Showing posts with label Principal Nahar Singh Gill. Show all posts
Showing posts with label Principal Nahar Singh Gill. Show all posts

Thursday, June 30, 2022

ਆਸ਼ਾ ਵਰਕਰਾਂ ਨੇ ਦਿੱਤੀ ਆਪਣਾ ਸੰਘਰਸ਼ ਤਿੱਖਾ ਕਰਨ ਦੀ ਚੇਤਾਵਨੀ

30th June 2022 at 05:47 PM

 ਆਪ ਸਰਕਾਰ ਨੂੰ ਰੱਖਿਆ ਆਲੋਚਨਾ ਦੇ ਨਿਸ਼ਾਨੇ 'ਤੇ 


ਮੋਗਾ
: 30 ਜੂਨ 2022: (ਪ੍ਰਿੰਸੀਪਲ ਨਾਹਰ ਸਿੰਘ ਗਿੱਲ//ਪੰਜਾਬ ਸਕਰੀਨ):: 

ਅੱਜ ਸ਼ਹੀਦ ਨਛੱਤਰ ਸਿੰਘ ਭਵਨ ਮੋਗਾ ਵਿਖੇ ਆਲ ਇੰਡੀਆ ਆਸ਼ਾ ਵਰਕਰਜ਼ ਅਤੇ ਆਸ਼ਾ ਫੈਸੀਲਿਟੇਟਰ ਭੈਣਾਂ ਦੀਆ ਗੰਭੀਰ ਮੁਸ਼ਕਲਾਂ ਨੂੰ ਲੈ ਕੇ ਮੀਟਿੰਗ ਹੋਈ ਜਿਸ ਵਿਚ ਮੰਗਾਂ ਨੂੰ ਜ਼ੋਰਦਾਰ ਢੰਗ ਨਾਲ ਉਠਾਉਣ ਦਾ ਫੈਸਲਾ ਕੀਤਾ ਗਿਆ। ਸੂਬਾ ਕਮੇਟੀ ਦੀ ਇਹ ਮੀਟਿੰਗ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਅਤੇ ਜਨਰਲ ਸਕੱਤਰ ਪੰਜਾਬ ਬਲਵੀਰ ਕੌਰ ਗਿੱਲ (ਲੁਧਿਆਣਾ) ਦੀ ਅਗਵਾਈ ਵਿੱਚ ਕੀਤੀ ਗਈ। 

ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਅਮਰਜੀਤ ਕੌਰ ਪੰਜਾਬ ਸਰਕਾਰ ਦੀ ਸਖਤ ਸਬਦਾਂ ਵਿੱਚ ਨਿੰਦਾ ਕੀਤੀ।  ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਮੁਲਾਕਾਤ ਦੌਰਾਨ ਸਾਡੀਆਂ ਮੰਗਾਂ ਨੰ ਮੰਨਣ ਦੇ ਵਾਅਦੇ ਕੀਤੇ ਸਨ। ਇਹ ਮੀਟਿੰਗ ਅਮ੍ਰਿੰਤਸਰ ਸਾਹਿਬ ਵਿਖੇ ਮੁੱਖ ਮੰਤਰੀ ਸ੍ਰ: ਮਾਨ ਨਾਲ ਹੋਈ ਅਤੇ ਨਵੀ ਦਿੱਲੀ ਅਰਵਿੰਦ ਕੇਜਰੀਵਾਲ ਨਾਲ ਹੋਈ ਸੀ। ਆਮ ਆਦਮੀ ਪਾਰਟੀ ਦੇ ਇਹਨਾਂ ਆਗੂਆਂ ਨੇ ਵਾਅਦਾ ਕੀਤਾ ਸੀ  ਕਿ ਸਾਡੀ ਸਰਕਾਰ ਆਉਦਿਆ ਹੀ ਆਸ਼ਾ ਵਰਕਰ ਭੈਣਾਂ ਨੂੰ ਦਿੱਲੀ ਦੀਆਂ ਆਸ਼ਾ ਵਰਕਰਜ਼ ਵਾਂਗ 10 ਹਜਾਰ ਰੁਪਏ ਦਾ ਬੱਝਵਾਂ ਭੱਤਾ ਦਿੱਤਾ ਜਾਵੇਗਾ।  

ਸਾਨੂੰ ਇਹਨਾਂ ਵਾਅਦਿਆਂ ਨਾਲ ਖੁਸ਼ੀ ਵੀ ਹੋਈ ਸੀ ਪਰ "ਆਪ" ਸਰਕਾਰ ਦੇ ਆਉਂਦਿਆਂ ਹੀ ਆਸ਼ਾ ਵਰਕਰ ਭੈਣਾਂ ਦਾ ਕੌਵਿਡ -19 ਮਹਾਮਾਰੀ ਦੇ ਮਿਸ਼ਨ ਨੂੰ ਫਤਿਹ  ਕਰਨ ਲਈ ਗਰਾਊਂਡ ਲੈਬਲ ਤੇ ਕੰਮ ਕਰਕੇ ਸਰਕਾਰ ਤੋਂ ਮਿਲਣ ਵਾਲਾ 2500/- ਰੁਪਏ ਦਾ ਭੱਤਾ ਵੀ 30 ਮਈ2022 ਤੋ ਕੱਟ ਲਿਆ ਗਿਆ ਹੈ। ਇਸੇ ਤਰ੍ਹਾਂ ਬਾਕੀ ਮੰਗਾਂ ਵੀ ਲਟਕ ਰਹੀਆਂ ਹਨ। ਜੇ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਥਾਂ ਥਾਂ ਜ਼ੋਰਦਾਰ ਰੋਸ ਵਖਾਵੇ ਕੀਤੇ ਜਾਣਗੇ। 

ਮੀਟਿੰਗ ਵਿੱਚ ਪੰਜਾਬ ਸੀਨੀਅਰ ਪ੍ਰਧਾਨ ਦੁਰਗੋ ਬਾਈ ਫਾਜਿਲਕਾ,ਨੀਲਮ ਰਾਣੀ,ਜਿਲਾ ਤਰਨਤਾਰਨ ਮਨਜਿੰਦਰ ਕੌਰ ਅਤੇ ਸੀਮਾ ਸੋਹਲ ,ਵੀਰਪਾਲ ਫੈਸੀਲਿਟੇਟਰਜ,ਜਿਲਾ ਸ੍ਰੀ ਮੁਕਤਸਰ ਸਾਹਿਬ ਜੀ ਤੋ ਪਿੰਕੀ ਅਤੇ ਸੁੱਖਜੀਤ ਕੌਰ, ਜਿਲਾ ਮੋਗਾ ਜਸਵਿੰਦਰ ਕੋਰ ਅਤੇ ਜਸਵਿੰਦਰ ਕੌਰ ਬੰਬੀਹਾ, ਜਿਲਾ ਬਠਿੰਡਾ ਤੋ ਕਰਮਜੀਤ ਕੌਰ ਅਤੇ ਵੀਰਪਾਲ ਕੌਰ ਹਮੀਰਗੜ, ਜਿਲਾ ਬਰਨਾਲਾ ਤੋ ਅਮ੍ਰਿੰਤਪਾਲ ਕੌਰ, ਵੀਰਪਾਲ ਕੌਰ, ਜਿਲਾ ਫਰੀਦਕੋਟ ਤੋ ਸਿੰਬਲਜੀਤ ਕੌਰ ਅਤੇ ਬਿੰਦਰ ਕੌਰ, ਜਸਵਿੰਦਰ ਕੌਰ, ਗੁਰਮੀਤ ਕੌਰ ਫੈਸੀਲਿਟੇਟਰ ਆਦਿ ਸਾਥਣਾਂ ਵੀ ਸ਼ਾਮਲ  ਸਨ।

ਇਸ ਮੀਟਿੰਗ ਵਿੱਚ ਹੀ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਜੁਲਾਈ 2022 ਤੋ ਅਕਤੁਬਰ 2022 ਤੱਕ ਪੰਜਾਬ ਭਰ ਵਿੱਚ ਆਸ਼ਾ ਵਰਕਰਾਂ ਅਤੇ ਆਸ਼ਾ ਫੈਸੀਲਿਟੇਟਰ ਦੀਆਂ ਬਲਾਕ ਪੱਧਰ ਦੀਆ ਚੋਣਾਂ ਮੁਕੰਮਲ ਕੀਤੀਆਂ ਜਾਣਗੀਆਂ। ਇਹ ਫੈਸਲਾ ਸਟੇਟ ਕਮੇਟੀ ਦੇ ਮੁੱਖ ਸਲਾਹਕਾਰ ਗੁਰਮੇਲ ਸਿੰਘ ਵੱਲੋ ਅਹੁਦੇਦਾਰਾਂ ਦੀ ਸਹਿਮਤੀ ਨਾਲ ਕੀਤਾ ਗਿਆ।

Sunday, June 05, 2022

ਵਾਤਾਵਰਨ ਪ੍ਰੇਮੀ ਦੀ ਪ੍ਰੇਮ ਕਸਵੱਟੀ//ਪ੍ਰਿੰਸੀਪਲ ਨਾਹਰ ਸਿੰਘ

ਆਏ ਦਿਨ ਕੱਟੇ ਜਾ ਰਹੇ ਰੁੱਖਾਂ ਵੱਲ ਸਾਡਾ ਧਿਆਨ ਕਿਓਂ ਨਹੀਂ ਜਾਂਦਾ?


ਲੁਧਿਆਣਾ
: 4 ਜੂਨ 2022: (ਪ੍ਰਿੰਸੀਪਲ ਨਾਹਰ ਸਿੰਘ ਗਿੱਲ//ਪੰਜਾਬ ਸਕਰੀਨ)::

ਉਸ ਨੇ ਪਿੰਡ ਤੋਂ ਬਾਹਰ ਵਾਰ ਖਾਲੀ ਥਾ ਤੇ ਕੁਝ ਰੁਖ ਲਗਾਏ ਸਨ,ਉਹਨਾ ਵਿਚੋਂ ਇਕ ਰੁੱਖ ਇਕੱਲਾ ਹੀ ਖੜਾ ਸੀ, ਬਾਕੀ ਉਸ ਦੇ ਸੰਗੀ ਸਾਥੀਆਂ ਦੇ ਡੰਗਰਾਂ ਨੇ ਖਾ ਲਏ ਸਨ।ਉਹ ਰੁੱਖ ਹਰ ਵੇਲੇ ਕਿਸੇ ਦੂਸਰੇ ਦਾ ਸਾਥ ਲੋਚਦਾ ਲੋਚਦਾ ਸੀ, ਜਿਵੇਂ ਕਿ ਸਿਆਣਿਆਂ ਨੇ ਕਿਹਾ ਹੈ, ਕਿ ਰੋਹੀ ਵਿਚ ਇਕੱਲਾ ਰੁੱਖ ਵੀ ਨਾ ਹੋਵੇ। ਅਚਾਨਕ ਇਕ ਦਿਨ ਰੁੱਖ ਨੂੰ ਇਕ ਬੱਚਾ ਪਿੰਡ ਤੋਂ ਬਾਹਰ ਉਸ ਵੱਲ ਆਉਦਾ ਵਿਖਾਈ ਦਿੱਤਾ। ਰੁੱਖ ਨੂੰ ਜਿਵੇ ਚਾਅ ਚੜ੍ਹ ਗਿਆ ਹੋਵੇ। ਸਰਸਰ ਕਰਦੀ ਹਵਾ ਨੇ ਜਿਵੇਂ ਰੁੱਖ ਦਾ ਸੁਨੇਹਾ ਉਸ ਬੱਚੇ ਨੂੰ ਦੇ ਦਿੱਤਾ ਹੋਵੇ, ਉਹ ਵੀ ਰੁੱਖ ਨੂੰ ਦੇਖਦੇ ਸਾਰ ਉਸ ਕੋਲ ਦੌੜਦਾ ਚਲਿਆ ਆਇਆ। ਰੁੱਖ ਦੀਆਂ ਟਾਹਣੀਆਂ ਹੇਠਾਂ ਨੂੰ ਲਮਕ ਰਹੀਆਂ ਸਨ, ਜਿਵੇ ਉਹ ਰੁੱਖ ਬੱਚੇ ਨੂੰ ਆਪਣੀਆਂ ਬਾਹਾਂ ਦੇ ਕਲਾਵੇ ਵਿਚ ਲੈ ਕੇ ਪਿਆਰ ਕਰਨਾ ਚਾਹ ਰਿਹਾ ਹੋਵੇ।ਬੱਚਾ ਉਪਰ ਨੂੰ ਉੱਛਲ ਕੇ ਉਸ ਦੀਆਂ ਟਾਹਣੀਆਂ ਨੂੰ ਫੜਨਾ ਚਾਹੁੰਦਾ ਸੀ। ਟਾਹਣੀਆਂ ਉਪਰ ਲੱਗੇ ਫੁੱਲਾਂ ਨੂੰ ਤੋੜਨਾ ਚਾਹੁੰਦਾ ਸੀ। ਜਦੋਂ ਆਪਾ ਨਿਸ਼ਾਵਰ ਕਰਨ ਦੀ ਭਾਵਨਾ ਦਿਲ ਵਿਚ ਪੈਦਾ ਹੋ ਜਾਵੇ ਤਾਂ ਪ੍ਰੇਮ ਵੀ ਉਤਪਨ ਹੋ ਹੀ ਜਾਂਦਾ ਹੈ। ਫਿਰ ਉਸ ਪ੍ਰੇਮ ਵਿਚ ਆਪਾ ਖੋ ਕੇ ਹਾਉਮੈਂ ਵਾਲੀ ਮੈਂ ਦਾ ਖਾਤਮਾ ਸੰਭਵ ਹੁੰਦਾ ਹੈ। ਰੁੱਖ ਨੇ ਫੁੱਲਾਂ ਦੇ ਟੁੱਟਣ ਦੇ ਦੁੱਖ ਨੂੰ ਦਰ-ਕਿਨਾਰ ਕਰਕੇ ਉਸ ਬੱਚੇ ਦੇ ਪ੍ਰੇਮ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਹੋਇਆਂ, ਆਪਣੀਆਂ ਟਾਹਣੀਆਂ ਨੂੰ ਹੋਰ ਹੇਠਾਂ ਕਰ ਦਿੱਤਾ ਤਾਂ ਕਿ ਬੱਚਾ ਫੁੱਲ ਤੋੜ ਸਕੇ।ਜਿਉ ਹੀ ਬੱਚੇ ਦੇ ਹੱਥ ਵਿਚ ਫੱੁਲ ਆਏ ਤੇ ਉਸ ਨੇ ਤੋੜ ਲਏ, ਅਤੇ ਬਹੁਤ ਖੁਸ਼ ਹੋਇਆ।ਰੁੱਖ ਨੂੰ ਵੀ ਜਿਵੇ ਇਕ ਅਜੀਬ ਕਿਸਮ ਦੀ ਖੁਸ਼ੀ ਮਿਲ ਗਈ ਹੋਵੇ।ਬੱਚਾ ਰੁੱਖ ਦੀ ਛਾਂ ਵਿਚ ਬੈਠ ਕੇ ਕਾਫੀ ਚਿਰ ਫੁੱਲਾਂ ਨਾਲ ਖੇਡਦਾ ਰਿਹਾ, ਉਸ ਨੂੰ ਖੇਡਦਾ ਦੇਖ ਕੇ, ਰੁੱਖ ਨੂੰ ਵੀ ਉਸ ਦੀ ਖੇਡ ਵਿਚੋਂ ਬਹੁੱਤ ਆਨੰਦ ਆ ਰਿਹਾ ਸੀ। ਫਿਰ ਜਿਵੇ ਕੁਝ ਯਾਦ ਆ ਗਿਆ ਹੋਵੇ, ਬੱਚਾ ਇਕ ਦਮ ਖੇਡਣਾ ਛੱਡ ਕੇ ਰੁੱਖ ਵੱਲ ਉਪਰ ਨੂੰ ਤੱਕਣ ਲੱਗਾ, ਜਿਵੇ ਘਰ ਜਾਣ ਲਈ ਕਹਿ ਰਿਹਾ ਹੋਵੇ। ਰੁੱਖ ਨੇ ਵੀ ਜਿਵੇ ਹਵਾ ਦੁਆਰਾ ਟਾਹਣੀਆਂ ਹਿਲਾ ਕੇ ਉਸ ਨੂੰ ਫਿਰ ਆਉਣ ਦੀ ਤਾਕੀਦ ਕਰਦੇ ਹੋਏ, ਜਾਣ ਦੀ ਆਗਿਆ ਦੇ ਦਿੱਤੀ। 

ਇਹ ਸਿਲਸਿਲਾ ਕਾਫੀ ਚਿਰ ਚੱਲਦਾ ਰਿਹਾ, ਬੱਚਾ ਰੋਜ ਆਉਦਾ, ਰੁੱਖ ਦੀ ਛਾਵੇਂ ਬੈਠ ਕੇ ਉਸ ਦੇ ਫੁੱਲ ਤੋੜ ਕੇ ਖੇਡਦਾ ਰਹਿੰਦਾ ਅਤੇ ਫਿਰ ਘਰ ਚਲਾ ਜਾਂਦਾ। ਰੁੱਖ ਨੂੰ ਜਿਵੇ ਬੱਚੇ ਦੇ ਉਸ ਕੋਲ ਆ ਕੇ ਖੇਡਣ ਤੇ ਇਕੱਲਤਾ ਦਾ ਅਹਿਸਾਸ ਹੀ ਖਤਮ ਹੋ ਜਾਂਦਾ ਸੀ।ਉਹ ਵੀ ਉਸ ਪਿਆਰੇ ਜਿਹੇ ਬੱਚੇ ਤੋਂ ਵਾਰੀ ਜਾਂਦਾ, ਰੁੱਖ ਕਿਉਕਿ ਮਨੁੱਖ ਵਾਂਗ ਹੰਕਾਰੀ ਨਹੀ ਹੁੰਦੇ।ਜੋ ਵੱਡੇ ਹੋਣ ਕਾਰਨ ਆਪ ਤੋਂ ਛੋਟਿਆਂ ਨਾਲ ਸੰਬੰਧ ਨਹੀ ਬਣਾਉਦੇ, ਪ੍ਰੰਤੂ ਆਪ ਤੋਂ ਵੱਡਿਆਂ ਦੇ ਤਲੂਏ ਆਪਣੇ ਮਤਲਬ ਲਈ ਚੱਟਦੇ ਫਿਰਦੇ ਹਨ।ਮਨੁੱਖ ਤੋਂ ਬਗੈਰ ਸਾਰੇ ਜੀਵ ਜੰਤੂ ਅਤੇ ਬਨਸਪਤੀ ਹਰ ਕਿਸੇ ਨੂੰ ਬਗੈਰ ਕਿਸੇ ਲੋਭ ਲਾਲਚ ਦੇ ਪ੍ਰੇਮ ਕਰਦੇ ਹਨ।ਪ੍ਰੰਤੂ ਇਕ ਪ੍ਰੇਮ ਹੀ ਹੈ, ਜਿਸ ਸਾਹਮਣੇ ਕੋਈ ਸੰਸਾਰਿਕ ਨਿਯਮ ਨਹੀ ਠਹਿਰਦਾ।ਇਸ ਪ੍ਰਕਾਰ ਇਹ ਵੱਡਾ ਰੁੱਖ ਵੀ ਉਸ ਨਿੱਕੇ ਬੱਚੇ ਦੇ ਪਿਆਰ ਵਿਚ ਗੁੜੁੰਦ ਹੋਇਆਂ ਆਪਣੀਆਂ ਟਾਹਣੀਆਂ ਨੂੰ ਹੇਠਾਂ ਕਰ ਫੁੱਲ ਤੋੜਨ ਲਈ ਉਕਸਾਉਦਾ।ਜਦੋ ਪਿਆਰਾ ਪ੍ਰੇਮੀ ਨੂੰ ਕੁੱਝ ਦੇ ਪਾਉਦਾ ਹੈ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀ ਹੁੰਦਾ।ਸਮਾਂ ਪਾ ਕੇ ਫੁੱਲਾਂ ਦੇ ਥਾਂ ਫਲ ਬਣ ਗਏ, ਇਹ ਦੇਖ ਬੱਚਾ ਹੋਰ ਜਿਆਦਾ ਖੁੱਸ਼ ਹੋ ਗਿਆ ਅਤੇ ਫਲਾਂ ਦੇ ਪੱਕਣ ਦੀ ਉਡੀਕ ਕਰਦਾ ਹੋਇਆ ਫਲਾਂ ਨੂੰ ਦੇਖਦਾ, ਜਦੋ ਉਹ ਫਲਾਂ ਨੂੰ ਆਪਣੇ ਛੋਟੇ ਛੋਟੇ ਅਤੇ ਕੂਲੇ ਕੂਲੇ ਹੱਥਾਂ ਨਾਲ ਪਲੋਸਦਾ, ਤਾਂ ਰੁੱਖ ਧੁਰ ਅੰਦਰ ਤੱਕ ਅਨੰਦਤ ਹੋ ਜਾਂਦਾ, ਉਸ ਦੀ ਰੂਹ ਖਿੜ ਜਾਂਦੀ।ਇਕ ਦਿਨ ਬੱਚੇ ਨੇ ਫਲ ਨੂੰ ਤੋੜ ਕੇ ਖਾਧਾ, ਤਾਂ ਉਹ ਵੀ ਖੁਸ਼ੀ ਦੇ ਮਾਰੇ ਜਿਵੇਂ ਪਾਗਲ ਹੋਈ ਜਾਵੇ।ਕਿਉਕਿ ਫਲ ਬਹੁਤ ਮਿਠੇ ਸਨ ਜਿਨ੍ਹਾਂ ਨੂੰ ਖਾ ਕੇ ਬੱਚੇ ਨੂੰ ਬਹੁਤ ਖੁਸ਼ੀ ਹੋਈ।             ਇਕ ਉਹ ਸਮਾਂ ਵੀ ਆਇਆ, ਜਦੋਂ ਫਲ ਖੱਤਮ ਹੋ ਗਏ, ਫੁੱਲਾਂ ਦਾ ਵੀ ਸਮਾਂ ਨਹੀ ਸੀ।ਰੁੱਖ ਦੇ ਪੱਤੇ ਵੀ ਝੜਨ ਲੱਗ ਪਏ ਸਨ।ਹੁਣ ਰੁੱਖ ਵੀ ਨਿਰਾਸ ਹੋ ਗਿਆ ਕਿਉਕਿ ਬੱਚੇ ਦਾ ਪ੍ਰੇਮ ਫੁੱਲਾਂ, ਫਲਾਂ ਅਤੇ ਛਾਂਦਾਰ ਪੱਤਿਆਂ  ਨਾਲ ਸੀ।ਹੁਣ ਉਸ ਬੱਚੇ ਦਾ ਅੰਦਰੋਂ ਪਿਆਰ ਨਹੀ ਰਿਹਾ ਸੀ।

ਲੜਕਾ ਵੱਡਾ ਹੋ ਗਿਆ ਸੀ, ਉਹ ਆਪਣੀ ਉਮਰ ਦੇ ਬੱਚਿਆਂ ਨਾਲ ਖੇਡਣ ਲੱਗ ਪਿਆ।ਰੁੱਖ ਰੋਜ ਉਸ ਦੀ ਉਡੀਕ ਕਰਦਾ, ਪ੍ਰੇਮ ਵਿਚ ਉਡੀਕ ਦਾ ਇਕ ਆਪਣਾ ਹੀ ਮਜਾ ਹੈ, ਜਿੰਨਾ ਨੇ ਪ੍ਰੇਮੀ ਦੀ ਉਡੀਕ ਕੀਤੀ ਹੈ, ਉਹੀ ਉਸ ਨੂੰ ਜਾਣ ਸਕਦਾ ਹੈ। ਪਰ ਉਸ ਉਡੀਕ ਨੂੰ ਲਫਜਾਂ ਵਿਚ ਕਿਸੇ ਕਾਗਜ ਤੇ ਬਿਆਨ ਨਹੀ ਜਾ ਸਕਦਾ।ਜਦੋ ਲੜਕਾ ਆਪਣੇ ਹਾਣੀ ਸਾਥੀਆਂ ਦੀ ਖੇਡ ਤੋ ਵਿਹਲਾ ਹੋ ਕੇ ਕਦੀ ਕਦਾਈ ਉਧਰ ਆਉਦਾ, ਬੇਸ਼ਕ ਰੁੱਖ ਉਪਰ ਫਿਰ ਪਹਿਲਾਂ ਵਾਂਗ ਫੁੱਲ ਆ ਗਏ ਸਨ, ਪਰ ਉਹ ਪਹਿਲਾਂ ਵਾਂਗ ਉਸ ਦੇ ਫੁੱਲਾਂ ਨਾਲ ਨਾ ਖੇਡਦਾ।ਉਹ ਉਸਦੀਆਂ ਟਾਹਣੀਆਂ ਨੂੰ ਪਕੜ ਝੁਲੇ ਝੂਟਦਾ, ਰੁੱਖ ਨੂੰ ਇਉ ਮਹਿਸੂਸ ਹੁੰਦਾ ਜਿਵੇ ਉਹ ਆਪਣੀਆਂ ਬਾਹਵਾਂ ਦੁਆਰਾ ਉਸ ਨੂੰ ਝੂਟੇ ਦੇਂਦਾ ਹੋਵੇ, ਕਿਉਕਿ ਬੱਚੇ ਦੇ ਵੱਡੇ ਹੋਣ ਕਾਰਨ ਉਸ ਦੀਆਂ ਖੇਡਾਂ ਬਦਲ ਗਈਆਂ ਸਨ।ਜਦੋਂ ਲੜਕਾ ਨਾ ਆਉਦਾ ਤਾਂ ਰੁੱਖ ਉਦਾਸ ਹੋ ਜਾਂਦਾ ਕਿ ਉਹ ਆਵੇ ਤੇ ਕਿਵੇ ਵੀ ਉਸ ਨਾਲ ਖੇਡੇ।ਫਿਰ ਉਹ ਲੜਕਾ ਇਕ ਦਿਨ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਸ ਰੁੱਖ ਕੋਲ ਖੇਡਣ ਆਇਆ।ਉਸ ਲੜਕੇ ਨਾਲ ਹੋਰ ਕਈ ਲੜਕਿਆਂ ਨੂੰ ਆਉਦਾ ਦੇਖ ਕੇ ਰੁੱਖ ਨੂੰ ਜਿਵੇ ਚਾਅ ਹੀ ਚੜ ਗਿਆ ਹੋਵੇ।ਉਸ ਰੁੱਖ ਨੇ ਸਾਰਿਆਂ ਨੂੰ ਮਨ ਹੀ ਮਨ ਵਿਚ ਇਕੋ ਜਿਹਾ ਪਿਆਰ ਦਿੱਤਾ। ਸਾਰੇ ਲੜਕੇ ਰੁੱਖ ਨੂੰ ਜੱਫੇ ਪਾਕੇ ਉਪਰ ਚੜਨ ਲੱਗੇ , ਉਹ ਬੱਚਾ ਵੀ ਰੁੱਖ ਨੂੰ ਜੱਫਾ ਪਾ ਕੇ ਉਪਰ ਚੜ੍ਹ ਗਿਆ।ਬੱਚੇ ਨੂੰ ਆਪਣੇ ਤਣੇ ਨਾਲ ਜੱਫੀ ਪਾਈ ਪਾਈ ਉਪਰ ਨੂੰ ਚੜਦਾ ਦੇਖ ਰੁੱਖ ਨੂੰ ਇਉ ਮਹਿਸੂਸ ਹੋਇਆ ਜਿਵੇ ਉਸ ਦੇ ਢਿੱਡ ਨਾਲ ਲੱਗ ਕੇ ਉਸਦੇ ਸ਼ੀਨੇ ਵਿਚ ਲੁਕੇ ਲੰਬੇ ਸਮੇ ਦੇ ਦਰਦ ਨੂੰ ਇਕ ਵਾਰਗੀ ਖਤਮ ਕਰ ਦਿੱਤਾ ਹੋਵੇ। 

ਫਿਰ ਉਹ ਲੜਕਾ ਇਕ ਦਿਨ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਸ ਰੁੱਖ ਕੋਲ ਖੇਡਣ ਆਇਆ। ਉਸ ਲੜਕੇ ਨਾਲ ਹੋਰ ਕਈ ਲੜਕਿਆਂ ਨੂੰ ਆਉਦਾ ਦੇਖ ਕੇ ਰੁੱਖ ਨੂੰ ਜਿਵੇ ਚਾਅ ਹੀ ਚੜ ਗਿਆ ਹੋਵੇ। ਉਸ ਰੁੱਖ ਨੇ ਸਾਰਿਆਂ ਨੂੰ ਮਨ ਹੀ ਮਨ ਵਿਚ ਇਕੋ ਜਿਹਾ ਪਿਆਰ ਦਿੱਤਾ।ਸਾਰੇ ਲੜਕੇ ਰੁੱਖ ਨੂੰ ਜੱਫੇ ਪਾਕੇ ਉਪਰ ਚੜਨ ਲੱਗੇ, ਉਹ ਬੱਚਾ ਵੀ ਰੁੱਖ ਨੂੰ ਜੱਫਾ ਪਾ ਕੇ ਉਪਰ ਚੜ੍ਹ ਗਿਆ।ਬੱਚੇ ਨੂੰ ਆਪਣੇ ਤਣੇ ਨਾਲ ਜੱਫੀ ਪਾਈ ਪਾਈ ਉਪਰ ਨੂੰ ਚੜਦਾ ਦੇਖ ਰੁੱਖ ਨੂੰ ਇਉ ਮਹਿਸੂਸ ਹੋਇਆ, ਜਿਵੇ ਉਸ ਦੇ ਢਿੱਡ ਨਾਲ ਲੱਗ ਕੇ ਉਸਦੇ ਸ਼ੀਨੇ ਵਿਚ ਲੁਕੇ ਲੰਬੇ ਸਮੇ ਦੇ ਦਰਦ ਨੂੰ ਇਕ ਵਾਰਗੀ ਖਤਮ ਕਰ ਦਿੱਤਾ ਹੋਵੇ।ਰੁੱਖ ਦਾ ਰੋਮ ਰੋਮ ਅਨੰਦਤ ਹੋ ਗਿਆ ਅਤੇ ਉਹ ਉਸ ਨੂੰ ਅਸੀਸ਼ਾਂ ਦੇਣ ਲੱਗਾ, ਉਸ ਨੂੰ ਇੰਝ ਲੱਗਾ ਜਿਵੇ ਚਿਰ ਤੋ ਵਿਛੜਿਆ ਦੀ ਰੂਹ ਨੂੰ ਸਵਾਂਤੀ ਬੂਦ ਮਿਲ ਗਈ ਹੋਵੇ।ਰੁੱਖ ਨੂੰ ਸਾਰੇ ਬੱਚੇ ਇਕੋ ਜਿਹੇ ਪਿਆਰੇ ਲੱਗ ਰਹੇ ਸਨ।ਆਪਣਾ ਜਾਂ ਪਰਾਇਆ ਮੰਨਣਾ ਤਾਂ ਮਨੁੱਖ ਦੀ ਫਿਤਰਤ ਹੈ, ਰੁੱਖਾਂ ਦੀ ਨਹੀ।ਕਈ ਕਈ ਮਿਤਰਾਂ ਦੋਸਤਾਂ ਵਿਚ ਘਿਿਰਆ ਰੁੱਖ ਹਰ ਕਿਸੇ ਦੀ ਗਲਵਕੜੀ ਤੋ ਪਿਆਰ ਵਿਚ ਗੜੁਚ ਹੋ ਕੇ ਆਪਣੇ ਆਪ ਨੂੰ ਖੁਸ਼-ਕਿਸਮਤ ਸਮਝ ਰਿਹਾ ਸੀ।ਬੱਚੇ ਰੋਜ ਆਉਦੇ ਅਤੇ ਖੇਡ ਕੇ ਚਲੇ ਜਾਂਦੇ।ਫਿਰ ਉਹਨਾ ਦਾ ਆਉਣਾ ਬੰਦ ਹੋ ਗਿਆ।              ਲੜਕਾ ਵੱਡਾ ਹੋ ਗਿਆ ਸੀ, ਉਹ ਆਪਣੀ ਉਮਰ ਦੇ ਬੱਚਿਆਂ ਨਾਲ ਖੇਡਣ ਲੱਗ ਪਿਆ।ਰੁੱਖ ਰੋਜ ਉਸ ਦੀ ਉਡੀਕ ਕਰਦਾ, ਪ੍ਰੇਮ ਵਿਚ ਉਡੀਕ ਦਾ ਇਕ ਆਪਣਾ ਹੀ ਮਜਾ ਹੈ, ਜਿੰਨਾ ਨੇ ਪ੍ਰੇਮੀ ਦੀ ਉਡੀਕ ਕੀਤੀ ਹੈ, ਉਹੀ ਉਸ ਨੂੰ ਜਾਣ ਸਕਦਾ ਹੈ।ਪਰ ਉਸ ਉਡੀਕ ਨੂੰ ਲਫਜਾਂ ਵਿਚ ਕਿਸੇ ਕਾਗਜ ਤੇ ਬਿਆਨ ਨਹੀ ਜਾ ਸਕਦਾ।ਜਦੋ ਲੜਕਾ ਆਪਣੇ ਹਾਣੀ ਸਾਥੀਆਂ ਦੀ ਖੇਡ ਤੋ ਵਿਹਲਾ ਹੋ ਕੇ ਕਦੀ ਕਦਾਈ ਉਧਰ ਆਉਦਾ, ਬੇਸ਼ਕ ਰੁੱਖ ਉਪਰ ਫਿਰ ਪਹਿਲਾਂ ਵਾਂਗ ਫੁੱਲ ਆ ਗਏ ਸਨ, ਪਰ ਉਹ ਪਹਿਲਾਂ ਵਾਂਗ ਉਸ ਦੇ ਫੁੱਲਾਂ ਨਾਲ ਨਾ ਖੇਡਦਾ।ਉਹ ਉਸਦੀਆਂ ਟਾਹਣੀਆਂ ਨੂੰ ਪਕੜ ਝੁਲੇ ਝੂਟਦਾ, ਰੁੱਖ ਨੂੰ ਇਉ ਮਹਿਸੂਸ ਹੁੰਦਾ ਜਿਵੇ ਉਹ ਆਪਣੀਆਂ ਬਾਹਵਾਂ ਦੁਆਰਾ ਉਸ ਨੂੰ ਝੂਟੇ ਦੇਂਦਾ ਹੋਵੇ, ਕਿਉਕਿ ਬੱਚੇ ਦੇ ਵੱਡੇ ਹੋਣ ਕਾਰਨ ਉਸ ਦੀਆਂ ਖੇਡਾਂ ਬਦਲ ਗਈਆਂ ਸਨ। ਜਦੋਂ ਲੜਕਾ ਨਾ ਆਉਦਾ ਤਾਂ ਰੁੱਖ ਉਦਾਸ ਹੋ ਜਾਂਦਾ ਕਿ ਉਹ ਆਵੇ ਤੇ ਕਿਵੇ ਵੀ ਉਸ ਨਾਲ ਖੇਡੇ।ਫਿਰ ਉਹ ਲੜਕਾ ਇਕ ਦਿਨ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਸ ਰੁੱਖ ਕੋਲ ਖੇਡਣ ਆਇਆ।ਉਸ ਲੜਕੇ ਨਾਲ ਹੋਰ ਕਈ ਲੜਕਿਆਂ ਨੂੰ ਆਉਦਾ ਦੇਖ ਕੇ ਰੁੱਖ ਨੂੰ ਜਿਵੇ ਚਾਅ ਹੀ ਚੜ ਗਿਆ ਹੋਵੇ।ਉਸ ਰੁੱਖ ਨੇ ਸਾਰਿਆਂ ਨੂੰ ਮਨ ਹੀ ਮਨ ਵਿਚ ਇਕੋ ਜਿਹਾ ਪਿਆਰ ਦਿੱਤਾ।ਸਾਰੇ ਲੜਕੇ ਰੁੱਖ ਨੂੰ ਜੱਫੇ ਪਾਕੇ ਉਪਰ ਚੜਨ ਲੱਗੇ।ਉਹ ਬੱਚਾ ਵੀ ਰੁੱਖ ਨੂੰ ਜੱਫਾ ਪਾ ਕੇ ਉਪਰ ਚੜ੍ਹ ਗਿਆ।ਬੱਚੇ ਨੂੰ ਆਪਣੇ ਤਣੇ ਨਾਲ ਜੱਫੀ ਪਾਈ ਉਪਰ ਨੂੰ ਚੜਦਾ ਦੇਖ ਰੁੱਖ ਨੂੰ ਇਉ ਮਹਿਸੂਸ ਹੋਇਆ, ਜਿਵੇ ਉਸ ਦੇ ਢਿੱਡ ਨਾਲ ਲੱਗ ਕੇ ਉਸਦੇ ਸ਼ੀਨੇ ਵਿਚ ਲੁਕੇ ਲੰਬੇ ਸਮੇ ਦੇ ਦਰਦ ਨੂੰ ਇਕ ਵਾਰਗੀ ਖਤਮ ਕਰ ਦਿੱਤਾ ਹੋਵੇ।ਰੁੱਖ ਦਾ ਰੋਮ ਰੋਮ ਅਨੰਦਤ ਹੋ ਗਿਆ ਅਤੇ ਉਹ ਉਸ ਨੂੰ ਅਸੀਸ਼ਾਂ ਦੇਣ ਲੱਗਾ, ਉਸ ਨੂੰ ਇੰਝ ਲੱਗਾ ਜਿਵੇ ਚਿਰ ਤੋ ਵਿਛੜਿਆ ਦੀ ਰੂਹ ਨੂੰ ਸਵਾਂਤੀ ਬੂਦ ਮਿਲ ਗਈ ਹੋਵੇ।ਰੁੱਖ ਨੂੰ ਸਾਰੇ ਬੱਚੇ ਇਕੋ ਜਿਹੇ ਪਿਆਰੇ ਲੱਗ ਰਹੇ ਸਨ।ਆਪਣਾ ਜਾਂ ਪਰਾਇਆ ਮੰਨਣਾ ਤਾਂ ਮਨੁੱਖ ਦੀ ਫਿਤਰਤ ਹੈ, ਰੁੱਖਾਂ ਦੀ ਨਹੀ।ਕਈ ਕਈ ਮਿਤਰਾਂ ਦੋਸਤਾਂ ਵਿਚ ਘਿਿਰਆ ਰੁੱਖ ਹਰ ਕਿਸੇ ਦੀ ਗਲਵਕੜੀ ਤੋ ਪਿਆਰ ਵਿਚ ਗੜੁਚ ਹੋ ਕੇ ਆਪਣੇ ਆਪ ਨੂੰ ਖੁਸ਼-ਕਿਸਮਤ ਸਮਝ ਰਿਹਾ ਸੀ।ਬੱਚੇ ਰੋਜ ਆਉਦੇ ਅਤੇ ਖੇਡ ਕੇ ਚਲੇ ਜਾਂਦੇ।ਫਿਰ ਉਹਨਾ ਦਾ ਆਉਣਾ ਬੰਦ ਹੋ ਗਿਆ। 

ਜਿਉ ਜਿਉ ਬੱਚਾ ਵੱਡਾ ਹੁੰਦਾ ਗਿਆ ਉਸ ਦੀਆਂ ਖੇਡਾਂ ਬਦਲ ਗਈਆਂ, ਜਿਵੇਂ ਜਿਵੇਂ ਲੜਕਾ ਵੱਡਾ ਹੋਇਆ, ਤਿਵੇਂ ਹੀ ਉਹ ਰੁੱਖਾਂ ਦੇ ਪ੍ਰੇਮ ਤੋ ਦੂਰ ਜਾਣ ਲੱਗਾ।ਉਸ ਦਾ ਦਿਲ ਮਾਂ ਬਾਪ ਭੈਣਾਂ ਭਰਾਵਾਂ ਦੇ ਪਿਆਰ ਤੋ ਹੱਟ ਕੇ ਕਿਸੇ ਹੋਰ ਨੌਜੁਆਨ ਲੜਕੀ ਨੂੰ ਤਾਂਘਣ ਲੱਗਾ।ਜਿਵੇਂ ਕੁਦਰਤ ਦੇ ਚੁੰਬਕੀ ਨਿਯਮ ਅਨੁਸਾਰ ਵਿਰੋਧੀ ਧਰੁਵ ਇਕ ਦੂਜੇ ਨੂੰ ਖਿਚਦੇ ਹਨ।ਉਸੇ ਤਰਾਂ ਲੜਕਾ ਅਤੇ ਲੜਕੀ ਦੇ ਪ੍ਰੇਮ ਵੀ ਕੁਦਰਤੀ ਆਪਸੀ ਖਿਚ ਦਾ ਨਤੀਜਾ ਹੈ, ਜਿਸ ਪਿਆਰ ਤੋਂ ਬਾਅਦ ਜਿਣਸੀ ਸੰਬੰਧਾਂ ਦੁਆਰਾ ਮਨੁੱਖੀ ਵੰਸ਼ਜ ਦੀ ਉਤਪਤੀ ਸੰਭਵ ਹੁੰਦੀ ਹੈ।ਫਿਰ ਉਸ ਲੜਕੇ ਦਾ ਵਿਆਹ ਹੋ ਗਿਆ, ਆਪਸੀ ਪਿਆਰ ਦੀ ਖਿੱਚ ਨੇ ਰੂਪ ਵਟਾਇਆ ਅਤੇ ਪਰਿਵਾਰਕ ਜੰੁਮੇਵਾਰੀਆਂ ਪੈਦਾ ਹੋਣ ਲੱਗੀਆਂ।ਹੁਣ ਉਸ ਨੂੰ ਪਰਿਵਾਰ ਦੀ ਰੋਟੀ ਦਾ ਫਿਕਰ ਪਿਆ।ਇਕ ਦਿਨ ਉਹ ਉਦਾਸ ਚਿੱਤ ਰੁੱਖ ਕੋਲ ਗਿਆ, ਉਸ ਦੇ ਤਣੇ ਨਾਲ ਚੁਪ ਚਾਪ ਢੋਅ ਲਾ ਕੇ ਬ ੈਠ ਗਿਆ।ਜਿਹੜੇ ਖੁਸ਼ੀ ਰੁੱਖ ਨੂੰ ਉਸ ਲੜਕੇ ਨੂੰ ਦੂਰੋਂ  ਆਉਦਿਆਂ ਦੇਖ ਕੇ ਹੋ ਰਹੀ ਸੀ, ਉਹ ਇਕ ਦਮ ਚਿੰਤਾ ਵਿੱਚ ਬਦਲ ਗਈ।ਪਰ ਆਹ ਕੀ !।ਰੁੱਖ ਨੂੰ ਉਸ ਦੀ ਉਦਾਸੀ ਸਮਝਣ ਵਿੱਚ ਦੇਰ ਨਾ ਲੱਗੀ।ਉਸ ਨੇ ਕਿਹਾ ਕਿ ਮੇਰੇ ਸਾਰੇ ਫੱਲ ਤੋੜ ਕੇ ਲੈ ਜਾ ਅਤੇ ਬਜਾਰ ਵਿੱਚ ਵੇਚ ਕੇ ਰਾਸ਼ਣ ਖਰੀਦ ਲਈਂ।

ਲੇਖਕ 
ਰੁੱਖ ਨੇ ਹੌਸਲਾ ਦੇਦਿੰਆਂ ਕਿਹਾ, ਕੀ ਹੋਇਆ ਮੈ! ਨਗਦ ਰੁਪੈ ਨਹੀ ਦੇ ਸਕਦਾ, ਪਰ ਰੁੱਖਾਂ ਦੇ ਫੱਲ, ਫੁੱਲ, ਟਾਹਣੀਆਂ ਅਤੇ ਤਣਾਂ (ਲੱਕੜ) ਵੇਚ ਕੇ ਵੀ ਰੁਪੈ ਬਣਾਏ ਜਾ ਸਕਦੇ ਹਨ।ਉਸ ਲੜਕੇ ਨੇ ਰੁੱਖ ਤੋਂ ਫੱਲ ਤੋੜੇ ਅਤੇ ਬਜਾਰ ਜਾ ਕੇ ਵੇਚ ਕੇ ਰਾਸ਼ਣ ਖਰਿਿਦ ਲਿਆ।ਉਹ ਫਿਰ ਰੁੱਖ ਕੋਲ ਕਾਫੀ ਸਮਾਂ ਨਾ ਗਿਆ। ਰੁੱਖ ਫਿਰ ਉਦਾਸ ਹੋ ਜਾਂਦਾ, ਕਿਉਕਿ ਉਹ ਲੜਕਾ ਨਾ ਆਪ ਆਇਆ ਨਾ ਹੀ ਕਿਸੇ ਹੋਰ ਲੜਕੇ ਨੇ ਉਸ ਕੋਲ ਆਕੇ ਖੇਡਾਂ ਖੇਡੀਆਂ। ਉਹ ਰੁੱਖ ਕੋਲ  ਨਾ ਜਾਂਦਾ, ਪਰ ਰੁੱਖ ਉਸ ਦੀ ਫਿਰ ਵੀ ਉਡੀਕ ਕਰਦਾ ਰਹਿੰਦਾ ਸੀ।ਫਿਰ ਉਸ ਲੜਕੇ ਨੂੰ ਰਹਿਣ ਲਈ ਮਕਾਨ ਬਣਾਉਣ ਦਾ ਫਿਕਰ ਪਿਆ। ਇਕ ਦਿਨ ਲੜਕਾ ਰੁੱਖ ਕੋਲ ਗਿਆ, ਲੜਕੇ ਦਾ ਉਦਾਸ ਚੇਹਰਾ ਅਤੇ ਢਹਿੰਦੀ ਕਲ੍ਹਾ ਵਾਲੀ ਸੂਰਤ ਦੇਖ ਕੇ ਰੁੱਖ ਦੇ ਅੰਦਰੋ ਕਾਲਜੇ ਨੂੰ ਧੂੁਹ ਪਈ।ਉਸ ਨੇ ਆਪਣੀਆਂ ਟਾਹਣੀਆਂ (ਬਾਹਵਾਂ) ਦੇ ਕਲਾਵੇ ਵਿਚ ਲੈ ਕੇ ਜਿਵ,ੈ ਉਸ ਦੀ ਉਦਾਸੀ ਦਾ ਕਾਰਨ ਜਾਨਣਾ ਚਾਹਿਆ।ਲੜਕੇ ਨੇ ਜਦੋ ਦੱਸਿਆ ਕਿ ਮੀਂਹ ਹਨੇਰੀ ਅਤ ੇ ਠ ੰਢ ਤ ੋ ਬਚਣ ਲਈ ਘਰ (ਝੌਪੜੀ) ਬਣਾਉਣਾ ਜਰੂਰੀ ਹੈ।ਰੁੱਖ ਨੇ ਕਿਹਾ ਮੇਰੀਆਂ ਟਾਹਣੀਆਂ ਵੱਢ ਕੇ ਲੈ ਜਾ ਅਤੇ ਵਧੀਆ ਘਰ ਬਣਾ ਲੈ।“ਇੱਕ ਸੱਚਾ ਆਸ਼ਕ ਆਪਣੇ ਪ੍ਰੇਮੀ ਤੋਂ ਆਪਣਾ ਸਭ ਕੁੱਝ ਨਿਛਾਵਰ ਕਰਨ ਲਈ ਤਿਆਰ ਹੋ ਜਾਂਦਾ ਹੈ, ਪਰ ਉਸ ਨੂੰ ਦੁੱਖੀ ਨਹੀ ਦੇਖ ਸਕਦਾ”।ਲੜਕੇ ਨੇ ਰੁੱਖ ਦੀਆਂ ਖੁਸ਼ੀ ਖੁਸ਼ੀ ਟਾਹਣੀਆਂ ਵੱਢੀਆਂ, ਜਦੋ ਕਿ ਰੁੰਡ ਮਰੁੰਡ ਰੁੱਖ ਆਪਣਾ ਰੂਪ ਆਪ ਗੁਆ ਕੇ ਵੀ ਕਿਸੇ ਦੇ ਕੰਮ ਆਉਣ ਨੂੰ ਆਪਣੇ ਆਪ ਨੂੰ ਵਢਭਾਗਾ ਸਮਝ ਰਿਹਾ ਸੀ।ਲੜਕੇ ਨੇ ਆਪਣੇ ਅਤੇ ਪਰਿਵਾਰ ਦੇ ਰਹਿਣ ਲਈ ਘਰ (ਝੌਪੜੀ) ਬਣਾ ਲਈ ਅਤੇ ਪਰਿਵਾਰ ਬੀਬੀ ਬੱਚਿਆਂ ਨਾਲ ਜੀਵਨ ਬਤੀਤ ਕਰਨ ਲੱਗਾ।ਉਹ ਕਦੇ ਕਦਾਈ ਬਗੈਰ (ਟਾਹਣੀਆਂ) ਤੋਂ ਖੜੇ੍ਹ ਰੁੱਖ ਨੂੰ ਦੇਖਣ ਜਾਂਦਾ ਅਤੇ ਉਦਾਸ ਹੋ ਜਾਂਦਾ, ਪਰ ਰੁੱਖ ਫਿਰ ਵੀ ਉਸ ਲੜਕੇ ਨੂੰ ਦੇਖ ਕੇ  ੇ ਖੁਸ਼ ਹੋ ਜਾਂਦਾ ਕਿਉਕਿ ਉਸ ਨੇ ਆਪਣੀਆਂ (ਬਾਹਵਾਂ) ਟਾਹਣੀਆਂਲੜਕੇ ਦੇ ਪਰਿਵਾਰ ਦੇ ਸਿਰ ਉਪਰ ਦੇ ਕੇ ਉਸ ਦੀ ਮੀਹ, ਹਨੇਰੀ ਅਤੇ ਠੰਡ ਤੋਂਂ ਰੱਖਿਆ ਕੀਤੀ ਸੀ।ਇਹ ਰੁੱਖ ਦੇ ਪਿਆਰ ਅਤੇ ਤਿਆਗ ਦੀ ਸਿਖਰ ਸੀ।ਫਿਰ ਕੁਝ ਸਮਾ ਲੜਕਾ ਉਸ ਕੋਲ ਨਾ ਆਇਆ। ਫਿਰ ਇਕ ਦਿਨ ਢਿੱਲਾ ਜਿਹਾ ਮੂੰਹ ਲੈ ਕੇ ਰੁੰਡ ਮਰੁੰਡ ਰੁੱਖ ਕੋਲ ਆਕੇ ਬੈਠ ਗਿਆ, ਜਿਵੇ ਕਿਸੇ ਵੱਡੇ ਬਜ਼ੁਰਗ ਨਾਲ ਕੋਈ ਸਲਾਹ ਕਰਨ ਆਇਆ ਹੋਵੇ। ਲੜਕਾ ਰੁੱਖ ਨੂੰ ਕਹਿਣ ਲੱਗਾ ਕਿ ਹੁਣ ਇਥੇ ਰੋਜੀ ਰੋਟੀ ਜੋਗਾ ਕੰਮ ਨਹੀ ਰਿਹਾ। ਵਿਹਲੇ ਬੈਠਣ ਨਾਲੋਂ ਦਰਿਆ ਪਾਰ ਵਪਾਰ ਕੀਤਾ ਜਾਵੇ ਤਾਂ ਜਿਆਦਾ ਕਮਾਈ ਹੋ ਸਕਦੀਹੈ। ਰੁੱਖ ਨੇ ਕਿਹਾ ਕਿ ਦਰਿਆ ਪਾਰ ਵਪਾਰ ਕਰਨ ਵਿਚ ਅੜਚਣ ਕੀ ਹੈ ? ਉਤਰ ਵਿਚ ਜਦੋ ਲੜਕੇ ਨੇ ਕਿਹਾ ਕਿ ਕਿਸ਼ਤੀ ਬਣਾਉਣ ਲਈ ਲੱਕੜ ਦੇ ਫੱਟੇ ਚਾਹੀਦੇ ਹਨ। ਮੇਰੇ ਪਾਸ ਇਤਨੇ ਰੁਪੈ ਨਹੀ ਹਨ ਕਿ ਮੈ ਫੱਟੇ ਖਰੀਦ ਸਕਾਂ। ਰੁੱਖ ਨੇ ਇਕ ਪੱਲ ਲਈ ਸੋਚਿਆ, ਫਿਰ ਦੂਸਰੇ ਹੀ ਪਲ ਉਸ ਦੇ ਚਿਹਰੇ ਉਪਰ ਹੈਰਾਨ ਕਰ ਦੇਣ ਵਾਲੀ ਚਮਕ ਆ ਗਈ, ਜਿਵੇਂ ਦਿੱਲ ਹੀ ਦਿੱਲ ਵਿਚ ਕੋਈ ਵੱਡਾ ਫੈਸਲਾ ਕਰ ਲਿਆ ਹੋਵੇ। ਉਸ ਨੇ ਲੜਕੇ ਨੂੰ ਕਿਹਾ ਕਿ ਮੈਨੂੰ ਪੁੱਟ ਲੈ, ਮੇਰੇ ਤਣੇ ਨੂੰ ਚੀਰ ਕੇ ਇਸ ਦੇ ਫੱਟੇ ਬਣਾ ਕੇ ਕਿਸ਼ਤੀ ਬਣਾ ਲੈ ਅਤੇ ਦਰਿਆ ਪਾਰ ਜਾ ਕੇ ਵਪਾਰ ਕਰਕੇ ਢੇਰ ਸਾਰੇ ਰੁਪੈ ਕਮਾ ਕੇ ਅਰਾਮ ਦੀ ਜਿੰਦਗੀ ਬਤੀਤ ਕਰ, ਲੜਕੇ ਨੇ ਉਸੀ ਤਰਾਂ ਕੀਤਾ ਅਤੇ ਥੋੜੇ ਸਮੇਂ ਵਿੱਚ ਹੀ ਇਕ ਵੱਡਾ ਵਪਾਰੀ ਬਣ ਗਿਆ। ਉਹ ਰੁੱਖ ਦੇ ਆਸਰੇ ਨਾਲ ਧੀਆਂ, ਪੁੱਤਰਾਂ, ਪੋਤਰਿਆਂ ਵਾਲਾ ਵੀ ਹੋ ਗਿਆ ਸੀ। ਕਾਫੀ ਸਮਾਂ ਬਾਅਦ ਲੜਕਾ ਬਿਮਾਰ ਹੋ ਗਿਆ, ਉਹ ਆਖਰੀ ਸਾਹਾਂ ਤੇ ਸੀ, ਪਰ ਰੁੱਖ ਵੱਲੋਂ ਉਸ ਨਾਲ ਕੀਤੇ ਪ੍ਰੇਮ ਅਧੀਨ ਕੀਤੀ ਆਪਾ ਵਾਰਨ ਦੀ ਕੁਰਬਾਨੀ ਦਾ, ਉਸ ਦੀਆਂ ਅੱਖਾਂ ਵਿਚੋ ਉਮੜੇ ਪਛਤਾਵੇ ਦੇ ਅਥਰੂ ਸਾਰੀ ਕਹਾਣੀ ਦੱਸ ਰਹੇ ਸਨ। ਉਸ ਨੇ ਆਪਣੇ ਵੱਡੇ ਲੜਕੇ ਨੂੰ ਸਾਰੀ ਕਹਾਣੀ ਦੱਸਦੇ ਹੋਏ, ਇਕ ਵਾਰ ਰੁੱਖ ਦੇ ਜੜ੍ਹਾਂ ਵਾਲੇ ਮੁੱਢ ਕੋਲ ਲੈ ਕੇ ਜਾਣ ਦੀ ਇੱਛਾ ਜਾਹਿਰ ਕੀਤੀ, ਕਿ ਕਿਵੇਂ ਉਸ ਨੇ ਰੁੱਖ ਦੇ ਪ੍ਰੇਮ ਨੂੰ ਉਸ ਦੇ ਮਤਲਬੀ ਦਿੱਲ ਨੇ ਇਕ ਤਰਫਾ ਪ੍ਰੇਮ ਬਣਾ ਕੇ ਰੱਖ ਦਿੱਤਾ ਸੀ। ਜਦੋਂ ਹੀ ਉਹ ਆਪਣੇ ਲੜਕੇ ਦੇ ਸਹਾਰੇ ਨਾਲ ਰੁੱਖ ਦੀਆਂ ਜੜਾਂ ਵਾਲੇ ਮੁੱਢ ਦੇ ਨੇੜੇ ਗਿਆ, ਤਿਵੇ ਹੀ ਮੁੱਢ ਹੇਠਾਂ ਟੋਏ ਵੱਲ ਨੂੰ ਲੁੜਕ ਗਿਆ, ਜਿਵੇਂ ਉਹ ਬੇਤਾਬੀ ਨਾਲ ਮਿਲਣ ਲਈ ਕਾਹਲਾ ਹੋਵੇ।ਰੁੱਖ ਦੀਆਂ ਜੜ੍ਹਾਂ ਦੇ ਮੁੱਢ ਨੇ ਫਿਰ ਵੀ ਹੌਸਲਾ ਵਧਾਉਦੇ ਹੋਏ ਕਿਹਾ, “ਕਿ ਦਿਲ ਹੌਲਾ ਨਾ ਕਰ, ਤੇਰੇ ਅਤੇ ਮੇਰੇ ਇਕੱਠੇ ਹੀ ਅੰਤਮ-ਸੰਸਕਾਰ ਕਰਨ ਲਈ ਆਹ ਜੜ੍ਹਾਂ ਵਾਲਾ ਮੁੱਢ ਵੀ ਕੰਮ ਆ ਸਕਦਾ ਹੈ। ਇਹ ਰੁੱਖ ਵੱਲੋਂ ਆਪਾ-ਨਿਸ਼ਾਵਰ ਕਰਨ ਵਾਲੇ ਪ੍ਰੇਮ ਦੀ ਇੰਤਹਾ (ਸਿਖਰ) ਹੀ ਸੀ, ਜਿਸ ਨੂੰ ਇਕ ਵਾਤਾਵਰਨ ਪ੍ਰੇਮੀ ਹੀ ਸਮਝ ਸਕਦਾ ਹੈ।

ਪ੍ਰਿੰਸੀਪਲ ਨਾਹਰ ਸਿੰਘ

ਮੋਬਾਈਲ ਨੰਬਰ 94179-33831