Showing posts with label Punjab Screen. Show all posts
Showing posts with label Punjab Screen. Show all posts

Wednesday, July 29, 2026

ਫੋਟੋਗ੍ਰਾਫੀ ਸਿਰਫ਼ ਪੇਸ਼ਾ ਨਹੀਂ, ਸਗੋਂ ਇੱਕ ਖੂਬਸੂਰਤ ਕਲਾ ਹੈ-ਹਰਚੰਦ ਸਿੰਘ ਬਰਸਟ

 Arvinder Phg on Wednesday 29th July 2026 at 5:22 PM Regarding Chandigarh Photo Video Expo-2026

ਚੰਡੀਗੜ੍ਹ ਫੋਟੋ ਵੀਡੀਓ ਐਕਸਪੋ-2026 ਵਿੱਚ ਨਵੀਆਂ ਤਕਨੀਕਾਂ ਅਪਣਾਉਣ ਦਾ ਦਿੱਤਾ ਸੁਨੇਹਾ

 ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ


ਚੰਡੀਗੜ੍ਹ
: 29 ਜੁਲਾਈ 2026: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਡੈਸਕ):: 

ਫੋਟੋਗ੍ਰਾਫੀ ਦੇ ਵਿਕਾਸ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਚੰਡੀਗੜ੍ਹ ਫੋਟੋ ਵੀਡੀਓ ਐਕਸਪੋ-2026 ਵਿੱਚ ਵਿੱਚ ਵੀ ਇਸ ਨੂੰ ਲੈਕੇ ਨਵਾਂ ਉਤਸ਼ਾਂ ਮਹਿਸੂਸ ਹੋਇਆ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਇਸ ਪ੍ਰਦਰਸ਼ਨੀ ਵਿੱਚ ਆਏ ਫੋਟੋਗ੍ਰਾਫਰਾਂ ਨੂੰ ਨਵੀਆਂ ਤਕਨੀਕਾਂ ਅਪਣਾਉਣ ਦਾ ਸੁਨੇਹਾ ਵੀ ਦਿੱਤਾ। ਇਸ ਮੌਕੇ ਕੈਮਰਿਆਂ ਦੀਆਂ ਨਵੀਆਂ ਕਿਸਮਾਂ ਦਾ ਵੀ ਪਤਾ ਲੱਗਿਆ ਅਤੇ ਫੋਟੋਗ੍ਰਾਫੀ ਦੀਆਂ ਨਵੀਆਂ ਕਲਾਵਾਂ ਬਾਰੇ ਵੀ ਗੱਲਬਾਤ ਹੋਈ। ਇਸ ਯਾਦਗਾਰੀ ਪ੍ਰਦਰਸ਼ਨੀ ਵਿੱਚ ਬਹੁਤ ਸਾਰੇ ਪੇਸ਼ੇਵਰ ਅਤੇ ਨਵੇਂ ਫੋਟੋਗ੍ਰਾਫਰ ਵੀ ਸ਼ਾਮਲ ਹੋਏ। 

ਅਸਲ ਵਿੱਚ ਚੰਡੀਗੜ੍ਹ ਨੂੰ ਭਾਵੇਂ ਪੱਥਰਾਂ ਦਾ ਸ਼ਹਿਰ ਆਖ ਕੇ ਬਦਨਾਮ ਵੀ ਕੀਤਾ ਜਾਂਦਾ ਹੈ ਪਰ ਅਸਲ ਵਿੱਚ ਚੰਡੀਗੜ੍ਹ ਕਲਾਪ੍ਰੇਮੀਆਂ ਦਾ ਸ਼ਹਿਰ ਹੈ ਜਿਹੜੇ ਸ਼ੀਸ਼ੇ ਦੀ ਕਦਰ ਵੀ ਜਾਂਦੇ ਹਨ ਅਤੇ ਨਜ਼ਾਕਤ ਵੀ। ਇਹ ਗੱਲ ਅੱਜ ਉਸ ਵੇਲੇ ਇੱਕ ਵਾਰ ਫੇਰ ਸਾਹਮਣੇ ਆਈ ਜਦੋਂ ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ ਵੱਲੋਂ ਕਿਸਾਨ ਭਵਨ, ਸੈਕਟਰ 35 ਵਿਖੇ ਆਯੋਜਿਤ ਕੀਤੇ ਗਏ ਦੋ-ਦਿਨੀਂ ਚੰਡੀਗੜ੍ਹ ਫੋਟੋ ਵੀਡੀਓ ਐਕਸਪੋ-2026 ਦਾ ਅੱਜ ਉਤਸ਼ਾਹਪੂਰਵਕ ਅਤੇ ਸਫ਼ਲਤਾਪੂਰਵਕ ਸਮਾਪਨ ਹੋਇਆ। ਇਸ ਵਿਸ਼ਾਲ ਪ੍ਰਦਰਸ਼ਨੀ ਦੇ ਦੂਜੇ ਦਿਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਜਨਰਲ ਸਕੱਤਰ ਸ. ਹਰਚੰਦ ਸਿੰਘ ਬਰਸਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਸਮਾਗਮ ਦੇ ਦੂਜੇ ਦਿਨ ਦੀ ਸ਼ੁਰੂਆਤ ਮੁੱਖ ਮਹਿਮਾਨ ਸ. ਹਰਚੰਦ ਸਿੰਘ ਬਰਸਟ ਵੱਲੋਂ ਦੀਪ ਜਗਾ ਕੇ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਪੂਰੀ ਪ੍ਰਦਰਸ਼ਨੀ ਦਾ ਦੌਰਾ ਕੀਤਾ। ਉਨ੍ਹਾਂ ਨੇ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ.ਕੀਤੀਆਂ ਗਈਆਂ ਤਸਵੀਰਾਂ, ਆਧੁਨਿਕ ਫੋਟੋਗ੍ਰਾਫੀ ਤਕਨੀਕਾਂ, ਨਵੇਂ ਕੈਮਰਿਆਂ, ਵੀਡੀਓਗ੍ਰਾਫੀ ਗੇਜੇਟਸ ਅਤੇ ਡਿਜੀਟਲ ਨਵੀਨਤਾਵਾਂ ਨੂੰ ਬਹੁਤ ਬਾਰੀਕੀ ਨਾਲ ਦੇਖਿਆ ਅਤੇ ਪ੍ਰਬੰਧਕਾਂ ਸਮੇਤ ਨੌਜਵਾਨਾਂ ਦੀ ਭਰਪੂਰ ਸ਼ਲਾਘਾ ਕੀਤੀ।

ਇਸ ਮੌਕੇ ਸ. ਬਰਸਟ ਨੇ ਕਿਹਾ ਕਿ ਫੋਟੋਗ੍ਰਾਫੀ ਮਹਿਜ਼ ਇੱਕ ਪੇਸ਼ਾ ਨਹੀਂ, ਬਲਕਿ ਇੱਕ ਬਹੁਤ ਹੀ ਖੂਬਸੂਰਤ ਕਲਾ ਹੈ। ਅੱਜ ਦੇ ਡਿਜੀਟਲ ਯੁੱਗ ਵਿੱਚ ਆਈਆਂ ਨਵੀਆਂ ਤਕਨੀਕਾਂ ਨੇ ਫੋਟੋਗ੍ਰਾਫੀ ਦੇ ਖੇਤਰ ਨੂੰ ਬਦਲ ਕੇ ਰੱਖ ਦਿੱਤਾ ਹੈ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਕਈ ਨਵੇਂ ਤੇ ਸੁਨਹਿਰੀ ਅਵਸਰ ਪੈਦਾ ਕੀਤੇ ਹਨ। ਉਨ੍ਹਾਂ ਨੇ ਮੌਜੂਦ ਸਾਰੇ ਫੋਟੋਗ੍ਰਾਫਰਾਂ ਅਤੇ ਵੀਡੀਓਗ੍ਰਾਫਰਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਇਨ੍ਹਾਂ ਨਵੀਆਂ ਅਤੇ ਆਧੁਨਿਕ ਤਕਨੀਕਾਂ ਨੂੰ ਵੱਧ ਤੋਂ ਵੱਧ ਅਪਣਾਉਣ।

ਉਨ੍ਹਾਂ ਨੇ ਫੋਟੋਗ੍ਰਾਫੀ ਦੇ ਮਹੱਤਵ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇੱਕ ਬਿਹਤਰੀਨ ਤਸਵੀਰ ਖਿੱਚਣ ਲਈ ਪੂਰੀ ਏਕਾਗਰਤਾ ਅਤੇ ਲਗਨ ਦੀ ਲੋੜ ਹੁੰਦੀ ਹੈ। ਫੋਟੋਗ੍ਰਾਫਰ ਆਪਣੀ ਕਲਾ ਦੇ ਜ਼ਰੀਏ ਜ਼ਿੰਦਗੀ ਦੇ ਅਣਮੋਲ ਪਲਾਂ ਨੂੰ ਕੈਮਰੇ ਵਿੱਚ ਕੈਦ ਕਰਦੇ ਹਨ, ਤਾਂ ਜੋ ਇਨ੍ਹਾਂ ਯਾਦਾਂ ਨੂੰ ਲੰਬੇ ਸਮੇਂ ਤੱਕ ਸੰਜੋ ਕੇ ਰੱਖਿਆ ਜਾ ਸਕੇ। ਉਨ੍ਹਾਂ ਨੇ ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅਜਿਹੇ ਐਕਸਪੋ ਇੱਕੋ ਛੱਤ ਹੇਠ ਵਿਸ਼ਵ ਪੱਧਰੀ ਤਕਨੀਕਾਂ ਨੂੰ ਸਮਝਣ ਦਾ ਵਧੀਆ ਮੰਚ ਪ੍ਰਦਾਨ ਕਰਦੇ ਹਨ।

ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੇ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਸ. ਹਰਚੰਦ ਸਿੰਘ ਬਰਸਟ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀ.ਐਮ.ਓ. ਕਿਸਾਨ ਭਵਨ ਅਜੈਪਾਲ ਸਿੰਘ ਬਰਾੜ, ਮੰਡੀ ਬੋਰਡ ਦੇ ਅਮਲਾ ਅਫ਼ਸਰ ਸੁਰਮੁੱਖ ਸਿੰਘ ਅਤੇ ਸੀਨੀਅਰ ਫੋਟੋਗ੍ਰਾਫਰ ਅਰਵਿੰਦਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਜੇ.ਪੀ.ਐਸ. ਗਰਚਾ, ਪ੍ਰਧਾਨ ਸਰੋਜ ਸਿੰਘ ਚੌਹਾਨ, ਕੈਸ਼ੀਅਰ ਸੁਭਾਸ਼ ਭਾਟੀਆ, ਸੀਨੀਅਰ ਮੀਤ ਪ੍ਰਧਾਨ ਮੋਹਿੰਦਰ ਸਿੰਘ ਰਾਣਾ, ਜਨਰਲ ਸਕੱਤਰ ਸੁਨੀਲ ਭੱਟ, ਸੀਨੀਅਰ ਐਡਵਾਈਜਰ ਸੁੰਦਰ ਸਮੇਤ ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸਿਏਸ਼ਨ ਦੇ ਅਹੁਦੇਦਾਰ, ਵੱਖ-ਵੱਖ ਕੰਪਨੀਆਂ ਦੇ ਨੁਮਾਇੰਦੇ, ਫੋਟੋਗ੍ਰਾਫਰ ਅਤੇ ਵੀਡੀਓਗ੍ਰਾਫਰ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।

--------------------

Tuesday, June 30, 2026

ਸਰਕਾਰੀ ਬੈਂਕਾਂ ਦੀ ਗਿਣਤੀ ਘਟਾਉਣ ਦੀ ਤਿਆਰੀ: ਕਿਸ ਦੇ ਹਿੱਤ ਵਿੱਚ?

M S Bhatia Email on Tuesday 30th June 2026 at 3:27 PM Regarding Merger of Govt. Banks

ਐਮ. ਐਸ. ਭਾਟੀਆ ਵੱਲੋਂ ਬੈਂਕਿੰਗ ਸੁਧਾਰਾਂ ਨੂੰ ਬੇਨਕਾਬ ਕਰਦੀ ਵਿਸ਼ੇਸ਼ ਲਿਖਤ 

ਬੈਂਕਾਂ ਦੀ ਦੁਨੀਆ ਬਾਰੇ ਵਿਸ਼ੇਸ਼: 30 ਜੂਨ 2026: (ਐਮ ਐਸ ਭਾਟੀਆ//ਪੰਜਾਬ ਸਕਰੀਨ ਡੈਸਕ)::
AI ਨੇ ਬਣਾਈ ਹੈ ਜੀ ਇਹ ਤਸਵੀਰ 
ਭਾਰਤ ਵਿੱਚ ਸਰਕਾਰੀ ਬੈਂਕਾਂ ਦੇ ਵਿਲੀਨੀਕਰਨ (ਮਰਜਰ) ਨੂੰ
ਕੇਂਦਰ ਸਰਕਾਰ ਲਗਾਤਾਰ "ਬੈਂਕਿੰਗ ਸੁਧਾਰ" ਵਜੋਂ ਪੇਸ਼ ਕਰਦੀ ਆ ਰਹੀ ਹੈ। ਦਲੀਲ ਦਿੱਤੀ ਜਾਂਦੀ ਹੈ ਕਿ ਵੱਡੇ ਬੈਂਕ ਬਣਨ ਨਾਲ ਪ੍ਰਸ਼ਾਸਕੀ ਖਰਚ ਘਟੇਗਾ, ਪੂੰਜੀ ਦੀ ਸਮਰੱਥਾ ਵਧੇਗੀ, ਕਰਜ਼ਾ ਦੇਣ ਦੀ ਯੋਗਤਾ ਮਜ਼ਬੂਤ ਹੋਵੇਗੀ ਅਤੇ ਭਾਰਤੀ ਬੈਂਕ ਵਿਸ਼ਵ ਪੱਧਰ 'ਤੇ ਮੁਕਾਬਲਾ ਕਰਨ ਦੇ ਯੋਗ ਬਣ ਜਾਣਗੇ। ਇਹ ਦਲੀਲ ਪਹਿਲੀ ਨਜ਼ਰ ਵਿੱਚ ਆਕਰਸ਼ਕ ਲੱਗ ਸਕਦੀ ਹੈ, ਪਰ ਅਸਲ ਸਵਾਲ ਇਹ ਹੈ ਕਿ ਕੀ ਇਹ ਕਦਮ ਸੱਚਮੁੱਚ ਆਮ ਲੋਕਾਂ, ਕਿਸਾਨਾਂ, ਛੋਟੇ ਉਦਯੋਗਾਂ ਅਤੇ ਬੈਂਕ ਕਰਮਚਾਰੀਆਂ ਦੇ ਹਿੱਤ ਵਿੱਚ ਹਨ, ਜਾਂ ਫਿਰ ਇਹ ਵੱਡੀ ਵਿੱਤੀ ਪੂੰਜੀ ਅਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਚੁੱਕਿਆ ਗਿਆ ਇੱਕ ਹੋਰ ਕਦਮ ਹੈ?

ਬੈਂਕਾਂ ਦੀ ਅਸਲ ਭੂਮਿਕਾ
ਮਾਰਕਸਵਾਦੀ ਅਰਥ ਸ਼ਾਸਤਰ ਅਨੁਸਾਰ ਬੈਂਕ ਸਿਰਫ਼ ਜਮ੍ਹਾਂ ਰਕਮ ਰੱਖਣ ਜਾਂ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਨਹੀਂ ਹੁੰਦੀਆਂ। ਇਹ ਉਹ ਸੰਸਥਾਵਾਂ ਹਨ ਜੋ ਸਮਾਜ ਦੇ ਵੱਖ-ਵੱਖ ਵਰਗਾਂ—ਮਜ਼ਦੂਰਾਂ, ਕਰਮਚਾਰੀਆਂ, ਕਿਸਾਨਾਂ, ਛੋਟੇ ਵਪਾਰੀਆਂ ਅਤੇ ਆਮ ਨਾਗਰਿਕਾਂ—ਦੀ ਬਚਤ ਨੂੰ ਇਕੱਠਾ ਕਰਕੇ ਉਸ ਨੂੰ ਪੂੰਜੀ ਵਿੱਚ ਤਬਦੀਲ ਕਰਦੀਆਂ ਹਨ। ਇਸ ਪੂੰਜੀ ਨੂੰ ਅੱਗੇ ਕਰਜ਼ਿਆਂ ਅਤੇ ਨਿਵੇਸ਼ ਰਾਹੀਂ ਅਰਥਵਿਵਸਥਾ ਵਿੱਚ ਲਗਾਇਆ ਜਾਂਦਾ ਹੈ।

ਇਸ ਲਈ ਬੈਂਕਾਂ 'ਤੇ ਕੰਟਰੋਲ ਸਿਰਫ਼ ਵਿੱਤੀ ਪ੍ਰਬੰਧਨ ਦਾ ਨਹੀਂ, ਸਗੋਂ ਆਰਥਿਕ ਅਤੇ ਸਮਾਜਿਕ ਤਾਕਤ ਦਾ ਵੀ ਸਵਾਲ ਹੈ। ਜਿਸ ਦੇ ਹੱਥਾਂ ਵਿੱਚ ਬੈਂਕਿੰਗ ਪੂੰਜੀ ਦਾ ਕੰਟਰੋਲ ਹੁੰਦਾ ਹੈ, ਉਹ ਅਰਥਵਿਵਸਥਾ ਦੀ ਦਿਸ਼ਾ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।

ਪੂੰਜੀ ਦਾ ਕੇਂਦਰੀਕਰਨ—ਮਾਰਕਸ ਦੀ ਵਿਆਖਿਆ

ਕਾਰਲ ਮਾਰਕਸ ਨੇ ਦਾਸ ਕੈਪੀਟਲ ਵਿੱਚ ਸਪੱਸ਼ਟ ਕੀਤਾ ਸੀ ਕਿ ਪੂੰਜੀਵਾਦ ਦਾ ਇੱਕ ਬੁਨਿਆਦੀ ਰੁਝਾਨ ਪੂੰਜੀ ਦਾ ਕੇਂਦਰੀਕਰਨ ਅਤੇ ਕੇਂਦਰੀਭੂਤ ਹੋਣਾ ਹੈ। ਸਮੇਂ ਦੇ ਨਾਲ ਛੋਟੇ ਉੱਦਮ ਅਤੇ ਸੰਸਥਾਵਾਂ ਵੱਡੀਆਂ ਸੰਸਥਾਵਾਂ ਵਿੱਚ ਸਮਾ ਜਾਂਦੀਆਂ ਹਨ ਅਤੇ ਆਰਥਿਕ ਤਾਕਤ ਕੁਝ ਗਿਣਤੀ ਦੇ ਹੱਥਾਂ ਵਿੱਚ ਸਿਮਟਦੀ ਜਾਂਦੀ ਹੈ।

ਬੈਂਕਾਂ ਦਾ ਵਿਲੀਨੀਕਰਨ ਵੀ ਇਸੇ ਪ੍ਰਕਿਰਿਆ ਦਾ ਹਿੱਸਾ ਹੈ। ਜਦੋਂ ਕਈ ਸਰਕਾਰੀ ਬੈਂਕਾਂ ਨੂੰ ਮਿਲਾ ਕੇ ਕੁਝ ਗਿਣਤੀ ਦੇ ਵਿਸ਼ਾਲ ਬੈਂਕ ਬਣਾਏ ਜਾਂਦੇ ਹਨ, ਤਾਂ ਦੇਸ਼ ਦੀ ਬੈਂਕਿੰਗ ਪੂੰਜੀ ਵੀ ਪਹਿਲਾਂ ਨਾਲੋਂ ਕਿਤੇ ਵੱਧ ਕੇਂਦਰਿਤ ਹੋ ਜਾਂਦੀ ਹੈ। ਇਹ ਕੇਵਲ ਪ੍ਰਸ਼ਾਸਕੀ ਤਬਦੀਲੀ ਨਹੀਂ, ਸਗੋਂ ਆਰਥਿਕ ਤਾਕਤ ਦੇ ਪੁਨਰ-ਵੰਡ ਦਾ ਸਵਾਲ ਵੀ ਹੈ।

ਵਿੱਤੀ ਪੂੰਜੀ ਦਾ ਵਧਦਾ ਦਬਦਬਾ

ਜਰਮਨ ਮਾਰਕਸਵਾਦੀ ਅਰਥ ਸ਼ਾਸਤਰੀ ਰੂਡੋਲਫ਼ ਹਿਲਫਰਡਿੰਗ ਨੇ ਆਪਣੀ ਪ੍ਰਸਿੱਧ ਪੁਸਤਕ 'ਫਾਇਨਾਂਸ ਕੈਪੀਟਲ' ਵਿੱਚ ਦਰਸਾਇਆ ਸੀ ਕਿ ਜਿਵੇਂ-ਜਿਵੇਂ ਬੈਂਕ ਵੱਡੇ ਹੁੰਦੇ ਜਾਂਦੇ ਹਨ, ਉਹ ਸਿਰਫ਼ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਨਹੀਂ ਰਹਿੰਦੇ, ਸਗੋਂ ਉਦਯੋਗਿਕ ਪੂੰਜੀ ਅਤੇ ਵਪਾਰਕ ਫ਼ੈਸਲਿਆਂ 'ਤੇ ਵੀ ਪ੍ਰਭਾਵ ਪਾਉਣ ਲੱਗਦੇ ਹਨ। ਉਨ੍ਹਾਂ ਨੇ ਇਸ ਮੇਲ ਨੂੰ "ਵਿੱਤੀ ਪੂੰਜੀ" ( ਫਾਈਨਾਂਸ ਕੈਪੀਟਲ ) ਦਾ ਨਾਮ ਦਿੱਤਾ।

ਵਲਾਦੀਮੀਰ ਲੈਨਿਨ ਨੇ ਆਪਣੀ ਕਿਤਾਬ 'ਇਮਪੀਰੀਅਲਿਜ਼ਮ: ਦ ਹਾਈਐਸਟ ਸਟੇਜ ਆਫ ਕੈਪੀਟਲਿਜਮ' ਵਿੱਚ ਇਸ ਵਿਚਾਰ ਨੂੰ ਹੋਰ ਅੱਗੇ ਵਧਾਇਆ। ਲੈਨਿਨ ਅਨੁਸਾਰ ਜਦੋਂ ਕੁਝ ਵੱਡੇ ਬੈਂਕ ਅਤੇ ਕਾਰਪੋਰੇਟ ਘਰਾਣੇ ਮਿਲ ਕੇ ਪੂਰੀ ਅਰਥਵਿਵਸਥਾ ਦੇ ਵੱਡੇ ਹਿੱਸੇ 'ਤੇ ਪ੍ਰਭਾਵ ਕਾਇਮ ਕਰ ਲੈਂਦੇ ਹਨ, ਤਾਂ ਵਿੱਤੀ ਪੂੰਜੀ ਸਮਾਜ ਦੀ ਆਰਥਿਕ ਅਤੇ ਰਾਜਨੀਤਿਕ ਦਿਸ਼ਾ ਤੱਕ ਪ੍ਰਭਾਵਿਤ ਕਰਨ ਲੱਗਦੀ ਹੈ।
ਭਾਰਤ ਵਿੱਚ ਸਰਕਾਰੀ ਬੈਂਕਾਂ ਦੇ ਲਗਾਤਾਰ ਵਿਲੀਨੀਕਰਨ ਨੂੰ ਇਸੇ ਵੱਡੇ ਪ੍ਰਸੰਗ ਵਿੱਚ ਵੀ ਦੇਖਣ ਦੀ ਲੋੜ ਹੈ।

ਕੀ ਅਸਲ ਮਕਸਦ ਕੁਸ਼ਲਤਾ ਹੈ?

ਸਰਕਾਰ ਦਾ ਦਾਅਵਾ ਹੈ ਕਿ ਵੱਡੇ ਬੈਂਕ ਵਧੇਰੇ ਕੁਸ਼ਲ ਹੋਣਗੇ। ਪਰ ਤਜਰਬਾ ਦੱਸਦਾ ਹੈ ਕਿ ਕੁਸ਼ਲਤਾ ਸਿਰਫ਼ ਆਕਾਰ ਨਾਲ ਨਹੀਂ ਆਉਂਦੀ। ਬੈਂਕ ਦੀ ਕਾਰਗੁਜ਼ਾਰੀ ਉਸ ਦੇ ਪ੍ਰਬੰਧਨ, ਜਵਾਬਦੇਹੀ, ਪਾਰਦਰਸ਼ਤਾ, ਮਨੁੱਖੀ ਸਰੋਤਾਂ ਅਤੇ ਕਰਜ਼ਾ ਨੀਤੀ 'ਤੇ ਨਿਰਭਰ ਕਰਦੀ ਹੈ।

ਇਸ ਲਈ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਕੀ ਵਿਲੀਨੀਕਰਨ ਦਾ ਅਸਲ ਉਦੇਸ਼ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਹਜ਼ਾਰਾਂ ਕਰੋੜ ਰੁਪਏ ਦੇ ਕਰਜ਼ੇ ਦੇਣਾ ਹੋਰ ਆਸਾਨ ਬਣਾਉਣਾ ਹੈ? ਕੀ ਇਹ ਸਰਕਾਰੀ ਬੈਂਕਾਂ ਵਿੱਚ ਸਰਕਾਰ ਦੀ ਭੂਮਿਕਾ ਘਟਾ ਕੇ ਭਵਿੱਖ ਵਿੱਚ ਨਿੱਜੀਕਰਨ ਲਈ ਰਸਤਾ ਸਾਫ਼ ਕਰਨ ਦੀ ਤਿਆਰੀ ਹੈ?
 ਕੀ ਇਹ ਵਿੱਤੀ ਖੇਤਰ ਨੂੰ ਨਵਉਦਾਰਵਾਦੀ ਨੀਤੀਆਂ ਅਨੁਸਾਰ ਮੁੜ-ਸੰਗਠਿਤ ਕਰਨ ਦੀ ਲੰਬੀ ਰਣਨੀਤੀ ਦਾ ਹਿੱਸਾ ਹੈ?

ਇਹ ਸਵਾਲ ਇਸ ਲਈ ਵੀ ਮਹੱਤਵਪੂਰਨ ਹਨ ਕਿਉਂਕਿ ਪਿਛਲੇ ਤਿੰਨ ਦਹਾਕਿਆਂ ਵਿੱਚ ਵਿੱਤੀ ਖੇਤਰ ਨਾਲ ਜੁੜੇ ਜ਼ਿਆਦਾਤਰ "ਸੁਧਾਰਾਂ" ਦਾ ਲਾਭ ਵੱਡੇ ਕਾਰਪੋਰੇਟ ਖੇਤਰ ਨੂੰ ਮਿਲਿਆ ਹੈ, ਜਦਕਿ ਆਮ ਜਨਤਾ ਅਤੇ ਕਰਮਚਾਰੀਆਂ 'ਤੇ ਇਸ ਦਾ ਬੋਝ ਵਧਿਆ ਹੈ।

ਨੁਕਸਾਨ ਕਿਸ ਨੂੰ ਹੋਵੇਗਾ?

ਬੈਂਕਾਂ ਦੇ ਵਿਲੀਨੀਕਰਨ ਦਾ ਸਭ ਤੋਂ ਵੱਧ ਪ੍ਰਭਾਵ ਉਹਨਾਂ ਵਰਗਾਂ 'ਤੇ ਪੈਂਦਾ ਹੈ ਜੋ ਸਰਕਾਰੀ ਬੈਂਕਾਂ 'ਤੇ ਨਿਰਭਰ ਹਨ। ਪੇਂਡੂ ਅਤੇ ਦੂਰ-ਦੁਰਾਡੇ ਇਲਾਕਿਆਂ ਦੀਆਂ ਸ਼ਾਖਾਵਾਂ ਨੂੰ ਗੈਰ-ਲਾਭਕਾਰੀ ਦੱਸ ਕੇ ਬੰਦ ਜਾਂ ਇਕੱਠਾ ਕੀਤਾ ਜਾ ਸਕਦਾ ਹੈ। ਛੋਟੇ ਕਿਸਾਨਾਂ, ਖੇਤੀਬਾੜੀ, ਸਵੈ-ਰੋਜ਼ਗਾਰ ਅਤੇ ਛੋਟੇ ਉਦਯੋਗਾਂ ਨੂੰ ਮਿਲਣ ਵਾਲੇ ਕਰਜ਼ਿਆਂ ਦੀ ਥਾਂ ਵੱਡੇ ਕਾਰਪੋਰੇਟ ਕਰਜ਼ਿਆਂ ਨੂੰ ਵਧੇਰੇ ਤਰਜੀਹ ਮਿਲ ਸਕਦੀ ਹੈ।

ਇਸ ਦੇ ਨਾਲ ਹੀ ਕਰਮਚਾਰੀਆਂ ਦੀ ਭਰਤੀ ਵਿੱਚ ਕਮੀ, ਖਾਲੀ ਅਸਾਮੀਆਂ ਨੂੰ ਨਾ ਭਰਨਾ, ਕੰਮ ਦਾ ਵਧਦਾ ਬੋਝ ਅਤੇ ਸੇਵਾਵਾਂ ਦਾ ਵਪਾਰੀਕਰਨ ਵੀ ਇਸ ਪ੍ਰਕਿਰਿਆ ਦੇ ਸੰਭਾਵੀ ਨਤੀਜੇ ਹਨ। ਜੇ ਬੈਂਕਾਂ ਦਾ ਮੁੱਖ ਮਾਪਦੰਡ ਕੇਵਲ ਮੁਨਾਫ਼ਾ ਬਣ ਜਾਵੇ, ਤਾਂ ਸਮਾਜਿਕ ਬੈਂਕਿੰਗ ਅਤੇ ਵਿੱਤੀ ਸਮਾਵੇਸ਼ ਦੀ ਧਾਰਨਾ ਕਮਜ਼ੋਰ ਪੈ ਸਕਦੀ ਹੈ।

ਕੀ ਵੱਡਾ ਬੈਂਕ ਹੀ ਸੁਰੱਖਿਅਤ ਬੈਂਕ ਹੁੰਦਾ ਹੈ?

ਇਤਿਹਾਸ ਇਸ ਧਾਰਨਾ ਦੀ ਪੁਸ਼ਟੀ ਨਹੀਂ ਕਰਦਾ। ਸੰਨ 2008 ਦੇ ਵਿਸ਼ਵ ਵਿੱਤੀ ਸੰਕਟ ਨੇ ਸਾਬਤ ਕਰ ਦਿੱਤਾ ਸੀ ਕਿ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਪ੍ਰਭਾਵਸ਼ਾਲੀ ਬੈਂਕ ਵੀ ਡਿੱਗ ਸਕਦੇ ਹਨ। ਕਈ ਵੱਡੀਆਂ ਵਿੱਤੀ ਸੰਸਥਾਵਾਂ ਨੂੰ ਸਰਕਾਰਾਂ ਨੇ ਲੋਕਾਂ ਦੇ ਪੈਸੇ ਨਾਲ ਬਚਾਇਆ। ਇਸ ਲਈ ਸਿਰਫ਼ ਬੈਂਕ ਦਾ ਆਕਾਰ ਵੱਡਾ ਹੋਣਾ ਨਾ ਤਾਂ ਸਥਿਰਤਾ ਦੀ ਗਾਰੰਟੀ ਹੈ ਅਤੇ ਨਾ ਹੀ ਬਿਹਤਰ ਪ੍ਰਬੰਧਨ ਦੀ।

ਅਸਲ ਸੁਧਾਰ ਕੀ ਹੋਣੇ ਚਾਹੀਦੇ ਹਨ?

ਜੇ ਸਰਕਾਰੀ ਬੈਂਕਾਂ ਨੂੰ ਸੱਚਮੁੱਚ ਮਜ਼ਬੂਤ ਬਣਾਉਣਾ ਹੈ, ਤਾਂ ਲੋੜ ਹੈ ਕਿ ਵੱਡੇ ਕਾਰਪੋਰੇਟ ਕਰਜ਼ਿਆਂ ਦੀ ਪ੍ਰਭਾਵਸ਼ਾਲੀ ਵਸੂਲੀ ਕੀਤੀ ਜਾਵੇ, ਜਾਣਬੁੱਝ ਕੇ ਕਰਜ਼ਾ ਨਾ ਚੁਕਾਉਣ ਵਾਲੇ ਵੱਡੇ ਡਿਫਾਲਟਰਾਂ ਵਿਰੁੱਧ ਸਖ਼ਤ ਕਾਰਵਾਈ ਹੋਵੇ, ਪੇਂਡੂ ਅਤੇ ਸਮਾਜਿਕ ਬੈਂਕਿੰਗ ਨੂੰ ਹੋਰ ਮਜ਼ਬੂਤ ਕੀਤਾ ਜਾਵੇ, ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ ਅਤੇ ਸਰਕਾਰੀ ਬੈਂਕਾਂ ਦੇ ਜਨਤਕ ਚਰਿੱਤਰ ਅਤੇ ਖੁਦਮੁਖਤਿਆਰੀ ਦੀ ਰੱਖਿਆ ਕੀਤੀ ਜਾਵੇ।

ਨਤੀਜਾ

ਸਰਕਾਰੀ ਬੈਂਕਾਂ ਦਾ ਵਿਲੀਨੀਕਰਨ ਸਿਰਫ਼ ਦਫ਼ਤਰੀ ਪੁਨਰਗਠਨ ਨਹੀਂ ਹੈ। ਇਹ ਭਾਰਤੀ ਅਰਥਵਿਵਸਥਾ ਵਿੱਚ ਵਿੱਤੀ ਪੂੰਜੀ ਦੇ ਵਧਦੇ ਕੇਂਦਰੀਕਰਨ ਦੀ ਇੱਕ ਮਹੱਤਵਪੂਰਨ ਪ੍ਰਕਿਰਿਆ ਹੈ। ਇਸ ਲਈ ਇਸ ਦਾ ਮੁਲਾਂਕਣ ਕੇਵਲ ਇਸ ਗੱਲ ਨਾਲ ਨਹੀਂ ਕੀਤਾ ਜਾ ਸਕਦਾ ਕਿ "ਕਿੰਨੇ ਬੈਂਕ ਬਚੇ" ਜਾਂ "ਕਿੰਨਾ ਖਰਚ ਘਟਿਆ"। ਅਸਲ ਸਵਾਲ ਇਹ ਹੈ ਕਿ ਬੈਂਕਿੰਗ ਪ੍ਰਣਾਲੀ ਆਖ਼ਰ ਕਿਸ ਦੀ ਸੇਵਾ ਕਰ ਰਹੀ ਹੈ—ਆਮ ਜਨਤਾ ਦੀ ਜਾਂ ਵੱਡੀ ਕਾਰਪੋਰੇਟ ਪੂੰਜੀ ਦੀ?

ਜੇ ਸਰਕਾਰੀ ਬੈਂਕ ਆਪਣਾ ਜਨਤਕ ਚਰਿੱਤਰ, ਸਮਾਜਿਕ ਜ਼ਿੰਮੇਵਾਰੀ ਅਤੇ ਲੋਕ-ਕੇਂਦਰਿਤ ਭੂਮਿਕਾ ਗੁਆ ਬੈਠੇ, ਤਾਂ ਇਹ ਸਿਰਫ਼ ਬੈਂਕਿੰਗ ਖੇਤਰ ਦੀ ਤਬਦੀਲੀ ਨਹੀਂ ਹੋਵੇਗੀ, ਸਗੋਂ ਦੇਸ਼ ਦੀ ਆਰਥਿਕ ਦਿਸ਼ਾ ਵਿੱਚ ਇੱਕ ਡੂੰਘਾ ਬਦਲਾਅ ਹੋਵੇਗਾ। ਇਸੇ ਲਈ ਬੈਂਕਾਂ ਦੇ ਵਿਲੀਨੀਕਰਨ ਨੂੰ ਸਿਰਫ਼ ਪ੍ਰਸ਼ਾਸਕੀ ਸੁਧਾਰ ਨਹੀਂ, ਸਗੋਂ ਜਨਤਕ ਹਿੱਤ, ਆਰਥਿਕ ਲੋਕਤੰਤਰ ਅਤੇ ਵਿੱਤੀ ਨਿਆਂ ਦੇ ਨਜ਼ਰੀਏ ਤੋਂ ਵੀ ਪਰਖਣ ਦੀ ਲੋੜ ਹੈ।
--------000------
ਤੁਹਾਨੂੰ ਇਹ ਲਿਖਤ ਕਿਹੋ ਜਿਹੀ ਲੱਗੀ ਜ਼ਰੂਰ ਦੱਸਣਾ! ਤੁਹਾਡੇ ਵਿਚਾਰਾਂ ਡਿਉਦੀਲ ਰਹੇਗੀ ਹੀ। 

Monday, March 02, 2026

ਅਮਰੀਕਾ ਅਤੇ ਇਸਰਾਈਲ ਦੀ ਦਾਦਾਗਿਰੀ ਖਿਲਾਫ ਲੋਕ ਖੁੱਲ੍ਹ ਕੇ ਸਾਹਮਣੇ ਆਉਣ

Brij Bhushan Goel Emailed on Sunday 1st March 2026 at 6:15 PM Regarding US–Israel strikes which has hit an elementary girls’ school in Minab

ਸਾਹਿਤਿਕ ਪੱਤਰਕਾਰ ਬ੍ਰਿਜਭੂਸ਼ਨ ਗੋਇਲ ਵੱਲੋਂ ਹਲੂਣਾ ਦੇਣ ਵਾਲੀ ਅਪੀਲ 

ਲੁਧਿਆਣਾ
: 1 ਮਾਰਚ 2026: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::

ਸ਼੍ਰੀ ਬ੍ਰਿਜ ਭੂਸ਼ਣ ਗੋਇਲ ਸਾਹਿਤ ਅਤੇ ਪੱਤਰਕਾਰੀ ਵਿੱਚ ਦਿਲਚਸਪੀ ਰੱਖਣ ਵਾਲੇ ਇੱਕ ਸੰਵੇਦਨਸ਼ੀਲ ਲੇਖਕ ਹਨ। ਜਦੋਂ ਸਮਾਜ ਵਿੱਚ ਕੁਝ ਚੰਗਾ ਵਾਪਰਦਾ ਹੈ ਤਾਂ ਉਹ ਖੁਸ਼ ਹੁੰਦੇ ਹਨ, ਪਰ ਜਦੋਂ ਕੁਝ ਦਰਦਨਾਕ ਵਾਪਰਦਾ ਹੈ ਤਾਂ ਉਹ ਉਦਾਸ ਵੀ ਹੁੰਦੇ ਹਨ। ਈਰਾਨ ਵਿੱਚ ਸਕੂਲਾਂ 'ਤੇ ਹੋਏ ਹਮਲਿਆਂ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ। ਹਮਲਿਆਂ ਬਾਰੇ ਚਰਚਾ ਕਰਦੇ ਹੋਏ, ਉਹ ਹੰਝੂਆਂ ਨਾਲ ਭਰ ਗਏ ਅਤੇ ਕਿਹਾ ਕਿ ਇੱਕ ਬੱਚੇ ਨੂੰ ਜਨਮ ਤੋਂ ਲੈ ਕੇ ਜਵਾਨੀ ਤੱਕ ਵੱਡਾ ਕਰਨ ਲਈ ਕਿੰਨਾ ਕੁਝ ਸਹਿਣਾ ਪੈਂਦਾ ਹੈ ਇਹ ਉਸਦਾ ਪਰਿਵਾਰ ਹੀ ਜਾਣਦਾ ਹੈ।  ਅਮਰੀਕਾ ਅਤੇ ਇਸਰਾਈਲ ਦੇ ਅਣਮਨੁੱਖੀ ਸੋਚ ਵਾਲੇ ਹਮਲਾਵਰਾਂ ਨੇ ਬਰਬਰਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਕੁੜੀਆਂ ਦੇ ਵਿਦਿਅਕ ਅਦਾਰਿਆਂ 'ਤੇ ਕੀਤੇ ਗਏ ਹਮਲੇ ਬੇਹੱਦ ਸ਼ਰਮਨਾਕ ਵੀ ਹਨ। ਇਹਨਾਂ ਹਮਲਿਆਂ ਨਾਲ ਹਮਲਾਵਰਾਂ ਦਾ ਮਹਿਲਾਵਾਂ ਬਾਰੇ ਚਿਹਰਾ ਵੀ ਬੇਨਕਾਬ ਹੋਇਆ ਹੈ। 

ਇਸ ਸਦਮੇ ਨੂੰ ਮੀਡੀਆ ਰਹਿਣ ਦੇਖਣ, ਸੁਣਨ ਅਤੇ ਸਹਿਣ ਦੇ ਬਾਵਜੂਦ, ਸ਼੍ਰੀ ਗੋਇਲ ਭਾਵੇਂ ਚੁੱਪ ਰਹੇ ਪਾਰ ਉਹਨਾਂ ਦੇ ਅੰਦਰ ਤੜਪ ਦਾ ਇੱਕ ਤੂਫ਼ਾਨ ਚੱਲ ਰਿਹਾ ਸੀ। ਉਹ ਚੁੱਪ ਰਹੇ ਪਰ ਪੂਰੀ ਤਰ੍ਹਾਂ ਸਰਗਰਮ ਵੀ ਹੋ ਗਏ। ਉਹਨਾਂ ਡਾਕਟਰਾਂ, ਪ੍ਰੋਫੈਸਰਾਂ ਅਤੇ ਬੁਧੀਜੀਵੀਆਂ ਨੂੰ ਨੂੰ ਫੋਨ ਕਰਕੇ ਉਹਨਾਂ ਦੀ ਜ਼ਮੀਰ ਨੂੰ ਹਲੂਣਾ ਦਿੱਤਾ। 

ਇਸਦੇ ਨਾਲ ਹੀ ਉਹ ਆਪਣੇ ਘਰ ਤੋਂ ਬਾਹਰ ਨਿਕਲੇ ਅਤੇ ਲੋਕਾਂ ਨੂੰ ਨਿਜੀ ਤੌਰ 'ਤੇ ਵੀ ਮਿਲੇ। ਉਹ ਲਗਾਤਾਰ ਬੜੀ ਹੀ ਸਰਗਰਮੀ ਨਾਲ ਆਪਣੇ ਸਾਰੇ ਜਾਣੇ-ਪਛਾਣੇ ਦੋਸਤਾਂ ਅਤੇ ਬੁੱਧੀਜੀਵੀਆਂ ਨਾਲ ਮਿਲ ਰਹੇ ਹਨ। ਉਹ ਲੁਧਿਆਣਾ ਦੇ ਲੋਕਾਂ ਨੂੰ ਪੁੱਛ ਰਹੇ ਹਨ ਕਿ ਉਹ ਇਸ ਵੱਡੇ ਕਤਲੇਆਮ ਬਾਰੇ ਕਿਉਂ ਨਹੀਂ ਬੋਲ ਰਹੇ ਹਨ? ਸ਼੍ਰੀ ਗੋਇਲ ਨੇ ਬੁਧੀਜੀਵੀਆਂ ਅਤੇ ਵਿਦਿਆਰਥੀਆਂ ਨੂੰ ਯਾਦ ਦਿਵਾਇਆ ਕਿ ਲੁਧਿਆਣਾ ਨੇ ਮਹਾਨ ਕਵੀ ਅਤੇ ਨੇਤਾ ਪੈਦਾ ਕੀਤੇ ਹਨ, ਇਸ ਲਈ ਘੱਟੋ ਘੱਟ ਉਨ੍ਹਾਂ ਨੂੰ ਯਾਦ ਰੱਖੋ ਅਤੇ ਇਸ ਹਿੰਸਾ ਵਿਰੁੱਧ ਬੋਲੋ। ਇਹ ਮੁਹਿੰਮ ਉਹ ਕਾਲਜ ਦੇ ਵਿਦਿਆਰਥੀਆਂ ਤੋਂ ਲੈ ਕੇ ਬੁਧੀਜੀਵੀਆਂ ਤੱਕ ਚਲਾ ਰਹੇ ਹਨ। 

ਉਨ੍ਹਾਂ ਕਿਹਾ ਕਿ ਜਿਸ ਕਿਸੇ ਕੋਲ ਥੋਹੜੀ ਬਹੁਤੀ ਜ਼ਮੀਰ ਵੀ ਬਾਕੀ ਬੱਚੀ ਹੈ ਉਹ ਇਸ ਬਾਰੇ ਜ਼ਰੂਰੁ ਬੋਲੇ। ਜਿਸ ਕੋਲ ਵੀ ਆਪੋ ਆਪਣੇ ਦਿਲ ਅਤੇ ਦਿਮਾਗ ਵਿੱਚ ਮਨੁੱਖਤਾ ਅਤੇ ਸੰਵੇਦਨਾ ਵਾਲੀ ਸੋਚ ਅੱਜ ਦੇ ਯੁਗ ਵਿੱਚ ਵੀ ਬਾਕੀ ਹੈ ਉਸ ਨੂੰ ਅੱਗੇ ਆ ਕੇ ਖੁੱਲ੍ਹ ਕੇ ਬੋਲਣਾ ਚਾਹੀਦਾ ਹੈ। ਜੇਕਰ ਤੁਸੀਂ ਚੁੱਪ ਰਹੇ, ਤਾਂ ਨਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਮਾਫ਼ ਕਰਨਗੀਆਂ, ਨਾ ਹੀ ਤੁਹਾਡਾ ਰੱਬ ਤੁਹਾਨੂੰ ਮੁਆਫ ਕਰੇਗਾ। 

ਸ਼੍ਰੀ ਗੋਇਲਬੜੀ ਸ਼ਿੱਦਤ ਅਤੇ ਅਤੇ ਗੰਭੀਰਤਾ ਨਾਲ ਇਸ ਗੱਲ 'ਤੇ ਕੇਂਦਰਿਤ ਹਨ ਕਿ ਕਿਹੜੇ ਸਮੂਹ ਅਤੇ ਬੁੱਧੀਜੀਵੀ ਅਜਿਹੇ ਅਣਮਨੁੱਖੀ ਕੰਮਾਂ 'ਤੇ ਚੁੱਪ ਰਹਿੰਦੇ ਹਨ। ਨੇੜਲੇ ਭਵਿੱਖ ਵਿੱਚ, ਉਹ ਇਨ੍ਹਾਂ ਚੁੱਪ ਰਹਿਣ ਵਾਲੇ ਅਖੌਤੀ ਬੁਧੀਜੀਵੀਆਂ ਦਾ ਪਰਦਾਫਾਸ਼ ਵੀ ਕਰਨਗੇ। 

ਅੱਜ ਸ਼ਾਮ ਨੂੰ ਹੀ ਕੁਝ ਸਮਾਂ ਪਹਿਲਾਂ, ਉਨ੍ਹਾਂ ਨੇ ਨਿਊਜ਼ 18 'ਤੇ ਇੱਕ ਵਿਸ਼ੇਸ਼ ਲਾਈਵ ਪ੍ਰੋਗਰਾਮ ਵਿੱਚ ਇਸੇ ਮੁੱਦੇ 'ਤੇ ਮਸ਼ਹੂਰ ਐਂਕਰ ਗੌਰਵ ਸ਼ੁਕਲਾ ਨਾਲ ਵੀ ਗੱਲ ਕੀਤੀ। ਟੀਵੀ ਚੈਨਲ ਨੇ ਇਸ ਲਾਈਵ ਗੱਲਬਾਤ ਦਾ ਪ੍ਰਸਾਰਣ ਵੀ ਕੀਤਾ

Tuesday, September 06, 2022

ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਭਿਆਨਕ ਸੜਕ ਹਾਦਸਾ, ਪੰਜ ਲੋਕਾਂ ਦੀ ਮੌਤ

6th September 2022 at 03:20 PM

ਵਿਚ ਤਿੰਨ ਬੱਚੇ ਇੱਕ ਮਹਿਲਾ ਅਤੇ ਇਕ ਪੁਰਸ਼ ਸ਼ਾਮਲ


ਲੁਧਿਆਣਾ: 6 ਅਗਸਤ 2022: (ਗੁਰਦੇਵ ਸਿੰਘ//ਪੰਜਾਬ ਸਕਰੀਨ):: 

ਸੜਕਾਂ ਤੇ ਹਾਦਸੇ ਲਗਾਤਾਰ ਵੱਧ ਰਹੇ ਹਨ। ਲਹੂ ਪੀਣੀਆਂ ਸੜਕਾਂ ਹਰ ਰੋਜ਼ ਕਿਸੇ ਨ ਕਿਸੇ ਘਰ ਵਿਚ ਹਨੇਰਾ ਕਰ ਦੇਂਦੀਆਂ ਹਨ। ਟੋਲ ਟੈਕਸ, ਰੋਡ ਟੈਕਸ ਅਤੇ ਹੋਰ ਕਿੰਨੇ ਹੀ ਟੈਕਸ ਵਸੂਲਣ ਵਾਲਾ ਸਿਸਟਮ ਇਸ ਪਾਸੇ ਕਦੇ ਵੀ ਗੰਭੀਰ ਹੁੰਦਾ ਨਜ਼ਰ ਨਹੀਂ ਆਇਆ। ਘਰਾਂ ਦੇ ਘਰ ਇਹਨਾਂ ਸੜਕ ਹਾਦਸਿਆਂ ਕਾਰਨ ਰੁਲ ਗਏ। ਨਿੱਕੀ ਉਮਰੇ ਇਹਨਾਂ ਹਾਦਸਿਆਂ ਨੇ ਕਿੰਨੇ ਹੀ ਹੀਰੇ ਨਿਗਲ ਲਏ। ਹੁਣ ਇੱਕ ਹੋਰ ਮੰਦਭਾਗੀ  ਖਬਰ ਆਈ ਹੈ  ਚੰਡੀਗੜ੍ਹ ਰੋਡ ਤੋਂ। ਇਸ ਵਾਰ ਇਹ ਜਾਨਾਂ ਲਈਆਂ ਹਨ ਤੇਜ਼ ਰਫ਼ਤਾਰੀ ਨੇ ਜਿਸ ਦੇ ਸਿੱਟੇ ਵੱਜੋਂ ਕਾਰ ਬੇਕਾਬੂ ਹੋ ਗਈ ਸੀ। 

ਲੁਧਿਆਣਾ ਤੇ ਚੰਡੀਗੜ੍ਹ ਨੂੰ ਮਿਲਾਉਣ ਵਾਲੀ ਇਹ ਚੰਡੀਗੜ੍ਹ ਰੋਡ ਵੀ ਅਜਿਹੀ ਸੜਕ ਹੈ ਜਿੱਥੇ ਕਾਫੀ ਸੰਘਣਾ ਟਰੈਫਿਕ ਹੁੰਦਾ ਹੈ। ਭਿਆਨਕ ਸੜਕ ਹਾਦਸੇ 'ਚ ਪੰਜ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਘਟਨਾ ਬੀਤੀ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਮ੍ਰਿਤਕਾਂ ਵਿੱਚ ਤਿੰਨ ਬੱਚਿਆਂ ਸਮੇਤ ਇੱਕ ਮਹਿਲਾ ਤੇ ਪੁਰਸ਼ ਸ਼ਾਮਿਲ ਹੈ। ਮੌਕੇ ਤੇ ਪਹੁੰਚੀ ਪੁਲੀਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।

ਰਿਪੋਰਟ ਦੱਸਦੀ ਹੈ ਕਿ ਬੀਤੀ ਦੇਰ ਰਾਤ ਇਕ ਸਵਾਰ ਪੰਜ ਵਿਅਕਤੀ ਚੰਡੀਗੜ੍ਹ ਤੋਂ ਕਿਸੇ ਪਰਿਵਾਰਕ ਫੰਕਸ਼ਨ ਤੋਂ ਵਾਪਸ ਆ ਰਹੇ ਸਨ ਇਸ ਦੌਰਾਨ ਜਦੋਂ ਉਹ ਲੁਧਿਆਣਾ ਚੰਡੀਗੜ੍ਹ ਰੋਡ ਤੇ ਪਹੁੰਚੇ ਤਾਂ ਉਨ੍ਹਾਂ ਦੀ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਗਈ ਅਤੇ ਡਿਵਾਈਡਰ ਨਾਲ ਟਕਰਾਉਂਦੇ ਹੋਏ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੇ ਸਮੇਂ ਕਾਰ ਵਿਚ ਸਵਾਰ ਤਿੰਨ ਬੱਚੇ ਇਕ ਮਹਿਲਾ ਅਤੇ ਪੁਰਸ਼ ਦੀ ਮੌਕੇ ਤੇ ਹੀ ਮੌਤ ਹੋ ਗਈ। 

ਮੀਡੀਆ ਨੇ ਚਸ਼ਮਦੀਦ ਲੋਕਾਂ ਨਾਲ ਵੀ ਗੱਲਬਾਤ ਕੀਤੀ। ਅਤੇ ਮ੍ਰਿਤਿਕ ਦੇ ਪਰਿਵਾਰ ਵਾਲਿਆਂ ਨਾਲ ਵੀ। ਸੋਗ, ਰੋਸ ਅਤੇ ਗੁੱਸੇ ਦਾ ਮਿਲਿਆ ਜੁਲਿਆ ਪ੍ਰਤੀਕਰਮ ਸੀ ਸਭਨਾਂ ਦੀ ਆਵਾਜ਼ ਵਿਚ।