Showing posts with label Weather. Show all posts
Showing posts with label Weather. Show all posts

Tuesday, October 07, 2025

ਮੌਸਮ ਦੇ ਬਦਲਦੇ ਰੰਗਾਂ ਨੇ ਚਿੰਤਾ ਫੇਰ ਵਧਾਈ

Updated on Tuesday 7th October 2025 at 10:36 PM

ਅਕਤੂਬਰ ਦਾ ਦੂਸਰਾ ਹਫਤਾ ਸ਼ੁਰੂ ਹੁੰਦਿਆਂ ਹੀ ਮਹਿਸੂਸ ਹੋਈ ਸਰਦੀ  

ਚੰਡੀਗੜ੍ਹ: 07 ਅਕਤੂਬਰ  2025: (ਪੰਜਾਬ ਸਕਰੀਨ ਡੈਸਕ ਟੀਮ)::

ਮੌਸਮ ਦੀਆਂ ਨਿੱਤ ਆ ਰਹੀਆਂ ਇਹਨਾਂ ਭਵਿੱਖਬਾਣੀਆਂ ਅਤੇ ਲਗਾਤਾਰ ਪੈ ਰਹੀਆਂ ਬਾਰਿਸ਼ਾਂ ਨੇ ਸਰਦੀ ਦਾ ਅਹਿਸਾਸ ਵੀ ਵਧਾ ਦਿੱਤਾ ਹੈ। ਪਿਛਲੇ ਦੋ ਦਿਨਾਂ ਤੋਂ ਸਰਦੀ ਵਿੱਚ ਤਿੱਖਾ ਪਨ ਆਇਆ ਮਹਿਸੂਸ ਹੋ ਰਿਹਾ ਹੈ। ਬਹੁਤ ਸਾਰੇ ਘਰਾਂ ਵਿੱਚ ਫਿਲਹਾਲ ਤਾਂ ਪੱਖੇ ਬੰਦ ਹੋ ਗਏ ਹਨ। ਜੇਕਰ ਮੌਸਮ ਨੇ ਕੋਈ ਨਵਾਂ ਰੰਗ ਨਾ ਵਟਾਇਆ ਤਾਂ ਸ਼ਾਇਦ ਇਹ ਕੁਝ ਮਹੀਨੇ ਲਈ ਬੰਦ ਹੀ ਰਹਿਣਗੇ। 

 ਮੌਸਮ ਦੇ ਬਦਲਦੇ ਰੰਗਾਂ ਨੇ ਭਾਵੇਂ ਬਹੁਤ ਸਾਰੇ ਲੋਕਾਂ ਨੂੰ ਭੰਬਲਭੂਸੇ ਪਾਇਆ ਹੋਇਆ ਹੈ ਇਸਦੇ ਬਾਵਜੂਦ ਮੌਸਮਾਂ ਦੀਆਂ ਭਵਿੱਖਬਾਣੀਆਂ ਬੜੀ ਉਤਸੁਕਤਾਂ ਨਾਲ ਦੇਖੀਆਂ ਅਤੇ ਪੜ੍ਹੀਆਂ ਜਾਂਦੀਆਂ ਹਨ। ਯੂਟਿਊਬ ਤੇ ਬਹੁਤ ਸਾਰੇ ਚੈਨਲ ਡੈਮਾਂ ਤੋਂ ਪਾਣੀ ਛੱਡਣ ਅਤੇ ਬਾਰਿਸ਼ਾਂ ਦੀ ਕਰੋਪੀ ਇੱਕ ਵਾਰ ਫੇਰ ਵਧਣ ਦੀਆਂ ਖਬਰਾਂ ਦੇ ਰਹੇ ਹਨ। ਇਸ ਨਾਲ ਆਮ ਲੋਕਾਂ ਵਿੱਚ ਇੱਕ ਵਾਰ ਫੇਰ ਦਹਿਸ਼ਤ ਵਧੀ ਹੋਈ ਹੈ। ਹੜ੍ਹਾਂ ਦੇ ਮਾਰੇ ਲੋਕ ਪਹਿਲਾਂ ਹੀ ਚਿੰਤਾ ਵਿੱਚ ਸਨ ਅਤੇ ਇਹਨਾਂ ਖਬਰਾਂ ਨੇ ਚਿੰਤਾ ਹੋਰ ਵਧ ਦਿੱਤੀ ਹੈ।  

ਇਸਦੇ ਨਾਲ ਹੀ ਲੋਕਾਂ ਨੂੰ ਸਰਦੀਆਂ ਦੇ ਕੱਪੜੇ ਪਾਏ ਵੀ ਦੇਖਿਆ ਗਿਆ। ਬਜ਼ੁਰਗ ਉਮਰ ਦੇ ਲੋਕਾਂ ਨੇ ਇਸ ਪਾਸੇ ਤੁਰੰਤ ਧਿਆਨ ਦਿੱਤਾ ਹੈ। ਅੱਜ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਅੱਧੀ ਅਤੇ ਪੂਰੀ ਬਾਂਹ ਦੇ ਸਵੈਟਰ ਆਮ ਦੇਖੇ ਗਏ।  ਇਸਦੇ ਬਾਵਜੂਦ ਅਜੇ ਪੰਜ ਸੱਤ ਦਿਨ ਹੋਰ ਜਾਂਦੀ ਜਾਂਦੀ ਗਰਮੀ ਆਪਣਾ ਜਲਵਾ ਦਿਖਾ ਸਕਦੀ ਹੈ। ਇਸ ਲਈ ਮੌਸਮ ਦਾਸ ਤਬਦੀਲੀ ਦਾ ਸਾਹਮਣਾ ਬੜੀ ਸਿਆਣਪ ਨਾਲ ਕਰਨ ਦੀ ਲੋੜ ਰਹੇਗੀ। 

Monday, December 20, 2021

24 ਨੂੰ ਮੀਂਹ ਪੈਣ ਦੀ ਭਵਿੱਖਬਾਣੀ-ਤਿੱਖੀ ਹੋਵੇਗੀ ਸੀਤ ਲਹਿਰ

 ਫਿਰ ਵਧਣ ਲੱਗਿਆ ਹੈ ਸਰਦੀਆਂ ਦਾ ਕਹਿਰ 


ਨਵੀਂ ਦਿੱਲੀ
: 20 ਦਸੰਬਰ 2021: (ਪੰਜਾਬ ਸਕਰੀਨ ਬਿਊਰੋ)::

ਉੱਤਰ ਭਾਰਤ ਵਿੱਚ ਸਰਦੀਆਂ ਦਾ ਕਹਿਰ ਤੇਜ਼ੀ ਨਾਲ ਹੋਰ ਵਧਣ ਵਾਲਾ ਹੈ। ਪੰਜਾਬ ਵਿਹਚ ਮੀਂਹ ਪੈਣ ਵਾਲਾ ਹੈ ਅਤੇ ਸ਼੍ਰੀਨਗਰ ਵਿੱਚ ਝਰਨੇ ਝੀਲਾਂ ਜਨਮ ਗਈਆਂ ਹਨ। ਸਵੇਰੇ ਸ਼ਾਮ ਦੀ ਠੰਡ ਹੁਣ ਦੁüਫਿਰ ਵੇਲੇ ਵੀ ਤਿੱਖੀ ਹੋਣ ਲੱਗ ਪਈ ਹੈ। ਜੇ ਮਾੜੀ ਮੋਟੀ ਧੁੱਪ ਨਿਕਲ ਵੀ ਆਅਵੇ ਤਾਂ ਉਦੋਂ ਵੀ ਤੇਜ਼ ਰਫਤਾਰ ਵਾਲੀ ਸੀਤ ਹਵਾ ਹੱਡਾਂ ਨੂੰ ਚੀਰਦੀ ਜਾਂਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉੱਤਰ-ਪੱਛਮੀ ਭਾਰਤ ’ਚ ਸੀਤ ਲਹਿਰ ਦਾ ਕਹਿਰ ਅਗਲੇ ਦੋ ਦਿਨਾਂ ਤੱਕ ਜਾਰੀ ਰਹੇਗਾ। 

ਮੌਸਮ ਵਿਭਾਗ ਨੇ ਅੱਜ ਕਿਹਾ ਕਿ ਮੱਧ ਅਤੇ ਪੂਰਬੀ ਭਾਰਤ ’ਚ ਅਗਲੇ ਤਿੰਨ ਦਿਨਾਂ ਤੱਕ ਕੋਈ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਵਿਭਾਗ ਮੁਤਾਬਕ ਪੰਜਾਬ ’ਚ 24 ਦਸੰਬਰ ਨੂੰ ਕੁਝ ਥਾਵਾਂ ’ਤੇ ਹਲਕਾ ਮੀਂਹ ਪੈ ਸਕਦਾ ਹੈ। ਪੱਛਮੀ ਗੜਬੜੀ ਕਾਰਨ ਪੱਛਮੀ ਹਿਮਾਲਿਆ ਖ਼ਿੱਤੇ ’ਚ 22 ਤੋਂ 25 ਦਸੰਬਰ ਤੱਕ ਹਲਕਾ ਮੀਂਹ ਤੇ ਦਰਮਿਆਨੀ ਬਰਫ਼ਬਾਰੀ ਪੈ ਸਕਦੀ ਹੈ। ਪੰਜਾਬ ਅਤੇ ਹਰਿਆਣਾ ’ਚ ਸਵੇਰ ਸਮੇਂ 23 ਤੋਂ 25 ਦਸੰਬਰ ਤੱਕ ਸੰਘਣੀ ਧੁੰਦ ਪਵੇਗੀ। 

ਇਸਦੇ ਨਾਲ ਹੀ ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਪੱਛਮੀ ਰਾਜਸਥਾਨ ’ਚ 24 ਅਤੇ 25 ਦਸੰਬਰ ਨੂੰ ਸੰਘਣੀ ਧੁੰਦ ਤੋਂ ਲੋਕ ਬਚ ਕੇ ਰਹਿਣ। ਉਧਰ ਪੰਜਾਬ ਅਤੇ ਹਰਿਆਣਾ ਪੂਰੀ ਤਰ੍ਹਾਂ ਸੀਤ ਲਹਿਰ ਦੀ ਜਕੜ ’ਚ ਹਨ। ਮੈਦਾਨੀ ਇਲਾਕਿਆਂ ’ਚ ਹਰਿਆਣਾ ਦਾ ਹਿਸਾਰ ਘੱਟੋ ਘੱਟ ਤਾਪਮਾਨ 0.2 ਡਿਗਰੀ ਨਾਲ ਸਭ ਤੋਂ ਠੰਢਾ ਰਿਹਾ ਜਦਕਿ ਪੰਜਾਬ ਦੇ ਮੋਗਾ ’ਚ ਤਾਪਮਾਨ 0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ’ਚ ਪਾਰਾ 0.8 ਡਿਗਰੀ ਸੈਲਸੀਅਸ ਦਰਜ ਹੋਇਆ। ਬਠਿੰਡਾ (0.9 ਡਿਗਰੀ), ਫਰੀਦਕੋਟ (1.1 ਡਿਗਰੀ), ਜਲੰਧਰ (2.6), ਪਟਿਆਲਾ (3.9) ਅਤੇ ਲੁਧਿਆਣਾ (4.4) ’ਚ ਵੀ ਹੱਢ ਚੀਰਵੀਂ ਠੰਢ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ। ਦੋਵੇਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ’ਚ ਤਾਪਮਾਨ 3.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਕਸ਼ਮੀਰ ਵਾਲੇ ਪਾਸਿਓਂ ਵੀ ਪੂਰੀ ਠੰਡ ਦੀ ਖਬਰ ਆਈ ਹੈ। ਕਸ਼ਮੀਰ ’ਚ ਝਰਨੇ ਅਤੇ ਝੀਲਾਂ ਜੰਮੀਆਂ ਹੋਈਆਂ ਹਨ ਜਿਸ ਤੋਂ ਸਰਦੀ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। 

ਸ੍ਰੀਨਗਰ ਤੋਂ ਆਈਆਂ ਖਬਰਾਂ ਦੱਸਦਿਆਂ ਹਨ ਕਿ ਕਸ਼ਮੀਰ ’ਚ ਅੱਜ ਜਦੋਂ ਲੋਕ ਜਾਗੇ ਤਾਂ ਕਹਿਰਾਂ ਦੀ ਠੰਢ ਕਾਰਨ ਝੀਲਾਂ ਅਤੇ ਟੂਟੀਆਂ ’ਚ ਪਾਣੀ ਜੰਮਿਆ ਹੋਇਆ ਮਿਲਿਆ। ਘੱਟੋ ਘੱਟ ਤਾਪਮਾਨ ਕਈ ਡਿਗਰੀ ਹੇਠਾਂ ਜਾਣ ਕਾਰਨ ਪੂਰੀ ਵਾਦੀ ’ਚ ਸੀਤ ਲਹਿਰ ਚੱਲ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਇਕ ਹਫ਼ਤੇ ਤੋਂ ਠੰਢ ਕਾਰਨ ਝਰਨੇ, ਝੀਲਾਂ ਅਤੇ ਨਾਲੇ ਜੰਮ ਗਏ ਹਨ। ਮਸ਼ਹੂਰ ਡੱਲ ਝੀਲ ’ਚ ਬਰਫ਼ ਦੀ ਪਤਲੀ ਪਰਤ ਬਣ ਗਈ ਹੈ। ਪੀਣ ਵਾਲੇ ਪਾਣੀ ਦੀਆਂ ਪਾਈਪਾਂ ਜੰਮ ਜਾਣ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ 22 ਤੋਂ 25 ਦਸੰਬਰ ਤੱਕ ਜ਼ਿਆਦਾਤਰ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਰਫ਼ਬਾਰੀ ਦੀ ਸੰਭਾਵਨਾ ਹੈ। ਸ੍ਰੀਨਗਰ ’ਚ ਐਤਵਾਰ ਰਾਤ ਪਾਰਾ ਮਨਫ਼ੀ 5.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਗੁਲਮਰਗ ’ਚ ਪਾਰਾ ਮਨਫ਼ੀ 5.5, ਪਹਿਲਗਾਮ ’ਚ ਮਨਫ਼ੀ 7.4, ਕੁਪਵਾੜਾ ’ਚ ਮਨਫ਼ੀ 5.2, ਕਾਜ਼ੀਗੁੰਡ ’ਚ ਮਨਫ਼ੀ 6 ਅਤੇ ਕੋਕਰਨਾਗ ’ਚ ਮਨਫ਼ੀ 5.9 ਡਿਗਰੀ ਸੈਲਸੀਅਸ ਰਿਹਾ। 

Thursday, July 08, 2021

ਪੰਜਾਬ ਵਾਸੀਆਂ ਨੂੰ ਅੱਗ ਵਰਾਉਂਦੀ ਗਰਮੀ ਤੋਂ ਜਲਦੀ ਮਿਲੇਗੀ ਰਾਹਤ

8th July  2021 at 2:52 PM

ਮੁੜ ਸਰਗਰਮ ਹੋਇਆ ਮਾਨਸੂਨ, ਤੇਜ਼ ਹਵਾਵਾਂ ਤੇ ਬਾਰਿਸ਼ ਦੇ ਆਸਾਰ

ਸ੍ਰੀ ਮੁਕਤਸਰ ਸਾਹਿਬ: 8 ਜੁਲਾਈ 2021: (ਪੰਜਾਬ ਸਕਰੀਨ ਬਿਊਰੋ)::
ਡਾ. ਪ੍ਰਭਜੋਤ ਕੌਰ ਸਿੱਧੂ 
ਗਰਮੀ ਕਾਰਨ ਹਾਲਾਤ ਬੇਹੱਦ ਖਰਾਬ ਹਨ। ਜਿੰਨਾ ਕੁ ਲਾਕ ਡਾਊਨ ਨੇ ਲੋਕਾਂ ਨੂੰ ਮਾਰ ਮਾਰੀ ਸੀ ਉਸਤੋਂ ਵੱਧ ਬੁਰਾ ਹਾਲ ਗਰਮੀ ਨੇ ਕਰ ਦਿੱਤਾ ਹੈ। ਹੀਟ ਵੇਵ ਅਰਥਾਤ ਲੂ ਚੱਲ ਰਹੀ ਹੈ। ਜਿਸਮ ਵਿੱਚ ਸੂਈਆਂ ਚੁੱਭਦੀਆਂ ਹਨ। ਪਿੱਤ ਜਿਹੀ ਨਿਕਲੀ ਹੁੰਦੀ ਹੈ ਜਿਹੜੀ ਦੂਰੋਂ ਦਾਣਿਆਂ ਵਾਂਗ ਲੱਗਦੀ ਹੈ। ਉੱਪਰੋਂ ਬਿਜਲੀ ਦੇ ਕੱਟ। ਬਹੁਤਿਆਂ ਕੋਲ ਤਾਂ ਏ ਸੀ ਲਾਉਣ ਦੀ ਗੁੰਜਾਇਸ਼ ਹੀ ਨਹੀਂ ਜਿੰਨਾ ਕੋਲ ਹਰ ਕਮਰੇ ਵਿੱਚ ਏ ਸੀ ਲੱਗੇ ਹੋਏ ਹਨ ਉਹਨਾਂ ਨੂੰ ਵੀ ਸੁੱਖ ਨਹੀਂ ਕਿਓਂਕਿ ਬਾਰ ਬਾਰ ਪਾਵਰ ਕੱਟ ਲੱਗਦੇ ਹਨ। ਕੁਲ ਮਿਲੀ ਕੇ ਸਭਨਾਂ ਨੂੰ ਨਾਨੀ ਯਾਦ ਕਰੈ ਪਈ ਹੈ ਗਰਮੀ ਨੇ। 
ਪੰਜਾਬ ਦੇ ਲੋਕਾਂ ਨੂੰ ਅੱਗ ਵਰਾਉਂਦੀ ਗਰਮੀ ਤੋਂ ਜਲਦੀ ਰਾਹਤ ਮਿਲ ਸਕਦੀ ਹੈ, ਇਹ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁੱਖੀ ਡਾ. ਪ੍ਰਭਜੋਤ ਕੌਰ ਸਿੱਧੂ ਨੇ ਬੀਤੀ ਰਾਤ  ਡੀ.ਪੀ.ਆਰ.ਓ ਫੇਸ ਬੁੱਕ ਪੇਜ ਤੇ ਲਾਇਵ ਹੋਣ ਉਪਰੰਤ ਲੋਕਾਂ ਨੂੰ ਸੰਬੋਧਨ ਕਰਦਿਆ ਦਿੱਤੀ।
ਉਹਨਾਂ ਦੱਸਿਆ ਕਿ ਪਿਛਲੇ ਮਹੀਨਿਆਂ  ਦੌਰਾਨ ਮਾਨਸੂਨ ਤੇਜ ਗਤੀ ਨਾਲ ਉਤਰੀ ਭਾਰਤ ਅਤੇ ਪੰਜਾਬ ਵਿੱਚ ਪਹੁੰਚਣ ਕਾਰਨ ਜੋਰਦਾਰ  ਬਾਰਸ ਹੋਈ, ਜਿਸ ਕਾਰਨ ਜੂਨ ਮਹੀਨੇ ਵਿੱਚ ਮਾਨਸੂਨ ਕਮਜੌਰ ਕਾਰਨ 60 ਪ੍ਰਤੀਸਤ ਬਾਰਸ ਘੱਟ ਹੋਈ ਹੈ ਅਤੇ ਸਾਨੂੰ ਕਾਫੀ ਗਰਮੀ ਦਾ ਸਾਹਮਣਾ ਕਰਨਾ ਪਿਆ ਸੀ।
ਇਸਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਹੁਣ ਮੌਸਮ ਦੀ ਸਥਿਤੀ ਵਿੱਚ ਬਦਲਾਵ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਹਵਾਵਾਂ ਦਾ ਰੁੱਖ ਵੀ ਬਦਲਣ ਲੱਗ ਪਿਆ ਹੈ ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਨਿਸਚੇ ਹੀ ਗਰਮੀ ਤੋਂ ਰਾਹਤ ਮਿਲੇਗੀ। ਉਹਨਾਂ ਇਹ ਵੀ ਦੱਸਿਆ ਕਿ ਹਵਾ ਦੀ ਰਫਤਾਰ ਬਹੁਤ ਹੀ ਹੋਲੀ ਜਿਹੀ ਹੋਣ ਕਾਰਨ ਅਤੇ ਹਵਾ ਵਿੱਚ ਨਮੀ ਹੋਣ ਕਾਰਨ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।
ਮੌਸਮ ਵਿੱਚ ਆ ਰਹੀ ਗਰਮੀ ਬਾਰੇ ਉਹਨਾਂ ਅੱਗੇ ਦੱਸਿਆ ਕਿ ਪੰਜਾਬ ਵਿੱਚ 10 ਜੁਲਾਈ ਤੱਕ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ, ਜਿਸ ਕਾਰਨ ਪੰਜਾਬ ਦੇ ਕਈ ਜ਼ਿਲਿਆਂ ਵਿੱਚ ਬਾਰਿਸ਼ ਵੀ ਹੋਵੇਗੀ। 
ਡਾਕਟਰ ਸਿੱਧੂ ਹੁਰਾਂ ਦੀ ਭਵਿੱਖਬਾਣੀ ਸੁਣ ਕੇ ਲੱਗਦਾ ਹੈ ਕਿ ਬਚਪਨ ਦਾ ਉਹ ਗੀਤ ਇੱਕ ਵਾਰ ਫੇਰ ਸੱਚ ਹੋਣ ਵਾਲਾ ਹੈ:
ਕਾਲੀਆਂ ਇੱਟਾਂ ਕਾਲੇ ਰੋੜ 
ਮੀਂਹ ਵਸੈ ਦੇ ਜ਼ੋਰੋ ਜ਼ੋਰ 
ਡਾ.ਪ੍ਰਭਜੋਤ ਕੌਰ ਸਿਧੂ ਹੁਰਾਂ ਨੇ ਕੀ ਕਿਹਾ ਆਪਣੇ ਇਸ ਸੁਨੇਹੇ ਵਿੱਚ ਤੁਸੀਂ ਦੇਖ ਸੁਨ ਸਕਦੇ ਹੋ ਇਥੇ ਵੀ। ਵੀਡੀਓ ਹੇਠਾਂ ਦਿੱਤੀ ਜਾ ਰਹੀ ਹੈ:



Wednesday, July 01, 2020

ਕੁੱਤੇ ਨੂੰ ਕਦੇ ਵੀ ਬੰਦ ਕਾਰ ਵਿੱਚ ਇੱਕਲਿਆਂ ਨਾ ਛੱਡੋ

 ਕੁੱਤਿਆਂ ਨੂੰ ਵੀ ਗਰਮੀਆਂ ਵਿਚ ਠੰਡਾ ਵਾਤਾਵਰਣ ਦੇਣਾ ਬਹੁਤ ਜ਼ਰੂਰੀ 
ਲੁਧਿਆਣਾ: 01 ਜੁਲਾਈ 2020: (ਐਮ ਐਸ ਭਾਟੀਆ//ਪੰਜਾਬ ਸਕਰੀਨ)::          
ਗਰਮੀਆਂ ਦਾ ਮੌਸਮ ਕੁੱਤੇ ਅਤੇ ਉਸਦੇ ਪਾਲਕ ਲਈ ਇਕੱਠਿਆਂ ਬਾਹਰ ਵਕਤ ਬਿਤਾਉਣ ਜਾਂ ਕਸਰਤ ਕਰਨ ਲਈ ਬੜਾ ਢੁੱਕਵਾਂ ਹੈ ਪਰ ਇਥੇ ਇਸ ਗੱਲ ਦਾ ਖਿਆਲ ਰੱਖਣ ਦੀ ਲੋੜ ਹੈ ਕਿ ਜ਼ਿਆਦਾ ਗਰਮੀ ਵਿਚ ਕੁੱਤੇ ਦੇ ਤਾਪਮਾਨ ਨੂੰ ਸੰਤੁਲਿਤ ਰੱਖਣ ਦੀ ਲੋੜ ਪੈਂਦੀਹੈ। ਇਹ ਵਿਚਾਰ ਡਾ. ਚਰਨਜੀਤ ਸਿੰਘ ਰੰਧਾਵਾ, ਮੁਖੀ, ਵੈਟਨਰੀ ਮੈਡੀਸਨ ਵਿਭਾਗ, ਗੁਰੂ ਅੰਗਦ ਦੇਵ ਵੈਟਨਰੀਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਗਰਮੀ ਦੇ ਵੱਧਦੇ ਪ੍ਰਭਾਵ ਵਿਚ ਕੁੱਤਿਆਂ ਨੂੰ ਸਿਹਤਮੰਦਰੱਖਣ ਲਈ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇਸ ਮੌਸਮ ਵਿਚ ਗਰਮੀ ਦਾ ਦੌਰਾ ਪੈਣਾ ਜਾਂ ਪਾਣੀ ਦੀ ਕਮੀਹੋ ਸਕਦੀ ਹੈ। ਕਈ ਵਾਰ ਅਸੀਂ ਕੁੱਤਿਆਂ ਨੂੰ ਗਰਮ ਮੌਸਮ ਵਿਚ ਕਾਰ ਵਿਚ ਛੱਡ ਜਾਂਦੇ ਹਾਂ। ਕਾਰ ਦਾ ਤਾਪਮਾਨ ਬਹੁਤ ਤੇਜ਼ੀ ਨਾਲ ਵੱਧਣ ਲਗਦਾ ਹੈ ਅਤੇ ਭੱਠੀ ਵਾਂਗ ਹੋ ਜਾਂਦਾ ਹੈ। ਇਸ ਲਈ ਕੁੱਤੇ ਨੂੰ ਕਦੀ ਵੀ ਬੰਦ ਕਾਰ ਜਾਂ ਥੋੜ੍ਹੇ ਖੁੱਲੇ ਸ਼ੀਸ਼ਿਆਂ ਵਾਲੀ ਕਾਰ ਵਿਚ ਵੀ ਨਹੀਂ ਛੱਡਣਾ ਚਾਹੀਦਾ।          
ਕੁੱਤੇ ਦਾ ਸਰੀਰਕ ਤਾਪਮਾਨ100.5 ਡਿਗਰੀ ਤੋਂ 102.5 ਫਾਰਨਹੀਟ ਤੱਕ ਰਹਿੰਦਾ ਹੈ। ਇਸ ਤੋਂ ਵੱਧ ਤਾਪਮਾਨ ਗਰਮੀ ਦੇ ਦੌਰੇ ਵਿਚ ਤਬਦੀਲਹੋ ਜਾਂਦਾ ਹੈ। ਕੁੱਤਿਆਂ ਨੂੰ ਮਨੁੱਖਾਂ ਵਾਂਗ ਪਸੀਨਾ ਨਹੀਂ ਆਉਂਦਾ ਇਸ ਲਈ ਉਹ ਆਪਣਾ ਤਾਪਮਾਨ ਸਥਿਰਰੱਖਣ ਲਈ ਹੌਂਕਣਾ ਸ਼ੁਰੂ ਕਰ ਦਿੰਦੇ ਹਨ। ਜਦੋਂ ਕੁੱਤਾ ਵਧੇਰੇ ਮੂੰਹ ਖੋਲ ਕੇ ਅਤੇ ਤੇਜ਼ ਸਾਹ ਨਾਲ ਕਿਰਿਆਕਰ ਰਿਹਾ ਹੋਵੇ ਤਾਂ ਮਾਲਕ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਸਨੂੰ ਠੰਡਿਆਂ ਕਰਨ ਦੀ ਜਾਂ ਪਾਣੀ ਦੇਣਦੀ ਜ਼ਰੂਰਤ ਹੈ। ਜ਼ਿਆਦਾ ਬੁਖਾਰ ਹੋਣ ਦੀ ਸੂਰਤ ਵਿਚ ਕੁੱਤੇ ਦੇ ਅੰਗਾਂ ਨੂੰ ਪੱਕੇ ਤੌਰ ’ਤੇ ਨੁਕਸਾਨ ਹੋਸਕਦਾ ਹੈ ਅਤੇ ਮੌਤ ਵੀ ਹੋ ਸਕਦੀ ਹੈ। ਗੰਭੀਰ ਹਾਲਤ ਹੋਣ ਤੋਂ ਪਹਿਲਾਂ ਵੈਟਨਰੀ ਡਾਕਟਰ ਦਾ ਮਸ਼ਵਰਾ ਲੈਣਾਜ਼ਰੂਰੀ ਬਣ ਜਾਂਦਾ ਹੈ।      ਡਾ. ਰੰਧਾਵਾ ਨੇ ਸੁਝਾਅ ਦਿੱਤਾ ਕਿ ਕਾਰ ਵਿਚ ਕੁੱਤੇ ਨੂੰ ਕਦੇ ਵੀ ਨਾ ਛੱਡੋ। ਬਹੁਤ ਭੱਜ ਦੌੜ ਵਾਲੀ ਕਸਰਤ ਜ਼ਿਆਦਾ ਗਰਮੀ ਵਿਚ ਨਾ ਕਰਵਾਈਜਾਏ।ਕੋਸ਼ਿਸ਼ ਕੀਤੀ ਜਾਏ ਕਿ ਛਾਂ ਵਿਚ ਰੁੱਖ ਥੱਲੇ ਰਿਹਾ ਜਾਏ। ਠੰਡਾ ਤਾਜ਼ਾ ਪਾਣੀ ਹਰ ਵੇਲੇ ਕੁੱਤੇ ਦੇਕੋਲ ਹੋਣਾ ਚਾਹੀਦਾ ਹੈ। ਗਰਮੀ ਦਾ ਦੌਰਾ ਪੈਣ ’ਤੇ ਉਸਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।ਜੇ ਕੁੱਤਾਆਨੰਦ ਮਹਿਸੂਸ ਕਰਦਾ ਹੋਵੇ ਤਾਂ ਕਿਸੇ ਟੱਬ ਵਿਚ ਪਾਣੀ ਭਰ ਕੇ ਉਸ ਵਿਚ ਵੀ ਛੱਡਿਆ ਜਾ ਸਕਦਾ ਹੈ। ਮਾਲਕ ਕੋਸ਼ਿਸ਼ ਕਰਨ ਕਿ ਉਨ੍ਹਾਂ ਦਾ ਕੁੱਤਾ ਉਨ੍ਹਾਂ ਦੀ ਨਜ਼ਰ ਦੇ ਸਾਹਮਣੇ ਹੀ ਰਹੇ। ਇੰਝ ਗਰਮੀਆਂ ਵਿਚ ਅਸੀਂ ਆਪਣੇ ਕੁੱਤੇ  ਨੂੰ ਖੁਸ਼ੀ ਅਤੇ ਆਨੰਦ ਵਾਲਾ ਮਾਹੌਲ ਦੇ ਸਕਦੇ ਹਾਂ।

Monday, February 20, 2017

ਕਈ ਭਾਗਾਂ ਵਿੱਚ ਭਾਵੇਂ ਟੁੱਟਵੀਂ ਬੱਦਲਵਾਈ ਬਣਨ ਦੀ ਸੰਭਾਵਨਾ

Mon, Feb 20, 2017 at 6:40 PM
ਪੀ.ਏ. ਯੂ ਵਲੋਂ ਕਿਸਾਨਾਂ ਲਈ ਐਡਵਾਇਜਰੀ ਜਾਰੀ
ਲੁਧਿਆਣਾ:: 20 ਫਰਵਰੀ 2017: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਵਿਚ ਪਿਛਲੇ 4-5 ਦਿਨਾਂ ਦੌਰਾਨ ਤਾਪਮਾਨ ਸਾਧਾਰਨ ਨਾਲੋਂ ਵਧ ਰਿਹਾ ਹੈ ।  ਅਗਲੇ 2-3 ਦਿਨਾਂ ਦੌਰਾਨ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ 1 ਤੋਂ 2 ਡਿਗਰੀ ਸੈਂਟੀਗਰੇਡ ਤਕ ਘਟੇਗਾ ਪਰ ਫਿਰ ਵੀ ਸਾਧਾਰਨ ਨਾਲੋਂ ਵਧ ਹੀ ਰਹੇਗਾ । ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ ਦੇ ਕਈ ਭਾਗਾਂ ਵਿੱਚ ਭਾਵੇਂ  ਟੁੱਟਵੀਂ ਬੱਦਲਵਾਈ ਬਣਨ ਦੀ ਸੰਭਾਵਨਾ ਹੈ ਪਰ ਮੌਸਮ ਆਮ ਤੌਰ ਤੇ ਖੁਸ਼ਕ ਰਹੇਗਾ। ਇਸ ਕਰਕੇ ਕਿਸਾਨ ਵੀਰਾਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਕਣਕ ਅਤੇ ਗੰਨੇ ਨੂੰ ਲੋੜ ਅਨੁਸਾਰ ਹੀ ਪਾਣੀ ਲਗਾਉਣ। 

ਕਿਸਾਨ ਵੀਰਾਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਕਣਕ ਅਤੇ ਸਰ੍ਹੋਂ ਦੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹੋ । ਜੇਕਰ ਕਣਕ ਦੀ ਫਸਲ ਤੇ 5 ਜਾਂ ਇਸ ਤੋਂ ਵਧ ਚੇਪੇ ਪ੍ਰਤੀ ਸਿਟਾ ਨਜ਼ਰ ਆਉਣ ਤਾਂ 40 ਮਿਲੀ ਲੀਟਰ ਇਮੀਡਾਕਲੋਪਰਿਡ 17.8 ਐਸ ਐਲ ਜਾਂ 20 ਗਰਾਮ ਐਕਟਾਰਾ 25 ਡਬਲਿਊ.ਜੀ ਜਾਂ 12 ਗਰਾਮ ਡੈਨਟਾਪ 50 ਡਬਲਿਊ.ਡੀ. ਜੀ  ਨੂੰ 100 ਲੀਟਰ ਪਾਣੀ  ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ । ਜੇਕਰ ਸਰ੍ਹੋਂ ਦੀ ਵਿਚਕਾਰਲੀ ਸ਼ਾਖ ਦੇ ਉਪਰਲੇ ਹਿਸੇ ਤੇ 50-60 ਚੇਪੇ ਪ੍ਰਤੀ 10 ਸੈਟੀਂਮੀਟਰ ਨਜ਼ਰ ਆਉਣ ਤਾਂ ਐਕਟਾਰਾ 25 ਡਬਲਿਊ.ਜੀ  ਦੀ 40 ਗਰਾਮ ਮਾਤਰਾ ਜਾਂ ਰੋਗਰ 30 ਈ.ਸੀ ਦੀ 400 ਮਿਲੀ ਲੀਟਰ ਮਾਤਰਾ ਨੂੰ 80 ਤੋਂ 125 ਲੀਟਰ ਪਾਣੀ ਪ੍ਰਤੀ ਏੇਕੜ ਦੇ ਹਿਸਾਬ ਨਾਲ ਸਪਰੇਅ ਕਰੋ।
ਜਿਥੇ ਕਿਤੇ ਕਣਕ ਦੇ ਖੇਤ ਵਿਚ ਪੀਲੀ ਕੁੰਗੀ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ 200 ਮਿਲੀਮੀਟਰ ਟਿਲਟ (25 ਈ.ਸੀ )/ ਬੰਪਰ (25 ਈ.ਸੀ )/ ਸਟਿਲਟ (25 ਈ.ਸੀ)/ ਸ਼ਾਈਨ (25 ਈ.ਸੀ)/ ਮਾਰਕਜੋਲ (25 ਈ.ਸੀ)/ ਕੰਮਪਾਸ (25 ਈ.ਸੀ) ਦੀ ਜਾਂ 120 ਮਿਲੀਮੀਟਰ ਨਾਟੀਵੋ 75 ਡਬਲਿਊ.ਜੀ  ਨੂੰ 200 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ। 
ਸਮੁਚੇ ਤੌਰ ਤੇ ਕਣਕ ਅਤੇ ਸਰੋ•ਂ ਦੀਆਂ ਫਸਲਾਂ ਦਾ ਵਾਧਾ ਅਤੇ ਵਿਕਾਸ ਠੀਕ ਚਲ ਰਿਹਾ ਹੈ। ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਪਰ ਫਿਰ ਵੀ ਕਿਸਾਨ ਵੀਰਾਂ ਨੂੰ ਆਪਣੀਆਂ ਫਸਲਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ ।

Friday, September 30, 2016

ਆਉਣ ਵਾਲੇ 24 ਘੰਟਿਆਂ ਦੇ ਮੌਸਮ ਦਾ ਹਾਲ

FORECAST  FOR  01.10.16
The weather is expected to remain partly cloudy over Ludhiana and its adjoining areas during the next 24 hours.
ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਇਸਦੇ ਨਾਲ ਲੱਗਦੇ ਭਾਗਾਂ ਵਿੱਚ ਟੁੱਟਵੀਂ ਬੱਦਲਵਾਈ ਬਣੇ ਰਹਿਣ ਦਾ ਅਨੁਮਾਨ ਹੈ। 
       The following observations were recorded today at the PAU Agromet Observatory: 

Minimum Temperature   (0730 hr)
26.0 0C
Maximum Temperature  (1430 hr)     
33.5 0C
Morning Relative Humidity (0730 hr)         
90 %
Evening Relative Humidity    (1430hr)   
61 %
Evaporation    (Ending  0830 Today)     
3.0 mm
Rainfall    Ending  1430 Today)     
0.0 mm
Day Length 
11 Hr 54 min


Tuesday, September 27, 2016

PAU: ਖੇਤੀ ਮੌਸਮ ਸਲਾਹਕਾਰ ਬੁਲੇਟਨ: 27.09.2016

Tue, Sep 27, 2016 at 4:33 PM
ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਂ ਛਿੱਟੇ ਪੈਣ ਦੀ ਸੰਭਾਵਨਾ 
ਆਉਣ ਵਾਲੇ 24 ਘੰਟਿਆਂ ਦੌਰਾਨ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼/ਛਿੱਟੇ ਪੈਣ ਦਾ ਅਤੇ ਉਸ ਤੌਂ ਬਾਅਦ ਮੌਸਮ ਆਮ ਤੌਰ ਤੇ ਖੁਸ਼ਕ ਰਹਿਣ ਅਨੁਮਾਨ ਦਾ ਅਨੁਮਾਨ ਹੈ।ਇਨਾਂ੍ਹ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ 34-35 ਅਤੇ ਘੱਟ ਤੋਂ ਘੱਟ ਤਾਪਮਾਨ 23-25 ਡਿਗਰੀ ਸਂੈਟੀਗਰੇਡ ਰਹਿਣ ਦਾ ਅਨੁਮਾਨ ਹੈ।ਇਨ੍ਹਾਂ ਦਿਨਾਂ ਵਿੱਚ ਹਵਾ ਵਿੱਚ ਵੱਧ ਤੋਂ ਵੱਧ ਨਮੀ 64-74% ਅਤੇ ਘੱਟ ਤੋਂ ਘੱਟ ਨਮੀ 23-48% ਤੱਕ ਰਹਿਣ ਦਾ ਅਨੁਮਾਨ ਹੈ।
ਇਹ ਸਮਾਂ ਪਤਝੜ ਦੇ ਕਮਾਦ ਦੀ ਬਿਜਾਈ ਲਈ ਢੁਕਵਾਂ ਹੈ (20 ਸਤੰਬਰ ਤੋਂ 20 ਅਕਤੂਬਰ)। ਚਾਰੇ ਦੀਆਂ ਫਸਲਾਂ, ਬਰਸੀਮ ਅਤੇ ਸ਼ਫਟਲ ਦੀ ਬੀਜਾਈ ਸਤੰਬਰ ਤੇ ਆਖਰੀ ਹਫਤੇ ਤੋ ਅਕਤੂਬਰ ਦੇ ਪਹਿਲੇ ਹਫਤੇ ਤਕ ਕਰ ਦਿਉ।
ਚਿੱਟੀ ਪਿੱਠ ਵਾਲੇ ਟਿੱਡੇ ਕਾਰਨ ਪੱਤੇ ਅਤੇ ਬੂਟੇ ਧੋੜੀਆਂ ਵਿੱਚ ਸੁੱਕ ਜਾਂਦੇ ਹਨ। ਇਸ ਦੀ ਰੋਕਥਾਮ ਲਈ 40 ਮਿ. ਲਿ. ਕੋਨਫੀਡੋਰ/ਕਰੋਕੋਡਾਈਲ 17.8 ਤਾਕਤ ਜਾਂ 800 ਮਿ. ਲਿ. ਐਕਾਲਕਸ/ਕੁਇਨਗਾਰਡ/ਕੁਇਨਲਮਾਸ 25 ਤਾਕਤ ਜਾਂ ਇਕ ਲਿਟਰ ਕੋਰੋਬਾਨ/ਡਰਸਬਾਨ 20 ਤਾਕਤ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਚੰਗੇ ਨਤੀਜਿਆਂ ਲਈ ਦਵਾਈ ਦਾ ਛਿੜਕਾਅ ਬੂਟੇ ਦੇ ਮੁੱਢ ਵੱਲ ਕਰਕੇ ਕਰੋ।
ਝੋਨੇ ਤੇ ਤਣੇ ਦੁਆਲੇ ਝੁਲਸ ਰੋਗ (ਸ਼ੀਥ ਬਲਾਈਟ) ਦੀ ਰੋਕਥਾਮ ਲਈ 200 ਮਿ.ਲਿ. ਐਮੀਸਟਾਰ ਟੌਪ 325 ਤਾਕਤ ਜਾਂ ਟਿਲਟ / ਬੰਪਰ 25 ਤਾਕਤ ਜਾਂ ਫੌਲੀਕਰ/ ੳਰੀਅਸ 25 ਤਾਕਤ ਜਾਂ ਮੋਨਸਰਨ 250 ਤਾਕਤ ਜਾਂ 80 ਗ੍ਰਾਮ ਨਟੀਵੋ-75 ਤਾਕਤ ਜਾਂ 320 ਮਿ.ਲਿ. ਲਸਚਰ 37.5 ਤਾਕਤ ਜਾਂ 200 ਗ੍ਰਾਮ ਬਾਵਿਸਟਨ 50 ਤਾਕਤ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।ਛਿੜਕਾਅ ਬੂਟਿਆਂ ਦੇ ਮੁੱਢਾਂ ਵੱਲ ਕਰੋ ਅਤੇ ਲੋੜ ਪੈਣ ਤੇ 15 ਦਿਨ ਦੇ ਵਕਫੇ ਤੇ ਦੋਬਾਰਾ ਕਰੋ।ਝੋਨੇ ਦੀ ਫਸਲ ਨੂੰ ਝੂਠੀ ਕਾਂਗਿਆਰੀ ਤੋਂ ਬਚਾਉਣ ਲਈ 500 ਗ੍ਰਾਮ ਕੋਸਾਈਡ 46 ਤਾਕਤ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਗੋਭ ਵਿੱਚ ਆਉਣ ਸਮੇਂ ਛਿੜਕੋ ਅਤੇ 10 ਦਿਨਾਂ ਬਾਅਦ 200 ਮਿਲੀਲਿਟਰ 25 ਤਾਕਤ ਦਾ ਦੁਬਾਰਾ ਛਿੜਕਾਅ ਕਰੋ। 
ਬਾਸਮਤੀ ਵਿੱਚ ਤਣੇ ਦੇ ਗੜੂੰਏਂ ਦੀ ਗੰਭੀਰ ਸਮੱਸਿਆ ਹੈ।ਇਸ ਵਿੱਚ ਜਦੋਂ 2 ਪ੍ਰਤੀਸ਼ਤ ਤੋ ਵੱਧ ਸੱੁਕੀਆਂ ਗੋਭਾ ਨਜ਼ਰ ਆਉਣ ਤਾਂ ਫਸਲ ਤੇ 20 ਮਿਲੀਲਿਟਰ ਫੇਮ 480 ਤਾਕਤ ਜਾਂ 170 ਗ੍ਰਾਮ ਮੌਰਟਰ 75 ਤਾਕਤ ਜਾਂ 60 ਮਿਲੀਲਿਟਰ ਕੋਰਾਜਨ 20 ਤਾਕਤ ਜਾਂ 560 ਮਿਲੀਲਿਟਰ ਮੋਨੋਸਿਲ 36 ਤਾਕਤ ਜਾਂ ਇੱਕ ਲਿਟਰ ਕੋਰੋਬਾਨ ਡਰਸਬਾਨ/ਲੀਥਲ/ਕਲੋਗਾਰਡ/ਡਰਮਟ/ਕਲਾਸਿਕ/ਫੋਰਸ 20 ਤਾਕਤ ਨੂੰ 100 ਲਿਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਇਸ ਦੇ ਬਚਾਅ ਲਈ ਉਪਰੋਕਤ ਦਵਾਈਆਂ ਤੋਂ ਇਲਾਵਾ ਫਰਟੇਰਾ 0.4 ਜੀ ਆਰ 4 ਕਿਲੋਗ੍ਰਾਮ ਜਾਂ ਪਦਾਨ/ਕੈਲਡਾਨ/ਕਰੀਟਾਪ/ਸਨਵੈਕਸ/ਨਿਦਾਨ/ਮਾਰਕਟੈਪ/ਮਿਫਟੈਪ 4 ਤਾਕਤ 10 ਕਿਲੋਗ੍ਰਾਮ ਪ੍ਰਤੀ ਏਕੜ ਜਾਂ ਰੀਜੈਂਟ/ਮੌਰਟੈਲ/ਮਿਫਪਰੋ ਜੀ/ਮਹਾਂਵੀਰ ਜੀ ਆਰ 0.3 ਤਾਕਤ 6 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਖੜ੍ਹੇ ਪਾਣੀ ਵਿੱਚ ਪਾ ਕੇ ਵਰਤਿਆ ਜਾ ਸਕਦਾ ਹੈ। 
ਮਟਰ ਵਿੱਚ ਨਦੀਨਾਂ ਦੀ ਰੋਕਥਾਮ ਲਈ ਮਟਰਾਂ ਦੀ ਫ਼ਸਲ ਉੱਗਣ ਤੋਂ ਪਹਿਲਾਂ ਸਟੌਂਪ 30 ਤਾਕਤ ਇੱਕ ਲਿਟਰ ਜਾਂ ਐਫਾਲੋਨ 50 ਤਾਕਤ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150-200 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ।ਫ਼ਸਲ ਨੂੰ ਉਖੇੜਾ ਰੋਗ ਤੋਂ ਮੁਕਤ ਕਰਨ ਲਈ ਬੀਜ ਨੂੰ ਇਕ ਗ੍ਰਾਮ ਬਾਵਿਸਟਨ ਜਾਂ 2 ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਉ। ਤਣੇ ਦੀ ਮੱਖੀ ਤੋਂ ਫ਼ਸਲ ਨੂੰ ਬਚਾਉਣ ਲਈ ਬੀਜਾਈ ਸਮੇਂ ਤਿੰਨ ਕਿਲੋ ਥਿਮਟ 10 ਜੀ ਜਾਂ 10 ਕਿਲੋ ਫਿਊਰਾਡਾਨ 3 ਜੀ ਪ੍ਰਤੀ ਏਕੜ ਸਿਆੜਾਂ ਵਿਚ ਪਾਓ। 
ਇਹ ਸਮਾਂ ਸਦਾਬਹਾਰ ਫਲਦਾਰ ਬੂਟਿਆਂ ਨੂੰ ਲਗਾਉਣ ਲਈ ਢੁਕਵਾਂ ਹੈ।ਇਸ ਮਹੀਨੇ ਕਿਨੂੰ ਤੇ ਫਲਾਂ ਦੇ ਕੇਰੇ ਨੂੰ ਰੋਕਣ ਲਈ ਜ਼ੀਰਮ 27 ਤਾਕਤ (1250 ਮਿ.ਲੀ.) ਜਾਂ ਪ੍ਰੋਪੀਕੋਨਾਜ਼ੋਲ 25 ਤਾਕਤ (500 ਮਿ.ਲੀ.) ਜਾਂ ਬਾਵਿਸਟਨ 50 ਤਾਕਤ (500 ਗ੍ਰਾਮ) ਨੂੰ 500 ਲਿਟਰ ਪਾਣੀ ਪ੍ਰਤੀ ਏਕੜ ਘੋਲ ਕੇ ਛਿੜਕਾਅ ਕਰੋ।ਬਰਸਾਤਾਂ ਦੇ ਮੌਸਮ ਵਿਚ ਬਾਗਾਂ ਵਿਚ ਨਦੀਨਾਂ ਦੀ ਭਰਮਾਰ ਨੂੰ ਕਾਬੂ ਕਰਨ ਲਈ 1.6 ਲਿਟਰ ਗਲਾਈਸੇਲ 41 ਤਾਕਤ ਜਾਂ ਗਰੈਮੈਕਸੋਨ 24 ਤਾਕਤ ਦਾ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ। ਨਦੀਨ-ਨਾਸ਼ਕਾਂ ਨੂੰ ਫ਼ਲਦਾਰ ਪੌਦਿਆਂ ਉਪਰ ਪੈਣ ਤੋਂ ਬਚਾਉ।

  

Tuesday, August 30, 2016

PAU ਖੇਤੀ ਮੌਸਮ ਸਲਾਹਕਾਰ ਬੁਲੇਟਨ

Tue, Aug 30, 2016 at 4:56 PM
ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼/ਛਿੱਟੇ ਪੈਣ ਦਾ ਅਨੁਮਾਨ
ਲੁਧਿਆਣਾ: 30 ਅਗਸਤ 2016: (ਪੰਜਾਬ ਸਕਰੀਨ ਬਿਊਰੋ)::
ਆਉਣ ਵਾਲੇ ਦਿਨਾਂ ਦੌਰਾਨ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼/ਛਿੱਟੇ ਪੈਣ ਦਾ ਅਨੁਮਾਨ ਹੈੈ। ਇਹਨਾਂ  ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ 30-35 ਅਤੇ ਘੱਟ ਤੋਂ ਘੱਟ ਤਾਪਮਾਨ 22-26 ਡਿਗਰੀ ਸੈਂਟੀਗਰੇਡ ਰਹਿਣ ਦਾ ਅਨੁਮਾਨ ਹੈ। ਇਨ੍ਹਾਂ ਦਿਨਾਂ ਵਿੱਚ ਹਵਾ ਵਿੱਚ ਵੱਧ ਤੋਂ ਵੱਧ ਨਮੀ 64-86% ਅਤੇ ਘੱਟ ਤੋਂ ਘੱਟ ਨਮੀ 37-49% ਤੱਕ ਰਹਿਣ ਦਾ ਅਨੁਮਾਨ ਹੈ।
ਜੇਕਰ 10 ਪ੍ਰਤੀਸ਼ਤ ਝੋਨੇ ਦੇ ਪੱਤੇ, ਪੱਤਾ ਲਪੇਟ ਸੁੰਡੀ ਦੇ ਹਮਲੇ ਤੋਂ ਪ੍ਰਭਾਵਿਤ ਹੋਣ ਤਾਂ 20 ਮਿ. ਲੀ. ਫੇਮ 480 ਤਾਕਤ ਜਾਂ 170 ਗ੍ਰਾਮ ਮੌਰਟਰ 75 ਤਾਕਤ ਜਾਂ 350 ਮਿ. ਲੀ. ਮਾਰਕਟ੍ਰਾਈਐਜ਼ੋ/ਸੂਟਾਥਿਆਨ 40 ਤਾਕਤ ਜਾਂ 1 ਲਿਟਰ ਕੋਰੋਬਾਨ /ਡਰਮਟ/ਫੋਰਸ 20 ਤਾਕਤ ਜਾਂ 560 ਮਿ. ਲੀ. ਮੋਨੋਸਿਲ 36 ਤਾਕਤ ਦਾ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।ਤਣੇ ਦੇ ਗੜੂੰਏਂ: ਜਦ ਖੇਤ ਵਿੱਚ 5 ਪ੍ਰਤੀਸ਼ਤ ਤੋ ਵੱਧ ਸੱੁਕੀਆਂ ਗੋਭਾ ਨਜ਼ਰ ਆਉਣ ਤਾਂ ਫਸਲ ਤੇ 20 ਮਿਲੀਲਿਟਰ ਫੇਮ 480 ਐਸ ਸੀ ਜਾਂ 170 ਗ੍ਰਾਮ ਮੌਰਟਰ 75 ਐਸ ਜੀ ਜਾਂ 350 ਮਿਲੀਲਿਟਰ ਸੁਟਾਥੀਆਨ 40 ਈ ਸੀ ਜਾਂ 560 ਮਿਲੀਲਿਟਰ ਮੋਨੋਸਿਲ 36 ਐਸ ਐਲ ਜਾਂ ਇੱਕ ਲਿਟਰ ਕੋਰੋਬਾਨ /ਲੀਥਲ/ਡਰਮਟ/ਕਲਾਸਿਕ/ਫੋਰਸ 20 ਈ ਸੀ ਨੂੰ 100 ਲਿਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।ਝੋਨੇ ਤੇ ਤਣੇ ਦੁਆਲੇ ਝੁਲਸ ਰੋਗ (ਸ਼ੀਥ ਬਲਾਈਟ) ਦੀ ਰੋਕਥਾਮ ਲਈ 200 ਮਿ.ਲਿ. ਐਮੀਸਟਾਰ ਟੌਪ 325 ਤਾਕਤ ਜਾਂ ਟਿਲਟ / ਬੰਪਰ 25 ਤਾਕਤ ਜਾਂ ਫੌਲੀਕਰ/ ੳਰੀਅਸ 25 ਤਾਕਤ ਜਾਂ ਮੋਨਸਰਨ 250 ਤਾਕਤ ਜਾਂ 80 ਗ੍ਰਾਮ ਨਟੀਵੋ-75 ਤਾਕਤ ਜਾਂ 320 ਮਿ.ਲਿ. ਲਸਚਰ 37.5 ਤਾਕਤ ਜਾਂ 200 ਗ੍ਰਾਮ ਬਾਵਿਸਟਨ 50 ਤਾਕਤ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।ਛਿੜਕਾਅ ਬੂਟਿਆਂ ਦੇ ਮੁੱਢਾਂ ਵੱਲ ਕਰੋ ਅਤੇ ਲੋੜ ਪੈਣ ਤੇ 15 ਦਿਨ ਦੇ ਵਕਫੇ ਤੇ ਦੋਬਾਰਾ ਕਰੋ।ਝੋਨੇ ਦੀ ਫਸਲ ਨੂੰ ਝੂਠੀ ਕਾਂਗਿਆਰੀ ਤੋਂ ਬਚਾਉਣ ਲਈ 500 ਗ੍ਰਾਮ ਕੋਕਸਾਈਡ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਗੋਭ ਵਿੱਚ ਆਉਣ ਸਮੇਂ ਛਿੜਕੋ ਅਤੇ 10 ਦਿਨਾਂ ਬਾਅਦ 200 ਮਿਲੀਲਿਟਰ ਟਿਲਟ ਪਾਣੀ ਵਿੱਚ ਘੋਲ ਕੇ ਦੁਬਾਰਾ ਛਿੜਕਾਅ ਕਰ ਦਿਉ। 
ਬਾਸਮਤੀ ਵਿੱਚ ਤਣੇ ਦੇ ਗੜੂੰਏਂ ਦੀ ਗੰਭੀਰ ਸਮੱਸਿਆ ਹੈ। ਇਸ ਦੇ ਬਚਾਅ ਲਈ ਉਪਰੋਕਤ ਦਵਾਈਆਂ ਤੋਂ ਇਲਾਵਾ ਫਰਟੇਰਾ 4 ਕਿਲੋਗ੍ਰਾਮ ਜਾਂ ਪਦਾਨ/ਕੈਲਡਾਨ/ਕਰੀਟਾਪ/ਸਨਵੈਕਸ/ਨਿਦਾਨ/ਮਾਰਕਟੈਪ/ਮਿਫਟੈਪ 4 ਜੀ 10 ਕਿਲੋਗ੍ਰਾਮ ਜਾਂ ਰੀਜੈਂਟ/ਮੌਰਟੈਲ/ਮਿਫਪਰੋ ਜੀ/ਮਹਾਂਵੀਰ ਜੀ ਆਰ 0.3 ਜੀ 6 ਕਿਲੋਗ੍ਰਾਮ ਜਾਂ ਫੌਰਾਟੌਕਸ 10 ਜੀ 5 ਕਿਲੋਗ੍ਰਾਮ ਜਾਂ ਡਰਸਬਾਨ 10 ਜੀ 4 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਵਰਤਣ ਨਾਲ ਤਣੇ ਦੇ ਗੜੂੰਏ ਦੀ ਰੋਕਥਾਮ ਨਾਲ ਪੱਤਾ ਲਪੇਟ ਸੁੰਡੀ ਦੀ ਵੀ ਰੋਕਥਾਮ ਹੋ ਜਾਂਦੀ ਹੈ। 
ਨਰਮੇ ਵਿੱਚ ਚਿੱਟੀ ਮੱਖੀ ਦਾ ਹਮਲਾ ਦੇਖਣ ਲਈ ਸਵੇਰੇ 10 ਵਜੇ ਤੋਂ ਪਹਿਲਾਂ ਖੇਤਾਂ ਦਾ ਮੁਆਇਨਾ ਕਰੋ। ਜੇਕਰ ਖੇਤਾਂ ਵਿੱਚ ਇਸ ਦਾ ਹਮਲਾ 6 ਚਿੱਟੀਆਂ ਮੱਖੀਆਂ ਪ੍ਰਤੀ ਪੱਤਾ ਨਜ਼ਰ ਆਉਣ ਤਾਂ 200 ਗ੍ਰਾਮ ਕਰੇਜ਼ /ਪੋਲੋ 50 ਤਾਕਤ ਜਾਂ 600 ਮਿ. ਲੀ. ਮਾਰਕਟਰਾਈਜੋ/ ਸੂਟਾਥੀਆਨ 40 ਤਾਕਤ ਜਾਂ 800 ਮਿਲੀ. ਫੋਸਮਾਈਟ/ ਈ-ਮਾਈਟ / ਵੋਲਥੀਆਨ 50 ਤਾਕਤ ਜਾਂ 200 ਮਿ. ਲੀ. ਓਬੇਰੋਨ 240 ਤਾਕਤ ਜਾਂ 500 ਮਿਲੀ ਲਿਟਰ ਲਾਨੋ ਜਾਂ 80 ਗ੍ਰਾਮ ਉਲਾਲਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਜੇਕਰ ਹਰੇ ਤੇਲੇ ਦੇ ਹਮਲੇ ਕਾਰਨ 50 ਪ੍ਰਤੀਸ਼ਤ ਬੂਟਿਆਂ ਦੇ ਪੱਤੇ ਕਿਨਾਰਿਆਂ ਤੋਂ ਪੀਲੇ ਪੈ ਜਾਣ ਤਾਂ 80 ਗ੍ਰਾਮ ਉਲਾਲਾ 50 ਤਾਕਤ ਜਾਂ 40 ਗ੍ਰਾਮ ਐਕਟਾਰਾ ਸੁਪਰ/ ਦੋਤਾਰਾ/ ਥੋਮਸਨ 25 ਤਾਕਤ ਜਾਂ 40 ਮਿ. ਲੀ. ਕੌਨਫੀਡੌਰ/ ਕੌਨਫੀਡੈਂਸ/ ਇਮੀਡਾਸਿਲ/ ਮਾਰਕਡੋਰ ਨੂੰ 125-150 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਨਰਮੇ ਤੇ ਪੈਰਾਵਿਲਟ ਦੀਆਂ ਮੁਢਲੀਆਂ ਨਿਸ਼ਾਨੀਆਂ ਦੇਖਦੇ ਸਾਰ ਹੀ ਇਨ੍ਹਾਂ ਬੂਟਿਆਂ ਤੇ ਕੋਬਾਲਟ ਕਲੋਰਾਈਡ 1ਗ੍ਰਾਮ ਨੂੰ 100 ਲੀਟਰ ਪਾਣੀ ਪ੍ਰਤੀ ਏਕੜ ਛਿੜਕਾਅ ਕਰੋ। ਦੇਸੀ ਕਪਾਹ ਵਿੱਚ ਟੀਂਡੇ ਦੀਆਂ ਸੁੰਡੀਆਂ ਦੀ ਰੋਕਥਾਮ ਲਈ ਛਿੜਕਾਅ, ਜਦੋਂ 25 ਪ੍ਰਤੀਸ਼ਤ ਬੂਟਿਆਂ ਤੇ ਫੁੱਲ-ਡੋਡੀ ਆ ਜਾਵੇ ਤਾਂ, ਸ਼ੁਰੂ ਕਰ ਦਿਉ ਅਤੇ ਅਗਲੇ ਛਿੜਕਾਅ 10 ਦਿਨਾਂ ਦੇ ਫਰਕ ਨਾਲ ਆਖਰੀ ਚੁਗਾਈ ਤੋਂ 2 ਹਫਤੇ ਪਹਿਲਾਂ ਤੱਕ ਕਰੋ। ਬੀ ਟੀ ਰਹਿਤ ਨਰਮੇ ਉਪਰ ਟੀਂਡੇ ਦੀਆਂ ਸੁੰਡੀਆਂ ਦੀ ਰੋਕਥਾਮ ਲਈ ਛਿੜਕਾਅ ਉਦੋਂ ਕਰੋ ਜਦੋ ਤਾਜੀ ਕਿਰੀ ਫੁੱਲ-ਡੋਡੀ ਵਿੱਚ ਨੁਕਸਾਨ 5 ਪ੍ਰਤੀਸ਼ਤ ਤੋਂ ਜ਼ਿਆਦਾ ਹੋਵੇ। ਛਿੜਕਾਅ ਲਈ ਸਿਫਾਰਸ਼ ਕੀਤੀਆਂ ਕੀਟਨਾਸ਼ਕਾਂ 800 ਮਿਲੀਲਿਟਰ ਕੁਇਨਲਫਾਸ 25 ਈ ਸੀ ਜਾਂ 500 ਮਿਲੀਲਿਟਰ ਪ੍ਰੋਫੈਨੋਫਾਸ 50 ਈ ਸੀ ਜਾਂ 160  ਮਿਲੀਲਿਟਰ ਡੈਲਟਾਮੈਥਰੀਨ 2.8 ਈ ਸੀ ਜਾਂ 2 ਲਿਟਰ ਕਲੋਰਪਾਈਰੀਫਾਸ 20 ਈ ਸੀ ਜਾਂ 60 ਮਿਲੀਲਿਟਰ ਸਪਾਈਨੋਸੈਡ 48 ਐਸ ਸੀ ਜਾਂ 200 ਮਿਲੀਲਿਟਰ ਇੰਡੌਕਸਾਕਾਰਬ 15 ਐਸ ਸੀ ਜਾਂ 60 ਮਿਲੀਲਿਟਰ ਕਲੋਰੈਨਟਰਾਨੀਲੀਪਰੋਲ 18.5 ਐਸ ਐਲ ਨੂੰ 125-150 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਇਹ ਮੌਸਮ ਮਿਰਚਾਂ ਦੇ ਫਲ ਗਲਣ ਅਤੇ ਟਾਹਣੀਆਂ ਦੇ ਸੋਕੇ ਰੋਗ ਲਈ ਅਨੁਕੂਲ ਹੈ, ਇਸ ਰੋਗ ਤੋਂ ਬਚਾਅ ਲਈ 750 ਗ੍ਰਾਮ ਬਲਾਈਟੌਕਸ ਜਾਂ ਇੰਡੋਫਿਲ ਐਮ-45 ਨੂੰ 250 ਲਿਟਰ ਪਾਣੀ ਵਿੱਚ ਘੋਲ ਕੇ 10 ਦਿਨ੍ਹਾਂ ਦੇ ਵਕਫੇ ਤੇ ਸਾਫ ਮੌਸਮ ਵਿੱਚ ਛਿੜਕਾਅ ਕਰੋ। ਬੈਗਣਾਂ ਦੇ ਸ਼ਾਖਾਂ ਅਤੇ ਫ਼ਲ ਦੇ ਗੜੂੰਏ ਦੀ ਰੋਕਥਾਮ ਲਈ 100 ਮਿ. ਲਿ. ਸੁਮੀਸੀਡੀਨ 20 ਈ ਸੀ ਜਾਂ 200 ਮਿਲੀਲਿਟਰ ਰਿਪਕਾਰਡ 10 ਈ ਸੀ ਜਾਂ 160 ਮਿਲੀਲਿਟਰ ਡੈਸਿਸ 2.8 ਈ ਸੀ ਜਾਂ 800 ਮਿਲੀਲਿਟਰ ਇਕਾਲਕਸ 25 ਈ ਸੀ ਜਾਂ 500 ਮਿਲੀਲਿਟਰ ਟ੍ਰਾਈਜ਼ੋਫਾਸ 40 ਈ ਸੀ ਨੂੰ 100 ਤੋਂ 125 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਲੋੜ ਅਨੁਸਾਰ 3-4 ਛਿੜਕਾਅ 14 ਦਿਨਾਂ ਦੇ ਵਕਫ਼ੇ ਨਾਲ ਕੀਟਨਾਸ਼ਕ ਅਦਲ-ਬਦਲ ਕੇ ਕਰੋ। 
ਇਹ ਸਮ੍ਹਾਂ ਫਲਾਂ ਦੇ ਸਦਾਬਹਾਰ ਬੂਟੇ ਲਗਾਉਣ ਲਈ ਢੁਕਵਾਂ ਹੈ।ਕਿਨੂੰ ਤੇ ਫਲਾਂ ਦੇ ਕੇਰੇ ਨੂੰ ਰੋਕਣ ਲਈ ਜ਼ੀਰਮ 27 ਐਸ ਸੀ (1250 ਮਿ.ਲੀ.) ਜਾਂ ਪ੍ਰੋਪੀਕੋਨਾਜ਼ੋਲ 25 ਈ ਸੀ (500 ਮਿ.ਲੀ.) ਜਾਂ ਬਾਵਿਸਟਨ 50 ਡਬਲਯੂ ਪੀ (500 ਗ੍ਰਾਮ) ਨੂੰ 500 ਲਿਟਰ ਪਾਣੀ ਪ੍ਰਤੀ ਏਕੜ ਘੋਲ ਕੇ ਛਿੜਕਾਅ ਕਰੋ।ਨਿੰਬੂ ਜਾਤੀ ਦੇ ਬਾਗਾਂ ਵਿੱਚ ਗੂੰਦੀਆ ਰੋਗ ਦੀ ਰੋਕਖਾਮ ਲਈ 25 ਗਾ੍ਰਮ ਰਿਡੋਮਿਲ ਗੋਲਡ ਪ੍ਰਤੀ ਪੌਦਾ 10 ਲਿਟਰ ਪਾਣੀ ਵਿੱਚ ਘੋਲ ਕੇ ਗੜੁਚ ਕਰੋ ਜਾਂ 2.5 ਗਾ੍ਰਮ ਏਲੀਅਟ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾ ਸਕਦਾ ਹੈ। ਬਰਸਾਤਾਂ ਦੇ ਮੌਸਮ ਵਿਚ ਬਾਗਾਂ ਵਿਚ ਨਦੀਨਾਂ ਦੀ ਭਰਮਾਰ ਨੂੰ ਕਾਬੂ ਕਰਨ ਲਈ 1.6 ਲਿਟਰ ਗਲਾਈਸੇਲ 41 ਤਾਕਤ ਜਾਂ ਗਰੈਮੈਕਸੋਨ 24 ਤਾਕਤ ਦਾ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ । ਨਦੀਨ-ਨਾਸ਼ਕਾਂ ਨੂੰ ਫ਼ਲਦਾਰ ਪੌਦਿਆਂ ਉਪਰ ਪੈਣ ਤੋਂ ਬਚਾਉ।  

Friday, September 12, 2014

ਪਾਣੀ ਰੇ ਪਾਣੀ ਤੇਰਾ ਰੰਗ ਕੈਸਾ !

ਤੇਜ਼ ਬਰਸਾਤ ਅਤੇ ਹੜ੍ਹਾਂ ਵਰਗੀ ਹਾਲਤ ਦੇ ਬਾਵਜੂਦ ਚਲਦਾ ਰਿਹਾ ਜਨ-ਜੀਵਨ
ਲੁਧਿਆਣਾ: 12 ਸਤੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਕਿਸੇ ਵੇਲੇ ਇੱਕ ਹਿੰਦੀ ਗੀਤ ਬਹੁਤ ਹਿੱਟ ਹੋਇਆ ਸੀ---ਇਹ ਗੀਤ ਹਰ ਗਲੀ ਮੁਹੱਲੇ ਵਿੱਚ ਗੂੰਜਦਾ ਸੁਣਿਆ ਜਾ ਸਕਦਾ ਸੀ। ਰੇਡੀਓ ਦੇ ਉਸ ਜਮਾਨੇ ਵਿੱਚ ਇਹ ਗੀਤ ਲੋਕਾਂ ਦੇ ਦਿਲਾਂ ਤੱਕ ਉਤਰ ਗਿਆ ਸੀ। ਇਹ ਗੀਤ ਸੀ-
ਪਾਣੀ ਰੇ ਪਾਣੀ ਤੇਰਾ ਰੰਗ ਕੈਸਾ? 
ਜਿਸ ਮੇਂ ਮਿਲਾ ਦੋ ਲਗੇ ਉਸ ਜੈਸਾ। 
ਬਾਰ ਬਾਰ ਸੁਨਣ ਦੀ ਤਮੰਨਾ ਪੈਦਾ ਕਰਨ ਵਾਲੇ ਇਸ ਗੀਤ ਵਿੱਚ ਇੱਕ ਪੂਰੇ ਫਿਲਾਸਫੀ ਦਿੱਤੇ ਗਈ ਹੈ ਬੜੇ ਹੀ ਸੰਗੀਤਮਈ ਢੰਗ ਨਾਲ---ਬੜੀ ਹੀ ਸਾਦਗੀ ਨਾਲ ਇਸ ਵਿੱਚ ਜੋ ਆਖਿਆ ਗਿਆ ਉਹ ਅੱਜ ਵੀ ਪ੍ਰਸੰਗਿਕ ਹੈ। । ਇਸ ਵਿੱਚ ਦੋ ਸਤਰਾਂ ਆਉਂਦੀਆਂ ਹਨ ਜਿਹਨਾਂ ਵਿੱਚ ਕਿਹਾ ਗਿਆ ਹੈ--
ਵੈਸੇ ਤੋ ਹਰ ਰੰਗ ਮੇਂ ਤੇਰਾ ਜਲਵਾ ਰੰਗ ਜਮਾਏ; 
ਜਬ ਤੂ ਫਿਰੇ ਉਮੀਦੋਂ ਪਰ ਤੇਰਾ ਰੰਗ ਸਮਝ ਨ ਆਏ। 
ਜਦ ਜਦ ਵੀ ਬਰਸਾਤ ਆਪਣਾ ਕਹਿਰ ਦਿਖਾਉਂਦੀ ਹੈ ਤਾਂ ਇਸ ਗੀਤ ਦੇ ਬੋਲ ਯਾਦ ਆਉਂਦੇ ਹਨ। ਇਸ ਗੀਤ  ਵਿੱਚ ਦਿਖਾਏ ਗਾਏ ਸੀਨ ਅੱਖਾਂ ਅੱਗੇ ਸਾਕਾਰ ਹੋ ਉੱਠਦੇ ਹਨ। ਹੁਣ ਜਦੋਂ ਅੱਜ ਸ਼ੁੱਕਰਵਾਰ 12 ਸਤੰਬਰ ਨੂੰ ਤੇਜ਼ ਧੁੱਪ ਵਿੱਚ ਅਚਾਨਕ ਤੇਜ਼ ਬਾਰਿਸ਼ ਸ਼ੁਰੂ ਹੋਈ ਤਾਂ ਇਸ ਗੀਤ ਦੇ ਬੋਲ ਫਿਰ ਕੰਨਾਂ ਵਿੱਚ ਗੂੰਜਣ ਲੱਗੇ।
ਬਾਰਿਸ਼ ਦੇ ਨਾਲ ਤੇਜ਼ ਹਨੇਰੀ ਸੀ। ਬਿਜਲੀ ਦੇ ਖੰਭਿਆਂ ਤੋਂ ਥੋਹੜੀ ਥੋਹੜੀ ਦੇਰ ਮਗਰੋਂ ਚਿੰਗਾਰੀਆਂ ਡਿੱਗਦੀਆਂ ਤਾਂ ਸਾਰੇ ਪਾਸੇ ਭਗਦੜ ਮਚ ਜਾਂਦੀ। ਪ੍ਰਤਾਪ ਬਾਜ਼ਾਰ ਚੋਂਕ ਵਿੱਚ ਸਬਜੀਆਂ ਅਤੇ ਫਲਾਂ ਵਾਲੀਆਂ ਨੇ ਝੱਟਪੱਟ ਤਰਪਾਲਾਂ ਤਾਂ ਲਈਆਂ ਸਨ। ਓਹ ਤਰਪਾਲਾਂ ਜਿਹੜੀਆਂ ਪੁਰਾਣੀਆਂ ਹੋ ਚੁੱਕੀਆਂ ਸਨ।ਗਿਆ-ਅੱਜ ਤਿੰਨ ਹਜ਼ਾਰ  ਉਹਨਾਂ ਵਿੱਚ ਮੋਰੀਆਂ ਹੋ ਚੁੱਕੀਆਂ ਸਨ। ਧੁੱਪ ਰੋਕਣ ਲਈ ਤਾਂ ਇਹ ਛੱਤ ਕਾਫੀ ਸੀ ਪਰ ਬਰਸਾਤ ਰੋਕਣ ਵਿੱਚ ਬੇਬਸ। ਇੱਕ ਕੇਲਿਆਂ ਵਾਲਾ ਉਦਾਸ ਹੋ ਗਿਆ ਸੀ। ਪੁਛਿਆ ਤਾਂ ਕਹਿਣ ਲੱਗਿਆ--ਅੱਜ ਸਵੇਰੇ ਮੰਡੀ ਜਾ ਕੇ ਤਿੰਨ  ਹਜ਼ਾਰ ਦਾ ਸਮਾਂ ਪਾਇਆ---ਉਦੋਂ ਮੌਸਮ ਬੜਾ ਚੰਗਾ ਭਲਾ ਸੀ---ਚ ਰਿਹਾ ਸਾਂ ਅਸੀਂ ਅਜੇ ਤੱਕ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਵੀ ਨਹੀਂ ਕਰ ਸਕੇ?ਤੇਜ਼ ਧੁੱਪ ਸੀ ਪਰ ਹੁਣ ਸਭ ਕੁਝ ਉਲਟ ਪੁਲਟ ਹੋ ਗਿਆ। ਅੱਜ ਸਾਰਾ ਦਿਨ ਜੇ ਇਹ ਮਾਲ ਨਾ ਵਿਕਿਆ ਤਾਂ ਕਲ੍ਹ ਨੂੰ ਕਾਫੀ ਘਾਟਾ ਖਾ ਕੇ ਵੇਚਣਾ ਪਵੇਗਾ।
ਆਪਣਾ ਦੁੱਖ ਸੁਣਾਉਂਦਿਆਂ ਵੀ ਉਸਦਾ ਧਿਆਨ ਆਪਣੇ ਰੇਹੜੀ ਦੇ ਨਾਲ ਲੱਗੇ ਬਿਜਲੀ ਦੇ ਖੰਭੇ ਵੱਲ ਸੀ ਜਿਸ ਤੋਂ ਰਹਿ ਰਹਿ ਕੇ ਚਿੰਗਾਰੀਆਂ ਦੀ ਵਰਖਾ ਵੀ ਨਾਲ ਹੀ ਹੋਣ ਲੱਗ ਪੈਂਦੀ ਸੀ। ਉਹ ਪੂਰਾ ਧਿਆਨ ਰੱਖ ਰਿਹਾ ਸੀ ਕਿ ਕਿਤੇ ਕੋਈ ਰਾਹੀ, ਬੱਚਾ ਜਾਂ ਜਾਨਵਰ ਉਸ ਖੰਭੇ ਨਾਲ ਨਾ ਲੱਗ ਜਾਵੇ।  ਉਹ ਦੂਰੋਂ ਹੀ ਬੋਲ ਪੈਂਦਾ ਇਸ ਵਿੱਚ ਕਰੰਟ ਹੈ ਨੇੜੇ ਨਾ ਆਇਓ।  ਉਸ ਨੇ ਦੱਸਿਆ ਇਸ ਖੰਭੇ ਦੀ ਇਹ ਸਮੱਸਿਆ ਕਈ ਦਿਨਾ ਪੁਰਾਨੀ ਹੈ ਪਰ ਅੱਜ ਮਾਮਲਾ ਜਿਆਦਾ ਵਿਗੜ ਗਿਆ ਹੈ। ਬਿਜਲੀ ਵਾਲਿਆਂ ਨੂੰ ਕਈ ਵਾਰ ਆਖਿਆ ਪਰ ਕੋਈ ਨਹੀਂ ਸੁਣਦਾ।
ਪਾਣੀ ਨੇ ਆਪਣਾ ਇਹ ਕਹਿਰੀ ਰੂਪ ਹਰ ਥਾਂ ਦਿਖਾਇਆ ਸੀ। ਗਲੀਆਂ ਮੁਹੱਲਿਆਂ ਤੋਂ ਲੈ ਕੇ ਡੀਸੀ ਦਫਤਰ ਤੱਕ ਇਹੀ ਰੰਗ ਸੀ। ਵਿਕਾਸ ਦੇ ਦਾਅਵਿਆਂ ਨੂੰ ਯਾਦ ਕਰਦਿਆਂ ਮੈਂ ਸੋਚ  ਰਿਹਾ  ਸਾਂ ਅਸੀਂ ਅਜੇ ਤੱਕ ਬਰਸਾਤੀ ਪਾਣੀ ਦੀ ਨਿਕਾਸੀ ਦਾ ਪੂਰਾ ਪ੍ਰਬੰਧ ਵੀ ਨਹੀਂ ਕਰ ਸਕੇ। ਇੱਕ ਘੰਟੇ ਦੀ ਬਾਰਿਸ਼ ਜਨ ਜੀਵਨ ਠਪਪ ਕਰ ਦੇਂਦੀ ਹੈ। ਧੰਨ ਹਨ ਓਹ ਗਰੀਬ ਲੋਕ ਜਿਹੜੇ ਇਸ   ਬਾਰਿਸ਼ ਵਿੱਚ ਵੀ ਬਾਹਰ ਨਿਕਲਦੇ ਹਨ ਅਤੇ ਜਨ ਜੀਵਨ ਨੂੰ ਚਲਦਿਆਂ ਰੱਖਦੇ ਹਨ ਭਾਵੇਂ ਆਪਣੀ ਰੋਜ਼ੀ ਰੋਟੀ ਦੀ ਮਜਬੂਰੀ ਕਾਰਣ ਹੀ ਸਹੀ। ਮੈਨੂੰ ਲੱਗਿਆ ਇਹ ਲੋਕ ਅਸਲ ਵਿੱਚ ਕ੍ਰਿਸ਼ਨ ਭਗਵਾਨ ਦੇ ਸੱਚੇ ਭਗਤ ਹਨ ਜਿਹੜੇ ਇੰਦਰ ਨੂੰ ਚੁਨੌਤੀ ਦੇ ਸਕਦੇ ਹਨ ਅਤੇ ਲੋੜ ਪੈਣ ਤੇ ਗੋਵਰਧਨ ਪਰਬਤ ਵੀ ਚੁੱਕ ਸਕਦੇ ਹਨ।