Showing posts with label Indian Journalists Union. Show all posts
Showing posts with label Indian Journalists Union. Show all posts

Tuesday, August 19, 2025

ਬਲਵਿੰਦਰ ਜੰਮੂ ਦੇ ਨਵੇਂ ਕੌਮੀ ਪ੍ਰਧਾਨ ਚੁਣੇ ਜਾਣ ਮਗਰੋਂ ਯੂਨੀਅਨ ਵੱਲੋਂ ਅਹਿਮ ਫੈਸਲੇ

 Received From BSJ on 19th August 2025 at 15:26 Regarding Election as National President  

ਪੱਤਰਕਾਰਾਂ ਦੀਆਂ ਸਮੱਸਿਆਵਾਂ ਲਈ ਪੰਜਾਬ ਤੋਂ ਵਿੱਢਿਆ ਜਾਵੇਗਾ ਸੰਘਰਸ਼ 


ਚੰਡੀਗੜ੍ਹ
: 19 ਅਗਸਤ 2025: (ਮੀਡੀਆ ਲਿੰਕ ਰਵਿੰਦਰ/ /ਪੰਜਾਬ ਸਕਰੀਨ ਡੈਸਕ )::

ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਸੂਬਾ ਵਰਕਿੰਗ ਕਮੇਟੀ ਵੱਲੋਂ ਸਾਰੇ ਜ਼ਿਲ੍ਹਿਆਂ ਵਿੱਚ ਕੌਮੀ ਪ੍ਰੈੱਸ ਦਿਵਸ ਅਤੇ ਪੰਜਾਬੀ ਪੱਤਰਕਾਰੀ ਦੇ ਪਿਤਾਮਾ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਪੰਦਰ੍ਹਵਾੜਾ 16 ਨਵੰਬਰ ਤੋਂ 29 ਨਵੰਬਰ ਤੱਕ ਮਨਾਉਣ ਅਤੇ 29 ਨਵੰਬਰ ਨੂੰ ਜਥੇਬੰਦੀ ਦੀ ਸੂਬਾ ਕਾਨਫ਼ਰੰਸ ਬਰਨਾਲਾ ਵਿੱਚ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ। 

ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਜਗਸੀਰ ਸਿੰਘ ਸੰਧੂ ਨੂੰ ਸੂਬਾ ਕਾਨਫ਼ਰੰਸ ਦੀ ਤਿਆਰੀ ਕਮੇਟੀ ਦੇ ਕਨਵੀਨਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਵੀ ਫ਼ੈਸਲਾ ਕੀਤਾ ਗਿਆ ਕਿ ਸਾਰੇ ਜ਼ਿਲ੍ਹਿਆਂ ਵਿੱਚ ਮੰਤਰੀਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਪੱਤਰਕਾਰਾਂ ਦੀਆਂ ਮੰਗਾਂ ਬਾਰੇ ਮੰਗ-ਪੱਤਰ ਦਿੱਤੇ ਜਾਣਗੇ। ਪ੍ਰੈੱਸ ਕਲੱਬ ਚੰਡੀਗੜ੍ਹ ਵਿੱਚ ਹੋਈ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਾਰਜਕਾਰੀ ਪ੍ਰਧਾਨ ਜੈ ਸਿੰਘ ਛਿੱਬਰ ਨੇ ਕੀਤੀ।ਬਲਵਿੰਦਰ ਜੰਮੂ ਦੇ ਨਵੇਂ ਕੌਮੀ ਪ੍ਰਧਾਨ ਚੁਣੇ ਜਾਣ ਮਗਰੋਂ ਪੱਤਰਕਾਰ ਯੂਨੀਅਨ ਵੱਲੋਂ ਅਹਿਮ ਫੈਸਲੇ ਵੀ ਕੀਤੇ ਗਏ ਹਨ। 

ਇੰਡੀਅਨ ਜਰਨਲਿਸਟ ਯੂਨੀਅਨ ਦੇ ਨਵੇਂ ਚੁਣੇ ਕੌਮੀ ਪ੍ਰਧਾਨ ਬਲਵਿੰਦਰ ਜੰਮੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਸੰਘਰਸ਼ ਵਿੱਢਿਆ ਜਾਵੇਗਾ ਅਤੇ ਇਸ ਦੀ ਸ਼ੁਰੂਆਤ ਪੰਜਾਬ ਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪੱਤਰਕਾਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਜਾਇਜ਼ ਮੰਗਾਂ ਪ੍ਰਤੀ ਸੂਬਾ ਸਰਕਾਰ ਵੱਲੋਂ ਸਾਢੇ ਤਿੰਨ ਸਾਲ ਤੋਂ ਘੇਸਲ ਵੱਟਣ ਦੀ ਜ਼ੋਰਦਾਰ ਨਿੰਦਾ ਕੀਤੀ। 

ਯੂਨੀਅਨ ਵੱਲੋਂ ਸਰਬਸੰਮਤੀ ਨਾਲ ਪਾਸ ਮਤੇ ਰਾਹੀਂ ਪੰਜਾਬ ਦੇ ਸਾਰੇ ਮਾਨਤਾ ਪ੍ਰਾਪਤ ਪੱਤਰਕਾਰਾਂ ਅਤੇ ਡੈਸਕ ਸਟਾਫ਼ ਨੂੰ ਪੈਨਸ਼ਨ ਅਤੇ ਮੁਫ਼ਤ ਬੱਸ ਪਾਸ ਦੀ ਸਹੂਲਤ ਦੇਣ ਦੀ ਵੀ ਮੰਗ ਕੀਤੀ ਗਈ। ਪੱਤਰਕਾਰਾਂ ਦੀ ਸਹਾਇਤਾ ਲਈ ਵਿਸ਼ੇਸ਼ ਫ਼ੰਡ ਕਾਇਮ ਕਰਨ, ਚੰਡੀਗੜ੍ਹ ਵਿੱਚ ਪੱਤਰਕਾਰਾਂ ਲਈ ਰਹਾਇਸ਼ੀ ਮਕਾਨ 15 ਤੋਂ ਵਧਾ ਕੇ 50 ਕਰਨ ਅਤੇ ਜ਼ਿਲ੍ਹਿਆਂ ਵਿੱਚ ਪੱਤਰਕਾਰਾਂ ਨੂੰ ਰਿਹਾਇਸ਼ ਦੇਣ ਦੀ ਮੰਗ ਵੀ ਕੀਤੀ ਹੈ। 

ਪੰਜਾਬ ਭਰ ਵਿੱਚ ਮਾਨਤਾ ਪ੍ਰਾਪਤ ਪੱਤਰਕਾਰਾਂ ਦੇ ਪੀਲੇ ਕਾਰਡ ਪਹਿਲਾਂ ਵਾਂਗ ਜਾਰੀ ਰੱਖਣ ਅਤੇ ਨਵੀਂ ਨੀਤੀ ਅਨੁਸਾਰ ਹੁਣ ਤੋਂ ਬਾਅਦ ਲਾਗੂ ਕਰਨ ਦੀ ਮੰਗ ਵੀ ਦੁਹਰਾਈ। 

ਸੂਬਾ ਵਰਕਿੰਗ ਕਮੇਟੀ ਨੇ ਦੇਸ਼ ਭਰ ਵਿੱਚ ਪੱਤਰਕਾਰਾਂ ਉਪਰ ਵੱਧ ਰਹੇ ਹਮਲਿਆਂ ਉਪਰ ਡੂੰਘੀ ਚਿੰਤਾ ਜ਼ਾਹਿਰ ਕੀਤੀ ਹੈ। ਯੂਨੀਅਨ ਦੇ ਸੂਬਾਈ ਸਕੱਤਰ ਜਨਰਲ ਭੂਸ਼ਨ ਸੂਦ, ਜਥੇਬੰਦਕ ਸਕੱਤਰ ਸੰਤੋਖ ਗਿੱਲ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ, ਸਕੱਤਰ ਅਤੇ ਹੋਰ ਸੀਨੀਅਰ ਆਗੂ ਸ਼ਾਮਲ ਹੋਏ।

Tuesday, August 12, 2025

IJU ਦੀ ਪ੍ਰਧਾਨਗੀ ਲਈ ਬਲਵਿੰਦਰ ਜੰਮੂ ਨੇ ਕਾਗਜ਼ ਭਰੇ

Received on Monday 11th August 2025 at 20:38 

 ਸੋਮ ਸੁੰਦਰ ਨੇ ਸਕੱਤਰ ਜਨਰਲ ਲਈ ਕਾਗਜ਼ ਦਾਖ਼ਲ ਕੀਤੇ 

ਚੰਡੀਗੜ੍ਹ: 11 ਅਗਸਤ 2025: (ਮੀਡੀਆ ਲਿੰਕ ਰਵਿੰਦਰ/ /ਪੰਜਾਬ ਸਕਰੀਨ ਡੈਸਕ)::

ਕਲਮ ਅਤੇ ਕੈਮਰੇ ਦੇ ਕਿਰਤੀਆਂ ਦੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਔਕੜਾਂ ਹੁੰਦੀਆਂ ਹਨ। ਕਦੇ ਮਾਲਕਾਂ ਦੇ ਦਾਬੇ, ਕਦੇ ਗੁੰਡਿਆਂ ਦੀਆਂ ਗੁੰਡਾਗਾਰਦੀਆਂ, ਕਦੇ ਪੁਲਿਸ ਦੀਆਂ ਵਧੀਕੀਆਂ ਅਤੇ ਕਦੇ  ਦੇ ਸੰਗੀਨ ਖਤਰਿਆਂ ਦੀ ਸਮੱਸਿਆ। ਆਮ ਲੋਕ ਸਿਰਫ ਚਾਹ ਦੀਆਂ ਚੁਸਕੀਆਂ ਨਾਲ ਅਖਬਾਰ ਪੜ੍ਹਦੇ ਹਨ ਜਾਂ ਟੀਵੀ ਦੇਖਦੇ ਹਨ ਪਰ ਉਹਨਾਂ ਨੂੰ ਇਹਨਾਂ ਸਮੱਸਿਆਵਾਂ ਦਾ ਕਦੇ ਵੀ ਪਤਾ ਨਹੀਂ ਲੱਗਦਾ ਜੋ ਖਬਰਾਂ ਵਾਲਿਆਂ ਦੀਆਂ ਜ਼ਿੰਦਗੀ ਵਿੱਚ ਸ਼ਾਮਿਲ ਰਹਿੰਦੀਆਂ ਹਨ।

ਕਦਮ ਕਦਮ 'ਤੇ ਦਰਪੇਸ਼ ਅਜਿਹੀਆਂ ਮੁਸ਼ਕਲਾਂ ਦੇ ਬਾਵਜੂਦ ਪੱਤਰਕਾਰ ਲਗਾਤਾਰ ਦਿਨ ਰਾਤ ਡਿਊਟੀ ਕਰਦੇ ਹਨ। ਇਹਨਾਂ ਦਾ ਦਰਦ ਕੋਈ ਨਹੀਂ ਜਾਣਦਾ। ਪੱਤਰਕਾਰਾਂ ਲਈ ਸੰਘਰਸ਼ਾਂ ਦਾ ਵੀ ਇੱਕ ਲੰਮਾ ਸਿਲਸਿਲਾ ਹੈ। ਇਸ ਸਿਲਿਸਲੇ ਦੇ ਜਿਹੜੇ ਨਾਇਕ ਸਾਡੇ ਸਾਹਮਣੇ ਹਨ ਉਹਨਾਂ ਵਿੱਚੋਂ ਹੀ ਇੱਕ ਬਲਵਿੰਦਰ ਜੰਮੂ ਇੱਕ ਵਾਰ ਫੇਰ ਸਰਗਰਮ ਹਨ। ਉਹਨਾਂ ਸੰਘਰਸ਼ਾਂ ਦੀ ਨਵੀਂ ਅਗਵਾਈ ਕਰਨ ਦੀਆਂ ਬੇਨਤੀਆਂ ਪ੍ਰਵਾਨ ਕੀਤੀਆਂ ਹਨ। 

Indian Journalists Union (IJU) ਦੀ ਪ੍ਰਧਾਨਗੀ ਲਈ ਬਲਵਿੰਦਰ ਜੰਮੂ ਹੁਰਾਂ ਨੇ ਬਿਹਾਰ ਦੀ ਰਾਜਧਾਨੀ ਪਟਨਾ ਵਿਚ ਅੱਜ ਆਈਜੇਯੂ ਦੇ ਸੈਂਟਰਲ  ਰਿਟਰਨਿੰਗ ਅਫ਼ਸਰ (ਸੀਆਰਓ) ਸ੍ਰੀ ਮਹੇਸ਼ ਸਿਨਹਾ ਕੋਲ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਉਹਨਾਂ ਦੇ ਨਾਲ ਸੋਮ ਸੁੰਦਰ ਨੇ ਵੀ ਸਕੱਤਰ ਜਨਰਲ ਲਈ ਆਪਣੇ ਕਾਗਜ਼ ਦਾਖ਼ਲ ਕੀਤੇ ਹਨ। 

ਇਸ ਮੌਕੇ ਆਈਜੇਯੂ ਦੇ ਪ੍ਰਧਾਨ ਸ੍ਰੀਨਿਵਾਸ ਰੈਡੀ, ਸਾਬਕਾ ਪ੍ਰਧਾਨ ਐਸ ਐਨ ਸਿਨਹਾ,ਮੀਤ ਪ੍ਰਧਾਨ ਅਮਰ ਮੋਹਨ, ਆਂਧਰਾ ਪ੍ਰਦੇਸ਼ ਦੇ ਪ੍ਰਧਾਨ ਸੂਬਾ ਰਾਓ, ਤਿਲੰਗਾਨਾ ਦੇ ਪ੍ਰਧਾਨ ਵਿਰਾਹਤ ਅਲੀ ਅਤੇ ਬਿਹਾਰ ਦੇ ਜਨਰਲ ਸਕੱਤਰ ਕਮਲ ਕਾਂਤ ਨਾਲ ਹਨ।  

Friday, March 17, 2023

IJU ਦੀ ਕੌਮੀ ਕਾਰਜਕਾਰਨੀ ਦੀ ਦੋ ਰੋਜ਼ਾ ਮੀਟਿੰਗ 18 ਅਤੇ 19 ਮਾਰਚ 2023 ਨੂੰ

 Friday 17th March 2023 at 09:39 AM 

ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ, ਪੰਜਾਬ ਦੇ ਸਪੀਕਰ, ਕੁਲਤਾਰ ਸਿੰਘ ਸੰਧਵਾਂ ਵੀ ਪੁੱਜਣਗੇ 


ਮੋਹਾਲੀ: 16 ਮਾਰਚ 2023: (ਕਾਰਤਿਕਾ ਸਿੰਘ//ਮੀਡੀਆ ਸਕਰੀਨ)::

ਪਿਛਲੇ ਕੁਝ ਦਹਾਕਿਆਂ ਦੌਰਾਨ ਮੀਡੀਆ ਦੀ ਦੁਨੀਆ ਵਿੱਚ ਅਣਗਿਣਤ ਇਨਕਲਾਬੀ ਤਬਦੀਲੀਆਂ ਆਈਆਂ ਹਨ। ਇਹ ਗੱਲ ਵੱਖਰੀ ਹੈ ਕਿ ਇਹਨਾਂ ਵਿੱਚੋਂ ਜ਼ਿਆਦਾਤਰ ਤਬਦੀਲੀਆਂ ਤਕਨੀਕੀ ਪੱਖੋਂ ਆਈਆਂ ਹਨ। ਹੁਣ ਪੂਰੀ ਦੀ ਪੂਰੀ ਅਖਬਾਰ ਰੰਗੀਨ ਸਫ਼ਿਆਂ ਸਮੇਤ ਸਿਰਫ ਛਪ ਕੇ ਹੀ ਨਹੀਂ ਪੂਰੀ ਤਰ੍ਹਾਂ ਗਿਣਤੀ ਮਗਰੋਂ ਬਾਹਰ ਨਿਕਲਦੀ ਹੈ। ਰੰਗ, ਰੂਪ, ਦਿੱਖ ਅਤੇ ਇਸਦੀ ਰੇਜਨ ਵਿਚ ਅਥਾਹ ਵਾਧਾ ਹੋਇਆ ਹੈ। ਮੀਡੀਆ ਦੇ ਵੱਡੇ ਹਿੱਸਿਆਂ ਨਾਲ ਜੁੜੇ ਪੱਤਰਕਾਰਾਂ ਦੀਆਂ ਉਜਰਤਾਂ ਵੀ ਵਧੀਆਂ ਹਨ ਅਤੇ ਫ੍ਰੀ ਲਾਂਸ ਵਾਲਿਆਂ ਦੀ ਆਮਦਨੀ ਵੀ ਵਧੀ ਹੈ। ਸੋਸ਼ਲ ਮੀਡੀਆ ਨੇ ਮੈਂ ਸਟਰੀਮ ਦੇ ਏਕਾਧਿਕਾਰ ਨੂੰ ਵੀ ਚੁਣੌਤੀ ਦਿੱਤੀ ਨਹੀ ਪਰ ਇਸ ਹਕੀਕਤ ਦੇ ਬਾਵਜੂਦ ਗੋਦੀ ਮੀਡੀਆ ਵਾਲਾ ਰੁਝਾਨ ਵੀ ਵਧਿਆ ਹੈ ਅਤੇ ਸਰਕਾਰਾਂ ਨਾਲ ਅਖਬਾਰਾਂ/ਚੈਨਲਾਂ ਦੀ ਨੇੜਤਾ ਵੀ ਪਹਿਲਾਂ ਨਾਲੋਂ ਜ਼ਿਆਦਾ ਵਧੀ ਹੈ। ਹੁਣ 18 ਅਤੇ 19 ਮਾਰਚ 2023 ਨੂੰ ਚੰਡੀਗੜ੍ਹ ਵਿੱਚ ਇੰਡੀਅਨ ਜਰਨਲਿਸਟ ਯੂਨੀਅਨ ਦੇ ਦੋ ਦਿਨਾਂ ਕੌਮੀ ਅਜਲਾਸ ਵਿੱਚ ਮੀਡੀਆ ਸੰਬੰਧੀ ਅਹਿਮ ਵਿਚਾਰਾਂ ਹੋਣਗੀਆਂ।  ਮੀਡੀਆ ਨੂੰ ਮੌਜੂਦਾ ਦੌਰ ਦੀਆਂ ਚੁਣੌਤੀਆਂ ਬਾਰੇ ਜਿਥੇ ਅਹਿਮ ਵਿਚਾਰਾਂ ਬੜੀ ਗੰਭੀਰਤਾ ਨਾਲ ਹੋਣਗੀਆਂ ਉੱਥੇ  ਮੌਜੂਦਾ ਦੌਰ ਦੀ ਨਜ਼ਾਕਤ ਨੂੰ ਦੇਖਦਿਆਂ ਪੱਤਰਕਾਰ ਏਕਤਾ ਨੂੰ ਹੋਰ ਮਜ਼ਬੂਤ ਬਣਾਉਣ ਦੇ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣ ਬਾਰੇ ਸਰ ਜੋੜ ਕੇ ਸਲਾਹ ਮਸ਼ਵਰੇ ਕੀਤੇ ਜਾਣਗੇ। 

ਮੀਡੀਆ ਦੇ ਅਦਾਰਿਆਂ ਨਾਲ ਜੁੜੇ ਬਹੁਤ ਸਾਰੇ ਪੱਤਰਕਾਰ ਅਤੇ ਗੈਰ ਪੱਤਰਕਾਰ ਕਾਮੇ ਜਥੇਬੰਦ ਵੀ ਹੋਏ ਹਨ ਪਰ ਇਸਦੇ ਬਾਵਜੂਦ ਕਲਮ ਅਤੇ ਕੈਮਰੇ ਦੇ ਇਹਨਾਂ ਕਿਰਤੀਆਂ ਦਾ ਬਹੁਤ ਵੱਡਾ ਹਿੱਸਾ ਅਜਿਹਾ ਹੈ ਜਿਸਨੂੰ ਨਾ ਸਰਕਾਰ ਪੱਤਰਕਾਰ ਮੰਨਦੀ ਹੈ ਅਤੇ ਨਾ ਹੀ ਪੱਤਰਕਾਰ ਸੰਗਠਨ ਹਾਲਾਂਕਿ ਇਹਨਾਂ ਗੈਰ ਪ੍ਰਵਾਨਿਤ ਪੱਤਰਕਾਰਾਂ ਦੀਆਂ ਲਿਖਤਾਂ ਅਤੇ ਰਿਪੋਰਟਾਂ ਵਿੱਚ ਦਮ ਹੁੰਦਾ ਹੈ। ਅੱਜ ਵੀ ਪੱਤਰਕਾਰ ਦੀ ਕਲਮ ਜਾਂ ਕੈਮਰਾ ਨਹੀਂ ਬਲਕਿ ਅਦਾਰੇ ਦਾ ਸ਼ਨਾਖਤੀ ਕਾਰਡ ਅਤੇ ਅਥਾਰਿਟੀ ਲੈਟਰ ਵੀ ਉਸਦੇ ਪੱਤਰਕਾਰੀ ਕਿੱਤੇ ਦੇ ਮੁੱਖ ਅਧਾਰ ਵੱਜੋਂ ਗਿਣਿਆ ਜਾਂਦਾ ਹੈ। ਇਹ ਦਸਤਾਵੇਜ਼ ਬਹੁਤ ਸਾਰੇ ਲੋਕ ਆਪੋ ਆਪਣੇ ਢੰਗ ਤਰੀਕਿਆਂ ਨਾਲ ਵੀ ਹਾਸਲ ਕਰ ਹੀ ਲੈਂਦੇ ਹਨ।  ਸਪਲੀਮੈਂਟਾਂ ਵਾਲੇ ਦੌਰ ਨੇ ਇਸ "ਪ੍ਰਾਪਤੀ" ਨੂੰ ਕੁਝ ਲੋਕਾਂ ਲਈ ਤਾਂ ਬਹੁਤ ਆਸਾਨ ਕਰ ਦਿੱਤਾ ਹੈ ਅਤੇ ਕੁਝ ਲੋਕਾਂ ਲਈ ਨਾਮੁਮਕਿਨ ਵਰਗਾ ਮੁਸ਼ਕਿਲ ਕੰਮ। 

ਕੋਈ ਜ਼ਮਾਨਾ ਹੋਇਆ ਕਰਦਾ ਸੀ ਜਦੋਂ ਚੰਗੀ ਸਾਖ ਵਾਲੇ ਅਖਬਾਰ ਅਤੇ ਚੈਨਲ ਆਪਣੇ ਪੱਤਰਕਾਰਾਂ ਨੂੰ ਸਿਰਫ ਖਬਰਾਂ ਵਾਲਾ ਅਧਿਕਾਰ ਪੱਤਰ ਦੀਆ ਕਰਦੇ ਸਨ,ਉਹਨਾਂ ਨੂੰ ਬਿਜ਼ਨਸ ਇਕੱਠਾ ਕਰਨ ਦੀ ਇਜ਼ਾਜ਼ਤ ਨਹੀਂ ਸੀ ਹੁੰਦੀ ਪਰ ਹੋਲੀ ਹੋਲੀ ਬਿਜ਼ਨਸ ਹੀ ਅਸਲੀ ਅਤੇ ਇੱਕੋ ਇੱਕ ਯੋਗਤਾ ਬਣਦੀ ਚਲੀ ਗਈ। ਬਿਜ਼ਨਸ ਦੀਆਂ ਖਬਰਾਂ ਦੀ ਕਵਰੇਜ ਅਤੇ ਇਸ਼ਤਿਹਾਰੀ ਪਾਰਟੀਆਂ ਨੂੰ ਖੁਸ਼ ਕਰਨ ਲਈ ਬਿਜ਼ਨਸ ਰਿਪੋਰਟਰਾਂ ਅਤੇ ਬਿਜ਼ਨਸ ਐਡੀਟਰਾਂ ਦੀਆਂ ਨਿਯੁਕਤੀਆਂ ਦਾ ਰੁਝਾਣ ਵੀ ਵਧਿਆ। ਇਸ ਸਾਰੇ ਵਰਤਾਰੇ ਦੌਰਾਨ ਅਸਲੀ ਪੱਤਰਕਾਰਿਤਾ ਦਾ ਬਹੁਤ ਵੱਡਾ ਹਿੱਸਾ ਦਮ ਤੋੜਦਾ ਚਲਾ ਗਿਆ। ਕਿਸੇ ਯੂਨੀਅਨ ਨੇ ਇਸ ਬਾਰੇ ਉਚੇਚ ਨਾਲ ਕਦਮ ਨਹੀਂ ਪੁੱਟੇ ਕਿ ਕਿੰਨੇ ਪੱਤਰਕਾਰਾਂ ਨੂੰ ਜਾਨੋਂ ਮਾਰ ਦਿੱਤਾ ਗਿਆ ਅਤੇ ਕਿੰਨਿਆਂ ਨੇ ਆਰਥਿਕ ਅਤੇ ਹੋਰ ਮਜਬੂਰੀਆਂ ਕਾਰਨ ਖ਼ੁਦਕੁਸ਼ੀ ਕਰ ਲਈ। ਇਹਨਾਂ ਔਕੜਾਂ ਅਤੇ ਮੁਸ਼ਕਲਾਂ ਨੇ ਸੋਸ਼ਲ ਮੀਡੀਆ ਜਾਂ ਰਵਾਇਤੀ ਢੰਗ ਤਰੀਕਿਆਂ ਨਾਲ ਸਵੈ ਨਿਰਭਰ ਹੋਏ ਪੱਤਰਕਾਰਾਂ ਨੂੰ ਨਵੀਆਂ ਰਸਤਿਆਂ 'ਤੇ ਤੁਰਨ ਲਈ ਪ੍ਰੇਰਿਆ ਵੀ ਅਤੇ ਕਈ ਮਾਮਲਿਆਂ ਵਿੱਚ ਮਜਬੂਰ ਵੀ ਕੀਤਾ। "ਤਹਿਲਕਾ" ਅਤੇ "ਕੋਬਰਾ ਪੋਸਟ" ਵਰਗੇ ਅਦਾਰਿਆਂ ਨੇ ਨਵੇਂ ਰਸਤੇ ਵੀ ਬਣਾਏ। ਰਾਣਾ ਅਯੂਬ ਨੇ ਤਾਂ ਪੁਸਤਕ ਵਾਲੇ ਰਵਾਇਤੀ ਅੰਦਾਜ਼ ਨੂੰ ਵੀ ਬਿਨਾ ਕਿਸੇ ਪ੍ਰਵਾਨਗੀ, ਬਿਨਾ ਕਿਸੇ ਸ਼ਨਾਖਤੀ ਕਾਰਡ ਅਤੇ ਬਿਨਾ ਕਿਸੇ ਅਧਿਕਾਰ ਪੱਤਰ ਦੇ ਨਵੇਂ ਮੀਲ ਪੱਥਰ ਵੱਜੋਂ ਸਾਹਮਣੇ ਲਿਆਂਦਾ। ਅਜਿਹੀ ਪੱਤਰਕਾਰੀ ਸੁਰਜੀਤ ਹੋਈ ਜਿਸਨੂੰ ਕਿਸੇ ਦੇ ਪ੍ਰਮਾਣ ਪੱਤਰ ਦੀ ਲੋੜ ਨਹੀਂ ਪਈ। ਹੁਣ ਵੀ ਸੋਸ਼ਲ ਮੀਡੀਆ 'ਤੇ ਚਲਦੇ ਬਹੁਤ ਸਾਰੇ ਚੈਨਲ ਨਵੇਂ ਰਿਕਾਰਡ ਕਾਇਮ ਕਰ ਰਹੇ ਹਨ। ਇਹਨਾਂ ਵਿੱਚੋਂ ਕੁਝ ਕੁ ਮਾੜੇ ਵੀ ਹੋਣਗੇ ਪਰ ਚੰਗੇ ਅਤੇ ਮਿਹਨਤੀ ਚੈਨਲ ਵੀ ਕਾਫੀ ਹਨ।  ਇਹਨਾਂ ਨੂੰ ਜੱਥੇਬੰਦ ਕਰਨ ਅਤੇ ਇਹਨਾਂ ਦੇ ਮੁਢਲੇ ਅਧਿਕਾਰਾਂ ਦੀ ਰਾਖੀ ਲਈ ਪੱਤਰਕਾਰਾਂ ਦੀਆਂ ਸਥਾਪਤ ਯੂਨੀਅਨਾਂ ਅਤੇ ਅਤੇ ਹੋਰ ਮੀਡੀਆ ਅਦਾਰਿਆਂ ਨੇ ਕੀ ਕੀ ਕੀਤਾ ਇਸ ਬਾਰੇ ਖੁੱਲ੍ਹ ਕੇ ਚਰਚਾ ਹੋਣੀ ਚਾਹੀਦੀ ਹੈ। ਹੁਣ ਜਦੋਂ ਕਿ ਚੰਡੀਗੜ੍ਹ ਵਿੱਚ ਦੋ ਦਿਨਾਂ ਲਈ ਦੇਸ਼ ਭਰ ਦੇ ਚੋਣਵੇਂ ਪ੍ਰਤੀਨਿਧੀ ਜੁੜ ਰਹੇ ਹਨ ਤਾਂ ਇਸ ਮੰਚ ਤੋਂ ਇਹ ਆਵਾਜ਼ ਬੁਲੰਦ ਹੋ ਕੇ ਉੱਠਣੀ ਚਾਹੀਦੀ ਹੈ। 

ਅਖਬਾਰਾਂ ਦੇ ਦਮਨ ਅਤੇ ਇਸਦਾ ਰੀਮੋਟ ਕੰਟਰੋਲ ਆਪਣੇ ਹੱਥ ਵਿਚ ਰੱਖਣ ਲਈ ਇਸ਼ਤਿਹਾਰ ਬੰਦ ਕਰਨ ਵਰਗੇ ਕਦਮ ਕਿੱਥੋਂ ਤੱਕ ਸਹੀ ਹਨ ਇਸ ਬਾਰੇ ਸਾਡੇ ਸੰਗਠਨਾਂ ਦਾ ਰਵਈਆ ਵੀ ਸਪਸ਼ਟ ਹੋਣਾ ਚਾਹੀਦਾ ਹੈ। 

ਜ਼ਿਕਰਯੋਗ ਹੈ ਕਿ ਇੰਡੀਅਨ ਜਰਨਲਿਸਟ ਯੂਨੀਅਨ (IJU) ਦੀ ਕੌਮੀ ਕਾਰਜਕਾਰਨੀ ਦੀ ਦੋ ਰੋਜ਼ਾ ਮੀਟਿੰਗ 18 ਅਤੇ 19 ਮਾਰਚ 2023 ਨੂੰ ਕਿਸਾਨ ਭਵਨ, ਸੈਕਟਰ -35 ਚੰਡੀਗੜ੍ਹ ਵਿਖੇ ਹੋ ਰਹੀ ਹੈ। ਮੀਟਿੰਗ ਦੀ ਮੇਜ਼ਬਾਨੀ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਕਰ ਰਹੀ ਹੈ। ਮੀਡੀਆ ਨੂੰ ਭੇਜੇ ਗਏ ਸੱਦਾ ਪੱਤਰ ਮੁਤਾਬਿਕ ਇਸ ਮੀਟਿੰਗ ਵਿੱਚ ਵੱਖ-ਵੱਖ ਸੂਬਿਆਂ ਵਿੱਚੋਂ 100 ਤੋਂ ਵੱਧ ਪੱਤਰਕਾਰ ਪਹੁੰਚ ਰਹੇ ਹਨ।

ਇਸ ਮੌਕੇ ਪਹੁੰਚ ਰਹੀਆਂ ਉੱਘੀਆਂ ਸ਼ਖਸੀਅਤਾਂ ਵਿੱਚ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਵੀ ਹੋਣਗੇ ਅਤੇ ਪੰਜਾਬ ਵਿਧਾਨ ਸਭਾ-ਸਪੀਕਰ, ਕੁਲਤਾਰ ਸਿੰਘ ਸੰਧਵਾਂ ਵੀ। ਇਸਦੇ ਨਾਲ ਹੀ ਵਿੱਤ ਮੰਤਰੀ ਪੰਜਾਬ-ਹਰਪਾਲ ਸਿੰਘ ਚੀਮਾ ਪੱਤਰਕਾਰਾਂ ਦੇ ਰੂਬਰੂ ਹੋਣਗੇ। ਇੰਡੀਅਨ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਸ੍ਰੀ ਨਿਵਾਸ ਰੈਡੀ ਸਣੇ ਸੂਚੀ ਕੌਮੀ ਲੀਡਰਸ਼ਿਪ ਵੀ ਇਸ ਮੌਕੇ ਪਹੁੰਚ ਰਹੀ ਹੈ।

ਮੀਡੀਆ ਨੂੰ ਇਸ  ਸਮਾਗਮ ਵਿੱਚ ਸ਼ਾਮਲ ਹੋਣ ਦਾ ਵੀ ਨਿੱਘਾ ਸੱਦਾ ਦਿੱਤਾ ਗਿਆ ਹੈ ਅਤੇ ਸਮਾਗਮ ਦੀ ਕਵਰੇਜ ਦਾ ਵੀ। ਅਖਬਾਰਾਂ ਅਤੇ ਨਿਊਜ਼ ਚੈਨਲਾਂ ਦੇ ਪੱਤਰਕਾਰ ਅਤੇ ਕੈਮਰਾਮੈਨ ਇਸਦੀ ਕਵਰੇਜ ਕਰ ਸਕਣਗੇ। 

ਸਾਰੇ ਸਮਾਗਮ ਦੇ ਪ੍ਰਬੰਧਕਾਂ ਵਿੱਚ ਹੋਰਨਾਂ ਦੇ ਨਾਲ ਨਾਲ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਜੰਡੂ ਵੀ ਹੋਣਗੇ ਅਤੇ ਨਾਲ ਹੀ ਪ੍ਰੈਸ ਕਨਵੀਨਰ ਪੱਤਰਕਾਰ ਬਿੰਦੂ ਸਿੰਘ ਵੀ ਆਉਣ ਵਾਲੇ ਮਹਿਮਾਨਾਂ ਅਤੇ ਮੈਂਬਰਾਂ ਨੂੰ ਇਸ  ਸਮਾਗਮ ਮੌਕੇ ਮਿਲ ਸਕਣਗੇ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।