Fri, Apr 20, 2018 at 4:11 PM
ਜਲੰਧਰ ਸਕੂਲ ਭਾਰੀ ਰੋਸ ਵਖਾਵਾ
ਜਲੰਧਰ: 20 ਅਪਰੈਲ 2018: (ਰਾਜਪਾਲ ਕੌਰ//ਪਲਵਿੰਦਰ ਸਿੰਘ//ਪੰਜਾਬ ਸਕਰੀਨ ਟੀਮ)::
ਅੱਜ ਜਲੰਧਰ ਵਿੱਦਿਅਕ ਸੋਸਾਇਟੀ ਵਲੋਂ ਚੱਲ ਰਹੇ ਅਦਾਰੇ ਜਲੰਧਰ ਸਕੂਲ ਗਦਾਈਪੁਰ ਵਿਖੇ ਜਲੰਧਰ ਵਿੱਦਿਅਕ ਸੋਸਾਇਟੀਨ ਦੇ ਚੇਅਰਮੈਨ ਪਲਵਿੰਦਰ ਸਿੰਘ ,ਸਕੂਲ ਦੀ ਮੁੱਖਅਧਿਆਪਕਾ ਰਾਜਪਾਲ ਕੌਰ ਅਤੇ ਸਮੁਚੇ ਸਟਾਫ ਦੀ ਅਗੁਵਾਈ ਵਿੱਚ ਬੱਚਿਆਂ ਨਾਲ ਰੱਲ ਕੇ ਬੱਚੀ ਆਸਿਫ਼ਾ ਨੂੰ ਨਿਆਂ ਦਿਵਾਉਣ ਲਈ ਇਕ ਰੋਸ਼ ਪਰਦਰਸ਼ਨ ਕੱਢਿਆ ਗਿਆ। ਬੱਚਿਆਂ ਨੇ "ਅਸੀਫਾ ਕੇ ਲੀਏ ਨਿਆਇ ਚਾਹੀਏ, ਬਲਾਤਕਾਰੀਆਂ ਨੂੰ ਫਾਂਸੀ ਤੇ ਲਟਕਾਇਆ ਜਾਵੇ,ਜਿੱਥੇ ਬੇਟੀ ਦੀ ਇੱਜ਼ਤ ਖ਼ਤਰੇ ਵਿੱਚ ਹੈ, ਉਹ ਸਮਾਜ ਅਤੇ ਦੇਸ਼ ਖ਼ਤਰੇ ਵਿੱਚ ਹੈ, ਕੁੜੀ ਦਾ ਮਾਰਨਾ ਗਊ ਘਾਤ ਤੋਂ ਵੀ ਵੱਡਾ ਪਾਪ ਹੈ (ਬਚਨ-ਸ੍ਰੀ ਸਤਿਗੁਰੂ ਰਾਮ ਸਿੰਘ ਜੀ) ਕੁੜੀਆਂ ਨੂੰ ਤੰਗ ਕਾਰਨ ਵਾਲਾ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿੱਚ ਕਦੇ ਬਖਸ਼ਿਆ ਨਹੀਂ ਜਾਵੇਗਾ (ਬਚਨ-ਸ੍ਰੀ ਸਤਿਗੁਰੂ ਦਲੀਪ ਸਿੰਘ ਜੀ) ਨਾਰੀ ਸ਼ਕਤੀ ਅਬ ਨਹੀਂ ਸਹੇਗੀ, ਦਰਿੰਦੋ ਕੋ ਸਜ਼ਾ ਦੇਕਰ ਰਹੇਗੀ ਅਤੇ ਹਮਾਰੀ ਬੇਟੀਆਂ ਸੁਰਕਸ਼ਿਤ ਹੋਂ "ਆਦਿ ਨਾਅਰਿਆਂ ਰਾਹੀਂ ਆਪਣਾ ਰੋਸ ਵਖਾਵਾ ਕੀਤਾ। ਮੈਡਮ ਰਾਜਪਾਲ ਕੌਰ ਨੇ ਦਸਿਆ ਕਿ ਸਮਾਜ ਵਿੱਚ ਆਏ ਦਿਨ ਵਾਪਰ ਰਹੀਆਂ ਅਜਿਹੀਆਂ ਸ਼ਰਮਨਾਕ ਘਟਨਾਵਾਂ ਨੇ ਸਾਡਾ ਅੰਦਰ ਝਿੰਝੋੜ ਕੇ ਰੱਖ ਦਿੱਤਾ ਹੈ, ਅਸੀਂ ਇਹ ਸੋਚਣ ਵਾਸਤੇ ਮਜਬੂਰ ਹੋ ਗਏ ਹਾਂ ਕਿ ਅੱਜ ਸਾਡੀਆਂ ਬੇਟੀਆਂ ਕਿਉਂ ਏਨੀਆਂ ਅਸੁਰੱਖਿਅਤ ਹੋ ਗਈਆਂ ਹਨ? ਸਰਕਾਰ ਅਜਿਹੇ ਪਾਪ ਕਰਨ ਵਾਲੇ ਅਪਰਾਧੀਆਂ ਪਰਤੀ ਕੋਈ ਠੋਸ ਕਦਮ ਕਿਉਂ ਨਹੀਂ ਚੁੱਕ ਰਹੀ, ਜੋ ਇਹਨਾਂ ਦੇ ਹੋਂਸਲੇ ਵਧਦੇ ਹੀ ਜਾ ਰਹੇ ਹਨ। ਸਾਡੇ ਪੰਜਾਬ ਵਿੱਚ ਤਾਂ ਮਾਤਾ ਚੰਦ ਕੌਰ ਜਿਹੀ ਮਹਾਨ ਹਸਤੀ ਦੇ ਦਿਨ ਦਿਹਾੜੇ, ਆਪਣੇ ਹੀ ਨਿਵਾਸ ਸਥਾਨ ਦੇ ਦਾਇਰੇ ਵਿੱਚ, ਕਤਲ ਵਰਗੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ ਅਤੇ ਅਜੇ ਤੱਕ ਨਿਆਂ ਨਹੀਂ ਮਿਲਿਆ। ਹੁਣ ਆਸਿਫ਼ਾ ਵਰਗੀ ਮਾਸੂਮ ਬੱਚੀ ਦੀ ਘਟਨਾ ਨੇ ਸਾਡੇ ਫਿਰ ਤੋਂ ਜਖਮ ਹਰੇ ਕਰ ਦਿੱਤੇ ਹਨ। ਉਹਨਾਂ ਨੇ ਅੱਗੇ ਦੱਸਦਿਆਂ ਕਿਹਾ ਕਿ ਅੱਜ ਅਸੀਂ ਬੱਚਿਆਂ ਨਾਲ ਰੱਲ ਕੇ ਇਹ ਰੋਸ ਵਖਾਵਾ ਇਸ ਲਈ ਕਰ ਰਹੇ ਹਾਂ ਤਾਂ ਜੋ ਬੱਚਿਆਂ ਦਾ ਮਨੋਬਲ ਉੱਚਾ ਹੋਵੇ, ਉਹਨਾਂ ਨੂੰ ਵੀ ਸਮਾਜ ਅਤੇ ਦੇਸ਼ ਬਾਰੇ ਆਪਣੇ ਫ਼ਰਜ਼ਾਂ ਦਾ ਅਹਿਸਾਸ ਹੋਵੇ ਅਤੇ ਸਰਕਾਰ ਅਪਰਾਧੀ ਨੂੰ ਛੇਤੀ ਤੋਂ ਛੇਤੀ ਫਾਂਸੀ ਦੀ ਸਜ਼ਾ ਦੇਵੇ। ਇਸ ਦੇ ਨਾਲ ਹੀ ਅਸੀਂ ਸਮੁੱਚੀ ਨਾਰੀ ਜਾਤੀ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਦੇਸ਼ ਦੇ ਵੱਖ-ਵੱਖ ਥਾਵਾਂ ਤੇ ਆਪਣੇ ਸੰਗਠਨ ਬਣਾ ਕੇ ਇਹਨਾਂ ਜ਼ੁਲਮਾਂ ਦਾ ਟਾਕਰਾ ਆਪ ਵੀ ਕਰੇ ਅਤੇ ਸਮਾਜ ਦੇ ਅਜਿਹੇ ਅਪਰਾਧੀਆਂ ਨੂੰ ਐਸੀ ਸਖ਼ਤ ਸਜ਼ਾ ਮਿਲੇ ਕਿ ਦੁਬਾਰਾ ਐਸੀ ਹਰਕਤ ਕਰਨ ਦੀ ਕਿਸੇ ਦੀ ਹਿੰਮਤ ਨਾ ਪਵੇ। ਇਸ ਮੌਕੇ ਤੇ ਮੈਡਮ ਜਸਵੀਰ ਕੌਰ, ਮੈਡਮ ਮੀਨਾਕਸ਼ੀ, ਮੀਨਾ ਮਾਹੀ, ਮੀਨਾ ਕੁਮਾਰੀ, ਸ਼ਿਵਾਨੀ, ਸੋਨਮ , ਬਲਜੀਤ ਕੌਰ, ਤੌਸੀਨ, ਰੀਤੂ ਬਰਮਨ, ਅੰਜੁਬਾਲਾ ਅਤੇ ਸਕੂਲ ਦੇ ਬੱਚੇ ਹਾਜ਼ਰ ਸਨ।
No comments:
Post a Comment