Fri, Sep 15, 2017 at 4:42 PM
ਭਾਰਤ ਬਹੁ-ਕੌਮੀ ਅਤੇ ਬਹੁ-ਭਾਸ਼ੀ ਰਾਸ਼ਟਰ ਰਿਹਾ ਹੈ
ਭਾਰਤ ਬਹੁ-ਕੌਮੀ ਅਤੇ ਬਹੁ-ਭਾਸ਼ੀ ਰਾਸ਼ਟਰ ਰਿਹਾ ਹੈ
ਲੁਧਿਆਣਾ: 15 ਸਤੰਬਰ 2017:(ਪੰਜਾਬ ਸਕਰੀਨ ਬਿਊਰੋ)::
ਅੱਜ ਨੈਸ਼ਨਲ ਬੁਕ ਟਰੱਸਟ ਨਵੀਂ ਦਿੱਲੀ ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਂਝੇ ਉੱਦਮ ਨਾਲ ਹੋਣ ਵਾਲੇ ਇਸ ਪੁਸਤਕ ਮੇਲੇ ਅਤੇ ਪੁਸਤਕ ਪ੍ਰਦਰਸ਼ਨੀ ਦਾ ਉਦਾਘਾਟਨ ਅਤੇ ਕਵੀ ਦਰਬਾਰ ਦਾ ਆਯੋਜਨ ਹੋਇਆ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪ੍ਰੋਫੈਸਰ ਡਾ. ਸੁਖਦੇਵ ਸਿੰਘ ਨੇ ਉਦਘਾਟਨੀ ਭਾਸ਼ਨ ਦਿੰਦਿਆਂ ਕਿਹਾ ਕਿ ਭਾਰਤ ਬਹੁ-ਕੌਮੀ, ਬਹੁ-ਸਭਿਆਚਾਰੀ ਤੇ ਬਹੁ-ਭਾਸ਼ੀ ਰਾਸ਼ਟਰ ਰਿਹਾ ਹੈ। ਸਾਡੇ ਪੁਰਖ਼ਿਆਂ ਨੇ ਇਕ ਦੂਜੇ ਦੇ ਧਰਮਾਂ, ਅਕੀਦਿਆਂ, ਵਿਸ਼ਵਾਸਾਂ, ਭਾਸ਼ਾਵਾਂ ਅਤੇ ਸੰਸਕ੍ਰਿਤੀਆਂ ਦਾ ਸਤਿਕਾਰ ਕਰਨ ਦੀ ਬੜੀ ਪੱਕੀ ਪੀਡੀ ਪਰੰਪਰਾ ਨੂੰ ਸੰਚਾਰਿਤ ਕੀਤਾ ਹੈ। ਸਾਡਾ ਸੰਵਿਧਾਨ ਖੇਤਰੀ ਭਾਸ਼ਾਵਾਂ ਤੇ ਸਭਿਆਚਾਰਾਂ ਦੇ ਸਨਮਾਨ ਤੇ ਪ੍ਰਫੁੱਲਨ ਦੀ ਗਰੰਟੀ ਦਿੰਦਾ ਹੈ। ਇਥੇ ਸਦੀਆਂ ਤੋਂ ਰਾਜ ਭਾਗ ਦੀਆਂ ਭਾਸ਼ਾਵਾਂ ਦੇ ਨਾਲ ਨਾਲ ਖੇਤਰੀ ਭਾਸ਼ਾਵਾਂ ਦੇ ਵਿਕਾਸ ਲਈ ਯਤਨ ਹੁੰਦੇ ਰਬਹੇ ਹਨ। ਸਾਡੇ ਸੂਫ਼ੀਆਂ, ਭਗਤਾਂ ਅਤੇ ਸਿੱਖ ਗੁਰੂ ਸਾਹਿਬਾਨ ਨੇ ਮੁਖ ਧਾਰਾ ਦੀਆਂ ਭਾਸ਼ਾਵਾਂ ਨਾਲੋਂ ਵੀ ਵੱਧ ਮਹੱਤਵ ਜਨ ਸਧਾਰਨ ਤੇ ਲੋਕ ਦੀਆਂ ਭਾਸ਼ਾਵਾਂ ਨੂੰ ਦਿੱਤਾ ਹੈ।
ਉਦਘਾਟਨ ਮੌਕੇ ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ, ਨਵਜੋਤ ਕੌਰ ਸਸਿਸਟੈਂਟ ਐਡੀਟਰ ਐਨ.ਬੀ.ਟੀ., ਸ਼ਾਮ ਲਾਲ ਕੋਰੀ, ਸਤੀਸ਼ ਗੁਲਾਟੀ ਅਤੇ ਭਗਵੰਤ ਰਸੂਲਪੁਰੀ ਸ਼ਾਮਲ ਸਨ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਬੋਲਿਦਿਆਂ ਕਿਹਾ ਕਿ ਪੁਸਤਕ ਸੱਭਿਆਚਾਰ ਲਈ ਸੰਸਥਾਈ ਯਤਨਾਂ ਦੇ ਨਾਲ ਨਾਲ ਗ਼ੈਰ ਸੰਸਥਾਈ ਯਤਨ ਵੀ ਅਤਿ ਜ਼ਰੂਰੀ ਹਨ। ਉਨ੍ਹਾਂ ਯਾਦ ਕੀਤਾ ਕਿ ਸਾਡੇ ਪੁਰਖਿਆਂ ਨੇ ਬਿਨਾਂ ਸੰਸਥਾਵਾਂ ਤੋਂ ਵੀ ਪੁਸਤਕਾਂ ਅਤੇ ਭਾਸ਼ਾਵਾਂ ਪ੍ਰਤੀ ਮੋਹ, ਪਿਆਰ ਮਿਸਾਲੀ ਰੂਪ ਵਿਚ ਬਣਾਈ ਰੱਖਿਆ ਹੈ।
ਐਨ.ਬੀ.ਟੀ. ਦੇ ਸਹਿ-ਸੰਪਾਦਕ ਪੰਜਾਬੀ ਨਵਜੋਤ ਕੌਰ ਨੇ ਇਸ ਮੌਕੇ ਸੰਬੋਧਨ ਕਰਦਿਆਂ ਮਾਤ ਭਾਸ਼ਾ ਦੀ ਮਹੱਤਤਾ ਨੂੰ ਪੁਸਤਕਾਂ ਪੜ੍ਹਨ ਨਾਲ ਜੋੜ ਕੇ ਮੁੱਲਵਾਨ ਗੱਲਾਂ ਕੀਤੀਆਂ। ਉਨ੍ਹਾਂ ਰੂਸੀ ਕਵੀ ਰਸੂਲ ਹਮਜ਼ਾਤੋਵ ਦੇ ਹਵਾਲੇ ਨਾਲ ਮਾਤ ਭਾਸ਼ਾ ਪ੍ਰਤੀ ਬੋਲਦਿਆਂ ਕਿਹਾ ਕਿ ਜਿਹੜੇ ਮਾਤ ਭਾਸ਼ਾ ਭੁੱਲ ਜਾਂਦੇ ਹਨ ਉਨ੍ਹਾਂ ਨੂੰ ਮਾਵਾਂ ਨਹੀਂ ਪਛਾਣਦੀਆਂ ਸਨ। ਸਤੀਸ਼ ਗੁਲਾਟੀ ਨੇ ਕਿਹਾ ਕਿ ਪੁਸਤਕ ਮੇਲਿਆਂ ਦੀ ਪਰੰਪਰਾ ਵੀ ਉਵੇਂ ਸੁੰਗੜਦੀ ਜਾ ਰਹੀ ਹੈ ਜਿਵੇਂ ਹੋਰ ਕਈ ਚੰਗੀਆਂ ਗੱਲਾਂ ਤੇ ਸਰਕਾਰੀ ਖ਼ਰਚੇ ਘੱਟ ਰਹੇ ਹਨ। ਸ਼ਾਮ ਲਾਲ ਕੋਰੀ ਨੇ ਕਿਹਾ ਕਿ ਐਨ.ਬੀ.ਟੀ. ਵਲੋਂ ਸਾਰੇ ਹਿੰਦੁਸਤਾਨ ਦੀਆਂ ਭਾਸ਼ਾਵਾਂ ਦੀ ਪੁਸਤਕਾਂ ਮੇਲੇ ਲਗਾ ਕੇ ਪੁਸਤਕ ਸੱਭਿਆਚਾਰ ਵਿਕਸਤ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨੀ ਵਿਚ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ, ਅੰਗਰੇਜ਼ੀ ਦੀਆਂ ਪੁਸਤਕਾਂ ਸ਼ਾਮਲ ਕੀਤੀਆਂ ਗਈਆਂ ਹਨ। ਉਨ੍ਹਾਂ ਦਸਿਆ ਕਿ ਐਨ.ਬੀ.ਟੀ. 32 ਭਾਸ਼ਾਵਾਂ ਵਿਚ ਪੁਸਤਕ ਪ੍ਰਕਾਸ਼ਨਾ ਅਤੇ ਸਾਹਿਤਕ ਗਤੀ ਵਿਧੀਆਂ ਕਰ ਰਹੀ ਹੈ। ਉੱਘੇ ਕਹਾਣੀਕਾਰ ਭਗਵੰਤ ਰੂਸਲਪੁਰੀ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਸਾਨੂੰ ਅਜਿਹੀਆਂ ਪੁਸਤਕ ਪ੍ਰਦਰਸ਼ਨੀਆਂ ਲਗਾ ਕੇ ਪੁਸਤਕ ਸਭਿਆਚਾਰ ਪ੍ਰਫੁਲਿਤ ਕਰਨਾ ਚਾਹੀਦਾ ਹੈ।
ਉਪਰੰਤ ਕਵੀ ਦਰਬਾਰ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਡਾ. ਸੁਰਜੀਤ ਪਾਤਰ ਨੇ ਕੀਤੀ ਉਨ੍ਹਾਂ ਨਾਲ ਪ੍ਰੋ. ਗੁਰਭਜਨ ਗਿੱਲ, ਪ੍ਰੋ. ਸੁਰਜੀਤ ਜੱਜ, ਸੁਖਵਿੰਦਰ ਅੰਮ੍ਰਿਤ ਸ਼ਾਮਲ ਸਨ। ਕਵੀ ਦਰਬਾਰ ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ, ਸਰਦਾਰ ਪੰਛੀ, ਤ੍ਰੈਲੋਚਨ ਲੋਚੀ, ਸੁਖਵਿੰਦਰ ਅੰਮ੍ਰਿਤ, ਡਾ. ਜਗਦੀਸ਼ ਕੌਰ, ਭਗਵਾਨ ਢਿੱਲੋਂ, ਜਸਵੰਤ ਜ਼ਫ਼ਰ, ਗੁਰਦਿਆਲ ਰੌਸ਼ਨ, ਸੁਰਜੀਤ ਜੱਜ, ਸਤੀਸ਼ ਗੁਲਾਟੀ, ਸਵਰਨਜੀਤ ਸਵੀ, ਦਵਿੰਦਰ ਦਿਲਰੂਪ, ਪਰਮਜੀਤ ਕੌਰ ਮਹਿਕ, ਜਸਪ੍ਰੀਤ ਕੌਰ ਫਲਕ, ਪ੍ਰੋ. ਰਮਨ, ਜਸਲੀਨ ਕੌਰ, ਨੀਲੂ ਬੱਗਾ ਕਵੀਆਂ ਨੇ ਆਪਣੀਆਂ ਆਪਣੀਆਂ ਕਵਿਤਾਵਾਂ ਸੁਣਾਈਆਂ। ਕਵੀ ਦਰਬਾਰ ਦਾ ਮੰਚ ਸੰਚਾਲਨ ਭਗਵੰਤ ਰਸੂਲਪੁਰੀ ਨੇ ਕੀਤਾ।
ਇਸ ਮੌਕੇ ਪ੍ਰਿੰ. ਪ੍ਰੇਮ ਸਿੰਘ ਬਜਾਜ, ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਗੁਰਇਕਬਾਲ ਸਿੰਘ, ਅਜੀਤ ਪਿਆਸਾ, ਇੰਦਰਜੀਤ ਪਾਲ ਕੌਰ, ਸੁਰਿੰਦਰ ਦੀਪ, ਦਲਵੀਰ ਲੁਧਿਆਣਵੀ, ਰਵਿੰਦਰ ਰਵੀ, ਪੀ.ਸੀ. ਗੈਲੇਰੀਆ, ਹਰੀਸ਼ ਮੋਦਗਿਲ, ਸੁਮਿਤ ਗੁਲਾਟੀ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਹਾਜ਼ਰ ਸਨ।
ਮੈਡਮ ਨਵਜੋਤ ਕੌਰ ਨੇ ਦਸਿਆ ਕਿ ਐਨ.ਬੀ.ਟੀ. ਵੱਲੋਂ 16 ਸਤੰਬਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਕਹਾਣੀ ਦਰਬਾਰ ਕਰਵਾਇਆ ਜਾਵੇਗਾ ਜਿਸ ਵਿਚ ਸੁਖਜੀਤ, ਭਗਵੰਤ ਰਸਲੂਪੁਰੀ, ਅਜਮੇਰ ਸਿੱਧੂ, ਦੇਸ ਰਾਜ ਕਾਲੀ, ਇੰਦਰਜੀਤ ਪਾਲ ਕੌਰ, ਅਜੀਤ ਪਿਆਸਾ, ਬਲਬੀਰ ਜਸਵਾਲ ਤੇ ਜਸਮੀਤ ਕੌਰ ਆਪਣੀਆਂ ਕਹਾਣੀਆਂ ਪੜ੍ਹਨਗੇ। ਕਹਾਣੀ ਦਰਬਾਰ ਦੀ ਪ੍ਰਧਾਨਗੀ ਸ੍ਰੀ ਮਿੱਤਰ ਸੈਨ ਮੀਤ ਕਰਨਗੇ। ਕਹਾਣੀ ਦਰਬਾਰ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। 17 ਸਤੰਬਰ ਨੂੰ ਪਾਠਕਾਂ ਵਿਚ ਪੜ੍ਹਨ ਦੀ ਘੱਟ ਰਹੀ ਰੁਚੀ ਵਿਸ਼ੇ ਤੇ ਸੈਮੀਨਾਰ ਦੁਪਹਿਰ 2 ਵਜੇ ਕਰਵਾਇਆ ਜਾਵੇਗਾ ਜਿਸ ਵਿਚ ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਗੁਰਇਕਬਾਲ ਸਿੰਘ, ਪ੍ਰੋ. ਰਵਿੰਦਰ ਭੱਠਲ, ਜਨਮੇਜਾ ਸਿੰਘ ਜੌਹਲ ਅਤੇ ਸੁਰਿੰਦਰ ਰਾਮਪੁਰੀ ਭਾਗ ਲੈਣਗੇ। ਸਮੂਹ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਸਮਾਗਮ ਵਿਚ ਪਹੁੰਚਣ ਦਾ ਹਾਰਦਿਕ ਸੱਦਾ ਹੈ।
No comments:
Post a Comment