਕਾਫੀ ਗਾਲ੍ਹੀ ਗਲੋਚ ਨਾਲ ਭਰੀੰ ਹੋਈ ਹੈ। ਕੀਆਂ ਨੇ ਬਹੁਤ ਸ਼ਰਧਾ ਪ੍ਰਗਟ ਕੀਤੀ ਹੈ।