Showing posts with label tilak Vihar. Show all posts
Showing posts with label tilak Vihar. Show all posts

Thursday, August 22, 2013

ਦਿੱਲੀ ਦੇ ਤਿਲਕ ਵਿਹਾਰ ਦਾ ਮਾਮਲਾ ਫੇਰ ਗਰਮਾਇਆ

ਪੁਲਿਸ ਖੁਦ ਨੂੰ ਦੁਧ ਧੋਤਾ ਅਤੇ ਸਿੱਖਾਂ ਨੂੰ ਦੋਸ਼ੀ ਠਹਿਰਾਉਣ ਦੀ ਮੰਸ਼ਾ ਵਿੱਚ 
ਪਿਛਲੇ ਦਿਨੀਂ ਦਿੱਲੀ ਦੇ ਤਿਲਕ ਵਿਹਾਰ ਵਿਹਾਰ ਇਲਾਕੇ ਵਿੱਚ ਭੜਕੀ ਅੱਗ ਸਮਝੌਤ ਦੇ ਬਾਵਜੂਦ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਹੀ| ਹੁਣ ਪਤਾ ਲੱਗਿਆ ਹੈ ਕਿ ਪੁਲਿਸ ਇੱਕ ਸਿੱਖ ਨੌਜਵਾਨ ਨੂੰ ਟਾਰ੍ਚਰ ਦਾ ਸ਼ਿਕਾਰ ਹੈ|ਇਸ ਮਕਸਦ ਦੀ ਖਬਰ ਪੰਜਾਬੀ ਦੇ ਸਭ ਤੋਂ ਵਧ ਛਪਦੇ ਅਖਬਾਰ ਰੋਜ਼ਾਨਾ ਅਜੀਤ ਨੇ ਪ੍ਰਕਾਸ਼ਿਤ ਕੀਤੀ ਹੈ|ਇਸ ਖਬਰ ਨੂੰ ਅਜੀਤ ਦੇ ਧੰਨਵਾਦ ਸਹਿਤ ਹੂ-ਬ-ਹੂ ਇਥੇ ਵੀ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ|
ਤਿਲਕ ਵਿਹਾਰ ਹਿੰਸਕ ਮਾਮਲੇ 'ਚ ਪੁਲਿਸ ਵੱਲੋਂ ਸਿੱਖ ਨੌਜਵਾਨ 'ਤੇ ਭਾਰੀ ਤਸ਼ੱਦਦ
ਨਵੀਂ ਦਿੱਲੀ, 21 ਅਗਸਤ (ਜਗਤਾਰ ਸਿੰਘ)- ਬੀਤੇ ਦਿਨੀਂ ਤਿਲਕ ਵਿਹਾਰ ਵਿਖੇ ਹਿੰਸਕ ਟਕਰਾਅ ਦੀ ਘਟਨਾ ਤੋਂ ਬਾਅਦ ਦੋਵੇਂ ਧਿਰਾਂ ਵਿਚ ਸਮਝੌਤਾ ਕਰਵਾ ਕੇ ਸਦਭਾਵਨਾ ਤੇ ਸ਼ਾਂਤੀ ਪੂਰਨ ਮਾਹੌਲ ਕਾਇਮ ਕਰ ਦਿੱਤਾ ਗਿਆ ਪਰੰਤੂ 19 ਤਰੀਕ ਦੇਰ ਸ਼ਾਮ ਨੂੰ ਤਿਲਕ ਵਿਹਾਰ ਦੇ ਮੰਨੂ ਨਾਂਅ ਦੇ ਨੌਜਵਾਨ ਨੂੰ ਪੁਲਿਸ ਵੱਲੋਂ ਚੁੱਕ ਕੇ ਭਾਰੀ ਤਸ਼ੱਦਦ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੱਜਣ ਕੁਮਾਰ ਕੇਸ ਦੀ ਮੁੱਖ ਗਵਾਹ ਬੀਬੀ ਨਿਰਪ੍ਰੀਤ ਕੌਰ ਨੇ ਕਿਹਾ ਕਿ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਮਨੂੰ ਨਾਂਅ ਦੇ ਸਿੱਖ ਨੌਜਵਾਨ ਦੇ ਮਾਤਾ-ਪਿਤਾ ਇਸ ਸੰਸਾਰ ਵਿਚ ਨਹੀਂ ਹਨ ਅਤੇ ਉਹ ਸਖਤ ਮਿਹਨਤ ਕਰਨ ਵਾਲਾ ਕਿਰਤੀ ਸਿੱਖ ਹੈ | ਪਰੰਤੂ ਪੁਲਿਸ ਵੱਲੋਂ ਉਸ 'ਤੇ ਭਾਰੀ ਤਸ਼ਦਦ ਕਰਕੇ ਜਬਰਦਸਤੀ ਉਸ ਤੋਂ ਇਹ ਮਨਵਾਉਣ ਦੀ ਕੋਸ਼ਸ਼ ਕੀਤੀ ਜਾ ਰਹੀ ਹੈ ਕਿ ਉਕਤ ਹਿੰਸਕ ਟਕਰਾਅ ਦੌਰਾਨ ਤਿਲਕ ਵਿਹਾਰ ਦੇ ਸਿੱਖਾਂ ਨੂੰ ਉੱਥੋਂ ਦੇ ਸਥਾਨਕ ਕੌਾਸਲਰ ਡਿੰਪਲ ਚੱਢਾ ਨੇ ਹਥਿਆਰ ਮੁਹਈਆ ਕਰਵਾਏ ਸਨ | ਬੀਬੀ ਨਿਰਪ੍ਰੀਤ ਕੌਰ ਨੇ ਕਿਹਾ ਕਿ ਹੁਣ ਫੇਰ ਉਸ ਨੌਜਵਾਨ ਨੂੰ ਮੁੜ ਪੁਲਿਸ ਵੱਲੋਂ ਸੱਦਿਆ ਗਿਆ ਹੈ ਅਤੇ ਧਮਕਾਇਆ ਜਾ ਰਿਹਾ ਹੈ ਕਿ ਜੋ ਪੁਲਿਸ ਕਹਿ ਰਹੀ ਹੈ ਉਸ ਨੂੰ ਮੰਨ ਲਵੇ | ਬੀਬੀ ਨਿਰਪ੍ਰੀਤ ਕੌਰ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੀ ਆੜ ਹੇਠ ਉਸ ਕੌਾਸਲਰ ਨੂੰ ਬਦਨਾਮ ਕਰਨ ਦੀ ਕੋਸ਼ਸ਼ ਕੀਤੀ ਜਾ ਰਹੀ ਹੈ ਜਿਸ ਨੇ ਹਿੰਸਕ ਟਕਰਾਅ ਦੌਰਾਨ ਸਿੱਖਾਂ ਨਾਲ ਪੁਲਿਸ ਵੱਲੋਂ ਕੀਤੀ ਜਾ ਰਹੀਆਂ ਵਧੀਕੀਆਂ ਵਿਰੁੱਧ ਸਭ ਤੋਂ ਪਹਿਲਾਂ ਆਵਾਜ ਚੁੱਕੀ ਸੀ | ਬੀਬੀ ਨਿਰਪ੍ਰੀਤ ਕੌਰ ਨੇ ਕਿਹਾ ਕਿ ਪੁਲਿਸ ਦੀ ਇਹ ਮੰਸ਼ਾ ਹੈ ਕਿ ਕਿਸੇ ਤਰ੍ਹਾਂ ਕਿ ਹਿੰਸਕ ਟਕਰਾਅ ਲਈ ਸਿੱਖਾਂ ਨੂੰ ਦੋਸ਼ੀ ਠਹਿਰਾ ਕੇ ਖੁਦ ਨੂੰ ਦੁੱਧ ਧੋਤਾ ਸਾਬਤ ਕੀਤਾ ਜਾ ਸਕੇ |
----------------------
ਕੁਝ ਹੋਰ ਜ਼ਰੂਰੀ ਲਿੰਕ:


ਪ੍ਰੋ. ਭੁੱਲਰ, ਸ਼ਿਵੂ ਤੇ ਜਡੇਸਵਾਮੀ ਨੂੰ ਭਲਕੇ ਫਾਂਸੀ ਦਿੱਤੇ ਜਾਣ ਦਾ ਖਦਸ਼ਾ


ਦਿੱਲੀ:ਨਿੱਕੀ ਜਹੀ ਚੰਗਾਰੀ ਨੇ ਲਾਂਬੂ ਲਾ ਦਿੱਤੇ







Saturday, August 17, 2013

ਦਿੱਲੀ ਵਿਚ ਭੜਕੀ ਹਿੰਸਾ ਆਖਿਰ ਕਿਸ ਚਾਲ ਦਾ ਹਿੱਸਾ

Fri, Aug 16, 2013 at 11:20 PM
22 ਤੋ ਜਿਆਦਾ ਫੱਟੜ ਅਤੇ ਵੱਡੀ ਪਧਰ ਤੇ ਸਾੜਫੂਕ ਪਰ ਮੀਡੀਆ ਖਾਮੋਸ਼  
ਕਿਤੇ ਇਹ ਜਾਣਬੂਝ ਕੇ ਕਿਸੇ ਪਾਰਟੀ ਵਲੋਂ ਅਪਣਾ ਵੋਟ ਬੈਂਕ ਪੱਕਾ ਕਰਨ ਲਈ ਸੋਚੀ ਸਮਝੀ ਸਾਜਿਸ਼ ਤਹਿਤ ਮੁੜ ਸਿੱਖ ਨਸ਼ਲਕੁਸ਼ੀ ਕਰਵਾਉਣ ਦੀ ਕੋਈ ਡੂੰਘੀ ਚਾਲ ਤੇ ਨਹੀ? 
ਹਿੰਸਾ ਕਰਨ/ਕਰਾਉਣ ਅਤੇ ਖਬਰ ਨੂੰ ਦਬਾਉਣ ਦਾ ਤਜਰਬਾ ਫਿਰ ਕਾਮਯਾਬ ?
ਨਵੀਂ ਦਿੱਲੀ 16 ਅਗਸਤ 2013 (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ ਬਿਊਰੋ): ਜਦੋਂ 15 ਅਗਸਤ ਨੂੰ ਦੇਸ਼ ਦੇ ਹੋਰਨਾਂ ਭਾਗਾਂ ਵਾਂਗ ਹਿੰਦੁਸਤਾਨ ਦੀ ਅਜ਼ਾਦੀ ਦਾ ਦਿਨ ਰਾਜਧਾਨੀ ਦਿੱਲੀ ਵਿਚ ਵੀ ਮਨਾਇਆ ਜਾ ਰਿਹਾ ਸੀ ਉਦੋਂ ਤਿਲਕ ਵਿਹਾਰ ਵਿੱਚ ਵੱਡੀ ਪਧਰ ਤੇ ਹਿੰਸਾ ਹੋ ਰਹੀ ਸੀ ਅਤੇ ਗੋਲੀਆਂ ਚੱਲ ਰਹੀਆਂ ਸਨ। ਸਭ ਤੋਂ ਵੱਡੀ ਜਮਹੂਰੀਅਤ ਦਾ ਦਮ ਭਰਨ ਵਾਲੇ ਇਸ ਦੇਸ਼੍ਦੇ ਸਿਸਟਮ ਵਿੱਚ ਦੇਸ਼ ਦੇ ਬਾਕੀ ਹਿੱਸਿਆਂ ਤੱਕ ਇਸ ਸਾਰੇ ਮਾਮਲੇ ਦੀ ਸੱਚੀ ਖਬਰ ਪਹੁੰਚਾਉਣ ਵਾਲਾ ਕੋਈ ਨਹੀਂ ਸੀ। ਕਿਸੇ "ਮਾਮੂਲੀ ਜਹੀ ਗੱਲ" ਤੋਂ ਭੜਕੀ ਦੱਸੀ ਜਾਂਦੀ ਇਸ ਹਿੰਸਾ ਦੀ ਕਵਰੇਜ ਕਰਨ ਲਈ ਮੁੱਖ ਧਾਰਾ ਦਾ ਮੀਡੀਆ ਤਾਂ ਜਿਵੇਂ ਬਿਲਕੁਲ ਹੀ ਅਨਜਾਣ ਬਣ ਗਿਆ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਇਸ ਮਕਸਦ ਲਈ ਚੁਣਿਆ ਗਿਆ ਛੁੱਟੀ ਦਾ ਦਿਨ ਉਹਨਾਂ ਦੇ ਬਹਾਨੇ ਨੂੰ ਹੋਰ ਸਹੀ ਦਰਸਾ ਰਿਹਾ ਸੀ! ਮੀਡੀਆ ਦੀ ਮੁੱਖ ਧਾਰਾ ਵੱਲੋਂ ਪਿਠ ਦਿਖਾਉਣ ਤੇ ਇਹ ਜਿੰਮੇਵਾਰੀ ਨਿਭਾਈ ਸਿੱਖ ਚੈਨਲ, ਫੇਸਬੁਕ ਅਤੇ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਮੁਖੀ ਦੀ ਐਸ ਗਿੱਲ ਅਤੇ ਕੁਝ ਹੋਰ ਜ਼ਿੰਮੇਵਾਰ ਆਨਲਾਈਨ ਪਰਚਿਆਂ, ਵੈਬਸਾਈਟਾਂ ਅਤੇ ਬਲਾਗਾਂ ਨੇ ਆਪੋ ਆਪਣੇ ਸੀਮਿਤ ਸਾਧਨਾਂ ਦੇ ਆਸਰੇ। ਇਸ ਹਿੰਸਾ ਦੇ ਯੋਜਨਾਕਾਰਾਂ ਨੇ ਭਲੀ ਭਾਂਤ ਇਹ ਤਜਰਬਾ ਕਰ ਲਿਆ ਹੈ ਕਿ ਜੇ ਕਦੇ ਅਜਿਹਾ ਕੀਤਾ ਜਾਂਦਾ ਹੈ ਤਾਂ ਖਬਰ ਕਿਸ ਕਿਸ ਥਾਂ ਤੋਂ ਕਿੰਨੇ ਕੁ ਸਮੇਂ ਵਿੱਚ ਲੀਕ ਹੋਵੇਗੀ ਅਤੇ ਹੁਣ ਇਸ "ਆਪਮੁਹਾਰੇ" ਮੀਡੀਆ ਦਾ ਕੀ ਪ੍ਰਬੰਧ ਕਰਨਾ ਹੈ? ਇਸ ਮੀਡੀਆ ਨੂੰ ਰਾਸ਼ਟਰ ਵਿਰੋਧੀ ਆਖਕੇ ਜਾਂ ਫੇਰ ਸ਼ਾਂਤੀ ਭੰਗ ਕਰਨ ਵਾਲਾ ਕਹਿ ਕੇ ਇਸਦੇ ਖਿਲਾਫ਼ ਕੀ ਕੀ ਕਾਰਵਾਈ ਕਰਨੀ ਹੈ ਇਸ ਬਾਰੇ ਵੀ ਵਿਚਾਰਾਂ ਹੋ ਚੁੱਕੀਆਂ ਹੋਣਗੀਆਂ। ਕਿਹਾ ਜਾਂਦਾ ਹੈ ਮਾਮਲਾ ਨਿੱਕੀ ਜਹੀ ਗੱਲ ਤੋਂ ਵਿਗੜਿਆ। ਇਹ ਨਿੱਕੀ ਜਿਹੀ ਗੱਲ ਕਦੇ ਪਤੰਗਬਾਜ਼ੀ ਦੱਸੀ ਜਾਂਦੀ ਹੈ ਤੇ ਕਦੇ ਮੋਟਰ ਸਾਈਕਲਾਂ ਦੀ ਰੇਸ ਅਤੇ ਕਦੇ ਰੇਸ ਦੀ ਖਹਿਬਾਜ਼ੀ। ਜੇ ਇਹ ਨਿੱਕੀ ਜਹੀ ਗੱਲ ਸਚ ਹੈ ਤਾਂ ਸਪਸ਼ਟ ਹੈ ਕਿ ਦੋਹਾਂ ਧਿਰਾਂ ਦਰਮਿਆਨ ਏਨਾ ਗੁੱਸਾ, ਸਾੜਾ ਅਤੇ ਨਫਰਤ ਪਹਿਲਾਂ ਹੀ ਏਨਾ ਵਧ ਚੁੱਕਿਆ ਸੀ ਕਿ ਬਸ "ਨਿੱਕੀ ਜਿਹੀ" "ਮਾਮੂਲੀ ਜਿਹੀ" ਚੁਭਨ ਹੁੰਦਿਆਂ ਹੀ ਇਹ ਗੁਬਾਰਾ ਫਟ ਗਿਆ।  ਇਸ ਇਕ ਨਿਕੀ ਜਿਹੀ ਗਲ ਨੇ ਦਿੱਲੀ ਵਿਚ ਪਹਿਲਾਂ ਹੀ 1984 ਵਿਚ ਮਾਰ ਖਾ ਚੁੱਕੇ ਸਿੱਖਾਂ ਨੂੰ ਫਿਰ ਤੋਂ ਦੱਸ ਦਿੱਤਾ ਕਿ ਸਿੱਖਾਂ ਅਤੇ ਘੱਟਗਿਣਤੀਆਂ ਲਈ ਇਸ ਦੇਸ਼ ਵਿਚ ਕੋਈ ਜਗ੍ਹਾ ਨਹੀਂ ਹੈ। ਇਸ ਮਾਮਲੇ ਵਿਚ ਧਿਆਨ ਦੇਣ ਵਾਲੀ ਗਲ ਇਹ ਹੈ ਕਿ ਨਵੰਬਰ 1984 ਵਿਚ ਸਿੱਖ ਨਸਲਕੁਸ਼ੀ ਉਪੰਰਤ 1986 ਵਿਚ ਵੀ ਇਸੇ ਤਰ੍ਹਾਂ ਹੀ ਇਸੇ ਕਲੋਨੀ ਵਿਚ ਦੰਗਾਂ ਹੋਇਆ ਸੀ ਤੇ ਸਿੱਖਾਂ ਨੂੰ ਘਰਾਂ ਵਿਚ ਵਡ਼ ਕੇ ਮਾਰਿਆ ਗਿਆ ਸੀ। ਸੰਨ 1984 ਵਿਚ ਮਾਰੇ ਗਏ ਸਿੱਖ ਪਰਿਵਾਰਾਂ ਦੀਆਂ ਵਿਧਵਾਵਾਂ ਦੀ ਪੁਕਾਰ ਅਜੇ ਤੱਕ ਨਹੀਂ ਸੁਨੀ ਗਈ ! ਉਹਨਾਂ  ਨੂ ਇਨਸਾਫ਼ ਅਜੇ ਤੱਕ ਨਹੀਂ ਮਿਲਿਆ ! ਕਲੋਨੀ ਵਿਚ ਇਸ ਘੰਟਾਂ ਮੌਕੇ ਵੀ ਕੁਝ ਬਾਲਮੀਕੀ ਅਤੇ ਸਿੱਖ ਭਾਈਚਾਰੇ ਦੇ ਬੱਚਿਆਂ ਵਿਚ ਆਪਸ ਵਿਚ ਦੁਪਹਿਰ ਤਕਰੀਬਨ 3.30 ਵਜੇ ਦੇ ਆਸਪਾਸ ਕਿਸੇ ਗਲ ਕਰਕੇ ਲਡ਼ਾਈ ਹੋਈ। ਬੱਚਿਆ ਦੀ ਲਡ਼ਾਈ ਦੀ ਘਟਨਾ ਪੁਲਿਸ ਚੋਂਕੀ ਤੋਂ ਹੁੰਦੀ ਹੋਈ ਇੰਨੀ ਜਿਆਦਾ ਵੱਧ ਗਈ ਕਿ ਲਡ਼ਾਈ ਸਿੱਖ ਹਿੰਦੂ ਝਗਡ਼ੇ ਦਾ ਰੂਪ ਧਾਰ ਗਈ ।ਇੱਕ ਪਾਸੇ ਸਿੱਖ ਅਤੇ ਦੁਜੇ ਪਾਸੇ ਬਾਲਮੀਕੀ ਅਤੇ ਹਿੰਦੂ ਭਾਈਚਾਰੇ ਦੇ ਗੁੱਟ ਬਣ ਗਏ ਅਤੇ ਲਡ਼ਾਈ ਨੇ ਭਿਆਨਕ ਰੂਪ ਧਾਰ ਲਿਆ। ਦਿੱਲੀ ਦੀ ਪੁਲਿਸ ਨੇ ਬਹੁਗਿਣਤੀ ਲੋਕਾਂ ਦਾ ਸਾਥ ਦਿੱਤਾ ਤੇ ਬਾਲਮੀਕਿ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਨਾਲ ਮਿਲਕੇ ਪੁਲਿਸ ਨੇ ਸਿੱਖਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸ਼ਰੇਆਮ ਸਿੱਖਾਂ ਤੇ ਪਥਰਾਅ, ਬੋਤਲਾਂ ਅਤੇ ਗੋਲੀਆ ਚਲਾਈਆਂ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਅਤੇ ਫਿਰਕੂ ਲੋਕ ਸ਼ਰੇਆਮ ਸਿੱਖਾਂ ਤੇ ਗੋਲੀਆਂ ਚਲਾ ਰਹੇ ਸਨ ਜਿਸ ਨਾਲ ਦੋਨਾਂ ਗੁਟਾਂ ਦੇ 22 ਬੰਦੇ ਫਟਡ਼ ਹੋਏ ਹਨ ਤੇ ਪੁਲਿਸ ਦੀ 8-10 ਗਡੀਆਂ ਦੀ ਭੰਨਤੋਡ਼ ਕਰ ਦਿੱਤੀ ਗਈ ਤੇ ਸਿੱਖਾਂ ਦੇ ਕਈ ਵਾਹਨ ਜਲਾ ਦਿੱਤੇ ਗਏ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਥਾਣੇ ਸਾਹਮਣੇ ਦੰਗਾਕਾਰੀਆਂ ਨੇ ਪੁਲਿਸ ਦੀ ਮੋਜੁਦਗੀ ਵਿਚ ਹੀ ਸਿੱਖਾਂ ਦੀਆਂ ਗੱਡੀਆਂ ਨੂੰ ਅੱਗਾਂ ਲਾਈਆਂ। ਪੁਲਿਸ ਵਾਲੇ ਤਮਾਸ਼ਬੀਨ ਬਣ ਕੇ ਇਹ ਸਭ ਦੇਖਦੇ ਰਹੇ। ਇਸ ਤੋਂ ਭਡ਼ਕੇ ਸਿਖਾਂ ਵਲੋ ਜਦ ਜੁਆਬ ਦੇਣਾਂ ਸ਼ੁਰੂ ਹੋਇਆ ਤਦ ਪੁਲਿਸ ਵਲੋਂ ਇਕ ਪਾਸਡ਼ ਕਾਰਵਾਈ ਕਰਦੇ ਹੋਏ ਬਹੁਗਿਣਤੀ ਦਾ ਸਾਥ ਦੇਦੇਂ ਹੋਏ ਅਥਰੂ ਗੈਸ ਦੇ ਗੋਲੇ ਸਿੱਖਾਂ ਵਲ ਛੱਡੇ ਗਏ। ਪੁਲਿਸ ਵਲੋਂ ਚਲਾਏ ਗਏ ਕੂਝ ਅਥਰੂ ਗੈਸ ਦੇ ਗੋਲੇ ਸਿੱਖਾਂ ਦੇ ਘਰ ਅੰਦਰ ਜਾ ਕੇ ਡਿਗਦੇ ਹੋਏ ਇਸ ਪਤਰਕਾਰ ਵਲੋਂ ਆਪ ਦੇਖੇ ਗਏ ਹਨ। ਪੁਲਿਸ ਵਲੋਂ ਬਿਨਾਂ ਵਾਰਨਿੰਗ ਦਿੱਤੇ ਸਿੱਖਾਂ ਨੂੰ ਨਿਸ਼ਾਨਾਂ ਬਣਾਉਦੇਂ ਹੋਏ ਕੂਝ ਰੋਦ ਗੋਲੀਆਂ ਵੀ ਛਡੀਆਂ ਗਈਆਂ ਜਿਸ ਨਾਲ 8 ਸਿੱਖ ਫੱਟਡ਼ ਹੋ ਗਏ ਹਨ ਤੇ ਉਹ ਦੀਨ ਦਇਆਲ ਹਸਪਤਾਲ ਵਿਚ ਇਲਾਜ਼ੇ ਜੇਰੇ ਹਨ। ਸਿੱਖਾਂ ਤੇ ਹੋਏ ਇਸ ਕਹਿਰ ਦੀ ਘਟਨਾ ਨੂੰ ਕਿਸੇ ਵੀ ਬਿਜਲਈ ਮੀਡਿਆ ਵਲੋਂ ਨਸ਼ਰ ਨਹੀ ਕੀਤਾ ਗਿਆ। ਦਿੱਲੀ ਗੁਰਦੁਆਰਾ ਕਮੇਟੀ ਵਲੋਂ ਉਕਾੰਰ ਸਿੰਘ ਥਾਪਰ, ਅਵਤਾਰ ਸਿੰਘ ਹਿਤ, ਵਿਕੀ ਮਾਨ, ਪਰਮਜੀਤ ਸਿੰਘ ਰਾਣਾ ਅਤੇ ਚਮਨ ਸਿੰਘ ਸ਼ਾਹਪੁਰਾ ਅਤੇ ਕੋਸਲੰਰ ਡਿੰਪਲ ਚੱਡਾ ਨੇ ਤਿਲਕ ਵਿਹਾਰ ਪੁਜ ਕੇ ਹਾਲਾਤ ਨੂੰ ਸੰਭਾਲਣ ਦੀ ਕੋਸ਼ੀਸ਼ ਕੀਤੀ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਤਿਲਕ ਵਿਹਾਰ ਪੁਜ ਕੇ ਪੁਲਿਸ ਦੇ ਅਧਿਕਾਰੀਆਂ ਨਾਲ ਵਾਪਰੇ ਹੋਏ ਮਾਮਲੇ ਬਾਰੇ ਗਲ ਕਰਕੇ ਕਲੋਨੀ ਦੇ ਸਿੱਖਾਂ ਵਲੋਂ ਕੂਝ ਮੰਗਾਂ ਦਸੀਆਂ ਜਿਸਨੂੰ ਪੁਲਿਸ ਦੇ ਅਫਸਰਾਂ ਵਲੋਂ ਪ੍ਰਵਾਨ ਕੀਤੀਆ ਗਈਆ ਹਨ ਅਤੇ ਕਿਹਾ ਕਿ ਮਾਮਲੇ ਦੀ ਛਾਨਬੀਨ ਕਰਕੇ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਈ ਜਾਵੇਗੀ ।
ਇਕ ਗਲ ਬਹੁਤ ਹੀ ਜਿਆਦਾ ਧਿਆਨ ਦੇਣ ਵਾਲੀ ਇਹ ਹੈ ਕਿ ਸਿੱਖ ਕੌਮ ਕੋਲ ਅਜ ਕੋਈ ਅਜਿਹਾ ਵਾਹਿਦ ਨੇਤਾ ਨਹੀ ਹੈ ਜੋ ਕੌਮ ਨੂੰ ਯੋਗ ਅਗਵਾਈ ਦੇ ਕੇ ਕੌਮ ਨੂੰ ਪੈ ਰਹੀ ਚੋਤਰਫਾ ਮਾਰ ਵਿਚੋ ਕੱਢ ਸਕੇ। ਅਜ ਇੱਥੇ ਜਿਤਨੇ ਵੀ ਲੀਡਰ ਆਏ ਸਨ ਸਭ ਅਪਨੀ ਅਪਨੀ ਡੱਫਲੀ ਵਜਾ ਕੇ ਚਲਦੇ ਬਣੇ ਕਿਸੇ ਵੀ ਲੀਡਰ ਨੇ ਇਹ ਨਹੀ ਕਿਹਾ ਕਿ ਤੁਸੀ ਘਬਰਾਉ ਨਹੀ ਜਦ ਤਕ ਦੋਸ਼ੀਆ ਨੂੰ ਫਡ਼ਿਆ ਨਹੀ ਜਾਦਾਂ ਤੇ ਵਿਗਡ਼ਿਆ ਮਾਹੋਲ ਸ਼ਾਤ ਨਹੀ ਹੋ ਜਾਦਾਂ ਤਦ ਤਕ ਅਸੀ ਤੁਹਾਡੇ ਨਾਲ ਇਥੇ ਹੀ ਹਾਂ।
ਪੂਰੇ ਇਲਾਕੇ ਵਿਚ ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਦਿੱਲੀ ਦੇ ਜਾਇੰਟ ਕਮਿਸ਼ਨਰ ਨੇ ਹਾਲਾਤ ਦਾ ਜਾਇਜਾ ਲਿਆ ਹੈ ਤੇ ਉਥੇ ਵਸਦੇ ਸਿਖਾਂ ਨੂੰ ਹਰ ਤਰੀਕੇ ਦੀ ਮਦਦ ਕਰਨ ਦਾ ਭਰੋਸਾ ਦਿਤਾ ਹੈ । ਤਿਲਕ ਵਿਹਾਰ ਦੀ ਸਿੱਖ ਵਸੋ ਅੰਦਰ ਸਹਿਮ ਫੈਲਿਆ ਹੋਇਆ ਹੈ ਕਿਉਕਿ ਉਨ੍ਹਾਂ ਮੁਤਾਬਿਕ ਰਾਤ ਨੂੰ ਉਨ੍ਹਾਂ ਦੇ ਘਰਾਂ ਤੇ ਮੁਡ਼ ਹਮਲਾ ਕੀਤਾ ਜਾ ਸਕਦਾ ਹੈ। ਇਸ ਵਕਤ ਸਥਿਤੀ ਕਾਬੂ ਹੇਠ ਹੈ ਪਰ ਪੁਰੇ ਇਲਾਕੇ ਵਿਚ ਤਣਾਅ ਫੈਲਿਆ ਹੋਇਆ ਹੈ । 
ਅਜ ਸਵੇਰੇ ਵੀ ਇਸ ਪਤਰਕਾਰ ਵਲੋਂ ਵਰਦੇ ਮੀਹ ਵਿਚ ਕੀਤੇ ਦੋਰੇ ਦੌਰਾਨ ਦੇਖਣ ਨੂੰ ਮਿਲਿਆ ਕਿ ਮਾਹੋਲ ਅਜੇ ਵੀ ਜਿਉ ਦਾ ਤਿਉ ਹੀ ਬਣਿਆ ਹੋਇਆ ਹੈ। ਕਿਸੇ ਵੀ ਅਣਸੁਖਾਵੀ ਘਟਨਾ ਨੂੰ ਵਾਪਰਨ ਤੋ ਰੋਕਣ ਲਈ ਬਹੁਤ ਹੀ ਜਿਆਦਾ ਗਿਣਤੀ ਵਿਚ ਦਿੱਲੀ ਪੁਲਿਸ ਵਲੋਂ ਸੁਰਖਿਆ ਬਲ ਤੈਨਾਤ ਕੀਤਾ ਹੋਇਆ ਹੈ।
ਇਸ ਮਾਮਲੇ ਵਿਚ ਕੂਝ ਸਵਾਲ ਉਠ ਰਹੇ ਹਨ ਕਿ ਇਕ ਬਹੁਤ ਹੀ ਨਿੱਕਾ ਜਿਹਾ ਮਸਲਾ ਪੁਲਿਸ ਵਲੋ ਸੁਲਝਾਇਆ ਨਹੀ ਜਾ ਸਕਿਆ ਜਾਂ ਉਹ ਸੁਲਝਾਉਣਾ ਹੀ ਨਹੀਂ ਚਾਹੁਦੀ ਸੀ।
*ਬਚਿਆ ਦੀ ਲਡ਼ਾਈ ਇਕਦਮ ਇਤਨੀ ਜਿਆਦਾ ਕਿਦਾਂ ਵੱਧ ਗਈ ਜਿਸ ਵਿਚ ਫਿਰਕੂਆਂ ਵਲੋਂ ਸਰੇਆਮ ਗੋਲੀਆਂ ਚਲਾਈਆਂ ਗਈਆਂ ।
*ਫਿਰਕੂ ਲੋਕਾਂ ਕੋਲ ਇਕਦਮ ਹਥਿਆਰ (ਦੇਸੀ ਕੱਟੇ, ਗੰਡਾਸੇ, ਬੋਤਲਾਂ)ਕਿਥੋ ਆ ਗਏ ਜਦਕਿ ਸਿੱਖ ਨਿੱਹਥੇ ਹੀ ਸਨ ।
*ਪੁਲਿਸ ਵਾਲਿਆਂ ਵਲੋ ਨਿਹੱਥੇ ਸਿੱਖਾਂ ਉਪਰ ਅਥਰੂ ਗੈਸ ਦੇ ਗੋਲੇ ਅਤੇ ਗੋਲੀਆਂ ਕਿਹਡ਼ੇ ਵੱਡੇ ਅਫਸਰ ਤੋ ਪੁੱਛ ਕੇ ਚਲਾਈਆਂ ਗਈਆਂ ਜਦਕਿ ਦੁਜੀ ਧਿਰ ਦਾ ਵਾਲ ਵੀ ਬਾਕਾਂ ਨਹੀ ਹੋਇਆ ।
*ਪੁਲਿਸ ਵਲੋਂ ਸਿੱਖਾਂ ਦੇ ਘਰਾਂ ਵਿਚ ਅਥਰੂ ਗੈਸ ਦੇ ਗੋਲੇ ਕਿਉ ਸੁੱਟੇ ਗਏ, ਕਿਥੇ ਇਹ ਕੋਈ ਵੱਡਾ ਕਤਲੇਆਮ ਦੀ ਸਾਜਿਸ਼ ਤੇ ਨਹੀਂ ਸੀ ।
*ਕਿਤੇ ਇਹ ਜਾਣਬੂਝ ਕੇ ਕਿਸੇ ਪਾਰਟੀ ਵਲੋਂ ਅਪਣਾ ਵੋਟ ਬੈਂਕ ਪੱਕਾ ਕਰਨ ਲਈ ਸੋਚੀ ਸਮਝੀ ਸਾਜਿਸ਼ ਤਹਿਤ ਮੁਡ਼ ਸਿਖ ਨਸ਼ਲਕੁਸ਼ੀ ਕਰਵਾਉਣ ਦੀ ਚਾਲ ਤੇ ਨਹੀ ਸੀ ।
*ਸਿਰਫ ਇਕ ਦਿਨ ਪਹਿਲਾਂ ਭੁੱਲਰ ਸਾਹਿਬ ਦੀ ਪਟੀਸ਼ਨ ਖਾਰਿਜ਼ ਕਰਨੀ ਤੇ ਅਗਲੇ ਹੀ ਦਿਨ ਦੰਗੇ ਹੋ ਜਾਣੇ ਤੇ ਨਿਸ਼ਾਨਾ ਵੀ ਸਿੱਖਾਂ ਨੂੰ ਬਣਾਇਆ ਜਾਣਾ ਬਹੁਤ ਸ਼ੰਕਾਂ ਪ੍ਰਗਟ ਕਰ ਰਿਹਾ ਹੈ ।
ਅਜ ਜੋ ਕੂਝ ਵਾਪਰਿਆ ਹੈ ਇਸ ਦੇ ਨਤੀਜੇ ਕਿ ਨਿਕਲਣਗੇ ਇਹ ਤੇ ਸਮਾਂ ਹੀ ਦਸੇਗਾ ਪਰ ਇਕ ਵਾਰੀ ਇਹ ਫਿਰ ਸਾਹਮਣੇ ਆ ਗਿਆ ਹੈ ਕਿ ਇਸ ਦੇਸ਼ ਵਿਚ ਘੱਟ ਗਿਣਤੀਆਂ ਦਾ ਰਬ ਹੀ ਰਾਖਾ ਹੇ ਉਨ੍ਹਾਂ ਨੂੰ ਅਪਣੀ ਤੇ ਅਪਣੇ ਪਰਿਵਾਰ ਦੀ ਸੁੱਰਖਿਆ ਬਾਰੇ ਆਪ ਹੀ ਸੋਚਣਾ ਪਵੇਗਾ ਨਹੀ ਤੇ ਉਹ ਦਿਨ ਦੂਰ ਨਹੀ ਜਦੋ ਇਕ ਹੋਰ ਵੱਡਾ ਨਵੰਬਰ 1984 ਜਾਂ ਗੋਧਰਾ ਕਾਂਡ ਵਾਪਰ ਜਾਏਗਾ ।


ਤਿਲਕ ਵਿਹਾਰ ਦਿੱਲੀ ਵਿੱਚ ਫਾਇਰਿੰਗ-ਦਰਜਨਾਂ ਜ਼ਖਮੀ

ਸਿੱਖ ਹੁਣ ਫੇਰ ਪੁੱਛਣਗੇ ਕਿ ਸਾਡਾ ਦੇਸ਼ ਕਿਹੜਾ ਹੈ !!!

ਅੱਜ ਮੋਦੀ ਨਿਕਾਲਾ ਦੇ ਰਿਹਾ ਹੈ ਕਲ ਨੂੰ ਹੋਰ ਵੀ ਦੇਵੇਗਾ:ਨਿਰਪ੍ਰੀਤ ਕੌਰ



Friday, August 16, 2013

ਦਿੱਲੀ ਦੀ ਘਟਨਾ ਬਾਰੇ ਐਸਜੀਪੀਸੀ ਦਾ ਬਿਆਨ

Fri, Aug 16, 2013 at 3:26 PM
ਦਿੱਲੀ ’ਚ ਸਿੱਖ-ਭਾਈਚਾਰੇ ਉੱਪਰ ਪੁਲੀਸ ਵੱਲੋਂ ਲਾਠੀ ਚਾਰਜ ਕਰਨਾ ਤੇ ਸਿੱਧੀਆਂ ਗੋਲੀਆਂ ਮਾਰਨਾ 
22 ਤੋਂ ਵੀ ਵੱਧ ਸਿੱਖਾਂ ਨੂੰ ਫੱਟੜ੍ਹ ਕਰਨ ਵਾਲੀ ਘਟਨਾ ਬੇ-ਹੱਦ ਨਿੰਦਣਯੋਗ 
ਜਥੇ:ਅਵਤਾਰ ਸਿੰਘ ਨੇ ਲਿਆ ਗੰਭੀਰ ਨੋਟਿਸ 
ਅੰਮ੍ਰਿਤਸਰ: 16 ਅਗਸਤ, 2013: (ਪੰਜਾਬ ਸਕਰੀਨ//ਕਿੰਗ):  ਦਿੱਲੀ ਦੇ ਤਿਲਕ ਵਿਹਾਰ ਇਲਾਕੇ ’ਚ ਸਿੱਖ-ਭਾਈਚਾਰੇ ਅਤੇ ਇੱਕ ਫਿਰਕੇ ਦੇ ਲੋਕਾਂ ’ਚ ਹੋਏ ਝਗੜੇ ਦੌਰਾਨ ਲੋਕਾਂ ਦੀ ਹਿਫ਼ਾਜਤ ਕਰਨ ਵਾਲੀ ਪੁਲੀਸ ਵੱਲੋਂ ਇਕਤਰਫਾ ਸਿੱਖਾਂ ਉੱਪਰ ਡੰਡੇ ਵਰ੍ਹਾਉਣ ਤੇ ਸਿੱਧੀਆਂ ਗੋਲੀਆਂ ਮਾਰ ਕੇ 22 ਤੋਂ ਵੀ ਵੱਧ ਸਿੱਖਾਂ ਨੂੰ ਫੱਟੜ੍ਹ ਕਰਨ ਵਾਲੀ ਘਟਨਾ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੇ-ਹੱਦ ਨਿੰਦਣਯੋਗ ਕਾਰਵਾਈ ਕਰਾਰ ਦਿੱਤਾ ਹੈ।
ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ ਰਲੀਜ਼ ’ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪੁਲੀਸ ਦੀ ਇਸ ਇਕਤਰਫਾ ਕਾਰਵਾਈ ਨਾਲ ਦਿੱਲੀ ’ਚ ਵੱਸਦੇ ਸਿੱਖਾਂ ਪ੍ਰਤੀ ਨਵੰਬਰ 1984 ਵਾਂਗ ਇੱਕ ਵਾਰ ਫਿਰ ਅਸਲ ਚਿਹਰਾ ਨੰਗਾ ਹੋ ਗਿਆ ਕਿ ਕਿਸ ਤਰ੍ਹਾਂ ਦਿੱਲੀ ਪੁਲੀਸ 1984 ਵਾਂਗ ਸਰਕਾਰੀ ਸ਼ਹਿ ਤੇ ਇਕਤਰਫਾ ਕਾਰਵਾਈ ਕਰਦੀ ਹੈ।
ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੁਲੀਸ ਲਾਠੀ ਚਾਰਜ ਦੌਰਾਨ ਸਿੱਖਾਂ ਨਾਲ ਝਗੜਾ ਕਰਨ ਵਾਲੇ ਦੂਸਰੇ ਫਿਰਕੇ ਦੇ ਕਿਸੇ ਵੀ ਵਿਅਕਤੀ ਨੂੰ ਕੁਝ ਨਹੀਂ ਕਿਹਾ ਕੇਵਲ ਸਿੱਖਾਂ ਨੂੰ ਹੀ ਨਿਸ਼ਾਨਾਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਦਿੱਲੀ ਪ੍ਰਸਾਸ਼ਨ ਦੀ ਕਾਇਰਤਾ ਪੂਰਨ ਕਾਰਵਾਈ ਉਦੋਂ ਹੋਰ ਵੀ ਜੱਗ-ਜ਼ਾਹਿਰ ਹੋ ਗਈ ਜਦੋਂ 22 ਜਖ਼ਮੀ ਸਿੱਖਾਂ ਨੂੰ ਦੀਨ ਦਯਾਲ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ, ਹਸਪਤਾਲ ਦੇ ਸਟਾਫ ਵੱਲੋਂ ਦਾਖਲ ਕਰਕੇ ਇਲਾਜ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਫਿਰ ਇਨ੍ਹਾਂ ਫੱਟੜ ਸਿੱਖਾਂ ਨੂੰ ਚਾਨਣ ਦੇਵੀ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜਿਨ੍ਹਾਂ ਵਿੱਚੋਂ 3 ਸਿੱਖ ਜ਼ਿਆਦਾ ਫੱਟੜ੍ਹ ਹੋਣ ਕਰਕੇ ਆਈ.ਸੀ.ਯੂ. ’ਚ ਜ਼ੇਰੇ ਇਲਾਜ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਦਿੱਲੀ ਪ੍ਰਸਾਸ਼ਨ ਦੀ ਇਸ ਕਾਇਰਤਾ ਪੂਰਣ ਕਾਰਵਾਈ ਦੀ ਕਵਰੇਜ ਕਰਨ ਲਈ ਅਖਬਾਰਾਂ ਤੇ ਟੀ.ਵੀ. ਚੈਨਲਾਂ ਦੇ ਨੁਮਾਇੰਦੇ ਇਸ ਇਲਾਕੇ ਵਿੱਚ ਪਹੁੰਚੇ ਤਾਂ ਉਨ੍ਹਾਂ ਨੂੰ ਵੀ ਇਸ ਇਲਾਕੇ ’ਚ ਸਿੱਧੇ ਤੌਰ ਤੇ ਦਾਖਲ ਹੋਣੋ ਰੋਕਿਆ ਗਿਆ ਜੋ ਬੇਹੱਦ ਨਿੰਦਣਯੋਗ ਤੇ ਲੋਕਤੰਤਰ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਕਿ ਸਿੱਖਾਂ ਨੂੰ ਗੋਲੀਆਂ ਕਿਉਂ ਮਾਰੀਆਂ ਗਈਆਂ, ਫੱਟੜ੍ਹ ਸਿੱਖਾਂ ਨੂੰ ਦੀਨ ਦਯਾਲ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਦਾਖਲ ਕਿਉਂ ਨਹੀਂ ਕੀਤਾ ਗਿਆ।


ਤਿਲਕ ਵਿਹਾਰ ਦਿੱਲੀ ਵਿੱਚ ਫਾਇਰਿੰਗ-ਦੋ ਮੌਤਾਂ-ਦਰਜਨਾਂ ਜ਼ਖਮੀ



ਲੁਧਿਆਣਾ ਵਿੱਚ ਵੀ ਜੋਸ਼ੋ ਖਰੋਸ਼ ਨਾਲ ਹੋਏ 15 ਅਗਸਤ ਦੇ ਸਮਾਗਮ




       


ਤਿਲਕ ਵਿਹਾਰ ਦਿੱਲੀ ਵਿੱਚ ਫਾਇਰਿੰਗ--ਦਰਜਨਾਂ ਜ਼ਖਮੀ

Update: 16 August 2013 at 9:55 PM                ਇਸ ਖਬਰ ਨਾਲ ਸਬੰਧਿਤ ਵੀਡੀਓ ਦੇਖਣ ਲਈ ਕਲਿੱਕ ਕਰੋ 
ਜ਼ਖਮੀ ਹੋਣ ਵਾਲਿਆਂ ਵਿੱਚ ਇੱਕ ਸਿੱਖ ਚੈਨਲ ਦਾ ਰਿਪੋਰਟਰ ਵੀ ਸ਼ਾਮਿਲ ?
ਪਰਮਜੀਤ  ਸਿੰਘ ਸਰਨਾ ਸਮਰਥਕਾਂ ਵੱਲੋਂ ਫੇਸਬੁਕ 'ਤੇ ਜਾਰੀ ਤਸਵੀਰਾਂ ਦਾ ਕੌਲਾਜ 
ਤਿੰਨ ਦਹਾਕਿਆਂ ਤੋਂ ਮਿਲ ਰਹੀ ਲਗਾਤਾਰ ਨਿਰਾਸ਼ਾ ਦੇ ਬਾਵਜੂਦ ਅਜੇ ਵੀ ਨਵੰਬਰ-84 ਦੇ ਮਾਮਲੇ ਵਿੱਚ ਇਨਸਾਫ਼ ਦੀ ਆਸ ਲਾ ਕੇ ਬੈਠੇ ਸਿੱਖ ਜਗਤ ਨੂੰ ਇਸ ਵਾਲੇ 15 ਅਗਸਤ ਵਾਲੇ ਦਿਨ 67 ਵੇਂ  ਆਜ਼ਾਦੀ ਦਿਵਸ ਦੇ ਮੌਕੇ ਤੇ ਇੱਕ ਨਵਾਂ ਝਟਕਾ ਉਸ ਵੇਲੇ ਲੱਗਿਆ ਜਦੋਂ ਦਿੱਲੀ ਵਿੱਚ ਇੱਕ ਵਾਰ ਫੇਰ ਨਵੰਬਰ-84 ਦੀਆਂ ਘਟਨਾਵਾਂ ਨੂੰ ਦੁਹਰਾਉਣ ਵਰਗੇ ਹਾਲਾਤ ਪੈਦਾ ਕੀਤੇ ਗਏ। ਇਸ ਸਬੰਧੀ ਮਿਲੀਆਂ ਮੁਢਲੀਆਂ ਰਿਪੋਰਟਾਂ ਮੁਤਾਬਿਕ ਹਾਲਾਤ ਕਾਬੂ ਹੇਠ ਪਰ ਪੂਰੀ ਤਰ੍ਹਾਂ ਖਿਚਾਅ ਪੂਰਨ ਹਨ। ਅੱਜ ਦੇਰ ਸ਼ਾਮ ਇਟਲੀ ਦੇ ਰਹਿਣ ਵਾਲੇ ਪਰਮਿੰਦਰ ਸਿੰਘ  ਸ਼ਰਮਾ ਨੇ ਦੱਸਿਆ ਕਿ ਅਸਲ ਵਿੱਚ ਇਹ ਸਾਰਾ ਮਾਮਲਾ ਬੱਚਿਆਂ ਦੇ ਖੇਡਣ ਤੋਂ ਵਿਗੜਿਆ। ਖੇਡਦੇ ਹੋਏ ਇਹ ਬੱਚੇ ਅਚਾਨਕ ਲੜ ਪਏ ਤੇ ਇਸ ਲੜਾਈ ਵਿੱਚ ਬੱਚਿਆਂ ਦੇ ਪਰਿਵਾਰਿਕ ਮੈਂਬਰ ਵੀ ਸ਼ਾਮਿਲ ਹੋ ਗਾਏ ਅਤੇ ਬੱਚਿਆਂ ਦੇ ਦੋਸਤ ਵੀ।  ਇਸ ਤਰ੍ਹਾਂ ਦੇਖਦਿਆਂ ਹੀ ਦੇਖਦਿਆਂ ਮਾਮਲਾ ਇੱਕ ਖੁੱਲੇ ਹਿੰਸਕ ਟਕਰਾਓ ਵਿੱਚ ਬਦਲ ਗਿਆ । ਜੇ ਪੁਲਿਸ ਨੇ ਝਗੜਾ ਸ਼ੁਰੂ ਹੁੰਦਿਆਂ ਹੀ ਸਾਰਾ ਮਾਮਲਾ ਨਜਿਠ ਲਿਆ ਹੁੰਦਾ ਤਾਂ ਇਹ ਨੌਬਤ ਕਦੇ ਨਹੀਂ ਸੀ ਆਉਣੀ ਤਾਂ ਗੱਲ ਏਨੀ ਨਹੀਂ ਸੀ ਵਧਣੀ ਪਰ ਪੁਲਿਸ ਉਦੋਂ ਹਰਕਤ ਵਿੱਚ ਆਈ ਜਦੋਂ ਪੁਲਿਸ ਚੋੰਕੀ ਦੀ ਭੰਨਤੋੜ ਹੋਈ ਲੋਕ ਹਿੰਸਕ ਹੋ ਤੁਰੇ। ਗੱਲ ਬੜੀ ਮਾਮੂਲੀ ਸੀ ਪਰ ਲੱਗਦਾ ਹੈ ਕਿ ਦਿਲਾਂ ਵਿੱਚ ਇਕਠਾ ਹੋਇਆ ਗੁੱਸਾ ਅਤੇ ਨਫਰਤ ਦੀ ਅੱਗ ਕਾਫੀ ਪੁਰਾਣੇ ਸਨ--ਬਸ ਥੋਹੜਾ ਜਿਹਾ ਬਹਾਨਾ ਮਿਲਦਿਆਂ ਹੀ ਇਸ ਸਟੋਰ ਹੋਏ ਗੁੱਸੇ ਨੇ ਹੱਦਾਂ ਬੰਨੇ ਭੰਨਦਿਆਂ ਦੇਰ ਨਾ ਲਾਈ। 
ਕਲ੍ਹ ਟੁੱਟ ਟੁੱਟ ਕੇ ਮਿਲੀਆਂ ਮੁਢਲੀਆਂ ਰਿਪੋਰਟਾਂ ਵਿੱਚ ਦੱਸਿਆ ਗਿਆ ਸੀ ਕਿ 15 ਅਗਸਤ ਵਾਲੇ ਦਿਨ  ਹਾਲਾਤ ਉਸ ਵੇਲੇ ਬੁਰੀ ਤਰ੍ਹਾਂ ਵਿਗੜੇ ਜਦੋਂ ਇੱਕ ਨੇੜਲੇ ਇਲਾਕੇ 80 ਗਜ ਕਲੋਨੀ ਦੇ ਵਸਨੀਕਾਂ ਨੇ ਤਿਲਕ ਵਿਹਾਰ ਵਿੱਚ ਗੁਰਦੁਆਰਾ ਸਾਹਿਬ 'ਤੇ  ਹਮਲਾ ਕਰ ਦਿੱਤਾ ਅਤੇ ਇਸ ਦੀ ਰਾਖੀ ਲਈ ਆਏ ਸਿੱਖਾਂ ਤੇ ਗੋਲੀ ਚਲਾਈ। ਛੁੱਟੀ ਵਾਲੇ ਮਾਹੌਲ ਅਤੇ ਸੈਂਸਰਸ਼ਿਪ  ਵਰਗੀ ਹਾਲਤ ਦੌਰਾਨ ਇਹ ਵੀ ਆਖਿਆ ਗਿਆ ਕਿ ਗੁਰਦੁਆਰਾ ਸਾਹਿਬ 'ਤੇ ਕੀਤੇ ਗਏ ਇਸ ਸ਼ਰਮਨਾਕ ਅਤੇ  ਸਾਜਿਸ਼ੀ ਹਮਲੇ ਦੌਰਾਨ ਕੀਤੀ ਗਈ ਫਾਇਰਿੰਗ ਦੌਰਾਨ ਘਟੋਘੱਟ ਦੋ ਸਿੱਖ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਘਟੋਘੱਟ 50 ਵਿਅਕਤੀ ਜ਼ਖਮੀ ਹੋ ਗਏ ਜਿਹਨਾਂ ਵਿੱਚ ਬਹੁਗਿਣਤੀ ਸਿੱਖ ਭਾਈਚਾਰੇ ਨਾਲ ਸਬੰਧਿਤ ਹੈ। ਬਾਅਦ ਵਿੱਚ ਪਤਾ ਲੱਗਿਆ ਕਿ ਜਖਮੀਆਂ ਵਿਚ ਅਠ ਸਿਖ ਅਤੇ ਪੰਜ ਪੁਲਿਸ ਵਾਲੇ ਵੀ ਸ਼ਾਮਿਲ ਸਨ। ਦਿੱਲੀ ਦੇ ਅਕਾਲੀ ਆਗੂਆਂ ਅਤੇ ਸਿੱਖ ਸਿਆਸਤਦਾਨਾਂ ਨੇ  ਵੀ ਦਿੱਲੀ ਤੋਂ ਬਾਹਰ ਬੈਠੇ ਲੋਕਾਂ ਨੂੰ ਸਚ੍ਚ ਦੱਸਣ  ਲਈ ਕੋਈ ਗੰਭੀਰ ਜਤਨ ਨਹੀਂ ਕੀਤਾ। ਲੁਧਿਆਣਾ ਵਿੱਚ ਕਈ ਰਹਿ ਕੇ ਕਈ ਦਹਾਕਿਆਂ ਤੋਂ ਸਰਗਰਮੀ  ਰਹੇ ਸ੍ਰ ਡੀ ਐਸ ਗਿੱਲ ਹੁਰੀਂ ਬੜੀ  ਸੁਹਿਰਦਤਾ ਨਾਲ ਫੇਸਬੁਕ ਰਾਹੀਂ ਲੋਕਾਂ ਨੂੰ ਬਾਰ  ਬਾਰ ਅਪਡੇਟ ਕਰਕੇ  ਰਹੇ। 
ਕਾਬਿਲੇ ਜ਼ਿਕਰ ਹੈ ਕਿ ਇਸ ਤੋਂ ਪਹਿਲਾਂ 15 ਅਗਸਤ ਨੂੰ ਪੁੱਜੀਆਂ ਪੁੱਜੀਆਂ ਰਿਪੋਰਟਾਂ ਵਿੱਚ ਦੱਸਿਆ ਗਿਆ ਸੀ ਕਿ ਘਟੋਘੱਟ ਚਾਰ ਸਿੱਖ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਸੁਪਰੀਮੋ ਸਰਦਾਰ ਡੀ ਐਸ ਗਿੱਲ ਵੱਲੋਂ ਫੇਸਬੁਕ 'ਤੇ ਪੋਸਟ ਕੀਤੀ ਗਈ ਜਾਣਕਾਰੀ ਦੇ ਮੁਤਾਬਿਕ  ਜਖਮੀ ਹੋਣ ਵਾਲਿਆਂ ਵਿੱਚ ਇੱਕ ਸਿੱਖ ਚੈਨਲ ਦਾ ਰਿਪੋਰਟਰ ਵੀ ਸ਼ਾਮਿਲ ਹੈ। ਨਵੰਬਰ-84 ਵਾਂਗ ਹੀ ਇਸ ਵਾਰ ਵੀ ਮੀਡੀਆ ਏਨੀ ਵੱਡੀ ਘਟਨਾ ਨੂੰ ਨਜ਼ਰ ਅੰਦਾਜ਼ ਕਰ ਰਿਹਾ ਹੈ---ਇਸ ਦਾ ਪਤਾ ਨਹੀਂ ਲੱਗ ਰਿਹਾ ਕਿ ਇਹ ਸਭ ਕੁਝ ਮੀਡੀਆ ਘਰਾਣਿਆਂ ਦੀ ਆਪਣੀ ਮਰਜੀ ਮੁਤਾਬਿਕ ਹੋ ਰਿਹਾ ਹੈ ਜਾਂ ਫੇਰ ਸਰਕਾਰ ਦੀਆਂ ਅੰਦਰ ਖਾਤੇ ਜਾਰੀ ਕੀਤੀਆਂ ਗਈਆਂ ਸੰਭਾਵਿਤ ਗੁਪਤ ਹਦਾਇਤਾਂ  ਕਾਰਨ ? ਕੁੱਲ ਮਿਲਾ ਕੇ ਮੁੱਖ ਧਾਰਾ ਦੇ ਮੀਡੀਆ ਵੱਲੋਂ ਦਿਖਾਈ ਇਸ ਬੁਜ਼ਦਿਲੀ ਅਤੇ ਇੱਕਪਾਸੜ ਰਵਈਏ ਦੀ ਸਾਜਿਸ਼ ਨੂੰ ਨਾਕਾਮ ਕੀਤਾ ਹੈ ਬਹੁਤ ਹੀ ਸੀਮਿਤ ਸਾਧਨਾਂ ਆਸਰੇ ਚੱਲਣ ਵਾਲੇ ਵੈਬ ਮੀਡੀਆ ਅਤੇ ਸੋਸ਼ਲ ਮੀਡੀਆ ਨੇ। ਵੱਖ ਵੱਖ ਵੈਬਸਾਈਟਾਂ, ਫੇਸਬੁਕ ਅਤੇ ਇਸ ਤਰ੍ਹਾਂ ਦੇ ਹੋਰ ਮੰਚ ਇਸ ਵਾਰ ਲੋਕਤੰਤਰ ਦਾ ਗਲਾ ਘੁੱਟਣ ਵਾਲੀ ਇਸ ਸਾਜਿਸ਼ ਨੂੰ ਬੇਨਕਾਬ ਕਰਨ ਵਿੱਚ ਵੀ ਸਫਲ ਹੋਏ ਹਨ। ਖਬਰ ਨੂੰ ਦਬਾਉਣ ਲਈ ਮੁੱਖ ਧਾਰਾ ਵਾਲੇ ਮੀਡੀਆ ਦੀ ਖਾਮੋਸ਼ੀ ਅਤੇ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪੁਸ਼ਟੀ ਨਾ ਕੀਤੇ ਜਾਣ ਕਾਰਨ ਅਫ਼ਵਾਹਾਂ ਦਾ ਬਾਜ਼ਾਰ ਵੀ ਗਰਮ ਹੋ ਰਿਹਾ ਹੈ ਜਿਸ ਕਾਰਣ ਮਾਮਲਾ ਨਾਜ਼ੁਕ ਮੋੜ ਵੀ ਲੈ ਸਕਦਾ ਹੈ। ਇਸੇ ਦੌਰਾਨ ਇਹ ਵੀ ਪਤਾ ਲਗਿਆ ਹੈ ਕਿ ਸਰਕਾਰੀ ਹਸਪਤਾਲਾਂ ਨੇ ਜ਼ਖਮੀ ਸਿੱਖਾਂ ਦਾ ਇਲਾਜ ਕਰਨ ਤੋਂ ਸਾਫ਼ ਨਾਂਹ ਕਰ ਦਿੱਤੀ ਹੈ। ਇੰਝ ਜਾਪਦਾ ਹੈ ਕਿ ਸਰਕਾਰ ਇਸ ਵਾਰ ਡਾਕਟਰੀ ਫਰੰਟ ਤੇ ਵੀ ਇਸ ਘਟਨਾ ਦੇ ਹੋਣ ਦਾ ਕੋਈ ਸਬੂਤ ਨਹੀਂ ਛੱਡਣਾ ਚਾਹੁੰਦੀ।ਡਾਕਟਰਾਂ ਦੇ ਇਸ ਸ਼ਰਮਨਾਕ ਰਵਈਏ ਦਾ ਮੂੰਹ ਤੋੜ ਜਵਾਬ ਦੇਂਦੀਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਥੇ ਇੱਕ ਇੱਕ ਜ਼ਖਮ ਦਾ ਹਿਸਾਬ ਲੈਣ ਦੀ ਗੱਲ ਕੀਤੀ ਹੈ ਉਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਰਚੇ ਤੇ ਸਾਰੇ ਜ਼ਖਮੀ ਸਿੱਖਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਭੇਜਣ ਦੇ ਪ੍ਰਬੰਧ ਵੀ ਕੀਤੇ ਹਨ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਹੁਰਾਂ ਦੇ ਫੇਸਬੁਕ ਪ੍ਰੋਫ਼ਾਈਲ ਤੇ ਇਸ ਘਟਨਾ ਦਾ ਵੇਰਵਾ ਪੇਜ ਦੇ ਮਾਡ੍ਰੇਟਰ ਜਾਰੀ ਕੀਤਾ ਗਿਆ ਇਸ ਵੇਰਵੇ ਮੁਤਾਬਿਕ "ਦਿੱਲੀ ਦੇ ਤਿਲਕ ਵਿਹਾਰ ਇਲਾਕੇ ਵਿਚ 2 ਗੁਟਾਂ ਵਿਚ ਹੋਏ ਝਗੜੇ ਨੇ ਅੱਜ ਉਸ ਵੇਲੇ ਦੰਗੇ ਦਾ ਰੂਪ ਧਾਰ ਲਿਆ ਜਦੋਂ ਪੁਲਿਸ ਨੇ ਇੱਕ ਤਰਫਾ ਰੁਖ ਇਖਤਿਆਰ ਕਰਦੇ ਹੋਏ ਇੱਕ ਪਾਸੜ ਕਾਰਵਾਈ ਕੀਤੀ।

ਜਦੋਂ ਪਰਮਜੀਤ ਸਿੰਘ ਸਰਨਾ ਜੀ ਨੂੰ ਇਹ ਗੱਲ ਪਤਾ ਲੱਗੀ ਤਾਂ ਓਹ ਆਪਣੀ ਯੂਥ ਟੀਮ ਲੈ ਕੇ ਮੋਕੇ ਤੇ ਪਹੁੰਚ ਗਏ ਅੱਤੇ ਹਾਲਤ ਦਾ ਜਾਇਜਾ ਲਿਆ ਅੱਤੇ ਉਨ੍ਹਾਂ ਨੇ ਇਲਾਕਾ ਨਿਵਾਸਿਆਂ ਦੀ ਪੂਰੀ ਗੱਲ ਬਾਤ ਸੁਣੀ।

ਉਨ੍ਹਾਂ ਨੇ ਉਥੋਂ ਹੀ ਇਲਾਕੇ ਦੇ ਏਮ.ਪੀ. ਸ਼੍ਰੀ ਮਹਾਬਲ ਮਿਸ਼ਰਾ ਜੀ ਅੱਤੇ ਜਾਯਂਟ ਕਮਿਸ਼ਨਰ ਸ਼੍ਰੀ ਵਿਵੇਕ ਗੋਗੀਆ ਨਾਲ ਫੋਨ ਤੇ ਗੱਲ ਵੀ ਕੀਤੀ ਤੇ ਉਨ੍ਹਾਂ ਨੂੰ ਮੋਕੇ ਤੇ ਆਉਣ ਲਈ ਗੱਲ ਕੀਤੀ. ਪੰਦਰਾਂ ਕੁ ਮਿਨਟ ਵਿਚ ਦੋਵੇਂ ਪਹੁੰਚ ਗਾਏ. ਜਾਯਂਟ ਕਮਿਸ਼ਨਰ ਜੀ ਨੇ ਸਰਨਾ ਜੀ ਅੱਤੇ ਇਲਾਕਾ ਨਿਵਾਸੀਆਂ ਦੀ ਪੂਰੀ ਗੱਲ ਸੁਣੀ ਤੇ ਉੱਸੇ ਵੇਲੇ ਇੱਕ ਇਨ੍ਕੁਆਇਰੀ ਕਮਿਟੀ ਦਾ ਗਠਨ ਕੀਤਾ ਤੇ ਇਲਾਕਾ ਨਿਵਾਸਿਆਂ ਨੂੰ ਬਿਆਨ ਦੇਣ ਲਈ ਸੈਕਟਰ-19, ਡੀ. ਆਈ. ਜੀ. ਆਫੀਸ, ਦਵਾਰਕਾ ਵਿਚ ਦਰਜ ਕਰਾਉਣ ਲਈ ਗੱਲ ਬਾਤ ਕੀਤੀ।

ਇਕਾਲਾ ਨਿਵਾਸਿਆਂ ਨੇ ਸਰਨਾ ਜੀ ਦਾ ਗੱਲ ਨੂ ਮੋਕੇ ਤੇ ਸੰਭਾਲਣ ਲਈ ਧਨਵਾਦ ਕੀਤਾ. ਇਲਾਕਾ ਨਿਵਾਸਿਆਂ ਨੂੰ ਰੋਸ ਸੀ ਕਿ ਦਿੱਲੀ ਸਿਖ ਗੁਰੂਦੁਆਰਾ ਮੈਨੇਜ੍ਮੇਂਟ ਕਮਿਟੀ ਜਿਸ ਉੱਤੇ ਬਾਦਲ ਦਲ ਦਾ ਕਬਜ਼ਾ ਹੈ ਉਨ੍ਹਾਂ ਦੀ ਤਰਫੋਂ ਕੋਈ ਵੀ ਨੁਮਾਇੰਦਾ, ਵਰ੍ਕਰ ਜਾਂ ਇਲਾਕੇ ਦਾ ਮੇਂਬਰ ਵੀ ਉਥੇ ਨਹੀ ਪਹੁੰਚਿਆ। ਸੰਗਤਾਂ ਨੇ ਜਾਯਂਟ ਕਮਿਸ਼ਨਰ ਸ਼੍ਰੀ ਵਿਵੇਕ ਗੋਗੀਆ ਅੱਤੇ ਸ਼੍ਰੀ ਮਹਾਬਲ ਮਿਸ਼ਰਾ ਜੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਬਹੁਤ ਹੀ ਸੂਝ ਬੂਝ ਨਾਲ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਚਾ ਲਿਆ।" ਇਕ ਹੋਰ ਵੱਖਰੀ ਪੋਸਟ ਵਿੱਚ ਪਰਮਜੀਤ ਸਿੰਘ ਸਰਨਾ ਹੁਰਾਂ ਨੇ ਆਪਣੇ ਮਾਡ੍ਰੇਟਰ ਰਾਹੀਂ ਫੇਸਬੁਕ ਤੇ ਆਖਿਆ ਕਿ 
ਅਸੀਂ ਆਪ ਜੀ ਨੂੰ ਭਰੋਸ਼ਾ ਦਿਵਾਉਂਦੇ ਹਾਂ ਕੀ ਪਛਮੀ ਦਿੱਲੀ ਦੇ ਤਿਲਕ ਵਿਚਾਰ ਇਲਾਕੇ ਵਿਚ ਹੋਈ ਅਣਸੁਖਾਂਵੀ ਘਟਨਾ ਦੇ ਦੋਸ਼ੀਆਂ ਨੂੰ ਬਕਸ਼ਿਆ ਨਹੀ ਜਾਵੇਗਾ ਤੇ ਬਣਦੀ ਯੋਗ ਕਾਰਵਾਹੀ ਕੀਤੀ ਜਾਵੇਗੀ। ਆਪਸੀ ਸਮਾਜਿਕ ਪਿਆਰ ਨੂੰ ਬਣਾਈ ਰਖੋ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕੀ ਕਿਸੀ ਵੀ ਤਰੀਕੇ ਦੀਆਂ ਅਫਵਾਵਾਂ ਉੱਤੇ ਕੋਈ ਵੀ ਜਵਾਬੀ ਕਾਰਵਾਈ ਨਾ ਕਰੋ। ਸਭ ਤੋਂ ਪਹਿਲਾਂ ਪੂਰੀ ਜਾਣਕਾਰੀ ਇਕੱਠੀ ਕਰੋ ਫਿਰ ਯੋਗ ਅੱਤੇ ਸਭਿਅਕ ਤਰੀਕੇ ਨਾਲ ਉਸ ਦਾ ਜਵਾਬ ਦਿਓ। 

ਅੱਜ ਕੌਮ ਨੂੰ ਅੱਗੇ ਜਾਣ ਦੀ ਜਰੂਰਤ ਹੈ ਤੇ ਨੌਜਵਾਨ ਕਿਸੀ ਵੀ ਕੌਮ ਦਾ ਭਵਿਖ ਹੁੰਦੇ ਹਨ। ਨੌਜਵਾਨਾਂ ਦਾ ਜੋਸ਼ ਅੱਤੇ ਬਜੁਰਗਾਂ ਦਾ ਹੋਸ਼ ਜਦੋਂ ਦੋਵੇਂ ਮਿਲ ਜਾਂਦੇ ਹਨ ਤਾਂ ਹੀ ਕੁਝ ਸਿਰਜ ਸਕਦਾ ਹੈ, ਦੋਵਾਂ ਵਿਚੋਂ ਇੱਕ ਵੀ ਨਾ ਹੋਵੇ ਤਾਂ ਕੌਮਾਂ ਗਲਤ ਰਾਹ ਪੈ ਜਾਂਦੀਆਂ ਹਨ। ਆਓ ਨੌਜਵਾਨੋਂ, ਆਪਣੇ ਵਿਚ ਬਜੁਰਗਾਂ ਵਾਲਾ ਹੋਸ਼ ਅਤੇ ਜਵਾਨੀ ਦੇ ਜੋਸ਼ ਦਾ ਸੁਮੇਲ ਕਰੋ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਮਿਲ ਕੇ ਅੱਗੇ ਚਲਿਏ !

- ਪਰਮਜੀਤ ਸਿੰਘ ਸਰਨਾ
ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦਿੱਲੀ

posted by moderator

ਇਸ ਤਰ੍ਹਾਂ ਇਸ ਘਟਨਾ ਦੇ ਨਾਲ ਨਾਲ ਸਿੱਖ ਸਿਆਸਤ ਵੀ ਇੱਕ ਵਾਰ ਫੇਰ ਗਰਮਾ ਗਈ ਹੈ। ਸ਼ਾਮ ਨੂੰ ਫੇਸਬੁਕ 'ਤੇ ਆਪਣੇ ਮੋਬਾਈਲ ਫੋਨ ਰਾਹੀਂ ਜਾਰੀ ਕੀਤੇ ਗਏ ਇੱਕ ਬਿਆਨ ਰਹਿਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਸਪਸ਼ਟ ਕੀਤਾ ਕਿ ਉਹ ਇਸ ਵੇਲੇ ਦੇਸ਼ ਤੋਂ ਬਾਹਰ ਹਨ ਅਤੇ ਸਾਰੇ ਨਾਗਰਿਕ ਸ਼ਾਂਤੀ ਬਣਾਈ ਰੱਖਨ----ਇਸ ਅਪੀਲ ਵਿੱਚ ਮਨਜਿੰਦਰ ਸਿੰਘ ਸਿਰਸਾ ਅਤੇ ਹਰਮੀਤ ਸਿੰਘ ਕਾਲਕਾ ਦਾ ਨਾਮ ਵੀ ਸ਼ਾਮਿਲ ਹੈ.
ਇਸਤੇ ਟਿੱਪਣੀ ਕਰਦਿਆਂ Harpal Singh Thapar  "we want to know what has happened there. If u fail to inform us the truth then stop calling yourself a true sikh. u dont deserve to lead. meida is nt covering d news...whom shud we rely upon? ur silence will only support rumours." 
ਅਰਥਾਤ ਹਰਪਾਲ ਸਿੰਘ ਥਾਪਰ ਨੇ ਡਾਕਟਰ ਹਰੀ ਸਿੰਘ ਗੌੜ  ਯੂਨੀਵਰਸਿਟੀ ਸਾਗਰ ਤੋਂ ਲਿਖਿਆ ਹੈ,"ਅਸੀਂ ਸਚ ਜਾਨਣਾ ਚਾਹੁੰਦੇ ਹਾਂ ਕਿ ਉਥੇ ਅਸਲ ਵਿੱਚ ਕੀ ਹੋਇਆ ਹੈ?ਜੇ ਤੁਸੀਂ ਸਾਨੂੰ ਇਹ ਜਾਣਕਾਰੀ ਦੇਣ ਵਿੱਚ ਨਾਕਾਮ ਰਹਿੰਦੇ ਹੋ ਤਾਂ ਆਪਣੇ ਆਪ ਨੂੰ ਸੱਚਾ ਸਿੱਖ ਆਖਣਾ ਬੰਦ ਕਰ ਦਿਓ---ਫਿਰ ਤੁਸੀਂ ਅਗਵਾਈ ਕਰਨ ਦੇ ਕਾਬਿਲ ਹੀ ਨਹੀਂ---ਮੀਡੀਆ ਇਸ ਘਟਨਾ ਦੀ ਕਵਰੇਜ ਨਹੀਂ ਕਰ ਰਿਹਾ ...ਆਖਿਰ ਅਸੀਂ ਇਸ ਮਕਸਦ ਲੈ ਕਿਸ੍ਤੇ ਨਿਰਭਰ ਕਰੀਏ ? ਤੁਹਾਡੀ ਖਾਮੋਸ਼ੀ ਸਿਰਫ ਅਫਵਾਹਾਂ ਫੈਲਾਉਣ ਵਾਲੀਆਂ ਦੀ ਹੀ ਮਦਦ ਕਰੇਗੀ---