ਆਓ ਸਫ਼ਦਰ ਨੂੰ ਚੇਤੇ ਕਰਦਿਆਂ ਜਨਚੇਤਨਾ ਉੱਤੇ ਹਮਲੇ ਦੇ ਅਰਥ ਸਮਝੀਏ
ਜਿਸ ਦਿਨ ਪੰਜਾਬੀ ਭਵਨ ਵਿੱਚ ਜਨਚੇਤਨਾ ਦੀ ਦੁਕਾਨ ਉੱਤੇ ਹਮਲਾ ਹੁੰਦਾ ਹੈ ਉਹ ਇੱਕ ਇਤਿਹਾਸਿਕ ਦਿਨ ਵੀ ਹੈ। ਦੋ ਜਨਵਰੀ ਵਾਲੇ ਦਿਨ ਹੀ ਸਫ਼ਦਰ ਹਾਸ਼ਮੀ ਨੇ ਇਸ ਦੁਨੀਆ ਨੂੰ ਅਲਵਿਦਾ ਆਖਦਿਆਂ ਆਖ਼ਿਰੀ ਸਾਹ ਲਿਆ ਸੀ। ਉਸ ਉੱਤੇ ਵੀ ਪਹਿਲੀ ਜਨਵਰੀ ਵਾਲੇ ਦਿਨ ਹੀ ਫਿਰਕੂ ਜਨੂੰਨੀਆਂ ਨੇ ਕਾਤਲਾਨਾ ਹਮਲਾ ਕੀਤਾ ਸੀ।
For More Pics Click Here Please
For More Pics Click Here Please
ਸਟੇਜ ਦੀ ਦੁਨੀਆ ਵਿੱਚ ਨੁੱਕੜ ਨਾਟਕਾਂ ਨੂੰ ਦੇਸ਼ ਦੇ ਕੋਨੇ ਕੋਨੇ ਵਿੱਚ ਲੋਕ ਦੁਸ਼ਮਣਾਂ ਨੂੰ ਬੇਨਕਾਬ ਕਰਨ ਵਾਲੇ ਖੱਬੇਪੱਖੀ ਰੰਗਕਰਮੀ ਸਫ਼ਦਰ ਹਾਸ਼ਮੀ ਦਾ ਸ਼ਹੀਦੀ ਦਿਨ ਵੀ ਹੈ। ਖੱਬੇ ਪੱਖੀ ਵਿਚਾਰਾਂ ਨੂੰ ਪ੍ਰਣਾਏ ਹੋਏ ਕਲਾਕਾਰ ਆਪੋ ਆਪਣੇ ਅੰਦਾਜ਼ ਵਿੱਚ ਸਫ਼ਦਰ ਹਾਸ਼ਮੀ ਨੂੰ ਯਾਦ ਕਰਦੇ ਹਨ। ਪਰ ਸਫ਼ਦਰ ਦੇ ਦੁਸ਼ਮਣ ਕੈਂਪ ਨਾਲ ਜੁੜੇ ਕਿਸੇ ਨ ਕਿਸੇ ਸਫ਼ਦਰ ਹਾਸ਼ਮੀ ਨੂੰ ਆਪਣੀ ਹਿੰਸਾ ਦਾ ਸ਼ਿਕਾਰ ਬਣਾਉਣ ਦੀਆਂ ਸਾਜ਼ਿਸ਼ਾਂ ਰਚਦੇ ਹਨ। ਚੇਤੇ ਰਹੇ ਕਿ ਕੁਝ ਫਿਰਕਾਪ੍ਰਸਤ ਜਨੂੰਨੀ ਲੋਕਾਂ ਨੇ 1 ਜਨਵਰੀ 1989 ਨੂੰ ਨਾਟਕ ‘ਹੱਲਾਬੋਲ’ ਕਰਦਿਆਂ ਸਫ਼ਦਰ ਹਾਸ਼ਮੀ ’ਤੇ ਕਾਤਲਾਨਾ ਹਮਲਾ ਕੀਤਾ ਸੀ। ਸਫ਼ਦਰ ਨੇ ਆਪਣੇ ਸਾਥੀਆਂ ਨੂੰ ਬਚਾਉਣ ਲਈ ਆਪਣੀ ਜਾਨ ਖਤਰੇ ਵਿੱਚ ਪਾਈ ਪਰ ਖੁਦ ਉਹ ਇਸ ਵਹਿਸ਼ੀਆਨਾ ਕੁੱਟਮਾਰ ਦਾ ਸ਼ਿਕਾਰ ਹੋ ਕੇ 2 ਜਨਵਰੀ ਵਾਲੇ ਦਿਨ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। ਉਸਦਾ ਸ਼ਹੀਦੀ ਦਿਨ ਉਸਦੇ ਸਮਰਥਕਾਂ ਨੂੰ ਤਾਂ ਯਾਦ ਹੈ ਪਰ ਸ਼ਾਇਦ ਉਸਦੇ ਵਿਰੋਧੀ ਵੀ ਇਸ ਦਿਨ ਨੂੰ ਨਹੀਂ ਭੁੱਲੇ। ਜਨਚੇਤਨਾ ਵਾਲੇ ਸਟਾਲ ਉੱਤੇ ਹਮਲਾ ਕੁਝ ਅਜਿਹਾ ਹੀ ਸੰਕੇਤ ਦੇਂਦਾ ਹੈ। ਸ਼ਾਇਦ ਪੰਜਾਬੀ ਭਵਨ ਵਿੱਚ ਵੀ ਕੁਝ ਅਜਿਹਾ ਹੀ ਹੋਣਾ ਸੀ। ਇਸ ਵਾਰ ਫਿਰਕਾਪ੍ਰਸਤਾਂ ਦਾ ਵਿਸ਼ੇਸ਼ ਨਿਸ਼ਾਨਾ ਕੌਣ ਸੀ ਇਸ ਬਾਰੇ ਭਾਵੇਂ ਸਪਸ਼ਟ ਨਹੀਂ ਹੋ ਸਕਿਆ ਪਰ ਇੱਕ ਗੱਲ ਪੱਕੀ ਹੈ ਕਿ ਉਹ ਸਫ਼ਦਰ ਵਰਗੇ ਲੋਕ ਪੱਖੀ ਕਲਾਕਾਰਾਂ ਦੇ ਮਨਾਂ ਵਿੱਚ ਦਹਿਲ ਜ਼ਰੂਰ ਪਾਉਣਾ ਚਾਹੁੰਦੇ ਸਨ। ਇਹ ਹਮਲਾ ਹੱਲਾ ਬੋਲ ਵਰਗੇ ਅੰਦਾਜ਼ ਵਾਲਾ ਹੀ ਸੀ।
ਇਸ ਸਮੇਂ ਪੁਲੀਸ ਨੇ ਜੱਥੇਬੰਦੀਆਂ ਦੇ ਆਗੂਆਂ ਨੂੰ ਕਿਹਾ ਕਿ ਇਤਰਾਜ ਯੋਗ ਕਿਤਾਬਾਂ ਚੁੱਕਣ ਅਤੇ ਦੁਕਾਨ ਬੰਦ ਕਰਵਾਉਣ ਲਈ ਕਾਰਵਾਈ ਕਰਨ ਲਈ ਦੁਕਾਨ ਦਾ ਜ਼ੁੰਮੇਵਾਰ ਇੱਕ ਬੰਦਾ ਪੁਲੀਸ ਨਾਲ ਭੇਜੋ। ਇਹ ਗੱਲ ਵਰਨਣਯੋਗ ਹੈ ਕਿ ਪੁਲੀਸ ਦੁਕਾਨ ਪਹਿਲਾਂ ਹੀ ਬੰਦ ਕਰਕੇ ਚਾਬੀਆਂ ਆਪਣੇ ਨਾਲ ਲੈ ਆਈ ਸੀ । ਉਸ ਸਮੇਂ ਪੁਲੀਸ ਨੇ ਪੰਜਾਬੀ ਭਵਨ ਆਕੇ ਦੁਕਾਨ ਚੋਂ ਸਬੰਧਤ ਕਿਤਾਬਾਂ ਚੁੱਕਕੇ ਦੁਕਾਨ ਨੂੰ ਜ਼ਿੰਦਰਾ ਮਾਰਕੇ ਚਾਬੀ ਫਿਰ ਥਾਣੇ ਲੈ ਆਈ । ਜੱਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਪੁਲੀਸ ਦੀ ਹੋਈ ਵਾਰਤਾ ਉਪਰੰਤ ਪੁਲੀਸ ਨੇ ਲਖਵਿੰਦਰ, ਸਮਰ, ਸਤਵੀਰ ਤੇ ਬਿੰਨੀ ਨੂੰ ਇਸ ਸ਼ਰਤ ਤੇ ਰਿਹਾ ਕਰ ਦਿੱਤਾ ਕਿ ਉਹ ਕੱਲ 12 ਵਜੇ ਪੁਲੀਸ ਸਟੇਸ਼ਨ ਆਉਣਗੇ ਅਤੇ ਲੜਕੀ ਸਿਵਾਨੀ ਦੇ ਮਾਂ-ਪਿਤਾ ਨੂੰ ਵੀ ਇਸ ਸਮੇਂ ਬੁਲਾਇਆ ਗਿਆ। ਸਿਵਾਨੀ ਨੂੰ ਉਸ ਦੀ ਵੱਡੀ ਭੈਣ ਨਾਲ ਇਸ ਸ਼ਰਤ ਤੇ ਭੇਜ ਦਿੱਤਾ ਗਿਆ ਕਿ ਉਹ ਵੀ ਕੱਲ ਸਿਵਾਨੀ ਨੂੰ ਨਾਲ ਲੈ ਕੇ 12 ਵਜੇ ਥਾਣੇ ਆਉਣਗੇ ।
ਪੁਲੀਸ ਨੇ ਇਸ ਵੇਲੇ ਵਾਅਦਾ ਕੀਤਾ ਕਿ ਉਹ 24 ਘੰਟੇ ਦੇ ਅੰਦਰ ਗਲਤ ਰੰਗਤ ਦੇਣ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ । ਉਸੇ ਵੇਲੇ ਦੁਕਾਨ ਦੀਆਂ ਚਾਬੀਆਂ ਵੀ ਵਾਪਸ ਦੇ ਦਿੱਤੀਆਂ ਗਈਆਂ। For More Pics Click Here Please
ਸਭਾ ਦੀ ਸਮਝ
ਸਭਾ ਸਮਝਦੀ ਹੈ ਕਿ ਕੋਈ ਵੀ ਸਮਾਜ ਜਜ਼ਬਾਤਾਂ ਨਾਲ ਨਹੀਂ ਚੱਲਦਾ ਸਗੋਂ ਸੂਝਬੂਝ ਨਾਲ ਚੱਲਦਾ ਹੈ ਜਿਸ ਬਾਰੇ ਸਵਿਧਾਨ ਵਿੱਚ ਹਰ ਬੰਦੇ ਨੂੰ ਜਮਹੂਰੀ ਹੱਕ, ਪੜ੍ਹਨ, ਲਿਖਣ, ਬੋਲਣ ਤੇ ਵਿਚਾਰ ਪ੍ਰਗਟਾਵੇ ਦੀ ਅਜ਼ਾਦੀ ਦਾ ਅਧਿਕਾਰ ਹੈ । ਇਸ ਦੇ ਨਾਲ ਹੀ ਸਵਿਧਾਨ ਦੀ ਧਾਰਾ 42-ਏ ਤਹਿਤ ਹਰ ਸ਼ਹਿਰੀ ਦੀਆਂ ਜ਼ੁੰਮੇਵਾਰੀਆਂ ਵੀ ਨਿਯਤ ਕੀਤੀਆਂ ਹੋਈਆਂ ਹਨ ਜਿਵੇਂ ਅਜ਼ਾਦੀ ਸੰਗਰਾਮ ਦੇ ਅਸੂਲਾ ਤੇ ਵਿਚਾਰਾਂ ਤੇ ਚੱਲਣਾ ਅਤੇ ਉਹਨਾਂ ਨੂੰ ਹੋਰ ਮਜ਼ਬੂਤ ਕਰਨਾ।
ਦੂਜਾ ਵਿਗਿਆਨਕ ਵਿਚਾਰਧਾਰਾ ਬਣਾਉਣ ਤੇ ਉਸ ਉਪਰ ਚੱਲਣ ਵਰਗੀਆਂ ਜ਼ੁੰਮੇਵਾਰੀਆਂ ਦਿੱਤੀਆਂ ਗਈਆਂ ਹਨ। ਜਿਹੜੇ ਲੋਕ ਇਹਨਾਂ ਜ਼ੁੰਮੇਵਾਰੀਆਂ ਨੂੰ ਨਿਭਾਉਣ ਵਿੱਚ ਅੜਿੱਕਾ ਬਣਦੇ ਹਨ ਉਹ ਦੇਸ਼ ਦੇ ਭਵਿੱਖ ਲਈ ਇੱਕ ਵੱਡਾ ਖਤਰਾ ਹਨ ਅਤੇ ਲੋਕ ਵਿਰੋਧੀ ਹਨ। For More Pics Click Here Please
ਲੜਕੀ ਸ਼ਿਵਾਨੀ ਜੋ ਕਿ ਬਾਲਗ ਹੈ ਤੇ ਉਪਰੋਕਤ ਅਧਿਕਾਰਾਂ ਦਾ ਹੱਕ ਰੱਖਦੀ ਹੈ, ਨੂੰ ਜਬਰਦਸਤੀ ਰੋਕਣਾ ਸੰਵਿਧਾਨਕ ਉਲੰਘਣਾ ਹੈ। For More Pics Click Here Please
ਜਿਹੜੀਆਂ ਕਿਤਾਬਾਂ ਤੇ ਹਿੰਦੂ ਕੱਟੜਪੰਥੀਆਂ ਨੇ ਕਿੰਤੂ ਪ੍ਰੰਤੂ ਕੀਤਾ ਹੈ ਉਹਨਾਂ ਵਿੱਚ ਸ਼ਹੀਦ ਭਗਤ ਸਿੰਘ ਦੀ `ਮੈਂ ਨਾਸਤਿਕ ਕਿਉਂ ਹਾਂ` ਇੱਕ ਇਤਿਹਾਸਕ ਅਤੇ ਵਿਗਿਆਨਕ ਵਿਚਾਰਧਾਰਾ ਦੀ ਪ੍ਰੋੜਤਾ ਕਰਦਾ ਲੇਖ ਹੈ।
ਦੂਜੇ ਜਿਸ ਲੇਖਕ ਰਾਧਾ ਮੋਹਨ ਗੋਕੁਲ ਦੀਆਂ ਦੋ ਕਿਤਾਬਾਂ `ਈਸ਼ਵਰ ਦਾ ਵਹੀਸ਼ਕਾਰ` ਅਤੇ `ਧਰਮ ਦਾ ਢਕੋਂਸਲਾ` ਹਨ। ਇਹ ਲੇਖਕ ਇੰਨਕਲਾਬੀ ਰਾਮ ਪ੍ਰਸ਼ਾਦ ਬਿਸਮਲ, ਅਸਫਾਕ ਉਲਾ, ਚੰਦਰ ਸ਼ੇਖਰ ਆਜ਼ਾਦ ਤੇ ਭਗਤ ਸਿੰਘ ਦੇ ਇੰਨਕਲਾਬੀ ਗੁਰੂ ਸਨ, ਜਿਨ੍ਹਾਂ ਨੇ ਦਿਮਾਗੀ ਗੁਲਾਮੀ ਤੋਂ ਮੁਕਤੀ ਨੂੰ ਅੰਗਰੇਜ਼ ਸਾਮਰਾਜ ਤੋਂ ਆਜ਼ਾਦੀ ਦੇ ਘੋਲ ਦਾ ਅਹਿਮ ਅੰਗ ਬਣਾਇਆ ਸੀ। ਅਜ਼ਾਦੀ ਦੀ ਲੜਾਈ ਵਿੱਚ ਇੱਕ ਅਹਿਮ ਹਿੱਸਾ ਇਸ ਗੱਲ ਦਾ ਸੀ ਕਿ ਜਦੋਂ ਤੱਕ ਨੌਜਵਾਨ ਦਿਮਾਗੀ ਗੁਲਾਮੀ ਤੋਂ ਮੁਕਤ ਨਹੀਂ ਹੁੰਦੇ ਉਦੋਂ ਤੱਕ ਆਜ਼ਾਦੀ ਸੰਘਰਸ਼ ਨੂੰ ਕਾਮਯਾਬੀ ਨਹੀਂ ਮਿਲ ਸਕਦੀ।
ਭਗਤ ਸਿੰਘ ਤੇ ਸਾਥੀਆਂ ਨੇ ਦੁਨੀਆਂ ਦੇ ਉਸ ਤਜਰਬੇ ਤੋਂ ਜਿਸ ਨੂੰ ਰੂਸੀ ਇੰਨਕਲਾਬ ਕਿਹਾ ਜਾਂਦਾ ਹੈ ਜਿਸ ਵਿੱਚ ਲੈਨਨ ਦਾ ਬਹੁਤ ਵੱਡਾ ਯੋਗਦਾਨ ਹੈ। ਲੈਨਿਨ ਦੀਆਂ ਕਿਤਾਬਾਂ ਤੇ ਕਿੰਤੂ ਪ੍ਰੰਤੂ ਕਰਨਾ ਮਹਾਂਮੂਰਖਤਾ ਦੀ ਨਿਸ਼ਾਨੀ ਹੈ ।
ਇਹ ਘਟਨਾ ਔਰਤਾਂ ਨੂੰ ਅਜ਼ਾਦਾਨਾ ਤੌਰ ਤੇ ਵਿਕਸਤ ਹੋਣ ਤੋਂ ਰੋਕਣ ਵਾਲੇ ਇਕ ਸਮਾਜਕ ਵਰਤਾਰੇ ਨੂੰ ਵੀ ਨੰਗਿਆਂ ਕਰਦੀ ਹੈ। ਜਿਸ ਸੋਚ ਦੀ ਜੜ੍ਹ ਮੰਨੂ ਸਮਰਿਤੀ ਵਿੱਚ ਪਈ ਹੈ ਜਿਸ ਨੂੰ ਕਿ ਇਹ ਕੱਟੜਵਾਦੀ ਲਾਗੂ ਕਰਨਾ ਚਾਹੁੰਦੇ ਹਨ।
ਸਭਾ ਮੰਗ ਕਰਦੀ ਹੈ ਕਿ ਪੁਲੀਸ ਨੂੰ ਇਹੋ ਜਿਹੀ ਅਸਵਿੰਧਾਨਕ ਹਰਕਤ ਕਰਨ ਅਤੇ ਜ਼ੁੰਮੇਵਾਰੀ ਤੋਂ ਕੁਤਾਹੀ ਵਰਤਣ ਲਈ ਬਣਦੀ ਸਜਾ ਦਿੱਤੀ ਜਾਣੀ ਚਾਹੀਦੀ ਹੈ। For More Pics Click Here Please
ਮੰਗਾਂ
1. ਜਨਚੇਤਨਾ ਦੀ ਕਾਰਨੂੰਨ ਬਿੰਨੀ ਨਾਲ ਬਦਸਲੂਕੀ ਕਰਨ, ਸ਼ਰੇਆਮ ਇੱਜ਼ਤ ਦੀ ਤੋਹੀਨ ਕਰਨ, ਅਸ਼ਲੀਲ ਗਾਲ੍ਹਾਂ ਕੱਢਣ, ਧੱਕਾਮੁੱਕੀ ਕਰਨ, ਦੇਸ਼ ਭਗਤਾਂ ਦੀਆਂ ਰਚਨਾਵਾਂ ਨੂੰ ਅੱਗ ਲਗਾਉਣ ਦੀ ਧਮਕੀ ਦੇਣ, ਦੰਗਾਂ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਸਬੰਧੀ ਹਿੰਦੂ ਕੱਟੜਪੰਥੀਆਂ ਦੇ ਆਗੂਆਂ ਅਤੇ ਉਹਨਾਂ ਦੇ ਸਾਥੀਆਂ ਉਪਰ ਸੰਵਿਧਾਨਕ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ। For More Pics Click Here Please
2. ਪੁਲੀਸ ਦੁਆਰਾ ਜਨਚੇਤਨਾ ਦੇ ਕਾਰਕੁੰਨਾਂ ਨੂੰ ਨਜਾਇਜ਼ ਤੇ ਜਬਰੀ ਤਰੀਕੇ ਨਾਲ ਦੁਕਾਨ ਨੂੰ ਤਾਲਾ ਲਾਉਣ, ਗ਼ੈਰਕਾਨੂੰਨੀ ਤਰੀਕੇ ਨਾਲ ਗ਼ੈਰਕਾਨੂੰਨੀ ਤੌਰ ਤੇ ਹਿਰਾਸਤ ਵਿੱਚ ਰੱਖਣ ਅਤੇ ਦੁਕਾਨ ਨੂੰ ਜਬਰੀ ਤਾਲਾ ਲਗਾਉਣ ਵਾਲੇ ਪੁਲੀਸ ਅਧਿਕਾਰੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
For More Pics Click Here Please
For More Pics Click Here Please
ਜਾਂਚ ਰਿਪੋਰਟ ਜਾਰੀ ਕੀਤੇ ਜਾਣ ਵੇਲੇ ਜਾਂਚ ਕਮੇਟੀ ਦੇ ਸਾਰੇ ਮੈਂਬਰ ਮੀਡੀਆ ਸਾਹਮਣੇ ਮੌਜੂਦ ਰਹੇ।
No comments:
Post a Comment