Showing posts with label International Women Day. Show all posts
Showing posts with label International Women Day. Show all posts

Thursday, March 10, 2022

ਡੇਅਰੀ ਨੂੰ ਸਥਾਈ ਵਪਾਰ ਬਣਾਉਣ ਦੀ ਪਹਿਲ ਸ਼ੁਰੂ

9th March 2022 at 10:42 PM

ਮੂ-ਫਾਰਮ ਦਾ ਟੀਚਾ ਪੇਂਡੂ ਪੱਧਰ 'ਤੇ ਮਹਿਲਾ ਉਦਮੀਆਂ ਨੂੰ ਤਿਆਰ ਕਰਨਾ


ਮੋਹਾਲੀ
: 9 ਮਾਰਚ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ):: 

ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਐਗ੍ਰੀਟੇਕ ਸਟਾਰਟਅਪ ਮੂ-ਫਾਰਮ ਨੇ ਅੱਜ ਸੰਗਰੂਰ 'ਚ ਮੂਸਾਂਥੀ ਪਹਿਲ ਦੀ ਸ਼ੁਰੂਆਤ ਕੀਤੀ ਹੈ। ਇਸ ਪਹਿਲ ਨਾਲ ਔਰਤਾਂ ਨੂੰ ਲੰਮੇਂ ਸਮੇਂ ਤੱਕ ਆਤਮ-ਸਥਿਰਤਾ ਪ੍ਰਾਪਤ ਕਰਨ ਦੇ ਲਈ ਵਪਾਰਕ ਮੌਕੇ ਪ੍ਰਦਾਨ ਕੀਤੇ ਜਾ ਸਕਣਗੇ। ਲਾਂਚ ਪ੍ਰੋਗਰਾਮ 'ਚ 100 ਨਾਲੋਂ ਜ਼ਿਆਦਾ ਮਹਿਲਾ ਉੱਦਮੀਆਂ ਨੇ ਭਾਗ ਲਿਆ। ਮੂ-ਫੀਡ ਅਤੇ ਫ੍ਰੀ ਡਾਕਟਰ ਸਰਵਿਸ ਤੋਂ ਸ਼ੁਰੂ ਹੋ ਕੇ, ਇਹ ਔਰਤਾਂ ਆਪਣੇ ਆਪਣੇ ਖੇਤਰਾਂ 'ਚ ਡੇਅਰੀ ਕਿਸਾਨਾਂ ਦੇ ਲਈ ਵਨ-ਸਟਾਪ ਸਾਲਿਊਸ਼ਨ ਪ੍ਰਦਾਤਾ ਹੋਣਗੀਆਂ।

ਪਟਿਆਲਾ, ਸੰਗਰੂਰ ਅਤੇ ਬਠਿੰਡਾ ਜਿਹੇ ਟੀਅਰ 3 ਸ਼ਹਿਰਾਂ ਦੀਆਂ ਔਰਤਾਂ 'ਤੇ ਧਿਆਨ ਕੇਂਦਰਿਤ ਕਰਦੇ ਹੋਏ, ਮੂ-ਫਾਰਮ ਇਨ੍ਹਾਂ ਔਰਤਾਂ ਨੂੰ ਕੌਸ਼ਲ ਵਧਾਉਣ ਦੇ ਲਈ ਸਿਖਲਾਈ ਦੇਵੇਗਾ ਅਤੇ ਉਨ੍ਹਾਂ ਦੇ ਵਪਾਰ ਨੂੰ ਵਧਾਉਣ ਦੇ ਲਈ ਸਹਿਯੋਗ ਅਤੇ ਮੌਕੇ ਪ੍ਰਦਾਨ ਕਰੇਗਾ।

ਮੂ-ਫਾਰਮ ਦਾ ਟੀਚਾ ਦੇਸ਼ ਭਰ 'ਚ ਪੇਂਡੂ ਪੱਧਰ 'ਤੇ ਇਨ੍ਹਾਂ ਮਹਿਲਾ ਉਦਮੀਆਂ ਨੂੰ ਤਿਆਰ ਕਰਨਾ ਹੈ ਤਾਂ ਕਿ ਮੂ-ਫੀਡ, ਡਾਕਟਰ ਸਰਵਿਸ ਆਦਿ ਜਿਹੇ ਸਮਾਧਾਨ ਪ੍ਰਦਾਨ ਕੀਤੇ ਜਾ ਸਕਣ।  ਡੇਅਰੀ ਨੂੰ ਇੱਕ ਲੰਮੇਂ ਸਮੇਂ ਅਤੇ ਸਥਾਈ ਵਪਾਰਕ ਮੌਕਾ ਬਣਾਉਣ ਲਈ ਮਹਿਲਾਵਾਂ ਨੂੰ ਟੈਕਨੋਲਾਜੀ ਨਾਲ ਸਿਖਲਾਈ ਦੇ ਕੇ ਤਿਆਰ ਕੀਤਾ ਜਾਵੇਗਾ।

ਮੂ-ਫਾਰਮ ਐਪ ਨੂੰ ਪੂਰੇ ਭਾਰਤ 'ਚ 10 ਰਾਜਾਂ, 1139 ਜ਼ਿਲ੍ਹਿਆਂ 'ਚ 1 ਮਿਲੀਅਨ ਨਾਲੋਂ ਜਿਆਦਾ ਡੇਅਰੀ ਕਿਸਾਨਾਂ ਵੱਲੋਂ ਗੂਗਲ ਪਲੇ ਸਟੋਰ 'ਤੇ 4.5 ਸਟਾਰ ਰੇਟਿੰਗ ਦੇ ਨਾਲ ਡਾਊਨਲੋਡ ਕੀਤਾ ਗਿਆ ਹੈ | ਹੁਣ ਤੱਕ 70,000 ਨਾਲੋਂ ਜਿਆਦਾ ਮਵੇਸ਼ੀਆਂ ਨੂੰ ਸੂਚੀਬੱਧ ਕੀਤਾ ਗਿਆ ਹੈ ਅਤੇ 20,000 ਮਵੇਸ਼ੀਆਂ ਨੂੰ ਪਲੇਟਫਾਰਮ ਦੇ ਮਾਧਿਅਮ ਨਾਲ ਵੇਚਿਆ ਗਿਆ ਹੈ ਜਿਸਦੇ ਨਤੀਜਿਆਂ ਕਾਰਨ 120 ਕਰੋੜ ਰੁਪਏ ਦੀ ਜੀਐਮਵੀ (ਗ੍ਰਾਮ ਮਰਚੈਂਡਾਈਜਿੰਗ ਵੈਲਯੂ) 8 ਮਹੀਨੇ ਨਾਲੋਂ ਵੀ ਘੱਟ ਸਮੇਂ 'ਚ ਹੋਈ ਹੈ।

Wednesday, March 09, 2022

ਲਾਇਨਜ ਕਲੱਬ ਮੋਹਾਲੀ ਵੱਲੋਂ ਵਿਸ਼ਵ ਮਹਿਲਾ ਦਿਵਸ ਮਨਾਇਆ ਗਿਆ

9th March 2022 at 10:41 PM

ਸਮਾਜ ਦੇ ਭਲੇ ਲਈ ਇਸ ਵਾਰ ਵੀ ਸਾਰੇ ਪ੍ਰੋਜੈਕਟ ਅਤੇ ਕੰਮ ਜਾਰੀ ਰਹਿਣਗੇ  


ਮੋਹਾਲੀ: 9 ਮਾਰਚ 2022: (ਗੁਰਜੀਤ ਸਿੰਘ ਬਿੱਲਾ//ਪੰਜਾਬ ਸਕਰੀਨ):: 

ਲਾਇਨਜ਼ ਕਲੱਬ ਮੁਹਾਲੀ ਵੱਲੋਂ ਲਾਇਨ ਅਮਰੀਕ ਸਿੰਘ ਮੋਹਾਲੀ (ਚਾਰਟਰ ਪ੍ਰਧਾਨ) ਦੀ ਅਗਵਾਈ ਹੇਠ ਵਿਸ਼ਵ ਮਹਿਲਾ ਦਿਵਸ ਦੇ ਮੌਕੇ ਤੇ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਹੋਟਲ ਟੁਲਿਪ, ਸੈਕਟਰ-71 ਵਿੱਚ ਕੀਤਾ ਗਿਆ। ਇਸ ਮੌਕੇ   ਸ਼੍ਰੀਮਤੀ ਹਰਕੀਰਤ ਕੌਰ ਚੱਣੇ (ਪੀ.ਸੀ.ਐਸ.) ਜੁਆਇੰਟ ਕਮਿਸ਼ਨਰ, ਨਗਰ ਨਿਗਮ, ਐਸ.ਏ.ਐਸ. ਨਗਰ ਨੇ ਮੁੱਖ ਮਹਿਮਾਨ ਵੱਜੋ ਸ਼ਿਰਕਤ ਕੀਤੀ । ਪ੍ਰੋਗਰਾਮ ਦਾ ਆਗਾਜ਼ ਚਾਰਟਰ ਮੈਂਬਰ ਲਾਇਨ ਜੇ.ਐਸ. ਰਾਹੀ ਵੱਲੋਂ ਕੀਤਾ ਗਿਆ। ਪ੍ਰੋਗਰਾਮ ਨੂੰ ਮੁੱਖ ਰੱਖਦਿਆਂ ਮੋਹਾਲੀ ਦੇ ਭਿੰਨ ਭਿੰਨ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਅਤੇ ਸਮਾਜ ਪ੍ਰਤੀ ਆਪਣਾ ਯੋਗਦਾਨ ਪਾਉਣ  ਵਾਲਿਆਂ ਔਰਤਾਂ ਡਾਕਟਰ ਪਰਮੀਸ ਕੋਰ (ਸੀਨੀ: ਲੈਕਚਰਾਰ), ਡਾਕਟਰ ਤਮੰਨਾ (ਮੈਡੀਕਲ ਅਫਸਰ) , ਡਾਕਟਰ ਰਵਿੰਦਰ ਕੌਰ ਬਾਵਾ (ਡੀ ਐਚ ਓ), ਸ਼੍ਰੀਮਤੀ ਜਸਪ੍ਰੀਤ ਕੌਰ (ਮਿਉਂਸੀਪਲ ਕੋਨਸਲਰ), ਸ਼੍ਰੀਮਤੀ  ਰੁਪਿੰਦਰ ਕੌਰ  (ਜ਼ਿਲ੍ਹਾ ਰੋਜਗਾਰ ਅਫਸਰ), ਸ਼੍ਰੀਮਤੀ ਮਨਦੀਪ ਕੌਰ (ਈਗਲ ਮੈਨੇਜਰ, ਭਾਰਤੀ ਐਕਸਾ), ਸ਼੍ਰੀਮਤੀ ਨਵਨੀਤ ਕੌਰ (ਐਂਟ੍ਰਪ੍ਰੀਨਿਓਰ), ਸ਼੍ਰੀਮਤੀ ਗੁਰਵਿੰਦਰ ਕੌਰ (ਸਰਕਾਰੀ ਅਧਿਆਪਕਾ), ਡਾਕਟਰ ਮਨਨੀਤ ਕੌਰ (ਹੋਮਿਓਪੈਥੀ) ਅਤੇ ਮਿਸ ਸਵਲੀਨ ਕੌਰ (ਐਡਵੋਕੇਟ , ਪੰਜਾਬ ਅਤੇ ਹਰਿਆਣਾ ਹਾਈ ਕੋਰਟ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਹਨਾਂ ਦੇ ਵਿਚਾਰਾਂ ਨੂੰ ਸੁਣਦੇ ਹੋਏ ਉਹਨਾਂ ਦੇ ਕੀਤੇ ਕੰਮਾਂ ਦੀ ਸ਼ਲਾਘਾ ਵੀ ਕੀਤੀ ਗਈ। 

ਇਸ ਵਿਸ਼ੇਸ਼ ਪ੍ਰੋਗਰਾਮ ਨੂੰ ਹੋਰ ਨਿਵੇਕਲਾ ਬਣਾਉਣ ਲਈ ਜਿੱਥੇ ਕਲੱਬ ਦੇ ਲਾਇਨ ਮੈਂਬਰ ਹਾਜਿਰ ਸਨ, ਉੱਥੇ ਹੀ ਕਲੱਬ ਦੀ ਲਾਇਨ ਲੇਡੀਜ਼ ਨੇ ਵੀ ਵੱਧ ਚੱੜ ਕੇ ਹਿੱਸਾ ਲਿਆ। ਕਲੱਬ ਵਲੋਂ ਸਨਮਾਨਿਤ ਸ਼ਖਸ਼ੀਅਤਾਂ ਦੁਆਰਾ ਮੁੱਖ ਮਹਿਮਾਨ ਦਾ ਸਵਾਗਤ ਕਰਵਾਂਦਿਆਂ ਹੋਇਆਂ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਸਨਮਾਨ ਚਿਨ੍ਹ ਭੇਂਟ ਕੀਤਾ ਗਿਆ। 

ਇਸ ਮੌਕੇ ਲਾਇਨ ਜਸਵਿੰਦਰ ਸਿੰਘ (ਜ਼ੋਨ ਚੇਅਰਪਰਸਨ ), ਪ੍ਰਧਾਨ ਲਾਇਨ ਹਰਿੰਦਰ ਪਾਲ ਸਿੰਘ ਹੈਰੀ, ਲਾਇਨ ਹਰਪ੍ਰੀਤ ਸਿੰਘ ਅਟਵਾਲ, ਖਜਾਨਚੀ ਲਾਇਨ ਅਮਨਦੀਪ ਸਿੰਘ ਗੁਲਾਟੀ, ਲਾਇਨ ਜੇ. ਪੀ. ਐਸ. ਸਹਿਦੇਵ, ਲਾਇਨ ਡੀ.ਐਸ. ਚੰਦੋਕ, ਲਾਇਨ ਅਮਿਤ ਨਰੂਲਾ, ਲਾਇਨ ਮਨਪ੍ਰੀਤ ਸਿੰਘ ਅਟਵਾਲ  ਨੋਬਲ ਕਾਰਜਾਂ  ਲਈ ਉੱਥੇ ਮੌਜੂਦ ਸਨ।

ਅੰਤ ਵਿੱਚ ਕਲੱਬ ਦੇ ਪ੍ਰਧਾਨ ਹਰਿੰਦਰ ਪਾਲ ਸਿੰਘ ਹੈਰੀ ਨੇ ਸਨਮਾਨਿਤ ਸ਼ਖਸ਼੍ਰੀਅਤਾਂ ਨੂੰ ਵਿਸ਼ਵ ਮਹਿਲਾ ਦਿਵਸ ਤੇ ਮੁਬਾਰਕਾਂ ਦਿੰਦੇ ਹੋਏ ਕਲੱਬ ਦੇ ਮੈਂਬਰਾਂ ਦਾ ਵੀ ਸਹਿਯੋਗ ਦੇਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। 

Tuesday, March 08, 2022

ਅੰਤਰਰਾਸ਼ਟਰੀ ਮਹਿਲਾ ਦਿਵਸ:ਪੰਜਾਬ ਪੁਲਿਸ ਵਲੋਂ ਔਰਤਾਂ ਲਈ ਮੈਡੀਕਲ ਕੈਂਪ

8th March 2022 at 6:52 PM

 ਕੈਂਸਰ ਦੀ ਜਾਗਰੂਕਤਾ ਸਬੰਧੀ ਵਿਚਾਰ-ਚਰਚਾ ਵੀ ਕਰਵਾਈ 


ਚੰਡੀਗੜ੍ਹ
: 8 ਮਾਰਚ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦੇ ਮੱਦੇਨਜ਼ਰ `ਸਾਂਝ` ਦੇ ਬੈਨਰ ਹੇਠ ਵੱਖ ਵੱਖ ਗਤੀਵਿਧੀਆਂ ਜਿਨ੍ਹਾਂ ਵਿੱਚ ਸਾਰੇ ਜਿ਼ਲ੍ਹਿਆਂ ਵਿੱਚ ਕੈਂਸਰ, ਔਰਤਾਂ ਦੀ ਸਿਹਤ ਅਤੇ ਮਾਹਵਾਰੀ ਦੌਰਾਨ ਸਵੱਛਤਾ `ਤੇ ਵਿਚਰ ਚਰਚਾ ਅਤੇ ਮਹਿਲਾ ਪੁਲਿਸ ਕਰਮੀਆਂ ਸਮੇਤ ਔਰਤਾਂ ਲਈ ਮੈਡੀਕਲ ਅਤੇ ਸਿਹਤ ਜਾਂਚ ਕੈਂਪਾਂ ਆਦਿ ਸ਼ਾਮਲ ਹਨ, ਦਾ ਆਯੋਜਨ ਕਰਵਾਕੇ , ਹਫ਼ਤਾ ਭਰ ਚੱਲਣ ਵਾਲਾ ਇਹ ਸਮਾਗਮ ਮੰਗਲਵਾਰ ਨੂੰ ਸਮਾਪਤ ਕੀਤਾ।

ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਕੈਂਸਰ ਜਾਗਰੂਕਤਾ ਬਾਰੇ ਇੱਕ ਵੈਬੀਨਾਰ ਵੀ ਕਰਵਾਇਆ ਗਿਆ ਜਿਸ ਵਿੱਚ ਗ੍ਰੀਸੀਅਨ ਸੁਪਰ ਸਪੈਸ਼ਲਿਟੀ ਹਸਪਤਾਲ ਤੋਂ ਰੇਡੀਏਸ਼ਨ ਓਨਕੋਲੋਜਿਸਟ ਡਾ: ਰੂਪਾਲੀ ਅਗਰਵਾਲ ਨੇ ਮਹਿਲਾ ਪੁਲਿਸ ਕਰਮੀਆਂ ਨੂੰ ਛਾਤੀ ਦੇ ਕੈਂਸਰ ਦੇ ਲੱਛਣਾਂ ਅਤੇ ਇਸ ਤੋਂ ਬਚਣ ਲਈ ਪੌਸ਼ਟਿਕ ਭੋਜਨ ਦੇ ਸੇਵਨ ਬਾਰੇ ਜਾਗਰੂਕ ਕੀਤਾ।
 
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਵੀ.ਕੇ. ਭਾਵਰਾ ਨੇ ਔਰਤਾਂ ਨੂੰ ਸਮਰਪਿਤ ਇਸ ਵਿਸ਼ੇਸ਼ ਦਿਨ ਨੂੰ ਅਜਿਹੇ ਵਿਲੱਖਣ ਢੰਗ ਨਾਲ ਮਨਾਉਣ `ਤੇ ਸਾਰੇ ਸੀਪੀਜ਼/ਐਸਐਸਪੀਜ਼ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੀਪੀਜ਼/ਐਸਐਸਪੀਜ਼ ਵੱਲੋਂ ਆਪੋ-ਆਪਣੇ ਜਿ਼ਲ੍ਹਿਆਂ ਵਿੱਚ ਵਿਸ਼ੇਸ਼ ਤੌਰ ਤੇ ਔਰਤਾਂ ਦੀ ਸਿੱਖਿਆ ਅਤੇ ਸਸ਼ਕਤੀਕਰਨ ਲਈ  ਲੋੜੀਂਦੀ ਸਿੱਖਿਆ ਅਤੇ ਔਰਤਾਂ ਵਿਰੁੱਧ ਅਪਰਾਧਾਂ ਸਬੰਧੀ ਰਿਪੋਰਟ ਕਰਨ ਲਈ ਪੰਜਾਬ ਪੁਲਿਸ ਵਿੱਚ ਉਪਲਬਧ ਸਹੂਲਤਾਂ ਬਾਰੇ ਜਾਗਰੂਕ ਕਰਾਉਣ ਲਈ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕਰਵਾਇਆ।
 
ਉਨ੍ਹਾਂ ਕਿਹਾ ਕਿ ਕੁਝ ਜਿ਼ਿਲ੍ਹਆਂ ਵਿੱਚ ਸੀਪੀਜ਼/ਐਸਐਸਪੀਜ਼ ਵੱਲੋਂ ਔਰਤਾਂ ਨਾਲ ਸਬੰਧਤ ਸ਼ਿ਼ਕਾਇਤਾਂ ਦੇ ਨਿਪਟਾਰੇ ਲਈ ਵਿਸ਼ੇਸ਼ ਰਾਹਤ ਕੈਂਪ ਵੀ ਲਗਾਏ ਗਏ ਅਤੇ ਕਈ ਸ਼ਿਕਾਇਤਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ।
   
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਅਤੇ ਔਰਤਾਂ ਤੇ ਬੱਚਿਆਂ ਵਿਰੁੱਧ ਅਪਰਾਧ, ਵੀ. ਨੀਰਜਾ ਨੇ ਦੱਸਿਆ ਕਿ ਸਾਰੇ ਜਿ਼ਲ੍ਹਿਆਂ ਵਿੱਚ ਪੁਲਿਸ ਨੇ ਹਰ ਵਰਗ  ਦੀਆਂ ਔਰਤਾਂ ਤੱਕ ਪਹੁੰਚ ਕਰਕੇ ਅਤੇ ਉਨ੍ਹਾਂ ਨੂੰ ਔਰਤਾਂ ਵਿਰੁੱਧ ਅਪਰਾਧਾਂ ਨੂੰ ਰੋਕਣ ਅਤੇ ਰਿਪੋਰਟ ਕਰਨ ਲਈ ਪੰਜਾਬ ਪੁਲਿਸ ਵਿੱਚ ਉਪਲਬਧ ਸਹੂਲਤਾਂ ਬਾਰੇ ਜਾਗਰੂਕ ਕਰਕੇ ਇਸ ਦਿਨ ਨੂੰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ।
 
ਉਨ੍ਹਾਂ ਕਿਹਾ ਕਿ ਸੂਬੇ ਦੇ 382 ਥਾਣਿਆਂ ਵਿੱਚ ਸਥਿਤ ਮਹਿਲਾ ਹੈਲਪ ਡੈਸਕਾਂ ਵਲੋਂ  ਅੱਜ ਤੋਂ ਅਗਲੇ 3 ਦਿਨਾਂ ਤੱਕ ਔਰਤਾਂ ਦੀ ਸੁਰੱਖਿਆ ਲਈ ਕਾਨੂੰਨ ਦੇ ਉਪਬੰਧਾਂ ਅਤੇ ਔਰਤਾਂ ਵਿਰੁੱਧ ਅਪਰਾਧਾਂ ਦੀ ਰਿਪੋਰਟ ਕਰਨ ਲਈ ਪੰਜਾਬ ਪੁਲਿਸ ਵਲੋਂ ਉਪਲਬਧ ਸਹੂਲਤਾਂ ਬਾਰੇ ਔਰਤਾਂ ਨੂੰ ਜਾਗਰੂਕ ਕਰਨ ਲਈ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ।
 
ਇਸੇ ਤਰ੍ਹਾਂ, ਪੰਜਾਬ ਪੁਲਿਸ ਦੇ ਕਮਿਊਨਿਟੀ ਪੁਲਿਸਿੰਗ ਵਿੰਗ  `ਸਾਂਝ` ਨੇ ਵੀ ਕਾਲਜਾਂ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਲਈ ਗੈਰ-ਸਰਕਾਰੀ ਸੰਸਥਾਵਾਂ, ਪ੍ਰਮੁੱਖ ਵਿਅਕਤੀਆਂ ਦੇ ਸਹਿਯੋਗ ਨਾਲ ਕਈ ਸਮਾਗਮ ਕਰਵਾਏ।
 
ਇਸ ਤੋਂ ਇਲਾਵਾ ਸਮਾਰੋਹ ਦੇ ਹਿੱਸੇ ਵਜੋਂ ਜਿ਼ਲ੍ਹਾ ਪੁਲਿਸ ਵੱਲੋਂ ਮਹਿਲਾ ਪੁਲਿਸ ਮੁਲਾਜ਼ਮਾਂ ਲਈ ਸੱਭਿਆਚਾਰਕ ਸਮਾਗਮ ਵੀ ਕਰਵਾਏ ਗਏ।

ਮਾਨਸਾ ਵਿੱਚ ਕੌਮਾਂਤਰੀ ਇਸਤਰੀ ਦਿਵਸ ਮੌਕੇ ਏਪਵਾ ਵੱਲੋਂ ਵਿਸ਼ੇਸ਼ ਆਯੋਜਨ

ਜੰਗ ਅਤੇ ਪੰਜਾਬ ਦੇ ਹੱਕਾਂ ਉਤੇ ਮਾਰੇ ਜਾ ਰਹੇ ਡਾਕੇ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ


ਮਾਨਸਾ
: 8 ਮਾਰਚ 2022: (ਪੰਜਾਬ ਸਕਰੀਨ ਬਿਊਰੋ):: 08th March 2022 at 04:8 PM

ਅੱਜ ਕੌਮਾਂਤਰੀ ਇਸਤਰੀ ਦਿਵਸ ਮੌਕੇ ਇਥੇ ਕੁਲ ਹਿੰਦ ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਵਲੋਂ ਔਰਤਾਂ ਲਈ ਆਜ਼ਾਦੀ , ਬਰਾਬਰੀ ਤੇ ਸਨਮਾਨ ਦੀ ਮੰਗ ਨੂੰ ਉਭਾਰਨ ਲਈ ਸ਼ਹਿਰ ਵਿਚ ਮੁਜ਼ਾਹਰਾ ਕੀਤਾ ਗਿਆ। ਇਸ ਦੇ ਨਾਲ ਨਾਲ ਵਿਖਾਵਾਕਾਰੀ ਔਰਤਾਂ ਨੇ ਯੂਕਰੇਨ ਉਤੇ ਰੂਸੀ ਹਮਲੇ ਖਿਲਾਫ ਅਤੇ ਬੀਬੀਐਮਬੀ ਵਿਚੋਂ ਮੋਦੀ ਸਰਕਾਰ ਵਲੋਂ ਪੰਜਾਬ ਦੇ ਦਾਹਵੇ ਤੇ ਅਧਿਕਾਰਾਂ ਨੂੰ ਖਤਮ ਕਰਨ ਖਿਲਾਫ਼ ਵੀ ਪੁਰਜ਼ੋਰ ਵਿਰੋਧ ਪ੍ਰਗਟਾਵਾ ਕੀਤਾ।

ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਦੀ ਕੇਂਦਰੀ ਆਗੂ ਕਾਮਰੇਡ ਜਸਬੀਰ ਕੌਰ ਨੱਤ ਨੇ ਦਸਿਆ ਕਿ ਜਥੇਬੰਦੀ ਦੇ ਸੱਦੇ 'ਤੇ ਅੱਜ ਸੈਂਕੜੇ ਔਰਤਾਂ ਨੇ ਸਥਾਨਿਕ ਬਾਬਾ ਬੂਝਾ ਸਿੰਘ ਭਵਨ ਵਿਖੇ ਇਕੱਤਰ ਹੋ ਕੇ ਕੌਮਾਂਤਰੀ ਇਸਤਰੀ ਦਿਵਸ ਦੇ ਇਤਿਹਾਸ ਅਤੇ ਔਰਤਾਂ ਨੂੰ ਦਰਪੇਸ਼ ਸਮਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ। ਇਸ ਸਮਾਗਮ ਦੀ ਪ੍ਰਧਾਨਗੀ ਏਪਵਾ ਆਗੂ ਬਲਵਿੰਦਰ ਕੌਰ ਬੈਰਾਗੀ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਆਗੂ ਕਮਲਪ੍ਰੀਤ ਕੌਰ ਝੁਨੀਰ, ਬਿੰਦਰ ਕੌਰ ਉੱਡਤ, ਆਸ਼ਾ ਵਰਕਰ ਆਗੂ ਚਰਨਜੀਤ ਕੌਰ, ਸਰਜਪਾਲ ਕੌਰ ਬਹਾਦਰਪੁਰ ਨੇ ਕੀਤੀ। ਔਰਤ ਬੁਲਾਰਿਆਂ ਨੇ ਦੱਸਿਆ ਕਿ ਮੋਦੀ ਸਰਕਾਰ ਦੀ ਫਿਰਕੂ ਤੇ ਕਾਰਪੋਰੇਟ ਪ੍ਰਸਤ ਨੀਤੀ ਕਾਰਨ ਹਰ ਖੇਤਰ ਵਿਚ ਅੰਨੇਵਾਹ ਕੀਤੇ ਜਾ ਰਹੇ ਨਿੱਜੀਕਰਨ ਦੇ ਸਿੱਟੇ ਵਜੋਂ ਜਿਥੇ ਰੁਜ਼ਗਾਰ ਮਿਲਣਾ ਦੁਰਲੱਭ ਹੋ ਗਿਆ ਹੈ, ਉਥੇ ਵਿਦਿਆ ਤੇ ਇਲਾਜ ਵੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਿਹਾ ਹੈ। ਔਰਤਾਂ ਉਤੇ ਫਿਰਕੂ ਕੱਟੜਪੰਥੀਆਂ ਤੇ ਜਾਤੀਵਾਦੀ ਜਗੀਰੂ ਤਾਕਤਾਂ ਵਲੋਂ ਹਮਲੇ ਤੇ ਜ਼ਬਰ  ਦੀਆਂ ਘਟਨਾਵਾਂ ਵਿਚ ਭਾਰੀ ਵਾਧਾ ਹੋਇਆ ਹੈ। ਧਾਰਮਿਕ ਘੱਟਗਿਣਤੀ ਨਾਲ ਸਬੰਧਤ ਔਰਤਾਂ/ ਲੜਕੀਆਂ ਨੂੰ ਹਿਜਾਬ ਪਹਿਨਣ ਬਦਲੇ ਜਲੀਲ ਕੀਤਾ ਜਾ ਰਿਹਾ ਹੈ। ਇੰਨ੍ਹਾਂ ਹਮਲਿਆਂ ਦੇ ਖ਼ਿਲਾਫ਼ ਔਰਤ ਜਥੇਬੰਦੀਆਂ ਦੇਸ ਭਰ ਵਿਚ ਇਕ ਵਿਆਪਕ ਅੰਦੋਲਨ ਵਿਕਸਤ ਕਰਨ ਵੱਲ ਵੱਧ ਰਹੀਆਂ ਹਨ।

ਇਸ ਸਮਾਗਮ ਨੂੰ ਪ੍ਰਧਾਨਗੀ ਮੰਡਲ ਤੋਂ ਇਲਾਵਾ ਅਮਰਜੀਤ ਕੌਰ ਕਿਸ਼ਨਗੜ੍ਹ, ਕ੍ਰਿਸ਼ਨਾ ਕੌਰ, ਸ਼ਿੰਦਰ ਕੌਰ ਕੋਟਧਰਮੂ ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪ੍ਰਦੀਪ ਗੁਰੂ ਨੇ ਵੀ ਸੰਬੋਧਨ ਕੀਤਾ। ਲੋਕ ਗਾਇਕ ਸੁਖਬੀਰ ਖਾਰਾ ਵਲੋਂ ਲੋਕ ਸੰਘਰਸ਼ਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਗੀਤ ਪੇਸ਼ ਕੀਤੇ ਗਏ।

ਸੋਹਾਣਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

8th March 2022 at 05:16 PM 

ਸਮਾਗਮ ਹੋਇਆ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਵਿੱਚ 

 ਐਸ.ਏ.ਐਸ ਨਗਰ: 8 ਮਾਰਚ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਅੱਜ ਵਧੀਕ ਡਾਇਰੈਕਟਰ ਜਨਰਲ, ਕਮਿਊਨਿਟੀ ਅਫੇਅਰ ਡਿਵੀਜ਼ਨ, ਪੰਜਾਬ ਅਤੇ ਸੀਨੀਅਰ ਕਪਤਾਨ ਪੁਲਿਸ ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ੍ਰੀ ਰਵਿੰਦਰਪਾਲ ਸਿੰਘ ਸੰਧੂ (ਪੀ.ਪੀ.ਐਸ ) ਕਪਤਾਨ ਪੁਲਿਸ (ਸਥਾਨਕ)-ਕਮ- ਜ਼ਿਲ੍ਹਾ ਕਮਿਊਨਿਟੀ ਪੁਲਿਸਿੰਗ ਅਫਸਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਸਾਂਝ ਕੇਂਦਰ ਵੱਲੋ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ, ਸੋਹਾਣਾ ਦੀਆਂ ਵਿਦਿਆਰਥਣਾਂ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ । 

ਇਸ ਦੌਰਾਨ ਡਾਕਟਰਾਂ ਵੱਲੋਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਗਾਇਨੀ ਸੰਬੰਧੀ ਸਮੱਸਿਆਵਾਂ ਬਾਰੇ, ਕੁਪੋਸ਼ਣ ਦੀ ਰੋਕਥਾਮ ਬਾਰੇ ਜਾਗਰੂਕ ਕੀਤਾ ਗਿਆ ਅਤੇ ਨਾਲ ਹੀ ਵਿਦਿਆਰਥਣਾਂ ਵੱਲੋਂ ਪੁੱਛੇ ਗਏ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਗਿਆ | ਪ੍ਰੋਗਰਾਮ ਵਿੱਚ ਹਾਜਰ ਸਾਰਿਆਂ ਨੇ ਪ੍ਰਣ ਲਿਆ ਕਿ “ਅਸੀ ਚੰਗਾ ਖਾਵਾਂਗੇ, ਚੰਗਾ ਸੋਚਾਂਗੇ, ਅਪਣੀ ਸਿਹਤ ਦਾ ਧਿਆਨ ਰੱਖਾਂਗੇ ਅਤੇ ਇੱਕ ਦੂਜੇ ਨਾਲ ਮਿਲ ਕੇ ਅੱਗੇ ਵਧਾਂਗੇ”। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਜਿਲ੍ਹਾ ਸਾਂਝ ਸੌਫਟਵੇਅਰ ਟ੍ਰੇਨਰ ਏ. ਐਸ. ਆਈ ਦਵਿੰਦਰ ਸਿੰਘ ਨੇਗੀ, ਮਹਿਲਾ ਹੈਡ ਕਾਂਸਟੇਬਲ ਰਵਨੀਤ ਕੌਰ, ਸਕੂਲ ਦੀ ਪ੍ਰਿੰਸੀਪਲ ਮੈਡਮ ਊਸ਼ਾ ਮਹਾਜਨ ਅਤੇ ਸਟਾਫ ਨੇ ਪੂਰਾ ਸਹਿਯੋਗ ਦਿੱਤਾ। 

ਇਸ ਮੌਕੇ ਜ਼ਿਲ੍ਹਾ ਸਾਂਝ ਕੇਂਦਰ ਇੰਚਾਰਜ ਐੱਸ.ਆਈ ਖੁਸ਼ਪ੍ਰੀਤ ਕੌਰ, ਡਾ. ਮੀਨੂੰ ਗਾਂਧੀ ਜਨਰਲ ਸਕੱਤਰ, ਨੈਸ਼ਨਲ ਇੰਟੀਗ੍ਰੇਟਿਡ ਮੈਡੀਕਲ ਐਸੋਸਿਏਸ਼ਨ ਮੋਹਾਲੀ, ਡਾ. ਮੀਨਾ, ਐਮ. ਡੀ ਗਾਇਨੀਕੋਲੋਜਿਸਟ, ਪ੍ਰੀਤ ਹਸਪਤਾਲ ਮੋਹਾਲੀ ਵਿਸ਼ੇਸ ਤੌਰ ਤੇ ਹਾਜ਼ਰ ਸਨ।

ਉਮਰ ਸਾਡੀ ਵੱਧ ਗਈ ਤਾਂ ਫੇਰ ਕੀ? ਦਿਲ ਤਾਂ ਸਾਡਾ ਵੀ ਤਿਓਹਾਰਾਂ ਵਾਂਗ ਹੈ

8th March 2022 at 03:22 PM

ਮੋਹਾਲੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਨੇ ਮਨਾਇਆ ਮਹਿਲਾ ਦਿਵਸ 


ਮੋਹਾਲੀ
: 8 ਮਾਰਚ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਬਚਪਨ ਵੀ ਥੁੜਾਂ ਵਿੱਚ ਨੀਲ ਜਾਂਦਾ ਹੈ ਅਤੇ ਜਵਾਨੀ ਵੀ ਸਟਰਗਲ ਕਰਦਿਆਂ ਅਲਵਿਦਾ ਕਹਿ ਜਾਂਦੀ ਹੈ। ਬੁਢਾਪੇ ਵੇਲੇ ਕੋਲ ਬਚਦਾ ਹੈ ਕਮਜ਼ੋਰ ਹੋਇਆ ਨਿਤਾਣਾ ਜਿਹਾ ਜਿਸਮ ਅਤੇ ਉਹ ਟੁੱਟੇ ਹੋਏ ਸੁਪਨੇ ਜਿਹਨਾਂ ਦੇ ਪੂਰੇ ਹੋਣ ਦੀ ਕੋਈ ਆਸ ਵੀ ਨਹੀਂ ਰਹਿੰਦੀ। ਉਹ ਇੱਛਾਵਾਂ ਜਿਹਦੀਆਂ ਸਾਰਾ ਜ਼ੋਰ ਲਾ ਕੇ ਵੀ ਸਾਰੀ ਜ਼ਿੰਦਗੀ ਪੂਰੀਆਂ ਨਹੀਂ ਹੋ ਸਕੀਆਂ। ਫਿਰ ਵੀ ਕੋਈ ਦਿਨ ਤਿਉਹਾਰ ਮਨ ਲੈਣਾ ਬਹੁਤ ਵੱਡੀ ਹਿੰਮਤ ਹੈ। ਜਵਾਨਾਂ ਨੂੰ ਵੀ ਪ੍ਰੇਰਨਾ ਦੇਂਦੇ ਹਨ ਅਜਿਹੇ ਲੋਕ ਕਿ ਕਦੇ ਵੀ ਨਿਰਾਸ਼ ਨਾ ਹੋਵੋ। 

ਮੋਹਾਲੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਲਈ ਐਲ ਏ ਐਫ ਸੈਂਟਰ, ਸੈਕਟਰ 68 ਮੁਹਾਲੀ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ।  ਸ਼੍ਰੀਮਤੀ ਪਲਵੰਤ ਕੌਰ, ਸਕੱਤਰ ਇਵੈਂਟਸ ਨੇ ਇਤਿਹਾਸ ਅਤੇ ਸਮਾਜ ਦੀਆਂ ਚੰਗੀਆਂ ਉਦਾਹਰਣਾਂ ਸਾਂਝੀਆਂ ਕਰਦੇ ਹੋਏ ਮਹਿਲਾ ਸ਼ਕਤੀਕਰਨ ਅਤੇ ਸਮਾਨਤਾ ਦੇ ਮਹੱਤਵ ਬਾਰੇ ਵਿਸਥਾਰ ਪੂਰਵਕ ਦੱਸਿਆ। 

ਕੁਝ ਮੈਂਬਰਾਂ ਨੇ ਸਾਡੀ ਸਮਾਜਿਕ ਪ੍ਰਣਾਲੀ ਵਿੱਚ ਔਰਤ ਦੇ ਕੱਦ ਨੂੰ ਸੁਧਾਰਨ ਦੀ ਜ਼ਰੂਰਤ 'ਤੇ ਵੀ ਗੱਲਬਾਤ ਕੀਤੀ।  ਬਹੁਤ ਸਾਰੇ ਮੈਂਬਰਾਂ ਵੱਲੋਂ ਇਸ ਦਿਨ ਨੂੰ ਸਮਰਪਿਤ ਸੁੰਦਰ ਗੀਤ ਅਤੇ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ।

ਸ਼੍ਰੀ ਹਰਿੰਦਰ ਪਾਲ ਸਿੰਘ ਹੈਰੀ, ਸਕੱਤਰ ਪਬਲਿਕ ਰਿਲੇਸ਼ਨ ਨੇ ਦੱਸਿਆ ਕਿ ਉੱਥੇ ਮੌਜੂਦ ਸਾਰੀਆਂ ਮਹਿਲਾ ਮੈਂਬਰਾਂ ਦਾ ਐਸੋਸੀਏਸ਼ਨ ਵੱਲੋਂ ਸਨਮਾਨ ਕਰਦੇ ਹੋਏ ਉਨ੍ਹਾਂ ਨੂੰ ਵਿਸ਼ੇਸ਼ ਤੋਹਫੇ ਦਿੱਤੇ ਗਏ।

ਬ੍ਰਿਗੇਡੀਅਰ ਜੇ ਐਸ ਜਗਦੇਵ, ਪ੍ਰਧਾਨ ਵੱਲੋਂ ਇਸ ਵਿਸ਼ੇਸ਼ ਦਿਨ ਦੇ ਪਿੱਛੇ ਮਕਸਦ ਅਤੇ ਯੂ.ਐਨ.ਓ ਦੁਆਰਾ ਇਸ ਸਾਲ ਲਈ "ਬੀਟ ਦ ਬਾਇਸ" ਦੇ ਰੂਪ ਵਿੱਚ ਦਿੱਤੀ ਗਈ ਥੀਮ ਤੋਂ ਜਾਣੂ ਕਰਵਾਇਆ।  ਉਨ੍ਹਾਂ ਪ੍ਰਬੰਧਕਾਂ ਦਾ ਥੋੜ੍ਹੇ ਸਮੇਂ ਦੇ ਨੋਟਿਸ 'ਤੇ ਉਦੇਸ਼ਪੂਰਨ ਸਮਾਗਮ ਦਾ ਪ੍ਰਬੰਧ ਕਰਨ ਲਈ ਧੰਨਵਾਦ ਵੀ ਕੀਤਾ।  ਸਮਾਗਮ ਦੀ ਸਮਾਪਤੀ ਚਾਹ ਅਤੇ ਸਨੈਕਸ ਨਾਲ ਹੋਈ।ਇਸ ਮੌਕੇ ਰਵਜੋਤ ਸਿੰਘ ਚੀਫ ਕਨਵੀਨਰ, ਸੁਖਵਿੰਦਰ ਸਿੰਘ ਬੇਦੀ, ਐਮ ਐਸ ਸਾਹਨੀ ਅਤੇ ਹਰਜਿੰਦਰ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। 

ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਨੇ ਮਨਾਇਆ ਅੱਠ ਮਾਰਚ ਦਾ ਦਿਨ

Tuesday 8th March 2022 at 02:32 PM

ਸਾਹਿਰ ਸਾਹਿਬ ਨੂੰ ਯਾਦ ਕਰਦਿਆਂ ਇੱਕ ਪੁਸਤਕ ਦਾ ਲੋਕ ਅਰਪਣ ਵੀ ਕੀਤਾ 


ਲੁਧਿਆਣਾ
: 8 ਮਾਰਚ 2022: (ਇਨਪੁਟ: ਕਾਰਤਿਕਾ ਸਿੰਘ ਸਾਹਿਤ ਸਕਰੀਨ ਡੈਸਕ):: 

ਬੜਾ ਹੀ ਅਜੀਬ ਜਿਹਾ ਇਤਫ਼ਾਕ ਏ। ਸਾਹਿਰ ਲੁਧਿਆਣਾ ਵੀ ਦਾ ਜਨਮਦਿਨ ਵੀ ਅੱਠ ਮਾਰਚ ਅਤੇ ਕੌਮਾਂਤਰੀ ਇਸਤਰੀ ਦਿਹਾੜਾ ਵੀ ਅੱਠ ਮਾਰਚ। ਸਾਡੇ ਸ਼ਹਿਰ ਦਾ ਜੰਮਪਲ ਅਤੇ ਸਮੂਹ ਸਾਹਿਤ ਪਰਮੀਆਂ ਦਾ ਮਾਣ ਸ਼ਹਿਰ ਲੁਧਿਆਣਵੀ ਜਿਸ ਨੇ ਆਪਣੀ ਅੰਮੀ ਨਾਲ ਹੁੰਦੀਆਂ ਵਧੀਕੀਆਂ ਨੂੰ ਬੜੀਆਂ ਹੀ ਵਧੀਕੀਆਂ ਨਾਲ ਦੇਖਿਆ ਅਤੇ ਆਪਣੇ ਜਾਗੀਰਦਾਰ ਪਿਤਾ ਅਤੇ ਉਸਦੀ ਹਵੇਲੀ ਨਾਲੋਂ ਦਿਲ ਦਿਮਾਗ ਵਾਲਾ ਨਾਤਾ ਤੋੜ ਲਿਆ। ਸਾਹਿਰ ਸਾਹਿਬ ਨੇ ਫ਼ਿਲਮਾਂ ਲਈ ਗੀਤ ਲਿਖਦਿਆਂ ਆਖਿਆ ਸੀ-  

ਔਰਤ ਨੇ ਜਨਮ ਦੀਆ ਮਰਦੋਂ ਕੋ
ਮਰਦੋਂ ਨੇ ਉਸੇ ਬਾਜ਼ਾਰ ਦੀਆ!
ਜਬ ਜੀ ਚਾਹਾ ਮਸਲਾ, ਕੁਚਲਾ
ਜਬ ਜੀ ਚਾਹਾ ਦੁਤਕਾਰ ਦੀਆ!
ਪਰ ਇਸ ਪੁਰਸ਼ ਸਮਾਜ ਨੇ ਤਾਂ
ਔਰਤਾਂ 'ਤੇ ਬੜੇ ਜ਼ੁਲਮ ਕੀਤੇ। ਫ਼ਿਲਮੀ ਦੁਨੀਆ ਦੋਈਆਂ ਗੱਲਾਂ ਸਿਰਫ ਫ਼ਿਲਮੀ ਨਹੀਂ ਹੁੰਦੀਆਂ ਉਹ ਸਮਾਜ ਈਦ ਹੀ ਇੱਕ ਸੱਚੀ ਝਲਕ ਹੁੰਦੀਆਂ ਹਨ। ਜਦੋਂ ਔਰਤਾਂ 'ਤੇ ਜ਼ੁਲਣਾ ਦੀ ਗੱਲ ਤੁਰੇ ਤਾਂ ਯਾਦ ਆਉਂਦੀ ਹੈ ਮਲਾਲਾ। ਜਦੋਂ ਉਹ ਪਾਕਿਸਤਾਨ ਵਿੱਚ ਆਪਣੇ ਸਕੂਲੋਂ ਪੜ੍ਹ ਕੇ ਵੈਨ ਵਿੱਚ ਵਾਪਿਸ ਘਰ ਆ ਰਹੀ ਸੀ ਤਾਂ ਦਹਿਸ਼ਤਗਰਦਾਂ ਨੇ ਉਸਦੀ ਬਸ ਰੋਕ ਲਈ ਅਤੇ ਪੁੱਛਿਆ ਕੌਣ ਹੈ ਮਲਾਲਾ? ਪੁਛਪੜਤਾਲ ਕਰਨ ਤੇ ਝੱਟ ਪਤਾ ਲੱਗ ਗਿਆ ਕਿ ਮਲਾਲਾ ਕੌਣ ਹੈ? ਬਸ ਪਤਾ ਲੱਗਦਿਆਂ ਹੀ ਉਸਦੇ ਸਿਰ ਦੇ ਖੱਬੇ ਪਾਸੇ ਉਸਨੂੰ ਗੋਲੀ ਮਾਰ ਦਿੱਤੀ ਗਈ। ਜ਼ਖਮੀ ਹਾਲਤ ਵਿੱਚ ਉਸਨੂੰ ਹਸਪਤਾਲ ਲਿਜਾਇਆ ਗਿਆ। ਲੰਮੇ ਇਲਾਜ ਮਹਰੋਂ ਉਹ ਫਿਰ ਸਿਹਤਯਾਬ ਹੋ ਗਈ। ਹੁਣ ਉਹ ਫਿਰ ਸੱਸੇ ਰਸਤੇ 'ਤੇ ਹੈ। ਔਰਤਾਂ ਦੇ ਅਧਿਕਾਰਾਂ ਅਤੇ ਕੁੜੀਆਂ ਦੀ ਪੜ੍ਹਾਈ ਲਿਖਾਈ ਲਈ। ਉਸਨੂੰ ਗੋਲੀਆਂ ਮਾਰਨ ਵਾਲੇ ਤਾਲਿਬਾਨ।
ਤਾਲਿਬਾਨ ਦਾ ਜ਼ਿਕਰ ਆਏ ਤਾਂ ਨਾਲ ਹੀ ਯਾਦ ਆਉਂਦਾ ਹੈ ਅਫਗਾਨਿਸਤਾਨ। ਅਚਾਨਕ ਹੀ ਬੜੇ ਸੁਆਲ ਉਠਦੇ ਹਨ ਕਿ ਅਜਿਹਾ ਕਿਓਂ ਹੈ ਅਫਗਾਨਿਸਤਾਨ ਵਿੱਚ? ਇੱਕ ਡਰ ਜਿਹਾ ਪੈਦਾ ਹੁੰਦਾ ਹੈ, ਜਿਸਮ ਵਿੱਚ ਇੱਕ ਸਿਹਰਨ ਜਿਹੀ ਦੌੜਦੀ ਹੈ ਅਤੇ ਦਿਲ ਦਿਮਾਗ ਵਿੱਚ ਸਨਸਨੀ ਵਾਲਾ ਅਹਿਸਾਸ ਜਿਹਾ ਭਰ ਜਾਂਦਾ ਹੈ। ਕਿਓਂ ਹੁੰਦਾ ਹੈ ਇਹ ਸਭ ? ਅਫਗਾਨਿਸਤਾਨ ਬਾਰੇ ਮਨਾਂ ਵਿੱਚ ਉਠਦੇ ਬਹੁਤ ਸਾਰੇ ਸੁਆਲਾਂ ਦਾ ਜੁਆਬ ਦੇਣ ਦੀ ਕੋਸ਼ਿਸ਼ ਕੀਤੀ ਹੈ ਲੁਧਿਆਣਾ ਦੇ ਹੀ ਅਨੁਭਵੀ ਲੇਖਕ ਭੁਪਿੰਦਰ ਸਿੰਘ ਚੌਕੀਮਾਨ ਨੇ।

ਸਾਹਿਰ ਲੁਧਿਆਣਵੀ ਸਾਹਿਬ ਦਾ ਜਨਮਦਿਨ ਅਤੇ ਕੌਮਾਂਤਰੀ ਮਹਿਲਾ ਦਿਵਸ ਨੂੰ ਮਨਾਇਆ ਗਿਆ ਅੱਜ ਸਾਂਝੇ ਤੌਰ 'ਤੇ ਪੰਜਾਬੀ ਭਵਨ ਲੁਧਿਆਣਾ ਵਿੱਚ। ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਲੁਧਿਆਣਾ ਵੱਲੋਂ ਸੰਸਾਰ ਅਮਨ ਦੇ ਸਬੰਧ ਵਿੱਚ ਸਾਹਿਰ ਲੁਧਿਆਣਵੀ ਦੇ ਜਨਮ ਦਿਨ ਤੇ ਬੜੀ ਹੀ ਉਚੇਚ ਯਾਦ ਕੀਤਾ ਗਿਆ। ਇਸ ਮੌਕੇ ਭੂਪਿੰਦਰ ਧਾਲੀਵਾਲ ਦੀ ਕਿਤਾਬ 'ਆਫਤਾਂ ਦਾ ਦਰਵਾਜ਼ਾ ਅਫਗਾਨਿਸਤਾਨ' ਦਾ ਲੋਕ ਅਰਪਣ ਵੀ ਕੀਤਾ ਗਿਆ। ਇਸ ਮੌਕੇ ਰੂਸ-ਯੂਕਰੇਨ ਜੰਗ ਦੀ ਚਰਚਾ ਵੀ ਹੋਈ।

ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਲੁਧਿਆਣਾ ਵੱਲੋਂ ਰੂਸ ਯੂਕਰੇਨ ਜੰਗ ਕਾਰਨ ਜੋ ਸੰਸਾਰ ਜੰਗ ਦੇ ਬੱਦਲ ਮੰਡਲਾ ਰਹੇ ਹਨ ਉਸ ਸੰਦਰਭ ਵਿੱਚ ਸਾਹਿਰ ਲੁਧਿਆਣਵੀ ਨੂੰ ਯਾਦ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰੋ ਜਗਮੋਹਣ ਸਿੰਘ, ਡਾ. ਗੁਲਜ਼ਾਰ ਸਿੰਘ ਪੰਧੇਰ, ਭੂਪਿੰਦਰ ਸਿੰਘ ਧਾਲੀਵਾਲ (ਚੌਂਕੀਮਾਨ) ਅਤੇ ਭਗਵਾਨ ਢਿੱਲੋ ਦੇ ਪ੍ਰਧਾਨਗੀ ਮੰਡਲ ਨੇ ਸਾਂਝੇ ਤੌਰ 'ਤੇ ਕੀਤੀ।

ਸਮਾਗਮ ਦੀ ਪ੍ਰਧਾਨਗੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ .ਜਗਮੋਹਣ ਸਿੰਘ ਨੇ ਕਿਹਾ ਕਿ ਸਾਹਿਰ ਦੀ ਜੰਗ ਵਿਰੋਧੀ ਕਵਿਤਾ 'ਸਰੀਫ ਇਨਸਾਨੋਂ' ਦੀ ਅਜੋਕੇ ਜੰਗ ਦੇ ਮਾਹੌਲ ਵਿੱਚ ਪ੍ਰਸੰਗਕਤਾ ਹੋਰ ਵੀ ਵਧ ਜਾਂਦੀ ਹੈ। ਧਾਲੀਵਾਲ ਦੀ ਕਿਤਾਬ ਕਬੀਲਿਆਂ ਦੇ ਝਗੜਾਲੂ ਸੁਭਾਅ ਦਾ ਬਾਖੁਬੀ ਚਿਤਰਣ ਹੈ ਪਰ ਅਫਗਾਨੀ ਲੋਕਾਂ ਦੀਆਂ ਸਿਹਤਮੰਦ ਮਨੁੱਖੀ ਪਰੰਪਰਾਵਾਂ ਵੀ ਹਨ। ਪ੍ਰੋ. ਜਗਮੋਹਣ ਸਿੰਘ ਹੋਰਾਂ ਸਾਫ ਕਿਹਾ ਕਿ ਰੂਸ ਯੂਕਰੇਨ ਜੰਗ ਵਿੱਚ ਬਹੁਤਾ ਕਸੂਰ ਸਾਮਰਾਜ ਪੱਖੀ 'ਨਾਟੋ' ਦਾ ਹੈ ਜੋ ਸੋਵੀਅਤ ਸੰਘ ਟੁਟਣ ਸਮੇਂ ਕੀਤੇ ਵਾਅਦੇ ਤੋਂ ਮੁਕਰ ਗਏ ਹਨ।

ਹੁਣ ਮੁੜਦੇ ਹਾਂ ਕਿਤਾਬ ਦੇ ਲੋਕ ਅਰਪਣ ਵੱਲ। ਇਸ ਸਮੇਂ ਭੂਪਿੰਦਰ ਸਿੰਘ ਧਾਲੀਵਾਲ ਦੀ ਕਿਤਾਬ 'ਆਫਤਾਂ ਦਾ ਦਰਵਾਜ਼ਾ ਅਫਗਾਨਿਸਤਾਨ ' ਦਾ ਲੋਕ ਅਰਪਣ ਕੀਤਾ ਗਿਆ। ਪੁਸਤਕ ਬਾਰੇ ਜਾਣ ਪਛਾਣ ਨਵਾਂ ਜ਼ਮਾਨਾ ਦੇ ਪੱਤਰਕਾਰ ਸ. ਮਨਿੰਦਰ ਸਿੰਘ ਭਾਟੀਆ ਨੇ ਕਰਾਈ। ਉਹਨਾਂ ਆਖਿਆ ਕਿ ਅਫਗਾਨਿਸਤਾਨ ਦੀ ਸਾਡੇ ਮਹਾਂਦੀਪ ਵਿਚ ਬੜੀ ਯੁਧਨੀਤਕ ਭੁਮਿਕਾ ਹੈ ਸੋ ਸੰਸਾਰ ਅਮਨ ਦੀ ਬਹਾਲੀ ਲਈ ਉਥੋਂ ਦੇ ਭੂਗੋਲ ਅਤੇ ਲੋਕਾਂ ਦੀਆਂ ਰਹੁ ਰੀਤਾਂ ਬਾਰੇ ਜਾਨਣਾ ਅਜੋਕੇ ਸਮੇਂ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ।

ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪੁਸਤਕ ਵਿੱਚ ਅਫਗਾਨੀ ਲੋਕਾਂ ਦੀ ਲੋਕਧਾਰਾ ਅਤੇ ਇਤਿਹਾਸ ਦੀ ਗੱਲ ਦਾ ਜਿਕਰ ਕਰਦਿਾਆਂ ਆਖਿਆ ਕਿ ਅਫਗਾਨਿਸਤਾਨ ਵਿੱਚੋਂ ਅਮਰੀਕੀ ਫੌਜਾਂ ਨਿਕਲ ਜਾਣ ਅਤੇ ਤਾਲਿਬਾਨੀ ਕਬੀਲਾਈ ਸਾਸ਼ਨ ਆ ਜਾਣ ਤੋਂ ਬਾਅਦ ਸੰਸਾਰ ਅਮਨ ਨੂੰ ਖਤਰਾ ਵਧੇਰੇ ਵਧ ਗਿਆ ਹੈ। ਅਜਿਹੇ ਸਮੇੰ ਸਾਹਿਰ ਲੁਧਿਆਣਵੀ ਦੀ ਮਸਹੂਰ ਨਜ਼ਮ ਦਾ ਸ਼ਿਅਰ 'ਜੰਗ ਤੋ ਖੁਦ ਹੀ ਏਕ ਮਸਲਾ ਹੈ, ਜੰਗ ਕਿਆ ਮਸਲੋਂ ਕਾ ਹੱਲ ਦੇਗੀ' ਦੁਨੀਆਂ ਭਰ ਦੇ ਸਿਆਸਤਦਾਨਾਂ ਦੀ ਸਮਝ ਦਾ ਹਿੱਸਾ ਬਣਨੀ ਚਾਹੀਦੀ ਹੈ। ਇਸ ਸਮੇੰ ਬਲਵਿੰਦਰ ਸਿੰਘ ਗਲੈਕਸੀ ਜੀ ਨੇ ਜੰਗ ਤੇ ਪੁਸਤਕ ਦੇ ਹਵਾਲੇ ਨਾਲ ਸਾਮਰਾਜ ਤੇ ਨਾਜ਼ੀਵਾਦ ਦੇ ਪਾਪਾਂ ਸੰਬੰਧੀ ਜਾਣਕਾਰੀ ਦਿੰਦਿਆਂ ਲੋਕਪੱਖੀ ਤੇ ਅਮਨ ਦੀਆਂ ਸ਼ਕਤੀਆਂ ਨੂੰ ਵਧੇਰੇ ਸੁਚੇਤ ਕੀਤਾ।

ਸਾਹਿਰ ਨੂੰ ਸਮਰਪਤ ਕਵੀ ਦਰਬਾਰ ਵਿਚ ਹੋਰਨਾ ਤੋੰ ਇਲਾਵਾ ਸ਼ਾਇਰ ਭਗਵਾਨ ਢਿੱਲੋਂ, ਹਰਬੰਸ ਮਾਲਵਾ, ਮੈਡਮ ਮਨਦੀਪ ਕੌਰ ਭੰਮਰਾ, ਅਮਰਜੀਤ ਸ਼ੇਰਪੁਰੀ, ਸਰਵਜੀਤ ਵਿਰਦੀ, ਬਲਵਿੰਦਰ ਸਿੰਘ ਮੋਹੀ, ਮਲਕੀਤ ਸਿੰਘ ਮਾਲ਼ੜਾ ਸ਼ਾਮਿਲ ਹੋਏ। ਹਾਜ਼ਰ ਪ੍ਰਮੁੱਖ ਸ਼ਖਸੀਅਤਾਂ ਵਿੱਚ ਬਲਕੌਰ ਸਿੰਘ ਗਿੱਲ, ਰਘਵੀਰ ਸਿੰਘ ਸੰਧੂ, ਮਾਸਟਰ ਕਮਿਕਰ ਸਿੰਘ, ਸਤਿਨਾਮ ਸਿੰਘ ਆਦਿ ਸ਼ਾਮਿਲ ਹੋਏ। ਮੈਡਮ ਮਨਦੀਪ ਕੌਰ ਭੰਵਰਾ ਨੇ ਅੱਜ ਅੰਤਰਰਾਸ਼ਟਰੀ ਔਰਤ ਦਿਵਸ ਸਬੰਧੀ ਇਕ ਲੇਖ ਸਾਰਿਆਂ ਨਾਲ ਸਾਂਝਾ ਕੀਤਾ। ਸਮੁੱਚੀ ਇਕੱਤਰਤਾ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਭਾਰਤੀ ਵਿਦਿਆਰਥੀਆਂ ਨੂੰ ਜਲਦੀ ਤੋੰ ਜਲਦੀ ਬਾਹਰ ਕੱਢਿਆ ਜਾਵੇ ਅਤੇ ਹਿੰਦੁਸਤਾਨ ਵਿੱਚ ਸਰਕਾਰੀ ਖੇਤਰ ਵਿੱਚ ਸਰਕਾਰੀ ਖੇਤਰ ਵਿੱਚ ਮੈਡੀਕਲ ਕਾਲਜ ਖੋਲੇ ਜਾਣ ਤਾਂ ਕਿ ਵਿਦੇਸ਼ਾਂ ਵਿੱਚ ਖਤਰੇ ਮੁੱਲ ਲੈ ਕੇ ਪੜ੍ਹਨ ਨਾ ਜਾਣਾ ਪਵੇ। ਅੰਤ ਵਿਚ ਮੰਚ ਵੱਲੋਂ ਭਗਵਾਨ ਢਿੱਲੋੰ ਨੇ ਪਹੁੰਚੇ ਹੋਏ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ।

Saturday, March 05, 2022

ਤਿੰਨ ਦਿਨਾਂ ਵਿਸ਼ਵ ਨਾਰੀ ਦਿਵਸ ਨਾਟ-ਉਤਸਵ

4th March 2022 at 06:29 PM

ਤਿੰਨੋਂ ਦਿਨ ਵੱਖ ਲੋਕੇਸ਼ਨਾਂ ’ਤੇ ਹੋਣਗੇ ਚਾਰ ਨਾਟਕ


ਚੰਡੀਗੜ੍ਹ
: 4 ਮਾਰਚ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::  

ਸੁਚੇਤਕ ਰੰਗਮੰਚ ਮੋਹਾਲੀ ਵੱਲੋਂ 6 ਤੋਂ 8 ਮਾਰਚ ਤੱਕ ਵਿਸ਼ਵ ਨਾਰੀ ਦਿਵਸ ਨਾਟ-ਉਤਸਵ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਤਿੰਨੋਂ ਦਿਨ ਵੱਖ-ਵੱਖ ਲੋਕੇਸ਼ਨਾਂ ’ਤੇ ਹੋਵੇਗਾ। ਇਹ ਜਾਣਕਾਰੀ ਸੁਚੇਤਕ  ਰੰਗਮੰਚ ਦੀ ਪ੍ਰਧਾਨ ਅਨੀਤਾ ਸ਼ਬਦੀਸ਼ ਵੱਲੋਂ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਨਾਟ-ਉਤਸਵ ਟੈਗੋਰ ਥੀਏਟਰ ਸੈਕਟਰ 18 ਅਤੇ ਪੰਜਾਬ ਕਲਾ ਭਵਨ ਸੈਕਟਰ 16 ਵਿੱਚ ਹੋਣ ਜਾ ਰਿਹਾ ਹੈ। ਇਸਦੇ ਪਹਿਲੇ ਦੋ ਦਿਨਾਂ ਦੀਆਂ ਪੇਸ਼ਕਾਰੀਆਂ ਰੰਗਕਰਮੀ ਆਪਣੇ ਸੀਮਤ ਸਾਧਨਾਂ ਨਾਲ ਕਰ ਰਹੇ ਹਨ। ਜਦਿਕ ਪੰਜਾਬ ਕਲਾ ਭਵਨ ਵਿੱਚ ਹੋ ਰਿਹਾ ਨਾਟਕ ‘ਮਨ ਮਿੱਟੀ ਦਾ ਬੋਲਿਆ’ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਰੰਗ ਕਰਮੀਆਂ ਵੱਲੋਂ ਏਨੀਆਂ ਔਖਿਆਈਆਂ ਦੇ ਬਾਵਜੂਰ ਰੰਗਮੰਚ ਨੂੰ ਜਾਰੀ ਰੱਖਣਾ ਆਪਣੇ ਆਪ ਵਿੱਚ ਹੀ ਇੱਕ ਬਹੁਤ ਪ੍ਰਸੰਸਾਯੋਗ ਉੱਦਮ ਉਪਰਾਲਾ ਹੈ। ਸਾਨੂੰ ਸਭਨਾਂ ਨੂੰ ਇਸ ਮੁਹਿੰਮ ਨਾਲ ਜੁੜਨਾ ਚਾਹੀਦਾ ਹੈ।   

ਇਸਦੇ ਪਹਿਲੇ ਦਿਨ ਸਾਰਥਕ ਰੰਗਮੰਚ ਪਟਿਆਲਾ ਵੱਲੋਂ ਲੱਖਾ ਲਹਿਰੀ ਦੀ ਨਿਰਦੇਸ਼ਨਾ ਹੇਠ ਟੈਗੋਰ ਥੀਏਟਰ ਸੈਕਟਰ 18 ਵਿੱਚ ‘ਲਾਕ ਡਾਉਨ-ਇੱਕ ਪ੍ਰੇਮ ਕਥਾ’ ਨਾਟਕ ਖੇਡਿਆ ਜਾਵੇਗਾ। ਇਹ ਨਾਟਕ ਬਲਜੀਤ ਸਿੰਘ ਦੇ ਕਰੋਨਾ ਕਾਲ ਦੌਰਾਨ ਲਿਖੇ ਨਾਵਲ ’ਤੇ ਆਧਾਰਤ ਹੈ। ਇਹ ਨਾਟਕ ਅਚਨਚੇਤ ਲਗਾਏ ਗਏ ਲਾਕ ਡਾਉਨ ਦੌਰਾਨ ਦਿੱਲੀ ਵਿੱਚ ਘਿਰੇ ਸਿੱਖ ਨੌਜਵਾਨ ਤੇ ਹੈਦਰਾਬਾਦ ਦੀ ਮੁਸਲਿਮ ਕੁੜੀ ਦੇ ਇੱਕੋ ਘਰ ਵਿੱਚ ਰਹਿਣ ਤੇ ਵਿਛੜਨ ਤੱਕ ਦੀ ਕਹਾਣੀ ਬਿਆਨ ਕਰਦਾ ਹੈ।  

ਇਸ ਨਾਟ-ਉਤਸਵ ਦੇ ਦੂਜੇ ਦਿਨ ਮਿੰਨੀ ਟੈਗੋਰ ਥਿਏਟਰ ਵਿੱਚ ਦੋ ਨਾਟਕ ਖੇਡੇ ਜਾਣਗੇ। ਇਹ ਦੋਵੇਂ ਨਾਟਕ ਪੰਜਾਬੀ ਰੰਗਮੰਚ ਦੀ ਮਹਾਨ ਹਸਤੀ ਮਰਹੂਮ ਗੁਰਸ਼ਰਨ ਸਿੰਘ ਦੇ ਲਿਖੇ ਹੋਏ ਹਨ ਅਤੇ ਸੁਚੇਤਕ ਸਕੂਲ ਆਫ਼ ਐਕਟਿੰਗ ਦੇ ਵਿਦਿਆਰਥੀਆਂ ਵੱਲੋਂ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤੇ ਹੋਣਗੇ। ਇਸ ਵਿੱਚ ਪਹਿਲਾ ਨਾਟਕ ‘ਨਾਇਕ’ ਹੋਵੇਗਾ, ਜੋ ਅਨਿਆਂ ਆਧਾਰਤ ਨਿਜ਼ਾਮ ਦੇ ਸ਼ਿਕਾਰ ਪਿਉ-ਪੁੱਤ ਦੇ ਆਪਸੀ ਝਗੜੇ ਨੂੰ ਪੇਸ਼ ਕਰਦਾ ਹੈ। ਇਹ ਝਗੜਾ ਖ਼ਤਮ ਕਿਵੇਂ ਹੁੰਦਾ ਹੈ; ਇਹ ਹੀ ਨਾਟਕ ਦੀ ਕਹਾਣੀ ਹੈ। ਇਸ ਦਿਨ ਦਾ ਦੂਜਾ ਨਾਟਕ ਵਿਸ਼ਵ ਪੱਧਰ ਦੇ ਮਹਾਨ ਲੇਖਕ ਯਾਂ ਪਾਲ ਸਾਰਤਰ ਦੇ ਨਾਟਕ ‘ਮੱਖੀਆਂ’ ਤੋਂ ਪ੍ਰੇਰਤ ਹੈ, ਜਿਸਨੂੰ ਸ੍ਰ. ਗੁਰਸ਼ਰਨ ਸਿੰਘ ਨੇ ‘ਜਦੋਂ ਰੌਸ਼ਨੀ ਹੁੰਦੀ ਹੈ’ ਦੇ ਸਿਰਲੇਖ ਤਹਿਤ ਪੇਸ਼ ਕੀਤਾ ਹੈ। ਇਹ ਨਾਟਕ ਦੁਧ ਚਿੱਟੇ ਕੱਪੜਿਆਂ ਵਾਲੇ ਹਾਕਮਾਂ ਤੇ ਉਨ੍ਹਾਂ ਦੇ ਸੇਵਾਦਰ ਬਣੇ ਧਾਰਮਕ ਨੇਤਾਵਾਂ ਦੇ ਅੰਦਰਲੀ ਕਾਲਖ਼ ਦੇ ਦਰਸ਼ਨ ਕਰਾਉਂਦਾ ਹੈ। 

ਇਸ ਨਾਟ-ਉਤਸਵ ਦੇ ਤੀਜੇ ਤੇ ਆਖਰੀ ਦਿਨ ਦੀ ਪੇਸ਼ਕਾਰੀ ‘ਮਨ ਮਿੱਟੀ ਦਾ ਬੋਲਿਆ’ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਸੈਕਟਰ 16 ਵਿੱਚ ਹੋਵੇਗੀ. ਇਹ ਸੋਲੋ ਨਾਟਕ ਸ਼ਬਦੀਸ਼ ਦੀ ਰਚਨਾ ਹੈ, ਜਿਸ ਵਿੱਚ ਘਰ-ਪਰਿਵਾਰ ਤੇ ਸਮਾਜ ਵਿੱਚ ਹਵਸ ਦੀਆਂ ਸ਼ਿਕਾਰ ਔਰਤਾਂ ਦਾ ਦਰਦ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਵੱਖ-ਵੱਖ ਔਰਤਾਂ ਦੀ ਭੂਮਿਕਾ ਨਾਟਕ ਦੀ ਨਿਰਦੇਸ਼ਕ ਅਨੀਤਾ ਸ਼ਬਦੀਸ਼ ਵੱਲੋਂ ਨਿਭਾਈ ਜਾਵੇਗੀ।