Showing posts with label University. Show all posts
Showing posts with label University. Show all posts

Saturday, October 02, 2021

ਦੋ ਰੋਜ਼ਾ ਨੈਸ਼ਨਲ ਪੱਧਰੀ ਸਮਾਗਮ ਦੌਰਾਨ 415 ਅਧਿਆਪਕਾਂ ਦਾ ਸਨਮਾਨ

2nd October 2021 at 05:37 PM

ਫੈਪ ਪੰਜਾਬ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਹੋਇਆ ਸਨਮਾਨ 

ਦੋ ਮਹੀਨਿਆਂ ਦੇ ਅੰਦਰ ਪਨਬਸ ਅਤੇ ਪੰਜਾਬ ਰੋਡਵੇਜ਼ ਹੋਣਗੇ ਮੁਨਾਫ਼ੇ ਵਿੱਚ 

ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜ਼ਬਰਦਸਤ ਵਾਅਦਾ 


ਖਰੜ
//ਮੋਹਾਲੀ: 2 ਅਕਤੂਬਰ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਗੱਲ ਬਦਲਾਓ ਵਾਲੀ ਕ੍ਰਾਂਤੀ ਦੀ ਦਸਤਕ ਦੇਣ ਵਾਲੇ ਜੋਸ਼ੀਲੇ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਹੀ। ਉਹ ਇਥੇ ਚੰਡੀਗੜ੍ਹ ਯੂਨੀਵਰਸਿਟੀ ਦੇ ਇੱਕ ਸਮਾਗਮ  ਵਿੱਚ ਆਏ ਹੋਏ ਸਨ। ਉਹਨਾਂ ਇਹ ਵੀ ਕਿਹਾ ਕਿ 3 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰਾਈਵੇਟ ਸਕੂਲ ਟੀਚਰਾਂ ਦਾ ਸਨਮਾਨ ਕਰਨਗੇ ਕਿਓਂਕਿ ਉਹਨਾਂ ਨੇ ਵੀ ਸਮਾਜ ਦੇ ਸਿੱਖਿਆ ਵਾਲੇ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇੱਕ ਹੋਰ ਵੱਡੇ ਵਾਅਦੇ ਵਿੱਚ ਉਹਨਾਂ ਟ੍ਰਾੰਸਪੋਰਟ ਮਹਿਕਮੇ ਬਾਰੇ ਵੀ ਵੱਡੀ ਗੱਲ ਆਖੀ। ਇਹਨਾਂ ਕਿਹਾ ਕਿ ਅਗਲੇ ਦੋ ਮਹੀਨਿਆਂ ’ਚ ਪੰਜਾਬ ਰੋਡਵੇਜ਼ ਅਤੇ ਪਨਬੱਸ ਨੂੰ ਮੁਨਾਫ਼ੇ ’ਚ ਲਿਆਵੇਗੀ ਪੰਜਾਬ ਸਰਕਾਰ। ਜ਼ਿਕਰਯੋਗ ਹੈ ਕਿ ਰਾਜਾ ਵੜਿੰਗ ਵੱਲੋਂ ਦਿੱਤੇ ਇਸ ਜਾਦੂ ਭਰੇ ਜ਼ਬਰਦਸਤ ਭਰੋਸੇ ਨੂੰ ਪੂਰਾ ਕਰਨ ਦੇ ਰਸਤੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਆਉਣ ਵਾਲੀਆਂ ਹਨ। ਆਪਣੀ ਜ਼ਿੰਦਗੀ ਦੇ ਹੰਢੇ ਵਰਤੇ ਅਸੂਲਾਂ ਦੀਆਂ ਖੂਬੀਆਂ ਬਾਰੇ ਦੱਸਦਿਆਂ ਉਹਨਾਂ ਸਪਸ਼ਟ ਕੀਤਾ ਕਿ ਚਰਿੱਤਰ, ਵਚਨਬੱਧਤਾ, ਭਰੋਸਾ, ਹਿੰਮਤ ਅਤੇ ਸ਼ਿਸ਼ਟਾਚਾਰ ਨੂੰ ਅਪਣਾਉਣ ਵਾਲੇ ਲੋਕ ਜ਼ਿੰਦਗੀ ’ਚ ਕਦੇ ਅਸਫ਼ਲ ਨਹੀਂ ਹੁੰਦੇ। 

ਉਹਨਾਂ ਚੇਤੇ ਕਰਾਇਆ ਕਿ ਵਿਗਿਆਨਕ ਤੌਰ ’ਤੇ ਸਾਬਤ ਹੋ ਚੁੱਕਿਆ ਹੈ ਕਿ ਸਮਾਜ ’ਚ 85 ਫ਼ੀਸਦੀ ਉਹ ਲੋਕ ਤਰੱਕੀ ਕਰਦੇ ਹਨ, ਜਿਨ੍ਹਾਂ ਦੀ ਗੈਰ-ਰਸਮੀ ਸਿੱਖਿਆ ਜ਼ਿਆਦਾ ਵਧੀਆ ਹੁੰਦੀ ਹੈ। ਵਿਦਿਅਕ ਸੰਸਥਾਵਾਂ ਵਿਦਿਆਰਥੀਆਂ ਨੂੰ ਰਸਮੀ ਸਿੱਖਿਆ ਤੋਂ ਇਲਾਵਾ ਗੈਰ-ਰਸਮੀ ਸਿੱਖਿਆ ਦੇ ਮਾਧਿਅਮ ਰਾਹੀਂ ਮੁੱਲ ਆਧਾਰਿਤ ਪੜ੍ਹਾਈ ਕਰਵਾਉਣ ’ਤੇ ਜ਼ੋਰ ਦੇਣ। ਗੈਰ-ਰਸਮੀ ਸਿੱਖਿਆ ’ਚ ਚਰਿੱਤਰ, ਵਚਨਬੱਧਤਾ, ਭਰੋਸਾ, ਹਿੰਮਤ ਅਤੇ ਸ਼ਿਸ਼ਟਾਚਾਰ ਸੱਭ ਤੋਂ ਮਹੱਤਵਪੂਰਨ ਹਨ ਅਤੇ ਇਨ੍ਹਾਂ ਪੰਜ ਮਹੱਤਵਪੂਰਨ ਚੀਜ਼ਾਂ ਦਾ ਇਸਤੇਮਾਲ ਕਰਨ ਵਾਲੇ ਲੋਕ ਜ਼ਿੰਦਗੀ ’ਚ ਕਦੇ ਅਸਫ਼ਲ ਨਹੀਂ ਹੁੰਦੇ, ਇਨ੍ਹਾਂ ਵਿਚਾਰਾਂ ਪ੍ਰਗਟਾਵਾ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤਾ। ਇਸ ਮੌਕੇ ਉਹ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਕਰਵਾਏ ਜਾ ਰਹੇ ਦੋ ਰੋਜ਼ਾ ‘ਫੈਪ ਨੈਸ਼ਨਲ ਐਵਾਰਡ-2021’ ਦੇ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ। ਸਮਾਗਮ ਦੇ ਪਹਿਲੇ ਦਿਨ ਫੈਡਰੇਸ਼ਨ ਵੱਲੋਂ ਪੰਜਾਬ ਤੋਂ ਪ੍ਰਾਈਵੇਟ ਸਕੂਲਾਂ ਦੇ 415 ਅਧਿਅਪਕਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਅਦਾਕਾਰ ਅਤੇ ਸੂਫ਼ੀ ਗਾਇਕ ਡਾ. ਸਤਿੰਦਰ ਸਰਤਾਜ, ਉੱਘੇ ਰੰਗਮੰਚ ਅਤੇ ਫ਼ਿਲਮ ਅਦਾਕਾਰਾ ਸੁਨੀਤਾ ਧੀਰ, ਵਰਲਡ ਕੈਂਸਰ ਕੇਅਰ ਦੇ ਅੰਬੈਸਡਰ ਡਾ. ਕੁਲਵੰਤ ਸਿੰਘ ਧਾਲੀਵਾਲ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਉਚੇਚੇ ਤੌਰ ’ਤੇ ਮੌਜੂਦ ਰਹੇ।

ਇਸ ਮੌਕੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਅਤੇ ਲਾਲ ਬਹਾਦਰ ਸ਼ਾਸਤਰੀ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੰਦਿਆਂ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿਹਾ ਅਧਿਆਪਕਾਂ ਦਾ ਸਨਮਾਨ ਕੀਤਾ ਜਾਣਾ ਲਾਜ਼ਮੀ ਹੈ ਕਿਉਂਕਿ ਮਾਂ-ਬਾਪ ਤੋਂ ਬਾਅਦ ਅਧਿਆਪਕ ਵਿਦਿਆਰਥੀ ਦੀ ਜ਼ਿੰਦਗੀ ਬਦਲਣ ’ਚ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਜੀ ਨੇ ਵੀ ਕਿਹਾ ਸੀ ਕਿ ਸਿੱਖਿਆ ਸਿਰਫ਼ ਕਿਤਾਬੀ ਗਿਆਨ ਤੱਕ ਹੀ ਸੀਮਿਤ ਨਹੀਂ ਬਲਕਿ ਇਸ ਦਾ ਉਦੇਸ਼ ਵਿਦਿਆਰਥੀ ਦਾ ਸੰਪੂਰਨ ਵਿਕਾਸ ਕਰਕੇ ਉਸਨੂੰ ਹਰ ਖੇਤਰ ’ਚ ਮਾਹਿਰ ਬਣਾਉਣ ਹੈ। ਉਨ੍ਹਾਂ ਰਸਮੀ ਅਤੇ ਗੈਰ ਰਸਮੀ ਸਿੱਖਿਆ ਦੇ ਸੁਮੇਲ ਵਾਲੇ ਵਿਅਕਤੀ ਨੂੰ ਸੱਭ ਤੋਂ ਉਤਮ ਵਿਅਕਤੀ ਕਰਾਰ ਦਿੱਤਾ। ਉਨ੍ਹਾਂ ਫੈਡਰੇਸ਼ਨ ਦੇ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ  

ਇਸ ਮੌਕੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਕੋਲ ਸੀਮਤ ਸਰੋਤ ਹੋਣ ਦੇ ਬਾਵਜੂਦ ਵੀ ਅਗਲੇ ਦੋ ਮਹੀਨਿਆਂ ’ਚ ਲੋਕਾਂ ਦੀਆਂ ਉਮੀਦਾਂ ਨੂੰ ਵੇਖਦਿਆਂ ਨਵੀਂਆਂ 800 ਬੱਸਾਂ ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਬੇੜੇ ’ਚ ਸ਼ਾਮਲ ਕੀਤੀਆਂ ਜਾਣਗੀਆਂ। ਉਨ੍ਹਾਂ ਭਰੋਸਾ ਦਿੱਤਾ ਕਿ ਘਾਟੇ ’ਚ ਜਾਣ ਵਾਲੀ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀ ਟਰਾਂਸਪੋਰਟ ਅਗਲੇ ਦੋ ਮਹੀਨਿਆਂ ’ਚ ਮੁਨਾਫ਼ੇ ’ਚ ਜਾਵੇਗੀ। 

ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ’ਚ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫ਼ਤ ਬੱਸ ਪਾਸ ਦੇਣ ਸਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਦਾ ਰੋਡ ਟੈਕਸ ਮੁਆਫ਼ ਕਰਨ ਸਬੰਧੀ ਵੀ ਗੱਲਬਾਤ ਕੀਤੀ ਜਾਵੇਗੀ।

ਇਸ ਮੌਕੇ ਗੱਲਬਾਤ ਕਰਦਿਆਂ ਡਾ. ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਪੰਜਾਬ ਦੇ ਨਿੱਜੀ ਸਕੂਲਾਂ ਦੀ ਨੁਮਾਇੰਦਗੀ ਕਰਨ ਵਾਲੀ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ਦੇਸ਼ ਵਿਆਪੀ ਪੱਧਰ ’ਤੇ ਅਧਿਆਪਕਾਂ ਦਾ ਸਨਮਾਨ ਕੀਤਾ ਜਾਣਾ ਇੱਕ ਇਤਿਹਾਸਕ ਕਦਮ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਮੂਲ ਰੂਪ ਵਿੱਚ ਕਾਰਨ ਸਕੂਲੀ ਸਿੱਖਿਆ ਦੌਰਾਨ ਕਾਬਲ ਅਧਿਆਪਕਾਂ ਦੁਆਰਾ ਰੱਖੀ ਗਈ ਮਜ਼ਬੂਤ ਬੁਨਿਆਦ ਹੁੰਦਾ ਹੈ ਜਿਸ ਦੇ ਮੱਦੇਨਜ਼ਰ ਅਧਿਆਪਨ ਦੇ ਖੇਤਰ ’ਚ ਯੋਗ ਭੂਮਿਕਾ ਨਿਭਾਉਣ ਵਾਲੇ ਅਧਿਆਪਕਾਂ ਦੀ ਕਾਰਗੁਜ਼ਾਰੀ ਨੂੰ ਸਨਮਾਨ ਦੇਣ ਦੇ ਉਦੇਸ਼ ਨਾਲ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਪੰਜਾਬ ਦੇ ਸੈਲਫ਼ ਫਾਈਨਾਂਸਡ ਸਕੂਲਾਂ ਦੀ ਅਹਿਮ ਭੂਮਿਕਾ ਹੈ ਜਦਕਿ ਉਨ੍ਹਾਂ ਨੇ ਰੋਜ਼ਗਾਰਦਾਤਾ ਵਜੋਂ ਵੀ ਸੁਚੱਜੀਆਂ ਸੇਵਾਵਾਂ ਨਿਭਾਉਂਦਿਆਂ 5 ਲੱਖ ਵਿਅਕਤੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਫੈਡਰੇਸ਼ਨ ਵਲੋਂ ਕਰਵਾਏ ਜਾ ਰਹੇ ਦੋ ਰੋਜ਼ਾ ਸਮਾਗਮ ਦੇ ਪਹਿਲੇ ਦਿਨ ਪੰਜਾਬ ਤੋਂ 420 ਅਧਿਆਪਕਾਂ ਦਾ ਸਨਮਾਨ ਕੀਤਾ ਗਿਆ ਹੈ ਜਦਕਿ ਬਾਕੀ ਦੇ ਸੂਬਿਆਂ ਤੋਂ ਸਬੰਧਿਤ ਅਧਿਆਪਕਾਂ ਦਾ ਸਨਮਾਨ 3 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਜੀ ਵੱਲੋਂ ਕੀਤਾ ਜਾਵੇਗਾ।

ਇਸ ਮੌਕੇ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਅੱਜ ਸਾਡੇ ਸਾਰਿਆਂ ਦੀ ਇਹ ਜ਼ੁੰਮੇਵਾਰੀ ਬਣਦੀ ਹੈ ਕਿ ਸਮਾਜ ਦੇ ਹਰ ਵਰਗ ਅਤੇ ਹਰ ਸੰਸਥਾ ਨੂੰ ਇਕਜੁੱਟ ਹੋ ਕੇ ਹਰ ਖੇਤਰ ’ਚ ਸਾਂਝੇ ਯਤਨਾਂ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਤਾਂ ਜੋ ਇੱਕ ਖੁਸ਼ਹਾਲ ਅਤੇ ਸ਼ਾਨਦਾਰ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ। ਪੁਰਸਕਾਰ ਸਮਾਗਮ ’ਚ ਪਹੁੰਚੇ ਮਹਿਮਾਨਾਂ ਅਤੇ ਅਧਿਆਪਕਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਨੇ ਸਮਾਜ ਦੀ ਉਨਤੀ ਵਿੱਚ ਮਿਸਾਲੀ ਯੋਗ ਪਾਇਆ ਹੈ ਅਤੇ ਨਿੱਜੀ ਖੇਤਰ ਦੀ ਸਿੱਖਿਆ ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੇ ਪੰਜਾਬ ’ਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀ ਭੂਮਿਕਾ ਅਤੇ ਸਮਾਜ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਸਾਂਝੀ ਹੈ। ਸਮਾਗਮ ਦੇ ਅੰਤ ’ਚ ਪੰਜਾਬ ਦੀ ਉੱਘੀ ਸੂਫ਼ੀ ਆਵਾਜ਼ ‘ਨੂਰਾਂ ਸਿਸਟਰਜ਼’ ਨੇ ਆਪਣੀ ਬਾਕਮਾਲ ਗਾਇਕੀ ਨਾਲ ਪ੍ਰੋਗਰਾਮ ਨੂੰ ਸੂਫ਼ੀਆਨਾ ਰੰਗ ’ਚ ਰੰਗ ਦਿੱਤਾ।

Wednesday, October 03, 2018

ਲਿੰਗਕ ਬਰਾਬਰਤਾ ਬਨਾਮ ਔਰਤ ਦੀ ਸੁਰੱਖਿਆ//ਅਰਵਿੰਦਰ ਕੌਰ ਕਾਕੜਾ (ਡਾ.)

Oct 1, 2018, 3:17 PM
ਲਿੰਗਕ ਬਰਾਬਰੀ ਕਿਵੇਂ ਲਿਆਂਦੀ ਜਾਵੇ 
ਸਾਡੇ ਸਮਾਜ ਵਿੱਚ ਔਰਤ ਦੀ ਸਥਿਤੀ ਦੁਜੈਲੇ ਸਥਾਨ ਵਾਲੀ ਹੈ। ਮਰਦ ਤੇ ਔਰਤ ਵਿਚਲੇ ਵਿਤਕਰੇ ਦੀ ਤਸਵੀਰ ਹੇਠਲੇ ਪੱਧਰ ਤੋਂ ਉਪਰਲੇ ਪੱਧਰ ਤੱਕ ਵੀ ਨਜ਼ਰ ਆਉਂਦੀ ਹੈ ਸੰਵਿਧਾਨ ਨੇ ਸਾਨੂੰ ਸਮਾਨਤਾ ਦਾ ਅਧਿਕਾਰ ਦਿੱਤਾ ਹੈ। ਅਧਿਕਾਰਾਂ ਦੀ ਸੁਚੇਤ ਵਰਤੋਂ ਕਰਨਾ ਹਰ ਨਾਗਰਿਕ ਦਾ ਫ਼ਰਜ਼ ਹੈ। ਜੇਕਰ ਚਾਨਣ ਦੇ ਮੁਨਾਰੇ.....ਉੱਚ ਵਿਦਿਅਕ ਅਦਾਰੇ ਹੀ ਇਸ ਅਧਿਕਾਰ ਦੀਆਂ ਧੱਜੀਆਂ ਉਡਾ ਰਹੇ ਹੋਣ ਤਾਂ ਪਿੱਛੇ ਕੀ ਰਹਿ ਜਾਂਦਾ ਹੈ। 
ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਔਰਤ ਵਿਰੋਧੀ ਸੋਚ ਦੀ ਝਲਕ ਆਪ ਮੁਹਾਰੇ ਸਾਹਮਣੇ ਆ ਰਹੀ ਹੈ। ਇਸ ਸੰਸਥਾ ਵਿੱਚ ਪੜ੍ਹ੍ਹ ਰਹੀਆਂ ਵਿਦਿਆਰਥਣਾਂ ਲਈ ਵਿਦਿਆਰਥੀਆਂ ਬਰਾਬਰ ਵਿਚਰਨ ਦਾ ਅਧਿਕਾਰ ਕਿਉਂ ਨਹੀਂ ਜਦੋਂ ਕਿ ਅਸੀ ਸਿਲੇਬਸਾਂ ਵਿੱਚ ਬਰਾਬਰੀ ਦਾ ਸੰਕਲਪ ਲੈਕੇ ਆਉਂਦੇ ਹਾਂ। ਲਿੰਗਕ ਅਸਮਾਨਤਾ ਨੂੰ ਖ਼ਤਮ ਕਰਨ ਦੇ ਸੁਆਲ ਨੂੰ ਲੈ ਕੇ ਯੂਨੀਵਰਸਿਟੀ ਵਿੱਚ ਲੜਕੀਆਂ ਦਾ ਸੰਘਰਸ਼ ਜਾਰੀ ਹੈ। ਉਨ੍ਹਾਂ ਦਾ ਮਸਲਾ ਹੈ ਕਿ ਜੇਕਰ ਮੁੰਡੇ ਲਾਇਬ੍ਰੇਰੀ ਵਿੱਚ ਰਾਤ ਨੂੰ ਪੜ੍ਹ ਸਕਦੇ ਹਨ ਤੇ ਕੁੜੀਆਂ ਕਿਉਂ ਨਹੀਂ। ਇੱਥੋ ਹੀ ਲਿੰਗਕ ਸਮਾਨਤਾ ਦੀ ਗੱਲ ਸਾਹਮਣੇ ਆ ਰਹੀ ਹੈ। ਲਿੰਗਕ ਬਰਾਬਰੀ ਕਿਵੇਂ ਲਿਆਂਦੀ ਜਾਵੇ ਤੇ ਇਸ ਨਾਲ ਜੁੜਿਆ ਸੁਆਲ ਔਰਤ ਦੀ ਸੁਰੱਖਿਆ ਦਾ ਆਉਂਦਾ ਹੈ। ਇਹ ਇੱਕ ਗੰਭੀਰ ਮਸਲਾ ਹੈ ਜੋ ਔਰਤ ਦੀ ਮੁਕਤੀ ਨਾਲ ਜੁੜਦਾ ਹੈ ਇਸ ਬਾਰੇ ਵੱਧ ਤੋਂ ਵਧ ਵਿਚਾਰ ਵਟਾਂਦਰਾ ਕਰਨ ਦੀ ਲੋੜ ਹੈ।
ਸਾਡੇ ਅਸਾਵੇਂ ਵਿਕਾਸ ਵਾਲੇ ਸਮਾਜ ਵਿੱਚ ਔਰਤ ਨਾਲ ਸਮਾਜਕ ਆਰਥਿਕ ਹਰ ਖੇਤਰ ਵਿੱਚ ਵਿਤਕਰਾ ਕੀਤਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਮਰਦਾਵੀਂ ਸੱਤਾ/ਪਿਛਾਖੜੀ ਸੋਚ ਔਰਤ ਨੂੰ ਆਪਣੀ ਅਧੀਨਗੀ ਦੇ ਸਿਕੰਜ਼ੇ ਵਿੱਚ ਰੱਖਦੀ ਹੈ। ਇਹ ਤਾਂ ਮੰਨਿਆ ਜਾਂਦਾ ਹੈ ਕਿ ਜਿਥੇ ਔਰਤ ਚੇਤੰਨ ਨਹੀਂ ਉਥੇ ਤਾਂ ਉਹ ਚੁੱਪ ਕਰਕੇ ਸਹਿ ਲੈਂਦੀ ਹੈ ਪਰ ਚੇਤੰਨ ਕੁੜੀਆਂ/ਔਰਤਾਂ ਨੂੰ ਅਜਿਹਾ ਵਿਤਕਰਾ ਸ਼ਹਿਣਾ ਪਏ ਤਾਂ ਉਥੇ ਚੁੱਪ ਅਵਾਜ਼ ਵਿੱਚ ਬਦਲਦੀ ਹੈ। ਅਜਿਹਾ ਕੁਝ ਪੰਜਾਬੀ ਯੂਨੀਵਰਸਿਟੀ ਵਿੱਚ ਹੋ ਰਿਹਾ ਹੈ। ਵਿਦਿਆਰਥਣਾਂ ਦੀ ਇਸ ਮੰਗ ਬਾਰੇ ਦੋ ਤਰ੍ਹਾਂ ਦੇ ਵਿਚਾਰ ਆ ਰਹੇ ਹਨ ਪਹਿਲਾ ਵਿਚਾਰ ਲਿੰਗਕ ਬਰਾਬਰੀ ਦਾ ਹੈ ਇਸ ਨਾਲ ਅਸੀਂ ਸਿਧਾਂਤਿਕ ਤੌਰ ਤੇ ਸਹਿਮਤ ਹਾਂ। ਦੂਜਾ ਵਿਚਾਰ ਅਸਿੱਧੇ/ਸਿੱਧੇ ਤੌਰ ਤੇ ਯੂਨੀਵਰਸਿਟੀ ਦੀ ਪਿੱਤਰਕੀ ਸੱਤਾ ਦਾ ਹੈ ਜੋ ਔਰਤ/ਕੁੜੀ ਦੀ ਸੁਰਖਿਆ ਦਾ ਮਾਮਲਾ ਲੈ ਕੇ ਗੱਲ ਕਰ ਰਹੇ ਹਨ। ਇਨ੍ਹਾਂ ਦੋਹਾਂ ਪਹਿਲੂਆਂ ਬਾਰੇ ਚਿੰਤਨ ਕਰਨਾ ਜਰੂਰੀ ਹੈ।
ਸਾਡੀ ਅੱਧੀ ਵੱਸੋ ਭਾਵੇਂ ਔਰਤਾਂ ਦੀ ਹੈ ਪਰ ਉਹਨਾਂ ਦੀ ਪਹਿਚਾਣ ਮਾਂ, ਭੈਣ, ਪਤਨੀ ਅਤੇ ਬੇਟੀ ਕਰਕੇ ਹੀ ਹੈ ਮਨੁੱਖ ਕਰਕੇ ਨਹੀਂ। ਇਸ ਪਿੱਤਰਕੀ ਸਮਾਜ ਨੇ ਆਪਣੇ ਮੁੱਲ, ਸੰਸਕਾਰ ਤੇ ਪ੍ਰਤੀਮਾਨ ਔਰਤ ਤੇ ਥੋਪ ਕੇ ਉਸ ਦੀ ਮਾਨਸਿਕਤਾ ਨੂੰ ਅਧੀਨਗੀ ਵਾਲੀ ਬਣਾ ਦਿੱਤਾ ਹੈ ਉਹ ਆਪਣੀ ਸਥਿਤੀ ਬਾਰੇ ਠੀਕ ਨਿਰਣਾ ਵੀ ਨਹੀਂ ਲੈ ਸਕਦੀ। ਵੱਡੇ ਵੱਡੇ ਅਹੁਦਿਆਂ ਜਿਵਂੇ ਪ੍ਰਸ਼ਾਸਨ, ਫੌਜ਼, ਪੁਲਿਸ ਤੇ ਹੋਰ ਖੇਤਰਾਂ ਵਿੱਚ ਬਿਰਾਜਮਾਨ ਔਰਤਾਂ ਵੀ ਕਿਤੇ ਨਾਂ ਕਿਤੇ ਮਰਦ ਦੇ ਫੈਸਲਿਆਂ ਉੱਪਰ ਨਿਰਭਰ ਹਨ। ਜੇਕਰ ਔਰਤ/ਕੁੜੀ ਪਿਛਾਂਹਖਿੱਚੂ ਮੁੱਲਾਂ ਦਾ ਵਿਰੋਧ ਕਰਦੀ ਹੈ ਤਾਂ ਰਾਜਸੱਤਾ ਵੱਲੋਂ ਕਈ ਐਲਾਨਨਾਮੇ ਘੜੇ ਜਾਂਦੇ ਹਨ ਜਿਵੇਂ ਖਾਪ ਪੰਚਾਇਤਾਂ ਤੇ ਡਰੈੱਸ ਕੋਡ ਤੋਂ ਬਿਨਾਂ ਹੋਰ ਕਈ ਪਾਬੰਧੀਆਂ ਲਗਾਈਆਂ ਜਾਂਦੀਆਂ ਹਨ। ਆਰਥਿਕ ਸਮਾਜਿਕ ਨਿਰਭਰਤਾ ਔਰਤ ਨੂੰ ਮਰਦ ਦੇ ਗੁਲਾਮ ਬਣਾਉਂਦੀ ਹੈ। ਜੋ ਔਰਤਾਂ ਪੜ੍ਹ ਲਿਖ ਕੇ ਨੌਕਰੀ ਪ੍ਰਾਪਤ ਕਰ ਆਰਥਿਕ ਤੌਰ ਤੇ ਖੁਸ਼ਹਾਲ ਹੋਈਆਂ ਹਨ। ਉਹ ਵੀ ਆਰਥਿਕਤਾ ਤੋ ਬਿਨਾਂ ਹੋਰ ਕੋਈ ਵਿਤਕਰਿਆਂ ਦਾ ਸ਼ਿਕਾਰ ਹਨ। ਕੰਮਕਾਜੀ ਥਾਵਾਂ, ਦਫ਼ਤਰਾਂ ਤੇ ਘਰਾਂ ਵਿੱਚ ਮਰਦਾਵੀਂ ਸੱਤਾ ਆਪਣੇ ਪੂਰੇ ਰੋਹਬ ਹੇਠ ਔਰਤ ਨੂੰ ਵਿਚਰਨ ਦਿੰਦੀ ਹੈ। ਜਿਹੜੀਆਂ ਔਰਤਾਂ ਖੇਤਾਂ ਜਾਂ ਫੈਕਟਰੀਆਂ ਵਿੱਚ ਕੰਮ ਕਰਦੀਆਂ ਹਨ ਉਨ੍ਹਾਂ ਦਾ ਵੇਤਨਾਂ ਮਰਦਾਂ ਬਰਾਬਰ ਘੱਟ ਹੈ ਉਹ ਉੱਥੇ ਬਹੁਤ ਵਾਰੀ ਜ਼ਿਸਮਾਨੀ ਸੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ। ਠੇਕੇਦਾਰੀ ਸਿਸਟਮ ਨੇ ਤਾਂ ਔਰਤਾਂ ਦੀ ਸਥਿਤੀ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ। ਖੁਰਾਕ ਦੀ ਘਾਟ ਤੋਂ ਲੈਕੇ ਸਿਹਤ ਸੇਵਾਵਾਂ ਦੀਆਂ ਸਹੂਲਤਾਂ ਦੀ ਕਮੀ ਕਾਰਨ ਉਨਾਂ ਪੱਲੇ ਮਰਦਾਂ ਦੇ ਮੁਕਾਬਲੇ ਜਿਆਦਾ ਨਿਰਾਸ਼ਾ, ਬਿਮਾਰੀ ਤੇ ਭੈੜਾ ਆਲਾ ਦੁਆਲਾ ਹੁੰਦਾ ਹੈ।
ਔਰਤ ਦੀ ਸੁਰਖਿਆ ਦਾ ਮਸਲਾ ਸਾਡੇ ਰਾਜ-ਪ੍ਰਬੰਧ ਨਾਲ ਜੁੜਿਆ ਹੋਇਆ ਹੈ ਯੂਨੀਵਰਸਿਟੀ ਵਿੱਚ ਏਨੀ ਸਕਿਉਰਟੀ ਹੋਣ ਦੇ ਬਾਵਜੂਦ ਵੀ ਇਕੱਲੀ ਕੁੜ੍ਹੀ ਰਾਤ ਨੂੰ ਨਹੀ ਆ ਜਾ ਸਕਦੀ ਤਾਂ ਉਹ ਸੁਰਖਿਅਤ ਨਹੀ। ਇਹ ਸੁਆਲ ਸੁਰਖਿਆ-ਪ੍ਰਬੰਧ `ਤੇ ਉਂਗਲ ਰੱਖਦਾ ਹੈ ਜਿਥੇ  ਪੁਲਿਸ ਤੇ ਸੁਚੇਤ ਅਧਿਕਾਰੀ ਹਨ। ਇਥੋ ਦੇਖ ਕੇ ਸਮਾਜ ਦੇ ਬਾਕੀ ਖੇਤਰਾਂ ਵਿੱਚ ਔਰਤ ਦੀ ਕੀ ਸੁਰਖਿਆ ਹੋ ਸਕਦੀ ਹੈ- ਇਹ ਪ੍ਰਸ਼ਨ ਵਾਰ-ਵਾਰ ਉਭਰਦਾ ਹੈ। ਜੇਕਰ ਗੁੰਡਾਗਰਦੀ ਇੱਕ ਸੁਰਖਿਅਕ ਮਾਹੌਲ ਵਿੱਚ ਅਸੰਭਵ ਹੈ ਤਾਂ ਸਮਾਜ ਵਿੱਚ ਫੈ਼ਲ ਰਹੀ ਗੁੰਡਾਗਰਦੀ, ਬਦਮਾਸ਼ਪੁਣਾ ਤੇ ਨਸ਼ਾਖੋਰੀ ਲਈ ਕੋਣ ਜਿੰਮੇਵਾਰ ਹੈ। ਅੱਜ ਸਾਡੀ ਧੀ, ਭੈਣ ਤੇ ਮਾਂ ਨਾ ਘਰ ਵਿੱਚ ਸੁਰਖਿਅਤ ਹੈ ਨਾ ਬਾਹਰ।
ਨੈਸ਼ਨਲ ਕ੍ਰਾਇਮ ਰਿਕਾਰਡ ਬਿਊਰੋ ਦੇ ਅੰਕੜੇ ਦੱਸਦੇ ਹਨ ਕਿ ਔਰਤ ਦੇ ਨਾਲ ਲਿੰਗਕ ਘਟਨਾਵਾਂ ਦਾ ਪਹਿਲਾਂ ਨਾਲੋਂ ਜਿਆਦਾ ਵਾਧਾ ਹੋਇਆ ਹੈ। 2016 ਸਾਲ ਵਿੱਚ 38 ਹਜਾਰ 947 ਔਰਤਾਂ ਨਾਲ ਜਬਰ ਜਨਾਹ ਹੋਇਆ ਜਿਨਾਂ ਵਿੱਚ 36 ਹਜਾਰ 859 ਮੁਲਜ਼ਮ ਔਰਤਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ ਤੇ ਜਾਣਦੇ ਸਨ, 630 ਘਰੇਲੂ ਮੈਂਬਰ, 1087 ਪਰਿਵਾਰ ਦੇ ਨੇੜੇ ਦੇ ਵਿਅਕਤੀ 2174 ਰਿਸ਼ਤੇਦਾਰ, 10520 ਗੁਆਂਢੀ ਸਨ। ਮੱਧ ਪ੍ਰਦੇਸ਼ ਵਿੱਚ 4882 ਔਰਤਾਂ ਨਾਲ ਜਬਰ-ਜਨਾਹ ਵਿੱਚ 4803 ਮੁਲਜ਼ਮ ਪੀੜਤਾਂ ਦੇ ਜਾਣਕਾਰ ਸਨ। ਇਸ ਤਰ੍ਹਾਂ ਪਿਛਲੇ ਦਿਨੀ ਬਰਨਾਲਾ ਦੇ ਹਸਪਤਾਲ ਵਿੱਚ ਆਪਣੀ ਮਾਂ ਦੀ ਸਾਂਭ ਸੰਭਾਲ ਲਈ ਆਈ ਲੜਕੀ ਨਾਲ  ਨਸ਼ੀਲੇ ਇੰਜੈਕਸ਼ਨ ਲਗਾ ਕੇ ਬਲਾਤਕਾਰ, ਨੂਰਪੂਰ ਵਿੱਚ ਫੌਜੀ ਵੱਲੋਂ ਬਲਾਤਕਾਰ, ਫਰੀਦਾਬਾਦ ਵਿੱਚ 20 ਸਾਲਾਂ ਕੁੜੀ ਨਾਲ 8 ਮੁੰਡਿਆਂ ਨੇ ਸਮੂਹਿਕ ਬਲਾਤਕਾਰ, ਆਂਧਰਾ ਪ੍ਰਦੇਸ਼ ਵਿੱਚ 9 ਸਾਲਾਂ ਲੜਕੀ ਨਾਲ 60 ਸਾਲਾ ਵਿਅਕਤੀ, ਰਿਵਾੜੀ ਵਿੱਚ ਸੀ.ਬੀ.ਐਸ.ਈ. ਬੋਰਡ ਦੀ 12ਵੀਂ ਦੀ ਟੋਪਰ ਵਿਦਿਆਰਥਨ ਨਾਲ ਬਲਾਤਕਾਰ ਤੇ ਇਸ ਤਰ੍ਹਾਂ ਦੀਆਂ ਹੋਰ ਕਿੰਨੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਬਲਾਕਾਰੀਆਂ ਨੇ ਇਹ ਨਵਾਂ ਢੰਗ ਲੱਭ ਲਿਆ ਕਿ ਮਾਸੂਮ ਲੜਕੀ ਨਾਲ ਬਲਾਤਕਾਰ ਕਰਕੇ ਕਤਲ ਕਰ ਦੇਣ ਦਾ। ਹਿਸਾਰ ਵਿੱਚ ਹੋਈ ਘਿਨਕਾਉਣੀ ਘਟਨਾ ਨੇ ਸਭ ਦਾ ਦਿਲ ਕੰਬਾ ਕੇ ਰੱਖ ਦਿੱਤਾ ਕਿ 17-1/2 ਸਾਲ ਦੀ ਕੁੜੀ ਦੇ ਨਾਲ ਬਲਾਤਕਾਰੀਆਂ ਨੇ ਬਲਾਤਕਾਰ ਕਰ 24 ਸੈ.ਮੀ. ਲੰਬੀ ਸਟਿਕ ਉਸ ਦੇ ਗੁਪਤ ਅੰਗ ਵਿੱਚ ਖੋਭ ਦਿੱਤੀ। ਅੱਜ ਕਲ ਅਖਬਾਰਾਂ ਦੀ ਸੁਰਖੀਆਂ ਵਿੱਚ ਫਤਿਹਪੁਰ (ਨੂਰਮਹਿਲ), ਜਗੋਵਾਲ (ਗੁਰਦਾਸਪੁਰ) ਤੇ ਪਟਿਆਲਾ ਦੀਆਂ ਲਿੰਗਕ ਘਟਨਾਵਾਂ ਛਾਈਆ ਰਹੀਆਂ ਹਨ। ਉਸੇ ਤਰ੍ਹਾਂ ਕਠੂਆ, ਦੇਵਰੀਆ, ਮੁਜ਼ਫਰਨਗਰ, ਪ੍ਰਤਾਪਗੜ੍ਹ, ਭੋਜਪੁਰ ਦੀਆਂ ਵੀ ਘਟਨਾਵਾਂ ਹਿਰਦੇ ਵਲੂੰਧਰਨ ਵਾਲੀਆਂ ਹਨ। ਜਿਸ ਦਾ ਸ਼ਿਕਾਰ ਮਾਸੂਮ ਤੇ ਜਵਾਨ ਕੁੜੀਆ ਹੋਈਆਂ ਹਨ। ਬਹੁਤ ਸਾਰੀਆਂ ਔਰਤ ਵਿਰੋਧੀ ਅਜਿਹੀਆਂ ਘਟਨਾਵਾਂ ਵੀ ਹਨ ਜਿਨ੍ਹਾਂ ਦਾ ਨਾਂ ਕੋਈ ਸਰਕਾਰੀ ਰਿਕਾਰਡ ਹੈ ਤੇ ਨਾਂ ਹੀ ਉਨਾਂ ਉਪਰ ਕੋਈ ਕਾਰਵਾਈ ਹੈ ਜਿਵੇ ਦਲਿਤ ਔਰਤਾਂ ਆਦਿ ਵਾਸੀ ਔਰਤਾਂ, ਕਸ਼ਮੀਰ ਜਾਂ ਉੱਤਰ ਪੂਰਬੀ ਰਾਜਾਂ ਵਿੱਚ ਸੁਰਖਿਆਂ ਬਲਾਂ ਦੁਆਰਾ ਲਿੰਗਕ ਸੋਸ਼ਣ ਆਦਿ। ਇੱਥੇ ਕੁੜੀਆਂ ਦੇ ਸ਼ੋਸ਼ਣ ਦਾ ਇੱਕ ਰੂਪ ਇਹ ਵੀ ਸਾਹਮਣੇ ਆਇਆ ਹੈ ਕਿ ਅਨਾਥ ਘਰਾਂ ਵਿੱਚ ਰਹਿੰਦੀਆਂ ਬੱਚੀਆਂ ਨੂੰ ਦੇਹ-ਵਪਾਰ ਵੱਲ ਧੱਕਿਆ ਜਾ ਰਿਹਾ ਹੈ। ਇਹ ਸਾਰਾ ਕੁੱਝ ਪੁਲਿਸ, ਸਿਆਸੀ ਗੱਠਜੋੜ ਹੇਠ ਹੋ ਰਿਹਾ ਹੈ। ਬਿਹਾਰ ਤੇ ਪੰਜਾਬ ਵਿੱਚੋਂ ਇਸ ਤਰ੍ਹਾਂ ਘਟਨਾਵਾਂ ਸਾਹਮਣੇ ਆਈਆਂ ਹਨ। ਮਾਸੂਮ ਬੱਚੀਆਂ, ਇੱਕਲੀਆਂ ਜਾਂਦੀਆਂ ਕੁੜੀਆਂ ਜਾਂ ਘਰਾਂ ਵਿੱਚ ਵੜ ਕੇ ਇੱਕਲੀ ਕੁੜੀ ਜਾਂ ਔਰਤ ਨਾਲ ਸ਼ਰੇਆਮ ਜਿਸਮੀ ਧੱਕਾ, ਬੱਸਾਂ, ਰੇਲਵੇ ਸਟੇਸ਼ਨ ਤੇ ਜਨਤਕ ਥਾਵਾਂ ਤੇ ਵੀ ਕੁੜੀਆਂ ਨਾਲ ਛੇੜਛਾੜ, ਭੱਦੀ ਸ਼ਬਦਾਵਲੀ ਬੋਲਣਾ, ਇਹ ਕਿਸ ਗੱਲ  ਦਾ ਸਬੂਤ ਹੈ।
ਇਸ ਅਜੋਕੇ ਦੌਰ ਵਿੱਚ ਔਰਤਾਂ ਅਤੇ ਕੁੜੀਆਂ ਇੱਕ ਹੋਰ ਨਿਵੇਕਲੇ ਢੰਗ ਨਾਲ ਲੁੱਟ ਦਾ ਸ਼ਿਕਾਰ ਹੋ ਰਹੀਆਂ ਹਨ। ਇੱਕ ਪਾਸੇ ਬਹੁ-ਕੌਮੀ ਕੰਪਨੀਆਂ ਔਰਤ ਦੀ ਸਸਤੀ ਕਿਰਤ ਨੂੰ ਲੁੱਟਦੀਆਂ ਹਨ ਤੇ ਦੂਜੇ ਪਾਸੇ ਆਪਣੀਆਂ ਵਸਤਾਂ ਦਾ ਉਤਪਾਦ ਵੇਚਣ ਲਈ ਔਰਤ ਦੇ ਜਿਸਮ ਜਰੀਏ ਬਹੁਤ ਫਾਇਦਾ ਲੈ ਰਹੀਆਂ ਹਨ। ਔਰਤ ਅਤੇ ਕੁੜੀਆਂ ਦਾ ਜਿਸਮ ਵੀ ਮੰਡੀ ਦੀ ਵਸਤੂ ਬਣਾ ਦਿੱਤਾ ਗਿਆ ਹੈ। ਸੂੰਦਰੀ ਮੁਕਾਬਲੇ ਕਰਵਾ ਕੇ ਅਜ਼ਾਦੀ ਦਾ ਭਰਮ ਸਿਰਜ ਕੇ ਇਹ ਕੰਪਨੀਆਂ ਕੁੜੀਆਂ ਦੀ ਚੌਣ ਕਰਦੀਆਂ ਹਨ ਤੇ ਆਪਣੀ ਉਤਪਾਦ ਵੇਚਣ ਲਈ ਇਸ਼ਤਿਹਾਰਬਾਜੀ ਦਾ ਕੰਮ ਲੈਦੀਆਂ ਹਨ ਤੇ ਮੀਡੀਆ ਨੂੰ ਸਾਧਨ ਵਜੋਂ ਵਰਤਦੀਆਂ ਹਨ। ਜਦੋਂ ਅਰਧ ਨੰਗੀਆਂ ਕੁੜੀਆਂ ਵਸਤ ਦੀ ਮਸਹੂਰੀ ਦਿੰਦੀਆਂ, ਸਭ ਦਾ ਧਿਆਨ ਖਿੱਚਦੀਆਂ ਹਨ। ਏਥੇ ਕੁੜੀਆਂ ਕਠਪੁਤਲੀ ਬਣ ਕੇ ਸਰਮਾਏਦਾਰੀ/ਕੰਪਨੀਆਂ ਦੇ ਹੱਥਾਂ ਵਿੱਚ ਨੱਚਦੀਆਂ ਹਨ। ਜਿੱਥੇ ਕੰਪਨੀਆਂ ਔਰਤ/ਕੁੜੀਆਂ ਨੂੰ ਮੰਡੀ ਦੀ ਵਸਤੂ ਬਣਾ ਦਿੱਤਾ ਹੈ ਉਥੇ ਲੱਚਰ ਸਭਿਆਚਾਰ ਨੇ ਔਰਤ/ਕੁੜੀ ਨੂੰ ਭੋਗ ਦੀ ਵਸਤ ਦਿੱਤਾ ਹੈ। ਲੱਚਰ ਤੇ ਅਸ਼ਲੀਲ ਗਾਇਕੀ, ਇੰਟਰਨੈਟ ਤੇ ਆ ਰਹੀਆਂ ਕਾਮ ਭੜਕਾਊ ਫਿਲਮਾਂ ਨੇ ਨੌਜ਼ਵਾਨਾਂ/ਮਰਦਾਂ ਅੰਦਰ ਕਾਮ ਉਕਸਾਊ ਭਾਵਨਾਵਾਂ ਦਾ ਵਾਧਾ ਕਰਕੇ ਲਿੰਗਕ ਘਟਨਾਵਾਂ ਨੂੰ ਅੰਜ਼ਾਮ ਦੇਣ ਵਿੱਚ ਖਾਸ ਰੋਲ ਅਦਾ ਕੀਤਾ ਹੈ ਅਜਿਹੇ ਵਰਤਾਰੇ ਤੋਂ ਪ੍ਰਭਾਵਿਤ ਵਿਅਕਤੀ ਅਜਿਹੀਆਂ ਅਨੈਤਿਕ ਭਾਵਨਾਵਾਂ ਦਾ ਸ਼ਿਕਾਰ ਹੋ ਕੇ ਭਟਕ ਰਿਹਾ ਹੈ। ਇਸ ਪ੍ਰਬੰਧ ਨੇ ਮਨੁੱਖ ਨੂੰ ਦਿਸ਼ਾਹੀਣ ਕਰ ਦਿੱਤਾ ਹੈ। ਅਜਿਹੀ ਬਿਰਤੀ ਦੇ ਵਿਅਕਤੀ ਅੰਦਰਲੀ ਭਟਕਣ ਉਸ ਨੂੰ ਗਲਤ ਪਾਸੇ ਲਿਜਾ ਰਹੀ ਹੈ ਉਹ ਵਕਾਰਾਂ ਵਿੱਚ ਗਰਕ ਰਿਹਾ ਹੈ। ਲੱਚਰ ਗਾਇਕੀ ਨੇ ਵੀ ਵਹਿਸ਼ੀਪੁਣੇ ਵਿੱਚ ਵਾਧਾ ਕਰਨ ਲਈ ਆਪਣੀ ਭੂਮਿਕਾ ਅਦਾ ਕੀਤੀ ਹੈ ਜਿਸ ਨੇ ਮਾਨਵੀ ਰਿਸ਼ਤਿਆਂ ਵਿੱਚ ਨਿਘਾਰਤਾ ਲਿਆਂਦੀ  ਹੈ। ਅਜਿਹੇ ਵਿਅਕਤੀ ਕਈ ਗਲਤ ਘਟਨਾਵਾਂ ਨੂੰ ਜਨਮ ਦੇ ਰਿਹਾ ਹੈ ਏਹੀ ਕਾਰਨ ਹੈ ਕਿ ਮਾਪੇ ਧੀਆਂ ਨੂੰ ਬਾਹਰ ਭੇਜਣ ਤੋਂ ਘਬਰਾਉਂਦੇ ਹਨ ਅਜਿਹੀਆਂ ਘਟਨਾਵਾਂ ਦੇਖ ਕੇ ਔਰਤ ਦੇ ਮਨ ਵਿੱਚ ਡਰ ਅਤੇ ਲਗਾਤਾਰ ਸਹਿਮ ਵੱਧ ਰਿਹਾ ਹੈ। ਉਹ ਡਰਦੀਆਂ ਆਪਣੀ ਅਵਾਜ਼ ਵੀ ਬੁਲੰਦ ਨਹੀਂ ਕਰ ਰਹੀਆਂ। ਜੇਕਰ ਕੁਝ ਚੇਤੰਨ ਕੁੜੀਆਂ/ਔਰਤਾਂ ਆਪਣੀ ਸਥਿਤੀ ਸੁਧਾਰਨ ਪ੍ਰਤੀ ਅੱਗੇ ਆਉਂਦੀਆਂ ਹਨ ਤਾਂ ਸਾਨੂੰ ਉਹਨਾਂ ਦੀ ਹਮਾਇਤ ਕਰਨੀ ਚਾਹੀਦੀ ਹੈ। ਯੂਨੀਵਰਸਿਟੀ ਵਿਚ ਕਰ ਰਹੇ ਸੰਘਰਸ਼ ਪ੍ਰਤੀ ਕੁੜੀਆਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਕਿ ਉਹ ਕਿਵੇਂ ਮੱਧਯੁੱਗੀ ਬੇੜੀਆਂ ਨੂੰ ਤੋੜ ਕੇ ਬਰਾਬਰੀ ਦਾ ਝੰਡਾ ਬੁਲੰਦ ਕਰ ਸਕਦੀਆਂ ਹਨ ਇਸ ਵਿਚੋ ਹੀ ਲੋਕ ਵਿਰੋਧੀ ਪ੍ਰਬੰਧ ਨੂੰ ਵੀ ਬਦਲਣ ਦਾ ਸੁਆਲ ਆਪ ਮੁਹਾਰੇ ਸਾਹਮਣੇ ਆ ਜਾਵੇਗੀ। ਲੋਕ ਵਿਰੋਧੀ ਵਰਤਾਰੇ ਦੇ ਤਹਿਤ ਪੀਡੀ ਹੋ ਰਹੀ ਪਿਛਾਖੜੀ/ਜਗੀਰੂ ਨੋਟ ਤੇ ਲੱਚਰ ਸਭਿਆਚਾਰ ਨਾਲ ਟਕਰਣ ਲਈ ਅੱਗੇ ਆਉਣ ਦੀ ਲੋੜ ਹੈ ਤਾਂ ਹੀ ਔਰਤ ਦੀ ਸਥਿਤੀ ਵਿੱਚ ਸੁਧਾਰ ਆਵੇਗਾ। ਭਾਵੇਂ ਸਰਕਾਰ ਕਹਿ ਰਹੀ ਹੈ ਕਿ ਔਰਤ ਦੇ ਹੱਕ ਵਿੱਚ ਕਈ ਕਾਨੂੰਨ ਬਣਾਏ ਗਏ ਹਨ ਪਰ ਸੁਆਲ ਤਾਂ ਕਾਨੂੰਨਾਂ ਨੂੰ ਲਾਗੂ ਕਰਨ ਤੇ ਕਰਵਾਉਣ ਦਾ ਹੈ। ਬਲਾਤਕਾਰੀਆਂ ਨੂੰ ਸਜ਼ਾ ਦੇਣ ਦਾ ਫੈ਼ਸਲਾ ਫ਼ਾਸਟ ਟਰੈਕ ਅਦਾਲਤ ਨੂੰ ਦਿੱਤਾ ਗਿਆ ਹੈ ਪਰ ਇਸ ਦੇ ਵੀ ਛੇਤੀ ਨਤੀਜ਼ੇ ਸਾਹਮਣੇ ਨਹੀਂ ਆ ਰਹੇ।
ਔਰਤਾਂ ਖਿਲਾਫ਼ ਵੱਧ ਰਹੇ ਜੁਰਮਾਂ ਦੀ ਜੜ ਇਸ ਨਾਂ ਬਰਾਬਰੀ ਵਾਲੇ ਪ੍ਰਬੰਧ ਵਿੱਚ ਪਈ ਪਿਛਾਖੜੀ ਸੋਚ ਹੈ। ਇਸ ਸੋਚ ਦੇ ਵਿਰੁੱਧ ਅਵਾਜ਼ ਉਠਾਉਣ ਦੀ ਜਰੂਰਤ ਹੈ। ਇੱਕ ਪਾਸੇ ਲਿੰਗਕ ਬਰਾਬਰਤਾ ਲਿਆਉਣ ਲਈ ਔਰਤ ਨੂੰ ਮਰਦ ਦੇ ਬਰਾਬਰ ਕੰਮ ਕਰਨ ਦੇ ਮੌਕੇ ਦਿੱਤੇ ਜਾਣ ਤੇ ਬਿਨਾਂ ਕਿਸੇ ਵਿਤਕਰੇ ਤੋਂ ਉਸ ਨੂੰ ਬਣਦਾ ਮਾਣ ਦਿੱਤਾ ਜਾਵੇ। ਜੋ ਔਰਤਾਂ ਘਰਾਂ ਤੋਂ ਬਾਹਰ ਕੰਮ-ਕਾਜ ਕਰਦੀਆਂ ਹਨ ਉਨ੍ਹਾਂ ਨੂੰ ਮਰਦਾਂ ਦੇ ਬਰਾਬਰ ਵੇਤਨ ਦਿੱਤਾ ਜਾਵੇ। ਆਪਣੇ ਘਰਾਂ ਵਿੱਚ ਕੰਮ ਕਰਦੀਆਂ ਔਰਤਾਂ ਨੂੰ ਉਨ੍ਹਾਂ ਦੇ ਘਰੇਲੂ ਕੰਮਾਂ ਨੂੰ ਸਮਾਜਿਕ ਪੈਦਾਵਾਰ ਦੀ ਮਾਨਤਾ ਦਿੱਤੀ ਜਾਵੇ। ਔਰਤ ਨੂੰ ਮਾਂ-ਬਾਪ ਦੀ ਜਾਇਦਾਦ ਦਾ ਹਿੱਸਾ ਦਿੱਤਾ ਜਾਵੇ ਤੇ ਔਰਤ ਪ੍ਰਤੀ ਤੰਗਦਿਲੀ ਸੋਚ ਤੋਂ ਉੱਪਰ ਉਠ ਕੇ ਆਪਣੀ ਮਾਨਸਿਕਤਾ ਬਦਲੀ ਜਾਵੇ ਤੇ ਉਸ ਨੂੰ ਵੀ ਮਰਦ ਬਰਾਬਰ ਮਨੁੱਖ ਸਮਝਿਆ ਜਾਵੇ।
ਆਓ ਔਰਤ ਵਿਰੁੱਧ ਹਿੰਸਾ, ਜਬਰ, ਜ਼ੁਲਮ ਤੇ ਅਸ਼ਲੀਲਤਾ ਨੂੰ ਨੱਥ ਪਾਉਣ ਲਈ ਚੇਤੰਨ ਕੁੜੀਆਂ, ਔਰਤਾਂ ਨਾਲ ਮਿਲ ਕੇ ਕਰਮ ਵਧਾਈਏੇ। ਇਹ ਠੀਕ ਹੈ ਕਿ ਔਰਤ ਦੀ ਬਰਾਬਰੀ, ਔਰਤ ਦੀ ਸੁਰੱਖਿਆ ਦਾ ਸਬੰਧ ਔਰਤ-ਮੁਕਤੀ ਨਾਲ ਹੈ। ਔਰਤ ਮੁਕਤੀ ਦਾ ਸਬੰਧ ਕਿਰਤੀ ਵਰਗ ਦੀ ਮੁਕਤੀ ਨਾਲ ਜੁੜਦਾ ਹੈ। ਜਦੋਂ ਤੱਕ ਸਮਾਜ ਵਿੱਚ ਮਨੁੱਖ ਹੱਥੋ ਮਨੁੱਖ ਦੀ ਲੁੱਟ ਖ਼ਤਮ ਨਹੀਂ ਹੁੰਦੀ ਉਨਾਂ ਚਿਰ ਇਹ ਲਿੰਗਕ ਵਿਤਕਰਾ ਹੁੰਦਾ ਰਹੇਗਾ। ਇਹ ਸੁਵਾਲ ਦਾ ਜਵਾਬ ਆਰਥਿਕ, ਸਮਾਜਿਕ ਪ੍ਰਬੰਧ ਵਿੱਚ ਹੈ। ਇਸ ਪ੍ਰਤੀ ਚੇਤੰਨ ਹੇਣ ਲਈ ਜਰੂਰਤ ਹੈ ਕਿ ਬਰਾਬਰੀ ਦਾ ਸਮਾਜ਼ ਸਿਰਜਣ ਲਈ ਅੱਗੇ ਆਈਏ। ਜੇ ਸਮਾਜ ਵਿੱਚ ਕੁੜੀਆਂ/ਔਰਤਾਂ ਵੱਲੋਂ ਆਪਣੇ ਹੱਕਾਂ ਲਈ ਸੰਘਰਸ਼ ਹੋ ਰਿਹਾ ਹੋਵੇ ਤਾਂ ਉਸ ਦੀ ਹਮਾਇਤ ਕਰਨਾ ਵੀ ਹਰ ਚੇਤੰਨ ਮਨੁੱਖ ਦਾ ਫਰਜ਼ ਹੈ।
ਅਸਿਸਟੈਂਟ ਪ੍ਰੋਫੈਸਰ,
ਪਬਲਿਕ ਕਾਲਜ ਸਮਾਣਾ,
ਮੋਬ: 94636-15536
  

Monday, July 02, 2018

ਪੰਜਾਬ ਦੇ ਪਾਣੀਆਂ ਦੀ ਸਥਿਤੀ ਨੂੰ ਲੈ ਕੇ ਚਿੰਤਾ ਵਿੱਚ ਹਨ ਦੁਨੀਆ ਵਾਲੇ

Jul 2, 2018, 2:57 PM
ਲੁਧਿਆਣਾ ਦੇ ਬੁੱਢੇ ਦਰਿਆ ਦਾ ਮਾਮਲਾ ਵੀ ਦੁਨੀਆ ਭਰ ਦੀ ਨਜ਼ਰ ਵਿੱਚ  
*ਸਦੀਆਂ ਤੋਂ ਪਾਣੀ ਦੀ ਸਮਸਿਆਵਾਂ ਚਲਦੀਆਂ ਆ ਰਹੀਆਂ ਹਨ- ਮੈਕਗਿਲ ਯੂਨੀਵਰਸਿਟੀ ਦੇ ਮਾਹਰ
*ਸੀਟੀ ਯੂਨੀਵਰਸਿਟੀ ਵਿਖੇ ਪਾਣੀ ਦੀ ਬਚਤ ’ਤੇ ਅੰਤਰਰਾਸ਼ਟਰੀ ਵਰਕਸ਼ਾਪ ਆਯੋਜਿਤ ਕਰਵਾਈ ਗਈ
*ਇਸ ਸੈਮਿਨਾਰ ਵਿੱਚ ਮੈਕਗਿਲ ਯੂਨੀਵਰਸਿਟੀ ਤੋਂ ਡਾ. ਸ਼ਿਵ ਓ ਪ੍ਰਾਸ਼ਰ ਅਤੇ ਜਸਕਰਨ ਧਿਮਾਨ, ਯੂਨੀਵਰਸਿਟੀ ਆਫ਼ ਗਲਫ਼ ਕੈਨੇਡਾ ਤੋਂ ਡਾ. ਰਮੇਸ਼ ਪੀ ਰੁਦਰਾ, ਕਾਨਸਾਸ ਸਟੇਟ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਮਨਜੀਤ ਸਿੰਘ ਕੰਗ ਮੁੱਖ ਸਪੀਕਰ ਦੇ ਤੌਰ ’ਤੇ ਮੌਜੂਦ ਰਹੇ। 
ਲੁਧਿਆਣਾ: 2 ਜੁਲਾਈ 2018: (ਪੰਜਾਬ ਸਕਰੀਨ ਟੀਮ)
ਪੰਜਾਬ ਵਾਸੀਆਂ ਨੂੰ ਭਾਵੇਂ ਆਪਣੇ ਸਿਰਾਂ 'ਤੇ ਮੰਡਰਾ ਰਹੇ ਪਾਣੀ ਦੇ ਖਤਰਿਆਂ ਦੀ ਚਿੰਤਾ ਭੁੱਲ ਗਈ ਹੋਵੇ ਪਰ ਦੇਸ਼ ਵਿਦੇਸ਼ ਵਿੱਚ ਵੱਸਦੇ  ਮਨੁੱਖਤਾ ਹਿਤੈਸ਼ੀ ਇਸ ਸਥਿਤੀ ਨੂੰ ਲੈ ਕੇ ਚਿੰਤਾ ਵਿੱਚ ਹਨ। ਵੱਖ ਦੇਸ਼ਾਂ ਅਤੇ ਵੱਖ ਯੂਨੀਵਰਸਿਟੀਆਂ ਨਾਲ ਜੁੜੇ ਇਹਨਾਂ ਵਿਦਵਾਨਾਂ ਨੇ ਅੱਜ ਲੁਧਿਆਣਾ ਦੀ ਫਿਰੋਜ਼ਪੁਰ ਰੋਡ 'ਤੇ ਸਥਿਤ ਸੀ ਟੀ ਯੂਨੀਵਰਸਿਟੀ ਵਿੱਚ ਭਾਗ ਲਿਆ। 
ਸੀਟੀ ਯੂਨੀਵਰਸਿਟੀ ਲੁਧਿਆਣਾ ਵਿਖੇ ਇਨੋਵੇਸ਼ਨ ਇੰਨ ਸਸਟੇਨੇਬਲ ਵਾਟਰ ਰਿਸੋਰਸਿਸ ਮੈਨੇਜਮੈਂਟ (ਆਈ.ਐੱਸ.ਡਬਲਿਓ.ਆਰਐੱਮ-2018) ਵਿਸ਼ੇ ’ਤੇ ਅਤਰਰਾਸ਼ਟਰੀ ਪੱਧਰ ਦੀ ਵਰਕਸ਼ਾਪ ਆਯੋਜਿਤ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਕੈਨੇਡਾ, ਯੂ.ਐੱਸ.ਏ ਅਤੇ ਭਾਰਤ ਦੇ ਮਾਹਿਰਾਂ ਨੇ ਪਾਣੀ ਦੀ ਬਚਤ ਦੇ ਵਿਚਾਰ ਸਾਂਝੇ ਕੀਤੇ।
ਇਹ ਵਰਕਸ਼ਾਪ ਆਈਸੀ-ਇੰਪੈਕਟਸ, ਆਈਸੀ-ਇੰਪੈਕਟਸ ਐੱਚ.ਕਿਓ.ਪੀ ਅਤੇ ਮੈਕਗਿਲ ਯੂਨੀਵਰਸਿਟੀ ਦੀ ਸਹਾਇਤਾ ਨਾਲ ਕਰਵਾਈ ਗਈ। ਇਸ ਵਰਕਸ਼ਾਪ ਵਿੱਤ ਵਰਤਮਾਨ ਪਾਣੀ ਦੀ ਸਮੱਸਿਆਵਾਂ ਦੇ ਚਰਚਾ ਕੀਤੀ ਗਈ। 
ਇਸ ਸਮਾਗਮ ਵਿੱਚ ਜੈਵ ਸੰਸਾਧਨ ਅਤੇ ਜੈਵ ਪ੍ਰਣਾਲਿਆ ਦੇ ਮਸ਼ਹੂਰ ਵੈਗਾਨਿਆ ਦੀ ਟੀਮ ਮੈਕਗਿਲ ਯੂਨੀਵਰਸਿਟੀ ਕੈਨੇਡਾ ਤੋਂ ਡਾ. ਸ਼ਿਵ ਓ. ਪ੍ਰਾਸ਼ਰ ਅਤੇ ਡਾ. ਜਸਕਰਨ ਧਿਮਾਨ, ਯੂਨੀਵਰਸਿਟੀ ਆਫ਼ ਗਲਫ਼ ਕੈਨੇਡਾ ਤੋਂ ਡਾ. ਰਮੇਸ਼ ਪੀ ਰੁਦਰਾ, ਕਾਨਸਾਸ ਸਟੇਟ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਮਨਜੀਤ ਸਿੰਘ ਕੰਗ, ਲੋਵਾ ਸਟੇਟ ਯੂਨੀਵਰਸਿਟੀ ਯੂਐੱਸਏ ਤੋਂ ਡਾ. ਰਮੇਸ਼ਵਰ ਕੰਵਰ ਅਤੇ ਖੇਤੀਬਾੜੀ ਵਿਭਾਗ ਤੋਂ ਡਾ. ਬਲਦੇਵ ਸਿੰਘ ਨੋਰਥ ਮੁੱਖ ਸਪੀਕਰ ਦੇ ਤੌਰ ’ਤੇ ਹਾਜ਼ਰ ਸਨ।
ਸੀਟੀ ਯੂਨੀਵਰਸਿਟੀ ਦੇ ਚਾਂਸਲਰ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਵਿਸ਼ਵ ਵਿੱਚ ਲੋਕਾਂ ਦੀ ਸੰਖਿਆ ਵਧੱਦੀ ਜਾ ਰਹੀ ਹੈ ਅਤੇ ਉਸ ਮੁਤਾਬਿਕ ਲੋਕਾਂ ਦੀ ਜ਼ਰੂਰਤ ਵੀ ਵਧੱਦੀ ਜਾ ਰਹੀ ਹੈ। ਇਸ ਦੇ ਨਾਲ ਹੀ ਸ਼ਹਿਰਾ, ਉਦਯੋਗਿਕਾ ਸੰਸਥਾਵਾਂ ਅਤੇ ਖੇਤੀਬਾੜੀ ਦੇ ਲਈ ਵੀ ਪਾਣੀ ਦੀ ਕਮੀ ਉਬਰ ਕੇ ਬਾਹਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਸੁਰੱਖਿਆ ਲਈ ਨਵੀਂ ਨੀਤੀ, ਤਕਨੀਕਾਂ, ਪ੍ਰਬੰਧ ਅਤੇ ਪਾਣੀ ਦੇ ਨਿਰੰਤਰ ਇਸਤੇਮਾਲ ਨਾਲ ਪਾਣੀ ਨੂੰ ਬਚਾਇਆ ਜਾ ਸਕਦਾ ਹੈ। ਪੰਜਾਬ ਦਾ ਨਾਂ ਖੁੱਦ ਪੰਜ ਨਦੀਆਂ ਤੋਂ ਰੱਖਿਆ ਗਿਆ ਹੈ, ਜੋ ਕਿ ਪੰਜਾਬ ਸਭਿਅਤਾ ਦੇ ਨਿਰਮਾਣ ਵਿੱਚ ਸਹਾਇਕ ਹੈ।
ਸੀਟੀ ਯੂਨੀਵਰਿਸਟੀ ਦੇ ਪ੍ਰੋ ਵਾਈਸ਼ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਆਏ ਮਹਿਮਾਨਾਂ ਅਤੇ ਮਾਹਿਰਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਸਾਨੂੰ ਪਾਣੀ ਦੀ ਬਚਤ ਕਰਨੀ ਚਾਹੀਦੀ ਹੈ। ਜਿਸ ਨਾਲ ਆਉਣ ਵਾਲਾ ਭਵਿੱਖ ਸੁਰੱਖਿਅਤ ਰਹਿ ਸਕੇ।
ਸੀਟੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜਗਤਾਰ ਧਿਮਾਨ ਨੇ ਕਿਹਾ ਕਿ ਪੰਜਾਬ ਦੇ ਦੱਖਿਣੀ ਖੇਤਰ ਵਿੱਚ ਖੇਤੀਬਾੜੀ ਲਈ ਪਾਣੀ ਦੀ ਕਮੀ ਬਹੁਤ ਵੱਧ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਸੁਰੱਖਿਆ ਲਈ ਸਾਨੂੰ ਨਵੀਆਂ ਤਕਨੀਕਾਂ ਬਣਾਉਣੀਆਂ ਚਾਹੀਦੀਆਂ ਹਨ।
ਮੈਕਗਿਲ ਯੂਨੀਵਰਸਿਟੀ ਤੋਂ ਡਾ. ਸ਼ਿਵ ਓ. ਪ੍ਰਾਸ਼ਰ ਨੇ ਦੱਸਿਆ ਕੀ ਬਾਓ-ਕਾਰ ਅਤੇ ਹਾਈਡ੍ਰੋਜਲ ਤੋਂ ਆਈਸੀ-ਇੰਪੈਕਟਸ ਪਾਣੀ ਦੀ ਸੁਰੱਖਿਆ ਅਤੇ ਪ੍ਰਬੰਧ ਕਰ ਰਿਹਾ ਹੈ। ਇਸ ਦੇ ਨਾਲ ਡਾ. ਜਸਕਰਨ ਧਿਮਾਨ ਨੇ ਕਿਹਾ ਕਿ ਸਦੀਆਂ ਤੋਂ ਪਾਣੀ ਦੀ ਕਿਲਤ ਚਲਦੀ ਆ ਰਹੀ ਹੈ। ਵੱਧਦੀ ਫੈਕਟਰੀਆਂ ਦੇ ਨਾਲ ਪਾਣੀ ਵਿੱਚ ਪ੍ਰਦੂਸ਼ਨ ਅਤੇ ਜ਼ਹਿਰੀਲੇ ਪਦਾਰਥ ਵੱਧ ਰਹੇ ਹਨ। 
ਇਸ ਦੇ ਚਲਦੇ ਆਈਸੀ-ਇੰਪੈਕਟਸ ਅਪਸ਼ਿਸ਼ਟ ਜਲ ਦੀ ਸਿੰਚਾਈ ਦੇ ਇਸਤੇਮਾਲ ਲਈ ਨਵੀਂ ਤਕਨੀਕਾਂ ਦਾ ਅਵਿਸ਼ਕਾਰ ਕਰ ਰਿਹਾ ਹੈ।
ਡਾ. ਰਮੇਸ਼ ਰੁਦਰਾ ਨੇ ਕਿਹਾ ਕਿ ਪਾਣੀ ਦੀ ਸਮੱਸਿਆਵਾਂ ਨੂੰ ਹਲ ਕਰਨ ਲਈ ਲੋਕਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ।
ਇਸ ਵਰਕਸ਼ਾਪ ਵਿੱਚ ਡਾ. ਨੀਤਾ ਰਾਜ ਸ਼ਰਮਾ ਨੇ ਬਾਓ-ਚਾਰ ਪ੍ਰੋਡਕਸ਼ਨ ਅਤੇ ਜਲ ਉਪਚਾਰ ’ਤੇ ਵਿਚਾਰ ਸਾਂਝੇ ਕੀਤੇ। ਇਸ ਵਰਕਸ਼ਾਪ ਵਿੱਚ (ਲੈਟ ਅਸ ਸੇਵ ਵਾਟਰ, ਐਵਰੀ ਡ੍ਰਾਪ ਮੈਟਰਸ) ਦਸਤਖ਼ਤ ਅਭਿਆਨ ਚਲਾਇਆ ਗਿਆ ਅਤੇ ਲੋਕਾਂ ਨੇ ਪਾਣੀ ਨੂੰ ਬਚਾਉਣ ਦੀ ਪ੍ਰਤਿਗਆ ਲਈ। ਇਸ ਵਿੱਚ ਗਵਾਟੇਮਾਲਾ, ਲੀਬਿਆ, ਚਾਇਨਾ, ਤੁਰਕਿ, ਕੈਨੇਡਾਸ ਯੂਐੱਸਏ ਅਤੇ ਭਾਰਤ ਪਾਣੀ ਸੁਰੱਖਿਆ ਲਈ ਕਈ ਵੀਡੀਓ ਚਲਾਈ ਗਈ।
ਡਾ. ਰਮੇਸ਼ਵਰ ਕੰਵਰ ਨੇ ਪੰਜਾਬ ਵਿੱਚ ਪਾਣੀ ਦੀ ਸਮੱਸਿਆਵਾਂ ’ਤੇ ਵਿਚਾਰ ਸਾਂਝੇ ਕੀਤੇ ਅਤੇ ਕਈ ਹੱਲਾਂ ’ਤੇ ਗੱਲ ਕੀਤੀ ਗਈ। ਖੇਤੀਬਾੜੀ ਪੰਜਾਬ ਵਿਭਾਗ ਦੇ ਸਦੱਸ ਡਾ. ਬਲਦੇਵ ਸਿੰ੍ਵ ਨੋਰਥ ਨੇ ਪੰਜਾਬ ਵਿੱਚ ਪਾਣੀ ’ਚੇ ਬਣਿਆ ਪਾਲੀਸੀ ਅਤੇ ਦ ਇੰਪੈਕਟ ਆਫ਼ ਪ੍ਰਜ਼ਰਵੇਸ਼ਨ ਆਫ਼ ਸਬਸੋਅਲ ਵਾਟਰ ਐਕਟ 2009 ਦੇ ਬਿਲ ਪ੍ਰਤੀ ਜਾਣਕਾਰੀ ਦਿੱਤੀ ਗਈ। 

  

Friday, April 20, 2018

ਆਸਿਫ਼ਾ ਨਾਲ ਹੋਏ ਅਣਮਨੁੱਖੀ ਕਾਰੇ ਵਿਰੁੱਧ ਰੋਸ ਵਖਾਵੇ ਜਾਰੀ


Fri, Apr 20, 2018 at 6:14 PM
ਤੇਜ਼ ਹੋ ਰਹੀ ਹੈ ਰੋਹ ਅਤੇ ਰੋਸ ਦੀ ਲਹਿਰ 
ਪਟਿਆਲਾ: 20 ਅਪਰੈਲ 2018:(ਪੰਜਾਬ ਸਕਰੀਨ ਬਿਊਰੋ):: 
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਕਠੂਆ ਅਤੇ ਊਨਾਓ ਵਿਚ ਹੋਏ ਸਮੂਹਿਕ ਬਲਾਤਕਾਰਾਂ ਖਿਲਾਫ਼ ਮਨੁੱਖੀ ਕੜੀ ਬਣਾ ਕੇ ਰੋਸ ਵਖਾਵਾ ਕੀਤਾ। ਇਸ ਮਨੁੱਖੀ ਕੜੀਨੇ ਪੰਜਾਬੀ ਯੂਨੀਵਰਸਿਟੀ ਦੇ ਆਰਟਸ ਬਲਾਕ ਤੋਂ ਹੁੰਦੇ ਹੋਏ ਸਾਇੰਸ ਬਲਾਕ ਤੱਕ ਦੇ ਖੇਤਰ ਨੂੰ ਆਪਣੇ ਘੇਰੇ ਵਿਚ ਲਿਆ। ਇਸ ਵਿਰੋਧ ਵਖਾਵੇ ਵਿਚ ਵਿਦਿਆਰਥੀ ਜਥੇਬੰਦੀਆਂ ਪੀ.ਐੱਸ ਯੂ. (ਲਲਕਾਰ), ਡੀ.ਐੱਸ.., ਪੀ. ਐੱਸ.ਯੂ., ਐੱਸ.ਐੱਫ. ਆਈ ਤੇ ਏ.ਆਈ.ਐੱਸ.ਐੱਫ ਦੇ ਨਾਲ ਅਧਿਆਪਨ ਤੇ ਗ਼ੈਰ-ਅਧਿਆਪਨ ਕਰਮਚਾਰੀਆਂ ਨੇ ਸਾਂਝਾ ਮੋਰਚਾ ਬਣਾ ਕੇ ਸ਼ਮੂਲੀਅਤ ਕੀਤੀ। ਇਸ ਦੌਰਾਨ ਤਕਰੀਬਨ ਇੱਕ ਘੰਟਾ ਮਨੁੱਖੀ ਕੜੀਬਣਾ ਕੇ ਰੱਖਣ ਤੋਂ ਬਾਅਦ ਪਰਦਰਸ਼ਨਕਾਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਨੇੜੇ ਇਕੱਠੇ ਹੋਏ ਜਿੱਥੇ ਵਿਦਿਆਰਥੀ, ਅਧਿਆਪਨ ਅਤੇ ਗ਼ੈਰ-ਅਧਿਆਪਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸੰਬੰਧਿਤ ਮਸਲੇ ਬਾਰੇ ਆਪਣੇ ਵਿਚਾਰ ਰੱਖੇ। ਇਸ ਵਿਰੋਧ ਪ੍ਰਦਰਸ਼ਨ ਵਿਚ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਵੀ ਸ਼ਿਰਕਤ ਕੀਤੀ ਅਤੇ ਇਕੱਠ ਨੂੰ ਸੰਬੋਧਿਤ ਕੀਤਾ। ਇਸ ਪਰਦਰਸ਼ਨ ਦੌਰਾਨ ਇਕ ਨੁੱਕੜ ਨਾਟਕ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਦੌਰਾਨ ਬੁਲਾਰਿਆਂ ਨੇ ਔਰਤਾਂ, ਦਲਿਤਾਂ, ਘੱਟ-ਗਿਣਤੀਆਂ ਅਤੇ ਕਬੀਲਿਆਂ ਖ਼ਿਲਾਫ਼ ਹੋ ਰਹੀ ਹਿੰਸਾ ਖਿਲਾਫ਼ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਵਿਦਿਆਰਥੀ ਜਥੇਬੰਦੀਆਂ ਦੇ ਬੁਲਾਰਿਆਂ ਤੋਂ ਇਲਾਵਾ ਪਰੋਫੈਸਰ ਸੁਰਜੀਤ ਸਿੰਘ (ਪੰਜਾਬੀ ਵਿਭਾਗ), ਪਰੋਫ਼ੈਸਰ ਚਰਨਜੀਤ ਕੌਰ, (ਪੰਜਾਬੀ ਵਿਭਾਗ), ਪਰੋਫ਼ੈਸਰ ਬਲਵਿੰਦਰ ਸਿੰਘ ਟਿਵਾਣਾ (ਅਰਥ ਸ਼ਾਸਤਰ ਵਿਭਾਗ), ਪਰੋਫੈਸਰ ਜੋਗਾ ਸਿੰਘ (ਭਾਸ਼ਾ ਵਿਭਾਗ) ਅਤੇ ਪੀ.ਐੱਸ. ਢਿੱਲੋਂ (ਗ਼ੈਰ-ਅਧਿਆਪਨ ਅਮਲਾ) ਮੁੱਖ ਬੁਲਾਰੇ ਸਨ। ਪਰੋਫ਼ੈਸਰ ਮੋਨਿਕਾ (ਅੰਗਰੇਜ਼ੀ ਵਿਭਾਗ)ਨੇ ਮੰਚ ਸੰਚਾਲਨ ਕੀਤਾ।
ਘਨੌਰ: ਕਾਲਜ ਘਨੌਰ ਵਿਚ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ 'ਆਸਿਫ਼ਾ' ਅਤੇ ਉੱਤਰ ਪਰਦੇਸ਼ ਦੇ ਇਕ ਬੀ.ਜੇ.ਪੀ ਦੇ ਵਿਧਾਇਕ ਵੱਲੋਂ 17 ਸਾਲਾਂ ਲੜਕੀ ਨਾਲ ਜਬਰ ਜਨਾਹ ਤੇ ਉਸ ਦੇ ਪਿਤਾ ਦੇ ਕੀਤੇ ਕਤਲ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕਾਲਜ ਤੋਂ ਘਨੌਰ ਦੇ ਬਾਜ਼ਾਰਾਂ ਵਿਚੋਂ ਹੁੰਦੇ ਹੋਏ ਬੱਸ ਸਟੈਂਡ ਤੱਕ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਰੋਹ ਭਰੇ ਵਖਾਵਕਾਰੀਆਂ ਨੇ ਪੀੜਤਾਂ ਦੇ ਹੱਕ ਵਿਚ ਨਾਅਰੇ ਲਗਾਉਂਦੇ ਹੋਏ ਇਨਸਾਫ਼ ਦੀ ਮੰਗ ਕੀਤੀ ਗਈ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲਾ ਪਟਿਆਲਾ ਦੀ ਸਰਗਰਮ ਆਗੂ ਦਲਜੀਤ ਕੌਰ ਨੇ ਕਿਹਾ ਕਿ ਦੇਸ਼ ਅੰਦਰ ਔਰਤਾਂ ਪ੍ਰਤੀ ਮਾੜੀ ਮਾਨਸਿਕਤਾ ਨੇ ਉਹਨਾਂ ਦੀ ਸੁਰੱਖਿਆ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।  

Tuesday, May 23, 2017

ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕੀਤਾ ਗਾਡਵਾਸੂ ਵਿਗਿਆਨੀਆਂ ਦਾ ਸਨਮਾਣ

Tue, May 23, 2017 at 4:17 PM
 ਸ੍ਰੀਨਗਰ ਵਿਖੇ ਹੋਈ 24ਵੀਂ ਸਾਲਾਨਾ ਕਨਵੈਨਸ਼ਨ
ਲੁਧਿਆਣਾ: 23 ਮਈ 2017: (ਪੰਜਾਬ ਸਕਰੀਨ ਬਿਊਰੋ)::
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਿਗਿਆਨੀ ਡਾ. ਯਸ਼ਪਾਲ ਸਿੰਘ ਨੂੰ ਪਸ਼ੂਧਨ ਉਤਪਾਦਨ ਦੇ ਖੇਤਰ ਵਿਚ ਇਸ ਸੋਸਾਇਟੀ ਦੇ ਰਾਸ਼ਟਰੀ ਫੈਲੋ ਦੇ ਤੌਰ ਤੇ ਸਨਮਾਨ ਦੇ ਕੇ ਨਿਵਾਜਿਆ ਗਿਆ ਹੈ। ਇਹ ਸਨਮਾਨ ਉਨ੍ਹਾਂ ਨੂੰ ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਸਾਹਿਬਾ ਮਹਿਬੂਬਾ ਮੁਫਤੀ ਵੱਲੋਂ ਪਸ਼ੂਧਨ ਸਾਧਨ ਪ੍ਰਬੰਧ ਦੀ 24ਵੀਂ ਸਾਲਾਨਾ ਕਨਵੈਨਸ਼ਨ ਵਿਚ ਸ੍ਰੀਨਗਰ ਵਿਖੇ ਦਿੱਤਾ ਗਿਆ। ਸ਼ੇਰ-ਏ-ਕਸ਼ਮੀਰ ਖੇਤੀਬਾੜੀ ਅਤੇ ਤਕਨਾਲੋਜੀ ਯੂਨੀਵਰਸਿਟੀ ਵਿਖੇ ਹੋਈ ਇਹ ਕਨਵੈਨਸ਼ਨ ’ਮੌਸਮੀ ਤਬਦੀਲੀ:ਭਾਰਤੀ ਸੰਦਰਭ ਵਿਚ ਚੁਣੌਤੀਆਂ ਅਤੇ ਪਸ਼ੂਧਨ ਉਤਪਾਦਨ ਪ੍ਰਬੰਧ’ ਵਿਸ਼ੇ ’ਤੇ ਕੀਤੀ ਗਈ ਸੀ।ਯੂਨੀਵਰਸਿਟੀ ਦੇ ਪਸ਼ੂਧਨ ਉਤਪਾਦਨ ਅਤੇ ਪ੍ਰਬੰਧ ਵਿਭਾਗ ਦੇ ਮੁਖੀ, ਡਾ. ਦਲਪਤ ਸਿੰਘ ਮਲਿਕ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਇਸ ਕਨਵੈਨਸ਼ਨ ਵਿਚ ਸ਼ਾਮਿਲ ਹੋਏ।ਡਾ. ਮਲਿਕ ਨੇ ਦੱਸਿਆ ਕਿ ਮੌਸਮੀ ਤਬਦੀਲੀਆਂ ਨਾਲ ਭੋਜਨ ਸੁਰੱਖਿਆ ਅਤੇ ਪਸ਼ੂ ਪ੍ਰਬੰਧਨ ਵਿਚ ਬੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸੇ ਸਿਲਸਿਲੇ ਵਿਚ ਵੈਟਨਰੀ ਯੂਨੀਵਰਸਿਟੀ, ਲੁਧਿਆਣਾ ਨੂੰ ਭਾਰਤ ਸਰਕਾਰ ਵੱਲੋਂ ਮੌਸਮੀ ਤਬਦੀਲੀਆਂ ਦਾ ਪਸ਼ੂ ਪ੍ਰਬੰਧ, ਖੁਰਾਕ ਅਤੇ ਸਿਹਤ ਵਿਸ਼ੇ ’ਤੇ ਅਧਿਐਨ ਕਰਨ ਲਈ ਇਕ ਬੜਾ ਮਹੱਤਵਪੂਰਨ ਪ੍ਰਾਜੈਕਟ ਵੀ ਸੌਂਪਿਆ ਗਿਆ ਹੈ।ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਕਨਵੈਨਸ਼ਨ ਵਿਗਿਆਨੀਆਂ ਨੂੰ ਮੌਸਮੀ ਤਬਦੀਲੀਆਂ ਦੀਆਂ ਚੁਣੌਤੀਆਂ ਦੇ ਹਾਣ ਦਾ ਬਨਾਉਣ ਲਈ ਬਹੁਤ ਵਧੀਆ ਮੰਚ ਸੀ।ਉਨ੍ਹਾਂ ਦੱਸਿਆ ਕਿ ਇਸ ਕਨਵੈਨਸ਼ਨ ਵਿਚੋਂ ਲਏ ਗਿਆਨ ਨੂੰ ਪੰਜਾਬ ਦੇ ਕਿਸਾਨਾਂ ਦੇ ਫਾਇਦੇ ਲਈ ਵਰਤੋਂ ਵਿਚ ਲਿਆਂਦਾ ਜਾਏਗਾ।ਡਾ. ਮਲਿਕ ਨੇ ਮੌਸਮੀ ਤਬਦੀਲੀਆਂ ਦੇ ਪ੍ਰਭਾਵਾਂ ਸੰਬੰਧੀ ਆਪਣਾ ਪਰਚਾ ਵੀ ਕਨਵੈਨਸ਼ਨ ਵਿਚ ਪੇਸ਼ ਕੀਤਾ।
ਇਸੇ ਵਿਭਾਗ ਦੇ ਡਾ. ਮਨਦੀਪ ਸਿੰਗਲਾ ਨੂੰ ਪਾਲਤੂ ਬੱਕਰਿਆਂ ਦੀ ਪ੍ਰਜਣਨ ਸਮਰੱਥਾ ਦਾ ਮੁਲਾਂਕਣ ਕਰਨ ਵਾਸਤੇ ’ਡਾ, ਬਿਦਾਰਕਰ ਮੌਖਿਕ ਪੇਸ਼ਕਾਰੀ’ ਸਨਮਾਨ ਨਾਲ ਨਿਵਾਜਿਆ ਗਿਆ।ਇਸ ਖੋਜ ਵਿਚ ਡਾ. ਅਮਿ੍ਰਤ ਸੈਣੀ, ਯਸ਼ਪਾਲ ਸਿੰਘ, ਅਜੀਤ ਕੁਮਾਰ, ਸੰਦੀਪ ਕਾਸਵਾਨ ਅਤੇ ਡਾ. ਪ੍ਰਕਾਸ਼ ਸਿੰਘ ਬਰਾੜ ਵੀ ਸ਼ਾਮਿਲ ਸਨ।ਪੀਐਚ,ਡੀ ਵਿਦਿਆਰਥੀ ਡਾ. ਅੰਕੁਸ਼ ਪਰੋਚ ਨੂੰ ’ਸ਼੍ਰੀ ਏ ਲਕਸ਼ਮਣ ਰਾਓ ਮੌਖਿਕ ਪੇਸ਼ਕਾਰੀ’ ਸਨਮਾਨ ਭੇਟ ਕੀਤਾ ਗਿਆ।ਡਾ. ਅੰਕੁਸ਼ ਨੂੰ ਮੁਰਗੀਆਂ ਦੀ ਵਿੱਠਾਂ ਦੇ ਪ੍ਰਬੰਧਨ ਸੰਬੰਧੀ ਖੋਜ ਕਰਨ ਲਈ ਇਹ ਸਨਮਾਨ ਪ੍ਰਾਪਤ ਹੋਇਆ।
ਵੈਟਨਰੀ ਸਾਇੰਸ ਕਾਲਜ ਦੇ ਡੀਨ, ਡਾ. ਪ੍ਰਕਾਸ਼ ਸਿੰਘ ਬਰਾੜ ਨੇ ਪਸ਼ੂਧਨ ਉਤਪਾਦਨ ਤੇ ਪ੍ਰਬੰਧਨ ਵਿਭਾਗ ਦੀ ਸਾਰੀ ਟੀਮ ਦੀ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸ਼ਲਾਘਾ ਕੀਤੀ।

Wednesday, May 03, 2017

LPU ਅੱਠਵੀਂ ਕਨਵੋਕੇਸ਼ਨ 'ਚ ਪੁੱਜੇ ਰਾਸ਼ਟਰਪਤੀ ਪ੍ਰਣਬ ਮੁਖਰਜੀ

ਰਾਸ਼ਟਰਪਤੀ ਵੱਲੋਂ ਐੱਲ ਪੀ ਯੂ ਕੈਂਪਸ 'ਚ ਮੌਜੂਦ ਭਿੰਨਤਾ ਦੀ ਭਰਪੂਰ ਸ਼ਲਾਘਾ
ਜਲੰਧਰ: 2 ਮਈ 2017: (ਪੰਜਾਬ ਸਕਰੀਨ ਬਿਊਰੋ)::  
ਅੱਜ ਪੰਜਾਬ ਫਿਰ ਮਾਣ  ਮਹਿਸੂਸ ਕਰ ਰਿਹਾ ਸੀ। ਅੱਜ ਦਾ ਦਿਨ ਯਾਦਗਾਰੀ ਬਣ ਰਿਹਾ ਸੀ। ਰਾਸ਼ਟਰਪਤੀ ਅੱਜ ਪੰਜਾਬ ਵਿੱਚ ਸਨ। ਮੌਕਾ  ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਅੱਠਵੀਂ ਕਨਵੋਕੇਸ਼ਨ ਦਾ ਸੀ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਅੱਜ ਆਪਣੇ ਆਪ ਨੂੰ ਉਸ ਵੇਲੇ ਬੇਹੱਦ ਸਨਮਾਨਤ ਮਹਿਸੂਸ ਕੀਤਾ, ਜਦੋਂ ਇਸ ਨੇ ਆਪਣੀ 8ਵੀਂ ਸਾਲਾਨਾ ਕਨਵੋਕੇਸ਼ਨ ਦੌਰਾਨ ਭਾਰਤ ਦੇ ਰਾਸ਼ਟਰਪਤੀ ਪਦਮ ਵਿਭੂਸ਼ਣ ਪ੍ਰਣਬ ਮੁਖਰਜੀ ਨੂੰ ਯੂਨੀਵਰਸਿਟੀ ਦੀ ਆਨਰੇਰੀ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਤ ਕੀਤਾ। ਕਿਸੇ ਵੀ ਯੂਨੀਵਰਸਿਟੀ ਲਈ ਉਹ ਮੌਕਾ ਬਹੁਤ ਸੁਨਹਿਰਾ ਹੁੰਦਾ ਹੈ, ਜਦੋਂ ਉਹ ਆਪਣੇ ਦੇਸ਼ ਦੇ ਹੀ ਪਹਿਲੇ ਨਾਗਰਿਕ ਨੂੰ ਆਪਣੀ ਆਨਰੇਰੀ ਡਿਗਰੀ ਨਾਲ ਸਨਮਾਨਤ ਕਰਦੀ ਹੈ। ਇਸ ਤੋਂ ਪਹਿਲਾਂ ਵੀ ਐੱਲ ਪੀ ਯੂ ਨੇ ਸੰਸਾਰ ਦੇ 6 ਟਾਪ ਨੇਤਾਵਾਂ, ਜਿਨ੍ਹਾਂ 'ਚ ਅਫਗਾਨਿਸਤਾਨ, ਮਾਰੀਸ਼ਸ, ਕਿੰਗਡਮ ਆਫ ਲਿਸਾਥੋ, ਕਾਮਨਵੈਲਥ ਆਫ ਡੋਮਿਨਿਕਾ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅਤੇ ਵਿਸ਼ਵ ਸ਼ਾਂਤੀ ਪੁਰਸਕਾਰ ਵਿਜੇਤਾ ਧਰਮ ਗੁਰੂ 14ਵੇਂ ਦਲਾਈਲਾਮਾ ਸ਼ਾਮਿਲ ਹਨ, ਨੂੰ ਆਪਣੀ ਆਨਰੇਰੀ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਤ ਕੀਤਾ ਹੈ। ਇਸ ਮੌਕੇ ਰਾਸ਼ਟਰਪਤੀ ਨੇ ਵੀ ਐੱਲ ਪੀ ਯੂ ਦੇ ਮੇਧਾਵੀ ਵਿਦਿਆਰਥੀਆਂ ਨੂੰ ਅਕੈਡਮਿਕ ਤੇ ਰਿਸਰਚ ਖੇਤਰ 'ਚ ਪ੍ਰਾਪਤੀਆਂ ਲਈ ਡਾਕਟਰੇਟ ਦੀ ਡਿਗਰੀਆਂ, 38 ਗੋਲਡ ਮੈਡਲ ਤੇ 164 ਅਵਾਰਡ ਪ੍ਰਦਾਨ ਕੀਤੇ। ਇਹ ਦੂਜਾ ਮੌਕਾ ਸੀ, ਜਦ ਭਾਰਤ ਦੇ ਰਾਸ਼ਟਰਪਤੀ ਨੂੰ ਆਪਣੇ ਹੀ ਕੈਂਪਸ 'ਚ ਸਵਾਗਤ ਕਰਨ ਦਾ ਮਾਣ ਐੱਲ ਪੀ ਯੂ ਨੂੰ ਪ੍ਰਾਪਤ ਹੋਇਆ, ਕਿਉਂਕਿ ਇਸ ਤੋਂ ਪਹਿਲਾਂ ਵੀ ਪ੍ਰਣਬ ਮੁਖਰਜੀ ਸਾਲ 2013 'ਚ ਆਯੋਜਿਤ ਤੀਜੀ ਕਨਵੋਕੇਸ਼ਨ ਦੇ ਵੀ ਮੁੱਖ ਮਹਿਮਾਨ ਸਨ। ਇਸ ਮੌਕੇ ਪੰਜਾਬ ਦੇ ਗਵਰਨਰ ਵੀ ਪੀ ਸਿੰਘ ਬਦਨੌਰ ਨੇ ਕਨਵੋਕੇਸ਼ਨ ਦੀ ਅਗਵਾਈ ਕੀਤੀ। ਐੱਲ ਪੀ ਯੂ ਨੇ ਵੀ 16,000 ਤੋਂ ਜ਼ਿਆਦਾ ਰੈਗੂਲਰ ਤੇ ਡਿਸਟੈਂਸ ਐਜੂਕੇਸ਼ਨ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਤੇ ਡਿਪਲੋਮੇ ਪ੍ਰਦਾਨ ਕੀਤੇ।
ਕਨਵੋਕੇਸ਼ਨ ਸੰਬੋਧਨ ਦੌਰਾਨ ਰਾਸ਼ਟਰਪਤੀ ਸ੍ਰੀ ਮੁਖਰਜੀ ਨੇ ਐੱਲ ਪੀ ਯੂ ਕੈਂਪਸ 'ਚ ਮੌਜੂਦ ਭਿੰਨਤਾ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾ ਕਿਹਾ ਕਿ ਐੱਲ ਪੀ ਯੂ ਜਿਹੇ ਵਿਸ਼ਾਲ ਕੈਂਪਸ 'ਚ ਪੜ੍ਹਣ ਵਾਲੇ ਦੋਵੇਂ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਵਿਦਿਆਰਥੀ ਵੱਡਭਾਗੀ ਹਨ ਕਿ ਉਹ ਭਿੰਨਤਾ ਨਾਲ ਭਰੇ ਵਿਦਿਆਰਥੀ ਵਰਗ ਦੇ ਵਿਚਕਾਰ ਸਰਵੋਤਮ ਅਧਿਆਪਕਾਂ ਤੋਂ ਸਿੱਖਿਆ ਪ੍ਰਾਪਤ ਕਰ ਰਹੇ ਹਨ। ਉਨ੍ਹਾ ਕਿਹਾ ਕਿ ਸੰਸਾਰ ਪੱਧਰ 'ਤੇ ਟਾਪ 200 ਯੂਨੀਵਰਸਿਟੀਆਂ 'ਚ ਹਾਲੇ ਤੱਕ ਕੋਈ ਵੀ ਭਾਰਤੀ ਯੂਨੀਵਰਸਿਟੀ ਸ਼ਾਮਲ ਨਹੀਂ ਹੋਈ, ਪਰ ਹੁਣ ਉਹ ਸਮਾਂ ਹੈ, ਜਦ ਬਹੁਤ ਸਾਰੀਆਂ ਯੂਨੀਵਰਸਿਟੀਆਂ ਇਸ ਵੱਲ ਸਖਤ ਮਿਹਨਤ ਕਰ ਰਹੀਆਂ ਹਨ।
ਇਸ ਮੌਕੇ ਗਵਰਨਰ ਸ੍ਰੀ ਬਦਨੌਰ ਨੇ ਵੀ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਹਮੇਸ਼ਾ ਇੱਕ ਉਦੇਸ਼ ਭਰੀ ਜ਼ਿੰਦਗੀ ਬਿਤਾਉਣ।
ਇਸ ਤੋਂ ਪਹਿਲਾਂ ਮਾਣਯੋਗ ਰਾਸ਼ਟਰਪਤੀ ਨੇ ਐੱਲ ਪੀ ਯੂ ਕੈਂਪਸ 'ਚ ਭਾਰਤ ਦੇ ਵਿਸ਼ਾਲ ਕਨਵੈਨਸ਼ਨ ਸੈਂਟਰ 'ਯੂਨਿਪੋਲਿਸ' ਦਾ ਸ਼ੁਭ ਆਰੰਭ ਵੀ ਕੀਤਾ, ਜਿਸ ਵਿੱਚ ਇੱਕ ਹੀ ਸਮੇਂ 30,000 ਲੋਕਾਂ ਦੇ ਸਮੂਹ ਲਈ ਆਯੋਜਨ ਕੀਤਾ ਜਾ ਸਕਦਾ ਹੈ। ਇਸ ਮੌਕੇ ਲਵਲੀ ਗਰੁੱਪ ਦੇ ਚੇਅਰਮੈਨ ਰਮੇਸ਼ ਮਿੱਤਲ ਨੇ ਰਾਸ਼ਟਰਪਤੀ ਦਾ ਸਵਾਗਤ ਕੀਤਾ, ਜਦਕਿ ਵਾਈਸ ਚੇਅਰਮੈਨ ਨਰੇਸ਼ ਮਿੱਤਲ ਨੇ ਗਵਰਨਰ ਸ੍ਰੀ ਬਦਨੌਰ ਦਾ ਸਵਾਗਤ ਕੀਤਾ। 
ਮੰਚ 'ਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ, ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਐੱਲ ਪੀ ਯੂ ਦੇ ਚਾਂਸਲਰ ਅਸ਼ੋਕ ਮਿੱਤਲ, ਪ੍ਰੋ. ਚਾਂਸਲਰ ਰਸ਼ਮੀ ਮਿੱਤਲ ਅਤੇ ਵਾਈਸ ਚਾਂਸਲਰ ਪ੍ਰੋ. ਡਾਕਟਰ ਰਮੇਸ਼ ਕੰਵਰ ਵੀ ਮੌਜੂਦ ਸਨ। ਸਮਾਰੋਹ 'ਚ ਮੌਜੂਦ ਮਾਣਯੋਗ ਮਹਿਮਾਨਾਂ 'ਚ ਦੇਸ਼ ਭਰ ਤਂੋ ਆਏ ਉਦਯੋਗਪਤੀ, ਰਾਜਦੂਤ, ਮੰਤਰੀ, ਸਾਂਸਦ, ਵਿਧਾਇਕ, ਆਗੂ, ਕੰਪਨੀਆਂ ਦੇ ਸੀ ਈ ਓਜ਼ ਅਤੇ 16,000 ਤੋਂ ਵੱਧ ਡਿਗਰੀਆਂ ਅਤੇ ਡਿਪਲੋਮਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਮਾਤਾ-ਪਿਤਾ ਵੀ ਮੌਜੂਦ ਸਨ। ਇਸ ਮੌਕੇ ਅੱੈਲ ਪੀ ਯੂ ਦੇ ਚਾਂਸਲਰ ਅਸ਼ੋਕ ਮਿੱਤਲ ਨੇ ਕਿਹਾ ਕਿ ਐੱਲ ਪੀ ਯੂ ਪੁਸਤਕਾਂ ਰਾਹੀਂ ਸਿੱਖਿਆ ਅਤੇ ਬਾਹਰੀ ਸੰਸਾਰ ਦੀ ਵਾਸਤਵਿਕਤਾਵਾਂ ਦੇ ਵਿਚਾਲੇ ਦੀ ਦੂਰੀ ਨੂੰ ਘਟਾਉਣ ਲਈ ਚੰਗੀ ਤੋਂ ਚੰਗੀ ਪ੍ਰੈਕਟੀਕਲ ਅਤੇ ਟੈਕਨੀਕਲ ਤੌਰ-ਤਰੀਕਿਆਂ ਨੂੰ ਸਿਲੇਬਸ 'ਚ ਅਪਣਾਉਂਦੀ ਹੈ, ਤਾਂ ਜੋ ਵਿਦਿਆਰਥੀ ਆਪਣੀ ਯੋਗਤਾ ਦਾ ਖੁੱਲ੍ਹ ਕੇ ਪ੍ਰਯੋਗ ਕਰਨ ਸਕਣ। ਸਾਨੂੰ ਯਕੀਨ ਹੈ ਕਿ ਵਿਦਿਆਰਥੀ ਆਪਣੇ ਜੀਵਨ 'ਚ ਆਈ ਸਾਰੀ ਚੁਣੌਤੀਆਂ ਦਾ ਖੁੱਲ ਕੇ ਸਾਹਮਣਾ ਕਰ ਸਕਣਗੇ। ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਭਵਿੱਖ ਦੇ ਪ੍ਰੋਫੈਸ਼ਨਲ ਨੂੰ ਤਿਆਰ ਕਰੀਏ, ਤਾਂ ਜੋ ਇਸ ਸੰਸਾਰ 'ਚ ਸਕਾਰਾਤਮਕ ਬਦਲਾਵ ਲਿਆਉਣ ਲਈ ਹਮੇਸ਼ਾ ਤਿਆਰ ਰਹਿਣਗੇ। ਉਹਨਾ ਮਾਣਯੋਗ ਰਾਸ਼ਟਰਪਤੀ, ਪੰਜਾਬ ਦੇ ਗਵਰਨਰ ਸ੍ਰੀ ਬਦਨੌਰ ਅਤੇ ਹੋਰ ਸ਼ਖਸੀਅਤਾਂ ਦਾ ਇਸ ਸਮਾਰੋਹ 'ਚ ਪਹੁੰਚਣ 'ਤੇ ਧੰਨਵਾਦ ਕੀਤਾ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਰਿਹਾ। 

Sunday, August 28, 2016

ਯੂਨੀਵਰਸਿਟੀ ਵਿਚਾਰਾਂ ਦੇ ਵਟਾਂਦਰੇ ਲਈ ਸਭ ਤੋਂ ਵਧੀਆ ਫੋਰਮ ਹਨ-ਪ੍ਰਣਬ ਮੁਖਰਜੀ

ਰਾਸ਼ਟਰਪਤੀ ਨੇ ਰੱਖਿਆ ਯੂਨੀਵਰਸਿਟੀ ਦੇ ਨਵੈਂ ਕੈਂਪਸ ਦਾ ਨੀਂਹ ਪੱਥਰ 
ਰਾਜਗੀਰ (ਬਿਹਾਰ) (ਪੀਆਈਬੀ//ਪੰਜਾਬ ਸਕਰੀਨ ਬਿਊਰੋ):
ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਯੂਨੀਵਰਸਿਟੀ ਵਿਚਾਰਾਂ ਦੇ ਵਟਾਂਦਰੇ ਦੇ ਨਾਲ-ਨਾਲ ਬਹਿਸ, ਵਿਚਾਰ ਵਟਾਂਦਰੇ ਅਤੇ ਦਲੀਲਬਾਜ਼ੀ ਲਈ ਸਭ ਤੋਂ ਵਧੀਆ ਫੋਰਮ ਹਨ। ਨਾਲੰਦਾ ਯੂਨੀਵਰਸਿਟੀ ਦੇ ਇਤਿਹਾਸ ਅਤੇ  ਕਰਦਿਆਂ ਬਿਹਾਰ ਵਿੱਚ ਰਾਜਗੀਰ ਵਿਖੇ ਨਾਲੰਦਾ ਯੂਨੀਵਰਸਿਟੀ ਦੀ ਪਹਿਲੀ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾ ਕਿਹਾ ਕਿ ਨਾਲੰਦਾ ਸਿਰਫ ਇੱਕ ਜ਼ਮੀਨ ਹੀ ਨਹੀਂ, ਸਗੋਂ ਉਨ੍ਹਾਂ ਵਿਚਾਰਾਂ ਅਤੇ ਸੱਭਿਆਚਾਰਾਂ ਦਾ ਪ੍ਰਗਟਾਵਾ ਹੈ, ਜਿਹੜਾ 1200 ਸਾਲ ਪਹਿਲਾਂ ਹੋਇਆ ਸੀ। ਉਹਨਾਂ ਵੱਖ ਦੇਸ਼ਾਂ ਅਤੇ ਤੋਂ ਇਥੇ ਆਉਂਦੇ ਰਹੇ ਬੁਧੀਜੀਵੀਆਂ, ਵਿਦਿਆਰਥੀਆਂ ਅਤੇ ਵਿਦਵਾਨਾਂ ਦਾ ਵੀ ਹਿਮਾਲਾ ਦਿੱਤਾ। ਇਸ ਮੌਕੇ ਪਾਸ ਹੋਏ ਵਿਦਿਆਰਥੀਆਂ ਨੂੰ ਮੁਖਾਤਬ ਹੁੰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਪ੍ਰਾਪਤ ਕੀਤਾ ਗਿਆ ਗਿਆਨ ਅਤੇ ਹੁਨਰ ਅਸਲ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਉਨ੍ਹਾਂ ਦੀ ਸਹਾਇਤਾ ਕਰੇਗਾ। ਇਸ ਤੋਂ ਪਹਿਲਾਂ ਮੁਖਰਜੀ ਨੇ ਮਿਲਖੀ ਪਿੰਡ 'ਚ ਯੂਨੀਵਰਸਿਟੀ ਦੇ ਪੱਕੇ ਕੈਂਪਸ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸੂਬੇ ਦੇ ਰਾਜਪਾਲ ਰਾਮਨਾਥ ਕੋਵਿੰਦ ਅਤੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਨਾਲੰਦਾ ਯੂਨੀਵਰਸਿਟੀ ਦੀ ਸਥਾਪਨਾ 20 ਨਵੰਬਰ 2010 ਨੂੰ ਸੰਸਦ ਦੇ ਇਕ ਵਿਸ਼ੇਸ਼ ਕਾਨੂੰਨ ਤਹਿਤ ਕੀਤੀ ਗਈ ਸੀ ਅਤੇ ਉਸ ਨੂੰ ਕੌਮੀ ਅਹਿਮੀਅਤ ਦੀ ਸੰਸਥਾ ਦਾ ਦਰਜਾ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸ਼ਾਮ ਵੇਲੇ ਰਾਸ਼ਟਰਪਤੀ ਕਰਨਾਟਕ 'ਚ ਬੰਗਲੌਰ ਪੁੱਜ ਗਏ ਜਿੱਥੇ ਉਹ ਐਤਵਾਰ ਨੂੰ ਇੰਡੀਆ ਯੂਨੀਵਰਸਿਟੀ ਦੇ ਨੈਸ਼ਨਲ ਲਾਅ ਸਕੂਲ ਦੀ 24ਵੀਂ ਸਾਲਾਨਾ ਕਾਨਵੋਕੇਸ਼ਨ ਨੂੰ ਸੰਬੋਧਨ ਕਰਨਗੇ।

Monday, May 16, 2016

ਹੁਣ ਯੂਨੀਵਰਸਿਟੀ ਵਿੱਚ ਕੁੜੀ ਮੁੰਡਾ ਜੋੜੀ ਬਣਾ ਕੇ ਕਿਤੇ ਨਹੀਂ ਬੈਠ ਸਕਦੇ

ਸਰਗੋਧਾ ਯੂਨੀਵਰਸਿਟੀ ਵੱਲੋਂ ਹੁਕਮ ਜਾਰੀ 
ਪੜ੍ਹਾਈ ਲਿਖਾਈ ਨਾਲ ਅਕਲ ਆਉਂਦੀ ਹੋਵੇ ਇਹ ਕੋਈ ਜ਼ਰੂਰੀ ਤਾਂ ਨਹੀਂ ਨ ! 
ਹੋ ਸਕਦਾ ਹੈ ਤੁਹਾਡੇ ਅੰਦਰ ਬੈਠਾ ਸ਼ੈਤਾਨ ਜਾਗ ਪਵੇ ਤੇ ਤੁਸੀਂ ਕੁਝ ਅਜਿਹਾ ਕੁਝ ਕਰ ਬੈਠੋ ਜਿਸ ਨਾਲ ਸਭਿਆਚਾਰਕ ਕਦਰਾਂ ਕੀਮਤਾਂ ਦਾ ਸੱਤਿਆਨਾਸ ਹੋ ਜਾਵੇ। ਤੁਹਾਡੀ ਕੋਈ ਨਿੱਕੀ ਜਿਹੀ ਹਰਕਤ,, ਓਹ ਨਹੀਂ ਨਹੀਂ ਹਿਮਾਕਤ---ਖਾਨਦਾਨ ਦੀ, ਰੀਤੀ ਰਿਵਾਜਾਂ ਦੀ ਅਤੇ ਸਮਾਜ ਦੀ ਮਿੱਟੀ ਪਲੀਤ ਕਰ ਦੇਵੇ। ਇਹਨਾਂ ਸਾਰੀਆਂ ਗੱਲਾਂ ਦੀ ਅਗਾਊਂ ਰੋਕਥਾਮ ਲਈ ਜਿਹੜੇ ਕਦਮ ਜ਼ਰੂਰੀ ਹੋ ਸਕਦੇ ਹਨ ਉਹਨਾਂ ਵਿੱਚੋਂ ਇੱਕ ਕਦਮ ਪੁੱਟਿਆ ਜਾਪਦਾ ਹੈ ਸਰਗੋਧਾ ਯੂਨੀਵਰਸਿਟੀ (ਲਾਹੌਰ ਕੈਪਸ) ਦੀ ਅਨੁਸ਼ਾਸਨੀ ਕਮੇਟੀ ਨੇ। ਹੁਣ ਯੂਨੀਵਰਸਿਟੀ ਵਿੱਚ ਕੁੜੀ ਮੁੰਡਾ ਜੋੜੀ ਬਣਾ ਕੇ ਕਿਤੇ ਨਹੀਂ ਬੈਠ ਸਕਦੇ। ਹਨ ਤਿੰਨ, ਚਾਰ, ਪੰਜ ਜਾਂ ਵਧ ਜਿੱਥੇ ਮਰਜ਼ੀ ਬੈਠ ਸਕਦੇ ਹਨ। ਇਹ ਹੁਕਮ ਜਾਰੀ ਕੀਤੇ ਗਏ ਹਨ ਮਈ ਮਹੀਨੇ ਦੇ ਆਰੰਭ ਵਿੱਚ ਜਿਹੜੇ ਹੁਣੇ ਹੀ ਸਾਹਮਣੇ ਆਏ ਹਨ।ਡ੍ਰੈਸ ਕੋਡ ਇਸਤੋਂ ਪਹਿਲਾਂ ਹੀ ਲਾਗੂ ਹੈ। ਇਕੱਠੇ ਬੈਠਣ 'ਤੇ ਪਾਬੰਦੀ ਲਗਾਉਣ ਵਾਲਾ ਇਹ ਹੁਕਮ ਸਮਾਜਵਾਦੀ ਵਿਚਾਰਾਂ ਦੀ ਧਾਰਨੀ ਦੀਪ ਸਈਦਾ ਨੇ ਆਪਣੇ ਫੇਸਬੁਕ ਪ੍ਰੋਫਾਈਲ ਤੇ 16 ਮਈ 2016 ਨੂੰ ਸਵੇਰੇ 9:33 ਵਜੇ ਸ਼ੇਅਰ ਕੀਤਾ ਹੈ। ਧਰਮ ਨਿਰਪੱਖਤਾ ਅਤੇ ਸੰਸਾਰ ਅਮਨ ਦੀਆਂ ਕੋਸ਼ਿਸ਼ਾਂ ਵਿੱਚ ਜੁੱਟੀ ਹੋਈ ਦੀਪ ਲੰਮੇ ਸਮੇਂ ਤੋਂ ਸਰਗਰਮ ਹੈ। ਇਸ ਨੋਟਿਸ ਵਾਲੀ ਸੂਚਨਾ ਨੂੰ ਬਾਅਦ ਦੁਪਹਿਰ ਤੱਕ 36 ਵਾਰ ਸ਼ੇਅਰ ਕੀਤਾ ਗਿਆ, ਬਹੁਤ ਸਾਰੇ ਲੋਕਾਂ ਨੇ ਇਸ ਹੁਕਮ ਦੇ ਜਾਰੀ ਹੋਣ ਤੇ ਉਦਾਸੀ ਦਾ ਪ੍ਰਗਟਾਵਾ ਕੀਤਾ ਅਤੇ ਕਈਆਂ ਨੇ ਗੁੱਸੇ ਵਾਲਾ ਬਟਨ ਵੀ ਦੱਬਿਆ। 
ਇਸ 'ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਈਆਂ ਨੇ ਕੁਝ ਕਿਹਾ ਤੇ ਕਈਆਂ ਨੇ ਕੁਝ।  ਦੇਖੋ ਜਰਾ ਇੱਕ ਝਲਕ:
Neelum Ahmad Basheer Allah Allah

Neelum Ahmad Basheer Gangrape par bhi pabandi jagao


Harish Kumar A University is a open space for critical thinking as well as creative interaction !!

Hamid Nawaz Awan taliban ka punjab

Quratulain Ainee Lols "They may sit in groups of 3 or more" so combine poondi is allowed pacman emoticon had hogai yar fundamentalist

Fauzia Ansari It's good step.
Between one male and female the third person shaitan is always present.
Marylise Vigneau Shaitan zindabad

Aqeel Kazmi Lanat. ....education ne koi farq nai dala.

Eraas Haider Education ho kb ri hai Sir ?

Only Money exchanging hands on the conditions of paper-degrees.

Khalid Pervez Eik darkhast,
agar teesra banda na male tu university khud iska intezam ker de aur
Notice jari karni wale dunia ke aala taaleemi meaar wali universiteun ko dekhne ke lia zara konwain se bahir jhati maar lien.

Tariq Jatala Ik couple vakhra nai beh sakda , albutta daiRh , do , dhaai, tin ... te edhon wad jinnay marzi couple ral k ik thaan beh sakde ne .... . Boht vadiya

Monday, June 09, 2014

CU ਨੇ ਲੁਧਿਆਣੇ ’ਚ ਖੋਲਿਆ ਆਪਣਾ ਨਵਾਂ ਖੇਤਰੀ ਦਫ਼ਤਰ

 Mon, Jun 9, 2014 at 3:33 PM
ਵਿਦਿਅਕ ਖੇਤਰ ਵਿੱਚ ਲੁਧਿਆਣਾ ਲਈ ਇੱਕ ਹੋਰ ਅਹਿਮ ਪ੍ਰਾਪਤੀ 
ਚੰਡੀਗੜ ਯੂਨੀਵਰਸਿਟੀ ਘੜੂੰਆਂ ਨੇ ਵਿਦਿਆਰਥੀਆਂ ਦੀ ਸਹੂਲਤ ਲਈ ਕੀਤੇ ਅਹਿਮ ਐਲਾਨ   
ਵੱਖਵੱਖ ਵਜ਼ੀਫ਼ਾ ਯੋਜਨਾਵਾਂ ਤਹਿਤ ਹੋਣਹਾਰ ਵਿਦਿਆਰਥੀਆਂ ਨੂੰ 100 ਫੀਸਦੀ ਤੱਕ ਸਕਾਲਰਸ਼ਿਪ ਦੇਣ ਦਾ ਵੀ ਐਲਾਨ
ਚੰਡੀਗੜ ’ਵਰਸਿਟੀ ਘੜੂੰਆਂ ਦੇ ਉਪ-ਕੁਲਪਤੀ ਡਾ. ਆਰ. ਐੱਸ. ਬਾਵਾ ਲੁਧਿਆਣਾ ਵਿਖੇ ’ਵਰਸਿਟੀ ਦੇ ਨਵੇਂ ਖੇਤਰੀ ਦਫ਼ਤਰ  ਦਾ ਉਦਘਾਟਨ ਕਰਦੇ ਹੋਏ
ਲੁਧਿਆਣਾ: 9 ਜੂਨ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
 ਮੈਂ ਹਰ  ਸਹਾਇਤਾ ਲਈ ਹਰ ਵੇਲੇ ਹਾਜ਼ਰ ਰਹਾਂਗਾ- ਡਾ. ਬਾਵਾ 

ਲੁਧਿਆਣਾ ਦੇ ਵਿਦਿਅਕ ਖੇਤਰ ਵਿੱਚ ਅੱਜ ਦਾ ਦਿਨ ਇੱਕ ਇਤਿਹਾਸਿਕ ਦਿਨ ਸੀ। ਅੱਜ ਫਿਰ ਸਾਬਿਤ ਹੋਇਆ ਕਿ ਲੁਧਿਆਣਾ ਵਿਦਿਅਕ ਮਾਮਲੇ ਵਿੱਚ ਲਗਾਤਾਰ ਪੁਲਾਂਘਾਂ ਪੁੱਟ  ਰਿਹਾ ਹੈ।ਅੱਜ ਅੰਤਰਰਾਸ਼ਟਰੀ ਪੱਧਰ ਦੀ ਉਚੇਰੀ ਸਿੱਖਿਆ ਲਈ ਚੰਡੀਗੜ ਟ੍ਰਾਈਸਿਟੀ ਦਾ ਖੇਤਰ ਉੱਤਰੀ ਭਾਰਤ ਦੇ ਵਿਦਿਆਰਥੀਆਂ ਲਈ ਮੁੱਖ ਆਕਰਸ਼ਣ ਬਣਦਾ ਜਾ ਰਿਹਾ ਹੈ। ਇਹੋ ਕਾਰਨ ਹੈ ਕਿ ਲੁਧਿਆਣਾ ਤੇ ਇਸਦੇ ਨੇੜਲੇ ਇਲਾਕਿਆਂ ਨਾਲ ਸਬੰਧਿਤ ਵਿਦਿਆਰਥੀ ਮਿਆਰੀ ਪ੍ਰੋਫੈਸ਼ਨਲ ਸਿੱਖਿਆ ਤੇ ਟ੍ਰਾਈਸਿਟੀ ’ਚ ਇੰਡਸਟਰੀ ਦੀ ਭਾਰੀ ਮੌਜੂਦਗੀ ਨੂੰ ਵੇਖਦਿਆਂ ਪੰਜਾਬ ’ਵਰਸਿਟੀ ਤੋਂ ਬਾਅਦ ਚੰਡੀਗੜ ’ਵਰਸਿਟੀ ਘੜੂੰਆਂ ਨੂੰ ਵਿਸ਼ੇਸ਼ ਤਰਜੀਹ ਦੇ ਰਹੇ ਹਨ। ਇਨਾਂ ਵਿਚਾਰਾਂ ਦਾ ਪ੍ਰਗਵਾਵਾ ਚੰਡੀਗੜ ’ਵਰਸਿਟੀ ਘੜੂੰਆਂ ਦੇ ਵਾਈਸ ਚਾਂਸਲਰ  ਡਾ. ਆਰ. ਐਸ. ਬਾਵਾ ਨੇ ਅੱਜ ਇੱਥੇ ਲੁਧਿਆਣਾ ਵਿਖੇ ਬੁਲਾਈ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਡਾ. ਬਾਵਾ ਅੱਜ ਇੱਥੇ ਚੰਡੀਗੜ ’ਵਰਸਿਟੀ ਵੱਲੋਂ ਮਾਡਲ ਟਾਊਨ ਐਕਸਟੈਸ਼ਨ ਮਾਰਕੀਟ ਵਿਖੇ ਵਿਦਿਆਰਥੀਆਂ ਦੀ ਸਹੂਲਤ ਲਈ ਖੋਲੇ ’ਵਰਸਿਟੀ ਦੇ ਨਵੇਂ ਖੇਤਰੀ ਦਫ਼ਤਰ ਦਾ ਉਦਘਾਟਨ ਕਰਨ ਲਈ ਪੁੱਜੇ ਸਨ। ਇਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਿਤ ਹੁੰਦਿਆਂ ਡਾ. ਬਾਵਾ ਨੇ ਆਖਿਆ ਕਿ ਇਸ ਸਮੇਂ ਚੰਡੀਗੜ ’ਵਰਸਿਟੀ ’ਚ ਲੁਧਿਆਣਾ ਖੇਤਰ ਨਾਲ ਸਬੰਧਿਤ 900 ਤੋਂ ਉੱਪਰ ਵਿਦਿਆਰਥੀ  ਸਿੱਖਿਆ ਹਾਸਲ ਕਰ ਰਹੇ ਹਨ। ਇਨਾਂ ਵਿਦਿਆਰਥੀਆਂ ਦੀ ਚਿਰੋਕੀ ਮੰਗ ਤੇ ਸਹੂਲਤ ਨੂੰ ਧਿਆਨ ’ਚ  ਰੱਖਦਿਆਂ ’ਵਰਸਿਟੀ ਨੇ ਲੁਧਿਆਣਾ ਵਿਖੇ ਆਪਣਾ ਖੇਤਰੀ ਦਫ਼ਤਰ ਖੋਲਿਆ ਹੈ। ਉਨਾਂ ਕਿਹਾ ਕਿ ਇਸ ਖੇਤਰੀ ਦਫ਼ਤਰ ’ਚ ਵਿਦਿਆਰਥੀਆਂ ਨੂੰ ’ਵਰਸਿਟੀ ਨਾਲ ਜੁੜੀ ਹਰ ਪ੍ਰਕਾਰ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਤੇ ’ਵਰਸਿਟੀ ਵੱਲੋਂ ਇੱਥੇ ਉੱਚ-ਕੋਟੀ ਦੇ ਕੈਰੀਅਰ ਕੌਂਸਿਗ ਦੇ ਮਾਹਿਰ ਨਿਯੁਕਤ ਕੀਤੇ ਗਏ ਹਨ, ਜੋ ਨਵੇਂ ਦਾਖ਼ਲ ਹੋਣ ਵਾਲੇ ਵਿਦਿਆਰਥੀਆਂ ਨੂੰ ਉਨਾਂ ਦੀ ਕਾਬਲੀਅਤ ਤੇ ਰੁਚੀ ਦੇ ਮੁਤਾਬਕ ਸਹੀ ਵਿਸ਼ਿਆਂ ਦੀ ਚੋਣ ਕਰਨ ’ਚ ਢੁੱਕਵੀਂ ਸਲਾਹ ਦੇਣਗੇ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ ਵੀ ਇਸ ਦਫ਼ਤਰ ਰਾਹੀਂ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਣਗੇ।  
ਡਾ. ਬਾਵਾ ਨੇ ਇਸ ਮੌਕੇ ਆਖਿਆ ਕਿ ਇਸ ਵਾਰ ਬਾਰਵੀਂ ਦੇ ਨਤੀਜਿਆਂ ’ਚ ਲੁਧਿਆਣੇ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਚੰਡੀਗੜ ’ਵਰਸਿਟੀ ਨੇ ਬਾਰਵੀਂ ਦੀ ਪ੍ਰੀਖਿਆ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਇਨਾਂ ਹੋਣਹਾਰ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਵੱਲ ਪ੍ਰੋਤਸਾਹਿਤ ਕਰਨ ਲਈ ਵੱਖਵੱਖ ਵਜ਼ੀਫ਼ਾ ਯੋਜਨਾਵਾਂ ਤਹਿਤ 100 ਫੀਸਦੀ ਤੱਕ ਸਕਾਲਰਸ਼ਿਪ ਦੇਣ ਦਾ ਫੈਸਲਾ ਕੀਤਾ ਹੈ। ਇਨਾਂ ਵਜ਼ੀਫ਼ਾ ਯੋਜਨਾਵਾਂ ਤਹਿਤ ’ਵਰਸਿਟੀ ਵੱਲੋਂ ਡਿਗਰੀ ਪੱਧਰ ਦੇ ਵੱਖ-ਵੱਖ ਇੰਜੀਨੀਅਰਿੰਗ ਕੋਰਸਾਂ ’ਚ 300 ਵਿਦਿਆਰਥੀਆਂ ਨੂੰ 150 ਸੀਟਾਂ ਉੱਤੇ 100 ਫੀਸਦੀ ਤੇ ਦੂਜੀਆਂ 150 ਸੀਟਾਂ 75 ਫੀਸਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਇਸੇ ਤਰਾਂ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਕੈਟ ਤੇ ਸੀਮੈਟ ਦੇ ਆਧਾਰ ’ਤੇ ਜਦਕਿ ਹੋਟਲ ਮੈਨੇਜਮੈਂਟ, ਐਨੀਮੇਸ਼ਨ ਐਂਡ ਮਲਟੀਮੀਡੀਆ, ਆਰਕੀਟੈਕਟ ਤੇ ਬਾਇਓਟੈਕਨਾਲੌਜੀ  ਜਿਹੇ ਗ਼ੈਰ-ਇੰਜੀਨੀਅਰਿੰਗ  ਵਿਸ਼ਿਆਂ ’ਚ 75 ਪ੍ਰਤੀਸ਼ਤ ਤੇ 90 ਪ੍ਰਤੀਸ਼ਤ ਤੋਂ ਉੱਪਰ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ’ਤੇ 10 ਤੋਂ 75 ਫੀਸਦੀ ਤੱਕ ਦੇ ਵਜ਼ੀਫ਼ਿਆਂ ਦਾ ਘੋਸ਼ਣਾ ਕੀਤੀ ਹੈ। ਇਸ ਤੋਂ ਇਲਾਵਾ ’ਵਰਸਿਟੀ ਵੱਲੋਂ ਹੋਰ ਵੱਖਵੱਖ ਸਕੀਮਾਂ ਤਹਿਤ ਵੀ ਵਿਭਿੰਨ ਵਜ਼ੀਫ਼ਾ ਯੋਜਨਾਵਾਂ ਤਹਿਤ 100 ਫੀਸਦੀ ਤੱਕ ਮਾਲੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। 
ਉਪ-ਕੁਲਪਤੀ ਨੇ ਦੱਸਿਆ ਕਿ ਇੰਜੀਨੀਅਰਿੰਗ, ਮੈਨੇਜਮੈਂਟ ਤੇ ਹੋਰ ਵੱਖਵੱਖ ਵਿਸ਼ਿਆਂ ਲਈ ਦਿੱਤੇ ਜਾਣ ਵਾਲੇ ਇਨਾਂ ਵਜ਼ੀਫ਼ਿਆਂ ’ਤੇ ’ਵਰਸਿਟੀ ਹਰ ਸਾਲ 9 ਕਰੋੜ ਰੁਪਏ ਤੋਂ ਵੱਧ ਦੀ ਰਕਮ ਖ਼ਰਚ ਕਰੇਗੀ। ਦੇਸ਼ ਭਰ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ’ਚੋਂ ਇਹ ਪਹਿਲੀ ਸੰਸਥਾ ਹੈ, ਜਿਸਨੇ ਏਨੇ ਵੱਡੇ ਪੱਧਰ ’ਤੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕਰਨ ਦਾ ਬੀੜਾ ਚੁੱਕਿਆ ਹੈ। ਡਾ. ਬਾਵਾ ਨੇ ਕਿਹਾ ਕਿ ਇਸ ਵਜ਼ੀਫ਼ਾ ਯੋਜਨਾ ਤਹਿਤ ਹਰੇਕ ਵਿਦਿਆਰਥੀ ਨੂੰ ਪੂਰੇ ਕੋਰਸ ਦੌਰਾਨ ਤਿੰਨ ਲੱਖ ਤੋਂ ਵੱਧ ਦੀ ਰਕਮ ਵਜ਼ੀਫ਼ੇ ਦੇ ਰੂਪ ’ਚ ਮਿਲੇਗੀ। ਇਸ ਸਕਾਲਰਸ਼ਿਪ ਸਕੀਮ ਅਧੀਨ ਦਾਖ਼ਲਾ ਲੈਣ ਦੇ ਇਛੁੱਕ ਵਿਦਿਆਰਥੀ 25 ਜੂਨ ਤੱਕ ’ਵਰਸਿਟੀ ਦੀ ਵੈੱਬਸਾਈਟ www.chandigarhuniversity.ac.in ਉੱਤੇ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਕੇ ਸੁਨਹਿਰੀ ਮੌਕੇ ਦਾ ਫ਼ਾਇਦਾ ਲੈ ਸਕਦੇ ਹਨ। 

ਚੰਡੀਗੜ ’ਵਰਸਿਟੀ ਦੀਆਂ ਵਿਸ਼ਵਪੱਧਰੀ ਉਪਲਬਧੀਆਂ ਬਾਰੇ ਜਾਣਕਾਰੀ ਦਿੰਦਿਆਂ ਉਪ-ਕੁਲਪਤੀ ਨੇ ਆਖਿਆ ਕਿ ਪ੍ਰਸਿੱਧ ਅੰਤਰਰਾਸ਼ਟਰੀ ਸੰਸਥਾ ‘ਵਰਲਡ ਕੰਸਲਟਿੰਗ ਐਂਡ ਰਿਸਰਚ ਕਾਰਪੋਰੇਸ਼ਨ’ ਨੇ ਚੰਡੀਗੜ ’ਵਰਸਿਟੀ ਘੜੂੰਆਂ ਨੂੰ ਏਸ਼ੀਆ ਦੀ ਤੇਜ਼ ਵਿਕਾਸਸ਼ੀਲ ਸੰਸਥਾ ਐਲਾਨਿਆ ਹੈ। ਉਨਾਂ ਕਿਹਾ ਕਿ ’ਵਰਸਿਟੀ ਨੇ ਜਿੱਥੇ ਆਈ. ਆਈ. ਟੀ. ਵਰਗੇ ਵਕਾਰੀ ਅਦਾਰਿਆਂ ਦੇ ਉੱਚ ਕੋਟੀ ਦੇ ਸਿੱਖਿਆ ਮਾਡਲ ਦੇ ਅਨੁਸਾਰ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਤੇ ਅਤਿਆਧੁਨਿਕ ਖੋਜ ਵਿਕਾਸ ਕੇਂਦਰਾਂ ਦੀ ਸਥਾਪਨਾ ਕੀਤੀ ਹੈ, ਉੱਥੇ ਹੀ ਇੰਡਸਟਰੀ ਨਾਲ ਆਪਣੇ ਮਜ਼ਬੂਤ ਸਬੰਧਾਂ ਦੀ ਬਦੌਲਤ ਥੋੜੇ ਸਮੇਂ ਵਿਚ ਹੀ ਆਈ. ਬੀ. ਐਮ, ਓ. ਐੱਨ. ਜੀ. ਸੀ., ਵਿਪਰੋ, ਓਰੈਕਲ ਤੇ ਟੈੱਕ ਮਹਿੰਦਰਾ ਜਿਹੀਆਂ ਚੋਟੀ ਦੀਆਂ ਬਹੁਕੌਮੀ ਕੰਪਨੀਆਂ ਦੇ ਨਾਲਨਾਲ ਮਾਈਕਰੋਸਾਫਟ ਦਾ ਉੱਤਰੀ ਭਾਰਤ ਦਾ ਪਹਿਲਾ ਵਕਾਰੀ ਖੋਜ ਕੇਂਦਰ ਸਥਾਪਤ ਕਰਨ ’ਚ ਵੀ ਸਫਲਤਾ ਹਾਸਲ ਕੀਤੀ ਹੈ।
ਉਪਕੁਲਪਤੀ ਨੇ ਆਖਿਆ ਕਿ ਚੰਡੀਗੜ ਯੂਨੀਵਰਸਿਟੀ ਦੇ ਵਿਦਿਆਰਥੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਵੀ ਵੱਡੀਆਂ ਮੱਲਾਂ ਮਾਰ ਰਹੇ ਹਨ। ’ਵਰਸਿਟੀ ਦੇ ਵਿਦਿਆਰਥੀਆਂ ਨੇ ਆਪਣੀ ਖੋਜ ਕਾਬਲੀਅਤ ਦਾ ਪ੍ਰਦਰਸ਼ਨ ਕਰਦੇ ਹੋਏ ਲਗਾਤਾਰ ਦੂਜੇ ਸਾਲ ਏਸ਼ੀਆ ’ਚ ਆਪਣਾ ਦਬਦਬਾ ਕਾਇਮ ਰੱਖਿਆ ਹੈ। ਪਿਛਲੇ ਸਾਲ ਨਾਸਾ ਵੱਲੋਂ ਅਮਰੀਕਾ ’ਚ ਕਰਵਾਈ ਗਈ 20ਵੀਂ ਮੂਨਬੱਘੀ ਦੌੜ  ’ਚ ’ਵਰਸਿਟੀ ਨੂੰ ਏਸ਼ੀਆ ’ਚੋਂ ਪਹਿਲਾ ਸਥਾਨ ਮਿਲਿਆ ਤੇ ਇਸ ਸਾਲ ਅਮਰੀਕਨ ਸੋਸਾਇਟੀ ਆਫ ਮਕੈਨੀਕਲ ਇੰਜੀਨੀਅਰਿੰਗ ਵੱਲੋਂ ਯੂਨੀਵਰਸਿਟੀ ਆਫ ਸੈਂਟਰਲ ਫਲੋਰੀਡਾ ਵਿਖੇ ਮਨੁੱਖੀ ਸ਼ਕਤੀ ਨਾਲ ਚੱਲਣ ਵਾਲੇ ਵਾਹਨ ਦੇ ਅੰਤਰਰਾਸ਼ਟਰੀ ਖੋਜ ਮੁਕਾਬਲੇ ’ਚ ਵੀ ’ਵਰਸਿਟੀ ਦੇ ਪ੍ਰੋਜੈਕਟ ‘ਫਤਿਹ’ ਦੀ ਟੀਮ ਏਸ਼ੀਆ ਦੀਆਂ ਸਾਰੀਆਂ ਵਕਾਰੀ ਸੰਸਥਾਵਾਂ ਦੇ ਮੁਕਾਬਲੇ ਅੱਵਲ ਰਹੀ। ਇਸ ਤੋਂ ਇਲਾਵਾ ਆਈ. ਆਈ. ਟੀ. ਦਿੱਲੀ ਵਿਖੇ ਹੋਏ ਰਾਸ਼ਟਰੀ ਖੋਜ ਮੁਕਾਬਲੇ ’ਚ ਵੀ ’ਵਰਸਿਟੀ ਦੇ ਪ੍ਰੋਜੈਕਟ ‘ਪ੍ਰੋਟੋਨ’ ਦੇ ਡਿਜ਼ਾਈਨ ਨੂੰ ਪੂਰੇ ਭਾਰਤ ਦਾ ਸਰਵੋਤਮ ਡਿਜ਼ਾਈਨ ਕਰਾਰ ਦਿੱਤਾ ਗਿਆ ਹੈ।
 ਡਾ. ਬਾਵਾ ਨੇ ਦੱਸਿਆ ਕਿ ਚੰਡੀਗੜ ’ਵਰਸਿਟੀ ਘੜੂੰਆਂ ਨੇ ਕੈਂਪਸ ਪਲੇਸਮੈਂਟ ਪੱਖੋਂ ਵੀ ਵੱਖਰੀ ਮਿਸਾਲ ਕਾਇਮ ਕੀਤੀ ਹੈ। ਉਨਾਂ ਦੱਸਿਆ ਕਿ 2014 ਬੈਚ ਦੇ ਵਿਦਿਆਰਥੀਆਂ ਲਈ ਹੁਣ ਤੱਕ ਇੰਜੀਨੀਅਰਿੰਗ ਦੀਆਂ 144, ਹੋਟਲ ਮੈਨੇਜਮੈਂਟ ਦੀਆਂ 54 ਤੇ ਐਮ. ਬੀ. ਏ. ਦੀਆਂ 102 ਬਹੁਕੌਮੀ ਕੰਪਨੀਆਂ ਕੈਂਪਸ ਪਲੇਸਮੈਂਟ ਲਈ ’ਵਰਸਿਟੀ ਵਿਖੇ ਆਪਣੀ ਹਾਜ਼ਰੀ ਲਵਾ ਚੁੱਕੀਆਂ ਹਨ, ਜਿਨਾਂ ਵੱਲੋਂ ’ਵਰਸਿਟੀ ਦੇ ਚੁਣੇ ਗਏ ਵਿਦਿਆਰਥੀਆਂ ਨੂੰ ਸਭ ਤੋਂ ਵੱਧ 24 ਲੱਖ ਸਾਲਾਨਾ ਤੱਕ ਦੇ ਤਨਖਾਹ ਪੈਕੇਜ ਦੀ ਪੇਸ਼ਕਸ਼ ਕੀਤੀ ਗਈ ਹੈ। ਉਨਾਂ ਦੱਸਿਆ ਕਿ ’ਵਰਸਿਟੀ ਨੇ ਪੈਟਰੋਲੀਅਮ, ਆਟੋਮੋਬਾਇਲ, ਕੈਮੀਕਲ, ਐਨੀਮੇਸ਼ਨ ਐਂਡ ਮਲਟੀਮੀਡੀਆ, ਬਿੱਗ ਡਾਟਾ, ਸਾਈਬਰ ਸਕਿਓਰਟੀ ਤੇ ਕਲਾਊਡ ਕੰਪਿਊਟਿੰਗ ਜਿਹੇ ਨਵੀਨ ਤਕਨਾਲੌਜੀ ’ਤੇ ਆਧਾਰਿਤ ਭਵਿੱਖਮੁਖੀ ਕੋਰਸ ਸ਼ੁਰੂ ਕਰਕੇ ਪ੍ਰੋਫੈਸ਼ਨਲ ਤੇ ਤਕਨੀਕੀ ਸਿੱਖਿਆ ਦੇ ਖੇਤਰ ’ਚ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ। ਉਨਾਂ ਕਿਹਾ ਕਿ ’ਵਰਸਿਟੀ ਦੇ ਇਨਾਂ ਮਿਆਰੀ ਪ੍ਰਬੰਧਾਂ ਦੀ ਬਦੌਲਤ ਹੀ ਇੱਥੇ ਪੜਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਬਾਰਾਂ ਹਜ਼ਾਰ ਦੇ ਅੰਕੜੇ ਨੂੰ ਪਾਰ ਚੁੱਕੀ ਹੈ।   ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਨੀਵਰਸਟੀ ਸਕੂਲ ਆਫ ਬਿਜ਼ਨਸ ਦੇ ਡਾਇਰੈਕਟਰ ਡਾ. ਪੀ. ਪੀ. ਸਿੰਘ ਵੀ ਮੌਜੂਦ ਸਨ।