Showing posts with label Orbit. Show all posts
Showing posts with label Orbit. Show all posts

Tuesday, June 02, 2015

ਔਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ, ਪੰਜਾਬ ਵੱਲੋਂ ਅੰਦੋਲਨ ਤੇਜ਼

Tue, Jun 2, 2015 at 4:15 PM
ਹੀਰਾ ਸਿੰਘ ਗਾਬੜੀਆ ਦੇ ਦਫ਼ਤਰ ਅੱਗੇ ਸਾੜਿਆ ਸੁਖਬੀਰ ਬਾਦਲ ਦਾ ਪੁਤਲਾ
ਲੁਧਿਆਣਾ: 2 ਜੂਨ 2015: (ਪੰਜਾਬ ਸਕਰੀਨ ਬਿਊਰੋ): 
ਔਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ, ਪੰਜਾਬ ਦੇ ਸੱਦੇ 'ਤੇ ਅੱਜ ਪੂਰੇ ਪੰਜਾਬ ਵਿੱਚ ਅਕਾਲੀ ਮੰਤਰੀਆਂ, ਵਿਧਾਇਕਾਂ, ਸੰਸਦ ਮੈਂਬਰਾਂ, ਇਸਦੇ ਵੱਡੇ ਲੀਡਰਾਂ ਦੇ ਘਰਾਂ ਅੱਗੇ ਪੰਜਾਬ ਦੇ ਉੱਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਬੀਰ ਬਾਦਲ ਦੇ ਪੁਤਲੇ ਸਾੜੇ ਗਏ ਅਤੇ ਰੋਸ ਮੁਜਾਹਰੇ ਹੋਏ। ਇੱਥੇ ਲੁਧਿਆਣਾ ਵਿਖੇ ਵੀ ਜਨਤਕ ਜੱਥੇਬੰਦੀਆਂ ਨੇ ਵੀ 'ਐਕਸ਼ਨ ਕਮੇਟੀ' ਦੇ ਬੈਨਰ ਹੇਠ ਅਕਾਲੀ ਦਲ ਦੇ ਵੱਡੇ ਆਗੂ ਹੀਰਾ ਸਿੰਘ ਗਾਬੜੀਆ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਤੇ ਸੁਖਬੀਰ ਬਾਦਲ ਦਾ ਪੁਤਲਾ ਸਾੜਿਆ।ਪਹਿਲਾਂ ਪ੍ਰਤਾਪ ਚੌਂਕ 'ਤੇ ਰੈਲੀ ਕੀਤੀ ਗਈ। ਪ੍ਰਤਾਪ ਚੌਂਕ ਤੋਂ ਗਾਬੜੀਆ ਦੇ ਦਫ਼ਤਰ ਤੱਕ ਪੈਦਲ ਮਾਰਚ ਤੋਂ ਬਾਅਦ ਉੱਥੇ ਪੁਤਲਾ ਸਾੜਿਆ ਗਿਆ। 
ਔਰਬਿਟ ਬੱਸ ਕਾਂਡ ਵਿਰੋਧੀ ਸੰਘਰਸ਼ ਕਮੇਟੀ, ਪੰਜਾਬ ਨੇ ਮੰਗ ਕੀਤੀ ਹੈ ਕਿ ਔਰਬਿਟ ਬੱਸ ਕੰਪਨੀ ਦੇ ਮਾਲਕਾਂ ਖ਼ਿਲਾਫ਼ ਪਰਚਾ ਦਰਜ ਹੋਵੇ, ਔਰਬਿਟ ਬੱਸ ਕੰਪਨੀ ਦੇ ਸਾਰੇ ਰੂਟ ਰੱਦ ਕਰਕੇ ਪੰਜਾਬ ਰੋਡਵੇਜ਼ ਨੂੰ ਦਿੱਤੇ ਜਾਣ, ਪੰਜਾਬ ਦਾ ਗ੍ਰਹਿ ਮੰਤਰੀ ਸੁਖਬੀਰ ਬਾਦਲ ਜੋ ਔਰਬਿਟ ਕੰਪਨੀ ਦੇ ਮਾਲਕਾਂ 'ਚ ਵੀ ਸ਼ਾਮਲ ਹੈ ਅਸਤੀਫਾ ਦੇਵੇ, ਇਸ ਮਸਲੇ ਸਬੰਧੀ ਸੰਸਦ ਵਿੱਚ ਝੂਠਾ ਬਿਆਨ ਦੇਣ ਵਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਸਤੀਫਾ ਦੇਵੇ, ਸਮੁੱਚੇ ਬਾਦਲ ਪਰਿਵਾਰ ਦੀ ਜਾਇਦਾਦ ਦੀ ਜਾਂਚ-ਪੜਤਾਲ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਈ ਜਾਵੇ। ਪ੍ਰਾਈਵੇਟ ਬੱਸ ਕੰਪਨੀਆਂ ਵੱਲੋਂ ਸਟਾਫ਼ ਦੇ ਨਾਂ ਉੱਤੇ ਗੁੰਡੇ ਭਰਤੀ ਕਰਨ ਉੱਤੇ ਰੋਕ ਲਾਉਣ, ਬੱਸਾਂ ਦੀਆਂ ਸਵਾਰੀਆਂ ਖਾਸਕਰ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ, ਕਾਲ਼ੇ ਸ਼ੀਸੇ, ਪਰਦੇ ਲਾਉਣ 'ਤੇ ਪਾਬੰਦੀ ਲਾਗੂ ਕਰਨ, ਲੱਚਰ ਗੀਤ, ਫਿਲਮਾਂ, ਕੰਨਪਾੜੂ ਹੌਰਨਾਂ ਨਾਲ਼ ਹੋਣ ਵਾਲੇ ਧੁਨੀ ਪ੍ਰਦੂਸ਼ਣ ਉੱਤੇ ਰੋਕ ਲਾਉਣ ਦੀਆਂ ਮੰਗਾਂ ਵੀ ਉਠਾਈਆਂ ਗਈਆਂ । ਇਸਦੇ ਨਾਲ਼ ਹੀ ਫਰੀਦਕੋਟ ਵਿੱਚ ਔਰਬਿਟ ਬੱਸ ਕਾਂਡ ਖ਼ਿਲਾਫ਼ ਮੁਜਾਹਰਾ ਕਰ ਰਹੇ ਨੌਜਵਾਨ-ਵਿਦਿਆਰਥੀਆਂ ਉੱਤੇ ਲਾਠੀਚਾਰਜ ਅਤੇ ਉਹਨਾਂ ਨੂੰ ਇਰਾਦਾ ਕਤਲ ਜਿਹੇ ਗੰਭੀਰ ਦੋਸ਼ਾਂ ਤਹਿਤ ਝੂਠੇ ਕੇਸਾਂ ਵਿੱਚ ਜੇਲ 'ਚ ਬੰਦ ਕਰਨ ਦੀ ਸਖਤ ਨਿੰਦਾ ਕਰਦੇ ਹੋਏ ਇਹ ਕੇਸ ਰੱਦ ਕਰਨ ਲਈ ਅਤੇ ਜੇਲ• 'ਚ ਬੰਦ ਨੌਜਵਾਨ-ਵਿਦਿਆਰਥੀਆਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਵੀ ਉਠਾਈ ਗਈ।
ਰੋਸ ਮੁਜਾਹਰੇ ਅਤੇ ਘਿਰਾਓ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਔਰਬਿਟ ਬੱਸ ਕੰਪਨੀ ਵੱਲੋਂ ਸਟਾਫ਼ ਦੇ ਨਾਂ ਉੱਤੇ ਭਰਤੀ ਕੀਤੇ ਗਏ ਗੁੰਡਿਆਂ ਵੱਲੋਂ ਔਰਬਿਟ ਬੱਸ ਵਿੱਚ ਮਾਂ-ਧੀ ਨਾਲ਼ ਛੇੜਛਾੜ ਅਤੇ ਚਲਦੀ ਬੱਸ ਚੋਂ ਸੜਕ ਉੱਤੇ ਧੱਕਾ ਮਾਰ ਕੇ ਸੁੱਟਣ ਦੀ ਘਟਨਾ ਅਤੇ ਕੁੜੀ ਦੇ ਕਤਲ ਦੇ ਅਸਲ ਦੋਸ਼ੀ ਬੱਸ ਕੰਪਨੀ ਮਾਲਕ ਹਨ। ਬਾਦਲ ਪਰਿਵਾਰ ਦੀ ਔਰਬਿਟ ਬੱਸ ਕੰਪਨੀ ਸਮੇਤ ਹੋਰ ਬੱਸ ਕੰਪਨੀਆਂ ਵੱਲੋਂ ਨਿਯਮ-ਕਨੂੰਨਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਗੁੰਡਾਗਰਦੀ ਕੀਤੀ ਜਾ ਰਹੀ ਹੈ। ਜਿਸ ਬੱਸ ਵਿੱਚ ਇਹ ਘਟਨਾ ਹੋਈ ਉਸਦੇ ਡਰਾਈਵਰ ਕੋਲ ਡਰਾਈਵਿੰਗ ਲਾਈਸੈਂਸ ਤੱਕ ਨਹੀਂ ਸੀ। ਉਸ ਵੱਲੋਂ ਡਰਾਈਵਿੰਗ ਦੌਰਾਨ ਪਹਿਲਾਂ ਵੀ  ਦੋ ਵਿਅਕਤੀ ਮਾਰੇ ਜਾ ਚੁੱਕੇ ਹਨ। ਇਸ ਬੱਸ ਕੋਲ਼ ਰੂਟ ਪਰਮਿਟ ਵੀ ਨਹੀਂ ਸੀ। ਬੱਸ ਵਿੱਚ ਗੈਰ-ਕਨੂੰਨੀ ਤੌਰ 'ਤੇ ਕਾਲੇ ਸ਼ੀਸ਼ੇ ਅਤੇ ਪਰਦੇ ਲੱਗੇ ਹੋਏ ਸਨ। ਇਸ ਲਈ ਔਰਬਿਟ ਕੰਪਨੀ ਦੇ ਮਾਲਕ ਬਾਦਲ ਪਰਿਵਾਰ ਦੇ ਵਿਅਕਤੀਆਂ ਖਾਸਕਰ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਉੱਤੇ ਭਾਰਤੀ ਦੰਡ ਪ੍ਰਣਾਲੀ ਅਤੇ ਮੋਟਰ-ਵਹੀਕਲ ਕਨੂੰਨ ਤਹਿਤ ਕੇਸ ਦਰਜ ਕਰਨਾ ਬਣਦਾ ਹੈ। ਪਰ ਆਪਣੀ ਸਿਆਸੀ ਤਾਕਤ ਦੇ ਦਮ ਉੱਤੇ ਇਹ ਬਚੇ ਹੋਏ ਹਨ। ਪੁਲੀਸ ਇਹਨਾਂ ਦੀ ਕਠਪੁਤਲੀ ਬਣ ਚੁੱਕੀ ਹੈ। ਬਾਦਲ ਪਰਿਵਾਰ ਦੀਆਂ ਸਾਰੀਆਂ ਬੱਸ ਕੰਪਨੀਆਂ ਵਿੱਚ ਇਸੇ ਤਰਾਂ ਨਿਯਮ-ਕਨੂੰਨਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ। ਔਰਬਿਟ ਕੰਪਨੀ ਸਟਾਫ਼ ਦੇ ਨਾਂ ਉੱਤੇ ਗੁੰਡੇ ਭਰਤੀ ਕਰਦੀ ਹੈ। ਇੱਕ-ਇੱਕ ਬੱਸ ਵਿੱਚ ਪੰਜ-ਪੰਜ ਗੁੰਡੇ ਹੁੰਦੇ ਹਨ ਜੋ ਸਵਾਰੀਆਂ ਖਾਸਕਰ ਔਰਤਾਂ ਨੂੰ ਤੰਗ ਕਰਦੇ ਹਨ, ਸੜਕਾਂ ਉੱਤੇ ਦੂਜੇ ਵਾਹਨਾਂ ਦੇ ਲੋਕਾਂ ਤੇ ਟ੍ਰੈਫਿਕ ਪੁਲਸ ਨਾਲ਼ ਦੁਰਵਿਵਹਾਰ ਤੇ ਕੁੱਟਮਾਰ ਕਰਦੇ ਹਨ। ਇਹ ਪੂਰੀ ਤਰਾਂ ਸਰਕਾਰ ਉੱਤੇ ਕਾਬਜ ਬਾਦਲ ਪਰਿਵਾਰ ਦੀ ਇੱਛਾ ਅਨੁਸਾਰ ਅਤੇ ਉਸਦੀ ਸ਼ਹਿ ਉੱਤੇ ਹੋ ਰਿਹਾ ਹੈ। ਬਾਦਲ ਪਰਿਵਾਰ ਨੇ ਜੋ ਗੁੰਡਾਗਰਦੀ ਦਾ ਮਾਹੌਲ ਬਣਾਇਆ ਹੈ ਉਸਦਾ ਨਤੀਜਾ ਹੈ 30 ਅਪ੍ਰੈਲ ਨੂੰ ਹੋਇਆ ਮੋਗਾ ਔਰਬਿਟ ਬੱਸ ਕਾਂਡ, ਜਿਸ ਵਿੱਚ 13 ਸਾਲ ਦੀ ਮਾਸੂਮ ਕੁੜੀ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਵੀ ਬੱਸਾਂ ਵਿੱਚ ਔਰਤਾਂ ਨਾਲ਼ ਛੇੜਛਾੜ ਰੁਕੀ ਨਹੀਂ ਹੈ। ਨਿਊ ਦੀਪ ਬਸ ਵਿੱਚ ਮੁਕਤਸਰ ਵਿੱਚ ਦੋ ਲੜਕੀਆਂ ਨਾਲ਼ ਹੋਈ ਛੇੜਛਾੜ ਦੀ ਇਸਦੀ ਉਦਾਹਰਣ ਹੈ। ਬਾਦਲਾਂ ਦੀ ਪੂਰੀ ਮਿਲੀਭੁਗਤ ਰਾਹੀਂ ਪ੍ਰਾਈਵੇਟ ਬਸ ਕੰਪਨੀਆਂ ਗੁੰਡਾਗਰਦੀ ਕਰ ਰਹੀਆਂ ਹਨ। ਪੁਲੀਸ-ਪ੍ਰਸ਼ਾਸਨ ਨੰਗੇ-ਚਿੱਟੇ ਰੂਪ ਵਿੱਚ ਇਹਨਾਂ ਦੇ ਇਸ਼ਾਰਿਆਂ 'ਤੇ ਕੰਮ ਕਰ ਰਿਹਾ ਹੈ।
ਬੁਲਾਰਿਆਂ ਨੇ ਕਿਹਾ ਕਿ ਬਾਦਲਾਂ ਨੇ ਆਪਣੇ ਪੈਸੇ, ਸਿਆਸੀ ਤਾਕਤ ਅਤੇ ਗੁੰਡਾਗਰਦੀ ਦੇ ਸਹਾਰੇ ਭਾਵੇਂ ਪੀੜਤ ਪਰਿਵਾਰ ਨੂੰ ਡਰਾ-ਧਮਕਾ ਕੇ ਚੁੱਪ ਕਰਾ ਦਿੱਤਾ ਹੈ ਪਰ ਪੰਜਾਬ ਦੇ ਇਨਸਾਫ਼ ਪਸੰਦ, ਜੁਝਾਰੂ, ਸੰਘਰਸ਼ਸ਼ੀਲ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜਮਾਂ ਦੀਆਂ ਜਨਤਕ ਜੱਥੇਬੰਦੀਆਂ ਕਦੇ ਵੀ ਚੁੱਪ ਨਹੀਂ ਬੈਠਣ ਲੱਗੀਆਂ। ਮਸਲਾ ਸਿਰਫ਼ ਇੱਕ ਪਰਿਵਾਰ ਦਾ ਨਹੀਂ ਹੈ ਸਗੋਂ ਪੰਜਾਬ ਦੇ ਸਮੁੱਚੇ ਆਮ ਲੋਕਾਂ ਅਤੇ ਔਰਤਾਂ ਦੀ ਸੁਰੱਖਿਆ ਦਾ ਹੈ। ਸਿਰਫ਼ ਬਾਦਲ ਪਰਿਵਾਰ ਦੀਆਂ ਬੱਸ ਕੰਪਨੀਆਂ ਵਿੱਚ ਹੀ ਗੁੰਡਾਗਰਦੀ ਨਹੀਂ ਹੁੰਦੀ ਸਗੋਂ ਸਾਰੀਆਂ ਨਿੱਜੀ ਬੱਸ ਕੰਪਨੀਆਂ ਅਜਿਹੀਆਂ ਹੀ ਹਨ। 
ਬੁਲਾਰਿਆਂ ਨੇ ਕਿਹਾ ਕਿ ਜਿੱਥੇ ਬੱਸ ਟਰਾਂਸਪੋਰਟ ਦੇ ਨਿੱਜੀਕਰਨ ਦੀ ਨੀਤੀ ਕਰਕੇ ਆਮ ਲੋਕਾਂ ਦੀ ਆਰਥਿਕ ਤੌਰ ਉੱਤੇ ਬੇਹਿਸਾਬ ਲੁੱਟ ਹੋਈ ਹੈ। ਨਿੱਜੀਕਰਨ ਕਰਕੇ ਨਿੱਜੀ ਕੰਪਨੀਆਂ ਨੂੰ ਬਹੁਤ ਜਿਆਦਾ ਫਾਇਦਾ ਹੋਇਆ ਹੈ ਉੱਥੇ ਲੋਕਾਂ ਦੀਆਂ ਜੇਬਾਂ ਉੱਤੇ ਡਾਕਾ ਪਿਆ ਹੈ। ਬੱਸ ਟਰਾਂਸਪੋਰਟ ਦੇ ਨਿਜੀਕਰਨ ਦਾ ਸਭ ਤੋਂ ਵਧੇਰੇ ਫਾਇਦਾ ਬਾਦਲ ਪਰਿਵਾਰ ਨੂੰ ਹੋਇਆ ਹੈ। ਨਿੱਜੀ ਕੰਪਨੀਆਂ ਲੋਕਾਂ ਦੀ ਆਰਥਿਕ ਲੁੱਟ ਅਤੇ ਆਪਸੀ ਮੁਕਾਬਲੇ ਲਈ ਗੁੰਡਾਗਰਦੀ ਦਾ ਸਹਾਰਾ ਲੈਂਦੀਆਂ ਹਨ। ਬਾਦਲ ਪਰਿਵਾਰ ਗੁੰਡਾਗਰਦੀ ਵਿੱਚ ਸਭ ਤੋਂ ਅੱਗੇ ਹੈ। ਬੁਲਾਰਿਆਂ ਨੇ ਕਿਹਾ ਕਿ ਆਰਥਿਕ ਲੁੱਟ ਅਤੇ ਸਰਕਾਰੀ-ਗੈਰਸਰਕਾਰੀ ਗੁੰਡਾਗਰਦੀ ਖ਼ਿਲਾਫ਼ ਲੜਾਈ ਆਪਸ ਵਿੱਚ ਜੁੜੀ ਹੋਈ ਹੈ।
ਬੁਲਾਰਿਆਂ ਨੇ ਕਿਹਾ ਕਿ ਜਾਗਦੀ ਜ਼ਮੀਰ ਵਾਲੇ ਲੋਕ ਇਸ ਗੁੰਡਾ ਰਾਜ ਖ਼ਿਲਾਫ਼ ਚੁੱਪ ਕਰਕੇ ਨਹੀਂ ਬੈਠ ਸਕਦੇ। ਪੰਜਾਬ ਦੇ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ, ਸਰਕਾਰੀ ਮੁਲਾਜਮਾਂ ਆਦਿ ਤਬਕਿਆਂ ਦੀਆਂ ਜੱਥੇਬੰਦੀਆਂ ਵੱਲੋਂ ਗਠਿਤ ਔਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ, ਪੰਜਾਬ ਬਾਦਲ ਪਰਿਵਾਰ ਦੇ ਗੁੰਡਾ ਰਾਜ ਅਤੇ ਲੋਕਾਂ ਦੀ ਆਰਥਿਕ ਲੁੱਟ ਖ਼ਿਲਾਫ਼ ਡੱਟ ਕੇ ਘੋਲ਼ ਲੜੇਗੀ।
ਅੱਜ ਦੇ ਮੁਜਾਹਰੇ ਨੂੰ ਲਖਵਿੰਦਰ (ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ), ਨਵਕਰਨ (ਨੌਜਵਾਨ ਭਾਰਤ ਸਭਾ), ਹਰਜਿੰਦਰ ਸਿੰਘ ਅਤੇ ਵਿਜੇ ਨਾਰਾਇਣ (ਮੌਲਡਰ ਐਂਡ ਸਟੀਲ ਵਰਕਰਜ਼ ਯੂਨੀਅਨ), ਵਿਸ਼ਵਨਾਥ (ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ), ਪ੍ਰੋ. ਜਗਮੋਹਨ ਸਿੰਘ (ਜਮਹੂਰੀ ਅਧਿਕਾਰ ਸਭਾ), ਗੱਲਰ ਚੌਹਾਨ (ਲੋਕ ਏਕਤਾ ਸੰਗਠਨ), ਇਕਬਾਲ ਸਿੰਘ (ਟੈਕਨੀਕਲ ਸਰਵਿਸਜ ਯੂਨੀਅਨ), ਪ੍ਰਭਾਕਰ (ਸਰਭ ਸਾਂਝਾ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ), ਜਸਦੇਵ ਲਲਤੋਂ (ਕਾਮਗਾਟਾ ਮਾਰੂ ਯਾਦਗਾਰੀ ਕਮੇਟੀ), ਕਸਤੂਰੀ ਲਾਲ (ਪੰਜਾਬ ਲੋਕ ਸੱਭਿਆਚਾਰਕ ਮੰਚ) ਆਦਿ ਆਗੂਆਂ ਨੇ ਸੰਬੋਧਿਤ ਕੀਤਾ।

Tuesday, May 12, 2015

ਔਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀਵੱਲੋਂ DC ਦਫ਼ਤਰ ਦਾ ਘਿਰਾਓ

ਮੋਗਾ ਕਾਂਡ ਦੇ ਖਿਲਾਫ਼ ਬੱਚੀਆਂ ਵੀ ਹੋਈਆਂ ਰੋਸ ਵਖਾਵੇ ਵਿੱਚ ਸ਼ਾਮਲ 
ਲੁਧਿਆਣਾ: 12 ਮਈ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਅੱਜ ਲੁਧਿਆਣਾ ਦਾ ਮੁੱਖ ਕੇਂਦਰ ਭਾਰਤ ਨਗਰ ਚੋਂਕ ਓਰਬਿਟ ਬਸ ਮਾਲਕਾਂ ਦੇ ਖਿਲਾਫ਼ ਰੋਹ ਨਾਲ ਭਖ ਰਿਹਾ ਸੀ। ਕੜਕਦੀ ਧੁੱਪ ਵੀ ਇਸ ਰੋਹ ਸਾਹਮਣੇ ਫਿੱਕੀ ਫਿੱਕੀ ਜਾਪ ਰਹੀ ਸੀ। ਬਹੁਤ ਸਾਰੀਆਂ ਜਨਤਕ ਜੱਥੇਬੰਦੀਆਂ ਦੇ ਕਾਰਕੁੰਨ ਬੜੀ ਗੰਭੀਰਤਾ ਨਾਲ ਇਸ ਧਰਨੇ ਵਿੱਚ ਸ਼ਾਮਲ ਹੋਏ। ਵਖਾਵਾਕਾਰੀਆਂ ਵਿੱਚ ਬੱਚੀਆਂ ਵੀ ਸ਼ਾਮਲ ਸਨ ਜਿਹਨਾਂ ਦੀਆਂ ਅੱਖਾਂ ਵਿੱਚ ਮੋਗਾ ਕਾਂਡ ਦੇ ਖਿਲਾਫ਼ ਦਗਦਾ ਹੋਇਆ ਰੋਹ ਸੀ। ਜਦੋਂ ਕੁਝ ਟੀਵੀ ਚੈਨਲਾਂ ਨੇ ਇਹਨਾਂ ਬੱਚਿਆਂ ਨਾਲ ਗੱਲਬਾਤ ਕੀਤੀ ਤਾਂ ਇਹ ਕਿਸੇ ਚੰਗੇ ਬੁਲਾਰੇ ਵਾਂਗ ਸਾਰੇ ਤਥਾਂ ਨੂੰ ਸਾਹਮਣੇ ਰੱਖ ਕੇ ਬੋਲੀਆਂ। ਮੀਡੀਆ ਵੀ ਇਹਨਾਂ ਬੱਚੀਆਂ ਦੇ ਆਤਮ ਵਿਸ਼ਵਾਸ ਤੋਂ ਹੈਰਾਨ ਸੀ। 
ਔਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ, ਪੰਜਾਬ ਦੇ ਸੱਦੇ ’ਤੇ ਅੱਜ ਪੂਰੇ ਪੰਜਾਬ ਵਿੱਚ ਡੀ.ਸੀ. ਦਫ਼ਤਰਾਂ ਦਾ ਘਿਰਾਓ ਕੀਤਾ ਗਿਆ ਅਤੇ ਰੋਸ ਮੁਜਾਹਰੇ ਹੋਏ। ਇੱਥੇ ਲੁਧਿਆਣਾ ਵਿਖੇ ਡੇਢ ਦਰਜ਼ਨ ਤੋਂ ਵੱਧ ਜਨਤਕ ਜੱਥੇਬੰਦੀਆਂ ਨੇ ਵੀ ‘ਐਕਸ਼ਨ ਕਮੇਟੀ’ ਦੇ ਬੈਨਰ ਹੇਠ ਡੀ.ਸੀ. ਦਫਤਰ ਦਾ ਘਿਰਾਓ । ਪਹਿਲਾਂ ਭਰਤ ਨਗਰ ਚੌਂਕ ’ਤੇ ਰੈਲੀ ਕੀਤੀ ਗਈ। ਫਿਰੋਜ਼ਪੁਰ ਰੋਡ ’ਤੇ ਪੈਦਲ ਮਾਰਚ ਤੋਂ ਬਾਅਦ ਵਿੱਚ ਡੀ.ਸੀ. ਦਫ਼ਤਰ ਦਾ ਘਿਰਾਓ ਕੀਤਾ ਗਿਆ। ਵੀਡੀਓ ਕੈਮਰੇ ਰਾਹੀਂ ਇਸ ਰੋਸ ਮਾਰਚ ਦੀ ਰਿਕਾਰਡਿੰਗ ਕਰਦਿਆਂ ਵਖਾਵਾਕਾਰੀਆਂ ਨੂੰ ਸਾਡੇ ਕੈਮਰੇ ਸਾਹਮਣਿਓਂ ਲੰਘਦਿਆਂ ਤਿੰਨ ਮਿੰਟਾਂ ਤੋਂ ਵਧ ਸਮਾਂ ਲੱਗਿਆ।
ਔਰਬਿਟ ਬੱਸ ਕਾਂਡ ਵਿਰੋਧੀ ਸੰਘਰਸ਼ ਕਮੇਟੀ, ਪੰਜਾਬ ਨੇ ਮੰਗ ਕੀਤੀ ਹੈ ਕਿ ਔਰਬਿਟ ਬੱਸ ਕੰਪਨੀ ਦੇ ਮਾਲਕਾਂ ਖ਼ਿਲਾਫ਼ ਪਰਚਾ ਦਰਜ ਹੋਵੇ, ਔਰਬਿਟ ਬੱਸ ਕੰਪਨੀ ਦੇ ਸਾਰੇ ਰੂਟ ਰੱਦ ਕਰਕੇ ਪੰਜਾਬ ਰੋਡਵੇਜ਼ ਨੂੰ ਦਿੱਤੇ ਜਾਣ, ਪੰਜਾਬ ਦਾ ਗ੍ਰਹਿ ਮੰਤਰੀ ਸੁਖਬੀਰ ਬਾਦਲ ਜੋ ਔਰਬਿਟ ਕੰਪਨੀ ਦੇ ਮਾਲਕਾਂ ’ਚ ਵੀ ਸ਼ਾਮਲ ਹੈ ਅਸਤੀਫਾ ਦੇਵੇ, ਇਸ ਮਸਲੇ ਸਬੰਧੀ ਸੰਸਦ ਵਿੱਚ ਝੂਠਾ ਬਿਆਨ ਦੇਣ ਵਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਸਤੀਫਾ ਦੇਵੇ, ਸਮੁੱਚੇ ਬਾਦਲ ਪਰਿਵਾਰ ਦੀ ਜਾਇਦਾਦ ਦੀ ਜਾਂਚ-ਪਡ਼ਤਾਲ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਈ ਜਾਵੇ। ਪ੍ਰਾਈਵੇਟ ਬੱਸ ਕੰਪਨੀਆਂ ਵੱਲੋਂ ਸਟਾਫ਼ ਦੇ ਨਾਂ ਉੱਤੇ ਗੁੰਡੇ ਭਰਤੀ ਕਰਨ ਉੱਤੇ ਰੋਕ ਲਾਉਣ, ਬੱਸਾਂ ਦੀਆਂ ਸਵਾਰੀਆਂ ਖਾਸਕਰ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ, ਕਾਲ਼ੇ ਸ਼ੀਸੇ, ਪਰਦੇ ਲਾਉਣ ’ਤੇ ਪਾਬੰਦੀ ਲਾਗੂ ਕਰਨ, ਲੱਚਰ ਗੀਤ, ਫਿਲਮਾਂ, ਕੰਨਪਾੜੂ ਹੌਰਨਾਂ ਨਾਲ਼ ਹੋਣ ਵਾਲੇ ਧੁਨੀ ਪ੍ਰਦੂਸ਼ਣ ਉੱਤੇ ਰੋਕ ਲਾਉਣ ਦੀਆਂ ਮੰਗਾਂ ਵੀ ਉਠਾਈਆਂ ਗਈਆਂ । ਇਸਦੇ ਨਾਲ਼ ਹੀ ਫਰੀਦਕੋਟ ਵਿੱਚ ਔਰਬਿਟ ਬੱਸ ਕਾਂਡ ਖ਼ਿਲਾਫ਼ ਮੁਜਾਹਰਾ ਕਰ ਰਹੇ ਨੌਜਵਾਨ-ਵਿਦਿਆਰਥੀਆਂ ਉੱਤੇ ਲਾਠੀਚਾਰਜ ਅਤੇ ਉਹਨਾਂ ਨੂੰ ਇਰਾਦਾ ਕਤਲ ਜਿਹੇ ਗੰਭੀਰ ਦੋਸ਼ਾਂ ਤਹਿਤ ਝੂਠੇ ਕੇਸਾਂ ਵਿੱਚ ਜੇਲ ’ਚ ਬੰਦ ਕਰਨ ਦੀ ਸਖਤ ਨਿੰਦਾ ਕਰਦੇ ਹੋਏ ਇਹ ਕੇਸ ਰੱਦ ਕਰਨ ਲਈ ਅਤੇ ਜੇਲ੍ਹ ’ਚ ਬੰਦ ਨੌਜਵਾਨ-ਵਿਦਿਆਰਥੀਆਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਵੀ ਉਠਾਈ ਗਈ।
ਰੋਸ ਮੁਜਾਹਰੇ ਅਤੇ ਘਿਰਾਓ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਔਰਬਿਟ ਬੱਸ ਕੰਪਨੀ ਵੱਲੋਂ ਸਟਾਫ਼ ਦੇ ਨਾਂ ਉੱਤੇ ਭਰਤੀ ਕੀਤੇ ਗਏ ਗੁੰਡਿਆਂ ਵੱਲੋਂ ਔਰਬਿਟ ਬੱਸ ਵਿੱਚ ਮਾਂ-ਧੀ ਨਾਲ਼ ਛੇਡ਼ਛਾਡ਼ ਅਤੇ ਚਲਦੀ ਬੱਸ ਚੋਂ ਸਡ਼ਕ ਉੱਤੇ ਧੱਕਾ ਮਾਰ ਕੇ ਸੁੱਟਣ ਦੀ ਘਟਨਾ ਅਤੇ ਕੁੜੀ ਦੇ ਕਤਲ ਦੇ ਅਸਲ ਦੋਸ਼ੀ ਬੱਸ ਕੰਪਨੀ ਮਾਲਕ ਹਨ। ਬਾਦਲ ਪਰਿਵਾਰ ਦੀ ਔਰਬਿਟ ਬੱਸ ਕੰਪਨੀ ਸਮੇਤ ਹੋਰ ਬੱਸ ਕੰਪਨੀਆਂ ਵੱਲੋਂ ਨਿਯਮ-ਕਨੂੰਨਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਗੁੰਡਾਗਰਦੀ ਕੀਤੀ ਜਾ ਰਹੀ ਹੈ। ਜਿਸ ਬੱਸ ਵਿੱਚ ਇਹ ਘਟਨਾ ਹੋਈ ਉਸਦੇ ਡਰਾਈਵਰ ਕੋਲ ਡਰਾਈਵਿੰਗ ਲਾਈਸੈਂਸ ਤੱਕ ਨਹੀਂ ਸੀ। ਉਸ ਵੱਲੋਂ ਡਰਾਈਵਿੰਗ ਦੌਰਾਨ ਪਹਿਲਾਂ ਵੀ  ਦੋ ਵਿਅਕਤੀ ਮਾਰੇ ਜਾ ਚੁੱਕੇ ਹਨ। ਇਸ ਬੱਸ ਕੋਲ਼ ਰੂਟ ਪਰਮਿਟ ਵੀ ਨਹੀਂ ਸੀ। ਬੱਸ ਵਿੱਚ ਗੈਰ-ਕਨੂੰਨੀ ਤੌਰ ’ਤੇ ਕਾਲੇ ਸ਼ੀਸ਼ੇ ਅਤੇ ਪਰਦੇ ਲੱਗੇ ਹੋਏ ਸਨ। ਇਸ ਲਈ ਔਰਬਿਟ ਕੰਪਨੀ ਦੇ ਮਾਲਕ ਬਾਦਲ ਪਰਿਵਾਰ ਦੇ ਵਿਅਕਤੀਆਂ ਖਾਸਕਰ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਉੱਤੇ ਭਾਰਤੀ ਦੰਡ ਪ੍ਰਣਾਲੀ ਅਤੇ ਮੋਟਰ-ਵਹੀਕਲ ਕਨੂੰਨ ਤਹਿਤ ਕੇਸ ਦਰਜ ਕਰਨਾ ਬਣਦਾ ਹੈ। ਪਰ ਆਪਣੀ ਸਿਆਸੀ ਤਾਕਤ ਦੇ ਦਮ ਉੱਤੇ ਇਹ ਬਚੇ ਹੋਏ ਹਨ। ਪੁਲੀਸ ਇਹਨਾਂ ਦੀ ਕਠਪੁਤਲੀ ਬਣ ਚੁੱਕੀ ਹੈ। ਬਾਦਲ ਪਰਿਵਾਰ ਦੀਆਂ ਸਾਰੀਆਂ ਬੱਸ ਕੰਪਨੀਆਂ ਵਿੱਚ ਇਸੇ ਤਰ੍ਹਾਂ ਨਿਯਮ-ਕਨੂੰਨਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ। ਔਰਬਿਟ ਕੰਪਨੀ ਸਟਾਫ਼ ਦੇ ਨਾਂ ਉੱਤੇ ਗੁੰਡੇ ਭਰਤੀ ਕਰਦੀ ਹੈ। ਇੱਕ-ਇੱਕ ਬੱਸ ਵਿੱਚ ਪੰਜ-ਪੰਜ ਗੁੰਡੇ ਹੁੰਦੇ ਹਨ ਜੋ ਸਵਾਰੀਆਂ ਖਾਸਕਰ ਔਰਤਾਂ ਨੂੰ ਤੰਗ ਕਰਦੇ ਹਨ, ਸਡ਼ਕਾਂ ਉੱਤੇ ਦੂਜੇ ਵਾਹਨਾਂ ਦੇ ਲੋਕਾਂ ਤੇ ਟ੍ਰੈਫਿਕ ਪੁਲਸ ਨਾਲ਼ ਦੁਰਵਿਵਹਾਰ ਤੇ ਕੁੱਟਮਾਰ ਕਰਦੇ ਹਨ। ਇਹ ਪੂਰੀ ਤਰਾਂ ਸਰਕਾਰ ਉੱਤੇ ਕਾਬਜ ਬਾਦਲ ਪਰਿਵਾਰ ਦੀ ਇੱਛਾ ਅਨੁਸਾਰ ਅਤੇ ਉਸਦੀ ਸ਼ਹਿ ਉੱਤੇ ਹੋ ਰਿਹਾ ਹੈ। ਬਾਦਲ ਪਰਿਵਾਰ ਨੇ ਜੋ ਗੁੰਡਾਗਰਦੀ ਦਾ ਮਾਹੌਲ ਬਣਾਇਆ ਹੈ ਉਸਦਾ ਨਤੀਜਾ ਹੈ 30 ਅਪ੍ਰੈਲ ਨੂੰ ਹੋਇਆ ਮੋਗਾ ਔਰਬਿਟ ਬੱਸ ਕਾਂਡ, ਜਿਸ ਵਿੱਚ 13 ਸਾਲ ਦੀ ਮਾਸੂਮ ਕੁੜੀ ਦੀ ਮੌਤ ਹੋ ਗਈ।
ਬੁਲਾਰਿਆਂ ਨੇ ਕਿਹਾ ਕਿ ਬਾਦਲਾਂ ਨੇ ਆਪਣੇ ਪੈਸੇ, ਸਿਆਸੀ ਤਾਕਤ ਅਤੇ ਗੁੰਡਾਗਰਦੀ ਦੇ ਸਹਾਰੇ ਭਾਵੇਂ ਪੀਡ਼ਤ ਪਰਿਵਾਰ ਨੂੰ ਡਰਾ-ਧਮਕਾ ਕੇ ਚੁੱਪ ਕਰਾ ਦਿੱਤਾ ਹੈ ਪਰ ਪੰਜਾਬ ਦੇ ਇਨਸਾਫ਼ ਪਸੰਦ, ਜੁਝਾਰੂ, ਸੰਘਰਸ਼ਸ਼ੀਲ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜਮਾਂ ਦੀਆਂ ਜਨਤਕ ਜੱਥੇਬੰਦੀਆਂ ਕਦੇ ਵੀ ਚੁੱਪ ਨਹੀਂ ਬੈਠਣ ਲੱਗੀਆਂ। ਮਸਲਾ ਸਿਰਫ਼ ਇੱਕ ਪਰਿਵਾਰ ਦਾ ਨਹੀਂ ਹੈ ਸਗੋਂ ਪੰਜਾਬ ਦੇ ਸਮੁੱਚੇ ਆਮ ਲੋਕਾਂ ਅਤੇ ਔਰਤਾਂ ਦੀ ਸੁਰੱਖਿਆ ਦਾ ਹੈ। ਸਿਰਫ਼ ਬਾਦਲ ਪਰਿਵਾਰ ਦੀਆਂ ਬੱਸ ਕੰਪਨੀਆਂ ਵਿੱਚ ਹੀ ਗੁੰਡਾਗਰਦੀ ਨਹੀਂ ਹੁੰਦੀ ਸਗੋਂ ਸਾਰੀਆਂ ਨਿੱਜੀ ਬੱਸ ਕੰਪਨੀਆਂ ਅਜਿਹੀਆਂ ਹੀ ਹਨ।
ਬੁਲਾਰਿਆਂ ਨੇ ਕਿਹਾ ਕਿ ਜਿੱਥੇ ਬੱਸ ਟਰਾਂਸਪੋਰਟ ਦੇ ਨਿੱਜੀਕਰਨ ਦੀ ਨੀਤੀ ਕਰਕੇ ਆਮ ਲੋਕਾਂ ਦੀ ਆਰਥਿਕ ਤੌਰ ਉੱਤੇ ਬੇਹਿਸਾਬ ਲੁੱਟ ਹੋਈ ਹੈ। ਨਿੱਜੀਕਰਨ ਕਰਕੇ ਨਿੱਜੀ ਕੰਪਨੀਆਂ ਨੂੰ ਬਹੁਤ ਜਿਆਦਾ ਫਾਇਦਾ ਹੋਇਆ ਹੈ ਉੱਥੇ ਲੋਕਾਂ ਦੀਆਂ ਜੇਬਾਂ ਉੱਤੇ ਡਾਕਾ ਪਿਆ ਹੈ। ਬੱਸ ਟਰਾਂਸਪੋਰਟ ਦੇ ਨਿਜੀਕਰਨ ਦਾ ਸਭ ਤੋਂ ਵਧੇਰੇ ਫਾਇਦਾ ਬਾਦਲ ਪਰਿਵਾਰ ਨੂੰ ਹੋਇਆ ਹੈ। ਨਿੱਜੀ ਕੰਪਨੀਆਂ ਲੋਕਾਂ ਦੀ ਆਰਥਿਕ ਲੁੱਟ ਅਤੇ ਆਪਸੀ ਮੁਕਾਬਲੇ ਲਈ ਗੁੰਡਾਗਰਦੀ ਦਾ ਸਹਾਰਾ ਲੈਂਦੀਆਂ ਹਨ। ਬਾਦਲ ਪਰਿਵਾਰ ਗੁੰਡਾਗਰਦੀ ਵਿੱਚ ਸਭ ਤੋਂ ਅੱਗੇ ਹੈ। ਬੁਲਾਰਿਆਂ ਨੇ ਕਿਹਾ ਕਿ ਆਰਥਿਕ ਲੁੱਟ ਅਤੇ ਸਰਕਾਰੀ-ਗੈਰਸਰਕਾਰੀ ਗੁੰਡਾਗਰਦੀ ਖ਼ਿਲਾਫ਼ ਲੜਾਈ ਆਪਸ ਵਿੱਚ ਜੁੜੀ ਹੋਈ ਹੈ।
          ਬੁਲਾਰਿਆਂ ਨੇ ਕਿਹਾ ਕਿ ਜਾਗਦੀ ਜ਼ਮੀਰ ਵਾਲੇ ਲੋਕ ਇਸ ਗੁੰਡਾ ਰਾਜ ਖ਼ਿਲਾਫ਼ ਚੁੱਪ ਕਰਕੇ ਨਹੀਂ ਬੈਠ ਸਕਦੇ। ਪੰਜਾਬ ਦੇ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ, ਸਰਕਾਰੀ ਮੁਲਾਜਮਾਂ ਆਦਿ ਤਬਕਿਆਂ ਦੀਆਂ ਜੱਥੇਬੰਦੀਆਂ ਵੱਲੋਂ ਗਠਿਤ ਔਰਬਿਟ ਬੱਸ ਕਾਂਡ ਵਿਰੋਧੀ ਐਕਸ਼ਨ ਕਮੇਟੀ, ਪੰਜਾਬ ਬਾਦਲ ਪਰਿਵਾਰ ਦੇ ਗੁੰਡਾ ਰਾਜ ਅਤੇ ਲੋਕਾਂ ਦੀ ਆਰਥਿਕ ਲੁੱਟ ਖ਼ਿਲਾਫ਼ ਡੱਟ ਕੇ ਘੋਲ਼ ਲੜੇਗੀ।
          ਅੱਜ ਦੇ ਮੁਜਾਹਰੇ ਅਤੇ ਘਿਰਾਓ ਨੂੰ ਰਾਜਵਿੰਦਰ (ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ), ਲਖਵਿੰਦਰ (ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ), ਦਰਸ਼ਨ ਕੂਹਲੀ (ਭਾਰਤੀ ਕਿਸਾਨ ਯੂਨੀਅਨ-ਉਗਰਾਹਾਂ), ਕੁਲਵਿੰਦਰ (ਨੌਜਵਾਨ ਭਾਰਤ ਸਭਾ), ਦਰਸ਼ਨ ਸਿੰਘ (ਭਾਰਤੀ ਕਿਸਾਨ ਯੂਨੀਅਨ-ਢਕੌਂਦਾ), ਮਹਿੰਦਰ ਸਿੰਘ ਅੱਚਰਵਾਲ (ਜਮਹੂਰੀ ਕਿਸਾਨ ਸਭਾ), ਪ੍ਰੋ. ਏ. ਕੇ. ਮਲੇਰੀ (ਜਮਹੂਰੀ ਅਧਿਕਾਰ ਸਭਾ), ਹਰਜਿੰਦਰ ਸਿੰਘ ਅਤੇ ਵਿਜੇ ਨਾਰਾਇਣ (ਮੌਲਡਰ ਐਂਡ ਸਟੀਲ ਵਰਕਰਜ਼ ਯੂਨੀਅਨ), ਹਰਦੇਵ ਸੰਧੂ (ਕਿਰਤੀ ਕਿਸਾਨ ਯੂਨੀਅਨ), ਅਮਰੀਕ ਸਿੰਘ (ਪੰਜਾਬ ਰੋਡਵੇਜ ਇੰਪਲਾਈਜ ਯੂਨੀਅਨ (ਅਜਾਦ), ਅਵਤਾਰ ਸਿੰਘ ਰਸੂਲਪੁਰ (ਪੇਂਡੂ ਮਜ਼ਦੂਰ ਯੂਨੀਅਨ), ਗੁਰਦੀਪ ਕਲਸੀ (ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ), ਸੁਖਵਿੰਦਰ ਲੀਲ੍ਹ (ਡੈਮੋਕ੍ਰੇਟਿਕ ਇੰਪਲਾਈਜ ਫਰੰਟ), ਗੱਲਰ ਚੌਹਾਨ (ਲੋਕ ਏਕਤਾ ਸੰਗਠਨ), ਹਰਬੰਸ ਸਿੰਘ ਲੋਹਟਬੱਧੀ (ਦਿਹਾਤੀ ਮਜ਼ਦੂਰ ਸਭਾ), ਇਕਬਾਲ ਸਿੰਘ (ਟੈਕਨੀਕਲ ਸਰਵਿਸਜ ਯੂਨੀਅਨ), ਪਰਮਜੀਤ ਸਿੰਘ (ਐਨ.ਆਰ.ਐਮ. ਯੂ.), ਚਮਨ ਸਿੰਘ (ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ ) ਆਦਿ ਬੁਲਾਰਿਆਂ ਨੇ ਸੰਬੋਧਿਤ ਕੀਤਾ।

Friday, May 08, 2015

ਓਰਬਿਟ ਬਸ ਕਾਂਡ ਹੋਰ ਭਖਿਆ-DC ਲੁਧਿਆਣਾ ਦਾ ਘੇਰਾਓ 12 ਮਈ ਨੂੰ

Fri, May 8, 2015 at 5:48 PM
ਓਰਬਿਟ ਬਸ ਕਾਂਡ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਸਖਤ ਐਕਸ਼ਨ ਦਾ ਸੱਦਾ
ਲੁਧਿਆਣਾ: 8 ਮਈ 2015: (ਲਖਵਿੰਦਰ//ਪੰਜਾਬ ਸਕਰੀਨ):
ਔਰਬਿਟ ਬਸ ਕਾਂਡ ਵਿਰੋਧੀ ਐਕਸ਼ਨ ਕਮੇਟੀ, ਪੰਜਾਬ ਦੇ ਸੱਦੇ ਉੱਤੇ ਅੱਜ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜਮਾਂ ਆਦਿ ਤਬਕਿਆਂ ਦੀਆਂ ਜਨਤਕ ਜੱਥੇਬੰਦੀਆਂ ਦੇ ਨੁਮਾਇੰਦਿਆਂ ਦੀਆਂ ਜਿਲਾ ਪੱਧਰਾਂ ਉੱਤੇ ਮੀਟਿੰਗਾਂ ਹੋਈਆਂ ਹਨ। ਲੁਧਿਆਣੇ ਜਿਲੇ ਦੀ ਮੀਟਿੰਗ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਈ। ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜਿਸ ਤਰਾਂ 12 ਮਈ ਨੂੰ ਪੰਜਾਬ ਭਰ ਦੇ ਜਿਲਿਆਂ ਦੇ ਡੀ.ਸੀ. ਦਫ਼ਤਰਾਂ ਉੱਤੇ ਧਰਨੇ-ਮੁਜਾਹਰੇ ਤੇ ਘਿਰਾਓ ਕੀਤੇ ਜਾ ਰਹੇ ਹਨ ਉਸੇ ਤਰਾਂ ਲੁਧਿਆਣੇ ਵਿਖੇ ਵੀ ਧਰਨਾ-ਮੁਜਾਹਰਾ ਤੇ ਡਿਪਟੀ ਕਮਿਸ਼ਨਰ ਦਾ ਘਿਰਾਓ ਕੀਤਾ ਜਾਵੇਗਾ। ਔਰਬਿਟ ਬਸ ਕਾਂਡ ਵਿਰੋਧੀ ਸੰਘਰਸ਼ ਕਮੇਟੀ, ਪੰਜਾਬ ਨੇ ਮੰਗ ਕੀਤੀ ਹੈ ਕਿ ਔਰਬਿਟ ਬਸ ਕੰਪਨੀ ਦੇ ਮਾਲਕਾਂ ਖਿਲਾਫ਼ ਪਰਚਾ ਦਰਜ ਹੋਵੇ, ਔਰਬਿਟ ਬਸ ਕੰਪਨੀ ਦੇ ਸਾਰੇ ਰੂਟ ਰੱਦ ਕਰਕੇ ਪੰਜਾਬ ਰੋਡਵੇਜ ਨੂੰ ਦਿੱਤੇ ਜਾਣ, ਪੰਜਾਬ ਦਾ ਗ੍ਰਹਿ ਮੰਤਰੀ ਸੁਖਬੀਰ ਬਾਦਲ ਜੋ ਔਰਬਿਟ ਕੰਪਨੀ ਦੇ ਮਾਲਕਾਂ ਚ ਵੀ ਸ਼ਾਮਲ ਹੈ ਅਸਤੀਫਾ ਦੇਵੇ, ਇਸ ਮਸਲੇ ਸਬੰਧੀ ਸੰਸਦ ਵਿੱਚ ਝੂਠਾ ਬਿਆਨ ਦੇਣ ਵਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਸਤੀਫਾ ਦੇਵੇ, ਸਮੁੱਚੇ ਬਾਦਲ ਪਰਿਵਾਰ ਦੀ ਜਾਇਦਾਦ ਦੀ ਜਾਂਚ-ਪਡ਼ਤਾਲ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਈ ਜਾਵੇ। ਪ੍ਰਾਈਵੇਟ ਬਸ ਕੰਪਨੀਆਂ ਵੱਲੋਂ ਸਟਾਫ਼ ਦੇ ਨਾਂ ਉੱਤੇ ਗੁੰਡੇ ਭਰਤੀ ਕਰਨ ਉੱਤੇ ਰੋਕ ਲਾਉਣ, ਬਸਾਂ ਦੀਆਂ ਸਵਾਰੀਆਂ ਖਾਸਕਰ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ, ਕਾਲ਼ੇ ਸ਼ੀਸੇ, ਪਰਦੇ ਲਾਉਣ ਤੇ ਪਾਬੰਦੀ ਲਾਗੂ ਕਰਨ, ਲੱਚਰ ਗੀਤ, ਫਿਲਮਾਂ, ਕੰਨਪਾੜੂ ਹੌਰਨਾਂ ਨਾਲ਼ ਹੋਣ ਵਾਲੇ ਧੁਨੀ ਪ੍ਰਦੂਸ਼ਣ ਉੱਤੇ ਰੋਕ ਲਾਉਣ ਦੀਆਂ ਮੰਗਾਂ ਵੀ ਉਠਾਈਆਂ ਗਈਆਂ ਹਨ। ਔਰਬਿਟ ਬਸ ਕੰਪਨੀ ਵਿਰੋਧੀ ਸੰਘਰਸ਼ ਕਮੇਟੀ, ਪੰਜਾਬ ਨੇ ਸਾਰੇ ਲੋਕਾਂ ਨੂੰ 12 ਮਈ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਘਿਰਾਓ, ਧਰਨੇ-ਮੁਜਾਰਿਆਂ ਵਿੱਚ ਸ਼ਾਮਲ ਹੋਣ ਦੀ ਜੋਰਦਾਰ ਅਪੀਲ ਕੀਤੀ ਹੈ।
          ਸਰਕਾਰਾਂ ਦੀਆਂ ਨਿੱਜੀਕਰਨ-ਉਦਾਰੀਕਰਨ ਦੀਆਂ ਨੀਤੀਆਂ ਜਿਵੇਂ-ਜਿਵੇਂ ਜੋਰ ਫਡ਼ਦੀਆਂ ਗਈਆਂ ਹਨ ਤਿਵੇਂ-ਤਿਵੇਂ ਪੂਰੇ ਦੇਸ਼ ਵਾਂਗ ਪੰਜਾਬ ਵਿੱਚ ਵੀ ਸਰਮਾਏਦਾਰ-ਸਿਆਸੀ ਘਰਾਣਿਆਂ ਦੀ ਗੁੰਡਾਗਰਦੀ, ਆਮ ਲੋਕਾਂ,ਔਰਤਾਂ ਦੀ ਅਸੁਰੱਖਿਆ ਵੀ ਵੱਧਦੀ ਹੀ ਗਈ ਹੈ। ਲੋਕਾਂ ਦੀ ਲੁੱਟ-ਖਸੁੱਟ ਕਰਨ ਲਈ, ਚੋਣਾਂ ਲਡ਼ਨ ਤੇ ਜਿੱਤਣ ਲਈ, ਲੋਕਾਂ ਨੂੰ ਧਰਮਾਂ-ਜਾਤਾਂ ਦੇ ਨਾਂ ਉੱਤੇ ਲੜਾਉਣ ਲਈ,  ਹੱਕਾਂ ਲਈ ਸੰਘਰਸ਼ ਕਰਨ ਰਹੇ ਲੋਕਾਂ ਦਾ ਵਿਰੋਧ ਕੁਚਲਣ ਲਈ ਬਾਦਲ ਪਰਿਵਾਰ ਨੇ ਵੀ ਰੱਜ ਕੇ ਗੁੰਡਾਗਰਦੀ ਦਾ ਸਹਾਰਾ ਲਿਆ ਹੈ। ਮੋਗਾ ਵਿੱਚ ਚਲਦੀ ਬਸ ਚੋਂ ਧੱਕੇ ਮਾਰ ਕੇ ਸਡ਼ਕ ਉੱਤੇ ਮਾਂ-ਧੀ ਨੂੰ ਸੁੱਟਣ ਦੀ ਘਟਨਾ ਵੀ ਬਾਦਲ ਪਰਿਵਾਰ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਦਾ ਹੀ ਨਤੀਜਾ ਹੈ।
          ਔਰਬਿਟ ਬਸ ਕਾਂਡ ਵਿਰੋਧੀ ਐਕਸ਼ਨ ਕਮੇਟੀ, ਪੰਜਾਬ ਦੇ ਸੱਦੇ ਉੱਤੇ ਅੱਜ ਲੁਧਿਆਣੇ ਵਿਖੇ ਹੋਈ ਮੀਟਿੰਗ ਵਿੱਚ ਉਪਰੋਕਤ ਮੰਗਾਂ-ਮਸਲਿਆਂ ਉੱਤੇ ਡਟ ਕੇ ਘੋਲ਼ ਕਰਨ ਦਾ ਤਹੱਈਆ ਕੀਤਾ ਗਿਆ ਹੈ ਤੇ ਲੁਧਿਆਣੇ ਜਿਲੇ ਦੇ ਲੋਕਾਂ ਨੂੰ 12 ਮਈ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਉੱਤੇ ਹੋਣ ਵਾਲੇ ਮੁਜਾਹਰੇ-ਘਿਰਾਓ ਵਿੱਚ ਸ਼ਾਮਲ ਹੋਣ ਲਈ ਜੋਰਦਾਰ ਅਪੀਲ ਕੀਤੀ ਹੈ।
         ਅੱਜ ਦੀ ਮੀਟਿੰਗ ਵਿੱਚ ਲਖਵਿੰਦਰ (ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ), ਕੁਲਵਿੰਦਰ (ਨੌਜਵਾਨ ਭਾਰਤ ਸਭਾ), ਦਰਸ਼ਨ ਕੂਹਲੀ (ਭਾਰਤੀ ਕਿਸਾਨ ਯੂਨੀਅਨ-ਉਗਰਾਹਾਂ), ਅਮਰੀਕ ਸਿੰਘ (ਪੰਜਾਬ ਰੋਡਵੇਜ ਇੰਪਲਾਈਜ ਯੂਨੀਅਨ (ਅਜਾਦ), ਹਰਜਿੰਦਰ ਸਿੰਘ ਅਤੇ ਵਿਜੇ ਨਾਰਾਇਣ (ਮੌਲਡਰ ਐਂਡ ਸਟੀਲ ਵਰਕਰਜ਼ ਯੂਨੀਅਨ),  ਤਰਲੋਚਨ ਸਿੰਘ  ( ਕਿਰਤੀ ਕਿਸਾਨ ਯੂਨੀਅਨ), ਅਵਤਾਰ ਸਿੰਘ ਰਸੂਲਪੁਰ (ਪੇਂਡੂ ਮਜ਼ਦੂਰ ਯੂਨੀਅਨ), ਗੁਰਦੀਪ ਕਲਸੀ ( ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ), ਗੱਲਰ ਚੌਹਾਨ (ਲੋਕ ਏਕਤਾ ਸੰਗਠਨ), ਦਰਸ਼ਨ ਸਿੰਘ (ਭਾਰਤੀ ਕਿਸਾਨ ਯੂਨੀਅਨ-ਢਕੌਂਦਾ), ਮਹਿੰਦਰ ਸਿੰਘ ਅੱਚਰਵਾਲ (ਜਮਹੂਰੀ ਕਿਸਾਨ ਸਭਾ), ਰਾਜਵਿੰਦਰ ( ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ), ਹਰਬੰਸ ਸਿੰਘ ਲੋਹਟਬੱਧੀ ( ਦਿਹਾਤੀ ਮਜ਼ਦੂਰ ਸਭਾ), ਪ੍ਰੋ. ਏ. ਕੇ. ਮਲੇਰੀ ( ਜਮਹੂਰੀ ਅਧਿਕਾਰ ਸਭਾ), ਟੈਕਨੀਕਲ ਸਰਵਿਸਜ ਯੂਨੀਅਨ, ਸੁਖਵਿੰਦਰ ਲੀਲ੍ਹ ( ਡੈਮੋਕ੍ਰੇਟਿਕ ਇੰਪਲਾਈਜ ਫਰੰਟ), ਪਰਮਜੀਤ ਸਿੰਘ (ਐਨ.ਆਰ.ਐਮ. ਯੂ.), ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਆਦਿ ਸ਼ਾਮਲ ਸਨ। 12 ਮਈ ਦੇ ਧਰਨੇ-ਮੁਜਾਹਰੇ-ਘਿਰਾਓ ਵਿੱਚ ਹੋਰ ਵੀ ਇਨਸਾਫਪੰਸਦ ਜੱਥੇਬੰਦੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਲਖਵਿੰਦਰ, ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ ਦੇ ਸੀਨੀਅਰ ਆਗੂ ਹਨ ਅਤੇ ਉਹਨਾਂ ਦਾ ਸੰਪਰਕ ਨੰਬਰ ਹੈ: 9646150249

Wednesday, May 06, 2015

ਮੋਗਾ ਅੰਦੋਲਨ ਨੂੰ ਸਿਧੇ ਟਕਰਾਓ ਵੱਲ ਲਿਜਾ ਰਹੀ ਟ੍ਰਾਂਸਪੋਰਟਰਾਂ ਦੀ ਆਕੜ

ਗੰਭੀਰ ਸਿੱਟੇ ਨਿਕਲ ਸਕਦੇ ਹਨ ਵਿਦਿਆਰਥੀ ਵਰਗ ਨਾਲ ਟੱਕਰ ਦੇ 
ਲੁਧਿਆਣਾ:: 6 ਮਈ 2015: (ਪੰਜਾਬ ਸਕਰੀਨ ਬਿਊਰੋ):
ਦਮਨ ਅਤੇ ਸਾਜਿਸ਼ੀ ਚਾਲਾਂ ਦੇ ਬਾਵਜੂਦ ਮੋਗਾ ਅੰਦੋਲਨ ਭਖ ਰਿਹਾ ਹੈ। ਪੁਰਾਣੇ ਲੋਕਾਂ ਨੂੰ ਮੋਗਾ ਰੀਗਲ ਕਾਂਡ ਅੰਦੋਲਨ ਵਾਲੇ ਦਿਨ ਮੁੜ ਤਾਜ਼ਾ ਹੁੰਦੇ ਨਜਰ ਆ ਰਹੇ ਹਨ। ਮੋਗਾ ਕਾਂਡ ਦੇ ਖਿਲਾਫ਼ ਪੰਜਾਬ ਦੇ ਸਾਰੇ ਜ਼ਿਲਿਆਂ ਅਤੇ ਸਬ ਡਵੀਯਨਲ ਕੇਂਦਰਾਂ ਤੇ ਰੋਸ ਵਖਾਵੇ ਹੋਏ ਹਨ। ਫਰੀਦਕੋਟ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਪਹਿਲਾਂ ਤੋਂ ਐਲਾਨੇ ਪ੍ਰੋਗਰਾਮ ਤਹਿਤ ਮੋਗਾ ਬੱਸ ਕਾਂਡ ਖਿਲਾਫ਼ ਨਹਿਰੂ ਸਟੇਡੀਅਮ ਵਿਖੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਜੋਸ਼ੀਲੇ ਰੋਸ ਮੁਜ਼ਾਹਰੇ ਉਪਰੰਤ ਜਦੋਂ ਸ਼ਹਿਰ ਵਿੱਚ ਰੋਸ ਰੈਲੀ ਕਢੀ ਕੱਢੀ ਜਾ ਰਹੀ ਸੀ ਉਦੋਂ ਨਿਊ ਦੀਪ ਟਰਾਂਸਪੋਰਟ ਕੰਪਨੀ ਅਤੇ ਪੀ.ਐੱਸ.ਯੂ. ਦੇ ਆਗੂਆਂ ਵਿੱਚ ਟਕਰਾਅ ਹੋ ਗਿਆ। ਪੀ.ਐੱਸ.ਯੂ. ਦਾ ਕਾਫ਼ਲਾ ਨਹਿਰੂ ਸਟੇਡੀਅਮ ਤੋਂ ਬੱਸ ਅੱਡੇ ਵੱਲ ਆ ਰਿਹਾ ਸੀ ਤਾਂ ਪੁਲਸ ਨੇ ਨਿਊ ਦੀਪ ਟਰਾਂਸਪੋਰਟ ਕੰਪਨੀ ਦੀਆਂ ਬੱਸਾਂ ਨੂੰ ਹੋਰ ਰਸਤੇ ਤੋਂ ਦੂਜੇ ਟ੍ਰੈਫਿਕ ਸਮੇਤ ਡਾਈਵਰਟ ਕਰਦੇ ਹੋਏ ਤੁਰੰਤ ਸ਼ਹਿਰ ਤੋਂ ਬਾਹਰ ਜਾਣ ਲਈ ਆਦੇਸ਼ ਦਿੱਤੇ, ਪਰ ਨਿਊ ਦੀਪ ਟਰਾਂਸਪੋਰਟ ਕੰਪਨੀ ਦੇ ਕਰਿੰਦਿਆਂ ਨੇ ਪੁਲਸ ਦੀਆਂ ਹਦਾਇਤਾਂ ਮੰਨਣ ਦੀ ਥਾਂ ਬੱਸ ਨੂੰ ਪੀ.ਐੱਸ.ਯੂ ਦੇ ਆ ਰਹੇ ਕਾਫ਼ਲੇ ਦੇ ਅੱਗੇ ਲਾ ਦਿੱਤਾ। 
ਇਹ ਇੱਕ ਤਰਾਂ ਨਾਲ ਉਕਸਾਹਟ ਭਰੀ ਕਾਰਵਾਈ ਸੀ। ਇਸ ਭੜਕਾਊ ਕਦਮ ਮਗਰੋਂ ਹੀ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਨਿਊ ਦੀਪ ਬੱਸ ਨੇ ਉਹਨਾਂ ਨੂੰ ਕਥਿਤ ਤੌਰ 'ਤੇ ਕੁਚਲਣ ਦੀ ਕੋਸ਼ਿਸ਼ ਕੀਤੀ। ਗੁੱਸੇ ਵਿੱਚ ਆਏ ਵਿਦਿਆਰਥੀਆਂ ਨੇ ਨਿਊ ਦੀਪ ਬੱਸ ਨੂੰ ਬੁਰੀ ਤਰ੍ਹਾਂ ਭੰਨ ਦਿੱਤਾ। ਘਟਨਾ ਤੋਂ ਦੋ ਮਿੰਟ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਪੀ.ਐੱਸ.ਯੂ  ਆਗੂਆਂ ਦੇ ਨਾਲ-ਨਾਲ ਰਾਹਗੀਰਾਂ ਅਤੇ ਬ੍ਰਿਜਿੰਦਰਾ ਕਾਲਜ ਦੇ ਕੁਝ ਵਿਦਿਆਰਥੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਦੌਰਾਨ ਪੁਲਸ ਵੱਲੋਂ ਆਸੇ-ਪਾਸੇ ਖੜੇ ਔਰਤਾਂ ਅਤੇ ਬੱਚਿਆਂ ਦੀ ਵੀ ਖਿੱਚ ਧੂਹ ਕੀਤੀ ਗਈ। ਪੀ.ਐੱਸ.ਯੂ ਦੇ ਆਗੂਆਂ ਨੇ ਮੌਕੇ ਤੋਂ ਭੱਜਣ ਦੀ ਥਾਂ ਪੁਲਸ ਦੇ ਲਾਠੀਚਾਰਜ ਦਾ ਸਾਹਮਣਾ ਕੀਤਾ। ਦਸ ਮਿੰਟ ਦੇ ਲਾਠੀਚਾਰਜ ਤੋਂ ਬਾਅਦ ਪੁਲਸ ਨੇ ਦੋ ਲੜਕੀਆਂ ਸਮੇਤ 14 ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਘਟਨਾ ਤੋਂ ਤੁਰੰਤ ਬਾਅਦ ਡੀ.ਆਈ.ਜੀ. ਵੀ ਮੌਕੇ 'ਤੇ ਪੁੱਜ ਗਿਆ। ਪੁਲਸ ਨੇ ਇਸ ਮਾਮਲੇ ਵਿੱਚ 14 ਵਿਦਿਆਰਥੀਆਂ 'ਤੇ ਇਰਾਦਾ ਕਤਲ ਦਾ ਪਰਚਾ ਦਰਜ ਕਰ ਲਿਆ ਹੈ। ਗ੍ਰਿਫ਼ਤਾਰ ਨੌਜਵਾਨਾਂ ਵਿੱਚ ਪੀ.ਐੱਸ.ਯੂ ਦੀ ਆਗੂ ਹਰਦੀਪ ਕੌਰ ਕੋਟਲਾ, ਅਮਰਨਾਥ, ਕੇਸ਼ਵ, ਕੁਲਦੀਪ ਝੰਬੇਲਵਾਲੀ, ਜਗਜੀਤ ਸਿੰਘ, ਗੁਰਵਿੰਦਰ ਸਿੰਘ ਅਤੇ ਮੰਗਾ ਸਿੰਘ ਅਜ਼ਾਦ ਪ੍ਰਮੁੱਖ ਤੌਰ 'ਤੇ ਸ਼ਾਮਲ ਹਨ। ਪੁਲਸ ਨੇ ਦੀਪ ਟਰਾਂਸਪੋਰਟ ਕੰਪਨੀ ਦੀ ਬੱਸ ਨੂੰ ਥਾਣੇ ਲਾ ਦਿੱਤਾ ਹੈ। ਐੱਸ.ਐੱਸ.ਪੀ. ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹਿਰਾਸਤ ਵਿੱਚ ਲਏ ਨੌਜਵਾਨਾਂ ਵਿੱਚ ਇੱਕ ਛੇਵੀਂ ਜਮਾਤ ਦਾ ਵਿਦਿਆਰਥੀ ਵੀ ਸ਼ਾਮਲ ਹੈ। 
ਦੂਜੇ ਪਾਸੇ ਅਗਵਾ ਕਾਂਡ ਵਿਰੋਧੀ ਐਕਸ਼ਨ ਕਮੇਟੀ ਨੇ ਦੋਸ਼ ਲਾਇਆ ਕਿ ਪੁਲਸ ਨੇ ਦੀਪ ਟਰਾਂਸਪੋਰਟ ਕੰਪਨੀ ਦੇ ਮਾਲਕਾਂ ਦੇ ਦਬਾਅ ਹੇਠ ਥਾਣੇ ਵਿੱਚ ਵਿਦਿਆਰਥੀ ਆਗੂਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੀ.ਐੱਸ.ਯੂ. ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਅਤੇ ਜ਼ੋਨਲ ਸਕੱਤਰ ਗਗਨ ਸੰਗਰਾਮੀ ਨੇ ਕਿਹਾ ਕਿ ਦੀਪ ਬੱਸ ਦੇ ਕਰਿੰਦਿਆਂ ਨੇ ਵਿਦਿਆਰਥੀਆਂ ਨਾਲ ਜਾਣ-ਬੁੱਝ ਕੇ ਦੁਰਵਿਹਾਰ ਕੀਤਾ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਂਤਮਈ ਸੀ, ਪਰੰਤੂ ਪੁਲਸ ਅਤੇ ਟਰਾਂਸਪੋਰਟਰਾਂ ਦੀ ਮਿਲੀਭੁਗਤ ਕਾਰਨ ਹਾਲਾਤ ਵਿਗੜ ਗਏ। ਉਹਨਾਂ ਕਿਹਾ ਕਿ ਅਕਾਲੀ ਦਲ ਨਾਲ ਜੁੜੀਆਂ ਟਰਾਂਸਪੋਰਟ ਕੰਪਨੀਆਂ ਖਿਲਾਫ਼ ਉਹਨਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਦੱਸਣਯੋਗ ਹੈ ਕਿ ਦੀਪ ਟਰਾਂਸਪੋਰਟ ਕੰਪਨੀ ਅਕਾਲੀ ਦਲ ਦੇ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਹੈ, ਜੋ ਗਿੱਦੜਬਾਹਾ ਵਿਧਾਨ ਸਭਾ ਹਲਕੇ ਦਾ ਇੰਚਾਰਜ ਵੀ ਹੈ। ਬੱਸਾਂ ਦੀ ਭੰਨ-ਤੋੜ ਤੋਂ ਬਾਅਦ ਮੌਕੇ 'ਤੇ ਪੁੱਜੇ ਉਚ ਪੁਲਸ ਅਧਿਕਾਰੀਆਂ ਨੇ ਦੀਪ ਬੱਸ ਦੇ ਕਰਿੰਦਿਆਂ ਨੂੰ ਉਲਾਂਭਾ ਦਿੱਤਾ ਕਿ ਪੰਜਾਬ 'ਚ ਏਨੀਆਂ ਵੱਡੀਆਂ ਘਟਨਾਵਾਂ ਦੇ ਬਾਵਜੂਦ ਟਰਾਂਸਪੋਰਟਰਾਂ ਦੀ ਆਕੜ ਨਹੀਂ ਗਈ, ਜਿਸ ਕਰਕੇ ਅੱਜ ਫਿਰ ਹਾਦਸਾ ਵਾਪਰ ਗਿਆ। ਪੁਲਸ ਅਧਿਕਾਰੀਆਂ ਨੇ ਟਰਾਂਸਪੋਰਟਰਾਂ 'ਤੇ ਮਾਹੌਲ ਨੂੰ ਖਰਾਬ ਕਰਨ ਦੇ ਦੋਸ਼ ਵੀ ਲਾਏ। ਨਿਊ ਦੀਪ ਟਰਾਂਸਪੋਰਟ ਕੰਪਨੀ ਦੇ ਮੈਨੇਜਰ ਸਰਬਜੀਤ ਸਿੰਘ ਨੇ ਕਿਹਾ ਕਿ ਉਹਨਾਂ ਦੀਆਂ ਬੱਸਾਂ ਉੱਪਰ ਹਮਲਾ ਸਿਰਫ਼ ਇਸੇ ਕਰਕੇ ਹੋਇਆ ਹੈ, ਕਿਉਂਕਿ ਉਹਨਾਂ ਦਾ ਸੰਬੰਧ ਬਾਦਲ ਪਰਵਾਰ ਨਾਲ ਜੁੜਦਾ ਹੈ।
ਫਰੀਦਕੋਟ ਵਿੱਚ ਪੁਲਿਸ ਐਕਸ਼ਨ ਦੀ ਤਿੱਖੀ ਨਿਖੇਧੀ  
ਲੁਧਿਆਣਾ:ਇਸੇ ਦੌਰਾਨ ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ ਵੱਲੋਂ ਔਰਬਿਟ ਬਸ ਕਾਂਡ ਖਿਲਾਫ਼ ਮੁਜਾਹਰਾ ਕਰ ਰਹੇ ਨੌਜਵਾਨਾਂ-ਵਿਦਿਆਰਥੀਆਂ ਉੱਤੇ ਲਾਠੀਚਾਰਜ, ਝੂਠੇ ਪਰਚਿਆਂ ਤੇ ਗ੍ਰਿਫਤਾਰੀਆਂ ਦੀ ਸਖਤ ਨਿਖੇਧੀ ਕੀਤੀ ਗਈ। ਯੂਨੀਅਨ ਦੇ ਪ੍ਰਧਾਨ ਲਖਵਿੰਦਰ ਵੱਲੋਂ  ਮਜ਼ਦੂਰ, ਨੌਜਵਾਨ, ਵਿਦਿਆਰਥੀ ਜੱਥੇਬੰਦੀਆਂ ਵੱਲੋਂ ਅੱਜ ਫਰੀਦਕੋਟ ਵਿਖੇ ਨੌਜਵਾਨਾਂ-ਵਿਦਿਆਰਥੀਆਂ ਵੱਲੋਂ ਔਰਬਿਟ ਬਸ ਕਾਂਡ ਖਿਲਾਫ਼ ਕੀਤੇ ਜਾ ਰਹੇ ਮੁਜਾਹਰੇ ਉੱਤੇ ਪੁਲਸ ਵੱਲੋਂ ਹੋਏ ਲਾਠੀਚਾਰਜ, ਇਰਾਦਾ ਕਤਲ ਜਿਹੀਆਂ ਗੰਭੀਰ ਧਾਰਾਵਾਂ ਲਾ ਕੇ ਦਰਜਨ ਤੋਂ ਵਧੇਰੇ ਬੇਗੁਨਾਹ ਨੌਜਵਾਨਾਂ-ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰਨ ਦੀ ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ, ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ ਤੇ ਬਿਗੁਲ ਮਜ਼ਦੂਰ ਦਸਤਾ ਸਖਤ ਨਿਖੇਧੀ ਕਰਦੇ ਹਨ । 
ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿੱਚ ਮੁਜਾਹਰਾ ਕਰ ਰਹੇ ਨੌਜਵਾਨ-ਵਿਦਿਆਰਥੀ ਮੰਗ ਕਰ ਰਹੇ ਸਨ ਕਿ ਔਰਬਿਟ ਬਸ ਕੰਪਨੀ ਦੇ ਮਾਲਕਾਂ ਉੱਤੇ ਅਪਰਾਧਿਕ ਧਾਰਾਵਾਂ ਤਹਿਤ ਪਰਚਾ ਦਰਜ ਹੋਵੇ, ਪੰਜਾਬ ਦਾ ਗ੍ਰਹਿ ਮੰਤਰੀ ਸੁਖਬੀਰ ਬਾਦਲ ਜੋ ਔਰਬਿਟ ਬਸ ਕੰਪਨੀ ਦਾ ਮਾਲਕ ਵੀ ਹੈ, ਆਪਣੇ ਅਹੁਦੇ ਤੋਂ ਅਸਤੀਫਾ ਦੇਵੇ, ਔਰਬਿਟ ਬਸ ਕੰਪਨੀ ਦੇ ਸਾਰੇ ਰੂਟ ਰੱਦ ਕਰਕੇ ਇਹ ਰੂਟ ਪੰਜਾਬ ਰੋਡਵੇਜ ਨੂੰ ਦਿੱਤੇ ਜਾਣ, ਸਟਾਫ਼ ਦੇ ਨਾਂ ਉੱਤੇ ਪ੍ਰਾਈਵੇਟ ਬਸ ਕੰਪਨੀਆਂ ਗੁੰਡੇ-ਬਦਮਾਸ਼ ਭਰਤੀ ਕਰਨਾ ਬੰਦ ਕਰਨ, ਆਦਿ। ਜੱਥੇਬੰਦੀਆਂ ਦੇ ਆਗੂਆਂ ਦੇ ਘਰਾਂ ਉੱਤੇ ਪੁਲੀਸ ਛਾਪੇਮਾਰੀ ਕਰ ਰਹੀ ਹੈ, ਜਿਸ ਨਾਲ਼ ਹੋਰ ਵੀ ਗ੍ਰਿਫਤਾਰੀਆਂ ਹੋਣ ਦਾ ਖਦਸ਼ਾ ਹੈ।
ਪੂਰੀ ਤਰ੍ਹਾਂ ਜਾਇਜ ਮੰਗਾਂ ਉੱਤੇ ਵਿਰੋਧ ਮੁਜਾਹਰਾ ਕਰ ਰਹੇ ਨੌਜਵਾਨਾਂ-ਵਿਦਿਆਰਥੀਆਂ ਉੱਤੇ ਪੁਲੀਸ ਵੱਲੋਂ ਹੋਏ ਲਾਠੀਚਾਰਜ, ਝੂਠੇ ਦੋਸ਼ ਲਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਘਟਨਾ ਨੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੇ ਘੋਰ ਲੋਕ ਵਿਰੋਧੀ, ਔਰਤ ਵਿਰੋਧੀ, ਨੌਜਵਾਨ-ਵਿਦਿਆਰਥੀ ਵਿਰੋਧੀ ਕਿਰਦਾਰ ਨੂੰ ਹੋਰ ਨੰਗਾ ਕੀਤਾ ਹੈ। ਜੇਕਰ ਪੰਜਾਬ ਦੀ ਗੁੰਡਾ ਸਰਕਾਰ ਤੇ ਪੁਲੀਸ ਇਹ ਸੋਚਦੇ ਹਨ ਕਿ ਲੋਕਾਂ ਉੱਤੇ ਜ਼ਬਰ ਢਾਹ ਕੇ ਉਹ ਲੋਕ ਅਵਾਜ਼ ਨੂੰ ਕੁਚਲ ਦੇਣਗੇ ਤਾਂ ਇਹ ਉਹਨਾਂ ਦੀ ਗਲਤਫਹਿਮੀ ਹੀ ਹੈ। ਔਰਬਿਟ ਬਸ ਕੰਪਨੀ ਦੇ ਮਾਲਕ ਬਾਦਲ ਪਰਿਵਾਰ, ਪੰਜਾਬ ਵਿੱਚ ਵਧਦੀ ਜਾ ਰਹੀ ਸਿਆਸੀ ਸ਼ਹਿ ਪ੍ਰਾਪਤ ਗੁੰਡਾਗਰਦੀ, ਔਰਤ ਉੱਤੇ ਵੱਧਦੇ ਜੋਰ-ਜੁਲਮ, ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਲੋਕਾਂ ਦਾ ਘੋਲ਼ ਹਰ ਹਾਲਤ ਵਿੱਚ ਜਾਰੀ ਰਹੇਗਾ।
 ਅਸੀਂ ਇਸ ਪ੍ਰੈਸ ਬਿਆਨ ਰਾਹੀਂ ਪੰਜਾਬ ਸਰਕਾਰ ਤੋਂ ਇਹ ਜੋਰਦਾਰ ਮੰਗ ਕਰਦੇ ਹਾਂ ਕਿ ਫਰੀਦਕੋਟ ਵਿੱਚ ਗ੍ਰਿਫਤਾਰ ਕੀਤੇ ਨੌਜਵਾਨਾਂ-ਵਿਦਿਆਰਥੀਆਂ ਨੂੰ ਤਰੁੰਤ ਰਿਹਾ ਕੀਤਾ ਜਾਵੇ, ਝੂਠੇ ਪਰਚੇ ਰੱਦ ਹੋਣ, ਲਾਠੀਚਾਰਜ ਕਰਨ ਵਾਲੇ ਅਤੇ ਝੂਠੇ ਪਰਚੇ ਦਰਜ ਕਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਅਸੀਂ ਮੰਗ ਕਰਦੇ ਹਾਂ ਕਿ ਔਰਬਿਟ ਬਸ ਕੰਪਨੀ ਦੇ ਮਾਲਕਾਂ ਉੱਤੇ ਅਪਰਾਧਿਕ ਧਾਰਾਵਾਂ ਤਹਿਤ ਪਰਚਾ ਦਰਜ ਹੋਵੇ, ਪੰਜਾਬ ਦਾ ਗ੍ਰਹਿ ਮੰਤਰੀ ਸੁਖਬੀਰ ਬਾਦਲ ਜੋ ਔਰਬਿਟ ਬਸ ਕੰਪਨੀ ਦਾ ਮਾਲਕ ਵੀ ਹੈ, ਆਪਣੇ ਅਹੁਦੇ ਤੋਂ ਅਸਤੀਫਾ ਦੇਵੇ, ਔਰਬਿਟ ਬਸ ਕੰਪਨੀ ਦੇ ਸਾਰੇ ਰੂਟ ਰੱਦ ਕਰਕੇ ਇਹ ਰੂਟ ਪੰਜਾਬ ਰੋਡਵੇਜ ਨੂੰ ਦਿੱਤੇ ਜਾਣ, ਸਟਾਫ਼ ਦੇ ਨਾਂ ਉੱਤੇ ਪ੍ਰਾਈਵੇਟ ਬਸ ਕੰਪਨੀਆਂ ਗੁੰਡੇ-ਬਦਮਾਸ਼ ਭਰਤੀ ਕਰਨਾ ਬੰਦ ਕਰਨ, ਪ੍ਰਾਈਵੇਟ ਬਸਾਂ ਵੱਲੋਂ ਹੌਰਨਾਂ, ਗੀਤਾਂ, ਫਿਲਮਾਂ ਰਾਹੀਂ ਹੁੰਦੇ ਕੰਨ-ਪਾੜੂ ਸ਼ੋਰ-ਸ਼ਰਾਬੇ ਨੂੰ ਬੰਦ ਕੀਤਾ ਜਾਵੇ, ਔਰਤਾਂ ਦੀ ਸੁਰੱਖਿਆ ਲਈ ਢੁੱਕਵੇਂ ਕਦਮ ਚੁੱਕੇ ਜਾਣ। 
ਪੰਜਾਬ ਵਿੱਚ ਵਧਦੀ ਜਾ ਰਹੀ ਹਰ ਤਰਾਂ ਦੀ ਗੁੰਡਾਗਰਦੀ, ਲੁੱਟ-ਖਸੁੱਟ, ਬੇਇਨਸਾਫੀ, ਧੱਕੇਸ਼ਾਹੀ, ਸਰਕਾਰੀ-ਗੈਰ ਸਰਕਾਰੀ ਜ਼ਬਰ ਖਿਲਾਫ਼ ਸਭਨਾਂ ਦੱਬੇ-ਕੁਚਲੇ ਤਬਕਿਆਂ, ਔਰਤਾਂ, ਨੌਜਵਾਨਾਂ, ਵਿਦਿਆਰਥੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਔਰਬਿਟ ਕਾਂਡ ਦੇ ਅਸਲ ਦੋਸ਼ੀਆਂ ਨੂੰ ਸਜਾ ਕਰਾਉਣ ਲਈ ਲੜੀ ਜਾ ਰਹੀ ਇਸ ਲੜਾਈ ਦਾ ਵਡੇਰਾ ਮਹੱਤਵ ਹੈ। ਇਸ ਲਈ ਅਸੀਂ ਸਭਨਾਂ ਇਨਸਾਫ਼ ਲੋਕਾਂ ਨੂੰ ਇਸ ਘੋਲ਼ ਵਿੱਚ ਸ਼ਾਮਲ ਦਾ ਸੱਦਾ ਦਿੰਦੇ ਹਾਂ। ਆਉਣ ਵਾਲੀ 12 ਮਈ ਨੂੰ ਪੰਜਾਬ ਦੇ ਸਭਨਾਂ ਜਿਲਾ ਕੇਂਦਰਾਂ ਉੱਤੇ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ, ਅਧਿਆਪਕਾਂ, ਸਰਕਾਰੀ ਮੁਲਾਜਮਾਂ ਦੀਆਂ ਜਨਤਕ ਜੱਥੇਬੰਦੀਆਂ ਵੱਲੋਂ ਗਠਿਤ ‘ਔਰਬਿਟ ਬਸ ਕਾਂਡ ਵਿਰੋਧੀ ਐਕਸ਼ਨ ਕਮੇਟੀ, ਪੰਜਾਬ’ ਵੱਲੋਂ ਮੁਜਾਹਰੇ ਕੀਤੇ ਜਾ ਰਹੇ ਹਨ। ਇਸ ਸਬੰਧੀ 8 ਮਾਰਚ ਨੂੰ ਸਵੇਰੇ ਗਿਆਰਾਂ ਵਜੇ ਪੰਜਾਬ ਦੇ ਸਾਰੇ ਜਿਲ੍ਹਿਆਂ ਵਿੱਚ ਜਨਤਕ ਜੱਥੇਬੰਦੀਆਂ ਦੀਆਂ ਮੀਟਿੰਗਾਂ ਵੀ ਰੱਖੀਆਂ ਗਈ ਹਨ। ਪੰਜਾਬ ਸਰਕਾਰ, ਪੁਲੀਸ-ਪ੍ਰਸ਼ਾਸਨ ਭਾਂਵੇਂ ਕਿੰਨਾ ਵੀ ਜੋਰ-ਜ਼ਬਰ ਦਾ ਰਾਹ ਅਪਣਾ ਲੈਣ ਔਰਬਿਟ ਬਸ ਕਾਂਡ ਖਿਲਾਫ਼ ਇਹ ਹੱਕੀ ਘੋਲ਼ ਜਾਰੀ ਰਹੇਗਾ।

Monday, May 04, 2015

ਮੋਗਾ ਕਾਂਡ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਨਵੀਂ ਮੁਹਿੰਮ

10 ਮਈ ਵਾਲੇ ਦਿਨ ਸਾਰਿਆਂ ਨੂੰ ਸ਼ਾਮੀ 8 ਵਜੇ ਬੱਤੀ ਬੁਝਾਉਣ ਦਾ ਸੱਦਾ 
ਲੁਧਿਆਣਾ:4 ਮਈ 2015: (ਪੰਜਾਬ ਸਕਰੀਨ ਬਿਓਰੋ): 
ਮੋਗਾ ਕਾਂਡ ਵਿੱਚ ਮਾਮਲੇ ਨੂੰ ਰਫ਼ਾਦਫ਼ਾ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ ਹੁੰਦੀਆਂ ਨਜਰ ਆ ਰਹੀਆਂ ਹਨ। ਮੋਗਾ ਦੇ ਰੀਗਲ ਸਿਨੇਮਾ ਕਾਂਡ ਸਮੇਂ ਸ਼ਾਨਾਂਮੱਤਾ ਇਤਿਹਾਸਿਕ ਸੰਘਰਸ਼ ਕਰਨ ਵਾਲੇ ਲੋਕ ਇੱਕ ਵਾਰ ਫੇਰ ਨਵੇਂ ਸੰਘਰਸ਼ਾਂ ਲਈ ਤਿਆਰ ਹੁੰਦੇ ਨਜ਼ਰ ਆ ਰਹੇ ਹਨ। ਥੋਹੜੀ ਦੇਰ ਪਹਿਲਾਂ ਵਾਟਸਐਪ ਅਤੇ ਇਨਬੋਕਸ ਵਿੱਚ ਆਏ ਸੁਨੇਹਿਆਂ ਤੋਂ ਮਹਿਸੂਸ ਹੁੰਦਾ ਹੈ ਕਿ ਸੋਸ਼ਲ ਮੀਡੀਆ ਦੇ ਆਸਰੇ ਇੱਕ ਨਵਾਂ ਅੰਦੋਲਨ ਤਿਆਰ ਹੋ ਰਿਹਾ ਹੈ। ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਰਾਤ ਨੂੰ 9 ਵਜੇ ਅਰਸ਼ਦੀਪ ਦੇ ਜਬਰੀ ਅੰਤਿਮ ਸੰਸਕਾਰ ਨਾਲ ਲੋਕਾਂ ਵਿੱਚ ਰੋਹ ਹੋਰ ਤਿੱਖਾ ਹੋਇਆ ਹੈ। ਸੁਨੇਹਿਆਂ ਵਿੱਚ ਕਿਹਾ ਗਿਆ ਹੈ ਕਿ  ਇਹ ਅੰਤਿਮ ਸੰਸਕਾਰ ਪਿੰਡ ਵਾਲਿਆਂ  ਅਤੇ ਪਰਿਵਾਰ ਵਾਲਿਆਂ  ਤੋਂ ਚੋਰੀ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਕੀਤਾ ਗਿਆ। ਲੋਕਾਂ ਨੇ ਇਹ ਸੁਆਲ ਵੀ ਕੀਤਾ ਹੈ ਕਿ ਜੇ ਕਸੂਰ ਨਿਜੀ ਬਸ ਕੰਪਨੀ ਦਾ ਹੈ ਤਾਂ ਉਸਦੀ ਗਲਤੀ ਦਾ ਖਮਿਆਜਾ ਅਤੇ ਮੁਆਵਜ਼ਾ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚੋਂ ਕਿਓਂ? ਇਹ ਰਕਮ ਵੀ ਉਸ ਕੰਪਨੀ ਦੇ ਖਾਤੇ ਵਿੱਚੋਂ ਹਰਜਾਨੇ ਦੇ ਤੌਰ ਤੇ ਭਰੀ ਜਾਣੀ ਚਾਹੀਦੀ ਹੈ। ਬਹੁਤ ਸਾਰੇ ਸਰਗਰਮ ਗਰੁੱਪਾਂ ਵਿੱਚ ਆਏ ਇਹਨਾਂ ਸੁਨੇਹਿਆਂ ਵਿੱਚ ਸਵਰਾਜ ਮੁਹਿੰਮ ਵੱਲੋਂ ਨਵੇਂ ਕਦਮ ਦਾ ਸੱਦਾ ਦੇਂਦਿਆਂ ਕਿਹਾ ਗਿਆ ਹੈ: 
ਬੱਸ ਹੋਰ ਮੋਗਾ ਨਹੀਂ
ਸਮੂਹ ਪੰਜਾਿਬਆਂ ਨੂੰ ਅਪੀਲ ਕੀਤੀ ਜਾਂਦੀ ਹੈ ਕੇ 10 ਮਈ ਐਤਵਾਰ ਨੂੰ "ਪੰਜਾਬ ਦੀ ਧੀ" ਅਰਸ਼ਦੀਪ ਦੇ ਭੋਗ ਵਾਲੀ ਸ਼ਾਮ 8 ਵਜੇ 10 ਮਿੰਟਾਂ ਲਈ ਬੱਤੀ ਬੁਝਾ ਕੇ ਅਰਸ਼ਦੀਪ ਨੂੰ ਸ਼ਰਧਾਂਜਲੀ ਦੇਈਏ ਅਤੇ ਔਰਤ ਦੇ ਸਨਮਾਨ ਦੇ ਲਈ ਸੰਕਲਪ ਕਰੀਏ।  
ਵੱਲੋਂ: ਸਵਰਾਜ ਲਹਿਰ ਪੰਜਾਬ