Showing posts with label Haryana. Show all posts
Showing posts with label Haryana. Show all posts

Friday, May 02, 2025

ਪਾਣੀਆਂ ਦੇ ਮਾਮਲੇ 'ਤੇ ਲਿਬਰੇਸ਼ਨ ਵੱਲੋਂ ਤਿੱਖੀ ਚੇਤਾਵਨੀ

 From Sukhdarshan Natt on 2nd May 2025 at 18:25 Via WhatsApp

ਕਿਹਾ-ਕੇਂਦਰ ਸਰਕਾਰ ਨੂੰ ਇਤਿਹਾਸ ਤੋਂ ਸਬਕ ਸਿੱਖਣ ਦੀ ਜ਼ਰੂਰਤ 

ਸੀਪੀਆਈ (ਐਮ ਐਲ) ਲਿਬਰੇਸ਼ਨ ਪੰਜਾਬ ਨੇਪਾਣੀਆਂ ਦੇ ਮਾਮਲੇ 'ਤੇ ਤਿੱਖੀ ਆਲੋਚਨਾ ਕਰਦਿਆਂ ਚੇਤਾਵਨੀ ਵੀ  ਦਿੱਤੀ ਹੈ। ਪਾਰਟੀ ਨੇ ਸਾਫ ਕਿਹਾ ਹੈ ਕਿ ਪੰਜਾਬ ਦੇ ਹਿੱਸੇ ਦਾ ਦਰਿਆਈ ਪਾਣੀ ਧੱਕੇ ਨਾਲ ਗੁਆਂਢੀ ਰਾਜਾਂ ਨੂੰ ਦੇਣਾ ਪੰਜਾਬ ਦੇ ਖਿਲਾਫ ਬੀਜੇਪੀ ਦੀ ਇਕ ਡੂੰਘੀ ਸਾਜ਼ਿਸ਼ ਹੈ।  


ਮਾਨਸਾ: 2 ਮਈ 2025: (ਪੰਜਾਬ ਸਕਰੀਨ ਡੈਸਕ):: 
ਪੰਜਾਬ ਅਤੇ ਹਰਿਆਣਾ ਦਰਮਿਆਨ ਪਾਣੀਆਂ ਦਾ ਦਾ ਮਾਮਲਾ ਫਿਰ ਗਰਮਾਇਆ ਹੋਇਆ ਹੈ। ਅਤੀਤ ਵਿੱਚ ਵੀ ਪੰਜਾਬ ਨਾਲ ਬਹੁਤ ਵਾਰ ਬੇਇਨਸਾਫ਼ੀ ਹੁੰਦੀ ਰਹੀ ਹੈ ਅਤੇ ਹੁਣ ਵੀ ਇਹ ਸਭ ਲਗਾਤਾਰ ਜਾਰੀ ਹੈ। ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਇਸ ਵਿਵਾਦ ਨੂੰ ਲੈ ਕੇ ਤਿੱਖਾ ਰੂਪ ਅਪਣਾਇਆ ਹੈ। ਲਿਬਰੇਸ਼ਨ ਨੇ ਕੇਂਦਰ ਸਰਕਾਰ ਅਤੇ ਭਾਖੜਾ ਬਿਆਸ ਮੈਨੇਜਮੈਂਟ ਦੀ ਸਖਤ ਆਲੋਚਨਾ ਕੀਤੀ ਹੈ। 

ਸੀਪੀਆਈ (ਐਮ ਐਲ) ਲਿਬਰੇਸ਼ਨ ਪੰਜਾਬ ਦਾ ਕਹਿਣਾ ਹੈ ਕਿ 'ਮਾਨਵੀ ਅਧਾਰ' ਦੀ ਆੜ ਵਿੱਚ ਬੀਬੀਐਮਬੀ ਵਲੋਂ ਹਰਿਆਣਾ ਨੂੰ ਪੰਜਾਬ ਦੇ ਹਿੱਸੇ ਵਿਚੋਂ ਵਾਧੂ ਦਰਿਆਈ ਪਾਣੀ ਦੇਣ ਵਿੱਚ ਕੀਤਾ ਜਾ ਰਿਹਾ ਧੱਕਾ ਮੋਦੀ ਸਰਕਾਰ ਵਲੋਂ ਪੰਜਾਬ ਦੇ ਅਧਿਕਾਰਾਂ ਨੂੰ ਪੈਰਾਂ ਹੇਠ ਰੋਲਣ ਵਾਲੀ ਅਜਿਹੀ ਕਾਰਵਾਈ ਹੈ, ਜਿਸ ਦੇ ਨਤੀਜੇ ਗੰਭੀਰ ਤੇ ਦੂਰਰਸ ਹੋਣਗੇ।

ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਅਤੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਗਰਮੀ ਦੇ ਮੌਸਮ ਵਿੱਚ ਹਰ ਸੂਬਾ ਵੱਧ ਤੋ ਵੱਧ ਪਾਣੀ ਲੈਣਾ ਚਾਹੁੰਦਾ ਹੈ, ਹਾਲਾਂਕਿ ਦਰਿਆਈ ਪਾਣੀ ਦੀ ਵੰਡ ਵਿੱਚ ਪਹਿਲਾਂ ਹੀ ਸਰਬਪ੍ਰਵਾਨਿਤ ਰਿਪੇਰੀਅਨ ਨਿਯਮਾਂ ਨਿਯਮਾਂ ਦੇ ਉਲਟ ਜਾ ਕੇ ਪੰਜਾਬ ਨਾਲ ਵੱਡੀ ਬੇਇਨਸਾਫੀ ਕੀਤੀ ਗਈ ਹੈ। ਹੁਣ ਪੰਜਾਬ ਵਲੋਂ ਪੁਰਜ਼ੋਰ ਵਿਰੋਧ ਕਰਨ ਦੇ ਬਾਵਜੂਦ ਵੀ ਕੇਂਦਰ ਸਰਕਾਰ ਦੇ ਕੰਟਰੋਲ ਹੇਠਲੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਲੋਂ ਹਰਿਆਣਾ ਨੂੰ ਉਸ ਦੇ ਤਹਿ ਹਿੱਸੇ ਤੋਂ ਵਧੇਰੇ ਪਾਣੀ ਛੱਡਣ ਉਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਥੋਂ ਤੱਕ ਕਿ ਇਸ ਦੇ ਲਈ ਬੋਰਡ ਵਿਚੋਂ ਪੰਜਾਬ ਦੇ ਮੈਂਬਰਾਂ ਤੇ ਇੰਜੀਨੀਅਰਾਂ ਨੂੰ ਪਾਸੇ ਕੀਤਾ ਜਾ ਰਿਹਾ ਹੈ। 

ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਪੰਜਾਬ ਨਾਲ ਸਰਾਸਰ ਧੱਕਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਡਾਕਟਰ ਰਾਜਨ ਅਗਰਵਾਲ ਵੱਲੋਂ ਸਾਲ 2023 ਵਿੱਚ ਦਿੱਤੇ ਅੰਕੜਿਆਂ ਦੇ ਵਿੱਚ ਦਸਿਆ ਗਿਆ ਸੀ ਕਿ 1980 ਦੇ ਦਹਾਕੇ ਵਿੱਚ ਪੰਜਾਬ ਦੇ ਵਿੱਚ  ਸਿਰਫ਼ 2 ਲੱਖ ਟਿਊਬਵੈਲ ਸਨ ਜਿਨ੍ਹਾਂ ਦੀ ਗਿਣਤੀ ਹੁਣ 15 ਲੱਖ ਤੱਕ ਪਹੁੰਚ ਚੁੱਕੀ ਹੈ ਅਤੇ ਅਗਰ ਪੀਣ ਵਾਲੇ ਪਾਣੀ ਲਈ ਕੀਤੇ ਘਰੇਲੂ ਬੋਰ ਗਿਣ ਲਏ ਜਾਣ ਤਾਂ ਇਹ ਗਿਣਤੀ 24 ਲੱਖ ਤੋਂ ਵੱਧ ਜਾਂਦੀ ਹੈ। ਇਸ ਤੋਂ ਇਲਾਵਾ 1970 ਦੇ ਦਹਾਕੇ ਦੇ ਵਿੱਚ ਪੰਜਾਬ ਵਿੱਚ ਸਿਰਫ਼ 70% ਜ਼ਮੀਨ ਹੀ ਸਿੰਚਾਈ ਹੇਠ ਸੀ, ਉੱਥੇ ਹੁਣ ਇਹ ਮਾਤਰਾ 99 ਫੀਸਦੀ ਤੱਕ ਪਹੁੰਚ ਚੁੱਕੀ ਹੈ। ਇਕ ਪਾਸੇ ਖੇਤੀ ਲਈ ਸੂਬਾ ਦੀਆਂ ਪਾਣੀ ਦੀ ਜ਼ਰੂਰਤ ਵਿੱਚ ਵੱਡਾ ਵਾਧਾ ਹੋ ਚੁੱਕਾ ਹੈ ਤੇ ਦੂਜੇ ਪਾਸੇ ਦਰਿਆਵਾਂ ਤੇ ਡੈਮਾਂ ਵਿੱਚ ਪਾਣੀ ਦੀ ਉਪਲੱਬਧਤਾ ਕਾਫੀ ਘੱਟ ਗਈ ਹੈ, ਤਦ ਵੀ ਧੱਕੇ ਨਾਲ ਪੰਜਾਬ ਦਾ ਪਾਣੀ ਖੋਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇੰਨਾਂ ਹੀ ਨਹੀਂ ਲੋੜੀਂਦੀ ਮਾਤਰਾ ਵਿੱਚ ਨਹਿਰੀ ਪਾਣੀ ਨਾ ਮਿਲਣ ਕਾਰਨ ਸੂਬੇ ਨੂੰ ਧਰਤੀ ਹੇਠੋਂ ਲਗਾਤਾਰ ਐਨਾ ਪਾਣੀ ਵਰਤਣਾ ਪੈ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਪੰਜਾਬ ਦੇ 150 ਵਿੱਚੋਂ 117 ਬਲਾਕ ਡਾਰਕ ਜ਼ੋਨ ਦੇ ਵਿੱਚ ਆ ਗਏ ਹਨ। ਨਹਿਰੀ ਪਾਣੀ ਦੀ ਘਾਟ ਕਾਰਨ ਪੰਜਾਬ ਦਾ ਧਰਤੀ ਹੇਠਲਾ ਪਾਣੀ ਸਾਲਾਨਾ ਔਸਤ ਇਕ ਮੀਟਰ ਡੂੰਘਾ ਹੁੰਦਾ ਜਾ ਰਿਹਾ ਹੈ। ਇਥੇ ਸਾਡਾ ਸੁਆਲ ਹੈ ਕਿ ਖੇਤੀ ਲਈ ਚਲਦੇ ਪੰਦਰਾਂ ਲੱਖ ਟਿਊਬਵੈੱਲ ਉਤੇ ਪੰਜਾਬ ਨੂੰ ਜੋ ਸਾਲਾਨਾ ਕਰੀਬ ਪੰਦਰਾਂ ਹਜ਼ਾਰ ਕਰੋੜ ਰੁਪਏ ਦੀ ਭਾਰੀ ਰਕਮ ਵੀ ਖਰਚਣੀ ਪੈ ਰਹੀ ਹੈ, ਕੀ  ਹਰਿਆਣਾ ਦਿੱਲੀ ਤੇ ਰਾਜਸਥਾਨ ਸਰਕਾਰਾਂ ਜਾਂ ਕੇਂਦਰ ਸਰਕਾਰ "ਮਾਨਵੀ ਅਧਾਰ ਉਤੇ" ਪੰਜਾਬ ਦੇ ਹੋ ਰਹੇ ਇਸ ਕਦੇ ਨਾ ਪੂਰੇ ਹੋ ਸਕਣ ਵਾਲੇ ਅਥਾਹ ਨੁਕਸਾਨ ਦੀ ਭਰਪਾਈ ਕਰਨ ਲਈ ਤਿਆਰ ਹਨ?

ਬਿਆਨ ਵਿਚ ਕਿਹਾ ਗਿਆ ਹੈ ਕਿ ਇਸੇ ਲਈ ਸਮੂਹ ਸੁਹਿਰਦ ਪੰਜਾਬੀ ਪੰਜਾਬ ਪੁਨਰਗਠਨ ਐਕਟ ਦੀ ਧਾਰਾ 78-79 ਤੇ 80 ਨੂੰ ਰੱਦ ਕਰਨ ਦੀ ਮੰਗ ਕਰਦੇ ਆ ਰਹੇ ਨੇ, ਕਿਉਂਕਿ ਇੰਨਾਂ ਧਾਰਾਵਾਂ ਦੇ ਜ਼ਰੀਏ ਹੀ ਕੇਂਦਰ ਸਰਕਾਰ ਨੇ ਪੰਜਾਬ ਨੂੰ ਉਸ ਦੇ ਡੈਮਾਂ ਅਤੇ ਹੈੱਡਵਰਕਸਾਂ ਦੇ ਕੰਟਰੋਲ ਤੋਂ ਵਾਝਾਂ ਕਰਕੇ ਇਹ ਕੰਟਰੋਲ ਅਪਣੀ ਮੁੱਠੀ ਵਿਚਲੇ ਇਸ ਕੇਂਦਰੀ ਬੋਰਡ ਦੇ ਹੱਥ ਦਿੱਤਾ ਹੋਇਆ ਹੈ।

ਲਿਬਰੇਸ਼ਨ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਅਪਣੇ ਗੁਆਂਢੀ ਸੂਬਿਆਂ ਦੀਆਂ ਪਾਣੀ ਦੀਆਂ ਜ਼ਰੂਰਤਾਂ ਨੂੰ ਵੀ ਬਾਖੂਬੀ ਸਮਝਦੇ ਹਾਂ, ਪਰ ਪੰਜਾਬ ਦੇ ਪਾਣੀਆਂ ਦੀ ਲੁੱਟ ਬਾਰੇ ਦਿਮਾਗ ਲੜਾਉਣ ਦੀ ਬਜਾਏ ਕੇਂਦਰ ਸਰਕਾਰ ਨੂੰ ਗੰਗਾ ਦਾ ਹਰ ਸਾਲ ਸਮੁੰਦਰ ਵਿੱਚ ਜਾ ਰਹੇ ਕਰੋੜਾਂ ਕਿਊਬਿਕ ਪਾਣੀ ਵਿਚੋਂ ਹਰਿਆਣਾ ਨੂੰ ਪਾਣੀ ਦੇਣ ਦੇ ਪ੍ਰੋਜੈਕਟ ਉਤੇ ਕੇਂਦਰਿਤ ਕਰਨਾ ਚਾਹੀਦਾ ਹੈ। ਕੇਂਦਰ ਸਰਕਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਤੇ ਕੇਂਦਰ ਦਰਮਿਆਨ ਵੱਡੇ ਟਕਰਾਅ ਦਾ ਮੁੱਢ ਪਹਿਲਾਂ ਵੀ ਧੱਕੇ ਨਾਲ ਐਸਵਾਈਐਲ ਨਹਿਰ ਦੀ ਉਸਾਰੀ ਕਰਨ ਦੇ ਮੁੱਦੇ ਤੋਂ ਹੀ ਬੱਝਾ ਸੀ। ਸਾਨੂੰ ਇਤਿਹਾਸ ਤੋਂ ਲਾਜ਼ਮੀ ਸਬਕ ਸਿਖਣਾ ਚਾਹੀਦਾ ਹੈ।

Friday, October 28, 2022

ਸੂਰਜਕੁੰਡ ਵਾਲਾ ਚਿੰਤਨ ਸ਼ਿਵਰ ਕੋਆਪ੍ਰੇਟਿਵ ਫੈਡਰੇਲਿਜ਼ਮ ਦੀ ਇੱਕ ਮਿਸਾਲ

Posted on: 28 OCT 2022 6:33PM by PIB Chandigarh

ਪ੍ਰਧਾਨਮੰਤਰੀ ਮੋਦੀ ਨੇ ਇੱਕ ਦੂਜੇ ਤੋਂ ਸਿੱਖਣ ਅਤੇ ਪ੍ਰੇਰਨਾ ਲੈਣ ਲਈ ਕਿਹਾ 

‘ਚਿੰਤਨ ਸ਼ਿਵਿਰ’  ਦੌਰਾਨ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਨਵੀਂ ਦਿੱਲੀ
: 28 ਅਕਤੂਬਰ 2022: (ਪੀ ਆਈ ਬੀ//ਪੰਜਾਬ ਸਕਰੀਨ)::

ਸੂਰਜਕੁੰਡ ਹਰਿਆਣਾ ਵਿੱਚ ਚਿੰਤਨ ਸ਼ਿਵਿਰ ਇੱਕ ਇਤਿਹਾਸਿਕ ਆਯੋਜਨ ਹੈ ਜਿਸਦੇ ਦੂਰ ਰਸ ਸਿੱਟੇ ਆਉਂਦੇ ਦਹਾਕਿਆਂ ਵਿਹਚਕ ਮਹਿਸੂਸ ਹੋਣ ਲੱਗ ਪੈਣਗੇ। ਚਿੰਤਨ ਦੇ ਇਸ ਇਤਿਹਾਸਿਕ ਕੈਂਪ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕੋਆਪ੍ਰੇਟਿਵ ਫੈਡਰੇਲਿਜ਼ਮ ਦੀ ਇੱਕ ਮਿਸਾਲ ਦੱਸਿਆ ਹੈ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਇੱਕ ਦੋਊਜੇ ਤੋਂ ਕੁਝ ਸਿੱਖਿਆ ਜਾਣਾ ਚਾਹੀਦਾ ਹੈ ਅਤੇ ਇੱਕ ਦੂਜੇ ਕੋਲੋਂ ਪ੍ਰੇਰਨਾ ਲਈ ਜਾਣੀ ਚਾਹੀਦੀ ਹੈ। ਇਸ ਵਿਚ ਬਹੁਤ ਸਾਰੇ ਮੁੱਦਿਆਂ ਦੇ ਬਹੁਤ ਸਾਰੇ ਨੁਕਤੇ ਹਨ। ਇਥੇ ਉਹਨਾਂ ਦੇ ਭਾਸ਼ਣ ਦਾ ਮੂਲ ਪਾਠ ਦਿੱਤਾ ਜਾ ਰਿਹਾ ਹੈ। ਅਨੁਵਾਦ ਪੀ ਆਈ ਬੀ ਦੇ ਸਟਾਫ ਨੇ ਕੀਤਾ ਹੈ। 


ਨਮਸਕਾਰ!

ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਅਮਿਤ ਸ਼ਾਹ, ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀਗਣ, ਗ੍ਰਹਿ ਮੰਤਰੀ ਜੀ, ਰਾਜਾਂ ਦੇ ਪੁਲਿਸ ਡਾਇਰੈਕਟਰ ਜਨਰਲ, ਗ੍ਰਹਿ ਮੰਤਰਾਲੇ ਦਾ ਸੀਨੀਅਰ ਪਦ ਅਧਿਕਾਰੀਗਣ, ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ! ਅੱਜ ਕੱਲ੍ਹ ਦੇਸ਼ ਵਿੱਚ ਉਸਤਵ ਦਾ ਮਾਹੌਲ ਹੈ। ਓਣਮ, ਈਦ, ਦਸ਼ਹਰਾ, ਦੁਰਗਾ ਪੂਜਾ, ਦੀਪਾਵਲੀ ਸਹਿਤ ਅਨੇਕ ਉਤਸਵ ਸ਼ਾਂਤੀ ਅਤੇ ਸੌਹਾਰਦ ਦੇ ਨਾਲ ਦੇਸ਼ਵਾਸੀਆਂ ਨੇ ਮਨਾਏ ਹਨ। ਹੁਣ ਛੱਠ ਪੂਜਾ ਸਮੇਤ ਕਈ ਹੋਰ ਤਿਉਹਾਰ ਵੀ ਹਨ। ਵਿਭਿੰਨ ਚੁਣੌਤਆਂ ਦੇ ਦਰਮਿਆਨ, ਇਨ੍ਹਾਂ ਤਿਉਹਾਰਾਂ ਵਿੱਚ ਦੇਸ਼ ਦੀ ਏਕਤਾ ਦਾ ਸ਼ਸਕਤ ਹੋਣਾ ਤੁਹਾਡੀਆਂ ਤਿਆਰੀਆਂ ਦਾ ਵੀ ਪ੍ਰਤੀਬਿੰਬ ਹਨ। ਸੰਵਿਧਾਨ ਵਿੱਚ ਭਲੇ ਕਾਨੂੰਨ ਅਤੇ ਵਿਵਸਥਾ ਰਾਜਾਂ ਦਾ ਫਰਜ਼ ਹੈ, ਲੇਕਿਨ ਇਹ ਦੇਸ਼ ਦੀ ਏਕਤਾ-ਅਖੰਡਤਾ ਦੇ ਨਲਾ ਵੀ ਉਤਨੇ ਹੀ ਜੁੜੇ ਹੋਏ ਹਨ। ਸੂਰਜਕੁੰਡ ਵਿੱਚ ਹੋ ਰਿਹਾ ਗ੍ਰਹਿ ਮੰਤਰੀਆਂ ਦਾ ਇਹ ਚਿੰਤਨ ਸ਼ਿਵਿਰ, ਕਾਪਰੇਟਿਵ ਫੈਡਰੇਲਿਜ਼ਮ ਦੀ ਵੀ ਇੱਕ ਉੱਤਮ ਉਦਾਹਰਨ ਹੈ। ਹਰ ਇੱਕ ਰਾਜ ਇੱਕ ਦੂਸਰੇ ਤੋਂ ਸਿੱਖੇ, ਇੱਕ ਦੂਸਰੇ ਤੋਂ ਪ੍ਰੇਰਣਾ ਲਵੇ, ਦੇਸ਼ ਦੀ ਬਿਹਤਰੀ ਦੇ ਲਈ ਮਿਲ-ਜੁਲ ਕੇ ਕੰਮ ਕਰੇ, ਇਹ ਸੰਵਿਧਾਨ ਦੀ ਵੀ ਭਾਵਨਾ ਹੈ ਅਤੇ ਦੇਸ਼ਵਾਸੀਆਂ ਦੇ ਪ੍ਰਤੀ ਸਾਡਾ ਫਰਜ਼ ਵੀ ਹੈ।  

ਸਾਥੀਓ,  

ਆਜ਼ਾਦੀ ਦਾ ਅੰਮ੍ਰਿਤਕਾਲ ਸਾਡੇ ਸਾਹਮਣੇ ਹੈ। ਆਉਣ ਵਾਲੇ 25 ਸਾਲ ਦੇਸ਼ ਵਿੱਚ ਇੱਕ ਅੰਮ੍ਰਿਤ ਪੀੜ੍ਹੀ ਦੇ ਨਿਰਮਾਣ ਦੇ ਹਨ। ਇਹ ਅੰਮ੍ਰਿਤ ਪੀੜ੍ਹੀ, ਪੰਜ ਪ੍ਰਣਾਂ ਦੇ ਸੰਕਲਪਾਂ ਨੂੰ ਧਾਰਨ ਕਰਕੇ ਨਿਰਮਿਤ ਹੋਵੇਗੀ। ਵਿਕਸਿਤ ਭਾਰਤ ਦਾ ਨਿਰਮਾਣ, ਗੁਲਾਮੀ ਦੀ ਹਰ ਸੋਚ ਤੋਂ ਮੁਕਤੀ, ਵਿਰਾਸਤ ’ਤੇ ਗਰਵ, ਏਕਤਾ ਅਤੇ ਇਕਜੁਟਤਾ ਅਤੇ ਸਭ ਤੋਂ ਪ੍ਰਮੁਖ ਬਾਤ ਨਾਗਰਿਕ  ਕਰਤੱਵ, ਇਨ੍ਹਾਂ ਪੰਜ ਪ੍ਰਣਾਂ ਦਾ ਮਹੱਤਵ ਤੁਸੀਂ ਸਭ ਭਲੀ-ਭਾਂਤੀ ਜਾਣਦੇ ਹੋਂ, ਸਮਝਦੇ ਹੋਂ। ਇਹ ਇੱਕ ਵਿਰਾਟ ਸੰਕਲਪ ਹੈ, ਜਿਸ ਨੂੰ ਸਿਰਫ ਅਤੇ ਸਿਰਫ ਸਭ ਦੇ ਪ੍ਰਯਾਸ ਨਾਲ ਹੀ ਸਿੱਧ ਕੀਤਾ ਜਾ ਸਕਦਾ ਹੈ। ਤਰੀਕੇ ਆਪਣੇ-ਆਪਣੇ ਹੋ ਸਕਦੇ ਹਨ, ਰਸਤੇ priority ਵੱਖ-ਵੱਖ ਹੋ ਸਕਦੀਆਂ ਹਨ, ਲੇਕਿਨ ਇਹ ਪੰਜ ਪ੍ਰਣ ਦੇਸ਼ ਦੇ ਹਰ ਰਾਜ ਵਿੱਚ ਸਾਡੀ ਗਵਰਨੈਂਸ ਦੀ ਪ੍ਰੇਰਣਾ ਹੋਣੇ ਚਾਹੀਦੇ ਹੈ। ਜਦੋਂ ਇਹ ਸੁਸ਼ਾਸਨ ਦੇ ਮੂਲ ਵਿੱਚ ਹੋਣਗੇ, ਤਾਂ ਭਾਰਤ ਦੀ ਸਮਰੱਥਾ ਦਾ ਵਿਰਾਟ ਵਿਸਤਾਰ ਹੋਵੇਗਾ। ਜਦੋਂ ਦੇਸ਼ ਦੀ ਸਮਰੱਥਾ ਵਧੇਗੀ ਤਾਂ ਦੇਸ਼ ਦੇ ਹਰ ਨਾਗਰਿਕ, ਹਰ ਪਰਿਵਾਰ ਦੀ ਸਮਰੱਥਾ ਵਧੇਗੀ। ਇਹੀ ਤਾਂ ਸੁਸ਼ਾਸਨ ਹੈ , ਜਿਸ ਦਾ ਲਾਭ ਦੇਸ਼ ਦੇ ਹਰ ਰਾਜ ਨੂੰ ਸਮਾਜ ਦੀ ਆਖਿਰੀ ਪੰਕਤੀ ਵਿੱਚ ਖੜ੍ਹੇ ਵਿਅਕਤੀ ਤੱਕ ਪਹੁੰਚਾਉਣਾ ਹੈ। ਇਸ ਵਿੱਚ ਤੁਹਾਡੀ ਸਭ ਦੀ ਬਹੁਤ ਬੜੀ ਭੂਮਿਕਾ ਹੈ।

ਸਾਥੀਓ,

ਇੱਥੇ ਤੁਹਾਡੇ ਵਿੱਚੋਂ ਅਧਿਕਤਰ ਜਾਂ ਤਾਂ ਰਾਜ ਨੂੰ ਅਗਵਾਈ ਦੇ ਰਹੇ ਹਨ, ਜਾਂ ਫਿਰ ਸਿੱਧੇ-ਸਿੱਧੇ ਕਾਨੂੰਨ ਵਿਵਸਥਾ ਦੀ ਜਿੰਮੇਦਾਰੀ ਨਿਭਾ ਰਹੇ ਹਨ। ਕਾਨੂੰਨ ਵਿਵਸਥਾ ਦਾ ਸਿੱਧਾ ਸਬੰਧ, ਰਾਜ ਦੇ ਵਿਕਾਸ ਤੋਂ ਹੈ। ਇਸ ਲਈ ਰਾਜਾਂ ਵਿੱਚ ਵਿਕਾਸ ਦੇ ਲਈ ਅਨੁਕੂਲ ਵਾਤਾਵਰਣ ਬਣਾਉਣ ਵਿੱਚ ਤੁਹਾਡੇ ਸਭ ਦੇ ਨਿਰਣੈ ਅਤੇ ਨੀਤੀਆਂ ਅਤੇ ਤੁਹਾਡੀ ਰੀਤੀ ਇਹ ਬਹੁਤ ਅਹਿਮ ਹਨ।

ਸਾਥੀਓ,

ਕਾਨੂੰਨ-ਵਿਵਸਥਾ ਦੇ ਪੂਰੇ ਤੰਤਰ ਦਾ ਭਰੋਸੇਯੋਗ ਹੋਣਾ, ਜਨਤਾ ਦੇ ਦਰਮਿਆਨ ਉਨ੍ਹਾਂ Perception  ਕੀ ਹੈ, ਇਹ ਵੀ ਉਤਨਾ ਹੀ ਮਹੱਤਵਪੂਰਨ ਹੈ। ਤੁਸੀਂ ਦੇਖਿਆ ਹੈ ਕਿ ਜਦੋਂ ਵੀ ਕੋਈ natural calamity ਹੁੰਦੀ ਹੈ, ਕੁਦਰਤੀ ਆਪਦਾ ਹੁੰਦੀ ਹੈ, ਤਾਂ ਇਨ੍ਹਾਂ ਦਿਨੀਂ NDRF ਦੀ, SDRF ਦੀ ਇੱਕ ਪਹਿਚਾਣ ਬਣੀ ਹੋਈ ਹੈ। ਉਨ੍ਹਾਂ ਨੂੰ ਯੂਨੀਫਾਰਮ, ਉਹ ਸੰਕਟ ਦੇ ਸਮੇਂ ਪਹਿਲਾਂ ਪਹੁੰਚ ਜਾਣਾ ਅਤੇ ਉਸ ਦੇ ਕਾਰਨ ਦੇਸ਼ਵਾਸੀਆਂ ਦੇ ਮਨ ਵਿੱਚ ਇਨ੍ਹਾਂ ਦੇ ਪ੍ਰਤੀ ਇੱਕ ਵਿਸ਼ਵਾਸ ਬਣਿਆ ਹੈ ਕਿ ਭਾਈ, ਇਹ ਆਏ ਹਨ ਚਲੋ ਸੰਭਲ ਜਾਵੇਗਾ, ਇਹ ਜੋ ਕਹਿ ਰਹੇ ਹਨ ਮੰਨਣਾ ਚਾਹੀਦਾ ਹੈ। ਇਨ੍ਹਾਂ ਦੀਆਂ ਬਾਤਾਂ ਅਗਰ ਸਵੀਕਾਰ ਕਰਾਂਗੇ ਤਾਂ ਸਾਡੇ ਨੁਕਸਾਨ ਘੱਟ ਹੋਵੇਗਾ। ਅਤੇ ਤੁਸੀਂ ਦੇਖੋ NDRF ਵਿੱਚ ਹੈ ਕੌਣ ਭਾਈ? SDRF ਵਿੱਚ ਹੈ ਕੌਣ? ਤੁਹਾਡੇ ਹੀ ਸਭ ਦੇ ਸਾਥੀ ਹਨ। ਸੁਰੱਖਿਆ ਬਲ ਦੇ ਜਵਾਨ ਹੀ ਹਨ। ਲੇਕਿਨ ਸਮਾਜ ਵਿੱਚ ਉਨ੍ਹਾਂ ਦੇ ਪ੍ਰਤੀ ਬੜੀ ਸ਼ਰਧਾ ਬਣ ਗਈ ਹੈ। ਆਪਦਾ ਦੇ ਸਮੇਂ ਵਿੱਚ ਜਿਵੇਂ ਹੀ NDRF-SDRF ਦੀ ਟੀਮ ਪਹੁੰਚਦੀ ਹੈ, ਵੈਸੇ ਹੀ ਲੋਕਾਂ ਨੂੰ ਸੰਤੋਖ ਹੋਣ ਲਗਦਾ ਹੈ ਕਿ ਹੁਣ ਐਕਸਪੋਰਟ ਟੀਮ ਪਹੁੰਚ ਗਈ ਹੈ, ਹੁਣ ਇਹ ਆਪਣਾ ਕੰਮ ਕਰ ਲੈਣਗੇ।

ਸਾਥੀਓ

ਅਪਰਾਧ ਵਾਲੀ ਕਿਸੇ ਵੀ ਜਗ੍ਹਾ ’ਤੇ ਜਿਵੇਂ ਹੀ ਪੁਲਿਸ ਪਹੁੰਚਦੀ ਹੈ, ਲੋਕਾਂ ਵਿੱਚ ਇਹ ਭਾਵ ਆਉਂਦਾ ਹੈ ਕਿ ਸਰਕਾਰ ਪਹੁੰਚ ਗਈ । ਕੋਰੋਨਾ ਕਾਲ ਵਿੱਚ ਵੀ ਅਸੀਂ ਦੇਖਿਆ ਹੈ ਕਿ ਕਿਸ ਤਰ੍ਹਾਂ ਪੁਲਿਸ ਦੀ ਸਾਖ ਬਿਹਤਰ ਹੋਈ ਸੀ। ਪੁਲਿਸ ਦੇ ਲੋਕ ਜ਼ਰੂਰਤਮੰਦਾਂ ਦੀ ਮਦਦ ਕਰ ਰਹੇ ਸੀ, ਜ਼ਰੂਰੀ ਸੰਸਾਧਾਨ ਜੁਟਾ ਰਹੇ ਸੀ, ਆਪਣੀ ਹੀ ਜ਼ਿੰਦਗੀ ਨੂੰ ਦਾਅ ’ਤੇ ਲਗਾ ਰਹੇ ਸੀ। ਯਾਨੀ ਕਰਤੱਵ ਪਰਾਯਣਤਾ (ਪਾਲਨਾ)  ਵਿੱਚ ਕੀ ਕਮੀ ਨਹੀਂ ਹੈ, ਜ਼ਰੂਰਤ ਵਧੀਆ Perception ਬਣਾਏ ਰੱਖਣ ਦੀ ਵੀ ਹੈ, ਇਸ ਦੇ ਲਈ ਪੁਲਿਸ ਬਲ ਨੂੰ ਪ੍ਰੇਰਿਤ ਕਰਨਾ, ਉਸ ਦੇ ਲਈ ਪਲਾਨ ਕਰਨਾ, ਹਰ ਛੋਟੀਆਂ-ਮੋਟੀਆਂ ਚੀਜ਼ਾਂ ’ਤੇ ਲਗਾਤਾਰ ਮਾਰਗਦਰਸ਼ਨ ਕਰਦੇ ਰਹਿਣਾ, ਕੁਝ ਗਲਤ ਹੁੰਦਾ ਹੈ ਤਾਂ ਰੋਕਨਾ ਇਹ ਸਾਡੀ ਇੱਕ ਜੀਵੰਤ ਪ੍ਰਕਿਰਿਆ ਹੋਣਾ ਚਾਹੀਦਾ ਹੈ, ਉਪਰ ਤੋਂ ਨੀਚੇ ਤੱਕ ਹਰ ਪਲ ਹੋਣੀ ਚਾਹੀਦੀ ਹੈ।

ਸਾਥੀਓ,

ਸਾਨੂੰ ਇੱਕ ਬਾਤ ਹੋਰ ਸਮਝਣੀ ਹੋਵੇਗੀ। ਹੁਣ ਕਾਨੂੰਨ ਵਿਵਸਥਾ ਕਿਸੇ ਇੱਕ ਰਾਜ ਦੇ ਦਾਇਰੇ ਵਿੱਚ ਸਿਮਟੀ ਰਹਿਣ ਵਾਲੀ ਵਿਵਸਥਾ ਨਹੀਂ ਰਹਿ ਗਈ ਹੈ। ਹੁਣ ਅਪਰਾਧ Inter-state ਅਤੇ Inter-national ਹੋ ਰਹੇ ਹਨ। ਯਾਨੀ ਟੈਕਨੋਲੋਜੀ ਦੀ ਮਦਦ ਨਾਲ ਇੱਕ ਵਿੱਚ ਬੈਠੇ ਅਪਰਾਧੀ, ਦੂਸਰੇ ਰਾਜ ਵਿੱਚ ਭਿਆਨਕ ਅਪਰਾਧ ਕਰਨ  ਦੀ ਤਾਕਤ ਰੱਖਦੇ ਹਨ। ਦੇਸ਼ ਦੀ ਸੀਮਾ ਤੋਂ ਬਾਹਰ ਬੈਠੇ ਅਪਰਾਧੀ ਵੀ ਟੈਕਨੋਲੋਜੀ ਦਾ ਜੰਮ ਕੇ ਗਲਤ ਇਸਤੇਮਾਲ ਕਰ ਰਹੇ ਹਨ। ਇਸ ਲਈ ਹਰ ਰਾਜ ਦੀਆਂ ਏਜੰਸੀਆਂ ਦਾ ਆਪਸ ਵਿੱਚ ਤਾਲਮੇਲ, ਕੇਂਦਰ ਅਤੇ ਰਾਜ ਦੀਆਂ ਏਜੰਸੀਆਂ ਦਾ ਆਪਸ ਬਹੁਤ ਜ਼ਰੂਰੀ ਹੈ। ਅਤੇ ਇਸ ਲਈ ਤੁਹਾਨੂੰ ਪਤਾ ਹੋਵੇਗਾ ਮੈਂ ਡੀਜੀਪੀ ਕਾਨਫਰੰਸ ਵਿੱਚ ਕਿਹਾ ਸੀ ਕਿ ਦੋ adjoining state ਹੁੰਦੇ ਹਨ ਉਸ ਦੇ ਜੋ adjourning district ਹੁੰਦੇ ਉਨ੍ਹਾਂ ਨੇ  periodically ਬੈਠ ਕੇ ਦੋਹਾਂ ਰਾਜਾਂ ਦੀਆਂ ਦੋਨੋਂ ਜ਼ਿਲ੍ਹਿਆਂ ਦੀਆਂ ਸਮੱਸਿਆਵਾਂ ਦਾ ਸੰਕਲਨ ਕਰਨਾ ਚਾਹੀਦਾ ਹੈ। ਸਾਥ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਸੇ ਵਿੱਚੋਂ ਤਾਕਤ ਬਣੇਗੀ। ਕਈ ਵਾਰ ਕੇਂਦਰੀ ਏਜੰਸੀਆਂ ਨੂੰ ਕਈ ਰਾਜਾਂ ਵਿੱਚ ਇਕੱਠੇ ਜਾਂਚ ਕਰਨੀ ਪੈਂਦੀ ਹੈ।

ਦੂਸਰੇ ਦੇਸ਼ਾਂ ਵਿੱਚ ਵੀ ਜਾਣਾ ਪੈਂਦਾ ਹੈ। ਇਸ ਲਈ ਹਰ ਰਾਜ ਦਾ ਫਰਜ਼ ਹੈ ਕਿ ਚਾਹੇ ਰਾਜ ਦੀ ਏਜੰਸੀ ਹੋਵੇ ਚਾਹੇ ਕੇਂਦਰ ਦੀ ਏਜੰਸੀ ਹੋਵੇ ਜਾਂ ਸਬੰਧਿਤ ਕਿਤੇ ਕਿਸੇ ਹੋਰ ਰਾਜ ਨਾਲ ਸੰਪਰਕ ਆਉਂਦਾ ਹੈ। ਸਾਰੀਆਂ ਏਜੰਸੀਆਂ ਨੂੰ ਇੱਕ ਦੂਸਰੇ ਨੂੰ ਪੂਰਾ ਸਹਿਯੋਗ ਦੇਣ ਚਾਹੀਦਾ ਹੈ। ਕੋਈ ਬੜਾ ਹੈ, ਕੋਈ ਛੋਟਾ ਹੈ, ਕਿਸ ਦਾ ਅਧਿਕਾਰ ਹੈ ਉਸੇ ਵਿੱਚ ਕਦੇ-ਕਦੇ ਤਾਂ ਅਸੀਂ ਦੇਖਦੇ ਹਾਂ ਇੱਕ ਅੱਧੀ ਐੱਫਆਈਆਰ ਰਜਿਸਟਰ ਨਹੀਂ ਹੋਈ, ਕਿਉਂ ਨਹੀਂ ਹੋਈ ਤਾਂ ਬੋਲੇ ਇਹ ਤੈਅ ਨਹੀਂ ਹੋ ਰਿਹਾ ਹੈ ਕਿ ਉਹ ਜੋ ਜਗ੍ਹਾ ਹੈ ਉਹ ਇਸ ਥਾਣੇ ਵਿੱਚ ਪੈਂਦੀ ਹੈ ਕਿ ਉਸ ਥਾਣੇ ਵਿੱਚ ਪੈਂਦੀ ਹੈ। ਇਹ ਜੋ ਚੀਜ਼ਾਂ ਹਨ ਉਹ ਸਿਰਫ ਪੁਲਿਸ–ਥਾਣੇ ਤੱਕ ਨਹੀਂ ਹੈ। ਰਾਜਾਂ ਦੇ ਦਰਮਿਆਨ ਵੀ ਹੋ ਜਾਂਦੀਆਂ ਹਨ। ਕੇਂਦਰ ਅਤੇ ਰਾਜਾਂ ਦੇ ਦਰਮਿਆਨ ਹੋ ਜਾਂਦੀਆਂ ਹਨ। ਭਾਰਤ ਅਤੇ ਵਿਦੇਸ਼ ਦੀਆਂ ਵਿਵਸਥਾਵਾਂ ਦੇ ਨਾਲ ਹੋ ਜਾਂਦੀਆਂ ਹਨ। ਇਸ ਲਈ ਸਾਡੀ efficiency ਦੇ ਲਈ, ਸਾਡੇ outcome ਦੇ ਲਈ ਆਮ ਨਾਗਰਿਕ ਨੂੰ ਸੁਰੱਖਿਆ ਦੇਣ ਦੇ ਲਈ ਸਾਡੇ ਦਰਮਿਆਨ ਤਾਲਮੇਲ, ਸੰਕਲਨ, ਸਹਿਯੋਗ ਬਹੁਤ ਜ਼ਰੂਰੀ ਹੈ। ਅਤੇ ਇਸ ਦੇ ਲਈ ਜਿਤਨਾ ਸੰਕਲਨ ਵਧੇਗਾ, ਤੁਹਾਡੇ ਰਾਜ ਦੀ ਵੀ ਤਾਕਤ ਵਧਣ ਵਾਲੀ ਹੈ।

ਸਾਥੀਓ,

ਸਾਈਬਰ ਕ੍ਰਾਈਮ ਹੋਵੇ ਜਾਂ ਫਿਰ ਡ੍ਰੋਨ ਟੈਕਨੋਲੋਜੀ ਦਾ ਹਥਿਆਰਾਂ ਅਤੇ ਡਰਗਸ ਤਸਕਰੀ ਵਿੱਚ ਉਪਯੋਗ, ਇਨ੍ਹਾਂ ਦੇ ਲਈ ਸਾਨੂੰ ਨਵੀਂ ਟੈਕਨੋਲੋਜੀ ’ਤੇ ਕੰਮ ਕਰਦੇ ਰਹਿਣਾ ਹੋਵੇਗਾ। ਹੁਣ ਦੇਖੋ ਅਸੀਂ 5G ਦੇ ਯੁਗ ਵਿੱਚ ਘੁਸ ਗਏ ਹਾਂ, ਤੇਜ਼ੀ ਨਾਲ 5G ਪਹੁੰਚਣ ਵਾਲਾ ਹੈ। ਹੁਣ 5G ਦੇ ਜਿਤਨੇ ਲਾਭ ਹਨ, ਇਤਨੀ ਹੀ ਜਾਗਰੂਕਤਾ ਵੀ ਜ਼ਰੂਰੀ ਰਹੇਗੀ। 5G  ਤੋਂ facial recognition technology, automatic number-plate recognition technology, drones ਅਤੇ CCTV ਜਿਹੀ ਟੈਕਨੋਲੋਜੀ ਦੀ ਪਾਰਫਾਰਮ ਵਿੱਚ ਕਈ ਗੁਣਾ ਸੁਧਾਰ ਹੋਣ ਵਾਲਾ ਹੈ। ਲੇਕਿਨ ਅਸੀਂ ਜਿਤਨੀ ਤੇਜ਼ੀ ਨਾਲ ਅੱਗੇ ਵਧੇਗਾ, ਜੋ ਕ੍ਰਾਈਮ ਕਰਨ ਵਾਲੇ ਵਰਲਡ ਹੈ, ਉਸ ਦਾ ਗੋਲਬਲਾਈਜੇਸ਼ਨ ਹੋ ਚੁੱਕਿਆ ਹੈ। ਉਹ ਵੀ interested ਹੋ ਚੁਕਿਆ ਹੈ। ਉਹ ਵੀ ਟੈਕਨੋਲੋਜੀ ਵਿੱਚ forward ਹੋ ਚੁੱਕੇ ਹਨ। ਮਤਲਬ ਸਾਨੂੰ ਉਨ੍ਹਾਂ ਤੋਂ ਦਸ ਕਦਮ ਅੱਗੇ ਜਾਣਾ ਹੋਵੇਗਾ। ਸਾਨੂੰ ਸਾਡੀ ਕਾਨੂੰਨ ਵਿਵਸਥਾ ਨੂੰ ਸਮਾਰਟ ਬਣਾਉਣਾ ਇਸ ਦੇ ਲਈ ਬਹੁਤ ਹੀ ਆਗ੍ਰਹ ਨਾਲਕੰ ਮ ਕਰਨਾ ਪਵੇਗਾ।

ਸਾਥੀਓ,

ਮੇਰੀ ਤਾਕੀਦ ਇਹ ਵੀ ਹੈ ਕਿ ਟੈਕਨੋਲੋਜੀ ਨੂੰ ਕ੍ਰਿਪਾ ਕਰਕੇ ਬਜਟ ਦੇ ਤਰਾਜੂ ਨਾਲ ਨਾ ਤੋਲੋ। ਅਤੇ ਮੇਰਾ ਸਭ ਮਾਣਯੋਗ ਮੁੱਖ ਮੰਤਰੀਆਂ ਨੂੰ, ਸਾਰੇ ਮਾਣਯੋਗ ਗ੍ਰਹਿ ਮੰਤਰੀਆਂ ਨੂੰ ਇਸ ਵਿਸ਼ੇ ’ਤੇ ਇੱਕ ਟੀਮ ਬਣਾ ਕੇ ਦੁਨੀਆ ਵਿੱਚ  criminal world ਦੀ ਕਿਸ ਟੈਕਨੋਲੋਜੀ ਨਾਲ ਅੱਗੇ ਵਧ ਰਿਹਾ ਹੈ, ਉਪਲਬਧ ਟੈਕਨੋਲੋਜੀ ਸਾਡੇ ਲੋਕਾਂ ਨੂੰ ਕਿਵੇਂ ਸੁਰੱਖਿਆ ਦੇ ਸਕਦੀ ਹੈ, ਇਸ ’ਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਅਤੇ ਇਸ ਵਿੱਚ ਜੋ ਬਜਟ ਜਾਵੇਗਾ ਉਹ ਬਾਕੀ ਸੈਂਕੜੇ ਖਰਚਿਆਂ ਨੂੰ ਬਚਾਉਣ ਦਾ ਕਾਰਨ ਬਣਾ ਜਾਵੇਗਾ। ਅਤੇ ਇਸ ਲਈ ਟੈਕਨੋਲੋਜੀ ਦਾ ਬਿਹਤਰ ਇਸਤੇਮਾਲ ਪੂਰੇ ਪੁਲਿਸ ਤੰਤਰ ਨੂੰ ਤਾਂ ਮਜ਼ਬੂਤ ਕਰਦਾ ਹੀ ਕਰਦਾ ਹੈ, ਆਮ ਮਾਨਵੀ ਨੂੰ ਸੁਰੱਖਿਆ ਦੇਣਾ ਦਾ ਇੱਕ ਵਿਸ਼ਵਾਸ ਨੀਚੇ ਤੱਕ ਸਾਨੂੰ ਪਹੁੰਚ ਸਕਦੇ ਹਨ। ਟੈਕਨੋਲੋਜੀ Crime Prevention ਵਿੱਚ ਵੀ ਮਦਦ ਕਰਦੀ ਹੈ ਅਤੇ Crime  detection ਵਿੱਚ ਵੀ, Crime Investigation ਵਿੱਚ ਵੀ ਬਹੁਤ ਕੰਮ ਆਉਂਦੀ ਹੈ। ਅੱਜ ਦੇਖੋ, ਕਿਤਨੇ ਹੀ ਅਪਰਾਧੀ, CCTV ਦੀ ਵਜ੍ਹਾਂ ਨਾਲ ਪਕੜੇ ਜਾ ਰਹੇ ਹਨ। ਸਮਾਰਟ ਸਿਟੀ ਅਭਿਯਾਨ ਦੇ ਤਹਿਤ ਸ਼ਹਿਰਾਂ ਵਿੱਚ ਬਣਾਏ ਗਏ ਆਧੁਨਿਕ ਕਮਾਂਡ  ਅਤੇ ਕੰਟ੍ਰੋਲ ਸਿਸਟਮ ਤੋਂ ਵੀ ਬਹੁਤ ਮਦਦ ਮਿਲ ਰਹੀ ਹੈ।

ਸਾਥੀਓ,

ਇਸ ਪ੍ਰਕਾਰ ਦੀ ਨਵੀਂ ਟੈਕਨੋਲੋਜੀ ਦੇ ਵਿਕਾਸ ਦੇ ਲਈ ਕੇਂਦਰ ਸਰਕਾਰ ਨੇ ਪੁਲਿਸ ਟੈਕਨੋਲੋਜੀ ਮਿਸ਼ਨ ਵੀ ਸ਼ੁਰੂ ਕੀਤਾ ਹੈ। ਅਨੇਕ ਰਾਜ ਵੀ ਇਸ ਵਿੱਚ ਆਪਣੇ ਪੱਧਰ ’ਤੇ ਕੰਮ ਕਰ ਰਹੇ ਹਨ। ਲੇਕਿਨ ਇਹ ਅਨੁਭਵ ਆ ਰਿਹਾ ਹੈ ਕਿ ਸਾਡੇ ਵੱਖ-ਵੱਖ ਪ੍ਰਯੋਗ ਹੋਣ ਦੇ ਕਾਰਨ ਸਾਡੀ ਟੈਕਨੋਲੋਜੀ ਇੱਕ ਦੂਸਰੇ ਦੇ ਨਾਲ ਬਾਤ ਨਹੀਂ ਕਰਦੀ ਹੈ, ਅਤੇ ਇਸ ਲਈ ਸਾਡੀ ਐਨਰਜੀ waste  ਹੁੰਦੀ ਹੈ। ਉਹ ਜੋ ਵੀ ਮੈਟਰੀਅਲ ਹੈ, ਉਹ ਉਸ ਰਾਜ ਤੱਕ ਸੀਮਿਤ ਰਹਿੰਦਾ ਹੈ। ਸਾਨੂੰ ਕੌਮਨ ਪਲੈਟਫਾਰਮ ਦੇ ਵਿਸ਼ੇ ਵਿੱਚ ਬੜਾ ਮਨ ਰੱਖ ਕੇ ਸੋਚਣਾ ਹੀ ਪਵੇਗਾ। ਕਿਸੇ ਇੱਕ ਦੇ ਪਾਸ ਬਹੁਤ ਉੱਤਮ ਚੀਜ਼ ਹੈ ਤਾਂ ਇਹ ਮੰਨ ਕੇ ਨਾ ਬੈਠੋ  ਕਿ ਮੇਰੇ ਪਾਸ ਹੈ,  ਮੈਂ ਤਾਂ ਕਿਸੇ ਨੂੰ ਦੂੰਗਾ ਨਹੀਂ, ਮੈਂ ਆਪਣੀ ਤਾਕਤ ਬਣਾਏ ਰੱਖਾਂਗਾ, ਇੱਕ ਸਮਾਂ ਆਏਗਾ ਕਿ ਇਤਨੀ ਉਤਮ ਟੈਕਨੋਲੋਜੀ ਹੋਵੇਗੀ ਅਤੇ ਲੋਕਾਂ ਦੇ ਸਹਿਯੋਗ ਵਿੱਚ ਨਹੀਂ ਹੋਵੇਗੀ ਤਾਂ stand alone ਨਿਕੰਮੀ ਹੋ ਜਾਵੇਗੀ। ਅਤੇ ਇਸ ਲਈ ਟੈਕਨੋਲੋਜੀ ਵਿੱਚ ਭਾਰਤ ਦੇ ਸੰਦਰਭ ਵਿੱਚ ਸੋਚਣਾ ਸਾਡੀ  ਸਭ best practices, best innovation ਕੌਮਨ ਲਿੰਕ ਵਾਲੇ ਹੀ ਹੋਣਾ ਚਾਹੀਦਾ ਹੈ, Inter operable ਹੋਣਾ ਚਾਹੀਦਾ ਹੈ, ਇੱਕ ਦੂਸਰੇ ਦੇ ਨਾਲ ਲਗਾਤਾਰ ਸਰਲਤਾ ਨਾਲ ਬਾਤ ਕਰ ਸਕੇ ਇਹ ਵਿਵਸਥਾਵਾਂ ਜ਼ਰੂਰੀ ਹੈ।

ਸਾਥੀਓ,

ਅੱਜ ਫੌਰੇਂਸਿਕ ਸਾਇੰਸ ਦਾ ਮਹੱਤਵ ਵਧ ਰਿਹਾ ਹੈ, ਅਤੇ ਉਹ ਸਿਰਫ ਪੁਲਿਸ ਮਹਿਕਮੇ ਤੱਕ ਸੀਮਿਤ ਨਹੀਂ ਹੈ ਜੀ! Legal fraternity ਨੂੰ ਫੌਰੇਂਸਿਕ ਸਾਇੰਸ ਨੂੰ ਸਮਝਣਾ ਪਵੇਗਾ, Judiciary ਨੂੰ ਫੌਰੇਂਸਿਕ ਸਾਇੰਸ ਸਮਝਣਾ ਪਵੇਗਾ, Even ਹੌਸਪਿਟਲ ਨੂੰ ਵੀ ਫੌਰੇਂਸਿਕ ਸਾਇੰਸ ਸਮਝਣਾ ਪਵੇਗਾ। ਇਨ੍ਹਾਂ ਸਭ ਦੇ ਯਤਨ ਨਾਲ ਹੀ ਫੌਰੇਂਸਿਕ ਸਾਇੰਸ ਦਾ ਉਪਯੋਗ ਕ੍ਰਾਈਮ ਅਤੇ ਕ੍ਰਿਮੀਨਲ ਨੂੰ ਸਜਾ ਦਿਵਾਉਣ ਵਿੱਚ ਬਹੁਤ ਕੰਮ ਆ ਸਕਦਾ ਹੈ। ਇਕੱਲੇ ਪੁਲਿਸ ਦੇ ਪਾਸ ਫੌਰੇਂਸਿਕ  ਸਾਇੰਸ ਦੀਆਂ ਕੁਝ ਵਿਵਸਥਾਵਾਂ ਹਨ, ਇਹ enough  ਨਹੀਂ ਹੋਵੇਗਾ। ਅਤੇ ਇਸ ਲਈ ਹਰ ਰਾਜ ਵਿੱਚ ਅਸੀਂ ਸੰਕਲਿਤ ਅਤੇ ਸੰਤੁਲਿਤ ਵਿਵਸਥਾ ਹਰ ਰਾਜ ਨੂੰ ਗਾਂਧੀਨਗਰ ਸਥਿਤ ਨੈਸ਼ਨਲ ਫੌਰੇਂਸਿਕ ਸਾਇੰਸ ਯੂਨੀਵਰਸਿਟੀ ਦੀ ਅਤੇ ਉਸ ਦੀ ਸਮਰੱਥਾ ਅੱਜ ਦੁਨੀਆ ਦੇ 60-70 ਦੇਸ਼ ਫੌਰੇਂਸਿਕ ਯੂਨੀਵਰਸਿਟੀ ਦਾ ਲਾਭ ਲੈ ਰਹੇ ਹਨ। ਸਾਡੇ ਰਾਜਾਂ ਨੂੰ ਵੀ ਵਧਾ-ਚੜ੍ਹ ਕੇ ਲਾਭ ਲੈਣਾ ਚਾਹੀਦਾ ਹੈ। ਇਹ ਪੂਰੀ ਤਰ੍ਹਾਂ futuristic technology driven ਵਿਵਸਥਾ ਹੈ। Human Resource Development ਦਾ ਵੀ ਇੱਥੇ ਕੰਮ ਹੈ, ਨਵੇਂ-ਨਵੇਂ ਟੈਕਨੋਲੋਜੀ ਟੂਲ ਬਣਾਉਣ ਦੀ ਵੀ ਕੰਮ ਹੈ। ਅਤੇ ਬੜੇ ਕਠਿਨ ਕੇਸੇਸ ਨੂੰ ਸੁਲਝਾਉਣ ਵਿੱਚ ਉਹ ਵੀ ਲੈਬ ਕੰਮ ਆ ਰਹੀ ਹੈ। ਮੈਂ ਸਮਝਦਾ ਹਾਂ ਕਿ ਇਸ ਵਿਵਸਥਾ ਦਾ ਉਪਯੋਗ ਸਾਰੇ ਰਾਜ ਸਕਿਰਿਆਤਾ ਨਾਲ ਕਿਵੇਂ ਕਰਨ।

ਸਾਥੀਓ,

ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣਾ, ਇੱਕ 24x7 ਵਾਲਾ ਕੰਮ ਹੈ। ਲੇਕਿਨ ਕਿਸੇ ਵੀ ਕੰਮ ਵਿੱਚ ਇਹ ਵੀ ਜ਼ਰੂਰੀ ਹੈ ਕਿ ਅਸੀਂ ਨਿਰੰਤਰ ਪ੍ਰਕਿਰਿਆਂ ਵਿੱਚ ਸੁਧਾਰ ਕਰਦੇ ਚਲੀਏ, ਉਨ੍ਹਾਂ ਨੂੰ ਆਧੁਨਿਕ ਬਣਾਉਦੇ ਚਲੀਏ। ਬੀਤੇ ਸਾਲਾਂ ਵਿੱਚ ਭਾਰਤ ਸਰਕਾਰ ਦੇ ਪੱਧਰ ’ਤੇ ਕਾਨੂੰਨ ਵਿਵਸਥਾ ਨਾਲ ਜੁੜੇ ਜੋ Reforms ਹੋਏ ਹਨ, ਉਨ੍ਹਾਂ ਨੂੰ ਪੂਰਾ ਦੇਸ਼ ਵਿੱਚ ਸ਼ਾਂਤੀ ਦਾ ਵਾਤਾਵਰਣ ਬਣਾਉਣ ਵਿੱਚ ਮਦਦ ਕੀਤੀ ਹੈ। ਤੁਸੀਂ ਵੀ ਜਾਣਦੇ ਹੋਂ ਕਿ ਭਾਰਤ ਦੀ ਵਿਵਿਧਤਾ ਭਾਰਤ ਦੀ ਵਿਲਾਸ਼ਤਾ ਦੀ ਵਜ੍ਹਾ ਨਾਲ ਸਾਡੇ  law enforcement system ’ਤੇ ਕਿਤਨਾ ਦਬਾਅ ਹੁੰਦਾ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਸਾਡੇ ਇਹ ਸਿਸਟਮ ਸਹੀ ਦਿਸ਼ਾ ਵਿੱਚ ਊਰਜਾ ਲਿਆਏਗਾ। ਨਹੀਂ ਤਾਂ ਅਸੀਂ ਦੇਖਿਆ ਹੈ ਕਿ ਕਿਤਨੇ ਹੀ ਜ਼ਰੂਰੀ ਕੇਸਾਂ ਵਿੱਚ, ਛੋਟੀਆਂ-ਛੋਟੀਆਂ ਗਲਤੀਆਂ ਵਿੱਚ ਜਾਂਚ ਵਿੱਚ ਹੀ ਪੁਲਿਸ ਡਿਪਾਰਟਮੈਂਟ ਦੀ ਊਰਜਾ  ਚਲੀ ਜਾਂਦੀ ਹੈ। ਇਸ ਲਈ ਅਸੀਂ ਵਪਾਰ-ਕਾਰੋਬਾਰ ਨਾਲ ਜੁੜੇ ਅਨੇਕਾਂ ਪ੍ਰਾਵਧਾਨਾਂ ਨੂੰ ਹੁਣ decriminalize  ਕਰ ਦਿੱਤਾ ਹੈ, ਉਨ੍ਹਾਂ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਨਿਕਾਲ ਦਿੱਤਾ ਹੈ। ਡੇਢ ਹਜ਼ਾਰ ਤੋਂ ਜ਼ਿਆਦਾ ਪੁਰਾਣੇ ਕਾਨੂੰਨਾਂ ਨੂੰ ਸਮਾਪਤ ਕਰਕੇ ਭਵਿੱਖ ਦਾ ਬਹੁਤ ਬੜਾ ਬੋਝ ਘੱਟ ਕਰ ਦਿੱਤਾ ਹੈ। ਮੈਂ ਤਾਂ ਰਾਜਾਂ ਨੂੰ ਵੀ ਤਾਕੀਦ ਕਰਦਾ ਹਾਂ  ਤੁਸੀਂ ਵੀ ਆਪਣੇ ਇੱਥੇ ਕਾਨੂੰਨਾਂ ਨੂੰ  evaluate ਕਰੋ। ਆਜ਼ਾਦੀ ਦੇ ਪਹਿਲਾਂ ਦੇ ਜਿਤਨੇ ਕਾਨੂੰਨ ਹਨ, ਉਨ੍ਹਾਂ ਨੂੰ ਵਰਤਮਾਨ ਤਰੀਕਿਆਂ ਦੇ ਨਾਲ ਬਦਲੋ। ਹਰ ਕਾਨੂੰਨ  ਵਿੱਚ ਕ੍ਰਿਮੀਨਲ ਐਂਗਲ ਅਤੇ ਨਿਰਦੋਸ਼ ਨਾਗਰਿਕਾਂ ਨੂੰ ਪ੍ਰੇਸ਼ਾਨੀ ਉਹ ਵਕਤ ਚਲਾ ਗਿਆ ਹੈ ਜੀ।

ਸਾਥੀਓ,

ਸਰਕਾਰ ਨੂੰ ਹੁਣ ਜਿਵੇਂ ਸਵਾਮਿਤਵ ਯੋਜਨਾ, ਇਹ ਸਵਾਮਿਤਵ ਯੋਜਨਾ ਦੇ ਤਹਿਤ ਦੇਸ਼ ਦੇ ਪਿੰਡਾਂ ਵਿੱਚ ਡ੍ਰੋਨ ਟੈਕਨੋਲੋਜੀ ਦੇ ਜ਼ਰੀਏ ਪ੍ਰੋਪਰਟੀ ਕਾਰਡ ਵੰਡੇ ਗਏ ਹਨ, ਉਹ ਵੀ ਜ਼ਮੀਨ ਨਾਲ ਜੁੜੇ ਵਿਵਾਦਾਂ ਨੂੰ ਘੱਟ ਕਰਨਗੇ, ਝਗੜੇ ਖਤਮ ਹੋਣਗੇ ਪਿੰਡਾਂ ਦੇ। ਨਹੀਂ ਤਾਂ ਪਿੰਡ ਦੀ ਸਮੱਸਿਆ ਜ਼ਿਆਦਾਤਰ ਇੱਕ ਫੁੱਟ ਜ਼ਮੀਨ ਜਿਸ ਲੈ ਲਈ ਉਸੇ ਵਿਚੋਂ ਬੜੇ-ਬੜੇ ਝਗੜੇ ਹੋ ਜਾਂਦੇ ਸੀ।

 ਸਾਥੀਓ,

ਪਰੋਕਸ਼ ਅਤੇ ਅਪਰੋਕਸ਼ ਦੇ ਰੂਪ ਵਿੱਚ ਕੀਤੇ ਗਏ ਅਜਿਹੇ ਅਨੇਕ ਪ੍ਰਯਾਸਾਂ ਨਾਲ law enforcement ਏਜੰਸੀਆਂ ਨੂੰ ਵੀ ਆਪਣੀ ਪ੍ਰਾਥਮਿਕਤਾ ਤੈਅ ਕਰਨ ਵਿੱਚ ਬਹੁਤ ਮਦਦ ਮਿਲੀ ਹੈ। ਲੇਕਿਨ ਅਸੀਂ ਜਦੋਂ ਪੂਰੇ ਕੈਨਵਾਸ ’ਤੇ ਚੀਜ਼ਾਂ  ਨੂੰ ਰੱਖ ਕੇ ਆਪਣੀ ਸਟ੍ਰੇਟਜੀ ਵਿੱਚ ਬਦਲਾਅ ਨਹੀਂ ਕਰਾਂਗੇ, 20-30-50 ਸਾਲ ਪੁਰਾਣੀਆਂ ਪ੍ਰਣਾਲੀਆਂ ਨਾਲ ਚਲਾਂਗੇ ਤਾਂ ਸ਼ਾਇਦ ਇਨ੍ਹਾਂ ਚੀਜ਼ਾਂ ਦਾ ਲਾਭ ਨਹੀਂ ਮਿਲੇਗਾ। ਬੀਤੇ ਸਾਲਾਂ ਵਿੱਚ ਕੇਂਦਰ ਸਰਕਾਰ ਦੁਆਰਾ ਬਣਾਏ ਗਏ ਕਾਨੂੰਨਾਂ ਨੇ ਵੀ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕੀਤਾ ਹੈ। ਆਤੰਕਵਾਦ ਹੋਵੇ, ਹਵਾਲਾ ਨੇਟਵਰਕ ਹੋਵੇ, ਭ੍ਰਿਸ਼ਟਾਚਾਰ ਹੋਵੇ, ਇਸ ’ਤੇ ਅੱਜ ਦੇਸ਼ ਵਿੱਚ ਅਭੂਤਪੂਰਵ ਸਖਤੀ ਦਿਖਾਈ ਜਾ ਰਹੀ ਹੈ। ਲੋਕਾਂ ਵਿੱਚ ਵਿਸ਼ਵਾਸ ਪਨਪਨ ਲੱਗਿਆ ਹੈ। UAPA ਵਰਗੇ ਕਾਨੂੰਨਾਂ ਨੇ ਆਤੰਕਵਾਦ ਦੇ ਖਿਲਾਫ ਇੱਕ ਨਿਣਾਇਕ ਲੜਾਈ ਵਿੱਚ ਵਿਵਸਥਾਵਾਂ ਨੂੰ ਤਾਕਤ ਦਿੱਤੀ ਹੈ। ਯਾਨੀ ਇੱਕ ਪਾਸੇ ਅਸੀਂ ਦੇਸ਼ ਦੇ law enforcement system ਦਾ, ਉਸ ਦੀ ਸਮਰੱਥਾ ਵਧਾ ਰਹੇ ਹਨ ਤਾਂ ਦੂਸਰੇ ਪਾਸੇ ਉਨ੍ਹਾਂ ’ਤੇ ਅਣਜ਼ਰੂਰੀ ਬੋਝ ਨੂੰ ਹਟਾ ਸਕਣ।

ਸਾਥੀਓ,

ਇੱਕ ਹੋਰ ਵਿਸ਼ਾ ਸਾਡੇ ਦੇਸ਼ ਦੀ ਪੁਲਿਸ ਦੇ ਲਈ ਮਹੱਤਵਪੂਰਨ ਹੈ। ਜਿਵੇਂ ਅੱਜ ਦੇਸ਼ ਵਿੱਚ One Nation, One Ration Card ਦੀ ਵਿਵਸਥਾ ਬਣੀ ਹੈ,  One Nation-One Mobility Card ਦੀ ਵਿਵਸਥਾ ਹੋ ਰਹੀ ਹੈ, One Nation-One Grid  ਬਣਿਆ ਹੈ, One Nation-One Sign Language ਬਣੀ ਹੈ, ਵੈਸੇ ਹੀ ਪੁਲਿਸ ਦੀ ਵਰਦੀ ਨੂੰ ਵੀ ਲੈ ਕੇ ਅਜਿਹੀ ਹੀ ਕੋਈ ਅਪ੍ਰੋਚ ਅਪਣਾਈ ਜਾ ਸਕਦੀ ਹੈ। ਕੀ ਸਾਡੇ ਰਾਜ ਮਿਲ ਬੈਠ ਕੇ, ਇਸ ਤੋਂ ਬਹੁਤ ਲਾਭ ਹੋਣਗੇ (ਲੈਣਗੇ), ਇੱਕ ਤਾਂ Quality material product ਹੋਵੇਗਾ, ਕਿਉਂਕਿ mass scale ’ਤੇ ਹੋਵੇਗਾ। ਕੈਪ ਹੋਵੇਗੀ ਤਾਂ ਕਰੋੜਾਂ ਕੈਪੇਜ ਦੀ ਜ਼ਰੂਰਤ ਪਵੇਗੀ। ਬੇਲਟ ਚਾਹੀਦਾ ਹੈ ਤਾਂ ਕਰੋੜਾਂ ਵਿੱਚ ਚਾਹੀਦਾ ਹੈ. ਅਤੇ ਦੇਸ਼  ਕੋਈ ਵੀ ਨਾਗਰਿਕ ਕਿਤੇ ਵੀ ਜਾਵੇਗਾ ਦੇਖਦੇ ਹੀ ਉਸ ਨੂੰ ਪਤਾ ਚਲੇਗਾ ਹਾਂ ਇਹ ਪੁਲਿਸ ਵਾਲਾ ਹੈ। ਹੁਣ ਜਿਵੇਂ ਪੋਸਟ ਆਫਿਸ ਦਾ ਡਿੱਬਾ। ਹਿੰਦੁਸਤਾ ਵਿੱਚ ਕੋਈ ਪੜਿਆ-ਲਿਖਿਆ, ਅਨਪੜ੍ਹ ਆਦਮੀ ਨੂੰ ਮਾਲੂਮ ਹੈ ਇਹ ਪੋਸਟ ਦਾ ਡਿੱਬਾ ਹੈ। ਯਾਨੀ ਕਾਗਜ ਪਾਇਆ ਉੱਥੇ ਪਹੁੰਚਦਾ ਹੈ। ਇੱਕ ਪਹਿਚਾਣ ਹੁੰਦੀ ਹੈ।

ਸਾਡੇ ਲਈ ਵੀ ਜ਼ਰੂਰੀ ਹੈ ਕਿ ਸਾਡੇ ਦੇਸ਼ ਦੇ ਪੁਲਿਸ ਬੇੜੇ ਵਿੱਚ, ਅਸੀਂ ਸੋਚੀਏ, ਸਾਥ ਮਿਲ ਕੇ ਸੋਚੀਏ, ਕੋਈ ਕਿਸੇ ’ਤੇ ਥੋਪਣ ਦੀ ਜ਼ਰੂਰਤ ਨਹੀਂ ਹੈ, ਇੱਕ evolve ਕਰੀਏ। ਤੁਸੀਂ ਦੇਖੋ ਬਹੁਤ ਬੜਾ ਲਾਭ ਹੋਵੇਗਾ ਅਤੇ ਇੱਕ ਦੂਸਰੇ ਦੀ ਤਾਕਤ ਵਿੱਚ ਇਜਾਫਾ ਹੋਵੇਗਾ। One Nation- One Police Uniform, ਹਾਂ ਉਸ ਰਾਜ ਦਾ ਇੱਕ ਟੈਗ ਹੋ ਸਕਦਾ ਹੈ, ਉਸ ਰਾਜ ਦਾ ਇੱਕ ਨੰਬਰ ਹੋ ਸਕਦਾ ਹੈ, ਲੇਕਿਨ ਪਹਿਚਾਣ ਕੌਮਨ ਬਣੇ, ਇਸ ’ਤੇ ਸੋਚੀਏ, ਮੈਂ ਇੱਕ ਵਿਚਾਰ ਦੇ ਰੂਪ ਵਿੱਚ ਰੱਖ ਰਿਹਾ ਹਾਂ। ਨਾ ਮੈਂ ਕੋਈ ਤੁਹਾਨੂੰ ਤਾਕੀਦ ਵੀ ਕਰਦਾ ਹਾਂ। ਮੈਂ ਸਿਰਫ ਇੱਕ ਵਿਚਾਰ ਰੱਖਦਾ ਹਾਂ। ਅਤੇ ਇਸ ਵਿਚਾਰ ’ਤੇ ਚਰਚਾ ਕਰੋ। ਕਦੇ ਠੀਕ ਲਗੇ 5 ਸਾਲ 50 ਸਾਲ 100 ਸਾਲ ਦੇ ਬਾਅਦ ਹੀ ਉਪਯੋਗੀ ਲਵੇਗਾ, ਤਾਂ ਜ਼ਰੂਰ ਦੇਖੋ, ਉਸੇ ਪ੍ਰਕਾਰ ਨਾਲ ਵੱਖ-ਵੱਖ ਪ੍ਰਕਾਰ ਦੀ ਪੁਲਿਸ ਦੇ ਨਵੇਂ-ਨਵੇਂ ਵਿਭਾਗ ਸ਼ੁਰੂ ਹੋਏ ਹਨ। Expertise ਆਈ ਹੈ।

ਹੁਣ ਅਸੀਂ ਦੇਖੀਏ ਦੁਨੀਆ ਵਿੱਚ ਟੂਰਿਜ਼ਮ ਦਾ ਬਹੁਤ ਵੱਡਾ ਮਾਰਕਿਟ ਹੈ। ਭਾਰਤ ਵਿੱਚ ਟੂਰਿਜ਼ਮ ਦੀਆਂ ਸੰਭਾਵਨਾਵਾਂ ਬਹੁਤ ਵਧ ਰਹੀਆਂ ਹਨ। ਵਿਸ਼ਵ ਤੋਂ ਬਹੁਤ ਵੱਡੀ ਮਾਤਰਾ ਵਿੱਚ ਟੂਰਿਸਟਾਂ ਦਾ ਭਾਰਤ ਵਿੱਚ ਆਉਣ ਦਾ ਪ੍ਰਵਾਹ ਵਧਣਾ ਹੀ ਵਧਣਾ ਹੈ। ਅੱਜ ਦੁਨੀਆ ਵਿੱਚ ਕਈ ਦੇਸ਼ ਜੋ ਟੂਰਿਜ਼ਮ ਦੇ ਖੇਤਰ ਵਿੱਚ ਬਹੁਤ ਅੱਗੇ ਹਨ। ਉੱਥੇ ਟੂਰਿਜ਼ਮ ਦੇ ਲਈ ਕੰਮ ਕਰਨ ਵਾਲੀ ਪੁਲਿਸ ਬਣਾਈ ਜਾਂਦੀ ਹੈ। ਉਨ੍ਹਾਂ ਦੀ ਟ੍ਰੇਨਿੰਗ ਅਲੱਗ ਹੁੰਦੀ ਹੈ। ਉਨ੍ਹਾਂ ਨੂੰ languages ਵੀ ਸਿਖਾਈ ਜਾਂਦੀ ਹੈ। ਉਨ੍ਹਾਂ ਦੇ behaviour ਪੂਰੀ ਤਰ੍ਹਾਂ ਚੇਂਜ ਹੁੰਦਾ ਹੈ। ਅਤੇ ਯਾਤਰੀਆਂ ਨੂੰ ਵੀ ਵਿਦੇਸ਼ ਦੇ ਟੂਰਿਸਟਾਂ ਨੂੰ ਵੀ ਪਤਾ ਹੁੰਦਾ ਹੈ ਕਿ ਭਾਈ ਇਹ ਮਦਦ ਕਰਨ ਦੇ ਲਈ ਪੁਲਿਸ ਦੀ ਵਿਵਸਥਾ ਹੈ ਅਤੇ ਉਹ ਪੁਲਿਸ ਹੋਣ ਦੇ ਕਾਰਨ ਉਹ Polic Enforcement ਜੋ Institutes ਹਨ ਉਸ ਨਾਲ ਵੀ ਵੱਡੀ ਅਸਾਨੀ ਨਾਲ ਸੰਕਲਨ ਕਰ ਪਾਉਂਦਾ ਹੈ। ਕਦੇ ਨਾ ਕਦੇ ਸਾਨੂੰ ਸਾਡੇ ਦੇਸ਼ ਵਿੱਚ ਇਸ ਸੁਵਿਧਾ ਦੀ expertise ਨੂੰ ਡਿਵੈਲਪ ਕਰਨਾ ਹੀ ਪਵੇਗਾ। ਤਾਕਿ ਭਾਰਤ ਵਿੱਚ ਟੂਰਿਜ਼ਮ ਦੇ ਲਈ ਵਿਸ਼ਵ ਭਰ ਤੋਂ ਆਉਣ ਵਾਲੇ ਆਦਮੀ ਅਤੇ ਇੱਕ ਪੂੰਜੀ ਨਿਵੇਸ਼ ਦੇ ਲਈ ਆਉਣ ਵਾਲਿਆਂ ਵਿੱਚ ਬਹੁਤ ਫਰਕ ਹੈ। ਟੂਰਿਸਟ ਤੁਰੰਤ ਤੁਹਾਡ ਐਂਬੇਸਡਰ ਬਣ ਜਾਂਦਾ ਹੈ। ਅੱਛੀ ਚੀਜ ਵੀ ਉਹੀ ਦੁਨੀਆ ਵਿੱਚ ਲੈ ਜਾਵੇਗਾ, ਬੁਰੀ ਚੀਜ ਵੀ ਉਹੀ ਦੁਨੀਆ ਵਿੱਚ ਲੈ ਜਾਵੇਗਾ। ਪੂੰਜੀ ਨਿਵੇਸ਼ ਜੋ ਕਰਦਾ ਹੈ ਉਸ ਨੂੰ ਇਸ ਕੰਮ ਵਿੱਚ ਬਹੁਤ ਸਮਾਂ ਲਗ ਜਾਂਦਾ ਹੈ ਅਗਰ ਗਲਤ ਹੋ ਗਿਆ ਤਾਂ।

ਲੇਕਿਨ ਟੂਰਿਸਟ ਤਾਂ ਦੋ ਦਿਨ ਵਿੱਚ ਹੀ ਖਬਰ ਪਹੁੰਚਾ ਦਿੰਦਾ ਹੈ ਅਰੇ ਯਾਰ ਭਾਈ ਇੱਥੇ ਤਾਂ ਇਹ ਹਾਲ ਹੈ। ਅਤੇ ਇਸ ਲਈ ਅੱਜ ਭਾਰਤ ਵਿੱਚ ਵੀ ਮਿਡਲ ਕਲਾਸ ਦਾ ਬਲਕ ਇਤਨਾ ਵਧ ਰਿਹਾ ਹੈ ਟੂਰਿਜ਼ਮ ਨੂੰ ਲੈ ਕੇ ਬਹੁਤ ਬਦਲਾਵ ਆ ਰਿਹਾ ਹੈ। ਹੁਣ ਟੂਰਿਜ਼ਮ ਅਤੇ ਟ੍ਰੈਫਿਕ ਨਵੀਂ ਸਮੱਸਿਆ ਆ ਰਹੀ ਹੈ। ਹੁਣ ਅਸੀਂ ਐਡਵਾਂਸ ਵਿੱਚ ਨਹੀਂ ਸੋਚਾਂਗੇ, alternate ਨਹੀਂ ਸੋਚਾਂਗੇ ਤਾਂ ਉਥੇ ਹੀ ਟੂਰਿਜ਼ਮ ਦੇ ਸਾਡੇ ਸੈਂਟਰਸ ਤਾਂ ਕੋਈ ਬਦਲਣ ਵਾਲੇ ਨਹੀਂ ਹਨ। ਅਸੀਂ ਕਹੀਏ ਕਿ ਭਾਈ ਤੁਸੀਂ ਸ਼ਿਮਲਾ ਨਹੀਂ ਉੱਥੇ ਜਾਓ ਤਾਂ ਇਹ ਤਾਂ ਹੋਣ ਤੋਂ ਸ਼ਿਮਲਾ ਜਿਸ ਨੂੰ ਜਾਣਾ ਹੈ ਸ਼ਿਮਲਾ ਹੀ ਜਾਵੇਗਾ। ਨੈਨੀਤਾਲ ਜਾਣਾ ਹੈ ਉਹ ਨੈਨੀਤਾਲ ਹੀ ਜਾਵੇਗਾ, ਸ੍ਰੀਨਗਰ ਜਾਣਾ ਹੈ ਉਹ ਸ੍ਰੀਨਗਰ ਹੀ ਜਾਵੇਗਾ, ਗੁਲਮਰਗ ਜਾਣਾ ਹੈ ਉਹ ਗੁਲਮਰਗ ਹੀ ਜਾਵੇਗਾ। ਸਾਨੂੰ ਵਿਵਸਥਾਵਾਂ ਨੂੰ ਵਕਸਿਤ ਕਰਨਾ ਹੋਵੇਗਾ।

ਸਾਥੀਓ,

ਅਸੀਂ ਦੇਖਿਆ ਹੈ, ਕੋਰੋਨਾ ਦੇ ਸਮੇਂ ਵਿੱਚ ਜਦੋਂ ਪੁਲਿਸ ਦੇ ਲੋਕ ਆਪਣੇ ਖੇਤਰਾਂ ਦੇ ਲੋਕਾਂ ਨੂੰ ਫੋਨ ਕਰਕੇ ਪੁੱਛਦੇ ਸਨ ਅਤੇ ਖਾਸ ਤੌਰ ‘ਤੇ ਮੈਂ ਦੇਖਿਆ ਹੈ ਕੁਝ ਸ਼ਹਿਰਾਂ ਵਿੱਚ senior citizen ਦੇ ਲਈ ਪੁਲਿਸ ਵਿੱਚ ਜੋ ਵੱਡੀ ਉਮਰ ਦੇ ਲੋਕ ਹਨ, ਜਿਨ੍ਹਾਂ ਤੋਂ ਹੁਣ ਜ਼ਿਆਦਾ ਮਜ਼ਦੂਰੀ ਕਰਵਾਉਣਾ ਉਨ੍ਹਾਂ ਦੇ ਨਾਲ ਵੀ ਅੱਤਿਆਚਾਰ ਹੈ। ਉਨ੍ਹਾਂ ਨੇ ਸਵੈ-ਇੱਛਾ ਨਾਲ ਅਜਿਹੇ ਕੰਮ ਲਏ ਹਨ। ਅਤੇ ਉਹ Senior Citizens ਨੂੰ ਲਗਾਤਾਰ ਪੁੱਛਦੇ ਹਨ ਠੀਕ ਹੋ ਨਾ, ਕਿਤੇ ਬਾਹਰ ਤਾਂ ਜਾਣ ਵਾਲੇ ਨਹੀਂ ਹੋ ਨਾ, ਘਰ ਬੰਦ ਕਰਕੇ ਜਾਣ ਵਾਲੇ ਨਹੀਂ ਹੋ ਨਾ, ਇਸ ਦੇ ਕਾਰਨ ਨਾਗਰਿਕਾਂ ਦਾ ਜੋ confidence ਵਧਦਾ ਹੈ। ਉਹ ਇੱਕ ਪ੍ਰਕਾਰ ਨਾਲ ਤੁਹਾਡੀ ਤਾਕਤ ਬਣ ਜਾਂਦਾ ਹੈ। ਇਸ ਚੀਜ ਨੂੰ ਅਸੀਂ ਜਿਤਨਾ ਜ਼ਿਆਦਾ ਉਪਯੋਗ ਕਰ ਸਕਦੇ ਹਾਂ, professional way ਵਿੱਚ ਕਰ ਸਕਦੇ ਹਾਂ ਅਤੇ ਪੂਰੀ ਤਰ੍ਹਾਂ ਜੀਵੰਤਤਾ ਹੋਵੇ, ਸੰਵੇਦਨਸ਼ੀਲਤਾ ਹੋਵੇ, ਤੁਸੀਂ ਦੇਖੋ ਸਮਾਜ ਜੀਵਨ ਵਿੱਚ ਇਹ ਫੋਨ ਤੁਹਾਡਾ ਸਪਤਾਹ ਵਿੱਚ ਅਗਰ ਕਿਸੇ ਸੀਨੀਅਰ ਸਿਟੀਜਨ ਨੂੰ ਜਾਂਦਾ ਹੈ ਉਹ ਮਹੀਨੇ ਭਰ ਦੁਨੀਆ ਨੂੰ ਕਹਿੰਦਾ ਰਹਿੰਦਾ ਹੈ ਕਿ ਭਈ ਪੁਲਿਸ ਥਾਣੇ ਤੋਂ ਬਿਲਕੁਲ ਫੋਨ ਆ ਜਾਂਦਾ ਹੈ, ਹਰ ਬੁੱਧਵਾਰ ਨੂੰ ਪੁੱਛ ਲੈਂਦੇ ਹਨ ਮੇਰੀ ਕੋਈ ਦਿੱਕਤ ਹੈ ਨਹੀਂ, ਇਨ੍ਹਾਂ ਚੀਜਾਂ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ।

ਜੋ perception ਦੀ ਲੜਾਈ ਹੈ ਨਾ, ਇਹ ਤੁਹਾਡੇ ਸਾਰੇ perception ਬਣਾਉਣ ਵਾਲੇ ਲੋਕ ਹਨ। ਸਾਨੂੰ ਇੱਕ ਹੋਰ ਕੰਮ ਦੀ ਤਰਫ ਬਹੁਤ ਸਜਗ ਹੋਣ ਦੀ ਜ਼ਰੂਰਤ ਹੈ ਜੀ, Technological Intelligence ਇਸ ਦੀ ਆਪਣੀ ਹੀ ਇੱਕ ਤਾਕਤ ਹੈ, ਉਸ ਦਾ ਉਪਯੋਗ ਹੈ ਲੇਕਿਨ ਅਸੀਂ Human Intelligence ਨੂੰ ਨਕਾਰ ਨਹੀਂ ਸਕਦੇ ਹਾਂ। ਉਸ ਵਿਧਾ ਨੂੰ ਪੁਲਿਸ ਡਿਪਾਰਟਮੈਂਟ ਨੇ ਅੱਜ ਤੋਂ ਸੌ ਸਾਲ, ਕਿਤਨੀ ਹੀ ਟੈਕਨੋਲੋਜੀ ਬਦਲ ਜਾਵੇ, 100 ਸਾਲ ਦੇ ਬਾਅਦ ਉਸ ਦੀ ਜ਼ਰੂਰਤ ਪੈਣ ਵਾਲੀ ਹੈ। ਉਸ institute ਨੂੰ ਜਿਤਨਾ ਤਾਕਤਵਰ ਬਣਾ ਸਕਦੇ ਹਾਂ ਬਣਾਓ। ਉਸ ਵਿੱਚ ਜੋ ਸਮਰੱਥ ਹੈ, ਉਸ ਦੀ ਜੋ ਨਜ਼ਰਾਂ ਹਨ ਉਹ ਉਸ ਦੀ ਜੋ ਬਾਤਚੀਤ ਵਿੱਚੋਂ ਜੋ ਪਕੜ ਕੇ ਲੈ ਆਉਂਦਾ ਹੈ, ਇਹ ਤੁਹਾਡੀ ਬਹੁਤ ਵੱਡੀ ਤਾਕਤ ਹੁੰਦੀ ਹੈ। ਅਤੇ ਅਗਰ ਦੋਵਾਂ ਖੇਤਰਾਂ ਵਿੱਚ ਤਾਕਤ ਹੈ ਫਿਰ ਤੋਂ ਆਪ ਚੀਜਾਂ ਨੂੰ ਬਹੁਤ ਅਸਾਨੀ ਨਾਲ ਕਲਪਨਾ ਕਰ ਸਕਦੇ ਹਨ ਕਿ ਭਈ ਇਹ ਸੰਭਾਵਨਾ ਹੈ, ਦਸ ਦਿਨ ਦੇ ਬਾਅਦ ਇਹ ਸੰਭਾਵਨਾ ਦਿਖਦੀ ਹੈ, ਇਹ ਚਲ ਰਿਹਾ ਹੈ, ਚਲੋ ਅਸੀਂ ਦੇਖਦੇ ਹਾਂ, ਇੱਥੇ ਕੁਝ ਲੋਕ ਆਉਂਦੇ ਹਨ, ਕੁਝ ਹੋ ਰਿਹਾ ਹੈ, ਤੁਰੰਤ ਪਤਾ ਚਲੇਗਾ। ਅਤੇ ਮੈਂ ਸਮਝਦਾ ਹਾਂ, ਇਸ ਦੇ ਕਾਰਨ ਸਾਡੀਆਂ ਵਿਵਸਥਾਵਾਂ ਬਹੁਤ ਚੁਸਤ ਹੋ ਜਾਣਗੀਆਂ। ਜੋ 50 ਬਾਰ ਕ੍ਰਾਈਮ ਕਰਨ ਵਾਲਿਆਂ ਨੂੰ ਸੋਚਣ ਦੇ ਲਈ ਮਜਬੂਰ ਕਰੇਗੀ।

ਸਾਥੀਓ,

ਸਾਨੂੰ ਇੱਕ ਹੋਰ ਗੱਲ ਵੀ ਸਮਝਨੀ ਹੈ। ਅੱਜ ਵੈਸ਼ਵਿਕ ਪੱਧਰ ‘ਤੇ ਭਾਰਤ ਜਿਤਨੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਉਤਨੀ ਹੀ ਤੇਜ਼ੀ ਨਾਲ ਭਾਰਤ ਦੀਆਂ ਚੁਣੌਤੀਆਂ ਵੀ ਵਧਣ ਵਾਲੀਆਂ ਹਨ। ਪਹਿਲਾਂ ਉਹ ਉਪੇਕਸ਼ਾ ਦਾ ਸੁਭਾਅ ਹੁੰਦਾ ਹੈ, ਫਿਰ ਉਸ ਦਾ ਜਰਾ ਮਜ਼ਾਕ ਉੜਾਉਣ ਦਾ ਸੁਭਾਅ ਬਣਦਾ ਹੈ, ਫਿਰ ਵੀ ਤੁਸੀਂ ਅੱਗੇ ਵਧਦੇ ਹੋ। ਤਾਂ ਫਿਰ ਥੋੜਾ competition ਦਾ ਭਾਵ ਆ ਜਾਂਦਾ ਹੈ, ਮੁਕਾਬਲਾ ਆ ਜਾਂਦਾ ਹੈ। ਫਿਰ ਵੀ ਅੱਗੇ ਵਧਦੇ ਹਨ, ਤਾਂ ਦੁਸ਼ਮਨੀ ਦਾ ਰੂਪ ਲੈ ਲੈਂਦੀ ਹੈ। ਵਿਸ਼ਵ ਦੀ ਬਹੁਤ ਸਾਰੀ ਤਾਕਤਾਂ ਹੋਣਗੀਆਂ ਜੋ ਨਹੀਂ ਚਾਉਣਗੀਆਂ ਕਿ ਉਨ੍ਹਾਂ ਦੇ ਦੇਸ਼ ਦੇ ਸੰਦਰਭ ਵਿੱਚ ਭਾਰਤ ਕੁਝ ਸਮਰੱਥਾਵਾਨ ਬਣਨ। ਫਲਾਣੇ ਵਿਸ਼ੇ ਵਿੱਚ ਉਨ੍ਹਾਂ ਦੀ expertise ਹੈ ਉਸ ਵਿੱਚ ਭਾਰਤ ਨਾ ਘੁਸੇ। ਫਲਾਣੀ ਪ੍ਰੋਡਕਟ ਉਨ੍ਹਾਂ ਦੀ ਬਪੌਤੀ ਹੈ, ਅਗਰ ਉਸ ਵਿੱਚ ਭਾਰਤ ਪ੍ਰੋਡਕਸ਼ਨ ਵਿੱਚ ਚਲਿਆ ਗਿਆ ਤਾਂ ਮਾਰਕਿਟ ‘ਤੇ ਭਾਰਤ ਕਬਜ਼ਾ ਕਰ ਲੇਵੇਗਾ। ਭਾਰਤ ਬਹੁਤ ਵੱਡਾ ਬਜ਼ਾਰ ਹੈ, ਭਾਰਤ ਖੁਦ ਬਣਾਉਣ ਲਗ ਜਾਵੇਗਾ ਤਾਂ ਫਿਰ ਤਾਂ ਸਾਡਾ ਮਾਲ ਕਿੱਥੇ ਜਾਵੇਗਾ। ਕਈ ਪ੍ਰਕਾਰ ਦੀਆਂ ਚੁਣੌਤੀਆਂ ਆਉਣ ਵਾਲੀਆਂ ਹਨ ਅਤੇ ਉਹ ਚੁਣੌਤੀਆਂ ਦੁਸ਼ਮਨੀ ਦਾ ਰੂਪ ਲੈਂਦੇ ਦੇਰ ਨਹੀਂ ਕਰਦੀ। ਅਤੇ ਇਸ ਲਈ ਅਸੀਂ ਸਾਡੇ ਇਨ੍ਹਾਂ ਸਾਰੇ challenges ਨੂੰ ਸਾਨੂੰ ਸਮਝਨਾ ਹੈ ਅਤੇ ਇਹ ਸਹਿਜ ਹੈ ਕਿਸੇ ਨੂੰ ਸਾਡੇ ਤੋਂ ਕੋਈ ਸਾਡਾ ਬੁਰਾ ਕਰਨਾ ਨਹੀਂ ਹੈ। ਮਨੁੱਖ ਦਾ ਸੁਭਾਅ ਹੈ ਤੁਹਾਡੇ ਇੱਥੇ ਵੀ ਦੋ ਅਫਸਰ ਹੋਣਗੇ ਤਾਂ ਲਗਦਾ ਹੈ ਕਿ ਹਾਂ ਯਾਰ ਅੱਗੇ ਚਲ ਕੇ ਇਸ ਦਾ ਪ੍ਰਮੋਸ਼ਨ ਹੋ ਜਾਵੇਗਾ, ਮੈਂ ਤਾਂ ਰਹਿ ਜਾਵਾਂਗਾ।  

ਤਾਂ ਉਨ੍ਹਾਂ ਦਾ ਫਿਰ 10 ਸਾਲ ਪਹਿਲਾਂ ਹੀ ਤੂ-ਤੂ ਸ਼ੁਰੂ ਹੋ ਜਾਂਦਾ ਹੈ। ਵੈਸਾ ਹਰ ਜਗ੍ਹਾ ‘ਤੇ ਹੁੰਦਾ ਹੈ ਭਈ। ਅਤੇ ਇਸ ਲਈ ਮੈਂ ਕਹਿੰਦਾ ਹਾਂ ਕਿ ਅਸੀਂ ਥੋੜਾ ਦੂਰ ਦਾ ਸੋਚ ਕੇ ਸਾਡੇ ਸਮਰੱਥ ਨੂੰ protected environment, proper massaging ਇਸ ਦੇ ਲਈ ਜ਼ਰੂਰੀ ਬਾਰੀਕਿਆਂ ਨੂੰ ਜੋ ਪਹਿਲਾਂ ਦੀ Law & Order ਅਤੇ ਅੱਜ ਦੀਆਂ ਚੁਣੌਤੀਆਂ ਵਿੱਚ ਬਹੁਤ ਵੱਡਾ ਫਰਕ ਆਉਣ ਵਾਲਾ ਹੈ। ਪਹਿਲਾਂ ਦਾ ਤਾਂ ਬਰਕਰਾਰ ਰੱਖਣਾ ਹੀ ਪਵੇਗਾ, ਨਵੇਂ ਦੇ ਲਈ ਵੀ ਸਾਨੂੰ ਆਪਣੇ ਆਪ ਨੂੰ ਤਿਆਰ ਕਰਨਾ ਪਵੇਗਾ। ਸਾਨੂੰ ਦੇਸ਼ ਦੇ ਵਿਰੋਧ ਵਿੱਚ ਜੋ ਤਾਕਤਾਂ ਖੜੀ ਹੋ ਰਹੀਆਂ ਹਨ। ਜਿਸ ਪ੍ਰਕਾਰ ਹਰ ਚੀਜ ਦਾ ਉਪਯੋਗ ਕੀਤਾ ਜਾ ਰਿਹਾ ਹੈ। ਸਧਾਰਣ ਨਾਗਰਿਕੀ ਸੁਰੱਖਿਆ ਦੇ ਲਈ, Law abiding cities ਦੇ ਅਧਿਕਾਰੀਆਂ ਦੇ ਲਈ ਐਸੀ ਕਿਸੇ ਵੀ ਨਕਾਰਾਤਮਕ ਸ਼ਕਤੀਆਂ ਦੇ ਖਿਲਾਫ ਕਠੋਰ ਤੋਂ ਕਠੋਰ ਬਰਤਾਵ ਹੀ ਸਾਡੀ ਜ਼ਿੰਮੇਦਾਰੀ ਹੈ। ਕੋਈ ਉਦਾਰਤਾ ਨਹੀਂ ਚਲ ਸਕਦੀ ਹੈ ਜੀ। ਕਿਉਂਕਿ ਆਖਿਰਕਾਰ ਜੋ Law abiding citizen ਹਨ, ਜੋ ਕਾਨੂੰਨ ਨੂੰ ਮੰਨਣ ਵਾਲਾ ਵਿਅਕਤੀ ਹੈ, ਉਹ ਕਿੱਥੇ ਜਾਵੇਗਾ ਭਾਈ। ਸਾਡਾ ਕੰਮ ਹੈ ਅਤੇ ਅਜਿਹੇ 99 ਪਰਸੈਂਟ ਸਿਟੀਜਨ ਉਹੀ ਹੁੰਦੇ ਹਨ ਜੀ, 1 ਪਰਸੈਂਟ ਦੀ ਹੀ ਪ੍ਰੋਬਲਮ ਹੁੰਦਾ ਹੈ। ਸਾਨੂੰ ਉਨ੍ਹਾਂ 99 ਨੂੰ ਵਿਸ਼ਵਾਸ ਦਿਲਵਾਉਣ ਦੇ ਲਈ ਉਨ੍ਹਾਂ 1 ਪਰਸੈਂਟ ਦੇ ਪ੍ਰਤੀ ਜਰਾ ਵੀ ਉਦਾਰਤਾ ਵਰਤਣ ਦੀ ਜ਼ਰੂਰਤ ਨਹੀਂ ਹੈ।

ਸਾਥੀਓ,

ਸੋਸ਼ਲ ਮੀਡੀਆ ਦੀ ਸ਼ਕਤੀ ਨੂੰ ਸਾਨੂੰ ਕੰਮ ਕਰਕੇ ਕਿਉਂ ਹੋ ਰਿਹਾ ਹੈ, ਇਤਨੇ ਮਾਤਰ ਤੋਂ ਉਸ ਨੂੰ ਆਂਕਨਾ ਨਹੀਂ ਚਾਹੀਦਾ ਹੈ। ਇੱਕ ਛੋਟੀ ਜਿਹੀ Fake News, ਪੂਰੇ ਦੇਸ਼ ਵਿੱਚ ਵੱਡਾ ਬਦਲਾਵ ਖੜਾ ਕਰ ਸਕਦੀ ਹੈ। ਸਾਨੂੰ ਪਤਾ ਹੈ ਇੱਕ ਆਰਕਸ਼ਨ ਦੀ ਅਜਿਹੀ ਅਫਵਾਹ ਫੈਲ ਗਈ, fake news ਚਲ ਗਿਆ, ਜਿਸ ਦੇ ਚਲਦੇ ਕੀ ਕੁਝ ਨੁਕਸਾਨ ਝੇਲਣਾ ਪਿਆ ਸੀ ਦੇਸ਼ ਨੂੰ। 6-8 ਘੰਟੇ ਦੇ ਬਾਅਦ ਜਦੋਂ ਪਤਾ ਚਲਿਆ ਤਾਂ ਸਭ ਸ਼ਾਂਤ ਹੋ ਗਏ, ਲੇਕਿਨ ਤਦ ਤੱਕ ਤਾਂ ਨੁਕਸਾਨ ਬਹੁਤ ਹੋ ਚੁੱਕਿਆ ਸੀ। ਅਤੇ ਇਸ ਲਈ ਲੋਕਾਂ ਨੂੰ ਸਾਨੂੰ ਐਜੁਕੇਟ ਕਰਦੇ ਰਹਿਣਾ ਪਵੇਗਾ  ਕੋਈ ਵੀ ਚੀਜ ਆਉਂਦੀ ਹੈ ਉਸ ਨੂੰ ਫਾਰਵਰਡ ਕਰਨ ਤੋਂ ਪਹਿਲਾਂ 10 ਬਾਰ ਸੋਚੋ ਭਈ। ਕੋਈ ਵੀ ਚੀਜ ਆਉਂਦੀ ਹੈ ਉਸ ਨੂੰ ਮੰਨਣ ਤੋਂ ਪਹਿਲਾਂ ਜਚਾ ਵੇਰੀਫਾਈ ਕਰੋ ਅਤੇ ਸਾਰੇ ਪਲੈਟਫਾਰਮ ‘ਤੇ ਵੈਰੀਫਿਕੇਸ਼ਨ ਦੀ ਵਿਵਸਥਾ ਹੁੰਦੀ ਹੈ। ਤੁਸੀਂ ਇੱਕ-ਦੋ-ਦਸ ਜਗ੍ਹਾਂ ‘ਤੇ ਆ ਕੇ ਚੱਕਰ ਲਗਾਓਗੇ ਤਾਂ ਕੁਝ ਨਾ ਕੁਝ ਨਵਾਂ ਵਰਜਨ ਮਿਲ ਜਾਵੇਗਾ। ਇਹ ਸਾਨੂੰ ਲੋਕਾਂ ਨੂੰ ਐਜੁਕੇਟ ਕਰਨਾ ਹੋਵੇਗਾ। ਸਾਨੂੰ ਐਸੀ Fake World ਤੋਂ Driven Society, ਉਸੇ ਤੋਂ ਡਰੀ ਹੋਈ ਸੋਸਾਇਟੀ, ਉਸੇ ਤੋਂ ਡ੍ਰਾਈਵ ਹੋਣ ਵਾਲੀ ਸੋਸਾਇਟੀ ਇਸ ਦੇ ਵਿੱਚ ਇੱਕ ਬਹੁਤ ਵੱਡੀ ਸ਼ਕਤੀ ਸਾਨੂੰ ਖੜੀ ਕਰਨੀ ਹੋਵੇਗੀ। ਟੈਕਨੋਲੋਜਿਕਲ ਸ਼ਕਤੀ ਖੜੀ ਕਰਨੀ ਹੋਵੇਗੀ।

ਸਾਥੀਓ,

ਸਿਵਿਲ ਡਿਫੈਂਸ ਦੀ ਜ਼ਰੂਰਤ ਅਤੇ ਜਿਵੇਂ ਹਾਲੇ ਅਮਿਤ ਭਾਈ ਬਤਾ ਰਹੇ ਸਨ ਭਈ, ਕੁਝ ਚੀਜ ਹੈ ਜਿਸ ‘ਤੇ ਸਾਡਾ ਧਿਆਨ ਹਾਲੇ ਹਟ ਰਿਹਾ ਹੈ। ਅਮਿਤ ਭਾਈ ਨੇ ਸਹੀ ਚੀਜਾਂ ਨੂੰ ਪਕੜਿਆ ਹੈ। ਆਪ ਲੋਕ ਵੀ ਇਹ ਜੋ ਅਨੇਕ ਦਹਾਕਿਆਂ ਤੋਂ ਚਲੀਆਂ ਹੋਈਆਂ ਚੀਜਾਂ ਹਨ, ਇਸ ਦਾ ਬਹੁਤ ਉਪਯੋਗ ਹੈ ਸਕੂਲ ਕਾਲਜ ਵਿੱਚ ਵੀ ਅਸੀਂ ਸਿਵਿਲ ਡਿਫੈਂਸ ਤੋਂ ਵਿਸ਼ਾ ਹੋਵੇ, ਪ੍ਰਾਇਮਰੀ ਹੈਲਥ ਵਾਲੇ ਵਿਸ਼ੇ ਹੋਣ, ਜੋ ਚੀਜਾਂ ਹੁੰਦੀਆਂ ਹਨ, ਪਹਿਲਾਂ ਵੀ ਕਰਦੇ ਸਨ ਅਸੀਂ ਲੋਕ। Fire fighting ਦੀ ਵਿਵਸਥਾ ਅਸੀਂ ਪਹਿਲਾਂ ਵੀ ਕਰਦੇ ਸਨ।  ਇਸ ਨੂੰ ਅਸੀਂ ਸਹਿਜ ਸੁਭਾਅ ਬਣਾਉਣ ਚਾਹੀਦਾ ਹੈ ਅਤੇ ਮੈਂ ਤਾਂ ਕਿਹਾ ਹੈ ਹਰ ਨਗਰ ਪਾਲਿਕਾ, ਮਹਾਨਗਰ ਪਾਲਿਕਾ ਵਿੱਚ ਸਪਤਾਹ ਵਿੱਚ ਇੱਕ ਦਿਨ ਕਿਸੇ ਸਕੂਲ ਵਿੱਚ ਜਾ ਕੇ Fire Fighting ਦੇ ਖੇਤਰ ਦੇ ਲੋਕ ਅਤੇ ਪੁਲਿਸ ਨੇ ਜਾ ਕੇ ਡ੍ਰਿਲ ਕਰਨੀ ਚਾਹੀਦੀ ਹੈ। ਤਾਂ ਸਕੂਲ ਦੇ ਬੱਚੇ ਦੇਖਣਗੇ ਤਾਂ ਉਨ੍ਹਾਂ ਦਾ ਵੀ ਐਜੁਕੇਸ਼ਨ ਹੋ ਜਾਵੇਗਾ, ਜੋ ਸਿਸਟਮ ਹੈ ਉਹ ਵੀ ਉਨ੍ਹਾਂ ਦੀ ਡ੍ਰੀਮ ਅਤੇ ਪ੍ਰੈਕਟਿਸ ਹੁੰਦੀ ਜਾਵੇਗੀ। ਅਗਲੇ ਹਫਤੇ ਦੂਸਰੇ ਸਕੂਲ, ਫਿਰ ਇੱਕ ਸਕੂਲ ਦਾ ਦਸ ਸਾਲ ਵਿੱਚ ਇੱਕ ਬਾਰ ਬਾਰੀ ਆਵੇਗੀ ਵੱਡੇ ਸ਼ਹਿਰ ਵਿੱਚ ਤਾਂ। ਲੇਕਿਨ ਹਰ ਪੀੜ੍ਹੀ ਨੂੰ ਪਤਾ ਚਲੇਗਾ ਉਹ ਸਿਵਿਲ ਡਿਫੈਂਸ ਦੇ ਸਬੰਧ ਵਿੱਚ, Fire Fighting ਦੇ ਸਬੰਧ ਵਿੱਚ ਇਹ ਸਾਰੀ ਡ੍ਰਿਲ ਨਾਗਰਿਕ ਨੂੰ ਕਰਨੀ ਹੁੰਦੀ ਹੈ। ਤੁਹਾਨੂੰ ਵੀ ਇੱਕ ਬਹੁਤ ਵੱਡੀ ਤਾਕਤ ਮਿਲੇਗੀ ਜੀ। ਇਹ ਸਹਿਜ ਤੌਰ ‘ਤੇ ਕਰਨ ਵਾਲਾ ਕੰਮ ਹੈ।

ਸਾਥੀਓ,

ਬੀਤੇ ਵਰ੍ਹਿਆਂ ਵਿੱਚ ਆਤੰਕ ਦੇ ਗ੍ਰਾਉਂਡ ਨੈਟਵਰਕ ਨੂੰ ਧਵਸਤ ਕਰਨ ਵਿੱਚ ਸਾਰੀਆਂ ਸਰਕਾਰਾਂ ਨੇ ਬਹੁਤ ਜ਼ਿੰਮੇਦਾਰੀ ਦੇ ਨਾਲ ਉਸ ਦੀ ਗੰਭੀਰਤਾ ਨੂੰ ਸਮਝ ਕੇ ਕੁਝ ਨਾ ਕੁਝ ਕਰਨ ਦਾ ਪ੍ਰਯਤਨ ਕੀਤਾ ਹੈ। ਕਿਤੇ ਸ਼ਾਇਦ ਸਫਲਤਾ ਪਹਿਲਾਂ ਮਿਲੀ ਹੋਵੇ, ਕਿਤੇ ਦੇਰ ਤੋਂ ਮਿਲੀ ਹੋਵੇ, ਲੇਕਿਨ ਹਰ ਇੱਕ ਨੂੰ ਇਸ ਦੀ ਗੰਭੀਰਤਾ ਨੂੰ ਅੱਜ ਸਮਝਣਾ ਪਵੇ ਅਜਿਹਾ ਨਹੀਂ ਹੈ। ਹੁਣ ਸਾਨੂੰ ਇਸ ਵਿੱਚ ਤਾਕਤ ਨੂੰ ਜੋੜ ਕੇ ਇਸ ਨੂੰ handle ਕਰਨਾ ਹੈ ਜੀ। ਇਸੇ ਪ੍ਰਕਾਰ ਨਕਸਲਵਾਦ ਦੇ ਹਰ ਫਾਰਮ ਨੂੰ ਸਾਨੂੰ ਹਰਾਉਣਾ ਪਵੇਗਾ ਜੀ। ਬੰਦੁਕ ਵਾਲਾ ਵੀ ਹੈ ਅਤੇ ਕਲਮ ਵਾਲਾ ਵੀ ਨਕਸਲਵਾਦ ਹੈ। ਸਾਨੂੰ ਇਨ੍ਹਾਂ ਸਭ ਦਾ ਕਾਟ ਕੱਢਣਾ ਪਵੇਗਾ ਜੀ। ਸਾਡੀ ਯੁਵਾ ਪੀੜ੍ਹੀਆਂ ਨੂੰ ਭ੍ਰਮਿਤ ਕਰਨ ਦੇ ਲਈ ਅਜਿਹੀ ਬਚਕਾਨਾ ਗੱਲਾਂ ਕਰਕੇ ਚਲ ਪੈਂਦੇ ਹਨ ਲੋਕ ਅਤੇ ਇਤਨਾ ਨੁਕਸਾਨ ਦੇਸ਼ ਨੂੰ ਹੋ ਰਿਹਾ ਹੈ, ਅਤੇ ਆਉਣ ਵਾਲੇ ਦਿਨਾਂ ਵਿੱਚ ਕੋਈ ਸੰਭਾਲ ਨਹੀਂ ਪਾਵੇਗਾ ਜੀ। ਅਤੇ ਇਸ ਲਈ ਅਸੀਂ ਜਿਵੇਂ ਨਕਸਲ ਪ੍ਰਭਾਵਿਤ ਜਿਲ੍ਹਿਆਂ ‘ਤੇ ਫੋਕਸ ਕੀਤਾ ਹੈ, ਉਸੇ ਪ੍ਰਕਾਰ ਨਾਲ ਉਨ੍ਹਾਂ ਨੇ ਹੁਣ ਆਪਣਾ Intellectual ਦਾਇਰਾ ਉਨ੍ਹਾਂ ਥਾਵਾਂ ‘ਤੇ ਪਹੁੰਚਾਉਣ ਦਾ ਪ੍ਰਯਤਨ ਕੀਤਾ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਵਿਕ੍ਰਤ ਮਾਨਸਿਕਤਾ ਪੈਦਾ ਕਰ ਸਕਦੇ ਹਨ। ਇੱਕ ਦੂਸਰੇ ਦੇ ਪ੍ਰਤੀ ਦਵੇਸ਼ ਪੈਦਾ ਕਰ ਸਕਦੇ ਹਨ।

ਇਮੋਸ਼ਨਲ ਚੀਜਾਂ ਨੂੰ out of proportion ਉਛਾਲ ਕੇ ਸਮਾਜ ਦੇ ਅਨੇਕ ਟੁਕੜਿਆਂ ਵਿੱਚ ਖਾਈ ਪੈਦਾ ਕਰ ਸਕਦੇ ਹਾਂ, ਬਿਖਰਾਵ ਪੈਦਾ ਕਰ ਸਕਦੇ ਹਾਂ। ਦੇਸ਼ ਦੇ ਏਕਤਾ ਅਤੇ ਅਖੰਡਤਾ ਸਰਦਾਰ ਵਲੱਭ ਭਾਈ ਪਟੇਲ ਸਾਡੀ ਪ੍ਰੇਰਣਾ ਹੋਵੇ, ਸਾਨੂੰ ਅਜਿਹੀ ਕਿਸੇ ਚੀਜਾਂ ਨੂੰ ਦੇਸ਼ ਵਿੱਚ ਚਲਣ ਨਹੀਂ ਦੇਣਾ ਹੈ ਜੀ। ਲੇਕਿਨ ਬੁਧੀਪੂਰਵਕ ਕਰਨਾ ਪਵੇਗਾ, ਸਮਝਦਾਰੀ ਨਾਲ ਕਰਨਾ ਪਵੇਗਾ। ਸਾਡੇ Fight forces ਵਿੱਚ ਵੀ ਅਜਿਹੀ expertise ਤਿਆਰ ਕਰਨੀ ਪਵੇਗੀ। ਕਿਸੇ ਰਾਜ ਵਿੱਚ ਕੋਈ ਘਟਨਾ ਘਟੀ ਹੈ, ਤਾਂ ਸਾਡੇ ਟੌਪ ਐਕਸਪਰਟ ਨੂੰ ਉੱਥੇ ਸਟਡੀ ਦੇ ਲਈ ਭੇਜਣਾ ਚਾਹੀਦਾ ਹੈ, ਕਿ ਯੂਨੀਵਰਸਿਟੀ ਜਾਓ ਤਿੰਨ ਦਿਨ ਉੱਥੇ ਰਹਿ ਕੇ ਆਓ, ਉੱਥੇ ਹੋਇਆ ਹੈ ਤਾਂ ਉਨ੍ਹਾਂ ਨੇ ਕਿਵੇਂ ਹੈਂਡਲ ਕੀਤਾ ਸੀ, ਮਾਮਲਾ ਕਿਵੇਂ ਪਨਪਿਆ ਸੀ, ਉਸ ਤੋਂ ਅਸੀਂ ਸਿੱਖਦੇ ਹਾਂ। ਸਿੱਖਣ ਦੇ ਲਈ ਸਾਨੂੰ ਲਗਾਤਾਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਜੋ ਇਸ ਪ੍ਰਕਾਰ ਦੀ ਦੁਨੀਆ ਵਾਲੇ ਲੋਕ ਹਨ, ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਤੋਂ ਵੀ ਬਹੁਤ ਮਦਦ ਮਿਲ ਜਾਂਦੀ ਹੈ ਅਤੇ ਉਹ ਇਸ ਵਿੱਚ ਚਤੁਰ ਹੁੰਦੇ ਹਨ, ਅਤੇ ਉਨ੍ਹਾਂ ਦਾ ਚੇਹਰਾ ਮੋਹਰਾ ਇਤਨਾ ਵੱਡਾ ਸਾਤਵਿਕ ਦਿਖਦਾ ਹੈ। ਇਤਨਾ ਵੱਡਾ ਸੰਵਿਧਾਨ ਅਤੇ ਕਾਨੂੰਨ ਦੀ ਭਾਸ਼ਾ ਵਿੱਚ ਵੀ ਬੋਲਦੇ ਹਨ ਰੁਝਾਨ ਕੁਝ ਹੋਰ ਕਰਦੇ ਹਨ। ਇਨ੍ਹਾਂ ਸਾਰੀਆਂ ਚੀਜਾਂ ਨੂੰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਇਹ ਸਮਝਣ ਦੀ ਤਾਕਤ ਸਾਡੇ ਸਕਿਊਰਿਟੀ ਸਮਰੱਥ ਵਿੱਚ ਹੋਣੀ ਚਾਹੀਦੀ ਹੈ ਜੀ। ਸਾਨੂੰ ਸਥਾਈ ਸ਼ਾਂਤੀ ਦੇ ਲਈ ਤੇਜ਼ੀ ਨਾਲ ਅੱਗੇ ਵਧਣਾ ਬਹੁਤ ਜ਼ਰੂਰੀ ਹੈ।

ਸਾਥੀਓ,

ਜੰਮੂ-ਕਸ਼ਮੀਰ ਹੋਵੇ ਜਾਂ ਨੌਰਥ ਈਸਟ ਹੋਵੇ ਅੱਜ ਅਸੀਂ ਵਿਸ਼ਵਾਸ gain ਕਰ ਰਹੇ ਹਾਂ। Destructive ਤਾਕਤਾਂ ਨੂੰ ਵੀ ਮੁੱਖ ਧਾਰਾ ਵਿੱਚ ਆਉਣ ਦਾ ਮਨ ਕਰਨ ਲਗਿਆ ਹੈ। ਅਤੇ ਜਦੋਂ ਸਾਡਾ ਵਿਕਾਸ ਉਨ੍ਹਾਂ ਨੂੰ ਨਜ਼ਰ ਆਉਂਦਾ ਹੈ, Infrastructure ਦਿਖਦਾ ਹੈ, ਉਨ੍ਹਾਂ ਦੀਆਂ ਅਪੇਕਸ਼ਾਵਾਂ ਪੂਰੀਆਂ ਹੋ ਰਹੀਆਂ ਹਨ। ਤਾਂ ਉਹ ਵੀ ਹੁਣ ਸ਼ਸਤਰਾਂ ਨੂੰ ਛੱਡ ਕੇ ਨਾਲ ਚਲਣ ਦੇ ਲਈ ਤਿਆਰ ਹੋ ਰਹੇ ਹਨ। ਉਸੇ ਪ੍ਰਕਾਰ ਨਾਲ ਬੌਰਡਰ ਅਤੇ ਕੋਸਟਰ ਏਰੀਆ ਵਿੱਚ ਸਾਨੂੰ ਵਿਕਾਸ ਦੇ ਵੱਲ ਦੇਖਣਾ ਹੋਵੇਗਾ। ਬਜਟ ਵਿੱਚ ਵੀ ਬਾਇਬ੍ਰੈਂਟ ਵਿਲੇਜ ਦੀ ਗੱਲ ਕਹੀ ਗਈ ਹੈ। ਤੁਹਾਨੂੰ ਇਸ ‘ਤੇ ਸੋਚਣਾ ਚਾਹੀਦਾ ਹੈ। ਤੁਹਾਡੇ ਟੌਪ ਅਫਸਰ ਉਨ੍ਹਾਂ ਨੂੰ ਬੌਰਡਰ ਵਿਲੇਜ ਵਿੱਚ ਨਾਈਟ ਸਟੇ ਕਰਕੇ ਆਉਣਾ ਚਾਹੀਦਾ ਹੈ। ਆਗ੍ਰਹ ਕਰੋ ਮੈਂ ਤਾਂ ਮੰਤਰੀਆਂ ਨੂੰ ਵੀ ਕਹਾਂਗਾ ਕਿ ਘੱਟ ਤੋਂ ਘੱਟ ਇੱਕ ਸਾਲ ਵਿੱਚ ਪੰਜ ਜਾਂ ਸੱਤ ਬੌਰਡਰ ਵਿਲੇਜ ਵਿੱਚ ਜਾ ਕੇ ਦੋ-ਤਿੰਨ ਘੰਟੇ ਬਿਤਾ ਕੇ ਆਓ। ਚਾਹੇ ਉਹ ਕਿਸੇ ਸਟੇਟ ਦਾ ਬੌਰਡਰ ਵਿਲੇਜ ਹੋਵੇ, ਚਾਹੇ ਇੰਟਰਨੈਸ਼ਨਲ ਬੌਰਡਰ ਵਿਲੇਜ ਹੋਵੇ, ਤੁਹਾਨੂੰ ਬਹੁਤ ਕੁਝ ਬਾਰੀਕੀਆਂ ਦਾ ਪਤਾ ਚਲੇਗਾ।

ਸਾਥੀਓ,

ਹਥਿਆਰ ਡ੍ਰਗ ਇਹ ਸਾਰੀਆਂ ਜੋ ਤਸਕਰੀਆਂ ਚਲ ਰਹੀਆਂ ਹਨ। ਡ੍ਰੋਨ ਉਸ ਵਿੱਚ ਇੱਕ ਨਵਾਂ ਸਕੰਟ ਘੁਸਿਆ ਹੋਇਆ ਹੈ। ਸਾਨੂੰ ਸਾਡੇ ਬੌਰਡਰ ਅਤੇ ਕੋਸਟਲ ਉਨ੍ਹਾਂ ਦੇ ਲਈ ਸੰਕਲਨ ਬਹੁਤ ਜ਼ਰੂਰੀ ਹੈ। ਅਸੀਂ ਕਹਾਂਗੇ ਭਈ ਨਹੀਂ ਇਹ ਕਰੇਗੀ, ਕੋਸਟਗਾਰਡ ਇਹ ਕਰੇਗਾ ਇਤਨੇ ਨਾਲ ਗੱਲ ਬਣੇਗੀ ਨਹੀਂ ਇੱਥੇ, ਸਾਨੂੰ ਇਹ ਸੰਕਲਨ ਬਹੁਤ ਅੱਛੇ ਤੋਂ ਵਧਾਉਣਾ ਪਵੇਗਾ। ਮੈਨੂੰ ਵਿਸ਼ਵਾਸ ਹੈ ਕਿ ਅਗਰ ਅਸੀਂ ਮਿਲ ਕੇ ਇੱਕ ਰਾਸ਼ਟਰੀ ਪਰਿਪੇਖ ਦੇ ਨਾਲ ਅੱਗੇ ਵਧਣਗੇ ਤਾਂ ਹਰ ਚੁਣੌਤੀ ਸਾਡੇ ਸਾਹਮਣੇ ਬੌਣੀ ਸਿੱਧ ਹੋ ਜਾਵੇਗੀ। ਅਤੇ ਚੀਜਾਂ ਨੂੰ ਹੈਂਡਲ ਕਰਨ ਦੀ ਸਾਡੀ ਤਾਕਤ ਵੀ ਵਧ ਜਾਵੇਗੀ। ਮੈਨੂੰ ਵਿਸ਼ਵਾਸ ਹੈ ਕਿ ਇਸ ਸ਼ਿਵਿਰ ਵਿੱਚ ਜੋ ਚਰਚਾ ਹੋਵੇਗੀ, ਉਸ ਵਿੱਚੋਂ ਕੋਈ ਨਾ ਕੋਈ actionable point ਨਿਕਲਣਗੇ। ਇੱਕ ਕਲੈਕਟਿਵ ਰੋਡਮੈਪ ਬਣੇਗਾ, ਹਰ ਰਾਜ ਨੂੰ ਨਾਲ ਮਿਲ ਕੇ ਕੰਮ ਕਰਨਾ ਪਵੇਗਾ। ਇਹ ਤੇਰਾ ਖੇਤਰ ਹੈ, ਇਹ ਮੇਰਾ ਖੇਤਰ ਹੈ, ਇਹ ਤੇਰਾ ਅਧਿਕਾਰ ਹੈ, ਇਹ ਮੇਰਾ ਅਧਿਕਾਰ ਹੈ, ਅਗਰ ਅਸੀਂ ਉਸ ਵਿੱਚ ਉਲਝੇ ਰਹਿਣਗੇ ਤਾਂ ਉਸ ਦਾ ਸਭ ਤੋਂ ਜ਼ਿਆਦਾ ਫਾਇਦਾ ਸਮਾਜ ਵਿਰੋਧੀ ਤਾਕਤਾਂ ਜੋ ਕਾਨੂੰਨ ਨੂੰ ਮੰਨਦੇ ਨਹੀਂ ਹਨ ਉਹ ਇਸ ਅਵਸਥਾ ਦਾ ਭਰਪੂਰ ਫਾਇਦਾ ਉਠਾ ਸਕਦੇ ਹਨ। ਇਸ ਲਈ ਸਾਡੇ ਵਿੱਚ ਸਮਝਦਾਰੀ, ਸੰਕਲਨ, ਵਿਸ਼ਵਾਸ ਅਤੇ ਇਹ ਸਭ ਵੱਡਾ ਪ੍ਰੋਫੈਸ਼ਨਲ ਹੋਣਾ ਚਾਹੀਦਾ ਹੈ ਜੀ। ਅਤੇ ਇਹ ਜ਼ਿੰਮੇਦਾਰੀ ਸਾਡੇ ਕੈਡਰਸ ਦੀ ਹੈ, ਬਹੁਤ ਵੱਡੀ ਜ਼ਿੰਮੇਦਾਰੀ ਹੈ। ਅਤੇ ਮੈਨੂੰ ਵਿਸ਼ਵਾਸ ਹੈ ਅਸੀਂ ਨਾਲ ਮਿਲ ਕੇ ਕਰਾਂਗੇ ਤਾਂ ਅਸੀਂ ਜੋ ਚਾਹੁੰਦੇ ਹਾਂ ਵੈਸਾ ਪਰਿਣਾਮ ਪ੍ਰਾਪਤ ਕਰ ਸਕਣਗੇ, ਅਤੇ ਦੇਸ਼ ਦੇ ਲਈ ਜੋ ਅਵਸਰ ਆਇਆ ਹੈ, ਉਸ ਅਵਸਰ ਨੂੰ ਪਹਿਲੀ ਨਜ਼ਰ ਵਿੱਚ ਤਾਕਤ ਯੂਨੀਫਾਰਮ ਫੋਰਸੇਸ ਤੋਂ ਆਉਂਦੀ ਹੈ ਜੀ। ਵਿਸ਼ਵਾਸ ਦਾ ਇੱਕ ਕਾਰਨ ਯੂਨੀਫਾਰਮ ਫੋਰਸੇਸ ਬਣ ਜਾਂਦਾ ਹੈ। ਅਸੀਂ ਉਸ ਨੂੰ ਜਿਤਨਾ ਜ਼ਿਆਦਾ ਤਾਕਤਵਰ ਬਣਾਵਾਂਗੇ, ਜਿਤਨਾ ਜ਼ਿਆਦਾ ਬਹੁਤ ਵਿਜਨ ਦੇ ਨਾਲ ਕੰਮ ਕਰਨ ਵਾਲਾ ਬਣਾਵਾਂਗੇ, ਜਿਤਨਾ ਜ਼ਿਆਦਾ ਨਾਗਰਿਕਾਂ ਦੇ ਪ੍ਰਤੀ ਸੰਵੇਦਨਸ਼ੀਲ ਬਣਾਵਾਂਗੇ, ਬਹੁਤ ਲਾਭ ਹੋਵੇਗਾ।

ਕੁਝ ਸੁਝਾਅ ਮੈਂ ਡੀਜੀਪੀ ਕਾਨਫਰੰਸ ਵਿੱਚ ਕਹੇ ਹਨ। ਮੈਂ ਸਾਰੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਤਾਕੀਦ ਕਰਾਂਗਾ ਕਿ ਡੀਜੀਪੀ ਕਾਨਫਰੰਸ ਇੱਕ ਬਹੁਤ ਹੀ ਅੱਛੀ Institutional ਦੇ ਰੂਪਵਿੱਚ ਵਿਕਸਿਤ ਹੋਈ ਹੈ। ਖੁਲ੍ਹ ਕੇ ਚਰਚਾ ਹੁੰਦੀ ਹੈ ਅਤੇ ਉਸ ਵਿੱਚ political element ਜ਼ੀਰੋ ਹੁੰਦਾ ਹੈ। ਉਸ ਵਿੱਚੋਂ ਜੋ ਗੱਲਾਂ ਨਿਕਲਦੀਆਂ ਹਨ, ਮੈਂ ਸਾਰੇ ਗ੍ਰਹਿ ਵਿਭਾਗ ਦੇ ਮੇਰੇ ਸਕੱਤਰ ਜੋ ਰਹਿੰਦੇ ਹਨ ਉਹ ਆਈਏਐੱਸ ਕੈਡਰ ਦੇ ਹੁੰਦੇ ਹਨ ਅਤੇ ਸਾਡੇ ਜੋ political field ਦੇ ਲੋਕ ਜੋ ਚੁਣ ਕੇ ਆ ਕੇ ਸਰਕਾਰ ਚਲਾਉਂਦੇ ਹਨ। ਡੀਜੀਪੀ ਕਾਨਫਰੰਸ ਵਿੱਚ ਜੋ ਗੱਲਾਂ ਹੋਈਆਂ ਉਨ੍ਹਾਂ ਤੋਂ ਪੂਰੀ briefing ਲੈਣੀ ਚਾਹੀਦੀ ਹੈ। ਉਸ ਵਿੱਚ actionalble point ਨੂੰ ਅਸੀਂ ਆਪਣੇ ਰਾਜ ਵਿੱਚ ਤੁਰੰਤ ਲਾਗੂ ਕਰਨਾ ਚਾਹੀਦਾ ਹੈ। ਤਦ ਜਾ ਕੇ ਫਾਇਦਾ ਹੋਵੇਗਾ। ਸਾਨੂੰ ਡੀਜੀਪੀ ਕਾਨਫਰੰਸ ਤੋਂ ਤਾਂ ਇੱਕ ਮੀਟਿੰਗ ਹੋ ਗਈ ਸੀ ਸਾਡੇ ਸਾਹਬ ਹੋ ਕੇ ਆ ਗਏ ਹਨ ਇਹ ਨਹੀਂ ਹੈ ਜੀ। ਇਹ ਇੱਕ ਦੇਸ਼ ਦੀ ਸਕਿਓਰਿਟੀ ਨੂੰ ਲੈ ਕੇ ਕੰਮ ਕਰਨ ਦੇ ਲਈ ਹੈ। ਹੁਣ ਜਿਵੇਂ ਇੱਕ ਸੁਝਾਆ ਆਇਆ ਸੀ ਕਿ ਭਈ ਸਾਡੀ ਪੁਲਿਸ ਦੇ ਲਈ ਰਹਿਣ ਦੇ ਘਰ। ਹੁਣ ਮੈਂ ਇੱਕ ਸੁਝਾਅ ਦਿੱਤਾ ਸੀ ਕਿ ਖਾਸ ਤੌਰ ‘ਤੇ ਵੱਡੇ ਸ਼ਹਿਰਾਂ ਵਿੱਚ ਜੋ ਪੁਲਿਸ ਥਾਣੇ ਹਨ ਜਾਂ ਪੁਲਿਸ ਸਟੇਸ਼ਨ ਹਨ। ਆਪ ਜਰਾ ਸੋਚੋ ਕਿ ਉਸ ਵਿੱਚੋਂ ਕੁਝ multistorey ਬਣ ਸਕਦੇ ਹਨ ਕੀ? ਹੇਠਾਂ ਥਾਣਾ ਚਲਦਾ ਰਹੇਗਾ, ਲੇਕਿਨ ਅਗਰ ਉੱਪਰ-ਉੱਪਰ 20 ਮੰਜਿਲਾ ਮਕਾਨ ਬਣਾ ਦਿੱਤਾ ਅਤੇ ਕੁਆਰਟ ਬਣਾ ਦਿੱਤੇ ਰਹਿਣ ਦੇ ਲਈ ਤਾਂ ਉਸ ਇਲਾਕੇ ਦੇ ਜਿਤਨੇ ਪੁਲਿਸ ਵਾਲੇ ਹਨ, ਉਨ੍ਹਾਂ ਦੇ ਲਈ ਘਰ ਉੱਥੇ ਹੀ ਮਿਲ ਜਾਵੇਗਾ। ਟ੍ਰਾਂਸਫਰ ਹੋ ਜਾਵੇਗਾ, ਤਾਂ ਉਹ ਖਾਲ੍ਹੀ ਕਰਕੇ ਚਲਿਆ ਜਾਵੇਗਾ ਤਾਂ ਜੋ ਆਵੇਗਾ ਉਸ ਨੂੰ ਉਹੀ ਮਕਾਨ ਮਿਲ ਜਾਵੇਗਾ। ਤਾਂ ਪੁਲਿਸ ਨੂੰ ਅੱਜ ਸ਼ਹਿਰ ਦੇ ਬਾਰ 25 ਕਿਲੋਮੀਟਰ ਦੂਰ ਘਰ ਮਿਲਦਾ ਹੈ।

ਉਸ ਨੂੰ ਆਉਣ-ਜਾਣ ਵਿੱਚ ਦੋ-ਦੋ ਘੰਟੇ ਲਗਦੇ ਹਨ। ਅਸੀਂ ਜ਼ਮੀਨ ਦਾ ਵੀ ਜ਼ਿਆਦਾ ਉਸ ਰਾਜ ਤੋਂ ਗੱਲ ਕਰ ਸਕਦੇ ਹਾਂ, ਉਸ ਕਾਰਪੋਰੇਸ਼ਨ ਨਾਲ ਗੱਲ ਕਰ ਸਕਦੇ ਹਾਂ, ਜਾਰ ਉਸ ਨੂੰ highrise ਦੇ ਲਈ ਬਣਾ ਸਕਦੇ ਹਾਂ, ਜਿਸ ਤੋਂ ਫਾਇਦਾ ਹੋਵੇਗਾ ਅਤੇ ਉੱਪਰ ਵੀ ਅਸੀਂ ਸਕਿਓਰਿਟੀ ਦੇ ਲਈ ਵਿਵਸਥਾਵਾਂ ਔਰਗੇਨਾਈਜ਼ ਕਰ ਸਕਦੇ ਹਾਂ। ਅਸੀਂ ਚੀਜਾਂ ਨੂੰ ਦੇਖਣ ਦੇ ਲਈ ਵਿਵਸਥਾਵਾਂ ਔਰਗਨਾਈਜ਼ ਕਰ ਸਕਦੇ ਹਾਂ। ਯਾਨੀ stand alone ਇੱਕ ਛੋਟਾ ਪੁਲਿਸ ਥਾਣਾ ਹੈ, ਉਸ ਦੀ ਬਜਾਏ ਆਧੁਨਿਕ ਪੁਲਿਸ ਥਾਣਾ ਵੀ ਬਣ ਜਾਵੇਗਾ ਅਤੇ ਉਸੇ ਦੇ ਉੱਪਰ 20-25 ਮੰਜਿਲਾ ਮਕਾਨ ਬਣ ਕੇ ਰਹਿਣ ਦੇ ਲਈ ਘਰਾਂ ਦੀ ਵਿਵਸਥਾ ਹੋ ਜਾਵੇਗੀ।

ਅਤੇ ਮੈਂ ਜ਼ਰੂਰ ਮੰਨਦਾ ਹਾਂ ਵੱਡੇ ਸ਼ਹਿਰ ਵਿੱਚ 25-50 ਥਾਣੇ ਤਾਂ ਅਜਿਹੇ ਜ਼ਰੂਰ ਮਿਲ ਸਕਦੇ ਹਨ ਕਿ ਜਿੱਥੇ ਇਸ ਪ੍ਰਕਾਰ ਦੇ ਡਿਵੈਲਪਮੈਂਟ ਦੀ ਸੰਭਾਵਨਾ ਹੈ। ਕਿਉਂਕਿ ਵੱਡੇ ਸ਼ਹਿਰਾਂ ਵਿੱਚ 20 ਕਿਲੋਮੀਟਰ 25 ਕਿਲੋਮੀਟਰ ਬਾਹਰ ਜਾਣਾ ਪੈ ਰਿਹਾ ਹੈ ਪੁਲਿਸ ਦੇ ਕੁਆਰਟਰ ਬਣਾਉਣ ਦੇ ਲਈ, ਅਤੇ ਉਸ ਵਿੱਚ ਦੇਖਿਆ ਹੋਵੇਗਾ ਹੁਣ ਜਿਵੇਂ ਅਮਿਤ ਭਾਈ ਦੱਸ ਰਹੇ ਸਨ ਕਿ ਭਈ ਬਜਟ ਜੋ ਦਿੰਦੇ ਹਨ, ਉਹ ਉਪਯੋਗ ਨਹੀਂ ਹੋ ਰਿਹਾ ਹੈ। ਜਿਤਨੀ ਮਾਤਰਾ ਵਿੱਚ ਖਰਚ ਹੋਣਾ ਚਾਹੀਦਾ ਹੈ, ਨਹੀਂ ਹੋ ਰਿਹਾ ਹੈ। ਭਾਰਤ ਸਰਕਾਰ ਵਿੱਚ ਇੱਕ ਅਜਿਹੀ ਸਥਿਤੀ ਸ਼ੁਰੂ ਹੋਈ ਹੈ ਕਿ ਮੈਨੂੰ ਬਾਰ-ਬਾਰ ਤਾਕੀਦ ਕਰਨੀ ਪੈਂਦੀ ਹੈ ਕਿ ਜਿਸ ਕੰਮ ਦੇ ਲਈ ਤੈਅ ਕੀਤਾ ਹੈ ਉਸ ਬਜਟ ਨੂੰ ਉਸ ਕੰਮ ਦੇ ਲਈ ਉਪਯੋਗ ਕਰੋ ਅਤੇ ਸਮੇਂ ਸੀਮਾ ਵਿੱਚ ਕਰੋ, ਪੈਸੇ ਖਰਚ ਨਹੀਂ ਕਰ ਪਾ ਰਹੇ ਅਸੀਂ ਲੋਕ। ਸਾਡੇ ਦੇਸ਼ ਵਿੱਚ ਇਹ ਸਥਿਤੀ ਸਾਨੂੰ ਨਹੀਂ ਚਾਹੀਦੀ ਹੈ, ਸਾਨੂੰ ਆਪਣੀ ਤਾਕਤ ਵਧਾਉਣੀ ਹੋਵੇਗੀ ਜੀ, ਸਾਡਾ ਸਮਰੱਥ ਵਧਾਉਣਾ ਹੋਵੇਗਾ, ਨਿਰਣੈ ਸ਼ਕਤੀ ਨੂੰ ਵਧਾਉਣਾ ਪਵੇਗਾ। ਤਦ ਜਾ ਕੇ ਇਸ ਧਨ ਦਾ ਸਹੀ ਉਪਯੋਗ ਸਮੇਂ ਸੀਮਾ ਵਿੱਚ ਕਰ ਪਾਵਾਂਗੇ ਅਤੇ ਜਦੋਂ ਸਮੇਂ ਸੀਮਾ ਵਿੱਚ ਧਨ ਦਾ ਉਪਯੋਗ ਹੁੰਦਾ ਹੈ ਤਾਂ ਵੇਸਟੇਜ ਤਾਂ ਬਚਦਾ ਹੀ ਬਚਦਾ ਹੈ, ਸਾਨੂੰ ਲਾਭ ਬਹੁਤ ਹੁੰਦਾ ਹੈ।

ਮੈਂ ਇੱਕ ਹੋਰ ਵਿਸ਼ੇ ਦੇ ਪ੍ਰਤੀ ਤੁਹਾਡਾ ਧਿਆਨ ਚਾਹੁੰਦਾ ਹਾਂ ਸਾਰੇ ਰਾਜ ਦੀ ਪੁਲਿਸ ਅਤੇ ਭਾਰਤ ਸਰਕਾਰ ਦੀ ਪੁਲਿਸ ਜੋ ਅਸੀਂ ਸਕ੍ਰੈਪਿੰਗ ਪੌਲਿਸੀ ਲਿਆਏ ਹਨ, ਉਸ ਦੀ ਸਟਡੀ ਕਰੋ ਅਤੇ ਤੁਹਾਡੇ ਜਿਤਨੇ ਪੁਰਾਣੇ ਵ੍ਹੀਕਲ ਹਨ। ਇੱਕ ਬਾਰ ਉਨ੍ਹਾਂ ਨੂੰ ਸਕ੍ਰੈਪ ਕਰਨ ਦੀ ਦਿਸ਼ਾ ਵਿੱਚ ਤੁਸੀਂ ਅੱਗੇ ਵਧੋ। ਪੁਲਿਸ ਦੇ ਕੋਲ ਵ੍ਹੀਕਲ ਪੁਰਾਣਾ ਨਹੀਂ ਹੋਣਾ ਚਾਹੀਦਾ ਹੈ, ਕਿਉਂਕਿ ਉਸ ਦੀ efficiency ਨਾਲ ਜੁੜਿਆ ਹੋਇਆ ਵਿਸ਼ਾ ਹੈ। ਉਸ ਦੇ ਕਾਰਨ ਦੋ ਫਾਇਦੇ ਹੋਣਗੇ। ਜੋ ਸਕ੍ਰੈਪਿੰਗ ਦੀ ਬਿਜ਼ਨਸ ਵਿੱਚ ਆਉਣ ਵਾਲੇ ਲੋਕ ਹਨ, ਉਨ੍ਹਾਂ ਨੂੰ assurance ਮਿਲ ਜਾਵੇਗਾ ਕਿ ਭਈ ਫਾਲਣੇ ਰਾਜ ਵਿੱਚ 2 ਹਜ਼ਾਰ ਵ੍ਹੀਕਲਸ ਸਕ੍ਰੈਪਿੰਗ ਦੇ ਲਈ already ਉਨ੍ਹਾਂ ਨੂੰ identify ਕਰ ਦਿੱਤੇ। ਚਲੋ ਮੈਂ ਇੱਕ ਯੂਨਿਟ ਲਗਾ ਦਿੰਦੇ ਹਾਂ। ਰਿਸਾਈਕਲ ਦਾ circular economy ਦਾ ਕੰਮ ਹੋ ਜਾਵੇਗਾ ਅਤੇ ਅਸੀਂ ਅਗਰ 2 ਹਜ਼ਾਰ ਵ੍ਹੀਕਲ ਉੱਥੇ ਜੋ ਨਵੇਂ ਵ੍ਹੀਕਲ ਬਣਾਉਣ ਵਾਲੀਆਂ ਕੰਪਨੀਆਂ ਵੀ ਆ ਜਾਣਗੀਆਂ ਕਿ ਭਈ ਅਗਰ ਤੁਸੀਂ 2 ਹਜ਼ਾਰ ਵ੍ਹੀਕਲ ਸਾਡੇ ਨਾਲ ਲੈਂਦੇ ਹੋ ਤਾਂ ਅਸੀਂ ਰੇਟ ਇਤਨਾ ਘੱਟ ਕਰਾਂਗੇ, ਅਸੀਂ ਕੁਆਲਿਟੀ ਵਿੱਚ ਤੁਹਾਨੂੰ ਜੋ ਚਾਹੀਦਾ ਹੈ ਕਰਕੇ ਦੇਵਾਂਗੇ, ਇਤਨਾ ਵਧੀਆਂ ਪੈਕੇਜ ਬਣ ਸਕਦਾ ਹੈ ਜੀ।

ਸਾਰੀ ਸਾਡੀ ਪੁਲਿਸ ਦੇ ਕੋਲ ਆਧੁਨਿਕ ਤੋਂ ਆਧੁਨਿਕ ਵ੍ਹੀਕਲ ਆ ਸਕਦੇ ਹਨ। ਉਸੀ ਉਸ ‘ਤੇ ਸੋਚੀਏ ਅਤੇ ਮੈਂ ਚਾਹੁੰਦਾ ਹਾਂ ਕਿ ਮਿਨਿਸਟਰ ਖੁਦ ਬੁਲਾਵੇ ਅਜਿਹੇ ਜੋ ਸਕ੍ਰੈਪਿੰਗ ਦੀ ਦੁਨੀਆ ਵਿੱਚ ਚੰਗਾ ਕੰਮ ਕਰ ਸਕਦੇ ਹਨ ਉਨ੍ਹਾਂ ਨੂੰ। ਅਤੇ ਕਹਿਣ ਅਸੀਂ ਚਲੋ ਜ਼ਮੀਨ ਦਿੰਦੇ ਹਾਂ ਤੁਹਾਨੂੰ, ਤੁਸੀਂ ਸਕ੍ਰੈਪਿੰਗ ਦੇ ਲਈ recycle ਦੇ Unit ਲਗਾ ਦਵੋ। ਅਸੀਂ ਪਹਿਲਾਂ ਪੁਲਿਸ ਵਾਲੇ ਵ੍ਹੀਕਲ ਦੇ ਦੇਵਾਂਗੇ ਤੁਹਾਨੂੰ। ਅਸੀਂ ਪੁਲਿਸ ਦੇ ਲਈ ਨਵੇਂ ਵ੍ਹੀਕਲ ਲੇਵਾਂਗੇ। ਇਹ ਬਹੁਤ ਜ਼ਰੂਰੀ ਹੈ ਜੀ। ਭਾਰਤ ਸਰਕਾਰ ਦੇ ਭਿੰਨ-ਭਿੰਨ ਯੂਨਿਟ ਵੀ ਆਪਣੇ ਪੁਰਾਣੇ ਸਾਰੇ ਕੂੜਾ-ਕਚਰਾ ਕੱਢ ਦਿੰਦੇ ਹਨ। ਅਤੇ ਨਵੇਂ ਤਾਂ ਸਾਡੇ environment efficiency ਸਭ ‘ਤੇ ਫਰਕ ਆਵੇਗਾ। ਤਾਂ ਅਜਿਹੀ ਛੋਟੀਆਂ-ਛੋਟੀਆਂ ਚੀਜਾਂ ‘ਤੇ ਵੀ ਅਗਰ ਆਪ ਕੁਝ ਫੈਸਲਾ ਕਰਕੇ ਨਿਕਲਣਗੇ ਅਤੇ ਉਸ ਨੂੰ ਸਮੇਂ ਸੀਮਾ ਵਿੱਚ ਲਾਗੂ ਕਰਨਗੇ, ਤੁਸੀਂ ਦੇਖੋ ਆਪ ਲੋਕਾਂ ਨੂੰ ਤਾਂ ਸੁਰੱਖਿਆ ਦੇਵਾਂਗੇ, ਆਪ ਦੇਸ਼ ਦੇ ਵਿਕਾਸ ਵਿੱਚ ਵੀ ਬਹੁਤ ਵੱਡੇ ਭਾਗੀਦਾਰ ਬਣ ਜਾਓਗੇ। ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿਸ ਗੰਭੀਰਤਾ ਨਾਲ ਇਸ ਮੀਟਿੰਗ ਨੂੰ ਆਪ ਲੋਕਾਂ ਨੇ ਲਿਆ ਹੈ ਅਤੇ ਖਾਸ ਤੌਰ ‘ਤੇ ਇਤਨੀ ਵੱਡੀ ਸੰਖਿਆ ਵਿੱਚ ਮੁੱਖ ਮੰਤਰੀਆਂ ਦਾ ਆ ਕੇ ਇਸ ਮੀਟਿੰਗ ਵਿੱਚ ਬੈਠਣਾ ਸਚਮੁਚ ਵਿੱਚ ਤਾਂ ਜਦ ਮੈਂ ਤੁਹਾਨੂੰ ਦੇਖਿਆ ਤਾਂ ਮੇਰਾ ਮਨ ਕਰਦਾ ਹੈ ਕਿ ਮੈਨੂੰ ਉੱਥੇ ਤੁਹਾਡੇ ਵਿੱਚ ਹੋਣਾ ਚਾਹੀਦਾ ਸੀ।

ਲੇਕਿਨ ਪਹਿਲਾਂ ਤੋਂ ਹੀ ਕੁਝ ਪ੍ਰੋਗਰਾਮਾਂ ਦਾ ਇਤਨਾ ਪ੍ਰੈਸ਼ਰ ਰਿਹਾ ਹੈ ਕਿ ਮੈਂ ਨਹੀਂ ਆ ਪਾਇਆ। ਲੇਕਿਨ ਜਦ ਇਤਨੇ ਸਾਰੇ ਮਾਨਯੋਗ ਮੁੱਖ ਮਤੰਰੀ ਜੀ ਆਉਂਦੇ ਹੋਣ ਤਾਂ ਇੱਕ ਪ੍ਰਧਾਨ ਮੰਤਰੀ ਦਾ ਸੁਭਾਵਿਕ ਮਨ ਕਰ ਜਾਂਦਾ ਹੈ ਕਿ ਜਰਾ ਤੁਹਾਡੇ ਵਿੱਚ ਬੈਠਾਂ, ਮੈਂ ਵੀ ਤੁਹਾਡੇ ਨਾਲ ਚਾਹ-ਪਾਣ ਕਰਦੇ ਕਰਦੇ ਬਹੁਤ ਗੱਲਾਂ ਕਰਾਂ, ਲੇਕਿਨ ਮੈਂ ਨਹੀਂ ਕਰ ਪਾਇਆ ਇਸ ਬਾਰ। ਗ੍ਰਹਿ ਮੰਤਰੀ ਜੀ ਤੁਹਾਡੇ ਨਾਲ ਗੱਲ ਕਰ ਰਹੇ ਹਨ ਉਹ ਜੋ ਵੀ ਵਿਸ਼ਾ ਤੁਹਾਡੇ ਨਾਲ ਚਰਚਾ ਕਰਾਂਗਾ, ਮੇਰੇ ਤੱਕ ਜ਼ਰੂਰ ਪਹੁੰਚੇਗਾ ਅਤੇ ਮੇਰੇ ਹਿੱਸੇ ਵਿੱਚ ਜੋ ਜ਼ਿੰਮੇਦਾਰੀ ਹੋਵੇਗੀ ਮੈਂ ਸਾਰੇ ਮੁੱਖ ਮੰਤਰੀਆਂ ਨੂੰ, ਸਾਰੇ ਗ੍ਰਹਿਮੰਤਰੀਆਂ ਨੂੰ ਵਿਸ਼ਵਾਸ ਦਿਲਵਾਉਂਦਾ ਹਾਂ ਕਿ ਤੁਹਾਡੀ ਆਸ਼ਾ ਅਪੇਕਸ਼ਾ ‘ਤੇ ਖਰਾ ਉਤਰਣ ਦੇ ਲਈ ਭਾਰਤ ਸਰਕਾਰ ਵੀ ਉਤਨਾ ਹੀ ਪ੍ਰਯਤਨ ਕਰੇਗੀ। ਮੇਰਾ ਆਪ ਸਭ ਨੂੰ ਬਹੁਤ-ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਭਕਾਮਨਾਵਾਂ।

***

ਡੀਐੱਸ/ਐੱਸਟੀ/ਡੀਕੇ   (ਰਿਲੀਜ਼ ਆਈ ਡੀ: 1871903)

Sunday, August 29, 2021

ਲਾਠੀਚਾਰਜ ਦਾ ਹੁਕਮ ਦੇਣ ਵਾਲੇ ਆਯੂਸ਼ ਸਿਨਹਾ ਖਿਲਾਫ ਸਖਤ ਐਕਸ਼ਨ ਦੀ ਮੰਗ

 Sunday: 29th August 2021 at 10:37 AM

 ਤਾਨਾਸ਼ਾਹ ਮਾਨਸਿਕਤਾ ਵਾਲੇ SDM ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ 

ਜਮਹੂਰੀ ਅਧਿਕਾਰ ਸਭਾ ਨੇ ਪੂਰੀ ਪੜਤਾਲ ਮਗਰੋਂ ਉਠਾਇਆ ਮਾਮਲਾ 

ਇਹ ਤਸਵੀਰਾਂ ਪੱਤਰਕਾਰ ਐਮ ਐਸ ਭਾਟੀਆ ਨੇ ਅਰੇਂਜ ਕੀਤੀਆਂ 

ਲੁਧਿਆਣਾ//ਨਵਾਂਸ਼ਹਿਰ: (ਬੂਟਾ ਸਿੰਘ//ਪੰਜਾਬ ਸਕਰੀਨ):: 

ਕਰਨਾਲ ਵਿੱਚ ਕਿਸਾਨਾਂ ਉੱਤੇ ਅੰਨੇਵਾਹ ਲਾਠੀਚਾਰਜ ਕਰਨ ਦੇ ਮਾਮਲੇ ਦੀ ਜਾਂਚ ਪੜਤਾਲ ਲਈ ਬਹੁਤ ਸਾਰੀਆਂ ਜਨਤਕ ਜੱਥੇਬੰਦੀਆਂ ਸਰਗਰਮ ਹਨ। ਇਸ ਬਾਰੇ ਸਾਰੇ ਤੱਥਾਂ ਦਾ ਪਤਾ ਲਗਾ ਲਿਆ ਗਿਆ ਹੈ। ਜਬਰ ਜ਼ੁਲਮ ਦੇ ਹਰ ਮਾਮਲੇ ਮੋਹਰੀ ਰੋਲ ਏਡਾ ਕਰਨ ਵਾਲੇ ਸੰਗਠਨ ਜਮਹੂਰੀ ਅਧਿਕਾਰ ਸਭਾ ਨੇ ਇਸ ਵਾਰ ਵੀ ਪੂਰੀ ਸਰਗਰਮੀ ਦਿਖਾਈ ਹੈ। ਇਸ ਜੱਥੇਬੰਦੀ ਨੇ ਵੀ ਇਸ ਲਾਥਜਿਚਰਜ ਦੀ ਸਖਤ ਨਿਖੇਧੀ ਕੀਤੀ ਹੈ। 

ਇਸਦੇ ਨਾਲ ਹੀ ਅੱਜ ਪ੍ਰੈੱਸ ਬਿਆਨ ਜਾਰੀ ਕਰਕੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ.ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਕਰਨਾਲ ਵਿਚ ਮਨੋਹਰ ਲਾਲ ਖੱਟੜ ਦੀ ਆਮਦ ਅਤੇ ਬੀ.ਜੇ.ਪੀ. ਦੀ ਮੀਟਿੰਗ ਵਿਰੁੱਧ ਜਮਹੂਰੀ ਤਰੀਕੇ ਨਾਲ ਵਿਰੋਧ ਕਰ ਰਹੇ ਕਿਸਾਨਾਂ ਉੱਪਰ ਅਤਿਅੰਤ ਬੇਕਿਰਕੀ ਨਾਲ ਲਾਠੀਚਾਰਜ ਕਰਨ ਅਤੇ ਬਹੁਤ ਸਾਰੇ ਕਿਸਾਨਾਂ ਨੂੰ ਗੰਭੀਰ ਜ਼ਖ਼ਮੀ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। 

ਉਨ੍ਹਾਂ ਕਿਹਾ ਕਿ ਇਹ ਨਾਗਰਿਕਾਂ ਦੇ ਇਕੱਠੇ ਹੋਣ ਅਤੇ ਵਿਰੋਧ ਪ੍ਰਦਰਸ਼ਨ ਕਰਨ ਦੇ ਜਮਹੂਰੀ ਹੱਕ ਉੱਪਰ ਤਾਨਾਸ਼ਾਹ ਹਮਲਾ ਹੈ ਜੋ ਹਰਿਆਣਾ ਸਰਕਾਰ, ਖ਼ਾਸ ਕਰਕੇ ਮੁੱਖ ਮੰਤਰੀ ਖੱਟੜ ਦੇ ਰਾਜਨੀਤਕ ਇਸ਼ਾਰੇ ‘ਤੇ ਕੀਤਾ ਗਿਆ ਹੈ। ਇਹ ਘਟਨਾ ਸਾਬਤ ਕਰਦੀ ਹੈ ਕਿ ਆਰ.ਐੱਸ.ਐੱਸ.-ਬੀ.ਜੇ.ਪੀ. ਵੱਲੋਂ ਸਿਵਲ ਪ੍ਰਸ਼ਾਸਨ ਨੂੰ ਕਿਵੇਂ ਲਾਕਾਨੂੰਨੀਆਂ ਨੂੰ ਅੰਜਾਮ ਦੇਣ ਵਾਲੀ ਨਿੱਜੀ ਫ਼ੌਜ ‘ਚ ਬਦਲਿਆ ਜਾ ਰਿਹਾ ਹੈ। ਤਾਨਾਸ਼ਾਹ ਮਾਨਸਿਕਤਾ ਵਾਲੇ ਐੱਸ.ਡੀ.ਐੱਮ. ਆਯੂਸ਼ ਸਿਨਹਾ, ਜਿਸ ਦੀ ਸੰਵਿਧਾਨਕ ਡਿਊਟੀ ਅਮਨ-ਕਾਨੂੰਨ ਬਣਾਈ ਰੱਖਣ ਦੀ ਸੀ, ਵਲੋਂ ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਉੱਪਰ ਹਮਲਾ ਕਰਨ ਲਈ ਉਕਸਾਉਣਾ ਅਤੇ ਉਨ੍ਹਾਂ ਦੇ ਸਿਰ ਤੋੜਨ ਦੇ ਹੁਕਮ ਦੇਣਾ ਬੇਹੱਦ ਖ਼ਤਰਨਾਕ ਰੁਝਾਨ ਹੈ। 

“ਸਿੰਪਲ ਹੈ, ਜੋ ਵੀ ਹੋ, ਕੋਈ ਵੀ ਨਹੀਂ ਜਾਏਗਾ ਵਹਾਂ, ਸਪਸ਼ਟ ਕਰ ਦੇਤਾ ਹੂੰ.. ਸਰ ਫੋੜ ਦੋ। ਡਿਉਟੀ ਮੈਜਿਸਟਰੇਟ ਹੂੰ, ਲਿਖਤ ਮੇਂ ਬਤਾ ਰਹਾ ਹੂੰ। ਸੀਧੇ ਉਠਾ ਉਠਾ ਕੇ ਮਾਰਨਾ। ਕੋਈ ਡਾਉਟ ਨਹੀਂ, ਕੋਈ ਡਾਇਰੈਕਸ਼ਨ ਕੀ ਜ਼ਰੂਰਤ ਨਹੀਂ। ਏਕ ਬੰਦਾ ਨਹੀਂ ਜਾਨਾ ਚਾਹੀਏ।ਅਗਰ ਜਾਏਗਾ ਨਾ ਤੋ ਉਸ ਕਾ ਸਿਰ ਟੂਟਾ ਹੋਨਾ ਚਾਹੀਏ।” ਐਸੇ ਗ਼ੈਰਸੰਵਿਧਾਨਕ ਹੁਕਮ ਦੇਣ ਵਾਲੇ ਅਧਿਕਾਰੀ ਨੂੰ ਨੌਕਰੀ ਤੋਂ ਤੁਰੰਤ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ। ਸਮੂਹ ਇਨਸਾਫ਼ਪਸੰਦ ਨਾਗਰਿਕਾਂ ਨੂੰ ਇਸ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਨੂੰ ਲਾਕਾਨੂੰਨੀਆਂ ਕਰਨ ਲਈ ਉਕਸਾਉਣ ਵਾਲੇ ਐੱਸ.ਡੀ.ਐੱਮ. ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ ਅਤੇ ਉਸ ਦੇ ਖਿ਼ਲਾਫ਼ ਮੁਕੱਦਮਾ ਦਰਜ ਕਰਕੇ ਉਸ ਨੂੰ ਤੁਰੰਤ ਗਿ੍ਰਫ਼ਤਾਰ ਕੀਤਾ ਜਾਵੇ।


Saturday, August 28, 2021

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਰਿਆਣਾ ਸਰਕਾਰ ਦੀ ਕਰੜੀ ਨਿੰਦਾ

 Saturday: 28th August 2021 at 9:09 pm

ਸ਼ਾਂਤੀਪੂਰਵਕ ਸੰਘਰਸ਼ ਕਰ ਰਹੇ ਕਿਸਾਨਾਂ `ਤੇ ਕੀਤੀ ਬੇਰਿਹਮੀ ਅਣਮਨੁੱਖੀ 

ਫੋਟੋ ਅਰੇਂਜ ਕੀਤੀਆਂ ਸੀਪੀਆਈ ਆਗੂ ਅਤੇ ਪੱਤਰਕਾਰ ਐਮ ਐਸ ਭਾਟੀਆ ਨੇ 

ਚੰਡੀਗੜ੍ਹ: 28 ਅਗਸਤ 2021: (ਗੁਰਜੀਤ ਸਿੰਘ ਬਿੱਲਾ//ਪੰਜਾਬ ਸਕਰੀਨ)::

ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਜੱਥੇਬੰਦਕ ਅਤੇ ਸਿਆਸੀ ਤਾਣੀ ਉਲਝੀ ਹੋਈ ਹੋਣ ਦੇ ਬਾਵਜੂਦ ਮੁੱਖ ਮੰਤਰੀ ਕੈਪ੍ਟ ਅਮਰਿੰਦਰ ਸਿੰਘ ਇੱਕ ਇੱਕ ਨੁਕਤੇ ਤੇ ਸਪਸ਼ਟ ਅਤੇ ਤੁਰੰਤ ਐਕਸ਼ਨ ਲੈ ਰਹੇ ਹਨ। ਕਰਨਾਲ ਵਿੱਚ ਕਿਸਾਨਾਂ ਤੇ ਹੋਏ ਲਾਠੀਚਾਰਜ ਦੀ ਤਿੱਖੀ ਨਿਖੇਧੀ ਕਰਦਿਆਂ ਉਹਨਾਂ ਭਾਰਤੀ ਜਨਤਾ ਪਾਰਟੀ ਨੂੰ ਚੋਣਾਂ ਵਿੱਚ ਨਤੀਜੇ ਭੁਗਤਣ ਦੀ ਵੀ ਚੇਤਾਵਨੀ ਦਿੱਤੀ ਹੈ। ਉਹਨਾਂ ਜ਼ਖਮੀ ਹੋਏ ਕਿਸਾਨਾਂ ਲਈ ਫੌਰੀ ਸਹਾਇਤਾ ਦੀ ਮੰਗ ਵੀ ਕੀਤੀ ਅਤੇ ਨਾਲ ਹੀ ਇਸ ਗੱਲ ਤੇ ਵੀ ਜ਼ੋਰ ਪਾਇਆ ਕਿ ਇਸ ਜਬਰ ਭਰੇ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਆਈ ਏ ਐਸ ਅਧਿਕਾਰੀ ਖਿਲਾਫ ਵੀ ਸਖਤ ਐਕਸ਼ਨ ਲਿਆ ਜਾਵੇ। 

ਹਰਿਆਣਾ ਪੁਲਿਸ ਵੱਲੋਂ ਕੀਤੀ ਗਈ ਬੇਰਹਿਮੀ ਭਰੀ ਕਾਰਵਾਈ `ਤੇ ਹੈਰਾਨੀ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਂਤੀਪੂਰਵਕ ਵਿਰੋਧ ਕਰ ਰਹੇ ਕਿਸਾਨਾਂ `ਤੇ ਕੀਤੇ ਗਏ ਹਿੰਸਕ ਹਮਲੇ ਲਈ ਗੁਆਂਢੀ ਰਾਜ ਹਰਿਆਣਾ ਦੇ ਮੁੱਖ ਮੰਤਰੀ ਦੀ ਕਰੜੀ ਆਲੋਚਨਾ ਕੀਤੀ ਜਿਨ੍ਹਾਂ ਵਿੱਚੋਂ ਬਹੁਤੇ ਕਿਸਾਨ ਲਾਠੀਚਾਰਜ ਕਾਰਨ ਜ਼ਖ਼ਮੀ ਹੋ ਗਏ।

ਇਹ ਆਖਦਿਆਂ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਹਰਿਆਣਾ ਪੁਲਿਸ ਦੇ ਹੱਥੋਂ ਕਿਸਾਨਾਂ ਨੂੰ ਅਜਿਹੀ ਬੇਰਹਿਮੀ ਦਾ ਸ਼ਿਕਾਰ ਹੋਣਾ ਪਿਆ ਹੋਵੇ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਖੱਟਰ ਸਰਕਾਰ ਨੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਸੰਘਰਸ਼ ਨੂੰ ਖਤਮ ਕਰਨ ਲਈ ਇੱਕ ਵਾਰ ਫਿਰ ਜਾਣਬੁੱਝ ਕੇ ਤਾਕਤ ਦੀ ਅੰਨ੍ਹੇਵਾਹ ਵਰਤੋਂ ਕੀਤੀ ਹੈ। 

ਮੁੱਖ ਮੰਤਰੀ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਮੁਆਫੀ ਮੰਗਣ ਅਤੇ ਜ਼ਖਮੀ ਹੋਏ ਕਿਸਾਨਾਂ ਦੀ ਸਹਾਇਤਾ ਦੀ ਮੰਗ ਕਰਦਿਆਂ ਕਿਹਾ ਕਿ ਖੱਟਰ ਸਰਕਾਰ ਵੱਲੋਂ ਕਿਸਾਨਾਂ `ਤੇ ਇਸ ਤਰ੍ਹਾਂ ਦਾ ਹਮਲਾ ਨਾ ਸਿਰਫ ਅਸਹਿਣਯੋਗ ਹੈ ਬਲਕਿ ਪੂਰੀ ਤਰ੍ਹਾਂ ਨਿੰਦਣਯੋਗ ਹੈ। ਕੈਪਟਨ ਅਮਰਿੰਦਰ ਨੇ ਕਿਹਾ, “ਅੰਨਦਾਤਾ ਨਾਲ ਅਜਿਹਾ ਸਲੂਕ ਬਰਦਾਸ਼ਤ ਤੋਂ ਪਰ੍ਹੇ ਹੈ।`` ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਭਾਜਪਾ ਨੂੰ ਅਜਿਹੀਆਂ ਕਾਰਵਾਈਆਂ ਅਤੇ ਕੇਂਦਰ ਵਿੱਚ ਆਪਣੀ ਸਰਕਾਰ ਦੀ ਕਿਸਾਨਾਂ ਪ੍ਰਤੀ ਉਦਾਸੀਨਤਾ ਲਈ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਅਤੇ ਹੋਰਨਾਂ ਸੂਬਿਆਂ ਵਿੱਚ ਗੰਭੀਰ ਸਿੱਟੇ ਭੁਗਤਣੇ ਪੈਣਗੇ।

ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਚਿੰਤਾਵਾਂ ਵੱਲ ਧਿਆਨ ਦੇਣ ਅਤੇ ਖੇਤੀ ਕਾਨੂੰਨਾਂ, ਜੋ ਸਪੱਸ਼ਟ ਤੌਰ `ਤੇ ਗੈਰ-ਲੋਕਤੰਤਰੀ ਅਤੇ ਕਿਸਾਨ ਵਿਰੋਧੀ ਹਨ, ਨੂੰ ਰੱਦ ਕਰਨ ਦੀ ਬਜਾਏ ਭਾਜਪਾ ਲਗਾਤਾਰ ਨੀਵੇਂ ਦਰਜੇ ਦੀਆਂ ਕਾਰਵਾਈਆਂ ਕਰਦੀ ਆਈ ਹੈ, ਜੋ ਇਸ ਹੱਦ ਤੱਕ ਝੁਕ ਗਈ ਕਿ ਅਪਮਾਨਜਨਕ ਨਾਮ ਵਰਤ ਕੇ ਕਿਸਾਨਾਂ ਦਾ ਅਪਮਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਭਾਜਪਾ ਨੂੰ ਕਿਸਾਨਾਂ ਨਾਲ ਅਜਿਹੇ ਸ਼ਰਮਨਾਕ ਕਾਰੇ ਲਈ ਕਦੇ ਮੁਆਫ ਨਹੀਂ ਕਰਨਗੇ।ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਗਈ ਕਿਸਾਨ ਦਿੱਲੀ ਦੀਆਂ ਬਰੂਹਾਂ `ਤੇ ਚੱਲ ਰਹੇ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਨੂੰ ਨਾਕਾਮ ਕਰਨ ਅਤੇ ਉਨ੍ਹਾਂ ਇਰਾਦਿਆਂ ਨੂੰ ਦਬਾਉਣ ਵਿੱਚ ਅਸਫਲ ਰਹਿਣ ਤੋਂ ਬਾਅਦ, ਹਰਿਆਣਾ ਸਰਕਾਰ ਨੇ ਨਿਰਦੋਸ਼ ਅਤੇ ਸ਼ਾਂਤੀਪੂਰਵਕ ਸੰਘਰਸ਼ ਕਰ ਰਹੇ ਕਿਸਾਨਾਂ `ਤੇ ਫਿਰ ਤੋਂ ਬੇਰਹਿਮੀ ਨਾਲ ਤਾਕਤ ਦੀ ਵਰਤੋਂ ਕੀਤੀ ਜੋ ਕਿ ਕਾਲੇ ਖੇਤੀ ਕਾਨੂੰਨਾਂ, ਜਿਨ੍ਹਾਂ ਨੂੰ ਕੇਂਦਰ ਵਿਚਲੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਖੇਤੀਬਾੜੀ ਨੂੰ ਆਪਣੇ ਚਹੀਤੇ ਪੂੰਜੀਪਤੀਆਂ ਦੇ ਹੱਥਾਂ ਵਿੱਚ ਦੇਣ ਲਈ ਵਰਤ ਰਹੀ ਹੈ, ਵਿਰੁੱਧ ਆਪਣੀ ਲੜਾਈ ਵਿੱਚ ਖਰਾਬ ਮੌਸਮ, ਮਹਾਂਮਾਰੀ ਅਤੇ ਹੋਰ ਮੁਸ਼ਕਲਾਂ ਦਰਮਿਆਨ ਵੀ ਡਟੇ ਹੋਏ ਹਨ। ਇਸ ਤੋਂ ਪਹਿਲਾਂ ਵੀ ਨਵੰਬਰ 2020 ਵਿੱਚ ਹਰਿਆਣਾ ਪੁਲਿਸ ਨੇ ਕੇਂਦਰੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਵੱਲ ਮਾਰਚ ਕਰਨ ਤੋਂ ਰੋਕਣ ਲਈ ਬੇਰਹਿਮੀ ਨਾਲ ਉਨ੍ਹਾਂ ਦੀ ਕੁੱਟਮਾਰ ਕੀਤੀ ਸੀ।

ਮੀਟਿੰਗ ਲਈ ਕਰਨਾਲ ਫੇਰੀ `ਤੇ ਜਾ ਰਹੇ ਖੱਟਰ ਦਾ ਵਿਰੋਧ ਕਰਨ ਲਈ ਗਏ ਕਿਸਾਨਾਂ `ਤੇ ਲਾਠੀਚਾਰਜ ਕੀਤੇ ਜਾਣ ਦੀਆਂ ਮੀਡੀਆ ਰਿਪੋਰਟਾਂ ਅਤੇ ਵਾਇਰਲ ਵੀਡੀਓ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਵਿਰੋਧ ਕਰ ਰਹੇ ਕਿਸਾਨਾਂ ਦੀ ਕੁੱਟਮਾਰ ਕਰਨ ਦਾ  ਨਿਰਦੇਸ਼ ਦੇਣ ਵਾਲੇ ਆਈਏਐਸ ਅਧਿਕਾਰੀ ਦੀ ਵੀ ਨਿੰਦਾ ਕੀਤੀ। ਉਸ ਨੇ ਉਕਤ ਅਧਿਕਾਰੀ ਨੂੰ ਤੁਰੰਤ ਬਰਖਾਸਤ ਕਰਨ ਅਤੇ ਉਸ ਵਿਰੁੱਧ ਕਾਨੂੰਨ ਅਨੁਸਾਰ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।

ਹੁਣ ਦੇਖਣਾ ਹੈ ਕਿ ਪੰਜਾਬ ਵਿੱਚ ਕਿਸਾਨਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਰਾਂ ਦੇ ਇਸ ਰਵਈਏ ਪ੍ਰਤੀ ਕੀ ਪ੍ਰਤੀਕਰਮ ਰਹਿੰਦਾ ਹੈ?

Wednesday, April 04, 2018

ਅਸੀਂ ਨਾਮਧਾਰੀ ਮੂਹਰੇ ਹੋ ਕੇ ਰਾਮ ਮੰਦਰ ਬਣਾਵਾਂਗੇ ਠਾਕੁਰ ਸਤਿਗੁਰੂ ਦਲੀਪ ਸਿੰਘ

ਧਰਮ ਸਾਨੂੰ ਜੁੜਨਾ ਸਿਖਾਉਂਦਾ ਹੈ, ਤੋੜਨਾ ਨਹੀਂ: ਡਾ. ਮੋਹਨ ਭਾਗਵਤ
ਸਿਰਸਾ (ਹਰਿਆਣਾ): 4 ਅਪਰੈਲ 2018: (ਪੰਜਾਬ ਸਕਰੀਨ ਟੀਮ):: 
ਨਾਮਧਾਰੀ ਸੰਗਤਾਂ ਨੇ ਅੱਜ ਹਰਿਆਣਾ ਦੇ ਸਿਰਸਾ ਇਲਾਕੇ ਵਿੱਚ ਹਿੰਦੂਆਂ ਅਤੇ ਸਿੱਖਾਂ ਵੱਲੋਂ ਰਾਮਨੌਮੀ ਦਾ ਤਿਓਹਾਰ ਸਾਂਝੇ ਤੌਰ ਤੇ ਮਨਾ ਕੇ ਇੱਕ ਵਾਰ  ਫੇਰ ਆਪਣੀ ਸੋਚ, ਮਿਸ਼ਨ ਅਤੇ ਸਟੈਂਡ ਨੂੰ ਖੁਲ ਕੇ ਸਪਸ਼ਟ ਕੀਤਾ ਹੈ। ਸੰਗਤਾਂ ਦੇ ਵਿਸ਼ਾਲ ਸਮੁੰਦਰ ਸਾਹਮਣੇ ਇਸ ਮੌਕੇ ਨਾਮਧਾਰੀਆਂ ਨੇ ਰਾਮ ਮੰਦਿਰ ਬਣਾਉਣ ਲਈ ਸਭਨਾਂ ਤੋਂ ਅੱਗੇ ਹੋ ਕੇ ਆਉਣ ਦਾ ਵੀ ਐਲਾਨ ਕੀਤਾ। ਇਸ ਇਕੱਤਰਤਾ ਵਿੱਚ ਆਰ ਐਸ ਐਸ ਮੁਖੀ ਡਾਕਟਰ ਮੋਹਨ ਭਾਗਵਤ ਉਚੇਚ ਨਾਲ ਸਮਾਂ ਕੱਢ ਕੇ ਮੁੱਖ ਮਹਿਮਾਨ ਵੱਜੋਂ ਪੁੱਜੇ। ਡਾਕਟਰ ਮੋਹਨ ਭਾਗਵਤ ਨੇ ਬੇਇਨਸਾਫੀ ਦੇ ਖਾਤਮੇ ਲਈ ਬਲਸ਼ਾਲੀ ਹੋਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਸੁਰੱਖਿਆ ਦਾ ਭਾਰੀ ਬੰਦੋਬਸਤ ਸੀ। ਸ਼ਰਦਾਈ, ਹਵਨ ਅਤੇ ਭਜਨ ਕੀਰਤਨ ਦੇ ਅਲੌਕਿਕ ਜਿਹੇ ਮਾਹੌਲ ਦੌਰਾਨ "ਜੈ ਸ਼ਰੀ ਰਾਮ" ਅਤੇ "ਬੋਲੇ ਸੋ ਨਿਹਾਲ ਦੇ ਜੈਕਾਰੇ" ਸਾਰੇ ਵਾਤਾਵਰਨ ਵਿੱਚ ਉਤਸ਼ਾਹ ਵਾਲਾ ਜੋਸ਼ ਭਰ ਰਹੇ ਸਨ। ਨਾਮਧਾਰੀ ਸਿੱੱਖਾਂ ਨੇ ਹਿੰਦੂ-ਸਿੱੱਖ ਏਕਤਾ ਨੂੰ ਸਮਰਪਿਤ “ਰਾਮ-ਨੌਮੀ” ਮਨਾ ਕੇ ਧਾਰਮਿਕ ਸਦਭਾਵਨਾ ਦੀ ਲਹਿਰ ਨੂੰ ਹੁਲਾਰਾ ਦਿੱਤਾ। ਨਾਮਧਾਰੀ ਮੁਖੀ ਠਾਕੁਰ ਦਲੀਪ ਵੱਲੋਂ ਖਿੱਚੀਆਂ ਤਸਵੀਰਾਂ ਵਾਲੀ ਐਲਬਮ ਅੱਜ ਵੀ ਮੁੱਖ ਪਰਦਰਸ਼ਨੀ ਸਟਾਲ 'ਤੇ ਬੇਹੱਦ ਹਰਮਨ ਪਿਆਰੀ ਰਹੀ। 
ਅੱਜ ਸਿਰਸਾ  ਵਿਖੇ ਹਿੰਦੂ-ਸਿੱੱਖ ਏਕਤਾ ਨੂੰ ਸਮਰਪਿਤ “ਰਾਮ-ਨੌਮੀ” ਵਿਸ਼ਵ ਨਾਮਧਾਰੀ ਸੰਗਤ ਨੇ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦੀ ਰਹਿਨੁਮਾਈ ਹੇਠ ਆਪਣੇ ਹਿੰਦੂ ਸਿੱੱਖ ਭਰਾਵਾਂ ਨਾਲ ਮਿਲਕੇ ਮਨਾਈ ਜਿਸ ਵਿੱੱਚ ਹਜ਼ਾਰਾਂ ਦੀ ਗਿਣਤੀ ਵਿੱੱਚ ਸੰਗਤਾਂ ਨੇ ਹਾਜਰੀ ਲਵਾਈ। ਹਿੰਦੂ-ਸਿੱੱਖ ਭਰਾਵਾਂ ਦਾ ਆਪਸੀ ਪਰੇਮ ਹਿੰਦੂ- ਸਿੱਖ ਏਕਤਾ ਦਾ ਇੱੱਕ ਆਲੌਕਿਕ ਨਜ਼ਾਰਾ ਪੇਸ਼ ਕਰ ਰਿਹਾ ਸੀ।ਸਤਿਗੁਰੂ ਦਲੀਪ ਸਿੰਘ ਜੀ ਦੀ ਰਹਿਨੁਮਾਈ ਹੇਠ ਨਾਮਧਾਰੀ ਸਮਾਜ ਹਿੰਦੂ- ਸਿੱਖ ਏਕਤਾ ਲਈ ਇਹੋ ਜਿਹੇ ਆਯੋਜਨ ਲਗਾਤਾਰ ਕਰਵਾ ਰਿਹਾ ਹੈ। ਅੱਜ ਵੀ ਜਿੰਨੀ ਕੁ ਸੰਗਤਾਂ ਦਾਣਾ ਮੰਡੀ ਵਿੱਚ ਲੱਗੇ ਪੰਡਾਲ ਦੇ ਅੰਦਰ ਸੀ ਓਨੀ ਕੁ ਹੀ ਸੰਗਤ ਲੰਗਰ ਵਾਲੇ ਪੰਡਾਲ ਵਿੱਚ ਵੀ ਸੀ। ਲੰਗਰ ਲਗਾਤਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਰੀ ਰਿਹਾ। ਸ਼ਰਦਾਈ ਵਾਲੇ ਪਾਸੇ ਤਾਂ ਸਮਾਗਮ ਖਤਮ ਹੋਣ ਤੋਂ ਬਾਅਦ ਵੀ ਭਾਰੀ ਭੀੜ ਰਹੀ। 
ਇਸ ਮੌਕੇ ਸਤਿਗੁਰੂ ਦਲੀਪ ਸਿੰਘ ਜੀ ਨੇ ਬੋਲਦਿਆਂ ਕਿਹਾ ਕਿ ਗੁਰਬਾਣੀ ਵਿੱੱਚ “ਸਰੀ ਰਾਮਚੰਦ ਜਿਸ ਰੂਪ ਨ ਰੇਖਿਆ॥ਮਾਰੂ ਮਹਲਾ 5” ਭਗਵਾਨ ਸ਼੍ਰੀ ਰਾਮ ਚੰਦਰ ਜੀ ਨੂੰ ਪਰ੍ਭੂ ਅਵਤਾਰ ਅਤੇ ਤਰੇਤਾ ਯੁਗ ਦੇ ਸਤਿਗੁਰੂ ਲਿਖਿਆ ਹੈ ਜਿਸ ਕਰਕੇ ਉਹ ਸਾਡੇ ਪੂਜਨੀਕ ਹਨ। ਬਾਣੀ ਵਿੱੱਚ ਪਰ੍ਭੂ ਅਵਤਾਰ ਲਿਖੇ ਹੋਣ ਕਰਕੇ ਅਸੀਂ ਰਾਮਨੌਮੀ ਮਨਾਉਂਦੇ ਹਾਂ। 
ਰਾਮ ਮੰਦਿਰ ਬਾਰੇ ਵੀ ਇਸ ਮੰਚ ਤੋਂ ਸਪਸ਼ਟ ਸਟੈਂਡ ਵਾਲਾ ਐਲਾਨ ਕੀਤਾ ਗਿਆ। ਮੰਚ ਤੋਂ ਠਾਕੁਰ ਦਲੀਪ ਸਿੰਘ ਹੁਰਾਂ ਨੇ ਕਿਹਾ ਕਿ ਭਗਵਾਨ ਰਾਮ ਦੀ ਜਨਮ ਭੂਮੀ ਅਯੁੱੱਧਿਆ ਵਿੱੱਚ ਰਾਮ ਮੰਦਰ ਬਨਾਉਣਾ ਸਾਡਾ ਹੱੱਕ ਹੈ।  ਅਸੀਂ ਨਾਮਧਾਰੀ ਸਭ ਤੋਂ ਮੂਹਰੇ  ਹੋਕੇ ਮੰਦਰ ਬਨਾਵਾਂਗੇ। 
ਹਰ ਕੇਸਾਧਾਰੀ ਸਿੱੱਖ ਨਹੀਂ ਅਤੇ ਹਰ ਮੋਨਾ ਹਿੰਦੂ ਨਹੀਂ। ਕੇਸ ਰਹਿਤ ਵੀ ਸਿੱੱਖ ਹੋ ਸਕਦਾ ਹੈ। ਅੰਮ੍ਰਿਤਧਾਰੀ ਖਾਲਸਾ ਹੋਣ ਵਾਸਤੇ ਕੇਸ ਰੱੱਖਣੇ ਜਰੂਰੀ ਹਨ। ਇਸ ਮੌਕੇ ਸੰਗਤ ਵਿੱੱਚ ਇੱੱਕ ਪਿਤਾ ਪੁੱੱਤਰ ਨੂੰ ਮੰਚ 'ਤੇ ਖੜੇ ਕਰਕੇ ਉਹਨਾਂ ਨੇ ਇਸ ਗੱੱਲ ਦਾ ਪਰਤੱਖ ਸਬੂਤ ਦਿੱੱਤਾ। ਉਹਨਾਂ ਸੁਆਲ ਪੁੱਛਿਆ ਕਿ ਇਹਨਾਂ ਦੋਹਾਂ ਨੂੰ ਹਿੰਦੂ ਜਾਂ ਸਿੱਖ ਆਖ ਕੇ ਵੰਡਿਆ ਜਾ ਸਕਦਾ ਹੈ? ਉਹਨਾਂ ਕਿਹਾ ਕਿ ਸਿੱੱਖ ਪੰਥ ਦੀ ਹੋਂਦ ਸੁਤੰਤਰ ਹੈ ਤੇ ਸੁਤੰਤਰ ਹੀ ਰਹਿਣੀ ਚਾਹੀਦੀ ਹੈ।
ਇਸ ਮੌਕੇ ਨਾਮਧਾਰੀ ਸਤਿਗੁਰੂ ਦਲੀਪ ਸਿੰਘ ਜੀ ਦੇ ਵਿਸ਼ੇਸ਼ ਸੱੱਦੇ ਤੇ ਸਿਰਸਾ ਪਹੁੰਚੇ ਆਰ.ਐਸ.ਐਸ. ਦੇ ਪਰਮ ਸਤਿਕਾਰਯੋਗ ਸਰਸੰਘਚਾਲਕ ਡਾ. ਮੋਹਨ ਭਾਗਵਤ  ਮੁਖ ਵਕਤਾ ਦੇ ਰੂਪ ਵਿੱੱਚ ਸ਼ਾਮਲ ਹੋਏ। ਇਸ ਮੌਕੇ ਸੰਘ ਮੁਖੀ ਨੇ ਬੋਲਦਿਆਂ ਕਿਹਾ ਕਿ ਇਸ ਤਰਾਂ ਰਾਮਨੌਮੀ ਮਨਾਉਣਾ ਸਭ ਨੂੰ ਜੋੜਨ ਵਾਲੀ ਗੱੱਲ ਹੈ ਜਿਸ ਕਰਕੇ ਇਥੇ ਸ਼ਾਂਤੀ ਅਤੇ ਸੁੱੱਖ ਹੈ। ਇਹ ਅੱੱਜ ਦੇ ਸਮੇਂ ਦੀ ਜਰੂਰਤ ਹੈ। ਉਹਨਾਂ ਨੇ ਇਸ ਏਕਤਾ ਵਾਲੇ ਆਯੋਜਨ ਰਾਮਨੌਮੀ ਮੌਕੇ ਉਹਨਾਂ ਨੂੰ ਸੱਦਾ ਦੇਣ ਦਾ ਧੰਨਵਾਦ ਕੀਤਾ। ਸਾਨੂੰ ਸਾਰਿਆਂ ਨੂੰ ਮਿਲਕੇ ਰਹਿਣਾ ਅਤੇ ਚਲਣਾ ਚਾਹੀਦਾ ਹੈ, ਇਹ ਹੀ ਸਾਡਾ ਧਰਮ ਹੈ। ਸਾਡਾ ਧਰਮ ਸਾਨੂੰ ਜੁੜਨਾ ਸਿਖਾਉਂਦਾ ਹੈ, ਤੋੜਨਾ ਨਹੀਂ।ਇਸਦੇ ਨਾਲ ਹੀ ਸਾਨੂੰ ਆਪਣੀ ਸਵੈ-ਰੱੱਖਿਆ ਅਤੇ ਅਨਿਆਏ ਨੂੰ ਖਤਮ ਕਰਨ ਲਈ ਬਲਸ਼ਾਲੀ ਵੀ ਹੋਣਾ ਚਾਹੀਦਾ ਹੈ। ਸਾਨੂੰ ਆਪਣੀ ਸ਼ਕਤੀ ਦੀ ਵਰਤੋਂ ਜੋੜਨ ਲਈ ਕਰਨੀ ਚਾਹੀਦਾ ਹੈ ਨਾਕਿ ਤੋੜਨ ਲਈ। ਸੰਗਤਾਂ ਨੇ ਡਾਕਟਰ ਮੋਹਨ ਭਾਗਵਤ ਨੂੰ ਇੱਕ ਸਾਹ ਹੋ ਕੇ ਸੁਣਿਆ। ਏਨੇ ਵਿਸ਼ਾਲ ਪੰਡਾਲ ਵਿੱਚ ਇਹਨਾਂ ਦੇ ਭਾਸ਼ਣ ਦੌਰਾਨ ਪੂਰੀ ਖਾਮੋਸ਼ੀ ਰਹੀ। ਇਸ ਮੌਕੇ ਅੰਗਰੇਜ਼ੀ ਸ਼ਬਦਾਂ ਪਿੰਨ ਡਰਾਪ ਸਾਈਲੈਂਸ ਦੀ ਯਾਦ ਆ ਰਹੀ ਸੀ। ਨੌਜਵਾਨ ਮੁੰਡੇ ਕੁੜੀਆਂ ਤਾਂ ਡਾਕਟਰ ਮੋਹਨ ਭਾਗਵਤ ਦੇ ਭਾਸ਼ਣ ਨਾਲ ਹੀ ਕੀਲੇ ਗਏ ਲੱਗਦੇ ਸਨ। ਠਾਕੁਰ ਦਲੀਪ ਸਿੰਘ ਹੁਰਾਂ ਦੇ ਵਿਚਾਰਾਂ ਨੇ ਰਾਮਨੌਮੀ ਮੇਲੇ ਵਿੱਚ ਮੌਜੂਦ ਗੈਰ ਨਾਮਧਾਰੀ ਨਵੀਂ ਪੀਡ਼ੀ ਨੂੰ ਵੀ ਪੂਰੀ ਤਰਾਂ ਪਰਭਾਵਿਤ ਕੀਤਾ। 
ਇਸ ਰਾਮਨੌਮੀ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬੀ ਗਾਇਕੀ ਦੇ ਬਾਦਸ਼ਾਹ ਹੰਸ ਰਾਜ ਹੰਸ ਨੇ ਵੀ ਹਾਜ਼ਰੀ ਭਰਦਿਆਂ ਹੋਇਆਂ ਬਹੁਤ ਹੀ ਸੁਰੀਲੀ ਆਵਾਜ ਵਿੱੱਚ ਭਜਨ ਗਾਕੇ ਸਮੂਹ ਸੰਗਤਾਂ ਨੂੰ ਮੰਤਰ ਮੁਗਧ ਕੀਤਾ। ਹੰਸਰਾਜ ਹੰਸ ਦੀ ਮੌਜੂਦਗੀ ਨੇ ਇਸ ਮੇਲੇ ਵਿੱਚ ਇੱਕ ਨਵਾਂ ਉਤਸ਼ਾਹ ਭਰਿਆ। "ਸੁਣੋ ਮਹਾਰਾਜ" ਦੇ ਗਾਇਨ ਦਾ ਅੰਦਾਜ਼ ਬੇਹੱਦ ਯਾਦਗਾਰੀ ਹੋ ਨਿੱਬੜਿਆ।  
ਨਸ਼ਾ ਮੁਕਤ ਭਾਰਤ ਅਤੇ ਮਹਿਲਾ ਸਸ਼ਕਤੀਕਰਨ ਲਈ ਨਿਰੰਤਰ ਸਰਗਰਮ ਸੰਗਠਨ "ਬੇਲਣ ਬਰਗੇਡ" ਸੁਪਰੀਮੋ ਅਨੀਤਾ ਸ਼ਰਮਾ  ਇਸ ਮੌਕੇ ਆਪਣੀ ਟੀਮ ਸਹਿਤ ਇਸ ਸਮਾਗਮ ਵਿੱਚ ਸ਼ਾਮਲ ਹੋਏ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹੋਰਨਾਂ ਥਾਵਾਂ ਤੋਂ ਸੰਗਤਾਂ ਭਾਰੀ ਗਿਣਤੀ ਵਿੱਚ ਪੁੱਜੀਆਂ। 
ਇਸ ਮੌਕੇ ਬਜਰੰਗ ਲਾਲ ਜੀ, ਦੇਵੀ ਪ੍ਰਸਾਦ ਜੀ, ਹੇਮਰਾਜ ਜੀ, ਵਿਵੇਕਾ ਨੰਦ ਜੀ, ਰਮੇਸ਼ ਗੁਪਤਾ ਜੀ, ਪਵਨ ਕੌਸ਼ਿਕ ਜੀ, ਸੁਰਿੰਦਰ ਮਲਹੋਤਰਾ ਜੀ, ਅਵਿਨਾਸ਼ ਰਾਏ ਖੰਨਾ ਮੀਤ ਪ੍ਰਧਾਨ ਬੀ.ਜੇ.ਪੀ.  ਅਤੇ ਬਹੁਤ ਵੱੱਡੀ ਗਿਣਤੀ ਵਿੱੱਚ ਸੰਤ-ਮਹਾਂਪੁਰਸ਼ ਮੌਜੂਦ ਸਨ। ਇਸ ਮੌਕੇ ਅੰਤ ਤੇ ਗਏ ਗਏ ਗੀਤ--ਯੇਹ ਭਾਰਤ ਦੇਸ਼ ਹੈ  ਮੇਰਾ--ਵਾਲੇ ਗੀਤ ਦੇ ਗਾਇਨ ਨਾਲ ਜਿੱਥੇ ਸੰਗਤਾਂ ਝੂਮ ਉੱਠੀਆਂ ਉੱਥੇ ਖੁਦ ਡਾਕਟਰ ਮੋਹਨ ਭਾਗਵਤ ਵੀ ਝੂਮਦੇ ਨਜ਼ਰ ਆਏ।  ਨਾਮਧਾਰੀ ਜੱਥੇ ਦਾ ਇਹ ਗਾਇਨ ਬਹੁਤ ਸੁਰੀਲਾ ਸੀ। 

Tuesday, February 27, 2018

ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਵੱਲੋਂ ਜਾਤਪਾਤ ਦੇ ਖਾਤਮੇ ਦਾ ਆਰੰਭ

ਰਵਿਦਾਸੀਏ ਸਿੱਖ ਨੂੰ ਆਪਣੇ ਕੋਲ ਬਿਠਾ ਕੇ ਸਤਿਕਾਰ ਦਿੱਤਾ 
ਹੋਲੇ ਮਹੱਲੇ ਦੇ ਮੇਲੇ ਵਿੱਚ ਬਹੁਤ ਵੱਡੀ ਤਾਦਾਦ ਵਿੱਚ ਸੰਗਤਾਂ ਹੋਈਆਂ ਨਤਮਸਤਕ
ਸਿਰਸਾ: 25 ਫਰਵਰੀ 2018: (ਪੰਜਾਬ ਸਕਰੀਨ ਬਿਊਰੋ)::
ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਕੌਮੀ ਜੋੜ ਮੇਲਾ ਹੋਲਾ ਮਹੱਲਾ ਨਾਮਧਾਰੀ ਸੰਗਤ ਵਲੋਂ ਬੇਬੇ ਦਲੀਪ ਕੌਰ ਜੀ ਦੀ ਪਵਿੱਤਰ ਯਾਦ ਵਿੱਚ ਪਿੰਡ ਦਮਦਮਾ ਵਿਖੇ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦੀ ਰਹਿਨੁਮਾਈ ਹੇਠ ਮਨਾਇਆ ਗਿਆ।ਤਿੰਨ ਦਿਨਾਂ ਹੋਲਾ ਮਹੱਲਾ ਸਮਾਗਮ ਦੇ ਅੱਜ ਆਖਰੀ ਦਿਨ ਦੇਸ਼ ਵਿਦੇਸ਼ ਤੋਂ ਆਇਆਂ ਸੰਗਤਾਂ ਨੇ ਨਤਮਸਤਕ ਹੋ ਕੇ ਸਤਿਗੁਰੂਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਨੇ ਇਸ ਮੇਲੇ ਦੌਰਾਨ ਇੱਕ ਹੋਰ ਨਵੀਂ ਰੀਤ ਸ਼ੁਰੂ ਕਰਦਿਆਂ ਹਵਨ ਵਿੱਚ ਇੱਕ ਰਵੀਦਾਸੀਏ ਸਿੱਖ ਤੋਂ ਵੱਡੀ ਸੌਧ ਰਖਵਾ ਕੇ ਜਾਤ ਪਾਤ ਦੇ ਬੰਧਨ ਨਾਮਧਾਰੀ ਪੰਥ ਵਿੱਚੋਂ ਖਤਮ ਕੀਤੇ ਜੋ ਕੀ ਕਦੇ ਪਹਿਲਾਂ ਨਹੀਂ ਸੀ ਹੋਇਆ ਅਤੇ ਉਸ ਸਿੱਖ ਨੂੰ ਆਪਣੇ ਲਾਗੇ ਬੈਠਾ ਕੇ ਸਤਿਕਾਰ ਕੀਤਾ।   
ਆਸਾ ਦੀ ਵਾਰ ਦਾ ਕੀਰਤਨ ਨਾਮਧਾਰੀ ਪੰਥ ਦੇ ਸਿਰਮੌਰ ਜੱਥੇਦਾਰਾਂ ਵੱਲੋਂ ਕੀਤਾ ਗਿਆ, ਮੇਲੇ ਦੌਰਾਨ ਅੰਮ੍ਰਿਤ  ਵੇਲੇ ਇੱਕ ਜੋੜੇ ਦਾ ਆਨੰਦ ਕਾਰਜ ਮਰਿਆਦਾ ਅਨੁਸਾਰ ਕੀਤਾ ਗਿਆ। ਕਵੀਆਂ ਵੱਲੋਂ ਆਪੋ ਆਪਣੇ ਵਿਲੱਖਣ ਅੰਦਾਜ਼ ਵਿੱਚ ਗੁਰੂ ਜੱਸ ਗਾ ਕੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸਤਿਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਗਤਕੇ ਦੇ ਜੋਹਰ ਦਿਖਾਏ ਗਏ।
ਬੀਬੀ ਗੁਰਮੀਤ ਕੌਰ ਜੀ ਦੀ ਨਿਗਰਾਨੀ ਹੇਠ ਦੂਰੋਂ ਨੇੜਿਓਂ ਆਈ ਸੰਗਤ ਵਾਸਤੇ ਲੰਗਰ,ਪਾਣੀ ਅਤੇ ਰਹਿਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਸਨ।
ਸਤਿਗੁਰੂ ਜੀ ਨੇ ਸਾਰੀ ਸੰਗਤ ਨੂੰ ਬੇਨਤੀ ਕੀਤੀ ਕਿ ਜਦੋਂ ਵੀ ਸੰਗਤ ਨਾਮ ਸਿਮਰਨ ਅਤੇ ਦੀਵਾਨ ਵਿੱਚ ਆਵੇ ਤਾਂ ਉਹ ਆਪਣੇ ਆਸਨ ਉੱਤੇ ਹੀ ਬੈਠਣ ਜੋ ਕੀ ਇੱਕ ਸੰਤ ਮੱਤ ਹੈ। ਉਹਨਾਂ ਇਹ ਵੀ ਬੇਨਤੀ ਕੀਤੀ ਕਿ ਵਿੱਦਿਆ ਦੇ ਲੰਗਰ ਲਾਉਣਾ ਸ਼ੁਰੂ ਕਰੋ, ਸਾਡੇ ਕਿੰਨੇ ਹੀ ਗਰੀਬ ਭੈਣ ਭਰਾ ਐਸੇ ਹਨ ਜੋ ਵਿੱਦਿਆ ਤੋਂ ਵਾਂਝੇ ਹਨ। ਉਹਨਾਂ ਨੂੰ ਵਿੱਦਿਆ ਦੇਣੀ ਸ਼ੁਰੂ ਕਰੋ ਤਾਂ ਜੋ ਉਹ ਆਪਣੇ ਪੈਰਾਂ ਤੇ ਖੜੇ ਹੋ ਸੱਕਣ।
ਇਸ ਸਮਾਗਮ ਦੌਰਾਨ ਚੌਧਰੀ ਰਣਜੀਤ ਸਿੰਘ (ਸਾਬਕਾ ਐਮ. ਪੀ), ਸੂਬਾ ਭਗਤ ਸਿੰਘ ਜੀ (ਮੱਦੀਪੁਰ), ਸੂਬਾ ਬਲਜੀਤ ਸਿੰਘ, ਮੁਖਤਿਆਰ ਸਿੰਘ, ਸੁਖਦੇਵ ਸਿੰਘ ਦਮਦਮਾ, ਗੁਰਨਾਮ ਸਿੰਘ, ਅੰਗ੍ਰੇਜ਼ ਸਿੰਘ, ਲਖਵਿੰਦਰ ਸਿੰਘ, ਜਸਬੀਰ ਸਿੰਘ ਸੇਠੀ, ਨਰਿੰਦਰ ਸਿੰਘ ਵਕੀਲ, ਸੇਵਕ ਦੇਵ ਸਿੰਘ, ਹਰਭਜਨ ਸਿੰਘ ਫੋਰਮੈਨ, ਰਾਜਪਾਲ ਕੌਰ, ਭੁਪਿੰਦਰ ਕੌਰ, ਗੁਰਮੇਲ ਬਰਾੜ, ਬਾਬਾ ਕੌਰ ਸਿੰਘ, ਲਖਵਿੰਦਰ ਸਿੰਘ (ਦਿੱਲੀ) ਆਦਿ ਹਸਤੀਆਂ ਵਿਸ਼ੇਸ਼ ਤੋਰ ਤੇ ਪਹੁੰਚੀਆਂ।
  

Sunday, April 30, 2017

ਕਾਮਰੇਡ ਬੰਤ ਬਰਾੜ ਨੇ ਲਿਆ ਮਈ ਦਿਵਸ ਵਿਰੋਧੀ ਬਿਆਨਾਂ ਦਾ ਗੰਭੀਰ ਨੋਟਿਸ

ਲੁਧਿਆਣਾ ਵਿੱਚ ਵੀ ਦਿੱਤਾ ਜਾਏਗਾ ਹਰਿਆਣਾ ਸਰਕਾਰ ਨੂੰ ਮੂੰਹ ਤੋੜ ਜਵਾਬ 
ਚੰਡੀਗੜ੍ਹ: 30 ਅਪ੍ਰੈਲ 2017: (ਪੰਜਾਬ ਸਕਰੀਨ ਬਿਊਰੋ)::
ਆਖਿਰਕਾਰ ਪੂੰਜੀਵਾਦ ਦੀ ਸਮਰਥਕ ਸਰਕਾਰ ਮਜ਼ਦੂਰ ਦਿਵਸ ਦਾ ਵਿਰੋਧ ਕਰਕੇ ਆਪਣੇ ਰੰਗ ਵਿੱਚ ਆ ਹੀ ਗਈ। ਹਰਿਆਣਾ ਸਰਕਾਰ ਵੱਲੋਂ ਮਈ ਦਿਵਸ ਦੇ ਵਿਰੋਧ ਵਿਚ ਦਿੱਤੇ ਗਏ ਬਿਆਨ ਦੀ ਏਟਕ ਸਮੇਤ ਅਨੇਕਾਂ ਮਜ਼ਦੂਰ ਜਥੇਬੰਦੀਆਂ ਨੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਚੰਡੀਗੜ੍ਹ ਅਤੇ ਲੁਧਿਆਣਾ ਸਮੇਤ ਕਈ ਸ਼ਹਿਰਾਂ ਵਿੱਚ ਇਸਦਾ ਵਿਰੋਧ ਹੋਇਆ ਹੈ। ਮਜ਼ਦੂਰ ਆਗੂਆਂ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਬਿਆਨ ਮਜ਼ਦੂਰਾਂ ਦੀ ਕਿਰਤ ਦਾ ਵਿਰੋਧ ਹੈ, ਮਜ਼ਦੂਰਾਂ ਦੀਆਂ ਕੁਰਬਾਨੀਆਂ ਦਾ ਵਿਰੋਧ ਹੈ। ਇਥੇ ਚੰਡੀਗੜ੍ਹ ਵਿਖੇ ਸਾਥੀ ਬੰਤ ਸਿੰਘ ਬਰਾੜ ਪ੍ਰਧਾਨ ਪੰਜਾਬ ਏਟਕ ਨੇ ਹਰਿਆਣਾ ਸਰਕਾਰ ਦੇ ਬਿਆਨ ਦੀ ਆਲੋਚਨਾ ਕੀਤੀ ਹੈ। ਕਾਬਿਲੇ-ਏ-ਜ਼ਿਕਰ ਹੈ ਕਿ ਹਰਿਆਣਾ ਸਰਕਾਰ ਨੇ ਇਹ ਬਿਆਨ ਦਿੱਤਾ ਹੈ ਕਿ ਮਈ ਦਿਵਸ ਹਰਿਆਣਾ ਵਿਖੇ ਇਸ ਲਈ ਨਹੀਂ ਮਨਾਇਆ ਜਾਵੇਗਾ, ਕਿਉਂਕਿ ਮਈ ਦਿਵਸ ਪੱਛਮ ਦੀ ਵਿਚਾਰਧਾਰਾ ਹੈ ਅਤੇ ਭਾਰਤੀ ਸੱਭਿਆਚਾਰ ਅਨੁਸਾਰ ਵਿਸ਼ਵਕਰਮਾ ਦਿਵਸ ਮਨਾਇਆ ਜਾਵੇਗਾ, ਅਤਿ ਨਿੰਦਣਯੋਗ ਹੈ।  ਸਾਥੀ ਬਰਾੜ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸੌੜੀ ਫਿਰਕੂ ਅਤੇ ਮਜ਼ਦੂਰ-ਵਿਰੋਧੀ ਅਤੇ ਪੂੰਜੀਪਤੀਆਂ ਦੇ ਹਿੱਤ ਪੂਰਨ ਵਾਲੀ ਨੀਤੀ ਦਾ ਪ੍ਰਗਟਾਵਾ ਹੈ। ਸਾਥੀ ਬੰਤ ਬਰਾੜ ਨੇ ਆਖਿਆ ਕਿ ਮਈ ਦਿਵਸ ਕਿਸੇ ਇਕ ਦੇਸ਼ ਜਾਂ ਧਰਮ ਨਾਲ ਸੰਬੰਧਤ ਨਾ ਹੋ ਕੇ ਸਾਰੀ ਦੁਨੀਆ ਭਰ ਦੇ ਮਜ਼ਦੂਰਾਂ ਨਾਲ ਸੰਬੰਧਤ ਹੈ ਅਤੇ ਪਿਛਲੇ 131 ਵਰ੍ਹਿਆਂ ਤੋਂ ਮਨਾਇਆ ਜਾ ਰਿਹਾ ਹੈ। ਮਈ ਦਿਨ ਸ਼ਿਕਾਗੋ ਦੇ ਸ਼ਹੀਦਾਂ ਤੋਂ ਲੈ ਕੇ ਦੁਨੀਆ ਭਰ ਸਮੇਤ ਭਾਰਤ ਦੇ ਉਹਨਾਂ ਤਮਾਮ ਸ਼ਹੀਦਾਂ ਜਿਨ੍ਹਾਂ ਨੇ ਮਜ਼ਦੂਰ ਅਧਿਕਾਰਾਂ ਉਹਨਾਂ ਦੇ ਚੰਗੇਰੇ ਜੀਵਨ ਅਤੇ ਉਹਨਾਂ ਦੀ ਆਜ਼ਾਦੀ, ਬਰਾਬਰੀ ਅਤੇ ਸਮਾਜਵਾਦ ਲਈ ਪੂੰਜੀਵਾਦ ਅੱਤਿਆਚਾਰਾਂ ਵਿਰੁੱਧ ਲੜਦਿਆਂ ਕੁਰਬਾਨੀਆਂ ਦਿੱਤੀਆਂ, ਦੀ ਯਾਦ ਵਿਚ ਇਕ ਇਤਿਹਾਸਕ ਦਿਨ ਹੈ। ਅਸਲ ਵਿਚ ਆਰ ਐੱਸ ਐੱਸ ਦੀ ਵਿਚਾਰਧਾਰਾ ਜਿਹੜੀ ਆਜ਼ਾਦੀ ਤੋਂ ਪਹਿਲਾਂ ਬਰਤਾਨੀਆ ਸਾਮਰਾਜ ਦੇ ਹੱਥਠੋਕੇ ਵਜੋਂ ਕੰਮ ਕਰਦੀ ਰਹੀ ਹੈ, ਹੁਣ ਬੀ ਜੇ ਪੀ ਦੀਆਂ ਕੇਂਦਰੀ ਅਤੇ ਪ੍ਰਾਂਤਿਕ ਸਰਕਾਰਾਂ ਰਾਹੀਂ ਅਮਰੀਕਾ ਸਾਮਰਾਜ, ਜਿਸ ਨੇ ਸ਼ਿਕਾਗੋ ਦੇ ਬੇਕਸੂਰ ਮਜ਼ਦੂਰ ਆਗੂਆਂ ਨੂੰ ਫਾਂਸੀ 'ਤੇ ਲਟਕਾਇਆ ਅਤੇ ਜਿਸ ਨੇ ਹਮੇਸ਼ਾ
ਮਈ ਦਿਵਸ ਦਾ ਵਿਰੋਧ ਕੀਤਾ, ਦੀਆਂ ਮਜ਼ਦੂਰ-ਵਿਰੋਧੀ ਨੀਤੀਆਂ ਨੂੰ ਖੁੱਲ੍ਹ ਕੇ ਅਪਣਾ ਰਹੀ ਹੈ, ਜਿਥੋਂ ਤੱਕ ਵਿਸ਼ਵਕਰਮਾ ਦਿਵਸ ਮਨਾਉਣ ਦਾ ਸੰਬੰਧ ਹੈ ਤਾਂ ਕੋਈ ਵੀ ਇਸ ਦਿਨ ਨੂੰ ਮਨਾ ਸਕਦਾ ਹੈ ਅਤੇ ਸਤਿਕਾਰ ਕਰ ਸਕਦਾ ਹੈ, ਪਰ ਮਈ ਦਿਵਸ ਦਾ ਵਿਰੋਧ ਕਰਨਾ ਕਿਸੇ ਵੀ ਤਰ੍ਹਾਂ ਨਾਲ ਜਾਇਜ਼ ਨਹੀਂ। ਸਾਥੀ ਬਰਾੜ ਨੇ ਆਖਿਆ ਕਿ ਭਾਰਤ ਦੇ ਮਜ਼ਦੂਰ ਮਈ ਦਿਵਸ ਨੂੰ ਪੂਰੇ ਜ਼ੋਰ-ਸ਼ੋਰ ਨਾਲ ਮਨਾਉਣਗੇ ਅਤੇ ਭਾਰਤ ਸਰਕਾਰ ਦੀਆਂ ਮਜ਼ਦੂਰ ਅਤੇ ਲੋਕ-ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰਦੇ ਹੋਏ ਸੰਘਰਸ਼ ਨੂੰ ਅੱਗੇ ਤੋਰਨਗੇ।
ਇਸੇ ਦੌਰਾਨ ਲੁਧਿਆਣਾ ਵਿੱਚ ਨਗਰਨਿਗਮ ਦੇ ਕਰਮਚਾਰੀ ਆਗੂ ਕਾਮਰੇਡ ਵਿਜੇ ਕੁਮਾਰ ਨੇ ਹਰਿਆਣਾ ਸਰਕਾਰ ਦੇ ਬਿਆਨ ਦਾ ਗੰਭੀਰ ਨੋਟਿਸ ਲਿਆ ਹੈ। ਉਹਨਾਂ ਕਿਹਾ ਕਿ ਅਸੀਂ ਨਗਰਨਿਗਮ ਲੁਧਿਆਣਾ ਵਿੱਚ ਇਸ ਵਾਰ ਮਈ ਦਿਵਸ ਪੂਰੇ ਜੋਸ਼ੋ ਖਰੋਸ਼ ਨਾਲ ਮਨਾਵਾਂਗੇ ਅਤੇ ਹਰਿਆਣਾ ਸਰਕਾਰ ਦੀਆਂ ਕਿਰਤ ਵਿਰੋਧੀ ਚਾਲਾਂ ਨੂੰ ਪੂਰੀ ਤਰਾਂ ਬੇਨਕਾਬ ਕਰਾਂਗੇ। ਜ਼ਿਕਰਯੋਗ ਹੈ ਕਿ ਇਸ ਵਾਰ ਏਟਕ ਦੇ ਸੀਨੀਅਰ ਆਗੂ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ।  

Tuesday, February 28, 2017

PAU ਦੇ ਖੇਤੀਬਾੜੀ ਕਾਲਜ ਦੀ ਅਲੂਮਨੀ ਮੀਟ 2 ਮਾਰਚ ਨੂੰ


Tue, Feb 28, 2017 at 5:21 PM
ਪ੍ਰਧਾਨਗੀ HAU ਦੇ ਸਾਬਕਾ ਵਾਈਸ ਚਾਂਸਲਰ ਡਾ. ਡੀ ਆਰ ਭੁੰਬਲਾ ਵੱਲੋਂ 
ਲੁਧਿਆਣਾ: 28 ਫ਼ਰਵਰੀ 2017: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਦੀ ਅਲੂਮਨੀ ਮੀਟ 2-3 ਮਾਰਚ, 2017 ਨੂੰ ਹੋਣ ਜਾ ਰਹੀ ਹੈ ਜਿਸ ਵਿੱਚ ਦੇਸ਼ ਭਰ ਤੋਂ ਕਾਲਜ ਦੇ ਪੁਰਾਣੇ ਵਿਦਿਆਰਥੀ ਹਿੱਸਾ ਲੈਣਗੇ। ਇਸ ਅਲੂਮਨੀ ਮੀਟ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਅਤੇ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਸਾਬਕਾ ਵਾਈਸ ਚਾਂਸਲਰ ਡਾ. ਡੀ ਆਰ ਭੁੰਬਲਾ ਦੁਆਰਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ. ਜੀ ਐਸ ਕਾਲਕਟ, ਸੈਂਟਰਲ ਯੂਨੀਵਰਸਿਟੀ ਪੰਜਾਬ, ਬਠਿੰਡਾ ਦੇ ਚਾਂਸਲਰ ਡਾ ਐਸ ਐਸ ਜੌਹਲ, ਭਾਰਤੀ ਜੰਗਲਾਤ ਖੋਜ ਅਤੇ ਸਿੱਖਿਆ ਕੌਂਸਲ ਦੇ ਸਾਬਕਾ ਨਿਰਦੇਸ਼ਕ ਜਨਰਲ ਡਾ. ਅਸ਼ਵਨੀ ਕੁਮਾਰ ਅਤੇ ਪੀਏਯੂ ਦੇ ਸਾਬਕਾ ਵਾਈਸ ਚਾਂਸਲਰ ਵੀ ਇਸ ਅਲੂਮਨੀ ਮੀਟ ਵਿੱਚ ਸ਼ਾਮਲ ਹੋਣਗੇ। 
ਖੇਤੀਬਾੜੀ ਕਾਲਜ ਦੇ ਡੀਨ ਅਤੇ ਅਲੂਮਨੀ ਸੰਸਥਾ ਦੇ ਪ੍ਰਧਾਨ ਡਾ. ਐਸ ਐਸ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਅਲੂਮਨੀ ਮੀਟ ਦੌਰਾਨ ਪੀਏਯੂ ਵਿਦਿਆਰਥੀਆਂ ਦੁਆਰਾ ਸੱਭਿਆਚਾਰਕ ਪ੍ਰੋਗਰਾਮ ਅਤੇ ਖੇਡਾਂ ਦੀ ਪੇਸ਼ਕਾਰੀ ਕਰਵਾਈ ਜਾਵੇਗੀ ਅਤੇ ਨਾਲ ਹੀ ਪੁਰਾਣੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ । ਇਸ ਮੌਕੇ ਸੀਨੀਅਰ ਪੀਏਯੂ ਦੇ ਮਾਹਰ ਵਿਗਿਆਨੀਆਂ ਵੱਲੋਂ ਖੇਤੀਬਾੜੀ ਦੇ ਭਿੰਨ-ਭਿੰਨ ਪੱਖਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ । ਸੀਨੀਅਰ ਪਲਾਂਟ ਬਰੀਡਰ ਡਾ. ਨਵਤੇਜ ਬੈਂਸ 'ਫ਼ਸਲ ਸੁਧਾਰ', ਅਪਰ ਨਿਰਦੇਸ਼ਕ ਖੋਜ ਡਾ. ਐਸ ਐਸ ਕੁੱਕਲ 'ਕੁਦਰਤੀ ਸੋਮਾ ਪ੍ਰਬੰਧ', ਸਾਬਕਾ ਮੁਖੀ, ਫਾਰਮ ਮਸ਼ੀਨਰੀ ਪਾਵਰ ਇੰਜਨੀਅਰਿੰਗ ਜੀ ਐਸ ਮਨੇਸ 'ਫਾਰਮ ਮਸ਼ੀਨਰੀ' ਅਤੇ ਫੂਡ ਸਾਇੰਸ ਅਤੇ ਤਕਨਾਲੋਜੀ ਦੇ ਮੁਖੀ ਡਾ. ਅਮਰਜੀਤ ਕੌਰ 'ਭੋਜਨ ਉਦਯੋਗ ਅਤੇ ਪ੍ਰੋਸੈਸਿੰਗ' ਉਤੇ ਆਪਣੇ ਵਿਚਾਰ ਪੇਸ਼ ਕਰਨਗੇ।

Sunday, July 06, 2014

ਜਥੇਦਾਰ ਅਵਤਾਰ ਸਿੰਘ ਮੱਕੜ ਵੱਲੋਂ ਹੁੱਡਾ ਦੇ ਐਲਾਨ ਦੀ ਤਿੱਖੀ ਆਲੋਚਨਾ


Sun, Jul 6, 2014 at 8:39 PM
ਹੁੱਡਾ ਵੱਲੋਂ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਨਾਉਣ ਦਾ ਐਲਾਨ  ਅਤਿ ਮੰਦਭਾਗਾ, ਦੁੱਖਦਾਈ ਅਤੇ ਨਿੰਦਣਯੋਗ
SGPC  ਹਰਿਆਣੇ `ਚ ਡਿਪਟੀ ਕਮਿਸ਼ਨਰਾਂ  ਨੂੰ ਯਾਦ ਪੱਤਰ ਦੇਵੇਗੀ
ਅੰਮ੍ਰਿਤਸਰ: 6 ਜੁਲਾਈ 2014: (ਇੰਦਰ ਮੋਹਣ ਸਿੰਘ ’ਅਨਜਾਣ’):
ਹਰਿਆਣਾ ਦੀ ਕਾਂਗਰਸ ਦੀ ਹੁੱਡਾ ਸਰਕਾਰ ਵਲੋਂ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਨਾਉਣ ਦਾ ਜੋ ਐਲਾਨ ਕੀਤਾ ਗਿਆ ਹੈ, ਉਹ ਅਤਿ ਮੰਦਭਾਗਾ, ਦੁੱਖਦਾਈ ਅਤੇ ਨਿੰਦਣਯੋਗ ਹੈ। ਦਫ਼ਤਰ ਸ਼ੋ੍ਰਮਣੀ ਕਮੇਟੀ ਤੋਂ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਕਾਂਗਰਸ ਦੀ ਇਸ ਕੋਝੀ ਹਰਕਤ ਨਾਲ ਸਿੱਖ ਭਾਈਚਾਰਾ ਕਮਜੋਰ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਹੇਠ ਬਣੀ ਹੈ ਅਤੇ ਜਿਨ੍ਹਾਂ ਲੋਕਾਂ ਨੇ ਇਸ ਲਈ ਕੁਰਬਾਨੀਆਂ ਕੀਤੀਆਂ ਹਨ ਕਾਂਗਰਸ ਅਤੇ ਉਨ੍ਹਾਂ ਦੇ ਪਿੱਠੂਆਂ ਨੇ ਉਨ੍ਹਾਂ ਨਾਲ ਕੋਝਾ ਮਜਾਕ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਹ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਸਿੱਧਾ ਦਖਲ ਹੈ ਅਤੇ ਇਤਿਹਾਸ ਵਿਚ ਉਸਦਾ ਨਾਮ ਹਮੇਸ਼ਾਂ ਕਾਲੇ ਅੱਖਰਾਂ ਵਿਚ ਲਿਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਹੁੱਡੇ ਵਲੋਂ ਹਰਿਆਣੇ ਵਿਚ ਕੀਤਾ ਗਿਆ ਇਹ ਸਿੱਖ ਸੰਮੇਲਨ ਨਹੀਂ ਬਲਕਿ ਹੁੱਡਾ ਸੰਮੇਲਨ ਹੈ।ਉਨ੍ਹਾਂ ਕਿਹਾ ਕਿ ਦਿੱਲੀ ਦੇ ਜਿਹੜੇ ਸਿੱਖ ਹੁੱਡਾ ਦੀ ਸਟੇਜ ਤੇ ਬੈਠੇ ਸਨ ਉਨ੍ਹਾਂ ਦੇ ਹੱਥ ਪਹਿਲਾਂ ਹੀ ਸਿੱਖਾਂ ਦੇ ਖੁਨ ਨਾਲ ਰੰਗੇ ਜਾ ਚੁੱਕੇ ਹਨ ਅਤੇ ਉਹ ਪਿਛਲੀਆਂ ਦਿੱਲੀ ਦੇ ਗੁਰਦੁਆਰਿਆਂ ਦੀਆਂ ਚੌਣਾਂ ਵਿਚ ਕਰਾਰੀ ਹਾਰ ਦਾ ਸ਼ਿਕਾਰ ਹੋ ਚੁੱਕੇ ਨੇ ਅਤੇ ਸਿੱਖ ਕੌਮ ਵਲੋਂ ਨਕਾਰੇ ਜਾ ਚੁੱਕੇ ਹਨ।
     ਉਨ੍ਹਾਂ ਕਿਹਾ ਕਿ ਹਰਿਆਣੇ ਦੇ ਸਿੱਖਾਂ ਨੇ ਕਾਂਗਰਸੀ ਪਿੱਠੂਆਂ ਨੂੰ 2011 ਦੀਆਂ  ਸਿੱਖ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀਆਂ ਚੌਣਾਂ ਵਿਚ ਕਰਾਰਾ ਜਵਾਬ ਦਿੱਤਾ ਸੀ ਅਤੇ ਵੱਖਰੀ ਹਰਿਆਣਾ ਕਮੇਟੀ ਬਨਣ ਨੂੰ ਸਿਰੇ ਤੋਂ ਨਕਾਰਦੇ ਹੋਏ ਹੁੱਡਾ ਸਰਕਾਰ ਦੇ ਪਿੱਠੂਆਂ ਨੂੰ ਉਨ੍ਹਾਂ ਚੌਣਾਂ ਵਿਚ ਕਰਾਰੀ ਹਾਰ ਹੋਈ ਸੀ ਅਤੇ ਜਮਾਨਤਾਂ ਜਬਤ ਹੋਈਆਂ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜਿਸ ਮਨਸੂਬੇ ਨਾਲ ਇਹ ਮੰਦਭਾਗਾ ਤੇ ਦੁਖਦਾਈ ਕਾਰਾ ਕੀਤਾ ਹੈ ਆਉਂਦੀਆਂ ਵਿਧਾਨ ਸਭਾ ਚੌਣਾਂ ਵਿਚ ਸਿੱਖ ਹਰਿਆਣੇ ਚੋਂ ਕਾਂਗਰਸ ਦਾ ਸਫਾਇਆ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਇਸ ਕਾਰੇ ਨੇ ਸਿੱਖਾਂ ‘ਚ ਰਾਜਨੀਤਕ ਭਰਾ ਮਾਰੂ ਜੰਗ ਦਾ ਮੁੱਢ ਬੰਨਿਆਂ ਹੈ ਅਤੇ ਇਕ ਵਾਰੀ ਫੇਰ ਕਾਂਗਰਸ ਦਾ ਸਿੱਖਾਂ ਵਿਰੋਧੀ ਘਿਨਾਉਣਾ ਚਿਹਰਾ ਨੰਗਾ ਹੋਇਆ ਹੈ। ਸਿੱਖਾਂ ਨਾਲ ਮੁੱਢ ਤੋਂ ਹੀ ਕਾਂਗਰਸ ਵਾਅਦੇ ਕਰਕੇ ਮੁਕਰਦੀ ਰਹੀ ਤੇ ਧਰੋਹ ਕਮਾਉਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਅਜਾਦੀ ਵਿਚ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਨੇ ਅਤੇ ਸਿੱਖ ਹੀ ਆਪਸੀ ਵਿਤਕਰੇ ਦਾ ਸਭ ਤੋਂ ਵੱਧ ਸ਼ਿਕਾਰ ਹੋ ਰਹੇ ਨੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਭ ਤੋਂ ਪਹਿਲਾ ਤੋਹਫਾ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਹਿ ਕੇ ਦਿੱਤਾ। ਦੂਸਰਾ 1984 ‘ਚ ਸਿੱਖਾਂ ਦੇ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਰਵਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ
    ਉਨ੍ਹਾਂ ਕਿਹਾ ਕਿ ਹੁੱਡਾ ਦੀ ਕਾਂਗਰਸ ਸਰਕਾਰ ਦੀ ਬਦਨੀਯਤੀ ਪਹਿਲਾਂ ਤੋਂ ਹੀ ਸੀ ਜਿਸ ਕਾਰਣ ਉਸ ਨੇ ਸ਼ੋ੍ਰਮਣੀ ਕਮੇਟੀ ਵਲੋਂ ਸ਼ੁਰੂ ਕੀਤੇ ਮੈਡੀਕਲ ਕਾਲਜ ਅਤੇ ਵਿਦਿਆਕ ਸੰਸਥਾਵਾਂ ਨੂੰ ਮਾਣਤਾ ਨਹੀਂ ਦਿੱਤੀ ਅਤੇ ਨਾ ਹੀ ਉਹ ਪ੍ਰੋਜੈਕਟ ਜਿਸ ਤੇ ਏਨਾਂ ਪੈਸਾ ਖਰਚ ਕੀਤਾ ਗਿਆ ਮੁਕੰਮਲ ਹੋਣ ਦਿੱਤਾ ਗਿਆ। ਕਾਂਗਰਸ ਵਲੋਂ ਹੀ ਏਸ਼ੀਅਨ ਗੇਮਾਂ ਵੇਲੇ ਸਿੱਖਾਂ ਨੂੰ ਕੁੱਟਿਆ ਮਾਰਿਆ ਗਿਆ ਅਤੇ ਜਲੀਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰਿਆਣੇ `ਚ ਜੀਂਦ ਦੇ ਡਿਪਟੀ ਕਮਿਸ਼ਨਰ ਨੂੰ 7 ਜੁਲਾਈ ਨੂੰ ਇਸ ਸਬੰਧੀ ਯਾਦ ਪੱਤਰ ਦਿੱਤਾ ਜਾ ਰਿਹਾ ਹੈ ਅਤੇ ਇਹ ਸਾਰੇ ਯਾਦ ਪੱਤਰ ਬਾਅਦ ਵਿਚ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿਘ ਨੂੰ ਵੀ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਵਿਚ ਵੰਡੀਆਂ ਪਾ ਕੇ ਕਾਂਗਰਸ ਨੇ ਕੋਈ ਨੇਕ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਵੰਡੀ ਕਾਰਣ ਹਾਲਾਤਾਂ ਦੇ ਖਰਾਬ ਹੋਣ ਦਾ ਖਦਸ਼ਾ ਹੈ ਅਤੇ ਇਸ ਲਈ ਕਾਂਗਰਸ ਸਿੱਧੇ ਤੌਰ ਤੇ ਜਿੰਮੇਵਾਰ ਹੈ। 
ਨੂੰ ਢਹਿ ਢੇਰੀ ਕਰ ਕੇ ਦਿੱਤਾ। ਇਕ ਹੋਰ ਸ਼ਰਮਨਾਕ ਹਰਕਤ ਦਿੱਲੀ ਵਿਚ ਨਵੰਬਰ 1984 ਵਿਚ ਸਿੱਖ ਨਸਲਕੁਸ਼ੀ ਕਰਕੇ ਸਿੱਖਾਂ ਨੂੰ ਸ਼ਰੇ ਬਾਜਾਰ ਕਤਲ ਕਰਕੇ ਅਤੇ ਗਲਾਂ ਵਿਚ ਟਾਇਰ ਪਾ ਕੇ ਸਾੜ ਕੇ ਅਤੇ ਕਾਂਗਰਸੀ ਗੁੰਡਿਆਂ ਵਲੋਂ ਸਿੱਖਾਂ ਦੀਆਂ ਧੀਆਂ ਭੈਣਾਂ ਦੀ ਇੱਜਤ ਲੁੱਟ ਕੇ ਕੀਤੀ ਗਈ। ਉਨ੍ਹਾਂ ਦੀਆਂ ਜਾਇਦਾਦਾਂ ਸਾੜ ਫੂਕ ਦਿੱਤੀਆਂ ਗਈਆਂ ਅਤੇ ਲੁੱਟ ਲਈਆਂ ਗਈਆਂ।

Thursday, January 02, 2014

ਹਰਿਆਣਾ ਦੇ ਖੁਰਾਕ ਅਤੇ ਦਵਾਈ ਪ੍ਰਸ਼ਾਸਨ ਵੱਲੋਂ ਨਕਲੀ ਡਾਕਟਰਾਂ ਵਿਰੁਧ ਸਖਤੀ

02-January-2014 15:58 IST
50 ਛੋਲਾਛਾਪਾ ਡਾਕਟਰਾਂ ਦੇ ਖਿਲਾਫ ਦਰਜ ਕੀਤੇ ਗਏ ਮਾਮਲੇ 
ਚੰਡੀਗੜ੍ਹ, 2 ਜਨਵਰੀ 2014: ਹਰਿਆਣਾ ਖੁਰਾਕ ਅਤੇ ਦਵਾਈ ਪ੍ਰਸ਼ਾਸਨ ਵੱਲੋਂ ਛੋਲਾਛਾਪ ਡਾਕਟਰਾਂ ਦੇ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਪਿਛਲੇ 5 ਦਿਨਾਂ ਵਿਚ ਲਗਭਗ 50 ਗੈਰ-ਰਜਿਸਟਰਡ ਅਤੇ ਗੈਰ-ਕਾਨੂੰਨੀ ਡਾਕਟਰਾਂ ਦੇ ਖਿਲਾਫ ਪੁਲਿਸ ਵਿਚ ਮੁੱਢਲੀ ਸੂਚਨਾ ਰਿਪੋਰਟ ਦਰਜ ਕਰਵਾਈ ਹੈ ਅਤੇ ਉਨਾਂ ਦੇ ਮੈਡੀਕਲ ਉਪਰਕਣ ਤੇ ਦਵਾਈਆਂ ਨੂੰ ਕਬਜੇ ਵਿਚ ਲਿਆ ਗਿਆ ਹੈ । ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹਏ ਖੁਰਾਕ ਅਤੇ ਦਵਾਈ ਪ੍ਰਸ਼ਾਸਨ ਦੇ ਕਮਿਸ਼ਨਰ ਡਾ. ਰਾਕੇਸ਼ ਗੁਪਤਾ ਨੇ ਦਸਿਆ ਕਿ ਇਸ ਦੌਰਾਨ 10 ਮਾਮਲੇ ਐਮਟੀਵੀ ਐਕਟ ਦੇ ਤਹਿਤ ਵੀ ਦਰਜ ਕੀਤੇ ਗਏ, ਜਿਸ ਵਿਚੋਂ 6 ਮਾਮਲੇ ਬਹਾਦੁਰਗਡ਼ ਦੇ ਹਨ, ਜਦੋਂ ਕਿ ਇਕ-ਇਕ ਮਾਮਲਾ ਲਾਖਨਮਾਜਰਾ, ਹਾਂਸੀ, ਫਤਿਹਾਬਾਦ ਅਤੇ ਸਿਰਸਾ ਦਾ ਹੈ । ਡਾ. ਗੁਪਤਾ ਨੇ ਦਸਿਆ ਕਿ ਖੁਰਾਕ ਤੇ ਦਵਾਈ ਪ੍ਰਸ਼ਾਸਨ ਵੱਲੋਂ ਅਪ੍ਰੈਲ, 2013 ਤੋਂ ਹੁਣ ਤਕ ਗੈਰ-ਰਜਿਸਟਰਡ ਅਤੇ ਛੋਲਾਛਾਪ ਡਾਕਟਰਾਂ ਦੇ ਖਿਲਾਫ ਲਗਭਗ 240 ਮਾਮਲੇ ਦਰਜ ਕਰਵਾਏ ਜਾ ਚੁੱਕੇ ਹਨ । ਇਸ ਵਿਚ ਫਰੀਦਾਬਾਦ ਵਿਚ 61 ਮਾਮਲੇ, ਅੰਬਾਲਾ ਵਿਚ 43 ਮਾਮਲੇ, ਕੁਰੂਕਸ਼ੇਤਰ ਵਿਚ 23 ਮਾਮਲੇ, ਗੁਡ਼ਗਾਉਂ ਵਿਚ 31 ਅਤੇ ਸਿਰਸਾ ਵਿਚ 14 ਮਾਮਲੇ ਸ਼ਾਮਿਲ ਹਨ । ਰਾਜ ਦਵਾਈ ਕੰਟ੍ਰੋਲਰ ਡਾ. ਜੀ.ਐਲ.ਸਿੰਗਲ ਨੇ ਦਸਿਆ ਕਿ ਇਸ ਮੁਹਿੰਮ ਦੇ ਦੌਰਾਨ ਅਜਿਹਾ ਹੋਰ ਵੀ ਮਾਮਲਾ ਸਾਹਮਣੇ ਆਇਆ ਹੈ, ਜਿੰਨਾਂ ਵਿਚ ਦਾਈਆਂ ਤੇ ਏ.ਐਨ.ਐਮ. ਗੈਰ-ਕਾਨੂੰਨੀ ਢੰਗ ਨਾਲ ਗਰਭਪਾਤ ਕਰਦੀ ਪਾਈ ਗਈ ਹੈ । ਇਸ ਦੌਰਾਨ ਉਨਾਂ ਦੇ ਕਬਜੇ ਤੋਂ ਭਾਰੀ ਮਾਤਰਾ ਵਿਚ ਡਾਕਟਰੀ ਔਜਾਰ ਪਾਏ ਗਏ ਹਨ । ਇੰਨਾਂ ਸਾਰੀਆਂ ਦੇ ਖਿਲਾਫ ਐਮ.ਟੀ.ਪੀ. ਐਕਟ 1971 ਅਤੇ ਪੀਸੀ ਐਂਡ ਪੀ.ਐਨ.ਡੀ.ਟੀ., 1994 ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਹਨ । ਉਨਾਂ ਦਸਿਆ ਕਿ ਛਾਪੇਮਾਰੀ ਦੌਰਾਨ ਬਹਾਦੁਰਗਡ਼ ਵਿਚ ਇਕ ਮਹਿਲਾ ਏ.ਐਨ.ਐਮ. ਦੇ ਘਰ ਤੋਂ ਡਾਅਰੀ ਪ੍ਰਾਪਤ ਹੋਈ ਹੈ, ਜਿਸ ਵਿਚ ਪਿਛਲੇ 2-3 ਸਾਲਾਂ ਦੇ ਦੌਰਾਨ ਉਸ ਵੱਲੋਂ ਕੀਤੇ ਗਏ ਲਗਭਗ 500 ਨਾਜਾਇਜ ਐਮ.ਟੀ.ਪੀ. ਮਾਮਲੇ ਕਰਨ ਦਾ ਰਿਕਾਰਡ ਪ੍ਰਾਪਤ ਹੋਇਆ ਹੈ । ਇਹ ਡਾਅਰੀ ਦੇ ਦੇ ਆਧਾਰ 'ਤੇ ਵੱਖ-ਵੱਖ ਅਲਟ੍ਰਾਸਾਊਂਡ ਸੈਂਟਰਾਂ 'ਤੇ ਛਾਪੇਮਾਰੀ ਕੀਤੀ ਗਈ ਹੈ । ਉਨਾਂ ਦਸਿਆ ਕਿ ਦੋਸ਼ੀ ਏ.ਐਨ.ਐਮ. ਮੰਜੂ ਲਤਾ ਦਾ ਪਤੀ ਭਗਤ ਸਿੰਘ ਵੀ ਇਕ ਬੀ.ਏ.ਐਮ.ਐਸ. ਡਾਕਟਰ ਵੱਜੋਂ ਕੰਮ ਕਰਦਾ ਰਿਹਾ ਸੀ, ਜੋ ਕਿ ਛੋਲਾਛਾਪ ਡਾਕਟਰ ਹੈ ਅਤੇ ਪੁਲਿਸ ਵੱਲੋਂ ਜਾਂਚ ਵਿਚ ਉਸ ਦੀ ਡਿਗਰੀ ਫਰਜੀ ਪਾਈ ਗਈ ਹੈ । ਜਿਸ 'ਤੇ ਭਾਰਤੀ ਮੈਡੀਕਲ ਪਰਿਸ਼ਦ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ । ਇਸੇ ਤਰਾਂ, ਬਹਾਦੁਰਗਡ਼ ਵਿਚ ਇਕ ਹੋਰ ਸੈਂਟਰ ਪਾਇਆ ਗਿਆ ਹੈ, ਜਿਸ ਦੇ ਖਿਲਾਫ ਵੀ ਪਿਛਲੀ ਰਾਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਸੈਂਟਰ ਦੀ ਅਲਟਰਾਸਾਊਂਡ ਮਸ਼ੀਨ ਨੂੰ ਕਬਜੇ ਵਿਚ ਲਿਆ ਗਿਆ ਹੈ। 


Tuesday, December 31, 2013

ਬਿਜਲੀ ਸੰਬਧੀ ਸ਼ਿਕਾਇਤਾਂ 24 ਘੰਟੇ ਅੰਦਰ ਹੱਲ ਕੀਤੀਆਂ ਜਾਣਗੀਆਂ

31-December-2014 18:56 IST
ਚੰਡੀਗੜ, 31 ਦਸੰਬਰ – ਬਿਲਾਂ ਤੋਂ ਸਬੰਧਤ ਬਿਜਲੀ ਖਪਤਕਾਰਾਂ ਦੀਆਂ ਸਾਰੀਆਂ ਸ਼ਿਕਾਇਤਾਂ ਦਾ ਸਬੰਧਤ ਦਫਤਰ ਵੱਲੋਂ ਸ਼ਿਕਾਇਤ ਮਿਲਣ ਜਾਂ ਸ਼ਿਕਾਇਤ ਰਜਿਸਟਰੇਸ਼ਨ ਤੋਂ 24 ਘੰਟੇ ਦੇ ਅੰਦਰ ਹੱਲ ਕੀਤਾ ਜਾਵੇਗਾ । ਉੱਤਰ ਅਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਦੇ ਪ੍ਰਬੰਧ ਨਿਰਦੇਸ਼ਕ ਅਨੁਰਾਗ ਅਗਰਵਾਲ ਨੇ ਅੱਜ ਦਸਿਆ ਕਿ ਸੁਪਰਡੈਂਟ ਕਾਰਜਕਾਰੀ ਇੰਜੀਨੀਅਰ ਅਤੇ ਉਪ-ਮੰਡਲ ਅਧਿਕਾਰੀ ਕੰਮ ਵਾਲੇ ਦਿਨਾਂ 'ਤੇ ਰੋਜਾਨਾ ਸਵੇਰੇ 9:00 ਵਜੇ ਤੋਂ 12:00 ਵਜੇ ਤਕ ਦਫਤਰ ਵਿਚ ਹਾਜ਼ਿਰ ਰਹਿਣਗੇ । ਮੁੱਖ ਇੰਜੀਨੀਅਰਾਂ ਨੂੰ ਵੀ ਹਰੇਕ ਸੋਮਵਾਰ ਨੂੰ ਬਿੱਲਾਂ ਤੋਂ ਸਬੰਧਤ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੀ ਸੁਣਵਾਈ ਦੇ ਆਦੇਸ਼ ਦਿੱਤੇ ਹਨ । ਉਨਾਂ ਦਸਿਆ ਕਿ ਨਿਗਮਾਂ ਦੀ ਵੈਬਸਾਇਟਾਂ ਦੇ ਨਾਲ-ਨਾਲ ਸਬੰਧਤ ਸੁਪਰਡੈਂਟ ਇੰਜੀਨੀਅਰਾਂ ਦੇ ਦਫਤਰਾਂ ਵਿਚ ਖਪਤਕਾਰ ਸ਼ਿਕਾਇਤ ਹੱਲ ਦੇ ਮੈਂਬਰਾਂ ਦੇ ਦੌਰੇ ਦੀ ਜਾਣਕਾਰੀ ਪਹਿਲੇ ਹੀ ਉਪਲੱਬਧ ਹੋਵੇਗੀ । ਮੈਂਬਰ ਨਵੀਂ ਸ਼ਿਕਾਇਤਾਂ ਦਰਜ ਕਰਨਗੇ ਅਤੇ ਪੈਂਡਿੰਗ ਸ਼ਿਕਾਇਤਾਂ 'ਤੇ ਪ੍ਰਕ੍ਰਿਆ ਅਨੁਸਾਰ ਕਾਰਵਾਈ ਕੀਤੀ ਜਾਵੇਗੀ । ਉਨਾਂ ਨੇ ਇਹ ਵੀ ਦਸਿਆ ਕਿ ਰਾਜ ਦੇ ਬਿਜਲੀ ਖਪਤਕਾਰ ਰੋਜਾਨਾ 24 ਘੰਟੇ ਫਰੀ ਨੰਬਰ 1800-180-1615 'ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ । ਇਸ ਤੋਂ ਇਲਾਵਾ, ਖਪਤਕਾਰ ਯੂਨਿਕ ਨੰਬਰ 15533 'ਤੇ ਵੀ ਬਿਜਲੀ ਸਪਲਾਈ ਸਬੰਧੀ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ । ਉਹ ਨਿਗਮਾਂ ਦੀ ਵੈਬਸਾਇਟ 'ਤੇ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ ।
----------------------------------

Monday, December 30, 2013

ਲੋਕ ਵਿਰੋਧਾਂ ਦੇ ਬਾਵਜੂਦ ਹੁਣ ਫਤੇਹਾਬਾਦ ਵਿੱਚ ਪਰਮਾਣੂ ਪਲਾਂਟ

Mon, Dec 30, 2013 at 3:46 PM
ਇਹ ਕੇਂਦਰ ਖਤਰਨਾਕ ਵੀ ਹਨ ਤੇ ਇੱਥੋਂ ਬਿਜਲੀ ਵੀ ਮਹਿੰਗੀ ਹੈ
ਲੁਧਿਆਣਾ 30 ਦਸੰਬਰ 2013: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
               Courtesy Photo
ਅੱਜ ਇੱਥੋਂ ਜਾਰੀ ਇੱਕ ਬਿਆਨ ਵਿੱਚ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ (ਆਈ ਡੀ ਪੀ ਡੀ) ਦੇ ਪ੍ਰਧਾਨ ਡਾ ਐਲ ਐਸ ਚਾਵਲਾ ਅਤੇ ਜਨਰਲ ਸਕੱਤਰ ਡਾ ਅਰੁਣ ਮਿੱਤਰਾ ਨੇ ਫ਼ਤੇਹਾਬਾਦ ਵਿਖੇ ਪਰਮਾਣੂ ਪਲਾਂਟ ਨੂੰ ਵਾਤਾਵਰਣ ਮੰਤਰਾਲੇ ਵਲੋਂ ਹਰੀ ਝੰਡੀ ਮਿਲਣ ਤੇ ਡੂੰਘੀ ਚਿੰਤਾ ਦਾ ਪ੍ਰਗਟਾਅ ਕੀਤਾ। ਉਹਨਾਂ ਕਿਹਾ ਕਿ ਪਹਿਲਾਂ ਹੀ ਤਮਿਲਨਾਡੂ ਦੇ ਕੂਡਨਕੁਲਮ ਵਿਖੇ ਪਲਾਂਟ ਵਲੋਂ ਵਾਤਾਵਰਣ ਦੀਆਂ ਬਹੁਤ ਸਾਰੀਆਂ ਜ਼ਰੂਰੀ ਮੱਦਾਂ ਬਾਰੇ ਪੂਰੀ ਪਾਲਣਾ ਨਹੀਂ ਕੀਤੀ ਜਾ ਰਹੀ। ਇਹ ਕੇਂਦਰ ਖਤਰਨਾਕ ਵੀ ਹਨ ਤੇ ਇੱਥੋਂ ਬਿਜਲੀ ਵੀ ਮਹਿੰਗੀ ਹੈ। ਦੂਜੇ ਪਾਸੇ ਮੁੜ ਵਰਤੇ ਜਾ ਸਕਣ ਵਾਲੇ ਸੋਮੇ ਸੂਰਜੀ ਉਰਜਾ ਤੇ ਵਾਯੂ ਉਰਜਾ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਜਦੋਂ ਕਿ ਇਹ ਸਾਡੇ ਦੇਸ਼ ਵਿੱਚ ਬਹੁਤਾਇਤ ਵਿੱਚ ਹਨ। ਅਸੀਂ ਜਿਹੜੇ ਦੇਸ਼ ਪਰਮਾਣੂ ਉਰਜਾ ਦੇ ਪਲਾਂਟਾਂ ਨੂੰ ਲਗਭਗ ਛੱਡ ਚੁੱਕੇ ਹਨ ਉਹਨਾਂ ਤੋਂ ਇਸਨੂੰ ਖ਼ਰੀਦ ਰਹੇ ਹਾਂ। ਅਸੀਂ ਚਰਨੋਬਿਲ ਤੇ ਫ਼ੂਕੂਸ਼ੀਮਾ ਤੋਂ ਵੀ ਕੁਝ ਨਹੀਂ ਸਿੱਖਿਆ।  
ਲੋਕਾਂ ਨੇ ਪਹਿਲਾਂ ਵੀ ਕੀਤਾ ਏਸ ਪਲਾਂਟ ਵਿਰੋਧ 
02-09-2011 को अपलोड किया गया
People Against Proposed Nuclear Reactor at Gorakhpur (Haryana, India) at Fatehabad, (Haryana, India)        A Lokvaani Production. 2011 

Friday, September 13, 2013

ਐਸਜੀਪੀਸੀ ਸਿੱਖ ਹੱਕਾਂ ਲਈ ਹੋਈ ਹੋਰ ਸਰਗਰਮ

 Fri, Sep 13, 2013 at 4:48 PM
ਸ਼੍ਰੋਮਣੀ ਕਮੇਟੀ ਨੇ ਹਰਿਆਣਾ ਦੇ ਪੀੜਤ ਕਿਸਾਨਾਂ ਦੀ ਸਾਰ ਲੈਣ 'ਚ ਆਪਣੀ ਅਹਿਮ ਭੂਮਿਕਾ ਨਿਭਾਈ
ਗੁਜਰਾਤ ਸਰਕਾਰ ਵੀ ਪੰਜਾਬੀ ਕਿਸਾਨਾਂ ਨੂੰ ਜ਼ਮੀਨਾਂ ਪਟੇ ਤੇ ਦੇਵੇ 
ਜੱਥੇ: ਅਵਤਾਰ ਸਿੰਘ ਵੱਲੋਂ ਜ਼ੋਰਦਾਰ ਮੰਗ 
*ਹਰਿਆਣਾ ਵਿਧਾਨ ਸਭਾ ਅੰਦਰ ਮਾਲਕਾਨਾਂ ਹੱਕ ਪ੍ਰਦਾਨ ਕਰਨ ਦੇ ਪਾਸ ਹੋਏ ਬਿੱਲ ਦਾ ਸਵਾਗਤ
*ਜੰਮੂ-ਕਸ਼ਮੀਰ ਸਰਕਾਰ ਘੱਟ ਗਿਣਤੀ ਸਿੱਖਾਂ ਦੀ ਜਾਨ-ਮਾਲ ਦੀ ਰਾਖੀ ਯਕੀਨੀ ਬਣਾਵੇ
*ਫਿਲਮ ਸਿੰਘ ਸਾਹਿਬ ਦਾ ਗ੍ਰੇਟ ਵਿੱਚੋਂ ਸਾਹਿਬ ਸ਼ਬਦ ਹਟਾਇਆ ਜਾਵੇ

ਅੰਮ੍ਰਿਤਸਰ:13 ਸਤੰਬਰ 2013: (ਕਿੰਗ//ਪੰਜਾਬ ਸਕਰੀਨ): ਹਰਿਆਣਾ ਵਿਧਾਨ ਸਭਾ ਵਿੱਚ ਪੰਜਾਬੀ ਪਟੇਦਾਰ ਕਿਸਾਨਾਂ ਨੂੰ ਜ਼ਮੀਨ ਦਾ ਮੁੜ 99 ਸਾਲਾ ਮਾਲਕਾਨਾ ਹੱਕ ਪ੍ਰਦਾਨ ਕਰਵਾਉਣ (ਪੰਜਾਬ ਵਿਲਜ ਕਾਮਨ ਲੈਂਡ ਰੈਗੁਲੇਸ਼ਨ ਸੋਧ ਬਿੱਲ ਰਾਹੀਂ) ਸਬੰਧੀ ਪਾਸ ਹੋਏ ਬਿੱਲ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਨਿੱਘਾ ਸਵਾਗਤ ਕਰਦਿਆ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੀ ਨਿਸ਼ਾਨੇ ਤੇ ਮਕਸਦ ਵਿੱਚ ਭਲੀਭਾਂਤ ਸਫਲ ਹੋਈ ਹੈ। ਉਹਨਾਂ ਕਿਹਾ ਕਿ ਪੀੜਤ ਕਿਸਾਨਾਂ ਨੂੰ ਜੋ ਲੰਮੇ ਸਮੇਂ ਤੋਂ ਸੰਘਰਸ਼ ਕਰਕੇ  ਆਪਣੀਆਂ ਹੱਕੀ ਮੰਗਾਂ ਲਈ ਜੂਝ ਰਹੇ ਸਨ ਦੀ ਸ਼੍ਰੋਮਣੀ ਕਮੇਟੀ ਨੇ ਹਰ ਪੱਖੋਂ ਭਰਵੀਂ ਮਦਦ ਕਰਕੇ ਹਰਿਆਣਾ ਸਰਕਾਰ ਨੂੰ ਇਹ ਬਿੱਲ ਪਾਸ ਕਰਨ ਲਈ ਮਜਬੂਰ ਕੀਤਾ। ਸਿੱਟੇ ਵਜੋਂ ਅੱਜ ਹਰਿਆਣਾ ਦੇ ਕਿਸਾਨਾਂ ਨੂੰ ਇਸ ਜ਼ਮੀਨ ਦਾ ਮਾਲਕਾਨਾਂ ਹੱਕ ਪ੍ਰਾਪਤ ਹੋ ਸਕਿਆ ਹੈ। ਉਹਨਾਂ ਨੇ ਕਿਹਾ ਕਿ ਜੋ ਕਦਮ ਹਰਿਆਣਾ ਸਰਕਾਰ ਨੇ ਚੁੱਕਿਆ ਹੈ, ਉਸਦੇ ਪਿੱਛੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਲਗਭਗ 160 ਦੇ ਕਰੀਬ ਪੰਜਾਬੀ ਪਟੇਦਾਰ ਕਿਸਾਨਾ (ਪੀੜਤ ਕਿਸਾਨਾਂ) ਨੂੰ ਉਜੜਨ ਤੋਂ ਬਚਾਉਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੱਥੇ ਜ਼ੋਰਦਾਰ ਢੰਗ ਦੇ ਨਾਲ ਆਪਣੀ ਆਵਾਜ਼ ਬੁਲੰਦ ਕੀਤੀ, ਉਥੇ ਨਾਲ ਹੀ ਪੀੜਤ ਕਿਸਾਨਾਂ ਦੀ ਹਰ ਪੱਖੋਂ ਸਹਾਇਤਾ ਕਰਨ ਅਤੇ ਉਹਨਾਂ ਦੇ ਕੇਸ ਦੀ ਕਾਨੂੰਨੀ ਤੌਰ ਤੇ ਡੱਟ ਕੇ ਪੈਰਵੀ ਕਰਨ ਵਿੱਚ ਸ਼੍ਰੋਮਣੀ ਕਮੇਟੀ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਹੈ । ਜਿਸਦੇ ਸਿੱਟੇ ਵੱਜੋਂ ਉਪਰੋਕਤ ਪੀੜਤ ਕਿਸਾਨਾਂ ਨੂੰ ਉਜੜਨ ਤੋਂ ਬਚਾਇਆ ਜਾ ਸਕਿਆ ਹੈ । ਉਹਨਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਰਿਆਣਾ ਦੇ ਪੀੜਤ ਕਿਸਾਨਾਂ ਦੀ ਸਾਰ ਲੈਣ ਲਈ ਪਿਛਲੇ ਦਿਨੀਂ ਸ. ਰਘੂਜੀਤ ਸਿੰਘ ਵਿਰਕ (ਸੀਨੀਅਰ ਮੀਤ ਪ੍ਰਧਾਨ) ਤੇ ਸੁਖਦੇਵ ਸਿੰਘ ਭੌਰ (ਜਰਨਲ ਸਕੱਤਰ) ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦੇ ਅਹੁੱਦੇਦਾਰਾਂ ਦੀ ਟੀਮ ਨੇ ਆਪਣੇ ਤੌਰ ਤੇ ਤੁਰੰਤ ਪਹਿਲ ਕਦਮੀ ਕਰਦਿਆਂ ਹੋਇਆਂ ਹਰਿਆਣਾ ਦੇ ਪਿੰਡ ਕੁੱਪੀਆਂ ਪਲਾਟ (ਕਰਾਹ ਸਾਹਿਬ) ਪਿਹੋਵਾ ਵਿਖੇ 160 ਦੇ ਕਰੀਬ ਪੀੜਤ ਕਿਸਾਨ ਪਰਿਵਾਰਾਂ ਦੀ ਤੁਰੰਤ ਸਾਰ ਲਈ ਅਤੇ ਪੀੜਤ ਪਰਿਵਾਰਾਂ ਦੀ ਸਹਾਇਤਾ ਵਾਸਤੇ 21 ਲੱਖ ਰੁਪਏ ਦੀ ਰਾਸ਼ੀ ਦੇਣਾ ਪ੍ਰਵਾਨ ਕੀਤਾ, ਜੋ ਜਲਦੀ ਹੀ ਇਹਨਾਂ  ਪਰਿਵਾਰਾਂ ਤੀਕ ਪੁੱਜਦੀ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਮੀਰੀ-ਪੀਰੀ ਮੈਡੀਕਲ ਕਾਲਜ ਸ਼ਾਹਬਾਦ (ਹਰਿਆਣਾ) ਵੱਲੋਂ ਇਹਨਾਂ ਪਿੰਡਾਂ ਵਿੱਚ ਪਰਿਵਾਰਾਂ ਦੀ ਸਹੂਲਤ ਲਈ ਡਾਕਟਰੀ ਮੋਬਾਇਲ ਵੈਨ ਭੇਜੀ ਤੇ ਲੋੜ ਅਨੁਸਾਰ ਫਰੀ ਦਵਾਈਆਂ ਮੁਹੱਈਆ ਕਰਵਾਈਆਂ। ਉਹਨਾਂ  ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੀੜਤ ਕਿਸਾਨ ਪਰਿਵਾਰਾਂ ਲਈ 75 ਕੁਇੰਟਲ ਕਣਕ, 15 ਕੁਇੰਟਲ ਦਾਲ, 150 ਕਿਲੋ ਹਲਦੀ, 150 ਕਿਲੋ ਤੇਲ ਤੋਂ ਇਲਾਵਾ ਹਰੇਕ ਪ੍ਰਕਾਰ ਦਾ ਘਰੇਲੂ ਸਮਾਨ ਜਿੱਥੇ ਸਹਾਇਤਾ ਵੱਜੋਂ ਭੇਜਿਆ ਗਿਆ, ਉਥੇ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਪਿੰਡ ਦੀ ਲੋੜ ਅਨੁਸਾਰ ਦੋ ਵੱਡੇ 63 ਕੇ.ਵੀ. ਜਨਰੇਟਰ ਅਤੇ ਪਾਣੀ ਸਟੋਰ ਕਰਨ ਲਈ ਪੰਜ ਦੋ-ਦੋ ਹਜਾਰ ਲੀਟਰ ਵਾਲੀਆਂ ਟੈਕੀਆਂ ਉਪਲੱਬਧ ਕਰਵਾਈਆਂ ਗਈਆਂ। ਇਸ ਦੌਰਾਨ ਉਨ•ਾਂ ਨੇ ਆਪਣੀ ਗੱਲਬਾਤ ਦੌਰਾਨ ਇਹ ਵੀ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ 60 ਸਾਲ ਪਹਿਲਾਂ ਹਰਿਆਣੇ ਦੀਆਂ ਬੰਜ਼ਰ ਜ਼ਮੀਨਾਂ ਨੂੰ ਉਪਜਾਊ ਬਣਾਉਣ ਵਾਲੇ ਪਟੇਦਾਰ ਪੰਜਾਬੀ ਕਿਸਾਨਾਂ ਨੂੰ ਹੱਕ ਦਿੱਤਾ ਹੈ, ਜੋ ਚੰਗਾ ਉਪਰਾਲਾ ਹੈ। ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਵੀ ਆਪਣੇ ਤੌਰ ਤੇ ਪਹਿਲ ਕਦਮੀ ਕਰਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਤੋਂ ਪੁੱਜੇ ਪੀੜਤ ਕਿਸਾਨਾਂ ਦੇ ਜੱਥੇ ਨੇ ਪੰਜਾਬੀ ਪਟੇਦਾਰ ਕਿਸਾਨਾਂ ਦੀ ਸੰਘਰਸ਼ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਕਾ ਤੇ ਲਖਵਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਜੀ ਦਾ ਉਹਨਾਂ  ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਅਤੇ ਉਹਨਾਂ ਦੀ ਹਰ ਪੱਖੋਂ ਸਹਾਇਤਾ ਕਰਨ ਬਦਲੇ ਉਹਨਾਂ  ਦੀ ਰਿਹਾਇਸ਼ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਜੋ ਉਹਨਾਂ ਨੂੰ ਉਜੜਨ ਤੋਂ ਬਚਾਉਣ ਲਈ ਜ਼ੋਰਦਾਰ ਉਪਰਾਲੇ ਕੀਤੇ ਗਏ ਹਨ, ਉਸ ਦੇ ਲਈ ਉਹ ਸਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਥੇ: ਅਵਤਾਰ ਸਿੰਘ ਜੀ ਦੇ ਰਿਣੀ ਰਹਿਣਗੇ। ਇਸ ਸਮੇਂ ਸ.ਦਿਲਜੀਤ ਸਿੰਘ ਬੇਦੀ ਐਡੀਸ਼ਨਲ ਸਕੱਤਰ, ਸੁਖਵਿੰਦਰ ਸਿੰਘ ਗਰੇਵਾਲ ਮੈਨੇਜਰ, ਰੇਸ਼ਮ ਸਿੰਘ ਮੈਨੇਜਰ, ਪ੍ਰਧਾਨ ਸਾਹਿਬ ਦੇ ਨਿੱਜੀ ਸਹਾਇਕ ਹਰਪਾਲ ਸਿੰਘ ਕੋਹਲੀ, ਮੀਡੀਆ ਸਲਾਹਕਾਰ ਰਣਜੀਤ ਸਿੰਘ ਖਾਲਸਾ, ਬਾਵਾ ਸਿੰਘ ਟੇਕਰੀ, ਮਖਤੂਰ ਸਿੰਘ, ਹਰਬੰਸ ਸਿੰਘ, ਸਤਵੰਤ ਸਿੰਘ, ਮੇਜਰ ਸਿੰਘ, ਇੰਦਰਜੀਤ ਸਿੰਘ ਮੱਕੜ, ਦਲੀਪ ਸਿੰਘ ਖੁਰਾਣਾ, ਜੱਥੇਦਾਰ ਸੇਵਾ ਸਿੰਘ ਭੱਟੀ ਆਦਿ ਹਾਜ਼ਰ ਸਨ। 
ਦਫਤਰ ਸ਼੍ਰੋਮਣੀ ਕਮੇਟੀ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਨੇਡਾ ਦੇ ਸੂਬੇ ਕਿਉਬੈਕ ਵਿੱਚ ਧਾਰਮਿਕ ਚਿਨ੍ਹਾਂ  ਉਤੇ ਲਾਈ ਪਾਬੰਦੀ  ਬਾਰੇ ਪੁੱਛੇ ਸਵਾਲ ਦੇ ਜੁਆਬ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਾਰੇ ਮਾਮਲੇ ਬਾਰੇ ਦਿੱਲੀ ਸਥਿਤ ਕਨੇਡਾ ਦੇ ਸਫੀਰ ਨੂੰ ਮਿਲ ਕੇ ਦਸਤਾਰ ਤੇ ਕਕਾਰ ਬਾਰੇ ਸਮਝਾਵੇਗੀ ਤੇ ਇਸ ਕਾਲੇ ਕਾਨੂੰਨ ਨੂੰ ਰੋਕਣ ਬਾਰੇ ਕਹੇਗੀ। ਉਹਨਾਂ  ਕਿਹਾ ਕਿ ਜਲਦੀ ਹੀ ਅੰਗਰੇਜੀ ਭਾਸ਼ਾ 'ਚ ਟ੍ਰੈਕਟ ਛਪਵਾ ਕੇ ਦਸਤਾਰ ਅਤੇ ਕਕਾਰਾਂ ਬਾਰੇ ਯੂਰਪ ਦੇ ਲੋਕਾਂ 'ਚ ਜਾਗਰਿਤੀ ਪੈਦਾ ਕੀਤਾ ਜਾਵੇਗੀ।
ਉਹਨਾਂ ਕਿ ਦੂਸਰੇ ਦੇਸ਼ ਦਾ ਸਵਾਲ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਸਿੱਖਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਕੂਟਨੀਤਿਕ ਪੱਧਰ ਤੇ ਗੱਲਬਾਤ ਕਰਕੇ ਸਥਾਈ ਹੱਲ ਕਰੇ। ਜੰਮੂ-ਕਸ਼ਮੀਰ ਦੇ ਸ਼ੋਪੀਆ 'ਚ ਪੰਜ ਸਿੱਖ ਪਰਿਵਾਰਾਂ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਬੇ-ਹੱਦ ਜਲੀਲ ਕੀਤਾ ਗਿਆ ਹੈ ਤੇ ਸਿੱਖਾਂ ਦੇ ਧਾਰਮਿਕ ਅਸਥਾਨ ਗੁਰਦੁਆਰਾ ਸਾਹਿਬ ਉਪਰ ਹਮਲਾ ਕਰਕੇ ਨੁਕਸਾਨ ਪਹੁੰਚਾਇਆ ਗਿਆ ਹੈ ਜੋ ਬੇਹੱਦ ਨਿੰਦਣਯੋਗ ਹੈ। ਮੁੱਖ ਮੰਤਰੀ ਸ੍ਰੀ ਉਮਰ ਅਬਦੁਲਾ ਨੂੰ ਚਾਹੀਦਾ ਹੈ ਕਿ ਉਹ ਸੂਬੇ ਸਿੰਘ ਕਾਨੂੰਨ ਵਿਵਸਥਾ ਨੂੰ ਸਖ਼ਤੀ ਨਾਲ ਲਾਗੂ ਕਰਨ ਤੇ ਘੱਟ ਗਿਣਤੀ ਸਿੱਖ ਭਾਈਚਾਰੇ ਦੀ ਜਾਨ-ਮਾਲ ਦੀ ਰਾਖੀ ਨੂੰ ਯਕੀਨੀ ਬਨਾਉਣ।
ਬਾਲੀਵੁਡ ਕਲਾਕਾਰ ਸਨੀ ਦਿਊਲ ਦੀ ਨਵੀਂ ਆ ਰਹੀ ਫਿਲਮ ਸਿੰਘ ਸਾਹਿਬ ਦਾ ਗ੍ਰੇਟ ਬਾਰੇ ਪੁੱਛੇ ਸੁਵਾਲ ਵਿੱਚ ਉਹਨਾਂ  ਕਿਹਾ ਕਿ ਧਰਮਿੰਦਰ ਦੇ ਪਰਿਵਾਰ ਦਾ ਪੰਜਾਬ ਵਿੱਚ ਚੰਗਾ ਅਧਾਰ ਹੈ ਇਸ ਲਈ ਉਹਨਾਂ  ਨੂੰ ਚਾਹੀਦਾ ਹੈ ਕਿ ਫਿਲਮ ਵਿੱਚੋਂ ਸਾਹਿਬ ਸ਼ਬਦ ਹਟਾਇਆ ਜਾਵੇ ਅਤੇ ਸਿੰਘ ਦੀ ਗ੍ਰੇਟ ਹੀ ਰਹਿਣ ਦਿੱਤਾ ਜਾਵੇ ਤੇ ਫਿਲਮ ਰਲੀਜ਼ ਕਰਨ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਚੈਕ ਕਰਵਾ ਲਈ ਜਾਵੇ।
ਇਸ ਮੌਕੇ ਸ.ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਸ.ਮਗਵਿੰਦਰ ਸਿੰਘ ਖਾਪੜਖੇੜੀ ਤੇ ਸ.ਹਰਜਾਪ ਸਿੰਘ ਸੁਲਤਾਨਵਿੰਡ ਮੈਂਬਰ ਸ਼੍ਰੋਮਣੀ ਕਮੇਟੀ, ਸ.ਸਤਬੀਰ ਸਿੰਘ ਸਕੱਤਰ, ਸ.ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਪ੍ਰਤਾਪ ਸਿੰਘ ਆਦਿ ਮੌਜੂਦ ਸਨ।

Saturday, August 24, 2013

ਸ਼੍ਰੋਮਣੀ ਕਮੇਟੀ ਨੇ ਲਈ ਹਰਿਆਣਾ ਦੇ ਪੀੜਤ ਕਿਸਾਨਾਂ ਦੀ ਸਾਰ

ਪੀੜਤਾਂ ਲਈ ਕਣਕ, ਦਾਲ ਤੇ ਬਿਜਲੀ-ਪਾਣੀ ਲਈ ਦੋ ਵੱਡੇ ਜਨਰੇਟਰ ਭੇਜੇ
ਸ਼੍ਰੋਮਣੀ ਕਮੇਟੀ ਵੱਲੋਂ ਪੀੜਤ ਕਿਸਾਨਾਂ ਨੂੰ ਕਾਨੂੰਨੀ ਮਦਦ ਤੋਂ ਇਲਾਵਾ 21 ਲੱਖ ਰੁਪੈ ਦੀ ਸਹਾਇਤਾ ਵੀ--ਵਿਰਕ, ਭੌਰ

ਪਿਹੋਵਾ: 24 ਅਗਸਤ 2013: (ਪੰਜਾਬ ਸਕਰੀਨ ਬਿਊਰੋ):  ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਰਦੇਸਾਂ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ.ਰਘੂਜੀਤ ਸਿੰਘ ਵਿਰਕ ਅਤੇ ਸ.ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਨੇ ਹਰਿਆਣਾ ਦੇ ਪਿੰਡ ਕੁੱਪੀਆਂ ਪਲਾਟ (ਕਰਾਹ ਸਾਹਿਬ) ਪਿਹੋਵਾ ਵਿਖੇ 160 ਪੀੜਤ ਪਰਿਵਾਰਾਂ ਦੀ ਸਾਰ ਲੈਂਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਪਰਿਵਾਰਾਂ ਨਾਲ ਚਟਾਨ ਵਾਂਗ ਖੜੀ ਹੈ ਤੇ ਇਹਨਾਂ ਪਰਿਵਾਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੀੜਤ ਕਿਸਾਨਾਂ ਦੇ ਅਦਾਲਤੀ ਕੇਸਾਂ ਦੀ ਪੈਰਵਾਈ ਕੀਤੀ ਜਾਵੇਗੀ ਅਤੇ ਲੋੜ ਅਨੁਸਾਰ ਚੰਗੇ ਵਕੀਲ ਕਰਕੇ ਦਿੱਤੇ ਜਾਣਗੇ, ਜਿਨਾਂ ਦਾ ਸਾਰਾ ਖਰਚਾ ਸ਼੍ਰੋਮਣੀ ਕਮੇਟੀ ਸਹਿਣ ਕਰੇਗੀ। ਸ਼੍ਰੋਮਣੀ ਕਮੇਟੀ ਦੇ ਦੋਵਾਂ ਆਗੂਆਂ ਨੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ 21 ਲੱਖ ਰੁਪਏ ਸਹਾਇਤਾ ਵਜੋਂ ਦਿੱਤੇ ਜਾਣਗੇ ਤੇ ਜਿਨਾਂ ਪਰਿਵਾਰਾਂ ਦੇ ਬੱਚੇ ਗੁਰਸਿੱਖ ਅੰਮਿ੍ਰਤਧਾਰੀ ਹੋਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਯਮਾਂ ਮੁਤਾਬਕ ਉਹਨਾਂ ਨੂੰ ਸ਼੍ਰੋਮਣੀ ਕਮੇਟੀ ’ਚ ਨੌਕਰੀ ਦਿੱਤੀ ਜਾਵੇਗੀ।
ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੀਰੀ-ਪੀਰੀ ਮੈਡੀਕਲ ਕਾਲਜ ਸ਼ਾਹਬਾਦ (ਹਰਿਆਣਾ) ਵੱਲੋਂ ਇਹਨਾਂ ਪਿੰਡਾਂ ਵਿੱਚ ਪਰਿਵਾਰਾਂ ਦੀ ਸਹੂਲਤ ਲਈ ਹਰ 10 ਦਿਨ ਬਾਅਦ ਡਾਕਟਰੀ ਮੋਬਾਇਲ ਵੈਨ ਆਵੇਗੀ ਤੇ ਲੋੜ ਅਨੁਸਾਰ ਫਰੀ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨਾਂ ਕਿਹਾ ਕਿ ਕਿਸੇ ਵੀ ਪਰਿਵਾਰ ਦੇ ਮੈਂਬਰ ਨੂੰ ਤਨ ਤੇ ਕੱਪੜੇ ਤੋਂ ਬਗੈਰ ਨਹੀਂ ਰਹਿਣ ਦਿੱਤਾ ਜਾਵੇਗਾ। ਉਨਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਤਕਰੀਬਨ 60 ਸਾਲ ਪਹਿਲਾਂ ਸਾਂਝੇ ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਤਾਪ ਸਿੰਘ ਕੈਰੋਂ ਵੱਲੋਂ ਇਨਾਂ ਬੰਜਰ ਜ਼ਮੀਨਾਂ ਨੂੰ ਉਪਜਾਊ ਬਨਾਉਣ ਲਈ ਕਿਰਤੀ ਕਿਸਾਨਾਂ ਨੂੰ ਇਥੇ ਵਸਾਇਆ ਸੀ। ਜਿਨਾਂ ਨੇ ਆਪਣੀ ਹੱਡ ਚੀਰਵੀਂ ਮਿਹਨਤ ਕਰਕੇ ਇਹ ਜ਼ਮੀਨਾਂ ਉਪਜਾਊ ਬਣਾਈਆਂ ਤੇ ਅੱਜ ਉਹਨਾਂ ਨੂੰ ਮਾਣ ਦੇਣ ਦੀ ਬਜਾਏ ਹਰਿਆਣਾ ਸਰਕਾਰ ਵੱਲੋਂ ਉਜਾੜਿਆ ਜਾ ਰਿਹਾ ਹੈ ਜੋ ਬੇਹੱਦ ਅਫ਼ਸੋਸ ਵਾਲੀ ਗੱਲ ਹੈ। ਉਨਾਂ ਕਿਹਾ ਕਿ ਸਰਕਾਰਾਂ ਦਾ ਕੰਮ ਵਸਾਉਣਾ ਹੁੰਦਾ ਹੈ ਨਾ ਕਿ ਉਜਾੜਨਾ। ਉਨਾਂ ਕਿਹਾ ਕੇਵਲ ਦੋ ਫੀਸਦੀ ਸਿੱਖਾਂ ਨੇ ਦੇਸ਼ ਦੀ ਅਜਾਦੀ ਲਈ 90 ਪ੍ਰਤੀਸ਼ਤ ਤੋਂ ਵੀ ਵੱਧ ਕੁਰਬਾਨੀਆਂ ਕੀਤੀਆਂ ਹਨ, ਅੱਜ ਉਸੇ ਕੌਮ ਦੇ ਕਿਰਤੀ ਕਿਸਾਨਾਂ ਨੂੰ ਸਰਕਾਰ ਵੱਲੋਂ ਜ਼ਮੀਨਾਂ ਦੇ ਪਟੇ ਅੱਗੋਂ ਨਾ ਵਧਾ ਕੇ ਉਜਾੜਿਆ ਜਾ ਰਿਹਾ ਹੈ। ਉੇਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਵਫ਼ਦ ਰੂਪ ’ਚ ਬਹੁਤ ਜਲਦੀ ਹੀ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੂੰ ਮਿਲ ਕੇ ਇਸ ਗੰਭੀਰ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰੇਗੀ ਜੇ ਲੋੜ ਪਈ ਤਾਂ ਪ੍ਰਧਾਨ ਮੰਤਰੀ ਨੂੰ ਮਿਲ ਕੇ ਇਸ ਉਜਾੜੇ ਨੂੰ ਰੋਕਿਆ ਜਾਵੇਗਾ। ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੀੜਤ ਕਿਸਾਨ ਪਰਿਵਾਰਾਂ ਲਈ 75 ਕੁਇੰਟਲ ਕਣਕ, 15 ਕੁਇੰਟਲ ਦਾਲ, 150 ਕਿਲੋ ਹਲਦੀ, 150 ਕਿਲੋ ਤੇਲ ਤੋਂ ਇਲਾਵਾ ਹਰੇਕ ਪ੍ਰਕਾਰ ਦਾ ਘਰੇਲੂ ਸਮਾਨ ਅੱਜ ਲਿਆਂਦਾ ਗਿਆ ਹੈ ਤੇ ਜਿਨਾਂ ਚਿਰ ਤੱਕ ਇਹਨਾਂ ਪਰਿਵਾਰਾਂ ਨੂੰ ਲੋੜ ਹੋਈ ਇਹ ਸਮਾਨ ਇਹਨਾਂ ਪਰਿਵਾਰਾਂ ਤੀਕ ਪੁੱਜਦਾ ਰਹੇਗਾ। ਜਿਥੋਂ ਤੀਕ ਬਿਜਲੀ, ਪਾਣੀ ਦਾ ਸਬੰਧ ਹੈ ਹਰਿਆਣਾ ਸਰਕਾਰ ਦੇਵੇ ਜਾਂ ਨਾ ਦੇਵੇ ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਘਰ ਵਿੱਚ ਹਨੇਰਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਪਿੰਡ ਦੀ ਲੋੜ ਅਨੁਸਾਰ ਦੋ ਵੱਡੇ 63 ਕੇ.ਵੀ. ਜਨਰੇਟਰ ਅਤੇ ਪਾਣੀ ਸਟੋਰ ਕਰਨ ਲਈ ਪੰਜ ਦੋ-ਦੋ ਹਜਾਰ ਲੀਟਰ ਵਾਲੀਆਂ ਟੈਕੀਆਂ ਉਪਲੱਭਦ ਕਰਵਾਈਆਂ ਗਈਆਂ ਹਨ।
 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਨਾਲ ਪੁੱਜੇ ਦਿੱਲੀ ਸਿੱਖ ਗੁਰਦੁਆਰਾ ਮੈਨੇਜ਼ਮੈਂਟ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਨੇ ਵੀ ਪੀੜਤ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਪੀੜਤ ਕਿਸਾਨਾਂ ਲਈ  15 ਲੱਖ ਰੁਪਏ ਦੀ ਸਹਾਇਤਾ ਦੇਵੇਗੀ ਤੇ ਇਹ ਸਹਾਇਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜਿਹੜੇ ਅੰਮਿ੍ਰਤਧਾਰੀ ਸਿੱਖ ਨੌਜਵਾਨ ਨੌਕਰੀ ਕਰਨਾ ਚਾਹੁਣ ਉਹਨਾਂ ਨੂੰ ਦਿੱਲੀ ਕਮੇਟੀ ਨੌਕਰੀ ਦੇਵੇਗੀ। ਉਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜ਼ਮੈਂਟ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗ ਨਾਲ ਇਹਨਾਂ ਕਿਸਾਨਾਂ ਦੀ ਹਰ ਪ੍ਰਕਾਰ ਮਦਦ ਕਰੇਗੀ।
ਇਸ ਤੋਂ ਪਹਿਲਾਂ ਪਿੰਡ ਬੌਧਨੀ, ਗੁਲਡੈਰਾਂ, ਨਿੰਮਵਾਲਾ, ਥੇਹ ਖਰਕ ਅਤੇ ਕੁੱਪੀਆਂ ਪਲਾਟ ਦੇ ਪੀੜਤ ਸ.ਭੋਲਾ ਸਿੰਘ, ਸ.ਮਕਤੂਲ ਸਿੰਘ, ਬੀਬਾ ਸੁਖਵਿੰਦਰ ਕੌਰ, ਬੀਬੀ ਪਾਲ ਕੌਰ, ਬੀਬੀ ਨਿੰਦਰ ਕੌਰ, ਬੀਬੀ ਜਸਬੀਰ ਕੌਰ, ਸ.ਦਲੇਰ ਸਿੰਘ ਅਰਨੌਲੀ, ਸ.ਹਰਬੰਸ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਆਗੂਆਂ ਪਾਸ ਆਪਣੀ ਦਰਦ ਭਰੀ ਦਾਸਤਾਨ ਸੁਣਾਈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ.ਰਘੂਜੀਤ ਸਿੰਘ ਕਰਨਾਲ ਸੀਨੀਅਰ ਮੀਤ ਪ੍ਰਧਾਨ, ਸ.ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸ.ਮਨਜੀਤ ਸਿੰਘ ਜੀ.ਕੇ. ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਮੈਨੇਜ਼ਮੈਂਟ ਕਮੇਟੀ, ਸ.ਮਨਜਿੰਦਰ ਸਿੰਘ ਸਿਰਸਾ ਜਨਰਲ ਸਕੱਤਰ ਦਿੱਲੀ ਕਮੇਟੀ, ਸ.ਰਜਿੰਦਰ ਸਿੰਘ ਮਹਿਤਾ ਅੰਤਿ੍ਰੰਗ ਮੈਂਬਰ ਸ਼੍ਰੋਮਣੀ ਕਮੇਟੀ, ਸ.ਹਰਭਜਨ ਸਿੰਘ ਮਸਾਣਾ ਤੇ ਸ.ਸ਼ਰਨਜੀਤ ਸਿੰਘ ਸੋਥਾ ਮੈਬਰ ਸ਼੍ਰੋਮਣੀ ਕਮੇਟੀ, ਸ.ਧਨਵੰਤ ਸਿੰਘ ਮੈਂਬਰ ਦਿੱਲੀ ਕਮੇਟੀ, ਸ.ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ.ਸੁਖਦੇਵ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ, ਸ.ਕਰਨੈਲ ਸਿੰਘ ਮੈਨੇਜਰ ਗੁਰਦੁਆਰਾ ਧਮਤਾਨ ਸਾਹਿਬ, ਸ.ਹਰਮਿੰਦਰ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਜੀਂਦ, ਸ.ਨਿਰਜੀਤ ਸਿੰਘ ਇੰਚਾਰਜ ਸਬ-ਆਫਿਸ ਕੁਰੂਕਸ਼ੇਤਰ, ਸ.ਅਜੀਤ ਸਿੰਘ ਇੰਚਾਰਜ ਸਿੱਖ ਮਿਸ਼ਨ ਕੁਰੂਕਸ਼ੇਤਰ ਪਿੰਡ ਕੁੱਪੀਆਂ ਪਲਾਟ ਵਿਖੇ ਵਫ਼ਦ ਰੂਪ ’ਚ ਪਹੁੰਚ ਕੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ।
ਇਸ ਮੌਕੇ ਸ.ਸੁਖਵੀਰ ਸਿੰਘ ਮਾਂਡੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਹਰਿਆਣਾ, ਸ.ਪਿ੍ਰਥੀਪਾਲ ਸਿੰਘ ਝੱਬਰ ਸੀਨੀਅਰ ਅਕਾਲੀ ਆਗੂ ਹਰਿਆਣਾ, ਸ.ਹਰਪਾਲ ਸਿੰਘ ਚੀਕਾ, ਸ.ਤਜਿੰਦਰਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਰਿਆਣਾ, ਸ.ਜਰਨੈਲ ਸਿੰਘ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਰਿਆਣਾ, ਸ.ਜਸਵੰਤ ਸਿੰਘ ਦੁਨੀਆਂ ਮਾਜਰਾ ਤੋਂ ਇਲਾਵਾ ਵੱਡੀ ਗਿੱਣਤੀ ’ਚ ਪੀੜਤ ਪਰਿਵਾਰ ਮੌਜੂਦ ਸਨ।

ਹੋਦ ਚਿੱਲੜ ਤਾਲਮੇਲ ਕਮੇਟੀ ਵੱਲੋਂ ਐਸਜੀਪੀਸੀ ਦਾ ਧੰਨਵਾਦ

Sat, Aug 24, 2013 at 4:11 PM
ਐਸਜੀਪੀਸੀ ਵੱਲੋਂ ਯਾਦਗਾਰ ਦੀ ਉਸਾਰੀ ਕਰਵਾਉਣਾ ਇੱਕ ਇਤਿਹਾਸਿਕ ਫੈਸਲਾ 
*ਹੋਦ ਚਿੱਲੜ ਵਿੱਚ ਜਲਿਆਂ ਵਾਲੇ ਬਾਗ ਦੀ ਤਰਜ ਤੇ ਸ਼ਹੀਦੀ ਮੀਨਾਰ ਬਣਾਇਆ ਜਾਏ 
*ਇਸ ਮੀਨਾਰ ਤੇ ‘ਹੋਦ ਚਿੱਲੜ’ ਅਤੇ ‘ਗੁੜਗਾਉਂ’ ‘ਪਟੌਦੀ’ ਵਿੱਚ ਸ਼ਹੀਦ ਕੀਤੇ ਸਿੱਖਾਂ ਦੇ ਨਾਮ ਸਾਝੇ ਰੂਪ ਵਿੱਚ ਲਿਖੇ ਜਾਣ 
ਲੁਧਿਆਣਾ:  24 ਅਗਸਤ 2013: (ਪੰਜਾਬ ਸਕਰੀਨ ਬਿਊਰੋ): ਆਖਿਰਕਾਰ  ਨਵੰਬਰ 1984 ਨੂੰ ਭਾਰਤ ਦੇ ਵੱਖ ਵੱਖ ਸਟੇਟਾਂ ਵਿੱਚ ਵਾਪਰੇ ਭਿਆਨਕ ਕਤਲੇਆਮ ਦੇ ਸਬੂਤ ਦੀ ਹਰਿਆਣਾ ਸਥਿਤ ਤਬਾਹੀ ਨੂੰ ਵੀ ਯਾਦਗਾਰ ਵੱਜੋਂ ਸੰਭਾਲਣ ਦਾ ਐਲਾਨ ਹੋ ਹੀ ਗਿਆ ਹੈ। ਹਰਿਆਣੇ ਦੇ ਰੇਵਾੜੀ ਜਿਲੇ ਦੇ ਪਿੰਡ, ‘ਹੋਦ ਚਿੱਲੜ’ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਲਿਆਂ ਵਾਲ਼ੇ ਬਾਗ ਦੀ ਤਰਜ ਤੇ ਸੰਭਾਲਣ ਲਈ ਕੀਤਾ ਫੈਸਲਾ ਅਸਲ ਵਿੱਚ ਇਤਿਹਾਸਿਕ ਅਤੇ ਕੌਮੀ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ 1984 ਕਤਲੇਆਮ ਦੇ ਕੇਸ ਲੜ ਰਹੀ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਦਰਸਨ ਸਿੰਘ ਘੋਲੀਆ, ਭਾਈ ਸੁਖਜਿੰਦਰ ਸਿੰਘ ਜੌੜਾ, ਐਡਵੋਕੇਟ ਬਰਜਿੰਦਰ ਸਿੰਘ ਲੂੰਬਾ, ਲਖਵੀਰ ਸਿੰਘ ਰੰਡਿਆਲ਼ਾ, ਸੁਖਵਿੰਦਰ ਸਿੰਘ ਖਾਲਸਾ ਅਤੇ ਕੰਵਰਬੀਰ ਸਿੰਘ ਨੇ ਕੀਤਾ।
ਉਹਨਾਂ ਪੱਤਰਕਾਰਾਂ ਨੂੰ ਭੇਜੇ ਪ੍ਰੈਸ ਨੋਟ ਵਿੱਚ ਕਿਹਾ ਕਿ ਕੱਲ ਹੋਦ ਚਿੱਲੜ ਵਿੱਚ ਬਣਨ ਜਾ ਰਹੀ ਯਾਦਗਾਰ ਦੇ ਸਬੰਧੀ ਸ੍ਰੋਮਣੀ ਕਮੇਟੀ ਅਤੇ ਹੋਦ ਚਿੱਲੜ ਤਾਲਮੇਲ ਕਮੇਟੀ ਦੀ ਅਹਿਮ ਮੀਟਿੰਗ ਪੂਰੀ ਤਰ੍ਹਾਂ ਸਫਲ ਰਹੀ। ਕੱਲ੍ਹ ਦੀ ਮੀਟਿੰਗ ਦਾ ਵੇਰਵਾ ਦਿੰਦੇ ਹੋਏ ਉਨਾ ਕਿਹਾ ਕਿ ਪੀੜਤ ਪਰਿਵਾਰਾਂ ਵਲੋਂ, ਉਹਨਾਂ ਦੇ ਪੁਰਖਿਆਂ ਦੀ, ਸਦੀਵੀ ਯਾਦ ਤਾਜਾ ਬਣਾਈ ਰੱਖਣ ਲਈ, ‘ਹੋਦ ਚਿੱਲੜ’ ਪਿੰਡ ਦੀ ਪੰਚਾਇਤੀ ਜਮੀਨ ਨੂੰ ਅਸ਼ਟਾਮ ਪੇਪਰ ਤੇ ਸਾਰਿਆਂ ਦੀ ਸਹਿਮਤੀ ਨਾਲ਼ ਸ੍ਰੋਮਣੀ ਕਮੇਟੀ ਨੂੰ ਸਤਿਕਾਰ ਸਹਿਤ ਭੇਂਟ ਵੀ ਕੀਤਾ। ਸਾਰੇ ਪਰਿਵਾਰਾਂ ਨੇ ਸਾਝੇ ਰੂਪ ਵਿੱਚ ਕਿਹਾ ਕਿ ਹੋਦ ਚਿੱਲੜ ਵਿੱਚ ਜਲਿਆਂ ਵਾਲੇ ਬਾਗ ਦੀ ਤਰਜ ਤੇ ਸ਼ਹੀਦੀ ਮੀਨਾਰ ਬਣਾ ਕੇ ‘ਹੋਦ ਚਿੱਲੜ’ ਅਤੇ ‘ਗੁੜਗਾਉਂ’ ‘ਪਟੌਦੀ’ ਵਿੱਚ ਸ਼ਹੀਦ ਕੀਤੇ ਸਿੱਖਾਂ ਦੇ ਨਾਮ ਸਾਝੇ ਰੂਪ ਵਿੱਚ ਜਰੂਰ ਲਿਖੇ ਜਾਣ । ਜਲਿਆਂ ਵਾਲੇ ਬਾਗ ਦੀ ਤਰਾਂ ਹੋਦ ਚਿੱਲੜ ਵਿੱਚ ਇੱਕ ਖੂਨੀ ਖੂਹ ਵੀ ਹੈ ਜਿਸ ਵਿਚ ਉਹਨਾਂ ਦੇ ਪੁਰਖਿਆਂ ਦੀਆਂ ਲਾਸ਼ਾ ਨੂੰ ਅੱਧਸੜਿਆ ਕਰ ਕੇ ਸੁੱਟ ਦਿਤਾ ਗਿਆ ਸੀ ਨੁੰ ਵੀ ਸੰਭਾਲਣ ਦੀ ਲੋੜ ਹੈ । ਇਸ ਤੇ ਤੁਰੰਤ ਐਕਸ਼ਨ ਕਰਦਿਆਂ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਸ.ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਜਲਦੀ ਹੀ ਇੱਕ ਵਧੀਆ ਆਰਕੀਟੈਕਚਰ ਅਤੇ ਇੰਜੀਨੀਅਰ ਨੂੰ ਬੁਲਾ ਕੇ ਹੋਦ ਚਿੱਲੜ ਤਾਲਮੇਲ ਕਮੇਟੀ ਨਾਲ਼ ਹੋਦ ਪਿੰਡ ਦਾ ਦੌਰਾ ਕਰਵਾਇਆ ਜਾਵੇਗਾ ਤਾਂ ਜੋ ਵਧੀਆਂ ਮਿਆਰੀ ਪੰਥ ਦੀਆਂ ਭਾਵਨਾਵਾਂ ਦੇ ਅਨੁਕੂਲ ਡਿਜਾਇਨ ਤਿਆਰ ਕਰਵਾ ਜਲਦੀ ਉਸਾਰੀ ਕਰਵਾਈ ਆਰੰਭ ਕਰਵਾਈ ਜਾਵੇ, ਇਸ ਦੇ ਨਾਲ਼ ਹੀ ਉਹਨਾਂ ਹੋਦ ਚਿੱਲੜ ਵਿੱਚ ਸੱਤ ਜੀਅ ਗੁਆ ਚੁੱਕੀ ਗੁੱਡੀ ਦੇਵੀ ਅਤੇ 12 ਜੀਅ ਗੁਆ ਚੁੱਕੀ ਸੁਰਜੀਤ ਕੌਰ ਨਾਲ਼ ਹਮਦਰਦੀ ਪ੍ਰਗਟ ਕਰਦਿਆਂ ਦੋ ਦੋ ਲੱਖ ਰੁਪੈ ਵਿੱਤੀ ਸਹਾਇਤਾ ਲਈ ਵੀ ਮਨਜੂਰ ਕੀਤੇ। ਪੀੜਤਾਂ ਦੀਆਂ ਹੋਰ ਮੰਗਾ ਲਾਲ ਕਾਰਡ ਬਣਵਾਉਣ ਅਤੇ ਸ੍ਰੋਮਣੀ ਕਮੇਟੀ ਵਿੱਚ ਨੌਕਰੀਆਂ ਵਿੱਚ ਰਾਖਵੇਕਰਨ ਦੀ ਮੰਗ ਨੂੰ ਵੀ ਗੰਭੀਰਤਾ ਨਾਲ਼ ਲਿਆ ਅਤੇ ਜਲਦ ਹੀ ਪੂਰੀਆਂ ਕਰਨ ਦਾ ਭਰੋਸਾ ਵੀ ਦਿਤਾ ।
 ਇਸ ਥਾਂ ਤੇ  ਵਾਪਰੇ ਕਹਿਰ ਦਾ ਸੰਖੇਪ ਇਤਿਹਾਸ:
ਏਥੇ ਇਹ ਗੱਲ ਵੀ ਕਾਬਲੇ ਗੌਰ ਹੈ ਕਿ ਹੋਦ ਚਿੱਲੜ ਇੱਕ ਅਜਿਹਾ ਪਿੰਡ ਹੈ ਜਿਸ ਦੇ ਵਸਨੀਕਾ ਨੂੰ ਨਵੰਬਰ 1984 ਨੂੰ ਜਿਉਂਦਿਆਂ ਜਲ਼ਾ ਕੇ ਅੱਧ ਸੜੇ ਕਰ ਕੇ ਖੂਹ ਵਿੱਚ ਸੁੱਟ ਦਿਤਾ ਗਿਆ ਸੀ । ਏਥੇ ਇਹ ਗੱਲ ਵੀ ਕਾਬਲੇ ਗੌਰ ਹੈ ਕਿ ਇਹ ਪਿੰਡ 26 ਸਾਲਾਂ ਤੱਕ ਅਣਗੌਲਿਆ ਰਿਹਾ । ਇਸ ਪਿੰਡ ਦੇ ਵਾਰਸ ਵੀ ਇਹ ਪਿੰਡ ਨੂੰ ਛੱਡ ਕੇ ਦੂਰ ਦੁਰਾਡੇ ਇਲਾਕਿਆਂ ਵਿੱਚ ਵਸ ਗਏ ਸਨ । ਗੁੜਗਾਉਂ ਦੀ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਕਰਦੇ ਇੱਕ ਨੌਜੁਆਨ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਦੀ ਮਿਹਨਤ ਸਦਕਾ ਮਾਰਚ 2011 ਨੂੰ ਇਸ ਪਿੰਡ ਨੂੰ ਪ੍ਰਕਾਸ਼ ਵਿੱਚ ਲਿਆਂਦਾ ਅਤੇ ਇਹ ਪਿੰਡ ਸਿੱਖ ਜਗਤ ਦੀ ਨਜ਼ਰੀ ਚੜਿਆ । ਇਸ ਪਿੰਡ ਦੀਆਂ ਢਹਿਆਂ ਹਵੇਲੀਆਂ ਨੂੰ ਦੇਖ ਮਨੁੱਖਤਾ ਪ੍ਰਸਤ ਲੋਕਾਂ ਵਿੱਚ ਹਾਹਾਕਾਰ ਮੱਚ ਗਈ ਸੀ । 6 ਮਾਰਚ 2011 ਨੂੰ ਏਸੇ ਉੱਜੜੇ ਲੁੱਟੇ ਪਿੰਡ ਵਿੱਚ ਸ਼ਹੀਦ ਕੀਤੇ ਸਿੱਖਾਂ ਦੀ ਯਾਦ ਵਿੱਚ ਸ਼ਹੀਦੀ ਸ਼ਮਾਗਮ ਵੀ ਕਰਵਾਇਆਂ ਗਿਆਂ ਸੀ ਅਤੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਏਸੇ ਪਿੰਡ ਸਿੱਖ ਜੈਨੋਸਾਈਡ ਦਾ ਪੱਥਰ ਵੀ ਲਗਾ ਕੇ ਆਏ ਸਨ । ਏਸ ਪੱਥਰ ਨੂੰ ਜਨੂੰਨੀਆਂ ਵਲੋਂ ਪਿਛਲੇ ਦਿਨੀ ਤੋੜ ਵੀ ਦਿਤਾ ਗਿਆ ਸੀ ।
-----------------------------