Showing posts with label CPI (M). Show all posts
Showing posts with label CPI (M). Show all posts

Thursday, December 06, 2018

ਬਾਬਰੀ ਮਸਜਿਦ ਦੀ ਬਰਸੀ ਮੌਕੇ CPI ਤੇ CPM ਵਲੋਂ ਭਰਵੀਂ ਕਨਵੈਨਸ਼ਨ

ਆਰ ਐਸ ਐਸ ਤੇ ਭਾਜਪਾ ਸਰਕਾਰ ਦੇ ਮਨਸੂਬੇ ਦੇਸ਼ ਦੇ ਲਈ ਗੰਭੀਰ ਖ਼ਤਰਾ
ਲੁਧਿਆਣਾ: 6 ਦਸੰਬਰ 2018:(ਪੰਜਾਬ ਸਕਰੀਨ ਟੀਮ)::
ਅਜ਼ਾਦੀ ਦੇ ਕੁਰਬਾਨੀਆਂ ਭਰੇ ਸੰਘਰਸ਼ ਤੋ ਉਪਰੰਤ ਦੇਸ਼ ਦੇੇ ਸੰਵਿਧਾਨ, ਦੇਸ਼ ਦੀ ਏਕਤਾ ਅਖੰਡਤਾ, ਫ਼ਿਰਕੂ ਤੇ ਸਮਾਜਿਕ ਸਦਭਾਵਨਾ ਦੀ ਰਾਖੀ ਦੇ ਲਈ ਅਤੇ ਲੋਕਤੰਤਰ ਤੇ ਧਰਮ ਨਿਰਪੱਖਤਾ ਦੀਆਂ ਮੂਲ ਮੱਦਾਂ ਨੂੰ ਖ਼ਤਮ ਕਰਨ ਦੀਆਂ ਮੋਦੀ ਸਰਕਾਰ ਦੀਆਂ ਸਾਜ਼ਿਸ਼ਾਂ ਨੂੰ ਖਦੇੜਨ ਲਈ ਸੰਘਰਸ਼ ਤਿੱਖਾ ਕਰਨ ਤੇ ਗੱਦੀਓਂ ਲਾਹੁਣ ਦਾ ਭਾਰਤੀ ਕਮਿਉਨਿਸਟ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਨੇ ਸੱਦਾ ਦਿੱਤਾ। ਦੋਨਾਂ ਪਾਰਟੀਆਂ ਵਲੋ ਦੇਸ਼ ਵਿਆਪੀ ਸੱਦੇ ਦੇ ਤਹਿਤ ਅੱਜ ਇੱਥੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱਚ ਕੀਤੀ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਭਾ ਕ ਪਾ ਦੇ ਜ਼ਿਲਾ ਸਕੱਤਰ ਕਾ: ਡੀ ਪੀ ਮੌੜ ਨੇ ਕਿਹਾ ਕਿ ਆਰ ਐਸ ਐਸ ਦੀ ਥਾਪੜੀ  ਭਾ ਜ ਪਾ ਦੀ ਮੋਦੀ ਸਰਕਾਰ ਦਾ ਲੇਖਾ ਜੋਖਾ ਸਾਬਤ ਕਰਦਾ ਹੈ ਕਿ ਉਹ ਲੋਕਾਂ ਦੇ ਲਈ ਕੁਝ ਵੀ ਸਾਰਥਕ ਕੰਮ ਕਰਨ ਤੋਂ ਅਸਫ਼ਲ ਰਹੀ ਹੈ। ਨਾਂ ਤਾਂ 15 ਲੱਖ ਰੁਪਏ ਲੋਕਾਂ ਦੀ ਜੇਬ ਵਿੱਚ ਆਏ ਤੇ ਨਾਂ ਹੀ  ਹਰ ਸਾਲ ਦੋ ਕਰੋੜ ਨੌਕਰੀਆਂ ਮਿਲੀਆਂ। ਪਿਛਲੀ ਸਰਕਾਰ ਤੇ ਘੋਟਾਲਿਆਂ ਦੇ ਦੋਸ਼ ਲਾ ਕੇ ਇਹ ਸੱਤਾ ਵਿੱਚ ਆਏ ਸਨ, ਪਰ ਇਹਨਾਂ ਦੇ ਰਾਜ ਵਿੱਚ ਹੋਏ ਵੱਡੇ ਵੱਡੇ ਘੋਟਾਲੇ ਇਤਹਾਸ ਵਿੱਚ ਮਿਸਾਲ ਹਨ। 
ਰਫਾਇਲ ਜਹਾਜ਼ ਸਮਝੌਤੇ ਵਿੱਚ ਤਾਂ ਸਾਫ ਤੌਰ ਤੇ ਪਰਧਾਨ ਮੰਤਰੀ ਦੀ ਭਿ੍ਰਸ਼ਟ ਭੂਮਿਕਾ ਸਾ੍ਹਮਣੇ ਆਗਈ ਹੈ। ਮਧਿਆ ਪਰਦੇਸ਼ ਵਿੱਚ ਵਿਆਪਮ ਵਰਗੇ ਘੋਟਾਲੇ ਹੋਏ ਜਿਸ ਦੌਰਾਨ ਲਗਭਗ 60 ਲੋਕਾਂ ਦੇ ਕਤਲ ਕੀਤੇ ਗਏ; ਪਰਧਾਨ ਮੰਤਰੀ ਦੇ ਨਜਦੀਕੀ ਨੀਰਵ ਮੋਦੀ ਵਲੋਂ ਪੰਜਾਬ ਨੇਸਨਲ ਬੈਂਕ ਦਾ ਘੋਟਾਲਾ; ਆਈ ਪੀ ਐਲ ਦੇ ਲਲਿਤ ਮੋਦੀ ਦਾ ਘੋਟਾਲਾ; ਵਿਜੈ ਮਾਲਿਆ ਨੂੰ ਭਜਾਉਣ ਦਾ ਘੋਟਾਲਾ ਭਖਦੀਆਂ ਮਿਸਾਲਾਂ ਹਨ। ਅਮਿਤ ਸ਼ਾਹ ਦੇ ਲੜਕੇ ਨੇ ਚੰਦ ਦਿਨਾ ਵਿੱਚ ਹੀ ਕਰੋੜਾਂ ਰੁਪਏ ਜਮਾਂ ਕਰ ਲਏ। ਨੋਟਬੰਦੀ ਦੇ ਕਾਰਨ ਆਪਣੇ ਹੀ ਪੈਸ ਲੈਣ ਲਈ 100 ਤੋਂ ਵੱਧ ਲੋਕਾਂ ਦੀਆਂ ਲਾਈਨਾ ਵਿੱਚ ਖੜੇ ਹੋਣ ਕਰਕੇ ਜਾਨਾ ਗਈਆਂ। ਦੋ ਲੱਖ ਤੋਂ ਵੀ ਵੱਧ ਮੱਧਮ ਤੇ ਛੋਟੇ ਅਦਾਰੇ ਬੰਦ ਹੋ ਗਏ ਜਿਸਦੇ ਕਾਰਨ 70 ਲੱਖ ਤੋਂ ਵੀ ਵੱਧ ਰੋਜਗਾਰ ਖ਼ਤਮ ਹੋ ਗਏ। ਜੀ ਐਸ ਟੀ ਨੇ ਤਾਂ ਬਿਲਕੁਲ ਤਬਾਹੀ ਲਿਆ ਦਿੱਤੀ ਹੈ। ਨੋਟਬੰਦੀ ਦੇ ਨਾਲ ਅੱਤਵਾਦ ਖਤਮ ਹੋਣ ਦੀ ਗੱਲ ਨਿਰਾ ਝੂਠ ਨਿਕਲੀ ਬਲਕਿ ਕਸ਼ਮੀਰ ਦੀ ਹਾਲਤ ਸਰਕਾਰ ਦੀਆਂ ਨੀਤੀਆਂ ਕਰਕੇ ਸੰਨ 1990 ਤੋਂ ਵੀ ਬਦਤਰ ਹੋ ਗਈ। ਸਾਡੇ ਨੌਜਵਾਨ ਫ਼ੌਜੀਆਂ ਨੂੰ ਇਹਨਾਂ ਦੇ ਦਮਗਜ਼ਿਆਂ ਦਾ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ। 
ਕਾਮਰੇਡ ਸੁਖਵਿੰਦਰ ਲੋਟੇ - ਸ਼ਹਿਰੀ  ਸਕੱਤਰ ਸੀ ਪੀ ਐਮ ਨੇ ਬੋਲਦਿਆਂ ਕਿਹਾ ਕਿ ਮਹਿੰਗਾਈ ਵਧਦੀ ਹੀ ਜਾ ਰਹੀ ਹੈ; ਪੈਟ੍ਰੋਲ 85 ਰੁਪਏ ਪ੍ਰਤੀ ਲੀਟਰ ਨੂੰ ਟੱਪ ਗਿਆ ਹੈ।  ਹੁਣ ਲੋਕਾਂ ਵਿੱਚੋਂ ਕੱਟੇ ਜਾਣ ਦੇ ਡਰ ਤੋਂ ਗਊ ਰੱਖਿਆ, ਲਵ ਜਿਹਾਦ, ਜਬਰਨ ਧਰਮਿਕ ਪਰੀਵਰਤਨ ਕਰਨ ਦੇ ਨਾਮ ਤੇ ਹਮਲੇ ਅਤੇ ਕਤਲ ਪਰਧਾਨ ਮੰਤਰੀ ਦੇ ਨੱਕ ਥੱਲੇ ਹੋ ਰਹੇ ਹਨ। ਗੈਰ ਸੰਵਿਧਾਨਕ ਢੰਗ ਦੇ ਨਾਲ ਗੰੁਡਿਆਂ ਦੇ ਟੋਲਿਆਂ ਵਲੋਂ ਅਣਮਨੁੱਖੀ ਕਾਰੇ ਕਰਵਾਏ ਜਾ ਰਹੇ ਹਨ। ਵਖਰਾ ਵਿਚਾਰ ਰੱਖਣ ਵਾਲਿਆਂ ਨੂੰ ਦੇਸ਼ ਧਰੋਹੀ ਗਰਦਾਨਿਆ ਜਾ ਰਿਹਾ ਹੈ ਤੇ ਭੰਡਿਆ ਜਾ ਰਿਹਾ ਹੈ। ਤਰਕਸ਼ੀਲ ਸੋਚ ਰੱਖਣ ਵਾਲਿਆਂ ਜਿਵੇਂ ਕਿ ਗੌਰੀ ਲੰਕੇਸ਼, ਕਲਬੁਰਗੀ ਤੇ ਪੰਸਾਰੇ ਵਰਗਿਆਂ ਦੇ ਕਤਲ ਕੀਤੇ ਗਏੇ ਹਨ। ਹਿੰਸਾ ਦੀ ਸੋਚ ਸਮਾਜ ਵਿੱਚ ਵਧਾਈ ਜਾ ਰਹੀ ਹੈ। ਪਰਧਾਨ ਮੰਤਰੀ ਤੇ ਹੋਰ ਆਗੂਆਂ ਵਲੋਂ ਲਗਾਤਾਰ ਝੂਠ ਤੇ ਝੂਠ ਬੋਲ ਕੇ ਤੇ ਮਨਘੜੰਤ ਗੱਲਾਂ ਕਰਕੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਸਭ ਕੁੱਝ ਫ਼ੇਲ ਹੋਣ ਤੇ ਹੁਣ ਆਸਥਾ ਦੀ ਦੁਹਾਈ ਦੇ ਕੇ ਸੁਪਰੀਮ ਕੋਰਟ ਦੀ ਪਰਵਾਹ ਕੀਤੇ ਬਿਨਾ ਰਾਮ ਮੰਦਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। 
ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਹਟਾਉਣ ਦੇ ਲਈ ਸ਼ਹਿਰਾਂ ਦੇ ਨਾਮ ਬਦਲਣ ਦੀਆਂ ਬੇਲੋੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਪਰ ਲੋਕਾਂ ਦੇ ਵਿੱਚ ਫ਼ੈਲੇ ਭਰਮ ਹੌਲੀ ਹੌਲੀ ਦੂਰ ਹੋ ਰਹੇ ਹਨ। ਸਾਡੇ ਦੇਸ਼ ਦੇ ਹਰ ਧਰਮ, ਜਾਤ ਤੇ ਵਰਗ ਦੇ ਲੋਕਾਂ ਨੇ ਭਾਰਤ ਦੇ ਅਜ਼ਾਦੀ ਸੰਗਰਾਮ ਵਿੱਚ ਯੋਗਦਾਨ ਪਾਇਆ ਤੇ ਅਥਾਹ ਕੁਰਬਾਨੀਆਂ ਦਿੱਤੀਆਂ। ਪਰ ਇਹ ਗੱਲ ਪਰਤੱਖ ਹੈ ਕਿ ਆਰ ਐਸ ਐਸ ਤੇ ਜਨਸੰਘ - ਜੋ ਕਿ ਭਾਜਪਾ ਦਾ ਪੁਰਾਣਾ ਨਾਮ ਹੈ - ਨੇ ਨਾ ਕੇਵਲ ਇਸ ਸੰਗਰਾਮ ਵਿੱਚ ਕੋਈ ਯੋਗਦਾਨ ਹੀ ਨਹੀਂ ਪਾਇਆ ਬਲਕਿ ਬਰਤਾਨਵੀ ਸਾਮਰਾਜ ਦੀ ਮੁਖਬਰੀ ਕੀਤੀ, ਤਿਰੰਗੇ ਸਾੜੇ ਤੇ ਭਾਰਤ ਛੱਡੋ ਅੰਦੋਲਨ ਅਤੇ ਡੰਡੀ ਮਾਰਚ ਦਾ ਵਿਰੋਧ ਕੀਤਾ।  ਹਿੰਦੂ ਰਾਜ ਬਣਾਉਣ ਦੇ ਨਾਮ ਤੇ ਜੋ ਕਾਰੇ ਕੀਤੇ ਜਾ ਰਹੇ ਹਨ ਉਹਨਾਂ ਨੂੰ ਲੋਕਾਂ ਨੇ ਹੁਣ ਪਛਾਣ ਲਿਆ ਹੈ ਤੇ ਇਸਨੂੰ ਪਛਾੜ ਦੇਣਗੇ। ਕਾ: ਰਮੇਸ਼ ਰਤਨ- ਸ਼ਹਿਰੀ ਸਕੱਤਰ ਸੀ ਪੀ ਆਈ ਲੁਧਿਆਣਾ ਨੇ ਕਿਹਾ ਕਿ ਅਮਿ੍ਰਤਸਰ ਵਿਖੇ ਨਿਰੰਕਾਰੀਆਂ ਦੇ ਧਾਰਮਿਕ ਸਥਲ ਤੇ ਬੰਬ ਸੁੱਟਣ ਦੀ ਅਤੀ ਨਿਖੇਧੀਯੋਗ ਘਟਨਾ ਹਾਲਾਤ ਖਰਾਬ ਕਰਨ ਦੀ ਸਾਜਿਸ਼ ਹੈ। ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇ ਅਦਬੀ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦੀ ਲੋੜ ਹੈ। ਕਰਤਾਰਪੁਰ ਦੇ ਲਾਂਘੇ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਇਹ ਅਮਨ ਦੀ ਦਿਸ਼ਾ ਵਿੱਚ ਬਹੁਤ ਵੱਡਾ ਕਦਮ ਹੈ। ਕਾਮਰੇਡਐਮ ਐਸ ਭਾਟੀਆ ਨੇ ਬਖੂਬੀ ਸਟੇਜ ਦਾ ਸੰਚਾਲਨ ਕੀਤਾ। ਇਸ ਕਨਵੈਨਸ਼ਨ ਦੀ ਪਰਧਾਨਗੀ ਕਾਮਰੇਡ ਚਮਕੌਰ ਸਿੰਘ, ਕਾਮਰੇਡ ਰਮੇਸ਼ ਕੌਸ਼ਲ, ਕਾਮਰੇਡ ਗੁਰਨਾਮ ਸਿੱਧੂ ਤੇ ਕਾਮਰੇਡ ਦੇਵ ਰਾਜ ਨੇ ਕੀਤੀ। ਹੋਰ ਬੁਲਾਰਿਆਂ ਜਿਹਨਾਂ ਨੇ ਵਿਚਾਰ ਦਿੱਤੇ ਹਨ  ਕਾਮਰੇਡ ਚਰਨ ਸਿੰਘ ਸਰਾਭਾ, ਕਾਮਰੇਡ ਗੁਰਨਾਮ ਸਿੰਘ ਗਿੱਲ, ਕਾਮਰੇਡ  ਬਾਬੀ ਤੇ ਰਵੀ ਕਾਂਤਾ ਮਾਛੀਵਾੜਾ।

Thursday, November 01, 2018

ਸੀਪੀਆਈ -ਸੀਪੀਆਈ(ਐਮ) ਵੱਲੋਂ ਏਕਤਾ ਜਤਨ ਹੋਏ ਹੋਰ ਤੇਜ਼

17 ਦਸੰਬਰ ਨੂੰ ਲੁਧਿਆਣਾ ਵਿੱਚ ਵਿਸ਼ਾਲ ਸਾਂਝੀ ਰੈਲੀ ਦਾ ਐਲਾਨ 
ਲੁਧਿਆਣਾ: 01 ਨਵੰਬਰ 2018: (ਐਮ ਐਸ ਭਾਟੀਆ//ਪੰਜਾਬ ਸਕਰੀਨ)::
ਜਿਹੜੇ ਲੋਕ ਕਾਂਗਰਸ,ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਾਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋ ਗਏ ਸਨ। ਜਿਹਨਾਂ ਨੂੰ ਲੱਗਦਾ ਸੀ ਕਿ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਹੁਣ ਮੋਦੀ ਦਾ ਕੋਈ ਬਦਲ ਤਿਆਰ ਨਹੀਂ ਹੋ ਸਕਿਆ; ਉਹਨਾਂ ਲਈ ਖੁਸ਼ਖਬਰੀ ਹੈ। ਦੋ ਪਰਮੁੱਖ ਖੱਬੀਆਂ ਪਾਰਟੀਆਂ ਸੀਪੀਆਈ ਅਤੇ ਸੀਪੀਐਮ ਹੁਣ ਏਕਤਾ ਦੇ ਮਾਮਲੇ ਵਿੱਚ ਹੋਰ ਨੇੜੇ ਆ ਗਈਆਂ ਹਨ। ਅੱਜ ਲੁਧਿਆਣਾ ਵਿੱਚ ਦੋਹਾਂ ਪਾਰਟੀਆਂ ਦੀ ਸਾਂਝੀ ਪਰੈਸ ਕਾਨਫਰੰਸ ਇਹੀ ਇਸ਼ਾਰਾ ਦੇ ਰਹੀ ਸੀ। ਲੁਧਿਆਣਾ ਵਿੱਚ 17 ਦਸੰਬਰ 2018 ਨੂੰ ਹੋਣ ਵਾਲੀ ਵਿਸ਼ਾਲ ਰੈਲੀ ਇਸ ਖੱਬੇ ਬਦਲ ਦੇ ਤਿਆਰ ਹੋਣ ਦਾ ਸਪਸ਼ਟ ਐਲਾਨ ਹੋਵੇਗੀ। ਇਸਦੇ ਨਾਲ ਹੀ ਸਾਂਝੇ ਜੱਥਾ ਮਾਰਚ ਖੱਬੀਆਂ ਧਿਰਾਂ ਦੇ ਇਸ ਮਜ਼ਬੂਤ ਏਕੇ ਦਾ ਸੁਨੇਹਾ ਘਰ ਘਰ ਲੈ ਕੇ ਜਾਣਗੇ। ਅੱਜ ਦੀ ਇਹ ਸਾਂਝੀ ਪ੍ਰੈਸ ਕਾਨਫਰੰਸ ਅਸਲ ਵਿੱਚ ਮੋਦੀ ਸਰਕਾਰ ਦੇ ਖਿਲਾਫ ਜਮਹੂਰੀ ਜੰਗ ਦਾ ਬਿਗਲ ਸੀ। 
ਦੇਸ ਵਿਚ ਫਿਰਕੂ ਫਾਸ਼ੀ ਖਤਰੇ ਵਿਰੁੱਧ ਅਤੇ ਪੰਜਾਬ ਵਿਚ ਲੋਕਾਂ ਦੇ ਭਖਦੇ ਮਸਲਿਆਂ ਨੂੰ ਉਭਾਰਨ ਅਤੇ ਕੇਂਦਰੀ ਤੇ ਸੂਬਾਈ ਸਰਕਾਰਾਂ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਾਉਣ ਲਈ ਅਤੇ ਦੇਸ ਵਿਚ ਜਮਹੂਰੀਅਤ, ਪ੍ਰਗਟਾਵੇ ਦੀ ਆਜ਼ਾਦੀ ਲਈ, ਫਿਰਕੂ ਸਦਭਾਵਨਾ ਤੇ ਸਾਂਝ ਬਰਕਰਾਰ ਰੱਖਣ ਲਈ ਅਤੇ ਰਾਫੇਲ ਸੌਦੇ ਦੀ ਸੰਸਦੀ ਜਾਂਚ ਲਈ, ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਸੀਪੀਆਈ ਅਤੇ ਸੀਪੀਆਈ(ਐਮ) ਵਲੋਂ 17 ਦਸੰਬਰ ਨੂੰ ਲੁਧਿਆਣਾ ਅਨਾਜ ਮੰਡੀ ਵਿਚ ਇਕ ਵਿਸ਼ਾਲ ਜਨਤਕ ਰੈਲੀ ਕੀਤੀ ਜਾ ਰਹੀ ਹੈ ਜਿਸ ਨੂੰ ਸੀਪੀਆਈ (ਐਮ) ਦੇ ਜਨਰਲ ਸਕੱਤਰ ਸਾਥੀ ਸੀਤਾ ਰਾਮ ਯੇਚਰੀ, ਸੀਪੀਆਈ ਦੇ ਜਨਰਲ ਸਕੱਤਰ ਸਾਥੀ ਐਸ. ਸੁਧਾਕਰ ਰੈਡੀ ਅਤੇ ਹੋਰ ਕੌਮੀ ਅਤੇ ਸੂਬਾਈ ਆਗੂ ਸੰਬੋਧਨ ਕਰਨਗੇ।
ਇਹ ਐਲਾਨ ਅੱਜ ਇਥੇ ਸੀਪੀਆਈ ਦੇ ਸੂਬਾ ਸਕੱਤਰ ਸਾਥੀ ਬੰਤ ਸਿੰਘ ਬਰਾੜ ਅਤੇ ਸੀਪੀਆਈ (ਐਮ) ਦੇ ਸੂਬਾ ਸਕੱਤਰ ਸਾਥੀ ਸੁਖਵਿੰਦਰ ਸਿੰਘ ਸੇਖੋਂ ਨੇ ਸਾਂਝੀ ਪਰੈਸ ਕਾਨਫਰੰਸ ਵਿਚ ਕੀਤਾ। ਉਹਨਾਂ ਦੇ ਨਾਲ ਸੀਪੀਆਈ(ਐਮ) ਦੇ ਸੂਬਾ ਆਗੂ ਸਾਥੀ ਲਹਿੰਬਰ ਸਿੰਘ ਤੱਗੜ ਅਤੇ ਦੋਹਾਂ ਪਾਰਟੀਆਂ ਦੇ ਜ਼ਿਲਾ ਸਕੱਤਰ ਸਾਥੀ ਡੀਮੌੜ  ਅਤੇ ਸਾਥੀ ਰੂਪ ਬਸੰਤ ਸਿੰਘ ਵੜੈਚ ਵੀ ਸ਼ਾਮਲ ਸਨ। 
ਕਮਿਊਨਿਸਟ ਆਗੂਆਂ ਨੇ ਕਿਹਾ ਕਿ ਮੋਦੀ ਰਾਜ ਦੇ ਸਾਢੇ ਚਾਰ ਸਾਲ ਪੂਰੇ ਤਬਾਹਕੁਨ ਸਾਲ ਰਹੇ ਹਨ - ਆਰਥਿਕਤਾ ਦੇ ਪਖੋਂ, ਮੰਤਰੀਆਂ ਦੇ ਭਿ੍ਰਸ਼ਟਾਚਾਰ ਅਤੇ ਰਾਫੇਲ ਸੌਦੇ ਦੇ ਪਖੋਂ, ਅਮਨ ਕਾਨੂੰਨ ਦੇ ਪਖੋਂ, ਮਹਿੰਗਾਈ ਦੇ ਪਖੋਂ, ਜਮਹੂਰੀਅਤ ਅਤੇ ਮੂਲ ਅਧਿਕਾਰਾਂ ਉਤੇ ਹਮਲਿਆਂ ਦੇ ਪਖੋਂ, ਵੱਡੇ ਪੂੰਜੀਪਤੀ ਘਰਾਣਿਆਂ ਨੂੰ ਰਿਆਇਤਾਂ ਅਤੇ ਲੋਕਾਂ ਉਤੇ ਹਰ ਪਾਸਿਓਂ ਬੋਝ ਦੇ ਪਖੋਂ, ਨੋਟਬੰਦੀ ਅਤੇ ਜੀਐਸਟੀ ਦੇ ਪਖੋਂ, ਘਟਗਿਣਤੀਆਂ, ਆਦਿਵਾਸੀਆਂ, ਦਲਿਤਾਂ, ਔਰਤਾਂ ਉਤੇ ਹਮਲਿਆਂ ਦੇ ਪਖੋਂ। ਗੱਲ ਕੀ, ਰਸਸ ਦਾ ਫਿਰਕੂ ਕਤਾਰਬੰਦੀ ਦਾ ਏਜੰਡਾ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ।  
ਇਸੇ ਤਰ੍ਹਾਂ ਸੂਬੇ ਵਿਚ ਵੀ ਕੈਪਟਨ ਸਰਕਾਰ ਹਰ ਮੋਰਚੇ ਤੇ ਫੇਲ੍ਹ ਹੋ ਰਹੀ ਹੈ। ਕਰਜ਼ ਮਾਫੀ ਨਹੀਂ ਹੋਈ, ਨਸ਼ਾਖੋਰੀ ਬੰਦ ਨਹੀਂ ਹੋਈ, ਜ਼ਮੀਨ ਮਾਫੀਆ ਵੀ ਬੇਲਗਾਮ ਹੈ। ਹੱਕਾਂ ਲਈ ਲੜਦੇ ਤਬਕਿਆਂ ਉਤੇ ਜਬਰ ਹੁੰਦਾ ਹੈ। ਸਾਂਝਾ ਅਧਿਆਪਕ ਮੋਰਚਾ ਕਈ ਹਫਤਿਆਂ ਤੋਂ ਭੁੱਖ ਹੜਤਾਲ ਤੇ ਚਲ ਰਿਹਾ ਹੈ। ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਨਾ ਦੇਣ ਕਾਰਨ ਪੰਜਾਬ ਦਾ ਵਾਤਾਵਰਣ ਤੇ ਅਮਨ ਖਤਰੇ ਵਿਚ ਹੈ।  ਮੁਖ ਤਾਕਤਾਂ ਲੋਕਾਂ ਦੇ ਮੁਦਿਆਂ ਤੋਂ ਲਾਂਭੇ ਜਾ ਕੇ ਧਾਰਮਿਕ ਮੂਲਵਾਦ ਨੂੰ ਉਭਾਰ ਰਹੀਆਂ ਹਨ। ਅਸੀਂ ਬਰਗਾੜੀ ਦੇ ਦੋਸ਼ੀਆਂ ਨੂੰ ਰਣਜੀਤ ਸਿੰਘ ਕਮਿਸ਼ਨ ਮੁਤਾਬਕ ਜਲਦ ਸਜ਼ਾ ਦੇਣ ਦੇ ਹੱਕ ਵਿਚ ਹਾਂ। ਪਰ ਨਾਲ ਹੀ ਲੋਕਾਂ ਦੇ ਮਸਲਿਆਂ ਨੂੰ  ਕੇਂਦਰ ਵਿਚ ਲਿਆਉਣਾ ਚਾਹੁੰਦੇ ਹਾਂ।   
ਇਸ ਲਈ ਅਸੀਂ 30 ਜੁਲਾਈ ਨੂੰ ਜਲੰਧਰ ਕਨਵੈਨਸ਼ਨ ਵਿਚ ਫੈਸਲਾ ਕੀਤਾ ਸੀ ਜਿਸ ਅਨੁਸਾਰ 17 ਦਸੰਬਰ ਨੂੰ ਲੁਧਿਆਣਾ ਸਾਂਝੀ ਰੈਲੀ ਕੀਤੀ ਜਾਵੇਗੀ। ਇਸ ਤੋਂ ਪਹਲਿਾਂ 15 ਤੋਂ 21 ਨਵੰਬਰ ਤਕ ਪੰਜਾਬ ਵਿਚ ਸਾਂਝੇ ਜਥਾ ਮਾਰਚ ਕੀਤੇ ਜਾਣਗੇ ਇਕ ਜਥਾ ਹੁਸੈਨੀਵਾਲਾ ਤੋਂ ਚਲ ਕੇ ਫਿਰੋਜ਼ਪੁਰ, ਫਰੀਦਕੋਟ, ਮੋਗਾ, ਮੁਕਤਸਰ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ, ਮੁਹਾਲੀ, ਰੋਪੜ ਹੁੰਦਾ ਹੋਇਆ 21 ਨੂੰ ਲੁਧਿਆਣੇ ਸਮਾਪਤ ਹੋਵੇਗਾ। ਦੂਜਾ 15 ਨੂੰ ਜਲ੍ਹਿਆਂਵਾਲਾ ਬਾਗ ਤੋਂ ਚਲ ਕੇ ਅੰਮਿ੍ਰਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਕਪੂਰਥਲਾ ਰਾਹੀਂ ਹੁੰਦਾ ਹੋਇਆ 21 ਨੂੰ ਜਲੰਧਰ ਵਿਚ ਨੇਪਰੇ ਚੜ੍ਹੇਗਾ। ਇਸਦੀ ਤਿਆਰੀ ਲਈ ਸਾਂਝੀਆਂ ਜ਼ਿਲਾ ਜਨਰਲ ਬਾਡੀ ਮੀਟਿੰਗਾਂ ਕੀਤੀਆਂ ਜਾਣਗੀਆਂ।
ਇਸ ਦੌਰਾਨ ਇਹਨਾਂ ਮੰਗਾਂ ਲਈ ਆਵਾਜ਼ ਚੁਕੀ ਜਾਵੇਗੀ:
*ਫਾਸ਼ੀ ਹਮਲਿਆਂ ਵਿਰੁਧ ਜਮਹੂਰੀਅਤ ਦੀ ਰਾਖੀ ਯਕੀਨੀ ਬਣਾਈ ਜਾਵੇ। 
*ਨਸ਼ਿਆਂ ਦੀ ਅਲਾਮਤ ਦਾ ਖਾਤਮਾ ਕੀਤਾ ਜਾਵੇ। 
*ਰੁਜ਼ਗਾਰ ਦਾ ਪਰਬੰਧ ਸਾਰਿਆਂ ਲਈ ਕੀਤਾ ਜਾਵੇ।  
*ਮਜ਼ਦੂਰਾਂ ਦੀ ਉਜਰਤ ਵਿੱਚ ਤੁਰੰਤ ਵਾਧਾ ਕੀਤਾ ਜਾਵੇ।  
*ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਜਾਣ। 
*ਸਾਰੇ ਕਰਜ਼ੇ ਮਾਫ ਕੀਤੇ ਜਾਣ।  
*ਖੇਤ ਮਜ਼ਦੂਰਾਂ ਲਈ ਪਲਾਟ ਤੇ ਪੈਨਸ਼ਨ ਹਰ ਹਾਲਤ ਵਿੱਚ ਹੋਵੇ। 
*ਲੋਕਾਂ ਦਾ ਖੂਨ ਪੇ ਰਹੀ ਮਹਿੰਗਾਈ ਨੂੰ ਨੱਥ ਪਾਈ ਜਾਵੇ। 
*ਸਿਖਿਆ ਤੇ ਸਿਹਤ ਸਹੂਲਤਾਂ ਹਰ ਇੱਕ ਲਈ ਯਕੀਨੀ ਬਣਾਈਆਂ ਜਾਣ।  
*ਔਰਤਾਂ ਅਤੇ ਬਾਲੜੀਆਂ ਉਤੇ ਹੁੰਦੇ ਜਿਣਸੀ ਹਮਲਿਆਂ ਵਿਰੁਧ ਸਖਤ ਵਿਵਸਥਾ ਕੀਤੀ ਜਾਵੇ। 
* ਪੰਜਾਬੀ ਭਾਸ਼ਾ ਨੂੰ ਹੱਕੀ ਸਥਾਨ ਦਿੱਤਾ ਜਾਵੇ। 
* ਪੰਜਾਬ ਨੂੰ ਆਰਥਿਕ ਸੰਕਟ ਚੋਂ ਕੱਢਣ ਲਈ ਇਕ ਲੱਖ ਕਰੋੜ ਰੁਪੈ ਦਾ ਵਿਸ਼ੇਸ਼ ਪੈਕੇਜ ਦਿੱਤਾ ਜਾਵੇ। 
*ਪੰਜਾਬ ਦੇ ਪਾਣੀ ਦੀ ਰਾਖੀ ਅਤੇ ਸੰਭਾਲ ਪਹਿਲ ਦੇ ਅਧਾਰ 'ਤੇ ਹੋਵੇ। 
*ਭਿ੍ਰਸ਼ਟਾਚਾਰ ਦਾ ਖਾਤਮਾ ਹਰ ਹੀਲੇ ਹਰ ਖੇਤਰ ਵਿੱਚ ਕੀਤਾ ਜਾਵੇ
* ਪਰਾਪਰਟੀ ਟੈਕਸ ਤੇ ਟੋਲ ਟੈਕਸ  ਦਾ ਖਤਮਾ ਕੀਤਾ ਜਾਵੇ। 
* ਫਿਰਕੂ ਸਾਂਝ ਤੇ ਅਮਨ ਸਦਭਾਵਨਾ ਦੀ ਰਾਖੀ ਪਹਿਲ ਦੇ ਅਧਾਰ 'ਤੇ ਹੋਵੇ। 
* ਧਾਰਮਿਕ ਗਰੰਥਾਂ ਦੀ ਬੇਅਦਬੀ ਰੋਕੀ ਜਾਵੇ।
ਇਸ ਮੌਕੇ ਕਾਮਰੇਡ ਐਮ ਐਸ ਭਾਟੀਆ, ਕਾਮਰੇਡ ਗੁਰਨਾਮ ਸਿੰਘ ਸਿੱਧੂ, ਕਾਮਰੇਡ ਸੁਖਵਿੰਦਰ ਸਿੰਘ ਲੋਟੇ, ਕਾਮਰੇਡ ਚਮਕੌਰ ਸਿੰਘ, ਕਾਮਰੇਡ ਰਮੇਸ਼ ਕੌਸ਼ਲ, ਕਾਮਰੇਡ ਗੁਰਮੇਲ ਮੈਲਡੇ ਅਤੇ ਕਾਮਰੇਡ ਬਲਦੇਵ ਸਿੰਘ ਲਤਾਲਾ ਵੀ ਮੌਜੂਦ ਰਹੇ।    

Tuesday, August 21, 2018

ਰਮੇਸ਼ ਕੌਸ਼ਲ ਹੁਰਾਂ ਦੇ ਦੇਹਾਂਤ ਦੀ ਖਬਰ ਸੀ ਇੱਕ ਅਫਵਾਹ

ਬਿਲਕੁਲ ਠੀਕ ਹਨ ਖੱਬੇਪੱਖੀ ਬਜ਼ੁਰਗ ਪੱਤਰਕਾਰ ਰਮੇਸ਼ ਕੌਸ਼ਲ 
ਲੁਧਿਆਣਾ: 21 ਅਗਸਤ 2018: (ਰੈਕਟਰ ਕਥੂਰੀਆ//ਪੰਜਾਬ ਸਕਰੀਨ):: 
ਸਾਡੇ ਸਮਾਜ ਅਤੇ ਭਾਈਚਾਰੇ ਵਿੱਚ ਇੱਕ ਸ਼ਖ਼ਸੀਅਤ ਹੈ ਰਮੇਸ਼ ਕੌਸ਼ਲ। ਬੇਗਮ ਅਖਤਰ ਅਤੇ ਮਲਿਕਾ ਪੁਖਰਾਜ ਤੋਂ ਲੈ ਕੇ ਹੁਣ ਦੇ ਨਵੇਂ ਸ਼ਾਇਰਾਂ ਅਤੇ ਗਾਇਕਾਂ ਤੱਕ ਦੀਆਂ ਰਚਨਾਵਾਂ ਬਾਰੇ ਪੂਰੀ ਜਾਣਕਾਰੀ।  ਪਤਾ ਨਹੀਂ ਕਿੰਨੇ ਹੀ ਸ਼ੇਅਰ ਜ਼ੁਬਾਨੀ ਯਾਦ। ਮੈਨੂੰ ਯਾਦ ਹੈ ਕੁਝ ਸਾਲ ਪਹਿਲਾਂ ਉਹਨਾਂ ਦੇ ਰੇਲਵੇ ਸਟੇਸ਼ਨ ਵਾਲੇ ਪੀਸੀਓ 'ਤੇ ਰੰਗ ਹੀ ਕੁਝ ਹੋਰ ਹੁੰਦਾ ਸੀ। ਉੱਥੇ ਕੌਸ਼ਲ ਸਾਹਿਬ ਨੇ ਇੱਕ ਛੋਟਾ ਜਿਹਾ ਟੂ-ਇਨ-ਵਨ ਰੱਖਿਆ ਹੋਇਆ ਸੀ। ਟੇਪ ਰਿਕਾਰਡਰ ਅਤੇ ਰੇਡੀਓ। ਹੁਣ ਉਸ ਤਰਾਂ ਦਾ ਸੈਟ ਮਾਰਕੀਟ ਵਿੱਚ ਵੀ ਕਦੇ ਨਜ਼ਰ ਨਹੀਂ ਆਇਆ।  ਉੱਥੇ ਬਹਿ ਕੇ ਕਦੇ ਕਦੇ ਸੁਣੀਆਂ ਗ਼ਜ਼ਲਾਂ ਅਤੇ ਪੁਰਾਣੇ ਗੀਤ ਰੋਜ਼ਾਨਾ ਨਵਾਂ ਜ਼ਮਾਨਾ ਦਾ ਸੁਰਜਨ ਜ਼ੀਰਵੀ ਸਾਹਿਬ ਵਾਲਾ ਜ਼ਮਾਨਾ ਯਾਦ ਕਰਾ ਦੇਂਦੇ। ਕਦੇ ਆਪਣੇ ਦੁੱਖ ਯਾਦ ਆਉਂਦੇ ਅਤੇ ਕਦੇ ਜ਼ਮਾਨੇ ਦੇ ਨਿਰੰਤਰ ਵੱਧ ਰਹੇ ਗਮ। ਇਹਨਾਂ ਦੇ ਨਾਲ ਹੀ ਕਦੇ ਕਦੇ ਚੱਲਦੀ ਸੀ ਖੱਬੀ ਲਹਿਰ ਦੀ ਮੌਜੂਦਾ ਸਥਿਤੀ ਦੀ ਚਰਚਾ।   ਕਦੇ ਵੱਧ ਰਹੀਆਂ ਮੁਸੀਬਤਾਂ ਅਤੇ ਕਦੇ ਵਧ ਰਹੇ ਫਿਰਕੂ ਫਾਸ਼ੀ ਖਤਰਿਆਂ ਦਾ ਜ਼ਿਕਰ। ਸਾਨੂੰ ਫਿਰ ਚਿੰਤਾ ਲੱਗਦੀ ਖੱਬੇ ਘੋਲਾਂ ਵਿੱਚ ਖੜੋਤ ਕਿਓਂ ਆ ਰਹੀ ਹੈ? ਕਦੇ ਸਾਡੀਆਂ ਅੱਖਾਂ ਭਰ ਜਾਂਦੀਆਂ ਤੇ ਕਦੇ ਅਸੀਂ ਜੋਸ਼ ਵਿੱਚ ਭਰ ਜਾਂਦੇ। ਸ਼ਾਇਰੀ ਨਾਲ ਸਾਨੂੰ ਪ੍ਰੇਰਨਾ ਮਿਲਦੀ। ਹਰ ਦੁਖਦਾ ਦਿਲ ਆਪਣਾ ਲੱਗਦਾ। ਜਵਾਨੀ ਤੋਂ ਲੈ ਕੇ ਹੁਣ ਬਜ਼ੁਰਗੀ ਵਾਲੀ ਹਾਲਤ ਤੱਕ ਸਾਡਾ ਇਹੀ ਰੰਗ ਰਿਹਾ। ਨਾ ਕਦੇ ਤਿਕੜਮਬਾਜ਼ੀ ਸਿੱਖੀ ਨਾ ਹੀ ਇਸਨੂੰ ਨਾ ਸਿੱਖਣ ਦਾ ਕਦੇ ਪਛਤਾਵਾ ਕੀਤਾ। ਮਗਰੋਂ ਆਇਆ ਨਵਾਂ ਪੋਚ ਕਾਰਾਂ ਕੋਠੀਆਂ ਵੀ ਬਣਾ ਗਿਆ ਅਤੇ ਅਹੁਦਿਆਂ ਉੱਤੇ ਆਪਣਾ ਕਬਜ਼ਾ ਵੀ ਜਮਾ ਗਿਆ। ਇੱਕ ਸ਼ੇਅਰ ਯਾਦ ਆ ਰਿਹਾ ਹੈ। ਸ਼ਾਇਦ ਮੁੰਨੀ ਬੇਗਮ ਦੀ ਗਈ ਗ਼ਜ਼ਲ ਵਿੱਚੋਂ ਹੈ। 
ਜਬ ਚਮਨ ਕੋ ਲਹੂ ਕਿ ਜ਼ਰੂਰਤ ਪੜੀ; ਸਬਸੇ ਪਹਿਲੇ ਹੀ ਗਰਦਨ ਹਮਾਰੀ ਕਟੀ!
ਫਿਰ ਭੀ ਕਹਿਤੇ ਹੈਂ-ਹਮਸੇ ਯੇ ਅਹਿਲ-ਏ-ਚਮਨ; ਯੇਹ ਚਮਨ ਹੈ ਹਮਾਰਾ--ਤੁਮਾਰਾ ਨਹੀਂ। 
ਐ ਮੇਰੇ ਦਿਲ ਕਹੀਂ ਅਬ ਕਹੀਂ ਔਰ ਚੱਲ; ਇਸ ਚਮਨ ਮੈਂ ਅਬ ਅਪਨਾ ਗੁਜ਼ਾਰਾ ਨਹੀਂ। 
ਸ਼ਾਇਦ ਮੈਂ ਅੱਜ ਵੀ ਇਹਨਾਂ ਖਿਆਲਾਂ ਵਿੱਚ ਗੁਆਚਿਆ ਰਹਿੰਦਾ। ਅਚਾਨਕ ਹੀ ਦਿੱਲੀਓਂ ਫੋਨ ਆਇਆ ਇੱਕ ਪੁਰਾਣੇ ਮਿੱਤਰ ਅਸ਼ੋਕ ਵਸ਼ਿਸ਼ਠ ਦਾ। ਅਸ਼ੋਕ ਵੀ ਰੋਜ਼ਾਨਾ "ਲੋਕ ਲਹਿਰ" ਦਾ ਚੰਡਿਆ ਹੋਇਆ ਪੱਤਰਕਾਰ ਸੀ ਪਰ ਦਾਲ ਰੋਟੀ ਦੀਆਂ ਮਜਬੂਰੀਆਂ ਕਦੇ ਜਗਬਾਣੀ ਵਿੱਚ ਲੈ ਗਈਆਂ-ਕਦੇ ਅਕਾਲੀ ਟਾਈਮਜ਼ ਤੇ ਕਦੇ ਕਿਤੇ ਹੋਰ। ਗਰਦਿਸ਼ ਦੇ ਦਿਨ ਸਾਡੇ ਸਾਰਿਆਂ ਉੱਤੇ ਹੀ ਸਨ। ਫਿਰ ਵੀ ਕਿਸੇ ਨ ਕਿਸੇ ਮੋੜ ਤੇ  ਅਸੀਂ ਅਕਸਰ ਇਕੱਠੇ ਹੋ ਹੀ ਜਾਂਦੇ। ਸਮਾਂ ਚਾਹ ਵਾਲਾ ਹੁੰਦਾ ਤੇ ਭਾਵੇਂ ਚੂ ਵਾਲਾ--ਅਸੀਂ ਇੱਕ ਦੂਜੇ ਨੂੰ ਝਕਦੇ ਝਕਦੇ ਆਖਦੇ ਯਾਰ ਅੱਜ ਜੇਬ ਵਿੱਚ ਏਨੇ ਕੁ ਹੀ ਪੈਸੇ ਨੇ। ਦੁਕਾਨ ਦੇ ਅੰਦਰ ਜਾ ਕੇ ਨਾ ਗੜਬੜ ਹੋਵੇ। ਪੱਤਰਕਾਰਾਂ ਦੀ ਸੇਵਾ ਕਰਨ ਵਾਲੇ ਉਦੋਂ ਵੀ ਸਨ ਪਰ ਛੇਤੀ ਕੀਤਿਆਂ ਕਿਸੇ ਦੀ ਹਿੰਮਤ ਨਹੀਂ ਸੀ ਹੁੰਦੀ ਕਿ ਉਹ ਸੁਲਹ ਵੀ ਮਾਰ ਲਵੇ। ਨਾ ਹੀ ਅਸੀਂ ਕਿਸੇ ਨੂੰ ਨੇੜੇ ਢੁੱਕਣ ਦੇਂਦੇ। ਉਦੋਂ ਦੇ ਪੱਤਰਕਾਰ  ਨਿਰਪੱਖ ਖਬਰਾਂ ਅਤੇ ਆਤਮ ਸਨਮਾਣ ਲਈ ਬਹੁਤ ਪ੍ਰਸਿੱਧ ਸਨ। ਇਹੋ ਜਿਹੇ ਹਾਲਾਤਾਂ ਵਿੱਚ ਪੱਤਰਕਾਰੀ ਦਾ ਜਿਹੜਾ ਮਿਆਰ ਸੀ ਉਹ ਹੁਣ ਨਹੀਂ ਰਿਹਾ। 
ਖੈਰ ਗੱਲ ਚੱਲ ਰਹੀ ਸੀ ਦਿੱਲੀਓਂ ਇੱਕ ਪੁਰਾਣੇ ਮਿੱਤਰ ਅਸ਼ੋਕ ਵਸ਼ਿਸ਼ਠ ਦੇ ਅਚਾਨਕ ਆਏ ਫੋਨ ਦੀ। ਖਬਰ ਬੁਰੀ ਸੀ। ਉਸਦਾ ਵੀ ਗਲਾ ਭਰਿਆ ਹੋਇਆ ਸੀ। ਉਸਨੇ ਗਿਲਾ ਕੀਤਾ--ਕਿ ਰਮੇਸ਼ ਦੀ ਡੈਥ ਹੋ ਗਈ ਤੇ ਤੂੰ ਦੱਸਿਆ ਤੱਕ ਨਹੀਂ। ਮੈਂ ਹੈਰਾਨ। ਜਿਵੇਂ ਅਚਾਨਕ ਬੰਬ ਡਿੱਗਿਆ ਹੋਵੇ। ਮੈਂ ਕਿਹਾ ਮੈਨੂੰ ਬਿਲਕੁਲ ਨਹੀਂ ਪਤਾ, ਉਸਨੇ ਫਿਰ ਗੁੱਸੇ ਨਾਲ ਆਖਿਆ-ਤੂੰ ਚੰਗਾ ਗੁਆਂਢੀ ਹੈਂ।  ਤੈਨੂੰ ਆਪਣੇ ਯਾਰ ਦੇ ਤੁਰ ਜਾਣ ਦਾ ਵੀ ਪਤਾ ਨਹੀਂ ਲੱਗਿਆ। ਮੈਂ ਕਿਹਾ ਇਹ ਸਭ ਕਦੋਂ ਹੋਇਆ? ਜੁਆਬ ਸੀ ਹੁਣ ਤਾਂ ਕਲ ਦਾ ਸੰਸਕਾਰ ਵੀ ਹੋ ਗਿਆ। ਤੂੰ ਵਟਸਅੱਪ ਵੀ ਨਹੀਂ ਦੇਖਿਆ? ਉਸਨੇ ਕਈ ਮਹਤਵਵਪੂਰਣ ਸੱਜਣਾਂ ਮਿੱਤਰਾਂ ਦੇ ਨਾਮ ਲਏ ਜਿਹਨਾਂ ਨੇ ਇਹ ਖਬਰ ਪੋਸਟ ਕੀਤੀ ਸੀ ਜਾਂ ਫਿਰ ਇਸਦੀ ਪੁਸ਼ਟੀ ਕੀਤੀ ਸੀ। ਫਿਰ ਵੀ ਮੇਰਾ ਮਨ ਨਾ ਮੰਨੇ। ਅਜੇ ਕੱਲ ਹੀ ਤਾਂ ਅਸੀਂ ਫੇਸਬੁੱਕ 'ਤੇ ਇੱਕ ਦੂਜੇ 'ਤੇ ਕੁਮੈਂਟ ਕੀਤੇ ਸਨ। ਕਿਸੇ ਖਾਸ ਸ਼ੇਅਰ ਅਤੇ ਇੱਕ ਪੁਰਾਣੇ ਗੀਤ ਨੂੰ ਲੈ ਕੇ। 
ਮੈਂ ਫੇਸਬੁੱਕ ਖੋਹਲੀ। ਅੱਗੇ ਸਾਬਕਾ ਡੀਪੀਆਰਓ ਦਰਸ਼ਨ ਸਿੰਘ ਸ਼ੰਕਰ ਹੁਰਾਂ ਵੱਲੋਂ ਵੀ ਸੋਗ ਮਤਾ ਪੋਸਟ ਕੀਤਾ ਗਿਆ ਸੀ। ਜਿਸ ਵਿੱਚ ਪਰਿਵਾਰ ਨਾਲ ਹਮਦਰਦੀ ਕੀਤੀ ਗਈ ਸੀ। ਮੈਨੂੰ ਆਪਣੇ ਆਪ  ਤੋਂ ਸ਼ਰਮ ਆਉਣ ਲੱਗੀ। ਲੱਗਿਆ ਜਿਵੇਂ  ਅੰਦਰੋਂ ਸਾਰੇ ਦਾ ਸਾਰਾ ਟੁੱਟ ਗਿਆ ਹੋਵਾਂ।  ਸਾਲੀ ਕਾਹਦੀ ਜ਼ਿੰਦਗੀ--ਕਾਹਦੀਆਂ ਜ਼ਿੰਮੇਵਾਰੀਆਂ---ਕਾਹਦੇ ਰੁਝੇਵੇਂ--ਨੇੜਲਿਆਂ ਦੇ ਤੁਰ ਜਾਣ ਦਾ ਪਤਾ ਨ ਲੱਗੇ! ਖੁਦ ਨੂੰ ਲਾਹਨਤਾਂ ਪਾਈਆਂ। 
ਏਨੇ ਵਿੱਚ ਹੀ ਇੱਕ ਹੋਰ ਕੁਮੈਂਟ  ਨਜ਼ਰ ਆਇਆ ਜਿਹੜਾ ਰਮੇਸ਼ ਕੌਸ਼ਲ ਦੇ ਨਾਮ 'ਤੇ ਹੀ ਸੀ। ਸੋਚਿਆ ਉਹਨਾਂ  ਦਾ ਬੇਟਾ ਜਾਂ ਬੇਟੀ ਜਾਂ ਕੋਈ ਦੋਸਤ ਮਿੱਤਰ ਉਹਨਾਂ ਦੀ ਪਰੋਫਾਈਲ ਚਲਾ ਰਿਹਾ ਹੋਣਾ ਹੈ। ਦਿਲ ਬੁੱਝ ਗਿਆ ਸੀ। ਫਿਰ ਵੀ ਸੋਚਿਆ ਦੇਖਾਂ ਇਸ ਵਿੱਚ ਕੀ ਲਿਖਿਆ ਹੈ। ਅਸਲ ਵਿੱਚ ਇਸ ਕੁਮੈਂਟ ਵਿੱਚ ਰਮੇਸ਼ ਕੌਸ਼ਲ ਹੁਰਾਂ ਨੇ ਇਸ ਅਫਵਾਹ ਦਾ ਖੰਡਨ ਕਰਦਿਆਂ ਦਸਿਆ ਸੀ ਕਿ ਉਹ ਤਾਂ ਠੀਕਠਾਕ ਹਨ। ਦੋ ਤਿੰਨ ਵਾਰ ਪੜ੍ਹ ਕੇ ਦਿਲ ਨੂੰ ਤਸੱਲੀ ਹੋਈ। ਲੱਗਿਆ ਜਿਵੇਂ ਕੋਈ ਗੁਆਚਿਆ ਖਜ਼ਾਨਾ ਮਿਲ ਗਿਆ ਹੋਵੇ। 
ਹੁਣ ਸੋਚਣ ਲੱਗਿਆ ਇਹ ਗੱਲ ਤੁਰੀਂ ਕਿਵੇਂ? ਅਫਵਾਹ ਸ਼ਰਾਰਤ ਨਾਲ ਵੀ ਉੱਡ ਸਕਦੀ ਹੈ ਅਤੇ ਕਿਸੇ ਭਰਮ ਭੁਲੇਖੇ ਨਾਲ ਵੀ। ਅਫਵਾਹ ਉੱਡ ਗਈ ਕਿ ਰੋਜ਼ਾਨਾ ਲੋਕ ਲਹਿਰ ਵਿੱਚ ਕੰਮ ਕਰਨ ਵਾਲੇ ਸੀਪੀਐਮ ਨਾਲ ਸਬੰਧਤ ਸਰਗਰਮ ਸਾਥੀ ਕਾਮਰੇਡ ਰਮੇਸ਼ ਕੌਸ਼ਲ ਨਹੀਂ ਰਹੇ। ਅੱਜ ਸਵੇਰੇ ਅਚਾਨਕ ਆਏ ਫੋਨ ਸੁਨੇਹਿਆਂ ਵਿੱਚ ਦੱਸਿਆ ਗਿਆ ਕਿ ਕਲ ਸ਼ਾਮੀ ਉਹਨਾਂ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਹੈ। ਕਈਆਂ ਨੇ ਪੁੱਛਿਆ ਕਿ ਕਿਤੇ ਅੰਤਿਮ ਸੰਸਕਾਰ ਅੱਜ ਤਾਂ ਨਹੀਂ ਹੋਣਾ। ਸੋਸ਼ਲ ਮੀਡੀਆ 'ਤੇ ਸੋਗ ਮਤੇ ਵੀ ਪੈ ਗਏ। ਜਾਣ ਪਛਾਣ ਵਾਲੇ ਸਾਥੀਆਂ ਨੇ ਫੇਸਬੁੱਕ ਅਤੇ ਵਾਟਸਅਪ ਰਾਹੀਂ ਪਰਿਟੀ ਸੀ। ਵਾਰ ਅਤੇ ਸਾਕ ਸਬੰਧੀਆਂ ਨਾਲ ਦੁੱਖ ਵੀ ਸਾਂਝਾ ਕੀਤਾ। ਕਈ ਪੁਰਾਣੇ ਸਾਥੀਆਂ ਨੇ ਆਪਣੇ ਪੁਰਾਣੇ ਸਮੇਂ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਮਾਹੌਲ ਗਮ ਵਾਲਾ ਬਣ ਗਿਆ। ਅਚਾਨਕ ਹੀ ਸਾਥੀ ਰਮੇਸ਼ ਕੌਸ਼ਲ ਨੇ ਅੱਜ ਸਵੇਰੇ ਫੇਸਬੁੱਕ 'ਤੇ ਸਪਸ਼ਟ ਕੀਤਾ ਕਿ ਤੁਹਾਡੀਆਂ ਪਰਿਵਾਰ  ਨਾਲ ਦੁੱਖ ਦਾ ਇਜ਼ਹਾਰ ਕਰਨ ਲਈ ਦਿਲੀ ਸ਼ੁਕਰੀਆ ਪਰ ਸਾਹਿਬ ਜੀ ਮੈਂ ਤਾਂ ਜ਼ਿੰਦਾ -ਤਾਬਿੰਦਾ ਹਾਂ।  ਬਜ਼ੁਰਗ ਪੱਤਰਕਾਰ ਅਤੇ ਪੁਰਾਣੇ ਖੱਬੇਪੱਖੀ ਸਾਥੀ ਰਮੇਸ਼ ਕੌਸ਼ਲ ਦੇ ਮਾਮਲੇ ਵਿਛਕ ਝੂਠ ਨਿਕਲੀ ਇਸ ਅਫਵਾਹ ਦੀ ਖੁਸ਼ੀ ਵਿੱਚ ਅੱਜ ਅਸੀਂ ਕੁਝ ਸਾਥੀ ਰਲ ਮਿਲ ਕੇ ਬੈਠਾਂਗੇ। ਜਿਹੜੇ ਅੱਜ ਨਾ ਪਹੁੰਚ ਸਕਣ ਉਹ ਅਗਲੀ ਵਾਰ ਦਾ ਪਰੋਗਰਾਮ ਬਣਾ ਸਕਦੇ ਹਨ।   ਕੁਲ ਮਿਲਾ ਕੇ ਸਾਥੀ ਰਮੇਸ਼ ਕੌਸ਼ਲ ਚੜਦੀ ਕਲਾ ਵਿਚ ਹਨ ਅਤੇ ਬਿਲਕੁਲ ਠੀਕ ਠਾਕ  ਹਨ। ਇਸ ਲਈ ਬਾਕੀ ਸਾਥੀ ਇਸ ਅਫਵਾਹ ਵੱਲ ਧਿਆਨ ਨਾ ਦੇਣ। 
ਮੇਰੀ ਇੱਕ ਬੇਨਤੀ ਹੈ ਛੇਤੀ ਹੀ ਆਪਾਂ ਸਾਰੇ ਪੁਰਾਣੇ ਸੱਜਣ ਮਿੱਤਰ ਮਿਲ ਬੈਠੀਏ। ਬਹਾਨਾ ਭਾਵੇਂ ਚਾਹ ਦਾ ਹੋਵੇ ਤੇ ਭਾਵੇਂ ਚੂ ਦਾ। ਪੂੰਜੀਵਾਦ ਦੀਆਂ ਉਲਝਣਾਂ ਨੇ ਸਾਡਾ ਸਾਰਿਆਂ ਦਾ ਮਿਲਣਾ ਮੁਸ਼ਕਿਲ ਕਰ ਦਿੱਤਾ ਹੈ। ਉਸ ਖੜੋਤ ਨੂੰ ਤੋੜੀਏ। ਘਟੋਘਟ ਹਫਤੇ ਵਿੱਚ ਇੱਕ ਵਾਰ ਤਾਂ ਜ਼ਰੂਰ ਮਿਲਿਆ ਕਰੀਏ। ਤੁਹਾਡੀ ਰਾਏ ਅਤੇ ਹੁੰਗਾਰਿਆਂ ਦੀ ਉਡੀਕ ਰਹੇਗੀ। 
ਨਵੀਂ ਪੀੜੀ ਦੇ ਖੱਬੇਪੱਖੀਆਂ ਅਤੇ ਪੱਤਰਕਾਰਾਂ ਨੂੰ ਵੀ ਨਿਮਰਤਾ ਸਹਿਤ ਇੱਕ ਗੁਜਾਰਿਸ਼ ਹੈ। ਰਮੇਸ਼ ਕੌਸ਼ਲ ਵਰਗੇ ਪੱਤਰਕਾਰ ਜਦੋਂ ਤੱਕ ਸਾਡੇ ਦਰਮਿਆਨ ਮੌਜੂਦ ਹਨ ਇਹਨਾਂ ਕੋਲੋਂ ਕੁਝ ਸਿੱਖ ਲਓ। ਬਾਰ ਬਾਰ ਇਹੋਜਿਹੇ ਗੁਣੀ ਵਿਅਕਤੀ ਨਹੀਂ ਆਇਆ ਕਰਦੇ ਦੁਨੀਆ ਵਿੱਚ। ਇਹਨਾਂ ਕੋਲੋਂ ਸਿੱਖ ਲਓ- ਪੱਤਰਕਾਰੀ ਦੇ ਗੁਰ, ਅਨੁਵਾਦ ਦੇ ਗੁਰ, ਪ੍ਰੈਸ ਕਾਨਫਰੰਸਾਂ ਵਿੱਚ ਬੜੀ ਹੀ ਨਰਮੀ ਨਾਲ ਤਿੱਖੇ ਸੁਆਲ ਪੁੱਛਣ  ਦੇ ਗੁਰ--ਬੜਾ ਖਜ਼ਾਨਾ ਹੈ ਅਜਿਹੇ ਲੋਕਾਂ ਕੋਲ। ਕੁਝ ਖੱਟ ਲਓ। ਇਹਨਾਂ ਨੂੰ ਇਹਨਾਂ ਦੀਆਂ ਜਾਗਦੀਆਂ ਜ਼ਮੀਰਾਂ ਨੇ ਉਹ ਕੁਝ ਭਾਵੇਂ ਨਹੀਂ ਬਣਾਉਣ ਦਿੱਤਾ ਜਿਸਨੂੰ ਦੁਨੀਆ ਸਫਲਤਾ ਸਮਝਦੀ ਹੈ ਪਰ ਇਹ ਲੋਕ ਅੱਜ ਵੀ ਵੱਡੇ ਵੱਡੇ ਅਮੀਰਾਂ ਤੋਂ ਕੀਤੇ ਜ਼ਿਆਦਾ ਉੱਚੇ ਰੁਤਬਿਆਂ 'ਤੇ ਹਨ। ਜਿਵੇਂ ਆਖ ਰਹੇ ਹੋਣ:
ਹਮ ਫ਼ਕੀਰੋਂ ਸੇ ਦੋਸਤੀ ਕਰ ਲੋ; 
ਗੁਰ ਸਿੱਖਾ ਦੇਂਗੇ ਬਾਦਸ਼ਾਹੀ ਕੇ। 


Tuesday, November 29, 2016

ਨੋਟਬੰਦੀ ਵਿਰੁੱਧ ਪੰਜਾਬ ਭਰ ਵਿੱਚ ਤਿੱਖੇ ਰੋਸ ਅਤੇ ਰੋਹ ਦਾ ਪ੍ਰਗਟਾਵਾ

ਲੁਧਿਆਣਾ ਵੀ ਵਿੱਚ ਰੈਲੀ ਮਗਰੋਂ ਰੋਸ ਮਾਰਚ ਵੀ ਕੱਢਿਆ 
ਚੰਡੀਗੜ੍ਹ//ਲੁਧਿਆਣਾ:: 28 ਨਵੰਬਰ 2016: (ਪੰਜਾਬ ਸਕਰੀਨ ਬਿਊਰੋ): 
ਨੋਟਬੰਦੀ ਦੇ ਅੰਧ ਭਗਤ ਸਮਰਥਕਾਂ ਵੱਲੋਂ ਇਸ ਦੇ ਹੱਕ ਵਿੱਚ ਲੰਗੜੀਆਂ ਦਲੀਲਾਂ ਦੀ ਮੁਹਿੰਮ ਅਤੇ ਜਨੂੰਨੀ ਹਨੇਰੀ ਦੇ ਬਾਵਜੂਦ ਖੱਬੀਆਂ ਧਿਰਾਂ ਨੇ ਇਸ ਤੁਗਲਕੀ ਫੁਰਮਾਨ ਦਾ ਤਿੱਖਾ ਵਿਰੋਧ ਕੀਤਾ ਲੋਕ ਰੋਹ ਦੀ ਇਤਿਹਾਸਿਕ ਤਰਜਮਾਨੀ ਕੀਤੀ। ਲੁਧਿਆਣਾ, ਰਾਏਕੋਟ, ਜਗਰਾਓਂ, ਜਲਾਲਾਬਾਦ, ਸਮਰਾਲਾ, ਰੋਪੜ, ਆਨੰਦਪੁਰ ਸਾਹਿਬ, ਨੰਗਲ, ਖਰੜ, ਮੁਹਾਲੀ, ਡੇਰਾ ਬਸੀ, ਹੁਸ਼ਿਆਰਪੁਰ, ਗੜ੍ਹਸ਼ੰਕਰ, ਜਲੰਧਰ, ਨਕੋਦਰ, ਕਪੂਰਥਲਾ, ਬੰਗਾ, ਨਵਾਂ ਸ਼ਹਿਰ, ਬਟਾਲਾ, ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਮੋਗਾ, ਮੁਕਤਸਰ, ਮਾਨਸਾ, ਬਠਿੰਡਾ, ਸੰਗਰੂਰ, ਬਰਨਾਲਾ, ਸੁਨਾਮ, ਪਟਿਆਲਾ, ਰਾਜਪੁਰਾ ਅਤੇ ਕਈ ਹੋਰ ਥਾਵਾਂ ਪ੍ਰਭਾਵਸ਼ਾਲੀ ਰੈਲੀਆਂ, ਧਰਨੇ ਤੇ ਮੁਜ਼ਾਹਰੇ ਕਰਕੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ। ਲੁਧਿਆਣਾ ਦੇ ਰੇਲਵੇ ਸਟੇਸ਼ਨ  ਤੇ ਹੋਈ ਰੈਲੀ ਮੌਕੇ ਪੁਲਿਸ ਵਾਲੇ ਵੀ ਕਾਮਰੇਡ ਬੁਲਾਰਿਆਂ ਦੀਆਂ ਗੱਲਾਂ ਨੂੰ ਬੜੇ  ਸੁਣਦੇ ਅਤੇ  ਹਿਲਾਂਦੇ ਦੇਖੇ ਗਏ। 
ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ ਐਮ, ਆਰ ਐਮ ਪੀ ਆਈ ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਸੱਦੇ 'ਤੇ ਨੋਟਬੰਦੀ ਕਾਰਨ ਲੋਕਾਂ, ਖਾਸਕਰ ਕਿਰਤੀ ਜਮਾਤ ਨੂੰ ਆ ਰਹੀਆਂ ਮੁਸ਼ਕਿਲਾਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਸਾਂਝੀਆਂ ਰੈਲੀਆਂ, ਮੁਜ਼ਾਹਰੇ, ਧਰਨੇ ਅਤੇ ਰੋਸ ਮਾਰਚ ਕਰਨ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। 28 ਨਵੰਬਰ ਦਾ ਇਹ ਦਿਨ ਸਨਅਤੀ ਕਾਮਿਆਂ, ਛੋਟੇ ਤੇ ਦਰਮਿਆਨੇ ਸਨਅਤਕਾਰਾਂ, ਕਿਸਾਨਾਂ ਤੇ ਖੇਤ ਮਜ਼ਦੂਰਾਂ ਅਤੇ ਘਰੇਲੂ ਔਰਤਾਂ ਨੇ ਕਾਲੇ ਦਿਵਸ ਵਜੋਂ ਮਨਾਇਆ, ਜਿਨ੍ਹਾਂ ਅੱਗੇ ਨੋਟਬੰਦੀ ਕਾਰਨ ਮੁਸੀਬਤਾਂ ਦਾ ਪਹਾੜ ਖੜਾ ਹੋ ਗਿਆ ਹੈ। 
ਇਨ੍ਹਾਂ ਰੇਲੀਆਂ ਅਤੇ ਮੁਜ਼ਾਹਰਿਆਂ ਨੂੰ ਸੀ ਪੀ ਆਈ ਦੇ ਸੂਬਾ ਸਕੱਤਰ ਸਾਥੀ ਹਰਦੇਵ ਅਰਸ਼ੀ, ਸੀ ਪੀ ਆਈ ਐੱਮ ਦੇ ਸੂਬਾ ਸਕੱਤਰ ਸਾਥੀ ਚਰਨ ਸਿੰਘ ਵਿਰਦੀ, ਆਰ ਐੱਮ ਪੀ ਆਈ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਸੂਬਾ ਸਕੱਤਰ ਸਾਥੀ ਗੁਰਮੀਤ ਸਿੰਘ ਬਖਤਪੁਰਾ ਤੋਂ ਇਲਾਵਾ ਡਾ. ਜੋਗਿੰਦਰ ਦਿਆਲ, ਬੰਤ ਬਰਾੜ, ਭੁਪਿੰਦਰ ਸਾਂਬਰ, ਗੁਰਨਾਮ ਕੰਵਰ, ਗੁਰਮੇਜ ਸਿੰਘ, ਰੂਪ ਚੰਦ ਚੰਨੋ, ਗੁਰਚੇਤਨ ਸਿੰਘ ਬਾਸੀ, ਸੁਖਵਿੰਦਰ ਸਿੰਘ ਸੇਖੋਂ, ਹਰਕੰਵਲ ਸਿੰਘ, ਰਘਬੀਰ ਸਿੰਘ, ਕੁਲਵੰਤ ਸਿੰਘ ਸੰਧੂ, ਸੁਖਦਰਸ਼ਨ ਨੱਤ, ਭਗਵੰਤ ਸਮਾਓਂ ਅਤੇ ਰੁਲਦੂ ਸਿੰਘ ਮਾਨਸਾ ਸਮੇਤ ਚੌਹਾਂ ਪਾਰਟੀਆਂ ਦੇ ਹੋਰਨਾਂ ਸੀਨੀਅਰ ਆਗੂਆਂ ਨੇ ਸੰਬੋਧਨ ਕੀਤਾ। 
ਲੁਧਿਆਣਾ ਦੀ ਰੈਲੀ ਵਿੱਚ ਕਾਮਰੇਡ ਸੁਖਵਿੰਦਰ ਸੇਖੋਂ ਨੇ ਕਿਹਾ ਕਿ ਆਏ ਦਿਨ ਮਨ ਕੀ ਬਾਤ ਕਰਨ ਵਾਲਾ ਸੰਸਦ ਨੂੰ ਫੇਸ ਕਰਨ ਤੋਂ ਦੌੜ ਜਾਂਦਾ ਹੈ। ਮਾਸਟਰ ਫ਼ਿਰੋਜ਼ ਨੇ ਕਿਹਾ ਕਿ ਸੰਨ 2018-19 ਵਿੱਚ ਇਹ ਸਰਕਾਰ ਆਪਣੇ ਨਾਪਾਕ ਮਨਸੂਬਿਆਂ ਨੂੰ ਪੂਰਾ ਕਰਨ ਲਈ ਖੂਨੀ ਦੰਗੇ ਵੀ ਕਰਵਾ ਸਕਦੀ ਹੈ। ਬੁਲਾਰਿਆਂ ਨੇ ਕਿਹਾ ਕਿ ਕਾਲੇ ਧਨ 'ਤੇ ਰੋਕ ਲਾਉਣ ਦੇ ਨਾਂਅ 'ਤੇ ਮੋਦੀ ਸਰਕਾਰ ਵੱਲੋਂ 500 ਅਤੇ 1000 ਰੁਪਏ ਦੇ ਕਰੰਸੀ ਨੋਟਾਂ ਦੀ ਨੋਟਬੰਦੀ ਦੇ ਫੈਸਲੇ ਨਾਲ ਕਾਰਪੋਰੇਟ ਘਰਾਣਿਆਂ, ਟੈਕਸ ਚੋਰਾਂ, ਡਰੱਗ ਮਾਫੀਆ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੁਕਸਾਨ ਦੀ ਥਾਂ ਫਾਇਦਾ ਹੋਇਆ ਹੈ। ਇਸ ਨੋਟਬੰਦੀ ਕਾਰਨ ਉਨ੍ਹਾਂ ਨੂੰ ਲੋਕਾਂ ਦੀ ਲੁੱਟ ਕਰਨ ਦਾ ਇੱਕ ਹੋਰ ਮੌਕਾ ਮਿਲ ਗਿਆ ਹੈ। ਦੂਸਰੇ ਪਾਸੇ ਦਿਹਾੜੀਦਾਰ ਕਾਮਿਆਂ, ਛੋਟੇ ਦੁਕਾਨਦਾਰਾਂ ਤੇ ਵਪਾਰੀਆਂ, ਛੋਟੇ ਤੇ ਦਰਮਿਆਨੇ ਕਾਰਖਾਨੇਦਾਰਾਂ, ਘਰੇਲੂ ਔਰਤਾਂ, ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਕਿਰਤੀ ਜਮਾਤ ਦੇ ਹੋਰਨਾਂ ਵਰਗਾਂ 'ਤੇ ਮੁਸੀਬਤਾਂ ਦੇ ਪਹਾੜ ਟੁੱਟ ਪਏ ਹਨ। ਬੈਂਕਾਂ ਅੱਗੇ ਕਤਾਰਾਂ ਵਿੱਚ ਖੜੇ ਇਸ ਵਰਗ ਦੇ 150 ਤੋਂ ਵੱਧ ਲੋਕ ਮੌਤ ਦੇ ਮੂੰਹ ਵਿੱਚ ਜਾ ਪਏ ਹਨ। 
ਆਗੂਆਂ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਇਹ ਦਾਅਵਾ ਗੁੰਮਰਾਹਕੁਨ ਹੈ ਕਿ ਇਸ ਨੋਟਬੰਦੀ ਨਾਲ ਕਾਲੇ ਧਨ 'ਤੇ ਰੋਕ ਲੱਗੇਗੀ, ਆਰਥਿਕ ਪ੍ਰਗਤੀ ਹੋਵੇਗੀ, ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ, ਮਹਿੰਗਾਈ ਅਤੇ ਅੱਤਵਾਦ ਨੂੰ ਨਕੇਲ ਪਵੇਗੀ। ਆਗੂਆਂ ਨੇ ਕਿਹਾ ਕਿ ਜਿਨ੍ਹਾਂ ਕੋਲ ਕਾਲਾ ਧਨ ਹੈ, ਉਹ ਉਸ ਨੂੰ ਬਦੇਸ਼ੀ ਬੈਂਕਾਂ ਵਿੱਚ ਰੱਖ ਰਹੇ ਹਨ। ਇਹ ਕਾਲਾ ਧਨ ਉਨ੍ਹਾਂ ਡਰੱਗ ਸਮਗਲਿੰਗ ਅਤੇ ਬੇਨਾਮੀ ਜਾਇਦਾਦਾਂ 'ਤੇ ਲਾਇਆ ਹੋਇਆ ਹੈ। ਵੱਡੇ ਕਾਰੋਬਾਰੀ ਘਰਾਣੇ ਪਬਲਿਕ ਸੈਕਟਰ ਦੀਆਂ ਬੈਂਕਾਂ ਦੇ ਲੱਖਾਂ ਕਰੋੜਾਂ ਰੁਪਏ ਹੜੱਪ ਗਏ ਹਨ। ਪਰ ਇਸ ਦੇ ਬਾਵਜੂਦ ਮੋਦੀ ਸਰਕਾਰ ਨੇ ਇਨ੍ਹਾਂ ਵੱਡੇ ਘਰਾਣਿਆਂ ਦਾ 1.14 ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਨ ਦਾ ਫੈਸਲਾ ਲਿਆ ਹੈ। ਇਸ ਤਰ੍ਹਾਂ ਮੋਦੀ ਸਰਕਾਰ ਨੇ ਇਨ੍ਹਾਂ ਘਰਾਣਿਆਂ ਨੂੰ ਜਨਤਕ ਧਨ ਲੁੱਟਣ 'ਚ ਖੁੱਲ੍ਹੀ ਮਦਦ ਕੀਤੀ ਹੈ। 
ਖੱਬੀਆਂ ਪਾਰਟੀਆਂ ਨੇ ਮੰਗ ਕੀਤੀ ਕਿ ਮੋਦੀ ਸਰਕਾਰ ਬੈਂਕਾਂ, ਡਾਕਘਰਾਂ ਅਤੇ ਏ ਟੀ ਐੱਮ ਮਸ਼ੀਨਾਂ 'ਚ ਕਰੰਸੀ ਨੋਟ ਢੁੱਕਵੀਂ ਮਾਤਰਾ 'ਚ ਉਪਲੱਬਧ ਕਰਵਾਏ ਜਾਣ ਤਾਂ ਕਿ ਆਮ ਲੋਕ ਆਪਣੀਆਂ ਨਿੱਤ ਵਰਤੋਂ ਦੀਆਂ ਲੋੜਾਂ ਅਸਾਨੀ ਨਾਲ ਪੂਰੀਆਂ ਕਰ ਸਕਣ। ਜਦ ਤੱਕ ਨਵੀਂ ਕਰੰਸੀ ਸਹੀ ਮਾਤਰਾ ਵਿੱਚ ਉਪਲੱਬਧ ਨਹੀਂ ਹੋ ਜਾਂਦੀ, ਤੱਦ ਤੱਕ ਪੁਰਾਣੇ ਨੋਟ ਵਰਤਣ ਦੀ ਇਜਾਜ਼ਤ ਦਿੱਤੀ ਜਾਵੇ। ਆਗੂਆਂ ਨੇ ਪੰਜਾਬ ਦੇ ਲੋਕਾਂ ਨੂੰ ਮੋਦੀ ਸਰਕਾਰ ਦੀਆਂ ਲੋਕ ਦੋਖੀ, ਫਿਰਕੂ ਅਤੇ ਫਾਸ਼ੀਵਾਦੀ ਨੀਤੀਆਂ ਵਿਰੁੱਧ ਇੱਕਮੁੱਠ ਹੋ ਕੇ ਮੈਦਾਨ ਵਿੱਚ ਡਟਣ ਦਾ ਸੱਦਾ ਦਿੱਤਾ।
ਲੁਧਿਆਣਾ ਵਿੱਚ ਖੱਬੀਆਂ ਧਿਰਾਂ ਦਾ ਵਿਰੋਧ ਪਹਿਲਾਂ ਰੇਲਵੇ ਸਟੇਸ਼ਨ ਤੇ ਹੋਈ ਰੈਲੀ ਵਿੱਚ ਪ੍ਰਗਟ  ਕਰੀਬ ਤਿੰਨ ਘੰਟਿਆਂ ਤੱਕ ਚੱਲੀ। ਇਸ ਤੋਂ ਬਾਅਦ ਖੱਬੀਆਂ ਧਿਰਾਂ ਦੇ ਸਾਰੇ ਵਰਕਰ ਬੜੇ ਹੀ ਅਮਨ ਅਮਾਨ ਨਾਲ ਘੰਟਾ ਘਰ ਤੀਕ  ਗਏ ਜਿੱਥੇ ਕਾਫੀ ਦੇਰ ਨਾਅਰੇਬਾਜ਼ੀ ਹੋਈ। 

Wednesday, September 02, 2015

ਸਰਕਾਰ ਲੋਕਾਂ ਦੇ ਗੁੱਸੇ ਤੋਂ ਸਬਕ ਸਿੱਖੇ

ਦੇਸ਼ ਵਿਆਪੀ ਹੜਤਾਲ ਨੇ ਦਿੱਤਾ ਦੇਸ਼ ਭਰ ਚੋਂ ਇਹੀ ਸੁਨੇਹਾ 
ਲੁਧਿਆਣਾ: 2 ਸਤੰਬਰ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਇਹ ਗੱਲ ਸਮੂਹ ਕੌਮੀ ਟ੍ਰੇਡ ਯੂਨੀਅਨਾਂ ਦੇ ਸੱਦੇ ਤੇ ਮਜ਼ਦੂਰਾਂ ਵਲੋਂ ਅੱਜ ਸਫ਼ਲ ਹੜਤਾਲ ਦੇ ਮੌਕੇ ਤੇ ਵੱਖ ਵੱਖ ਮਜ਼ਦੂਰ ਆਗੂਆਂ ਨੇ ਬੋਲਦਿਆਂ ਕਹੀ। ਹੜਤਾਲ ਵਿੱਚ ਏਟਕ, ਸੀਟੂ, ਇੰਟਕ, ਸੀਟੀਯੂ, ਅਤੇ ਹੋਰ ਕਈ ਜੱਥੇਬੰਦੀਆਂ ਨਾਲ ਸਬੰਧਤ ਕਾਮੇ ਸ਼ਾਮਿਲ ਹੋਏ। ਉਹ ਆਪਣੇ ਅਦਾਰਿਆਂ ਦੇ ਬਾਹਰ ਰੈਲੀਆਂ ਕਰਨ ਉਪਰੰਤ ਬੱਸ ਅੱਡੇ ਤੇ ਇੱਕਠੇ ਹੋਏ ਅਤੇ ਰੈਲੀ ਕੀਤੀ, ਜਿਸਦੀ ਪਰਧਾਨਗੀ ਕਾਮਰੇਡ ਉਮ ਪਰਕਾਸ਼ ਮਹਿਤਾ-ਏਟਕ, ਕਾਮਰੇਡ ਜਗਦੀਸ਼ ਚੰਦ-ਸੀਟੂ, ਸ: ਸਵਰਨ ਸਿੰਘ - ਇੰਟਕ, ਸ: ਪਰਮਜੀਤ ਸਿੰਘ - ਸੀ ਟੀ ਯੂ, ਨੇ ਕੀਤੀ। 
ਇਸ ਮੌਕੇ ਤੇ ਬੋਲਦਿਆਂ ਕਾਮਰੇਡ ਇੰਦਰਜੀਤ ਸਿੰਘ ਗਰੇਵਾਲ-ਪਰਧਾਨ ਸੀ ਟੀ ਯੂ ਪੰਜਾਬ, ਡੀ ਪੀ ਮੌੜ-ਏਟਕ, ਕਾਮਰੇਡ ਜਤਿੰਦਰ ਪਾਲ ਸਿੰਘ - ਸੀਟੂ, ਸਵਰਣ ਸਿੰਘ- ਇੰਟਕ,  ਸ: ਪਰਮਜੀਤ ਸਿੰਘ - ਸੀ ਟੀ ਯੂ, ਨੇ ਕਿਹਾ ਕਿ ਸਰਕਾਰ ਵਲੋਂ ਲਗਾਤਾਰ ਲਏ ਜਾ ਰਹੇ ਫ਼ੈਸਲੇ ਸਰਕਾਰ ਦੀਆਂ ਆਰਥਿਕ ਨੀਤੀਆਂ ਵਿੱਚ ਸੱਜੇਪੱਖੀ ਬਦਲਾਅ ਨੂੰ ਸਾਫ਼ ਦਰਸਾਂਦੇ ਹਨ। ਸਰਕਾਰ ਕੋਮਾਂਤ੍ਰੀ ਵਿੱਤੀ ਸੰਸਥਾਵਾਂ ਦੀਆਂ ਹਿਦਾਇਤਾਂ ਅਨੁਸਾਰ ਫ਼ੈਸਲੇ ਲੈ ਰਹੀ ਹੈ। ਵੱਧ ਰਹੀਆਂ ਕੀਮਤਾਂ ਆਮ ਆਦਮੀ ਦੀ ਜ਼ਿੰਦਗੀ ਨੂੰ ਦੂਭਰ ਬਣਾ ਰਹੀਆਂ ਹਨ ਅਤੇ ਖੇਤੀ ਵਿੱਚ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ ਜੋ  ਕਿ ਕਿਸਾਨਾਂ ਵਲੋਂ ਵੱਡੀ ਗਿਣਤੀ ਵਿੱਚ ਕਰਜ਼ਈ ਹੋ ਕੇ ਆਤਮ ਹੱਤਿਆਵਾਂ ਕਰਨ ਤੋਂ ਸਾਫ਼ ਨਜ਼ਰ ਆਉਂਦਾ ਹੈ। ਇੱਕ ਰਿਪੋਰਟ ਮੁਤਾਬਕ 100 ਪਰਿਵਾਰਾਂ ਦੇ ਕੋਲ 22 ਲੱਖ ਕਰੋੜ ਧਨ ਹੈ ਜਦੋਂ ਕਿ 70% ਅਬਾਦੀ ਹਰ ਰੋਜ਼ 16 ਰੁਪਏ 60 ਪੈਸੇ ਤੇ ਗੁਜ਼ਾਰਾ ਕਰਦੀ ਹੈ। ਨੌਕਰੀਆਂ ਵਿੱਚ ਕਮੀ ਆਉਣ ਦੇ ਕਾਰਨ ਬੇਰੁਜ਼ਗਾਰੀ 10 ਕਰੋੜ ਦਾ ਆਂਕੜਾ ਪਾਰ ਕਰ ਗਈ ਹੈ। ਜਦੋਂ ਇੱਕ ਪਾਸੇ ਅਮੀਰਾਂ ਦੇ ਕੋਲ ਧੰਨ ਲਗਾਤਾਰ 
ਵੱਧ ਰਿਹਾ ਹੈ ਪਰ ਦੂਜੇ ਪਾਸੇ 30 ਪ੍ਰਤੀਸ਼ਤ ਅਬਾਦੀ ਦੋ ਵਕਤ ਦੀ ਰੋਟੀ ਵੀ ਨਹੀਂ ਖਾ ਸਕਦੀ ਤੇ ਦੇਸ਼ ਦੀ 85 ਪ੍ਰਤੀਸ਼ਤ ਅਬਾਦੀ ਸਿਹਤ ਸੇਵਾਵਾਂ, ਪੀਣ ਨੂੰ ਸਾਫ਼ ਪਾਣੀ, ਚੰਗੀ ਸਿੱਖਿਆ ਅਤੇ ਕਈ ਹੋਰ ਜ਼ਰੂਰੀ ਲੋੜਾਂ ਤੋਂ ਵਾਂਝੀ ਹੈ। ਪਰੰਤੂ ਦੇਸ਼ ਦਾ ਪ੍ਰਧਾਨ ਮੰਤਰੀ ਖੁਲ੍ਹੇ ਆਮ ਕਾਰਪੋਰੇਟ ਜਗਤ ਦੀ ਹਿਮਾਇਤ ਕਰ ਰਿਹਾ ਹੈ। ਅਸੁੱਰਖਿਆ ਵੱਧ ਰਹੀ ਹੈ। ਦੂਜੇ ਪਾਸੇ ਸਰਕਾਰ ਸਾਰੇ ਕਿਤਿੱਆਂ ਨੂੰ ਠੇਕੇਦਾਰਾਂ ਨੂੰ ਸੌਪ ਰਹੀ ਹੈ; ਲੇਬਰ  ਵੀ ਠੇਕੇਦਾਰਾਂ ਦੇ ਰਹਿਮੋਕਰਮ ਤੇ ਛੱਡ ਦਿੱਤੀ ਗਈ ਹੈ। ਯੂਨੀਅਨ ਬਨਾਉਣ ਦੇ ਅਧਿਕਾਰ ਤੇ ਸੱਟ ਮਾਰੀ ਜਾ ਰਹੀ ਹੈ ਅਤੇ ਕਾਨੂੰਨ ਵਿੱਚ ਪਰੀਵਰਤਨ ਕਰਕੇ ਯੂਨੀਅਨ ਬਨਾਉਣ ਤੋਂਂ ਰੋਕਣ ਦੇ ਲਈ ਮਜ਼ਦੂਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਦੇਸ਼ ਦੇ ਕੌਮੀ ਸੋਮੇ ਕੋਮਾਂਤ੍ਰੀ ਅਤੇ ਕੌਮੀ ਕਾਰਪੋਰਟਾਂ ਨੂੰ ਕੌਡੀਆਂ ਦੇ ਭਾਅ ਦਿੱਤੇ ਜਾ ਰਹੇ ਹਨ। 
ਖੁਦਰਾ ਵਪਾਰ ਵਿੱਚ ਵਿਦੇਸ਼ੀ ਪੂੰਜੀ ਨੂੰ ਖੱਲ ਦੇਣ ਦੇ ਨਾਲ  ਛੋਟੇ ਵਪਾਰੀ, ਦੁਕਾਨਦਾਰ, ਛੋਟੇ ਉਦੱਮੀ, ਛੋਟੇ ਤੇ ਮੱਧਮ ਕਿਸਾਨ ਰੁਲ ਜਾਣਗੇ। ਸਿਰਫ਼ ਇੱਕ ਸਾਲ ਦੇ ਰਾਜ ਭਾਗ ਦੇ ਅੰਦਰ ਹੀ ਸਰਕਾਰ ਦੇ ਵੱਡੇ ਮੰਤਰੀਆਂ ਦੇ ਭ੍ਰਿਸ਼ਟਾਚਾਰ ਵਿੱਚ ਲਿਪਤ ਪਾਏ ਗਏ ਹਨ। ਇਸ ਕਾਰਨ ਸਰਕਾਰੀ ਖਜਾਨੇ ਤੇ ਦੇਸ਼ ਦੀ ਸੰਪਤੀ ਨੂੰ ਅਥਾਹ ਨੁਕਸਾਨ ਹੋ ਰਿਹਾ ਹੈ। ਇਸ ਹੜਤਾਲ ਰਾਹੀਂ ਦੇਸ਼ ਭਰ ਦੇ ਕਾਮੇ ਮੰਗ ਕਰਦੇ ਹਨ  ਕਿ ਵਧ ਰਹੀਆਂ ਕੀਮਤਾਂ ਨੂੰ ਨੱਥ ਪਾਈ ਜਾਵੇ, ਕਿਰਤ ਕਾਨੂੰਨਾਂ ਦੀ ਉਲੰਘਣਾ ਬੰਦ ਕੀਤੀ ਜਾਵੇ, ਸਾਰੇ ਕਾਮਿਆਂ ਦੇ ਲਈ ਡਾਕਟਰੀ ਇਲਾਜ, ਪੈਨਸ਼ਨ, ਗਰੈਚੁਟੀ, ਪ੍ਰਾਵੀਡੈੰਟ ਫ਼ੰਡ ਅਤੇ ਬੋਨਸ ਯਕੀਨੀ ਬਣਾਇਆ ਜਾਵੇ। 
ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਬੰਦ ਕੀਤੀਆਂ ਜਾਣ। ਸਾਰੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਐਨ ਆਰ ਐਚ ਐਮ ਕਾਮਿਆਂ ਨੂੰ ਵੀ ਪੱਕਾ ਕੀਤਾ ਜਹਵੇ, 1-1-2004 ਤੋਂ ਲਾਗੂ ਨਵੀਂ ਪੈਨਸ਼ਨ ਸਕੀਮ ਬੰਦ ਕਰਕੇੇ ਪੁਰਾਣੀ ਹੀ ਲਾਗੂ ਕੀਤੀ ਜਾਵੇ। ਸਰਕਾਰੀ ਅਦਾਰਿਆਂ ਦਾ ਨਿਜੀਕਰਨ ਬੰਦ ਕੀਤਾ ਜਾਏ। ਇਸ ਮੌਕੇ ਬੋਲਦਿਆਂ  ਕਾ ਨਰੇਸ਼ ਗੌੜ, ਚਰਨ ਸਰਾਭਾ ਐਸ ਕੇ ਤਿਵਾੜੀ ਗੁਰਨਾਮ ਸਿੱਧੂ, ਡਾ ਅਰੁਣ ਮਿੱਤਰਾ, ਸੂਭਾਸ਼ ਰਾਨੀ - ਆਂਗਨਵਾੜੀ, ਗੁਰਮੇਲ ਮੈਡਲੇ, ਤਰਸੇਮ ਜੋਧਾਂ ਨੇ ਅੱਗੇ ਮੰਗ ਕੀਤੀ ਕਿ ਗੈਰ ਹੁਨਰਮੰਦ ਕਾਮਿਆਂ ਲਈ ਘੱਟੋ ਘੱਟ ਉਜਰਤ 15,000/- ਰੁਪਏ, ਅਰਧ ਹੁਨਰਮੰਦ ਲਈ 20,000/- ਰੁਪਏ ਅਤੇ ਹੁਨਰਮੰਦ ਕਾਮਿਆਂ ਦੇ ਲਈ 25,000/- ਰੁਪਏ ਤੈਅ ਕੀਤੀ ਜਾਏ। ਇਹ ਮੰਗ ਭਾਰਤੀ ਲੇਬਰ ਕਾਨਫ਼੍ਰੰਸ ਦੇ ਅਨੁਸਾਰ ਹੈ ਜਿਸਦੇ ਮੁਤਾਬਿਕ ਗੈਰ ਹੁਨਰਮੰਦ ਮਜ਼ਦੂਰ ਨੂੰ 20,000/- ਰੁਪਏ ਦੇਣ ਦੀ ਗੱਲ ਕਹੀ ਗਈ ਸੀ ਤੇ ਸੁਪਰੀਮ ਕੋਰਟ ਨੇ ਇਸਦੇ ਵਿੱਚ 25% ਦਾ ਵਾਧਾ ਕਰਨ ਬਾਰੇ ਕਿਹਾ। ਪਰ ਅਸੀ ਤਾਂ ਕੇਵਲ 15,000 ਰੁਪਏ ਹੀ ਮੰਗ ਰਹੇ ਹਾਂ। ਪਰ ਸਰਕਾਰ ਲੇਬਰ ਕਾਨਫ਼੍ਰੰਸ ਦੀਆਂ ਇਹਨਾਂ ਮੰਨੀਆਂ ਗੱਲਾਂ ਤੋਂ ਭੱਜ ਰਹੀ ਹੈ। ਇਸਤੋਂ ਇਲਾਵਾ ਸਿਹਤ ਖੋਜ ਸੰਸਥਾ ਇੰਡੀਅਨ ਕੌਂਸਲ ਫ਼ਾਰ ਮੈਡੀਕਲ ਰਿਸਰਚ ਦੇ ਮੁਤਾਬਿਕ ਹਰ ਰੋਜ਼ ਇੱਕ  ਬੰਦੇ ਨੂੰ ਜੀਣ ਦੇ ਲਈ 2100 ਕੈਲੋਰੀਆਂ ਦੀ ਲੋੜ ਹੈ ਜਿਹੜੀਆਂ ਕਿ ਅੱਜ ਦੀ ਮਹਿੰਗਾਈ ਵਿੱਚ ਇੱਨੀ ਥੋੜੀਆਂ ਤਨਖ਼ਾਵਾਂ ਦੇ ਨਾਲ ਪੂਰੀ ਨਹੀਂ ਹੁੰਦੀ। ਬੁਲਾਰਿਆਂ ਨੇ ਕਿਹਾ ਕਿ ਲੇਬਰ ਕਾਨੂੰਨਾਂ ਪੂਰੀ ਤਰਾਂ ਲਗੂ ਕੀਤੇ ਜਾਣ। ਉਹਨਾਂ ਅੱਗੇ ਮੰਗ ਕੀਤੀ ਕਿ ਆਸ਼ਾ, ਆਂਗਨਵਾੜੀ ਅਤੇ ਮਿੱਡ ਡੇ ਮੀਲ ਵਿੱਚ ਕੰਮ ਕਰ ਰਹੀਆਂ ਇਸਤਰੀ ਮੁਲਾਜ਼ਮਾਂ ਨੂੰ ਵੀ ਪੱਕਾ ਕੀਤਾ ਜਾਵੇ। 
ਅੱਜ ਦੀ ਹੜਤਾਲ ਵਿੱਚ ਹੋਰਾਂ ਤੋਂ ਇਲਾਵਾ ਸਨਅੱਤੀ ਮਜ਼ਦੂਰ, ਉਸਾਰੀ ਮਜ਼ਦੂਰ, ਹੌਜ਼ਰੀ ਮਜ਼ਦੂਰ, ਰੋਡਵੇਜ਼ ਕਾਮੇ, ਬੈਂਕ, ਬਿਜਲੀ, ਆਸ਼ਾ ਵਰਕਰ, ਨਗਰ ਨਿਗਮ ਦੇ ਮਲਾਜ਼ਮ, ਬੀ ਐਸ ਐਨ ਐਲ ਕਾਮੇ, ਪੀ ਐਸ ਐਸ ਐਫ਼, ਦਰਜਾ ਚਾਰ, ਪਬਲਿਕ ਹੈਲਥ ਕਾਮੇ ਅਤੇ ਕਈ ਹੋਰ ਗੈਰ ਜੱਥੇਬੰਦ ਖੇਤਰਾਂ ਦੇ ਨੁਮਾਇੰਦੇ ਅਤੇ ਆਗੂ ਸ਼ਾਮਿਲ ਹੋਏ। ਉਪਰੋਕਤ ਤੋਂ ਇਲਾਵਾ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਲ ਕਾਮਰੇਡ ਸਨ ਹਨੁਮਾਨ ਪਰਸਾਦ ਦੂਬੇ, ਬਲਰਾਮ, ਰਮਿੰਦਰ ਸਿੰਘ, ਦਲਜੀਤ ਸ਼ਾਹੀ, ਦੇਵ ਰਾਜ, ਸੁਦੇਸ਼ਵਰ, ਸਮਰ ਬਹਾਦੁਰ, ਸੁਬੇਗ ਸਿੰਘ, ਮਨਜੀਤ ਸਿੰਘ, ਗੁਰਨਾਮ ਗਿੱਲ, ਵਿਜੈ ਕੁਮਾਰ, ਕੇਵਲ ਕਿ੍ਰਸ਼ਨ, ਫ਼ਿਰੋਜ਼ ਮਾਸਟਰ, ਲੱਡੂ ਸ਼ਾਹ, ਕਾਮੇਸ਼ਵਰ ਯਾਦਵ, , ਰਮੇਸ਼ ਰਤਨ, ਮਨਜੀਤ ਸਿੰਘ ਰੋਡਵੇਜ਼, ਸ਼੍ਰੀ ਗੁਰਬਖਸ਼ ਰਾਏ, , ਸੁਰੇਸ਼ ਸੂਦ, ਸਰਬਜੀਤ ਸਿੰਘ ਸਰਹਾਲੀ, ਰਾਜਾ ਰਾਮ, ਗੁਰਦੀਪ ਸਿੰਘ ਕਲਸੀ। 

Thursday, August 27, 2015

ਦੋ ਸਤੰਬਰ ਦੀ ਹੜਤਾਲ ਰੋਕਣ ਦੀਆਂ ਕਰੀਬ ਸਾਰੀਆਂ ਕੋਸ਼ਿਸ਼ਾਂ ਨਾਕਾਮ

ਕੌਮੀ ਹੜਤਾਲ ਦੇ ਹੁੰਗਾਰੇ ਵੱਜੋਂ ਲੁਧਿਆਣਾ ਵਿੱਚ ਬਸ ਅੱਡੇ ਅੱਗੇ ਹੋਵੇਗੀ ਰੈਲੀ 
ਲੁਧਿਆਣਾ: 27 ਅਗਸਤ 2015:  (ਪੰਜਾਬ ਸਕਰੀਨ ਬਿਊਰੋ): 
ਬੀਜੇਪੀ ਸਮਰਥਕ ਟ੍ਰੇਡ ਯੂਨੀਅਨ ਸਮੇਤ ਸਮੂਹ ਟ੍ਰੇਡ ਯੂਨੀਅਨਾਂ ਦੋ ਸਤੰਬਰ ਦੀ ਹੜਤਾਲ ਲਈ ਡਟੀਆਂ ਹੋਈਆਂ ਹਨ। ਇਹਨਾਂ ਸਾਰੀਆਂ ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸੱਦੇ ਤੇ 2 ਸਿਤੰਬਰ ਨੂੰ ਕੇਂਦਰ ਸਰਕਾਰ ਦੀਆਂ ਮਜ਼ਦੂਰ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਬਾਰੇ ਜਾਣਕਾਰੀ ਦੇਣ ਦੇ ਲਈ ਜੱਥੇਬੰਦ ਕੀਤੀ ਜਾ ਰਹੀ ਪ੍ਰੈਸ ਕਾਨਫ਼੍ਰੰਸ ਨੂੰ ਕਾਮਰੇਡ ਓ ਪੀ ਮਹਿਤਾ (ਏਟਕ), ਸ਼੍ਰੀ ਨਾਗੇਸ਼ਵਰ ਸਿੰਘ  (ਬੀ ਐਮ ਐਸ), ਸ: ਸਵਰਨ ਸਿੰਘ (ਇੰਟਕ), ਕਾ ਜਗਦੀਸ਼ ਚੰਦ (ਸੀਟੂ), ਕਾ ਪਰਮਜੀਤ ਸਿੰਘ (ਸੀ ਟੀ ਯੂ) ਨੇ ਸੰਬੋਧਨ ਕੀਤਾ।  ਉਹਨਾਂ ਨੇ ਦੱਸਿਆ ਕਿ ਹਜ਼ਾਰਾਂ ਕਾਮੇਂ ਰੋਡਵੇਜ਼ ਦਾ ਚੱਕਾ ਜਾਮ ਕਰ ਕੇ, ਬੈਂਕਾਂ, ਫੈਕਟਰੀਆਂ, ਬਿਜਲੀ, ਟੈਲੀਫ਼ੋਨ, ਡਾਕ, ਸਰਕਾਰੀ ਅਤੇ ਅਰਧ ਸਰਕਾਰੀ ਮਹਿਕਮੇ ਬੰਦ ਕਰਕੇ ਬੱਸ ਅੱਡੇ ਦੇ ਸਾਹਮਣੇ ਇੱਕਤਰ ਹੋ ਕੇ ਆਪਣੇ ਰੋਸ ਦਾ ਪ੍ਰਗਟਾਅ ਕਰਨਗੇ। ਹਾਲਾਂਕਿ ਹੜਤਾਲ ਦਾ ਸੱਦਾ ਦੇਣ ਵਾਲਿਆਂ ਵਿੱਚ ਭਾਰੀ ਉਤਸ਼ਾਹ ਹੈ ਪਰ ਦਿਲਾਂ ਦੇ ਕਿਸੇ ਲੁਕਵੇਂ ਕੋਨੇ ਵਿੱਚ ਇਸ ਗੱਲ ਦੀ ਉਦਾਸੀ ਵੀ ਕਿ ਭਾਰਤੀ ਰੇਲਵੇ ਇਸ ਹੜਤਾਲ ਵਿੱਚ ਸ਼ਾਮਲ ਨਹੀਂ ਹੋ ਰਿਹਾ। ਸਰਕਾਰੀ ਧਿਰਾਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਤੱਸਲੀ ਹੈ ਕਿ ਉਹਨਾਂ ਭਾਰਤੀ ਰੇਲ ਨੂੰ ਘਟੋਘੱਟ ਆਪਣੇ ਨਾਲ ਖੜੇ ਹੋਣ ਤੇ ਮਨਾਇਆ ਹੋਇਆ ਹੈ। ਦੋ ਸਤੰਬਰ ਦੀ ਹੜਤਾਲ ਅਸਲ ਵਿੱਚ ਸਰਕਾਰ ਦੀਆਂ ਨੀਤੀਆਂ ਵਿਰੁਧ ਇੱਕ ਖੁਲ੍ਹੇ ਰੋਸ ਦਾ ਸ਼ਾਂਤਮਈ ਪ੍ਰਗਟਾਵਾ ਹੈ। ਹੜਤਾਲ ਦੀ ਤਿਆਰੀ ਵਿੱਚ ਲੱਗੇ ਟ੍ਰੇਡ ਯੂਨੀਅਨ ਆਗੂ ਕਸ ਪੱਖੋਂ ਵੀ ਸਾਵਧਾਨ ਹਨ ਕਿ ਕਿਤੇ ਕੋਈ ਸ਼ਰਾਰਤੀ ਜਾਂ ਸਾਜਿਸ਼ੀ ਅਨਸਰ ਹੜਤਾਲ ਦੇ ਸ਼ਾਂਤਮਈ ਸੰਕਲਪ ਨੂੰ ਸਾਬੋਤਾਜ ਕਰਨ ਲਈ ਕੋਈ ਚਾਲ ਨ ਚੱਲ ਸਕੇ। ਇਸ ਮਕਸਦ ਲਈ ਵਿਸ਼ੇਸ਼ ਟਰੇਂਡ ਵਾਲੰਟੀਅਰ ਅਤੇ ਖਾਸ ਕੈਮਰੇ ਤਿਆਰ ਰੱਖੇ ਜਾਣਗੇ। 
ਉਹਨਾਂ ਨੇ ਦੱਸਿਆ ਕਿ 2 ਸਤੰਬਰ ਦੀ ਹੜਤਾਲ ਨੂੰ ਸਫ਼ਲ ਬਣਾਉਣ ਲਈ ਲੁਧਿਆਣਾ ਦੀਆਂ ਸਮੂਚੀਆਂ ਟ੍ਰੇਡ ਯੂਨੀਅਨਾਂ ਨੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ 20 ਅਗਸਤ ਨੂੰ ਇੱਕ ਵਿਸ਼ਾਲ ਕੰਨਵੈਨਸ਼ਨ ਕੀਤੀ ਸੀ ਜਿਸ ਵਿੱਚ ਬੀ ਐਮ ਐਸ, ਇੰਟਕ, ਏਟਕ, ਸੀਟੂ ਅਤੇ ਸੀ ਟੀ ਯੂ ਨਾਲ ਸਬੰਧਤ ਸਮੂਚੀਆਂ ਯੂਨੀਅਨਾਂ ਤੋਂ ਇਲਾਵਾ ਕਈ ਅਜ਼ਾਦ ਫ਼ੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਨੇ ਹਿੱਸਾ ਲਿਆ ਸੀ। ਇਸ ਵਿੱਚ ਫ਼ੈਸਲਾ ਲਿਆ ਗਿਆ ਸੀ ਕਿ ਲੁਧਿਆਣਾ ਦੀਆਂ ਸਾਰੀਆਂ ਟ੍ਰੇਡ ਯੂਨੀਅਨਾਂ ਇਸ ਹੜਤਾਲ ਵਿੰਚ ਵੱਧ ਚੜ੍ਹ ਕੇ ਹਿੱਸਾ ਲੈਣ ਗੀਆਂ।  ਦੋ ਸਿਤੰਬਰ ਨੂੰ ਕੀਤੀ ਜਾਰਹੀ ਇਹ ਹੜਤਾਲ ਦੇਸ਼ ਭਰ ਦੇ ਮਜ਼ਦੂਰਾਂ, ਮੁਲਾਜ਼ਮਾਂ ਤੇ ਮਿਹਨਤਕਸ਼ਾਂ ਵਿੱਚ ਪਨਪ ਰਹੇ ਗੁੱਸੇ ਦਾ ਪ੍ਰਗਟਾਵਾ ਕਰੇਗੀ। ਇਹ ਹੜਤਾਲ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ, ਛੋਟੇ ਤੇ ਦਰਮਿਆਨੇ ਦੁਕਾਨਦਾਰ ਤੇ ਉਦਯੋਗਪਤੀਆਂ ਵਿਰੋਧੀ ਨੀਤੀਆਂ ਦੇ ਵਿਰੁੱਧ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਂਜੋ ਕਿਰਤ ਕਾਨੂੰਨ ਵਿੱਚ ਮਜ਼ਦੂਰ ਵਿਰੋਧੀ  ਸੋਧਾਂ ਕਰ ਰਹੀ ਹੈ, ਉਸ ਨਾਲ ੭੦¿ ਮਜ਼ਦੂਰ ਕਿਰਤਕਾਨੂੰਨਾਂ ਦੇ ਦਾਇਰੇ ਚੋਂ ਬਾਹਰ ਹੋ ਜਾਣਗੇ। ਖੁਦਰਾ ਵਿਉਪਾਰ ਵਿੱਚ ਵਿਦੇਸ਼ੀ ਨਿਵੇਸ਼ (ਸ਼ਣਂ) ਲਿਆਉਣ ਦੇ ਨਾਲ ਛੋਟਾ ਵਪਾਰੀ ਬੁਰੀ ਤਰਾਂ ਪ੍ਰਭਾਵਿਤ ਹੋ ਜਾਏਗਾ। ਉਹਨਾਂ ਨੇ ਕਿਹਾ ਕਿ ਦੇਸ਼ ਆਰਥਿਕ ਮੰਦੀ ਤੋਂ ਪਰੇਸ਼ਾਨ ਹੈ, ਬੇਰੁਜ਼ਗਾਰੀ ੧੦ ਕਰੋੜ ਦਾ ਆਂਕੜਾ ਪਾਰ ਕਰ ਗਈ ਹੈ, ਕਿਸਾਨ ਖੁਦਕਸ਼ੀਆਂ ਕਰ ਰਹੇ ਹਨ। ਜਦੋਂ ਇੱਕ ਪਾਸੇ ਅਮੀਰਾਂ ਦੇ ਕੋਲ ਖਰਬਾਂ ਰੁਪਏ ਦਾ ਧੰਨ ਇੱਕਠਾ ਹੋ ਗਿਆ ਹੈ, ਪਰ ਦੂਜੇ ਪਾਸੇ 30 ਪ੍ਰਤੀਸ਼ਤ ਅਬਾਦੀ ਦੋ ਵਕਤ ਦੀ ਰੋਟੀ ਵੀ ਨਹੀਂ ਖਾ ਸਕਦੀ ਤੇ ਦੇਸ਼ ਦੀ 85 ਪ੍ਰਤੀਸ਼ਤ ਅਬਾਦੀ ਸਿਹਤ ਸੇਵਾਵਾਂ, ਪੀਣ ਨੂੰ ਸਾਫ਼ ਪਾਣੀ, ਚੰਗੀ ਸਿੱਖਿਆ ਅਤੇ ਕਈ ਹੋਰ ਜ਼ਰੂਰੀ ਲੋੜਾਂ ਤੋਂ ਵਾਂਝੀ ਹੈ। ਪਰੰਤੂ ਦੇਸ਼ ਦਾ ਪ੍ਰਧਾਨ ਮੰਤਰੀ ਖੁਲ੍ਹੇ ਆਮ ਕਾਰਪੋਰੇਟ ਜਗਤ ਦੀ ਹਿਮਾਇਤ ਕਰ ਰਿਹਾ ਹੈ ਤੇ ਸਮਾਜ ਨੂੰ ਫ਼ਿਰਕੂ ਲੀਹਾਂ ਤੇ ਵੰਡਣ ਵਿੱਚ ਲੱਗਿਆ ਹੋਇਆ ਹੈ। 
ਇਹ ਇਤਿਹਾਸਿਕ ਹੜਤਾਲ ਮੰਗ ਕਰੇਗੀ ਕਿ ਘੱਟੋ ਘੱਟ ਉਜਰਤ ੧੫੦੦੦ ਰੁਪਏ ਮਿਥੀ ਜਾਵੇ, ਸਾਰੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਇੱਕੋ ਜਿਹੇ ਕੰਮ ਦਾ ਇੱਕੋ ਜਿਹਾ ਵੇਤਨ ਦਿੱਤਾ ਜਾਵੇ, ਕਿਰਤ ਕਾਨੂੰਨਾਂ ਦੀ ਉਲੰਘਣਾ ਰੋਕੀ ਜਾਵੇ ਅਤੇ ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਬੰਦ ਕੀਤੀਆਂ ਜਾਣ। ਸਕੀਮ ਕਰਮਚਾਰੀਆਂ ਜਿਵੇਂ ਕਿ ਆਂਗਨਵਾੜੀ, ਆਸ਼ਾ ਵਰਕਰ ਅਤੇ ਐਨ ਆਰ ਐਚ ਐਮ ਅਦਿ ਦੀਆਂ ਸੇਵਾਵਾਂ  ਨੂੰ  ਸਰਕਾਰੀ ਕਰਮਚਾਰੀਆਂ ਦੀ ਤਰਾਂ ਨਿਯਮਿਤ ਕੀਤਾ ਜਾਏ। ਭੌਂ ਹੱੜਪੂ ਬਿੱਲ ਵਾਪਸ ਲਿਆ ਜਾਵੇ। ਇੱਕ ਜਨਵਰੀ 2004 ਤੋਂ ਲਾਗੂ ਨਵੀਂ ਪੈਨਸ਼ਨ ਸਕੀਮ ਬੰਦ ਕਰਕੇ ਪੁਰਾਨੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਜਨਤੱਕ ਖੇਤਰ (ਪਬਲਿਕ ਸੈਕਟਰ) ਦਾ ਨਿਜੀਕਰਨ ਬੰਦ ਕੀਤਾ ਜਾਏ। ਸਭ ਮਜ਼ਦੂਰਾਂ ਨੂੰ ਪੈਨਸ਼ਨ ਦਿੱਤੀ ਜਾਏ। 
ਇਸ ਪ੍ਰੈਸ ਕਾਨਫ਼੍ਰੰਸ ਮੌਕੇ ਣ  ਝ਼ਚਗ, ਙੀ਼ਗ਼ਅ ਛ਼ਗਲੀ਼, ਾਂਕਮ਼; ਛਜਅਪੀ, ਭਚਗਅ਼ਠ ਛਜਅਪੀ ਛਜਦੀਚ, ੜਜਹ਼ਖ ਾਂਚਠ਼ਗ, ਛ਼ਗ਼ਲਹਜਵ ਛਜਅਪੀ ਛ਼ਗੀ਼;ਜ, ਞ਼ਠ ਛਜਅਪੀ, ਛਚਗਕਤੀ ਛਰਰਦ, ਛ ਾਂ ੳਜਮ਼ਗਜ, ਝ਼ਅਹਜਵ ਛਜਅਪੀ, ਛ਼ਠ਼ਗ ਨ਼ੀ਼ਦਚਗ, ਞ਼ਠ ਙੀ਼ਅਦਕਗ, ਾਂ਼ਠਕਤੀਮ਼ਗ ਢ਼ਦ਼ਡ ਼ਅਦ ਸ਼ਕਗਰੰਕ ਝ਼ਤਵਕਗ

Monday, March 23, 2015

ਦੇਸ਼ ਅਤੇ ਦੁਨੀਆ ਵਿੱਚ ਥਾਂ ਥਾਂ ਦਿੱਤੀ ਗਈ ਸ਼ਹੀਦਾਂ ਨੂੰ ਸ਼ਰਧਾਂਜਲੀ

ਹੁਸੈਨੀਵਾਲਾ, ਖਟਕੜਕਲਾਂ ਅਤੇ ਹੋਰਨਾਂ ਥਾਵਾਂ ਤੇ ਵੀ ਹੋਏ ਵਿਸ਼ੇਸ਼ ਆਯੋਜਨ
ਲੁਧਿਆਣਾ: 23 ਮਾਰਚ 2015: (ਪੰਜਾਬ ਸਕਰੀਨ ਬਿਊਰੋ): ਸ਼ਹੀਦ ਭਗਤ ਸਿੰਘ ਦੇ ਪ੍ਰਸੰਸਕਾਂ ਅਤੇ ਉਹਨਾਂ ਦੇ ਵਿਚਾਰਾਂ ਦਾ  ਸਮਰਥਨ ਕਰਨ ਵਾਲਿਆਂ ਨੇ ਅੱਜ ਦੇਸ਼ ਅਤੇ ਦੁਨੀਆ  ਦੇ ਵੱਖ ਵੱਖ ਹਿੱਸਿਆਂ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਇਸ ਦੇ ਨਾਲ ਹੀ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਅਹਿਦ ਵੀ ਕੀਤੇ ਗਏ। ਸੰਨ 1947 ਤੋਂ ਲੈ ਕੇ ਹੁਣ ਤੱਕ ਦਾ ਲੇਖਾ ਜੋਖਾ ਕਰਦਿਆਂ ਵੱਖ ਵੱਖ ਰਾਜਸੀ ਬੁਲਾਰਿਆਂ ਨੇ ਦੇਸ਼ ਦੀਆਂ ਕਾਂਗਰਸ ਅਤੇ ਭਾਜਪਾ ਸਰਕਾਰਾਂ ਨੂੰ ਇਸ ਮੁੱਦੇ ਤੇ ਆਪਣਾ ਨਿਸ਼ਾਨਾ ਵੀ ਬਣਾਇਆ।
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਨ ਅੱਜ ਲੁਧਿਆਣਾ ਵਿੱਚ ਵੀ ਬੜੀ ਸ਼ਰਧਾ ਅਤੇ ਸਨਮਾਨ ਨਾਲ ਮਨਾਇਆ ਗਿਆ। ਜਗਰਾਓਂ ਪੁਲ 'ਤੇ ਸਥਿਤ ਸ਼ਹੀਦਾਂ ਦੀ ਯਾਦਗਾਰ 'ਤੇ ਲੋਕ ਤੜਕਸਾਰ ਤੋਂ ਹੀ ਪੁੱਜਣੇ ਸ਼ੁਰੂ ਹੋ ਗਏ। ਹਾਰਾਂ  ਅਤੇ ਫੁੱਲਾਂ ਨਾਲ ਭਰੀ ਹੋਈ ਇਹ ਯਾਦਗਾਰ ਅੱਜ ਸਾਰੇ ਦਲਾਂ ਅਤੇ ਸੰਗਠਨਾਂ ਲਈ  ਖਾਸ ਖਿਚਦਾ ਕੇਂਦਰ ਬਣੀ ਹੋਇਆ ਸੀ।

ਸੀਪੀਆਈ ਅਤੇ ਸੀਪੀਐਮ ਨੇ ਵੀ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ
ਲੁਧਿਆਣਾ: ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸਰਧਾਂਜਲੀ ਭੇੱਟ ਕਰਨ ਦੇ ਲਈ ਉਹਨਾਂ ਦੇ ਸਹੀਦੀ ਦਿਨ ਤੇ ਉਹਨਾਂ ਦੇ ਬੁੱਤਾਂ ਤੇ ਇੱਕਤਰ ਹੋਏ ਭਾਰਤੀ ਕਮਿਉਨਿਸਟ ਪਾਰਟੀ (ਭਾਕਪਾ) ਅਤੇ ਭਾਰਤੀ ਕਮਿਉਨਿਸਟ ਪਾਰਟੀ ਮਾਰਕਸਵਾਦੀ (ਮਾਕਪਾ) ਲੁਧਿਆਣਾ ਦੇ ਸੈੱਕੜੇ ਕਾਰਕੁਨਾਂ ਨੇ ਧਰਮ ਨਿਰਪੱਖਤਾ ਅਤੇ ਲੋਕਤੰਤਰ ਦੀ ਰਾਖੀ ਅਤੇ  ਕੇਂਦਰ ਅਤੇ ਸੂਬਾਈ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੁੱਧ ਅਤੇ ਜਨਤਾ ਦੀਆਂ ਮੰਗਾਂ ਨੂੰ ਲੈ ਕੇ ਆਉਣ ਵਾਲੇ ਸਮੇੱ ਵਿੱਚ ਸੰਘਰਸ ਕਰਨ ਦਾ ਐਲਾਨ ਕੀਤਾ ਤਾਂ ਜੋ ਅਰਮ ਸਹੀਦਾਂ ਦੇ ਸੁਪਨਿਆਂ ਨੂੰ ਪੂਰਾ ਕੀਤਾ ਜਾ ਸਕੇ। ਇਸ ਮੌਕੇ ਤੇ ਬੋਲਦਿਆਂ ਪਾਰਟੀਆਂ  ਦੇ ਆਗੂਆਂ  ਨੇ ਕਿਹਾ ਕਿ ਘਰ ਵਾਪਸੀ ਦੇ ਨਾਮ ਥੱਲੇ ਜਬਰਨ ਧਰਮ ਪਰਿਵਰਤਨ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਇਸਦੇ ਨਾਲ ਸਾਡੇ ਧਰਮ ਨਿਰਪੱਖ ਢਾਂਚੇ ਨੂੰ ਸੱਟ ਵੱਜੀ ਹੈ ਅਤੇ ਸੰਵਿਧਾਨ ਦੀਆਂ ਧਾਰਾਵਾਂ ਦੀ ਆਰ ਐਸ ਐਸ ਵਲੋੱ ਸਰਕਾਰ ਦੀ ਸੈ ਤੇ ਉਲੰਘਣਾ ਕੀਤੀ ਜਾ ਰਹੀ ਹੈ। ਇਤਿਹਾਸੰ ਨੂੰ  ਹਿੰਦੂਤਵ ਦੇ ਹਿਸਾਬ ਦੇ ਨਾਲ ਤੋੜਨ ਮਰੋੜਨ ਦੇ ਨਾਲ ਸਮਾਜ ਵਿੱਚ ਵੰਡੀਆਂ ਪੈਣ ਦਾ ਖਤਰਾ ਵੱਧ ਜਾਏਗਾ। ਸੁੱਰਖਿਆ ਵਰਗੇ ਸੰਵੇਦਨ-ੀਲ ਖੇਤਰ ਵਿੱਚ ਵਿਦੇਸੀ ਕੰਪਨੀਆਂ ਨੂੰ ਖੁਲ੍ਹੀ ਛੁੱਟੀ ਦੇਣਾ ਘਾਤਕ ਕਦਮ ਹੈ। ਸਿਹਤ ਸੇਵਾਵਾਂ ਦੇ ਬਜਟ ਵਿੱਚ 20 ਪ੍ਰਤੀਸਤ ਕਟੌਤੀ ਕਰਨਾ ਦੇਸ ਦੀ ਗਰੀਬ ਜਨਤਾ ਨਾਲ ਕੋਝਾ ਮਜਾਕ ਹੈ। ਪਰ ਲੋਕਾਂ ਨੇ ਇਹਨਾਂ ਕੁਚਾਲਾਂ ਨੂੰ ਸਮਝ ਲਿਆ ਹੈ, ਉਹਨਾਂ ਨੇ ਕਿਹਾ। ਦਿੱਲੀ ਵਿੱਚ ਇਸੇ ਕਰ ਕੇ ਲੋਕਾਂ ਨੇ ਭਾਜਪਾ ਨੂੰ  ਪੂਰੀ ਤਰਾਂ ਛੰਡ ਕੇ ਰੱਖ ਦਿੱਤਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਉਹਨਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਭਾਜਪਾ ਨੇ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਿਸਾਂ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਇਸਦੇ ਉਲਟ ਹੁਣ ਕਿਸਾਨਾਂ ਤੋੱ ਜਮੀਨ ਲੈਣ ਦੇ ਕਾਨੂੰਨ ਨੂੰ ਹੀ ਬਦਲ ਦਿੱਤਾ ਹੈ। ਇਸਦੇ ਨਾਲ ਕਿਸਾਨਾਂ ਨੂੰ ਬਹੁਤ ਨੁਕਸਾਨ ਹੋਵੇਗਾ। ਬੁਲਾਰਿਆਂ ਨੇ  ਸੂਬਾਈ ਸਰਕਾਰ ਵਲੋੱ ਨਸਿਆਂ, ਰੇਤਾ ਤੇ ਭੂ ਮਾਫੀਆ ਨੂੰ  ਖੁਲ੍ਹ ਦੇਣ ਦੀ ਨਿੰਦਾ ਕੀਤੀ ਗਈ।
ਇਸ ਮੌਕੇ ਤੇ ਜਿਹਨਾਂ ਹੋਰਾਂ ਨੇ ਸੰਬੋਧਨ ਕੀਤਾ ਉਹ ਹਨ ਕਾਮਰੇਡ ਓ ਪੀ ਮਹਿਤਾ, ਡਾ ਅਰੁਣ ਮਿੱਤਰਾ, ਕਾਮਰੇਡ ਅਮਰਜੀਤ ਮੱਟੂ, ਕਾਮਰੇਡ ਸੁਖਮਿੰਦਰ ਲੋਟੇ, ਕਾਮਰੇਡ ਰਮੇਸ਼ ਰਤਨ, ਜਗਦੀਸ ਰਾਮ, ਦੇਵ ਰਾਜ,   ਗੁਲਜਾਰ ਪੰਧੇਰ, ਗੁਰਨਾਮ ਸਿੱਧੂ, ਵਿਜੈ ਕੁਮਾਰ, ਰਾਮਾਧਾਰ ਸਿੰਘ, ਮਨਜੀਤ ਸਿੰਘ ਬੂਟਾ, ਗੁਰਨਾਮ ਗਿੱਲ, ਆਨੋਦ ਕੁਮਾਰ, ਰਾਮਾਧਾਰ ਸਿੰਘ, ਫਿਰੋਜ ਮਾਸਟਰ, ਕਾਮੇਸਵਰ, ਕਾਮਰੇਡ ਸੁਰਿੰਦਰ ਕੁਮਾਰ, ਸੁਬੇਗ ਸਿੰਘ, ਅਮਰਨਾਥ ਕੂਮ ਕਲਾਂ, ਮਿਸ ਜਯੋਤਸਨਾ, ਕੁਲਵੰਤ ਕੌਰ, ਰਾਮਾਧਾਰ ਸਿੰਘ, ਜਗਦੀਸ ਰਾਮ ਆਦਿ। ਕੁਮਾਰੀ ਜਿਓਤਸਨਾ ਨੇ ਭਰੂਣ ਹੱਤਿਆ ਦੇ ਨਾਲ ਲਗਾਤਾਰ ਵਧ ਰਹੇ ਪ੍ਰਦੂਸ਼ਣ ਅਤੇ ਨਸ਼ਿਆਂ ਦੇ ਖਿਲਾਫ਼ ਵੀ ਆਵਾਜ਼ ਬੁਲੰਦ ਕੀਤੀ। ਇਸ ਜੋਸ਼ੀਲੀ ਮੁਟਿਆਰ ਨੇ ਕਿਹਾ ਕਿ ਸਮਾਜ ਨੂੰ ਅਜਿਹੀਆਂ ਸ਼ਰਮਨਾਕ ਬੁਰਾਈਆਂ ਤੋਂ ਮੁਕਤ ਕਰਕੇ ਹੀ ਅਸੀਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇ ਸਕਾਂਗੇ।

Thursday, October 30, 2014

ਚਾਰ ਖੱਬੀਆਂ ਪਾਰਟੀਆਂ ਦਾ ਹੁਸੈਨੀਵਾਲਾ ਤੋਂ ਚੱਲਿਆ ਜੱਥਾ ਮਾਰਚ ਸਮਾਪਤ

ਕਾਮਰੇਡਾਂ ਨੇ ਦਲੀਲਾਂ ਨਾਲ ਕੀਤਾ ਸਰਕਾਰੀ ਨੀਤੀਆਂ ਨੂੰ ਬੇਨਕਾਬ 
ਲੁਧਿਆਣਾ: 30 ਅਕਤੂਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੇ ਵਿਰੋਧ ਵਿੱਚ ਚਾਰ ਖੱਬੀਆਂ ਪਾਰਟੀਆਂ ਸੀ.ਪੀ.ਆਈ., ਸੀ.ਪੀ.ਆਈ. (ਐਮ.), ਸੀ.ਪੀ.ਐਮ. ਪੰਜਾਬ ਅਤੇ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਵੱਲੋਂ ਪੰਜਾਬ ਭਰ ਵਿੱਚ ਚਾਰ ਵੱਖ-ਵੱਖ ਇਤਿਹਾਸਕ ਥਾਵਾਂ ਤੋਂ ਸ਼ੁਰੂ ਕੀਤੇ ਜੱਥਿਆਂ ਤਹਿਤ ਜੋ ਜੱਥਾ ਹੁਸੈਨੀਵਾਲਾ ਤੋਂ ਚੱਲਿਆ ਸੀ ਉਹ ਫਿਰੋਜ਼ਪੁਰ, ਮੁਕਤਸਰ, ਫਰੀਦਕੋਟ, ਮੋਗਾ ਅਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਦੀ ਹੁੰਦਾ ਹੋਇਆ ਅੱਜ ਲੁਧਿਆਣਾ ਸ਼ਹਿਰ ਅੰਦਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਤੇ ਆ ਕੇ ਸਮਾਪਤ ਹੋਇਆ ਜਿੱਥੇ ਚੋਹਾਂ ਪਾਰਟੀਆਂ ਦੇ ਵੱਡੀ ਗਿਣਤੀ ਵਿੱਚ ਪੁੱਜੇ ਹਜ਼ਾਰਾਂ ਕਾਰਕੁਨਾਂ ਨੇ ਨਾਅਰਿਆਂ ਦੀ ਗੂੰਜ ਵਿੱਚ ਜੱਥੇ ਦਾ ਸਵਾਗਤ ਕੀਤਾ। ਇਹ ਨਾਅਰੇ ਜੋਸ਼ੀਲੇ ਸਨ ਪਰ ਰਸਤੇ ਚੋਂ ਲੰਘ ਰਹੇ ਲੋਕਾਂ ਦਾ ਕੰਨ ਪਾੜਨ ਵਾਲੇ ਨਹੀਂ ਸਨ। ਇਕਠ ਵਿਸ਼ਾਲ ਸੀ ਪਰ ਇਸ ਨੇ ਕਿਸੇ ਵੀ ਰਸਤੇ ਦਾ ਟ੍ਰੈਫਿਕ ਜਾਮ ਨਹੀਂ ਸੀ ਕੀਤਾ। ਸਿਆਸੀ ਅਤੇ ਸਿਧਾਂਤਕ ਵਿਰੋਧ ਬੜਾ ਤਿੱਖਾ ਸੀ ਪਰ ਇਸ ਵਿੱਚ ਗਾਹਲਾਂ ਵਾਲਾ ਰੁਝਾਣ ਨਹੀਂ ਸੀ। ਤਿੱਖੇ ਸੰਘਰਸ਼ ਦੀਆਂ ਚੇਤਾਵਨੀਆਂ ਸਨ ਪਰ ਕਿਸੇ ਵੀ ਭਾਸ਼ਣ ਵਿੱਚ ਧਮਕੀ ਵਾਲੀ ਕੋਈ ਸੁਰ ਨਹੀਂ ਸੀ। ਸਭ ਤੋਂ ਵੱਡੀ ਗੱਲ ਇਸ ਵਾਰ ਕਮਿਊਨਿਸਟ ਸ਼ਬਦਾਵਲੀ  ਦੇ ਗੂੜ੍ਹ ਗੰਭੀਰ ਭਰੇ ਭਰੇ ਸ਼ਬਦ ਨਹੀਂ ਬਲਕਿ ਆਮ ਲੋਕਾਂ ਨੂੰ ਸਮਝ ਆ ਸਕਣ ਵਾਲੀ ਬੋਲੀ ਅਤੇ ਸਾਦਾ ਜਹੇ ਅੰਦਾਜ਼ ਵਿੱਚ ਕੀਤੀਆਂ ਗਈਆਂ ਗੱਲਾਂ ਸਨ ਜਿਹੜੀਆਂ ਦਿਲ ਵਿਚ ਉਤਰਦੀਆਂ ਸਨ। 
ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਰਘੂਨਾਥ ਸਿੰਘ, ਕਾਮਰੇਡ ਕਰਤਾਰ ਸਿੰਘ ਬੁਆਣੀ, ਕਾਮਰੇਡ ਗੁਰਨਾਮ ਸਿੰਘ ਦਾਊਦ ਨੇ ਜਿੱਥੇ ਪੰਜਾਬ ਦੀ ਮਾਫੀਆ ਵਾਲੀ ਬਾਦਲ ਸਰਕਾਰ ਨੂੰ ਪੰਜਾਬ ਅੰਦਰ ਵੱਧ ਰਹੀ ਨਸ਼ਿਆਂ ਦੀ ਤਸਕਰੀ ਅਤੇ ਰੇਤ, ਬਜ਼ਰੀ ਰਾਹੀਂ ਆਮ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਲਈ ਸਿੱਧੇ ਤੌਰ ਤੇ ਜ਼ੁੰਮੇਵਾਰ ਠਹਿਰਾਇਆ ਉੱਥੇ ਉਹਨਾਂ ਕੇਂਦਰ ਦੀ ਕਾਰਪੋਰੇਟ ਪੱਖੀ ਨੀਤੀਆਂ ਵਾਲੀ ਮੋਦੀ ਸਰਕਾਰ ਕੋਲੋਂ ਦੇਸ਼ ਵਿੱਚ ਫਿਰਕੂ ਜਹਿਰ ਫੈਲਾਉਣ, ਸਿੱਖਿਆ ਅਤੇ ਸੱਭਿਆਚਾਰ 'ਚ ਹਿੰਦੂਤਵ ਦਾ ਏਜੰਡਾ ਲਾਗੂ ਕਰਨ, ਕੇਂਦਰੀ ਯੋਜਨਾ ਕਮਿਸ਼ਨ ਨੂੰ ਭੰਗ ਕਰਨ, ਹਰ ਖੇਤਰ ਵਿੱਚ ਐਫ.ਡੀ.ਆਈ. ਲਾਗੂ ਕਰਨ, ਮਨਰੇਗਾ ਸਕੀਮ ਨੂੰ ਖਤਮ ਕਰਨ ਦੀਆਂ ਯੋਜਨਾਵਾਂ ਬਣਾਉਣ ਦੀ ਜੋਰਦਾਰ ਨਿਖੇਧੀ ਕੀਤੀ। ਉਹਨਾਂ ਅੱਗੇ ਕਿਹਾ ਕਿ ਜਿੱਥੇ ਪੱਬੀਆਂ ਪਾਰਟੀਆਂ ਦੇ ਇਸ ਏਕੇ ਤੇ ਸੰਘਰਸ਼ ਰਾਹੀਂ ਮੋਦੀ ਸਰਕਾਰ ਵੱਲੋਂ ਉਭਾਰੇ ਜਾ ਰਹੇ ਤਾਨਾਸ਼ਾਹੀ ਰੁਝਾਨਾਂ ਦਾ ਟਾਕਰਾ ਕੀਤਾ ਜਾਵੇਗ ਉਥੇ ਸੰਘਰਸ਼ 14 ਨੁਕਾਤੀ ਮੰਗ ਪੱਤਰ ਵਿੱਚ ਦਰਜ ਮੰਗਾਂ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ ਅਤੇ ਸੂਬੇ ਅੰਦਰ ਇੱਕ ਲੋਕ ਪੱਖੀ ਰਾਜਸੀ ਬਦਲ ਉਭਾਰਨ ਲਈ ਵੀ ਕੰਮ ਕਰੇਗਾ। ਉਹਨਾਂ ਕਿਹਾ ਖੱਬੀਆਂ ਪਾਰਟੀਆਂ ਦੇ ਇਸ ਸਾਂਝੇ ਐਕਸ਼ਨ ਕਰਕੇ ਵਰਕਰਾਂ ਵਿੱਚ ਭਾਰੀ ਜੋਸ਼ ਹੈ । ਉਹਨਾਂ ਇਹ ਵੀ ਕਿਹਾ ਕਿ ਸੰਘਰਸ਼ ਦੇ ਅਗਲੇ ਪੜਾਅ ਵਜੋਂ 28 ਨਵੰਬਰ ਨੂੰ ਲੁਧਿਆਣਾ ਦੀ ਗਿੱਲ ਰੋਡ ਸਥਿਤ ਦਾਣਾ ਮੰਡੀ ਵਿਖੇ ਸੂਬਾਈ ਰੈਲੀ ਕੀਤੀ ਜਾਵੇਗੀ ਜਿਸ ਵਿੱਚੋ ਸੂਬੇ ਭਰ ਦੇ ਸੰਘਰਸ਼ਸੀਲ ਲੋਕ ਭਾਰੀ ਗਿਣਤੀ ਵਿੱਚ ਸ਼ਾਮਲ ਹੋਣਗੇ ਤੇ ਇਹ ਰੈਲੀ ਇੱਕ ਇਤਿਹਾਸਕ ਰੈਲੀ ਹੋ ਨਿਬੜੇਗੀ । 
ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਕਾਮਰੇਡ ਪਰਮਜੀਤ ਸਿੰਘ, ਕਾਮਰੇਡ ਡੀ.ਪੀ. ਮੋੜ, ਡਾ. ਅਰੁਣ ਮਿੱਤਰਾ, ਅਮਰਜੀਤ ਮੱਟੂ ਅਤੇ ਮਹਿੰਦਰ ਸਿੰਘ ਸੀਲੋਂ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਨਤਕ ਅਤੇ ਨਿੱਜੀ ਜਾਇਦਾਦ ਦੀ ਭੰਨ ਤੋੜ ਰੋਕਣ ਦੀ ਆੜ ਵਿੱਚ ਜਿਹੜਾਂ ਬਿੱਲ ਪਾਸ ਕੀਤਾ ਗਿਆ ਹੈ ਉਹ ਦਰਅਸਲ ਮੇਹਨਤਕਸ਼ ਲੋਕਾਂ ਵੱਲੋਂ ਕੀਤੇ ਜਾਂਦੇ ਆਪਣੇ ਹੱਕੀ ਸੰਘਰਸਾਂ ਨੂੰ ਰੋਕਣ ਦੀ ਇੱਕ ਚਾਲ ਹੈ। ਇਸ ਲਈ ਜਿੱਥੇ ਇਹ ਸੰਘਰਸ਼ ਕਾਲੇ ਕਾਨੂੰਨਾਂ ਦੀ ਵਾਪਸੀ ਲਈ ਵਿਢਿਆ ਗਿਆ ਹੈ ਉਥੇ ਇਹ ਜਨਤਕ ਮੰਗਾਂ ਜਿਵੇਂ ਕਿ ਸ਼ਹਿਰੀ ਜਾਇਦਾਦਾਂ ਉੱਪਰ ਲਗਾਇਆ ਪ੍ਰਾਪਰਟੀ ਟੈਕਸ ਵਾਪਸ ਕਰਵਾਉਣ, ਵੱਖ-ਵੱਖ ਸਮੇਂ ਬਿਜਲੀ ਦੀਆਂ ਦਰਾਂ ਵਿੱਚ ਕੀਤੇ ਵਾਧੇ ਨੂੰ ਵਾਪਸ ਕਰਵਾਉਣ, ਵੱਧ ਰਹੀ ਮਹਿੰਗਾਈ ਨੂੰ ਨੱਥ ਪਾਉਣ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੁਆਉਣ ਅਤੇ ਸਰਕਾਰੀ ਮਹਿਕਮਿਆਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਵਾਉਣ, ਵਿੱਦਿਆ ਅਤੇ ਸਿਹਤ ਸੇਵਾਵਾਂ ਨੂੰ ਸਰਕਾਰੀ ਖੇਤਰ ਵਿੱਚ ਰੱਖਵਾਉਣ, ਬੁੱਢਾਪਾ ਅਤੇ ਵਿਧਵਾ ਪੈਨਸ਼ਨ ਘੱਟੋ-ਘੱਟ 3,000/- ਰੁਪਏ ਪ੍ਰਤੀ ਮਹੀਨਾ ਕਰਵਾਉਣ, ਔਰਤਾਂ ਉੱਪਰ ਵੱਧ ਰਹੇ ਅੱਤਿਆਚਾਰਾਂ ਨੂੰ ਸਖਤੀ ਨਾਲ ਖਤਮ ਕਰਵਾਉਣ, ਗੈਰ-ਹੁਨਰਮੰਦ ਕਿਰਤੀਆਂ ਨੂੰ ਘੱਟੋ-ਘੱਟ 15,000/- ਰੁਪਏ ਪ੍ਰਤੀ ਮਹੀਨਾ ਉਜਰਤ ਦਿਵਾਉਣ, ਸਰਕਾਰੀ ਅਰਧ-ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਠੇਕੇਦਾਰੀ ਸਿਸਟਮ ਅਤੇ  ਦਿਹਾੜੀਦਾਰ ਕਾਮਿਆਂ ਨੂੰ ਪੱਕੇ ਕਰਵਾਉਣ, ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ, ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਬੰਦ ਕਰਵਾਉਣ, ਰੇਤ ਬਜ਼ਰੀ ਤੇ ਭੂਮੀ ਮਾਫੀਆ ਤੇ ਸਖਤੀ ਨਾਲ ਰੋਕ ਲਗਾਉਣ, ਸੜਕਾਂ ਤੇ ਲੱਗੇ ਟੋਲ ਪਲਾਜਿਆਂ ਨੂੰ ਮੁਕੰਮਲ ਤੌਰ ਤੇ ਖਤਮ ਕਰਵਾਉਣ, ਕਿਸਾਨਾਂ ਨੂੰ ਖੇਤੀ ਜਿਨਸਾਂ ਦੇ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਅਨੁਸਾਰ ਭਾਅ ਦੁਆਉਣ, ਕਿਰਤ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ, ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 350/- ਰੁਪਏ ਮਿਥਨ ਅਤੇ ਪੂਰੇ ਸਾਲ ਦੇ ਰੋਜ਼ਗਾਰ ਦੀ ਗਰੰਟੀ ਕਰਵਾਉਣ ਲਈ ਵੀ ਹੈ ।
ਉਪਰੋਕਤ ਤੋਂ ਇਲਾਵਾ ਰੈਲੀ ਨੂੰ ਕਾਮਰੇਡ ਜਤਿੰਦਰ ਪਾਲ ਸਿੰਘ, ਕਾਮਰੇਡ ਮਹਿੰਦਰ ਸਿੰਘ ਅਚਰਵਾਲ, ਕਾਮਰੇਡ ਗੁਰਨਾਮ ਸਿੰਘ ਸਿੱਧੂ, ਕਾਮਰੇਡ ਰਮੇਸ਼ ਰਤਨ, ਕਾਮਰੇਡ ਗੁਰਦੀਪ ਕਲਸੀ, ਕਾਮਰੇਡ ਜਗਦੀਸ਼ ਚੰਦ, ਕਾਮਰੇਡ ਬਲਦੇਵ ਸਿੰਘ ਲਤਾਲਾ, ਕਾਮਰੇਡ ਬੂਟਾ ਸਿੰਘ, ਕਾਮਰੇਡ ਦੇਵ ਰਾਜ ਨੇ ਵੀ ਸੰਬੋਧਨ ਕੀਤਾ।  


Friday, September 05, 2014

ਭਾਰੀ ਬਾਰਿਸ਼ ਦੇ ਬਾਵਜੂਦ ਬਰਕਰਾਰ ਰਿਹਾ ਲਾਲ ਝੰਡੇ ਦਾ ਜਲਵਾ

ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਕੀਤਾ ਬੇਨਕਾਬ
ਲੁਧਿਆਣਾ: 5 ਸਤੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਮੀਂਹ, ਹਨੇਰੀ, ਝੱਖੜ ਅਤੇ ਤੇਜ਼ ਬਾਰਿਸ਼--ਪਰ ਫਿਰ ਵੀ ਕਮਿਊਨਿਸਟ ਕਾਰਕੁੰਨਾਂ ਦੇ ਹੱਥਾਂ ਵਿੱਚ ਲਾਲ ਝੰਡਾ ਆਪਣੀ ਪੁਰਾਣੀ ਸ਼ਾਨ ਦੇ ਨਾਲ ਲਹਿਰਾ ਰੋਹ ਸੀ। ਬਰਸਾਤ ਨਾਲ ਕਾਮਰੇਡਾਂ ਦਾ ਜੋਸ਼ ਹੋਰ ਵਧ ਗਿਆ ਸੀ। ਸਿਰਫ ਵਰਕਰ ਹੀ ਨਹੀਂ ਉਹਨਾਂ ਦੇ ਆਗੂ ਵੀ ਉਹਾਂ ਦੀ ਤਰਾਂ ਭਿਜ ਰਹੇ ਸਨ ਪਰ ਅਡੋਲ ਸਨ। ਕਾਮਰੇਡ ਚਰਨ ਸਿੰਘ ਵਿਰਦੀ, ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਡਾਕਟਰ ਅਰੁਣ ਮਿੱਤਰਾ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਬਾਰ ਬਾਰ ਵਰ੍ਹਦੇ ਮੀਂਹ ਵਿੱਚ ਆ ਜਾ ਰਹੇ ਸਨ। ਖੁਦ ਛਤਰੀਆਂ ਹੇਠ ਮੀਂਹ ਤੋਂ ਬਚਨ ਦੀ ਬਜਾਏ ਮੀਡੀਆ ਵਾਲੀਆਂ ਨੂੰ ਛਤਰੀਆਂ ਦਾ ਸ਼ੈਲਟਰ ਦੇ ਰਹੇ ਸਨ ਤਾਂ ਕਿ ਓਹ ਆਪਣੇ ਮਹਿੰਗੇ ਕੈਮਰੇ ਬਾਰਿਸ਼ ਤੋਂ ਬਚਾ ਕੇ ਇਸ ਸਾਂਝੀ ਕਮਿਊਨਿਸਟ ਰੈਲੀ ਦੀਆਂ ਤਸਵੀਰਾਂ ਪੂਰੀ ਦੁਨੀਆ ਤੱਕ ਪਹੁੰਚਾ ਸਕਣ। ਏਅਰ ਕੰਡੀਸ਼ੰਡ ਕੋਠੀਆਂ ਅਤੇ ਏਅਰ ਕੰਡੀਸ਼ੰਡ ਮੋਟਰਾਂ-ਕਾਰਾਂ ਚੋਂ ਚਲਦੀ ਸਿਆਸਤ ਅਤੇ ਸੱਤਾ ਦੇ ਮੂੰਹ ਤੇ ਇਹ ਇਕਠ ਇੱਕ ਕਰਾਰੀ ਚਪੇੜ ਸੀ। ਜਿਹਨਾਂ ਨੇ ਇਹ ਭਰਮ ਪਾਲਿਆ ਸੀ ਕਿ ਬਸ ਹੁਣ ਕਮਿਊਨਿਸਟ ਲਹਿਰ ਕਦੋਂ ਦੀ ਮੁੱਕ ਮੁਕਾ ਚੁੱਕੀ ਹੈ--ਇਹ ਰੈਲੀ ਇਹਨਾਂ ਨੂੰ ਵੀ ਇੱਕ ਤਕੜਾ ਜੁਆਬ ਸੀ।
ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਸੀ.ਪੀ.ਆਈ., ਸੀ.ਪੀ.ਆਈ. (ਐਮ.), ਸੀ.ਪੀ.ਐਮ. ਪੰਜਾਬ ਅਤੇ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਕਾਲੇ ਕਾਨੂੰਨਾਂ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਸੂਬੇ ਭਰ ਵਿੱਚ ਆਰੰਭੇ ਗਏ ਸੰਘਰਸ਼ ਤਹਿਤ ਅੱਜ ਇਥੇ ਭਾਈ ਵਾਲਾ ਚੌਕ ਤੋਂ 
ਜਲੂਸ ਦੀ ਸ਼ਕਲ ਵਿੱਚ ਮਿੰਨੀ ਸਕੱਤਰੇਤ ਪਹੁੰਚ ਕੇ ਇੱਕ ਵਿਸ਼ਾਲ ਰੋਸ ਮੁਜਾਹਰਾ ਕੀਤਾ ਗਿਆ। ਜਿਸ ਵਿੱਚ ਚੋਹਾਂ ਪਾਰਟੀਆਂ ਦੇ ਕਾਰਕੂੰਨ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਲ ਹੋਏ। ਮਾਰਚ ਉਪਰੰਤ ਡਿਪਟੀ ਕਮਿਸ਼ਨਰ ਲੁਧਿਆਣਾ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਵੇਲੇ ਹੋਈ ਰੈਲੀ ਦੀ ਪ੍ਰਧਾਨਗੀ ਕਾਮਰੇਡ ਅਮਰਜੀਤ ਸਿੰਘ ਮੱਟੂ, ਕਾਮਰੇਡ ਪਰਮਜੀਤ ਸਿੰਘ ਅਤੇ ਐਡਵੋਕੇਟ ਓ.ਪੀ. ਮਹਿਤਾ ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ।  ਰੈਲੀ ਵਿੱਚ ਇੱਕਠੇ ਹੋਏ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਨੂੰ ਸੰਬੋਧਨ ਕਰਦੇ ਹੋਏ ਸੀ.ਪੀ.ਆਈ. (ਐਮ.) ਦੇ ਸੂਬਾ ਸਕੱਤਰ ਕਾਮਰੇਡ ਚਰਨ ਸਿੰਘ ਵਿਰਦੀ, ਸੀ.ਪੀ.ਐਮ. ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ  ਸੁਖਦਰਸ਼ਨ ਨੱਤ, ਸੀਪੀਆਈ ਦੇ ਜ਼ਿਲਾ ਸਕੱਤਰ ਕਾਮਰੇਡ ਕਰਤਾਰ ਸਿੰਘ ਬੁਆਣੀ ਨੇ ਜਿੱਥੇ ਪੰਜਾਬ ਦੀ ਮਾਫੀਆ ਰਾਜ ਵਾਲੀ ਬਾਦਲ ਸਰਕਾਰ ਨੂੰ ਪੰਜਾਬ ਅੰਦਰ ਵੱਧ ਰਹੀ ਨਸ਼ਿਆਂ ਦੀ ਸਮਗਲਿੰਗ ਅਤੇ ਰੇਤ, ਬਜਰੀ ਰਾਹੀਂ ਆਮ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਲਈ ਸਿੱਧੇ ਤੌਰ ਤੇ ਜ਼ੁੰਮੇਵਾਰ ਠਹਿਰਾਇਆ ਉੱਥੇ ਉਹਨਾਂ ਕੇਂਦਰ ਦੀ ਕਾਰਪੋਰੇਟ ਪੱਖੀ ਨੀਤੀਆ ਵਾਲੀ ਮੋਦੀ ਸਰਕਾਰ ਕੋਲੋਂ ਦੇਸ਼ ਵਿੱਚ ਫਿਰਕੂ ਜਹਿਰ ਫੈਲਾਉਣ, ਸਿੱਖਿਆ ਅਤੇ ਸੱਭਿਆਚਾਰ 'ਚ ਹਿੰਦੂਤਵ ਦਾ ਏਜੰਡਾ ਲਾਗੂ ਕਰਨ, ਕੇਂਦਰੀ ਯੋਜਨਾ ਕਮਿਸ਼ਨ ਨੂੰ ਭੰਗ ਕਰਨ, ਹਰ ਖੇਤਰ ਵਿੱਚ ਐਫ.ਡੀ.ਆਈ. ਲਾਗੂ ਕਰਨ, ਮਨਰੇਗਾ ਸਕੀਮ ਨੂੰ ਖਤਮ ਕਰਨ ਦੀਆਂ ਯੋਜਨਾਵਾਂ ਬਣਾਉਣ, ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਵਿੱਚ ਦਖਲ ਅੰਦਾਜੀ ਕਰਨ ਵਾਸਤੇ ਨਵੇਂ ਕਾਨੂੰਨ ਬਣਾਉਣ ਦੀ ਜੋਰਦਾਰ ਨਿਖੇਧੀ ਕੀਤੀ। ਉਹਨਾਂ ਅੱਗੇ ਕਿਹਾ ਕਿ ਜਿੱਥੇ ਖੱਬੀਆਂ ਪਾਰਟੀਆਂ ਦੇ ਇਸ ਏਕੇ ਤੇ ਸੰਘਰਸ਼ ਰਾਹੀਂ ਮੋਦੀ ਸਰਕਾਰ ਵੱਲੋਂ ਉਭਾਰੇ ਜਾ ਰਹੇ ਤਾਨਾਸ਼ਾਹੀ ਰੁਝਾਨਾਂ ਦਾ ਟਾਕਰਾ ਕੀਤਾ ਜਾਵੇਗਾ ਉਥੇ ਸੰਘਰਸ਼ 14 ਨੁਕਾਤੀ ਮੰਗ ਪੱਤਰ ਵਿੱਚ ਦਰਜ ਮੰਗਾਂ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ ਅਤੇ ਸੂਬੇ ਅੰਦਰ ਇੱਕ ਲੋਕ ਪੱਖੀ ਰਾਜਸੀ ਬਦਲ ਉਭਾਰਨ ਲਈ ਵੀ ਕੰਮ ਕਰੇਗਾ। 
ਉਹਨਾਂ ਕਿਹਾ ਕਿ ਖੱਬੀਆਂ ਪਾਰਟੀਆਂ ਦੇ ਇਸ ਸਾਂਝੇ ਐਕਸ਼ਨ ਕਰਕੇ ਵਰਕਰਾਂ ਵਿੱਚ ਭਾਰੀ ਜੋਸ ਹੈ ਜੋ ਅੱਜ ਦੇ ਇਸ ਇਕੱਠ ਚੋਂ ਸਾਫ ਝਲਕ ਰਿਹਾ ਹੈ । ਜਲਦੀ ਹੀ ਖੱਬੀਆਂ ਪਾਰਟੀਆਂ ਅਗਲੀ ਮੀਟਿੰਗ ਕਰਕੇ ਆਪਣੇ ਅਗਲੇ ਵੱਡੇ ਐਕਸ਼ਨ ਦਾ ਐਲਾਨ ਕਰਨਗੀਆਂ। 
ਰੈਲੀ ਨੂੰ ਸੰਬੋਧਨ ਕਰਦਿਆਂ ਕਾਮਰੇਡ ਕਰਤਾਰ ਸਿੰਘ ਬੁਆਣੀ, ਸੁਖਵਿੰਦਰ ਸਿੰਘ ਸੇਖੋਂ, ਜਤਿੰਦਰ ਪਾਲ ਸਿੰਘ, ਡੀ.ਪੀ. ਮੌੜ, ਡਾ. ਅਰੁਣ ਮਿੱਤਰਾ, ਮਹਿੰਦਰ ਸਿੰਘ ਅਚਰਵਾਲ, ਜਗਦੇਵ ਸਿੰਘ ਕਲਸੀ, ਰੂਪ ਬਸੰਤ ਬੜੈਚ ਅਤੇ ਹਰਬੰਸ ਸਿੰਘ ਲੋਹਟਵਦੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਨਤਕ ਅਤੇ ਨਿੱਜੀ ਜਾਇਦਾਦ ਦੀ ਭੰਨ ਤੋੜ ਰੋਕਣ ਦੀ ਆੜ ਵਿੱਚ ਜਿਹੜਾ ਬਿੱਲ ਪਾਸ ਕੀਤਾ ਗਿਆ ਹੈ ਉਹ ਦਰਅਸਲ ਮੇਹਨਤਕਸ਼ ਲੋਕਾਂ ਵੱਲੋਂ ਕੀਤੇ ਜਾਂਦੇ ਆਪਣੇ ਹੱਕੀ ਸੰਘਰਸਾਂ ਨੂੰ ਰੋਕਣ ਦੀ ਇੱਕ ਚਾਲ ਹੈ। ਇਸ ਲਈ ਜਿੱਥੇ ਇਹ ਸੰਘਰਸ਼ ਕਾਲੇ ਕਾਨੂੰਨਾਂ ਦੀ ਵਾਪਸੀ ਲਈ ਵਿਢਿਆ ਗਿਆ ਹੈ ਉਥੇ ਇਹ ਜਨਤਕ ਮੰਗਾਂ ਜਿਵੇਂ ਕਿ ਸ਼ਹਿਰੀ ਜਾਇਦਾਦਾਂ ਉੱਪਰ ਲਗਾਇਆ ਪ੍ਰਾਪਰਟੀ ਟੈਕਸ ਵਾਪਸ ਕਰਵਾਉਣ, ਵੱਖ-ਵੱਖ ਸਮੇਂ ਬਿਜਲੀ ਦੀਆਂ ਦਰਾਂ ਵਿੱਚ ਕੀਤੇ ਵਾਧੇ ਨੂੰ ਵਾਪਸ ਕਰਵਾਉਣ, ਵੱਧ ਰਹੀ ਮਹਿੰਗਾਈ ਨੂੰ ਨੱਥ ਪਾਉਣ, ਬੇਰੁਜਗਾਰਾਂ ਨੂੰ ਰੁਜਗਾਰ ਦੁਆਉਣ ਅਤੇ ਸਰਕਾਰੀ ਮਹਿਕਮਿਆਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਵਾਉਣ, ਵਿੱਦਿਆ ਅਤੇ ਸਿਹਤ ਸੇਵਾਵਾਂ ਨੂੰ ਸਰਕਾਰੀ ਖੇਤਰ ਵਿੱਚ ਰੱਖਵਾਉਣ, ਬੁੱਢਾਪਾ ਅਤੇ ਵਿਧਵਾ ਪੈਨਸ਼ਨ ਘੱਟੋ-ਘੱਟ 3000/- ਰੁਪਏ ਪ੍ਰਤੀ ਮਹੀਨਾ ਕਰਵਾਉਣ, ਔਰਤਾਂ ਉੱਪਰ ਵੱਧ ਰਹੇ ਅੱਤਿਆਚਾਰਾਂ ਨੂੰ ਸਖਤੀ ਨਾਲ ਖਤਮ ਕਰਵਾਉਣ, ਗੈਰ ਹੁਨਰਮੰਦ ਕਿਰਤੀਆਂ ਨੂੰ ਘੱਟੋ-ਘੱਟ 15,000/- ਰੁਪਏ ਪ੍ਰਤੀ ਮਹੀਨਾ ਉਜਰਤ ਦਿਵਾਉਣ, ਸਰਕਾਰੀ ਅਰਧ-ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਠੇਕੇਦਾਰੀ ਸਿਸਟਮ ਅਤੇ ਦਿਹਾੜੀਦਾਰ ਕਾਮਿਆਂ ਨੂੰ ਪੱਕੇ ਕਰਵਾਉਣ, ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ, ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਬੰਦ ਕਰਵਾਉਣ, ਰੇਤ ਬਜਰੀ ਤੇ ਭੂਮੀ ਮਾਫੀਆ ਤੇ ਸਖਤੀ ਨਾਲ ਰੋਕ ਲਗਾਉਣ, ਸੜਕਾਂ ਤੇ ਲੱਗੇ ਟੋਲ ਪਲਾਜਿਆਂ ਨੂੰ ਮੁਕੰਮਲ ਤੌਰ ਤੇ ਖਤਮ ਕਰਵਾਉਣ, ਕਿਸਾਨਾਂ ਨੂੰ ਖੇਤੀ ਜਿਨਸਾਂ ਦੇ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਅਨੁਸਾਰ ਭਾਅ ਦੁਆਉਣ, ਕਿਰਤ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ, ਮਨਰੇਗਾ ਮਜਦੂਰਾਂ ਦੀ ਦਿਹਾੜੀ 350/- ਰੁਪਏ ਮਿਥਨ ਅਤੇ ਪੂਰੇ ਸਾਲ ਦੇ ਰੋਜਗਾਰ ਦੀ ਗਰੰਟੀ ਕਰਵਾਉਣ ਲਈ ਵੀ ਹੈ। ਇਹਨਾਂ ਤੋਂ ਇਲਾਵਾ ਰੈਲੀ ਨੂੰ ਕਾਮਰੇਡ ਗੁਲਜਾਰ ਗੋਰੀਆ, ਕਾ. ਜਗਦੀਸ਼ ਚੰਦ, ਕਾ. ਗੁਰਨਾਮ ਗਿੱਲ, ਸ਼ਿਵ ਰਤਨ ਨੇ ਵੀ ਸੰਬੋਧਨ ਕੀਤਾ।
ਇਸ ਰੈਲੀ ਵਿੱਚ ਮਰਦਾਂ ਦੇ ਨਾਲ ਨਾਲ ਔਰਤਾਂ ਵੀ ਵਧ ਚੜ੍ਹ ਕੇ ਸ਼ਾਮਿਲ ਹੋਈਆਂ। ਭਾਰੀ ਮੀਂਹ ਆਏ ਘਰੇਲੂ ਜ਼ਿਮੇਦਾਰੀਆਂ ਦੇ ਨਾਲ ਨਾਲ ਉਹਨਾਂ ਸਿਆਸੀ ਰਣ ਵਿੱਚ ਵੀ ਆਪਣੀ ਹਾਜ਼ਿਰੀ ਲਗਵਾਈ। ਕੀਆਂ ਨੇ ਆਪਣੇ ਛੋਟੇ ਬੱਚੇ ਕੁਛੱੜ ਚੁੱਕੇ ਹੋਏ ਸਨ। ਜਿਊਂ ਹੀ ਔਰਤਾਂ ਦਾ ਨਵਾਂ ਜੱਥਾ ਰੈਲੀ ਵਿੱਚ ਪਹੁੰਚਦਾ ਤਾਂ ਪਹਿਲਾਂ ਬੈਠੀਆਂ ਔਰਤਾਂ ਉਹਨਾਂ ਲਈ ਝੱਟ ਪੱਟ ਬਿਨਾ ਕਿਸੇ ਦੇ ਕਹੇ ਥਾਂ ਖਾਲੀ ਕਰਕੇ ਆਪੋ ਵਿੱਚ ਸੁੰਗੜ ਜਾਂਦੀਆਂ। ਮੈਂ ਸਮਝਿਆ ਇਹ ਸ਼ਾਇਦ ਆਪਸ ਵਿੱਚ ਰਿਸ਼ਤੇਦਾਰ, ਜਾਨ ਫੇਰ ਕਿਸੇ ਇੱਕ ਮੁਹ੍ਹਲੇ ਵਿੱਚ ਜਾਂ ਫੇਰ ਕਿਸੇ ਇੱਕ ਫੈਕਟਰੀ ਵਿੱਚ ਕੰਮ ਕਰਦਿਆਂ ਹੋਣਗੀਆਂ। ਅਖੀਰ ਮੇਰੇ ਕੋਲੋਂ ਰਹਿ ਨਾ ਹੋਇਆ ਤੇ ਮੈਂ ਅਲੱਗ ਅਲੱਗ ਥਾਵਾਂ ਤੇ ਜਾ ਕੇ ਉਹਨਾਂ ਵਿੱਚੋਂ ਕਈਆਂ ਨੂੰ  ਪੁਛਿਆ ਕਿ ਓਹ ਇੱਕ ਦੂਜੇ ਨੂੰ ਕਿਵੇਂ ਜਾਣਦੀਆਂ ਹਨ? ਜੁਆਬ ਸੀ ਸਾਡਾ ਦਰਦ ਦਾ ਰਿਸ਼ਤਾ ਹੈ।ਇੰਨਕ਼ਲਾਬ ਦਾ ਰਿਸ਼ਤਾ ਹੈ। ਲਾਲ ਝੰਡੇ ਦਾ ਰਿਸ਼ਤਾ ਹੈ। ਇਸ ਜੁਆਬ ਨੇ ਮੈਨੂੰ ਹੈਰਾਨ ਕਰ ਦਿੱਤਾ।  ਮੈਂ ਸਮਝ ਗਿਆ ਬਾਬਾ ਕਾਰਲ ਮਾਰਕਸ ਦੇ ਫਲਸਫੇ ਦਾ ਕ੍ਰਿਸ਼ਮਾ ਅੱਜ ਫੇਰ ਆਪਣਾ ਅਸਰ ਦਿਖਾ ਰਿਹਾ ਹੈ। ਗੋਰਕੀ ਦਾ ਨਾਵਲ ਮਾਂ ਅੱਜ ਇਸ ਰੈਲੀ ਵਿੱਚ ਮੌਜੂਦ ਮਹਿਸੂਸ ਹੋਇਆ। 
ਰੈਲੀ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਸਕੂਲਾਂ ਵਿੱਚ ਪ੍ਰਸਾਰਿਤ ਭਾਸ਼ਣ ਅਤੇ ਸਥਾਨਕ ਅਕਾਲੀ ਆਗੂ ਹਰੀਸ਼ ਰਾਏ ਢਾਂਡਾ ਵੱਲੋਂ ਅਕਾਲੀ ਦਲ ਤੋਂ ਦਿੱਤਾ ਗਿਆ ਅਸਤੀਫਾ ਵੀ ਚਰਚਾ ਦਾ ਕੇਂਦਰ ਬਣੇ। ਸਥਾਨਕ ਮਸਲਿਆਂ ਦੇ ਨਾਲ ਨਾਲ ਕੌਮੀ ਅਤੇ ਕੌਮਾਂਤਰੀ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਚਰਚਾ ਹੋਈ। 

Tuesday, August 19, 2014

ਹੁਣ ਫੇਰ ਕਰਾਏਗੀ ਖੱਬੇਪੱਖੀ ਸ਼ਕਤੀ ਆਪਣੇ ਪੁਰਾਣੇ ਜਲਵੇ ਦਾ ਅਹਿਸਾਸ

Tue, Aug 19, 2014 at 5:18 PM
ਦੋ ਤੋਂ 5 ਸਤੰਬਰ ਤੱਕ ਲਗਾਤਾਰ ਪੰਜਾਬ ਭਰ ਵਿੱਚ ਰੋਸ ਮੁਜ਼ਾਹਰੇ
ਲੁਧਿਆਣਾ: 19 ਅਗਸਤ 2014: (ਪੰਜਾਬ ਸਕਰੀਨ ਬਿਊਰੋ):
ਸਰਮਾਏਦਾਰੀ ਦੇ ਹੜ੍ਹ ਸਾਹਮਣੇ ਕਾਫੀ ਦੇਰ ਤੋਂ ਕਮਜ਼ੋਰ ਪੈ ਰਹੀ ਖੱਬੇ-ਪੱਖੀ ਸ਼ਕਤੀ ਹੁਣ ਇੱਕ ਵਾਰ ਫੇਰ ਅਪਨੀ ਵਿਚਾਰਧਾਰਾ ਅਤੇ ਮਜਦੂਰ ਜਮਾਤ ਦੇ ਆਸਰੇ ਲੋਕ ਸ਼ਕਤੀ ਨੂੰ ਆਪਣੇ ਆਪ ਨਾਲ ਜੋੜਣ ਲਈ ਕਮਰਕੱਸੇ ਕਰ ਰਹੀ ਹੈ। ਪਹਿਲਾਂ ਸਰਕਾਰਾਂ ਅਤੇ ਫੇਰ ਖਾੜਕੂਵਾਦ ਦੇ ਨਾਲ ਡਟਵੀਂ ਲੜਾਈ ਲੜਨ ਵਾਲੀਆਂ ਖੱਬੇ ਪੱਖੀ ਤਾਕਤਾਂ ਖਾੜਕੂਵਾਦ ਨਾਲ ਖੁੱਲੀ ਜੰਗ ਦੌਰਾਨ ਆਪਣੇ ਬਹੁਤ ਸਾਰੇ ਹੀਰੇ ਗੁਆ ਚੁੱਕੀਆਂ ਹਨ। ਉਹ ਨੁਕਸਾਨ ਕਿੰਨਾ ਭਾਰੀ ਸੀ ਇਸਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਅਜੇ ਤੱਕ ਵੀ ਲਾਲ ਝੰਡੇ ਨਾਲ ਪਹਿਲਾਂ ਵਾਲੀ ਲੋਕ ਸ਼ਕਤੀ ਦੋਬਾਰਾ ਨਹੀਂ ਜੁੜ ਸਕੀ। ਇਸ ਗੰਭੀਰ ਸਥਿਤੀ ਨੂੰ ਭਾਂਪਦਿਆਂ ਅਤੇ ਲੋਕ ਮਸਲੇ ਚੁੱਕ ਕੇ ਆਪਣੀ ਮੌਜੂਦਗੀ ਦਾ ਅਹਿਸਾਸ ਮਹਿਸੂਸ ਕਰਾਉਣ ਲਈ ਖੱਬੇ ਪੱਖੀ ਪਾਰਟੀਆਂ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ ਹੋਈ ਕੈਨਵੈਨਸ਼ਨ ਦੇ ਫੈਸਲੇ ਅਨੁਸਾਰ ਮਜ਼ਦੂਰਾਂ, ਕਿਸਾਨਾਂ ਦੀਆਂ ਮੰਗਾਂ ਮਨਵਾਉਣ ਅਤੇ ਹੋਰ ਲੋਕ ਮਸਲਿਆਂ ਦੇ ਹੱਲ ਲਈ 2 ਤੋਂ 5 ਸਤੰਬਰ ਤੱਕ ਸਮੁੱਚੇ ਪੰਜਾਬ 'ਚ ਜਿਲ੍ਹਾ ਹੈੱਡਕੁਆਟਰਾਂ 'ਤੇ ਸਾਂਝੇ ਰੂਪ 'ਚ ਧਰਨੇ ਦਿੱਤੇ ਜਾਣਗੇ। ਇਹਨਾਂ ਧਰਨਿਆਂ ਦੀ ਤਿਆਰੀ ਨੇ ਪੰਜਾਬ ਦੀਆਂ ਤਿੰਨ ਪ੍ਰਮੁੱਖ ਹ੍ਬ੍ਬੇ ਪੱਖੀ ਪਾਰਟੀਆਂ ਨੂੰ ਇੱਕ ਵਾਰ ਫੇਰ ਨੇੜੇ ਨੇੜੇ ਲੈ ਆਂਦਾ ਹੈ ਜੋ ਕਿ ਖੱਬੇ ਪੱਖੀ ਲਹਿਰ ਦੀ ਪ੍ਰਾਪਤੀ ਕਹੀ ਜਾ ਸਕਦੀ ਹੈ।  
ਕਾਬਿਲੇ ਜ਼ਿਕਰ ਹੈ ਕਿ ਇਨ੍ਹਾਂ ਧਰਨਿਆਂ ਦੀ ਤਿਆਰੀ ਅਤੇ ਅਹੁਦੇਦਾਰਾਂ ਦੀਆਂ ਜ਼ਿੰਮੇਵਾਰੀਆਂ ਲਾਉਣ ਲਈ ਸੀ. ਪੀ. ਆਈ., ਸੀ. ਪੀ. ਐੱਮ. ਅਤੇ ਸੀ. ਪੀ. ਐਮ. (ਪੰਜਾਬ) ਦੇ ਅਹੁਦੇਦਾਰਾਂ ਦੀ ਇਕ ਸਾਂਝੀ ਮੀਟਿੰਗ ਅੱਜ ਇਥੇ ਹੋਈ। ਮੀਟਿੰਗ ਵਿੱਚ ਸਰਕਾਰ ਵੱਲੋਂ "ਸਰਕਾਰੀ ਅਤੇ ਨਿੱਜੀ ਸੰਪਤੀ ਨੁਕਸਾਨ ਰੋਕੂ ਬਿੱਲ 2014" ਦੇ ਨਾਂ ਹੇਠ ਕਾਨੂੰਨ ਪਾਸ ਕਰਕੇ ਲੋਕਾਂ ਦੇ ਸੰਘਰਸ਼ ਕਰਨ ਦੇ ਸੰਵਿਧਾਨਕ ਅਤੇ ਜਮਹੂਰੀ ਹੱਕ ਨੂੰ ਕੁਚਲਨ ਲਈ ਜੋ ਕਾਨੂੰਨ ਬਣਾਇਆ ਗਿਆ ਹੈ ਦੀ ਨਿਖੇਧੀ ਕੀਤੀ ਗਈ ਅਤੇ ਫੈਸਲਾ ਕੀਤਾ ਗਿਆ ਕਿ ਲੁਧਿਆਣਾ ਦੇ ਮਿੰਨੀ ਸਕੱਤਰੇਤ ਵਿਖੇ 5 ਸਤੰਬਰ ਨੂੰ ਸਵੇਰੇ 11:00 ਵਜੇ ਖੱਬੇਪੱਖੀ ਪਾਰਟੀਆਂ ਵੱਲੋਂ ਇੱਕ ਸਾਂਝਾ ਸੰਘਰਸ਼ ਕੀਤਾ ਜਾਵੇਗਾ। ਇਹ ਸੰਘਰਸ਼ ਕਾਲੇ ਕਾਨੂੰਨ ਰੱਦ ਕਰਵਾਉਣ, ਵੱਧ ਰਹੀ ਮਹਿੰਗਾਈ ਨੂੰ ਨੱਥ ਪਾਉਣ, ਕੱਚੇ ਮੁਲਾਜ਼ਮ ਪੱਕੇ ਕਰਵਾਉਣ, ਰੇਤ ਬਜਰੀ ਮਾਫੀਆ, ਭੌਂ ਮਾਫੀਆ, ਡਰੱਗ ਮਾਫੀਆ ਨੂੰ ਨੱਥ ਪਾਉਣ, ਪ੍ਰਾਪਰਟੀ ਟੈਕਸ ਵਾਪਸ ਕਰਵਾਉਣ, ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇਣ, ਜਨਤਕ ਵੰਡ ਪ੍ਰਣਾਲੀ ਨੂੰ ਮਜਬੂਤ ਕਰਨ, ਕਿਰਤ ਕਾਨੂੰਨ ਲਾਗੂ ਕਰਨ, ਘੱਟੋ ਘੱਟ ਉਜਰਤਾਂ 15000/- ਰੁਪਏ ਮਿਥਨ, ਬੁੱਢਾਪਾ ਅਤੇ ਵਿਧਵਾ ਪੈਨਸ਼ਨਾਂ 3000/- ਰੁਪਏ ਪ੍ਰਤੀ ਮਹੀਨਾ ਕਰਨ, ਕਿਸਾਨਾਂ ਲਈ ਡਾ. ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸਾਂ ਲਾਗੂ ਕਰਨ ਆਦਿ ਲਈ ਕੀਤਾ ਜਾਵੇਗਾ। ਮੀਟਿੰਗ ਵਿਚ ਸੀ. ਪੀ. ਆਈ. ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕਰਤਾਰ ਸਿੰਘ ਬੁਆਣੀ, ਡੀ.ਪੀ. ਮੌੜ, ਸੀ. ਪੀ. ਆਈ. ਐੱਮ. ਵੱਲੋਂ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਅਮਰਜੀਤ ਸਿੰਘ ਮੱਟੂ, ਦੇਵ ਰਾਜ, ਜਤਿੰਦਰ ਪਾਲ, ਜਗਦੀਸ਼ ਚੰਦ, ਸੀ. ਪੀ. ਐਮ. ਪੰਜਾਬ ਵੱਲੋਂ ਕਾਮਰੇਡ ਪਰਮਜੀਤ ਸਿੰਘ, ਮਹਿੰਦਰ ਸਿੰਘ ਅੱਚਰਵਾਲ, ਜਗਤਾਰ ਸਿੰਘ, ਗੁਰਦੀਪ ਸਿੰਘ ਕਲਸੀ ਆਦਿ ਹਾਜ਼ਰ ਹੋਏ। ਫੈਸਲਾ ਕੀਤਾ ਗਿਆ ਕਿ ਲੁਧਿਆਣਾ ਦੇ ਮਿੰਨੀ ਸਕੱਤਰੇਤ ਵਿਖੇ 5 ਸਤੰਬਰ ਨੂੰ ਸਵੇਰੇ 11 ਵਜੇ ਸਾਂਝਾ ਧਰਨਾ ਦਿੱਤਾ ਜਾਵੇਗਾ।  ਹੁਣ ਦੇਖਣਾ ਹੈ ਕਿ ਇਹਨਾਂ ਧਰਨਿਆਂ ਵਿੱਚ ਲੋਕ ਪਹਿਲਾਂ ਵਾਂਗੂ ਵਧ ਚੜ੍ਹ ਕੇ ਸ਼ਾਮਲ ਹੁੰਦੇ ਹਨ ਕਿ ਨਹੀਂ?

Thursday, March 20, 2014

ਭੱਠਾ ਮਜ਼ਦੂਰਾਂ ਵੱਲੋਂ ਵਿਸ਼ਾਲ ਰੈਲੀ

Thu, Mar 20, 2014 at 5:31 PM
ਪੰਜਾਬ ਦੇ ਤਿੰਨ ਲੱਖ ਭੱਠਾ ਮਜ਼ਦੂਰ ਭੁੱਖਮਰੀ ਦਾ ਸ਼ਿਕਾਰ 
ਲੁਧਿਆਣਾ 20 ਮਾਰਚ 2014 (*ਪ੍ਰਕਾਸ਼ ਸਿੰਘ ਹਿੱਸੋਵਾਲ//ਪੰਜਾਬ ਸਕਰੀਨ): 
ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਲੋਕਾਂ ਨੂੰ ਪਹਿਲਾਂ ਮਿਲ ਰਹੀਆਂ ਸਹੂਲਤਾਂ ਖਤਮ ਕਰਕੇ ਲੋਕਾਂ ਉਪਰ ਨਵੇਂ ਟੈਕਸਾਂ ਦਾ ਬੋਝ ਪਾ ਰਹੀ ਹੈ ਅਤੇ ਮਜ਼ਦੂਰਾਂ ਨੂੰ ਨਿਗੂਣੀਆਂ ਤਨਖਾਹਾਂ/ਉਜਰਤਾਂ ਤੇ ਕੰਮ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨਾ ਅੱਜ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ। ਪੰਜਾਬ ਵਿੱਚ 10 ਮਹੀਨੇ ਚਲੱਣ ਵਾਲੇ ਭੱਠੇ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਸਦਕਾ ਹੁਣ ਸਿਰਫ ਸਾਲ ਵਿੱਚ ਤਿੰਨ ਕੁ ਮਹੀਨੇ ਹੀ ਚੱਲ ਰਹੇ ਹਨ ਜਿਸ ਕਾਰਨ 3 ਲੱਖ ਭੱਠਾ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰ ਕੰਮ ਨਾ ਮਿਲਣ ਕਾਰਨ ਕੱਖੋਂ ਹੋਲੇ ਹੋ ਗਏ ਹਨ ਅਤੇ ਭੁੱਖਮਰੀ ਦੇ ਸ਼ਿਕਾਰ ਹੋ ਰਹੇ ਹਨ। ਪੰਜਾਬ ਦੀ ਛੋਟੀ ਸਨਅਤ ਵੀ ਆਖਰੀ ਸਾਹਾਂ ਤੇ ਹੈ । ਅਕਾਲੀ ਬੀਜੇਪੀ ਸਰਕਾਰ ਵੱਲੋਂ ਨਵੇਂ-ਨਵੇਂ ਟੈਕਸ ਲਗਾ ਕੇ ਉਸਨੂੰ ਬਰਬਾਦੀ ਦੇ ਕੰਡੇ ਤੇ ਲਿਆ ਦਿੱਤਾ ਹੈ । ਰੇਤੇ ਦੀ ਕਾਲਾ ਬਜਾਰੀ, ਨਿੱਤ ਵਧਦੀ ਮਹਿੰਗਾਈ ਨੇ ਵੀ ਲੋਕਾਂ ਦੇ ਜਖਮਾਂ ਤੇ ਨਮਕ ਸੁੱਟਣ ਦਾ ਕੰਮ ਕੀਤਾ ਹੈ। ਸੀਟੂ ਦੇ ਸੂਬਾਈ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਤਰਸੇਮ ਜੋਧਾਂ ਨੇ ਸਥਾਨਕ ਚਤਰ ਸਿੰਘ ਪਾਰਕ ਵਿਖੇ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ (26/84) ਵੱਲੋਂ ਆਯੋਜਿਤ ਕੀਤੀ ਗਈ ਜਿਲਾ ਪੱਧਰੀ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।  
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਯੂ.ਪੀ.ਏ. ਦੀ ਕੇਂਦਰ ਸਰਕਾਰ ਵੱਲੋਂ ਵੀ ਦੇਸ਼ ਦੀ ਬੇਹਤਰੀ ਲਈ ਅਤੇ ਲੋਕਾਂ ਦੇ ਸਾਰੇ ਮਸਲੇ ਹੱਲ ਕਰਨ ਦਾ ਬੜੇ ਜੋਰ ਸ਼ੋਰ ਨਾਲ ਢਿੰਡੋਰਾ ਪਿਟਿਆ ਜਾ ਰਿਹਾ ਹੈ ਪਰੰਤੂ ਇਸ ਸਰਕਾਰ ਦੇ 10 ਸਾਲਾਂ ਦੇ ਰਾਜ ਅੰਦਰ ਭ੍ਰਿਸ਼ਟਾਚਾਰ, ਮਹਿੰਗਾਈ, ਔਰਤਾਂ ਤੇ ਅਤਿਆਚਾਰ, ਬੇਰੁਜਗਾਰੀ ਅਤੇ ਲੋਕਾਂ ਨਾਲ ਧੱਕੇਸ਼ਾਹੀ ਵਿੱਚ ਅਥਾਹ ਵਾਧਾ ਹੋਇਆ ਹੈ । ਸੂਬਾਈ ਸਰਕਾਰ ਨੇ ਰਾਜ ਅੰਦਰ ਲੋਕਾਂ ਦੀਆਂ ਜਮੀਨਾ ਕੋਡੀਆਂ ਦੇ ਭਾਅ ਦੇਸੀ-ਵਿਦੇਸ਼ੀ ਪੂੰਜੀਪਤੀਆਂ ਨੂੰ ਦਿੱਤੀਆਂ ਗਈਆਂ ਹਨ । ਆਮ ਆਦਮੀ ਇਲਾਜ ਅਤੇ ਬੱਚਿਆਂ ਨੂੰ ਵਧੀਆ ਸਿੱਖਿਆ ਦਿਵਾਉਣ ਤਾਂ ਦੂਰ ਉਸ ਲਈ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ । ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਦੌਰ ਵਿੱਚ ਭੱਠਾ ਮਜ਼ਦੂਰ ਘੱਟ ਮਿਹਨਤਾਨੇ ਤੇ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਨਹੀਂ ਕਰ ਪਾ ਰਹੇ ਅਤੇ ਉਨ੍ਹਾਂ ਕਿਹਾ ਕਿ ਭੱਠਾ ਮਜ਼ਦੂਰਾਂ ਦੀ ਉਜ਼ਰਤਾਂ ਵਿੱਚ ਵਾਧੇ ਲਈ ਦਿੱਤੇ ਮੰਗ ਪੱਤਰ ਤੇ ਸਬੰਧਿਤ ਮਹਿਕਮੇਂ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ । ਉਜ਼ਰਤਾਂ ਵਿੱਚ ਵਾਧਾ ਕਰਵਾਉਣ ਲਈ ਅੰਦੋਲਨ ਹੋਰ ਤੇਜ ਕੀਤਾ ਜਾਵੇਗਾ। 
ਰੈਲੀ ਨੂੰ ਸੰਬੋਧਨ ਕਰਦਿਆਂ ਸੀਟੂ ਦੇ ਜ਼ਿਲਾ ਪ੍ਰਧਾਨ ਜਤਿੰਦਰ ਪਾਲ ਸਿੰਘ ਨੇ ਭੱਠਾ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਦਾ ਪੂਰਨ ਸਮਰਥਨ ਕਰਦੇ ਕਿਹਾ ਕਿ ਠੇਕੇਦਾਰੀ ਪ੍ਰਬੰਧ ਖਤਮ ਕਰਵਾਉਣ ਅਤੇ ਘੱਟੋ-ਘੱਟ ਉਜ਼ਰਤਾਂ ਲਾਗੂ ਕਰਵਾਉਣ ਲਈ ਸੀਟੂ ਪੂਰਨ ਤੌਰ ਤੇ ਸੰਘਰਸ਼ਸ਼ੀਲ ਹੈ। ਉਨ੍ਹਾਂ ਕਿਹਾ ਕਿ ਅਜੋਕੀਆਂ ਕੇਂਦਰ ਅਤੇ ਸੂਬਾ ਅਤੇ ਸਰਕਾਰ ਦੀਆਂ ਨੀਤੀਆਂ ਕਾਰਨ ਸਾਰਾ ਦੇਸ਼ ਸਮੱਸਿਆਵਾਂ ਵਿੱਚ ਘਿਰਿਆ ਹੋਇਆ ਹੈ ਅਤੇ ਦੋਸ਼ੀ ਪਾਰਟੀਆਂ ਨੂੰ ਗੱਦੀਓਂ ਉਤਾਰ ਕੇ ਅਤੇ ਬਦਲਵੀਆਂ ਨੀਤੀਆਂ ਲਾਗੂ ਕਰਕੇ ਦੇਸ਼ ਤਰੱਕੀ ਦੇ ਰਾਹ ਤੇ ਅੱਗੇ ਵੱਧ ਸਕਦਾ ਹੈ। 
ਇਸ ਮੌਕੇ ਯੂਨੀਅਨ ਦੇ ਜਿਲਾ ਪ੍ਰਧਾਨ ਸ਼ਿੰਦਰ ਸਿੰਘ ਜਵੱਦੀ, ਸਕੱਤਰ ਪ੍ਰਕਾਸ਼ ਸਿੰਘ ਹਿੱਸੋਵਾਲ ਸੂਬਾਈ ਆਗੂ, ਚਰਨਜੀਤ ਸਿੰਘ ਹਿਮਾਂਯੂਪੁਰ ਅਤੇ ਦਰਸ਼ਨ ਸਿੰਘ ਕੰਗਣਵਾਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭੱਠਾ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਵਾਧਾ ਕਰਵਾਉਣ ਲਈ, ਭੱਠਿਆਂ ਉਪਰ ਕੰਮ ਕਰਦੇ ਕਿਰਤੀਆਂ ਲਈ ਸਾਫ ਪਾਣੀ, ਰਿਹਾਇਸ਼ ਅਤੇ ਕਿਰਤ ਕਾਨੂੰਨ ਲਾਗੂ ਕਰਵਾਉਣ ਲਈ ਸੰਘਰਸ਼ ਤੇਜ ਕੀਤਾ ਜਾਵੇਗਾ। ਇਨ੍ਹਾਂ ਆਗੂਆਂ ਨੇ ਸਹਾਇਕ ਕਿਰਤ ਕਮਿਸ਼ਨਰ ਲੁਧਿਆਣਾ ਤੋਂ ਪੁਰਜੋਰ ਮੰਗ ਕੀਤੀ ਕਿ ਮਜ਼ਦੂਰਾਂ ਦੀਆਂ ਉਜ਼ਰਤਾਂ ਵਿੱਚ ਵਾਧਾ ਕਰਵਾਉਣ ਅਤੇ ਕਿਰਤ ਕਾਨੂੰਨ ਲਾਗੂ ਕਰਵਾਉਣ ਲਈ ਆਪਣਾ ਯੋਗਦਾਨ ਨਿਭਾਉਣ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਮਜ਼ਦੂਰਾਂ ਵੱਲੋਂ ਵੱਡਾ ਐਕਸ਼ਨ ਕੀਤਾ ਜਾਵੇਗਾ। ਇਸ ਮੌਕੇ ਪਰਮਿੰਦਰ ਕੁਮਾਰ, ਦਰਬਾਰਾ ਸਿੰਘ, ਨਿਰਮਲ ਨਿੰਮਾ ਅਤੇ ਗੁਲਜਾਰ ਸਿੰਘ, ਰਜਿੰਦਰ ਸਿਘ, ਰਣਜੀਤ ਸਾਇਆਂ ਆਗੂ ਮੌਜੂਦ ਸਨ। 

*ਪ੍ਰਕਾਸ਼ ਸਿੰਘ ਹਿੱਸੋਵਾਲ ਯੂਨੀਅਨ ਦੇ ਸਕੱਤਰ ਹਨ। 

Saturday, January 25, 2014

ਮਹਿੰਗਾਈ ਅਤੇ ਅਮਨ ਕਾਨੂੰਨ ਦੀ ਨਿਘਰਦੀ ਹਾਲਤ ਵਿਰੁਧ ਲੋਕ ਰੋਹ ਹੋਰ ਤਿੱਖਾ

Sat, Jan 25, 2014 at 3:08 PM
ਲੁਧਿਆਣਾ ਦਾ ਕੇਂਦਰੀ ਹਿੱਸਾ ਹੋਇਆ ਲਾਲ ਝੰਡੇ ਨਾਲ ਲਾਲੋ ਲਾਲ 
ਲੁਧਿਆਣਾ: 25 ਜਨਵਰੀ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਭਾਰਤੀ ਕਮਿਉਨਿਸਟ ਪਾਰਟੀ ਅਤੇ ਭਾਰਤੀ ਕਮਿਉਨਿਸਟ ਪਾਰਟੀ (ਮਾਰਕਸਵਾਦੀ) ਦੇ ਹਜ਼ਾਰਾਂ ਕਾਰਕੁਨਾਂ ਨੇ ਅੱਜ ਇੱਥੇ ਰੇਲਵੇ ਸਟੇਸ਼ਨ ਤੋਂ ਲੈ ਕੇ ਘੰਟਾਘਰ ਚੌਕ ਤੱਕ ਪੰਜਾਬ ਅੰਦਰ ਵਿਗੜ ਰਹੀ ਅਮਨ ਕਾਨੂੰਨ ਦੀ ਹਾਲਤ ਅਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਕੇਂਦਰੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦੇ ਵਿਰੋਧ ਵਿੱਚ ਭਾਰੀ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਤੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸੂਬੇ ਅੰਦਰ ਕਾਨੂੰਨ ਦੀ ਹਾਲਤ ਕਿੱਨੀ ਖ਼ਰਾਬ ਹੋ ਚੁੱਕੀ ਹੈ, ਇਸ ਗੱਲ ਤੋਂ ਸਾਫ਼ ਹੁੰਦੀ ਹੈ ਕਿ ਪੁਲਸ ਮੁਲਾਜ਼ਮ ਵੀ ਇਸ ਦੌਰਾਨ ਸੁੱਰਖਿਅਤ ਨਹੀਂ ਹਨ। ਆਪਣੀ ਬੇਟੀ ਨੂੰ ਛੇੜਖਾਨੀ ਤੋਂ ਬਚਾਉਣ ਲੱਗੇ ਏ ਐਸ ਆਈ ਦਾ ਅਕਾਲੀ ਆਗੂ ਵਲੋਂ ਦਿਨ ਦਿਹਾੜੇ ਭਰੇ ਬਜ਼ਾਰ ਕਤਲ ਕਰ ਦਿੱਤਾ ਗਿਆ। ਇਸਤੋਂ ਪਹਿਲਾਂ ਬਾਲੜੀ ਸ਼ਰੁਤੀ ਨੂੰ ਅਗਵਾ ਕੀਤਾ ਗਿਆ ਕਿਉਂਕਿ ਅਗਵਾਕਾਰਾਂ ਨੂੰ  ਚਿੱਟੀ ਅਕਾਲੀਆਂ ਦੀ ਸ਼ਹਿ ਸੀ। ਕੁਝ ਸਮਾਂ ਪਹਿਲਾਂ ਡੀ ਐਸ ਪੀ ਦਾ ਕਤਲ ਹੋਇਆ, ਪੱਖੋਵਾਲ ਰੋਡ ਤੇ ਐਸ ਆਈ ਦਾ ਕਤਲ ਹੋਇਆ, ਗੁਰਦਾਸਪੁਰ ਵਿਖੇ ਪੁਲਿਸ ਵਾਲਿਆਂ ਨੂੰ ਅਕਾਲੀ ਆਗੂਆਂ ਨੇ ਕੁੱਟਿਆ। ਲੁਧਿਆਣਾ ਦੇ ਮਿੰਨੀ ਸਕੱਤਰੇਤ ਵਿੱਚ ਵਾਪਰੀਆਂ ਹਿੰਸਾ ਦੀਆਂ ਘਟਨਾਵਾਂ ਅਮਨ ਕਾਨੂੰਨ ਦੀ ਨਿਘਰ ਚੁੱਕੀ ਹਾਲਤ ਦੀਆਂ ਗਵਾਹ ਹਨ। ਲੋਕਾਂ ਦੀਆਂ ਹੱਕੀ ਮੰਗਾਂ ਨੂੰ ਮੰਨਣਾ ਤਾਂ ਦੂਰ ਜਿਸ ਢੰਗ ਦੇ ਨਾਲ ਕੱਲ ਅਧਿਆਪਕਾਵਾਂ ਨਾਲ ਦੁਰਵਿਹਾਰ ਕੀਤਾ ਗਿਆ ਉਹ ਭਰਪੂਰ ਨਿਖੇਧੀ ਯੋਗ ਹੈ। ਇਸਤੋਂ ਇਲਾਵਾ ਰੇਤ ਮਾਫ਼ੀਆ, ਜ਼ਮੀਨ ਮਾਫ਼ੀਆ ਅਤੇ ਨਸ਼ਾ ਮਾਫ਼ੀਆ ਇੱਨੇ ਸਰਗਰਮ ਕਦੇ ਨਹੀਂ ਹੋਏ। ਇਹਨਾਂ ਹਾਲਾਤਾਂ ਵਿੱਚ ਧੀਆਂ ਭੈਣਾਂ ਬਹੁਤ ਹੀ ਅਸੁੱਰਖਿਅਤ ਮਹਿਸੂਸ ਕਰ ਰਹੀਆਂ ਹਨ। ਦੂਜੇ ਪਾਸੇ ਸਰਕਾਰ ਵਲੋਂ ਬਸ ਕਿਰਾਇਆਂ ਨੂੰ ਵਧਾ ਦਿੱਤਾ ਗਿਆ ਹੈ, ਇੰਤਕਾਲ ਤੇ ਟੀ ਐਸ 1 ਦੇ ਰੇਟ ਵਧਾ ਦਿੱਤੇ ਗਏ ਹਨ। ਬਿਜਲੀ ਦੀਆਂ ਦਰਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਜਾਇਦਾਦ ਟੈਕਸ ਵਧਾ ਕੇ 9 ਹਜ਼ਾਰ ਕਰੋੜ ਦਾ ਟੈਕਸ ਲਾ ਦਿੱਤਾ ਗਿਆ ਹੈ। ਮੁਲਾਜ਼ਮਾਂ ਨੂੰ ਤਨਖ਼ਾਹਾਂ ਅਤੇ ਰਿਟਾਇਰ ਮੁਲਾਜ਼ਮਾਂ ਨੂੰ ਪੈਨਸ਼ਨਾਂ ਨਹੀਂ ਮਿਲ ਰਹੀਆਂ। ਮੌਜੂਦਾ ਅਕਾਲੀ ਭਾਜਪਾ ਸਰਕਾਰ ਹਰ ਫਰੰਟ ਤੇ ਬੁਰੀ ਤਰਾਂ ਫ਼ੇਲ ਹੋ ਗਈ ਹੈ ਅਤੇ ਗੈਰ ਸਮਾਜੀ ਤੱਤਾਂ ਦੇ ਨਾਲ ਇਸਦੀ ਪੂਰੀ ਤਰ੍ਹਾਂ ਗਾਂਢ-ਸਾਂਢ  ਹੈ। ਕੇਂਦਰੀ ਸਰਕਾਰ ਵਲੋਂ ਰਸੋਈ ਗੈਸ ਅਤੇ ਪੈਟ੍ਰੋਲ ਦੀਆਂ ਕੀਮਤਾਂ ਵਧਾ ਕੇ ਬਲਦੀ ਤੇ ਘਿਉ ਪਾਇਆ ਹੈ। ਆਧਾਰ ਕਾਰਡ ਦੇ ਗੇੜ ਵਿੱਚ ਪਾਕੇ ਲੋਕਾਂ ਨੂੰ ਪਰੇਸ਼ਾਨੀਆਂ ਵਿੱਚ ਪਾ ਦਿੱਤਾ ਗਿਆ ਹੈ। ਲੋਕ ਅਧਾਰ ਕਾਰਡ ਬਨਵਾਉਣ ਤੇ ਉਸਨੂੰ ਬੈਂਕਾਂ ਵਿੱਚ ਜਮਾਂ ਕਰਵਾਉਣ ਦੇ ਲਈ ਭੱਜੇ ਫ਼ਿਰਦੇ ਹਨ। 
ਇਸ ਸਾਰੇ ਆਯੋਜਨ ਦੇ ਬੁਲਾਰਿਆਂ ਵਿੱਚ ਅਤੇ ਪਰੋਗਰਾਮ ਨੂੰ ਨੇਪਰੇ ਚਾੜ੍ਹਨ ਵਾਲਿਆਂ ਪ੍ਰਮੁੱਖ ਤੌਰ ਤੇ ਸ਼ਾਮਲ ਸਨ ਸੀਪੀਐਮ ਦੀ ਸੂਬਾ ਕਮੇਟੀ ਦੇ ਮੈਂਬਰ-ਕਾਮਰੇਡ ਵਿਜੈ ਮਿਸ਼ਰਾ,  ਸੀ ਪੀ ਆਈ ਦੇ ਜ਼ਿਲਾ ਸਕੱਤਰ-ਕਾਮਰੇਡ ਕਰਤਾਰ ਸਿੰਘ ਬੁਆਣੀ,ਸੀਪੀਐਮ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਸੁਖਮਿੰਦਰ ਸੇਖੋਂ, ਏਟਕ ਆਗੂ ਕਾਮਰੇਡ ਉ ਪੀ ਮਹਿਤਾ, ਕਾਮਰੇਡ ਜਗਦੀਸ਼, ਸੀਪੀਐਮ ਦੇ ਜ਼ਿਲਾ ਸਕੱਤਰ ਕਾਮਰੇਡ ਅਮਰਜੀਤ ਮੱਟੂ, ਸੀਟੂ ਵੱਲੋਂ ਕਾਮਰੇਡ ਜਤਿੰਦਰ, ਸੀਪੀਆਈ ਦੇ ਸ਼ਹਿਰੀ ਸਕੱਤਰ ਕਾਮਰੇਡ ਰਮੇਸ਼ ਰਤਨ, ਖੇਤ ਮਜਦੂਰ ਸਭਾ-ਪੰਜਾਬ ਦੇ ਸਕੱਤਰ ਕਾਮਰੇਡ ਗੁਲਜ਼ਾਰ ਗੋਰੀਆ, ਨੇ ਵਿਸਥਾਰ ਨਾਲ ਇਸ ਮੁਜ਼ਾਹਰੇ ਬਾਰੇ ਦੱਸਿਆ। ਕਾਮਰੇਡ ਕਾ ਡੀ ਪੀ ਮੌੜ ਨੇ ਦੇਸ਼ ਦੀ ਮੌਜੂਦਾ ਸਥਿਤੀ ਬਾਰੇ ਚਾਨਣਾ ਪਾਇਆ। ਕਾਮਰੇਡ ਸੁਰਿੰਦਰ ਜਲਾਲਦੀਵਾਲ, ਕਾਮਰੇਡ ਅਵਤਾਰ ਗਿੱਲ, ਕਾਮਰੇਡ ਬਲਦੇਵ ਲਤਾਲਾ, ਕਾਮਰੇਡ ਨਗੀਨਾ, ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਅਨੋਦ ਕੁਮਾਰ, ਕਾਮਰੇਡ, ਮਨਜੀਤ ਸਿੰਘ ਬੂਟਾ, ਕਾਮਰੇਡ ਰਾਮਾਧਾਰ ਸਿੰਘ, ਕਾਮਰੇਡ ਸੁਖਮਿੰਦਰ ਲੋਟੇ, ਕਾਮਰੇਡ ਦੇਵ ਰਾਜ। ਕਾਮਰੇਡ ਕੇਵਲ ਸਿੰਘ, ਕਾਮਰੇਡ ਗੁਰਨਾਮ ਗਿੱਲ, ਕਾਮਰੇਡ ਅਮਰਨਾਥ ਕੂਮਕਲਾਂ, ਕਾਮਰੇਡ ਜਗਦੀਸ਼ ਚੰਦਰ, ਕਾਮਰੇਡ ਰਾਮ ਲਾਲ ਅਤੇ ਕਈ ਹੋਰ ਸੀਨੀਅਰ ਕਾਮਰੇਡ ਆਪੋ ਆਪਣੇ ਇਲਾਕਿਆਂ ਦੇ ਜੱਥੇ ਲੈ ਕੇ ਇਸ ਜ਼ੋਰਦਾਰ ਮੁਜ਼ਾਹਰੇ ਵਿੱਚ ਸ਼ਾਮਲ ਹੋਏ।  

Saturday, January 18, 2014

ਕਾਮਰੇਡਾਂ ਵੱਲੋਂ 27 ਫਰਵਰੀ ਨੂੰ ਜੇਲ ਭਰੋ ਅੰਦੋਲਨ

Sat, Jan 18, 2014 at 6:43 PM
25 ਜਨਵਰੀ 2014 ਨੂੰ CPI ਅਤੇ CPM ਦੀ ਸਾਂਝੀ ਰੈਲੀ
ਲੁਧਿਆਣਾ:18 ਜਨਵਰੀ 2014: (ਰੈਕਟਰ ਕਥੂਰੀਆ//ਸਤਪਾਲ ਸੋਨੀ//ਪੰਜਾਬ ਸਕਰੀਨ):
ਸੀ.ਪੀ.ਆਈ.(ਐਮ) ਜ਼ਿਲਾ ਕਮੇਟੀ ਲੁਧਿਆਣਾ ਦੀ ਮੀਟਿੰਗ ਕਾਮਰੇਡ ਭਜਨ ਸਿੰਘ ਸਮਰਾਲਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਾ: ਚਰਨ ਸਿੰਘ ਵਿਰਦੀ ਵਲੋਂ ਲੋਕ ਸਭਾ ਹਲਕਾ ਲੁਧਿਆਣਾ ਤੋਂ ਪਾਰਟੀ ਉਮੀਦਵਾਰ ਕਾ: ਸੁਖਵਿੰਦਰ ਸਿੰਘ ਸੇਖੋਂ ਦੀ ਚੋਣ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਦੇਸ ਅੰਦਰ ਪਾਰਲੀਮੈਂਟ ਚੋਣਾਂ, ਗੈਰ ਕਾਂਗਰਸ, ਗੈਰ ਭਾਜਪਾ, ਧਰਮ ਨਿਰਪੱਖ ਤੇ ਜਮਹੂਰੀ ਸ਼ਕਤੀਆਂ ਨੂੰ ਇਕੱਠੀਆਂ ਕਰਕੇ ਲੜੀਆਂ ਜਾਣਗੀਆਂ ਅਤੇ ਚੋਣਾਂ ਨੇਤਾ ਦੇ ਨਾਂਅ ਤੇ ਨਹੀਂ ਜੀਤੀਆਂ ਜਾ ਸਕਦੀਆਂ । ਚੋਣਾਂ ਨੀਤੀਆਂ ਦੇ ਮੁੱਦੇ ਤੇ ਲੜੀਆਂ ਜਾਣਗੀਆਂ । ਮਹਿੰਗਾਈ, ਭ੍ਰਿਸ਼ਟਾਚਾਰ, ਬੇਰੁਜਗਾਰੀ ਅਤੇ ਸਿਹਤ ਸਹੂਲਤਾਂ ਦੇ ਅਹਿਮ ਮੁੱਦਿਆਂ ਤੇ ਚੋਣਾਂ ਲੜੀਆਂ ਜਾਣਗੀਆਂ । ਸਾਥੀ ਵਿਰਦੀ ਹੋਰਾਂ ਨੇ ਕਿਹਾ ਕਿ ਇਹ ਚੋਣਾਂ, ਪੰਜਾਬ ਅੰਦਰ ਸਾਂਝੇ ਮੋਰਚੇ ਵੱਲੋਂ ਸਾਂਝੇ ਤੌਰ ਤੇ ਲੜੀਆਂ ਜਾਣਗੀਆਂ । ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਸਕੱਤਰੇਤ ਮੈਂਬਰ ਅਤੇ ਲੋਕ ਸਭਾ ਸੀਟ ਦੇ ਇੰਚਾਰਜ ਕਾਮਰੇਡ ਵਿਜੇ ਮਿਸ਼ਰਾ ਨੇ ਕਿਹਾ ਕਿ ਲੋਕ ਸਭਾ ਚੋਣ ਪ੍ਰਚਾਰ 'ਚ ਹੁਣ ਤੋਂ ਜੁੱਟ ਜਾਣ ਦਾ ਸੱਦਾ ਦਿੱਤਾ ਹੈ ਅਤੇ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਅਤੇ ਆਮ ਲੋਕ ਵਿਰੋਧੀ ਨੀਤੀਆਂ ਵਿਰੁੱਧ ਜੋਰਦਾਰ ਮੁਹਿੰਮ ਛੇੜਣ ਦਾ ਸੱਦਾ ਦਿੱਤਾ ਗਿਆ ।
ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਹੋਇਆਂ ਪਾਰਟੀ ਦੇ ਜ਼ਿਲਾ ਸਕੱਤਰ ਕਾਮਰੇਡ ਅਮਰਜੀਤ ਮੱਟੂ ਨੇ ਦੱਸਿਆ ਕਿ 21 ਜਨਵਰੀ ਤੋਂ 27 ਜਨਵਰੀ ਤੱਕ ਜ਼ਿਲੇ 'ਚ ਜੱਥਾ ਮਾਰਚ ਕੀਤਾ ਜਾਵੇਗਾ । ਇਹ ਜੱਥਾ ਮਾਰਚ ਲੋਕ ਸਭਾ ਸੀਟ ਲੁਧਿਆਣਾ ਦੇ ਏਰੀਏ ਵਿੱਚ ਹੀ ਕੀਤਾ ਜਾਵੇਗਾ, 25 ਜਨਵਰੀ 2014 ਨੂੰ ਸੀ.ਪੀ.ਆਈ. ਨਾਲ ਸਾਂਝੀ ਰੈਲੀ ਕੀਤੀ ਜਾਵੇਗੀ । ਇਹ ਰੈਲੀ ਚਤਰ ਸਿੰਘ ਪਾਰਕ ਵਿੱਚ ਹੋਵੇਗੀ ਅਤੇ ਡੀ.ਸੀ. ਦਫਤਰ ਤੱਕ ਮਾਰਚ ਕੀਤਾ ਜਾਵੇਗਾ ।
27 ਫਰਵਰੀ ਨੂੰ ਜੇਲ ਭਰੋ ਅੰਦੋਲਨ ਕੀਤਾ ਜਾਵੇਗਾ ਅਤੇ 15 ਫਰਵਰੀ ਤੱਕ ਵਲੰਟੀਅਰ ਭਰਤੀ ਕਰਨ ਦਾ ਕੰਮ ਮੁਕੰੰਮਲ ਕੀਤਾ ਜਾਵੇਗਾ । ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਮੈਂਬਰਸ਼ਿਪ ਨਵੀਨੀਕਰਨ ਦਾ ਕੰਮ ਮੁਕੰਮਲ ਕਰਕੇ ਜ਼ਿਲੇ ਕੋਲ ਜਮਾਂ ਕਰਵਾਉਣ ਵਾਸਤੇ 28 ਫਰਵਰੀ 2014 ਤੱਕ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ । 
4 ਫਰਵਰੀ ਨੂੰ ਗਦਰ ਪਾਰਟੀ ਸ਼ਤਾਬਦੀ ਸਬੰਧੀ ਜੋ ਚੰਡੀਗੜ੍ਹ ਵਿਖੇ ਵੱਡਾ ਇਕੱਠ ਕਰਕੇ ਮਨਾਇਆ ਜਾਣਾ ਹੈ ਉਸ ਵਿੱਚ ਜ਼ਿਲੇ ਤੋਂ ਵੱਡੀ ਗਿਣਤੀ ਵਿੱਚ ਸਾਥੀ ਸ਼ਾਮਿਲ ਹੋਣਗੇ ਅਤੇ ਇਸ ਸਮਾਰੋਹ ਨੂੰ ਕਾਮਰੇਡ ਸੀਤਾ ਰਾਮ ਯੈਚੂਰੀ ਪੋਲਿਟਬਿਓਰੋ ਦੇ ਮੈਂਬਰ ਸੀ.ਪੀ.ਆਈ.(ਐਮ) ਸੰਬੋਧਨ ਕਰਨਗੇ ਅਤੇ ਸਾਥੀ ਮੱਟੂ ਨੇ ਦੱਸਿਆ ਕਿ ਸਰਕਾਰ ਗੈਸ ਸੈਲੰਡਰ ਦੀਆਂ ਵਧਾਈਆਂ ਕੀਮਤਾਂ ਵਾਪਸ ਲਵੇ, ਡੀਜ਼ਲ ਪ੍ਰੈਟੋਲ ਦੀਆਂ ਕੀਮਤਾਂ ਦਾ ਵਾਧਾ ਵਾਪਸ ਲੈਣ ਸਬੰਧੀ ਮਤੇ ਪਾਸ ਕਰਕੇ ਮੰਗ ਕੀਤੀ ਕਿ ਲੋਕਾਂ ਤੇ ਵਾਧੂ ਬੋਝ ਪਾਇਆ ਗਿਆ ਹੈ ਅਤੇ ਹੋਰ ਮਤੇ ਰਾਹੀਂ ਮੰਗ ਕੀਤੀ ਗਈ ਕਿ ਪੰਜਾਬ ਅੰਦਰ ਨਸ਼ਿਆਂ ਦੇ ਤਸਕਰਾਂ ਦੀ ਪੜਤਾਲ ਦੌਰਾਨ ਪੰਜਾਬ ਦੇ ਕਈ ਵਜੀਰਾ ਦੇ ਨਾਮ ਆ ਰਹੇ ਹਨ । ਇਹ ਸਾਰੇ ਮਾਮਲੇ ਦੀ ਸੀ.ਬੀ.ਆਈ ਜਾਂਚ ਦੀ ਮੰਗ ਕੀਤੀ ਗਈ । ਭ੍ਰਿਸ਼ਟਾਚਾਰ ਵਿਰੁੱਧ ਲੜਨ ਅਤੇ ਰੇਤ ਬਜ਼ਰੀ ਦੀ ਕਾਲਾ ਬਜਾਰੀ ਵਿਰੁੱਧ ਲੜਨ ਦਾ ਵੀ ਫੈਸਲਾ ਕੀਤਾ ਗਿਆ। 

ਸੀ.ਪੀ.ਐਮ.ਵੱਲੋਂ ਪੰਜਾਬ ਦੀਆਂ 4 ਲੋਕ ਸਭਾ ਸੀਟਾਂ ਲੜਨ ਦਾ ਐਲਾਨ

Friday, January 17, 2014

ਸੀ.ਪੀ.ਐਮ.ਵੱਲੋਂ ਪੰਜਾਬ ਦੀਆਂ 4 ਲੋਕ ਸਭਾ ਸੀਟਾਂ ਲੜਨ ਦਾ ਐਲਾਨ

ਲੁਧਿਆਣਾ ਤੋਂ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਹੋਣਗੇ ਪਾਰਟੀ ਉਮੀਦਵਾਰ
ਲੁਧਿਆਣਾ: 17 ਜਨਵਰੀ 2014: (ਰੈਕਟਰ ਕਥੂਰੀਆ//ਸਤਪਾਲ ਸੋਨੀ//ਪੰਜਾਬ ਸਕਰੀਨ):
ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸੂਬਾ ਸਕੱਤਰ ਕਾਮਰੇਡ ਚਰਨ ਸਿੰਘ ਵਿਰਦੀ ਅਤੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਵਿਜੇ ਮਿਸ਼ਰਾ ਨੇ ਅੱਜ ਇੱਥੇ ਸੀ.ਪੀ.ਐਮ.ਦੇ ਜ਼ਿਲਾ ਹੈਡਕੁਆਟਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਕਿ 2014 ਦੀਆਂ ਲੋਕ ਸਭਾ ਚੋਣਾਂ ਸੀ.ਪੀ.ਐਮ. ਹਮਖਿਆਲੀ ਪਾਰਟੀਆਂ ਸੀ.ਪੀ.ਆਈ., ਪੀਪਲਜ਼ ਪਾਰਟੀ ਆਫ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਲੋਂਗੋਵਾਲ ਨਾਲ ਮਿਲਕੇ ਲੜੀਆਂ ਜਾਣਗੀਆਂ ।
ਕਾਮਰੇਡ ਵਿਰਦੀ ਅਤੇ ਕਾਮਰੇਡ ਮਿਸ਼ਰਾ ਨੇ ਸੀ.ਪੀ.ਐਮ. ਦੀ ਜ਼ਿਲਾ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵੀ ਐਲਾਨ ਕੀਤਾ ਕਿ ਲੋਕ ਸਭਾ ਚੋਣਾਂ 'ਚ ਸੀ.ਪੀ.ਐਮ. ਪੰਜਾਬ ਦੀਆਂ ਚਾਰ ਲੋਕ ਸਭਾ ਸੀਟਾਂ ਲੁਧਿਆਣਾ, ਅਨੰਦਪੁਰ ਸਾਹਿਬ, ਸੰਗਰੂਰ ਅਤੇ ਜਲੰਧਰ ਤੋਂ ਚੋਣ ਲੜੇਗੀ। ਪਾਰਟੀ ਉਮੀਦਵਾਰਾਂ ਦੇ ਨਾਵਾਂ ਬਾਰੇ ਪੁੱਛੇ ਜਾਣ ਤੇ ਕਾਮਰੇਡ ਵਿਰਦੀ ਨੇ ਦੱਸਿਆ ਕਿ ਲੁਧਿਆਣਾ ਤੋ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਅਨੰਦਪੁਰ ਸਾਹਿਬ ਤੋ ਬਲਬੀਰ ਸਿੰਘ ਜਾਂਡਲਾ, ਸੰਗਰੂਰ ਤੋਂ ਪ੍ਰਿੰਸੀਪਲ ਜੋਗਿੰਦਰ ਸਿੰਘ ਔਲਖ ਹੋਣਗੇ । ਜਦਕਿ ਜਲੰਧਰ ਤੋਂ ਉਮੀਦਵਾਰ ਦੇ ਨਾਮ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ । 
ਕਾਮਰੇਡ ਚਰਨ ਸਿੰਘ ਵਿਰਦੀ ਅਤੇ ਕਾਮਰੇਡ ਵਿਜੇ ਮਿਸ਼ਰਾ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਅੱਜ ਕਿਸੇ ਵਿਸ਼ੇਸ਼ ਵਿਅਕਤੀ ਨੂੰ ਬਦਲਣ ਨਾਲ ਨਾ ਤਾਂ ਦੇਸ਼ ਅਤੇ ਦੇਸ਼ ਵਾਸੀਆਂ ਦਾ ਕੋਈ ਭਲਾ ਹੋ ਸਕਦਾ ਹੈ। ਲੋੜ ਹੈ ਸਾਮਰਾਜ ਪੱਖੀ ਨੀਤੀਆਂ ਨੂੰ ਬਦਲਣ ਦੀ। ਕਿਉਂਕਿ ਅੱਜ ਦੇਸ਼ ਭਰ ਅੰਦਰ ਮਹਿੰਗਾਈ, ਬੇਰੁਜਗਾਰੀ ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ । ਜਿਸ ਨਾਲ ਦੇਸ਼ ਦਾ ਸਮੁੱਚਾ ਪ੍ਰਸ਼ਾਸ਼ਨਿਕ ਸਿਸਟਮ ਹੀ ਕੁਰਪਸ਼ਨ ਦੀ ਮਾਰ ਹੇਠਾਂ ਆ ਚੁੱਕਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਿਰਤ ਕਾਨੂੰਨਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ । ਸਨਅਤੀ ਕਾਮੇ ਘਟੋ ਘੱਟ ਉਜਰਤ 10 ਹਜ਼ਾਰ ਰੁਪਏ ਮਹੀਨੇ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੀ.ਪੀ.ਐਮ.ਸਮੇਤ ਸਾਂਝਾ ਮੋਰਚਾ ਪੰਜਾਬ ਅੰਦਰ ਲੋਕ ਸਭਾ ਦੀਆਂ ਚੋਣਾਂ ਆਮ ਪਬਲਿਕ ਨਾਲ ਜੁੜੇ ਲੋਕ ਮੁੱਦਿਆਂ ਨੂੰ ਲੈ ਕੇ ਲੜੇਗਾ । 
ਸੀ.ਪੀ.ਐਮ. ਦੇ ਸੂਬਾ ਸਕੱਤਰ ਕਾਮਰੇਡ ਚਰਨ ਸਿੰਘ ਵਿਰਦੀ ਨੇ ਕਿਹਾ ਕਿ ਦੇਸ਼ ਦੀ ਕੇਂਦਰੀ ਸੱਤਾ 'ਤੇ ਨਾ ਕਾਂਗਰਸ ਅਤੇ ਨਾ ਹੀ ਭਾਜਪਾ ਦੀ ਸਰਕਾਰ ਬਣੇਗੀ । ਬਲਕਿ ਇਕ ਅਜਿਹੀ ਸਰਕਾਰ ਹੋਂਦ 'ਚ ਆਵੇਗੀ, ਜੋ ਕਿ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਸਰਕਾਰ ਹੋਵੇਗੀ । ਕਿਉਂਕਿ ਦੇਸ਼ ਭਰ ਦੇ ਲੋਕ ਸਰਮਾਏਦਾਰੀ ਦੀ ਝੌਲੀ ਚੁੱਕਣ ਦਾ ਪਿਛਲੇ ਕਈ ਦਹਾਕਿਆਂ ਤੋਂ ਕੰਮ ਕਰਦੀਆਂ ਆ ਰਹੀਆਂ ਕਾਂਗਰਸ ਤੇ ਭਾਜਪਾ ਦੀਆਂ ਨੀਤੀਆਂ ਤੋਂ ਇਸ ਹੱਦ ਤੱਕ ਦੁਖੀ ਆ ਚੁੱਕੇ ਹਨ ਕਿ ਬਦਲਾਅ ਚਾਹੁੰਦੇ ਹਨ । 
ਸੀ.ਪੀ.ਐਮ. ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਵਿਜੇ ਮਿਸ਼ਰਾ ਨੇ ਕਿਹਾ ਕਿ ਪੰਜਾਬ ਅੰਦਰ ਇਸ ਸਮੇਂ ਲੈਂਡ, ਰੇਤ ਤੇ ਡਰੱਗ ਮਾਫੀਏ ਦਾ ਸਾਮਰਾਜ ਹੈ ਜਿਸਨੇ ਭ੍ਰਿਸ਼ਟਾਚਾਰ ਨੂੰ ਸ਼ਿਖਰਾਂ 'ਤੇ ਪਹੁੰਚਾ ਦਿੱਤਾ ਹੈ । ਨਾ ਤਾਂ ਸਕੂਲਾਂ 'ਚ ਅਧਿਆਪਕ ਹਨ ਅਤੇ ਨਾ ਹੀ ਸਕੂਲਾਂ ਦੀਆਂ ਵਧੀਆ ਬਿਲਡਿੰਗਾਂ । ਬਿਜਲੀ ਤੇ ਗੈਸ ਦੀਆਂ ਬੇਹਿਸਾਬਾ ਵਧੀਆਂ ਦਰਾਂ ਨੇ ਹਰ ਇਕ  ਦਾ ਬਜਟ ਹੀ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੀ.ਪੀ.ਐਮ. ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਸਮੇਤ ਬੁਨਿਆਦੀ ਮਸੱਲਿਆਂ ਨੂੰ ਲੈ ਕੇ ਵਿਸ਼ੇਸ਼ ਮੁਹਿੰਮ ਚਲਾਏਗੀ। ਇਸ ਮੌਕੇ ਕਾਮਰੇਡ ਸੁਖਵਿੰਦਰ ਸੇਖੋਂ, ਜ਼ਿਲਾ ਸਕੱਤਰ ਅਮਰਜੀਤ ਮੱਟੂ ਅਤੇ ਜਗਦੀਸ਼ ਚੰਦ ਵੀ ਮੌਜੂਦ ਸਨ ।

Monday, January 06, 2014

CPI ਅਤੇ CPI(M) ਨੇ ਲੋਕ ਮਸਲਿਆਂ ਨੂੰ ਲੈ ਕੇ ਸੰਘਰਸ਼ ਕੀਤਾ ਹੋਰ ਤੇਜ਼

Mon, Jan 6, 2014 at 4:30 PM
ਲੁਧਿਆਣਾ ਵਿੱਚ ਥਾਣਾ ਹੈਬੋਵਾਲ ਸਾਹਮਣੇ ਕੀਤਾ ਜ਼ੋਰਦਾਰ ਮੁਜ਼ਾਹਰਾ 
ਲੁਧਿਆਣਾ 6 ਜਨਵਰੀ 2014: (ਰਵੀ ਨੰਦਾ//ਪੰਜਾਬ ਸਕਰੀਨ):
ਅੱਜ ਭਾਰਤੀ ਕਮਿਉਨਿਸਟ ਪਾਰਟੀ ਅਤੇ ਸੀ ਪੀ ਐਮ ਵਲੋਂ ਰਿਸ਼ੀ ਨਗਰ ਵਾਈ ਬਲਾਕ ਵਿਖੇ ਪ੍ਰਾਪਰਟੀ ਟੈਕਸ ਅਤੇ ਵਧਦੀ ਮਹਿੰਗਾਈ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਅਤੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਕਿ ਕਿਵੇਂ ਸਰਕਾਰਾਂ ਉੱਚ ਧਨੀ ਵਰਗ ਦੇ ਨਾਲ ਰਲ ਕੇ ਆਮ ਲੋਕਾਂ ਨੂੰ ਲੁੱਟ ਰਹੀਆਂ ਹਨ। ਇਸ ਮੁਜ਼ਾਹਰੇ ਦੀ ਅਗਵਾਈ ਕਾ ਗੁਰਨਾਮ ਸਿੱਧੂ ਅਤੇ ਕਾ ਮਨਜੀਤ ਸਿੰਘ ਬੂਟਾ ਨੇ ਕੀਤੀ ਜਿਹਨਾਂ ਕਿਹਾ ਕਿ ਗਰੀਬ ਲੋਕਾਂ ਤੇ ਤਾਂ ਪ੍ਰਾਪਰਟੀ ਟੇਕਸ ਲਾਇਆ ਜਾ ਰਿਹਾ ਹੈ ਜਦੋਂ ਕਿ ਮੁਹਾਲੀ ਵਿੱਚ ਸੰਮੇਲਨ ਕਰ ਕੇ ਅੰਬਾਨੀਆਂ ਤੇ ਹੋਰ ਧਨੀ ਕਾਰਪੋਰੇਟ ਦੇ ਨਾਲ ਮਿਲੀ ਭੁਗਤ ਕਰ ਕੇ ਵਿਕਾਸ ਦਾ ਬਹਾਨਾ ਕਰ ਕੇ ਉਹਨਾਂ ਨੂੰ ਪ੍ਰਾਪਰਟੀ ਟੈਕਸ ਤੇ ਛੋਟ ਦੇ ਰਹੀ ਹੈ। ਉਹਨਾਂ ਨੇ ਇਹ ਟੈਕਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।
ਇਸ ਉਪਰੰਤ ਸੰਤ ਵਿਹਾਰ ਦੇ ਮਸਲੇ ਬਾਬਤ ਹੈਬੋਵਾਲ ਥਾਣੇ ਦਾ ਘੇਰਾਓ ਕੀਤਾ। ਇਹ ਸੰਤ ਵਿਹਾਰ ਦੇ ਵਾਸੀ ਸਿੱਧਰਥ ਧਵਨ ਦੇ ਘਰ ਆ ਕੇ ਚਾਰ ਮਹੀਨੇ ਪਹਿਲਾਂ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਜਿਹਨਾਂ ਤੇ ਕਿ ਧਾਰਾ 452, 323, 506 ਤੇ 427 ਲੱਗ ਚੁੱਕੀਆਂ ਹਨ ਪਰ ਪੁਲਿਸ ਕੋਈ ਕਾਰਵਾਹੀ ਨਹੀਂ ਕਰ ਰਹੀ ਹੈ ਜਦੋਂ ਕਿ ਇੱਕ ਇਨਕੁਆਇਰੀ ਡੀ ਐਸ ਪੀ ਸਦਰ ਗਿੱਲ ਦੁਆਰਾ 11 ਨਵੰਬਰ 2013 ਨੂੰ ਪੀੜਿਤ ਦੇ ਹੱਕ ਵਿੱਚ ਪੂਰੀ ਕਰ ਲਈ ਗਈ ਸੀ ਅਤੇ ਇਸ ਵਿੱਚ ਦੂਜੀ ਧਿਰ ਪੂਰੀ ਤਰਾਂ ਦੋਸ਼ੀ ਪਾਈ ਗਈ ਤੇ ਸਾਰੇ ਦੇ ਸਾਰੇ ਦੋਸ਼ ਸਾਬਤ ਹੋਏ ਜੋ ਕਿ ਇਨਕੁਆਇਰੀ ਬਿਲਕੁਲ ਨਿਰਪੱਖ ਸੀ। ਇਸਦੇ ਬਾਵਜੂਦ ਪੁਲਿਸ ਨੇ ਸਿਆਸੀ ਦਬਾਵ ਥੱਲੇ ਆ ਕੇ ਦੋਸ਼ੀਆਂ ਨੂੰ ਗਿਰਫ਼ਤਾਰ ਨਹੀਂ ਕੀਤਾ। ਮੁੱਦਈ ਧਿਰ ਹਰ ਰੋਜ਼ ਪਰੇਸ਼ਾਨ ਹੋ ਕੇ ਥਾਣੇ ਦਾ ਚੱਕਰ ਲਾਂਦੀ ਰਹੀ ਪਰ ਪੁਲਿਸ ਲਾਰੇ ਲਾਂਦੀ ਰਹੀ। ਇਸ ਲਈ ਸੀ ਪੀ ਆਈ ਤੇ ਸੀ ਪੀ ਐਮ ਦੇ ਲੀਡਰਾਂ ਨੇ ਲਗਾਤਾਰ ਸਬੰਧਤ ਅਫ਼ਸਰਾਂ ਨਾਲ ਰਾਬਤਾ ਬਣਾ ਕੇ ਰਖਿੱਆ ਤੇ ਇੱਕ ਡੇਪੂਟੇਸ਼ਲ ਜਿਸ ਵਿੱਚ ਸੀ ਪੀ ਐਮ ਦੇ ਸੂਬਾ ਕਮੇਟੀ ਮੈਂਬਰ ਕਾ ਸੁਖਮਿੰਦਰ ਸੇਖੋਂ ਤੇ ਸੀ ਪੀ ਆਈ ਦੇ ਜ਼ਿਲਾ ਐਗਜ਼ੈਕਟਿਵ ਮੈਂਬਰ ਕਾ ਗੁਰਨਾਮ ਸਿੱਧੂ ਸਨ ਐਸ ਪੀ 3 ਜੋਗਿੰਦਰ ਸਿੰਘ ਨੂੰ ਵੀ ਮਿਲਿਆ ਸੀ ਪਰ ਫ਼ੇਰ ਵੀ ਕੱਈ ਕਾਰਵਾਈ ਨਹੀਂ ਹੋਈ। ਇਸ ਲਈ ਅੱਜ ਥਾਣੇ ਦਾ ਘੇਰਾਓ ਕੀਤਾ ਗਿਆ। ਧਰਨੇ ਉਪਰੰਤ ਐਸ ਐਚ ਓ ਅਮਰਜੀਤ ਸਿੰਘ ਨੇ ਵੀਰਵਾਰ ਤੱਕ ਦੋਸ਼ੀਆਂ ਨੂੰ ਗਿਰਫ਼ਤਾਰ ਕਰਨ ਦਾ ਭਰੋਸਾ ਦਿਵਾਇਆ।