Wed, Jun 21, 2017 at 9:40 PM
ਹੁਣ 24 ਜੂਨ ਨੂੰ ਹੋਵੇਗੀ ਪ੍ਰੈਸ ਲਾਇਨਜ਼ ਕਲੱਬ ਦੀ ਚੋਣ
ਲੁਧਿਆਣਾ: 21 ਜੂਨ 2017:(ਪੰਜਾਬ ਸਕਰੀਨ ਬਿਊਰੋ)::
25 ਜੂਨ ਨੂੰ ਪ੍ਰੈਸ ਕਲੱਬ ਦੀ ਹੋਣ ਜਾ ਰਹੀ ਚੋਣ ਸੰਬਧੀ ਕਈ ਦਿਨਾਂ ਤੋਂ ਚੱਲ ਰਹੀ ਕਸ਼ਮਕਸ਼ ਨੂੰ ਆਖਰਕਾਰ ਉਦੋਂ ਪੱਕੀ ਬ੍ਰੇਕ ਲੱਗ ਗਈ ਜਦੋਂ ਪੱਤਰਕਾਰਾਂ ਦੀਆਂ ਵੱਖ ਵੱਖ ਜੱਥੇਬੰਦੀਆਂ ਦੇ ਵਫਦ ਨੂੰ ਅੱਜ ਮੁੜ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਅੱਗਰਵਾਲ ਨੇ ਏਹ ਆਖ ਦਿੱਤਾ ਕਿ ਕੋਈ ਵੀ ਚੋਣ ਪ੍ਰਸ਼ਾਸਨ ਵੱਲੋਂ ਨਹੀ ਕਰਵਾਈ ਜਾ ਰਹੀ ਅਤੇ ਨਾ ਹੀ ਇਸ ਤਰ੍ਹਾਂ ਦਾ ਕੋਈ ਆਦੇਸ਼ ਸਾਨੂੰ ਪ੍ਰਾਪਤ ਹੋਇਆ ਹੈ। ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਕੁਝ ਪੱਤਰਕਾਰਾਂ ਨੇ ਪ੍ਰੈੱਸ ਕਲੱਬ ਬਣਾਉਣ ਲਈ ਚੋਣਾਂ ਕਰਵਾਉਣ ਦੀ ਗੱਲ ਕੀਤੀ ਸੀ ਪਰ ਪੱਤਰਕਾਰਾਂ ਦੀ ਆਪਸੀ ਸਹਿਮਤੀ ਨਾ ਹੋਣ ਕਾਰਨ ਪ੍ਰਸ਼ਾਸਨ ਵੱਲੋਂ ਇਸ ਚੋਣ ਵਿੱਚ ਕੋਈ ਵੀ ਰੋਲ ਅਦਾ ਨਹੀ ਕੀਤਾ ਜਾ ਰਿਹਾ। ਅੱਜ ਇਸ ਜੰਗ ਦੇ ਮੈਦਾਨ ਵਿੱਚ ਖੁੱਲ੍ਹ ਕੇ ਸਾਹਮਣੇ ਆਏ ਪਿਛਲੇ ਤਿੰਨਾਂ ਦਹਾਕਿਆਂ ਤੋਂ ਸਰਗਰਮ ਪੱਤਰਕਾਰ ਬਲਵੀਰ ਸਿੱਧੂ, ਸੁਨੀਲ ਜੈਨ, ਆਰ ਵੀ ਸਮਰਾਟ, ਸੰਜੀਵ ਸ਼ਰਮਾ, ਡਾਕਟਰ ਭਾਰਤ, ਵਿਸ਼ਨੂੰ ਅਤੇ ਕਿ ਹੋਰ ਸਰਗਰਮ ਸਾਥੀ।
ਹੁਣ ਜੋ ਵੀ ਕਲੱਬ ਦੀ ਚੋਣ ਹੋਣ ਜਾ ਰਹੀ ਹੈ ਉਹ ਪੱਤਰਕਾਰਾਂ ਦੀ ਨਿੱਜੀ ਹੋ ਸਕਦੀ ਹੈ ਨਾ ਕਿ ਸਰਕਾਰ ਵੱਲੋਂ ਮਾਨਤਾ ਪ੍ਰਾਪਤ। ਉਹਨਾਂ ਵਫਦ ਨੂੰ ਸਾਫ ਆਖ ਦਿੱਤਾ ਕਿ ਜੇਕਰ ਕੱਲ ਨੂੰ ਮੈਂ ਪ੍ਰਦੀਪ ਕਲੱਬ ਬਣਾ ਲਵਾਂਗਾ ਤਾਂ ਉਹ ਕੇਵਲ ਨਿੱਜੀ ਹੋ ਸਕਦੀ ਹੈ। ਡੀ ਸੀ ਤੋਂ ਪਹਿਲਾਂ ਜ਼ਿਲਾ ਲੋਕ ਸੰਪਰਕ ਅਧਿਕਾਰੀ ਪ੍ਰਭਜੋਤ ਸਿੰਘ ਨੱਥੋਵਾਲ ਵੱਲੋਂ ਵੀ ਸਪਸ਼ਟ ਕੀਤਾ ਜਾ ਚੁੱਕਿਆ ਹੈ ਕਿ ਇਸ ਪ੍ਰਕਾਰ ਦੀ ਵਿਵਾਦਿਤ ਕਲੱਬ ਨੂੰ ਬਣਾਉਣ 'ਚ ਲੋਕ ਸੰਪਰਕ ਵਿਭਾਗ ਦਾ ਕੋਈ ਵੀ ਸਹਿਯੋਗ ਜਾਂ ਰੋਲ ਹੋਣ ਤੋਂ ਸਾਫ ਇਨਕਾਰ ਕਰ ਚੁੱਕੇ ਹਨ। ਜ਼ਿਲੇ ਦੇ ਦੋਵਾਂ ਅਧਿਕਾਰੀਆਂ ਦੇ ਅਜਿਹੇ ਜਵਾਬ ਤੋਂ ਸਤੁੰਸਟ ਹੋਏ ਪ੍ਰੈਸ ਲਾਇਨਜ ਕਲੱਬ ਨਾਲ ਗਈਆਂ ਚਾਰ ਹੋਰਨਾਂ ਜੱਥੇਬੰਦੀਆਂ ਦੇ ਪੱਤਰਕਾਰਾਂ ਨੇ ਵੀ 25 ਜੂਨ ਨੂੰ ਹੋਣ ਜਾ ਰਹੀ ਚੋਣ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਗੱਲ ਕਰਦਿਆਂ ਕਾਰਜਕਾਰੀ ਪ੍ਰਧਾਨ ਆਰ ਵੀ ਸਮਰਾਟ ਨੇ ਕਿਹਾ ਕਿ 25 ਜੂਨ ਨੂੰ ਪ੍ਰੈਸ ਕਲੱਬ ਦੀ ਚੋਣ ਕਰਵਾਉਣ ਵਾਲੀ ਕਮੇਟੀ ਤੋਂ ਵਾਰ ਵਾਰ ਸੰਵਿਧਾਨ ਮੰਗਣ ਤੇ ਉਨਾਂ ਸੰਵਿਧਾਨ ਦੀ ਕਾਪੀ, ਰਜਿਟਰੇਸ਼ਨ ਦੀ ਕਾਪੀ ਅਤੇ ਇਸ ਕਲੱਬ ਵੱਲੋਂ ਪਾਸ ਕੀਤੇ ਮਤਿਆਂ ਦੀ ਕਾਪੀ ਨਹੀ ਦਿੱਤੀ। ਇਸ ਕਲੱਬ ਦੇ ਕਾਰਵਾਈ ਰਜਿਸਟਰ ਦੀ ਕੋਈ ਰਿਪੋਰਟ ਨਹੀ ਹੈ ਅਤੇ ਨਾ ਹੀ ਇਹ ਪਤਾ ਲੱਗ ਰਿਹਾ ਹੈ ਕਿ ਚੋਣਾਂ ਕਰਵਾਉਣ ਤੋਂ ਪਹਿਲਾਂ ਇਸ ਕਲੱਬ ਦੇ ਅਹੁਦੇਦਾਰਾਂ ਨੇ ਅਪਣੇ ਅਸਤੀਫੇ ਦਿੱਤੇ ਹਨ ਕਿ ਨਹੀ। ਸਾਰਾ ਮਾਮਲਾ ਗੋਲਮੋਲ ਅਤੇ ਜਾਲਸਾਜੀ ਵਾਲਾ ਹੋਣ ਕਾਰਨ ਅਤੇ ਪ੍ਰਸ਼ਾਸਨ ਵੱਲੋਂ ਇਸ ਤੋਂ ਪੱਲਾ ਝਾੜਨ ਕਾਰਨ ਅਸੀਂ ਵੀ 25 ਜੂਨ ਨੂੰ ਹੋਣ ਜਾ ਰਹੀਆਂ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਅਸੀ ਲੁਧਿਆਣਾ ਵਿੱਚ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਪ੍ਰੈਸ ਕਲੱਬ ਬਣਾਉਣ ਲਈ ਯਤਨਸੀਲ ਹਾਂ ਅਤੇ ਏਸੇ ਕਾਰਨ ਇਸ ਕਲੱਬ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇ ਰਹੇ ਸੀ। ਉਹਨਾਂ ਕਿਹਾ ਕਿ ਪ੍ਰੈਸ ਲਾਇਨਜ ਕਲੱਬ ਤਾਂ ਪਹਿਲਾਂ ਹੀ ਇਸ ਤੋਂ ਬੇਹਤਰ ਹੈ ਜੋ ਤਿੰਨ ਸਾਲ ਤੋਂ ਰਜਿਸਟਰ ਹੈ, ਮਤੇ ਪਾਉਂਦੀ ਹੈ, ਜਿਸ ਕੋਲ ਕਾਰਵਾਈ ਰਜਿਸਟਰ ਵੀ ਹੈ ਤੇ ਅਹੁਦੇਦਾਰ ਵੀ ਹਨ। ਮੌਜੂਦਾ ਸਮੇਂ ਪੱਤਰਕਾਰਾਂ ਨੂੰ ਮਿਲ ਰਹੀਆਂ ਸਹੂਲਤਾਵਾਂ ਅਕਾਲੀ ਭਾਜਪਾ ਸਰਕਾਰ ਤੋਂ ਲੈ ਚੁੱਕੀ ਹੈ, ਪ੍ਰੈਸ ਕਲੱਬ ਲਈ ਜਿਥੇ 1284 ਗਜ ਜਗਾ ਲੱਗਭਗ ਅਲਾਟ ਕਰਵਾ ਚੁੱਕੀ ਹੈ ਉਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਮੌਜੂਦਾ ਕਾਂਗਰਸ ਸਰਕਾਰ ਨੇ 1 ਕਰੋੜ ਦਾ ਬਜਟ ਵੀ ਲੁਧਿਆਣਾ ਦੀ ਪ੍ਰੈਸ ਕਲੱਬ ਲਈ ਰਾਖਵਾਂ ਰੱਖਿਆ ਹੈ। ਪਿਛਲੀ ਮੀਟਿੰਗ ਦੇ ਪਾਸ ਕੀਤੇ 7 ਮੁੱਦਿਆਂ 'ਚੋਂ ਇੱਕ ਅਹਿਮ ਮੁੱਦਾ ਵੀ ਇਸ ਸਰਕਾਰ ਨੇ ਜਲਦ ਮੰਨਣ ਦੀ ਹਾਮੀਂ ਭਰ ਦਿੱਤੀ ਹੈ। ਉਹਨਾਂ ਕਿਹਾ ਕਿ ਪ੍ਰੈਸ ਕਲੱਬ ਦੇ ਪ੍ਰਧਾਨ ਸਮੇਤ ਸਾਰੀ ਬਾਡੀ ਭੰਗ ਕਰਕੇ ਪ੍ਰੈਸ ਲਾਇਨਜ਼ ਕਲੱਬ ਨੂੰ ਮੌਜੂਦਾ ਸਮੇਂ ਅਜਾਦ ਛੱਡ ਦਿੱਤਾ ਗਿਆ ਹੈ। ਪੱਤਰਕਾਰਾਂ ਦੀ ਬੇਹਤਰੀ ਲਈ 24 ਜੂਨ ਨੂੰ ਇਸ ਦੀ ਬਾਡੀ ਦੀ ਚੋਣ ਪੰਜਾਬੀ ਭਵਨ ਵਿਖੇ ਸਵੇਰੇ 11 ਵਜੇ ਰੱਖੀ ਗਈ ਹੈ। ਉਹਨਾਂ ਪੱਤਰਕਾਰਤਾ ਦੇ ਖੇਤਰ ਵਿੱਚ ਘੱਟੋ ਘੱਟ ਤਿੰਨ ਸਾਲ ਦਾ ਤਜੁਰਬਾ ਰੱਖਣ ਵਾਲੇ ਪੱਤਰਕਾਰਾਂ ਨੂੰ ਇਸ ਚੋਣ ਦਾ ਹਿੱਸਾ ਬਣਨ ਦੀ ਅਪੀਲ ਕਰਦਿਆਂ ਗੁੰਮਰਾਹਕੁੰਨ ਪ੍ਰਚਾਰ ਤੋਂ ਬਚਣ ਲਈ ਕਿਹਾ। ਉਹਨਾਂ ਕਿਹਾ 24 ਜੂਨ ਨੂੰ ਅਬਜ਼ਰਵਰ ਕਮੇਟੀ ਪਾਰਦਰਸ਼ੀ ਢੰਗ ਨਾਲ ਚੋਣ ਕਰਵਾ ਕੇ ਨਵੀਂ ਬਾਡੀ ਦਾ ਐਲਾਨ ਕਰੇਗੀ। ਇਸ ਮੌਕੇ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰਾ ਮੌਜੂਦ ਸੀ।
No comments:
Post a Comment