Showing posts with label Janchetna. Show all posts
Showing posts with label Janchetna. Show all posts

Friday, January 13, 2017

ਹੁਣ ‘ਕੁੜੀ ਦਾ ਮਾਮਲਾ’ ਵਾਲੇ ਸਨਸਨੀਖੇਜ਼ ਸਾਥੀਆਂ ਬਾਰੇ ਕੁੱਝ ਗੱਲਾਂ

ਉਹਨਾਂ ਆਪਣੇ ਸ਼ੰਕਿਆਂ ਦਾ ਇਹ ਜੁਕਾਮ ਹੋਰਾਂ ਤੀਕਰ ਫੈਲਾਉਣਾ ਵੀ ਜਾਰੀ ਰੱਖਿਆ
2 ਜਨਵਰੀ ਨੂੰ ਜਨਚੇਤਨਾ ਦੀ ਪੰਜਾਬੀ ਭਵਨ ਲੁਧਿਆਣਾ ਵਿਖੇ ਸਥਿਤ ਦੁਕਾਨ ਉੱਪਰ ਹਿੰਦੂ ਕੱਟੜਪੰਥੀਆਂ ਦੇ ਹਮਲੇ, ਮੇਰੇ ਸਮੇਤ ਚਾਰ ਸਾਥੀਆਂ ਦੀ ਗ੍ਰਿਫਤਾਰੀ ਤੇ ਫੇਰ ਜਨਤਕ-ਜਮਹੂਰੀ ਜਥੇਬੰਦੀਆਂ ਦੇ ਦਬਾਅ ਹੇਠ ਸ਼ਾਮ ਨੂੰ ਸਾਡੀ ਰਿਹਾਈ ਤੇ ਅਗਲੇ ਦਿਨ ਜਨਤਕ-ਜਮਹੂਰੀ ਜਥੇਬੰਦੀਆਂ ਦੇ ਇਕੱਠ ਵੱਲੋਂ ਹਿੰਦੂ ਕੱਟੜਪੰਥੀਆਂ ਤੇ ਪੁਲਿਸ ਦੇ ਗੱਠਜੋੜ ਦਾ ਮੂੰਹਤੋੜ ਜੁਆਬ ਦੇਣ ਦਾ ਵਾਕਾ ਸਭ ਦੇ ਸਾਹਮਣੇ ਹੈ। ਲੁਧਿਆਣੇ ਪਹੁੰਚਣ ਤੋਂ ਬਿਨਾਂ ਵੀ ਸ਼ੋਸ਼ਲ ਮੀਡੀਆ ਅਤੇ ਹੋਰਾਂ ਥਾਵਾਂ ’ਤੇ ਅਗਾਂਹਵਧੂ ਲੋਕਾਂ ਨੇ ਹਿੰਦੂ ਕੱਟੜਪੰਥੀਆਂ ਤੇ ਪੁਲਿਸ ਦੇ ਇਸ ਕਾਰੇ ਦੀ ਨਿਖੇਧੀ ਕੀਤੀ ਤੇ ਸਾਡੇ ਨਾਲ਼ ਇੱਕਜੁੱਟਤਾ ਜਾਹਿਰ ਕੀਤੀ।
ਪਰ ਪਤਾ ਲੱਗਿਆ ਹੈ ਕਿ ਉਸ ਸਮੇਂ ਨਾਲ਼ ਹੀ ਇੱਕ ਪੂਰੇ ਮਸਲੇ ਨੂੰ “ਸਨਸਨੀਖੇਜ਼” ਬਣਾਉਂਦੀ ਇੱਕ “ਅਸਲੀ ਕਹਾਣੀ” ਦੀ ਬਾਤ ਵੀ ਛਿੜ ਪਈ ਸੀ। ਇਸ ਵਿੱਚ ਕੁਝ ਇਨਕਲਾਬੀ ਆਗੂਆਂ, ਕਾਰਕੁੰਨਾਂ ਤੋਂ ਲੈ ਕੇ, ਇਨਕਲਾਬੀ ਜਮਹੂਰੀ ਲਹਿਰ ਦੇ ਹਮਾਇਤੀ ਸ਼ਾਮਲ ਸਨ। ਇਹ ਚਰਚਾ ਛਿੜ ਪਈ ਕਿ ਅਸਲ ’ਚ ‘ਕੁੜੀ ਦਾ ਮਾਮਲਾ’ ਸੀ ਜਿਸਨੂੰ ‘ਲੁਕਾ’ ਲਿਆ ਗਿਆ ਹੈ, ਕਿ “ਲੁਕਾਈ ਗਈ” “ਅਸਲ ਕਹਾਣੀ” ਇੰਡੀਅਨ ਐਕਸਪ੍ਰੈੱਸ ਵਿੱਚ ਛਪੀ ਹੈ। ਇਹ ਰਿਪੋਰਟ  ਇੰਡੀਅਨ ਐਕਸਪ੍ਰੈੱਸ ਦੇ ਪੱਤਰਕਾਰ ਨੂੰ ਸਾਡੇ ਦਿੱਤੇ ਬਿਆਨ ਉੱਪਰ ਅਧਾਰਤ ਸੀ ਇਸ ਲਈ ਕੋਈ ਲੱਕੜਸਿਰਾ ਹੀ ਇਸਨੂੰ ਪੜ੍ਹਕੇ ਮਸਲਾ ਲੁਕਾਉਣ ਦੀ ਗੱਲ ਸੋਚ ਸਕਦਾ ਸੀ,
ਪਰ ਇਹਨਾਂ ਸਾਥੀਆਂ ਦੀ ਬੌਧਿਕਤਾ ਦੀ ਸ਼ਾਨ ਹੀ ਨਿਰਾਲੀ ਹੈ!!! ‘ਕੁੜੀ ਦਾ ਮਾਮਲਾ’ ਦੇ ਇਹ ਸ਼ਬਦ ਇੰਨੇ ਸ਼ੱਕੀ, ਸਨਸਨੀਖੇਜ਼ ਤੇ ਅਸ਼ਲੀਲ ਢੰਗ ਨਾਲ਼ ਪੇਸ਼ ਕੀਤੇ ਜਾਂਦੇ ਰਹੇ ਹਨ ਕਿ ਚੰਗੇ-ਭਲੇ ਬੰਦਾ ਵੀ ਇੱਕ ਵਾਰ ਉਲ਼ਝ ਜਾਂਦਾ। ਇਹਨਾਂ ਸ਼ਬਦਾਂ ਨਾਲ਼ ‘ਅਗਾਂਹਵਧੂ ਤੇ ਇਨਕਲਾਬੀ’ ਕਹਾਉਣ ਵਾਲਿਆਂ ਸਮੇਤ ਕੁੱਝ ਲੋਕਾਂ ਵੱਲੋਂ ਕੀ ਖੇਡ ਖੇਡੀ ਗਈ ਤੇ ਕਿਸ ਤਰ੍ਹਾਂ ਦੀ ਮਾਨਸਿਕਤਾ ਦੀ ਲੋਕਾਂ ਨੇ ਨੁਮਾਇਸ਼ ਲਾਈ ਗਈ ਉਸਤੋਂ ਪਹਿਲਾਂ ਇਸ ‘ਕੁੜੀ ਦੇ ਮਾਮਲੇ’ ਬਾਰੇ ਜਾਣਕਾਰੀ ਦੇਣੀ ਜਰੂਰੀ ਹੈ। 
ਅਸਲ ਚ ਇਹ ਮਾਮਲਾ 21 ਸਾਲਾ ਸ਼ਿਵਾਨੀ ਨਾਲ਼ ਜੁੜਿਆ ਹੋਇਆ ਹੈ ਜੋ ਲੁਧਿਆਣਾ ਸ਼ਹਿਰ ਦੀ ਵਸਨੀਕ ਹੈ ਤੇ ਬੀਐੱਸੀ ਦੀ ਵਿਦਿਆਰਥਣ ਹੈ। ਕਰੀਬ ਪਿਛਲੇ ਡੇਢ ਸਾਲ ਤੋਂ ਉਹ ਜਨਚੇਤਨਾ ਅਤੇ ਇਨਕਲਾਬੀ ਲਹਿਰ ਨਾਲ਼ ਜੁੜੀ ਹੋਈ ਹੈ ਜਿਸ ਕਰਕੇ ਸਾਨੂੰ ਅਕਸਰ ਮਿਲਦੀ ਰਹਿੰਦੀ ਹੈ। ਬਹੁਤੇ ਭਾਰਤੀ ਪਰਿਵਾਰਾਂ ਵਾਂਗ ਉਸਦੇ ਪਰਿਵਾਰ ਨੂੰ ਵੀ ਉਸਦਾ ਨਿੱਜੀ ਕੈਰੀਅਰ ਦੀ ਥਾਂ ਸਮਾਜ ਪ੍ਰਤੀ ਬਣਦੇ ਫਰਜਾਂ ਵੱਲ ਧਿਆਣ ਦੇਣਾ ਪਸੰਦ ਨਹੀਂ ਹੈ। 31 ਦਸੰਬਰ  ਦੀ ਸ਼ਾਮ ਉਹ ਸਾਡੇ ਕੋਲ ਜਨਚੇਤਨਾ ਦੁਕਾਨ ’ਤੇ ਆ ਗਈ ਤੇ ਰਾਤ ਵੀ ਸਾਡੇ ਕੋਲ਼ ਰੁਕੀ। ਇਸ ਸਬੰਧੀ ਉਸਨੇ ਘਰੇ ਵੀ ਫੋਨ ਕਰਕੇ ਦੱਸ ਦਿੱਤਾ ਸੀ। ਅਗਲੇ ਦਿਨ 1 ਜਨਵਰੀ ਨੂੰ ਉਹ ਸਾਡੇ ਨਾਲ਼ ਦੁਕਾਨ ’ਤੇ ਸੀ ਤਾਂ ਉਸਦੀ ਦੋਵਾਂ ਵਿੱਚੋਂ ਇੱਕ ਭੈਣ ਤੇ ਦੋਵੇਂ ਜੀਜੇ, ਮਾਂ, ਭਰਾ ਅਤੇ ਮਾਮਾ ਦੁਕਾਨ ਉੱਪਰ ਪਹੁੰਚੇ ਤੇ ਉਥੇ ਆ ਕੇ ਰੌਲਾ ਪਾਉਣ ਲੱਗੇ। ਇਸ ਮਗਰੋਂ ਕਾਫੀ ਸਮੇਂ ਤੱਕ ਉਸਦੀ ਆਪਣੇ ਪਰਿਵਾਰਕ ਮੈਂਬਰਾਂ ਨਾਲ਼ ਗੱਲਬਾਤ ਹੁੰਦੀ ਰਹੀ ਜੋ ਉਸਨੂੰ ਕਿਸੇ ਵੀ ਤਰ੍ਹਾਂ ਦੇ ਸਮਾਜਿਕ ਕੰਮ ਕਰਨੋਂ ਵਰਜਦੇ ਰਹੇ ਪਰ ਉਹ ਆਪਣੇ ਫੈਸਲੇ ’ਤੇ ਅਡੋਲ ਰਹੀ। ਪਰਿਵਾਰ ਦਾ ਰਵੱਈਆ ਵੇਖ ਕੇ ਉਸਨੇ ਉਸ ਦਿਨ ਵੀ ਘਰ ਵਾਪਸ ਜਾਣ ਤੋਂ ਨਾਂਹ ਕਰ ਦਿੱਤੀ। ਅਗਲੇ ਦਿਨ ਉਸਦਾ ਪਿਤਾ ਕੁੱਝ ਹਿੰਦੂ ਕੱਟੜਪੰਥੀਆਂ ਨੂੰ ਲੈ ਕੇ ਦੁਕਾਨ ’ਤੇ ਪੁੱਜਾ ਤਾਂ ਉਹਨਾਂ ਨੇ ਦੁਕਾਨ ਵਿੱਚ ਸ਼ਹੀਦ ਭਗਤ ਸਿੰਘ ਦੀ ‘ਮੈਂ ਨਾਸਤਿਕ ਕਿਉਂ ਹਾਂ’, ਰਾਧਾ ਮੋਹਨ ਗੋਕੁਲ ਜੀ ਦੀ ‘ਧਰਮ ਕਾ ਢਕੋਸਲਾ’ ਤੇ ‘ਈਸ਼ਵਰ ਕਾ ਬਹੀਸ਼ਕਾਰ’ ਜਿਹੀਆਂ ਕਿਤਾਬਾਂ ਨੂੰ ਦੇਖ ਕੇ ਸ਼ਿਵਾਨੀ ਦੇ ਮਸਲੇ ਨੂੰ ਛੱਡ ਕੇ ਆਪਣੀ ਸੰਘੀ ਟੇਪ ਚਲਾ ਲਈ ਤੇ ਉਹਨਾਂ ਆਪਣੀ ਹੋਰ ਸੰਘੀ ਜੁੰਡਲੀ ਵੀ ਸੱਦ ਲਈ। ਉਹਨਾਂ ਸਾਡੇ ’ਤੇ ਨਾਸਤਿਕਤਾ ਦਾ ਪ੍ਰਚਾਰ ਕਰਨ, ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਦੇਸ਼-ਧ੍ਰੋਹੀ ਹੋਣ ਦੇ ਇਲਜਾਮ ਲਾਉਂਦੇ ਹੋਏ ਝਗੜਾ ਸ਼ੁਰੂ ਕਰ ਦਿੱਤਾ ਤੇ ਮੈਨੂੰ ਗਾਲਾਂ ਕੱਢਦੇ ਹੋਏ ਦੁਕਾਨ ਨੂੰ ਅੱਗ ਲਾਉਣ ਦੀਆਂ ਧਮਕੀਆਂ ਦੇਣ ਲੱਗੇ। ਇਸ ਦੌਰਾਨ ਮੈਂ ਲੁਧਿਆਣੇ ਮੌਜੂਦ ਹੋਰਨਾਂ ਸਾਥੀਆਂ ਨੂੰ ਸੂਚਨਾ ਦਿੱਤੀ। ਕੁੱਝ ਸਾਥੀਆਂ ਦੇ ਪੁੱਜਣ ਤੱਕ ਕੱਟੜਪੰਥੀਆਂ ਨੇ ਪੁਲਿਸ ਬੁਲਾ ਲਈ। ਪੁਲਿਸ ਵੀ ਪਹਿਲਾਂ ਹਿੰਦੂ ਕੱਟੜਪੰਥੀਆ ਦੀ ਗੁੰਡਾਗਰਦੀ ਦੇਖਦੀ ਰਹੀ ਤੇ ਸਾਡੇ ਵੱਲੋਂ ਜਵਾਬੀ ਧੱਕਾਮੁੱਕੀ ਕਰਨ ਅਤੇ ਕੱਟੜਪੰਥੀਆਂ ਦੇ ਦਬਾਅ ਹੇਠ ਸਾਡੇ ਉੱਪਰ 295 (A) ਤਹਿਤ ਪਰਚਾ ਦਰਜ ਕਰਨ ਦੇ ਇਰਾਦੇ ਨਾਲ਼ ਗ੍ਰਿਫਤਾਰ ਕਰਕੇ ਲੈ ਗਈ ਜਿੱਥੋਂ ਅਗਲੀ ਕਹਾਣੀ ਸਭ ਦੇ ਸਾਹਮਣੇ ਹੈ।
ਸਾਨੂੰ ਗ੍ਰਿਫਤਾਰ ਕਰਕੇ ਲਿਜਾਣ ਜਾਣ ਸਮੇਂ ਸ਼ਿਵਾਨੀ ਵੀ ਉੱਥੇ ਪਹੁੰਚ ਗਈ ਸੀ ਤੇ ਉਹ ਵੀ ਸਾਡੇ ਪਿੱਛੇ ਥਾਣੇ ਆ ਗਈ। ਪਰਿਵਾਰ, ਪੁਲਿਸ ਤੇ ਸ਼ਿਵਾਨੀ ਦਰਮਿਆਨ ਤਿੰਨ-ਧਿਰੀ ਗੱਲਬਾਤ ਵਿੱਚ ਵੀ ਸਾਰਾ ਮਾਮਲਾ ਪੁਲਿਸ ਸਾਹਮਣੇ ਆ ਗਿਆ। ਸ਼ਿਵਾਨੀ ਦੀ ਮਰਜੀ ਜਾਨਣ ਤੇ ਉਸਦੇ ਬਾਲਗ ਹੋਣ ਕਾਰਨ ਉਹਨਾਂ ਨੇ ਵੀ ਇਸ ਮਾਮਲੇ ਵਿੱਚ ਕੋਈ ਕਾਰਵਾਈ ਕਰਨ ਦੀ ਆਪਣੀ ਅਸਮਰੱਥਾ ਪ੍ਰਗਟਾ ਦਿੱਤੀ। ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਵਿੱਚ ASI ਅਵਤਾਰ ਸਿੰਘ ਦਾ ਬਿਆਨ ਵੀ ਦਰਜ ਹੈ ਜਿਸ ਵਿੱਚ ਉਸਨੇ ਕਿਹਾ ਹੈ ਕਿ “ਕੁੜੀ ਆਪਣੇ ਮਾਂ-ਬਾਪ ਨਾਲ ਵਾਪਸ ਨਹੀਂ ਜਾਣਾ ਚਾਹੁੰਦੀ।” ਤੇ ਥਾਣੇ ਦੀ ਕਾਰਵਾਈ ਮਗਰੋਂ ਵੀ ਉਹ ਆਪਣੇ ਮਾਂ-ਬਾਪ ਨਾਲ਼ ਜਾਣ ਦੀ ਥਾਂ ਆਪਣੀ ਭੈਣ ਨਾਲ ਗਈ। ਇਹ ਸੀ ਸਨਸਨੀਖੇਜ਼ “ਕੁੜੀ ਦਾ ਮਾਮਲਾ” ਜਿਸ ਵਿੱਚ ਨਾ ਪੁਲਿਸ ਕੁੱਝ ਕਰ ਸਕਦੀ ਸੀ, ਨਾ ਹਿੰਦੂ ਕੱਟੜਪੰਥੀ ਤੇ ਨਾ ਹੀ ਕੋਈ ਹੋਰ ਬਾਹਰੀ ਵਿਅਕਤੀ ਜਾਂ ਜਥੇਬੰਦੀ ਕਿਉਂਕਿ ਇਹ ਉਸਦਾ ਤੇ ਉਸਦੇ ਪਰਿਵਾਰ ਦਾ ਨਿੱਜੀ ਮਸਲਾ ਸੀ।
ਪਰ ਸ਼ਿਵਾਨੀ ਦੇ ਪਿਤਾ ਦੀ ਮਦਦ ’ਤੇ ਆਏ ਹਿੰਦੂ ਕੱਟੜਪੰਥੀਆਂ ਨੇ ਕਿਤਾਬਾਂ ਦੇਖਣ ਮਗਰੋਂ ਨੇ ਨਾਸਤਿਕਤਾ ਤੇ ਦੇਸ਼ਧ੍ਰੋਹ ਦਾ ਮਾਮਲਾ ਬਣਾ ਕੇ ਹੰਗਾਮਾ ਖੜਾ ਕਰ ਲਿਆ ਤੇ ਇਸ ਤਹਿਤ ਮੁਕੱਦਮਾ ਦਰਜ ਕਰਵਾਉਣ ਲਈ ਬਜਿੱਦ ਸਨ। ਪੁਲਿਸ ਨੇ ਵੀ ਸਾਨੂੰ ਸ਼ਿਵਾਨੀ ਦੇ ਸਾਡੇ ਕੋਲ਼ ਰੁਕਣ ਕਾਰਨ ਨਹੀਂ ਸਗੋਂ ਹਿੰਦੂ ਕੱਟੜਪੰਥੀਆਂ ਦੀ ਸ਼ਿਕਾਇਤ ’ਤੇ ਦੇਸ਼ਧ੍ਰੋਹ, ਧਾਰਮਿਕ ਭਾਵਨਾਵਾਂ ਭੜਕਾਉਣ ਤੇ ਨਾਸਤਿਕਤਾ ਦੇ ਪ੍ਰਚਾਰ ਤਹਿਤ ਹੀ ਗ੍ਰਿਫਤਾਰ ਕੀਤਾ ਸੀ ਜਿਸ ਕਰਕੇ ਇਹ ਮਾਮਲਾ ਹਿੰਦੂ ਕੱਟੜਪੰਥੀਆਂ ਬਨਾਮ ਵਿਗਿਆਨਕ, ਨਾਸਤਿਕਤਾ, ਜਮਹੂਰੀ ਤੇ ਇਨਕਲਾਬੀ ਵਿਚਾਰਾਂ ਦੇ ਪ੍ਰਚਾਰ ਦਾ ਬਣ ਗਿਆ ਤੇ ਸ਼ਾਮ ਨੂੰ ਸਾਨੂੰ ਛੁਡਾਣੇ ਜਾਣ ਤੇ ਅਗਲੇ ਦਿਨ ਦੀਆਂ ਸਭ ਘਟਨਾਵਾਂ ਇਸੇ ਮਾਮਲੇ ਨੂੰ ਲੈ ਕੇ ਵਾਪਰੀਆਂ ਤੇ ਸੋਸ਼ਲ ਮੀਡੀਆ ’ਤੇ ਵੀ ਹਿੰਦੂ ਕੱਟੜਪੰਥੀਆਂ ਦੇ ਇਸ ਹਮਲੇ ਦਾ ਜਿਕਰ ਸੀ। 2 ਜਨਵਰੀ ਦੀ ਸ਼ਾਮ ਸਾਨੂੰ ਥਾਣੇ ਚੋਂ ਛੁਡਾਉਣ ਤੇ ਅਗਲੇ ਦਿਨ ਸਾਡੀ ਹਮਾਇਤ ਵਿੱਚ ਥਾਣੇ ਧਰਨਾ ਦੇਣ ਵਾਲੀਆਂ ਸਭ ਜਨਤਕ-ਜਮਹੂਰੀ ਜਥੇਬੰਦੀਆਂ ਨੂੰ ਸ਼ਿਵਾਨੀ ਦੇ ਮਾਮਲੇ ਦੀ ਜਾਣਕਾਰੀ ਵੀ ਸੀ ਤੇ ਉਹ ਇਹ ਵੀ ਸਮਝਦੇ ਸਨ ਕਿ ਹੁਣ ਮਸਲਾ ਹਿੰਦੂ ਕੱਟੜਪੰਥੀਆਂ ਅਤੇ ਵਿਗਿਆਨਕ-ਜਮਹੂਰੀ ਵਿਚਾਰਾਂ ਦਾ ਹੈ।
ਹੁਣ ‘ਕੁੜੀ ਦਾ ਮਾਮਲਾ’ ਵਾਲੇ ਸਨਸਨੀਖੇਜ਼ ਸਾਥੀਆਂ ਬਾਰੇ ਕੁੱਝ ਗੱਲਾਂ:
(1) ਜਿਸ ਵੇਲੇ ਬਹੁਤੀਆਂ ਇਨਕਲਾਬੀ-ਜਮਹੂਰੀ ਤਾਕਤਾਂ ਹਿੰਦੂ ਕੱਟੜਪੰਥੀਆਂ ਖਿਲਾਫ ਸਾਡਾ ਸਾਥ ਦੇਣ ਲੱਗੀਆਂ ਹੋਈਆ ਸਨ ਉਦੋਂ ਕਈ ਇਨਕਲਾਬੀ ਤੇ ਅਗਾਂਹਵਧੂ ਕਹਾਉਂਦੇ ਲੋਕ “ਭਾਈ ਇਹ ਤਾਂ ਅਸਲ ’ਚ ਕੁੜੀ ਦਾ ਮਾਮਲੈ” ਕਹਿ ਕੇ ਹੋਰਾਂ ਦੇ ਮਨਾਂ ਵਿੱਚ ਸ਼ੰਕੇ ਖੜੇ ਕਰ ਰਹੇ ਸਨ ਤੇ ਇੰਝ ਹਿੰਦੂ ਕੱਟੜਪੰਥੀਆਂ ਦੇ ਹੱਕ ਵਿੱਚ ਭੁਗਤ ਰਹੇ ਸਨ।

(2) ਜਿਸ ਤਰ੍ਹਾਂ ‘ਕੁੜੀ ਦਾ ਮਾਮਲਾ’ ਦੇ ਇਹਨਾਂ ਤਿੰਨ ਸ਼ਬਦਾਂ ਨੂੰ ਉਹ ਪੇਸ਼ ਕਰ ਰਹੇ ਸਨ ਉਸ ਤੋਂ ਲਗਦਾ ਸੀ ਕਿ ‘ਕੁੜੀ ਦਾ ਮਾਮਲਾ’ ਦਾ ਮਤਲਬ ਇਹੋ ਹੈ ਕਿ ਕੋਈ ਬਦਨਾਮੀ ਵਾਲਾ ਜਾਂ ਗਲਤ ਮਾਮਲਾ ਹੀ ਹੈ। ਇਹਨਾਂ ਲਈ ਇਹ ਗੱਲ ਗਲਿਓਂ ਹੇਠਾਂ ਲੰਘਾਉਣੀ ਔਖੀ ਹੈ ਕਿ ਕੋਈ ਕੁੜੀ ਵੀ ਆਪਣੇ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਭਗਤ ਸਿੰਘ ਦੇ ਰਾਹ ਉੱਪਰ ਚੱਲਣ ਦਾ ਮਨ ਬਣਾ ਸਕਦੀ ਹੈ। ਅਜਿਹੀ ਕੁੜੀ ਤੇ ਅਜਿਹੇ ‘ਕੁੜੀ ਦੇ ਮਾਮਲੇ’ ਦੀ ਹਮਾਇਤ ਕਰਨੀ ਇਹਨਾਂ ਅੰਦਰਲੇ ਮਰਦ ਨੂੰ ਗਵਾਰਾ ਨਹੀਂ ਹੈ। ਹੈਰਾਨੀ ਦੀ ਗੱਲ ਨਹੀਂ ਕਿ ਅਜਿਹੇ ਲੋਕ ਔਰਤ ਮੁਕਤੀ ਤੇ ਬਰਾਬਰੀ ਦੀ ਨਾਹਰੇ ਵੀ ਮਾਰਦੇ ਹੁੰਦੇ ਹਨ ਤੇ ਇਹਨਾਂ ਦੇ ਪਰਿਵਾਰ ਦੀਆਂ ਔਰਤਾਂ ਚੁੱਲ੍ਹੇ-ਚੌਂਕੇ ਦੇ ਕੰਮਾਂ ਨਾਲ਼ ਬੱਝੀਆਂ ਹੁੰਦੀਆਂ ਹਨ ਤੇ ਪਰਿਵਾਰਾਂ ਦੀਆਂ ਲੜਕੀਆਂ ਦੇ ਕਿੱਤੇ, ਜੀਵਨ ਸਾਥੀ ਦੀ ਚੋਣ ਆਦਿ ਦੇ ਮਸਲੇ ਵੀ ਇਹ “ਅਗਾਂਹਵਧੂ” ਆਪਣੇ ਹੱਥ ਰੱਖਦੇ ਹਨ।
(3) ਹਿੰਦੂ ਕੱਟੜਪੰਥੀਆਂ ਦੇ ਸਿਆਸੀ ਰਸੂਖ਼ ਤੋਂ ਪ੍ਰਭਾਵਿਤ ਪੁਲਿਸ ਨੂੰ ਵੀ ‘ਕੁੜੀ ਦੇ ਮਾਮਲੇ’ ਬਾਰੇ ਪੂਰੀ ਜਾਣਕਾਰੀ ਸੀ ਤੇ ਉਹਨਾਂ ਨੂੰ ਵੀ ਪਤਾ ਸੀ ਕਿ ਅਸੀਂ ਇਸ ਵਿੱਚ ਕੁੱਝ ਨਹੀਂ ਕਰ ਸਕਦੇ, ਪਰ ਇਸਦੇ ਬਾਵਜੂਦ ਇਹਨਾਂ ਇਨਕਲਾਬੀਆਂ, ਜਮਹੂਰੀਅਤ ਪਸੰਦਾਂ, ਤਰਕਸ਼ੀਲਾਂ, ਵਿਦਵਾਨਾਂ, ਅਗਾਂਹਵਧੂਆਂ ਨੂੰ ਸ਼ੰਕੇ ਸਨ ਤੇ ਉਹਨਾਂ ਆਪਣੇ ਸ਼ੰਕਿਆਂ ਦਾ ਇਹ ਜੁਕਾਮ ਹੋਰਾਂ ਤੀਕਰ ਫੈਲਾਉਣਾ ਵੀ ਜਾਰੀ ਰੱਖਿਆ। ਇਹ ਵੀ ਇਹਨਾਂ ਦੀ ਔਰਤ ਵਿਰੋਧੀ ਮਾਨਸਿਕਤਾ ਤੇ ਅਕਲ ਦਾ ਇੱਕ ਹੋਰ ਨਮੂਨਾ ਹੈ।
(4) ਹਮਾਇਤ ਕਰਨ ਆਏ ਜਾਂ ਬਾਅਦ ਵਿੱਚ ਮਾਮਲੇ ਦੀ ਜਾਣਕਾਰੀ ਹਾਸਲ ਕਰਨ ਵਾਲਿਆਂ ਵਿੱਚ ਇੱਕ ਸਵਾਲ ਇਹ ਵੀ ਹੁੰਦਾ ਸੀ ਕਿ “ਕਿਤੇ ਕੁੜੀ ਦਾ ਕੋਈ ਮੁੰਡੇ ਆਲਾ ਚੱਕਰ ਤਾਂ ਨੀਂ?” ਇਹ ਸਵਾਲ ਵੀ ਔਰਤ ਨੂੰ ਨੀਵਾਂ ਸਮਝਣ ਵਾਲੀ ਸੜਾਂਦ ਮਾਰਦੀ ਮਾਨਸਿਕਤਾ ਨਹੀਂ ਹੈ ਤਾਂ ਹੋਰ ਕੀ ਹੈ? ਅਸਲ ’ਚ ਇਹ ਸਵਾਲ ਵੀ ਇਸੇ ਸੌੜੀ ਸੋਚ ਚੋਂ ਨਿੱਕਲ਼ਦਾ ਹੈ ਜਿਹਨਾਂ ਨੂੰ ਲਗਦਾ ਹੈ ਕਿ ਕੁੜੀਆਂ ਬੱਸ ਇੱਥੇ ਤੱਕ ਹੀ ਸੀਮਤ ਹੁੰਦੀਆਂ ਹਨ ਤੇ ਜਥੇਬੰਦੀਆਂ ’ਚ ਸਰਗਰਮ ਢੰਗ ਨਾਲ਼ ਸ਼ਾਮਲ ਹੋਣਾ, ਲੋਕਾਂ ਨੂੰ ਅਗਵਾਈ ਦੇਣੀ ਆਦਿ ਉਹਨਾਂ ਦੇ ਵੱਸ ਦੀ ਗੱਲ ਨਹੀਂ। ਇਹਨਾਂ ਨੂੰ ਇਹ ਵੀ ਪੁੱਛਣਾ ਬਣਦਾ ਹੈ ਕਿ ਜੇ ਭਲਾਂ ਕਿਸੇ ਕੁੜੀ ਦਾ ‘ਮੁੰਡੇ ਆਲਾ ਚੱਕਰ’ ਹੋਵੇ ਵੀ ਤਾਂ ਕੀ ਉਸ ਕੁੜੀ ਨੂੰ ਉਹ ਗਲਤ ਮੰਨਣਗੇ? ਤੇ ਆਪਣੀ ਮਰਜੀ ਦਾ ਸਾਥੀ ਚੁਣਨ ਦੇ ਉਸਦੇ ਜਮਹੂਰੀ, ਨਾਗਰਿਕ ਹੱਕ ਦੀ ਵਕਾਲਤ ਨਹੀਂ ਕਰਨਗੇ।
ਜਮਹੂਰੀ ਅਧਿਕਾਰ ਸਭਾ ਨੇ ਆਪਣੀ ਜਾਂਚ-ਰਿਪੋਰਟ ਵਿੱਚ ਲਿਖਿਆ ਹੈ ਕਿ “ਇਹ ਘਟਨਾ ਔਰਤਾਂ ਨੂੰ ਅਜ਼ਾਦਾਨਾ ਤੌਰ ਤੇ ਵਿਕਸਤ ਹੋਣ ਤੋਂ ਰੋਕਣ ਵਾਲੇ ਇਕ ਸਮਾਜਕ ਵਰਤਾਰੇ ਨੂੰ ਵੀ ਨੰਗਿਆਂ ਕਰਦੀ ਹੈ।”

Saturday, January 07, 2017

Attack on Janchetna: ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਜਾਂਚ ਰਿਪੋਰਟ ਜਾਰੀ

ਆਓ ਸਫ਼ਦਰ ਨੂੰ ਚੇਤੇ ਕਰਦਿਆਂ ਜਨਚੇਤਨਾ ਉੱਤੇ ਹਮਲੇ ਦੇ ਅਰਥ ਸਮਝੀਏ 
ਲੁਧਿਆਣਾ: 7  ਜਨਵਰੀ 2017: (ਪੰਜਾਬ ਸਕਰੀਨ ਬਿਊਰੋ); 
ਜਿਸ ਦਿਨ ਪੰਜਾਬੀ ਭਵਨ ਵਿੱਚ ਜਨਚੇਤਨਾ ਦੀ ਦੁਕਾਨ ਉੱਤੇ ਹਮਲਾ ਹੁੰਦਾ ਹੈ ਉਹ ਇੱਕ ਇਤਿਹਾਸਿਕ ਦਿਨ ਵੀ ਹੈ। ਦੋ ਜਨਵਰੀ ਵਾਲੇ ਦਿਨ ਹੀ ਸਫ਼ਦਰ ਹਾਸ਼ਮੀ ਨੇ ਇਸ ਦੁਨੀਆ ਨੂੰ ਅਲਵਿਦਾ ਆਖਦਿਆਂ ਆਖ਼ਿਰੀ ਸਾਹ ਲਿਆ ਸੀ। ਉਸ ਉੱਤੇ ਵੀ ਪਹਿਲੀ ਜਨਵਰੀ ਵਾਲੇ ਦਿਨ ਹੀ ਫਿਰਕੂ ਜਨੂੰਨੀਆਂ ਨੇ ਕਾਤਲਾਨਾ ਹਮਲਾ ਕੀਤਾ ਸੀ।
For More Pics Click Here Please
ਸਟੇਜ ਦੀ ਦੁਨੀਆ ਵਿੱਚ ਨੁੱਕੜ ਨਾਟਕਾਂ ਨੂੰ ਦੇਸ਼ ਦੇ ਕੋਨੇ ਕੋਨੇ ਵਿੱਚ  ਲੋਕ ਦੁਸ਼ਮਣਾਂ ਨੂੰ ਬੇਨਕਾਬ ਕਰਨ ਵਾਲੇ ਖੱਬੇਪੱਖੀ ਰੰਗਕਰਮੀ ਸਫ਼ਦਰ ਹਾਸ਼ਮੀ ਦਾ ਸ਼ਹੀਦੀ ਦਿਨ ਵੀ ਹੈ। ਖੱਬੇ ਪੱਖੀ ਵਿਚਾਰਾਂ ਨੂੰ ਪ੍ਰਣਾਏ ਹੋਏ ਕਲਾਕਾਰ ਆਪੋ ਆਪਣੇ ਅੰਦਾਜ਼ ਵਿੱਚ ਸਫ਼ਦਰ ਹਾਸ਼ਮੀ ਨੂੰ ਯਾਦ ਕਰਦੇ ਹਨ।  ਪਰ ਸਫ਼ਦਰ ਦੇ ਦੁਸ਼ਮਣ ਕੈਂਪ ਨਾਲ ਜੁੜੇ ਕਿਸੇ ਨ ਕਿਸੇ ਸਫ਼ਦਰ ਹਾਸ਼ਮੀ ਨੂੰ ਆਪਣੀ ਹਿੰਸਾ ਦਾ ਸ਼ਿਕਾਰ ਬਣਾਉਣ ਦੀਆਂ ਸਾਜ਼ਿਸ਼ਾਂ ਰਚਦੇ ਹਨ।  ਚੇਤੇ ਰਹੇ ਕਿ ਕੁਝ ਫਿਰਕਾਪ੍ਰਸਤ ਜਨੂੰਨੀ ਲੋਕਾਂ ਨੇ 1 ਜਨਵਰੀ 1989 ਨੂੰ ਨਾਟਕ ‘ਹੱਲਾਬੋਲ’ ਕਰਦਿਆਂ ਸਫ਼ਦਰ ਹਾਸ਼ਮੀ ’ਤੇ ਕਾਤਲਾਨਾ ਹਮਲਾ ਕੀਤਾ ਸੀ। ਸਫ਼ਦਰ ਨੇ ਆਪਣੇ ਸਾਥੀਆਂ ਨੂੰ ਬਚਾਉਣ ਲਈ ਆਪਣੀ ਜਾਨ ਖਤਰੇ ਵਿੱਚ ਪਾਈ ਪਰ ਖੁਦ ਉਹ ਇਸ ਵਹਿਸ਼ੀਆਨਾ ਕੁੱਟਮਾਰ ਦਾ ਸ਼ਿਕਾਰ ਹੋ ਕੇ 2 ਜਨਵਰੀ ਵਾਲੇ ਦਿਨ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। ਉਸਦਾ ਸ਼ਹੀਦੀ ਦਿਨ ਉਸਦੇ ਸਮਰਥਕਾਂ ਨੂੰ ਤਾਂ ਯਾਦ ਹੈ ਪਰ ਸ਼ਾਇਦ ਉਸਦੇ ਵਿਰੋਧੀ ਵੀ ਇਸ ਦਿਨ ਨੂੰ ਨਹੀਂ ਭੁੱਲੇ। ਜਨਚੇਤਨਾ ਵਾਲੇ ਸਟਾਲ ਉੱਤੇ ਹਮਲਾ ਕੁਝ ਅਜਿਹਾ ਹੀ ਸੰਕੇਤ ਦੇਂਦਾ ਹੈ। ਸ਼ਾਇਦ ਪੰਜਾਬੀ ਭਵਨ ਵਿੱਚ ਵੀ ਕੁਝ ਅਜਿਹਾ ਹੀ ਹੋਣਾ ਸੀ। ਇਸ ਵਾਰ ਫਿਰਕਾਪ੍ਰਸਤਾਂ ਦਾ ਵਿਸ਼ੇਸ਼ ਨਿਸ਼ਾਨਾ ਕੌਣ ਸੀ ਇਸ ਬਾਰੇ ਭਾਵੇਂ ਸਪਸ਼ਟ ਨਹੀਂ ਹੋ ਸਕਿਆ ਪਰ ਇੱਕ ਗੱਲ ਪੱਕੀ ਹੈ ਕਿ ਉਹ ਸਫ਼ਦਰ ਵਰਗੇ ਲੋਕ ਪੱਖੀ ਕਲਾਕਾਰਾਂ ਦੇ ਮਨਾਂ ਵਿੱਚ ਦਹਿਲ ਜ਼ਰੂਰ ਪਾਉਣਾ  ਚਾਹੁੰਦੇ ਸਨ।   ਇਹ ਹਮਲਾ ਹੱਲਾ ਬੋਲ ਵਰਗੇ ਅੰਦਾਜ਼ ਵਾਲਾ ਹੀ ਸੀ। 
ਹਿੰਦੂ ਕੱਟੜਪੰਥੀਆਂ ਵੱਲੋਂ ਪੰਜਾਬੀ ਭਵਨ ਵਿੱਚ ਸਥਿਤ ਜਨ ਚੇਤਨਾ ਅਦਾਰੇ ਦੀ ਦੁਕਾਨ ਤੇ ਕੀਤੇ ਹੱਲੇ-ਗੁੱਲੇ ਸਬੰਧੀ ਵੱਕਾਰੀ ਸੰਸਥਾ ਜਮਹੂਰੀ ਅਧਿਕਾਰ ਸਭਾ ਨੇ   ਅੱਜ ਸ਼ਨੀਵਾਰ 7 ਜਨਵਰੀ ਨੂੰ ਬਾਕਾਇਦਾ ਮੀਡੀਆ ਸਾਹਮਣੇ ਇਸ ਘਟਨਾ ਸੰਬੰਧੀ ਆਪਣੀ ਜਾਂਚ ਰਿਪੋਰਟ ਜਾਰੀ ਕਰ ਦਿੱਤੀ। ਇਸ ਨਾਜ਼ੁਕ ਮਸਲੇ ਨਾਲ ਸਬੰਧਿਤ ਜਾਂਚ ਦਾ ਕੰਮ ਬਾਕਾਇਦਾ ਇੱਕ ਕਮੇਟੀ ਨੂੰ ਸੌਂਪਿਆ ਗਿਆ ਸੀ ਜਿਸ ਵਿੱਚ  ਉੱਘੇ ਚਿੰਤਕ ਪ੍ਰੋ. ਏ.ਕੇ. ਮਲੇਰੀ, ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਣ ਸਿੰਘ, ਖੱਬੇਪੱਖੀ ਵਿਚਾਰਕ ਡਾ. ਹਰਬੰਸ ਗਰੇਵਾਲ,  ਲੋਕ ਸੰਘਰਸ਼ਾਂ ਨਾਲ ਜੁੜੇ ਹੋਏ ਜਸਵੰਤ ਜੀਰਖ, ਮੀਡੀਆ ਤੋਂ ਸਤੀਸ਼ ਸੱਚਦੇਵਾ ਅਤੇ ਐਡਵੋਕੇਟ ਸ਼ਾਮਲ ਹਨ।          For More Pics Click Here Please
ਜਾਂਚ ਰਿਪੋਰਟ ਮੁਤਾਬਿਕ ਪੰਜਾਬੀ ਭਵਨ ਲੁਧਿਆਣਾ ਵਿਖੇ ਜਨ ਚੇਤਨਾ ਪਬਲੀਕੇਸ਼ਨ ਕੇਂਦਰ `ਚ ਹੋਈ ਘਟਨਾ ਬਾਰੇ ਮੌਕੇ ਤੇ ਹਾਜ਼ਰ ਲੜਕੀ ਬਿੰਨੀ ਜੋ ਇਸ ਕੇਂਦਰ ਦੀ ਮੈਨੇਜਰ ਹੈ ਨੇ ਦੱਸਿਆ ਕਿ ਮਿਤੀ 02.01.2017 ਨੂੰ ਸਵੇਰੇ 11:30 ਵਜੇ ਦੇ ਕਰੀਬ ਇੱਕ ਬੀ ਐਸ ਸੀ ਕਰ ਰਹੀ 21 ਸਾਲਾ ਵਿਦਿਆਰਣ ਸ਼ਿਵਾਨੀ ਦੇ ਪਿਤਾ ਨਾਲ ਕਈ ਹੋਰ ਬੰਦੇ ਦੁਕਾਨ ਤੇ ਆਏ। ਇਹਨਾਂ ਦੀ ਅਗਵਾਈ ਰੋਹਿਤ ਸਾਹਨੀ ਨਾਮ ਦਾ ਵਿਅਕਤੀ ਕਰ ਰਿਹਾ ਸੀ ਜੋ ਆਪਣੇ ਨੂੰ ਹਿੰਦੂ ਤਖਤ ਦਾ ਆਗੂ ਦੱਸ ਰਿਹਾ ਸੀ । ਉਹਨਾਂ ਆ ਕੇ ਦੁਕਾਨ ਵਿੱਚ ਪਈਆਂ ਕਿਤਾਬਾਂ ਦੀ ਫੋਲਾ-ਫਰਾਲ਼ੀ ਕਰਦਿਆਂ ਕਿਹਾ ਕਿ ਤੁਹਾਡੀਆਂ ਕਿਤਾਬਾਂ ਸਾਨੂੰ ਪਸੰਦ ਨਹੀਂ ਜੋ ਅਸੀਂ ਲੋਕਾਂ ਨੂੰ ਪੜ੍ਹਨ ਨਹੀਂ ਦੇਣੀਆਂ । ਇਸ ਸਮੇਂ ਉਹਨਾਂ ਬਿੰਨੀ ਦੀ ਬੇਇਜਤੀ ਵੀ ਕੀਤੀ ਤੇ ਲਲਕਾਰੇ ਮਾਰਦੇ ਹੋਏ ਅਸ਼ਲੀਲ ਗਾਲ੍ਹਾ ਕੱਢੀਆਂ ਤੇ ਦੁਕਾਨ ਅੰਦਰ ਜਬਰੀ ਦਾਖਲ ਹੋਕੇ ਅਤੇ ਕਿਤਾਬਾਂ ਨੂੰ ਅੱਗ ਲਾਉਣ ਦੀ ਧਮਕੀ ਦਿੱਤੀ। ਧਮਕੀਆਂ ਦੇ ਲਹਿਜੇ ਵਿੱਚ ਬੋਲਣ ਲੱਗੇ ਕਿ ਤੁਸੀਂ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਨੌਜਵਾਨਾਂ ਨੂੰ ਵਿਗਾੜ ਰਹੇ ਹੋ। ਮੈਨੇਜਰ ਲੜਕੀ ਬਿੰਨੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਹੰਗਾਮਾ ਨਾ ਕਰੋ ਜੋ ਗੱਲ ਹੈ ਬੈਠਕੇ ਕਰੋ। ਪਰ ਜਦੋਂ ਉਹ ਹੱਲਾ ਗੁੱਲਾ ਕਰਨੋ ਨਾ ਹਟੇ ਤਾਂ ਬਿੰਨੀ ਨੇ 100 ਨੰਬਰ ਤੇ ਫੋਨ ਕੀਤਾ ਜੋ ਕਿਸੇ ਨੇ ਨਹੀਂ ਚੁੱਕਿਆ, ਇਸੇ ਸਮੇਂ ਉਸ ਨੇ ਲਖਵਿੰਦਰ, ਸਮਰ ਤੇ ਸਤਬੀਰ ਨੂੰ ਵੀ ਫੋਨ ਕੀਤਾ ਜੋ ਕੁੱਝ ਸਮੇਂ ਬਾਅਦ ਉੱਥੇ ਆ ਗਏ। ਸ਼ਿਵਾਨੀ ਦੇ ਪਾਪਾ ਹੋਰਾਂ ਚੋਂ ਵੀ ਕਿਸੇ ਨੇ ਪੁਲੀਸ ਨੂੰ ਫੋਨ ਕੀਤਾ ਜਿਸ ਤੇ ਪੁਲੀਸ ਕੁਲਵੰਤ ਚੰਦ ਏ.ਐੱਸ.ਆਈ. ਦੀ ਅਗਵਾਈ `ਚ ਮੌਕੇ ਤੇ ਆ ਗਈ ਜਿਸ ਵਿੱਚ ਦੋ ਲੇਡੀ ਸਿਪਾਹੀ ਵੀ ਸਨ। ਪੁਲੀਸ ਦੀ ਹਾਜ਼ਰੀ ਵਿੱਚ ਵੀ ਉਹ ਗਾਲੀ ਗਲੋਚ ਕਰਦੇ ਰਹੇ ਅਤੇ ਲੇਡੀ ਪੁਲੀਸ ਨੇ ਵੀ ਬਿੰਨੀ ਨਾਲ ਹੱਥੋ ਪਾਈ ਕੀਤੀ। ਪੁਲੀਸ ਨੇ ਵੀ ਬਿੰਨੀ ਦੀ ਗੱਲ ਸੁਣਨ ਦੀ ਬਜਾਏ ਹੱਲਾ ਗੁੱਲਾ ਕਰਨ ਵਾਲਿਆਂ ਦਾ ਹੀ ਸਾਥ ਦਿੱਤਾ । ਮੌਕੇ ਦੇ ਹੋਰ ਚਸਮਦੀਦ ਵਿਆਕਤੀਆਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ। ਜਦੋਂ ਬਿੰਨੀ ਨੇ ਪੁਲੀਸ ਨੂੰ ਕਿਹਾ ਕਿ ਤੁਸੀਂ ਦੁਕਾਨ ਤੇ ਆਕੇ ਹੁਲੜਬਾਜੀ ਕਰਨ ਵਾਲਿਆਂ ਖਿਲਾਫ ਮੇਰੀ ਸ਼ਕਾਇਤ ਤੇ ਕਾਰਵਾਈ ਕਰੋ, ਤਾਂ ਪੁਲੀਸ ਨੇ ਕਿਹਾ ਕਿ ਤੇਰੀ ਸ਼ਕਾਇਤ ਤੇ ਕਾਰਵਾਈ ਕਿਉਂ ਕਰੀਏ ? For More Pics Click Here Please
ਜਿਸ ਸ਼ਿਵਾਨੀ ਨਾਂ ਦੀ ਲੜਕੀ ਦਾ ਇਸ ਘਟਨਾ ਵਿੱਚ ਹਵਾਲਾ ਆਇਆ ਹੈ ਉਸ ਬਾਰੇ ਪਤਾ ਲੱਗਾ ਕਿ ਉਹ ਬੀ ਐਸ ਸੀ ਦੀ ਵਿਦਿਆਰਥਣ ਹੈ ਅਤੇ ਇਸ ਦੁਕਾਨ ਤੇ ਆਕੇ ਕਿਤਾਬਾਂ ਪੜ੍ਹਦੀ ਹੈ। ਦੇਸ਼ ਪ੍ਰਤੀ ਕੁਰਬਾਨੀਆਂ ਦੇਣ ਵਾਲੇ ਲੋਕਾਂ ਦੀਆਂ ਜੀਵਨੀਆਂ ਪੜ੍ਹਕੇ ਉਹ ਚਾਹੁੰਦੀ ਹੈ ਕਿ ਮੈਂ ਵੀ ਸਮਾਜ ਬਾਰੇ ਗਿਆਨ ਹਾਸਲ ਕਰਕੇ ਗਰੀਬ ਬੱਚਿਆਂ ਨੂੰ ਪੜ੍ਹਾਵਾਂ। ਪਰ ਉਸਦੇ ਮਾਂ ਬਾਪ ਉਸ ਨੂੰ ਅਜਿਹਾ ਨਹੀਂ ਕਰਨ ਦੇਣਾ ਚਾਹੁੰਦੇ। ਦੁਕਾਨ ਤੇ ਇਹ ਹੰਗਾਮਾ 3-4 ਘੰਟੇ ਚੱਲਦਾ ਰਿਹਾ ਪਰ ਪੁਲੀਸ ਨੇ ਉਹਨਾਂ ਨੂੰ ਨਹੀਂ ਰੋਕਿਆ ਸਗੋਂ ਬਿੰਨੀ, ਲਖਵਿੰਦਰ, ਸਮਰ ਤੇ ਸਤਬੀਰ ਨੂੰ ਸ਼ਾਮ 3 ਵਜੇ ਦੇ ਕਰੀਬ ਚੁਕਕੇ ਥਾਣਾ ਨੰਬਰ 5 ਵਿੱਚ ਲੈ ਗਏ । ਹੁਲੜਬਾਜ ਕਈ ਕਿਤਾਬਾਂ ਵੀ ਚੁੱਕਕੇ ਲੈ ਗਏ, ਉਹਨਾਂ ਨੂੰ ਵੀ ਪੁਲੀਸ ਨੇ ਨਹੀਂ ਰੋਕਿਆ ਅਤੇ ਨਾ ਹੀ ਲੁੱਟੀਆਂ ਗਈਆਂ ਕਿਤਾਬਾਂ ਵਾਪਸ ਲਈਆਂ । ਪੁਲੀਸ ਜਬਰੀ ਦੁਕਾਨ ਬੰਦ ਕਰਕੇ ਚਾਬੀਆਂ ਵੀ ਆਪਣੇ ਨਾਲ ਲੈ ਗਈ। ਜਦੋਂ ਸ਼ਾਮ ਤੱਕ ਇਸ ਘਟਨਾ ਦਾ ਸ਼ਹਿਰ ਦੀਆਂ ਹੋਰ ਇਨਕਲਾਬੀ, ਜਮਹੂਰੀ ਜੱਥੇਬੰਦੀਆਂ ਦੇ ਆਗੂਆਂ ਨੂੰ ਪਤਾ ਲੱਗਾ ਤਾਂ ਉਹ ਵੀ ਥਾਣੇ ਪਹੁੰਚ ਗਏ ਅਤੇ ਸਾਰੀ ਘਟਨਾ ਬਾਰੇ ਪੁਲੀਸ ਨਾਲ ਗੱਲਬਾਤ ਕੀਤੀ । ਸਿਵਾਨੀ ਵੀ ਇਸ ਸਮੇਂ ਤੱਕ ਆਪਣੇ ਆਪ ਹੀ ਥਾਣੇ ਪਹੁੰਚ ਗਈ ਸੀ । ਇਥੇ ਵੀ ਕਈ ਹਿੰਦੂ ਕੱਟੜਵਾਦੀ ਮੌਜੂਦ ਸਨ ਜੋ ਹੱਲਾ-ਗੁੱਲਾ ਕਰ ਰਹੇ ਸਨ ਪਰ ਪੁਲੀਸ ਉਹਨਾਂ ਨੂੰ ਨਹੀਂ ਰੋਕ ਰਹੀ ਸੀ । ਜਿਹੜੀਆਂ ਕਿਤਾਬਾਂ ਬਾਰੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਗੱਲ ਆਈ ਹੈ ਉਨ੍ਹਾਂ ਵਿੱਚ ਸ਼ਹੀਦ ਭਗਤ ਸਿੰਘ ਦੀ ਮੈਂ ਨਾਸਤਿਕ ਕਿਉਂ ਹਾਂ, ਰਾਧਾ ਮੋਹਨ ਗੋਕੁਲ ਦੀਆਂ ਈਸ਼ਵਰ ਦਾ ਵਹਿਸ਼ਕਾਰ, ਧਰਮ ਦਾ ਢਕੌਂਸਲਾ ਅਤੇ ਲੈਨਿਨ ਦੀਆਂ ਕੁੱਝ ਕਿਤਾਬਾਂ ਹਨ । 
ਇਸ ਸਮੇਂ ਪੁਲੀਸ ਨੇ ਜੱਥੇਬੰਦੀਆਂ ਦੇ ਆਗੂਆਂ ਨੂੰ ਕਿਹਾ ਕਿ ਇਤਰਾਜ ਯੋਗ ਕਿਤਾਬਾਂ ਚੁੱਕਣ ਅਤੇ ਦੁਕਾਨ ਬੰਦ ਕਰਵਾਉਣ ਲਈ ਕਾਰਵਾਈ ਕਰਨ ਲਈ ਦੁਕਾਨ ਦਾ ਜ਼ੁੰਮੇਵਾਰ ਇੱਕ ਬੰਦਾ ਪੁਲੀਸ ਨਾਲ ਭੇਜੋ। ਇਹ ਗੱਲ ਵਰਨਣਯੋਗ ਹੈ ਕਿ ਪੁਲੀਸ ਦੁਕਾਨ ਪਹਿਲਾਂ ਹੀ ਬੰਦ ਕਰਕੇ ਚਾਬੀਆਂ ਆਪਣੇ ਨਾਲ ਲੈ ਆਈ ਸੀ । ਉਸ ਸਮੇਂ ਪੁਲੀਸ ਨੇ ਪੰਜਾਬੀ ਭਵਨ ਆਕੇ ਦੁਕਾਨ ਚੋਂ ਸਬੰਧਤ ਕਿਤਾਬਾਂ ਚੁੱਕਕੇ ਦੁਕਾਨ ਨੂੰ ਜ਼ਿੰਦਰਾ ਮਾਰਕੇ ਚਾਬੀ ਫਿਰ ਥਾਣੇ ਲੈ ਆਈ । ਜੱਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਪੁਲੀਸ ਦੀ ਹੋਈ ਵਾਰਤਾ ਉਪਰੰਤ ਪੁਲੀਸ ਨੇ ਲਖਵਿੰਦਰ, ਸਮਰ, ਸਤਵੀਰ ਤੇ ਬਿੰਨੀ ਨੂੰ ਇਸ ਸ਼ਰਤ ਤੇ ਰਿਹਾ ਕਰ ਦਿੱਤਾ ਕਿ ਉਹ ਕੱਲ 12 ਵਜੇ ਪੁਲੀਸ ਸਟੇਸ਼ਨ ਆਉਣਗੇ ਅਤੇ ਲੜਕੀ ਸਿਵਾਨੀ ਦੇ ਮਾਂ-ਪਿਤਾ ਨੂੰ ਵੀ ਇਸ ਸਮੇਂ ਬੁਲਾਇਆ ਗਿਆ। ਸਿਵਾਨੀ ਨੂੰ ਉਸ ਦੀ ਵੱਡੀ ਭੈਣ ਨਾਲ ਇਸ ਸ਼ਰਤ ਤੇ ਭੇਜ ਦਿੱਤਾ ਗਿਆ ਕਿ ਉਹ ਵੀ ਕੱਲ ਸਿਵਾਨੀ ਨੂੰ ਨਾਲ ਲੈ ਕੇ 12 ਵਜੇ ਥਾਣੇ ਆਉਣਗੇ ।
ਦੂਜੇ ਦਿਨ ਪੁਲੀਸ ਵੱਲੋਂ ਦਿੱਤੇ ਸਮੇਂ ਅਨੁਸਾਰ 12 ਵਜੇ ਕਈ ਅਗਾਂਹਵਧੂ ਜੱਥੇਬੰਦੀਆਂ ਦੇ ਕਾਰਕੁਨਾਂ ਨੇ ਥਾਣੇ ਆਕੇ ਮੁਜਾਹਰਾ ਕੀਤਾ ਅਤੇ ਦੁਕਾਨ ਤੇ ਧਮਕੀਆਂ ਦੇਣ, ਅੱਗ ਲਗਾਉਣ ਤੇ ਭੰਨਤੋੜ ਕਰਨ ਦਾ ਇਰਾਦਾ ਰੱਖਣ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ । ਅਗਾਂਹ ਵਧੂ ਸਾਹਿਤ ਛਾਪਣ, ਵੰਡਣ ਨੂੰ ਫਿਰਕੂ ਰੰਗਤ ਦੇਣ ਲਈ ਜ਼ੁੰਮੇਵਾਰਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਵੀ ਮੰਗ ਕੀਤੀ।  For More Pics Click Here Please
ਪੁਲੀਸ ਨੇ ਇਸ ਵੇਲੇ ਵਾਅਦਾ ਕੀਤਾ ਕਿ ਉਹ 24 ਘੰਟੇ ਦੇ ਅੰਦਰ ਗਲਤ ਰੰਗਤ ਦੇਣ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ । ਉਸੇ ਵੇਲੇ ਦੁਕਾਨ ਦੀਆਂ ਚਾਬੀਆਂ ਵੀ ਵਾਪਸ ਦੇ ਦਿੱਤੀਆਂ ਗਈਆਂ। For More Pics Click Here Please
ਸਭਾ ਦੀ ਸਮਝ 
ਸਭਾ ਸਮਝਦੀ ਹੈ ਕਿ ਕੋਈ ਵੀ ਸਮਾਜ ਜਜ਼ਬਾਤਾਂ ਨਾਲ ਨਹੀਂ ਚੱਲਦਾ ਸਗੋਂ ਸੂਝਬੂਝ ਨਾਲ ਚੱਲਦਾ ਹੈ ਜਿਸ ਬਾਰੇ ਸਵਿਧਾਨ ਵਿੱਚ ਹਰ ਬੰਦੇ ਨੂੰ ਜਮਹੂਰੀ ਹੱਕ, ਪੜ੍ਹਨ, ਲਿਖਣ, ਬੋਲਣ ਤੇ ਵਿਚਾਰ ਪ੍ਰਗਟਾਵੇ ਦੀ ਅਜ਼ਾਦੀ ਦਾ ਅਧਿਕਾਰ ਹੈ । ਇਸ ਦੇ ਨਾਲ ਹੀ ਸਵਿਧਾਨ ਦੀ ਧਾਰਾ 42-ਏ ਤਹਿਤ ਹਰ ਸ਼ਹਿਰੀ ਦੀਆਂ ਜ਼ੁੰਮੇਵਾਰੀਆਂ ਵੀ ਨਿਯਤ ਕੀਤੀਆਂ ਹੋਈਆਂ ਹਨ ਜਿਵੇਂ ਅਜ਼ਾਦੀ ਸੰਗਰਾਮ ਦੇ ਅਸੂਲਾ ਤੇ ਵਿਚਾਰਾਂ ਤੇ ਚੱਲਣਾ ਅਤੇ ਉਹਨਾਂ ਨੂੰ ਹੋਰ ਮਜ਼ਬੂਤ ਕਰਨਾ। 
ਦੂਜਾ ਵਿਗਿਆਨਕ ਵਿਚਾਰਧਾਰਾ ਬਣਾਉਣ ਤੇ ਉਸ ਉਪਰ ਚੱਲਣ ਵਰਗੀਆਂ ਜ਼ੁੰਮੇਵਾਰੀਆਂ ਦਿੱਤੀਆਂ ਗਈਆਂ ਹਨ। ਜਿਹੜੇ ਲੋਕ ਇਹਨਾਂ ਜ਼ੁੰਮੇਵਾਰੀਆਂ ਨੂੰ ਨਿਭਾਉਣ ਵਿੱਚ ਅੜਿੱਕਾ ਬਣਦੇ ਹਨ ਉਹ ਦੇਸ਼ ਦੇ ਭਵਿੱਖ ਲਈ ਇੱਕ ਵੱਡਾ ਖਤਰਾ ਹਨ ਅਤੇ ਲੋਕ ਵਿਰੋਧੀ ਹਨ। For More Pics Click Here Please
ਲੜਕੀ ਸ਼ਿਵਾਨੀ ਜੋ ਕਿ ਬਾਲਗ ਹੈ ਤੇ ਉਪਰੋਕਤ ਅਧਿਕਾਰਾਂ ਦਾ ਹੱਕ ਰੱਖਦੀ ਹੈ, ਨੂੰ ਜਬਰਦਸਤੀ ਰੋਕਣਾ ਸੰਵਿਧਾਨਕ ਉਲੰਘਣਾ ਹੈ।    For More Pics Click Here Please
ਜਿਹੜੀਆਂ ਕਿਤਾਬਾਂ ਤੇ ਹਿੰਦੂ ਕੱਟੜਪੰਥੀਆਂ ਨੇ ਕਿੰਤੂ ਪ੍ਰੰਤੂ ਕੀਤਾ ਹੈ ਉਹਨਾਂ ਵਿੱਚ ਸ਼ਹੀਦ ਭਗਤ ਸਿੰਘ ਦੀ `ਮੈਂ ਨਾਸਤਿਕ ਕਿਉਂ ਹਾਂ` ਇੱਕ ਇਤਿਹਾਸਕ ਅਤੇ ਵਿਗਿਆਨਕ ਵਿਚਾਰਧਾਰਾ ਦੀ ਪ੍ਰੋੜਤਾ ਕਰਦਾ ਲੇਖ ਹੈ।
ਦੂਜੇ ਜਿਸ ਲੇਖਕ ਰਾਧਾ ਮੋਹਨ ਗੋਕੁਲ ਦੀਆਂ ਦੋ ਕਿਤਾਬਾਂ `ਈਸ਼ਵਰ ਦਾ ਵਹੀਸ਼ਕਾਰ` ਅਤੇ `ਧਰਮ ਦਾ ਢਕੋਂਸਲਾ` ਹਨ। ਇਹ ਲੇਖਕ ਇੰਨਕਲਾਬੀ ਰਾਮ ਪ੍ਰਸ਼ਾਦ ਬਿਸਮਲ, ਅਸਫਾਕ ਉਲਾ, ਚੰਦਰ ਸ਼ੇਖਰ ਆਜ਼ਾਦ ਤੇ ਭਗਤ ਸਿੰਘ ਦੇ ਇੰਨਕਲਾਬੀ ਗੁਰੂ ਸਨ, ਜਿਨ੍ਹਾਂ ਨੇ ਦਿਮਾਗੀ ਗੁਲਾਮੀ ਤੋਂ ਮੁਕਤੀ ਨੂੰ ਅੰਗਰੇਜ਼ ਸਾਮਰਾਜ ਤੋਂ ਆਜ਼ਾਦੀ ਦੇ ਘੋਲ ਦਾ ਅਹਿਮ ਅੰਗ ਬਣਾਇਆ ਸੀ। ਅਜ਼ਾਦੀ ਦੀ ਲੜਾਈ ਵਿੱਚ ਇੱਕ ਅਹਿਮ ਹਿੱਸਾ ਇਸ ਗੱਲ ਦਾ ਸੀ ਕਿ ਜਦੋਂ ਤੱਕ ਨੌਜਵਾਨ ਦਿਮਾਗੀ ਗੁਲਾਮੀ ਤੋਂ ਮੁਕਤ ਨਹੀਂ ਹੁੰਦੇ ਉਦੋਂ ਤੱਕ ਆਜ਼ਾਦੀ ਸੰਘਰਸ਼ ਨੂੰ ਕਾਮਯਾਬੀ ਨਹੀਂ ਮਿਲ ਸਕਦੀ। 
ਭਗਤ ਸਿੰਘ ਤੇ ਸਾਥੀਆਂ ਨੇ ਦੁਨੀਆਂ ਦੇ ਉਸ ਤਜਰਬੇ ਤੋਂ ਜਿਸ ਨੂੰ ਰੂਸੀ ਇੰਨਕਲਾਬ ਕਿਹਾ ਜਾਂਦਾ ਹੈ ਜਿਸ ਵਿੱਚ ਲੈਨਨ ਦਾ ਬਹੁਤ ਵੱਡਾ ਯੋਗਦਾਨ ਹੈ। ਲੈਨਿਨ ਦੀਆਂ ਕਿਤਾਬਾਂ ਤੇ ਕਿੰਤੂ ਪ੍ਰੰਤੂ ਕਰਨਾ ਮਹਾਂਮੂਰਖਤਾ ਦੀ ਨਿਸ਼ਾਨੀ ਹੈ । 
ਇਹ ਘਟਨਾ ਔਰਤਾਂ ਨੂੰ ਅਜ਼ਾਦਾਨਾ ਤੌਰ ਤੇ ਵਿਕਸਤ ਹੋਣ ਤੋਂ ਰੋਕਣ ਵਾਲੇ ਇਕ ਸਮਾਜਕ ਵਰਤਾਰੇ ਨੂੰ ਵੀ ਨੰਗਿਆਂ ਕਰਦੀ ਹੈ। ਜਿਸ ਸੋਚ ਦੀ ਜੜ੍ਹ ਮੰਨੂ ਸਮਰਿਤੀ ਵਿੱਚ ਪਈ ਹੈ ਜਿਸ ਨੂੰ ਕਿ ਇਹ ਕੱਟੜਵਾਦੀ ਲਾਗੂ ਕਰਨਾ ਚਾਹੁੰਦੇ ਹਨ। 
ਸਭਾ ਮੰਗ ਕਰਦੀ ਹੈ ਕਿ ਪੁਲੀਸ ਨੂੰ ਇਹੋ ਜਿਹੀ ਅਸਵਿੰਧਾਨਕ ਹਰਕਤ ਕਰਨ ਅਤੇ ਜ਼ੁੰਮੇਵਾਰੀ ਤੋਂ ਕੁਤਾਹੀ ਵਰਤਣ ਲਈ ਬਣਦੀ ਸਜਾ ਦਿੱਤੀ ਜਾਣੀ ਚਾਹੀਦੀ ਹੈ। For More Pics Click Here Please
ਮੰਗਾਂ 
1. ਜਨਚੇਤਨਾ ਦੀ ਕਾਰਨੂੰਨ ਬਿੰਨੀ ਨਾਲ ਬਦਸਲੂਕੀ ਕਰਨ, ਸ਼ਰੇਆਮ ਇੱਜ਼ਤ ਦੀ ਤੋਹੀਨ ਕਰਨ, ਅਸ਼ਲੀਲ ਗਾਲ੍ਹਾਂ ਕੱਢਣ, ਧੱਕਾਮੁੱਕੀ ਕਰਨ, ਦੇਸ਼ ਭਗਤਾਂ ਦੀਆਂ ਰਚਨਾਵਾਂ ਨੂੰ ਅੱਗ ਲਗਾਉਣ ਦੀ ਧਮਕੀ ਦੇਣ, ਦੰਗਾਂ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਸਬੰਧੀ ਹਿੰਦੂ ਕੱਟੜਪੰਥੀਆਂ ਦੇ ਆਗੂਆਂ ਅਤੇ ਉਹਨਾਂ ਦੇ ਸਾਥੀਆਂ ਉਪਰ ਸੰਵਿਧਾਨਕ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ। For More Pics Click Here Please
2. ਪੁਲੀਸ ਦੁਆਰਾ ਜਨਚੇਤਨਾ ਦੇ ਕਾਰਕੁੰਨਾਂ ਨੂੰ ਨਜਾਇਜ਼ ਤੇ ਜਬਰੀ ਤਰੀਕੇ ਨਾਲ ਦੁਕਾਨ ਨੂੰ ਤਾਲਾ ਲਾਉਣ, ਗ਼ੈਰਕਾਨੂੰਨੀ ਤਰੀਕੇ ਨਾਲ ਗ਼ੈਰਕਾਨੂੰਨੀ ਤੌਰ ਤੇ ਹਿਰਾਸਤ ਵਿੱਚ ਰੱਖਣ ਅਤੇ ਦੁਕਾਨ ਨੂੰ ਜਬਰੀ ਤਾਲਾ ਲਗਾਉਣ ਵਾਲੇ ਪੁਲੀਸ ਅਧਿਕਾਰੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
For More Pics Click Here Please
ਜਾਂਚ ਰਿਪੋਰਟ ਜਾਰੀ ਕੀਤੇ ਜਾਣ ਵੇਲੇ ਜਾਂਚ ਕਮੇਟੀ ਦੇ  ਸਾਰੇ ਮੈਂਬਰ ਮੀਡੀਆ ਸਾਹਮਣੇ ਮੌਜੂਦ ਰਹੇ। 

Tuesday, January 03, 2017

ਜਨਚੇਤਨਾ ਸਟਾਲ ਉੱਤੇ ਹਮਲੇ ਵਿਰੁੱਧ ਤਿੱਖਾ ਰੋਸ ਵਿਖਾਵਾ

ਫਿਰਕੂ ਤਾਕਤਾਂ ਫਿਰ ਆਪਣੇ ਅਸਲੀ ਰੰਗ ਵਿੱਚ
ਲੁਧਿਆਣਾ: 3 ਜਨਵਰੀ 2017: (ਪੰਜਾਬ ਸਕਰੀਨ ਬਿਊਰੋ); For more Pics Click here Please 
ਇਹ ਖਬਰ ਹਿੰਦੀ ਵਿੱਚ ਪੜ੍ਹਨ ਲਈ ਇਥੇ ਕਲਿੱਕ ਕਰੋ 
ਅੱਜ ਲੁਧਿਆਣੇ ਦੀਆਂ ਵੱਖ-ਵੱਖ ਇਨਕਲਾਬੀ-ਜਮਹੂਰੀ ਜੱਥੇਬੰਦੀਆਂ ਦੇ ਸੱਦੇ ‘ਤੇ ਸੈਂਕੜੇ ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਜਮਹੂਰੀ ਕਾਰਕੁੰਨਾਂ ਨੇ ਪੁਲੀਸ ਥਾਣਾ ਡਿਵੀਜਨ ਨੰਬਰ 5 ਦਾ ਘਿਰਾਓ ਕਰਕੇ ਜੋਰਦਾਰ ਮੁਜਾਹਰਾ ਕੀਤਾ ਅਤੇ ਮੰਗ ਕੀਤੀ ਕਿ ਲੰਘੀ 2 ਜਨਵਰੀ ਨੂੰ ਇਨਕਲਾਬੀ, ਅਗਾਂਹਵਧੂ, ਜਮਹੂਰੀ ਵਿਚਾਰਾਂ ਦੇ ਅਦਾਰੇ ਜਨਚੇਤਨਾ ਦੇ ਪੰਜਾਬੀ ਭਵਨ ਸਥਿਤ ਵਿਕਰੀ ਕੇਂਦਰ ਉੱਤੇ ਹਮਲਾ ਕਰਨ ਵਾਲੇ ਹਿੰਦੂਤਵੀ ਕੱਟੜਪੰਥੀ ਜੱਥੇਬੰਦੀਆਂ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇਨਕਲਾਬੀ-ਜਮਹੂਰੀ ਜੱਥੇਬੰਦੀਆਂ ਨੇ ਮੰਗ ਕੀਤੀ ਕਿ ਹਮਲਾਵਰਾਂ ਦਾ ਸਾਥ ਦੇਣ ਵਾਲੇ ਪੁਲੀਸ ਅਧਿਕਾਰੀਆਂ ਖਿਲਾਫ਼ ਸ਼ਖਤ ਕਾਰਵਾਈ ਕੀਤੀ ਜਾਵੇ। ਹਿੰਦੂਤਵੀ ਕੱਟੜਪੰਥੀ ਜੱਥੇਬੰਦੀਆਂ ਵੱਲੋਂ ਸ਼ਹਿਰ ਦਾ ਮਾਹੌਲ ਖਰਾਬ ਕਰਨ ਦਾ ਸਖਤ ਨੋਟਿਸ ਲੈਂਦਿਆਂ ਮੰਗ ਕੀਤੀ ਗਈ ਕਿ ਧਰਮ ਦੇ ਅਧਾਰ ਉੱਤੇ ਲੋਕਾਂ ਨੂੰ ਵੰਡਣ-ਲੜਾਉਣ ਵਾਲੀਆਂ ਜੱਥੇਬੰਦੀਆਂ ਉੱਤੇ ਪਾਬੰਦੀ ਲਾਈ ਜਾਵੇ ਅਤੇ ਇਸਦੇ ਦੋਸ਼ੀ ਵਿਅਕਤੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ। ਮੌਕੇ ਉੱਤੇ ਪਹੁੰਚੇ ਏ.ਸੀ.ਪੀ. ਵੱਲੋਂ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਲਈ 24 ਘੰਟੇ ਦਾ ਸਮਾਂ ਮੰਗਣ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਤਿੱਖਾ ਕਰਨ ਦੀ ਚੇਤਾਵਨੀ ਦਿੱਤੀ ਗਈ। For more Pics Click here Please 
ਇਹ ਖਬਰ ਹਿੰਦੀ ਵਿੱਚ ਪੜ੍ਹਨ ਲਈ ਇਥੇ ਕਲਿੱਕ ਕਰੋ 
ਕੱਲ ਪੁਲੀਸ ਨੇ ਹਿੰਦੂ ਕੱਟੜਪੰਥੀਆਂ ਦੇ ਦਬਾਅ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਜਨਚੇਤਨਾ ਦੇ ਪੁਸਤਕ ਵਿਕਰੀ ਕੇਂਦਰ ਨੂੰ ਸੀਲ ਕਰ ਦਿੱਤਾ ਸੀ। ਅੱਜ ਜੋਰਦਾਰ ਮੁਜਾਹਰੇ ਕਾਰਨ ਪੁਲੀਸ ਨੇ ਜਨਚੇਤਨਾ ਦੀਆਂ ਚਾਬੀਆਂ ਪ੍ਰਬੰਧਕਾਂ ਨੂੰ ਸੌਂਪ ਦਿੱਤੀਆਂ ਹਨ। ਪੁਲੀਸ ਨੇ ਸ਼ਹੀਦ ਭਗਤ ਸਿੰਘ ਤੇ ਰਾਧਾ ਮੋਹਨ ਗੋਕੁਲ ਦੀਆਂ ਕਿਤਾਬਾਂ ਰਾਹੀਂ ਨਾਸਤਿਕਤਾ ਫੈਲਾਉਣ ਦੇ ਦੋਸ਼ ਵਿੱਚ ਜਨਚੇਤਨਾ, ਲੁਧਿਆਣਾ ਦੀ ਕਾਰਕੁੰਨ ਬਿੰਨੀ ਤੇ ਟੈਕਸਟਾਈਲ ਹੌਜਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਤੇ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਆਗੂ ਗੁਰਜੀਤ (ਸਮਰ) ਤੇ ਨੌਜਵਾਨ ਭਾਰਤ ਸਭਾ ਦੇ ਕਾਰਕੁੰਨ ਸਤਬੀਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਹਿੰਦੂਤਵੀ ਕੱਟੜਪੰਥੀ ਨੇ ਜਨਚੇਤਨਾ ਵਿਕਰੀ ਕੇਂਦਰ ਨੂੰ ਅੱਗ ਲਾਉਣ ਅਤੇ ਭੰਨਤੋੜ ਕਰਨ ਦੀ ਕੋਸ਼ਿਸ਼ ਵੀ ਕੀਤੀ। ਜਨਚੇਤਨਾ ਦੀ ਪ੍ਰਬੰਧਕ ਬਿੰਨੀ ਨਾਲ਼ ਹਮਲਾਵਰਾਂ ਨੇ ਛੇੜਖਾਨੀ ਤੇ ਬਦਸਲੂਕੀ ਕੀਤੀ। ਉਸਦੇ ਬਚਾਅ ਵਿੱਚ ਆਏ ਹੋਰ ਕਾਰਕੁੰਨਾਂ ਨਾਲ਼ ਧੱਕਾ-ਮੁੱਕੀ ਕੀਤੀ ਗਈ। ਪੁਲੀਸ ਦੋ ਘੰਟੇ ਤੱਕ ਮੂਕ ਦਰਸ਼ਕ ਬਣਕੇ ਵੇਖਦੀ ਰਹੀ। ਹਿੰਦੂਤਵੀ ਗੁੰਡਿਆਂ ਨੇ ਗਿਰਫਤਾਰ ਕਰਨ ਦੀ ਥਾਂ ਜਨਚੇਤਨਾ ਅਤੇ ਹੋਰ ਕਾਰਕੁੰਨਾਂ ਨੂੰ ਹੀ ਗਿਰਫਤਾਰ ਕਰ ਲਿਆ ਸੀ। ਭਾਂਵੇਂ ਜਨਤਕ ਦਬਾਅ ਕਾਰਨ ਇਹਨਾਂ ਸਾਥੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਪਰ ਮਾਮਲਾ ਹਾਲ਼ੇ ਟਲ਼ਿਆ ਨਹੀਂ ਸੀ। ਪੁਲਿਸ ਹਿੰਦੂਤਵੀ ਕੱਟੜਪੰਥੀ ਦੇ ਦਬਾਅ ਹੇਠ ਇਨਕਲਾਬੀ-ਜਮਹੂਰੀ ਕਾਰਕੁੰਨਾਂ ਉੱਤੇ ਧਾਰਾ 295(A) ਤਹਿਤ ਪਰਚਾ ਦਰਜ ਕਰਨਾ ਚਾਹੁੰਦੀ ਸੀ। ਅੱਜ ਜੋਰਦਾਰ ਮੁਜਾਹਰੇ ਤੋਂ ਬਾਅਦ ਪੁਲੀਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਜਨਚੇਤਨਾ ਅਤੇ ਹੋਰ ਜਨਤਕ-ਜਮਹੂਰੀ ਕਾਰਕੁੰਨਾਂ ਖਿਲਾਫ਼ ਅਜਿਹੀ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।
For more Pics Click here Please 
ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਤੇ ਰਾਧਾਮੋਹਨ ਗੋਕੁਲ ਦੀਆਂ ਕਿਤਾਬਾਂ ਵਰ੍ਹਿਆਂ ਤੋਂ ਦੇਸ਼ ਭਰ ਵਿੱਚ ਛਪ ਰਹੀਆਂ ਹਨ। ਜਨਚੇਤਨਾ ਉੱਤੇ ਹੋਇਆ ਹਮਲਾ ਸਮੁੱਚੀ ਇਨਕਲਾਬੀ-ਜਮਹੂਰੀ ਲਹਿਰ ਉੱਤੇ ਹਮਲਾ ਹੈ। ਇਹਨਾਂ ਕਿਤਾਬਾਂ ਅਤੇ ਜਨਤਕ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਉਣਾ ਵਿਚਾਰਾਂ ਦੇ ਪ੍ਰਗਾਟਾਵੇ ਦੀ ਅਜਾਦੀ ਤੇ ਜਮਹੂਰੀ ਹੱਕਾਂ ਉੱਪਰ ਹਮਲਾ ਹੈ।
For more Pics Click here Please   ਇਹ ਖਬਰ ਹਿੰਦੀ ਵਿੱਚ ਪੜ੍ਹਨ ਲਈ ਇਥੇ ਕਲਿੱਕ ਕਰੋ 
ਮੁਜਾਹਰੇ ਨੂੰ ਜਨਚੇਤਨਾ, ਲੁਧਿਆਣਾ ਦੀ ਪ੍ਰਬੰਧਕ ਬਿੰਨੀ, ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਯਨ ਦੇ ਪ੍ਰਧਾਨ ਲਖਵਿੰਦਰ, ਨੌਜਵਾਨ ਭਾਰਤ ਸਭਾ ਦੇ ਸੂਬਾ ਕਨਵੀਨਰ ਕੁਲਵਿੰਦਰ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸੁਖਦੇਵ ਭੂੰਦੜੀ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਕਰਮਜੀਤ, ਡੈਮੋਕ੍ਰੇਟਿਕ ਲਾਇਰਜ਼ ਐਸੋਸਿਏਸ਼ਨ ਦੇ ਆਗੂ ਹਰਪ੍ਰੀਤ ਜੀਰਖ, ਕਾਰਖਾਨਾ ਮਜ਼ਦੂਰ ਯੂਨੀਅਨ ਦੇ ਆਗੂ ਰਾਜਵਿੰਦਰ, ਡੈਮੋਕ੍ਰੇਟਿਕ ਇੰਪਲਾਈਜ ਫਰੰਟ ਦੇ ਆਗੂ ਰਮਨਜੀਤ, ਤਰਕਸ਼ੀਲ ਸੁਸਾਈਟੀ ਪੰਜਾਬ ਦੇ ਆਗੂ ਸਤੀਸ਼ ਸਚਦੇਵਾ, ਮੌਲਡਰ ਐਂਡ ਸਟੀਲ ਵਰਕਰਜ ਯੂਨੀਅਨ ਦੇ ਪ੍ਰਧਾਨ ਵਿਜੇ ਨਾਰਾਇਣ, ਲੋਕ ਏਕਤਾ ਸੰਗਠਨ ਦੇ ਪ੍ਰਧਾਨ ਗੱਲਰ ਚੌਹਾਨ, ਆਦਿ ਨੇ ਸੰਬੋਧਿਤ ਕੀਤਾ। For more Pics Click here Please 
ਇਸ ਅੰਦੋਲਨ ਨਾਲ ਜੁੜਨ ਲਈ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ ਦੇ ਪ੍ਰਧਾਨ ਕਾਮਰੇਡ ਲਖਵਿੰਦਰ,
ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਦਾ ਮੋਬਾਈਲ ਨੰਬਰ ਹੈ; 9646150249
ਇਹ ਖਬਰ ਹਿੰਦੀ ਵਿੱਚ ਪੜ੍ਹਨ ਲਈ ਇਥੇ ਕਲਿੱਕ ਕਰੋ 

Sunday, October 23, 2016

“ਕੀ ਲੋਕ ਮਸਲਿਆਂ ਦਾ ਹੱਲ ਚੋਣਾਂ ਹਨ” ਵਿਸ਼ੇ ਤੇ ਵਿਚਾਰ ਚਰਚਾ ਦਾ ਆਯੋਜਨ

69 ਸਾਲਾਂ ਦੌਰਾਨ ਆਮ ਲੋਕਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੀ ਹੁੰਦੀ ਚਲੀ ਗਈ
ਲੁਧਿਆਣਾ:: 22 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ): 
ਪਿਛਲੇ ਕੁਝ ਦਹਾਕਿਆਂ ਦੌਰਾਨ ਲੀਡਰਾਂ ਦੀ ਔਲਾਦ ਲੀਡਰ, ਐਕਟਰਾਂ ਦੀ ਔਲਾਦ ਐਕਟਰ, ਅਮੀਰਾਂ ਦੀ ਔਲਾਦ ਅਮੀਰ ਦਾ ਰੁਝਾਣ  ਲਗਾਤਾਰ ਵਧਦਾ ਚਲਾ ਗਿਆ। ਦੂਜੇ ਪਾਸੇ ਕਿਰਤੀਆਂ, ਕਾਮਿਆਂ, ਗਰੀਬਾਂ, ਮਜ਼ਦੂਰਾਂ ਦੀ ਔਲਾਦ ਦਿਨ ਰਾਤ ਮਿਹਨਤ ਮੁਸ਼ੱਕਤ ਕਰਕੇ ਵੀ ਆਪਣੀਆਂ ਆਰਥਿਕ ਮਜਬੂਰੀਆਂ ਦੇ ਚੱਕਰ ਵਿਯੂਹ ਨੂੰ ਤੋੜਨ ਵਿੱਚ ਨਾਕਾਮ ਹੀ।  ਜੇ ਕੁਝ ਵੱਖਰੀਆਂ ਮਿਸਾਲਾਂ ਮਿਲਦੀਆਂ ਵੀ ਹਨ ਤਾਂ ਉਹਨਾਂ ਦੇ ਕਾਰਣ  ਕੁਝ ਹੋਰ ਹਨ।  ਸਿਸਟਮ ਨੇ ਉਹਨਾਂ ਨਾਲ ਵੀ ਕੋਈ ਕਸਰ ਬਾਕੀ ਨਹੀਂ ਛੱਡੀ। ਇਸੇ ਦੌਰਾਨ ਇੱਕ ਵਾਧਾ ਹੋਇਆ ਗੁੰਡਾਗਰਦੀ ਦੀ ਦਹਿਸ਼ਤ ਦਾ।  ਸ਼ਾਇਦ ਹੀ ਕੋਈ ਥਾਂ ਹੋਵੇ ਜਿੱਥੇ ਕੋਈ ਗੈਂਗ ਨਹੀਂ ਚੱਲਦਾ। ਅੰਮ੍ਰਿਤਸਰ ਵਿੱਚ ਇੱਕ ਪੁਲਿਸ ਅਧਿਕਾਰੀ ਨੂੰ ਦਿਨ ਦਿਹਾੜੇ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਹੈ ਕਿਓਂਕਿ ਉਸਨੇ ਆਪਣੀ ਧੀ ਨਾਲ ਹੁੰਦੀ ਛੇੜਖਾਨੀ ਤੇ ਇਤਰਾਜ਼ ਕੀਤਾ ਸੀ। ਸੜਕਾਂ ਤੇ ਇੱਕ ਪ੍ਰਸਿੱਧ ਟਰਾਂਸਪੋਰਟਰ ਦੀ ਬਸ ਦਾ ਡਰਾਈਵਰ ਇਹ ਅੱਖ ਕੇ ਸੋ ਸੱਕੀਆਂ ਭੈਣਾਂ ਉੱਤੇ ਆਪਣੀ ਬਸ ਚੜ੍ਹ ਦੇਂਦੜਾ ਹੈ ਕਿ ਰਸਤਾ ਦੇ ਦੋ ਨਹੀਂ ਤਾਂ ਉੱਤੇ ਚੜ੍ਹਾ ਦੂੰ।  ਕਿ ਤਰਾਂ ਦੀਆਂ ਚੱਕੀਆਂ ਵਿੱਚ ਪੀ.ਆਈ.ਐਸ. ਰਹੇ ਆਮ ਲੋਕ ਆਪਣੀ ਇਸ ਤਰਸਯੋਗ ਹਾਲਤ ਬਾਰੇ ਚਿੰਤਾਤੁਰ ਵੀ ਹਨ ਅਤੇ ਖੁਦ ਨੂੰ ਬੇਬਸ ਵੀ ਸਮਝਦੇ ਹਨ। ਉਧਰੋਂ ਚੋਣਾਂ ਸਿਰ 'ਤੇ ਹਨ। 
ਅਜਿਹੇ ਨਾਜ਼ੁਕ ਦੌਰ ਵਿੱਚ ਨੌਜਵਾਨ ਭਾਰਤ ਸਭਾ ਵੱਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਇੱਕ ਵਿਸ਼ੇਸ਼ ਵਿਚਾਰ ਚਰਚਾ ਕਰਾਈ  ਗਈ। “ਕੀ ਲੋਕ ਮਸਲਿਆਂ ਦਾ ਹੱਲ ਚੋਣਾਂ ਹਨ ?” ਆਯੋਜਨ ਛੋਟਾ ਪਾਰ ਕਾਮਯਾਬ ਸੀ ਜਿਸ ਦੌਰਾਨ ਤਿੰਨ ਪੜਾਵਾਂ ਚ ਗੱਲਬਾਤ ਚਲਾਈ ਗਈ ਚੌਣ ਪ੍ਰਕਿਰਿਆ ਦੇ ਇਤਿਹਾਸ, ਮੌਜੂਦਾ ਸਮੇਂ ਚ ਚੋਣਾਂ ਨਾਲ ਆਮ ਲੋਕਾਂ ਦੀ ਸਥਿਤੀ ਕਿਸ ਤਰ੍ਹਾਂ ਦੀ ਹੋਈ ਹੈ? ਅਤੇ ਅੰਤਿਮ ਇਹਨਾਂ ਮਸਲਿਆਂ ਦਾ ਹੱਲ ਕੀ ਹੋ ਸਕਦਾ ਹੈ। ਇਤਿਹਾਸ ਬਾਰੇ ਗੱਲ ਕਰਦਿਆਂ ਸਾਥੀਆਂ ਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਇਸ ਸਮਾਜ ਦਾ ਵਿਕਾਸ ਅਲੱਗ-ਅਲੱਗ ਪੜਾਵਾਂ ਚ ਹੋਇਆ ਹੈ, ਅਤੇ ਇਸ ਦੌਰਾਨ ਮੱਢਲੇ ਸਮਾਜ ਦੇ ਅਗਲੇਰੇ ਸਮਿਆਂ ਚ ਨਿੱਜੀ ਜਾਇਦਾਦ ਦੀ ਉਤਪੁਤੀ ਨਾਲ ਮੁਖੀਆ ਦੀ ਨਿਯੁਕਤੀ ਹੋਣ ਲੱਗੀ, ਜਿਸ ਵਿੱਚ ਭਵਿੱਖੀ ਚੋਣਾਂ ਦਾ ਗਰਭ ਪਿਆ ਸੀ, ਜਗੀਰੂ ਸਮਾਜ ਦੇ ਅਖੀਰੀ ਦੌਰ ਤੱਕ ਵੋਟ ਪਾਣ ਲਈ ਵੀ ਨਿੱਜੀ ਜਾਇਦਾਦ ਦਾ ਹੋਣਾ ਜ਼ਰੂਰੀ ਸੀ, ਜਿਸ ਨੂੰ ਉਸ ਸਮੇਂ ਦੀਆਂ ਲੋਕ ਲਹਿਰਾਂ ਨੇ ਲੜ ਕੇ ਬਦਲਿਆ ਤਾਂ ਜੋ ਇੱਕ ਆਮ ਨਾਗਰਿਕ ਵੀ ਵੋਟ  ਸਕੇ। ਮੌਜੂਦਾ ਸਮੇਂ ਬਾਰੇ ਗੱਲ ਕਰਦਿਆਂ ਸਾਥੀਆਂ ਨੇ ਦੱਸਿਆ ਕਿ 69 ਸਾਲਾ ਦੀ ਆਜਾਦੀ ਦੌਰਾਨ ਅਨੇਕ ਤਰ੍ਹਾਂ ਦੀਆਂ ਸਰਕਾਰਾਂ ਨੇ ਆਮ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰਕੇ ਹਕੂਮਤਾਂ ਕੀਤੀਆਂ, ਪਰ ਆਮ ਲੋਕਾਂ ਦੀ ਜਿੰਗਦੀ ਬਦ ਤੋਂ ਬਦਤਰ ਹੀ ਹੁੰਦੀ ਚਲੀ ਗਈ । ਅੱਜ ਤਰ੍ਹਾਂ-ਤਰ੍ਹਾਂ ਦੀਆਂ ਨਵੀਆਂ ਸਿਆਸੀ ਪਾਰਟੀਆਂ ਲੋਕਾਂ ਲਈ ਲੁਭਾਵਣੇ ਵਾਅਦੇ ਲੈ ਕੇ ਖੜੀਆਂ ਹੋ ਰਹੀਆਂ ਹਨ। ਪਰ ਇਨ੍ਹਾਂ ਪਾਰਟੀਆਂ ਦਾ ਕਾਰਜਕਾਲ ਵੀ ਇਸੇ ਗੱਲ ਦੀ ਗਵਾਹੀ ਹੀ ਭਰਦਾ ਹੈ ਕਿ ਆਮ ਲੋਕਾਂ ਦੀ ਸਥਿਤੀ ਚ ਕੋਈ ਫਰਕ ਨਹੀਂ ਪੈਣਾ, ਇਹ ਪਾਰਟੀਆਂ ਸਰਮਾਏਦਾਰਾ ਦੀ ਹੀ ਸੇਵਾ ਲਈ ਨਵੇਂ ਰੂਪਾਂ ਚ ਪ੍ਰਗਟ ਹੋ ਰਹੀਆਂ ਹਨ। ਹੱਲ ਬਾਰੇ ਗੱਲਬਾਤ ਕਰਦਿਆਂ ਸਾਥੀਆਂ ਨੇ ਕਿਹਾ ਕਿ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਬਿਨਾਂ ਆਮ ਲੋਕਾਂ  ਸਿੱਧੀ ਸ਼ਮੂਲੀਅਤ ਤੇ ਪ੍ਰਗਤੀਸ਼ੀਲ ਵਿਚਾਰਾਂ ਤੋ ਬਿਨਾਂ ਇਹ ਸਮਾਜ ਅੱਗੇ ਨਹੀਂ ਵਧਦਾ, ਚੋਣਾਂ ਨੇ ਆਪਣੀ ਇੱਕ ਅਗਾਂਹਵਧੂ ਭੂਮਿਕ ਇਤਿਹਾਸ ਚ ਅਦਾ ਕਰ ਦਿੱਤੀ ਸੀ, ਪਰ ਹੁਣ ਇਹ ਸਰਮਾਏਦਾਰਾ ਢਾਂਚਾ ਸੜ-ਗਲ ਚੁੱਕਾ ਹੈ ਤੇ ਸਮੇਤ ਇਨ੍ਹਾਂ ਚੋਣਾਂ ਦੇ, ਹੋਰ ਵੀ ਕੋਈ ਵਿਚਾਰ ਜੋ ਲੋਕ ਮਸਲਿਆਂ ਦਾ ਹੱਲ ਇਸ ਢਾਂਚੇ ਦੇ ਅੰਦਰ ਦੱਸਦਾ ਹੋਵੇ, ਹਨੇਰੇ ਚ ਹੱਥ ਮਾਰਨ ਦੇ ਤੁੱਲ ਹੈ। ਆਮ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਤਾਂ ਹੀ ਹੋ ਸਕਦਾ ਹੈ ਜੇਕਰ ਆਮ ਲੋਕਾਂ ਇੱਕ ਖਰੀ ਸਿਆਸੀ ਚੇਤਨਾ ਦੇ ਆਧਾਰ ਤੇ ਏਕਤਾ ਕਾਇਮ ਕੀਤੀ ਜਾ ਸਕੇ। ਤਾਂ ਜੋ ਇਸ ਢਾਂਚੇ ਨੂੰ ਜੜ੍ਹੋਂ ਬਦਲਿਆ ਜਾ ਸਕੇ।
ਇਸ ਵਿਚਾਰ ਚਰਚਾ ਚ ਤਕਰੀਬਨ 15 ਸਾਥੀਆਂ ਨੇ ਸ਼ਮੂਲੀਅਤ ਕੀਤੀ । ਚਰਚਾ ਦੌਰਾਨ ਸੁਚਾਰੂ ਰੂਪ ਨਾਲ ਗੱਲਬਾਤ ਚਲਾਈ ਗਈ ਅਤੇ ਬਾਅਦ ਚ ਸਵਾਲ-ਜਵਾਬ ਦਾ ਦੌਰ ਵੀ ਚਲਾਇਆ ਗਿਆ। ਇਸ ਦੋਰਾਨ ਸਾਥੀ ਗੁਲਜਾਰ ਪੰਧੇਰ, ਡੀ.ਵੀ. ਸਿੰਗਲਾ, ਰਾਜ ਕੁਮਾਰ, ਪੁਸ਼ਪਿੰਦਰ ਕੌਰ, ਸਤਵੀਰ ਰੰਗੀ, ਰਵਿੰਦਰ, ਸ਼ਿਵਾਨੀ, ਭਾਵਨਾ, ਪ੍ਰਦੀਪ ਭੈਣੀ, ਰਿਸ਼ੀ, ਇੰਦਰਜੀਤ, ਸਰਭਜੀਤ ਕੌਰ, ਵਰਸ਼ਾ ਗਿੱਲ, ਤਰਸੇਮ ਢਿੱਲੋਂ, ਪੂਜਾ ਜੈਸਵਾਲ, ਜਸਪ੍ਰੀਤ, ਕਲਪਨਾ ਮੌਜੂਦ ਸਨ। ਇਸ ਵਿਚਾਰ-ਚਰਚਾ ਦਾ ਸੰਚਾਲਨ ਸਾਥੀ ਕਲਪਨਾ ਨੇ ਕੀਤਾ। ਸਾਰੇ ਸਾਥੀਆਂ ਨੇ ਇੱਕਮੱਤ ਪ੍ਰਗਟਾ ਕੀਤਾ ਕਿ ਇਹ ਵਿਚਾਰ-ਚਰਚਾ ਬਹੁਚ ਸੁਚਾਰੂ ਰਹੀ ਅਤੇ ਇਸ ਤਰ੍ਹਾਂ ਦੀਆਂ ਵਿਚਾਰ-ਚਰਚਾ ਦਾ ਆਯੋਜਨ ਅਗਲੇਰੇ ਸਮੇਂ ਚ ਤੇ ਹੋਰ ਵੱਡੇ ਪੱਧਰ ਤੇ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਆਮ ਲੋਕਾਂ ਨੂੰ ਸਮਾਜ ਪ੍ਰਤੀ ਇੱਕ ਸਹੀ ਸਮਝ ਹਾਸਲ ਹੋ ਸਕੇ।