Showing posts with label Rape. Show all posts
Showing posts with label Rape. Show all posts

Tuesday, May 11, 2021

ਨੌਜਵਾਨ ਕੁੜੀ ਨਾਲ ਜ਼ਬਰ ਜਿਨਾਹ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੀ ਮੰਗ

11th May 2021 at 09:07 PM Via WhatsApp 

 ਇਹ ਘਟਨਾ ਬੇਹੱਦ ਮੰਦਭਾਗੀ ਹੈ, ਤੇ ਬਰਦਾਸ਼ਤ ਕਰਨ ਯੋਗ ਨਹੀਂ 

ਨਵੀਂ ਦਿੱਲੀ//ਲੁਧਿਆਣਾ: 11 ਮਈ 2021: (ਜਸਪ੍ਰੀਤ ਕੌਰ ਸਮਤਾ//ਪੰਜਾਬ ਸਕਰੀਨ)::

ਪ੍ਰਤੀਕਾਤਮਕ ਫੋਟੋ Pexels by Rodnae Production
ਦਿੱਲੀ ਕਿਸਾਨ ਮੋਰਚੇ ਵਿੱਚ ਪੱਛਮੀ ਬੰਗਾਲ ਤੋਂ ਆਈ ਨੌਜਵਾਨ ਕੁੜੀ ਦੀ ਮੌਤ ਤੇ ਬਲਾਤਕਾਰ ਘਟਨਾ ਮਾਮਲੇ ਬਾਰੇ ਬੀਕੇਯੂ ਏਕਤਾ (ਉਗਰਾਹਾਂ) ਨੇ ਕਿਹਾ ਹੈ ਕਿਸਾਨ ਮੋਰਚੇ ਅੰਦਰ ਵਾਪਰੀ ਇਹ ਘਟਨਾ ਬੇਹੱਦ ਮੰਦਭਾਗੀ ਹੈ, ਤੇ ਬਰਦਾਸ਼ਤ ਕਰਨ ਯੋਗ ਨਹੀਂ ਹੈ। 

ਉਨ੍ਹਾਂ ਦੀ ਜਥੇਬੰਦੀ ਪੀੜਤ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹੈ ਤੇ ਪਰਿਵਾਰ ਦੇ ਨਾਲ ਖੜ੍ਹੀ ਹੈ। ਜਥੇਬੰਦੀ ਦੀ ਤਰਫੋਂ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਮੁਕੱਦਮਾ ਚਲਾ ਕੇ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

 ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਦੇ ਧਿਆਨ 'ਚ ਇਹ ਮਾਮਲਾ ਕੁੜੀ ਦੀ ਮੌਤ ਹੋ ਜਾਣ ਮਗਰੋਂ ਆਇਆ ਸੀ ਤੇ ਉਸ ਮਗਰੋਂ ਜਥੇਬੰਦੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ  ਬਾਕੀ ਦੀ ਲੀਡਰਸ਼ਿਪ ਨਾਲ ਰਲ ਕੇ ਪਰਿਵਾਰ ਨੂੰ ਇਸ ਕੇਸ ਵਿਚ ਨਾਲ ਖੜ੍ਹਨ ਤੇ ਇਨਸਾਫ਼ ਲਈ ਡਟਣ ਦਾ ਭਰੋਸਾ ਦਿੱਤਾ ਗਿਆ ਤੇ ਕੇਸ ਦਰਜ ਕਰਵਾਉਣ ਲਈ ਸਰਗਰਮ ਪੈਰਵਾਈ ਕੀਤੀ ਗਈ।

 ਸੰਘਰਸ਼ ਦੀ ਲੀਡਰਸ਼ਿਪ ਦੀ ਸਰਗਰਮ ਪੈਰਵਾਈ ਮਗਰੋਂ ਹੀ ਇਹ ਕੇਸ ਦਰਜ ਕੀਤਾ ਗਿਆ ਹੈ। ਨਾਲ ਹੀ ਉਨ੍ਹਾਂ ਪੁਲੀਸ ਦੇ ਮਨਸੂਬਿਆਂ 'ਤੇ ਸ਼ੱਕ ਜ਼ਾਹਰ ਕਰਦਿਆਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਬਾਰੇ ਪਰਿਵਾਰ ਨੇ ਸ਼ਿਕਾਇਤ ਵਿੱਚ ਜ਼ਿਕਰ ਨਹੀਂ ਕੀਤਾ ਸੀ ਉਨ੍ਹਾਂ ਨੂੰ ਵੀ ਕੇਸ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਕੇਸ ਦੀ ਜਾਂਚ ਦੇ ਨਾਂ ਥੱਲੇ ਸੰਘਰਸ਼ ਦੀ ਲੀਡਰਸ਼ਿਪ ਨੂੰ ਉਲਝਾਉਣ ਦੇ ਮਨਸੂਬੇ ਵੀ ਪ੍ਰਗਟ ਹੋ ਰਹੇ ਹਨ।  ਗੋਦੀ ਮੀਡੀਆ ਵੱਲੋਂ ਵੀ ਇਸ ਕੇਸ ਨੂੰ ਕਿਸਾਨ ਸੰਘਰਸ਼ ਦੀ ਲੀਡਰਸ਼ਿਪ ਖ਼ਿਲਾਫ਼ ਭੰਡੀ ਪ੍ਰਚਾਰ ਦੇ ਸਾਧਨ ਵਜੋਂ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

  ਉਨ੍ਹਾਂ ਲੋਕਾਂ ਨੂੰ ਸੁਚੇਤ ਕੀਤਾ ਕਿ ਕਿਸਾਨ ਸੰਘਰਸ਼ ਖ਼ਿਲਾਫ਼ ਸਾਜ਼ਿਸ਼ਾਂ ਰਚਣ ਵਿੱਚ ਜੁਟੀ ਆ ਰਹੀ ਮੋਦੀ ਹਕੂਮਤ ਹੁਣ ਇਸ ਘਟਨਾ ਨੂੰ  ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਖ਼ਿਲਾਫ਼ ਭੰਡੀ ਪ੍ਰਚਾਰ ਲਈ ਵਰਤਣ ਦੇ ਯਤਨਾਂ ਚ ਹੈ, ਇਸ ਲਈ ਸੰਘਰਸ਼ ਦੇ ਸਾਰੇ ਹਮਾਇਤੀ ਹਿੱਸੇ ਸੁਚੇਤ ਰਹਿਣ ਤੇ ਇਸ ਦਾ ਡਟਵਾਂ ਜਵਾਬ ਦੇਣ। ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀ ਦਾ ਬੁਰਕਾ ਪਾ ਕੇ ਆਏ ਇਹ ਜ਼ਾਲਮ ਵਿਅਕਤੀ ਕਿਸਾਨ ਸੰਘਰਸ਼ ਦੇ ਨਾਲ ਸਮੁੱਚੇ ਸਮਾਜ ਦੇ ਦੋਸ਼ੀ ਹਨ।  

ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਔਰਤਾਂ ਨਾਲ ਹੁੰਦੀਆਂ ਬੇਇਨਸਾਫ਼ੀਆਂ ਤੇ ਜਬਰ ਦੇ ਖ਼ਿਲਾਫ਼ ਹਮੇਸ਼ਾਂ ਡਟ ਕੇ ਖੜ੍ਹੀ ਹੈ, ਵੱਖ ਵੱਖ ਘਟਨਾਵਾਂ ਮੌਕੇ ਜਥੇਬੰਦੀ ਨੇ ਇਨਸਾਫ਼ ਲਈ ਜ਼ੋਰਦਾਰ ਸੰਘਰਸ਼ ਲੜੇ ਹਨ,ਆਪਣੀ ਇਸੇ ਸਮਝ ਤੇ ਰਵਾਇਤ 'ਤੇ ਪਹਿਰਾ ਦਿੰਦਿਆਂ ਹੁਣ ਵੀ ਜਥੇਬੰਦੀ ਪਰਿਵਾਰ ਨਾਲ ਡਟ ਕੇ ਖੜ੍ਹੀ ਰਹੇਗੀ ਤੇ ਇਨਸਾਫ਼ ਲਿਆ ਜਾਵੇਗਾ। 

ਸੰਘਰਸ਼ ਅੰਦਰ ਔਰਤਾਂ ਦੀ ਸ਼ਮੂਲੀਅਤ ਵਧਾਉਣ ਲਈ ਹੁਣ ਤੱਕ ਜਥੇਬੰਦੀ ਨੇ ਜਨਤਕ ਇਕੱਠਾਂ ਅੰਦਰ ਔਰਤਾਂ ਪ੍ਰਤੀ ਸੁਰੱਖਿਆ ਦਾ ਮਾਹੌਲ ਸਿਰਜਣ ਵਾਸਤੇ ਜ਼ੋਰਦਾਰ ਯਤਨ ਕੀਤੇ ਹਨ ਤੇ ਇਨ੍ਹਾਂ ਯਤਨਾਂ ਦਾ ਸਿੱਟਾ ਹੈ ਕਿ ਔਰਤਾਂ ਹਜ਼ਾਰਾਂ ਦੀ ਗਿਣਤੀ 'ਚ ਸੰਘਰਸ਼ ਅੰਦਰ ਬੇਖ਼ੌਫ਼ ਹੋ ਕੇ ਸ਼ਾਮਿਲ ਹੁੰਦੀਆਂ ਹਨ। ਉਨ੍ਹਾਂ ਨਾਲ ਹੀ ਸੁਚੇਤ ਕੀਤਾ ਕਿ ਸੰਘਰਸ਼ਾਂ ਅੰਦਰ ਅਜਿਹੇ ਅਨਸਰਾਂ ਦੀ ਘੁਸਪੈਠ ਤੋਂ ਸਭਨਾਂ ਲੋਕਾਂ ਨੂੰ ਚੌਕਸੀ ਰੱਖਣ ਦੀ ਜ਼ਰੂਰਤ ਹੈ। ਦਿੱਲੀ ਮੋਰਚਿਆਂ ਅੰਦਰ ਔਰਤਾਂ ਦੇ ਸੁਰੱਖਿਅਤ ਵਿਚਰਨ ਲਈ ਮਾਹੌਲ ਸਿਰਜਣ ਖ਼ਾਤਰ ਹੋਰ ਯਤਨ ਜੁਟਾਉਣ ਦੀ ਲੋੜ ਹੈ।ਵੱਡੇ ਲੋਕ ਉਭਾਰ ਵਾਲੇ ਇਸ ਸੰਘਰਸ਼ ਅੰਦਰ ਵੱਖ ਵੱਖ ਤਰ੍ਹਾਂ ਦੇ ਮਨਸ਼ਿਆਂ ਵਾਲੇ ਅਨਸਰ  ਕਿਸਾਨ ਜਥੇਬੰਦੀਆਂ ਦੇ ਬਾਣੇ ਰਾਹੀਂ ਘੁਸਪੈਠ ਦੇ ਯਤਨਾਂ ਚ ਹਨ, ਇਨ੍ਹਾਂ ਅਨਸਰਾਂ ਦੀ ਪਛਾਣ ਕਰਕੇ ਇਨ੍ਹਾਂ ਨੂੰ ਮੋਰਚੇ ਚੋਂ ਖਦੇੜਨ ਲਈ ਚੇਤਨ ਪਹਿਰੇਦਾਰੀ ਕਰਨੀ ਚਾਹੀਦੀ ਹੈ।     

ਜਾਰੀ ਕਰਤਾ: ਸ਼ਿੰਗਾਰਾ ਸਿੰਘ ਮਾਨ, ਸੂਬਾ ਸਕੱਤਰ 

ਬੀ. ਕੇ .ਯੂ. ਏਕਤਾ (ਉਗਰਾਹਾਂ)

9417539714

Thursday, February 14, 2019

6 ਦੋਸ਼ੀ ਕਾਬੂ, 60 ਦਿਨਾਂ ਵਿੱਚ ਹੋਵੇਗੀ ਜਾਂਚ ਮੁਕੰਮਲ-ਡੀ. ਜੀ. ਪੀ. ਦਿਨਕਰ ਗੁਪਤਾ

IG ਰੋਪੜ ਦੀ ਨਿਗਰਾਨੀ ਹੇਠ DSP ਦਾਖਾ ਕਰਨਗੇ ਮਾਮਲੇ ਦੀ ਜਾਂਚ
ਲੁਧਿਆਣਾ: 14 ਫਰਵਰੀ 2019: (ਪੰਜਾਬ ਸਕਰੀਨ ਬਿਊਰੋ )::
ਬੀਤੇ ਦਿਨੀਂ ਸਥਾਨਕ ਈਸੇਵਾਲ ਪਿੰਡ ਦੇ ਨਜ਼ਦੀਕ ਹੋਏ ਸਮੂਹਿਕ ਜਬਰ ਜਨਾਹ ਦੇ ਮਾਮਲੇ ਵਿੱਚ ਪੁਲਿਸ ਨੇ 6 ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਆਈ. ਜੀ. ਪੱਧਰ ਦੀ ਮਹਿਲਾ ਅਧਿਕਾਰੀ ਦੀ ਨਿਗਰਾਨੀ ਵਿੱਚ ਡੀ. ਐੱਸ. ਪੀ. ਪੱਧਰ ਦੀ ਮਹਿਲਾ ਅਧਿਕਾਰੀ ਵੱਲੋਂ ਅਗਲੇ 60 ਦਿਨਾਂ ਵਿੱਚ ਮੁਕੰਮਲ ਕੀਤੀ ਜਾਵੇਗੀ। ਇਹ ਜਾਣਕਾਰੀ ਅੱਜ ਪੰਜਾਬ ਪੁਲਿਸ ਮੁੱਖੀ ਸ੍ਰੀ ਦਿਨਕਰ ਗੁਪਤਾ ਆਈ. ਪੀ. ਐੱਸ. ਨੇ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਦਿੱਤੀ। 
ਜਾਣਕਾਰੀ ਦਿੰਦਿਆਂ ਸ੍ਰੀ ਗੁਪਤਾ ਨੇ ਦੱਸਿਆ ਕਿ ਮਿਤੀ 9 ਫਰਵਰੀ ਦੀ ਰਾਤ ਨੂੰ ਪੀੜਤ ਲੜਕੀ ਅਤੇ ਉਸਦਾ ਮਿੱਤਰ ਦੋਸਤ ਪਿੰਡ ਈਸੇਵਾਲ ਨਜ਼ਦੀਕ ਆਪਣੀ ਕਾਰ ਰਾਹੀਂ ਜਾ ਰਹੇ ਸਨ ਤਾਂ ਤਿੰਨ ਮੋਟਰਸਾਈਕਲ ਸਵਾਰਾਂ ਨੇ ਉਨ੍ਹਾਂ ਨੂੰ ਰਸਤੇ ਵਿੱਚ ਜ਼ਬਰੀ ਘੇਰ ਕੇ ਲੜਕੀ ਨਾਲ ਸਮੂਹਿਕ ਜਬਰ ਜਨਾਹ ਕੀਤਾ ਅਤੇ ਪੀੜਤਾਂ ਨੂੰ ਛੱਡਣ ਲਈ ਸਾਥੀ ਲੜਕੇ ਦੇ ਮੋਬਾਈਲ ਫੋਨ ਤੋਂ ਫੋਨ ਕਰਕੇ ਉਸ ਦੇ ਦੋਸਤ ਜਸਪ੍ਰੀਤ ਸਿੰਘ ਤੋਂ 1 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਇਸ ਦੌਰਾਨ ਜਸਪ੍ਰੀਤ ਸਿੰਘ ਨੇ ਪੁਲਿਸ ਸਟੇਸ਼ਨ ਦਾਖਾ ਦੇ ਏ. ਐੱਸ. ਆਈ. ਵਿਦਿਆ ਰਤਨ ਨਾਲ ਤਾਲਮੇਲ ਕੀਤਾ ਪਰ ਉਹ ਪੀੜਤਾਂ ਅਤੇ ਦੋਸ਼ੀਆਂ ਨਾਲ ਰਾਬਤਾ ਨਾ ਕਰ ਸਕੇ। ਦੋਸ਼ੀ ਮਿਤੀ 10 ਫਰਵਰੀ ਦੀ ਸਵੇਰ 2 ਵਜੇ ਪੀੜਤ ਲੜਕਾ ਲੜਕੀ ਨੂੰ ਘਟਨਾ ਸਥਾਨ ’ਤੇ ਹੀ ਛੱਡ ਕੇ ਦੌੜ ਗਏ। 
ਮਿਤੀ 10 ਫਰਵਰੀ ਦੀ ਸ਼ਾਮ ਨੂੰ ਪੀੜਤ ਲੜਕੀ ਅਤੇ ਉਸਦੇ ਦੋਸਤ ਨੇ ਪੁਲਿਸ ਸਟੇਸ਼ਨ ਦਾਖਾ ਵਿਖੇ ਪਹੁੰਚ ਕੇ ਰਿਪੋਰਟ ਦਰਜ ਕਰਵਾਈ ਤਾਂ ਇਸ ਮਾਮਲੇ ਵਿੱਚ ਐੱਫ. ਆਈ. ਆਰ. ਨੰਬਰ 17 ਮਿਤੀ 10-02-19 ਅਧੀਨ ਧਾਰਾ 376-ਡੀ, 384, 342 ਆਈ. ਪੀ. ਸੀ. ਦਰਜ ਕਰ ਲਈ ਗਈ। ਪੀੜਤਾ ਦਾ ਸਿਵਲ ਹਸਪਤਾਲ ਸੁਧਾਰ ਵਿਖੇ ਮੈਡੀਕਲ ਕਰਵਾਇਆ ਗਿਆ ਅਤੇ ਇਸ ਦੇ ਨਾਲ ਹੀ ਦੋਸ਼ੀਆਂ ਦੀ ਭਾਲ ਲਈ ਡੀ. ਆਈ. ਜੀ. ਲੁਧਿਆਣਾ ਰੇਂਜ ਸ੍ਰ. ਰਣਧੀਰ ਸਿੰਘ ਖੱਟੜਾ ਦੀ ਅਗਵਾਈ ਵਿੱਚ ਵੱਖ-ਵੱਖ ਟੀਮਾਂ ਵੱਲੋਂ ਦਿਨ ਰਾਤ ਇੱਕ ਕਰਕੇ 6 ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਇਨ੍ਹਾਂ ਦੋਸ਼ੀਆਂ ਵਿੱਚ ਸਾਦਿਕ ਅਲੀ ਪੁੱਤਰ ਅਬਦੁੱਲਾ ਪਿੰਡ ਰਹਿਮਪਾ ਜ਼ਿਲ੍ਹਾ ਨਵਾਂਸ਼ਹਿਰ, ਜਗਰੂਪ ਸਿੰਘ ਉਰਫ ਰੂਪੀ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਜਸਪਾਲ ਬਾਂਗਰ ਜ਼ਿਲ੍ਹਾ ਲੁਧਿਆਣਾ, ਸੁਰਮੂ ਪੁੱਤਰ ਰੋਸ਼ਨ ਦੀਨ ਪਿੰਡ ਖਾਨਪੁਰ ਜ਼ਿਲ੍ਹਾ ਲੁਧਿਆਣਾ, ਅਜੇ ਪੁੱਤਰ ਲਲਨ ਪਿੰਡ ਟਿੱਬਾ ਜ਼ਿਲ੍ਹਾ ਲੁਧਿਆਣਾ, ਸੈਫ ਅਲੀ ਵਾਸੀ ਟਿੱਬਾ ਜ਼ਿਲ੍ਹਾ ਲੁਧਿਆਣਾ ਅਤੇ ਇੱਕ ਨਾਬਾਲਗ ਦੋਸ਼ੀ ਜੋ ਕਿ ਬਸਤੀ ਚੰਗਰਾਂ ਕਠੂਆ ਦਾ ਰਹਿਣ ਵਾਲਾ ਹੈ, ਸ਼ਾਮਿਲ ਹਨ। 
ਸ੍ਰੀ ਗੁਪਤਾ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਆਈ. ਜੀ. ਰੋਪੜ ਸ੍ਰੀਮਤੀ ਨੀਰਜਾ ਦੀ ਨਿਗਰਾਨੀ ਵਿੱਚ ਦਾਖਾ ਦੀ ਡੀ. ਐੱਸ. ਪੀ. ਸ੍ਰੀਮਤੀ ਹਰਕੰਵਲ ਕੌਰ ਵੱਲੋਂ 60 ਦਿਨਾਂ ਵਿੱਚ ਮੁਕੰਮਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦੀ ਜਾਂਚ ਜਲਦ ਮੁਕੰਮਲ ਕਰਨ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਯਤਨ ਕਰਨ ਲਈ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਦਾ ਨਿਪਟਾਰਾ ਫਾਸਟ ਟਰੈਕ ਅਦਾਲਤਾਂ ਰਾਹੀਂ ਕਰਾਉਣ ਲਈ ਮੁੱਖ ਮੰਤਰੀ ਚੀਫ਼ ਜਸਟਿਸ ਆਫ਼ ਇੰਡੀਆ ਨੂੰ ਮਿਲਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੀ ਕੋਸ਼ਿਸ਼ ਰਹੇਗੀ ਕਿ ਦੋਸ਼ੀਆਂ ਨੂੰ ਚਾਰ ਮਹੀਨੇ ਦੇ ਵਿੱਚ-ਵਿੱਚ ਸਜ਼ਾ ਦਿਵਾਈ ਜਾ ਸਕੇ। 
ਸ੍ਰੀ ਗੁਪਤਾ ਨੇ ਕਿਹਾ ਕਿ ਇਸ ਮਾਮਲੇ ਦੀ ਸੂਚਨਾ ਮਿਲਣ ’ਤੇ ਤੁਰੰਤ ਹਰਕਤ ਵਿੱਚ ਨਾ ਆਉਣ ਵਾਲੇ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਸਨੇ ਇਸ ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਕੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਾਇਆ ਸੀ ਜਾਂ ਨਹੀਂ? ਸ੍ਰੀ ਗੁਪਤਾ ਨੇ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾ ਵਾਪਰਨ, ਇਸ ਲਈ ਪੰਜਾਬ ਪੁਲਿਸ ਵੱਲੋਂ 181 ਹੈੱਲਪਲਾਈਨ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ। ਜੇਕਰ ਜ਼ਰੂਰਤ ਪਵੇਗੀ ਤਾਂ ਅਜਿਹੀਆਂ ਥਾਵਾਂ ’ਤੇ ਨਿਗਰਾਨੀ ਰੱਖਣ ਲਈ ਢੁੱਕਵੇਂ ਪੁਲਿਸ ਸਟੇਸ਼ਨ ਆਦਿ ਵੀ ਖੋਲ੍ਹੇ ਜਾਣਗੇ। ਪੀ. ਸੀ. ਆਰ. ਅਤੇ ਰੂਰਲ ਰੈਪਿੰਡ ਰਿਸਪਾਂਸ ਸੇਵਾਵਾਂ ਨੂੰ ਹੋਰ ਕਾਰਗਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੁੰਨੀਆਂ ਥਾਵਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਆਦਿ ਲਗਾਏ ਜਾਣਗੇ। 
ਸ੍ਰੀ ਗੁਪਤਾ ਨੇ ਸਪੱਸ਼ਟ ਕੀਤਾ ਕਿ ਪੰਜਾਬ ਪੁਲਿਸ ਵੱਲੋਂ ਅਜਿਹੇ ਅਪਰਾਧਾਂ, ਖਾਸ ਕਰਕੇ ਔਰਤਾਂ ਪ੍ਰਤੀ ਅਪਰਾਧਾਂ ਨੂੰ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੋਸ਼ੀਆਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜੇਕਰ ਇਸ ਮਾਮਲੇ ਵਿੱਚ ਹੋਰ ਦੋਸ਼ੀ ਵੀ ਸਾਹਮਣੇ ਆਉਣਗੇ ਤਾਂ ਉਹ ਵੀ ਬਖ਼ਸ਼ੇ ਨਹੀਂ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਡੀ. ਆਈ. ਜੀ. ਲੁਧਿਆਣਾ ਰੇਂਜ ਸ੍ਰ. ਰਣਧੀਰ ਸਿੰਘ ਖੱਟੜਾ, ਪੁਲਿਸ ਕਮਿਸ਼ਨਰ ਲੁਧਿਆਣਾ ਡਾ. ਸੁਖਚੈਨ ਸਿੰਘ ਗਿੱਲ, ਜ਼ਿਲ੍ਹਾ ਪੁਲਿਸ ਮੁੱਖੀ ਲੁਧਿਆਣਾ (ਦਿਹਾਤੀ) ਸ੍ਰ. ਵਰਿੰਦਰ ਸਿੰਘ ਬਰਾੜ, ਜ਼ਿਲ੍ਹਾ ਪੁਲਿਸ ਮੁੱਖੀ ਖੰਨਾ ਸ੍ਰੀ ਧਰੁਵ ਦਹਿਆ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਹਾਜ਼ਰ ਸਨ। 

Friday, April 20, 2018

ਆਸਿਫ਼ਾ ਮਾਮਲੇ ਨੂੰ ਲੈ ਕੇ ਜਲੰਧਰ ਵਿੱਚ ਵੀ ਰੋਹ ਦੀ ਲਹਿਰ

 Fri, Apr 20, 2018 at 4:11 PM
ਜਲੰਧਰ ਸਕੂਲ ਭਾਰੀ ਰੋਸ ਵਖਾਵਾ 
ਜਲੰਧਰ: 20 ਅਪਰੈਲ  2018: (ਰਾਜਪਾਲ ਕੌਰ//ਪਲਵਿੰਦਰ ਸਿੰਘ//ਪੰਜਾਬ ਸਕਰੀਨ ਟੀਮ)::
ਅੱਜ ਜਲੰਧਰ ਵਿੱਦਿਅਕ ਸੋਸਾਇਟੀ ਵਲੋਂ ਚੱਲ ਰਹੇ ਅਦਾਰੇ ਜਲੰਧਰ ਸਕੂਲ ਗਦਾਈਪੁਰ ਵਿਖੇ ਜਲੰਧਰ ਵਿੱਦਿਅਕ ਸੋਸਾਇਟੀਨ  ਦੇ ਚੇਅਰਮੈਨ ਪਲਵਿੰਦਰ ਸਿੰਘ ,ਸਕੂਲ ਦੀ ਮੁੱਖਅਧਿਆਪਕਾ ਰਾਜਪਾਲ ਕੌਰ ਅਤੇ ਸਮੁਚੇ ਸਟਾਫ ਦੀ ਅਗੁਵਾਈ ਵਿੱਚ ਬੱਚਿਆਂ ਨਾਲ ਰੱਲ ਕੇ ਬੱਚੀ ਆਸਿਫ਼ਾ ਨੂੰ ਨਿਆਂ ਦਿਵਾਉਣ ਲਈ ਇਕ ਰੋਸ਼ ਪਰਦਰਸ਼ਨ ਕੱਢਿਆ ਗਿਆ। ਬੱਚਿਆਂ ਨੇ "ਅਸੀਫਾ ਕੇ ਲੀਏ ਨਿਆਇ ਚਾਹੀਏ, ਬਲਾਤਕਾਰੀਆਂ ਨੂੰ ਫਾਂਸੀ ਤੇ ਲਟਕਾਇਆ ਜਾਵੇ,ਜਿੱਥੇ ਬੇਟੀ ਦੀ  ਇੱਜ਼ਤ ਖ਼ਤਰੇ ਵਿੱਚ ਹੈ, ਉਹ ਸਮਾਜ ਅਤੇ ਦੇਸ਼ ਖ਼ਤਰੇ ਵਿੱਚ ਹੈ, ਕੁੜੀ ਦਾ ਮਾਰਨਾ ਗਊ ਘਾਤ ਤੋਂ ਵੀ ਵੱਡਾ ਪਾਪ ਹੈ (ਬਚਨ-ਸ੍ਰੀ ਸਤਿਗੁਰੂ ਰਾਮ ਸਿੰਘ ਜੀ) ਕੁੜੀਆਂ ਨੂੰ ਤੰਗ ਕਾਰਨ ਵਾਲਾ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿੱਚ ਕਦੇ ਬਖਸ਼ਿਆ ਨਹੀਂ ਜਾਵੇਗਾ (ਬਚਨ-ਸ੍ਰੀ ਸਤਿਗੁਰੂ ਦਲੀਪ ਸਿੰਘ ਜੀ) ਨਾਰੀ ਸ਼ਕਤੀ ਅਬ ਨਹੀਂ ਸਹੇਗੀ, ਦਰਿੰਦੋ ਕੋ ਸਜ਼ਾ ਦੇਕਰ ਰਹੇਗੀ ਅਤੇ ਹਮਾਰੀ ਬੇਟੀਆਂ ਸੁਰਕਸ਼ਿਤ ਹੋਂ "ਆਦਿ ਨਾਅਰਿਆਂ ਰਾਹੀਂ ਆਪਣਾ ਰੋਸ ਵਖਾਵਾ ਕੀਤਾ। ਮੈਡਮ ਰਾਜਪਾਲ ਕੌਰ ਨੇ ਦਸਿਆ ਕਿ ਸਮਾਜ ਵਿੱਚ ਆਏ ਦਿਨ ਵਾਪਰ ਰਹੀਆਂ ਅਜਿਹੀਆਂ ਸ਼ਰਮਨਾਕ ਘਟਨਾਵਾਂ ਨੇ ਸਾਡਾ ਅੰਦਰ ਝਿੰਝੋੜ ਕੇ ਰੱਖ ਦਿੱਤਾ ਹੈ, ਅਸੀਂ ਇਹ ਸੋਚਣ ਵਾਸਤੇ ਮਜਬੂਰ ਹੋ ਗਏ ਹਾਂ ਕਿ ਅੱਜ ਸਾਡੀਆਂ ਬੇਟੀਆਂ ਕਿਉਂ ਏਨੀਆਂ ਅਸੁਰੱਖਿਅਤ ਹੋ ਗਈਆਂ ਹਨ? ਸਰਕਾਰ ਅਜਿਹੇ ਪਾਪ ਕਰਨ ਵਾਲੇ ਅਪਰਾਧੀਆਂ ਪਰਤੀ ਕੋਈ ਠੋਸ ਕਦਮ ਕਿਉਂ ਨਹੀਂ ਚੁੱਕ ਰਹੀ, ਜੋ ਇਹਨਾਂ ਦੇ ਹੋਂਸਲੇ ਵਧਦੇ ਹੀ ਜਾ ਰਹੇ ਹਨ। ਸਾਡੇ ਪੰਜਾਬ ਵਿੱਚ ਤਾਂ ਮਾਤਾ ਚੰਦ ਕੌਰ ਜਿਹੀ ਮਹਾਨ ਹਸਤੀ ਦੇ ਦਿਨ ਦਿਹਾੜੇ, ਆਪਣੇ ਹੀ ਨਿਵਾਸ ਸਥਾਨ ਦੇ ਦਾਇਰੇ ਵਿੱਚ, ਕਤਲ ਵਰਗੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ ਅਤੇ ਅਜੇ ਤੱਕ ਨਿਆਂ ਨਹੀਂ ਮਿਲਿਆ। ਹੁਣ ਆਸਿਫ਼ਾ ਵਰਗੀ ਮਾਸੂਮ ਬੱਚੀ ਦੀ ਘਟਨਾ ਨੇ ਸਾਡੇ ਫਿਰ ਤੋਂ ਜਖਮ ਹਰੇ ਕਰ ਦਿੱਤੇ ਹਨ। ਉਹਨਾਂ ਨੇ ਅੱਗੇ ਦੱਸਦਿਆਂ ਕਿਹਾ ਕਿ ਅੱਜ ਅਸੀਂ ਬੱਚਿਆਂ ਨਾਲ ਰੱਲ ਕੇ ਇਹ ਰੋਸ ਵਖਾਵਾ ਇਸ ਲਈ ਕਰ ਰਹੇ ਹਾਂ ਤਾਂ ਜੋ ਬੱਚਿਆਂ ਦਾ ਮਨੋਬਲ ਉੱਚਾ ਹੋਵੇ, ਉਹਨਾਂ ਨੂੰ ਵੀ ਸਮਾਜ ਅਤੇ ਦੇਸ਼ ਬਾਰੇ ਆਪਣੇ ਫ਼ਰਜ਼ਾਂ ਦਾ ਅਹਿਸਾਸ ਹੋਵੇ ਅਤੇ ਸਰਕਾਰ ਅਪਰਾਧੀ ਨੂੰ ਛੇਤੀ ਤੋਂ ਛੇਤੀ ਫਾਂਸੀ ਦੀ ਸਜ਼ਾ ਦੇਵੇ। ਇਸ ਦੇ ਨਾਲ ਹੀ ਅਸੀਂ ਸਮੁੱਚੀ ਨਾਰੀ ਜਾਤੀ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਦੇਸ਼ ਦੇ ਵੱਖ-ਵੱਖ ਥਾਵਾਂ ਤੇ ਆਪਣੇ ਸੰਗਠਨ ਬਣਾ ਕੇ ਇਹਨਾਂ ਜ਼ੁਲਮਾਂ ਦਾ ਟਾਕਰਾ ਆਪ ਵੀ ਕਰੇ ਅਤੇ ਸਮਾਜ ਦੇ ਅਜਿਹੇ ਅਪਰਾਧੀਆਂ ਨੂੰ ਐਸੀ ਸਖ਼ਤ ਸਜ਼ਾ ਮਿਲੇ ਕਿ ਦੁਬਾਰਾ ਐਸੀ ਹਰਕਤ ਕਰਨ ਦੀ ਕਿਸੇ ਦੀ ਹਿੰਮਤ ਨਾ ਪਵੇ। ਇਸ ਮੌਕੇ ਤੇ ਮੈਡਮ ਜਸਵੀਰ ਕੌਰ, ਮੈਡਮ ਮੀਨਾਕਸ਼ੀ, ਮੀਨਾ ਮਾਹੀ, ਮੀਨਾ ਕੁਮਾਰੀ, ਸ਼ਿਵਾਨੀ, ਸੋਨਮ , ਬਲਜੀਤ ਕੌਰ, ਤੌਸੀਨ, ਰੀਤੂ ਬਰਮਨ, ਅੰਜੁਬਾਲਾ ਅਤੇ ਸਕੂਲ ਦੇ ਬੱਚੇ ਹਾਜ਼ਰ ਸਨ। 

Thursday, April 19, 2018

ਆਸਿਫ਼ਾ ਲਈ ਇਨਸਾਫ ਦੀ ਮੰਗ:ਮਾਛੀਵਾੜਾ ਸਾਹਿਬ ਵੀ ਲੋਕ ਸੜਕਾਂ 'ਤੇ

ਫਾਸ਼ੀ ਬਲਾਤਕਾਰੀਆਂ ਦੇ ਖਿਲਾਫ ਮਾਛੀਵਾੜਾ ਵਿਖੇ ਵੀ ਰੋਸ ਵਖਾਵਾ 
ਮਾਛੀਵਾੜਾ ਸਾਹਿਬ: 18 ਅਪਰੈਲ 2018:(ਜਗਰੂਪ ਮਾਨ//ਪੰਜਾਬ ਸਕਰੀਨ):: 
ਕਿਸੇ ਵੇਲੇ ਪ੍ਰ੍ਸਿੱਧ ਲੋਕ ਕਾਵਿ ਸੰਤ ਰਾਮ ਉਦਾਸੀ ਨੇ ਲਿਖਿਆ ਸੀ:ਕੋਈ ਉੱਠੇ ਹਨੂੰਮਾਨ ਕਰੇ ਯੁੱਧ ਦਾ ਐਲਾਨ.....
ਸ਼ਾਇਦ ਅੱਜ ਸਮਾਂ ਆ ਚੁੱਕਿਆ ਹੈ। ਅੱਜ ਦਿਆਂ ਰਾਕਸ਼ਸਾਂ ਦੇ ਖਿਲਾਫ ਜੰਗ ਦੇ ਐਲਾਨ। ਦੇਖੋ ਸਮਾਂ ਕਿੰਨੀ ਅਜੀਬ ਕਰਵਟ ਲੈ ਰਿਹਾ ਹੈ। ਖੁਦ ਨੂੰ ਹਨੂਮਾਨ ਅਤੇ ਰਾਮ ਦਾ ਭਗਤ ਅਖਵਾਉਣ ਵਾਲੇ ਉਹਨਾਂ ਲੋਕਾਂ ਦੇ ਬਚਾਅ ਲਈ ਸੜਕਾਂ 'ਤੇ ਨਿਕਲੇ ਹਨ ਜਿਹਨਾਂ ਨੇ ਅੱਠਾਂ ਸਾਲਾਂ ਦੀ ਬੱਚੀ ਨੂੰ ਜਬਰ ਜਨਾਹ ਦਾ ਸ਼ਿਕਾਰ ਬਣਾਇਆ। ਦੇਸ਼ ਭਗਤੀ ਦੀ ਆੜ ਵਿੱਚ ਆਪਣੇ ਕੁਕਰਮਾਂ ਨੂੰ ਲੁਕਾਉਣ ਲਈ ਸੜਕਾਂ 'ਤੇ ਨਿਕਲੇ ਇਹਨਾਂ ਗੁੰਡਿਆਂ ਦੇ ਖਿਲਾਫ ਹੁਣ ਉਹਨਾਂ ਨੂੰ ਵੀ ਸੜਕਾਂ 'ਤੇ ਨਿਕਲਣਾ ਪੈਣਾ ਹੈ ਜਿਹੜੇ ਅਜਿਹੇ ਅਨਸਰਾਂ ਤੋਂ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਰਾਖੀ ਕਰਨਾ ਚਾਹੁੰਦੇ ਹਨ। ਸੜਕਾਂ 'ਤੇ ਨਿਕਲ ਕੇ ਮੰਦਰਾਂ ਵਿੱਚ ਬਲਾਤਕਾਰ ਕਰਨ ਵਾਲੇ ਇਹਨਾਂ ਵਹਿਸ਼ੀ ਦਰਿੰਦਿਆਂ ਦੀ ਚੁਣੌਤੀ ਨੂੰ ਕਬੂਲ ਕੀਤਾ ਹੈ ਸਾਰਦੇ ਦੇਸ਼ ਵਿੱਚ ਸਮੂਹ ਲੋਕ ਪੱਖੀ ਸੰਗਠਨਾਂ ਨੇ। ਮਾਛੀਵਾੜਾ ਸਾਹਿਬ ਦੀ ਇਤਿਹਾਸਿਕ ਧਰਤੀ 'ਤੇ ਇਹਨਾਂ ਫਿਰਕੂ ਦਰਿੰਦਿਆਂ ਨੂੰ ਲਲਕਾਰ ਮਾਰਨ ਲਈ ਨਿੱਤਰੇ ਹਨ ਖੱਬੇ ਪੱਖੀ ਸੰਗਠਨ। ਸੀਪੀਆਈ, ਸੀਪੀਆਈ (ਐਮ), ਏ ਆਈ ਐਸ ਐਫ ਅਤੇ ਕਿ ਹੋਰ ਭਰਾਤਰੀ ਜੱਥੇਬੰਦੀਆਂ। 
ਇਹ ਸਾਂਝਾ ਰੋਸ ਮਾਰਚ ਹਨੂਮਾਨ ਜੀ ਦੀ ਵਿਸ਼ਾਲ ਮੂਰਤੀ ਸਾਹਮਣੇ ਸਥਿਤ ਦੁਸਹਿਰਾ ਗਰਾਊਂਡ ਵੀ ਇੱਛਿਓਂ ਸ਼ਾਮੀ 5  ਵਜੇ ਸ਼ੁਰੂ ਹੋਇਆ ਅਤੇ ਮਾਛੀਵਾੜਾ ਸਾਹਿਬ ਦੇ ਬਾਜ਼ਾਰਾਂ ਵਿੱਚ ਕਰੀਬ ਸਾਢੇ ਸੱਤ ਵਜੇ ਤੱਕ ਘੁੰਮਿਆ। ਮਾਛੀਵਾੜਾ ਸਾਹਿਬ ਦੀ ਧਰਤੀ ਤੋਂ ਉੱਠੀ ਇਹ ਜੋਸ਼ੀਲੀ ਆਵਾਜ਼ ਹੁਣ ਧੀਆਂ ਭੈਣਾਂ ਵੱਲ ਉੱਠਦੀਆਂ ਵਹਿਸ਼ੀ ਨਜ਼ਰਾਂ ਵਾਲਿਆਂ ਦੇ ਖਿਲਾਫ ਇੱਕ ਲੋਕ ਮੁਹਿੰਮ ਲਾਮਬੰਦ ਕਰੇਗੀ ਜਿਸ ਤੋਂ ਬਚ ਨਿਕਲਣਾ ਇਹਨਾਂ ਵਹਿਸ਼ੀ ਦਰਿੰਦਿਆਂ ਦੇ ਵੱਸ ਦੀ ਗੱਲ ਨਹੀਂ ਹੋਣੀ। 
 ਸੀ ਪੀ ਆਈ, ਸੀ ਪੀ ਆਈ (ਐਮ) ਲਾਲ ਝੰਡਾ ਪੇਂਡੂ  ਚੌਕੀਦਾਰ ਯੂਨੀਅਨ ਮਾਛੀਵਾੜੇ ਵਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰੇ ਦੌਰਾਨ ਸਾਥੀ ਕਾਮਰੇਡ ਚਮਕੌਰ ਸਿੰਘ ਉਪ ਸਕੱਤਰ ਜਿਲਾ ਲੁਧਿਆਣਾ, ਕਾਮਰੇਡ ਐਸ ਪੀ ਸਿੰਘ, ਕਾਮਰੇਡ ਭਜਨ ਸਿੰਘ ਅਤੇ ਪਰਮਜੀਤ ਸਿੰਘ ਨੀਲੋਂ ਨੇ ਕਿਹਾ ਕਿ ਉਨਾਵ, ਸੂਰਤ ਅਤੇ ਕਠੂਆ ਦੇ ਸ਼ਰਮਨਾਕ ਕਾਰਿਆਂ ਨੇ ਸਾਰੇ ਦੇਸ਼ ਨੂੰ ਚਿੰਜੋੜ ਕੇ ਰੱਖ ਦਿੱਤਾ। ਇਨ੍ਹਾਂ ਧਰਮ ਦੇ ਠੇਕੇਦਾਰਾਂ ਨੇ ਇਕ ਮਾਸੂਮ ਬਾਲੜੀ ਨੂੰ ਅਗਵਾ ਕਰਕੇ ਇਕ ਧਰਮ ਅਸਥਾਨ ਵਿੱਚ ਉਸ ਨਾਲ  ਕਈ ਦਿਨ ਬਲਾਤਕਾਰ ਕੀਤਾ ਜਦੋਂ ਤੱਕ ਉਹ ਮਰ ਨਾ ਗਈ। ਫਿਰ  ਦੋਸ਼ੀ ਭਾਜਪਾ-ਆਰ ਐਸ ਐਸ ਕਾਰਕੁਨਾਂ ਨੂੰ ਬਚਾਉਣ ਲਈ ਫਿਰਕੂ ਹੁਲੜਬਾਜੀ ਵੀ ਕੀਤੀ। ਦੋਸ਼ੀਆਂ ਨੂੰ ਰਿਹਾਅ ਕਰਵਾਉਣ ਲਈ ਅਦਾਲਤ ਵਿੱਚ ਵੀ ਹੁਲੜਬਾਜੀ ਕੀਤੀ। ਸਾਰੇ ਦੇਸ਼ ਵਿੱਚ ਉਠੇ ਰੋਸ ਤੂਫਾਨ ਮਗਰੋਂ ਭਾਜਪਾ ਮੰਤਰੀਆਂ ਨੂੰ ਵਜ਼ਾਰਤ ਤੋਂ ਅਸਤੀਫਾ ਦੇਣਾ ਪਿਆ। ਅਮਰਨਾਥ ਕੂਮਕਲਾਂ ਸੂਬਾ ਸੈਕਟਰੀ ਸੀਟੂ ਪੰਜਾਬ ਨੇ ਕਿਹਾ ਕਿ ਜਦੋ ਵਾੜ ਹੀ ਖੇਤ ਨੂੰ ਖਾਣ ਲਗ ਪਏ ਤਾਂ ਔਰਤਾਂ ਦਾ ਬਚਾਅ ਕਿਸ ਤਰਾਂ   ਹੋ ਸਕਦਾ ਹੈ? ਉਹਨਾਂ ਕਿਹਾ ਕਿ ਗੁੰਡੇ ਅਨਸਰਾਂ ਵਲੋਂ ਪੀੜਤ ਬੱਚੀਆਂ ਦੇ ਪਰਿਵਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕਾਮਰੇਡ ਜਗਦੀਸ਼ ਰਾਏ ਬੌਬੀ ਬਲਾਕ ਸਕੱਤਰ ਮਾਛੀਵਾੜਾ ਅਤੇ ਸਮਰਾਲਾ ਨੇ  ਕਿਹਾ ਕਿ ਜਦੋਂ ਦੀ ਭਾਜਪਾ ਸਰਕਾਰ ਹੋਂਦ ਵਿੱਚ ਆਈ ਹੈ ਔਰਤਾਂ ਅਤੇ ਖਾਸ ਕਰਕੇ ਛੋਟੀ ਬੱਚੀਆਂ 'ਤੇ ਜ਼ੁਲਮ ਵੱਧ ਗਿਆ ਹੈ ਅੱਜ ਸਾਡੇ ਦੇਸ਼ ਵਿੱਚ ਔਰਤਾਂ ਦੀ ਇਜ਼ਤ-ਆਬਰੂ ਸੁਰੱਖਿਅਤ ਨਹੀਂ ਹੈ। ਸਾਡੇ ਦੇਸ਼ ਵਿੱਚ ਜਾਨਵਰਾਂ ਨੂੰ ਮਾਰਨਾ ਤਾਂ ਪਾਪ ਹੈ ਪਰ ਔਰਤਾਂ ਨਾਲ ਬਲਾਤਕਾਰ ਕਰਨ ਵਾਲਿਆਂ ਦੀ ਮੌਕੇ ਦੀਆਂ ਸਰਕਾਰਾਂ ਪੁਸ਼ਤਪਨਾਹੀ  ਕਰਦੀਆਂ ਹਨ। ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਔਰਤ ਨੂੰ ਬੜਾ ਉੱਚਾ ਦਰਜਾ ਦਿੱਤਾ, ਪਰ ਔਰਤਾਂ ਤੇ ਜੁਲਮ ਵੱਧ ਗਏ ਹਨ। ਕਾਮਰੇਡ ਜਗਦੀਸ਼ ਰਾਏ ਬੌਬੀ ਅਤੇ ਦੀਪਕ ਕੁਮਾਰ ਨੇ ਕਿਹਾ ਕਿ ਆਰ ਐਸ ਐਸ ਦੇ ਗੁੰਡਿਆਂ ਨੂੰ ਨੱਥ ਪਾਈ ਜਾਵੇ। ਇਸ ਵਿੱਚ ਮੌਕੇ ਤੇ ਮੌਜੂੂੂਦ ਸਨ ਸੁਧੀਰ, ਕੇਵਲ ਸਿੰਘ ਮੰਝਾਲੀਆਂ, ਮਹਿੰਦਰ ਸਿੰਘ ਮੰਝਾਲੀਆਂ, ਦਲਬੀਰ ਸਿੰਘ ਮਿੱਠੇਵਾਲ, ਕਾਮਰੇਡ ਨਿਰਮਲ ਸਿੰਘ, ਕਾਮਰੇਡ ਕਸ਼ਮੀਰ ਸਿੰਘ, ਸੁਖਵਿੰਦਰ ਸਿੰਘ ਲਾਲੀ, ਸਦਬਲਿਹਾਰ ਕੰਗ, ਲਖਵੀਰ ਸਿੰਘ ਲੱਖੀ ਲੱਖੋਵਾਲ ਕਲਾਂ, ਹਰਸ਼ ਕੁਮਾਰ, ਮੂਨਾ, ਗੋਤਮ, ਰਣਜੀਤ ਸਿੰਘ ਅਤੇ ਏਆਈਐਸਐਫ ਦੇ ਕਨਵੀਨਰ ਦੀਪਕ ਕੁਮਾਰ ਅਤੇ ਮੈਂਬਰ ਰਾਜੀਵ ਕੁਮਾਰ, ਕਰਿਸ਼ਨ ਕੁਮਾਰ, ਵਿਸ਼ਨੂੰ ਕੁਮਾਰ, ਭਵੀਸ਼ ਮਹਿਤੋ, ਪੰਕਜ ਕੁਮਾਰ, ਮਨੀ ਸਿੰਘ, ਸਨੀ ਖੇਰਾ, ਅਸ਼ੋਕ ਕੁਮਾਰ, ਰਵੀ ਕੁਮਾਰ, ਵਿੱਕੀ ਕੁਮਾਰ, ਸੁਮਿਤ ਕੁਮਾਰ, ਰਾਹੁਲ ਕੁਮਾਰ, ਰਣਜੀਤ ਕੁਮਾਰ ਆਦਿ ਸ਼ਾਮਿਲ ਸਨ।
ਦਿਲਚਸਪ ਗੱਲ ਸੀ ਕਿ ਜਦੋਂ ਇਹ ਰੋਹ ਭਰਿਆ ਰੋਸ ਮਾਰਚ ਮਾਛੀਵਾੜਾ ਸਾਹਿਬ ਦੇ ਬਾਜ਼ਾਰਾਂ ਵਿੱਚ ਲੰਘ ਰਿਹਾ ਸੀ ਤਾਂ ਨਾਰੀ ਸ਼ਕਤੀ ਨੇ ਇਸ ਰੋਸ ਮਾਰਚ ਨੂੰ ਬੜੇ ਉਤਸ਼ਾਹ ਨਾਲ ਦੇਖਿਆ। ਉਹਨਾਂ ਦੇ ਚਿਹਰਿਆਂ 'ਤੇ ਇੱਕ ਚਮਕ ਸੀ ਕਿ ਅੱਜ ਸਾਡੇ ਬਹਾਦਰ ਵੀਰਾਂ ਦਾ ਇਹ ਜੁਝਾਰੂ ਕਾਫ਼ਿਲਾ ਉਹਨਾਂ ਅਨਸਰਾਂ ਦੇ ਖਿਲਾਫ ਮੈਦਾਨ ਵਿਛਕ ਆਇਆ ਹੈ ਜਿਹੜੇ ਭਰਮ ਪਾਲਣ ਲੱਗ ਪਏ ਹਨ ਕਿ ਸੂਰਜ ਵੀ ਸਾਡੇ ਤੋਂ ਪੁਛੇ ਬਿਨਾ ਨਹੀਂ ਚੜਦਾ। ਹੁਣ ਲੋਕ ਸ਼ਕਤੀ ਇਹਨਾਂ ਫਾਸ਼ੀ ਫਿਰਕੂ ਅਨਸਰਾਂ ਦੇ ਹੰਕਾਰ ਨੂੰ ਬਹੁਤ ਛੇਤੀ ਹੀ ਤੋੜ ਦੇਵੇਗੀ। 

Wednesday, April 18, 2018

ਆਸਿਫ਼ਾ ਨਾਲ ਅਣਮਨੁੱਖੀ ਕਾਰੇ ਵਿਰੁੱਧ ਦੇਸ਼ ਭਰ ਵਿਚ ਰੋਸ ਦੀ ਲਹਿਰ

ਮੁੰਬਈ ਅਤੇ ਪੰਜਾਬ ਵਿੱਚ  ਵੀ ਰੋਹ ਭਰੇ ਰੋਸ ਵਖਾਵੇ  
ਆਸਿਫ਼ਾ ਦੇ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਮੁੰਬਈ ਦੇ ਕੋਤਵਾਲੀ ਮੈਦਾਨ ਤੋਂ ਲੈ ਕੇ ਦਾਦਰ ਸਟੇਸ਼ਨ (ਪੂਰਬੀ) ਤੱਕ ਰੋਹ ਭਰਿਆ ਰੋਸ ਮਾਰਚ ਕੱਢਿਆ ਗਿਆ। ਸਲੀਮ ਸਾਬੂਵਾਲਾ ਨੇ ਆਪਣੀ ਪੋਸਟ ਵਿੱਚ ਦੱਸਿਆ ਕਿ  ਇਸ ਰੋਸ ਵਿੱਚ DYFI-AIDWA-SFI ਦੇ ਮੈਂਬਰਾਂ ਅਤੇ ਸਮਰਥਕਾਂ ਨੇ ਵੱਧ ਚੜ ਕੇ ਭਾਗ ਲਿਆ। ਇਸ ਰੋਸ ਮਾਰਚ ਵਿੱਚ 300 ਤੋਂ ਵੱਧ ਕਾਰਕੁੰਨ ਸ਼ਾਮਲ ਹੋਏ। 
ਮੁੰਬਈ///ਚੰਡੀਗੜ//ਲੁਧਿਆਣਾ: 17 ਅਪਰੈਲ 2018: (ਪੰਜਾਬ ਸਕਰੀਨ ਬਿਊਰੋ):: 
ਦੇਸ਼ ਭਰ ਵਿੱਚ ਬਾਲੜੀਆਂ ਨਾਲ ਹੋ ਰਹੇ ਜਬਰ ਜਨਾਹਾਂ ਨੂੰ ਲੈ ਕੇ ਰੋਸ ਅਤੇ ਰੋਹ ਤਿੱਖਾ ਹੋ ਰਿਹਾ ਹੈ। ਮੁੰਬਈ ਸਮੇਤ ਦੇਸ਼ ਦੇ ਹੋਰਨਾਂ ਭਾਗਾਂ ਦੇ ਨਾਲ ਨਾਲ ਪੰਜਾਬ ਵਿੱਚ ਵੀ ਇਸ ਮੁੱਦੇ ਨੂੰ ਲੈ ਰੋਹ ਭਰੇ ਰੋਸ ਵਖਾਵੇ ਕੀਤੇ ਗਏ। 
ਤਰਨਤਾਰਨ: (ਓਂਕਾਰ ਸਿੰਘ ਪੁਰੀ)::
ਕਠੂਆ, ਉਨਾਵ ਅਤੇ ਗੁਜਰਾਤ ਵਿੱਚ ਬਲਾਤਕਾਰ ਦੀਆਂ ਸ਼ਿਕਾਰ ਹੋਈਆਂ ਛੋਟੀਆਂ ਬਾਲੜੀਆਂ ਦੀ ਇਨਸਾਫ਼ ਦੀ ਮੰਗ ਨੂੰ ਲੈ ਕੇ ਪੰਜਾਬ ਇਸਤਰੀ ਸਭਾ ਜ਼ਿਲਾ ਤਰਨ ਤਾਰਨ ਵੱਲੋਂ ਅੱਡਾ ਝਬਾਲ ਵਿਖੇ ਔਰਤਾਂ ਨੇ ਰੋਹ ਭਰਪੂਰ ਮੁਜ਼ਾਹਰਾ ਕਰਨ ਤੋਂ ਬਾਅਦ ਚੌਂਕ ਵਿੱਚ ਕੇਂਦਰ ਦੀ ਬੀ ਜੇ ਪੀ ਸਰਕਾਰ ਦਾ ਪੁਤਲਾ ਫੂਕਿਆ। ਔਰਤਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਇਸਤਰੀ ਸਭਾ ਦੀ ਸੂਬਾਈ ਜਨਰਲ ਸਕੱਤਰ ਰਜਿੰਦਰਪਾਲ ਕੌਰ ਨੇ ਕਿਹਾ ਕਿ ਬਾਲੜੀਆਂ ਦੇ ਕਾਤਲਾਂ ਅਤੇ ਬਲਾਤਕਾਰੀਆਂ ਨੂੰ ਆਰ ਐੱਸ ਐੱਸ ਅਤੇ ਬੀ ਜੇ ਪੀ ਦੇ ਮੰਤਰੀ ਬਚਾਅ ਰਹੇ ਹਨ, ਜੋ ਬਹੁਤ ਹੀ ਨਿੰਦਣਯੋਗ ਹੈ। ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਏ ਤਾਂ ਔਰਤਾਂ ਦਾ ਬਚਾਅ ਕਿਸ ਤਰ੍ਹਾਂ ਹੋ ਸਕਦਾ ਹੈ। ਭਾਜਪਾ ਦੇ ਰਾਜ ਵਿੱਚ ਬਲਾਤਕਾਰੀ ਸਰੇਆਮ ਘੁੰਮਦੇ ਫਿਰਦੇ ਹਨ। 
ਪੰਜਾਬ ਇਸਤਰੀ ਸਭਾ ਦੀ ਸੂਬਾ ਸਰਪ੍ਰਸਤ ਨਰਿੰਦਰਪਾਲ ਨੇ ਕਿਹਾ ਕਿ ਗੁੰਡਾ ਅਨਸਰਾਂ ਵੱਲੋਂ ਪੀੜਤ ਬੱਚੀਆਂ ਦੇ ਪਰਵਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਔਰਤਾਂ ਨੂੰ ਆਪਣੇ ਹੱਕਾਂ ਦੀ ਖਾਤਰ ਸੁਚੇਤ ਤੌਰ 'ਤੇ ਜਥੇਬੰਦ ਹੋਣਾ ਚਾਹੀਦਾ ਹੈ। 
ਪੰਜਾਬ ਇਸਤਰੀ ਸਭਾ ਦੀ ਜ਼ਿਲ੍ਹਾ ਸਕੱਤਰ ਰੁਪਿੰਦਰ ਕੌਰ ਮਾੜੀਮੇਘਾ ਨੇ ਕਠੂਆ ਵਿੱਚ ਅੱਠ ਸਾਲ ਦੀ ਬੱਚੀ ਆਸਿਫ਼ਾ ਦੇ ਬਲਾਤਕਾਰ ਤੋਂ ਬਾਅਦ ਵਹਿਸ਼ੀਆਨਾ ਕਤਲ ਦੀ ਨਿਖੇਧੀ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਬਲਾਤਕਾਰੀਆਂ ਨੂੰ ਫਾਹੇ ਲਾਇਆ ਜਾਵੇ। 
ਇਸਤਰੀ ਸਭਾ ਦੀ ਜ਼ਿਲਾ  ਪ੍ਰਧਾਨ ਸੀਮਾ ਸੋਹਲ ਨੇ ਯੂ ਪੀ ਵਿੱਚ ਉਨਾਵ ਅਤੇ ਸੂਰਤ ਵਿੱਚ ਵਾਪਰੀਆਂ ਬਲਾਤਕਾਰ ਦੀਆਂ ਘਟਨਾਵਾਂ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਵਿੱਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ। ਦਿਨ-ਦਿਹਾੜੇ ਔਰਤਾਂ ਦੀ ਪੱਤ ਲੁੱਟੀ ਜਾ ਰਹੀ ਹੈ ਅਤੇ ਗੁੰਡੇ ਜਾਂ ਬਲਾਤਕਾਰੀ ਸਰਕਾਰਾਂ ਵਿੱਚ ਬੈਠੇ ਹਨ। 
ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਤੇ ਸਹਾਇਕ ਸਕੱਤਰ ਦਵਿੰਦਰ ਸੋਹਲ ਨੇ ਕਿਹਾ ਕਿ ਅੱਜ ਸਾਡੇ ਦੇਸ਼ ਵਿੱਚ ਔਰਤਾਂ ਦੀ ਇੱਜ਼ਤ-ਆਬਰੂ ਸੁਰੱਖਿਅਤ ਨਹੀਂ। ਸਾਡੇ ਦੇਸ਼ ਵਿੱਚ ਜਾਨਵਰਾਂ ਨੂੰ ਮਾਰਨਾ ਤਾਂ ਪਾਪ ਹੈ, ਪਰ ਔਰਤਾਂ ਨਾਲ ਬਲਾਤਕਾਰ ਕਰਨ ਵਾਲਿਆਂ ਦੀ ਭਾਜਪਾ ਸਰਕਾਰ ਪੁਸ਼ਤਪਨਾਹੀ ਕਰਦੀ ਹੈ। ਸਾਡੇ ਗੁਰੂ ਸਾਹਿਬਬਾਨਾਂ ਨੇ ਤਾਂ ਔਰਤ ਨੂੰ ਬੜਾ ਉੱਚ ਦਰਜ ਦਿੱਤਾ ਹੈ, ਪਰ ਔਰਤਾਂ 'ਤੇ ਜ਼ੁਲਮ ਵਧ ਗਏ ਹਨ। 
ਇਸ ਮੌਕੇ ਪੂਜਾ, ਬਲਵਿੰਦਰ ਕੌਰ, ਅਮਰਜੀਤ ਕੌਰ, ਸਲਵਿੰਦਰ ਕੌਰ, ਸੁਖਜੀਤ ਕੌਰ, ਸੁਖਰਾਜ ਕੌਰ ਪੰਜਵੜ, ਆਸ਼ਾ ਰਾਣੀ, ਨੰਦਾ, ਸੁਰਿੰਦਰ ਕੌਰ ਕੋਟ ਧਰਮ ਚੰਦ, ਮੀਨਾ, ਮਹਿੰਦਰ ਕੌਰ, ਸਿਮਰਨਜੀਤ ਕੌਰ ਝਬਾਲ, ਕਾਂਤਾ ਦੇਵੀ ਮੈਂਬਰ ਪੰਚਾਇਤ, ਰਮਾ ਰਾਣੀ, ਰਾਜਵਿੰਦਰ ਕੌਰ, ਗੁਰਬਿੰਦਰ ਸਿੰਘ ਸੋਹਲ, ਜਗਤਾਰ ਸਿੰਘ ਜੱਗਾ, ਚਾਨਣ ਸਿੰਘ ਸੋਹਲ ਤੇ ਲੱਖਾ ਸਿੰਘ ਆਦਿ ਮੌਜੂਦ ਸਨ। 
ਇਸੇ ਤਰ੍ਹਾਂ ਕਠੂਆ ਕਾਂਡ ਅਤੇ ਹੋਰ ਪੀੜਤ ਲੜਕੀਆਂ ਨੂੰ ਇਨਸਾਫ ਦਿਵਾਉਣ ਲਈ ਪੰਜਾਬ ਇਸਤਰੀ ਸਭਾ ਵੱਲੋਂ ਪੰਜਾਬ ਇਸਤਰੀ ਸਭਾ ਤਰਨ ਤਾਰਨ ਇਲਾਕਾ ਭਿੱਖੀਵਿੰਡ 'ਚ ਵੀ ਮੁਜ਼ਾਹਰਾ ਕੀਤਾ ਗਿਆ। ਪੰਜਾਬ ਇਸਤਰੀ ਸਭਾ ਵੱਲੋਂ ਇਨ੍ਹਾਂ ਘਟਨਾਵਾਂ ਦੇ ਵਿਰੋਧ ਵਿੱਚ ਰੈਲੀ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ। 
ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾਈ ਸਰਪ੍ਰਸਤ ਭੈਣ ਜੀ ਨਰਿੰਦਰਪਾਲ ਨੇ ਕਿਹਾ ਕਿ ਜਦੋਂ ਦੀ ਭਾਜਪਾ ਸਰਕਾਰ ਹੋਂਦ ਵਿੱਚ ਆਈ ਹੈ, ਔਰਤਾਂ ਅਤੇ ਖਾਸ ਕਰਕੇ ਛੋਟੀਆਂ ਬੱਚੀਆਂ 'ਤੇ ਜ਼ੁਲਮ ਵਧ ਗਿਆ ਹੈ। ਕਠੂਆ, ਉਨਾਵ ਅਤੇ ਗੁਜਰਾਤ ਵਿੱਚ ਵਾਪਰੀਆਂ ਘਟਨਾਵਾਂ ਸਰਕਾਰ ਦੇ ਮੱਥੇ 'ਤੇ ਕਲੰਕ ਹਨ। ਸੂਬਾ ਜਨਰਲ ਸਕੱਤਰ ਰਜਿੰਦਰਪਾਲ ਕੌਰ ਨੇ ਕਿਹਾ ਕਿ ਬੀ ਜੇ ਪੀ ਵਾਲੇ ਖੁਸ਼ੀਆਂ ਮਨਾਉਂਦੇ ਸਨ ਕਿ 800 ਸਾਲ ਬਾਅਦ ਹਿੰਦੂਆਂ ਦਾ ਰਾਜ ਆਇਆ ਹੈ, ਪਰ ਇਸ ਰਾਜ ਵਿੱਚ ਦਲਿਤਾਂ, ਘੱਟ ਗਿਣਤੀਆਂ ਅਤੇ ਔਰਤਾਂ 'ਤੇ ਕਹਿਰ ਵਰਤ ਰਿਹਾ ਹੈ। ਭਾਜਪਾ ਸਰਕਾਰ ਦੀ ਮੰਤਰੀ ਸਮਿਰਤੀ ਈਰਾਨੀ ਨੇ ਨਿਰਭੈਆ ਕਾਂਡ ਵੇਲੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਚੂੜੀਆਂ ਭੇਜੀਆਂ ਸਨ, ਹੁਣ ਉਹ ਨਰਿੰਦਰ ਮੋਦੀ ਨੂੰ ਕਿਉਂ ਨਹੀਂ ਭੇਜ ਰਹੇ। ਜ਼ਿਲ੍ਹਾ ਸਕੱਤਰ ਰੁਪਿੰਦਰ ਕੌਰ ਮਾੜੀਮੇਘਾ ਨੇ ਭਾਜਪਾ ਦੀਆਂ ਆਗੂ ਔਰਤਾਂ ਅਤੇ ਹਰਸਿਮਰਤ ਕੌਰ ਬਾਦਲ ਦੀ ਚੁੱਪੀ ਦੀ ਨਿੰਦਾ ਕਰਦਿਆਂ ਕਿਹਾ ਕਿ ਇਹੋ ਜਿਹੀਆਂ ਔਰਤਾਂ ਔਰਤ ਜਾਤੀ ਦੇ ਨਾਂਅ 'ਤੇ ਕਲੰਕ ਹਨ। ਜ਼ਿਲਾ ਪਰਧਾਨ ਸੀਮਾ ਸੋਹਲ ਨੇ ਔਰਤਾਂ ਨੂੰ ਕਿਹਾ ਕਿ ਆਪਣੀਆਂ ਧੀਆਂ ਨੂੰ ਅੰਦਰ ਵਾੜ ਕੇ ਰੱਖਣ ਦੀ ਬਜਾਏ ਉਹਨਾਂ ਨੂੰ ਜ਼ੁਲਮ ਦਾ ਟਾਕਰਾ ਕਰਨ ਦੀ ਟਰੇਨਿੰਗ ਦਿਓ ਅਤੇ ਆਪਣੇ ਪੁੱਤਰਾਂ ਨੂੰ ਵੀ ਸਮਝਾਓ ਕਿ ਉਹ ਕਿਸੇ ਦੀ ਧੀ ਦੀ ਇੱਜ਼ਤ ਨਾਲ ਨਾ ਖੇਡਣ। ਜ਼ਿਲ੍ਹਾ ਖਜ਼ਾਨਚੀ ਕਿਰਨਬੀਰ ਵਲਟੋਹਾ ਨੇ ਕਿਹਾ ਕਿ ਜੇਕਰ ਅਸੀਂ ਛੋਟੀਆਂ ਬੱਚੀਆਂ ਦਾ ਬਲਾਤਕਾਰ ਕਰਕੇ ਕਤਲ ਕਰਨ ਦੀਆਂ ਘਟਨਾਵਾਂ ਦਾ ਅਸੀਂ ਪੂਰੀ ਤਾਕਤ ਨਾਲ ਵਿਰੋਧ ਨਹੀਂ ਕਰਦੇ ਤਾਂ ਇਹ ਦੇਸ਼ ਨਰਕ ਬਣ ਜਾਵੇਗਾ। ਸੀ ਪੀ ਆਈ ਦੇ ਬਲਾਕ ਸਕੱਤਰ ਪਵਨ ਕੁਮਾਰ ਮਲਹੋਤਰਾ, ਜ਼ਿਲ੍ਹਾ ਸਹਾਇਕ ਸਕੱਤਰ ਦਵਿੰਦਰ ਕੁਮਾਰ, ਕਿਸਾਨ ਆਗੂ ਜੈਮਲ ਬਾਠ, ਏ ਆਈ ਐੱਸ ਐੱਫ ਦੇ ਆਗੂ ਸੁਖਦੇਵ ਕਾਲਾ ਤੇ ਬਲਬੀਰ ਬੱਲੂ ਨੇ ਪੰਜਾਬ ਇਸਤਰੀ ਸਭਾ ਦੇ ਘੋਲ ਦੀ ਹਮਾਇਤ ਕਰਦਿਆਂ ਮਦਦ ਦਾ ਪੂਰਾ ਭਰੋਸਾ ਦਿਵਾਇਆ। ਇਸ ਮੌਕੇ ਹਰਜੋਤ ਕੌਰ ਵਲਟੋਹਾ, ਗੁਰਮੀਤ ਕੌਰ, ਵੀਰੋ, ਰਾਜਬੀਰ ਕੌਰ ਤੇ ਕੁਲਵਿੰਦਰ ਕੌਰ ਨੇ ਮੁਜ਼ਾਹਰੇ ਦੀ ਅਗਵਾਈ ਕੀਤੀ। ਪਰਗਟ ਸਿੰਘ ਨੇਪਰਬੰਧ ਕਰਨ 'ਚ ਮਦਦ ਕੀਤੀ।

Thursday, September 03, 2015

ਹੁਣ ਮਿਲੀ ਇੱਕ ਹੋਰ ਕੁੜੀ ਦੀ ਲਾਸ਼--ਜਬਰ ਜਨਾਹ ਮਗਰੋਂ ਬੇਰਹਿਮੀ ਨਾਲ ਕਤਲ

Updated on 3 September 2015 at 5 :00 PM
ਲਗਾਤਾਰ ਵਧ ਰਹੀ ਹੈ ਅਸੁਰੱਖਿਆ ਦੀ ਭਾਵਨਾ 
ਲੁਧਿਆਣਾ: 3 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):  
ਲਗਾਤਾਰ ਵਧ ਰਹੀਆਂ ਫੋਰਸਾਂ ਅਤੇ ਕਾਨੂੰਨੀ ਸਖਤੀਆਂ ਦੇ ਬਾਵਜੂਦ ਮੁਜਰਮਾਂ ਦੇ ਹੋਂਸਲੇ ਬੁਲੰਦ ਹਨ ਅਤੇ ਆਮ ਨਾਗਰਿਕ ਇਹਨਾਂ ਦਾ ਸ਼ਿਕਾਰ ਬਣਨ ਲਈ ਮਜਬੂਰ। ਲੁਧਿਆਣਾ ਦੀ ਜਵੱਦੀ ਵਾਲੀ ਪੁਲੀ ਤੋਂ ਮਿਲੀ ਇੱਕ ਸਕੂਲ ਪੜ੍ਹਦੀ ਕੁੜੀ ਦੀ ਲਾਸ਼ ਤੋਂ ਸਾਬਿਤ ਹੁੰਦਾ ਹੈ ਕਿ ਅਸੀਂ ਦਾਮਿਨੀ ਉਰਫ ਨਿਰਭਿਆ ਨੂੰ ਗੁਆ ਕੇ ਵੀ ਅਸਲ ਵਿੱਚ ਕੋਈ ਠੋਸ ਕਦਮ ਨਹੀਂ ਪੁੱਟਿਆ। 
ਤਾਜ਼ਾ ਖਬਰਾਂ ਅਨੁਸਾਰ ਸਥਾਨਕ ਜਨਤਾ ਨਗਰ 'ਚ ਗਿਆਰ੍ਹਵੀਂ ਜਮਾਤ 'ਚ ਪੜ੍ਹਦੀ ਇਕ ਵਿਦਿਆਰਥਣ ਨੂੰ ਅਗਵਾ ਕਰਨ ਉਪਰੰਤ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕੁੜੀ ਨਾਲ ਜਬਰ ਜਨਾਹ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਇਸ ਲੜਕੀ ਦਾ ਪਿਤਾ ਬੀਤੇ ਦਿਨ ਉਸ ਨੂੰ ਸਕੂਲ ਛੱਡ ਕੇ ਆਇਆ ਸੀ ਜਦੋਂ ਉਹ ਦੇਰ ਸ਼ਾਮ ਤੱਕ ਘਰ ਵਾਪਸ ਨਾ ਪਰਤੀ ਤਾਂ ਪਰਿਵਾਰ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। 
ਪੁਲਿਸ ਵਲੋਂ ਇਸ ਸਬੰਧੀ ਰਿਪੋਰਟ ਦਰਜ ਕਰ ਲਈ ਗਈ। ਅੱਜ ਸਵੇਰੇ ਕੁਝ ਲੋਕਾਂ ਨੂੰ ਲੜਕੀ ਦੀ ਲਾਸ਼ ਜਵੱਦੀ ਨੇੜੇ ਜਾਂਦੀ ਨਹਿਰ 'ਚ ਮਿਲੀ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ। ਪੁਲਿਸ ਵਲੋਂ ਮ੍ਰਿਤਕਾ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਮ੍ਰਿਤਕ ਲੜਕੀ ਨਾਲ ਜਬਰ ਜਨਾਹ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਦੀ ਪੁਸ਼ਟੀ ਪੋਸਟਮਾਰਟਮ ਦੀ ਰਿਪੋਰਟ ਨੇ ਵੀ ਕਰ ਦਿੱਤੀ ਹੈ। ਇਸ ਹਿਰਦੇਵੇਧਕ ਮੌਤ ਨਾਲ ਸੁਰੱਖਿਆ ਦਾ ਸੁਆਲ ਇੱਕ ਵਾਰ ਫੇਰ ਗੰਭੀਰਤਾ ਨਾਲ ਖੜਾ ਹੋ ਗਿਆ ਹੈ। ਮ੍ਰਿਤਕ ਕੁੜੀ ਦਾ ਪੋਸਟ ਮਾਰਟਮ ਕਰਵਾਇਆ ਗਿਆ ਤਾਂ ਉਸ 'ਚ ਸਮੂਹਕ ਬਲਾਤਕਾਰ ਦੀ ਪੁਸ਼ਟੀ ਹੋਈ ਹੈ। ਮੌਤ ਦਾ ਕਾਰਨ ਗਲਾ ਘੁੱਟਣਾ ਅਤੇ ਸਿਰ 'ਤੇ ਸੱਟ ਲੱਗਣਾ ਦੱਸਿਆ ਗਿਆ ਹੈ ਮ੍ਰਿਤਕਾ ਦੇ ਗੁਪਤ ਅੰਗ ਅਤੇ ਬਾਹਾਂ 'ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਹੋਏ ਸਨ। ਪੋਸਟ ਮਾਰਟਮ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਰਿੰਦਗੀ ਦਾ ਸ਼ਿਕਾਰ ਹੋਈ ਇਹ ਮਾਸੂਮ ਕੁੜੀ ਰੋਜ਼ਾਨਾ ਦੀ ਤਰ੍ਹਾਂ ਬੁੱਧਵਾਰ ਨੂੰ ਸਕੂਲ ਗਈ ਸੀ, ਪਰ ਦੁਪਹਿਰ ਨੂੰ ਛੁੱਟੀ ਹੋਣ ਮਗਰੋਂ ਘਰ ਵਾਪਸ ਨਹੀਂ ਆੲੀ। ਕਾਫ਼ੀ ਚਿਰ ਤੱਕ ਜਦੋਂ ਇਹ ਵਾਪਸ ਨਹੀਂ ਆਈ ਤਾਂ ਉਸ ਦੇ ਮਾਪਿਆਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਬਾਅਦ ਵਿੱਚ ਉਨ੍ਹਾਂ ਆਪਣੀ ਬੇਟੀ ਦੇ ਗੁੰਮ ਹੋਣ ਸਬੰਧੀ ਰਿਪੋਰਟ ਵੀ ਦਰਜ ਕਰਵਾ ਦਿੱਤੀ। ਮ੍ਰਿਤਕਾ ਦੇ ਪਿਤਾ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ੳੁਸ ਦੀ ਲੜਕੀ ਇਲਾਕੇ ਦੇ ਹੀ ਇੱਕ ਸਕੂਲ ਵਿੱਚ 12ਵੀਂ ਜਮਾਤ ਵਿੱਚ ਪੜ੍ਹਦੀ ਹੈ। ਬੀਤੇ ਦਿਨੀਂ ਵੀ ਉਨ੍ਹਾਂ ਦੀ ਧੀ ਆਪਣੀ ਸਹੇਲੀਆਂ ਨਾਲ ਸਕੂਲ ਗਈ ਪਰ ਬਾਅਦ ਵਿੱਚ ਘਰ ਵਾਪਸ ਨਹੀਂ ਆਈ। ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਉਨ੍ਹਾਂ ਦੀ ਧੀ ਨੂੰ ਕੁਝ ਲੋਕ ਰਸਤੇ ਵਿੱਚ ਹੀ ਅਗਵਾ ਕਰਕੇ ਲੈ  ਗਏ ਹਨ, ਜਿਸ ਤੋਂ ਬਾਅਦ ਪੁਲੀਸ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਥਾਣਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲੀਸ ਮੁਤਾਬਕ ਤੜਕੇ ਤੜਕੇ ਉਨ੍ਹਾਂ ਨੂੰ ਰਾਹਗੀਰ ਨੇ ਸੂਚਨਾ ਦਿੱਤੀ ਕਿ ਜਵੱਦੀ ਨਹਿਰ ਕੋਲ ਇੱਕ ਸਕੂਲ ਬੈਗ ਅਤੇ ਸ਼ਨਾਖ਼ਤੀ ਕਾਰਡ ਪਇਆ ਹੋਇਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ ’ਤੇ ਪੁਲੀਸ ਪਾਰਟੀ ਭੇਜੀ ਅਤੇ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਵੀ ਇਸ ਦੀ ਸੂਚਨਾ ਭੇਜੀ। ਮੌਕੇ ’ਤੇ ਪਹੁੰਚੇ ਪਰਿਵਾਰ ਵਾਲਿਆਂ ਅਤੇ ਪੁਲੀਸ  ਪਾਰਟੀ ਨੂੰ  ਨਹਿਰ ਕਿਨਾਰਿਓਂ ਪਹਿਲਾਂ ਲੜਕੀ ਦਾ ਸਕੂਲ ਬੈਗ, ਕੱਪਡ਼ੇ ਅਤੇ ਸ਼ਨਾਖ਼ਤੀ ਕਾਰਡ ਮਿਲਿਆ। ਬਾਅਦ ਵਿੱਚ ਪੁਲੀਸ ਨੂੰ ਨਹਿਰ ਦੇ ਇੱਕ ਕਿਨਾਰੇ ’ਤੇ ਤਰਦੀ ਇੱਕ ਲਾਸ਼ ਦਿਖਾਈ ਦਿੱਤੀ,  ਜਿਨ੍ਹਾਂ ਨੂੰ ਗੋਤਾਖੋਰਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਪਰਿਵਾਰ ਵਾਲਿਆਂ ਨੇ ਜਦੋਂ ਆਪਣੀ ਲੜਕੀ ਦੀ ਸ਼ਨਾਖ਼ਤ ਕੀਤੀ ਤਾਂ ਪੁਲੀਸ ਨੇ ਲਾਸ਼ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤੀ। ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਦੀ ਟੀਮ ਤੋਂ ਮਿਲੀ ਜਾਣਕਾਰੀ ਮੁਤਾਬਕ ਲੜਕੀ ਨਾਲ ਪਹਿਲਾਂ ਕਾਤਲਾਂ ਨੇ ਜਬਰ ਜਨਾਹ ਕੀਤਾ ਅਤੇ ਬਾਅਦ ਵਿੱਚ ਉਸ ਨੂੰ ਗੱਲਾ ਘੁੱਟ ਕੇ ਮਾਰ ਦਿੱਤਾ। ਜਦੋਂ ਕੁੜੀ ਦੀ ਲਾਸ਼ ਨਹਿਰ ਵਿੱਚੋਂ ਮਿਲੀ ਤਾਂ ਉਸ ਦੇ ਪੈਰ ਉਸਸੇ ਦੀ ਚੁੰਨੀ ਨਾਲ ਬੰਨ੍ਹੇ ਹੋਏ ਸਨ। ਪੁਲੀਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਕਾਤਲਾਂ ਖ਼ਿਲਾਫ਼ ਕੇਸ ਦਰਜ ਕਰ ਪੜਤਾਲ ਸ਼ੁਰੂ ਕਰ ਦਿੱਤੀ ਹੈ। 
ਇਸ ਕਤਲਕਾਂਡ ਦੀ ਗੁੱਥੀ ਸੁਲਝਾਉਣ ਲਈ ਕਈ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਜਾਂਚ 'ਚ ਲੱਗ ਗਈਆਂ ਹਨ। ਉਮੀਦ ਹੈ  ਗੱਲ ਖੁਲ੍ਹ ਕੇ ਸਾਹਮਣੇ ਆ ਜਾਵੇਗੀ ਅਤੇ ਦੋਸ਼ੀ ਦਰਿੰਦੇ ਪੁਲਿਸ ਦੀ ਪਕੜ ਵਿੱਚ ਹੋਣਗੇ। 
ਹੁਣ ਇੱਕ ਵਾਰ ਫੇਰ ਮੁਜ਼ਾਹਰੇ ਹੋਣਗੇ, ਮੋਮਬੱਤੀਆਂ ਜਗਾਈਆਂ ਜਾਣਗੀਆਂ  ਅਤੇ ਰਚਿਆ ਜਾਏਗਾ ਕੁੜੀਆਂ ਲਈ ਕਦਰ ਦਾ ਢੋੰਗ। ਚਾਰ ਦਿਨਾਂ ਮਗਰੋਂ ਫਿਰ ਭੁੱਲ ਭਲਾ ਜਾਏਗੀ ਇਸ ਕੁੜੀ ਦੀ ਦਾਸਤਾਨ ਵੀ ਕਿਓਂਕਿ ਉਦੋਂ ਤੱਕ ਬਣ ਚੁੱਕੀ ਹੋਵੇਗੀ ਕੋਈ ਹੋਰ ਕੁੜੀ ਇਹਨਾਂ ਦਰਿੰਦਿਆਂ ਦਾ ਸ਼ਿਕਾਰ। ਪਤਾ ਨਹੀਂ ਸਦਾ ਸਮਾਜ ਅਤੇ ਪ੍ਰਸ਼ਾਸਨ ਕਦੋਂ ਗੰਭੀਰ ਹੋ ਕੇ ਅਜਿਹੇ ਵਹਿਸ਼ੀਆਂ ਲਈ ਕਦਮ ਕਦਮ 'ਤੇ ਖੌਫ਼ ਬਣੇਗਾ?
ਦੋ ਹੋਰਾਂ ਨਾਲ ਵੀ ਜਬਰ ਜਨਾਹ 
ਇਸੇ ਦੌਰਾਨ  ਸਨਅਤੀ ਸ਼ਹਿਰ ਵਿੱਚ ਦੋ ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਦੋ ਲੜਕੀਆਂ ਨਾਲ ਜਬਰ ਜਨਾਹ ਦੇ ਕੇਸ ਦਰਜ ਕੀਤੇ ਹਨ। ਥਾਣਾ ਸਾਹਨੇਵਾਲ ਦੀ ਪੁਲੀਸ ਨੇ ਪਿੰਡ ਜੰਡਿਆਲੀ ਵਿੱਚ ਇੱਕ ਮਿੱਲ ਦੇ ਕੁਆਰਟਰਾਂ ਵਿੱਚ ਰਹਿਣ ਵਾਲੀ ਲੜਕੀ ਨਾਲ ਗੁਆਂਢ ਵਿੱਚ ਹੀ ਰਹਿਣ ਵਾਲੇ ਇੱਕ ਨੌਜਵਾਨ ਨੇ ਜਬਰ ਜਨਾਹ ਕੀਤਾ। ਪੀੜਤ ਲੜਕੀ ਦੀ ਮਾਂ ਨੂੰ ਜਦੋਂ ਪਤਾ ਲੱਗਿਆ ਤਾਂ ਉਸ ਨੇ ਰੌਲਾ ਪਾਇਆ, ਪਰ ਮੁਲਜ਼ਮ ਅੌਰਤ ਨੂੰ ਧੱਕਾ ਮਾਰ ਕੇ ਫ਼ਰਾਰ ਹੋ ਗਿਆ। ਥਾਣਾ ਸਾਹਨੇਵਾਲ ਦੀ ਪੁਲੀਸ ਨੇ ਪਿੰਡ ਅਰਜੀ ਖੁਰਦ ਦੇ ਵਿਕਾਸ ਯਾਦਵ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੂਜੇ ਮਾਮਲੇ ਵਿੱਚ ਥਾਣਾ ਮੇਹਰਬਾਨ ਦੀ ਪੁਲੀਸ ਨੇ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ। ਪੁਲੀਸ ਨੇ ਪਿੰਡ ਮੰਗਲੀ ਦੇ ਰਹਿਣ ਵਾਲੇ ਗੁਰਮੁਖ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ।

Tuesday, June 02, 2015

ਔਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ, ਪੰਜਾਬ ਵੱਲੋਂ ਅੰਦੋਲਨ ਤੇਜ਼

Tue, Jun 2, 2015 at 4:15 PM
ਹੀਰਾ ਸਿੰਘ ਗਾਬੜੀਆ ਦੇ ਦਫ਼ਤਰ ਅੱਗੇ ਸਾੜਿਆ ਸੁਖਬੀਰ ਬਾਦਲ ਦਾ ਪੁਤਲਾ
ਲੁਧਿਆਣਾ: 2 ਜੂਨ 2015: (ਪੰਜਾਬ ਸਕਰੀਨ ਬਿਊਰੋ): 
ਔਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ, ਪੰਜਾਬ ਦੇ ਸੱਦੇ 'ਤੇ ਅੱਜ ਪੂਰੇ ਪੰਜਾਬ ਵਿੱਚ ਅਕਾਲੀ ਮੰਤਰੀਆਂ, ਵਿਧਾਇਕਾਂ, ਸੰਸਦ ਮੈਂਬਰਾਂ, ਇਸਦੇ ਵੱਡੇ ਲੀਡਰਾਂ ਦੇ ਘਰਾਂ ਅੱਗੇ ਪੰਜਾਬ ਦੇ ਉੱਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਬੀਰ ਬਾਦਲ ਦੇ ਪੁਤਲੇ ਸਾੜੇ ਗਏ ਅਤੇ ਰੋਸ ਮੁਜਾਹਰੇ ਹੋਏ। ਇੱਥੇ ਲੁਧਿਆਣਾ ਵਿਖੇ ਵੀ ਜਨਤਕ ਜੱਥੇਬੰਦੀਆਂ ਨੇ ਵੀ 'ਐਕਸ਼ਨ ਕਮੇਟੀ' ਦੇ ਬੈਨਰ ਹੇਠ ਅਕਾਲੀ ਦਲ ਦੇ ਵੱਡੇ ਆਗੂ ਹੀਰਾ ਸਿੰਘ ਗਾਬੜੀਆ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਤੇ ਸੁਖਬੀਰ ਬਾਦਲ ਦਾ ਪੁਤਲਾ ਸਾੜਿਆ।ਪਹਿਲਾਂ ਪ੍ਰਤਾਪ ਚੌਂਕ 'ਤੇ ਰੈਲੀ ਕੀਤੀ ਗਈ। ਪ੍ਰਤਾਪ ਚੌਂਕ ਤੋਂ ਗਾਬੜੀਆ ਦੇ ਦਫ਼ਤਰ ਤੱਕ ਪੈਦਲ ਮਾਰਚ ਤੋਂ ਬਾਅਦ ਉੱਥੇ ਪੁਤਲਾ ਸਾੜਿਆ ਗਿਆ। 
ਔਰਬਿਟ ਬੱਸ ਕਾਂਡ ਵਿਰੋਧੀ ਸੰਘਰਸ਼ ਕਮੇਟੀ, ਪੰਜਾਬ ਨੇ ਮੰਗ ਕੀਤੀ ਹੈ ਕਿ ਔਰਬਿਟ ਬੱਸ ਕੰਪਨੀ ਦੇ ਮਾਲਕਾਂ ਖ਼ਿਲਾਫ਼ ਪਰਚਾ ਦਰਜ ਹੋਵੇ, ਔਰਬਿਟ ਬੱਸ ਕੰਪਨੀ ਦੇ ਸਾਰੇ ਰੂਟ ਰੱਦ ਕਰਕੇ ਪੰਜਾਬ ਰੋਡਵੇਜ਼ ਨੂੰ ਦਿੱਤੇ ਜਾਣ, ਪੰਜਾਬ ਦਾ ਗ੍ਰਹਿ ਮੰਤਰੀ ਸੁਖਬੀਰ ਬਾਦਲ ਜੋ ਔਰਬਿਟ ਕੰਪਨੀ ਦੇ ਮਾਲਕਾਂ 'ਚ ਵੀ ਸ਼ਾਮਲ ਹੈ ਅਸਤੀਫਾ ਦੇਵੇ, ਇਸ ਮਸਲੇ ਸਬੰਧੀ ਸੰਸਦ ਵਿੱਚ ਝੂਠਾ ਬਿਆਨ ਦੇਣ ਵਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਸਤੀਫਾ ਦੇਵੇ, ਸਮੁੱਚੇ ਬਾਦਲ ਪਰਿਵਾਰ ਦੀ ਜਾਇਦਾਦ ਦੀ ਜਾਂਚ-ਪੜਤਾਲ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਈ ਜਾਵੇ। ਪ੍ਰਾਈਵੇਟ ਬੱਸ ਕੰਪਨੀਆਂ ਵੱਲੋਂ ਸਟਾਫ਼ ਦੇ ਨਾਂ ਉੱਤੇ ਗੁੰਡੇ ਭਰਤੀ ਕਰਨ ਉੱਤੇ ਰੋਕ ਲਾਉਣ, ਬੱਸਾਂ ਦੀਆਂ ਸਵਾਰੀਆਂ ਖਾਸਕਰ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ, ਕਾਲ਼ੇ ਸ਼ੀਸੇ, ਪਰਦੇ ਲਾਉਣ 'ਤੇ ਪਾਬੰਦੀ ਲਾਗੂ ਕਰਨ, ਲੱਚਰ ਗੀਤ, ਫਿਲਮਾਂ, ਕੰਨਪਾੜੂ ਹੌਰਨਾਂ ਨਾਲ਼ ਹੋਣ ਵਾਲੇ ਧੁਨੀ ਪ੍ਰਦੂਸ਼ਣ ਉੱਤੇ ਰੋਕ ਲਾਉਣ ਦੀਆਂ ਮੰਗਾਂ ਵੀ ਉਠਾਈਆਂ ਗਈਆਂ । ਇਸਦੇ ਨਾਲ਼ ਹੀ ਫਰੀਦਕੋਟ ਵਿੱਚ ਔਰਬਿਟ ਬੱਸ ਕਾਂਡ ਖ਼ਿਲਾਫ਼ ਮੁਜਾਹਰਾ ਕਰ ਰਹੇ ਨੌਜਵਾਨ-ਵਿਦਿਆਰਥੀਆਂ ਉੱਤੇ ਲਾਠੀਚਾਰਜ ਅਤੇ ਉਹਨਾਂ ਨੂੰ ਇਰਾਦਾ ਕਤਲ ਜਿਹੇ ਗੰਭੀਰ ਦੋਸ਼ਾਂ ਤਹਿਤ ਝੂਠੇ ਕੇਸਾਂ ਵਿੱਚ ਜੇਲ 'ਚ ਬੰਦ ਕਰਨ ਦੀ ਸਖਤ ਨਿੰਦਾ ਕਰਦੇ ਹੋਏ ਇਹ ਕੇਸ ਰੱਦ ਕਰਨ ਲਈ ਅਤੇ ਜੇਲ• 'ਚ ਬੰਦ ਨੌਜਵਾਨ-ਵਿਦਿਆਰਥੀਆਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਵੀ ਉਠਾਈ ਗਈ।
ਰੋਸ ਮੁਜਾਹਰੇ ਅਤੇ ਘਿਰਾਓ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਔਰਬਿਟ ਬੱਸ ਕੰਪਨੀ ਵੱਲੋਂ ਸਟਾਫ਼ ਦੇ ਨਾਂ ਉੱਤੇ ਭਰਤੀ ਕੀਤੇ ਗਏ ਗੁੰਡਿਆਂ ਵੱਲੋਂ ਔਰਬਿਟ ਬੱਸ ਵਿੱਚ ਮਾਂ-ਧੀ ਨਾਲ਼ ਛੇੜਛਾੜ ਅਤੇ ਚਲਦੀ ਬੱਸ ਚੋਂ ਸੜਕ ਉੱਤੇ ਧੱਕਾ ਮਾਰ ਕੇ ਸੁੱਟਣ ਦੀ ਘਟਨਾ ਅਤੇ ਕੁੜੀ ਦੇ ਕਤਲ ਦੇ ਅਸਲ ਦੋਸ਼ੀ ਬੱਸ ਕੰਪਨੀ ਮਾਲਕ ਹਨ। ਬਾਦਲ ਪਰਿਵਾਰ ਦੀ ਔਰਬਿਟ ਬੱਸ ਕੰਪਨੀ ਸਮੇਤ ਹੋਰ ਬੱਸ ਕੰਪਨੀਆਂ ਵੱਲੋਂ ਨਿਯਮ-ਕਨੂੰਨਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਗੁੰਡਾਗਰਦੀ ਕੀਤੀ ਜਾ ਰਹੀ ਹੈ। ਜਿਸ ਬੱਸ ਵਿੱਚ ਇਹ ਘਟਨਾ ਹੋਈ ਉਸਦੇ ਡਰਾਈਵਰ ਕੋਲ ਡਰਾਈਵਿੰਗ ਲਾਈਸੈਂਸ ਤੱਕ ਨਹੀਂ ਸੀ। ਉਸ ਵੱਲੋਂ ਡਰਾਈਵਿੰਗ ਦੌਰਾਨ ਪਹਿਲਾਂ ਵੀ  ਦੋ ਵਿਅਕਤੀ ਮਾਰੇ ਜਾ ਚੁੱਕੇ ਹਨ। ਇਸ ਬੱਸ ਕੋਲ਼ ਰੂਟ ਪਰਮਿਟ ਵੀ ਨਹੀਂ ਸੀ। ਬੱਸ ਵਿੱਚ ਗੈਰ-ਕਨੂੰਨੀ ਤੌਰ 'ਤੇ ਕਾਲੇ ਸ਼ੀਸ਼ੇ ਅਤੇ ਪਰਦੇ ਲੱਗੇ ਹੋਏ ਸਨ। ਇਸ ਲਈ ਔਰਬਿਟ ਕੰਪਨੀ ਦੇ ਮਾਲਕ ਬਾਦਲ ਪਰਿਵਾਰ ਦੇ ਵਿਅਕਤੀਆਂ ਖਾਸਕਰ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਉੱਤੇ ਭਾਰਤੀ ਦੰਡ ਪ੍ਰਣਾਲੀ ਅਤੇ ਮੋਟਰ-ਵਹੀਕਲ ਕਨੂੰਨ ਤਹਿਤ ਕੇਸ ਦਰਜ ਕਰਨਾ ਬਣਦਾ ਹੈ। ਪਰ ਆਪਣੀ ਸਿਆਸੀ ਤਾਕਤ ਦੇ ਦਮ ਉੱਤੇ ਇਹ ਬਚੇ ਹੋਏ ਹਨ। ਪੁਲੀਸ ਇਹਨਾਂ ਦੀ ਕਠਪੁਤਲੀ ਬਣ ਚੁੱਕੀ ਹੈ। ਬਾਦਲ ਪਰਿਵਾਰ ਦੀਆਂ ਸਾਰੀਆਂ ਬੱਸ ਕੰਪਨੀਆਂ ਵਿੱਚ ਇਸੇ ਤਰਾਂ ਨਿਯਮ-ਕਨੂੰਨਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ। ਔਰਬਿਟ ਕੰਪਨੀ ਸਟਾਫ਼ ਦੇ ਨਾਂ ਉੱਤੇ ਗੁੰਡੇ ਭਰਤੀ ਕਰਦੀ ਹੈ। ਇੱਕ-ਇੱਕ ਬੱਸ ਵਿੱਚ ਪੰਜ-ਪੰਜ ਗੁੰਡੇ ਹੁੰਦੇ ਹਨ ਜੋ ਸਵਾਰੀਆਂ ਖਾਸਕਰ ਔਰਤਾਂ ਨੂੰ ਤੰਗ ਕਰਦੇ ਹਨ, ਸੜਕਾਂ ਉੱਤੇ ਦੂਜੇ ਵਾਹਨਾਂ ਦੇ ਲੋਕਾਂ ਤੇ ਟ੍ਰੈਫਿਕ ਪੁਲਸ ਨਾਲ਼ ਦੁਰਵਿਵਹਾਰ ਤੇ ਕੁੱਟਮਾਰ ਕਰਦੇ ਹਨ। ਇਹ ਪੂਰੀ ਤਰਾਂ ਸਰਕਾਰ ਉੱਤੇ ਕਾਬਜ ਬਾਦਲ ਪਰਿਵਾਰ ਦੀ ਇੱਛਾ ਅਨੁਸਾਰ ਅਤੇ ਉਸਦੀ ਸ਼ਹਿ ਉੱਤੇ ਹੋ ਰਿਹਾ ਹੈ। ਬਾਦਲ ਪਰਿਵਾਰ ਨੇ ਜੋ ਗੁੰਡਾਗਰਦੀ ਦਾ ਮਾਹੌਲ ਬਣਾਇਆ ਹੈ ਉਸਦਾ ਨਤੀਜਾ ਹੈ 30 ਅਪ੍ਰੈਲ ਨੂੰ ਹੋਇਆ ਮੋਗਾ ਔਰਬਿਟ ਬੱਸ ਕਾਂਡ, ਜਿਸ ਵਿੱਚ 13 ਸਾਲ ਦੀ ਮਾਸੂਮ ਕੁੜੀ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਵੀ ਬੱਸਾਂ ਵਿੱਚ ਔਰਤਾਂ ਨਾਲ਼ ਛੇੜਛਾੜ ਰੁਕੀ ਨਹੀਂ ਹੈ। ਨਿਊ ਦੀਪ ਬਸ ਵਿੱਚ ਮੁਕਤਸਰ ਵਿੱਚ ਦੋ ਲੜਕੀਆਂ ਨਾਲ਼ ਹੋਈ ਛੇੜਛਾੜ ਦੀ ਇਸਦੀ ਉਦਾਹਰਣ ਹੈ। ਬਾਦਲਾਂ ਦੀ ਪੂਰੀ ਮਿਲੀਭੁਗਤ ਰਾਹੀਂ ਪ੍ਰਾਈਵੇਟ ਬਸ ਕੰਪਨੀਆਂ ਗੁੰਡਾਗਰਦੀ ਕਰ ਰਹੀਆਂ ਹਨ। ਪੁਲੀਸ-ਪ੍ਰਸ਼ਾਸਨ ਨੰਗੇ-ਚਿੱਟੇ ਰੂਪ ਵਿੱਚ ਇਹਨਾਂ ਦੇ ਇਸ਼ਾਰਿਆਂ 'ਤੇ ਕੰਮ ਕਰ ਰਿਹਾ ਹੈ।
ਬੁਲਾਰਿਆਂ ਨੇ ਕਿਹਾ ਕਿ ਬਾਦਲਾਂ ਨੇ ਆਪਣੇ ਪੈਸੇ, ਸਿਆਸੀ ਤਾਕਤ ਅਤੇ ਗੁੰਡਾਗਰਦੀ ਦੇ ਸਹਾਰੇ ਭਾਵੇਂ ਪੀੜਤ ਪਰਿਵਾਰ ਨੂੰ ਡਰਾ-ਧਮਕਾ ਕੇ ਚੁੱਪ ਕਰਾ ਦਿੱਤਾ ਹੈ ਪਰ ਪੰਜਾਬ ਦੇ ਇਨਸਾਫ਼ ਪਸੰਦ, ਜੁਝਾਰੂ, ਸੰਘਰਸ਼ਸ਼ੀਲ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜਮਾਂ ਦੀਆਂ ਜਨਤਕ ਜੱਥੇਬੰਦੀਆਂ ਕਦੇ ਵੀ ਚੁੱਪ ਨਹੀਂ ਬੈਠਣ ਲੱਗੀਆਂ। ਮਸਲਾ ਸਿਰਫ਼ ਇੱਕ ਪਰਿਵਾਰ ਦਾ ਨਹੀਂ ਹੈ ਸਗੋਂ ਪੰਜਾਬ ਦੇ ਸਮੁੱਚੇ ਆਮ ਲੋਕਾਂ ਅਤੇ ਔਰਤਾਂ ਦੀ ਸੁਰੱਖਿਆ ਦਾ ਹੈ। ਸਿਰਫ਼ ਬਾਦਲ ਪਰਿਵਾਰ ਦੀਆਂ ਬੱਸ ਕੰਪਨੀਆਂ ਵਿੱਚ ਹੀ ਗੁੰਡਾਗਰਦੀ ਨਹੀਂ ਹੁੰਦੀ ਸਗੋਂ ਸਾਰੀਆਂ ਨਿੱਜੀ ਬੱਸ ਕੰਪਨੀਆਂ ਅਜਿਹੀਆਂ ਹੀ ਹਨ। 
ਬੁਲਾਰਿਆਂ ਨੇ ਕਿਹਾ ਕਿ ਜਿੱਥੇ ਬੱਸ ਟਰਾਂਸਪੋਰਟ ਦੇ ਨਿੱਜੀਕਰਨ ਦੀ ਨੀਤੀ ਕਰਕੇ ਆਮ ਲੋਕਾਂ ਦੀ ਆਰਥਿਕ ਤੌਰ ਉੱਤੇ ਬੇਹਿਸਾਬ ਲੁੱਟ ਹੋਈ ਹੈ। ਨਿੱਜੀਕਰਨ ਕਰਕੇ ਨਿੱਜੀ ਕੰਪਨੀਆਂ ਨੂੰ ਬਹੁਤ ਜਿਆਦਾ ਫਾਇਦਾ ਹੋਇਆ ਹੈ ਉੱਥੇ ਲੋਕਾਂ ਦੀਆਂ ਜੇਬਾਂ ਉੱਤੇ ਡਾਕਾ ਪਿਆ ਹੈ। ਬੱਸ ਟਰਾਂਸਪੋਰਟ ਦੇ ਨਿਜੀਕਰਨ ਦਾ ਸਭ ਤੋਂ ਵਧੇਰੇ ਫਾਇਦਾ ਬਾਦਲ ਪਰਿਵਾਰ ਨੂੰ ਹੋਇਆ ਹੈ। ਨਿੱਜੀ ਕੰਪਨੀਆਂ ਲੋਕਾਂ ਦੀ ਆਰਥਿਕ ਲੁੱਟ ਅਤੇ ਆਪਸੀ ਮੁਕਾਬਲੇ ਲਈ ਗੁੰਡਾਗਰਦੀ ਦਾ ਸਹਾਰਾ ਲੈਂਦੀਆਂ ਹਨ। ਬਾਦਲ ਪਰਿਵਾਰ ਗੁੰਡਾਗਰਦੀ ਵਿੱਚ ਸਭ ਤੋਂ ਅੱਗੇ ਹੈ। ਬੁਲਾਰਿਆਂ ਨੇ ਕਿਹਾ ਕਿ ਆਰਥਿਕ ਲੁੱਟ ਅਤੇ ਸਰਕਾਰੀ-ਗੈਰਸਰਕਾਰੀ ਗੁੰਡਾਗਰਦੀ ਖ਼ਿਲਾਫ਼ ਲੜਾਈ ਆਪਸ ਵਿੱਚ ਜੁੜੀ ਹੋਈ ਹੈ।
ਬੁਲਾਰਿਆਂ ਨੇ ਕਿਹਾ ਕਿ ਜਾਗਦੀ ਜ਼ਮੀਰ ਵਾਲੇ ਲੋਕ ਇਸ ਗੁੰਡਾ ਰਾਜ ਖ਼ਿਲਾਫ਼ ਚੁੱਪ ਕਰਕੇ ਨਹੀਂ ਬੈਠ ਸਕਦੇ। ਪੰਜਾਬ ਦੇ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ, ਸਰਕਾਰੀ ਮੁਲਾਜਮਾਂ ਆਦਿ ਤਬਕਿਆਂ ਦੀਆਂ ਜੱਥੇਬੰਦੀਆਂ ਵੱਲੋਂ ਗਠਿਤ ਔਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ, ਪੰਜਾਬ ਬਾਦਲ ਪਰਿਵਾਰ ਦੇ ਗੁੰਡਾ ਰਾਜ ਅਤੇ ਲੋਕਾਂ ਦੀ ਆਰਥਿਕ ਲੁੱਟ ਖ਼ਿਲਾਫ਼ ਡੱਟ ਕੇ ਘੋਲ਼ ਲੜੇਗੀ।
ਅੱਜ ਦੇ ਮੁਜਾਹਰੇ ਨੂੰ ਲਖਵਿੰਦਰ (ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ), ਨਵਕਰਨ (ਨੌਜਵਾਨ ਭਾਰਤ ਸਭਾ), ਹਰਜਿੰਦਰ ਸਿੰਘ ਅਤੇ ਵਿਜੇ ਨਾਰਾਇਣ (ਮੌਲਡਰ ਐਂਡ ਸਟੀਲ ਵਰਕਰਜ਼ ਯੂਨੀਅਨ), ਵਿਸ਼ਵਨਾਥ (ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ), ਪ੍ਰੋ. ਜਗਮੋਹਨ ਸਿੰਘ (ਜਮਹੂਰੀ ਅਧਿਕਾਰ ਸਭਾ), ਗੱਲਰ ਚੌਹਾਨ (ਲੋਕ ਏਕਤਾ ਸੰਗਠਨ), ਇਕਬਾਲ ਸਿੰਘ (ਟੈਕਨੀਕਲ ਸਰਵਿਸਜ ਯੂਨੀਅਨ), ਪ੍ਰਭਾਕਰ (ਸਰਭ ਸਾਂਝਾ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ), ਜਸਦੇਵ ਲਲਤੋਂ (ਕਾਮਗਾਟਾ ਮਾਰੂ ਯਾਦਗਾਰੀ ਕਮੇਟੀ), ਕਸਤੂਰੀ ਲਾਲ (ਪੰਜਾਬ ਲੋਕ ਸੱਭਿਆਚਾਰਕ ਮੰਚ) ਆਦਿ ਆਗੂਆਂ ਨੇ ਸੰਬੋਧਿਤ ਕੀਤਾ।

Monday, May 04, 2015

ਮੋਗਾ ਕਾਂਡ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਨਵੀਂ ਮੁਹਿੰਮ

10 ਮਈ ਵਾਲੇ ਦਿਨ ਸਾਰਿਆਂ ਨੂੰ ਸ਼ਾਮੀ 8 ਵਜੇ ਬੱਤੀ ਬੁਝਾਉਣ ਦਾ ਸੱਦਾ 
ਲੁਧਿਆਣਾ:4 ਮਈ 2015: (ਪੰਜਾਬ ਸਕਰੀਨ ਬਿਓਰੋ): 
ਮੋਗਾ ਕਾਂਡ ਵਿੱਚ ਮਾਮਲੇ ਨੂੰ ਰਫ਼ਾਦਫ਼ਾ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ ਹੁੰਦੀਆਂ ਨਜਰ ਆ ਰਹੀਆਂ ਹਨ। ਮੋਗਾ ਦੇ ਰੀਗਲ ਸਿਨੇਮਾ ਕਾਂਡ ਸਮੇਂ ਸ਼ਾਨਾਂਮੱਤਾ ਇਤਿਹਾਸਿਕ ਸੰਘਰਸ਼ ਕਰਨ ਵਾਲੇ ਲੋਕ ਇੱਕ ਵਾਰ ਫੇਰ ਨਵੇਂ ਸੰਘਰਸ਼ਾਂ ਲਈ ਤਿਆਰ ਹੁੰਦੇ ਨਜ਼ਰ ਆ ਰਹੇ ਹਨ। ਥੋਹੜੀ ਦੇਰ ਪਹਿਲਾਂ ਵਾਟਸਐਪ ਅਤੇ ਇਨਬੋਕਸ ਵਿੱਚ ਆਏ ਸੁਨੇਹਿਆਂ ਤੋਂ ਮਹਿਸੂਸ ਹੁੰਦਾ ਹੈ ਕਿ ਸੋਸ਼ਲ ਮੀਡੀਆ ਦੇ ਆਸਰੇ ਇੱਕ ਨਵਾਂ ਅੰਦੋਲਨ ਤਿਆਰ ਹੋ ਰਿਹਾ ਹੈ। ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਰਾਤ ਨੂੰ 9 ਵਜੇ ਅਰਸ਼ਦੀਪ ਦੇ ਜਬਰੀ ਅੰਤਿਮ ਸੰਸਕਾਰ ਨਾਲ ਲੋਕਾਂ ਵਿੱਚ ਰੋਹ ਹੋਰ ਤਿੱਖਾ ਹੋਇਆ ਹੈ। ਸੁਨੇਹਿਆਂ ਵਿੱਚ ਕਿਹਾ ਗਿਆ ਹੈ ਕਿ  ਇਹ ਅੰਤਿਮ ਸੰਸਕਾਰ ਪਿੰਡ ਵਾਲਿਆਂ  ਅਤੇ ਪਰਿਵਾਰ ਵਾਲਿਆਂ  ਤੋਂ ਚੋਰੀ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਕੀਤਾ ਗਿਆ। ਲੋਕਾਂ ਨੇ ਇਹ ਸੁਆਲ ਵੀ ਕੀਤਾ ਹੈ ਕਿ ਜੇ ਕਸੂਰ ਨਿਜੀ ਬਸ ਕੰਪਨੀ ਦਾ ਹੈ ਤਾਂ ਉਸਦੀ ਗਲਤੀ ਦਾ ਖਮਿਆਜਾ ਅਤੇ ਮੁਆਵਜ਼ਾ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚੋਂ ਕਿਓਂ? ਇਹ ਰਕਮ ਵੀ ਉਸ ਕੰਪਨੀ ਦੇ ਖਾਤੇ ਵਿੱਚੋਂ ਹਰਜਾਨੇ ਦੇ ਤੌਰ ਤੇ ਭਰੀ ਜਾਣੀ ਚਾਹੀਦੀ ਹੈ। ਬਹੁਤ ਸਾਰੇ ਸਰਗਰਮ ਗਰੁੱਪਾਂ ਵਿੱਚ ਆਏ ਇਹਨਾਂ ਸੁਨੇਹਿਆਂ ਵਿੱਚ ਸਵਰਾਜ ਮੁਹਿੰਮ ਵੱਲੋਂ ਨਵੇਂ ਕਦਮ ਦਾ ਸੱਦਾ ਦੇਂਦਿਆਂ ਕਿਹਾ ਗਿਆ ਹੈ: 
ਬੱਸ ਹੋਰ ਮੋਗਾ ਨਹੀਂ
ਸਮੂਹ ਪੰਜਾਿਬਆਂ ਨੂੰ ਅਪੀਲ ਕੀਤੀ ਜਾਂਦੀ ਹੈ ਕੇ 10 ਮਈ ਐਤਵਾਰ ਨੂੰ "ਪੰਜਾਬ ਦੀ ਧੀ" ਅਰਸ਼ਦੀਪ ਦੇ ਭੋਗ ਵਾਲੀ ਸ਼ਾਮ 8 ਵਜੇ 10 ਮਿੰਟਾਂ ਲਈ ਬੱਤੀ ਬੁਝਾ ਕੇ ਅਰਸ਼ਦੀਪ ਨੂੰ ਸ਼ਰਧਾਂਜਲੀ ਦੇਈਏ ਅਤੇ ਔਰਤ ਦੇ ਸਨਮਾਨ ਦੇ ਲਈ ਸੰਕਲਪ ਕਰੀਏ।  
ਵੱਲੋਂ: ਸਵਰਾਜ ਲਹਿਰ ਪੰਜਾਬ 

Saturday, December 27, 2014

ਸ਼ਹਿਨਾਜ਼ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕੱਲ

Sat, Dec 27, 2014 at 3:03 PM
ਸਮਾਗਮ ਦੀਆਂ ਸਭ ਤਿਆਰੀਆਂ ਮੁਕੰਮਲ 
ਢੰਡਾਰੀ ਬਲਾਤਕਾਰ ਅਤੇ ਕਤਲ ਕਾਂਡ ਦੀ ਪੀੜਤ ਬਹਾਦਰ ਕੁੜੀ ਦੀ ਯਾਦ 'ਚ ਜੁੜਣਗੇ ਲੋਕ ਪੱਖੀ ਸੰਗਠਨ 
ਪੰਜਾਬ ਤੇ ਦੇਸ਼ ਦੇ ਹੋਰ ਹਿੱਸਿਆਂ ਚੋਂ ਹਜ਼ਾਰਾਂ ਲੋਕ ਸ਼ਾਮਲ ਹੋਣਗੇ
ਲੁਧਿਆਣਾ: 27 ਦਸੰਬਰ 2014: (ਲਖਵਿੰਦਰ//ਪੰਜਾਬ ਸਕਰੀਨ ਬਿਊਰੋ):
ਚਾਰ ਦਸੰਬਰ ਨੂੰ ਇੱਕ ਗੁੰਡਾ ਗਿਰੋਹ ਵੱਲੋਂ ਮਿੱਟੀ ਦਾ ਤੇਲ ਪਾ ਕੇ ਸਾੜੀ ਗਈ ਢੰਡਾਰੀ ਬਲਾਤਕਾਰ ਤੇ ਕਤਲ ਕਾਂਡ ਦੀ ਪੀੜਤ ਸ਼ਹਿਨਾਜ਼ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਕੱਲ ਢੰਡਾਰੀ ਖੁਰਦ ਦੀ ਵੱਡੀ ਸਬਜ਼ੀ ਮੰਡੀ ਵਿੱਚ ਸਵੇਰੇ 10 ਵਜੇ ਕੀਤਾ ਜਾ ਰਿਹਾ ਹੈ। ਢੰਡਾਰੀ ਬਲਾਤਕਾਰ ਅਤੇ ਕਤਲ ਕਾਂਡ ਵਿਰੋਧੀ ਸੰਘਰਸ਼ ਕਮੇਟੀ ਵੱਲੋਂ ਕਰਵਾਏ ਜਾ ਰਹੇ ਸ਼ਰਧਾਂਜਲੀ ਸਮਾਗਮ ਵਿੱਚ ਪੰਜਾਬ ਦੇ ਕੋਨੇ-ਕੋਨੇ 'ਚੋਂ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ਚੋਂ ਹਜ਼ਾਰਾਂ ਲੋਕ ਸ਼ਾਮਲ ਹੋ ਕੇ ਜੁਲਮ ਖਿਲਾਫ਼ ਜੂਝਦੀ ਹੋਈ ਮਰ-ਮਿਟਣ ਵਾਲ਼ੀ ਬਹਾਦਰ ਸ਼ਹਿਨਾਜ਼ ਨੂੰ ਸ਼ਰਧਾਂਜਲੀ ਭੇਂਟ ਕਰਨਗੇ ਅਤੇ ਉਸਨੂੰ ਇਨਸਾਫ਼ ਦੁਆਉਣ, ਸਮਾਜ ਵਿੱਚੋਂ ਗੁੰਡਾਗਰਦੀ ਤੇ ਔਰਤਾਂ ਖਿਲਾਫ਼ ਜੁਲਮਾਂ ਦਾ ਖਾਤਮਾ ਕਰਨ ਦਾ ਸੰਕਲਪ ਲੈਂਦੇ ਹੋਏ ਇੱਕਮੁੱਠਦਾ ਦਾ ਪ੍ਰਦਰਸ਼ਨ ਕਰਨਗੇ। ਸ਼ਹਿਨਾਜ਼ ਬਹਾਦਰੀ ਨਾਲ਼ ਅਗਵਾਕਾਰੀਆਂ ਅਤੇ ਬਲਾਤਕਾਰੀਆਂ ਖਿਲਾਫ਼ ਲੜੀ ਅਤੇ ਲੜਦੇ-ਲੜਦੇ ਆਪਣੀ ਜਾਨ ਦੀ ਬਾਜ਼ੀ ਲਗਾ ਗਈ। ਉਹ ਜ਼ਬਰ-ਜ਼ੁਲਮ ਦਾ ਸ਼ਿਕਾਰ ਸਭਨਾਂ ਔਰਤਾਂ ਤੇ ਸਧਾਰਨ  ਲੋਕਾਂ ਮੂਹਰੇ ਇੱਕ ਮਿਸਾਲ, ਸੰਘਰਸ਼ ਦਾ ਇੱਕ ਪ੍ਰਤੀਕ ਹੈ। ਉਸਨੂੰ ਕਦੇ ਭੁਲਾਇਆ ਨਹੀਂ ਜਾਣਾ ਚਾਹੀਦਾ।
ਸ਼ਹਿਨਾਜ਼ ਨੂੰ ਅਗਵਾ-ਬਲਾਤਕਾਰ ਤੋਂ ਲੈ ਕੇ ਆਪਣੀ ਮੌਤ ਤੱਕ ਪੁਲਿਸ-ਪ੍ਰਸ਼ਾਸਨ ਤੇ ਸਰਕਾਰ ਦੀ ਬੇਰੁਖੀ ਅਤੇ ਭ੍ਰਿਸ਼ਟਾਚਾਰ ਦਾ ਸਾਹਮਣਾ ਕਰਨਾ ਪਿਆ ਹੈ। ਉਸਦੀ ਮੌਤ ਤੋਂ ਬਾਅਦ ਵੀ ਪੀੜਤ ਪਰਿਵਾਰ ਨੂੰ ਇਨਸਾਫ਼ ਲਈ ਲੜਨਾ ਪੈ ਰਿਹਾ ਹੈ। ਸ਼ਹਿਨਾਜ਼ ਦੇ ਬਿਆਨਾਂ ਨੂੰ ਝੂਠਾ ਸਾਬਤ ਕਰਨ ਲਈ ਝੂਠੇ ਗਵਾਹ ਖੜੇ ਕੀਤੇ ਜਾ ਰਹੇ ਹਨ। ਪੁਲਿਸ ਵੱਲੋਂ ਝੂਠੀਆਂ ਕਹਾਣੀਆਂ ਪ੍ਰਚਾਰਿਤ ਕੀਤੀਆਂ ਜਾ ਰਹੀਆਂ ਹਨ। ਅਸੀਂ ਪੁਲੀਸ-ਪ੍ਰਸ਼ਾਸਨ ਦੇ ਇਸ ਘਟੀਆ ਰਵੱਈਏ ਦੀ ਸਖਤ ਨਿਖੇਧੀ ਕਰਦੇ ਹਾਂ। ਸ਼ਹਿਨਾਜ਼ ਅਤੇ ਉਸੇ ਪਰਿਵਾਰ ਨੂੰ ਬਦਨਾਮ ਕਰਨ ਦੀਆਂ ਘਟੀਆ ਕਾਰਵਾਈਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਲੋਕਾਂ ਦੇ ਜੂਝਾਰੂ ਘੋਲ਼ ਦੇ ਦਬਾਅ ਹੇਠ ਗੁੰਡਾ ਗਿਰੋਹ ਨੂੰ ਫੜਿਆ ਤਾਂ ਗਿਆ ਹੈ ਪਰ ਪੁਲੀਸ-ਪ੍ਰਸ਼ਾਸਨ ਅਪਰਾਧੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਹੁਣ ਵੀ ਕਰ ਰਿਹਾ ਹੈ। ਇਸਦੇ ਖਿਲਾਫ਼ ਜੁਝਾਰੂ ਘੋਲ਼ ਲੜਿਆ ਜਾਵੇਗਾ।
ਸ਼ਹਿਨਾਜ਼ ਅਤੇ ਉਸਦੇ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ, ਬਲਾਤਕਾਰੀਆਂ-ਕਾਤਲਾਂ ਨੂੰ ਫਾਹੇ ਲਵਾਉਣ ਲਈ, ਦੋਸ਼ੀ  ਪੁਲੀਸ ਅਫਸਰਾਂ ਨੂੰ ਸਖਤ ਤੋਂ ਸਖਤ ਸਜਾ ਕਰਾਉਣ ਲਈ,ਪਰਿਵਾਰ ਨੂੰ ਮੁਆਵਜ਼ਾ ਦੁਆਉਣ, ਪੁਲੀਸ-ਸਿਆਸੀ-ਗੁੰਡਾ ਗਠਜੋੜ 'ਤੇ ਰੋਕ ਲਾਉਣ ਲਈ ਤਿੱਖਾ ਘੋਲ਼ ਲੜਿਆ ਜਾਵੇਗਾ। ਸ਼ਹਿਨਾਜ਼ ਦੀ ਆਖਰੀ ਇੱਛਾ - ਮੈਨੂੰ ਇਨਸਾਫ਼ ਚਾਹੀਦਾ ਹੈ - ਪੂਰੀ ਕਰਨ ਲਈ ਅਸੀਂ ਸਾਰੇ ਇਨਸਾਫ਼ਪੰਸਦ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕਰਦੇ ਹਾਂ। ਇਹ ਘੋਲ਼ ਸਮਾਜ ਵਿੱਚੋਂ ਗੁੰਡਾਗਰਦੀ ਦਾ ਖਾਤਮਾ ਕਰਨ, ਔਰਤਾਂ ਖਿਲਾਫ਼ ਜੁਲਮਾਂ ਨੂੰ ਜੜ ਤੋਂ ਮਿਟਾਉਣ ਲਈ ਘੋਲ਼ ਦਾ ਇੱਕ ਅੰਗ ਹੈ। ਅਸੀਂ ਸਾਰੇ ਲੋਕਾਂ ਨੂੰ ਕੱਲ ਹੋਣ ਵਾਲ਼ੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦੇ ਹਾਂ।

ਲਖਵਿੰਦਰ ਢੰਡਾਰੀ ਬਲਾਤਕਾਰ ਅਤੇ ਕਤਲ ਕਾਂਡ ਵਿਰੋਧੀ ਸੰਘਰਸ਼ ਕਮੇਟੀ ਦੇ ਕਨਵੀਨਰ ਹਨ ਅਤੇ ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ ਦੇ ਪ੍ਰਧਾਨ ਵੀ। ਫੋਨ- 9646150249

Wednesday, September 18, 2013

ਹੁਣ ਝਾਰਖੰਡ ਵਿੱਚ ਵੀ ਕੁੜੀ ਨੇ ਕੀਤੀ ਆਤਮ ਹੱਤਿਆ

ਪਿਛਲੇ ਹਫਤੇ ਹੀ ਹੋਈ ਸੀ ਬਲਾਤਕਾਰ ਦਾ ਸ਼ਿਕਾਰ
ਕੋਡਰਮਾ (ਝਾਰਖੰਡ): ਦੇਵੀ ਦੇ ਨੌ ਰੂਪਾਂ ਦੀ ਪੂਜਾ ਕਰਨ ਵਾਲਾ ਇਹ ਸਮਾਜ ਕਦੇ ਔਰਤ ਦਾ ਏਨਾ ਵੱਡਾ ਦੁਸ਼ਮਣ ਬਣ ਜਾਵੇਗਾ ਇਹ ਸ਼ਾਇਦ ਕਿਸੇ ਵੀ ਨਹੀਂ ਸੀ ਸੋਚਿਆ। ਅੱਜ ਕਲ੍ਹ ਲਗਾਤਾਰ ਆ ਰਹੀਆਂ ਖਬਰਾਂ ਇਹੀ ਦੱਸ ਰਹੀਆਂ ਹਨ ਕਿ ਹੁਣ ਔਰਤ ਪੂਜਾ ਸਥਾਨ ਤੋਂ ਹਟ ਕੇ ਇੱਕ ਬਾਜ਼ਾਰੂ ਵਸਤੂ ਗਈ ਹੈ ਜਿਸਨੂੰ ਭੋਗਣ ਤੋਂ ਇਲਾਵਾ ਹੁਣ ਇਸ ਸਮਾਜ ਦੀ ਸਾਮੂਹਿਕ ਸੋਚ ਵਿੱਚ ਕੁਝ ਵੀ ਹੋਰ ਬਾਕੀ ਨਹੀਂ ਬਚਿਆ। ਕੀ ਇਸ ਸੋਚ ਤੋਂ ਤੰਗ ਆਈ ਔਰਤ ਜ਼ਾਤ ਕੋਲ ਹੁਣ ਖੁਦਕੁਸ਼ੀ ਤੋਂ ਇਲਾਵਾ ਕੋਈ ਵੀ ਹੋਰ ਰਸਤਾ ਨਹੀਂ ਬਚਿਆ? ਹੁਣ ਨਵੀਂ ਖਬਰ ਆਈ ਹੈ: ਝਾਰਖੰਡ ਦੇ ਕੋਡਰਮਾ ਜ਼ਿਲੇ ਤੋਂ ਜਿੱਥੇ ਬਲਾਤਕਾਰ ਪੀਡ਼ਤਾ 14 ਸਾਲਾਂ ਦੀ ਇਕ ਲਡ਼ਕੀ ਨੇ ਆਪਣੇ ਘਰ ‘ਚ ਆਤਮਹੱਤਿਆ ਕਰ ਲਈ ਹੈ। ਇਸ ਲਡ਼ਕੀ ਨਾਲ ਪਿਛਲੇ ਹਫਤੇ ਹੀ ਬਲਾਤਕਾਰ ਕੀਤਾ ਗਿਆ ਸੀ। ਉਸ ਵੇਲੇ ਜਦੋਂ ਉਹ ਪੜ੍ਹਾਈ ਕਰਕੇ ਸਕੂਲੋਂ ਘਰ ਵਾਪਿਸ ਆ ਰਹੀ ਸੀ। ਪੁਲਸ ਕਪਤਾਨ ਹੇਮੰਤ ਟੋਪੋ ਨੇ ਬੁੱਧਵਾਰ ਨੂੰ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਲਡ਼ਕੀ ਦੀ ਮੰਗਲਵਾਰ ਦੀ ਰਾਤ ਨੂੰ ਜ਼ਹਿਰ ਖਾਣ ਤੋਂ ਬਾਅਦ ਮੌਤ ਹੋ ਗਈ। ਪ੍ਰਾਪਤ ਵੇਰਵੇ ਮੁਤਾਬਿਕ ਜਦੋਂ ਇਹ ਨਾਬਾਲਗ ਲਡ਼ਕੀ 11 ਸਤੰਬਰ ਨੂੰ ਜੈਨਗਰ ਪੁਲਸ ਥਾਣੇ ਦੇ ਅਧੀਨ ਆਉਣ ਵਾਲੇ ਆਪਣੇ ਸਕੂਲ ਤੋਂ ਘਰ ਆ ਰਹੀ ਸੀ। ਉਸ ਵੇਲੇ ਰਸਤੇ ‘ਚ ਦੋਸ਼ੀ ਜ਼ਬਰਦਸਤੀ ਉਸ ਨੂੰ ਇਕ ਸੁੰਨਸਾਨ ਜਗ੍ਹਾ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਹਾਲਾਂਕਿ 24 ਸਾਲਾ ਦੋਸ਼ੀ ਨੂੰ ਅਗਲੇ ਹੀ ਦਿਨ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ। ਨਿਸਚੇ ਹੀ ਉਸਨੂੰ ਦੇਰ ਸਵੇਰ ਸਜ਼ਾ ਵੀ ਹੋ ਜਾਣੀ ਸੀ ਪਰ ਜਾਪਦਾ ਹੈ ਕਿ ਸਮਾਜ ਵਿੱਚ ਉਸ ਕੁੜੀ ਨੂੰ ਜਿਊਂਦਿਆਂ ਰਹਿਣਾ ਮੁਸ਼ਕਿਲ ਲੱਗ ਰਿਹਾ ਸੀ। ਕਈ ਹੋਰ ਮਾਨਸਿਕ ਉਲਝਣਾਂ ਵੀ ਪੈਦਾ ਹੋਈਆਂ ਹੋਣਗੀਆਂ ਤੇ ਆਖਿਰ ਉਸ ਨਾਬਾਲਿਗ ਕੁੜੀ ਨੇ ਇਹਨਾਂ ਸਾਰੀਆਂ ਮੁਸ਼ਕਿਲਾਂ ਤੋਂ ਖੁਦਕੁਸ਼ੀ ਕਰਕੇ ਨਿਜਾਤ ਪਾ ਲਈ। ਨਿਸਚੇ ਹੀ ਉਸਨੇ ਚੰਗਾ ਨਹੀਂ ਕੀਤਾ। ਖੁਦਕੁਸ਼ੀ ਕਿਸੇ ਵੀ ਮਸਲੇ ਦਾ ਕੋਈ ਹਲ ਨਹੀਂ ਹੁੰਦਾ ਪਰ ਸੁਆਲ ਉਠਦਾ ਹੈ ਕਿ ਉਸ ਕੁੜੀ ਨੂੰ ਇਨਸਾਫ਼ ਹਾਸਿਲ ਕਰਨ ਲਈ, ਜਿਊਂਦਿਆਂ ਰਹਿਣ ਲਈ, ਪੜ੍ਹ ਲਿਖ ਕੇ ਕੁਝ ਬਣ ਦਿਖਾਉਣ ਲਈ ਬਾਕੀ ਦੇ ਸਾਰੇ ਰਸਤੇ ਬੰਦ ਕਿਓਂ ਨਜਰ ਆਏ? ਇਸ ਸੁਆਲ ਦਾ ਜੁਆਬ ਸਾਡੇ ਸਾਰਿਆਂ ਪ੍ਰਤੀ ਹੈ। ਸਾਨੂੰ ਦੇਖਣਾ ਪਵੇਗਾ ਕਿ ਇਹ ਬੱਚਿਆਂ ਕਿਸੇ  ਹੋਣ ਤੇ ਆਪਣੇ ਆਪ ਨੂੰ ਇੱਕਲਿਆਂ ਨਾ ਸਮਝਣ।

ਨੋਇਡਾ ਨੇੜੇ ਮਿਲੀ ਦਲਿਤ ਕੁੜੀ ਦੀ ਲਾਸ਼

ਅਗਵਾ ਅਤੇ ਬਲਾਤਕਾਰ ਤੋਂ ਬਾਅਦ ਕਤਲ ਦਾ ਸ਼ੱਕ 
ਲੋਕਾਂ ਨੇ ਕੀਤਾ ਟ੍ਰੈਫਿਕ ਜਾਮ:ਪੁਲਿਸ ਵੱਲੋਂ ਭਰੋਸਾ ਮਿਲਣ ਤੇ ਚੁੱਕਿਆ ਧਰਨਾ 
ਗ੍ਰੇਟਰ ਨੋਇਡਾ:18 ਸਤੰਬਰ 2013:(ਪੰਜਾਬ ਸਕਰੀਨ ਬਿਊਰੋ): ਲੜਕੀਆਂ ਨਾਲ ਵਧੀਕੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਰਿਹਾ। ਹੁਣ ਖਬਰ ਦਾ ਕੁਝ ਵੇਰਵਾ ਆ ਰਿਹਾ ਹੈ ਨੋਇਡਾ ਤੋਂ ਜਿੱਥੇ 14 ਵਰ੍ਹਿਆਂ ਦੀ ਇੱਕ ਦਲਿਤ ਕੁੜੀ ਦੀ ਲਾਸ਼ ਮਿਲੀ ਹੈ। ਏਥੋਂ ਦੇ ਜੇਵਰ ਇਲਾਕੇ ‘ਚ ਅੱਜ ਬੁੱਧਵਾਰ ਨੂੰ 14 ਸਾਲਾ ਦਲਿਤ ਲਡ਼ਕੀ ਦੀ ਲਾਸ਼ ਦਰੱਖਤ ਨਾਲ ਲਟਕਦੀ ਹੋਈ ਮਿਲੀ। ਲਡ਼ਕੀ ਦੇ ਪਰਿਵਾਰ ਦਾ ਦੋਸ਼ ਹੈ ਕਿ ਪਹਿਲਾਂ ਉਸਨੂੰ ਅਗਵਾ ਕੀਤਾ ਗਿਆ, ਫਿਰ ਉਸਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ ਅਤੇ ਬਲਾਤਕਾਰ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। ਅਜਿਹੀਆਂ ਘਟਨਾਵਾਂ ਏਨੀ ਤੇਸੀ ਨਾਲ ਵਾਪਰ ਰਹੀਆਂ  ਹਨ ਕਿ ਇਹਨਾਂ ਦੀ ਅਸਲ ਗਿਣਤੀ ਦਾ ਪਤਾ ਲਾਉਣਾ ਵੀ ਔਖਾ ਹੈ। ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਹਰਿਆਣਾ ਵਾਸੀ ਇਹ ਲਡ਼ਕੀ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਆਈ ਸੀ। ਉਹ ਪਿਛਲੀ ਰਾਤ ਤੋਂ ਹੀ ਲਾਪਤਾ ਸੀ। ਯਮੁਨਾ ਨਦੀ ਦੇ ਕਿਨਾਰੇ ਤੇ ਵੱਸੇ ਹੋਏ ਇਸ ਪਿੰਡ ਨੂੰ ਮਹਾਂਰਿਸ਼ੀ ਜਾਵਲੀ ਨੇ ਵਸਾਇਆ ਸੀ ਅਤੇ ਅੱਜ ਕਲ੍ਹ ਇਹ ਯੂਪੀ ਦੇ ਜ਼ਿਲਾ ਗੌਤਮ ਬੁਧ ਨਗਰ ਵਿੱਚ ਪੈਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਲਡ਼ਕੀ ਦਾਊ ਜੀ ਦੇ ਮੇਲੇ ‘ਚ ਗਈ ਸੀ ਪਰ ਉੱਥੋਂ ਘਰ ਵਾਪਸ ਨਹੀਂ ਆਈ। ਕਾਬਿਲ-ਏ-ਜ਼ਿਕਰ ਹੈ ਕੀ ਏਥੋਂ ਦੇ ਪ੍ਰਸਿਧ ਮੰਦਿਰ ਦਾਊ ਜੀ ਵਿਖੇ ਇਹ ਮੇਲਾ ਹਰ ਸਾਲ ਲੱਗਦਾ ਹੈ। ਲੋਕ ਇਸ ਮੇਲੇ ਨੂੰ ਦੇਖਣ ਦੂਰ ਦੂਰ ਤੋਂ ਆਉਂਦੇ ਹਨ ਸੋ ਇਹ ਕੁੜੀ ਵੀ ਮੇਲਾ ਦੇਖਣ ਲਈ ਆਈ ਹੋਈ ਸੀ। ਜਦੋਂ ਕੁੜੀ ਘਰ ਨਾ ਪਰਤੀ ਤਾਂ ਹਰ ਪਾਸੇ ਰੌਲਾ ਪੈ ਗਿਆ। ਕੁੜੀ ਕਿੱਥੇ ਹੈ? ਕੁੜੀ ਕਿੱਥੇ ਗਈ? ਇਸ ਭੰਬਲਭੂਸੇ ਵਿੱਚ ਹੀ ਪਿੰਡ ਵਾਲਿਆਂ ਨੂੰ ਲਡ਼ਕੀ ਦੀ ਲਾਸ਼ ਸਵੇਰੇ ਦਰੱਖਤ ਨਾਲ ਲਟਕੀ ਹੋਈ ਮਿਲੀ। ਪੁਲਸ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਅਤੇ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਲਡ਼ਕੀ ਨੂੰ ਅਗਵਾ ਕੇ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਜੇਵਰ ਮਾਰਗ ਇਕ ਘੰਟੇ ਤੱਕ ਰੋਕ ਕੇ ਰੱਖਿਆ। ਸੀਨੀਅਰ ਪੁਲਸ ਅਧਿਕਾਰੀਆਂ ਵੱਲੋਂ ਅਪਰਾਧੀਆਂ ਦੇ ਖਿਲਾਫ ਕਾਰਵਾਈ ਕੀਤੇ ਜਾਣ ਦਾ ਭਰੋਸਾ ਮਿਲਣ ਤੋਂ ਬਾਅਦ ਉੱਥੋਂ ਹਟੇ। ਪੁਲਸ ਨੇ ਦੱਸਿਆ ਕਿ ਪੁੱਛ-ਗਿੱਛ ਲਈ ਕਈ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਰੀ ਗੱਲ ਸਾਹਮਣੇ ਆ ਸਕੇਗੀ ਕੀ ਅਸਲ ਵਿੱਚ ਇਸ ਦਲਿਤ ਲੜਕੀ ਨਾਲ ਕੀ ਵਾਪਰਿਆ? ਇਸ ਕੇਸ ਵਿੱਚ ਪੁਲਿਸ ਦਾ ਤੁਰੰਤ ਹਰਕਤ ਵਿੱਚ ਆਉਣਾ ਤਾਂ ਇੱਕ ਤਸੱਲੀ ਵਾਲੀ ਗੱਲ ਹੈ ਪਰ ਇਹ ਹਕੀਕਤ ਅਜੇ ਵੀ ਮੂੰਹ ਚਿੜ੍ਹਾ ਰਹੀ ਹੈ ਕਿ ਦੇਸ਼ ਭਰ ਵਿੱਚ ਉਠੇ ਹੋਏ ਰੋਹ ਅਤੇ ਅਦਾਲਤਾਂ ਵੱਲੋਂ ਅਪਨਾਏ ਸਖਤ ਰੁੱਖ ਦੇ ਬਾਵਜੂਦ ਅਜਿਹੇ ਕੁਕਰਮ ਕਰਨ ਵਾਲਿਆਂ ਦੇ ਮਨਾਂ ਵਿੱਚ ਅਜੇ ਤੱਕ ਕਾਨੂੰਨ ਦੇ ਲੰਮੇ ਹੱਥਾਂ ਦਾ ਕੋਈ ਖੌਫ਼ ਪੈਦਾ ਨਹੀਂ ਹੋਇਆ। ਦਿੱਲੀ ਵਾਲੀ ਦਾਮਿਨੀ ਦੀ ਮੌਤ ਇਹਨਾਂ ਦੇ ਦਿਲਾਂ ਅੰਦਰ ਮਨੁੱਖਤਾ ਨਹੀਂ ਜਗਾ ਸਕੀ ਅਤੇ ਅਦਾਲਤ ਵੱਲੋਂ ਦਾਮਿਨੀ ਦੇ ਗੁਨਾਹਗਾਰਾਂ ਨੂੰ ਸੁਣਾਈ ਗਈ ਸਜ਼ਾ ਇਹਨਾਂ ਨੂੰ ਭੈਅ-ਭੀਤ ਵੀ ਨਹੀਂ ਕਰ ਸਕੀ। ਹੁਣ ਦੇਖਣਾ ਹੈ ਕਿ ਸਮਾਜ ਦੀ ਸੋਚ ਅਜਿਹੇ ਅਨਸਰਾਂ ਨੂੰ ਸਿਧੇ ਰਸਤੇ ਲਿਆਉਣ ਲਈ ਕਿਹੜਾ ਰਸਤਾ ਅਖਤਿਆਰ ਕਰਦੀ ਹੈ। 

Saturday, September 14, 2013

ਸੱਤਿਆਮੇਵ ਜਯਤੇ ਦੀ ਥਾਂ ਤੇ ਝੂਠਮੇਵ ਜਯਤੇ ?

ਕੀ ਇਸ ਨਾਲ ਬਲਾਤਕਾਰ ਰੁਕ ਜਾਣਗੇ?
ਦਾਮਿਨੀ ਦੇ ਗੁਨਾਹਗਾਰਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਕੁਲ ਮਿਲਾਕੇ ਇਸਦਾ ਸਵਾਗਤ ਹੀ ਹੋਇਆ ਹੈ। ਇਸ ਸਵਾਗਤ ਦੇ ਨਾਲ ਨਾਲ ਕੁਝ ਹੋਰ ਆਵਾਜ਼ਾਂ ਵੀ ਆਈਆਂ ਹਨ। ਇੱਕ ਤਾਂ ਹੈ ਦੋਸ਼ੀਆਂ ਦੇ ਵਕੀਲ ਏ ਪੀ ਸਿੰਘ ਦੀ ਜਿਸਨੇ ਆਖਿਆ ਹੈ ਕਿ ਜੇ ਇਸ ਸਜ਼ਾ ਤੋਂ ਬਾਅਦ ਡੇੜ ਦੋ ਮਹੀਨੇ ਤੱਕ ਬਲਾਤਕਾਰ ਦੀ ਕੋਈ ਘਟਨਾ ਨਾ  ਵਾਪਰੀ ਤਾਂ ਉਹ ਇਸ ਕੇਸ  ਬਾਰੇ ਕੋਈ ਅਪੀਲ ਨਹੀਂ ਕਰਨਗੇ ਪਰ ਜੇ ਕੋਈ ਘਟਨਾ ਵਾਪਰੀ ਤਾਂ ਉਹ ਇਸਨੂੰ ਉੱਪਰਲੀ ਅਦਾਲਤ ਵਿੱਚ ਚੁਨੌਤੀ ਦੇਣਗੇ। ਉਹਨਾਂ ਅਦਾਲਤ ਤੋਂ ਬਾਹਰ ਆ ਕੇ ਕਿਹਾ ਕਿ ਜੱਜ ਸਾਹਿਬ ਤੁਸੀਂ ਸੱਤਿਆਮੇਵ  ਜਯਤੇ ਦੀ ਥਾਂ ਤੇ ਝੂਠਮੇਵ ਜਯਤੇ ਨੂੰ ਅਪਹੋਲਡ ਕੀਤਾ ਹੈ। ਇਹ ਸਭ ਰਾਜਨੀਤਿਕ ਪਾਰਟੀਆਂ ਦੀ ਵੋਟ ਬੈਂਕ ਪਾਲੀਟਿਕਸ ਹੈ। ਕੀ ਇਸ ਨਾਲ ਬਲਾਤਕਾਰ ਰੁਕ ਜਾਣਗੇ?
ਨਹੀ ਤਾਂ ਸਰਕਾਰ ਵੀ ਕਿਸੇ ਕਾਤਲ ਤੋ ਘਟ ਨਹੀ ਹੋਵੇਗੀ!
ਅਮਰ ਸੂਫੀ
ਹਰਪ੍ਰੀਤ ਥਿੰਦ
ਇਸਦੇ ਨਾਲ ਹੀ Harpreet Thind ਅਰਥਾਤ ਹਰਪ੍ਰੀਤ ਥਿੰਦ  ਨੇ ਅਮਰ ਸੂਫੀ ਦੀ ਇੱਕ ਕਾਵਿ ਰਚਨਾ ਤੇ ਟਿੱਪਣੀ ਕਰਦਿਆਂ ਆਖਿਆ ਹੈ, "ਦੋਸਤੋ ਦਿਲੀ ਗੈਗ ਰੇਪ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜਾ ਹੋਈ ਠੀਕ ਹੈ ਪਰ ਸੋਚਣ ਵਾਲੀ ਗਲ ਏਹ ਹੈ ਕੇ ਚਾਰੋ ਦੋਸ਼ੀ ਤਾਂ ਆਪਣਾ ਖਹਿੜਾ ਤਾਂ ਛਡਾ ਹੀ ਜਾਣਗੇ। ਫਾਂਸੀ ਤਾਂ ਮਗਰ ਮਾਂ ਬਾਪ ਭਾਈ ਭੈਣ ਨੂੰ ਹੋਣੀ ਹੈ। ਮਾਂ ਬਾਪ  ਦਾ ਸਮਾਜ ਨੇ ਜੀਣਾ ਹਰਾਮ ਕਰ ਦੇਣਾ ਭਾਈ ਜਾਂ ਭੈਣਾਂ ਦਾ ਰਿਸ਼ਤਾ ਕਿਸੇ ਨੇ ਨਹੀ ਲੈਣਾ ਬਹੁਤ ਕੁਝ ਹੈ ਕੀ ਸਰਕਾਰਾਂ ਨੂੰ ਇਹ ਸੋਭਦਾ ਹੈ ਏਹ ਵੀ ਤਾਂ ਇਕ ਕਤਲ ਹੀ ਹੋਏ। ਕਿਸੇ ਨੂੰ ਫਾਸੀ ਤੇ ਟਗਣ ਦੀ ਵਜਾਏ ਹੋਰ ਬਹੁਤ ਤਰ੍ਹਾਂ ਦੀਆਂ ਹਨ। ਉਹਨਾਂ ਨੂੰ ਜੇਲ੍ਹਾਂ ਅੰਦਰ ਵੀ ਰਖਿਆ ਜਾ ਸਕਦਾ ਹੈ ਅੰਦਰ ਕੰਮ ਕਰਾਕੇ ਜੋ ਪੈਸਾ ਬਣਦਾ ਹੈ ਉਹ ਮਾਂ ਬਾਪ ਨੂੰ ਦਿਤਾ ਜਾਵੇ। ਚਲੋ ਜੇ ਸਰਕਾਰ ਨੇ ਫਾਸੀ ਕਿਸੇ ਨੂੰ ਵੀ ਦੇਣੀ ਹੀ ਹੈ ਜਾਂ ਤਾਂ ਉਸ ਦੀ ਘਰਵਾਲੀ ਜਾਂ ਮਾਂ ਬਾਪ ਨੂੰ ਪੈਨਸ਼ਨ ਲਾਈ ਜਾਵੇ ਨੌਕਰੀ ਦਿਤੀ ਜਾਵੇ ਕਿਸੇ ਇਕ ਜੀ ਨੂੰ। ਦੁਨੀਆ ਇੱਕੀਵੀਂ ਸਦੀ ਅੰਦਰ ਪਹੁੰਚ ਚੁਕੀ ਹੈ ਜੇ ਲੋਕਾਂ ਨੂੰ ਅਜੇ ਵੀ ਫਾਸੀਆ ਤੇ ਹੀ ਟੰਗਣਾ ਤਾਂ ਕੀ ਫਾਇਦਾ ਤਰੱਕੀ ਦਾ---ਸਰਕਾਰ ਨੂੰ ਕੋਈ ਹੱਕ ਨਹੀ ਹੋਣਾ ਚਾਹੀਦਾ ਇਕ ਆਦਮੀ ਨੂੰ ਫਾਂਸੀ 'ਤੇ ਟੰਗਕੇ ਬਾਕੀਆਂ ਨੂੰ ਮਾਨਸਿਕ ਤੌਰ ਤੇ ਕਤਲ ਕਰਨਾ। ਸਰਕਾਰ ਬਾਕੀਆਂ ਦਾ ਸਹਾਰਾ ਜਰੂਰ ਬਣੇ ਜੋ ਬੇਕਸੂਰ ਹਨ ਨਹੀ ਤਾਂ ਸਰਕਾਰ ਵੀ ਕਿਸੇ ਕਾਤਲ ਤੋ ਘਟ ਨਹੀ ਹੋਵੇਗੀ।"
 ਇਸ ਪਹਿਲੂ ਦੇ ਨਾਲ ਹੀ ਉੱਠਿਆ ਹੈ ਨਵੰਬਰ-84 ਦਾ ਮਾਮਲਾ। ਉਦੋਂ ਵੀ ਬਹੁਤ ਸਾਰੀਆਂ ਕੁੜੀਆਂ ਦੀ ਇਜ਼ੱਤ ਸ਼ਰੇ ਆਮ ਲੁੱਟੀ ਗਈ। ਉਹਨਾਂ ਚੋਂ ਕਿਸੇ ਮਾਮਲੇ ਵਿੱਚ ਕਿਸੇ ਨੂੰ ਕੋਈ ਇਨਸਾਫ਼ ਨਹੀਂ ਮਿਲਿਆ? ਕੀ ਉਹਨਾਂ ਕੁੜੀਆਂ ਦੀ ਇਜੱਤ ਕੋਈ ਇਜੱਤ ਨਹੀਂ ਸੀ? ਸਾਫ਼ ਜ਼ਾਹਿਰ ਹੈ ਕਿ ਇਸ ਦੇਸ਼ ਵਿੱਚ ਘੱਟ ਗਿਣਤੀਆਂ ਅਤੇ ਦਲਿਤਾਂ ਲਈ ਕਾਨੂੰਨ ਦੇ ਹੱਥ ਕਦੇ ਵੀ ਲੰਮੇ ਨਹੀਂ ਹੋਏ। ਲਓ ਪੜ੍ਹੋ ਸਾਰੇ ਘਟਨਾਕ੍ਰਮ ਦੇ ਇਸ ਪਹਿਲੂ ਬਾਰੇ ਅਮਰ ਸੂਫੀ ਅਰਥਾਤ Amar Sufi ਦੀ ਇੱਕ ਕਾਵਿ ਰਚਨਾ:---ਸੂਫੀ ਜੀ ਸੁਆਲ ਕਰਦੇ ਹਨ---ਮਿੱਤਰੋ ! ਦਾਮਨੀ ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ... ਹਰ ਹਾਲਤ ਵਿੱਚ ਚਾਹੀਦੀ ਸੀ.. ਪਰ ਨਵੰਬਰ '84 ਦੇ ਸਿੱਖ ਧੀਆਂ-ਭੈਣਾਂ ਨਾਲ ਉਸੇ ਦਿੱਲੀ ਵਿਚ ਹੀ ਹੋਏ ਸਮੂਹਿਕ ਬਲਾਤਕਾਰਾਂ ਬਾਰੇ ਅਜੇ ਤੱਕ ਸੇਰ 'ਚੋਂ ਪੂਣੀ ਵੀ ਨਹੀਂ ਕੱਤੀ ਗਈ...ਕਿਉਂ ? ਇਹ ਸਵਾਲ ਪਿਛਲੇ 29 ਵਰ੍ਹਿਆਂ ਤੋਂ ਖ਼ਲਾਅ 'ਚ ਹੀ ਲਮਕ  ਰਿਹਾ ਹੈ.....
...........ਦਾਮਿਨੀ ਬਨਾਮ ਦਮਨ ......... //.........ਅਮਰ 'ਸੂਫ਼ੀ'
ਪਿਛਲੇ ਵਰ੍ਹੇ ਦਸੰਬਰ ਵਿੱਚ ਦਾਮਨੀ ਨੂੰ,
ਕਤਲ ਕਰ ਦਿੱਤਾ, ਕਰ ਬਲਾਤਕਾਰ ਮੀਆਂ l

ਥਾਂ ਥਾਂ ਧਰਨੇ ਮੁਜ਼ਾਹਰੇ ਸੀ ਹੋਣ ਲੱਗੇ,
ਚਾਰੇ ਪਾਸੇ ਮੱਚ ਗਈ ਹਾਹਾਕਾਰ ਮੀਆਂ l

ਇਸ ਘਟਨਾ ਨੇ ਸੀ ਦੇਸ਼ ਹਿਲਾ ਦਿੱਤਾ,
ਹਿਲ ਗਈ ਸੀ ਦਿੱਲੀ ਸਰਕਾਰ ਮੀਆਂ l

ਪਹਿਲੀ ਬਰਸੀ ਤੋਂ ਪਹਿਲਾਂ ਹੀ ਟੰਗ ਦੇਣੇ,
ਉਸ ਦੇ ਦੋਸ਼ੀ ਜੋ ਚਾਰ ਦੇ ਚਾਰ ਮੀਆਂ l

ਨਵੰਬਰ ਚੌਰਾਸੀ 'ਚ ਸੈਂਕੜੇ ਕਾਂਡ ਹੋਏ,
ਉਹਨਾਂ ਦੀ ਕੋਈ ਖਬਰ ਨਾ ਸਾਰ ਮੀਆਂ l

ਕਿਹੜੀ ਗੱਲੋਂ ਹੈ ਦੇਸ਼ ਦੇ ਰਹਿਬਰੋ ਵੇ,
ਏਸ ਮਾਮਲੇ .ਦੀ .ਸੁਸਤ .ਰਫਤਾਰ ਮੀਆਂ l

ਤਕੜੇ ਹੋ ਕੇ ਆਓ ਖਾਂ ਪੁੱਛੀਏ ਬਈ,
ਕਾਹਤੋਂ ਚੁੱਪ ਕਾਨੂੰਨ ਸਰਕਾਰ ਮੀਆਂ l

ਮੈਨੂੰ ਲੱਗਦੈ ਦੇਸ਼ ਦੇ ਹਾਕਮਾਂ ਦਾ,
'ਸੂਫ਼ੀ' ਦੋਗਲਾ ਬੜਾ ਕਿਰਦਾਰ ਮੀਆਂ l
੦-੦-੦-੦-੦-੦-੦-੦-੦-੦-੦-੦-੦-੦-੦-੦ 

ਅਮਰ ਸੂਫੀ ਹੁਰਾਂ ਨਾਲ ਸੰਪਰਕ ਲਈ ਨੰਬਰ ਹੈ--098555 43660.

Wednesday, September 04, 2013

ਬਾਬੇ, ਬਲਾਤਕਾਰ ਅਤੇ ਅਸੀਂ

ਬਾਬੇ ਕਾਮ ਦੇ ਜਹਾਜ਼ੇ ਚੜ੍ਹ ਗਏ
ਨਾਮ ਦਾ ਜਹਾਜ਼ ਛੱਡ ਕੇ...!
ਜਗਸੀਰ ਜੀਦਾ 
ਭਾਰਤ ਦੇ ਇੱਕ ਆਸ਼ਰਮ ਵਿੱਚ ਬਲਾਤਕਾਰ ਦੀ ਘਟਨਾ ਤੋਂ ਬਾਅਦ ਭਾਵੇਂ ਸਮਾਜ ਵਿੱਚ ਅਜੇ ਤੱਕ ਉਹ ਉਬਾਲ ਨਹੀਂ ਉੱਠਿਆ ਜਿਹੜਾ ਦਾਮਿਨੀ ਵੇਲੇ  ਪੂਰੇ ਦੇਸ਼ ਵਿੱਚ ਉਠ ਖਲੋਤਾ ਸੀ ਪਰ ਸੋਸ਼ਲ ਮੀਡੀਆ ਦੇ ਮੰਚ ਤੇ ਇਸਦੀ ਚਰਚਾ ਪੂਰੀ ਤਰ੍ਹਾ ਸਰਗਰਮ ਹੈ। ਪੰਜਾਬ ਦੇ ਉਘੇ ਲੋਕ ਪੱਖੀ ਸ਼ਾਇਰ Jagsir Jeeda ਜਗਸੀਰ ਜੀਦਾ ਨੇ ਆਪਣੀ ਜਾਣੀ ਪਛਾਣੀ ਵਿਅੰਗਮਈ ਕਾਵਿਕ ਸ਼ੈਲੀ ਵਿੱਚ ਆਖਿਆ ਹੈ: 
ਬਾਬਾ ਜਹਾਜ਼ ਤੇ ਤਰੀਕਾਂ ਭੁਗਤੂ..! 
ਨਾਮ ਦਾ ਜਹਾਜ਼ ਛੱਡ ਕੇ....!!
ਕੇਹਰ ਸ਼ਰੀਫ਼ 
ਏਸੇ ਸਬੰਧ ਵਿੱਚ ਜੀਦਾ ਹੁਰਾਂ ਦੀਆਂ ਦੋ ਸਤਰਾਂ ਹੋਰ--
.....ਮੇਰੇ ਦੇਸ਼ ਦੇ ਬਲਾਤਕਾਰੀ ਬਾਬੇ. ..! 
ਮੋਹ-ਮਾਇਆ ਵਿੱਚ "ਧਸ" ਗਏ..... !"
ਤੁਹਾਨੂੰ ਯਾਦ ਹੋਵੇਗਾ ਜਦੋਂ ਅਕਾਲੀ ਦਲ ਨੇ ਗੋਆ ਵਿੱਚ ਜਾ ਕੇ ਆਪਣਾ ਚਿੰਤਨ ਕੈਂਪ ਲਾਇਆ ਸੀ ਤਾਂ ਉਦੋਂ ਵੀ ਜਗਸੀਰ ਜੀਦਾ ਨੇ ਬੜੀ ਹੀ ਸਾਦਗੀ ਨਾਲ ਇੱਕ ਕਮਿਊਨਿਸਟ ਸਟੇਜ ਤੋਂ ਆਖਿਆ ਸੀ---
ਸਾਡੇ ਗੁਰਾਂ ਨੇ ਜਹਾਜ਼ ਬਣਾਇਆ...!
ਚਲੋ ਜੇ ਕਿਸੇ ਗੋਆ ਚੱਲਣਾ।...!!
ਇਹ ਸਤਰਾਂ ਸੁਣਦਿਆਂ ਸਾਰ ਹੀ ਉਸ ਗੰਭੀਰ ਰੈਲੀ ਵਿੱਚ ਵੀ ਇੱਕ ਹਾਸਾ ਜਿਹਾ ਛਨਕ ਪਿਆ...! ਹੁਣ ਬਲਾਤਕਾਰ ਦੇ ਮਾਮਲੇ ਵਿੱਚ ਇੱਕ ਪ੍ਰਸਿਧ ਬਾਬੇ ਖਿਲਾਫ਼ ਚੱਲ ਰਹੀ ਕਾਨੂੰਨ ਦੀ ਕਾਰਵਾਈ ਵੱਲ ਇਸ਼ਾਰਾ ਕਰਦਿਆਂ ਜੀਦਾ ਹੁਰਾਂ ਨਵੀਂ ਰਚਨਾ ਲਿਖੀ--
ਬਾਬਾ ਜਹਾਜ਼ ਤੇ ਤਰੀਕਾਂ ਭੁਗਤੂ...!
ਨਾਮ ਦਾ ਜਹਾਜ਼ ਛੱਡ ਕੇ....!! ਇਹ ਸਤਰਾਂ ਵੀ ਬਹੁਤ ਹਰਮਨ ਪਿਆਰਿਆਂ ਹੋ ਰਹੀਆਂ ਹਨ...ਅਤੇ ਚਰਚਾ ਵਿੱਚ ਵੀ ਹਨ...! ਲੋਕ ਗੱਲਬਾਤ ਦੌਰਾਨ ਇਹਨਾਂ ਟੂਕਾਂ ਦਾ ਹਵਾਲਾ ਦੇ ਰਹੇ ਹਨ...
ਇਹਨਾਂ ਸਤਰਾਂ ਤੇ ਆਪਣੀ ਟਿੱਪਣੀ ਪੋਸਟ ਕਰਦਿਆਂ ਜਨਾਬ ਕੇਹਰ ਸ਼ਰੀਫ਼ ਆਖਦੇ ਨੇ:
ਬਾਬੇ ਕਾਮ ਦੇ ਜਹਾਜ਼ੇ ਚੜ੍ਹ ਗਏ 
ਨਾਮ ਦਾ ਜਹਾਜ਼ ਛੱਡ ਕੇ! 
ਕਰਮਜੀਤ ਕੌਰ ਵੱਲੋਂ ਵੀ ਪੂਰੇ ਸਮਾਜ ਨੂੰ ਖਰੀਆਂ ਖਰੀਆਂ
ਕਰਮਜੀਤ ਕੌਰ 
ਇਸੇ ਤਰ੍ਹਾਂ ਕਰਮਜੀਤ ਕੌਰ ਹੁਰਾਂ ਨੇ ਵੀ ਬੜੀ ਹੀ ਸਪਸ਼ਟ ਗੱਲ ਕੀਤੀ ਹੈ:
Karamjit Kaur :
ਹਰ ਪਾਸੇ ਬਾਬਿਆਂ ਤੇ ਲਾਹਨਤਾਂ ਪਾਈਆਂ ਜਾ ਰਹੀਆਂ ਨੇ--ਕੁਸ਼ ਦਿਨ ਇਹ ਚਰਚਾ ਗਰਮ ਰਹੂ ਤੇ ਫੇਰ ਓਹੀ ਸਿਲਸਿਲਾ ਜਾਰੀ--ਜਦੋਂ ਕੋਈ ਬਾਬਾ ਫੜਿਆ ਜਾਂਦਾ ਜਾਂ ਗਰਿਫਤਾਰ ਹੋ ਜਾਂਦਾ--ਰੌਲਾ ਰੱਪਾ ਸ਼ੁਰੂ ਹੋ ਜਾਂਦੈ ਉਸ ਤੋਂ ਬਾਦ ਕੋਈ ਬੀਬੀ ਸੱਸ ਤੋਂ ਤੰਗ,ਕੋਈ ਨੂੰਹ ਤੋਂ,ਕੋਈ ਪੁੱਤਰ ਲੈਣ ਤੇ ਕੋਈ ਬਾਂਝ ਹੋਣ ਦੇ ਠੱਪੇ ਤੋਂ ਬਚਣ ਲਈ ਬਾਬੇ ਦੀ ਸ਼ਰਨ 'ਚ। ਪਤੀ ਦੇਵ ਵੀ ਖੁਸ਼ ਤੇ ਸੱਸ ਵੀ ਖੁਸ਼ ਕਿ ਮਹਾਭਾਰਤ ਦੇ ਦੌਰਾਨ ਜੰਮੇ ਨਿਆਣਿਆਂ ਵਾਂਗੂ ਬੱਚੇ ਉੱਤੋਂ ਡਿਗ ਪਏ--ਓਦੋਂ ਨੀ ਸੋਚਦੇ ਕਿ ਬਾਬੇ ਨੇ ਕਿਹੜੀ ਕਿਰਪਾ ਕੀਤੀ ਹੋਊ। ਕੁੜੀਆਂ ਓਥੇ ਕਰਨ ਕੀ ਜਾਂਦੀਆਂ ਨੇ--ਮਾਂ ਬਾਪ ਓਥੇ ਓਹਨਾਂ ਨੂੰ ਜਾਣ ਕਿਉਂ ਦਿੰਦੇ ਨੇ--ਜਦੋਂ ਗੱਲ ਬਾਹਰ ਨਿੱਕਲਦੀ ਹੈ ਫੇਰ ਟੱਪਣ ਲੱਗ ਜਾਂਦੇ ਨੇ--ਬਾਬੇ ਕਿਸੇ ਦੇ ਘਰ ਜਾ ਕੇ ਰੇਪ ਕਰਨ ਤਾਂ ਸਿਰਫ ਬਾਬੇ ਦੋਸ਼ੀ--ਪਰ ਜੇ ਕੋਈ ਓਨਾਂ ਕੋਲ ਚੱਲ ਕੇ ਜਾਵੇ ਕਿਰਪਾ ਲਈ ਤਾਂ ਜਾਂ ਦੋਨੇ ਦੋਸ਼ੀ ਜਾਂ ਰਜ਼ਾਮੰਦੀ ਨਾਲ ਹੋਈ ਮੌਜ ਮਸਤੀ--
ਸਾਇੰਸ ਦਾ ਯੁਗ ਹੈ--ਸਾਇੰਸ ਤੇ ਮੈਡੀਕਲ ਤੇ ਵਿਸ਼ਵਾਸ਼ ਕਰੋ--ਨਹੀਂ ਤਾਂ ਇਹ ਤਮਾਸ਼ਾ ਚਲਦਾ ਹੀ ਰਹੇਗਾ।
ਇਸੇ ਤਰ੍ਹਾਂ Pargatjit Sandhu ਨੇ ਵੀ ਇਸ ਮਾਮਲੇ ਤੇ ਬਾਬਿਆਂ ਨੂੰ ਲੰਮੇ ਹਥੀਂ ਲਿਆ ! ਉਹਨਾਂ ਆਖਿਆ:ਜਿੰਨਾ ਨੂੰ ਤੁਸੀ ਰੱਬ ਸਮਝਕੇ ਇੱਜਤ ਦਿੱਤੀ ਅੱਜ ਉਹ ਤੁਹਾਡੀਆਂ ਇੱਜਤਾ ਲਈ ਘਾਤਿਕ ਬਣਦੇ ਜਾ ਰਹੇ ਹਨ"
ਪਰਗਟਜੀਤ ਸੰਧੂ ਇਸ ਬਾਰੇ ਅੱਗੇ ਲਿਖਦੇ ਹਨ:
ਆਏ ਦਿਨ ਸੰਤਾਂ ਬਾਬਿਆ ਦੇ ਕਾਰਨਾਮੇ ਲੋਕਾਂ ਸਾਹਮਣੇ ਆ ਰਹੇ ਹਨ ਲੱਖਾ ਕਰੋੜਾਂ ਲੋਕਾਂ ਨੂੰ ਰੱਬ ਦੇ ਘਰ ਦਾ ਰਾਹ ਦਿਖਾਉਣ ਵਾਲੇ ਖੁਦ ਆਪ ਜੇਲ ਜਾਣ ਤੋ ਬਚਣ ਦੇ ਰਸਤੇ ਲੱਭਦੇ ਨਜਰ ਆਉਦੇ ਹਨ। ਆਪਣੀਆ ਪੋਤਰੀਆਂ ਦੀ ਉਮਰ ਦੀਆ ਬੱਚੀਆ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਇਹ ਹੱਵਸ ਦੇ ਪੁਜਾਰੀ ਉਹਨਾਂ ਲੋਕਾਂ ਲਈ ਰੱਬ ਬਣੇ ਬੈਠੇ ਹਨ ਜਿੰਨਾ ਬਾਰੇ ਮੈ ਸੋਚਣ ਲਈ ਮਜਬੂਰ ਹੋ ਜਾਂਦਾ ਕਿ ਕੀ ਫਰਕ ਹੈ ਇਸ ਇਨਸਾਨੀ ਭੀੜ ਤੇ ਇੱਕ ਭੇਡਾ ਦੇ ਝੁੰਡ ਵਿੰਚ ? 
ਪਰਗਟਜੀਤ ਸੰਧੂ
ਜਿੰਨੀ ਵੱਡੀ ਗਿਣਤੀ ਵਿੰਚ ਅੱਕਲ ਤੋ ਅੰਨੇ ਲੋਕ ਇਹਨਾ ਪਖੰਡੀਆ ਦੇ ਸਮਾਗਮਾ ਵਿੰਚ ਪਹੁੰਚਦੇ ਹਨ ਇਹਨੀ ਗਿਣਤੀ ਨਾਲ ਕਿਤੇ ਸਿਸਟਮ ਦੇ ਖਿਲਾਫ ਖਡ਼ੇ ਹੋ ਜਾਣ ਤਾਂ ਮੁਲਕ ਦਾ ਨਿਜਾਮ ਬਦਲ ਸਕਦੇ ਹਨ ।ਮੌਤ ਤੋ ਬਾਅਦ ਸਵੱਰਗਾ ਵਿੰਚ ਜਗਾ ਪੱਕੀ ਕਰਨ ਦੇ ਚੱਕਰ ਵਿੰਚ ਮੌਜੂਦਾ ਜਿੰਦਗੀ ਨੂੰ ਨਰਕ ਵਾਂਗ ਭੋਗ ਰਹੇ ਲੋਕ ਆਪਣੇ ਬੱਚਿਆ ਦਾ ਹੱਕ ਇਹਨਾ ਧਾਰਮਿਕ ਡਾਕੂਆ ਦੀ ਝੋਲੀ ਪਾ ਰਹੇ ਹਨ। ਪਰ ਜੋ ਲੋਕ ਸਦੀਆ ਤੋ ਬੇਰੀਆਂ ਕਿੱਕਰਾ ਨੂੰ ਮੱਥੇ ਟੇਕਦੇ ਆਏ ਹੋਣ ਜੋ ਗੁਰਦੁਆਰੇ ਦੀਆਂ ਦਹਿਲੀਜਾ ਵਿੰਚ ਪੈਰ ਸਾਫ ਕੀਤਾ ਗੰਦਾਂ ਪਾਣੀ ਸ਼ਰਧਾ ਦੇ ਨਾਮ ਤੇ ਪੀਦੇਂ ਰਹੇ ਹੋਣ । ਉਹਨਾ ਨੂੰ ਇੱਕ ਸ਼ਾਤਿਰ ਸਾਧ ਵੱਲੋ ਮੂਰਖ ਬਣਾਉਣਾ ਕੋਈ ਔਖਾ ਕੰਮ ਨਹੀ ।ਕਹਿ ਦਿੰਦੇ ਗੁਰਦੁਆਰਿਆ ਵਿੰਚ ਹਰ ਵੇਲੇ ਕੀਰਤਨ ਹੁੰਦਾਂ ਕਰਕੇ ਬੰਦੇ ਦਾ ਮਨ ਪਵਿੱਤਰ ਤੇ ਨਿਰਮਲ ਹੋ ਜਾਂਦਾ । ਪਰ ਮੈ ਸੋਚਦਾ ਇਹਨੀ ਵੀ ਪਵਿੱਤਰਤਾ ਠੀਕ ਨਹੀ ਕਿ ਇਸ਼ਨਾਨ ਕਰਕੇ ਬੰਦੇ ਦਾ ਸੁੱਕਣੇ ਪਾਇਆ ਤੌਲੀਆ ਕੱਛਾ ਵੀ ਚੋਰੀ ਹੋ ਜਾਵੇ । ਜੇਬ ਕੱਟੀ ਜਾਵੇ ਔਰਤਾਂ ਦੇ ਕੰਨਾ ਵਿੱਚੋ ਵਾਲੀਆ ਖਿੱਚੀਆਂ ਜਾਣ। ਸਾਡੇ ਲੋਕਾਂ ਦੀ ਸੋਚ ਬੀਮਾਰ ਹੈ ਮੈਨੂੰ ਕੱਲ ਪਤਾ ਲੱਗਾ ਅਮਰੀਕਾ ਦੇ ਗੁਰਦੁਆਰਿਆ ਵਿੰਚ ਵੀ ਕਈ ਗਰੰਥੀ ਸਿੰਘ ਲੋਕਾ ਲਈ ਹੱਥ ਹੌਲਾ ਕਰਦੇ ਹਨ ਜਲ ਦਿੰਦੇ ਹਨ। ਪੰਜਾਬ ਵਿੰਚ ਮੇਰੇ ਏਰੀਏ ਵਿੰਚ ਇੱਕ ਨਾਨਕਸਰੀਆ ਦਾ ਕਾਫੀ ਮਸ਼ਹੂਰ ਡੇਰਾ ਹੈ ਜਿੱਥੇ ਇੱਕ ਸਾਧ ਕਾਬਜ ਸੀ ਬਾਬਾ ਨਾਹਰ ਸਿੰਘ ਸਨੇਹਰਾਂ ਵਾਲਾ ਕਰਕੇ ਜਿਸਦੀ ਕੁਝ ਸਾਲ ਪਹਿਲਾ ਮੌਤ ਹੋ ਗਈ । ਇਹ ਪੈਰ ਧੌਅਕੇ ਗੰਦਾਂ ਪਾਣੀ ਵੀ ਪਿਆਉਦਾਂ ਰਿਹਾ ਬੀਬੀਆ ਨੂੰ । ਉਹ ਬੀਮਾਰ ਸੀ ਤਾਂ ਉਸਨੂੰ ਉਸਦੀ ਹੀ ਇਨੋਵਾ ਗੱਡੀ ਵਿੰਚ ਚੰਡੀਗੜ੍ਹ ਲਿਜਾਇਆ ਜਾ ਰਿਹਾ ਸੀ ਅਤੇ ਰਸਤੇ ਵਿੰਚ ਹੀ ਉਸਦੀ ਮੌਤ ਹੋ ਗਈ। ਉਸਦੀ ਮੌਤ ਤੋ ਬਾਅਦ ਜੋ ਨਵਾਂ ਠੱਗ ਆਇਆ ਉਸਦੀ ਜਗਾ ਉਸਨੇ ਕਮਾਈ ਕਰਨ ਦਾ ਨਵਾਂ ਢੰਗ ਲੱਭ ਲਿਆ ਹੈ ਇੱਕ ਦੋਸਤ ਨੇ ਦੱਸਿਆ ਉਸਨੇ ਇਨੋਵਾ ਗੱਡੀ ਜਿਸ ਵਿੰਚ ਵੱਡੇ ਸਾਧ ਦੀ ਮੌਤ ਹੋਈ ਸੀ ਨੂੰ ਇੱਕ ਸ਼ੀਸ਼ੇ ਦਾ ਕਮਰਾ ਬਣਾਕੇ ਵਿੰਚ ਖੜੀ ਕਰ ਦਿੱਤਾ ਹੈ ਕਿ ਇਹ ਗੱਡੀ ਹੈ ਜਿਸ ਵਿੰਚ ਮਹਾਪੁਰਸ਼ਾ ਨੇ ਆਖਰੀ ਸਵਾਸ ਲਿਆ । ਹੁਣ ਸ਼ਰਧਾਲੂੰ ਪੈਸੇ ਸੁੱਟ ਸੁੱਟ ਉਸ ਗੱਡੀ ਨੂੰ ਮੱਥਾ ਟੇਕ ਰਹੇ ਹਨ ।ਗੱਡੀ ਨੂੰ ਸੀਸ ਨਿਵਾਉਣ ਲਈ ਲਾਈਨ ਵਿੰਚ ਲੱਗਣਾ ਪੈਦਾਂ ਹੈ ਮੇਰੇ ਖਿਆਲ ਨਾਲ ਗੱਡੀ ਦਸ ਕੁ ਲੱਖ ਦੀ ਹੋਣੀ ਹੈ ਅਤੇ ਸੰਤਾ ਨੇ ਖੜੀ ਕਰਕੇ ਹੁਣ ਤੱਕ ਕਰੋੜ ਕਮਾ ਲਿਆ ਹੋਣਾਂ ।ਇੱਕ ਸੰਤ ਜਿਸਦੇ ਕਰੋਡ਼ਾ ਸ਼ਰਧਾਲੂ ਹਨ ਜਦੋ ਕਿਸੇ ਵੀ ਬਲਾਤਕਾਰ ਵਰਗੇ ਕੇਸ ਵਿੰਚ ਫਸਦਾ ਹੈ ਪਤਾ ਲੱਗਣ ਦੇ ਬਾਵਜੂਦ ਲੋਕਾ ਦਾ ਲਗਾਤਾਰਤਾ ਨਾਲ ਉਥੇ ਜਾਣਾ ਬੇਹੱਦ ਸ਼ਰਮਨਾਕ ਹੈ । ਇੰਝ ਲਗਦਾ ਇਸ ਭੀੜ ਦੀ ਮਾਨਸਿਕਤਾ ਅਤੇ ਸੋਚ ਦਾ ਵੀ ਬਲਾਤਕਾਰ ਹੋ ਚੁੱਕਾ ਹੈ
ਸ਼ਬਦ ਬਣਾਕੇ ਵਜਾਏ ਜਾਂਦੇ ਰਹੇ ਹਨ ਕਿ " ਅੰਮ੍ਰਿਤਸਰ ਵੱਲ ਜਾਂਦਿਆ ਰਾਹੀਆ ਜਾਣਾ ਗੁਰੂ ਦੁਆਰੇ ਬਈ , ਹਰਮੰਦਿਰ ਦੇ ਦਰਸ਼ਨ ਕਰਕੇ ਕੱਟ ਜਾਂਦੇ ਦੁੱਖ ਸਾਰੇ ਬਈ....." ਹਰਮੰਦਿਰ ਦੇ ਦਰਸ਼ਨ ਉਹ ਅਪਾਹਿਜ ਭਿਖਾਰੀ ਕਈ ਸਾਲਾ ਤੋ ਰੋਜਾਨਾ ਕਰ ਰਿਹਾ ਜੋ ਬਾਹਰ ਪੇਟ ਦੀ ਭੁੱਖ ਮਿਟਾਉਣ ਵਾਸਤੇ ਲੋਕਾਂ ਤੋ ਰੁਪਈਆ ਰੁਪਈਆ ਮੰਗਦਾ ਹੈ ਉਸਦੇ ਦੁੱਖ ਤਾਂ ਕੱਟੇ ਨਹੀ ਗਏ । ਹਰਮੰਦਿਰ ਦੇ ਦਰਸ਼ਨ ਕਰਕੇ ਪਰਤਦੇ ਸ਼ਰਧਾਲੂ ਕਈ ਵਾਰ ਸਡ਼ਕੀ ਹਾਦਸਿਆ ਵਿੰਚ ਜਾਨਾਂ ਵੀ ਗਵਾਂ ਲੈਦੇ ਹਨ ਉਹਨਾਂ ਦੇ ਦੁੱਖ ਤੁਸੀ ਕਹਿ ਸਕਦੇ ਹੋ ਕਿ ਕੱਟੇ ਗਏ ।ਜਦੋ ਇਨਸਾਨ ਨਾ ਰਿਹਾ ਤੇ ਦੁੱਖ ਕਾਹਦਾ ? ਇਹੋ ਜਿਹੇ ਸ਼ਬਦ ਅਤੇ ਧਾਰਮਿਕ ਗੀਤ ਲੋਕਾਂ ਦੀ ਸੋਚ ਨੂੰ ਬੀਮਾਰ ਕਰਨ ਵਿੰਚ ਕਾਰਗਰ ਸਿੱਧ ਹੁੰਦੇ ਹਨ । ਇਹਨਾ ਅਸਰ ਹੋ ਜਾਂਦਾ ਕਈਆ ਤੇ ਕਿ ਜੇ ਘਰ ਵਿੰਚ ਕੋਈ ਬੀਮਾਰ ਰਹਿਣ ਲੱਗ ਪਵੇ ਤਾਂ ਡਾਕਟਰ ਨੂੰ ਚੈੱਕ ਕਰਵਾਉਣ ਦੀ ਬਜਾਇ ਲੋਕ ਧਾਰਮਿਕ ਅਸਥਾਨਾਂ ਤੇ ਰੁਮਾਲੇ ਤੇ ਇਸ਼ਨਾਨ ਸੁੱਖਣ ਲੱਗ ਪੈਦੇ ਹਨ ।ਪਰ ਸੋਚਣ ਵਾਲੀ ਗੱਲ ਕਿ ਚੰਦਰਮਾਂ ਨੂੰ ਮਾਮਾ ਕਹਿਣ ਵਾਲੇ ਉੱਥੇ ਕਿੰਵੇ ਜਾਣਗੇ ? ਨਾਨਕੇ ਤਾਂ ਇਹਨਾਂ ਦੇ ਸੀ ਪਰ ਉੱਥੇ ਅੰਗਰੇਜ ਪਹਿਲਾ ਪਹੁੰਚ ਗਏ ।ਇਹ ਵਿਚਾਰੇ ਆਪਣੇ ਹੀ ਮਰੇ ਬਜੁਰੱਗ ਤੋ ਡਰਨ ਵਾਲੇ ਲੋਕ ਹਨ ਉਸਦੀ ਆਤਮਿਕ ਸ਼ਾਤੀ ਲਈ ਪਾਠ ਕਰਾਂਉਦੇ ਫਿਰਦੇ ਹਨ ਕਿ ਕਿਤੇ ਬਾਪੂ ਆਕੇ ਸਾਨੂੰ ਨਾ ਕਹਿ ਦੇਵੇ ਕਿ ਆਜੋ ਚੱਲੀਏ । ਇੱਕ ਤਾਂ ਇਹ ਰੱਬ ਨੂੰ ਵੀ ਆਪਣਾ ਚੌਕੀਦਾਰ ਸਮਝਦੇ ਹਨ ਪੰਜ ਰੁਪਏ ਦਾ ਪ੍ਰਸ਼ਾਦ ਕਰਵਾਕੇ ਕਹਿਣਗੇ ਕਿ ਸਾਡੇ ਅੰਗ ਸੰਘ ਸਹਾਈ ਹੋਵੀ ਮਾਲ ਡੰਗਰ ਦੀ ਰਾਖੀ ਕਰੀ ਸਾਨੂੰ ਮੱਤ ਦੇਵੀ ਕਿਸੇ ਦਾ ਮਾਡ਼ਾ ਨਾ ਕਰਾਂਵੀ ।ਕਿਹੋ ਜਿਹਾ ਰੱਬ ਹੈ ਜਿਸਨੂੰ ਉਸਦਾ ਭਗਤ ਅੱਕਲ ਦੇ ਰਿਹਾ ਹੈ ਕਿ ਰੱਬਾ ਮਾਡ਼ਾ ਕੰਮ ਨਾ ਕਰਾਵੀ । ਮਤਲੱਬ ਰੱਬ ਨੂੰ ਚੰਗੇ ਮਾਡ਼ੇ ਦੀ ਸਮਝ ਨਹੀ ਹੈਗੀ ।ਜਿੰਦਗੀ ਲਈ ਅੱਛੀ ਮੈਨਜਮੈਟ ਕਰਨ ਦੀ ਜਰੂਰਤ ਹੈ ਨਾ ਕਿ ਸਾਧਾ ਪਿੱਛੇ ਲੱਗਣ ਦੀ ਇਹ ਵਿਹਲਡ਼ ਤੁਹਾਡੀ ਮਿਹਨਤ ਦੀ ਕਮਾਈ ਲੁੱਟ ਰਹੇ ਹਨ । ਸਾਰੀ ਰਾਤ ਇਹਨਾ ਦਾ ਸੱਤਸੰਗ ਸੁਨਣ ਦੀ ਥਾਂ ਇੱਕ ਘੰਟਾ ਡਿਸਕੱਵਰੀ ਜਾਂ ਹਿਸਟਰੀ ਚੈਨਲ ਦੇਖ ਲਿਆ ਕਰੋ ਪੁਖਤਾ ਗਿਆਨ ਲੱਭੇਗਾ ਇਹਨਾ ਵਾਂਗ ਨਰਕਾਂ ਦੇ ਡਰਾਵੇ ਜਾਂ ਸਵੱਰਗਾ ਦੇ ਸੱਬਜ ਬਾਗ ਨਹੀ।----ਪਰਗਟਜੀਤ ਸੰਧੂ

Tuesday, August 27, 2013

ਯੋਗ ਵੇਦਾਂਤ ਸੇਵਾ ਸਮਿਤਿ ਨੇ ਕੀਤਾ ਰੋਸ ਮਾਰਚ

ਹਜ਼ਾਰਾਂ ਸਾਧਕਾਂ ਨੇ ਲਿਆ ਸੰਤ ਆਸਾ ਰਾਮ ਦੇ ਹੱਕ ਵਿੱਚ ਸਟੈਂਡ 
ਛੇਤੀ ਤੋਂ  ਛੇਤੀ ਸਾਜ਼ਸ਼ੀਆਂ ਦਾ ਪਤਾ ਲਾਉਣ ਦੀ ਮੰਗ ਵੀ ਕੀਤੀ
ਲੁਧਿਆਣਾ 26 ਅਗਸਤ 2013: (*ਜਤਿੰਦਰ ਸਚਦੇਵਾ/ਪੰਜਾਬ ਸਕਰੀਨ)  ਯੋਗ ਵੇਦਾਂਤ ਸੇਵਾ ਦੀ ਅਗਵਾਈ ਹੇਠ ਹਜਾਰਾਂ ਸਾਧਕਾਂ ਨੇ ਪਰਮ ਪੂਜਨੀਕ ਸੰਤ ਸ਼੍ਰੀ ਆਸਾ ਰਾਮ ਜੀ ਦੇ ਵਿਰੁੱਧ ਸਾਜਿਸ਼ ਦੇ ਤਹਿਤ ਕੀਤੇ ਜਾ ਰਹੇ ਦੁਸ਼ਪ੍ਰਚਾਰ  ਦੇ ਵਿਰੋਧ ਵਿੱਚ ਜਗਰਾਂਵਾਂਪੁਲ ਸਥਿਤ ਦੁਰਗਾ ਮਾਤਾ ਮੰਦਰ ਤੋਂ ਮਿਨੀ ਸਕੱਤਰੇਤ ਤੱਕ ਹਰਿ ਬੋਲ - ਹਰਿ ਬੋਲ ਦਾ ਜਾਪ ਕਰਦੇ ਹੋਏ ਰੋਸ਼ ਮਾਰਚ ਕਰਕੇ ਜਿਲਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿਤਾ ।  ਪ੍ਰਰਦਸ਼ਨਕਾਰੀ ਹੱਥਾਂ ਵਿੱਚ ਸੰਤਾਂ ਦਾ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ , ਸ਼ਾਜਿਸ਼ ਰੱਚਣ ਵਾਲਿਆਂ ਤੇ ਹੋਵੇ ਤੁੰਰਤ ਕਾਰਵਾਈ , ਸੰਤ ਦਾ ਨਿੰਦਕ ਮਹਾਂ ਹਤਿਆਰਾ ,  ਸੱਚ  ਨੰੂ ਕੋਈ ਲਕੋ ਨਹੀਂ ਸਕਦਾ, ਝੂਠ  ਦੇ ਪੈਰ ਨਹੀਂ, ਸਾਜਿਸ਼ ਰੱਚਣ ਵਾਲੀਆਂ ਤੋਂ ਸੁਚੇਤ ਰੋਹ ਦੀਆਂ ਤਖਤੀਆਂ ਹਥਾਂ ਵਿੱਚ ਫੜ ਕੇ ਰੋਸ਼ ਜ਼ਾਹਰ ਕਰ ਰਹੇ ਸਨ।  ਯੋਗ ਵੇਦਾਂਤ ਸਮਿਤਿ ਦੀ ਲੁਧਿਆਣਾ ਇਕਾਈ ਨੇ ਜਿਲਾ ਪ੍ਰਸ਼ਾਸਨ ਨੂੰ ਦਿੱਤੇ ਮੰਗ ਪੱਤਰ ਵਿੱਚ ਬਾਪੂ ਆਸਾ ਰਾਮ ਜੀ   ਦੇ ਖਿਲਾਫ ਬਿਨਾਂ ਦੋਸ਼ ਸਿੱਧ ਹੋਏ ਪ੍ਰਸਾਰਿਤ ਹੋ ਰਹੀਆਂ ਬੇਬੁਨਿਆਦ ਖਬਰਾਂ  ਦੇ ਪ੍ਰਸਾਰਣ ਤੇ ਰੋਕ ਲਗਾਉਣ ਦੀ ਮੰਗ ਕੀਤੀ ।  ਯੋਗ ਵੇਦਾਂਤ ਸੇਵਾ ਸਮਿਤਿ ਲੁਧਿਆਣਾ  ਦੇ ਪ੍ਰਧਾਨ ਜਤਿੰਦਰ ਸਚਦੇਵਾ , ਉਪ-ਪ੍ਰਧਾਨ ਰਮੇਸ਼ ਸ਼ਰਮਾ  ਅਤੇ ਸੀਨੀਅਰ ਆਗੂਆਂ ਸੁਰਿੰਦਰ ਕਪੂਰ, ਵਿਜੈ ਸੂਦ , ਮੰਗਤ ਰਾਏ , ਸ਼ੀਤਲ ਮਹਿੰਦਰਾ,ਚੇਤਨ ਵਰਮਾ, ਰਾਜੇਸ਼ ਸਚਦੇਵਾ,ਸ਼ਸ਼ੀ ਓਝਾ, ਮਹਿੰਦਰਪਾਲ ਗੁਪਤਾ,ਐਸ ਕੇ ਨਇਅਰ,ਭਾਰਤ ਭੂਸ਼ਣ,ਰੋਸ਼ਨ ਲਾਲ, ਰਮਨ ਵਰਮਾ,ਮੋਹਨ ਲਾਲ ਸ਼ਰਮਾ ਨੇ ਕਿਹਾ ਕਿ ਪਰਮ ਪੂਜਨੀਕ ਸੰਤ ਸ਼੍ਰੀ ਆਸਾ ਰਾਮ ਜੀ  ਦੇ ਵਿਰੁੱਧ ਸਾਜਿਸ਼ ਦੇ ਤਹਿਤ ਦਸ਼ਪ੍ਰਚਾਰ ਹੋਣ  ਦੇ ਚਲਦੇ ਹਜਾਰਾਂ ਸਾਧਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੰਹੁਚ ਰਹੀ ਹੈ। ਉਥੇ ਭਾਰਤੀ ਸੰਸਕਿ੍ਰਤੀ  ਦੇ ਆਧਾਰ ਥੰਮ ਮੰਨੇ ਜਾਣ ਵਾਲੇ ਇਸ ਮਹਾਨ ਸੰਤ  ਦੇ ਖਿਲਾਫ ਦੁਸ਼ ਪ੍ਰਚਾਰ ਅਤੇ ਮੰਨਘੜੰਤ ਖਬਰਾਂ  ਦੇ ਪ੍ਰਸਾਰਣ ਨਾਲ ਬਾਪੂ ਜੀ ਤੇ  ਵਿਸ਼ਵਾਸ ਅਤੇ ਅਟੂਟ ਸ਼ਰਧਾ ਰੱਖਣ ਵਾਲੇ ਹਜਾਰਾਂ ਸਾਧਕਾਂ ਅਤੇ ਸ਼ਰੱਧਾਲੁਆਂ ਦੀਆਂ ਧਾਰਮਿਕ ਭਾਵਨਾਵਾਂ ਨੰੂ ਟੇਸ ਪੁੱਜ ਰਹੀ ਹੈ। ਅਤੇ ਉਨਾਂ ਦਾ ਸਾਮਾਜਿਕ ਜੀਵਨ ਵੀ ਤਨਾਵ ਗ੍ਰਸਤ ਹੋ ਰਿਹਾ ਹੈ ।  ਰੋਸ਼ ਮਾਰਚ ਨੂੰ ਸਫਲ ਬਣਾਉਣ ਵਿੱਚ ਸੁਰਿੰਦਰ ਕੌਸ਼ਲ,ਪ੍ਰੇਮ ਸ਼ਰਮਾ, ਸੁਭਾਸ਼ ਅਰੋੜਾ, ਅਮਨ ਖੁਰਾਣਾ,ਦੇਸਰਾਜ ਗੋਗਨਾ, ਸੁਰਿੰਦਰ ਨਾਗਪਾਲ , ਸਾਹੂ,ਸੁਰਿੰਦਰ ਵਾਸਨ, ਸੁਰਿੰਦਰ ਬਾਂਸਲ,ਪਿਤਾੰਬਰ ਗਰਗ, ਤਿ੍ਰਪਾਠੀ ਜੀ , ਅਸ਼ਵਨੀ ਸ਼ਰਮਾ, ਪੱਪੀ ਭਾਈ,ਕੇ ਐਨ ਮੰਡਲ, ਗੌਰਵ, ਭੈਣ ਹੇਮਲਤਾ, ਸਰੋਜ, ਕਵਿਤਾ, ਨਾਰੀ ਉੱਥਾਨ ਪ੍ਰਚਾਰ ਮੰਡਲ ਦੀ ਪ੍ਰਧਾਨ ਰੇਖਾ ਸ਼ਰਮਾ,ਅਨਿਤਾ ਨਾਗਪਾਲ  ਸਹਿਤ ਲੁਧਿਆਣਾ ,ਜਗਰਾਉ,ਫਿੱਲੌਰ, ਖੰਨਾ ਅਤੇ ਮਲੇਰਕੋਟਲਾ ਤੋਂ ਹਜਾਰਾਂ ਸਾਧਕਾਂ, ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ  ਦੇ  ਸੇਵਕਾਂ ਨੇ ਵੀ ਵਿਸ਼ੇਸ਼ ਯੋਗਦਾਨ ਦਿੱਤਾ ।

*ਜਤਿੰਦਰ ਸਚਦੇਵਾ ਯੋਗ ਵੇਦਾਂਤ ਸੇਵਾ ਸਮਿਤਿ ਲੁਧਿਆਣਾ ਦੇ  ਸਰਗਰਮ ਪ੍ਰਧਾਨ ਹਨ ਉਹਨਾਂ ਦਾ ਮੋਬਾਈਲ ਨੰਬਰ ਹੈ: 98150 83004
   

Saturday, August 24, 2013

ਮੁੰਬਈ 'ਚਮਹਿਲਾ ਜਰਨਲਿਸਟ ਨਾਲ ਗੈਂਗਰੇਪ ਵਿਰੁਧ ਰੋਹ ਹੋਰ ਤਿੱਖਾ

ਅੰਮ੍ਰਿਤਸਰ ਦੇ ਪੱਤਰਕਾਰਾਂ ਵੱਲੋਂ ਵੀ ਰੋਸ-ਕੈਮਰੇ ਸੜਕਾਂ ਤੇ ਰੱਖ ਕੇ ਕੀਤਾ ਵਖਾਵਾ 
ਅੰਮ੍ਰਿਤਸਰ: ਅਗਸਤ 23 2013: (ਪੰਜਾਬ ਸਕਰੀਨ ਬਿਊਰੋ)ਦੇਸ਼ ਵਿੱਚ ਔਰਤਾਂ ਖਿਲਾਫ਼ ਹਮਲੇ ਲਗਾਤਾਰ ਵਧ ਰਹੇ ਹਨ। ਕਦੇ ਕਿਸੇ ਤੇ ਤੇਜ਼ਾਬ ਸੁੱਟ ਦਿੱਤਾ ਜਾਂਦਾ ਹੈ, ਕਦੇ ਕਿਸੇ ਨੂੰ ਦਹੇਜ ਦੀ ਬਲੀ ਚੜ੍ਹਾ ਦਿੱਤਾ ਜਾਂਦਾ ਹੈ ਅਤੇ ਕਦੇ ਉਸ ਨਾਲ ਸਮੂਹਿਕ ਜਬਰਦਸਤੀ ਕੀਤੀ ਜਾਂਦੀ ਹੈ। ਘਰਾਂ ਤੋਂ ਲੈ ਕੇ ਆਸ਼ਰਮਾਂ ਤੱਕ ਔਰਤਾਂ ਬੁਰੀ ਤਰ੍ਹਾਂ ਅਨ੍ਸੁਰ੍ਖ੍ਖੀਅਤ ਹੋ ਗਾਈਆਂ ਹਨ। ਪਿਛਲੇ ਸਾਲ ਦਿੱਲੀ ਵਿੱਚ ਦਾਮਿਨੀ ਦੀ ਮੌਤ ਤੋਂ ਬਾਅਦ ਵੀ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਕੋਈ ਸ਼ਰਮ ਨਹੀਂ ਆਈ--ਕੋਈ ਪਛਤਾਵਾ ਨਹੀਂ ਹੋਇਆ। ਕੁਝ ਦਿਨ ਪਹਿਲਾਂ ਲੁਧਿਆਣਾ ਦੇ ਰਿਸ਼ੀ ਨਗਰ ਦੀ ਇੱਕ ਕਾਲਜ ਪੜ੍ਹਦੀ ਲੜਕੀ ਨਾਲ ਛੇੜਖਾਨੀ ਦਾ ਮਾਮਲਾ ਗਰਮਾਇਆ ਸੀ ਅਤੇ ਪੁਲਿਸ ਨੇ 41 ਦਿਨਾਂ ਮਗਰੋਂ ਮਾਮਲਾ ਦਰਜ ਕੀਤਾ ਸੀ। ਹੁਣ ਮੁੰਬਈ 'ਚ ਇਕ ਮਹਿਲਾ ਫੋਟੋ ਜਰਨਲਿਸਟ ਨਾਲ ਹੋਏ ਗੈਨ੍ਗ੍ਰੇਪ ਕੀਤਾ ਗਿਆ ਹੈ। ਇਸ ਗੈਂਗਰੇਪ ਤੋਂ ਬਾਅਦ ਇਕ ਵਾਰ ਫਿਰ ਦੇਸ਼ ਦੀਆਂ ਔਰਤਾਂ ਦੀ ਸੁਰੱਖਿਆ 'ਤੇ ਸਵਾਲੀਆ ਨਿਸ਼ਾਨ ਖੜਾ ਹੋ ਗਿਆ ਹੈ। ਇਸ ਘਟਨਾ ਤੋਂ ਬਾਅਦ ਸ਼ੁੱਕਰਵਾਰ 23 ਅਗਸਤ ਨੂੰ ਅੰਮ੍ਰਿਤਸਰ 'ਚ ਫੋਟੋ ਜਰਨਲਿਸਟ ਐਸੋਸੀਏਸ਼ਨ ਨੇ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਲਸ ਨੂੰ ਮਹਿਲਾ ਪੱਤਰਕਾਰ ਨਾਲ ਇਨਸਾਫ ਕਰਨ ਦੀ ਜੋਰਦਾਰ ਅਪੀਲ ਕੀਤੀ। ਇਸ ਰੋਸ ਦਾ ਸਮਰ੍ਥਨ ਸਮਾਜ ਦੇ ਹੋਰਨਾਂ ਵਰਗਾਂ ਨੇ ਵੀ ਕੀਤਾ। 
ਕਾਬਿਲੇ ਜ਼ਿਕਰ ਹੈ ਕਿ ਮੁੰਬਈ 'ਚ ਇਕ ਮਹਿਲਾ ਫੋਟੋ ਪੱਤਰਕਾਰ ਨਾਲ ਹੋਏ ਗੈਂਗਰੇਪ ਦੇ ਮਾਮਲੇ ਨੇ ਇੱਕ ਵਾਰ ਫੇਰ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪੰਜ ਲੋਕਾਂ ਨੇ ਇਸ ਔਰਤ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕੀਤਾ, ਜਿਸ ਤੋਂ ਬਾਅਦ ਇਸ ਘਟਨਾ ਦਾ ਜ਼ੋਰਦਾਰ ਤਰੀਕੇ ਨਾਲ ਵਿਰੋਧ ਕੀਤਾ ਜਾ ਰਿਹਾ ਹੈ। ਆਪਣੇ ਸਾਥੀ ਪੱਤਰਕਾਰ ਨਾਲ ਹੋਈ ਇਸ ਘਟਨਾ ਖਿਲਾਫ ਫੋਟੋ ਜਰਨਲਿਸਟਾਂ ਨੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ 'ਚ ਪ੍ਰਦਰਸ਼ਨ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਆਪਣੇ ਕੈਮਰੇ ਸੜਕਾਂ 'ਤੇ ਰੱਖ ਦਿੱਤੇ ਅਤੇ ਸੜਕਾਂ ਦੇ ਕਿਨਾਰੇ ਖੜੇ ਹੋ ਕੇ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਇਨ੍ਹਾਂ ਲੋਕਾਂ ਨੇ ਔਰਤ ਦੀ ਲੰਬੀ ਉਮਰ ਦੀ ਦੁਆ ਵੀ ਕੀਤੀ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਪੁਲਸ ਨੂੰ ਇਸ ਮਾਮਲੇ ਦੇ ਦੋਸ਼ੀਆਂ ਨੂੰ ਫੜ੍ਹ ਕੇ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ। ਹੁਣ ਦੇਖਣਾ ਇਹ ਹੈ ਕਿ ਕਾਨੂਨ ਦੇ ਨਾਲ ਨਾਲ ਸਮਾਜ ਆਪਣੇ ਤੌਰ ਤੇ ਇਸ ਗੰਦੀ ਸੋਚ ਵਿੱਚ ਤਬਦੀਲੀ ਲਿਆਉਣ ਲਈ ਕੀ ਕਰਦਾ ਹੈ ?
--------------------------------------

ਲੜਕੀ ਨਾਲ ਛੇੜ ਛਾੜ ਦਾ ਮਾਮਲਾ ਹੋਰ ਗਰਮਾਇਆ