Showing posts with label Agitation. Show all posts
Showing posts with label Agitation. Show all posts

Sunday, July 31, 2022

ਬੀ ਕੇ ਯੂ ਏਕਤਾ ਉਗਰਾਹਾਂ ਵੱਲੋਂ ਵੀ ਮੁਕੰਮਲ ਜਾਮ

Sunday 31st July 2022 at 01:31 PM Via WhatsApp

ਨੌਜਵਾਨਾਂ ਅਤੇ ਇਸਤਰੀਆਂ ਨੇ ਸਿਰਜਿਆ ਦਿੱਲੀ ਮੋਰਚੇ ਵਰਗਾ ਮਾਹੌਲ 

ਲੁਧਿਆਣਾ: 31 ਜੁਲਾਈ 2022: (ਪੰਜਾਬ ਸਕਰੀਨ ਟੀਮ):: 
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪੱਖੋਵਾਲ ਡੇਹਲੋਂ, ਮਲੌਦ ਅਤੇ ਦੋਰਾਹਾ ਵੱਲੋ ਲਹਿਰਾ ਟੋਲ ਪਲਾਜ਼ਾ ਤੇ ਸੜਕ ਜਾਮ ਕੀਤਾ ਗਿਆ। ਵਰਦੇ ਮੀਂਹ ਵਿੱਚ ਕਿਸਾਨ ਮਜਦੂਰ ਨੌਜਵਾਨ ਔਰਤਾਂ ਨੇ ਪੂਰੇ ਜੋਸ਼ੋ ਖਰੋਸ਼ ਨਾਲ ਜਾਮ ਵਿੱਚ ਸਮੂਲੀਅਤ ਕੀਤੀ , ਬਸਾਂ ਟੈਪੂਆਂ ਟਰੈਕਟਰ ਟਰਾਲੀਆਂ ਤੇ ਸਵਾਰ ਸੰਘਰਸ਼ ਦੇ ਮੈਦਾਨ ਵਿਚ ਸਾਮਲ ਹੋਏ,ਧਰਨੇ ਦੀ ਸ਼ੁਰੂਆਤ ਸ਼ਹੀਦ ਊਧਮ ਸਿੰਘ ਸੁਨਾਮ ਨੂੰ ਸ਼ਰਧਜਲੀਆ ਭੇਂਟ ਕਰਕੇ ਕੀਤਾ ਤੇ ਸਾਮਰਾਜੀਆਂ ਦੇ ਖਿਲਾਫ਼ ਜੰਗ ਜਾਰੀ ਦਾ ਅਹਿਦ ਵੀ ਕੀਤਾ ਗਿਆ। 
ਸੰਘਰਸ਼ਸ਼ੀਲ ਲੋਕ ਮੰਗ ਕਰ ਰਹੇ ਸਨ ਕਿ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ ਅਤੇ ਸਾਰੀਆਂ ਫਸਲਾਂ ਸਰਕਾਰੀ ਖ੍ਰੀਦ ਦੀ ਗਰੰਟੀ ਹੋਵੇ, ਲਖੀਮਪੁਰ ਖੀਰੀ ਕਤਲਕਾਡ ਦੇ ਦੋਸ਼ੀਆ ਨੂੰ ਸਜ਼ਾਵਾਂ ਦਵਾਉਣ, ਅੰਦੋਲਨ ਦੌਰਾਨ ਕਿਸਾਨਾਂ ਮਜਦੂਰਾ ਤੇ ਪਾਏ ਪੁਲਿਸ ਕੇਸ ਵਾਪਸ ਲਏ ਜਾਣ, ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ,ਅਗਨੀਪਥ ਯੋਜਨਾ ਰਦ ਕੀਤੀ ਜਾਵੇ। ਅਖੌਤੀ ਵਿਕਾਸ ਦੇ ਨਾਂਅ ਕਿਸਾਨਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਖੋਹਣੀਆ ਬੰਦ ਕੀਤੀਆਂ ਜਾਣ। ਬਹੁਤ ਹੀ ਨਿਗੂਣੇ ਰੇਟਾਂ ਤੇ ਕੀਤੇ ਅਵਾਰਡ ਰਦ ਕਰਕੇ ਮਾਰਕੀਟ ਰੇਟ ਤੇ ਨਵੇਂ ਅਵਾਰਡ ਕੀਤੇ ਜਾਣ। 
ਕਿਸਾਨ ਮਜਦੂਰ ਨੌਜਵਾਨ ਔਰਤਾਂ ਨੇ ਸਵੇਰੇ 11ਵਜੇ ਤੋਂ ਸਾਮ 3 ਵਜੇ ਤਕ ਮੁਕੰਮਲ ਸੜਕ ਜਾਮ ਕੀਤਾ ਗਿਆ। ਨੌਜਵਾਨਾਂ ਨੇ ਵਲੰਟੀਅਰਾਂ ਅਤੇ ਲੰਗਰ ਦੀ ਸੇਵਾ ਤਨਦੇਹੀ ਨਾਲ ਸੰਭਾਲੀ। ਅਜ ਦੇ ਵੱਡੇ ਇਕੱਠ ਨੂੰ ਕਿਸਾਨ ਆਗੂਆਂ ਸੁਦਾਗਰ ਸਿੰਘ ਘੁਡਾਣੀ ਜ਼ਿਲ੍ਹਾ ਜਨਰਲ ਸਕੱਤਰ, ਰਾਜਿੰਦਰ ਸਿੰਘ ਸਿਆੜ, ਬਲਵੰਤ ਸਿੰਘ ਘੁਡਾਣੀ, ਕੁਲਦੀਪ ਸਿੰਘ ਗੁਜਰਵਾਲ, ਪਰਮਵੀਰ ਘਲੋਟੀ, ਜਸਦੀਪ ਸਿੰਘ ਜੱਸੋਵਾਲ, ਰਾਜਿੰਦਰ ਸਿੰਘ ਖੱਟੜਾ, ਦੇਵਿੰਦਰ ਸਿੰਘ ਘਲੋਟੀ, ਨਿਰਮਲ ਸਿੰਘ ਉਤਰਾਖੰਡ, ਜਸਵੀਰ ਸਿੰਘ ਕੋਟ ਆਗਾ, ਯੁਵਰਾਜ ਸਿੰਘ ਘੁਡਾਣੀ,ਸ਼ਿੰਦਰ ਧੂਰਕੋਟ,ਰੁਪਿੰਦਰ ਜੋਗੀਮਾਜਰਾ,ਮਨੋਹਰ ਸਿੰਘ ਕਲਾਹੜ,ਹਰਜਿੰਦਰ ਸਿੰਘ, ਸੁਰਜੀਤ ਸਿੰਘ ਬੀਬੀ ਰਜਿੰਦਰ ਕੌਰ ਗੁਰਦਿਤਪੁਰਾ, ਪਰਮਜੀਤ ਕੌਰ ਔਜਲਾ, ਮਨਜੀਤ ਕੌਰ ਤੇ ਸਟੇਜ ਦੀ ਕਾਰਵਾਈ ਰਵਨਦੀਪ ਸਿੰਘ ਘਲੋਟੀ ਨੇ ਬਾਖੂਬੀ ਨਿਭਾਈ।

Friday, July 15, 2022

ਡਾ. ਦਰਸ਼ਨ ਪਾਲ ਪਹੁੰਚੇ ਗਾਡਵਾਸੂ ਦੇ ਵਿਦਿਆਰਥੀਆਂ ਕੋਲ

 15th July 2022 at 6:39 PM

ਮਰਨ ਵਰਤ ਵਿੱਚ ਨਾਲ ਬਹਿ ਕੇ ਕੀਤੀ ਅੰਦੋਲਨ ਦੀ ਹਮਾਇਤ  


ਲੁਧਿਆਣਾ
: 16 ਜੁਲਾਈ 2022: (ਪੰਜਾਬ ਸਕਰੀਨ ਡੈਸਕ)::
ਕਿਸਾਨਾਂ ਦਾ ਮਸਲਾ ਹੋ ਜਾਂ ਮੈਦੂਰਾਂ ਡਾਕਟਰ ਦਰਸ਼ਨ ਪਾਲ ਹਰ ਥਾਂ ਪਹੁੰਚ ਕੇ ਸੰਘਰਸ਼ਾਂ ਦੀ ਹਮਾਇਤ ਕਰਦੇ ਹਨ। ਹੁਣ  ਉਹਨਾਂ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸਿਜ਼ ਯੂਨੀਵਰਸਿਟੀ ਵਿਚ ਪਹੁੰਚ ਕੇ ਅੰਦੋਲਨਕਾਰੀ ਵਿਦਿਆਰਥੀਆਂ ਦੀ ਖੁੱਲ੍ਹ ਕੇ ਹਮਾਇਤ ਕੀਤੀ। 
ਗਡਵਾਸੂ ਦੇ ਅੰਦੋਲਨਕਾਰੀ ਵਿਦਿਆਰਥੀਆਂ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਡਾਕਟਰ ਦਰਸ਼ਨ ਪਾਲ ਵੀ ਉਚੇਚ ਨਾਲ ਪੁੱਜੇ। ਸ੍ਰੀ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ  ਸਰਕਾਰ ਦੁਆਰਾ ਉਹਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਵਿਰੁੱਧ ਵਿਚੋਂ ਐਮਰਜੰਸੀ ਸੇਵਾਵਾਂ ਵੀ ਸੰਪੂਰਨ ਤੋਰ ਤੇ ਠੱਪ ਕਰ ਦਿਤੀਆਂ ਗਈਆਂ। ਇਸ ਦੇ ਚਲਦਿਆਂ ਪਸ਼ੂ ਪਾਲਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।  ਜਿਸਦੀ ਜਿੰਮੇਵਾਰੀ ਸਿਧੇ ਤੌਰ ਤੇ ਸਰਕਾਰ ਹੈ। 
ਅੱਜ ਡਾ ਦਰਸ਼ਨ ਪਾਲ ਸੂਬਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ  ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਇਆ ਗਿਆ  ਅਤੇ ਸਰਕਾਰ ਨੂੰ ਮੰਗਾਂ ਮੰਨਣ ਦੀ ਗੁਹਾਰ ਲਗਾਈ ਗਈ ਨਾਲ ਹੀ ਉਨ੍ਹਾਂ ਨੇ ਮਰਨ ਵਰਤ ਤੇ ਬੈਠੇ ਵਿਦਿਆਰਥੀ ਸ਼ਿਵਮ ਸ਼ਰਮਾ ਦੀ ਵੀ ਹੌਸਲਾ ਅਫ਼ਜ਼ਾਈ  ਕੀਤੀ ਅਤੇ ਵਿਦਿਆਰਥੀਆਂ ਨੂੰ ਇਕਜੁੱਟ ਹੋ ਕੇ ਸੰਘਰਸ਼ ਕਰਦੇ ਰਹਿਣ ਦੀ ਅਪੀਲ ਕੀਤੀ  ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਅਤੇ ਕਿਹਾ ਕਿ ਉਹ ਵਿਅਕਤੀਗਤ ਤੌਰ ਤੇ ਇਹ ਮੁੱਦਾ ਮੁੱਖ ਮੰਤਰੀ ਪੰਜਾਬ  ਭਗਵੰਤ ਮਾਨ ਅਤੇ ਪਸ਼ੂ ਪਾਲਣ ਮੰਤਰੀ ਲਾਲ ਜੀਤ ਭੁੱਲਰ ਕੋਲ ਉਠਾਉਣਗੇ  ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਜਲਦ ਇਸ ਮਸਲੇ ਦਾ ਹੱਲ ਨਹੀਂ ਕਰਦੀ ਤਾਂ ਸੰਯੁਕਤ ਕਿਸਾਨ ਮੋਰਚਾ ਵਿਦਿਆਰਥੀਆਂ ਦੀ ਹਿਮਾਇਤ ਵੱਲੋਂ ਸ਼ਾਮਿਲ ਹੋਵੇਗਾ  
ਅੱਜ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੀ ਹਮਾਇਤ ਕਰਦਿਆਂ ਇਸ ਮਾਮਲੇ ਤੇ ਜ਼ੁਬਾਨੀ ਭਰੋਸਾ ਦਿੰਦੇ ਹੋਏ ਪ੍ਰਦਰਸ਼ਨ ਮੁਲਤਵੀ ਕਰਨ  ਅਤੇ ਸੇਵਾਵਾਂ ਚਾਲੂ ਕਰਨ ਦੀ ਮੰਗ ਕੀਤੀ  ਪਰ ਵਿਦਿਆਰਥੀਆਂ ਵੱਲੋਂ ਲਿਖਤੀ ਰੂਪ ਵਿੱਚ ਭਰੋਸਾ ਮਿਲਣ ਤੋਂ ਬਿਨਾਂ ਪ੍ਰਦਰਸ਼ਨ ਮੁਲਤਵੀ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ।

Thursday, November 05, 2020

ਰਾਏਕੋਟ ਵਿੱਚ ਵੀ ਜ਼ਬਰਦਸਤ ਚੱਕਾ ਜਾਮ-ਕਾਮਰੇਡ ਡੀ ਪੀ ਮੌੜ ਵੀ ਪੁੱਜੇ

 ਹਰ ਪਾਸੇ ਨਜ਼ਰ ਆ ਰਿਹਾ ਸੀ ਇਨਕਲਾਬੀ ਜੋਸ਼ 


ਲੁਧਿਆਣਾ
: 5 ਨਵੰਬਰ 2020: (ਐਮ ਐਸ ਭਾਟੀਆ//ਪ੍ਰਦੀਪ ਸ਼ਰਮਾ//ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ)::


ਖੇਤੀ ਬਾੜੀ ਦਾ ਸਾਰਾ ਕੰਮਕਾਜ ਕਿਸਾਨਾਂ ਕੋਲੋਂ ਖੋਹ ਕੇ ਕਾਰਪੋਰੇਟ ਦੇ ਹਵਾਲੇ ਕਰਨ ਵਾਲੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਚੱਕਾ ਜਾਮ ਦਾ ਸੱਦਾ ਸਾਰੇ ਦੇਸ਼ ਵਿੱਚ ਹੀ ਸੀ। ਸਾਡੀ ਟੀਮ ਲੁਧਿਆਣਾ ਤੋਂ ਰਾਏਕੋਟ  ਹੋਈ ਸ਼ੁਰੂ ਸ਼ੁਰੂ ਵਿੱਚ ਸੜਕਾਂ ਖਾਲੀ ਸਨ। ਲੱਗਦਾ ਸੀ ਇਹ ਸੱਦਾ ਪੰਜਾਬ ਵਿੱਚ ਵੀ ਫਲਾਪ ਹੋ ਰਿਹਾ ਹੈ ਪਰ ਪੌਣੇ ਕੁ ਬਾਰਾਂ ਵੱਜਦੇ ਹੀ ਕਿਸਾਨਾਂ ਦੇ ਜੱਥੇ ਅਤੇ ਉਹਨਾਂ ਦੇ ਸਮਰਥਕ ਸੜਕਾਂ ਤੇ ਨਜ਼ਰ ਆਉਣ ਲੱਗ ਪਏ। ਗਹੌਰ ਪਿੰਡ ਨੇੜੇ ਸਾਨੂੰ ਇਸ ਸਰਤੇ ਤੇ ਪਹਿਲਾ ਇਕੱਠ ਨਜ਼ਰ ਆਇਆ। ਰਿਲਾਇੰਸ ਦੇ ਪੈਟਰੋਲ ਪਨਮ ਸਾਹਮਣੇ ਕਿਸਾਨਾਂ ਦੇ ਜੱਥੇ ਬੜੇ ਹੀ ਸ਼ਾਂਤਮਈ ਢੰਗ ਨਾਲ ਡਟੇ ਹੋਏ ਸਨ।  ਸੜਕ ਦੇ ਇੱਕ ਪਾਸੇ ਬਾਕਾਇਦਾ ਟਰਾਲੀਆਂ ਖੜੀਆਂ ਕਰ ਕੇ ਰਸਤਾ ਰੋਕ ਦਿੱਤਾ ਗਿਆ ਸੀ। ਸੜਕ ਦਾ ਦੂਜਾ ਹਿੱਸਾ ਕੇਵਲ ਵਲੰਟੀਅਰਾਂ ਨੂੰ ਖੜੇ ਕਰ ਕੇ ਰੋਕਿਆ ਗਿਆ ਸੀ ਤਾਂਕਿ ਐਂਬੂਲੈਂਸ ਅਤੇ ਮੀਡੀਆ ਵਰਗੀਆਂ ਸੇਵਾਵਾਂ ਨੂੰ ਨਿਰਵਿਘਨ ਡਿਊਟੀ ਕਰਨ ਦਿਤੀ ਜਾਏ। 

ਇਸਤੋਂ ਬਾਅਦ ਭਨੋਹੜ ਪੰਜਾਬ ਵਿਖੇ ਬਹੁਤ ਹੀ ਭਰਵਾਂ ਇਕੱਠ ਸੀ। ਟਰਾਲੀਆਂ ਦੇ ਨਾਲ ਨਾਲ ਵੱਡੀ ਸਟੇਜ ਵੀ ਸੜਕ ਤੇ ਕਾਇਮ ਸੀ। ਜੋਸ਼ੀਲੀਆਂ ਵਾਰਾਂ ਵਰਗਾ ਗੀਤ ਸੰਗੀਤ ਚੱਲ ਰਿਹਾ ਸੀ। ਰਵਾਇਤੀ ਮੀਡੀਆ ਦੇ ਨਾਲ ਨਾਲ ਕਿਸਾਨਾਂ ਦੇ ਆਪੋ ਆਪਣੇ ਮੀਡੀਆ ਦਸਤੇ ਵੀ ਇੱਕ ਇੱਕ ਪਲ ਦੀ ਖਬਰ ਨੂੰ ਰਿਕਾਰਡ ਕਰ ਰਹੇ ਸਨ। ਜੇ ਕੋਈ ਇਸ ਪ੍ਰੋਗਰਾਮ ਵਿੱਚ ਸ਼ਰਾਰਤ ਕਰਨ ਦੀ ਸਾਜ਼ਿਸ਼ ਕਰਦਾ ਤਾਂ ਉਸਨੇ ਨਿਸਚੇ ਹੀ ਕਈ ਕਈ ਕੈਮਰਿਆਂ ਵਿੱਚ ਰਿਕਾਰਡ ਹੋ ਜਾਣਾ ਸੀ। ਇਸਦੇ ਨਾਲ ਚਾਹ ਦਾ ਅਟੁੱਟ ਲੰਗਰ ਵੀ ਵਰਤ ਰਿਹਾ ਸੀ। ਛੋਟੀ ਲਾਚੀ, ਵੱਡੀ ਲਾਚੀ, ਲੌਂਗ, ਮੁਲੱਠੀ ਅਤੇ ਸੌਂਫ ਵਰਗੀਆਂ ਹਨ। ਚੀਜ਼ਾਂ ਦਾ ਮਸਲਾ ਪਾ ਕੇ ਚਾਹ ਬਣਾਈ ਗਈ ਸੀ। ਵੱਡਾ ਪਤੀਲਾ ਖਤਮ ਹੋਣ ਤੇ ਆਉਂਦਾ ਤਾਂ ਨਾਲ ਹੀ ਹੋਰ ਚਾਹ ਅੱਗ ਤੇ ਧਰ ਦਿੱਤੀ ਜਾਂਦੀ। ਅੱਗ ਦਾ ਪ੍ਰਬੰਧ ਬਾਕਾਇਦਾ ਗੈਸ ਨਾਲ ਕੀਤਾ ਗਿਆ ਸੀ। ਕਿਸਾਨਾਂ ਅਤੇ ਰਿਟਾਇਰ ਕਿਸਮ ਦੇ ਵਿਅਕਤੀਆਂ ਦੇ ਕਈ ਕਈ ਝੁੰਡ ਮੋਦੀ ਸਰਕਾਰ ਦੀਆਂ ਨਿਖੇਧੀਆਂ ਕਰ ਰਹੇ ਸਨ। 

ਇਸ ਤੋਂ ਬਾਅਦ ਕਈ ਹੋਰ ਥਾਂਈ ਵੀ ਅਜਿਹੇ ਹੀ ਇਕੱਠ ਨਜ਼ਰ ਆਏ। ਹਲਵਾਰਾ ਵਾਲੇ ਟੋਲ ਟੈਕਸ ਤੇ ਕਿਸਾਨਾਂ ਦਾ ਜ਼ਬਰਦਸਤ ਨਾਕਾ ਸੀ। ਸਾਰੀਆਂ ਸੜਕਾਂ ਤੇ ਰੁਕਾਵਟਾਂ ਖੜੀਆਂ ਕੀਤੀਆਂ ਗਈਆਂ ਸਨ। ਸਪੀਕਰ ਦੇ ਨਾਲ ਨਾਲ ਸੀਸੀਟੀਵੀ ਵਾਲੇ ਕੈਮਰੇ ਵੀ ਵਰਤੇ ਜਾ ਰਹੇ ਸਨ। ਕਿਸਾਨਾਂ ਦੇ ਆਪੋ ਆਪਣੇ ਮੋਬਾਈਲ ਕੈਮਰੇ ਵੀ ਸਰਗਰਮ ਸਨ। ਮੀਡੀਆ ਦੇ ਇਕ ਤਰਫ ਜਾਂ ਵਿਕਾਊ ਹੋ ਜਾਣ  ਤੋਂ ਬਾਅਦ ਜਨਤਾ ਦੇ  ਬਹੁਤ ਸਾਰੇ ਵਰਗ  ਮੀਡੀਆ ਵਰਗੀਆਂ  ਡਿਊਟੀਆਂ ਵੀ ਖੁਦ ਨਿਭਾਉਣ ਲੱਗ ਪਏ ਹਨ। ਇਹਨਾਂ ਦੇ ਇਲਾਕਿਆਂ ਵਿੱਚ ਲੋਕ ਹੁਣ ਰਵਾਇਤੀ  ਟੀਵੀ ਚੈਨਲਾਂ ਦੀ ਬਜਾਏ ਇਹਨਾਂ ਦੇਸੀ ਮੀਡੀਆ ਗਰੁੱਪਾਂ ਦੀਆਂ ਖਬਰਾਂ ਤੇ ਜ਼ਿਆਦਾ ਯਕੀਨ ਕਰਨ ਲੱਗ ਪਏ ਹਨ।  ਹਲਵਾਰੇ ਤੋਂ ਕੁਝ ਉਰੇ ਹੀ ਪੁਲਿਸ ਵਾਲਿਆਂ ਨੇ ਵੀ ਸਾਨੂੰ ਸੁਚੇਤ ਕੀਤਾ ਕਿ ਜ਼ਰੂਰ ਜਾਣਾ ਹੈ ਤਾਂ ਆਪਣੇ ਰਿਸਕ ਤੇ ਜਾਓ। ਅੱਗੇ ਕਿਸਾਨ ਬੈਠੇ ਹਨ ਤੇ ਕਿਸੇ ਨੂੰ ਨਹੀਂ ਲੰਘਣ ਦੇਂਦੇ। 

ਪੂਰੇ ਰਸਤੇ ਵਿੱਚ ਇਸ ਅੰਦੋਲਨ ਦੀ ਕਵਰੇਜ ਕਰਦਿਆਂ ਅਜਿਹੀਆਂ ਦੇਸੀ ਮੀਡੀਆ ਟੋਲੀਆਂ ਕਈ ਥਾਂਈਂ ਸਰਗਰਮ ਨਜ਼ਰ ਆਈਆ ਜਿਹਨਾਂ ਦੇ ਹੱਥਾਂ ਵਿੱਚ ਬਾਕਾਇਦਾ ਪ੍ਰੋਫੈਸ਼ਨਲ ਕੈਮਰੇ ਅਤੇ ਸਟੈਂਡ ਸਨ। ਇਹ ਰਿਕਾਰਡ ਕੀਤੀਆਂ ਵੀਡੀਓ ਪਿੰਡ ਪਿੰਡ  ਫੈਲ ਰਹੀਆਂ ਹਨ। ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਹੀ ਦਸਤਾਵੇਜ਼ੀ ਫ਼ਿਲਮਾਂ ਵਾਂਗ ਬਣ ਜਾਣਾ ਹੈ।

ਹਲਵਾਰੇ ਵਾਲਾ ਧਰਨਾ ਟੱਪਦਿਆਂ ਹੀ ਸਾਨੂੰ ਸਾਡੇ ਨਾਲ ਜਾ ਰਹੇ ਪੱਤਰਕਾਰ ਮਿੱਤਰ ਗੁਰਮੇਲ ਮੈਲਡੇ ਦੇ ਕੋਈ  ਵਾਕਫ਼ਕਾਰ ਨਿਰਭੈ ਸਿੰਘ ਹੁਰਾਂ ਨੇ ਆਵਾਜ਼ ਮਾਰ ਲਈ। ਉੱਥੇ ਉਹਨਾਂ ਆਪਣਾ ਸਰਪੰਚ ਢਾਬਾ ਬਣਾਇਆ ਹੋਇਆ ਹੈ ਜਿਹੜਾ ਪੂਰੀ ਤਰਾਂ ਵੈਸ਼ਨੋ ਹੈ। । ਬਹੁਤ ਹੀ ਸਨੇਹ ਨਾਲ ਉਹਨਾਂ ਚਾਹ ਪਿਆ ਕੇ ਹੀ ਭੇਜਿਆ। ਸਰਪੰਚ ਢਾਬੇ ਦੀ ਚਾਹ ਪੀ ਕੇ ਸਾਡੀ ਰਫਤਾਰ ਵੀ ਤੇਜ਼ ਹੋ ਗਈ। ਨਿਰਭੈ ਸਿੰਘ ਹੁਰਾਂ ਨੇ ਆਪਣੇ ਪਿੰਡ ਰਾਜੋਆਣਾ ਬਾਰੇ ਬਹੁਤ ਸਾਰੀਆਂ ਦਿਲਚਸਪ ਗੱਲਾਂ ਸੁਣਾਈਆਂ। ਉਹਨਾਂ ਦੀਆਂ ਗੱਲਾਂ  ਸੁਣ ਕੇ ਲੱਗਦਾ ਸੀ ਕਿ ਪਿੰਡਾਂ ਵਾਲਿਆਂ ਨੂੰ ਸ਼ਹਿਰਾਂ ਵਾਲਿਆਂ ਦੀ ਇੱਕ ਇੱਕ ਚਲਾਕੀ ਬਹੁਤ ਹੀ ਚੰਗੀ ਤਰਾਂ ਸਮਝ ਆਉਂਦੀ ਹੈ। 
ਕੁਝ ਦੇਰ ਮਗਰੋਂ ਹੀ ਅਸੀਂ ਰਾਏਕੋਟ ਚੌਂਕ ਵਾਲੇ ਧਰਨੇ ਤੇ ਵੀ ਪੁੱਜ ਗਏ। ਇਥੇ ਇਨਕਲਾਬੀ ਜਾਹੋ ਜਲਾਲ ਵਾਲੇ ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ,  ਬਿਜਲੀ ਮਹਿਕਮੇ ਚੋਂ ਰਿਟਾਇਰ ਹੋਏ ਕਾਮਰੇਡ ਚਮਕੌਰ ਸਿੰਘ, ਆਸ਼ਾ ਵਰਕਰਾਂ ਦੀ ਆਗੂ ਜੀਤ ਕੌਰ ਦਾਦ ਅਤੇ ਕਈ ਹੋਰ ਸਨੇਹੀ ਸਰਗਰਮ ਨਜ਼ਰ ਆਏ।