Showing posts with label Victim. Show all posts
Showing posts with label Victim. Show all posts

Thursday, April 01, 2021

ਦਲਿਤ ਪੀੜਤ ਮਹਿਲਾ ਤੇ ਹੋਏ ਜਾਨਲੇਵਾ ਹਮਲੇ ਦਾ ਮਾਮਲਾ

1st April 2021 at 4:51 PM
ਪੰਜਾਬ ਐਸਸੀ ਕਮਿਸ਼ਨ ਨੇ ਲਿਆ ਗੰਭੀਰ ਨੋਟਿਸ, 3 ਨੂੰ ਕਮਿਸ਼ਨ ਦਾ ਦੌਰਾ ਪਿੰਡ ਦਾਖਾ ‘ਚ
ਕਮਿਸ਼ਨ ਦੀ 3 ਮੈਂਬਰੀ ਟੀਮ ਕਰੇਗੀ ਪੀੜਤਾ ਦੀ ਸੁਣਵਾਈ
ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ. ਤਰੇਸਮ ਸਿੰਘ ਸਿਆਲਕਾ ਜਾਣਕਾਰੀ ਦਿੰਦੇ ਹੋਏ

ਲੁਧਿਆਣਾ
: 1 ਅਪ੍ਰੈਲ 2021: (ਪੰਜਾਬ ਸਕਰੀਨ ਬਿਊਰੋ)::
ਪੀੜਤ ਦਲਿਤ ਮਹਿਲਾ ਸ਼੍ਰੀਮਤੀ ਹਰਜਿੰਦਰ ਕੌਰ ਪਤਨੀ ਕਰਮ ਸਿੰਘ ਕਰਮਾ ਵਾਸੀ ਪੱਤੀ ਭੂਰਾ ਨੇੜੇ ਮਾਤਾ ਰਾਣੀ ਚੌਂਕ ਮੁਲਾਪੁਰ ਦਾਖਾ ਪੁਲੀਸ ਜ਼ਿਲ੍ਹਾ ਜਗਰਾਓ ਤੇ ਬੀਤੇ ਦਿਨੀਂ ਹੋਏ ਜਾਨ ਲੇਵਾ ਹਮਲੇ ਦਾ ਪੰਜਾਬ ਰਾਜ ਐਸਸੀ ਕਮਿਸ਼ਨ ਨੇ ਗੰਭੀਰ ਨੋਟਿਸ ਲਿਆ ਹੈ।
ਪਿੰਡ ਦਾਖਾ ਵਿਖੇ ਕਮਿਸ਼ਨ ਵੱਲੋਂ ਰੱਖੇ ਦੌਰੇ ਸਬੰਧੀ ਵਿਸ਼ੇਸ਼ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੇ ਦੱਸਿਆ ਕਿ ਸਾਨੂੰ ਬੀਤੇ ਦਿਨ ਇੱਕ ਸ਼ਿਕਾਇਤ ਮਿਲੀ ਸੀ ਜਿਸ ‘ਚ ਕਰਮ ਸਿੰਘ ਵਾਸੀ ਦਾਖਾ ਨੇ ਦੱਸਿਆ ਕਿ ਹੈ ਕਿ ਉਸ ਦੀ ਪਤਨੀ ਨੂੰ ਜ਼ਿੰਮੀਦਾਰ ਘਰਾਣੇ ਦੇ ਵਿਅਕਤੀਆਂ ਨੇ ਕਹੀ ਨਾਲ ਜਾਨ ਲੇਵਾ ਹਮਲਾ ਕਰ ਦਿੱਤਾ, ਜਿਸ ‘ਚ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਈ ਸੀ। ਸ਼ਿਕਾਇਤ ਕਰਤਾ ਧਿਰ ਦੇ ਅਨੁਸਾਰ ਉਸ ਦੀ ਨਾਂ ਹੀ ਸਥਾਨਕ ਪੁਲੀਸ ਥਾਣੇ ਨੇ ਸੁਣੀ ਨਾ ਹੀ ਜ਼ਿਲ੍ਹੇ ਦੇ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਇਸ ਹਮਲੇ ਨੂੰ ਗੰਭੀਰਤਾ ਨਾਲ ਹੀ ਲਿਆ ਹੈ।
ਉਨ੍ਹਾ ਨੇ ਦੱਸਿਆ ਕਿ ਪੀੜਤਾ ਦੀ ਹਾਲਤ ਕਾਫੀ ਗੰਭੀਰ ਦੱਸੀ ਗਈ ਹੈ।
ਉਨ੍ਹਾਂ ਦੱਸਿਆ ਕਿ ਦਲਿਤ ਪੀੜਤ ਔਰਤ ਦੀ ਸੁਣਵਾਈ ਕਰਨ ਲਈ ਪੰਜਾਬ ਰਾਜ ਐਸਸੀ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਤੇਜਿੰਦਰ ਕੌਰ ਦੇ ਦਿਸ਼ਾ ਨਿਰਦੇਸ਼ ਹੇਠ 3 ਅਪ੍ਰੈਲ 2021 ਨੂੰ ਪੰਜਾਬ ਰਾਜ ਐਸਸੀ ਕਮਿਸ਼ਨ ਦੀ 3 ਮੈਂਬਰੀ ਟੀਮ (ਡਾ. ਤਰਸੇਮ ਸਿੰਘ ਸਿਆਲਕਾ, ਪ੍ਰਭ ਦਿਆਲ ਅਤੇ ਗਿਆਨ ਚੰਦ ਦੀਵਾਲੀ) ਪਿੰਡ ਦਾਖਾ ਦਾ ਜਾ ਕੇ ਮੌਕਾ ਮੁਆਇਨਾ ਕਰੇਗੀ ਅਤੇ ਜਿਥੇ ਪੀੜਤ ਮਹਿਲਾ ਜ਼ੇਰੇ ਇਲਾਜ ਦਾਖਲ ਕਰਵਾਈ ਗਈ ਹੈ ਉਥੇ ਪਹੁੰਚ ਕੇ ਕਮਿਸ਼ਨ ਦੀ ਟੀਮ ਪੀੜਤਾ ਦੀ ਸੁਣਵਾਈ ਕਰੇਗੀ ਅਤੇ ਜ਼ਿਲ੍ਹੇ ਦੇ ਜ਼ਿੰਮੇਵਾਰ ਅਧਿਕਾਰੀਆਂ ਤੋਂ ਮਾਮਲੇ ਸਬੰਧੀ ਵਿਭਾਗੀ ਕਾਰਵਾਈ ਕਰਨ ‘ਚ ਕੀਤੀ ਗਈ ਢਿੱਲ੍ਹ ਮੱਠ ਨੂੰ ਲੈ ਕੇ ਜਵਾਬ ਤਲਬੀ ਵੀ ਕਰੇਗੀ।
ਉਹਨਾਂ ਨੇ ਦੱਸਿਆ ਕਿ 3 ਅਪ੍ਰੈਲ 2021 ਨੂੰ ਕਮਿਸ਼ਨ ਦੀ ਟੀਮ 11 ਵਜੇ ਜਗਰਾਓ ਦੇ ਰੈਸਟ ਹਾਊਸ ਵਿਖੇ ਪਹੁੰਚੇਗੀ ਜਿਥੋਂ ਅਫਸਰ ਸਾਹਿਬਾਨਾ ਨੂੰ ਨਾਲ ਲੈ ਕੇ ਪਿੰਡ ਦਾਖਾ ਵਿਖੇ ਪਹੁੰਚੇਗੀ।

Saturday, December 27, 2014

ਸ਼ਹਿਨਾਜ਼ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕੱਲ

Sat, Dec 27, 2014 at 3:03 PM
ਸਮਾਗਮ ਦੀਆਂ ਸਭ ਤਿਆਰੀਆਂ ਮੁਕੰਮਲ 
ਢੰਡਾਰੀ ਬਲਾਤਕਾਰ ਅਤੇ ਕਤਲ ਕਾਂਡ ਦੀ ਪੀੜਤ ਬਹਾਦਰ ਕੁੜੀ ਦੀ ਯਾਦ 'ਚ ਜੁੜਣਗੇ ਲੋਕ ਪੱਖੀ ਸੰਗਠਨ 
ਪੰਜਾਬ ਤੇ ਦੇਸ਼ ਦੇ ਹੋਰ ਹਿੱਸਿਆਂ ਚੋਂ ਹਜ਼ਾਰਾਂ ਲੋਕ ਸ਼ਾਮਲ ਹੋਣਗੇ
ਲੁਧਿਆਣਾ: 27 ਦਸੰਬਰ 2014: (ਲਖਵਿੰਦਰ//ਪੰਜਾਬ ਸਕਰੀਨ ਬਿਊਰੋ):
ਚਾਰ ਦਸੰਬਰ ਨੂੰ ਇੱਕ ਗੁੰਡਾ ਗਿਰੋਹ ਵੱਲੋਂ ਮਿੱਟੀ ਦਾ ਤੇਲ ਪਾ ਕੇ ਸਾੜੀ ਗਈ ਢੰਡਾਰੀ ਬਲਾਤਕਾਰ ਤੇ ਕਤਲ ਕਾਂਡ ਦੀ ਪੀੜਤ ਸ਼ਹਿਨਾਜ਼ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਕੱਲ ਢੰਡਾਰੀ ਖੁਰਦ ਦੀ ਵੱਡੀ ਸਬਜ਼ੀ ਮੰਡੀ ਵਿੱਚ ਸਵੇਰੇ 10 ਵਜੇ ਕੀਤਾ ਜਾ ਰਿਹਾ ਹੈਢੰਡਾਰੀ ਬਲਾਤਕਾਰ ਅਤੇ ਕਤਲ ਕਾਂਡ ਵਿਰੋਧੀ ਸੰਘਰਸ਼ ਕਮੇਟੀ ਵੱਲੋਂ ਕਰਵਾਏ ਜਾ ਰਹੇ ਸ਼ਰਧਾਂਜਲੀ ਸਮਾਗਮ ਵਿੱਚ ਪੰਜਾਬ ਦੇ ਕੋਨੇ-ਕੋਨੇ 'ਚੋਂ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ਚੋਂ ਹਜ਼ਾਰਾਂ ਲੋਕ ਸ਼ਾਮਲ ਹੋ ਕੇ ਜੁਲਮ ਖਿਲਾਫ਼ ਜੂਝਦੀ ਹੋਈ ਮਰ-ਮਿਟਣ ਵਾਲ਼ੀ ਬਹਾਦਰ ਸ਼ਹਿਨਾਜ਼ ਨੂੰ ਸ਼ਰਧਾਂਜਲੀ ਭੇਂਟ ਕਰਨਗੇ ਅਤੇ ਉਸਨੂੰ ਇਨਸਾਫ਼ ਦੁਆਉਣ, ਸਮਾਜ ਵਿੱਚੋਂ ਗੁੰਡਾਗਰਦੀ ਤੇ ਔਰਤਾਂ ਖਿਲਾਫ਼ ਜੁਲਮਾਂ ਦਾ ਖਾਤਮਾ ਕਰਨ ਦਾ ਸੰਕਲਪ ਲੈਂਦੇ ਹੋਏ ਇੱਕਮੁੱਠਦਾ ਦਾ ਪ੍ਰਦਰਸ਼ਨ ਕਰਨਗੇਸ਼ਹਿਨਾਜ਼ ਬਹਾਦਰੀ ਨਾਲ਼ ਅਗਵਾਕਾਰੀਆਂ ਅਤੇ ਬਲਾਤਕਾਰੀਆਂ ਖਿਲਾਫ਼ ਲੜੀ ਅਤੇ ਲੜਦੇ-ਲੜਦੇ ਆਪਣੀ ਜਾਨ ਦੀ ਬਾਜ਼ੀ ਲਗਾ ਗਈਉਹ ਜ਼ਬਰ-ਜ਼ੁਲਮ ਦਾ ਸ਼ਿਕਾਰ ਸਭਨਾਂ ਔਰਤਾਂ ਤੇ ਸਧਾਰਨ  ਲੋਕਾਂ ਮੂਹਰੇ ਇੱਕ ਮਿਸਾਲ, ਸੰਘਰਸ਼ ਦਾ ਇੱਕ ਪ੍ਰਤੀਕ ਹੈਉਸਨੂੰ ਕਦੇ ਭੁਲਾਇਆ ਨਹੀਂ ਜਾਣਾ ਚਾਹੀਦਾ
ਸ਼ਹਿਨਾਜ਼ ਨੂੰ ਅਗਵਾ-ਬਲਾਤਕਾਰ ਤੋਂ ਲੈ ਕੇ ਆਪਣੀ ਮੌਤ ਤੱਕ ਪੁਲਿਸ-ਪ੍ਰਸ਼ਾਸਨ ਤੇ ਸਰਕਾਰ ਦੀ ਬੇਰੁਖੀ ਅਤੇ ਭ੍ਰਿਸ਼ਟਾਚਾਰ ਦਾ ਸਾਹਮਣਾ ਕਰਨਾ ਪਿਆ ਹੈਉਸਦੀ ਮੌਤ ਤੋਂ ਬਾਅਦ ਵੀ ਪੀੜਤ ਪਰਿਵਾਰ ਨੂੰ ਇਨਸਾਫ਼ ਲਈ ਲੜਨਾ ਪੈ ਰਿਹਾ ਹੈਸ਼ਹਿਨਾਜ਼ ਦੇ ਬਿਆਨਾਂ ਨੂੰ ਝੂਠਾ ਸਾਬਤ ਕਰਨ ਲਈ ਝੂਠੇ ਗਵਾਹ ਖੜੇ ਕੀਤੇ ਜਾ ਰਹੇ ਹਨਪੁਲਿਸ ਵੱਲੋਂ ਝੂਠੀਆਂ ਕਹਾਣੀਆਂ ਪ੍ਰਚਾਰਿਤ ਕੀਤੀਆਂ ਜਾ ਰਹੀਆਂ ਹਨਅਸੀਂ ਪੁਲੀਸ-ਪ੍ਰਸ਼ਾਸਨ ਦੇ ਇਸ ਘਟੀਆ ਰਵੱਈਏ ਦੀ ਸਖਤ ਨਿਖੇਧੀ ਕਰਦੇ ਹਾਂਸ਼ਹਿਨਾਜ਼ ਅਤੇ ਉਸੇ ਪਰਿਵਾਰ ਨੂੰ ਬਦਨਾਮ ਕਰਨ ਦੀਆਂ ਘਟੀਆ ਕਾਰਵਾਈਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾਲੋਕਾਂ ਦੇ ਜੂਝਾਰੂ ਘੋਲ਼ ਦੇ ਦਬਾਅ ਹੇਠ ਗੁੰਡਾ ਗਿਰੋਹ ਨੂੰ ਫੜਿਆ ਤਾਂ ਗਿਆ ਹੈ ਪਰ ਪੁਲੀਸ-ਪ੍ਰਸ਼ਾਸਨ ਅਪਰਾਧੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਹੁਣ ਵੀ ਕਰ ਰਿਹਾ ਹੈਇਸਦੇ ਖਿਲਾਫ਼ ਜੁਝਾਰੂ ਘੋਲ਼ ਲੜਿਆ ਜਾਵੇਗਾ
ਸ਼ਹਿਨਾਜ਼ ਅਤੇ ਉਸਦੇ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ, ਬਲਾਤਕਾਰੀਆਂ-ਕਾਤਲਾਂ ਨੂੰ ਫਾਹੇ ਲਵਾਉਣ ਲਈ, ਦੋਸ਼ੀ  ਪੁਲੀਸ ਅਫਸਰਾਂ ਨੂੰ ਸਖਤ ਤੋਂ ਸਖਤ ਸਜਾ ਕਰਾਉਣ ਲਈ,ਪਰਿਵਾਰ ਨੂੰ ਮੁਆਵਜ਼ਾ ਦੁਆਉਣ, ਪੁਲੀਸ-ਸਿਆਸੀ-ਗੁੰਡਾ ਗਠਜੋੜ 'ਤੇ ਰੋਕ ਲਾਉਣ ਲਈ ਤਿੱਖਾ ਘੋਲ਼ ਲੜਿਆ ਜਾਵੇਗਾਸ਼ਹਿਨਾਜ਼ ਦੀ ਆਖਰੀ ਇੱਛਾ - ਮੈਨੂੰ ਇਨਸਾਫ਼ ਚਾਹੀਦਾ ਹੈ - ਪੂਰੀ ਕਰਨ ਲਈ ਅਸੀਂ ਸਾਰੇ ਇਨਸਾਫ਼ਪੰਸਦ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕਰਦੇ ਹਾਂਇਹ ਘੋਲ਼ ਸਮਾਜ ਵਿੱਚੋਂ ਗੁੰਡਾਗਰਦੀ ਦਾ ਖਾਤਮਾ ਕਰਨ, ਔਰਤਾਂ ਖਿਲਾਫ਼ ਜੁਲਮਾਂ ਨੂੰ ਜੜ ਤੋਂ ਮਿਟਾਉਣ ਲਈ ਘੋਲ਼ ਦਾ ਇੱਕ ਅੰਗ ਹੈਅਸੀਂ ਸਾਰੇ ਲੋਕਾਂ ਨੂੰ ਕੱਲ ਹੋਣ ਵਾਲ਼ੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦੇ ਹਾਂ

ਲਖਵਿੰਦਰ ਢੰਡਾਰੀ ਬਲਾਤਕਾਰ ਅਤੇ ਕਤਲ ਕਾਂਡ ਵਿਰੋਧੀ ਸੰਘਰਸ਼ ਕਮੇਟੀ ਦੇ ਕਨਵੀਨਰ ਹਨ ਅਤੇ ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ ਦੇ ਪ੍ਰਧਾਨ ਵੀ। ਫੋਨ- 9646150249

Wednesday, September 18, 2013

ਨੋਇਡਾ ਨੇੜੇ ਮਿਲੀ ਦਲਿਤ ਕੁੜੀ ਦੀ ਲਾਸ਼

ਅਗਵਾ ਅਤੇ ਬਲਾਤਕਾਰ ਤੋਂ ਬਾਅਦ ਕਤਲ ਦਾ ਸ਼ੱਕ 
ਲੋਕਾਂ ਨੇ ਕੀਤਾ ਟ੍ਰੈਫਿਕ ਜਾਮ:ਪੁਲਿਸ ਵੱਲੋਂ ਭਰੋਸਾ ਮਿਲਣ ਤੇ ਚੁੱਕਿਆ ਧਰਨਾ 
ਗ੍ਰੇਟਰ ਨੋਇਡਾ:18 ਸਤੰਬਰ 2013:(ਪੰਜਾਬ ਸਕਰੀਨ ਬਿਊਰੋ): ਲੜਕੀਆਂ ਨਾਲ ਵਧੀਕੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਰਿਹਾ। ਹੁਣ ਖਬਰ ਦਾ ਕੁਝ ਵੇਰਵਾ ਆ ਰਿਹਾ ਹੈ ਨੋਇਡਾ ਤੋਂ ਜਿੱਥੇ 14 ਵਰ੍ਹਿਆਂ ਦੀ ਇੱਕ ਦਲਿਤ ਕੁੜੀ ਦੀ ਲਾਸ਼ ਮਿਲੀ ਹੈ। ਏਥੋਂ ਦੇ ਜੇਵਰ ਇਲਾਕੇ ‘ਚ ਅੱਜ ਬੁੱਧਵਾਰ ਨੂੰ 14 ਸਾਲਾ ਦਲਿਤ ਲਡ਼ਕੀ ਦੀ ਲਾਸ਼ ਦਰੱਖਤ ਨਾਲ ਲਟਕਦੀ ਹੋਈ ਮਿਲੀ। ਲਡ਼ਕੀ ਦੇ ਪਰਿਵਾਰ ਦਾ ਦੋਸ਼ ਹੈ ਕਿ ਪਹਿਲਾਂ ਉਸਨੂੰ ਅਗਵਾ ਕੀਤਾ ਗਿਆ, ਫਿਰ ਉਸਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ ਅਤੇ ਬਲਾਤਕਾਰ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। ਅਜਿਹੀਆਂ ਘਟਨਾਵਾਂ ਏਨੀ ਤੇਸੀ ਨਾਲ ਵਾਪਰ ਰਹੀਆਂ  ਹਨ ਕਿ ਇਹਨਾਂ ਦੀ ਅਸਲ ਗਿਣਤੀ ਦਾ ਪਤਾ ਲਾਉਣਾ ਵੀ ਔਖਾ ਹੈ। ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਹਰਿਆਣਾ ਵਾਸੀ ਇਹ ਲਡ਼ਕੀ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਆਈ ਸੀ। ਉਹ ਪਿਛਲੀ ਰਾਤ ਤੋਂ ਹੀ ਲਾਪਤਾ ਸੀ। ਯਮੁਨਾ ਨਦੀ ਦੇ ਕਿਨਾਰੇ ਤੇ ਵੱਸੇ ਹੋਏ ਇਸ ਪਿੰਡ ਨੂੰ ਮਹਾਂਰਿਸ਼ੀ ਜਾਵਲੀ ਨੇ ਵਸਾਇਆ ਸੀ ਅਤੇ ਅੱਜ ਕਲ੍ਹ ਇਹ ਯੂਪੀ ਦੇ ਜ਼ਿਲਾ ਗੌਤਮ ਬੁਧ ਨਗਰ ਵਿੱਚ ਪੈਂਦਾ ਹੈ ਉਨ੍ਹਾਂ ਨੇ ਦੱਸਿਆ ਕਿ ਲਡ਼ਕੀ ਦਾਊ ਜੀ ਦੇ ਮੇਲੇ ‘ਚ ਗਈ ਸੀ ਪਰ ਉੱਥੋਂ ਘਰ ਵਾਪਸ ਨਹੀਂ ਆਈ। ਕਾਬਿਲ-ਏ-ਜ਼ਿਕਰ ਹੈ ਕੀ ਏਥੋਂ ਦੇ ਪ੍ਰਸਿਧ ਮੰਦਿਰ ਦਾਊ ਜੀ ਵਿਖੇ ਇਹ ਮੇਲਾ ਹਰ ਸਾਲ ਲੱਗਦਾ ਹੈ। ਲੋਕ ਇਸ ਮੇਲੇ ਨੂੰ ਦੇਖਣ ਦੂਰ ਦੂਰ ਤੋਂ ਆਉਂਦੇ ਹਨ ਸੋ ਇਹ ਕੁੜੀ ਵੀ ਮੇਲਾ ਦੇਖਣ ਲਈ ਆਈ ਹੋਈ ਸੀ। ਜਦੋਂ ਕੁੜੀ ਘਰ ਨਾ ਪਰਤੀ ਤਾਂ ਹਰ ਪਾਸੇ ਰੌਲਾ ਪੈ ਗਿਆ ਕੁੜੀ ਕਿੱਥੇ ਹੈ? ਕੁੜੀ ਕਿੱਥੇ ਗਈ? ਇਸ ਭੰਬਲਭੂਸੇ ਵਿੱਚ ਹੀ ਪਿੰਡ ਵਾਲਿਆਂ ਨੂੰ ਲਡ਼ਕੀ ਦੀ ਲਾਸ਼ ਸਵੇਰੇ ਦਰੱਖਤ ਨਾਲ ਲਟਕੀ ਹੋਈ ਮਿਲੀ। ਪੁਲਸ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਅਤੇ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਲਡ਼ਕੀ ਨੂੰ ਅਗਵਾ ਕੇ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਜੇਵਰ ਮਾਰਗ ਇਕ ਘੰਟੇ ਤੱਕ ਰੋਕ ਕੇ ਰੱਖਿਆ। ਸੀਨੀਅਰ ਪੁਲਸ ਅਧਿਕਾਰੀਆਂ ਵੱਲੋਂ ਅਪਰਾਧੀਆਂ ਦੇ ਖਿਲਾਫ ਕਾਰਵਾਈ ਕੀਤੇ ਜਾਣ ਦਾ ਭਰੋਸਾ ਮਿਲਣ ਤੋਂ ਬਾਅਦ ਉੱਥੋਂ ਹਟੇ। ਪੁਲਸ ਨੇ ਦੱਸਿਆ ਕਿ ਪੁੱਛ-ਗਿੱਛ ਲਈ ਕਈ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਰੀ ਗੱਲ ਸਾਹਮਣੇ ਆ ਸਕੇਗੀ ਕੀ ਅਸਲ ਵਿੱਚ ਇਸ ਦਲਿਤ ਲੜਕੀ ਨਾਲ ਕੀ ਵਾਪਰਿਆ? ਇਸ ਕੇਸ ਵਿੱਚ ਪੁਲਿਸ ਦਾ ਤੁਰੰਤ ਹਰਕਤ ਵਿੱਚ ਆਉਣਾ ਤਾਂ ਇੱਕ ਤਸੱਲੀ ਵਾਲੀ ਗੱਲ ਹੈ ਪਰ ਇਹ ਹਕੀਕਤ ਅਜੇ ਵੀ ਮੂੰਹ ਚਿੜ੍ਹਾ ਰਹੀ ਹੈ ਕਿ ਦੇਸ਼ ਭਰ ਵਿੱਚ ਉਠੇ ਹੋਏ ਰੋਹ ਅਤੇ ਅਦਾਲਤਾਂ ਵੱਲੋਂ ਅਪਨਾਏ ਸਖਤ ਰੁੱਖ ਦੇ ਬਾਵਜੂਦ ਅਜਿਹੇ ਕੁਕਰਮ ਕਰਨ ਵਾਲਿਆਂ ਦੇ ਮਨਾਂ ਵਿੱਚ ਅਜੇ ਤੱਕ ਕਾਨੂੰਨ ਦੇ ਲੰਮੇ ਹੱਥਾਂ ਦਾ ਕੋਈ ਖੌਫ਼ ਪੈਦਾ ਨਹੀਂ ਹੋਇਆ। ਦਿੱਲੀ ਵਾਲੀ ਦਾਮਿਨੀ ਦੀ ਮੌਤ ਇਹਨਾਂ ਦੇ ਦਿਲਾਂ ਅੰਦਰ ਮਨੁੱਖਤਾ ਨਹੀਂ ਜਗਾ ਸਕੀ ਅਤੇ ਅਦਾਲਤ ਵੱਲੋਂ ਦਾਮਿਨੀ ਦੇ ਗੁਨਾਹਗਾਰਾਂ ਨੂੰ ਸੁਣਾਈ ਗਈ ਸਜ਼ਾ ਇਹਨਾਂ ਨੂੰ ਭੈਅ-ਭੀਤ ਵੀ ਨਹੀਂ ਕਰ ਸਕੀ। ਹੁਣ ਦੇਖਣਾ ਹੈ ਕਿ ਸਮਾਜ ਦੀ ਸੋਚ ਅਜਿਹੇ ਅਨਸਰਾਂ ਨੂੰ ਸਿਧੇ ਰਸਤੇ ਲਿਆਉਣ ਲਈ ਕਿਹੜਾ ਰਸਤਾ ਅਖਤਿਆਰ ਕਰਦੀ ਹੈ। 

Monday, December 31, 2012

ਲੇਕਿਨ ਇਸ ਰਾਖ ਮੇਂ ਸ਼ੋਲਾ ਭੀ ਹੈ ਚਿੰਗਾਰੀ ਭੀ

ਰੋਜ਼ਾਨਾ ਜਗ ਬਾਣੀ 'ਚ ਪ੍ਰਕਾਸ਼ਿਤ ਖਬਰ
ਰੋਜ਼ਾਨਾ ਜਗ ਬਾਣੀ 'ਚ ਪ੍ਰਕਾਸ਼ਿਤ ਖਬਰ
ਦਿੱਲੀ ਵਿੱਚ ਵਾਪਰੀ ਬਲਾਤਕਾਰ ਦੀ ਘਟਨਾ ਨਾ ਤਾਂ ਪਹਿਲੀ ਸੀ ਤੇ ਨਾ ਹੀ ਆਖਿਰੀ। ਪਰ ਦਾਮਿਨੀ ਦਾ ਬਲਿਦਾਨ ਉਹਨਾਂ ਸਾਰੀਆਂ ਘਟਨਾਵਾਂ ਲੈ ਇੱਕ ਜ਼ੋਰਦਾਰ ਆਵਾਜ਼ ਬਣ ਗਿਆ ਜਿਹਡ਼ੀਆਂ ਦਬਾ ਦਿੱਤੀਆਂ ਗਈਆਂ ਸਨ। ਇਸ ਘਟਨਾ ਨੇ ਕੌਮਾਂਤਰੀ ਪਧਰ ਤੇ ਇਸ ਗੰਭੀਰ ਸਮਸਿਆ ਵੱਲ ਧਿਆ ਦੁਆਇਆ ਹੈ ਅਤੇ ਦੱਸਿਆ ਹੈ ਕਿ ਕਿਸ ਤਰਾਂ ਨਵਰਾਤਰੇ ਦੇ ਤਿਓਹਾਰ ਮੌਕੇ ਦੇਵੀ ਦੇ ਨੋ ਰੂਪਾਂ ਦੇ ਪੂਜਾ ਕਰਨ ਵਾਲਾ ਸਮਾਜ  ਹਕੀਕਤ ਵਿੱਚ ਇੱਕ ਔਰਤ ਨੂੰ, ਇੱਕ ਧੀ ਨੂੰ, ਇੱਕ ਮਾਂ ਨੂੰ, ਇੱਕ ਭੈਣ ਨੂੰ ਬਣਦਾ ਸਤਿਕਾਰ ਅਤੇ ਸੁਰੱਖਿਆ ਦੇਣ ਤੋਂ ਅਸਮਰਥ ਹੋ ਜਾਂਦਾ ਹੈ। ਸਮਾਜ ਅਤੇ ਸਰਕਾਰ  ਦੋਹਾਂ ਪਧਰਾਂ ਤੇ ਹੀ ਹਕੀਕੀ ਸਥਿਤੀ ਸਾਹਮਣੇ ਆ ਗਈ ਹੈ। ਪੀਡ਼ਤ ਕੁਡ਼ੀ ਦੇ ਚੁਪ੍ਚੁਪੀਤੇ ਕੀਤੇ ਗਏ ਅੰਤਿਮ ਸੰਸਕਾਰ ਦੀ ਖਬਰ ਨੂੰ ਵੀ ਮੀਡੀਆ ਨੇ ਪੂਰੀ ਤਰਾਂ ਬਣਦੀ ਥਾ ਦਿੱਤੀ ਹੈ। ਇਨਸਾਫ਼ ਮਿਲੇ ਬਿਨਾ ਹੀ ਪੀਡ਼ਿਤ ਲਡ਼ਕੀ ਇਸ ਦੁਨੀਆ ਤੋਂ ਹਮੇਸ਼ਾਂ ਲਈ ਰੁਖਸਤ ਹੋ ਗਈ। ਉਸ ਦਾ ਬੇਜਾਨ ਜਿਸਮ ਚਿਤਾ ਤੇ ਜਲ ਕੇ ਰਾਖ ਹੋ ਗਿਆ ਪਰ ਇਸ ਰਾਖ ਚੋਂ ਵੀ ਇੱਕ ਕ੍ਰਾਂਤੀ ਦੀ ਆਵਾਜ਼ ਆ ਰਹੀ ਹੈ। ਇੰਝ ਲਗਦੈ ਜਿਵੇਂ ਦਾਮਿਨੀ ਆਖ ਰਹੀ ਹੈ ਮੇਰੀ ਇਸ ਰਾਖ  ਮੇਂ ਸ਼ੋਲਾ ਭੀ ਹੈ ਚਿੰਗਾਰੀ ਭੀ  -ਰੈਕਟਰ ਕਥੂਰੀਆ
ਦਿੱਲੀ ਕਾਂਡ ਦੀ ਪੀਡ਼ਤ ਦਾ ਚੁੱਪ-ਚੁਪੀਤੇ ਸਸਕਾਰ
Posted On December - 30 - 2012
ਨਵੀਂ ਦਿੱਲੀ, 30 ਦਸੰਬਰ
ਜੰਤਰ ਮੰਤਰ,ਨਵੀਂ ਦਿੱਲੀ ਵਿਖੇ ਐਤਵਾਰ ਨੂੰ ਪ੍ਰਦਰਸ਼ਨਕਾਰੀਆਂ ’ਤੇ ਪੁਲੀਸ ’ਚ ਟਕਰਾਅ ਹੋਣ ਦਾ ਦ੍ਰਿਸ਼ (ਫੋਟੋ: ਮਾਨਸ ਰੰਜਨ ਭੂਈ)
ਲੋਕ ਰੋਹ ਨੂੰ ਧਿਆਨ ਵਿਚ ਰੱਖਦਿਆਂ ਅੱਜ ਦਿੱਲੀ ਜਬਰ-ਜਨਾਹ ਦੀ ਪੀਡ਼ਤ ਲਡ਼ਕੀ ਦਾ ਚੁੱਪ-ਚੁਪੀਤੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਲਡ਼ਕੀ ਦੀ ਲੰਘੇ ਦਿਨ ਸਿੰਗਾਪੁਰ ਹਸਪਤਾਲ ’ਚ ਮੌਤ ਹੋ ਗਈ ਸੀ ਤੇ ਅੱਜ ਹਵਾਈ ਅੱਡੇ ’ਤੇ ਉਸ ਦੀ ਦੇਹ ਪਹੁੰਚਣ ਮੌਕੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮ੍ਰਿਤਕਾ ਨੂੰ ਸ਼ਰਧਾਂਜਲੀ ਭੇਟ ਕੀਤੀ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਚਿਖਾ ਨੂੰ ਅਗਨੀ ਉਸ ਦੇ ਪਿਤਾ ਨੇ ਦਿਖਾਈ ਜਦੋਂਕਿ ਉਸ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਅੰਤਿਮ ਰਸਮਾਂ ਦੱਖਣੀ-ਪੱਛਮੀ ਦਿੱਲੀ ਵਿਚ ਸਥਿਤ ਘਰ ਵਿਚ ਕੀਤੀਆਂ ਗਈਆਂ ਜਿਥੇ ਲਡ਼ਕੀ ਰਹਿੰਦੀ ਸੀ। ਅੱਜ ਸਵੇਰੇ ਤਕਰੀਬਨ 3.30 ਵਜੇ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਮ੍ਰਿਤਕਾ ਦੀ ਦੇਹ ਲੈ ਕੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚਿਆ। ਇਸ ਮੌਕੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੀ ਹਾਜ਼ਰ ਸਨ ਜਿਨ੍ਹਾਂ ਨੇ ਮ੍ਰਿਤਕਾ ਦੇ ਮਾਪਿਆਂ ਨਾਲ ਦੁੱਖ ਸਾਂਝਾ ਕੀਤਾ।
ਜ਼ਿਕਰਯੋਗ ਹੈ ਕਿ 16 ਦਸੰਬਰ ਨੂੰ ਦਿੱਲੀ ਦੀ ਬੱਸ ਵਿਚ 23 ਸਾਲਾ ਪੈਰਾ-ਮੈਡੀਕਲ ਦੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਬੱਸ ਤੋਂ ਹੇਠਾਂ ਸੁੱਟ ਦਿੱਤਾ ਗਿਆ ਸੀ। ਉਹ ਪਿਛਲੇ ਦੋ ਹਫਤਿਆਂ ਤੋਂ ਜ਼ਿੰਦਗੀ ਤੇ ਮੌਤ ਦੀ ਜੰਗ ਲਡ਼ ਰਹੀ ਸੀ ਪਰ ਲੰਘੇ ਦਿਨ ਸਿੰਗਾਪੁਰ ਦੇ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਇਸ ਮਾਮਲੇ ਨੂੰ ਲੈ ਕੇ ਦੇਸ਼ ਭਰ ਵਿਚ ਰੋਸ ਮੁਜ਼ਾਹਰੇ ਹੋ ਰਹੇ ਹਨ ਤੇ ਸਰਕਾਰ ਵੀ ਕਸੂਤੀ ਹਾਲਤ ਵਿਚ ਘਿਰੀ ਹੋਈ ਹੈ।
ਅੱਜ ਲੋਕਾਂ ਦੇ ਰੋਹ ਨੂੰ ਵੇਖਦਿਆਂ ਦਿੱਲੀ ਪੁਲੀਸ ਦੇ ਦਬਾਅ ਕਰਕੇ ਮ੍ਰਿਤਕਾ ਦਾ ਅੰਤਿਮ ਸੰਸਕਾਰ ਚੁੱਪ-ਚੁਪੀਤੇ ਕਰ ਦਿੱਤਾ ਗਿਆ। ਇਸ ਮੌਕੇ ਦਿੱਲੀ ਪੁਲੀਸ, ਬੀਐਸਐਫ ਤੇ ਰੈਪਿਡ ਐਕਸ਼ਨ ਫੋਰਸ ਤਾਇਨਾਤ ਕੀਤੀ ਗਈ। ਸਖਤ ਸੁਰੱਖਿਆ ਪ੍ਰਬੰਧਾਂ ਹੇਠ ਮ੍ਰਿਤਕਾ ਦੀ ਲਾਸ਼ ਪਹਿਲਾਂ ਘਰ ਲਿਜਾਈ ਗਈ ਤੇ ਫਿਰ ਦਵਾਰਕਾ ਸੈਕਟਰ-24 ਵਿਚ ਉਸ ਦਾ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ, ਗ੍ਰਹਿ ਰਾਜ ਮੰਤਰੀ ਆਰ.ਪੀ.ਐਨ. ਸਿੰਘ, ਦਿੱਲੀ ਭਾਜਪਾ ਦੇ ਮੁਖੀ ਵਿਜੇਂਦਰ ਗੁਪਤਾ ਵੀ ਹਾਜ਼ਰ ਸਨ। ਪਤਾ ਲੱਗਾ ਹੈ ਕਿ ਅਮਨ ਕਾਨੂੰਨ ਦੀ ਹਾਲਤ ਨੂੰ ਧਿਆਨ ਵਿਚ ਰੱਖਦਿਆਂ ਪੁਲੀਸ ਨੇ ਅੰਤਿਮ ਸੰਸਕਾਰ ਬਾਰੇ ਸਾਰੀ ਜਾਣਕਾਰੀ ਗੁਪਤ ਰੱਖੀ। ਪ੍ਰਸ਼ਾਸਨ ਤਾਂ ਸਵੇਰੇ 6.30 ਵਜੇ ਹੀ ਸਸਕਾਰ ਕਰਨਾ ਚਾਹੁੰਦਾ ਸੀ ਪਰ ਹਿੰਦੂ ਰਵਾਇਤਾਂ ਮੁਤਾਬਕ ਸੂਰਜ ਚਡ਼੍ਹਨ ਤੋਂ ਪਹਿਲਾਂ ਸਸਕਾਰ ਨਹੀਂ ਕੀਤਾ ਜਾ ਸਕਦਾ। ਇਸ ਕਰਕੇ 7.30 ਵਜੇ ਮ੍ਰਿਤਕਾ ਦੇ ਪਿਤਾ ਨੇ ਉਸ ਦੀ ਚਿਖਾ ਨੂੰ ਅਗਨੀ ਵਿਖਾਈ। ਇਸ ਮੌਕੇ ਮ੍ਰਿਤਕਾ ਦਾ ਭਰਾ ਤੇ ਹੋਰ ਰਿਸ਼ਤੇਦਾਰ ਵੀ ਹਾਜ਼ਰ ਸਨ।    -ਪੀ.ਟੀ.ਆਈ. (
ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)