Saturday, September 14, 2013

ਸੱਤਿਆਮੇਵ ਜਯਤੇ ਦੀ ਥਾਂ ਤੇ ਝੂਠਮੇਵ ਜਯਤੇ ?

ਕੀ ਇਸ ਨਾਲ ਬਲਾਤਕਾਰ ਰੁਕ ਜਾਣਗੇ?
ਦਾਮਿਨੀ ਦੇ ਗੁਨਾਹਗਾਰਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਕੁਲ ਮਿਲਾਕੇ ਇਸਦਾ ਸਵਾਗਤ ਹੀ ਹੋਇਆ ਹੈ। ਇਸ ਸਵਾਗਤ ਦੇ ਨਾਲ ਨਾਲ ਕੁਝ ਹੋਰ ਆਵਾਜ਼ਾਂ ਵੀ ਆਈਆਂ ਹਨ। ਇੱਕ ਤਾਂ ਹੈ ਦੋਸ਼ੀਆਂ ਦੇ ਵਕੀਲ ਏ ਪੀ ਸਿੰਘ ਦੀ ਜਿਸਨੇ ਆਖਿਆ ਹੈ ਕਿ ਜੇ ਇਸ ਸਜ਼ਾ ਤੋਂ ਬਾਅਦ ਡੇੜ ਦੋ ਮਹੀਨੇ ਤੱਕ ਬਲਾਤਕਾਰ ਦੀ ਕੋਈ ਘਟਨਾ ਨਾ  ਵਾਪਰੀ ਤਾਂ ਉਹ ਇਸ ਕੇਸ  ਬਾਰੇ ਕੋਈ ਅਪੀਲ ਨਹੀਂ ਕਰਨਗੇ ਪਰ ਜੇ ਕੋਈ ਘਟਨਾ ਵਾਪਰੀ ਤਾਂ ਉਹ ਇਸਨੂੰ ਉੱਪਰਲੀ ਅਦਾਲਤ ਵਿੱਚ ਚੁਨੌਤੀ ਦੇਣਗੇ। ਉਹਨਾਂ ਅਦਾਲਤ ਤੋਂ ਬਾਹਰ ਆ ਕੇ ਕਿਹਾ ਕਿ ਜੱਜ ਸਾਹਿਬ ਤੁਸੀਂ ਸੱਤਿਆਮੇਵ  ਜਯਤੇ ਦੀ ਥਾਂ ਤੇ ਝੂਠਮੇਵ ਜਯਤੇ ਨੂੰ ਅਪਹੋਲਡ ਕੀਤਾ ਹੈ। ਇਹ ਸਭ ਰਾਜਨੀਤਿਕ ਪਾਰਟੀਆਂ ਦੀ ਵੋਟ ਬੈਂਕ ਪਾਲੀਟਿਕਸ ਹੈ। ਕੀ ਇਸ ਨਾਲ ਬਲਾਤਕਾਰ ਰੁਕ ਜਾਣਗੇ?
ਨਹੀ ਤਾਂ ਸਰਕਾਰ ਵੀ ਕਿਸੇ ਕਾਤਲ ਤੋ ਘਟ ਨਹੀ ਹੋਵੇਗੀ!
ਅਮਰ ਸੂਫੀ
ਹਰਪ੍ਰੀਤ ਥਿੰਦ
ਇਸਦੇ ਨਾਲ ਹੀ Harpreet Thind ਅਰਥਾਤ ਹਰਪ੍ਰੀਤ ਥਿੰਦ  ਨੇ ਅਮਰ ਸੂਫੀ ਦੀ ਇੱਕ ਕਾਵਿ ਰਚਨਾ ਤੇ ਟਿੱਪਣੀ ਕਰਦਿਆਂ ਆਖਿਆ ਹੈ, "ਦੋਸਤੋ ਦਿਲੀ ਗੈਗ ਰੇਪ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜਾ ਹੋਈ ਠੀਕ ਹੈ ਪਰ ਸੋਚਣ ਵਾਲੀ ਗਲ ਏਹ ਹੈ ਕੇ ਚਾਰੋ ਦੋਸ਼ੀ ਤਾਂ ਆਪਣਾ ਖਹਿੜਾ ਤਾਂ ਛਡਾ ਹੀ ਜਾਣਗੇ। ਫਾਂਸੀ ਤਾਂ ਮਗਰ ਮਾਂ ਬਾਪ ਭਾਈ ਭੈਣ ਨੂੰ ਹੋਣੀ ਹੈ। ਮਾਂ ਬਾਪ  ਦਾ ਸਮਾਜ ਨੇ ਜੀਣਾ ਹਰਾਮ ਕਰ ਦੇਣਾ ਭਾਈ ਜਾਂ ਭੈਣਾਂ ਦਾ ਰਿਸ਼ਤਾ ਕਿਸੇ ਨੇ ਨਹੀ ਲੈਣਾ ਬਹੁਤ ਕੁਝ ਹੈ ਕੀ ਸਰਕਾਰਾਂ ਨੂੰ ਇਹ ਸੋਭਦਾ ਹੈ ਏਹ ਵੀ ਤਾਂ ਇਕ ਕਤਲ ਹੀ ਹੋਏ। ਕਿਸੇ ਨੂੰ ਫਾਸੀ ਤੇ ਟਗਣ ਦੀ ਵਜਾਏ ਹੋਰ ਬਹੁਤ ਤਰ੍ਹਾਂ ਦੀਆਂ ਹਨ। ਉਹਨਾਂ ਨੂੰ ਜੇਲ੍ਹਾਂ ਅੰਦਰ ਵੀ ਰਖਿਆ ਜਾ ਸਕਦਾ ਹੈ ਅੰਦਰ ਕੰਮ ਕਰਾਕੇ ਜੋ ਪੈਸਾ ਬਣਦਾ ਹੈ ਉਹ ਮਾਂ ਬਾਪ ਨੂੰ ਦਿਤਾ ਜਾਵੇ। ਚਲੋ ਜੇ ਸਰਕਾਰ ਨੇ ਫਾਸੀ ਕਿਸੇ ਨੂੰ ਵੀ ਦੇਣੀ ਹੀ ਹੈ ਜਾਂ ਤਾਂ ਉਸ ਦੀ ਘਰਵਾਲੀ ਜਾਂ ਮਾਂ ਬਾਪ ਨੂੰ ਪੈਨਸ਼ਨ ਲਾਈ ਜਾਵੇ ਨੌਕਰੀ ਦਿਤੀ ਜਾਵੇ ਕਿਸੇ ਇਕ ਜੀ ਨੂੰ। ਦੁਨੀਆ ਇੱਕੀਵੀਂ ਸਦੀ ਅੰਦਰ ਪਹੁੰਚ ਚੁਕੀ ਹੈ ਜੇ ਲੋਕਾਂ ਨੂੰ ਅਜੇ ਵੀ ਫਾਸੀਆ ਤੇ ਹੀ ਟੰਗਣਾ ਤਾਂ ਕੀ ਫਾਇਦਾ ਤਰੱਕੀ ਦਾ---ਸਰਕਾਰ ਨੂੰ ਕੋਈ ਹੱਕ ਨਹੀ ਹੋਣਾ ਚਾਹੀਦਾ ਇਕ ਆਦਮੀ ਨੂੰ ਫਾਂਸੀ 'ਤੇ ਟੰਗਕੇ ਬਾਕੀਆਂ ਨੂੰ ਮਾਨਸਿਕ ਤੌਰ ਤੇ ਕਤਲ ਕਰਨਾ। ਸਰਕਾਰ ਬਾਕੀਆਂ ਦਾ ਸਹਾਰਾ ਜਰੂਰ ਬਣੇ ਜੋ ਬੇਕਸੂਰ ਹਨ ਨਹੀ ਤਾਂ ਸਰਕਾਰ ਵੀ ਕਿਸੇ ਕਾਤਲ ਤੋ ਘਟ ਨਹੀ ਹੋਵੇਗੀ।"
 ਇਸ ਪਹਿਲੂ ਦੇ ਨਾਲ ਹੀ ਉੱਠਿਆ ਹੈ ਨਵੰਬਰ-84 ਦਾ ਮਾਮਲਾ। ਉਦੋਂ ਵੀ ਬਹੁਤ ਸਾਰੀਆਂ ਕੁੜੀਆਂ ਦੀ ਇਜ਼ੱਤ ਸ਼ਰੇ ਆਮ ਲੁੱਟੀ ਗਈ। ਉਹਨਾਂ ਚੋਂ ਕਿਸੇ ਮਾਮਲੇ ਵਿੱਚ ਕਿਸੇ ਨੂੰ ਕੋਈ ਇਨਸਾਫ਼ ਨਹੀਂ ਮਿਲਿਆ? ਕੀ ਉਹਨਾਂ ਕੁੜੀਆਂ ਦੀ ਇਜੱਤ ਕੋਈ ਇਜੱਤ ਨਹੀਂ ਸੀ? ਸਾਫ਼ ਜ਼ਾਹਿਰ ਹੈ ਕਿ ਇਸ ਦੇਸ਼ ਵਿੱਚ ਘੱਟ ਗਿਣਤੀਆਂ ਅਤੇ ਦਲਿਤਾਂ ਲਈ ਕਾਨੂੰਨ ਦੇ ਹੱਥ ਕਦੇ ਵੀ ਲੰਮੇ ਨਹੀਂ ਹੋਏ। ਲਓ ਪੜ੍ਹੋ ਸਾਰੇ ਘਟਨਾਕ੍ਰਮ ਦੇ ਇਸ ਪਹਿਲੂ ਬਾਰੇ ਅਮਰ ਸੂਫੀ ਅਰਥਾਤ Amar Sufi ਦੀ ਇੱਕ ਕਾਵਿ ਰਚਨਾ:---ਸੂਫੀ ਜੀ ਸੁਆਲ ਕਰਦੇ ਹਨ---ਮਿੱਤਰੋ ! ਦਾਮਨੀ ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ... ਹਰ ਹਾਲਤ ਵਿੱਚ ਚਾਹੀਦੀ ਸੀ.. ਪਰ ਨਵੰਬਰ '84 ਦੇ ਸਿੱਖ ਧੀਆਂ-ਭੈਣਾਂ ਨਾਲ ਉਸੇ ਦਿੱਲੀ ਵਿਚ ਹੀ ਹੋਏ ਸਮੂਹਿਕ ਬਲਾਤਕਾਰਾਂ ਬਾਰੇ ਅਜੇ ਤੱਕ ਸੇਰ 'ਚੋਂ ਪੂਣੀ ਵੀ ਨਹੀਂ ਕੱਤੀ ਗਈ...ਕਿਉਂ ? ਇਹ ਸਵਾਲ ਪਿਛਲੇ 29 ਵਰ੍ਹਿਆਂ ਤੋਂ ਖ਼ਲਾਅ 'ਚ ਹੀ ਲਮਕ  ਰਿਹਾ ਹੈ.....
...........ਦਾਮਿਨੀ ਬਨਾਮ ਦਮਨ ......... //.........ਅਮਰ 'ਸੂਫ਼ੀ'
ਪਿਛਲੇ ਵਰ੍ਹੇ ਦਸੰਬਰ ਵਿੱਚ ਦਾਮਨੀ ਨੂੰ,
ਕਤਲ ਕਰ ਦਿੱਤਾ, ਕਰ ਬਲਾਤਕਾਰ ਮੀਆਂ l

ਥਾਂ ਥਾਂ ਧਰਨੇ ਮੁਜ਼ਾਹਰੇ ਸੀ ਹੋਣ ਲੱਗੇ,
ਚਾਰੇ ਪਾਸੇ ਮੱਚ ਗਈ ਹਾਹਾਕਾਰ ਮੀਆਂ l

ਇਸ ਘਟਨਾ ਨੇ ਸੀ ਦੇਸ਼ ਹਿਲਾ ਦਿੱਤਾ,
ਹਿਲ ਗਈ ਸੀ ਦਿੱਲੀ ਸਰਕਾਰ ਮੀਆਂ l

ਪਹਿਲੀ ਬਰਸੀ ਤੋਂ ਪਹਿਲਾਂ ਹੀ ਟੰਗ ਦੇਣੇ,
ਉਸ ਦੇ ਦੋਸ਼ੀ ਜੋ ਚਾਰ ਦੇ ਚਾਰ ਮੀਆਂ l

ਨਵੰਬਰ ਚੌਰਾਸੀ 'ਚ ਸੈਂਕੜੇ ਕਾਂਡ ਹੋਏ,
ਉਹਨਾਂ ਦੀ ਕੋਈ ਖਬਰ ਨਾ ਸਾਰ ਮੀਆਂ l

ਕਿਹੜੀ ਗੱਲੋਂ ਹੈ ਦੇਸ਼ ਦੇ ਰਹਿਬਰੋ ਵੇ,
ਏਸ ਮਾਮਲੇ .ਦੀ .ਸੁਸਤ .ਰਫਤਾਰ ਮੀਆਂ l

ਤਕੜੇ ਹੋ ਕੇ ਆਓ ਖਾਂ ਪੁੱਛੀਏ ਬਈ,
ਕਾਹਤੋਂ ਚੁੱਪ ਕਾਨੂੰਨ ਸਰਕਾਰ ਮੀਆਂ l

ਮੈਨੂੰ ਲੱਗਦੈ ਦੇਸ਼ ਦੇ ਹਾਕਮਾਂ ਦਾ,
'ਸੂਫ਼ੀ' ਦੋਗਲਾ ਬੜਾ ਕਿਰਦਾਰ ਮੀਆਂ l
੦-੦-੦-੦-੦-੦-੦-੦-੦-੦-੦-੦-੦-੦-੦-੦ 

ਅਮਰ ਸੂਫੀ ਹੁਰਾਂ ਨਾਲ ਸੰਪਰਕ ਲਈ ਨੰਬਰ ਹੈ--098555 43660.

No comments: