Showing posts with label ਖਬਰਸਾਰ. Show all posts
Showing posts with label ਖਬਰਸਾਰ. Show all posts

Friday, January 17, 2014

ਸੀ.ਪੀ.ਐਮ.ਵੱਲੋਂ ਪੰਜਾਬ ਦੀਆਂ 4 ਲੋਕ ਸਭਾ ਸੀਟਾਂ ਲੜਨ ਦਾ ਐਲਾਨ

ਲੁਧਿਆਣਾ ਤੋਂ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਹੋਣਗੇ ਪਾਰਟੀ ਉਮੀਦਵਾਰ
ਲੁਧਿਆਣਾ: 17 ਜਨਵਰੀ 2014: (ਰੈਕਟਰ ਕਥੂਰੀਆ//ਸਤਪਾਲ ਸੋਨੀ//ਪੰਜਾਬ ਸਕਰੀਨ):
ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸੂਬਾ ਸਕੱਤਰ ਕਾਮਰੇਡ ਚਰਨ ਸਿੰਘ ਵਿਰਦੀ ਅਤੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਵਿਜੇ ਮਿਸ਼ਰਾ ਨੇ ਅੱਜ ਇੱਥੇ ਸੀ.ਪੀ.ਐਮ.ਦੇ ਜ਼ਿਲਾ ਹੈਡਕੁਆਟਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਕਿ 2014 ਦੀਆਂ ਲੋਕ ਸਭਾ ਚੋਣਾਂ ਸੀ.ਪੀ.ਐਮ. ਹਮਖਿਆਲੀ ਪਾਰਟੀਆਂ ਸੀ.ਪੀ.ਆਈ., ਪੀਪਲਜ਼ ਪਾਰਟੀ ਆਫ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਲੋਂਗੋਵਾਲ ਨਾਲ ਮਿਲਕੇ ਲੜੀਆਂ ਜਾਣਗੀਆਂ ।
ਕਾਮਰੇਡ ਵਿਰਦੀ ਅਤੇ ਕਾਮਰੇਡ ਮਿਸ਼ਰਾ ਨੇ ਸੀ.ਪੀ.ਐਮ. ਦੀ ਜ਼ਿਲਾ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵੀ ਐਲਾਨ ਕੀਤਾ ਕਿ ਲੋਕ ਸਭਾ ਚੋਣਾਂ 'ਚ ਸੀ.ਪੀ.ਐਮ. ਪੰਜਾਬ ਦੀਆਂ ਚਾਰ ਲੋਕ ਸਭਾ ਸੀਟਾਂ ਲੁਧਿਆਣਾ, ਅਨੰਦਪੁਰ ਸਾਹਿਬ, ਸੰਗਰੂਰ ਅਤੇ ਜਲੰਧਰ ਤੋਂ ਚੋਣ ਲੜੇਗੀ। ਪਾਰਟੀ ਉਮੀਦਵਾਰਾਂ ਦੇ ਨਾਵਾਂ ਬਾਰੇ ਪੁੱਛੇ ਜਾਣ ਤੇ ਕਾਮਰੇਡ ਵਿਰਦੀ ਨੇ ਦੱਸਿਆ ਕਿ ਲੁਧਿਆਣਾ ਤੋ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਅਨੰਦਪੁਰ ਸਾਹਿਬ ਤੋ ਬਲਬੀਰ ਸਿੰਘ ਜਾਂਡਲਾ, ਸੰਗਰੂਰ ਤੋਂ ਪ੍ਰਿੰਸੀਪਲ ਜੋਗਿੰਦਰ ਸਿੰਘ ਔਲਖ ਹੋਣਗੇ । ਜਦਕਿ ਜਲੰਧਰ ਤੋਂ ਉਮੀਦਵਾਰ ਦੇ ਨਾਮ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ । 
ਕਾਮਰੇਡ ਚਰਨ ਸਿੰਘ ਵਿਰਦੀ ਅਤੇ ਕਾਮਰੇਡ ਵਿਜੇ ਮਿਸ਼ਰਾ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਅੱਜ ਕਿਸੇ ਵਿਸ਼ੇਸ਼ ਵਿਅਕਤੀ ਨੂੰ ਬਦਲਣ ਨਾਲ ਨਾ ਤਾਂ ਦੇਸ਼ ਅਤੇ ਦੇਸ਼ ਵਾਸੀਆਂ ਦਾ ਕੋਈ ਭਲਾ ਹੋ ਸਕਦਾ ਹੈ। ਲੋੜ ਹੈ ਸਾਮਰਾਜ ਪੱਖੀ ਨੀਤੀਆਂ ਨੂੰ ਬਦਲਣ ਦੀ। ਕਿਉਂਕਿ ਅੱਜ ਦੇਸ਼ ਭਰ ਅੰਦਰ ਮਹਿੰਗਾਈ, ਬੇਰੁਜਗਾਰੀ ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ । ਜਿਸ ਨਾਲ ਦੇਸ਼ ਦਾ ਸਮੁੱਚਾ ਪ੍ਰਸ਼ਾਸ਼ਨਿਕ ਸਿਸਟਮ ਹੀ ਕੁਰਪਸ਼ਨ ਦੀ ਮਾਰ ਹੇਠਾਂ ਆ ਚੁੱਕਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਿਰਤ ਕਾਨੂੰਨਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ । ਸਨਅਤੀ ਕਾਮੇ ਘਟੋ ਘੱਟ ਉਜਰਤ 10 ਹਜ਼ਾਰ ਰੁਪਏ ਮਹੀਨੇ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੀ.ਪੀ.ਐਮ.ਸਮੇਤ ਸਾਂਝਾ ਮੋਰਚਾ ਪੰਜਾਬ ਅੰਦਰ ਲੋਕ ਸਭਾ ਦੀਆਂ ਚੋਣਾਂ ਆਮ ਪਬਲਿਕ ਨਾਲ ਜੁੜੇ ਲੋਕ ਮੁੱਦਿਆਂ ਨੂੰ ਲੈ ਕੇ ਲੜੇਗਾ । 
ਸੀ.ਪੀ.ਐਮ. ਦੇ ਸੂਬਾ ਸਕੱਤਰ ਕਾਮਰੇਡ ਚਰਨ ਸਿੰਘ ਵਿਰਦੀ ਨੇ ਕਿਹਾ ਕਿ ਦੇਸ਼ ਦੀ ਕੇਂਦਰੀ ਸੱਤਾ 'ਤੇ ਨਾ ਕਾਂਗਰਸ ਅਤੇ ਨਾ ਹੀ ਭਾਜਪਾ ਦੀ ਸਰਕਾਰ ਬਣੇਗੀ । ਬਲਕਿ ਇਕ ਅਜਿਹੀ ਸਰਕਾਰ ਹੋਂਦ 'ਚ ਆਵੇਗੀ, ਜੋ ਕਿ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਸਰਕਾਰ ਹੋਵੇਗੀ । ਕਿਉਂਕਿ ਦੇਸ਼ ਭਰ ਦੇ ਲੋਕ ਸਰਮਾਏਦਾਰੀ ਦੀ ਝੌਲੀ ਚੁੱਕਣ ਦਾ ਪਿਛਲੇ ਕਈ ਦਹਾਕਿਆਂ ਤੋਂ ਕੰਮ ਕਰਦੀਆਂ ਆ ਰਹੀਆਂ ਕਾਂਗਰਸ ਤੇ ਭਾਜਪਾ ਦੀਆਂ ਨੀਤੀਆਂ ਤੋਂ ਇਸ ਹੱਦ ਤੱਕ ਦੁਖੀ ਆ ਚੁੱਕੇ ਹਨ ਕਿ ਬਦਲਾਅ ਚਾਹੁੰਦੇ ਹਨ । 
ਸੀ.ਪੀ.ਐਮ. ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਵਿਜੇ ਮਿਸ਼ਰਾ ਨੇ ਕਿਹਾ ਕਿ ਪੰਜਾਬ ਅੰਦਰ ਇਸ ਸਮੇਂ ਲੈਂਡ, ਰੇਤ ਤੇ ਡਰੱਗ ਮਾਫੀਏ ਦਾ ਸਾਮਰਾਜ ਹੈ ਜਿਸਨੇ ਭ੍ਰਿਸ਼ਟਾਚਾਰ ਨੂੰ ਸ਼ਿਖਰਾਂ 'ਤੇ ਪਹੁੰਚਾ ਦਿੱਤਾ ਹੈ । ਨਾ ਤਾਂ ਸਕੂਲਾਂ 'ਚ ਅਧਿਆਪਕ ਹਨ ਅਤੇ ਨਾ ਹੀ ਸਕੂਲਾਂ ਦੀਆਂ ਵਧੀਆ ਬਿਲਡਿੰਗਾਂ । ਬਿਜਲੀ ਤੇ ਗੈਸ ਦੀਆਂ ਬੇਹਿਸਾਬਾ ਵਧੀਆਂ ਦਰਾਂ ਨੇ ਹਰ ਇਕ  ਦਾ ਬਜਟ ਹੀ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੀ.ਪੀ.ਐਮ. ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਸਮੇਤ ਬੁਨਿਆਦੀ ਮਸੱਲਿਆਂ ਨੂੰ ਲੈ ਕੇ ਵਿਸ਼ੇਸ਼ ਮੁਹਿੰਮ ਚਲਾਏਗੀ। ਇਸ ਮੌਕੇ ਕਾਮਰੇਡ ਸੁਖਵਿੰਦਰ ਸੇਖੋਂ, ਜ਼ਿਲਾ ਸਕੱਤਰ ਅਮਰਜੀਤ ਮੱਟੂ ਅਤੇ ਜਗਦੀਸ਼ ਚੰਦ ਵੀ ਮੌਜੂਦ ਸਨ ।

Tuesday, November 12, 2013

ਪ੍ਰਸਿੱਧ ਲੇਖਕ ਤਲਵਿੰਦਰ ਸਿੰਘ ਦੇ ਦੇਹਾਂਤ 'ਤੇ ਸੋਗ ਦੀ ਲਹਿਰ

 Tue, Nov 12, 2013 at 1:04 PM
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਸ਼ੋਕ ਦਾ ਪ੍ਰਗਟਾਵਾ
ਲੁਧਿਆਣਾ :12 ਨਵੰਬਰ 2013: (*ਡਾ. ਗੁਲਜ਼ਾਰ ਸਿੰਘ ਪੰਧੇਰ//ਪੰਜਾਬ ਸਕਰੀਨ):ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਸਥਾਨਕ ਜਥੇਬੰਦੀਆਂ ਦੇ ਲੇਖਕਾਂ ਵੱਲੋਂ ਪ੍ਰਸਿੱਧ ਸਾਹਿਤਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਜਨਰਲ ਸਕੱਤਰ ਸ. ਤਲਵਿੰਦਰ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਬਲਵਿੰਦਰ ਕੌਰ ਦੇ ਅਕਾਲ ਚਲਾਣੇ 'ਤੇ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ ਅਤੇ ਇਸ ਸਭਾ ਵਿਚ ਲੇਖਕ ਦੇ ਪੰਜਾਬੀ ਸਾਹਿਤ ਅਤੇ ਮਾਂ ਬੋਲੀ ਪੰਜਾਬੀ ਲਈ ਲੇਖਕ ਜਥੇਬੰਦੀਆਂ ਨਾਲ ਸੰਘਰਸ਼ ਵਿਚ ਵੱਡਾ ਯੋਗਦਾਨ ਪਾਉਣ ਦਾ ਜ਼ਿਕਰ ਕਰਦਿਆਂ ਉਹਨਾਂ ਦੇ ਦੇਹਾਂਤ ਨਾਲ ਪੰਜਾਬੀ ਸਾਹਿਤ ਜਗਤ ਵਿਚ ਘਾਟਾ ਪੈਣ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਤਲਵਿੰਦਰ ਸਿੰਘ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਸਰਗਰਮ ਸਾਥੀ ਸੀ। ਧਿਰ ਸੀ। ਸਿਰਜਕ ਸੀ। ਮੇਰੀ ਤਾਂ ਸ਼ਕਤੀ ਸੀ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਹੋਰਾਂ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਤਲਵਿੰਦਰ ਸਿੰਘ ਜਿੱਥੇ ਵੱਡਾ ਕਥਾਕਾਰ ਉੱਭਰ ਕੇ ਆਇਆ ਉਥੇ ਮੈਨੂੰ ਮਾਣ ਹੁੰਦਾ ਹੈ ਕਿ ਮੇਰੀ ਆਪਣੀ ਮਿੱਟੀ ਨੇ ਇਕ ਕੁਸ਼ਲ ਪ੍ਰਬੰਧਕ ਦੀ ਸਿਰਜਣਾ ਕੀਤੀ ਹੈ। 
ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਨੇ ਕੈਨੇਡਾ ਤੋਂ ਆਪਣੇ ਸ਼ੋਕ ਸੰਦੇਸ਼ ਵਿਚ ਕਿਹਾ ਕਿ ਤਲਵਿੰਦਰ ਸਿੰਘ ਜਿੱਥੇ ਖ਼ੂਬਸੂਰਤ ਕਥਾਕਾਰ ਸੀ ਉਥੇ ਜਥੇਬੰਦਕ ਤੌਰ 'ਤੇ ਉਹ ਹਮੇਸ਼ਾਂ ਪੰਜਾਬ ਦੀਆਂ ਮੂਹਰਲੀਆਂ ਕਤਾਰਾਂ ਵਿਚ ਰਹਿ ਕੇ ਸਰਗਰਮ ਭੂਮਿਕਾ ਨਿਭਾਉਂਦਾ ਰਿਹਾ ਹੈ। ਉਹਨਾਂ ਦਸਿਆ ਤਲਵਿੰਦਰ ਸਿੰਘ ਨੇ 'ਲੋਅ ਹੋਣ ਤੱਕ, ਯੋਧੇ, ਰਾਤ ਚਾਨਣੀ, ਨਾਇਕ ਦੀ ਮੌਤ' ਸਮੇਤ ਅੱਧੀ ਦਰਜਨ ਦੇ ਕਰੀਬ ਪੁਸਤਕਾਂ ਮਾਂ ਬੋਲੀ ਪੰਜਾਬੀ ਦੀ ਝੋਲੀ ਵਿਚ ਪਾਈਆਂ। ਉਹਨਾਂ ਨੂੰ ਭਾਸ਼ਾ ਵਿਭਾਗ ਪੰਜਾਬ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਵਲੋਂ ਮਾਣ-ਸਨਮਾਨ ਮਿਲੇ। ਉਹਨਾਂ ਕਿਹਾ ਤਲਵਿੰਦਰ ਸਿੰਘ ਦੇ ਅਕਾਲ ਚਲਾਣੇ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਹੈ ਉਥੇ ਪੰਜਾਬੀ ਸਾਹਿਤ ਜਗਤ ਨੂੰ ਵੀ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਪਿਆ ਹੈ। 
ਰੈਫ਼ਰੈਂਸ ਲਾਇਬ੍ਰੇਰੀ ਦੇ ਡਾਇਰੈਕਟਰ ਪ੍ਰਿੰ. ਪ੍ਰੇਮ ਸਿੰਘ ਬਜਾਜ, ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਸੁਰਿੰਦਰ ਕੈਲੇ ਅਤੇ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਸ. ਤਲਵਿੰਦਰ ਸਿੰਘ ਹੋਰਾਂ ਨੇ ਪੰਜਾਬੀ ਸਾਹਿਤ ਸੰਸਾਰ ਨੂੰ ਬੜੀਆਂ ਸਿਹਤਮੰਦ ਕਦਰਾਂ ਨਾਲ ਜੋੜਿਆ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਜਨਰਲ ਸਕੱਤਰ ਪ੍ਰੋ. ਮਹਿੰਦਰਦੀਪ ਗਰੇਵਾਲ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਤਲਵਿੰਦਰ ਸਿੰਘ ਨੇ ਕੇਂਦਰੀ ਲੇਖਕ ਸਭਾ ਵਿਚ ਉਹਨਾਂ ਨੇ ਵੱਡੇ ਸਮਾਗਮ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਦੋਹਾਂ ਪੰਜਾਬਾਂ ਵਿਚ ਸਾਂਝੇ ਸਮਾਗਮ ਕਰਵਾ ਕੇ ਦੋਹਾਂ ਪੰਜਾਬਾਂ ਦੇ ਸਾਹਿਤਕਾਰਾਂ ਦੀ ਸਾਂਝ ਪੱਕੀ ਕੀਤੀ। 
ਸ਼ੋਕ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ.ਸ. ਜੌਹਲ, ਡਾ. ਸੁਰਜੀਤ ਪਾਤਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ. ਪ. ਸਿੰਘ, ਅਕਾਡਮੀ ਦੇ ਮੀਤ ਪ੍ਰਧਾਨ ਡਾ. ਗੁਰਇਕਬਾਲ ਸਿੰਘ, ਪ੍ਰੋ. ਰਵਿੰਦਰ ਭੱਠਲ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਡਾ. ਸਵਰਨਜੀਤ ਕੌਰ ਗਰੇਵਾਲ, ਤ੍ਰੈਲੋਚਨ ਲੋਚੀ, ਜਨਮੇਜਾ ਸਿੰਘ ਜੌਹਲ, ਐਨ. ਐਸ.ਨੰਦਾ, ਤਰਸੇਮ ਨੂਰ, ਤਰਲੋਚਨ ਸਿੰਘ, ਜਸਦੀਪ ਸਿੰਘ, ਪ੍ਰੀਤਮ ਪੰਧੇਰ, ਬਲਕੌਰ ਸਿੰਘ ਗਿੱਲ, ਮੀਤ ਅਨਮੋਲ, ਦਲਬੀਰ ਲੁਧਿਆਣਵੀ, ਰੂਪ ਨਿਮਾਣਾ, ਯੂਵੀ ਯੁਵ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਹਾਜ਼ਰ ਸਨ।
(ਡਾ.) ਗੁਲਜ਼ਾਰ ਸਿੰਘ ਪੰਧੇਰ ਪ੍ਰਸਿਧ ਲੇਖਕ ਹੋਣ ਦੇ ਨਾਲ ਨਾਲ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰੈੱਸ ਸਕੱਤਰ ਵੀ ਹਨ। 

ਕਹਾਣੀਕਾਰ ਤਲਵਿੰਦਰ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ 

Monday, October 21, 2013

ਇਕ ਨਵੇਕਲਾ ਉਪਰਾਲਾ: “ਘਰ ਘਰ ਅੰਦਰਿ ਧਰਮਸਾਲ”

Mon, Oct 21, 2013 at 2:03 AM
ਮਕਸਦ ਬਾਬਾਵਾਦ, ਡੇਰਾਵਾਦ ਅਤੇ ਝੂਠੇ ਗ੍ਰੰਥਾਂ ਦੇ ਪ੍ਰਚਾਰ ਨੂੰ ਠਲ੍ਹ ਪਾਉਣਾ 
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ 
ਸਿਖੀ ਅਵੇਅਰਨੈਸ ਏੰਡ ਵੈਲਫੇਅਰ ਸੋਸਾਇਟੀ ਵੱਲੋਂ ਇਕ ਨਵੇਕਲੇ ਉਪਰਾਲੇ ਦੀ ਸ਼ੁਰੂਆਤ ਕੀਤੀ ਗਈ ਹੈ ਜਿਸਨੂੰ ਨਾਮ ਦਿੱਤਾ ਗਿਆ ਹੈ ਪ੍ਰੋਜੇਕਟਜਿਸਦੇ ਤਹਿਤ ਹਰ ਹਫਤੇ ਵਖ ਵਖ ਥਾਂ ਤੇ ਵਖ ਵਖ ਘਰ ‘ਚ ਗੁਰਮਤਿ ਕਲਾਸ ਲਗਾਈ ਜਾਵੇਗੀ, ਐਸਾ ਨਹੀਂ ਹੈ ਕਿ ਅੱਗੇ ਗੁਰਮਤਿ ਕਲਾਸਾਂ ਨਹੀਂ ਲਗ ਰਹੀਆਂ ਪ੍ਰੰਤੂ ਜਿਥੇ ਵੀ ਗੁਰਮਤਿ ਕਲਾਸਾਂ ਲਗਦੀਆਂ ਹਨ ਉਥੇ ਗਿਣਤੀ ਦੇ ਉਹੀ ਕਲਾਸ ਲੈਣ ਆਉਣ ਵਾਲਿਆਂ ਦੀ ਗਿਣਤੀ ਜਾਂ ਤੇ ਉੰਨੀ ਹੀ ਰਹਿੰਦੀ ਹੈ ਜਾਂ ਫਿਰ ਘਟ ਹੀ ਹੁੰਦੀ ਹੈ ਵਧਦੀ ਨਹੀਂ, ਇਸ ਪ੍ਰਕਾਰ ਬਦਲ ਬਦਲ ਕੇ ਵਖ ਵਖ ਥਾਂ ਤੇ ਕਲਾਸ ਲਾਈ ਜਾਣ ਨਾਲ ਜਿਥੇ ਵੀ ਕਲਾਸ ਲਈ ਜਾਵੇਗੀ ਓਹ ਆਪਣੇ ਨਿਕਟਵਰਤੀ ਲੋਗਾਂ ਅਤੇ ਆਪਣੇ ਗੁਆਂਡੀਆਂ ਨੂੰ ਸੱਦਾ ਦੇਣਗੇ ਜਿਸ ਨਾਲ ਕਲਾਸ ਵਿਚ ਆਉਣ ਵਾਲੇ ਲੋਗਾਂ ਦੀ ਗਿਣਤੀ ਬ=ਵਧਦੀ ਰਹੇਗੀ

ਸੋਸਾਇਟੀ ਦਾ ਟੀਚਾ ਇਸ ਕਾਰਜ ਲਈ ਹਰ ਸ਼ਹਿਰ ਚ ਛੋਟੇ ਛੋਟੇ ਸਰਕਲ ਬਣਾਉਣ ਦਾ ਹੈ ਜਿਸ ਨਾਲ ਇਕੋ ਸਮੇ ਤੇ ਵਖ ਵਖ ਥਾਂਵਾਂ ਤੇ ਇਨ੍ਹਾਂ ਕਲਾਸਾਂ ਦਾ ਪ੍ਰਬੰਧ ਕੀਤਾ ਜਾ ਸਕੇ, ਅਤੇ ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ ਨੂੰ ਸੌਖੇ ਸ਼ਬਦਾਂ ਚ ਲੁਕਾਈ ਤਕ ਪਹੁੰਚਾਉਣ ਲਈ ਸੋਸਾਇਟੀ ਗੁਰਸਿਖੀ ਚ ਸਟਡੀ ਕੀਤੇ ਸੂਝਵਾਨ ਪ੍ਰਚਾਰਕਾਂ ਦੀ ਵੀ ਸਹਾਇਤਾ ਲਵੇਗੀ, ਅਤੇ ਇਨ੍ਹਾਂ ਕਲਾਸਾਂ ਚ ਸਮੇ ਸਮੇ ਤੇ ਵਖ ਵਖ ਖੇਤਰਾਂ ਦੇ ਮਾਹਿਰਾਂ ਨੂੰ ਵੀ ਬੁਲਾਇਆ ਜਾਵੇਗਾ ਜਿਸ ਨਾਲ ਇਸ ਕਲਾਸ ਚ ਸ਼ਾਮਿਲ ਹੋਣ ਵਾਲੇ ਬਚੇ ਅਤੇ ਉਨ੍ਹਾਂ ਦੇ ਮਾਤਾ ਪਿਤਾ ਆਪਣੇ ਬਚਿਆਂ ਲਈ ਰੂਹਾਨੀ ਪਖ ਗੁਰਮਤਿ ਤੋਂ ਪੂਰਦੇ ਹੋਏ ਆਪਣੀ ਉਚੀ ਸਿਖਿਆ ਲਈ ਅਤੇ ਆਪਣੇ ਅਗਾਂਹ ਵਾਧੂ ਵਿਕਾਸ ਲਈ ਵੀ ਜਾਣਕਾਰੀ ਲਈ ਪਾਉਣਗੇ

ਇਸੇ ਕੜੀ ਚ ਦਿੱਲੀ ਦੇ ਮਾਨਸਰੋਵਰ ਗਾਰਡਨ / ਕੀਰਤੀ ਨਗਰ /ਰਮੇਸ਼ ਨਗਰ / ਮੋਤੀ ਨਗਰ ਸਰਕਲ ਦੀ ਬਣਤਰ ਤਿਆਰ ਕਰਕੇ ਪਹਿਲੀ ਕਲਾਸ  ਸ਼ਨੀਵਾਰ 19 ਅਕਤੂਬਰ 2013 ਵੀਰ ਮਨਜੀਤ ਸਿੰਘ ਅਤੇ ਭੈਣ ਮਨਦੀਪ ਕੌਰ ਦੇ ਉਪਰਾਲੇ ਸਦਕਾ ਉਨ੍ਹਾਂ ਦੇ ਘਰ ਮਾਨਸਰੋਵਰ ਗਾਰਡਨ ਵਿਖੇ ਕੀਤੀ ਗਈ ਜਿਸ ਵਿਚ ਤਕਰੀਬਨ 30 ਤੋਂ 35 ਸ਼ਰੀਰ ਸ਼ਾਮਿਲ ਸਨ ਜਿਨ੍ਹਾਂ ਵਿਚ ਛੋਟੇ ਬਚੇ, ਨੌਜਵਾਨ ਅਤੇ ਬੁਜੁਰਗ ਵੀ ਸ਼ਾਮਿਲ ਸਨ, ਇਸ ਕਲਾਸ ਵਿਚ ਸਬ ਨੇ ਬਹੁਤ ਧਿਆਨ ਨਾਲ ਗੁਰਮਤਿ ਦੀਆਂ ਗੱਲਾਂ ਸੁਣੀਆਂ ਅਤੇ ਬਹੁਤ ਸ਼ਾਂਤੀ ਨਹੀ ਸੁਆਲ ਜੁਆਬ ਵੀ ਕੀਤੇ ਅਤੇ ਫਿਰ ਮੁੜ ਅਗਲੀਆਂ ਕਲਾਸਾਂ ਚ ਆਂ ਦਾ ਹੁੰਗਾਰਾ ਵੀ ਭਰਿਆ

ਸੋਸਾਇਟੀ ਵੱਲੋਂ ਹੋਰ ਵੀ ਸੰਸਥਾਵਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਵੀ ਇੱਸੇ ਪ੍ਰਕਾਰ ਦੀਆਂ ਕਲਾਸਾਂ ਆਪਣੇ ਆਪਣੇ ਇਲਾਕਿਆਂ ਚ ਸ਼ੁਰੂ ਕਰਨ ਅਤੇ ਘਰ ਘਰ ਅੰਦਰ ਧਰਮਸਾਲ ਦਾ ਵਿਚਾਰ ਲਾਗੂ ਕਰਨ ਤਾਂ ਜੋ ਆਮ ਲੁਕਾਈ ਦੇ ਮਨਾਂ ਚੋਂ ਬਾਬਾਵਾਦ, ਡੇਰਾਵਾਦ ਅਤੇ ਅਖੌਤੀ ਨਾਟਕਾਂ ਅਤੇ ਝੂਠੇ ਗ੍ਰੰਥਾਂ ਦੇ ਪ੍ਰਚਾਰ ਨੂੰ ਠਲ ਪਾਈ ਜਾ ਸਕੇ

ਸਰਬਜੋਤ ਸਿੰਘ ਦਿੱਲੀ
ਸਿੱਖੀ ਅਵੇਅਰਨੈਸ ਏਂਡ ਵੈਲਫੇਅਰ ਸੋਸਾਇਟੀ
Sikhi Awareness & Welfare Society
New Delhi 110018 INDIA
M: +91.9212660333

Friday, September 27, 2013

ਮੀਡੀਆ: ਜੰਮੂ 'ਚ ਹੋਇਆ ਹਮਲਾ ਬਣਿਆ ਮੁੱਖ ਖਬਰ

*ਲੈਫਟੀਨੈੰਟ ਕਰਨਲ ਬਿਕਰਮਜੀਤ ਸਿੰਘ ਸ਼ਹੀਦ 
*ਫੌਜ ਦੇ ਤਿੰਨ ਹੋਰ ਜਵਾਨ ਸ਼ਹੀਦ 
* 3 ਹਮਲਾਵਰ ਅੱਤਵਾਦੀ ਤੇ 2 ਨਾਗਰਿਕ ਵੀ ਮਾਰੇ ਗਏ 
* ਮਨਮੋਹਨ ਸਿੰਘ ਤੇ ਨਵਾਜ਼ ਸ਼ਰੀਫ਼ ਦੀ ਮਿਲਣੀ ਤੋਂ ਪਹਿਲਾਂ ਹੋਇਆ ਹਮਲਾ 
* ਸ਼ੋਹਾਦਾ ਬਿ੍ਗੇਡ ਨੇ ਲਈ ਦੋਹਾਂ ਹਮਲਿਆਂ ਜ਼ਿੰਮੇਵਾਰੀ
*ਹਮਲਾ ਅਚਾਨਕ ਅਤੇ ਜ਼ੋਰਦਾਰ 
*ਹਮਲੇ ਨਾਲ ਲੋਕਾਂ ਵਿੱਚ ਦਹਿਸ਼ਤ 
*ਲੋਕਾਂ ਨੇ ਭੱਜ ਕੇ  ਬਚਾਈ ਜਾਨ 
*ਮੁਕਾਬਲੇ ਲਈ ਵਰਤੇ ਗਏ ਟੈੰਕ ਅਤੇ ਹੈਲੀਕਾਪਟਰ 
*ਐਂਟਰੀ ਗੇਟ ਤੇ ਚਲਾਈਆਂ ਅੰਨੇਵਾਹ ਗੋਲੀਆਂ 
ਜੰਮੂ/ਕਠੂਆ 27 ਸਤੰਬਰ 2013:ਕਲ੍ਹ ਸਵੇਰੇ ਭਾਰੀ ਹਥਿਆਰਾਂ ਨਾਲ ਲੈਸ ਫ਼ੌਜ ਦੀ ਵਰਦੀ ਵਿਚ ਆਏ ਤਿੰਨ ਅੱਤਵਾਦੀਆਂ ਨੇ ਸਾਂਬਾ ਅਤੇ ਕਠੂਆ ਵਿੱਚ  ਅਚਾਨਕ ਹਮਲੇ ਕਰਕੇ ਪੂਰੇ ਦੇਸ਼ ਨੂੰ ਹਿਲਾ ਦਿੱਤਾ। ਪਹਿਲਾਂ ਹੀਰਾਨਗਰ ਥਾਣੇ ਅਤੇ ਫਿਰ ਸਾਂਬਾ ਦੇ ਇਕ ਫ਼ੌਜੀ ਕੈਂਪ 'ਤੇ ਹਮਲਾ ਕਰਕੇ ਇਕ ਲੈਫਟੀਨੈਂਟ ਕਰਨਲ ਅਤੇ 7 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ| ਬਾਅਦ ਵਿਚ ਫੌਜ ਨਾਲ ਹੋਏ ਮੁਕਾਬਲੇ 'ਚ ਇਹ ਤਿੰਨੋਂ ਹਮਲਾਵਰ ਅੱਤਵਾਦੀ, ਇਕ ਟਰੱਕ ਦਾ ਕਲੀਨਰ ਅਤੇ ਇਕ ਆਟੋ ਚਾਲਕ ਮਾਰੇ ਗਏ| ਇਸ ਹਮਲੇ ਨਾਲ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵਿਚਕਾਰ ਨਿਊਯਾਰਕ ਵਿਚ ਹੋਣ ਵਾਲੀ ਮੀਟਿੰਗ 'ਤੇ ਪ੍ਰਸ਼ਨ-ਚਿੰਨ੍ਹ ਲੱਗ ਗਿਆ ਸੀ ਪਰ ਬਾਅਦ ਵਿੱਚ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਇਸ ਨਾਲ ਇਸ ਪ੍ਰਸਤਾਵਿਤ ਮਿਲਣੀ ਤੇ ਕੋਈ ਅਸਰ ਨਹੀਂ ਪਵੇਗਾ| ਇਸੇ ਦੌਰਾਨ ਮੀਡੀਆ ਰਿਪੋਰਟਾਂ ਮੁਤਾਬਿਕ  ਅਧਿਕਾਰੀਆਂ ਨੇ ਦੱਸਿਆ ਕਿ ਕਠੂਆ ਦੇ ਹੀਰਾਨਗਰ ਪੁਲਿਸ ਥਾਣੇ 'ਤੇ ਪਹਿਲਾਂ ਕੀਤੇ ਫਿਦਾਈਨ ਹਮਲੇ ਵਿਚ ਚਾਰ ਪੁਲਿਸ ਮੁਲਾਜ਼ਮਾਂ ਸਮੇਤ 5 ਵਿਅਕਤੀ ਮਾਰੇ ਗਏ ਜਦਕਿ ਇਸ ਤੋਂ  ਕੁਝ ਦੇਰ ਬਾਅਦ ਹੀ ਸਾਂਬਾ ਵਿਖੇ ਫ਼ੌਜੀ ਕੈਂਪ 'ਤੇ ਹਮਲੇ ਵਿਚ ਲੈਫਟੀਨੈਟ ਕਰਨਲ ਬਿਕਰਮਜੀਤ ਸਿੰਘ ਸਮੇਤ ਫ਼ੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ| ਫ਼ੌਜੀ ਕੈਂਪ 'ਤੇ ਹਮਲੇ ਵਿਚ ਇਕ ਕਰਨਲ ਪੱਧਰ ਦੇ ਅਧਿਕਾਰੀ ਸਮੇਤ ਤਿੰਨ ਜਵਾਨ ਜ਼ਖ਼ਮੀ ਵੀ ਹੋ ਗਏ ਜਿਥੇ 16 ਕਵੈਲਰੀ ਦੀ ਯੂਨਿਟ ਤਾਇਨਾਤ ਹੈ| ਪੁਲਿਸ ਨੇ ਦੱਸਿਆ ਕਿ ਤਿੰਨ ਅੱਤਵਾਦੀਆਂ ਨੇ ਅੱਜ ਸਵੇਰੇ 6.45 ਵਜੇ ਜੰਮੂ-ਪਠਾਨਕੋਟ ਕੌਮੀ ਸ਼ਾਹਰਾਹ ਨੇਡ਼ੇ ਪੁਲਿਸ ਥਾਣੇ ਅੰਦਰ ਦਾਖਲ ਹੋ ਕੇ ਪਹਿਲਾਂ ਹੱਥਗੋਲੇ ਸੁੱਟੇ ਅਤੇ ਫਿਰ ਅੰਨ੍ਹੇਵਾਹ ਗੋਲੀਆਂ ਚਲਾਈਆਂ| 
ਡੀ. ਆਈ. ਜੀ ਸ਼ਕੀਲ ਬੈਗ ਨੇ ਦੱਸਿਆ ਕਿ ਇਕ ਸਹਾਇਕ ਸਬ ਇੰਸਪੈਕਟਰ ਅਤੇ ਚਾਰ ਪੁਲਿਸ ਮੁਲਾਜ਼ਮ ਹਮਲੇ ਵਿਚ ਮਾਰੇ ਗਏ ਅਤੇ ਇਕ ਹੋਰ ਸਹਾਇਕ ਸਬ ਇੰਸਪੈਕਟਰ ਜ਼ਖ਼ਮੀ ਹੋ ਗਿਆ | ਮਿ੍ਤਕਾਂ ਦੀ ਪਛਾਣ ਏ. ਐਸ. ਆਈ. ਰਤਨ ਸਿੰਘ, ਸਿਪਾਹੀ ਸ਼ਿਵ ਕੁਮਾਰ, ਸਿਪਾਹੀ ਪ੍ਰਦੀਪ ਸਿੰਘ ਅਤੇ ਐਸ. ਪੀ. ਓ. ਮੁਕੇਸ਼ ਕੁਮਾਰ ਵਜੋਂ ਹੋਈ | ਅੱਤਵਾਦੀਆਂ ਨੇ ਥਾਣੇ 'ਚ ਦਾਖ਼ਲ ਹੋਣ ਤੋਂ ਪਹਿਲਾਂ ਆਟੋ ਚਾਲਕ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਿਸ ਦੀ ਤੁਰੰਤ ਪਛਾਣ ਨਹੀਂ ਹੋ ਸਕੀ| ਹਮਲੇ ਵਿਚ ਸਹਾਇਕ ਸਬ ਇੰਸਪੈਕਟਰ ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ | ਬਾਅਦ ਵਿਚ ਅੱਤਵਾਦੀ ਥਾਣੇ ਵਿਚ ਹੀ ਖਡ਼੍ਹੇ ਇਕ ਟਰੱਕ ਨੂੰ ਅਗਵਾ ਕਰਕੇ ਉਸ 'ਤੇ ਸਵਾਰ ਹੋ ਗਏ ਅਤੇ ਉਸ ਦੇ ਡਰਾਈਵਰ ਨੂੰ ਟਰੱਕ ਜੰਮੂ ਵੱਲ ਲਿਜਾਣ ਲਈ ਕਿਹਾ| ਰਸਤੇ ਵਿਚ ਉਨ੍ਹਾਂ ਨੇ ਟਰੱਕ ਦੇ ਕਲੀਨਰ ਨੂੰ ਵੀ ਗੋਲੀ ਮਾਰ ਦਿੱਤੀ| ਅੱਤਵਾਦੀ ਟਰੱਕ ਨੂੰ ਛੱਡ ਕੇ ਇਕ ਮੈਟਾਡੋਰ ਵਿਚ ਸਵਾਰ ਹੋ ਗਏ ਅਤੇ ਮੈਟਾਡੋਰ ਨੂੰ ਸਾਂਬਾ ਦੇ ਮਹੇਸ਼ਵਰੀ ਇਲਾਕੇ ਵਿਚ ਪੈਂਦੇ ਫ਼ੌਜੀ ਕੈਂਪ ਦੇ ਬਾਹਰ ਰੋਕ ਲਿਆ ਗਿਆ ਅਤੇ ਕੈਂਪ ਅੰਦਰ ਦਾਖਲ ਹੋਣ ਤੋਂ ਪਹਿਲਾਂ ਗੇਟ 'ਤੇ ਤਾਇਨਾਤ ਜਵਾਨਾਂ 'ਤੇ ਅੰਨੇਵਾਹ ਗੋਲੀਆਂ ਚਲਾਈਆਂ| ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਇਕ ਲੈਫਟੀਨੈਂਟ ਕਰਨਲ ਸਮੇਤ ਤਿੰਨ ਸੈਨਿਕ ਮਾਰੇ ਗਏ ਅਤੇ ਯੂਨਿਟ ਦੇ ਕਮਾਂਡਰ ਪੱਧਰ ਦੇ ਅਧਿਕਾਰੀ ਸਮੇਤ ਤਿੰਨ ਸੈਨਿਕ ਹਮਲੇ ਵਿਚ ਜ਼ਖ਼ਮੀ ਹੋ ਗਏ| ਇਸੇ ਦੌਰਾਨ ਸੁਰੱਖਿਆ ਬਲਾਂ ਨੂੰ ਇਲਾਕੇ ਨੂੰ ਘੇਰਾ ਪਾ ਕੇ ਮੁਕਾਬਲੇ ਪਿੱਛੋਂ ਤਿੰਨੋਂ ਅੱਤਵਾਦੀਆਂ ਨੂੰ ਮਾਰ ਦਿੱਤਾ| ਅੱਤਵਾਦੀਆਂ ਦੀ ਭਾਲ ਲਈ ਫ਼ੌਜ ਨੇ ਚਾਰ ਹੈਲੀਕਾਪਟਰਾਂ ਦੀ ਵੀ ਮਦਦ ਲਈ| 
ਰੋਜ਼ਾਨਾ ਜਗਬਾਣੀ 'ਚ ਛਪੀ ਖਬਰ ਦੀ ਤਸਵੀਰ ਵੱਡਾ ਕਰਨ ਲਈ  ਫੋਟੋ ਉੱਪਰ  ਕਲਿੱਕ ਕਰੋ 
ਪ੍ਰਧਾਨ ਮੰਤਰੀ ਦੇ ਅਮਰੀਕਾ ਰਵਾਨਾ ਹੋਣ ਤੋਂ ਇਕ ਦਿਨ ਬਾਅਦ ਇਹ ਹਮਲਾ ਕੀਤਾ ਗਿਆ ਹੈ ਜਿਥੇ ਉਨ੍ਹਾਂ ਦਾ ਐਤਵਾਰ ਨੂੰ ਨਵਾਜ਼ ਸ਼ਰੀਫ਼ ਨੂੰ ਮਿਲਣ ਦਾ ਪ੍ਰੋਗਰਾਮ ਹੈ ਪਰ ਭਾਜਪਾ ਨੇ ਇਸ ਮਿਲਣੀ ਦਾ ਵਿਰੋਧ ਕੀਤਾ ਹੈ|  ਇੰਨਾ  ਇਸ ਗੱਲ  ਸਕਦਾ ਹੈ ਕੀ ਫੌਜ ਨੂੰ  ਕਰਨ ਲਈ ਹੈਲੀਕਾਪਟਰਾਂ ਅਤੇ  ਵਰਤੋਂ ਕਰਨੀ ਪਈ| 
ਅੱਤਵਾਦੀ ਹਮਲੇ ਦੇ ਚਸ਼ਮਦੀਦ ਦਾ ਬਿਆਨ
ਇਸ ਸਬੰਧ ਵਿੱਚ  ਇਸ ਹਮਲੇ ਦੇ ਇੱਕ ਚਸ਼ਮਦੀਦ ਨੇ ਦੱਸਿਆ, "ਮੈਂ ਸਵੇਰੇ ਟਹਿਲਣ ਲਈ ਨਿਕਲਿਆ ਸੀ---ਮੈਂ ਦੇਖਿਆ ਤਿੰਨ ਅੱਤਵਾਦੀ ਆਟੋ 'ਚ ਸਵਾਰ ਹੋ ਕੇ ਆਏ| ਉਹ ਆਟੋ ਤੋਂ ਉਤਰੇ ਤੇ ਆਟੋ ਚਾਲਕ ਨੂੰ ਗੋਲੀ ਮਾਰ ਦਿੱਤੀ| ਫਿਰ ਉਨ੍ਹਾਂ ਨੇ ਉਥੇ ਦੁਕਾਨਦਾਰ ਨੂੰ ਗੋਲੀ ਮਾਰੀ| ਇਸ ਦੇ ਬਾਅਦ ਉਹ ਪੁਲਿਸ ਥਾਣੇ 'ਚ ਵੜ ਕੇ ਗੋਲੀਬਾਰੀ ਕਰਨ ਲੱਗੇ| ਮੇਰੇ ਤਾਂ ਹੋਸ਼ ਉਡ ਗਏ ਤੇ ਮੈਂ ਉਥੋਂ ਭੱਜ ਆਇਆ|" ਇਸ ਤਰ੍ਹਾਂ ਇਸ ਵਿਅਕਤੀ ਨੇ ਬਚਾਈ|   
ਇਸ ਖੇਤਰ ਵਿੱਚ ਇਹ ਕੋਈ ਪਹਿਲਾ ਹਮਲਾ ਨਹੀਂ। ਸੰਨ 2008 'ਚ ਵੀ ਹੋ ਚੁੱਕੇ ਹਨ ਇਸੇ ਤਰ੍ਹਾਂ ਦੇ ਹਮਲੇ। ਓਹ ਹਮਲੇ ਵੀ  ਸਨ| 
2008 'ਚ ਹੋਇਆ ਚਿਨੂਰ ਹਾਦਸਾ ਸਭ ਨੂੰ ਯਾਦ ਹੋਵੇਗਾ ਜਦੋਂ 3 ਅੱਤਵਾਦੀਆਂ ਨੇ ਮਿਲਕ ਵੈਨ ਦੀ ਵਰਤੋਂ ਕੀਤੀ ਸੀ| ਸੰਨ 2008 'ਚ ਹੀ ਹੋਏ ਇਸ ਹਮਲੇ 'ਚ ਉਨ੍ਹਾਂ ਦੇ ਨਿਸ਼ਾਨੇ 'ਤੇ ਅਖਨੂਰ ਦੇ ਪੰਡਿਤ ਸਨ|
ਹਮਲੇ ਦੀ ਜ਼ਿੰਮੇਵਾਰੀ ਲਈ ਸ਼ੋਹਾਦਾ ਨੇ 
ਦਹਿਸ਼ਤ ਗਰਦੀ ਦੇ ਇਸ ਖੇਤਰ ਵਿੱਚ ਬਹੁਤ ਹੀ ਘੱਟ ਜਾਣੇ ਜਾਂਦੇ ਸ਼ੋਹਾਦਾ ਬ੍ਰਿਗੇਡ ਨੇ ਜੰਮੂ ਖੇਤਰ ਦੋਵਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਸੰਗਠਨ ਦੇ ਬੁਲਾਰੇ ਸਮੀ ਉਲ-ਹੱਕ ਨੇ ਪੀ. ਟੀ. ਆਈ. ਖ਼ਬਰ ਏਜੰਸੀ ਨੂੰ ਟੈਲੀਫੋਨ 'ਤੇ ਦੱਸਿਆ ਕਿ ਅਸੀਂ ਹੀ ਕਠੂਆ ਅਤੇ ਸਾਂਬਾ ਵਿਚ ਹਮਲੇ ਕੀਤੇ ਹਨ। ਹੱਕ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਸਾਡੇ ਮੁਜਹਾਦੀਨਾਂ ਦੀ ਗਿਣਤੀ ਤਿੰਨ ਸੀ ਅਤੇ ਉਹ ਇਥੋਂ ਦੇ ਹੀ ਰਹਿਣ ਵਾਲੇ ਸਨ।

Wednesday, August 28, 2013

ਜੱਥੇਦਾਰ ਮੱਕੜ ਵੱਲੋਂ ਖਰੀਆਂ ਖਰੀਆਂ

ਐਸਜੀਪੀਸੀ ਸਕੂਲਾਂ ਨੂੰ ਪੰਜਾਬ ਸਰਕਾਰ ਦੇ ਸਕੂਲਾਂ ਨਾਲੋਂ ਕਿਤੇ ਬੇਹਤਰ ਦੱਸਿਆ
                                                                        ਜਗਬਾਣੀ ਅਖਬਾਰ ਦੇ ਖਬਰਾਂ ਵਾਲੇ ਮੁਖ ਪੰਨੇ 'ਤੇ
ਲੁਧਿਆਣਾ: 28 ਅਗਸਤ 2013: (ਰੈਕਟਰ ਕਥੂਰੀਆ): ਇੰਝ ਲੱਗਦੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਜੋਂ ਜੱਥੇਦਾਰ ਅਵਤਾਰ ਸਿੰਘ ਮੱਕੜ ਦੀ ਇਹ ਆਖਿਰੀ ਪਾਰੀ ਹੈ। ਇਸ ਦੇ ਨਾਲ ਹੀ ਇਹ ਵੀ ਮਹਿਸੂਸ ਹੁੰਦੈ ਕਿ ਉਹ ਇਸ ਅਹੁਦੇ ਤੇ ਕੰਮ ਕਰਦਿਆਂ ਕਾਫੀ ਦਬਾਅ ਹੇਠ ਕੰਮ ਕਰ ਰਹੇ ਹਨ ਅਤੇ ਉਹਨਾਂ ਅੰਦਰ ਹੀ ਅੰਦਰ ਬਹੁਤ ਸਾਰੇ ਤੁਫਾਨਾਂ ਨੂੰ ਸੰਭਾਲਿਆ ਹੋਇਆ ਹੈ। ਤੇ ਇਸਦੇ ਨਾਲ ਹੀ ਇਹ ਵੀ ਲੱਗ ਰਿਹੈ ਕਿ ਹੁਣ ਮਾਮਲਾ ਬਰਦਾਸ਼ਤ ਤੋਂ ਬਾਹਰ ਹੋ ਰਿਹਾ ਹੈ। ਇਹ ਸਭ ਕੁਝ ਮਹਿਸੂਸ ਹੋਇਆ ਇੱਕ ਪ੍ਰਮੁੱਖ ਪਰਚੇ ਦੇ ਅੱਜ ਵਾਲੇ ਐਡੀਸ਼ਨ ਦੀ ਖਬਰ ਪੜ੍ਹ ਕੇ। ਇਹ ਖਬਰ ਪ੍ਰਕਾਸ਼ਿਤ ਹੋਈ ਹੈ ਜਗਬਾਣੀ ਅਖਬਾਰ ਦੇ ਖਬਰਾਂ ਵਾਲੇ ਮੁਖ ਪੰਨੇ 'ਤੇ। ਇਹ ਖਬਰ ਪੜ੍ਹਕੇ ਮੁੰਨੀ ਬੇਗਮ ਦੀ ਗਾਈ ਇੱਕ ਬਹੁਤ ਹੀ ਪਹਿਲਾਂ ਸੁਣੀ ਗਜ਼ਲ ਦਾ ਸ਼ਿਅਰ ਵੀ ਯਾਦ ਆ ਰਿਹਾ ਹੈ-- 

ਜਬ ਕਸ਼ਤੀ ਡੂਬਨੇ ਲਗਤੀ ਹੈ ਤੋ ਬੋਝ ਉਤਾਰਾ ਕਰਤੇ ਹੈਂ--
ਗੁੰਚੇ ਆਪਣੀ ਆਵਾਜ਼ੋਂ ਸੇ ਬਿਜਲੀ ਕੋ ਪੁਕਾਰਾ ਕਰਤੇ ਹੈਂ---!
ਜਥੇਦਾਰ ਅਵਤਾਰ ਸਿੰਘ ਮੱਕੜ ਨੇ ਪਟਿਆਲਾ ਵਿੱਚ ਮੀਡੀਆ ਦੇ ਸਾਹਮਣੇ ਹੀ ਖਰੀਆਂ ਖਰੀਆਂ ਸੁਣਾਈਆਂ ਹਨ ਅਤੇ ਉਹ ਵੀ ਇਸ ਸਮੇਂ ਪੰਜਾਬ ਦੇ "ਸਰਬਸ਼ਕਤੀਮਾਨ" ਸਮਝੇ ਜਾਂਦੇ ਸੱਤਾਧਾਰੀ ਸਿਆਸਤਦਾਨ ਸੁਖਬੀਰ ਬਾਦਲ ਨੂੰ। ਜੱਥੇਦਾਰ ਮੱਕੜ ਪਟਿਆਲਾ ਵਿੱਚ ਖਾਲਸਾ ਸਕੋਲ ਦੇ ਇੱਕ ਉਦਘਾਟਨ-ਸਮਾਰੋਹ ਵਿੱਚ ਭਾਗ ਲੈਣ ਲੈ ਆਏ ਹੋਏ ਸਨ। 
ਉਹਨਾਂ ਆਖਿਆ ਹੈ ਕਿ ਸ਼੍ਰੋਮਣੀ ਕਮੇਟੀ ਦੇ ਸਕੂਲ ਪੰਜਾਬ ਸਰਕਾਰ ਦੇ ਸਕੂਲਾਂ ਨਾਲੋਂ ਕਿਤੇ ਬੇਹਤਰ ਹਨ। ਉਹਨਾਂ ਇਹ ਵੀ ਆਖਿਆ ਹੈ ਕਿ ਲੰਗਰ ਦੀ ਸੇਵਾ ਬੰਦ ਹੋਣ ਲਈ ਅਕਾਲੀ ਦਲ ਜ਼ਿੰਮੇਵਾਰ ਹੈ। ਜੱਥੇਦਾਰ ਮੱਕੜ ਬਹੁਤ ਹੀ ਪੁਰਾਣੇ ਅਤੇ ਸੁਲਝੇ ਹੋਏ ਸਿਆਸਤਦਾਨ ਹਨ। ਬਿਨਾ ਤੋਲਿਆਂ ਉਹ ਆਮ ਤੌਰ ਤੇ ਕਦੇ ਨਹੀਂ ਬੋਲਦੇ। ਐਸਜੀਪੀਸੀ ਪ੍ਰਧਾਨ ਦੀ ਅਹਿਮ ਜਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਵਾਲੇ ਸਿਆਸੀ ਦੌਰ ਵਿੱਚ ਜਦੋਂ ਉਹ ਕੇਵਲ ਲੁਧਿਆਣਾ ਵਿੱਚ  ਸਰਗਰਮ ਸਨ ਉਦੋਂ ਵੀ ਉਹ ਆਪਣੇ ਸਿਆਸੀ ਵਿਰੋਧੀਆਂ ਨਾਲ ਇਸੇ ਮੁਹਾਰਤ ਨਾਲ ਨਜਿਠਿਆ ਕਰਦੇ ਸਨ। ਮੀਡੀਆ ਨਾਲ ਉਹਨਾਂ ਦਾ ਪ੍ਰੇਮ ਪਿਆਰ ਵੀ ਇਸੇ ਕਾਰਨ ਸੀ। ਦਲੀਲ, ਮਿਠਾਸ ਅਤੇ ਸੰਤੁਲਿਤ ਸ਼ਬਦਾਂ ਦੇ ਆਸਰੇ ਉਹ ਜਾਂ ਤਾਂ ਵਿਰੋਧੀ ਨੂੰ ਅਛੋਪਲੇ ਹੀ ਚਿੱਤ ਕਰ ਦੇਂਦੇ ਤੇ ਜਾਂ ਫੇਰ ਉਸਦੇ  ਮਨੋਂ ਦੁਸ਼ਮਨੀ ਕਢਕੇ ਉਸਨੂੰ ਹਮੇਸ਼ਾਂ ਲਈ ਆਪਣਾ ਬਣਾ ਲੈਂਦੇ। ਹੁਣ ਦੇਖਣਾ ਇਹ ਹੈ ਕਿ ਇਸ ਖਬਰ ਨਾਲ ਉਹਨਾਂ ਦੇ "ਧਾਰਮਿਕ ਅਤੇ ਸਿਆਸੀ" ਭਵਿੱਖ ਤੇ ਕੀ ਅਸਰ ਪੈਂਦਾ ਹੈ? ਝੂਠ ਅਤੇ ਕਲਿਯੁਗ ਦੇ ਇਸ ਦੌਰ ਵਿੱਚ ਸਚ ਬੋਲਨਾ ਜਿੰਨਾ ਔਖਾ ਹੈ ਉਸ ਬੋਲੇ ਹੋਏ ਸਚ 'ਤੇ ਕਿਮ ਰਹਿਣਾ ਉਸਤੋਂ ਵੀ ਕਿਤੇ ਵਧ ਮੁਸ਼ਕਿਲ ਹੈ। 

Sunday, August 25, 2013

ਗੁਰਬਖਸ਼ ਸਿੰਘ ਹਾਈਜੈਕਰ ਨਹੀਂ ਰਹੇ

ਬਠਿੰਡਾ ਦੇ ਆਦੇਸ਼ ਹਸਪਤਾਲ ਵਿੱਚ ਹੋਇਆ ਦੇਹਾਂਤ 
Jassi Singh ਹੁਰਾਂ ਨੇ ਕਰੀਬ ਇੱਕ ਘੰਟਾ ਪਹਿਲਾਂ ਆਪਣੀ ਪੋਸਟ ਵਿੱਚ ਦੱਸਿਆ ਹੈ ਕਿ ਸਿੱਖ ਸੰਘਰਸ਼ ਨੂੰ ਖਾੜਕੂ ਮੋੜ ਦੇਣ ਵਾਲਿਆਂ ਚੋਂ ਇੱਕ ਭਾਈ ਗੁਰਬਖਸ਼ ਸਿੰਘ ਹੁਣ ਇਸ ਦੁਨਿਆ ਵਿੱਚ ਨਹੀਂ ਰਹੇ....ਬਠਿੰਡਾ ਦੇ ਇੱਕ ਹਸਪਤਾਲ ਵਿੱਚ ਉਹਨਾਂ ਦੀ ਮੌਤ ਹੋ ਗਈ....!
ਭਾਣਾ ਵਰਤ ਗਿਆ.....ਦੇ ਸਿਰਲੇਖ ਹੇਠ ਇਸ ਬਾਰੇ ਸੰਖੇਪ ਵੇਰਵਾ ਦੇਂਦੀਆਂ ਉਹਨਾਂ ਦੱਸਿਆ:
ਗੁਰਬਖਸ਼ ਸਿੰਘ ਹਾਈਜੈਕਰ ਨਹੀਂ ਰਹੇ
ਬਠਿੰਡਾ ਨੇੜਲੇ ਆਦੇਸ਼ ਹਸਪਤਾਲ ਵਿੱਚ ਸ: ਗੁਰਬਖਸ਼ ਸਿੰਘ ਹਾਈਜੈਕਰ ਦੀ ਮੌਤ ਹੋ ਗਈ । ਪਿੰਡ ਪੱਕਾ ਕਲਾਂ ਦੇ ਵਸਨੀਕ ਗੁਰਬਖਸ਼ ਸਿੰਘ ਨੇ 1989 ਵਿੱਚ ਦਿੱਲੀ ਤੋਂ ਅੰਮ੍ਰਿਤਸਰ ਆ ਰਹੇ ਏਅਰ ਇੰਡੀਆ ਦਾ ਜਹਾਜ਼ ਬਿਨਾ ਕਦੇ ਅਸਲੇ ਦੇ ਅਗਵਾ ਕਰ ਲਿਆ ਸੀ । ਉਹਨਾਂ ਨੇ ਇਹ ਫਲਾਈਟ ਦੀ ਟਿਕਟ ਲੈਣ ਹਾਸਲ ਕਰਨ ਲਈ ਕਾਫੀ ਮੁਸ਼ਕਿਤ ਕੀਤੀ ਕਿਉਂਕਿ ਉਸ ਕੋਲ ਟਿਕਟ ਲੈਣ ਲਈ ਪੈਸੇ ਨਹੀਂ ਸਨ। ਉਸਨੇ ਅਸਲੇ ਵਿੱਚ ਥਾਂ ਜੁਰਾਬ ਵਿੱਚ ਗੇਂਦ ਪਾ ਕੇ ਪਾਇਲਟ ਨੂੰ ਕਿਹਾ ਕਿ ਮੇਰੇ ਕੋਲ ਬੰਬ ਹੈ। ਇਸ ਤਰ੍ਹਾਂ ਉਸਨੇ ਜਹਾਜ਼ ਅਗਵਾ ਕਰ ਲਿਆ ਸੀ। ਉਸ ਮਗਰੋਂ ਇਸ ਦੋਸ਼ ਲੰਬੀ ਸਜ਼ਾ ਹੋਈ ਸੀ। ਰਿਹਾਈ ਮਗਰੋਂ ਥਾਂ ਥਾਂ ਭੜਕਦਾ ਇਹ ਗੁਰਬਖਸ਼ ਸਿੰਘ ਬਠਿੰਡੇ ਦੇ ਕਿਲਾ ਮੁਬਾਰਕ ਬਤੌਰ ਗ੍ਰੰਥੀ ਨੌਕਰੀ ਕੀਤੀ ਸੀ। ਪਤਨੀ ਦੀ ਮੌਤ ਮਗਰੋਂ ਉਹ ਲੱਗਭਗ ਲਾਵਾਰਿਸ ਹੋ ਗਿਆ ਸੀ। ਬੀਤੇ ਕੁਝ ਦਿਨਾਂ ਵਿੱਚ ਬਠਿੰਡਾ ਦਾ ਆਦੇਸ਼ ਹਸਪਤਾਲ ਵਿੱਚ ਆਪਣਾ ਇਲਾਜ ਕਰਵਾ ਰਿਹਾ ਸੀ ਜਿੱਥੇ ਉਸਦੀ ਮੌਤ ਹੋ ਗਈ। ਪਰ ਪੰਥ ਦੇ ਨਾਮ ਤੇ ਰੋਟੀਆਂ ਸੇਕਣ ਵਾਲੀਆਂ ਜਥੇਬੰਦੀਆਂ ਨੇ ਇਸਦੀ ਕੋਈ ਸਹਾਇਤਾ ਨਹੀਂ ਕੀਤੀ ਸੀ !!!!!

Saturday, August 24, 2013

ਮੁੰਬਈ 'ਚਮਹਿਲਾ ਜਰਨਲਿਸਟ ਨਾਲ ਗੈਂਗਰੇਪ ਵਿਰੁਧ ਰੋਹ ਹੋਰ ਤਿੱਖਾ

ਅੰਮ੍ਰਿਤਸਰ ਦੇ ਪੱਤਰਕਾਰਾਂ ਵੱਲੋਂ ਵੀ ਰੋਸ-ਕੈਮਰੇ ਸੜਕਾਂ ਤੇ ਰੱਖ ਕੇ ਕੀਤਾ ਵਖਾਵਾ 
ਅੰਮ੍ਰਿਤਸਰ: ਅਗਸਤ 23 2013: (ਪੰਜਾਬ ਸਕਰੀਨ ਬਿਊਰੋ)ਦੇਸ਼ ਵਿੱਚ ਔਰਤਾਂ ਖਿਲਾਫ਼ ਹਮਲੇ ਲਗਾਤਾਰ ਵਧ ਰਹੇ ਹਨ। ਕਦੇ ਕਿਸੇ ਤੇ ਤੇਜ਼ਾਬ ਸੁੱਟ ਦਿੱਤਾ ਜਾਂਦਾ ਹੈ, ਕਦੇ ਕਿਸੇ ਨੂੰ ਦਹੇਜ ਦੀ ਬਲੀ ਚੜ੍ਹਾ ਦਿੱਤਾ ਜਾਂਦਾ ਹੈ ਅਤੇ ਕਦੇ ਉਸ ਨਾਲ ਸਮੂਹਿਕ ਜਬਰਦਸਤੀ ਕੀਤੀ ਜਾਂਦੀ ਹੈ। ਘਰਾਂ ਤੋਂ ਲੈ ਕੇ ਆਸ਼ਰਮਾਂ ਤੱਕ ਔਰਤਾਂ ਬੁਰੀ ਤਰ੍ਹਾਂ ਅਨ੍ਸੁਰ੍ਖ੍ਖੀਅਤ ਹੋ ਗਾਈਆਂ ਹਨ। ਪਿਛਲੇ ਸਾਲ ਦਿੱਲੀ ਵਿੱਚ ਦਾਮਿਨੀ ਦੀ ਮੌਤ ਤੋਂ ਬਾਅਦ ਵੀ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਕੋਈ ਸ਼ਰਮ ਨਹੀਂ ਆਈ--ਕੋਈ ਪਛਤਾਵਾ ਨਹੀਂ ਹੋਇਆ। ਕੁਝ ਦਿਨ ਪਹਿਲਾਂ ਲੁਧਿਆਣਾ ਦੇ ਰਿਸ਼ੀ ਨਗਰ ਦੀ ਇੱਕ ਕਾਲਜ ਪੜ੍ਹਦੀ ਲੜਕੀ ਨਾਲ ਛੇੜਖਾਨੀ ਦਾ ਮਾਮਲਾ ਗਰਮਾਇਆ ਸੀ ਅਤੇ ਪੁਲਿਸ ਨੇ 41 ਦਿਨਾਂ ਮਗਰੋਂ ਮਾਮਲਾ ਦਰਜ ਕੀਤਾ ਸੀ। ਹੁਣ ਮੁੰਬਈ 'ਚ ਇਕ ਮਹਿਲਾ ਫੋਟੋ ਜਰਨਲਿਸਟ ਨਾਲ ਹੋਏ ਗੈਨ੍ਗ੍ਰੇਪ ਕੀਤਾ ਗਿਆ ਹੈ। ਇਸ ਗੈਂਗਰੇਪ ਤੋਂ ਬਾਅਦ ਇਕ ਵਾਰ ਫਿਰ ਦੇਸ਼ ਦੀਆਂ ਔਰਤਾਂ ਦੀ ਸੁਰੱਖਿਆ 'ਤੇ ਸਵਾਲੀਆ ਨਿਸ਼ਾਨ ਖੜਾ ਹੋ ਗਿਆ ਹੈ। ਇਸ ਘਟਨਾ ਤੋਂ ਬਾਅਦ ਸ਼ੁੱਕਰਵਾਰ 23 ਅਗਸਤ ਨੂੰ ਅੰਮ੍ਰਿਤਸਰ 'ਚ ਫੋਟੋ ਜਰਨਲਿਸਟ ਐਸੋਸੀਏਸ਼ਨ ਨੇ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਲਸ ਨੂੰ ਮਹਿਲਾ ਪੱਤਰਕਾਰ ਨਾਲ ਇਨਸਾਫ ਕਰਨ ਦੀ ਜੋਰਦਾਰ ਅਪੀਲ ਕੀਤੀ। ਇਸ ਰੋਸ ਦਾ ਸਮਰ੍ਥਨ ਸਮਾਜ ਦੇ ਹੋਰਨਾਂ ਵਰਗਾਂ ਨੇ ਵੀ ਕੀਤਾ। 
ਕਾਬਿਲੇ ਜ਼ਿਕਰ ਹੈ ਕਿ ਮੁੰਬਈ 'ਚ ਇਕ ਮਹਿਲਾ ਫੋਟੋ ਪੱਤਰਕਾਰ ਨਾਲ ਹੋਏ ਗੈਂਗਰੇਪ ਦੇ ਮਾਮਲੇ ਨੇ ਇੱਕ ਵਾਰ ਫੇਰ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪੰਜ ਲੋਕਾਂ ਨੇ ਇਸ ਔਰਤ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕੀਤਾ, ਜਿਸ ਤੋਂ ਬਾਅਦ ਇਸ ਘਟਨਾ ਦਾ ਜ਼ੋਰਦਾਰ ਤਰੀਕੇ ਨਾਲ ਵਿਰੋਧ ਕੀਤਾ ਜਾ ਰਿਹਾ ਹੈ। ਆਪਣੇ ਸਾਥੀ ਪੱਤਰਕਾਰ ਨਾਲ ਹੋਈ ਇਸ ਘਟਨਾ ਖਿਲਾਫ ਫੋਟੋ ਜਰਨਲਿਸਟਾਂ ਨੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ 'ਚ ਪ੍ਰਦਰਸ਼ਨ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਆਪਣੇ ਕੈਮਰੇ ਸੜਕਾਂ 'ਤੇ ਰੱਖ ਦਿੱਤੇ ਅਤੇ ਸੜਕਾਂ ਦੇ ਕਿਨਾਰੇ ਖੜੇ ਹੋ ਕੇ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਇਨ੍ਹਾਂ ਲੋਕਾਂ ਨੇ ਔਰਤ ਦੀ ਲੰਬੀ ਉਮਰ ਦੀ ਦੁਆ ਵੀ ਕੀਤੀ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਪੁਲਸ ਨੂੰ ਇਸ ਮਾਮਲੇ ਦੇ ਦੋਸ਼ੀਆਂ ਨੂੰ ਫੜ੍ਹ ਕੇ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ। ਹੁਣ ਦੇਖਣਾ ਇਹ ਹੈ ਕਿ ਕਾਨੂਨ ਦੇ ਨਾਲ ਨਾਲ ਸਮਾਜ ਆਪਣੇ ਤੌਰ ਤੇ ਇਸ ਗੰਦੀ ਸੋਚ ਵਿੱਚ ਤਬਦੀਲੀ ਲਿਆਉਣ ਲਈ ਕੀ ਕਰਦਾ ਹੈ ?
--------------------------------------

ਲੜਕੀ ਨਾਲ ਛੇੜ ਛਾੜ ਦਾ ਮਾਮਲਾ ਹੋਰ ਗਰਮਾਇਆ

Friday, August 16, 2013

ਤਿਲਕ ਵਿਹਾਰ ਦਿੱਲੀ ਵਿੱਚ ਫਾਇਰਿੰਗ--ਦਰਜਨਾਂ ਜ਼ਖਮੀ

Update: 16 August 2013 at 9:55 PM                ਇਸ ਖਬਰ ਨਾਲ ਸਬੰਧਿਤ ਵੀਡੀਓ ਦੇਖਣ ਲਈ ਕਲਿੱਕ ਕਰੋ 
ਜ਼ਖਮੀ ਹੋਣ ਵਾਲਿਆਂ ਵਿੱਚ ਇੱਕ ਸਿੱਖ ਚੈਨਲ ਦਾ ਰਿਪੋਰਟਰ ਵੀ ਸ਼ਾਮਿਲ ?
ਪਰਮਜੀਤ  ਸਿੰਘ ਸਰਨਾ ਸਮਰਥਕਾਂ ਵੱਲੋਂ ਫੇਸਬੁਕ 'ਤੇ ਜਾਰੀ ਤਸਵੀਰਾਂ ਦਾ ਕੌਲਾਜ 
ਤਿੰਨ ਦਹਾਕਿਆਂ ਤੋਂ ਮਿਲ ਰਹੀ ਲਗਾਤਾਰ ਨਿਰਾਸ਼ਾ ਦੇ ਬਾਵਜੂਦ ਅਜੇ ਵੀ ਨਵੰਬਰ-84 ਦੇ ਮਾਮਲੇ ਵਿੱਚ ਇਨਸਾਫ਼ ਦੀ ਆਸ ਲਾ ਕੇ ਬੈਠੇ ਸਿੱਖ ਜਗਤ ਨੂੰ ਇਸ ਵਾਲੇ 15 ਅਗਸਤ ਵਾਲੇ ਦਿਨ 67 ਵੇਂ  ਆਜ਼ਾਦੀ ਦਿਵਸ ਦੇ ਮੌਕੇ ਤੇ ਇੱਕ ਨਵਾਂ ਝਟਕਾ ਉਸ ਵੇਲੇ ਲੱਗਿਆ ਜਦੋਂ ਦਿੱਲੀ ਵਿੱਚ ਇੱਕ ਵਾਰ ਫੇਰ ਨਵੰਬਰ-84 ਦੀਆਂ ਘਟਨਾਵਾਂ ਨੂੰ ਦੁਹਰਾਉਣ ਵਰਗੇ ਹਾਲਾਤ ਪੈਦਾ ਕੀਤੇ ਗਏ। ਇਸ ਸਬੰਧੀ ਮਿਲੀਆਂ ਮੁਢਲੀਆਂ ਰਿਪੋਰਟਾਂ ਮੁਤਾਬਿਕ ਹਾਲਾਤ ਕਾਬੂ ਹੇਠ ਪਰ ਪੂਰੀ ਤਰ੍ਹਾਂ ਖਿਚਾਅ ਪੂਰਨ ਹਨ। ਅੱਜ ਦੇਰ ਸ਼ਾਮ ਇਟਲੀ ਦੇ ਰਹਿਣ ਵਾਲੇ ਪਰਮਿੰਦਰ ਸਿੰਘ  ਸ਼ਰਮਾ ਨੇ ਦੱਸਿਆ ਕਿ ਅਸਲ ਵਿੱਚ ਇਹ ਸਾਰਾ ਮਾਮਲਾ ਬੱਚਿਆਂ ਦੇ ਖੇਡਣ ਤੋਂ ਵਿਗੜਿਆ। ਖੇਡਦੇ ਹੋਏ ਇਹ ਬੱਚੇ ਅਚਾਨਕ ਲੜ ਪਏ ਤੇ ਇਸ ਲੜਾਈ ਵਿੱਚ ਬੱਚਿਆਂ ਦੇ ਪਰਿਵਾਰਿਕ ਮੈਂਬਰ ਵੀ ਸ਼ਾਮਿਲ ਹੋ ਗਾਏ ਅਤੇ ਬੱਚਿਆਂ ਦੇ ਦੋਸਤ ਵੀ।  ਇਸ ਤਰ੍ਹਾਂ ਦੇਖਦਿਆਂ ਹੀ ਦੇਖਦਿਆਂ ਮਾਮਲਾ ਇੱਕ ਖੁੱਲੇ ਹਿੰਸਕ ਟਕਰਾਓ ਵਿੱਚ ਬਦਲ ਗਿਆ । ਜੇ ਪੁਲਿਸ ਨੇ ਝਗੜਾ ਸ਼ੁਰੂ ਹੁੰਦਿਆਂ ਹੀ ਸਾਰਾ ਮਾਮਲਾ ਨਜਿਠ ਲਿਆ ਹੁੰਦਾ ਤਾਂ ਇਹ ਨੌਬਤ ਕਦੇ ਨਹੀਂ ਸੀ ਆਉਣੀ ਤਾਂ ਗੱਲ ਏਨੀ ਨਹੀਂ ਸੀ ਵਧਣੀ ਪਰ ਪੁਲਿਸ ਉਦੋਂ ਹਰਕਤ ਵਿੱਚ ਆਈ ਜਦੋਂ ਪੁਲਿਸ ਚੋੰਕੀ ਦੀ ਭੰਨਤੋੜ ਹੋਈ ਲੋਕ ਹਿੰਸਕ ਹੋ ਤੁਰੇ। ਗੱਲ ਬੜੀ ਮਾਮੂਲੀ ਸੀ ਪਰ ਲੱਗਦਾ ਹੈ ਕਿ ਦਿਲਾਂ ਵਿੱਚ ਇਕਠਾ ਹੋਇਆ ਗੁੱਸਾ ਅਤੇ ਨਫਰਤ ਦੀ ਅੱਗ ਕਾਫੀ ਪੁਰਾਣੇ ਸਨ--ਬਸ ਥੋਹੜਾ ਜਿਹਾ ਬਹਾਨਾ ਮਿਲਦਿਆਂ ਹੀ ਇਸ ਸਟੋਰ ਹੋਏ ਗੁੱਸੇ ਨੇ ਹੱਦਾਂ ਬੰਨੇ ਭੰਨਦਿਆਂ ਦੇਰ ਨਾ ਲਾਈ। 
ਕਲ੍ਹ ਟੁੱਟ ਟੁੱਟ ਕੇ ਮਿਲੀਆਂ ਮੁਢਲੀਆਂ ਰਿਪੋਰਟਾਂ ਵਿੱਚ ਦੱਸਿਆ ਗਿਆ ਸੀ ਕਿ 15 ਅਗਸਤ ਵਾਲੇ ਦਿਨ  ਹਾਲਾਤ ਉਸ ਵੇਲੇ ਬੁਰੀ ਤਰ੍ਹਾਂ ਵਿਗੜੇ ਜਦੋਂ ਇੱਕ ਨੇੜਲੇ ਇਲਾਕੇ 80 ਗਜ ਕਲੋਨੀ ਦੇ ਵਸਨੀਕਾਂ ਨੇ ਤਿਲਕ ਵਿਹਾਰ ਵਿੱਚ ਗੁਰਦੁਆਰਾ ਸਾਹਿਬ 'ਤੇ  ਹਮਲਾ ਕਰ ਦਿੱਤਾ ਅਤੇ ਇਸ ਦੀ ਰਾਖੀ ਲਈ ਆਏ ਸਿੱਖਾਂ ਤੇ ਗੋਲੀ ਚਲਾਈ। ਛੁੱਟੀ ਵਾਲੇ ਮਾਹੌਲ ਅਤੇ ਸੈਂਸਰਸ਼ਿਪ  ਵਰਗੀ ਹਾਲਤ ਦੌਰਾਨ ਇਹ ਵੀ ਆਖਿਆ ਗਿਆ ਕਿ ਗੁਰਦੁਆਰਾ ਸਾਹਿਬ 'ਤੇ ਕੀਤੇ ਗਏ ਇਸ ਸ਼ਰਮਨਾਕ ਅਤੇ  ਸਾਜਿਸ਼ੀ ਹਮਲੇ ਦੌਰਾਨ ਕੀਤੀ ਗਈ ਫਾਇਰਿੰਗ ਦੌਰਾਨ ਘਟੋਘੱਟ ਦੋ ਸਿੱਖ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਘਟੋਘੱਟ 50 ਵਿਅਕਤੀ ਜ਼ਖਮੀ ਹੋ ਗਏ ਜਿਹਨਾਂ ਵਿੱਚ ਬਹੁਗਿਣਤੀ ਸਿੱਖ ਭਾਈਚਾਰੇ ਨਾਲ ਸਬੰਧਿਤ ਹੈ। ਬਾਅਦ ਵਿੱਚ ਪਤਾ ਲੱਗਿਆ ਕਿ ਜਖਮੀਆਂ ਵਿਚ ਅਠ ਸਿਖ ਅਤੇ ਪੰਜ ਪੁਲਿਸ ਵਾਲੇ ਵੀ ਸ਼ਾਮਿਲ ਸਨ। ਦਿੱਲੀ ਦੇ ਅਕਾਲੀ ਆਗੂਆਂ ਅਤੇ ਸਿੱਖ ਸਿਆਸਤਦਾਨਾਂ ਨੇ  ਵੀ ਦਿੱਲੀ ਤੋਂ ਬਾਹਰ ਬੈਠੇ ਲੋਕਾਂ ਨੂੰ ਸਚ੍ਚ ਦੱਸਣ  ਲਈ ਕੋਈ ਗੰਭੀਰ ਜਤਨ ਨਹੀਂ ਕੀਤਾ। ਲੁਧਿਆਣਾ ਵਿੱਚ ਕਈ ਰਹਿ ਕੇ ਕਈ ਦਹਾਕਿਆਂ ਤੋਂ ਸਰਗਰਮੀ  ਰਹੇ ਸ੍ਰ ਡੀ ਐਸ ਗਿੱਲ ਹੁਰੀਂ ਬੜੀ  ਸੁਹਿਰਦਤਾ ਨਾਲ ਫੇਸਬੁਕ ਰਾਹੀਂ ਲੋਕਾਂ ਨੂੰ ਬਾਰ  ਬਾਰ ਅਪਡੇਟ ਕਰਕੇ  ਰਹੇ। 
ਕਾਬਿਲੇ ਜ਼ਿਕਰ ਹੈ ਕਿ ਇਸ ਤੋਂ ਪਹਿਲਾਂ 15 ਅਗਸਤ ਨੂੰ ਪੁੱਜੀਆਂ ਪੁੱਜੀਆਂ ਰਿਪੋਰਟਾਂ ਵਿੱਚ ਦੱਸਿਆ ਗਿਆ ਸੀ ਕਿ ਘਟੋਘੱਟ ਚਾਰ ਸਿੱਖ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਸੁਪਰੀਮੋ ਸਰਦਾਰ ਡੀ ਐਸ ਗਿੱਲ ਵੱਲੋਂ ਫੇਸਬੁਕ 'ਤੇ ਪੋਸਟ ਕੀਤੀ ਗਈ ਜਾਣਕਾਰੀ ਦੇ ਮੁਤਾਬਿਕ  ਜਖਮੀ ਹੋਣ ਵਾਲਿਆਂ ਵਿੱਚ ਇੱਕ ਸਿੱਖ ਚੈਨਲ ਦਾ ਰਿਪੋਰਟਰ ਵੀ ਸ਼ਾਮਿਲ ਹੈ। ਨਵੰਬਰ-84 ਵਾਂਗ ਹੀ ਇਸ ਵਾਰ ਵੀ ਮੀਡੀਆ ਏਨੀ ਵੱਡੀ ਘਟਨਾ ਨੂੰ ਨਜ਼ਰ ਅੰਦਾਜ਼ ਕਰ ਰਿਹਾ ਹੈ---ਇਸ ਦਾ ਪਤਾ ਨਹੀਂ ਲੱਗ ਰਿਹਾ ਕਿ ਇਹ ਸਭ ਕੁਝ ਮੀਡੀਆ ਘਰਾਣਿਆਂ ਦੀ ਆਪਣੀ ਮਰਜੀ ਮੁਤਾਬਿਕ ਹੋ ਰਿਹਾ ਹੈ ਜਾਂ ਫੇਰ ਸਰਕਾਰ ਦੀਆਂ ਅੰਦਰ ਖਾਤੇ ਜਾਰੀ ਕੀਤੀਆਂ ਗਈਆਂ ਸੰਭਾਵਿਤ ਗੁਪਤ ਹਦਾਇਤਾਂ  ਕਾਰਨ ? ਕੁੱਲ ਮਿਲਾ ਕੇ ਮੁੱਖ ਧਾਰਾ ਦੇ ਮੀਡੀਆ ਵੱਲੋਂ ਦਿਖਾਈ ਇਸ ਬੁਜ਼ਦਿਲੀ ਅਤੇ ਇੱਕਪਾਸੜ ਰਵਈਏ ਦੀ ਸਾਜਿਸ਼ ਨੂੰ ਨਾਕਾਮ ਕੀਤਾ ਹੈ ਬਹੁਤ ਹੀ ਸੀਮਿਤ ਸਾਧਨਾਂ ਆਸਰੇ ਚੱਲਣ ਵਾਲੇ ਵੈਬ ਮੀਡੀਆ ਅਤੇ ਸੋਸ਼ਲ ਮੀਡੀਆ ਨੇ। ਵੱਖ ਵੱਖ ਵੈਬਸਾਈਟਾਂ, ਫੇਸਬੁਕ ਅਤੇ ਇਸ ਤਰ੍ਹਾਂ ਦੇ ਹੋਰ ਮੰਚ ਇਸ ਵਾਰ ਲੋਕਤੰਤਰ ਦਾ ਗਲਾ ਘੁੱਟਣ ਵਾਲੀ ਇਸ ਸਾਜਿਸ਼ ਨੂੰ ਬੇਨਕਾਬ ਕਰਨ ਵਿੱਚ ਵੀ ਸਫਲ ਹੋਏ ਹਨ। ਖਬਰ ਨੂੰ ਦਬਾਉਣ ਲਈ ਮੁੱਖ ਧਾਰਾ ਵਾਲੇ ਮੀਡੀਆ ਦੀ ਖਾਮੋਸ਼ੀ ਅਤੇ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪੁਸ਼ਟੀ ਨਾ ਕੀਤੇ ਜਾਣ ਕਾਰਨ ਅਫ਼ਵਾਹਾਂ ਦਾ ਬਾਜ਼ਾਰ ਵੀ ਗਰਮ ਹੋ ਰਿਹਾ ਹੈ ਜਿਸ ਕਾਰਣ ਮਾਮਲਾ ਨਾਜ਼ੁਕ ਮੋੜ ਵੀ ਲੈ ਸਕਦਾ ਹੈ। ਇਸੇ ਦੌਰਾਨ ਇਹ ਵੀ ਪਤਾ ਲਗਿਆ ਹੈ ਕਿ ਸਰਕਾਰੀ ਹਸਪਤਾਲਾਂ ਨੇ ਜ਼ਖਮੀ ਸਿੱਖਾਂ ਦਾ ਇਲਾਜ ਕਰਨ ਤੋਂ ਸਾਫ਼ ਨਾਂਹ ਕਰ ਦਿੱਤੀ ਹੈ। ਇੰਝ ਜਾਪਦਾ ਹੈ ਕਿ ਸਰਕਾਰ ਇਸ ਵਾਰ ਡਾਕਟਰੀ ਫਰੰਟ ਤੇ ਵੀ ਇਸ ਘਟਨਾ ਦੇ ਹੋਣ ਦਾ ਕੋਈ ਸਬੂਤ ਨਹੀਂ ਛੱਡਣਾ ਚਾਹੁੰਦੀ।ਡਾਕਟਰਾਂ ਦੇ ਇਸ ਸ਼ਰਮਨਾਕ ਰਵਈਏ ਦਾ ਮੂੰਹ ਤੋੜ ਜਵਾਬ ਦੇਂਦੀਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਥੇ ਇੱਕ ਇੱਕ ਜ਼ਖਮ ਦਾ ਹਿਸਾਬ ਲੈਣ ਦੀ ਗੱਲ ਕੀਤੀ ਹੈ ਉਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਰਚੇ ਤੇ ਸਾਰੇ ਜ਼ਖਮੀ ਸਿੱਖਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਭੇਜਣ ਦੇ ਪ੍ਰਬੰਧ ਵੀ ਕੀਤੇ ਹਨ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਹੁਰਾਂ ਦੇ ਫੇਸਬੁਕ ਪ੍ਰੋਫ਼ਾਈਲ ਤੇ ਇਸ ਘਟਨਾ ਦਾ ਵੇਰਵਾ ਪੇਜ ਦੇ ਮਾਡ੍ਰੇਟਰ ਜਾਰੀ ਕੀਤਾ ਗਿਆ ਇਸ ਵੇਰਵੇ ਮੁਤਾਬਿਕ "ਦਿੱਲੀ ਦੇ ਤਿਲਕ ਵਿਹਾਰ ਇਲਾਕੇ ਵਿਚ 2 ਗੁਟਾਂ ਵਿਚ ਹੋਏ ਝਗੜੇ ਨੇ ਅੱਜ ਉਸ ਵੇਲੇ ਦੰਗੇ ਦਾ ਰੂਪ ਧਾਰ ਲਿਆ ਜਦੋਂ ਪੁਲਿਸ ਨੇ ਇੱਕ ਤਰਫਾ ਰੁਖ ਇਖਤਿਆਰ ਕਰਦੇ ਹੋਏ ਇੱਕ ਪਾਸੜ ਕਾਰਵਾਈ ਕੀਤੀ।

ਜਦੋਂ ਪਰਮਜੀਤ ਸਿੰਘ ਸਰਨਾ ਜੀ ਨੂੰ ਇਹ ਗੱਲ ਪਤਾ ਲੱਗੀ ਤਾਂ ਓਹ ਆਪਣੀ ਯੂਥ ਟੀਮ ਲੈ ਕੇ ਮੋਕੇ ਤੇ ਪਹੁੰਚ ਗਏ ਅੱਤੇ ਹਾਲਤ ਦਾ ਜਾਇਜਾ ਲਿਆ ਅੱਤੇ ਉਨ੍ਹਾਂ ਨੇ ਇਲਾਕਾ ਨਿਵਾਸਿਆਂ ਦੀ ਪੂਰੀ ਗੱਲ ਬਾਤ ਸੁਣੀ।

ਉਨ੍ਹਾਂ ਨੇ ਉਥੋਂ ਹੀ ਇਲਾਕੇ ਦੇ ਏਮ.ਪੀ. ਸ਼੍ਰੀ ਮਹਾਬਲ ਮਿਸ਼ਰਾ ਜੀ ਅੱਤੇ ਜਾਯਂਟ ਕਮਿਸ਼ਨਰ ਸ਼੍ਰੀ ਵਿਵੇਕ ਗੋਗੀਆ ਨਾਲ ਫੋਨ ਤੇ ਗੱਲ ਵੀ ਕੀਤੀ ਤੇ ਉਨ੍ਹਾਂ ਨੂੰ ਮੋਕੇ ਤੇ ਆਉਣ ਲਈ ਗੱਲ ਕੀਤੀ. ਪੰਦਰਾਂ ਕੁ ਮਿਨਟ ਵਿਚ ਦੋਵੇਂ ਪਹੁੰਚ ਗਾਏ. ਜਾਯਂਟ ਕਮਿਸ਼ਨਰ ਜੀ ਨੇ ਸਰਨਾ ਜੀ ਅੱਤੇ ਇਲਾਕਾ ਨਿਵਾਸੀਆਂ ਦੀ ਪੂਰੀ ਗੱਲ ਸੁਣੀ ਤੇ ਉੱਸੇ ਵੇਲੇ ਇੱਕ ਇਨ੍ਕੁਆਇਰੀ ਕਮਿਟੀ ਦਾ ਗਠਨ ਕੀਤਾ ਤੇ ਇਲਾਕਾ ਨਿਵਾਸਿਆਂ ਨੂੰ ਬਿਆਨ ਦੇਣ ਲਈ ਸੈਕਟਰ-19, ਡੀ. ਆਈ. ਜੀ. ਆਫੀਸ, ਦਵਾਰਕਾ ਵਿਚ ਦਰਜ ਕਰਾਉਣ ਲਈ ਗੱਲ ਬਾਤ ਕੀਤੀ।

ਇਕਾਲਾ ਨਿਵਾਸਿਆਂ ਨੇ ਸਰਨਾ ਜੀ ਦਾ ਗੱਲ ਨੂ ਮੋਕੇ ਤੇ ਸੰਭਾਲਣ ਲਈ ਧਨਵਾਦ ਕੀਤਾ. ਇਲਾਕਾ ਨਿਵਾਸਿਆਂ ਨੂੰ ਰੋਸ ਸੀ ਕਿ ਦਿੱਲੀ ਸਿਖ ਗੁਰੂਦੁਆਰਾ ਮੈਨੇਜ੍ਮੇਂਟ ਕਮਿਟੀ ਜਿਸ ਉੱਤੇ ਬਾਦਲ ਦਲ ਦਾ ਕਬਜ਼ਾ ਹੈ ਉਨ੍ਹਾਂ ਦੀ ਤਰਫੋਂ ਕੋਈ ਵੀ ਨੁਮਾਇੰਦਾ, ਵਰ੍ਕਰ ਜਾਂ ਇਲਾਕੇ ਦਾ ਮੇਂਬਰ ਵੀ ਉਥੇ ਨਹੀ ਪਹੁੰਚਿਆ। ਸੰਗਤਾਂ ਨੇ ਜਾਯਂਟ ਕਮਿਸ਼ਨਰ ਸ਼੍ਰੀ ਵਿਵੇਕ ਗੋਗੀਆ ਅੱਤੇ ਸ਼੍ਰੀ ਮਹਾਬਲ ਮਿਸ਼ਰਾ ਜੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਬਹੁਤ ਹੀ ਸੂਝ ਬੂਝ ਨਾਲ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਚਾ ਲਿਆ।" ਇਕ ਹੋਰ ਵੱਖਰੀ ਪੋਸਟ ਵਿੱਚ ਪਰਮਜੀਤ ਸਿੰਘ ਸਰਨਾ ਹੁਰਾਂ ਨੇ ਆਪਣੇ ਮਾਡ੍ਰੇਟਰ ਰਾਹੀਂ ਫੇਸਬੁਕ ਤੇ ਆਖਿਆ ਕਿ 
ਅਸੀਂ ਆਪ ਜੀ ਨੂੰ ਭਰੋਸ਼ਾ ਦਿਵਾਉਂਦੇ ਹਾਂ ਕੀ ਪਛਮੀ ਦਿੱਲੀ ਦੇ ਤਿਲਕ ਵਿਚਾਰ ਇਲਾਕੇ ਵਿਚ ਹੋਈ ਅਣਸੁਖਾਂਵੀ ਘਟਨਾ ਦੇ ਦੋਸ਼ੀਆਂ ਨੂੰ ਬਕਸ਼ਿਆ ਨਹੀ ਜਾਵੇਗਾ ਤੇ ਬਣਦੀ ਯੋਗ ਕਾਰਵਾਹੀ ਕੀਤੀ ਜਾਵੇਗੀ। ਆਪਸੀ ਸਮਾਜਿਕ ਪਿਆਰ ਨੂੰ ਬਣਾਈ ਰਖੋ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕੀ ਕਿਸੀ ਵੀ ਤਰੀਕੇ ਦੀਆਂ ਅਫਵਾਵਾਂ ਉੱਤੇ ਕੋਈ ਵੀ ਜਵਾਬੀ ਕਾਰਵਾਈ ਨਾ ਕਰੋ। ਸਭ ਤੋਂ ਪਹਿਲਾਂ ਪੂਰੀ ਜਾਣਕਾਰੀ ਇਕੱਠੀ ਕਰੋ ਫਿਰ ਯੋਗ ਅੱਤੇ ਸਭਿਅਕ ਤਰੀਕੇ ਨਾਲ ਉਸ ਦਾ ਜਵਾਬ ਦਿਓ। 

ਅੱਜ ਕੌਮ ਨੂੰ ਅੱਗੇ ਜਾਣ ਦੀ ਜਰੂਰਤ ਹੈ ਤੇ ਨੌਜਵਾਨ ਕਿਸੀ ਵੀ ਕੌਮ ਦਾ ਭਵਿਖ ਹੁੰਦੇ ਹਨ। ਨੌਜਵਾਨਾਂ ਦਾ ਜੋਸ਼ ਅੱਤੇ ਬਜੁਰਗਾਂ ਦਾ ਹੋਸ਼ ਜਦੋਂ ਦੋਵੇਂ ਮਿਲ ਜਾਂਦੇ ਹਨ ਤਾਂ ਹੀ ਕੁਝ ਸਿਰਜ ਸਕਦਾ ਹੈ, ਦੋਵਾਂ ਵਿਚੋਂ ਇੱਕ ਵੀ ਨਾ ਹੋਵੇ ਤਾਂ ਕੌਮਾਂ ਗਲਤ ਰਾਹ ਪੈ ਜਾਂਦੀਆਂ ਹਨ। ਆਓ ਨੌਜਵਾਨੋਂ, ਆਪਣੇ ਵਿਚ ਬਜੁਰਗਾਂ ਵਾਲਾ ਹੋਸ਼ ਅਤੇ ਜਵਾਨੀ ਦੇ ਜੋਸ਼ ਦਾ ਸੁਮੇਲ ਕਰੋ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਮਿਲ ਕੇ ਅੱਗੇ ਚਲਿਏ !

- ਪਰਮਜੀਤ ਸਿੰਘ ਸਰਨਾ
ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦਿੱਲੀ

posted by moderator

ਇਸ ਤਰ੍ਹਾਂ ਇਸ ਘਟਨਾ ਦੇ ਨਾਲ ਨਾਲ ਸਿੱਖ ਸਿਆਸਤ ਵੀ ਇੱਕ ਵਾਰ ਫੇਰ ਗਰਮਾ ਗਈ ਹੈ। ਸ਼ਾਮ ਨੂੰ ਫੇਸਬੁਕ 'ਤੇ ਆਪਣੇ ਮੋਬਾਈਲ ਫੋਨ ਰਾਹੀਂ ਜਾਰੀ ਕੀਤੇ ਗਏ ਇੱਕ ਬਿਆਨ ਰਹਿਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਸਪਸ਼ਟ ਕੀਤਾ ਕਿ ਉਹ ਇਸ ਵੇਲੇ ਦੇਸ਼ ਤੋਂ ਬਾਹਰ ਹਨ ਅਤੇ ਸਾਰੇ ਨਾਗਰਿਕ ਸ਼ਾਂਤੀ ਬਣਾਈ ਰੱਖਨ----ਇਸ ਅਪੀਲ ਵਿੱਚ ਮਨਜਿੰਦਰ ਸਿੰਘ ਸਿਰਸਾ ਅਤੇ ਹਰਮੀਤ ਸਿੰਘ ਕਾਲਕਾ ਦਾ ਨਾਮ ਵੀ ਸ਼ਾਮਿਲ ਹੈ.
ਇਸਤੇ ਟਿੱਪਣੀ ਕਰਦਿਆਂ Harpal Singh Thapar  "we want to know what has happened there. If u fail to inform us the truth then stop calling yourself a true sikh. u dont deserve to lead. meida is nt covering d news...whom shud we rely upon? ur silence will only support rumours." 
ਅਰਥਾਤ ਹਰਪਾਲ ਸਿੰਘ ਥਾਪਰ ਨੇ ਡਾਕਟਰ ਹਰੀ ਸਿੰਘ ਗੌੜ  ਯੂਨੀਵਰਸਿਟੀ ਸਾਗਰ ਤੋਂ ਲਿਖਿਆ ਹੈ,"ਅਸੀਂ ਸਚ ਜਾਨਣਾ ਚਾਹੁੰਦੇ ਹਾਂ ਕਿ ਉਥੇ ਅਸਲ ਵਿੱਚ ਕੀ ਹੋਇਆ ਹੈ?ਜੇ ਤੁਸੀਂ ਸਾਨੂੰ ਇਹ ਜਾਣਕਾਰੀ ਦੇਣ ਵਿੱਚ ਨਾਕਾਮ ਰਹਿੰਦੇ ਹੋ ਤਾਂ ਆਪਣੇ ਆਪ ਨੂੰ ਸੱਚਾ ਸਿੱਖ ਆਖਣਾ ਬੰਦ ਕਰ ਦਿਓ---ਫਿਰ ਤੁਸੀਂ ਅਗਵਾਈ ਕਰਨ ਦੇ ਕਾਬਿਲ ਹੀ ਨਹੀਂ---ਮੀਡੀਆ ਇਸ ਘਟਨਾ ਦੀ ਕਵਰੇਜ ਨਹੀਂ ਕਰ ਰਿਹਾ ...ਆਖਿਰ ਅਸੀਂ ਇਸ ਮਕਸਦ ਲੈ ਕਿਸ੍ਤੇ ਨਿਰਭਰ ਕਰੀਏ ? ਤੁਹਾਡੀ ਖਾਮੋਸ਼ੀ ਸਿਰਫ ਅਫਵਾਹਾਂ ਫੈਲਾਉਣ ਵਾਲੀਆਂ ਦੀ ਹੀ ਮਦਦ ਕਰੇਗੀ---

Wednesday, July 31, 2013

ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਦਾ ਅਕਾਲ ਚਲਾਣਾ

Wed, Jul 31, 2013 at 1:41 PM
ਜਥੇਦਾਰ ਅਵਤਾਰ ਸਿੰਘ ਵੱਲੋਂ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ
ਮੂਲ-ਮੰਤਰ ਤੇ ਗੁਰ-ਮੰਤਰ ਦੇ ਜਾਪ ਉਪਰੰਤ ਸ਼੍ਰੋਮਣੀ ਕਮੇਟੀ ਦੇ ਸਮੂਹ ਅਦਾਰੇ ਸੋਗ ਵਜੋਂ ਦੋ ਦਿਨਾਂ ਲਈ ਬੰਦ
ਅੰਮ੍ਰਿਤਸਰ: 31 ਜੁਲਾਈ:(ਕਿੰਗ//ਪੰਜਾਬ ਸਕਰੀਨ): ਪੰਥ ਦੀ ਸਰਵਉੱਚ ਸਖ਼ਸ਼ੀਅਤ ਤਖ਼ਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਦਾ ਬੀਤੀ ਰਾਤ ਅਚਾਨਕ ਦਿਲ ਦੀ ਧੜਕਣ ਬੰਦ ਹੋਣ ਕਰਕੇ ਅਕਾਲ ਚਲਾਣਾ ਕਰ ਜਾਣ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ।
ਸ਼੍ਰੋਮਣੀ ਕਮੇਟੀ ਦੇ ਪਬਲੀਸਿਟੀ ਵਿਭਾਗ ਤੋਂ ਜਾਰੀ ਪ੍ਰੈਸ ਰਲੀਜ਼ ’ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਜਥੇਦਾਰ ਤਰਲੋਚਨ ਸਿੰਘ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਨਾਲ ਪੰਥ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨਾਂ ਕਿਹਾ ਕਿ ਗਿਆਨੀ ਜੀ ਗੁਰਬਾਣੀ ਦੇ ਰਸੀਏ, ਪੰਥਕ ਸੋਚ ਦੇ ਧਾਰਨੀ ਤੇ ਸਿੱਖੀ ਪ੍ਰਚਾਰ ਦੇ ਸੋਮੇ ਸਨ। ਉਨਾਂ ਦੇ ਇਸ ਤਰਾਂ ਅਚਾਨਕ ਇਸ ਫਾਨੀ ਸੰਸਾਰ ਤੋਂ ਚਲੇ ਜਾਣ ਨਾਲ ਸਮੁੱਚੇ ਸੰਸਾਰ ਵਿੱਚ ਵੱਸਦੇ ਸਿੱਖਾਂ ’ਚ ਸੋਗ ਦੀ ਲਹਿਰ ਹੈ। ਉਨਾਂ ਕਿਹਾ ਕਿ ਗਿਆਨੀ ਜੀ ਬਚਪਨ ਤੋਂ ਹੀ ਧਾਰਮਿਕ ਬਿਰਤੀ ਵਾਲੇ ਸਨ, ਉਨਾਂ ਨੇ ਆਪਣਾ ਪੂਰਾ ਜੀਵਨ ਪੰਥਕ ਰਹੁ-ਰੀਤਾਂ ਅਨੁਸਾਰ ਬਤੀਤ ਕੀਤਾ। ਉਹ ਸਾਲ 1974 ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ’ਚ ਆਏ ਅਤੇ 1994 ’ਚ ਹੈੱਡ ਗ੍ਰੰਥੀ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਬਣੇ।
ਉਨਾਂ ਵੱਲੋਂ ਕੀਤੇ ਪੰਥਕ ਕਾਰਜਾਂ ਨੂੰ ਸਨਮੁਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨਾਂ ਨੂੰ ਪਦ-ਉਨਤ ਕਰਕੇ ਸਾਲ 2003 ’ਚ ਕਾਰਜਕਾਰੀ ਜਥੇਦਾਰ ਥਾਪਿਆ ਗਿਆ ਤੇ ਫਿਰ ਅੰਤਿ੍ਰੰਗ ਕਮੇਟੀ ਵੱਲੋਂ ਸਾਲ 2004 ’ਚ ਉਨਾਂ ਨੂੰ ਜਥੇਦਾਰ ਦੀ ਸੇਵਾ ਪੱਕੇ ਤੌਰ ਤੇ ਸੌਂਪ ਦਿੱਤੀ ਗਈ। ਉਨਾਂ ਵੱਲੋਂ ਜਥੇਦਾਰ ਹੁੰਦਿਆਂ ਦੇਸ਼-ਵਿਦੇਸ਼ ਵਿੱਚ ਅਨੇਕਾਂ ਧਾਰਮਿਕ ਸਮਾਗਮ ਕਰਵਾਏ ਤੇ ਹਜ਼ਾਰਾਂ ਲੋਕਾਂ ਨੂੰ ਗੁਰਸਿੱਖੀ ਨਾਲ ਜੋੜਦਿਆਂ ਦਸਮ ਪਿਤਾ ਵੱਲੋਂ ਬਖਸ਼ਿਸ਼ ਖੰਡੇ ਬਾਟੇ ਦੀ ਪਾਹੁਲ (ਅੰਮਿ੍ਰਤ) ਛਕਾ ਕੇ ਬਾਣੀ ਤੇ ਬਾਣੇ ਦੇ ਧਾਰਨੀ ਬਣਾਇਆ।
ਉਨਾਂ ਕਿਹਾ ਕਿ ਸੰਸਾਰ ਵਿੱਚ ਆਉਣਾ ਤੇ ਜਾਣਾ ਅਕਾਲ ਪੁਰਖ਼ ਦਾ ਹੁਕਮ ਹੈ, ਉਹਦੇ ਅੱਗੇ ਕਿਸੇ ਦਾ ਜੋਰ ਨਹੀਂ। ਅਕਾਲ ਪੁਰਖ਼ ਦੇ ਹੁਕਮ ਅਨੁਸਾਰ ਗਿਆਨੀ ਤਰਲੋਚਨ ਸਿੰਘ ਆਪਣੀ ਸਵਾਸਾਂ ਰੂਪੀ ਪੂੰਜੀ ਖਰਚ ਕਰਕੇ ਗੁਰੂ ਚਰਨਾਂ ’ਚ ਜਾ ਬਰਾਜੇ ਹਨ। ਅਰਦਾਸ ਹੈ ਕਿ ਅਕਾਲ ਪੁਰਖ਼ ਗਿਆਨੀ ਤਰਲੋਚਨ ਸਿੰਘ ਨੂੰ ਆਪਣੇ ਚਰਨਾਂ ’ਚ ਨਿਵਾਸ ਬਖ਼ਸ਼ਣ ਪਿਛੇ ਪਰਿਵਾਰ ਤੇ ਸਮੁੱਚੇ ਪੰਥ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਮੁੱਚੇ ਸਟਾਫ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਇਕੱਤਰਤਾ ਕਰਕੇ ਸਿੰਘ ਸਾਹਿਬ ਜੀ ਦੇ ਅਕਾਲ ਚਲਾਣਾ ਕਰ ਜਾਣ ਦੇ ਸੋਗ ਵਜੋਂ ਮੂਲ-ਮੰਤਰ ’ਤੇ ਗੁਰ-ਮੰਤਰ ਦੇ ਜਾਪ ਕੀਤੇ ਗਏ, ਅਰਦਾਸ ਭਾਈ ਕੁਲਵਿੰਦਰ ਸਿੰਘ ਅਰਦਾਸੀਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਕੀਤੀ। ਉਪਰੰਤ ਸ.ਤਰਲੋਚਨ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਵੱਲੋਂ ਸੋਗ ਵਜੋਂ ਦੋ ਦਿਨਾਂ ਲਈ ਦਫ਼ਤਰ ਸ਼੍ਰੋਮਣੀ ਕਮੇਟੀ ਤੇ ਇਸ ਨਾਲ ਸਬੰਧਤ ਸਮੂਹ ਅਦਾਰੇ ਬੰਦ ਕਰ ਦਿੱਤੇ ਗਏ।

Tuesday, July 23, 2013

ਪੰਥਕ ਚੇਤਨਾ ਲਹਿਰ ਦਾ ਅਰੰਭ

ਫਲਕ ਕੋ ਆਦਤ ਹੈ ਜਹਾਂ ਬਿਜਲੀਆਂ ਗਿਰਾਨੇ ਕੀ, ਹਮੇਂ  ਭੀ ਜ਼ਿੱਦ ਹੈ ਵਹਾਂ ਆਂਸ਼ਿਆਂ ਬਨਾਨੇ ਕੀ
ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਜਥੇ ਦੇ ਆਗੂਆਂ ਵਲੋਂ ਸ਼ੁਭ ਕਦਮ 
ਪਿੰਡ ਖੋਜੇਵਾਲੀ ਵਿਚ ਬਾਬਾ ਰਾਮ ਸਿੰਘ ਅਤੇ ਭਾਈ ਸਾਹਿਬ
ਭਾਈ ਬਖਸ਼ੀਸ਼ ਸਿੰਘ ਦਾ ਇਤਹਾਸਕ ਇਕੱਠ
ਅੱਜ ਦੇ ਸੰਕਟਮਈ ਸਮੇਂ ਵਿਚ ਜਦੋਂ ਕਿ ਤਲ ਚਟ ਰਾਜਨੀਤਕਾਂ ਨੇ ਖਾਲਸਾ ਪੰਥ ਦੀਆਂ ਗੌਰਵਮਈ ਕੀਮਤਾਂ ਨੂੰ ਨਸ਼ਟ ਕਰਨ ਦਾ ਤਹੱਈਆ ਕਰ ਲਿਆ ਹੈ ਤਾਂ ਇਸ ਸਮੇਂ ਦਮਦਮੀ ਟਕਸਾਲ ਦੇ ਆਗੂ ਬਾਬਾ ਰਾਮ ਸਿੰਘ ਜੀ ਅਤੇ ਅਖੰਡ ਕੀਰਤਨੀ ਜਥੇ ਦੇ ਜਥੇਦਾਰ ਭਾਈ ਸਾਹਿਬ ਬਖਸ਼ੀਸ਼ ਸਿੰਘ ਨੇ ਇਸ ਸੰਕਟਮਈ ਸਮੇਂ ਵਿਚ ਇੱਕਠੇ ਹੋ ਕੇ ਖਾਲਸਾਈ ਮਾਨ ਸਨਮਾਨ ਨੂੰ ਬਹਾਲ ਕਰਨ ਅਤੇ ਕੌਮ ਵਿਚ ਨਵੇਂ ਸਿਰਿਓਂ ਖਾਲਸਾਈ ਰੂਹ ਲਿਬਰੇਜ਼ ਕਰਨ ਲਈ ਇੱਕ ਪ੍ਰੋਗ੍ਰਾਮ ਤਹਿ ਕੀਤਾ ਹੈ । ਇਹਨਾਂ ਆਗੂਆਂ ਦਾ ਇਸ ਸਬੰਧ ਵਿਚ ਇਤਹਾਸਕ ਇਕੱਠ ਪਿੰਡ ਖੋਜੇਵਲੀ ਵਿਚ ਹੋਇਆ ਜਿਸ ਨੂੰ ਸਰ-ਅੰਜਾਮ ਦੇਣ ਲਈ ਬ੍ਰਿਟਿਸ਼ ਸਿੱਖ ਕੌਂਸਲ ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਢੇਸੀ, ਜਨਰਲ ਸਕੱਤਰ ਭਾਈ ਤਰਸੇਮ ਸਿੰਘ ਦਿਓਲ, ਭਾਈ ਰਛਪਾਲ ਸਿੰਘ ਫੌਜੀ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਬਲਦੇਵ ਸਿੰਘ ਸਿਰਸਾ ਨੇ ਮੋਹਰੀ ਰੋਲ ਅਦਾ ਕੀਤਾ । ਇਸ ਮੁਹਾਜ਼ ‘ਤੇ ਪੰਥ ਦੇ ਇਹ ਆਗੂ ਚੇਤੰਨ ਅਤੇ ਪਹਿਰਾ ਦੇ ਰਹੇ ਬਾਕੀ ਦੇ ਪੰਥਕ ਦਲਾਂ ਨੂੰ ਵੀ ਇੱਕ ਮੰਚ ਤੇ ਇਕੱਠਿਆਂ ਕਰਨ ਲਈ ਪ੍ਰਮੁਖ ਭੂਮਿਕਾ ਤਹਿ ਕਰਨਗੇ । ਇਹਨਾਂ ਆਗੂਆਂ ਦੇ ਇਸ ਪ੍ਰੋਗ੍ਰਾਮ ਨਾਲ ਕੌਮ ਵਿਚ ਨਵੀਂ ਰੂਹ ਫੂਕਣ ਲਈ ਹੋਰ ਵੀ ਅਨੇਕਾਂ ਸਿੱਖਾਂ ਨੇ ਵੀ ਸਹੀ ਪਾਈ ।

ਚੇਤੇ ਰਹੇ ਕਿ ਪਿਛਲੇ ਦਿਨੀ ਬ੍ਰਿਟਿਸ਼ ਸਿੱਖ ਕੌਂਸਲ ਨੇ ਜਦੋਂ ਸਿਕਲੀਗਰ, ਵਣਜਾਰੇ ਅਤੇ ਸਤਨਾਮੀਏਂ ਸਿੱਖਾਂ ਦੀ ਪੰਥ ਵਾਪਸੀ ਲਈ ਮਹਾਂਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿਚ ਗੁਰਦੁਆਰਿਆਂ ਦੇ ਉਘਾਟਨ ਕੀਤੇ ਤਾਂ ਉਸ ਪ੍ਰੋਗ੍ਰਾਮ ਵਿਚ ਅਕਾਲ ਤਖਤ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਜਥੇਦਾਰ ਰਣਜੀਤ ਸਿੰਘ ਜੀ, ਦਮਦਮੀ ਟਕਸਾਲ ਦੇ ਬਾਬਾ ਰਾਮ ਸਿੰਘ ਜੀ ਅਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਭਾਈ ਬਲਦੇਵ ਸਿੰਘ ਸਮੂਹ ਆਗੂਆਂ ਨੇ ਹਿੱਸਾ ਲਿਆ ਅਤੇ ਇਸ ਲਹਿਰ ਨੂੰ ਦੇਸ਼ ਵਿਆਪੀ ਬਣਾਉਣ ਲਈ ਪੁਰਜ਼ੋਰ ਸਹਿਯੋਗ ਦੇਣ ਲਈ ਵਚਨ ਦਿੱਤਾ । ਬ੍ਰਿਟਿਸ਼ ਸਿੱਖ ਕੌਂਸਲ ਵਲੋਂ ਪੰਜਾਬ ਵਿਚ ਵੱਖ ਵੱਖ ਜਗ੍ਹਾ ਗੁਰਮਤ ਕੈਂਪ ਲਗਾਏ ਜਾ ਰਹੇ ਹਨ ਅਤੇ ਇਹਨਾਂ ਆਗੂਆਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਉਹ ਸਿੱਖ ਸਮੂਹ ਦਾ ਸਹੀ ਮਾਰਗ ਦਰਸ਼ਨ ਕਰਨ ਲਈ ਅਗਵਾਈ ਕਰਨ । ਕੌਂਸਲ ਵਲੋਂ ਪਿਛਲੇ ਕੁਝ ਅਰਸੇ ਤੋਂ ਪੰਥ ਤੋਂ ਵਿਛੜੇ ਸਿੱਖਾਂ ਲਈ ਮਹਾਂਰਾਸ਼ਟਰ ਵਿਚ ਛੇ ਗੁਰਦੁਆਰਿਆਂ ਅਤੇ ਮੱਧ ਪ੍ਰਦੇਸ਼ ਵਿਚ ਦੋ ਗੁਰਦੁਆਰਿਆਂ ਦੀ ਸੇਵਾ ਕੀਤੀ ਗਈ ਹੈ । ਵੱਡੀ ਗਿਣਤੀ ਵਿਚ ਇਹ ਸਿੱਖ ਸਮਾਜ ਭਾਰਤ ਭਰ ਵਿਚ ਝੁੱਗੀਆਂ ਝੌਂਪੜੀਆਂ ਵਿਚ ਅੱਤ ਗਰੀਬੀ ਦਾ ਜੀਵਨ ਬਸਰ ਕਰ ਰਹੇ ਹਨ ਅਤੇ ਅਨੇਕਾਂ ਥਾਵਾਂ ਤੇ ਸਵੱਛ ਪੀਣ ਵਾਲੇ ਪਾਣੀ ਦੀ ਸੁਵਿਧਾ ਵੀ ਹਾਸਲ ਨਹੀਂ ਹੈ । ਸਿੱਖ ਡੇਰੇਦਾਰਾਂ, ਅਖੌਤੀ ਬਾਬਿਆਂ ਅਤੇ ਕ੍ਰੋੜਪਤੀ ਪ੍ਰਚਾਰਕਾਂ ਦੀ ਇਹਨਾਂ ਗਰੀਬ ਸਿੱਖਾਂ ਪ੍ਰਤੀ ਉੱਕਾ ਬੇਰੁਖੀ ਹੈ ਅਤੇ ਸ਼੍ਰੋਮਣੀ ਕਮੇਟੀ ਵੀ ਕੋਈ ਖਾਸ ਉੱਦਮ ਨਹੀਂ ਕਰ ਰਹੀ । ਅੱਜ ਖਾਲਸਾ ਪੰਥ ਨੂੰ ਜਿਥੇ ਇਹਨਾਂ ਸਿਖਾਂ ਦੀ ਪੰਥ ਵਾਪਸੀ ਲਈ ਉੱਦਮ ਕਰਨ ਦੀ ਲੋੜ  ਹੈ ਉਥੇ ਪੰਜਾਬ ਦੀ ਰਸਾਤਲ ਵਿਚ ਜਾ ਰਹੀ ਜਵਾਨੀ ਨੂੰ ਸਾਂਭਣ ਦੀ ਵੀ ਅਤਿਅੰਤ ਲੋੜ ਹੈ ।

ਦਮਦਮੀ ਟਕਸਾਲ, ਅਖੰਡ ਕੀਰਤਨੀ ਜਥੇ ਅਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਪੰਜਾਬ ਦੇ ਸਿੱਖਾਂ ਨੂੰ ਤੰਗ ਰਾਜਨੀਤਕ ਹਿੱਤਾਂ ਤੋਂ ਉਪਰ ਉੱਠ ਕੇ ਇੱਕਮੁੱਠ ਅਤੇ ਇੱਕਜੁੱਟ ਹੋ ਕੇ ਸੇਵਾ ਕਰਨ ਲਈ ਅਪੀਲ ਕੀਤੀ ਗਈ ਹੈ । ਇਥੇ ਇਹ ਜ਼ਿਕਰ ਕਰਨਾਂ ਵੀ ਜ਼ਰੂਰੀ ਹੈ ਕਿ ਪੰਚ ਪ੍ਰਧਾਨੀ ਦੇ ਆਗੂ ਭਾਈ ਬਲਦੇਵ ਸਿੰਘ ਸਿਰਸਾ ਨੇ ਆਰ ਐਸ ਐਸ ਵਲੋਂ ਘੁਸਪੈਠ ਕਰਕੇ ਸ਼੍ਰੋਮਣੀ ਕਮੇਟੀ ਰਾਹੀਂ ਜੋ ਗੁਰਮਤ ਵਿਰੋਧੀ ਸਾਹਿਤ ਛਪਵਾਇਆ ਜਾ ਰਿਹਾ ਹੈ ਉਸ ਸਬੰਧੀ ਜਿਥੇ ਸ਼੍ਰੋਮਣੀ ਕਮੇਟੀ ਨੂੰ ਜਵਾਬ ਦੇਹ ਬਣਾਇਆ ਹੈ ਉਥੇ ਇਸ ਸਬੰਧ ਵਿਚ ਸਿੱਖ ਸਮੂਹ ਨੂੰ ਚੇਤੰਨ ਕਰਨ ਲਈ ਕੌਮਾਂਤਰੀ ਪੱਧਰ ਤੇ ਪੁਰਜ਼ੋਰ ਉੱਦਮ ਕੀਤੇ ਗਏ ਹਨ । ਪੰਜਾਬ ਵਿਚ ਅੱਜ ਅਖੌਤੀ ਧਾਰਮਕ ਅਤੇ ਰਾਜਨੀਤਕ ਆਖੇ ਜਾਂਦੇ ਆਗੂ ਜਿਥੇ ਉਲਾਰ ਨਾਅਰੇਬਾਜੀ ਨਾਲ ਨੌਜਵਾਨਾਂ ਦਾ ਜਜ਼ਬਾਤੀ ਸ਼ੋਸ਼ਣ ਕਰ ਰਹੇ ਹਨ ਉਥੇ ਪਰਦੇ ਦੇ ਪਿੱਛੇ ਦੇਹਧਾਰੀ ਗੁਰੂ ਡੰਮ ਅਤੇ ਸਿੱਖ ਵਿਰੋਧੀ ਰਾਜਨੀਤਕ ਧਿਰਾਂ ਨਾਲ ਆਂਢਾ ਸਾਂਢਾ ਵੀ ਕਰ ਰਹੇ ਹਨ । ਇਹਨਾਂ ਆਗੂਆਂ ਦੀ ਦੋਗਲੀ ਅਤੇ ਦੰਭੀ ਨੀਤੀ ਕਾਰਨ ਪੰਜਾਬ ਦੀ ਨੌਜਵਾਨੀ ਭਾਵਨਾਤਮਕ ਉਦਰੇਵੇਂ ਅਤੇ ਗੁਰਮਤ ਵਿਰੋਧੀ ਸਰੋਕਾਰਾਂ ਵਲ ਸਰਕਦੀ ਜਾ ਰਹੀ ਹੈ । ਪੰਜਾਬ ਦੀ ਸਿੱਖ ਨੌਜਵਾਨੀ ਨੂੰ ਨਸ਼ੇ ਦੇ ਛੇਵੇਂ ਦਰਿਆ ਵਿਚ ਧੱਕਣ ਲਈ ਇਹਨਾਂ ਦੋਗਲੇ ਤੇ ਦੰਭੀ ਆਗੂਆਂ ਦਾ ਵੱਡਾ ਹੱਥ ਹੈ । ਇਹਨਾਂ ਹਾਲਾਤਾਂ ਦਾ ਸਾਹਮਣਾਂ ਕਰਨ ਲਈ ਸਿੰਘ ਸਭਾ ਲਹਿਰ ਵਾਂਗ ਹੀ ਗੁਰਮਤ ਚੇਤਨਾਂ ਲਹਿਰ ਦੀ ਅੱਜ ਅਤਿਅੰਤ ਲੋੜ ਹੈ । ਇਸ ਸਬੰਧੀ ਦੰਭੀ / ਦੋਗਲੀ ਅਤੇ ਖੁਦਗਰਜ਼ ਲੀਡਰਸ਼ਪ ਤੋਂ ਖਹਿੜਾ ਛੁਡਵਾਉਣ ਲਈ ਕੇਵਲ ਰਸਮੀ ਅਤੇ ਸਟੇਜ ਸ਼ੋ ਬਣੇ ਧਾਰਮਕ ਅਮਲਾਂ ਤੋਂ ਵੀ ਉਪਰ ਉੱਠਣਾਂ ਪਏਗਾ ।

ਪੰਜਾਬ ਵਿਚ ਅੱਜ ਹਰ ਵਰਗ ਦੇ ਲੋਕ ਗਰੀਬੀ ਦੀ ਦਲਦਲ ਵਿਚ ਧੱਸਦੇ ਜਾ ਰਹੇ ਹਨ ਅਤੇ ਸਰਕਾਰੀ ਮੁਲਾਜ਼ਮ ਨਿੱਤ ਸੜਕਾਂ ਤੇ ਹਾਹਾਕਾਰ ਮਚਾ ਰਹੇ ਹਨ । ਦੇਸ਼ ਭਰ ਵਿਚ ਹਰ ਪੱਖ ਤੋਂ ਅੱਵਲ ਰਹਿਣ ਵਾਲਾ ਪੰਜਾਬ ਅੱਜ ਆਰਥਕ, ਸਿਹਤ, ਸਾਖਰਤਾ ਅਤੇ ਜੀਵਨ ਦੇ ਹੋਰ ਪੱਖਾਂ ਵਿਚ ਲੁੜਕਦਾ ਜਾ ਰਿਹਾ ਹੈ । ਪੰਜਾਬ ਤੋਂ ਬਾਹਰ ਵਸਦਾ ਐਨ ਆਰ ਆਈ ਆਪਣੇ ਦੇਸ਼ ਪ੍ਰਤੀ ਹਮੇਸ਼ਾਂ ਹੀ ਫਿਕਰ ਮੰਦ ਰਿਹਾ ਹੈ ਆਪਣੇ ਵਿਰਸੇ ਨੂੰ ਪਛਾਣਦਿਆਂ  ਹੋਇਆਂ ਬ੍ਰਿਟਿਸ਼ ਸਿੱਖ ਕੌਂਸਲ ਵਲੋਂ ਪੰਜਾਬ ਵਿਚ ਦਿਆਨਤਦਾਰ ਅਤੇ ਸਮਰਪਤ ਪੰਥਕ ਧਿਰਾਂ ਨੂੰ ਇੱਕ ਨਿਸ਼ਾਨ ਅਤੇ ਇੱਕ ਵਿਧਾਨ ਥੱਲੇ ਇਕੱਤਰ ਕਰਨ ਲਈ ਪਿਛਲੇ ਦਿਨੀ ਭਰਪੂਰ ਯਤਨ ਕੀਤੇ ਗਏ ਹਨ । ਬ੍ਰਿਟਿਸ਼ ਸਿੱਖ ਕੌਂਸਲ ਦੇ ਆਗੂਆਂ ਵਲੋਂ ਬਾਦਲ ਸਰਕਾਰ ਵਲੋਂ ਨਜਾਇਜ਼ ਨਜ਼ਰਬੰਦ ਕੀਤੇ ਗਏ ਭਾਈ ਪਾਲ ਸਿੰਘ ਫਰਾਂਸ, ਭਾਈ ਨਰਾਇਣ ਸਿੰਘ ਚੌੜਾ, ਭਾਈ ਦਲਜੀਤ ਸਿੰਘ ਬਿੱਟੂ ਅਤੇ ਭਾਈ ਕੁਲਬੀਰ ਸਿੰਘ ਬੜਾ ਪਿੰਡ ਦੀ ਰਿਹਾਈ ਸਬੰਧੀ ਵੀ ਪੰਥਕ ਆਗੂਆਂ ਨਾਲ ਸਲਾਹ ਮਸ਼ਵਰਾ ਕੀਤਾ ਗਿਆ ।

ਬ੍ਰਿਟਿਸ਼ ਸਿੱਖ ਕੌਂਸਲ ਦੇ ਆਗੂਆਂ ਨੇ ਪੰਜਾਬ ਦੇ ਹਿੱਤਾਂ ਨੂੰ ਪਿੱਠ ਦੋ ਚੁੱਕੇ ਦੋ ਰਾਜਨੀਤਕ ਦਲਾਂ ਦੇ ਮੁਕਾਬਲੇ ਪੰਜਾਬ ਦੇ ਲੋਕਾਂ ਲਈ ਤੀਸਰੇ ਬਦਲ ਦੀ ਸੰਭਾਵਨਾਂ ਪ੍ਰਤੀ ਵੀ ਯਤਨ ਅਰੰਭੇ ਹਨ ਅਤੇ ਦਿਆਨਤਦਾਰ ਆਗੂਆਂ ਨਾਲ ਵਿਚਾਰ ਗੋਸ਼ਟੀਆਂ ਕੀਤੀਆਂ ਹਨ । ਭ੍ਰਿਸ਼ਟਾਚਾਰ ਅਤੇ ਭਾਈ ਭਤੀਜਾਵਾਦ ਦੇ ਗੰਧਲੇ ਵਾਤਾਵਰਨ ਵਿਚ ਅੱਜ ਪੰਜਾਬ ਦਾ ਕਿਰਤੀ ਵਰਗ ਬੁਰੀ ਤਰਾਂ ਪੀੜਤ ਹੈ । ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਜਥੇ ਨੇ ਹਮੇਸ਼ਾਂ ਹੀ ਚਣੌਤੀਆਂ ਭਰੇ ਸਮੇਂ ਵਿਚ ਪੰਥਕ ਅਗਵਾਈ ਕੀਤੀ ਹੈ । ਅੱਜ ਜਦੋਂ ਅਨੇਕਾਂ ਧਾਰਮਕ ਅਤੇ ਰਾਜਨੀਤਕ ਸੂਰਤਾਂ ਦੇਹਧਾਰੀ ਗੁਰੂ ਡੰਮ ਅਤੇ ਭ੍ਰਿਸ਼ਟ ਰਾਜਨੀਤੀ ਨਾਲ ਬਗਲਗੀਰ  ਹੋ ਰਹੀਆਂ ਹਨ ਤਾਂ ਇਸ ਸਮੇਂ ਤੱਤ ਗੁਰਮਤ ਅਸੂਲਾਂ ਤੇ ਪਹਿਰਾ ਦੇਣ ਵਾਲੇ ਗੁਰਸਿੱਖਾਂ ਲਈ ਜ਼ਰੂਰੀ ਹੈ ਕਿ ਉਹ ਆਪਣੀ ਵਿਰਾਸਤ ਤੇ ਪਹਿਰਾ ਦਿੰਦੇ ਹੋਏ ਪੰਥ ਨੂੰ ਗੁਰਮਤ ਚੇਤਨਾ ਲਹਿਰ ਪ੍ਰਤੀ ਲਾਮਬੰਦ ਕਰਨ । ਬ੍ਰਿਟਿਸ਼ ਸਿੱਖ ਕੌਂਸਲ ਦੇ ਆਗੂਆਂ ਨੇ ਅੱਜ ਸਮੂਹ ਖਾਲਸਾ ਜੀ ਨੂੰ ਦਮਦਮੀ ਟਕਸਾਲ, ਅਖੰਡ ਕੀਰਤਨੀ ਜਥੇ ਅਤੇ ਅਕਾਲੀਦਲ ਪੰਚ ਪ੍ਰਧਾਨੀ ਦੇ ਨਾਲ ਲਾਮਬੰਦ ਹੋ ਰਹੇ ਸਮੂਹ ਪੰਥਕ ਦਲਾਂ ਦਾ ਸਾਥ ਦੇਣ ਲਈ ਅਪੀਲ ਕੀਤੀ ਹੈ ਅਤੇ ਮੌਕਾ ਪ੍ਰਸਤ ਅਤੇ ਦੋਗਲੀ ਦੰਭੀ ਰਾਜਨੀਤੀ ਤੋਂ ਖਹਿੜਾ ਛੁਡਵਾਉਣ ਦੀ ਅਪੀਲ ਕੀਤੀ ਹੈ । ਬ੍ਰਿਟਿਸ਼ ਸਿੱਖ ਕੌਂਸਲ ਵਲੋਂ ਉਹਨਾਂ ਸਿੱਖ ਸੰਗਤਾਂ ਦਾ ਧੰਨਵਾਦ ਵੀ ਕੀਤਾ ਹੈ ਜਿਹਨਾਂ ਨੇ ਕਿ ਕੌਂਸਲ ਵਲੋਂ ਅਰੰਭੀ ਸਿਕਲੀਗਰ ਵਣਜਾਰਾ ਮੁਹਿੰਮ ਦਾ ਆਰਥਕ ਅਤੇ ਇਖਲਾਕੀ ਸਹਿਯੋਗ ਦਿੱਤਾ ਹੈ ਅਤੇ ਕੌਸਲ ਦੇ ਪੰਥਕ ਏਜੰਡੇ ਵਿਚ ਵਿਸ਼ਵਾਸ ਕੀਤਾ ਹੈ। ਕੌਂਸਲ ਨੇ ਪਿਛਲੇ ਦਿਨੀਂ ਯੂ ਕੇ ਦੇ ਸ਼ਹਿਰ ਵਿਲਨਹਾਲ ਵਿਚ ਮਰਦੇ ਮੁਜਾਹਿਦ ਭਾਈ ਜਗਤਾਰ ਸਿੰਘ ਹਵਾਰਾ ਅਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦਾ ਜਨਮ ਦਿਨ ਮਨਾਉਂਦਿਆਂ ਪੰਥ ਦੇ ਸਮੂਹ ਹੀਰਿਆਂ ਦਾ ਸੁਨੇਹਾ ਕੌਮਾਂਤਰੀ ਪੱਧਰ ਤੇ ਪ੍ਰਚਾਰਨ ਲਈ ਪੁਰਜ਼ੋਰ ਯਤਨ ਕੀਤੇ ਹਨ ਅਤੇ ਭਾਰਤੀ ਸਰਕਾਰ ਦੇ ਸਿੱਖ ਵਿਰੋਧੀ ਪੈਂਤੜੇ ਨੂੰ ਦੁਨੀਆਂ ਭਰ ਵਿਚ ਨੰਗਿਆਂ ਕੀਤਾ ਹੈ । ਚੇਤੇ ਰਹੇ ਕਿ ਭਾਰਤ ਦੀ ਭੂਤਪੂਰਵ ਪ੍ਰਧਾਨ ਮੰਤ੍ਰੀ ਇੰਦਰਾਂਗਾਂਧੀ ਦੀ ਮੌਤ ਤੋਂ ਪਿਛੋਂ ਭਾਰਤ ਭਰ ਵਿਚ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਦੇ ਮੁਖ ਦੋਸ਼ੀਆਂ ਨੂੰ ਭਾਰਤੀ ਸਰਕਾਰ ਨੇ ਆਪਣੇ ਖੰਭਾਂ ਵਿਚ ਲੁਕੋਇਆ ਹੋਇਆ ਹੈ ਪਰ ਪ੍ਰੋ: ਭੁੱਲਰ ਅਤੇ ਸਾਥੀ ਸਿੰਘਾਂ ਨੂੰ ਫਾਂਸੀਆਂ ਤੇ ਚਾੜ੍ਹਨ ਲਈ ਬਜ਼ਿੱਦ ਹੈ । ਜਾਰੀ ਕਰਤਾ --ਕੁਲਵੰਤ ਸਿੰਘ ਢੇਸੀ, ਕਾਵੈਂਟਰੀ, ਯੂ ਕੇ

Tuesday, July 16, 2013

ਗੋਲਫ: ਬ੍ਰਿਟਿਸ਼ ਓਪਨ ਦੀ ਚੁਣੌਤੀ

ਹੁਣ ਮੈਂ ਪੂਰੀ ਤਰ੍ਹਾਂ ਤਿਆਰ: ਸ਼ਿਵ ਕਪੂਰ
ਮੁਦਰਫੀਲਡ: ਭਾਰਤੀ ਗੋਲਫਰ ਸ਼ਿਵ ਕਪੂਰ ਇੱਕ ਵਾਰ ਫਿਰ ਉਤਸ਼ਾਹ ਵਿੱਚ ਹੈ। ਉਸਨੇ ਕਿਹਾ ਹੈ ਕਿ ਮੇਜਰ ਚੈਂਪੀਅਨ ਸਰ ਨਿਕ ਫਾਲਦੋ ਤੋਂ ਮਿਲੀ ਸਲਾਹ ਤੋਂ ਬਾਅਦ ਉਸ ਨੂੰ ਲੱਗ ਰਿਹਾ ਹੈ ਕਿ ਉਹ ਵੀਰਵਾਰ ਤੋਂ ਸ਼ੁਰੂ ਹੋ ਰਹੇ ਬ੍ਰਿਟਿਸ਼ ਓਪਨ ਟੂਰਨਾਮੈਂਟ ਦੀ ਚੁਣੌਤੀ ਲਈ ਹੁਣ ਪੂਰੀ ਤਰ੍ਹਾਂ ਤਿਆਰ ਹੈ।
ਬ੍ਰਿਟਿਸ਼ ਓਪਨ ਵਿਚ ਭਾਰਤ ਦੀ ਅਗਵਾਈ ਕਰਨ ਵਾਲੇ ਇਕੋ ਇਕ ਗੋਲਫਰ ਸ਼ਿਵ ਨੇ ਕਿਹਾ ਕਿ ਮੈਨੂੰ ਲੱਗ ਰਿਹਾ ਹੈ ਕਿ ਚੈਂਪੀਅਨਸ਼ਿਪ ਵਿਚ ਇਕ ਭਾਰਤੀ ਖਿਡਾਰੀ ਦੇ ਤੌਰ 'ਤੇ ਮੇਰੇ ਕੋਲ  ਜਿੱਤਣ ਦਾ ਚੰਗਾ ਮੌਕਾ ਹੈ। ਉਸਨੇ ਬੜੇ ਹੀ ਜੋਸ਼ ਨਾਲ ਕਿਹਾ, "ਮੈਂ ਖੁਸ਼ ਹਾਂ ਕਿ ਇੱਥੇ ਮੈਂ ਭਾਰਤ ਦੀ ਅਗਵਾਈ ਕਰ ਰਿਹਾ ਹਾਂ। ਸਾਡੇ ਕੋਲ ਕਈ ਚੰਗੇ ਗੋਲਫਰ ਹਨ ਤੇ ਮੈਨੂੰ ਯਕੀਨ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਮੇਜਰ ਟੂਰਨਾਮੈਂਟ ਵਿਚ ਸਾਡੇ ਤਿੰਨ ਤੋਂ ਚਾਰ ਖਿਡਾਰੀ ਹਿੱਸਾ ਲੈਣਗੇ।'' ਸ਼ਿਵ ਕਪੂਰ ਦੇ ਇਸ ਬਿਆਨ ਨਾਲ ਭਾਰਤੀ ਗੋਲਫ ਪ੍ਰੇਮੀਆਂ ਵਿੱਚ ਕਾਫੀ ਉਤਸ਼ਾਹ ਹੈ। 
   ਇਸੇ ਦੌਰਾਨ ਬ੍ਰਿਟਿਸ਼ ਓਪਨ ਗੋਲ੍ਫ਼ ਚੈੰਪੀਅਨਸ਼ਿਪ ਦੇ ਅਭਿਆਸ ਸੈਸ਼ਨ ਦੌਰਾਨ ਅਮਰੀਕਾ ਦੀ ਲਿੰਡਸੇ ਵੋਨ ਵੀ ਉਚੇਚੇ ਤੌਰ ਤੇ ਪੁੱਜੀ। ਇਸ ਮੌਕੇ ਤੇ ਉਸਦੇ ਨਾਲ ਉਸਦਾ ਬੁਆਏ ਫਰੈਂਡ ਟਾਈਗਰ ਵੂਡਸ ਵੀ ਮੌਜੂਦ ਸੀ। ਲਿੰਡਸੇ ਦੇ ਚਿਹਰੇ ਦੀ ਚਮਕ ਤੁਸੀਂ ਇਸ ਤਸਵੀਰ ਰਹਿਣ ਵੀ ਮਹਿਸੂਸ ਕਰ ਸਕਦੇ ਹੋ। ਇਸ ਤਸਵੀਰ ਨੂੰ ਪ੍ਰਕਾਸ਼ਿਤ ਕੀਤਾ ਹੈ ਹਰਮਨ ਪਿਆਰੇ ਅਖਬਾਰ ਜਗ ਬਾਣੀ ਨੇ। ਧੰਨਵਾਦ ਸਹਿਤ ਇਹ ਤਸਵੀਰ ਇਥੇ ਵੀ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ।

ਸਵਰਗੀ ਕਲਿਆਣ ਕੌਰ ਦੀਆਂ ਕੁਝ ਲਿਖਤਾਂ:--

Monday, July 01, 2013

ਪੰਜਾਬੀ ਸਾਹਿਤ ਅਕਾਡਮੀ ਦਾ ਵਫ਼ਦ ਤਿਵਾੜੀ ਨੂੰ ਮਿਲਿਆ

ਪੰਜਾਬੀ ਭਾਸ਼ਾ ਬਾਰੇ ਦਿੱਲੀ ਯੂਨੀਵਰਸਿਟੀ ਦੇ ਫੈਸਲੇ ਦੀ ਤਿੱਖੀ ਵਿਰੋਧਤਾ ਸ਼ੁਰੂ 
ਕੇਂਦਰੀ ਮੰਤਰੀ ਮੁਨੀਸ਼ ਤਿਵਾੜੀ ਨੇ ਦਿੱਲੀ ਯੂਨੀਵਰਸਿਟੀ ਵਿਚ ਪੰਜਾਬੀ ਭਾਸ਼ਾ ਦਾ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ
ਲੁਧਿਆਣਾ : 01 ਜੁਲਾਈ (ਰੈਕਟਰ ਕਥੂਰੀਆ):ਰਸਮੀ ਨਿਖੇਧੀਆਂ ਅਤੇ ਅਖਬਾਰੀ ਵਿਰੋਧਾਂ ਵਾਲੇ ਬਹੁ ਪ੍ਰਚਲਿਤ ਅੰਦਾਜ਼ ਤੋਂ ਇੱਕ ਵਾਰ ਫਿਰ ਉੱਪਰ ਉਠਦਿਆਂ ਪੰਜਾਬੀ ਸਾਹਿਤ ਅਕਾਦਮੀ ਨੇ ਪੰਜਾਬੀ ਭਾਸ਼ਾ ਦੇ ਹਿੱਤਾ ਅਤੇ ਹੱਕਾਂ ਲਈ ਇੱਕ ਹੋਰ ਠੋਸ ਕਦਮ ਉਠਾਇਆ ਹੈ। ਅਕਾਦਮੀ ਦੇ ਇੱਕ ਵਫਦ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਮੁਨੀਸ਼ ਤਿਵਾੜੀ ਨਾਲ ਮੁਲਾਕਾਤ ਕਰਕੇ ਇਹ ਸਾਰਾ ਮਸਲਾ ਉਠਾਇਆ ਅਤੇ ਇਸ ਮਸਲੇ ਨੂੰ ਹੱਲ ਕਰਾਉਣ ਦਾ ਭਰੋਸਾ ਵੀ ਹਾਸਿਲ ਕੀਤਾ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਹੋਰਨਾਂ ਸਰਗਰਮ ਅਹੁਦੇਦਾਰਾਂ ਦਾ ਇਹ ਵਫ਼ਦ ਅੱਜ ਇਥੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਸ੍ਰੀ ਮੁਨੀਸ਼ ਤਿਵਾੜੀ ਨੂੰ ਮਿਲਿਆ ਅਤੇ ਇਸ ਮੁਲਾਕਾਤ ਦੌਰਾਨ ਉਹਨਾਂ ਨੂੰ ਇੱਕ ਮੈਮੋਰੰਡਮ ਵੀ ਦਿੱਤਾ। ਇਸ ਮੌਕੇ ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਸ੍ਰੀ ਸੁਰਿੰਦਰ ਕੈਲੇ, ਜਸਵੰਤ ਜ਼ਫ਼ਰ, ਅੰਤ੍ਰਿੰਗ ਬੋਰਡ ਦੇ ਮੈਂਬਰ ਤ੍ਰੈਲੋਚਨ ਲੋਚੀ ਅਤੇ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਵੀ ਹਾਜ਼ਰ ਸਨ। ਪਿਛਲੇ ਦਿਨੀਂ ਦਿੱਲੀ ਯੂਨੀਵਰਸਿਟੀ ਵਲੋਂ ਪੰਜਾਬੀ ਭਾਸ਼ਾ ਦੇ ਪਹਿਲਾਂ ਹੀ ਪੜ੍ਹਾਏ ਜਾਂਦੇ ਕੋਰਸਾਂ ਦੀ ਥਾਂ ’ਤੇ ਫ਼ਾਊਂਡੇਸ਼ਨ ਕੋਰਸ ਅਤੇ ਅਪਲਾਈਡ ਕੋਰਸ ਵਾਲੇ ਸਿਲੇਬਸ ਲਾਗੂ ਕਰਕੇ ਆਧੁਨਿਕ ਭਾਰਤੀ ਭਾਸ਼ਾਵਾਂ ਦੇ ਨਾਂ ’ਤੇ ਦਿਖਾਵੇ ਵਜੋਂ ਪੰਜਾਬੀ ਭਾਸ਼ਾ ਪੜ੍ਹਾਏ ਜਾਣ ਦਾ ਪੰਜਾਬੀ ਭਾਸ਼ਾ ਵਿਰੋਧੀ ਫ਼ੈਸਲੇ ਦਾ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨੇ ਸਖ਼ਤ ਨੋਟਿਸ ਲਿਆ ਹੈ। ਸ੍ਰੀ ਮੁਨੀਸ਼ ਤਿਵਾੜੀ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਦਿੱਲੀ ਯੂਨੀਵਰਸਿਟੀ ਵਿਚ ਪੰਜਾਬੀ ਭਾਸ਼ਾ ਦਾ ਮਸਲਾ ਛੇਤੀ ਹੱਲ ਕਰ ਲਿਆ ਜਾਵੇਗਾ।
ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਹੋਰਾਂ ਆਖਿਆ ਕਿ ਦਿੱਲੀ ਵਿਚ ਇਕ ਪਾਸੇ ਪੰਜਾਬੀ ਦੂਸਰੀ ਭਾਸ਼ਾ ਵਜੋਂ ਪ੍ਰਵਾਣਿਤ ਹੈ ਪਰ ਦਿੱਲੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਨੂੰ ਪਹਿਲਾਂ ਮਿਲੇ ਥਾਂ ਤੋਂ ਵੀ ਪਿੱਛੇ ਹਟ ਰਹੀ ਹੈ। ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਘੱਟ ਗਿਣਤੀ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਦਖ਼ਲ ਦੇ ਕੇ ਦਿੱਲੀ ਯੂਨੀਵਰਸਿਟੀ ਵਿਚ ਪੰਜਾਬੀ ਭਾਸ਼ਾ ਨੂੰ ਹੱਕੀ ਥਾਂ ਦਿਵਾਉਣ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਹੋਰਾਂ ਆਖਿਆ ਕਿ ਦਿੱਲੀ ਯੂਨੀਵਰਸਿਟੀ ਦਾ ਉਪਰੋਕਤ ਫ਼ੈਸਲਾ ਪੰਜਾਬੀਆਂ ਖ਼ਾਸ ਕਰਕੇ ਦਿੱਲੀ ਵਿਚ ਵੱਸਦੇ ਪੰਜਾਬੀਆਂ ਦੀਆਂ ਭਾਵਨਾਵਾਂ ਅਤੇ ਸਿਰਜਣਾਤਮਕ ਸੰਭਾਵਨਾਵਾਂ ਪੈਦਾ ਕਰਨ ਦੇ ਮੌਕਿਆਂ ਦੇ ਐਨ ਉਲਟ ਹੈ। ਅਕਾਡਮੀ ਦੇ ਸਾਬਕਾ ਪ੍ਰਧਾਨ ਪਦਮਸ੍ਰੀ ਡਾ. ਸੁਰਜੀਤ ਪਾਤਰ ਅਤੇ ਕੇਂਦਰੀ ਯੂਨੀਵਰਸਿਟੀ ਦੇ ਕੁਲਪਤੀ ਡਾ. ਸਰਦਾਰਾ ਸਿੰਘ ਜੌਹਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪਕੁਲਪਤੀ ਡਾ. ਐਸ.ਪੀ. ਸਿੰਘ ਹੋਰਾਂ ਮੰਗ ਕੀਤੀ ਕਿ ਦਿੱਲੀ ਯੂਨੀਵਰਸਿਟੀ ਵਿਚ ਪੰਜਾਬੀ ਭਾਸ਼ਾ ਨੂੰ ਨਾ ਸਿਰਫ਼ ਪਹਿਲਾ ਦਰਜਾ ਹੀ ਮਿਲੇ ਸਗੋਂ ਵਿਸ਼ਵੀਕਰਨ ਦੇ ਸੰਦਰਭ ਵਿਚ ਇਸ ਭਾਸ਼ਾ ਦੀ ਉੱਚ ਵਿੱਦਿਆ ਦਾ ਪ੍ਰਬੰਧ ਕਰਕੇ ਸਿਲੇਬਸ ਨੂੰ ਰੁਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਅਨੁਸਾਰ ਬਣਾ ਕੇ ਪੜ੍ਹਾਇਆ ਜਾਣਾ ਚਾਹੀਦਾ ਹੈ। ਇਸ ਗੱਲ ਲਈ ਪੰਜਾਬੀ ਸਾਹਿਤ ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਉਪਰੋਕਤ ਵਿਚਾਰਾਂ ਨੂੰ ਇਕੱਠੇ ਕੀਤਾ। ਅਕਾਡਮੀ ਦੇ ਸਾਬਕਾ ਜਨਰਲ ਸਕੱਤਰ ਪ੍ਰੋ. ਰਵਿੰਦਰ ਭੱਠਲ, ਅੰਤਰਿੰਗ ਬੋਰਡ ਮੈਂਬਰ ਜਨਮੇਜਾ ਸਿੰਘ ਜੌਹਲ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਡਾ. ਸਵਰਨਜੀਤ ਕੌਰ ਗਰੇਵਾਲ ਅਤੇ ਪ੍ਰੋ. ਨਰਿੰਜਨ ਤਸਨੀਮ, ਸ੍ਰੀ ਮਿੱਤਰ ਸੈਨ ਮੀਤ ਸਮੇਤ ਕਾਫ਼ੀ ਗਿਣਤੀ ਵਿਚ ਲੇਖਕਾਂ ਨੇ ਵਿਚਾਰ ਕੇ ਇਹ ਬਿਆਨ ਪ੍ਰੈੱਸ ਨੂੰ ਜਾਰੀ ਕੀਤਾ। ਹੁਣ ਦੇਖਣਾ ਇਹ ਹੈ ਕਿ ਇਹ ਮਸਲਾ ਕਿੰਨੀ ਜਲਦੀ ਹੱਲ ਕੀਤਾ ਜਾਂਦਾ ਹੈ। 


Sunday, May 12, 2013

ਸਮਾਜ ਵਿੱਚ ਵਧ ਰਹੀ ਹੈ ਅਸੁਰੱਖਿਆ ਦੀ ਭਾਵਨਾ

 ਲਗਾਤਾਰ ਸੰਘਣਾ ਹੁੰਦਾ ਜਾ ਰਿਹੈ ਬੱਚਿਆਂ ਦੇ ਸਿਰ ਤੇ ਮੌਤ ਦਾ ਸਾਇਆ 
ਹੁਣ 19 ਦਿਨਾਂ ਮਗਰੋਂ ਮਿਲੀ ਅਗਵਾ ਕੀਤੀ ਗਈ ਨਾਬਾਲਗਾ ਪੁਸ਼ਪਾ ਦੀ ਲਾਸ਼
ਲੁਧਿਆਣਾ: ਲੱਗਦਾ ਹੈ ਅਸੀਂ ਬੱਚਿਆਂ ਦੇ ਦੁਸ਼ਮਨ ਸਮਾਜ ਵਿੱਚ ਰਹਿ ਰਹੇ ਹਾਂ। ਪਹਿਲਾਂ ਅਗਵਾ ਕੀਤੇ ਸਚਿਨ ਨੂੰ ਤਲਾਸ਼ ਕਰਕੇ ਪਾਉਣ 'ਚ ਅਸਫਲ ਰਹੀ ਪੁਲਸ ਇਕ ਵਾਰ ਫਿਰ ਅਸਫਲ ਸਾਬਤ ਹੋਈ ਹੈ। ਹੁਣ ਇੱਕ ਹੋਰ ਬੱਚੀ ਮੌਤ ਦੇ ਮੂੰਹ ਵਿੱਚ ਚਲੀ ਗਈ ਹੈ। ਹਾਲ ਹੀ ਵਿੱਚ 19 ਦਿਨ ਪਹਿਲਾਂ ਅਗਵਾ ਕੀਤੀ ਗਈ 10 ਸਾਲਾ ਨਾਬਾਲਗ ਬੱਚੀ ਦੀ ਲਾਸ਼ ਪੁਲਸ ਨੂੰ ਇਕ ਬੇਆਬਾਦ ਪਲਾਟ 'ਚੋਂ ਬਰਾਮਦ ਹੋਈ ਹੈ। ਇਸ  ਮਾਮਲੇ 'ਚ ਵੀ ਬਲਾਤਕਾਰ ਦੇ ਬਾਅਦ ਹੱਤਿਆ ਕੀਤੇ ਜਾਣ ਦੀ ਸ਼ੰਕਾ ਹੈ। ਲਾਸ਼ ਦੀ ਹਾਲਤ ਇੰਨੀ ਬਦਤਰ ਸੀ ਕਿ ਉਹ ਕੰਕਾਲ ਦਾ ਰੂਪ ਧਾਰਨ ਕਰ ਚੁੱਕੀ ਸੀ। ਕਾਬਿਲੇ ਜ਼ਿਕਰ ਹੈ ਕਿ ਇਹ ਵਾਰਦਾਤ ਥਾਣਾ ਬਸਤੀ ਜੋਧੇਵਾਲ ਇਲਾਕੇ ਦੀ ਹੈ। ਤਿੰਨ ਕੁ ਹਫਤੇ ਪਹਿਲਾਂ 22 ਅਪ੍ਰੈਲ ਨੂੰ ਟਿੱਬਾ ਚੌਕੀ ਦੇ ਇਲਾਕੇ 'ਚੋਂ 10 ਸਾਲਾ ਪੁਸ਼ਪਾ ਨੂੰ ਉਸ ਸਮੇਂ ਅਗਵਾ ਕਰ ਲਿਆ ਗਿਆ ਸੀ ਜਦੋਂ ਉਹ ਸ਼ਾਮ ਕਰੀਬ ਸਾਢੇ ਚਾਰ ਵਜੇ ਬਾਹਰ ਗਲੀ ਵਿਚ ਖੇਡ ਰਹੀ ਸੀ।ਗਾਇਬ ਕੀਤੇ  ਤੋਂ ਬਾਅਦ ਸਚਿਨ ਵਾਂਗ ਇਸਦਾ ਵੀ ਕੋਈ ਪਤਾ ਨਹੀਂ ਸੀ ਲੱਗਿਆ।  ਉਸ ਦੇ ਪਿਤਾ ਭਜਨ ਸਿੰਘ ਨੇ ਉਸ ਦੀ ਹਰ ਭਾਲ ਕੀਤੀ ਪਰ ਜਦ ਕੋਈ ਸੁਰਾਗ ਨਾ ਮਿਲਿਆ ਤਾਂ ਇਸ ਸਾਰੇ ਮਾਮਲੇ ਦੀ ਸੂਚਨਾ ਪੁਲਸ ਨੂੰ ਵੀ ਦਿਤੀ ਗਈ। ਪੁਲਸ ਨੇ ਮਾਮਲਾ ਦਰਜ ਕਰਕੇ ਪੂਰੇ ਇਲਾਕੇ ਦੀ ਬਾਰੀਕੀ ਨਾਲ ਪੜਤਾਲ ਵੀ ਕੀਤੀ। ਪਰ ਸਾਰੀ ਪੁਣ-ਛਾਣ ਦੇ ਬਾਵਜੂਦ ਪੁਸ਼ਪਾ ਦਾ ਕੋਈ ਸੁਰਾਗ ਹੱਥ ਨਾ ਲੱਗਾ। ਇਸ ਬੱਚੀ ਦੀ ਲਾਸ਼ ਬਾਰੇ ਉਸ ਵੇਲੇ ਪਤਾ ਚੱਲਿਆ, ਜਦ ਨਿਊ ਸ਼ਕਤੀ ਨਗਰ ਦੇ ਰਹਿਣ ਵਾਲੇ ਅਨੀਸ਼ ਦਾ ਭਰਾ ਨਦੀਮ ਬੇਆਬਾਦ ਪਲਾਟ ਵਿਚ ਬੱਕਰੇ ਲਈ ਘਾਹ ਕੱਟਣ ਗਿਆ ਤਾਂ ਉਥੇ ਕੰਕਾਲ ਦੇਖ ਕੇ ਉਹ ਡਰ ਦੇ ਮਾਰੇ ਸਿੱਧਾ ਆਪਣੇ ਭਰਾ ਦੇ ਕੋਲ ਪਹੁੰਚਿਆ ਅਤੇ ਸਾਰੀ ਗੱਲ ਉਸ ਨੂੰ ਦੱਸੀ। ਜਿਸ ਦੇ ਬਾਅਦ ਥਾਣਾ ਬਸਤੀ ਜੋਧੇਵਾਲ ਦੀ ਪੁਲਸ ਨੂੰ ਸੂਚਨਾ ਦਿਤੀ ਗਈ। ਏ. ਸੀ. ਪੀ. ਸਤੀਸ਼ ਮਲਹੋਤਰਾ ਅਤੇ ਥਾਣਾ ਮੁਖੀ ਬਲਵਿੰਦਰ ਸਿੰਘ ਪੁਲਸ ਪਾਰਟੀਆਂ ਸਮੇਤ ਮ²ੌਕੇ 'ਤੇ ਪਹੁੰਚੇ। ਪੁਲਸ ਨੇ ਪੰਚਨਾਮਾ ਕਰਨ ਦੇ ਬਾਅਦ ਕੰਕਾਲ ਬਣ ਚੁੱਕੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ। ਪੁਲਸ ਨੇ ਪਹਿਲਾਂ ਦਰਜ ਮਾਮਲੇ ਵਿਚ ਹੁਣ ਹੱਤਿਆ ਅਤੇ ਲਾਸ਼ ਖੁਰਦ-ਬੁਰਦ ਕਰਨ ਦੇ ਦੋਸ਼ ਵਾਲੀ ਧਾਰਾ ਵੀ ਜੋੜ ਦਿਤੀ ਹੈ। ਪੁਲਸ ਦਾ ਕਹਿਣਾ ਸੀ ਕਿ ਜਬਰ-ਜ਼ਨਾਹ ਬਾਰੇ ਵਿਚ ਪੋਸਟਮਾਰਟਮ ਦੇ ਬਾਅਦ ਪਤਾ ਚੱਲ ਸਕੇਗਾ। ਲਾਸ਼ ਦੀ ਹਾਲਤ ਅਜਿਹੀ ਸੀ ਕਿ ਉਸ ਦੇ ਕੱਪੜੇ ਸਿਰਫ ਫਟੇ ਹੋਏ ਹੀ ਨਹੀਂ ਬਲਕਿ ਗਲੇ ਹੋਏ ਵੀ ਸਨ। ਪੂਰੇ ਸਰੀਰ ਵਿਚੋਂ ਪੈਰ ਅਤੇ ਲੱਤਾਂ ਹੀ ਬਚੀਆਂ ਹੋਈਆਂ ਸੀ, ਜਦਕਿ ਬਾਕੀ ਲਾਸ਼ ਦੇ ਹਿੱਸੇ ਨੁਕਸਾਨੀ ਹਾਲਤ ਵਿਚ ਪਹੁੰਚ ਚੁੱਕੇ ਸਨ। ਇਹ ਵੀ ਪਤਾ ਚੱਲਿਆ ਕਿ ਪੈਰ ਦੇ ਇਕ ਅੰਗੂਠੇ 'ਤੇ ਨੇਲ ਪਾਲਿਸ਼ ਵੀ ਲੱਗੀ ਹੋਈ ਸੀ। ਪੁਲਸ ਨੇ ਲਾਸ਼ ਨੂੰ ਦੇਖ ਕੇ ਪੁਸ਼ਪਾ ਦੇ ਪਿਤਾ ਨੂੰ ਬੁਲਾਇਆ, ਜਿਸ ਨੇ ਆ ਕੇ ਆਪਣੀ ਬੇਟੀ ਦੀ ਸ਼ਨਾਖਤ ਕੀਤੀ। ਪੁਲਸ ਅਧਿਕਾਰੀ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਪੁਸ਼ਪਾ ਦੀ ਭਾਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਸੀ, ਜਿਸ ਦਿਨ ਉਸ ਨੂੰ ਅਗਵਾ ਕੀਤਾ ਗਿਆ ਸੀ, ਇਲਾਕੇ ਵਿਚ ਇਕ ਧਾਰਮਿਕ ਸਮਾਰੋਹ ਵੀ ਸੀ। ਪੁਲਸ ਨੇ ਆਸ-ਪਾਸ ਦੇ ਇਲਾਕੇ 'ਚ ਸਰਚ ਕਰਨ ਦੇ ਬਾਅਦ ਉਥੇ ਬਣੀ ਵੀਡੀਓ ਫਿਲਮ ਵੀ ਦੇਖੀ ਸੀ ਤਾਂ ਕਿ ਪਤਾ ਚੱਲ ਸਕੇ ਕਿ ਨਾਬਾਲਗਾ ਉਥੇ ਗਈ ਸੀ ਪਰ ਪੁਲਸ ਨੂੰ ਕੋਈ ਵੀ ਸੁਰਾਗ ਹਾਸਲ ਨਹੀਂ ਹੋਇਆ ਸੀ। ਇਕ ਵਾਰ ਪਹਿਲਾਂ ਵੀ ਪੁਸ਼ਪਾ ਘਰੋਂ ਬਿਨਾਂ ਦੱਸੇ ਚਲੀ ਗਈ ਸੀ। ਉਸ ਦੇ ਬਾਅਦ ਉਹ ਭੱਟੀਆਂ ਸਥਿਤ ਆਪਣੀ ਭੈਣ ਦੇ ਘਰੋਂ ਮਿਲੀ ਸੀ। ਇਸ ਮਾਮਲੇ ਵਿਚ ਪੁਲਸ ਕਈ ਥਿਊਰੀਆਂ 'ਤੇ ਕੰਮ ਕਰ ਰਹੀ ਹੈ ਤਾਂ ਕਿ ਅਸਲ ਅਪਰਾਧੀਆਂ ਤੱਕ ਪਹੁੰਚਿਆ ਜਾ ਸਕੇ। ਪਰ ਇਸ ਸਭ ਕੁਝ ਦੇ ਬਾਵਜੂਦ ਇਹ ਗੱਲ ਤਾਂ ਸਾਫ਼ ਹੈ ਕਿ ਪੁਲਿਸ ਬੱਚਿਆਂ ਦੇ ਕਤਲ ਤੋਂ ਬਾਅਦ ਪਹੁੰਚਦੀ ਹੈ---ਉਹਨਾਂ ਦੀ ਲਾਸ਼ ਤੱਕ। ਜੇ ਕਲ੍ਹ ਨੂੰ ਕੋਈ ਨਵੀ  ਵਾਰਦਾਤ ਹੋਈ ਤਾਂ ਨਿਸਚੇ ਹੀ ਪੀੜਿਤ ਪਰਿਵਾਰ ਅਗਵਾਕਾਰਾਂ ਦੀ ਗੱਲ ਮੰਨ ਕੇ ਉਹਨਾਂ ਨੂੰ ਮੰਗੀ ਗਈ ਰਕਮ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ। ਪੁਲਿਸ ਨੂੰ ਦੱਸ ਕੇ ਬੱਚੇ ਦੇ ਕਤਲ ਹੋਣ ਦਾ ਰਿਸਕ ਤਾਂ ਬਿਲਕੁਲ ਕਿਸੇ ਵੀ ਤਰ੍ਹਾਂ   ਹੀ ਨਹੀਂ ਲਵੇਗਾ। ਜੇ ਅਜਿਹਾ ਹੁੰਦਾ ਹੈ ਤਾਂ ਇਹ ਗੱਲ ਪੁਲਿਸ ਤੰਤਰ ਲਈ ਇੱਕ ਬੇਹੱਦ ਨਮੋਸ਼ੀ ਵਾਲੀ ਗੱਲ ਹੋਵੇਗੀ।
ਦਿਲਚਸਪ ਗੱਲ ਹੈ ਕਿ ਜੇਕਰ ਪੁਲਸ 5-10 ਕਿਲੋ ਚੂਰਾ-ਪੋਸਤ ਵੀ ਫੜਦੀ ਹੈ ਤਾਂ ਦਾਅਵਾ ਕਰਦੀ ਹੈ ਕਿ ਮੁਖਬਰ ਖਾਸ ਦੀ ਇਤਲਾਹ 'ਤੇ ਪੁਲਸ ਨੇ ਇਹ ਰਿਕਵਰੀ ਕੀਤੀ ਹੈ ਪਰ ਨਗਰ ਵਿਚ ਇੰਨੇ ਘਿਨੌਣੇ ਅਪਰਾਧ ਹੋ ਰਹੇ ਹਨ। ਪੁਲਸ ਦਾ ਕੋਈ ਵੀ ਮੁਖਬਰ ਪੁਲਸ ਨੂੰ ਸੂਚਨਾ ਨਹੀਂ ਦੇ ਰਿਹਾ ਕਿ ਇਹ ਅਪਰਾਧ ਕੌਣ ਕਰ ਰਿਹਾ ਹੈ। ਇਸ ਤੋਂ ਸਾਫ ਹੁੰਦਾ ਹੈ ਕਿ ਅਪਰਾਧੀ ਸ਼ਾਤਿਰ ਅਤੇ ਜੋਰਾਵਰ ਹਨ ਤੇ ਜਾਂ ਫੇਰ ਜਾਂ ਪੁਲਸ ਦਾ ਖੁਫੀਆ ਤੰਤਰ ਬੁਰੀ ਤਰ੍ਹਾਂ ਕਮਜ਼ੋਰ ਹੋ ਚੁੱਕਾ ਹੈ। ਇਸ ਖੋਖਲੇ ਖੁਫਿਆ ਤੰਤਰ ਦੇ ਆਸਰੇ ਉਹ ਸਿਰਫ ਨਸ਼ੇ ਦੀ ਖੇਪ ਫੜਨ ਵਰਗੇ ਐਕਸ਼ਨ ਹੀ ਕਰਦੀ ਹੈ। ਮਾਸੂਮ ਬੱਚੀਆਂ ਅਤੇ ਬੱਚਿਆਂ ਨੂੰ ਅਗਵਾ ਕਰਨ ਦੇ ਬਾਅਦ ਉਸ ਇਲਾਕੇ ਵਿਚ ਹੀ ਬੜੀ ਬੇਰਹਿਮੀ ਨਾਲ ਕਤਲ ਕਰ ਦੇਣ ਵਰਗੀਆਂ ਵਾਰਦਾਤਾਂ ਨੂੰ ਰੋਕਣਾ   ਦੇ  ਵਿੱਚ ਨਹੀਂ ਲੱਗਦਾ। ਇਹ ਵਾਰਦਾਤਾਂ ਬਾਰ ਬਾਰ ਇਹੀ ਆਖ ਰਹੀਆਂ ਹਨ ਕਿ ਪੁਲਸ ਦੀ ਤਫਤੀਸ਼ ਵਿਚ ਕਿਤੇ ਨਾ ਕਿਤੇ ਕੋਈ ਬਹੁਤ ਵੱਡੀ ਕਮੀ ਹੈ। ਹੁਣ ਦੇਖਣਾ ਹੈ ਕੀ ਪੁਲਿਸ ਘਟੋਘੱਟ ਬੱਚਿਆਂ ਦੀ ਸੁਰੱਖਿਆਂ ਕਿੰਨੀ ਜਲਦੀ ਯਕੀਨੀ ਬਣਾਉਂਦੀ ਹੈ? 

Thursday, May 02, 2013

ਪਾਕ ਦੇ ਨਾਪਾਕ ਮਨਸੂਬੇ ਸਫਲ-ਸਰਬਜੀਤ ਦੀ ਮੌਤ

ਚੋਣ ਸਿਆਸਤਾਂ ਦੀਆ ਸਾਜ਼ਿਸ਼ਾਂ ਨੇ ਸਰਬਜੀਤ ਨੂੰ ਲਾਸ਼ ਵਿੱਚ ਬਦਲ ਦਿੱਤਾ
ਜਗ ਬਾਣੀ ਦੇ ਖਬਰਾਂ ਵਾਲੇ ਮੁੱਖ ਸਫੇ ਤੇ ਛਪੀ ਖਬਰ
ਸਿਆਸਤਦਾਨਾਂ ਦੀਆਂ ਚੋਣ ਸਿਆਸਤਾਂ ਚੋਂ ਪੈਦਾ ਹੋਈਆਂ ਸਾਜ਼ਿਸ਼ਾਂ ਦਾ ਸ਼ਿਕਾਰ ਸਰਬਜੀਤ ਆਖਿਰ ਚੱਲ ਵੱਸਿਆ। ਬੁਧਵਾਰ ਦੇਰ ਰਾਤ ਨੂੰ ਉਸਦੀ ਮੌਤ ਹੋ ਗਈ। ਜੇਲ੍ਹ ਚੋਂ ਰਿਹਾ ਕਰਨ ਦੇ ਲਾਰੇ ਲੱਪੇ ਲਾਉਂਦਿਆਂ ਉਸਨੂੰ ਜਿੰਦਗੀ ਤੋਂ ਹੀ ਰਿਹਾ ਕਰ ਦਿੱਤਾ ਗਿਆ। ਬਲਜੀਤ ਸੈਣੀ ਦੀ ਕਵੀ ਸਤਰ ਫਿਰ ਸਚ ਸਾਬਿਤ ਹੋਈ---ਹੋਣੀ ਟਲਦੀ ਵੇਖੀ ਨ ਅਰਦਾਸਾਂ ਨਾਲ---ਇੰਟਰਨੈਟ ਮੀਡੀਆ ਤੇ ਆਈਆਂ ਖਬਰਾਂ ਮੁਤਾਬਿਕ ਜਿਓ ਟੀਵੀ ਨੇ ਦੱਸਿਆ ਕੀ ਸਰਬਜੀਤ ਦੀ ਮੌਤ ਰਾਤ ਨੂੰ ਇੱਕ ਵਜੇ ਦੇ ਕਰੀਬ ਹੋਈ। ਬਾਅਦ ਵਿੱਚ ਇੱਕ ਭਾਰਤੀ ਖਬਰ ਏਜੰਸੀ ਪੀਟੀਆਈ ਦੇ ਹਵਾਲੇ ਨਾਲ ਦੱਸਿਆ ਗਿਆ ਕੀ ਇਹ ਮੌਤ ਰਾਤ ਨੂੰ ਇੱਕ ਵਜੇ ਦੇ ਕਰੀਬ ਹੋਈ। ਤੜਕੇ ਅਲ ਇੰਡੀਆ ਰੇਡੀਓ ਨੇ ਵੀ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੇਰ ਰਾਤ ਨੂੰ ਦਿਲ ਦੀ ਧੜਕਨ ਰੁਕ ਜਾਣ ਕਾਰਨ ਸਰਬਜੀਤ ਦੀ ਮੌਤ ਹੋ ਗਈ। ਇਹ ਮੌਤ ਸਿਰਫ ਇਕ ਵਿਅਕਤੀ ਦੀ ਨਹੀਂ ਬਲਕਿ ਉਸ ਨਾਲ ਜੁੜੇ ਪਰਿਵਾਰਾਂ, ਮਿੱਤਰਾਂ ਅਤੇ ਹੋਰ ਸਨੇਹੀਆਂ ਦੇ ਉਸ ਵਿਸ਼ਵਾਸ ਦੀ ਵੀ ਹੈ ਜਿਹੜੇ ਆਖਿਰੀ ਪਲਾਂ ਤੱਕ ਕਿਸੇ ਕ੍ਰਿਸ਼ਮੇ ਦੀ ਉਡੀਕ ਵਿੱਚ ਸਨ। ਜਿਹਨਾਂ ਨੂੰ ਲੱਗਦਾ ਸੀ ਕਿ ਤਾਕ਼ਤ, ਤਰੱਕੀ ਅਤੇ ਪ੍ਰਭੁਤਵ ਦੀਆਂ ਵੱਡੀਆਂਵੱਡੀਆਂ ਗੱਲਾਂ ਕਰਨ ਵਾਲਾ ਇਹ ਰਾਸ਼ਟਰ ਆਪਣੇ ਨਾਗਰਿਕ ਲਈ ਕੁਝ ਨਾ ਕੁਝ ਤਾਂ ਜਰੂਰ ਕਰੇਗਾ। ਮਿਹਨਤਕਸ਼ਾਂ  ਦੇ ਕੌਮਾਂਤਰੀ ਤਿਓਹਾਰ ਮਈ ਦੇ ਸਮਾਗਮਾਂ ਦੀ ਲੜੀ ਤੋਂ ਬਾਅਦ ਸਰਬਜੀਤ ਦੀ ਭੈਣ ਦਲਬੀਰ ਕੌ ਹਾਰ ਗਈ। ਸਰਬਜੀਤ ਦੀ ਰਿਹਾਈ ਲੈ ਉਸਦੇ ਨਾਲ ਤੁਰੇ ਲੋਕ ਹਾਰ ਗਏ। ਚੋਣਾਂ ਵਿੱਚ ਮਨਮਰਜੀ ਦੇ ਹਾਲਾਤ ਪੈਦਾ ਕਰਨ, ਆਮ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਸਿਰਫ ਸ਼ਤਰੰਜ ਦਾ ਇੱਕ ਮੋਹਰਾ ਸਮਝਣ, ਲੋਕਾਂ ਦੇ ਹ੍ਨ੍ਝੂਆਂ ਨੂੰ ਦਰਕਿਨਾਰ ਕਰਕੇ ਦਾਅਵਤਾਂ ਉਡਾਉਣ, ਅਤੇ ਤੋਹਫ਼ੇ ਲੈਣ-ਦੇਣ ਵਾਲੀ ਸਿਆਸਤ ਜਿੱਤ ਗਈ।  ਕਦੇ ਸਰਹੱਦ ਤੇ ਰਾਖੀ ਕਰਦੇ ਕਿਸੇ ਜੁਆਨ ਦਾ ਸਿਰ ਕੱਟ ਲਿਆ ਗਿਆ ਤੇ ਕਦੇ ਵਾਅਦਾ ਕਰਕੇ ਵੀ ਸਰਬਜੀਤ ਨੂੰ ਮੌਤ ਦੇ ਮੂੰਹ ਧੱਕ ਦਿੱਤਾ ਗਿਆ। ਲੱਗਦੈ ਸਾਨੂੰ ਇਸ ਸਭਕੁਝ ਦੀ ਆਦਤ ਪੈ ਚੁੱਕੀ ਹੈ। ਕਿਓਂਕਿ ਮਰਨ ਵਾਲੇ ਕਿਸੇ ਆਮ ਪਰਿਵਾਰ ਨਾਲ ਸਬੰਧਿਤ ਹੁੰਦੇ ਹਨ। ਬੜੇ ਬੇਬਸ ਹੁੰਦੇ ਹਨ। ਕੁਝ ਨਹੀਂ ਕਰ ਸਕਦੇ ਵਿਚਾਰੇ। ਸਿਰਫ ਆਹ ਭਰ ਸੱਕਦੇ ਹਨ, ਬਦ ਦੁਆ ਦੇ ਸਕਦੇ ਹਨ ਤੇ ਬਦਦੁਆਵਾਂ ਤੋਂ ਇਥੇ ਕਿਸੇ ਸਿਆਸਤਦਾਨ ਨੂੰ ਡਰ ਨਹੀਂ ਲੱਗਦਾ। ਓਹ ਆਪਣੀਆਂ ਸਿਆਸਤਾਂ 'ਚ ਰੁਝੇ ਰਹਿੰਦੇ ਹਨ। ਸ਼ਤਰੰਜ ਦੀ ਕੋਈ ਨਵੀਂ ਚਾਲ ਚਲਦੇ ਰਹਿੰਦੇ ਹਨ। ਜਿਆਦਾ ਤੋਂ ਜਿਆਦਾ---ਕੋਈ ਜਾਂਚ   ਕੋਈ ਕਮਿਸ਼ਨ---ਤੇ ਫਿਰ ਲੰਮਾ ਸਮਾਂ ਸਾਰੇ ਮਾਮਲੇ ਤੇ ਸਾਜਿਸ਼ੀ ਜਾਹਿ ਧੁੰਧ। ਏਨੇ ਵਿੱਚ ਸਭਨੂੰ ਭੁੱਲ ਭੁਲਾ ਜਾਂਦਾ ਹੈ ਕੀ ਹੋਇਆ ਸੀ, ਕਿਥੇ ਹੋਇਆ ਸੀ, ਕਿੰਝ ਹੋਇਆ ਸੀ----ਤੇ ਫਿਰ ਆ ਜਾਂਦੀ ਹੈ ਇਸ ਸਿਆਸਤੀ ਸ਼ਤਰੰਜ ਤੇ ਕਿਸੇ ਹੋਰ ਦੇ ਬਲਿਦਾਨ ਦੀ ਵਾਰੀ------ਇਹ ਪਾਕਿਸਤਾਨ ਵੀ ਪਾਕ---ਨਾਲੇ ਮੇਰਾ ਭਾਰਤ  ਮਹਾਨ !


ਬੇਹੋਸ਼ੀ ਦੀ ਹਾਲਤ 'ਚ ਲਗਵਾਏ ਗਏ ਸਰਬਜੀਤ ਕੋਲੋਂ ਅੰਗੂਠੇ ?




Friday, April 19, 2013

ਕਵਿਤਾ ਮਨੁੱਖਤਾ ਦੀ ਸਭ ਤੋਂ ਗਹਿਰੀ ਆਵਾਜ਼-ਡਾ. ਪਾਤਰ

ਇੰਟਰਨੈੱਟ ਤੇ ਵਿਚਰਦੇ ਹੋਏ ਕਵੀ ਪ੍ਰਤੱਖ ਰੂਪ ਵਿਚ ਪਾਠਕਾਂ, ਸਰੋਤਿਆਂ ਦੇ ਸਨਮੁੱਖ
ਲੁਧਿਆਣਾ : 19 ਅਪ੍ਰੈਲ: (*ਜਸਵੰਤ ਜ਼ਫ਼ਰ):ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਸਾਹਿਤ ਅਤੇ ਚਿੰਤਨ ਨੂੰ ਸਮਰਪਿਤ ਆਦਾਰਾ ਸ਼ਬਦਲੋਕ ਲੁਧਿਆਣਾ ਵਲੋਂ ਪੰਜਾਬੀ ਭਵਨ, ਲੁਧਿਆਣਾ ਵਿਖੇ ਦੋ ਰੋਜ਼ਾ ਪੰਜਾਬੀ ਕਵਿਤਾ ਮੇਲਾ ਦੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਹਰ ਯੁੱਗ ਵਿਚ ਕਵਿਤਾ ਮਨੁੱਖਤਾ ਦੀ ਸਭ ਤੋਂ ਗਹਿਰੀ ਆਵਾਜ਼ ਬਣਦੀ ਹੈ। ਉਨਾਂ ਨੇ ਵੱਖ ਵੱਖ ਸਮਿਆਂ ’ਤੇ ਹੁੰਦੇ ਕਵਿਤਾ ਉਤਸਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਦਾ ਇਹ ਕਵਿਤਾ ਮੇਲਾ ਇਕ ਵੱਖਰੀ ਨੁਹਾਰ ਤੇ ਵੱਖਰੀ ਤਾਸੀਰ ਰੱਖਦਾ ਹੈ। ਇਸ ਵਿਚ ਹਾਜ਼ਰ ਕਵੀਆਂ, ਪਾਠਕਾਂ ਤੇ ਸਾਹਿਤ ਪ੍ਰੇਮੀਆਂ ਦੀ ਭਰਪੂਰ ਹਾਜ਼ਰੀ ਇਸ ਗਲ ਦੀ ਗਵਾਹੀ ਦਿੰਦੀ ਹੈ ਕਿ ਕਵਿਤਾ ਅਜੇ ਵੀ ਲੋਕ ਦਿਲਾਂ ਦੇ ਨੇੜੇ ਹੈ। ਇਸ ਮੇਲੇ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਵਿਚ ਇੰਟਰਨੈੱਟ ਤੇ ਵਿਚਰਦੇ ਕਵੀ ਪ੍ਰਤੱਖ ਰੂਪ ਵਿਚ ਪਾਠਕਾਂ, ਸਰੋਤਿਆਂ ਦੇ ਸਨਮੁੱਖ ਹੋਏ ਹਨ। ਮੇਲੇ ਦਾ ਆਗ਼ਾਜ਼ ਚਾਰ ਵੱਖ ਵੱਖ ਰੰਗਾਂ ਤੇ ਵੰਨਗੀਆਂ ਦੇ ਸ਼ਾਇਰਾਂ ਦੇ ਕਲਾਮ ਨਾਲ ਸ਼ੁਰੂ ਹੋਇਆ। ਔਰਤ ਕਵਿੱਤਰੀਆਂ ਦੀ ਪ੍ਰਤੀਨਿਧਤਾ ਸ੍ਰੀਮਤੀ ਸੁਖਵਿੰਦਰ ਅੰਮ੍ਰਿਤ  ਗੀਤਕਾਰ ਵਜੋਂ ਮੋਹਨਜੀਤ, ਗ਼ਜ਼ਲ ਲੇਖਕ ਵਜੋਂ ਵਿਜੈ ਵਿਵੇਕ ਅਤੇ ਨਜ਼ਮ ਦੇ ਸ਼ਾਇਰ ਪ੍ਰਮਿੰਦਰਜੀਤ ਨੇ ਆਪਣੀਆਂ ਪ੍ਰਤੀਨਿਧ ਰਚਨਾਵਾਂ ਸੁਣਾਈਆਂ।
ਉਦਘਾਟਨੀ ਸਮਾਗਮ ਦੇ ਕੁੰਜੀਵਤ ਭਾਸ਼ਨ ਵਿਚ ਡਾ. ਜਗਜੀਤ ਸਿੰਘ, ਚੰਡੀਗੜ ਨੇ ਕਿਹਾ ਕਿ ਪੰਜਾਬੀ ਕਵਿਤਾ ਅਜੋਕੇ ਸਮੇਂ ਵਿਚ ਕਵਿਤਾ ਦੀ ਸਥਾਪਿਤ ਵਲਗਣਾ ਤੋਂ ਬਾਹਰ ਆ ਕੇ ਆਪਣੀ ਗਲ ਕਰਦੀਆਂ ਹਨ। ਅੱਜ ਦੇ ਕਵੀ ਜਿੱਥੇ ਵੱਡੇ ਮਸਲਿਆਂ ਨੂੰ ਲੈਂਦੇ ਹਨ ਉਥੇ ਨਿੱਕੇ ਨਿੱਕੇ ਅਣਜਾਣੇ/ਅਣਪਛਾਣੇ ਛਿਣਾਂ ਵਿਚੋਂ ਵੀ ਕਵਿਤਾ ਲੱਭਦੇ ਹਨ। ਸਵਾਗਤੀ ਸ਼ਬਦ ਕਹਿੰਦਿਆਂ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਹ ਮੇਲਾ ਕਵੀਆਂ ਦੇ ਆਪਸੀ ਮੇਲ ਤੇ ਸੰਵਾਦ ਸਿਰਜਣ ਦਾ ਇਕ ਸਾਰਥਿਕ ਵਸੀਲਾ ਹੈ। ਇਹ ਵਸੀਲਾ ਜਟਾਉਣ ਵਿਚ ਸ਼ਬਦ ਲੋਕ ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਯਤਨ ਸ਼ਲਾਘਾਯੋਗ ਹੀ ਨਹੀਂ ਸਗੋਂ ਸਾਰਥਿਕ ਕਦਮ ਹਨ। ਜਾਣ ਪਛਾਣ ਕਰਉਦਿਆਂ ਸ਼ਬਦ ਲੋਕ ਦੇ ਪ੍ਰਧਾਨ ਅਮਰਜੀਤ ਗਰੇਵਾਲ ਨੇ ਕਿਹਾ ਕਿ ਕਵਿਤਾ ਦਾ ਸਰੋਕਾਰ ਕਵੀ ਵਿਸ਼ੇਸ਼ ਜਾਂ ਪਾਠਕ ਨਾਲ ਨਹੀਂ ਸਗੋਂ ਸਮੁੱਚੇ ਸਮਾਜਿਕ ਵਰਤਾਰੇ ਵਿਚ ਰਚੀ ਮਿਚੀ ਹੋਣੀ ਚਾਹੀਦੀ ਹੈ।
ਦੁਪਹਿਰ ਤੋਂ ਬਾਅਦ ਸ਼ੁਰੂ ਹੋਏ ਸੈਸ਼ਨ ਵਿਚ ਪਿਛਲੇ ਸਾਲ ਛਪੀਆਂ ਪੰਜਾਬੀ ਦੀਆਂ ਚਰਚਿਤ ਕਾਵਿ-ਪੁਸਤਕਾਂ ਬਾਰੇ ਵਿਚਾਰ ਚਰਚਾ ਹੋਈ। ਇਸ ਵਿਚ ਵੱਖ ਵੱਖ ਕਵੀਆਂ ਦੀਆਂ ਨਵ ਪ੍ਰਕਾਸ਼ਿਤ ਕਾਵਿ ਪੁਸਤਕਾਂ ਬਾਰੇ ਗੰਭੀਰ  ਵਿਚਾਰ ਚਰਚਾ ਹੋਈ। ਇਸ ਵਿਚ ਇਕ ਵਿਦਵਾਨ ਵਲੋਂ ਕਵੀ ਬਾਰੇ ਤੇ ਉਸ ਦੀ ਪੁਸਤਕ ਬਾਰੇ ਜਾਣ ਪਛਾਣ ਅਤੇ ਬਾਅਦ ਵਿਚ ਕਵੀ ਵਲੋਂ ਚੋਣਵੀਆਂ ਕਵਿਤਾਵਾਂ ਦਾ ਕਵਿਤਾ ਪਾਠ ਕੀਤਾ ਗਿਆ। ਜਿਸ ਵਿਚ ਪਟਿਆਲਾ ਤੋਂ ਆਏ ਸ਼ਾਇਰ ਬਲਵਿੰਦਰ ਸੰਧੂ ਦੀ ਕਾਵਿ ਪੁਸਤਕ ‘ਮੈਂ ਵੀ ਆਦਿ ਜੁਗਾਦਿ’ ਬਾਰੇ ਦਰਸ਼ਨ ਬੁੱਟਰ ਤੇ ਮੋਹਨਜੀਤ, ਪਰਮਿੰਦਰ ਸੋਢੀ ਦੀ ਪੁਸਤਕ ‘ਪਲ ਛਿਣ ਜੀਣਾ’ ਬਾਰੇ ਪ੍ਰਮਿੰਦਰਜੀਤ ਤੇ ਡਾ. ਸੁਰਜੀਤ, ਗੁਰਦੀਪ ਚੌਹਾਨ ਦੀ ਪੁਸਤਕ ‘ਅਕਸਮਾਤ’ ਬਾਰੇ ਡਾ. ਜਗਜੀਤ ਸਿੰਘ ਤੇ ਗੁਰਪ੍ਰੀਤ, ਜੈਪਾਲ ਦੀ ਕਾਵਿ ਪੁਸਤਕ ‘ਯਾਤਰੀ ਹਾਲੇ ਪਰਤੇ ਨਹੀਂ’ ਬਾਰੇ ਡਾ. ਨਰਿੰਦਰਪਾਲ ਸਿੰਘ ਤੇ ਡਾ. ਪਾਲ ਕੌਰ, ਰਾਮ ਸਿੰਘ ਦੀ ਕਾਵਿ ਪੁਸਤਕ ‘ਪਰਦਿਆਂ ਦੀ ਓਟ’ ਬਾਰੇ ਡਾ. ਗੁਰਇਕਬਾਲ ਸਿੰਘ ਤੇ ਸ੍ਰੀਮਤੀ ਸੁਖਵਿੰਦਰ ਅੰਮਿ੍ਰਤ, ਗਗਨਦੀਪ ਸ਼ਰਮਾ ਦੀ ਕਾਵਿ ਪੁਸਤਕ ‘ਇਕੱਲਾ ਨਹੀਂ ਹੁੰਦਾ ਬੰਦਾ’ ਬਾਰੇ ਡਾ. ਸੁਖਦੇਵ ਸਿੰਘ ਤੇ ਡਾ. ਸੁਰਜੀਤ ਸਿੰਘ, ਬੇਜਾਰ ਨਾਗਾ ਦੀ ਕਾਵਿ ਪੁਸਤਕ ‘ਡੇਢ ਅੱਖ’ ਬਾਰੇ ਡਾ. ਲਾਭ ਸਿੰਘ ਖੀਵਾ ਤੇ ਡਾ. ਰਮੇਸ਼ ਕੁਮਾਰ ਨੇ ਲੇਖਕ ਬਾਰੇ ਜਾਣ ਪਛਾਣ ਅਤੇ ਪੁਸਤਕ ਬਾਰੇ ਚਰਚਾ ਕੀਤੀ।
ਸ਼ਾਮ ਨੂੰ ਪ੍ਰੋ. ਰਵਿੰਦਰ ਭੱਠਲ ਦੀ ਪ੍ਰਧਾਨਗੀ ਵਿਚ ਹੋਏ ਕਵੀ ਦਰਬਾਰ ਵਿਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਆਏ ਦੋ ਦਰਜਨ ਦੇ ਕਰੀਬ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਜਿਨਾਂ ਦਾ ਹਾਜ਼ਰ ਸਰੋਤਿਆਂ ਵਲੋਂ ਪੁਰਜ਼ੋਰ ਸਵਾਗਤ ਕੀਤਾ ਗਿਆ। ਇਸੇ ਦੌਰਾਨ ਪੰਜਾਬੀ ਭਵਨ ਦੇ ਵਿਹੜੇ ਵਿਚ ਵੱਖ ਵੱਖ ਪ੍ਰਕਾਸ਼ਕਾਂ ਵਲੋਂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਗਈ। ਬਟਾਲਾ ਤੋਂ ਆਏ ਦੌਰਾਨ ਚਿੱਤਰਕਾਰ ਬਲਵਿੰਦਰ ਸ਼ੈਲੀ ਦੇ ਕਾਵਿ ਪੋਸਟਰ ਅਤੇ ਅਤੇ ਸੁਖਵਿੰਦਰ ਲੋਟੇ ਵਲੋਂ ਪੰਜਾਬੀ ਸ਼ਾਇਰੀ ਨਾਲ ਸਬੰਧਿਤ ਆਪਣੀਆਂ ਵਿਸ਼ੇਸ਼ ਕਲਾ-�ਿਤਾਂ ਦੀਆਂ ਨੁਮਾਇਸ਼ ਵਿਸ਼ੇਸ਼ ਖਿੱਚ ਦਾ ਸਥਾਨ ਰਹੀ। ਇਸ ਮੇਲੇ ਦੇ ਸੰਯੋਜਕ ਜਸਵੰਤ ਜ਼ਫ਼ਰ ਨੇ ਦਸਿਆ ਕਿ ਕੱਲ 20 ਅਪ੍ਰੈਲ ਨੂੰ ਵੀ ਇਸੇ ਤਰਾਂ ਦੇ ਦੋ ਸੈਸ਼ਨ ਹੋਣਗੇ ਤੇ ਸ਼ਾਮ ਨੂੰ ਖੁੱਲਾ ਕਵੀ ਦਰਬਾਰ ਹੋਵੇਗਾ।

 *ਜਸਵੰਤ ਜ਼ਫ਼ਰ ਉਘੇ ਕਾਰਟੂਨਿਸਟ, ਦਿਲ ਨੂੰ ਹਲੂਣਾ ਦੇਣ ਵਾਲੇ ਸ਼ਾਇਰ, ਗੁਰਬਾਣੀ ਨਾਲ ਜੁੜੇ ਹੋਏ ਚਿੰਤਕ ਅਤੇ ਇਸ ਮੇਲੇ ਦੇ ਕਨਵੀਨਰ ਹਨ 


ਲੁਧਿਆਣਾ ਵਿਖੇ ਦੋ-ਰੋਜ਼ਾ ਪੰਜਾਬੀ ਕਵਿਤਾ ਮੇਲਾ ਅੱਜ ਤੋਂ