Sat, Dec 27, 2014 at 3:03 PM
ਸਮਾਗਮ ਦੀਆਂ ਸਭ ਤਿਆਰੀਆਂ ਮੁਕੰਮਲ
ਢੰਡਾਰੀ ਬਲਾਤਕਾਰ ਅਤੇ ਕਤਲ ਕਾਂਡ ਦੀ ਪੀੜਤ ਬਹਾਦਰ ਕੁੜੀ ਦੀ ਯਾਦ 'ਚ ਜੁੜਣਗੇ ਲੋਕ ਪੱਖੀ ਸੰਗਠਨ
ਪੰਜਾਬ ਤੇ ਦੇਸ਼ ਦੇ ਹੋਰ ਹਿੱਸਿਆਂ ਚੋਂ ਹਜ਼ਾਰਾਂ ਲੋਕ ਸ਼ਾਮਲ ਹੋਣਗੇ
ਚਾਰ ਦਸੰਬਰ ਨੂੰ ਇੱਕ ਗੁੰਡਾ ਗਿਰੋਹ ਵੱਲੋਂ ਮਿੱਟੀ
ਦਾ ਤੇਲ ਪਾ ਕੇ ਸਾੜੀ ਗਈ ਢੰਡਾਰੀ ਬਲਾਤਕਾਰ ਤੇ ਕਤਲ ਕਾਂਡ ਦੀ ਪੀੜਤ ਸ਼ਹਿਨਾਜ਼ ਨੂੰ ਸਮਰਪਿਤ ਸ਼ਰਧਾਂਜਲੀ
ਸਮਾਗਮ ਕੱਲ ਢੰਡਾਰੀ ਖੁਰਦ ਦੀ ਵੱਡੀ ਸਬਜ਼ੀ ਮੰਡੀ ਵਿੱਚ ਸਵੇਰੇ 10 ਵਜੇ ਕੀਤਾ ਜਾ ਰਿਹਾ ਹੈ। ਢੰਡਾਰੀ ਬਲਾਤਕਾਰ ਅਤੇ ਕਤਲ
ਕਾਂਡ ਵਿਰੋਧੀ ਸੰਘਰਸ਼ ਕਮੇਟੀ ਵੱਲੋਂ ਕਰਵਾਏ ਜਾ ਰਹੇ ਸ਼ਰਧਾਂਜਲੀ ਸਮਾਗਮ ਵਿੱਚ ਪੰਜਾਬ ਦੇ ਕੋਨੇ-ਕੋਨੇ 'ਚੋਂ ਤੇ
ਦੇਸ਼ ਦੇ ਹੋਰਨਾਂ ਹਿੱਸਿਆਂ ਚੋਂ ਹਜ਼ਾਰਾਂ ਲੋਕ ਸ਼ਾਮਲ ਹੋ ਕੇ ਜੁਲਮ ਖਿਲਾਫ਼ ਜੂਝਦੀ ਹੋਈ ਮਰ-ਮਿਟਣ ਵਾਲ਼ੀ
ਬਹਾਦਰ ਸ਼ਹਿਨਾਜ਼ ਨੂੰ ਸ਼ਰਧਾਂਜਲੀ ਭੇਂਟ ਕਰਨਗੇ ਅਤੇ ਉਸਨੂੰ ਇਨਸਾਫ਼ ਦੁਆਉਣ, ਸਮਾਜ ਵਿੱਚੋਂ ਗੁੰਡਾਗਰਦੀ ਤੇ ਔਰਤਾਂ ਖਿਲਾਫ਼ ਜੁਲਮਾਂ ਦਾ ਖਾਤਮਾ ਕਰਨ ਦਾ ਸੰਕਲਪ ਲੈਂਦੇ
ਹੋਏ ਇੱਕਮੁੱਠਦਾ ਦਾ ਪ੍ਰਦਰਸ਼ਨ ਕਰਨਗੇ। ਸ਼ਹਿਨਾਜ਼ ਬਹਾਦਰੀ ਨਾਲ਼ ਅਗਵਾਕਾਰੀਆਂ
ਅਤੇ ਬਲਾਤਕਾਰੀਆਂ ਖਿਲਾਫ਼ ਲੜੀ ਅਤੇ ਲੜਦੇ-ਲੜਦੇ ਆਪਣੀ ਜਾਨ ਦੀ ਬਾਜ਼ੀ ਲਗਾ ਗਈ। ਉਹ ਜ਼ਬਰ-ਜ਼ੁਲਮ ਦਾ ਸ਼ਿਕਾਰ ਸਭਨਾਂ
ਔਰਤਾਂ ਤੇ ਸਧਾਰਨ ਲੋਕਾਂ ਮੂਹਰੇ ਇੱਕ ਮਿਸਾਲ, ਸੰਘਰਸ਼ ਦਾ
ਇੱਕ ਪ੍ਰਤੀਕ ਹੈ। ਉਸਨੂੰ ਕਦੇ ਭੁਲਾਇਆ ਨਹੀਂ ਜਾਣਾ ਚਾਹੀਦਾ।
ਸ਼ਹਿਨਾਜ਼
ਨੂੰ ਅਗਵਾ-ਬਲਾਤਕਾਰ ਤੋਂ ਲੈ ਕੇ ਆਪਣੀ ਮੌਤ ਤੱਕ ਪੁਲਿਸ-ਪ੍ਰਸ਼ਾਸਨ ਤੇ ਸਰਕਾਰ ਦੀ ਬੇਰੁਖੀ ਅਤੇ ਭ੍ਰਿਸ਼ਟਾਚਾਰ
ਦਾ ਸਾਹਮਣਾ ਕਰਨਾ ਪਿਆ ਹੈ। ਉਸਦੀ ਮੌਤ ਤੋਂ ਬਾਅਦ ਵੀ ਪੀੜਤ ਪਰਿਵਾਰ ਨੂੰ ਇਨਸਾਫ਼ ਲਈ ਲੜਨਾ ਪੈ ਰਿਹਾ
ਹੈ।
ਸ਼ਹਿਨਾਜ਼
ਦੇ ਬਿਆਨਾਂ ਨੂੰ ਝੂਠਾ ਸਾਬਤ ਕਰਨ ਲਈ ਝੂਠੇ ਗਵਾਹ ਖੜੇ ਕੀਤੇ ਜਾ ਰਹੇ ਹਨ। ਪੁਲਿਸ ਵੱਲੋਂ ਝੂਠੀਆਂ ਕਹਾਣੀਆਂ
ਪ੍ਰਚਾਰਿਤ ਕੀਤੀਆਂ ਜਾ ਰਹੀਆਂ ਹਨ। ਅਸੀਂ ਪੁਲੀਸ-ਪ੍ਰਸ਼ਾਸਨ ਦੇ ਇਸ ਘਟੀਆ ਰਵੱਈਏ ਦੀ
ਸਖਤ ਨਿਖੇਧੀ ਕਰਦੇ ਹਾਂ। ਸ਼ਹਿਨਾਜ਼ ਅਤੇ ਉਸੇ ਪਰਿਵਾਰ ਨੂੰ ਬਦਨਾਮ ਕਰਨ ਦੀਆਂ ਘਟੀਆ ਕਾਰਵਾਈਆਂ ਨੂੰ
ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਲੋਕਾਂ ਦੇ ਜੂਝਾਰੂ ਘੋਲ਼ ਦੇ ਦਬਾਅ ਹੇਠ ਗੁੰਡਾ ਗਿਰੋਹ
ਨੂੰ ਫੜਿਆ ਤਾਂ ਗਿਆ ਹੈ ਪਰ ਪੁਲੀਸ-ਪ੍ਰਸ਼ਾਸਨ ਅਪਰਾਧੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਹੁਣ ਵੀ ਕਰ ਰਿਹਾ
ਹੈ।
ਇਸਦੇ
ਖਿਲਾਫ਼ ਜੁਝਾਰੂ ਘੋਲ਼ ਲੜਿਆ ਜਾਵੇਗਾ।
ਸ਼ਹਿਨਾਜ਼
ਅਤੇ ਉਸਦੇ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ, ਬਲਾਤਕਾਰੀਆਂ-ਕਾਤਲਾਂ ਨੂੰ ਫਾਹੇ
ਲਵਾਉਣ ਲਈ, ਦੋਸ਼ੀ ਪੁਲੀਸ
ਅਫਸਰਾਂ ਨੂੰ ਸਖਤ ਤੋਂ ਸਖਤ ਸਜਾ ਕਰਾਉਣ ਲਈ,ਪਰਿਵਾਰ ਨੂੰ ਮੁਆਵਜ਼ਾ ਦੁਆਉਣ,
ਪੁਲੀਸ-ਸਿਆਸੀ-ਗੁੰਡਾ ਗਠਜੋੜ 'ਤੇ ਰੋਕ ਲਾਉਣ ਲਈ ਤਿੱਖਾ
ਘੋਲ਼ ਲੜਿਆ ਜਾਵੇਗਾ। ਸ਼ਹਿਨਾਜ਼ ਦੀ ਆਖਰੀ ਇੱਛਾ - ਮੈਨੂੰ ਇਨਸਾਫ਼ ਚਾਹੀਦਾ ਹੈ - ਪੂਰੀ ਕਰਨ ਲਈ
ਅਸੀਂ ਸਾਰੇ ਇਨਸਾਫ਼ਪੰਸਦ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕਰਦੇ ਹਾਂ। ਇਹ ਘੋਲ਼ ਸਮਾਜ ਵਿੱਚੋਂ ਗੁੰਡਾਗਰਦੀ
ਦਾ ਖਾਤਮਾ ਕਰਨ,
ਔਰਤਾਂ ਖਿਲਾਫ਼ ਜੁਲਮਾਂ ਨੂੰ ਜੜ ਤੋਂ ਮਿਟਾਉਣ ਲਈ ਘੋਲ਼ ਦਾ ਇੱਕ ਅੰਗ ਹੈ। ਅਸੀਂ ਸਾਰੇ ਲੋਕਾਂ ਨੂੰ ਕੱਲ
ਹੋਣ ਵਾਲ਼ੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦੇ ਹਾਂ।
ਲਖਵਿੰਦਰ ਢੰਡਾਰੀ ਬਲਾਤਕਾਰ ਅਤੇ ਕਤਲ
ਕਾਂਡ ਵਿਰੋਧੀ ਸੰਘਰਸ਼ ਕਮੇਟੀ ਦੇ ਕਨਵੀਨਰ ਹਨ ਅਤੇ ਕਾਰਖਾਨਾ ਮਜ਼ਦੂਰ ਯੂਨੀਅਨ,
ਪੰਜਾਬ ਦੇ ਪ੍ਰਧਾਨ ਵੀ। ਫੋਨ- 9646150249
No comments:
Post a Comment