Showing posts with label Bapu Gurcharan Singh. Show all posts
Showing posts with label Bapu Gurcharan Singh. Show all posts

Saturday, August 12, 2023

ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚਾ ਨੇ ਹੋਰ ਤਿੱਖੀ ਕੀਤੀ ਰਣਨੀਤੀ

15 ਅਗਸਤ ਵਾਲੇ ਮਾਰਚ ਤੋਂ ਪਹਿਲਾਂ ਹੋਵੇਗਾ 13 ਨੂੰ ਵੀ ਵੱਡਾ ਐਕਸ਼ਨ 

13 ਅਗਸਤ  ਨੂੰ ਸੰਤ ਮਹਾਪੁਰਸ਼ ਬੰਦੀ ਸਿੰਘਾਂ ਦੀ ਰਿਹਾਈ ਲਈ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰਨਗੇ


ਸਾਹਿਬਜ਼ਾਦਾ ਅਜੀਤ ਸਿੰਘ ਨਗਰ: 11 ਅਗਸਤ 2023: (ਪੰਜਾਬ ਸਕਰੀਨ ਡੈਸਕ)::

ਬੰਦੀ ਸਿੰਘਾਂ ਦੀ ਰਿਹਾਈ ਲਈ ਸੱਤ ਜਨਵਰੀ 2023 ਤੋਂ ਮੋਹਾਲੀ ਦੇ ਵਾਈ ਪੀ ਐਸ ਚੌਂਕ ਵਿੱਚ ਚੱਲ ਰਹੇ ਕੌਮੀ ਇਨਸਾਫ ਮੋਰਚੇ ਨੇ ਆਪਣੀਆਂ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ ਹਨ। ਮੋਰਚੇ ਦੀ ਅਗਵਾਈ ਕਰਨ ਵਾਲਿਆਂ ਦੀ ਪ੍ਰਤੀਨਿਧਤਾ ਕਰਨ ਵਾਲੀ ਟੀਮ ਨੇ ਸੱਤ ਅਗਸਤ 2023 ਨੂੰ ਮੋਹਾਲੀ ਦੇ ਪ੍ਰੈਸ ਕਲੱਬ ਵਿੱਚ ਇੱਕ ਭਰਵੀਂ ਪ੍ਰੈਸ ਕੰਮਫਰਨਸ ਕੀਤੀ ਸੀ ਜਿਸ ਵਿੱਚ ਕੁਝ ਅਹਿਮ ਐਲਾਨ ਕੀਤੇ ਗਏ ਸਨ। ਇਸ ਤੋਂ ਤਿੰਨ ਚਾਰ ਦਿਨਾਂ ਮਗਰੋਂ ਹੀ ਮੋਰਚੇ ਦੇ ਲੀਡਰਾਂ ਨੇ ਮੋਰਚੇ ਵਾਲੀ ਥਾਂ ਤੇ ਚੱਲਦੇ ਦਫਤਰ ਵਿੱਚ ਹੀ ਅੱਜ ਫਿਰ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਆਪਣੀ ਰਣਨੀਤੀ ਨੂੰ ਹੋਰ ਤਿੱਖਾ ਕਰਨ ਦਾ ਅਹਿਸਾਸ ਕਰਾਉਂਦਿਆਂ ਮੋਰਚੇ ਦੇ ਲੀਡਰਾਂ ਨੇ ਬਾਪੂ ਗੁਰਚਰਨ ਸਿੰਘ ਹੁਰਾਂ ਦੀ ਅਗਵਾਈ ਹੇਠ ਐਲਾਨ ਕੀਤਾ ਹੈ ਕਿ 13 ਅਗਸਤ  ਨੂੰ 40 ਦੇ ਕਰੀਬ ਸੰਤ ਮਹਾਂਪੁਰਸ਼ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਮੋਰਚੇ ਵਾਲੀ ਥਾਂ ਆ ਕੇ ਮਹਾਨ ਸੰਤ ਸਮਾਗਮ ਵੀ ਕਰਨਗੇ ਅਤੇ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਵੀ ਕਰਨਗੇ। 

ਇਸ ਤੋਂ ਦੋ ਦਿਨਾਂ ਬਾਅਦ ਹੀ ਕੌਮੀ ਇਨਸਾਫ ਮੋਰਚਾ 15 ਅਗਸਤ ਨੂੰ ਚੰਡੀਗੜ੍ਹ ਵੱਲ ਮਾਰਚ ਵੀ ਕਰੇਗਾ ਅਤੇ ਇਸ ਮਾਰਚ ਦੌਰਾਨ ਆਜ਼ਾਦੀ ਦਿਹਾੜੇ ਮੌਕੇ ਕਾਲੇ ਅਤੇ ਕੇਸਰੀ ਝੰਡੀਆਂ ਨਾਲ ਹੋਣ ਵਾਲੇ ਮਾਰਚ ਰਾਹੀਂ ਮੋਰਚੇ ਦਾ ਸੁਨੇਹਾ ਦੂਰ ਦੂਰ ਤੱਕ ਪਹੁੰਚਾਇਆ ਜਾਵੇਗਾ। ਇਸ ਵਿੱਚ ਭਰਵੀਂ ਸ਼ਮੂਲੀਅਤ ਲਈ ਪਾਲ ਸਿੰਘ ਫਰਾਂਸ ਹੁਰਾਂ ਨੇ ਵੀ ਸਭਨਾਂ ਨੂੰ ਅਪੀਲ ਕੀਤੀ ਹੈ। ਉਹਨਾਂ ਕਿਹਾ ਹੈ ਕਿ 15 ਅਗਸਤ ਨੂੰ ਸਮੁੱਚੇ ਪੰਜਾਬ ਦੀ ਸੰਗਤ ਕੌਮੀ ਇਨਸਾਫ਼ ਮੋਰਚੇ ਵੱਲੋਂ ਕੀਤੇ ਜਾ ਰਹੇ ਵਿਰੌਧ ਪ੍ਰਦਰਸ਼ਨ ਵਿੱਚ ਹਿੱਸਾ ਲਵੇ।  

ਅੱਜ ਕੌਮੀ ਇਨਸਾਫ਼ ਮੋਰਚੇ ਵੱਲੋਂ ਚੰਡੀਗੜ੍ਹ-ਮੋਹਾਲੀ ਬਾਰਡਰ 'ਤੇ ਚੱਲ ਰਹੇ ਮੋਰਚੇ ਵਿੱਖੇ ਜਰੂਰੀ ਪ੍ਰੈੱਸ ਕਾਨਫਰੰਸ ਵੀ ਕੀਤੀ ਗਈ ਜਿਸ ਵਿੱਚ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਵੱਲੋਂ ਚੋਣਵੇਂ ਪੱਤਰਕਾਰਾਂ  ਨਾਲ਼ ਗੱਲ ਕਰਦਿਆਂ ਕਿਹਾ ਕਿ ਕੌਮੀ ਇਨਸਾਫ਼ ਮੋਰਚੇ ਵਿੱਖੇ 13 ਅਗੱਸਤ ਨੂੰ ਵੱਡੀ ਗਿਣਤੀ ਚ ਸੰਤ ਮਹਾਪੁਰਸ਼ ਪਹੁੰਚਣਗੇ ਅਤੇ ਮੋਰਚੇ ਚੋਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਵੀ ਕਰਨਗੇ। ਅਜਿਹਾ ਕਰਨ ਲਈ ਸੰਗਤਾਂ ਨੂੰ ਇਸ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿਉਕਿ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨਹੀ ਕੀਤੀ ਜਾ ਰਹੀ ਉਲਟਾ ਪੰਜਾਬ ਸਰਕਾਰ ਸਾਡੇ ਨਾਲ ਵਾਰ ਵਾਰ ਵਾਅਦੇ ਕਰਕੇ ਮੁੱਕਰੀ ਜਾ ਰਹੀ ਹੈ। ਬੰਦੀ ਸਿੰਘ ਜੋਕਿ ਪਿਛਲੇ 32-33 ਸਾਲਾਂ ਤੋਂ ਜੇਲ੍ਹਾਂ ਚ ਬੰਦ ਹਨ ਪਰ ਓਹਨਾਂ ਨੂੰ ਸਿਰਫ ਸਿੱਖ ਹੋਣ ਕਰਕੇ ਹੀ ਨਹੀਂ ਛੱਡਿਆ ਜਾ ਰਿਹਾ ਸੋ ਜਿੱਥੇ ਸੰਤ ਮਹਾਂਪੁਰਸ਼ 13 ਅਗੱਸਤ ਨੂੰ ਕੌਮੀ ਇਨਸਾਫ਼ ਮੋਰਚੇ ਵਿੱਚ ਪਹੁੰਚ ਰਹੇ ਹਨ ਉੱਥੇ ਅਸੀ ਸਮੁੱਚੇ ਖ਼ਾਲਸਾ ਪੰਥ ਨੂੰ ਵੀ ਅਪੀਲ ਕਰਦੇ ਹਾਂ ਕਿ ਤੁਸੀ 15 ਅਗਸਤ ਨੂੰ  ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਵਿੱਚ ਜ਼ਰੂਰ ਪਹੁੰਚੋ। 

ਇਸ ਸਬੰਧੀ ਗੱਲ ਕਰਦਿਆਂ ਅੱਗੇ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ 10 ਅਗਸਤ  ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਮੋਹਾਲੀ ਕੋਰਟ ਚ ਤਰੀਕ ਸੀ ਕੋਰਟ ਵੱਲੋਂ ਓਹਨਾਂ ਨੂੰ ਪੇਸ਼ ਕਰਨ ਦੇ ਸਖ਼ਤ ਹੁਕਮ ਕਰਨ ਦੇ ਬਾਵਜੁਦ ਓਹਨਾਂ ਨੂੰ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ,  ਜਾਣ ਬੁੱਝ ਕਿ ਓਹਨਾਂ ਨੂੰ ਜੇਲ੍ਹ ਚ ਰੱਖਿਆ ਜਾ ਰਿਹਾ ਹੈ। ਏਸ ਮੌਕੇ ਤੇ ਵਕੀਲ ਦਿ‌‌ਲਸ਼ੇਰ  ਸਿੰਘ , ਵਕੀਲ ਅਮਰ ਸਿੰਘ ਚਾਹਲ, ਵਕੀਲ ਗੁਰਸ਼ਰਨ ਸਿੰਘ, ਭਾਈ ਇੰਦਰਵੀਰ ਸਿੰਘ ਅਤੇ ਭਾਈ ਜਸਵਿੰਦਰ ਸਿੰਘ ਰਾਜਪੁਰਾ ਹਾਜ਼ਰ  ਸਨ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Wednesday, August 09, 2023

ਬਾਪੂ ਹਵਾਰਾ ਨੇ ਬੀਜੇਪੀ ਅਤੇ ਬਾਦਲਾਂ-ਦੋਹਾ ਨੂੰ ਲੰਮੇ ਹੱਥੀਂ ਲਿਆ

ਬਾਦਲਕੇ ਸਟੈਂਡ ਲੈਂਦੇ ਤਾਂ ਬੰਦੀ ਸਿੰਘ ਜੇਲ੍ਹਾਂ 'ਚ ਨਹੀਂ ਪਰਿਵਾਰਾਂ ਵਿੱਚ ਹੁੰਦੇ 


ਮੋਹਾਲੀ
: 8 ਅਗਸਤ 2023: (ਦੇਵ ਸਰਾਭਾ//ਪੰਜਾਬ ਸਕਰੀਨ ਡੈਸਕ)::

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਸਮੁੱਚੀ ਕੌਮ ਵੱਲੋਂ ਚਲ ਰਹੇ ਕੌਮੀ ਇਨਸਾਫ਼ ਮੋਰਚੇ ਦੀਆਂ ਮੰਗਾਂ ਵਿੱਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਇਕ ਅਹਿਮ ਮੰਗ ਹੈ। ਇਸਦੇ ਬਾਵਜੂਦ ਆਲੇ ਦੁਆਲੇ ਰਹਿੰਦੇ ਲੋਕਾਂ ਵੱਲੋਂ ਇਸ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਵੱਜੋਂ ਜਾਣਿਆ ਜਾਂਦਾ ਹੈ। ਜਿਹਨਾਂ ਦੇ ਮਨਾਂ ਵਿੱਚ ਸਿੱਖ ਪੰਥ ਪ੍ਰਤੀ ਪਹਿਲਾਂ ਹੀ ਨਾਂਹ ਵਾਚਕ ਸੋਚ ਭਾਰੂ ਹੈ ਉਹ ਕਦੇ ਇਸ ਮੋਰਚੇ ਨੂੰ ਨਿਹੰਗਾਂ ਦਾ ਮੋਰਚਾ ਆਖਦੇ ਹਨ ਅਤੇ ਕਦੇ ਖਾਲਿਸਤਾਨੀਆਂ ਦਾ ਮੋਰਚਾ। ਇਥੇ ਜ਼ਿਕਰਯੋਗ ਹੈ ਕਿ ਮੋਰਚੇ ਵਾਲੀ ਥਾਂ ਮੋਹਾਲੀ ਦੇ ਵਾਈ ਪੀ ਐਸ ਚੌਂਕ ਵੱਜੋਂ ਪ੍ਰਸਿੱਧ ਹੈ। ਕਈ ਵਾਰ ਇਥੋਂ ਕਈ ਲੋਕਲ ਬੱਸਾਂ ਲੰਘਦੀਆਂ ਹਨ ਅਤੇ ਜੇਕਰ ਹਾਲਾਤ ਖਿਚਾਅ ਵਾਲੇ ਲੱਗਣ ਤਾਂ ਨੇੜੇ ਤੇੜੇ ਦੀ ਕਿਸੇ ਹੋਰ ਸੜਕ ਤੋਂ ਵੀ ਮੁੜ ਜਾਂਦੀਆਂ ਹਨ। 

ਇਥੇ ਇਸ ਮੋਰਚੇ ਵਿੱਚ ਲੰਗਰ ਛਕਣ ਲਈ ਬਹੁਤ ਸਾਰੇ ਸਕੂਲਾਂ ਦੇ ਬੱਚੇ ਬੱਚੀਆਂ, ਆਲੇ ਦੁਆਲੇ ਦੇ ਦਫਤਰਾਂ ਵਿਚ ਕੰਮ ਕਰਦਿਆਂ ਮੁਲਾਜ਼ਮ, ਰੇਹੜੀ ਅਤੇ ਰਿਕਸ਼ਾ ਚਲਾਉਣ ਵਰਗੇ ਮਜ਼ਦੂਰ ਅਤੇ ਆਲੇ ਦੁਆਲਿਓਂ ਲੰਘਦੇ ਰਾਹੀ ਵੀ ਚਾਹ, ਪਾਣੀ ਅਤੇ ਲੰਗਰ ਛਕਦੇ ਹਨ। ਸੰਗਤਾਂ ਵਿਚ ਕਮੀ ਆਉਣ ਦੇ ਬਾਵਜੂਦ ਇਥੇ ਦੋ ਕਵਿੰਟਲ ਦੁੱਧ ਸ਼ੱਕਰ ਪਾ ਕੇ ਆਉਂਦੀ ਜਾਂਦੀ ਸੰਗਤ ਨੂੰ ਬੜੇ ਪਿਆਰ ਨਾਲ ਵਾਜਾਂ ਮਾਰ ਕੇ ਛਕਾਇਆ ਜਾਂਦਾ ਹੈ। ਇਹ ਸੰਗਤ ਆਉਂਦੀ ਹੈ, ਲੰਗਰ ਛਕਦੀ ਹੈ ਅਤੇ ਪੰਡਾਲ ਦੇ ਬਾਹਰੋਂ ਹੀ ਮੱਥਾ ਟੇਕ ਕੇ ਆਪੋ ਆਪਣੇ ਕੰਮਾਂ ਨੂੰ ਮੁੜ ਜਾਂਦੀ ਹੈ। 

ਮੋਰਚੇ ਵਾਲੀ ਥਾਂ ਵਾਈ ਪੀ ਐਸ ਚੌੰਕ ਦਾ ਮਹੱਤਵ ਕਈ ਪੱਖਾਂ ਤੋਂ ਹੈ। ਜ਼ਿਕਰਯੋਗ ਹੈ ਕਿ ਪਟਿਆਲਾ ਦੇ ਪੁਰਾਣੇ ਸ਼ਾਹੀ ਰਾਜ ਘਰਾਣੇ ਨਾਲ ਨਜ਼ਦੀਕੀ ਤੌਰ 'ਤੇ ਜੁੜੇ ਹੋਏ, ਯਾਦਵਿੰਦਰਾ ਪਬਲਿਕ ਸਕੂਲ, ਮੋਹਾਲੀ, ਦੀ ਸਥਾਪਨਾ 9 ਅਪ੍ਰੈਲ, 1979 ਨੂੰ ਮਹਾਰਾਜਾ ਅਮਰਿੰਦਰ ਸਿੰਘ ਦੀ ਅਗਵਾਈ ਹੇਠ, ਯਾਦਵਿੰਦਰਾ ਪਬਲਿਕ ਸਕੂਲ, ਪਟਿਆਲਾ ਦੇ ਸੰਸਥਾਪਕ ਮਹਾਰਾਜਾਧੀਰਾਜ ਯਾਦਵਿੰਦਰਾ ਸਿੰਘ ਨੂੰ ਸ਼ਰਧਾਂਜਲੀ ਵਜੋਂ ਕੀਤੀ ਗਈ ਸੀ। 

ਇਹ ਵਾਈ ਪੀ ਐਸ ਚੌਂਕ ਹੀ ਅਸਲ ਵਿੱਚ ਚੰਡੀਗੜ੍ਹ ਅਤੇ ਮੋਹਾਲੀ ਦੀਆਂ ਸੀਮਾਵਾਂ ਦੀ ਨਿਸ਼ਾਨਦੇਹੀ ਵੀ ਕਰਦਾ ਹੈ। ਇਥੇ ਮੋਰਚਾ ਚਲਾਉਣ ਦਾ ਮਕਸਦ ਇਹ ਦਰਸਾਉਣਾ ਵੀ ਕਿ  ਮੋਰਚਾ ਚਲਾਉਣ ਵਾਲਿਆਂ ਦਾ ਵਿਰੋਧ ਕੇਂਦਰੀ ਸ਼ਾਸਤ ਪ੍ਰਦੇਸ਼ ਵਾਲੀ ਕੇਂਦਰੀ ਹਕੂਮਤ ਦੇ ਨਾਲ ਹੈ ਅਤੇ ਪੂਰਾ ਪੰਜਾਬ ਉਹਨਾਂ ਦੀ ਹਮਾਇਤ 'ਤੇ ਹੈ। ਇਸ ਮੋਰਚੇ ਦੇ ਦੂਰਰਸ ਨਤੀਜੇ ਕੀ ਨਿਕਲਦੇ ਹਨ ਇਹ ਤਾਂ ਸਮਾਂ ਆਉਣ ਤੇ ਹੀ ਪਤਾ ਲੱਗਣਾ ਹੈ ਪਾਰ ਫਿਲਹਾਲ ਇਥੇ ਦਿੱਲੀ ਵਾਲੇ ਕਿਸਾਨ ਮੋਰਚੇ ਦਾ  ਰੰਗ ਬਣਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਗੁਰਦੁਆਰਿਆਂ ਸ਼ਹੀਦਾਂ ਸੋਹਾਣਾ ਅਤੇ ਗੁਰਦੁਆਰਾ ਅੰਬ ਸਾਹਿਬ ਵੀ ਮੋਰਚੇ ਵਾਲੀ ਥਾਂ ਤੋਂ ਕੋਈ ਬਹੁਤੀ ਦੂਰ ਨਹੀਂ ਹਨ। 

ਸੰਗਤਾਂ ਦੀ ਕਮੀ ਅਤੇ ਵਾਧੇ ਬਾਰੇ ਮੋਰਚੇ ਦੇ ਸੰਚਾਲਕਾਂ ਦੀ 32 ਮੈਂਬਰੀ ਕਮੇਟੀ ਲਗਾਤਾਰ ਨਜ਼ਰ ਰੱਖਦੀ ਹੈ। ਇਸ ਸਬੰਧੀ ਆ ਰਹੀਆਂ ਦਿੱਕਤਾਂ ਨੂੰ ਵਿਚਾਰਦਿਆਂ ਇਥੇ ਲੱਗੇ ਹੋਏ ਬਹੁਤ ਸਾਰੇ ਪੰਜਾਬੀ ਵਿਚ ਲਿਖੇ ਬੈਨਰ ਬਹੁਤ ਸਾਰੀ ਗੈਰ ਪੰਜਾਬੀ ਸੰਗਤ ਨੂੰ ਸਮਝ ਵੀ ਨਹੀਂ ਆਉਂਦੇ। ਹਿੰਦੀ ਦੇ ਬੈਨਰ ਬਹੁਤ ਘੱਟ ਹਨ। ਆਉਂਦੀ ਜਾਂਦੀ ਸੰਗਤ ਨੂੰ ਮੋਰਚੇ ਦੇ ਮਿਸ਼ਨ ਸੰਬੰਧੀ ਜਾਣੂੰ ਕਰਵਾਉਣ ਦਾ ਪ੍ਰਬੰਧ ਬਿਲਕੁਲ ਹੀ ਨਹੀਂ ਹੋਈ ਹੈ। ਜਦਕਿ ਇਸ ਕੰਮ ਲਈ ਦੋ ਚਾਰ ਗਾਈਡ ਵੀ ਹਰ ਵੇਲੇ ਇਥੇ ਤਿਆਰ ਵੀ ਮਿਲਣੇ ਚਾਹੀਦੇ ਹਨ। ਇਸ ਨਾਲ ਹੀ ਇਸ ਮੋਰਚੇ ਦਾ ਸੁਨੇਹਾ ਗੈਰ ਪੰਜਾਬੀ ਹਲਕਿਆਂ ਤੱਕ ਪਹੁੰਚ ਸਕੇਗਾ। 

ਜਦੋਂ ਇਹ ਸਾਲ 2023 ਸ਼ੁਰੂ ਹੁੰਦਿਆਂ ਹੀ 7 ਜਨਵਰੀ ਨੂੰ ਇਹ ਮੋਰਚਾ ਸ਼ੁਰੂ ਹੋਇਆ ਸੀ ਤਾਂ ਇਸਦਾ ਜਾਹੋ ਜਲਾਲ ਵੇਖਣ ਵਾਲਾ ਸੀ। ਇਥੇ ਆਉਂਦੀਆਂ ਸੰਗਤਾਂ ਨੇ ਹਾਜ਼ਿਰੀ ਵਾਲਾ ਰਿਕਾਰਡ ਵੀ ਤੋੜਿਆ ਸੀ ਅਤੇ ਸ਼ਰਧਾ ਅਤੇ ਆਸਥਾ ਵਾਲਾ ਵੀ।  ਫਿਰ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਨਾਂਅ ਹੇਠ ਜਿਹੜਾ ਵਰਤਾਰਾ ਵਰਤਿਆ ਉਸਨੇ ਇੱਕ ਸਹਿਮ ਹਰ ਪਾਸੇ ਪੈਦਾ ਕੀਤਾ। ਮੋਰਚੇ ਵਿਚ ਆਉਂਦੀ ਸੰਗਤ 'ਤੇ ਵੀ ਇਸਦਾ ਅਸਰ ਪਿਆ। ਇਥੇ ਜਿਹਨਾਂ ਨਕਸਲੀ ਧੜਿਆਂ ਨੇ ਮੋਰਚੇ ਵਿਚ ਆਪਣੇ ਸੀਨੀਅਰ  ਲੀਡਰਾਂ ਦੇ ਵਫਦ ਭੇਜ ਕੇ ਆਪਣੀ ਜਿਹੜੀ ਮੌਜੂਦਗੀ ਦਰਜ ਕਾਰਵਾਈ ਸੀ ਉਸ ਤਰ੍ਹਾਂ ਦਾ ਰੰਗ ਵੀ ਦੋਬਾਰਾ ਨਹੀਂ ਬਣਿਆ। 

ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ ਅਜੇ ਤੱਕ ਕੋਈ ਠੋਸ ਨਤੀਜਾ ਸਾਹਮਣੇ ਆਉਂਦਾ ਨਜ਼ਰ ਨਹੀਂ ਆਉਂਦਾ। ਇਹ ਸੁਆਲ ਅਜੇ ਕਾਇਮ ਹੈ ਕਿ ਹੁਣ ਤੱਕ ਸਜ਼ਾ ਪੂਰੀ ਹੋਣ ਦੇ ਬਾਵਜੂਦ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਸਿਰਫ ਕੁੱਝ ਦਿਨਾਂ ਦੀ ਛੁੱਟੀ ਗਿਣਤੀ ਦੇ ਸਿੰਘਾਂ ਨੂੰ ਦਿੱਤੀ ਜਾਂਦੀ ਹੈ। ਜਦਕਿ ਸੌਦੇ ਸਾਧ ਵਰਗਿਆਂ ਨੂੰ ਬਾਰ ਬਾਰ ਪੈਰੋਲ ਦੇ ਕੇ ਜੇਲ੍ਹ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਜਿਸ ਨਾਲ ਸੰਗਤਾਂ ਵਿਚਲਾ ਰੋਸ ਵੱਧ ਰਿਹਾ ਹੈ। 

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੌਮੀ ਇਨਸਾਫ਼ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਹਵਾਰਾ ਨੇ ਸਮੁੱਚੀ ਕੌਮ ਦੇ ਜੁਝਾਰੂ ਭਾਈ ਸ਼ਮਸ਼ੇਰ ਸਿੰਘ ਨੂੰ ਜੇਲ੍ਹ 'ਚ 42 ਦਿਨਾਂ ਤੇ ਪੈਰੋਲ ਆਉਣ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਨੇ ਅੱਗੇ ਆਖਿਆ ਕਿ ਆਪਣੀ ਸਜ਼ਾ ਤੋਂ ਵੀ ਦੁੱਗਣੀ ਤਿੱਗਣੀ ਸਜ਼ਾ ਭੁਗਤਣ ਵਾਲੇ ਸਾਡੇ ਜੁਝਾਰੂ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਜੋ ਜ਼ਿਆਦਾ ਸਿਹਤ ਖਰਾਬ ਹੋਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਸੰਗਰੂਰ ਤੋਂ ਐੱਮ ਪੀ ਹੁੰਦੇ ਸਮੇਂ ਬੰਦੀ ਸਿੰਘਾਂ ਦੀ ਰਿਹਾਈ ਲਈ ਮਰਨ ਵਰਤ ਤੇ ਬੈਠੇ ਸ਼ਹੀਦ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਮਿਲ ਕੇ ਵਿਸ਼ਵਾਸ਼ ਦਿਵਾਇਆ ਸੀ ਕਿ ਜਦੋਂ ਸਾਡੀ ਆਪ ਪਾਰਟੀ ਦੀ ਸਰਕਾਰ ਬਣੂ ਤਾਂ ਬੰਦੀ ਸਿੰਘਾਂ ਨੂੰ ਪਹਿਲ ਦੇ ਆਧਾਰ ਤੇ ਰਿਹਾਅ ਕਰਾਂਗੇ। ਪਰ ਅੱਜ ਆਪ  ਦੀ ਸਰਕਾਰ ਨੂੰ ਪੰਜਾਬ ਦੀ ਧਰਤੀ ਤੇ ਡੇਢ ਸਾਲ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ ਹੈ। ਪਰ ਭਗਵੰਤ ਮਾਨ ਨੇ ਇੱਕ ਵਾਰ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਬੋਲਣਾ ਮੁਨਾਸਿਬ ਨਹੀਂ ਸਮਝਿਆ। ਜਦ ਕਿ ਇਹਨਾਂ ਦੀ ਆਪ ਪਾਰਟੀ ਦਾ ਸੁਪਰੀਮ ਅਰਵਿੰਦ ਕੇਜਰੀਵਾਲ ਵੱਲੋਂ ਭਾਈ ਪੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਦਸਤਖ਼ਤ ਕਰਨਾ ਵੀ ਨਹੀਂ ਜ਼ਰੂਰੀ ਨਹੀਂ ਸਮਝਦੇ। 

ਬਾਪੂ ਗੁਰਚਰਨ ਸਿੰਘ ਹਵਾਰਾ ਨੇ ਇਹ ਵੀ ਕਿਹਾ ਕਿ ਇਹਨਾਂ ਹਕੀਕਤ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਨਲਾਇਕ ਪੁੱਤ ਇਹ ਆਖ ਰਿਹਾ ਹੈ ਸਾਡੇ ਰਾਜ ਵਿੱਚ ਬੰਦੀ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦਾ ਅਸੀਂ ਪੂਰਾ ਧਿਆਨ ਰੱਖਿਆ। ਜਦਕਿ ਕੌਮ ਦਾ ਜਿੰਨਾ ਘਾਣ ਇਹਨਾਂ ਦੇ ਰਾਜ ਵਿੱਚ  ਹੋਇਆ ਸ਼ਾਇਦ ਹੀ ਕਦੇ ਹੋਇਆ ਹੋਵੇ। ਇਹ ਲੋਕ ਤਾਂ ਬੰਦੀ ਸਿੰਘਾਂ ਨੂੰ ਕਾਤਲ ਕਹਿ ਕੇ ਸੰਬੋਧਨ ਕਰਦੇ ਰਹੇ ਹਨ। ਇਸ ਮੌਕੇ ਬਾਦਲਾਂ ਦੀ ਕਾਰਕਰਦਗੀ ਅਤੇ ਇਤਿਹਾਸ ਬਾਰੇ ਮੌਕੇ ਤੇ ਮੌਜੂਦ ਹੋਰ ਲੋਕ ਵੀ ਗੱਲਾਂ ਕਰਦੇ ਸੁਣੇ ਗਏ। 

ਬਾਪੂ ਹਵਾਰਾ ਨੇ ਬੜੇ ਹੀ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਬਾਦਲ ਕੇ ਕੌਮ ਦੇ ਹੱਕਾਂ ਲਈ ਗੰਭੀਰਤਾ ਨਾਲ ਖੜ੍ਹੇ ਹੁੰਦੇ ਤਾਂ ਅੱਜ ਬੰਦੀ ਸਿੰਘ ਜੇਲ੍ਹਾਂ 'ਚ ਨਹੀਂ ਪਰਿਵਾਰਾਂ ਵਿੱਚ ਹੁੰਦੇ ਅਤੇ ਸਾਨੂੰ ਮੋਰਚੇ ਲਾ ਕੇ ਸੜਕਾਂ ਤੇ ਨਾ ਬਹਿਣਾ ਪੈਂਦਾ। ਬਾਕੀ ਜਿਨ੍ਹਾਂ ਨੂੰ ਸਾਡਾ ਹੱਕ ਮੰਗਦਾ ਕੌਮੀ ਇਨਸਾਫ਼ ਮੋਰਚਾ ਸੜਕਾਂ ਤੇ ਲੱਗਿਆਂ ਤਕਲੀਫ਼ ਪਹੁੰਚਦੀ ਹੈ ਉਹਨਾਂ ਨੂੰ ਸਾਡੇ ਜੁਝਾਰੂ ਸਿੰਘਾਂ ਨਾਲ ਲਗਾਤਾਰ ਹੁੰਦੀ ਬੇਇਨਸਾਫ਼ੀ ਕਿਓਂ ਨਹੀਂ ਬੁਰੀ ਲੱਗਦੀ? ਉਹਨਾਂ ਦੇ ਦਿਲਾਂ ਨੂੰ ਇਸ ਗੱਲੋਂ ਹਲੂਣਾ ਕਿਓਂ ਨਹੀਂ ਪਹੁੰਚਦਾ ਕਿ ਏਨੇ ਸਿੰਘ ਸਾਰੀ ਸਾਰੀ ਜਵਾਨੀ ਜੇਲ੍ਹਾਂ ਵਿਚ ਰੋਲ ਕੇ ਵੀ ਅਜੇ ਤੀਕ ਜੇਲ੍ਹਾਂ ਦੇ ਅੰਦਰ ਹਨ। ਅਦਾਲਤ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਸਾਡੇ ਬੰਦੀ ਸਿੰਘਾਂ ਜੇਲ੍ਹਾਂ ਵਿੱਚ ਬੰਦ ਹਨ। ਉਥੇ ਤਕਲੀਫ਼ ਕਿਉ ਨਹੀਂ ਹੁੰਦੀ। ਜਦਕਿ ਭਾਰਤ ਦੇ ਸੰਵਿਧਾਨ ਮੁਤਾਬਕ ਸਜਾ ਪੂਰੀ ਹੋਣ ਤੇ ਵੀ ਰਿਹਾਅ ਨਹੀਂ ਕੀਤੇ ਜਾ ਰਹੇ। ਅਸੀਂ ਤਾਂ ਹਰ ਰੋਜ਼ ਅਰਦਾਸ ਵਿੱਚ ਵੀ ਸਰਬੱਤ ਦਾ ਭਲਾ ਮੰਗਦੇ ਹਾਂ। ਇਸਦੇ ਬਾਵਜੂਦ ਫਿਰਕਪ੍ਰਸ੍ਤ ਆਖਣ ਵਾਲੇ ਹਿੰਦੂ ਰਾਸ਼ਟਰ ਦੇ ਸੁਪਨੇ ਦੇਖਣ ਵਾਲਿਆਂ ਦੇ ਖ਼ਿਲਾਫ਼ ਕਿਉਂ ਨਹੀਂ ਬੋਲਦੇ? ਇਸ ਮੌਕੇ ਭਾਈ ਸ਼ਮਸ਼ੇਰ ਸਿੰਘ ਦੇ ਸਪੁੱਤਰ ਉਕਾਰ ਸਿੰਘ, ਐਡਵੋਕੇਟ ਗੁਰਸ਼ਰਨ ਸਿੰਘ, ਭਾਈ ਬਲਜੀਤ ਸਿੰਘ ਭਾਉ, ਰਣਜੋਧ ਸਿੰਘ, ਗੁਰਜੰਟ ਸਿੰਘ ਕਾਬਲ ਸਿੰਘ, ਪਵਨਦੀਪ ਸਿੰਘ ਵਰਗੇ ਸਰਗਰਮ ਸਿੰਘਾਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

ਦੂਜੇ ਪਾਸੇ ਕੌਮੀ ਮੋਰਚੇ ਦੀ ਸਫਲਤਾ ਲਈ ਤੁਫਾਨੀ ਤੇਜ਼ੀ ਇੱਕ ਵਾਰ ਫੇਰ ਦੇਖਣ ਵਿੱਚ ਆ ਰਹੀ ਹੈ। ਹੁਣ ਜਦੋਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਦਸ ਅਗਸਤ ਨੂੰ ਮੋਹਾਲੀ ਅਦਾਲਤ ਵਿੱਚ ਪੇਸ਼ੀ ਹੈ ਤਾਂ ਇਸ ਮੋਰਚੇ ਵਾਲੀ ਥਾਂ ਤੇ ਸਰਗਰਮੀਆਂ ਵੱਧ ਗਈਆਂ ਹਨ। ਸਰਕਾਰਾਂ ਦੀ ਅਣਦੇਖੀ ਦਾ ਬੁਰਾ ਮਨਾਉਂਦੇ ਹੋਏ ਐਲਾਨ ਕੀਤਾ ਕਿ 15 ਅਗਸਤ ਨੂੰ ਆਜ਼ਾਦੀ ਦਿਹਾੜਾ ਕਾਲੇ ਦਿਨ ਵਜੋਂ ਮਨਾਇਆ ਜਾਵੇਗਾ। ਇਸ ਸਬੰਧੀ ਕੌਮੀ ਇਨਸਾਫ਼ ਮੋਰਚੇ ਵੱਲੋਂ ਸ਼ਹਿਰਾਂ ਤੇ ਪਿੰਡਾਂ ਵਿੱਚ ਪੰਜਾਬ ਵਾਸੀਆਂ, ਕਿਸਾਨ-ਮਜ਼ਦੂਰ ਜਥੇਬੰਦੀਆਂ, ਸਮਾਜ ਸੇਵੀ ਤੇ ਇਨਸਾਫ਼ਪਸੰਦ ਲੋਕਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ। ਇਸ ਆਸ਼ੇ ਦੇ ਸੁਨੇਹੇ ਪਿੰਡ ਪਿੰਡ ਭੇਜ ਦਿੱਤੇ ਗਏ ਹਨ। ਚ ਨਦਿਗਢ਼ ਅਤੇ ਮੋਹਾਲੀ ਨਾਲ ਲੱਗਦੇ ਪਿੰਡਾਂ ਵੱਲ ਵਿਸ਼ੇਸ਼ ਧੀਆਂ ਦਿੱਤਾ ਗਿਆ ਹੈ ਤਾਂਕਿ ਇਹ ਲੋਕ ਜਲਦੀ ਅਤੇ ਵੱਡੀ ਗਿਣਤੀ ਵਿਚ ਮੌਕੇ ਤੇ ਪਹੁੰਚ ਸਕਣ। ਇਸ ਵਾਰ 15 ਅਗਸਤ ਨੂੰ ਚੰਦ੍ਗੀਗਢ਼ ਵਿਹ੍ਕ੍ਚ ਖਾਲਸਾ ਪੰਥ ਦੇ ਜੋਸ਼ ਅਤੇ ਰੋਸ ਵਾਲਾ ਰੰਗ ਇੱਕ ਨਵਾਂ ਇਤਿਹਾਸ ਰਚਨ ਦੀ ਤਿਆਰੀ ਵਿਚ ਹੈ। 

ਪੰਥਕ ਮੰਗਾਂ ਨਾਲ ਜੁੜੇ ਇਹਨਾਂ ਸਮੂਹ ਮੁੱਦਿਆਂ ਨੂੰ ਹੋਰ ਉਭਾਰਨ ਦੇ ਲਈ ਹੀ ਆਜ਼ਾਦੀ ਦਿਹਾੜੇ ’ਤੇ ਪੱਕੇ ਮੋਰਚੇ ਵਾਲੀ ਥਾਂ ਤੋਂ ਕਾਲੇ ਤੇ ਕੇਸਰੀ ਝੰਡੇ ਲੈ ਕੇ ਰੋਸ ਮਾਰਚ ਕੀਤਾ ਜਾਵੇਗਾ। ਸਿੱਖਾਂ ਦੇ ਇਸ ਐਲਾਨ ਤੋਂ ਸਰਕਾਰ ਦੀਆਂ ਖ਼ੁਫ਼ੀਆ ਏਜੰਸੀਆਂ ਵੀ ਅਲਰਟ ਹੋ ਗਈਆਂ ਹਨ ਤੇ ਪੱਕੇ ਮੋਰਚੇ ਦੀਆਂ ਗਤੀਵਿਧੀਆਂ ’ਤੇ ਸੂਬਾ ਤੇ ਕੇਂਦਰ ਸਰਕਾਰ ਦੀਆਂ ਖ਼ੁਫ਼ੀਆ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਇਹਨਾਂ ਦੇ ਬਾਵਜੂਦ ਸਿੱਖ ਸੰਗਠਨ ਆਪਣੀਆਂ ਤਿਆਰੀਆਂ ਵਿੱਚ ਹਨ। ਸਰਕਾਰਾਂ ਦੀ ਅਣਦੇਖੀ ਦਾ ਬੁਰਾ ਮਨਾਉਂਦੇ ਹੋਏ ਹੀ ਐਲਾਨ ਕੀਤਾ ਗਿਆ ਸੀ ਕਿ 15 ਅਗਸਤ ਨੂੰ ਆਜ਼ਾਦੀ ਦਿਹਾੜਾ ਕਾਲੇ ਦਿਨ ਵਜੋਂ ਮਨਾਇਆ ਜਾਵੇਗਾ। ਇਸ ਸਬੰਧੀ ਕੌਮੀ ਇਨਸਾਫ਼ ਮੋਰਚੇ ਵੱਲੋਂ ਸ਼ਹਿਰਾਂ ਤੇ ਪਿੰਡਾਂ ਵਿੱਚ ਪੰਜਾਬ ਵਾਸੀਆਂ, ਕਿਸਾਨ-ਮਜ਼ਦੂਰ ਜਥੇਬੰਦੀਆਂ, ਸਮਾਜ ਸੇਵੀ ਤੇ ਇਨਸਾਫ਼ਪਸੰਦ ਲੋਕਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ। 


Monday, August 07, 2023

ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਮੰਗਾਂ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚਾ ਦਾ ਰੁਖ ਸਖਤ

15 ਅਗਸਤ ਨੂੰ ਕਾਲੇ ਅਤੇ ਕੇਸਰੀ ਝੰਡਿਆਂ ਨਾਲ ਕੀਤਾ ਜਾਵੇਗਾ ਰੋਸ ਮਾਰਚ 


*ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਲਿਖੀ ਚਿੱਠੀ 

*ਸਮੂਹ ਪੰਜਾਬ ਵਾਸੀਆਂ ਅਤੇ ਪੰਥਕ ਦਰਦੀਆਂ ਨੂੰ ਮੋਰਚੇ ਨਾਲ ਖੜਨ ਦੀ ਕੀਤੀ ਅਪੀਲ

*ਬਾਪੂ ਗੁਰਚਰਨ ਸਿੰਘ ਨੇ ਮਣੀਪੁਰ ਹਿੰਸਾ ਦੀ ਵੀ ਕੀਤੀ ਤਿੱਖੀ ਨਿਖੇਧੀ 

*ਨਾਲ ਹੀ ਮਨੁੱਖੀ ਅਧਿਕਾਰਾਂ ਲਈ ਲੜ ਰਹੇ ਸਮੂਹ ਕਾਰਕੁੰਨਾਂ ਨੂੰ ਵੀ ਰਿਹਾ ਕਰਨ ਦੀ ਮੰਗ 

ਮੋਹਾਲੀ: 7 ਅਗਸਤ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਸਿੱਖ ਬੰਦੀਆਂ ਦੀ ਰਿਹਾਈ ਅਤੇ ਹੋਰ ਸਬੰਧਤ ਮੰਗਾਂ ਨੂੰ ਲੈ ਕੇ ਸੱਤ ਜਨਵਰੀ 2023 ਨੂੰ ਸ਼ੁਰੂ ਹੋਇਆ ਕੌਮੀ ਇਨਸਾਫ ਮੋਰਚਾ ਇੱਕ ਵਾਰ ਫੇਰ ਗੰਭੀਰਤਾ ਵਾਲੇ ਮੋੜ 'ਤੇ ਪਹੁੰਚ ਗਿਆ ਹੈ। ਅੱਜ ਮੋਹਾਲੀ ਪ੍ਰੈਸ ਕਲੱਬ ਦੇ ਖਚਾਖਚ ਭਰੇ ਹੋਏ ਹਾਲ ਮੋਰਚੇ ਦੇ ਕਈ ਸੀਨੀਅਰ ਲੀਡਰਾਂ ਨੇ ਮੀਡੀਆ ਨਾਲ ਕਰੀਬ ਡੇੜ ਘੰਟਾ ਤੋਂ ਵੀ ਵਧੇਰੇ ਸਮੇਂ ਤੱਕ  ਨਾਲ ਹੀ ਗੱਲ ਕੀਤੀ। ਇਸ ਤੋਂ ਬਾਅਦ ਡੇੜ ਦੋ ਘੰਟੇ ਤੀਕ ਹੋਰਨਾਂ ਮੀਡੀਆ ਅਦਾਰਿਆਂ ਵੀ ਨਾਲ ਗੱਲਬਾਤ ਚੱਲਦੀ ਰਹੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਜੱਥੇਦਾਰ ਜਗਤਾਰ ਸਿੰਘ ਸਿੰਘ ਹਵਾਰਾ ਦੇ ਪਿਤਾ ਬਾਪੂ ਗੁਰਚਰਨ ਸਿੰਘ ਅਤੇ ਹੋਰਾਂ ਨੇ ਮੀਡੀਆ ਵੱਲੋਂ ਪੁਛੇ ਗਏ ਸਾਰੇ ਸੁਆਲਾਂ ਦੇ ਜੁਆਬ ਬੜੇ ਹੀ ਠਰੰਮੇ ਨਾਲ ਦਿੱਤੇ। 

ਕੌਮੀ ਇਨਸਾਫ਼ ਮੋਰਚਾ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕੋਟਕਪੂਰਾ ਗੋਲੀ ਕਾਂਡ ਵਿਚ ਸ਼ਾਮਿਲ ਪੁਲਸ ਅਤੇ ਰਾਜਨੀਤਕਾਂ ਨੂੰ ਨਾਮਜ਼ਦ ਕਰਨ, ਕਿਸੇ ਵੀ ਧਰਮ ਦੇ ਗ੍ਰੰਥ ਦੀ ਬੇਅਦਬੀ ਕਰਨ ਵਾਲਿਆਂ ਵਿਰੁੱਧ ਸਜ਼ਾਵਾਂ ਦੀ ਵਿਵਸਥਾ ਲਈ ਸਖ਼ਤ ਕਾਨੂੰਨ ਬਣਾਉਣ ਅਤੇ ਸਜ਼ਾਵਾਂ ਕੱਟ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਸਬੰਧੀ ਮੰਗਾਂ ਨੂੰ ਲੈ ਕੇ 7 ਜਨਵਰੀ ਤੋਂ ਚੰਡੀਗੜ੍ਹ ਮੋਹਾਲੀ ਬਾਰਡਰ ਉੱਤੇ ਲਗਾਤਾਰ ਸੰਘਰਸ਼ ਚੱਲ ਰਿਹਾ ਹੈ। ਇਸ ਮੋਰਚੇ ਵਿੱਚ ਬਹੁਤ ਸਾਰੇ ਉਤਰਾਅ ਚੜ੍ਹਾਅ ਵੀ ਆਉਂਦੇ ਰਹੇ ਪਰ ਮੋਰਚੇ ਦੀ ਲੀਡਰਸ਼ਿਪ ਅਡੋਲ ਰਹੀ। ਮੌਸਮੀ ਕਰੋਪੀਆਂ ਨੂੰ ਝੱਲਦਿਆਂ ਹਨੇਰੀਆਂ, ਤੂਫ਼ਾਨਾਂ ਅਤੇ ਤੇਜ਼ ਬਰਸਾਤਾਂ ਦਾ ਸਾਹਮਣਾ ਵੀ ਮੋਰਚੇ ਵਿਚਲੀ ਸੰਗਤ ਨੇ ਬੜੇ ਸਿਦਕ ਨਾਲ ਕੀਤਾ। ਹਨ ਮੋਰਚੇ ਦੇ ਆਗੂਆਂ ਨੂੰ ਇਹ ਗਿਲਾ ਜ਼ਰੂਰ ਹੈ ਕਿ ਪ੍ਰਸ਼ਾਸਨ ਵਲੋਂ ਕੌਮੀ ਇਨਸਾਫ਼ ਮੋਰਚੇ ਦੀ ਤਾਲਮੇਲ ਕਮੇਟੀ ਨਾਲ ਸਿੱਖ ਕੌਮ ਦੀਆਂ ਹੱਕੀ ਮੰਗਾਂ ਮੰਨਣ ਲਈ ਕੋਈ ਸੰਪਰਕ ਨਹੀਂ ਕੀਤਾ ਜਾ ਰਿਹਾ ਹੈ। ਜੇਕਰ ਕੋਈ ਗੱਲਬਾਤ ਕੀਤੀ ਵੀ ਜਾਂਦੀ ਰਹੀ ਹੈ ਤਾਂ ਗੱਲਬਾਤ ਕਰਨ ਵਾਲੇ ਮੌਕੇ ਉਤੇ ਕੀਤੇ ਵਾਅਦਿਆਂ ਤੋਂ ਮੁਨਕਰ ਹੁੰਦੇ ਰਹੇ ਹਨ। ਇਸਨਾਲ ਨਿਰਾਸਤਾ ਅਤੇ ਦੰਵੰਡੋਲਤਾ ਵਾਲਾ ਮਾਹੌਲ ਸਿਰਜੇ ਜਾਣ ਦੇ ਅੰਦੇਸ਼ੇ ਵੀ ਸਾਹਮਣੇ ਆਉਂਦੇ ਹਨ ਪਰ ਸੰਗਤਾਂ ਦਿਨ ਰਾਤ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਬਾਣੀ ਦਾ ਕੀਰਤਨ ਕਰਦੀਆਂ ਰਹੀਆਂ। ਹਰ ਔਕੜ ਵੇਲੇ ਸੰਗਤਾਂ ਵਿਚਲਾ ਹਰ ਉਮਰ ਦਾ ਵਰਗ ਹਮੇਸ਼ਾਂ ਚੜ੍ਹਦੀਕਲਾ ਵਿਚ ਨਜ਼ਰ ਆਇਆ। 

ਇਸ ਸਬੰਧੀ ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਾਪੂ ਗੁਰਚਰਨ ਸਿੰਘ ਹਵਾਰਾ, ਐਡਵੋਕੇਟ ਅਮਰ ਸਿੰਘ ਚਹਿਲ, ਕਨਵੀਨਰ ਸ. ਪਾਲ ਸਿੰਘ ਫਰਾਂਸ, ਮੋਰਚੇ ਦੇ ਲੀਗਲ ਐਡਵਾਈਜ਼ਰ ਦਿਲਸ਼ੇਰ ਸਿੰਘ, ਐਡਵੋਕੇਟ ਗੁਰਸ਼ਰਨ ਸਿੰਘ ਧਾਲੀਵਾਲ ਨੇ ਦਸਿਆ ਕਿ ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਜਾਬ ਵਾਸੀਆਂ, ਕਿਸਾਨ ਮਜ਼ਦੂਰ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਸਿੱਖ ਸੰਸਥਾਵਾਂ ਨਾਲ ਮਿਲ ਕੇ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਚੰਡੀਗੜ੍ਹ ਵਿਚ ਕਾਲੇ ਅਤੇ ਕੇਸਰੀ ਝੰਡੇ ਲੈ ਕੇ ਰੋਸ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸਦਾ ਰੂਟ ਪ੍ਰੋਗਰਾਮ ਇੱਕ ਅੱਧ ਦਿਨ ਤੱਕ ਐਲਾਨ ਦਿੱਤਾ ਜਾਏਗਾ ਜਿਸ ਬਾਰੇ ਅੰਤਿਮ ਫੈਸਲਾ ਸਬੰਧਤ ਕਮੇਟੀ ਦੀ ਮੀਟਿੰਗ ਨੇ ਲੈਣਾ ਹੈ। ਅੱਜ ਦੀ ਪ੍ਰੈਸ ਕਾਨਫਰੰਸ ਮੌਕੇ ਵੱਡੀ ਗੱਲ ਇਹ ਸੀ ਕਿ ਸਿੱਖਾਂ ਨਾ ਲੰਮੇ ਸਮੇਂ ਤੋਂ ਹੁੰਦੀਆਂ ਆ ਰਹੀਆਂ ਵਧੀਕੀਆਂ ਦਾ ਜ਼ਿਕਰ ਇਕ ਵਾਰ ਫੇਰ ਖੁੱਲ੍ਹ ਕੇ ਕੀਤਾ ਗਿਆ। 

ਇਸ ਸਬੰਧੀ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਇਸ ਰੋਸ ਮਾਰਚ ਵਿਚ ਪੰਥਕ ਹਮਦਰਦੀਆਂ ਅਤੇ ਇਨਸਾਫ਼ਪਸੰਦ ਲੋਕਾਂ ਨੂੰ ਵੱਡੇ ਪੱਧਰ ਉਤੇ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਕਿ 1947 ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਨਾਲ ਮੌਕੇ ਦੀਆਂ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਤੋਂ ਪੂਰਾ ਸੰਸਾਰ ਜਾਣੂੰ ਹੋ ਸਕੇ। ਉਹਨਾਂ ਕਿਹਾ ਕਿ ਹਿੰਦੁਸਤਾਨ ਦੇ ਨਲਾਇਕ ਆਗੂਆਂ ਕਾਰਨ ਆਜ਼ਾਦੀ ਤੋਂ ਬਾਅਦ ਜਿਹੜਾ ਨੁਕਸਾਨ ਪੰਜਾਬ ਦਾ ਹੋਇਆ ਹੈ, ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਦਸਿਆ ਕਿ ਹਿੰਦੁਸਤਾਨ ਦੀ ਆਜ਼ਾਦੀ ਵੇਲੇ ਦੇਸ਼ ਦੀ ਵੰਡ ਨਹੀਂ ਸੀ ਹੋਈ, ਸਗੋਂ ਪੰਜਾਬ ਹੀ ਵੰਡਿਆ ਗਿਆ ਸੀ। ਉਹਨਾਂ ਦਾ ਇਹ ਕਹਿਣਾ ਸੁਆਲ ਖੜਾ ਕਰਦਾ ਸੀ ਕਿ ਕੀ ਇਹ ਗੱਲ ਵੀ ਕਿਸੇ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਸੀ?

ਉਹਨਾਂ ਯਾਦ ਕਰਾਇਆ ਕਿ ਵੰਡ ਸਮੇਂ ਜਿਹੜੇ 10 ਲੱਖ ਲੋਕ ਮਰੇ ਸਨ, ਉਹ ਕੇਵਲ ਪੰਜਾਬ ਦੇ ਪੰਜਾਬੀ ਸਨ। ਜਾਨੀ ਨੁਕਸਾਨ ਤੋਂ ਇਲਾਵਾ ਮਾਲੀ ਨੁਕਸਾਨ ਵੀ ਵੱਡੇ ਪੱਧਰ ਉਤੇ ਪੰਜਾਬੀਆਂ ਨੂੰ ਹੀ ਝੱਲਣਾ ਪਿਆ ਹੈ। ਜਿਸ ਦੌਰਾਨ ਉਹਨਾਂ ਨੂੰ ਆਪਣੀਆਂ ਕੀਮਤੀ ਜ਼ਮੀਨਾਂ ਅਤੇ ਅਨੇਕਾਂ ਹੀ ਇਤਿਹਾਸਕ ਗੁਰੂ ਘਰਾਂ ਤੋਂ ਵਾਂਝੇ ਹੋਣਾ ਪਿਆ ਸੀ। ਇਹ ਸਭ ਕੁਝ ਵੇਖਦੇ ਹੋਏ ਪੰਜਾਬ ਦੀ ਖੇਰੂੰ-ਖੇਰੂੰ ਹੋਈ ਪੰਥਕ ਸ਼ਕਤੀ ਨੂੰ ਇਕ ਪਲੇਟਫਾਰਮ ਉਤੇ ਕੌਮੀ ਇਨਸਾਫ਼ ਮੋਰਚੇ ਵਿਚ ਸ਼ਾਮਲ ਹੋ ਕੇ ਆਪਣੀਆਂ ਹੱਕੀ ਮੰਗਾਂ ਲਈ ਇੱਕਮੁੱਠ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਇਕ ਮੁੱਠ ਹੋ ਕੇ ਆਉਂਦੀ 15 ਅਗਸਤ ਨੂੰ ਇਕੱਤਰ ਹੋ ਕੇ ਜ਼ੋਰਦਾਰ ਸੰਘਰਸ਼ ਵਿੱਢਣਾ ਚਾਹੀਦਾ ਹੈ ਤਾਂ ਕਿ ਕੇਂਦਰ ਤੇ ਪੰਜਾਬ ਸਰਕਾਰ ਨੂੰ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਕਾਰਵਾਈ ਕਰਨ ਲਈ ਮਜਬੂਰ ਕੀਤਾ ਜਾ ਸਕੇ। 

ਇਸ ਦੌਰਾਨ ਭਾਈ ਜਗਤਾਰ ਸਿੰਘ ਹਵਾਰਾ ਨੇ ਇਕ ਚਿੱਠੀ ਭੇਜ ਕੇ ਕੌਮ ਨੂੰ ਸੁਨੇਹਾ ਦਿੱਤਾ ਹੈ ਕਿ ਇਸ ਰੋਸ ਮਾਰਚ ਵਿਚ ਸਮੂਹ ਪੰਜਾਬ ਵਾਸੀਆਂ, ਕਿਸਾਨ ਆਗੂਆਂ, ਪੰਥਕ ਜਥੇਬੰਦੀਆਂ, ਰਾਜਨੀਤਕ ਪਾਰਟੀਆਂ, ਸਮਾਜ ਸੇਵੀ ਸੰਸਥਾਵਾਂ, ਹਰ ਵਰਗ ਦੇ ਪੰਥਕ ਹਮਦਰਦੀਆਂ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸਿਰ ਜੋੜ ਕੇ ਇਸ ਸੰਕਟ ਦੀ ਘੜੀ ਵਿਚ ਕੌਮੀ ਇਨਸਾਫ ਮੋਰਚੇ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ। ਉਨਾਂ ਕਿਹਾ ਅੱਜ ਪੰਜਾਬ ਦਾ ਹਰ ਵਰਗ ਸਰਕਾਰਾਂ ਨੇ ਝੰਭ ਸੁੱਟਿਆ ਹੈ ਅਤੇ ਲੋਕਾਂ ਦੀ ਇਕਜੁੱਟਤਾ ਬਗੈਰ ਕੋਈ ਵੀ ਜੰਗ ਜਿੱਤੀ ਨਹੀਂ ਜਾ ਸਕਦੀ। 

ਇਸ ਮੌਕੇ ਗੁਰਜੰਟ ਸਿੰਘ, ਦੇਵ ਸਰਾਭਾ, ਐਡਵੋਕੇਟ ਯਾਦਵਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਦੀਪ ਸਿੰਘ ਬਠਿੰਡਾ, ਜਸਵਿੰਦਰ ਸਿੰਘ ਰਾਜਪੁਰਾ, ਰਛਪਾਲ ਸਿੰਘ ਚੰਡੀਗੜ੍ਹ, ਬਲਕਾਰ ਸਿੰਘ ਭੁੱਲਰ, ਗੁਰਨਾਮ ਸਿੰਘ ਸਿੱਧੂ, ਆਗੂ ਰੇਸ਼ਮ ਸਿੰਘ ਬਡਾਲੀ, ਰਵਿੰਦਰ ਸਿੰਘ ਵਜੀਦਪੁਰ, ਬਲਜੀਤ ਸਿੰਘ ਭਾਊ ਮੁੱਢ ਤੋਂ ਹੀ ਕੌਮੀ ਇਨਸਾਫ਼ ਮੋਰਚੇ ਨਾਲ ਜੁੜੇ ਹੋਏ ਹਨ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Saturday, January 21, 2023

ਬ੍ਰਿਟਿਸ਼ ਸਿੱਖ ਸਕੂਲ 'ਤੇ ਕੀਤੀ ਰੇਡ ਦੀ ਸਖ਼ਤ ਸ਼ਬਦਾਂ ਵਿਚ ਕੀਤੀ ਨਿੰਦਾ

Saturday 21st January 2023 at 4:14 PM

 ਬਾਪੂ ਗੁਰਚਰਨ ਸਿੰਘ ਵਲੋਂ ਇਨਕਮ ਟੈਕਸ ਛਾਪੇ ਦੀ ਨਿਖੇਧੀ 

ਐੱਸ. ਏ. ਐੱਸ. ਨਗਰ: 21 ਜਨਵਰੀ 2023:(ਪੰਜਾਬ ਸਕਰੀਨ ਬਿਊਰੋ)::
ਈਸਾਈਆਂ ਅਤੇ ਸਿੱਖ ਸੰਗਠਨਾਂ ਵਿੱਚ ਦੂਰੀ ਲਗਾਤਾਰ ਵੱਧ ਰਹੀ ਹੈ। ਹੁਣ ਮਾਮਲਾ ਸਾਹਮਣੇ ਆਇਆ ਬ੍ਰਿਟਿਸ਼ ਸਿੱਖ ਸਕੂਲ ਦਾ। ਇਸ ਸੂਲ ਦੇ ਟ੍ਰਸਟੀ ਬਾਪੂ ਗੁਰਚਰਨ ਸਿੰਘ ਨੇ ਜਿੱਥੇ ਇਸ ਸਕੂਲ ' ਮਾਰੇ ਗਏ ਇਨਕਮ ਟੈਕਸ ਵਿਭਾਗ ਦੇ ਛਾਪੇ ਦੀ ਨਿਖੇਧੀ ਕੀਤੀ ਹੈ ਉੱਥੇ ਈਸਾਈਆਂ ਨੂੰ ਵੀ ਆਪਣੀ ਆਲੋਚਨਾ ਦਾ ਨਿਸ਼ਾਨਾ ਬਣਾਇਆ ਹੈ।

ਬ੍ਰਿਟਿਸ਼ ਸਿੱਖ ਸਕੂਲ 'ਤੇ ਇਨਕਮ ਟੈਕਸ ਦੇ ਕਰੀਬ ਇੱਕ ਸੌ ਅਧਿਕਾਰੀਆਂ ਵਲੋਂ ਸੀ. ਆਰ. ਪੀ. ਐੱਫ਼ ਨੂੰ ਨਾਲ ਲੈ ਕੇ ਕੀਤੀ ਰੇਡ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕੌਮੀ ਇਨਸਾਫ਼ ਮੋਰਚੇ ਦੇ ਸੀਨੀਅਰ ਆਗੂ ਬਾਪੂ ਗੁਰਚਰਨ ਸਿੰਘ ਨੇ ਦੱਸਿਆ ਕਿ ਬੀਤੇ ਦਿਨ 20 ਜਨਵਰੀ ਨੂੰ ਕੀਤੀ ਜਦੋਂ ਰੇਡ ਕੀਤੀ ਗਈ ਉਸ ਮੌਕੇ ਸਕੂਲ ਵਿਚ ਛੋਟੇ ਛੋਟੇ ਬੱਚੇ ਮੌਜੂਦ ਸਨ।
 
ਉਹਨਾਂ ਕਿਹਾ ਕਿ ਫੋਰਸ ਦੇ ਨਾਲ ਆਏ ਅਧਿਕਾਰੀਆਂ ਨੂੰ ਦੇਖ ਕੇ ਬੱਚੇ ਘਬਰਾ ਗਏ, ਜੇਕਰ ਕੋਈ ਕਾਰਵਾਈ ਕਰਨੀ ਹੈ ਤਾਂ ਬੱਚਿਆਂ ਦੇ ਜਾਣ ਬਾਅਦ ਕੀਤੀ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਇਸ ਸਕੂਲ ਨੂੰ ਚਲਦੇ ਨੂੰ ਅਜੇ 3 ਸਾਲ ਵੀ ਨਹੀਂ ਹੋਏ, ਅਜੇ ਤਾਂ ਸਕੂਲ ਦੇ ਖ਼ਰਚੇ ਵੀ ਪੂਰੇ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਸਕੂਲ ਅਧਿਆਪਕਾਂ ਤੇ ਨਾਨ ਟੀਚਿੰਗ ਦੀ ਤਨਖ਼ਾਹ ਆਦਿ ਲਈ ਵਿਦਿਆਰਥੀਆਂ ਦੀਆਂ ਫ਼ੀਸਾਂ ਤੋਂ ਇਲਾਵਾ ਦਾਨੀਆਂ/ ਨਜ਼ਦੀਕੀਆਂ ਤੋਂ ਮਦਦ ਲੈ ਕੇ ਕੰਮ ਚਲਾਇਆ ਜਾ ਰਿਹਾ ਹੈ।
 
ਇਸ ਸਕੂਲ ਨੂੰ ਬਣਾਉਣ ਵਾਲੀ ਬ੍ਰਿਟਿਸ਼ ਸਿੱਖ ਕਾਉਂਸਿਲ ਬਾਰੇ ਉਨ੍ਹਾਂ ਕਿਹਾ ਕਿ ਸਕੂਲ ਬਣਾ ਰਹੀ ਸੰਸਥਾ ਬ੍ਰਿਟਿਸ਼ ਸਿੱਖ ਕੌਂਸਲ ਯੂ ਕੇ ਭਾਰਤ ਵਿਚ ਪਿਛਲੇ 20 ਸਾਲ ਤੋਂ ਸੇਵਾਵਾਂ ਦੇ ਰਹੀ ਹੈ। ਇਸ ਸੰਸਥਾ ਵਲੋਂ ਮੱਧ ਪ੍ਰਦੇਸ਼, ਮਹਾਰਾਸ਼ਟਰ ਆਦਿ ਰਾਜਾਂ ਵਿਚ 28 ਗੁਰਦੁਆਰਾ ਸਾਹਿਬ ਵਣਜਾਰੇ/ਸਿਕਲੀਗਰ/ ਰਵਿਦਾਸੀਆਂ ਸਿੱਖਾਂ ਵਾਸਤੇ ਬਣਾਏ ਗਏ ਹਨ।

ਇਸੇ ਹੀ ਸੰਸਥਾ ਵਲੋਂ ਪੰਜਾਬ ਵਿਚ ਇਹ ਪਹਿਲਾ ਸਕੂਲ ਸ਼ੁਰੂ ਕੀਤਾ ਗਿਆ ਹੈ। ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਸੰਸਥਾ ਦੇ ਸੰਚਾਲਕ ਤਰਸੇਮ ਸਿੰਘ ਦਿਉਲ ਨੂੰ ਪਹਿਲੇ ਦਿਨ ਤੋਂ ਹੀ  ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਹੈ, ਕਦੇ ਵੀਜ਼ਾ ਨਾ ਦੇਣਾ, ਏਅਰਪੋਰਟ 'ਤੇ 3-3 ਘੰਟੇ ਬਿਠਾਈ ਰੱਖਣਾ, ਭਾਰਤ ਤੋਂ ਡਿਪੋਰਟ ਕਰਨ ਦੀਆਂ ਧਮਕੀਆਂ ਦੇਣਾ ਆਦਿ ਵੀ ਸ਼ਾਮਲ ਹਨ। 

ਉਨ੍ਹਾਂ ਕਿਹਾ ਕਿ ਕਿਸਾਨ ਮੋਰਚੇ ਵਿਚ ਬ੍ਰਿਟਿਸ਼ ਸਿੱਖ ਕੌਂਸਲ ਨੇ ਲੰਗਰਾਂ ਦੀ ਸੇਵਾ ਕੀਤੀ ਸੀ। ਉਸ ਦਿਨ ਤੋਂ ਸਰਕਾਰ ਨੇ ਸੰਸਥਾ ਦੀਆਂ ਸੇਵਾਵਾਂ ਵਿਚ ਰੁਕਾਵਟਾਂ ਖੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਉਹ ਖ਼ੁਦ ਸੰਸਥਾ ਦੇ ਟਰੱਸਟੀ ਹਨ। ਆਮਦਨ ਕਰ ਵਿਭਾਗ ਵਾਲੇ ਉਨ੍ਹਾਂ ਨੂੰ ਜਦੋਂ ਵੀ ਬੁਲਾਉਂਦੇ ਹਨ ਉਹ ਖ਼ੁਦ ਦਿੱਲੀ ਜਾ ਕੇ ਸੰਸਥਾ ਦਾ ਹਿਸਾਬ ਦਿੰਦੇ ਰਹੇ ਹਨ। ਸੰਸਥਾ ਵੱਲੋਂ ਅਕਾਊਂਟੈਂਟ, ਸੀ. ਏ. , ਐਡਵਾਈਜ਼ਰੀ ਟੀਮ ਸਮੇਤ ਸਾਰੇ ਅਕਾਊਂਟ ਰੱਖੇ ਜਾਂਦੇ ਹਨ ਜੇਕਰ ਉਨ੍ਹਾਂ ਨੂੰ ਹੁਣ ਵੀ ਕੋਈ ਚਿੱਠੀ ਆਈ ਹੁੰਦੀ ਤਾਂ ਉਹ ਕਿਉਂ ਨਾ ਚਿੱਠੀ ਦਾ ਜਵਾਬ ਦਿੰਦੇ।

ਇਸ ਸਬੰਧੀ ਹੋਰ ਵੇਰਵਾ ਦੇਂਦਿਆਂ ਉਹਨਾਂ ਈਮੇਲ ਰਾਹੀਂ ਭੇਜੇ  ਆਪਣੇ ਇੱਕ ਪ੍ਰੈਸਨੋਟ ਵਿੱਚ ਉਨ੍ਹਾਂ ਕਿਹਾ ਕਿ ਜੇਕਰ ਵਿਦੇਸ਼ੀ ਸਿੱਖ ਪੰਜਾਬ ਤੇ ਸਿੱਖੀ ਦੀ ਗੱਲ ਕਰਦੇ ਹਨ ਤਾਂ ਆਖਿਰ ਕਿਓਂ ਉਨ੍ਹਾਂ ਨੂੰ ਇਸੇ ਤਰਾ ਜ਼ਲੀਲ ਕੀਤਾ ਜਾਂਦਾ ਹੈ ਜਦੋਂ ਕਿ ਵਿਦੇਸ਼ੀ ਸਿੱਖ ਪੰਜਾਬ ਦੇ ਭਲੇ ਵਾਸਤੇ ਹੀ ਇਹ ਸੇਵਾਵਾਂ ਨਿਭਾ ਰਹੇ ਹਨ।

ਉਨ੍ਹਾਂ ਕਿਹਾ ਕਿ ਭਾਈ ਤਰਸੇਮ ਸਿੰਘ ਨੇ ਆਪਣਾ ਪੰਜਾਬ ਵਾਲਾ ਘਰ ਵੀ ਵੇਚ ਦਿੱਤਾ, ਆਪਣੀ ਜ਼ਮੀਨ ਵੀ ਸਕੂਲ ਨੂੰ ਦੇ ਦਿੱਤੀ, ਬਾਕੀ ਜ਼ਮੀਨ ਤੇ ਲਿਮਟ ਲੈ ਕੇ ਵੀ ਸਕੂਲ ਤੇ ਲਗਾ ਦਿੱਤੀ ਹੈ ਤੇ ਭਾਈ ਤਰਸੇਮ ਸਿੰਘ ਵਲੋਂ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਵਿਚੋਂ ਸੰਗਤਾਂ ਦੇ ਪੁਰਾਣੇ ਕੱਪੜੇ ਆਦਿ ਇਕੱਠੇ ਕਰਕੇ ਜੋ ਮਾਇਆ ਇਕੱਤਰ ਹੁੰਦੀ ਹੈ ਉਹ ਇਨ੍ਹਾਂ ਸੇਵਾਵਾਂ ਵਾਸਤੇ ਲਗਾਉਂਦੇ ਹਨ। 

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਸੂਰ ਇਹੀ ਹੈ ਕਿ ਉਹ ਸਿੱਖੀ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਸ ਏਰੀਏ ਵਿਚ ਅਖੌਤੀ ਈਸਾਈਆਂ ਪ੍ਰਚਾਰਕਾ ਵਲੋਂ ਆਪਣਾ ਗੜ ਬਣਾ ਰੱਖਿਆ ਸੀ ਜੇਕਰ ਉੱਥੇ ਸਿੱਖੀ ਦੀ ਗੱਲ ਹੋਣ ਲੱਗ ਪਈ ਹੈ ਤਾਂ ਇਸ ਵਿਚ ਸਰਕਾਰ ਦਾ ਕੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੰਜਾਬ ਵਿਚ ਵੀ ਸਿੱਖੀ ਦੇ ਪ੍ਰਚਾਰ ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। 

ਉਨ੍ਹਾਂ ਕਿਹਾ ਕਿ ਉਹ ਸਰਕਾਰਾਂ ਨੂੰ ਦੱਸਣਾ ਚਾਹੁੰਦੇ ਕਿ ਜੇ ਵਿਦੇਸ਼ੀ ਸਿੱਖਾਂ ਦਾ ਮੂੰਹ ਤੁਸੀਂ ਪੰਜਾਬ ਤੋ ਮੋੜ ਰਹੇ ਹੋ। ਇਸ ਨਾਲ ਪੰਜਾਬ ਹੋਰ ਬਰਬਾਦ ਹੋ ਜਾਵੇਗਾ। ਉਨ੍ਹਾਂ ਪੰਜਾਬੀਆਂ ਨੂੰ ਬ੍ਰਿਟਿਸ਼ ਸਿੱਖ ਕੌਂਸਲ ਯੂ ਕੇ , ਖ਼ਾਲਸਾ ਏਡ ਅਤੇ ਯੂਨਾਈਟਿਡ ਸਿੱਖ ਵਰਗੀਆਂ ਸੰਸਥਾਵਾਂ ਨਾਲ ਖੜੇ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਆਖ਼ਰ ਵਿਦੇਸ਼ੀ ਸਿੱਖ ਕਦੋਂ ਤੱਕ ਇਸੇ ਤਰਾ ਜ਼ਲੀਲ ਜ਼ਲੀਲ ਹੁੰਦੇ ਰਹਿਣਗੇ। 

ਹੁਣ ਦੇਖਣਾ ਹੈ ਕਿ ਬ੍ਰਿਟਿਸ਼ ਸਿੱਖ ਕਾਉਂਸਿਲ ਅਤੇ ਉਹਨਾਂ ਦੇ ਹੋਰ ਸਮਰਥਕ ਈਸਾਈਆਂ ਅਤੇ ਭਾਰਤ ਸਰਕਾਰ ਦੀਆਂ ਕਾਰਵਾਈਆਂ ਨਾਲ ਨਜਿੱਠਣ ਲਈ ਇਸ ਮੁੱਦੇ 'ਤੇ ਕੀ ਰੁੱਖ ਅਪਣਾਉਂਦੇ ਹਨ?