Showing posts with label Terrorism. Show all posts
Showing posts with label Terrorism. Show all posts

Wednesday, September 15, 2021

ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਹਾਈ ਅਲਰਟ ਦੇ ਆਦੇਸ਼

 15th September 2021 at  7:23 PM

ਤੇਲ ਟੈਂਕਰ ਨੂੰ IED ਟਿਫ਼ਨ ਬੰਬ ਨਾਲ ਉਡਾਉਣ ਦੀ ਕੋਸ਼ਿਸ਼ ਦਾ ਮਾਮਲਾ  

ਇਸੇ ਮਾਮਲੇ ਵਿੱਚ 4 ਹੋਰ ਗ੍ਰਿਫ਼ਤਾਰੀਆਂ ਨਾਲ ਮਾਮਲਾ ਹੋਇਆ ਹੋਰ ਗੰਭੀਰ 

ਸੰਕੇਤਕ ਫੋਟੋ Pixabay 


ਪਿਛਲੇ 40 ਦਿਨਾਂ ਦੌਰਾਨ ਬੇਨਕਾਬ ਕੀਤੇ ਗਏ ਪਾਕਿ ਦੀ ਸ਼ਹਿ ਪ੍ਰਾਪਤ ਅੱਤਵਾਦੀ ਗ੍ਰੋਹ ਦਾ ਇਹ ਚੌਥਾ ਮਾਮਲਾ

ਭੀੜ-ਭਾੜ ਵਾਲੇ ਇਲਾਕਿਆਂ ਅਤੇ ਨਾਜ਼ੁਕ ਥਾਵਾਂ `ਤੇ ਵਧਾਈ ਜਾ ਰਹੀ ਹੈ ਸੁਰੱਖਿਆ

ਚੰਡੀਗੜ੍ਹ: 15 ਸਤੰਬਰ 2021: (ਪੰਜਾਬ ਸਕਰੀਨ ਬਿਊਰੋ)::

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਮਹੀਨੇ ਆਈ.ਈ.ਡੀ. ਟਿਫਿਨ ਬੰਬ ਨਾਲ ਤੇਲ ਟੈਂਕਰ ਨੂੰ ਉਡਾਉਣ ਦੀ ਕੋਸ਼ਿਸ਼ ਵਿੱਚ ਸ਼ਾਮਲ ਆਈਐਸਆਈ ਦੀ ਸ਼ਹਿ ਪ੍ਰਾਪਤ ਅੱਤਵਾਦੀ ਗ੍ਰੋਹ ਦੇ ਚਾਰ ਹੋਰ ਮੈਂਬਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਸੂਬੇ ਵਿੱਚ ਹਾਈ ਅਲਰਟ ਦੇ ਆਦੇਸ਼ ਦਿੱਤੇ ਹਨ। ਦੱਸਣਯੋਗ ਹੈ ਕਿ ਪਿਛਲੇ 40 ਦਿਨਾਂ ਦੌਰਾਨ ਪੁਲਿਸ ਵੱਲੋਂ ਸੂਬੇ ਵਿੱਚ ਬੇਨਕਾਬ ਕੀਤੇ ਗਏ ਪਾਕਿਸਤਾਨੀ ਅੱਤਵਾਦੀ ਗ੍ਰੋਹ ਦਾ ਇਹ ਚੌਥਾ ਮਾਮਲਾ ਹੈ।

ਡੀਜੀਪੀ ਦਿਨਕਰ ਗੁਪਤਾ ਨੇ ਅੱਜ ਇੱਥੇ ਦੱਸਿਆ ਕਿ ਇਸ ਮਾਮਲੇ (ਐਫਆਈਆਰ ਨੰ. 260 ਮਿਤੀ 11.8.2021, ਪੁਲਿਸ ਥਾਣਾ ਅਜਨਾਲਾ) ਵਿੱਚ ਇੱਕ ਪਾਕਿਸਤਾਨੀ ਖੁਫੀਆ ਅਧਿਕਾਰੀ ਸਮੇਤ ਦੋ ਪਾਕਿਸਤਾਨ ਅਧਾਰਤ ਅੱਤਵਾਦੀਆਂ ਦੀ ਪਛਾਣ ਅਤੇ ਨਾਮਜ਼ਦ ਕੀਤਾ ਗਿਆ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ।

ਅੱਤਵਾਦੀ ਸਮੂਹਾਂ ਵੱਲੋਂ ਸੂਬੇ ਦੀ ਸ਼ਾਂਤੀ ਭੰਗ ਕਰਨ ਦੀਆਂ ਵਧ ਰਹੀਆਂ ਕੋਸ਼ਿਸ਼ਾਂ ਦਾ ਗੰਭੀਰ ਨੋਟਿਸ ਲੈਂਦਿਆਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਤੌਰ `ਤੇ ਸਕੂਲ ਅਤੇ ਵਿੱਦਿਅਕ ਸੰਸਥਾਵਾਂ ਦੇ ਮੁੜ ਖੁੱਲ੍ਹਣ ਦੇ ਨਾਲ ਨਾਲ ਆਗਾਮੀ ਤਿਉਹਾਰਾਂ ਦੇ ਸੀਜ਼ਨ ਅਤੇ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਪੁਲਿਸ ਨੂੰ ਹਾਈ ਅਲਰਟ `ਤੇ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਡੀਜੀਪੀ ਨੂੰ ਖਾਸ ਕਰਕੇ ਭੀੜ ਵਾਲੀਆਂ ਥਾਵਾਂ ਜਿਵੇਂ ਕਿ ਬਾਜ਼ਾਰਾਂ ਆਦਿ ਦੇ ਨਾਲ -ਨਾਲ ਸੂਬੇ ਭਰ ਵਿੱਚ ਨਾਜ਼ੁਕ `ਤੇ ਠੋਸ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ।

ਗ੍ਰਿਫਤਾਰੀਆਂ ਦੇ ਵੇਰਵੇ ਦਿੰਦਿਆਂ, ਡੀਜੀਪੀ ਨੇ ਦੱਸਿਆ ਪਾਕਿਸਤਾਨ ਅਧਾਰਤ ਆਈ.ਐਸ.ਵਾਈ.ਐਫ. ਦੇ ਮੁਖੀ ਲਖਬੀਰ ਸਿੰਘ  ਅਤੇ ਪਾਕਿਸਤਾਨ ਦੇ ਰਹਿਣ ਵਾਲੇ ਕਾਸਿਮ, ਮੋਗਾ ਜ਼ਿਲ੍ਹੇ ਦੇ ਪੁਲਿਸ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਰੋਡੇ ਦੇ ਵਸਨੀਕ ਲਖਬੀਰ ਸਿੰਘ ਰੋਡੇ ਉਰਫ ਬਾਬਾ ਜੋ ਇਸ ਸਮੇਂ ਪਾਕਿਸਤਾਨ ਵਿੱਚ ਰਹਿੰਦਾ ਹੈ, ਦੀ ਪਹਿਚਾਣ ਕੀਤੀ ਗਈ ਹੈ ਜੋ ਇਸ ਅੱਤਵਾਦੀ ਗ੍ਰੋਹ ਨਾਲ ਸਬੰਧਤ ਹਨ। ਕੱਲ੍ਹ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰੂਬਲ ਸਿੰਘ ਵਾਸੀ ਪਿੰਡ ਭਾਖਾ ਤਾਰਾ ਸਿੰਘ, ਵਿੱਕੀ ਭੁੱਟੀ ਵਾਸੀ ਬੱਲ੍ਹਰਵਾਲ, ਮਲਕੀਤ ਸਿੰਘ ਵਾਸੀ ਵਾਸੀ ਉਗਰ ਔਲਖ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਉਗਰ ਔਲਖ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ 1 ਸਤੰਬਰ, 2021 ਦੇ ਇੱਕ ਕਤਲ ਕੇਸ ਵਿੱਚ ਲੋੜੀਂਦੇ ਰੂਬਲ ਨੂੰ ਕੱਲ੍ਹ ਸ਼ਾਮ 5 ਵਜੇ ਦੇ ਕਰੀਬ ਅੰਬਾਲਾ ਤੋਂ ਕਾਬੂ ਕੀਤਾ ਗਿਆ ਸੀ, ਬਾਕੀ ਤਿੰਨਾਂ ਨੂੰ ਅਜਨਾਲਾ, ਅੰਮ੍ਰਿਤਸਰ ਅਧੀਨ ਪੈਂਦੇ ਪਿੰਡਾਂ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਦੇ ਪੰਜਵੇਂ ਸਾਥੀ ਗੁਰਮੁਖ ਬਰਾੜ ਨੂੰ ਇਸ ਤੋਂ ਪਹਿਲਾਂ ਕਪੂਰਥਲਾ ਪੁਲਿਸ ਨੇ 20 ਅਗਸਤ, 2021 ਨੂੰ ਗ੍ਰਿਫਤਾਰ ਕੀਤਾ ਸੀ।

ਡੀਜੀਪੀ ਨੇ ਕਿਹਾ ਕਿ ਪਾਕਿਸਤਾਨ ਦੇ ਖੁਫੀਆ ਅਧਿਕਾਰੀ ਕਾਸਿਮ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈਐਸਵਾਈਐਫ) ਦੇ ਮੁਖੀ ਰੋਡੇ ਨੇ ਧਮਾਕੇ ਨੂੰ ਅੰਜਾਮ ਦੇਣ ਲਈ ਅੱਤਵਾਦੀ ਗ੍ਰੋਹ ਨੂੰ ਤਕਰੀਬਨ 2 ਲੱਖ ਰੁਪਏ ਭੇਜਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਵਿੱਤੀ ਪਹਿਲੂਆਂ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ। ਰੂਬਲ ਅਤੇ ਵਿੱਕੀ ਭੁੱਟੀ, ਕਾਸਿਮ ਦੇ ਸੰਪਰਕ ਵਿੱਚ ਸਨ, ਜੋ ਰੋਡੇ ਨਾਲ ਨੇੜਿਓਂ ਤਾਲਮੇਲ ਰੱਖ ਰਿਹਾ ਸੀ। ਰੋਡੇ ਅਤੇ ਕਾਸਿਮ ਨੇ ਕਥਿਤ ਤੌਰ `ਤੇ ਲੋਕਾਂ ਅਤੇ ਜਾਇਦਾਦ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਲਈ ਅੱਤਵਾਦੀ ਗ੍ਰੋਹ ਦੇ ਚਾਰ ਮੈਂਬਰਾਂ ਨੂੰ ਇਕ ਆਇਲ ਟੈਂਕਰ ਉਡਾਉਣ ਦੀ ਜ਼ਿੰਮੇਵਾਰੀ ਸੌਂਪੀ ਸੀ।

ਦਹਿਸ਼ਤ ਫੈਲਾਉਣ ਦੀ ਇਹ ਕੋਸ਼ਿਸ਼ 8 ਅਗਸਤ, 2021 ਨੂੰ ਕੀਤੀ ਗਈ ਸੀ।ਦੱਸਣਯੋਗ ਹੈ ਕਿ ਰਾਤ 11:30 ਵਜੇ ਅਜਨਾਲਾ ਪੁਲਿਸ ਨੂੰ ਸੂਚਨਾ ਮਿਲੀ ਕਿ ਪਿੰਡ ਭਾਖਾ ਤਾਰਾ ਸਿੰਘ ਕੋਲ ਅੰਮ੍ਰਿਤਸਰ-ਅਜਨਾਲਾ ਰੋਡ `ਤੇ ਸਥਿਤ ਸ਼ਰਮਾ ਫਿਲਿੰਗ ਸਟੇਸ਼ਨ ਅਜਨਾਲਾ ਵਿਖੇ ਖੜ੍ਹੇ ਇੱਕ ਤੇਲ ਦੇ ਟੈਂਕਰ (ਪੀਬੀ -02 ਸੀਆਰ 5926) ਨੂੰ ਅੱਗ ਲੱਗ ਗਈ ਹੈ। ਅੱਗ ਨੂੰ ਫਾਇਰ ਬ੍ਰਿਗੇਡ ਦੁਆਰਾ ਕਾਬੂ ਕੀਤਾ ਗਿਆ ਅਤੇ ਅਸ਼ਵਨੀ ਕੁਮਾਰ ਸ਼ਰਮਾ, ਅਜਨਾਲਾ ਦੇ ਬਿਆਨਾਂ `ਤੇ ਪੁਲਿਸ ਥਾਣਾ ਅਜਨਾਲਾ ਵਿਖੇ ਐਫਆਈਆਰ ਨੰ. 260 ਦਰਜ ਕੀਤੀ ਗਈ।

ਫਿਲਿੰਗ ਸਟੇਸ਼ਨ `ਤੇ ਲੱਗੇ ਸੀਸੀਟੀਵੀ ਦੀ ਫੁਟੇਜ ਤੋਂ ਪਤਾ ਲੱਗਾ ਕਿ ਚਾਰ ਅਣਪਛਾਤੇ ਵਿਅਕਤੀ ਰਾਤ 11 ਵਜੇ ਦੇ ਕਰੀਬ ਪੈਟਰੋਲ ਪੰਪ ਕੋਲ ਆਏ ਅਤੇ ਅੰਮ੍ਰਿਤਸਰ ਵੱਲ ਜਾਣ ਤੋਂ ਪਹਿਲਾਂ ਕੁਝ ਮਿੰਟਾਂ ਲਈ ਉੱਥੇ ਰੁਕੇ। ਰਾਤ ਕਰੀਬ 11:19 ਵਜੇ ਸ਼ੱਕੀ ਵਿਅਕਤੀ ਵਾਪਸ ਆਏ ਅਤੇ ਭੱਜਣ ਤੋਂ ਪਹਿਲਾਂ ਉਹਨਾਂ ਨੇ ਸ਼ੱਕੀ ਸਮਗਰੀ ਨੂੰ ਤੇਲ ਟੈਂਕਰ ਦੇ ਈਂਧਨ ਵਾਲੇ ਟੈਂਕ `ਤੇ ਰੱਖ ਦਿੱਤੀ। ਇਸ ਉਪਰੰਤ ਲਗਭਗ 11:29 ਵਜੇ ਦੋ ਸ਼ੱਕੀ ਵਿਅਕਤੀ ਦੁਬਾਰਾ ਵਾਪਸ ਆਏ ਅਤੇ ਇੱਕ ਮਿੰਟ ਦੇ ਅੰਦਰ ਹੀ ਇੱਕ ਧਮਾਕਾ ਹੋਇਆ ਅਤੇ ਅੱਗ ਲੱਗ ਗਈ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੁਰਮੁਖ ਨੇ ਜਲੰਧਰ-ਅੰਮ੍ਰਿਤਸਰ ਹਾਈਵੇ `ਤੇ ਹੰਬੋਵਾਲ ਵਿਖੇ ਟਿਫਨ ਆਈਈਡੀ ਰੱਖਿਆ ਸੀ, ਜਿੱਥੋਂ 6 ਅਗਸਤ, 2021 ਨੂੰ ਵਿੱਕੀ, ਮਲਕੀਤ ਅਤੇ ਗੁਰਪ੍ਰੀਤ ਸਿੰਘ ਨੇ ਰੋਡੇ ਅਤੇ ਕਾਸਿਮ ਦੇ ਨਿਰਦੇਸ਼ਾਂ `ਤੇ ਇਸ ਨੂੰ ਚੁੱਕਿਆ ਸੀ। ਇਹਨਾਂ ਤਿੰਨਾਂ ਵਿਅਕਤੀਆਂ ਨੇ ਬੰਬ ਨੂੰ ਰਾਜਾਸਾਂਸੀ ਖੇਤਰ ਵਿੱਚ ਇੱਕ ਨਹਿਰ ਦੇ ਨਜਦੀਕ ਲੁਕਾ ਦਿੱਤਾ। ਇਸ ਟਿਫਨ ਬਾਕਸ ਦੇ ਨਾਲ ਇੱਕ ਪੈੱਨ-ਡਰਾਈਵ ਲੱਗੀ ਹੋਈ ਸੀ, ਜਿਸ ਵਿੱਚ ਇੱਕ ਵੀਡੀਓ ਸੀ। ਇਸ ਵੀਡੀਓ ਵਿੱਚ ਟਿਫਿਨ ਬੰਬ ਆਈਈਡੀ ਨੂੰ ਚਲਾਉਣ ਸਬੰਧੀ ਜਾਣਕਾਰੀ ਦਿੱਤੀ ਗਈ ਸੀ। ਟਿਫਿਨ ਬੰਬ ਆਈ.ਈ.ਡੀ. ਨੂੰ ਮੁੜ ਪ੍ਰਾਪਤ ਕਰਨ ਤੋਂ ਬਾਅਦ, ਵਿੱਕੀ ਅਤੇ ਰੂਬਲ ਨੂੰ ਰੋਡੇ ਨੇ ਇੱਕ ਵੱਡਾ ਧਮਾਕਾ ਕਰਨ ਅਤੇ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਲਈ ਤੇਲ ਦੇ ਟੈਂਕਰ ਉੱਤੇ ਟਿਫਿਨ ਬੰਬ ਰੱਖਣ ਦਾ ਕੰਮ ਸੌਂਪਿਆ ਸੀ।

8 ਅਗਸਤ, 2021 ਨੂੰ ਇਨ੍ਹਾਂ ਅੱਤਵਾਦੀ ਕਾਰਕੁਨਾਂ ਨੇ ਦਿਨ ਸਮੇਂ ਸ਼ਰਮਾ ਫਿਲਿੰਗ ਸਟੇਸ਼ਨ ਦੀ ਰੇਕੀ ਕੀਤੀ ਅਤੇ ਰਾਤ ਲਗਭਗ 11:00 ਵਜੇ 8 ਮਿੰਟ ਦਾ ਟਾਈਮਰ ਸੈਟ ਕਰਕੇ ਟਿਫਿਨ ਬੰਬ ਆਈ.ਈ.ਡੀ. ਲਗਾ ਦਿੱਤਾ। ਇਹ ਧਮਾਕਾ ਰਾਤ ਕਰੀਬ 11:30 ਵਜੇ ਹੋਇਆ, ਜਿਸ ਕਾਰਨ ਤੇਲ ਟੈਂਕਰ ਦੇ ਟੈਂਕ ਵਿੱਚ ਅੱਗ ਲੱਗ ਗਈ।

ਰੋਡੇ ਅਤੇ ਕਾਸਿਮ ਨਾਲ ਗ੍ਰਿਫਤਾਰ ਕੀਤੇ ਗਏ ਸਾਰੇ ਪੰਜ ਕਾਰਕੁਨਾਂ ਖਿਲਾਫ ਐਫਆਈਆਰ ਨੰ. 260 ਮਿਤੀ 11 ਅਗਸਤ, 2021 ਨੂੰ ਆਈ.ਪੀ.ਸੀ ਦੀ ਧਾਰਾ 436,427, ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ 1967 ਦੀ ਧਾਰਾ 13, 16, 18, 18 ਬੀ, 20 ਅਤੇ ਵਿਸਫੋਟਕ ਪਦਾਰਥ (ਸੋਧ) ਐਕਟ 2001 ਦੀ ਧਾਰਾ 3, 4, 5 ਅਧੀਨ ਕੇਸ ਦਰਜ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਅਗਸਤ ਮਹੀਨੇ ਤੋਂ ਪੰਜਾਬ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਇਹ ਚੌਥਾ ਵੱਡਾ ਪਾਕਿ ਦੀ ਸ਼ਹਿ ਪ੍ਰਾਪਤ ਅੱਤਵਾਦੀ ਗ੍ਰੋਹ ਹੈ।

ਅੰਮ੍ਰਿਤਸਰ (ਦਿਹਾਤੀ) ਪੁਲਿਸ ਵੱਲੋਂ 8 ਅਗਸਤ, 2021 ਨੂੰ ਪਿੰਡ ਡੱਲੇਕੇ ਥਾਣਾ ਲੋਪੋਕੇ ਤੋਂ ਇੱਕ ਆਧੁਨਿਕ ਟਿਫਿਨ ਬੰਬ ਆਈਈਡੀ ਬਰਾਮਦ ਕੀਤਾ ਸੀ। ਟਿਫਿਨ ਬੰਬ ਆਈਈਡੀ ਵਿੱਚ ਲਗਭਗ 2-3 ਕਿਲੋਗ੍ਰਾਮ ਆਰਡੀਐਕਸ ਸੀ ਅਤੇ ਇਸ ਵਿੱਚ 3 ਵੱਖੋ ਵੱਖਰੇ ਟਰਿਗਰ ਪ੍ਰਣਾਲੀਆਂ ਸਨ ਜਿਹਨਾਂ ਵਿੱਚ ਕਾਰਜਸ਼ੀਲਤਾ ਲਈ ਸਵਿਚ, ਚੁੰਬਕੀ ਅਤੇ ਸਪਰਿੰਗ ਸ਼ਾਮਲ ਸੀ।

15 ਅਗਸਤ ਦੇ ਆਸ ਪਾਸ ਪੁਲਿਸ ਨੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਜਿਸ ਉਪਰੰਤ ਹਥਿਆਰਾਂ, ਹੱਥ ਗੋਲਿਆਂ ਆਦਿ ਦੀ ਵੱਡੀ ਖੇਪ ਬਰਾਮਦ ਹੋਈ।

ਕਪੂਰਥਲਾ ਪੁਲਿਸ ਵੱਲੋਂ 20 ਅਗਸਤ, 2021 ਨੂੰ ਗੁਰਮੁਖ ਸਿੰਘ ਰੋਡੇ ਅਤੇ ਗਗਨਦੀਪ ਸਿੰਘ ਕੋਲੋਂ ਇੱਕ ਟਿਫਿਨ ਬੰਬ ਆਈਈਡੀ ਤੋਂ ਇਲਾਵਾ 5 ਹੱਥ ਗੋਲੇ, ਡੀਟੋਨੇਟਰਾਂ ਦਾ 1 ਡੱਬਾ, 2 ਟਿਊਬਾਂ ਜਿਨ੍ਹਾਂ ਵਿੱਚ ਆਰਡੀਐਕਸ ਹੋਣ ਦਾ ਸ਼ੱਕ ਸੀ, ਇੱਕ .30 ਬੋਰ ਦਾ ਪਿਸਤੌਲ, 4 ਗਲੋਕ ਪਿਸਟਲ ਮੈਗਜ਼ੀਨ ਅਤੇ 1 ਉੱਚ ਵਿਸਫੋਟਕ ਤਾਰ ਬਰਾਮਦ ਕਰਕੇ ਇੱਕ ਹੋਰ ਅੱਤਵਾਦੀ  ਗ੍ਰੋਹ ਦਾ ਪਰਦਾਫਾਸ਼ ਕੀਤਾ ਗਿਆ।

ਹਾਲ ਹੀ ਵਿੱਚ 07 ਸਤੰਬਰ,.2021 ਨੂੰ ਫਿਰੋਜ਼ਪੁਰ ਪੁਲਿਸ ਨੇ ਦਰਵੇਸ਼ ਸਿੰਘ ਵਾਸੀ ਫਿਰੋਜ਼ਪੁਰ ਨੂੰ ਗ੍ਰਿਫਤਾਰ ਕੀਤਾ ਜਿਸਨੇ ਖੁਲਾਸਾ ਕੀਤਾ ਕਿ ਉਹ ਲਖਬੀਰ ਸਿੰਘ ਰੋਡੇ ਦੇ ਨਾਲ ਲਗਾਤਾਰ ਸੰਪਰਕ ਵਿੱਚ ਸੀ। ਉਸ ਨੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸਰਹੱਦ ਪਾਰ ਤੋਂ ਡਰੋਨ ਰਾਹੀਂ ਲਿਆਂਦੀ ਹਥਿਆਰਾਂ, ਟਿਫਿਨ ਬੰਬ ਆਈਈਡੀਜ਼, ਆਰਡੀਐਕਸ ਅਤੇ ਹੈਰੋਇਨ ਦੀ ਖੇਪ ਪ੍ਰਾਪਤ ਕੀਤੀ। ਦਰਵੇਸ਼ ਸਿੰਘ ਨੂੰ ਥਾਣਾ ਮਮਦੋਟ ਵਿਖੇ ਐਨਡੀਪੀਐਸ ਐਕਟ, ਵਿਸਫੋਟਕ ਪਦਾਰਥ ਐਕਟ ਅਤੇ ਯੂਏ (ਪੀ) ਐਕਟ ਤਹਿਤ ਦਰਜ ਕੀਤੇ ਗਏ ਅਪਰਾਧਿਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ।

Tuesday, July 06, 2021

KLF ਦੀ ਸ਼ਹਿ ’ਤੇ ਕੰਮ ਕਰਨ ਵਾਲੇ ਅੱਤਵਾਦੀ ਗਿਰੋਹ ਦਾ ਪੰਜਾਬ ਵਿੱਚ ਪਰਦਾਫਾਸ਼

Tuesday 6th July 2021 at 8:32 pm

 ਪਟਿਆਲਾ ਜੇਲ ਤੋਂ ਫਰਾਰ ਸਾਬਕਾ-ਫੌਜੀ ਸਮੇਤ 4 ਕਾਬੂ 

*ਸਾਲ 2012 ਵਿੱਚ ਭਾਰਤੀ ਫੌਜ ਵਿੱਚ ਹੋਇਆ ਸੀ ਭਰਤੀ: ਡੀਜੀਪੀ ਦਿਨਕਰ ਗੁਪਤਾ


*ਮਿੱਥਕੇ ਹੱਤਿਆ ਕਰਨ ਲਈ ਗਿਰੋਹ ਤਿਆਰ ਕਰ ਰਿਹਾ ਜਸਪ੍ਰੀਤ ਉਰਫ ਨੂਪੀ 

ਚੰਡੀਗੜ੍ਹ//ਖੰਨਾ:  6 ਜੁਲਾਈ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਵਿਦੇਸ਼ਾਂ ਵਿੱਚ ਸਥਿਤ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐਲ.ਐਫ.) ਦੀ ਸ਼ੈਅ ’ਤੇ ਮਿੱਥ ਕੇ ਕਤਲੇਆਮ ਕਰਨ ਲਈ 4 ਕਾਰਕੰੁਨਾਂ ਨੂੰ ਗਿ੍ਰਫਤਾਰ ਕਰਕੇ ਇੱਕ ਹੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿੱਚ ਅਪ੍ਰੈਲ 2021 ਦੌਰਾਨ ਪਟਿਆਲਾ ਜੇਲ ਤੋੜ ਕੇ ਫਰਾਰ ਹੋਣ ਵਾਲਾ ਭਾਰਤੀ ਫੌਜ ਦਾ ਇੱਕ ਸਾਬਕਾ ਸਿਪਾਹੀ  ਵੀ ਸ਼ਾਮਲ ਹੈ।

ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਕਿਹਾ ਕਿ ਦੋਸ਼ੀ ਜਸਪ੍ਰੀਤ ਸਿੰਘ ਉਰਫ ਨੂਪੀ, ਜੋ ਕਿ ਸਾਲ 2012 ਵਿੱਚ ਸਿਪਾਹੀ ਵਜੋਂ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ, ਨੂੰ 2017 ਵਿੱਚ ਇੱਕ ਕਤਲ ਦੇ ਕੇਸ ਵਿੱਚ ਜੇਲ ਭੇਜ ਦਿੱਤਾ ਗਿਆ ਸੀ। ਉਹਨਾਂ ਦੱਸਿਆ ਕਿ ਜੇਲ ਤੋਂ ਫਰਾਰ ਹੋਣ ਤੋਂ ਬਾਅਦ ਨੂਪੀ  ਵਿਦੇਸ਼ ਅਧਾਰਤ ਕੇਐਲਐਫ ਦੇ ਹੈਂਡਲਰਾਂ ਦੇ ਸੰਪਰਕ ਵਿੱਚ ਆਇਆ ਅਤੇ ਉਸਨੂੰੂ ਰਾਜ ਵਿੱਚ ਮਿੱਥ ਕੇ ਹੱਤਿਆ ਕਰਨ ਵਾਸਤੇ ਅੱਤਵਾਦੀ ਗਿਰੋਹ ਬਣਾਉਣ ਲਈ ਪ੍ਰੇਰਿਆ। 
ਸ਼੍ਰੀ ਗੁਪਤਾ ਨੇ ਦੱਸਿਆ ਕਿ ਗਿ੍ਰਫਤਾਰ ਕੀਤੇ  ਹੋਰ ਤਿੰਨ ਵਿਅਕਤੀਆਂ ਦੀ ਪਛਾਣ ਰੋਪੜ ਦੇ ਪਿੰਡ ਫਤਿਹਪੁਰ ਬੁੰਗਾ ਦੇ ਵਸਨੀਕ ਜਸਵਿੰਦਰ ਸਿੰਘ, ਜਿਲਾ ਸਿਰਸਾ ਦੇ ਪਿੰਡ ਕਲੀਆਵਾਲਾ ਦੇ ਗੌਰਵ ਜੈਨ ਉਰਫ ਮਿੰਕੂ ਅਤੇ ਮੇਰਠ ਯੂਪੀ ਦੇ ਵਸਨੀਕ ਪਰਸ਼ਾਂਤ ਸਿਲੇਨ ਉਰਫ ਕਬੀਰ ਜੋ ਕਿ ਮੌਜੂਦਾ ਸਮੇਂ ਦੌਰਾਨ ਚੰਡੀਗੜ ਦੇ ਧਨਾਸ ਵਿਖੇ ਰਹਿ ਰਿਹਾ ਹੈ, ਵਜੋਂ ਹੋਈ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਖੰਨਾ ਗੁਰਸ਼ਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਸੂਹ ਮਿਲਣ ਤੋਂ ਬਾਅਦ ਖੰਨਾ ਪੁਲਿਸ ਨੇ ਜੀ.ਟੀ ਰੋਡ ਖੰਨਾ ਵਿਖੇ ਵਿਸ਼ੇਸ਼ ਚੈਕਿੰਗ ਦੌਰਾਨ ਇੱਕ ਈਟੀਓਸ ਕਾਰ ਨੂੰ ਰੋਕਿਆ ਅਤੇ ਕਾਰ ਵਿੱਚੋਂ ਬਾਹਰ ਨਿਕਲੇ ਤਿੰਨ ਵਿਅਕਤੀਆਂ ਨੇ ਪੁਲਿਸ ਪਾਰਟੀ ’ਤੇ ਗੋਲੀਆਂ ਚਲਾ ਕੇ ਭੱਜਣ ਦੀ ਕੋਸ਼ਿਸ਼ ਕੀਤੀ । ਹਾਲਾਂਕਿ, ਪੁਲਿਸ ਪਾਰਟੀ ਨੇ ਜਸਵਿੰਦਰ ਅਤੇ ਮਿੰਕੂ ਨੂੰ ਮੌਕੇ ‘ਤੇ ਕਾਬੂ ਕਰ ਲਿਆ, ਜਦੋਂ ਕਿ ਨੂਪੀ ਨੂੰ ਬਾਅਦ ਵਿੱਚ ਉਸਦੇ ਇੱਕ ਹੋਰ ਸਾਥੀ, ਕਬੀਰ ਸਮੇਤ ਗਿ੍ਰਫਤਾਰ ਕਰ ਕੀਤਾ ਗਿਆ।

ਪੁਲਿਸ ਨੇ ਦੋਸ਼ੀ ਵਿਅਕਤੀਆਂ ਦੇ ਕਬਜੇ ਵਿਚੋਂ ਦੋ 0.32 ਬੋਰ ਪਿਸਤੌਲ ਸਮੇਤ 4 ਮੈਗਜ਼ੀਨ ਅਤੇ ਅਸਲਾ ਵੀ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਨਕਲੀ ਰਜਿਸਟ੍ਰੇਸਨ ਨੰਬਰ ਪੀਬੀ 01 ਏ.ਐਸ 6845 ਵਾਲੀ ਇੱਕ ਈਟੀਓਸ ਕਾਰ , ਜਿਸ ਨੂੰ ਨੂਪੀ ਨੇ ਪਿਛਲੇ ਮਹੀਨੇ ਜੀਰਕਪੁਰ ਤੋਂ ਬੰਦੂਕ ਦੀ ਨੋਕ ’ਤੇ ਖੋਹ ਲਿਆ ਸੀ, ਨੂੰ ਵੀ ਬਰਾਮਦ ਕੀਤਾ।

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਤਫਤੀਸ ਦੌਰਾਨ ਨੂਪੀ ਨੇ ਕਬੂਲ ਕੀਤਾ ਕਿ ਉਸ ਨੇ ਆਪਣੇ ਸਾਥੀਆਂ ਦੀ ਮਦਦ ਨਾਲ 3 ਜੁਲਾਈ 2021 ਨੂੰ ਖਰੜ ਦੇ ਇੱਕ ਪੈਟਰੋਲ ਪੰਪ ਤੋਂ 50000 ਰੁਪਏ ਲੁੱਟਣ ਤੋਂ ਇਲਾਵਾ ਈਟੀਓਸ ਕਾਰ ਵੀ ਖੋਹੀ ਸੀ। 
ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਨੂਪੀ ਨੇ ਖੁਲਾਸਾ ਕੀਤਾ ਕਿ ਉਹ ਅੱਤਵਾਦੀ ਭਾਰਤ ਵਿਰੋਧੀ ਵਿਅਕਤੀਆਂ ਅਤੇ ਕੇ.ਐਲ.ਐਫ. ਦੇ ਅੱਤਵਾਦੀ ਸੰਗਠਨ ਨਾਲ ਸਬੰਧ ਰੱਖਣ ਵਾਲੇ ਵਿਦੇਸ਼ੀ ਤੱਤਾਂ ਦੇ ਸੰਪਰਕ ਵਿੱਚ ਆਇਆ ਸੀ ਜਿਹਨਾਂ ਨੇ ਉਸ ਨੂੰ ਵਿਦੇਸ਼ ਤੋਂ ਪੰਜਾਬ ਵਿੱਚ ਮਿੱਥ ਕੇ ਕਤਲ ਕਰਨ ਲਈ ਫੰਡ ਮੁਹੱਈਆ ਕਰਵਾਏ ਸਨ ਅਤੇ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਲਈ ਯੂ.ਪੀ. ਤੋਂ ਪਿਸਤੌਲਾਂ ਦਾ ਪ੍ਰਬੰਧ ਵੀ ਕੀਤਾ ਸੀ। ਉਹਨਾਂ ਅੱਗੇ ਕਿਹਾ ਕਿ ਨੂਪੀ ਨੇ ਆਪਣੇ ਹਿੰਸਕ ਇਰਾਦਿਆਂ ਨੂੰ ਅੰਜ਼ਾਮ ਦੇਣ ਲਈ ਪੰਜਾਬ ਵਿਚ ਉੱਚ ਸੰਵੇਦਨਸ਼ੀਲ ਖੇਤਰਾਂ ਦੀ ਰੇਕੀ ਵੀ ਕੀਤੀ ਸੀ। 
ਐਸ.ਐਸ..ਪੀ ਖੰਨਾ ਨੇ ਦੱਸਿਆ ਕਿ ਮੁੱਢਲੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਮਡਿਊਲ ਨੇ ਵੈਸਟਰਨ ਯੂਨੀਅਨ, ਪੇਅਟੀਐਮ ਆਦਿ ਸਮੇਤ ਵੱਖ-ਵੱਖ ਡਿਜੀਟਲ ਪਲੇਟਫਾਰਮਾਂ ਰਾਹੀਂ ਵਿੱਤੀ ਸਹਾਇਤਾ ਪ੍ਰਾਪਤ ਕੀਤੀ ਅਤੇ ਵਿਦੇਸ਼ੀ ਹੈਂਡਲਰਜ ਵਲੋਂ ਉਤਰਾਖੰਡ ਦੇ ਰੁਦਰਪੁਰ ਤੋਂ ਮੈਡਿਊਲ ਨੂੰ ਤਿੰਨ ਹਥਿਆਰ ਮੁਹੱਈਆ ਕਰਵਾਏ ਗਏ ਸਨ ਅਤੇ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।
ਇਸ ਦੌਰਾਨ ਥਾਣਾ ਸਿਟੀ -2 ਖੰਨਾ ਵਿਖੇ ਆਈਪੀਸੀ ਦੀ ਧਾਰਾ 379-ਬੀ, 411/34, 307, 332 ਅਤੇ 336 ਅਤੇ ਆਰਮਜ ਐਕਟ ਦੀ ਧਾਰਾ 25 ਅਧੀਨ ਮਿਤੀ 04.07.21 ਨੂੰ ਐਫਆਈਆਰ ਨੰ. 140 ਦਰਜ ਕੀਤੀ ਗਈ ਹੈ। 

Sunday, November 18, 2018

ਰਾਜਾਸਾਂਸੀ: ਨਿਰੰਕਾਰੀ ਭਵਨ 'ਤੇ ਹਮਲਾ ਦਹਿਸ਼ਤਗਰਦੀ ਦੀ ਵਾਪਿਸੀ?

Nov 18, 2018, 5:56 PM
ਸੀਪੀਆਈ ਵੱਲੋਂ ਗਰਨੇਡ ਹਮਲੇ ਦੀ ਤਿੱਖੀ ਨਿਖੇਧੀ  
ਲੁਧਿਆਣਾ: 18 ਨਵੰਬਰ 2018: (ਐਮ ਐਸ ਭਾਟੀਆ//ਪੰਜਾਬ ਸਕਰੀਨ)::
ਪਿਛਲੇ ਕੁਝ ਅਰਸੇ ਤੋਂ ਪ੍ਰਗਟਾਏ ਜਾ ਰਹੇ ਖਦਸ਼ੇ ਆਖਿਰ ਸੱਚ ਸਾਬਿਤ ਹੋ ਰਹੇ ਹਨ।  ਪੰਜਾਬ ਵਿੱਚ ਇੱਕ ਵਾਰ ਫੇਰ ਹਿੰਸਾ ਦਾ ਸਿਲਸਿਲਾ ਨਾਜ਼ੁਕ ਮੋੜ ਅਖਤਿਆਰ ਕਰਦਾ ਨਜ਼ਰ ਆ ਰਿਹਾ ਹੈ। ਅੰਮ੍ਰਿਤਸਰ ਦੇ ਰਾਜਾਸਾਂਸੀ ਵਿੱਚ ਸਥਿਤ ਨਿਰੰਕਾਰੀ ਭਵਨ ਵਿੱਚ ਚੱਲ ਰਹੇ ਨਿਰੰਕਾਰੀ ਸਤਿਸੰਗ 'ਤੇ ਮੋਟਰਸਾਈਕਲ ਸਵਾਰਾਂ ਦਾ ਹਮਲਾ ਅੱਸੀਵਿਆਂ ਦੇ ਉਸ ਭਿਆਨਕ ਦੌਰ ਦੀ ਯਾਦ ਦੁਆ ਰਿਹਾ ਹੈ ਜਦੋਂ ਇਸੇ ਤਰਾਂ ਦੀਆਂ ਘਟਨਾਵਾਂ ਨੇ ਹੀ ਪੰਜਾਬ ਵਿੱਚ ਲਾਂਬੂ ਲਾਏ ਸਨ। ਅੱਜ ਅੰਮ੍ਰਿਤਸਰ ਦੇ ਰਾਜਾਸਾਂਸੀ ਵਿੱਚ ਹੋਇਆ ਹਮਲਾ ਵੀ ਧਾਰਮਿਕ ਆਜ਼ਾਦੀ 'ਤੇ ਹਮਲਾ ਹੈ। ਭਾਰਤੀ ਕਮਿਊਨਿਸਟ ਪਾਰਟੀ ਦੀ ਲੁਧਿਆਣਾ ਇਕਾਈ ਨੇ ਇਸ ਹਮਲੇ ਦੀ ਤਿੱਖੀ ਨਿਖੇਧੀ ਕੀਤੀ ਹੈ। ਸੀਪੀਆਈ ਨੇ ਇਸਨੂੰ ਇੱਕ ਖਤਰਨਾਕ ਵਰਤਾਰੇ ਦੀ ਦਸਤਕ ਦਸਿਆ ਹੈ। ਮੋਟਰਸਾਈਕਲ ਸਵਾਰਾਂ ਦਾ ਆਉਣਾ, ਪਿਸਤੌਲ ਦਿਖਾ ਕੇ ਜਬਰੀ ਸਤਿਸੰਗ ਵਿੱਚ ਦਾਖਲ ਹੋ ਜਾਣਾ ਅਤੇ ਫਿਰ ਹੈਂਡ ਗ੍ਰਨੇਡ ਸੁੱਟ ਕੇ ਬੜੀ ਹੀ ਬੇਖੌਫ਼ੀ ਨਾਲ ਫਰਾਰ ਹੋ ਜਾਣਾ ਸਾਬਿਤ ਕਰਦਾ ਹੈ ਕਿ ਅਮਨ ਕਾਨੂੰਨ ਦੀ ਹਾਲਤ ਹੁਣ ਬਿਲਕੁਲ ਨਿੱਘਰ ਚੁੱਕੀ ਹੈ। ਇਹ ਸਭ ਕੁਝ ਦਾ ਹੋਣਾ ਦੱਸਦਾ ਹੈ ਕਿ ਪੁਲਿਸ ਅਤੇ ਪ੍ਰਸ਼ਾਸਨ ਨੇ ਜਾਂ ਤਾਂ ਜਾਣਬੁਝ ਕੇ ਅੱਖਾਂ ਮੀਚੀਆਂ ਹੋਈਆਂ ਹਨ ਜਾਂ ਫਿਰ ਉਸ ਨੂੰ ਸਿੱਖ ਗਰਮਖਿਆਲੀਆਂ ਅਤੇ ਨਿਰੰਕਾਰੀਆਂ ਦਰਮਿਆਨ ਚਲਿਆ ਆ ਰਿਹਾ ਟਕਰਾਓ ਹੁਣ ਬਿਲਕੁਲ ਭੁੱਲ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸੰਤਾਪ ਦੀ ਸ਼ੁਰੂਆਤ ਵੀ ਅੰਮ੍ਰਿਤਸਰ ਵਿੱਚ 13 ਅਪ੍ਰੈਲ 1978 ਨੂੰ ਵਾਪਰੇ ਟਕਰਾਓ ਨਾਲ ਹੀ ਹੋਈ ਸੀ। ਉਸ ਵੇਲੇ ਘਟੋਘੱਟ 13 ਵਿਅਕਤੀ ਮਾਰੇ ਗਏ ਸਨ। ਇਸ ਘਟਨਾ ਨੇ ਹੀ ਬਾਅਦ ਵਿੱਚ ਖਤਰਨਾਕ ਰੂਪ ਧਾਰਨ ਕਰ ਲਿਆ ਜਿਸਦਾ ਸੰਤਾਪ ਸਮੂਹ ਪੰਜਾਬੀਆਂ ਨੇ ਇੱਕ ਦਹਾਕੇ ਤੋਂ ਵੀ ਲੰਮੇ ਸਮੇਂ ਤੱਕ ਝੱਲਿਆ। ਪੰਜਾਬੀਆਂ ਨੂੰ ਦਹਿਸ਼ਤਗਰਦੀ ਤੋਂ ਮੁਕਤ ਕਰਾਉਣ ਲਈ ਕਮਿਊਨਿਸਟਾਂ ਨੇ ਵੱਡੀ ਗਿਣਤੀ ਵਿੱਚ ਕੁਰਬਾਨੀਆਂ ਦਿੱਤੀਆਂ। ਉਸ ਵੇਲੇ ਵੀ ਅਕਾਲੀਆਂ ਅਤੇ ਕੁਝ ਹੋਰ ਸਿਆਸਤਦਾਨਾਂ ਦਾ ਰੋਲ ਬੜਾ ਦੋਗਲਾ ਰਿਹਾ ਸੀ। ਇਹਨਾਂ ਦੋਗਲੀਆਂ ਨੀਤੀਆਂ ਨੇ ਹੀ ਦਹਿਸ਼ਤਗਰਦੀ ਦੇ  ਜਿੰਨ ਨੂੰ ਸ਼ਕਤੀਸ਼ਾਲੀ ਬਣਾਇਆ ਸੀ। ਅਫਸੋਸ ਹੈ ਕਿ ਹੁਣ ਫਿਰ ਉਹੀ ਕੁਝ ਸ਼ੁਰੂ ਹੋਇਆ ਮਹਿਸੂਸ ਹੋ ਰਿਹਾ ਹੈ। ਆਰਮੀ ਚੀਫ ਬਿਪਨ ਰਾਵਤ ਦੇ ਪੰਜਾਬ ਦੌਰੇ ਮਗਰੋਂ ਏਨੀ ਵੱਡੀ ਘਟਨਾ ਕਈ ਸੁਆਲ ਖੜੇ ਕਰਦੀ ਹੈ। ਕਿੱਥੇ ਹੈ ਸਰਕਾਰ? ਕਿੱਥੇ ਹੈ ਪ੍ਰਸ਼ਾਸਨ? ਕਿਥੇ ਹਨ ਸੁਰੱਖਿਆ ਫੋਰਸਾਂ ਦੇ ਲਾਮ ਲਸ਼ਕਰ? ਜਿਲ੍ਹਾ ਲੁਧਿਆਣਾ ਦੀ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਕਾਮਰੇਡ ਡੀ ਪੀ ਮੌੜ ਸਕੱਤਰ, ਡਾਕਟਰ ਅਰੁਣ ਮਿੱਤਰਾ ਅਤੇ ਚਮਕੌਰ ਸਿੰਘ- ਸਹਾਇਕ ਸਕੱਤਰ, ਐੱਮ ਐੱਸ ਭਾਟੀਆ ਵਿੱਤ ਸਕੱਤਰ, ਰਮੇਸ਼ ਰਤਨ ਸੂਬਾ ਕੰਟਰੋਲ ਕਮਿਸ਼ਨ ਚੇਅਰਮੈਨ, ਗੁਰਨਾਮ ਸਿਧੂ, ਵਿਜੇ ਕੁਮਾਰ ਅਤੇ ਅਵਤਾਰ ਛਿੱਬਰ ਅਤੇ ਹੋਰਾਂ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਪਾਰਟੀ ਆਗੂਆਂ ਨੇ ਕਿਹਾ ਹੈ ਕਿ ਜੇ ਸੂਬੇ ਦੀ ਕਾਂਗਰਸ ਸਰਕਾਰ ਨੇ ਇਸ ਮਾਮਲੇ ਵਿੱਚ ਤੁਰੰਤ ਠੋਸ ਕਦਮ ਚੁੱਕ ਕੇ ਸਥਿਤੀ ਨੂੰ ਨਾ ਸੰਭਾਲਿਆ ਤਾਂ ਫਿਰਕੂ ਤਾਕਤਾਂ ਦੀ ਸਾਜ਼ਿਸ਼ੀ ਮਿਲਭੁਗਤ ਭਿਆਨਕ ਨਤੀਜੇ ਪੈਦਾ ਕਰੇਗੀ। 

Saturday, May 27, 2017

ਕੇ.ਪੀ.ਐਸ. ਗਿੱਲ ਦੇ ਦੇਹਾਂਤ ਮੌਕੇ ਫਿਰ ਸ਼ੁਰੂ ਹੋਈ ਪੰਜਾਬ ਦੇ ਸੰਤਾਪ ਦੀ ਗੱਲ

ਸੋਸ਼ਲ ਮੀਡੀਆ ਉੱਤੇ ਵੱਖ ਵਿਚਾਰਾਂ ਦਾ ਸਿਲਸਿਲਾ ਤੇਜ਼ 
Courtesy Photo: Sanjha Morcha
ਕੇ.ਪੀ.ਐਸ. ਗਿੱਲ ਦੇ ਤੁਰ ਜਾਣ ਮਗਰੋਂ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਪ੍ਰਤੀਕਰਮ ਦੇਖਣ ਵਿੱਚ ਆ ਰਹੇ ਹਨ। ਕਈ ਬਹੁਤ ਹੀ ਪਿਆਰ ਅਤੇ ਸਤਿਕਾਰ ਵਾਲੇ ਅਤੇ ਕਿ ਬਹੁਤ ਹੀ ਨਫਰਤ ਵਾਲੇ। ਬਹੁਤ ਸਾਰੇ ਲੋਕ ਖਾਮੋਸ਼ ਵੀ ਹਨ। ਇਸ ਖਾਮੋਸ਼ੀ ਦੀ ਆਵਾਜ਼ ਸੁਣਨ ਦੀ ਕੋਸ਼ਿਸ਼ ਕੀਤੀ ਹੈ ਪਾਲੀ ਭੁਪਿੰਦਰ ਸਿੰਘ ਹੁਰਾਂ ਨੇ। ਉਹਨਾਂ 26 ਮਈ 2017 ਦੀ ਦੇਰ ਸ਼ਾਮ ਨੂੰ 7:55 ਵਜੇ ਫੇਸਬੁੱਕ 'ਤੇ ਲਿਖਿਆ ਹੈ:  
ਪਾਲੀ ਭੁਪਿੰਦਰ ਸਿੰਘ 
ਮੌਤ ਕਦੇ ਵੀ ਖ਼ੁਸ਼ੀ ਦੀ ਵਜ੍ਹਾ ਨਹੀਂ ਹੁੰਦੀ. 

ਪਰ ਮੌਤ.... ਹਮੇਸ਼ਾ ਅਫਸੋਸ ਦੀ ਵਜ੍ਹਾ ਵੀ ਨਹੀਂ ਹੁੰਦੀ। 
ਇਸ ਬਾਰੇ ਕਾਫੀ ਪ੍ਰਤੀਕਰਮ ਆਏ ਹਨ ਜਿਹੜੇ ਉਹਨਾਂ ਦੇ ਪ੍ਰੋਫ਼ਾਈਲ 'ਤੇ ਜਾ ਕੇ ਪੜ੍ਹੇ ਜਾ ਸਕਦੇ ਹਨ। ਇਸਤੋਂ ਬਾਅਦ ਅਗਲੇ ਦਿਨ 27 ਮਈ 2017 ਨੂੰ ਸਵੇਰੇ 8:23 ਵਜੇ ਪਾਲੀ ਜੀ ਨੇ ਲਿਖਿਆ:
ਕੇ. ਪੀ. ਐੱਸ. ਗਿੱਲ ਦੇ ਮੌਤ ਤੋਂ ਬਾਅਦ ਫੇਸਬੁੱਕ ਦਾ ਪ੍ਰਤੀਕਰਮ ਇੱਕ ਕੌੜਾ ਸੱਚ ਹੈ ਕਿ 1984 ਦੀ ਅੱਗ ਸਿਰਫ਼ ਉੱਤੋਂ ਬੁਝੀ ਹੈ, ਅੰਦਰ ਉਵੇਂ ਸੁਲਗ ਰਹੀ ਹੈ. ਗਿੱਲ ਦੀ ਮੌਤ ਉੱਤੇ ਖੁਸ਼ ਹੋਣ ਵਾਲੇ ਬਹੁਤੇ 'ਸਿੱਖ' ਨੇ ਤੇ ਨਮਨ ਕਰਨ ਵਾਲੇ ਬਹੁਤੇ 'ਹਿੰਦੂ'. ਸ਼ਾਇਦ ਇਹ ਸੱਚ ਪੂਰੇ ਦੇਸ਼ ਦਾ ਹੈ. ਪਾਣੀ, ਭਾਸ਼ਾ, ਕਸ਼ਮੀਰ, ਗੋਧਰਾ, ਨਕਸਲਬਾੜੀ ਤੇ ਪਾਕਿਸਤਾਨ ਜਿਹੇ ਵਿਸ਼ਿਆਂ ਨੂੰ ਲੈ ਕੇ ਅਕਸਰ ਲੋਕਾਂ ਅੰਦਰ ਸੁਲਗਦੀ ਅੱਗ ਫੇਸਬੁੱਕ ਉੱਤੇ ਆ ਜਾਂਦੀ ਹੈ.
ਅਸੀਂ 'ਚੁੱਪ ਵਿੱਚ ਸੁੱਖ ਸਮਝਦੇ ਹਾਂ' ਪਰ ਸੱਚ ਇਹੀ ਹੈ ਕਿ ਸਾਡੇ ਸਾਰਿਆਂ ਅੰਦਰ ਅੱਗ ਹੈ.
ਜਦੋਂ ਤੱਕ ਅੰਦਰ ਅੱਗ ਹੈ, ਬਾਹਰ ਕੋਈ ਸ਼ਾਂਤੀ ਨਹੀਂ ਹੋ ਸਕਦੀ। 
ਇਸ ਲਿਖਤ ਦੀ ਹਮਾਇਤ ਅਤੇ ਵਿਰੋਧ ਵਿੱਚ ਵੀ ਕਈ ਪ੍ਰਤੀਕਰਮ ਆਏ ਹਨ। 
Vikas Singla Vishek ਪਾਲੀ ਜੀ ਮੈਨੂੰ ਪਤਾ ਹੈ ਇਕ ਸਿੱਖ ਹੋਣ ਦੇ ਨਾਤੇ ਅੱਜ ਤੁੱਸੀ ਬਹੁਤ ਕੁਝ ਕਹਿਣਾ ਚਾਹੁੰਦੇ ਸੀ ਪਰ ਲੇਖਕ ਹੋਣ ਦੇ ਨਾਤੇ ਬਹੁਤ ਕੁਝ ਅੰਦਰ ਦਬਾ ਲਿਆ । ਕਿਸੇ ਦੀ ਛੋਟੀ ਸੋਚ ਵਿਚ ਤੁੱਸੀ ਆਪਣੀ ਵੱਡੀ ਸੋਚ ਪਾਉਣਾ ਚਾਹੋਗੇ ਤਾਂ ਤੁੱਸੀ ਆਪਣੀ ਸੋਚ ਦੀ ਬਣਤਰ ਹੀ ਖਰਾਬ ਕਰੋਗੇ। ਦੁੱਖ ਹੁੰਦਾ ਹੈ ਜਦ 'ਜਿਸ ਸੋਚ (ਬਲਰਾਮ ਬੋਧੀ) ਤੇ ਅੱਸੀ ਪਹਿਰਾ ਦੇ ਰਹੇ ਹੋਈਏ ਉਹ ਸੋਚ ਹੀ ਗੁਲਾਮ ਨਿਕਲੇ' ਪਰ ਉਸ ਦੁੱਖ ਚ ਆਪਣੀ ਸੋਚ ਨੂੰ ਖਰਾਬ ਕਰਣਾ ਇੱਕ ਬਿਮਾਰੀ ਨੂੰ ਜਨਮ ਦੇਣਾ ਹੈ। Post is not of Your level. This time you are Inspired or Despaired by wrong one.
Pali Bhupinder Singh ਅਜਿਹਾ ਕੁਝ ਵੀ ਨਹੀਂ. ਮੇਰੀ ਲੇਖਕ ਸੋਚ ਤੇ ਸਿੱਖੀ ਵਿਚ ਕੋਈ ਵਿਰੋਧ ਨਹੀਂ। ਜੇ ਹੋਇਆ, ਮੈਂ ਸਵੀਕਾਰ ਕਰਨ ਵਿੱਚ ਇੱਕ ਮਿੰਟ ਨਹੀਂ ਲਵਾਂਗਾ।  ਖੈਰ, ਇਸ ਪੋਸਟ ਵਿਚ ਤਾਂ ਮੇਰਾ ਸਰੋਕਾਰ ਸਚਮੁਚ ਸਿਰਫ ਦਿਲਾਂ ਦੇ ਅੰਦਰ ਸੁਲਗ ਰਹੀ ਨਫ਼ਰਤ ਹੈ। ਬਲਰਾਮ ਬੋਧੀ ਦੀ ਕਸ਼ਮੀਰ ਬਾਰੇ ਪੋਸਟ ਮੇਰੀ ਸੋਚ ਨਾਲ ਮੇਲ ਖਾਂਦੀ ਸੀ ਸੋ ਮੈਂ ਸ਼ੇਅਰ ਕਰ ਦਿੱਤੀ। ਪਰ ਅੱਜ ਗਿੱਲ ਨੂੰ ਮਹਾਂ-ਯੋਧਾ ਕਹਿ ਕੇ ਬਲਰਾਮ ਨੇ ਮੇਰੀ ਇਸ ਪੋਸਟ ਨੂੰ ਹੋਰ ਵੀ ਮੁੱਲਵਾਨ ਬਣਾ ਦਿੱਤਾ ਹੈ। ਮੈਂ ਇਹੀ ਤਾਂ ਕਹਿਣਾ ਚਾਹੁੰਦਾ ਹਾਂ ਇਸ ਪੋਸਟ ਵਿਚ ਕਿ ਉੱਤੋਂ ਅਸੀਂ ਖਾਮੋਸ਼ ਹਾਂ, ਜਾਂ ਧਰਮ-ਨਿਰਪੇਖ ਹੋਣ ਦਾ ਢੋੰਗ ਕਰਦੇ ਹਾਂ ਪਰ ਅੰਦਰ ਤਾਂ ਸਾਡੇ ਫਿਰਕਾ ਹੀ ਸੁਲਗਦਾ ਹੈ। ਘੱਟੋ-ਘੱਟ ਮੈਂ ਅਜਿਹਾ ਨਹੀਂ ਕਰਦਾ। ਮੈਨੂੰ ਇਹ ਮੰਨਣ ਵਿਚ ਕਦੇ ਵੀ ਸੰਕੋਚ ਨਹੀਂ ਕਿ ਮੈਂ ਇੰਨਾ ਜਿਆਦਾ ਪੰਜਾਬ-ਪੱਖੀ ਹਾਂ ਕਿ ਜੇ ਕਦੇ ਪੰਜਾਬ ਅਤੇ ਦੇਸ਼ ਦੇ ਹਿਤ ਆਪੋ ਵਿਚ ਟਕਰਾ ਜਾਣ, ਮੈਂ ਖੁੱਲੇ ਤੌਰ 'ਤੇ ਦੇਸ਼-ਵਿਰੋਧੀ ਹੋ ਜਾਵਾਂਗਾ। ਪੰਜਾਬੀ ਹੋਣਾ ਮੇਰੀ ਪਛਾਣ ਹੈ ਤੇ ਦੇਸ਼ ਇੱਕ ਰਾਜਨੀਤਕ ਮਾਮਲਾ।  ਦੇਸ਼ ਬਦਲਦੇ ਰਹਿੰਦੇ ਨੇ ਪਰ ਬੰਦੇ ਦੀ ਕਬੀਲਾਈ ਪਛਾਣ ਕਦੇ ਨਹੀਂ ਬਦਲਦੀ। 1947 ਤੋਂ ਪਹਿਲਾਂ ਲਾਹੌਰ ਵਿਚ ਖੜ ਕੇ 'ਪਾਕਿਸਤਾਨ ਜਿੰਦਾਬਾਦ' ਕਹਿਣਾ ਵੀ ਦੇਸ਼-ਵਿਰੋਧੀ ਸੀ। ਪਰ ਵੇਖ ਸਕਦੇ ਹੋ ਕਿ ਅੱਜ ਲਾਹੌਰ ਅੰਦਰ ਇਹੀ ਨਾਹਰਾ ਦੇਸ਼ ਭਗਤੀ ਹੈ। ਸੋ ਮੈਂ ਜੋ ਕਹਿੰਦਾ ਹਾਂ, ਉਸ ਵਿਚ ਵਿਸ਼ਵਾਸ ਵੀ ਕਰਦਾ ਹਾਂ। ਪਰ ਹੁਣ ਕੋਈ ਵੀ ਪ੍ਰਤੀਕਰਮ ਦਿੰਦਿਆਂ ਇਹ ਯਾਦ ਰੱਖਣਾ ਕਿ ਮੈਂ ਆਪਣੀ ਪੰਜਾਬੀ ਪਛਾਣ ਬਾਰੇ ਕੱਟੜਤਾ ਦੀ ਗੱਲ ਕਰ ਰਿਹਾ ਹਾਂ, ਨਾ ਕਿ ਸਿੱਖ ਪਛਾਣ ਬਾਰੇ। ਸਿੱਖ ਤਾਂ ਕੱਟੜ ਹੋ ਹੀ ਨਹੀਂ ਸਕਦਾ. ਜੋ ਕੱਟੜ ਹੈ, ਉਹ ਸਿੱਖ ਨਹੀਂ। ਸਿੱਖ ਹੀ ਕਿਉਂ, ਕੱਟੜ ਬੰਦਾ ਅਧਿਆਤਮਿਕ ਹੀ ਨਹੀਂ ਹੋ ਸਕਦਾ। ਧਾਰਮਿਕ ਹੋਣ ਦਾ ਵੀ ਉਹ ਪ੍ਰਪੰਚ ਹੀ ਕਰਦਾ ਹੈ। 
ਬਲਰਾਮ ਬੋਧੀ ਹੁਰਾਂ ਦੀ ਪੋਸਟ 'ਤੇ ਆਪਣਾ ਪ੍ਰਤੀਕਰਮ ਜ਼ਾਹਿਰ ਕਰਦਿਆਂ Kanwarjeet Singh Sidhu ਬਲਰਾਮ ਬੋਧੀ ਜੀ ਕੁਝ ਦਿਨ ਪਹਿਲਾਂ ਹੀ ਮੈਂ ਤੁਹਾਨੂੰ ਦੋਸਤੀ ਦਾ ਸੱਦਾ ਭੇਜਿਆ ਸੀ ਪਰ ਤੁਹਾਡੀ ਇਸ ਬਿਲਕੁੱਲ ਗੈਰ ਜਿੰਮੇਵਾਰ ਅਤੇ ਇਕਪਾਸੜ ਪੋਸਟ ਨੇ ਮੈਨੂੰ ਅਹਿਸਾਸ ਕਰਾਇਆ ਹੈ ਕਿ ਮੈਂ ਬਹੁਤ ਵੱਡੀ ਗਲਤੀ ਕੀਤੀ ਤੁਹਾਨੂੰ ਸਮਝਣ ਵਿਚ......ਸਾਰੀ ਖਾੜਕੂ ਲਹਿਰ ਨੂੰ ਰੱਦ ਕਰਕੇ ਵੀ ਤੁਸੀਂ ਗਿੱਲ ਦੀਆਂ ਕਾਲੀਆਂ ਕਰਤੂਤਾਂ ਨੂੰ ਜਸਟੀਫਾਈ ਨਹੀਂ ਕਰ ਸਕਦੇ। ਅਖੀਰ ਵਿਚ ਮੈਂ ਸਖਤ ਸ਼ਬਦਾਂ ਵਿਚ ਤੁਹਾਡੇ ਇਸ ਮਹਾਂਯੋਧਾ ਵਾਲੀ ਧਾਰਨਾ ਦਾ ਖੰਡਨ ਕਰਦਾ ਹਾਂ। ਉਹ ਜ਼ਕਰੀਆ ਖਾਨ, ਮੀਰ ਮੰਨੂ ਦਾ ਵਾਰਿਸ ਸੀ ਨਿਰਦੋਸ਼ਾਂ ਦਾ ਕਾਤਲ। ਬਿਨਾਂ ਸ਼ੱਕ ਉਹ ਨਿਰਦੋਸ਼ ਸਿੱਖ ਸਨ ਤੇ ਇਸ ਵਜ੍ਹਾ ਕਰਕੇ ਹੀ ਆਪ ਜੀ ਵਰਗੇ ਬੁੱਧੀਜੀਵੀਆਂ ਦੇ ਵਿਚਾਰ ਇਸ ਮਾਮਲੇ ਵਿਚ ਇਕਪਾਸੜ ਤੇ ਉਲਾਰ ਹੋ ਜਾਂਦੇ ਹਨ। ਇਸੇ ਤਰ੍ਹਾਂ Davinder Singh Dhillon ਨੇ ਕਿਹਾ ਹੈ ਬਲਰਾਮ ਬੋਧੀ ਦੇ ਮਹਾਯੋਧੇ ਨੂੰ 21 ਤੋਫਾਂ ਦੀ ਸਲਾਮ। ਉਹਨਾਂ ਇਸ ਸਬੰਧ ਵਿੱਚ ਰੂਪਨ ਦਿਓਲ ਬਜਾਜ ਵਾਲੇ ਮਾਮਲੇ ਦਾ ਵੇਰਵਾ ਦੇਣ ਵਾਲਾ ਲਿੰਕ ਪੋਸਟ ਕੀਤਾ ਹੈ। 
ਇੱਕ ਟਿੱਪਣੀ ਦਾ ਜੁਆਬ ਦੇਂਦਿਆਂ Pali Bhupinder Singh ਹੁਰਾਂ ਨੇ ਆਖਿਆ ਹੈ: ਪਰ ਹਾਂ, ਮੈਨੂੰ ਆਪਣੇ ਸਿੱਖ ਹੋਣ ਵਿੱਚ ਕੋਈ ਸ਼ਰਮ, ਅਫਸੋਸ ਜਾਂ ਪਛਤਾਵਾ ਨਹੀਂ।  ਜਦੋਂ ਮੈਂ ਮੱਧਕਾਲ ਦਾ ਇਤਿਹਾਸ ਪੜ੍ਹਦਾ ਹਾਂ, ਸਗੋਂ ਮੈਨੂੰ ਆਪਣੇ ਸਿੱਖ ਹੋਣ 'ਤੇ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਕਿੰਨੇ ਸ਼ਾਨਦਾਰ ਵਿਰਸੇ ਨਾਲ ਸਬੰਧਿਤ ਹਾਂ। ਸਿਰਫ ਇਸੇ ਲਈ ਮੇਰੇ ਬੱਚੇ ਦਾ ਨਾਂ 'ਸ਼ਾਹਬਾਜ਼ ਸਿੰਘ' ਹੈ ਜੋ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਵਿਚ ਤੋਪਾਂ ਦਾ ਜਰਨੈਲ ਸੀ। ਹੋਰ ਤੇ ਹੋਰ ਮੇਰੀ ਧੀ ਦੇ ਨਾਂ ਪਿੱਛੇ ਵੀ 'ਸਿੰਘ' ਲੱਗਾ ਹੋਇਆ ਹੈ, 'ਕੌਰ ਨਹੀਂ। ਪਰ ਇਸਦਾ ਮਤਲਬ ਇਹ ਨਹੀ ਕਿ ਮੈਂ ਕੱਟੜ ਹਾਂ। ਮੇਰੀ ਮਾਂ, ਮੇਰੀ ਪਤਨੀ, ਮੇਰੇ ਨਾਨਕੇ ਸਭ ਸਖਤ ਕਿਸਮ ਦੇ ਹਿੰਦੂ ਹਨ। ਦੁਨੀਆ ਇਧਰ ਦੀ ਓਧਰ ਹੋ ਜਾਵੇ, ਸ਼ੁਕਰਵਾਰ ਦੇ ਦਿਨ ਮੇਰੇ ਘਰ ਵਿਚ ਕੋਈ ਮਾਸ-ਮੱਛੀ ਦੀ ਗੱਲ ਵੀ ਨਹੀਂ ਕਰ ਸਕਦਾ, ਕਿਉਂਕਿ ਮੇਰੀ ਘਰਵਾਲੀ ਲਈ ਇਹ ਸੰਤੋਸ਼ੀ ਮਾਤਾ ਦਾ ਦਿਨ ਹੈ।  ਤੇ ਸ਼ਨੀ ਦੇਵਤੇ ਦੇ ਸਨਮਾਨ ਵਿਚ ਸ਼ਨੀਵਾਰ ਮੈਨੂੰਂ ਸਿਰਫ ਵੋਦਕਾ ਜਾਂ ਜਿੰਨ ਪੀਣ ਦੀ ਇਜਾਜ਼ਤ ਹੈ। 
ਪੰਜਾਬ ਦੇ ਸੰਤਾਪ ਨੂੰ ਹੱਡੀਂ ਹੰਢਾਉਣ ਵਾਲੇ ਅਤੇ ਵੱਖ ਵੱਖ ਮੰਚਾਂ ਤੋਂ ਸਮੇਂ ਦਾ ਸੱਚ ਸਮੇਂ ਸਿਰ ਬੋਲਣ ਵਾਲੇ Malvinder Singh Mali ਹੁਰਾਂ ਨੇ ਕਿਹਾ ਹੈ ਕਿ ਅਧੂਰਾ ਤੇ ਵਿਗੜਿਆ ਹੋਇਆ ਹੈ ਇਹ 'ਸੱਚ"। ਕਿਉਂਕਿ ਖੱਬੇ ਪੱਖੀਆਂ ਦੇ ਪ੍ਰਤੀਕਰਮ ਨੂੰ ਇਸਤੋਂ ਸੁਚੇਤ ਤੌਰ 'ਤੇ "ਮੁਕਤ" ਰੱਖਿਆ ਗਿਆ ਹੈ ਤੇ ਸਾਰੇ ਮਾਮਲੇ ਨੂੰ "ਪੰਜਾਾਬ" ਤੇ " ਧਾਰਮਿਕ ਘੱਟ-ਗਿਣਤੀ" ਦੇ ਪੱਖ ਤੋਂ ਵੇਖਣ ਤੋਂ ਇਨਕਾਰ ਕੀਤਾ ਗਿਆ ਹੈ। ਬੁੱਧੀਜੀਵੀ, ਲੇਖਕ ਤੇ ਪੱਤਰਕਾਰ ਕਿੱਥੇ ਨੇ ਇਸ ਪ੍ਰਤੀਕਰਮ 'ਚ? 
ਜਦੋਂ Pali Bhupinder Singh ਹੁਰਾਂ ਨੇ ਕਿਹਾ ਕਿ ਤੁਸੀਂ ਪੂਰਾ ਕਰ ਦਿਓ ਸਰ..
ਇਸਦੇ ਜੁਆਬ ਵਿੱਚ Malvinder Singh Mali ਹੁਰਾਂ ਨੇ ਖਾਮੋਸ਼ ਬੈਠੇ ਲੋਕਾਂ ਬਾਰੇ ਕਿਹਾ-ਉਹ ਚਲਾਕ ਲੋਮੜੀ ਨੇ....ਨਹੀਂ ਬੋਲਣਗੇ...
ਇਹ ਸੀ ਇੱਕ ਝਲਕ ਜਿਸਨੇ ਸੁਪਰਕੋਪ ਕੇ.ਪੀ.ਐਸ. ਗਿੱਲ ਦੀ ਮੌਤ ਦੇ ਮੌਕੇ ਉੱਤੇ ਪੰਜਾਬ ਦੇ ਸੰਤਾਪ ਦੀਆਂ ਬਹੁਤ ਸਾਰੀਆਂ ਗੱਲਾਂ ਤਾਜ਼ੀਆਂ ਕੀਤੀਆਂ ਹਨ। ਹੁਣ ਦੇਖਣਾ ਹੈ ਕਿ ਖਾਮੋਸ਼ ਬੈਠੇ ਲੋਕ ਕਦੋਂ ਬੋਲਦੇ ਹਨ, ਕਿ ਬੋਲਦੇ ਹਨ ਜਾਂ ਚੁੱਪ ਹੀ ਰਹਿੰਦੇ ਹਨ?

Sunday, August 07, 2016

RSS ਆਗੂ 'ਤੇ ਫਾਇਰਿੰਗ--ਅੱਸੀਵਿਆਂ ਵਰਗੇ ਹਾਲਾਤ ਫਿਰ ਸ਼ੁਰੂ ?

ਭੀੜ ਭੜੱਕੇ ਵਾਲੇ ਇਲਾਕੇ 'ਚ ਹੋਈ ਘਟਨਾ ਦੀ ਚੁਫੇਰਿਓਂ ਨਿਖੇਧੀ
ਜਲੰਧਰ: 6 ਅਗਸਤ 2016: (ਪੰਜਾਬ ਸਕਰੀਨ ਬਿਊਰੋ): 
ਪੰਜਾਬ ਵਿੱਚ ਗੋਲੀ ਦੀ ਭਾਸ਼ਾ ਫਿਰ ਜ਼ੋਰ ਫੜ ਰਹੀ ਹੈ। ਕਦੇ ਇਸਨੂੰ ਆਪਸੀ ਰੰਜਿਸ਼ ਅੱਖ ਕੇ ਅਣਸੁਣਿਆ ਕੀਤਾ ਜਾਂਦਾ ਰਿਹਾ ਅਤੇ ਕਦੇ ਗੈਂਗਸਟਰਾਂ ਦੀ ਗੁੰਡਾਗਰਦੀ ਅੱਖ ਕੇ ਅਸਲੀਅਤ ਤੋਂ ਅੱਖਾਂ ਮੀਚੀਆਂ ਜਾਂਦੀਆਂ ਰਹੀਆਂ। ਲਗਾਤਾਰ ਹੋਈਆਂ ਵਾਰਦਾਤਾਂ ਨੇ ਦੱਸ ਦਿੱਤਾ ਹੈ ਕਿ ਗਰਮਖਿਆਲੀ ਇੱਕ ਵਾਰ ਫਿਰ ਹਥਿਆਰਾਂ ਨਾਲ ਸਰਗਰਮ ਹਨ। ਇਸ ਵਾਰ ਨਿਸ਼ਾਨਾ ਬਣਾਇਆ ਗਿਆ ਆਰ ਐਸ ਐਸ ਦੇ ਸੀਨੀਅਰ ਲੀਡਰ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਨੂੰ। ਜਲੰਧਰ ਦੇ ਭੀੜ ਭੜੱਕੇ ਵਾਲੇ ਜਿਓਤੀ ਚੋਂਕ ਵਿੱਚ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ। ਗੋਲੀਆਂ ਦੀ ਗਿਣਤੀ ਬਾਰੇ ਵੱਖ ਵੱਖ ਰਿਪੋਰਟਾਂ ਆਈਆਂ ਹਨ ਪਰ ਉਹਨਾਂ ਨੂੰ ਘਟੋਘੱਟ ਤਿੰਨ ਗੋਲੀਆਂ ਜ਼ਰੂਰ ਲੱਗੀਆਂ।   
ਮੁਢਲੀਆਂ ਰਿਪੋਰਟਾਂ ਮੁਤਾਬਿਕ ਅੱਜ ਇਥੇ ਦੇਰ ਸ਼ਾਮ ਜੋਤੀ ਚੌਕ ਨੇੜੇ ਦੋ ਨਕਾਬਪੋਸ਼ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਸਹਿ ਸੰਘ ਸੂਬਾ ਚਾਲਕ ਸੇਵਾਮੁਕਤ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਹਮਲਾਵਰ ਵਾਰਦਾਤ ਤੋਂ ਬਾਅਦ ਬੇਖ਼ੌਫ਼ ਹੋ ਕੇ ਹਵਾਈ ਫਾਇਰ ਕਰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਬਿਲਕੁਲ ਉਸੇ ਤਰਾਂ ਹੀ ਜਿਵੇਂ ਅੱਸੀਵਿਆਂ ਵਿੱਚ ਆਮ ਹੋਇਆ ਕਰਦਾ ਸੀ। ਹਮਲੇ ਪਿੱਛੋਂ ਇਕ ਰਾਹਗੀਰ ਨੇ ਇਕ ਹੋਰ ਵਿਅਕਤੀ ਦੀ ਸਹਾਇਤਾ ਦੇ ਨਾਲ ਜਗਦੀਸ਼ ਗਗਨੇਜਾ ਨੂੰ ਸਥਾਨਕ ਪਟੇਲ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੇਰ ਰਾਤ ਹਸਪਤਾਲ ਵਿਖੇ ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਸ੍ਰੀ ਗਗਨੇਜਾ ਦੇ ਸਰੀਰ 'ਚੋਂ 2 ਗੋਲੀਆਂ ਕੱਢ ਦਿੱਤੀਆਂ ਸਨ। ਇੱਕ ਚਸ਼ਮਦੀਦ ਗਵਾਹ ਨਰਿੰਦਰ ਸਿੰਘ ਨੇ ਪੁਲਿਸ ਕਮਿਸ਼ਨਰ ਸ੍ਰੀ ਅਰਪਿਤ ਸ਼ੁਕਲਾ ਨੂੰ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋਤੀ ਚੌਕ ਕੋਲ ਉਸ ਦੀ ਕਾਰ ਖ਼ਰਾਬ ਹੋ ਗਈ ਸੀ। ਉਹ ਜਿਉਂ ਹੀ ਮਾਡਲ ਟਾਊਨ ਰੋਡ 'ਤੇ ਕਾਰ ਦੀ ਮੁਰੰਮਤ ਲਈ ਕਿਸੇ ਦੁਕਾਨ ਵੱਲ ਜਾ ਰਿਹਾ ਸੀ ਤਾਂ ਉਸ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਉਸ ਨੇ ਦੇਖਿਆ ਕਿ ਇਕ ਸਵਿਫ਼ਟ ਡਿਜ਼ਾਇਰ ਕਾਰ ਦੇ ਪਿੱਛੇ ਕੰਧ ਨਾਲ ਪੇਸ਼ਾਬ ਕਰਨ ਲਈ ਖੜ੍ਹੇ ਇਕ ਵਿਅਕਤੀ ਨੂੰ ਇਕ ਨਕਾਬਪੋਸ਼ ਗੋਲੀਆਂ ਮਾਰ ਰਿਹਾ ਸੀ, ਜਿਸ ਨਾਲ ਉਹ ਵਿਅਕਤੀ ਜ਼ਮੀਨ 'ਤੇ ਡਿਗ ਗਿਆ। ਨਰਿੰਦਰ ਸਿੰਘ ਜਦ ਤੱਕ ਜ਼ਮੀਨ 'ਤੇ ਡਿੱਗੇ ਹੋਏ ਵਿਅਕਤੀ ਤੱਕ ਪਹੁੰਚਦਾ ਉਸ ਸਮੇਂ ਤੱਕ ਹਮਲਾਵਰ ਪਲੈਟਿਨਾ ਮੋਟਰਸਾਈਕਲ 'ਤੇ ਮੌਕੇ ਤੋਂ ਫ਼ਰਾਰ ਹੋ ਗਏ। ਸੜਕ 'ਤੇ ਮੌਜੂਦ ਹੋਰ ਲੋਕ ਬੇਵੱਸ ਉਨ੍ਹਾਂ ਵੱਲ ਦੇਖਦੇ ਰਹੇ। ਬਿਲਕੁਲ ਉਸੇਤਰਾਂ ਜਿਸ ਤਰਾਂ ਪੰਜਾਬ ਦੇ ਕਾਲੇ ਦਿਨਾਂ ਦੌਰਾਨ ਹੋਇਆ ਕਰਦਾ ਸੀ। ਨਰਿੰਦਰ ਸਿੰਘ ਨੇ ਦੱਸਿਆ ਕਿ ਪਿੱਛੇ ਬੈਠੇ ਵਿਅਕਤੀ ਦੇ ਹੱਥ 'ਚ 2 ਪਿਸਤੌਲਾਂ ਸਨ, ਜੋ ਲਹਿਰਾਉਂਦਾ ਹੋਇਆ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਦੋ ਹਵਾਈ ਫਾਇਰ ਵੀ ਕੀਤੇ। ਪੁਲਿਸ ਕਮਿਸ਼ਨਰ ਸ੍ਰੀ ਅਰਪਿਤ ਸ਼ੁਕਲਾ, ਡੀ.ਸੀ.ਪੀ. ਹਰਜੀਤ ਸਿੰਘ, ਏ.ਡੀ.ਸੀ.ਪੀ. (ਕ੍ਰਾਈਮ) ਵਿਵੇਕ ਸੋਨੀ, ਏ.ਡੀ.ਸੀ.ਪੀ. (ਸਪੈਸ਼ਲ ਬਰਾਂਚ) ਹਰਪ੍ਰੀਤ ਸਿੰਘ ਮੰਡੇਰ, ਏ.ਡੀ.ਸੀ.ਪੀ. (ਸਿਟੀ-1) ਜਸਬੀਰ ਸਿੰਘ, ਏ.ਡੀ.ਸੀ.ਪੀ. (ਸਿਟੀ-2) ਏ.ਐੱਸ. ਪਵਾਰ ਅਤੇ ਹੋਰ ਉੱਚ ਅਧਿਕਾਰੀ ਵੱਡੀ ਗਿਣਤੀ 'ਚ ਮੁਲਾਜ਼ਮਾਂ ਸਮੇਤ ਜਾਂਚ ਕਰਨ ਪਹੁੰਚੇ। ਪੁਲਿਸ ਨੇ ਇਕ ਦੁਕਾਨ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀਆਂ ਤਸਵੀਰਾਂ ਨੂੰ ਵੀ ਚੰਗੀ ਤਰਾਂ ਘੋਖਿਆ ਹੈ ਜਿਸ ਵਿਚ ਦੋ ਨਕਾਬਪੋਸ਼ ਮੋਟਰਸਾਈਕਲ 'ਤੇ ਜਾਂਦੇ ਹੋਏ ਨਜ਼ਰ ਆਏ ਹਨ। ਇਸ ਤੋਂ ਇਲਾਵਾ ਪੁਲਿਸ ਨੇ ਮੌਕੇ ਤੋਂ 4 ਕਾਰਤੂਸਾਂ ਦੇ ਖ਼ੋਲ ਵੀ ਬਰਾਮਦ ਹੋਏ ਹਨ। ਜਿਨ੍ਹਾਂ ਵਿਚੋਂ ਤਿੰਨ ਖ਼ੋਲ ਮੌਕੇ ਤੋਂ ਅਤੇ ਇਕ ਖ਼ੋਲ ਥੋੜ੍ਹੀ ਦੂਰੀ ਤੋਂ ਬਰਾਮਦ ਹੋਇਆ। ਮੁੱਢਲੀ ਜਾਂਚ 'ਚ ਪੁਲਿਸ ਨੂੰ ਪਤਾ ਲੱਗਾ ਕਿ ਦੀਪਨਗਰ, ਜਲੰਧਰ ਛਾਉਣੀ ਦੇ ਰਹਿਣ ਵਾਲੇ ਸ੍ਰੀ ਜਗਦੀਸ਼ ਗਗਨੇਜਾ ਆਪਣੀ ਪਤਨੀ ਸੁਦੇਸ਼ ਗਗਨੇਜਾ ਦੇ ਨਾਲ ਖ਼ਰੀਦਦਾਰੀ ਕਰਨ ਸ਼ਹਿਰ 'ਚ ਆਏ ਹੋਏ ਸਨ ਜਦੋਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ। ਪੁਲਿਸ ਵੱਲੋਂ ਦੇਰ ਰਾਤ ਤੱਕ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਅਤੇ ਮੋਬਾਈਲ ਡੰਪ ਦੀ ਜਾਂਚ ਕੀਤੀ ਜਾ ਰਹੀ ਸੀ। ਘਟਨਾ ਤੋਂ ਬਾਅਦ ਸਨਸਨੀ ਵਰਗਾ ਮਾਹੌਲ ਬਣਿਆ ਹੋਇਆ ਹੈ। 
ਆਗੂ ਹਸਪਤਾਲ ਪੁੱਜੇ
ਦਹਿਸ਼ਤਗਰਦੀ ਦੀ ਇਸ ਸਨਸਨੀਖੇਜ਼ ਘਟਨਾ ਦਾ ਪਤਾ ਲਗਦੇ ਹੀ ਪੰਜਾਬ ਭਾਜਪਾ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਮੁੱਖ ਸੰਸਦੀ ਸਕੱਤਰ ਕੇ.ਡੀ. ਭੰਡਾਰੀ, ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਮੇਅਰ ਸੁਨੀਲ ਜੋਤੀ, ਮੁੱਖ ਸੰਸਦੀ ਸਕੱਤਰ ਸੋਮ ਪ੍ਰਕਾਸ਼, ਜ਼ਿਲ੍ਹਾ ਪ੍ਰਧਾਨ ਰਮੇਸ਼ ਸ਼ਰਮਾ, ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਅਨਿਲ ਜੋਸ਼ੀ, ਜੰਗਲਾਤ ਵਿਭਾਗ ਦੇ ਮੰਤਰੀ ਭਗਤ ਚੂੰਨੀ ਲਾਲ, ਕੈਬਨਿਟ ਮੰਤਰੀ ਅਜੀਤ ਸਿੰਘ ਕੋਹਾੜ, ਸ੍ਰੀ ਅਵਿਨਾਸ਼ ਰਾਏ ਖੰਨਾ, ਤੀਕਸ਼ਨ ਸੂਦ, ਡੀ. ਸੀ. ਕਮਲ ਕਿਸ਼ੋਰ ਯਾਦਵ, ਪੰਜਾਬ ਭਾਜਪਾ ਕਾਰਜਕਾਰਨੀ ਮੈਂਬਰ ਮਹਿੰਦਰ ਭਗਤ ਤੇ ਹੋਰ ਭਾਜਪਾ ਕਾਰਾਕੁਨ ਹਸਪਤਾਲ ਇਕੱਠੇ ਹੋ ਗਏ। ਵਰਣਨ ਯੋਗ ਹੈ ਕਿ ਜਗਦੀਸ਼ ਗਗਨੇਜਾ ਨੂੰ ਚਾਰ ਸਾਲ ਪਹਿਲਾਂ ਰਾਸ਼ਟਰੀ ਸਵੈ ਸੇਵਕ ਸੰਘ ਦੇ ਸਹਿ ਸੰਘ ਚਾਲਕ ਚਾਲਕ ਦੀ ਜ਼ਿੰਮੇਵਾਰੀ ਚਾਰ ਸਾਲ ਪਹਿਲਾਂ ਹੀ ਸੌਂਪੀ ਗਈ ਸੀ। ਵੱਡੀ ਜ਼ਿੰਮੇਵਾਰੀ ਹੋਣ ਦੇ ਬਾਵਜੂਦ ਉਨਾਂ ਨਾਲ ਕੋਈ ਵੀ ਸੁਰੱਖਿਆ ਮੁਲਾਜ਼ਮ ਨਹੀਂ ਸੀ। ਉਧਰ ਪੁਲਿਸ ਕਮਿਸ਼ਨਰ ਸ਼ਕੁਲਾ ਨੇ ਦੱਸਿਆ ਕਿ ਉਨ੍ਹਾਂ ਨੇ ਸ੍ਰੀ ਗਗਨੇਜਾ ਦੀ ਸੁਰੱਖਿਆ ਲਈ ਦੋ ਗੰਨਮੈਨ ਭੇਜੇ ਸਨ ਪਰ ਉਨ੍ਹਾਂ ਨੇ ਇਹ ਕਹਿ ਕੇ ਗੰਨਮੈਨ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਕੋਈ ਖਤਰਾ ਨਹੀਂ। ਉਹਨਾਂ ਨੂੰ ਆਪਣੀ ਨਿਰਵੈਰਤਾ 'ਤੇ ਪੂਰਾ ਭਰੋਸਾ ਸੀ। ਸ਼ਾਇਦ ਇਹੀ ਵਿਸ਼ਵਾਸ ਉਹਨਾਂ ਦੇ ਹਮਲਾਵਰਾਂ ਨੂੰ ਫਰਾਰ ਹੋਣ ਵਿੱਚ ਸਹਾਇਤਾ ਦੇ ਗਿਆ। 
ਸੀਨੀਅਰ ਆਗੂਆਂ ਵੱਲੋਂ ਵੀ ਘਟਨਾ ਦੀ ਨਿਖੇਧੀ
ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਗਦੀਸ਼ ਗਗਨੇਜਾ 'ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਮੁੱਖ ਮੰਤਰੀ ਨੇ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਦੋਸ਼ੀਆਂ ਨੂੰ ਲੱਭ ਕੇ ਸਖ਼ਤ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਮੁੱਖ ਮੰਤਰੀ ਨੇ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦੇ ਬਿਹਤਰ ਇਲਾਜ ਲਈ ਲੁਧਿਆਣਾ ਦੇ ਡੀ. ਐਮ. ਸੀ. ਦੇ ਮਾਹਿਰਾਂ ਦੀ ਇਕ ਟੀਮ ਵੀ ਜਲੰਧਰ ਭੇਜਣ ਦੀਆਂ ਹਦਾਇਤਾਂ ਦਿੱਤੀਆਂ ਹਨ। ਉਨਾਂ ਕਿਹਾ ਕਿ ਰਾਜ ਵਿਚ ਹਰ ਕੀਮਤ 'ਤੇ ਸ਼ਾਂਤੀ ਬਣਾਈ ਰੱਖਣ ਲਈ ਪੰਜਾਬ ਸਰਕਾਰ ਕੋਈ ਵੀ ਕਸਰ ਨਹੀਂ ਰਹਿਣ ਦੇਵੇਗੀ। ਰਾਜ ਦੀ ਭਾਈਚਾਰਕ ਸਾਂਝ ਹਰ ਮੁੱਲ 'ਤੇ ਬਣਾਈ ਰੱਖੇਗੀ। 
ਸਾਂਪਲਾ ਵਲੋਂ ਨਿਖੇਧੀ
ਇਸ ਘਟਨਾ ਤੋਂ ਬਾਅਦ ਸਿਆਸੀ ਅਤੇ ਸਮਾਜੀ ਹਲਕੇ ਇੱਕ ਵਾਰ ਫੇਰ ਹੈਰਾਨ ਰਹਿ ਗਏ। ਚਾਰ ਚੁਫੇਰਿਓਂ ਇਸ ਘਟਨਾ ਦੀ ਨਿਖੇਧੀ ਸ਼ੁਰੂ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਹਸਪਤਾਲ ਪੁੱਜੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਅਤੇ ਕੇਂਦਰੀ ਰਾਜ ਮੰਤਰੀ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਦੋਸ਼ੀਆਂ ਨੂੰ ਲੱਭ ਕੇ ਸਖ਼ਤ ਕਾਰਵਾਈ ਕਰਨ ਲਈ ਵੀ ਕਿਹਾ ਹੈ।
ਕੈਪਟਨ ਵਲੋਂ ਵੀ ਨਿਖੇਧੀ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਜਗਦੀਸ਼ ਗਗਨੇਜਾ 'ਤੇ ਜਲੰਧਰ ਵਿਚ ਕੀਤੇ ਗਏ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਅਜਿਹੇ ਹਮਲੇ ਪੰਜਾਬ ਵਾਸਤੇ ਚੰਗੇ ਨਹੀਂ ਹਨ। ਉਨਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਅਰਾਜਕਤਾ ਵੱਲ ਜਾਣ ਤੋਂ ਪਹਿਲਾਂ ਅਜਿਹੀਆਂ ਖ਼ਤਰਨਾਕ ਸਾਜ਼ਿਸ਼ਾਂ 'ਤੇ ਲਗਾਮ ਪਾਉਣੀ ਜ਼ਰੂਰੀ ਹੈ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਲੋਕ ਆਰ. ਐੱਸ. ਐੱਸ. ਦੀ ਸੋਚ ਨਾਲ ਭਾਵੇਂ ਸਹਿਮਤ ਨਹੀਂ ਹੋ ਸਕਦੇ ਹਨ ਪਰ ਲੋਕਤੰਤਰ 'ਚ ਹਰ ਕਿਸੇ ਨੂੰ ਉਸ ਦੀ ਸਿਆਸੀ ਤੇ ਵਿਚਾਰਕ ਸੋਚ 'ਤੇ ਕੰਮ ਕਰਨ ਦਾ ਅਧਿਕਾਰ ਹੈ। 
ਵਿਸ਼ੇਸ਼ ਜਾਂਚ ਟੀਮ ਦਾ ਗਠਨ 
ਚੰਡੀਗੜ੍ਹ/ਜਲੰਧਰ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ 'ਤੇ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੇ ਆਰ. ਐਸ. ਐਸ. ਨੇਤਾ ਜਗਦੀਸ਼ ਗਗਨੇਜਾ 'ਤੇ ਹੋਏ ਹਮਲੇ ਦੀ ਜਾਂਚ ਲਈ ਇਨਵੈਸਟੀਗੇਸ਼ਨ ਬਿਊਰੋ ਦੇ ਵਧੀਕ ਡੀ. ਜੀ. ਪੀ.-ਕਮ-ਡਾਇਰੈਕਟਰ ਆਈ. ਪੀ. ਐਸ. ਸਹੋਤਾ ਦੀ ਅਗਵਾਈ ਵਿਚ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਪੰਜਾਬ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਟੀਮ ਵਿਚ ਜਲੰਧਰ ਦੇ ਪੁਲਿਸ ਕਮਿਸ਼ਨਰ ਅਰਪਿਤ ਸ਼ੁਕਲਾ, ਆਈ. ਜੀ. ਨਿਲਭ ਕਿਸ਼ੋਰ ਅਤੇ ਏ. ਆਈ. ਜੀ ਅਮਰਜੀਤ ਸਿੰਘ ਬਾਜਵਾ ਨੂੰ ਸ਼ਾਮਿਲ ਕੀਤਾ ਗਿਆ ਹੈ। ਜਾਂਚ ਟੀਮ ਨੂੰ ਲੋੜ ਪੈਣ 'ਤੇ ਹੋਰ ਮੈਂਬਰ ਸ਼ਾਮਿਲ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਵਿਸ਼ੇਸ਼ ਜਾਂਚ ਟੀਮ ਨੂੰ ਸਬੂਤ ਇਕੱਤਰ ਕਰਨ ਤੇ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉਮੀਦ ਹੈ ਇਹ ਟੀਮ ਜਲਦੀ ਹੀ ਠੋਸ ਨਤੀਜੇ ਸਾਹਮਣੇ ਲਿਆਵੇਗੀ। 
ਭਾਜਪਾ ਨੇ ਅੱਜ ਸੱਦੀ ਕੋਰ ਗਰੁੱਪ ਦੀ ਮੀਟਿੰਗ 
ਜਲੰਧਰ:ਆਰ. ਐੱਸ. ਐੱਸ. ਦੇ ਸੀਨੀਅਰ ਆਗੂ ਜਗਦੀਸ਼ ਗਗਨੇਜਾ 'ਤੇ ਦੇਰ ਸ਼ਾਮ ਹੋਏ ਹਮਲੇ ਨੇ ਪੰਜਾਬ ਭਾਜਪਾ ਨੂੰ ਚਿੰਤਤ ਕਰ ਦਿੱਤਾ ਹੈ ਤੇ ਪੰਜਾਬ ਭਾਜਪਾ ਨੇ 7 ਅਗਸਤ ਨੂੰ ਪਾਰਟੀ ਦੀ ਕੋਰ ਗਰੁੱਪ ਦੀ ਹੰਗਾਮੀ ਮੀਟਿੰਗ ਸਰਕਟ ਹਾਊਸ ਵਿਚ ਸੱਦ ਲਈ ਹੈ। ਮੀਟਿੰਗ ਦੇ ਏਜੰਡੇ ਦਾ ਚਾਹੇ ਪਾਰਟੀ ਨੇ ਖ਼ੁਲਾਸਾ ਨਹੀਂ ਕੀਤਾ ਹੈ ਪਰ ਸਮਝਿਆ ਜਾ ਰਿਹਾ ਹੈ ਕਿ ਮੀਟਿੰਗ ਵਿਚ ਮੁੱਖ ਮੁੱਦਾ ਜਗਦੀਸ਼ ਗਗਨੇਜਾ 'ਤੇ ਹੋਏ ਹਮਲੇ ਦਾ ਹੀ ਹੋਏਗਾ ਕਿਉਂਕਿ ਰਾਜ ਵਿਚ ਆਰ. ਐੱਸ. ਐੱਸ. ਦੇ ਵੱਡੇ ਆਗੂ 'ਤੇ ਹੋਏ ਹਮਲੇ ਨੇ ਨਾ ਸਿਰਫ਼ ਪੰਜਾਬ ਭਾਜਪਾ ਨੂੰ ਸਗੋਂ ਕੇਂਦਰੀ ਆਰ. ਐੱਸ. ਐੱਸ. ਅਤੇ ਭਾਜਪਾ ਨੂੰ ਵੀ ਚਿੰਤਤ ਕਰ ਦਿੱਤਾ ਹੈ। ਕੋਰ ਗਰੁੱਪ ਦੀ ਹੋਣ ਵਾਲੀ ਬੈਠਕ ਵਿਚ ਪੰਜਾਬ ਭਾਜਪਾ ਵੱਲੋਂ ਗਗਨੇਜਾ 'ਤੇ ਹੋਏ ਹਮਲੇ 'ਤੇ ਵਿਚਾਰਾਂ ਤੋਂ ਇਲਾਵਾ ਇਸ ਮਾਮਲੇ ਵਿਚ ਪੰਜਾਬ ਸਰਕਾਰ ਨੂੰ ਆਰ. ਐੱਸ. ਐੱਸ. ਅਤੇ ਭਾਜਪਾ ਆਗੂਆਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕਿਹਾ ਜਾ ਸਕਦਾ ਹੈ। ਕੁਲ ਮਿਲਾ ਕੇ ਪੰਜਾਬ ਦੀ ਸਿਆਸੀ ਸਥਿਤੀ ਇੱਕ ਵਾਰ ਫੇਰ ਚਿੰਤਾਜਨਕ ਬਣ ਗਈ ਹੈ। 
ਭਾਜਪਾ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਵੱਲੋਂ ਵੀ ਨਿਖੇਧੀ 
ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਕੌਮੀ ਸਕੱਤਰ ਸੁਖਮਿੰਦਰਪਾਲ ਸਿੰਘ ਗਰੇਵਾਲ ਨੇਵੀ ਇਸ ਘਿਨਾਉਣੇ ਅਤੇ ਘ੍ਰਿਣਤ ਕਰੇ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਹਨਾਂ ਮਾਤਾ ਚੰਦ ਕੌਰ, ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂਵਾਲੇ ਅਤੇ ਹੋਰਨਾਂ ਹਮਲਿਆਂ ਦਾ ਵੀ ਜ਼ਿਕਰ ਕੀਤਾ।  ਉਹਨਾਂ ਪੰਜਾਬ ਦੀ ਅਮਨ ਕਾਨੂੰਨ ਵਾਲੀ ਸਥਿਤੀ ਦੀ ਤਿੱਖੀ ਆਲੋਚਨਾ ਕਰਦਿਆਂ ਇਹ ਸੰਕੇਤ ਵੀ ਦਿੱਤਾ ਕਿ ਪੂਰਿਤਰਾਂ ਜੱਥੇਬੰਦ ਮੁਜਰਮਾਨਾ ਗਿਰੋਹਾਂ ਨੂੰ ਕਿਤੇ ਨ ਕਿਤੇ ਸਿਆਸੀ ਸਰਪ੍ਰਸਤੀ ਹਾਸਿਲ ਹੈ। 

Saturday, July 16, 2016

ਕੂਕ-ਕੂਕ ਕੇ ਕੁਝ ਕਹਿੰਦੇ ਹਨ ਫਰਾਂਸ ਦੇ ਹਾਲਾਤ

ਇਸ ਦੀ ਜੜ੍ਹ ਲਾਉਣ ਦਾ ਜੁਰਮ ਵੀ ਉਨ੍ਹਾਂ ਆਪ ਕੀਤਾ ਹੋਇਆ ਸੀ
ਸੰਸਾਰ ਵਿੱਚ ਚੱਲ ਰਿਹਾ ਇਹ ਮੌਤਾਂ ਦਾ ਮੌਸਮ ਬਹੁਤ ਖਤਰਨਾਕ ਹੈ। ਇੱਕ ਦੇਸ਼ ਵਿੱਚ ਕੋਈ ਮੰਦੀ ਘਟਨਾ ਵਾਪਰੀ ਦਾ ਅਜੇ ਅਫਸੋਸ ਦਾ ਦੌਰ ਚੱਲ ਰਿਹਾ ਹੁੰਦਾ ਹੈ ਕਿ ਦੂਸਰੀ ਹੋਰ ਵਾਪਰ ਜਾਂਦੀ ਹੈ।  
ਬੀਤੀ ਰਾਤ ਜਦੋਂ ਅਸੀਂ ਏਸ਼ੀਆ ਵਾਲੇ ਲੋਕ ਗੂੜ੍ਹੀ ਨੀਂਦ ਸੁੱਤੇ ਸਾਂ, ਫਰਾਂਸ ਵਿੱਚ ਦਹਿਸ਼ਤਗਰਦਾਂ ਨੇ ਇੱਕ ਹੋਰ ਬੜੀ ਮਾੜੀ ਵਾਰਦਾਤ ਕਰ ਦਿੱਤੀ ਹੈ। ਇਸ ਦੇ ਸਾਰੇ ਵੇਰਵੇ ਤਾਂ ਹਾਲੇ ਨਹੀਂ ਮਿਲ ਸਕੇ, ਪਰ ਏਨੀ ਗੱਲ ਸਾਫ ਹੈ ਕਿ ਇੱਕ ਦਹਿਸ਼ਤਗਰਦ ਨੇ ਹੱਸਦੇ-ਖੇਡਦੇ ਲੋਕਾਂ ਉੱਤੇ ਟਰੱਕ ਚਾੜ੍ਹ ਕੇ ਲਾਸ਼ਾਂ ਵਿਛਾ ਦਿੱਤੀਆਂ ਤੇ ਫਿਰ ਪੁਲਸ ਦੇ ਹੱਥੋਂ ਖੁਦ ਵੀ ਮਾਰਿਆ ਗਿਆ। ਪੁਲਸ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੰਦਾ ਬਾਹਰੀ ਨਹੀਂ, ਸਥਾਨਕ ਸੀ। ਇਸ ਨਾਲ ਉਸ ਬਾਰੇ ਅਗਲੀ ਜਾਂਚ ਕਰਨ ਦੀ ਸੌਖ ਰਹੇਗੀ, ਪਰ ਇਸ ਘਟਨਾ ਬਾਰੇ ਜਿਵੇਂ ਖੜੇ ਪੈਰ ਦਹਿਸ਼ਤਗਰਦਾਂ ਦੀ ਸਭ ਤੋਂ ਵੱਡੀ ਜਥੇਬੰਦੀ ਆਈ ਐੱਸ ਆਈ ਐੱਸ ਵਾਲਿਆਂ ਨੇ ਜ਼ਿੰਮੇਵਾਰੀ ਲੈ ਲਈ ਹੈ, ਉਸ ਤੋਂ ਇਹ ਪਹਿਲਾਂ ਹੋਏ ਕਈ ਕਾਂਡਾਂ ਨਾਲ ਜੋੜ ਕੇ ਵੇਖਣੀ ਬਣਦੀ ਹੈ। ਅਫਸੋਸ ਦੀ ਗੱਲ ਹੈ ਕਿ ਫਰਾਂਸ ਪਿਛਲੇ ਸਾਲ ਤੋਂ ਏਦਾਂ ਦੇ ਕਤਲ-ਕਾਂਡਾਂ ਦਾ ਮੁੜ-ਮੁੜ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਉਸ ਦੇਸ਼ ਵਿੱਚ ਹਰ ਪਾਸੇ ਸਹਿਮ ਫੈਲ ਗਿਆ ਹੈ।
ਨਵਾਂ ਜ਼ਮਾਨਾ ਚੋਂ ਧੰਨਵਾਦ ਸਹਿਤ 
ਇਟਲੀ ਦੀ ਸਰਹੱਦ ਨੇੜੇ ਪੈਂਦਾ ਫਰਾਂਸ ਦਾ ਸ਼ਹਿਰ ਨੀਸ ਹੁਣ ਜਦੋਂ ਇਸ ਤਰ੍ਹਾਂ ਦੀ ਵਾਰਦਾਤ ਦਾ ਨਿਸ਼ਾਨਾ ਬਣਾਇਆ ਗਿਆ ਹੈ, ਓਦੋਂ ਓਥੇ ਜਸ਼ਨ ਮਨਾਇਆ ਜਾ ਰਿਹਾ ਸੀ। ਕਰੀਬ ਸਵਾ ਦੋ ਸਦੀਆਂ ਪਹਿਲਾਂ ਉਸ ਦੇਸ਼ ਦੇ ਲੋਕਾਂ ਨੇ ਇੱਕ ਇਨਕਲਾਬ ਕੀਤਾ ਸੀ, ਜਿਸ ਵਿੱਚ ਮਨੁੱਖੀ ਤੇ ਨਾਗਰਿਕ ਅਧਿਕਾਰਾਂ ਦਾ ਇੱਕ ਚਾਰਟਰ ਬਣਾਇਆ ਗਿਆ ਸੀ ਤੇ ਓਦੋਂ ਤੋਂ ਹਰ ਸਾਲ ਉਸ ਸ਼ੁਭ ਪੜਾਅ ਦੀ ਯਾਦ ਵਿੱਚ ਨੈਸ਼ਨਲ ਡੇਅ ਮਨਾਇਆ ਜਾਂਦਾ ਹੈ। ਫਰਾਂਸ ਦੇ ਕੌਮੀ ਪੱਧਰ ਦੇ ਸਮਾਗਮਾਂ ਬਾਰੇ ਇਹ ਸ਼ੱਕ ਕੀਤਾ ਜਾ ਸਕਦਾ ਸੀ ਕਿ ਓਥੇ ਦਹਿਸ਼ਤਗਰਦ ਕੋਈ ਸਾਜਿਸ਼ੀ ਸ਼ਰਾਰਤ ਕਰ ਸਕਦੇ ਹਨ, ਪਰ ਕਿਸੇ ਛੋਟੇ ਜਿਹੇ ਕਸਬੇ ਵਿੱਚ ਏਦਾਂ ਦੀ ਵਾਰਦਾਤ ਕਰਨ ਲਈ ਵੀ ਸਾਜ਼ਿਸ਼ ਕੀਤੀ ਜਾ ਸਕਦੀ ਹੈ, ਇਹ ਗੱਲ ਸ਼ਾਇਦ ਕਿਸੇ ਦੇ ਚਿੱਤ-ਚੇਤੇ ਵਿੱਚ ਨਹੀਂ ਹੋਵੇਗੀ। ਫਿਰ ਵਾਰਦਾਤ ਲਈ ਓਥੇ ਬੰਦੂਕਾਂ ਜਾਂ ਬੰਬਾਂ ਦੀ ਵਰਤੋਂ ਕਰਨ ਦੀ ਥਾਂ ਜਿਵੇਂ ਇੱਕ ਟਰੱਕ ਨੂੰ ਆਮ ਜਨਤਾ ਉੱਤੇ ਚਾੜ੍ਹ ਕੇ ਮਾਰਨ ਦਾ ਜ਼ੁਲਮ ਕੀਤਾ ਗਿਆ, ਇਸ ਬਾਰੇ ਤਾਂ ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ। ਦਹਿਸ਼ਤਗਰਦ ਹਰ ਵਾਰੀ ਵਾਰਦਾਤ ਕਰਨ ਦੀ ਕੋਈ ਇਹੋ ਜਿਹੀ ਨਵੀਂ ਸਾਜ਼ਿਸ਼ ਰਚਦੇ ਹਨ, ਜਿਹੜੀ ਓਦੋਂ ਤੱਕ ਆਮ ਲੋਕਾਂ ਦੀ ਸੋਚ ਤੋਂ ਬਾਹਰੀ ਹੁੰਦੀ ਹੈ। 
ਜਿਹੜੀ ਦਹਿਸ਼ਤਗਰਦੀ ਪਹਿਲਾਂ ਇੱਕ ਖਿੱਤੇ ਦੇ ਅੰਦਰ ਸੀਮਤ ਮੰਨੀ ਜਾਂਦੀ ਸੀ, ਫਿਰ ਉਹ ਸਾਰੀਆਂ ਹੱਦਾਂ ਉਲੰਘ ਕੇ ਸੰਸਾਰ ਪੱਧਰ ਦਾ ਵਰਤਾਰਾ ਬਣਨ ਲੱਗ ਪਈ। ਅਮਰੀਕਾ ਅਤੇ ਉਸ ਦੇ ਸਾਥੀ ਇਸ ਵਰਤਾਰੇ ਨੂੰ ਬਹੁਤ ਚਿਰ ਤੱਕ ਦੁਨੀਆ ਦੇ ਦੂਸਰੇ ਸਿਰੇ ਦਾ ਤਮਾਸ਼ਾ ਹੀ ਸਮਝਦੇ ਰਹੇ ਸਨ। ਫਿਰ ਉਹ ਘੜੀ ਵੀ ਆ ਗਈ, ਜਿਸ ਵਿੱਚ ਇੱਕ ਦਿਨ ਅਮਰੀਕਾ ਦੇ ਨਿਊ ਯਾਰਕ ਵਿੱਚ ਵਰਲਡ ਟਰੇਡ ਸੈਂਟਰ ਦੇ ਟਾਵਰਾਂ ਉੱਤੇ ਜਹਾਜ਼ ਮਾਰ ਕੇ ਸੰਸਾਰ ਨੂੰ ਕੰਬਣੀ ਛੇੜਨ ਵਾਲਾ ਕਹਿਰ ਵਰਤ ਗਿਆ ਸੀ। ਉਸ ਦੇ ਬਾਅਦ ਵੀ ਸੰਸਾਰ ਦੀਆਂ ਵੱਡੀਆਂ ਤਾਕਤਾਂ ਇਸ ਬਾਰੇ ਬਣਦੀ ਗੰਭੀਰਤਾ ਵਿਖਾਉਣ ਤੇ ਦਹਿਸ਼ਤਗਰਦੀ ਦੀ ਪਨੀਰੀ ਪੈਦਾ ਕਰਨ ਵਾਲਿਆਂ ਦੇ ਖਿਲਾਫ ਕੋਈ ਸਖਤੀ ਕਰਨ ਤੋਂ ਪਾਸਾ ਵੱਟਦੀਆਂ ਰਹੀਆਂ ਸਨ। ਪਿਛਲੇ ਸਾਲ ਫਰਾਂਸ ਵਿੱਚ ਅੱਗੜ-ਪਿੱਛੜ ਵਾਪਰੀਆਂ ਘਟਨਾਵਾਂ ਨੇ ਉਨ੍ਹਾਂ ਲਈ ਹੁਣ ਹੋਰ ਚੁੱਪ ਰਹਿਣ ਦੀ ਗੁੰਜਾਇਸ਼ ਨਹੀਂ ਛੱਡੀ। ਸਾਰਾ ਦੌਰ ਹੀ ਬਦਲਿਆ ਨਜ਼ਰ ਆਉਂਦਾ ਹੈ।
ਅਸਲੀਅਤ ਇਹ ਹੈ ਕਿ ਸੰਸਾਰ ਦੀਆਂ ਇਹ ਤਾਕਤਾਂ ਦਹਿਸ਼ਤਗਰਦੀ ਦੇ ਖਿਲਾਫ ਕਾਰਵਾਈ ਤੋਂ ਇਸ ਕਰ ਕੇ ਝਿਜਕਦੀਆਂ ਰਹੀਆਂ ਸਨ ਕਿ ਇਸ ਦੀ ਜੜ੍ਹ ਲਾਉਣ ਦਾ ਜੁਰਮ ਵੀ ਉਨ੍ਹਾਂ ਆਪ ਕੀਤਾ ਹੋਇਆ ਸੀ। ਅਫਗਾਨਿਸਤਾਨ ਵਿੱਚ ਸੋਵੀਅਤ ਪੱਖੀ ਸਰਕਾਰ ਦਾ ਤਖਤਾ ਪਲਟਣ ਵਾਸਤੇ ਜਿਹੜੇ ਜਹਾਦੀਆਂ ਨੂੰ ਇਨ੍ਹਾਂ ਨੇ ਪਾਕਿਸਤਾਨ ਵਿੱਚ ਬੈਠ ਕੇ ਆਪ ਤਿਆਰ ਕੀਤਾ ਸੀ, ਉਹ ਜਹਾਦੀ ਹੀ ਆਖਰ ਇਨ੍ਹਾਂ ਦੇ ਖਿਲਾਫ ਬੰਦੂਕਾਂ ਚੁੱਕ ਖੜੋਤੇ ਸਨ। ਹੋਰ ਤਾਂ ਹੋਰ, ਜਿਹੜੀਆਂ ਬੰਦੂਕਾਂ ਉਨ੍ਹਾਂ ਨੇ ਚੁੱਕੀਆਂ, ਉਹ ਵੀ ਇਨ੍ਹਾਂ ਤਾਕਤਾਂ ਦੀਆਂ ਦਿੱਤੀਆਂ ਹੋਈਆਂ ਸਨ। ਇਸ ਕਾਰਨ ਸੰਸਾਰ ਵਿੱਚ ਤਾਕਤ ਵਾਲੇ ਗਿਣੇ ਜਾਂਦੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਆਪਣੇ ਪਿਛਲੇ ਕੀਤੇ ਗੁਨਾਹਾਂ ਕਾਰਨ ਹੱਥਾਂ ਨਾਲ ਖਿਲਾਰੇ ਕੰਡੇ ਚੁਗਣ ਲਈ ਮਾਨਸਿਕ ਤੌਰ ਉੱਤੇ ਤਿਆਰ ਹੁੰਦਿਆਂ ਵਕਤ ਲੱਗਣਾ ਸੀ। ਇਸੇ ਸਮੇਂ ਨੂੰ ਦਹਿਸ਼ਤਗਰਦ ਵਰਤ ਗਏ। ਅਜੋਕੀ ਸਥਿਤੀ ਇਹ ਹੈ ਕਿ ਕੋਈ ਵੀ ਵੱਡੀ ਜਾਂ ਛੋਟੀ ਤਾਕਤ ਇਸ ਖਤਰੇ ਤੋਂ ਅਣਜਾਣ ਨਹੀਂ। 
ਨੁਕਸ ਅਜੇ ਵੀ ਇਹ ਹੈ ਕਿ ਉਹ ਆਪਣੇ ਦੇਸ਼ਾਂ ਵਿੱਚ ਪ੍ਰਬੰਧ ਪੱਕੇ ਕਰਨ ਅਤੇ ਹੋਰਨਾਂ ਨੂੰ ਇਹੋ ਕੁਝ ਕਰਨ ਲਈ ਪ੍ਰੇਰਨ ਦਾ ਕੰਮ ਤਾਂ ਕਰਦੇ ਹਨ, ਜਿੱਥੋਂ ਜ਼ਹਿਰ ਦੀਆਂ ਬੁਝੀਆਂ ਸੂਲਾਂ ਉੱਗਦੀਆਂ ਹਨ, ਉਸ ਦਾ ਕੋਈ ਬਾਨ੍ਹਣੂੰ ਬੰਨ੍ਹਣ ਬਾਰੇ ਜੱਕੋ-ਤੱਕੇ ਵਿੱਚ ਹੀ ਹਨ। ਇਹ ਜੱਕੋ-ਤੱਕਾ ਇੱਕ ਦਿਨ ਛੱਡਣਾ ਪਵੇਗਾ। ਅਫਗਾਨਿਸਤਾਨ ਜਾਂ ਇਰਾਕ ਵਾਂਗ ਸਿੱਧੀ ਜੰਗ ਛੇੜ ਦੇਣ ਦੀ ਸਲਾਹ ਕੋਈ ਨਹੀਂ ਦੇਵੇਗਾ, ਪਰ ਜਿਹੜੇ ਦੇਸ਼ ਤੋਂ ਇਸ ਵਰਤਾਰੇ ਨੂੰ ਸਾਰੇ ਸੰਸਾਰ ਵਿੱਚ ਕਮਾਂਡ ਕੀਤਾ ਜਾ ਰਿਹਾ ਹੈ, ਉਸ ਨੂੰ ਹੋਰ ਤਰ੍ਹਾਂ ਵੀ ਮਜਬੂਰ ਕੀਤਾ ਜਾ ਸਕਦਾ ਹੈ। ਇਕੱਲੇ-ਇਕੱਲੇ ਦੇਸ਼ ਨੇ ਫਰਾਂਸ, ਬੈਲਜੀਅਮ, ਤੁਰਕੀ, ਬੰਗਲਾ ਦੇਸ਼ ਜਾਂ ਹੋਰਨਾਂ ਵਾਂਗ ਭੁਗਤਣਾ ਹੈ ਜਾਂ ਹਿਟਲਰ ਵਿਰੁੱਧ ਲੜ ਕੇ ਫਾਸ਼ੀਵਾਦ ਦੇ ਖਿਲਾਫ ਹਾਸਲ ਕੀਤੀ ਗਈ ਜਿੱਤ ਵਾਂਗ ਮਨੁੱਖਤਾ ਦੇ ਬਚਾਅ ਦੀ ਜੰਗ ਲੜਨੀ ਹੈ, ਇਹ ਫੈਸਲਾ ਇੱਕ ਨਾ ਇੱਕ ਦਿਨ ਕਰਨਾ ਪਵੇਗਾ। ਜਿਹੜੀ ਘਟਨਾ ਬੀਤੀ ਰਾਤ ਫਰਾਂਸ ਵਿੱਚ ਹੋਈ ਹੈ, ਉਸ ਵਿੱਚ ਸੌ ਦੇ ਕਰੀਬ ਇਨਸਾਨਾਂ ਦੀ ਮੌਤ ਇਹ ਕੂਕ-ਕੂਕ ਕੇ ਕਹਿੰਦੀ ਹੈ ਕਿ ਹੋਰ ਵਕਤ ਗੁਆਉਣਾ ਬੇਵਕੂਫੀ ਹੋਵੇਗੀ, ਇਸ ਲਈ ਹਰ ਕਿਸੇ ਨੂੰ ਹਰ ਮੱਤਭੇਦ ਛੱਡ ਕੇ ਦਹਿਸ਼ਤਗਰਦੀ ਦੇ ਖਿਲਾਫ ਜੰਗ ਵਿੱਚ ਇੱਕ ਮਨ ਹੋ ਕੇ ਸਹਿਯੋਗ ਕਰਨਾ ਚਾਹੀਦਾ ਹੈ।

Sunday, May 22, 2016

ਆਈ ਐੱਸ ਵੱਲੋਂ ਭਾਰਤ 'ਤੇ ਹਮਲਿਆਂ ਦੀ ਧਮਕੀ

22 ਮਿੰਟ ਦਾ ਇੱਕ ਵੀਡੀਓ ਜਾਰੀ ਕਰਕੇ ਦਿੱਤੀ ਹਮਲਿਆਂ ਦੀ ਧਮਕੀ 
ਨਵੀਂ ਦਿੱਲੀ: 21ਮਈ 2016: (ਪੰਜਾਬ ਸਕਰੀਨ ਬਿਊਰੋ+ਇੰਟ.):
ਬਹੁਤ ਹੀ ਖਤਰਨਾਕ ਅਤੇ ਗੰਭੀਰ ਖਬਰ ਆ ਰਹੀ ਹੈ ਇੰਟਰਨੈਟ 'ਤੇ। ਆਈ ਐੱਸ ਨੇ ਬਦਲਾ ਲੈਣ ਲਈ ਭਾਰਤ ਤੇ ਹਮਲੇ ਕਰਨ ਦੀ ਧਮਕੀ ਦਿੱਤੀ ਹੈ। ਖ਼ਤਰਨਾਕ ਅੱਤਵਾਦੀ ਜਥੇਬੰਦੀ ਆਈ ਐੱਸ ਆਈ ਐੱਸ ਨੇ 22 ਮਿੰਟ ਦਾ ਇੱਕ ਵੀਡੀਓ ਜਾਰੀ ਕਰਕੇ ਭਾਰਤ ਵਿਰੁੱਧ ਆਪਣੇ ਖ਼ਤਰਨਾਕ ਇਰਾਦੇ ਜ਼ਾਹਿਰ ਕਰ ਦਿੱਤੇ ਹਨ। ਜਥੇਬੰਦੀ ਨੇ ਅਰਬੀ ਭਾਸ਼ਾ 'ਚ ਜਾਰੀ ਇਸ ਵੀਡੀਓ 'ਚ ਗੁਜਰਾਤ, ਕਸ਼ਮੀਰ, ਮੁਜ਼ੱਫਰਨਗਰ ਅਤੇ ਬਾਬਰੀ ਮਸਜਿਦ ਕਾਂਡ ਦਾ ਬਦਲਾ ਲੈਣ ਦਾ ਐਲਾਨ ਕੀਤਾ ਹੈ। ਵੀਡੀਓ ਸਮੁੰਦਰ ਕਿਨਾਰੇ ਸ਼ੂਟ ਕੀਤਾ ਗਿਆ ਹੈ ਅਤੇ ਇਸ 'ਚ ਜ਼ਿਆਦਾਤਰ ਇੰਟਰਵਿਊ ਹੀ ਹਨ। ਆਈ ਐੱਸ ਵੱਲੋਂ ਭਾਰਤ ਅਤੇ ਦੱਖਣੀ ਏਸ਼ੀਆ 'ਚ ਜਾਰੀ ਕੀਤਾ ਗਿਆ ਇਹ ਪਹਿਲਾ ਵੀਡੀਓ ਹੈ।  ਵੀਡੀਓ ਵਿੱਚ ਸਥਾਨਕ ਜੇਹਾਦੀਆਂ ਨੂੰ ਵਰਤੇ ਜਾਣ ਦੀ ਗੱਲ ਕਹੀ ਗਈ ਹੈ। 
ਇਸ ਵੀਡੀਓ 'ਚ ਠਾਣੇ ਦਾ ਰਹਿਣ ਵਾਲਾ ਇੰਜੀਨੀਅਰਿੰਗ ਦਾ ਵਿਦਿਆਰਥੀ ਫਰਹਾਦ ਤਨਵੀਰ ਸ਼ੇਖ ਸਪਸ਼ਟ ਸ਼ਬਦਾਂ ਵਿੱਚ ਬਦਲਾ ਲੈਣ ਦੀ ਧਮਕੀ ਦੇ ਰਿਹਾ ਹੈ। ਸ਼ੇਖ ਆਖਦਾ ਹੈ, ਅਸੀਂ ਪਰਤਾਂਗੇ, ਪਰ ਤਲਵਾਰ ਹੱਥ 'ਚ ਲੈ ਕੇ। ਬਾਬਰੀ ਮਸਜਿਦ ਨੂੰ ਡੇਗਣ ਦਾ ਬਦਲਾ ਲਵਾਂਗੇ। ਕਸ਼ਮੀਰ, ਗੁਜਰਾਤ ਅਤੇ ਮੁਜ਼ੱਫਰਨਗਰ ਦੇ ਮੁਸਲਮਾਨਾਂ ਦੇ ਕਤਲਾਂ ਦਾ ਬਦਲਾ ਲਿਆ ਜਾਵੇਗਾ। ਉਹ ਆਖਦਾ ਹੈ ਕਿ ਭਾਰਤ 'ਚ ਆਈ ਐੱਸ ਦੇ ਸਥਾਨਕ ਜੇਹਾਦੀ ਹੀ ਹਮਲੇ ਕਰਨਗੇ। ਜ਼ਿਕਰਯੋਗ ਹੈ ਕਿ ਸ਼ੇਖ 2014 'ਚ ਤਿੰਨ ਸਾਥੀਆਂ ਸਮੇਤ ਸੀਰੀਆ ਗਿਆ ਅਤੇ ਆਈ ਐੱਸ ਆਈ ਐੱਸ 'ਚ ਭਰਤੀ ਹੋ ਗਿਆ। ਅਜਿਹੇ ਕਿੰਨੇ ਕੁ ਨੌਜਵਾਨ ਆਈ ਐੱਸ ਦੀਆਂ ਸਫਾਂ ਵਿੱਚ ਹਨ ਇਸ ਬਾਰੇ ਕੁਝ ਵੀ ਸਾਫ਼ ਸਾਫ਼ ਨਹੀਂ ਕਿਹਾ ਸਕਦਾ।  
ਵੀਡੀਓ ਵਿੱਚ ਸ਼ੇਖ ਨੇ ਆਪਣਾ ਨਾਂਅ ਅਬੂ ਅਮਰ ਅਲ ਹਿੰਦੀ ਦੱਸਿਆ ਹੈ। ਵੀਡੀਓ 'ਚ ਇੱਕ ਹੋਰ ਜੇਹਾਦੀ ਆਖਦਾ ਹੈ ਕਿ ਸਾਡੇ ਕਹਿਰ ਤੋਂ ਬਚਣ ਲਈ ਤੁਹਾਡੇ ਕੋਲ ਸਿਰਫ਼ ਤਿੰਨ ਬਦਲ ਹਨ-ਪਹਿਲਾ ਇਸਲਾਮ ਕਬੂਲ ਕਰੋ, ਦੂਜਾ ਜਜ਼ੀਆ ਦਿਓ ਜਾਂ ਫੇਰ ਮਰਨ ਲਈ ਤਿਆਰ ਜੋ ਜਾਓ। ਵੀਡੀਓ 'ਚ ਉਨ੍ਹਾ ਨੇ ਖੁਦ ਨੂੰ ਹਿੰਦ ਵੱਲ ਸਿੰਗ ਦਾ ਦੱਸਿਆ ਹੈ। ਪਤਾ ਚੱਲਿਆ ਹੈ ਕਿ ਆਈ ਐੱਸ ਆਈ ਐੱਸ 'ਚ ਇਹ ਲਫ਼ਜ਼ ਭਾਰਤ ਅਤੇ ਪਾਕਿਸਤਾਨ ਲਈ ਵਰਤਿਆ ਜਾਂਦਾ ਹੈ। ਵੀਡੀਉ 'ਚ ਹਿੰਦੂਆਂ ਨੂੰ ਗਾਂ ਦੀ ਪੂਜਾ ਕਰਨ ਵਾਲਾ ਅਤੇ ਮੁਸਲਮਾਨਾਂ ਵਿਰੁੱਧ ਹਿੰਸਾ ਕਰਨ ਵਾਲਾ ਦੱਸਿਆ ਗਿਆ ਹੈ। ਵੀਡੀਓ 'ਚ ਇੱਕ ਥਾਂ ਮੁਗਲ ਰਾਜਾ ਮੁਹੰਮਦ ਬਿਨ ਕਾਸਿਮ ਦਾ ਵੀ ਜ਼ਿਕਰ ਹੈ। ਅੱਤਵਾਦੀ ਉਸ ਨੂੰ ਭਾਰਤ 'ਚ ਇਸਲਾਮੀ ਰਾਜ ਦੀ ਸਥਾਪਨਾ ਕਰਨ ਵਾਲਾ ਪਹਿਲਾ ਰਾਜਾ ਮੰਨਦੇ ਹਨ। 
ਵੀਡੀਉ 'ਚ ਉਵੈਸੀ ਅਤੇ ਬਦਰੂਦੀਨ ਅਜਮਲ ਦੇ ਫੋਟੋਗ੍ਰਾਫ਼ ਵੀ ਨਜ਼ਰ ਆਉਂਦੇ ਹਨ। ਉਨ੍ਹਾਂ 'ਤੇ ਦੋਸ਼ ਲਾਇਆ ਗਿਆ ਕਿ ਉਹ ਗ਼ੈਰ-ਮੁਸਲਿਮ ਲੀਡਰਾਂ ਨਾਲ ਮਿਲੇ ਹੋਏ ਹਨ ਅਤੇ ਮੁਸਲਮਾਨਾਂ ਨਾਲ ਹੋਏ ਅੱਤਿਆਚਾਰ ਨੂੰ ਬਰਦਾਸ਼ਤ ਕਰ ਰਹੇ ਹਨ। 
ਵੀਡੀਓ 'ਚ ਕਿਹਾ ਗਿਆ ਕਿ ਉਨ੍ਹਾਂ ਲੋਕਾਂ ਦੀ ਗੱਲ 'ਤੇ ਧਿਆਨ ਨਾ ਦਿਓ, ਜਿਹੜੇ ਆਖਦੇ ਹਨ ਕਿ ਇਸਲਾਮ ਸ਼ਾਂਤੀ ਦਾ ਧਰਮ ਹੈ, ਬਲਕਿ ਇਸਲਾਮ ਜੰਗ ਦਾ ਧਰਮ ਹੈ। ਪੈਗੰਬਰ ਨੇ ਕਿਹਾ ਸੀ ਕਿ ਉਦੋਂ ਤੱਕ ਲੜਦੇ ਰਹੋ, ਜਦੋਂ ਤੱਕ ਅੱਲਾ ਦਾ ਰਾਜ ਕਾਇਮ ਨਾ ਹੋ ਜਾਵੇ।ਹੁਣ ਦੇਖਣਾ ਹੈ ਕਿ ਇਸ ਸੰਭਾਵਤ ਹਮਲੇ ਦੀ ਰੋਕਥਾਮ ਲਈ ਕੀ ਕਦਮ ਚੁੱਕਿਆ ਜਾਂਦਾ ਹੈ?
 ਦੌਰਾਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਅਸੀਂ ਆਈ ਐੱਸ ਦੇ ਖਤਰਿਆਂ  ਕਰਨ ਲਈ ਤਰਾਂ  ਸਮਰਥ ਹਾਂ। 

Sunday, September 13, 2015

ISIS ਅਤੇ ਅਲਕਾਇਦਾ ਦਰਮਿਆਨ ਵਿਵਾਦ ਹੋਰ ਤਿੱਖਾ

ਡਾਕਟਰ ਜਵਾਹਿਰੀ ਨੇ 45 ਮਿੰਟ ਲੰਮੇ ਭਾਸ਼ਣ ਵਿੱਚ ਕੀਤੀ ਸਖਤ ਆਲੋਚਨਾ 
ਵਾਸ਼ਿੰਗਟਨ: 12 ਸਤੰਬਰ 2015:(ਪੰਜਾਬ ਸਕਰੀਨ ਬਿਊਰੋ):
ਜਾਸੂਸੀ ਦਾ ਸ਼ੱਕ ਹੋਣ ਤੇ ਜਿੰਦਾ ਜਲਾ ਦੇਣਾ, ਮੁਰਗੇ ਵਾਂਗ ਤਾਰ ਉੱਪਰ ਬੰਨ ਕੇ ਭੁੰਨ ਦੇਣਾ, ਮੁਟਿਆਰਾਂ ਨੂੰ ਗੁਪਤ ਅੰਗਾਂ ਤੇ ਗੋਲੀਆਂ ਮਾਰਨੀਆਂ, ਜਿਊਂਦੇ ਕੈਦੀਆਂ ਨੂੰ ਪਿੰਜਰੇ ਵਿੱਚ ਬੰਦ ਕਰ ਕੇ ਡੁਬੋ ਦੇਣਾ ਅਤੇ ਇਹ ਸਾਰੀ ਬਰਬਰੀਅਤ ਜੇਹਾਦ ਦੇ ਨਾਮ ਉੱਪਰ ਕਰਨ ਵਾਲਾ ਮਨੁੱਖਤਾ ਵਿਰੋਧੀ ਸੰਗਠਨ ਆਈ ਐਸ ਆਈ ਐਸ ਹੁਣ ਆਪਣਿਆਂ ਦੀ ਆਲੋਚਨਾ ਦਾ ਵੀ ਨਿਸ਼ਾਨਾ ਬਣ ਰਿਹਾ ਹੈ। ਅਲ ਕ਼ਾਇਦਾ ਦੇ ਮੁਖੀ ਡਾਕਟਰ ਜਵਾਹਿਰੀ ਨੇ ਆਪਣੀ 45 ਮਿੰਟ ਲੰਮੀ ਰਿਕਾਰਡ ਕੀਤੀ ਹੋਈ ਸਪੀਚ ਵਿੱਚ ਆਈ ਐਸ ਆਈ ਐਸ ਦੇ ਮੁਖੀ ਬਗਦਾਦੀ ਨੂੰ ਬੜੇ ਸਪਸ਼ਟ ਅਤੇ ਸਖਤ ਸ਼ਬਦਾਂ ਵਿੱਚ ਆਲੋਚਨਾ ਦਾ ਨਿਸ਼ਾਨਾ ਬਣਾਇਆ ਹੈ। ਡਾਕਟਰ ਜਵਾਹਿਰੀ ਨੇ ਬਗਦਾਦੀ ਦੇ ਉਸ ਦਾਅਵੇ ਨੂੰ ਪੂਰੀ ਤਰਾਂ ਰੱਦ ਕੀਤਾ ਹੈ ਜਿਸ ਵਿੱਚ ਬਗਦਾਦੀ ਖੁਦ ਨੂੰ ਜੇਹਾਦ ਅਤੇ ਮੁਸਲਿਮ ਸਮਾਜ ਦਾ  ਦੱਸਦਾ ਹੈ। ਡਾਕਟਰ ਜਵਾਹਿਰੀ ਨੇ ਕਿਹਾ ਕਿ ਆਈ ਆਈ ਆਈ ਐਸ ਨੇ ਗੰਭੀਰ ਗਲਤੀਆਂ ਕੀਤੀਆਂ ਹਨ। ਉਹਨਾਂ ਸਾਫ਼ ਕਿਹਾ ਕਿ ਬਗਦਾਦੀ ਵਿੱਚ ਅਜਿਹਾ ਕੁਝ ਵੀ ਨਹੀਂ ਝ੍ਦਾ ਮੁਸਲਿਮ ਸਮਾਜ ਜਾਂ  ਜੇਹਾਦ ਦੀ ਅਗਵਾਈ ਕਰਨ ਵਾਲਿਆਂ ਵਿੱਚ ਹੋਣਾ ਚਾਹਿਦਾ ਹੈ। 

ਇਸ ਤਰਾਂ ਦੁਨੀਆ ਦੇ ਦੋ ਵੱਡੇ ਦਹਿਸ਼ਤਗਰਦ ਸੰਗਠਨਾਂ ਵਿਚਾਲੇ ਵਿਵਾਦ ਵਧ ਗਿਆ ਹੈ। ਅੱਲ ਕਾਇਦਾ ਮੁਖੀ ਅਯਮਲ ਅਲ ਜਵਾਹਿਰੀ  ਨੇ ਆਈ ਐਸ ਦੇ ਮੁਖੀ ਅੱਬੂ ਅੱਲ ਬਗ਼ਦਾਦੀ ਉੱਤੇ ਧੋਖਾ ਦੇਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦੁਨੀਆ ਭਰ ਦੇ ਮੁਸਲਮਾਨਾਂ ਦੇ ਨੇਤਾ ਹੋਣ ਦੇ ਬਗ਼ਦਾਦੀ ਦੇ ਦਾਅਵੇ ਨੂੰ ਵੀ ਖ਼ਾਰਜ ਕੀਤਾ ਹੈ। ਬਗ਼ਦਾਦੀ ਵੱਲੋਂ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਹੈ ਜੋ 45 ਮਿੰਟ ਦਾ ਹੈ। ਜਿਕਰਯੋਗ ਹੈ ਕਿ ਕਿਸੇ ਵੇਲੇ ਆਈ ਐਸ ਆਈ ਐਸ ਅਲਕਾਇਦਾ ਦਾ ਹੀ ਸਰਗਰਮ ਹਿੱਸਾ ਹੋਇਆ ਕਰਦਾ ਸੀ। ਦੋ ਕੁ ਸਾਲ ਪਹਿਲਾਂ ਬਗਦਾਦੀ ਦੀ ਅਗਵਾਈ ਹੇਠ ISIS ਨੇ ਅਲਕਾਇਦਾ ਨਾਲੋਂ ਤੋੜ ਵਿਛੋੜਾ ਕਰ ਲਿਆ। ਬੇਰਹਿਮੀ, ਬਰਬਰਤਾ, ਕਰੂਰਤਾ  ਅਤੇ ਅਣਮਨੁੱਖੀ ਮੌਤਾਂ ਦੇ ਮਾਮਲੇ ਵਿੱਚ ਨਵੇਂ ਪਰ ਕਾਲੇ ਪੰਨੇ ਲਿਖਣ ਦੇ ਮਾਮਲੇ ਵਿੱਚ ਇਸ ਸੰਗਠਨ ਨੇ ਕੋਈ ਕਸਰ ਬਾਕੀ ਨਹੀਂ ਛੱਡੀ। 
ਜੇਹਾਦੀ ਸਮੂਹਾਂ ਉੱਤੇ ਨਜ਼ਰ ਰੱਖਣ ਵਾਲੀ  ਵੈੱਬਸਾਈਟ ‘ਦੀ ਲਾਂਗ ਵਾਰ ਜਰਨਲ’ ਦੇ ਅਨੁਸਾਰ ਵੀਡੀਓ ਨੂੰ ਕਈ ਮਹੀਨੇ ਪਹਿਲਾਂ ਰਿਕਾਰਡ ਕੀਤਾ ਗਿਆ ਸੀ ਪਰ ਇਸ ਨੂੰ ਰਿਲੀਜ਼ ਬੁੱਧਵਾਰ ਨੂੰ ਕੀਤਾ ਗਿਆ ਹੈ। ਟੇਪ ਵਿੱਚ ਜਵਾਹਿਰੀ ਨੇ ਸ਼ਿਕਾਇਤ ਕੀਤੀ ਹੈ ਕਿ ਬਗ਼ਦਾਦੀ ਨੂੰ ਗਾਜਾ ਪੱਟੀ ਵਿੱਚ ਮੁਸਲਮਾਨਾਂ ਦੀਆਂ ਪ੍ਰੇਸ਼ਾਨੀਆਂ ਦਿਖਾਈ ਨਹੀਂ ਦੇ  ਰਹੀਆਂ। ਇਸ ਲੰਮੇ ਬਿਆਨ ਵਿੱਚ ਕਾਫੀ ਕੁਝ ਕਿਹਾ ਗਿਆ ਹੈ। 
ਚੇਤੇ ਰਹੇ ਕਿ ਓਸਾਮਾ ਬਿਨ ਲਾਦੇਨ ਦੀ ਮੌਤ ਤੋਂ ਬਾਅਦ ਮਿਸਰ ਦੇ ਡਾਕਟਰ ਜਵਾਹਿਰੀ ਨੂੰ ਅੱਲ ਕਾਇਦਾ ਦਾ ਮੁਖੀ ਬਣਾਇਆ ਗਿਆ ਸੀ। ਆਈ ਐਸ ਅੱਲ ਕਾਇਦਾ ਦਾ ਹੀ ਹਿੱਸਾ ਸੀ ਅਤੇ ਦੋ ਸਾਲ ਪਹਿਲਾਂ ਉਹ ਸੰਗਠਨ ਤੋਂ ਵੱਖ ਹੋ ਗਿਆ ਸੀ। ਵੱਖ ਹੋਣ ਤੋਂ ਬਾਅਦ ਛੇਤੀ ਹੀ ਇਸਨੇ ਤੜਫਾ ਤੜਫਾ ਕੇ ਮੌਤ ਦੇ ਘਾਟ ਉਤਾਰਨ ਵਾਲੇ ਤਰੀਕੇ ਇਜਾਦ ਕੀਤੇ ਜਿਹਨਾਂ ਨਾਲ ਇਹ ਦੁਨੀਆ ਭਰ ਵਿੱਚ ਇੱਕ ਨਵੀਂ ਪਰ ਕਾਲੀ ਤਾਕਤ ਵੱਜੋਂ ਉਭਰਿਆ। ਇਸਨੂੰ ਸਿਰਫ ਵਿਦੇਸ਼ੀ ਅੱਤਵਾਦ ਸਮਝ ਕੇ ਮ੍ਸ੍ਤਵ ਰਹਿਣਾ ਬਹੁਤ ਵੱਡੀ ਭੁੱਲ ਹੋਵੇਗੀ। ਜਦੋਂ ਦੀਨਾਨਗਰ ਗੁਰਦਾਸਪੁਰ ਵਿੱਚ ਸਭ ਤੋਂ ਭਿਆਨਕ ਹਮਲਾ ਹੋਇਆ ਤਾਂ ਬੀਬੀਸੀ ਨੇ ਇਸਨੂੰ ਭਾਰਤ ਵਿੱਚ ਆਈ ਐਸ ਆਈ ਐਸ ਦਾ ਵਿਜ਼ਟਿੰਗ ਕਾਰਡ ਦੱਸਿਆ ਸੀ। 
ਭਾਰਤ ਵਿੱਚ ਆਈ ਐਸ ਆਈ ਐਸ ਦੇ ਦਾਖਲੇ ਦੇ ਕਈ ਇਸ਼ਾਰਿਆਂ ਨੂੰ ਅਫਵਾਹਾਂ ਸਮਝ ਕੇ ਰੱਦ ਕੀਤਾ ਜਾ ਸਕਦਾ ਹੈ ਪਰ ਲੋਕਾਂ ਵਿੱਚ ਪਾਇਆ ਜਾ ਰਿਹਾ ਖੌਫ਼  ਦੱਸਦਾ ਹੈ ਕਿ ਹਾਲਾਤ ਵਿੱਚ ਸਭ ਅਛਾ ਨਹੀਂ। ਜੇ ਇਸ ਸਭਕੁਝ ਦੇ ਬਾਵਜੂਦ ਅਛਾ ਹੈ ਤਾਂ ਉਹ ਇਹ ਕਿ ਇਸ ਬੇਰਹਿਮ ਅਤੇ ਖਤਰਨਾਕ ਸੰਗਠਨ ISIS ਦੇ ਖਿਲਾਫ਼ ਆਵਾਜ਼ ਵੀ ਭਾਰਤ ਵਿੱਚ ਬੁਲੰਦ ਹੋਈ ਹੈ। ਇਹ ਆਵਾਜ਼ ਹੈ ਵੀ ਮੁਸਲਿਮ ਸਮਾਜ ਦੀ। ਭਾਰਤ ਦੇ 1070 ਉਲੇਮਾ ਅਤੇ ਮੌਲਵੀਆਂ ਨੇ ਆਈ ਐਸ ਆਈ ਐਸ ਨੂੰ ਅਨ੍ਮ੍ਨੁਖ੍ਖਿਆ ਅਤੇ ਇਸਲਾਮ ਵਿਰੋਧੀ ਦੱਸਿਆ ਹੈ। ਆਈ ਐਸ ਨੂੰ ਗੈਰ ਇਸਲਾਮਿਕ ਦੱਸਣ ਵਾਲੇ ਇਸ ਫਤਵੇ ਦੀ ਕਾਪੀ ਦੁਨੀਆ  ਦੇ 50 ਦੇਸ਼ਾਂ ਨੂੰ ਭੇਜੀ ਜਾ ਚੁੱਕੀ ਹੈ। 

Thursday, September 10, 2015

ਪੈਸਾ ਇਕੱਠਾ ਕਰਕੇ ਐਸ਼-ਪ੍ਰਸ਼ਤੀ ਕਰਨ ਤੋਂ ਸਿਵਾਏ ਕੁਝ ਨਹੀਂ ਕਰਦੇ ਖਾਲਿਸਤਾਨੀ

ਨਾਭਾ ਜੇਲ੍ਹ ਵਿੱਚ ਬੰਦ ਰਤਨਦੀਪ ਸਿੰਘ ਵੱਲੋਂ ਅਹਿਮ ਪ੍ਰਗਟਾਵੇ
ਅੰਮ੍ਰਿਤਸਰ: 10 ਸਤੰਬਰ 2015:

ਵੱਖ-ਵੱਖ ਕੇਸਾਂ ਨੂੰ ਲੈ ਕੇ ਨਾਭਾ ਜੇਲ੍ਹ ਵਿੱਚ ਬੰਦ ਰਤਨਦੀਪ ਸਿੰਘ ਨੇ ਖਾਲਿਸਤਾਨੀ ਹਮਾਇਤੀਆਂ ਦੀ ਬਿੱਲੀ ਬਾਹਰ ਲਿਆਉਂਦਿਆਂ ਕਿਹਾ ਕਿ ਖਾਲਿਸਤਾਨ ਦੇ ਨਾਂਅ 'ਤੇ ਮਾਇਆ ਇਕੱਠੀ ਕਰਨ ਵਾਲੇ ਵਧੇਰੇ ਕਰਕੇ ਏਜੰਸੀਆ ਦੇ ਟਾਊਟ ਹਨ, ਜਿਹੜੇ ਸਿੱਖ ਸੰਗਤਾਂ ਕੋਲੋਂ ਪੰਥ ਦੇ ਨਾਂਅ 'ਤੇ ਪੈਸਾ ਇਕੱਠਾ ਕਰਕੇ ਐਸ਼-ਪ੍ਰਸ਼ਤੀ ਕਰਨ ਤੋਂ ਸਿਵਾਏ ਕੁਝ ਨਹੀਂ ਕਰਦੇ ਤੇ ਉਲਟਾ ਸਿੱਖ ਨੌਜਵਾਨਾਂ ਨੂੰ ਫੜਾਉਣ ਵਿੱਚ ਅਹਿਮ ਰੋਲ ਨਿਭਾਉਂਦੇ ਹਨ।
ਨਾਭਾ ਜੇਲ੍ਹ ਦੀ ਵਾਰਡ ਨੰਬਰ ਛੇ ਤੋ ਭੇਜੀ ਇੱਕ ਪੱਤਰਿਕਾ ਵਿੱਚ ਰਤਨਦੀਪ ਸਿੰਘ ਨੇ ਸਨਸਨੀਖੇਜ਼ ਪ੍ਰਗਟਾਵੇ ਕਰਦਿਆਂ ਕਿਹਾ ਕਿ ਉਹ ਸਿਰਫ 16 ਸਾਲ ਦਾ ਹੀ ਸੀ, ਜਦੋਂ ਖਾਲਿਸਤਾਨੀ ਜਥੇਬੰਦੀਆ ਵਿੱਚ ਰਲ ਗਿਆ ਸੀ, ਉਹ ਬੈਲਜੀਅਮ ਤੋਂ ਪਕਿਸਤਾਨ ਗਿਆ ਤੇ ਕਈ ਵਾਰੀ ਜਥੇਦਾਰਾਂ ਦੇ ਕਹਿਣ 'ਤੇ ਭਾਰਤ ਵਿੱਚ ਵੀ ਆਇਆ, ਜੋ ਉਹਨਾਂ ਨੇ ਸਮੇਂ ਮੁਤਾਬਕ ਸੇਵਾ (ਬੰਦੇ ਮਾਰਨ ਜਾਂ ਕੋਈ ਹੋਰ) ਦੱਸੀ ਉਹ ਤਨ ਤੇ ਮਨ ਨਾਲ ਪੂਰੀ ਕੀਤੀ। ਉਸ ਨੇ ਕਿਹਾ ਕਿ ਉਹ ਅੱਜ ਸਿੱਖ ਕੌਮ ਦੇ ਸਾਹਮਣੇ ਬਹੁਤ ਵੱਡਾ ਸੱਚ ਕਹਿਣ ਜਾ ਰਿਹਾ ਹ,ੈ ਜਿਸ ਨੂੰ ਸੁਣ ਕੇ ਸਿੱਖ ਸੰਗਤਾਂ ਸੋਚਣ ਲਈ ਮਜਬੂਰ ਹੋ ਜਾਣਗੀਆਂ। ਉਸ ਨੇ ਪ੍ਰਗਟਾਵਾ ਕੀਤਾ ਕਿ ਜਥੇਦਾਰ ਤਲਵਿੰਦਰ ਸਿੰਘ ਬੱਬਰ ਨੂੰ ਮਰਵਾਉਣ ਵਾਲੇ ਖੁਦ ਬੱਬਰਾਂ ਦੇ ਆਗੂ ਹੀ ਸਨ। ਜਿਹੜੇ ਅੱਲ੍ਹੜ ਉਮਰ ਦੇ ਨੌਜਵਾਨ ਇਹਨਾਂ ਜਥੇਦਾਰਾਂ ਦੇ ਕੋਲ ਸਹਾਇਤਾ ਲਈ ਗਏ, ਉਹਨਾਂ ਦੀਆ ਮਾਮੂਲੀ ਗਲਤੀਆਂ ਕਾਰਨ ਉਹਨਾਂ ਨੂੰ ਬਾਰਡਰ 'ਤੇ ਲਿਜਾ ਕੇ ਸਰਕਾਰੀ ਏਜੰਸੀਆਂ ਦੇ ਇਸ਼ਾਰਿਆਂ 'ਤੇ ਗੋਲੀਆਂ ਮਾਰ ਦਿੱਤੀਆਂ ਗਈਆਂ, ਜਿਹਨਾਂ ਦੀਆ ਮੌਤਾਂ ਲਈ ਇਹ ਜਥੇਦਾਰ ਬਰੀ ਨਹੀਂ ਕੀਤੇ ਜਾ ਸਕਦੇ।
ਉਸ ਨੇ ਕਿਹਾ ਕਿ ਜਗਤਾਰ ਸਿੰਘ ਤਾਰਾ ਨੂੰ ਖਾਲਿਸਤਾਨੀ ਜਥੇਦਾਰਾਂ ਨੇ ਖੁਦ ਫੜਵਾਇਆ, ਕਿÀੁਂਕਿ ਤਾਰਾ ਨੇ ਉਹਨਾਂ ਦੀ ਈਨ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਹਰਮਿੰਦਰ ਸਿੰਘ ਮਿੰਟੂ ਨੂੰ ਵੀ ਖਾਲਿਸਤਾਨੀ ਆਗੂਆਂ ਨੇ ਹੀ ਫੜਵਾਇਆ, ਕਿਉਂਕਿ ਉਹ ਖਾਲਿਸਤਾਨੀ ਲਿਬਰੇਸ਼ਨ ਫੋਰਸ ਦੇ ਹੱਕ ਵਿੱਚ ਨਹੀਂ ਸੀ। ਰਤਨਦੀਪ ਸਿੰਘ ਨੇ ਕਿਹਾ ਕਿ ਉਸ ਨੂੰ ਵੀ ਫੜਾਉਣ ਵਾਲੇ ਖਾਲਿਸਤਾਨੀ ਜਥੇਦਾਰ ਹੀ ਹਨ, ਜਿਹੜੇ ਬਾਅਦ ਵਿੱਚ ਆਪਣੇ ਬੰਦਿਆਂ ਕੋਲੋਂ ਰੌਲਾ ਪਵਾਉਂਦੇ ਸਨ ਕਿ ਇਹ ਤਾਂ ਆਪ ਹੀ ਪੇਸ਼ ਹੋ ਗਿਆ ਹੈ।
ਸਿੱਖ ਨਜ਼ਰਬੰਦਾਂ ਅਤੇ ਮਾਰੇ ਗਏ ਨੌਜਵਾਨਾਂ ਦੇ ਪਰਵਾਰਾਂ ਦੀ ਸਹਾਇਤਾ ਲਈ ਬਣੀ ਸੰਸਥਾ ਦੇ ਜਥੇਦਾਰ ਬਲਬੀਰ ਸਿੰਘ ਯੂ.ਕੇ. ਵੀ ਏਜੰਸੀਆਂ ਨਾਲ ਰਲ ਕੇ ਕੰਮ ਕਰ ਰਿਹਾ ਹੈ ਅਤੇ ਸਿੱਖਾਂ ਦੇ ਪਰਵਾਰਾਂ ਲਈ ਲੋਕਾਂ ਵੱਲੋ ਆਪਣੀ ਕਿਰਤ ਕਮਾਈ ਵਿੱਚੋਂ ਕੀਤੀ ਗਈ ਸਹਾਇਤਾ ਨੂੰ ਆਪਣੇ ਫਾਇਦੇ ਲਈ ਵਰਤ ਰਿਹਾ ਹੈ। ਉਸ ਨੇ ਕਿਹਾ ਕਿ ਬੈਂਸ ਨੇ ਇੱਕ ਨਵਾਂ ਡਰਾਮਾ ਕਰਦਿਆਂ ਨੇਪਾਲ ਦੇ ਗਰੀਬਾਂ ਦੀ ਮਦਦ ਕਰਨ ਦਾ ਬਹਾਨਾ ਬਣਾ ਕੇ ਮੋਟੀ ਰਕਮ ਹੜੱਪੀ ਹੈ। ਉਸ ਨੇ ਕਿਹਾ ਕਿ ਜਿਹੜਾ ਵੀ ਕੋਈ ਬੰਦਾ ਇਹਨਾਂ ਦੇ ਖਿਲਾਫ ਕੁਝ ਬੋਲਣ ਦੀ ਹਿੰਮਤ ਕਰਦਾ ਹੈ, ਪਹਿਲਾਂ ਤਾਂ ਉਸ ਦੇ ਘਰ ਬੰਦੇ ਭੇਜ ਕੇ ਪੈਸੇ ਦੇ ਕੇ ਉਸ ਨੂੰ ਚੁੱਪ ਕਰਾ ਦਿੰਦੇ ਹਨ ਜਾਂ ਫਿਰ ਉਸ ਦਾ ਵੀ ਕੰਡਾ ਕੱਢ ਦਿੱਤਾ ਜਾਂਦਾ ਹੈ। ਉਸ ਨੇ ਕਿਹਾ ਕਿ ਸੰਘਰਸ਼ ਵਿੱਚ ਲੱਗੇ ਸਿੱਖ ਨੌਜਵਾਨਾਂ ਦੇ ਪਰਵਾਰਾਂ ਦੀ ਹਾਲਤ ਇੰਨੀ ਮਾੜੀ ਹੈ, ਪਰ ਉਹਨਾਂ ਦੇ ਪਰਵਾਰਾਂ ਦੀ ਸਹਾਇਤਾ ਨਹੀਂ ਕੀਤੀ ਜਾਂਦੀ, ਜੇਕਰ ਕਿਸੇ ਦੀ ਕੀਤੀ ਜਾਂਦੀ ਹੈ ਤਾਂ ਫਿਰ ਦੋ-ਦੋ ਹਜ਼ਾਰ ਪੰਜ-ਪੰਜ ਹਜ਼ਾਰ ਦੇ ਕੇ ਫੋਟੋਆਂ ਖਿੱਚ ਕੇ ਫੇਸਬੁੱਕ 'ਤੇ ਚੜ੍ਹਾਅ ੰਿਦੰਦੇ ਹਨ। ਮਾਰੇ ਗਏ ਸਿੱਖ ਨੌਜਵਾਨਾਂ ਦੇ ਪਰਵਾਰਾਂ ਨੂੰ ਮੰਗਤਿਆਂ ਦੇ ਰੂਪ ਵਿੱਚ ਪੇਸ਼ ਕਰਦੇ ਹਨ। ਗੁਰਪ੍ਰੀਤ ਖਾਲਸਾ ਨੇ ਵੀ ਇਹਨਾਂ ਦੇ ਖਿਲਾਫ ਬਿਆਨ ਲਗਵਾਇਆ ਸੀ ਫਿਰ ਇਹਨਾਂ ਨੇ ਉਸ ਦੇ ਘਰ ਆਪਣੇ ਬੰਦੇ ਭੇਜ ਕੇ ਉਹਨਾਂ ਨੂੰ ਕੁਝ ਪੈਸੇ ਦਿੱਤੇ ਤੇ ਅੱਗੇ ਤੋਂ ਅਜਿਹਾ ਨਾ ਕਰਨ ਦੀ ਬੇਨਤੀ ਕੀਤੀ, ਇਹ ਸਿਰੇ ਦੇ ਦਗੇਬਾਜ਼ ਹਨ। 
ਭਾਈ ਜਗਤਾਰ ਸਿੰਘ ਹਵਾਰਾ ਦੀ ਚੜ੍ਹਤ ਵੀ ਜਥੇਦਾਰਾਂ ਨੂੰ ਹਜ਼ਮ ਨਾ ਹੋਈ, ਜਿਸ ਦਾ ਰਿਜ਼ਲਟ ਅੱਜ ਕੌਮ ਦੇ ਸਾਹਮਣੇ ਹੈ, ਜਿਹੜਾ ਵੀ ਬੰਦਾ ਇਹਨਾਂ ਦੀ ਈਨ ਨਹੀਂ ਮੰਨਦਾ ਜਾਂ ਇਹਨਾਂ ਨੂੰ ਖਾਲਿਸਤਾਨ ਬਾਰੇ ਇਕੱਠੇ ਫੰਡ ਬਾਰੇ ਸਵਾਲ ਕਰੇ ਤਾਂ ਇਹ ਜਾਂ ਤਾਂ ਉਸ ਨੂੰ ਮਰਵਾ ਦਿੰਦੇ ਹਨ ਜਾਂ ਫਿਰ ਪੁਲਸ ਕੋਲ ਫੜਵਾ ਦਿੰਦੇ ਹਨ। ਬਲਬੀਰ ਸਿੰਘ ਭੂਤਨਾ ਦੀ ਬਿਰਧ ਮਾਤਾ ਦਾਣਾ ਮੰਡੀ ਵਿਖੇ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੀ ਹੈ, ਪਰ ਇਹਨਾਂ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ। ਇਹ ਗੱਲਾਂ ਜੇ ਝੂਠ ਹਨ ਤਾਂ ਬੈਂਸ ਅਕਾਲ ਤਖਤ ਆ ਕੇ ਸੰਗਤਾਂ ਨੂੰ ਆਪਣਾ ਸਪੱਸ਼ਟੀਕਰਨ ਦੇਵੇ, ਨਹੀਂ ਤਾਂ ਜਿਸ ਦਿਨ ਮੈਂ ਜੇਲ੍ਹ ਵਿੱਚੋਂ ਆਇਆ ਤਾਂ ਪਰਵਾਰ ਸਮੇਤ ਸ੍ਰੀ ਅਕਾਲ ਤਖਤ ਸਾਹਿਬ 'ਤੇ ਜਾ ਕੇ ਸਬੂਤ ਪੇਸ਼ ਕਰਾਗਾਂ ਕਿ ਇਹ ਪੰਥ ਦੇ ਚੋਰ ਨਹੀਂ ਬਹੁਤ ਵੱਡੇ ਡਾਕੂ ਤੇ ਪੰਥ ਦੋਖੀ ਹਨ।

Tuesday, July 28, 2015

ਸ਼ਹੀਦ: ਸਲਾਮੀਆਂ ਦੇ ਨਾਲ ਨਾਲ ਜਰੂਰੀ ਹੈ ਪਰਿਵਾਰਾਂ ਨੂੰ ਆਰਥਿਕ ਸੁਰੱਖਿਆ

ਪਰਿਵਾਰ ਵੱਲੋਂ ਸ਼ਹੀਦ ਐੱਸ ਪੀ ਦਾ ਸਸਕਾਰ ਕਰਨ ਤੋਂ ਨਾਂਹ ਗੰਭੀਰ ਇਸ਼ਾਰਾ 
ਲੁਧਿਆਣਾ: 28 ਜੁਲਾਈ 2015: (ਪੰਜਾਬ ਸਕਰੀਨ ਬਿਊਰੋ):
ਸੜਕਾਂ ਦੇ ਪ੍ਰਮੁਖ ਚੋਂਕਾਂ ਵਿੱਚ ਜਾਣਾ, ਮੋਮਬੱਤੀਆਂ ਜਗਾਉਣ ਆਸਾਨ ਹੈ ਪਰ ਪਰਿਵਾਰਕ ਮੁਖੀ ਦੀ ਮੌਤ ਨਾਲ ਪਏ  ਘਾਟੇ ਦਾ ਅਹਿਸਾਸ ਬਹੁਤ ਹੀ ਮੁਸ਼ਕਿਲ।  ਦੇਸ੍ਵ੍ਹ ਲੈ ਜਾਨਾਂ ਵਾਰਨ ਦੀਆਂ ਗੱਲਾਂ ਕਰਨਾ ਵੀ ਸੌਖਾ ਹੈ ਪਰ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਲੈਣਾ ਅਜੇ ਵੀ ਬੜਾ ਮੁਸ਼ਕਿਲ। ਦੀਨਾਨਗਰ 'ਚ ਅੱਤਵਾਦੀਆਂ ਦੇ ਹਮਲੇ 'ਚ ਸ਼ਹੀਦ ਹੋਏ ਪੰਜਾਬ ਪੁਲਸ ਦੇ ਐਸ ਪੀ ਬਲਜੀਤ ਸਿੰਘ ਦੀ ਪਤਨੀ ਨੇ ਆਪਣੇ ਪਤੀ ਦੇ ਸਸਕਾਰ ਲਈ ਪੰਜਾਬ ਸਰਕਾਰ ਸਾਹਮਣੇ ਬਹੁਤ ਵੱਡੀ ਸ਼ਰਤ ਰੱਖ ਦਿੱਤੀ ਹੈ। ਸੋਗ ਦੇ ਮੌਕੇ 'ਤੇਆਜਿਹਿ ਸ਼ਰਤ ਰੱਖਣ ਲੱਗਿਆਂ ਇਹ ਪਰਿਵਾਰ ਕਿੰਨੀ ਦੁਬਿਧਾ ਅਤੇ ਦਰਦ ਵਿੱਚੋਂ ਗੁਜਰਿਆ ਹੋਣਾ ਹੈ ਇਸਦਾ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਨਾ ਜਰੂਰੀ ਹੈ। ਬਲਜੀਤ ਸਿੰਘ ਦੀ ਪਤਨੀ ਕੁਲਵੰਤ ਕੌਰ ਨੇ ਕਿਹਾ ਹੈ ਕਿ ਜਦੋਂ ਤੱਕ ਉਨ੍ਹਾ ਦੇ ਪੁੱਤਰ ਨੂੰ ਐਸ ਪੀ ਅਤੇ ਧੀਆਂ ਨੂੰ ਤਹਿਸੀਲਦਾਰ ਬਣਾਉਣ ਲਈ ਨਿਯੁਕਤੀ ਪੱਤਰ ਨਹੀਂ ਮਿਲਦਾ, ਉਦੋਂ ਤੱਕ ਉਹ ਆਪਣੇ ਪਤੀ ਦਾ ਅੰਤਿਮ ਸੰਸਕਾਰ ਨਹੀਂ ਕਰੇਗੀ। ਕੁਲਵੰਤ ਕੌਰ ਨੇ ਦਸਿਆ ਕਿ ਜਦੋਂ ਉਨ੍ਹਾ ਦੇ ਸਹੁਰਾ ਸਾਹਿਬ ਸ਼ਹੀਦ ਹੋਏ ਸਨ, ਉਸ ਵੇਲੇ ਉਨ੍ਹਾ ਦੇ ਪਤੀ ਨੂੰ ਨੌਕਰੀ ਹਾਸਲ ਕਰਨ ਲਈ ਦੋ ਸਾਲ ਧੱਕੇ ਖਾਣੇ ਪਏ ਸਨ। ਕੁਲਵੰਤ ਕੌਰ ਨੇ ਇਹ ਵੀ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਨੇ ਪੁਲਸ ਨੂੰ ਆਧੁਨਿਕ ਤਕਨਾਲੋਜੀ ਵਾਲੇ ਹਥਿਆਰ ਵੀ ਨਹੀਂ ਦਿੱਤੇ ਹਨ। ਐੱਸ.ਪੀ.ਡੀ ਬਲਜੀਤ ਸਿੰਘ ਦੇ ਬੇਟੇ ਮਨਿੰਦਰ ਸਿੰਘ ਨੇ ਵੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਸ ਨੂੰ ਉਸ ਦੇ ਪਿਤਾ ਵਾਲੀ ਐੱਸ.ਪੀ ਦੀ ਨੌਕਰੀ ਦਿੱਤੀ ਜਾਵੇ ਅਤੇ ਭੈਣਾਂ ਨੂੰ ਤਹਿਸੀਲਦਾਰ ਦੀ ਨੌਕਰੀ ਦਿੱਤੀ ਜਾਵੇ। ਮਨਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਸਰਬਜੀਤ ਦੀ ਮੌਤ 'ਤੇ ਪੰਜਾਬ ਸਰਕਾਰ ਨੇ ਉਸ ਦੇ ਪਰਵਾਰ ਨੂੰ 1 ਕਰੋੜ ਰੁਪਏ ਅਤੇ ਉਸ ਦੀ ਬੇਟੀ ਨੂੰ ਤਹਿਸੀਲ਼ਦਾਰ ਦੀ ਨੌਕਰੀ ਦਿੱਤੀ ਸੀ ਅਤੇ ਅਸੀਂ ਵੀ ਚਾਹੁੰਦੇ ਹਾਂ ਕਿ ਮੈਨੂੰ ਐੱਸ.ਪੀ ਰੈਂਕ ਦੀ ਨੌਕਰੀ ਮੌਕੇ 'ਤੇ ਹੀ ਦਿੱਤੀ ਜਾਵੇ। ਸ਼ਹੀਦ ਬਲਜੀਤ ਸਿੰਘ ਦੇ ਬੇਟੇ ਦੇ ਬਿਆਨ ਤੋਂ ਸਾਰੇ ਲੋਕ ਹੈਰਾਨ ਰਹਿ ਗਏ ਪਰ ਸ਼ਹੀਦਾਂ ਦੇ ਪਰਿਵਾਰਾਂ ਵਿੱਚ ਪੈਦਾ ਹੁੰਦੀ ਇਸ ਮਾਂਸਿਕ੍ਕਤਾ ਬਾਰੇ ਕਿਸੇ ਨਾ ਸੋਚਿਆ। ਪਰਿਵਾਰਿਕ ਮੁਖੀ ਦਾ ਸਦੀਵੀ ਵਿਛੋੜਾ, ਸਾਹਮਣੇ ਪਈ ਲਾਸ਼ ਪਰ ਉਸ ਦਰਦ ਨਾਲੋਂ ਵੱਡਾ ਦਰਦ ਬਣੀ ਆਉਣ ਵਾਲੀ ਜ਼ਿੰਦਗੀ। ਜਾਨਾਂ ਵਾਰਨ ਵਾਲੇ ਪਰਿਵਾਰਾਂ ਦੀ ਇਸ ਹਾਲਤ ਨੂੰ ਦੇਖ ਕੇ ਸਾਨੂੰ ਸ਼ਰਮ ਆਉਣੋ  ਵੀ ਹਟ ਗਈ ਹੈ। ਮੋਮਬੱਤੀਆਂ ਜਗਾਈਆਂ, ਫੋਟੋ ਖਿਚਵਾਈਆਂ ਅਤੇ ਚਲੋ ਜੀ ਮੁੱਕ ਗਿਆ ਫਰਜ਼, ਹੋ ਗਏ ਸਾਰੇ ਲਾਂਭੇ। ਜਿਸਦਾ ਪਤੀ ਚਲੀ ਗਿਆ ਉਸਨੇ ਸਾਰੀ ਉਮਰ ਇਕੱਲੀ ਨੇ ਦੁਖ ਝੱਲਣਾ ਹੈ, ਜਿਹਨਾਂ ਦਾ ਪੁੱਤ ਚਲਾ ਗਿਆ ਉਹਨਾਂ ਆਪਣਾ ਬੁਢਾਪਾ ਬਿਨਾ ਦ੍ਗੋਰੀ ਦੇ ਲੰਘਾਉਣਾ ਹੈ, ਜਿਹਨਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਖੁੱਸ ਗਿਆ ਉਹਨਾਂ ਇੱਕ ਇੱਕ ਪਲ ਬਿਨਾ ਮਾਰਗਦਰਸ਼ਨ ਦੇ ਲੰਘਾਉਣਾ ਹੈ। 
ਬਲਜੀਤ ਸਿੰਘ ਦੇ ਪਰਵਾਰ 'ਚ ਪਤਨੀ ਕੁਲਵੰਤ ਕੌਰ ਤੋਂ ਇਲਾਵਾ ਇੱਕ ਪੁੱਤਰ ਮਨਿੰਦਰ ਸਿੰਘ (27) ਅਤੇ ਦੋ ਧੀਆਂ ਪਰਮਿੰਦਰ ਕੌਰ (22) ਅਤੇ ਰਵਿੰਦਰ ਕੌਰ (20) ਹਨ। ਮਨਿੰਦਰ ਬੀ ਟੈਕ ਕਰ ਰਿਹਾ ਹੈ, ਜਦਕਿ ਪਰਮਿੰਦਰ ਆਈਲੈਟਸ ਅਤੇ ਰਵਿੰਦਰ ਬੀ ਡੀ ਐਸ ਕਰ ਰਹੀ ਹੈ। ਬਲਜੀਤ ਸਿੰਘ ਆਪਣੇ ਸਮੇਂ ਚੋਟੀ ਦੇ ਹਾਕੀ ਖਿਡਾਰੀ ਸਨ। ਉਹ ਹਾਕੀ ਟੀਮ 'ਚ ਮਿੱਡ ਫੀਲਡਰ ਵਜੋਂ ਖੇਡਦੇ ਸਨ। ਉਨ੍ਹਾ ਨੇ 1993 'ਚ ਦੱਖਣੀ ਅਫ਼ਰੀਕਾ ਵਿਰੁੱਧ ਪਹਿਲਾ ਕੌਮਾਂਤਰੀ ਮੈਚ ਖੇਡਿਆ ਸੀ।
ਬਲਜੀਤ ਸਿੰਘ ਦੇ ਪਿਤਾ ਅੱਛਰ ਸਿੰਘ ਨੂੰ ਵੀ ਪੰਜਾਬ ਦੇ ਕਾਲੇ ਦੌਰ ਦੌਰਾਨ ਅੱਤਵਾਦੀਆਂ ਨੇ ਸ਼ਹੀਦ ਕਰ ਦਿੱਤਾ ਸੀ। ਸਰਕਾਰ ਨੇ ਬਲਜੀਤ ਸਿੰਘ ਨੂੰ ਪੁਲਸ 'ਚ ਨੌਕਰੀ ਦੇ ਦਿੱਤੀ ਸੀ। ਅੱਛਰ ਸਿੰਘ ਉਸ ਵੇਲੇ ਪੁਲਸ 'ਚ ਇੰਸਪੈਕਟਰ ਸਨ। ਉਨ੍ਹਾ ਦੀ ਮੌਤ ਤੋਂ ਬਾਅਦ ਬਲਜੀਤ ਸਿੰਘ ਨੂੰ 1985 'ਚ ਏ ਐਸ ਆਈ ਦੀ ਨੌਕਰੀ ਦਿੱਤੀ ਗਈ ਸੀ।ਜੇ ਅਸੀਂ ਹਰ ਵਿਅਕਤੀ ਦੇ ਮਨ ਵਿੱਚ ਸ਼ਹੀਦ ਪਰਿਵਾਰਾਂ ਲਈ ਸਤਿਕਾਰ ਪੈਦਾ ਕਰ ਸਕੀਏ ਤਾਂ ਹੀ ਬਣੇਗੀ ਆਰਥਿਕ ਸੁਰੱਖਿਆ ਯਕੀਨੀ। 

Monday, July 27, 2015

ਪੰਜਾਬ ਦੇ ਹਿੰਸਕ ਮਿਲੀਟੈੰਟ ਇਤਿਹਾਸ ਵਿੱਚ ਭਿਆਨਕ ਮੋੜ

ਪਹਿਲੀ ਵਾਰ ਪੂਰਾ ਥਾਣਾ ਕਬਜ਼ੇ 'ਚ-ਲੋਕ ਇੱਕ  ਸਾਹ ਹੋ ਕੇ ਸੁਣਦੇ ਰਹੇ ਖਬਰਾਂ 
ਬਾਪੂ ਸੂਰਤ ਸਿੰਘ ਖਾਲਸਾ ਵਾਲੀ ਮੁਹਿੰਮ 'ਤੇ ਪੈ ਸਕਦਾ ਹੈ ਸਿਧਾ ਅਸਰ  
ਦੀਨਾਨਗਰ, ਗੁਰਦਾਸਪੁਰ//ਲੁਧਿਆਣਾ:
ਪੰਜਾਬ ਵਿੱਚ ਦਹਿਸ਼ਤਗਰਦਾਂ  ਦੇ ਵੱਡੇ ਹਮਲੇ ਨਾਲ ਹਰ ਪਾਸੇ ਸੋਗ, ਸਦਮੇ ਅਤੇ ਉਦਾਸੀ ਦੀ ਲਹਿਰ ਹੈ। ਲੋਕਾਂ ਨੂੰ ਪੰਜਾਬ ਦਾ ਸੰਤਾਪ ਇੱਕ ਵਾਰ ਫੇਰ ਸ਼ੁਰੂ ਹੁੰਦਾ ਮਹਿਸੂਸ ਹੋ ਰਿਹਾ ਹੈ। ਥਾਣੇ ਨੂੰ ਕਬਜ਼ੇ ਵਿੱਚ ਲੈਣ ਵਾਲੀ ਘਟਨਾ ਪੰਜਾਬ ਦੇ ਇਤਿਹਾਸ ਵਿੱਚ ਸ਼ਾਇਦ ਪਹਿਲਾਂ ਕਦੇ ਨਹੀਂ ਵਾਪਰੀ। ਨਕਸਲਬਾੜੀ ਲਹਿਰ ਵੇਲੇ ਥਾਣਾ ਚਮਕੌਰ ਸਾਹਿਤ 'ਤੇ ਹਮਲਾ ਹੋਇਆ ਸੀ ਜਿਸਨੂੰ ਨਾਕਾਮ ਕਰ ਦਿੱਤਾ ਗਿਆ ਸੀ। ਇਸ ਹਮਲੇ ਦਾ ਸਿਧਾ ਅਸਰ ਬਾਪੂ ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ ਨਾਲ ਬਣੀ ਮੁਹਿੰਮ 'ਤੇ ਵੀ ਪੈਣਾ ਹੈ। ਬੰਦੀ ਸਿੰਘਾਂ ਦੀ ਰਿਹਾਈ ਇੱਕ ਵਾਰ ਫੇਰ ਖਟਾਈ ਵਿੱਚ ਪੈਂਦੀ ਨਜ਼ਰ ਆ ਰਹੀ ਹੈ। 
ਹਰ ਪਾਸੇ ਸਨਸਨੀ ਦਾ ਮਾਹੌਲ ਸੀ। ਹਮਲੇ ਤੋਂ ਬਾਅਦ ਸਾਰੇ ਪੰਜਾਬ ਵਿੱਚ ਚੌਕਸੀ ਵਧਾਈ ਗਈ। ਸਰਕਾਰੀ ਦਫਤਰਾਂ ਵਿੱਚ  ਪੂਰੀ ਸਖਤੀ ਰਹੀ। ਲੁਧਿਆਣਾ ਦੇ ਸਿੰਗਲ ਵਿੰਡੋ ਵਾਲੇ ਹਾਲ ਵਿੱਚ ਇੱਕ ਇੱਕ ਵਿਅਕਤੀ ਨੂੰ ਹੀ ਅੰਦਰ ਜਾਣ ਦੀ ਇਜ਼ਾਜ਼ਤ ਦਿੱਤੀ ਜਾ ਰਹੀ ਸੀ। ਤਕਰੀਬਨ ਦੋ ਦਹਾਕਿਆਂ ਮਗਰੋਂ ਅੱਜ ਦੀਨਾਨਗਰ 'ਚ ਵੱਡੇ ਅੱਤਵਾਦੀ ਹਮਲੇ 'ਚ ਪੰਜਾਬ ਪੁਲਸ ਦੇ ਇੱਕ ਐਸ ਪੀ ਸਮੇਤ 5 ਪੁਲਸ ਜਵਾਨ ਸ਼ਹੀਦ ਹੋ ਗਏ ਅਤੇ ਥਾਣੇ ਦੀ ਹਵਾਲਾਤ 'ਚ ਬੰਦ ਦੋ ਵਿਅਕਤੀਆਂ ਸਮੇਤ 3 ਸ਼ਹਿਰੀ ਵੀ ਮਾਰੇ ਗਏ। ਸੁਰੱਖਿਆ ਦਸਤਿਆਂ ਵੱਲੋਂ ਕੀਤੀ ਗਈ ਜੁਆਬੀ ਕਾਰਵਾਈ 'ਚ ਸਾਰੇ 3 ਅੱਤਵਾਦੀ ਮਾਰੇ ਗਏ। ਮੁਕਾਬਲਾ ਤਕਰੀਬਨ 11 ਘੰਟੇ ਜਾਰੀ ਰਿਹਾ।ਕਈ ਵਾਰ ਇਸ ਨੂੰ 12 ਘੰਟੇ ਵੀ ਕਿਹਾ ਗਿਆ।  ਮਰਨ ਵਾਲਿਆਂ ਦੀ ਗਿਣਤੀ ਵੀ ਵਧ ਘਟ ਹੁੰਦੀ ਰਹੀ।
ਉਧਰ ਦੀਨਾਨਗਰ ਵਿਖੇ ਇੱਕ ਹੋਰ ਵੱਡਾ ਦੁਖਾਂਤ ਟਲ ਗਿਆ, ਜਦੋਂ ਰੇਲਵੇ ਲਾਈਨ 'ਤੇ ਰੱਖੇ ਗਏ 5 ਬੰਬਾਂ ਦਾ ਸਮੇਂ ਸਿਰ ਪਤਾ ਲੱਗ ਜਾਣ 'ਤੇ ਉਨ੍ਹਾ ਨੂੰ ਨਕਾਰਾ ਕਰ ਦਿੱਤਾ ਗਿਆ। ਰੇਲਵੇ ਸੂਤਰਾਂ ਅਨੁਸਾਰ ਇਸ ਲਾਈਨ 'ਤੇ ਕੁਝ ਦੇਰ ਮਗਰੋਂ ਹੀ ਅੰਮ੍ਰਿਤਸਰ-ਪਠਾਨਕੋਟ ਮੁਸਾਫ਼ਰ ਗੱਡੀ ਨੇ ਗੁਜ਼ਰਨਾ ਸੀ, ਪਰ ਬੰਬਾਂ ਦਾ ਪਤਾ ਲੱਗ ਜਾਣ 'ਤੇ ਗੱਡੀ ਨੂੰ ਪਿਛਲੇ ਸਟੇਸ਼ਨ 'ਤੇ ਹੀ ਰੋਕ ਲਿਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਵਰਦੀਧਾਰੀ ਅੱਤਵਾਦੀਆਂ ਨੇ ਸਵੇਰੇ ਤਕਰੀਬਨ 5 ਵਜੇ ਇੱਕ ਢਾਬਾ ਮਾਲਕ ਨੂੰ ਗੋਲੀ ਮਾਰ ਕੇ ਉਸ ਦੀ ਕਾਰ ਖੋਹ ਲਈ। ਢਾਬਾ ਮਾਲਿਕ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ। ਮਗਰੋਂ ਅੱਤਵਾਦੀਆਂ ਨੇ ਜੰਮੂ ਜਾ ਰਹੀ ਬੱਸ 'ਤੇ ਤਾਬੜ-ਤੋੜ ਫਾਇਰਿੰਗ ਕਰਕੇ 7 ਵਿਅਕਤੀਆਂ ਨੂੰ ਜ਼ਖ਼ਮੀ ਕਰ ਦਿੱਤਾ।
ਇਸ ਮਗਰੋਂ ਅੱਤਵਾਦੀਆਂ ਨੇ ਦੀਨਾਨਗਰ ਪੁਲਸ ਥਾਣੇ 'ਤੇ ਹਮਲਾ ਕਰ ਦਿੱਤਾ ਅਤੇ ਥਾਣੇ 'ਚ ਦਾਖਲ ਹੁੰਦਿਆਂ ਹੀ ਥਾਣੇ ਦੇ ਸੰਤਰੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਹਵਾਲਾਤ 'ਚ ਬੰਦ ਦੋ ਕੈਦੀ ਵੀ ਮਾਰ ਦਿੱਤੇ ਅਤੇ ਇਸ ਦੇ ਨਾਲ ਹੀ ਅੱਤਵਾਦੀਆਂ ਅਤੇ ਸੁਰੱਖਿਆ ਦਸਤਿਆਂ 'ਚ ਮੁਕਾਬਲਾ ਸ਼ੁਰੂ ਹੋ ਗਿਆ। ਅੱਤਵਾਦੀ ਹਮਲੇ ਦੀ ਜਾਣਕਾਰੀ ਮਿਲਦਿਆਂ ਹੀ ਗੁਰਦਾਸਪੁਰ ਤੋਂ ਸੀਨੀਅਰ ਪੁਲਸ ਅਧਿਕਾਰੀ ਮੌਕੇ 'ਤੇ ਪੁੱਜ ਗਏ ਅਤੇ ਪੁਲਸ ਕਾਰਵਾਈ ਦੀ ਕਮਾਨ ਸੰਭਾਲ ਲਈ। ਇਸੇ ਦੌਰਾਨ ਇੱਕ ਗੋਲੀ ਐਸ ਪੀ (ਡੀ) ਬਲਜੀਤ ਸਿੰਘ ਦੇ ਸਿਰ 'ਚ ਲੱਗੀ ਅਤੇ ਉਹ ਸ਼ਹੀਦ ਹੋ ਗਏ। ਇਸ ਸ਼ਹੀਦੀ ਨਾਲ ਪੂਰੇ ਪੰਜਾਬ ਵਿੱਚ ਸਦਮੇ ਦੀ।   ਸੋਸ਼ਲ ਮੀਡੀਆ ਤੇ ਇਸ  ਅਧਿਕਾਰੀ ਨੂੰ  ਦਿੱਤੀ ਗਈ।  
ਪੁਲਸ ਸੂਤਰਾਂ ਅਨੁਸਾਰ ਅੱਤਵਾਦੀਆਂ ਨੇ ਥਾਣੇ 'ਤੇ ਕਬਜ਼ਾ ਕਰ ਲਿਆ ਅਤੇ ਪੁਲਸ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਤਕਰੀਬਨ 10 ਘੰਟੇ ਜਾਰੀ ਰਿਹਾ। ਹਮਲੇ ਦੀ ਜਾਣਕਾਰੀ ਮਿਲਦਿਆਂ ਹੀ ਪਠਾਨਕੋਟ ਤੋਂ ਫ਼ੌਜ ਦੀ ਇੱਕ ਟੁਕੜੀ ਵੀ ਦੀਨਾਨਗਰ ਪੁੱਜ ਗਈ ਅਤੇ ਅੱਤਵਾਦੀਆਂ ਵਿਰੁੱਧ ਕਾਰਵਾਈ 'ਚ ਪੰਜਾਬ ਪੁਲਸ ਨੂੰ ਸਹਿਯੋਗ ਦਿੱਤਾ, ਪਰ ਪੰਜਾਬ ਪੁਲਸ ਨੇ ਅੱਤਵਾਦੀਆਂ ਵਿਰੁੱਧ ਕਾਰਵਾਈ ਦੀ ਕਮਾਂਡ ਆਪਣੇ ਹੱਥ 'ਚ ਰੱਖੀ ਅਤੇ ਅੰਤ ਸਾਰੇ 4 ਅੱਤਵਾਦੀਆਂ ਨੂੰ ਮਾਰਨ 'ਚ ਸਫ਼ਲਤਾ ਹਾਸਲ ਕੀਤੀ। ਅੱਤਵਾਦੀਆਂ ਵੱਲੋਂ ਏ ਕੇ 47 ਅਤੇ ਗਰਨੇਡਾਂ ਨਾਲ ਪੁਲਸ ਮੁਲਾਜ਼ਮਾਂ 'ਤੇ ਹਮਲੇ ਕੀਤੇ ਗਏ। ਦੀਨਾਨਗਰ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਅੱਜ ਸਵੇਰੇ ਹੀ ਸਾਰੇ ਸਕੂਲ-ਕਾਲਜ ਬੰਦ ਕਰ ਦਿੱਤੇ ਗਏ ਸਨ ਅਤੇ ਸ਼ਹਿਰ 'ਚ ਐਚ ਡੀ ਐਫ਼ ਸੀ ਅਤੇ ਐਕਸਿਸ ਬੈਂਕ ਦੀਆਂ ਬਰਾਂਚਾਂ ਵੀ ਬੰਦ ਰਹੀਆਂ।
ਈਟੀਵੀ ਵਾਸਤੇ ਉਚੇਚੀ ਮੀਡੀਆ ਕਵਰੇਜ ਲਈ ਲੁਧਿਆਣਾ ਦਾ ਗੌਰਵ ਵੀ ਉਚੇਚੇ ਤੌਰ ਤੇ ਪੁੱਜਿਆ 
ਦੀਨਾਨਗਰ ਪੁਲਸ ਸਟੇਸ਼ਨ 'ਤੇ ਅੱਤਵਾਦੀ ਹਮਲੇ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਪੁਲਸ ਦੇ ਮੁਖੀ ਸੁਮੇਧ ਸਿੰਘ ਸੈਣੀ ਚੰਡੀਗੜ੍ਹ ਤੋਂ ਤੁਰੰਤ ਦੀਨਾਨਗਰ ਪੁੱਜ ਗਏ ਅਤੇ ਅੱਤਵਾਦੀਆਂ ਵਿਰੁੱਧ ਕਾਰਵਾਈ ਦੀ ਕਮਾਨ ਆਪਣੇ ਹੱਥਾਂ 'ਚ ਲੈ ਲਈ। ਪ੍ਰਾਪਤ ਜਾਣਕਾਰੀ ਸਾਰੇ ਦਿਨ 'ਚ ਦੋਹਾਂ ਪਾਸਿਆਂ ਤੋਂ ਤਕਰੀਬਨ ਇੱਕ ਹਜ਼ਾਰ ਰਾਊਂਡ ਫਾਇਰਿੰਗ ਹੋਈ ਅਤੇ ਸਮੁੱਚੇ ਥਾਣਾ ਕੰਪਲੈਕਸ 'ਚ ਗੋਲੀਆਂ ਦੇ ਖਾਲੀ ਖੋਲ ਖਿਲਰੇ ਪਏ ਸਨ।
ਪੁਲਸ ਥਾਣੇ 'ਚੋਂ ਅੱਤਵਾਦੀਆਂ ਦੇ ਸਫਾਏ ਦੀ ਕਾਰਵਾਈ ਮੁਕੰਮਲ ਹੋ ਜਾਣ ਮਗਰੋਂ ਪੁਲਸ ਮੁਖੀ ਸੁਮੇਧ ਸੈਣੀ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀ ਅਤਿਆਧੁਨਿਕ ਹਥਿਆਰਾਂ ਨਾਲ ਲੈਸ ਸਨ ਅਤੇ ਉਨ੍ਹਾਂ ਕੋਲ ਭਾਰੀ ਮਾਤਰਾ ਵਿੱਚ ਗੋਲੀ ਬਾਰੂਦ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਅੱਤਵਾਦੀਆਂ ਤੋਂ ਜੀ ਪੀ ਆਈ ਸਿਸਟਮ ਵੀ ਬਰਾਮਦ ਹੋਇਆ ਹੈ। ਉਨ੍ਹਾ ਦੱਸਿਆ ਕਿ ਅੱਤਵਾਦੀਆਂ ਕੋਲ ਏ ਕੇ 47 ਰਾਈਫਲਾਂ ਅਤੇ ਚੀਨ ਦੇ ਬਣੇ ਗਰਨੇਡ ਸਨ ਅਤੇ ਤਿੰਨੇ ਅੱਤਵਾਦੀ ਲਸ਼ਕਰੇ ਤਾਇਬਾ ਨਾਲ ਸੰਬੰਧਤ ਸਨ।
ਹੁਣ  ਦੇਖਣਾ ਹੈ ਕਿ ਹਮਲੇ ਮਗਰੋਂ ਉਠ ਰਹੇ ਸੁਆਲਾਂ ਅਤੇ ਲੋਕ ਮਨਾਂ  ਵਿੱਚ  ਪੈਦਾ ਹੋ ਰਹੀ ਨਿਰਾਸ਼ਾ ਨਾਲ ਸਰਕਾਰ ਕਿਵੇਂ ਨਿਪਟਦੀ ਹੈ ! ਇਸ ਹਮਲੇ ਨੇ ਜਿੱਥੇ ਮਿਲਿਤੈੰਟ ਸਫਾਂ ਵਿੱਚ ਵਧ ਰਹੀ ਸ਼ਕਤੀ ਦਾ ਸੰਕੇਤ ਦਿੱਤਾ ਹੈ ਉੱਥੇ ਖੁਫੀਆ  ਏਜੰਸੀਆਂ ਦੀ ਨਾਕਾਮੀ ਵੀ ਸਾਹਮਣੇ ਆਈ ਹੈ।  ਨਵੀਂ ਪੀੜ੍ਹੀ ਦੇ ਜਿਹਨਾਂ ਲੋਕਾਂ ਨੇ ਵੀਹ ਬੀ ਸਾਲ ਪਹਿਲਾਂ ਪੰਜਾਬ ਦਾ ਗੋਲੀ ਬਾਰੂਦ ਵਾਲਾ ਦੌਰ ਨਹੀਂ ਸੀ ਦੇਖਿਆ ਉਹਨਾਂ ਨੇ ਵੀ ਹੁਣ ਦੇਖ ਲਿਆ ਕਿ ਪੰਜਾਬ ਵਿੱਚ ਉਹਨਾਂ ਦੇ ਸੀਨੀਅਰ ਪਰਿਵਾਰਿਕ ਮੈਂਬਰਾਂ ਨੇ ਲਗਾਤਾਰ ਖੂਨੀ ਦਹਾਕਾ ਕਿਸ ਤਰਾਂ ਕੱਟਿਆ ਦੇਖਿਆ ਹੋਵੇਗਾ। 

Friday, September 27, 2013

ਮੀਡੀਆ: ਜੰਮੂ 'ਚ ਹੋਇਆ ਹਮਲਾ ਬਣਿਆ ਮੁੱਖ ਖਬਰ

*ਲੈਫਟੀਨੈੰਟ ਕਰਨਲ ਬਿਕਰਮਜੀਤ ਸਿੰਘ ਸ਼ਹੀਦ 
*ਫੌਜ ਦੇ ਤਿੰਨ ਹੋਰ ਜਵਾਨ ਸ਼ਹੀਦ 
* 3 ਹਮਲਾਵਰ ਅੱਤਵਾਦੀ ਤੇ 2 ਨਾਗਰਿਕ ਵੀ ਮਾਰੇ ਗਏ 
* ਮਨਮੋਹਨ ਸਿੰਘ ਤੇ ਨਵਾਜ਼ ਸ਼ਰੀਫ਼ ਦੀ ਮਿਲਣੀ ਤੋਂ ਪਹਿਲਾਂ ਹੋਇਆ ਹਮਲਾ 
* ਸ਼ੋਹਾਦਾ ਬਿ੍ਗੇਡ ਨੇ ਲਈ ਦੋਹਾਂ ਹਮਲਿਆਂ ਜ਼ਿੰਮੇਵਾਰੀ
*ਹਮਲਾ ਅਚਾਨਕ ਅਤੇ ਜ਼ੋਰਦਾਰ 
*ਹਮਲੇ ਨਾਲ ਲੋਕਾਂ ਵਿੱਚ ਦਹਿਸ਼ਤ 
*ਲੋਕਾਂ ਨੇ ਭੱਜ ਕੇ  ਬਚਾਈ ਜਾਨ 
*ਮੁਕਾਬਲੇ ਲਈ ਵਰਤੇ ਗਏ ਟੈੰਕ ਅਤੇ ਹੈਲੀਕਾਪਟਰ 
*ਐਂਟਰੀ ਗੇਟ ਤੇ ਚਲਾਈਆਂ ਅੰਨੇਵਾਹ ਗੋਲੀਆਂ 
ਜੰਮੂ/ਕਠੂਆ 27 ਸਤੰਬਰ 2013:ਕਲ੍ਹ ਸਵੇਰੇ ਭਾਰੀ ਹਥਿਆਰਾਂ ਨਾਲ ਲੈਸ ਫ਼ੌਜ ਦੀ ਵਰਦੀ ਵਿਚ ਆਏ ਤਿੰਨ ਅੱਤਵਾਦੀਆਂ ਨੇ ਸਾਂਬਾ ਅਤੇ ਕਠੂਆ ਵਿੱਚ  ਅਚਾਨਕ ਹਮਲੇ ਕਰਕੇ ਪੂਰੇ ਦੇਸ਼ ਨੂੰ ਹਿਲਾ ਦਿੱਤਾ। ਪਹਿਲਾਂ ਹੀਰਾਨਗਰ ਥਾਣੇ ਅਤੇ ਫਿਰ ਸਾਂਬਾ ਦੇ ਇਕ ਫ਼ੌਜੀ ਕੈਂਪ 'ਤੇ ਹਮਲਾ ਕਰਕੇ ਇਕ ਲੈਫਟੀਨੈਂਟ ਕਰਨਲ ਅਤੇ 7 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ| ਬਾਅਦ ਵਿਚ ਫੌਜ ਨਾਲ ਹੋਏ ਮੁਕਾਬਲੇ 'ਚ ਇਹ ਤਿੰਨੋਂ ਹਮਲਾਵਰ ਅੱਤਵਾਦੀ, ਇਕ ਟਰੱਕ ਦਾ ਕਲੀਨਰ ਅਤੇ ਇਕ ਆਟੋ ਚਾਲਕ ਮਾਰੇ ਗਏ| ਇਸ ਹਮਲੇ ਨਾਲ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵਿਚਕਾਰ ਨਿਊਯਾਰਕ ਵਿਚ ਹੋਣ ਵਾਲੀ ਮੀਟਿੰਗ 'ਤੇ ਪ੍ਰਸ਼ਨ-ਚਿੰਨ੍ਹ ਲੱਗ ਗਿਆ ਸੀ ਪਰ ਬਾਅਦ ਵਿੱਚ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਇਸ ਨਾਲ ਇਸ ਪ੍ਰਸਤਾਵਿਤ ਮਿਲਣੀ ਤੇ ਕੋਈ ਅਸਰ ਨਹੀਂ ਪਵੇਗਾ| ਇਸੇ ਦੌਰਾਨ ਮੀਡੀਆ ਰਿਪੋਰਟਾਂ ਮੁਤਾਬਿਕ  ਅਧਿਕਾਰੀਆਂ ਨੇ ਦੱਸਿਆ ਕਿ ਕਠੂਆ ਦੇ ਹੀਰਾਨਗਰ ਪੁਲਿਸ ਥਾਣੇ 'ਤੇ ਪਹਿਲਾਂ ਕੀਤੇ ਫਿਦਾਈਨ ਹਮਲੇ ਵਿਚ ਚਾਰ ਪੁਲਿਸ ਮੁਲਾਜ਼ਮਾਂ ਸਮੇਤ 5 ਵਿਅਕਤੀ ਮਾਰੇ ਗਏ ਜਦਕਿ ਇਸ ਤੋਂ  ਕੁਝ ਦੇਰ ਬਾਅਦ ਹੀ ਸਾਂਬਾ ਵਿਖੇ ਫ਼ੌਜੀ ਕੈਂਪ 'ਤੇ ਹਮਲੇ ਵਿਚ ਲੈਫਟੀਨੈਟ ਕਰਨਲ ਬਿਕਰਮਜੀਤ ਸਿੰਘ ਸਮੇਤ ਫ਼ੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ| ਫ਼ੌਜੀ ਕੈਂਪ 'ਤੇ ਹਮਲੇ ਵਿਚ ਇਕ ਕਰਨਲ ਪੱਧਰ ਦੇ ਅਧਿਕਾਰੀ ਸਮੇਤ ਤਿੰਨ ਜਵਾਨ ਜ਼ਖ਼ਮੀ ਵੀ ਹੋ ਗਏ ਜਿਥੇ 16 ਕਵੈਲਰੀ ਦੀ ਯੂਨਿਟ ਤਾਇਨਾਤ ਹੈ| ਪੁਲਿਸ ਨੇ ਦੱਸਿਆ ਕਿ ਤਿੰਨ ਅੱਤਵਾਦੀਆਂ ਨੇ ਅੱਜ ਸਵੇਰੇ 6.45 ਵਜੇ ਜੰਮੂ-ਪਠਾਨਕੋਟ ਕੌਮੀ ਸ਼ਾਹਰਾਹ ਨੇਡ਼ੇ ਪੁਲਿਸ ਥਾਣੇ ਅੰਦਰ ਦਾਖਲ ਹੋ ਕੇ ਪਹਿਲਾਂ ਹੱਥਗੋਲੇ ਸੁੱਟੇ ਅਤੇ ਫਿਰ ਅੰਨ੍ਹੇਵਾਹ ਗੋਲੀਆਂ ਚਲਾਈਆਂ| 
ਡੀ. ਆਈ. ਜੀ ਸ਼ਕੀਲ ਬੈਗ ਨੇ ਦੱਸਿਆ ਕਿ ਇਕ ਸਹਾਇਕ ਸਬ ਇੰਸਪੈਕਟਰ ਅਤੇ ਚਾਰ ਪੁਲਿਸ ਮੁਲਾਜ਼ਮ ਹਮਲੇ ਵਿਚ ਮਾਰੇ ਗਏ ਅਤੇ ਇਕ ਹੋਰ ਸਹਾਇਕ ਸਬ ਇੰਸਪੈਕਟਰ ਜ਼ਖ਼ਮੀ ਹੋ ਗਿਆ | ਮਿ੍ਤਕਾਂ ਦੀ ਪਛਾਣ ਏ. ਐਸ. ਆਈ. ਰਤਨ ਸਿੰਘ, ਸਿਪਾਹੀ ਸ਼ਿਵ ਕੁਮਾਰ, ਸਿਪਾਹੀ ਪ੍ਰਦੀਪ ਸਿੰਘ ਅਤੇ ਐਸ. ਪੀ. ਓ. ਮੁਕੇਸ਼ ਕੁਮਾਰ ਵਜੋਂ ਹੋਈ | ਅੱਤਵਾਦੀਆਂ ਨੇ ਥਾਣੇ 'ਚ ਦਾਖ਼ਲ ਹੋਣ ਤੋਂ ਪਹਿਲਾਂ ਆਟੋ ਚਾਲਕ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਿਸ ਦੀ ਤੁਰੰਤ ਪਛਾਣ ਨਹੀਂ ਹੋ ਸਕੀ| ਹਮਲੇ ਵਿਚ ਸਹਾਇਕ ਸਬ ਇੰਸਪੈਕਟਰ ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ | ਬਾਅਦ ਵਿਚ ਅੱਤਵਾਦੀ ਥਾਣੇ ਵਿਚ ਹੀ ਖਡ਼੍ਹੇ ਇਕ ਟਰੱਕ ਨੂੰ ਅਗਵਾ ਕਰਕੇ ਉਸ 'ਤੇ ਸਵਾਰ ਹੋ ਗਏ ਅਤੇ ਉਸ ਦੇ ਡਰਾਈਵਰ ਨੂੰ ਟਰੱਕ ਜੰਮੂ ਵੱਲ ਲਿਜਾਣ ਲਈ ਕਿਹਾ| ਰਸਤੇ ਵਿਚ ਉਨ੍ਹਾਂ ਨੇ ਟਰੱਕ ਦੇ ਕਲੀਨਰ ਨੂੰ ਵੀ ਗੋਲੀ ਮਾਰ ਦਿੱਤੀ| ਅੱਤਵਾਦੀ ਟਰੱਕ ਨੂੰ ਛੱਡ ਕੇ ਇਕ ਮੈਟਾਡੋਰ ਵਿਚ ਸਵਾਰ ਹੋ ਗਏ ਅਤੇ ਮੈਟਾਡੋਰ ਨੂੰ ਸਾਂਬਾ ਦੇ ਮਹੇਸ਼ਵਰੀ ਇਲਾਕੇ ਵਿਚ ਪੈਂਦੇ ਫ਼ੌਜੀ ਕੈਂਪ ਦੇ ਬਾਹਰ ਰੋਕ ਲਿਆ ਗਿਆ ਅਤੇ ਕੈਂਪ ਅੰਦਰ ਦਾਖਲ ਹੋਣ ਤੋਂ ਪਹਿਲਾਂ ਗੇਟ 'ਤੇ ਤਾਇਨਾਤ ਜਵਾਨਾਂ 'ਤੇ ਅੰਨੇਵਾਹ ਗੋਲੀਆਂ ਚਲਾਈਆਂ| ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਇਕ ਲੈਫਟੀਨੈਂਟ ਕਰਨਲ ਸਮੇਤ ਤਿੰਨ ਸੈਨਿਕ ਮਾਰੇ ਗਏ ਅਤੇ ਯੂਨਿਟ ਦੇ ਕਮਾਂਡਰ ਪੱਧਰ ਦੇ ਅਧਿਕਾਰੀ ਸਮੇਤ ਤਿੰਨ ਸੈਨਿਕ ਹਮਲੇ ਵਿਚ ਜ਼ਖ਼ਮੀ ਹੋ ਗਏ| ਇਸੇ ਦੌਰਾਨ ਸੁਰੱਖਿਆ ਬਲਾਂ ਨੂੰ ਇਲਾਕੇ ਨੂੰ ਘੇਰਾ ਪਾ ਕੇ ਮੁਕਾਬਲੇ ਪਿੱਛੋਂ ਤਿੰਨੋਂ ਅੱਤਵਾਦੀਆਂ ਨੂੰ ਮਾਰ ਦਿੱਤਾ| ਅੱਤਵਾਦੀਆਂ ਦੀ ਭਾਲ ਲਈ ਫ਼ੌਜ ਨੇ ਚਾਰ ਹੈਲੀਕਾਪਟਰਾਂ ਦੀ ਵੀ ਮਦਦ ਲਈ| 
ਰੋਜ਼ਾਨਾ ਜਗਬਾਣੀ 'ਚ ਛਪੀ ਖਬਰ ਦੀ ਤਸਵੀਰ ਵੱਡਾ ਕਰਨ ਲਈ  ਫੋਟੋ ਉੱਪਰ  ਕਲਿੱਕ ਕਰੋ 
ਪ੍ਰਧਾਨ ਮੰਤਰੀ ਦੇ ਅਮਰੀਕਾ ਰਵਾਨਾ ਹੋਣ ਤੋਂ ਇਕ ਦਿਨ ਬਾਅਦ ਇਹ ਹਮਲਾ ਕੀਤਾ ਗਿਆ ਹੈ ਜਿਥੇ ਉਨ੍ਹਾਂ ਦਾ ਐਤਵਾਰ ਨੂੰ ਨਵਾਜ਼ ਸ਼ਰੀਫ਼ ਨੂੰ ਮਿਲਣ ਦਾ ਪ੍ਰੋਗਰਾਮ ਹੈ ਪਰ ਭਾਜਪਾ ਨੇ ਇਸ ਮਿਲਣੀ ਦਾ ਵਿਰੋਧ ਕੀਤਾ ਹੈ|  ਇੰਨਾ  ਇਸ ਗੱਲ  ਸਕਦਾ ਹੈ ਕੀ ਫੌਜ ਨੂੰ  ਕਰਨ ਲਈ ਹੈਲੀਕਾਪਟਰਾਂ ਅਤੇ  ਵਰਤੋਂ ਕਰਨੀ ਪਈ| 
ਅੱਤਵਾਦੀ ਹਮਲੇ ਦੇ ਚਸ਼ਮਦੀਦ ਦਾ ਬਿਆਨ
ਇਸ ਸਬੰਧ ਵਿੱਚ  ਇਸ ਹਮਲੇ ਦੇ ਇੱਕ ਚਸ਼ਮਦੀਦ ਨੇ ਦੱਸਿਆ, "ਮੈਂ ਸਵੇਰੇ ਟਹਿਲਣ ਲਈ ਨਿਕਲਿਆ ਸੀ---ਮੈਂ ਦੇਖਿਆ ਤਿੰਨ ਅੱਤਵਾਦੀ ਆਟੋ 'ਚ ਸਵਾਰ ਹੋ ਕੇ ਆਏ| ਉਹ ਆਟੋ ਤੋਂ ਉਤਰੇ ਤੇ ਆਟੋ ਚਾਲਕ ਨੂੰ ਗੋਲੀ ਮਾਰ ਦਿੱਤੀ| ਫਿਰ ਉਨ੍ਹਾਂ ਨੇ ਉਥੇ ਦੁਕਾਨਦਾਰ ਨੂੰ ਗੋਲੀ ਮਾਰੀ| ਇਸ ਦੇ ਬਾਅਦ ਉਹ ਪੁਲਿਸ ਥਾਣੇ 'ਚ ਵੜ ਕੇ ਗੋਲੀਬਾਰੀ ਕਰਨ ਲੱਗੇ| ਮੇਰੇ ਤਾਂ ਹੋਸ਼ ਉਡ ਗਏ ਤੇ ਮੈਂ ਉਥੋਂ ਭੱਜ ਆਇਆ|" ਇਸ ਤਰ੍ਹਾਂ ਇਸ ਵਿਅਕਤੀ ਨੇ ਬਚਾਈ|   
ਇਸ ਖੇਤਰ ਵਿੱਚ ਇਹ ਕੋਈ ਪਹਿਲਾ ਹਮਲਾ ਨਹੀਂ। ਸੰਨ 2008 'ਚ ਵੀ ਹੋ ਚੁੱਕੇ ਹਨ ਇਸੇ ਤਰ੍ਹਾਂ ਦੇ ਹਮਲੇ। ਓਹ ਹਮਲੇ ਵੀ  ਸਨ| 
2008 'ਚ ਹੋਇਆ ਚਿਨੂਰ ਹਾਦਸਾ ਸਭ ਨੂੰ ਯਾਦ ਹੋਵੇਗਾ ਜਦੋਂ 3 ਅੱਤਵਾਦੀਆਂ ਨੇ ਮਿਲਕ ਵੈਨ ਦੀ ਵਰਤੋਂ ਕੀਤੀ ਸੀ| ਸੰਨ 2008 'ਚ ਹੀ ਹੋਏ ਇਸ ਹਮਲੇ 'ਚ ਉਨ੍ਹਾਂ ਦੇ ਨਿਸ਼ਾਨੇ 'ਤੇ ਅਖਨੂਰ ਦੇ ਪੰਡਿਤ ਸਨ|
ਹਮਲੇ ਦੀ ਜ਼ਿੰਮੇਵਾਰੀ ਲਈ ਸ਼ੋਹਾਦਾ ਨੇ 
ਦਹਿਸ਼ਤ ਗਰਦੀ ਦੇ ਇਸ ਖੇਤਰ ਵਿੱਚ ਬਹੁਤ ਹੀ ਘੱਟ ਜਾਣੇ ਜਾਂਦੇ ਸ਼ੋਹਾਦਾ ਬ੍ਰਿਗੇਡ ਨੇ ਜੰਮੂ ਖੇਤਰ ਦੋਵਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਸੰਗਠਨ ਦੇ ਬੁਲਾਰੇ ਸਮੀ ਉਲ-ਹੱਕ ਨੇ ਪੀ. ਟੀ. ਆਈ. ਖ਼ਬਰ ਏਜੰਸੀ ਨੂੰ ਟੈਲੀਫੋਨ 'ਤੇ ਦੱਸਿਆ ਕਿ ਅਸੀਂ ਹੀ ਕਠੂਆ ਅਤੇ ਸਾਂਬਾ ਵਿਚ ਹਮਲੇ ਕੀਤੇ ਹਨ। ਹੱਕ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਸਾਡੇ ਮੁਜਹਾਦੀਨਾਂ ਦੀ ਗਿਣਤੀ ਤਿੰਨ ਸੀ ਅਤੇ ਉਹ ਇਥੋਂ ਦੇ ਹੀ ਰਹਿਣ ਵਾਲੇ ਸਨ।

Saturday, September 21, 2013

ਭਾਰਤੀ ਇੱਕ ਵਾਰ ਫੇਰ ਬਣੇ ਨਿਸ਼ਾਨਾ

ਕੀਨੀਆ ਦੇ ਵੈਸਟਲੈਂਡਜ਼ ਸ਼ਾਪਿੰਗ ਸੈਂਟਰ ਵਿਚ ਹਮਲਾ 
ਵੈਸਟਲੈਂਡਜ਼, 21 ਸਤੰਬਰ 2013:  ਵਿਦੇਸ਼ ਵਿੱਚ ਰਹਿੰਦੇ ਭਾਰਤੀਆਂ ਤੇ ਹਮਲੇ ਲਗਾਤਾਰ ਵਧ ਰਹੇ ਹਨ। ਹੁਣ ਨਵੀਂ ਖਬਰ ਆਈ ਹੈ ਕੀਨੀਆ ਤੋਂ। ਜਿਥੇ ਗੈਰ ਮੁਸਲਿਮਾਂ ਨੂੰ ਨਫਰਤ ਦਾ ਨਿਸ਼ਾਨਾ ਬਣਾਇਆ ਗਿਆ। ਕੀਨੀਆ ਦੇ ਵੈਸਟਲੈਂਡਜ਼ ਸ਼ਾਪਿੰਗ ਸੈਂਟਰ ਵਿਚ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਲਗਭਗ ਪੰਜ ਸਿਰਫਿਰੇ ਬੰਦੂਕਧਾਰੀਆਂ ਨੇ ਸ਼ਾਪਿੰਗ ਮਾਲ ਵਿਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਘੱਟੋ-ਘੱਟ 22 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹਨਾਂ ਵਿੱਚ ਜਿਆਦਾ ਗਿਣਤੀ ਭਾਰਤੀਆਂ ਦੀ ਹੈ। ਮਿਰਤਕਾਂ ਵਿੱਚ ਸਿੱਖਾਂ ਦੀ ਗਿਣਤੀ ਜਿਆਦਾ ਦੱਸੀ ਜਾਂਦੀ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੰਦੂਕਧਾਰੀਆਂ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਸਾਰੇ ਮੁਸਲਮਾਨ ਸ਼ਾਪਿੰਗ ਮਾਲ ਵਿਚੋਂ ਬਾਹਰ ਨਿਕਲ ਜਾਣ ਕਿਉਂਕਿ ਉਹ ਸਿਰਫ਼ ਗੈਰ ਮੁਸਲਿਮ ਲੋਕਾਂ ਨੂੰ ਹੀ ਮਾਰਨਾ ਚਾਹੁੰਦੇ ਹਨ। ਸ਼ਾਪਿੰਗ ਮਾਲ ਦੇ ਸੁਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ 22 ਲੋਕਾਂ ਦੇ ਮਰਨ ਦੀ ਪੁਸ਼ਟੀ ਹੋ ਚੁੱਕੀ ਹੈ। ਇਲਾਕੇ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਸੋਮਾਲੀ ਅਤਿਵਾਦੀ ਸੰਗਠਨ ਅਲ-ਸ਼ਬਾਬ ਇਸ ਘਟਨਾ ਲਈ ਜ਼ਿੰਮੇਵਾਰ ਹੈ ਪਰ ਹਾਲੇ ਕਿਸੇ ਵੀ ਅਤਿਵਾਦੀ ਸੰਗਠਨ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ। ਹੁਣ ਦੇਖਣਾ ਹੈ ਕਿ  ਅਜਿਹੇ ਹਮਲਿਆਂ ਦੀ ਰੋਕਥਾਮ ਲੈ ਭਾਰਤ ਸਰਕਾਰ ਕੀ ਰੁੱਖ ਅਖਤਿਆਰ ਕਰਦੀ ਹੈ? 

Tuesday, September 17, 2013

ਵਾਸ਼ਿੰਗਟਨ ਵਿਖੇ ਨੇਵੀ ਯਾਰਡ 'ਚ ਅੰਨ੍ਹੇਵਾਹ ਕੀਤੀ ਫਾਇਰਿੰਗ

Update Tue 17 Sep 2013 at 7:15 AM
ਸਖਤ ਪਹਿਰੇ ਵਾਲੇ ਇਸ ਯਾਰਡ ਵਿੱਚ ਹਮਲਾਵਰ ਦਾਖਿਲ ਕਿਵੇਂ ਹੋਏ
ਵਾਸ਼ਿੰਗਟਨ, 16 ਸਤੰਬਰ 2013: ਅਜੇ ਪੂਰੀ ਦੁਨੀਆ ਨੂੰ 9/11 ਵਾਲਾ ਤਬਾਹਕੁੰਨ ਹਮਲਾ ਵੀ ਨਹੀਂ ਸੀ ਭੁੱਲਿਆ ਕੀ ਅਮਰੀਕਾ ਵਿੱਚ ਵਿੱਚ ਇੱਕ ਹੋਰ ਵਾਰਦਾਤ ਜਿਹੀ ਹੋ ਗਈ ਜਿਸਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ। ਇਹ ਕੋਈ ਸੋਚੀ ਸਮਝੀ ਯੋਜਨਾ ਹੈ ਜਾਂ ਮਹਿਜ਼ ਇਤਫਾਕ ਕਿ ਇਹ ਹਮਲਾ ਵੀ ਸਤੰਬਰ ਮਹੀਨੇ ਵਿੱਚ ਹੋਇਆ ਹੈ। ਇੰਟਰਨੈਟ ਅਤੇ ਟੀਵੀ ਚੈਨਲਾਂ ਤੋਂ ਪ੍ਰਸਾਰਿਤ ਹੋ ਰਹੀਆਂ ਖਬਰਾਂ ਮੁਤਾਬਿਕ ਵਾਸ਼ਿੰਗਟਨ ਵਿਖੇ ਨੇਵੀ ਯਾਰਡ 'ਚ ਤਿੰਨ ਹਥਿਆਰਬੰਦ ਵਿਅਕਤੀਆਂ ਵਲੋਂ ਅੰਨ੍ਹੇਵਾਹ ਕੀਤੀ ਫਾਇਰਿੰਗ ਦੌਰਾਨ ਘਟੋਘੱਟ 12 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਇਸ ਹਮਲੇ 'ਚ ਕਈ ਹੋਰ ਵਿਅਕਤੀ ਜ਼ਖਮੀ ਹੋ ਗਏ| ਜੁਆਬੀ ਕਾਰਵਾਈ ਦੌਰਾਨ ਹਮਲਾ ਕਰਨ ਵਾਲਿਆਂ 'ਚੋਂ ਇਕ ਨੂੰ ਮਾਰ ਦਿੱਤਾ ਗਿਆ ਜਦਕਿ ਦੋ ਹਮਲਾਵਰਾਂ ਦੀ ਭਾਲ ਜਾਰੀ ਹੈ| ਵਾਸ਼ਿੰਗਟਨ ਡੀ. ਸੀ. ਦੇ ਮੇਅਰ ਵਿਨਸੈਂਟ ਗ੍ਰੇਅ ਅਤੇ ਪੁਲਿਸ ਮੁੱਖੀ ਕੈਥੀ ਲੈਨੀਅਰ ਨੇ 12 ਮੌਤਾਂ ਦੀ ਪੁਸ਼ਟੀ ਕੀਤੀ| ਮਾਰੇ ਗਏ ਹਮਲਾਵਰ ਦੀ ਪਛਾਣ 34 ਸਾਲਾ ਐਲੋਨ ਅਲੈਕਸਿਸ ਵਜੋਂ ਹੋਈ ਹੈ ਜੋ ਕਿ ਟੈਕਸਾਸ ਤੋਂ ਇਕ ਫੌਜੀ ਠੇਕੇਦਾਰ ਹੈ| ਘਟਨਾ ਸਥਾਨਕ ਸਮੇਂ ਅਨੁਸਾਰ ਸਵੇਰੇ 8:20 ਵਜੇ ਵਾਪਰੀ| ਇਸ ਦੁਖਦਾਈ ਘਟਨਾ ਦਾ ਵੇਰਵਾ ਵੀ ਸਭ ਤੋਂ ਪਹਿਲਾਂ ਲੋਕਾਂ ਤੱਕ ਸੋਸ਼ਲ ਮੀਡੀਆ ਰਾਹੀਂ ਹੀ ਪੁੱਜਿਆ। ਵਾਸ਼ਿੰਗਟਨ ਡੀ. ਸੀ. ਦੇ ਦੱਖਣ-ਪੂਰਬ ਸਥਿਤ ਨੇਵਲ ਸੀ ਸਿਸਟਮਜ਼ ਕਮਾਂਡ ਹੈਡ ਕਵਾਟਰ 'ਚ ਵਾਪਰੀ ਇਸ ਘਟਨਾ ਦੀ ਜਾਣਕਾਰੀ ਨੇਵੀ ਨੇ ਸਭ ਤੋਂ ਪਹਿਲਾਂ ਲੋਕਾਂ ਨੂੰ ਟਵਿੱਟਰ ਜ਼ਰੀਏ ਦਿੱਤੀ| ਇਸ ਯਾਰਡ 'ਚ ਕਰੀਬ ਤਿੰਨ ਹਜ਼ਾਰ ਕਰਮਚਾਰੀ ਕੰਮ ਕਰਦੇ ਹਨ| ਸਥਾਨਿਕ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਹਮਲਾਵਰ ਯਾਰਡ 'ਚ ਹੀ ਛਿਪੇ ਹੋਏ ਸਨ| ਸਥਾਨਿਕ ਮੀਡੀਆ ਮੁਤਾਬਿਕ ਮਰਨ ਵਾਲਿਆਂ 'ਚ ਦੋ ਪੁਲਿਸ ਅਧਿਕਾਰੀ ਵੀ ਸ਼ਾਮਿਲ ਹਨ| 
ਜਗਬਾਣੀ ਦੇ ਖਬਰਾਂ ਵਾਲੇ ਮੁੱਖ ਸਫੇ ਤੇ ਤਸਵੀਰਾਂ ਸਮੇਤ ਛਪੀ ਇਸ ਘਟਨਾ ਦੀ ਖਬਰ 
ਫਾਇਰਿੰਗ ਵਾਲੀ ਇਹ ਥਾਂ ਵਾਈਟ ਹਾਊਸ ਤੋਂ ਸਿਰਫ ਪੰਜ ਕਿਲੋਮੀਟਰ ਤੋਂ ਵੀ ਘੱਟ ਦੂਰੀ 'ਤੇ ਸਥਿਤ ਹੈ| ਵਾਸ਼ਿੰਗਟਨ ਪੁਲਿਸ ਦੇ ਮੁਖੀ ਕੈਥੀ ਲੇਨੀਅਰ ਨੇ ਦੱਸਿਆ ਕਿ ਇਕ ਹਮਲਾਵਰ ਨੂੰ ਮਾਰ ਦਿੱਤਾ ਗਿਆ ਹੈ ਤੇ ਅਧਿਕਾਰੀਆਂ ਵਲੋਂ ਦੋ ਵਿਅਕਤੀਆਂ ਜਿਨ੍ਹਾਂ 'ਚ ਇਕ ਗੋਰਾ ਤੇ ਇਕ ਕਾਲਾ ਹੈ, ਦੀ ਭਾਲ ਜਾਰੀ ਹੈ| ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਫੌਜੀ ਵਰਦੀ ਪਾਈ ਹੋਈ ਸੀ| ਇਸ ਨਾਲ ਵੀ ਉਹਨਾਂ ਨੂੰ ਇਧਰ ਓਧਰ ਹੋਣ ਵਿੱਚ ਮਦਦ ਮਿਲੀ। ਉਹਨਾਂ ਨੂੰ ਕਾਬੂ ਕਰਨ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਇਸਦੇ ਨਾਲ ਹੀ ਨੇੜਲੇ ਸਕੂਲ ਤੇ ਦਫਤਰ ਬੰਦ ਕਰ ਦਿੱਤੇ ਗਏ ਹਨ| ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਸ਼ੁਰੂ ਹੋਣ ਦੇ ਛੇਤੀ ਮਗਰੋਂ ਜਲ ਸੈਨਾ ਆਪਰੇਸ਼ਨ ਦੇ ਮੁਖੀ ਐਡਮਿਰਲ ਜੋਨਾਥਨ ਡਬਲਯੂ ਗ੍ਰੀਨਾਰਟ ਤੇ ਉਨ੍ਹਾਂ ਦੀ ਪਤਨੀ ਨੂੰ ਯਾਰਡ 'ਚ ਸਥਿਤ ਉਨ੍ਹਾਂ ਦੀ ਰਿਹਾਇਸ਼ 'ਚੋਂ ਸੁਰੱਖਿਅਤ ਕੱਢ ਲਿਆ ਗਿਆ| ਏ ਬੀ ਸੀ ਨਿਊਜ਼ ਅਨੁਸਾਰ ਮਾਰੇ ਗਏ ਇਕ ਹਮਲਾਵਰ ਦੀ ਪਛਾਣ 50 ਸਾਲਾ ਨੇਵੀ ਦੇ ਕਰਮਚਾਰੀ ਵਜੋਂ ਹੋਈ ਹੈ ਜਿਸਦਾ ਹਾਲ ਹੀ 'ਚ ਦਰਜਾ ਤਬਦੀਲ ਕੀਤਾ ਗਿਆ ਸੀ| ਵਾਈਟ ਹਾਊਸ ਤੋਂ ਸੰਬੋਧਨ ਕਰਦਿਆਂ ਰਾਸ਼ਟਰਪਤੀ ਬਰਾਕ ਉਬਾਮਾ ਨੇ ਸੰਘੀ ਤੇ ਸਥਾਨਿਕ ਅਧਿਕਾਰੀਆਂ ਨੂੰ ਇਸ ਘਟਨਾ ਦੀ ਡੂੰਘੀ ਜਾਂਚ ਕਰਨ ਲਈ ਕਹਿੰਦਿਆਂ ਕਿਹਾ ਕਿ ਹਮਲੇ ਲਈ ਜ਼ਿੰਮੇਵਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ| ਪੁਲਿਸ ਤੇ ਜਲ ਸੈਨਾ ਦੇ ਸੈਂਕੜੇ ਜਵਾਨਾਂ ਨੇ ਜਲ ਸੈਨਾ ਦੇ ਹੈਡ ਕਵਾਰਟਰ ਨੂੰ ਘੇਰਾ ਪਾਇਆ ਹੋਇਆ ਸੀ| ਸੋਸ਼ਲ ਮੀਡੀਆ ਇਸ ਘਟਨਾ ਨੂੰ ਲੋਕਾਂ ਤੱਕ ਜਲਦੀ ਤੋਂ ਜਲਦੀ ਪਹੁੰਚਾਉਣ ਵਿੱਚ ਪੂਰੀ ਤਰ੍ਹਾਂ ਸਹਾਈ ਸਾਬਿਤ ਹੋਇਆ। ਨੇਵੀ ਯਾਰਡ ਦੇ ਕਮਾਂਡਰ, ਕੈਪਟਨ ਐੱਡ ਬੁਕਲੈਟਿਨ ਨੇ ਟਵਿੱਟਰ ’ਤੇ ਲਿਖਿਆ, ‘‘ਹਮਲਾਵਰਾਂ ਦੀ ਗਿਣਤੀ ਦੋ। ਅੰਨ੍ਹੇੇਵਾਹ ਗੋਲੀਆਂ ਚਲਾਉਣ ਕਾਰਨ 4 ਮਰੇ, 8 ਜ਼ਖਮੀ।’’ ਪੁਲੀਸ ਦੇ ਤਰਜਮਾਨ ਕ੍ਰਿਸ ਕੈਲੀ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਦੋ ਪੁਲੀਸ ਅਫਸਰ ਸ਼ਾਮਲ ਸਨ ਜਦੋਂਕਿ ਦੋਵਾਂ ਹਮਲਾਵਰਾਂ ਨੂੰ ਵੀ ਹਲਾਕ ਕਰ ਦਿੱਤਾ ਗਿਆ।   ਘਟਨਾ ਦੌਰਾਨ ਹੀ ਨੇਵੀ ਯਾਰਡ ਬੰਦ ਕਰ ਦਿੱਤਾ ਗਿਆ। ਕੈਲੀ ਨੇ ਇਕ ਹਮਲਾਵਰ ਦਾ ਹੁਲੀਆ ਕੁਝ ਇਸ ਤਰ੍ਹਾਂ ਦੱਸਿਆ: 6 ਫੁੱਟ ਉੱਚਾ ਪੁਰਸ਼, ਸਿਰ ਗੰਜਾ, ਰੰਗ ਬਹੁਤਾ ਗੋਰਾ ਨਹੀਂ। ਘਟਨਾ ਮੁਕਾਮੀ ਸਮੇਂ ਅਨੁਸਾਰ ਸਵੇਰੇ 8.20 ਵਜੇ ਵਾਪਰੀ। ਇਹ ਪਤਾ ਨਹੀਂ ਲੱਗ ਸਕਿਆ ਕਿ ਦੋਵੇਂ ਹਮਲਾਵਰ ਹਥਿਆਰਾਂ ਸਮੇਤ ਨੇਵੀ ਯਾਰਡ ਵਿਚ ਕਿਵੇਂ ਦਾਖਲ ਹੋਏ। ਯਾਰਡ ਦੇ ਅੰਦਰ ਪਹਿਰਾ ਸਖ਼ਤ ਹੈ ਅਤੇ ਇਸ ਦੇ ਅੰਦਰ ਦਾਖਲਾ ਵੀ ਆਸਾਨ ਨਹੀਂ। ਯਾਰਡ ਅੰਦਰ ਤਿੰਨ ਹਜ਼ਾਰ ਦੇ ਕਰੀਬ ਲੋਕ ਕੰਮ ਕਰਦੇ ਹਨ। ਦੱਸਿਆ ਗਿਆ ਹੈ ਕਿ ਹਮਲਾਵਰਾਂ ਨੇ ਨੇਵਲ ਸੀਅ ਸਿਸਟਮਜ਼ ਕਮਾਂਡ ਹੈੱਡਕੁਆਰਟਰ ਵੱਲ ਮੁੱਖ ਤੌਰ ’ਤੇ ਗੋਲੀਬਾਰੀ ਕੀਤੀ। 
ਇਸ ਘਟਨਾ ਤੋਂ ਕੁਝ ਕੁ ਹ ਸਮੇਂ ਮਗਰੋਂ ਫੇਸਬੁਕ ਤੇ ਅਮਰੀਕਾ ਵਿੱਚ ਰਹਿੰਦੇ ਭਾਰਤੀ ਮੂਲ ਦੇ ਲੋਕ ਯਾਰਡ ਵਿੱਚ ਰਹਿੰਦੇਕਰਮਚਾਰੀਆਂ ਲਈ ਪ੍ਰਾਰਥਨਾ ਕਰਦੇ ਨਜਰ ਆਏ। ਫੇਸਬੁਕ ਤੇ ਇੱਕ ਬਹੁਤ ਹੀ ਚੰਗੇ ਖਿਲਾਨਾ ਵਾਲੀ ਮਿੱਤਰ ਕਰਮਜੀਤ ਕੌਰ ਨੇ ਅੰਗ੍ਰੇਜ਼ੀ ਵਿੱਚ ਲਿਖਿਆ: Karamjit Kaur    ;
VERY SAD NEWS --10 people injured at Navy Yard; Pentagon 'believes there has been loss of life'—Please dear friends pray for my beloved country-America---
------------
 @MissAmerica 
My heart goes out to the victims of the shooting in Washington D.C. My thoughts and prayers are with them and their families.