Showing posts with label Belan Brigade. Show all posts
Showing posts with label Belan Brigade. Show all posts

Tuesday, April 14, 2026

“ਡਾ. ਅੰਬੇਡਕਰ ਦੇ ਵਿਚਾਰ: ਮਹਿਲਾ ਸਸ਼ਕਤੀਕਰਨ ਵੱਲ ਰਸਤਾ ਦਿਖਾਉਂਦੇ ਹਨ”

Ani Sharma WhatsApp on Tuesday 14th April 2026 at 16:01 Regarding Women Empowerment

ਅਨੀਤਾ ਸ਼ਰਮਾ ਨੇ ਵੈਸਾਖੀ ਮੌਕੇ ਯਾਦ ਕੀਤਾ ਬਾਬਾ ਸਾਹਿਬ ਨੂੰ


ਲੁਧਿਆਣਾ
: 14 ਅਪ੍ਰੈਲ 2026: (ਮੀਡੀਆ ਲਿੰਕ 32//ਪੰਜਾਬ ਸਕਰੀਨ ਡੈਸਕ):: 

ਜਾਣੀ ਪਛਾਣੀ ਸਮਾਜਿਕ ਕਾਰਕੁੰਨ ਅਨੀਤਾ ਸ਼ਰਮਾ ਨੇ ਅੱਜ ਵਿਸਾਖੀ ਦੇ ਮਹੱਤਵ ਦੀ ਚਰਚਾ ਵੀ ਕੀਤੀ ਅਤੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੂੰ ਵੀ ਯਾਦ ਕੀਤਾ। ਮਹਿਲਾ ਸ਼ਕਤੀ ਨਾਲ ਇੱਕ ਨਵੀਂ ਸਮਾਜਿਕ ਕ੍ਰਾਂਤੀ ਲਿਆਉਣ ਦੇ ਸੰਕਲਪ ਨੂੰ ਲੈ ਕੇ ਸਰਗਰਮੀ ਨਾਲ ਚੱਲ ਰਹੀ ਅਨੀਤਾ ਸ਼ਰਮਾ ਨੇ ਅੱਜ ਵੀ ਦੁਹਰਾਇਆ ਕਿ “ਨਵੀਂ ਫਸਲ, ਨਵੀਂ ਸੋਚ ਨਾਲ ਬਰਾਬਰੀ, ਅਧਿਕਾਰ ਅਤੇ ਆਤਮਨਿਰਭਰਤਾ ਵੱਲ ਮਹਿਲਾਵਾਂ ਦਾ ਸੰਕਲਪ”ਹਰ ਹਾਲਤ ਵਿੱਚ ਨਵੀਆਂ ਬੁਲੰਦੀਆਂ ਛੂਹੇਗਾ। ਇਸ ਮੁਹਿੰਮ ਵਿੱਚ ਨਵਕਿਰਣ ਵੂਮਨ ਵੈਲਫੇਅਰ ਐਸੋਸੀਏਸ਼ਨ ਅਤੇ ਬੇਲਨ ਬ੍ਰਿਗੇਡ, ਪੰਜਾਬ ਦੀ ਸੁਪ੍ਰੀਮੋ  ਆਰਕੀਟੈਕਟ ਅਨੀਤਾ ਸ਼ਰਮਾ ਕਈ ਸਾਲਾਂ ਤੋਂ ਇਸ ਸਾਧਨਾ ਵਿੱਚ ਸਰਗਰਮ ਹਨ। 

ਵੈਸਾਖੀ ਅਤੇ ਡਾ. ਅੰਬੇਡਕਰ ਜਯੰਤੀ ਦੇ ਪਾਵਨ ਮੌਕੇ ‘ਤੇ ਨਵਕਿਰਨ ਵੂਮਨ ਵੈਲਫੇਅਰ ਐਸੋਸੀਏਸ਼ਨ ਅਤੇ ਬੇਲਨ ਬ੍ਰਿਗੇਡ, ਪੰਜਾਬ ਵੱਲੋਂ ਮਹਿਲਾ ਸਸ਼ਕਤੀਕਰਨ, ਬਰਾਬਰੀ ਅਤੇ ਸਮਾਜਿਕ ਜਾਗਰੂਕਤਾ ਨੂੰ ਪ੍ਰੋਤਸਾਹਿਤ ਕਰਨ ਲਈ ਵਿਸ਼ੇਸ਼ ਮੁਹਿੰਮ ਵੀ ਚਲਾਈ ਗਈ। ਇਸ ਮੌਕੇ ‘ਤੇ ਮਹਿਲਾਵਾਂ ਦੇ ਅਧਿਕਾਰਾਂ, ਸਿੱਖਿਆ ਅਤੇ ਆਤਮਨਿਰਭਰਤਾ ਸਬੰਧੀ ਜਾਗਰੂਕਤਾ ਫੈਲਾਉਣ ਦਾ ਸੰਕਲਪ  ਵੀ ਦੁਬਾਰਾ ਲਿਆ ਗਿਆ।

ਇਸ ਮੌਕੇ ‘ਤੇ ਉਘੀ ਸਮਾਜ ਸੇਵਿਕਾ ਅਤੇ ਬਹੁਤ ਹੀ ਕਾਬਲ ਆਰਕੀਟੈਕਟ ਅਨੀਤਾ ਸ਼ਰਮਾ ਨੇ ਕਿਹਾ ਕਿ “ਵੈਸਾਖੀ ਜਿੱਥੇ ਨਵੀਂ ਊਰਜਾ, ਖੁਸ਼ਹਾਲੀ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ, ਉੱਥੇ ਇਹ ਦਿਨ ਸਿੱਖ ਇਤਿਹਾਸ ਵਿੱਚ ਖਾਲਸਾ ਪੰਥ ਦੀ ਸਿਰਜਣਾ ਦਾ ਮਹੱਤਵਪੂਰਨ ਦਿਹਾੜਾ ਵੀ ਹੈ, ਜਿਸ ਨੇ ਬਰਾਬਰੀ, ਹਿੰਮਤ ਅਤੇ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ। ਜਲਿਆਂਵਾਲਾ ਬਾਗ ਵਿੱਚ ਵਾਪਰੇ ਕਤਲ-ਏ-ਆਮ ਦੀ ਘਟਨਾ ਸਾਨੂੰ ਬਲਿਦਾਨ, ਹਿੰਮਤ ਅਤੇ ਅਨਿਆਇ ਦੇ ਖ਼ਿਲਾਫ਼ ਡਟ ਕੇ ਖੜ੍ਹੇ ਹੋਣ ਦੀ ਪ੍ਰੇਰਣਾ ਦਿੰਦੀ ਹੈ। ਡਾ. ਅੰਬੇਡਕਰ ਦੇ ਵਿਚਾਰ ਸਾਨੂੰ ਬਰਾਬਰੀ, ਸਿੱਖਿਆ ਅਤੇ ਅਧਿਕਾਰਾਂ ਲਈ ਲਗਾਤਾਰ ਸੰਘਰਸ਼ ਕਰਨ ਲਈ ਪ੍ਰੇਰਿਤ ਕਰਦੇ ਹਨ। ਮਹਿਲਾਵਾਂ ਦਾ ਸਸ਼ਕਤ ਹੋਣਾ ਹੀ ਸਮਾਜ ਦੀ ਅਸਲ ਤਾਕਤ ਹੈ।”

ਉਨ੍ਹਾਂ ਨੇ ਅੱਗੇ ਕਿਹਾ,“ਅੱਜ ਦੇ ਸਮੇਂ ਵਿੱਚ ਮਹਿਲਾ ਹਿੱਤਾਂ ਦੀ ਰੱਖਿਆ ਲਈ ਜਾਗਰੂਕਤਾ ਸਭ ਤੋਂ ਵੱਡੀ ਲੋੜ ਹੈ। ਜਦੋਂ ਤੱਕ ਮਹਿਲਾਵਾਂ ਆਪਣੇ ਅਧਿਕਾਰਾਂ ਪ੍ਰਤੀ ਸਚੇਤ ਨਹੀਂ ਹੋਣਗੀਆਂ, ਤਦ ਤੱਕ ਸਸ਼ਕਤ ਸਮਾਜ ਦੀ ਸਥਾਪਨਾ ਸੰਭਵ ਨਹੀਂ ਹੈ।”

ਡਾ. ਅੰਬੇਡਕਰ ਦੇ ਯੋਗਦਾਨ ਬਾਰੇ ਉਨ੍ਹਾਂ ਨੇ ਕਿਹਾ, “ਡਾ. ਅੰਬੇਡਕਰ ਨੇ ਸਮਾਜ ਦੇ ਹਰ ਵਰਗ, ਖ਼ਾਸ ਕਰਕੇ ਮਹਿਲਾਵਾਂ ਦੇ ਅਧਿਕਾਰਾਂ ਲਈ ਜੋ ਇਤਿਹਾਸਕ ਯੋਗਦਾਨ ਦਿੱਤਾ, ਉਹ ਅੱਜ ਵੀ ਸਾਨੂੰ ਸਿੱਖਿਆ, ਬਰਾਬਰ ਮੌਕੇ ਅਤੇ ਨਿਆਂ ਦੇ ਰਸਤੇ ‘ਤੇ ਅੱਗੇ ਵਧਣ ਦੀ ਪ੍ਰੇਰਣਾ ਦਿੰਦਾ ਹੈ।”

ਅਨੀਤਾ ਸ਼ਰਮਾ ਨੇ ਇਹ ਵੀ ਕਿਹਾ, “ਨਵੀਂ ਫਸਲ ਦੇ ਇਸ ਤਿਉਹਾਰ ‘ਤੇ ਸਾਨੂੰ ਨਵੀਂ ਸੋਚ ਨਾਲ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ, ਉਨ੍ਹਾਂ ਨੂੰ ਹਰ ਖੇਤਰ ਵਿੱਚ ਅੱਗੇ ਵਧਾਉਣ ਅਤੇ ਸਮਾਜ ਵਿੱਚ ਉਨ੍ਹਾਂ ਦੀ ਬਰਾਬਰ ਭਾਗੀਦਾਰੀ ਯਕੀਨੀ ਬਣਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ।”

ਜ਼ਿਕਰਯੋਗ ਹੈ ਕਿ ਪਿਛਲੇ ਢਾਈ ਤਿੰਨ ਦਹਾਕਿਆਂ ਦੌਰਾਨ ਅਨੀਤਾ ਸ਼ਰਮਾ ਬਹੁਤ ਸਾਰੀਆਂ ਔਰਤਾਂ ਨੂੰ ਆਪਣੇ ਪੈਰਾਂ 'ਤੇ ਖੜਾ ਕਰ ਚੁੱਕੀ ਹੈ। ਆਰਥਿਕ ਪੱਖੋਂ ਕਮਜ਼ੋਰ ਬਹੁਤ ਸਾਰੀਆਂ ਔਰਤਾਂ ਅਤੇ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈ ਲਿਖਾਈ ਵਾਲੇ ਪਾਸੇ ਬੜੀ ਸਫਲਤਾ ਨਾਲ ਤੋਰਿਆ। ਸਰਕਾਰੀ ਅਤੇ ਗੈਰ ਸਰਕਾਰੀ ਮੌਕਿਆਂ ਦਾ ਫਾਇਦਾ ਉਠਾ ਕੇ ਬਹੁਤ ਸਾਰੀਆਂ ਔਰਤਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਬਣਾਇਆ। 

ਅੰਤ ਵਿੱਚ ਸੰਸਥਾ ਵੱਲੋਂ ਇਹ ਸੰਦੇਸ਼ ਦਿੱਤਾ ਗਿਆ ਕਿ ਵੈਸਾਖੀ, ਖਾਲਸਾ ਪੰਥ ਸਿਰਜਣਾ, ਜਲਿਆਂਵਾਲਾ ਬਾਗ ਦੀਆਂ ਯਾਦਾਂ ਅਤੇ ਡਾ. ਅੰਬੇਡਕਰ ਜਯੰਤੀ ਦਾ ਇਹ ਪਾਵਨ ਮਿਲਾਪ ਸਮਾਜ ਵਿੱਚ ਸਕਾਰਾਤਮਕ ਬਦਲਾਅ, ਬਰਾਬਰੀ ਅਤੇ ਮਹਿਲਾ ਸਸ਼ਕਤੀਕਰਨ ਵੱਲ ਨਵੀਂ ਊਰਜਾ ਦਾ ਸੰਚਾਰ ਕਰਦਾ ਹੈ। ਉਹਨਾਂ ਸਮੂਹ ਸਮਾਜ ਨੂੰ ਸੱਦਾ ਦਿੱਤਾ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਉਹਨਾਂ ਦਾ ਸਾਥ ਦੇਣ। 

Monday, October 27, 2025

ਮੁਕੰਮਲ ਸ਼ਰਾਬਬੰਦੀ ਲਈ ਬੇਲਨ ਬ੍ਰਿਗੇਡ ਦੀ ਜੰਗ ਇਤਿਹਾਸਿਕ ਹੈ-ਅਨੀਤਾ ਸ਼ਰਮਾ

 Received on Saturday 25th October 2025 at 14:48 WhatsApp From  Belan Brigade Movements Lovers 

ਨਹੀਂਓਂ ਲੱਭੇ ਸਾਨੂੰ ਲਾਲ ਗੁਆਚੇ-ਮਿੱਟੀ ਵੀ ਫਰੋਲੀ ਸੀ ਅਸਾਂ...!

ਬਲਕੌਰ ਸਿੰਘ ਗਿੱਲ ਨੇ ਦਿੱਤੀ ਸੀ ਚੇਤਾਵਨੀ, "ਉਹ ਤੁਹਾਨੂੰ ਮਾਰ ਵੀ ਸਕਦੇ ਹਨ।"

Pexels Photos 
ਲੁਧਿਆਣਾ: 26 ਅਕਤੂਬਰ, 2025: ਜਿਵੇਂ ਕਿ ਮੈਡਮ ਅਨੀਤਾ ਸ਼ਰਮਾ ਨੇ ਮੀਡੀਆ ਲਿੰਕ ਟੀਮ ਨੂੰ ਦੱਸਿਆ:

ਇਹ ਪੋਸਟ ਅਸਲ ਵਿੱਚ ਨਸ਼ੇ ਵਿਰੁੱਧ ਲੰਬੀ ਜੰਗ ਦੀ ਇੱਕ ਸੱਚੀ ਗਾਥਾ ਹੈ। ਇਹ ਕੁਝ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਹਰ ਗਲੀ ਅਤੇ ਮੁਹੱਲੇ ਵਿੱਚ ਨਸ਼ੇ ਦੀ ਵਰਤੋਂ ਮੌਤ ਦਾ ਨਾਚ ਖੇਡ ਰਹੀ ਸੀ। ਅਕਾਲੀ ਦਲ ਸੱਤਾ ਵਿੱਚ ਸੀ। ਨਸ਼ੇ ਦੇ ਵਪਾਰੀ ਕਾਨੂੰਨ ਅਤੇ ਨਸ਼ਿਆਂ ਬਾਰੇ ਬਣੇ ਕਾਨੂੰਨਾਂ ਅਤੇ ਸਜ਼ਾ ਨੂੰ ਟਿੱਚ ਸਮਝਦੇ ਸਨ। ਇਹ ਲੋਕ ਬਿਨਾਂ ਕਿਸੇ ਡਰ ਦੇ ਨਸ਼ੇ ਵੇਚਦੇ ਰਹੇ। ਬਹੁਤ ਸਾਰੇ ਨੌਜਵਾਨ ਨਸ਼ੇ ਦੀ ਦੁਰਵਰਤੋਂ ਨਾਲ ਮਰਨ ਵੀ ਲੱਗ ਪਏ। ਪੁਲਿਸ ਮਾਮਲਿਆਂ ਨੂੰ ਨਸ਼ੇ ਦੀ ਓਵਰਡੋਜ਼ ਵਜੋਂ ਦਰਜ ਕਰਦੀ ਰਹੀ, ਜਿਵੇਂ ਕਿ ਮ੍ਰਿਤਕ ਅਜਨਬੀ ਜਾਂ ਦੁਸ਼ਮਣ ਦੇਸ਼ ਤੋਂ ਆਏ ਹੋਣ। ਕਿਸੇ ਦੀ ਮੌਤ ਦਾ ਸ਼ਾਇਦ ਕਿਸੇ ਨੰ ਵੀ ਕੋਈ ਦਰਦ ਮਹਿਸੂਸ ਨਹੀਂ ਸੀ ਹੁੰਦਾ। ਉਂਝ ਇਹਨਾਂ।ਮੌਤਾਂ ਨੂੰ ਤਮਾਸ਼ਾ ਸਮਝਣ ਵਾਲਿਆਂ ਵਿੱਚ ਗੈਰ ਅਕਾਲੀ ਵੀ ਸ਼ਾਮਿਲ ਸਨ।

ਜ਼ਿੰਦਗੀ ਦੇ ਵੱਖ-ਵੱਖ ਰੰਗਾਂ ਨੂੰ ਦੇਖਦਿਆਂ ਅਤੇ ਅਨੁਭਵ ਕਰਦਿਆਂ ਹੋਏ ਮੈਡਮ ਅਨੀਤਾ ਸ਼ਰਮਾ ਦੇ ਕੁਝ ਪੋਜ਼

ਇਸ ਬੁਰਾਈ ਵਿਰੁੱਧ ਪੁਲਿਸ ਨੇ ਸ਼ਾਇਦ ਹੀ ਕੋਈ ਅਜਿਹਾ ਕੇਸ ਦਰਜ ਕੀਤਾ ਹੋਵੇ ਜੋ ਵੱਡੀ ਮੱਛੀਆਂ ਆਖਿਆ ਜਾ ਸਕਦਾ ਹੋਵੇ। ਕਿਸੇ ਦੀ ਜੇਬ ਵਿੱਚੋਂ ਡੇਢ ਗ੍ਰਾਮ ਨਸ਼ੀਲਾ ਪਦਾਰਥ ਮਿਲਦਾ, ਕਿਸੇ ਦੀ ਜੇਬ ਵਿੱਚੋਂ ਢਾਈ ਗ੍ਰਾਮ। ਬੱਸ ਇੱਕ ਹੋਰ ਐਫਆਈਆਰ ਦਰਜ ਹੋ ਜਾਂਦੀ। ਅਖ਼ਬਾਰਾਂ ਵਿੱਚ ਇੱਕ ਛੋਟੀ ਜਿਹੀ ਖ਼ਬਰ ਛਪ ਜਾਂਦੀ। ਮਰਨ ਵਾਲੇ ਮਰਦੇ ਰਹੇ ਅਤੇ ਨਸ਼ਿਆਂ ਦੇ ਕਾਰੋਬ ਆਰ ਚੱਲਦੇ ਰਹੇ। 

ਰਾਏਕੋਟ ਵਿੱਚ ਰਹਿਣ ਵਾਲੇ ਜਾਣੇ-ਪਛਾਣੇ ਬੁੱਧੀਜੀਵੀ, ਬੈਨਰਜੀ ਪਰਿਵਾਰ ਨੇ ਵੀ ਨਸ਼ੇ ਦੀ ਮਾਰ ਝੱਲੀ। ਉਸ ਸਮੇਂ ਬੈਨਰਜੀ ਪਰਿਵਾਰ ਨੂੰ ਹਿੰਮਤ ਦੇਣ ਵਾਲੀ ਅਨੀਤਾ ਸ਼ਰਮਾ ਅਤੇ ਉਸਦੀ ਟੀਮ ਹੀ ਸੀ। ਲੰਮੀ ਲੜਾਈ ਵੀ ਲੜੀ ਗਈ ਪਰ ਨਹੀਂਓਂ ਲੱਭੇ ਸਾਨੂੰ ਲਾਲ ਗੁਆਚੇ-ਮਿੱਟੀ ਵੀ ਫਰੋਲੀ ਸੀ ਅਸਾਂ...! ਅਣਗਿਣਤ ਘਰ ਉੱਜੜ ਗਏ। ਕੁਝ ਨਹੀਂ ਬਣਿਆ ਇਹਨਾਂ ਕਤਲਾਂ ਦਾ। ਕੌਣ ਸਨ ਇਹਨਾਂ ਦੇ ਕਾਤਲ? ਕੌਣ ਸਨ ਨਸ਼ਿਆਂ ਦੇ ਵਪਾਰੀ? ਇਹ ਨਾਮ ਕਦੇ ਉਜਾਗਰ ਨਾ ਕੀਤੇ ਗਏ। ਪੰਜਾਬ ਵਾਲੀ ਨੌਜਵਾਨੀ ਦੀ ਬਹੁਤ ਸਾਰੀ ਪੀੜ੍ਹੀ ਗੋਲੀਆਂ ਵਾਲੀ ਸਿਆਸਤ ਨੇ ਖਾ ਲਈ ਅਤੇ ਬਹੁਤ ਸਾਰੀ ਪੀੜ੍ਹੀ ਨਿਗਲ ਲਈ ਨਸ਼ਿਆਂ ਵਾਲੀ ਸਿਆਸਤ ਨੇ। ਨਸ਼ਿਆਂ ਦੇ ਖਿਲਾਫ ਚੋਣਾਂ ਲੜਨਾ ਅਤੇ ਜਿੱਤਣਾ ਇੱਕ ਖੂਬਸੂਰਤ ਰਾਜਨੀਤੀ ਬਣ ਗਈ ਸੀ। ਬਹੁਤ ਸਾਰੇ ਵਾਅਦੇ ਹੁੰਦੇ ਰਹੇ, ਬਹੁਤ ਸਾਰੇ ਦਾਅਵੇ ਵੀ ਕੀਤੇ ਜਾਂਦੇ ਰਹੇ ਪਰ ਨਸ਼ਿਆਂ ਦਾ ਸ਼ਿਕੰਜਾ ਕਮਜ਼ੋਰ ਵੀ ਨਾ ਪਿਆ। 

ਇੱਕ ਹੋਰ ਘਰ ਹੁੰਦਾ ਸੀ ਕੈਲਾਸ਼ ਸਿਨੇਮਾ ਦੇ ਨੇੜੇ ਰਹਿਣ ਵਾਲੇ ਭਾਟੀਆ ਪਰਿਵਾਰ ਦਾ। ਇਸ ਭਾਟੀਆ ਪਰਿਵਾਰ ਨੇ ਵੀ ਅਨੀਤਾ ਸ਼ਰਮਾ ਦੀ ਟੀਮ ਨਾਲ ਆਪਣੇ ਨੌਜਵਾਨ ਪੁੱਤਰ ਦੇ ਗੁਆਚਣ ਦੀ ਆਪਣੀ ਬੇਨਤੀ ਸਾਂਝੀ ਕੀਤੀ। ਪ੍ਰਸਿੱਧ ਲੇਖਕ ਡਾ. ਗੁਰਚਰਨ ਕੌਰ ਕੋਚਰ ਨੇ ਸਰਦੀਆਂ ਦੀ ਰਾਤ ਦੇਰ ਤੱਕ ਪੁਲਿਸ ਸਟੇਸ਼ਨ 8 ਦੇ ਸਾਹਮਣੇ ਚੱਲੇ ਧਰਨੇ ਪ੍ਰਦਰਸ਼ਨ ਵਿੱਚ ਨਿੱਜੀ ਤੌਰ 'ਤੇ ਸ਼ਿਰਕਤ ਵੀ ਕੀਤੀ ਅਤੇ ਅਨੀਤਾ ਸ਼ਰਮਾ ਦੀ ਟੀਮ ਨੂੰ ਕਿਹਾ, "ਅਸੀਂ ਤੁਹਾਡੇ ਨਾਲ ਹਾਂ।" ਸ਼ੋਭਾ ਵਸ਼ਿਸ਼ਟ, ਅਨੁ, ਸ਼ੀਬਾ ਸਿੰਘ, ਕਾਰਤਿਕਾ ਸਿੰਘ ਅਤੇ ਮੈਡਮ ਬੈਨਰਜੀ ਨੇ ਵੀ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਕਮਿਊਨਿਸਟ ਆਗੂ ਕਾਮਰੇਡ ਐਮ ਐਸ ਭਾਟੀਆ ਨੇ ਵੀ ਆਪਣੇ ਗੋਤੀ ਭਰਾ ਅਤੇ ਬੈਂਕ ਦੇ ਨੇੜਲੇ ਗੁਆਂਢੀ ਉਸ ਭਾਟੀਆ ਪੀੜਿਤ ਪਰਿਵਾਰ ਦੀ ਸਹਾਇਤਾ ਕੀਤੀ। ਉਸ ਪਰਿਵਾਰ ਦਾ ਵੀ ਇਹਨਾਂ ਸਭਨਾਂ ਨੇ ਦੁੱਖ ਤਾਂ ਵੰਡਾਇਆ ਪਰ ਉਸ ਪਰਿਵਾਰ ਦਾ ਮੁੰਡਾ ਵੀ ਅੱਜ ਤੱਕ ਨਾ ਲੱਭਿਆ। 

Pexels Photos 
ਨਸ਼ਾ ਉਦੋਂ ਵੀ ਜ਼ੋਰਾਂ ਤੇ ਸੀ। ਉਦੋਂ ਵੀ, ਚੋਣਾਂ ਨੇੜੇ ਜਾਪਦੀਆਂ ਸਨ। ਨਸ਼ੇ ਦੀ ਲਹਿਰ ਨੂੰ ਰੋਕਣ ਲਈ ਬੇਲਨ ਬ੍ਰਿਗੇਡ ਉਭਰੀ ਸੀ। ਇਸਦੀ ਸੰਸਥਾਪਕ ਮੈਡਮ ਅਨੀਤਾ ਸ਼ਰਮਾ ਸੀ, ਜੋ ਨਵਕਿਰਨ ਮਹਿਲਾ ਭਲਾਈ ਸੰਘ ਦੀ ਪ੍ਰਧਾਨ ਵੀ ਹੈ। ਇਸ ਸਮੇਂ ਦੌਰਾਨ, ਪ੍ਰਸਿੱਧ ਸੁਪਰੀਮ ਕੋਰਟ ਦੇ ਵਕੀਲ ਅਤੇ ਸਿਆਸਤਦਾਨ ਹਰਵਿੰਦਰ ਸਿੰਘ ਫੂਲਕਾ, ਮਦਨ ਲਾਲ ਬੱਗਾ, ਮਨਪ੍ਰੀਤ ਇਆਲੀ, ਅਤੇ ਹੋਰ ਬਹੁਤ ਸਾਰੇ ਸ਼ਾਮਲ ਸਨ। ਕਾਂਗਰਸ ਦੀ ਨੀਤਾ ਸਤਵਿੰਦਰ ਬਿੱਟੀ, ਪ੍ਰਸਿੱਧ ਉਦਯੋਗਪਤੀ ਮੇਵਾ ਸਿੰਘ ਕੁਲਾਰ, ਸਰਗਰਮ ਖੱਬੇ ਪੱਖੀ ਨੇਤਾ ਰਮੇਸ਼ ਰਤਨ, ਅਤੇ ਉਨ੍ਹਾਂ ਦੇ ਪੁੱਤਰ ਅਰੁਣ ਰਤਨ ਵੀ ਸ਼ਾਮਲ ਸਨ। ਮੈਨੂੰ ਵੱਖ-ਵੱਖ ਖੇਤਰਾਂ ਦੇ ਸਾਰੇ ਨਾਮ ਯਾਦ ਵੀ ਨਹੀਂ ਹਨ। ਬਹੁਤ ਸਾਰੇ ਪੱਤਰਕਾਰ ਵੀ ਸਰਗਰਮ ਸਨ, ਆਖ਼ਰਕਾਰ, ਮੁੱਦਾ ਸਮਾਜ ਨੂੰ ਬਚਾਉਣ ਬਾਰੇ ਸੀ।

ਅਨੀਤਾ ਸ਼ਰਮਾ ਹੁਣ ਅਤੀਤ ਦੇ ਉਸ ਮੁਸ਼ਕਲ ਅਤੇ ਸੁਨਹਿਰੀ ਯੁੱਗ 'ਤੇ ਇੱਕ ਕਿਤਾਬ ਵੀ ਲਿਖ ਰਹੀ ਹੈ। ਇਹ ਕਿਤਾਬ ਜਲਦੀ ਹੀ ਉਪਲਬਧ ਹੋਵੇਗੀ। ਇਸ ਵਿਚ ਬਹੁਤ ਸਾਰੇ ਖੁਲਾਸੇ ਵੀ ਹੋਣਗੇ ਅਤੇ ਸਮਾਜ ਨੂੰ ਬਚਾਉਣ ਲਈ ਬਹੁਤ ਸਾਰੇ ਠੋਸ ਸੁਝਾਅ ਵੀ। ਪਰ ਇੱਕ ਸੁਆਲ ਤੁਸੀਂ ਵੀ ਪੁੱਛਣਾ ਹੈ ਆਪਣੇ ਆਪ ਨੂੰ ਕਿ ਕੀ ਤੁਸੀਂ ਇਸ ਸੰਘਰਸ਼ ਲਈ ਕੁਝ ਕਰ ਰਹੇ ਹੋ? ਕੀ ਤੁਹਾਨੂੰ ਕਦੇ ਨਹੀਂ ਲੱਗਿਆ ਕਿ ਸ਼ਰਾਬ ਨੇ ਅਣਗਿਣਤ ਘਰ ਤਬਾਹ ਕਰ ਦਿੱਤੇ?

ਉਸ ਅਤੀਤ 'ਤੇ ਵਿਚਾਰ ਕਰਦੇ ਹੋਏ, ਅਨੀਤਾ ਸ਼ਰਮਾ ਕਹਿੰਦੀ ਹੈ ਕਿ ਉਸ ਸਮੇਂ, ਅਸੀਂ ਨਸ਼ਾ ਵੇਚਣ ਵਾਲਿਆਂ ਦੇ ਵਿਨਾਸ਼ ਨੂੰ ਰੋਕ ਦਿੱਤਾ ਸੀ, ਪਰ ਸਿਆਸਤਦਾਨਾਂ 'ਤੇ ਸਾਡਾ ਭਰੋਸਾ ਮਹਿੰਗਾ ਸਾਬਤ ਹੋਇਆ। ਥੋੜ੍ਹੇ ਸਮੇਂ ਲਈ, ਅਸੀਂ ਸੋਚਿਆ ਸੀ ਕਿ ਸਥਿਤੀ ਸੁਧਰ ਜਾਵੇਗੀ, ਪਰ ਇਹ ਫਿਰ ਵਿਗੜ ਗਈ। ਮੈਨੂੰ ਬਜ਼ੁਰਗ ਬੁੱਧੀਜੀਵੀ ਬਲਕੌਰ ਸਿੰਘ ਗਿੱਲ ਹੁਰਾਂ ਦੀ ਕਹੀ ਗੱਲ ਯਾਦ  ਯਾਦ ਹੈ, ਜਿਸਨੇ ਇੱਕ ਬਜ਼ੁਰਗ ਵਾਂਗ ਅਨੀਤਾ ਸ਼ਰਮਾ ਦੇ ਸਿਰ 'ਤੇ ਆਪਣਾ ਹੱਥ ਰੱਖਿਆ ਅਤੇ ਉਸਨੂੰ ਚੇਤਾਵਨੀ ਦਿੱਤੀ, "ਧੀਏ, ਨਸ਼ਿਆਂ ਦੇ ਕਾਰੋਬਾਰ ਨਾਲ ਲੜਨਾ ਆਸਾਨ ਨਹੀਂ ਹੈ। ਫ਼ਿਲਮੀ ਕਹਾਣੀਆਂ ਨਕਲੀ ਨਹੀਂ ਹਨ, ਕਾਲਪਨਿਕ ਵੀ ਨਹੀਂ ਹਨ। ਕਹਾਣੀਆਂ ਸੱਚੀਆਂ ਹਨ; ਸਿਰਫ਼ ਨਾਮ ਅਤੇ ਸਥਾਨ ਬਦਲਦੇ ਹਨ।" ਉਸ ਬਜ਼ੁਰਗ ਵਿਦਵਾਨ ਵਿਦਵਾਨ ਨੇ ਸਪੱਸ਼ਟ ਕਿਹਾ, "ਧੀਏ, ਉਹ ਨਸ਼ਿਆਂ ਦੇ ਵਪਾਰੀ ਤੁਹਾਨੂੰ ਗੋਲੀ ਮਾਰ ਸਕਦੇ ਹਨ, ਸੜਕ ਹਾਦਸਾ ਕਰਵਾ ਸਕਦੇ ਹਨ, ਅਤੇ ਤੁਹਾਡੇ ਪਰਿਵਾਰ 'ਤੇ ਹਮਲਾ ਵੀ ਕਰ ਸਕਦੇ ਹਨ ਅਤੇ ਗੁੰਡਾਗਰਦੀ ਵੀ ਦਿਖਾ ਸਕਦੇ ਹਨ।"

ਕੁਝ ਦਿਨਾਂ ਬਾਅਦ, ਧਮਕੀਆਂ ਆਉਣੀਆਂ ਸ਼ੁਰੂ ਵੀ ਹੋ ਗਈਆਂ। ਸ਼ੱਕੀ ਵਿਅਕਤੀ ਘਰ ਦੇ ਆਲੇ-ਦੁਆਲੇ ਘੁੰਮਣ ਲੱਗ ਪਏ। ਘਰ ਵਿੱਚ ਦੋ ਸਕੂਲ ਜਾਣ ਵਾਲੀਆਂ ਬੱਚੀਆਂ ਅਤੇ ਸੁਰੱਖਿਆ ਦੇ ਨਾਮ 'ਤੇ ਕੁਝ ਵੀ ਨਹੀਂ। ਇਹ ਅਗਨੀ ਪ੍ਰੀਖਿਆ ਹੀ ਸੀ। ਲਾਲਚ ਵੀ ਬਹੁਤ ਸਨ। ਵਿਕਿਆ ਵੀ ਜਾ ਸਕਦਾ ਸੀ! ਝੁਕਿਆ ਵੀ ਜਾ ਸਕਦਾ ਸੀ! ਇਸ ਦੇ ਬਾਵਜੂਦ, ਅਨੀਤਾ ਸ਼ਰਮਾ ਨੇ ਐਲਾਨ ਕੀਤਾ, "ਮੈਂ ਹਾਰ ਨਹੀਂ ਮੰਨਾਂਗੀ। ਮੈਂ ਕੁਰਬਾਨੀ ਲਈ ਤਿਆਰ ਹਾਂ।"  . ਇਹ ਸਤਰਾਂ ਸਨ-ਜਾਗਦੀ ਜ਼ਮੀਰ ਵਾਲੀ ਅਨੀਤਾ ਸ਼ਰਮਾ ਸਾਨੂੰ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਦਾ ਚੇਤਾ ਕਰਵਾਉਂਦੀ ਅਤੇ ਆਖਦੀ ਉਹਨਾਂ ਦੀਆਂ ਸ਼ਾਇਰਾਨਾ ਸਤਰਾਂ ਆਪਣੇ ਹੀ ਅੰਦਾਜ਼ ਵਿੱਚ ਜਿਹੜਾ ਬੇਬਾਕ ਵੀ ਹੁੰਦਾ..!

ਹਾਰ ਨਹੀਂ ਮਾਨੂੰਗਾ!
ਰਾਰ ਨਹੀਂ ਠਾਨੂੰਗਾ!
ਕਾਲ ਕੇ ਕਪਾਲ ਪਰ ਲਿਖਤਾ ਮਿਟਾਤਾ ਹੂੰ!
ਗੀਤ ਨਯਾ ਗਾਤਾ ਹੂੰ1 (ਅਟੱਲ ਬਿਹਾਰੀ ਵਾਜਪਾਈ)

ਸਤਿਕਾਰਯੋਗ ਅਟਲ ਬਿਹਾਰੀ ਵਾਜਪਾਈ ਜੀ ਦੀਆਂ ਇਨ੍ਹਾਂ ਸਤਰਾਂ ਦਾ ਪਾਠ ਕਰਦੇ ਹੋਏ, ਮੈਡਮ ਅਨੀਤਾ ਸ਼ਰਮਾ ਮਹਾਭਾਗਵਤ ਗੀਤਾ ਦੀਆਂ ਸਿੱਖਿਆਵਾਂ ਵੱਲ ਵਾਪਸ ਆਉਂਦੀ। ਹੈਰਾਨੀ ਹੁੰਦੀ ਕਿ ਏਨੀ ਵਿਦਵਤਾ ਅਤੇਅਤੇ ਭਗਵਤ ਚਰਚਾ ਅਚਾਨਕ ਕਿਵੇਂ? 

ਮੀਡੀਆ ਵਾਲੇ ਲੋਕ ਸ਼ਖਸੀਅਤਾਂ ਨੂੰ ਸਵਾਲ ਕਰੀਏ ਕਰਦੇ ਹਨ ਪਰ ਇਥੇ ਮੈਡਮ ਅਨੀਤਿ ਸ਼ਰਮਾ ਸਾਨੂੰ ਮੀਡੀਆ ਵਾਲਿਆਂ ਨੂੰ ਬੜੇ ਤਿੱਖੇ ਸੁਆਲ ਪੁੱਛ ਰਹੀ ਸੀ ,

ਮੈਡਮ ਨੇ ਸਵਾਲ ਕੀਤਾ----"ਕੀ ਤੁਸੀਂ ਕੁਰੂਕਸ਼ੇਤਰ ਦੀ ਯੁੱਧ ਭੂਮੀ ਭੁੱਲ ਗਏ ਹੋ?" ਤੁਹਾਨੂੰ ਪਤਾ ਹੈ ਉਸ ਅਸਥਾਨ ਦੀ ਮਿੱਟੀ ਅਜੇ ਤੱਕ ਲਾਲ ਹੈ?

ਅੰਦਾਜ਼ਾ ਲਾਓ ਕਿੰਨਾ ਖੂਨ ਡੁੱਲਿਆ ਹੋਵੇਗਾ ਉਸ ਯੁੱਧ ਅੰਦਰ! ਜਿਹੜੇ ਲੋਕ ਕ੍ਰਿਸ਼ਨ ਭਗਵਾਨ ਦੀ ਬੰਸਰੀ ਦੇ ਜਾਦੂ ਦਾ ਵੀ ਫਾਇਦਾ ਨਹੀਂ ਉਠਾ ਸਕੇ,ਜਿਹੜੇ ਭਗਵਾਨ ਕ੍ਰਿਸ਼ਨ ਦੇ ਵਿਰਾਟ ਰੂਪ ਤੋਂ ਵੀ ਨਹੀਂ ਸਮਝਦਾਰੀ ਵਾਲੇ ਰਸਤੇ ਵੱਲ ਨਹੀਂ ਤੁਰੇ ਸ਼ਾਇਦ ਇਸ ਯੁੱਧ ਵਿੱਚ ਉਹਨਾਂ ਦਾ ਵਿਨਾਸ਼ ਹੋਣਾ ਹੀ ਸੀ। 

ਇਸ ਯੁੱਧ ਨੇ ਬਲੀਦਾਨ ਵੀ ਲਏ।  ਸ਼ਹਾਦਤਾਂ ਵੀ ਲਈਆਂ!  ਪਰ ਹੋਣੀ ਤਾਂ ਹੋ ਕੇ ਹੀ ਰਹੀ। ਇਸਦੇ ਬਾਵਜੂਦ ਲੋਕਾਂ ਨੇ ਸਿੱਖਿਆ ਕੁਝ ਵੀ ਨਹੀਂ। 

ਉਦੋਂ ਇੱਕ ਦਰੋਪਦੀ ਦਾ ਚੀਰ ਹਰਨ ਹੋਇਆ ਸੀ। ਹੁਣ ਆਏ ਦਿਨ ਥਾਂ ਥਾਂ ਹੋ ਰਹੇ ਹਨ। ਅੰਦਾਜ਼ਾ ਲਾਓ ਕਿੰਨਾ ਵਿਨਾਸ਼ ਹੋਣ ਵਾਲਾ ਹੈ। "ਹੁਣ ਕੁਰੂਕਸ਼ੇਤਰ ਦੀ ਯੁੱਧ ਭੂਮੀ ਦੁਨੀਆ ਭਰ ਵਿੱਚ ਫੈਲ ਗਈ ਹੈ। ਉਹ ਧਰਮਯੁੱਧ ਵੀ ਫੈਲ ਰਿਹਾ ਹੈ। ਅੱਜ, ਭਗਵਾਨ ਕ੍ਰਿਸ਼ਨ ਵੀ ਦਿਖਾਈ ਨਹੀਂ ਦੇ ਰਹੇ ਹਨ। ਅੱਜ, ਅਰਜੁਨ ਵੀ ਦਿਖਾਈ ਨਹੀਂ ਦੇ ਰਿਹਾ, ਪਰ ਇਹ ਯੁੱਧ ਜ਼ਰੂਰ ਲੜਿਆ ਜਾਣਾ ਚਾਹੀਦਾ ਹੈ।" ਸਵਾਲ ਇਹ ਹਨ: "ਅੱਜ ਦਾ ਭੀਸ਼ਮ ਪਿਤਾਮਾ ਕਿੱਥੇ ਹੈ? ਅੱਜ ਦਾ ਗੁਰੂ ਦ੍ਰੋਣਾਚਾਰੀਆ ਕਿੱਥੇ ਹੈ? ਅੱਜ ਦਾ ਵਿਦੁਰ ਕਿੱਥੇ ਹੈ? ਅੱਜ ਦਾ ਯੁਧਿਸ਼ਠਿਰ ਕਿੱਥੇ ਹੈ? ਕੁਰੂਕਸ਼ੇਤਰ ਅਜੇ ਵੀ ਮੌਜੂਦ ਹੈ! ਧਾਰਮਿਕਤਾ ਦੀ ਜੰਗ ਅਜੇ ਵੀ ਲੜੀ ਜਾ ਰਹੀ ਹੈ।" ਭਗਵਾਨ ਫਿਰ ਰੂਪ ਬਦਲ ਕੇ ਆਉਣਗੇ। ਅੱਜ ਦੇ ਪਾਪੀਆਂ ਨੂੰ ਵੀ ਸਜ਼ਾ ਮਿਲੇਗੀ। 

ਯੂਕਰੇਨ, ਇਸਰਾਇਲ, ਫਲਸਤੀਨ, ਗਾਜ਼ਾ ਪੱਟੀ, ਪਾਕਿਸਤਾਨ, ਅਫਗਾਨਿਸਤਾਨ........! ਇਹ ਸਾਰੀਆਂ ਜੰਗਾਂ ਉਸ ਵੱਡੇ ਕੁਰੂਕਸ਼ੇਤਰ ਦੇ ਹੀ ਫੈਲੇ ਹੋ ਰੂਪ ਹਨ। ਥਾਂ ਥਾ ਹੋ ਰਹੇ ਖੂਨ ਖਰਾਬੇ ਉੱਸੇ ਕੁਰੂਕਸ਼ੇਤਰ ਦਾ ਹੀ ਰੂਪ ਹਨ। 

ਸ਼ਰਾਬ ਅਤੇ ਹੋਰਨਾਂ ਨਸ਼ਿਆਂ ਦੇ ਕਾਰੋਬਾਰ ਵੀ ਵੱਖ ਵੱਖ ਥਾਂਵਾਂ ਤੇ ਲੜੀਆਂ ਜਾ ਰਹੀਆਂ ਜੰਗਾਂ ਦੇ ਹੀ ਹਥਿਆਰ ਹਨ। ਇਹ ਸਾਹਿਬ ਕੁਝ ਦੁਆਪਰ ਵਿੱਚ ਵੀ ਸੀ ਇਹ ਸਭ ਕੁਝ ਅੱਜ ਕਲਿਯੁਗ ਵਿੱਚ ਵੀ ਨਜ਼ਰ ਆ ਰਿਹਾ ਹੈ। ਉਦੋਂ ਧ੍ਰਿਤਰਾਸ਼ਟਰ ਨੇ ਪੁੱਤਰਮੋਹ ਵਿੱਚ ਸਭ ਕੁਝ ਤਬਾਹ ਕਰਵਾ ਦਿੱਤਾ। ਹੁਣ ਵੀ ਪੁੱਤਰ,ਮੋਹ ਵਾਲੇ ਲੀਡਰਾਂ ਦੀਆਂ ਕਾਫੀ ਮਿਸਾਲਾਂ ਮਿਲ ਜਾਣਗੀਆਂ। 

ਅੱਜ, ਸਿਰਫ਼ ਪੰਜਾਬ ਵਿੱਚ ਹੀ ਨਹੀਂ, ਸਗੋਂ ਦੇਸ਼ ਭਰ ਵਿੱਚ, ਸ਼ਰਾਬ ਅਤੇ ਨਸ਼ੇ ਦੀ ਲਤ ਪਰਿਵਾਰਾਂ ਦੀਆਂ ਜੜ੍ਹਾਂ ਨੂੰ ਕਮਜ਼ੋਰ ਕਰ ਰਹੀ ਹੈ। ਪਰਿਵਾਰਕ ਜੜ੍ਹਾਂ ਨੂੰ ਕਮਜ਼ੋਰ ਕਰਨ ਦਾ ਮਤਲਬ ਹੈ ਪੂਰੇ ਦੇਸ਼ ਅਤੇ ਸਮਾਜ ਨੂੰ ਕਮਜ਼ੋਰ ਕਰਨਾ। ਮੈਡਮ ਅਨੀਤਾ ਸ਼ਰਮਾ ਨੇ ਪੂਰੀ ਫਿਲਾਸਫੀ ਵੀ ਸਮਝਾਈ। 

ਜਦੋਂ ਕੋਈ ਮਰਦ ਸ਼ਰਾਬ ਵਿੱਚ ਡੁੱਬ ਜਾਂਦਾ ਹੈ, ਤਾਂ ਉਸਦੇ ਪਿੱਛੇ ਇੱਕ ਔਰਤ ਹੁੰਦੀ ਹੈ - ਜੋ ਆਪਣਾ ਘਰ ਸੰਭਾਲਦੀ ਹੈ, ਆਪਣੇ ਬੱਚਿਆਂ ਦੇ ਭਵਿੱਖ ਦੀ ਰੱਖਿਆ ਕਰਦੀ ਹੈ, ਅਤੇ ਖੁਦ ਦਰਦ ਸਹਿਣ ਕਰਦੇ ਹੋਏ ਵੀ ਮਜ਼ਬੂਤੀ ਨਾਲ ਖੜ੍ਹੀ ਰਹਿੰਦੀ ਹੈ। ਉਹ ਘਰ ਨੂੰ ਡਿੱਗਣ ਨਹੀਂ ਦੇਂਦੀ। ਹੁਣ ਵੀ ਨਸ਼ਿਆਂ ਦੇ ਕਾਰੋਬਾਰ ਦੇ ਖਿਲਾਫ ਅਸੀਂ ਔਰਤਾਂ ਹੀ ਮੈਦਾਨ ਵਿੱਚ ਹਾਂ। ਪਾਣੀ ਸਿਰ ਤੋਂ ਨਿਕਲ ਚੁੱਕਿਆ ਹੈ। ਵੱਡੇ ਵੱਡੇ ਵਿਦਿਅਕ ਅਦਾਰਿਆਂ ਵਿੱਚ ਕੈਰੀਅਰ ਦੇ ਨਾਮ 'ਤੇ ਸ਼ਰਾਬ ਬਣਾਉਣ ਦੀ ਟਰੇਨਿੰਗ ਦਿੱਤੀ ਜਾ ਰਹੀ ਹੈ। ਹੁਣ ਇਹੀ ਸ਼ਰਾਬ ਛੋਟੇ ਛੋਟੇ ਸ਼ਹਿਰਾਂ ਵਿੱਚ ਵੱਡੇ ਮਾਲ ਵਰਗੀਆਂ ਦੁਕਾਨਾਂ ਤੇ ਵੀ ਵੇਚੀ ਜਾਣ ਲੱਗ ਪਈ ਹੈ। 

ਹੁਣ ਹਾਲਾਤ ਜ਼ਿਆਦਾ ਗੰਭੀਰ ਹਨ ਪਰ ਲੀਡਰ ਖਾਮੋਸ਼ ਨੇ।  ਸਿਆਸੀ ਪਾਰਟੀਆਂ ਖਾਮੋਸ਼ ਹਨ। ਧਾਰਮਿਕ ਸੰਗਠਨ ਵੀ ਖਾਮੋਸ਼ ਹਨ। ਪਰ ਔਰਤਾਂ ਹੁਣ ਚੁੱਪ ਨਹੀਂ ਹਨ। ਬੇਲਣ ਬ੍ਰਿਗੇਡ ਹੁਣ ਔਰਤਾਂ ਦੀ ਹਿੰਮਤ, ਬਹਾਦਰੀ ਅਤੇ ਜਾਗਰੂਕਤਾ ਦਾ ਪ੍ਰਤੀਕ ਬਣ ਗਈ ਹੈ। ਇਹ ਮੰਚ ਹੀ ਸਭਨਾਂ ਦੀ ਇਸ ਖਾਮੋਸ਼ੀ ਨੂੰ ਬੇਨਕਾਬ ਵੀ ਕਰੇਗਾ। 

ਅਨੀਤਾ ਸ਼ਰਮਾ ਜੀ ਨੇ ਇਹ ਵੀ ਦੱਸਿਆ ਕਿ ਸ਼ਰਾਬ ਦੀ ਲਤ ਦਾ ਔਰਤਾਂ ਅਤੇ ਪਰਿਵਾਰਾਂ 'ਤੇ ਗੰਭੀਰ ਪ੍ਰਭਾਵ ਪੈਂਦਾ ਹੈ। ਇਹੀ ਕਾਰਨ ਹੈ ਕਿ ਹੁਣ ਸ਼ਰਾਬ ਦੇ ਕਾਰੋਬਾਰੀ ਔਰਤਾਂ ਨੂੰ ਵੀ ਇਸ ਦੀ ਆਦਤ ਪਾਉਣ ਦੀਆਂ ਸਾਜ਼ਿਸ਼ਾਂ ਕਰ ਰਹੇ ਹਨ। ਔਰਤਾਂ ਨੂੰ ਵੀ ਸ਼ਰਾਬ ਦੀ ਆਦਤ ਅਡਿਕਸ਼ਨ ਦੀ ਹੱਦ ਤੱਕ ਪਾਈ ਜਾ ਰਹੀ ਹੈ। ਬਹੁਤ ਸਾਰੀਆਂ ਔਰਤਾਂ ਇਸ ਸਾਜ਼ਿਸ਼ ਅਧੀਨ ਹੀ ਸ਼ਰਾਬ ਸੰਬੰਧੀ ਆਪਣੇ ਪਤੀ, ਪਿਤਾ ਜਾਂ ਪੁੱਤਰ ਨੂੰ ਟੋਕਾ ਟੋਕੀ ਨਹੀਂ ਕਰਦੀਆਂ। 

ਨਤੀਜਾ ਇਹ ਹੋਇਆ ਕਿ ਪੁਰਸ਼ਾਂ ਦੀ ਗਿਣਤੀ ਵੀ ਸ਼ਰਾਬ ਪੀਣ ਦੇ ਮਾਮਲੇ ਵਿੱਚ ਹੋਰ ਵਧਣ ਲੱਗ ਪਈ। ਰਾਸ਼ਟਰੀ ਪਰਿਵਾਰਕ ਸਿਹਤ ਸਰਵੇਖਣ (NFHS-5) ਦੇ ਅਨੁਸਾਰ, ਪੰਜਾਬ ਵਿੱਚ ਲਗਭਗ 29% ਮਰਦ ਨਿਯਮਿਤ ਤੌਰ 'ਤੇ ਸ਼ਰਾਬ ਪੀਂਦੇ ਹਨ, ਜਿਨ੍ਹਾਂ ਵਿੱਚੋਂ 7% ਜ਼ਿਆਦਾ ਸ਼ਰਾਬ ਪੀਂਦੇ ਹਨ। ਜਿਸ ਨਾਲ ਘਰਾਂ ਵਿਚ ਝਗੜੇ ਵੀ ਵਧਣ ਲੱਗ ਪਏ ਹਨ। 

ਵਿਸ਼ਵ ਸਿਹਤ ਸੰਗਠਨ (WHO) ਦੀ ਰਿਪੋਰਟ ਦੇ ਅਨੁਸਾਰ, ਉਨ੍ਹਾਂ ਖੇਤਰਾਂ ਵਿੱਚ ਘਰੇਲੂ ਹਿੰਸਾ 65% ਵਧਦੀ ਹੈ ਜਿੱਥੇ ਮਰਦ ਸ਼ਰਾਬ ਪੀਂਦੇ ਹਨ।

ਪੰਜਾਬ ਵਿੱਚ ਸਥਿਤੀ ਹੋਰ ਵੀ ਚਿੰਤਾਜਨਕ ਹੈ:

ਹਰ ਤੀਜੀ ਔਰਤ ਸ਼ਰਾਬ- ਜਾਂ ਨਸ਼ੇ ਨਾਲ ਸਬੰਧਤ ਘਰੇਲੂ ਹਿੰਸਾ ਦਾ ਸ਼ਿਕਾਰ ਹੈ।

ਇੱਕ ਪਰਿਵਾਰ ਦੀ ਆਮਦਨ ਦਾ 20-25% ਸ਼ਰਾਬ 'ਤੇ ਖਰਚ ਹੁੰਦਾ ਹੈ।

ਪੇਂਡੂ ਔਰਤਾਂ ਦੋਹਰੀ ਡਿਊਟੀ ਕਰਦੀਆਂ ਹਨ—ਖੇਤਾਂ ਵਿੱਚ ਕੰਮ ਕਰਨਾ ਅਤੇ ਘਰ ਦਾ ਕੰਮ ਚਲਾਉਣਾ।

ਸਥਿਤੀ ਪਹਿਲਾਂ ਵੀ ਵਿਗੜ ਗਈ ਸੀ। ਉਦੋਂ ਬੇਲਣ ਬ੍ਰਿਗੇਡ ਦਾ ਜਨਮ ਹੋਇਆ ਸੀ:

ਬੇਲਣ ਬ੍ਰਿਗੇਡ ਦਾ ਜਨਮ ਉਸ ਸਮੇਂ ਹੋਇਆ ਸੀ ਜਦੋਂ ਔਰਤਾਂ ਨੇ ਕਿਹਾ ਸੀ, "ਬਸ ਬਹੁਤ ਹੋ ਗਿਆ।"

ਬੇਲਣ ਬ੍ਰਿਗੇਡ, ਜਿਸਦਾ ਨਿਸ਼ਾਨ ਉਹੀ ਬੇਲਣ ਜੋ ਕਦੇ ਰਸੋਈ ਦਾ ਪ੍ਰਤੀਕ ਹੁੰਦਾ ਸੀ, ਹੁਣ ਔਰਤਾਂ ਦੀ ਸ਼ਕਤੀ, ਸਵੈ-ਮਾਣ ਅਤੇ ਸੁਰੱਖਿਆ ਦਾ ਪ੍ਰਤੀਕ ਬਣ ਗਿਆ ਹੈ।

ਨਵਕਿਰਨ ਮਹਿਲਾ ਭਲਾਈ ਐਸੋਸੀਏਸ਼ਨ ਦੇ ਸਹਿਯੋਗ ਨਾਲ,

ਨਵਕਿਰਨ ਮਹਿਲਾ ਭਲਾਈ ਐਸੋਸੀਏਸ਼ਨ ਦੇ ਸਮਰਥਨ ਨਾਲ, ਹਜ਼ਾਰਾਂ ਔਰਤਾਂ ਇਸ ਅੰਦੋਲਨ ਵਿੱਚ ਸ਼ਾਮਲ ਹੋਈਆਂ ਹਨ - ਘਰੇਲੂ ਔਰਤਾਂ, ਅਧਿਆਪਕਾਵਾਂ, ਸਮਾਜ ਸੇਵਕਾਂ ਅਤੇ ਨੌਜਵਾਨ ਔਰਤਾਂ।

ਸਾਡਾ ਉਦੇਸ਼:

ਮਰਦਾਂ ਨੂੰ ਨਸ਼ੇ ਤੋਂ ਮੁਕਤ ਕਰਨਾ, ਔਰਤਾਂ ਨੂੰ ਸੁਰੱਖਿਆ ਅਤੇ ਸਵੈ-ਨਿਰਭਰਤਾ ਪ੍ਰਦਾਨ ਕਰਨਾ, ਅਤੇ ਸਮਾਜ ਵਿੱਚ ਨਸ਼ਾ ਮੁਕਤ ਵਾਤਾਵਰਣ ਬਣਾਉਣਾ।

ਜਦੋਂ ਕੋਈ ਮਰਦ ਡਿੱਗਦਾ ਹੈ, ਤਾਂ ਇੱਕ ਔਰਤ ਉੱਠਦੀ ਹੈ।

ਜਦੋਂ ਕੋਈ ਮਰਦ ਸ਼ਰਾਬ ਜਾਂ ਨਸ਼ੇ ਦੀ ਲਤ ਵਿੱਚ ਪੈ ਜਾਂਦਾ ਹੈ, ਤਾਂ ਇੱਕ ਔਰਤ ਘਰ ਦੀ ਰੀੜ੍ਹ ਦੀ ਹੱਡੀ ਬਣ ਜਾਂਦੀ ਹੈ।

ਉਹ ਬੱਚਿਆਂ ਦੀ ਸਿੱਖਿਆ ਜਾਰੀ ਰੱਖਦੀ ਹੈ।

ਉਹ ਘਰ ਦੀ ਵਿੱਤੀ ਜ਼ਿੰਮੇਵਾਰੀ ਲੈਂਦੀ ਹੈ।

ਕਈ ਵਾਰ, ਉਹ ਛੋਟੇ ਕਾਰੋਬਾਰ ਸ਼ੁਰੂ ਕਰਦੀ ਹੈ ਅਤੇ ਪਰਿਵਾਰ ਦਾ ਸਮਰਥਨ ਕਰਦੀ ਹੈ।

ਅਤੇ ਸਭ ਤੋਂ ਵੱਧ,ਕੇ ਵੱਡੀ ਗੱਲ ਇਹ ਕਿ ਉਹ ਕਦੇ ਹਾਰ ਨਹੀਂ ਮੰਨਦੀ।

ਬੇਲਣ ਬ੍ਰਿਗੇਡ ਹਰ ਅਜਿਹੀ ਔਰਤ ਦੀ ਸ਼ਕਤੀ ਨੂੰ ਸਲਾਮ ਕਰਦੀ ਹੈ - ਜੋ ਦਰਦ ਨੂੰ ਤਾਕਤ ਵਿੱਚ ਬਦਲ ਦਿੰਦੀ ਹੈ।

ਸਾਡਾ ਕੰਮ ਅਤੇ ਮੁਹਿੰਮਾਂ:

1. ਜਾਗਰੂਕਤਾ ਮੁਹਿੰਮਾਂ—ਪਿੰਡਾਂ, ਸਕੂਲਾਂ ਅਤੇ ਸ਼ਹਿਰਾਂ ਵਿੱਚ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਰੈਲੀਆਂ ਅਤੇ ਸੰਵਾਦ।

2. ਪੁਨਰਵਾਸ ਸਹਾਇਤਾ- ਸ਼ਰਾਬੀ ਪੁਰਸ਼ਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਨਾਲ ਜੋੜਨਾ।

3. ਕਾਨੂੰਨੀ ਅਤੇ ਮਾਨਸਿਕ ਸਹਾਇਤਾ- ਔਰਤਾਂ ਨੂੰ ਸ਼ਿਕਾਇਤਾਂ, ਹੈਲਪਲਾਈਨਾਂ ਅਤੇ ਆਤਮ-ਵਿਸ਼ਵਾਸ ਲਈ ਸਰੋਤ ਪ੍ਰਦਾਨ ਕਰਨਾ।

4. ਆਰਥਿਕ ਸਸ਼ਕਤੀਕਰਨ- ਸਿਲਾਈ, ਕਲਾ ਅਤੇ ਉੱਦਮਤਾ ਵਿੱਚ ਸਿਖਲਾਈ ਦੇ ਕੇ ਔਰਤਾਂ ਨੂੰ ਸਸ਼ਕਤ ਬਣਾਉਣਾ।

ਇਹ ਧਿਆਨ ਦੇਣ ਯੋਗ ਹੈ ਕਿ ਕਈ ਸਾਲ ਪਹਿਲਾਂ, ਔਰਤਾਂ ਨੂੰ ਇਲੈਕਟ੍ਰਿਕ ਆਟੋ-ਰਿਕਸ਼ਾ ਪ੍ਰਦਾਨ ਕੀਤੇ ਗਏ ਸਨ ਤਾਂ ਜੋ ਉਹ ਸਵੈ-ਨਿਰਭਰ ਬਣ ਸਕਣ। ਨਤੀਜੇ ਸਕਾਰਾਤਮਕ ਸਨ। ਬਹੁਤ ਸਾਰੇ ਪਰਿਵਾਰ ਵਿੱਤੀ ਤੌਰ 'ਤੇ ਸਸ਼ਕਤ ਹੋ ਗਏ। ਉਨ੍ਹਾਂ ਦੀਆਂ ਪਰਿਵਾਰਕ ਚਿੰਤਾਵਾਂ ਦੇ ਅੰਤ ਦੇ ਨਾਲ, ਬਹੁਤ ਸਾਰੇ ਲੋਕਾਂ ਨੇ ਦੇਸ਼ ਲਈ ਆਪਣੀਆਂ ਚਿੰਤਾਵਾਂ ਵੀ ਗੁਆ ਦਿੱਤੀਆਂ। ਅੰਤ ਵਿੱਚ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਲਹਿਰ ਕਮਜ਼ੋਰ ਪੈ ਗਈ। ਹਰ ਕਿਸੇ ਕੋਲ ਉਹ ਸਮਰਪਣ ਅਤੇ ਵਚਨਬੱਧਤਾ ਨਹੀਂ ਹੁੰਦੀ ਜੋ ਅਨੀਤਾ ਸ਼ਰਮਾ ਕੋਲ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਲੜਾਈ ਵਿੱਚ ਹੁੰਦੀ ਹੈ। ਉਸਦਾ ਪਤੀ, ਸ਼੍ਰੀਪਾਲ ਸ਼ਰਮਾ ਹਮੇਸ਼ਾ ਉਸਦਾ ਸਮਰਥਨ ਕਰਦਾ ਹੈ। ਉਸਨੂੰ ਐਂਕਰਿੰਗ, ਫੋਟੋਗ੍ਰਾਫੀ ਅਤੇ ਡਰਾਈਵਿੰਗ ਵਿੱਚ ਵਿਸ਼ੇਸ਼ ਮੁਹਾਰਤ ਹੈ। ਉਸਨੂੰ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੇ ਰਸਤੇ ਅਤੇ ਰਸਤੇ ਯਾਦ ਹਨ। ਉਹ ਇੱਕ ਬਹੁਤ ਵਧੀਆ ਗਾਇਕ ਵੀ ਹੈ, ਜਿਸ ਕੋਲ ਉਚਾਰਨ ਅਤੇ ਸਾਹ ਲੈਣ ਦੀ ਮਜ਼ਬੂਤ ​​ਮੁਹਾਰਤ ਹੈ।

ਕਈ ਸਾਲ ਪਹਿਲਾਂ ਛੇੜੀ ਗਈ ਨਸ਼ੇ ਵਿਰੁੱਧ ਇਸ ਜੰਗ ਦੇ ਬਹੁਤ ਸਾਰੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ।

ਬਦਲਾਅ ਦੀਆਂ ਆਵਾਜ਼ਾਂ ਵੀ ਉੱਭਰ ਕੇ ਸਾਹਮਣੇ ਆਈਆਂ ਹਨ:


> “ਜਦੋਂ ਮੇਰੇ ਪਤੀ ਨੇ ਸ਼ਰਾਬ ਪੀਣੀ ਛੱਡ ਦਿੱਤੀ, ਤਾਂ ਸਾਡੇ ਬੱਚੇ ਦੁਬਾਰਾ ਸੁਪਨੇ ਦੇਖਣ ਲੱਗ ਪਏ। ਰੋਲਿੰਗ ਪਿੰਨ ਬ੍ਰਿਗੇਡ ਨੇ ਮੈਨੂੰ ਹਿੰਮਤ ਦਿੱਤੀ।” ---ਮਨਜੀਤ ਕੌਰ, ਲੁਧਿਆਣਾ


> “ਅਸੀਂ ਨਸ਼ੇ ਨਾਲ ਲੜ ਰਹੇ ਹਾਂ, ਮਰਦਾਂ ਨਾਲ ਨਹੀਂ। ਕਿਉਂਕਿ ਹਰ ਸ਼ਰਾਬੀ ਆਦਮੀ ਦੇ ਪਿੱਛੇ ਇੱਕ ਔਰਤ ਹੁੰਦੀ ਹੈ ਜੋ ਆਪਣੇ ਪਰਿਵਾਰ ਨੂੰ ਬਚਾਉਣਾ ਚਾਹੁੰਦੀ ਹੈ।” ---ਅਨੀਤਾ ਸ਼ਰਮਾ, ਸੰਸਥਾਪਕ--------

ਅੱਗੇ ਦਾ ਰਾਹ

ਬੇਲਣ ਬ੍ਰਿਗੇਡ ਸਿਰਫ਼ ਇੱਕ ਮੁਹਿੰਮ ਨਹੀਂ ਹੈ, ਇਹ ਇੱਕ ਸਮਾਜਿਕ ਕ੍ਰਾਂਤੀ ਹੈ।

ਹਰ ਔਰਤ ਦੀ ਆਵਾਜ਼ ਇੱਕ ਘਰ ਨੂੰ ਬਚਾਉਂਦੀ ਹੈ।

ਹਰ ਆਦਮੀ ਦੀ ਜਾਗਰੂਕਤਾ ਇੱਕ ਨਵੀਂ ਪੀੜ੍ਹੀ ਨੂੰ ਜਨਮ ਦਿੰਦੀ ਹੈ।

ਮਿਲ ਕੇ, ਅਸੀਂ ਪੰਜਾਬ ਨੂੰ ਨਸ਼ਾ ਮੁਕਤ, ਸੁਰੱਖਿਅਤ ਅਤੇ ਸਸ਼ਕਤ ਬਣਾ ਸਕਦੇ ਹਾਂ।

ਸਾਡੇ ਨਾਲ ਜੁੜੋ:

ਜੇ ਤੁਸੀਂ ਵੀ ਇਸ ਬਦਲਾਅ ਦਾ ਹਿੱਸਾ ਬਣਨਾ ਚਾਹੁੰਦੇ ਹੋ---

ਬੇਲਣ ਬ੍ਰਿਗੇਡ ਵਿੱਚ ਸ਼ਾਮਲ ਹੋਵੋ।

ਤੁਹਾਡੇ ਹੱਥ ਵਿੱਚ ਬੇਲਣ ਸਿਰਫ਼ ਰਸੋਈ ਦਾ ਸੰਦ ਨਹੀਂ ਹੈ,

ਪਰ ਸਮਾਜਿਕ ਜਾਗਰੂਕਤਾ ਅਤੇ ਮਹਿਲਾ ਸਸ਼ਕਤੀਕਰਨ ਦਾ ਪ੍ਰਤੀਕ ਹੈ।

ਤੁਸੀਂ ਆਪਣੀ ਇਸ ਮੁਸੀਬਤ ਵਿੱਚ ਇਕੱਲੇ ਨਹੀਂ ਹੋ...! ਕਿਸੇ ਵੀ ਮੁਸ਼ਕਲ ਨੂੰ ਆਪਣੀ ਮਜਬੂਰੀ ਨਾ ਬਣਨ ਦਿਓ...!

📞 ਹੈਲਪਲਾਈਨ: 9417423238

#BelanBrigade #Mahilashakti  #NashaMuktPunjab

#Aneeta Sharma 

#NavkiranWomenWelfare

Tuesday, June 17, 2025

ਬੇਲਣ ਬ੍ਰਿਗੇਡ ਨੇ ਫਿਰ ਅਪਣਾਇਆ ਆਪਣਾ ਪੁਰਾਣਾ ਪੈਂਤੜਾ

From Belan Brigade on Tuesday 17th June 2025 at 14:30 Regarding Nashabandi 

ਉਮੀਦਵਾਰਾਂ ਨੂੰ ਹੀ ਕਿਹਾ ਕਿ ਸਰਕਾਰੀ ਸ਼ਰਾਬ 'ਤੇ ਪਾਬੰਦੀ ਦਾ ਵਾਅਦਾ ਕਰੋ-ਬੇਲਨ ਬ੍ਰਿਗੇਡ


ਲੁਧਿਆਣਾ
: 17 ਜੂਨ 2025: (ਕਾਰਤਿਕਾ ਕਲਿਆਣੀ ਸਿੰਘ//ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::
ਜਦੋਂ ਪਤਾ ਹੋਵੇ ਸੀਨਿਆਂ 'ਚ ਛੇਕ ਹੋਣਗੇ!
ਉਦੋਂ ਜੰਗ ਵਿੱਚ ਜਾਣ ਵਾਲੇ ਆਮ ਨਹੀਂਓ ਹੁੰਦੇ...!
ਜਦੋਂ ਪਤਾ ਹੋਵੇ ਨ੍ਹੇਰੀਆਂ ਤੂਫ਼ਾਨ ਆਉਣਗੇ;
ਉਦੋਂ ਦੀਵੇ ਵੀ ਜਗਾਉਣ ਵਾਲੇ ਆਮ ਨਹੀਂਓਂ ਹੁੰਦੇ....!

ਹੁਣ ਫੈਸਲਾ ਤੁਸੀਂ ਕਰਨਾ ਹੈ ਕਿ ਨਸ਼ਿਆਂ ਦੀਆਂ ਹਨੇਰੀਆਂ ਨਾਲ ਟੱਕਰ ਲੈਣ ਲਈ ਤੁਰੇ ਇਸ ਜਾਂਬਾਜ਼ ਕਾਫ਼ਿਲੇ ਦਾ ਸਾਥ ਦੇਣਾ ਹੈ ਜਾਂ ਨਹੀਂ ਦੇਣਾ? ਇਹ ਤੁਸੀਂ ਦੇਖਣਾ ਹੈ ਕਿ ਕਿੰਨੇ ਵੱਡੇ ਖਤਰੇ ਉਠਾ ਕੇ ਸਮਾਜ ਦੀ ਨਵ ਉਸਾਰੀ ਲਈ ਨਿਕਲਿਆ ਇਹ ਕਾਫ਼ਿਲਾ ਪੂਰੇ ਸਮਾਜ ਲਈ ਕਿੰਨਾ ਮਹੱਤਵਪੂਰਨ ਹੈ? ਇਹ ਤੁਸੀਂ ਆਪਣੇ ਆਪ ਕੋਲੋਂ ਪੁੱਛਣਾ ਹੈ ਕਿ ਤੁਹਾਡਾ ਇਸ ਮੁੱਦੇ 'ਤੇ ਕੋਈ ਫਰਜ਼ ਬਣਦਾ ਹੈ ਜਾਂ ਨਹੀਂ ਬਣਦਾ.....?

ਇਹ ਉਹੀ ਸੰਘਰਸ਼ ਹੈ ਜਿਸ ਨੂੰ ਦਹਾਕਿਆਂ ਪਹਿਲਾਂ ਅਨੀਤਾ ਸ਼ਰਮਾ ਨੇ ਆਪਣੀਆਂ ਕੁਝ ਕੁ ਸਾਥਣਾਂ ਨਾਲ ਸ਼ੁਰੂ ਕੀਤਾ ਸੀ। ਸਕੂਲ ਪੜ੍ਹਦੀਆਂ ਆਪਣੀਆਂ ਦੋਹਾਂ ਨਿੱਕੀਆਂ ਨਿੱਕੀਆਂ ਧੀਆਂ ਨੂੰ ਘਰ ਵਿੱਚ ਤਾੜ ਕੇ ਬਾਹਰੋਂ ਤਾਲਾ ਮਾਰਨਾ ਅਤੇ ਖੁਦ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਲੇ ਮਿਸ਼ਨ 'ਤੇ ਨਿਕਲਣਾ ਆਸਾਨ ਤਾਂ ਨਹੀਂ ਸੀ!

ਨਸ਼ਿਆਂ ਦੇ ਸਮਗਲਰ ਅਤੇ ਨਸ਼ਿਆਂ ਦੇ ਵਪਾਰੀ ਕੁਝ ਵੀ ਅਣਹੋਣੀ ਕਰ ਸਕਦੇ ਸਨ। ਰਾਏਕੋਟ ਵਾਲੇ ਪ੍ਰਸਿੱਧ ਬੈਨਰਜੀ ਪਰਿਵਾਰ ਦੇ ਇਕਲੌਤੇ ਨੌਜਵਾਨ ਦਾ ਉਹਨਾਂ ਰੋਜ਼ ਗਾਰਡਨ ਨੇੜੇ ਕਤਲ ਕਰ ਵੀ ਦਿੱਤਾ ਸੀ। ਕਹਾਣੀ ਬਣਾ ਦਿੱਤੀ ਗਈ ਸੀ ਓਵਰ ਡੋਜ਼ ਵਾਲੀ! ਅਜਿਹੇ ਹੋਰ ਮਾਮਲੇ ਵੀ ਇੰਟਰਨੈਟ ਤੇ ਲਭ ਸਕਦੇ ਹਨ। 

ਅੱਜ ਵੀ ਯਾਦ ਹੈ ਕਿ ਉਦੋਂ ਸਰਦੀਆਂ ਦੇ ਦਿਨ ਸ਼ੁਰੂ ਹੋ ਚੁੱਕੇ ਸਨ ਅਤੇ ਥਾਣਿਆਂ ਸਾਹਮਣੇ ਧਰਨੇ ਦੇਂਦਿਆਂ ਰਾਤ ਦਾ ਹਨੇਰਾ ਬਹੁਤ ਸੰਘਣਾ ਹੋ ਜਾਂਦਾ ਸੀ। ਅਨੀਤਾ ਸ਼ਰਮਾ ਦੇ ਪਤੀ ਇਸ ਮਿਸ਼ਨ ਲਈ ਪ੍ਰਤੀਬੱਧ ਹੋ ਕੇ ਕੈਮਰੇ ਦੀ ਜ਼ਿੰਮੇਵਾਰੀ ਵੀ ਨਿਭਾਉਂਦੇ ਅਤੇ ਕਾਰ ਦੀ ਡਰਾਈਵਿੰਗ ਵੀ ਸੰਭਾਲਦੇ। ਕਾਫ਼ਿਲੇ ਵਿੱਚ ਦੋਗਲੇ ਲੋਕ ਵੀ ਸਨ। ਇਧਰਲੀਆਂ ਖਬਰਾਬ ਓਧਰ ਪਹੁੰਚਾਉਣ ਵਾਲੇ ਵੀ ਸਨ।  ਸਵਾਰਥੀ ਲੋਕ ਵੀ ਸਨ। ਮੌਕਾਪ੍ਰਸਤ ਵੀ ਸਨ। ਪਰ ਇਹ ਕਾਫ਼ਿਲਾ ਸਭਨਾਂ ਤੇ ਨਜ਼ਰ ਰੱਖਦਾ ਹੋਇਆ ਚੱਲਦਾ ਰਿਹਾ। ਬੜਾ ਸੁਚੇਤ ਹੋ ਕੇ ਅਗਲੀਆਂ ਮੰਜ਼ਿਲਾਂ ਤੇਬਾਪੜਨ ਦੀ ਯੋਜਨਾ ਬਣਾ ਰਿਹਾ ਸੀ। 

ਇਕ ਦਿਨ ਪੰਜਾਬੀ ਭਵਨ ਅਤੇ ਗੁਰੂਨਾਨਕ ਭਵਨ ਦੇ ਦਰਮਿਆਨ ਬਣੀ ਪਾਰਕਿੰਗ 'ਤੇ  ਅਚਾਨਕ ਮਿਲੇ ਜਨਾਬ ਬਲਕੌਰ ਸਿੰਘ ਗਿੱਲ। ਬਹੁਤ ਪੜ੍ਹੇ ਲਿਖੇ ਅਤੇ ਬੜੇ ਹੀ ਸਾਦਗੀ ਪਸੰਦ। ਉਹ ਅਨੀਤਾ ਸ਼ਰਮਾ ਦੇ ਸਿਰ;ਤੇ ਬਜ਼ੁਰਗਾਂ ਵਾਲਾ ਹੱਥ ਰੱਖ ਕੇ ਆਖਣ ਲੱਗੇ ਸ਼ਰਾਬ ਦਾ ਕਾਰੋਬਾਰ ਅਤੇ ਨਸ਼ਿਆਂ ਦੇ ਧੰਦੇ ਸ਼ਰੀਫ ਲੋਕ ਨਹੀਂ ਕਰਦੇ। ਇਹ ਲੋਕ ਆਪਣੇ ਰਸਤੇ ਵਿਚ ਆਉਣ ਵਾਲੇ ਕਿਸੇ ਨੂੰ ਵੀ ਰਸਤੇ ਵਿੱਚੋਂ ਹਟਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਸ ਲਈ ਜਰਾ ਸੰਭਲ ਕੇ। ਉਦੋਂ ਆਮ ਤੌਰ 'ਤੇ ਨਾਅਰੇ ਮਾਰਨ ਵਾਲੇ ਸਭ ਤੋਂ ਪਹਿਲਾਂ ਦੌੜ ਜਾਂਦੇ ਹਨ। ਬਲਕੌਰ ਗਿੱਲ ਹੁਰਾਂ ਦੀ ਇਸ ਚੇਤਾਵਨੀ ਬਾਰੇ ਕਿਸੇ ਦਿਨ ਵੱਖਰੀ ਪੋਸਟ ਵੀ ਲਿਖੀ ਜਾਵੇਗੀ ਪਰ ਇਹ ਚੇਤਾਵਨੀ ਹੈ ਤਾਂ ਹਕੀਕਤ ਦੀ ਤਸਵੀਰ। ਕਿਸੇ ਹੋਰ ਨੇ ਤਾਂ ਸਾਵਧਾਨ ਵੀ ਨਹੀਂ ਕੀਤਾ। ਕੀ ਸਮਾਜ ਨੂੰ ਅਨੀਤਾ ਸ਼ਰਮਾ ਅਤੇ ਇਸ ਕਾਫ਼ਿਲੇ ਲਈ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਨਹੀਂ ਕਰਨੀ ਚਾਹੀਦੀ? ਕੀ ਅਸੀਂ ਕਿਸੇ ਅਣਹੋਣੀ ਦੇ ਤਮਾਸ਼ੇ ਦੀ ਉਡੀਕ ਵਿੱਚ ਬੈਠੇ ਰਹਾਂਗੇ?

ਹੁਣ ਸੁੱਖ ਨਾਲ ਇਸ ਸ਼ਰਮਾ ਪਰਿਵਾਰ ਦੀਆਂ ਇਹ ਦੋਵੇਂ ਧੀਆਂ ਵੱਡੀਆਂ ਹੋ ਗਈਆਂ ਹਨ ਅਤੇ ਆਪਣੀ ਸੁਰੱਖਿਆ ਕਰਨਾ ਵੀ ਚੰਗੀ ਤਰ੍ਹਾਂ ਜਾਣਦੀਆਂ ਹਨ ਪਰ ਉਦੋਂ ਤਾਂ ਹਾਲਾਤ ਬਿਲਕੁਲ ਹੀ ਹੋਰ ਸਨ।  ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਜਾਦੂ ਨੂੰ ਜਗਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਪ੍ਰਸਿੱਧ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਬੇਲਣ ਬ੍ਰਿਗੇਡ ਦੇ ਮਿਸ਼ਨ ਅਤੇ ਮਕਸਦ ਨਾਲ ਬੜੀ ਜੋਸ਼ੀਲੀ ਸਹਿਮਤੀ ਵੀ ਜਤਾਈ ਸੀ। 

ਤਕਰੀਬਨ ਸਾਰੀਆਂ ਹੀ ਸਿਆਸੀ ਪਾਰਟੀਆਂ ਵੀ ਇਸ ਮਕਸਦ ਲਈ ਬਾਹਰਮੁਖੀ ਤੌਰ 'ਤੇ ਸਹਿਮਤ ਸਨ। ਇਹਨਾਂ ਗੱਲਾਂ ਦੇ ਗਵਾਹ ਰਹੇ ਬਹੁਤ ਸਾਰੇ ਸਿਆਸੀ ਆਗੂ ਅੱਜ ਵੀ ਮੌਜੂਦ ਹਨ। ਬਲਬੀਰ ਅੱਗਰਵਾਲ, ਸਤਪਾਲ ਸ਼ਰਮਾ, ਮਨਵਿੰਦਰ ਸਿੰਘ ਗਿਆਸਪੁਰਾ ਵਰਗੇ ਲੀਡਰ ਜਮਾਲਪੁਰ ਇਲਾਕੇ ਵਿੱਚ ਵਿੱਚ ਹੁੰਦੀਆਂ ਰਹੀਆਂ ਨੁੱਕੜ ਬੈਠਕਾਂ ਵਿੱਚ ਵੀ ਸ਼ਾਮਲ ਰਹੇ। 

ਰੰਗਰੂਪ  ਬਦਲ ਕੇ ਕਿਸੇ ਨ ਕਿਸੇ ਬਹਾਨੇ ਧਮਕੀਆਂ ਵੀ ਮਿਲਦੀਆਂ ਰਹੀਆਂ। ਫਿਰ ਵੀ ਅਨੀਤਾ ਸ਼ਰਮਾ ਬੇਖੌਫ ਰਹੀ। ਨਸ਼ਾ ਮੁਕਤ ਪੰਜਾਬ ਦਾ ਸੁਪਨਾ ਉਸਦਾ ਜਨੂੰਨ ਬਣ ਗਿਆ ਸੀ। ਕਾਂਗਰਸ ਦੀ ਲੀਡਰ ਸਤਿੰਦਰ ਬਿੱਟੀ ਵੀ ਬਹੁਤ ਪ੍ਰਭਾਵਿਤ ਹੋਇਆ ਅਤੇ ਖੁੱਲ੍ਹ ਕੇ ਇਸ ਕਾਫ਼ਿਲੇ ਦੀ ਪਿੱਠ 'ਤੇ ਆ ਗਈ ਸੀ। ਕਾਂਗਰਸ ਪਾਰਟੀ ਦੀ ਸਰਗਰਮ ਮਹਿਲਾ ਲੀਡਰ ਸਤਿੰਦਰ ਬਿੱਟੀ ਦੀਆਂ ਬਹੁਤ ਸਾਰੀਆਂ ਵਰਕਰਾਂ ਨੂੰ ਵੀ ਇਸ ਮਿਸ਼ਨ ਦੀ ਬਹੁਤ ਖੁਸ਼ੀ ਹੋਈ ਸੀ। ਰਹੀ ਗੱਲ ਬਾਕੀਆਂ ਦੀ ਉਹਨਾਂ ਦੀ ਚਰਚਾ ਛੇਤੀ ਹੀ ਕਿਸੇ ਵੱਖਰੀ ਪੋਸਟ ਵਿੱਚ ਕੀਤੀ ਜਾਏਗੀ ਕਿਓਂਕਿ ਅਜਿਹੇ ਲੋਕ ਵੀ ਹਰ ਮਿਸ਼ਨ ਵਿੱਚ ਆ ਹੀ ਜਾਂਦੇ ਹਨ। 
 
ਸਨਅਤਕਾਰ ਮੇਵਾ ਸਿੰਘ ਕੁਲਾਰ ਅਤੇ ਪੱਤਰਕਾਰੀ ਤੋਂ ਸਿਆਸਤ ਵਿੱਚ ਆਏ ਸੁਸ਼ੀਲ ਮਲਹੋਤਰਾ ਵੀ ਇਸ ਕਾਫ਼ਿਲੇ ਦੇ ਨਾਲ ਜੁੜੇ ਰਹੇ। ਫਿਰੋਜ਼ਪੁਰ ਰੋਡ ਤੇ ਸਥਿੱਤ ਹੋਟਲ ਲੀ ਬੈਰੋਨ ਸਮੇਤ ਕਈਆਂ ਥਾਂਵਾਂ ਤੇ ਖੁਲ੍ਹੀਆਂ ਬੈਠਕਾਂ ਬੜੀ ਵੱਡੀ ਪੱਧਰ ਤੇ ਵੀ ਹੋਈਆਂ। ਕਾਫ਼ਿਲੇ ਵੀ ਲੰਮੇ ਰੂਟਾਂ ਤੇ ਚੱਲਦੇ ਰਹੇ। ਅਯਾਲੀ ਨੇੜੇ ਐਡਵੋਕੇਟ ਐਚ ਐਸ ਫੂਲਕਾ ਦੇ ਚੋਣ ਦਫਤਰ ਵੀ ਇਹਨਾਂ ਸਰਗਰਮੀਆਂ ਦੇ ਕੇਂਦਰ ਰਹੇ। ਬੜਾ ਜ਼ੋਰ ਪਾ ਕੇ ਬੇਲਣ ਬ੍ਰਿਗੇਡ ਕਾਫ਼ਿਲੇ ਨੂੰ ਉਥੇ ਲੰਗਰ ਪਾਣੀ ਵੀ ਛਕਾਇਆ ਜਾਂਦਾ ਸੀ ਅਤੇ ਸਾਥ ਦੇਣ ਦਾ ਵਾਅਦਾ ਵੀ ਦੁਹਰਾਇਆ ਜਾਂਦਾ ਸੀ। ਮਨਪ੍ਰੀਤ ਅਯਾਲੀ ਵੀ ਇਸ ਪੱਖੋਂ ਪਿਛੇ ਨਹੀਂ ਸਨ। 

ਸ਼ਹਿਰੀ ਹਲਕਿਆਂ ਵਿੱਚ ਮਦਨਲਾਲ ਬੱਗਾ ਅਤੇ ਕਈ ਹੋਰ ਲੀਡਰ ਵੀ ਇਸ ਕਾਫ਼ਿਲੇ ਦਾ ਸਾਥ ਦੇਂਦੇ ਰਹੇ। ਚੌੜੇ ਬਾਜ਼ਾਰ ਵਿੱਚ ਬਹੁਤ ਸਾਰੇ ਦੁਕਾਨਦਾਰ ਇਸ ਕਾਫ਼ਿਲੇ ਦਾ ਰਸਤਾ ਬੜੇ ਪਿਆਰ ਅਤੇ ਸਤਿਕਾਰ ਨਾਲ ਰੋਕ ਰੋਕ ਚਾਹ ਪਾਣੀ ਛਕਾਉਂਦੇ ਸਨ। ਸੁੰਦਰ ਨਗਰ ਅਤੇ ਮੁੰਡੀਆਂ ਇਲਾਕੇ ਦੀਆਂ ਕਈ ਔਰਤਾਂ ਵੀ ਸਰਗਰਮੀ ਨਾਲ ਸਾਥ ਦੇਂਦੀਆਂ ਸਨ। ਨਸ਼ੇ ਦੇ ਖਿਲਾਫ ਇਹ ਜਨ-ਤੂਫ਼ਾਨ ਖੜਾ ਕਰਨਾ ਸੌਖਾ ਤਾਂ ਨਹੀਂ ਸੀ। ਪਰ ਸਮਾਜ ਨੇ ਕੀ ਹੁੰਗਾਰਾ ਭਰਿਆ? ਇਹ ਨੇਕ ਮਿਸ਼ਨ ਪੂਰੀ ਤਰ੍ਹਾਂ ਸਫਲ ਕਿਓਂ ਨਾ ਹੋਇਆ? ਫਿਰ ਵੀ ਅਨੀਤਾ ਸ਼ਰਮਾ ਨੇ ਹਰ ਨਹੀਂ ਮੰਨੀ। 

ਜ਼ਿੰਦਗੀ ਵਿੱਚ ਉਮਰ ਦਾ ਇੱਕ ਸੁਨਹਿਰੀ ਦੌਰ ਹੁੰਦਾ ਹੈ ਜਦੋਂ ਤਨ ਮਨ ਦੋਵੇਂ ਤਕੜੇ ਹੁੰਦੇ ਹਨ। ਪਹਾੜ ਚੀਰਨਾ ਵੀ ਮੁਸ਼ਕਲ ਨਹੀਂ ਲੱਗਦਾ ,ਸਮੁੰਦਰ ਪਾਰ ਕਰਨਾ ਵੀ ਖੇਡ ਲਗਦਾ ਹੈ। ਅਨੀਤਾ ਸ਼ਰਮਾ ਨੇ ਉਹ ਸਾਰਾ ਸੁਨਹਿਰੀ ਸਮਾਂ ਇਸ ਮਿਸ਼ਨ 'ਤੇ ਲਗਾ ਦਿੱਤਾ। ਕੀ ਸਾਡਾ ਸਮਾਜ ਸਮਾਜ ਸੋਚੇਗਾ ਉਸਦੀ ਇਸ ਕੁਰਬਾਨੀ ਬਾਰੇ ਕੁਝ? ਕਿਸੇ ਵੇਲੇ ਇੱਕ ਸ਼ੇਅਰ ਬੜਾ ਮਸ਼ਹੂਰ ਹੋਇਆ ਸੀ-
ਨ ਸਮਝੋਗੇ ਤੋਂ ਮਿਟ ਜਾਓਗੇ ਐ ਹਿੰਦੋਸਤਾਂ ਵੱਲੋ.....!
ਤੁਮ੍ਹਾਰੀ ਦਾਸਤਾਂ ਤਕ ਭੀ ਨ ਹੋਗੀ ਦਾਸਤਾਨੋਂ ਮੈਂ.....!

ਇਸ ਵੇਲੇ ਇਹੀ ਗੱਲ ਪੰਜਾਬ ਬਾਰੇ ਵੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾਣੀ ਚਾਹੀਦੀ ਹੈ। ਪੰਜਾਬ ਖਤਮ ਹੋ ਰਿਹਾ ਹੈ। ਇਹਨਾਂ ਹਰਬਿਆਂ ਅਤੇ ਹਥਿਆਰਾਂ ਵਿੱਚ ਸ਼ਰਾਬ ਅਤੇ ਕੁਝ ਹੋਰ ਨਸ਼ੇ ਵੀ ਇੱਕ ਹਨ ਜਿਹਨਾਂ ਨਾਲ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਹੈ। 

ਬੇਲਣ ਬ੍ਰਿਗੇਡ ਨੇ ਇੱਕ ,ਵਾਰ ਫੇਰ ਨਸ਼ਿਆਂ ਦੇ ਖਿਲਾਫ ਜੰਗ ਵਿੱਢ ਦਿੱਤੀ ਹੈ। ਇਸ ਵਾਰ ਇਸ ਮਹਿਲਾ ਸੰਗਠਨ ਨੇ ਸਾਰੇ ਉਮੀਦਵਾਰਾਂ ਕੋਲੋਂ ਨਿਜੀ ਤੌਰ ਤੇ ਜਾ ਕੇ ਸਿੱਧਾ ਸੁਆਲ ਕੀਤਾ ਹੈ ਕਿ ਉਹ ਨਸ਼ਾ ਬੰਦ ਕਰਾਉਣ ਦੀ ਹਿੰਮਤ ਕਰਨਗੇ ਜਾਂ ਨਹੀਂ? ਪਰ ਸੁਆਲ ਜਿੰਨਾ ਸਿੱਧਾ ਕੀਤਾ ਗਿਆ ਇਸਦਾ ਜੁਆਬ ਓਨਾ ਸਿੱਧਾ ਨਹੀਂ ਮਿਲਿਆ। 

ਜਿਹੜੀ ਸ਼ਰਾਬ ਸਰਕਾਰ ਦੀ ਆਮਦਨ ਦਾ ਜ਼ਰੀਆ ਬਣੀ ਹੋਵੇ--ਉਸਦੇ ਖਿਲਾਫ ਕੌਣ ਚੱਲੇ?  ਸੰਪੂਰਨ ਕ੍ਰਾਂਤੀ ਵਾਲੇ ਨਾਅਰੇ ਦੀ ਹਿੰਮਤ ਹੁਣ ਕੌਣ ਕਰੇ? ਹੁਣ ਤਾਂ ਸਾਡੇ ਕੋਲ ਜੈਪ੍ਰਕਾਸ਼ ਨਾਰਾਇਣ ਵੀ ਨਹੀਂ ਹਨ। 

ਫਿਰ ਵੀ ਇਹ ਮੁਹਿੰਮ ਦੋਬਾਰਾ ਭਾਂਵੇਂ ਫਿਰ ਜੋਸ਼ ਨਾਲ ਚੱਲ ਪਈ ਹੈ ਪਰ ਸਫਲਤਾ ਅਜੇ ਦੂਰ ਲੱਗਦੀ ਹੈ। ਬੇਲਨ ਬ੍ਰਿਗੇਡ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਉਦੋਂ ਹੀ ਸਫਲ ਹੋਵੇਗੀ ਜਦੋਂ ਪੰਜਾਬ ਸਰਕਾਰ ਸ਼ਰਾਬ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਏਗੀ ਤੇ ਪੰਜਾਬ ਸਰਕਾਰ ਭਲਾ ਅਜਿਹਾ ਕਿਓਂ ਕਰੇਗੀ? ਹਾਂ ਜੇਕਰ ਰਾਸ਼ਟਰਵਾਦੀ ਸੋਚ ਭਾਰੂ ਹੋ ਜਾਵੇ ਤਾਂ ਸ਼ਾਇਦ ਇਹ ਕ੍ਰਿਸ਼ਮਾ ਵੀ ਹੋ ਜਾਵੇ। ਗਾਂਧੀ ਜੀ ਦੇ ਵਿਚਾਰ ਫਿਰ ਜ਼ੋਰ ਫੜ ਲੈਣ ਤਾਂ ਇਹ ਵੀ ਸੰਭਵ ਹੈ। ਇਸ ਮੁੱਦੇ 'ਤੇ ਬੇਲਨ ਬ੍ਰਿਗੇਡ ਦੇ ਮੈਂਬਰਾਂ ਨੇ ਲੁਧਿਆਣਾ ਵਿੱਚ ਚੋਣ ਲੜ ਰਹੇ ਉਮੀਦਵਾਰਾਂ ਨੂੰ ਇੱਕ ਮੰਗ ਪੱਤਰ ਵੀ ਦਿੱਤਾ।

ਬੇਲਨ ਬ੍ਰਿਗੇਡ ਦੀ ਕੌਮੀ ਪ੍ਰਧਾਨ ਅਨੀਤਾ ਸ਼ਰਮਾ ਨੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ, ਭਾਜਪਾ ਉਮੀਦਵਾਰ ਜੀਵਨ ਗੁਪਤਾ ਅਤੇ ਅਕਾਲੀ ਉਮੀਦਵਾਰ ਪਰੋਪਕਾਰ ਸਿੰਘ ਘੁੰਮਣ ਤੋਂ ਮੰਗ ਕੀਤੀ ਹੈ | ਜੇਕਰ ਅਸੀਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਨਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਸ਼ਰਾਬ ਵਰਗੇ ਸਰਕਾਰੀ ਨਸ਼ੇ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।

ਇਸ ਸੰਗਠਨ ਦੀ ਮੁਖੀ ਅਨੀਤਾ ਸ਼ਰਮਾ ਨੇ ਅੱਗੇ ਕਿਹਾ ਕਿ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਸ਼ਰਾਬ ਤੋਂ ਟੈਕਸ ਇਕੱਠਾ ਕਰਦੀਆਂ ਹਨ ਅਤੇ ਫਿਰ ਸਮਾਜ ਦੀ ਭਲਾਈ ਲਈ ਕੰਮ ਕਰਦੀਆਂ ਹਨ ਜਿਸ ਵਿੱਚ ਸਰਕਾਰ ਇਸਨੂੰ ਸਕੂਲਾਂ ਵਿੱਚ ਬੱਚਿਆਂ ਦੀ ਸਿੱਖਿਆ, ਗਰੀਬ ਲੋਕਾਂ ਦੇ ਇਲਾਜ ਆਦਿ 'ਤੇ ਖਰਚ ਕਰਦੀ ਹੈ।

ਅੰਤ ਵਿੱਚ, ਅਨੀਤਾ ਸ਼ਰਮਾ, ਸ਼ੋਭਾ ਦੀਦੀ, ਕੋਮਲ ਅਤੇ ਤੇਜਸਵੀ ਨੇ ਸਾਰੇ ਉਮੀਦਵਾਰਾਂ ਨੂੰ ਆਪਣੀ ਇੱਛਾ ਪ੍ਰਗਟ ਕੀਤੀ ਕਿ ਜਿਸ ਵੀ ਪਾਰਟੀ ਦਾ ਉਮੀਦਵਾਰ ਜਿੱਤਦਾ ਹੈ, ਉਹ ਪੰਜਾਬ ਸਰਕਾਰ ਦੀ ਸ਼ਰਾਬ ਨੀਤੀ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਸ਼ਰਾਬਬੰਦੀ ਲਾਗੂ ਕਰਨ ਲਈ ਪਹਿਲ ਕਰੇ। 

ਇਥੇ ਹੀ ਇੱਕ ਗੱਲ ਹੋਰ ਵੀ। ਸਾਡੀ ਮੀਡੀਆ ਟੀਮ ਨੇ ਮੈਡਮ ਅਨੀਤਾ ਸ਼ਰਮਾ ਕੋਲੋਂ ਪੁੱਛਿਆ ਸੀ ਕਿ ਸਰਕਾਰ ਨੂੰ ਸ਼ਰਾਬਬੰਦੀ ਨਾਲ ਪੈਣ ਵਾਲਾ ਘਾਟਾ ਕਿਵੇਂ ਪੂਰਾ ਹੋਵੇਗਾ ਤਾਂ ਮੈਡਮ ਅਨੀਤਾ ਸ਼ਰਮਾ ਦਾ ਕਹਿਣਾ ਸੀ ਇਸ ਦਾ ਹਲ ਉਹਨਾਂ ਕੋਲ ਹੈ ਪਰ ਉਹ ਇਸ ਤਰ੍ਹਾਂ ਮੀਡੀਆ ਰਾਹੀਂ ਡਿਸਕਸ ਨਹੀਂ ਕੀਤਾ ਜਾ ਸਕਦਾ। ਜਦੋਂ ਸਰਕਾਰ ਚਾਹੇਗੀ ਅਸੀਂ ਆਮਦਨ ਵਧਾਉਣ ਦਾ ਪੂਰਾ ਬਲਿਊ ਪ੍ਰਿੰਟ ਸਰਕਾਰ ਨੂੰ ਦਿਆਂਗੇ। 
ਉਦੋਂ ਇੱਕ ਨਾਅਰਾ ਬੜਾ ਹਰਮਨਪਿਆਰਾ ਹੋਇਆ ਸੀ। 
ਨਿਕਲੋ ਬਾਹਰ ਮਕਾਨੋਂ ਸੇ!
ਜੰਗ ਲੜੋ ਬੇਈਮਾਨੋਂ ਸੇ!
ਪਰ ਜਿਹੜੇ ਉਦੋਂ ਤੋਂ ਹੀ ਘਰ ਘਾਟ ਛੱਡ ਕੇ ਬਾਹਰ ਨਿਕਲੇ ਹੋਏ ਹਨ ਅਤੇ ਜੰਗ ਲੜ ਰਹੇ ਹਨ ਉਹਨਾਂ ਪਾਰਟੀ ਅਸੀਂ ਆਪਾਂ ਆਪਣੇ ਫਰਜ਼ ਕਦੋਂ ਪਛਾਣਾਂਗੇ? ਆਓ ਇਸ ਮਿਸ਼ਨ ਨੂੰ ਮਜ਼ਬੂਤ ਕਰੀਏ। 

Saturday, June 15, 2019

ਲੋਕਲ ਬਾਡੀ ਵਿਭਾਗ ਵਿੱਚ ਕੋਈ ਕਨੂੰਨ ਜਾਂ ਨਿਯਮ ਨਹੀਂ-ਬੇਲਣ ਬ੍ਰਿਗੇਡ

Jun 15, 2019, 2:50 PM
ਕਿਵੇਂ ਬਿਲਡਿੰਗ ਬ੍ਰਾਂਚ ਵਿੱਚ ਲਏ ਦਿੱਤੇ ਬਿਨਾਂ ਹੀ ਨਕਸ਼ੇ ਪਾਸ ਹੋ ਜਾਣਗੇ
ਲੁਧਿਆਣਾ: 15 ਜੂਨ 2019: (ਪੰਜਾਬ ਸਕਰੀਨ ਬਿਊਰੋ)::
ਜਦੋਂ ਪੰਜਾਬ ਵਿੱਚ ਕਾਂਗਰਸ ਸਰਕਾਰ ਬਣੀ ਤਾਂ ਉਦੋਂ ਲੋਕਾਂ ਨੂੰ ਉਮੀਦ ਸੀ ਕਿ ਬਹੁਤ ਕੁਝ ਬਦਲੇਗਾ। ਸਮਾਰਟ ਫੋਨ ਮਿਲਣਗੇ। ਵਧੀਆ ਨੌਕਰੀਆਂ ਅਤੇ ਹੋਰ ਵੀ ਬਹੁਤ ਕੁਝ। ਗੀਤ ਸੰਗੀਤ ਦੇ ਜਾਦੂ ਨੇ ਇਸ ਪ੍ਰਚਾਰ ਨੂੰ ਲੋਕਾਂ ਦੇ ਦਿਲਾਂ ਤੱਕ ਉਤਾਰ ਦਿੱਤਾ ਸੀ। ਇਸ ਪ੍ਰਚਾਰ ਤੋਂ ਮੋਹਿਤ ਹੋਈ ਬੇਲਣ ਬ੍ਰਿਗੇਡ ਮੁਖੀ ਅਨੀਤਾ ਸ਼ਰਮਾ ਨੂੰ ਵੀ ਲੱਗਿਆ ਸੀ ਕਿ ਕਾਂਗਰਸ ਸਰਕਾਰ ਆਉਣ ਤੇ ਨਸ਼ੇ ਸੱਚਮੁੱਚ ਖਤਮ ਹੋ ਜਾਣਗੇ। ਕਿੱਤੇ ਵੱਜੋਂ ਮੰਨੀ ਪ੍ਰਮੰਨੀ ਆਰਕੀਟੈਕਟ ਅਨੀਤਾ ਸ਼ਰਮਾ ਨੇ ਆਪਣੇ ਸਾਰੇ ਸੁਪਨੇ ਇਸ ਉਮੀਦ ਤੋਂ ਕੁਰਬਾਨ ਕਰ ਦਿੱਤੇ। ਨਾ ਬੇਲਣ ਬ੍ਰਿਗੇਡ ਨੂੰ ਸੰਭਾਲਿਆ ਨਾ ਹੀ ਆਪਣੇ ਕੰਮਕਾਜ ਨੂੰ ਅਤੇ ਨਾ ਹੀ ਘਰ ਨੂੰ। ਉਸ ਨੂੰ ਵੀ ਲੱਗਿਆ ਸੀ ਕਿ ਚਾਹੁੰਦਾ ਹੈ ਪੰਜਾਬ-ਕੈਪਟਨ ਦੀ ਸਰਕਾਰ। ਹੁਣ ਅਨੀਤਾ ਸ਼ਰਮਾ ਅਤੇ ਟੀਮ ਦੇ ਸਾਰੇ ਮੈਂਬਰ ਨਿਰਾਸ਼ ਹਨ। ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ। ਹੋਰ ਤਾਂ ਹੋਰ ਨਕਸ਼ਿਆਂ ਵਾਲਾ ਕਿੱਤਾ ਵੀ ਖੜੋਤ ਵਿੱਚ ਆ ਗਿਆ। ਅਨੀਤਾ ਸ੍ਰਮ ਅਤੇ ਬੇਲਣ ਬ੍ਰਿਗੇਡ ਟੀਮ ਦੇ ਮੈਂਬਰਾਂ ਨੇ ਬਹੁਤ ਹੀ ਦੁਖੀ ਹਿਰਦੇ ਨਾਲ ਕਿਹਾ ਹੈ ਕਿ ਆਮ ਲੋਕਾਂ ਦੀ ਬਸ ਹੋ ਗਈ ਹੈ ਹੁਣ।  
ਨਗਰਨਿਗਮ ਦੇ ਕੰਮ ਕਾਜ ਅਤੇ ਵਰਕਿੰਗ ਸਟਾਈਲ ਬਾਰੇ ਵੀ ਬਹੁਤ ਗਿਲੇ ਸ਼ਿੱਕਵੇ ਹਨ। ਮੈਡਮ ਅਨੀਤਾ ਸ਼ਰਮਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਿੱਚ ਲੱਗਦਾ ਹੈ ਕਿ ਕੋਈ ਵੀ ਬੁੱਧੀਜੀਵੀ ਅਤੇ ਸਮਝਦਾਰ ਨੇਤਾ ਨਹੀਂ ਹੈ, ਤਾਂਹੀ ਤਾਂ ਪੰਜਾਬ ਸਰਕਾਰ ਦੇ ਲੋਕਲ ਬਾਡੀ ਵਿਭਾਗ ਵਿੱਚ ਕੋਈ ਲਾ ਐਂਡ ਆਰਡਰ ਵਰਗੀ ਚੀਜ਼ ਨਹੀਂ ਹੈ। ਹਰ ਰੋਜ ਹੀ ਇੱਥੇ ਨਿਯਮ ਕਨੂੰਨ ਬਦਲਦੇ ਰਹਿੰਦੇ ਹਨ ਜਿਸਦੇ ਨਾਲ ਲੱਗਦਾ ਹੈ ਕਿ ਉਹ ਹਿਸਾਬ ਹੋ ਗਿਐ ਜਿਸਕੀ ਲਾਠੀ-ਉਸਕੀ ਭੈਂਸ।   
ਬੇਲਨ ਬ੍ਰਿਗੇਡ ਦੀ ਕੌਮੀ ਪ੍ਰਧਾਨ ਅਨੀਤਾ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਲੋਕਲ ਬਾਡੀ ਵਿਭਾਗ ਵਿੱਚ ਕੋਈ ਕਨੂੰਨ ਜਾਂ ਨਿਯਮ ਨਹੀਂ ਹੈ। ਲੁਧਿਆਣਾ ਸ਼ਹਿਰ ਦੇ ਨਗਰ ਨਿਗਮ ਵਿੱਚ ਪਹਿਲਾਂ ਨਕਸ਼ੇ ਹੱਥ ਨਾਲ ਤਿਆਰ ਕਰਨ ਤੋਂ ਬਾਅਦ ਫਾਈਲ ਬਣਾ ਕੇ ਜ਼ਾਤੀ ਤੌਰ ਤੇ ਹੀ ਖੁਦ ਜਾ ਕੇ ਬਿਲਡਿੰਗ ਬ੍ਰਾਂਚ ਵਿੱਚ ਪਾਸ ਕਰਾਏ ਜਾਂਦੇ ਸਨ। ਇਸ ਤਰਾਂ ਹਰ "ਸਮਝਦਾਰ" ਵਿਅਕਤੀ ਰਿਸ਼ਵਤ ਲੈ ਦੇ ਕੇ ਨਕਸ਼ੇ ਪਾਸ ਕਰਵਾ ਲੈਂਦਾ ਸੀ। ਪਿਛਲੇ ਸਾਲ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਾਨੂੰਨ ਪਾਸ ਕੀਤਾ ਸੀ ਕਿ ਹੁਣ ਨਕਸ਼ੇ ਆਨਲਾਈਨ  ਹੀ  ਪਾਸ ਹੋਣਗੇ।  ਸਾਲ ਤੋਂ ਉੱਤੇ ਹੋ ਗਿਆ ਜਦੋਂ ਨਕਸ਼ੇ ਆਨਲਾਈਨ ਜਮਾਂ ਹੋਣ ਲੱਗੇ ਤਾਂ ਜਨਤਾ ਨੇ ਸੁਖ ਦਾ ਸਾਹ ਲਿਆ ਕਿ ਹੁਣ ਬਿਲਡਿੰਗ ਬ੍ਰਾਂਚ ਵਿੱਚ ਕੁਝ ਲਏ ਦਿੱਤੇ ਬਿਨਾਂ ਹੀ ਨਕਸ਼ੇ ਪਾਸ ਹੋ ਜਾਣਗੇ।  ਪਰ ਹੁਣ ਫੇਰ ਨਵੇਂ ਲੋਕਲ ਬਾਡੀ ਮੰਤਰੀ ਜੀ ਨੇ ਕਿਹਾ ਕਿ ਆਨਲਾਈਨ ਸਿਸਟਮ  ਦੇ ਨਾਲ ਨਾਲ ਨਕਸ਼ੇ ਬਾਈ  ਹੈਂਡ ਫਾਈਲ ਰਾਹੀਂ ਵੀ ਜਮਾਂ ਕਰਵਾਏ ਜਾ ਸਕਦੇ ਹਨ।  
ਅਨੀਤਾ ਸ਼ਰਮਾ ਨੇ ਅੱਗੇ ਦੱਸਿਆ ਕਿ ਇਹ ਕਿਸ ਤਰਾਂ ਦਾ ਸਰਕਾਰੀ ਸਿਸਟਮ ਹੈ ਇੱਕ ਮੰਤਰੀ  ਆਉਂਦਾ ਹੈ ਸਾਰਾ ਕੰਮ ਆਨਲਾਈਨ ਕਰਨਾ ਚਾਹੁੰਦਾ ਹੈ ਤਾਂਕਿ ਰਿਸ਼ਵਤਖੋਰੀ ਉੱਤੇ ਰੋਕ ਲੱਗੇ ਅਤੇ ਦੂਸਰਾ ਮੰਤਰੀ ਕੁਰਸੀ ਸੰਭਾਲਦੇ ਹੀ ਆਰਡਰ ਕਰਦਾ ਹੈ ਕਿ ਨਕਸ਼ੇ ਫਾਈਲ ਬਣਾ ਕੇ ਮੈਨਿਉਅਲ ਵੀ ਪਾਸ ਕੀਤੇ ਜਾ ਸਕਣਗੇ।  ਨਕਸ਼ੇ ਪਾਸ ਕਰਵਾਉਣ ਦੇ ਇਸ ਖੇਲ ਨੂੰ ਵੇਖਕੇ ਅਜਿਹਾ ਲੱਗਦਾ ਹੈ ਕਿ ਹੁਣ ਤੱਕ ਸਰਕਾਰੀ ਕੰਮ ਨੇਤਾਵਾਂ ਦੁਆਰਾ ਬਿਨਾਂ ਦਿਮਾਗ ਦੇ ਹੀ ਕੀਤੇ ਜਾ ਰਹੇ ਹਨ।

Wednesday, April 04, 2018

ਅਸੀਂ ਨਾਮਧਾਰੀ ਮੂਹਰੇ ਹੋ ਕੇ ਰਾਮ ਮੰਦਰ ਬਣਾਵਾਂਗੇ ਠਾਕੁਰ ਸਤਿਗੁਰੂ ਦਲੀਪ ਸਿੰਘ

ਧਰਮ ਸਾਨੂੰ ਜੁੜਨਾ ਸਿਖਾਉਂਦਾ ਹੈ, ਤੋੜਨਾ ਨਹੀਂ: ਡਾ. ਮੋਹਨ ਭਾਗਵਤ
ਸਿਰਸਾ (ਹਰਿਆਣਾ): 4 ਅਪਰੈਲ 2018: (ਪੰਜਾਬ ਸਕਰੀਨ ਟੀਮ):: 
ਨਾਮਧਾਰੀ ਸੰਗਤਾਂ ਨੇ ਅੱਜ ਹਰਿਆਣਾ ਦੇ ਸਿਰਸਾ ਇਲਾਕੇ ਵਿੱਚ ਹਿੰਦੂਆਂ ਅਤੇ ਸਿੱਖਾਂ ਵੱਲੋਂ ਰਾਮਨੌਮੀ ਦਾ ਤਿਓਹਾਰ ਸਾਂਝੇ ਤੌਰ ਤੇ ਮਨਾ ਕੇ ਇੱਕ ਵਾਰ  ਫੇਰ ਆਪਣੀ ਸੋਚ, ਮਿਸ਼ਨ ਅਤੇ ਸਟੈਂਡ ਨੂੰ ਖੁਲ ਕੇ ਸਪਸ਼ਟ ਕੀਤਾ ਹੈ। ਸੰਗਤਾਂ ਦੇ ਵਿਸ਼ਾਲ ਸਮੁੰਦਰ ਸਾਹਮਣੇ ਇਸ ਮੌਕੇ ਨਾਮਧਾਰੀਆਂ ਨੇ ਰਾਮ ਮੰਦਿਰ ਬਣਾਉਣ ਲਈ ਸਭਨਾਂ ਤੋਂ ਅੱਗੇ ਹੋ ਕੇ ਆਉਣ ਦਾ ਵੀ ਐਲਾਨ ਕੀਤਾ। ਇਸ ਇਕੱਤਰਤਾ ਵਿੱਚ ਆਰ ਐਸ ਐਸ ਮੁਖੀ ਡਾਕਟਰ ਮੋਹਨ ਭਾਗਵਤ ਉਚੇਚ ਨਾਲ ਸਮਾਂ ਕੱਢ ਕੇ ਮੁੱਖ ਮਹਿਮਾਨ ਵੱਜੋਂ ਪੁੱਜੇ। ਡਾਕਟਰ ਮੋਹਨ ਭਾਗਵਤ ਨੇ ਬੇਇਨਸਾਫੀ ਦੇ ਖਾਤਮੇ ਲਈ ਬਲਸ਼ਾਲੀ ਹੋਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਸੁਰੱਖਿਆ ਦਾ ਭਾਰੀ ਬੰਦੋਬਸਤ ਸੀ। ਸ਼ਰਦਾਈ, ਹਵਨ ਅਤੇ ਭਜਨ ਕੀਰਤਨ ਦੇ ਅਲੌਕਿਕ ਜਿਹੇ ਮਾਹੌਲ ਦੌਰਾਨ "ਜੈ ਸ਼ਰੀ ਰਾਮ" ਅਤੇ "ਬੋਲੇ ਸੋ ਨਿਹਾਲ ਦੇ ਜੈਕਾਰੇ" ਸਾਰੇ ਵਾਤਾਵਰਨ ਵਿੱਚ ਉਤਸ਼ਾਹ ਵਾਲਾ ਜੋਸ਼ ਭਰ ਰਹੇ ਸਨ। ਨਾਮਧਾਰੀ ਸਿੱੱਖਾਂ ਨੇ ਹਿੰਦੂ-ਸਿੱੱਖ ਏਕਤਾ ਨੂੰ ਸਮਰਪਿਤ “ਰਾਮ-ਨੌਮੀ” ਮਨਾ ਕੇ ਧਾਰਮਿਕ ਸਦਭਾਵਨਾ ਦੀ ਲਹਿਰ ਨੂੰ ਹੁਲਾਰਾ ਦਿੱਤਾ। ਨਾਮਧਾਰੀ ਮੁਖੀ ਠਾਕੁਰ ਦਲੀਪ ਵੱਲੋਂ ਖਿੱਚੀਆਂ ਤਸਵੀਰਾਂ ਵਾਲੀ ਐਲਬਮ ਅੱਜ ਵੀ ਮੁੱਖ ਪਰਦਰਸ਼ਨੀ ਸਟਾਲ 'ਤੇ ਬੇਹੱਦ ਹਰਮਨ ਪਿਆਰੀ ਰਹੀ। 
ਅੱਜ ਸਿਰਸਾ  ਵਿਖੇ ਹਿੰਦੂ-ਸਿੱੱਖ ਏਕਤਾ ਨੂੰ ਸਮਰਪਿਤ “ਰਾਮ-ਨੌਮੀ” ਵਿਸ਼ਵ ਨਾਮਧਾਰੀ ਸੰਗਤ ਨੇ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਦੀ ਰਹਿਨੁਮਾਈ ਹੇਠ ਆਪਣੇ ਹਿੰਦੂ ਸਿੱੱਖ ਭਰਾਵਾਂ ਨਾਲ ਮਿਲਕੇ ਮਨਾਈ ਜਿਸ ਵਿੱੱਚ ਹਜ਼ਾਰਾਂ ਦੀ ਗਿਣਤੀ ਵਿੱੱਚ ਸੰਗਤਾਂ ਨੇ ਹਾਜਰੀ ਲਵਾਈ। ਹਿੰਦੂ-ਸਿੱੱਖ ਭਰਾਵਾਂ ਦਾ ਆਪਸੀ ਪਰੇਮ ਹਿੰਦੂ- ਸਿੱਖ ਏਕਤਾ ਦਾ ਇੱੱਕ ਆਲੌਕਿਕ ਨਜ਼ਾਰਾ ਪੇਸ਼ ਕਰ ਰਿਹਾ ਸੀ।ਸਤਿਗੁਰੂ ਦਲੀਪ ਸਿੰਘ ਜੀ ਦੀ ਰਹਿਨੁਮਾਈ ਹੇਠ ਨਾਮਧਾਰੀ ਸਮਾਜ ਹਿੰਦੂ- ਸਿੱਖ ਏਕਤਾ ਲਈ ਇਹੋ ਜਿਹੇ ਆਯੋਜਨ ਲਗਾਤਾਰ ਕਰਵਾ ਰਿਹਾ ਹੈ। ਅੱਜ ਵੀ ਜਿੰਨੀ ਕੁ ਸੰਗਤਾਂ ਦਾਣਾ ਮੰਡੀ ਵਿੱਚ ਲੱਗੇ ਪੰਡਾਲ ਦੇ ਅੰਦਰ ਸੀ ਓਨੀ ਕੁ ਹੀ ਸੰਗਤ ਲੰਗਰ ਵਾਲੇ ਪੰਡਾਲ ਵਿੱਚ ਵੀ ਸੀ। ਲੰਗਰ ਲਗਾਤਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਰੀ ਰਿਹਾ। ਸ਼ਰਦਾਈ ਵਾਲੇ ਪਾਸੇ ਤਾਂ ਸਮਾਗਮ ਖਤਮ ਹੋਣ ਤੋਂ ਬਾਅਦ ਵੀ ਭਾਰੀ ਭੀੜ ਰਹੀ। 
ਇਸ ਮੌਕੇ ਸਤਿਗੁਰੂ ਦਲੀਪ ਸਿੰਘ ਜੀ ਨੇ ਬੋਲਦਿਆਂ ਕਿਹਾ ਕਿ ਗੁਰਬਾਣੀ ਵਿੱੱਚ “ਸਰੀ ਰਾਮਚੰਦ ਜਿਸ ਰੂਪ ਨ ਰੇਖਿਆ॥ਮਾਰੂ ਮਹਲਾ 5” ਭਗਵਾਨ ਸ਼੍ਰੀ ਰਾਮ ਚੰਦਰ ਜੀ ਨੂੰ ਪਰ੍ਭੂ ਅਵਤਾਰ ਅਤੇ ਤਰੇਤਾ ਯੁਗ ਦੇ ਸਤਿਗੁਰੂ ਲਿਖਿਆ ਹੈ ਜਿਸ ਕਰਕੇ ਉਹ ਸਾਡੇ ਪੂਜਨੀਕ ਹਨ। ਬਾਣੀ ਵਿੱੱਚ ਪਰ੍ਭੂ ਅਵਤਾਰ ਲਿਖੇ ਹੋਣ ਕਰਕੇ ਅਸੀਂ ਰਾਮਨੌਮੀ ਮਨਾਉਂਦੇ ਹਾਂ। 
ਰਾਮ ਮੰਦਿਰ ਬਾਰੇ ਵੀ ਇਸ ਮੰਚ ਤੋਂ ਸਪਸ਼ਟ ਸਟੈਂਡ ਵਾਲਾ ਐਲਾਨ ਕੀਤਾ ਗਿਆ। ਮੰਚ ਤੋਂ ਠਾਕੁਰ ਦਲੀਪ ਸਿੰਘ ਹੁਰਾਂ ਨੇ ਕਿਹਾ ਕਿ ਭਗਵਾਨ ਰਾਮ ਦੀ ਜਨਮ ਭੂਮੀ ਅਯੁੱੱਧਿਆ ਵਿੱੱਚ ਰਾਮ ਮੰਦਰ ਬਨਾਉਣਾ ਸਾਡਾ ਹੱੱਕ ਹੈ।  ਅਸੀਂ ਨਾਮਧਾਰੀ ਸਭ ਤੋਂ ਮੂਹਰੇ  ਹੋਕੇ ਮੰਦਰ ਬਨਾਵਾਂਗੇ। 
ਹਰ ਕੇਸਾਧਾਰੀ ਸਿੱੱਖ ਨਹੀਂ ਅਤੇ ਹਰ ਮੋਨਾ ਹਿੰਦੂ ਨਹੀਂ। ਕੇਸ ਰਹਿਤ ਵੀ ਸਿੱੱਖ ਹੋ ਸਕਦਾ ਹੈ। ਅੰਮ੍ਰਿਤਧਾਰੀ ਖਾਲਸਾ ਹੋਣ ਵਾਸਤੇ ਕੇਸ ਰੱੱਖਣੇ ਜਰੂਰੀ ਹਨ। ਇਸ ਮੌਕੇ ਸੰਗਤ ਵਿੱੱਚ ਇੱੱਕ ਪਿਤਾ ਪੁੱੱਤਰ ਨੂੰ ਮੰਚ 'ਤੇ ਖੜੇ ਕਰਕੇ ਉਹਨਾਂ ਨੇ ਇਸ ਗੱੱਲ ਦਾ ਪਰਤੱਖ ਸਬੂਤ ਦਿੱੱਤਾ। ਉਹਨਾਂ ਸੁਆਲ ਪੁੱਛਿਆ ਕਿ ਇਹਨਾਂ ਦੋਹਾਂ ਨੂੰ ਹਿੰਦੂ ਜਾਂ ਸਿੱਖ ਆਖ ਕੇ ਵੰਡਿਆ ਜਾ ਸਕਦਾ ਹੈ? ਉਹਨਾਂ ਕਿਹਾ ਕਿ ਸਿੱੱਖ ਪੰਥ ਦੀ ਹੋਂਦ ਸੁਤੰਤਰ ਹੈ ਤੇ ਸੁਤੰਤਰ ਹੀ ਰਹਿਣੀ ਚਾਹੀਦੀ ਹੈ।
ਇਸ ਮੌਕੇ ਨਾਮਧਾਰੀ ਸਤਿਗੁਰੂ ਦਲੀਪ ਸਿੰਘ ਜੀ ਦੇ ਵਿਸ਼ੇਸ਼ ਸੱੱਦੇ ਤੇ ਸਿਰਸਾ ਪਹੁੰਚੇ ਆਰ.ਐਸ.ਐਸ. ਦੇ ਪਰਮ ਸਤਿਕਾਰਯੋਗ ਸਰਸੰਘਚਾਲਕ ਡਾ. ਮੋਹਨ ਭਾਗਵਤ  ਮੁਖ ਵਕਤਾ ਦੇ ਰੂਪ ਵਿੱੱਚ ਸ਼ਾਮਲ ਹੋਏ। ਇਸ ਮੌਕੇ ਸੰਘ ਮੁਖੀ ਨੇ ਬੋਲਦਿਆਂ ਕਿਹਾ ਕਿ ਇਸ ਤਰਾਂ ਰਾਮਨੌਮੀ ਮਨਾਉਣਾ ਸਭ ਨੂੰ ਜੋੜਨ ਵਾਲੀ ਗੱੱਲ ਹੈ ਜਿਸ ਕਰਕੇ ਇਥੇ ਸ਼ਾਂਤੀ ਅਤੇ ਸੁੱੱਖ ਹੈ। ਇਹ ਅੱੱਜ ਦੇ ਸਮੇਂ ਦੀ ਜਰੂਰਤ ਹੈ। ਉਹਨਾਂ ਨੇ ਇਸ ਏਕਤਾ ਵਾਲੇ ਆਯੋਜਨ ਰਾਮਨੌਮੀ ਮੌਕੇ ਉਹਨਾਂ ਨੂੰ ਸੱਦਾ ਦੇਣ ਦਾ ਧੰਨਵਾਦ ਕੀਤਾ। ਸਾਨੂੰ ਸਾਰਿਆਂ ਨੂੰ ਮਿਲਕੇ ਰਹਿਣਾ ਅਤੇ ਚਲਣਾ ਚਾਹੀਦਾ ਹੈ, ਇਹ ਹੀ ਸਾਡਾ ਧਰਮ ਹੈ। ਸਾਡਾ ਧਰਮ ਸਾਨੂੰ ਜੁੜਨਾ ਸਿਖਾਉਂਦਾ ਹੈ, ਤੋੜਨਾ ਨਹੀਂ।ਇਸਦੇ ਨਾਲ ਹੀ ਸਾਨੂੰ ਆਪਣੀ ਸਵੈ-ਰੱੱਖਿਆ ਅਤੇ ਅਨਿਆਏ ਨੂੰ ਖਤਮ ਕਰਨ ਲਈ ਬਲਸ਼ਾਲੀ ਵੀ ਹੋਣਾ ਚਾਹੀਦਾ ਹੈ। ਸਾਨੂੰ ਆਪਣੀ ਸ਼ਕਤੀ ਦੀ ਵਰਤੋਂ ਜੋੜਨ ਲਈ ਕਰਨੀ ਚਾਹੀਦਾ ਹੈ ਨਾਕਿ ਤੋੜਨ ਲਈ। ਸੰਗਤਾਂ ਨੇ ਡਾਕਟਰ ਮੋਹਨ ਭਾਗਵਤ ਨੂੰ ਇੱਕ ਸਾਹ ਹੋ ਕੇ ਸੁਣਿਆ। ਏਨੇ ਵਿਸ਼ਾਲ ਪੰਡਾਲ ਵਿੱਚ ਇਹਨਾਂ ਦੇ ਭਾਸ਼ਣ ਦੌਰਾਨ ਪੂਰੀ ਖਾਮੋਸ਼ੀ ਰਹੀ। ਇਸ ਮੌਕੇ ਅੰਗਰੇਜ਼ੀ ਸ਼ਬਦਾਂ ਪਿੰਨ ਡਰਾਪ ਸਾਈਲੈਂਸ ਦੀ ਯਾਦ ਆ ਰਹੀ ਸੀ। ਨੌਜਵਾਨ ਮੁੰਡੇ ਕੁੜੀਆਂ ਤਾਂ ਡਾਕਟਰ ਮੋਹਨ ਭਾਗਵਤ ਦੇ ਭਾਸ਼ਣ ਨਾਲ ਹੀ ਕੀਲੇ ਗਏ ਲੱਗਦੇ ਸਨ। ਠਾਕੁਰ ਦਲੀਪ ਸਿੰਘ ਹੁਰਾਂ ਦੇ ਵਿਚਾਰਾਂ ਨੇ ਰਾਮਨੌਮੀ ਮੇਲੇ ਵਿੱਚ ਮੌਜੂਦ ਗੈਰ ਨਾਮਧਾਰੀ ਨਵੀਂ ਪੀਡ਼ੀ ਨੂੰ ਵੀ ਪੂਰੀ ਤਰਾਂ ਪਰਭਾਵਿਤ ਕੀਤਾ। 
ਇਸ ਰਾਮਨੌਮੀ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬੀ ਗਾਇਕੀ ਦੇ ਬਾਦਸ਼ਾਹ ਹੰਸ ਰਾਜ ਹੰਸ ਨੇ ਵੀ ਹਾਜ਼ਰੀ ਭਰਦਿਆਂ ਹੋਇਆਂ ਬਹੁਤ ਹੀ ਸੁਰੀਲੀ ਆਵਾਜ ਵਿੱੱਚ ਭਜਨ ਗਾਕੇ ਸਮੂਹ ਸੰਗਤਾਂ ਨੂੰ ਮੰਤਰ ਮੁਗਧ ਕੀਤਾ। ਹੰਸਰਾਜ ਹੰਸ ਦੀ ਮੌਜੂਦਗੀ ਨੇ ਇਸ ਮੇਲੇ ਵਿੱਚ ਇੱਕ ਨਵਾਂ ਉਤਸ਼ਾਹ ਭਰਿਆ। "ਸੁਣੋ ਮਹਾਰਾਜ" ਦੇ ਗਾਇਨ ਦਾ ਅੰਦਾਜ਼ ਬੇਹੱਦ ਯਾਦਗਾਰੀ ਹੋ ਨਿੱਬੜਿਆ।  
ਨਸ਼ਾ ਮੁਕਤ ਭਾਰਤ ਅਤੇ ਮਹਿਲਾ ਸਸ਼ਕਤੀਕਰਨ ਲਈ ਨਿਰੰਤਰ ਸਰਗਰਮ ਸੰਗਠਨ "ਬੇਲਣ ਬਰਗੇਡ" ਸੁਪਰੀਮੋ ਅਨੀਤਾ ਸ਼ਰਮਾ  ਇਸ ਮੌਕੇ ਆਪਣੀ ਟੀਮ ਸਹਿਤ ਇਸ ਸਮਾਗਮ ਵਿੱਚ ਸ਼ਾਮਲ ਹੋਏ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹੋਰਨਾਂ ਥਾਵਾਂ ਤੋਂ ਸੰਗਤਾਂ ਭਾਰੀ ਗਿਣਤੀ ਵਿੱਚ ਪੁੱਜੀਆਂ। 
ਇਸ ਮੌਕੇ ਬਜਰੰਗ ਲਾਲ ਜੀ, ਦੇਵੀ ਪ੍ਰਸਾਦ ਜੀ, ਹੇਮਰਾਜ ਜੀ, ਵਿਵੇਕਾ ਨੰਦ ਜੀ, ਰਮੇਸ਼ ਗੁਪਤਾ ਜੀ, ਪਵਨ ਕੌਸ਼ਿਕ ਜੀ, ਸੁਰਿੰਦਰ ਮਲਹੋਤਰਾ ਜੀ, ਅਵਿਨਾਸ਼ ਰਾਏ ਖੰਨਾ ਮੀਤ ਪ੍ਰਧਾਨ ਬੀ.ਜੇ.ਪੀ.  ਅਤੇ ਬਹੁਤ ਵੱੱਡੀ ਗਿਣਤੀ ਵਿੱੱਚ ਸੰਤ-ਮਹਾਂਪੁਰਸ਼ ਮੌਜੂਦ ਸਨ। ਇਸ ਮੌਕੇ ਅੰਤ ਤੇ ਗਏ ਗਏ ਗੀਤ--ਯੇਹ ਭਾਰਤ ਦੇਸ਼ ਹੈ  ਮੇਰਾ--ਵਾਲੇ ਗੀਤ ਦੇ ਗਾਇਨ ਨਾਲ ਜਿੱਥੇ ਸੰਗਤਾਂ ਝੂਮ ਉੱਠੀਆਂ ਉੱਥੇ ਖੁਦ ਡਾਕਟਰ ਮੋਹਨ ਭਾਗਵਤ ਵੀ ਝੂਮਦੇ ਨਜ਼ਰ ਆਏ।  ਨਾਮਧਾਰੀ ਜੱਥੇ ਦਾ ਇਹ ਗਾਇਨ ਬਹੁਤ ਸੁਰੀਲਾ ਸੀ। 

Saturday, April 01, 2017

ਸ਼ਰਾਬ ਦਾ ਵਪਾਰ :ਪੂੰਜੀਵਾਦ ਆਪਣੇ ਹੀ ਭਾਰ ਹੇਠ ਦੱਬਣ ਲੱਗਿਆ

ਠੇਕਿਆਂ ਨੂੰ ਮੁੜ ਖੋਹਲਣ ਤੋਂ ਰੋਕਣ ਲਈ ਅੱਗੇ ਆਉਣਗੇ ਨਸ਼ਾ ਵਿਰੋਧੀ ਸੰਗਠਨ ?
ਲੁਧਿਆਣਾ: 31 ਮਾਰਚ 2017: (ਪੰਜਾਬ ਸਕਰੀਨ ਬਿਊਰੋ): 
ਫਿਲਹਾਲ ਠੇਕੇ ਬੰਦ ਹੋਣ ਦਾ ਸਮਾਂ ਆ ਪੁੱਜਿਆ ਹੈ। ਇੱਕ ਅਜਿਹਾ ਦਿਨ ਜਿਸਦੀ ਕਿਸੇ ਨੇ ਵੀ ਕਲਪਨਾ ਨਹੀਂ ਸੀ ਕੀਤੀ। ਨਾ ਸਰਕਾਰਾਂ ਨੇ ਨਾ ਹੀ ਸ਼ਰਾਬ ਦੇ ਵਪਾਰੀਆਂ ਨੇ ਅਤੇ ਨਾ ਹੀ ਆਮ ਲੋਕਾਂ ਨੇ। ਡਰਾਈ ਦੇ ਮੌਕੇ ਵੀ ਛੋਟੀ ਜਿਹੀ ਮੋਰੀ ਰਹਿਣ ਸ਼ਰਾਬ ਵੇਚਣ ਵਾਲਿਆਂ ਲਈ ਇਹ ਇੱਕ ਖਾਸ ਯਾਦਗਾਰੀ ਦਿਨ ਹੋਵੇਗਾ। ਕੀ ਸ਼ਰਾਬ ਦਾ ਵਿਰੋਧ ਕਰਨ ਵਾਲੇ ਇਸਦਾ ਫਾਇਦਾ ਉਠਾਉਣਗੇ? ਸ਼ਰਾਬਬੰਦੀ ਲਈ ਅੰਦੋਲਨ ਚਲਾਉਣ ਵਾਲਿਆਂ ਨੇ ਵੀ ਨੇ ਸੋਚਿਆ ਹੋਣਾ ਕਿ ਕਿਸੇ ਦਿਨ ਠੇਕੇ ਇਸ ਤਰੀਕੇ ਨਾਲ ਵੀ ਬੰਦ ਹੋਣਗੇ ਜਿਸ ਤਰਾਂ ਹੁਣ ਬੰਦ ਹੋਣ ਲੱਗੇ ਹਨ। ਮੁਨਾਫ਼ਾ ਨ ਮਿਲਦਾ ਦੇਖ ਕੇ ਠੇਕੇਦਾਰਾਂ ਨੇ ਨਿਲਾਮੀ ਵਿੱਚ ਭਾਗ ਲੈਣ ਤੋਂ ਗੁਰੇਜ਼ ਕੀਤਾ ਤਾਂ ਸਰਕਾਰ ਨੇ ਸਖਤੀ ਦਿਖਾਉਣੀ ਸ਼ੁਰੂ ਕਰ ਦਿੱਤੀ। ਸ਼ਰਾਬ ਦੇ ਠੇਕੇਦਾਰਾਂ ਵੱਲੋਂ ਡਰਾਅ ਪ੍ਰਕਿਰਿਆ ਦਾ ਬਾਈਕਾਟ ਕਰਨ ਕਾਰਨ ਜ਼ਿਲ੍ਹੇ ਭਰ 'ਚ ਆਬਕਾਰੀ ਅਤੇ ਕਰ ਮਹਿਕਮੇ ਵੱਲੋਂ ਠੇਕੇ ਅਣਮਿਥੇ ਸਮੇਂ ਲਈ ਬੰਦ ਕਰ ਦਿੱਤੇ ਗਏ ਹਨ, ਜਦਕਿ ਡਰਾਅ ਕੱਢਣ ਦੀ ਅਗਲੀ ਤਰੀਕ ਦਾ ਅਧਿਕਾਰੀਆਂ ਵੱਲੋਂ ਅਜੇ ਕੋਈ ਐਲਾਨ ਨਹੀਂ ਕੀਤਾ ਗਿਆ। ਕਾਬਿਲੇ ਜ਼ਿਕਰ ਹੈ ਕਿ ਲੋਕਾਂ ਦੀ ਸਿਹਤ ਅਤੇ ਜ਼ਿੰਦਗੀ ਨੂੰ ਦਾਅ 'ਤੇ ਲਾ ਕੇ ਮੁਨਾਫ਼ੇ ਕਮਾਉਣ ਵਾਲਿਆਂ ਸਰਕਾਰਾਂ ਯਾਦ ਸਿਲਸਿਲਾ ਹੁਣ ਸੁਆਲਾਂ ਦੇ ਘੇਰੇ ਵਿੱਚ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ ਭਰ ਦੇ ਸ਼ਰਾਬ ਦੇ ਠੇਕਿਆਂ ਲਈ ਸਰਕਾਰ ਵੱਲੋਂ ਕੁਲ 372 ਕਰੋੜ ਮਾਲੀਆ ਇਕੱਠਾ ਕਰਨ ਦਾ ਟੀਚਾ ਮਿਥਿਆ ਗਿਆ ਸੀ। ਜ਼ਿਲ੍ਹੇ ਭਰ 'ਚ ਇਸ ਮਕਸਦ ਲਈ ਕੁਲ 16 ਜ਼ੋਨ ਬਣਾਏ ਗਏ ਸਨ ਜਿਨ੍ਹਾਂ ਦੇ ਡਰਾਅ ਕੱਢਣ ਦੀ ਤਰੀਕ 27 ਮਾਰਚ ਰੱਖੀ ਗਈ ਸੀ ਪਰ ਉਸ ਵੇਲੇ ਵੀ ਸਬੰਧਿਤ ਮਹਿਕਮੇ ਵੱਲੋਂ ਠੇਕਿਆਂ ਲਈ ਸਿਰਫ 7 ਅਰਜ਼ੀਆਂ ਪ੍ਰਾਪਤੀਆਂ ਹੋਈਆਂ ਸਨ ਜਿਸ ਕਾਰਨ ਅਧਿਕਾਰੀਆਂ ਵੱਲੋਂ ਅਰਜ਼ੀਆਂ ਲੈਣ ਦੀ ਤਰੀਕ 30 ਮਾਰਚ ਤੱਕ ਵਧ ਦਿੱਤੀ ਗਈ ਸੀ। ਇਸਦੇ ਨਾਲ ਹੀ ਡਰਾਅ ਕੱਢਣ ਦੀ ਤਰੀਕ 31 ਮਾਰਚ ਰੱਖੀ ਸੀ। ਇਸ ਸਮੇਂ ਦੌਰਾਨ ਸਿਰਫ 5 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਸ ਤਰਾਂ 31 ਮਾਰਚ ਸਵੇਰੇ 10 ਵਜੇ ਡਰਾਅ ਦਾ ਸਮਾਂ ਸੀ ਪਰ ਅਧਿਕਾਰੀਆਂ ਵੱਲੋਂ ਮੌਕੇ 'ਤੇ ਡਰਾਅ ਕੱਢਣ ਦਾ ਸਮਾਂ 4 ਵਜੇ ਤੱਕ ਕਰ ਦਿੱਤਾ ਗਿਆ। ਵਿਭਾਗ ਦਾ ਅਮਲਾ 4.30 ਵਜੇ ਮਿੰਨੀ ਸਕੱਤਰੇਤ ਸਥਿਤ ਬੱਚਤ ਭਵਨ ਵਿਚ ਪਹੁੰਚ ਗਿਆ ਸੀ ਪਰ ਆਬਕਾਰੀ ਅਤੇ ਕਰ ਅਧਿਕਾਰੀ ਸ੍ਰੀ ਜੀ. ਕੇ. ਜੈਨ ਅਤੇ ਏ. ਡੀ. ਸੀ. (ਵਿਕਾਸ) ਮੈਡਮ ਅਪਨੀਤ ਰਿਆਤ 5 ਵਜੇ ਦੇ ਕਰੀਬ ਬੱਚਤ ਭਵਨ ਵਿਖੇ ਆਏ। ਇਸ ਮੌਕੇ 27 ਤਰੀਕ ਤੱਕ ਜਿਨ੍ਹਾਂ 5 ਵਿਅਕਤੀਆਂ ਵੱਲੋਂ ਠੇਕੇ ਲੈਣ ਲਈ 7 ਅਰਜ਼ੀਆਂ ਦਿੱਤੀਆਂ ਗਈਆਂ ਸਨ ਉਨ੍ਹਾਂ ਨੂੰ ਅਧਿਕਾਰੀਆਂ ਵੱਲੋਂ ਬੁਲਾਇਆ ਗਿਆ ਹੈ ਪਰ ਇਹ ਵਿਅਕਤੀ ਜਾਂ ਉਨ੍ਹਾਂ ਦਾ ਕੋਈ ਪ੍ਰਤੀਨਿਧ ਡਰਾਅ ਕੱਢਣ ਸਮੇਂ ਹਾਜ਼ਰ ਨਹੀਂ ਸੀ ਜਿਸ ਕਾਰਨ ਅਧਿਕਾਰੀਆਂ ਵੱਲੋਂ ਇਹ ਪ੍ਰਕਿਰਿਆ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤੀ। ਸ੍ਰੀ ਜੈਨ ਨੇ ਇਸ ਮੌਕੇ ਗੱਲਬਾਤ ਕਰਦਿਆਂ ਦੱਸਿਆ ਕਿ ਮੌਜੂਦਾ ਸਾਲ ਲਈ ਦਿੱਤੇ ਠੇਕਿਆਂ ਦੀ ਮਿਆਦ 31 ਮਾਰਚ ਰਾਤ 12 ਵਜੇ ਖਤਮ ਹੋ ਰਹੀ ਹੈ ਤੇ ਅਗਲੇ ਚਾਲੂ ਸਾਲ ਕਈ ਇਸ ਪ੍ਰਕਿਰਿਆ ਨੂੰ ਨੇਪਰੇ ਨਹੀਂ ਚਾੜ੍ਹਿਆ ਜਾ ਸਕਿਆ। ਇਸ ਅਜੀਬ ਜਿਹੀ ਸਥਿਤੀ ਕਾਰਨ ਜ਼ਿਲ੍ਹੇ ਭਰ ਵਿਚ ਅਗਲੇ ਹੁਕਮਾਂ ਤੱਕ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਆਬਕਾਰੀ ਅਤੇ ਕਰ ਕਮਿਸ਼ਨਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।  ਉਨ੍ਹਾਂ ਦੱਸਿਆ ਕਿ ਅਰਜੀ ਦੇਣ ਵਾਲੇ ਵਿਅਕਤੀਆਂ ਨੇ ਮਹਿਕਮੇ ਪਾਸ 7 ਲੱਖ ਰੁਪਏ ਦੀ ਬਤੌਰ ਫੀਸ ਜਮ੍ਹਾਂ ਕਰਾਈ ਸੀ ਜੋ ਕਿ ਨਾ ਮੁੜਣਯੋਗ ਸੀ। ਇਸ ਲਈ ਇਹ ਰਕਮ ਮਜਬੂਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਸ਼ਰਾਬ ਦੇ ਠੇਕੇਦਾਰਾਂ ਦੀ ਇਕ ਮੀਟਿੰਗ ਹੋਈ ਜਿਸ ਵਿਚ ਭਾਰੀ ਗਿਣਤੀ 'ਚ ਸ਼ਰਾਬ ਦੇ ਠੇਕੇਦਾਰਾਂ ਨੇ ਹਿੱਸਾ ਲਿਆ।  ਮੀਟਿੰਗ ਦੀ ਕਾਰਵਾਈ ਦੀ ਜਾਣਕਾਰੀ ਦੇਣ ਤੋਂ ਠੇਕੇਦਾਰ ਇਨਕਾਰ ਕਰਦੇ ਰਹੇ ਪਰ ਸੂਤਰਾਂ ਅਨੁਸਾਰ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਉਨ੍ਹਾਂ ਠੇਕੇਦਾਰਾਂ ਤੇ ਦਬਾਅ ਪਾਇਆ ਗਿਆ ਜਿਨ੍ਹਾਂ ਨੇ ਡਰਾਅ ਲਈ 12 ਅਰਜ਼ੀਆਂ ਦਿੱਤੀਆਂ ਸਨ। ਠੇਕੇਦਾਰਾਂ ਦੇ ਦਬਾਅ ਕਾਰਨ ਹੀ ਅਰਜੀ ਦੇਣ ਵਾਲੇ ਵਿਅਕਤੀ ਡਰਾਅ ਦੀ ਪ੍ਰਕਿਰਿਆ ਵਿਚ ਸ਼ਾਮਿਲ ਨਹੀਂ ਹੋਏ। ਸਰਕਾਰ ਦੀ ਆਬਕਾਰੀ ਨੀਤੀ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਠੇਕੇਦਾਰਾਂ ਵੱਲੋਂ ਕੁਝ ਦਿਨ ਪਹਿਲਾਂ ਹੀ ਡਰਾਅ ਦੀ ਪ੍ਰਕਿਰਿਆ ਦਾ ਬਾਈਕਾਟ ਕਰਨ ਦੀ ਧਮਕੀ ਦਿੱਤੀ ਸੀ ਪਰ ਸਰਕਾਰ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ।  ਉਧਰ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਕੁਝ ਕਾਂਗਰਸੀ ਠੇਕੇਦਾਰਾਂ ਵੱਲੋਂ ਅੰਦਰਖਾਤੇ ਸਰਕਾਰ ਦੀ ਨੀਤੀ ਦਾ ਵਿਰੋਧ ਕੀਤਾ ਜਾਂਦਾ ਰਿਹਾ ਅਤੇ ਇਸ ਲਈ ਉਨ੍ਹਾਂ ਨੇ ਵੀ ਠੇਕੇ ਲੈਣ ਲਈ ਅਰਜ਼ੀਆਂ ਨਹੀਂ ਦਿੱਤੀਆਂ।  ਜਿਉਂ ਹੀ ਲੋਕਾਂ ਨੂੰ ਸ਼ਰਾਬ ਦੇ ਠੇਕੇ ਬੰਦ ਹੋਣ ਦੀ ਸੂਚਨਾ ਮਿਲੀ ਤਾਂ ਭਾਰੀ ਗਿਣਤੀ ਸ਼ਰਾਬ ਪੀਣ ਦੇ ਸ਼ੌਕੀਨ ਠੇਕਿਆਂ ਦੇ ਬਾਹਰ ਪਹੁੰਚਣੇ ਸ਼ੁਰੂ ਹੋ ਗਏ ਅਤੇ ਇਨ੍ਹਾਂ ਲੋਕਾਂ ਨੇ ਭਾਰੀ ਮਾਤਰਾ ਵਿਚ ਸ਼ਰਾਬ ਦੀਆਂ ਬੋਤਲਾਂ ਖਰੀਦੀਆਂ। ਦੇਰ ਰਾਤ ਤੱਕ ਠੇਕਿਆਂ ਦੇ ਬਾਹਰ ਭਾਰੀ ਭੀੜ ਲੱਗੀ ਹੋਈ ਸੀ। ਇਹ ਭੀੜ ਇਸ ਗੱਲ ਦਾ ਸਬੂਤ ਸੀ ਕਿ ਜਦੋਂ ਤੱਕ ਅਜਿਹੇ ਲੋਕ ਮੌਜੂਦ ਹਨ ਉਦੋਂ ਤੱਕ ਸ਼ਰਾਬ ਨੂੰ ਜਾਂ ਬਾਕੀ ਨਸ਼ਿਆਂ ਨੂੰ ਸਮਾਜ ਵਿੱਚੋਂ ਮਨਫ਼ੀ ਨਹੀਂ ਕੀਤਾ ਜਾ ਸਕਦਾ।  
ਠੇਕੇਦਾਰਾਂ ਵੱਲੋਂ ਡਰਾਅ ਪ੍ਰਕਿਰਿਆ ਦਾ ਬਾਈਕਾਟ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਸਰਕਾਰ ਵੱਲੋਂ ਇਨ੍ਹਾਂ ਜ਼ਿਲਿਆਂ 'ਚ ਟੈਂਡਰ ਪ੍ਰਕਿਰਿਆ ਨਾਲ ਠੇਕੇ ਦੇਣ ਦਾ ਵਿਚਾਰ ਕੀਤਾ ਜਾ ਰਿਹਾ ਹੈ ਤੇ ਇਸ ਲਈ ਟੈਂਡਰ ਸ਼ਰਾਬ ਦੇ ਵੱਡੇ ਕਾਰੋਬਾਰੀ ਨੂੰ ਦੇਣ ਦਾ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਸਰਕਾਰ ਦੇ ਮਾਲੀਏ ਨੂੰ ਪੂਰਾ ਕੀਤਾ ਜਾ ਸਕੇ। ਅਸਲ ਵਿੱਚ ਇਹੀ ਮੌਕਾ ਹੈ ਜਦੋਂ ਸ਼ਰਾਬ ਬੰਦੀ ਦੀ ਮੰਗ ਕਰਦੇ ਸੰਗਠਨਾਂ ਨੂੰ ਅੱਗੇ ਆ ਕੇ ਸਰਕਾਰ ਨੂੰ ਆਮਦਨ ਦੇ ਬਦਲਵੇਂ ਵਸੀਲੇ ਦੱਸਣੇ ਚਾਹੀਦੇ ਹਨ। ਕੀ ਨਸ਼ਿਆਂ ਦਾ ਵਿਰੋਧ ਕਰ ਰਹੀਆਂ ਸੰਸਥਾਵਾਂ ਇਸ ਸੁਨਹਿਰੀ ਮੌਕੇ ਦਾ ਫਾਇਦਾ ਉਠਾਉਣਗੀਆਂ ?


Sunday, March 05, 2017

ਬੇਲਣ ਬ੍ਰਿਗੇਡ ਨੇ ਕੀਤੀ ਵਿਆਹ ਦੇ ਵਚਨਾਂ ਨੂੰ ਕਾਨੂੰਨੀ ਸੁਰੱਖਿਆ ਦੇਣ ਦੀ ਮੰਗ

ਅੱਜ ਦੇ ਯੁਗ ਵਿੱਚ ਕਾਰਗਰ ਨਹੀਂ ਰਹੇ ਸਿਰਫ ਅਗਨੀ ਸਾਹਮਣੇ ਕੀਤੇ ਵਾਅਦੇ 
ਲੁਧਿਆਣਾ: 4 ਮਾਰਚ 2017: (ਪੰਜਾਬ ਸਕਰੀਨ ਬਿਊਰੋ)::
ਕਿਸੇ ਦਾ ਮੁੰਡਾ ਵਿਗੜਿਆ ਹੋਵੇ ਤਾਂ ਆਖਿਆ ਜਾਂਦਾ ਹੈ ਇਸਦਾ ਵਿਆਹ ਕਰ ਦਿਓ ਆਪੇ ਸੁਧਰ ਜਾਏਗਾ।  ਵਿਆਹ ਵੇਲੇ ਭਾਵੇਂ ਅਗਨੀ ਸਾਹਮਣੇ ਵਚਨ ਦਿੱਤੇ ਜਾਂਦੇ ਹਨ ਪਰ ਉਹ ਵਾਅਦੇ ਕਦੇ ਪੂਰੇ ਨਹੀਂ ਹੁੰਦੇ। ਮੁੰਡੇ ਨੂੰ ਵਿਆਹ ਕਰਕੇ ਸੁਧਾਰਨ ਦਾ ਇਹ ਅਣਮਨੁੱਖੀ ਤਜਰਬਾ ਔਰਤਾਂ ਦੀ ਜ਼ਿੰਦਗੀ ਨੂੰ ਤਬਾਹ ਕਰ ਦੇਂਦਾ ਹੈ। ਉਹ ਆਖ਼ਿਰੀ ਸਾਹਾਂ ਤੀਕ ਦੁੱਖਾਂ ਤਕਲੀਫ਼ਾਂ ਦੀ ਚੱਕੀ ਵਿੱਚ ਪਿਸਦੀ ਰਹਿੰਦੀ ਹੈ। ਬੇਲਨ ਬ੍ਰਿਗੇਡ ਨੇ ਅੱਜ ਸਰਕਟ ਹਾਊਸ ਵਿੱਚ ਬਾਕਾਇਦਾ ਇੱਕ ਪ੍ਰੈਸ ਕਾਨਫਰੰਸ ਇਸ ਵਰਤਾਰੇ ਵਿਰੁੱਧ ਜੰਗ ਦਾ ਬਿਗਲ ਵਜਾਇਆ ਹੈ। ਬੇਲਣ ਬ੍ਰਿਗੇਡ ਨੇ ਮੰਗ ਕੀਤੀ ਹੈ ਕਿ ਲਾੜਾ ਅਤੇ ਲਾੜੀ ਫੇਰਿਆਂ  ਦੇ ਸਮੇਂ ਕਲਯੁਗ ਵਿੱਚ ਅੱਗ ਨੂੰ ਸਾਕਸ਼ੀ ਮੰਨ ਕੇ ਜ਼ਬਾਨੀ ਵਚਨ ਦੇਣ ਦੀ ਪਰੰਪਰਾ ਨੂੰ ਛੱਡ ਕੇ ਹੁਣ ਬਾਕਾਇਦਾ ਐਫੀਡੇਵਿਟ ਦੇਣ। ਇਸ ਮੌਕੇ ਬ੍ਰਿਗੇਡ ਦੀ ਮੁਖੀ ਆਰਕੀਟੈਕਟ ਅਨੀਤਾ ਸ਼ਰਮਾ, ਉਹਨਾਂ ਦੀ ਰਾਈਟ ਹੈਂਡ ਕੋਮਲ ਸ਼ਰਮਾ ਅਤੇ ਸ਼ੋਭਾ ਦੀਦੀ ਸਮੇਤ ਕਈ ਹੋਰ ਪ੍ਰਮੁੱਖ ਮਹਿਲਾ ਲੀਡਰ ਮੌਜੂਦ ਸਨ। 
ਇਸ ਮੌਕੇ ਉੱਤੇ ਸੰਸਥਾ ਦੀ ਕੌਮੀ ਪ੍ਰਧਾਨ ਆਰਕੀਟੇਕਟ ਅਨੀਤਾ ਸ਼ਰਮਾ ਨੇ ਕਿਹਾ ਕਿ 18 ਵੀ ਸਦੀ ਵਿੱਚ ਮਹਿਲਾਵਾਂ ਘਰ ਵਿੱਚ ਰਹਿ ਕੇ ਹੀ ਕੰਮ ਕਰਦੀਆਂ ਸਨ ਸਾਰੀ ਜ਼ਿੰਦਗੀ ਘੁੰਡ ਵਿੱਚ ਕੱਢ ਦਿੰਦੀਆਂ ਸਨ ਅਤੇ ਉਨ੍ਹਾਂ ਨੂੰ ਇੱਕ ਮਿੰਟ  ਵੀ ਕੰਮ ਤੋਂ ਫੁਰਸਤ ਨਹੀਂ ਮਿਲਦੀ ਸੀ ਖੂਹ ਤੋਂ ਪਾਣੀ ਲਿਆਉਣ,  ਲੱਕੜੀ ਜਲਾ ਕੇ ਚੁੱਲ੍ਹੇ ਉੱਤੇ ਰੋਟੀ ਬਣਾਉਣਾ,  ਕੱਚੇ ਘਰਾਂ ਨੂੰ ਲਿੱਪਣਾ, ਪੂਰੇ ਪਰਿਵਾਰ ਦੀ ਦੇਖਭਾਲ ਕਰਣੀ ਅਤੇ 8 -10 ਬੱਚਿਆਂ ਨੂੰ ਜਨਮ ਦੇਣਾ ਅਤੇ ਉਨ੍ਹਾਂ ਦਾ ਪਾਲਣ ਪੋਸਣ ਕਰਣਾ ਹੁੰਦਾ ਸੀ ।  ਇਤਿਹਾਸ ਗਵਾਹ ਹੈ ਕਿ ਪੁਰਾਣੇ ਸਮੇਂ ਵਿੱਚ ਵੀ ਮਹਿਲਾਵਾਂ ਮਰਦਾਂ ਤੋਂ ਜ਼ਿਆਦਾ ਕੰਮ ਕਰਦੀਆਂ ਸਨ ।  ਮਰਦ ਤਾਂ ਕੇਵਲ ਜੰਗਲਾਂ ਵਿੱਚ ਦਿਨ ਭਰ ਘੁੰਮ ਕੇ ਫਲ ਅਤੇ ਜਾਨਵਰਾਂ ਦਾ ਸ਼ਿਕਾਰ ਕਰਕੇ ਲਿਆਂਦੇ ਸਨ।   
ਅੱਜ 21 ਵੀ ਸਦੀ ਵਿੱਚ ਸਭ ਕੁੱਝ ਬਦਲ ਗਿਆ ਹੈ ਮਹਿਲਾਵਾਂ ਅੱਜ ਆਧੁਨਿਕ ਤੌਰ ਦੇ ਤਰੀਕੇ ਨਾਲ ਘਰ ਦਾ ਕੰਮ ਕਰ ਰਹੀਆਂ ਹਨ ਅਤੇ ਘਰ ਦੀ ਚਾਰ ਦਿਵਾਰੀ ਤੋਂ ਬਾਹਰ ਆ ਚੁੱਕੀਆਂ ਹਨ ਲੇਕਿਨ ਬਦਕਿੱਸਮਤੀ ਨਾਲ ਅੱਜ ਵੀ ਮਹਿਲਾ ਨੂੰ ਮਰਦਾਂ ਦੀ ਗੁਲਾਮੀ ਵਿੱਚ ਜੀਵਨ ਜੀਣਾ ਪੈ ਰਿਹਾ ਹੈ ਮਹਿਲਾਵਾਂ ਨੂੰ ਮਰਦਾਂ ਦੀ ਸਲਾਹ ਨਾਲ ਹੀ ਕੰਮ  ਕਰਣਾ ਪੈਂਦਾ ਹੈ ਇੱਥੇ ਤੱਕ ਦੀ ਬੱਚੇ ਦੀ ਮਾਂ ਬੰਨਣ ਲਈ ਵੀ ਮਹਿਲਾ ਨੂੰ ਪਤੀ ਦੀ ਮੰਜੂਰੀ ਜਰੂਰੀ ਹੈ ਜੇਕਰ ਪਤੀ ਨਹੀਂ ਚਾਹੇਗਾ ਤਾਂ ਇੱਕ ਔਰਤ ਆਪਣੀ ਇੱਛਾ ਨਾਲ ਮਾਂ ਵੀ ਨਹੀਂ ਬੰਨ ਸਕਦੀ ਉਸਨੂੰ ਕੁੱਖ ਰੱਖਣਾ ਹੈ ਜਾਂ ਗਰਭਪਾਤ ਕਰਾਣਾ ਹੈ ਇਹ ਵੀ ਮਰਦਾਂ ਦੀ ਇੱਛਾ ਉੱਤੇ ਹੀ ਨਿਰਭਰ ਕਰਦਾ ਹੈ।  
ਅਨੀਤਾ ਸ਼ਰਮਾ  ਨੇ ਕਿਹਾ ਕਿ ਅਦਾਲਤਾਂ ਵਿੱਚ ਮਹਿਲਾਵਾਂ ਨੂੰ ਸਭਤੋਂ ਜ਼ਿਆਦਾ ਜਲੀਲ ਹੋਣਾ ਅਤੇ ਧੱਕੇ ਖਾਣੇ ਪੈਂਦੇ ਹਨ ਘਰੇਲੂ ਹਿੰਸਾ ਤਲਾਕ ਦੇ ਮਾਮਲੇ ਵਿੱਚ ਇੱਕ ਔਰਤ ਨੂੰ ਕਈ ਕਈ ਸਾਲ ਇਨਸਾਫ ਨਹੀਂ ਮਿਲਦਾ ।   ਉਹ ਆਪਣੇ ਬੱਚੇ ਨੂੰ ਗੋਦ ਵਿੱਚ ਚੁੱਕ ਕੇ ਆਪਣਾ ਅਤੇ ਬੱਚੇ ਦਾ ਖਰਚਾ ਲੈਣ ਲਈ ਅਦਾਲਤਾਂ ਅਤੇ ਵਕੀਲਾਂ ਦੇ ਚੱਕਰ ਕੱਟ ਕੱਟ ਕੇ ਆਪਣੀ ਜਿੰਦਗੀ ਨੂੰ ਨਰਕ ਬਣਾ ਲੈਂਦੀਆਂ ਹਨ ਅਤੇ ਉਨ੍ਹਾਂਨੂੰ ਕਈ ਕਈ ਸਾਲ ਤੱਕ ਤਲਾਕ  ਦੇ ਮਾਮਲੇ ਵਿੱਚ ਖਰਚਾ ਨਹੀਂ ਮਿਲਦਾ ਸਾਰਾ ਕੇਸ ਵਕੀਲਾਂ ਦੀ ਬਹਿਸ ਅਤੇ ਜੱਜ ਦੀ ਬੇਸਮਝੀ ਦੀ ਭੇਂਟ ਚੜ੍ਹ ਜਾਂਦਾ ਹੈ ਅਤੇ ਇੱਕ ਮਾਂ ਅਤੇ ਬੇਟੇ ਦੀ ਜਿੰਦਗੀ ਬਰਬਾਦ ਹੋ ਜਾਂਦੀ ਹੈ  ।  ਇਸ ਤਲਾਕ ਦੇ ਮਾਮਲੇ ਵਿੱਚ ਇੱਕ ਮਹਿਲਾ ਦੀ ਜੋ ਦੁਰਦਸ਼ਾ ਭਾਰਤੀ ਅਦਾਲਤਾਂ ਵਿੱਚ ਇਨਸਾਫ ਲਈ ਹੁੰਦੀ ਹੈ ਉਸ ਉੱਤੇ ਅੱਜ ਤੱਕ ਕਿਸੇ ਨੇ ਧਿਆਨ ਨਹੀਂ ਦਿੱਤਾ ।  
ਮੈਡਮ ਸ਼ਰਮਾ  ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਮੁੰਡੇ ਦੇ ਮਾਂ ਬਾਪ ਰਿਸ਼ਤੇਦਾਰ ਕਹਿੰਦੇ ਹਨ ਕਿ ਮੁੰਡਾ ਹਜ਼ਾਰਾਂ ਰੁਪਏ ਕਮਾਉਂਦਾ ਹੈ, ਆਪਣਾ ਘਰ ਹੈ, ਫੈਕਟਰੀ ਹੈ ਪਰ ਜਦੋਂ ਤਲਾਕ ਦੀ ਨੋਬਤ ਆਉਂਦੀ ਹੈ ਤਾਂ ਮੁੰਡੇ ਦੇ ਘਰ ਵਾਲੇ ਉਸਨੂੰ ਬੇਦਖ਼ਲ ਕਰ ਦਿੰਦੇ ਹਨ। ਤਲਾਕ ਵੇਲੇ ਕਿਹਾ ਜਾਂਦਾ ਹੈ ਮੁੰਡਾ ਕੋਈ ਕੰਮ ਨਹੀਂ ਕਰਦਾ ਕਿਉਂਕਿ ਅਸਲ ਵਿੱਚ ਉਹ ਆਪਣੀ ਪਤਨੀ ਅਤੇ ਬੱਚੇ ਨੂੰ ਕੋਈ ਖਰਚ ਨਹੀਂ ਦੇਣਾ ਚਾਹੁੰਦਾ।  ਵਿਆਹ ਤੋਂ ਪਹਿਲਾਂ ਲੱਖਾਂ ਕਰੋੜਾਂ ਕਮਾਉਣ ਵਾਲਾ ਮੁੰਡਾ ਆਪਣੇ ਆਪ ਨੂੰ ਵਕੀਲ ਸਾਹਿਬ ਦੀ ਮਦਦ ਨਾਲ ਜੱਜ ਦੇ ਸਾਹਮਣੇ ਕੰਗਾਲ ਐਲਾਨ ਕਰ ਦਿੰਦਾ ਹੈ ।   
ਹਜ਼ਾਰਾਂ ਸਾਲ ਪਹਿਲਾਂ ਸਤਜੁਗ ਕਾਲ ਵਿਚ ਹਿੰਦੂ ਲੋਕ ਵਿਆਹ ਵਿੱਚ ਫੇਰੀਆਂ ਦੇ ਵਕਤ ਦੁਲਹਾ ਅਤੇ ਦੁਲਹਨ ਅਗਨੀ ਨੂੰ ਸਾਕਸ਼ੀ ਮੰਨ ਕੇ ਇੱਕ ਦੂਜੇ ਨੂੰ ਵਚਨ ਦਿੰਦੇ ਸਨ ਅਤੇ ਜਿੰਦਗੀ ਭਰ ਉਸਦਾ ਪਾਲਣ ਕਰਦੇ ਸਨ ਅਤੇ ਅੱਜ ਕਲਯੁਗ ਵਿੱਚ ਇੱਥੇ ਲੋਕ ਝੂਠ ਫਰੇਬ ਵਿੱਚ ਜੀਵਨ ਜੀ ਰਹੇ ਹਨ ਮਾਂ ਬਾਪ ਭਰਾ ਭੈਣ ਇੱਕ ਦੂਜੇ ਨੂੰ ਧੋਖੇ ਦੇ ਰਹੇ ਹਨ। ਵਿਆਹ ਵਿੱਚ ਫੇਰਿਆਂ ਦੇ ਸਮੇਂ ਵਚਨ ਦੇਣ ਵਾਲੇ ਪਤੀ ਪਤਨੀ ਵਿਆਹ  ਦੇ ਬਾਅਦ ਮੁੱਕਰ ਜਾਂਦੇ ਹਨ। ਮੁੰਡਾ ਅਤੇ ਕੁੜੀ ਇੱਕ ਦੂਜੇ ਉੱਤੇ ਦੋਸ਼ ਲਗਾਉਂਦੇ ਹਨ। ਇਸ ਲਈ ਹੁਣ ਵਿਆਹ  ਦੇ ਵਕਤ ਲਾਵਾਂ ਫੇਰਿਆਂ ਦੇ ਸਮੇਂ ਕਲਯੁਗ ਵਿੱਚ ਵਚਨ ਦੇਣ ਦੀ ਪਰੰਪਰਾ ਨੂੰ ਛੱਡ ਕੇ ਦੁਲਹਾ ਅਤੇ ਦੁਲਹਨ ਐਫੀਡੇਵਿਟ ਉੱਤੇ ਆਪਣੇ ਵਚਨਾਂ ਉੱਤੇ ਬਾਕਾਇਦਾ ਦਸਖਤ ਕਰਨ ਤਾਂਕਿ ਵਿਆਹ ਤੋਂ ਬਾਅਦ ਤਲਾਕ ਦੀ ਨੋਬਤ ਆਉਣ ਉੱਤੇ ਉਹ ਆਪਣੇ ਕੀਤੇ ਹੋਏ ਬਚਨਾਂ ਤੋਂ ਮੁੱਕਰ ਨਾ ਸਕਣ।   
ਅਨੀਤਾ ਸ਼ਰਮਾ ਨੇ ਕਿਹਾ ਕਿ ਨਾਰੀ ਜੋ ਮਾਂ ਹੈ, ਧੀ ਹੈ, ਨੂੰਹ ਹੈ, ਭੈਣ ਹੈ ਲੇਕਿਨ ਪੁਰਖ ਪ੍ਰਧਾਨ ਸਮਾਜ ਵਿੱਚ ਉਹਨੂੰ ਅੱਜ ਵੀ ਭੋਗ ਦੀ ਹੀ ਚੀਜ਼ ਸੱਮਝਿਆ ਜਾਂਦਾ ਹੈ। ਹਰ ਕੋਈ ਇਨਸਾਨ ਉਹਨੂੰ ਆਪਣੇ ਵਸ ਵਿੱਚ ਕਰਨ ਦੀ ਜੁਗਤ ਲਗਾਉਂਦਾ ਰਹਿੰਦਾ ਹੈ। ਇਹੀ ਕਾਰਨ ਹੈ ਕਿ ਨਾਰੀ ਦੀ ਸੋਚ, ਗਿਆਨ, ਮਮਤਾ, ਸਹਿਨਸ਼ੀਲਤਾ, ਮਾਨ-ਮਰਿਆਦਾ ਦਾ ਲੋਕ ਗਲਤ ਮਤਲੱਬ ਲਗਾਉਂਦੇ ਹਨ, ਉਸਦਾ ਨਾਜਾਇਜ ਫਾਇਦਾ ਚੁੱਕਦੇ ਹਨ ਅਤੇ ਉਸਨੂੰ ਕਮਜੋਰ ਸੱਮਝਦੇ ਹਨ ਜਦਕਿ ਅਸਲ ਵਿੱਚ ਨਾਰੀ ਕਮਜੋਰ ਨਹੀਂ ਹੈ। ਲਗਾਤਾਰ 9 ਮਹੀਨੇ ਤੱਕ ਬੱਚੇ ਨੂੰ ਆਪਣੇ ਢਿੱਡ ਵਿੱਚ ਪਾਲ ਕੇ ਅਤੇ ਬੱਚੇ ਦੇ ਜਨਮ ਦੇ ਸਮੇਂ ਉਹ ਕਈ ਵਾਰ ਆਪਣੀ ਅੱਖਾਂ ਦੇ ਸਾਹਮਣੇ ਹੀ ਬੱਚੇ ਨੂੰ ਜਨਮ ਦੇਣ ਲਈ ਆਪਣਾ ਪੇਟ ਤੱਕ ਚਿਰਵਾ ਲੈਂਦੀ ਹੈ। ਇਸਤੋਂ ਵੱਧ ਹਿੰਮਤ ਅਤੇ ਵੱਡੇ ਜਿਗਰ ਵਾਲਾ ਕਿਹੜਾ ਪ੍ਰਾਣੀ ਹੋਵੇਗਾ।   
ਜੋ ਮਰਦ ਸ਼ਰਾਬੀ,  ਨਸ਼ੇੜੀ,  ਕੰਮਚੋਰ,  ਜੁਆਰੀ ਅਤੇ ਰੰਡੀਬਾਜ ਹੈ ਅਤੇ ਘਰ ਵਿੱਚ ਮਾਂ ਬਾਪ,  ਪਤਨੀ ਅਤੇ ਬੱਚਿਆਂ ਨੂੰ ਖਰਚ ਨਹੀਂ ਦਿੰਦਾ ਇਸ ਹਾਲਾਤ ਵਿੱਚ  ਮਰਦ ਦੇ ਇਸ ਨਿਕੰਮੇਪਨ ਦਾ ਖਾਮਿਆਜਾ ਵੀ ਔਰਤ ਨੂੰ ਭੁਗਤਣਾ ਪੈਂਦਾ ਹੈ।  
ਪੁਰਖ ਸਮਾਜ ਤਾਕਤਵਰ ਹੈ ਕਿਉਂਕਿ ਉਹ ਰੁਪਏ ਕਮਾਉਂਦਾ ਹੈ ਜਦਕਿ ਬਹੁ ਗਿਣਤੀ ਨਾਰੀ ਰੁਪਿਆ ਨਹੀਂ ਕਮਾਂਦੀ ਇਸ ਲਈ ਕਮਜੋਰ ਹੈ ਅਤੇ ਘਰ  ਦੇ ਖਰਚੇ ਲਈ ਮਰਦਾਂ ਦੇ ਮੂੰਹ ਨੂੰ ਦੇਖਦੀ ਹੈ।  ਹੁਣ ਵਕਤ ਆ ਗਿਆ ਹੈ ਨਾਰੀ ਸਮਾਜ ਨੂੰ ਜਾਗਣਾ ਪਵੇਗਾ। ਆਪਣੇ ਹਕ਼ ਲਈ ਲੜਨਾ ਹੋਵੇਗਾ। ਉਨ੍ਹਾਂ ਨੂੰ ਆਪਣੇ ਆਪ ਰੋਜ਼ਗਾਰ ਕਰਨਾ ਹੋਵੇਗਾ ਅਤੇ ਰੁਪਿਆ ਕਮਾਨਾ ਹੋਵੇਗਾ ਤਾਂਕਿ ਔਰਤਾਂ ਨੂੰ ਘਰ ਪਰਿਵਾਰ ਚਲਾਣ ਲਈ ਪੁਰਸ਼ਾਂ ਦੀ ਮੁਹਤਾਜ ਨਾ ਹੋਣਾ ਪਵੇ।  
ਨਵਕਿਰਨ ਵੂਮੈਨ ਵੈਲਫੇਅਰ ਐਸੋਸੀਏਸ਼ਨ ਅਤੇ ਬੇਲਨ ਬ੍ਰਿਗੇਡ ਨੇ ਮਹਿਲਾ ਸਸ਼ਕਤੀਕਰਣ ਅਤੇ ਉਨ੍ਹਾਂ ਨੂੰ ਰੋਜ਼ਗਾਰ ਮੁਹਈਆ ਕਰਾਉਣ ਦਾ ਬੀੜਾ ਚੁੱਕਿਆ ਹੈ ਤਾਂਕਿ ਕਿਸੇ ਵੀ ਮਹਿਲਾ ਨੂੰ ਪੁਰੂਸ਼ਾਂ ਦੀ ਕਮਾਈ ਤੋਂ ਘਰ ਪਰਿਵਾਰ ਚਲਾਣ ਲਈ ਮੂੰਹ ਨਾ ਤੱਕਣਾ ਪਵੇ  । 
ਵਿਆਹ ਤੋਂ ਪਹਿਲਾਂ ਕੁੜੀ ਵਾਲੇ ਜਿਸ ਮੁੰਡੇ ਨਾਲ ਵਿਆਹ ਹੋਵੇ ਉਸਦੇ ਮਾਂ ਬਾਪ ਤੋਂ ਮੁੰਡੇ ਦੇ ਕੰਮ-ਕਾਜ ਅਤੇ ਉਸਦੀ ਚੱਲ ਅਚਲ ਸੰਪਤੀ ਦਾ ਐਫੀਡੈਵਿਟ ਲੈਣ ਤਾਂਕਿ ਤਲਾਕ ਦੇ ਵਕਤ ਪਤਨੀ ਅਤੇ ਬੱਚੇ ਨੂੰ ਖਰਚਾ ਦੇਣ ਤੋਂ ਨਾ ਭੱਜ ਸਕੇ। ਮੁੰਡੇ ਅਤੇ ਕੁੜੀ ਦਾ ਮੈਂਡੀਕਲ ਵੀ ਵਿਆਹ ਤੋਂ ਪਹਿਲਾਂ ਹੋਣਾ ਚਾਹੀਦਾ ਹੈ ।  
ਇਸ ਲਈ ਸੰਸਥਾ ਵੱਲੋਂ ਅਦਾਲਤਾਂ ਵਿੱਚ ਲਮਕੇ ਹੋਏ ਮਹਿਲਾਵਾਂ ਦੇ ਤਲਾਕ ਅਤੇ ਖਰਚੇ  ਦੇ ਕੇਸਾਂ ਨੂੰ ਨਿਪਟਾਣਾ, ਨਸ਼ੇ ਨਾਲ ਬਰਬਾਦ ਹੋ ਰਹੇ ਘਰ ਪਰਿਵਾਰ ਅਤੇ ਮਹਿਲਾਵਾਂ ਨੂੰ ਇਸ ਤੋਂ ਬਚਾਉਣਾ ਮੁੱਖ ਏਜੰਡੇ 'ਤੇ ਹੋਵੇਗਾ। ਹਰ ਔਰਤ ਆਪਣੇ ਆਪ ਕੰਮ ਕਰੇ, ਰੁਪਿਆ ਕਮਾਵੇ ਇਸ ਲਈ ਹਰ ਵਰਗ ਦੀਆਂ ਮਹਿਲਾਵਾਂ ਨੂੰ ਰੋਜ਼ਗਾਰ ਅਤੇ ਨੌਕਰੀ ਉਪਲੱਬਧ ਕਰਾਣਾ ਸਾਡਾ ਉਦੇਸ਼ ਹੈ। ਇਸ ਮੌਕੇ ਉੱਤੇ ਕੋਮਲ ਸ਼ਰਮਾ, ਸ਼ੋਭਾ ਦੀਦੀ, ਰੀਮਾ, ਸ਼ਿਹਾਨ ਪੰਕਜ ਸਾਹਨੀ, ਹੇਮ ਲਤਾ, ਜਗਦੀਸ਼ ਕੌਰ ਆਦਿ ਨੇ ਵੀ ਆਪਣੇ ਵਿਚਾਰ ਰੱਖੇ।  

Friday, January 20, 2017

ਬੇਲਣ ਬ੍ਰਿਗੇਡ ਵੱਲੋਂ ਕੀਤਾ ਜਾਏਗਾ "ਨਸ਼ਾ ਵੰਡਣ ਵਾਲੇ ਉਮੀਦਵਾਰਾਂ" ਦਾ ਸਿਆਪਾ

Fri, Jan 20, 2017 at 1:22 PM
ਸਟਿੰਗ ਓਪ੍ਰੇਸ਼ਨਾਂ ਦੀ ਵੀਡੀਓ ਪਿੰਡ ਪਿੰਡ ਪਹੁੰਚਾਈ ਜਾਏਗੀ
ਲੁਧਿਆਣਾ: 20 ਜਨਵਰੀ 2017: (ਪੰਜਾਬ ਸਕਰੀਨ ਬਿਊਰੋ): 
ਸ਼ਰਾਬ ਅਤੇ ਹੋਰ ਨਸ਼ਿਆਂ ਨਾਲ ਸਮਾਜ ਨੂੰ ਖੋਖਲਾ ਕਰ ਚੁੱਕੇ ਮਨੁੱਖਤਾ ਦੇ ਦੁਸ਼ਮਣ ਅੱਜ ਵੀ ਬੜੀ ਬੇਸ਼ਰਮੀ ਨਾਲ ਆਖ ਰਹੇ ਹਨ ਕਿ ਸ਼ਰਾਬ ਉੱਤੇ ਮੁਕੰਮਲ ਪਾਬੰਦੀ ਨਹੀਂ ਲੱਗ ਸਕਦੀ ਕਿਓਂਕਿ ਇਹ ਸਰਕਾਰ ਦੀ ਆਮਦਨ ਦਾ ਇੱਕ ਮੁੱਖ ਸੋਮਾ ਹੈ। ਅਜਿਹੇ ਸਿਆਸਤਦਾਨਾਂ ਕੋਲੋਂ ਕੀ ਆਸ ਰੱਖੀ ਜਾ ਸਕਦੀ ਹੈ ਇਹ ਸ਼ਾਇਦ ਦੱਸਣ ਦੀ ਲੋੜ ਨਹੀਂ। ਏਹੋ ਜਿਹੀ ਨਾਜ਼ੁਕ ਹਾਲਤ ਵਿੱਚ ਨਸ਼ਿਆਂ ਖਿਲਾਫ ਸੰਘਰਸ਼ ਕਰ ਰਿਹਾ ਸੰਗਠਨ ਬੇਲਣ ਬ੍ਰਿਗੇਡ ਭਾਵੇਂ ਇਕੱਲਾ ਅਤੇ ਅਲੱਗ ਥਲੱਗ ਪਿਆ ਮਹਿਸੂਸ ਹੋ ਰਿਹਾ ਹੈ ਪਰ ਇਸਦੇ ਬਾਵਜੂਦ ਇਹ ਟੀਮ ਪੂਰੀ ਚੜ੍ਹਦੀ ਕਲਾ ਵਿੱਚ ਹੈ। ਨਸ਼ਿਆਂ ਦੇ ਨਾਪਾਕ ਵਪਾਰ ਨੂੰ ਰੋਕਣ ਦਾ ਅੰਦੋਲਨ ਧਾਰਮਿਕ ਅਸਥਾਨਾਂ ਵਿੱਚ ਲਿਜਾਣ ਤੋਂ ਬਾਅਦ ਬੇਲਣ ਬ੍ਰਿਗੇਡ ਨੇ ਜਿੱਥੇ ਔਰਤਾਂ ਨੂੰ ਲਾਮਬੰਦ ਕਰਨ ਦੀ ਮੁਹਿੰਮ ਹੋਰ ਤੇਜ਼ ਕੀਤੀ ਹੈ ਉੱਥੇ ਚੋਣਾਂ ਦੌਰਾਨ ਨਸ਼ਿਆਂ ਦੀ ਲੁੱਕਵੀਂ ਵੰਡ ਨੂੰ ਬੇਨਕਾਬ ਕਰਨ ਲਈ  ਵੀ ਕਮਰ ਕੱਸ ਲਈ ਹੈ। ਇਸ ਬਾਰੇ ਬੇਲਣ ਬ੍ਰਿਗੇਡ ਦੀ ਮੁਖੀ ਅਨੀਤਾ ਸ਼ਰਮਾ ਨੇ ਪੰਜਾਬ ਸਕਰੀਨ ਨੂੰ ਦੱਸਿਆ ਕਿ ਸਾਡੀ ਗੁਪਤ ਟੀਮ ਹੁਣ ਸਟਿੰਗ ਅਪਰੇਸ਼ਨਾਂ ਵਰਗੇ ਐਕਸ਼ਨ ਲਈ ਵੀ ਪੂਰੀ ਤਰਾਂ ਤਿਆਰ ਹੈ। 
ਬੇਲਣ ਬ੍ਰਿਗੇਡ ਨੇ ਚੋਣਾਂ ਦੌਰਾਨ ਨਸ਼ਾ ਵੰਡਣ ਦੀਆਂ ਸੰਭਾਵਤ ਸਾਜ਼ਿਸ਼ਾਂ ਨੂੰ ਨਾਕਾਮ ਬਣਾਉਣ ਲਈ ਸਟਿੰਗ ਓਪਰੇਸ਼ਨ ਦੀ ਤਿਆਰੀ ਵੀ ਮੁਕੰਮਲ ਕਰ ਲਈ ਹੈ। ਇਸ ਮਕਸਦ ਲਈ ਉਚੇਚੇ ਕੈਮਰੇ ਖਰੀਦ ਕੇ ਬ੍ਰਿਗੇਡ ਦੇ ਜਾਂਬਾਜ਼ ਵਲੰਟੀਅਰਾਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ। ਇਹਨਾਂ ਸਟਿੰਗ ਓਪ੍ਰੇਸ਼ਨਾਂ ਦੀ ਵੀਡੀਓ ਪਿੰਡ ਪਿੰਡ ਤੱਕ ਪਹੁੰਚਾਈ ਜਾਏਗੀ ਅਤੇ ਮੋਬਾਈਲ ਵੈਨ ਸਕਰੀਨ ਰਾਹੀਂ ਸਾਰੇ ਪਿੰਡਾਂ ਵਿੱਚ ਦਿਖਾਈ ਵੀ ਜਾਏਗੀ 
ਬੇਲਣ ਬ੍ਰਿਗੇਡ ਦੇ ਮੁਤਾਬਿਕ ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਵਿਧਾਨ ਸਭ ਚੋਣਾਂ ਦੌਰਾਨ ਤਕਰੀਬਨ ਸਾਰੀਆਂ ਸਿਆਸੀ ਪਾਰਟੀਆਂ ਨੇ ਹਰ ਤਰ੍ਹਾਂ ਦੇ ਹਥਕੰਡੇ ਵਰਤਣੇ ਸ਼ੁਰੂ ਕਰ ਦਿੱਤੇ ਹਨ। ਵੋਟਰਾਂ ਨੂੰ ਹਮੇਸ਼ਾਂ ਲਈ ਨਸ਼ੇੜੀ ਬਣਾ ਕੇ ਖੋਖਲਾ ਕਰਨ ਅਤੇ ਆਪਣੇ ਮਗਰ ਲਾਉਣ ਲਈ ਤਕਰੀਬਨ ਸਾਰੇ ਸਿਆਸੀ ਆਗੂ ਹੱਥ ਪੈਰ ਮਾਰ ਰਹੇ ਹਨ। ਬੇਲਣ ਬ੍ਰਿਗੇਡ ਦੀ ਕੌਮੀ ਪ੍ਰਧਾਨ ਅਨੀਤਾ ਸ਼ਰਮਾ ਨੇ ਸਪਸ਼ਟ ਕਿਹਾ ਹੈ ਕਿ ਤਕਰੀਬਨ ਤਕਰੀਬਨ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਸੀਟ ਜਿੱਤਣ ਲਈ ਨੌਜਵਾਨਾਂ ਨੂੰ ਨਸ਼ੇ ਵੰਡ ਕੇ ਉਹਨਾਂ ਦੀ ਜ਼ਿੰਦਗੀ ਦਾਅ  ਉੱਤੇ ਲਾਉਣ ਤੋਂ ਗੁਰੇਜ਼ ਨਹੀਂ ਕਰ ਰਹੇ। ਸਰਕਾਰ ਦੀ ਢਿਲਮੁਲ ਨੀਤੀ ਕਾਰਨ  ਨਸ਼ਿਆਂ ਦਾ ਵਪਾਰ ਲਗਾਤਾਰ ਵੱਧ ਰਿਹਾ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਦਿਨਾਂ ਵਿਚ ਸਾਰੇ ਦੇਸ਼ ਵਿੱਚ ਸਭ ਤੋਂ ਵੱਧ ਨਸ਼ਾ ਪੰਜਾਬ ਵਿੱਚੋਂ ਫੜਿਆ ਗਿਆ ਹੈ। ਮੈਡਮ ਅਨੀਤਾ ਨੇ ਕਿਹਾ ਕਿ ਚੋਣਾਂ ਵਿੱਚ ਇਸ ਵਾਰ ਵੀ ਵੋਟਰਾਂ  ਨੂੰ ਸ਼ਰਾਬ ਨਾਲ ਰਜਾਉਣ ਦੀਆਂ ਸਾਜ਼ਿਸ਼ਾਂ ਤਿਆਰ ਹੋ ਚੁੱਕੀਆਂ ਹਨ। ਇਸ ਮੌਕੇ ਉਹਨਾਂ ਦੇ ਨਾਲ ਮੈਡਮ ਅਨੀਤਾ ਦੇ ਨਾਲ ਕੋਮਲ ਸ਼ਰਮਾ, ਪੂਜਾ,ਪੂਨਮ, ਸੰਜਨਾ, ਮਾਇਆ ਅਤੇ ਕੋਮਲ ਯਾਦਵ ਵੀ ਮੌਜੂਦ ਸਨ। 
ਅਨੀਤਾ ਸ਼ਰਮਾ ਨੇ ਕਿਹਾ ਹੈ ਕਿ ਬੇਲਣ ਬ੍ਰਿਗੇਡ ਦੇ ਮੈਂਬਰਾਂ ਵਲੋਂ ਵਿਧਾਨ ਸਭ ਚੋਣਾਂ ਦੌਰਾਨ ਹਰ ਗਲੀ ਮੁਹੱਲੇ ਵਿੱਚ ਨਜ਼ਰ ਰੱਖੀ ਜਾਏਗੀ ਤਾਂਕਿ ਨਸ਼ਾ ਵੰਡ ਕੇ ਵੋਟਰਾਂ ਦੀ ਜ਼ਿੰਦਗੀ ਤਬਾਹ ਕਰਨ ਵਾਲਿਆਂ ਨੂੰ ਬੇਨਕਾਬ ਕੀਤਾ ਜਾ ਸਕੇ। ਅਜਿਹੇ ਉਮੀਦਵਵਾਰਾਂ ਦਾ ਸਿਆਪਾ ਵੀ ਕੀਤਾ ਜਾਏਗਾ ਜੋ ਨਸ਼ਾ ਵੰਡਦੇ ਫੜੇ ਜਾਣਗੇ। ਬੇਲਣ ਬ੍ਰਿਗੇਡ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਜ਼ਿੰਦਗੀ ਦੇ ਦੁਸ਼ਮਣ ਨਸ਼ਾ ਵਪਾਰੀਆਂ ਨੂੰ ਮੂੰਹ ਨਾ ਲਾਉਣ। ਕਿਸੇ ਵੀ ਪਾਰਟੀ ਜਾਂ ਉਮੀਦਵਾਰ ਕੋਲੋਂ ਨਸ਼ਾ ਸਵੀਕਾਰ ਨਾ ਕਰਨ।  ਹੁਣ ਦੇਖਣਾ ਇਹ ਹੈ ਕਿ ਬੇਲਣ ਬ੍ਰਿਗੇਡ ਨਸ਼ਾ ਵੰਡਣ ਵਾਲੇ ਵਪਾਰੀਆਂ ਨੂੰ ਬੇਨਕਾਬ ਕਿਵੈਂ ਕਰੇਗਾ ਅਤੇ ਇਸ ਕਦਮ ਦਾ ਪੰਜਾਬ ਦੇ ਵੋਟਰਾਂ ਉੱਤੇ ਕਿ ਅਸਰ ਪਏਗਾ? ਜ਼ਿਕਰਯੋਗ ਹੈ ਕਿ ਬੇਲਣ ਬ੍ਰਿਗੇਡ ਦਾ ਸੰਬੰਧ ਮੇਧਾ ਪਾਟੇਕਰ ਅਤੇ ਡਾਕਟਰ ਸੁਨੀਲਮ ਵਰਗੇ ਕੌਮੀ ਲੀਡਰਾਂ ਨਾਲ ਵੀ ਹੈ ਜਿਹੜੇ ਦੇਸ਼ ਦੇ ਮੁੱਖ ਮੁੱਦਿਆਂ ਉੱਤੇ ਲਗਾਤਾਰ ਸੰਘਰਸ਼ ਕਰ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਇਸ ਵਾਰ ਦੀਆਂ ਚੋਣਾਂ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਅਤੇ ਨਸ਼ਿਆਂ ਦੇ ਸੌਦਾਗਰਾਂ ਵੱਲੋਂ ਫੈਲਾਏ ਜਾਲ ਤੋਂ ਆਜ਼ਾਦੀ ਦਵਾਉਣ ਵਿੱਚ ਕਿੰਨੀਆਂ ਕੁ ਸਫਲ ਹੁੰਦੀਆਂ ਹਨ? ਲੁਧਿਆਣਾ ਤੋਂ ਪੰਜਾਬ ਸਕਰੀਨ ਲਈ ਪ੍ਰਦੀਪ ਸ਼ਰਮਾ  

Tuesday, August 09, 2016

ਬੇਲਨ ਬ੍ਰਿਗੇਡ ਦੇ ਨਾਲ ਹੁਣ ਈ-ਰਿਕਸ਼ਾ "ਬ੍ਰਿਗੇਡ"

Tue, Aug 9, 2016 at 12:30 PM
ਪਹਿਲੀ ਮਹਿਲਾ ਈ ਰਿਕਸ਼ਾ ਡਰਾਈਵਰ ਯੂਨੀਅਨ ਦਾ ਗਠਨ
ਲੁਧਿਆਣਾ : 9 ਅਗਸਤ 2016 :: (ਪੰਜਾਬ ਸਕਰੀਨ ਬਿਊਰੋ):
ਜਦੋਂ ਲੁਧਿਆਣਾ ਸਮੇਤ ਸਾਰਾ ਦੇਸ਼ ਅੱਜ 9 ਅਗਸਤ ਨੂੰ ਭਾਰਤ ਛੱਡੋ ਅੰਦੋਲਨ ਦਿਵਸ ਦੀ ਯਾਦ ਵਿੱਚ ਥਾਂ ਥਾਂ ਤਰਾਂ ਦੇ ਆਯੋਜਨ ਕਰ ਰਿਹਾ ਸੀ ਉਸ ਵੇਲੇ ਮੰਨੀ ਪ੍ਰਮੰਨੀ ਆਰਕੀਟੈਕਟ ਅਨੀਤਾ ਸ਼ਰਮਾ ਸਮਾਜ ਨੂੰ ਇੱਕ ਨਵੈਂ ਸਿਹਤਮੰਦ ਨਕਸ਼ੇ ਮੁਤਾਬਕ ਢਾਲਣ ਦੇ ਉਪਰਾਲਿਆਂ ਵਿੱਚ ਸਰਗਰਮ ਸੀ। ਜ਼ਿਕਰਯੋਗ ਹੈ ਕਿ 9 ਅਗਸਤ ਦੇਸ਼ ਦੀ ਜਨਤਾ ਦੀ ਉਸ ਇੱਛਾ ਦੇ ਪ੍ਰਗਟਾਵੇ ਦਾ ਦਿਨ ਹੈ ਜਿਸ ਅਧੀਨ ਦੇਸ਼ ਦੀ ਜਨਤਾ ਨੇ ਇਹ ਗੱਲ ਪੱਕੀ ਧਾਰ ਲਈ ਸੀ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ ਅਤੇ ਅਸੀਂ ਆਜ਼ਾਦੀ ਲਾਇ ਕੇ ਰਹਾਂਗੇ। ਇਸ ਭਾਵਨਾ ਨੂੰ ਅੱਜ ਦੇ ਪ੍ਰਸੰਗ ਵਿੱਚ ਅੱਗੇ ਵਧਾਉਂਦਿਆਂ ਬੇਲਨ ਬ੍ਰਿਗੇਡ ਨੇ ਚੁੱਕਿਆ ਨਵਾਂ ਕਦਮ। ਇਸ ਮੌਕੇ ਤੇ ਨਾਅਰਾ ਦਿੱਤਾ ਗਿਆ-ਸਾਨੂੰ ਆਜ਼ਾਦੀ ਚਾਹੀਦੀ ਹੈ--ਨਾਰੀ ਸਸ਼ਕਤੀਕਰਨ ਦੇ ਨਾਅਰਿਆਂ ਨੂੰ ਖੋਖਲਾ ਬਣਾਉਣ ਵਾਲੇ ਧੋਖੇਬਾਜ਼ਾਂ ਤੋਂ। ਸਾਨੂੰ ਆਜ਼ਾਦੀ ਚਾਹੀਦੀ ਹੈ ਨਾਰੀ ਦਾ ਸ਼ੋਸ਼ਣ ਵਾਲਿਆਂ ਤੋਂ। ਸਾਨੂੰ ਆਜ਼ਾਦੀ ਚਾਹੀਦੀ ਹੈ ਨਾਰੀ ਨਾਲ ਵਿਸ਼ਵਾਸਘਾਤ ਕਰਨ ਵਾਲਿਆਂ ਤੋਂ। ਇਸ ਮਕਸਦ ਲਈ ਜਿਹੜੇ ਉਪਰਾਲੇ ਉਲੀਕੇ ਗਏ ਹਨ-ਇਹਨਾਂ ਵਿੱਚੋਂ ਇੱਕ ਉਪਰਾਲਾ ਹੈਂ ਔਰਤਾਂ ਦੀ ਈ-ਰਿਕਸ਼ਾ ਯੂਨੀਅਨ ਬਣਾਉਣ ਦਾ। 
ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਸ਼ੁਰੂ ਕੀਤੀ ਗਈ ਈ ਰਿਕਸ਼ਾ ਜੋ ਮਹਿਲਾਵਾਂ ਦੁਆਰਾ  ਚਲਾਈ ਜਾ ਰਹੀ ਹੈ ਅਤੇ ਇਸ ਈ ਰਿਕਸ਼ਾ ਵਿੱਚ ਮਹਿਲਾਵਾਂ  ਸਵਾਰੀਆਂ ਹੀ ਬੈਠਦੀਆਂ ਹਨ ।   ਦੋ ਸਾਲ ਪਹਿਲਾਂ ਸਮਾਜਿਕ  ਸੰਸਥਾ ਬੇਲਨ  ਬਿ੍ਰਗੇਡ ਨੇ ਇੱਕ  ਪ੍ਰਾਈਵੇਟ  ਆਟੋ ਕੰਪਨੀ  ਦੇ ਨਾਲ ਮਿਲਕੇ ਲੁਧਿਆਣਾ ਲਈ ਇਹ ਯੋਜਨਾ ਤਿਆਰ ਕੀਤੀ ਗਈ  ਸੀ ਅਤੇ  ਫਿਰ ਅਗਸਤ ਮਹੀਨੇ ਵਿੱਚ ਲੁਧਿਆਣਾ ਪ੍ਰਸ਼ਾਸਨ  ਦੇ ਸਹਿਯੋਗ ਨਾਲ ਮਹਿਲਾਵਾ ਨੇ ਸ਼ਹਿਰ ਵਿੱਚ ਈ ਰਿਕਸ਼ਾ ਚਲਾਨੀ ਸ਼ਰੂ ਕੀਤੀ ।  ਔਰਤਾਂ ਦੀ ਸਵੈਨਿਰਭਰਤਾ ਖਿਲਾਫ ਸਾਜ਼ਿਸ਼ਾਂ ਰਚਣ ਵਾਲਿਆਂ ਖਿਲਾਫ ਜੰਗ ਦਾ ਬਿਗਲ। ...ਲੈ ਕੇ ਰਹਾਂਗੇ ਆਜ਼ਾਦੀ 
ਇਸ ਪ੍ਰੋਜੇਕਟ  ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਬੇਲਨ ਬਿ੍ਰਗੇਡ ਦੀ ਪ੍ਰਧਾਨ ਅਨੀਤਾ ਸ਼ਰਮਾ  ਜੋ ਖ਼ੁਦ  ਆਰਕੀਟੇਕਟ ਅਤੇ ਇੰਜੀਨੀਅਰ  ਹਣ  ਉਹਨਾਂ  ਨੇ ਦੱਸਿਆ ਕਿ ਮਹਿਲਾਵਾਂ ਦਾ ਮਨੋਬਲ ਵਧਾਉਣ ਲਈ ਉਨ੍ਹਾਂਨੇ ਖ਼ੁਦ ਪਹਿਲਾਂ ਆਟੋ ਰਿਕਸ਼ਾ ਚਲਾਣ ਦੀ ਟ੍ਰੇਨਿੰਗ ਲਈ ਤਾਂਕਿ ਹੋਰ ਮਹਿਲਾਵਾਂ  ਵੀ ਲੋਕ ਸ਼ਰਮ ਤਿਆਗ ਕਰ ਇਸ ਪੁਰਖ ਪ੍ਰਧਾਨ ਕੰਮ ਵਿੱਚ ਅੱਗੇ ਆਣ  ਅਤੇ ਜਿਸਦੇ ਨਾਲ  ਸਮਾਜ ਵਿੱਚ ਮਹਿਲਾਵਾਂ ਦੇ ਪ੍ਰਤੀ ਵੱਧਦੀ ਅਸਮਾਜਿਕ ਸੁਰੱਖਿਆ ਨੂੰ ਦੂਰ ਕੀਤਾ ਜਾ ਸਕੇ ।  
ਔਰਤਾਂ ਦੀ ਸ਼ਕਤੀ ਅਤੇ ਏਕਤਾ ਨੂੰ ਵਧਾਉਣ  ਲਈ ਅੱਜ ਲੁਧਿਆਣਾ  ਵਿੱਚ ਬੇਲਨ  ਬਿ੍ਰਗੇਡ  ਈ ਰਿਕਸ਼ਾ ਯੂਨੀਅਨ ਦਾ ਗਠਨ ਕੀਤਾ ਗਿਆ  ਜਿਸ ਵਿੱਚ ਅਨੀਤਾ ਸ਼ਰਮਾ  ਪ੍ਰਧਾਨ ,  ਸੀਨੀਅਰ ਪ੍ਰਧਾਨ ਸੰਜਨਾ ਸਿੰਘ  ,  ਉਪਪ੍ਰਧਾਨ ਨੇਹਾ ਕਿਰਨ ,  ਸਕੱਤਰ ਕੈਸ਼ਿਅਰ ਸ਼ਸ਼ੀ ਸਿੰਘ  ,  ਪ੍ਰੋਪੋਗੰਡਾ ਸੇਕਰੇਟਰੀ ਮਾਇਆ ,   ਕਾਂਤਾ ਚੰਪਾ ਰੀਟਾ ਮੀਨਾ  ਅਤੇ ਪਰਵੀਨ ਨੂੰ ਕਾਰਜਕਾਰੀ ਕਮੇਟੀ ਵਿੱਚ ਲਿਆ ਗਿਆ ।  
ਇਸ ਮੌਕੇ ਉੱਤੇ ਯੂਨੀਅਨ ਦੀ ਪ੍ਰਧਾਨ ਅਨੀਤਾ ਸ਼ਰਮਾ  ਨੇ ਕਿਹਾ ਕਿ  ਉਨ੍ਹਾਂ ਦਾ ਸਪਣਾ ਸੀ ਕਿ ਔਰਤਾਂ ਪੁਰਖ ਪ੍ਰਧਾਨ ਸਮਾਜ ਵਿੱਚ ਹਰ ਕੰਮ ਵਿੱਚ ਪੁਰਸ਼ਾਂ  ਦੇ ਬਰਾਬਰ ਹਿੱਸਾ ਲੈਣ ਗਈਆਂ  ਉਦੋਂ ਨਾਰੀ ਸਸ਼ਕਤੀਕਰਣ ਹੋਵੇਗਾ ਉਨ੍ਹਾਂਨੇ ਕਿਹਾ ਕਿ ਨਾਰੀ ਜਦੋਂ ਤੱਕ ਆਪਣੇ ਪੈਰਾਂ ਉੱਤੇ ਆਪਣੇ ਆਪ ਸਟੈਂਡ ਨਹੀਂ ਕਰੇਗੀ ਤੱਦ ਤੱਕ ਸਮਾਜ ਵਿੱਚ ਨਾਰੀ ਦਾ ਰੁਤਬਾ ਨਹੀਂ ਵਧੇਗਾ ।   ਮਹਿਲਾਵਾਂ   ਦੇ ਕਾਰਜ ਵਿੱਚ ਪੁਰਸ਼ਾਂ  ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਹੈ ਅਤੇ ਮਹਿਲਾਵਾਂ ਆਪਣੇ ਕਾਰਜ ਦਾ ਆਪਣੇ ਆਪ ਫ਼ੈਸਲਾ ਕਰਣ  ਕੀ ਠੀਕ ਹੈ ਅਤੇ ਕੀ ਗਲਤ ਹੈ  ਇਸਲਈ ਈ ਰਿਕਸ਼ਾ ਵਿੱਚ ਪੁਰਸ਼ਾਂ  ਦੀ ਦਖਲਅੰਦਾਜ਼ੀ ਰੋਕਣ ,  ਮਹਿਲਾਵਾਂ  ਨੂੰ ਈ ਰਿਕਸ਼ਾ ਚਲਾਣ ਵਿੱਚ ਆਉਣ ਵਾਲੀ ਪਰੇਸ਼ਾਨੀਆਂ   ਨੂੰ ਰੋਕਣ ਲਈ ਮਹਿਲਾ ਈ ਰਿਕਸ਼ਾ ਯੂਨੀਅਨ ਦਾ ਗਠਨ ਕੀਤਾ ਗਿਆ ਹੈ ।ਬੇਲਨ  ਬਿ੍ਰਗੇਡ ਈ ਰਿਕਸ਼ਾ ਯੂਨੀਅਨ ਮਹਿਲਾਵਾਂ  ਨੂੰ ਈ ਰਿਕਸ਼ਾ ਚਲਾਣ ਲਈ ਲੁਧਿਆਣਾ  ਵਿੱਚ  ਫਰੀ ਟ੍ਰੇਨਿੰਗ ਦੇਣਗੀਆਂ ਜੋ ਮਹਿਲਾਵਾਂ ਈ ਰਿਕਸ਼ਾ ਸੀਖਨਾ ਚਾਹੁੰਦੀਆਂ ਹਨ  ਉਹ ਇਸ ਹੇਲਪਲਾਈਨ ਨੰਬਰ 9814370369 ਉੱਤੇ ਫ਼ੋਨ ਕਰੇ ।        
ਅਨੀਤਾ ਸ਼ਰਮਾ, ਉਹਨਾਂ  ਦੀ ਸਹਿਯੋਗੀ ਸੰਜਨਾ ਅਤੇ ਹੋਰ ਔਰਤਾਂ ਨੇ ਸਪਸ਼ਟ ਕੀਤਾ ਹੈ ਕਿ ਅਸੀਂ ਆਪਣੇ ਕੰਮ ਵਿੱਚ ਪੁਰਸ਼ਾਂ ਦੀ ਸਾਜ਼ਿਸ਼ੀ ਦਖਲ ਅੰਦਾਜ਼ੀ ਸਹਿਣ ਨਹੀਂ ਕਰਨੀ। ਉਹਨਾਂ ਕਿਹਾ ਕਿ ਘੜੰਮ ਚੌਧਰੀ ਬਣ ਕੇ ਗੱਲ ਗੱਲ ਤੇ ਰੋਅਬ ਪਾਉਂਦੇ ਪੁਰਸ਼ ਲੀਡਰਾਂ ਨੂੰ ਸਾਡੀ ਹੱਥ ਜੋੜ ਕੇ ਸਨਿਮਰ ਬੇਨਤੀ ਹੈ ਕਿ ਉਹ  ਸਸ਼ਕਤੀਕਰਨ ਦੇ ਸੁਪਨੇ ਨੂੰ ਸਾਕਾਰ ਹੋ ਲੈਣ ਦੇਣ। ਇਸ ਇਤਿਹਾਸਿਕ ਪ੍ਰੋਜੈਕਟ ਦੀ ਪਿੱਠ ਵਿੱਚ ਛੁਰਾ ਨਾ ਮਾਰਨ। ਜੇ ਉਹਨਾਂ ਨੂੰ ਸਾਡੀ ਇਹ ਸਨਿਮਰ ਬੇਨਤੀ ਸਮਝ ਨਾ ਆਈ ਤਾਂ ਅਸੀਂ ਆਪਣੇ ਬੇਲਨ  ਮਤਲਬ ਵੇਲਣਾ ਚੁੱਕਣ ਤੋਂ ਵੀ  ਹਟਣਾ। ਮਾਂ ਦੁਰਗਾ ਦੀ ਪੂਜਾ ਸਾਨੂੰ ਆਪਣੇ ਅਧਿਕਾਰਾਂ ਦੀ ਜੰਗ ਲਈ  ਲਗਾਤਾਰ ਸ਼ਕਤੀ ਦੇਂਦੀ ਹੈ।
ਉਹਨਾਂ ਇਸ ਮੌਕੇ ਇੱਕ ਸ਼ੇਅਰ ਵੀ ਸੁਣਾਇਆ--
ਜਬ ਚਮਨ ਕੋ ਲਹੂ ਕੀ ਜ਼ਰੂਰਤ ਪੜੀ ,
ਸਬਸੇ ਪਹਿਲੇ  ਗਰਦਨ ਹਮਾਰੀ ਕਟੀ;
ਫਿਰ ਭੀ ਕਹਿਤੇ ਹੈਂ ਹਮਸੇ ਯੇ ਅਹਿਲ-ਏ-ਚਮਨ,
ਏ ਚਮਨ ਹੈ ਹਮਾਰਾ; ਤੁਮ੍ਹਾਰਾ ਨਹੀਂ।   

Tuesday, August 02, 2016

E-Rickshaw; ਬੇਲਨ ਬ੍ਰਿਗੇਡ ਅਤੇ ਕੁਝ ਹੋਰਨਾਂ ਦਾ ਸੁਪਨਾ ਸਾਕਾਰ

ਔਰਤਾਂ ਲਈ 'ਈ-ਰਿਕਸ਼ਾ' ਸ਼ੁਰੂ ਕਰਨ ਵਾਲਾ ਲੁਧਿਆਣਾ ਸੂਬੇ ਦਾ ਪਹਿਲਾ ਸ਼ਹਿਰ
11 'ਈ-ਰਿਕਸ਼ਾ' ਵਾਹਨਾਂ ਨੂੰ ਸਿੰਚਾਈ ਮੰਤਰੀ ਨੇ ਦਿਖਾਈ ਹਰੀ ਝੰਡੀ 
ਔਰਤਾਂ/ਲੜਕੀਆਂ ਹੀ ਚਲਾਉਣਗੀਆਂ ਤੇ ਸਫ਼ਰ ਕਰਨਗੀਆਂ 
ਨਾਰੀ ਸਸ਼ਕਤੀਕਰਨ ਅਤੇ ਸੁਰੱਖਿਆ ਸੰਬੰਧੀ ਜ਼ਿਲਾ ਪ੍ਰਸਾਸ਼ਨ ਦੀ ਪਹਿਲਕਦਮੀ ਸ਼ਲਾਘਾਯੋਗ-ਸ਼ਰਨਜੀਤ ਸਿੰਘ ਢਿੱਲੋਂ
ਲੁਧਿਆਣਾ: 2 ਅਗਸਤ 2016: (ਪੰਜਾਬ ਸਕਰੀਨ ਬਿਊਰੋ):
ਜਦੋਂ ਅਖਬਾਰਾਂ ਵਿੱਚ ਰਾਹ ਜਾਂਦੀਆਂ ਔਰਤਾਂ ਅਤੇ ਕੁੜੀਆਂ ਨਾਲ ਛੇੜਛਾੜ ਅਤੇ ਹੋਰ ਭਿਆਨਕ ਜੁਰਮ ਵਾਪਰਦੇ ਤਾਂ ਉਹਨਾਂ ਕਾਰਿਆਂ ਦੀ ਨਿੰਦਾ ਦਾ ਇੱਕ ਹੜ੍ਹ ਆ ਜਾਂਦਾ। ਇੱਕ ਅੱਧ ਦਿਨ ਬਾਅਦ ਹੀ ਲੋਕਾਂ ਨੂੰ ਪਹਿਲੀ ਵਾਰਦਾਤ ਭੁੱਲ ਜਾਂਦੀ ਪਰ ਇਸਦੇ ਨਾਲ ਹੀ ਕੋਈ ਹੋਰ ਅਜਿਹੀ ਵਾਰਦਾਤ ਅਖਬਾਰਾਂ ਦੀ ਸੁਰਖੀ ਬਣ ਜਾਂਦੀ। ਉਸ ਵੇਲੇ ਬੇਲਨ ਬ੍ਰਿਗੇਡ ਪ੍ਰਮੁੱਖ ਅਨੀਤਾ ਸ਼ਰਮਾ, ਦਾਦਾ ਮੋਟਰਜ਼ ਅਤੇ ਕੁਝ ਹੋਰਨਾਂ ਅਦਾਰਿਆਂ, ਸੰਸਥਾਵਾਂ ਅਤੇ ਸ਼ਖਸੀਅਤਾਂ ਨੇ ਇਸ ਬਾਰੇ ਗੰਭੀਰਤਾ ਨਾਲ ਸੋਚਦਿਆਂ ਕੋਈ ਠੋਸ ਕਦਮ ਪੁੱਟਣ ਦਾ ਫੈਸਲਾ ਕੀਤਾ। ਕੁਝ ਮਹੀਨੇ ਪਹਿਲਾਂ ਬਾਕਾਇਦਾ ਇੱਕ ਪ੍ਰੈਸ ਕਾਨਫਰੰਸ ਬੁਲਾ ਕੇ ਇਹ ਯੋਜਨਾ ਸਮਾਜ ਅਤੇ ਸਰਕਾਰ ਸਾਹਮਣੇ ਰੱਖੀ ਗਈ। ਚੰਗੇ ਇਰਾਦੇ ਅਤੇ ਸਮੇਂ ਦੀ ਗੱਲ ਕਿ ਇਸ ਕਾਫ਼ਿਲੇ ਵਿੱਚ ਹੀਰੋ ਸਾਈਕਲਜ਼, ਏਵਨ ਸਾਈਕਲਜ਼ ਅਤੇ ਫਿੱਕੀ ਵੀ ਆ ਰਲੇ। ਏਡੀਸੀ (ਵਿਕਾਸ) ਮਿਸ ਅਪਨੀਤ ਰਿਆਤ ਨੇ ਅਖਬਾਰੀ ਪ੍ਰਚਾਰ ਤੋਂ ਦੂਰ ਰਹਿੰਦੀਆਂ ਇਸ ਸਾਰੇ ਮਿਸ਼ਨ ਨੂੰ ਹਰ ਸੰਭਵ ਸਹਿਯੋਗ ਦਿੱਤਾ ਅਤੇ ਇਸ ਸੁਪਨੇ ਨੂੰ ਸਾਕਾਰ ਕਰ ਦਿਖਾਇਆ। ਬਹੁਤ ਸਾਰੀਆਂ ਔਰਤਾਂ ਨੂੰ ਝਿਜਕ ਸੀ ਕਿ ਕੀ ਅਸੀਂ ਆਟੋ ਡਰਾਈਵਰ ਬਣੀਏ? ਲੋਕ ਕੀ ਕਹਿਣਗੇ-ਇਹ ਖਿਆਲ-ਇਹਨਾਂ ਦੇ ਰਸਤੇ ਵਿੱਚ ਦੀਵਾਰ ਬਣ ਗਿਆ ਸੀ। ਇਹਨਾਂ ਦੀ ਝਿਜਕ ਤੋੜਨ ਲਈ ਬੇਲਨ ਬ੍ਰਿਗੇਡ ਪ੍ਰਮੁੱਖ ਅਨੀਤਾ ਸ਼ਰਮਾ ਖੁਦ ਸਾਹਮਣੇ ਆਈ ਤੇ ਕਿਹਾ ਲਓ ਮੈਂ ਬਣਾਂਗੀ ਤੁਹਾਡੇ ਲਈ ਮਿਸਾਲ। ਜਦੋਂ ਇਹ ਮਹਿਲਾ ਲੀਡਰ ਸਰਕਟ ਹਾਊਸ ਤੋਂ ਆਟੋ ਰਿਕਸ਼ਾ ਲੈ ਕੇ ਬਾਹਰ ਨਿਕਲੀ ਤਾਂ ਰਸਤੇ ਵਿੱਚ ਲੋਕ ਖੜੋ ਖੜੋ ਕੇ ਦੇਖਦੇ ਰਹੇ। ਨੇੜੇ ਆ ਕੇ ਸੈਲਫੀ ਲਈ ਰਿਕੁਐਸਟ ਕਰਦੇ ਰਹੇ। ਅਨੀਤਾ ਸ਼ਰਮਾ ਨੇ ਹੀ ਇੱਕ ਹੋਰ ਇੰਡਸਟਰੀਲਿਸਟ ਗੁਰਵੰਤ ਸਿੰਘ ਦੀ ਪਤਨੀ ਮੀਨਾ ਨੂੰ ਵੀ ਨਾਲ ਜੋੜਿਆ ਤਾਂ ਕਿ ਆਮ ਔਰਤਾਂ ਦੀ ਝਿਜਕ ਦੂਰ ਹੋ ਸਕੇ। ਛੇਤੀ ਹੀ ਕੁਝ ਹੋਰਨਾਂ ਪ੍ਰਸਿੱਧ ਔਰਤਾਂ ਅਤੇ ਲੜਕੀਆਂ ਨੂੰ ਵੀ ਸਾਹਮਣੇ ਲਿਆਂਦਾ ਜਾਵੇਗਾ। ਜਦੋਂ ਇਸ ਟਰੇਨਿੰਗ ਦੀ ਰਸਮੀ ਸ਼ੁਰੂਆਤ ਗੁਰੂਨਾਨਕ ਭਵਨ ਵਿੱਚ ਸ਼ੁਰੂ ਹੋਈ ਤਾਂ ਲੱਗਦਾ ਨਹੀਂ ਸੀ ਕਿ ਦਿਨਾਂ ਵਿੱਚ ਹੀ ਇਹ ਸਾਰੀਆਂ ਏਨੀ ਛੇਤੀ ਤੇਰੰਡ ਹੋ ਜਾਣਗੀਆਂ ਪਾਰ ਕ੍ਰਿਸ਼ਮਾ ਸੀ ਜਿਹੜਾ ਸਭ ਦੇਖ ਰਹੇ ਹਨ। ਜਨੂੰਨ ਦਾ ਜਾਦੂ ਸਰ ਚੜ੍ਹ ਕੇ ਬੋਲਿਆ। 
ਇਹਨਾਂ ਦੀ ਰਸਮੀ ਸ਼ੁਰੂਆਤ ਜ਼ਿਲਾ ਲੁਧਿਆਣਾ ਦੀਆਂ ਔਰਤਾਂ/ਲੜਕੀਆਂ ਦੇ ਸਸ਼ਕਤੀਕਰਨ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲਾ ਪ੍ਰਸਾਸ਼ਨ ਨੇ ਇੱਕ ਅਨੋਖੀ ਪਹਿਲਕਦਮੀ ਕੀਤੀ ਹੈ, ਜਿਸ ਤਹਿਤ ਪ੍ਰਸਿੱਧ ਵਪਾਰਕ ਅਦਾਰੇ 'ਹੀਰੋ ਇਲੈਕਟ੍ਰੀਕਲ', 'ਏਵਨ ਸਾਈਕਲਜ਼', 'ਫਿੱਕੀ', ਗੈਰ ਸਰਕਾਰੀ ਸੰਸਥਾ 'ਸਾਹਸ' ਅਤੇ ਹੋਰਾਂ ਨਾਲ ਮਿਲ ਕੇ ਸ਼ਹਿਰ ਵਿੱਚ 'ਈ-ਰਿਕਸ਼ਾ' ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਈਕੋ ਰਿਕਸ਼ਿਆਂ ਨੂੰ ਸਿਰਫ਼ ਔਰਤ/ਲੜਕੀ ਚਾਲਕ ਹੀ ਚਲਾਉਣਗੀਆਂ ਅਤੇ ਇਨ੍ਹਾਂ ਵਿੱਚ ਸਫ਼ਰ ਵੀ ਔਰਤਾਂ/ਲੜਕੀਆਂ ਹੀ ਕਰਿਆ ਕਰਨਗੀਆਂ। ਪਹਿਲੇ ਗੇੜ ਤਹਿਤ 11 'ਈ-ਰਿਕਸ਼ਾ' ਵਾਹਨ ਚਾਲੂ ਕੀਤੇ ਗਏ ਹਨ, ਜੋ ਕਿ ਗੁਲਾਬੀ ਰੰਗ ਵਿੱਚ ਸ਼ਹਿਰ ਲੁਧਿਆਣਾ ਦੀਆਂ ਸੜਕਾਂ 'ਤੇ ਦੌੜਦੇ ਦਿਖਾਈ ਦੇਣਗੇ। ਇਸ ਤਰਾਂ ਲੁਧਿਆਣਾ ਇਹ 'ਈ-ਰਿਕਸ਼ਾ' ਸ਼ੁਰੂ ਕਰਨ ਵਾਲਾ ਸੂਬੇ ਦਾ ਪਹਿਲਾ ਸ਼ਹਿਰ ਬਣ ਗਿਆ ਹੈ।

ਇਹਨਾਂ ਰਿਕਸ਼ਿਆਂ ਨੂੰ ਹਰੀ ਝੰਡੀ ਦਿਖਾਉਣ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਿੰਚਾਈ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਨ੍ਹਾਂ 'ਈ-ਰਿਕਸ਼ਾ' ਵਾਹਨਾਂ ਨੂੰ ਸ਼ੁਰੂ ਕਰਨ ਦਾ ਇੱਕ ਮਕਸਦ ਔਰਤਾਂ/ਲੜਕੀਆਂ ਦਾ ਸਸ਼ਕਤੀਕਰਨ ਕਰਨਾ ਵੀ ਹੈ, ਤਾਂ ਜੋ ਉਹ ਆਪਣੇ ਪੈਰਾਂ 'ਤੇ ਖੜੀਆਂ ਹੋ ਸਕਣ ਅਤੇ ਹੋਰਨਾਂ ਔਰਤਾਂ ਲਈ ਪ੍ਰੇਰਨਾ ਬਣ ਸਕਣ। ਰਿਕਸ਼ਾ ਚਾਲਕ ਔਰਤਾਂ/ਲੜਕੀਆਂ ਨੂੰ ਮਾਰੂਤੀ ਸਜ਼ੂਕੀ, ਹੀਰੋ ਅਤੇ ਹੋਰ ਕੰਪਨੀਆਂ ਨੇ ਸਿਖ਼ਲਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਔਰਤਾਂ ਨੂੰ ਸੁਰੱਖਿਆ ਦਾ ਮਾਹੌਲ ਮਿਲੇਗਾ, ਉਥੇ ਸ਼ਹਿਰ ਦੇ ਪ੍ਰਦੂਸ਼ਣ ਵਿੱਚ ਵੀ ਭਾਰੀ ਕਮੀ ਆਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ ਲੁਧਿਆਣਾ ਵਿੱਚ ਇਹ ਤਜਰਬਾ ਸਫ਼ਲ ਹੋ ਗਿਆ ਤਾਂ ਪੰਜਾਬ ਸਰਕਾਰ ਪੂਰੇ ਸੂਬੇ ਵਿੱਚ ਇਸ ਯੋਜਨਾ ਨੂੰ ਲਾਗੂ ਕਰੇਗੀ। ਉਨ੍ਹਾਂ ਹੋਰ ਕਿਹਾ ਕਿ ਸ਼ਹਿਰ ਲੁਧਿਆਣਾ ਵਿੱਚੋਂ ਪ੍ਰਦੂਸ਼ਣ ਘੱਟ ਕਰਨ ਲਈ ਕੋਸ਼ਿਸ਼ ਕੀਤੀ ਜਾਵੇਗੀ ਕਿ ਧੁਆਂ ਛੱਡਦੇ ਪੁਰਾਣੇ ਥ੍ਰੀ ਵੀਲਰ ਚਲਾਉਣ ਵਾਲਿਆਂ ਚਾਲਕਾਂ ਨੂੰ ਵੀ ਸਸਤੀਆਂ ਦਰਾਂ 'ਤੇ ਇਹ 'ਈ-ਰਿਕਸ਼ਾ' ਮੁਹੱਈਆ ਕਰਵਾਏ ਜਾਣ। ਉਨ੍ਹਾਂ ਇਸ ਪਹਿਲਕਦਮੀ ਲਈ ਜ਼ਿਲਾ ਪ੍ਰਸਾਸ਼ਨ ਦੀ ਬਹੁਤ ਸ਼ਲਾਘਾ ਕੀਤੀ। 
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਅਤੇ ਵਧੀਕ ਡਿਪਟੀ ਕਮਿਸ਼ਨਰ (ਵ) ਮਿਸ ਅਪਨੀਤ ਰਿਆਤ ਨੇ ਦੱਸਿਆ ਕਿ ਇਸ ਨਵੀਂ ਪਹਿਲ ਦਾ ਹਿੱਸਾ ਬਣਨ ਲਈ ਕਈ ਲੜਕੀਆਂ/ਔਰਤਾਂ ਨੇ ਹਿੰਮਤ ਦਿਖਾਈ ਹੈ। ਇਹ ਚਾਲਕ ਔਰਤਾਂ/ਲੜਕੀਆਂ 18 ਸਾਲ ਤੋਂ ਉੱਪਰ ਉਮਰ ਦੀਆਂ ਹਨ ਅਤੇ ਇਨ੍ਹਾਂ ਨੂੰ ਸਿਖ਼ਲਾਈ ਦਿਵਾ ਕੇ ਬਕਾਇਦਾ ਡਰਾਈਵਿੰਗ ਲਾਇਸੰਸ ਮੁਹੱਈਆ ਕਰਵਾਏ ਗਏ ਹਨ। ਸ਼ੁਰੂਆਤ ਵਿੱਚ ਇਹ ਰਿਕਸ਼ਾ ਵਾਹਨ ਕੁਝ ਚੋਣਵੇਂ ਰੂਟਾਂ 'ਤੇ ਹੀ ਚਲਾਏ ਜਾਣਗੇ, ਜਿੱਥੇ ਕਿ ਔਰਤਾਂ/ਲੜਕੀਆਂ ਦੀ ਆਵਾਜਾਈ ਜ਼ਿਆਦਾ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਨਿੱਤ ਦਿਨ ਹਜ਼ਾਰਾਂ ਔਰਤਾਂ/ਲੜਕੀਆਂ ਸਕੂਲਾਂ, ਕਾਲਜਾਂ ਜਾਂ ਹੋਰ ਅਦਾਰਿਆਂ ਵਿੱਚ ਕੰਮ ਕਰਨ ਲਈ ਜਨਤਕ ਟਰਾਂਸਪੋਰਟ ਸਾਧਨਾਂ ਰਾਹੀਂ ਜਾਂਦੀਆਂ ਹਨ। ਜ਼ਿਲਾ ਪ੍ਰਸਾਸ਼ਨ ਵੱਲੋਂ ਫੈਸਲਾ ਕੀਤਾ ਗਿਆ ਸੀ ਕਿ ਇਨ੍ਹਾਂ ਰਿਕਸ਼ਿਆਂ ਨੂੰ ਚਲਾਉਣ ਲਈ ਔਰਤ ਚਾਲਕਾਂ ਨੂੰ ਹੀ ਭਰਤੀ ਕੀਤਾ ਜਾਵੇ ਤਾਂ ਜੋ ਸਫ਼ਰ ਕਰਨ ਵਾਲੀਆਂ ਔਰਤਾਂ ਦੇ ਮਨ ਵਿੱਚ ਸਫ਼ਰ ਦੌਰਾਨ ਸੁਰੱਖਿਆ ਸੰਬੰਧੀ ਕਿਸੇ ਵੀ ਤਰਾਂ ਦਾ ਡਰ ਜਾਂ ਭੈਅ ਨਾ ਹੋਵੇ। ਵੈਸੇ ਵੀ ਇਹ ਰਿਕਸ਼ਾ ਜ਼ਿਲਾ ਟਰਾਂਸਪੋਰਟ ਦਫ਼ਤਰ ਕੋਲ ਰਜਿਸਟਰਡ ਹਨ। 
ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਉਤਸ਼ਾਹਿਤ ਹੋਣ ਵਾਲੀਆਂ ਹੋਰ ਔਰਤਾਂ/ਲੜਕੀਆਂ ਨੂੰ ਵੀ ਜ਼ਿਲਾ ਪ੍ਰਸਾਸ਼ਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਟਰੇਡਰਜ਼ ਬੋਰਡ ਦੇ ਉੱਪ ਚੇਅਰਮੈਨ ਸ੍ਰੀ ਮਦਨ ਲਾਲ ਬੱਗਾ, ਐੱਸ. ਡੀ. ਐੱਮ. ਲੁਧਿਆਣਾ (ਪੂਰਬੀ) ਸ੍ਰ. ਪਰਮਜੀਤ ਸਿੰਘ, ਏਵਨ ਸਾਈਕਲਜ਼ ਤੋਂ ਸ੍ਰ. ਬੀ. ਐੱਸ. ਧੀਮਾਨ, ਹੀਰੋ ਇਲੈਕਟ੍ਰੀਕਲ ਤੋਂ ਸ੍ਰੀ ਸੁਨੀਲ ਸ਼ਰਮਾ ਅਤੇ ਫਿੱਕੀ ਤੋਂ ਸ਼੍ਰੀਮਤੀ ਸੰਗੀਤਾ ਭੰਡਾਰੀ ਅਤੇ ਹੋਰ ਹਾਜ਼ਰ ਸਨ।

Sunday, October 04, 2015

ਕਰਾਟੇ ਸਿਖਾ ਕੇ ਕੁੜੀਆਂ ਨੂੰ ਦੱਸੇ ਆਤਮ ਰੱਖਿਆ ਦੇ ਗੁਰ

ਨਸ਼ਿਆਂ ਖਿਲਾਫ਼ ਮੁਹਿੰਮ ਛੇੜਨ ਵਾਲੇ ਬੇਲਨ ਬ੍ਰਿਗੇਡ ਵੱਲੋਂ ਹੁਣ ਨਵਾਂ ਮਿਸ਼ਨ 
ਆਸ਼ਿਆਰਾ ਕਰਾਟੇ ਫੇਡਰੇਸ਼ਨ ਦੀ ਟੀਮ ਨੇ ਦਿੱਤੀ ਜੂਡੋ ਕਰਾਟੇ ਦੇ ਗੁਰਾਂ ਦੀ ਸਿਖਲਾਈ 
ਲੁਧਿਆਣਾ: 4 ਅਕਤੂਬਰ 2015: (ਪੰਜਾਬ ਸਕਰੀਨ ਬਿਊਰੋ):

ਸਮਾਜ ਵਿੱਚ ਅੱਜ ਵੀ ਸਭ ਤੋਂ ਵਧ ਭੈੜੀ ਹਾਲਤ ਹੈ ਕੁੜੀਆਂ ਅਤੇ ਕਮਜ਼ੋਰਾਂ ਦੀ। ਬੇਲਨ ਬ੍ਰਿਗੇਡ ਨਾਮ ਦੀ ਸਮਾਜਿਕ ਸੰਸਥਾ ਨੇ ਇਸ ਹਕੀਕਤ ਨੂੰ ਸਮਝਦਿਆਂ ਸਮਾਜ ਵਿੱਚ ਸ਼ਕਤੀ ਦਾ ਸੰਚਾਰ ਕਰਨ ਲਈ ਕੁਝ ਨਵੇਂ ਟੀਚੇ ਮਿੱਠੇ ਹਨ। ਬੇਲਨ ਬ੍ਰਿਗੇਡ ਦੀ ਪ੍ਰਮੁਖ ਅਨੀਤਾ ਸ਼ਰਮਾ ਨੇ ਦੱਸਿਆ ਕਿ ਮੁਢਲੇ ਤੌਰ ਤੇ ਮੈਂ ਇੱਕ ਆਰਕੀਟੈਕਟ ਹਾਂ।  ਤੋਂ ਲੱਗ ਰਿਹਾ ਸੀ ਕਿ ਸਮਾਜ ਦਾ ਢਾਂਚਾ ਨਾਵੇੰ ਸਿਰਿਓਂ ਉਸਾਰਨ ਵਾਲਾ ਹੈ। ਇਸ ਮਕਸਦ ਲਈ ਉਹਨਾਂ ਦੀ ਟੀਮ ਨੇ ਆਪਣੇ ਰੁਝੇਵਿਆਂ ਵਿੱਚ ਉਚੇਚਾ ਸਮਾਂ ਕਢ ਕੇ ਸਮਾਜ ਦੀ ਨਵੀਂ ਉਸਾਰੀ ਲਈ ਲਾਉਣ ਦਾ ਫੈਸਲਾ ਕੀਤਾ ਹੈ। ਇਸ ਉਦੇਸ਼ ਦੀ ਪ੍ਰਾਪਤੀ ਲੈ ਚੁਣਿਆ ਗਿਆ ਹੈ ਸਭ ਤੋਂ ਪਹਿਲਾਂ ਕੁੜੀਆਂ ਨੂੰ ਕਿਓਂਕਿ ਕੁੜੀਆਂ ਨੂੰ ਕਮਜ਼ੋਰ ਸਮਝ ਕੇ ਦਬਾਇਆ ਜਾਂਦਾ ਹੈ ਅਤੇ ਜਿਸ ਸਮਾਜ ਦੀ ਨਾਰੀ ਸ਼ਕਤੀ ਕਮਜ਼ੋਰ ਅਤੇ ਬੇਬਸ ਹੋਵੇਗੀ ਉਸਦਾ ਕੋਈ ਕੁਝ ਨਹੀਂ ਸੰਵਾਰ ਸਕਦਾ। ਕੁੜੀਆਂ ਨੂੰ ਸ਼ਕਤੀ ਦੇਣ ਲਈ ਉਹਨਾਂ ਨੂੰ ਵਿਦਿਅਕ ਪੱਖੋਂ ਵੀ ਤਕੜਾ ਕੀਤਾ ਜਾਵੇਗਾ,  ਸਿਹਤ ਅਤੇ ਜਿਸਮਾਨੀ ਪੱਖ ਤੋਂ ਵੀ ਅਤੇ ਰੋਜ਼ਗਾਰ ਦੇ ਪੱਖ ਤੋਂ ਵੀ। ਆਪਣੇ ਇਸ  ਮਿਸ਼ਨ ਦੀ ਪਹਿਲਕਦਮੀ ਕਰਦਿਆਂ ਬ੍ਰਿਗੇਡ ਦੀ ਮੁਖੀ ਅਨੀਤਾ ਸ਼ਰਮਾ ਨੇ ਜੂਡੋ ਕਰਾਟੇ ਦੀ ਸਿਖਲਾਈ ਦੇਣ ਵਾਲੀਆਂ ਟੀਮਾਂ, ਪੜ੍ਹਾਈ ਲਿਖਾਈ ਸਿਖਾਉਣ ਵਾਲੀਆਂ ਟੀਮਾਂ ਅਤੇ ਸਵੈ ਨਿਰਭਰਤਾ ਲਈ ਰੋਜ਼ਗ਼ਾਰ ਦੇਣ ਵਾਲੀਆਂ ਟੀਮਾਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। 
ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫਾਰ ਵੂਮੇਨ,  ਲੁਧਿਆਣਾ ਵਿੱਚ ਅਸ਼ਿਆਰਾ ਕਰਾਟੇ ਫੇਡਰੇਸ਼ਨ  ਦੇ ਸਹਿਯੋਗ ਨਾਲ ਬੇਲਟ ਸਿਖਲਾਈ ਕਾਰਵਾਈ ਗਈ। ਇਸ ਵਿਸ਼ੇਸ਼ ਕੈਂਪ ਵਿੱਚ ਪ੍ਰਸਿਧ ਹੱਸਤੀਆਂ ਵੀ ਪੁੱਜੀਆਂ। ਮੁੱਖ ਮਹਿਮਾਨ ਸਨ ਬੀ ਜੇ ਪੀ  ਦੇ ਨੇਤਾ ਅਮਿਤ ਗੋਸਾਈ, ਵਿਜੈ ਕੁਮਾਰ ਅਗਨੀਹੋਤਰੀ, ਪ੍ਰਧਾਨ ਕੇਵਲ ਚੰਦ ਗਰਗ, ਦੇਵਕੀ ਦੇਵੀ ਜੈਨ ਕਾਲਜ ਦੇ ਚੇਅਰਮੇਨ ਹੀਰਾ ਲਾਲ ਜੀ ਜੈਨ, ਪ੍ਰਧਾਨ ਕੇਦਾਰਨਾਥ ਨਾਥ ਜੈਨ,  ਸਕੱਤਰ ਸ਼੍ਰੀ ਵਿਪਿਨ ਜੈਨ,  ਮੈਨੇਜਰ ਸੁਰਿੰਦਰ ਕੁਮਾਰ  ਜੈਨ, ਕਾਲਜ ਪ੍ਰਿੰਸੀਪਲ ਡਾ ਸਰਿਤਾ ਬਹਿਲ, ਸਪੋਰਟਸ ਡਾਇਰੇਕਟਰ ਕੁਲਦੀਪ ਕੌਰ ਅਤੇ ਕੋਚ ਪੰਕਜ ਸਾਹਨੀ ਦੇ ਨਾਲ ਨਾਲ ਖੁਦ ਅਨੀਤਾ ਸ਼ਰਮਾ ਵੀ ਸ਼ਾਮਿਲ ਹੋਏ।  
ਇਸ ਮੌਕੇ ਉੱਤੇ ਬੇਲਨ ਬ੍ਰਿਗੇਡ ਦੀ ਕੌਮੀ ਪ੍ਰਧਾਨ ਅਨੀਤਾ ਸ਼ਰਮਾ ਨੇ ਕਿਹਾ ਕਿ ਅੱਜ ਸਮਾਂ ਦੀ ਜ਼ਰੂਰਤ ਹੈ ਕਿ ਸਾਰੀਆਂ  ਲੜਕੀਆਂ ਕਰਾਟੇ ਦੀ ਟ੍ਰੇਨਿੰਗ ਲੈਣ ਅਤੇ ਆਪਣੀ ਸੁਰੱਖਿਆ ਆਪਣੇ ਆਪ ਕਰਨ ਦੇ ਕਾਬਲ ਬਣ ਕੇ ਦਿਖਾਉਣ। ਅਤੇ ਉਨ੍ਹਾਂ ਨੇ ਕਿਹਾ ਨੌਜਵਾਨ ਵਰਗ ਜਿਆਦਾ ਤੋਂ ਜਿਆਦਾ ਖੇਡਾਂ ਵਿੱਚ ਭਾਗ ਲਵੇ ਅਤੇ ਨਸ਼ਿਆਂ ਤੋਂ ਦੂਰ ਰਹੇ।   
ਆਸ਼ਿਆਰਾ ਕਰਾਟੇ ਫੇਡਰੇਸ਼ਨ ਵੱਲੋਂ ਖਿਡਾਰੀਆਂ ਅਤੇ ਖਿਡਾਰਨਾਂ ਦੀ ਚੋਣ ਵੀ ਕੀਤੀ ਗਈ ਜੋ ਦਾਰਜਲਿੰਗ ਵਿੱਚ ਦਸੰਬਰ ਮਹੀਨੇ ਹੋਣ ਵਾਲੇ ਨੇਸ਼ਨਲ ਕੈਂਪ ਵਿੱਚ ਭਾਗ ਲੈਣਗੇ।
ਇਸ ਕੈਂਪ ਦੀ ਸਫਲਤਾ ਲਈ ਕਾਲਜ ਦੀ ਸਪੋਰਟਸ ਹੈੱਡ ਮੈਡਮ ਕੁਲਦੀਪ ਕੌਰ ਨੇ ਸੰਡੇ ਹੋਣ ਦੇ ਬਾਵਜੂਦ ਸਰਗਰਮੀ ਨਾਲ ਹਿੱਸਾ ਲਿਆ। 
  

Friday, May 15, 2015

ਕੌਣ ਦੇਵੇਗਾ ਵਿੱਕੀ ਦੇ ਪਰਿਵਾਰ ਨੂੰ ਇਨਸਾਫ਼?


Wednesday, 13 May 2015
ਕੌਣ ਹੈ ਉਸਦੀ ਏਸ ਹਾਲਤ ਲਈ ਜ਼ਿੰਮੇਵਾਰ ?
ਬੇਲਨ ਬ੍ਰਿਗੇਡ ਮੁਖੀ ਅਨੀਤਾ ਸ਼ਰਮਾ ਨੇ ਕੀਤੀ ਵਿੱਕੀ ਦੇ ਪਰਿਵਾਰ ਨਾਲ ਮੁਲਾਕਾਤ   
ਬੇਲਨ ਬ੍ਰਿਗੇਡ ਮੁਖੀ ਅਨੀਤਾ ਸ਼ਰਮਾ ਅਤੇ ਉਹਨਾਂ ਦੀ ਟੀਮ ਦੇ ਮੈਂਬਰ ਸਿਰਫ ਸ਼ਰਾਬ ਦੇ ਖਿਲਾਫ਼ ਰੋਸ ਵਖਾਵੇ ਹੀ ਨਹੀਂ ਕਰਦੇ ਬਲਕਿ ਇਸ ਬੁਰਾਈ ਨੂੰ ਜੜੋਂ ਪੁੱਟਣ ਦੇ ਨਾਲ ਨਾਲ ਸ਼ਰਾਬ ਪੀੜਤਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਵੀ ਜਤਨਸ਼ੀਲ ਹਨ। ਕੈਮਰਾਮੈਨ ਵਿੱਕੀ ਦੇ ਇਲਾਜ ਅਤੇ ਉਸਦੇ ਪਰਿਵਾਰ ਦੀ ਦੇਖਭਾਲ ਲਈ ਉਹ ਵਿੱਕੀ ਦੇ ਮੀਡਿਆ ਸਹਿਯੋਗੀਆਂ ਨਾਲ ਕਈ ਲੋਕਾਂ ਨੂੰ ਮਿਲੇ। ਉਹਨਾਂ ਸੀਐਮਸੀ ਹਸਪਤਾਲ ਵਿੱਚ ਜਾ ਕੇ ਵਿੱਕੀ ਦਾ ਇਲਾਜ ਕਰ ਰਹੇ ਡਾਕਟਰਾਂ ਨਾਲ ਵੀ ਮੁਲਾਕਾਤ ਕੀਤੀ। ਇਸ ਮੁਲਾਕਾਤ ਮਗਰੋਂ ਉਹਨਾਂ ਆਪਣੇ ਵਿਚਾਰ ਆਪਣੇ ਬਲੋਗ 'ਤੇ ਵੀ ਛਾਪੇ ਹਨ। ਇਸ ਲਿਖਤ ਵਿੱਚ ਕੋੜੀਆਂ ਹਕੀਕਤਾਂ ਵੀ ਹਨ ਅਤੇ ਸਮਾਜ ਦੇ ਵਰਗਾਂ ਨੂੰ ਕੁਝ ਸੁਆਲ ਵੀ। ਇਸ ਲਈ ਇਸ ਲਿਖਤ ਨੂੰ ਇਥੇ ਵੀ ਛਾਪਿਆ ਜਾ ਰਿਹਾ ਹੈ। ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ। --ਰੈਕਟਰ ਕਥੂਰੀਆ 
ਲੁਧਿਆਣਾ: 13 ਮਈ 2-015: (ਬੇਲਨ ਬ੍ਰਿਗੇਡ ਬਿਊਰੋ):
ਜ਼ਿੰਦਗੀ ਨੂੰ ਮੌਤ ਵਿੱਚ ਬਦਲਣ ਵਾਲੀ ਸ਼ਰਾਬ ਹੁਣ ਇੱਕ ਹੋਰ ਪਰਿਵਾਰ ਨੂੰ ਤਬਾਹ ਕਰਨ ਤੇ ਤੁਲੀ ਹੈ। ਮੀਡੀਆ ਭਾਈਚਾਰੇ ਦਾ ਸਰਗਰਮ ਮੈਂਬਰ ਰਣਜੀਤ ਕੁਮਾਰ ਸ਼ਰਮਾ ਉਰਫ ਵਿੱਕੀ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਉਸਦਾ ਲਿਵਰ ਤਬਾਹੀ ਦੇ ਕਿਨਾਰੇ 'ਤੇ ਹੈ।  ਫੇਫੜੇ ਵੀ ਗੰਭੀਰ ਹਾਲਤ ਵਿੱਚ ਹਨ ਅਤੇ ਇੱਕ ਕਿਡਨੀ ਵੀ ਤਕਰੀਬਨ ਡੈਮੇਜ ਦੱਸੀ ਜਾ ਰਹੀ ਹੈ। ਕੁਝ ਹਜ਼ਾਰ ਰੁਪਏ ਹਰ ਰੋਜ਼ ਪਾਣੀ ਵਾਂਗ ਲੱਗ ਰਹੇ ਹਨ। ਘਰ ਦੀ ਹਾਲਤ ਪਹਿਲਾਂ ਹੀ ਨਾਜ਼ੁਕ ਸੀ ਹੁਣ ਹੋਰ ਚਿੰਤਾਜਨਕ ਹੋ ਗਈ ਹੈ। ਹਸਪਤਾਲ ਵਿੱਚ ਪਰਿਵਾਰ ਦੇ ਜੀਅ ਉਸਦੀ  ਸਾਂਭ ਸੰਭਾਲ ਕਰਦਿਆਂ ਖੁਦ ਡਿਗੁੰ ਡਿਗੁੰ ਕਰ ਰਹੇ ਹਨ। ਇਹ ਸਾਰਾ ਦਰਦਨਾਕ ਦ੍ਰਿਸ਼ ਬੇਲਨ ਬ੍ਰਿਗੇਡ ਸੁਪਰੀਮੋ ਅਨੀਤਾ ਸ਼ਰਮਾ ਨੇ ਖੁਦ ਆਪਣੀ ਅੱਖੀਂ ਜਾ ਕੇ ਦੇਖਿਆ।
ਅਨੀਤਾ ਸ਼ਰਮਾ ਨੇ ਵਿੱਕੀ ਦੀ ਪਤਨੀ ਸੁਮਨ ਨਾਲ ਵੱਖਰਿਆਂ ਹੋ ਕੇ ਵੀ ਗੱਲਬਾਤ ਕੀਤੀ। ਉਸਨੂੰ ਹੋਂਸਲਾ ਦਿੱਤਾ ਅਤੇ ਵਿੱਕੀ ਦੀ ਇਸ ਗੰਭੀਰ ਹਾਲਤ ਦਾ ਪਿਛੋਕਡ਼ ਵੀ ਪੁਛਿਆ। ਵਿੱਕੀ ਦੀ ਪਤਨੀ ਕਦੇ ਏਸ ਮੰਜਲ ਦੀਆਂ ਪੋੜੀਆਂ ਚੜ੍ਹਦੀ ਤੇ ਕਦੇ ਓਸ ਮੰਜਲ ਦੀਆਂ। ਸਾਹੋ ਸਾਹ ਹੋਈ ਇਸ ਵਿਚਾਰੀ ਨੇ ਦੋ ਪਲ ਲਈ ਵੀ ਕਦੇ ਚੈਨ ਨਾਲ ਬੈਠ ਕੇ ਨਹੀਂ ਦੇਖਿਆ। ਤਬਾਹੀ ਦੇ ਇਸ ਮਾਮਲੇ ਵਿੱਚ ਵੀ ਇਸ  ਦੀ ਜੜ੍ਹ ਸ਼ਰਾਬ ਹੀ ਨਿਕਲੀ। ਵਿੱਕੀ ਨੂੰ ਵੀ ਸ਼ਰਾਬ ਨੇ ਆਪਣੇ ਮਾਇਆ ਜਾਲ ਵਿੱਚ ਜਕੜ ਲਿਆ ਸੀ। ਉਹ ਹਰ ਵੇਲੇ ਟੱਲੀ ਰਹਿਣ ਵਾਲਾ ਸ਼ਰਾਬੀ ਬਣ ਗਿਆ। ਸ਼ਾਇਦ ਉਸਨੂੰ ਉਸਦੇ ਇਸ ਕਸੂਰ ਦੀ ਸਜ਼ਾ ਵੀ ਮਿਲ ਰਹੀ ਹੈ। ਉੱਚਾ ਲੰਮਾ ਸੁਹ੍ਨਾਂ ਸੁਨੱਖਾ ਨੌਜਵਾਨ ਹੱਡੀਆਂ ਦੀ ਮੁਠ ਬਣ ਕੇ ਮੰਜੇ ਤੇ ਬਝਿਆ ਪਿਆ ਹੈ। ਉਹ ਬਿਨਾ ਸ਼ਕ ਕਸੂਰਵਾਰ ਸੀ ਪਰ ਕੀ ਉਸਦੇ ਗੁਨਾਹਾਂ ਦੀ ਸਜ਼ਾ ਉਸਦੇ ਪਰਿਵਾਰ ਨੂੰ ਵੀ ਮਿਲੇਗੀ? ਉਸਦੀ ਛੋਟੀ ਜਿਹੀ ਮਾਸੂਮ ਬੱਚੀ ਬਚਪਨ ਵਿੱਚ ਹੀ ਉਹਨਾਂ ਚਿੰਤਾਵਾਂ ਨਾਲ ਘਿਰ ਗਈ ਹੈ ਜਿਹੜੀਆਂ ਰੱਬ ਦੁਸ਼ਮਨ ਨੂੰ ਵੀ ਨਾ ਲਾਵੇ। ਡੂੰਘੇ ਦੁੱਖ ਦੀ ਗੱਲ ਹੈ ਕਿ ਸ਼ਰਾਬ ਪੀਣ ਵਿੱਚ ਜਿੰਨਾ ਕੁ ਕਸੂਰ ਵਿੱਕੀ ਦਾ ਹੈ ਉਸਤੋਂ ਕਿਤੇ ਜਿਆਦਾ ਕਸੂਰ ਸਮਾਜ ਦੇ ਉਹਨਾਂ ਵਰਗਾਂ ਦਾ ਹੈ ਜਿਹੜੇ ਆਪਣੀ ਕਵਰੇਜ ਲਈ ਉਸਨੂੰ ਖੁਦ ਸ਼ਰਾਬਾਂ ਪਿਆਉਂਦੇ ਸਨ।  ਸਿਰਫ ਪਿਆਉਂਦੇ ਹੀ ਨਹੀਂ ਬਲਕਿ ਉਸਨੂੰ ਸ਼ਰਾਬ ਵਿੱਚ ਡੁਬਾਉਂਦੇ ਹੀ ਸਨ। ਸਮਾਜ ਦੇ ਇਹਨਾਂ ਬੇਰਹਿਮ ਸਵਾਰਥੀ ਵਰਗਾਂ ਵਿੱਚ ਕੌਣ ਕੌਣ ਸ਼ਾਮਿਲ ਸੀ ਇਸਦਾ ਖੁਲਾਸਾ ਵੀ ਅਸੀਂ ਜਰੂਰ ਕਰਾਂਗੇ ਪਰ ਕਿਸੇ ਵੱਖਰੀ ਪੋਸਟ ਵਿੱਚ। ਫਿਲਹਾਲ ਵਿੱਕੀ  ਨੂੰ ਲੱਗੀਆਂ ਬਿਮਾਰੀਆਂ ਦੀ ਗੱਲ ਹੈ। ਲਗਾਤਾਰ ਉਸਦਾ ਪਿਛਾ ਕਰ ਰਹੀ ਮੌਤ ਦੀ ਗੱਲ ਹੈ ਜਿਸਨੂੰ ਵਿੱਕੀ ਦੇ ਪਿਛੇ ਲਾਇਆ  ਸਮਾਜ ਦੇ ਉਹਨਾਂ ਲੋਕਾਂ ਨੇ ਜਿਹਨਾਂ ਨੇ ਆਪਣੀ ਖਬਰ ਟੀਵੀ 'ਤੇ ਦਿਖਾਉਣੀ ਹੁੰਦੀ ਸੀ, ਆਪਣੀ ਤਸਵੀਰ ਕਿਤੇ ਛਪਵਾਉਣੀ  ਹੁੰਦੀ ਸੀ। ਅਸਲ ਵਿੱਚ ਇਹੀ ਲੋਕ ਸਨ ਜਿਹਨਾਂ ਨੇ ਵਿੱਕੀ ਨੂੰ ਮੌਤ ਦੇ ਮੂੰਹ ਸਾਹਮਣੇ ਲਿਆ ਕੇ ਛੱਡ ਦਿੱਤਾ। ਆਪਣੀ ਲੀਡਰੀ ਚਮਕਾਉਣ ਲਈ ਉਹਨਾਂ ਨੇ ਉਸਨੂੰ ਤੜਫਨ ਲਈ ਛੱਡ ਦਿੱਤਾ। ਸ਼ਰਾਬਾਂ ਵੇਚ ਕੇ ਪੈਸੇ ਕਮਾਉਣ ਵਾਲੀ ਸਰਕਾਰ ਆਪਣਾ ਮਾਲੀਆ ਇੱਕਠਾ ਕਰਦੀ ਰਹੀ ਤੇ ਇਧਰ ਵਿੱਕੀ ਵਰਗੇ ਨੌਜਵਾਨ ਸ਼ਰਾਬ ਵਿੱਚ ਡੁੱਬ ਡੁੱਬ ਖਤਮ ਹੁੰਦੇ ਰਹੇ। ਜੇ ਕਲ੍ਹ ਨੂੰ ਵਿੱਕੀ ਨਾਲ ਕੋਈ ਅਨਹੋਣੀ ਵਰਤ ਜਾਂਦੀ ਹੈ ਤਾਂ ਇਸ ਦੀ ਜਿੰਮੇਵਾਰੀ ਹੋਵੇਗੀ ਸ਼ਰਾਬਾਂ ਵਰਤਾਉਣ ਵਾਲਿਆਂ ਤੇ. ਸ਼ਰਾਬਾਂ ਵੇਚਣ ਵਾਲਿਆਂ 'ਤੇ। ਨਿੱਕੀ ਨਿੱਕੀ ਗੱਲ ਤੇ ਪਰਚੇ ਦਰਜ ਕਰਨ ਵਾਲੀ ਸਰਕਾਰ ਅਜਿਹੇ "ਕਤਲਾਂ ਦੇ ਇਰਾਦਿਆਂ" ਤੇ ਚੁੱਪ ਕਿਓਂ ਹੈ? ਕੌਣ ਕਰੇਗਾ ਵਿੱਕੀ ਦੀ ਜਾਨ ਲਈ ਮੁਸੀਬਤ ਬਣਨ ਵਾਲਿਆਂ ਦੇ ਖਿਲਾਫ਼ ਕਾਰਵਾਈ?