Showing posts with label Shahi Imam. Show all posts
Showing posts with label Shahi Imam. Show all posts

Saturday, June 07, 2025

ਪੰਜਾਬ ਦੀਆਂ ਰਿਵਾਇਤਾਂ 'ਚ ਨਫਰਤ ਦੇ ਲਈ ਕੋਈ ਥਾਂ ਨਹੀਂ

 From Jama Masjid Ludhiana on Saturday 7th June 2025 at 12:54 PM

*ਜਾਮਾ ਮਸਜਿਦ ਲੁਧਿਆਣਾ ਤੋਂ ਈਦ-ਉਲ-ਜ਼ੁਹਾ ਦੇ ਮੌਕੇ ਬੁਲੰਦ ਐਲਾਨ 
*ਐਲਾਨ ਕੀਤਾ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ 

ਜਾਮਾ ਮਸਜਿਦ ਵਿਖੇ ਈਦ ਦੇ ਮੌਕੇ 'ਤੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਮਦਨ ਲਾਲ ਬੱਗਾ, ਅਤੇ ਨਾਲ ਜਾਮਾ ਮਸਜਿਦ ਦੇ ਪ੍ਰਧਾਨ ਮੁਹੰਮਦ ਮੁਸਤਕੀਮ।ਇਸਦੇ ਨਾਲ ਹੀ ਈਦ-ਉਲ-ਜੁਹਾ ਦੇ ਮੌਕੇ 'ਤੇ ਜਾਮਾ ਮਸਜਿਦ ਦੇ ਬਾਹਰ ਈਦ ਦੀ ਨਮਾਜ ਅਦਾ ਕਰਦੇ ਹੋਏ ਮੁਸਲਿਮ ਭਾਈਚਾਰੇ ਦੇ ਲੋਕ।

ਲੁਧਿਆਣਾ
: 7 ਜੂਨ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::
ਅੱਜ ਇਥੇ ਇਤਿਹਾਸਿਕ ਜਾਮਾ ਮਸਜਿਦ ਵਿਖੇ ਈਦ-ਉਲ-ਜੁਹਾ ਬਕਰੀਦ ਦੀ ਨਮਾਜ਼ ਇਸਲਾਮੀ ਰੀਤੀ-ਰਿਵਾਜਾਂ ਮੁਤਾਬਿਕ ਸ਼ਾਹੀ ਇਮਾਮ ਪੰਜਾਬ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀਂ ਨੇ ਅਦਾ ਕਰਵਾਈ। ਇਸ ਮੌਕੇ ਜਾਮਾ ਮਸਜਿਦ 'ਚ ਵੱਖ-ਵੱਖ ਧਰਮਾਂ ਅਤੇ ਸਿਆਸੀ ਜਮਾਤਾਂ ਦੇ ਨੁਮਾਇੰਦੇ ਆਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀਆਂ ਮੁਬਾਰਕਾਂ ਦੇਣ ਪੁੱਜੇ। ਸਮਾਗਮ ਨੂੰ ਸੰਬੋਧਨ ਕਰਦੀਆਂ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀਂ ਨੇ ਕਿਹਾ ਕਿ ਅੱਜ ਦਾ ਦਿਨ ਅਸੀਂ ਅੱਲ੍ਹਾਹ ਤਾਆਲਾ ਦੇ ਨਬੀ ਹਜ਼ਰਤ ਇਬ੍ਰਾਹੀਮ ਅਲੇਹਿਸੱਲਾਮ ਦੀ ਯਾਦ 'ਚ ਮਨਾਉਂਦੇ ਹਾਂ ਜਿਨ੍ਹਾਂ ਨੇ ਆਪਣੇ ਰੱਬ ਦੀ ਰਜਾ ਲਈ ਆਪਣਾ ਪੁੱਤਰ ਕੁਰਬਾਨ ਕਰਨ ਲਈ ਦੇਰ ਨਹੀਂ ਲਾਈ। ਸ਼ਾਹੀ ਇਮਾਮ ਨੇ ਕਿਹਾ ਕਿ ਈਦ ਦਾ ਦਿਨ ਸਾਨੂੰ ਸਬਕ ਦਿੰਦਾ ਹੈ ਕਿ ਅਸੀਂ ਵੀ ਆਪਣੇ ਅੰਦਰ ਕੁਰਬਾਨੀ ਦਾ ਜਜਬਾ ਰੱਖੀਏ। 

ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਕੱਲ ਦੇਸ਼ 'ਚ ਫਿਰਕੂ ਤਾਕਤਾਂ ਧਰਮ ਦੇ ਨਾਮ 'ਤੇ ਲੋਕਾਂ 'ਚ ਪਾੜ ਪਾਉਣ 'ਚ ਲੱਗੀਆਂ ਹੋਈਆਂ ਹਨ ਇਸ ਲਈ ਸਮੂਹ ਭਾਰਤੀਆਂ ਨੂੰ ਅਤੇ ਆਪਣੇ ਮੁਸਲਮਾਨ ਭਰਾਵਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਆਪਾਂ ਸਾਰੀਆਂ ਨੂੰ ਇਨ੍ਹਾਂ ਫਿਰਕਾਪ੍ਰਸਤਾਂ ਨੂੰ ਨਾਕਾਮ ਕਰਨ ਲਈ ਕੁਰਬਾਨੀ ਦੇਣ ਦੀ ਲੋੜ ਪਈ ਤਾਂ ਆਪਾਂ ਪਿੱਛੇ ਨਹੀਂ ਹੱਟਾਗੇਂ। ਉਹਨਾਂ ਕਿਹਾ ਕਿ ਪੰਜਾਬ ਦੀ ਰਿਵਾਯਤਾਂ 'ਚ ਨਫਰਤ ਦੇ ਲਈ ਕੋਈ ਥਾਂ ਨਹੀਂ ਹੈ, ਜਿਹੜੇ ਵੀ ਲੋਕ ਪੰਜਾਬ 'ਚ ਧਰਮ ਦੇ ਨਾਮ 'ਤੇ ਨਫਰਤ ਫੈਲਾ ਕੇ ਅਪਣੀ ਸਿਆਸਤ ਚਮਕਾਉਣਾ ਚਾਹੁੰਦੇ ਹਨ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

ਇਸ ਮੌਕੇ 'ਤੇ ਨਗਰ ਨਿਗਮ ਲੁਧਿਆਣਾ ਦੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਚੌਧਰੀ ਮਦਨ ਲਾਲ ਬੱਗਾ ਨੇ ਮੁਸਲਮਾਨ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਈਦ ਦਾ ਦਿਨ ਹਰ ਇੱਕ ਭਾਰਤੀ ਲਈ ਖੁਸ਼ੀ ਦਾ ਦਿਨ ਹੈ। ਉਹਨਾਂ ਕਿਹਾ ਕਿ ਭਾਰਤ ਦੁਨਿਆ ਦਾ ਇੱਕੋਂ ਅਜਿਹਾ ਦੇਸ਼ ਹੈ ਜਿੱਥੇ ਹਰ ਧਰਮ ਦਾ ਤਿਉਹਾਰ ਸਾਰੇ ਲੋਕ ਆਪਸ 'ਚ ਮਿਲ-ਜੁਲ ਕੇ ਮਨਾਉਂਦੇ ਹਨ। ਉਹਨਾਂ ਕਿਹਾ ਕਿ ਜਾਮਾ ਮਸਜਿਦ ਤੋਂ ਹਮੇਸ਼ਾ ਹੀ ਪੰਜਾਬ 'ਚ ਅਮਨ ਅਤੇ ਖੁਸ਼ਹਾਲੀ ਲਈ ਕੰਮ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅੱਜ ਦਾ ਦਿਨ ਸਾਡੇ ਸਾਰੀਆਂ ਲਈ ਬੜੀ ਹੀ ਖੁਸ਼ੀ ਦਾ ਦਿਨ ਹੈ ਅਤੇ ਲੁਧਿਆਣਾ ਸ਼ਹਿਰ ਸਾਰੇ ਧਰਮਾਂ ਦੇ ਲੋਕਾਂ ਦਾ ਇੱਕ ਗੁਲਦਸਤਾ ਹੈ, ਇਸ ਦੇ ਸਾਰੇ ਫੁੱਲ ਅਪਣੀ ਖੁਸ਼ਬੂ ਦੇ ਨਾਲ ਮਾਹੋਲ ਨੂੰ ਖੁਸ਼ਗਵਾਰ ਬਣਾ ਕੇ ਰੱਖਦੇ ਹਨ। ਉਹਨਾਂ ਕਿਹਾ ਕਿ ਲੁਧਿਆਣਾ ਦੀ ਇਹ ਇਤੀਹਾਸਿਕ ਮਸਜਿਦ ਜਿੱਥੇ ਮੁਸਲਮਾਨਾਂ ਦਾ ਮੁੱਖ ਧਾਰਮਿਕ ਕੇਂਦਰ ਹੈ ਉਥੇ ਹੀ ਸਾਰੇ ਧਰਮਾਂ ਦੇ ਲੋਕਾਂ ਲਈ ਅਮਨ ਅਤੇ ਮੁਹੱਬਤ ਦੀ ਨਿਸ਼ਾਨੀ ਹੈ। ਉਹਨਾਂ ਕਿਹਾ ਕਿ ਈਦ ਦਾ ਦਿਨ ਸਿਰਫ ਮੁਸਲਮਾਨ ਭਰਾਵਾਂ ਦੇ ਲਈ ਹੀ ਨਹੀਂ ਬਲਕਿ ਸਾਰੇ ਭਾਰਤੀਆਂ ਲਈ ਖੁਸ਼ੀ ਦਾ ਦਿਨ ਹੈ ਅਸੀਂ ਦੁਆ ਕਰਦੇ ਹਾਂ ਕਿ ਇਹ ਖੁਸ਼ੀਆਂ ਭਰੀ ਰੀਤ ਹਮੇਸ਼ਾ ਇੰਝ ਹੀ ਚੱਲਦੀ ਰਹੇ। ਉਹਨਾਂ ਕਿਹਾ ਕਿ ਇਸ ਦੇਸ਼ 'ਚ ਈਦ ਉਲ ਜੁਹਾ ਦਾ ਤਿਉਹਾਰ ਸਾਰੇ ਧਰਮਾਂ ਦੇ ਲੋਕ ਮਿਲ-ਜੁਲ ਕੇ ਮਨਾਉਂਦੇ ਹਨ। ਇਸ ਮੌਕੇ 'ਤੇ ਅਸੀਂ ਪੰਜਾਬ ਸਰਕਾਰ ਵੱਲੋਂ ਅਪਣੇ ਸਾਰੇ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹਾਂ।

ਇਸ ਮੌਕੇ ਆਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦੇਣ ਲਈ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦੇ ਮੁੱਖ ਸੇਵਾਦਾਰ ਪਿ੍ਤਪਾਲ ਸਿੰਘ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ,ਵਿਧਾਇਕ ਪੁੱਤਰ ਵਿਕਾਸ ਪਰਾਸ਼ਰ, ਗੁਲਾਮ ਹਸਨ ਕੈਸਰ, ਬਲਜੀਤ ਸਿੰਘ ਬਿੰਦਰਾ, ਅਸ਼ੋਕ ਗੁਪਤਾ, ਸ਼ਿੰਗਾਰਾ ਸਿੰਘ ਦਾਦ ਅਤੇ ਜਾਮਾ ਮਸਜਿਦ ਲੁਧਿਆਣਾ ਦੇ ਪ੍ਰਧਾਨ ਮੁਹੰਮਦ ਮੁਸਤਕੀਮ ਨੇ ਕਿਹਾ ਕਿ ਈਦ ਉਲ ਜੁਹਾ ਦਾ ਤਿਉਹਾਰ ਸਾਨੂੰ ਸਾਰੇਆਂ ਨੂੰ ਆਪਸੀ ਭਾਈਚਾਰੇ ਅਤੇ ਆਪਣੇ ਦੇਸ਼ ਦੇ ਪ੍ਰਤੀ ਕੁਰਬਾਨੀ ਦੇਣ ਲਈ ਜਾਗਰੂਕ ਕਰਦਾ ਹੈ। ਵਰਣਨਯੋਗ ਹੈ ਕਿ ਅੱਜ ਈਦ ਉਲ ਜੁਹਾ ਦੇ ਮੌਕੇ 'ਤੇ ਲੁਧਿਆਣਾ ਸ਼ਹਿਰ ਦੀਆਂ ਸਾਰੀਆਂ ਮਸਜਿਦਾਂ 'ਚ ਈਦ ਦੀ ਨਮਾਜ ਅਦਾ ਕੀਤੀ ਗਈ ਅਤੇ ਭਾਰੀ ਗਿਣਤੀ 'ਚ ਮੁਸਲਮਾਨਾਂ ਨੇ ਕੁਰਬਾਨੀਆਂ ਕੀਤੀਆਂ, ਬੱਚਿਆਂ 'ਚ ਈਦ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਸੀ। ਇਸ ਮੌਕੇ 'ਤੇ ਸ਼ਾਹੀ ਇਮਾਮ ਪੰਜਾਬ ਨੇ ਲੁਧਿਆਣਾ ਪੁਲਿਸ ਅਤੇ ਨਗਰ ਨਿਗਮ ਵੱਲੋਂ ਕੀਤੇ ਗਏ ਪ੍ਰਬੰਧਾਂ ਲਈ ਧੰਨਵਾਦ ਦਾ ਪ੍ਰਗਟਾਵਾ ਕੀਤਾ।

Monday, March 31, 2025

ਭਾਰਤ ਸਮੂਹ ਧਰਮਾਂ ਦਾ ਗੁਲਦਸਤਾ-ਇਸਨੂੰ ਬਿਖਰਣ ਨਹੀਂ ਦੇਵਾਗੇਂ:ਸ਼ਾਹੀ ਇਮਾਮ

 From Jama Masjid on 31st March 2025 at 11:10 AM Regarding Eid-Ul-Fitr 

ਜਾਮਾ ਮਸਜਿਦ ਸਾਰੇ ਧਰਮਾਂ ਦੇ ਲੋਕਾਂ ਲਈ ਪਿਆਰ ਅਤੇ ਮੁਹੱਬਤ ਦੀ ਨਿਸ਼ਾਨੀ ਹੈ:ਸੰਜੀਵ ਅਰੋੜਾ

ਈਦ -ਉਲ-ਫਿਤਰ  ਦੇ ਮੌਕੇ ਲੁਧਿਆਣਾ ਜਾਮਾ ਮਸਜਿਦ 'ਚ ਹਜਾਰਾਂ ਮੁਸਲਮਾਨਾਂ ਨੇ ਨਮਾਜ਼ ਅਦਾ ਕੀਤੀ


ਲੁਧਿਆਣਾ: 31 ਮਾਰਚ 2025: (ਮੀਡੀਆ ਲਿੰਕ 32//ਪੰਜਾਬ ਸਕਰੀਨ ਡੈਸਕ)::

ਦੇਸ਼ ਦੀ ਏਕਤਾ, ਅਖੰਡਤਾ ਅਤੇ ਸਦਭਾਵਨਾ ਨੂੰ ਦਰਪੇਸ਼ ਚੁਣੌਤੀਆਂ ਦਾ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਪੰਜਾਬ ਨੇ ਗੰਭੀਰ ਨੋਟਿਸ ਲਿਆ ਹੈ। ਉਹਨਾਂ  ਟਿੱਪਣੀ ਕਰਦਿਆਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਈਦ ਦਾ ਦਿਨ ਨਫਰਤਾਂ ਨੂੰ ਮੁਹੱਬਤ 'ਚ ਬਦਲਣ ਦਾ ਸੁਨੇਹਾ ਦਿੰਦਾ ਹੈ । ਜੋ ਫਿਰਕਾਪ੍ਰਸਤ ਤਾਕਤਾਂ ਦੇਸ਼ 'ਚ ਨਫਰਤ ਦੀ ਰਾਜਨੀਤੀ ਕਰਨਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਮੁੰਹ-ਤੋੜ ਜਵਾਬ ਦਿੱਤਾ ਜਾਵੇਗਾ। ਇਹ ਗੱਲ ਅੱਜ ਇੱਥੇ ਪੰਜਾਬ ਦੇ ਦੀਨੀ ਮਰਕਜ ਜਾਮਾ ਮਸਜਿਦ ਲੁਧਿਆਣਾ 'ਚ ਈਦ ਉਲ ਫਿਤਰ ਦੇ ਮੌਕੇ 'ਤੇ ਆਯੋਜਿਤ ਰਾਜ ਪੱਧਰੀ ਸਮਾਗਮ ਦੇ ਦੌਰਾਨ ਹਜਾਰਾਂ ਮੁਸਲਮਾਨਾਂ ਨੂੰ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਹੀ। 


ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਦੇ ਦਿਨ ਰੋਜਾ ਰੱਖਣ ਵਾਲਿਆਂ ਲਈ ਅੱਲਾਹ ਤਆਲਾ ਵੱਲੋਂ ਇਨਾਮ ਹੈ। ਉਨ੍ਹਾਂ ਕਿਹਾ ਕਿ ਅਸੀ ਦੁਆ ਕਰਦੇ ਹਾਂ ਕਿ ਅੱਜ ਦਾ ਦਿਨ ਦੁਨੀਆ ਭਰ  ਦੇ ਲੋਕਾਂ ਲਈ ਅਮਨ ਦਾ ਸੁਨੇਹਾ ਲੈ ਕੇ ਆਏ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਜਨਤਾ ਦੀ ਸ਼ਕਲ 'ਚ ਰਹਿ ਰਹੇ ਕਰੋੜਾਂ ਹਿੰਦੂ ,  ਮੁਸਲਮਾਨ ,  ਸਿੱਖ ,  ਈਸਾਈ ,  ਦਲਿਤ ਆਦਿ ਇੱਕ ਗੁਲਦਸਤਾ ਹਨ ਅਤੇ ਇਸ ਗੁਲਦਸਤੇ ਨੂੰ ਕਿਸੇ ਕੀਮਤ 'ਤੇ ਬਿਖਰਣ ਨਹੀਂ ਦਿੱਤਾ ਜਾਵੇਗਾ। 


ਉਨ੍ਹਾਂ ਕਿਹਾ ਕਿ ਜਾਮਾ ਮਸਜਿਦ ਲੁਧਿਆਣਾ ਤੋਂ ਹਮੇਸ਼ਾ ਆਪਸੀ ਭਾਈ ਚਾਰੇ ਦਾ ਸੁਨੇਹਾ ਦਿੱਤਾ ਗਿਆ ਹੈ,  ਜਿਸਦੀ ਮਿਸਾਲ ਅੱਜ ਈਦ ਦੇ ਪੱਵਿਤਰ ਮੌਕੇ 'ਤੇ ਇੱਥੇ ਮੌਜੂਦ ਸਾਰੇ ਧਰਮਾਂ ਦੇ ਧਾਰਮਿਕ ਅਤੇ ਰਾਜਨੀਤਕ ਪਾਰਟੀਆਂ  ਦੇ ਨੇਤਾਵਾਂ ਦੀ ਹਾਜ਼ਰੀ ਹੈ । ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਇਤਹਾਸ ਇਸ ਗੱਲ ਦਾ ਗਵਾਹ ਹੈ ਕਿ ਅੰਗਰੇਜ਼ਾਂ ਦੇ ਖਿਲਾਫ ਦੇਸ਼ ਦੀ ਆਜ਼ਾਦੀ ਲਈ ਲੜੀ ਗਈ ਜੰਗ ਤੋਂ ਲੈ ਕੇ ਅੱਜ ਤੱਕ ਮੁਸਲਮਾਨਾਂ ਨੇ ਆਪਣੇ ਦੇਸ਼ ਲਈ ਬੇਸ਼ੁਮਾਰ ਕੁਰਬਾਨੀਆਂ ਦਿੱਤੀਆਂ ਹਨ। ਜਿਨ੍ਹਾਂ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅੱਜ ਮੈਂ ਈਦ ਦੇ ਇਸ ਮੁਬਾਰਕ ਮੌਕੇ 'ਤੇ ਜਿੱਥੇ ਪੰਜਾਬ ਦੇ ਸਾਰੇ ਲੋਕਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਉਥੇ ਹੀ ਅੱਲਾਹ ਤੋਂ ਦੁਆ ਕਰਦਾ ਹਾਂ ਕਿ ਅੱਜ ਦਾ ਦਿਨ ਇਸ ਦੇਸ਼ ਅਤੇ ਸਾਡੇ ਰਾਜ ਲਈ ਰਹਿਮਤ ਅਤੇ ਬਰਕਤ ਦਾ ਪੈਗਾਮ ਲੈ ਕੇ ਆਏ।


ਇਸ ਮੌਕੇ ਤੇ ਮੁਸਲਮਾਨਾਂ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਸਾਂਸਦ ਸੰਜੀਵ ਅਰੋੜਾ ਨੇ ਕਿਹਾ ਕਿ ਈਦ ਦਾ ਦਿਨ ਹਰ ਇੱਕ ਭਾਰਤੀ ਲਈ ਖੁਸ਼ੀ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦਾ ਇੱਕ ਸਿਰਫ ਅਜਿਹਾ ਦੇਸ਼ ਹੈ ਜਿੱਥੇ ਹਰ ਇੱਕ ਧਰਮ ਦਾ ਤਿਉਹਾਰ ਸਾਰੇ ਲੋਕ ਆਪਸ 'ਚ ਮਿਲ ਕੇ ਮਨਾਉਂਦੇ ਹਨ। ਸਾਂਸਦ ਸੰਜੀਵ ਅਰੋੜਾ ਨੇ ਕਿਹਾ ਕਿ ਸ਼ਾਹੀ ਇਮਾਮ ਸਾਹਿਬ ਨੇ ਹਮੇਸ਼ਾ ਹੀ ਪੰਜਾਬ 'ਚ ਅਮਨ ਅਤੇ ਖੁਸ਼ਹਾਲੀ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਸਰਕਾਰ ਤੋਂ ਆਪਣੇ ਤਮਾਮ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦਿੰਦਾ ਹਾਂ। 


ਇਸ ਮੌਕੇ ਉਹਨਾਂ ਕਿਹਾ ਕਿ ਅੱਜ ਦਾ ਦਿਨ ਸਾਡੇ ਸਭ ਲਈ ਵੱਡੀ ਖੁਸ਼ੀ ਦਾ ਦਿਨ ਹੈ। ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਸ਼ਹਿਰ 'ਚ ਸਾਰੇ ਧਰਮਾਂ ਦੇ ਲੋਕਾਂ ਦਾ ਇੱਕ ਗੁਲਦਸਤਾ ਹੈ। ਇਸਦੇ ਸਾਰੇ ਫੁਲ ਆਪਣੀ ਖੁਸ਼ਬੂ ਦੇ ਨਾਲ ਮਾਹੌਲ ਨੂੰ ਖੁਸ਼ਗਵਾਰ ਬਣਾ ਕੇ ਰੱਖਦੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਦੀ ਇਹ ਇਤਹਾਸਿਕ ਜਾਮਾ ਮਸਜਿਦ ਜਿੱਥੇ ਮੁਸਲਮਾਨਾਂ ਦਾ ਮੁੱਖ ਧਾਰਮਿਕ ਕੇਂਦਰ ਹੈ,  ਉਥੇ ਹੀ ਇਹ ਤਮਾਮ ਧਰਮਾਂ ਦੇ ਲੋਕਾਂ ਲਈ ਅਮਨ ਅਤੇ ਮੁਹੱਬਤ ਦੀ ਨਿਸ਼ਾਨੀ ਹੈ।


ਇਸ ਮੌਕੇ 'ਤੇ ਮੁਸਲਮਾਨਾਂ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਲੁਧਿਆਣਾ ਤੋਂ ਵਿਧਾਇਕ ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਈਦ ਦਾ ਦਿਨ ਸਿਰਫ ਮੁਸਲਮਾਨ ਭਰਾਵਾਂ ਲਈ ਹੀ ਨਹੀਂ ਸਗੋਂ ਸਾਰੇ ਭਾਰਤੀਆਂ ਲਈ ਖੁਸ਼ੀ ਦਾ ਦਿਨ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਦੁਆ ਕਰਦੇ ਹਾਂ ਕਿ ਇਹ ਖੁਸ਼ੀਆਂ ਭਰੀ ਰੀਤ ਹਮੇਸ਼ਾ ਇੰਜ ਹੀ ਚੱਲਦੀ ਰਹੇ, ਉਨ੍ਹਾਂ ਕਿਹਾ ਕਿ ਪੂਰਾ ਮਹੀਨਾ ਮੁਸਲਮਾਨ ਰੋਜਾ ਰੱਖਦਾ ਹੈ ਅਤੇ ਆਪਣੇ ਖੁਦਾ ਦੀ ਇਬਾਦਤ ਕਰਦਾ ਹੈ,  ਜਿਸਦੇ ਬਦਲੇ 'ਚ ਅੱਲਾਹ ਤਆਲਾ ਆਪਣੇ ਬੰਦਿਆਂ ਨੂੰ ਈਦ ਦਾ ਪੱਵਿਤਰ ਤਿਉਹਾਰ ਤੋਹਫੇ  ਦੇ ਤੌਰ 'ਤੇ ਦਿੰਦਾ ਹੈ । ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਹਰ ਮੁਸਲਮਾਨ ਆਪਣੇ ਸਾਰੇ ਗਿਲੇ ਸ਼ਿਕਵੇ ਭੁੱਲ ਕੇ  ਇੱਕ ਦੂੱਜੇ ਨੂੰ ਗਲੇ ਲਗਾਉਂਦਾ ਹੈ।


ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਕਿਹਾ ਕਿ ਸਾਨੂੰ ਇਸ ਗੱਲ 'ਤੇ ਮਾਨ ਮਹਿਸੂਸ ਹੁੰਦਾ ਹੈ ਕਿ ਭਾਰਤ ਸੰਸਾਰ ਦਾ ਇੱਕਮਾਤਰ ਧਰਮ ਨਿਰਪੱਖ ਦੇਸ਼ ਹੈ ਜਿੱਥੇ ਸਾਰੇ ਧਰਮਾਂ  ਦੇ ਲੋਕ ਆਪਸ 'ਚ ਮਿਲਜੁਲ ਕੇ ਹਰ ਤਿਉਹਾਰ ਨੂੰ ਬਹੁਤ ਖੁਸ਼ੀ ਨਾਲ ਮਨਾਉਂਦੇ ਹਨ। ਇਸ ਮੌਕੇ 'ਤੇ ਜਾਮਾ ਮਸਜਿਦ ਲੁਧਿਆਣਾ 'ਚ ਆਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦੇਣ ਲਈ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦੇ ਮੁੱਖ ਸੇਵਾਦਾਰ ਸਰਦਾਰ ਪ੍ਰਿਤਪਾਲ ਸਿੰਘ, ਪਰਮਿੰਦਰ ਮਹਿਤਾ , ਗੁਲਾਮ ਹਸਨ ਕੈਸਰ , ਸੁਰਿੰਦਰ ਸਿੰਘ ਸ਼ਿੰਗਾਰਾ, ਜਰਨੈਲ ਸਿੰਘ ਤੂਰ ਅਤੇ ਜਾਮਾ ਮਸਜਿਦ ਲੁਧਿਆਣਾ ਦੇ ਪ੍ਰਧਾਨ ਮੁਹੰਮਦ ਮੁਸਤਕੀਮ ਵਿਸ਼ੇਸ਼ ਰੂਪ 'ਚ ਮੌਜੂਦ ਸਨ।


ਤਸਵੀਰਾਂ ਵਿੱਚੋਂ ਇੱਕ ਤਸਵੀਰ ਵਿੱਚ ਜਾਮਾ ਮਸਜਿਦ ਲੁਧਿਆਣਾ ਵਿੱਚ ਮੁਸਲਮਾਨ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ, ਰਾਜਸਭਾ ਮੈਂਬਰ ਸੰਜੀਵ ਅਰੋੜਾ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਪਰਮਿੰਦਰ ਮਹਿਤਾ, ਜਾਮਾ ਮਸਜਿਦ ਲੁਧਿਆਣਾ ਦੇ ਪ੍ਰਧਾਨ ਮੁਹੰਮਦ ਮੁਸਤਕੀਮ ਅਤੇ ਹੋਰ।


ਇੱਕ ਹੋਰ ਤਸਵੀਰ ਵਿੱਚ  ਜਾਮਾ ਜੀ ਵਿਖੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੂੰ ਗਲੇ ਮਿਲ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਵਿਧਾਇਕ ਮਦਨ ਲਾਲ ਬੱਗਾ ਜੀ।


ਇਸੇ ਤਰ੍ਹਾਂ ਇੱਕ ਹੋਰ ਤਸਵੀਰ ਵਿੱਚ ਜਾਮਾ ਮਸਜਿਦ ਦੇ ਬਾਹਰ ਈਦ ਉਲ ਫਿਤਰ ਦੀ ਨਮਾਜ ਅਦਾ ਕਰਦੇ ਹੋਏ ਮੁਸਲਮਾਨ ਭਾਈਚਾਰੇ ਦੇ ਲੋਕ ਅਤੇ ਈਦ ਦੇ ਮੌਕੇ 'ਤੇ ਦੁਆ ਮੰਗਦੇ ਹੋਏ।


Sunday, February 11, 2024

ਲੁਧਿਆਣਾ ਮਾਇਆਪੁਰੀ ਮਦਰਸੇ ਦੇ ਸਾਲਾਨਾ ਜਲਸੇ 'ਚ ਬੱਚਿਆਂ ਦੀ ਦਸਤਾਰਬੰਦੀ

Sunday:11th February 2024 at 4:09 PM

ਟਿੱਬਾ ਰੋਡ ਮਾਇਆਪੁਰੀ ਮਦਰਸਾ ਤਰਤੀਲੁਲ ਕੁਰਆਨ 'ਚ ਖਾਸ ਆਯੋਜਨ

ਸ਼ਾਹੀ ਇਮਾਮ ਨੇ ਕਿਹਾ-ਸਕਾਰਾਤਮਕ ਸੋਚ ਨਾਲ ਆਪਣਾ ਜੀਵਨ ਬਿਤਾਓ 

ਲੁਧਿਆਣਾ: 11 ਫਰਵਰੀ 2024: (ਮੀਡੀਆ ਲਿੰਕ//ਪੰਜਾਬ ਸਕਰੀਨ)::

ਬੀਤੀ ਰਾਤ ਟਿੱਬਾ ਰੋਡ ਮਾਇਆਪੁਰੀ ਮਦਰਸਾ ਤਰਤੀਲੁਲ ਕੁਰਆਨ 'ਚ ਸਾਲਾਨਾਂ ਜਲਸੇ ਦਾ ਆਯੋਜਨ ਕੀਤਾ ਗਿਆ, ਜਿਸਦੀ ਪ੍ਰਧਾਨਗੀ ਮੌਲਾਨਾ ਆਰਿਫ ਖੇੜਾ ਮੁਗਲ ਨੇ ਕੀਤੀ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀਂ ਮੁੱਖ ਮਹਿਮਾਨ ਦੇ ਤੌਰ 'ਤੇ ਮੌਜੂਦ ਸਨ। ਇਸ ਮੌਕੇ 'ਤੇ ਪ੍ਰਧਾਨ ਮੁਹੰਮਦ ਇਨਾਮ ਮਲਿਕ, ਹਾਫਿਜ ਦਿਲਸ਼ਾਦ, ਮੁਫਤੀ ਆਰਿਫ ਪੰਜਾਬੀ ਬਾਗ, ਮੁਫਤੀ ਈਨਾਮ, ਮੁਹੰਮਦ ਰਿਜਵਾਨ, ਹਾਫਿਜ ਨਾਜਿਮ, ਹਾਜੀ ਤਈਅੱਬ, ਹਾਜੀ ਜਰੀਫ, ਮੁਹੰਮਦ ਮੁੰਸ਼ਦ, ਜਹਾਂਗੀਰ, ਕਾਰੀ ਹਸੀਨ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।

ਇਸ ਮੌਕੇ 'ਤੇ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਇਸਲਾਮ ਭਾਈਚਾਰੇ ਅਤੇ ਪਿਆਰ ਦਾ ਸੁਨੇਹਾ ਦਿੰਦਾ ਹੈ। ਉਹਨਾਂ ਕਿਹਾ ਕਿ ਹਜ਼ਰਤ ਮੁਹੰਮਦ ਸਾਹਿਬ ਸਲਲੱਲਾਹੂ ਅਲੈਹੀ ਵਸੱਲਮ ਦਾ ਹੁਕਮ ਹੈ ਕਿ ਲੋਕਾਂ 'ਚ ਖੁਸ਼ਖਬਰੀਆਂ ਵੰਡੋ। ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਸਮਾਜ 'ਚ ਅਕਸਰ ਲੋਕਾਂ ਦੀ ਸੋਚ ਨਕਰਾਤਮਕ ਹੁੰਦੀ ਜਾ ਰਹੀ ਹੈ। ਲੋਕ ਇੱਕ-ਦੂਜੇ ਦੇ ਪ੍ਰਤੀ ਚੰਗੀ ਸੋਚ ਨਹੀਂ ਰੱਖਦੇ, ਇੱਕ-ਦੂਜੀ ਕੌਮਾਂ ਦੇ ਸੰਬੰਧ 'ਚ ਵੀ ਚੰਗੀ ਰਾਏ ਨਹੀਂ ਰੱਖੀ ਜਾ ਰਹੀ ਜੋ ਕਿ ਚਿੰਤਾ ਦਾ ਵਿਸ਼ਾ ਹੈ।

ਸ਼ਾਹੀ ਇਮਾਮ ਨੇ ਕਿਹਾ ਕਿ ਜੇਕਰ ਤੁਸੀਂ ਸਫਲ ਹੋਣਾ ਚਾਹੁੰਦੇ ਹੋ ਤਾਂ ਸਕਾਰਾਤਮਕ ਸੋਚ ਦੇ ਨਾਲ ਅੱਗੇ ਵੱਧਣਾ ਪਵੇਗਾ। ਉਹਨਾਂ ਕਿਹਾ ਕਿ ਹਜ਼ਰਤ ਮੁਹੰਮਦ ਸਾਹਿਬ ਸਲਲੱਲਾਹੂ ਅਲੈਹੀ ਵਸੱਲਮ ਦਾ ਹੁਕਮ ਹੈ ਕਿ ਕਿਸੇ ਵੀ ਇਨਸਾਨ ਦੇ ਬਾਰੇ ਬੁਰੀ ਰਾਏ ਕਾਇਮ ਨਾ ਕਰੋ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਨੇ ਕਿਹਾ ਕਿ ਬੁਰਾ ਸੋਚਣ ਵਾਲਾ ਕਦੀ ਕਾਮਯਾਬ ਨਹੀਂ ਹੁੰਦਾ, ਉਹ ਆਪਣੀ ਤਾਕਤ ਨੂੰ ਲੋਕਾਂ ਦੀ ਬੁਰਾਈ 'ਚ ਖਰਚ ਕਰਦਾ ਹੈ, ਜਿਸ ਕਾਰਨ ਉਸਨੂੰ ਬੁਰਾਈ ਕਰਨ ਤੋਂ ਇਲਾਵਾ ਕੋਈ ਕੰਮ ਨਹੀਂ ਆਉਂਦਾ। 

ਇਸੇ ਸੋਚ ਬਾਰੇ ਸ਼ਾਹੀ ਇਮਾਮ ਨੇ ਇਹ ਵੀ ਕਿਹਾ ਕਿ ਕਾਮਯਾਬੀ ਵੱਲ ਵੱਧ ਰਹੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਸਬਰ ਅਤੇ ਹਿੰਮਤ ਨਾਲ ਅੱਗੇ ਵੱਧਦੇ ਹੋਏ ਸਮਾਜਿਕ ਵਿਵਸਥਾ ਨੂੰ ਦਰੁਸਤ ਬਣਾਉਣ। 

ਜ਼ਿਕਰਯੋਗ ਹੈ ਕਿ ਇਸ ਮੌਕੇ 'ਤੇ ਕੁਰਆਨ ਮਜੀਦ ਹਿਫ਼ਜ ਕਰਨ ਵਾਲੇ 4 ਬੱਚਿਆਂ ਦੀ ਦਸਤਾਰਬੰਦੀ ਕੀਤੀ ਗਈ। ਕੁਲ ਮਿਲਾ ਕੇ ਇਹ ਸਾਰਾ ਸਮਾਗਮ ਬਹੁਤ ਯਾਦਗਾਰੀ ਰਿਹਾ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Friday, February 09, 2024

ਕੋਟਨੀਸ ਐਕਿਊਪੰਚਰ ਹਸਪਤਾਲ ਵਿੱਚ ਵਿਸ਼ੇਸ਼ ਆਯੋਜਨ

 Friday 9th February 2024 at 17:36 PM

ਸਿੱਖਾਂ ਅਤੇ ਮੁਸਲਮਾਨਾਂ ਦੀ ਇਤਿਹਾਸਿਕ ਸਾਂਝ ਅਨਮੋਲ ਪੁਸਤਕ ਰਿਲੀਜ਼ 


ਲੁਧਿਆਣਾ: 9 ਫਰਵਰੀ 2024: (ਸ਼ੀਬਾ ਸਿੰਘ//ਪੰਜਾਬ ਸਕਰੀਨ ਡੈਸਕ)::

ਅੱਜ ਕੋਟਨੀਸ ਐਕਿਊਪੰਚਰ ਹਸਪਤਾਲ ਵਿੱਚ ਸਿੱਖਾਂ ਅਤੇ ਮੁਸਲਮਾਨਾਂ ਦੀ ਇਤਿਹਾਸਿਕ ਸਾਂਝ ਅਨਮੋਲ ਪੁਸਤਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਜਥੇਦਾਰ ਗਿਆਨੀ ਰਣਜੀਤ ਸਿੰਘ ਸ੍ਰੀ ਪਟਨਾ ਸਾਹਿਬ, ਸ਼੍ਰੀ ਪ੍ਰਿਤਪਾਲ ਪਾਲੀ ਪ੍ਰਧਾਨ ਦੁੱਖ ਨਿਵਾਰਨ ਸਾਹਿਬ, ਚੌਧਰੀ ਮਦਨ ਲਾਲ ਬੱਗਾ ਐਮ ਐਲ ਏ ਸ਼੍ਰੀਮਤੀ ਰਜਿੰਦਰ ਕੌਰ ਛੀਨਾ ਐਮ ਐਲ ਏ ਅਤੇ ਸਰਦਾਰ ਇਕਬਾਲ ਸਿੰਘ ਗਿੱਲ ਜਸਵੰਤ ਸਿੰਘ ਛਾਪਾ ਵੱਲੋਂ ਡਾ ਕੋਟਨੀਸ ਐਕਿਊਪੰਚਰ ਹਸਪਤਾਲ ਦੇ ਵਿਹੜੇ ਵਿੱਚ ਇਤਿਹਾਸਿਕ ਪੁਸਤਕ ਮੁਸਲਮਾਨਾਂ ਅਤੇ ਸਿੱਖਾਂ ਦਾ ਜੱਗ ਜਾਹਿਰ ਸਾਂਝ ਵਿਮੋਚਨ ਕੀਤਾ ਗਿਆ। 

ਇਸ ਮੌਕੇ ਤੇ ਡਾਕਟਰ ਇੰਦਰਜੀਤ ਸਿੰਘ ਜੀ ਨੇ ਕਿਹਾ ਇਸ ਪੁਸਤਕ ਨਾਲ ਅੰਤਰਰਾਸ਼ਟਰੀ ਪ੍ਰਸਿੱਧ ਅਲੀ ਰਾਜਪੁਰਾ ਸਟੇਟ ਅਵਾਰਡੀ ਜਿਨਾਂ ਨੇ ਪੰਜਾਬੀ ਭਾਸ਼ਾ ਸੱਭਿਆਚਾਰ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਡੇਢ ਦਰਜਨ ਤੋਂ ਵੱਧ ਕਿਤਾਬਾਂ ਲਿਖ ਕੇ ਪੰਜਾਬੀ ਸਿਹਤ ਦੀ ਅਮੀਰੀ ਵਿੱਚ ਨਿਗਰ ਵਾਧਾ ਕੀਤਾ ਹੈ ਲੋਕ ਕਥਾਵਾਂ ਦਾ ਬਾਦਸ਼ਾਹ ਕੁਲਦੀਪ ਮਾਣਕ ਕਵਿਸ਼ਰ ਜੋਗਾ ਸਿੰਘ ਜੋਗੀ ਪੰਜਾਬੀ ਗਾਇਕੀ ਦੇ ਸੱਤ ਸਮੁੰਦਰ ਗਦਰ ਇਤਿਹਾਸ ਕਲਪ ਦੀਆਂ ਰੂਹਾਂ ਮੇਰੇ ਅੰਗ ਸੰਗ ਵੱਡਾ ਘੱਲੂਘਾਰਾ ਸ਼ਹੀਦੀ ਸਾਕਾ ਆਦਿ ਕਿਤਾਬਾਂ ਨੂੰ ਪਾਠਕਾਂ ਵੱਲੋਂ ਹੁੰਗਾਰਾ ਮਿਲਿਆ। 

ਜ਼ਿਕਰਯੋਗ ਹੈ ਕਿ ਵੱਡਾ ਘੱਲੂਘਾਰਾ ਸ਼ਹੀਦੀ ਸਾਕਾ ਕਿਤਾਬ ਸੋ਼੍ਮਣੀ ਗੁਰੂਦੁਆਰਾ ਪ੍ਰਬੰਧ ਕਮੇਟੀ ਵੱਲੋਂ ਪ੍ਰਮਾਣਿਤ ਹੈ ਅਲੀ ਰਾਜਪੂਰਾ ਦੀਆਂ ਕਿਤਾਬਾਂ ਨੂੰ ਖੋਜਾਰਥੀ ਆਪਣੀ ਖੋਜ ਕਾਰਜ ਲਈ ਵਰਤਦੇ ਹਨ ਅੱਜ ਰਿਲੀਜ਼ ਕੀਤੀ ਗਈ ਕਿਤਾਬ ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਿਕ ਸਾਂਝ ਇੱਕ ਮੂਲਵਾਨ ਦਸਤਾਵੇਜ ਹੈ ਜਿਸ ਨੂੰ ਲਿਖਣ ਲਈ ਅਲੀ ਰਾਜਪੁਰਾ ਨੇ ਲਗਭਗ ਚਾਰ ਸਾਲ ਖੋਜ ਕੀਤੀ। 

ਇਸ ਮੌਕੇ ਤੇ ਸਰਦਾਰ ਇਕਬਾਲ ਸਿੰਘ ਗਿੱਲ (ਆਈਪੀਐਸ) ਜਿਨਾਂ ਨੂੰ ਉਨਾਂ ਦੇ ਪਿਤਾ ਭਾਈ ਸਾਹਿਬ ਭਾਈ ਸ਼ੇਰ ਸਿੰਘ ਗਿੱਲ ਪਿੰਡ ਸੁਧਾਰ ਉਨਾਂ ਦੀ ਧਾਰਮਿਕ ਵਿਰਾਸਤ ਨੂੰ ਪੰਜਾਬ ਦੇ ਵਿੱਚ ਫਲਾਣ ਲਈ ਭਾਈਚਾਰਾ ਵਧਾਉਣ ਵਿੱਚ ਪੰਜਾਬ ਦੀ ਨਹੀਂ ਸਗੋਂ ਪੂਰੇ ਭਾਰਤ ਦੀ ਉਹ ਰਾਗੀ ਧਾਰਮਿਕ ਰਾਜਨੀਤਿਕ ਅਤੇ ਕਲਾ ਦੀ ਮੌਜੂਦਗੀ ਅੱਜ ਬਾਬੇ ਨਾਨਕ ਦੀ ਧਰਤੀ ਤੇ ਪਿਆਰ ਦਾ ਸੁਨੇਹਾ ਖੰਡੋਉਣ ਵਿੱਚ ਵਿਸ਼ੇਸ਼ ਯੋਗਦਾਨ ਹੈ ਅਸੀਂ ਇਹਨਾਂ ਦੇ ਹਮੇਸ਼ਾ ਰਿਣੀ ਰਹਾਂਗੇ। 

ਇਸ ਖਾਸ ਪੁਸਤਕ ਨੂੰ ਰਿਲੀਜ਼ ਕਾਰਨ ਵਾਲੇ ਇਸ ਯਾਦਗਾਰੀ ਮੌਕੇ ਤੇ ਇਮਾਮ ਜਨਾਬ ਮੁਹੰਮਦ ਉਸਮਾਨ ਨੇ ਕਿਹਾ ਕਿ ਇਸ ਕਿਤਾਬ ਵਿੱਚ ਅਲੀ ਜੀ ਨੇ ਬਹੁਤ ਸੁੰਦਰ ਸ਼ਬਦਾਂ ਵਿੱਚ ਸਿੱਖ ਇਤਿਹਾਸ ਵਿਚਲੀਆਂ ਭਾਈਚਾਰਕ ਸਾਂਝਾਂ ਨੂੰ ਪਾਠਕਾਂ ਅਤੇ ਸਮੂਹ ਸੰਗਤਾਂ ਸਾਹਮਣੇ ਲੈ ਕੇ ਆਂਦਾ ਹੈ। 

ਇਸ ਕਿਤਾਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨੀ ਕਾਲ ਤੋਂ ਲੈ ਕੇ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੱਕ ਜਿੱਥੇ ਕਿਤੇ ਗਏ। ਮੈਨੂੰ ਸਿੱਖਾ ਅਤੇ ਮੁਸਲਮਾਨਾਂ ਦੀਆਂ ਆਪਸੀ ਸਾਂਝਾਂ ਮੁਹੱਬਤ ਦੇ ਪ੍ਰਮਾਣ ਮਿਲੇ ਮੈਂ ਉਹਨਾਂ ਤੱਥਾਂ ਦੇ ਆਧਾਰ ਤੇ ਕਿਤਾਬ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਭਾਈ ਦੌਲਤਾ (ਸ੍ਰੀ ਗੁਰੂ ਜੀ ਨਾਨਕ ਦੇਵ ਜੀ) ਸੂਫੀ ਦੀਨ ਜੀ ਬੀਬੀ ਮੁਮਤਾਜ਼ ਜੀ,ਆਡਤ ਜੀ ਕਾਜੀ ਸਰਾਲ ਦੀਨ ਜੀ, ਨਵਾਬ ਸ਼ੇਰ ਮੁਹੰਮਦ ਖਾਨ ਗਿੰਨੀ ਖਾਂ ਨਬੀ ਖਾਂ ਆਫਰਦੀਨ ਜੀ ਪੀਰ ਬਾਬਾ ਬੁੱਧੂ ਸ਼ਾਹ ਜੀ ਸਮੇਤ ਅਨੇਕਾਂ ਹੋਰ ਸ਼ਖਸ਼ੀਅਤਾਂ ਦਾ ਬਿਰਤਾਂਤ ਸ਼ਾਮਲ ਹੈ। 

ਪੁਸਤਕ ਰਿਲੀਜ਼  ਦੀ ਖੁਸ਼ੀ ਨੂੰ ਸਾਂਝਿਆਂ ਕਰਦਿਆਂ ਚੌਧਰੀ ਮਦਨ ਲਾਲ ਬੱਗਾ ਐਮ ਐਲ ਏ ਅਤੇ ਰਜਿੰਦਰਪਾਲ ਕੌਰ ਛੀਨਾ  ਨੇ ਕਿਹਾ ਕਿ ਇਕਬਾਲ ਸਿੰਘ ਗਿੱਲ (ਆਈ ਪੀ ਐਸ) ਜਸਵੰਤ ਸਿੰਘ ਛਾਪਾ ਅਤੇ ਲੇਖਕ ਅਲੀ ਵਲੋਂ ਕਿਹਾ ਇਸ ਕਿਤਾਬ ਰਾਹੀਂ ਪੰਜਾਬ ਵਿੱਚ ਅਮਨ ਸ਼ਾਂਤੀ ਵਿਕਾਸ ਭਾਈ ਚਾਰੇ ਫ਼ੈਲਣ ਵਿੱਚ ਆਪ ਦੀ ਸਰਕਾਰ ਪੂਰਾ ਯੋਗਦਾਨ ਪਾਵੇਗੀ। 

ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਜਥੇਦਾਰ ਸਾਹਿਬ ਅਤੇ ਪ੍ਰਧਾਨ ਦੁੱਖ ਨਿਵਾਰਨ ਸਾਹਿਬ ਪ੍ਰਿਤਪਾਲ ਸਿੰਘ ਜੀ ਨੇ ਕਿਹਾ ਕਿ ਅਲੀ ਰਾਜਪੁਰਾ ਸਿੱਖ ਇਤਿਹਾਸ ਦੇ ਉਨ੍ਹਾਂ ਪੱਖਾਂ ਨੂੰ ਉਜਾਗਰ ਕਰ ਰਿਹਾ ਹੈ। ਜਿਨ੍ਹਾਂ ਬਾਰੇ ਅਜੋਕੇ ਸਮੇਂ ਦੌਰਾਨ ਲਿਖਿਆ ਜਾਣਾ ਅਤੀ ਜ਼ਰੂਰੀ ਹੈ।ਉਸੇ ਲੜੀ ਤਹਿਤ ਅੱਜ ਅਲੀ ਰਾਜਪੁਰਾ ਦੀ ਲਿੱਖੀ ਕਿਤਾਬ ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਿਕ ਸਾਂਝ ਦਾ ਐਡੀਸ਼ਨ ਰਿਲੀਜ਼ ਕੀਤ ਗਿਆ ਹੈ। 

ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੀ ਇਸ ਕਿਤਾਬ ਵਿਚ ਸਿੱਖਾਂ ਤੇ ਮੁਸਲਮਾਨਾਂ ਦੀਆਂ ਅਣਗਿਣਤ ਸਾਂਝਾ ਦਾ ਜ਼ਿਕਰ ਮਿਲਦਾ ਹੈ। ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਧਰਤੀ ਉੱਤੇ ਪ੍ਰਵੇਸ਼ ਕੀਤਾ ਤਾਂ ਪ੍ਰਜਾ ਨੂੰ ਹੰਕਾਰ ਅਤੇ ਹੰਕਾਰ ਅਤੇ ਹਉਮੈ ਵਿਚ ਸੜਦਿਆਂ ਦੇਖਿਆ, ਸੰਸਾਰ ਦੇ ਭਲੇ ਲਈ ਪਹਿਲੀ ਸਾਂਝ ਭਾਈ ਮਰਦਾਨਾ ਜੀ ਨਾਲ ਪਾਈ ਅਤੇ ਧਰਮ ਪ੍ਰਚਾਰ ਲਈ ਤੁਰ ਪਏ। ਜਦੋਂ ਇਹ ਜੋਤ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿੱਚ ਪ੍ਰਵੇਸ਼ ਹੋਈ ਤਾਂ ਪੀਰ ਬੁੱਧੂਸ਼ਾਹ ਜੀ ਨੇ ਗੁਰੂ ਜੀ ਕੋਲ ਜਾ ਕੇ ਇਸ ਸਾਂਝ ਵਿਚ ਹੋਰ ਵਾਧਾ ਕੀਤਾ। 

ਇਥੇ ਹੀ ਬਸ ਨਹੀਂ ਗਨੀ ਖਾਂ ਨਬੀ ਖਾਂ ਕਾਜੀ ਚਿਰਾਗਦੀਨ ਜੀ ਵਰਗੀਆਂ ਸਖਸ਼ੀਅਤਾਂ ਨੇ ਆਪਣਾ ਯੋਗਦਾਨ ਪਾਇਆ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਈ ਤਾਂ ਸਰਹਿੰਦ ਵਿਚਲੇ ਰੋਜ਼ਾ ਸ਼ਰੀਫ਼ ਨੂੰ ਮੁਹੱਬਤ ਦੀ ਨਜ਼ਰ ਨਾਲ ਵੇਖਿਆ ਪਰ ਕੋਈ ਨੁਕਸਾਨ ਨਹੀਂ ਪਹੁੰਚਾਇਆ। 

ਮੇਰੇ ਵੱਲੋਂ ਅਲੀ ਰਾਜਪੁਰਾ ਨੂੰ ਮੁਬਾਰਕਬਾਦ ਅਸੀਂ ਆਸ ਕਰਦੇ ਹਾਂ ਕਿ ਅਲੀ ਰਾਜਪੁਰਾ ਭਵਿੱਖ ਵਿੱਚ ਵੀ ਇਸ ਤਰ੍ਹਾਂ ਸਿੱਖ ਕੌਮ ਦੀ ਸੇਵਾ ਕਰਦੇ ਰਹੇਗਾ। ਇਸ ਮੌਕੇ ਤੇ ਸਮਾਜਿਕ ਸੁਧਾਰ ਮੁਖੀ ਸਰਦਾਰ ਵਰਿੰਦਰ ਢਿਵਾਣਾ ਜੀ ਨੇ ਕਿਹਾ ਇਹ ਕਿਤਾਬ ਪੰਜਾਬ ਦੀ ਜਨਤਾ ਨੂੰ ਸਮਾਜਿਕ ਸੁਰੱਖਿਆ ਦਾਸ ਸੁਨੇਹਾ ਦੇਵੇਗੀ। 

ਕੇਕੇ ਬਾਵਾ ਜੀ ਅਤੇ ਸਰਦਾਰ ਵੀਰ ਚੱਕਰ ਵਿਜੇਤਾ  ਕਰਨਲ ਹਰਬੰਸ ਸਿੰਘ ਕਾਲੋ ਜੀ ਨੇ ਕਿਹਾ ਇਸ ਮੌਕੇ ਤੇ ਫਿਲਮੀ ਅਦਾਕਾਰ ਸਰਬਜੀਤ ਕੌਰ ਮਾਂਗਟ, ਕਮਲ ਵਾਲੀਆ, ਅਨੰਤ ਗਿੱਲ, ਜਗਦੀਸ਼ ਸਧਾਣਾ, ਅਸ਼ਵਨੀ ਵਰਮਾ, ਸਰਦਾਰ ਰੇਸ਼ਮ ਨੱਤ, ਡਾਕਟਰ ਰਘਵੀਰ ਸਿੰਘ, ਮਨੀਸ਼ਾ, ਗਗਨ ਭਾਟੀਆ ਆਦਿ ਸ਼ਾਮਿਲ ਸਨ। 

ਇਸ ਮੌਕੇ ਤੇ ਆਏ ਮੁੱਖ ਮਹਿਮਾਨਾਂ ਹਸਪਤਾਲ ਦੀ ਪ੍ਰਬੰਧਕ ਕਮੇਟੀ ਜਗਦੀਸ਼ ਸਡਾਣਾ ਅਸ਼ਵਨੀ ਵਰਮਾ ਆਨੰਦ ਤਾਇਲ ਜੀ ਵੱਲੋਂ ਫੁੱਲਾਂ ਦੇ ਬੁੱਕੇ ਦੇ ਕੇ ਸਮਾਨਿਤ ਕੀਤਾ ਗਿਆ

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Friday, April 07, 2023

ਧਾਰਮਿਕ ਕੰਮਾਂ ਤੋਂ ਪਹਿਲਾਂ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਦੀ ਕਰੋਂ ਮਾਲੀ ਮਦਦ

Friday 7th April 2023 at 3:29 PM

ਰਮਜ਼ਾਨ ਮੁਹਬੱਤ ਦਾ ਪੈਗਾਮ ਦਿੰਦਾ ਹੈ:ਸ਼ਾਹੀ  ਇਮਾਮ ਮੌਲਾਨਾ ਉਸਮਾਨ 


ਲੁਧਿਆਣਾ
: 7 ਅਪ੍ਰੈਲ 2023: (ਪੰਜਾਬ ਸਕਰੀਨ ਡੈਸਕ):: 
ਪਵਿੱਤਰ ਰਮਜਾਨ ਸ਼ਰੀਫ ਦੇ ਤੀਸਰੇ ਜੁੰਮੇ ਦੀ ਨਮਾਜ ਅਦਾ ਕਰਨ ਤੋਂ ਪਹਿਲਾਂ ਮੁਸਲਮਾਨਾਂ ਨੂੰ ਸੰਬੋਧਿਤ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਰਮਜਾਨ ਸ਼ਰੀਫ  ਬੰਦੇ ਦਾ ਆਪਣੇ ਰੱਬ ਨਾਲ ਇਜਹਾਰ- ਏ-ਇਸ਼ਕ ਦਾ ਮਹੀਨਾ ਹੈ ।  ਬੰਦਾ ਆਪਣੇ ਰੱਬ ਨੂੰ ਰਾਜੀ ਕਰਨ ਲਈ ਉਸਦੇ ਹੁਕਮ ਦੇ ਮੁਤਾਬਕ ਆਪਣਾ ਵਕਤ ਗੁਜਾਰਦਾ ਹੈ । ਸ਼ਾਹੀ ਇਮਾਮ ਨੇ ਕਿਹਾ ਕਿ ਅੱਲਾਹ ਤਾਆਲਾ ਸਾਡੀ ਨੀਅਤ ਨੂੰ ਜਾਣਦਾ ਹੈ । ਉਸਨੂੰ ਪਤਾ ਹੈ ਕਿ ਕੌਣ ਦਿਖਾਵੇ ਦਾ ਭੁੱਖਾ ਪਿਆਸਾ ਹੈ ਅਤੇ ਕੌਣ ਸੱਚਾ ਰੋਜੇਦਾਰ ਹੈ। ਮੌਲਾਨਾ ਨੇ ਕਿਹਾ ਕਿ ਅੱਲਾਹ ਦੇ ਪਿਆਰੇ ਨਬੀ ਹਜਰਤ ਮੁਹੰਮਦ ਸਲੱਲਲਾਹੂ ਅਲੈਹੀਵਸੱਲਮ ਰਮਜਾਨ ਸ਼ਰੀਫ ਦੇ ਪਵਿੱਤਰ ਮਹੀਨੇ ਵਿੱਚ ਤੇਜ ਚੱਲਣ ਵਾਲੀ ਹਵਾ ਨਾਲੋਂ ਵੀ ਜ਼ਿਆਦਾ ਦਾਨੀ  ਸਨ। ਸ਼ਾਹੀ ਇਮਾਮ ਨੇ ਕਿਹਾ ਕਿ ਰਮਜਾਨ ਸ਼ਰੀਫ ਵਿੱਚ ਸਾਨੂੰ ਚਾਹੀਦਾ ਹੈ ਕਿ ਧਾਰਮਿਕ ਕੰਮਾਂ ਤੋਂ ਵੀ ਪਹਿਲਾਂ ਮਾਲੀ ਰੂਪ ਵਿੱਚ ਕਮਜੋਰ ਆਪਣੇ ਗੁਆਢੀਆਂ ਅਤੇ ਰਿਸ਼ਤੇਦਾਰਾਂ ਦੀ ਮਦਦ ਕਰੀਏ । ਉਨਾਂ ਨੇ ਕਿਹਾ ਕਿ ਗੁਆਂਢੀ ਚਾਹੇ ਕਿਸੇ ਵੀ ਧਰਮ ਨਾਲ ਸਬੰਧ ਰੱਖਦਾ ਹੋਵੇ,  ਜੇਕਰ ਉਹ ਭੁੱਖਾ ਹੈ ਤਾਂ ਮੁਸਲਮਾਨ ਉੱਤੇ ਉਸਦੀ ਮਦਦ ਕਰਨਾ ਫਰਜ ਹੈ । ਉਨਾਂ ਨੇ ਕਿਹਾ ਕਿ ਅੱਲਾਹ ਤਾਆਲਾ ਆਪਣੇ ਉਨਾਂ ਬੰਦੇਆਂ ਨਾਲ ਬਹੁਤ ਪਿਆਰ ਕਰਦਾ ਹੈ ਜੋ ਕਿ ਉਸਦੇ ਬੰਦੇਆਂ ਦੀ ਮਦਦ ਕਰਦਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਇਬਾਦਤ ਨਾਲ ਜੰਨਤ ਮਿਲਦੀ ਹੈ ਲੇਕਿਨ ਖਿਦਮਤ ਨਾਲ ਖੁਦਾ ਮਿਲਦਾ ਹੈ । ਇਸ ਲਈ ਜੇਕਰ ਅਸੀ ਚਾਹੁੰਦੇ ਹਾਂ ਕਿ ਖੁਦਾ ਸਾਡਾ ਦੋਸਤ ਬਣ ਜਾਵੇ ਤਾਂ ਬਿਨਾਂ ਭੇਦ-ਭਾਵ ਦੇ ਕਮਜੋਰ ਇਨਸਾਨਾਂ ਦੀ ਮਦਦ ਕਰੋ। ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਨੇ ਕਿਹਾ ਕਿ ਰਮਜਾਨ ਦਾ ਇਹ ਪਵਿੱਤਰ ਮਹੀਨਾ ਸਾਨੂੰ ਇਸੇ ਤਰਾਂ ਪਿਆਰ , ਮੁਹੱਬਤ ਅਤੇ ਆਪਸੀ ਭਾਈਚਾਰੇ ਨੂੰ ਵਧਾਉਣ ਦੀ ਪ੍ਰੇਰਨਾ ਦਿੰਦਾ ਹੈ ।
ਤਸਵੀਰਾਂ ਵਿਚ ਦੇਖ ਸਕਦੇ ਹੋ ਜਾਮਾ ਮਸਜਿਦ 'ਚ ਜੁੰਮੇਂ ਦੀ ਨਮਾਜ ਮੌਕੇ ਸੰਬੋਧਿਤ ਕਰਦੇ ਹੋਏ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ। ਜਿਹੜੇ ਤੇਜ਼ੀ ਨਾਲ ਹਰਮਨ ਪਿਆਰੇ ਹੋ ਰਹੇ ਹਨ। ਇਸਦੇ ਨਾਲ ਹੀ ਰਮਜ਼ਾਨ ਉਲ ਮੁਬਾਰਕ ਦੇ ਤੀਜੇ ਜੁੰਮੇ ਦੇ ਮੌਕੇ 'ਤੇ ਜਾਮਾ ਮਸਜਿਦ ਦੇ ਬਾਹਰ ਸ਼ਾਹਪੁਰ ਰੋਡ ਵਿਖੇ ਜੁੰਮੇ ਦੀ ਨਮਾਜ ਅਦਾ ਕਰਦੇ ਹੋਏ ਮੁਸਲਮਾਨ ਭਾਈਚਾਰੇ ਦੇ ਲੋਕ। ਅੱਜ ਨਮਾਜ਼ ਦਾ ਇਹ ਦ੍ਰਿਸ਼ ਵੀ ਬੜਾ ਅਲੌਕਿਕ ਬਣਿਆ ਹੋਇਆ ਸੀ।  

Sunday, September 25, 2022

ਸਾਬਕਾ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਦੀ ਯਾਦ 'ਚ ਸਮਾਗਮ

25th September 2022 at 3:37 PM

ਅਹਿਮ ਸ਼ਖਸੀਅਤਾਂ ਨੇ ਦਿੱਤੀ ਸ਼ਰਧਾਂਜਲੀ 
ਆਪ ਜੀ ਦਾ ਜੀਵਨ ਸਾਦਗੀ, ਇਮਾਨਦਾਰੀ ਅਤੇ ਬਹਾਦਰੀ ਦਾ ਪ੍ਰਤੀਕ ਰਿਹਾ:ਰਾਹੁਲ ਚਾੱਬਾ
 ਲੁਧਿਆਣਾ: 25 ਸਤੰਬਰ  2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਇਸ਼ਮੀਤ ਸਿੰਘ ਅਕੈਡਮੀ  'ਚ ਖਾਲਸਾ ਟੀਮ 1699 ਵੱਲੋਂ ਪੰਜਾਬ ਦੇ ਸਾਬਕਾ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੀ ਪਹਿਲੀ ਬਰਸੀ ਦੇ ਮੌਕੇ 'ਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਧਰਮ ਅਤੇ ਚੱਰਿਤਰ 'ਤੇ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਲੁਧਿਆਣਾ ਦੇ ਏਡੀਸੀ ਸ਼੍ਰੀ ਰਾਹੁਲ ਕੁਮਾਰ ਚਾੱਬਾ, ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀਂ, ਜੁਆਇੰਟ ਕਮਿਸ਼ਨਰ ਨਗਰ ਨਿਗਮ ਜਸਦੇਵ ਸੇਖੋਂ, ਪ੍ਰੋਫੈਸਰ ਵਿਨੇ ਕੁਮਾਰ ਸੋਫਤ, ਦਵਿੰਦਰ ਨਾਗੀ, ਸਰਬਜੀਤ ਸਿੰਘ, ਰੇਣੁਕਾ ਪੀਏਯੂ,ਗੁਰਜਿੰਦਰ ਸਿੰਘ ਬੀ.ਆਰ.ਓ ਲੁਧਿਆਣਾ ਅਤੇ ਮੁਹੰਮਦ ਮੁਸਤਕੀਮ ਨੇ ਸੰਬੋਧਨ ਕੀਤਾ। 

ਮਰਹੂਮ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀਂ ਦੀ ਜੀਵਨੀ 'ਤੇ ਉਹਨਾਂ ਦੀਆਂ ਪੁਰਾਣੀਆਂ ਤਸਵੀਰਾਂ ਅਤੇ ਇਤਹਾਸਿਕ ਤੱਥਾਂ ਦੇ ਅਧਾਰ 'ਤੇ ਇੱਕ ਡਾਕੁਮੈਂਟਰੀ ਵੀ ਵਿਖਾਈ ਗਈ। ਇਸ ਮੌਕੇ 'ਤੇ ਧਰਮ ਅਤੇ ਚਰਿੱਤਰ ਨੂੰ  ਲੈ ਕੇ ਸਰਬ ਧਰਮਾਂ ਦੇ ਵਿਦਵਾਨਾਂ ਨੇ ਵਿਸਤਾਰ ਦੇ ਨਾਲ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ, ਜਿਹਨਾਂ ਦੀ ਸਾਰੇ ਸਰੋਤਿਆਂ ਨੇ ਸ਼ਲਾਘਾ ਕੀਤੀ। 

ਸ਼੍ਰੀ ਰਾਹੁਲ ਚਾੱਬਾ ਏਡੀਸੀ ਲੁਧਿਆਣਾ ਨੇ ਇਸ ਮੌਕੇ 'ਤੇ ਕਿਹਾ ਕਿ ਮਰਹੂਮ ਸਾਬਕਾ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦਾ ਜੀਵਨ ਸਮਾਜ ਅਤੇ ਦੇਸ਼ ਦੇ ਲਈ ਸਮਰਪਿਤ ਸੀ। ਇਮਾਮ ਜੀ ਮਹਾਨ ਅਜਾਦੀ ਘੁਲਾਟੀ ਪਰਿਵਾਰ ਦੇ ਮੁਖੀ ਸਨ ਅਤੇ ਆਪ ਜੀ ਨੇ ਹਮੇਸ਼ਾ ਹੀ ਲੋਕਾਂ ਨੂੰ  ਇਮਾਨਦਾਰੀ ਤੇ ਬਿਨਾ ਕਿਸੇ ਡਰ ਤੋਂ ਜੀਵਨ ਜੀਉਣ ਲਈ ਪ੍ਰੇਰਿਤ ਕੀਤਾ। 

ਉਹਨਾਂ ਕਿਹਾ ਕਿ ਇਹ ਇਮਾਮ ਸਾਹਿਬ ਦੀ ਸੱਭ ਤੋਂ ਵੱਡੀ ਨੇਕੀ ਸੀ ਕਿ ਮੁਸਲਮਾਨ ਸਮਾਜ ਦੇ ਸ਼ਾਹੀ ਇਮਾਮ ਹੋਣ ਦੇ ਨਾਲ-ਨਾਲ ਉਹਨਾਂ ਦਾ ਸਾਰੀਆਂ ਧਰਮਾਂ ਦੇ ਲੋਕਾਂ ਦੇ ਨਾਲ ਅਜਿਹਾ ਪਿਆਰ ਸੀ ਕਿ ਕਦੀ ਵੀ ਕਿਸੇ ਨੂੰ ਬੇਗਾਨਾ ਮਹਿਸੂਸ ਨਹੀਂ ਹੋਣ ਦਿੱਤਾ। ਸ਼੍ਰੀ ਰਾਹੁਲ ਚਾੱਬਾ ਨੇ ਕਿਹਾ ਕਿ ਇਸ ਮਹਾਨ ਦੇਸ਼ ਭਗਤ ਪਰਿਵਾਰ 'ਤੇ ਸਿਰਫ ਲੁਧਿਆਣਾ ਹੀ ਨਹੀਂ ਬਲਕਿ ਪੂਰੇ ਦੇਸ਼ ਨੂੰ ਮਾਨ ਰਿਹਾ ਹੈ। 

ਉਹਨਾਂ ਕਿਹਾ ਕਿ ਅੱਜ ਇਸ ਸਮਾਗਮ 'ਚ ਮੌਜੂਦਾ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਜੀ ਦੇ ਵਿਚਾਰ ਸੁਣ ਕੇ ਲੱਗਿਆ ਕਿ ਅਨੇਕਤਾ 'ਚ ਏਕਤਾ ਬਣਾਏ ਰੱਖਣ ਦਾ ਜਜ਼ਬਾ ਇਹਨਾਂ 'ਚ ਆਪਣੇ ਪਿਤਾ ਜੀ ਵਾਂਗ ਹੀ ਨਜ਼ਰ ਆਉਂਦਾ ਹੈ। 

ਇਸ ਮੌਕੇ 'ਤੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀਂ ਨੇ ਕਿਹਾ ਕਿ ਅੱਜ ਲੁਧਿਆਣਾ ਦੇ ਨਿਵਾਸੀਆਂ ਵੱਲੋਂ ਮੇਰੇ ਪਿਤਾ ਜੀ ਦੀ ਯਾਦ 'ਚ ਕਰਵਾਏ ਗਏ ਇਸ ਸਮਾਗਮ ਨਾਲ ਸਮਾਜਿਕ ਭਾਈਚਾਰੇ ਦੇ ਇਤਹਾਸ 'ਚ ਇੱਕ ਹੋਰ ਸੁਨਿਹਰੇ ਪੰਨੇ ਦਾ ਇਜਾਫਾ ਹੋਇਆ ਹੈ। 

ਉਹਨਾਂ ਕਿਹਾ ਕਿ ਮੇਰੇ ਪਿਤਾ ਜੀ ਮਰਹੂਮ ਸਾਬਕਾ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਸਾਨੂੰ ਹਮੇਸ਼ਾ ਸਿਖਾਇਆ ਕਿ ਹਾਲਾਤ ਕਿੱਦਾ ਦੇ ਵੀ ਹੋਣ ਹਮੇਸ਼ਾ ਸੱਚ ਦਾ ਸਾਥ ਦੇਣਾ ਚਾਹੀਦਾ ਹੈ, ਹਰਾਮ ਦੇ ਲੁਕਮੇ ਤੋ ਬਚ ਕੇ ਰਹਿਣਾ ਹੈ ਅਤੇ ਗਰੀਬ ਦੀ ਮਦਦ ਕਰਨੀ ਚਾਹੀਦੀ ਹੈ। 

ਬਿਨਾ ਧਰਮ ਅਤੇ ਜਾਤ-ਪਾਤ ਨੂੰ ਦੇਖੇ ਜਰੂਰਤਮੰਦਾਂ ਦੀ ਮਦਦ ਕਰੋ ਤਾਂ ਹੀ ਜ਼ਿੰਦਗੀ  'ਚ ਖੁਦਾ ਦੀ ਮਦਦ ਨਾਲ ਰਹੇਗੀ | ਇਸ ਮੌਕੇ 'ਤੇ ਖਾਲਸਾ ਟੀਮ 1699 ਵੱਲੋਂ ਸ. ਗੁਰਸਾਹਿਬ ਸਿੰਘ, ਦਵਿੰਦਰ ਸਿੰਘ, ਸ਼ਿਵਮ ਅਰੋੜਾ, ਹੇਮੰਤ ਗੋਇਲ, ਅਗਮ ਸਿੰਘ, ਮਹਿੰਦਰ ਸਿੰਘ ਨੇ ਆਏ ਹੋਏ ਮੇਹਮਾਨਾਂ ਦਾ ਸਨਮਾਨ ਵੀ ਕੀਤਾ।  
ਮਰਹੂਮ ਸਾਬਕਾ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੇ ਸਪੁੱਤਰ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀਂ ਦਾ ਸਨਮਾਨ ਕਰਦੇ ਹੋਏ ਏਡੀਸੀ ਰਾਹੁਲ ਚਾੱਬਾ ਜੀ, ਜਸਦੇਵ ਸੇਖੋਂ ਅਤੇ ਹੋਰ।  


Sunday, July 10, 2022

ਲੁਧਿਆਣਾ ਜਾਮਾ ਮਸਜਿਦ ਵਿਖੇ ਈਦ-ਉਲ-ਜ਼ੁਹਾ ਮਨਾਈ ਗਈ

ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਵੀ ਸੰਬੋਧਿਤ ਕੀਤਾ 


ਲੁਧਿਆਣਾ: 10 ਜੁਲਾਈ 2022: (ਪੰਜਾਬ ਸਕਰੀਨ ਬਿਊਰੋ)::

ਅੱਜ ਇਥੇ ਇਤਿਹਾਸਿਕ ਜਾਮਾ ਮਸਜਿਦ ਵਿਖੇ ਈਦ-ਉਲ-ਜੁਹਾ ਬਕਰੀਦ ਦੀ ਨਮਾਜ਼ ਇਸਲਾਮੀ ਰੀਤੀ-ਰਿਵਾਜਾਂ ਮੁਤਾਬਿਕ ਸ਼ਾਹੀ ਇਮਾਮ ਪੰਜਾਬ ਮੌਲਾਨਾ ਉਸਮਾਨ ਰਹਿਮਾਨੀ  ਲੁਧਿਆਣਵੀਂ  ਨੇ ਅਦਾ ਕਰਵਾਈ। ਇਸ ਮੌਕੇ ਜਾਮਾ ਮਸਜਿਦ 'ਚ ਵੱਖ-ਵੱਖ ਧਰਮਾਂ ਅਤੇ ਸਿਆਸੀ ਜਮਾਤਾਂ ਦੇ ਨੁਮਾਇੰਦੇ ਆਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀਆਂ ਮੁਬਾਰਕਾਂ ਦੇਣ ਪੁੱਜੇ। ਸਮਾਗਮ ਨੂੰ ਸੰਬੋਧਨ ਕਰਦੀਆਂ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀਂ ਨੇ ਕਿਹਾ ਕਿ ਅੱਜ ਦਾ ਦਿਨ ਅਸੀਂ ਅੱਲ੍ਹਾਹ ਤਾਆਲਾ ਦੇ ਨਬੀ ਹਜ਼ਰਤ ਇਬ੍ਰਾਹੀਮ ਅਲੇਹਿਸੱਲਾਮ ਦੀ ਯਾਦ 'ਚ ਮਨਾਉਂਦੇ ਹਾਂ ਜਿਨ੍ਹਾਂ ਨੇ ਆਪਣੇ ਰੱਬ ਦੀ ਰਜਾ ਲਈ ਆਪਣਾ ਪੁੱਤਰ ਕੁਰਬਾਨ ਕਰਨ ਲਈ ਦੇਰ ਨਹੀਂ ਲਾਈ। ਸ਼ਾਹੀ ਇਮਾਮ ਨੇ ਕਿਹਾ ਕਿ ਈਦ ਦਾ ਦਿਨ ਸਾਨੂੰ ਸਬਕ ਦਿੰਦਾ ਹੈ ਕਿ ਅਸੀਂ ਵੀ ਆਪਣੇ ਅੰਦਰ ਕੁਰਬਾਨੀ ਦਾ ਜਜਬਾ ਰੱਖੀਏ | ਸ਼ਾਹੀ ਇਮਾਮ ਨੇ ਕਿਹਾ ਕਿ ਅੱਜ ਕੱਲ ਦੇਸ਼ 'ਚ ਫਿਰਕੂ ਤਾਕਤਾਂ ਧਰਮ ਦੇ ਨਾਮ 'ਤੇ ਲੋਕਾਂ 'ਚ ਪਾੜ ਪਾਉਣ 'ਚ ਲੱਗੀਆਂ ਹੋਈਆਂ ਹਨ ਇਸ ਲਈ ਸਮੂਹ ਭਾਰਤੀਆਂ ਨੂੰ ਤੇ ਆਪਣੇ ਮੁਸਲਮਾਨ ਭਰਾਵਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਆਪਾਂ ਸਾਰੀਆਂ ਨੂੰ ਇਨ੍ਹਾਂ ਫਿਰਕਾਪ੍ਰਸਤਾਂ ਨੂੰ ਨਾਕਾਮ ਕਰਨ ਲਈ ਕੁਰਬਾਨੀ ਦੇਣ ਦੀ ਲੋੜ ਪਈ ਤਾਂ ਆਪਾਂ ਪਿੱਛੇ ਨਹੀਂ ਹੱਟਾਗੇਂ | ਉਹਨਾਂ ਕਿਹਾ ਕਿ ਪੰਜਾਬ ਦੀ ਰਿਵਾਯਤਾਂ 'ਚ ਨਫਰਤ ਦੇ ਲਈ ਕੋਈ ਥਾਂ ਨਹੀਂ ਹੈ, ਜਿਹੜੇ ਵੀ ਲੋਕ ਪੰਜਾਬ 'ਚ ਧਰਮ ਦੇ ਨਾਮ 'ਤੇ ਨਫਰਤ ਫੈਲਾ ਕੇ ਅਪਣੀ ਸਿਆਸਤ ਚਮਕਾਉਣਾ ਚਾਹੁੰਦੇ ਹਨ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। 

ਇਸ ਮੌਕੇ 'ਤੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਮੁਸਲਮਾਨ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਈਦ ਦਾ ਦਿਨ ਹਰ ਇੱਕ ਭਾਰਤੀ ਲਈ ਖੁਸ਼ੀ ਦਾ ਦਿਨ ਹੈ। ਉਹਨਾਂ ਕਿਹਾ ਕਿ ਭਾਰਤ ਦੁਨਿਆ ਦਾ ਇੱਕੋਂ ਅਜਿਹਾ ਦੇਸ਼ ਹੈ ਜਿੱਥੇ ਹਰ ਧਰਮ ਦਾ ਤਿਉਹਾਰ ਸਾਰੇ ਲੋਕ ਆਪਸ 'ਚ ਮਿਲ-ਜੁਲ ਕੇ ਮਨਾਉਂਦੇ ਹਨ। ਉਹਨਾਂ ਕਿਹਾ ਕਿ ਜਾਮਾ ਮਸਜਿਦ ਤੋਂ ਹਮੇਸ਼ਾ ਹੀ ਪੰਜਾਬ  'ਚ ਅਮਨ ਅਤੇ ਖੁਸ਼ਹਾਲੀ ਲਈ ਕੰਮ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅੱਜ ਦਾ ਦਿਨ ਸਾਡੇ ਸਾਰੀਆਂ ਲਈ ਬੜੀ ਹੀ ਖੁਸ਼ੀ ਦਾ ਦਿਨ ਹੈ ਅਤੇ ਲੁਧਿਆਣਾ ਸ਼ਹਿਰ ਸਾਰੇ ਧਰਮਾਂ ਦੇ ਲੋਕਾਂ ਦਾ ਇੱਕ ਗੁਲਦਸਤਾ ਹੈ, ਇਸ ਦੇ ਸਾਰੇ ਫੁੱਲ ਅਪਣੀ ਖੁਸ਼ਬੂ ਦੇ ਨਾਲ ਮਾਹੋਲ ਨੰੂ ਖੁਸ਼ਗਵਾਰ ਬਣਾ ਕੇ ਰੱਖਦੇ ਹਨ | ਉਹਨਾਂ ਕਿਹਾ ਕਿ ਲੁਧਿਆਣਾ ਦੀ ਇਹ ਇਤੀਹਾਸਿਕ ਮਸਜਿਦ ਜਿੱਥੇ ਮੁਸਲਮਾਨਾਂ ਦਾ ਮੁੱਖ ਧਾਰਮਿਕ ਕੇਂਦਰ ਹੈ ਉਥੇ ਹੀ ਸਾਰੇ ਧਰਮਾਂ ਦੇ ਲੋਕਾਂ ਲਈ ਅਮਨ ਅਤੇ ਮੁਹੱਬਤ ਦੀ ਨਿਸ਼ਾਨੀ ਹੈ। ਉਹਨਾਂ ਕਿਹਾ ਕਿ ਈਦ ਦਾ ਦਿਨ ਸਿਰਫ ਮੁਸਲਮਾਨ ਭਰਾਵਾਂ ਦੇ ਲਈ ਹੀ ਨਹੀਂ ਬਲਕਿ ਸਾਰੇ ਭਾਰਤੀਆਂ ਲਈ ਖੁਸ਼ੀ ਦਾ ਦਿਨ ਹੈ ਮੈਂ ਦੁਆ ਕਰਦਾ ਹਾਂ ਕਿ ਇਹ ਖੁਸ਼ੀਆਂ ਭਰੀ ਰੀਤ ਹਮੇਸ਼ਾ ਇੰਝ ਹੀ ਚੱਲਦੀ ਰਹੇ।

ਇਸ ਮੌਕੇ 'ਤੇ ਮੁਸਲਮਾਨ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਇਸ ਦੇਸ਼ 'ਚ ਈਦ ਉਲ ਜੁਹਾ ਦਾ ਤਿਉਹਾਰ ਸਾਰੇ ਧਰਮਾਂ ਦੇ ਲੋਕ ਮਿਲ-ਜੁਲ ਕੇ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਇਸ ਧਰਤੀ 'ਤੇ ਅੱਜ ਲੱਖਾਂ ਮੁਸਲਮਾਨ ਖੁਦਾ ਦੇ ਅੱਗੇ ਸੱਜ਼ਦਾ ਕਰ ਰਹੇ ਹਨ ਇਹ ਸਾਡੇ ਲਈ ਮਾਣ ਦੀ ਗੱਲ ਹੈ। ਉਹਨਾਂ ਕਿਹਾ ਕਿ ਅੱਜ ਦੇ ਦਿਨ ਸਾਡੇ ਮੁਸਲਮਾਨ ਭਰਾ ਅੱਲ੍ਹਾ ਦੇ ਨਬੀ ਹਜਰਤ ਇਬ੍ਰਾਹੀਮ ਦੀ ਯਾਦ ਨੂੰ ਤਾਜ਼ਾ ਕਰਦੇ ਹਨ ਅਤੇ ਅੱਲ੍ਹਾ ਦੀ ਰਾਹ 'ਚ ਕੁਰਬਾਨੀ ਕਰਦੇ ਹਨ ਅਤੇ ਪੰਜਾਬ ਦੀ ਧਰਤੀ ਪੀਰਾਂ ਅਤੇ ਪੈਗੰਬਰਾਂ ਦੀ ਧਰਤੀ ਹੈ। ਇੱਥੇ ਸਾਰੇ ਧਰਮਾਂ ਦੇ ਲੋਕ ਆਪਸ 'ਚ ਮਿਲਜੁਲ ਕੇ ਰਹਿੰਦੇ ਹਨ ਅਤੇ ਇੱਕ-ਦੂਜੇ ਦਾ ਤਿਉਹਾਰ ਆਪਸੀ ਭਾਈਚਾਰੇ  ਦੇ ਰੂਪ 'ਚ ਮਨਾਉਂਦੇ ਹਨ। ਇਸ ਮੌਕੇ 'ਤੇ ਅਸੀਂ ਪੰਜਾਬ ਸਰਕਾਰ ਵੱਲੋਂ ਅਪਣੇ ਸਾਰੇ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹਾਂ। 

ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਆਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਵਾਦ ਦਿੰਦੇ ਹੋਏ ਕਿਹਾ ਕਿ ਅੱਜ ਦਾ  ਦਿਨ ਬੜੀ ਹੀ ਬਰਕਤਾਂ ਵਾਲਾ ਦਿਨ ਹੈ ¢ ਅੱਜ ਦੇ ਦਿਨ ਮੁਸਲਮਾਨ ਆਪਣੇ ਖੁਦਾ ਨੂੰ ਰਾਜੀ ਕਰਣ ਲਈ ਅੱਲ੍ਹਾ ਦੇ ਨਾਂਅ 'ਤੇ ਕੁਰਬਾਨੀ ਦਿੰਦੇ ਹਨ ਅਤੇ ਈਦ ਦਾ ਪਵਿੱਤਰ ਤਿਉਹਾਰ ਸਾਨੰੂ ਸਾਰੇਆਂ ਨੰੂ ਆਪਣੇ ਦੇਸ਼ ਦੇ ਪ੍ਰਤੀ ਕੁਰਬਾਨੀ ਦੇਣ ਲਈ ਜਾਗਰੂਕ ਕਰਦਾ ਹੈ। 

ਇਸ ਰਾਜ ਪੱਧਰੀ ਸਮਾਗਮ 'ਚ ਆਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦੇਣ ਲਈ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦੇ ਮੁੱਖ ਸੇਵਾਦਾਰ ਪਿ੍ਤਪਾਲ ਸਿੰਘ, ਵਿਧਾਇਕ ਪੁੱਤਰ ਅਮਨ ਬੱਗਾ ਖੁਰਾਣਾ, ਐਡਵੋਕੇਟ ਗੌਰਵ ਬੱਗਾ ਖੁਰਾਣਾ, ਕਾਂਗਰਸੀ ਨੇਤਾ ਪਰਮਿੰਦਰ ਮੇਹਤਾ, ਕੋਂਸਲਰ ਰਕੇਸ਼ ਪਰਾਸ਼ਰ, ਕੌਸਲਰ ਹਰਕਰਨ ਵੈਦ, ਗੁਲਾਮ ਹਸਨ ਕੈਸਰ, ਬਲਜੀਤ ਸਿੰਘ ਬਿੰਦਰਾ, ਅਸ਼ੋਕ ਗੁਪਤਾ, ਸ਼ਿੰਗਾਰਾ ਸਿੰਘ ਦਾਦ, ਜਰਨੈਲ ਸਿੰਘ ਅਤੇ ਮੁਹੰਮਦ ਮੁਸਤਕੀਮ ਨੇ ਕਿਹਾ ਕਿ ਈਦ ਉਲ ਜੁਹਾ ਦਾ ਤਿਉਹਾਰ ਸਾਨੰੂ ਸਾਰੇਆਂ ਨੂੰ ਆਪਸੀ ਭਾਈਚਾਰੇ ਅਤੇ ਆਪਣੇ ਦੇਸ਼ ਦੇ ਪ੍ਰਤੀ ਕੁਰਬਾਨੀ ਦੇਣ ਲਈ ਜਾਗਰੂਕ ਕਰਦਾ ਹੈ। 

ਵਰਣਨਯੋਗ ਹੈ ਕਿ ਅੱਜ ਈਦ ਉਲ ਜੁਹਾ ਦੇ ਮੌਕੇ 'ਤੇ ਲੁਧਿਆਣਾ ਸ਼ਹਿਰ ਦੀਆਂ ਸਾਰੀਆਂ ਮਸਜਿਦਾਂ 'ਚ ਈਦ ਦੀ ਨਮਾਜ ਅਦਾ ਕੀਤੀ ਗਈ ਅਤੇ ਭਾਰੀ ਗਿਣਤੀ 'ਚ ਮੁਸਲਮਾਨਾਂ ਨੇ ਕੁਰਬਾਨੀਆਂ ਕੀਤੀਆਂ, ਬੱਚਿਆਂ 'ਚ ਈਦ ਨੂੰ  ਲੈ ਕੇ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਸੀ। 

ਫੋਟੋ ਕੈਪਸ਼ਨ-- ਜਾਮਾ ਮਸਜਿਦ ਵਿਖੇ ਈਦ ਦੇ ਮੌਕੇ 'ਤੇ ਸੰਬੋਧਨ ਕਰਦੇ ਹੋਏ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀਂ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਵਿਧਾਇਕ ਗੁਰਪ੍ਰੀਤ ਗੋਗੀ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਵਿਧਾਇਕ ਪੁੱਤਰ ਅਮਨ ਬੱਗਾ ਖੁਰਾਣਾ, ਸ਼ਾਹ ਮੁਹੰਮਦ ਅਤੇ ਮੁਹੰਮਦ ਮੁਸਤਕੀਮ  ਵੀ ਮੌਜੂਦ ਸਨ। 
ਇਸਤੋਂ ਇਲਾਵਾ ਈਦ-ਉਲ-ਜੁਹਾ ਦੇ ਮੌਕੇ 'ਤੇ ਜਾਮਾ ਮਸਜਿਦ ਦੇ ਬਾਹਰ ਈਦ ਦੀ ਨਮਾਜ ਅਦਾ ਕਰਦੇ ਹੋਏ ਮੁਸਲਿਮ ਭਾਈਚਾਰੇ ਦੇ ਲੋਕ ਵੀ ਵੱਡੀ ਗਿਣਤੀ ਵਿਚ ਨਜ਼ਰ ਆ ਰਹੇ ਹਨ। 

Monday, September 27, 2021

ਲੁਧਿਆਣਾ ਜਾਮਾ ਮਸਜਿਦ ਦੇ ਸਾਹਮਣੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ

27th September 2021 at 2:31 PM

ਦੇਸ਼ ਦਾ ਹਰ ਵਰਗ ਕਿਸਾਨ ਭਰਾਵਾਂ ਦੇ ਨਾਲ ਹੈ:ਸ਼ਾਹੀ ਇਮਾਮ ਪੰਜਾਬ


ਲੁਧਿਆਣਾ
: 27 ਸਤੰਬਰ 2021: (ਪੰਜਾਬ ਸਕਰੀਨ ਬਿਊਰੋ)::
ਹਰ ਅੰਦੋਲਨ, ਹਰ ਸੰਘਰਸ਼, ਹਰ ਮੁਸੀਬਤ ਸਮੇਂ ਲੋਕਾਂ ਦਾ ਸਾਥ ਦੇਣ ਵਾਲੇ ਅਸਥਾਨ ਜਾਮਾ ਮਸਜਿਦ ਨੇ ਕਿਸਾਨਾਂ ਦੇ ਮਾਮਲੇ ਵਿੱਚ ਵੀ ਖੁੱਲ੍ਹ ਕੇ ਸਟੈਂਡ ਲਿਆ। ਅੱਜ ਵੀ ਇਹ ਕਸਨਾ ਸਮਰਥਨ ਦਾ ਕੇਂਦਰੀ ਅਸਥਾਨ ਨਜ਼ਰ ਆਇਆ। ਮਜਲਿਸ-ਏ-ਅਹਿਰਾਰ ਇਸਲਾਮ ਹਿੰਦ ਦੇ ਸੱਦੇ ਤੇ  ਭਾਰਤ ਬੰਦ ਦਾ ਭਰਵਾਂ ਸਮਰਥਨ ਕੀਤਾ ਗਿਆ। ਜਾਮਾ ਮਸਜਿਦ ਸਾਹਮਣੇ ਕਿਸਾਨ ਸਮਰਥਕਾਂ ਦਾ ਹਜੂਮ ਦੇਖਣ ਵਾਲਾ ਸੀ। ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਅਗਵਾਈ ਕੀਤੀ ਅਤੇ ਕਿਸਾਨਾਂ ਦੇ ਹੱਕ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਤੇ ਮੌਜੂਦ ਲੋਕ ਬੜੇ ਜੋਸ਼ ਵਿਚ ਸਨ ਜਿਹਨਾਂ ਨੂੰ ਇਮਾਮ ਸਾਹਿਬ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ। 

ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਭਾਰਤ ਬੰਦ ਦਾ ਸਮਰਥਨ ਕਰਦੇ ਹੋਏ ਮਜਲਿਸ ਅਹਿਰਾਰ ਇਸਲਾਮ ਹਿੰਦ ਵੱਲੋਂ ਫੀਲਡ ਗੰਜ ਚੌਂਕ ’ਚ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਰੋਸ਼ ਮੁਜਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਕਿਸਾਨ ਭਰਾਵਾਂ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਵੱਲੋਂ ਨਜ਼ਰ ਅੰਦਾਜ ਕਰਣਾ ਅਤੇ ਗੱਲਬਾਤ ਤੱਕ ਖ਼ਤਮ ਕਰਣਾ ਸ਼ਰਮ ਦੀ ਗੱਲ ਹੈ।  ਸ਼ਾਹੀ ਇਮਾਮ ਨੇ ਕਿਹਾ ਕਿ ਸੱਤਾ ਦਾ ਮਤੱਲਬ ਇਹ ਨਹੀਂ ਕੀ ਜਨਤਾ ਦੀ ਅਵਾਜ ਨੂੰ ਨਜ਼ਰ ਅੰਦਾਜ ਕਰ ਦਿੱਤਾ ਜਾਵੇ। ਸਾਡਾ ਦੇਸ਼ ਸੰਸਾਰ ਦਾ ਸੱਭ ਤੋਂ ਵੱਡਾ ਲੋਕਤੰਤਰ ਹੈ ਇੱਥੇ ਤਾਨਾਸ਼ਾਹੀ ਨਹੀਂ ਚੱਲ ਸਕਦੀ। ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਦੇਸ਼ ਦਾ ਹਰ ਵਰਗ ਆਪਣੇ ਕਿਸਾਨ ਭਰਾਵਾਂ ਦੇ ਨਾਲ ਹੈ। ਜਦੋਂ ਤੱਕ ਕਿਸਾਨ ਅੰਦੋਲਨ ਚੱਲਦਾ ਰਹੇਗਾ ਸਰਵ ਧਰਮ ਦੇ ਲੋਕ ਨਾਲ ਰਹਿਣਗੇ। ਵਰਣਨਯੋਗ ਹੈ ਕਿ ਅੱਜ ਭਾਰਤ ਬੰਦ ਦੇ ਦੌਰਾਨ ਜਾਮਾ ਮਸਜਿਦ ਦੇ ਸਾਹਮਣੇ ਕੇਂਦਰ ਸਰਕਾਰ ਦਾ ਪੁਤਲਾ ਫੂਕਦੇ ਹੋਏ ਪ੍ਰਦਰਸ਼ਨਕਾਰੀ ਮੋਦੀ  ਸਰਕਾਰ ਮੁਰਦਾਬਾਦ, ਕੌਮੀ ਏਕਤਾ ਜਿੰਦਾਬਾਦ,  ਕਾਲੇ ਕਨੂੰਨ ਵਾਪਸ ਲਓ, ਜੈ ਜਵਾਨ ਜੈ ਕਿਸਾਨ ਦੇ ਨਾਰੇ ਲਗਾ ਰਹੇ ਸਨ। ਇਸ ਮੌਕੇ ’ਤੇ ਮੁਹੰਮਦ ਮੁਸਤਕੀਮ, ਅਬਦੁਲ ਰਿਜਵਾਨ,  ਮੁਫਤੀ ਸੱਦਾਮ ਹੁਸੈਨ,  ਮੁਜਾਹਿਦ ਤਾਰਿਕ,  ਸ਼ਾਹਨਵਾਜ ਅਹਿਮਦ,  ਸੂਰਜ ਅੰਸਾਰੀ, ਪਰਵੇਜ ਆਲਮ, ਜੈਨੁਲਾਬਦੀਨ ਆਦਿ ਮੌਜੂਦ ਸਨ ।

ਫੋਟੋ ਕੈਪਸ਼ਨ : ਲੁਧਿਆਣਾ ਜਾਮਾ ਮਸਜਿਦ ਦੇ ਸਾਹਮਣੇ ਭਾਰਤ ਬੰਦ ਦਾ ਸਮਰਥਨ ਕਰ ਕੇਂਦਰ ਸਰਕਾਰ ਦਾ ਪੁਤਲਾ ਫੂਕਦੇ ਮਜਲਿਸ ਅਹਿਰਾਰ ਇਸਲਾਮ ਦੇ ਵਰਕਰ

Tuesday, September 14, 2021

ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਬਣੇ ਸ਼ਾਹੀ ਇਮਾਮ ਪੰਜਾਬ

 14th September 2021 at 6:29 PM 

ਸ਼ਾਹੀ ਇਮਾਮ ਵੱਜੋਂ ਦਸਤਾਰਬੰਦੀ ਸਾਂਝੇ ਤੌਰ ਤੇ ਹੋਈ 

ਚੀਫ ਇਮਾਮ ਇਲਿਆਸੀ ਅਤੇ ਪੀਰ ਜੀ ਹੁਸੈਨ ਅਹਿਮਦ ਉਚੇਚੇ ਤੌਰ ਤੇ ਪੁੱਜੇ 

ਪ੍ਰਿਤਪਾਲ ਸਿੰਘ, ਰਵਨੀਤ ਬਿੱਟੂ, ਮਮਤਾ ਆਸ਼ੂ ਅਤੇ ਹੋਰ ਵੱਖ-ਵੱਖ ਧਾਰਮਿਕ ਆਗੂਆਂ ਨੇ ਵੀ ਕੀਤੀ ਸ਼ਿਰਕਤ 

ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਦੀ ਦਸਤਾਰਬੰਦੀ ਕਰਦੇ ਹੋਏ ਭਾਰਤ ਦੇ ਚੀਫ ਇਮਾਮ ਮੌਲਾਨਾ ਮੁਹੰਮਦ ਉਮੇਰ ਇਲਿਆਸੀ, ਪੀਰ ਜੀ ਹੁਸੈਨ ਅਹਿਮਦ ਬੂੜੀਆ, ਅਤੀਕ ਉਰ ਰਹਿਮਾਨ ਲੁਧਿਆਣਵੀ ਅਤੇ ਹੋਰ। ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀਂ ਦੇ ਸ਼ਾਹੀ ਇਮਾਮ ਪੰਜਾਬ ਬਣਨ ’ਤੇ ਸਨਮਾਨ ਕਰਦੇ ਹੋਏ ਸ਼੍ਰੀਮਤੀ ਮਮਤਾ ਆਸ਼ੂ ਅਤੇ ਹੋਰ

ਲੁਧਿਆਣਾ: 14 ਸਤੰਬਰ 2021: (ਪੰਜਾਬ ਸਕਰੀਨ ਬਿਊਰੋ)::

ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੇ ਇੰਤਕਾਲ ਤੋਂ ਬਾਅਦ ਅੱਜ ਲੁਧਿਆਣਾ ਦੀ ਇਤਿਹਾਸਕ ਜਾਮਾ ਮਸਜਿਦ ’ਚ ਹੋਏ ਇੱਕ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੀ ਵਸੀਅਤ ਮੁਤਾਬਿਕ ਉਨਾਂ ਦੇ ਵੱਡੇ ਸਪੁੱਤਰ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਦਸਤਾਰਬੰਦੀ ਕਰਕੇ ਪੰਜਾਬ ਦਾ ਸ਼ਾਹੀ ਇਮਾਮ ਬਣਾਇਆ ਗਿਆ। 

ਨਵਨਿਯੁਕਤ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਦਸਤਾਰਬੰਦੀ ਮੌਕੇ ਭਾਰਤ ਦੇ ਚੀਫ ਇਮਾਮ ਮੌਲਾਨਾ ਮੁਹੰਮਦ ਉਮੇਰ ਇਲਿਆਸੀ, ਪੀਰ ਜੀ ਹੁਸੈਨ ਅਹਿਮਦ ਬੂੜੀਆ, ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ, ਸਾਬਕਾ ਮੰਤਰੀ ਜੱਥੇਦਾਰ ਹੀਰਾ ਸਿੰਘ ਗਾਬੜੀਆ, ਵਿਧਾਇਕ ਕੁਲਦੀਪ ਸਿੰਘ ਵੈਦ, ਵਿਧਾਇਕ ਬਲਵਿੰਦਰ ਸਿੰਘ ਬੈਂਸ, ਵਿਧਾਇਕ ਸਿਮਰਜੀਤ ਸਿੰਘ ਬੈਂਸ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਮੇਅਰ ਬਲਕਾਰ ਸਿੰਘ ਸੰਧੂ ਅਤੇ ਕੈਬਿਨੇਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਪਤਨੀ ਮਮਤਾ ਆਸ਼ੂ ਸਮੇਤ ਕਈ ਆਗੂ ਹਾਜਰ ਸਨ। 

ਇਸ ਮੌਕੇ ਨਵ ਨਿਯੁਕਤ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਉਹ ਆਪਣੇ ਪਿਤਾ ਮਰਹੂਮ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਲਈ ਪੂਰੀ ਵਾਹ ਲਗਾਉਣਗੇ। ਉਨਾਂ ਕਿਹਾ ਕਿ ਵੱਖ-ਵੱਖ ਧਰਮਾਂ ਦਾ ਸਤਿਕਾਰ ਕਰਦਿਆਂ ਉਹ ਸਮਾਜ, ਸੂਬੇ ਅਤੇ ਦੇਸ਼ ’ਚ ਅਮਨ ਸ਼ਾਂਤੀ ਦੀ ਬਹਾਲੀ ਲਈ ਹਰ ਇੱਕ ਨੂੰ ਨਾਲ ਲੈ ਕੇ ਚੱਲਣਗੇ। ਉਨਾਂ ਕਿਹਾ ਕਿ ਸ਼ਾਹੀ ਇਮਾਮ ਸਾਹਿਬ ਦੇ ਦੱਸੇ ਰਸਤੇ ’ਤੇ ਚਲਦਿਆਂ ਉਹ ਮੁਸਲਿਮ ਭਾਈਚਾਰੇ ਦੀਆਂ ਮੁਸ਼ਕਲਾਂ ਵੱਲ ਵੀ ਉਚੇਚਾ ਧਿਆਨ ਦੇਣਗੇ। ਇਸ ਤੋਂ ਪਹਿਲਾਂ ਹੋਏ ਦਸਤਾਰਬੰਦੀ ਸਮਾਗਮ ਦੌਰਾਨ ਚੀਫ ਇਮਾਮ ਮੌਲਾਨਾ ਉਮੇਰ ਇਲਿਆਸੀ ਨੇ ਮੁਹੰਮਦ ਉਸਮਾਨ ਰਹਿਮਾਨੀ ਨੂੰ ਸ਼ਾਹੀ ਇਮਾਮ ਪੰਜਾਬ ਨਿਯੁਕਤ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਜਿਸ ਤਰਾਂ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਸਾਰੇ ਧਰਮਾਂ, ਸਾਰੇ ਵਰਗਾਂ ਅਤੇ ਸਮੂਚੇ ਭਾਈਚਾਰਿਆਂ ਨਾਲ ਮਿਲ ਕੇ ਇਨਸਾਨੀਅਤ ਦਾ ਪੈਗਾਮ ਵਿਸ਼ਵ ਭਰ ’ਚ ਦਿੱਤਾ ਸੀ ਉਸੇ ਤਰਾਂ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਵੀ ਉਨਾਂ ਦੇ ਦੱਸੇ ਰਸਤੇ ’ਤੇ ਚੱਲ ਕੇ ਦੇਸ਼ ਸਮਾਜ ਅਤੇ ਕੌਮ ਦੀ ਸੇਵਾ ਕਰਨਗੇ। 

ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸਰਦਾਰ ਪ੍ਰਿਤਪਾਲ ਸਿੰਘ ਪ੍ਰਧਾਨ ਨੇ ਸ਼ਾਹੀ ਇਮਾਮ ਨੂੰ ਸਨਮਾਨਿਤ ਕਰਦਿਆਂ ਭਰਪੂਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੇ ਸ਼ਾਹੀ ਇਮਾਮ ਪਰਿਵਾਰ ਵੱਲੋਂ ਦੇਸ਼ ਦੀ ਆਜ਼ਾਦੀ ਲਈ ਨਿਭਾਈ ਜਿੰਮੇਵਾਰੀ ਅਤੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਮੁਹੰਮਦ ਉਸਮਾਨ ਰਹਿਮਾਨੀ ਉਪਰ ਪਾਈ ਜਿੰਮੇਵਾਰੀ ਦੀ ਸ਼ਲਾਘਾ ਕੀਤੀ। ਇਸ ਮੌਕੇ ਮੁਫਤੀ ਇਰਤਕਾ ਉਲ ਹਸਨ, ਮੁਫਤੀ ਖਲੀਲ, ਖ਼ਲੀਫ਼ਾ ਸਾਹਿਬ ਸਰਹਿੰਦ, ਮੌਲਾਨਾ ਫਰਹਾਨ, ਪ੍ਰਵੀਨ ਬਜਾਜ, ਮੁਫਤੀ ਸਦਾਮ ਹੁਸੈਨ ਲੁਧਿਆਣਵੀ, ਦਰਸ਼ਨ ਰਤਨ ਰਾਵਨ, ਭਾਵਾਧਸ ਆਗੂ ਵਿਜੇ ਦਾਨਵ, ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ, ਕੌਂਸਲਰ ਰਾਕੇਸ਼ ਪਰਾਸ਼ਰ, ਕਾਂਗਰਸ ਸੇਵਾ ਦਲ ਦੇ ਸੁਸ਼ੀਲ ਪਰਾਸ਼ਰ, ਕੌਂਸਲਰ ਸੰਨੀ ਭੱਲਾ, ਕਾਂਗਰਸ ਦੇਹਾਤੀ ਪ੍ਰਧਾਨ ਸੋਨੀ ਗਾਲਿਬ, ਯੂਥ ਕਾਂਗਰਸ ਲੁਧਿਆਣਾ ਦੇ ਇੰਚਾਰਜ ਮੁੰਜਮਿਲ ਅਲੀ ਖਾਨ ਸ਼ੇਰਵਾਨੀ, ਆਪ ਪਾਰਟੀ ਆਤਮ ਨਗਰ ਹਲਕਾ ਇੰਚਾਰਜ ਕੁਲਵੰਤ ਸਿੱਧੂ,  ਯੂਥ ਕਾਂਗਰਸ ਪ੍ਰਧਾਨ ਯੋਗੇਸ਼ ਹਾਂਡਾ, ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਖੁਰਾਣਾ, ਬਲਜੀਤ ਸਿੰਘ ਬਿੰਦਰਾ, ਅਤੀਕ ਉਰ ਰਹਿਮਾਨ ਲੁਧਿਆਣਵੀਂ, ਪਵਨਦੀਪ ਸਿੰਘ ਮਦਾਨ, ਅਕਾਲੀ ਆਗੂ ਮਾਨ ਸਿੰਘ ਗਰਚਾ, ਮਨਪ੍ਰੀਤ ਸਿੰਘ ਮੰਨਾ, ਐਡਵੋਕੇਟ ਹਰਪ੍ਰੀਤ ਸਿੰਘ ਗਰਚਾ, ਮੁਸਤਕੀਮ ਅਹਿਰਾਰੀ ਅਤੇ ਸਮੇਤ ਕਈ ਆਗੂ ਹਾਜ਼ਰ ਸਨ।

      ਮੁਹੰਮਦ ਉਸਮਾਨ ਰਹਿਮਾਨੀ ਬਣੇ ਪੰਜਾਬ ਦੇ ਨੌਵੇਂ ਸ਼ਾਹੀ ਇਮਾਮ      

ਲੁਧਿਆਣਾ: 14 ਸਤੰਬਰ 2021: (ਪੰਜਾਬ ਸਕਰੀਨ ਬਿਊਰੋ)::

ਦੇਸ਼ ਦੀ ਆਜਾਦੀ ਦੇ ਦੋ ਸੌ ਸਾਲ ਤੱਕ ਲਗਾਤਾਰ ਕੁਰਬਾਨੀਆਂ ਦੇਣ ਵਾਲੇ ਲੁਧਿਆਣਾ ਦੇ ਇਸ ਪਰਿਵਾਰ ਦੇ ਪਹਿਲੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਅਬਦੁੱਲਾ ਵਲੀ ਲੁਧਿਆਣਵੀ 1760 ਤੋਂ 1810, ਮੌਲਾਨਾ ਹਾਫ਼ਿਜ਼ ਅਬਦੁੱਲਾ ਵਾਰਿਸ ਲੁਧਿਆਣਵੀ 1810 ਤੋਂ 1825, ਮੌਲਾਨਾ ਸ਼ਾਹ ਅਬਦੁਲ ਕਾਦਿਰ ਲੁਧਿਆਣਵੀ 1825 ਤੋਂ 1860, ਮੌਲਾਨਾ ਸ਼ਾਹ ਮੁਹੰਮਦ ਲੁਧਿਆਣਵੀ 1860 ਤੋਂ 1903, ਮੌਲਾਨਾ ਸ਼ਾਹ ਮੁਹੰਮਦ ਜ਼ਕਰੀਆ ਲੁਧਿਆਣਵੀ 1903 ਤੋਂ 1926, ਰਈਸ ਉਲ ਅਹਿਰਾਰ ਮੌਲਾਨਾ ਹਬੀਬ ਉਰ ਰਹਿਮਾਨ ਪ੍ਰਥਮ ਲੁਧਿਆਣਵੀ 1926 ਤੋਂ 1956, ਮੌਲਾਨਾ ਮੁਫਤੀ ਮੁਹੰਮਦ ਅਹਿਮਦ ਰਹਿਮਾਨੀ ਲੁਧਿਆਣਵੀ 1956 ਤੋਂ 1987, ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ 1987 ਤੋਂ 2021 ਤੱਕ ਸ਼ਾਹੀ ਇਮਾਮ ਪੰਜਾਬ ਰਹੇ ਹਨ। ਇਸ ਤਰਾਂ ਅੱਜ ਇਤਿਹਾਸਕ ਪਲਾਂ ਦੌਰਾਨ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਨੌਵੇਂ ਸ਼ਾਹੀ ਇਮਾਮ ਪੰਜਾਬ ਦਾ ਅਹੁਦਾ ਸੰਭਾਲਿਆ ਹੈ। ਵਰਨਣਯੋਗ ਹੈ ਕਿ ਉਸਮਾਨ ਲੁਧਿਆਣਵੀ ਪਿਛਲੇ ਵੀਹ ਸਾਲਾਂ ਤੋਂ ਬਤੌਰ ਨਾਇਬ ਸ਼ਾਹੀ ਇਮਾਮ ਸੇਵਾ ਕਰ ਰਹੇ ਹਨ। ਆਪ ਨੇ ਉੱਚ ਸਿੱਖਿਆ ਅਰਬੀ ਯੂਨੀਵਰਸਿਟੀ ਮਜਾਹਿਰ ਉਲੂਮ ਸਹਾਰਨਪੁਰ ਤੋਂ ਹਾਸਲ ਕੀਤੀ ਹੈ ਅਤੇ ਇਤਿਹਾਸ ’ਚ ਪੀਐਚਡੀ ਕਰਨ ਦੌਰਾਨ ਲੁਧਿਆਣਾ ਦੇ ਇਤਿਹਾਸ ਬਾਰੇ ਦਾਸਤਾਨ-ਏ-ਲੁਧਿਆਣਾ ਪੰਜਾਬੀ ’ਚ ਕਿਤਾਬ ਵੀ ਲਿਖੀ। ਉਸਮਾਨ ਲੁਧਿਆਣਵੀ ਪਹਿਲਾਂ ਤੋਂ ਹੀ ਪੰਜਾਬ ’ਚ ਸਰਬ ਧਰਮ ਏਕਤਾ ਦੇ ਕੱਟੜ ਸਮਰਥਕ ਸਮਝੇ ਜਾਂਦੇ ਹਨ।  ਜ਼ਿੰਦਗੀ ਹਰ ਕਦਮ ਇੱਕ ਨਈ ਜੰਗ ਹੈ--ਵਾਲੇ ਹਾਲਾਤ ਬਾਰ ਬਾਰ ਬਣੇ। ਵਕਤ ਨੇ ਬਾਰ ਬਾਰ ਇਮਤਿਹਾਨ ਲਏ। ਸਿਆਸਤ ਨੇ ਕਈ ਵਾਰ ਕਰਵਟ ਬਦਲੀ। ਹਾਲਾਤ ਕਿੰਨੀ ਹੀ ਵਾਰ ਨਾਜ਼ੁਕ ਬਣੇ ਪਰ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਸਭ ਕੁਝ ਦਾ ਸਾਹਮਣਾ ਅਡੋਲ ਰਹਿ ਕੇ ਕੀਤਾ। ਨਾਇਬ ਸ਼ਾਹੀ ਇਮਾਮ ਬਣਨ ਤੋਂ ਬਾਅਦ ਵੀ ਲੋੜਵੰਦਾਂ ਅਤੇ ਦੋਸਤਾਂ ਮਿੱਤਰਾਂ ਲਈ ਹਰ ਵੇਲੇ ਮੌਜੂਦ ਰਹੇ। ਕਿਸੇ ਨੂੰ ਵੀ ਕੋਈ ਦਿੱਕਤ ਆਈ ਤਾਂ ਝਟਪਟ ਉਸਦਾ ਹੱਲ ਕੀਤਾ। ਇਸ ਤਰ੍ਹਾਂ ਮੌਲਾਨਾ ਉਸਮਾਨ ਸਾਹਿਬ ਲੋਕਾਂ ਦੇ ਦਿਲਾਂ ਵਿਚ ਉਤਰੇ ਹੋਏ ਹਨ। ਨਾ ਕਿਸੇ ਨਾਲ ਵਿਤਕਰਾ, ਨਾ ਕਿਸੇ ਨਾਲ ਵਿਰੋਧ। ਹਰ ਵੇਲੇ ਮੁਸਕਰਾਹਟ। ਚਿਹਰੇ ਤੇ ਇਬਾਦਤ ਦਾ ਰੱਬੀ ਨੂਰ। 

Tuesday, May 11, 2021

ਇਸਰਾਇਲ ਦੀ ਗੁੰਡਾਗਰਦੀ ’ਤੇ ਦੁਨੀਆ ਦੀ ਖਾਮੋਸ਼ੀ ਸ਼ਰਮਨਾਕ

11th  May  2021 at  4:05 PM

ਬੈਤੂਲ ਮੁਕੱਦਸ ਸਾਡਾ ਕਿਬਲਾ-ਏ-ਅੱਵਲ ਹੈ ਅਤੇ ਰਹੇਗਾ:ਸ਼ਾਹੀ ਇਮਾਮ ਪੰਜਾਬ 

ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀਂ ਸੰਬੋਧਿਤ ਕਰਦੇ ਹੋਏ, ਤੇ ਨਾਲ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀਂ ਤੇ ਹੋਰ

ਲੁਧਿਆਣਾ
: 11 ਮਈ 2021:  (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਫਲਸਤੀਨ ਦੇ ਯੋਰੋਸ਼ਲਮ ’ਚ ਸਥਿਤ ਦੁਨਿਆ ਭਰ ਦੇ ਮੁਸਲਮਾਨਾਂ ਦੇ ਕਿਬਲਾ-ਏ-ਅੱਵਲ (ਮਸਜਿਦ ਬੈਤੂਲ ਮੁਕੱਦਸ) ’ਚ ਨਮਾਜ ਅਦਾ ਕਰ ਰਹੇ ਫਲਸਤੀਨੀ ਮੁਸਲਮਾਨਾਂ ’ਤੇ ਇਸਰਾਇਲੀ ਫੌਜੀਆਂ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਦੁਨੀਆ ਭਰ ਦੇ ਮੁਸਲਮਾਨਾਂ ’ਚ ਗਮ ਅਤੇ ਗੁੱਸੇ ਦੀ ਲਹਿਰ ਦੋੜ ਗਈ ਹੈ। ਇਸਰਾਇਲੀ ਸਰਕਾਰ ਦੀ ਨਿੰਦਿਆ ਕਰਦੇ ਹੋਏ ਅੱਜ ਇੱਥੇ ਮਜਲਿਸ ਅਹਿਰਾਰ ਇਸਲਾਮ ਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਇਸਰਾਈਲ ਦੀ ਗੁੰਡਾਗਰਦੀ ’ਤੇ ਵਿਸ਼ਵ ਸਮੁਦਾਏ ਦੀ ਖਾਮੋਸ਼ੀ ਸ਼ਰਮਨਾਕ ਹੈ। ਫਲਸਤੀਨੀ ਮੁਸਲਮਾਨਾਂ ਦੇ ਹੱਕਾਂ ਨੂੰ ਲੈ ਕੇ ਯੂ. ਐਨ. ਓ ਹਮੇਸ਼ਾ ਦੋਹਰੀ ਰਣਨੀਤੀ ਵਿਖਾਉਦੀ ਆਈ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਇਸਰਾਈਲ ਦੀ ਸਰਕਾਰ ਇਸ ਗੱਲ ਨੂੰ ਚੰਗੀ ਤਰਾਂ ਸੱਮਝ ਲਵੇ ਕਿ ਬੈਤੁਲ ਮੁਕੱਦਸ ਸਾਡਾ ਕਿਬਲਾ-ਏ-ਅੱਵਲ ਹੈ ਅਤੇ ਰਹੇਗਾ। 
ਦੁਨੀਆ ਭਰ ਦੇ ਮੁਸਲਮਾਨ ਆਪਣੇ ਫਲਸਤੀਨੀ ਭਰਾਵਾਂ ਦੇ ਨਾਲ ਹਨ। ਫਲਸਤੀਨ ’ਚ ਸਥਿਤ ਬੈਤੁਲ ਮੁਕੱਦਸ ਸਾਨੂੰ ਮੱਕਾ ਸ਼ਰੀਫ ਦੀ ਤਰਾਂ ਆਪਣੀ ਜਾਨ ਤੋਂ ਵੀ ਜਿਆਦਾ ਪਿਆਰਾ ਹੈ ਇਸਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ। 
ਸ਼ਾਹੀ ਇਮਾਮ ਨੇ ਕਿਹਾ ਕਿ ਇਸਰਾਇਲੀ ਗੁੰਡਾਗਰਦੀ  ਦੇ ਸਾਹਮਣੇ ਫਲਸਤੀਨ ਦੇ ਮੁਸਲਮਾਨਾਂ ਦੀ ਹਿੰਮਤ ਅਤੇ ਜੁਰਰੱਤ ਨੇ ਇਸਰਾਇਲ  ਦੇ ਫੌਜੀਆਂ ਦਾ ਮੁਕਾਬਲਾ ਕਰਕੇ ਇਹ ਦੱਸ ਦਿੱਤਾ ਹੈ ਕਿ ਜੰਗ ਟੇਕਨੋਲਾਜੀ ਨਾਲ ਨਹੀ ਈਮਾਨ ਅਤੇ ਹੌਂਸਲੇ ਨਾਲ ਲੜੀ ਜਾਂਦੀ ਹੈ।  ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਫਤਿਹ ਅਹਲੇ ਫਲਸਤੀਨ ਦੇ ਮੁਕੱਦਰ ’ਚ ਹੈ ਅੱਜ ਨਹੀ ਤਾਂ ਕੱਲ ਦੁਨੀਆ ਆਜ਼ਾਦ ਫਲਸਤੀਨ ਨੂੰ ਜਰੂਰ ਦੇਖੇਗੀ। 
ਵਰਣਨਯੋਗ ਹੈ ਕਿ ਅਹਲੇ ਫਲਸਤੀਨ ਲਈ ਅੱਜ ਜਾਮਾ ਮਸਜਿਦ ਲੁਧਿਆਣਾ ’ਚ ਦੁਆ ਵੀ ਕਰਵਾਈ ਗਈ । ਇਸ ਮੌਕੇ ’ਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ, ਕਾਰੀ ਮੋਹਤਰਮ,  ਕਾਰੀ ਇਬ੍ਰਾਹੀਮ,  ਮੁਫਤੀ ਜਮਾਲੁਦੀਨ, ਹਾਫਿਜ ਜੈਨੁਲ ਆਬੇਦੀਨ, ਬਾਬੁਲ ਖਾਨ, ਸ਼ਾਹ ਨਵਾਜ ਅਹਿਮਦ ਅਤੇ ਸ਼ਾਹੀ ਇਮਾਮ ਪੰਜਾਬ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ ਮੌਜੂਦ ਸਨ।


Monday, December 30, 2019

CAA ਅਤੇ NRC ਪੰਜਾਬ ਵਿੱਚ ਲਾਗੂ ਨਾ ਕਰਨ ਦੇ ਐਲਾਨ ’ਤੇ ਕੈਪਟਨ ਦਾ ਧੰਨਵਾਦ

Monday: 30th December 2019 at 4:51 PM
ਨਾਇਬ ਸ਼ਾਹੀ ਇਮਾਮ ਨੇ ਦਿੱਤਾ CM ਨੂੰ ਯੂਪੀ ਸਰਕਾਰ ਦੇ ਖਿਲਾਫ ਮੰਗ ਪੱਤਰ
ਮੁੱਖਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘਨੂੰ ਮੰਗ ਪੱਤਰ ਦਿੰਦੇ ਹੋਏ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਲੁਧਿਆਣਵੀ ਅਤੇ ਹੋਰ
ਲੁਧਿਆਣਾ: 30 ਦਸੰਬਰ 2019: (ਪੰਜਾਬ ਸਕਰੀਨ ਬਿਊਰੋ):: 
ਅੱਜ ਇੱਥੇ ਲੁਧਿਆਣਾ ਵਿੱਖੇ ਮੁੱਖਮੰਤਰੀ ਪੰਜਾਬ ਦੇ ਆਉਣ ’ਤੇ ਮੁਸਮਿਲ ਭਾਈਚਾਰੇ ਨੇ ਪੰਜਾਬ ਦੇ ਦੀਨੀ ਮਰਕਜ਼ ਜਾਮਾ ਮਸਜ਼ਿਦ ਲੁਧਿਆਣਾ ਵੱਲੋਂ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਮੁੱਖ ਮੰਤਰੀ ਪੰਜਾਬ ਸ਼੍ਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ, ਨਾਇਬ ਸ਼ਾਬੀ ਇਮਾਮ ਨੇ ਕਿਹਾ ਕਿ ਪ੍ਰਦੇਸ਼ ਦੇ ਸਾਰੇ ਘੱਟ ਗਿਣਤੀਆਂ ਵੱਲੋਂ ਮਹਾਰਾਜਾ ਸਾਹਿਬ ਦਾ ਸੀ.ਏ.ਏ ਅਤੇ ਐਨ.ਆਰ.ਸੀ. ਪੰਜਾਬ ਵਿੱਚ ਲਾਗੂ ਨਾ ਕਰਨ ਦੇ ਐਲਾਨ ’ਤੇ ਧੰਨਵਾਦ ਕੀਤਾ ਅਤੇ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਬਿੰਦ ਜੀ ਦੇ ਨਾਮ ਦਾ ਮੰਗ ਪੱਤਰ ਦਿੰਦੇ ਹੋਏ ਮੰਗ ਕੀਤੀ ਕਿ ਪੰਜਾਬ ਦੇ ਘੱਟ ਗਿਣਤੀਆਂ ਦੀ ਇਨਾਂ ਗੱਲਾਂ ਨੂੰ ਸੂਬਾ ਸਰਕਾਰ ਵੱਲੋਂ ਰਾਸ਼ਟਰਪਤੀ ਜੀ ਨੂੰ ਜਾਣੂ ਕਰਵਾਇਆ ਜਾਵੇਗਾ। ਨਾਇਬ ਸ਼ਾਹੀ ਮੌਲਾਨਾ ਉਸਮਾਨ ਲੁਧਿਆਣਵੀ ਨੇ ਮਹਾਰਾਜਾ ਅਮਰਿੰਦਰ ਸਿੰਘ ਨੂੰ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਕੀਤੇ ਗਏ ਅੱਤਿਆਚਾਰ ਨੂੰ ਦੱਸਦੇ ਹੋਏ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕਤੰਤਰ ਦੀ ਹੱਤਿਆ ਖਿਲਾਫ ਆਵਾਜ਼ ਉਠਾਈ ਜਾਵੇ। ਮੌਲਾਨਾ ਉਸਮਾਨ ਨੇ ਕਿਹਾ ਕਿ ਪੰਜਾਬ ਤੋਂ ਇਸ ਕਾਲੇ ਕਾਨੂੰਨ ਖਿਲਾਫ ਮੁੱਖ ਮੰਤਰੀ ਸਾਹਿਬ ਅਤੇ ਸਾਰੇ ਲੋਕਾਂ ਨੇ ਜੋ ਸੱਚ ਦੀ ਆਵਾਜ਼ ਚੁੱਕੀ ਹੈ ਉਸ ਨਾਲ ਸਾਰੇ ਦੇਸ਼ ਨੂੰ ਲਗਣਾ ਹੋਵੇਗਾ। ਉਨਾਂ ਕਿਹਾ ਕਿ ਦੇਸ਼ ਦੇ ਸਾਰੇ ਨਾਗਰਿਕ ਹਿੰਦੂ, ਮੁਸਲਿਮ, ਸਿੱਖ, ਈਸਾਈ ਜਾਗ ਚੁਕਾ ਹੈ ਕਿਉਕਿ ਇਹ ਗੱਲ ਸਾਰਿਆਂ ਨੂੰ ਸਮਝ ਆ ਗਈ ਹੈ ਕਿ ਕੇਂਦਰ ਸਰਕਾਰ ਐਨ.ਆਰ.ਸੀ. ਨੇ ਨਾਮ ’ਤੇ ਹਰ ਭਾਰਤ ਦੇ ਨਾਗਰਿਕ ਨੂੰ ਲਾਈਨ ਵਿੱਚ ਲਗਾਉਣਾ ਚਾਹੁੰਦੀ ਹੈ, ਇੱਕ ਸਵਾਲ ਦੇ ਜਵਾਬ  ਦਿੰਦੇ ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਮੁੱਖਮੰਤਰੀ ਪੰਜਾਬ ਸ਼੍ਰੀ ਕੈਪਟਨ ਅਮਰਿੰਦਰ ਸਿੰਘ ਨੇ  ਵਿਸ਼ਵਾਸ਼ ਦਵਾਇਆ ਹੈ ਕਿ ਪੰਜਾਬ ਸਮੇਤ ਦੇਸ਼ ਭਰ ਵਿੱਚ ਨਾ ਸਿਰਫ ਘੱਟ ਗਿਣਤੀਆਂ ਬਲਕਿ ਹਰ ਇੱਕ ਭਾਰਤੀ ਦੇ ਆਤਮ ਸਨਮਾਨ ਦੀ ਰੱਖਿਆ ਕੀਤੀ ਜਾਵੇਗੀ।

Friday, December 06, 2019

ਧਰਮ ਦੇ ਆਧਾਰ 'ਤੇ ਭਾਰਤੀ ਨਾਗਰਿਕਤਾ ਬਿਲ ਮੰਜੂਰ ਕਰਨ ਵਿਰੁੱਧ ਤਿੱਖਾ ਰੋਸ

Friday :Dec 6, 2019, 3:10 PM
ਸ਼ਾਹੀ ਇਮਾਮ ਨੇ ਇਸਨੂੰ ਸੰਵਿਧਾਨ ਅਤੇ ਮੂਲ ਸਿੱਧਾਤਾਂ ਦੇ ਖਿਲਾਫ ਦੱਸਿਆ 
ਪਾਕਿਸਤਾਨ ਮੁਹਾਜਿਰਾਂ ਦੇ ਭੇਸ 'ਚ ਭਾਰਤ 'ਚ ਅੱਤਵਾਦ ਫੈਲਾ ਸਕਦਾ ਹੈ
ਜਾਮਾ ਮਸਜਿਦ 'ਚ ਮੀਡੀਆ ਨੂੰ ਸੰਬੋਧਨ ਕਰਦਿਆਂ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਅਤੇ ਹੋਰ
ਲੁਧਿਆਣਾ: 6 ਦਸੰਬਰ 2019:(ਪੰਜਾਬ ਸਕਰੀਨ ਬਿਓਰੋ)::  
ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕੈਬੀਨਟ 'ਚ  ਮੰਜੂਰੀ ਮਿਲਣ ਤੋਂ ਬਾਅਦ ਹੁਣ ਸੰਸਦ 'ਚ ਪੇਸ਼ ਕੀਤੇ ਜਾਣ ਵਾਲੇ ਨਾਗਰਿਕਤਾ ਬਿਲ ਦਾ ਅਜਾਦੀ ਘੁਲਾਟੀਆ ਦੀ ਜਮਾਤ ਮਜਲਿਸ ਅਹਿਰਾਰ ਵੱਲੋਂ ਵਿਰੋਧ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਅੱਜ ਪੱਤਰਕਾਰ ਮਿਲਣੀ  'ਚ ਕਿਹਾ ਕਿ ਧਰਮ ਦੇ ਆਧਾਰ  'ਤੇ ਕਿਸੇ ਨੂੰ ਭਾਰਤੀ ਨਾਗਰਿਕਤਾ ਦੇਣਾ ਕਿਸੇ ਵੀ ਤਰਾਂ ਨਾਲ ਠੀਕ ਨਹੀਂ ਹੈ, ਇਹ ਦੇਸ਼ ਦੇ ਮੂਲ ਸਿੱਧਾਤਾਂ  ਦੇ ਖਿਲਾਫ ਹੈ । ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਨੇ ਕਿਹਾ ਕਿ ਭਾਰਤ  ਦੇ ਸੰਵਿਧਾਨ 'ਚ ਇਹ ਗੱਲ ਸਪੱਸ਼ਟ ਰੂਪ 'ਚ ਕਹੀ ਗਈ ਹੈ ਕਿ ਦੇਸ਼ ਦੀ ਸਰਕਾਰ ਕਿਸੇ ਧਰਮ ਵਿਸ਼ੇਸ਼ ਦੀ ਨਹੀਂ ਸਗੋਂ ਧਰਮ ਨਿਰਪੱਖ ਰਹੇਗੀ ਅਤੇ ਇਹੀ ਭਾਰਤ ਦਾ ਸ਼ੁਰੂ ਤੋਂ ਸਿੱਧਾਂਤ ਰਿਹਾ ਹੈ। ਸ਼ਾਹੀ ਇਮਾਮ ਪੰਜਾਬ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦਾ ਇਹ ਕਹਿਣਾ ਕਿ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ 'ਚ ਉੱਥੇ  ਦੇ ਘੱਟਗਿਣਤੀਆਂ 'ਤੇ ਜ਼ੁਲਮ ਹੋ ਰਹੇ ਹਨ ਇਸ ਲਈ ਗੈਰ ਮੁਸਲਮਾਨਾਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਜਾਣੀ ਚਾਹੀਦੀ ਹੈ ਲੇਕਿਨ ਚੀਨ,  ਮਿਆਂਮਾਰ ,  ਨੇਪਾਲ ਅਤੇ ਸ਼ਿਰੀ ਲੰਕਾ 'ਚ ਮੁਸਲਮਾਨਾਂ 'ਤੇ ਜ਼ੁਲਮ ਹੋ ਰਹੇ ਹਨ ਕੀ ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਦਾ ਅਧਿਕਾਰ ਨਹੀਂ ਹੋਵੇਗਾ?  ਕੀ ਇਹ ਗੈਰ ਮੁਸਲਮਾਨ ਦੇਸ਼ ਭਾਰਤ  ਦੇ ਗੁਆਂਢੀ ਨਹੀਂ ਹਨ?  ਕੀ ਇਹਨਾਂ ਦੇਸ਼ਾਂ 'ਚ ਮਨੁੱਖਤਾ 'ਤੇ ਜ਼ੁਲਮ ਨਹੀਂ ਹੋ ਰਹੇ ਹਨ? ਸ਼ਾਹੀ ਇਮਾਮ ਨੇ ਕਿਹਾ ਕਿ ਮਿਆਂਮਾਰ 'ਚ ਉੱਥੇ  ਦੇ ਘੱਟਗਿਣਤੀਆਂ  'ਤੇ ਬਹੁਤ ਜ਼ੁਲਮ ਹੋਏ ਹਨ ਉਸਨੂੰ ਕੌਣ ਨਹੀਂ ਜਾਣਦਾ,  ਲੇਕਿਨ ਫਿਰ ਵੀ ਧਰਮ ਦੇ ਆਧਾਰ 'ਤੇ ਰਾਜਨੀਤੀ ਕੀਤੀ ਜਾ ਰਹੀ ਹੈ। ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਕਿਹਾ ਕਿ ਦੁਨੀਆ ਇਸ ਵਕਤ ਅੱਤਵਾਦ ਨਾਲ ਜੂਝ ਰਹੀ ਹੈ। ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ,  ਵੋਟ ਦੀ ਰਾਜਨੀਤੀ 'ਚ ਕਿਤੇ ਅਸੀਂ  ਇਹਨਾਂ ਗੁਆਂਢੀ ਦੇਸ਼ਾਂ ਤੋਂ ਆਏ ਪਾਕਿਸਤਾਨੀ ਘੁਸਪੈਠੀਆਂ ਲਈ ਦਰਵਾਜਾ ਤਾਂ ਨਹੀਂ ਖੋਹਲਣ ਜਾ ਰਹੇ?  ਕਿਉਂਕਿ ਹੁਣ ਤੱਕ ਜੋ ਵੀ ਜਾਸੂਸ ਅਤੇ ਅੱਤਵਾਦੀ  ਭਾਰਤ 'ਚ ਫੜੇ ਗਏ ਹਨ ਉਹਨਾਂ ਸਭ ਦਾ ਕਿਸੇ ਇੱਕ ਧਰਮ ਨਾਲ  ਸੰਬੰਧ ਨਹੀਂ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਸਰਕਾਰ ਦੇਸ਼ 'ਚ ਵੱਧ ਰਹੀ ਮਹਿੰਗਾਈ ਅਤੇ ਬੇਰੋਜਗਾਰੀ 'ਤੇ ਧਿਆਨ  ਦੇਣ ਦੀ ਬਜਾਏ ਧਰਮ ਦੇ ਨਾਮ 'ਤੇ ਸਿਆਸਤ ਕਰ ਰਹੀ ਹੈ । ਇੱਕ ਸਵਾਲ ਦੇ ਜਵਾਬ 'ਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਕਿਹਾ ਕਿ 6 ਦਿਸੰਬਰ ਦੇ ਦਿਨ ਬਾਬਰੀ ਮਸਜਿਦ ਨੂੰ ਕਾਨੂੰਨ ਦੀ ਪਰਵਾਹ ਨਾ ਕਰਦੇ ਹੋਏ ਸ਼ਹੀਦ ਕਰ ਦਿੱਤਾ ਗਿਆ ਸੀ ਜਿਸਨੂੰ ਅੱਜ ਵੀ ਸੁਪਰੀਮ ਕੋਰਟ ਨੇ ਗਲਤ ਦੱਸਿਆ ਹੈ ਇਸ ਲਈ ਬਾਬਰੀ ਮਸਜਿਦ ਦੀ ਸ਼ਹਾਦਤ ਨੂੰ ਭੁਲਾਇਆ ਨਹੀਂ ਜਾ ਸਕਦਾ। 

Saturday, September 29, 2018

ਗ਼ੈਰਕਾਨੂੰਨੀ ਸਬੰਧਾਂ ਦੀ ਇਜਾਜਤ ਦੇਣਾ ਖਤਰਨਾਕ : ਸ਼ਾਹੀ ਇਮਾਮ ਪੰਜਾਬ

Sep 29, 2018, 12:43 PM
ਭਾਰਤੀ ਸੱਭਿਅਤਾ ਅਤੇ ਧਰਮ ਹਰਗਿਜ਼ ਇਸਦੀ ਇਜਾਜਤ ਨਹੀਂ ਦਿੰਦੇ
ਜਾਮਾ ਮਸਜਿਦ ਨੇ ਖੁੱਲ ਕੇ ਲਿਆ ਸਟੈਂਡ:ਪਤੀ-ਪਤਨੀ ਇੱਕ ਦੂਜੇ ਦੇ ਸਾਰਥੀ

ਲੁਧਿਆਣਾ: 29 ਸਤੰਬਰ 2018:  (ਪੰਜਾਬ ਸਕਰੀਨ ਬਿਊਰੋ)::
ਸੁਪਰੀਮ ਕੋਰਟ ਦੇ ਫੈਸਲੇ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਮੁਸਲਿਮ ਸਮਾਜ ਨੇ ਅੱਜ ਬਾਕਾਇਦਾ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਨੂੰ ਬੇਹੱਦ ਖਤਰਨਾਕ ਦੱਸਿਆ। ਇਸ ਸਬੰਧੀ ਜਾਮਾ ਮਸਜਿਦ ਵਿਖੇ ਬੁਲਾਈ ਗਈ ਪਰੈਸ ਕਾਨਫਰੰਸ ਵਿੱਚ ਵਿਸਥਾਰ ਨਾਲ ਚਰਚਾ ਹੋਈ। 
ਸੁਪਰੀਮ ਕੋਰਟ ਨੇ ਧਾਰਾ 497 ਨੂੰ ਗੈਰਸੰਵਿਧਾਨਿਕ ਦੱਸਦੇ ਹੋਏ ਪਤੀ-ਪਤਨੀ  ਦੇ ਰਿਸ਼ਤੇ ਦੀ ਵਿਆਖਿਆ ਕਰਦੇ ਹੋਏ ਜੋ ਕਿਹਾ ਹੈ ਕਿ ਪਤਨੀ ਪਤੀ ਦੀ ਜਾਇਦਾਦ ਨਹੀਂ,  ਇਹ ਵਿਆਖਿਆ ਭਾਰਤੀ ਸੱਭਅਤਾ ਨਾਲ ਮੇਲ ਨਹੀਂ ਖਾਂਦੀ, ਇਹ ਗੱਲ ਅੱਜ ਇੱਥੇ ਇਤਿਹਾਸਿਕ ਜਾਮਾ ਮਸਜਿਦ ਲੁਧਿਆਣਾ 'ਚ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਹੀ। ਸ਼ਾਹੀ ਇਮਾਮ ਨੇ ਕਿਹਾ ਕਿ ਪਤੀ ਪਤਨੀ ਇੱਕ ਦੂਜੇ ਦੇ ਸਾਰਥੀ ਹਨ ਦੋਨਾਂ ਦਾ ਇੱਕ ਦੂਜੇ 'ਤੇ ਵਿਸ਼ਵਾਸ ਹੀ ਘਰ ਦੀ ਸ਼ਾਂਤੀ ਅਤੇ ਪੂੰਜੀ ਹੈ ਜਿਸਦੇ ਨਾਲ ਇਹ ਦੋਨੋ ਹਰ ਮੁਸ਼ਕਲ ਦਾ ਮੁਕਾਬਲਾ ਮਜ਼ਬੂਤੀ ਨਾਲ ਕਰਦੇ ਹਨ। ਉਹਨਾਂ ਕਿਹਾ ਕਿ ਭਾਰਤੀ ਸੱਭਿਅਤਾ ਅਤੇ ਧਰਮ ਹਰਗਿਜ਼ ਇਸਦੀ ਇਜਾਜਤ ਨਹੀਂ ਦਿੰਦੇ, ਇਸ ਲਈ ਸੁਪਰੀਮ ਕੋਰਟ ਨੂੰ ਇਸ 'ਤੇ ਦੁਬਾਰਾ ਵਿਚਾਰ ਕਰਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਫੈਸਲੇ ਨਾਲ ਦੇਸ਼ 'ਚ ਔਰਤਾਂ ਦੀ ਪੀੜਾ ਹੋਰ ਵਧਣ ਵਾਲੀ ਹੈ, ਸ਼ਾਹੀ ਇਮਾਮ ਮੌਲਾਨਾ ਹਬੀਬ ਨੇ ਕਿਹਾ ਕਿ ਅੰਗਰੇਜ਼ੀ ਸਰਕਾਰ ਦੀ ਗੁਲਾਮੀ ਤੋ ਦੇਸ਼ ਨੂੰ ਆਜਾਦ ਕਰਾਉਣ ਲਈ ਕੁਰਬਾਨੀ ਇਸ ਲਈ ਨਹੀਂ ਦਿੱਤੀ ਸੀ ਕਿ ਪੱਛਮ ਦੀ ਸੱਭਅਤਾ ਨੂੰ ਹੁਕਮਾਂ ਦੇ ਜਰੀਏ ਥੋਪਣ ਦੀ ਕੋਸ਼ਿਸ਼ ਕੀਤੀ ਜਾਵੇ। ਸ਼ਾਹੀ ਇਮਾਮ ਨੇ ਸਾਰੇ ਧਰਮਾਂ  ਦੇ ਆਗੂਆ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਫੈਸਲੇ ਨੂੰ ਬਦਲਣ ਲਈ ਸਰਕਾਰ ਨੂੰ ਕਹਿਣ।  ਸ਼ਾਹੀ ਇਮਾਮ ਨੇ ਕਿਹਾ ਦੀ ਦੇਸ਼ 'ਚ ਕਾਨੂੰਨ ਬਣਾਉਣਾ ਸੰਸਦ ਦਾ ਕੰਮ ਹੈ ਸੁਪਰੀਮ ਕੋਰਟ ਨੂੰ ਤਿੰਨ ਤਲਾਕ ਦੇ ਕਨੂੰਨ ਦੀ ਤਰਾਂ ਇਸਨੂੰ  ਵੀ ਸੰਸਦ 'ਚ ਵਿਚਾਰ  ਤੋ ਬਾਅਦ ਕਾਨੂੰਨ ਬਣਾਉਣ ਲਈ ਕਹਿਣਾ ਚਾਹੀਦਾ ਸੀ।  ਉਹਨਾਂ ਕਿਹਾ ਕਿ ਅਜਿਹੀਆਂ ਸਾਰੀਆਂ ਧਾਰਾਵਾਂ ਨੂੰ ਬਦਲਣ ਤੋਂ ਪਹਿਲਾਂ ਕੌਮੀ ਪੱਧਰ 'ਤੇ ਜਨਤਾ ਦੀ ਵੀ ਰਾਏ ਲੈਣੀ ਚਾਹੀਦੀ ਹੈ।  ਉਹਨਾਂ ਕਿਹਾ ਕਿ ਹੈਰਤ ਹੈ ਕਿ ਇੱਕ ਪਾਸੇ ਇਹ ਕਿਹਾ ਜਾਂਦਾ ਹੈ ਕਿ ਤਿੰਨ ਤਲਾਕਾਂ ਨਹੀਂ ਦਿੱਤੀਆਂ ਜਾ ਸਕਦੀਆਂ ਅਤੇ ਦੂਜੇ ਪਾਸੇ ਸ਼ਾਦੀਸ਼ੁਦਾ ਜੋੜਿਆਂ ਨੂੰ ਗ਼ੈਰਕਾਨੂੰਨੀ ਸੰਬੰਧ ਬਣਾਉਣ ਦੀ ਇਜ਼ਾਜ਼ਤ ਦਿੱਤੀ ਜਾ ਰਹੀ ਹੈ। ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਸ਼ਾਹੀ ਇਮਾਮ ਨੇ ਕਿਹਾ ਕਿ ਮਸਜਿਦ ਅਤੇ ਨਮਾਜੀਆਂ ਦਾ ਰਿਸ਼ਤਾ ਅਟੂਟ ਹੈ ਇਸ 'ਤੇ ਬਹਿਸ ਦੀ ਕੋਈ ਲੋੜ ਨਹੀਂ। ਇਸ ਮੌਕੇ 'ਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ, ਮੁਫਤੀ ਜਮਾਲੁਦੀਨ,  ਕਾਰੀ ਇਬਰਾਹੀਮ,  ਮੌਲਾਨਾ ਮਹਿਬੂਬ ਆਲਮ, ਸ਼ਾਹ ਨਵਾਜ ਅਹਿਮਦ ਅਤੇ ਸ਼ਾਹੀ ਇਮਾਮ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ ਆਦਿ ਮੌਜੂਦ ਸਨ।

Thursday, June 14, 2018

ਈਦ-ਉਲ-ਫਿਤਰ ਦਾ ਚੰਨ ਨਜ਼ਰ ਨਹੀਂ ਆਇਆ:ਸ਼ਾਹੀ ਇਮਾਮ ਪੰਜਾਬ

16 ਜੂਨ ਨੂੰ ਹੋਵੇਗੀ ਈਦ-ਉਲ-ਫਿਤਰ 
ਲੁਧਿਆਣਾ: 14 ਜੂਨ 2018:(ਪੰਜਾਬ ਸਕਰੀਨ ਬਿਊਰੋ)::
ਅੱਜ ਇੱਥੇ ਪੰਜਾਬ ਦੇ ਮੁਸਲਮਾਨਾਂ ਦੇ ਦੀਨੀ ਮਰਕਜ਼ ਜਾਮਾ ਮਸਜਿਦ ਲੁਧਿਆਣਾ ਤੋਂ ਪੰਜਾਬ ਦੇ ਸ਼ਾਹੀ ਇਮਾਮ ਅਤੇ ਰੂਅਤੇ ਹਿਲਾਲ ਕਮੇਟੀ ਪੰਜਾਬ (ਚੰਨ ਦੇਖਣ ਵਾਲੀ ਕਮੇਟੀ) ਦੇ ਮੁਖੀ ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਣਵੀ ਨੇ ਪੂਰੇ ਪੰਜਾਬ ਭਰ ਤੋਂ ਮਿਲੀਆਂ ਰਿਪੋਰਟਾਂ ਦੇ ਅਧਾਰ ਮਿਲੀ ਜਾਣਕਾਰੀ ਦੇ ਅਨੁਸਾਰ ਇਥੇ ਐਲਾਨ ਕੀਤਾ ਕਿ ਅੱਜ ਈਦ-ਉਲ-ਫਿਤਰ ਦਾ ਚੰਨ ਨਜ਼ਰ ਨਹੀਂ ਆਇਆ, ਇਸ ਲਈ ਈਦ-ਉਲ-ਫਿਤਰ ਦਾ ਤਿਊਹਾਰ ਹੁਣ 16 ਜੂਨ ਦਿਨ ਸ਼ਨੀਵਾਰ ਨੂੰ ਮਨਾਇਆ ਜਾਵੇਗਾ। ਇਸ ਪਵਿੱਤਰ ਤਿਉਹਾਰ ਦੀ ਸ਼ਾਹੀ ਇਮਾਮ ਨੇ ਸਮੂਹ ਪੰਜਾਬ ਵਾਸੀਆਂ ਨੂੰ ਦਿਲੋਂ ਮੁਬਾਰਕਬਾਦ ਦਿੱਤੀ।ਦਿੱਲੀ ਵਿੱਚ ਵੀ ਚੰਦ ਦੇਖਣ ਵਾਲੀ ਕਮੇਟੀ ਨੇ ਇਹੀ ਐਲਾਨ ਕੀਤਾ ਹੈ ਕਿ ਕਿਤਿਓਂ ਵੀ ਚੰਦਰਮਾ ਨਜ਼ਰ ਨਹੀਂ ਆਇਆ ਇਸ ਲਈ ਹੁਣ ਈਦ ਸ਼ਨੀਵਾਰ ਨੂੰ ਹੋਵੇਗੀ। 

Tuesday, September 12, 2017

ਰੋਹੰਗਿਆ ਮੁਸਲਮਾਨਾਂ ਦਾ ਕਤਲੇਆਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ:ਸ਼ਾਹੀ ਇਮਾਮ


ਲੁਧਿਆਣਾ 'ਚ ਇੱਕ ਲੱਖ ਤੋਂ ਵੱਧ ਮੁਸਲਮਾਨਾਂ ਦਾ ਰੋਸ ਮੁਜ਼ਾਹਰਾ 
ਲੁਧਿਆਣਾ: 12ਸਤੰਬਰ 2017: (ਪੰਜਾਬ ਸਕਰੀਨ ਬਿਊਰੋ)::

ਬੀਤੇ ਕਈ ਹਫ਼ਤੀਆਂ ਤੋਂ ਮਿਆਮਾਰ ਵਰਮਾ 'ਚ ਰੋਹੰਗਿਆ ਮੁਸਲਮਾਨਾਂ 'ਤੇ ਉੱਥੇ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਗੈਰ ਮਨੁੱਖੀ ਅਤਿਆਚਾਰਾਂ  ਦੇ ਖਿਲਾਫ ਅੱਜ ਇੱਥੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ  ਦੇ ਸੱਦੇ 'ਤੇ ਸ਼ਹਿਰ  ਦੇ ਇੱਕ ਲੱਖ ਤੋਂ ਜਿਆਦਾ ਮੁਸਲਮਾਨਾਂ ਨੇ ਫੀਲਡ ਗੰਜ ਚੌਕ ਸਥਿਤ ਜਾਮਾ ਮਸਜਿਦ ਤੋਂ ਡਿਪਟੀ ਕਮਿਸ਼ਨਰ ਦਫਤਰ ਤੱਕ ਰੋਸ਼ ਮਾਰਚ ਕੱਢਿਆ ਅਤੇ ਭਾਰਤ ਦੇ ਰਾਸ਼ਟਰਪਤੀ ਮਾਣਯੋਗ ਸ਼੍ਰੀ ਰਾਮ ਨਾਥ ਕੋਵਿੰਦ ਦੇ ਨਾਮ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਦਿੱਤਾ। ਵਰਣਨਯੋਗ ਹੈ ਕਿ ਅੱਜ ਸਵੇਰ ਤੋਂ ਹੀ ਲੁਧਿਆਣਾ ਦੇ ਵੱਖ-ਵੱਖ ਇਲਾਕੀਆਂ ਤੋਂ ਹਜਾਰਾਂ ਦੀ ਗਿਣਤੀ 'ਚ ਮੁਸਲਮਾਨ ਜਾਮਾ ਮਸਜਿਦ ਪੁੱਜਣਾ ਸ਼ੁਰੂ ਹੋ ਗਏ ਸਨ ।  ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਥ 'ਚ ਜਿਆਦਾਤਰ ਅੰਗ੍ਰੇਜੀ ਜੁਬਾਨ 'ਚ ਲਿਖੇ ਪੋਸਟਰ ਫੜ ਰੱਖੇ ਸਨ, ਜਿਨ•ਾਂ 'ਤੇ ਰੋਹੰਗਿਆ ਮੁਸਲਮਾਨਾਂ  ਦੇ  ਨਰਸੰਘਾਰ ਨੂੰ ਰੋਕਣ ਦੇ ਨਾਲ - ਨਾਲ ਮਿਆਮਾਰ ਦੀ ਸਟੇਟ ਕੌਂਸਲਰ ਅਤੇ ਨੋਬਲ ਇਨਾਮ ਪ੍ਰਾਪਤ ਆਂਗ ਸਾਂਗ ਸੂ ਚੀ  ਦੇ ਵਿਰੁੱਧ ਨਾਅਰੇ ਲਿਖੇ ਹੋਏ ਸਨ ।   ਇਸ ਮੌਕੇ 'ਤੇ ਪਰਦਰਸ਼ਨਕਾਰੀਆਂ ਨੂੰ ਸੰਬੋਧਤ ਕਰਦੇ ਹੋਏ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਨੇ ਕਿਹਾ ਕਿ ਦੁਨਿਆ ਦੇ ਇਤਹਾਸ 'ਚ ਹੁਣ ਤੱਕ ਕੋਈ ਅਜਿਹਾ ਨਰਸੰਘਾਰ ਨਹੀਂ ਹੋਇਆ ਜਿੱਦਾ ਦਾ ਅੱਜ ਕੱਲ ਮਿਆਮਾਰ ਦੀ ਜਾਲਿਮ ਸਰਕਾਰ ਅਤੇ ਉੱਥੇ  ਦੇ ਦੰਗਾਈ ਇਕੱਠੇ ਮਿਲਕੇ ਕਰ ਰਹੇ ਹਨ ।  ਉਹਨਾਂ ਕਿਹਾ ਕਿ ਹੈਰਤ ਦੀ ਗੱਲ ਹੈ ਕਿ ਸੰਯੁਕਤ ਰਾਸ਼ਟਰ ਜੋ ਕਿ ਇੱਕ ਛੋਟੀ ਜਿਹੀ ਅਤੱਵਾਦੀ ਘਟਨਾ ਹੋਣ ਤੋ ਬਾਅਦ ਅਸਮਾਨ ਸਿਰ 'ਤੇ ਚੁੱਕ ਲੈਂਦੀ ਹੈ ਉਹ ਵੀ ਹਜਾਰਾਂ ਮੁਸਲਮਾਨਾਂ  ਦੇ ਕਤਲੇਆਮ 'ਤੇ ਖਾਮੋਸ਼ ਹੈ। ਉਹਨਾਂ ਕਿਹਾ ਕਿ ਭਾਰਤ ਸਰਕਾਰ ਨੇ ਹਮੇਸ਼ਾ ਹੀ ਮਿਆਮਾਰ ਨੂੰ ਇੱਕ ਚੰਗਾ ਦੇਸ਼ ਬਣਾਉਣ ਲਈ ਗੁਆਂਢੀ ਹੋਣ ਦੇ ਨਾਤੇ ਰੰਗੂਨ ਦੀ ਮਦਦ ਕੀਤੀ ਹੈ,  ਨੂੰ ਚਾਹੀਦਾ ਹੈ ਕਿ ਇਸ ਕਤਲ-ਏ-ਆਮ ਦੇ ਖਿਲਾਫ ਅਵਾਜ ਚੁੱਕੇ। ਸ਼ਾਹੀ ਇਮਾਮ ਨੇ ਕਿਹਾ ਕਿ ਬਰ੍ਹਮਾ ਵਿੱਚ ਹੋ ਰਹੀ ਇਸ ਕਤਲੋਗਾਰਤ ਦੇ ਦੌਰਾਨ ਕੇਂਦਰ ਸਰਕਾਰ ਵਲੋਂ ਦੇਸ਼ 'ਚ ਰਹਿ ਰਹੇ 40 ਹਜਾਰ ਰੋਹੰਗਿਆ ਮੁਹਾਜਿਰ ਨੂੰ ਵਾਪਸ ਭੇਜੇ ਜਾਣ ਦੀ ਖਬਰ ਨੇ ਸਿਸਕ ਰਹੇ ਰੋਹੰਗੀਆਂ ਦੇ ਜਖ਼ਮ 'ਤੇ ਨਮਕ ਦਾ ਕੰਮ ਕੀਤਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਹੀ ਨਹੀਂ ਸਗੋਂ ਇਤਹਾਸ ਵੀ ਇਸ ਗੱਲ ਦਾ ਗਵਾਹ ਹੈ ਕਿ ਅਸੀਂ ਹਮੇਸ਼ਾ ਹੀ ਮੁਸੀਬਤ 'ਚ ਪਨਾਹ ਮੰਗਣ ਵਾਲੀਆਂ ਨੂੰ ਇਨਕਾਰ ਨਹੀਂ ਕੀਤਾ। ਸ਼ਾਹੀ ਇਮਾਮ ਮੌਲਾਨਾ ਹਬੀਬ ਨੇ ਕਿਹਾ ਕਿ ਧਰਮ ਦੇ ਨਾਮ 'ਤੇ ਬੇਇਨਸਾਫ਼ੀ ਅਤੇ ਸਿਆਸਤ ਕਰਨਾ ਦੋਨੋ ਹੀ ਗਲਤ ਹੈ । ਉਹਨਾਂ ਕਿਹਾ ਕਿ ਰੋਹੰਗੀਆਂ ਦਾ ਕਤਲੇਆਮ ਹਰਗਿਜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਸਿਰਫ ਮੁਸਲਮਾਨ ਵਰਗ ਦਾ ਨਹੀਂ ਸਗੋਂ ਸਮੂਹ ਇਨਸਾਨੀਅਤ ਨੂੰ ਬਚਾਉਣ ਦਾ ਵਿਸ਼ਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਉੱਥੇ ਜਿਸ ਤਰ੍ਹਾਂ ਬੱਚੀਆਂ,  ਔਰਤਾਂ ਅਤੇ ਬੁਜੁਰਗਾਂ ਦਾ ਕਤਲ ਕੀਤਾ ਜਾ ਰਿਹਾ ਹੈ ਉਹ ਬਰਦਾਸ਼ਤ ਤੋ ਬਾਹਰ ਹੈ। ਵਰਣਨਯੋਗ ਹੈ ਕਿ ਅੱਜ ਲੁਧਿਆਣਾ ਦੀ ਜਾਮਾ ਮਸਜਿਦ ਵੱਲੋਂ ਫੈਕਸ ਦੇ  ਰਾਹੀਂ ਇੱਕ ਸੁਨੇਹਾ ਸੰਯੁਕਤ ਰਾਸ਼ਟਰ ਦੇ ਜਰਨਲ ਸਕੱਤਰ ਏਨਟੋਨਯੋ ਜੂਟਰੈਸ,  ਓ . ਆਈ . ਸੀ  ( ਮੁਸਲਮਾਨ ਦੇਸ਼ਾਂ ਦਾ ਸਮੂਹ ) ਦੇ ਜਰਨਲ ਸਕੱਤਰ ਡਾ .  ਯੂਸੁਫ ਅਲ ਓਥਮ, ਮੁਸਲਮਾਨ ਵਲਰਡ ਲੀਗ ਮੱਕੇ ਦੇ ਜਰਨਲ ਸਕੱਤਰ ਅਬੂ ਅਬਦੁੱਲਾ ਨੂੰ ਵੀ ਮੰਗ ਪੱਤਰ ਭੇਜਿਆ ਗਿਆ ਹੈ।

Saturday, September 02, 2017

ਈਦ ਦੇ ਮੌਕੇ ਤੇ ਸ਼ਾਹੀ ਇਮਾਮ ਪੰਜਾਬ ਦੀ ਸ਼ੇਰ ਗਰਜ

ਧਾਰਮਿਕ ਆਜ਼ਾਦੀ 'ਤੇ ਹਮਲਾ ਨਾ ਕਰਨ ਭਾਜਪਾ ਸਰਕਾਰਾਂ
ਦੇਸ਼ ਲਈ ਕੁਰਬਾਨੀ ਦਿੱਤੀ ਹੈ ਆਤਮ-ਸਨਮਾਨ ਲਈ ਵੀ ਦਿਆਂਗੇ
ਲੁਧਿਆਣਾ:  2 ਸਤੰਬਰ 2017: (ਪੰਜਾਬ ਸਕਰੀਨ ਬਿਊਰੋ)::
ਆਮ ਜਨਤਾ ਦੇ ਸਬਰ ਦੀ ਹੱਦ ਨੂੰ ਅਜ਼ਮਾ ਰਹੀ ਸਿਆਸਤ ਦੇ ਅਤਿ ਹਨੇਰੇ ਦੌਰ ਵਿੱਚ ਸ਼ਾਹੀ ਇਮਾਮ ਪੰਜਾਬ ਦੀ ਸ਼ੇਰ ਗਰਜ ਕਿਸੇ ਆਸ ਦੀ ਕਿਰਨ ਵਾਂਗ ਸਾਹਮਣੇ ਆਈ ਹੈ। ਉਹਨਾਂ ਅਜਿਹੇ ਸਿਆਸਤਦਾਨਾਂ ਨੂੰ ਬਾਜ਼ ਆਉਣ ਲਈ  ਕਹਿੰਦਿਆਂ ਚੇਤਾਵਨੀ ਦਿੱਤਾ ਹੈ ਕਿ ਸਾਨੂੰ ਅਜਿਹੀਆਂ ਹਰਕਤਾਂ ਦੇ ਜੁਆਬ ਦੇਣੇ ਵੀ ਆਉਂਦੇ ਹਨ। 
ਅੱਜ ਇੱਥੇ ਪੰਜਾਬ ਦੀ ਇਤਹਾਸਿਕ ਜਾਮਾ ਮਸਜਿਦ ਲੁਧਿਆਣਾ 'ਚ ਹਜਾਰਾਂ ਮੁਸਲਮਾਨਾਂ ਨੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੀ ਇਮਾਮਤ 'ਚ ਈਦ ਦੀ ਨਮਾਜ ਅਦਾ ਕੀਤੀ । ਇਸ ਮੌਕੇ 'ਤੇ ਜਾਮਾ ਮਸਜਿਦ ਵਿਖੇ ਈਦ ਮਿਲਨ ਦਾ ਰਾਜ ਪੱਧਰ ਸਮਾਗਮ ਵੀ ਆਯੋਜਿਤ ਕੀਤਾ ਗਿਆ ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀ ਨੇ ਕਿਹਾ ਕਿ ਅੱਜ ਦਾ ਦਿਨ ਸਾਨੂੰ ਅੱਲ•ਾ ਤਾਆਲਾ ਦੇ ਨਬੀ ਹਜਰਤ ਇਬਰਾਹੀਮ ਵੱਲੋਂ ਆਪਣੇ ਰੱਬ ਦਾ ਹੁਕਮ ਮੰਣਦੇ ਹੋਏ ਦਿੱਤੀ ਗਈ ਕੁਰਬਾਨੀ ਦੀ ਯਾਦ ਦੁਵਾਉਂਦਾ ਹੈ । ਸ਼ਾਹੀ ਇਮਾਮ ਨੇ ਕਿਹਾ ਕਿ ਅਸੀਂ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ ਕਿ ਭਾਰਤ ਦੀ ਅਜਾਦੀ ਦੀ ਲੜਾਈ  ਸਮੇਂ ਜਾਲਮ ਅੰਗ੍ਰੇਜ ਸਰਕਾਰ ਦੇ ਖਿਲਾਫ ਸਾਰੀਆਂ ਕੌਮਾਂ ਦੇ ਨਾਲ-ਨਾਲ ਮੁਸਲਮਾਨਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਇਸ ਜਜਬੇ ਦੀ ਪ੍ਰੇਰਨਾ ਸੀ । ਉਹਨਾਂ ਨੇ ਕਿਹਾ ਕਿ ਅੱਜ ਵੀ ਭਾਰਤ ਦਾ ਮੁਸਲਮਾਨ ਦੇਸ਼ ਦੀ ਰੱਖਿਆ ਲਈ ਕੁਰਬਾਨ ਹੋਣ ਨੂੰ ਤਿਆਰ ਹੈ । ਸ਼ਾਹੀ ਇਮਾਮ ਨੇ ਕਿਹਾ ਕਿ ਦੇਸ਼ 'ਚ ਧਰਮ ਦੇ ਨਾਮ 'ਤੇ ਰਾਜਨੀਤੀ ਕਰਨ ਵਾਲੇ ਲੋਕ ਇਸ ਗੱਲ ਨੂੰ ਸਮਝ ਲੈਣ ਕਿ ਉਹਨਾਂ ਦੀ ਫਿਰਕਾਪ੍ਰਸਤੀ ਕਦੇ ਕਾਮਯਾਬ ਨਹੀਂ ਹੋ ਸਕਦੀ ਕਿਉਂਕਿ ਭਾਰਤ ਹਮੇਸ਼ਾ ਹੀ ਧਰਮ ਨਿਰਪੱਖ ਦੇਸ਼ ਰਿਹਾ ਹੈ । ਉੱਤਰ ਪ੍ਰਦੇਸ਼ ਅਤੇ ਹੋਰ ਭਾਜਪਾ ਸ਼ਾਸਿਤ ਸੂਬੇਆਂ 'ਚ ਮੁਸਲਮਾਨ ਧਾਰਮਿਕ ਰੀਤੀ –ਰਿਵਾਜਾਂ 'ਤੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਦੀ ਵਿਰੋਧਤਾ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਧਾਰਮਿਕ ਆਜ਼ਾਦੀ 'ਤੇ ਹਮਲਾ ਨਾ ਕਰਨ ਭਾਜਪਾ ਦੀਆਂ ਸਰਕਾਰਾਂ ,  ਮੁਸਲਮਾਨਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ ਅਤੇ ਕਿਸੇ ਵੀ ਕੀਮਤ 'ਤੇ ਆਤਮ-ਸਨਮਾਨ 'ਤੇ ਹਮਲਾ ਨਹੀਂ ਹੋਣ ਦੇਵਾਂਗੇ । ਇਸ ਮੌਕੇ 'ਤੇ ਮੁਸਲਮਾਨ ਭਾਈਚਾਰੇ ਨੂੰ ਸੰਬੋਧਿਤ ਕਰਦੇ ਹੋਏ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਸ ਦੇਸ਼ 'ਚ ਈਦ ਉਲ ਜੁਹਾ ਦਾ ਤਿਉਹਾਰ ਸਾਰੇ ਧਰਮਾਂ ਦੇ ਲੋਕ ਮਿਲ-ਜੁਲ ਕੇ ਮਨਾਉਂਦੇ ਹਨ। ਉਨ•ਾਂ ਕਿਹਾ ਕਿ ਪੰਜਾਬ ਦੀ ਇਸ ਧਰਤੀ 'ਤੇ ਅੱਜ ਲੱਖਾਂ ਮੁਸਲਮਾਨ ਖੁਦਾ ਦੇ ਅੱਗੇ ਸੱਜ਼ਦਾ ਕਰ ਰਹੇ ਹਨ ਇਹ ਸਾਡੇ ਲਈ ਮਾਣ ਦੀ ਗੱਲ ਹੈ। 
ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਰਵਨੀਤ ਬਿੱਟੂ ਨੇ ਕਿਹਾ ਕਿ ਅੱਜ ਦੇ ਦਿਨ ਸਾਡੇ ਮੁਸਲਮਾਨ ਭਰਾ ਅੱਲ•ਾ ਦੇ ਨਬੀ ਹਜਰਤ ਇਬਰਾਹੀਮ ਦੀ ਯਾਦ ਨੂੰ ਤਾਜ਼ਾ ਕਰਦੇ ਹਨ ਅਤੇ ਅੱਲ•ਾ ਦੀ ਰਾਹ 'ਚ ਕੁਰਬਾਨੀ ਕਰਦੇ ਹਨ । ਉਨ•ਾਂ ਕਿਹਾ ਕਿ ਲੁਧਿਆਣਾ ਸ਼ਹਿਰ ਦੀ ਜਾਮਾ ਮਸਜਿਦ ਉਹ ਇਤਿਹਾਸਿਕ ਜਗ•ਾ ਹੈ,  ਜਿੱਥੋਂ ਅਜਾਦੀ ਲੜਾਈ 'ਚ ਅੰਗਰੇਜਾਂ  ਦੇ ਖਿਲਾਫ ਫਤਵਾ ਜਾਰੀ ਕੀਤਾ ਗਿਆ ਸੀ । ਲੋਕ ਇੰਸਾਫ ਪਾਰਟੀ ਦੇ ਵਿਪਨ ਸੂਦ ਕਾਕਾ ਨੇ ਕਿਹਾ ਕਿ ਪੰਜਾਬ ਦੀ ਧਰਤੀ ਪੀਰਾਂ ਅਤੇ ਪੈਗੰਬਰਾਂ ਦੀ ਧਰਤੀ ਹੈ । ਇੱਥੇ ਸਾਰੇ ਧਰਮਾਂ ਦੇ ਲੋਕ ਆਪਸ 'ਚ ਮਿਲਜੁਲ ਕੇ ਰਹਿੰਦੇ ਹਨ ਅਤੇ ਇੱਕ - ਦੂਜੇ ਦਾ ਤਿਉਹਾਰ ਆਪਸੀ ਭਾਈਚਾਰੇ  ਦੇ ਰੂਪ 'ਚ ਮਨਾਉਂਦੇ ਹਨ ।
 ਇਸ ਮੌਕੇ ਸਾਬਕਾ ਕਾਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਆਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਵਾਦ ਦਿੰਦੇ ਹੋਏ ਕਿਹਾ ਕਿ ਅੱਜ ਦਾ  ਦਿਨ ਬੜੀ ਹੀ ਬਰਕਤਾਂ ਵਾਲਾ ਦਿਨ ਹੈ । ਅੱਜ ਦੇ ਦਿਨ ਮੁਸਲਮਾਨ ਆਪਣੇ ਖੁਦਾ ਨੂੰ ਰਾਜੀ ਕਰਣ ਲਈ ਅੱਲ੍ਹਾ ਦੇ ਨਾਂਅ 'ਤੇ ਕੁਰਬਾਨੀ ਦਿੰਦੇ ਹਨ । ਇਸ ਦੌਰਾਨ ਵਿਧਾਇਕ ਰਾਕੇਸ਼ ਪਾਂਡੇ ਨੇ ਵੀ ਮੁਸਲਮਾਨ ਭਾਈਚਾਰੇ ਨੂੰ ਈਦ ਦੀ ਮੁਬਾਰਕਵਾਦ ਦਿੱਤੀ।  ਇਸ ਮੌਕੇ ਜ਼ਿਲਾ ਕਾਂਗਰਸ ਪ੍ਰਧਾਨ ਗੁਰਪ੍ਰੀਤ ਗੋਗੀ ਨੇ ਵੀ ਮੁਸਲਮਾਨਾਂ ਨੂੰ ਈਦ ਦੀ ਮੁਬਾਰਕਵਾਦ ਦਿੰਦੇ ਹੋਏ ਕਿਹਾ ਕਿ ਈਦ ਦਾ ਪਵਿੱਤਰ ਤਿਉਹਾਰ ਸਾਨੂੰ ਸਾਰੇਆਂ ਨੂੰ ਆਪਣੇ ਦੇਸ਼  ਦੇ ਪ੍ਰਤੀ ਕੁਰਬਾਨੀ ਦੇਣ ਲਈ ਪ੍ਰੇਰਿਤ ਕਰਦਾ ਹੈ । ਇਸ ਮੌਕੇ 'ਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ  ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਮੁਸਲਮਾਨ ਈਮਾਨ ਦੇ ਜਜਬੇ ਦੇ ਨਾਲ ਹਰ ਸਮੇਂ ਦੇਸ਼ ਅਤੇ ਕੌਮ ਲਈ ਕੁਰਬਾਨੀਆਂ ਦਿੰਦੇ ਆ ਰਹੇ ਹਨ ਅਤੇ ਇਹ ਸਿਲਸਿਲਾ ਚੱਲਦਾ ਰਹੇਗਾ ।  ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਮੁਸਲਮਾਨ ਜਿੰਦਾ ਕੌਮ ਹੈ ਅਤੇ ਆਪਣੇ ਵਜੂਦ ਨੂੰ ਲੈ ਕੇ ਅੱਜ ਤੱਕ ਇਸਲਾਮ ਵਧਦਾ ਹੀ ਜਾ ਰਿਹਾ ਹੈ ।
ਇਸ ਰਾਜ ਪੱਧਰੀ ਸਮਾਗਮ 'ਚ ਆਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦੇਣ ਲਈ ਵਿਧਾਇਕ ਭਾਰਤ ਭੂਸ਼ਣ ਆਸ਼ੂ, ਸੰਜੈ ਤਲਵਾੜ,   ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ,  ਕੋਂਸਲਰ ਨਰਿੰਦਰ ਕੁਮਾਰ ਕਾਲਾ , ਅਸ਼ੋਕ ਪਰਾਸ਼ਰ ਪੱਪੀ ,  ਕੋਂਸਲਰ ਪਰਮਿੰਦਰ ਮੇਹਤਾ, ਕੋਂਸਲਰ ਰਕੇਸ਼ ਪਰਾਸ਼ਰ, ਸੀਨੀਅਰ ਕਾਂਗਰਸੀ ਆਗੂ ਬਨਵਾਰੀ ਲਾਲ, ਯੂਥ ਕਾਂਗਰਸ ਲੁਧਿਆਣਾ  ਦੇ ਪ੍ਰਧਾਨ ਰਾਜੀਵ ਰਾਜਾ, ਗੁਲਾਮ ਹਸਨ ਕੈਸਰ , ਬਲਜੀਤ ਸਿੰਘ ਬਿੰਦਰਾ,  ਅਸ਼ੋਕ ਗੁਪਤਾ,  ਸ਼ਰਨਜੀਤ ਸਿੰਘ  ਮਿੱਡਾ ,  ਕਾਰੀ ਅਲਤਾਫ ਉਰ ਰਹਿਮਾਨ ਅਤੇ ਸ਼ਾਹੀ ਇਮਾਮ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ ਨੇ ਕਿਹਾ ਕਿ ਈਦ ਉਲ ਜੁਹਾ ਦਾ ਤਿਉਹਾਰ ਸਾਨੂੰ ਸਾਰੇਆਂ ਨੂੰ ਆਪਸੀ ਭਾਈਚਾਰੇ ਅਤੇ ਆਪਣੇ ਦੇਸ਼ ਦੇ ਪ੍ਰਤੀ ਕੁਰਬਾਨੀ ਦੇਣ ਲਈ ਪ੍ਰੇਰਿਤ ਕਰਦਾ ਹੈ । ਵਰਣਨਯੋਗ ਹੈ ਕਿ ਅੱਜ ਈਦ ਉਲ ਜੁਹਾ ਦੇ ਮੌਕੇ 'ਤੇ ਲੁਧਿਆਣਾ ਸ਼ਹਿਰ 'ਚ ਤਿੰਨ ਦਰਜਨਾਂ ਤੋਂ ਵੱਧ  ਸਥਾਨਾਂ 'ਤੇ ਈਦ ਦੀ ਨਮਾਜ ਅਦਾ ਕੀਤੀ ਗਈ ਅਤੇ ਭਾਰੀ ਗਿਣਤੀ 'ਚ ਮੁਸਲਮਾਨਾਂ ਨੇ ਕੁਰਬਾਨੀਆਂ ਕੀਤੀਆਂ।

Thursday, February 09, 2017

ਭਾਗਵਤ ਘੱਟਗਿਣਤੀਆਂ ਨੂੰ ਡਰਾਉਣਾ ਬੰਦ ਕਰੇ-ਸ਼ਾਹੀ ਇਮਾਮ ਪੰਜਾਬ

Thu, Feb 9, 2017 at 5:45 PM
ਮੁਸਲਮਾਨ ਭਾਰਤੀ ਹਨ ਹਿੰਦੂ ਨਹੀਂ-ਸ਼ਾਹੀ ਇਮਾਮ   

ਲੁਧਿਆਣਾ:: 9 ਫ਼ਰਵਰੀ 2017: (ਪੰਜਾਬ ਸਕਰੀਨ ਬਿਊਰੋ)::
ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦੇ ਬਿਆਨ ਦਾ ਤਿੱਖਾ ਪ੍ਰਤੀਕਰਮ ਹੋਇਆ ਹੈ। ਖੱਬੇ ਪੱਖੀ ਪਾਰਟੀਆਂ ਦੇ ਨਾਲ ਨਾਲ ਮੁਸਲਿਮ ਵਰਗ ਨੇ ਵੀ ਇਸ ਬਿਆਨ ਦਾ ਗੰਭੀਰ ਨੀਤੀਸ਼ ਲਿਆ ਹੈ।
ਆਰ. ਐਸ. ਐਸ. ਦੇ ਮੁਖੀ ਮੋਹਨ ਭਾਗਵਤ ਵੱਲੋਂ ਭਾਰਤੀ ਮੁਸਲਮਾਨਾਂ ਨੂੰ ਕੌਮੀਅਤ ਵਜੋਂ ਹਿੰਦੂ ਦੱਸਣ ਦੇ ਬਿਆਨ 'ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਹੈ ਕਿ ਭਾਗਵਤ ਆਪਣੇ ਗੁਪਤ ਏਜੰਡੇ ਨੂੰ ਲਾਗੂ ਕਰਨ ਲਈ ਦੇਸ਼ ਦੇ ਘੱਟਗਿਣਤੀ ਲੋਕਾਂ ਨੂੰ ਡਰਾਉਣਾ ਬੰਦ ਕਰੇ ਕਿਉਂਕਿ ਇਹ ਮੁਲਕ ਕੇਵਲ ਹਿੰਦੂਆਂ ਦਾ ਨਹੀਂ ਬਲਕਿ ਦੇਸ਼ ਵਿਚ ਵਸਦੇ ਸਾਰੇ ਧਰਮਾਂ ਦੇ ਲੋਕਾਂ ਦਾ ਹੈ। 

ਮੌਲਾਨਾ ਲੁਧਿਆਣਵੀ ਨੇ ਕਿਹਾ ਕਿ ਭਾਰਤ ਵਿਚ ਰਹਿੰਦੇ ਮੁਸਲਮਾਨਾਂ ਨੂੰ ਭਾਰਤੀ ਹੋਣ 'ਤੇ ਪੂਰਾ ਮਾਣ ਹੈ ਪਰ ਉਹ ਹਿੰਦੂ ਬਿਲਕੁਲ ਨਹੀਂ ਹਨ। ਉਨ•ਾਂ ਕਿਹਾ ਕਿ ਪਿਛਲੇ ਢਾਈ ਸਾਲਾਂ ਦੌਰਾਨ ਭਾਜਪਾ ਸਰਕਾਰ ਦੀਆਂ ਨਾਕਾਮੀਆਂ ਨੂੰ ਛੁਪਾਉਣ ਅਤੇ ਦੇਸ਼ ਦੇ ਹੋਰ ਗੰਭੀਰ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਆਰ. ਐਸ. ਐਸ. ਤੇ ਭਾਜਪਾ ਦੇ ਕੱਟੜਵਾਦੀ ਆਗੂ ਘੱਟਗਿਣਤੀਆਂ ਵਿਰੁੱਧ ਬੇਤੁਕੀਆਂ ਟਿੱਪਣੀਆਂ ਕਰਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਭਾਗਵਤ ਅਤੇ ਭਾਜਪਾ ਦੇ ਆਗੂਆਂ ਨੂੰ ਘੱਟਗਿਣਤੀਆਂ ਵਿਰੁੱਧ ਜ਼ਹਿਰ ਫੈਲਾਉਣ ਦੀ ਥਾਂ ਸਰਕਾਰ ਤੇ ਸੰਘ ਰਾਹੀਂ ਸਮਾਜ ਤੇ ਦੇਸ਼ ਲਈ ਐਸੇ ਮਿਸਾਲੀ ਕੰਮ ਕਰਨੇ ਚਾਹੀਦੇ ਹਨ ਜਿਸ ਤੋਂ ਦੇਸ਼ ਵਾਸੀ ਖੁਸ਼ ਹੋਣ ਤੇ ਇਹਨਾਂ ਦਾ ਮਾਣ ਸਤਿਕਾਰ ਕਰਨ। ਸ਼ਾਹੀ ਇਮਾਮ ਨੇ ਕਿਹਾ ਕਿ ਆਰ. ਐਸ. ਐਸ. ਤੇ ਭਾਜਪਾ ਦੇ ਆਗੂ ਸੱਤਾ ਦੇ ਜ਼ੋਰ ਨਾਲ਼ ਘੱਟ ਗਿਣਤੀਆਂ ਨੂੰ ਦਬਾਉਣ ਜਾਂ ਡਰਾਉਣ ਦੀ ਗਲਤਫ਼ਹਿਮੀ ਦਿਲ ਵਿਚੋਂ ਕੱਢ ਦੇਣ। ਉਹਨਾਂ ਕਿਹਾ ਕਿ ਅਸੀਂ ਭਾਰਤ ਦੀ ਏਕਤਾ ਤੇ ਆਖੰਡਤਾ ਲਈ ਓਨੇ ਫ਼ਵਾਦਾਰ ਹਾਂ ਜਿੰਨੇ ਹਿੰਦੂ ਲੋਕ ਹਨ ਇਸ ਲਈ ਸਾਨੂੰ ਵੀ ਉਹਨਾਂ ਵਾਂਗ ਹੀ ਆਜ਼ਾਦੀ ਨਾਲ ਆਪਣੇ ਧਾਰਮਿਕ ਅਕੀਦਿਆਂ ਦੀ ਪਾਲਣਾ ਕਰਨ ਦਾ ਹੱਕ ਹੈ।

Sunday, January 08, 2017

ਸ਼ਾਹੀ ਇਮਾਮ ਨੇ ਦਿੱਤੀ ਘੱਟ ਗਿਣਤੀਆਂ ਦੇ ਦਰਦ, ਗਮ ਅਤੇ ਗੁੱਸੇ ਨੂੰ ਆਵਾਜ਼

Sun, Jan 8, 2017 at 5:33 PM
ਸਿਆਸੀ ਪਾਰਟੀਆਂ ਚੋਣ ਮੈਨੀਫੇਸਟੋ 'ਚ ਘੱਟਗਿਣਤੀਆਂ ਨੂੰ ਦੇਣ ਵਿਸ਼ੇਸ਼ ਥਾਂ

ਸਿਰਫ ਕਬਰੀਸਤਾਨ ਹੀ ਨਹੀਂ ਸਿੱਖਿਆ ਦੇ ਸੰਸਥਾਨ ਤੇ ਰੋਜ਼ਗਾਰ ਵੀ ਜ਼ਰੂਰੀ 
ਲੁਧਿਆਣਾ: 8 ਜਨਵਰੀ  2017: (ਪੰਜਾਬ ਸਕਰੀਨ ਬਿਊਰੋ): 
ਵੋਟਾਂ ਨੂੰ ਪਿਛਲੇ ਕੁਝ ਦਹਾਕਿਆਂ ਦੌਰਾਨ ਸਿਰਫ ਸਵਾਰਥ, ਲਾਲਚ, ਕਾਰੋਬਾਰ ਅਤੇ ਸੱਤਾ ਪ੍ਰਾਪਤੀ ਦਾ ਮੌਕਾ ਬਣਾ ਦੇਣ ਵਾਲੇ ਅਨਸਰਾਂ ਨੇ ਇਸ ਅਨਮੋਲ ਜਮਹੂਰੀ ਅਮਲ ਨੂੰ ਆਪਣੇ ਪੈਰਾਂ ਹੇਠ ਰੋਲਣ ਵਰਗੀਆਂ ਨਾਪਾਕ ਕੋਸ਼ਿਸ਼ਾਂ ਨਾਲ ਜਿੱਥੇ ਲੋਕਾਂ ਦੀਆਂ ਨਜ਼ਰਾਂ ਵਿੱਚ ਬਦਨਾਮ ਕਰ ਦਿੱਤਾ ਹੈ ਉੱਥੇ ਵੋਟਰਾਂ ਨੂੰ ਵੀ ਸਿਰਫ ਆਪਣਾ ਵੋਟ ਬੈਂਕ ਹੀ ਸਮਝਿਆ ਹੈ। ਉਹ ਵੋਟ ਬੈਂਕ ਜਿਸ ਕੋਲ ਸਿਰਫ ਪੰਜਾਂ ਸਾਲਾਂ ਮਗਰੋਂ ਹੀ ਜਾਣ ਦੀ ਲੋੜ ਮਹਿਸੂਸ ਹੁੰਦੀ ਹੈ। ਅਜਿਹੇ ਲੋਕ ਦੁਸ਼ਮਣ ਅਨਸਰਾਂ ਨੂੰ ਛਾਤੀ ਤਾਣ  ਕੇ ਚੁਣੌਤੀ ਦਿੱਤੀ ਹੈ ਪੰਜਾਬ ਦੇ ਸ਼ਾਹੀ ਇਮਾਮ ਨੇ। ਪੰਜਾਬ 'ਚ 4 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਅੱਜ ਇੱਥੇ ਮਜਲਿਸ ਅਹਿਰਾਰ ਇਸਲਾਮ ਹਿੰਦ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਹੈ ਕਿ ਪੰਜਾਬ 'ਚ ਘੱਟਗਿਣਤੀ ਫਿਰਕਿਆਂ ਦੀਆਂ ਸੱਮਸਿਆਵਾਂ ਨੂੰ ਕਦੇ ਵੀ ਕਿਸੇ ਸਰਕਾਰ ਨੇ ਗੰਭੀਰਤਾ ਨਾਲ ਨਹੀਂ ਲਿਆ ਅਤੇ ਸਿਰਫ ਖੋਖਲੇ ਵਾਅਦੇ ਹੀ ਕੀਤੇ। ਸ਼ਾਹੀ ਇਮਾਮ ਨੇ ਕਿਹਾ ਕਿ ਰਾਜ ਵਿੱਚ ਚੋਣ ਲੜ ਰਹੀ ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਨੇ ਕਦੇ ਵੀ ਘੱਟਗਿਣਤੀਆਂ ਲਈ ਚੋਣ ਮੈਨੀਫੇਸਟੋ 'ਚ ਕਬਰਿਸਤਾਨ ਦੀ ਜਗ੍ਹਾਂ ਤੋਂ ਅੱਗੇ ਕੋਈ ਗੱਲ ਨਹੀਂ ਕੀਤੀ।  ਉਹਨਾਂ ਕਿਹਾ ਕਿ ਘੱਟਗਿਣਤੀਆਂ ਨੂੰ ਸਿਰਫ ਕਬਰੀਸਤਾਨ ਹੀ ਨਹੀਂ ਚਾਹੀਦਾ ਸਗੋਂ ਸਿੱਖਿਅਤ ਸੰਸਥਾਨ ਅਤੇ ਰੋਜ਼ਗਾਰ ਦੇ ਮੌਕੇ ਵੀ ਮਿਲਣੇ ਚਾਹੀਦੇ ਹਨ।  ਸ਼ਾਹੀ ਇਮਾਮ ਨੇ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ, ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਸਹਿਤ ਹੋਰ ਸਿਆਸੀ ਪਾਰਟੀਆਂ ਨਾਲ ਜੁੜੇ ਹੋਏ ਘੱਟਗਿਣਤੀ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ-ਆਪਣੀ ਪਾਰਟੀ  ਦੇ ਚੋਣ ਮੈਨੀਫੇਸਟੋ 'ਚ ਘੱਟਗਿਣਤੀਆਂ ਲਈ ਪੰਜਾਬ ਦੇ ਸਾਰੇ ਸ਼ਹਿਰਾਂ 'ਚ ਹਾਈ ਸਕੂਲ, ਡਿਗਰੀ ਕਾਲਜ ਬਣਵਾਉਣ ਦੇ ਨਾਲ-ਨਾਲ ਨੌਜਵਾਨਾਂ ਲਈ ਨੌਕਰੀਆਂ ਦਿੱਤੇ ਜਾਣ ਦਾ ਵਾਦਾ ਕਰਨ। ਸ਼ਾਹੀ ਇਮਾਮ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਸਿਰਫ ਕਬਰੀਸਤਾਨ ਲਈ ਥਾਂ ਦਿੱਤੇ ਜਾਣ ਦੀ ਗੱਲ ਕਰਕੇ ਪ੍ਰਦੇਸ਼ ਦੇ ਲੱਗਭੱਗ 35 ਲੱਖ ਘੱਟਗਿਣਤੀਆਂ ਦੀ ਮੂਲ ਸੱਮਸਿਆਵਾਂ ਨੂੰ ਨਜ਼ਰ  ਅੰਦਾਜ਼ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਭਾਰਤ ਦੀ ਅਜਾਦੀ ਦੀ ਲੜਾਈ 'ਚ ਘੱਟਗਿਣਤੀ ਫਿਰਕਿਆਂ ਦੀਆਂ ਕੁਰਬਾਨੀਆਂ ਕਿਸੇ ਤੋਂ ਘੱਟ ਨਹੀਂ ਹਨ ਪਰ  ਬੀਤੇ ਦਿਨੀ ਬਣਾਈ ਗਈ ਅਜਾਦੀ ਦੀ ਯਾਦਗਾਰ 'ਚ ਪੰਜਾਬ ਸਰਕਾਰ ਨੇ ਘੱਟਗਿਣਤੀ ਫਿਰਕੇ ਦੇ ਯੋਗਦਾਨ ਨੂੰ ਨਜ਼ਰ  ਅੰਦਾਜ਼ ਕਰ ਦਿੱਤਾ ਜੋ ਕਿ ਬਹੁਤ ਹੀ ਦੁੱਖਦਾਈ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਮਰਨ ਤੋਂ ਬਾਅਦ ਦੋ ਗਜ ਜ਼ਮੀਨ ਹਾਸਿਲ ਕਰਨਾ ਆਸਾਨ ਹੋ ਗਿਆ ਲੇਕਿਨ ਜੀਉਣ ਲਈ ਕੋਈ ਸਹਾਰਾ ਦੇਣ ਨੂੰ ਤਿਆਰ ਨਹੀਂ। ਚੋਣਾਂ ਮੌਕੇ ਸ਼ਾਹੀ ਇਮਾਮ ਦਾ ਇਹ ਬਿਆਨ ਅਸਲ ਵਿੱਚ ਘੱਟ ਗਿਣਤੀਆਂ ਦੇ ਦਰਦ, ਗਮ ਅਤੇ ਗੁੱਸੇ ਦੀ ਆਵਾਜ਼ ਬਣ ਕੇ ਸਾਹਮਣੇ ਆਇਆ ਹੈ। ਹੁਣ ਐਡਖਣਾ ਹੈ ਕਿ ਇਹ ਬਿਆਨ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਅਤੇ ਵੋਟਰਾਂ ਦੇ ਮਨਾਂ ਉੱਤੇ ਕੀ  ਅਤੇ ਕਿੰਨਾ ਕੁ ਪ੍ਰਭਾਵ ਪਾਉਣ ਵਿੱਚ ਸਫਲ ਰਹਿੰਦਾ ਹੈ। 

Saturday, January 07, 2017

ਸ਼ਾਹੀ ਇਮਾਮ ਪੰਜਾਬ ਦੀ ਮਾਤਾ ਦੇ ਦੇਹਾਂਤ 'ਤੇ ਵੱਖ-ਵੱਖ ਸੰਗਠਨਾਂ ਵੱਲੋਂ ਸੋਗ

ਮਾਂ ਤੋਂ ਹੀ ਮਿਲਿਆ ਹਿੰਮਤ ਅਤੇ ਹੌਂਸਲਾ: ਮੌਲਾਨਾ ਹਬੀਬ ਉਰ ਰਹਿਮਾਨ 
 ਜਾਮਾ ਮਸਜਿਦ 'ਚ ਸੰਬੋਧਿਤ ਕਰਦੇ ਹੋਏ ਸ਼ਾਹੀ ਇਮਾਮ ਅਤੇ ਮੌਜੂਦ ਨਮਾਜੀ
ਲੁਧਿਆਣਾ: 6 ਜਨਵਰੀ 2017: (ਪੰਜਾਬ ਸਕਰੀਨ ਬਿਊਰੋ):
ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੀ ਮਾਤਾ ਜੀ (ਜਾਹਿਦਾ ਰਹਿਮਾਨੀ) ਦੇ ਦੇਹਾਂਤ 'ਤੇ ਵੱਖ-ਵੱਖ ਸਮਾਜਿਕ ਅਤੇ ਰਾਜਨੀਤਿਕ ਆਗੂਆਂ ਵੱਲੋਂ ਜਾਮਾ ਮਸਜਿਦ ਪਹੁੰਚ ਕੇ ਸੋਗ ਵਿਅਕਤ ਕੀਤਾ ਜਾ ਰਿਹਾ ਹੈ ।  ਅੱਜ ਇੱਥੇ ਨਮਾਜ ਏ ਜੁੰਮਾ ਤੋਂ ਪਹਿਲਾਂ ਆਪਣੇ ਸੰਬੋਧਨ 'ਚ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਨੇ ਨਾਮਾਜੀਆਂ ਨੂੰ ਅੰਮੀ ਜਾਨ ਲਈ ਦੁਆ ਏ ਮਗਫਿਰਤ ਦੀ ਬੇਨਤੀ ਕਰਦੇ ਹੋਏ ਦੱਸਿਆ ਕਿ ਅੱਜ ਦੇਸ਼ ਭਰ 'ਚ ਉਹਨਾਂ ਦੀ ਇਸਲਾਮਿਕ ਸੰਸਥਾ ਮਜਲਿਸ ਅਹਿਰਾਰ ਇਸਲਾਮ ਹਿੰਦ ਦਾ ਵਿਸਥਾਰ ਮਾਂ ਦੀ ਹੀ ਦੁਆਵਾਂ ਦਾ ਅਸਰ ਹੈ । ਸ਼ਾਹੀ ਇਮਾਮ ਨੇ ਕਿਹਾ ਕਿ ਮਾਂ ਨੇ ਹੀ ਦਿੱਤਾ ਹਿੰਮਤ ਦੇ ਨਾਲ ਮੁਕਾਮ ਪਾਉਣ ਦਾ ਸਬਕ। ਉਹਨਾਂ ਨੇ ਦੱਸਿਆ ਕਿ ਅੰਮੀ ਜਾਨ ਨੇ ਹਮੇਸ਼ਾ ਹੀ ਪੰਜਾਬ ਭਰ 'ਚ ਬੰਦ ਪਈ ਮਸਜਿਦਾਂ ਨੂੰ ਖੁੱਲਵਾਣ ਲਈ ਸਾਨੂੰ ਪ੍ਰੇਰਿਤ ਕੀਤਾ ਅਤੇ ਹਮੇਸ਼ਾ ਜਰੂਰਤਮੰਦਾਂ ਦੀ ਮਦਦ ਕਰਣ ਲਈ ਤਿਆਰ ਰਹਿੰਦੀ ਸੀ । ਸ਼ਾਹੀ ਇਮਾਮ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਮਾਂ ਦੀਆਂ ਦੁਆਵਾਂ ਨਾਲ ਅੱਲ੍ਹਾਹ ਦੀ ਮਦਦ ਆਉਂਦੀ ਹੈ ਅਤੇ ਸਾਰੇ ਵਿਗੜੇ ਕੰਮ ਬਣ ਜਾਂਦੇ ਹਨ।  ਵਰਣਨਯੋਗ ਹੈ ਕਿ ਅੱਜ ਇੱਥੇ ਲੁਧਿਆਣਾ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ,  ਰਾਜ ਮੰਤਰੀ ਮਦਨ  ਲਾਲ ਬੱਗਾ, ਮੇਅਰ ਹਰਚਰਣ ਸਿੰਘ ਗੋਹਲਵੜਿਆ, ਸਾਬਕਾ ਮੰਤਰੀ  ਹੀਰਾ ਸਿੰਘ ਗਾਬੜੀਆ, ਵਿਧਾਇਕ ਬਲਵਿੰਦਰ ਸਿੰਘ ਬੈਂਸ, ਵਿਧਾਇਕ ਭਾਰਤ ਭੂਸ਼ਣ ਆਸ਼ੂ, ਸਾਬਕਾ ਡਿਪਟੀ ਕਮਿਸ਼ਨਰ ਕੁਲਦੀਪ ਸਿੰਘ  ਵੈਦ,  ਸਾਬਕਾ ਡੀਜੀਪੀ ਇਜਹਾਰ ਆਲਮ,  ਮੁਫਤੀ ਮਾਲੇਰਕੋਟਲਾ,  ਹਰਦਿਆਲ ਸਿੰਘ ਕੋਂਸਲਰ  ਖਰਬੰਦਾ, ਖਲੀਫਾ ਸਈਯਦ ਸਾਦਿਕ ਸਰਹਿੰਦ ਸ਼ਰੀਫ , ਬੀ ਸੀ ਕਮਿਸ਼ਨ ਦੇ ਚੇਅਰਮੈਨ ਨਿਰਮਲ ਸਿੰਘ,  ਚੇਅਰਮੈਨ ਵਿਜੈ ਦਾਨਵ, ਸੁਸ਼ੀਲ ਪਰਾਸ਼ਰ, ਡਾ. ਅਵਤਾਰ ਸਿੰਘ, ਗੁਲਾਮ ਹਸਨ ਕੈਸਰ ਆਦਿ ਨੇ ਸੋਗ ਦਾ ਪ੍ਰਗਟਾਵਾ ਕੀਤਾ।