Showing posts with label Women Power. Show all posts
Showing posts with label Women Power. Show all posts

Thursday, June 30, 2022

ਆਸ਼ਾ ਵਰਕਰਾਂ ਨੇ ਦਿੱਤੀ ਆਪਣਾ ਸੰਘਰਸ਼ ਤਿੱਖਾ ਕਰਨ ਦੀ ਚੇਤਾਵਨੀ

30th June 2022 at 05:47 PM

 ਆਪ ਸਰਕਾਰ ਨੂੰ ਰੱਖਿਆ ਆਲੋਚਨਾ ਦੇ ਨਿਸ਼ਾਨੇ 'ਤੇ 


ਮੋਗਾ
: 30 ਜੂਨ 2022: (ਪ੍ਰਿੰਸੀਪਲ ਨਾਹਰ ਸਿੰਘ ਗਿੱਲ//ਪੰਜਾਬ ਸਕਰੀਨ):: 

ਅੱਜ ਸ਼ਹੀਦ ਨਛੱਤਰ ਸਿੰਘ ਭਵਨ ਮੋਗਾ ਵਿਖੇ ਆਲ ਇੰਡੀਆ ਆਸ਼ਾ ਵਰਕਰਜ਼ ਅਤੇ ਆਸ਼ਾ ਫੈਸੀਲਿਟੇਟਰ ਭੈਣਾਂ ਦੀਆ ਗੰਭੀਰ ਮੁਸ਼ਕਲਾਂ ਨੂੰ ਲੈ ਕੇ ਮੀਟਿੰਗ ਹੋਈ ਜਿਸ ਵਿਚ ਮੰਗਾਂ ਨੂੰ ਜ਼ੋਰਦਾਰ ਢੰਗ ਨਾਲ ਉਠਾਉਣ ਦਾ ਫੈਸਲਾ ਕੀਤਾ ਗਿਆ। ਸੂਬਾ ਕਮੇਟੀ ਦੀ ਇਹ ਮੀਟਿੰਗ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਅਤੇ ਜਨਰਲ ਸਕੱਤਰ ਪੰਜਾਬ ਬਲਵੀਰ ਕੌਰ ਗਿੱਲ (ਲੁਧਿਆਣਾ) ਦੀ ਅਗਵਾਈ ਵਿੱਚ ਕੀਤੀ ਗਈ। 

ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਅਮਰਜੀਤ ਕੌਰ ਪੰਜਾਬ ਸਰਕਾਰ ਦੀ ਸਖਤ ਸਬਦਾਂ ਵਿੱਚ ਨਿੰਦਾ ਕੀਤੀ।  ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਮੁਲਾਕਾਤ ਦੌਰਾਨ ਸਾਡੀਆਂ ਮੰਗਾਂ ਨੰ ਮੰਨਣ ਦੇ ਵਾਅਦੇ ਕੀਤੇ ਸਨ। ਇਹ ਮੀਟਿੰਗ ਅਮ੍ਰਿੰਤਸਰ ਸਾਹਿਬ ਵਿਖੇ ਮੁੱਖ ਮੰਤਰੀ ਸ੍ਰ: ਮਾਨ ਨਾਲ ਹੋਈ ਅਤੇ ਨਵੀ ਦਿੱਲੀ ਅਰਵਿੰਦ ਕੇਜਰੀਵਾਲ ਨਾਲ ਹੋਈ ਸੀ। ਆਮ ਆਦਮੀ ਪਾਰਟੀ ਦੇ ਇਹਨਾਂ ਆਗੂਆਂ ਨੇ ਵਾਅਦਾ ਕੀਤਾ ਸੀ  ਕਿ ਸਾਡੀ ਸਰਕਾਰ ਆਉਦਿਆ ਹੀ ਆਸ਼ਾ ਵਰਕਰ ਭੈਣਾਂ ਨੂੰ ਦਿੱਲੀ ਦੀਆਂ ਆਸ਼ਾ ਵਰਕਰਜ਼ ਵਾਂਗ 10 ਹਜਾਰ ਰੁਪਏ ਦਾ ਬੱਝਵਾਂ ਭੱਤਾ ਦਿੱਤਾ ਜਾਵੇਗਾ।  

ਸਾਨੂੰ ਇਹਨਾਂ ਵਾਅਦਿਆਂ ਨਾਲ ਖੁਸ਼ੀ ਵੀ ਹੋਈ ਸੀ ਪਰ "ਆਪ" ਸਰਕਾਰ ਦੇ ਆਉਂਦਿਆਂ ਹੀ ਆਸ਼ਾ ਵਰਕਰ ਭੈਣਾਂ ਦਾ ਕੌਵਿਡ -19 ਮਹਾਮਾਰੀ ਦੇ ਮਿਸ਼ਨ ਨੂੰ ਫਤਿਹ  ਕਰਨ ਲਈ ਗਰਾਊਂਡ ਲੈਬਲ ਤੇ ਕੰਮ ਕਰਕੇ ਸਰਕਾਰ ਤੋਂ ਮਿਲਣ ਵਾਲਾ 2500/- ਰੁਪਏ ਦਾ ਭੱਤਾ ਵੀ 30 ਮਈ2022 ਤੋ ਕੱਟ ਲਿਆ ਗਿਆ ਹੈ। ਇਸੇ ਤਰ੍ਹਾਂ ਬਾਕੀ ਮੰਗਾਂ ਵੀ ਲਟਕ ਰਹੀਆਂ ਹਨ। ਜੇ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਥਾਂ ਥਾਂ ਜ਼ੋਰਦਾਰ ਰੋਸ ਵਖਾਵੇ ਕੀਤੇ ਜਾਣਗੇ। 

ਮੀਟਿੰਗ ਵਿੱਚ ਪੰਜਾਬ ਸੀਨੀਅਰ ਪ੍ਰਧਾਨ ਦੁਰਗੋ ਬਾਈ ਫਾਜਿਲਕਾ,ਨੀਲਮ ਰਾਣੀ,ਜਿਲਾ ਤਰਨਤਾਰਨ ਮਨਜਿੰਦਰ ਕੌਰ ਅਤੇ ਸੀਮਾ ਸੋਹਲ ,ਵੀਰਪਾਲ ਫੈਸੀਲਿਟੇਟਰਜ,ਜਿਲਾ ਸ੍ਰੀ ਮੁਕਤਸਰ ਸਾਹਿਬ ਜੀ ਤੋ ਪਿੰਕੀ ਅਤੇ ਸੁੱਖਜੀਤ ਕੌਰ, ਜਿਲਾ ਮੋਗਾ ਜਸਵਿੰਦਰ ਕੋਰ ਅਤੇ ਜਸਵਿੰਦਰ ਕੌਰ ਬੰਬੀਹਾ, ਜਿਲਾ ਬਠਿੰਡਾ ਤੋ ਕਰਮਜੀਤ ਕੌਰ ਅਤੇ ਵੀਰਪਾਲ ਕੌਰ ਹਮੀਰਗੜ, ਜਿਲਾ ਬਰਨਾਲਾ ਤੋ ਅਮ੍ਰਿੰਤਪਾਲ ਕੌਰ, ਵੀਰਪਾਲ ਕੌਰ, ਜਿਲਾ ਫਰੀਦਕੋਟ ਤੋ ਸਿੰਬਲਜੀਤ ਕੌਰ ਅਤੇ ਬਿੰਦਰ ਕੌਰ, ਜਸਵਿੰਦਰ ਕੌਰ, ਗੁਰਮੀਤ ਕੌਰ ਫੈਸੀਲਿਟੇਟਰ ਆਦਿ ਸਾਥਣਾਂ ਵੀ ਸ਼ਾਮਲ  ਸਨ।

ਇਸ ਮੀਟਿੰਗ ਵਿੱਚ ਹੀ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਜੁਲਾਈ 2022 ਤੋ ਅਕਤੁਬਰ 2022 ਤੱਕ ਪੰਜਾਬ ਭਰ ਵਿੱਚ ਆਸ਼ਾ ਵਰਕਰਾਂ ਅਤੇ ਆਸ਼ਾ ਫੈਸੀਲਿਟੇਟਰ ਦੀਆਂ ਬਲਾਕ ਪੱਧਰ ਦੀਆ ਚੋਣਾਂ ਮੁਕੰਮਲ ਕੀਤੀਆਂ ਜਾਣਗੀਆਂ। ਇਹ ਫੈਸਲਾ ਸਟੇਟ ਕਮੇਟੀ ਦੇ ਮੁੱਖ ਸਲਾਹਕਾਰ ਗੁਰਮੇਲ ਸਿੰਘ ਵੱਲੋ ਅਹੁਦੇਦਾਰਾਂ ਦੀ ਸਹਿਮਤੀ ਨਾਲ ਕੀਤਾ ਗਿਆ।

Friday, June 24, 2022

ਪੰਜਾਬ ਸਰਕਾਰ ਖਿਲਾਫ਼ ਆਸ਼ਾ ਵਰਕਰਾਂ ਨੇ ਖੋਲ੍ਹਿਆ ਮੋਰਚਾ

24th June 02:38 PM

 ਠੇਕੇਦਾਰੀ ਸਿਸਟਮ ਖਿਲਾਫ ਬੁਲੰਦ ਕੀਤੀ ਜ਼ੋਰਦਾਰ ਆਵਾਜ਼ 


ਲੁਧਿਆਣਾ: 24 ਜੂਨ 2022: (ਪੰਜਾਬ ਸਕਰੀਨ ਟੀਮ):: 


ਠੇਕੇਦਾਰੀ ਸਿਸਟਮ ਅਤੇ ਨਿਜੀਕਰਨ ਦੇ ਰੁਝਾਣ ਨੇ ਹਰ ਪਾਸੇ ਬੇਚੈਨੀ ਪੈਦਾ ਕੀਤੀ ਹੋਈ ਹੈ। ਸਰਕਾਰਾਂ ਆਪਣੇ ਚੰਗੇ ਭਲੇ ਚੱਲਦੇ ਮਹਿਕਮਿਆਂ ਅਤੇ ਕੰਮਾਂ ਨੂੰ ਠੇਕੇ ਤੇ ਦੇਣ ਲੱਗ ਪਈਆਂ ਹਨ। ਹੁਣ ਪੰਜਾਬ ਸਰਕਾਰ ਖਿਲਾਫ਼ ਵੀ ਆਸ਼ਾ ਵਰਕਰਾਂ ਨੇ ਜ਼ੋਰਦਾਰ ਮੋਰਚਾ ਖੋਹਲਿਆ ਹੋਇਆ ਹੈ। ਰੋਸ ਅਤੇ ਰੋਹ ਨਾਲ ਭਰੀਆਂ ਆਸ਼ਾ ਵਰਕਰਾਂ ਦਾ ਕਹਿਣਾ ਹੈ ਕਿ  ਉਨ੍ਹਾਂ ਦੇ ਹੱਕ ਖੋਹ ਕੇ ਠੇਕੇ ਤੇ ਰੱਖੇ ਮੁਲਾਜ਼ਮਾਂ ਨੂੰ ਦਿੱਤੇ ਜਾ ਰਹੇ ਹਨ। ਇਸਦਾ ਵੇਰਵਾ ਦੇਂਦਿਆਂ ਆਸ਼ਾ ਵਰਕਰਾਂ ਦੀਆਂ ਲੀਡਰਾਂ ਨੇ ਕਿਹਾ ਕਿ ਆਸ਼ਾ ਵਰਕਰਾਂ ਨੂੰ 2500/- ਰੁਪਏ ਨਾ ਦੇ ਕੇ ਠੇਕੇ ਤੇ ਨਵੀਂ ਭਰਤੀ ਵਾਲਿਆਂ ਨੂੰ 12 ਹਜ਼ਾਰ ਰੁਪਿਆ ਦਿੱਤਾ ਜਾ ਰਿਹਾ। ਇਹ ਕੁਝ ਨਿਸਚੇ ਹੀ ਪਬਲਿਕ ਸੈਕਟਰ ਨੂੰ ਬੰਦ ਕਰਕੇ ਨਿਜੀ ਖੇਤਰ ਦੇ ਸੈਕਟਰ ਨੂੰ ਖੁਸ਼ਹਾਲ ਕਰਨ ਵਾਲਿਆਂ ਸਾਜ਼ਿਸ਼ਾਂ ਹਨ। ਆਸ਼ਾ ਵਫਰਕਾਰਨ ਦੀ ਪ੍ਰਧਾਨ ਰਾਜਵੀਰ ਕੌਰ ਨੇ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ  ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤਿੱਖਾ ਕੀਤਾ ਜਾਏਗਾ ਅਤੇ ਸੜਕਾਂ ਤੇ ਟਰੈਫਿਕ ਜਾਮ ਕੀਤੇ ਜਾਣਗੇ। 

ਅੱਜ ਹਰ ਵਰਗ ਪੰਜਾਬ ਵਿੱਚ ਆਪਣੇ ਹੱਕਾਂ ਲਈ ਧਰਨਾ ਪ੍ਰਦਰਸ਼ਨ ਕਰਦਾ ਨਜ਼ਰ ਆ ਰਹੀ ਹੈ । ਜਿੱਥੇ ਸੀਵਰਮੈਨ, ਕਾਰਪੋਰੇਸ਼ਨ ਕਰਮਚਾਰੀ ਜਾਂ ਕਾਰੋਬਾਰੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਥੇ ਹੀ ਆਸ਼ਾ ਵਰਕਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ ਗਿਆ ਹੈ । ਜਿੱਥੇ ਆਪਣੇ ਹੱਕਾਂ ਲਈ ਪ੍ਰਦਰਸ਼ਨ ਕਰਦੇ ਹੋਏ ਆਸ਼ਾ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ । ਅਤੇ ਹਲਕਾ ਵਿਧਾਇਕ ਅਤੇ ਮੋਮਰੈਡਮ ਨੂੰ ਦੇਣ ਦੀ ਵੀ ਗੱਲ ਕੀਤੀ।

ਇਸ ਮੌਕੇ ਤੇ ਬੋਲਦੇ ਹੋਏ ਆਸ਼ਾ ਵਰਕਰਾਂ ਦੀ ਪ੍ਰਧਾਨ ਰਾਜਵੀਰ ਕੌਰ ਨੇ ਕਿਹਾ ਕਿ ਉਹਨਾਂ ਦੇ ਹੱਕਾਂ ਉਪਰ ਡਾਕਾ ਮਾਰਿਆ ਜਾ ਰਿਹਾ ਹੈ। ਉਨ੍ਹਾਂ ਦੇ ਹੱਕ ਖੋਹ ਕੇ ਠੇਕੇ ਤੇ ਮੁਲਾਜ਼ਮ ਭਰਤੀ ਕੀਤੇ ਜਾ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਭੱਤਾ 2500 ਵੀ ਨਹੀਂ ਦਿੱਤਾ ਜਾ ਰਿਹਾ । ਜਦ ਕਿ ਸਰਕਾਰ ਵੱਲੋਂ 12 ਹਜ਼ਾਰ ਤੇ ਨਵੇਂ ਮੁਲਾਜ਼ਮ ਠੇਕੇ ਉਪਰ ਭਰਤੀ ਕੀਤੇ ਜਾ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇ । ਜੇਕਰ ਸਰਕਾਰ ਨੇ ਨਾ ਸੁਣੀ ਤਾਂ ਉਹ ਸੰਘਰਸ਼ ਕਰਨਗੇ ਰੋਡ ਜਾਮ ਕਰਨਗੇ। ਉਨ੍ਹਾਂ ਨੇ ਆਤਮ ਨਗਰ ਹਲਕੇ ਦੇ ਵਿਧਾਇਕ ਕੁਲਵੰਤ ਸਿੱਧੂ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਉਨ੍ਹਾਂ ਵਲੋਂ ਭਰਤੀ ਕੀਤੀ ਗਈ ਹੈ । ਜਿਸ ਨੂੰ ਲੈ ਕੇ ਉਨਾਂ ਨੂੰ ਵੀ ਮਿਲਣਗੇ ਅਤੇ ਕਿਸੇ ਵੀ ਕੀਮਤ ਉੱਪਰ ਠੇਕੇ ਤੇ ਮੁਲਾਜ਼ਮਾਂ ਨੂੰ ਕੰਮ ਕਰਨ ਨਹੀਂ ਦਿੱਤਾ ਜਾਵੇਗਾ। ਇਸ ਸਬੰਧੀ ਪੂਰੀ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਇਥੇ ਕਲਿੱਕ ਕਰਕੇ।  

Monday, April 25, 2022

ਵੋਮੈਨ ਕਨਵੈਨਸ਼ਨ ਵੱਲੋਂ ਅਗਿਆਨ ਦੇ ਹਨੇਰਿਆਂ ਵਿਰੁੱਧ ਗਿਆਨ ਦੀ ਰੌਸ਼ਨੀ ਦਾ ਸੱਦਾ

25th April 2022 at 11:16 AM
ਲੁਧਿਆਣਾ ਵਿੱਚ ਹੋਈ ਯੰਗ ਵੋਮੈਨ ਕਨਵੈਨਸ਼ਨ 


ਲੁਧਿਆਣਾ
: 24 ਅਪ੍ਰੈਲ 2022::(ਪੰਜਾਬ ਸਕਰੀਨ ਟੀਮ):: 
ਸਾਡੇ ਦੁਸ਼ਮਣਾਂ ਨੇ ਅਗਿਆਨ ਦੇ ਹਨੇਰਿਆਂ ਨੂੰ ਸਾਡੇ ਖਿਲਾਫ ਆਪਣਾ ਹਥਿਆਰ ਬਣਾਇਆ ਹੈ ਸਾਨੂੰ ਗਿਆਨ ਦੀ ਰੌਸ਼ਨੀ ਨਾਲ ਇਸਦਾ ਮੁਕਾਬਲਾ ਕਰਨਾ ਹੋਵੇਗਾ। ਇਹ ਸੁਨੇਹਾ ਨੌਜਵਾਨ ਕੁੜੀਆਂ ਦੀ ਸੂਬਾਈ ਕਨਵੈਨਸ਼ਨ ਵਿੱਚ ਕੌਮੀ ਆਗੂ ਡਾ ਕੰਵਲਜੀਤ ਢਿੱਲੋਂ ਨੇ ਪੂਰੇ ਵਿਸਥਾਰ ਨਾਲ ਸਮਝਾਇਆ ਅਤੇ ਦੂਰ ਦੁਰਾਡਿਓਂ ਆਈਆਂ ਇਹਨਾਂ ਲੜਕੀਆਂ ਨੂੰ ਇੱਕ ਨਵੇਂ ਜੋਸ਼ ਅਤੇ ਜਜ਼ਬਿਆਂ ਨਾਲ ਭਰ ਦਿੱਤਾ। ਉਦਾਸੀ, ਨਿਰਾਸ਼ਾ ਅਤੇ ਡਾਵਾਂਡੋਲਤਾ ਨੂੰ ਛੱਡ ਕੇ ਇਹਨਾਂ ਇਸਤਰੀਆਂ ਨੇ ਸੰਘਰਸ਼ ਨੂੰ ਹੀ ਆਪਣਾ ਰਹਿਬਰ ਬਣਾਉਣ ਦਾ ਸੰਕਲਪ ਲਿਆ। 
ਅੱਜ ਪੰਜਾਬ ਇਸਤਰੀ ਸਭਾ ਵੱਲੋਂ ਨੌਜਵਾਨ ਲੜਕੀਆਂ ਦੀ ਕਨਵੈਨਸ਼ਨ ਲੁਧਿਆਣਾ ਸਥਿਤ  ਸ਼ਹੀਦ ਕਰਨੈਲ ਸਿੰਘ ਈਸਡ਼ੂ ਭਵਨ ਵਿਖੇ  ਕਰਵਾਈ ਗਈ।  ਡਾ ਕੰਵਲਜੀਤ ਢਿੱਲੋਂ ਨੇ ਨੌਜਵਾਨ ਲੜਕੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹੁਣ ਜਦੋਂ ਕਿ  ਪੁਰਾਣੀ ਲੀਡਰਸ਼ਿਪ ਵੱਡੀ ਉਮਰ ਦੀ ਹੋ ਰਹੀ ਹੈ ਤਾਂ ਨੌਜਵਾਨ ਲੜਕੀਆਂ ਦਾ ਮੈਦਾਨ ਵਿਚ ਆਉਣਾ ਬਹੁਤ ਹੀ ਜ਼ਰੂਰੀ  ਬਣ ਗਿਆ ਹੈ। ਜਦੋਂ ਹਨੇਰੀਆਂ ਦੇ ਪੈਰੋਕਾਰ ਹਰ ਹੀਲੇ ਲੜਕੀਆਂ ਨੂੰ ਰਸੋਈ ਅਤੇ ਬੈਡਰੂਮਾਂ ਤੱਕ ਸੀਮਿਤ ਰੱਖਣ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ ਉਦੋਂ ਇਸ ਕਨਵੈਨਸ਼ਨ ਨੇ ਇਹਨਾਂ ਲੜਕੀਆਂ ਨੂੰ ਜ਼ਿੰਦਗੀ ਦੀ ਜੰਗ ਦੇ ਮੈਦਾਨ ਵਿੱਚ ਅੱਕ ਸੰਘਰਸ਼ਾਂ ਦੀ ਅਗਵਾਈ ਕਰਨ ਦੀ ਪ੍ਰੇਰਨਾ ਵੀ ਦਿੱਤੀ।  ਇਸ ਵੇਲੇ ਔਰਤ ਜਾਤੀ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹਨ। ਔਰਤ ਨੂੰ ਸਿਰਫ ਔਰਤ ਹੋਣ ਕਰਕੇ ਹੀ ਚੁਣੌਤੀਆਂ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ, ਉਸ ਨੂੰ ਸਮਾਜ ਵਿੱਚ ਮਹਿੰਗਾਈ ਅਤੇ ਬੇਰੁਜ਼ਗਾਰੀ ਆਦਿ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਕਨਵੈਨਸ਼ਨ ਵਾਲੇ ਹਾਲ ਵਿੱਚ ਰਾਣੀ ਝਾਂਸੀ, ਵਿਮਲਾ ਡਾਂਗ ਅਤੇ ਸਵਿਤਰੀ ਬਾਈ ਫੂਲੇ ਦੀਆਂ ਤਸਵੀਰਾਂ ਵਾਲੇ ਬੈਨਰ ਵੀ ਲਗਾਏ ਗਏ ਸਨ। 
ਸੂਬਾ ਜਨਰਲ ਸਕੱਤਰ ਰਾਜਿੰਦਰਪਾਲ ਕੌਰ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਨੌਜਵਾਨ ਲੜਕੀਆਂ ਦਾ ਹੌਸਲਾ ਬੁਲੰਦ ਹੋਵੇ। ਉਹ ਸਮਾਜਿਕ ਬੁਰਾਈਆਂ ਖ਼ਿਲਾਫ਼ ਹਿੱਕ ਡਾਹ ਕੇ ਲੜਨ। ਉਹ ਆਪਣੇ ਹੌਸਲੇ ਨਾਲ ਅੱਗੇ ਵਧਣ ਅਤੇ ਨਵਾਂ ਸਮਾਜ ਸਿਰਜਣ।ਏ.ਆਈ.ਐਸ.ਐਫ ਦੀ ਨੈਸ਼ਨਲ ਕਨਵੀਨਰ ਕਰਮਵੀਰ ਬੱਧਨੀ ਨੇ ਇਸ ਗੱਲ ਦੀ ਖੁਸ਼ੀ ਪ੍ਰਗਟ ਕੀਤੀ ਅਤੇ ਪੰਜਾਬ ਇਸਤਰੀ ਸਭਾ ਨੂੰ ਵਧਾਈ ਦਿੱਤੀ ਕਿ ਉਨ੍ਹਾਂ ਨੇ  ਨੌਜਵਾਨ ਕਾਡਰ ਨੂੰ ਸਰਗਰਮ ਕਰਨ 'ਚ ਪਹਿਲਕਦਮੀ ਕੀਤੀ ਹੈ। ਉਸ ਨੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਵਰਣਨ ਕਰਦਿਆਂ ਹੋਇਆਂ ਲੜਕੀਆਂ ਨੂੰ ਇਹ ਜ਼ਿੰਮੇਵਾਰੀ ਉਠਾਉਣ ਦਾ ਸੱਦਾ ਵੀ ਦਿੱਤਾ ਅਤੇ  ਵਾਅਦਾ ਵੀ ਕੀਤਾ। ਚੰਡੀਗੜ੍ਹ ਤੋਂ ਜਰਨਲਿਜ਼ਮ ਦੀ ਵਿਦਿਆਰਥਣ ਕਾਰਤਿਕਾ ਨੇ ਲੜਕੀਆਂ ਨੂੰ ਕਿਹਾ ਕਿ ਜੇਕਰ ਸਾਡੇ ਨਾਲ ਜ਼ਿੰਦਗੀ ਵਿੱਚ ਕਦੇ ਕੋਈ ਧੋਖਾ ਹੋ ਜਾਂਦਾ ਹੈ ਤਾਂ ਸਾਨੂੰ ਆਪਣੀ ਜ਼ਿੰਦਗੀ  ਖ਼ਤਮ ਨਹੀਂ ਕਰ ਲੈਣੀ ਚਾਹੀਦੀ  ਅਤੇ ਨਾ ਹੀ ਹਿੰਮਤ ਛੱਡਣੀ ਚਾਹੀਦੀ ਹੈ ਸਗੋਂ ਨਵੀਂ ਹਿੰਮਤ ਨਾਲ ਅੱਗੇ ਵਧਣਾ ਚਾਹੀਦਾ ਹੈ। ਕਿਸੇ ਵੀ ਦਬਾਅ ਹੇਠ ਆਏ ਬਿਨਾ ਆਪਣੀ ਜ਼ਿੰਦਗੀ ਦੇ ਫ਼ੈਸਲੇ ਖੁਦ ਸੋਚ ਸਮਝ ਕੇ ਲੈਣੇ ਚਾਹੀਦੇ ਹਨ  ।
 ਡਾ ਅਰੁਣ ਮਿੱਤਰਾ ਜੋ ਕਿ ਡਾਕਟਰਾਂ ਦੀ ਅੰਤਰਰਾਸ਼ਟਰੀ  ਜੰਗ ਦੀ ਰੋਕਥਾਮ ਲਈ ਸੰਸਥਾ  ਦੇ  ਕੋ ਪ੍ਰੈਜ਼ੀਡੈਂਟ ਹਨ, ਉਨ੍ਹਾਂ ਨੇ ਵੀ ਇਸ ਗੱਲ ਤੇ ਖੁਸ਼ੀ ਪ੍ਰਗਟ ਕੀਤੀ  ਕਿ ਨੌਜਵਾਨ ਲੜਕੀਆਂ ਮੈਦਾਨ ਵਿੱਚ ਆਈਆਂ ਹਨ, ਜਿਨ੍ਹਾਂ ਨੇ ਪੁਰਾਣੀ ਲੀਡਰਸ਼ਿਪ ਦੀ ਥਾਂ ਲੈਣੀ ਹੈ। ਇਹ ਇਕ ਬਹੁਤ ਵਧੀਆ ਉੱਦਮ ਹੈ। ਉਨ੍ਹਾਂ ਨੇ ਇਸ ਗੱਲ ਲਈ ਲੜਕੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।  ਮਨਿੰਦਰ ਸਿੰਘ ਜੀ ਭਾਟੀਆ ਨੇ ਵੀ ਇਸ ਗੱਲ ਤੇ ਖੁਸ਼ੀ ਪ੍ਰਗਟ ਕੀਤੀ ਕਿ ਅੱਜ ਲੁਧਿਆਣਾ ਵਿਖੇ ਨੌਜਵਾਨ ਲੜਕੀਆਂ ਦੀ ਕਨਵੈਨਸ਼ਨ  ਹੋਈ ਹੈ ਜਿਹੜੀ ਸੰਕੇਤ ਦੇਂਦੀ ਹੈ ਕਿ ਪੰਜਾਬ ਇਸਤਰੀ ਸਭਾ ਦੀ  ਨਵੀਂ ਲੀਡਰਸ਼ਿਪ ਇੱਕ ਵਾਰ ਫੇਰ ਨਵੇਂ ਸੰਘਰਸ਼ਾਂ ਦੀ ਅਗਵਾਈ ਲਈ ਪੂਰੀ ਤਰ੍ਹਾਂ ਤਿਆਰ ਹੈ। ਜਿਹਨਾਂ ਨੇ ਇਹ ਭਰਮ ਪਾਲਿਆ ਹੋਇਆ ਹੈ ਕਿ ਅਸੀਂ ਇਹਨਾਂ  ਲੜਕੀਆਂ ਅਤੇ ਇਸਤਰੀਆਂ ਨੂੰ ਦਬਾ ਲਵਾਂਗੇ ਉਹਨਾਂ ਦੇ ਭ੍ਰਮਭੂਲੇਖੇ ਇੱਕ ਵਾਰ ਫੇਰ ਦੂਰ ਹੋਣ ਵਾਲੇ ਹਨ। ਲਾਲ ਝੰਡੇ ਤੋਂ ਅਗਵਾਈ ਲੈਣ ਵਾਲਿਆਂ ਇਹਨਾਂ ਕੁੜੀਆਂ ਨੇ ਇੱਕ ਨਵਾਂ ਇਤਿਹਾਸ ਰਚਨਾ ਹੈ। 
ਦੁਪਹਿਰ ਦੀ ਸਖਤ ਗਰਮੀ ਦੇ ਬਾਵਜੂਦ ਅੱਜ ਦੀ ਕਨਵੈਨਸ਼ਨ ਵਿਚ ਮੋਗਾ, ਫਿਰੋਜ਼ਪੁਰ, ਲੁਧਿਆਣਾ, ਫਾਜ਼ਿਲਕਾ, ਪਟਿਆਲਾ ਅਤੇ ਤਰਨ ਤਾਰਨ ਤੋਂ  ਡੈਲੀਗੇਟ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ। ਸਮਾਗਮ ਵਿੱਚ ਕਰਮਵੀਰ ਬੱਧਨੀ ਨੂੰ ਕਨਵੀਨਰ ਚੁਣਿਆ ਗਿਆ। ਇਸ ਤੋਂ ਇਲਾਵਾ ਅਮਨਦੀਪ ਕੌਰ ਫਿਰੋਜ਼ਪੁਰ, ਡਿੰਪਲ ਰਾਣੀ ਤਰਨਤਾਰਨ, ਸਵਰਨਜੀਤ ਕੌਰ  ਫ਼ਾਜ਼ਿਲਕਾ, ਗਗਨਦੀਪ ਕੌਰ ਲੁਧਿਆਣਾ ਤੋਂ ਕੋ ਕਨਵੀਨਰ ਚੁਣੇ ਗਏ। ਊਸ਼ਾ ਛਾਂਗਾਰਾਏ, ਪੂਨਮ, ਇਸ਼ਰਤ ਸੋਨੀਆ ਕੌਰ, ਹਰਜਿੰਦਰ ਕੌਰ ਅਤੇ ਬਿੰਦਰਪਾਲ ਐਗਜ਼ੈਕਟਿਵ ਮੈਂਬਰ ਚੁਣੇ ਗਏ। ਪੰਜਾਬ ਇਸਤਰੀ ਸਭਾ ਵੱਲੋਂ  ਭੈਣ ਜੀ ਕੁਲਵੰਤ ਕੌਰ ਲੁਧਿਆਣਾ, ਹਰਜਿੰਦਰ ਕੌਰ ਤਰਨਤਾਰਨ, ਜੋਗਿੰਦਰ  ਜਲਾਲਾਬਾਦ ਅਤੇ ਹਰਜੀਤ ਢੰਡੀਆਂ ਨੇ ਵੀ ਹਾਜ਼ਰੀ ਲਗਵਾਈ।  ਕਨਵੈਨਸ਼ਨ ਦੇ ਪ੍ਰਬੰਧ ਸੂਬਾ ਜਨਰਲ ਸਕੱਤਰ ਰਾਜਿੰਦਰਪਾਲ ਕੌਰ ਨੇ ਕੀਤੇ ਅਤੇ ਕਰਮਵੀਰ ਬੱਧਨੀ ਨੇ ਪੂਰਾ ਸਾਥ ਦਿੱਤਾ। ਕੇਂਦਰ ਵੱਲੋਂ ਡਾ ਕੰਵਲਜੀਤ ਢਿੱਲੋਂ ਜੀ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ। ਲੁਧਿਆਣੇ ਵਾਲੇ ਸਾਰੇ ਸਾਥੀਆਂ ਦਾ ਕਨਵੈਨਸ਼ਨ ਨੂੰ ਸਫਲ ਬਣਾਉਣ ਲਈ  ਦਿੱਤੇ ਗਏ ਸਹਿਯੋਗ  ਲਈ ਧੰਨਵਾਦ ਕੀਤਾ ਗਿਆ। 

Tuesday, March 08, 2022

ਮਾਨਸਾ ਵਿੱਚ ਕੌਮਾਂਤਰੀ ਇਸਤਰੀ ਦਿਵਸ ਮੌਕੇ ਏਪਵਾ ਵੱਲੋਂ ਵਿਸ਼ੇਸ਼ ਆਯੋਜਨ

ਜੰਗ ਅਤੇ ਪੰਜਾਬ ਦੇ ਹੱਕਾਂ ਉਤੇ ਮਾਰੇ ਜਾ ਰਹੇ ਡਾਕੇ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ


ਮਾਨਸਾ
: 8 ਮਾਰਚ 2022: (ਪੰਜਾਬ ਸਕਰੀਨ ਬਿਊਰੋ):: 08th March 2022 at 04:8 PM

ਅੱਜ ਕੌਮਾਂਤਰੀ ਇਸਤਰੀ ਦਿਵਸ ਮੌਕੇ ਇਥੇ ਕੁਲ ਹਿੰਦ ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਵਲੋਂ ਔਰਤਾਂ ਲਈ ਆਜ਼ਾਦੀ , ਬਰਾਬਰੀ ਤੇ ਸਨਮਾਨ ਦੀ ਮੰਗ ਨੂੰ ਉਭਾਰਨ ਲਈ ਸ਼ਹਿਰ ਵਿਚ ਮੁਜ਼ਾਹਰਾ ਕੀਤਾ ਗਿਆ। ਇਸ ਦੇ ਨਾਲ ਨਾਲ ਵਿਖਾਵਾਕਾਰੀ ਔਰਤਾਂ ਨੇ ਯੂਕਰੇਨ ਉਤੇ ਰੂਸੀ ਹਮਲੇ ਖਿਲਾਫ ਅਤੇ ਬੀਬੀਐਮਬੀ ਵਿਚੋਂ ਮੋਦੀ ਸਰਕਾਰ ਵਲੋਂ ਪੰਜਾਬ ਦੇ ਦਾਹਵੇ ਤੇ ਅਧਿਕਾਰਾਂ ਨੂੰ ਖਤਮ ਕਰਨ ਖਿਲਾਫ਼ ਵੀ ਪੁਰਜ਼ੋਰ ਵਿਰੋਧ ਪ੍ਰਗਟਾਵਾ ਕੀਤਾ।

ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਦੀ ਕੇਂਦਰੀ ਆਗੂ ਕਾਮਰੇਡ ਜਸਬੀਰ ਕੌਰ ਨੱਤ ਨੇ ਦਸਿਆ ਕਿ ਜਥੇਬੰਦੀ ਦੇ ਸੱਦੇ 'ਤੇ ਅੱਜ ਸੈਂਕੜੇ ਔਰਤਾਂ ਨੇ ਸਥਾਨਿਕ ਬਾਬਾ ਬੂਝਾ ਸਿੰਘ ਭਵਨ ਵਿਖੇ ਇਕੱਤਰ ਹੋ ਕੇ ਕੌਮਾਂਤਰੀ ਇਸਤਰੀ ਦਿਵਸ ਦੇ ਇਤਿਹਾਸ ਅਤੇ ਔਰਤਾਂ ਨੂੰ ਦਰਪੇਸ਼ ਸਮਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ। ਇਸ ਸਮਾਗਮ ਦੀ ਪ੍ਰਧਾਨਗੀ ਏਪਵਾ ਆਗੂ ਬਲਵਿੰਦਰ ਕੌਰ ਬੈਰਾਗੀ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਆਗੂ ਕਮਲਪ੍ਰੀਤ ਕੌਰ ਝੁਨੀਰ, ਬਿੰਦਰ ਕੌਰ ਉੱਡਤ, ਆਸ਼ਾ ਵਰਕਰ ਆਗੂ ਚਰਨਜੀਤ ਕੌਰ, ਸਰਜਪਾਲ ਕੌਰ ਬਹਾਦਰਪੁਰ ਨੇ ਕੀਤੀ। ਔਰਤ ਬੁਲਾਰਿਆਂ ਨੇ ਦੱਸਿਆ ਕਿ ਮੋਦੀ ਸਰਕਾਰ ਦੀ ਫਿਰਕੂ ਤੇ ਕਾਰਪੋਰੇਟ ਪ੍ਰਸਤ ਨੀਤੀ ਕਾਰਨ ਹਰ ਖੇਤਰ ਵਿਚ ਅੰਨੇਵਾਹ ਕੀਤੇ ਜਾ ਰਹੇ ਨਿੱਜੀਕਰਨ ਦੇ ਸਿੱਟੇ ਵਜੋਂ ਜਿਥੇ ਰੁਜ਼ਗਾਰ ਮਿਲਣਾ ਦੁਰਲੱਭ ਹੋ ਗਿਆ ਹੈ, ਉਥੇ ਵਿਦਿਆ ਤੇ ਇਲਾਜ ਵੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਿਹਾ ਹੈ। ਔਰਤਾਂ ਉਤੇ ਫਿਰਕੂ ਕੱਟੜਪੰਥੀਆਂ ਤੇ ਜਾਤੀਵਾਦੀ ਜਗੀਰੂ ਤਾਕਤਾਂ ਵਲੋਂ ਹਮਲੇ ਤੇ ਜ਼ਬਰ  ਦੀਆਂ ਘਟਨਾਵਾਂ ਵਿਚ ਭਾਰੀ ਵਾਧਾ ਹੋਇਆ ਹੈ। ਧਾਰਮਿਕ ਘੱਟਗਿਣਤੀ ਨਾਲ ਸਬੰਧਤ ਔਰਤਾਂ/ ਲੜਕੀਆਂ ਨੂੰ ਹਿਜਾਬ ਪਹਿਨਣ ਬਦਲੇ ਜਲੀਲ ਕੀਤਾ ਜਾ ਰਿਹਾ ਹੈ। ਇੰਨ੍ਹਾਂ ਹਮਲਿਆਂ ਦੇ ਖ਼ਿਲਾਫ਼ ਔਰਤ ਜਥੇਬੰਦੀਆਂ ਦੇਸ ਭਰ ਵਿਚ ਇਕ ਵਿਆਪਕ ਅੰਦੋਲਨ ਵਿਕਸਤ ਕਰਨ ਵੱਲ ਵੱਧ ਰਹੀਆਂ ਹਨ।

ਇਸ ਸਮਾਗਮ ਨੂੰ ਪ੍ਰਧਾਨਗੀ ਮੰਡਲ ਤੋਂ ਇਲਾਵਾ ਅਮਰਜੀਤ ਕੌਰ ਕਿਸ਼ਨਗੜ੍ਹ, ਕ੍ਰਿਸ਼ਨਾ ਕੌਰ, ਸ਼ਿੰਦਰ ਕੌਰ ਕੋਟਧਰਮੂ ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪ੍ਰਦੀਪ ਗੁਰੂ ਨੇ ਵੀ ਸੰਬੋਧਨ ਕੀਤਾ। ਲੋਕ ਗਾਇਕ ਸੁਖਬੀਰ ਖਾਰਾ ਵਲੋਂ ਲੋਕ ਸੰਘਰਸ਼ਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਗੀਤ ਪੇਸ਼ ਕੀਤੇ ਗਏ।

ਸੋਹਾਣਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

8th March 2022 at 05:16 PM 

ਸਮਾਗਮ ਹੋਇਆ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਵਿੱਚ 

 ਐਸ.ਏ.ਐਸ ਨਗਰ: 8 ਮਾਰਚ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਅੱਜ ਵਧੀਕ ਡਾਇਰੈਕਟਰ ਜਨਰਲ, ਕਮਿਊਨਿਟੀ ਅਫੇਅਰ ਡਿਵੀਜ਼ਨ, ਪੰਜਾਬ ਅਤੇ ਸੀਨੀਅਰ ਕਪਤਾਨ ਪੁਲਿਸ ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ੍ਰੀ ਰਵਿੰਦਰਪਾਲ ਸਿੰਘ ਸੰਧੂ (ਪੀ.ਪੀ.ਐਸ ) ਕਪਤਾਨ ਪੁਲਿਸ (ਸਥਾਨਕ)-ਕਮ- ਜ਼ਿਲ੍ਹਾ ਕਮਿਊਨਿਟੀ ਪੁਲਿਸਿੰਗ ਅਫਸਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਸਾਂਝ ਕੇਂਦਰ ਵੱਲੋ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ, ਸੋਹਾਣਾ ਦੀਆਂ ਵਿਦਿਆਰਥਣਾਂ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ । 

ਇਸ ਦੌਰਾਨ ਡਾਕਟਰਾਂ ਵੱਲੋਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਗਾਇਨੀ ਸੰਬੰਧੀ ਸਮੱਸਿਆਵਾਂ ਬਾਰੇ, ਕੁਪੋਸ਼ਣ ਦੀ ਰੋਕਥਾਮ ਬਾਰੇ ਜਾਗਰੂਕ ਕੀਤਾ ਗਿਆ ਅਤੇ ਨਾਲ ਹੀ ਵਿਦਿਆਰਥਣਾਂ ਵੱਲੋਂ ਪੁੱਛੇ ਗਏ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਗਿਆ | ਪ੍ਰੋਗਰਾਮ ਵਿੱਚ ਹਾਜਰ ਸਾਰਿਆਂ ਨੇ ਪ੍ਰਣ ਲਿਆ ਕਿ “ਅਸੀ ਚੰਗਾ ਖਾਵਾਂਗੇ, ਚੰਗਾ ਸੋਚਾਂਗੇ, ਅਪਣੀ ਸਿਹਤ ਦਾ ਧਿਆਨ ਰੱਖਾਂਗੇ ਅਤੇ ਇੱਕ ਦੂਜੇ ਨਾਲ ਮਿਲ ਕੇ ਅੱਗੇ ਵਧਾਂਗੇ”। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਜਿਲ੍ਹਾ ਸਾਂਝ ਸੌਫਟਵੇਅਰ ਟ੍ਰੇਨਰ ਏ. ਐਸ. ਆਈ ਦਵਿੰਦਰ ਸਿੰਘ ਨੇਗੀ, ਮਹਿਲਾ ਹੈਡ ਕਾਂਸਟੇਬਲ ਰਵਨੀਤ ਕੌਰ, ਸਕੂਲ ਦੀ ਪ੍ਰਿੰਸੀਪਲ ਮੈਡਮ ਊਸ਼ਾ ਮਹਾਜਨ ਅਤੇ ਸਟਾਫ ਨੇ ਪੂਰਾ ਸਹਿਯੋਗ ਦਿੱਤਾ। 

ਇਸ ਮੌਕੇ ਜ਼ਿਲ੍ਹਾ ਸਾਂਝ ਕੇਂਦਰ ਇੰਚਾਰਜ ਐੱਸ.ਆਈ ਖੁਸ਼ਪ੍ਰੀਤ ਕੌਰ, ਡਾ. ਮੀਨੂੰ ਗਾਂਧੀ ਜਨਰਲ ਸਕੱਤਰ, ਨੈਸ਼ਨਲ ਇੰਟੀਗ੍ਰੇਟਿਡ ਮੈਡੀਕਲ ਐਸੋਸਿਏਸ਼ਨ ਮੋਹਾਲੀ, ਡਾ. ਮੀਨਾ, ਐਮ. ਡੀ ਗਾਇਨੀਕੋਲੋਜਿਸਟ, ਪ੍ਰੀਤ ਹਸਪਤਾਲ ਮੋਹਾਲੀ ਵਿਸ਼ੇਸ ਤੌਰ ਤੇ ਹਾਜ਼ਰ ਸਨ।

ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਨੇ ਮਨਾਇਆ ਅੱਠ ਮਾਰਚ ਦਾ ਦਿਨ

Tuesday 8th March 2022 at 02:32 PM

ਸਾਹਿਰ ਸਾਹਿਬ ਨੂੰ ਯਾਦ ਕਰਦਿਆਂ ਇੱਕ ਪੁਸਤਕ ਦਾ ਲੋਕ ਅਰਪਣ ਵੀ ਕੀਤਾ 


ਲੁਧਿਆਣਾ
: 8 ਮਾਰਚ 2022: (ਇਨਪੁਟ: ਕਾਰਤਿਕਾ ਸਿੰਘ ਸਾਹਿਤ ਸਕਰੀਨ ਡੈਸਕ):: 

ਬੜਾ ਹੀ ਅਜੀਬ ਜਿਹਾ ਇਤਫ਼ਾਕ ਏ। ਸਾਹਿਰ ਲੁਧਿਆਣਾ ਵੀ ਦਾ ਜਨਮਦਿਨ ਵੀ ਅੱਠ ਮਾਰਚ ਅਤੇ ਕੌਮਾਂਤਰੀ ਇਸਤਰੀ ਦਿਹਾੜਾ ਵੀ ਅੱਠ ਮਾਰਚ। ਸਾਡੇ ਸ਼ਹਿਰ ਦਾ ਜੰਮਪਲ ਅਤੇ ਸਮੂਹ ਸਾਹਿਤ ਪਰਮੀਆਂ ਦਾ ਮਾਣ ਸ਼ਹਿਰ ਲੁਧਿਆਣਵੀ ਜਿਸ ਨੇ ਆਪਣੀ ਅੰਮੀ ਨਾਲ ਹੁੰਦੀਆਂ ਵਧੀਕੀਆਂ ਨੂੰ ਬੜੀਆਂ ਹੀ ਵਧੀਕੀਆਂ ਨਾਲ ਦੇਖਿਆ ਅਤੇ ਆਪਣੇ ਜਾਗੀਰਦਾਰ ਪਿਤਾ ਅਤੇ ਉਸਦੀ ਹਵੇਲੀ ਨਾਲੋਂ ਦਿਲ ਦਿਮਾਗ ਵਾਲਾ ਨਾਤਾ ਤੋੜ ਲਿਆ। ਸਾਹਿਰ ਸਾਹਿਬ ਨੇ ਫ਼ਿਲਮਾਂ ਲਈ ਗੀਤ ਲਿਖਦਿਆਂ ਆਖਿਆ ਸੀ-  

ਔਰਤ ਨੇ ਜਨਮ ਦੀਆ ਮਰਦੋਂ ਕੋ
ਮਰਦੋਂ ਨੇ ਉਸੇ ਬਾਜ਼ਾਰ ਦੀਆ!
ਜਬ ਜੀ ਚਾਹਾ ਮਸਲਾ, ਕੁਚਲਾ
ਜਬ ਜੀ ਚਾਹਾ ਦੁਤਕਾਰ ਦੀਆ!
ਪਰ ਇਸ ਪੁਰਸ਼ ਸਮਾਜ ਨੇ ਤਾਂ
ਔਰਤਾਂ 'ਤੇ ਬੜੇ ਜ਼ੁਲਮ ਕੀਤੇ। ਫ਼ਿਲਮੀ ਦੁਨੀਆ ਦੋਈਆਂ ਗੱਲਾਂ ਸਿਰਫ ਫ਼ਿਲਮੀ ਨਹੀਂ ਹੁੰਦੀਆਂ ਉਹ ਸਮਾਜ ਈਦ ਹੀ ਇੱਕ ਸੱਚੀ ਝਲਕ ਹੁੰਦੀਆਂ ਹਨ। ਜਦੋਂ ਔਰਤਾਂ 'ਤੇ ਜ਼ੁਲਣਾ ਦੀ ਗੱਲ ਤੁਰੇ ਤਾਂ ਯਾਦ ਆਉਂਦੀ ਹੈ ਮਲਾਲਾ। ਜਦੋਂ ਉਹ ਪਾਕਿਸਤਾਨ ਵਿੱਚ ਆਪਣੇ ਸਕੂਲੋਂ ਪੜ੍ਹ ਕੇ ਵੈਨ ਵਿੱਚ ਵਾਪਿਸ ਘਰ ਆ ਰਹੀ ਸੀ ਤਾਂ ਦਹਿਸ਼ਤਗਰਦਾਂ ਨੇ ਉਸਦੀ ਬਸ ਰੋਕ ਲਈ ਅਤੇ ਪੁੱਛਿਆ ਕੌਣ ਹੈ ਮਲਾਲਾ? ਪੁਛਪੜਤਾਲ ਕਰਨ ਤੇ ਝੱਟ ਪਤਾ ਲੱਗ ਗਿਆ ਕਿ ਮਲਾਲਾ ਕੌਣ ਹੈ? ਬਸ ਪਤਾ ਲੱਗਦਿਆਂ ਹੀ ਉਸਦੇ ਸਿਰ ਦੇ ਖੱਬੇ ਪਾਸੇ ਉਸਨੂੰ ਗੋਲੀ ਮਾਰ ਦਿੱਤੀ ਗਈ। ਜ਼ਖਮੀ ਹਾਲਤ ਵਿੱਚ ਉਸਨੂੰ ਹਸਪਤਾਲ ਲਿਜਾਇਆ ਗਿਆ। ਲੰਮੇ ਇਲਾਜ ਮਹਰੋਂ ਉਹ ਫਿਰ ਸਿਹਤਯਾਬ ਹੋ ਗਈ। ਹੁਣ ਉਹ ਫਿਰ ਸੱਸੇ ਰਸਤੇ 'ਤੇ ਹੈ। ਔਰਤਾਂ ਦੇ ਅਧਿਕਾਰਾਂ ਅਤੇ ਕੁੜੀਆਂ ਦੀ ਪੜ੍ਹਾਈ ਲਿਖਾਈ ਲਈ। ਉਸਨੂੰ ਗੋਲੀਆਂ ਮਾਰਨ ਵਾਲੇ ਤਾਲਿਬਾਨ।
ਤਾਲਿਬਾਨ ਦਾ ਜ਼ਿਕਰ ਆਏ ਤਾਂ ਨਾਲ ਹੀ ਯਾਦ ਆਉਂਦਾ ਹੈ ਅਫਗਾਨਿਸਤਾਨ। ਅਚਾਨਕ ਹੀ ਬੜੇ ਸੁਆਲ ਉਠਦੇ ਹਨ ਕਿ ਅਜਿਹਾ ਕਿਓਂ ਹੈ ਅਫਗਾਨਿਸਤਾਨ ਵਿੱਚ? ਇੱਕ ਡਰ ਜਿਹਾ ਪੈਦਾ ਹੁੰਦਾ ਹੈ, ਜਿਸਮ ਵਿੱਚ ਇੱਕ ਸਿਹਰਨ ਜਿਹੀ ਦੌੜਦੀ ਹੈ ਅਤੇ ਦਿਲ ਦਿਮਾਗ ਵਿੱਚ ਸਨਸਨੀ ਵਾਲਾ ਅਹਿਸਾਸ ਜਿਹਾ ਭਰ ਜਾਂਦਾ ਹੈ। ਕਿਓਂ ਹੁੰਦਾ ਹੈ ਇਹ ਸਭ ? ਅਫਗਾਨਿਸਤਾਨ ਬਾਰੇ ਮਨਾਂ ਵਿੱਚ ਉਠਦੇ ਬਹੁਤ ਸਾਰੇ ਸੁਆਲਾਂ ਦਾ ਜੁਆਬ ਦੇਣ ਦੀ ਕੋਸ਼ਿਸ਼ ਕੀਤੀ ਹੈ ਲੁਧਿਆਣਾ ਦੇ ਹੀ ਅਨੁਭਵੀ ਲੇਖਕ ਭੁਪਿੰਦਰ ਸਿੰਘ ਚੌਕੀਮਾਨ ਨੇ।

ਸਾਹਿਰ ਲੁਧਿਆਣਵੀ ਸਾਹਿਬ ਦਾ ਜਨਮਦਿਨ ਅਤੇ ਕੌਮਾਂਤਰੀ ਮਹਿਲਾ ਦਿਵਸ ਨੂੰ ਮਨਾਇਆ ਗਿਆ ਅੱਜ ਸਾਂਝੇ ਤੌਰ 'ਤੇ ਪੰਜਾਬੀ ਭਵਨ ਲੁਧਿਆਣਾ ਵਿੱਚ। ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਲੁਧਿਆਣਾ ਵੱਲੋਂ ਸੰਸਾਰ ਅਮਨ ਦੇ ਸਬੰਧ ਵਿੱਚ ਸਾਹਿਰ ਲੁਧਿਆਣਵੀ ਦੇ ਜਨਮ ਦਿਨ ਤੇ ਬੜੀ ਹੀ ਉਚੇਚ ਯਾਦ ਕੀਤਾ ਗਿਆ। ਇਸ ਮੌਕੇ ਭੂਪਿੰਦਰ ਧਾਲੀਵਾਲ ਦੀ ਕਿਤਾਬ 'ਆਫਤਾਂ ਦਾ ਦਰਵਾਜ਼ਾ ਅਫਗਾਨਿਸਤਾਨ' ਦਾ ਲੋਕ ਅਰਪਣ ਵੀ ਕੀਤਾ ਗਿਆ। ਇਸ ਮੌਕੇ ਰੂਸ-ਯੂਕਰੇਨ ਜੰਗ ਦੀ ਚਰਚਾ ਵੀ ਹੋਈ।

ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਲੁਧਿਆਣਾ ਵੱਲੋਂ ਰੂਸ ਯੂਕਰੇਨ ਜੰਗ ਕਾਰਨ ਜੋ ਸੰਸਾਰ ਜੰਗ ਦੇ ਬੱਦਲ ਮੰਡਲਾ ਰਹੇ ਹਨ ਉਸ ਸੰਦਰਭ ਵਿੱਚ ਸਾਹਿਰ ਲੁਧਿਆਣਵੀ ਨੂੰ ਯਾਦ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰੋ ਜਗਮੋਹਣ ਸਿੰਘ, ਡਾ. ਗੁਲਜ਼ਾਰ ਸਿੰਘ ਪੰਧੇਰ, ਭੂਪਿੰਦਰ ਸਿੰਘ ਧਾਲੀਵਾਲ (ਚੌਂਕੀਮਾਨ) ਅਤੇ ਭਗਵਾਨ ਢਿੱਲੋ ਦੇ ਪ੍ਰਧਾਨਗੀ ਮੰਡਲ ਨੇ ਸਾਂਝੇ ਤੌਰ 'ਤੇ ਕੀਤੀ।

ਸਮਾਗਮ ਦੀ ਪ੍ਰਧਾਨਗੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ .ਜਗਮੋਹਣ ਸਿੰਘ ਨੇ ਕਿਹਾ ਕਿ ਸਾਹਿਰ ਦੀ ਜੰਗ ਵਿਰੋਧੀ ਕਵਿਤਾ 'ਸਰੀਫ ਇਨਸਾਨੋਂ' ਦੀ ਅਜੋਕੇ ਜੰਗ ਦੇ ਮਾਹੌਲ ਵਿੱਚ ਪ੍ਰਸੰਗਕਤਾ ਹੋਰ ਵੀ ਵਧ ਜਾਂਦੀ ਹੈ। ਧਾਲੀਵਾਲ ਦੀ ਕਿਤਾਬ ਕਬੀਲਿਆਂ ਦੇ ਝਗੜਾਲੂ ਸੁਭਾਅ ਦਾ ਬਾਖੁਬੀ ਚਿਤਰਣ ਹੈ ਪਰ ਅਫਗਾਨੀ ਲੋਕਾਂ ਦੀਆਂ ਸਿਹਤਮੰਦ ਮਨੁੱਖੀ ਪਰੰਪਰਾਵਾਂ ਵੀ ਹਨ। ਪ੍ਰੋ. ਜਗਮੋਹਣ ਸਿੰਘ ਹੋਰਾਂ ਸਾਫ ਕਿਹਾ ਕਿ ਰੂਸ ਯੂਕਰੇਨ ਜੰਗ ਵਿੱਚ ਬਹੁਤਾ ਕਸੂਰ ਸਾਮਰਾਜ ਪੱਖੀ 'ਨਾਟੋ' ਦਾ ਹੈ ਜੋ ਸੋਵੀਅਤ ਸੰਘ ਟੁਟਣ ਸਮੇਂ ਕੀਤੇ ਵਾਅਦੇ ਤੋਂ ਮੁਕਰ ਗਏ ਹਨ।

ਹੁਣ ਮੁੜਦੇ ਹਾਂ ਕਿਤਾਬ ਦੇ ਲੋਕ ਅਰਪਣ ਵੱਲ। ਇਸ ਸਮੇਂ ਭੂਪਿੰਦਰ ਸਿੰਘ ਧਾਲੀਵਾਲ ਦੀ ਕਿਤਾਬ 'ਆਫਤਾਂ ਦਾ ਦਰਵਾਜ਼ਾ ਅਫਗਾਨਿਸਤਾਨ ' ਦਾ ਲੋਕ ਅਰਪਣ ਕੀਤਾ ਗਿਆ। ਪੁਸਤਕ ਬਾਰੇ ਜਾਣ ਪਛਾਣ ਨਵਾਂ ਜ਼ਮਾਨਾ ਦੇ ਪੱਤਰਕਾਰ ਸ. ਮਨਿੰਦਰ ਸਿੰਘ ਭਾਟੀਆ ਨੇ ਕਰਾਈ। ਉਹਨਾਂ ਆਖਿਆ ਕਿ ਅਫਗਾਨਿਸਤਾਨ ਦੀ ਸਾਡੇ ਮਹਾਂਦੀਪ ਵਿਚ ਬੜੀ ਯੁਧਨੀਤਕ ਭੁਮਿਕਾ ਹੈ ਸੋ ਸੰਸਾਰ ਅਮਨ ਦੀ ਬਹਾਲੀ ਲਈ ਉਥੋਂ ਦੇ ਭੂਗੋਲ ਅਤੇ ਲੋਕਾਂ ਦੀਆਂ ਰਹੁ ਰੀਤਾਂ ਬਾਰੇ ਜਾਨਣਾ ਅਜੋਕੇ ਸਮੇਂ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ।

ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪੁਸਤਕ ਵਿੱਚ ਅਫਗਾਨੀ ਲੋਕਾਂ ਦੀ ਲੋਕਧਾਰਾ ਅਤੇ ਇਤਿਹਾਸ ਦੀ ਗੱਲ ਦਾ ਜਿਕਰ ਕਰਦਿਾਆਂ ਆਖਿਆ ਕਿ ਅਫਗਾਨਿਸਤਾਨ ਵਿੱਚੋਂ ਅਮਰੀਕੀ ਫੌਜਾਂ ਨਿਕਲ ਜਾਣ ਅਤੇ ਤਾਲਿਬਾਨੀ ਕਬੀਲਾਈ ਸਾਸ਼ਨ ਆ ਜਾਣ ਤੋਂ ਬਾਅਦ ਸੰਸਾਰ ਅਮਨ ਨੂੰ ਖਤਰਾ ਵਧੇਰੇ ਵਧ ਗਿਆ ਹੈ। ਅਜਿਹੇ ਸਮੇੰ ਸਾਹਿਰ ਲੁਧਿਆਣਵੀ ਦੀ ਮਸਹੂਰ ਨਜ਼ਮ ਦਾ ਸ਼ਿਅਰ 'ਜੰਗ ਤੋ ਖੁਦ ਹੀ ਏਕ ਮਸਲਾ ਹੈ, ਜੰਗ ਕਿਆ ਮਸਲੋਂ ਕਾ ਹੱਲ ਦੇਗੀ' ਦੁਨੀਆਂ ਭਰ ਦੇ ਸਿਆਸਤਦਾਨਾਂ ਦੀ ਸਮਝ ਦਾ ਹਿੱਸਾ ਬਣਨੀ ਚਾਹੀਦੀ ਹੈ। ਇਸ ਸਮੇੰ ਬਲਵਿੰਦਰ ਸਿੰਘ ਗਲੈਕਸੀ ਜੀ ਨੇ ਜੰਗ ਤੇ ਪੁਸਤਕ ਦੇ ਹਵਾਲੇ ਨਾਲ ਸਾਮਰਾਜ ਤੇ ਨਾਜ਼ੀਵਾਦ ਦੇ ਪਾਪਾਂ ਸੰਬੰਧੀ ਜਾਣਕਾਰੀ ਦਿੰਦਿਆਂ ਲੋਕਪੱਖੀ ਤੇ ਅਮਨ ਦੀਆਂ ਸ਼ਕਤੀਆਂ ਨੂੰ ਵਧੇਰੇ ਸੁਚੇਤ ਕੀਤਾ।

ਸਾਹਿਰ ਨੂੰ ਸਮਰਪਤ ਕਵੀ ਦਰਬਾਰ ਵਿਚ ਹੋਰਨਾ ਤੋੰ ਇਲਾਵਾ ਸ਼ਾਇਰ ਭਗਵਾਨ ਢਿੱਲੋਂ, ਹਰਬੰਸ ਮਾਲਵਾ, ਮੈਡਮ ਮਨਦੀਪ ਕੌਰ ਭੰਮਰਾ, ਅਮਰਜੀਤ ਸ਼ੇਰਪੁਰੀ, ਸਰਵਜੀਤ ਵਿਰਦੀ, ਬਲਵਿੰਦਰ ਸਿੰਘ ਮੋਹੀ, ਮਲਕੀਤ ਸਿੰਘ ਮਾਲ਼ੜਾ ਸ਼ਾਮਿਲ ਹੋਏ। ਹਾਜ਼ਰ ਪ੍ਰਮੁੱਖ ਸ਼ਖਸੀਅਤਾਂ ਵਿੱਚ ਬਲਕੌਰ ਸਿੰਘ ਗਿੱਲ, ਰਘਵੀਰ ਸਿੰਘ ਸੰਧੂ, ਮਾਸਟਰ ਕਮਿਕਰ ਸਿੰਘ, ਸਤਿਨਾਮ ਸਿੰਘ ਆਦਿ ਸ਼ਾਮਿਲ ਹੋਏ। ਮੈਡਮ ਮਨਦੀਪ ਕੌਰ ਭੰਵਰਾ ਨੇ ਅੱਜ ਅੰਤਰਰਾਸ਼ਟਰੀ ਔਰਤ ਦਿਵਸ ਸਬੰਧੀ ਇਕ ਲੇਖ ਸਾਰਿਆਂ ਨਾਲ ਸਾਂਝਾ ਕੀਤਾ। ਸਮੁੱਚੀ ਇਕੱਤਰਤਾ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਭਾਰਤੀ ਵਿਦਿਆਰਥੀਆਂ ਨੂੰ ਜਲਦੀ ਤੋੰ ਜਲਦੀ ਬਾਹਰ ਕੱਢਿਆ ਜਾਵੇ ਅਤੇ ਹਿੰਦੁਸਤਾਨ ਵਿੱਚ ਸਰਕਾਰੀ ਖੇਤਰ ਵਿੱਚ ਸਰਕਾਰੀ ਖੇਤਰ ਵਿੱਚ ਮੈਡੀਕਲ ਕਾਲਜ ਖੋਲੇ ਜਾਣ ਤਾਂ ਕਿ ਵਿਦੇਸ਼ਾਂ ਵਿੱਚ ਖਤਰੇ ਮੁੱਲ ਲੈ ਕੇ ਪੜ੍ਹਨ ਨਾ ਜਾਣਾ ਪਵੇ। ਅੰਤ ਵਿਚ ਮੰਚ ਵੱਲੋਂ ਭਗਵਾਨ ਢਿੱਲੋੰ ਨੇ ਪਹੁੰਚੇ ਹੋਏ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ।

Thursday, November 18, 2021

ਕਿਸਾਨੀ ਦੇ ਨਾਲ ਨਾਲ ਹੁਣ ਏਜੰਡਾ ਪੰਜਾਬ ਵੀ ਮੇਧਾ ਪਾਟਕਰ ਦੇ ਫੋਕਸ ਵਿੱਚ

ਚੰਡੀਗੜ੍ਹ ਅਤੇ ਲੁਧਿਆਣਾ ਦੇ ਦੋ ਵਿਸ਼ੇਸ਼ ਸਮਾਗਮਾਂ ਵਿੱਚ ਉਚੇਚੀ ਸ਼ਿਰਕਤ 

ਚੰਡੀਗੜ੍ਹ
//
ਲੁਧਿਆਣਾ : 18 ਨਵੰਬਰ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਸਿਰਫ ਲੋਕ ਸ਼ਕਤੀ ਦੇ ਆਸਰੇ ਸ਼ਾਂਤਮਈ ਪਰ ਜ਼ੋਰਦਾਰ ਸੰਘਰਸ਼ਾਂ ਦੀ ਨਾਇਕਾ ਵੱਜੋਂ ਸਰਗਰਮ ਸ਼ਖ਼ਸੀਅਤ ਮੇਧਾ ਪਾਟਕਰ ਹੁਣ ਪੰਜਾਬ ਪ੍ਰਤੀ ਵੀ ਗੰਭੀਰ ਹੈ। ਕਿਸਾਨੀ ਦੇ ਨਾਲ ਨਾਲ ਹੁਣ ਏਜੰਡਾ ਪੰਜਾਬ ਵੀ ਮੇਧਾ ਪਾਟਕਰ ਦੇ ਫੋਕਸ ਵਿੱਚ ਹੈ। ਇਸ ਮਕਸਦ ਲਈ ਹੀ ਸ਼ਾਇਦ ਉਹਨਾਂ ਨੇ ਚੰਡੀਗੜ੍ਹ ਅਤੇ ਪੰਜਾਬ ਲਈ ਦੋ ਦਿਨ ਰਾਖਵੇਂ ਰੱਖੇ ਹਨ। ਚੰਡੀਗੜ੍ਹ ਦੇ ਸਮਾਗਮ ਤੋਂ ਬਾਅਦ ਉਹਨਾਂ ਦੀਆਂ ਸਰਗਰਮੀਆਂ ਦਾ ਪ੍ਰਮੁੱਖ ਕੇਂਦਰ ਲੁਧਿਆਣਾ ਰਹੇਗਾ ਜਿਸ ਵਿੱਚ ਸਤਲੁੱਜ ਦੀ ਹਾਲਤ ਬਾਰੇ ਉਚੇਚ ਨਾਲ ਡੂੰਘੀਆਂ ਵਿਚਾਰਾਂ ਹੋਣੀਆਂ ਹਨ। ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿੱਚ ਹੋਣ ਵਾਲੇ ਸਮਾਗਮ ਲਈ ਭਾਵੇਂ ਉਤਲੀ ਨਜ਼ਰੇਂ ਦੇਖਿਆਂ ਕੇਵਲ ਇਸਤਰੀਆਂ ਹੀ ਸਰਗਰਮ ਨਜ਼ਰ ਆ ਰਹੀਆਂ ਹਨ ਪਰ ਅਸਲ ਵਿੱਚ ਇਹ ਸਮਾਗਮ ਅਜੇ ਵੀ ਰਵਾਇਤੀ ਸਿਆਸਤਾਂ ਵਿੱਚ ਰੁਝੇ ਹੋਏ ਪੁਰਸ਼ ਜਗਤ ਦੇ ਬੌਧਿਕ ਹਲਕਿਆਂ ਨੂੰ ਵੀ ਇੱਕ ਜ਼ਬਰਦਸਤ ਹਲੂਣਾ ਦੇਵੇਗਾ। ਇਸ ਨੇ ਕਿਸਾਨੀ ਮਸਲੇ ਬਾਰੇ ਵੀ ਕਈ ਨਵੇਂ ਸੁਆਲ ਖੜੇ ਕਰਨੇ ਹਨ ਅਤੇ ਖਤਰਿਆਂ ਵਿੱਚ ਘਿਰੀ ਧਰਤੀ ਦੀ ਜਮਹੂਰੀਅਤ ਨੂੰ ਦਰਪੇਸ਼ ਮਸਲਿਆਂ ਬਾਰੇ ਵੀ ਸਮਾਜ ਦੇ ਉਸ ਹਿੱਸੇ ਨੂੰ ਜਗਾਉਣਾ ਹੈ ਜਿਹੜਾ ਸਭ ਕੁਝ ਜਾਣਦਾ ਬੁਝਦਾ ਹੋਇਆ ਵੀ ਮਚਲਾ ਹੋਇਆ ਬੈਠਾ ਹੈ। 
ਚੰਡੀਗੜ੍ਹ ਵਾਲੇ ਇਸ ਸਮਾਗਮ ਨੇ ਇੱਕ ਤਰ੍ਹਾਂ ਨਾਲ ਪਹਿਰੇਦਾਰੀ ਵਾਲੀ ਭੂਮਿਕਾ ਨਿਭਾਉਂਦਿਆਂ ਜਾਗਦੇ ਰਹੋ ਦੀ ਆਵਾਜ਼ ਬੁਲੰਦ ਕਰਨੀ ਹੈ। ਇਸ ਨੇ ਪੂਰੇ ਸਮਾਜ ਨੂੰ ਪੁੱਛਣਾ ਹੈ ਕਿ ਏਨਾ ਕੁਝ ਹੋ ਗਿਆ ਹੈ ਤੁਸੀਂ ਅਜੇ ਵੀ ਸੁੱਤੇ ਪਏ ਹੋ ਤਾਂ ਕਿਓਂ ਸੁੱਤੇ ਪਏ ਹੋ? ਕਿਹੜੀ ਨੀਂਦੇ ਸੁੱਤੇ ਹੋ। ਜੇ ਏਦਾਂ ਹੀ ਸੁੱਤੇ ਰਹੇ ਤਾਂ ਇਸ ਨੀਂਦ ਨੇ ਤੁਹਾਡੀ ਸਦੀਵੀ ਨੀਂਦ ਬਣ ਜਾਣਾ ਹੈ ਜਿਸ ਨੂੰ ਮੌਤ ਆਖਿਆ ਜਾਂਦਾ ਹੈ ਇਸ ਲਈ ਜਾਗੋ ਅਤੇ ਉੱਠੋ ਧਰਤੀ ਖਤਰੇ ਵਿਚ ਹੈ। ਕਾਰਪੋਰੇਟੀ ਸਾਜ਼ਿਸ਼ਾਂ ਬੇਹੱਦ ਖਤਰਨਾਕ ਹੱਦ ਤੱਕ ਵਿੱਚ ਚੁੱਕੀਆਂ ਹਨ।  ਪਾਸ਼ ਅਤੇ ਸੰਤ ਰਾਮ ਉਦਾਸੀ ਭਾਵੇਂ ਜਿਸਮਾਨੀ ਤੌਰ ਤੇ ਹੁਣ ਇਸ ਦੁਨੀਆ ਵਿੱਚ ਨਹੀਂ ਹਨ ਪਰ ਇਸ ਸਮਾਗਮ ਨੇ ਦੱਸਣਾ ਹੈ ਕਿ ਉਹਨਾਂ ਬਹੁਤ ਪਹਿਲਾਂ ਭਾਂਪ ਲਿਆ ਸੀ ਇਸ ਖਤਰਨਾਕ ਸਥਿਤੀ ਨੂੰ। ਇਸ ਸਮਾਗਮ ਨੇ ਪੁੱਛਣਾ ਹੈ ਸਭਨਾਂ ਨੂੰ ਅਤੇ ਦੱਸਣਾ ਹੈ ਫਿਰ ਇੱਕ ਵਾਰ ਪਾਸ਼ ਹੁਰਾਂ ਦੇ ਸ਼ਬਦਾਂ ਵਿੱਚ--
ਸਭ ਤੋਂ ਖਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ
ਨਾ ਹੋਣਾ ਤੜਪ ਦਾ
ਸਭ ਕੁਝ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ਤੇ
ਤੇ ਕੰਮ ਤੋਂ ਘਰ ਆਣਾ

ਸਭ ਤੋਂ ਖਤਰਨਾਕ ਹੁੰਦਾ ਹੈ
ਸਾਡੇ ਸੁਪਨਆਿਂ ਦਾ ਮਰ ਜਾਣਾ

ਤੁਹਾਡੇ ਸਭਨਾਂ ਦੇ ਮਰ ਚੁੱਕੇ ਅਤੇ ਮਰਦੇ ਜਾ ਰਹੇ ਸੁਪਨਿਆਂ ਨੂੰ ਬਚਾਉਣ ਆ ਰਿਹਾ ਹੈ ਇਹ ਸਮਾਗਮ। ਸਭਨਾਂ ਨੂੰ ਹਲੂਣਾ ਦੇਣ ਆ ਰਿਹਾ ਹੈ ਇਹ ਸਮਾਗਮ। ਇਹ ਕਾਫ਼ਿਲਾ ਤੁਹਾਡੀ ਦੁਖਦੀ ਨਬਜ਼ ਤੇ ਹੱਥ ਵੀ ਰੱਖੇਗਾ ਅਤੇ ਤੁਹਾਨੂੰ ਹੌਂਸਲਾ ਦੇ ਕੇ ਤੁਹਾਡੇ ਨਾਲ ਵੀ ਖੜੋਵੇਗਾ। 

ਇਹ ਆਯੋਜਨ ਚੰਡੀਗੜ੍ਹ ਵਿਚ ਹੋਣ ਨਾਲ ਇਸਦਾ ਅਸਰ ਪੂਰੇ ਉੱਤਰੀ ਭਾਰਤ ਵਿੱਚ ਜਾਏਗਾ। ਇਸਦਾ ਸੁਨੇਹਾ ਵੀ ਦੂਰ ਤੱਕ ਪਹੁੰਚੇਗਾ। ਚੰਡੀਗੜ੍ਹ ਵਿੱਚ 20 ਨਵੰਬਰ ਨੂੰ ਹੋ ਰਹੇ ਇਸ ਵਿਸ਼ੇਸ਼ ਸੈਮੀਨਾਰ ਦੌਰਾਨ ਮੇਧਾ ਪਾਟਕਰ ਦੇ ਨਾਲ ਹੋਰਨਾਂ ਸ਼ਖਸੀਅਤਾਂ ਨੇ ਵੀ ਉਚੇਚੀ ਸ਼ਿਰਕਤ ਕਰਨੀ ਹੈ। ਇਸਤਰੀ ਸੰਗਠਨਾਂ ਦੇ ਨਾਲ ਨਾਲ ਹੋਰ ਜੱਥੇਬੰਦੀਆਂ ਵੀ ਇਸ ਮਕਸਦ ਲਈ ਸਰਗਰਮ ਹਨ।  ਸੰਯੁਕਤ ਨਾਰੀ ਮੰਚ ਵੱਲੋਂ ਕਰਾਏ ਜਾ ਰਹੇ ਇਸ ਸਮਾਗਮ ਦਾ ਏਜੰਡਾ ਹੈ ਕਿਸਾਨ ਅੰਦੋਲਨ ਅਤੇ ਧਰਤੀ ਦੀ ਜਮਹੂਰੀਅਤ। ਇਸ ਸਮਾਗਮ ਵਿੱਚ ਮੇਧਾ ਪਾਟਕਰ ਦੇ ਨਾਲ ਨਾਲ ਡਾ. ਵੰਦਨਾ ਸ਼ਿਵਾ, ਡਾ. ਨਵਸ਼ਰਨ ਕੌਰ, ਦੇਵੀ ਕੁਮਾਰੀ, ਜਸਬੀਰ ਕੌਰ ਨੱਤ ਅਤੇ ਲੌਂਗੋਵਾਲ ਆਦਿ ਸ਼ਖਸੀਅਤਾਂ ਨੇ ਵੀ ਸ਼ਾਮਲ ਹੋਣਾ ਹੈ। ਇਹ ਸਮਾਗਮ ਸਵੇਰੇ 11 ਵਜੇ ਪੰਜਾਬ ਕਲਾ ਭਵਨ  ਸੈਕਟਰ 16 ਚੰਡੀਗੜ੍ਹ ਵਿੱਚ ਸ਼ੁਰੂ ਹੋ ਜਾਵੇਗਾ। ਸਮਾਗਮ ਦੇ ਮੁਖ ਪ੍ਰਬੰਧਕਾਂ ਵਿੱਚ ਸ਼ਾਮਲ ਹਨ ਪ੍ਰੋਫੈਸਰ ਕੰਵਲਜੀਤ ਕੌਰ ਢਿੱਲੋਂ, ਪ੍ਰੋਫੈਸਰ ਸੁਰਿੰਦਰ ਜੈਪਾਲ ਅਤੇ ਕਾਮਾਯਨੀ ਬਾਲੀ।      

ਇਸ ਤੋਂ ਬਾਅਦ ਅਗਲੇ ਦਿਨ 21 ਨਵੰਬਰ ਨੂੰ ਲੁਧਿਆਣਾ ਵਿੱਚ ਬਹੁਤ ਮਹੱਤਵਪੂਰਨ ਸਮਾਗਮ ਹੋਣਾ ਹੈ ਸਤਲੁਜ ਬਚਾਓ-ਪੰਜਾਬ ਬਚਾਓ। ਇਸ ਸਮਾਗਮ ਦਾ ਪ੍ਰੋਗਰਾਮ ਸਵੇਰੇ ਅੱਠ ਵਜੇ ਸ਼ੁਰੂ ਹੋ ਕੇ ਬਾਅਦ ਦੁਪਹਿਰ ਤੱਕ ਚੱਲੇਗਾ ਅਤੇ ਦੋ ਭਾਗਾਂ ਵਿੱਚ ਹੋਵੇਗਾ। ਇਸ ਸਮਾਗਮ ਦੇ ਮੁਖ ਮਹਿਮਾਨ ਹੋਣਗੇ ਮੇਧਾ ਪਾਟਕਰ।  ਸਤਲੁੱਜ ਦਰਿਆ ਦੀ ਹੋਂਦ, ਇਸਦਾ ਪ੍ਰਦੂਸ਼ਣ, ਸਤਲੁਜ ਹੜ੍ਹ ਦਾ ਮੈਦਾਨ ਅਤੇ ਮੱਤੇਵਾੜਾ ਜੰਗਲ ਸਮੇਤ ਕਈ ਅਹਿਮ ਮੁੱਦੇ ਵਿਚਾਰੇ ਜਾਣੇ ਹਨ। ਲੁਧਿਆਣਾ ਚੰਡੀਗੜ੍ਹ ਰੋਡ ਤੇ ਸਥਿਤ ਵਰਧਮਾਨ ਚੌਂਕ  ਨੇੜੇ ਪੈਂਦੇ ਗ੍ਰੀਨ ਪਾਰਕ ਵਿੱਚ ਹੋਣ ਵਾਲੇ ਇਸ ਸਮਾਗਮ ਵਿਚ ਬਹੁਤ ਸਾਰੇ ਲੋਕ ਪਹੁੰਚਣਗੇ। ਸਤਲੁੱਜ ਦਾ ਮਸਲਾ ਸਿਰਫ ਸਨਅਤੀ ਵੀ ਲੱਗ ਸਕਦਾ ਹੈ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਅਤੇ ਅਣਗਹਿਲੀ ਦਾ ਸ਼ਿਕਾਰ ਹੋਇਆ ਮਸਲਾ ਵੀ ਸਮਝਿਆ ਜਾ ਸਕਦਾ ਹੈ ਪਰ ਇਸੇ ਵਿਚਕ ਲੁਕਿਆ ਹੈ ਬਹੁਤ ਕੁਝ ਜਿਹੜਾ ਸਿਸਟਮ ਦੀ ਬਦਨੀਤੀ ਅਤੇ ਕੁਰੱਪਸ਼ਨ ਨਾਲ ਜੁੜਿਆ ਹੋਇਆ ਹੈ। ਇਹ ਸਮਾਗਮ ਸਾਰੀਆਂ ਪਰਤਾਂ ਖੋਹਲੇਗਾ। ਸਿਰਫ ਸੱਤਲੁਜ ਦੀ ਹੀ ਨਹੀਂ ਬੁੱਢੇ ਨਾਲੇ ਦੀ ਗੱਲ ਵੀ ਕਰੇਗਾ। ਹਲੂਣਾ ਲੁਧਿਆਣਾ ਦੇ ਇਸ ਸਮਾਗਮ ਨੇ ਵੀ ਬਹੁਤ ਵੱਡਾ ਦੇਣਾ ਹੈ। ਬਸ ਇੱਕ ਸਿਹਤਮੰਦ ਅੰਦੋਲਨ ਜਿਹੜਾ ਸਿਆਸੀ ਗਿਣਤੀਆਂ ਮਿਣਤੀਆਂ, ਧਰਮਾਂ ਅਤੇ ਜਾਤਾਂ ਪਾਤਾਂ ਤੋਂ ਉੱਚਿਆਂ ਉੱਠ ਕੇ ਸਰਗਰਮ ਹੋਣ ਲੱਗਿਆ ਹੈ ਉਸ ਵਿਚ ਸਾਰੇ ਸ਼ਾਮਲ ਹੋਣ। ਦੇਖਦੇ ਹਾਂ ਹੁਣ ਕੌਣ ਕੌਣ ਜਾਗਦੇ ਹਨ! 
ਹੁਣ ਅਖੀਰ ਵਿੱਚ ਗੱਲ ਪ੍ਰਬੰਧਕਾਂ ਵਾਲੀ ਟੀਮ ਦੀ 


ਅਖੀਰ ਵਿੱਚ ਗੱਲ
ਚੰਡੀਗੜ੍ਹ ਵਾਲੇ ਸਮਾਗਮ ਦੇ ਪ੍ਰਬੰਧਕਾਂ ਦੀ। ਇਸ ਦੀ ਸਫਲਤਾ ਲਈ ਕਈ ਲੋਕ ਸਰਗਰਮ ਹਨ ਜਿਹਨਾਂ ਨੂੰ ਸਮਾਜ ਦੇ ਪੀੜਿਤ ਵਰਗ ਦਾ ਦਰਦ ਹੈ ਉਹ ਸਾਰੇ ਇਸਦੇ ਨਾਲ ਹਨ। ਫਿਲਹਾਲ ਗੱਲ ਕਰਦੇ ਹਾਂ ਤਿੰਨਾਂ ਚਿਹਰਿਆਂ ਦੀ। ਇਹ ਤਿੰਨੇ ਚਿਹਰੇ 
ਸਮਾਗਮ ਦੇ ਮੁਖ ਪ੍ਰਬੰਧਕਾਂ ਵਿੱਚ ਸ਼ਾਮਲ ਹਨ ਪ੍ਰੋਫੈਸਰ ਕੰਵਲਜੀਤ ਕੌਰ ਢਿੱਲੋਂ, ਪ੍ਰੋਫੈਸਰ ਸੁਰਿੰਦਰ ਜੈਪਾਲ ਅਤੇ ਕਾਮਾਯਨੀ ਬਾਲੀ। ਤਿੰਨਾਂ ਨੇ ਉਮਰ ਦਾ ਵੱਡਾ ਹਿੱਸਾ ਇੱਕ ਸਿਹਤਮੰਦ ਸਮਾਜ ਦੀ ਸਿਰਜਨਾਂ ਲਈ ਲਾਇਆ ਹੈ। ਬੁਢਾਪਾ ਵੀ ਇਹਨਾਂ ਦੇ ਜੋਸ਼ੋ ਖਰੋਸ਼ ਨੂੰ ਘੱਟ ਨਹੀਂ ਕਰ ਸਕਿਆ। ਇਹਨਾਂ ਨੂੰ ਦੇਖ ਕੇ ਨੌਜਵਾਨੀ ਵਰਗ ਨਾਲ ਸਬੰਧਤ ਮੁੰਡੇ ਕੁੜੀਆਂ ਵੀ ਪ੍ਰੇਰਨਾ ਅਤੇ ਹਿੰਮਤ ਲੈਂਦੇ ਹਨ। ਮੈਂ ਕਾਰਤਿਕਾ ਸਿੰਘ ਵੀ ਖੁਦ ਉਹਨਾਂ ਵਿੱਚ ਸ਼ਾਮਲ ਹਾਂ ਜਿਹਾਂ ਨੂੰ ਇਹਨਾਂ ਕੋਲੋਂ ਪ੍ਰੇਰਨਾ ਮਿਲਦੀ ਹੈ। ਇਹਨਾਂ ਨੇ ਜਨਾਬ ਸੁਖਮਿੰਦਰ ਰਾਮਪੁਰੀ ਹੁਰਾਂ ਦੇ ਸ਼ਬਦਾਂ ਵਿੱਚ ਇੱਕ ਸੰਕਲਪ ਕੀਤਾ ਹੋਇਆ ਹੈ: 
ਜਿੰਦੇ ਆਪਣੀ ਉਦਾਸੀ ਦਾ ਤੂੰ ਮੁੱਲ ਤਾਰ ਦੇ!
ਜਿੰਨੀ ਤੇਰੇ ਹਿੱਸੇ ਆਈ ਦੁਨੀਆ ਸੰਵਾਰ ਦੇ!

ਗੱਲ ਇਹਨਾਂ ਦੀਆਂ ਉਦਾਸੀਆਂ ਦੀ ਵੀ ਕਰਨੀ ਹੈ ਕਿ ਇਹਨਾਂ ਨੇ ਕਿਵੇਂ ਕਿਵੇਂ ਇਹਨਾਂ ਉਲਝਣਾਂ ਤੇ ਜਿੱਤ ਪ੍ਰਾਪਤ ਕਰ ਕੇ ਆਪਣੀ ਜ਼ਿੰਦਗੀ ਏਧਰ ਲੋਕਾਂ ਵਾਲੇ ਪਾਸੇ ਇਹ ਸਭ ਪਰ ਫਿਰ ਕਦੇ ਕਿਸੇ ਵੱਖਰੀ ਪੋਸਟ ਵਿੱਚ। --ਕਾਰਤਿਕਾ ਸਿੰਘ  

Monday, July 26, 2021

ਇਤਿਹਾਸਕ ਮਹਿਲਾ ਕਿਸਾਨ ਸੰਸਦ ਨੇ ਕਾਇਮ ਕੀਤਾ ਇੱਕ ਨਵਾਂ ਰਿਕਾਰਡ

 26th July 2021 at 7:42 PM

ਔਰਤਾਂ ਦੀ ਸਫਲ ਮੌਜੂਦਗੀ ਨੇ ਦਿੱਤਾ ਨਾਰੀ ਸ਼ਕਤੀ ਜ਼ਬਰਦਸਤ ਸੁਨੇਹਾ

*ਭਾਰਤ ਵਿਚ 8 ਮਹੀਨਿਆਂ ਦੇ ਬੇਮਿਸਾਲ ਕਿਸਾਨਾਂ ਦੇ ਅੰਦੋਲਨ ਨੇ ਭਾਜਪਾ-ਆਰਐਸਐਸ ਸਰਕਾਰ ਦੇ ਕਿਸਾਨ-ਵਿਰੋਧੀ ਅਤੇ ਲੋਕਤੰਤਰ ਵਿਰੋਧੀ ਕਦਮਾਂ ਨੂੰ ਦਿੱਤੀ ਚੁਣੌਤੀ

*ਮਹਿਲਾ ਸੰਸਦ ਨੇ 2020 ਵਿਚ ਜ਼ਰੂਰੀ ਵਸਤੂਆਂ ਬਾਰੇ ਐਕਟ ਵਿਚ ਸੋਧਾਂ ਬਾਰੇ ਦਿਨ ਭਰ ਬਹਿਸ ਕੀਤੀ

*ਸੰਯੁਕਤ ਕਿਸਾਨ ਮੋਰਚਾ ਨੇ ਅੱਜ ਲਖਨਊ ਤੋਂ ਮਿਸ਼ਨ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ  

ਨਵੀਂ ਦਿੱਲੀ: 26 ਜੁਲਾਈ 2021: (ਮਨਪ੍ਰੀਤ ਸਿੰਘ ਖਾਲਸਾ//ਇਨਪੁਟ:ਪੰਜਾਬ ਸਕਰੀਨ ਡੈਸਕ):: 

ਜੋਸ਼ੋਖਰੋਸ਼ ਦੇ ਨਾਲ ਨਾਲ ਪੂਰੇ ਹੋਸ਼ੋ ਹਵਾਸ ਵਿੱਚ ਅੱਜ ਇਸਤਰੀਆਂ ਨੇ ਬੜੀ ਹੀ ਸਫਲਤਾ ਨਾਲ ਕਿਸਾਨ ਸੰਸਦ ਚਲਾਈ। ਇਹਨਾਂ ਇਸਤਰੀਆਂ ਨੇ ਬਾਕਾਇਦਾ ਇੱਕ ਸੰਤੁਲਨ ਵੀ ਦਿਖਾਇਆ ਅਤੇ ਦ੍ਰਿੜਤਾ ਵੀ ਦਿਖਾਈ। ਇਹਨਾਂ ਨ ਦੇ ਚਿਹਰਿਆਂ ਤੇ ਸੰਕਲਪਸ਼ਕਤੀ ਦੀ ਚਮਕ ਸਾਫ ਦੇਖੀ ਜਾ ਸਕਦੀ ਸੀ। ਇਹ ਪੂਰੇ ਅਨੁਸ਼ਾਸਨ ਦੇ ਨਾਲ ਆਪਣੀ ਕਿਸਾਨ ਸੰਸਦ ਵਿੱਚ ਪਹੁੰਚੀਆਂ। ਕੌਮੀ ਗੀਤ ਜਨ ਗਨ ਮਨ ਨਾਲ ਸ਼ੁਰੂਆਤ ਕੀਤੀ ਅਤੇ ਮੀਡੀਆ ਨੂੰ ਵੀ ਬੜੇ ਹੀ ਸੰਤੁਲਨ ਨਾਲ ਆਪਣੀਆਂ ਮੰਗਾਂ ਬਾਰੇ ਦੱਸਿਆ। ਥਾਂ ਥਾਂ ਲਾਏ ਬੈਰੀਕੇਡ ਵੀ ਇਹਨਾਂ ਇਸਟ੍ਰੈਂ ਦੇ ਹੌਂਸਲੇ ਨੂੰ ਡੇਗਣ ਵਿਚ ਕਾਮਯਾਬ ਨਹੀਂ ਹੋਏ। ਇਸਤਰੀਆਂ ਦੇ ਇੱਕ ਜੱਥੇ ਨੂੰ ਹਿਰਾਸਤ ਵਿੱਚ ਲੈ ਜਾਣ ਨਾਲ ਵੀ ਇਸਤਰੀਆਂ ਨੇ ਨਾ ਤਾਂ ਬੇਦਿਲੀ ਦਿਖਾਈ ਅਤੇ ਨਾ ਹੀ ਗੁੱਸੇ ਵਿੱਚ ਆਪੇ ਤੋਂ ਬਾਹਰ ਹੋਈਆਂ। ਕਿਸਾਨਾਂ ਨੂੰ ਮਵਾਲੀ ਕਹਿਣ ਵਾਲੀ ਮੰਤਰੀ ਦੀ ਅੱਜ ਵੀ ਡਟ ਕੇ ਆਲੋਚਨਾ ਹੋਈ। ਚਿੱਟੇ ਸੂਟਾਂ, ਕੇਸਰੀ ਦਸਤਾਰਾਂ ਅਤੇ ਲਾਲ ਝੰਡੀਆਂ ਨਾਲ ਇੱਕ ਵੱਖਰਾ ਜਿਹਾ ਹੀ ਨਜ਼ਾਰਾ ਬਣਿਆ ਪਿਆ ਸੀ। 

ਅੱਜ ਭਾਰਤ ਵਿਚ ਇਤਿਹਾਸਕ ਅਤੇ ਬੇਮਿਸਾਲ ਕਿਸਾਨੀ ਸੰਘਰਸ਼ ਨੇ ਅੱਠ ਮਹੀਨਿਆਂ ਦੇ ਦਿੱਲੀ ਦੀਆਂ ਸਰਹੱਦਾਂ 'ਤੇ ਨਿਰੰਤਰ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਪੂਰਾ ਕਰ ਲਿਆ ਹੈ। ਇਹ ਅੰਦੋਲਨ ਕਿਸਾਨਾਂ ਦੀ ਮਾਣ ਅਤੇ ਏਕਤਾ ਦਾ ਪ੍ਰਤੀਕ ਬਣ ਗਿਆ ਹੈ।  ਇਹ ਹੁਣ ਕਿਸਾਨੀ ਅੰਦੋਲਨ ਨਹੀਂ, ਬਲਕਿ ਇਕ ਲੋਕ ਲਹਿਰ ਹੈ ਜੋ ਭਾਰਤ ਦੇ ਲੋਕਤੰਤਰ ਦੀ ਰੱਖਿਆ ਅਤੇ ਦੇਸ਼ ਨੂੰ ਬਚਾਉਣ ਲਈ ਸੰਘਰਸ਼ ਨੂੰ ਦਰਸਾਉਂਦੀ ਹੈ।  ਪ੍ਰਦਰਸ਼ਨਕਾਰੀ ਆਪਣੇ ਸੰਘਰਸ਼ ਨੂੰ ਜਾਰੀ ਰੱਖਣਗੇ ਜਦੋਂ ਤੱਕ ਕਿ ਉਨ੍ਹਾਂ ਦੀਆਂ ਮੰਗਾਂ ਪੂਰੀ ਤਰ੍ਹਾਂ ਭਾਰਤ ਸਰਕਾਰ ਦੁਆਰਾ ਪੂਰਾ ਨਹੀਂ ਕੀਤੀਆਂ ਜਾਂਦੀਆਂ।

ਜੰਤਰ-ਮੰਤਰ ਵਿਚ ਚਲਾਈ ਜਾ ਰਹੀ ਕਿਸਾਨ ਸੰਸਦ ਅੱਜ ਔਰਤਾਂ ਵੱਲੋਂ ਚਲਾਇਆ ਗਿਆ।  ਮਹਿਲਾ ਕਿਸਾਨ ਸੰਸਦ ਵਿੱਚ ਅੱਜ ਦੀ ਬਹਿਸ ਜ਼ਰੂਰੀ ਵਸਤੂਆਂ ਸੋਧ ਐਕਟ 2020 ਲਈ ਸੀ। ਬਹਿਸ ਵਿੱਚ ਹਿੱਸਾ ਲੈਣ ਵਾਲੀ ਮਹਿਲਾ ਕਿਸਾਨ ਸੰਸਦ ਦੇ ਮੈਂਬਰਾਂ ਨੇ ਦੱਸਿਆ ਕਿ ਇਨ੍ਹਾਂ ਸੋਧਾਂ ਨੇ ਖਾਧ ਸਪਲਾਈ ਵਿੱਚ ਵੱਡੇ ਕਾਰਪੋਰੇਸ਼ਨਾਂ ਅਤੇ ਹੋਰਾਂ ਵੱਲੋਂ ਹੋਰਡਿੰਗ ਅਤੇ ਕਾਲੀ ਮਾਰਕੀਟਿੰਗ ਨੂੰ ਕਾਨੂੰਨੀ ਮਨਜ਼ੂਰੀ ਦਿੱਤੀ ਹੈ। 
ਉਨ੍ਹਾਂ ਨੇ ਕਿਹਾ ਕਿ ਇਸ ਕਾਨੂੰਨ ਦੇ ਹਨੇਰੇ ਪ੍ਰਭਾਵ ਸਿਰਫ ਕਿਸਾਨਾਂ 'ਤੇ ਨਹੀਂ ਬਲਕਿ ਹਰ ਜਗ੍ਹਾ ਖਪਤਕਾਰਾਂ' ਤੇ ਹਨ।  ਉਨ੍ਹਾਂ ਨੇ ਧਿਆਨ ਦਿਵਾਇਆ ਕਿ ਨਿਰਯਾਤ ਆਦੇਸ਼ਾਂ ਦੇ ਨਾਂ 'ਤੇ ਦੇਸ਼ ਵਿਚ ਬਹੁਤ ਜ਼ਿਆਦਾ ਸੰਕਟਕਾਲੀਨ ਹਾਲਤਾਂ ਦੇ ਬਾਵਜੂਦ ਵੱਡੀ ਪੂੰਜੀ ਦੁਆਰਾ ਕੋਈ ਵੀ ਹੋਰਡਿੰਗ ਹੋ ਸਕਦੀ ਹੈ!  ਸਰਕਾਰ ਨੇ ਆਮ ਨਾਗਰਿਕਾਂ ਦੇ ਹਿੱਤਾਂ ਦੀ ਰਾਖੀ ਲਈ ਆਪਣਾ ਫ਼ਤਵਾ, ਇਰਾਦਾ ਅਤੇ ਸ਼ਕਤੀ ਤਿਆਗ ਦਿੱਤੀ ਹੈ, ਇਸ 2020 ਦੇ ਕਾਨੂੰਨ ਦੁਆਰਾ ਇਸ ਵੱਲ ਇਸ਼ਾਰਾ ਕੀਤਾ ਗਿਆ ਸੀ। ਔਰਤਾਂ ਨੇ ਦਲੀਲ ਦਿੱਤੀ ਕਿ ਔਰਤਾਂ ਨੂੰ ਘਰ ਦੀ ਭੋਜਨ ਸੁਰੱਖਿਆ ਦੀ ਦੇਖਭਾਲ ਲਈ ਜ਼ੋਰਦਾਰ ਭੂਮਿਕਾਵਾਂ ਦੇਣ ਦੇ ਕਾਰਨ ਇਹ ਕਾਨੂੰਨ ਔਰਤਾਂ ਨੂੰ ਭੋਜਨ ਸੁਰੱਖਿਆ ਪ੍ਰਦਾਨ ਕਰਨ ਦੀ ਯੋਗਤਾ ਨੂੰ ਕਮਜ਼ੋਰ ਕਰਦਾ ਹੈ। 114 ਔਰਤਾਂ ਨੇ ਸੰਬੋਧਨ ਕਰਨ ਵਿੱਚ ਸਮਲੂਅਤੀ ਕੀਤੀ।

ਮਹਿਲਾ ਕਿਸਾਨ ਸੰਸਦ ਵਿਚ ਇਕ ਮਹਿਲਾ ਮੈਂਬਰ ਸ਼੍ਰੀਮਤੀ ਰਮੇਸ਼ ਵੀ ਸ਼ਾਮਿਲ ਸੀ, ਜਿਸ ਨੇ ਇਸ ਅੰਦੋਲਨ ਦੌਰਾਨ ਆਪਣੇ ਪਤੀ ਨੂੰ ਗੁਆ ਦਿੱਤਾ ਹੈ। ਪਰ ਫਿਰ ਵੀ ਡਟੀ ਹੋਈ ਹੈ। ਆਪਣੇ ਨਿੱਜੀ ਨੁਕਸਾਨ ਦੇ ਬਾਵਜੂਦ ਉਹ ਸੰਘਰਸ਼ ਵਿਚ ਸਰਗਰਮ ਰਹੀ ਹੈ। ਮੈਂਬਰਾਂ ਨੇ ਅੱਜ ਵਿਜੈ ਦਿਵਸ 'ਤੇ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ 1999 ਦੇ ਇਸ ਦਿਨ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਦਿੱਤੀਆਂ ਸਨ।

ਇਸ ਮੌਕੇ ਇਸ ਇਤਿਹਾਸਿਕ ਮਹਿਲਾ ਕਿਸਾਨ ਸੰਸਦ ਵਿਚ ਸਰਬਸੰਮਤੀ ਨਾਲ ਇਕ ਮਤਾ ਪਾਸ ਕੀਤਾ ਗਿਆ ਕਿ ਔਰਤਾਂ ਦੇ ਭਾਰਤੀ ਖੇਤੀਬਾੜੀ ਵਿਚ ਬੇਮਿਸਾਲ ਯੋਗਦਾਨ ਦੇ ਬਾਵਜੂਦ, ਉਨ੍ਹਾਂ ਵਿਚ ਉਹ ਮਾਣ ਅਤੇ ਰੁਤਬਾ ਨਹੀਂ ਹੈ ਜਿਸ ਦੀ ਉਨ੍ਹਾਂ ਨੂੰ ਲੋੜ ਹੈ- ਕਿਸਾਨ ਅੰਦੋਲਨ ਵਿਚ ਔਰਤ ਕਿਸਾਨਾਂ ਦੀ ਭੂਮਿਕਾ ਨੂੰ ਮਜ਼ਬੂਤ ​​ਕਰਨਾ ਪਏਗਾ। ਮਹਿਲਾ ਕਿਸਾਨ ਸੰਸਦ ਨੇ ਸਰਬਸੰਮਤੀ ਨਾਲ ਸੰਕਲਪ ਲਿਆ ਕਿ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ ਪੰਚਾਇਤਾਂ ਵਰਗੀਆਂ ਸਥਾਨਕ ਸੰਸਥਾਵਾਂ ਦੀ ਤਰਜ਼ ’ਤੇ 33% ਰਾਖਵਾਂਕਰਨ ਹੋਣਾ ਚਾਹੀਦਾ ਹੈ।  ਸਾਡੀ ਆਬਾਦੀ ਦਾ 50% ਬਣੀਆਂ ਔਰਤਾਂ ਨੂੰ ਢੁਕਵੀਂ ਨੁਮਾਇੰਦਗੀ ਦੇਣ ਲਈ ਇੱਕ ਸੰਵਿਧਾਨਕ ਸੋਧ ਕੀਤੀ ਜਾਣੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ 'ਚ 108 ਥਾਵਾਂ 'ਤੇ ਜਾਰੀ ਧਰਨਿਆਂ 'ਚ ਵੀ ਔਰਤਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ ਅਤੇ ਮੋਰਚਿਆਂ ਨੂੰ ਸੰਭਾਲਿਆ।

ਇਸ ਦੌਰਾਨ ਔਰਤ ਅਧਿਕਾਰ ਕਾਰਕੁਨਾਂ ਦਾ ਇੱਕ ਸਮੂਹ ਜੋ ਮਹਿਲਾ ਕਿਸਾਨ ਸੰਸਦ ਦੇ ਸਵਾਗਤ ਲਈ ਜੰਤਰ-ਮੰਤਰ ਵਿਖੇ ਪਹੁੰਚਿਆ ਸੀ, ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।  ਇਨ੍ਹਾਂ ਨੂੰ ਜੰਤਰ-ਮੰਤਰ ਤੋਂ ਚੁੱਕ ਲਿਆ ਗਿਆ ਅਤੇ ਕਈ ਘੰਟਿਆਂ ਲਈ ਬਰਖੰਬਾ ਥਾਣੇ ਵਿਚ ਨਜ਼ਰਬੰਦ ਕੀਤਾ ਗਿਆ ਅਤੇ ਬਾਅਦ ਵਿਚ ਛੱਡ ਦਿੱਤਾ ਗਿਆ।

ਐਸਕੇਐਮ ਨੇ ਅੱਜ ਮਿਸ਼ਨ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੀ ਸ਼ੁਰੂਆਤ ਕੀਤੀ ਅਤੇ ਐਲਾਨ ਕੀਤਾ ਕਿ ਮਿਸ਼ਨ ਦੀ ਰਸਮੀ ਸ਼ੁਰੂਆਤ 5 ਸਤੰਬਰ, 2021 ਨੂੰ ਮੁਜ਼ੱਫਰਨਗਰ ਵਿੱਚ ਇੱਕ ਵਿਸ਼ਾਲ ਰੈਲੀ ਨਾਲ ਕੀਤੀ ਜਾਏਗੀ। ਮਿਸ਼ਨ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਅਧੀਨ ਅੱਜ ਸੰਯੁਕਤ ਕਿਸਾਨ ਮੋਰਚਾ ਦੁਆਰਾ ਲਖਨਊ ਤੋਂ ਸ਼ੁਰੂ ਕੀਤਾ ਗਿਆ,  ਕਿਸਾਨੀ ਅੰਦੋਲਨ ਨੂੰ ਦੋਵਾਂ ਰਾਜਾਂ ਦੇ ਹਰੇਕ ਪਿੰਡ ਵਿਚ ਲਿਜਾਇਆ ਜਾਵੇਗਾ, ਜਿਸ ਤਰ੍ਹਾਂ ਇਸ ਨੂੰ ਪੰਜਾਬ ਅਤੇ ਹਰਿਆਣਾ ਵਿਚ ਹੋਇਆ ਹੈ।  ਇਸ ਦੇ ਜ਼ਰੀਏ ਸਾਡੇ ਖਾਣ ਪੀਣ ਅਤੇ ਖੇਤੀ ਪ੍ਰਣਾਲੀਆਂ ਦੇ ਕਾਰਪੋਰੇਟ ਨਿਯੰਤਰਣ ਨੂੰ ਇਨ੍ਹਾਂ ਰਾਜਾਂ ਦੇ ਕੋਨੇ ਕੋਨੇ ਤੋਂ ਚੁਣੌਤੀ ਦਿੱਤੀ ਜਾਵੇਗੀ। 

ਇਸ ਮਿਸ਼ਨ ਵਿੱਚ ਕਿਸਾਨ ਵਿਰੋਧੀ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਇਸ ਦੇ ਸਹਿਯੋਗੀ ਪਾਰਟੀਆਂ ਦਾ ਹਰ ਜਗ੍ਹਾ ਵਿਰੋਧ ਅਤੇ ਬਾਈਕਾਟ ਕੀਤਾ ਜਾਵੇਗਾ, ਜਿਵੇਂ ਕਿ ਉਨ੍ਹਾਂ ਦੇ ਆਗੂ ਪੰਜਾਬ ਅਤੇ ਹਰਿਆਣਾ ਵਿੱਚ ਬਾਈਕਾਟ ਅਤੇ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰ ਰਹੇ ਹਨ।  ਸਵਾਮੀ ਸਹਿਜਾਨੰਦ ਸਰਸਵਤੀ, ਚੌਧਰੀ ਚਰਨ ਸਿੰਘ ਅਤੇ ਚੌਧਰੀ ਮਹਿੰਦਰ ਸਿੰਘ ਟਿਕੈਤ ਦੇ ਸਨਮਾਨ ਵਜੋਂ ਲਹਿਰ ਹੁਣ ਕਾਰਪੋਰੇਸ਼ਨਾਂ ਅਤੇ ਉਨ੍ਹਾਂ ਦੇ ਰਾਜਨੀਤਿਕ ਦਲਾਲਾਂ ਤੋਂ ਭਾਰਤ ਦੀ ਕਿਸਾਨੀ ਅਤੇ ਕਿਸਾਨਾਂ ਦੀ ਰੱਖਿਆ ਲਈ ਲੜਾਈ ਲੜੇਗੀ।  ਐਸ ਕੇ ਐਮ ਨੇ ਕਿਸਾਨ ਯੂਨੀਅਨਾਂ ਅਤੇ ਹੋਰ ਅਗਾਂਹਵਧੂ ਤਾਕਤਾਂ ਨੂੰ ਹੱਥ ਮਿਲਾਉਣ ਦਾ ਸੱਦਾ ਦਿੱਤਾ ਅਤੇ ਮਿਸ਼ਨ ਦੇ ਹਿੱਸੇ ਵਜੋਂ ਰਾਜਾਂ ਦੇ ਸਾਰੇ ਟੋਲ ਪਲਾਜ਼ਿਆਂ ਨੂੰ ਮੁਕਤ ਕਰ ਦਿੱਤਾ।  ਰਾਜਾਂ ਵਿਚ ਅੰਬਾਨੀ ਅਤੇ ਅਡਾਨੀ ਇਕਾਈਆਂ ਵਿਚ ਮੁਜ਼ਾਹਰੇ ਕੀਤੇ ਜਾਣਗੇ।  ਭਾਜਪਾ ਅਤੇ ਸਹਿਯੋਗੀ ਪਾਰਟੀਆਂ ਆਪਣੇ ਵੱਖ-ਵੱਖ ਪ੍ਰੋਗਰਾਮਾਂ ਵਿਚ ਵਿਰੋਧ ਪ੍ਰਦਰਸ਼ਨ ਕਰਨਗੀਆਂ ਅਤੇ ਉਨ੍ਹਾਂ ਦੇ ਨੇਤਾ ਸਮਾਜਿਕ ਬਾਈਕਾਟ ਦਾ ਸਾਹਮਣਾ ਕਰਨਗੇ।  ਇਸ ਮਿਸ਼ਨ ਨੂੰ ਰੂਪ ਅਤੇ ਪ੍ਰਭਾਵ ਦੇਣ ਲਈ, ਦੋਵਾਂ ਰਾਜਾਂ ਵਿੱਚ ਮੀਟਿੰਗਾਂ, ਸੰਵਾਦਾਂ, ਯਾਤਰਾਵਾਂ ਅਤੇ ਰੈਲੀਆਂ ਆਯੋਜਿਤ ਕੀਤੀਆਂ ਜਾਣਗੀਆਂ।

ਹਰਿਆਣਾ ਵਿਚ, ਭਿਵਾਨੀ ਅਤੇ ਹਿਸਾਰ ਵਿਚ ਰਾਜ ਸਰਕਾਰ ਦੇ ਮੰਤਰੀਆਂ ਨੂੰ ਕੱਲ੍ਹ ਕਿਸਾਨਾਂ ਦੇ ਕਾਲੇ ਝੰਡੇ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ।  ਕਰਨਾਲ ਵਿੱਚ ਭਾਜਪਾ ਦੀ ਇੱਕ ਮੀਟਿੰਗ ਦਾ ਕਾਲੀਆਂ ਝੰਡੀਆਂ ਨਾਲ ਕਿਸਾਨਾਂ ਨੇ ਵਿਰੋਧ ਕੀਤਾ।  ਪੰਜਾਬ ਦੇ ਫਿਰੋਜ਼ਪੁਰ ਵਿੱਚ ਵੀ ਪ੍ਰਦਰਸ਼ਨਕਾਰੀਆਂ ਨੇ ਇੱਕ ਭਾਜਪਾ ਨੇਤਾ ਸੁਰਿੰਦਰ ਸਿੰਘ ਦਾ ਘਿਰਾਓ ਕੀਤਾ।

Sunday, July 25, 2021

ਕਲ ਜੰਤਰ-ਮੰਤਰ ਵਿਖੇ ਔਰਤਾਂ ਵੱਲੋਂ ਹੋਵੇਗੀ ਕਿਸਾਨੀ-ਸੰਸਦ: ਕਿਸਾਨ ਮੋਰਚਾ

 25th July 2021 at 5:32 PM

  ਕਿਸਾਨ-ਅੰਦੋਲਨ ਸੰਘਰਸ਼ ਦੇ 8 ਮਹੀਨੇ ਹੋਏ ਪੂਰੇ 


ਨਵੀਂ ਦਿੱਲੀ
: 25 ਜੁਲਾਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਕਲ  26 ਜੁਲਾਈ 2021 ਤੱਕ ਕਿਸਾਨ ਅੰਦੋਲਨ ਭਾਰਤ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ 'ਤੇ 8 ਮਹੀਨੇ ਦੇ ਨਿਰੰਤਰ ਵਿਰੋਧ ਪ੍ਰਦਰਸ਼ਨ ਨੂੰ ਪੂਰਾ ਕਰ ਲਵੇਗਾ। ਇਨ੍ਹਾਂ ਅੱਠ ਮਹੀਨਿਆਂ ਵਿਚ ਭਾਰਤ ਦੇ ਲਗਭਗ ਸਾਰੇ ਰਾਜਾਂ ਤੋਂ ਲੱਖਾਂ ਕਿਸਾਨ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਹਨ।  ਵਿਰੋਧ ਪ੍ਰਦਰਸ਼ਨ ਸ਼ਾਂਤਮਈ ਰਹੇ ਅਤੇ ਸਦੀਆਂ ਪੁਰਾਣੇ ਸਾਡੇ ਅੰਨਦਾਤਿਆਂ ਦੇ ਨੈਤਿਕ ਗੁਣਾਂ ਨੂੰ ਦਰਸਾਉਂਦੇ ਹਨ। ਕਿਸਾਨ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਆਪਣੀ ਦ੍ਰਿੜਤਾ ਅਤੇ ਲਗਨ ਨੂੰ ਦਰਸਾਉਂਦੇ ਰਹੇ ਹਨ। ਇਸ ਸਮੇਂ ਦੌਰਾਨ ਕਿਸਾਨਾਂ ਨੇ ਬਹਾਦਰੀ ਨਾਲ ਕਈ ਤਰ੍ਹਾਂ ਦੀਆਂ ਮੌਸਮੀ ਸਮੱਸਿਆਵਾਂ ਅਤੇ ਇੱਕ ਕਿਸਾਨ-ਵਿਰੋਧੀ ਸਰਕਾਰ ਦਾ ਸਾਹਮਣਾ ਕੀਤਾ ਹੈ। ਇਕ ਚੁਣੀ ਹੋਈ ਸਰਕਾਰ ਜਿਹੜੀ ਮੁੱਖ ਤੌਰ 'ਤੇ ਕਿਸਾਨਾਂ ਦੀਆਂ ਵੋਟਾਂ' ਤੇ ਸੱਤਾ ਵਿਚ ਆਈ, ਨੇ ਕਿਸਾਨਾਂ 'ਤੇ ਜ਼ਬਰ ਕੀਤਾ ਹੈ। ਪਰ ਕਿਸਾਨ ਸਬਰ, ਇਮਾਨਦਾਰੀ ਅਤੇ ਸ਼ਾਂਤਮਈ ਢੰਗ ਨਾਲ ਆਪਣੀ ਆਵਾਜ਼ ਅਤੇ ਮੰਗਾਂ ਮੰਨਣ ਲਈ ਡਟੇ ਹੋਏ ਹਨ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਨੇ ਦੇਸ਼ ਵਿੱਚ ਕਿਸਾਨਾਂ ਦੀ ਏਕਤਾ ਅਤੇ ਰੁਤਬੇ ਨੂੰ ਮਜ਼ਬੂਤ ​​ਕੀਤਾ ਹੈ ਅਤੇ ਭਾਰਤੀ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਹੈ।  ਕਿਸਾਨਾਂ ਦੀ ਏਕਤਾ ਨੇ ਕਿਸਾਨਾਂ ਦੀ ਪਛਾਣ ਨੂੰ ਮਾਣ ਦਿੱਤਾ ਹੈ।

ਜੰਤਰ-ਮੰਤਰ ਵਿਖੇ ਕੱਲ੍ਹ ਦਾ ਕਿਸਾਨ-ਸੰਸਦ ਪੂਰੀ ਤਰ੍ਹਾਂ ਔਰਤਾਂ ਦੁਆਰਾ ਚਲਾਇਆ ਜਾਵੇਗਾ।  ਮਹਿਲਾ ਕਿਸਾਨ ਸੰਸਦ ਭਾਰਤੀ ਖੇਤੀਬਾੜੀ ਵਿਚ ਔਰਤਾਂ ਦੀ ਅਹਿਮ ਭੂਮਿਕਾ ਨੂੰ ਪ੍ਰਦਰਸ਼ਿਤ ਕਰੇਗੀ ਅਤੇ ਚੱਲ ਰਹੀ ਲਹਿਰ ਵਿਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਨੂੰ ਦਰਸਾਏਗੀ।  ਵੱਖ-ਵੱਖ ਜ਼ਿਲ੍ਹਿਆਂ ਤੋਂ ਔਰਤ ਕਿਸਾਨਾਂ ਦੇ ਕਾਫਲੇ ਮਹਿਲਾ ਕਿਸਾਨ ਸੰਸਦ ਦੇ ਮੋਰਚੇ ਵਿੱਚ ਪਹੁੰਚ ਰਹੇ ਹਨ।

ਸੰਯੁਕਤ ਕਿਸਾਨ ਮੋਰਚੇ ਦੇ ਆਗੂ ਭਲਕੇ ਮਿਸ਼ਨ ਯੂਪੀ ਦੀ ਸ਼ੁਰੂਆਤ ਲਈ ਲਖਨਊ ਜਾ ਰਹੇ ਹਨ।  ਉਹ ਉਥੇ ਆਯੋਜਿਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਗੇ।  ਜਿਵੇਂ ਕਿ ਜਾਣਿਆ ਜਾਂਦਾ ਹੈ ਕਿ ਉੱਤਰ ਪ੍ਰਦੇਸ਼ ਵਿਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਇਸ ਸਾਲ ਦੇ ਸ਼ੁਰੂ ਵਿਚ ਹੋਈਆਂ ਪੰਚਾਇਤੀ ਚੋਣਾਂ ਵਿਚ, ਕਿਸਾਨ ਅੰਦੋਲਨ ਨੇ ਕਈ ਥਾਵਾਂ 'ਤੇ ਭਾਜਪਾ ਉਮੀਦਵਾਰਾਂ ਨੂੰ ਸਜ਼ਾਵਾਂ ਦਿੱਤੀਆਂ ਅਤੇ ਆਜ਼ਾਦ ਉਮੀਦਵਾਰਾਂ ਨੇ ਜ਼ਿਆਦਾਤਰ ਸੀਟਾਂ ਹਾਸਲ ਕੀਤੀਆਂ ਸਨ।

ਭਾਰਤ ਸਰਕਾਰ ਦੇ ਦੁਹਰਾਏ ਬਿਆਨ ਕਿ ਸਰਕਾਰ ਕੋਲ ਮੌਜੂਦਾ ਅੰਦੋਲਨ ਵਿਚ ਕਿਸਾਨਾਂ ਦੀਆਂ ਹੋਈਆਂ ਸ਼ਹਾਦਤਾਂ ਦਾ ਕੋਈ ਰਿਕਾਰਡ ਨਹੀਂ ਹੈ, ਇਹ ਸ਼ਰਮਨਾਕ ਹੈ ਅਤੇ ਮੋਰਚਾ ਮੋਦੀ ਸਰਕਾਰ ਦੇ ਇਸ ਕਠੋਰ ਰਵੱਈਏ ਦੀ ਨਿਖੇਧੀ ਕਰਦਾ ਹੈ।  ਪੰਜਾਬ ਸਰਕਾਰ ਨੇ ਪੰਜਾਬ ਦੇ ਪ੍ਰਦਰਸ਼ਨਕਾਰੀਆਂ ਦੀ ਮੌਤ ਦੀ ਗਿਣਤੀ ਦੀ ਅਧਿਕਾਰਿਕ ਗਿਣਤੀ 220 ਰੱਖ ਦਿੱਤੀ ਹੈ। ਸੰਯੁਕਤ ਕਿਸਾਨ ਮੋਰਚਾ ਵੀ ਇਸ ਗਿਣਤੀ ਦੀ ਪੁਸ਼ਟੀ ਕਰਨ ਦੀ ਸਥਿਤੀ ਵਿੱਚ ਨਹੀਂ ਹੈ।  ਹਾਲਾਂਕਿ ਜੇ ਮੋਦੀ ਸਰਕਾਰ ਮੌਜੂਦਾ ਅੰਦੋਲਨ ਵਿਚ ਹੁਣ ਤੱਕ ਘੱਟੋ ਘੱਟ 540 ਮੌਤਾਂ ਦੀ ਗਿਣਤੀ ਨੂੰ ਕਿਸਾਨੀ ਅੰਦੋਲਨ ਦੁਆਰਾ ਰੱਖੇ ਗਏ ਅੰਕੜਿਆਂ ਨੂੰ ਵੇਖਣਾ ਨਹੀਂ ਚਾਹੁੰਦੀ, ਤਾਂ ਸਰਕਾਰ ਨੂੰ ਘੱਟੋ ਘੱਟ ਇਸ ਅਧਿਕਾਰਤ ਅੰਕੜੇ 'ਤੇ ਝਾਤ ਮਾਰਨੀ ਚਾਹੀਦੀ ਹੈ।  ਪਰ ਕੇਂਦਰ-ਸਰਕਾਰ ਅਜਿਹਾ ਨਹੀਂ ਕਰਨਾ ਚਾਹੁੰਦੀ, ਇਹ ਭਾਜਪਾ ਦੇ ਕਿਸਾਨ ਵਿਰੋਧੀ ਵਤੀਰੇ ਦਾ ਸਪਸ਼ਟ ਝਲਕ ਹੈ।

ਸੰਯੁਕਤ ਕਿਸਾਨ ਮੋਰਚਾ ਸਿਰਸਾ ਪ੍ਰਸ਼ਾਸਨ ਵੱਲੋਂ ਤਕਰੀਬਨ 525 ਪ੍ਰਦਰਸ਼ਨਕਾਰੀਆਂ ’ਤੇ ਦਾਇਰ ਕੀਤੇ ਮਾਮਲਿਆਂ ਦੀ ਨਿੰਦਾ ਕਰਦਾ ਹੈ , ਜਦੋਂ ਉਨ੍ਹਾਂ ਨੇ ਹਾਲ ਹੀ ਵਿੱਚ ਦਿੱਲੀ-ਡੱਬਵਾਲੀ ਹਾਈਵੇ’ ਤੇ ਆਵਾਜਾਈ ਠੱਪ ਕੀਤੀ ਸੀ ਅਤੇ ਪੁਲੀਸ ਵੱਲੋਂ ਗ਼ਲਤ ਢੰਗ ਨਾਲ ਗ੍ਰਿਫ਼ਤਾਰ ਕੀਤੇ ਪੰਜ ਪ੍ਰਦਰਸ਼ਨਕਾਰੀਆਂ ਦੀ ਰਿਹਾਈ ਦੀ ਮੰਗ ਕੀਤੀ ਸੀ।  ਸਾਡੇ ਕੋਲ ਸੀਨੀਅਰ ਜੱਜ ਵੀ ਆਪਣੀਆਂ ਟਿਪਣੀਆਂ ਪੇਸ਼ ਕਰ ਰਹੇ ਹਨ ਕਿ ਇਥੇ ਪ੍ਰਦਰਸ਼ਨਕਾਰੀਆਂ ਖਿਲਾਫ ਦੇਸ਼-ਧ੍ਰੋਹ ਦਾ ਕੋਈ ਕੇਸ ਨਹੀਂ ਹੈ।  ਜਦੋਂ ਕਿ ਗ੍ਰਿਫਤਾਰ ਕੀਤੇ ਗਏ ਪੰਜ ਕਿਸਾਨਾਂ ਨੂੰ ਰਿਹਾ ਕਰ ਦਿੱਤਾ ਗਿਆ ਹੈ, ਪਰ ਵਿਅੰਗਾਤਮਕ ਗੱਲ ਇਹ ਹੈ ਕਿ ਹਰਿਆਣਾ ਸਰਕਾਰ ਨੇ ਹੁਣ 525 ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਚੋਣ ਕੀਤੀ ਹੈ ਜੋ ਅਸਲ ਵਿੱਚ ਇਹ ਦੱਸ ਰਹੇ ਸਨ ਕਿ ਦੇਸ਼ ਧ੍ਰੋਹ ਦੇ ਦੋਸ਼ ਗਲਤ ਅਤੇ ਅਸਹਿਣਯੋਗ ਸਨ!

ਮੋਰਚੇ ਦੀ ਮੰਗ ਹੈ ਕਿ ਇਨ੍ਹਾਂ ਕੇਸਾਂ ਨੂੰ ਹਰਿਆਣਾ ਸਰਕਾਰ ਤੁਰੰਤ ਵਾਪਸ ਲਵੇ।  ਮੋਰਚੇ ਨੇ ਕਿਹਾ, "ਇਹ ਸਪੱਸ਼ਟ ਹੈ ਕਿ ਹਰਿਆਣਾ ਸਰਕਾਰ ਨੇ ਹਿਸਾਰ, ਟੋਹਾਣਾ ਅਤੇ ਸਿਰਸਾ ਵਿਚ ਗ਼ਲਤ ਨਜ਼ਰਬੰਦੀਆਂ ਅਤੇ ਕੇਸਾਂ ਤੋਂ ਅਜੇ ਤੱਕ ਕੋਈ ਸਬਕ ਨਹੀਂ ਸਿੱਖਿਆ। ਇਹ ਤਾਜ਼ਾ ਕੇਸ ਦਰਅਸਲ  ਮਨਜ਼ੂਰ ਨਹੀਂ ਹਨ," ਐਸਕੇਐਮ ਨੇ ਕਿਹਾ।

ਕਿਸਾਨਾਂ ਦੇ ਕਈ ਕਾਫਲੇ ਵੱਖ-ਵੱਖ ਵਿਰੋਧ ਸਥਾਨਾਂ 'ਤੇ ਪਹੁੰਚ ਰਹੇ ਹਨ। ਕੱਲ੍ਹ ਬਿਜਨੌਰ ਤੋਂ ਰਵਾਨਾ ਹੋਣ ਤੋਂ ਬਾਅਦ ਇਕ ਵਿਸ਼ਾਲ ਟਰੈਕਟਰ ਰੈਲੀ ਅੱਜ ਗਾਜ਼ੀਪੁਰ ਬਾਰਡਰ ਪਹੁੰਚੀ ਹੈ।  ਇਸ ਤੋਂ ਇਲਾਵਾ, ਕਿਸਾਨਾਂ ਵਿਚ ਏਕਤਾ ਅਤੇ ਸਦਭਾਵਨਾ ਨੂੰ ਮਜ਼ਬੂਤ ​​ਕਰਨ ਲਈ ਅੱਜ ਪਲਵਲ ਅਨਾਜ ਮੰਡੀ ਵਿਚ ਇਕ ਕਿਸਾਨ ਮਹਾਂਪੰਚਾਇਤ ਦਾ ਆਯੋਜਨ ਕੀਤਾ ਗਿਆ।

ਪੰਜਾਬ ਵਿੱਚ ਬੀਜੇਪੀ ਭਾਜਪਾ ਨੇਤਾ ਬਲਭੱਦਰ ਸੇਨ ਦੁੱਗਲ ਨੂੰ ਫਗਵਾੜਾ ਵਿੱਚ ਕੱਲ੍ਹ ਕਿਸਾਨਾਂ ਦੇ ਕਾਲੇ ਝੰਡੇ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ।  ਇਸੇ ਤਰ੍ਹਾਂ ਹਰਿਆਣਾ ਦੀ ਭਾਜਪਾ ਪ੍ਰਦੇਸ਼ ਇਕਾਈ ਦੇ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੂੰ ਪਾਰਟੀ ਦੀ ਇਕ ਬੈਠਕ ਵਿਚ ਸ਼ਾਮਲ ਹੋਣ ਲਈ ਉਥੇ ਪਹੁੰਚਣ ‘ਤੇ ਹਰਿਆਣਾ ਦੇ ਬਡਾਲੀ ਵਿਚ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ।  ਹਰਿਆਣਾ ਦੇ ਹੋਰ ਕਿਤੇ ਇਕ ਹਿਸਾਰ ਪਿੰਡ ਵਿਚ ਭਾਜਪਾ ਆਗੂ ਸੋਨਾਲੀ ਫੋਗਟ ਨੂੰ ਕੱਲ੍ਹ ਉਥੇ ਇਕੱਠੇ ਹੋਏ ਕਿਸਾਨਾਂ ਦਾ ਵਿਰੋਧ ਕਰਦਿਆਂ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਗਿਆ।  ਜਿਵੇਂ ਕਿ ਪਹਿਲਾਂ ਹੀ ਦੱਸਿਆ ਗਿਆ ਹੈ, ਉਤਰਾਖੰਡ ਦੇ ਮੁੱਖ ਮੰਤਰੀ ਨੂੰ ਵੀ ਕਾਲੇ ਝੰਡੇ ਦੇ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਵੇਂ ਕਿ ਇੱਕ ਦਿਨ ਪਹਿਲਾਂ ਰੁਦਰਪੁਰ ਵਿੱਚ ਹੋਇਆ ਹੈ।

Friday, June 18, 2021

ਔਰਤਾਂ ਦੇ ਸ਼ਕਤੀਕਰਣ ਵਿੱਚ ਨਾਮਧਾਰੀ ਸਮਾਜ ਦੀਆਂ ਪਹਿਲਕਦਮੀਆਂ

Friday 18th June 2021 at 5:55 PM

ਕਈ ਖੇਤਰਾਂ ਵਿੱਚ ਪਰਤੱਖ ਮਿਸਾਲਾਂ ਪੇਸ਼ ਕੀਤੀਆਂ 


ਅੰਮ੍ਰਿਤਸਰ
: 18 ਜੂਨ 2021: (*ਹਰਕੀਰਤ ਕੌਰ//ਪੰਜਾਬ ਸਕਰੀਨ)::
ਅੱਜ ਦੇ ਸਮੇਂ ਅਸੀ ਸਾਰੇ ਔਰਤਾਂ ਦੇ ਸਸ਼ਕਤੀਕਰਣ ਦੀ ਗੱਲ ਕਰਦੇ ਹਾਂ ਅਤੇ ਔਰਤਾਂ ਨੂੰ  ਉੱਚਾ ਸਥਾਨ ਦੇਣ ਦਾ ਵਾਅਦਾ ਕਰਦੇ ਹਾਂ। ਪਰ ਅਕਸਰ ਇਹ ਵਾਅਦੇ ਸਿਰਫ ਗੱਲਾਂ ਵਿੱਚ ਹੀ ਰਹੀ ਜਾਂਦੇ ਹਨ। ਦੂਜੇ ਪਾਸੇ ਨਾਮਧਾਰੀ ਸਮਾਜ ਨੇ ਗੱਲਾਂ ਕਰਨ ਦੀ ਬਜਾਏ ਕਈ ਖੇਤਰਾਂ ਵਿੱਚ ਇਸ ਸਸ਼ਕਤੀਕਰਨ ਨੂੰ ਅਮਲੀ ਰੂਪ ਦਿੱਤਾ ਹੈ। ਇਸ ਤਰ੍ਹਾਂ ਦੀਆਂ ਮਿਸਾਲਾਂ ਨਾਮਧਾਰੀ ਸਮਾਜ ਨੇ ਸਾਡੇ ਸਾਹਮਣੇ ਰੱਖੀਆਂ ਹਨ। ਅਜਿਹੇ ਉਪਰਾਲਿਆਂ ਨਾਲ ਵਾਸਤਵਿਕ ਰੂਪ ਵਿੱਚ ਔਰਤਾਂ ਨੂੰ ਉੱਚਾ ਦਰਜਾ ਅਤੇ ਸਨਮਾਨ ਮਿਲੇਗਾ। ਨਾਮਧਾਰੀ ਸਿੱਖਾਂ ਨੇ ਸਮਾਜ ਦੇ ਹਰੇਕ ਖੇਤਰ ਵਿੱਚ ਔਰਤਾਂ ਦੀ ਸਰਗਰਮ ਭਾਗੀਦਾਰੀ, ਸਰਬਉਚ ਸਥਾਨ ਅਤੇ ਸਨਮਾਨ ਨੂੰ ਸੁਨਿਸ਼ਚਿਤ ਕਰਨ ਦੇ ਲਈ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਜਿਸ ਦੇ ਅੰਤਰਗਤ ਪੁਰਖ ਪ੍ਰਧਾਨ ਖੇਤਰਾਂ ਦੇ ਵਿੱਚ ਵੀ ਔਰਤਾਂ ਦਾ ਪ੍ਰਵੇਸ਼ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ। 
ਅਪ੍ਰੈਲ 2021 ਵਿੱਚ ਨਾਮਧਾਰੀ ਸਮਾਜ ਦੇ ਮੁੱਖੀ ਸਤਿਗੁਰੂ ਦਲੀਪ ਸਿੰਘ ਜੀ ਨੇ ਇੱਕ ਅਨੋਖੀ ਪਹਿਲ ਕੀਤੀ, ਜਿਸ ਵਿੱਚ ਉਹਨਾਂ  ਨੇ ਪੁਰਨ ਰੂਪ ਵਿੱਚ ਨਾਮਧਾਰੀ ਸਿੰਘਣੀਆ ਨੂੰ ਪੁਰਸ਼ਾਂ ਦੇ ਬਰਾਬਰ ਬੈਠਣ, ਪਾਠ ਕਰਨ, ਮੰਚ ਸੰਚਾਲਨ, ਅਰਦਾਸ, ਅੰਮ੍ਰਿਤਪਾਨ, ਹਵਨ ਯੱਗ ਆਦਿ ਇਹੋ ਜਿਹੇ ਕਈ ਕਾਰਜਾਂ ਵਿੱਚ  ਉੱਚ ਸਥਾਨ ਹੀ ਨਹੀਂ ਦਿੱਤਾ ਬਲਕਿ ਸੰਪੂਰਨ ਹੋਲਾ ਮਹੱਲਾ ਪ੍ਰੋਗਰਾਮ ਦਾ ਸੰਚਾਲਨ ਨਾਮਧਾਰੀ ਸਿੰਘਣੀਆ ਦੁਆਰਾ ਕਰਵਾਇਆ ਗਿਆ ਹੈ। ਜਿਸ ਵਿੱਚ ਵਿਆਹ ਦੇ ਲਈ ਅਨੰਦ ਕਾਰਜ ਦੀਆ ਰਸਮਾਂ, ਅਰਦਾਸ, ਹਵਨ ਯੱਗ, ਲੰਗਰ ਤਿਆਰ ਕਰਨ ਤੋਂ ਲੈ ਕੇ ਅੰਮ੍ਰਿਤਪਾਨ ਅਤੇ ਅੰਮ੍ਰਿਤ ਬਣਾਉਣ ਆਦਿ ਦਾ ਕਾਰਜ ਇਸਤਰੀਆਂ ਨੇ ਹੀ ਨੇਪਰੇ ਚਾੜ੍ਹਿਆ ਹੈ।
           ਹੋਲਾ ਮਹੱਲਾ ਪ੍ਰੋਗਰਾਮ ਵਿੱਚ ਅਨੰਦ ਕਾਰਜ ਲਈ ਲਾਵਾਂ ਦਾ ਉਚਾਰਣ ਨਾਮਧਾਰੀ ਸਿੰਘਣੀਆ ਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਕੀਤਾ ਗਿਆ ਅਤੇ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ  ਵਿੱਚੋ ਹੋਲਾ ਮਹੱਲਾ ਦੇ ਪ੍ਰੋਗਰਾਮ ਦੇ ਭੋਗ ਸਮੇਂ ਸਲੋਕ ਆਦਿ ਸਾਰੇ ਰੀਤੀ ਰਿਵਾਜ ਔਰਤਾਂ ਨੇ ਸੰਪਨ ਕੀਤੇ, ਜਦ ਕਿ ਇਹ ਸਾਰੇ ਕਾਰਜ ਹੁਣ ਤੱਕ ਸਿੰਘ ਪੁਰਸ਼ ਹੀ ਕਰਦੇ ਆ ਰਹੇ ਸੀ। ਇਹ ਸਾਰੇ ਪਰਿਵਰਤਨ ਸਮਾਜ ਵਿੱਚ ਇੱਕ ਨਵੀਂ ਪਰੰਪਰਾ ਦਾ ਮੁੱਢ ਬੰਨਣਗੇ। 
       ਨਾਮਧਾਰੀ ਸਿੱਖ ਸੰਪਰਦਾ ਨੇ ਅਨੋਖੀ ਪਹਿਲ ਸ਼ੁਰੂ ਕਰਕੇ ਪੁਰਸ਼ਾਂ ਦੁਆਰਾ ਅੰਮ੍ਰਿਤ ਪਾਨ ਅਤੇ ਅੰਮ੍ਰਿਤ ਬਣਾਉਣ ਦਾ ਕਾਰਜ ਵੀ ਔਰਤਾਂ ਦੁਆਰਾ ਸ਼ੁਰੂ ਕਰਵਾਇਆ ਜਦ ਕਿ ਸਿੱਖਾਂ ਦੀਆਂ  ਹੋਰ ਸੰਪ੍ਰਦਾਵਾ ਵਿੱਚ ਇਹ ਕਾਰਜ ਹੁਣ ਤੱਕ ਪੁਰਸ਼ਾਂ ਦੁਆਰਾ ਹੀ ਕੀਤਾ ਜਾਂਦਾ ਹੈ। ਏਥੋਂ ਤੱਕ ਕਿ ਤਖਤ ਸ਼੍ਰੀ ਹਜ਼ੂਰ ਸਾਹਿਬ (ਨਾਂਦੇੜ) ਵਿੱਚ ਤਾਂ ਹੁਣ ਤੱਕ ਔਰਤਾਂ ਨੂੰ ਅੰਮ੍ਰਿਤਪਾਨ ਨਹੀ ਕਰਵਾਉਂਦੇ।
             ਆਮ ਤੌਰ ਤੇ ਸਿੱਖ ਪੰਥ ਵਿੱਚ ਅੱਜ ਵੀ ਵਿਆਹ (ਅਨੰਦ ਕਾਰਜ) ਨਾਲ ਜੁੜੇ ਧਾਰਮਿਕ ਰੀਤੀ ਰਿਵਾਜਾਂ ਨੂੰ ਗੁਰੂਦੁਆਰਿਆ ਵਿੱਚ ਡਿਊਟੀ ਨਿਭਾਉਣ ਵਾਲੇ ਕੁਝ ਪੁਰਸ਼ਾਂ ਦੁਆਰਾ ਹੀ ਕੀਤਾ ਜਾਂਦਾ ਹੈ ਅਤੇ ਔਰਤਾਂ ਦੀ ਭਾਗੀਦਾਰੀ ਨਾ-ਮਾਤਰ ਹੀ ਰਹਿੰਦੀ ਹੈ। ਜਦ ਕਿ ਨਾਮਧਾਰੀ ਪੰਥ ਨੇ ਆਪਣੇ ਸਮੁਦਾਇ ਵਿੱਚ ਅਨੰਦ ਕਾਰਜ ਦੀਆ ਰੀਤਾਂ ਵਿੱਚ ਸਿੰਘਣੀਆ (ਔਰਤਾਂ) ਨੂੰ ਅਧਿਕਾਰ ਪ੍ਰਦਾਨ ਕੀਤਾ ਗਇਆ, ਜੋ ਕਿ ਔਰਤਾਂ ਦੇ ਸ਼ਕਤੀਕਰਣ ਵਿੱਚ ਇੱਕ ਅਨੋਖਾ ਮੀਲ ਪੱਥਰ ਸਾਬਤ ਹੋਵੇਗਾ। 
               ਧਾਰਮਿਕ ਪਰੰਪਰਾਵਾਂ ਅਤੇ ਮਾਨਤਾਵਾਂ ਵਿੱਚ ਔਰਤਾਂ ਦੀ ਭਾਗੀਦਾਰੀ ਦੇ ਨਾਲ ਹੀ ਨਾਮਧਾਰੀ ਸੰਪਰਦਾ ਨੇ ਸਮਾਜਿਕ ਖੇਤਰਾਂ ਵਿੱਚ ਵੀ ਔਰਤਾਂ ਦੀ ਹਿੱਸੇਦਾਰੀ ਨੂੰ ਦ੍ਰਿੜ ਕੀਤਾ ਹੈ। 
              ਹਮੇਸ਼ਾ ਤੋਂ ਹੀ ਨਾਮਧਾਰੀ ਗੁਰੂ ਸਹਿਬਾਨਾਂ ਅਤੇ ਵਿਸ਼ੇਸ਼ ਰੂਪ ਵਿੱਚ ਵਰਤਮਾਨ ਸਤਿਗੁਰੂ ਦਲੀਪ ਸਿੰਘ ਜੀ ਨੇ ਨਾਮਧਾਰੀ ਸੰਗਤ ਨੂੰ ਬੁੱਧੀਜੀਵੀ ਬਣਨ ਦੇ ਲਈ ਪ੍ਰੇਰਿਤ ਕੀਤਾ ਹੈ।  ਉਹਨਾਂ ਨੇ ਬਹੁਤ ਹੀ ਨਵੀਆ ਗੱਲਾਂ ਦੱਸੀਆਂ ਜਿਹਨਾਂ ਨਾਲ ਆਉਣ ਵਾਲੇ ਸਮਾਜ ਵਿੱਚ ਔਰਤਾਂ ਦੇ ਪ੍ਰਤੀ ਲੋਕਾਂ ਦੇ ਮਨੋਭਾਵ, ਬੁੱਧੀਮਤਾ ਅਤੇ ਸੋਚ ਵਿੱਚ ਬਦਲਾਅ ਆਵੇਗਾ। 
            ਸਮਾਜ ਦਾ ਉਦਾਰ ਓਦੋਂ ਹੀ ਹੋਇਆ ਕਰਦਾ ਹੈ ਜਦੋਂ ਕਿਸੇ ਵੀ ਧਾਰਮਿਕ ਅਸਥਾਨ ਅਤੇ ਧਰਮ ਗੁਰੂ ਕੁਝ ਇਸ ਤਰ੍ਹਾਂ ਦੇ ਉਦਾਹਰਣ ਦਿੰਦੇ ਹਨ। ਜਿਸ ਨਾਲ ਲੋਕਾਂ ਦੀ ਸੋਚ ਨੂੰ ਇੱਕ ਨਵੀਂ ਦਿਸ਼ਾ ਮਿਲਦੀ ਹੈ। ਔਰਤ ਸ਼ਕਤੀਸ਼ਾਲੀ ਓਦੋਂ ਹੀ ਕਹਾਉਂਦੀ ਹੈ ਜਦੋਂ ਸਮਾਜ ਉਸ ਨੂੰ ਪੁਰਨ ਰੂਪ ਵਿੱਚ ਸਵੀਕਾਰ ਕਰਦਾ ਹੈ। 
              ਨਾਮਧਾਰੀ ਸਮਾਜ ਨੇ ਔਰਤਾਂ ਦੇ ਸ਼ਕਤੀਕਰਣ ਵਾਲੇ ਇਸ ਪਰਿਵਰਤਨ ਨੂੰ ਬਹੁਤ ਹੀ ਖੁਸ਼ੀਆਂ ਅਤੇ ਪੂਰਨਤਾ ਨਾਲ ਸਵੀਕਾਰ ਕੀਤਾ ਹੈ ਜੋ ਕਿ ਆਪਣੇ ਆਪ ਵਿੱਚ ਹੀ ਬਹੁਤ ਵੱਡੀ ਗੱਲ ਹੈ ਪਰ ਔਖੀ ਹੈ  ਕਿਉਂਕਿ , ਸਮਾਜ ਵਿੱਚ ਪਰਿਵਰਤਨ ਲਿਆਉਣਾ ਜਿੱਥੇ ਮੁਸ਼ਕਿਲ ਹੈ ਓਥੇ ਸਮਾਜ ਦੁਆਰਾ ਪੁਰਾਤਨ ਪਰੰਪਰਾ ਤੋਂ ਨਿਕਲ ਕੇ ਨਵੀ ਸੋਚ ਅਤੇ ਨਵੀ ਪਰੰਪਰਾ ਨੂੰ ਅਪਣਾਉਣਾ ਹੋਰ ਵੀ ਮੁਸ਼ਕਿਲ ਹੈ। ਪਰੰਤੂ, ਨਾਮਧਾਰੀਆਂ ਨੇ ਆਪਣੇ ਗੁਰੂ ਦੇ ਆਦੇਸ਼ ਨੂੰ ਮੰਨਦੇ ਹੋਏ, ਔਰਤਾਂ  ਦੇ ਸ਼ਕਤੀਕਰਣ ਨੂੰ ਸਵੀਕਾਰ ਕੀਤਾ ਹੈ । ਨਿਸਚੇ ਹੀ ਇਸ ਨਾਲ ਸਮਾਜ ਵਿੱਚ ਇੱਕ ਨਵੀਂ ਅਤੇ ਉਸਾਰੂ ਤਬਦੀਲੀ ਆਵੇਗੀ। 

*ਹਰਕੀਰਤ ਕੌਰ ਅੰਮ੍ਰਿਤਸਰ ਦੀ ਪਾਵਨ ਧਰਤੀ ਦੀ ਵਸਨੀਕ ਹੈ ਅਤੇ ਪਤੱਰਕਾਰੀ ਨਾਲ ਜੁੜੇ ਹੋਏ ਪਰਿਵਾਰ ਨਾਲ ਸਬੰਧਤ ਹੈ। ਉਸਨੇ ਸਿੱਖਿਆ ਦੇ ਖੇਤਰ ਵਿੱਚ ਐਮ.ਏ. ਧਰਮ ਅਧਿਐਨ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਇਸਤੋਂ ਬਾਅਦ ਅਜੇ ਵੀ ਉਸਦੀ ਅਗਲੇਰੀ ਸਿੱਖਿਆ ਪ੍ਰਾਪਤੀ ਜਾਰੀ ਹੈ। 

Sunday, March 08, 2020

ਸਮਾਜ ਵਿੱਚ ਔਰਤ ਨੂੰ ਦਬਾ ਕੇ ਰੱਖਣ ਦੀ ਸੋਚ ਹਮੇਸ਼ਾ ਹਾਵੀ ਰਹਿੰਦੀ ਹੈ

3rd March 2020 12:43 PM
ਔਰਤਾਂ ਪ੍ਰਤੀ ਕਾਨੂੰਨਾਂ ਦੀ ਹਕੀਕਤ ਵੀ ਦੱਸਦੀ ਹੈ *ਨਰਿੰਦਰ ਕੌਰ ਸੋਹਲ
ਲੇਖਿਕਾ ਨੇ ਇਸ ਦੇ ਮੰਤਵ ਨੂੰ ਭੁਲਾਉਣ ਦੀ ਸਾਜ਼ਿਸ਼ ਵਿਰੁੱਧ ਵੀ ਸੁਚੇਤ ਕੀਤਾ ਹੈ
ਲੋਕਾਂ ਅਤੇ ਲੀਡਰਾਂ-ਦੋਹਾਂ ਨਾਲ ਨੇੜਤਾ-ਵੱਖ ਵੱਖ ਸਮਿਆਂ ਤੇ ਲੇਖਿਕਾ ਨਰਿੰਦਰ ਸੋਹਲ ਦੇ ਵੱਖ ਵੱਖ ਅੰਦਾਜ਼ 
ਡੇਟਲਾਈਨ ਪੰਜਾਬ: 7 ਮਾਰਚ 2020: (*ਨਰਿੰਦਰ ਕੌਰ ਸੋਹਲ//ਪੰਜਾਬ ਸਕਰੀਨ)::
8 ਮਾਰਚ "ਕੌਮਾਂਤਰੀ ਮਹਿਲਾ ਦਿਵਸ" ਸਾਰੇ ਸੰਸਾਰ ਵਿਚ ਔਰਤਾਂ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰਨ ਵੱਜੋਂ ਮਨਾਇਆ ਜਾਂਦਾ ਹੈ। ਪਰ ਇਹ ਸ਼ੁਰੂ ਕਿਵੇਂ ਤੇ ਕਿਉਂ ਹੋਇਆ? ਬਹੁਤ ਘੱਟ ਲੋਕ ਜਾਣਦੇ ਹਨ। ਅਸਲ ਵਿੱਚ ਮਹਿਲਾ ਦਿਵਸ ਇੱਕ ਮਜ਼ਦੂਰ ਅੰਦੋਲਨ ਦੀ ਉਪਜ ਹੈ। ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਇਸ ਦੀ ਸ਼ੁਰੂਆਤ ਸਾਲ 1908 ਵਿੱਚ ਹੋਈ ਜਦੋਂ 15 ਹਜ਼ਾਰ ਔਰਤਾਂ ਨੇ ਨਿਊਯਾਰਕ ਸ਼ਹਿਰ ਵਿੱਚ ਮਾਰਚ ਕੱਢਿਆ ਤੇ ਕੰਮ ਦੇ ਘੰਟੇ ਘਟਾਉਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦੀ ਇੱਕ ਮੰਗ ਇਹ ਸੀ ਕਿ ਉਨ੍ਹਾਂ ਦੀ ਤਨਖਾਹ ਵਧਾਉਣ ਦੇ ਨਾਲ-ਨਾਲ ਵੋਟ ਪਾਉਣ ਦਾ ਹੱਕ ਵੀ ਦਿੱਤਾ ਜਾਵੇ। ਇਸ ਤੋਂ ਠੀਕ ਇੱਕ ਸਾਲ ਬਾਅਦ ਅਮਰੀਕਾ ਦੀ 'ਸੋਸ਼ਲਿਸਟ ਪਾਰਟੀ' ਨੇ ਇਸ ਦਿਨ ਨੂੰ 'ਕੌਮੀ ਮਹਿਲਾ ਦਿਵਸ' ਐਲਾਨ ਦਿੱਤਾ। ਸੰਨ 1910 ਵਿੱਚ ਜਰਮਨ ਦੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦੀ ਕਲਾਰਾ ਜੇਟਕਿਨ ਨੇ 'ਕੋਪਨਹੇਗਨ' ਵਿੱਚ ਕੰਮਕਾਜੀ ਔਰਤਾਂ ਦੀ ਇੱਕ 'ਕੌਮਾਂਤਰੀ ਕਾਨਫਰੰਸ' ਦੌਰਾਨ ਇਸ ਦਿਨ ਨੂੰ ਵਿਸ਼ਵ ਪੱਧਰ 'ਤੇ ਮਨਾਉਣ ਦਾ ਸੁਝਾਅ ਦਿੱਤਾ। ਉਸ ਸਮੇਂ ਉੱਥੇ 17 ਦੇਸਾਂ ਦੀਆਂ ਲਗਭਗ 100 ਔਰਤਾਂ ਹਾਜ਼ਰ ਸਨ ਅਤੇ ਉਹਨਾਂ ਨੇ ਇਸ ਮਤੇ ਦੀ ਪੂਰਨ ਹਮਾਇਤ ਕੀਤੀ। ਸਭ ਤੋਂ ਪਹਿਲਾਂ 1911 ਵਿੱਚ ਆਸਟਰੀਆ,ਡੈਨਮਾਰਕ, ਜਰਮਨੀ ਅਤੇ ਸਵਿਟਜ਼ਰਲੈਂਡ ਵਿੱਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ। ਪਹਿਲਾਂ ਇਸ ਨੂੰ ‘ਕੌਮਾਂਤਰੀ ਕੰਮਕਾਜੀ ਔਰਤ ਦਿਵਸ’ ਵਜੋਂ ਹੀ ਜਾਣਿਆ ਜਾਂਦਾ ਸੀ। ਇੱਸੇ ਤਰਾਂ 25 ਮਾਰਚ 1911 ਨੂੰ ਨਿਊਯਾਰਕ ਦੀ ਟਰਾਇੰਗਲ ਕੱਪੜਾ ਫੈਕਟਰੀ ਵਿੱਚ ਅੱਗ ਲੱਗ ਗਈ ਤੇ ਫੈਕਟਰੀ ਵਿਚ ਸੁਰੱਖਿਆ ਦੀ ਘਾਟ ਕਾਰਨ 140 ਤੋਂ ਜ਼ਿਆਦਾ ਔਰਤ ਮਜਦੂਰਾਂ ਦੀ ਸੜ ਕੇ ਮੌਤ ਹੋ ਗਈ ਕਿਉਂਕਿ ਕੰਮ ਦੌਰਾਨ ਪ੍ਰਬੰਧਕ ਸਾਰੇ ਦਰਵਾਜ਼ੇ ਬੰਦ ਰੱਖਦੇ ਸਨ, ਜਿਸ ਕਾਰਨ ਅੱਗ ਲੱਗਣ 'ਤੇ ਔਰਤਾਂ ਬਾਹਰ ਨਾ ਨਿਕਲ ਸਕੀਆ। ਮਜ਼ਦੂਰਾਂ ਦੇ ਕੰਮ ਕਰਨ ਦੀ ਅਜਿਹੀ ਸਥਿਤੀ ਦੇ ਵਿਰੁੱਧ ਤੇ ਜਿਆਦਾ ਤਨਖਾਹ ਦੇ ਕਾਨੂੰਨ ਦੀ ਮੰਗ, ਹੁਣ ਔਰਤਾਂ ਦੇ ਅੰਦੋਲਨ ਦਾ ਮੁੱਖ ਮੁੱਦਾ ਬਣ ਗਈ। ਇਸ ਨਾਲ ਔਰਤਾਂ ’ਚ ਆਪਣੇ ਕੰਮਕਾਜੀ ਹਾਲਤਾ ਨੂੰ ਲੈ ਕੇ ਬਗਾਵਤ ਹੋਰ ਤੇਜ ਹੋਈ ਤੇ ਔਰਤਾਂ ਲਈ ਵੋਟ ਦੇ ਅਧਿਕਾਰ ਦੀ ਮੰਗ ਵੀ ਤੇਜੀ ਨਾਲ ਉੱਠੀ। ਸੰਨ 1917 ਵਿੱਚ ਵਿਸ਼ਵ ਜੰਗ ਦੌਰਾਨ ਰੂਸ ਦੀਆਂ ਔਰਤਾਂ ਨੇ "ਬ੍ਰੈਡ ਐਂਡ ਪੀਸ" (ਖਾਣਾ ਤੇ ਸ਼ਾਂਤੀ) ਦੀ ਮੰਗ ਕੀਤੀ। ਉਸ ਸਮੇਂ ਰੂਸ ਵਿੱਚ 'ਜੂਲੀਅਨ ਕੈਲੰਡਰ' ਵਰਤਿਆ ਜਾਂਦਾ ਸੀ, ਜਿਸ ਅਨੁਸਾਰ ਹੜਤਾਲ ਵਾਲੇ ਦਿਨ 23 ਫਰਵਰੀ ਸੀ ਪਰ ਗ੍ਰੇਗੋਰੀਅਨ ਕੈਲੰਡਰ ਵਿੱਚ ਇਹ ਦਿਨ 8 ਮਾਰਚ ਸੀ। ਸੰਨ 1975  ਵਿੱਚ 'ਸੰਯੁਕਤ ਰਾਸ਼ਟਰ ਮਹਾਂਸੰਘ' ਨੇ 8 ਮਾਰਚ ਨੂੰ "ਅੰਤਰਰਾਸ਼ਟਰੀ ਮਹਿਲਾ ਦਿਵਸ" ਘੋਸ਼ਿਤ ਕਰ ਦਿੱਤਾ। ਉਸ ਮਗਰੋਂ ਪੂਰੀ ਦੁਨੀਆ ਵਿੱਚ ਇਹ ਦਿਨ ਮਨਾਇਆ ਜਾਣ ਲੱਗਿਆ ਹੈ। ਕਈ ਦੇਸਾਂ ਵਿੱਚ ਤਾਂ ਇਸ ਦਿਨ ਕੌਮੀ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ। ਰੂਸ ਅਤੇ ਕਈ ਹੋਰ ਦੇਸਾਂ ਵਿੱਚ ਇਸ ਦਿਨ ਫੁੱਲਾਂ ਦੀ ਕੀਮਤ ਵਧ ਜਾਂਦੀ ਹੈ ਕਿਉਂਕਿ ਔਰਤਾਂ ਤੇ ਮਰਦ ਇੱਕ ਦੂਜੇ ਨੂੰ ਫੁੱਲ ਦਿੰਦੇ ਹਨ। ਚੀਨ ਦੇ ਵਧੇਰੇ ਦਫ਼ਤਰਾਂ ਵਿੱਚ ਅੱਧੇ ਦਿਨ ਦੀ ਛੁੱਟੀ ਕੀਤੀ ਜਾਂਦੀ ਹੈ। ਅਮਰੀਕਾ ਵਿੱਚ ਮਾਰਚ ਦਾ ਪੂਰਾ ਮਹੀਨਾ ਹੀ "ਵਿਮੇਨ ਹਿਸਟਰੀ ਮੰਥ" ਵਜੋਂ ਮਨਾਇਆ ਜਾਂਦਾ ਹੈ।

                  ਬੇਸ਼ੱਕ ਐਨਾ ਕੁੱਝ ਹਾਂ ਪੱਖੀ ਹੋਣ ਦੇ ਬਾਵਜੂਦ ਵੀ ਔਰਤਾਂ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ। ਸਮਾਜ ਅੰਦਰ ਘਰ ਕਰੀ ਬੈਠੀ ਔਰਤ ਵਿਰੋਧੀ ਮਾਨਸਿਕਤਾ,ਪਿੱਤਰ ਸੱਤਾ ਅਤੇ ਕੁੱਟਮਾਰ ਕਾਰਨ ਉਸਨੂੰ ਗੁਲਾਮੀ ਸਹਿਣੀ ਪੈਂਦੀ ਹੈ। ਅੱਜ ਵੀ ਉਹਨਾਂ ਦਾ ਸਰੀਰਕ ਤੇ ਮਾਨਸਿਕ ਸੋਸ਼ਣ ਹੁੰਦਾ ਹੈ। ਉਹ ਘਰੇਲੂ ਹਿੰਸਾ, ਅਗਵਾ, ਤੇਜ਼ਾਬੀ ਹਮਲੇ, ਦਾਜ ਅਤੇ ਭਰੂਣ ਹੱਤਿਆ ਆਦਿ ਵਰਗੀਆਂ ਸਮੱਸਿਆਵਾਂ ਵਿੱਚ ਘਿਰੀ ਹੋਈ ਹੈ। ਬੇਸ਼ੱਕ ਕੁਦਰਤ ਨੇ ਔਰਤ ਨੂੰ ਜਿੰਦਗੀ ਸਿਰਜਣ, ਪਾਲਣ ਤੇ ਤਰਾਸ਼ਣ ਦਾ ਬਲ ਬਖਸ਼ਿਆ ਹੈ। ਪਰ  ਔਰਤ ਨੂੰ ਦਬਾ ਕੇ ਰੱਖਣ ਦੀ ਸੋਚ ਹਮੇਸ਼ਾ ਹਾਵੀ ਰਹਿੰਦੀ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਔਰਤਾਂ ਪੱਖੀ ਬਹੁਤ ਸਾਰੇ ਕਾਨੂੰਨ ਹੋਂਦ ਵਿੱਚ ਆਏ ਹਨ ਪਰ ਉਹ ਕਨੂੰਨ ਵੀ ਸਿਰਫ ਡੱਬਿਆਂ ਦਾ ਸ਼ਿੰਗਾਰ ਬਣ ਕੇ ਰਹਿ ਗਏ ਹਨ। 'ਬਲਾਤਕਾਰੀਆਂ ਨੂੰ ਫਾਂਸੀ' ਦੇਣ ਦਾ ਕਨੂੰਨ ਬਣਨ ਦੇ ਬਾਵਜੂਦ ਵੀ ਔਰਤਾਂ ਪ੍ਰਤੀ ਅਪਰਾਧਾਂ ਵਿੱਚ ਬੇਹਤਾਸ਼ਾ ਵਾਧਾ ਹੋਇਆ ਹੈ। ਅਪਰਾਧੀਆਂ ਨੂੰ ਸਜ਼ਾਵਾਂ ਦੇਣ ਵਿੱਚ ਕੀਤੀ ਜਾਂਦੀ ਦੇਰੀ ਵੀ ਇਸਦਾ ਮੁੱਖ ਕਾਰਨ ਹੈ। ਸਮਾਜ ਵਿੱਚ ਲੈਂਗਿਕ ਅਸਮਾਨਤਾ,ਘਰੇਲੂ ਹਿੰਸਾ ਅਤੇ ਯੌਨ ਸ਼ੌਸ਼ਣ ਦੇ ਅੰਕੜੇ ਡਰਾਉਣ ਵਾਲੇ ਹਨ। ਦੇਸ਼ ਵਿੱਚ ਧੀਆਂ ਦੀ ਸੁਰੱਖਿਆ ਦੇ ਵਿਸ਼ੇ ’ਤੇ ਚਿੰਤਾ ਅਤੇ ਚਿੰਤਨ ਹੋ ਰਿਹਾ ਹੈ। ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਨਾਅਰਾ ਦਿੱੱਤਾ ਜਾ ਰਿਹਾ,ਪਰ ਹਕੀਕਤ ਬਹੁਤ ਡਰਾਵਨੀ ਹੈ। 
                       ਅਸਲ ਵਿੱਚ ਔਰਤ ਇਕੱਲੇ 'ਪੁਰਸ਼ ਸਮਾਜ' ਦੀ ਗੁਲਾਮ ਨਹੀਂ (ਜਿਵੇਂ ਕਿ ਭੁਲੇਖਾ ਪਾਇਆ ਜਾਂਦਾ ਹੈ) ਸਗੋਂ ਪੂੰਜੀਵਾਦ ਪ੍ਰਬੰਧ ਦੀ ਗੁਲਾਮ ਹੈ। ਇਹ ਸ਼ੋਸ਼ਣ 'ਤੇ ਅਧਾਰਤ ਸਮਾਜ ਔਰਤਾਂ ਨੂੰ ਕਦੇ ਵੀ ਬਰਾਬਰਤਾ ਨਹੀਂ ਦੇ ਸਕਦਾ। ਇਹ ਮਸਲਾ ਇਕੱਲੀ ਔਰਤ ਦੀ ਅਜ਼ਾਦੀ ਦਾ ਨਹੀਂ ਸਗੋਂ ਮਨੁੱਖ ਦੀ ਅਜ਼ਾਦੀ ਦਾ ਹੈ। ਇਸ ਲਈ ਇਸ ਪ੍ਰਬੰਧ ਨੂੰ ਬਦਲਣਾ ਬਹੁਤ ਜ਼ਰੂਰੀ ਹੈ। ਹੁਣ ਜਦੋਂ ਦੇਸ਼ ਵਿੱਚ ਸੀ ਏ ਏ ਵਰਗੇ ਕਾਨੂੰਨਾਂ ਕਾਰਨ ਨਾਗਰਿਕਤਾ ਸਾਬਿਤ ਕਰਨ ਦਾ ਸਵਾਲ ਉਠ ਖੜਾ ਹੋਇਆ ਹੈ ਤਾਂ ਔਰਤਾਂ ਨੇ ਸੰਗਠਤ ਹੋਕੇ ਇਸ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ। ਦਿੱਲੀ ਦਾ 'ਸ਼ਹੀਨ ਬਾਗ਼' ਇਕ ਮਿਸਾਲ ਬਣ ਕੇ ਸਾਹਮਣੇ ਆਇਆ ਹੈ। ਹੁਣ ਪੂਰੇ ਦੇਸ਼ ਵਿੱਚ ਕਈ 'ਸ਼ਹੀਨ ਬਾਗ਼' ਬਣ ਗਏ ਹਨ। ਜੋ ਇਸ ਪ੍ਰਬੰਧ ਲਈ ਇੱਕ ਚਣੌਤੀ ਬਣ ਰਹੇ ਹਨ। ਅੱਜ 8 ਮਾਰਚ ਸੰਘਰਸ਼ੀ ਔਰਤਾਂ ਦਾ ਤਿਉਹਾਰ ਹੈ,ਜਿਸਦੇ ਅਸਲੀ ਰੂਪ ਨੂੰ ਪਿਛਲੇ ਕੁੱਝ ਸਮੇਂ ਤੋਂ ਵਿਗਾੜਨ ਦਾ ਕੰਮ ਕੀਤਾ ਗਿਆ ਹੈ। ਜਿਸ ਨੂੰ ਸਿਰਫ ਤੋਹਫੇ ਦੇਣ ਤੇ ਖਾਣ-ਪੀਣ ਤੱਕ ਸੀਮਤ ਕੀਤਾ ਜਾ ਰਿਹਾ ਹੈ। ਪਰ ਇਸ ਵਾਰ 8 ਮਾਰਚ ਆਪਣਾ ਇਤਿਹਾਸਕ ਰੋਲ ਅਦਾ ਕਰ ਰਿਹਾ ਹੈ। ਜਦੋਂ ਦੇਸ਼ ਭਰ ਦੀਆਂ ਔਰਤਾਂ ਇਕਮੁੱਠ ਹੋ ਕੇ, ਨਿਊਯਾਰਕ ਦੀਆਂ ਔਰਤਾਂ ਵਾਂਗ ਆਪਣੇ ਹੱਕਾਂ ਲਈ ਸੜਕਾਂ 'ਤੇ ਉਤਰ ਆਈਆਂ ਹਨ। ਇਤਿਹਾਸ ਫਿਰ ਦੁਹਰਾਇਆ ਜਾ ਰਿਹਾ ਹੈ। 'ਕੌਮਾਂਤਰੀ ਮਹਿਲਾ ਦਿਵਸ' ਦੀਆਂ ਸਭ ਨੂੰ ਢੇਰ ਸਾਰੀਆਂ ਇਨਕਲਾਬੀ ਮੁਬਾਰਕਾਂ। 

*ਨਰਿੰਦਰ ਕੌਰ ਸੋਹਲ ਨੇ ਦਹਿਸ਼ਤਗਰਦੀ, ਫਿਰਕੂ ਜਨੂੰਨ, ਲੋਕਪੱਖੀ ਪੱਤਰਕਾਰਿਤਾ ਅਤੇ ਸਮਾਜਵਾਦੀ ਸਿਆਸਤ ਨੂੰ ਵੀ ਬਹੁਤ ਨੇੜਿਓਂ ਹੋ ਕੇ ਦੇਖਿਆ ਹੈ। ਉਸਦੀ ਇਹ ਲਿਖਤ ਜ਼ਿੰਦਗੀ ਦੇ ਇਹਨਾਂ ਰਲੇ ਮਿਲੇ ਰੰਗਾਂ ਦੇ ਅਹਿਸਾਸ ਚੋਂ ਹੀ ਉਪਜੀ ਹੈ। ਮੋਬਾਈਲ ਨੰਬਰ ਹੈ-+91 94641-13255

Thursday, July 11, 2019

MLA ਕੁਲਦੀਪ ਸਿੰਘ ਵੈਦ ਨਿੱਤਰੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੇ ਹੱਕ ਵਿੱਚ

Jul 11, 2019, 5:57 PM
ਰੈਪਰ ਹਨੀ ਸਿੰਘ ਵਰਗੇ ਕਲਾਕਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ
ਲੁਧਿਆਣਾ: 11 ਜੁਲਾਈ 2019:(ਪੰਜਾਬ ਸਕਰੀਨ ਬਿਊਰੋ):: 

ਕਾਨੂੰਨ ਵਿੱਚ ਕਾਫੀ ਧਾਰਾਵਾਂ ਹਨ ਜਿਹੜੀਆਂ ਗਲਤ  ਠੀਕ ਦਾ ਫਰਕ ਕੱਢਦੀਆਂ ਗਲਤ ਨੂੰ ਨਿਸ਼ਾਨਾ ਬਣਾ ਸਕਦੀਆਂ ਹਨ। ਇਸੇ ਤਰਾਂ ਅਸ਼ਲੀਲਤਾ ਅਤੇ ਦੋਹਰੇ ਅਰਥਾਂ ਵਾਲੀ "ਕਲਾਕਾਰੀ" ਦੇ ਮਾਮਲੇ ਵਿੱਚ ਵੀ ਕਾਨੂੰਨ ਕੋਲ ਕਾਫੀ ਕੁਝ ਹੈ ਪਰ ਆਮ ਤੌਰ 'ਤੇ ਕਾਨੂੰਨ ਦੀ ਸਖਤੀ ਸਿਰਫ ਸਿਆਸੀ ਵਿਰੋਧ ਦੇ ਮਾਮਲੇ ਵਿੱਚ ਵਰਤੀ ਜਾਂਦੀ ਹੈ ਅਤੇ ਅਜਿਹੇ ਮਾਮਲੇ ਨਜ਼ਰਅੰਦਾਜ਼ ਹੋਏ ਹੀ ਰਹਿ ਜਾਂਦੇ ਹਨ। ਕਾਨੂੰਨ ਦੀ ਇਸ ਢਿੱਲਮੱਠ ਦਾ ਨਤੀਜਾ ਇਹ ਹੋਇਆ ਹੈ ਕਿ ਰੈਪਰ ਹਨੀ ਸਿੰਘ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਾਉਣ ਵਿੱਚ ਲੱਗੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੂੰ ਹਨੀ ਸਿੰਘ ਦੇ ਸਮਰਥਕਾਂ ਵੱਲੋਂ ਧਮਕੀਆਂ ਮਿਲਣ ਲੱਗ ਪਈਆਂ।  ਨਾ ਇਸ ਮਾਮਲੇ ਬਾਰੇ ਕਿਸੇ ਸਿਆਸੀ ਪਾਰਟੀ ਨੇ ਕੋਈ ਆਵਾਜ਼ ਬੁਲੰਦ ਕੀਤੀ ਅਤੇ ਨਾ ਹੀ ਕਿਸੇ ਗੈਂਗਸਟਰ ਜਾਂ ਹੋਰ ਵਿਅਕਤੀ ਨੇ। ਮਨੀਸ਼ਾ ਗੁਲਾਟੀ ਨੂੰ ਮਿਲ ਰਹੀਆਂ ਧਮਕੀਆਂ ਦੀ ਵਿਧਾਇਕ ਸ੍ਰ. ਕੁਲਦੀਪ ਸਿੰਘ ਵੈਦ ਨੇ ਸਖ਼ਤ ਸ਼ਬਦਾਂ ਵਿੱਚ ਖੁੱਲ ਕੇ ਨਿੰਦਾ ਕੀਤੀ ਹੈ।    
ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਲਏ ਸਟੈਂਡ ਦੀ ਹਮਾਇਤ ਕਰਦਿਆਂ ਸ੍ਰ. ਵੈਦ ਨੇ ਕਿਹਾ ਕਿ ਰੈਪਰ ਹਨੀ ਸਿੰਘ ਅਤੇ ਉਹਨਾਂ ਸਾਰੇ ਗਾਇਕਾਂ ਅਤੇ ਕਲਾਕਾਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਜੋ ਅਸ਼ਲੀਲਤਾ ਨੂੰ ਉਤਸ਼ਾਹਿਤ ਕਰ ਰਹੇ ਹਨ। ਉਸਦੇ ਜੋ ਸਮਰਥਕ ਮਨੀਸ਼ਾ ਗੁਲਾਟੀ ਨੂੰ ਡਰਾ ਧਮਕਾ ਕੇ ਇਸ ਮਸਲੇ ਤੋਂ ਪਿੱਛੇ ਹਟਣ ਲਈ ਮਜ਼ਬੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹਨਾਂ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। 
ਸ੍ਰ. ਵੈਦ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਪੰਜਾਬ ਵਿਧਾਨ ਸਭਾ ਵਿੱਚ ਉਠਾਉਣਗੇ ਅਤੇ ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਗੱਲ ਕਰਨਗੇ। ਉਹਨਾਂ ਫ਼ਿਲਮਾਂ ਦੀ ਤਰਾਂ ਗੀਤ ਸੰਗੀਤ ਲਈ ਵੀ ਸੈਂਸਰ ਬੋਰਡ ਦੀ ਸਥਾਪਨਾ ਦੀ ਵਕਾਲਤ ਕੀਤੀ।
ਇਸੇ ਦੌਰਾਨ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਹੈ ਕਿ ਪੰਜਾਬੀ ਗੀਤਾਂ 'ਚ ਦਿਨੋ-ਦਿਨ ਵੱਧ ਰਹੀਆਂ ਅਸ਼ਲੀਲਤਾ ਨੂੰ ਠੱਲ੍ਹ ਪਾਉਣ ਲਈ ਪੰਜਾਬ ਰਾਜ 'ਚ ਫਿਲਮਾਂ ਵਾਂਗ ਹੀ ਗੀਤਾਂ ਲਈ ਵੀ ਸੈਂਸਰ ਬੋਰਡ ਬਣਾਇਆ ਜਾਵੇ। ਉਕਤ ਪ੍ਰਗਟਾਵਾ ਉਹਨਾਂ ਚੰਡੀਗੜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। 
ਮੈਡਮ ਗੁਲਾਟੀ ਨੇ ਕਿਹਾ ਕਿ ਸਾਡੇ ਸਮਾਜ 'ਚ ਗੀਤ ਸੰਗੀਤ ਦਾ ਅਹਿਮ ਰੋਲ ਹੈ, ਇਹ ਸਾਡੇ ਰਸਮਾਂ ਰਿਵਾਜਾਂ ਦੇ ਹਿੱਸਾ ਹਨ। ਉਨ੍ਹਾਂ ਕਿਹਾ ਕਿ ਹਨੀ ਸਿੰਘ ਵੱਲੋਂ ਗਾਏ ਗਏ ਗੀਤ 'ਮੱਖਣਾਂ' ਇੱਕ ਸ਼ਰਮਨਾਕ ਕਾਰਾ ਹੈ। ਅੱਜਕਲ ਨੌਜਵਾਨ ਪ੍ਰੋਗਰਾਮਾਂ 'ਚ ਵੱਜ ਰਹੇ ਸੰਗੀਤ 'ਤੇ ਜਦੋਂ ਨੱਚ ਰਹੇ ਹੁੰਦੇ ਹਨ ਤਾਂ ਉਹ ਗੀਤ ਦੇ ਬੋਲਾਂ ਵੱਲ ਧਿਆਨ ਨਹੀਂ ਦਿੰਦੇ ਅਤੇ ਇਸ ਗੀਤ ਦੇ ਬੋਲਾਂ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਅਤੇ ਇਸ ਗੀਤ ਦੇ ਬੋਲਾਂ ਰਾਹੀਂ ਮਨੁੱਖ ਨੂੰ ਜਨਮ ਦੇਣ ਵਾਲੀ ਔਰਤ ਪ੍ਰਤੀ ਬਹੁਤ ਹੀ ਗੰਦੀਆਂ ਗੱਲਾਂ ਕਹੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਬਾਕੀ ਗਾਇਕਾਂ, ਗੀਤਕਾਰਾਂ ਅਤੇ ਪ੍ਰੋਡਿਊਸਰਾਂ ਲਈ ਸਬਕ ਹੋਵੇਗਾ।
ਇਸਦਾ ਹੋਰ ਵੇਰਵਾ ਦੇਂਦਿਆਂ ਮੈਡਮ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਗਾਇਕਾਂ ਵੱਲੋਂ ਜਲਦ ਪ੍ਰਸਿੱਧ ਹੋਣ ਦੇ ਚੱਕਰ ਵਿੱਚ ਪਰੋਸੇ ਜਾ ਰਹੇ ਗੰਦੇ ਗੀਤਾਂ ਸਬੰਧੀ ਸਮਾਜ ਅਤੇ ਸਰਕਾਰ ਨੂੰ ਗੰਭੀਰ ਹੋਣ ਦੀ ਲੋਡ਼ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਪੁਲਿਸ ਵੱਲੋਂ ਹਨੀ ਸਿੰਘ ਵਿਰੁੱਧ ਕਾਨੂੰਨ ਅਨੁਸਾਰ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਗ੍ਰਿਫਤਾਰ ਕਰਨ ਲਈ ਕੋਸ਼ਿਸ਼ਾਂ ਆਰੰਭ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਮੇਸ਼ਾ ਦੀ ਤਰ੍ਹਾਂ ਇਸ ਮਾਮਲੇ 'ਚ ਵੀ ਕਮਿਸ਼ਨ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕਿਹਾ ਕਿ ਕਮਿਸ਼ਨ ਪੰਜਾਬ ਸਰਕਾਰ ਦੇ ਵਕੀਲਾਂ ਰਾਹੀਂ ਹਨੀ ਸਿੰਘ ਵੱਲੋਂ ਇਸ ਮਾਮਲੇ ਸਬੰਧੀ ਲਗਾਈ ਜਾ ਰਹੀ ਬੇਲ ਅਰਜ਼ੀ ਨੂੰ ਖਾਰਜ ਕਰਵਾਉਣ ਲਈ ਵੀ ਪੂਰੀ ਸਰਗਰਮੀ ਨਾਲ ਯਤਨ ਕੀਤਾ ਜਾਵੇਗਾ।
ਉਨ੍ਹਾਂ ਪੰਜਾਬੀ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੂੰ ਵੀ ਅਪੀਲ ਕੀਤੀ ਕਿ ਉਹ ਕਮਿਸ਼ਨ ਵੱਲੋਂ ਗੰਦੇ ਗੀਤਾਂ ਵਿਰੁੱਧ ਆਰੰਭੀ ਇਸ ਮੁਹਿੰਮ ਵਿੱਚ ਆਪਣਾ ਸਹਿਯੋਗ ਪਾਉਣ ਅਤੇ ਗਾਇਕਾਂ, ਗੀਤਕਾਰਾਂ ਅਤੇ ਪ੍ਰੋਡਿਊਸਰਾਂ ਨੂੰ ਇਸ ਗੱਲ ਲਈ ਸਹਿਮਤ ਕਰਨ ਕਿ ਉਹ ਭਵਿੱਖ ਵਿੱਚ ਇਸ ਤਰ੍ਹਾਂ ਦਾ ਗਾਣਾ ਨਾ ਬਣਾਉਣ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਇਸ ਮਾਮਲੇ ਦੇ ਉਠਣ ਤੋਂ ਬਾਅਦ ਹਨੀ ਸਿੰਘ ਦੇ ਕੁਝ ਪ੍ਰਸ਼ੰਸਕਾਂ ਵੱਲੋਂ ਸੋਸ਼ਲ ਮੀਡੀਆ ਅਤੇ ਫੋਨ ਉੱਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਗਾਲਾਂ ਕੱਢੀਆਂ ਜਾ ਰਹੀਆਂ ਜਿਸ ਬਾਰੇ ਮੈਂ ਪੰਜਾਬ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਅਜਿਹੀਆਂ ਧਮਕੀਆਂ ਤੋ ਡਰਨ ਵਾਲੀ ਨਹੀਂ ਹਾਂ।
ਹੁਣ ਦੇਖਣਾ ਹੈ ਕਿ ਇਸ ਮਾਮਲੇ 'ਤੇ ਸਮਾਜ ਦੇ ਕਿੰਨੇ ਕੁ ਸੰਗਠਨ ਖੁੱਲ ਕੇ ਮੈਡਮ ਮਨੀਸ਼ਾ ਗੁਲਾਟੀ ਦੇ ਹੱਕ ਵਿੱਚ ਆਉਂਦੇ ਹਨ। ਵਿਦਿਆਰਥੀਆਂ,ਅਧਿਆਪਕਾਂ ਅਤੇ ਇਸਤਰੀਆਂ ਦੇ ਸੰਗਠਨਾਂ ਨਨ ਤਾਂ ਖੁੱਲ ਕੇ ਅੱਗੇ ਆਉਣਾ ਚਾਹੀਦਾ ਹੈ। 

Tuesday, September 12, 2017

ਹਨੇਰਿਆਂ ਨਾਲ ਲੋਕ ਸ਼ਕਤੀ ਆਸਰੇ ਜੰਗ ਕਰਨ ਨਿਕਲੀ ਕੁਲਦੀਪ ਕੌਰ ਖਾਲਸਾ

MLA ਰੁਪਿੰਦਰ ਰੂਬੀ ਦੇ ਸਾਥ ਨਾਲ ਮਿਲਿਆ ਹੋਰ ਹੌਂਸਲਾ 
ਲੁਧਿਆਣਾ: 12 ਸਤੰਬਰ 2017: (ਪੰਜਾਬ ਸਕਰੀਨ ਬਿਊਰੋ):: 
ਜ਼ਿੰਦਗੀ ਉਂਝ ਵੀ ਲੰਘ ਸਕਦੀ ਸੀ। ਹੋਰਨਾਂ ਬਹੁਤ ਸਾਰਿਆਂ ਵਾਂਗ ਸੈਰ ਸਪਾਟੇ ਕਰਦਿਆਂ। ਵੱਖ ਵੱਖ ਥਾਵਾਂ ਦੇ ਮਸ਼ਹੂਰ ਅਤੇ ਲਜ਼ੀਜ਼ ਖਾਣੇ ਖਾਂਦਿਆਂ ਜਾਂ ਫਿਰ ਕਿਸੇ ਨ ਕਿਸੇ ਵੱਡੇ ਮਾਲ ਵਿੱਚ ਜਾ ਕੇ ਫ਼ਿਲਮਾਂ ਦੇਖਦਿਆਂ। ਚਾਰ ਦਿਨ ਦੀ ਜ਼ਿੰਦਗੀ ਦਾ ਹਰ ਮਜ਼ਾ ਕੋਈ ਆਨੰਦ ਦੇਵੇ ਜਾਂ ਨਾ ਦੇਵੇ ਪਰ ਉਸਨੂੰ ਹਰ ਕੋਈ ਬੋਚ ਲੈਣਾ ਚਾਹੁੰਦਾ ਹੈ। 
ਪਰ ਕੁਝ ਲੋਕ ਬਹੁਤ ਹੀ ਵੱਖਰੀ ਕਿਸਮ ਦੇ ਹੁੰਦੇ ਹਨ। ਦੁਨੀਆਦਾਰੀ ਦੇ ਰੰਗ ਰੂਪ ਉਹਨਾਂ ਨੂੰ ਨਹੀਂ ਸਹਾਉਂਦੇ। ਖਾਣਾ ਪੀਣਾ ਮੌਜ ਮਸਤੀ ਉਹਨਾਂ ਲਈ ਬਿਲਕੁਲ ਹੀ ਬੋਰਿੰਗ ਜਿਹੀ ਗੱਲ ਹੁੰਦੀ ਹੈ। ਦਿਨ ਰਾਤ ਜੇ ਕਿਸੇ ਪਾਸੇ ਧਿਆਨ ਜਾਂਦਾ ਹੈ ਤਾਂ ਉਹ ਦੁਨੀਆ ਦੇ ਦਰਦਾਂ ਮਾਰੇ ਲੋਕਾਂ ਵੱਲ। ਉਹਨਾਂ ਦੀਆਂ ਮੁਸ਼ਕਿਲਾਂ ਵੱਲ। ਇਹ ਦਰਦ ਹੀ ਅਜਿਹੇ ਲੋਕਾਂ ਨੂੰ ਚੇਨ ਨਹੀਂਪ ਕੌਰ  ਲੈਣ ਦੇਂਦਾ। ਅਜਿਹੇ ਲੋਕਾਂ ਵਿੱਚੋਂ ਹੀ ਇੱਕ ਹੈ-ਕੁਲਦੀਪ ਕੌਰ। ਕਈ ਵਾਰ ਨਾਂ ਦੇ ਨਾਲ ਖਾਲਸਾ ਵੀ ਹੁੰਦਾ ਹੈ। ਉਹ ਨਾਮ ਦੇਖ ਕੇ ਲੱਗਦਾ ਹੈ ਕਿ ਕੋਈ ਕੱਟੜ ਸਿੰਘਣੀ ਹੋਣੀ ਹੈ ਪਰ ਅਜਿਹਾ ਕੁਝ ਵੀ ਨਹੀਂ ਹੈ।  ਸਰਬੱਤ ਦਾ ਭਲਾ ਮੰਗਣ ਵਾਲੀ ਕੁਲਦੀਪ ਕੌਰ ਇੱਕ ਬਹੁਤ ਹੀ ਸੰਵੇਦਸ਼ੀਲ ਇਸਤਰੀ ਹੈ। ਉਹ ਦੁਖੀ ਹੈ ਸਮਾਜ ਵਿੱਚ ਆ ਰਹੇ ਨਿਘਾਰਾਂ ਤੋਂ। ਕਈ  ਵਾਰ ਉਹ ਬਹੁਤ ਹੀ ਪ੍ਰੇਸ਼ਾਨ ਵੀ ਹੁੰਦੀ ਹੈ ਕਿ ਗੁਰੂਆਂ ਪੀਰਾਂ ਅਤੇ ਪੈਗੰਬਰਾਂ ਨੇ ਸਾਨੂੰ ਕੀ ਸਿਖਾਇਆ ਸੀ ਅਤੇ ਅਸੀਂ ਕੀ ਬਣ ਗਏ ਹਾਂ?
ਜੇ ਕਿਤੇ ਕਿਸੇ ਦਾ ਕਤਲ ਹੁੰਦਾ ਹੈ ਤਾਂ ਵੀ ਉਸਦਾ ਦਿਲ ਹਲੂਣਿਆ ਜਾਂਦਾ ਹੈ। ਜੇ ਕਿਸੇ ਨੂੰ ਕੋਈ ਕੁੱਟਮਾਰ ਕਰਦਾ ਹੈ ਤਾਂ ਵੀ ਉਹ ਪੁੱਛਦੀ ਹੈ--ਇਹ ਭਲਾ ਇਨਸਾਨਾਂ ਵਾਲਿਆਂ ਗੱਲਾਂ ਨੇ? ਜੇ ਕਿਸੇ ਨੂੰ ਦਾਜ ਕਾਰਨ ਤੰਗ ਕੀਤਾ ਜਾਂਦਾ ਹੈ ਤਾਂ ਉਹ ਉੱਥੇ ਵੀ ਪਹੁੰਚ ਜਾਂਦੀ ਹੈ। ਲੱਗਦਾਤਾ  ਹੈ ਪ੍ਰਮਾਤਮਾ ਨੇ ਉਸ ਅੰਦਰ ਬਹੁਤ ਹੀ ਸੰਵੇਦਨਸ਼ੀਲ ਦਿਲ ਟਿਕਾਇਆ ਹੈ। 
ਇਹਨਾਂ ਸਾਰੀਆਂ ਮੁਸ਼ਕਿਲਾਂ ਨਾਲ ਲੜਨ ਲਈ ਉਸਨੇ ਪਹਿਲਾਂ ਤਾਂ ਬਹੁਤ ਕੁਝ ਇਕੱਲੇ ਇਕੱਲੇ ਕੀਤਾ ਪਰ ਬਾਅਦ ਵਿੱਚ ਮਹਿਸੂਸ ਹੋਇਆ ਕਿ ਜੱਥੇਬੰਦਕ ਸੰਘਰਸ਼ ਬਿਨਾ ਕੋਈ ਚਾਰ ਨਹੀਂ। ਫਿਰ ਮਹਿਲਾ ਸੇਵਾ ਵੈਲਫੇਅਰ ਸੋਸਾਇਟੀ ਬਣਾਈ।  ਨਸ਼ਿਆਂ ਵਰਗੀਆਂ ਬੁਰਾਈਆਂ ਦੇ ਖਿਲਾਫ ਜੰਗ ਦਾ ਬਿਗਲ ਵਜਾਇਆ। ਪਹਿਲਾਂ ਆਪਣੇ ਗ੍ਰਹਿ ਜ਼ਿਲੇ ਪਟਿਆਲਾ ਵਿੱਚ ਲੋਕਾਂ ਨੂੰ ਆਪਣੇ ਨਾਲ ਜੋੜਿਆ। ਬਹੁਤ ਸਾਰੇ ਲੋਕ ਕੁਲਦੀਪ ਕੌਰ ਦਾ ਕੰਮ ਦੇਖ ਕੇ ਜੁੜਨ ਲੱਗ ਪਏ। ਛੇਤੀ ਹੀ ਪਟਿਆਲਾ ਤੋਂ ਬਾਹਰ ਵੀ ਉਸਦੀ ਇਹਨਾਂ ਕੋਸ਼ਿਸ਼ਾਂ ਦੀ ਚਰਚਾ ਹੋਣ ਲੱਗੀ। ਇਸੇ ਦੌਰਾਨ ਕੁਲਦੀਪ ਕੌਰ ਖਾਲਸਾ ਨੂੰ ਸ਼ਿੱਦਤ ਨਾਲ ਹਲੂਣਿਆ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਨੇ ਅਤੇ ਸਮਾਜ ਵਿੱਚ  ਔਰਤਾਂ ਨਾਲ ਵੱਧ ਰਹੀਆਂ ਵਧੀਕੀਆਂ ਨੇ। ਇਸ ਦਰਦ ਨੇ ਮਹਿਲਾ ਸੇਵਾ ਵੈਲਫੇਅਰ ਸੋਸਾਇਟੀ ਦਾ ਦਾਇਰਾ ਵੀ ਵਧ ਦਿੱਤਾ।  ਕੁਲਦੀਪ ਕੌਰ ਪਿੰਡ ਪਿੰਡ ਜਾਨ ਦੀ ਮੁਹਿੰਮ ਆਰੰਭੀ। ਬਿਨਾ ਕਿਸੇ ਰੌਲੇ ਰੱਪੇ ਜਾਂ ਸ਼ੋਰ ਸ਼ਰਾਬੇ ਦੇ ਆਪਣੀ ਮੁਹਿੰਮ ਨੂੰ ਸਿਆਸਤ ਤੋਂ ਪੂਰੀ ਤਰ੍ਹਾਂ ਬਚਾ ਕੇ ਰੱਖਿਆ ਤਾਂ ਕਿ ਕਿਸੇ ਵੀ ਗੱਲ ਦੇ ਗਲਤ ਅਰਥ ਨਾ ਨਿਕਲਣ। ਆਪਣੀ ਪਹੁੰਚ ਨੂੰ ਸਿਰਫ ਅਤੇ ਸਿਰਫ ਮਨੁੱਖੀ ਰਿਸ਼ਤਿਆਂ ਅਤੇ ਇਨਸਾਨੀਅਤ ਵਾਲੀ ਸੋਚ ਨਾਲ ਜੋੜ ਕੇ ਕਰਜ਼ਿਆਂ ਮਾਰੇ ਲੋਕ ਨਾਲ ਸੰਪਰਕ ਕੀਤਾ।  ਖੁਦਕੁਸ਼ੀਆਂ ਦੇ ਕਾਰਨਾਂ ਦਾ ਪਤਾ ਲਗਾਇਆ। ਮਹਿਸੂਸ ਹੋਇਆ ਕਿ ਸਾਡੇ ਸਮਾਜ ਨੂੰ ਵਿਖਾਵਿਆਂ ਅਤੇ ਸ਼ਰੀਕਿਆਂ ਨਾਲ ਮੁਕਾਬਲਿਆਂ ਨੇ ਮਾਰ ਲਿਆ ਹੈ। ਇਸਦੇ ਨਾਲ ਹੀ ਕੁਲਦੀਪ ਕੌਰ ਨੇ ਅਰੰਭੀ ਸਾਦਗੀ ਭਰਿਆ ਜੀਵਨ ਜਿਊਣ ਦੀ ਮੁਹਿੰਮ। ਹੁਣ ਉਸਦਾ ਸੁਨੇਹਾ ਸਾਰਿਆਂ ਲਈ ਇਹੀ ਕਿ ਨਸ਼ਿਆਂ ਤੋਂ ਦੂਰ ਰਹੋ ਅਤੇ ਸਾਦਗੀ ਦਾ ਪੱਲਾ ਨਾ ਛੱਡੋ। ਕਰਜ਼ੇ ਚੁੱਕ ਕੇ ਕੀਤੇ ਵਿਆਹ ਅਤੇ ਮਹਿੰਗੇ ਭੋਗ ਸਾਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਣਗੇ। ਪੂੰਜੀਵਾਦ ਦੇ ਜਾਲ ਤੋਂ ਬਚ ਕੇ ਸਤਿਗੁਰੂ ਨਾਨਕ ਦੇਵ ਜੀ ਦੇ ਸੁਨੇਹੇ ਵਾਲਾ ਜੀਵਨ ਅਪਣਾਈਏ। ਸਸਦਗੀ ਨਾਲ ਰਹੀਏ। ਕਿਰਤ ਕਰੀਏ ਅਤੇ ਵੰਡ ਕੇ ਛਕੀਏ। 
ਇਸ ਮੁਹਿੰਮ ਨੇ ਬਠਿੰਡਾ ਦੀ ਐਮ ਐਲ ਏ ਰੁਪਿੰਦਰ ਕੌਰ ਰੂਬੀ ਨੂੰ ਵੀ ਪ੍ਰਭਾਵਿਤ ਕੀਤਾ। ਐਮ ਐਲ ਏ ਮੈਡਮ ਰੂਬੀ ਦਾ ਸਾਥ ਮਿਲਣ ਤੇ ਕੁਲਦੀਪ ਕੌਰ ਦੇ ਹੋਂਸਲੇ ਹੋਰ ਬੁਲੰਦ ਹੋਏ ਹਨ। ਹੁਣ ਦੇਖਣਾ ਹੈ ਕਿ ਨਾਰੀ ਸ਼ਕਤੀ ਦਾ ਇਹ ਏਕਾ ਸਾਡੇ ਸਮਾਜ ਨੂੰ ਕਿੰਨੀ ਜਲਦੀ ਬਦਲਣ ਵਿੱਚ ਸਫਲ ਹੁੰਦਾ ਹੈ। ਲੜਾਈ ਲੰਮੀ ਹੈ ਇਸ ਲਈ ਸਾਰਿਆਂ ਨੂੰ ਇਸ ਮੁਹਿੰਮ ਨਾਲ ਜੁੜਨਾ ਜ਼ਰੂਰੀ ਹੈ। ਸੰਘਣੇ ਹਨੇਰੇ ਵਾਲੇ ਇਸ ਮਾਹੌਲ ਵਿੱਚ ਇਸ ਜ਼ਬਰਦਸਤ ਸ਼ੁਰੂਆਤ ਨਾਲ ਆਸ ਬੱਝਦੀ ਹੈ ਕਿ 
ਰਾਤ ਭਰ ਕਾ ਹੈ ਮਹਿਮਾਂ ਅੰਧੇਰਾ;
ਕਿਸ ਕੇ ਰੋਕੇ ਰੁਕਾ ਹੈ ਸਵੇਰਾ !

Sunday, March 05, 2017

ਬੇਲਣ ਬ੍ਰਿਗੇਡ ਨੇ ਕੀਤੀ ਵਿਆਹ ਦੇ ਵਚਨਾਂ ਨੂੰ ਕਾਨੂੰਨੀ ਸੁਰੱਖਿਆ ਦੇਣ ਦੀ ਮੰਗ

ਅੱਜ ਦੇ ਯੁਗ ਵਿੱਚ ਕਾਰਗਰ ਨਹੀਂ ਰਹੇ ਸਿਰਫ ਅਗਨੀ ਸਾਹਮਣੇ ਕੀਤੇ ਵਾਅਦੇ 
ਲੁਧਿਆਣਾ: 4 ਮਾਰਚ 2017: (ਪੰਜਾਬ ਸਕਰੀਨ ਬਿਊਰੋ)::
ਕਿਸੇ ਦਾ ਮੁੰਡਾ ਵਿਗੜਿਆ ਹੋਵੇ ਤਾਂ ਆਖਿਆ ਜਾਂਦਾ ਹੈ ਇਸਦਾ ਵਿਆਹ ਕਰ ਦਿਓ ਆਪੇ ਸੁਧਰ ਜਾਏਗਾ।  ਵਿਆਹ ਵੇਲੇ ਭਾਵੇਂ ਅਗਨੀ ਸਾਹਮਣੇ ਵਚਨ ਦਿੱਤੇ ਜਾਂਦੇ ਹਨ ਪਰ ਉਹ ਵਾਅਦੇ ਕਦੇ ਪੂਰੇ ਨਹੀਂ ਹੁੰਦੇ। ਮੁੰਡੇ ਨੂੰ ਵਿਆਹ ਕਰਕੇ ਸੁਧਾਰਨ ਦਾ ਇਹ ਅਣਮਨੁੱਖੀ ਤਜਰਬਾ ਔਰਤਾਂ ਦੀ ਜ਼ਿੰਦਗੀ ਨੂੰ ਤਬਾਹ ਕਰ ਦੇਂਦਾ ਹੈ। ਉਹ ਆਖ਼ਿਰੀ ਸਾਹਾਂ ਤੀਕ ਦੁੱਖਾਂ ਤਕਲੀਫ਼ਾਂ ਦੀ ਚੱਕੀ ਵਿੱਚ ਪਿਸਦੀ ਰਹਿੰਦੀ ਹੈ। ਬੇਲਨ ਬ੍ਰਿਗੇਡ ਨੇ ਅੱਜ ਸਰਕਟ ਹਾਊਸ ਵਿੱਚ ਬਾਕਾਇਦਾ ਇੱਕ ਪ੍ਰੈਸ ਕਾਨਫਰੰਸ ਇਸ ਵਰਤਾਰੇ ਵਿਰੁੱਧ ਜੰਗ ਦਾ ਬਿਗਲ ਵਜਾਇਆ ਹੈ। ਬੇਲਣ ਬ੍ਰਿਗੇਡ ਨੇ ਮੰਗ ਕੀਤੀ ਹੈ ਕਿ ਲਾੜਾ ਅਤੇ ਲਾੜੀ ਫੇਰਿਆਂ  ਦੇ ਸਮੇਂ ਕਲਯੁਗ ਵਿੱਚ ਅੱਗ ਨੂੰ ਸਾਕਸ਼ੀ ਮੰਨ ਕੇ ਜ਼ਬਾਨੀ ਵਚਨ ਦੇਣ ਦੀ ਪਰੰਪਰਾ ਨੂੰ ਛੱਡ ਕੇ ਹੁਣ ਬਾਕਾਇਦਾ ਐਫੀਡੇਵਿਟ ਦੇਣ। ਇਸ ਮੌਕੇ ਬ੍ਰਿਗੇਡ ਦੀ ਮੁਖੀ ਆਰਕੀਟੈਕਟ ਅਨੀਤਾ ਸ਼ਰਮਾ, ਉਹਨਾਂ ਦੀ ਰਾਈਟ ਹੈਂਡ ਕੋਮਲ ਸ਼ਰਮਾ ਅਤੇ ਸ਼ੋਭਾ ਦੀਦੀ ਸਮੇਤ ਕਈ ਹੋਰ ਪ੍ਰਮੁੱਖ ਮਹਿਲਾ ਲੀਡਰ ਮੌਜੂਦ ਸਨ। 
ਇਸ ਮੌਕੇ ਉੱਤੇ ਸੰਸਥਾ ਦੀ ਕੌਮੀ ਪ੍ਰਧਾਨ ਆਰਕੀਟੇਕਟ ਅਨੀਤਾ ਸ਼ਰਮਾ ਨੇ ਕਿਹਾ ਕਿ 18 ਵੀ ਸਦੀ ਵਿੱਚ ਮਹਿਲਾਵਾਂ ਘਰ ਵਿੱਚ ਰਹਿ ਕੇ ਹੀ ਕੰਮ ਕਰਦੀਆਂ ਸਨ ਸਾਰੀ ਜ਼ਿੰਦਗੀ ਘੁੰਡ ਵਿੱਚ ਕੱਢ ਦਿੰਦੀਆਂ ਸਨ ਅਤੇ ਉਨ੍ਹਾਂ ਨੂੰ ਇੱਕ ਮਿੰਟ  ਵੀ ਕੰਮ ਤੋਂ ਫੁਰਸਤ ਨਹੀਂ ਮਿਲਦੀ ਸੀ ਖੂਹ ਤੋਂ ਪਾਣੀ ਲਿਆਉਣ,  ਲੱਕੜੀ ਜਲਾ ਕੇ ਚੁੱਲ੍ਹੇ ਉੱਤੇ ਰੋਟੀ ਬਣਾਉਣਾ,  ਕੱਚੇ ਘਰਾਂ ਨੂੰ ਲਿੱਪਣਾ, ਪੂਰੇ ਪਰਿਵਾਰ ਦੀ ਦੇਖਭਾਲ ਕਰਣੀ ਅਤੇ 8 -10 ਬੱਚਿਆਂ ਨੂੰ ਜਨਮ ਦੇਣਾ ਅਤੇ ਉਨ੍ਹਾਂ ਦਾ ਪਾਲਣ ਪੋਸਣ ਕਰਣਾ ਹੁੰਦਾ ਸੀ ।  ਇਤਿਹਾਸ ਗਵਾਹ ਹੈ ਕਿ ਪੁਰਾਣੇ ਸਮੇਂ ਵਿੱਚ ਵੀ ਮਹਿਲਾਵਾਂ ਮਰਦਾਂ ਤੋਂ ਜ਼ਿਆਦਾ ਕੰਮ ਕਰਦੀਆਂ ਸਨ ।  ਮਰਦ ਤਾਂ ਕੇਵਲ ਜੰਗਲਾਂ ਵਿੱਚ ਦਿਨ ਭਰ ਘੁੰਮ ਕੇ ਫਲ ਅਤੇ ਜਾਨਵਰਾਂ ਦਾ ਸ਼ਿਕਾਰ ਕਰਕੇ ਲਿਆਂਦੇ ਸਨ।   
ਅੱਜ 21 ਵੀ ਸਦੀ ਵਿੱਚ ਸਭ ਕੁੱਝ ਬਦਲ ਗਿਆ ਹੈ ਮਹਿਲਾਵਾਂ ਅੱਜ ਆਧੁਨਿਕ ਤੌਰ ਦੇ ਤਰੀਕੇ ਨਾਲ ਘਰ ਦਾ ਕੰਮ ਕਰ ਰਹੀਆਂ ਹਨ ਅਤੇ ਘਰ ਦੀ ਚਾਰ ਦਿਵਾਰੀ ਤੋਂ ਬਾਹਰ ਆ ਚੁੱਕੀਆਂ ਹਨ ਲੇਕਿਨ ਬਦਕਿੱਸਮਤੀ ਨਾਲ ਅੱਜ ਵੀ ਮਹਿਲਾ ਨੂੰ ਮਰਦਾਂ ਦੀ ਗੁਲਾਮੀ ਵਿੱਚ ਜੀਵਨ ਜੀਣਾ ਪੈ ਰਿਹਾ ਹੈ ਮਹਿਲਾਵਾਂ ਨੂੰ ਮਰਦਾਂ ਦੀ ਸਲਾਹ ਨਾਲ ਹੀ ਕੰਮ  ਕਰਣਾ ਪੈਂਦਾ ਹੈ ਇੱਥੇ ਤੱਕ ਦੀ ਬੱਚੇ ਦੀ ਮਾਂ ਬੰਨਣ ਲਈ ਵੀ ਮਹਿਲਾ ਨੂੰ ਪਤੀ ਦੀ ਮੰਜੂਰੀ ਜਰੂਰੀ ਹੈ ਜੇਕਰ ਪਤੀ ਨਹੀਂ ਚਾਹੇਗਾ ਤਾਂ ਇੱਕ ਔਰਤ ਆਪਣੀ ਇੱਛਾ ਨਾਲ ਮਾਂ ਵੀ ਨਹੀਂ ਬੰਨ ਸਕਦੀ ਉਸਨੂੰ ਕੁੱਖ ਰੱਖਣਾ ਹੈ ਜਾਂ ਗਰਭਪਾਤ ਕਰਾਣਾ ਹੈ ਇਹ ਵੀ ਮਰਦਾਂ ਦੀ ਇੱਛਾ ਉੱਤੇ ਹੀ ਨਿਰਭਰ ਕਰਦਾ ਹੈ।  
ਅਨੀਤਾ ਸ਼ਰਮਾ  ਨੇ ਕਿਹਾ ਕਿ ਅਦਾਲਤਾਂ ਵਿੱਚ ਮਹਿਲਾਵਾਂ ਨੂੰ ਸਭਤੋਂ ਜ਼ਿਆਦਾ ਜਲੀਲ ਹੋਣਾ ਅਤੇ ਧੱਕੇ ਖਾਣੇ ਪੈਂਦੇ ਹਨ ਘਰੇਲੂ ਹਿੰਸਾ ਤਲਾਕ ਦੇ ਮਾਮਲੇ ਵਿੱਚ ਇੱਕ ਔਰਤ ਨੂੰ ਕਈ ਕਈ ਸਾਲ ਇਨਸਾਫ ਨਹੀਂ ਮਿਲਦਾ ।   ਉਹ ਆਪਣੇ ਬੱਚੇ ਨੂੰ ਗੋਦ ਵਿੱਚ ਚੁੱਕ ਕੇ ਆਪਣਾ ਅਤੇ ਬੱਚੇ ਦਾ ਖਰਚਾ ਲੈਣ ਲਈ ਅਦਾਲਤਾਂ ਅਤੇ ਵਕੀਲਾਂ ਦੇ ਚੱਕਰ ਕੱਟ ਕੱਟ ਕੇ ਆਪਣੀ ਜਿੰਦਗੀ ਨੂੰ ਨਰਕ ਬਣਾ ਲੈਂਦੀਆਂ ਹਨ ਅਤੇ ਉਨ੍ਹਾਂਨੂੰ ਕਈ ਕਈ ਸਾਲ ਤੱਕ ਤਲਾਕ  ਦੇ ਮਾਮਲੇ ਵਿੱਚ ਖਰਚਾ ਨਹੀਂ ਮਿਲਦਾ ਸਾਰਾ ਕੇਸ ਵਕੀਲਾਂ ਦੀ ਬਹਿਸ ਅਤੇ ਜੱਜ ਦੀ ਬੇਸਮਝੀ ਦੀ ਭੇਂਟ ਚੜ੍ਹ ਜਾਂਦਾ ਹੈ ਅਤੇ ਇੱਕ ਮਾਂ ਅਤੇ ਬੇਟੇ ਦੀ ਜਿੰਦਗੀ ਬਰਬਾਦ ਹੋ ਜਾਂਦੀ ਹੈ  ।  ਇਸ ਤਲਾਕ ਦੇ ਮਾਮਲੇ ਵਿੱਚ ਇੱਕ ਮਹਿਲਾ ਦੀ ਜੋ ਦੁਰਦਸ਼ਾ ਭਾਰਤੀ ਅਦਾਲਤਾਂ ਵਿੱਚ ਇਨਸਾਫ ਲਈ ਹੁੰਦੀ ਹੈ ਉਸ ਉੱਤੇ ਅੱਜ ਤੱਕ ਕਿਸੇ ਨੇ ਧਿਆਨ ਨਹੀਂ ਦਿੱਤਾ ।  
ਮੈਡਮ ਸ਼ਰਮਾ  ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਮੁੰਡੇ ਦੇ ਮਾਂ ਬਾਪ ਰਿਸ਼ਤੇਦਾਰ ਕਹਿੰਦੇ ਹਨ ਕਿ ਮੁੰਡਾ ਹਜ਼ਾਰਾਂ ਰੁਪਏ ਕਮਾਉਂਦਾ ਹੈ, ਆਪਣਾ ਘਰ ਹੈ, ਫੈਕਟਰੀ ਹੈ ਪਰ ਜਦੋਂ ਤਲਾਕ ਦੀ ਨੋਬਤ ਆਉਂਦੀ ਹੈ ਤਾਂ ਮੁੰਡੇ ਦੇ ਘਰ ਵਾਲੇ ਉਸਨੂੰ ਬੇਦਖ਼ਲ ਕਰ ਦਿੰਦੇ ਹਨ। ਤਲਾਕ ਵੇਲੇ ਕਿਹਾ ਜਾਂਦਾ ਹੈ ਮੁੰਡਾ ਕੋਈ ਕੰਮ ਨਹੀਂ ਕਰਦਾ ਕਿਉਂਕਿ ਅਸਲ ਵਿੱਚ ਉਹ ਆਪਣੀ ਪਤਨੀ ਅਤੇ ਬੱਚੇ ਨੂੰ ਕੋਈ ਖਰਚ ਨਹੀਂ ਦੇਣਾ ਚਾਹੁੰਦਾ।  ਵਿਆਹ ਤੋਂ ਪਹਿਲਾਂ ਲੱਖਾਂ ਕਰੋੜਾਂ ਕਮਾਉਣ ਵਾਲਾ ਮੁੰਡਾ ਆਪਣੇ ਆਪ ਨੂੰ ਵਕੀਲ ਸਾਹਿਬ ਦੀ ਮਦਦ ਨਾਲ ਜੱਜ ਦੇ ਸਾਹਮਣੇ ਕੰਗਾਲ ਐਲਾਨ ਕਰ ਦਿੰਦਾ ਹੈ ।   
ਹਜ਼ਾਰਾਂ ਸਾਲ ਪਹਿਲਾਂ ਸਤਜੁਗ ਕਾਲ ਵਿਚ ਹਿੰਦੂ ਲੋਕ ਵਿਆਹ ਵਿੱਚ ਫੇਰੀਆਂ ਦੇ ਵਕਤ ਦੁਲਹਾ ਅਤੇ ਦੁਲਹਨ ਅਗਨੀ ਨੂੰ ਸਾਕਸ਼ੀ ਮੰਨ ਕੇ ਇੱਕ ਦੂਜੇ ਨੂੰ ਵਚਨ ਦਿੰਦੇ ਸਨ ਅਤੇ ਜਿੰਦਗੀ ਭਰ ਉਸਦਾ ਪਾਲਣ ਕਰਦੇ ਸਨ ਅਤੇ ਅੱਜ ਕਲਯੁਗ ਵਿੱਚ ਇੱਥੇ ਲੋਕ ਝੂਠ ਫਰੇਬ ਵਿੱਚ ਜੀਵਨ ਜੀ ਰਹੇ ਹਨ ਮਾਂ ਬਾਪ ਭਰਾ ਭੈਣ ਇੱਕ ਦੂਜੇ ਨੂੰ ਧੋਖੇ ਦੇ ਰਹੇ ਹਨ। ਵਿਆਹ ਵਿੱਚ ਫੇਰਿਆਂ ਦੇ ਸਮੇਂ ਵਚਨ ਦੇਣ ਵਾਲੇ ਪਤੀ ਪਤਨੀ ਵਿਆਹ  ਦੇ ਬਾਅਦ ਮੁੱਕਰ ਜਾਂਦੇ ਹਨ। ਮੁੰਡਾ ਅਤੇ ਕੁੜੀ ਇੱਕ ਦੂਜੇ ਉੱਤੇ ਦੋਸ਼ ਲਗਾਉਂਦੇ ਹਨ। ਇਸ ਲਈ ਹੁਣ ਵਿਆਹ  ਦੇ ਵਕਤ ਲਾਵਾਂ ਫੇਰਿਆਂ ਦੇ ਸਮੇਂ ਕਲਯੁਗ ਵਿੱਚ ਵਚਨ ਦੇਣ ਦੀ ਪਰੰਪਰਾ ਨੂੰ ਛੱਡ ਕੇ ਦੁਲਹਾ ਅਤੇ ਦੁਲਹਨ ਐਫੀਡੇਵਿਟ ਉੱਤੇ ਆਪਣੇ ਵਚਨਾਂ ਉੱਤੇ ਬਾਕਾਇਦਾ ਦਸਖਤ ਕਰਨ ਤਾਂਕਿ ਵਿਆਹ ਤੋਂ ਬਾਅਦ ਤਲਾਕ ਦੀ ਨੋਬਤ ਆਉਣ ਉੱਤੇ ਉਹ ਆਪਣੇ ਕੀਤੇ ਹੋਏ ਬਚਨਾਂ ਤੋਂ ਮੁੱਕਰ ਨਾ ਸਕਣ।   
ਅਨੀਤਾ ਸ਼ਰਮਾ ਨੇ ਕਿਹਾ ਕਿ ਨਾਰੀ ਜੋ ਮਾਂ ਹੈ, ਧੀ ਹੈ, ਨੂੰਹ ਹੈ, ਭੈਣ ਹੈ ਲੇਕਿਨ ਪੁਰਖ ਪ੍ਰਧਾਨ ਸਮਾਜ ਵਿੱਚ ਉਹਨੂੰ ਅੱਜ ਵੀ ਭੋਗ ਦੀ ਹੀ ਚੀਜ਼ ਸੱਮਝਿਆ ਜਾਂਦਾ ਹੈ। ਹਰ ਕੋਈ ਇਨਸਾਨ ਉਹਨੂੰ ਆਪਣੇ ਵਸ ਵਿੱਚ ਕਰਨ ਦੀ ਜੁਗਤ ਲਗਾਉਂਦਾ ਰਹਿੰਦਾ ਹੈ। ਇਹੀ ਕਾਰਨ ਹੈ ਕਿ ਨਾਰੀ ਦੀ ਸੋਚ, ਗਿਆਨ, ਮਮਤਾ, ਸਹਿਨਸ਼ੀਲਤਾ, ਮਾਨ-ਮਰਿਆਦਾ ਦਾ ਲੋਕ ਗਲਤ ਮਤਲੱਬ ਲਗਾਉਂਦੇ ਹਨ, ਉਸਦਾ ਨਾਜਾਇਜ ਫਾਇਦਾ ਚੁੱਕਦੇ ਹਨ ਅਤੇ ਉਸਨੂੰ ਕਮਜੋਰ ਸੱਮਝਦੇ ਹਨ ਜਦਕਿ ਅਸਲ ਵਿੱਚ ਨਾਰੀ ਕਮਜੋਰ ਨਹੀਂ ਹੈ। ਲਗਾਤਾਰ 9 ਮਹੀਨੇ ਤੱਕ ਬੱਚੇ ਨੂੰ ਆਪਣੇ ਢਿੱਡ ਵਿੱਚ ਪਾਲ ਕੇ ਅਤੇ ਬੱਚੇ ਦੇ ਜਨਮ ਦੇ ਸਮੇਂ ਉਹ ਕਈ ਵਾਰ ਆਪਣੀ ਅੱਖਾਂ ਦੇ ਸਾਹਮਣੇ ਹੀ ਬੱਚੇ ਨੂੰ ਜਨਮ ਦੇਣ ਲਈ ਆਪਣਾ ਪੇਟ ਤੱਕ ਚਿਰਵਾ ਲੈਂਦੀ ਹੈ। ਇਸਤੋਂ ਵੱਧ ਹਿੰਮਤ ਅਤੇ ਵੱਡੇ ਜਿਗਰ ਵਾਲਾ ਕਿਹੜਾ ਪ੍ਰਾਣੀ ਹੋਵੇਗਾ।   
ਜੋ ਮਰਦ ਸ਼ਰਾਬੀ,  ਨਸ਼ੇੜੀ,  ਕੰਮਚੋਰ,  ਜੁਆਰੀ ਅਤੇ ਰੰਡੀਬਾਜ ਹੈ ਅਤੇ ਘਰ ਵਿੱਚ ਮਾਂ ਬਾਪ,  ਪਤਨੀ ਅਤੇ ਬੱਚਿਆਂ ਨੂੰ ਖਰਚ ਨਹੀਂ ਦਿੰਦਾ ਇਸ ਹਾਲਾਤ ਵਿੱਚ  ਮਰਦ ਦੇ ਇਸ ਨਿਕੰਮੇਪਨ ਦਾ ਖਾਮਿਆਜਾ ਵੀ ਔਰਤ ਨੂੰ ਭੁਗਤਣਾ ਪੈਂਦਾ ਹੈ।  
ਪੁਰਖ ਸਮਾਜ ਤਾਕਤਵਰ ਹੈ ਕਿਉਂਕਿ ਉਹ ਰੁਪਏ ਕਮਾਉਂਦਾ ਹੈ ਜਦਕਿ ਬਹੁ ਗਿਣਤੀ ਨਾਰੀ ਰੁਪਿਆ ਨਹੀਂ ਕਮਾਂਦੀ ਇਸ ਲਈ ਕਮਜੋਰ ਹੈ ਅਤੇ ਘਰ  ਦੇ ਖਰਚੇ ਲਈ ਮਰਦਾਂ ਦੇ ਮੂੰਹ ਨੂੰ ਦੇਖਦੀ ਹੈ।  ਹੁਣ ਵਕਤ ਆ ਗਿਆ ਹੈ ਨਾਰੀ ਸਮਾਜ ਨੂੰ ਜਾਗਣਾ ਪਵੇਗਾ। ਆਪਣੇ ਹਕ਼ ਲਈ ਲੜਨਾ ਹੋਵੇਗਾ। ਉਨ੍ਹਾਂ ਨੂੰ ਆਪਣੇ ਆਪ ਰੋਜ਼ਗਾਰ ਕਰਨਾ ਹੋਵੇਗਾ ਅਤੇ ਰੁਪਿਆ ਕਮਾਨਾ ਹੋਵੇਗਾ ਤਾਂਕਿ ਔਰਤਾਂ ਨੂੰ ਘਰ ਪਰਿਵਾਰ ਚਲਾਣ ਲਈ ਪੁਰਸ਼ਾਂ ਦੀ ਮੁਹਤਾਜ ਨਾ ਹੋਣਾ ਪਵੇ।  
ਨਵਕਿਰਨ ਵੂਮੈਨ ਵੈਲਫੇਅਰ ਐਸੋਸੀਏਸ਼ਨ ਅਤੇ ਬੇਲਨ ਬ੍ਰਿਗੇਡ ਨੇ ਮਹਿਲਾ ਸਸ਼ਕਤੀਕਰਣ ਅਤੇ ਉਨ੍ਹਾਂ ਨੂੰ ਰੋਜ਼ਗਾਰ ਮੁਹਈਆ ਕਰਾਉਣ ਦਾ ਬੀੜਾ ਚੁੱਕਿਆ ਹੈ ਤਾਂਕਿ ਕਿਸੇ ਵੀ ਮਹਿਲਾ ਨੂੰ ਪੁਰੂਸ਼ਾਂ ਦੀ ਕਮਾਈ ਤੋਂ ਘਰ ਪਰਿਵਾਰ ਚਲਾਣ ਲਈ ਮੂੰਹ ਨਾ ਤੱਕਣਾ ਪਵੇ  । 
ਵਿਆਹ ਤੋਂ ਪਹਿਲਾਂ ਕੁੜੀ ਵਾਲੇ ਜਿਸ ਮੁੰਡੇ ਨਾਲ ਵਿਆਹ ਹੋਵੇ ਉਸਦੇ ਮਾਂ ਬਾਪ ਤੋਂ ਮੁੰਡੇ ਦੇ ਕੰਮ-ਕਾਜ ਅਤੇ ਉਸਦੀ ਚੱਲ ਅਚਲ ਸੰਪਤੀ ਦਾ ਐਫੀਡੈਵਿਟ ਲੈਣ ਤਾਂਕਿ ਤਲਾਕ ਦੇ ਵਕਤ ਪਤਨੀ ਅਤੇ ਬੱਚੇ ਨੂੰ ਖਰਚਾ ਦੇਣ ਤੋਂ ਨਾ ਭੱਜ ਸਕੇ। ਮੁੰਡੇ ਅਤੇ ਕੁੜੀ ਦਾ ਮੈਂਡੀਕਲ ਵੀ ਵਿਆਹ ਤੋਂ ਪਹਿਲਾਂ ਹੋਣਾ ਚਾਹੀਦਾ ਹੈ ।  
ਇਸ ਲਈ ਸੰਸਥਾ ਵੱਲੋਂ ਅਦਾਲਤਾਂ ਵਿੱਚ ਲਮਕੇ ਹੋਏ ਮਹਿਲਾਵਾਂ ਦੇ ਤਲਾਕ ਅਤੇ ਖਰਚੇ  ਦੇ ਕੇਸਾਂ ਨੂੰ ਨਿਪਟਾਣਾ, ਨਸ਼ੇ ਨਾਲ ਬਰਬਾਦ ਹੋ ਰਹੇ ਘਰ ਪਰਿਵਾਰ ਅਤੇ ਮਹਿਲਾਵਾਂ ਨੂੰ ਇਸ ਤੋਂ ਬਚਾਉਣਾ ਮੁੱਖ ਏਜੰਡੇ 'ਤੇ ਹੋਵੇਗਾ। ਹਰ ਔਰਤ ਆਪਣੇ ਆਪ ਕੰਮ ਕਰੇ, ਰੁਪਿਆ ਕਮਾਵੇ ਇਸ ਲਈ ਹਰ ਵਰਗ ਦੀਆਂ ਮਹਿਲਾਵਾਂ ਨੂੰ ਰੋਜ਼ਗਾਰ ਅਤੇ ਨੌਕਰੀ ਉਪਲੱਬਧ ਕਰਾਣਾ ਸਾਡਾ ਉਦੇਸ਼ ਹੈ। ਇਸ ਮੌਕੇ ਉੱਤੇ ਕੋਮਲ ਸ਼ਰਮਾ, ਸ਼ੋਭਾ ਦੀਦੀ, ਰੀਮਾ, ਸ਼ਿਹਾਨ ਪੰਕਜ ਸਾਹਨੀ, ਹੇਮ ਲਤਾ, ਜਗਦੀਸ਼ ਕੌਰ ਆਦਿ ਨੇ ਵੀ ਆਪਣੇ ਵਿਚਾਰ ਰੱਖੇ।  

Wednesday, October 19, 2016

ਘਰ ਘਰ ਫੈਲੀਆਂ ਬਿਮਾਰੀਆਂ ਲਈ ਪ੍ਰਸ਼ਾਸਨ ਜ਼ਿੰਮੇਵਾਰ-ਬਲਜੀਤ

Wed, Oct 19, 2016 at 3:24 PM
ਇਸਤਰੀ ਮਜ਼ਦੂਰ ਸੰਗਠਨ ਨੇ ਰੋਸ ਵਿਖਾਵੇ ਮਗਰੋਂ ਦਿੱਤਾ ਮੰਗ ਪੱਤਰ 
ਲੁਧਿਆਣਾ:19 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ): 
ਘਰ ਘਰ ਵਿੱਚ ਬਿਮਾਰੀਆਂ ਫੈਲੀਆਂ ਹੋਈਆਂ ਹਨ।  ਮੌਤਾਂ ਵੀ ਹੋ ਰਹੀਆਂ ਹਨ ਅਤੇ ਹਸਪਤਾਲਾਂ ਦੇ ਵਾਰਡ ਵੀ ਭਰੇ ਹੋਏ ਹਨ ਪਰ ਜਨਤਾ ਦਾ ਸੀਜ਼ਨ ਆਖੇ ਜਾਣ ਵਾਲੇ ਚੋਣਾਂ ਦੇ ਸਮੇਂ ਵਿੱਚ ਵੀ ਲੀਡਰਾਂ ਨੂੰ ਆਪੋ ਆਪਣੀਆਂ ਰੈਲੀਆਂ ਕਰਨ ਤੋਂ ਕੋਈ ਵਿਹਲ ਨਹੀਂ। ਸਿਆਸੀ ਪਾਰਟੀਆਂ ਫਿਰ ਪੰਜਾਂ ਸਾਲਾਂ ਲਈ ਆਪਣਾਂ ਆਪਣਾ  ਉੱਲੂ ਸਿੱਧਾ ਕਰਨ ਦੀ ਹਨ। ਅਜਿਹੀ ਹਾਲਤ ਵਿੱਚ ਲੋਕਾਂ ਦੀ ਬਾਂਹ ਫੜੀ ਹੈ ਇੱਕ ਮਹਿਲਾ ਸੰਗਠਨ ਨੇ। ਅੱਜ ਇਸਤਰੀ ਮਜ਼ਦੂਰ ਸੰਗਠਨ ਅਤੇ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੀ ਅਗਵਾਈ ਵਿੱਚ ਈ.ਡਬਲਿਊ.ਐਸ. ਕਲੋਨੀ, ਤਾਜਪੁਰ ਰੋਡ, ਲੁਧਿਆਣਾ ਦੇ ਨਿਵਾਸੀਆਂ ਨੇ ਨਗਰ ਨਿਗਮ (ਜੋਨ ਬੀ) ਦਫਤਰ ਪਹੁੰਚ ਕੇ ਜੋਨਲ ਕਮਿਸ਼ਨਰ ਨੂੰ ਆਪਣੀਆਂ ਸਮੱਸਿਆਂ ਨਾਲ਼ ਸਬੰਧਤ ਮੰਗ ਪੱਤਰ ਸੌਂਪਿਆ।

ਗਰੀਬ ਅਬਾਦੀ ਵਾਲੇ ਇਸ ਇਲਾਕੇ ਵਿੱਚ ਫੈਲੀ ਗੰਦਗੀ, ਗੰਦੇ ਪਾਣੀ ਦੀ ਸਪਲਾਈ, ਸੀਵਰੇਜ ਨਿਕਾਸੀ ਦੀ ਬੁਰੀ ਹਾਲਤ, ਆਦਿ ਕਾਰਨ ਵੱਡੇ ਪੱਧਰ ਉੱਤੇ ਬਿਮਾਰੀਆਂ ਫੈਲੀਆਂ ਹਨ। ਘਰ-ਘਰ ਚ ਲੋਕ ਬਿਮਾਰ ਪਏ ਹਨ। ਇਸਦਾ ਕਸੂਰਵਾਰ ਸਪੱਸ਼ਟ ਤੌਰ ਉੱਤੇ ਲੁਧਿਆਣਾ ਪ੍ਰਸ਼ਾਸਨ ਅਤੇ ਸਰਕਾਰ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਕਲੋਨੀ ਵਿੱਚ ਬਿਮਾਰੀਆਂ ਦੀ ਰੋਕਥਾਮ ਹੋਵੇ ਅਤੇ ਦਵਾਈਆਂ ਦਾ ਛਿਡ਼ਕਾਅ ਕੀਤਾ ਜਾਵੇ, ਕਲੋਨੀ ਵਿੱਚ ਬਿਮਾਰਾਂ ਦੇ ਇਲਾਜ ਦਾ ਸਾਰਾ ਖਰਚ ਪ੍ਰਸ਼ਾਸਨ ਕਰੇ, ਸਾਫ਼ ਪਾਣੀ ਦੀ ਸਪਲਾਈ ਹੋਵੇ ਅਤੇ ਨਿਯਮਿਤ ਹੋਵੇ, ਕਲੋਨੀ ਵਿੱਚ ਸਫਾਈ ਦਾ ਪ੍ਰਬੰਧ ਕੀਤਾ ਜਾਵੇ ਅਤੇ ਨਿਯਮਿਤ ਸਫਾਈ ਦਾ ਪ੍ਰਬੰਧ ਕੀਤਾ ਜਾਵੇ। ਸੀਵਰੇਜ ਦੀ ਮਸ਼ੀਨਾਂ ਨਾਲ਼ ਸਫਾਈ ਕੀਤੀ ਜਾਵੇ, ਸਾਰੀਆਂ ਟੁੱਟੀਆਂ ਗਲੀਆਂ ਸਡ਼ਕਾਂ ਨੂੰ ਠੀਕ ਕੀਤਾ ਜਾਵੇ। ਜੋਨਲ ਕਮਿਸ਼ਨਰ ਨੇ ਇਹਨਾਂ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ। ਪਾਣੀ ਅਤੇ ਸੀਵਰੇਜ ਨਾਲ਼ ਸਬੰਧਤ ਅਫਸਰਾਂ ਨੂੰ ਤੁਰੰਤ ਕਲੋਨੀ ਵਿੱਚ ਭੇਜ ਦਿੱਤਾ ਗਿਆ। ਸਿਹਤ ਵਿਭਾਗ ਨੂੰ ਵੀ ਤੁਰੰਤ ਨਿਰਦੇਸ਼ ਜਾਰੀ ਕਰ ਦਿੱਤੇ ਗਏ।
ਇਸਤਰੀ ਮਜ਼ਦੂਰ ਸੰਗਠਨ, ਲੁਧਿਆਣਾ ਦੀ ਕਨਵੀਨਰ ਬਲਜੀਤ ਨੇ ਲੋਕਾਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਜਦੋਂ ਤੱਕ ਲੋਕ ਇਕਮੁੱਠ ਹੋ ਕੇ ਸੰਘਰਸ਼ ਨਹੀਂ ਕਰਦੇ ਉਦੋਂ ਤੱਕ ਲੋਕਾਂ ਦੀਆਂ ਸਮੱਸਿਆਵਾਂ ਹੱਲ ਨਹੀਂ ਹੋ ਸਕਦੀਆਂ। ਨਗਰ ਨਿਗਮ ਸ਼ਹਿਰ ਦੇ ਅਮੀਰਾਂ ਦਾ ਹੀ ਧਿਆਨ ਰੱਖਦਾ ਹੈ ਅਤੇ ਗਰੀਬਾਂ ਦੀਆਂ ਸਮੱਸਿਆਵਾਂ  ਗੰਭੀਰ ਅਣਦੇਖੀ ਕੀਤੀ ਜਾਂਦੀ ਹੈ। ਸਮੱਸਿਆਵਾਂ ਨਾ ਹੱਲ ਹੋਣ ਦੀ ਸੂਰਤ ਵਿੱਚ ਜੱਥੇਬੰਦੀਆਂ ਨੇ ਇੱਕਮੁੱਠ ਘੋਲ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਹੈ।
ਇਸ ਸੰਗਠਨ ਨਾਲ ਜੁੜਨ ਲਈ 
ਬਲਜੀਤ ਇਸਤਰੀ ਮਜ਼ਦੂਰ ਸੰਗਠਨ, ਲੁਧਿਆਣਾ ਦੀ ਕਨਵੀਨਰ ਹਨ ਅਤੇ ਉਹਨਾਂ ਦਾ ਮੋ.ਨੰਬਰ  ਹੈ:-9781834232