Showing posts with label Rain. Show all posts
Showing posts with label Rain. Show all posts

Tuesday, October 07, 2025

ਮੌਸਮ ਦੇ ਬਦਲਦੇ ਰੰਗਾਂ ਨੇ ਚਿੰਤਾ ਫੇਰ ਵਧਾਈ

Updated on Tuesday 7th October 2025 at 10:36 PM

ਅਕਤੂਬਰ ਦਾ ਦੂਸਰਾ ਹਫਤਾ ਸ਼ੁਰੂ ਹੁੰਦਿਆਂ ਹੀ ਮਹਿਸੂਸ ਹੋਈ ਸਰਦੀ  

ਚੰਡੀਗੜ੍ਹ: 07 ਅਕਤੂਬਰ  2025: (ਪੰਜਾਬ ਸਕਰੀਨ ਡੈਸਕ ਟੀਮ)::

ਮੌਸਮ ਦੀਆਂ ਨਿੱਤ ਆ ਰਹੀਆਂ ਇਹਨਾਂ ਭਵਿੱਖਬਾਣੀਆਂ ਅਤੇ ਲਗਾਤਾਰ ਪੈ ਰਹੀਆਂ ਬਾਰਿਸ਼ਾਂ ਨੇ ਸਰਦੀ ਦਾ ਅਹਿਸਾਸ ਵੀ ਵਧਾ ਦਿੱਤਾ ਹੈ। ਪਿਛਲੇ ਦੋ ਦਿਨਾਂ ਤੋਂ ਸਰਦੀ ਵਿੱਚ ਤਿੱਖਾ ਪਨ ਆਇਆ ਮਹਿਸੂਸ ਹੋ ਰਿਹਾ ਹੈ। ਬਹੁਤ ਸਾਰੇ ਘਰਾਂ ਵਿੱਚ ਫਿਲਹਾਲ ਤਾਂ ਪੱਖੇ ਬੰਦ ਹੋ ਗਏ ਹਨ। ਜੇਕਰ ਮੌਸਮ ਨੇ ਕੋਈ ਨਵਾਂ ਰੰਗ ਨਾ ਵਟਾਇਆ ਤਾਂ ਸ਼ਾਇਦ ਇਹ ਕੁਝ ਮਹੀਨੇ ਲਈ ਬੰਦ ਹੀ ਰਹਿਣਗੇ। 

 ਮੌਸਮ ਦੇ ਬਦਲਦੇ ਰੰਗਾਂ ਨੇ ਭਾਵੇਂ ਬਹੁਤ ਸਾਰੇ ਲੋਕਾਂ ਨੂੰ ਭੰਬਲਭੂਸੇ ਪਾਇਆ ਹੋਇਆ ਹੈ ਇਸਦੇ ਬਾਵਜੂਦ ਮੌਸਮਾਂ ਦੀਆਂ ਭਵਿੱਖਬਾਣੀਆਂ ਬੜੀ ਉਤਸੁਕਤਾਂ ਨਾਲ ਦੇਖੀਆਂ ਅਤੇ ਪੜ੍ਹੀਆਂ ਜਾਂਦੀਆਂ ਹਨ। ਯੂਟਿਊਬ ਤੇ ਬਹੁਤ ਸਾਰੇ ਚੈਨਲ ਡੈਮਾਂ ਤੋਂ ਪਾਣੀ ਛੱਡਣ ਅਤੇ ਬਾਰਿਸ਼ਾਂ ਦੀ ਕਰੋਪੀ ਇੱਕ ਵਾਰ ਫੇਰ ਵਧਣ ਦੀਆਂ ਖਬਰਾਂ ਦੇ ਰਹੇ ਹਨ। ਇਸ ਨਾਲ ਆਮ ਲੋਕਾਂ ਵਿੱਚ ਇੱਕ ਵਾਰ ਫੇਰ ਦਹਿਸ਼ਤ ਵਧੀ ਹੋਈ ਹੈ। ਹੜ੍ਹਾਂ ਦੇ ਮਾਰੇ ਲੋਕ ਪਹਿਲਾਂ ਹੀ ਚਿੰਤਾ ਵਿੱਚ ਸਨ ਅਤੇ ਇਹਨਾਂ ਖਬਰਾਂ ਨੇ ਚਿੰਤਾ ਹੋਰ ਵਧ ਦਿੱਤੀ ਹੈ।  

ਇਸਦੇ ਨਾਲ ਹੀ ਲੋਕਾਂ ਨੂੰ ਸਰਦੀਆਂ ਦੇ ਕੱਪੜੇ ਪਾਏ ਵੀ ਦੇਖਿਆ ਗਿਆ। ਬਜ਼ੁਰਗ ਉਮਰ ਦੇ ਲੋਕਾਂ ਨੇ ਇਸ ਪਾਸੇ ਤੁਰੰਤ ਧਿਆਨ ਦਿੱਤਾ ਹੈ। ਅੱਜ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਅੱਧੀ ਅਤੇ ਪੂਰੀ ਬਾਂਹ ਦੇ ਸਵੈਟਰ ਆਮ ਦੇਖੇ ਗਏ।  ਇਸਦੇ ਬਾਵਜੂਦ ਅਜੇ ਪੰਜ ਸੱਤ ਦਿਨ ਹੋਰ ਜਾਂਦੀ ਜਾਂਦੀ ਗਰਮੀ ਆਪਣਾ ਜਲਵਾ ਦਿਖਾ ਸਕਦੀ ਹੈ। ਇਸ ਲਈ ਮੌਸਮ ਦਾਸ ਤਬਦੀਲੀ ਦਾ ਸਾਹਮਣਾ ਬੜੀ ਸਿਆਣਪ ਨਾਲ ਕਰਨ ਦੀ ਲੋੜ ਰਹੇਗੀ। 

Monday, December 20, 2021

24 ਨੂੰ ਮੀਂਹ ਪੈਣ ਦੀ ਭਵਿੱਖਬਾਣੀ-ਤਿੱਖੀ ਹੋਵੇਗੀ ਸੀਤ ਲਹਿਰ

 ਫਿਰ ਵਧਣ ਲੱਗਿਆ ਹੈ ਸਰਦੀਆਂ ਦਾ ਕਹਿਰ 


ਨਵੀਂ ਦਿੱਲੀ
: 20 ਦਸੰਬਰ 2021: (ਪੰਜਾਬ ਸਕਰੀਨ ਬਿਊਰੋ)::

ਉੱਤਰ ਭਾਰਤ ਵਿੱਚ ਸਰਦੀਆਂ ਦਾ ਕਹਿਰ ਤੇਜ਼ੀ ਨਾਲ ਹੋਰ ਵਧਣ ਵਾਲਾ ਹੈ। ਪੰਜਾਬ ਵਿਹਚ ਮੀਂਹ ਪੈਣ ਵਾਲਾ ਹੈ ਅਤੇ ਸ਼੍ਰੀਨਗਰ ਵਿੱਚ ਝਰਨੇ ਝੀਲਾਂ ਜਨਮ ਗਈਆਂ ਹਨ। ਸਵੇਰੇ ਸ਼ਾਮ ਦੀ ਠੰਡ ਹੁਣ ਦੁüਫਿਰ ਵੇਲੇ ਵੀ ਤਿੱਖੀ ਹੋਣ ਲੱਗ ਪਈ ਹੈ। ਜੇ ਮਾੜੀ ਮੋਟੀ ਧੁੱਪ ਨਿਕਲ ਵੀ ਆਅਵੇ ਤਾਂ ਉਦੋਂ ਵੀ ਤੇਜ਼ ਰਫਤਾਰ ਵਾਲੀ ਸੀਤ ਹਵਾ ਹੱਡਾਂ ਨੂੰ ਚੀਰਦੀ ਜਾਂਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉੱਤਰ-ਪੱਛਮੀ ਭਾਰਤ ’ਚ ਸੀਤ ਲਹਿਰ ਦਾ ਕਹਿਰ ਅਗਲੇ ਦੋ ਦਿਨਾਂ ਤੱਕ ਜਾਰੀ ਰਹੇਗਾ। 

ਮੌਸਮ ਵਿਭਾਗ ਨੇ ਅੱਜ ਕਿਹਾ ਕਿ ਮੱਧ ਅਤੇ ਪੂਰਬੀ ਭਾਰਤ ’ਚ ਅਗਲੇ ਤਿੰਨ ਦਿਨਾਂ ਤੱਕ ਕੋਈ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਵਿਭਾਗ ਮੁਤਾਬਕ ਪੰਜਾਬ ’ਚ 24 ਦਸੰਬਰ ਨੂੰ ਕੁਝ ਥਾਵਾਂ ’ਤੇ ਹਲਕਾ ਮੀਂਹ ਪੈ ਸਕਦਾ ਹੈ। ਪੱਛਮੀ ਗੜਬੜੀ ਕਾਰਨ ਪੱਛਮੀ ਹਿਮਾਲਿਆ ਖ਼ਿੱਤੇ ’ਚ 22 ਤੋਂ 25 ਦਸੰਬਰ ਤੱਕ ਹਲਕਾ ਮੀਂਹ ਤੇ ਦਰਮਿਆਨੀ ਬਰਫ਼ਬਾਰੀ ਪੈ ਸਕਦੀ ਹੈ। ਪੰਜਾਬ ਅਤੇ ਹਰਿਆਣਾ ’ਚ ਸਵੇਰ ਸਮੇਂ 23 ਤੋਂ 25 ਦਸੰਬਰ ਤੱਕ ਸੰਘਣੀ ਧੁੰਦ ਪਵੇਗੀ। 

ਇਸਦੇ ਨਾਲ ਹੀ ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਪੱਛਮੀ ਰਾਜਸਥਾਨ ’ਚ 24 ਅਤੇ 25 ਦਸੰਬਰ ਨੂੰ ਸੰਘਣੀ ਧੁੰਦ ਤੋਂ ਲੋਕ ਬਚ ਕੇ ਰਹਿਣ। ਉਧਰ ਪੰਜਾਬ ਅਤੇ ਹਰਿਆਣਾ ਪੂਰੀ ਤਰ੍ਹਾਂ ਸੀਤ ਲਹਿਰ ਦੀ ਜਕੜ ’ਚ ਹਨ। ਮੈਦਾਨੀ ਇਲਾਕਿਆਂ ’ਚ ਹਰਿਆਣਾ ਦਾ ਹਿਸਾਰ ਘੱਟੋ ਘੱਟ ਤਾਪਮਾਨ 0.2 ਡਿਗਰੀ ਨਾਲ ਸਭ ਤੋਂ ਠੰਢਾ ਰਿਹਾ ਜਦਕਿ ਪੰਜਾਬ ਦੇ ਮੋਗਾ ’ਚ ਤਾਪਮਾਨ 0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ’ਚ ਪਾਰਾ 0.8 ਡਿਗਰੀ ਸੈਲਸੀਅਸ ਦਰਜ ਹੋਇਆ। ਬਠਿੰਡਾ (0.9 ਡਿਗਰੀ), ਫਰੀਦਕੋਟ (1.1 ਡਿਗਰੀ), ਜਲੰਧਰ (2.6), ਪਟਿਆਲਾ (3.9) ਅਤੇ ਲੁਧਿਆਣਾ (4.4) ’ਚ ਵੀ ਹੱਢ ਚੀਰਵੀਂ ਠੰਢ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ। ਦੋਵੇਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ’ਚ ਤਾਪਮਾਨ 3.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਕਸ਼ਮੀਰ ਵਾਲੇ ਪਾਸਿਓਂ ਵੀ ਪੂਰੀ ਠੰਡ ਦੀ ਖਬਰ ਆਈ ਹੈ। ਕਸ਼ਮੀਰ ’ਚ ਝਰਨੇ ਅਤੇ ਝੀਲਾਂ ਜੰਮੀਆਂ ਹੋਈਆਂ ਹਨ ਜਿਸ ਤੋਂ ਸਰਦੀ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। 

ਸ੍ਰੀਨਗਰ ਤੋਂ ਆਈਆਂ ਖਬਰਾਂ ਦੱਸਦਿਆਂ ਹਨ ਕਿ ਕਸ਼ਮੀਰ ’ਚ ਅੱਜ ਜਦੋਂ ਲੋਕ ਜਾਗੇ ਤਾਂ ਕਹਿਰਾਂ ਦੀ ਠੰਢ ਕਾਰਨ ਝੀਲਾਂ ਅਤੇ ਟੂਟੀਆਂ ’ਚ ਪਾਣੀ ਜੰਮਿਆ ਹੋਇਆ ਮਿਲਿਆ। ਘੱਟੋ ਘੱਟ ਤਾਪਮਾਨ ਕਈ ਡਿਗਰੀ ਹੇਠਾਂ ਜਾਣ ਕਾਰਨ ਪੂਰੀ ਵਾਦੀ ’ਚ ਸੀਤ ਲਹਿਰ ਚੱਲ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਇਕ ਹਫ਼ਤੇ ਤੋਂ ਠੰਢ ਕਾਰਨ ਝਰਨੇ, ਝੀਲਾਂ ਅਤੇ ਨਾਲੇ ਜੰਮ ਗਏ ਹਨ। ਮਸ਼ਹੂਰ ਡੱਲ ਝੀਲ ’ਚ ਬਰਫ਼ ਦੀ ਪਤਲੀ ਪਰਤ ਬਣ ਗਈ ਹੈ। ਪੀਣ ਵਾਲੇ ਪਾਣੀ ਦੀਆਂ ਪਾਈਪਾਂ ਜੰਮ ਜਾਣ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ 22 ਤੋਂ 25 ਦਸੰਬਰ ਤੱਕ ਜ਼ਿਆਦਾਤਰ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਰਫ਼ਬਾਰੀ ਦੀ ਸੰਭਾਵਨਾ ਹੈ। ਸ੍ਰੀਨਗਰ ’ਚ ਐਤਵਾਰ ਰਾਤ ਪਾਰਾ ਮਨਫ਼ੀ 5.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਗੁਲਮਰਗ ’ਚ ਪਾਰਾ ਮਨਫ਼ੀ 5.5, ਪਹਿਲਗਾਮ ’ਚ ਮਨਫ਼ੀ 7.4, ਕੁਪਵਾੜਾ ’ਚ ਮਨਫ਼ੀ 5.2, ਕਾਜ਼ੀਗੁੰਡ ’ਚ ਮਨਫ਼ੀ 6 ਅਤੇ ਕੋਕਰਨਾਗ ’ਚ ਮਨਫ਼ੀ 5.9 ਡਿਗਰੀ ਸੈਲਸੀਅਸ ਰਿਹਾ। 

Thursday, July 08, 2021

ਪੰਜਾਬ ਵਾਸੀਆਂ ਨੂੰ ਅੱਗ ਵਰਾਉਂਦੀ ਗਰਮੀ ਤੋਂ ਜਲਦੀ ਮਿਲੇਗੀ ਰਾਹਤ

8th July  2021 at 2:52 PM

ਮੁੜ ਸਰਗਰਮ ਹੋਇਆ ਮਾਨਸੂਨ, ਤੇਜ਼ ਹਵਾਵਾਂ ਤੇ ਬਾਰਿਸ਼ ਦੇ ਆਸਾਰ

ਸ੍ਰੀ ਮੁਕਤਸਰ ਸਾਹਿਬ: 8 ਜੁਲਾਈ 2021: (ਪੰਜਾਬ ਸਕਰੀਨ ਬਿਊਰੋ)::
ਡਾ. ਪ੍ਰਭਜੋਤ ਕੌਰ ਸਿੱਧੂ 
ਗਰਮੀ ਕਾਰਨ ਹਾਲਾਤ ਬੇਹੱਦ ਖਰਾਬ ਹਨ। ਜਿੰਨਾ ਕੁ ਲਾਕ ਡਾਊਨ ਨੇ ਲੋਕਾਂ ਨੂੰ ਮਾਰ ਮਾਰੀ ਸੀ ਉਸਤੋਂ ਵੱਧ ਬੁਰਾ ਹਾਲ ਗਰਮੀ ਨੇ ਕਰ ਦਿੱਤਾ ਹੈ। ਹੀਟ ਵੇਵ ਅਰਥਾਤ ਲੂ ਚੱਲ ਰਹੀ ਹੈ। ਜਿਸਮ ਵਿੱਚ ਸੂਈਆਂ ਚੁੱਭਦੀਆਂ ਹਨ। ਪਿੱਤ ਜਿਹੀ ਨਿਕਲੀ ਹੁੰਦੀ ਹੈ ਜਿਹੜੀ ਦੂਰੋਂ ਦਾਣਿਆਂ ਵਾਂਗ ਲੱਗਦੀ ਹੈ। ਉੱਪਰੋਂ ਬਿਜਲੀ ਦੇ ਕੱਟ। ਬਹੁਤਿਆਂ ਕੋਲ ਤਾਂ ਏ ਸੀ ਲਾਉਣ ਦੀ ਗੁੰਜਾਇਸ਼ ਹੀ ਨਹੀਂ ਜਿੰਨਾ ਕੋਲ ਹਰ ਕਮਰੇ ਵਿੱਚ ਏ ਸੀ ਲੱਗੇ ਹੋਏ ਹਨ ਉਹਨਾਂ ਨੂੰ ਵੀ ਸੁੱਖ ਨਹੀਂ ਕਿਓਂਕਿ ਬਾਰ ਬਾਰ ਪਾਵਰ ਕੱਟ ਲੱਗਦੇ ਹਨ। ਕੁਲ ਮਿਲੀ ਕੇ ਸਭਨਾਂ ਨੂੰ ਨਾਨੀ ਯਾਦ ਕਰੈ ਪਈ ਹੈ ਗਰਮੀ ਨੇ। 
ਪੰਜਾਬ ਦੇ ਲੋਕਾਂ ਨੂੰ ਅੱਗ ਵਰਾਉਂਦੀ ਗਰਮੀ ਤੋਂ ਜਲਦੀ ਰਾਹਤ ਮਿਲ ਸਕਦੀ ਹੈ, ਇਹ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁੱਖੀ ਡਾ. ਪ੍ਰਭਜੋਤ ਕੌਰ ਸਿੱਧੂ ਨੇ ਬੀਤੀ ਰਾਤ  ਡੀ.ਪੀ.ਆਰ.ਓ ਫੇਸ ਬੁੱਕ ਪੇਜ ਤੇ ਲਾਇਵ ਹੋਣ ਉਪਰੰਤ ਲੋਕਾਂ ਨੂੰ ਸੰਬੋਧਨ ਕਰਦਿਆ ਦਿੱਤੀ।
ਉਹਨਾਂ ਦੱਸਿਆ ਕਿ ਪਿਛਲੇ ਮਹੀਨਿਆਂ  ਦੌਰਾਨ ਮਾਨਸੂਨ ਤੇਜ ਗਤੀ ਨਾਲ ਉਤਰੀ ਭਾਰਤ ਅਤੇ ਪੰਜਾਬ ਵਿੱਚ ਪਹੁੰਚਣ ਕਾਰਨ ਜੋਰਦਾਰ  ਬਾਰਸ ਹੋਈ, ਜਿਸ ਕਾਰਨ ਜੂਨ ਮਹੀਨੇ ਵਿੱਚ ਮਾਨਸੂਨ ਕਮਜੌਰ ਕਾਰਨ 60 ਪ੍ਰਤੀਸਤ ਬਾਰਸ ਘੱਟ ਹੋਈ ਹੈ ਅਤੇ ਸਾਨੂੰ ਕਾਫੀ ਗਰਮੀ ਦਾ ਸਾਹਮਣਾ ਕਰਨਾ ਪਿਆ ਸੀ।
ਇਸਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਹੁਣ ਮੌਸਮ ਦੀ ਸਥਿਤੀ ਵਿੱਚ ਬਦਲਾਵ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਹਵਾਵਾਂ ਦਾ ਰੁੱਖ ਵੀ ਬਦਲਣ ਲੱਗ ਪਿਆ ਹੈ ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਨਿਸਚੇ ਹੀ ਗਰਮੀ ਤੋਂ ਰਾਹਤ ਮਿਲੇਗੀ। ਉਹਨਾਂ ਇਹ ਵੀ ਦੱਸਿਆ ਕਿ ਹਵਾ ਦੀ ਰਫਤਾਰ ਬਹੁਤ ਹੀ ਹੋਲੀ ਜਿਹੀ ਹੋਣ ਕਾਰਨ ਅਤੇ ਹਵਾ ਵਿੱਚ ਨਮੀ ਹੋਣ ਕਾਰਨ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।
ਮੌਸਮ ਵਿੱਚ ਆ ਰਹੀ ਗਰਮੀ ਬਾਰੇ ਉਹਨਾਂ ਅੱਗੇ ਦੱਸਿਆ ਕਿ ਪੰਜਾਬ ਵਿੱਚ 10 ਜੁਲਾਈ ਤੱਕ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ, ਜਿਸ ਕਾਰਨ ਪੰਜਾਬ ਦੇ ਕਈ ਜ਼ਿਲਿਆਂ ਵਿੱਚ ਬਾਰਿਸ਼ ਵੀ ਹੋਵੇਗੀ। 
ਡਾਕਟਰ ਸਿੱਧੂ ਹੁਰਾਂ ਦੀ ਭਵਿੱਖਬਾਣੀ ਸੁਣ ਕੇ ਲੱਗਦਾ ਹੈ ਕਿ ਬਚਪਨ ਦਾ ਉਹ ਗੀਤ ਇੱਕ ਵਾਰ ਫੇਰ ਸੱਚ ਹੋਣ ਵਾਲਾ ਹੈ:
ਕਾਲੀਆਂ ਇੱਟਾਂ ਕਾਲੇ ਰੋੜ 
ਮੀਂਹ ਵਸੈ ਦੇ ਜ਼ੋਰੋ ਜ਼ੋਰ 
ਡਾ.ਪ੍ਰਭਜੋਤ ਕੌਰ ਸਿਧੂ ਹੁਰਾਂ ਨੇ ਕੀ ਕਿਹਾ ਆਪਣੇ ਇਸ ਸੁਨੇਹੇ ਵਿੱਚ ਤੁਸੀਂ ਦੇਖ ਸੁਨ ਸਕਦੇ ਹੋ ਇਥੇ ਵੀ। ਵੀਡੀਓ ਹੇਠਾਂ ਦਿੱਤੀ ਜਾ ਰਹੀ ਹੈ:



Saturday, August 03, 2019

ਭਾਰਤ ਭੂਸ਼ਣ ਆਸ਼ੂ ਅਤੇ ਰਮਨ ਸੁਬਰਾਮਨੀਅਮ ਵੱਲੋਂ ਸਿਟੀ ਸੈਂਟਰ ਸਥਾਨ ਦਾ ਦੌਰਾ

Aug 3, 2019, 4:48 PM
ਮੀਂਹ ਕਾਰਨ ਇਕੱਤਰ ਪਾਣੀ ਅਤੇ ਘਾਹ ਬੂਟੀ ਨਾਲ ਬਿਮਾਰੀਆਂ ਦਾ ਖਦਸ਼ਾ
ਲੁਧਿਆਣਾ: 3 ਅਗਸਤ 2019: (ਪੰਜਾਬ ਸਕਰੀਨ ਬਿਊਰੋ)::
ਪਿਛਲੇ ਦਿਨਾਂ ਦੌਰਾਨ ਪਏ ਭਾਰੀ ਮੀਂਹ ਕਾਰਨ ਜਿੱਥੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਆਮ ਜਨਜੀਵਨ ਪ੍ਰਭਾਵਿਤ ਹੋਇਆ, ਉਥੇ ਹੀ ਸਥਾਨਕ ਸ਼ਹੀਦ ਭਗਤ ਸਿੰਘ ਨਗਰ ਸਥਿਤ ਸਿਟੀ ਸੈਂਟਰ ਵਾਲੇ ਸਥਾਨ 'ਤੇ ਵੀ ਭਾਰੀ ਮਾਤਰਾ ਵਿੱਚ ਪਾਣੀ ਖੜ ਗਿਆ ਅਤੇ ਕਈ ਤਰਾਂ ਦੀ ਘਾਹ ਬੂਟੀ ਪੈਦਾ ਹੋ ਗਈ। ਜਿਸ ਕਾਰਨ ਇਥੋਂ ਬਿਮਾਰੀਆਂ ਫੈਲਣ ਦਾ ਡਰ ਬਣ ਗਿਆ ਹੈ। ਇਸ ਸਥਾਨ ਦਾ ਅੱਜ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਸੁਬਰਾਮਨੀਅਮ ਨੇ ਜਾਇਜ਼ਾ ਲਿਆ। 

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਆਸ਼ੂ ਅਤੇ ਸ੍ਰੀ ਸੁਬਰਾਮਨੀਅਮ ਨੇ ਦੱਸਿਆ ਕਿ ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਸਿਟੀ ਸੈਂਟਰ ਖੇਤਰ ਵਿੱਚ ਪੂਰੀ ਤਰਾਂ ਪਾਣੀ ਭਰ ਗਿਆ ਹੈ, ਜਿਸ ਕਾਰਨ ਇਸ ਦੇ ਆਲੇ ਦੁਆਲੇ ਘਾਹ ਬੂਟੀ ਅਤੇ ਮੱਛਰ ਪੈਦਾ ਹੋਣ ਲੱਗਾ ਹੈ। ਉਹਨਾਂ ਕਿਹਾ ਕਿ ਕਿਉਂਕਿ ਮੌਜੂਦਾ ਸਮੇਂ ਸਿਟੀ ਸੈਂਟਰ ਮਾਮਲਾ ਮਾਨਯੋਗ ਅਦਾਲਤ ਦੇ ਵਿਚਾਰ ਅਧੀਨ ਹੈ, ਜਿਸ ਕਾਰਨ ਨਗਰ ਸੁਧਾਰ ਟਰੱਸਟ ਇਸ ਦੇ ਅੰਦਰੂਨੀ ਮਾਮਲੇ ਵਿੱਚ ਦਖ਼ਲ ਨਹੀਂ ਦੇ ਸਕਦਾ ਹੈ ਪਰ ਮੌਜੂਦਾ ਸਥਿਤੀ ਦੇ ਚੱਲਦਿਆਂ ਇਸ ਥਾਂ ਨੂੰ ਮੇਨਟੇਂਨਸ ਦੀ ਬਹੁਤ ਜ਼ਰੂਰਤ ਹੈ, ਤਾਂ ਜੋ ਇਸ ਸੁੰਨਸਾਨ ਅਤੇ ਵੀਰਾਨ ਪਈ ਜਾਇਦਾਦ ਨਾਲ ਕਿਸੇ ਵੀ ਤਰਾਂ ਦੀ ਅਣਸੁਖਾਵੀਂ ਸਥਿਤੀ ਨਾ ਪੈਦਾ ਹੋ ਸਕੇ। 
ਉਹਨਾਂ ਕਿਹਾ ਕਿ ਨਗਰ ਸੁਧਾਰ ਟਰੱਸਟ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਥਾਂ ਦੀ ਬਾਹਰੀ ਚਾਰ ਦੀਵਾਰੀ ਨੂੰ ਹਰ ਤਰੀਕੇ ਨਾਲ ਸਾਫ਼ ਸੁਥਰਾ ਅਤੇ ਸੁੰਦਰ ਰੱਖਿਆ ਜਾ ਸਕੇ। ਉਹਨਾਂ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਇਸ ਸੰਬੰਧੀ ਮਾਨਯੋਗ ਅਦਾਲਤ ਨੂੰ ਬੇਨਤੀ ਵੀ ਕੀਤੀ ਜਾਵੇਗੀ ਕਿ ਇਸ ਥਾਂ ਦੇ ਉੱਚਿਤ ਰੱਖ ਰਖਾਵ ਲਈ ਯੋਗ ਪ੍ਰਬੰਧ ਕੀਤੇ ਜਾਣ। ਇਸ ਦਿਸ਼ਾ ਵਿੱਚ ਨਗਰ ਸੁਧਾਰ ਟਰੱਸਟ ਜਾਂ ਪੰਜਾਬ ਸਰਕਾਰ ਹਰ ਤਰਾਂ ਦਾ ਸਹਿਯੋਗ ਦੇਣ ਨੂੰ ਤਿਆਰ ਹੈ, ਤਾਂ ਜੋ ਸਥਾਨਕ ਲੋਕਾਂ ਨੂੰ ਹਰ ਮੌਸਮ, ਖਾਸ ਕਰਕੇ ਮੌਨਸੂਨ ਮੌਸਮ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਉਹਨਾਂ ਟਰੱਸਟ ਅਧਿਕਾਰੀਆਂ ਇਸ ਸਥਾਨ ਦੇ ਆਲੇ-ਦੁਆਲੇ ਸਫਾਈ ਬਣਾਈ ਰੱਖਣ ਦੀ ਹਦਾਇਤ ਵੀ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਟਰੱਸਟ ਦੇ ਕਾਰਜ ਸਾਧਕ ਅਫ਼ਸਰ ਸ੍ਰ. ਹਰਪ੍ਰੀਤ ਸਿੰਘ ਸੰਧੂ, ਐੱਸ. ਈ. ਸ੍ਰ. ਸੁਖਬੀਰ ਸਿੰਘ ਜਾਖ਼ੜ, ਐਕਸੀਅਨ ਸ੍ਰੀ ਬੂਟਾ ਰਾਮ, ਸ੍ਰੀ ਗੋਲਡੀ ਪੀ. ਏ. ਕੈਬਨਿਟ ਮੰਤਰੀ ਅਤੇ ਹੋਰ ਹਾਜ਼ਰ ਸਨ। 

Thursday, August 01, 2019

ਭਾਰੀ ਮੀਂਹ ਕਾਰਨ ਸ਼ਹਿਰ ਲੁਧਿਆਣਾ ਦਾ ਆਮ ਜਨਜੀਵਨ ਪ੍ਰਭਾਵਿਤ

Aug 1, 2019, 3:49 PM
ਨਾਜ਼ੁਕ ਖੇਤਰਾਂ ਵਾਲੇ ਘਰਾਂ ਵਿੱਚ ਰਾਹਤ ਸਮੱਗਰੀ ਵੰਡੀ
ਲੁਧਿਆਣਾ: 1 ਅਗਸਤ 2019: (ਪੰਜਾਬ ਸਕਰੀਨ ਬਿਊਰੋ)::
ਸ਼ਹਿਰ ਵਿੱਚ ਅੱਜ ਹੋਈ ਭਾਰੀ ਬਾਰਿਸ਼ ਕਾਰਨ ਭਾਵੇਂ ਕਿ ਆਮ ਜਨਜੀਵਨ ਪ੍ਰਭਾਵਿਤ ਹੋਇਆ ਪਰ ਨਗਰ ਨਿਗਮ ਲੁਧਿਆਣਾ ਵੱਲੋਂ ਸਮੇਂ ਸਿਰ ਕੀਤੇ ਉਪਰਾਲਿਆਂ ਦੇ ਨਾਲ ਸ਼ਹਿਰ ਦੇ ਕਿਸੇ ਵੀ ਇਲਾਕੇ ਵਿੱਚ ਜਿਆਦਾ ਦੇਰ ਤੱਕ ਪਾਣੀ ਨਾ ਖੜਨ ਦਿੱਤਾ ਗਿਆ, ਜਿਸ ਨਾਲ ਸ਼ਹਿਰ ਵਿੱਚ ਜਨਜੀਵਨ ਆਮ ਵਾਂਗ ਹੋ ਗਿਆ ਹੈ। ਵਰਦੇ ਮੀਂਹ ਵਿੱਚ ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕੰਵਲਪ੍ਰੀਤ ਕੌਰ ਬਰਾੜ ਨੇ ਪੀ. ਸੀ. ਐੱਸ. ਅਧਿਕਾਰੀ ਸ੍ਰੀਮਤੀ ਸੁਮਿਤ ਮੁੱਧ, ਕੌਂਸਲਰਾਂ ਸ੍ਰੀਮਤੀ ਮਮਤਾ ਆਸ਼ੂ ਅਤੇ ਜੈਪ੍ਰਕਾਸ਼, ਕਾਂਗਰਸੀ ਆਗੂ ਸ੍ਰ. ਬਲਜਿੰਦਰ ਸਿੰਘ ਸੰਧੂ, ਐੱਸ. ਈ. ਸ੍ਰ. ਹਰਪਾਲ ਸਿੰਘ ਭੁੱਲਰ, ਐੱਸ. ਈ. ਸ੍ਰੀ ਰਵਿੰਦਰ ਗਰਗ ਅਤੇ ਹੋਰ ਅਧਿਕਾਰੀਆਂ ਨੂੰ ਨਾਲ ਲੈ ਕੇ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਅਤੇ ਜਿਹੜੇ ਇਲਾਕਿਆਂ ਵਿੱਚ ਮੀਂਹ ਦਾ ਪਾਣੀ ਰੁਕਣ ਦੀ ਸਮੱਸਿਆ ਆਈ ਸੀ, ਉਸ ਨੂੰ ਖੁਦ ਜਾ ਕੇ ਕਲੀਅਰ ਕਰਵਾਇਆ। ਇਸ ਮੌਕੇ ਮੀਂਹ ਦੇ ਪਾਣੀ ਨੂੰ ਘਰਾਂ ਵਿੱਚ ਵੜਨ ਤੋਂ ਰੋਕਣ ਲਈ ਲੋੜੀਂਦੀ ਰਾਹਤ ਸਮੱਗਰੀ ਦੀ ਵੀ ਵੰਡ ਕੀਤੀ ਗਈ।  

ਅੱਜ ਦੇ ਇਸ ਦੌਰੇ ਦੌਰਾਨ ਸ੍ਰੀਮਤੀ ਬਰਾੜ ਅਤੇ ਕੌਂਸਲਰ ਸਾਹਿਬਾਨ ਵੱਲੋਂ ਘੁਮਾਰ ਮੰਡੀ, ਹੈਬੋਵਾਲ ਖੁਰਦ, ਹੈਬੋਵਾਲ ਕਲਾਂ, ਕੁੰਦਨਪੁਰੀ, ਚੰਦਰ ਨਗਰ ਪੁਲੀ, ਬਾਜਵਾ ਪੁਲੀ, ਹੰਬੜਾਂ ਪੁਲੀ, ਮਾਧੋਪੁਰੀ, ਚਾਂਦ ਸਿਨੇਮਾ ਅਤੇ ਹੋਰ ਖੇਤਰਾਂ ਦਾ ਦੌਰਾ ਕੀਤਾ ਗਿਆ। ਜਿਸ ਦੌਰਾਨ ਦੇਖਣ ਵਿੱਚ ਆਇਆ ਕਿ ਸ਼ਹਿਰ ਦੇ ਜਿਹਨਾਂ ਖੇਤਰਾਂ ਵਿੱਚ ਮੀਂਹ ਦੇ ਪਾਣੀ ਦੇ ਇਕੱਠੇ ਹੋਣ ਦੀ ਸਥਿਤੀ ਪੈਦਾ ਹੋਈ ਸੀ, ਉਥੇ ਸੀਵਰੇਜ ਵਿੱਚ ਜਾਮ ਲੱਗਾ ਹੋਇਆ ਸੀ। ਇਹ ਜਾਮ ਲੋਕਾਂ ਵੱਲੋਂ ਬੁੱਢੇ ਨਾਲੇ ਅਤੇ ਹੋਰ ਨਾਲੀਆਂ ਵਿੱਚ ਸੁੱਟੇ ਜਾਂਦੇ ਟੁੱਟੇ ਪੁਰਾਣੇ ਫਰਨੀਚਰ, ਗਲੀਆਂ ਸੜੀਆਂ ਸਬਜ਼ੀਆਂ, ਵਰਤੇ ਹੋਏ ਪੁਰਾਣੇ ਕੱਪੜੇ ਅਤੇ ਘਰਾਂ ਦੇ ਕੂੜੇ ਕਾਰਨ ਲੱਗਿਆ ਹੋਇਆ ਸੀ। ਜਿਸ ਨੂੰ ਕਮਿਸ਼ਨਰ ਦੇ ਹੁਕਮ 'ਤੇ ਤੁਰੰਤ ਸਾਫ਼ ਕਰਵਾਇਆ ਗਿਆ। ਸ਼ਹਿਰ ਦੀਆਂ ਜਿਆਦਾਤਰ ਪੁਲੀਆਂ ਦੇ ਹੇਠਾਂ ਇਹ ਕੂੜਾ ਕਰਕਟ ਫਸਿਆ ਹੋਇਆ ਸੀ। ਜਿਸ ਕਾਰਨ ਇਹ ਸਥਿਤੀ ਪੈਦਾ ਹੋਈ। 
ਕਮਿਸ਼ਨਰ ਬਰਾੜ ਵੱਲੋਂ ਮੌਕੇ 'ਤੇ ਅਧਿਕਾਰੀਆਂ ਨੂੰ ਹਦਾਇਤ ਕਰਕੇ ਸਾਰੀਆਂ ਪੁਲੀਆਂ ਦੀ ਜੇ. ਸੀ. ਬੀ. ਮਸ਼ੀਨਾਂ ਨਾਲ ਸਫਾਈ ਕਰਵਾਈ ਗਈ। ਕਰੀਬ 4 ਘੰਟੇ ਦੀ ਮੁਸ਼ੱਕਤ ਬਾਅਦ ਵੱਡੀ ਗਿਣਤੀ ਵਿੱਚ ਪੁਲੀਆਂ ਦੀ ਸਫਾਈ ਕਰਵਾ ਕੇ ਪਾਣੀ ਦਾ ਵਹਾਅ ਦਰੁਸਤ ਕਰਵਾਇਆ ਗਿਆ। ਇਸ ਮੌਕੇ ਜਿਹੜੇ ਘਰਾਂ ਵਿੱਚ ਮੀਂਹ ਦਾ ਪਾਣੀ ਅੰਦਰ ਵੜਨ ਦਾ ਖਦਸ਼ਾ ਸੀ, ਉਹਨਾਂ ਘਰਾਂ ਨੂੰ ਰੇਤੇ ਦੀਆਂ ਭਰੀਆਂ ਬੋਰੀਆਂ (ਸੈਂਡ ਬੈਗ) ਵੀ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ 5000 ਤੋਂ ਵਧੇਰੇ ਬੋਰੀਆਂ ਦੀ ਵੰਡ ਕੀਤੀ ਗਈ। ਨਗਰ ਨਿਗਮ ਵੱਲੋਂ ਨੀਵੇਂ ਇਲਾਕਿਆਂ ਵਿੱਚ ਪਾਣੀ ਦੀ ਸਮੱਸਿਆ ਨਾ ਆਉਣੀ ਯਕੀਨੀ ਬਣਾਉਣ ਲਈ ਨਗਰ ਨਿਗਮ ਦੇ ਕਰਮਚਾਰੀਆਂ ਦੀ ਰੋਟੇਸ਼ਨ ਵਾਰ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਸੀਨੀਅਰ ਅਧਿਕਾਰੀਆਂ ਨੂੰ ਸਥਿਤੀ 'ਤੇ ਨਿੱਜੀ ਤੌਰ 'ਤੇ ਨਿਗਰਾਨੀ ਰੱਖਣ ਦੀ ਹਦਾਇਤ ਕੀਤੀ ਗਈ ਹੈ। 


ਸ੍ਰੀਮਤੀ ਬਰਾੜ ਨੇ ਦੱਸਿਆ ਕਿ ਦੇਖਣ ਵਿੱਚ ਆਇਆ ਹੈ ਕਿ ਸ਼ਹਿਰ ਵਿੱਚ ਥਾਂ-ਥਾਂ ਰੇਹੜੀਆਂ ਅਤੇ ਸਟਾਲਾਂ ਲਗਾਉਣ ਵਾਲੇ ਲੋਕ ਗਲੀਆਂ ਸੜੀਆਂ ਸਬਜ਼ੀਆਂ, ਪੁਰਾਣੇ ਕੱਪੜੇ, ਦੁਕਾਨਦਾਰ ਪੁਰਾਣਾ ਸਮਾਨ ਆਦਿ ਨਾਲੀਆਂ ਆਦਿ ਵਿੱਚ ਸੁੱਟ ਦਿੰਦੇ ਹਨ, ਜਿਸ ਕਾਰਨ ਬਾਰਿਸ਼ ਆਉਣ 'ਤੇ ਪੁਲੀਆਂ ਦੇ ਹੇਠਾਂ ਜਾਮ ਲੱਗ ਜਾਂਦਾ ਹੈ। ਜਿਸ ਕਰਕੇ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਹਨਾਂ ਦੇ ਵੱਧ ਤੋਂ ਵੱਧ ਚਲਾਨ ਕੱਟੇ ਜਾਣ। ਪੋਲੀਥੀਨ ਲਿਫ਼ਾਫਿਆਂ ਦਾ ਕਾਰੋਬਾਰ ਕਰਨ ਵਾਲੇ ਅਤੇ ਵਰਤੋਂ ਕਰਨ ਵਾਲਿਆਂ 'ਤੇ ਵੀ ਸ਼ਿਕੰਜਾ ਕੱਸਣ ਅਤੇ ਆਮ ਲੋਕਾਂ ਨੂੰ ਮੀਂਹ ਦੇ ਦਿਨਾਂ ਦੌਰਾਨ ਕੀ-ਕੀ ਪ੍ਰਹੇਜ਼ ਆਦਿ ਕਰਨੇ ਚਾਹੀਦੇ ਹਨ ਬਾਰੇ ਜਾਗਰੂਕਤਾ ਫੈਲਾਉਣ ਦੀ ਹਦਾਇਤ ਕੀਤੀ ਗਈ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਆਲਾ ਦੁਆਲਾ ਅਤੇ ਗਲੀਆਂ ਨਾਲੀਆਂ ਨੂੰ ਗੰਦਾ ਨਾ ਰੱਖਣ ਅਤੇ ਨਾ ਹੀ ਪੁਰਾਣਾ ਸਮਾਨ ਆਦਿ ਨਾਲੀਆਂ ਵਿੱਚ ਪਾਉਣ। 

ਇਸ ਮੌਕੇ ਕੌਂਸਲਰ ਮਮਤਾ ਆਸ਼ੂ ਅਤੇ ਜੈਪ੍ਰਕਾਸ਼ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਨਗਰ ਨਿਗਮ ਸ਼ਹਿਰ ਵਾਸੀਆਂ ਨੂੰ ਵਧੀਆ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ਹਿਰ ਨੂੰ 'ਸਮਾਰਟ ਸਿਟੀ' ਵਜੋਂ ਵਿਕਸਤ ਕਰਨ ਲਈ ਉਪਰਾਲੇ ਲਗਾਤਾਰ ਜਾਰੀ ਹਨ। ਸ਼ਹਿਰ ਵਿੱਚ ਬਣ ਰਹੇ ਦੋ ਮਹੱਤਵਪੂਰਨ ਪੁੱਲ ਦੇ ਕਾਰਨ ਸ਼ਹਿਰ ਵਿੱਚ ਆਵਾਜਾਈ ਦੀ ਸਮੱਸਿਆ ਪੇਸ਼ ਆ ਰਹੀ ਹੈ, ਜਿਉਂ ਹੀ ਇਹਨਾਂ ਪੁਲਾਂ ਦਾ ਆਰੰਭਕ ਨਿਰਮਾਣ ਕਾਰਜ ਮੁਕੰਮਲ ਹੋਵੇਗਾ, ਤਿਉਂ ਹੀ ਸ਼ਹਿਰ ਦੀ ਆਵਾਜਾਈ ਸਮੱਸਿਆ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਦਾ ਰੁਕਣਾ ਦਰੁਸਤ ਹੋ ਜਾਵੇਗਾ। ਉਹਨਾਂ  ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਤੇ ਸ਼ਹਿਰ ਵਿੱਚ ਚੱਲ ਰਹੇ ਵੱਡੇ ਪੱਧਰ 'ਤੇ ਵਿਕਾਸ ਕਾਰਜਾਂ ਵਿੱਚ ਸਹਿਯੋਗ ਕਰਨ। 


Tuesday, September 25, 2018

"ਸਮਾਰਟ ਸਿਟੀ" ਵਿੱਚ ਹੁਣ ਮੀਂਹ ਦੇ ਪਾਣੀ ਤੋਂ ਬਿਮਾਰੀਆਂ ਫੈਲਣ ਦਾ ਖਤਰਾ

ਅਪੀਲਾਂ ਵਰਗੀਆਂ ਹਦਾਇਤਾਂ ਨਾਲ ਬੁੱਤਾ ਸਾਰਨ ਦੀ ਕੋਸ਼ਿਸ਼ 
ਲੁਧਿਆਣਾ: 25 ਸਤੰਬਰ 2018: (ਪੰਜਾਬ ਸਕਰੀਨ ਬਿਊਰੋ):: 
ਬੀਤੇ ਸਮੇਂ ਦੌਰਾਨ ਸਮਾਰਟ ਸਿਟੀ ਦੀ ਵਰੇਗੰਢ ਮਨਾ ਕੇ ਹਟੇ ਲੁਧਿਆਣਾ ਪ੍ਰਸ਼ਾਸਨ ਨੂੰ ਹੁਣ ਨਿਰੰਤਰ ਆਏ ਆਫਤੀ ਮੀਂਹ ਨੇ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ। ਥਾਂ ਥਾਂ ਲੱਗੇ ਗੰਦਗੀ ਦੇ ਢੇਰਾਂ ਨੂੰ ਤੇਜ਼ੀ ਨਾਲ ਚੁਕਵਾਉਣ ਦੀ ਬਜਾਏ ਪ੍ਰਸ਼ਾਸਨ ਅਪੀਲਾਂ ਅਤੇ ਹਦਾਇਤਾਂ ਜਾਰੀ ਕਰ ਰਿਹਾ ਹੈ ਕਿ ਦੇਖਿਓ ਕਿਧਰੇ ਮੀਂਹ ਦੇ ਪਾਣੀ ਨਾਲ ਬਿਮਾਰੀਆਂ ਨਾ ਫੈਲ ਜਾਣ। ਦੂਜੇ ਪਾਸੇ ਮੀਂਹ ਦੇ ਪਾਣੀ ਨਾਲ ਜਮਾ ਹੋਈ ਗੰਦਗੀ ਲਗਾਤਾਰ ਬਦਬੂ ਫੈਲਾ ਰਹੀ ਹੈ .
ਜ਼ਿਕਰਯੋਗ ਹੈ ਕਿ ਪਿਛਲੇ ਤਿੰਨ-ਚਾਰ ਦਿਨਾਂ ਦੌਰਾਨ ਪਏ ਭਾਰੀ ਮੀਂਹ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਸਿਹਤ ਵਿਭਾਗ ਅਤੇ ਨਗਰ ਨਿਗਮ ਲੁਧਿਆਣਾ ਨੂੰ ਹਦਾਇਤ ਕੀਤੀ ਹੈ ਕਿ ਮੀਂਹ ਦਾ ਪਾਣੀ ਇਕੱਤਰ ਹੋਣ ਨਾਲ ਕਿਸੇ ਨੂੰ ਵੀ ਸਿਹਤ ਪੱਖੋਂ ਬਿਮਾਰੀ ਆਦਿ ਨਾ ਲੱਗੇ, ਬਾਰੇ ਤੁਰੰਤ ਉਚਿਤ ਪ੍ਰਬੰਧ ਕੀਤੇ ਜਾਣ। ਇਸ ਸਥਿਤੀ ਵਿੱਚ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ? ਇਸ ਬਾਰੇ ਉਹਨਾਂ ਨੂੰ ਜਾਗਰੂਕ ਕਰਨ ਲਈ ਯਤਨ ਕੀਤੇ ਜਾਣ। ਦੂਜੇ ਪਾਸੇ ਸ਼ਹਿਰ ਦਾ ਕੋਈ ਗਲੀ ਬਾਜ਼ਾਰ ਅਜਿਹਾ ਨਹੀਂ ਬਚਿਆ ਜਿਥੋਂ ਗੰਦਗੀ ਦੀ ਬਦਬੂ ਨਾ ਆ ਰਹੀ ਹੋਵੇ। ਸਿਰਫ ਕਾਗਜ਼ੀ ਵਿਕਾਸ ਵਾਲੇ ਢੋਲ ਵਜਾਉਣ ਗਿਝ੍ਝੇ ਪ੍ਰਸ਼ਾਸਨ ਕੋਲੋਂ ਇਸ ਵਾਰ ਮੀਂਹ ਦੀ ਆਫਤ ਦਾ ਕੋਈ ਠੋਸ ਸਾਹਮਣਾ ਕਰਨ ਦਾ ਸਬੂਤ ਨਜ਼ਰ ਹੀ ਨਹੀਂ ਆ ਰਿਹਾ। ਸ਼ਹਿਰ ਦੀਆਂ ਅੰਦਰੂਨੀ ਸੜਕਾਂ ਤੋਂ ਲੈ ਕੇ ਬਾਹਰਲੀਆਂ ਸੜਕਾਂ ਤੱਕ ਬੁਰੀ ਹਾਲਤ ਹੈ। 
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸ਼ੁੱਧ ਹਵਾ, ਪਾਣੀ, ਭੋਜਨ ਅਤੇ ਵਾਤਾਵਰਣ ਮੁਹੱਈਆ ਕਰਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜ਼ਿਲਾ ਲੁਧਿਆਣਾ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਦੇ ਜ਼ਿਲਾ ਮੁੱਖੀਆਂ ਨਾਲ ਮੀਟਿੰਗ ਕੀਤੀ ਅਤੇ ਸੰਬੰਧਤ ਹਦਾਇਤਾਂ ਜਾਰੀ ਕੀਤੀਆਂ। ਲੱਗਦਾ ਹੈ ਤੰਦਰੁਸਤ ਪੰਜਾਬ ਦੀਆਂ ਗੱਲਾਂ ਸਿਰਫ ਗੱਲਾਂ ਬਣ ਕੇ ਹੀ ਰਹਿ ਗਈਆਂ ਹਨ। 
ਮੀਟਿੰਗ ਦੌਰਾਨ ਸ੍ਰੀ ਅਗਰਵਾਲ ਨੇ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਪਿਛਲੇ ਦਿਨੀਂ ਪਏ ਅਣਕਿਆਸੇ ਮੀਂਹ ਕਾਰਨ ਜ਼ਿਲਾ ਵਾਸੀਆਂ ਖਾਸ ਕਰਕੇ ਸ਼ਹਿਰ ਲੁਧਿਆਣਾ ਵਾਸੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਸ਼ਹਿਰ ਦੇ ਨਾਲ-ਨਾਲ ਪਿੰਡਾਂ ਦੇ ਵੀ ਕਈ ਹਿੱਸਿਆਂ ਵਿੱਚ ਮੀਂਹ ਦਾ ਪਾਣੀ ਭਰ ਗਿਆ ਹੈ, ਜਿਸ ਨਾਲ ਆਮ ਲੋਕਾਂ ਨੂੰ ਬਿਮਾਰੀਆਂ ਲੱਗਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਸ੍ਰੀ ਅਗਰਵਾਲ ਨੇ ਸਿਹਤ ਵਿਭਾਗ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਦਿਸ਼ਾ ਵਿੱਚ ਤੁਰੰਤ ਕਾਰਵਾਈ ਕਰਦਿਆਂ ਲੋਕਾਂ ਨੂੰ ਜਾਗਰੂਕ ਕਰਨ ਕਿ ਅਜਿਹੀ ਸਥਿਤੀ ਵਿੱਚ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾਵੇ। ਹੁਣ ਇਹ ਨਕਾਰਾ ਪ੍ਰਸ਼ਾਸਨ ਇਸ ਮੀਂਹ ਨੂੰ ਅਣਕਿਆਸਿਆ ਮੀਂਹ ਆਖ ਕੇ ਆਪਣਾ ਪੱਲਾ ਛਡਾਉਣ ਦੀ ਕੋਸ਼ਿਸ਼ ਵਿੱਚ ਹੈ। ਕਿ ਇਸ ਪ੍ਰਸ਼ਾਸਨ ਕੋਲ  ਕਿਸੇ ਵੀ ਅਣਕਿਆਸੇ ਸੰਕਟ ਨਾਲ ਨਜਿਠਣ ਕੋਈ ਕਾਰਗਰ ਪ੍ਰਬੰਧ ਨਹੀਂ ਹਨ?
ਨਗਰ ਨਿਗਮ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਉਹ ਯਕੀਨੀ ਬਣਾਉਣ ਕਿ ਸ਼ਹਿਰ ਦੇ ਕਿਸੇ ਵੀ ਹਿੱਸੇ ਵਿੱਚ ਮੀਂਹ ਦਾ ਪਾਣੀ ਜਿਆਦਾ ਸਮਾਂ ਖੜ ਨਾ ਰਹੇ ਤਾਂ ਜੋ ਇਸ ਪਾਣੀ ਨਾਲ ਬਿਮਾਰੀਆਂ ਨਾ ਪੈਦਾ ਹੋਣ। ਇਹੀ ਹਦਾਇਤ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨੂੰ ਕੀਤੀ ਗਈ ਕਿ ਉਹ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਨਗਰ ਕੌਂਸਲਾਂ ਵਿੱਚ ਇਹ ਯਕੀਨੀ ਬਣਾਉਣ। ਟਰਾਂਸਪੋਰਟ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਆਵਾਜ਼ ਪ੍ਰਦੂਸ਼ਣ ਫੈਲਾਉਣ ਵਾਲੇ ਅਤੇ ਸੜਕੀ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਵੱਧ ਤੋਂ ਵੱਧ ਚਲਾਨ ਕੀਤੇ ਜਾਣ ਅਤੇ ਇਸ ਸੰਬੰਧੀ ਰਿਪੋਰਟ ਵਧੀਕ ਡਿਪਟੀ ਕਮਿਸ਼ਨਰ (ਵ) ਨੂੰ ਸਮੇਂ-ਸਮੇਂ 'ਤੇ ਪੇਸ਼ ਕੀਤੀ ਜਾਵੇ। ਸਹਿਕਾਰਤਾ ਅਤੇ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਉਹ ਆਗਾਮੀ ਝੋਨੇ ਦੀ ਕਟਾਈ ਸੀਜ਼ਨ ਤੋਂ ਪਹਿਲਾਂ ਪਹਿਲਾਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸੰਬੰਧੀ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾਉਣੀ ਯਕੀਨੀ ਬਣਾਉਣ। 
ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਧਿਆਨ ਵਿੱਚ ਲਿਆਂਦਾ ਕਿ ਉਹਨਾਂ ਵੱਲੋਂ ਨਗਰ ਨਿਗਮ ਨੂੰ ਚਾਲਾਨਾਂ ਸੰਬੰਧੀ ਜੋ ਮਾਮਲੇ ਭੇਜੇ ਜਾਂਦੇ ਹਨ, ਉਹਨਾਂ 'ਤੇ ਤੁਰੰਤ ਅਤੇ ਬਣਦੀ ਪੂਰਨ ਕਾਰਵਾਈ ਨਹੀਂ ਕੀਤੀ ਜਾਂਦੀ, ਜਿਸ 'ਤੇ ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਅਜਿਹੇ ਹਰੇਕ ਮਾਮਲੇ 'ਤੇ ਬਣਦੀ ਢੁੱਕਵੀਂ ਕਾਰਵਾਈ ਕਰਨੀ ਯਕੀਨੀ ਬਣਾਉਣ। 
ਸ੍ਰੀ ਅਗਰਵਾਲ ਨੇ ਕਿਹਾ ਕਿ ਇਸ ਮਿਸ਼ਨ ਦੇ ਸ਼ੁਰੂ ਹੋਣ ਨਾਲ ਜਿੱਥੇ ਖਾਣ ਪੀਣ ਵਾਲੀਆਂ ਵਸਤਾਂ ਵਿੱਚ ਹੁੰਦੀ ਮਿਲਾਵਟਖੋਰੀ ਨੂੰ ਵੱਡੇ ਪੱਧਰ 'ਤੇ ਠੱਲ ਪਈ ਹੈ, ਉਥੇ ਹੀ ਲੋਕਾਂ ਨੂੰ ਵਾਤਾਵਰਣ ਬਚਾਉਣ ਲਈ ਜਾਗਰੂਕ ਕਰਨ ਦੇ ਨਾਲ-ਨਾਲ ਲੱਖਾਂ ਦੀ ਤਾਦਾਦ ਵਿੱਚ ਪੌਦੇ ਲਗਾਉਣ ਵਿੱਚ ਵੀ ਸਹਾਇਤਾ ਮਿਲੀ ਹੈ। ਉਹਨਾਂ ਅਧਿਕਾਰੀਆਂ ਨੂੰ ਕਿਹਾ ਕਿ ਇਸ ਮਿਸ਼ਨ ਨੂੰ ਹੋਰ ਵੀ ਕਾਰਗਰ ਬਣਾਉਣ ਲਈ ਯਤਨ ਕਰਨ ਤਾਂ ਜੋ ਲੋਕਾਂ ਨੂੰ ਇਸ ਮਿਸ਼ਨ ਦਾ ਵੱਧ ਤੋਂ ਵੱਧ ਲਾਭ ਦਿਵਾਇਆ ਜਾ ਸਕੇ। ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਮਿਸ਼ਨ ਨੂੰ ਸਫ਼ਲ ਕਰਨ ਲਈ ਸਾਂਝੇ ਤੌਰ 'ਤੇ ਯਤਨ ਕਰਨ ਅਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ। 
ਉਹਨਾਂ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਨੂੰ ਕਿਹਾ ਕਿ ਇਸ ਮਿਸ਼ਨ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਲਗਾਤਾਰ ਮੋਨੀਟਰਿੰਗ ਕਰਨ, ਜੋ ਵਿਭਾਗ ਇਸ ਬਾਬਤ ਕੋਈ ਗਤੀਵਿਧੀ ਨਹੀਂ ਕਰ ਰਿਹਾ ਜਾਂ ਘੱਟ ਗਤੀਵਿਧੀਆਂ ਕਰ ਰਿਹਾ ਹੈ, ਉਸ ਬਾਰੇ ਹਰੇਕ ਸੋਮਵਾਰ ਉਹਨਾਂ ਨੂੰ ਰਿਪੋਰਟ ਕਰਨ ਤਾਂ ਜੋ ਅਜਿਹੇ ਵਿਭਾਗਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਜ਼ਿਲਾ  ਮੁੱਖੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਇੰਝ ਲੱਗਦਾ ਹੈ ਕਿ ਹਦਾਇਤਾਂ/ਹੁਕਮਾਂ ਅਤੇ ਕਾਗਜ਼ੀ ਦਾਅਵਿਆਂ ਦੀ ਆਦਤ ਦਾ ਸ਼ਿਕਾਰ ਹੋਏ ਪ੍ਰਸ਼ਾਸਨ ਨੂੰ ਅਮਲੀ ਤੌਰ ਤੇ ਲੋਕਾਂ ਦੀ ਜਾਨ-ਮਾਲ ਅਤੇ ਸਿਹਤ ਦੀ ਕੋਈ ਚਿੰਤਾ ਨਹੀਂ ਹੈ। 

Tuesday, August 30, 2016

PAU ਖੇਤੀ ਮੌਸਮ ਸਲਾਹਕਾਰ ਬੁਲੇਟਨ

Tue, Aug 30, 2016 at 4:56 PM
ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼/ਛਿੱਟੇ ਪੈਣ ਦਾ ਅਨੁਮਾਨ
ਲੁਧਿਆਣਾ: 30 ਅਗਸਤ 2016: (ਪੰਜਾਬ ਸਕਰੀਨ ਬਿਊਰੋ)::
ਆਉਣ ਵਾਲੇ ਦਿਨਾਂ ਦੌਰਾਨ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼/ਛਿੱਟੇ ਪੈਣ ਦਾ ਅਨੁਮਾਨ ਹੈੈ। ਇਹਨਾਂ  ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ 30-35 ਅਤੇ ਘੱਟ ਤੋਂ ਘੱਟ ਤਾਪਮਾਨ 22-26 ਡਿਗਰੀ ਸੈਂਟੀਗਰੇਡ ਰਹਿਣ ਦਾ ਅਨੁਮਾਨ ਹੈ। ਇਨ੍ਹਾਂ ਦਿਨਾਂ ਵਿੱਚ ਹਵਾ ਵਿੱਚ ਵੱਧ ਤੋਂ ਵੱਧ ਨਮੀ 64-86% ਅਤੇ ਘੱਟ ਤੋਂ ਘੱਟ ਨਮੀ 37-49% ਤੱਕ ਰਹਿਣ ਦਾ ਅਨੁਮਾਨ ਹੈ।
ਜੇਕਰ 10 ਪ੍ਰਤੀਸ਼ਤ ਝੋਨੇ ਦੇ ਪੱਤੇ, ਪੱਤਾ ਲਪੇਟ ਸੁੰਡੀ ਦੇ ਹਮਲੇ ਤੋਂ ਪ੍ਰਭਾਵਿਤ ਹੋਣ ਤਾਂ 20 ਮਿ. ਲੀ. ਫੇਮ 480 ਤਾਕਤ ਜਾਂ 170 ਗ੍ਰਾਮ ਮੌਰਟਰ 75 ਤਾਕਤ ਜਾਂ 350 ਮਿ. ਲੀ. ਮਾਰਕਟ੍ਰਾਈਐਜ਼ੋ/ਸੂਟਾਥਿਆਨ 40 ਤਾਕਤ ਜਾਂ 1 ਲਿਟਰ ਕੋਰੋਬਾਨ /ਡਰਮਟ/ਫੋਰਸ 20 ਤਾਕਤ ਜਾਂ 560 ਮਿ. ਲੀ. ਮੋਨੋਸਿਲ 36 ਤਾਕਤ ਦਾ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।ਤਣੇ ਦੇ ਗੜੂੰਏਂ: ਜਦ ਖੇਤ ਵਿੱਚ 5 ਪ੍ਰਤੀਸ਼ਤ ਤੋ ਵੱਧ ਸੱੁਕੀਆਂ ਗੋਭਾ ਨਜ਼ਰ ਆਉਣ ਤਾਂ ਫਸਲ ਤੇ 20 ਮਿਲੀਲਿਟਰ ਫੇਮ 480 ਐਸ ਸੀ ਜਾਂ 170 ਗ੍ਰਾਮ ਮੌਰਟਰ 75 ਐਸ ਜੀ ਜਾਂ 350 ਮਿਲੀਲਿਟਰ ਸੁਟਾਥੀਆਨ 40 ਈ ਸੀ ਜਾਂ 560 ਮਿਲੀਲਿਟਰ ਮੋਨੋਸਿਲ 36 ਐਸ ਐਲ ਜਾਂ ਇੱਕ ਲਿਟਰ ਕੋਰੋਬਾਨ /ਲੀਥਲ/ਡਰਮਟ/ਕਲਾਸਿਕ/ਫੋਰਸ 20 ਈ ਸੀ ਨੂੰ 100 ਲਿਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।ਝੋਨੇ ਤੇ ਤਣੇ ਦੁਆਲੇ ਝੁਲਸ ਰੋਗ (ਸ਼ੀਥ ਬਲਾਈਟ) ਦੀ ਰੋਕਥਾਮ ਲਈ 200 ਮਿ.ਲਿ. ਐਮੀਸਟਾਰ ਟੌਪ 325 ਤਾਕਤ ਜਾਂ ਟਿਲਟ / ਬੰਪਰ 25 ਤਾਕਤ ਜਾਂ ਫੌਲੀਕਰ/ ੳਰੀਅਸ 25 ਤਾਕਤ ਜਾਂ ਮੋਨਸਰਨ 250 ਤਾਕਤ ਜਾਂ 80 ਗ੍ਰਾਮ ਨਟੀਵੋ-75 ਤਾਕਤ ਜਾਂ 320 ਮਿ.ਲਿ. ਲਸਚਰ 37.5 ਤਾਕਤ ਜਾਂ 200 ਗ੍ਰਾਮ ਬਾਵਿਸਟਨ 50 ਤਾਕਤ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।ਛਿੜਕਾਅ ਬੂਟਿਆਂ ਦੇ ਮੁੱਢਾਂ ਵੱਲ ਕਰੋ ਅਤੇ ਲੋੜ ਪੈਣ ਤੇ 15 ਦਿਨ ਦੇ ਵਕਫੇ ਤੇ ਦੋਬਾਰਾ ਕਰੋ।ਝੋਨੇ ਦੀ ਫਸਲ ਨੂੰ ਝੂਠੀ ਕਾਂਗਿਆਰੀ ਤੋਂ ਬਚਾਉਣ ਲਈ 500 ਗ੍ਰਾਮ ਕੋਕਸਾਈਡ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਗੋਭ ਵਿੱਚ ਆਉਣ ਸਮੇਂ ਛਿੜਕੋ ਅਤੇ 10 ਦਿਨਾਂ ਬਾਅਦ 200 ਮਿਲੀਲਿਟਰ ਟਿਲਟ ਪਾਣੀ ਵਿੱਚ ਘੋਲ ਕੇ ਦੁਬਾਰਾ ਛਿੜਕਾਅ ਕਰ ਦਿਉ। 
ਬਾਸਮਤੀ ਵਿੱਚ ਤਣੇ ਦੇ ਗੜੂੰਏਂ ਦੀ ਗੰਭੀਰ ਸਮੱਸਿਆ ਹੈ। ਇਸ ਦੇ ਬਚਾਅ ਲਈ ਉਪਰੋਕਤ ਦਵਾਈਆਂ ਤੋਂ ਇਲਾਵਾ ਫਰਟੇਰਾ 4 ਕਿਲੋਗ੍ਰਾਮ ਜਾਂ ਪਦਾਨ/ਕੈਲਡਾਨ/ਕਰੀਟਾਪ/ਸਨਵੈਕਸ/ਨਿਦਾਨ/ਮਾਰਕਟੈਪ/ਮਿਫਟੈਪ 4 ਜੀ 10 ਕਿਲੋਗ੍ਰਾਮ ਜਾਂ ਰੀਜੈਂਟ/ਮੌਰਟੈਲ/ਮਿਫਪਰੋ ਜੀ/ਮਹਾਂਵੀਰ ਜੀ ਆਰ 0.3 ਜੀ 6 ਕਿਲੋਗ੍ਰਾਮ ਜਾਂ ਫੌਰਾਟੌਕਸ 10 ਜੀ 5 ਕਿਲੋਗ੍ਰਾਮ ਜਾਂ ਡਰਸਬਾਨ 10 ਜੀ 4 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਵਰਤਣ ਨਾਲ ਤਣੇ ਦੇ ਗੜੂੰਏ ਦੀ ਰੋਕਥਾਮ ਨਾਲ ਪੱਤਾ ਲਪੇਟ ਸੁੰਡੀ ਦੀ ਵੀ ਰੋਕਥਾਮ ਹੋ ਜਾਂਦੀ ਹੈ। 
ਨਰਮੇ ਵਿੱਚ ਚਿੱਟੀ ਮੱਖੀ ਦਾ ਹਮਲਾ ਦੇਖਣ ਲਈ ਸਵੇਰੇ 10 ਵਜੇ ਤੋਂ ਪਹਿਲਾਂ ਖੇਤਾਂ ਦਾ ਮੁਆਇਨਾ ਕਰੋ। ਜੇਕਰ ਖੇਤਾਂ ਵਿੱਚ ਇਸ ਦਾ ਹਮਲਾ 6 ਚਿੱਟੀਆਂ ਮੱਖੀਆਂ ਪ੍ਰਤੀ ਪੱਤਾ ਨਜ਼ਰ ਆਉਣ ਤਾਂ 200 ਗ੍ਰਾਮ ਕਰੇਜ਼ /ਪੋਲੋ 50 ਤਾਕਤ ਜਾਂ 600 ਮਿ. ਲੀ. ਮਾਰਕਟਰਾਈਜੋ/ ਸੂਟਾਥੀਆਨ 40 ਤਾਕਤ ਜਾਂ 800 ਮਿਲੀ. ਫੋਸਮਾਈਟ/ ਈ-ਮਾਈਟ / ਵੋਲਥੀਆਨ 50 ਤਾਕਤ ਜਾਂ 200 ਮਿ. ਲੀ. ਓਬੇਰੋਨ 240 ਤਾਕਤ ਜਾਂ 500 ਮਿਲੀ ਲਿਟਰ ਲਾਨੋ ਜਾਂ 80 ਗ੍ਰਾਮ ਉਲਾਲਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਜੇਕਰ ਹਰੇ ਤੇਲੇ ਦੇ ਹਮਲੇ ਕਾਰਨ 50 ਪ੍ਰਤੀਸ਼ਤ ਬੂਟਿਆਂ ਦੇ ਪੱਤੇ ਕਿਨਾਰਿਆਂ ਤੋਂ ਪੀਲੇ ਪੈ ਜਾਣ ਤਾਂ 80 ਗ੍ਰਾਮ ਉਲਾਲਾ 50 ਤਾਕਤ ਜਾਂ 40 ਗ੍ਰਾਮ ਐਕਟਾਰਾ ਸੁਪਰ/ ਦੋਤਾਰਾ/ ਥੋਮਸਨ 25 ਤਾਕਤ ਜਾਂ 40 ਮਿ. ਲੀ. ਕੌਨਫੀਡੌਰ/ ਕੌਨਫੀਡੈਂਸ/ ਇਮੀਡਾਸਿਲ/ ਮਾਰਕਡੋਰ ਨੂੰ 125-150 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਨਰਮੇ ਤੇ ਪੈਰਾਵਿਲਟ ਦੀਆਂ ਮੁਢਲੀਆਂ ਨਿਸ਼ਾਨੀਆਂ ਦੇਖਦੇ ਸਾਰ ਹੀ ਇਨ੍ਹਾਂ ਬੂਟਿਆਂ ਤੇ ਕੋਬਾਲਟ ਕਲੋਰਾਈਡ 1ਗ੍ਰਾਮ ਨੂੰ 100 ਲੀਟਰ ਪਾਣੀ ਪ੍ਰਤੀ ਏਕੜ ਛਿੜਕਾਅ ਕਰੋ। ਦੇਸੀ ਕਪਾਹ ਵਿੱਚ ਟੀਂਡੇ ਦੀਆਂ ਸੁੰਡੀਆਂ ਦੀ ਰੋਕਥਾਮ ਲਈ ਛਿੜਕਾਅ, ਜਦੋਂ 25 ਪ੍ਰਤੀਸ਼ਤ ਬੂਟਿਆਂ ਤੇ ਫੁੱਲ-ਡੋਡੀ ਆ ਜਾਵੇ ਤਾਂ, ਸ਼ੁਰੂ ਕਰ ਦਿਉ ਅਤੇ ਅਗਲੇ ਛਿੜਕਾਅ 10 ਦਿਨਾਂ ਦੇ ਫਰਕ ਨਾਲ ਆਖਰੀ ਚੁਗਾਈ ਤੋਂ 2 ਹਫਤੇ ਪਹਿਲਾਂ ਤੱਕ ਕਰੋ। ਬੀ ਟੀ ਰਹਿਤ ਨਰਮੇ ਉਪਰ ਟੀਂਡੇ ਦੀਆਂ ਸੁੰਡੀਆਂ ਦੀ ਰੋਕਥਾਮ ਲਈ ਛਿੜਕਾਅ ਉਦੋਂ ਕਰੋ ਜਦੋ ਤਾਜੀ ਕਿਰੀ ਫੁੱਲ-ਡੋਡੀ ਵਿੱਚ ਨੁਕਸਾਨ 5 ਪ੍ਰਤੀਸ਼ਤ ਤੋਂ ਜ਼ਿਆਦਾ ਹੋਵੇ। ਛਿੜਕਾਅ ਲਈ ਸਿਫਾਰਸ਼ ਕੀਤੀਆਂ ਕੀਟਨਾਸ਼ਕਾਂ 800 ਮਿਲੀਲਿਟਰ ਕੁਇਨਲਫਾਸ 25 ਈ ਸੀ ਜਾਂ 500 ਮਿਲੀਲਿਟਰ ਪ੍ਰੋਫੈਨੋਫਾਸ 50 ਈ ਸੀ ਜਾਂ 160  ਮਿਲੀਲਿਟਰ ਡੈਲਟਾਮੈਥਰੀਨ 2.8 ਈ ਸੀ ਜਾਂ 2 ਲਿਟਰ ਕਲੋਰਪਾਈਰੀਫਾਸ 20 ਈ ਸੀ ਜਾਂ 60 ਮਿਲੀਲਿਟਰ ਸਪਾਈਨੋਸੈਡ 48 ਐਸ ਸੀ ਜਾਂ 200 ਮਿਲੀਲਿਟਰ ਇੰਡੌਕਸਾਕਾਰਬ 15 ਐਸ ਸੀ ਜਾਂ 60 ਮਿਲੀਲਿਟਰ ਕਲੋਰੈਨਟਰਾਨੀਲੀਪਰੋਲ 18.5 ਐਸ ਐਲ ਨੂੰ 125-150 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਇਹ ਮੌਸਮ ਮਿਰਚਾਂ ਦੇ ਫਲ ਗਲਣ ਅਤੇ ਟਾਹਣੀਆਂ ਦੇ ਸੋਕੇ ਰੋਗ ਲਈ ਅਨੁਕੂਲ ਹੈ, ਇਸ ਰੋਗ ਤੋਂ ਬਚਾਅ ਲਈ 750 ਗ੍ਰਾਮ ਬਲਾਈਟੌਕਸ ਜਾਂ ਇੰਡੋਫਿਲ ਐਮ-45 ਨੂੰ 250 ਲਿਟਰ ਪਾਣੀ ਵਿੱਚ ਘੋਲ ਕੇ 10 ਦਿਨ੍ਹਾਂ ਦੇ ਵਕਫੇ ਤੇ ਸਾਫ ਮੌਸਮ ਵਿੱਚ ਛਿੜਕਾਅ ਕਰੋ। ਬੈਗਣਾਂ ਦੇ ਸ਼ਾਖਾਂ ਅਤੇ ਫ਼ਲ ਦੇ ਗੜੂੰਏ ਦੀ ਰੋਕਥਾਮ ਲਈ 100 ਮਿ. ਲਿ. ਸੁਮੀਸੀਡੀਨ 20 ਈ ਸੀ ਜਾਂ 200 ਮਿਲੀਲਿਟਰ ਰਿਪਕਾਰਡ 10 ਈ ਸੀ ਜਾਂ 160 ਮਿਲੀਲਿਟਰ ਡੈਸਿਸ 2.8 ਈ ਸੀ ਜਾਂ 800 ਮਿਲੀਲਿਟਰ ਇਕਾਲਕਸ 25 ਈ ਸੀ ਜਾਂ 500 ਮਿਲੀਲਿਟਰ ਟ੍ਰਾਈਜ਼ੋਫਾਸ 40 ਈ ਸੀ ਨੂੰ 100 ਤੋਂ 125 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਲੋੜ ਅਨੁਸਾਰ 3-4 ਛਿੜਕਾਅ 14 ਦਿਨਾਂ ਦੇ ਵਕਫ਼ੇ ਨਾਲ ਕੀਟਨਾਸ਼ਕ ਅਦਲ-ਬਦਲ ਕੇ ਕਰੋ। 
ਇਹ ਸਮ੍ਹਾਂ ਫਲਾਂ ਦੇ ਸਦਾਬਹਾਰ ਬੂਟੇ ਲਗਾਉਣ ਲਈ ਢੁਕਵਾਂ ਹੈ।ਕਿਨੂੰ ਤੇ ਫਲਾਂ ਦੇ ਕੇਰੇ ਨੂੰ ਰੋਕਣ ਲਈ ਜ਼ੀਰਮ 27 ਐਸ ਸੀ (1250 ਮਿ.ਲੀ.) ਜਾਂ ਪ੍ਰੋਪੀਕੋਨਾਜ਼ੋਲ 25 ਈ ਸੀ (500 ਮਿ.ਲੀ.) ਜਾਂ ਬਾਵਿਸਟਨ 50 ਡਬਲਯੂ ਪੀ (500 ਗ੍ਰਾਮ) ਨੂੰ 500 ਲਿਟਰ ਪਾਣੀ ਪ੍ਰਤੀ ਏਕੜ ਘੋਲ ਕੇ ਛਿੜਕਾਅ ਕਰੋ।ਨਿੰਬੂ ਜਾਤੀ ਦੇ ਬਾਗਾਂ ਵਿੱਚ ਗੂੰਦੀਆ ਰੋਗ ਦੀ ਰੋਕਖਾਮ ਲਈ 25 ਗਾ੍ਰਮ ਰਿਡੋਮਿਲ ਗੋਲਡ ਪ੍ਰਤੀ ਪੌਦਾ 10 ਲਿਟਰ ਪਾਣੀ ਵਿੱਚ ਘੋਲ ਕੇ ਗੜੁਚ ਕਰੋ ਜਾਂ 2.5 ਗਾ੍ਰਮ ਏਲੀਅਟ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾ ਸਕਦਾ ਹੈ। ਬਰਸਾਤਾਂ ਦੇ ਮੌਸਮ ਵਿਚ ਬਾਗਾਂ ਵਿਚ ਨਦੀਨਾਂ ਦੀ ਭਰਮਾਰ ਨੂੰ ਕਾਬੂ ਕਰਨ ਲਈ 1.6 ਲਿਟਰ ਗਲਾਈਸੇਲ 41 ਤਾਕਤ ਜਾਂ ਗਰੈਮੈਕਸੋਨ 24 ਤਾਕਤ ਦਾ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ । ਨਦੀਨ-ਨਾਸ਼ਕਾਂ ਨੂੰ ਫ਼ਲਦਾਰ ਪੌਦਿਆਂ ਉਪਰ ਪੈਣ ਤੋਂ ਬਚਾਉ।  

Friday, September 12, 2014

ਪਾਣੀ ਰੇ ਪਾਣੀ ਤੇਰਾ ਰੰਗ ਕੈਸਾ !

ਤੇਜ਼ ਬਰਸਾਤ ਅਤੇ ਹੜ੍ਹਾਂ ਵਰਗੀ ਹਾਲਤ ਦੇ ਬਾਵਜੂਦ ਚਲਦਾ ਰਿਹਾ ਜਨ-ਜੀਵਨ
ਲੁਧਿਆਣਾ: 12 ਸਤੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਕਿਸੇ ਵੇਲੇ ਇੱਕ ਹਿੰਦੀ ਗੀਤ ਬਹੁਤ ਹਿੱਟ ਹੋਇਆ ਸੀ---ਇਹ ਗੀਤ ਹਰ ਗਲੀ ਮੁਹੱਲੇ ਵਿੱਚ ਗੂੰਜਦਾ ਸੁਣਿਆ ਜਾ ਸਕਦਾ ਸੀ। ਰੇਡੀਓ ਦੇ ਉਸ ਜਮਾਨੇ ਵਿੱਚ ਇਹ ਗੀਤ ਲੋਕਾਂ ਦੇ ਦਿਲਾਂ ਤੱਕ ਉਤਰ ਗਿਆ ਸੀ। ਇਹ ਗੀਤ ਸੀ-
ਪਾਣੀ ਰੇ ਪਾਣੀ ਤੇਰਾ ਰੰਗ ਕੈਸਾ? 
ਜਿਸ ਮੇਂ ਮਿਲਾ ਦੋ ਲਗੇ ਉਸ ਜੈਸਾ। 
ਬਾਰ ਬਾਰ ਸੁਨਣ ਦੀ ਤਮੰਨਾ ਪੈਦਾ ਕਰਨ ਵਾਲੇ ਇਸ ਗੀਤ ਵਿੱਚ ਇੱਕ ਪੂਰੇ ਫਿਲਾਸਫੀ ਦਿੱਤੇ ਗਈ ਹੈ ਬੜੇ ਹੀ ਸੰਗੀਤਮਈ ਢੰਗ ਨਾਲ---ਬੜੀ ਹੀ ਸਾਦਗੀ ਨਾਲ ਇਸ ਵਿੱਚ ਜੋ ਆਖਿਆ ਗਿਆ ਉਹ ਅੱਜ ਵੀ ਪ੍ਰਸੰਗਿਕ ਹੈ। । ਇਸ ਵਿੱਚ ਦੋ ਸਤਰਾਂ ਆਉਂਦੀਆਂ ਹਨ ਜਿਹਨਾਂ ਵਿੱਚ ਕਿਹਾ ਗਿਆ ਹੈ--
ਵੈਸੇ ਤੋ ਹਰ ਰੰਗ ਮੇਂ ਤੇਰਾ ਜਲਵਾ ਰੰਗ ਜਮਾਏ; 
ਜਬ ਤੂ ਫਿਰੇ ਉਮੀਦੋਂ ਪਰ ਤੇਰਾ ਰੰਗ ਸਮਝ ਨ ਆਏ। 
ਜਦ ਜਦ ਵੀ ਬਰਸਾਤ ਆਪਣਾ ਕਹਿਰ ਦਿਖਾਉਂਦੀ ਹੈ ਤਾਂ ਇਸ ਗੀਤ ਦੇ ਬੋਲ ਯਾਦ ਆਉਂਦੇ ਹਨ। ਇਸ ਗੀਤ  ਵਿੱਚ ਦਿਖਾਏ ਗਾਏ ਸੀਨ ਅੱਖਾਂ ਅੱਗੇ ਸਾਕਾਰ ਹੋ ਉੱਠਦੇ ਹਨ। ਹੁਣ ਜਦੋਂ ਅੱਜ ਸ਼ੁੱਕਰਵਾਰ 12 ਸਤੰਬਰ ਨੂੰ ਤੇਜ਼ ਧੁੱਪ ਵਿੱਚ ਅਚਾਨਕ ਤੇਜ਼ ਬਾਰਿਸ਼ ਸ਼ੁਰੂ ਹੋਈ ਤਾਂ ਇਸ ਗੀਤ ਦੇ ਬੋਲ ਫਿਰ ਕੰਨਾਂ ਵਿੱਚ ਗੂੰਜਣ ਲੱਗੇ।
ਬਾਰਿਸ਼ ਦੇ ਨਾਲ ਤੇਜ਼ ਹਨੇਰੀ ਸੀ। ਬਿਜਲੀ ਦੇ ਖੰਭਿਆਂ ਤੋਂ ਥੋਹੜੀ ਥੋਹੜੀ ਦੇਰ ਮਗਰੋਂ ਚਿੰਗਾਰੀਆਂ ਡਿੱਗਦੀਆਂ ਤਾਂ ਸਾਰੇ ਪਾਸੇ ਭਗਦੜ ਮਚ ਜਾਂਦੀ। ਪ੍ਰਤਾਪ ਬਾਜ਼ਾਰ ਚੋਂਕ ਵਿੱਚ ਸਬਜੀਆਂ ਅਤੇ ਫਲਾਂ ਵਾਲੀਆਂ ਨੇ ਝੱਟਪੱਟ ਤਰਪਾਲਾਂ ਤਾਂ ਲਈਆਂ ਸਨ। ਓਹ ਤਰਪਾਲਾਂ ਜਿਹੜੀਆਂ ਪੁਰਾਣੀਆਂ ਹੋ ਚੁੱਕੀਆਂ ਸਨ।ਗਿਆ-ਅੱਜ ਤਿੰਨ ਹਜ਼ਾਰ  ਉਹਨਾਂ ਵਿੱਚ ਮੋਰੀਆਂ ਹੋ ਚੁੱਕੀਆਂ ਸਨ। ਧੁੱਪ ਰੋਕਣ ਲਈ ਤਾਂ ਇਹ ਛੱਤ ਕਾਫੀ ਸੀ ਪਰ ਬਰਸਾਤ ਰੋਕਣ ਵਿੱਚ ਬੇਬਸ। ਇੱਕ ਕੇਲਿਆਂ ਵਾਲਾ ਉਦਾਸ ਹੋ ਗਿਆ ਸੀ। ਪੁਛਿਆ ਤਾਂ ਕਹਿਣ ਲੱਗਿਆ--ਅੱਜ ਸਵੇਰੇ ਮੰਡੀ ਜਾ ਕੇ ਤਿੰਨ  ਹਜ਼ਾਰ ਦਾ ਸਮਾਂ ਪਾਇਆ---ਉਦੋਂ ਮੌਸਮ ਬੜਾ ਚੰਗਾ ਭਲਾ ਸੀ---ਚ ਰਿਹਾ ਸਾਂ ਅਸੀਂ ਅਜੇ ਤੱਕ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਵੀ ਨਹੀਂ ਕਰ ਸਕੇ?ਤੇਜ਼ ਧੁੱਪ ਸੀ ਪਰ ਹੁਣ ਸਭ ਕੁਝ ਉਲਟ ਪੁਲਟ ਹੋ ਗਿਆ। ਅੱਜ ਸਾਰਾ ਦਿਨ ਜੇ ਇਹ ਮਾਲ ਨਾ ਵਿਕਿਆ ਤਾਂ ਕਲ੍ਹ ਨੂੰ ਕਾਫੀ ਘਾਟਾ ਖਾ ਕੇ ਵੇਚਣਾ ਪਵੇਗਾ।
ਆਪਣਾ ਦੁੱਖ ਸੁਣਾਉਂਦਿਆਂ ਵੀ ਉਸਦਾ ਧਿਆਨ ਆਪਣੇ ਰੇਹੜੀ ਦੇ ਨਾਲ ਲੱਗੇ ਬਿਜਲੀ ਦੇ ਖੰਭੇ ਵੱਲ ਸੀ ਜਿਸ ਤੋਂ ਰਹਿ ਰਹਿ ਕੇ ਚਿੰਗਾਰੀਆਂ ਦੀ ਵਰਖਾ ਵੀ ਨਾਲ ਹੀ ਹੋਣ ਲੱਗ ਪੈਂਦੀ ਸੀ। ਉਹ ਪੂਰਾ ਧਿਆਨ ਰੱਖ ਰਿਹਾ ਸੀ ਕਿ ਕਿਤੇ ਕੋਈ ਰਾਹੀ, ਬੱਚਾ ਜਾਂ ਜਾਨਵਰ ਉਸ ਖੰਭੇ ਨਾਲ ਨਾ ਲੱਗ ਜਾਵੇ।  ਉਹ ਦੂਰੋਂ ਹੀ ਬੋਲ ਪੈਂਦਾ ਇਸ ਵਿੱਚ ਕਰੰਟ ਹੈ ਨੇੜੇ ਨਾ ਆਇਓ।  ਉਸ ਨੇ ਦੱਸਿਆ ਇਸ ਖੰਭੇ ਦੀ ਇਹ ਸਮੱਸਿਆ ਕਈ ਦਿਨਾ ਪੁਰਾਨੀ ਹੈ ਪਰ ਅੱਜ ਮਾਮਲਾ ਜਿਆਦਾ ਵਿਗੜ ਗਿਆ ਹੈ। ਬਿਜਲੀ ਵਾਲਿਆਂ ਨੂੰ ਕਈ ਵਾਰ ਆਖਿਆ ਪਰ ਕੋਈ ਨਹੀਂ ਸੁਣਦਾ।
ਪਾਣੀ ਨੇ ਆਪਣਾ ਇਹ ਕਹਿਰੀ ਰੂਪ ਹਰ ਥਾਂ ਦਿਖਾਇਆ ਸੀ। ਗਲੀਆਂ ਮੁਹੱਲਿਆਂ ਤੋਂ ਲੈ ਕੇ ਡੀਸੀ ਦਫਤਰ ਤੱਕ ਇਹੀ ਰੰਗ ਸੀ। ਵਿਕਾਸ ਦੇ ਦਾਅਵਿਆਂ ਨੂੰ ਯਾਦ ਕਰਦਿਆਂ ਮੈਂ ਸੋਚ  ਰਿਹਾ  ਸਾਂ ਅਸੀਂ ਅਜੇ ਤੱਕ ਬਰਸਾਤੀ ਪਾਣੀ ਦੀ ਨਿਕਾਸੀ ਦਾ ਪੂਰਾ ਪ੍ਰਬੰਧ ਵੀ ਨਹੀਂ ਕਰ ਸਕੇ। ਇੱਕ ਘੰਟੇ ਦੀ ਬਾਰਿਸ਼ ਜਨ ਜੀਵਨ ਠਪਪ ਕਰ ਦੇਂਦੀ ਹੈ। ਧੰਨ ਹਨ ਓਹ ਗਰੀਬ ਲੋਕ ਜਿਹੜੇ ਇਸ   ਬਾਰਿਸ਼ ਵਿੱਚ ਵੀ ਬਾਹਰ ਨਿਕਲਦੇ ਹਨ ਅਤੇ ਜਨ ਜੀਵਨ ਨੂੰ ਚਲਦਿਆਂ ਰੱਖਦੇ ਹਨ ਭਾਵੇਂ ਆਪਣੀ ਰੋਜ਼ੀ ਰੋਟੀ ਦੀ ਮਜਬੂਰੀ ਕਾਰਣ ਹੀ ਸਹੀ। ਮੈਨੂੰ ਲੱਗਿਆ ਇਹ ਲੋਕ ਅਸਲ ਵਿੱਚ ਕ੍ਰਿਸ਼ਨ ਭਗਵਾਨ ਦੇ ਸੱਚੇ ਭਗਤ ਹਨ ਜਿਹੜੇ ਇੰਦਰ ਨੂੰ ਚੁਨੌਤੀ ਦੇ ਸਕਦੇ ਹਨ ਅਤੇ ਲੋੜ ਪੈਣ ਤੇ ਗੋਵਰਧਨ ਪਰਬਤ ਵੀ ਚੁੱਕ ਸਕਦੇ ਹਨ।