ਕਿਸਾਨ ਮੇਲੇ ਦੇ ਦੂਜੇ ਦਿਨ ਜੇਤੂ ਕਿਸਾਨਾਂ ਨੂੰ ਇਨਾਮ ਵੰਡੇ ਗਏ
ਲੁਧਿਆਣਾ: 23 ਸਤੰਬਰ 2016: (ਪੰਜਾਬ ਸਕਰੀਨ ਬਿਊਰੋ):
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਦੋ ਰੋਜ਼ਾ ਕਿਸਾਨ ਮੇਲਾ ਅੱਜ ਸਮਾਪਤ ਹੋਇਆ ਜਿਸ ਵਿੱਚ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ.ਐਸ ਐਸ ਸੀਵਾਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕੀਤੀ।
ਲੁਧਿਆਣਾ: 23 ਸਤੰਬਰ 2016: (ਪੰਜਾਬ ਸਕਰੀਨ ਬਿਊਰੋ):
ਵੱਡੀ ਗਿਣਤੀ ਵਿੱਚ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ: ਸੀਵਾਚ ਨੇ ਕਿਹਾ ਕਿ ਹਰਿਆਣਾ ਪੰਜਾਬ ਦਾ ਛੋਟਾ ਭਰਾ ਹੋਣ ਦੇ ਨਾਤੇ ਪੰਜਾਬ ਦੀਆਂ ਵਿਕਸਤ ਤਕਨੀਕਾਂ, ਤਕਨਾਲੋਜੀਆਂ ਨੂੰ ਅਪਣਾਉਣ ਲਈ ਹਮੇਸ਼ਾਂ ਤੱਤਪਰ ਰਹਿੰਦਾ ਹੈ। ਉਹਨਾਂ ਯੂਨੀਵਰਸਿਟੀ ਦੀਆਂ ਤਕਨੀਕਾਂ ਅਤੇ ਤਕਨਾਲੋਜੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਦੋਹਾਂ ਯੂਨੀਵਰਸਿਟੀਆਂ ਅਤੇ ਸੂਬਿਆਂ ਵਿੱਚ ਦੋਪਾਸੜੇ ਸਹਿਯੋਗ ਦੀਆਂ ਬੇਅੰਤ ਸੰਭਾਵਨਾਵਾਂ ਹਨ। ਇਸ ਸਹਿਯੋਗ ਦਾ ਲਾਭ ਦੋਹਾਂ ਯੂਨੀਵਰਸਿਟੀਆਂ ਨੂੰ ਪਹੁੰਚੇਗਾ। ਉਹਨਾਂ ਉੱਚ ਸਿੱਖਿਆ ਹਾਸਿਲ ਕਰ ਰਹੇ ਵਿਦਿਆਰਥੀਆਂ ਦੇ ਅਦਾਨ-ਪ੍ਰਦਾਨ ਦੀ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਇਸ ਨਾਲ ਖੋਜ ਕਾਰਜਾਂ ਨੂੰ ਮਜ਼ਬੂਤੀ ਮਿਲੀ ਹੈ ਅਤੇ ਹਿਮਾਚਲ ਪ੍ਰਦੇਸ਼ ਦੀਆਂ ਯੂਨੀਵਰਸਿਟੀਆਂ ਵੀ ਭਾਗੀਦਾਰ ਬਣਨੀਆਂ ਚਾਹੁੰਦੀਆਂ ਹਨ।
ਇਸ ਮੌਕੇ ਡਾ.ਢਿੱਲੋਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਸੂਚਨਾ ਨੂੰ ਕਿਸਾਨਾਂ ਤੀਕ ਪਹੁੰਚਾਉਣ ਲਈ ਅਨੇਕਾਂ ਉਪਰਾਲੇ ਯੂਨੀਵਰਸਿਟੀ ਵੱਲੋਂ ਕੀਤੇ ਜਾਂਦੇ ਹਨ ਜਿਸ ਵਿੱਚੋਂ ਕਿਸਾਨ ਮੇਲੇ ਆਪਣੀ ਵਿਲੱਖਣ ਪਹਿਚਾਣ ਰੱਖਦੇ ਹਨ। ਮੇਲਿਆਂ ਦੌਰਾਨ ਕਿਸਾਨਾਂ ਅਤੇ ਵਿਗਿਆਨੀਆਂ ਦਾ ਵਿਚਾਰ ਵਟਾਂਦਰਾ ਹੋਣਾ ਨਵੀਆਂ ਖੋਜਾਂ ਨੂੰ ਸੇਧਾਂ ਦੇਣ ਦਾ ਕੰਮ ਕਰਦਾ ਹੈ। ਡਾ. ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਜੋਤਾਂ ਛੋਟੀਆਂ ਹੋ ਰਹੀਆਂ ਹਨ ਅਤੇ ਲਾਗਤਾਂ ਤੇ ਵੱਧ ਖਰਚਾ ਆ ਰਿਹਾ ਹੈ, ਇਸ ਲਈ ਸਾਨੂੰ ਸਹਾਇਕ ਧੰਦਿਆਂ ਵੱਲ ਜ਼ਰੂਰ ਤੁਰਨਾ ਪਵੇਗਾ। ਉਹਨਾਂ ਕਿਸਾਨ ਵੀਰਾਂ ਨੂੰ ਲੇਖਾ ਜੋਖਾ ਰੱਖਣ ਲਈ ਕਿਹਾ ਅਤੇ ਅਪੀਲ ਕੀਤੀ ਕਿ ਝਾੜ ਵੱਲ ਨਾ ਵੇਖਿਆ ਜਾਵੇ ਸਗੋਂ ਕੁੱਲ ਮੁਨਾਫ਼ਾ ਦੇਖਿਆ ਜਾਵੇ। ਉਹਨਾਂ ਕਿਸਾਨਾਂ ਨੂੰ ਮੰਡੀਕਰਨ ਅਤੇ ਮਸ਼ੀਨਰੀ ਦੀ ਵਰਤੋਂ ਲਈ ਸਹਿਕਾਰੀ ਪੱਧਰ ਤੇ ਇਕੱਠੇ ਹੋਣ ਲਈ ਕਿਹਾ। ਡਾ. ਢਿੱਲੋਂ ਨੇ ਖੇਤੀ ਵਿਭਿੰਨਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਖਾਣ ਲਈ ਸਬਜ਼ੀਆਂ, ਦਾਲਾਂ ਨੂੰ ਇੱਕ ਕਨਾਲ ਦੇ ਰਕਬੇ ਵਿੱਚ ਜ਼ਰੂਰ ਲਗਾਉਣਾ ਚਾਹੀਦਾ ਹੈ, ਇਸ ਨਾਲ ਡੇਢ ਲੱਖ ਏਕੜ ਰਕਬਾ ਸਬਜ਼ੀਆਂ ਅਧੀਨ ਆ ਜਾਵੇਗਾ। ਉਹਨਾਂ ਨਦੀਨਾਂ ਦੀ ਵਰਤੋਂ ਸੰਜਮ ਨਾਲ ਕਰਨ ਦੀ ਅਪੀਲ ਕੀਤੀ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਪੁਰਜ਼ੋਰ ਅਪੀਲ ਕੀਤੀ।
ਇਸ ਤੋਂ ਪਹਿਲਾਂ ਜੀ ਆਇਆਂ ਦੇ ਸ਼ਬਦ ਬੋਲਦਿਆਂ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਾਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਯੂਨੀਵਰਸਿਟੀ ਦੀਆਂ ਖੋਜਾਂ ਦੀ ਪਰਖ਼ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਤੋਂ ਬਾਅਦ ਹੀ ਹੁੰਦੀ ਹੈ। ਉਹਨਾਂ ਖੇਤੀ ਨੂੰ ਵਿਗਿਆਨਕ ਲੀਹਾਂ ਤੇ ਤੋਰਨ ਲਈ ਪੰਜਾਬ ਸੂਬੇ ਦੇ 18 ਜ਼ਿਲਿ•ਆਂ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਨਾਲ ਜੁੜਨ ਲਈ ਕਿਹਾ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਯੂਨੀਵਰਸਿਟੀ ਵੱਲੋਂ ਤਿਆਰ ਸਾਹਿਤ ਨੂੰ ਜ਼ਰੂਰ ਪੜ•ਨ ਤਾਂ ਜੋ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਤੇ ਅਮਲ ਕੀਤਾ ਜਾ ਸਕੇ।
ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਬਾਰੇ ਜਾਣਕਾਰੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਆਰ ਕੇ ਗੁੰਬਰ ਨੇ ਦਿੱਤੀ। ਉਹਨਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਕਣਕ ਦੀਆਂ ਨਵੀਆਂ ਦੋ ਕਿਸਮਾਂ ਪੀ ਬੀ ਡਬਲਯੂ 726 ਅਤੇ ਪੀ ਬੀ ਡਬਲਯੂ 677 ਦੀ ਸਿਫਾਰਸ਼ ਕੀਤੀ ਗਈ ਹੈ ਜੋ ਕਿ ਪੀਲੀ ਕੁੰਗੀ ਦਾ ਟਾਕਰਾ ਕਰਨ ਦੇ ਸਮਰੱਥ ਕਿਸਮਾਂ ਹਨ। ਇਸੇ ਤਰ•ਾਂ ਯੂਨੀਵਰਸਿਟੀ ਵੱਲੋਂ ਕਿਨੂੰ, ਸਰ•ੋਂ, ਮਟਰਾਂ, ਬੈਂਗਣ ਆਦਿ ਫ਼ਸਲਾਂ ਦੀਆਂ ਕਿਸਮਾਂ ਵੀ ਜਾਰੀ ਕੀਤੀਆਂ ਗਈਆਂ ਹਨ। ਉਹਨਾਂ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਨਵੀਆਂ ਸਿਫਾਰਸ਼ ਤਕਨੀਕਾਂ, ਤਕਨਾਲੋਜੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।
ਇਸ ਮੌਕੇ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਵੀ ਮੁੱਖ ਮਹਿਮਾਨ ਵੱਲੋਂ ਜਾਰੀ ਕੀਤੀਆਂ ਗਈਆਂ। ਅੰਤ ਵਿੱਚ ਧੰਨਵਾਦ ਦੇ ਸ਼ਬਦ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ ਪੁਸ਼ਪਿੰਦਰ ਸਿੰਘ ਔਲਖ ਨੇ ਕਹੇ।
ਮੇਲੇ ਦੌਰਾਨ ਕਰਵਾਏ ਗਏ ਜਿਣਸਾਂ ਦੇ ਮੁਕਾਬਲਿਆਂ ਵਿੱਚ ਭਿੰਡੀ ਦੀ ਕਾਸ਼ਤ ਲਈ ਇਨਾਮ ਮਲਕੀਤ ਸਿੰਘ, ਕਰੇਲੇ ਵਿੱਚ ਫਤਹਿਗੜ• ਸਾਹਿਬ ਦੇ ਸਿਕੰਦਰ ਸਿੰਘ, ਮਿਰਚਾਂ ਵਿੱਚ ਕਪੂਰਥਲਾ ਦੇ ਨਸੀਰਾਬਾਦ ਦੇ ਸੁਖਦੇਵ ਸਿੰਘ, ਰਾਮ ਤੋਰੀ ਵਿੱਚ ਸਧਾਣਾਂ (ਬਠਿੰਡਾ) ਦੇ ਸਤਬੀਰ ਸਿੰਘ, ਬੈਂਗਣਾਂ ਵਿੱਚ ਹਰੂਵਾਲ (ਗੁਰਦਾਸਪੁਰ) ਦੇ ਹਰਦੇਵ ਸਿੰਘ,ਘੀਆ ਕੱਦੂ ਵਿੱਚ ਸੰਦੌੜ (ਸੰਗਰੂਰ) ਦੇ ਤੀਰਥ ਸਿੰਘ, ਖੀਰੇ ਵਿੱਚ ਰੰਗੀਆਂ (ਸੰਗਰੂਰ) ਦੇ ਸੁਖਵਿੰਦਰ ਸਿੰਘ, ਪਿਆਜ਼ ਲਈ ਸੰਦੌੜ (ਸੰਗਰੂਰ) ਦੇ ਤੀਰਥ ਸਿੰਘ ਨੇ ਪ੍ਰਾਪਤ ਕੀਤਾ। ਇਸੇ ਤਰ•ਾਂ ਮਾਲਟੇ ਲਈ ਪਹਿਲਾ ਸਥਾਨ ਝੋਟਿਆਂਵਾਲੀ (ਫਾਜਿਲਕਾ) ਦੇ ਪਰਮਿੰਦਰ ਕੁਮਾਰ ਨੇ, ਅਰਬੀ ਵਿੱਚ ਨਾਗਰਾ (ਸੰਗਰੂਰ) ਦੇ ਮਨਜੀਤ ਸਿੰਘ ਘੁਮਾਣ, ਨਿੰਬੂ ਵਿੱਚ ਸਲਾਬਤਪੁਰਾ (ਬਠਿੰਡਾ) ਦੇ ਸੁਖਦੇਵ ਸਿੰਘ, ਆਂਵਲਾ ਵਿੱਚ ਨਾਗਰਾ (ਸੰਗਰੂਰ) ਦੇ ਕੁਲਵਿੰਦਰ ਸਿੰਘ ਨੇ ਪ੍ਰਾਪਤ ਕੀਤਾ ਜਦ ਕਿ ਜਰਬਰਾ ਲਈ ਜ਼ਿਲ•ਾ ਦੇ (ਸੰਗਰੂਰ) ਦੇ ਅਵਤਾਰ ਸਿੰਘ ਅਤੇ ਗੁਲਾਬ ਵਿੱਚ ਸਲਾਬਤਪੁਰਾ (ਬਠਿੰਡਾ) ਦੇ ਨਛੱਤਰ ਸਿੰਘ ਨੇ ਹਾਸਿਲ ਕੀਤਾ। ਮੱਕੀ ਵਿੱਚ ਪਹਿਲਾ ਸਥਾਨ ਰੋਪੜ ਦੇ ਦਰਸ਼ਨ ਲਾਲ, ਗੰਨੇ ਵਿੱਚ (ਸੰਗਰੂਰ) ਦੇ ਸੰਦੀਪ ਸਿੰਘ, ਮੂੰਗਫਲੀ ਵਿੱਚ (ਹੁਸ਼ਿਆਰਪੁਰ) ਦੇ ਮੁਖਤਿਆਰ ਸਿੰਘ ਨੇ ਹਾਸਿਲ ਕੀਤਾ।
ਇਸੇ ਤਰ•ਾਂ ਬੀਬੀਆਂ ਵੱਲੋਂ ਤਿਆਰ ਉਤਪਾਦਾਂ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਚਰਨਜੀਤ ਕੌਰ ਨੇ ਪ੍ਰਾਪਤ ਕੀਤਾ ਜਦ ਕਿ ਡਰਾਇੰਗ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਰੂਹਾਨੀਅਤ ਕੌਰ ਨੇ ਪ੍ਰਾਪਤ ਕੀਤਾ।
2 comments:
Great Work
Great Work
Post a Comment