ਅਗਵਾ ਅਤੇ ਬਲਾਤਕਾਰ ਤੋਂ ਬਾਅਦ ਕਤਲ ਦਾ ਸ਼ੱਕ
ਲੋਕਾਂ ਨੇ ਕੀਤਾ ਟ੍ਰੈਫਿਕ ਜਾਮ:ਪੁਲਿਸ ਵੱਲੋਂ ਭਰੋਸਾ ਮਿਲਣ ਤੇ ਚੁੱਕਿਆ ਧਰਨਾ
ਗ੍ਰੇਟਰ ਨੋਇਡਾ:18 ਸਤੰਬਰ 2013:(ਪੰਜਾਬ ਸਕਰੀਨ ਬਿਊਰੋ): ਲੜਕੀਆਂ ਨਾਲ ਵਧੀਕੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਰਿਹਾ। ਹੁਣ ਖਬਰ ਦਾ ਕੁਝ ਵੇਰਵਾ ਆ ਰਿਹਾ ਹੈ ਨੋਇਡਾ ਤੋਂ ਜਿੱਥੇ 14 ਵਰ੍ਹਿਆਂ ਦੀ ਇੱਕ ਦਲਿਤ ਕੁੜੀ ਦੀ ਲਾਸ਼ ਮਿਲੀ ਹੈ। ਏਥੋਂ ਦੇ ਜੇਵਰ ਇਲਾਕੇ ‘ਚ ਅੱਜ ਬੁੱਧਵਾਰ ਨੂੰ 14 ਸਾਲਾ ਦਲਿਤ ਲਡ਼ਕੀ ਦੀ ਲਾਸ਼ ਦਰੱਖਤ ਨਾਲ ਲਟਕਦੀ ਹੋਈ ਮਿਲੀ। ਲਡ਼ਕੀ ਦੇ ਪਰਿਵਾਰ ਦਾ ਦੋਸ਼ ਹੈ ਕਿ ਪਹਿਲਾਂ ਉਸਨੂੰ ਅਗਵਾ ਕੀਤਾ ਗਿਆ, ਫਿਰ ਉਸਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ ਅਤੇ ਬਲਾਤਕਾਰ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। ਅਜਿਹੀਆਂ ਘਟਨਾਵਾਂ ਏਨੀ ਤੇਸੀ ਨਾਲ ਵਾਪਰ ਰਹੀਆਂ ਹਨ ਕਿ ਇਹਨਾਂ ਦੀ ਅਸਲ ਗਿਣਤੀ ਦਾ ਪਤਾ ਲਾਉਣਾ ਵੀ ਔਖਾ ਹੈ। ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਹਰਿਆਣਾ ਵਾਸੀ ਇਹ ਲਡ਼ਕੀ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਆਈ ਸੀ। ਉਹ ਪਿਛਲੀ ਰਾਤ ਤੋਂ ਹੀ ਲਾਪਤਾ ਸੀ। ਯਮੁਨਾ ਨਦੀ ਦੇ ਕਿਨਾਰੇ ਤੇ ਵੱਸੇ ਹੋਏ ਇਸ ਪਿੰਡ ਨੂੰ ਮਹਾਂਰਿਸ਼ੀ ਜਾਵਲੀ ਨੇ ਵਸਾਇਆ ਸੀ ਅਤੇ ਅੱਜ ਕਲ੍ਹ ਇਹ ਯੂਪੀ ਦੇ ਜ਼ਿਲਾ ਗੌਤਮ ਬੁਧ ਨਗਰ ਵਿੱਚ ਪੈਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਲਡ਼ਕੀ ਦਾਊ ਜੀ ਦੇ ਮੇਲੇ ‘ਚ ਗਈ ਸੀ ਪਰ ਉੱਥੋਂ ਘਰ ਵਾਪਸ ਨਹੀਂ ਆਈ। ਕਾਬਿਲ-ਏ-ਜ਼ਿਕਰ ਹੈ ਕੀ ਏਥੋਂ ਦੇ ਪ੍ਰਸਿਧ ਮੰਦਿਰ ਦਾਊ ਜੀ ਵਿਖੇ ਇਹ ਮੇਲਾ ਹਰ ਸਾਲ ਲੱਗਦਾ ਹੈ। ਲੋਕ ਇਸ ਮੇਲੇ ਨੂੰ ਦੇਖਣ ਦੂਰ ਦੂਰ ਤੋਂ ਆਉਂਦੇ ਹਨ ਸੋ ਇਹ ਕੁੜੀ ਵੀ ਮੇਲਾ ਦੇਖਣ ਲਈ ਆਈ ਹੋਈ ਸੀ। ਜਦੋਂ ਕੁੜੀ ਘਰ ਨਾ ਪਰਤੀ ਤਾਂ ਹਰ ਪਾਸੇ ਰੌਲਾ ਪੈ ਗਿਆ। ਕੁੜੀ ਕਿੱਥੇ ਹੈ? ਕੁੜੀ ਕਿੱਥੇ ਗਈ? ਇਸ ਭੰਬਲਭੂਸੇ ਵਿੱਚ ਹੀ ਪਿੰਡ ਵਾਲਿਆਂ ਨੂੰ ਲਡ਼ਕੀ ਦੀ ਲਾਸ਼ ਸਵੇਰੇ ਦਰੱਖਤ ਨਾਲ ਲਟਕੀ ਹੋਈ ਮਿਲੀ। ਪੁਲਸ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਅਤੇ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਲਡ਼ਕੀ ਨੂੰ ਅਗਵਾ ਕੇ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਜੇਵਰ ਮਾਰਗ ਇਕ ਘੰਟੇ ਤੱਕ ਰੋਕ ਕੇ ਰੱਖਿਆ। ਸੀਨੀਅਰ ਪੁਲਸ ਅਧਿਕਾਰੀਆਂ ਵੱਲੋਂ ਅਪਰਾਧੀਆਂ ਦੇ ਖਿਲਾਫ ਕਾਰਵਾਈ ਕੀਤੇ ਜਾਣ ਦਾ ਭਰੋਸਾ ਮਿਲਣ ਤੋਂ ਬਾਅਦ ਉੱਥੋਂ ਹਟੇ। ਪੁਲਸ ਨੇ ਦੱਸਿਆ ਕਿ ਪੁੱਛ-ਗਿੱਛ ਲਈ ਕਈ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਰੀ ਗੱਲ ਸਾਹਮਣੇ ਆ ਸਕੇਗੀ ਕੀ ਅਸਲ ਵਿੱਚ ਇਸ ਦਲਿਤ ਲੜਕੀ ਨਾਲ ਕੀ ਵਾਪਰਿਆ? ਇਸ ਕੇਸ ਵਿੱਚ ਪੁਲਿਸ ਦਾ ਤੁਰੰਤ ਹਰਕਤ ਵਿੱਚ ਆਉਣਾ ਤਾਂ ਇੱਕ ਤਸੱਲੀ ਵਾਲੀ ਗੱਲ ਹੈ ਪਰ ਇਹ ਹਕੀਕਤ ਅਜੇ ਵੀ ਮੂੰਹ ਚਿੜ੍ਹਾ ਰਹੀ ਹੈ ਕਿ ਦੇਸ਼ ਭਰ ਵਿੱਚ ਉਠੇ ਹੋਏ ਰੋਹ ਅਤੇ ਅਦਾਲਤਾਂ ਵੱਲੋਂ ਅਪਨਾਏ ਸਖਤ ਰੁੱਖ ਦੇ ਬਾਵਜੂਦ ਅਜਿਹੇ ਕੁਕਰਮ ਕਰਨ ਵਾਲਿਆਂ ਦੇ ਮਨਾਂ ਵਿੱਚ ਅਜੇ ਤੱਕ ਕਾਨੂੰਨ ਦੇ ਲੰਮੇ ਹੱਥਾਂ ਦਾ ਕੋਈ ਖੌਫ਼ ਪੈਦਾ ਨਹੀਂ ਹੋਇਆ। ਦਿੱਲੀ ਵਾਲੀ ਦਾਮਿਨੀ ਦੀ ਮੌਤ ਇਹਨਾਂ ਦੇ ਦਿਲਾਂ ਅੰਦਰ ਮਨੁੱਖਤਾ ਨਹੀਂ ਜਗਾ ਸਕੀ ਅਤੇ ਅਦਾਲਤ ਵੱਲੋਂ ਦਾਮਿਨੀ ਦੇ ਗੁਨਾਹਗਾਰਾਂ ਨੂੰ ਸੁਣਾਈ ਗਈ ਸਜ਼ਾ ਇਹਨਾਂ ਨੂੰ ਭੈਅ-ਭੀਤ ਵੀ ਨਹੀਂ ਕਰ ਸਕੀ। ਹੁਣ ਦੇਖਣਾ ਹੈ ਕਿ ਸਮਾਜ ਦੀ ਸੋਚ ਅਜਿਹੇ ਅਨਸਰਾਂ ਨੂੰ ਸਿਧੇ ਰਸਤੇ ਲਿਆਉਣ ਲਈ ਕਿਹੜਾ ਰਸਤਾ ਅਖਤਿਆਰ ਕਰਦੀ ਹੈ।

No comments:
Post a Comment